ਵਿਕੀਪੀਡੀਆ
pawiki
https://pa.wikipedia.org/wiki/%E0%A8%AE%E0%A9%81%E0%A9%B1%E0%A8%96_%E0%A8%B8%E0%A8%AB%E0%A8%BC%E0%A8%BE
MediaWiki 1.47.0-wmf.24
first-letter
ਮੀਡੀਆ
ਖ਼ਾਸ
ਗੱਲ-ਬਾਤ
ਵਰਤੋਂਕਾਰ
ਵਰਤੋਂਕਾਰ ਗੱਲ-ਬਾਤ
ਵਿਕੀਪੀਡੀਆ
ਵਿਕੀਪੀਡੀਆ ਗੱਲ-ਬਾਤ
ਤਸਵੀਰ
ਤਸਵੀਰ ਗੱਲ-ਬਾਤ
ਮੀਡੀਆਵਿਕੀ
ਮੀਡੀਆਵਿਕੀ ਗੱਲ-ਬਾਤ
ਫਰਮਾ
ਫਰਮਾ ਗੱਲ-ਬਾਤ
ਮਦਦ
ਮਦਦ ਗੱਲ-ਬਾਤ
ਸ਼੍ਰੇਣੀ
ਸ਼੍ਰੇਣੀ ਗੱਲ-ਬਾਤ
ਫਾਟਕ
ਫਾਟਕ ਗੱਲ-ਬਾਤ
TimedText
TimedText talk
ਮੌਡਿਊਲ
ਮੌਡਿਊਲ ਗੱਲ-ਬਾਤ
Package
Package talk
Event
Event talk
Topic
ਮੱਧਕਾਲੀਨ ਪੰਜਾਬੀ ਸਾਹਿਤ
0
16710
850419
789741
2026-10-22T18:38:49Z
Tejpal Singh Khalsa
62643
/* growthexperiments-addlink-summary-summary:2|0|1 */
850419
wikitext
text/x-wiki
[[ਪੰਜਾਬੀ ਸਾਹਿਤ]] ਦਾ ਆਰੰਭ ਆਮ ਤੌਰ ਤੇ ਅੱਠਵੀਂ - ਨੌਵੀਂ ਸਦੀ ਤੋਂ ਮੰਨਿਆਂ ਜਾਂਦਾ ਹੈ। ਬਹੁਤ ਸਾਰੇ ਵਿਦਵਾਨਾਂ ਨੇ 8 ਵੀਂ, 9 ਵੀਂ ਸਦੀ ਤੋਂ 1500 ਤੱਕ ਦੇ ਸਮੇਂ ਨੁੰ ਆਦਿ ਕਾਲ ਮੰਨਿਆ ਹੈ, ਪੰਰਤੂ 1501 ਤੋਂ 1850 ਈ. ਤੱਕ ਦੇ ਸਾਹਿਤ ਨੂੰ ਇੱਕ ਵੱਖਰੇ ਭਾਗ ਵਜੋਂ ਅੰਕਿਤ ਕੀਤਾ ਹੈ। ਪ੍ਰੋ ਕਿਰਪਾਲ ਸਿੰਘ ਕਸੇਲ ਅਤੇ ਉਹਨਾਂ ਦੇ ਸਹਿਯੋਗੀਆਂ ਨੇ 983 ਈ. ਤੋਂ ਲੈ ਕੇ 1849 ਈ. ਤੱਕ ਦੇ ਸਮੇਂ ਨੂੰ ਮੱਧਕਾਲ ਵਿੱਚ ਹੈ। ਮੱਧਕਾਲੀ ਪੰਜਾਬੀ ਸਾਹਿਤ ਨੂੰ ਸਮੁੱਚੇ ਇਤਿਹਾਸ ਦਾ ਇੱਕ ਗੌਰਵਮਈ ਭਾਗ ਮੰਨਿਆ ਜਾਂਦਾ ਹੈ। ਇਸ ਕਾਲ ਵਿੱਚ ਸਾਹਿਤ ਦੀਆ ਭਿੰਨ-ਭਿੰਨ ਪ੍ਰਵਿਰਤੀਆਂ ਅਤੇ ਧਾਰਾਵਾਂ ਨੇ ਆਪਣੇ ਵਿਕਾਸ ਦੀਆਂ ਸਿਖਰਾਂ ਨੂੰ ਛੋਹ ਲਿਆ। ਇਸੇ ਕਰਕੇ '''ਮੱਧਕਾਲੀਨ ਪੰਜਾਬੀ ਸਾਹਿਤ''' ਨੂੰ ‘ਸੁਨਹਿਰੀ ਕਾਲ` ਦੇ ਰੂਪ ਵਿੱਚ ਯਾਦ ਕੀਤਾ ਜਾਂਦਾ ਹੈ। ਸੂਫੀ ਕਾਵਿ ਅਤੇ ਭਗਤੀ ਧਾਰਾ ਦੀਆਂ ਪ੍ਰਵਿਰਤੀਆਂ ਤਾਂ ਆਦਿ ਕਾਲ ਵਿੱਚ ਹੀ ਪੈਦਾ ਹੋ ਗਈਆਂ ਸਨ ਪਰੰਤੂ ਉਨ੍ਹਾਂ ਨੇ ਮੱਧਕਾਲ ਵਿੱਚ ਪਹੁੰਚ ਕੇ ਹੀ ਪ੍ਰਗਤੀ ਕੀਤੀ। ਭਗਤੀ ਲਹਿਰ ਦੁਆਰਾ ਪੈਦਾ ਹੋਈ ਅਧਿਆਤਮਕ ਅਤੇ ਨਿਰਗੁਣ ਕਾਵਿ ਪਰੰਪਰਾ ਨੂੰ ਗੁਰੂ ਨਾਨਕ ਦੇਵ ਜੀ ਅਤੇ ਉਨ੍ਹਾਂ ਤੋਂ ਬਾਅਦ ਦੇ ਸਿੱਖ ਗੁਰੂ ਸਾਹਿਬਾਨ ਨੇ ਵਧੇਰੇ ਵਿਆਪਕ ਅਤੇ ਸਰਬਪੱਖੀ ਪਰਿਪੇਖ ਪ੍ਰਦਾਨ ਕੀਤਾ। ਸ਼ੇਖ ਫ਼ਰੀਦ ਜੀ ਦੁਆਰਾ ਸ਼ੁਰੂ ਕੀਤੀ ਸੂਫੀ ਕਾਵਿ ਦੀ ਪਰੰਪਰਾ ਨੂੰ ਸ਼ਾਹ ਹੂਸੈਨ, ਸੁਲਤਾਨ ਬਾਹੂ ਅਤੇ ਬੁਲ੍ਹੇ ਸ਼ਾਹ ਵਰਗੇ ਕਵੀਆਂ ਨੇ ਨਵੀਂ ਗਤੀਸ਼ੀਲਤਾ ਅਤੇ ਊਰਜਾ ਪ੍ਰਦਾਨ ਕੀਤੀ। ਲੌਕਿਕ ਪ੍ਰੇਮ, ਦੇ ਅਨੁਭਵ ਨੂੰ ਪ੍ਰਮਾਣਿਕ ਦੱਸ ਕੇ ਪ੍ਰਗਟਾਉਣ ਵਾਲੀ ਇੱਕ ਨਵੀਂ ਵਿਧਾ ਕਿੱਸਾ ਕਾਵਿ ਨੇ ਜਨਮ ਲਿਆ, ਜਿਸ ਨੇ ਪਰਮਾਤਮਾ ਅਤੇ ਵਿਅਕਤੀ ਦੇ ਅਧਿਆਤਮਕ ਪ੍ਰੇਮ ਦੇ ਸਮਾਨਾਂਤਰ ਪੁਰਸ਼ ਅਤੇ ਇਸਤਰੀ ਦੇ ਪ੍ਰੇਮ ਨੂੰ ਕਾਵਿ-ਬੱਧ ਕੀਤਾ। ਇਸ ਕਾਲ ਵਿੱਚ ਬੀਰਤਾ ਦੇ ਭਾਵਾਂ ਨੂੰ ਪ੍ਰਗਟ ਕਰਨ ਵਾਸਤੇ ਲੌਕਿਕ ਵਾਰਾਂ ਦੇ ਨਾਲ-ਨਾਲ ਅਧਿਆਤਮਕ ਵਾਰਾਂ ਵੀ ਰਚੀਆਂ ਜਾਂਦੀਆ ਰਹੀਆਂ। ਇਸ ਪ੍ਰਸੰਗ ਵਿੱਚ ਭਾਈ ਗੁਰਦਾਸ ਦੀਆਂ 39 ਵਾਰਾਂ ਉਲੇਖਯੋਗ ਹਨ। ਵਾਰਤਕ ਸਾਹਿਤ ਵਿੱਚ ਗੋਸ਼ਟੀ ਪਰੰਪਰਾ ਦੇ ਨਾਲ-ਨਾਲ ਜਨਮਸਾਖੀ ਸਾਹਿਤ, ਟੀਕੇ, ਰਹਿਤਨਾਮੇ ਅਤੇ ਹੁਕਮਨਾਮੇ ਆਦਿ ਨਵੇਂ ਰੂਪ ਹੋਂਦ ਵਿੱਚ ਆਏ। ਇਸ ਤਰ੍ਹਾਂ ਮੱਧਕਾਲੀਨ ਪੰਜਾਬੀ ਸਾਹਿਤ ਨੇ ਵਸਤੂ- ਸਮੱਗਰੀ ਅਤੇ ਰੂਪ-ਵਿਧਾ ਦੀ ਦ੍ਰਿਸ਼ਟੀ ਤੋਂ ਬਹੁਤ ਪ੍ਰਗਤੀ ਕੀਤੀ।
==ਮੱਧਕਾਲੀਨ ਪੰਜਾਬੀ ਸਾਹਿਤ : ਰਾਜਸੀ ਪਰਿਪੇਖ==
ਪੰਜਾਬੀ ਸਾਹਿਤ ਦੇ ਮੱਧਕਾਲ ਵਿੱਚ ਸੋਲਵੀਂ ਸ਼ਤਾਬਦੀ ਨੂੰ ਪੰਜਾਬੀ ਸਾਹਿਤ ਦਾ ‘ਸਵਰਨ ਯੁੱਗ` ਮੰਨਿਆ ਜਾਂਦਾ ਹੈ। ਇਸ ਕਾਲ ਨੂੰ ਮੁਗਲ ਕਾਲ ਦੇ ਰੂਪ ਵਿੱਚ ਵੀ ਯਾਦ ਕੀਤਾ ਜਾਂਦਾ ਹੈ ਕਿਉਂਕਿ ਇਸ ਕਾਲ ਵਿੱਚ ਪੰਜਾਬ ਅਤੇ ਸਮੁੱਚਾ ਭਾਰਤ ਮੁਗਲਾਂ ਦੇ ਅਧੀਨ ਰਿਹਾ। ਉਸ ਸਮੇਂ ਦੇ ਲੋਕਾਂ ਦੀ ਸਮਾਜਿਕ, ਆਰਥਿਕ ਜਾਂ ਰਾਜਸੀ ਹਾਲਤ ਕੁੱਝ ਜਿਆਦਾ ਵਧੀਆ ਨਹੀਂ ਸੀ। ਮੱਧਕਾਲ ਦੇ ਸਾਹਿਤ ਵਿੱਚ ਬਾਕੀ ਸਾਹਿਤਕਾਰਾਂ ਨਾਲੋਂ ਗੁਰੂ ਨਾਨਕ ਦੇਵ ਜੀ ਦੀ ਸਭ ਤੋਂ ਸ਼ੇ੍ਰਸ਼ਟ ਪਦਵੀਂ ਹੈ। ‘ਇਸ ਕਰਕੇ ਇਸ ਕਾਲ ਨੂੰ ਗੁਰੂ ਨਾਨਕ ਕਾਲ ਵੀ ਕਿਹਾ ਜਾਂਦਾ ਹੈ।` ਮੱਧਕਾਲ ਦੇ ਪੰਜਾਬੀ ਸਾਹਿਤ ਦਾ ਕੋਈ ਵੀ ਵਿਸ਼ਾ ਰੂਪ ਵੰਨਗੀ ਜਾਂ ਪ੍ਰਵਿਰਤੀ ਅਜਿਹੀ ਨਹੀਂ ਸੀ ਜਿਸ ਦੇ ਚਿੰਨ੍ਹ ਜਾਂ ਪ੍ਰਮਾਣ ਸਾਨੂੰ ਇਸ ਕਾਲ ਦੇ ਪ੍ਰਾਪਤ ਸਾਹਿਤ ਵਿਚੋਂ ਦਿਖਾਈ ਨਾ ਦੇਣ। ਇਸ ਕਾਲ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਸੰਪਾਦਨ 1601 ਤੋਂ 1604 ਈ. ਤੱਕ ਹੋਇਆ। ਇਸ ਤਰ੍ਹਾਂ ਮੱਧਕਾਲੀਨ ਪੰਜਾਬੀ ਸਾਹਿਤ ਅਤੇ ਸੱਭਿਆਚਾਰ ਦੇ ਖੇਤਰ ਵਿੱਚ ਨਵੇਂ ਸਿਖਰਾਂ ਨੂੰ ਛੋਂਹਦਾ ਹੈ। ‘ਗੁਰੂ ਨਾਨਕ ਕਾਲ ਤੋਂ ਮੁਗ਼ਲ ਕਾਲ ਦਾ ਸਮਾਂ ਲਗਭਗ ਇੱਕ ਹੀ ਹੈ। ਪਹਿਲੀ ਵਾਰ ਇੱਕ ਸ਼ਕਤੀਸ਼ਾਲੀ ਰਾਜ ਦੀ ਸਥਾਪਨਾ ਇਸ ਦੇਸ਼ ਵਿੱਚ ਰਾਜਸੀ ਸਥਿਰਤਾ ਕਾਇਮ ਹੋ ਗਈ।`<ref>ਪਰਮਿੰਦਰ ਸਿੰਘ, ਪੰਜਾਬੀ ਸਾਹਿਤ ਦਾ ਇਤਿਹਾਸ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਪੰਨਾ-28</ref>
ਬਾਬਰ ਨੇ ਮੁਗਲ ਰਾਜ ਦੀ ਨੀਂਹ ਰੱਖੀ ਸੀ। ਉਸ ਦੇ ਹਮਲਿਆਂ ਸਮੇਂ ਦੀ ਪੰਜਾਬ ਦੀ ਸਥਿਤੀ ਨੂੰ ਗੁਰੂ ਨਾਨਕ ਦੇਵ ਜੀ ਨੇ ਆਪਣੇ ਵਿਚਾਰਾਂ ਰਾਹੀਂ ਰੂਪਮਾਨ ਕੀਤਾ ਹੈ। ਬਾਬਰ ਆਪਣੇ ਜੀਵਨ ਦੇ ਆਰੰਭ ਤੋਂ ਹੀ ਹਿੰਦੁਸਤਾਨ ਨੂੰ ਜਿੱਤਣ ਦਾ ਇਰਾਦਾ ਰੱਖਦਾ ਸੀ। ਉਸ ਨੇ ਹਿੰਦੁਸਤਾਨ ਉੱਪਰ ਕਈ ਹਮਲੇ ਕੀਤੇ ਅਤੇ ਜਿੱਤਾਂ ਪ੍ਰਾਪਤ ਕੀਤੀਆਂ। ਬਾਬਰ ਇੱਕ ਨਿਪੁੰਨ ਸੈਨਾਪਤੀ ਸੀ ਅਤੇ ਨਿਰਾਸ ਨਹੀਂ ਹੁੰਦਾ ਸੀ। ਉਸ ਨੇ ਆਪਣੇ ਰਾਜਕਾਲ ਵਿੱਚ ਬਹੁਤ ਸਾਰੇ ਮਹੱਲ ਬਣਾਏ। ਉਹ ਇੱਕ ਬਹੁਤ ਚੰਗਾ ਲੇਖਕ ਵੀ ਸੀ। ਉਸ ਨੂੰ ਵਿਦਵਾਨਾਂ ਅਤੇ ਲੇਖਕਾਂ ਦੀ ਸੰਗਤ ਬਹੁਤ ਪਸੰਦ ਸੀ, ਉਹ ਬੜੇ ਧਿਆਨ ਨਾਲ ਉਹਨਾਂ ਦੀਆਂ ਗੱਲਾਂ ਸੁਣਦਾ ਸੀ। ਬਾਬਰ ਨੇ ਹਿੰਦੁਸਤਾਨੀ ਬਾਜੀਗਰਾਂ ਦੀ ਬਹੁਤ ਸਿਫਤ ਕੀਤੀ ਹੈ। ਬਾਬਰ ਤੋਂ ਬਾਅਦ ਹਮਾਯੂੰ ਜੋ ਬਾਬਰ ਦਾ ਪੁੱਤਰ ਸੀ, ਉਸ ਨੇ ਦਿੱਲੀ ਦੀ ਸਤਾ ਸੰਭਾਲੀ। ਹਮਾਯੂੰ ਦੇ ਸਮੇਂ ਹੋਰ ਵੀ ਕਬੀਲੇ ਬਗਾਵਤਾ ਕਰਦੇ ਰਹੇ ਪਰ ਉਹ ਉਹਨਾਂ ਨੂੰ ਦਬਾ ਨਾ ਸਕਿਆ। ਹਮਾਯੂੰ ਤੋਂ ਬਾਅਦ ਸ਼ੇਰਸ਼ਾਹ ਸੂਰੀ (1540-45) ਵਿੱਚ ਦਿੱਲੀ ਦੇ ਤਖਤ ਤੇ ਬੈਠਾ। ਉਸ ਨੇ ਪੰਜਾਬ, ਬੰਗਾਲ ਤੇ ਮਾਲਵੇ ਦੇ ਖੇਤਰਾਂ ਉੱਪਰ ਕਬਜਾ ਕੀਤਾ। ਸ਼ੇਰ ਸ਼ਾਹ ਸੂਰੀ ਤੋਂ ਬਾਅਦ ਉਸਦੇ ਪੁੱਤਰ ਨੇ ਸਤਾ ਸੰਭਾਲੀ ਪਰ ਉਹ ਯੋਗ ਸਾਸਕ ਨਹੀਂ ਸੀ। ਇਹ ਕਾਰਨ ਕਰਕੇ ਹਮਾਯੂੰ ਨੇ ਦਿੱਲੀ ਉੱਪਰ ਦੁਬਾਰਾ ਕਬਜਾ ਕਰ ਲਿਆ ਪਰ ਉਹ ਜਿਆਦਾ ਸਮਾਂ ਰਾਜ ਨਾ ਕਰ ਸਕਿਆ। ਛੇ ਮਹੀਨੇ ਬਾਅਦ ਉਸ ਦੀ ਮੌਤ ਹੋ ਗਈ। ਅਕਬਰ ਉਸ ਸਮੇਂ ਪੰਜਾਬ ਦਾ ਗਵਰਨਰ ਸੀ। ਹਮਾਯੂੰ ਤੋਂ ਬਾਅਦ ਅਕਬਰ ਨੂੰ ਹਿੰਦੁਸਤਾਨ ਦਾ ਸਮਰਾਟ ਘੋਸ਼ਿਤ ਕੀਤਾ ਗਿਆ। ‘ਇਸ ਵਿੱਚ ਇਹ ਨਹੀਂ ਕਿ ਅਕਬਰ ਬਾਦਸ਼ਾਹ ਦੇ ਰਾਜਕਾਲ ਨੂੰ ਛੱਡ ਕੇ, ਬਾਕੀ ਕਾਲ ਦੇ ਬਾਦਸ਼ਾਹਾਂ ਦਾ ਰਾਜ ਹਿੰਦੂ ਧਰਮ ਅਤੇ ਜਨਤਾ ਲਈ ਬਹੁਤ ਸੁਖਾਵਾਂ ਨਹੀਂ ਸੀ, ਪਰ ਮੱਧਕਾਲ ਤੋਂ ਪਹਿਲਾਂ ਵਾਲੀ ਅਰਾਜਕਤਾ ਘੱਟ ਜ਼ਰੂਰ ਗਈ ਸੀ।` <ref>ਰਤਨ ਸਿੰਘ ਜੱਗੀ, ਪੰਜਾਬੀ ਸਾਹਿਤ ਦਾ ਸਰੋਤ-ਮੁਲਕ ਇਤਿਹਾਸ (ਭਾਗ-2) ਪੂਰਵ ਮੱਧਕਾਲ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, 1998, ਪੰਨਾ-29</ref>
ਅਕਬਰ ਭਾਵੇਂ ਬਹੁਤਾ ਪੜ੍ਹਿਆ ਲਿਖਿਆ ਨਹੀਂ ਸੀ ਪਰ ਉਹ ਵਿਦਵਾਨਾਂ ਅਤੇ ਲੇਖਕਾਂ ਦੀ ਸੰਗਤ ਸੁਣ ਕੇ ਬਹੁਤ ਖੁਸ਼ ਹੁੰਦਾ ਸੀ। ਅਕਬਰ ਦੀ ਰਾਜਪੂਤ ਪਤਨੀ ਦੇ ਘਰ ਸਲੀਮ ਦਾ ਜਨਮ 1569 ਈ. ਵਿੱਚ ਹੋਇਆ ਸੀ। ਇਸ ਬਾਲਕ ਦਾ ਜਨਮ ਫਤਹਿਪੁਰ ਸੀਂਕਰੀ ਵਿੱਚ ਸ਼ੇਖ ਸਲੀਮ ਚਿਸ਼ਤੀ ਦੀਆਂ ਦੁਆਵਾਂ ਨਾਲ ਹੋਇਆ ਸੀ, ਇਸ ਕਰਕੇ ਉਸਦਾ ਨਾਮ ਵੀ ਸਲੀਮ ਰੱਖਿਆ ਗਿਆ। ਇਸ ਕਰਕੇ ਉਹ ਆਪਣਾ ਜਿਆਦਾ ਸਮਾਂ ਇਹਨਾਂ ਵਿੱਚ ਹੀ ਗੁਜ਼ਾਰਦਾ ਸੀ। ਆਪਣੇ ਜੀਵਨ ਦੇ ਅਖੀਰਲੇ ਸਮੇਂ ਵਿੱਚ ਅਕਬਰ ਨੇ ਇੱਕ ਨਵਾਂ ਧਰਮ ‘ਦੀਨੇ-ਇਲਾਹੀ` ਬਣਾਉਣ ਦੀ ਕੋਸ਼ਿਸ਼ ਵੀ ਕੀਤੀ। ਅਕਬਰ ਹਿੰਦੁਸਤਾਨ ਉੱਪਰ ਰਾਜ ਕਰਨ ਵਾਲੇ ਸ਼ਕਤੀਸ਼ਾਲੀ ਰਾਜਿਆਂ ਵਿੱਚੋਂ ਇੱਕ ਸੀ। ਸ਼ਾਹਿਜ਼ਾਦਾ ਸਲੀਮ ‘ਜਹਾਂਗੀਰ` ਦਾ ਰੂਪ ਧਾਰਨ ਕਰਕੇ 24 ਅਕਤੂਬਰ 1604 ਈ. ਨੂੰ ਤਖ਼ਤ ਤੇ ਬਿਰਾਜਮਾਨ ਹੋਇਆ। ਸ਼ੁਰੂ-ਸ਼ੁਰੂ ਵਿੱਚ ਉਸ ਨੇ ਅਕਬਰ ਦੀ ਹੀ ਨੀਤੀ ਨੂੰ ਅਪਣਾਇਆ ਉਸ ਨੇ ਐਤਵਾਰ ਅਤੇ ਮੰਗਲਵਾਰ ਨੂੰ ਸ਼ਿਕਾਰ ਕਰਨ ਦੀ ਮਨਾਹੀ ਕਰ ਦਿੱਤੀ। ਸਹਿਜ਼ਾਦਾ ਖੁਸਰੋਂ ਨੇ ਉਸ ਦੇ ਵਿਰੁੱਧ ਬਗਾਵਤ ਕਰ ਦਿੱਤੀ। ਉਸ ਨੂੰ ਇਹ ਸੂਚਨਾ ਮਿਲੀ ਕਿ ਖੁਸਰੋਂ ਨੂੰ ਆਸ਼ੀਰਵਾਦ ਦਿੱਤਾ। ਗੁਰੂ ਜੀ ਦਾ ਹਿੰਦੂਆਂ ਅਤੇ ਮੁਸਲਮਾਨਾਂ ਵਿੱਚ ਬਹੁਤ ਸਤਿਕਾਰ ਸੀ। ਪਰ ਜਹਾਂਗੀਰ ਨੇ ਆਪਣੀ ਕੱਟੜਤਾ ਤੋਂ ਕੰਮ ਲੈਂਦਿਆਂ ਉਹਨਾਂ ਨੂੰ ਸ਼ਹੀਦ ਕਰਵਾ ਦਿੱਤਾ। ਉਸ ਨੇ ਆਪਣੇ ਸ਼ਾਸ਼ਨ ਕਾਲ ਵਿੱਚ ਕੋਈ ਵਿਸ਼ੇਸ਼ ਕੰਮ ਨਹੀਂ ਕੀਤਾ ਕਿਉਂਕਿ ਉਸ ਨੇ ਰਾਜ ਦੀ ਸ਼ਾਹੀ ਵਾਗਡੋਰ ਨੂਰ ਜਹਾਨ ਨੂੰ ਸੰਭਾਲੀ ਹੋਈ ਸੀ। ਜਹਾਂਗੀਰ ਦੀ ਮੌਤ ਤੋਂ ਬਾਅਦ ਸ਼ਹਿਜ਼ਾਦਾ ਖੁਰਮ, ਸ਼ਾਹ ਜਹਾਨ ਦੀ ਉਪਾਧੀ ਧਾਰਨ ਕਰਕੇ ਦਿੱਲੀ ਦੇ ਤਖ਼ਤ ਉਪਰ ਬੈਠਾ। ਉਸ ਸਮੇਂ ਪੰਜਾਬ ਦੇ ਸੂਬੇਦਾਰ ਨੇ ਗੁਰੂ ਹਰਗੋਬਿੰਦ ਸਾਹਿਬ ਉਪਰ ਹਮਲੇ ਕੀਤੇ ਪਰ ਇਥੇ ਉਸ ਨੂੰ ਮੂੰਹ ਦੀ ਖਾਣੀ ਪਈ ਸਾਹਜਹਾਨ ਨੇ ਲਗਭਗ 30 ਵਰ੍ਹੇ ਦਿੱਲੀ ਦੇ ਤਖ਼ਤ ਉਪਰ ਰਾਜ ਕੀਤਾ। ਆਪਣੇ ਚਾਰਾਂ ਪੁੱਤਰਾਂ ਵਿਚੋਂ ਦਾਰਾ ਸ਼ਿਕੱਹ ਨੂੰ ਵਧੇਰੇ ਪਸੰਦ ਕਰਦਾ ਸੀ। ਉਹ ਉਸ ਨੂੰ ਦਿੱਲੀ ਦੇ ਤਖ਼ਤ ਉੱਪਰ ਬਿਠਾਉਂਣਾ ਚਾਹੰੁਦਾ ਸੀ, ਪਰ ਔਰੰਗਜੇਬ ਨੇ ਅਜਿਹਾ ਨਹੀਂ ਹੋਣ ਦਿੱਤਾ ਅਤੇ ਆਪਣੇ ਤਿੰਨੇ ਭਰਾਵਾਂ ਨੂੰ ਹਰਾ ਕੇ 1659 ਈ. ਵਿੱਚ ਦਿੱਲੀ ਦੇ ਤਖ਼ਤ ਉੱਪਰ ਕਬਜਾ ਕਰ ਲਿਆ। ਔਰੰਗਜ਼ੇਬ ਦੇ ਰਾਜ ਦੇ ਪਹਿਲੇ ਦਸ ਸਾਲ ਰਾਜਨੀਤਿਕ ਅਤੇ ਰਾਜਸੀ ਦ੍ਰਿਸ਼ਟੀ ਤੋਂ ਬਹੁਤ ਸਫ਼ਲ ਮੰਨੇ ਜਾਂਦੇ ਹਨ। ਉਸ ਦੇ ਸਿੱਖਾਂ ਨਾਲ ਸੰਬੰਧ ਕਾਫ਼ੀ ਮਾੜੇ ਸਨ। ‘ਬਾਦਸ਼ਾਹ ਜਹਾਂਗੀਰ ਦੁਆਰਾ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਅਤੇ ਔਰੰਗਜ਼ੇਬ ਦੁਆਰਾ [[ਗੁਰੂ ਤੇਗ ਬਹਾਦਰ]] ਜੀ ਦਾ ਦਿੱਲੀ-ਚਾਂਦਨੀ ਚੌਂਕ ਵਿੱਚ ਕੀਤਾ ਗਿਆ ਕਤਲ ਕੁਝ ਅਜਿਹੀਆਂ ਅਮਾਨਵੀ ਘਟਨਾਵਾਂ ਹਨ ਜਿਨ੍ਹਾਂ ਨੇ ਸ਼ਾਂਤਮਈ ਸਿੱਖ ਭਗਤੀ ਅੰਦੋਲਨ ਨੂੰ ਵਿਦਰੋਹ ਵਿੱਚ ਬਦਲ ਦਿੱਤਾ।`<ref>ਪਰਮਿੰਦਰ ਸਿੰਘ, ਕਿਰਪਾਲ ਸਿੰਘ ਕਸੇਲ, ਡਾ. ਗੋਬਿੰਦ ਸਿੰਘ ਲਾਂਬਾ, ਪੰਜਾਬੀ ਸਾਹਿਤ ਦੀ ਉਤਪਤੀ ਤੇ ਵਿਕਾਸ, ਲਾਹੌਰ ਬੁੱਕ ਸ਼ਾਪ, 2011, ਪੰਨਾ-311</ref>
==ਮੱਧਕਾਲੀ ਪੰਜਾਬੀ ਸਾਹਿਤ : ਸੱਭਿਆਚਾਰ ਪਰਿਪੇਖ==
ਇਹ ਮੁਸਲਮਾਨ ਹਮਲਾਵਰ ਸਿਰਫ਼ ਰਾਜੇ ਬਣ ਕੇ ਹੀ ਨਾ ਆਏ ਬਲਕਿ ਆਪਣੇ ਨਾਲ ਆਪਣਾ ਸੱਭਿਆਚਾਰ ਅਤੇ ਚਿੰਤਨ ਵੀ ਲੈ ਕੇ ਆਏ। ‘ਸਾਮੀ ਅਤੇ ਭਾਰਤੀ ਚਿੰਤਨ ਨਾਲ ਜੁੜੇ ਮਾਨਵਵਾਦੀ ਭਗਤਾਂ, ਸੂਫ਼ੀਆਂ ਅਤੇ ਬਾਣੀਕਾਰਾਂ ਨੇ ਇੱਕ ਦੂਸਰੇ ਨਾਲ ਟੱਕਰ ਦੀ ਭਾਵਨਾ ਤੋਂ ਮੁਕਤ ਹੋ ਕੇ ਇੱਕ ਦੂਸਰੇ ਦੇ ਵਿਚਾਰਾਂ ਨੂੰ ਸਮਝਣ ਅਤੇ ਪਛਾਣਨ ਪ੍ਰਤਿ ਕਿਰਿਆਸ਼ੀਲਤਾ ਦਿਖਾਈ। ਇਹ ਕਿਰਿਆਸ਼ੀਲਤਾ ਹੀ ਉਹ ਧਰਾਤਲ ਬਣੀ ਜਿੱਥੋਂ ਵਿਚਾਰਧਾਰਕ ਅਤੇ ਸਭਿਆਚਾਰਕ ਸੰਸਲੇਸ਼ਣ ਦੀ ਯਾਤਰਾ ਸ਼ੁਰੂ ਹੋਈ।` <ref>ਡਾ. ਅਮਰਜੀਤ ਸਿੰਘ ਕਾਂਗ, ਡਾ. ਜਸਪਾਲ ਕੌਰ ਕਾਂਗ, ਮਧਕਾਲੀ ਪੰਜਾਬੀ ਸਾਹਿਤ ਪਰਿਪੇਖ, ਨਾਨਕ ਸਿੰਘ ਪੁਸਤਕਮਾਲਾ, 2001, ਪੰਨਾ-10</ref>
ਦੋ ਵਿਭਿੰਨ ਚਿੰਤਨ ਇੱਕ ਦੂਜੇ ਦੇ ਨੇੜੇ ਆਏ, ਵਿਚਾਰ ਦਾ ਸੰਜੋਗ ਹੋਇਆ, ਇੱਕ ਦੂਜੇ ਨੂੰ ਪ੍ਰਭਾਵਿਤ ਕੀਤਾ। ਇਸ ਦੇ ਕਾਰਨ ਵਿਚਾਰਧਾਰਕ ਨੇੜਤਾ, ਸਭਿਆਚਾਰਕ ਆਦਾਨ ਪ੍ਰਦਾਨ ਨੇ ਹੀ ਉਸ ਸੰਸਲੇਸ਼ਣ ਨੂੰ ਸਾਕਾਰ ਕੀਤਾ। ਇਸ ਕਿਰਿਆਸ਼ੀਲਤਾ ਨਾਲ ਭਗਤ ਆਤਮਾਵਾਂ ਵਿੱਚ ਟਕਰਾਓ ਦੀ ਥਾਂ ਮੇਲ ਮਿਲਾਪ ਵਧਿਆ ਇੱਕ ਦੂਸਰੇ ਨੂੰ ਸ਼ੁੱਧ ਭਾਵਨਾ ਨਾਲ ਅਪਣਾਇਆ, ਜਿਸ ਦੇ ਸਦਕਾ ਮੱਧਕਾਲ ਦੇ ਪੰਜਾਬੀ ਸਾਹਿਤ ਚਿੰਤਨ ਦੇ ਸਰੋਕਾਰ ਇੱਕ ਦੂਜੇ ਦੇ ਪੂਰਕ ਹਨ। ਭਾਰਤ ਵਿੱਚ ਸੁਲਤਾਨ ਮਹਿਮੂਦ ਦੇ ਹਮਲਿਆਂ ਸਮੇਂ ਤੋਂ ਹੀ ਬਹੁਤ ਸਾਰੇ ਮੁਸਲਮਾਨ ਬਾਹਰੋਂ ਆ ਕੇ ਆਬਾਦ ਹੋਣੇ ਸ਼ੁਰੂ ਹੋ ਗਏ ਸਨ। ਇਥੇ ਹੀ ਉਹਨਾਂ ਨੇ ਵਿਆਹ ਸ਼ਾਦੀਆਂ ਕਰ ਲਈਆਂ ਅਤੇ ਉਹ ਆਪਣੇ ਆਪ ਨੂੰ ਪੱਕੇ ਭਾਰਤੀ ਮੁਸਲਮਾਨ ਸਮਝਣ ਲੱਗ ਪਏ। ਮੁਸਲਮਾਨ ਸਮਾਜ ਨੂੰ ਤਿੰਨ ਭਾਗਾਂ ਵਿੱਚ ਵੰਡ ਸਕਦੇ ਹਾਂ ਉੱਪਰਲੀ ਸ਼ੇ੍ਰਣੀ ਧਾਰਮਿਕ ਸ਼੍ਰੇਣੀ ਅਤੇ ਆਮ ਲੋਕ। ਇਸ ਉਪਰਲੀ ਸ਼ੇ੍ਰਣੀ ਵਿੱਚ ਰਾਜ ਸੱਤਾਧਾਰੀ ਸ਼ੇ੍ਰਣੀ ਦੇ ਲੋਕ ਸ਼ਾਮਿਲ ਸਨ। ਮੱਧ ਸ਼੍ਰੇਣੀ ਵਿੱਚ ਜਿੰਮੀਦਾਰ, ਸੈਨਿਕ, ਵਪਾਰੀ, ਵਿਦਵਾਨ, ਲਿਖਾਰੀ, ਦਰਮਿਆਨਾਂ ਅਤੇ ਛੋਟਾ ਪ੍ਰਬੰਧਕੀ ਅਮਲਾ ਸ਼ਾਮਿਲ ਸਨ। ਆਮ ਲੋਕਾਂ ਵਿਚੋਂ ਬਹੁਤ ਸਾਰੇ ਉਹ ਲੋਕ ਆਉਂਦੇ ਸਨ, ਜੋ ਹਿੰਦੂਆਂ ਤੋਂ ਮੁਸਲਮਾਨ ਬਣ ਗਏ ਸਨ। ‘ਸੁਲਤਾਨ ਅਤੇ ਰਈਸ ਸ਼੍ਰੇਣੀਆਂ ਨੇ ਆਪਣੇ-ਆਪਣੇ ਢੰਗ ਨਾਲ ਰਾਜਸੀ, ਸੱਭਿਆਚਾਰ, ਆਰਥਿਕ ਅਤੇ ਧਾਰਮਿਕ ਖੇਤਰਾਂ ਵਿੱਚ ਬੜਾ ਮਹੱਤਵਪੂਰਨ ਪ੍ਰਭਾਵ ਪਾਇਆ ਸੀ। ਹਿੰਦੂ ਅਤੇ ਮੁਸਲਮ ਵਸੋਂ ਵਾਲੇ ਇਸ ਦੇਸ਼ ਵਿੱਚ ਕੱਟੜ ਪੰਥੀ ਉਲਮਾ ਦਾ ਪ੍ਰਤੱਖ ਰੂਪ ਵਿੱਚ ਪ੍ਰਭਾਵ ਪੈਣਾ ਸੁਭਾਵਿਕ ਸੀ। ਰਈਸ ਵਰਗ ਦਾ ਸਮਾਜਕ ਅਤੇ ਸੱਭਿਆਚਾਰਕ ਜੀਵਨ ਵਿੱਚ ਕਈ ਪੱਖਾਂ ਤੋਂ ਵਾਧਾ ਕਰਨਾ ਰਈਸਾਂ ਦੀ ਇੱਕ ਅਣਮੁੱਲੀ ਦੇਣ ਸੀ।`<ref>ਡਾ. ਭਗਤ ਸਿੰਘ, ਮੱਧਕਾਲੀਨ ਭਾਰਤ ਦੀਆਂ ਸੰਸਥਾਵਾਂ (ਸਮਾਜਕ, ਸਭਿਆਚਾਰਕ ਅਤੇ ਆਰਥਿਕ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, 2003, ਪੰਨਾ-50</ref> ਪ੍ਰਾਚੀਨ ਹਿੰਦੂ ਸਮਾਜ ਦੀ ਸਭ ਤੋਂ ਮਹੱਤਵਪੂਰਨ ਸੰਸਥਾ ਜਾਤੀ ਪ੍ਰਥਾ ਸੀ। ਇਸ ਅਨੁਸਾਰ ਸਮਾਜ ਚਾਰ ਵਰਗਾਂ ਵਿੱਚ ਵੰਡਿਆ ਹੋਇਆ ਸੀ, ਬ੍ਰਾਹਮਣ, ਕਸੱਤਰੀ, ਵੈਸ਼ ਅਤੇ ਸੂਦਰ। ਹਿੰਦੂ ਸਮਾਜ ਵਿੱਚ ਮੁੱਖ ਰੂਪ ਨਾਲ ਤਿੰਨ ਮੌਕਿਆਂ ਦੀਆਂ ਰਸਮਾਂ ਭਾਵ ਜਨਮ, ਵਿਆਹ ਅਤੇ ਮੌਤ ਮੁੱਖ ਸਨ।
‘ਮੱਧ ਕਾਲੀਨ ਯੁੱਗ ਵਿੱਚ ਇਸਤ੍ਰੀਆਂ ਸੁਤੰਤਰਤਾ ਨਾਲ ਬਾਹਰ ਨਹੀਂ ਸੀ ਘੁੰਮ ਸਕਦੀਆਂ ਜਿਵੇਂ ਕਿ ਅੱਜ। ਉਸ ਸਮੇਂ ਹਿੰਦੂ ਔਰਤ ਨੂੰ ਆਪਣੇ ਪਤੀ ਉੱਤੇ ਹੀ ਨਿਰਭਰ ਕਰਨਾ ਪੈਂਦਾ ਸੀ। ਭਾਵੇਂ ਪਰਿਵਾਰਕ ਮਾਮਲਿਆਂ ਵਿੱਚ ਅੰਤਿਮ ਫ਼ੈਸਲਾ ਕਰਨ ਉੱਤੇ ਮਨੁੱਖ ਆਪਣਾ ਅਧਿਕਾਰ ਸਮਝਦਾ ਸੀ ਪਰ ਸਭ ਮਾਮਲਿਆਂ ਵਿੱਚ ਔਰਤਾਂ ਦੀ ਸਲਾਹ ਬਹੁਤ ਹੀ ਮਹੱਤਵਪੂਰਣ ਹੁੰਦੀ ਸੀ।`<ref>ਡਾ. ਭਗਤ ਸਿੰਘ, ਮੱਧਕਾਲੀਨ ਭਾਰਤ ਦੀਆਂ ਸੰਸਥਾਵਾਂ (ਸਮਾਜਕ, ਸਭਿਆਚਾਰਕ ਅਤੇ ਆਰਥਿਕ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, 2003, ਪੰਨਾ-79</ref> ਮੱਧਕਾਲ ਵਿੱਚ ਇੱਕ ਹੋਰ ਧਰਮ ਨੇ ਆਪਣੀ ਹੋਂਦ ਬਣਾਈ ਇਹ ਧਰਮ ਸ੍ਰੀ ਗੁਰੂ ਨਾਨਕ ਦੇਵ ਜੀ ਤੋਂ ਆਰੰਭ ਹੋਇਆ। ਸਿੱਖ ਸਾਮਰਾਜ ਵਿੱਚ ਗੁਰੂਆਂ, ਭਗਤਾਂ ਅਤੇ ਫਕੀਰਾਂ ਨੇ ਬਹੁਤ ਸਾਰੀਆਂ ਰਚਨਾਵਾਂ ਨਾਲ ਯੋਗਦਾਨ ਪਾਇਆ। ਲੋਕ ਮੁਸਲਮ ਅਤੇ ਹਿੰਦੂ ਸਾਮਰਾਜ ਦੀਆਂ ਸਮੱਸਿਆਵਾਂ ਤੋਂ ਦੁੱਖੀ ਹੋ ਕੇ ਸਿੱਖ ਸਾਮਰਾਜ ਵਿੱਚ ਸ਼ਾਮਲ ਹੋਣੇ ਸ਼ੁਰੂ ਹੋ ਗਏ।
ਉਪਰੋਕਤ ਚਰਚਾ ਤੋਂ ਪਤਾ ਚੱਲਦਾ ਹੈ ਕਿ ਸੱਭਿਆਚਾਰ ਦੀ ਪ੍ਰਕਿਰਿਆ ਤੇਜ਼ ਹੋ ਗਈ ਹੈ। ਮੁਸਲਮਾਨ ਅਤੇ ਹਿੰਦੂਆਂ ਦੇ ਨਾਲ-ਨਾਲ ਨਵਉਚਿਤ ਸਿੱਖ ਧਰਮ ਵੀ ਇੱਕ ਸ਼ਕਤੀਸ਼ਾਲੀ ਧਿਰ ਬਣ ਕੇ ਉਭਰ ਰਿਹਾ ਸੀ। ਹਿੰਦੂ ਅਤੇ ਮੁਸਲਮਾਨ ਧਰਮ ਦੇ ਲੋਕ ਸਿੱਖ ਬਣਨ ਨੂੰ ਤਰਜੀਹ ਦੇ ਰਹੇ ਸਨ। ਅਜਿਹੀਆਂ ਰੁਚੀਆਂ ਦੀ ਸੂਚਨਾ ਮੱਧਕਾਲੀਨ ਸਾਹਿਤ ਵਿੱਚ ਦੇਖੀ ਅਤੇ ਮਹਿਸੂਸ ਕੀਤੀ ਜਾ ਸਕਦੀ ਹੈ।
=== ਸਾਂਝੇ ਲੱਛਣ:- ===
ਮੱਧਕਾਲੀਨ ਪੰਜਾਬੀ ਸਾਹਿਤ ਦੇ ਇੱਕ ਵਿਸ਼ੇਸ਼ ਕਾਲ-ਖੰਡ ਗੁਰੂ ਨਾਨਕ ਕਾਲ ਦੇ ਗੌਰਵ ਅਤੇ ਪ੍ਰਾਪਤੀਆਂ ਸੰਬੰਧੀ ਆਪਣੇ ਵਿਚਾਰ ਪ੍ਰਗਟ ਕਰਦਿਆਂ ਡਾ. [[ਜੀਤ ਸਿੰਘ ਸੀਤਲ]] ਨੇ ਬਿਲਕੁਲ ਠੀਕ ਕਿਹਾ ਹੈ ਕਿ ਇਹ ਕਾਲ ਪੰਜਾਬੀ ਭਾਸ਼ਾ ਤੇ ਸਾਹਿਤ ਦਾ ਹੀ ਸੋਨ-ਸੁਨਿਹਰੀ ਕਾਲ ਨਹੀਂ ਬਲਕਿ ਪੰਜਾਬੀ ਸਭਿਅਤਾ, ਪੰਜਾਬੀ ਕੌਮੀਅਤ ਅਤੇ ਪੰਜਾਬੀ ਧਰਮ ਦੇ ਪੁਨਰ-ਜਨਮ ਦਾ ਕਾਲ ਹੈ। ਪੰਜਾਬ ਨੇ ਪਹਿਲੀ ਵਾਰ ਅਣਖ, ਗੌਰਵ ਅਤੇ ਅਮਲੀ ਆਚਰਣ ਨੂੰ ਜਨਮ ਦਿੱਤਾ। ਪਹਿਲੀ ਵਾਰ ‘ਘਰ ਘਰ ਅੰਦਰਿ ਧਰਮਸਾਲ` ਹੋ ਗਈ, ਘਰ-ਘਰ ਗੁਰੂ ਦਾ ਸ਼ਬਦ ਗਾਇਆ ਅਤੇ ਸਤਿ ਕਰਤਾਰ ਦਾ ਨਾਮ ਜਪਿਆ, ਸਿਮਰਿਆ ਜਾਣ ਲੱਗਾ। ‘ਖਤਰੀਆ ਤਾ ਧਰਮ ਛੋਡਿਆ ਮਲੇਛ (ਫ਼ਾਰਸ਼ੀ ਭਾਸ਼ਾ) ਭਾਖਿਆ ਰਾਹੀ` ਦੇ ਉਲਟ ਪੰਜਾਬੀਆਂ ਦਾ ਧਰਮ ਵਧਣ-ਫੁੱਲਣ ਲੱਗਾ ਅਤੇ ਪੰਜਾਬ ਦੀ ਆਪਣੀ ਭਾਸ਼ਾ ਵਿੱਚ ਸਾਹਿਤ ਰਚਿਆ, ਸੁਣਿਆ ਅਤੇ ਪੜਿਆ ਜਾਣ ਲੱਗਾ।<ref>1 ਪੰਜਾਬੀ ਸਾਹਿਤ ਦਾ ਆਲੋਚਨਾਤਮਕ ਇਤਿਹਾਸ, ਪੰਨਾ-123</ref>
ਮੱਧਕਾਲੀਨ ਯੁਗ ਵਿੱਚ ਵਿਗਿਆਨ ਅਤੇ ਤਕਨਾਲੋਜੀ ਵਿਕਸਿਤ ਨਹੀਂ ਸਨ ਹੋਏ। ਇਸ ਲਈ ਵਿਅਕਤੀ, ਪ੍ਰਕ੍ਰਿਤੀ ਦੇ ਵੱਖ-ਵੱਖ ਰੂਪਾਂ ਬਾਰੇ ਬੜੀ ਅਧੂਰੀ ਜਿਹੀ ਜਾਣਕਾਰੀ ਰੱਖਦਾ ਸੀ। ਚੰਦਰਮਾ, ਸੂਰਜ, ਪ੍ਰਿਥਵੀ ਦੀ ਗਤੀ, ਹਵਾ, ਰੁੱਤਾਂ ਅਤੇ ਅਗਨੀ ਆਦਿ ਪ੍ਰਾਕ੍ਰਿਤਿਕ ਸ਼ਕਤੀਆਂ ਜਾਂ ਰੂਪਾਂ ਨੂੰ ਉਹ ਦੇਵੀ-ਦੇਵਤੇ ਸਮਝ ਕੇ ਇਨ੍ਹਾਂ ਦੀ ਪੂਜਾ ਕਰਦਾ ਸੀ। ਹੌਲੀ-ਹੌਲੀ ਉਸ ਨੂੰ ਇਹ ਵੀ ਸਮਝ ਆ ਗਈ ਕਿ ਪ੍ਰਕ੍ਰਿਤੀ ਦੀਆਂ ਇਹ ਸਾਰੀਆਂ ਸ਼ਕਤੀਆਂ ਬਿਲਕੁੱਲ ਉਸੇ ਤਰ੍ਹਾਂ ਇੱਕ ਹੋਰ ਮਹਾਨ ਸ਼ਕਤੀ ਦੇ ਅਧੀਨ ਹਨ, ਜਿਵੇਂ ਵੱਖ-ਵੱਖ ਜਾਗੀਰਦਾਰ ਇੱਕ ਬਾਦਸ਼ਾਹ ਜਾਂ ਵੱਡੇ ਰਾਜੇ ਦੇ ਅਧੀਨ ਹੁੰਦੇ ਹਨ। ਇਸ ਮਹਾਨ ਸ਼ਕਤੀ ਨੂੰ ਰੱਬ ਜਾਂ ਪਰਮਾਤਮਾ ਦਾ ਨਾਮ ਦੇ ਕੇ ਉਸ ਦੀ ਅਰਾਧਨਾ ਕੀਤੀ ਜਾਣ ਲੱਗੀ। ਰੱਬ ਨੂੰ ਮਨੁੱਖੀ ਸਰੂਪ ਦਾ ਸਿਰਜਕ, ਪਾਲਕ ਅਤੇ ਵਿਨਾਸ਼ਕ ਮੰਨਿਆ ਗਿਆ। ਚੰਗੀਆਂ ਕਦਰਾਂ ਕੀਮਤਾਂ ਦੀ ਪਾਲਣਾ ਅਤੇ ਸ਼ੁਭ ਕਰਮਾਂ ਨੂੰ ਮਨੁੱਖੀ ਜੀਵਨ ਦੀ ਸਫ਼ਲਤਾ ਅਤੇ ਪ੍ਰਮਾਣਿਕਤਾ ਦਾ ਨਾਮ ਦਿੱਤਾ ਗਿਆ। ਇਉਂ ਮੱਧਕਾਲ ਵਿੱਚ ਮਨੁੱਖ ਦੀ ਦ੍ਰਿਸ਼ਟੀ ਲੋਕਿਕ ਹੋਦ ਦੀ ਬਜਾਇ ਪਰਾਲੋਕਿਕ ਬਣੀ ਰਹੀ ਹੈ। ਇਸ ਤਰ੍ਹਾਂ ਪਰਾਲੌਕਿਕ ਸਰੋਕਾਰ ਵੀ ਮੱਧਕਾਲ ਵਿੱਚ ਰਚੇ ਗਏ ਸਮੁੱਚੇ ਸਾਹਿਤ ਰੂਪਾਂ ਦੀ ਕੇਂਦਰੀ ਇਕਾਈ ਬਣੇ ਰਹੇ ਹਨ ਇਸ ਯੁੱਗ ਵਿੱਚ ਪੈਦਾ ਹੋਇੲਆ ਸਾਹਿਤ ਅਨੁਭਵ, ਵਿਚਾਰਧਾਰਾ, ਬ੍ਰਿਤਾਂਤ-ਵਿਧੀਆਂ ਅਤੇ ਸ਼ੈਲੀ-ਸ਼ਬਦਾਵਲੀ ਦੀ ਦ੍ਰਿਸ਼ਟੀ ਤੋਂ ਕੁੱਝ ਸਾਂਝੇ ਆਧਾਰ-ਸਤੰਭਾ ਅਤੇ ਸਰਬ-ਪ੍ਰਵਾਨਿਤ ਪ੍ਰਤਿਮਾਨਾਂ ਉਪਰ ਟਿਕਿਆ ਹੋਇਆ ਹੈ। ਉਂਝ ਤਾਂ ਹਰ ਲੇਖਕ ਪਰੰਪਰਾ ਨੂੰ ਨਵਾਂ ਵਿਸਤਾਰ ਦੇਣ ਦੀ ਸੂਰਤ ਵਿੱਚ ਵਿਸ਼ੇਸ਼ ਅਤੇ ਵਿਲੱਖਣ ਹੁੰਦਾ ਹੈ ਪਰ ਫਿਰ ਵੀ ਇਸ ਕਾਲ ਵਿੱਚ ਰਚਨਾਸ਼ੀਲ ਰਹੇ ਲੇਖਕਾਂ ਦੇ ਭਾਵਬੋਧ ਅਤੇ ਅਭਿਵਿਅਕਤੀ ਕਲਾ ਵਿੱਚ ਕਾਫੀ ਸਾਂਝੇ ਗੁਣ ਤੱਤ ਦ੍ਰਿਸ਼ਟੀਗੋਚਰ ਹੋ ਜਾਂਦੇ ਹਨ।
