ਵਿਕੀਸਰੋਤ pawikisource https://pa.wikisource.org/wiki/%E0%A8%AE%E0%A9%81%E0%A9%B1%E0%A8%96_%E0%A8%B8%E0%A8%AB%E0%A8%BC%E0%A8%BE MediaWiki 1.39.0-wmf.23 first-letter ਮੀਡੀਆ ਖ਼ਾਸ ਗੱਲ-ਬਾਤ ਵਰਤੋਂਕਾਰ ਵਰਤੋਂਕਾਰ ਗੱਲ-ਬਾਤ ਵਿਕੀਸਰੋਤ ਵਿਕੀਸਰੋਤ ਗੱਲ-ਬਾਤ ਤਸਵੀਰ ਤਸਵੀਰ ਗੱਲ-ਬਾਤ ਮੀਡੀਆਵਿਕੀ ਮੀਡੀਆਵਿਕੀ ਗੱਲ-ਬਾਤ ਫਰਮਾ ਫਰਮਾ ਗੱਲ-ਬਾਤ ਮਦਦ ਮਦਦ ਗੱਲ-ਬਾਤ ਸ਼੍ਰੇਣੀ ਸ਼੍ਰੇਣੀ ਗੱਲ-ਬਾਤ ਲੇਖਕ ਲੇਖਕ ਗੱਲ-ਬਾਤ ਪੋਰਟਲ ਪੋਰਟਲ ਗੱਲ-ਬਾਤ ਪ੍ਰਕਾਸ਼ਕ ਪ੍ਰਕਾਸ਼ਕ ਗੱਲ-ਬਾਤ ਲਿਖਤ ਲਿਖਤ ਗੱਲ-ਬਾਤ ਅਨੁਵਾਦ ਅਨੁਵਾਦ ਗੱਲ-ਬਾਤ ਪੰਨਾ ਪੰਨਾ ਗੱਲ-ਬਾਤ ਇੰਡੈਕਸ ਇੰਡੈਕਸ ਗੱਲ-ਬਾਤ TimedText TimedText talk ਮੌਡਿਊਲ ਮੌਡਿਊਲ ਗੱਲ-ਬਾਤ ਗੈਜਟ ਗੈਜਟ ਗੱਲ-ਬਾਤ ਗੈਜਟ ਪਰਿਭਾਸ਼ਾ ਗੈਜਟ ਪਰਿਭਾਸ਼ਾ ਗੱਲ-ਬਾਤ ਪੰਨਾ:ਏਸ ਜਨਮ ਨਾ ਜਨਮੇ - ਸੁਖਪਾਲ.pdf/57 250 52973 141235 141013 2022-08-07T15:33:35Z Dugal harpreet 231 /* ਪ੍ਰਮਾਣਿਤ */ proofread-page text/x-wiki <noinclude><pagequality level="4" user="Dugal harpreet" /></noinclude>{{larger|'''''ਬੁੱਧ ਤੇ 'ਮਾਰ''''''}}{{rule}} {{multicol}}<poem>ਅਪੜੇ ਬੁੱਧ ਨਿਰਵਾਣ ਨੂੰ ਤਾਂ 'ਮਾਰ'<ref>'ਮਾਰ': ਕਾਮ</ref> ਆਖੇ {{gap}}'ਤੁਸੀਂ ਮੁਕਤ ਹੋ {{gap}}ਦੁੱਖ ਕੁਰਾਹ ਸਮਾਪਤ ਹੋਇਆ {{gap}}ਜਾਓ ਹੋਵੋ ਲੀਨ ਅਨੰਤ 'ਚ {{gap}}ਬਿਨਸਨਹਾਰੇ ਜਗ ਅੰਦਰ ਹੁਣ ਕਿਸ ਲਈ ਰਹਿਣਾ?' ਬੁੱਧ ਆਖਣ... "ਮੇਰੀ ਤ੍ਰੇਹ ਹੁਣ ਉਹ ਨਹੀਂ ਜਿਹੜੀ ਘਰ ਤਿਆਗਣ ਸਮੇਂ ਸਿਧਾਰਥ ਨੂੰ ਲੱਗੀ ਮੇਰੇ ਵਿਚ ਉਸ ਬੁੱਢੇ ਤੇ ਮੁਰਦੇ ਦੀ ਪਿਆਸ ਵੀ ਸ਼ਾਮਲ ਹੈ ਦਰਸ ਜਿੰਨ੍ਹਾਂ ਦਾ ਮੈਨੂੰ ਮਹਿਲੋਂ ਕੱਢ ਲਿਆਇਆ ਮੇਰੇ ਪਿੰਡੇ ਰਚਿਆ ਅੰਨਜਲ ਦਾ ਹਰ ਦਾਣਾ- ਹਰ ਗੁਰੂ ਤੇ ਗ੍ਰੰਥ ਜਿੰਨ੍ਹਾਂ ਦਾ ਗਿਆਨ ਅਧੂਰਾ- ਸਭਨਾਂ ਦੀ ਜੀਭਾ ਹੈ ਸੁੱਕੀ</poem>{{multicol-break}} <poem>ਏਸ ਨਦੀ ਦੀ ਪਿਆਸ ਵੀ ਮੇਰੀ ਜਿਸ ਵਿਚ ਰੁੜ੍ਹ ਮੈ ਬੋਧ ਬਿਰਖ ਤੱਕ ਪੁੱਜਾ ਏਸ ਬਿਰਖ ਦੀ ਤ੍ਰੇਹ ਵੀ ਮੈਨੂੰ ਜਿਸ ਦੀ ਛਾਂ ਮੈਨੂੰ ਬੁੱਧ ਕੀਤਾ ਮੈਂ ਤਾਂ ਓਨ੍ਹਾਂ ਸਭਨਾਂ ਲਈ ਵੀ ਪਾਣੀ ਚਾਹਾਂ ਜਿਹੜੇ ਹਾਲੇ ਤੱਕ ਅਣਜਾਣ ਤ੍ਰੇਹ ਆਪਣੀ ਤੋਂ ... ਜਦ ਤਕ ਮੈਨੂੰ ਸਭਨਾਂ ਲਈ ਪਾਣੀ ਨਾ ਮਿਲਦਾ {{gap}}ਮੇਰੀ ਤ੍ਰੇਹ ਤ੍ਰਿਪਤ ਨਹੀਂ {{gap}}ਮੇਰਾ ਰਾਹ ਸਮਾਪਤ ਨਹੀਂ {{gap}}ਇਹ ਨਿਰਵਾਣ ਸੰਪੂਰਨ ਨਹੀਂ..."