ਵਿਕੀਸਰੋਤ
pawikisource
https://pa.wikisource.org/wiki/%E0%A8%AE%E0%A9%81%E0%A9%B1%E0%A8%96_%E0%A8%B8%E0%A8%AB%E0%A8%BC%E0%A8%BE
MediaWiki 1.39.0-wmf.25
first-letter
ਮੀਡੀਆ
ਖ਼ਾਸ
ਗੱਲ-ਬਾਤ
ਵਰਤੋਂਕਾਰ
ਵਰਤੋਂਕਾਰ ਗੱਲ-ਬਾਤ
ਵਿਕੀਸਰੋਤ
ਵਿਕੀਸਰੋਤ ਗੱਲ-ਬਾਤ
ਤਸਵੀਰ
ਤਸਵੀਰ ਗੱਲ-ਬਾਤ
ਮੀਡੀਆਵਿਕੀ
ਮੀਡੀਆਵਿਕੀ ਗੱਲ-ਬਾਤ
ਫਰਮਾ
ਫਰਮਾ ਗੱਲ-ਬਾਤ
ਮਦਦ
ਮਦਦ ਗੱਲ-ਬਾਤ
ਸ਼੍ਰੇਣੀ
ਸ਼੍ਰੇਣੀ ਗੱਲ-ਬਾਤ
ਲੇਖਕ
ਲੇਖਕ ਗੱਲ-ਬਾਤ
ਪੋਰਟਲ
ਪੋਰਟਲ ਗੱਲ-ਬਾਤ
ਪ੍ਰਕਾਸ਼ਕ
ਪ੍ਰਕਾਸ਼ਕ ਗੱਲ-ਬਾਤ
ਲਿਖਤ
ਲਿਖਤ ਗੱਲ-ਬਾਤ
ਅਨੁਵਾਦ
ਅਨੁਵਾਦ ਗੱਲ-ਬਾਤ
ਪੰਨਾ
ਪੰਨਾ ਗੱਲ-ਬਾਤ
ਇੰਡੈਕਸ
ਇੰਡੈਕਸ ਗੱਲ-ਬਾਤ
TimedText
TimedText talk
ਮੌਡਿਊਲ
ਮੌਡਿਊਲ ਗੱਲ-ਬਾਤ
ਗੈਜਟ
ਗੈਜਟ ਗੱਲ-ਬਾਤ
ਗੈਜਟ ਪਰਿਭਾਸ਼ਾ
ਗੈਜਟ ਪਰਿਭਾਸ਼ਾ ਗੱਲ-ਬਾਤ
ਪੰਨਾ:ਚੋਣਵੀਂ ਪੰਜਾਬੀ ਵਾਰਤਕ.pdf/236
250
44061
141441
112558
2022-08-18T09:17:45Z
Tamanpreet Kaur
606
/* ਪ੍ਰਮਾਣਿਤ */
proofread-page
text/x-wiki
<noinclude><pagequality level="4" user="Tamanpreet Kaur" /></noinclude>ਇਹਦਾ ਦਿਮਾਗ਼ ਅੱਖਰਾਂ ਦੇ ਚਾਨਣ ਤੋਂ ਵਿਰਵਾ ਹੈ, ਕਦੇ ਗੀਤ 'ਤੇ ਕਹਾਣੀਆਂ ਪੜ੍ਹ ਕੇ ਖ਼ੁਸ਼ੀਆਂ ਨਾਲ ਖੀਵਾ ਨਹੀਂ ਹੋਇਆ। ਰੋਜ਼ ਅਖ਼ਬਾਰਾਂ ਵੇਚਣ ਲਈ ਉਚੀਆਂ ਵਾਜਾਂ ਮਾਰ ਮਾਰ ਕੇ ਓਹਦੀ ਵਾਜ ਉਹਦੀ ਉਮਰ ਨਾਲੋਂ ਕਿਤੇ ਭਾਰੀ ਤੇ ਖਰ੍ਹਵੀ ਹੋ ਗਈ ਹੈ। ਓਹਦੇ ਮੂੰਹ ਤੇ ਬਚਪਨ ਨਹੀਂ ਰਿਹਾ - ਪਰ ਓਹਦਾ ਕਦ ਕਾਠ ਸਦਾ ਬਚਿਆਂ ਵਰਗਾ ਹੀ ਰਹੇਗਾ, ਤੇ ਤੀਵੀਂ ਪਨ ਦਾ ਨਿਖਾਰ ਓਹਨੂੰ ਕਦੇ ਨਸੀਬ ਨਹੀਂ ਹੋਣ ਲਗਾ।