==== ਪਰਲੋਕਮੁਖੀ ਦ੍ਰਿਸ਼ਟੀ ====
ਮੱਧਕਾਲ ਦੇ ਲੇਖਕ ਇਸ ਲੋਕ ਭਾਵ ਮਾਤ ਲੋਕ ਨਾਲੋਂ ਪਰਲੋਕ ਨੂੰ ਵਧੇਰੇ ਮਹੱਤਵਯੋਗ ਅਤੇ ਸਾਰਥਿਕ ਮੰਨਦੇ ਹਨ। ਇਨ੍ਹਾਂ ਦੀ ਨਜ਼ਰ ਵਿੱਚ ਇਸ ਲੋਕ ਨੂੰ ਪਰਲੋਕ ਵਿੱਚ ਉਜਲੇ ਮੁਖ ਨਾਲ ਜਾਣ ਵਾਸਤੇ ਇੱਕ ਕਰਮਸ਼ਾਲਾ ਮੰਨਦੇ ਹਨ। ਇਸ ਲਈ ਹਰ ਵਿਅਕਤੀ ਨੂੰ ਕੋਈ ਕਰਮ ਕਰਨ ਤੋਂ ਪਹਿਲਾਂ ਇਹ ਸੋਚ ਲੈਣਾ ਚਾਹੀਦਾ ਹੈ ਕਿ ਉਸ ਦੁਆਰਾ ਕੀਤਾ ਕਰਮ ਪਰਲੋਕ ਜਾਣ ਸਮੇਂ ਉਸਦਾ ਸਹਾਈ ਹੋਵੇਗਾ ਜਾਂ ਨਹੀਂ। ਪ੍ਰਭੂ ਨੇ ਵਿਅਕਤੀ ਨੂੰ ਇਸ ਜਗਤ ਵਿੱਚ ਤਾਂ ਹੀ ਭੇਜਿਆ ਹੈ ਕਿ ਉਹ ਸਿਮਰਨ ਅਤੇ ਭਗਤੀ ਆਦਿ ਵਿਧੀਆਂ ਦੁਆਰਾ ਆਪਣੀ ਜੀਵਨ ਯਾਤਰਾ ਨੂੰ ਸਫ਼ਲ ਬਣਾ ਲਵੇ। ਸੂਫ਼ੀ ਕਵਿਤਾ, ਗੁਰਬਾਣੀ ਅਤੇ ਕਿੱਸਾ ਕਾਵਿ- ਇਸ ਕਾਲ ਦੀਆਂ ਸਾਰੀਆਂ ਪ੍ਰਮੁੱਖ ਕਾਵਿ-ਧਾਰਾਵਾਂ ਵਿੱਚ ਇਹੀ ਸੰਦੇਸ਼ ਬਾਰ-ਬਾਰ ਗੂੰਜਦਾ ਰਿਹਾ ਹੈ:-
:ਇਕ ਰੋਜ਼ ਜਹਾਨੋ ਜਾਣਾ ਹੈ,
:ਜਾ ਕਬਰੇ ਵਿੱਚ ਸਮਾਣਾ ਹੈ,
:ਤੇਰਾ ਗੋਸ਼ਤ ਕੀੜਿਆਂ ਖਾਣਾ ਹੈ।
:ਕਰ ਚੇਤਾ ਮਨੋਂ ਵਿਸਾਰ ਨਹੀਂ।
ਗੁਰਮਤਿ ਕਾਵਿ ਧਾਰਾ ਵਿੱਚ ਵੀ ਵਿਅਕਤੀ ਨੂੰ ਜਗਤ ਦੇ ਨਾਸ਼ਮਾਨ ਸਰੂਪ ਨਾਲੋਂ ਮੋਹ ਤੋੜ ਕੇ ਅਧਿਆਤਮਕ ਜਗਤ ਵੱਲ ਉਨਮੁੱਖ ਹੋਣ ਦੀ ਪ੍ਰੇਰਣਾ ਕੀਤੀ ਗਈ ਹੈ। ਮਨੁੱਖ ਨੂੰ ਸਾਵਧਾਨ ਕੀਤਾ ਗਿਆ ਹੈ ਕਿ ਇਸ ਲੋਕ ਵਿੱਚ ਆਉਣ ਦਾ ਮੁੱਖ ਪ੍ਰਯੋਜਨ ਪ੍ਰਮਾਤਮਾ ਦਾ ਸਿਮਰਨ ਕਰਕੇ ਜਨਮ-ਮਰਨ ਦੇ ਬੰਧਨਾ ਤੋਂ ਸਦਾ ਲਈ ਛੁਟਕਾਰਾ ਪਾ ਲੈਣਾ ਹੈ:
:ਭਾਈ ਪਰਾਪਤਿ ਮਾਨੁਖ ਦੇਹੁਰੀਆ॥
:ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ॥
:ਅਵਰਿ ਕਾਜ ਤੇਰੈ ਕਿਤੈ ਨ ਕਾਮ॥
:ਮਿਲੁ ਸਾਧਸੰਗਤਿ ਭਜੁ ਕੇਵਲ ਨਾਮ॥
:ਸਰੰਜਾਮਿ ਲਾਗੁ ਭਵਜਲ ਤਰਨ ਕੈ॥
:ਜਨਮੁ ਬ੍ਰਿਥਾ ਜਾਤ ਰੰਗ ਮਾਇਆ ਕੈ॥ ਰਹਾਉ॥
:(ਆਸਾ ਮਹਲਾ ੫)
==== ਪ੍ਰਭੂ ਦੀ ਸ਼ਰਵਸ਼ਕਤੀਮਾਨਤਾ ====
ਮੱਧਕਾਲ ਦੀਆਂ ਸਾਹਿਤਿਕ ਪਰੰਪਰਾਵਾਂ ਦਾ ਇੱਕ ਹੋਰ ਸਾਂਝਾ ਲੱਛਣ ਪ੍ਰਭੂ ਦੀ ਸਰਵੁੱਚਤਾ, ਸਰਵ-ਸ਼ਕਤੀਮਾਨਤਾ ਅਤੇ ਨਿਰੰਕੁਸ਼ਤਾ ਹੈ। ਇਨ੍ਹਾਂ ਪਰੰਪਰਾਵਾਂ ਵਿੱਚ ਪ੍ਰਭੂ ਨੂੰ ਸਾਰੀ ਸ੍ਰਿਸ਼ਟੀ ਦਾ ਕਰਤਾ-ਧਰਤਾ ਅਤੇ ਸੰਚਾਲਕ ਮੰਨਿਆ ਗਿਆ ਹੈ। ਉਸੇ ਦੇ ਹੁਕਮ ਨਾਲ ਜੀਵ ਇਸ ਦੁਨੀਆਂ ਵਿੱਚ ਜਨਮ ਲੈਂਦੇ ਹਨ, ਕਾਰ-ਵਿਹਾਰ ਕਰਦੇ ਹਨ ਅਤੇ ਉਸੇ ਦੇ ਹੁਕਮ ਨਾਲ ਇਸ ਦੁਨੀਆਂ ਨੂੰ ਛੱਡ ਕੇ ਚਲੇ ਜਾਂਦੇ ਹਨ। ਸਾਰੀ ਦੁਨੀਆਂ ਦੇ ਜੀਵ ਅਤੇ ਪ੍ਰਕ੍ਰਿਤਕ ਸ਼ਕਤੀਆਂ ਉਸ ਪ੍ਰਭੂ ਦੇ ਹੁਕਮ ਦੀ ਪਾਲਣਾ ਕਰ ਰਹੀਆਂ ਹਨ। ਪ੍ਰਭੂ ਦੀ ਨਿਰੰਕੁਸ਼ਤਾ ਦਾ ਇਹ ਸੰਕਲਪ ਇਸ ਕਾਲ ਵਿੱਚ ਰਚੀ ਗਈ ਹਰ ਸਾਹਿਤਕ ਪ੍ਰਵਿਰਤੀ ਵਿੱਚ ਦੇਖਿਆ ਜਾ ਸਕਦਾ ਹੈ:-
:ਹੁਕਮੀ ਉਤਮੁ ਨੀਚੁ ਹੁਕਮਿ ਲਿਖਿ ਦੁਖ ਸੁਖ ਪਾਈਅਹਿ॥
:ਇਕਨਾ ਹੁਕਮੀ ਬਖਸੀਸ ਇਕਿ ਹੁਕਮੀ ਸਦਾ ਭਵਾਈਅਹਿ॥
:ਹੁਕਮੈ ਅੰਦਰਿ ਸਭੁ ਕੋ ਬਾਹਰਿ ਹੁਕਮ ਨ ਕੋਇ॥
:ਨਾਨਕ ਹੁਕਮੈ ਜੇ ਬੁਝੈ ਤ ਹਊਮੈ ਕਹੈ ਨ ਕੋਇ॥
==== ਪ੍ਰੇਮਾਭਗਤੀ ਦੀ ਮਹਿਮਾ ====
ਇਸ ਕਾਲ ਵਿੱਚ ਪ੍ਰੇਮਾਭਗਤੀ ਦਾ ਵਿਸ਼ੇਸ਼ ਮਹੱਤਵ ਰਿਹਾ ਹੈ। ਆਦਿਕਾਲੀਨ ਸਾਹਿਤ ਵਿੱਚ ਪ੍ਰੇਮਾਭਗਤੀ ਦਾ ਸੰਕਲਪ ਬਹੁਤਾ ਉਜਾਗਰ ਹੋ ਕੇ ਸਾਹਮਣੇ ਨਹੀਂ ਆਉਂਦਾ। ਇਸੀ ਕਾਲ ਵਿੱਚ ਸਰੀਰਕ ਸਾਧਨਾਂ, ਕਰਮ-ਕਾਂਡਾਂ ਅਤੇ ਹਠ ਯੋਗਿਕ ਵਿਧੀਆਂ ਆਦਿ ਨੂੰ ਵਧੇਰੇ ਮਹੱਤਵ ਦਿੱਤਾ ਜਾਂਦਾ ਹੈ। ਪਰੰਤੂ ਮੱਧਕਾਲ ਵਿੱਚ ਭਗਤ ਕਵੀਆਂ, ਸੂਫ਼ੀ ਦਰਵੇਸ਼ਾਂ ਅਤੇ ਗੁਰੂ ਸਾਹਿਬਾਨ ਨੇ ਇਹ ਸਪਸ਼ਟ ਕਰ ਦਿੱਤਾ ਸੀ ਕਿ ਪ੍ਰਭੂ ਦੀ ਪ੍ਰਾਪਤੀ ਵਾਸਤੇ ਕੋਈ ਕਰਮ-ਕਾਂਡ, ਤੀਰਥ-ਇਸ਼ਨਾਨ ਜਾਂ ਹਠਯੋਗ-ਸਾਧਨਾ ਕਰਨ ਦੀ ਜਰੂਰਤ ਨਹੀਂ ਹੈ। ਪ੍ਰਭੂ ਨੂੰ ਕੇਵਲਲ ਪ੍ਰੇਮਾਭਗਤੀ ਦੇ ਮਾਧਿਅਮ ਦੁਆਰਾ ਪ੍ਰਾਪਤ ਕੀਤਾ ਜਾ ਸਕਦਾ ਹੈ। ਇਹੀ ਕਾਰਨ ਹੈ ਕਿ ਸਮੁੱਚਾ ਮਧਕਾਲੀਨ ਸਾਹਿਤ ਪ੍ਰੇਮ ਜਾ ਇਸ਼ਕ ਦੀ ਅਰਾਧਨਾ ਕਰਦਾ ਹੋਇਆ ਦਿਸਦਾ ਹੈ:-
:ਅਵਲ ਹਮਦ ਖੁਦਾਇ ਦਾ ਵਿਰਦ ਕੀਚੈ,
:ਇਸ਼ਕ ਕੀਤਾ ਸੂ ਜਗ ਦਾ ਮੂਲ ਮੀਆਂ।
:ਪਹਿਲਾਂ ਆਪ ਹੈ ਰੱਬ ਨੇ ਇਸ਼ਕ ਕੀਤਾ
:ਮਾਸ਼ੂਕ ਹੈ ਨਬੀ ਰਸੂਲ ਮੀਆਂ।
:(ਵਾਰਿਸ ਸ਼ਾਹ)
==== ਸੰਪਰਦਾਇਕ ਸਦਭਾਵਨਾ ====
ਮੱਧਕਾਲੀਨ ਸਮਾਜ ਦੇ ਧਾਰਮਿਕ ਖੇਤਰ ਨੂੰ ਸਚਾਲਿਤ ਕਰਨ ਵਾਲੇ ਮੌਲਾਣੇ ਅਤੇ ਬ੍ਰਾਹਮਣ ਆਪਣੀਆਂ-ਆਪਣੀਆਂ ਧਾਰਮਿਕ ਭਾਵਨਾਵਾਂ ਨੂੰ ਲੈ ਕੇ ਬਹੁਤ ਕੱਟੜ ਸਨ। ਉਹ ਕਦੇ ਕੋਈ ਅਜਿਹਾ ਮੌਕਾ ਨਹੀਂ ਸਨ ਖੁੰਝਾਉਂਦੇ, ਜਿਸ ਦੁਆਰਾ ਉਹ ਆਪਣੇ ਧਰਮ ਨੂੰ ਸਰਵ-ਸ੍ਰੇਸ਼ਠ ਅਤੇ ਦੂਜੇ ਦੇ ਧਰਮ ਨੂੰ ਨਖਿਧ ਸਿੱਧ ਕਰ ਸਕਦੇ ਹੋਣ। ਪਰੰਤੂ ਮਧਕਾਲੀਨ ਸਾਹਿਤਕਾਰਾਂ ਨੂੰ ਇਹ ਵਡਿਆਈ ਜਾਂਦੀ ਹੈ ਕਿ ਉਨ੍ਹਾਂ ਨੇ ਕਦੇ ਵੀ ਸੰਪਰਦਾਇਕਤਾ ਦਾ ਪ੍ਰਚਾਰ ਅਥਵਾ ਪ੍ਰਸਾਰ ਨਹੀਂ ਕੀਤਾ। ਬਲਕਿ ਇਹ ਲੋਕ ਧਰਮ ਦੇ ਬਾਹਰੀ ਵਿਖਾਵਿਆਂ, ਭੇਖਾਂ ਅਤੇ ਕਰਮ-ਕਾਂਡਾਂ ਨੂੰ ਮਿਥਿਆ ਅਤੇ ਅਰਥਹੀਣ ਘੋਸ਼ਿਤ ਕਰਦੇ ਸਨ। ਮੱਧਕਾਲੀ ਸਾਹਿਤ ਦੇ ਇਸ ਲੱਛਣ ਦੀ ਵਿਆਖਿਆ ਕਰਦਾ ਹੋਇਆ ਡਾ. ਅਮਰਜੀਤ ਸਿੰਘ ਕਾਂਗ ਲਿਖਦਾ ਹੈ ਕਿ ਇਸ ਵਿੱਚੋਂ ਜੋ ਯਥਾਰਥ ਪ੍ਰਸਤੁਤ ਹੁੰਦਾ ਹੈ, ਉਹ ਸਾਂਝੇ ਪੰਜਾਬ ਦਾ ਹੈ, ਜਿਸ ਵਿੱਚ ਹਿੰਦੂ, ਮੁਸਲਮਾਨ ਲੋਕ, ਨਸਲ ਦੀ ਭਿੰਨਤਾ ਅਤੇ ਸਭਿਆਚਾਰਕ ਸਿਮਰਤੀ ਦੀ ਵੱਖਰਤਾ ਦੇ ਬਾਵਜੂਦ ਵੀ ਭਾਈਚਾਰਕ ਅਤੇ ਮਾਨਵੀ ਪੱਧਰ ਉੱਤੇ ਅਨਿੱਖੜ ਸਾਂਝ ਵਿੱਚ ਬੱਝੇ ਹੋਏ ਹਨ।<ref>2ਕਿੱਸਾ ਸੰਸਾਰ, ਪੰਨਾ-10</ref>
:ਬਿੰਦਰਾ ਬਨ ਮੇਂ ਗਊ ਚਰਾਵੈ।
:ਲੰਕਾ ਸਾੜ ਕੇ ਨਾਦ ਵਜਾਵੈ।
:ਮੱਕੇ ਦਾ ਹਾਜੀ ਬਣ ਆਵੈ।
:ਵਾਹ ਵਾਹ ਰੰਗ ਵਟਾਈਦਾ।
:ਹੁਣ ਕਾਹਨੂੰ ਆਪ ਛੁਪਾਈ ਦਾ।
:(ਬੁੱਲ੍ਹੇ ਸ਼ਾਹ)
==== ਮਨੁੱਖੀ ਸਮਾਨਤਾ: ਜ਼ਾਤ-ਪਾਤ ਦਾ ਖੰਡਣ ====
ਮੱਧਕਾਲੀਨ ਕਵੀਆਂ ਨੇ ਹਿੰਦੂ ਸਮਾਜ ਦੀ ਵਰਣ-ਵਿਵਸਥਾ ਦਾ ਖੰਡਣ ਕਰਦਿਆਂ ਹੋਇਆ ਮਨੁੱਖੀ ਸਮਾਨਤਾ ਦੇ ਸਿਧਾਂਤ ਉਤੇ ਡਟ ਕੇ ਪਹਿਰਾ ਦਿੱਤਾ ਹੈ। ਭਗਤ ਨਾਮਦੇਵ, ਸੰਤ ਕਬੀਰ ਅਤੇ ਭਗਤ ਰਵਿਦਾਸ ਨੇ ਆਪਣੀ ਬਾਣੀ ਵਿੱਚ ਬਾਰ-ਬਾਰ ਇਹ ਦ੍ਰਿੜਾਇਆ ਹੈ ਕਿ ਸਾਰੇ ਮਨੁੱਖ ਉਸ ਇੱਕ ਪ੍ਰਮਾਤਮਾ ਦੇ ਸਾਜੇ ਹੋਏ ਹਨ ਅਤੇ ਇਸ ਕਾਰਨ ਸਾਰੇ ਇੱਕ-ਦੂਜੇ ਦੇ ਸਮਾਨ ਹਨ। ਜ਼ਾਤ ਜਾਂ ਜਨਮ ਕਰਕੇ ਕੋਈ ਵੱਡਾ ਜਾਂ ਛੋਟਾ ਨਹੀਂ ਬਣਦਾ ਬਲਕਿ ਪ੍ਰਭੂ ਦੀ ਭਗਤੀ ਅਤੇ ਚੰਗੇ ਕਰਮ ਹੀ ਕਿਸੇ ਵਿਅਕਤੀ ਦੇ ਮਹਾਨ ਹੋਣ ਦੇ ਜ਼ਾਮਨ ਬਣਦੇ ਹਨ। ਇਸ ਪ੍ਰਸੰਗ ਵਿੱਚ ਕਬੀਰ ਜੀ ਫਰਮਾਉਂਦੇ ਹਨ:-
:ਗਰਭ ਵਾਸ ਮਹਿ ਕੁਲੁ ਨਹੀਂ ਜਾਤੀ॥
:ਬ੍ਰਹਮ ਬਿੰਦ ਤੇ ਸਭ ਉਤਪਾਤੀ॥
:(ਭਗਤ ਕਬੀਰ)
ਗੁਰੂ ਅਮਰਦਾਸ ਜੀ ਮਨੁੱਖੀ ਸਮਾਨਤਾ ਦੇ ਸਿਧਾਂਤ ਨੂੰ ਹੋਰ ਸਪਸ਼ਟ ਕਰਦੇ ਹਨ। ਆਪ ਫਰਮਾਉਂਦੇ ਹਨ ਕਿ ਜਾਤੀ ਦਾ ਅਭਿਮਾਨ ਕਰਨ ਵਾਲਾ ਵਿਅਕਤੀ ਮੂਰਖ ਹੁੰਦਾ ਹੈ ਕਿਉਂਕਿ ਹਰ ਕੋਈ ਬ੍ਰਹਮ-ਬਿੰਦ ਤੋਂ ਉਤਪੰਨ ਹੋਣ ਕਰਕੇ ਇੱਕ-ਦੂਜੇ ਨਾਲ ਭਰਾਤਰੀ-ਭਾਵ ਵਿੱਚ ਬੱਝਾ ਰਹਿੰਦਾ ਹੈ।
:ਜਤਿ ਕਾ ਗਰਬੁ ਨ ਕਰੀਅਹੁ ਕੋਈ॥
:ਬ੍ਰਹਮ ਬਿੰਦੇ ਸੋ ਬ੍ਰਾਹਮਣ ਹੋਈ॥
:ਜਤਿ ਕਾ ਗਰਬੁ ਨ ਕਰਿ ਮੂਰਖ ਗਵਾਰਾ॥
:ਇਸੁ ਗਰਬ ਤੇ ਚਲਹਿ ਬਹੁਤ ਵਿਕਾਰਾ॥
:ਚਾਰੇ ਵਰਨ ਆਖੈ ਸਭੁ ਕੋਈ॥
:ਬ੍ਰਹਮ ਬਿੰਦ ਤੇ ਸਭ ਓਪਤਿ ਹੋਈ॥
:(ਰਾਗ ਭੈਰਓੁ ਮਹਲਾ ੩)
==== ਬ੍ਰਿਤਾਂਤ- ਵਿਧੀਆਂ ਅਤੇ ਰੂਪਾਕਾਰਕ ਲੱਛਣ ====
ਮੱਧਕਾਲੀਨ ਸਾਹਿਤ, ਬ੍ਰਿਤਾਂਤ-ਵਿਧੀਆਂ ਅਤੇ ਰੂਪਾਕਾਰਕ ਲੱਛਣਾਂ ਦੀ ਦ੍ਰਿਸ਼ਟੀ ਤੋਂ ਵੀ ਆਪਸ ਵਿੱਚ ਕਾਫੀ ਸਾਂਝ ਦਰਸਾਉਂਦਾ ਹੈ। ਇਸ ਕਾਲ ਵਿੱਚ ਵਾਰਾਂ, ਕਿੱਸੇ, ਜੰਗਨਾਮੇ, ਗੋਸ਼ਟਾਂ, ਬਾਰਹਮਾਹਾ ਕਾਵਿ, ਬਾਵਨ-ਅੱਖਰੀਆਂ ਅਤੇ ਸੀਹਰਫ਼ੀਆਂ ਵਰਗੇ ਕਾਵਿ-ਰੂਪ ਵੱਡੀ ਮਾਤਰਾ ਵਿੱਚ ਦ੍ਰਿਸ਼ਟੀਗੋਚਰ ਹੁੰਦੇ ਹਨ। ਇਹ ਸਭ ਬ੍ਰਿਤਾਂਤ-ਕਾਵਿ ਦੀ ਪੇਸ਼ਕਾਰੀ ਕਰਨ ਵਾਲੇ ਰੂਪਾਕਾਰ ਹਨ। ਇਨ੍ਹਾਂ ਰੂਪਾਕਾਰਾਂ ਦੇ ਆਰੰਭ ਵਿੱਚ ਕਵੀ ਲੋਕ ‘ਮੰਗਲਾਚਰਣ` ਵਿਧੀ ਦਾ ਪ੍ਰਯੋਗ ਕਰਦੇ ਹਨ। ਮੰਗਲਾਚਰਣ ਦਾ ਅਰਥ ਹੈ, ਕਿਸੇ ਕਿਰਤ ਦਾ ਉਹ ਟੁਕੜਾ ਜਾਂ ਚਰਣ ਜਿਸ ਵਿੱਚ ਕਵੀ ਆਪਣੇ ਇਸ਼ਟਦੇਵ, ਪਰਮਾਤਮਾ ਜਾਂ ਸਤਿਗੁਰੂ ਦਾ ਸਿਮਰਨ ਕਰਕੇ ਉਸ ਤੋਂ ਅਨੁਗ੍ਰਹਿ ਦੀ ਕਾਮਨਾ ਕਰਦਾ ਹੈ। ਵਾਰਾਂ, ਜੰਗਨਾਮਿਆਂ, ਕਿੱਸਿਆ ਅਤੇ ਪ੍ਰਬੰਧ ਕਾਵਿ ਦੇ ਕੁੱਝ ਹੋਰ ਨਮੂਨਿਆਂ ਵਿੱਚ ਇਸ ਵਿਧੀ ਦਾ ਪ੍ਰਯੋਗ ਸਾਂਝੇ ਰੂਪ ਵਿੱਚ ਦਿਖਾਈ ਦਿੰਦਾ ਹੈ ਜਿਵੇਂ:-
:’ਅਵੱਲ’ ਆਖ ਸੁਨਾਂ ਖੁਦਾ ਤਾਈਂ,
:ਜਿਹਨੂੰ ਪੀਰ ਫ਼ਕੀਰ ਧਿਆਉਂਦੇ ਨੇ।
:ਲੋਹ ਕਲਮ ਤੇ ਜ਼ਮੀਨ ਅਸਮਾਨ ਤਾਰੇ,
:ਚੰਨ ਸੂਰਜ ਵੀ ਸੀਸ ਨਿਵਾਉਂਦੇ ਨੇ
:ਮੱਛ ਕੱਛ ਸੰਸਾਰ ਸਮੁੰਦਰਾਂ ਦੇ,
:ਉਹ ਵੀ ਰੱਬ ਦੇ ਜੀ ਕਹਾਉਂਦੇ ਨੇ।