</poem>{{Css image crop |Image = ਏਸ_ਜਨਮ_ਨਾ_ਜਨਮੇ_-_ਸੁਖਪਾਲ.pdf |Page = 16 |bSize = 450 |cWidth = 51 |cHeight = 47 |oTop = 210 |oLeft = 134 |Location = center |Description = }} {{multicol-end}}<noinclude>{{c|(53)}}</noinclude> ckxtr5f0mbu8hgpqplnbp0cqp64wgmv ਪੰਨਾ:ਏਸ ਜਨਮ ਨਾ ਜਨਮੇ - ਸੁਖਪਾਲ.pdf/59 250 52974 141233 141020 2022-08-07T15:27:14Z Dugal harpreet 231 /* ਪ੍ਰਮਾਣਿਤ */ proofread-page text/x-wiki <noinclude><pagequality level="4" user="Dugal harpreet" /></noinclude> {{rule}} {{multicol}}<poem>"ਤੁਸੀਂ ਜਿੰਨ੍ਹਾਂ ਨੂੰ ਮਾਰ ਆਏ ਹੋ ਲਹੂ ਉਨ੍ਹਾਂ ਦਾ ਬੀਅ ਬਣ ਬਣ ਕੇ ਮੁੜ ਧਰਤੀ ਵਿਚ ਡਿੱਗਾ ਆਪਣਾ ਬਦਲਾ ਲੈਣ ਵਾਸਤੇ ਅੱਜ ਉੱਗਾ ਕਿ ਕਲ੍ਹ ਉੱਗਾ... ਪਰ ਜਿਨ੍ਹਾਂ ਨੂੰ ਮਸ਼ਕ ਦੇ ਪਾਣੀ ਜੀਵਨ ਦਿੱਤਾ ਓਨ੍ਹਾਂ ਵਿਚੋਂ ਮਰ ਗਿਆ ਹੈ ਓਹ ਬੰਦਾ ਜਿਹੜਾ ਨਾਲ ਤੁਹਾਡੇ ਲੜਦਾ... ਮਸ਼ਕ ਦਾ ਪਾਣੀ ਪੀ ਕੇ ਜਿਹੜਾ ਲੜਦਾ ਦਿਸੇ ਆਪ ਨਾ ਲੜਦਾ... ਇਹ ਤਾਂ ਸਿਰਫ਼ ਸਰੀਰ ਹੈ ਉਸ ਦਾ ਜਾਂ ਸਰੀਰ ਨੂੰ ਲੱਗੀ ਭੁੱਖ ਚਿੰਤਾ ਪਿਛਲੇ ਟੱਬਰ ਦੀ ਜਾਂ ਮਾਲਕ ਹੱਥੋਂ ਮਰਨ ਦਾ ਡਰ ਬੰਦਾ ਨਹੀਂ ਕਲਬੂਤ ਹੈ ਉਸਦਾ ਜਿਹੜਾ ਨਾਲ ਤੁਹਾਡੇ ਲੜਦਾ...</poem>{{multicol-break}} <poem> ਇਸ ਕਲਬੂਤ ਨੂੰ ਨੇਜ਼ਾ ਨਹੀਂ ਉਹ ਕਰੁਣਾ ਵਿੰਨ੍ਹਦੀ ਜਿਸਦੀ ਬੁੱਕ 'ਚੋਂ ਭਾਈ ਘਨਈਆ ਜਲ ਬਖਸ਼ਦਾ ਮੈਂ ਆਪਣੀ ਕਿਰਪਾਨ ਤੁਹਾਨੂੰ ਦਿੱਤੀ ਸੀ ਪਾ ਬਾਣੀ ਦੀ ਮਿਆਨ... ਕੌਣ ਹੈ ਜੋ ਨੰਗੀ ਤਲਵਾਰ ਹੀ ਮੋੜ ਲਿਆਇਆ? ਮੈਂ ਤਾਂ ਸੰਤ-ਸਿਪਾਹੀ ਘੱਲਿਆ ਲੜਣ ਵਾਸਤੇ ਸਿਰਫ਼ ਸਿਪਾਹੀ ਕੀਕਣ ਬਚ ਕੇ ਵਾਪਸ ਆਇਆ? ਏਦੂੰ ਪਹਿਲਾਂ... ਲਹੂ 'ਚ ਭਿੱਜ ਉਹ ਨਾਸ ਹੋ ਜਾਵੇ ਜਾਉ! ਜੰਗ-ਮੈਦਾਨੇ ਵਿਚੋਂ ਆਪੋ ਆਪਣਾ ਬੀਅ ਸੁਰਤ ਦਾ ਲੱਭ ਲਿਆਉ...!"