:ਕਾਦਰਯਾਰ ਮੀਆਂ ਜੰਗਲ ਜੂਹ ਬੇਲੇ,
:ਸੱਭੇ ਰੱਬ ਦਾ ਬਿਰਦ ਕਮਾਉਂਦੇ ਨੇ।
:(ਕਾਦਰਯਾਰ, ਪੂਰਨ ਭਗਤ)
==== ਔਰਤ ਦੀ ਪ੍ਰਸੰਸਾ ====
ਮੱਧਕਾਲ ਦੇ ਪੰਜਾਬੀ ਸਾਹਿਤ ਦੇ ਕਈ ਰੂਪਾਕਾਰਾਂ ਵਿੱਚ ਔਰਤ ਦੀ ਪ੍ਰਸ਼ੰਸਾ ਕੀਤੀ ਗਈ ਹੈ। ਉਸਨੂੰ ਵਡਿਆਇਆ ਗਿਆ ਹੈ। ਖਾਸ ਕਰਕੇ ਗੁਰਮਤਿ ਕਾਵਿ ਵਿੱਚ ਔਰਤ ਨੂੰ ਉੱਚ ਦਰਜੇ ਦਾ ਸਥਾਨ ਪ੍ਰਾਪਤ ਹੈ ਸਿੱਖ ਗੁਰੂ ਔਰਤ ਦੀ ਨਿਰਾਦਰੀ ਦੇ ਵਿਰੁੱਧ ਸਨ।
:ਸੋ ਕੋ ਮੰਦਾ ਆਖੀਐ ਜਿਤੁ ਜੰਮੈ ਰਾਜਾਨੁ॥
(ਗੁਰੂ ਨਾਨਕ ਦੇਵ ਜੀ)
ਮੱਧਕਾਲ ਵਿੱਚ ਔਰਤ ਦੀ ਪ੍ਰਸੰਸਾ ਦੇ ਨਾਲ-ਨਾਲ ਉਸਦੀ ਨਿੰਦਿਆ ਵੀ ਕੀਤੀ ਗਈ ਹੈ। ਖਾਸ ਕਰ ਕਿੱਸਾ ਕਾਵਿ ਦੇ ਵਿੱਚ ਔਰਤ ਨੂੰ ਨਿੰਦਿਆ ਗਿਆ ਹੈ।
:ਚੜਦੇ ਮਿਰਜ਼ਾ ਖਾਨ ਨੂੰ ਵੰਝਲ ਦੇਂਦਾ ਮੱਤ।
:ਭੱਠ ਰੰਨਾਂ ਦੀ ਦੋਸਤੀ ਖੁਰੀਂ ਜਿਨ੍ਹਾਂ ਦੀ ਮੱਤ।
:ਹਸ ਹਸ ਲਾਉਂਦੀਆਂ ਯਾਰੀਆਂ, ਰੋ ਕੇ ਦੇਵਣ ਦੱਸ।
:(ਮਿਰਜ਼ਾ ਸਾਹਿਬਾ, ਪੀਲੂ)
ਪੀਲੂ ਦੇ ਕਿੱਸੇ ‘ਮਿਰਜ਼ਾ-ਸਾਹਿਬ` ਵਿੱਚ ਵੀ ਔਰਤਾਂ ਨੂੰ ਬਹੁਤ ਬੁਰੀਆਂ ਦਰਸਾਇਆ ਗਿਆ ਹੈ। ਉਹ ਜਾਦੂ ਪਾ ਕੇ ਕਿਸੇ ਨੂੰ ਵੀ ਆਪਣੇ ਵੱਸ ਵਿੱਚ ਕਰ ਲੈਂਦੀਆਂ ਹਨ;-
:ਬੁਰੀਆਂ ਸਿਆਲਾਂ ਦੀਆਂ ਔਰਤਾਂ, ਜਾਦੂ ਲੈਂਦੀਆਂ ਪਾ
:ਕੱਢ ਕਲੇਜੇ ਖਾਂਦੀਆਂ, ਮੇਰੇ ਝਾਟੇ ਤੇਲ ਨਾ ਪਾ।
:(ਮਿਰਜ਼ਾ ਸਾਹਿਬਾ, ਪੀਲੂ)
ਇਸ ਤਰ੍ਹਾਂ ਉਪਰੋਕਤ ਤੋਂ ਸਪੱਸ਼ਟ ਹੁੰਦਾ ਹੈ ਕਿ ਮੱਧਕਾਲੀਨ ਪੰਜਾਬੀ ਸਾਹਿਤ ਵਿੱਚ ਕਾਫੀ ਸਮਾਨਤਾਵਾਂ ਮਿਲਦੀਆ ਹਨ ਭਾਵੇ ਨਾਲ-ਨਾਲ ਕੁੱਝ ਵੱਖਰਤਾਵਾਂ ਵੀ ਚਲਦੀਆਂ ਹਨ। ਮੱਧਕਾਲ ਵਿੱਚ ਸਿਰਜੇ ਗਏ ਪੰਜਾਬੀ ਸਾਹਿਤ ਦੀਆਂ ਸਾਰੀਆਂ ਵੰਨਗੀਆ ਦੇ ਅਧਿਐਨ ਤੋਂ ਇਹ ਸਪੱਸ਼ਟ ਹੋ ਜਾਂਦਾ ਹੈ ਕਿ ਇਨ੍ਹਾਂ ਵੰਨਗੀਆਂ ਵਿੱਚ ਕਈ ਤਰ੍ਹਾਂ ਦੇ ਸਾਂਝੇ ਲੱਛਣ ਪਾਏ ਜਾਂਦੇ ਹਨ। ਇਸ ਕਾਲ ਵਿੱਚ ਪੰਜਬੀ ਸਾਹਿਤ ਦੀ ਹਰ ਧਾਰਾ ਨੇ ਆਪਣੀ ਸਿਖਰ ਛੋਹ ਲਈ ਸੀ। ਗੁਰਮਤਿ ਕਾਵਿ ਧਾਰਾ, ਸੂਫ਼ੀ ਕਾਵਿ ਧਾਰਾ, ਕਿੱਸਾ ਕਾਵਿ ਧਾਰਾ ਅਤੇ ਬੀਰ ਕਾਵਿ ਧਾਰਾ ਨੇ ਆਪਣੀਆਂ ਰਚਨਾਤਮਕ ਸੰਭਾਵਨਾਵਾਂ ਦੇ ਸਿਖਰ ਇਸੇ ਕਾਲ ਵਿੱਚ ਹੀ ਛੋਹੇ। ਇਹੀ ਮੱਧਕਾਲ ਦੇ ਪੰਜਾਬੀ ਸਾਹਿਤ ਦੀ ਪ੍ਰਾਪਤੀ ਹੈ। ਮੱਧਕਾਲ ਤੋਂ ਪਹਿਲਾਂ ਇਨ੍ਹਾਂ ਧਾਰਾਵਾਂ ਦਾ ਜਾਂ ਤਾਂ ਕੋਈ ਵਜੂਦ ਨਹੀਂ ਮਿਲਦਾ ਜੇ ਮਿਲਦਾ ਵੀ ਹੈ ਤਾਂ ਉਨ੍ਹਾਂ ਨੂੰ ਮੁਢਲੇ ਯਤਨ ਹੀ ਆਖਿਆ ਜਾ ਸਕਦਾ ਹੈ। ਮੱਧਕਾਲ ਤੋਂ ਬਾਅਦ ਇਨ੍ਹਾਂ ਧਾਰਾਵਾਂ ਦਾ ਵਜੂਦ ਬਿਲਕੁੱਲ ਸਿਮਟ ਗਿਆ ਅਤੇ ਕੁੱਝ ਇੱਕ ਤਾਂ ਖਤਮ ਹੋ ਗਈਆਂ। ਮੱਧਕਾਲਲੀਨ ਪੰਜਾਬੀ ਸਾਹਿਤ ਦੀ ਪ੍ਰਾਪਤੀ ਦੀ ਦ੍ਰਿਸ਼ਟੀ ਤੋਂ ਦੇਖਿਆ ਜਾਵੇ ਤਾਂ ਇਹ ਕਾਲ ਪੰਜਾਬੀ ਸਾਹਿਤ ਦੀ ਪ੍ਰਗਤੀ ਅਤੇ ਵਿਕਾਸ ਨੂੰ ਦਰਸਾਉਣ ਵਾਲ ਇੱਕ ਸੁਨਿਹਰੀ ਕਾਲ ਹੈ।
=== ਪੁਸਤਕ ਸੂਚੀ ===
#ਪਰਮਿੰਦਰ ਸਿੰਘ, ਪੰਜਾਬੀ ਸਾਹਿਤ ਦਾ ਇਤਿਹਾਸ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ
#ਰਤਨ ਸਿੰਘ ਜੱਗੀ, ਪੰਜਾਬੀ ਸਾਹਿਤ ਦਾ ਸਰੋਤ-ਮੁਲਕ ਇਤਿਹਾਸ (ਭਾਗ-2) ਪੂਰਵ ਮੱਧਕਾਲ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, 1998
#ਪਰਮਿੰਦਰ ਸਿੰਘ, ਕਿਰਪਾਲ ਸਿੰਘ ਕਸੇਲ, ਡਾ. ਗੋਬਿੰਦ ਸਿੰਘ ਲਾਂਬਾ, ਪੰਜਾਬੀ ਸਾਹਿਤ ਦੀ ਉਤਪਤੀ ਤੇ ਵਿਕਾਸ, ਲਾਹੌਰ ਬੁੱਕ ਸ਼ਾਪ, 2011
#ਡਾ. ਅਮਰਜੀਤ ਸਿੰਘ ਕਾਂਗ, ਡਾ. ਜਸਪਾਲ ਕੌਰ ਕਾਂਗ, ਮਧਕਾਲੀ ਪੰਜਾਬੀ ਸਾਹਿਤ ਪਰਿਪੇਖ, ਨਾਨਕ ਸਿੰਘ ਪੁਸਤਕਮਾਲਾ, 2001
#ਡਾ. ਭਗਤ ਸਿੰਘ, ਮੱਧਕਾਲੀਨ ਭਾਰਤ ਦੀਆਂ ਸੰਸਥਾਵਾਂ (ਸਮਾਜਕ, ਸਭਿਆਚਾਰਕ ਅਤੇ ਆਰਥਿਕ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, 2003
#ਅਮਰਜੀਤ ਸਿੰਘ ਕਾਂਗ, ਮੱਧਕਾਲੀ ਪੰਜਾਬੀ ਸਾਹਿਤ ਮੰਥਨ
#ਮੱਧਕਾਲੀਨ ਪੰਜਾਬੀ ਸਾਹਿਤ ਪੁਨਰ-ਨਿਰੀਖਣ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ ਪਟਿਆਲਾ।
#ਜਸਵਿੰਦਰ ਸਿੰਘ, ਪੰਜਾਬੀ ਸਾਹਿਤ ਦਾ ਇਤਿਹਾਸ, ਪੰਜਾਬੀ ਯੂਨੀਵਰਸਿਟੀ ਪਟਿਆਲਾ।
#ਪ੍ਰੋ. ਬ੍ਰਹਮਜਗਦੀਸ਼ ਸਿੰਘ, ਪ੍ਰੋ. ਰਾਜਬੀਰ ਕੌਰ, ਪੰਜਾਬੀ ਸਾਹਿਤ ਦਾ ਇਤਿਹਾਸ, ਵਾਰਿਸ ਸ਼ਾਹ ਫਾਊਡੇਸ਼ਨ, ਅੰਮ੍ਰਿਤਸਰ।
#ਪ੍ਰੋ. ਪੂਰਨ ਸਿੰਘ, ਖੁਲੇ ਲੇਖ, ਲਾਹੌਰ ਬੁਕ ਸ਼ਾਪ, ਲੁਧਿਆਣਾ>
#ਕਾਦਰਯਾਰ, ਪੂਰਨ ਭਗਤ (ਸੰਪਾ. ਬਿਕਰਮ ਸਿੰਘ ਘੁੰਮਣ)ਪ੍ਰਕਾਸ਼ਨ
ਯੋਗਰਾਜ ,ਆਧੁਨਿਕ ਪੰਜਾਬੀ ਕਾਵਿ-ਧਰਾਵਾਂ ਦਾ ਸੁਹਜ -ਸ਼ਾਸਤਰ ,ਚੇਤਨਾ ਪ੍ਰਕਾਸ਼ਨ ,ਲੁਧਿਆਣਾ
#ਕਿੱਸਾ ਮਿਰਜ਼ਾ ਸਾਹਿਬਾ ਕ੍ਰਿਤ ਪੀਲੂ (ਸੰਪਾ. ਪਿਆਰ ਸਿੰਘ ਤੇ ਐਮ.ਐਸ. ਅੰਮ੍ਰਿਤ)
==ਹਵਾਲੇ==
{{ਹਵਾਲੇ}}
[[ਸ਼੍ਰੇਣੀ:ਪੰਜਾਬੀ ਸਾਹਿਤ]]
mlg0mqcrt2d28acnxug9ggacalqe2lx
ਸੁਮਿਤੱਰਾ
0
27598
850422
544378
2026-10-22T19:16:16Z
Rotondus
19898
ਤਸਵੀਰ
850422
wikitext
text/x-wiki
[[ਤਸਵੀਰ:Dasharatha give Payasa to his wives.jpg|thumb]]
'''ਸੁਮਿਤੱਰਾ''' [[ਰਾਮਾਇਣ]] ਵਿੱਚ ਰਾਜਾ [[ਦਸ਼ਰਥ]] ਦੀ ਤੀਸਰੀ ਪਤਨੀ ਹਨ। ਇਹ [[ਲਕਸ਼ਮਨ]] ਅਤੇ [[ਸ਼ਤਰੂਘਣ]] ਦੀ ਮਾਂ ਹਨ।
{{ਰਾਮਾਇਣ}}
{{ਅਧਾਰ}}
[[ਸ਼੍ਰੇਣੀ:ਰਾਮਾਇਣ ਦੇ ਪਾਤਰ]]
p3g6yy349v1c4j4s63tradfj2ctmasr
ਡਾ ਸੁਖਦੇਵ ਸਿੰਘ ਸਿਰਸਾ
0
86539
850433
848087
2026-10-23T10:45:13Z
Kuldeepburjbhalaike
18176
removed [[Category:ਸਾਹਿਤਕਾਰ]]; added [[Category:ਪੰਜਾਬੀ ਆਲੋਚਕ]] using [[WP:HC|HotCat]]
850433
wikitext
text/x-wiki
{{Infobox writer
| name = ਡਾ ਸੁਖਦੇਵ ਸਿੰਘ ਸਿਰਸਾ
| image = Dr. Sukhdev Singh Sirsa 2.jpg|
| image size = 200px
| birth_name =
| birth_date = {{Birth date and age|df=yes|1955|1|23}}
| birth_place = [[ਦੌਧਰ]], [[ਪੰਜਾਬ, ਭਾਰਤ]]
| death_date =
| death_place =
| alma_mater =
| occupation = ਅਧਿਆਪਨ<br>ਆਲੋਚਕ
| nationality = ਭਾਰਤੀ
| website =
}}
[[ਤਸਵੀਰ:Sukhdev Singh Sirsa.jpg|thumb|ਸੁਖਦੇਵ ਸਿੰਘ ਸਿਰਸਾ 26 ਮਾਰਚ, 2026 ਨੂੰ ]]
[[ਤਸਵੀਰ:Sukhdev Singh Sirsa 3.jpg|thumb|ਸੁਖਦੇਵ ਸਿੰਘ ਸਿਰਸਾ 26 ਸਤੰਬਰ, 2026 ਨੂੰ ਸੈਨੇਟ ਚੋਣਾਂ ਦੇ ਨਤੀਜੇ ਦੀ ਉਡੀਕ ਵਿੱਚ]]
[[ਤਸਵੀਰ:Sukhdev Sirsa 2.jpg|thumb|ਸੁਖਦੇਵ ਸਿੰਘ ਸਿਰਸਾ 26 ਸਤੰਬਰ, 2026 ਨੂੰ ਸੈਨੇਟ ਚੋਣਾਂ ਦੇ ਨਤੀਜੇ ਦੀ ਉਡੀਕ ਦੌਰਾਨ]]
'''ਡਾ ਸੁਖਦੇਵ ਸਿੰਘ ਸਿਰਸਾ''' (ਜਨਮ 23 ਜਨਵਰੀ 1955) ਪੰਜਾਬੀ ਭਾਸ਼ਾ ਦੇ ਇੱਕ [[ਆਲੋਚਕ]] ਹਨ। ਪਹਿਲਾਂ ਉਹ ਸਰਕਾਰੀ ਨੈਸ਼ਨਲ ਕਾਲਜ ਸਿਰਸਾ ਅਤੇ ਬਾਅਦ ਵਿੱਚ [[ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ]] ਦੇ ਪੰਜਾਬੀ ਵਿਭਾਗ ਵਿੱਚ ਅਧਿਆਪਕ ਵਜੋਂ ਪੜ੍ਹਾਉਂਦੇ ਰਹੇ ਹਨ। ਲੰਮੇਂ ਸਮੇਂ ਲਈ ਸਰਕਾਰੀ ਨੈਸ਼ਨਲ ਕਾਲਜ ਸਿਰਸਾ ਵਿੱਚ ਪੜ੍ਹਾਉਣ ਕਰਕੇ ਅਤੇ ਉਸੇ ਸਮੇਂ ਸਿਰਸਾ ਦੇ ਸਾਹਿਤਿਕ ਹਲਕਿਆਂ ਵਿੱਚ ਸਰਗਰਮੀ ਕਰਕੇ ਉਹਨਾਂ ਦੇ ਨਾਂ ਨਾਲ '''ਸਿਰਸਾ ਜੁੜ ਗਿਆ।''' ਉਹ [[ਪੰਜਾਬੀ ਸਾਹਿਤ ਅਕਾਦਮੀ ਲੁਧਿਆਣਾ]] ਦੇ ਪ੍ਰਧਾਨ ਵੀ ਰਹੇ ਹਨ।<ref>{{cite web | url=http://punjabitribuneonline.com/2016/04/%E0%A8%A1%E0%A8%BE-%E0%A8%B8%E0%A9%81%E0%A8%96%E0%A8%A6%E0%A9%87%E0%A8%B5-%E0%A8%B8%E0%A8%BF%E0%A9%B0%E0%A8%98-%E0%A8%B8%E0%A8%BF%E0%A8%B0%E0%A8%B8%E0%A8%BE-%E0%A8%AC%E0%A8%A3%E0%A9%87-%E0%A8%AA/ | title=ਡਾ. ਸੁਖਦੇਵ ਸਿੰਘ ਸਿਰਸਾ ਬਣੇ ਪੰਜਾਬੀ ਸਾਹਿਤ ਅਕਾਡਮੀ ਦੇ ਪ੍ਰਧਾਨ | publisher=http://punjabitribuneonline.com/ | accessdate=7 ਨਵੰਬਰ 2016}}</ref> ਹੁਣ ਉਹ ਪ੍ਰਗਤੀਸ਼ੀਲ ਲੇਖਕ ਸੰਘ, ਭਾਰਤ ਦੇ ਕੌਮੀ ਜਨਰਲ ਸਕੱਤਰ ਵਜੋਂ ਕੰਮ ਕਰ ਰਹੇ ਹਨ।
==ਗੈਲਰੀ==
[[ਤਸਵੀਰ:Dr. Sukhdev Singh Sirsa in 2024.jpg|thumb|ਡਾ. ਸੁਖਦੇਵ ਸਿਰਸਾ|left]]
[[ਤਸਵੀਰ:Dr. Sukhdev Singh Sirsa.jpg|thumb|ਡਾ. ਸੁਖਦੇਵ ਸਿਰਸਾ|center]]
==ਹਵਾਲੇ==
{{ਹਵਾਲੇ}}
[[ਸ਼੍ਰੇਣੀ:ਪੰਜਾਬੀ ਆਲੋਚਕ]]
[[ਸ਼੍ਰੇਣੀ:ਜਨਮ 1955]]
[[ਸ਼੍ਰੇਣੀ:ਪੰਜਾਬੀ-ਭਾਸ਼ਾ ਲੇਖਕ]]
pq8ml6mr3epbug00g4d9xljidr49m2a
ਅਮਰੀਕੀ ਹੋਰਰ ਸਟੋਰੀ
0
106612
850424
850177
2026-10-23T02:09:30Z
Stephan1000000
52409
850424
wikitext
text/x-wiki
{{ਜਾਣਕਾਰੀਡੱਬਾ ਟੀਵੀ
| show_name = American Horror Story
| image = American Horror Story.svg
| genre = {{Plainlist|
*[[Horror fiction|Horror]]
*[[Anthology series|Anthology]]
*[[Supernatural fiction|Supernatural]]
*[[Slasher film|Slasher]]
*[[Drama film|Drama]]<ref>{{cite web|url=http://www.allmovie.com/movie/american-horror-story-tv-series-v554165|publisher=[[AllMovie]]|title=American Horror Story TV Series (2011)|accessdate=December 13, 2015|last=Droesch|first=Paul}}</ref>}}
| creator = {{Plainlist|
* [[Ryan Murphy (writer)|Ryan Murphy]]
* [[Brad Falchuk]]}}
| starring = {{Plainlist|<!-- Do not change order of cast list. Please keep in order of season and main credits-->
* [[Connie Britton]]
* [[Dylan McDermott]]
* [[Evan Peters]]
* [[Taissa Farmiga]]
* [[Denis O'Hare]]
* [[Jessica Lange]]
* [[Zachary Quinto]]
* [[Joseph Fiennes]]
* [[Sarah Paulson]]
* [[Lily Rabe]]
* [[Lizzie Brocheré]]
* [[James Cromwell]]
* [[Frances Conroy]]
* [[Emma Roberts]]
* [[Kathy Bates]]
* [[Michael Chiklis]]
* [[Finn Wittrock]]
* [[Angela Bassett]]
* [[Wes Bentley]]
* [[Matt Bomer]]
* [[Chloë Sevigny]]
* [[Cheyenne Jackson]]
* [[Lady Gaga]]
* [[Cuba Gooding Jr.]]
* [[André Holland]]
* [[Billie Lourd]]
* [[Alison Pill]]
}}
| theme_music_composer = {{Plainlist|
* Cesar Davila-Irizarry
* [[Charlie Clouser]]}}
| composer = {{Plainlist|
* [[James S. Levine]]
* Mac Quayle}}
| country = United States
| language = English
| num_seasons = 13<!-- Do not change season count until a new season has premiered.-->
| num_episodes = <onlyinclude>144</onlyinclude><!-- Do not change episode count until a new episode has aired.-->
| list_episodes = List of American Horror Story episodes
| producer = {{Plainlist|
* Alexis Martin Woodall <small>(seasons 1–3)</small>
* Patrick McKee
* Robert M. Williams Jr.
* [[Ned Martel]]}}
| executive_producer = {{Plainlist|
* Ryan Murphy
* Brad Falchuk
* [[Dante Di Loreto]]
* [[Tim Minear]]
* [[James Wong (producer)|James Wong]]
* [[Jennifer Salt]]
* [[Bradley Buecker]]
* Alexis Martin Woodall}}
| location = {{Plainlist|
* [[Los Angeles]], [[California]] <small>(seasons 1–2, 5–6)</small>
* [[New Orleans]], [[Louisiana]] <small>(seasons 3–4)</small>
* [[Santa Clarita, California|Santa Clarita]], [[California]] <small>(season 6)</small>
* [[Orange, California|Orange]], [[California]] <small>(season 7)</small>
}}
| camera = [[Single camera setup|Single camera]]
| runtime = 37–73 minutes<ref>{{cite web|url=https://www.amazon.com/gp/product/B005PK56TA?ref_=aiv_dp_season_select|title=American Horror Story 6 Seasons 2011|work=Amazon.com|accessdate=July 24, 2016}}</ref>
| editor = {{Plainlist|
* Bradley Buecker
* Doc Crotzer
* Adam Penn}}
| cinematography = {{Plainlist |
* Christopher Baffa (pilot)
* [[Michael Goi]]
* [[Nelson Cragg]]
}}
| company = {{Plainlist|
* [[20th Century Fox Television]]
* Ryan Murphy Productions
* Brad Falchuk Teley-Vision}}
| distributor = [[20th Television]]
| network = [[FX (TV channel)|FX]]
| first_aired = {{Start date|2011|10|5}}
| last_aired = present
| website = http://www.fxnetworks.com/shows/american-horror-story
}}
<span>'''ਅਮਰੀਕੀ ਹੋਰਰ ਸਟੋਰੀ, '''''ਰਿਆਨ ਮਰਫੀ ਅਤੇ ਬ੍ਰਾਡ ਫਲਚੁਕ''''' '''ਦੁਆਰਾ ਬਣਾਈ ਗਈ''' '''</span>ਇੱਕ ਅਮਰੀਕੀ ਹੋਰਰ ਕਥਾਵਾਂ ਦੀ ਟੈਲੀਵਿਜ਼ਨ ਸੀਰੀਜ਼ ਹੈ। ਹਰੇਕ ਸੀਜ਼ਨ ਨੂੰ ਵੱਖਰੇ ਵੱਖਰੇ ਪਾਤਰਾਂ ਅਤੇ ਸੈਟਿੰਗਾਂ ਅਤੇ ਇੱਕ ਨਵੀਂ ਕਹਾਣੀ ਦੀ "ਸ਼ੁਰੂਆਤ, ਮੱਧ ਅਤੇ ਅੰਤ" ਵਜੋਂ ਦਰਸਾਇਆ ਜਾਂਦਾ ਹੈ। ਹਰੇਕ ਸੀਜ਼ਨ ਦੇ ਪਲਾਟਾਂ ਦੇ ਕੁਝ ਤੱਤਾਂ ਨੂੰ ਅਸਲ ਘਟਨਾਵਾਂ ਨਾਲ ਜੋੜਕੇ ਪੇਸ਼ ਕੀਤਾ ਜਾਂਦਾ ਹੈ।<ref>{{Cite web|url=http://www.popsugar.com/entertainment/American-Horror-Story-Characters-Based-Real-People-36364636|title=The True Stories Behind 18 American Horror Story Characters|last=Pehanick|first=Maggie|date=April 24, 2016|website=Popsugar.com|access-date=May 8, 2016}}</ref><ref>{{Cite web|url=http://www.sugarscape.com/film-tv/news/a1083195/american-horror-story-based-true-events/|title=DID YOU KNOW THESE AMERICAN HORROR STORY PLOTLINES ARE BASED ON TRUE EVENTS?|last=Wood|first=Lucy|date=October 18, 2015|website=Sugarscape.com|access-date=May 8, 2016}}</ref><ref>{{Cite web|url=http://www.tvguide.com/news/american-horror-story-hotel-real-life-inspirations/|title=The Real-Life Inspirations Behind American Horror Story: Hotel|last=Gennis|first=Sadie|date=October 20, 2015|publisher=[[TV Guide]]|access-date=May 8, 2016}}</ref> ਸਿਰਫ ਅਦਾਕਾਰ ਇਵੈਨ ਪੀਟਰਸ ਅਤੇ ਸਾਰਾਹ ਪਾਲਸਨ ਨੂੰ ਹੀ ਸਾਰੀਆਂ ਸੀਰੀਜ਼ ਵਿੱਚ ਦਿਖਾਇਆ ਜਾਂਦਾ ਹੈ ਬਾਕੀ ਸਾਰੇ ਪਾਤਰ ਬਦਲੇ ਹੋਏ ਹੁੰਦੇ ਹਨ।
ਇਹ ਸੀਰੀਜ਼ ਸੰਯੁਕਤ ਰਾਜ ਦੇ ਕੇਬਲ ਟੈਲੀਵਿਜ਼ਨ ਚੈਨਲ ਐਫਐਕਸ ਉੱਪਰ ਦਿਖਾਈ ਜਾਂਦੀ ਹੈ। [[12 ਜਨਵਰੀ]], [[2017]] ਨੂੰ, ਇਸ ਸੀਰੀਜ਼ ਨੂੰ ਅੱਠਵੇਂ ਅਤੇ ਨੌਂਵੇਂ ਸੀਜ਼ਨ ਲਈ ਦੁਬਾਰਾ ਬਣਾਇਆ ਗਿਆ।<ref name="eightandnine">{{Cite web|url=https://variety.com/2017/tv/news/american-horror-story-renewed-season-8-9-fx-1201958880/|title=‘American Horror Story’ Renewed For Two More Seasons at FX|last=Wagmeister|first=Elizabeth|date=January 12, 2017|website=[[Variety (magazine)|Variety]]|access-date=January 12, 2017}}</ref>
ਹਾਲਾਂਕਿ ਵਿਅਕਤੀਗਤ ਸੀਜ਼ਨਾਂ ਦੀ ਪ੍ਰਾਪਤੀ ਵੱਖੋ-ਵੱਖਰੀ ਸੀ, ਅਮਰੀਕੀ ਹੋਰਰ ਕਹਾਣੀ ਨੇ, ਕੁੱਲ ਮਿਲਾਕੇ, ਟੈਲੀਵਿਜ਼ਨ ਆਲੋਚਕਾਂ ਦੁਆਰਾ ਚੰਗੀ ਆਲੋਚਨਾ ਪ੍ਰਾਪਤ ਕੀਤੀ, ਜਿਸ ਵਿੱਚ ਜਿਆਦਾਤਰ ਪ੍ਰਸ਼ੰਸਾ ਕਲਾਕਾਰਾਂ ਵੱਲੋਂ ਪ੍ਰਾਪਤ ਕੀਤੀ ਗਈ, ਖਾਸ ਕਰਕੇ ਜੈਸਿਕਾ ਲੈਂਜ, ਜਿਸਨੇ ਆਪਣੀ ਪ੍ਰਦਰਸ਼ਨੀ ਲਈ ਦੋ [[ਐਮੀ ਇਨਾਮ|ਐਮੀ ਪੁਰਸਕਾਰ]], ਇੱਕ [[ਗੋਲਡਨ ਗਲੋਬ ਇਨਾਮ|ਗੋਲਡਨ ਗਲੋਬ ਪੁਰਸਕਾਰ]] ਅਤੇ ਇੱਕ ਸਕ੍ਰੀਨ ਐਕਟਰਸ ਗਿਲਡ ਅਵਾਰਡ ਪ੍ਰਾਪਤ ਕੀਤਾ। ਇਸ ਤੋਂ ਇਲਾਵਾ, ਕੈਥੀ ਬੈਟਸ ਅਤੇ ਜੇਮਸ ਕ੍ਰੋਮਵੇਲ ਨੇ ਆਪਣੇ ਪ੍ਰਦਰਸ਼ਨ ਲਈ [[ਐਮੀ ਇਨਾਮ|ਐਮੀ ਪੁਰਸਕਾਰ]] ਜਿੱਤਿਆ, ਜਦਕਿ [[ਲੇਡੀ ਗਾਗਾ]] ਨੇ ਗੋਲਡਨ ਗਲੋਬ ਅਵਾਰਡ ਜਿੱਤਿਆ।
==== ਪ੍ਰੋਡਕਸ਼ਨ ====
=== ਧਾਰਨਾ ===
ਸਿਰਜਣਹਾਰ ਮਰਫੀ ਅਤੇ ਫਲਚੁਕ ਨੇ ਆਪਣੀ ਫ਼ੋਕਸ ਸੀਰੀਜ਼ "ਗੱਲੀ" ਦੀ ਪ੍ਰਡਕਸ਼ਨ ਸ਼ੁਰੂ ਕਰਨ ਤੋਂ ਪਹਿਲਾਂ "ਅਮਰੀਕੀ ਹੋਰਰ ਸਟੋਰੀ" ਤੇ ਕੰਮ ਕਰਨਾ ਸ਼ੁਰੂ ਕੀਤਾ। ਮਰਫੀ ਆਪਣੇ ਭੂਤਕਾਲੀ ਕੰਮ ਤੋਂ ਕੁਝ ਵੱਖਰਾ ਕਰਨਾ ਚਾਹੁੰਦਾ ਸੀ ਅਤੇ ਇਸ ਲਈ ਉਸਨੇ ਇਸ ਸੀਰੀਜ਼ ਤੇ ਕੰਮ ਕਰਨਾ ਸ਼ੁਰੂ ਕੀਤਾ। .<ref>{{Cite web|url=http://www.newnownext.com/ryan-murphy-and-brad-falchuk-talk-american-horror-story-blood-infidelity-and-zachary-quinto/10/2011/|title=Ryan Murphy and Brad Falchuk Talk "American Horror Story": Blood, Infidelity, and Zachary Quinto|last=Juergens|first=Brian|date=October 3, 2011|publisher=NewNowNext|access-date=November 12, 2015}}</ref>