</poem>{{Css image crop |Image = ਏਸ_ਜਨਮ_ਨਾ_ਜਨਮੇ_-_ਸੁਖਪਾਲ.pdf |Page = 16 |bSize = 450 |cWidth = 51 |cHeight = 47 |oTop = 210 |oLeft = 134 |Location = center |Description = }} {{multicol-end}}<noinclude>{{c|(55)}}</noinclude> 3tqtnnvbgdb6fnta9fqpkavnb868yk3 ਪੰਨਾ:ਏਸ ਜਨਮ ਨਾ ਜਨਮੇ - ਸੁਖਪਾਲ.pdf/60 250 52975 141232 141022 2022-08-07T15:23:04Z Dugal harpreet 231 /* ਪ੍ਰਮਾਣਿਤ */ proofread-page text/x-wiki <noinclude><pagequality level="4" user="Dugal harpreet" /></noinclude>'''ਗੋਬਿੰਦ'''{{rule}} <poem> {{gap}}ਵੀਹ ਵਰ੍ਹੇ ਪਹਿਲਾਂ ਗੁਰਦੁਆਰਾ ਮਨੀਕਰਣ ਵਿਖੇ ਨਿੱਕੀ ਜਿਹੀ ਤਸਵੀਰ ਟੰਗੀ ਵੇਖੀ: "ਕਵੀ ਗੁਰੂ ਗੋਬਿੰਦ ਸਿੰਘ"। {{gap}}ਪਿੱਠ ਭੂਮੀ ਹਨੇਰੀ, ਗੁਰੂ ਹੱਥ ਕਲਮ, ਚਿਹਰੇ ਸ਼ਬਦ ਚਾਨਣ, ਅੱਖਾਂ ਕੋਮਲ ਤਰਲ- ਗੋਬਿੰਦ ਦੀ ਇਹ ਤਸਵੀਰ ਵਿਰਲੀ ਹੈ। ਏਸ ਲਈ ਨਹੀਂ ਕਿ ਗੋਬਿੰਦ ਏਦਾਂ ਦੇ ਸੀ ਨਹੀਂ। ਏਸ ਲਈ ਵੀ ਨਹੀਂ ਕਿ ਇਹ ਤਸਵੀਰ ਕਿਸੇ ਬਣਾਈ ਨਹੀਂ। ਏਸ ਲਈ ਕਿ- ਅਸੀਂ ਬਣਨ ਨਹੀਂ ਦੇਂਦੇ। ਸਾਡੀ ਸੰਸਕਾਰੀ ਅੱਖ ਵਿਚ ਗੁਰੂ ਗੋਬਿੰਦ ਦੀ ਤਸਵੀਰ ਏਦਾਂ ਹੈ: ਤਣਿਆ ਚਿਹਰਾ, ਸਿੱਧੀ ਧੌਣ, ਭੱਥੇ ਤੀਰ, ਗਲ ਮੋਤੀ, ਸ਼ਾਹੀ ਲਿਬਾਸ, ਮੋਢੇ ਬਾਜ਼, ਹੱਥ ਕਿਰਪਾਨ, ਹੇਠਾਂ ਘੋੜਾ, ਆਲ ਦੁਆਲੇ ਸੰਗਤ, ਪਿੱਛੇ ਫੌਜ, ਅੱਗੇ ਮੌਤ... {{gap}}ਸਿੰਘ, ਸਹਿਜਧਾਰੀ, ਫੌਜੀ, ਨਕਸਲੀ ਜਾਂ ਖਾਲਿਸਤਾਨੀ- ਸਭ ਦੀ ਸੋਚ ਇਕ ਦੂਜੇ ਤੋਂ ਵੱਖਰੀ। ਕਈ ਵਾਰ ਉਲਟ ਵੀ। ਗੁਰੂ ਗੋਬਿੰਦ ਸਿੰਘ- ਸਭ ਦੀ ਪ੍ਰੇਰਣਾ। ਕਿਵੇਂ? ਕਿਉਂ? {{gap}}ਹਰ ਸਭਿਅਤਾ ਨਾਇਕ ਲਭਦੀ ਹੈ- ਪ੍ਰੇਮ ਲਈ, ਸੱਚ ਲਈ, ਸੁਤੰਤਰਤਾ ਲਈ। ਨਾਇਕ ਉਹ ਸੱਚਾ ਹੈ ਜਿਸ ਵਿਚ ਨਵਾਂ ਜੰਮਿਆ ਬੰਦਾ ਪਿਘਲਾ ਕੇ ਪਾਉਣਾ ਹੁੰਦਾ ਹੈ- ਨਾਇਕ ਵਰਗੇ 'ਕਲੋਨ' ਪੈਦਾ ਕਰਨ ਲਈ। ਸਭਿਅਤਾ ਨੂੰ ਨਾਇਕ ਨਾ ਲੱਭੇ ਤਾਂ ਘੜ ਲੈਂਦੀ ਹੈ। ਗੁਰੂ ਗੋਬਿੰਦ ਸਾਡੇ ਲਈ ਦਲੇਰੀ ਤੇ ਸ਼ਹੀਦੀ ਮੌਤ ਦੇ ਨਾਇਕ ਹਨ। {{gap}}ਗੁਰੂ ਗੋਬਿੰਦ ਸੱਚਮੁੱਚ ਹੋਏ, ਪਰ ਅਸੀਂ ਓਨੇ ਜਾਣੇ ਨਹੀਂ, ਜਿੰਨੇ ਘੜ ਲਏ। ਗੁਰੂ ਨੂੰ ਜਾਣਨਾ ਔਖਾ ਹੈ, ਸਮਝਣਾ ਹੋਰ ਔਖਾ, ਸਮਝ ਕੇ ਜੀਣਾ ਲਗਭਗ ਅਸੰਭਵ, ਪਰ ਘੜਣਾ ਸੌਖਾ। ਸੱਚ ਅਤੇ ਇਤਿਹਾਸ ਨੂੰ ਮਿਥਿਹਾਸ ਬਣਾਉਣ ਲਈ (ਕਿਸੇ ਦੇ ਤੁਰ ਜਾਣਾ ਮਗਰੋਂ) ਇਕ ਪੁਸ਼ਤ ਹੀ ਬਹੁਤ ਹੁੰਦੀ ਹੈ। ਉਸ ਮਹਾਂਪੁਰਖ ਨੂੰ ਵਿਦਾ ਹੋਇਆਂ ਤਾਂ ਬਾਰਾਂ ਪੰਦਰਾਂ ਪੁਸ਼ਤਾਂ ਬੀਤ ਚੁੱਕੀਆਂ ਹਨ। {{gap}}ਆਨੰਦਪੁਰ ਤੇ ਚਮਕੌਰ ਦੀ ਜੰਗ ਹਾਰੇ, ਖਿਦਰਾਣੇ ਦੀ ਢਾਬ ਤੇ ਲੜ ਕੇ ਹਟੇ, ਮੌਤ ਨੂੰ ਟਾਲਦੇ ਵੰਗਾਰਦੇ ਗੋਬਿੰਦ- ਆਪਣੀ ਸਲਤਨਤ ਮੋੜਣ ਲਈ ਫ਼ੌਜ ਇਕੱਠੀ ਨਹੀਂ ਕਰਦੇ: ਦਮਦਮੇ ਬਹਿ ਕੇ ਗੁਰੂ ਗ੍ਰੰਥ ਦਾ ਮੁੜ ਸੰਪਾਦਨ ਕਰਦੇ ਹਨ। ਉਨ੍ਹਾਂ ਨੂੰ ਪਤਾ ਹੈ- ਸ਼ਕਤੀ ਸ਼ਬਦ ਵਿਚ ਹੈ। ਓਥੋਂ ਹੀ ਇਹ ਸ਼ਖਸ ਤੇ ਸ਼ਮਸ਼ੀਰ ਵਿਚ ਦਾਖਲ ਹੁੰਦੀ ਹੈ। ਉਹ ਸੰਤ ਸਿਪਾਹੀ ਹੋਣ ਨੂੰ ਆਖਦੇ ਹਨ- ਸਿਪਾਹੀ-ਸੰਤ ਹੋਣ ਨੂੰ ਨਹੀਂ।</poem><noinclude>{{c|(56)}}</noinclude> 2katr7jh5omvqjuk27uyto0n7udpdvb ਪੰਨਾ:ਏਸ ਜਨਮ ਨਾ ਜਨਮੇ - ਸੁਖਪਾਲ.pdf/61 250 52976 141231 141023 2022-08-07T15:18:52Z Dugal harpreet 231 /* ਪ੍ਰਮਾਣਿਤ */ proofread-page text/x-wiki <noinclude><pagequality level="4" user="Dugal harpreet" /></noinclude>{{rule}} <poem>{{gap}}ਇਹ ਗੋਬਿੰਦ- ਸਾਡੀ "ਲੋੜ" ਦਾ ਗੋਬਿੰਦ ਨਹੀਂ। ਅਸੀਂ ਉਹਨੂੰ ਮੁੜ ਘੜਦੇ ਹਾਂ। ਉਹਦੇ ਹੱਥੋਂ ਕਲਮ ਲੁਕਾਅ, ਸ਼ਮਸ਼ੀਰ ਫ਼ੜਾਉਂਦੇ ਹਾਂ। ਅੱਖ ਵਿਚੋਂ ਕਰੁਣਾ ਕੱਢ ਬੀਰ ਰਸ ਪਾਉਂਦੇ ਹਾਂ। "ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ" ਮੇਟ ਕੇ ਮੱਥੇ "ਨਿਸਚੈ ਕਰ ਆਪਨੀ ਜੀਤ ਕਰੋਂ" ਖੁਣਦੇ ਹਾਂ। ਅਜਿਹੇ ਗੋਬਿੰਦ ਨੂੰ ਹੁਣ ਅਸੀਂ "ਵਰਤ" ਸਕਦੇ ਹਾਂ...। {{gap}}ਗੁਰੂ ਕਿਹਾ: "ਪ੍ਰਿਥਮ ਭਗੌਤੀ ਸਿਮਰਿ ਕੈ ਗੁਰ ਨਾਨਕ ਲਈਂ ਧਿਆਇ"। {{gap}}ਅਸੀਂ ਪਹਿਲੀ ਅੱਧੀ ਤੁਕ ਸਾਂਭ ਲੈਂਦੇ, ਪਿਛਲੀ ਅੱਧੀ ਤਿਆਗ ਦੇਂਦੇ ਹਾਂ। ਭਗੌਤੀ ਪਹਿਲਾਂ ਭਗਤੀ ਪਿੱਛੋਂ, ਸ਼ਕਤੀ ਪਹਿਲਾਂ ਸ਼ਬਦ ਪਿੱਛੋਂ। ਜਿਹੜਾ ਪਹਿਲਾ ਅੱਧ ਪੂਰਾ ਕਰ ਲੈਂਦਾ ਹੈ, ਤਾਕਤਵਰ ਤੇ ਸੱਤਾਧਾਰੀ ਹੋ ਜਾਂਦਾ ਹੈ: ਦੂਜੇ ਅੱਧ ਦੀ ਉਹਨੂੰ ਲੋੜ ਨਹੀਂ ਰਹਿੰਦੀ। ਸਾਡੇ ਤੇ ਰਾਜ ਕਰਦਾ ਹੈ, ਸਾਡਾ ਧਰਮ ਨਿਸਚਿਤ ਕਰਦਾ ਹੈ- ਗੋਬਿੰਦ ਮੁਤਾਬਕ ਨਹੀਂ, ਆਪਣੇ ਮੁਤਾਬਕ। ਅਸੀਂ ਓਨ੍ਹਾਂ ਦੇ ਹੁਕਮ ਵਿਚ ਜੀਂਦੇ ਹਾਂ ਜਿੰਨ੍ਹਾਂ ਵਿਰੁੱਧ ਗੋਬਿੰਦ ਲੜਿਆ। ਇਹ ਨਹੀਂ ਕਿ ਹੁਣ ਇਉਂ ਹੋਇਆ ਹੈ। ਉਨ੍ਹਾਂ ਦੇ ਜੀਂਦੇ ਜੀਅ ਵੀ ਸੈਂਕੜੇ ਸ਼ਰਧਾਲੂ ਯੋਧਿਆਂ ਦੀ ਭੀੜ ਵਿਚ ਭਾਈ ਘਨਈਆ ਹੀ ਗੁਰੂ ਅੰਦਰ ਉਮੜਦੀ ਕਰੁਣਾ ਪਛਾਣ ਸਕਿਆ। {{gap}}ਨਾਨਕ ਕੋਲ ਤਾਂ ਹਥਿਆਰ ਨਾਲੋਂ ਵੱਧ- ਨਿਹੱਥੇ ਲੜਣ ਦਾ ਜੇਰਾ ਸੀ, ਜੰਗਲਾਂ ਵਿਚ ਇਕੱਲੇ ਘੁੰਮਣ ਦਾ ਹੌਂਸਲਾ ਸੀ, ਉਹ ਹਸਦਾ ਤੇ ਨੱਚਦਾ ਵੀ ਸੀ। ਮੂਰਤ ਘੜ ਕੇ ਅਸੀਂ ਨਾਨਕ ਨੂੰ ਚਿੱਟੇ ਦਾਹੜੇ, ਉਦਾਸੀਨ ਚਿਹਰੇ ਤੇ ਉੱਠੇ ਹੋਏ ਹੱਥ ਵਿਚ ਕੈਦ ਕਰਦੇ ਹਾਂ। ਨਾਨਕ ਨੂੰ ਜੁਆਨ ਨਹੀਂ ਹੋਣ ਦੇਂਦੇ, ਗੋਬਿੰਦ ਨੂੰ ਸ਼ਾਂਤ ਨਹੀਂ ਹੋਣ ਦੇਂਦੇ। ਅਸੀਂ ਆਪਣੇ ਸਟੀਰੀਓਟਾਈਪ: ਪੂਰਵ-ਨਿਸਚਿਤ ਚਿਹਰੇ ਗੁਣ ਤੇ ਲੋੜਾਂ- ਉਨ੍ਹਾਂ ਤੇ ਲਾਗੂ ਕਰਦੇ ਹਾਂ। {{gap}}ਅਸੀਂ ਸਿਰਫ਼ ਆਖਦੇ ਹਾਂ- ਅਸੀਂ ਉਨ੍ਹਾਂ ਵਰਗੇ ਹੋਣਾ ਚਾਹੁੰਦੇ ਹਾਂ... ਉਹ ਸਨ ਕਿਹੋ ਜਿਹੇ- ਨਹੀਂ ਜਾਣਨਾ ਜਾਂ ਹੋਣਾ ਚਾਹੁੰਦੇ। ਉਹ ਕਿਹੋ ਜਿਹੇ ਹੋਣ: ਏਹਦਾ ਫੈਸਲਾ ਕਰਦੇ ਹਾਂ: {{gap}}ਅਸੀਂ ਨਾਨਕ ਦੀ ਉਹ ਤਸਵੀਰ ਬਣਨ ਹੀ ਨਹੀਂ ਦੇਂਦੇ- "ਯੋਧਾ ਨਾਨਕ"... "ਹਸਦਾ ਨਾਨਕ" ... {{gap}}ਅਸੀਂ ਗੋਬਿੰਦ ਦੀ ਉਹ ਤਸਵੀਰ ਵੀ ਨਹੀਂ ਬਣਨ ਦੇਂਦੇ- "ਕਵੀ ਗੋਬਿੰਦ" ... "ਖੇਡਦਾ ਗੋਬਿੰਦ"</poem><noinclude>{{c|(57)}}</noinclude> cjcy2x65yc78t83hwlaqx0iyyqtfcig ਪੰਨਾ:ਏਸ ਜਨਮ ਨਾ ਜਨਮੇ - ਸੁਖਪਾਲ.pdf/62 250 52977 141230 141033 2022-08-07T15:14:48Z Dugal harpreet 231 /* ਪ੍ਰਮਾਣਿਤ */ proofread-page text/x-wiki <noinclude><pagequality level="4" user="Dugal harpreet" /></noinclude>{{larger|'''''ਗੋਬਿੰਦ ਵਰਗਾ'''''}}{{rule}} {{multicol}}<poem> ਮੈਂ ਗੋਬਿੰਦ ਨੂੰ ਪੁੱਛਦਾ ਹਾਂ: 'ਮੈਂ ਤੇਰੇ ਵਰਗਾ ਕਿਵੇਂ ਬਣਾਂ?' ਉਹ ਮੁਸਕਾਉਂਦਾ ਅਤੇ ਆਖਦਾ... {{gap}}"ਸ੍ਰਿਸ਼ਟੀ ਅੰਦਰ ਇੱਕ ਫੁੱਲ ਇੱਕੋ ਵਾਰ ਹੀ ਉਗਦਾ {{gap}}ਏਸ ਅਨੰਤ ਪਸਾਰੇ ਅੰਦਰ {{gap}}ਕੋਟ ਸਮੇਂ ਵਿਚ ਧਰਤ ਅਸੰਖਾਂ ਉੱਤੇ {{gap}}ਇਕ ਪੱਤਾ ਜਾਂ ਕੰਕਰ ਵੀ ਦੂਜੇ ਵਰਗਾ ਨਾ ਜਨਮੇ!" ਮੈਂ ਕਹਿੰਦਾ ਹਾਂ 'ਪਰ ਮੈਂ ਸੁਣਿਐ ਤੇਰੇ ਅੰਦਰ ਜੋਤੀ ਨਾਨਕ ਵਾਲੀ ਸੀ' ਉਹ ਆਖਦਾ {{gap}}"ਮੈਂ ਓਸੇ ਟਾਹਣੀ ਤੇ ਉੱਗਿਆ {{gap}}ਜਿਸ ਤੇ ਨਾਨਕ ਖਿੜਿਆ {{gap}}ਪਰ ਨਾਨਕ ਵਾਂਗੂੰ ਨਹੀਂ ਖਿੜਿਆ {{gap}}ਮੈਂ ਵੀ ਮੁੜ ਕੇ ਜਨਮ ਲਵਾਂ ਤਾਂ {{gap}}ਪਹਿਲਾਂ ਵਾਂਗ ਨਹੀਂ ਖਿੜ ਸਕਣਾ"</poem>{{multicol-break}} <poem>ਮੈਂ ਪੁੱਛਦਾ ਹਾਂ 'ਤੇਰੇ ਵਾਂਗੂੰ ਜੀਅ ਨਹੀਂ ਸਕਦਾ- 'ਤਾਂ ਕੀ ਤੇਰੇ ਵਾਂਗਰ ਮੈਂ ਮਰ ਵੀ ਨਹੀਂ ਸਕਦਾ? ਉਹ ਕਹਿੰਦਾ ਹੈ {{gap}}"ਮੈਂ ਤਾਂ ਆਪਣੇ ਆਖਣ ਵਾਂਗੂੰ ਆਪ ਨਾ ਮਰਿਆ... {{gap}}"ਅਤਿ ਹੀ ਰਨ ਮੈ ਤਬ ਜੂਝ ਮਰੋਂ" ਕਹਿ ਕੇ ਵੀ {{gap}}ਮੈਂ ਰਣਤੱਤੇ ਵਿਚ ਨਾ ਮਰਿਆ {{gap}}ਮੈਂ ਰਣਤੱਤੇ ਵਿਚ ਜੀਵਿਆ {{gap}}ਮੇਰੇ ਲਈ ਓਹੀਓ ਸੀ ਵੱਡਾ... ... ਮੈਂ ਕਹਿੰਦਾ ਹਾਂ 'ਤੂੰ ਪਿਤਾ ਕੀਤਾ ਕੁਰਬਾਨ ਪੁੱਤਰ ਚੇਲੇ ਘਰ ਜਾਇਦਾਦ ਛੱਡੀ ਜਾਨ!" ਉਹ ਪੁੱਛਦਾ ਹੈ {{gap}}"ਤੈਨੂੰ ਮੇਰੇ ਵਿੱਚੋਂ ਕੇਵਲ ਮੌਤ ਕਿਉਂ ਦਿਸਦੀ? {{gap}}ਮੈਂ ਤਾਂ ਪਲ ਪਲ ਸ਼ਬਦ ਸ਼ਬਦ ਕਵਿਤਾ ਜੀਵੀ ਹੈ</poem>{{multicol-end}}<noinclude>{{c|(58)}}</noinclude> kp08qp7ezirq727yz6poyyc5az7u0ly ਪੰਨਾ:ਏਸ ਜਨਮ ਨਾ ਜਨਮੇ - ਸੁਖਪਾਲ.pdf/63 250 52978 141229 141035 2022-08-07T12:02:10Z Dugal harpreet 231 /* ਪ੍ਰਮਾਣਿਤ */ proofread-page text/x-wiki <noinclude><pagequality level="4" user="Dugal harpreet" /></noinclude>{{rule}} <poem>{{multicol}}{{gap}}ਹੱਸਿਆ ਹਾਂ ਮੈਂ ਖੇਡਿਆ ਹਾਂ {{gap}}ਬਾਲਾਂ ਖਾਤਰ ਘੋੜਾ ਬਣਿਆਂ {{gap}}ਪਾਣੀ ਧੁੱਪ ਹਵਾ ਵਿਚ ਘੁਲਿਆਂ ਧੰਨ ਧੰਨ ਹੋਇਆਂ {{gap}}ਸੇਜ ਹੰਢਾਈ ਸੁਪਨੇ ਲਏ ਮੈਂ ਪਿਆਰ ਵੀ ਕੀਤਾ... {{gap}}ਤੂੰ ਮਰਨਾ ਹੀ ਕਿਉਂ ਚਾਹੇਂ ਜਦ {{gap}}ਚਾਰ ਚੁਫੇਰੇ ਜੀਵਨ ਦਾ ਹੈ ਜਸ਼ਨ ਹੋ ਰਿਹਾ! {{gap}}ਹਰ ਛਿਣ ਕਿਧਰੇ {{gap}}ਪੱਤਾ ਅੰਕੁਰ ਬੱਚਾ ਚਾਨਣ ਜਨਮ ਲੈ ਰਿਹਾ!" ਮੈਂ ਕਹਿੰਦਾ ਹਾਂ 'ਤਿਲ ਤਿਲ ਮੇਰਾ ਜੀਣਾ - ਤਿਲ ਦੇ ਵਾਂਗ ਨਿਗੂਣਾ ਨਿੱਕਾ ਇਸ ਲਈ ਆਪਣਾ ਮਰਨਾ ਵੱਡਾ ਕਰਨਾ ਚਾਹੁੰਦਾ ਤੇਰੇ ਵਾਂਗੂੰ ਮਰਨਾ ਚਾਹੁੰਦਾ... ਉਹ ਕਹਿੰਦਾ ਹੈ {{gap}}"ਮੈਂ ਮਰਨ ਲਈ ਨਹੀਂ ਜੀਵਿਆ {{gap}}ਮੈਂ ਤਾਂ ਅੰਤਮ ਸਾਹ ਤੀਕਰ ਪਲ ਪਲ ਜੀਂਦਾ ਸਾਂ{{multicol-break}} {{gap}}ਮੇਰੀ ਮੌਤ ਵੀ ਮੇਰੇ ਜੀਣ ਦਾ ਹਿੱਸਾ ਹੀ ਸੀ {{gap}}ਮੇਰੇ ਲਈ ਇਹ ਹੱਸਣ ਜਿੰਨੀ ਕਵਿਤਾ ਜਿੰਨੀ {{gap}}ਨੀਂਦਰ ਜਿੰਨੀ ਸਹਿਜ ਸੀ ਪਿਆਰੇ! {{gap}}ਕੋਈ ਬੰਦਾ ਕਿਸੇ ਦੇ ਵਾਂਗੂੰ ਸੌਂ ਨਾ ਸਕਦਾ {{gap}}ਤੇਰਾ ਸੌਣਾ ਮੇਰੀ ਨੀਂਦਰ 'ਚੋਂ ਨਹੀਂ ਆਉਣਾ {{gap}}ਨਾ ਹੀ ਤੇਰਾ ਮਰਨਾ ਮੇਰੀ ਮੌਤ 'ਚੋਂ ਆਉਣਾ!" ਮੈਂ ਕਹਿੰਦਾ ਹਾਂ 'ਤੂੰ ਮੈਨੂੰ ਚੰਗਾ ਲਗਦਾ ਹੈਂ' ਏਸ ਲਈ ਮੈਂ ਤੇਰੇ ਵਰਗਾ ਹੋਣਾ ਚਾਹਾਂ' ਉਹ ਆਖ਼ਦਾ "ਕਿਸੇ ਜਿਹੀ ਵਸਤੂ ਪਾਉਣਾ ਜਾਂ ਕਿਸੇ ਜਿਹਾ ਹੋ ਜਾਣਾ ਇੱਕੋ ਗੱਲ ਹੈ... ਇੱਕੋ ਲੋਭ, ਏਸ ਲੋਭ ਨੇ ਓਸ ਬੀਜ ਨੂੰ ਮਾਰ ਮੁਕਾਉਣਾ ਜਿਹੜਾ ਤੇਰੇ ਅੰਦਰ ਹੈ ਬੇਤਾਬ ਖਿੜਣ ਲਈ{{multicol-end}} </poem><noinclude>{{c|(59)}}</noinclude> i3w96xjm3f1eqit6hiwh8mdb7djsibr ਪੰਨਾ:ਏਸ ਜਨਮ ਨਾ ਜਨਮੇ - ਸੁਖਪਾਲ.pdf/64 250 52979 141228 141079 2022-08-07T11:59:37Z Dugal harpreet 231 /* ਪ੍ਰਮਾਣਿਤ */ proofread-page text/x-wiki <noinclude><pagequality level="4" user="Dugal harpreet" /></noinclude>{{rule}} {{multicol}}<poem>{{gap}}ਤੇਰਾ ਬੀਜ ਹੈ ਨਵਾਂ ਨਵੇਕਲ {{gap}}ਆਪਣੇ ਵਰਗਾ ਇੱਕੋ ਹੀ ਇਕ {{gap}}ਜੇ ਤੂੰ ਇਸਨੂੰ ਖਿੜਣ ਦਵੇਂ ਤਾਂ ਹੋ ਸਕਦਾ {{gap}}ਇਸਦਾ ਖੇੜਾ ਹੋਵੇ ਮੇਰੇ ਤੋਂ ਵੀ ਵੱਡਾ!" ਮੈਂ ਅੱਖਾਂ ਭਰ ਕਹਿੰਦਾ ਹਾਂ 'ਮੈਨੂੰ ਖਿੜਣਾ ਹੀ ਨਾ ਆਵੇ ਹੋ ਸਕਦਾ ਹੈ ਤੇਰੀ ਛੋਹ ਮੈਨੂੰ ਪਰਤਾਵੇ...' ਮੇਰੇ ਸਿਰ ਤੇ ਹੱਥ ਧਰ ਕਹਿੰਦਾ...</poem>{{multicol-break}} <poem>"ਜਿਵੇਂ ਜਾਗਣਾ ਨੀਂਦਰ ਅੰਦਰ ਲੁੱਕਿਆ ਰਹਿੰਦਾ ਓਵੇਂ ਖਿੜਣਾ ਫੁੱਲ ਦੇ ਅੰਦਰ ਲੁੱਕਿਆ ਰਹਿੰਦਾ ਤੂੰ ਮੇਰੇ ਤੋਂ ਬੇਮੁਖ ਹੋ ਜਾ! ਆਪਣਾ ਮੁਖ ਅਪਣੇ ਵੱਲ ਕਰ ਲੈ ਮੇਰੇ ਸਰਵਰ ਤੇ ਨਾ ਆ ਜਾਹ! ਆਪਣਾ ਪਾਣੀ ਆਪਣੀ ਜੜ੍ਹ ਨੂੰ ਲਾ ਜਿਸ ਪਲ ਤੇਰਾ ਫੁੱਲ ਤੁਧ ਅੰਦਰੋਂ ਅੱਖ ਖੋਲ੍ਹੇਗਾ ਓਦੋਂ ਉਸਨੂੰ ਦਿਸੇਗਾ... ਤੇਰੇ ਫੁੱਲ ਦੇ ਬਿਲਕੁਲ ਨੇੜੇ ਆਪਣੀ ਟਾਹਣੀ ਉੱਤੇ ਮੈਂ ਖਿੜਿਆ ਹੋਵਾਂਗਾ...!