ਸ਼ੁਰੂ ਤੋਂ ਹੀ, ਮਰਫੀ ਅਤੇ ਫਲਚੁਕ ਨੇ ਸੀਰੀਜ਼ ਲਈ ਹਰ ਇੱਕ ਨਵੀਂ ਅਤੇ ਵੱਖਰੀ ਕਹਾਣੀ ਦੀ ਯੋਜਨਾ ਬਣਾਈ।<ref name="Mullins">{{Cite web|url=http://www.eonline.com/news/282480/american-horror-story-season-two-scoop-new-house-and-mostly-new-faces|title=American Horror Story Season Two Scoop: New House and (Mostly) New Faces|last=Mullins|first=Jenna|date=December 22, 2011|website=[[E! Online]]|publisher=[[NBCUniversal]]|access-date=November 12, 2015}}</ref> ਪਹਿਲਾ ਸੀਜ਼ਨ ਖਤਮ ਹੋਣ ਤੋਂ ਬਾਅਦ, ਮਰਫੀ ਨੇ ਦੁੱਜੇ ਸੀਜ਼ਨ ਸਮੇਂ ਕਹਾਣੀ ਦੇ ਨਾਲ ਨਾਲ ਕਾਸਟ ਅਤੇ ਬੈਕਗਰਾਉਂਡ ਸੈਟ ਵੀ ਵੱਖਰਾ ਹੋਣ ਦੀ ਨਵੀਂ ਯੋਜਨਾ ਬਣਾਈ।<ref>{{Cite web|url=http://artsbeat.blogs.nytimes.com/2011/12/22/american-horror-story-will-scare-up-a-new-cast-and-new-haunted-home-for-season-2/|title='American Horror Story' Will Scare Up a New Cast and New Haunted Home for Season 2|last=Itzkoff|first=Dave|date=December 22, 2011|website=[[The New York Times]]|access-date=November 10, 2015}}</ref> ਉਸਨੇ ਕਿਹਾ ਕਿ, ਪਹਿਲੇ ਸੀਜ਼ਨ ਦੇ ਕੁਝ ਅਦਾਕਾਰ ਇਸ ਦੂਜੀ ਸੀਰੀਜ਼ ਵਿੱਚ ਵੱਖੋ-ਵੱਖਰੀਆਂ ਭੂਮਿਕਾਵਾਂ ਵਿੱਚ ਦਿਖਾਈ ਦੇਣਗੇ ਉਨ੍ਹਾਂ ਭੂਮਿਕਾਵਾਂ ਵਿੱਚ ਕਿਸੇ ਜੀਵ, ਭੂਤ-ਪ੍ਰੇਤ, ਰਾਖਸ਼ ਦੀਆਂ ਭੂਮਿਕਾਵਾਂ ਵੀ ਹੋ ਸਕਦੀਆਂ ਹਨ। ਉਸਨੇ ਐਲਾਨ ਕੀਤਾ ਕਿ ਪੁਰਾਣੇ ਅਦਾਕਾਰ ਜੇਕਰ ਇਸ ਵਿੱਚ ਕੰਮ ਕਰਨਾ ਚਾਹੁਣਗੇ ਤਾਂ ਉਨ੍ਹਾਂ ਨੂੰ ਵੱਖਰੀਆਂ ਭੂਮਿਕਾਵਾਂ ਦਿੱਤੀਆਂ ਜਾਣਗੀਆਂ।<ref name="3pick">{{Cite web|url=https://www.washingtonpost.com/blogs/tv-column/post/fx-picks-up-third-season-of-american-horror-story/2012/11/15/1431d834-2f54-11e2-9f50-0308e1e75445_blog.html|title=FX picks up third season of 'American Horror Story'|last=de Moraes|first=Lisa|date=November 15, 2012|website=[[The Washington Post]]|access-date=November 15, 2012}}</ref>
ਕੌਨੀ ਬ੍ਰਿਟਨ, ਸੀਰੀਜ਼ ਵਿੱਚ ਪਹਿਲੀ ਕਾਸਟ ਸੀ, ਜਿਸਨੇ ਮਰਡਰ ਹਾਉਸ ਵਿੱਚ ਮੁੱਖ ਔਰਤ ਵਿਵਿਨ ਹਾਰਮਨ ਦਾ ਕਿਰਦਾਰ ਨਿਭਾਇਆ।<ref>{{Cite web|url=http://www.ew.com/article/2011/03/18/connie-britton-ryan-murphy-american-horror-stor|title='Friday Night Lights' star Connie Britton cast in Ryan Murphy's 'American Horror Story' pilot|last=Stransky|first=Tanner|date=March 18, 2011|website=Entertainment Weekly|access-date=March 18, 2011|archive-date=ਮਾਰਚ 11, 2015|archive-url=https://web.archive.org/web/20150311191010/http://www.ew.com/article/2011/03/18/connie-britton-ryan-murphy-american-horror-stor|url-status=dead}}</ref> ਡੇਨਿਸ ਓ'ਹੇਰੀ, ਬਤੌਰ ਲੈਰੀ ਹਾਰਵੇ, ਦੂਜੇ ਕਾਸਟ ਵਜੋਂ ਸ਼ਮੂਲੀਅਤ ਪਾਈ।<ref>{{Cite web|url=http://deadline.com/2011/03/denis-ohare-joins-ryan-murphys-fx-pilot-american-horror-story-118819/|title=Denis O'Hare Joins Ryan Murphy's FX Pilot 'American Horror Story'|last=Andreeva|first=Nellie|date=March 30, 2011|publisher=[[Deadline.com]]|access-date=March 30, 2011}}</ref> ਜੈਸਿਕਾ ਲੈਨਜ ਨੇ ਛੇਤੀ ਹੀ ਇੱਕ ਪ੍ਰਤਿਯੋਗੀ ਦੇ ਤੌਰ 'ਤੇ ਟੈਲੀਵਿਜ਼ਨ ਤੇ ਆਪਣੀ ਨਿਯਮਤ ਭੂਮਿਕਾ ਵਜੋਂ ਪਛਾਣ ਸਥਾਪਿਤ ਕੀਤੀ।<ref>{{Cite web|url=http://www.deadline.com/2011/04/jessica-lange-to-star-in-ryan-murphybrad-falchuks-fx-pilot-american-horror-story/|title=Jessica Lange To Star in Ryan Murphy/Brad Falchuk's FX Pilot 'American Horror Story'|last=Andreeva|date=April 13, 2011|publisher=Deadline.com|archive-url=https://web.archive.org/web/20110511115208/http://www.deadline.com/2011/04/jessica-lange-to-star-in-ryan-murphybrad-falchuks-fx-pilot-american-horror-story/|archive-date=May 11, 2011|dead-url=no|access-date=April 13, 2011}}</ref> ਡੀਲਨ ਮੈਕਡਰਮੱਟ ਨੇ ਸੀਰੀਜ਼ ਵਿੱਚ ਮਰਦ ਮੁੱਖ ਪਾਤਰ ਬੇਨ ਹਾਰਮਨ ਦੀ ਭੂਮਿਕਾ ਅਦਾ ਕੀਤੀ।<ref>{{Cite web|url=http://www.deadline.com/2011/04/dylan-mcdermott-to-star-in-ryan-murphys-fx-pilot-american-horror-story/|title=Dylan McDermott To Star in Ryan Murphy's FX Pilot 'American Horror Story'|last=Andreeva|date=April 29, 2011|publisher=Deadline.com|archive-url=https://web.archive.org/web/20110508144336/http://www.deadline.com//2011//04//dylan-mcdermott-to-star-in-ryan-murphys-fx-pilot-american-horror-story//|archive-date=May 8, 2011|dead-url=no|access-date=April 29, 2011}}</ref> ਟਾਈਸਾ ਫਾਰਮਿਗਾ ਅਤੇ ਇਵਨ ਪੀਟਰਸ ਅੰਤਿਮ ਅਦਾਕਾਰ ਸਨ ਜਿਨ੍ਹਾਂ ਨੂੰ ਮੁੱਖ ਭੂਮਿਕਾ ਲਈ ਕਾਸਟ ਕੀਤਾ ਗਿਆ ਸੀ, ਜਿਨ੍ਹਾਂ ਨੇ ਵਾਇਲਟ ਹਾਰਮਨ ਅਤੇ ਟੇਟ ਲੈੰਗਡਨ ਦੀ ਭੂਮਿਕਾ ਅਦਾ ਕੀਤੀ ਸੀ।<ref>{{Cite web|url=http://deadline.com/2011/05/american-horror-story-casts-young-leads-129028/|title='American Horror Story' Casts Young Leads|last=Andreeva|date=May 5, 2011|publisher=Deadline.com|access-date=May 5, 2011|archive-date=ਸਤੰਬਰ 3, 2017|archive-url=https://web.archive.org/web/20170903205244/http://deadline.com/2011/05/american-horror-story-casts-young-leads-129028/|url-status=dead}}</ref>
== ਇਹ ਵੀ ਦੇਖੋ ==
* ''American Crime Story'', a spin-off series focusing on true crime
== ਹਵਾਲੇ ==
{{Reflist|colwidth=30em}}
== ਬਾਹਰੀ ਲਿੰਕ ==
* {{Official website}}
<div class="cx-template-editor-source-container" lang="en" dir="ltr" style="display: none;"><div class="cx-template-editor-source"><div class="cx-template-editor-title" title="The purpose of this template is to provide a standard format for labeling links to official websites.">Official website</div></div></div>
* {{IMDb title|1844624|American Horror Story}}
* [http://www.tv.com/shows/american-horror-story/ ''American Horror Story''] {{Webarchive|url=https://web.archive.org/web/20120408122839/http://www.tv.com/shows/american-horror-story |date=2012-04-08 }} at TV.com
[[ਸ਼੍ਰੇਣੀ:ਅੰਗਰੇਜ਼ੀ-ਭਾਸ਼ਾ ਵਿੱਚ ਟੇਲੀਵਿਜਨ ਧਾਰਾਵਾਹਿਕ]]
b5zk79glkcaq3v3bwjcnt1cgh2ogmb1
ਮਰੁਨਲ ਠਾਕੁਰ
0
155000
850425
845730
2026-10-23T03:30:58Z
~2026-56637-65
62648
/* */
850425
wikitext
text/x-wiki
{{Infobox person
| name = ਮਰੁਨਲ ਠਾਕੁਰ
| image = Mrunal Thakur during opening Meralda Jewels in Abu Dhabi.jpg
| caption =
| birth_date = {{birth date and age|df=yes|1992|08|01}}
| birth_place = ਧੁਲੇ, [[ਮਹਾਰਾਸ਼ਟਰ]]
| occupation = ਅਦਾਕਾਰਾ
| years_active = 2012 ਤੋਂ
| spouse =
}}
[[Category:Articles with hCards]]
'''ਮਰੁਨਲ ਠਾਕੁਰ''' ([[ਅੰਗਰੇਜ਼ੀ]]: '''Mrunal Thakur;''' ਜਨਮ 1 ਅਗਸਤ 1992) ਇੱਕ ਭਾਰਤੀ ਅਭਿਨੇਤਰੀ ਹੈ, ਜੋ ਮੁੱਖ ਤੌਰ 'ਤੇ [[ਤੇਲੁਗੂ ਭਾਸ਼ਾ|ਤੇਲਗੂ]] ਅਤੇ [[ਮਰਾਠੀ ਭਾਸ਼ਾ|ਮਰਾਠੀ]] ਫਿਲਮਾਂ ਤੋਂ ਇਲਾਵਾ [[ਹਿੰਦੀ ਭਾਸ਼ਾ|ਹਿੰਦੀ]] ਫਿਲਮਾਂ ਵਿੱਚ ਕੰਮ ਕਰਦੀ ਹੈ।<ref>[https://economictimes.indiatimes.com/magazines/panache/buzz/birthday-girl-mrunal-thakur-turns-30-time-to-know-more-about-jersey-actors-fashion-sense/articleshow/93275170.cms India Times] On August 1, actor Mrunal Thakur has turned 30. </ref> ਉਸਨੇ ਆਪਣੇ ਅਦਾਕਾਰੀ ਕੈਰੀਅਰ ਦੀ ਸ਼ੁਰੂਆਤ ਟੈਲੀਵਿਜ਼ਨ ਸੋਪ ਓਪੇਰਾ ''ਮੁਝਸੇ ਕੁਝ ਕਹਿਤੀ'' ''.'' ''ਯੇ ਖਾਮੋਸ਼ੀਆਂ'' (2012) ਅਤੇ ''ਕੁਮਕੁਮ ਭਾਗਿਆ'' (2014-2016) ਨਾਲ ਕੀਤੀ। ਬਾਅਦ ਵਿੱਚ, ਉਸਨੇ 2015 ਵਿੱਚ ਇੱਕ ਸਹਾਇਕ ਭੂਮਿਕਾ ਵਿੱਚ ਸਰਵੋਤਮ ਅਭਿਨੇਤਰੀ ਲਈ ITA ਅਵਾਰਡ ਜਿੱਤਿਆ।
ਠਾਕੁਰ ਨੇ ''ਲਵ ਸੋਨੀਆ'' (2018) ਨਾਲ ਆਪਣੀ ਹਿੰਦੀ ਫਿਲਮ ਦੀ ਸ਼ੁਰੂਆਤ ਕੀਤੀ, ਅਤੇ ਅਗਲੀ ਵਾਰ 2019 ਦੀਆਂ ਜੀਵਨੀ ਫਿਲਮਾਂ ''ਸੁਪਰ 30'' ਅਤੇ ''ਬਾਟਲਾ ਹਾਊਸ'' ਵਿੱਚ ਦਿਖਾਈ ਦਿੱਤੀ। ਵਪਾਰਕ ਅਸਫਲਤਾਵਾਂ ਦੀ ਇੱਕ ਲੜੀ ਦੇ ਬਾਅਦ, ਠਾਕੁਰ ਨੇ ਤੇਲਗੂ ਰੋਮਾਂਟਿਕ ਡਰਾਮਾ ਫਿਲਮ ''[[ਸੀਤਾ ਰਾਮਮ|ਸੀਤਾ ਰਾਮ]]'' (2022) ਨਾਲ ਸਫਲਤਾ ਪ੍ਰਾਪਤ ਕੀਤੀ।<ref>{{Cite news|url=https://www.thehindu.com/entertainment/movies/hanu-raghavapudi-the-war-in-sita-ramam-is-an-internal-battle/article65689381.ece|title=Hanu Raghavapudi: The war in Dulquer Salmaan, Mrunal Thakur's 'Sita Ramam' is an internal battle|last=Dundoo|first=Sangeetha Devi|date=28 July 2022|work=[[The Hindu]]|access-date=5 August 2022|language=en-IN|issn=0971-751X}}</ref>
== ਅਰੰਭ ਦਾ ਜੀਵਨ ==
ਮ੍ਰਿਣਾਲ ਠਾਕੁਰ ਦਾ ਜਨਮ 1 ਅਗਸਤ 1992 ਨੂੰ ਧੂਲੇ, [[ਮਹਾਂਰਾਸ਼ਟਰ|ਮਹਾਰਾਸ਼ਟਰ]] ਵਿੱਚ ਹੋਇਆ ਸੀ। ਉਸਨੇ ਆਪਣੀ ਸਕੂਲੀ ਪੜ੍ਹਾਈ ਸੇਂਟ ਜੋਸਫ਼ ਕਾਨਵੈਂਟ ਸਕੂਲ, ਜਲਗਾਓਂ ਅਤੇ ਵਸੰਤ ਵਿਹਾਰ ਹਾਈ ਸਕੂਲ, ਮੁੰਬਈ ਵਿੱਚ ਕੀਤੀ।<ref>{{Cite news|url=https://www.hindustantimes.com/brunch/personal-agenda-with-mrunal-thakur-the-best-thing-about-bollywood-is-that-you-can-make-a-difference-by-being-a-part-of-a-film-which-inspires-millions/story-ROP4KqkzDFJHaYr2op2c2J.html|title=Personal Agenda with Mrunal Thakur: "The best thing about Bollywood is that you can make a difference by being a part of a film, which inspires millions!"|date=7 June 2020|work=Hindustan Times|language=en}}</ref> ਠਾਕੁਰ ਨੇ ਗ੍ਰੈਜੂਏਟ ਹੋਣ ਤੋਂ ਪਹਿਲਾਂ ਕੇਸੀ ਕਾਲਜ ਛੱਡ ਦਿੱਤਾ ਕਿਉਂਕਿ ਉਹ ਉਸ ਸਮੇਂ ਟੈਲੀਵਿਜ਼ਨ ਦੀ ਪੜ੍ਹਾਈ ਕਰ ਰਹੀ ਸੀ।<ref>{{Cite news|url=https://timesofindia.indiatimes.com/entertainment/hindi/bollywood/news/mrunal-thakur-rubbishes-rumours-of-having-two-degrees-reveals-she-was-kicked-out-of-college/articleshow/92096773.cms?|title=Mrunal Thakur rubbishes rumours of having two degrees; reveals she was kicked out of college|work=The Times of India}}</ref>
== ਮੀਡੀਆ ਚਿੱਤਰ ==
2021 ਦੀ ''ਈਸਟਰਨ ਆਈ'' {{'}} ਸਿਖਰਲੇ 30 ਅੰਡਰ 30 ਗਲੋਬਲ ਏਸ਼ੀਅਨ ਸਿਤਾਰਿਆਂ ਦੀ ਸੂਚੀ ਵਿੱਚ ਠਾਕੁਰ 8ਵੇਂ ਸਥਾਨ 'ਤੇ ਹੈ।<ref>{{Cite web |title=The New Generation: Top 30 under 30 Global Asian Stars; check complete list |url=https://www.easterneye.biz/the-new-generation-top-30-under-30-global-asian-stars/ |access-date=20 January 2021 |website=EasternEye |language=en-GB}}</ref> ਉਹ [[ਲੈਕਮੇ ਫੈਸ਼ਨ ਵੀਕ]]<ref>{{Cite web |title=Mrunal Thakur, Shamita Shetty, Babil Khan, Alaya F own the ramp as showstoppers at Lakme Fashion Week: All pics, videos |url=https://www.hindustantimes.com/lifestyle/fashion/mrunal-thakur-shamita-shetty-babil-khan-alaya-f-own-the-ramp-as-showstoppers-at-lakme-fashion-week-all-pics-videos-101665978743020-amp.html |access-date=20 October 2022 |website=Hindustan Times}}</ref> ਵਿੱਚ ਰੈਂਪ ਵਾਕ ਕਰ ਚੁੱਕੀ ਹੈ ਅਤੇ ਕਈ ਮੈਗਜ਼ੀਨਾਂ ਲਈ ਕਵਰ ਮਾਡਲ ਰਹੀ ਹੈ।<ref>{{Cite web |title=Mrunal Thakur On The Covers |url=https://www.bollywoodhungama.com/photos/on-the-covers/mrunal-thakur/cosmopolitan-1/ |archive-url=https://web.archive.org/web/20140603151522/https://www.bollywoodhungama.com/photos/on-the-covers/mrunal-thakur/cosmopolitan-1/ |archive-date=21 July 2022 |access-date=28 July 2022 |website=Bollywood Hungama}}</ref> ਠਾਕੁਰ ਕਈ ਬ੍ਰਾਂਡਾਂ ਅਤੇ ਉਤਪਾਦਾਂ ਦਾ ਸਮਰਥਨ ਕਰਦਾ ਹੈ, ਜਿਸ ਵਿੱਚ ਲੈਕਮੇ ਅਤੇ ਡੁਲਕਸ ਸ਼ਾਮਲ ਹਨ।<ref>{{Cite web |title=Mrunal Thakur and Ronit Roy feel like home in Dulux campaign; watch |url=https://brandequity.economictimes.indiatimes.com/news/advertising/mrunal-thakur-and-ronit-roy-feel-like-home-in-dulux-campaign/90937366 |access-date=22 April 2022 |website=Economic Times}}</ref>
== ਹਵਾਲੇ ==
[[ਸ਼੍ਰੇਣੀ:ਤੇਲਗੂ ਸਿਨੇਮਾ ਵਿੱਚ ਅਦਾਕਾਰਾਵਾਂ]]
[[ਸ਼੍ਰੇਣੀ:ਮਰਾਠੀ ਸਿਨੇਮਾ ਵਿੱਚ ਅਭਿਨੇਤਰੀਆਂ]]
[[ਸ਼੍ਰੇਣੀ:ਹਿੰਦੀ ਟੈਲੀਵਿਜਨ ਦੀਆਂ ਅਦਾਕਾਰਾਵਾਂ]]
[[ਸ਼੍ਰੇਣੀ:ਹਿੰਦੀ ਸਿਨੇਮਾ ਵਿੱਚ ਅਭਿਨੇਤਰੀਆਂ]]
[[ਸ਼੍ਰੇਣੀ:ਮਰਾਠੀ ਲੋਕ]]
[[ਸ਼੍ਰੇਣੀ:ਭਾਰਤੀ ਅਦਾਕਾਰਾਵਾਂ]]
[[ਸ਼੍ਰੇਣੀ:ਭਾਰਤੀ ਟੈਲੀਵਿਜ਼ਨ ਅਦਾਕਾਰਾਵਾਂ]]
[[ਸ਼੍ਰੇਣੀ:ਜ਼ਿੰਦਾ ਲੋਕ]]
[[ਸ਼੍ਰੇਣੀ:ਜਨਮ 1992]]
5ailpppgov1n5gxc9qr4vhrgpb90zmk
ਵਰਤੋਂਕਾਰ ਗੱਲ-ਬਾਤ:Renamed user 96808960577f1df9a94dab579f484eb5
3
199321
850426
812839
2026-10-23T06:34:06Z
İmmortalance
58066
İmmortalance ਨੇ [[ਵਰਤੋਂਕਾਰ ਗੱਲ-ਬਾਤ:Vladislav392]] ਵਰਕੇ ਨੂੰ ਬਿਨਾਂ ਕੋਈ ਮੋੜ ਛੱਡੇ [[ਵਰਤੋਂਕਾਰ ਗੱਲ-ਬਾਤ:Renamed user 96808960577f1df9a94dab579f484eb5]] 'ਤੇ ਥਾਂ-ਬਦਲੀ ਕੀਤੀ ਏ: Automatically moved page while renaming the user "[[Special:CentralAuth/Vladislav392|Vladislav392]]" to "[[Special:CentralAuth/Renamed user 96808960577f1df9a94dab579f484eb5|Renamed user 96808960577f1df9a94dab579f484eb5]]"
812839
wikitext
text/x-wiki
{{Template:Welcome|realName=|name=Vladislav392}}
-- [[ਵਰਤੋਂਕਾਰ:New user message|New user message]] ([[ਵਰਤੋਂਕਾਰ ਗੱਲ-ਬਾਤ:New user message|ਗੱਲ-ਬਾਤ]]) 12:27, 11 ਜੁਲਾਈ 2025 (UTC)
c8z3zb1xvxv9rk2krempyj870dpna4r
ਵਰਤੋਂਕਾਰ:M.G Levi Zaber
2
200330
850421
841506
2026-10-22T19:07:47Z
Obed Ryan
62640
M.G Levi Zaber
850421
wikitext
text/x-wiki
Mohammed Zabeer Khan, also known as MG Levi Zaber, is a social media personality and evangelist who converted from Islam to Christianity. His ambition is centered around fulfilling God's commandments and spreading the message of salvation through his faith.
'''Personality''': He's known for being sociable and having innovative ideas that made him a fame at a young age on social media.
'''Religion''': He previously practiced Islam but converted to Christianity, citing a desire for spiritual fulfillment and a connection with God.
M.G Levi Zaber has been engaged in the serving of Lord Jesus since 2018, inspired by Samir Deokuliar and Zac Poonen
Personal Life
'''Age''': 25 years old, born on January 1, 2001
'''Height''': 1.65 meters (approximately 5 feet 5 inches)
'''Nationality''': Indian
'''Spouse''':
Senuwara (better known as Senu Ruth), born Born: 1 January 2003 (age 23 years) Height: 1.30 m
'''Children''':
'''Son''': Obed Ryan (also known as Mustafa), born on October 4, 2022 (age 4 years) '''Daughter''': Jemimah Catherine, born on March 25, 2025
'''Parents''': '''Father''': Mohammed Mastabis
'''Biological Mother''': Fateh
'''Stepmother''': Gul Bahar
'''Siblings''':
'''Sisters''': Muslima Begum, Sameera Begum, Rumina Begum, and Mobina Begum '''Brother''': Mohammed Harul Amin
'''Parent-in-law''':
'''Father-in-law''': Hamid Ali '''Mother-in-law''': Shanjida
'''Personal Story''': His journey from a dissatisfied life to finding purpose in Christianity has inspired many, and his story has been shared widely.
'''Life Purpose''': His ambition is to fulfill God's commandments and spread the message of salvation.
His conversion to Christianity was driven by a sense of spiritual fulfillment and a desire to follow Christ's teachings. As a public figure, he uses social media to share his faith and inspire others, reflecting his commitment to fulfilling God's commandments.
'''Social Media Presence''': M.G Levi Zaber has a notable online presence, sharing inspirational content and messages of hope with his followers on platforms like Tumblr, Instagram, Facebook, Twitter, and more.
'''Inspirational Content''': He shares motivational quotes and messages, encouraging his followers to deepen their faith and find purpose in life.
'''Initial Dissatisfaction''': Khan was running a successful business in Bangalore, earning a good income, but felt unfulfilled and disconnected from his spiritual self.
'''Exploring Christianity''': A clergyman visited his home, and Khan's parents had acquaintances with Christian pastors. This exposure sparked his curiosity about Christianity.
'''Visiting a Christian Community''': Khan visited a Christian community in Delhi, led by Pastor Shona Mia, where he witnessed fervent worship and a sense of community that resonated with him.
'''Spiritual Awakening''': He became convinced that Christianity offered the spiritual truth and connection he had been seeking, leading him to abandon his business and relocate to Delhi to study and deepen his faith.
'''Commitment to Faith''': Khan's conversion was driven by a desire for spiritual salvation and a sense of purpose, which he found in Christianity. He now dedicates his life to spreading the message of salvation and serving his community as an evangelist.
b07y0hczbx3koas0mpj1749z4xho6lb
ਵਰਤੋਂਕਾਰ ਗੱਲ-ਬਾਤ:アルミッツ
3
200820
850429
821017
2026-10-23T08:30:14Z
Syunsyunminmin
41434
Syunsyunminmin ਨੇ ਸਫ਼ਾ [[ਵਰਤੋਂਕਾਰ ਗੱਲ-ਬਾਤ:Satiorca]] ਨੂੰ [[ਵਰਤੋਂਕਾਰ ਗੱਲ-ਬਾਤ:アルミッツ]] ’ਤੇ ਭੇਜਿਆ: Automatically moved page while renaming the user "[[Special:CentralAuth/Satiorca|Satiorca]]" to "[[Special:CentralAuth/アルミッツ|アルミッツ]]"
821017
wikitext
text/x-wiki
{{Template:Welcome|realName=|name=Satiorca}}
-- [[ਵਰਤੋਂਕਾਰ:New user message|New user message]] ([[ਵਰਤੋਂਕਾਰ ਗੱਲ-ਬਾਤ:New user message|ਗੱਲ-ਬਾਤ]]) 07:42, 3 ਅਕਤੂਬਰ 2025 (UTC)
co83rrgjwsgsf2qsddaw99uoktx7ejq
ਵਰਤੋਂਕਾਰ ਗੱਲ-ਬਾਤ:MiamiMint
3
203044
850431
829799
2026-10-23T10:02:10Z
Cabayi
27315
Cabayi ਨੇ ਸਫ਼ਾ [[ਵਰਤੋਂਕਾਰ ਗੱਲ-ਬਾਤ:Hectorinaaa]] ਨੂੰ [[ਵਰਤੋਂਕਾਰ ਗੱਲ-ਬਾਤ:MiamiMint]] ’ਤੇ ਭੇਜਿਆ: Automatically moved page while renaming the user "[[Special:CentralAuth/Hectorinaaa|Hectorinaaa]]" to "[[Special:CentralAuth/MiamiMint|MiamiMint]]"
829799
wikitext
text/x-wiki
{{Template:Welcome|realName=|name=Hectorinaaa}}
-- [[ਵਰਤੋਂਕਾਰ:New user message|New user message]] ([[ਵਰਤੋਂਕਾਰ ਗੱਲ-ਬਾਤ:New user message|ਗੱਲ-ਬਾਤ]]) 03:01, 22 ਜਨਵਰੀ 2026 (UTC)
ouikh9yixrjg11xd0v4i7azvvm3mxdi
ਯੂਨੀਕੋਡ ਦੇ ਲਾਭ
0
205439
850428
850302
2026-10-23T06:55:03Z
Preet k d
62369
850428
wikitext
text/x-wiki
ਯੂਨੀਕੋਡ ਇੱਕ ਅੰਤਰਰਾਸ਼ਟਰੀ ਮਿਆਰ ਹੈ, ਜਿਸ ਦੀ ਮਦਦ ਨਾਲ ਕੰਪਿਊਟਰ ਅਤੇ ਮੋਬਾਈਲ ਵਿੱਚ ਦੁਨੀਆ ਦੀਆਂ ਵੱਖ-ਵੱਖ ਭਾਸ਼ਾਵਾਂ ਦੇ ਅੱਖਰਾਂ, ਅੰਕਾਂ ਅਤੇ ਚਿੰਨ੍ਹਾਂ ਨੂੰ ਦਰਸਾਇਆ ਜਾਂਦਾ ਹੈ।
ਉਦਾਹਰਨ ਲਈ, ਪੰਜਾਬੀ ਦੇ ਅੱਖਰ ੳ, ਅ, ੲ, ਸ, ਹ ਅਤੇ ਅੰਗਰੇਜ਼ੀ ਦੇ ਅੱਖਰ A, B, C ਨੂੰ ਕੰਪਿਊਟਰ ਵਿੱਚ ਸਹੀ ਢੰਗ ਨਾਲ ਸੰਭਾਲਣ ਅਤੇ ਦਿਖਾਉਣ ਲਈ ਯੂਨੀਕੋਡ ਵਰਤਿਆ ਜਾਂਦਾ ਹੈ।
=== ਯੂਨੀਕੋਡ ਦੀਆਂ ਮੁੱਖ ਵਿਸ਼ੇਸ਼ਤਾਵਾਂ ===
# ਬਹੁ-ਭਾਸ਼ਾਈ ਸਹਾਇਤਾ: ਪੰਜਾਬੀ, ਹਿੰਦੀ, ਅੰਗਰੇਜ਼ੀ, ਚੀਨੀ ਅਤੇ ਹੋਰ ਕਈ ਭਾਸ਼ਾਵਾਂ ਨੂੰ ਸਹਿਯੋਗ ਦਿੰਦਾ ਹੈ।
# ਵੱਖਰਾ ਕੋਡ: ਹਰੇਕ ਅੱਖਰ ਜਾਂ ਚਿੰਨ੍ਹ ਨੂੰ ਇੱਕ ਵਿਲੱਖਣ ਕੋਡ ਪੁਆਇੰਟ ਦਿੱਤਾ ਜਾਂਦਾ ਹੈ।
# ਸਹੀ ਲਿਖਾਈ: ਵੱਖ-ਵੱਖ ਕੰਪਿਊਟਰਾਂ ਅਤੇ ਮੋਬਾਈਲਾਂ ਉੱਤੇ ਲਿਖਤ ਨੂੰ ਸਹੀ ਢੰਗ ਨਾਲ ਦਿਖਾਉਣ ਵਿੱਚ ਮਦਦ ਕਰਦਾ ਹੈ।
# ਡਾਟਾ ਦੀ ਅਦਲਾ-ਬਦਲੀ: ਵੱਖ-ਵੱਖ ਸੌਫਟਵੇਅਰਾਂ ਅਤੇ ਡਿਵਾਈਸਾਂ ਵਿਚਕਾਰ ਲਿਖਤ ਸਾਂਝੀ ਕਰਨਾ ਆਸਾਨ ਬਣਾਉਂਦਾ ਹੈ।
# ਕਈ ਲਿਪੀਆਂ ਦੀ ਵਰਤੋਂ: ਗੁਰਮੁਖੀ, ਦੇਵਨਾਗਰੀ, ਰੋਮਨ ਆਦਿ ਲਿਪੀਆਂ ਦੇ ਅੱਖਰਾਂ ਨੂੰ ਦਰਸਾਉਂਦਾ ਹੈ।
=== ਯੂਨੀਕੋਡ ਦੇ ਫ਼ਾਇਦੇ ===
* ਪੰਜਾਬੀ ਟਾਈਪ ਕਰਨਾ ਅਤੇ ਪੜ੍ਹਨਾ ਆਸਾਨ ਬਣਦਾ ਹੈ।
* ਲਿਖਤ ਨੂੰ ਇੰਟਰਨੈੱਟ, ਈ-ਮੇਲ ਅਤੇ ਸੋਸ਼ਲ ਮੀਡੀਆ ਉੱਤੇ ਸਾਂਝਾ ਕੀਤਾ ਜਾ ਸਕਦਾ ਹੈ।
* ਵੱਖ-ਵੱਖ ਫੌਂਟਾਂ ਦੀ ਵਰਤੋਂ ਕਰਨ ਦੇ ਬਾਵਜੂਦ ਲਿਖਤ ਦੀ ਪਛਾਣ ਬਣੀ ਰਹਿੰਦੀ ਹੈ।
* ਪੁਰਾਣੇ ਗੈਰ-ਯੂਨੀਕੋਡ ਫੌਂਟਾਂ ਦੇ ਮੁਕਾਬਲੇ ਲਿਖਤ ਨੂੰ ਸੰਭਾਲਣਾ ਅਤੇ ਖੋਜਣਾ ਵਧੇਰੇ ਸੌਖਾ ਹੁੰਦਾ ਹੈ।
=== ਯੂਨੀਕੋਡ ਅਤੇ ਫੌਂਟ ਵਿੱਚ ਅੰਤਰ ===
* ਯੂਨੀਕੋਡ: ਅੱਖਰ ਦੀ ਪਛਾਣ ਲਈ ਮਿਆਰੀ ਕੋਡ ਨਿਰਧਾਰਤ ਕਰਦਾ ਹੈ।
* ਫੌਂਟ: ਅੱਖਰ ਸਕ੍ਰੀਨ ਉੱਤੇ ਕਿਹੋ ਜਿਹਾ ਦਿਖਾਈ ਦੇਵੇਗਾ, ਇਹ ਨਿਰਧਾਰਤ ਕਰਦਾ ਹੈ।
ਸਿੱਟਾ: ਯੂਨੀਕੋਡ ਨੇ ਕੰਪਿਊਟਰ ਅਤੇ ਮੋਬਾਈਲ ਉੱਤੇ ਪੰਜਾਬੀ ਸਮੇਤ ਦੁਨੀਆ ਦੀਆਂ ਵੱਖ-ਵੱਖ ਭਾਸ਼ਾਵਾਂ ਨੂੰ ਲਿਖਣ, ਪੜ੍ਹਨ ਅਤੇ ਸਾਂਝਾ ਕਰਨ ਨੂੰ ਆਸਾਨ ਬਣਾਇਆ ਹੈ।
9rjfi402egu30vx2ernhjkmb6wnz2dy
ਵਰਤੋਂਕਾਰ ਗੱਲ-ਬਾਤ:Obed Ryan
3
205474
850417
2026-10-22T18:26:29Z
New user message
10694
Adding [[Template:Welcome|welcome message]] to new user's talk page
850417
wikitext
text/x-wiki
{{Template:Welcome|name=Obed Ryan}}
-- [[ਵਰਤੋਂਕਾਰ:New user message|New user message]] ([[ਵਰਤੋਂਕਾਰ ਗੱਲ-ਬਾਤ:New user message|ਗੱਲ-ਬਾਤ]]) 18:26, 22 ਅਕਤੂਬਰ 2026 (UTC)
hfkzrj31wwhqqp6suqu0aqsz8ma2t43
ਵਰਤੋਂਕਾਰ ਗੱਲ-ਬਾਤ:Tejpal Singh Khalsa
3
205475
850418
2026-10-22T18:36:20Z
New user message
10694
Adding [[Template:Welcome|welcome message]] to new user's talk page
850418
wikitext
text/x-wiki
{{Template:Welcome|name=Tejpal Singh Khalsa}}
-- [[ਵਰਤੋਂਕਾਰ:New user message|New user message]] ([[ਵਰਤੋਂਕਾਰ ਗੱਲ-ਬਾਤ:New user message|ਗੱਲ-ਬਾਤ]]) 18:36, 22 ਅਕਤੂਬਰ 2026 (UTC)
pbzzw8u0m4wohlll8vvcl8ptiu0p99p
ਵਰਤੋਂਕਾਰ:Obed Ryan
2
205476
850420
2026-10-22T18:57:52Z
Obed Ryan
62640
Obed Ryan
850420
wikitext
text/x-wiki
Obed Ryan is the son of Indian Christian evangelist and apologist M.G Levi Zaber (Mohammed Zabeer Khan) and his wife, Senu Ruth
Date of Birth: October 4, 2022
Name Meaning: The name Obed Ryan translates to "Servant of God - Little King"
is34hvahjne06k36wfcpliblxgmqq5v
ਵਰਤੋਂਕਾਰ ਗੱਲ-ਬਾਤ:Inder doraha
3
205477
850423
2026-10-22T19:39:28Z
New user message
10694
Adding [[Template:Welcome|welcome message]] to new user's talk page
850423
wikitext
text/x-wiki
{{Template:Welcome|name=Inder doraha}}
-- [[ਵਰਤੋਂਕਾਰ:New user message|New user message]] ([[ਵਰਤੋਂਕਾਰ ਗੱਲ-ਬਾਤ:New user message|ਗੱਲ-ਬਾਤ]]) 19:39, 22 ਅਕਤੂਬਰ 2026 (UTC)
kb5q788dg1lderdyl8uk1hycq280fk1
ਵਰਤੋਂਕਾਰ ਗੱਲ-ਬਾਤ:Satiorca
3
205479
850430
2026-10-23T08:30:14Z
Syunsyunminmin
41434
Syunsyunminmin ਨੇ ਸਫ਼ਾ [[ਵਰਤੋਂਕਾਰ ਗੱਲ-ਬਾਤ:Satiorca]] ਨੂੰ [[ਵਰਤੋਂਕਾਰ ਗੱਲ-ਬਾਤ:アルミッツ]] ’ਤੇ ਭੇਜਿਆ: Automatically moved page while renaming the user "[[Special:CentralAuth/Satiorca|Satiorca]]" to "[[Special:CentralAuth/アルミッツ|アルミッツ]]"
850430
wikitext
text/x-wiki
#ਰੀਡਾਇਰੈਕਟ [[ਵਰਤੋਂਕਾਰ ਗੱਲ-ਬਾਤ:アルミッツ]]
gtn5aqjtdrgiixlr9e2kcwzl6s72ob5
ਵਰਤੋਂਕਾਰ ਗੱਲ-ਬਾਤ:Hectorinaaa
3
205480
850432
2026-10-23T10:02:10Z
Cabayi
27315
Cabayi ਨੇ ਸਫ਼ਾ [[ਵਰਤੋਂਕਾਰ ਗੱਲ-ਬਾਤ:Hectorinaaa]] ਨੂੰ [[ਵਰਤੋਂਕਾਰ ਗੱਲ-ਬਾਤ:MiamiMint]] ’ਤੇ ਭੇਜਿਆ: Automatically moved page while renaming the user "[[Special:CentralAuth/Hectorinaaa|Hectorinaaa]]" to "[[Special:CentralAuth/MiamiMint|MiamiMint]]"
850432
wikitext
text/x-wiki
#ਰੀਡਾਇਰੈਕਟ [[ਵਰਤੋਂਕਾਰ ਗੱਲ-ਬਾਤ:MiamiMint]]
0gfq7y9eohg3262dblqpzd46pw067s5