</poem>{{Css image crop |Image = ਏਸ_ਜਨਮ_ਨਾ_ਜਨਮੇ_-_ਸੁਖਪਾਲ.pdf |Page = 16 |bSize = 450 |cWidth = 51 |cHeight = 47 |oTop = 210 |oLeft = 134 |Location = center |Description = }} {{multicol-end}}<noinclude>{{c|(60)}}</noinclude> cfy574cfadzs195iqa1f3pnpu4tek96 ਪੰਨਾ:ਏਸ ਜਨਮ ਨਾ ਜਨਮੇ - ਸੁਖਪਾਲ.pdf/58 250 52982 141234 141064 2022-08-07T15:30:23Z Dugal harpreet 231 /* ਪ੍ਰਮਾਣਿਤ */ proofread-page text/x-wiki <noinclude><pagequality level="4" user="Dugal harpreet" /></noinclude>{{x-larger|'''ਕੰਢੇ'''}} {{rule}} {{multicol}}<poem>ਦੁੱਖ ਆਉਂਦਾ ਹੈ ਉੱਛਲ ਉੱਛਲ ਲਹਿਰ ਵਾਂਗ ਟਕਰਾਵੇ ਕੰਢੇ ਨਾਲ ਫਿਰ ਮੁੜ ਜਾਵੇ ਕੰਢਾ ਵੀ ਖੁਰ ਜਾਵੇ ਥੋੜ੍ਹਾ ਥੋੜ੍ਹਾ ... ਹਰ ਵਾਰੀ ਇਉਂ ਮੁੜਦੇ ਮੁੜਦੇ ਮੁੜ ਜਾਣਾ ਦੁੱਖ ਮੁੱਕ ਜਾਣਾ ਦੁੱਖ ਥੱਕ ਟੁੱਟ ਕੇ ਖੁਰਦਿਆਂ ਟੁਟਦਿਆਂ ਫਟਦਿਆਂ ਵੀ ਰਹਿ ਜਾਣਾ ਫਿਰ ਵੀ ਹੋਣਾ ਕੰਢਿਆਂ ਏਥੇ ...</poem> {{Css image crop |Image = ਏਸ_ਜਨਮ_ਨਾ_ਜਨਮੇ_-_ਸੁਖਪਾਲ.pdf |Page = 58 |bSize = 450 |cWidth = 50 |cHeight = 35 |oTop = 210 |oLeft = 120 |Location = center |Description = }} {{multicol-break}} {{x-larger|'''ਸੁਰਤ ਦਾ ਬੀਅ'''}} <poem>ਸਿੰਘ ਸਜੀਲੇ ਰੋਹ ਵਿਚ ਬੋਲੇ ... 'ਗੁਰੂ ਜੀ, ਤੇਰੇ ਵੈਰੀ ਸਾਰੇ ਵਖ਼ਤਾਂ ਨਾਲ ਚੁਣ ਚੁਣ ਮਾਰੇ ਦੇ ਦੇ ਪਾਣੀ ਪਿਆ ਉਠਾਵੇ ... ਪੁੱਛੋ ਏਹਨੂੰ ਕਿਸ ਦੇ ਵੱਲ ਹੈ ਇਹ ਕਹਿੰਦਾ ਹੈ ਰੱਬ ਦੇ ਵੱਲ ਹੈ ਏਹਨੂੰ ਦੱਸਿਐ ਵਾਹਿਗੁਰੂ ਤਾਂ ਸਾਡੇ ਵੱਲ ਹੈ ਪਰ ਨਾ ਸੁਣਦਾ ਤੇਰਾ ਘਨਈਆ ... ਦੇਹ ਆਗਿਆ! ਬੀਅ ਕਰ ਦਈਏ ਨਾਸ ਪਹਿਲਾਂ ਏਸ ਅਕ੍ਰਿਤਘਣ ਦਾ ...' ਮਸ਼ਕ ਘਨਈਏ ਦੀ ਗੁਰੂ ਦੀ ਅੱਖੀਓਂ ਵਹਿ ਪਈ ਗੁਰੂ ਬੋਲਿਆ ...</poem> {{Css image crop |Image = ਏਸ_ਜਨਮ_ਨਾ_ਜਨਮੇ_-_ਸੁਖਪਾਲ.pdf |Page = 58 |bSize = 450 |cWidth = 53 |cHeight = 47 |oTop = 210 |oLeft = 308 |Location = center |Description = }} {{multicol-end}}<noinclude>{{right|(54)}}</noinclude> j2a9iv4exiwi53dor9a3vtjgyvlq65u