{{gap}}.. .. ਤੇ ਓਹ ਸੀ ਇਕ ਬਿਹਾਰੀ ਮੰਡਾ - ਰਾਮੂ! ਕਲਕਤੇ ਦੇ ਇਕ ਚੌਰਾਹੇ ਤੇ ਓਹਨੇ ਮੇਰੇ ਬੂਟ ਪਾਲਸ਼ ਕੀਤੇ ਸਨ। ਅਜਿਹੇ ਮੰਡਿਆਂ ਦੀ ਓਥੇ ਹਰ ਚੌਰਾਹ ਤੇ ਇਕ ਭੀੜ ਜਹੀ ਲਗੀ ਹੁੰਦੀ ਸੀ, ਤੇ ਕਿੰਨੇ ਹੀ ਚੌਰਾਹੇ ਸਨ ਇਸ ਸ਼ਹਿਰ ਵਿਚ। ਇਹਨਾਂ ਸਭ ਮੁੰਡਿਆਂ ਲਈ ਜ਼ਿੰਦਗੀ ਮੈਲੇ ਬੂਟ ਤਕ ਸੁੰਗੜ ਕੇ ਰਹਿ ਗਈ ਸੀ। ਇਹਨਾਂ ਦੀ ਜ਼ਿੰਦਗੀ ਵਿਚ ਫੁਲ ਕੋਈ ਨਹੀਂ ਸੀ, ਖੇਡ ਤੇ ਖਿਡੌਣਾ ਕੋਈ ਨਹੀਂ, ਮਾਂ ਦੀ ਹਿਕ ਕੋਈ ਨਹੀਂ, ਭੈਣ ਦਾ ਪਿਆਰ ਤੇ ਵੀਰ ਦੀ ਯਾਰੀ ਕੋਈ ਨਹੀਂ। ਭੀੜਾਂ ਲੰਘ ਲੰਘ ਜਾਂਦੀਆਂ ਸਨ ਤੇ ਇਹ ਕੁਝ ਵੀ ਲਤਾਂ ਤੋਂ ਉਤਾਂਹ ਨ ਤਕਦੇ ਸਿਰਫ਼ ਬੂਟ ਤਕ ਦੇ, ਮੈਲਾ ਤਕ ਕੇ ਵਾਜਾਂ ਮਾਰਦੇ, ਤੇ ਆਪਣੀ ਕਿਸਮਤ ਉਡੀਕਦੇ।
{{gap}}ਬੂਟ ਪਾਲਸ਼ ਕਰਦਿਆਂ ਜਿਵੇਂ ਰਾਮੂ ਟੁਟੇ ਹੋਏ ਦੰਦ-ਬੁਰਸ਼ ਨਾਲ ਪਾਲਸ਼ ਦੇ ਡੋਬੋ ਲਾਂਦਾ ਸੀ, ਜਿਵੇ ਲਿਸ਼ਕਣ ਲਈ ਕਪੜਾ ਰਗੜਦਾ ਸੀ, ਓਸ ਤੋਂ ਸਰਮਾਏਦਾਰੇ ਸ਼ਹਿਰ ਦੀ ਜ਼ਿੰਦਗੀ ਦੀ ਮਸ਼ੀਨੀ ਤੇਜ਼ੀ ਉਘੜਦੀ ਸੀ। ਪਰ ਫੇਰ ਵੀ ਓਹਦੀ ਅਦਾ ਵਿਚ ਇਕ ਹੋਰ ਸੀ, ਕੈਦ ਕੰਡੀ ਖੇਡ ਸੀ, ਇਕ ਬੰਦੀ ਨਾਚ ਦੀ ਤਾਲ<noinclude>{{rh|||੨੫੧}}</noinclude>
d6ki5cul15esagmjkq3mr5xjvnjkm34
ਪੰਨਾ:ਚੋਣਵੀਂ ਪੰਜਾਬੀ ਵਾਰਤਕ.pdf/235
250
44062
141440
112562
2022-08-18T09:09:12Z
Tamanpreet Kaur
606
/* ਗਲਤੀਆਂ ਲਾਈਆਂ */
proofread-page
text/x-wiki
<noinclude><pagequality level="3" user="Rorki amandeep sandhu" /></noinclude>ਫਿਰਨਾ ਪੈਂਦਾ ਹੈ, ਤੇ ਸ਼ਾਮ ਨੂੰ ਵਟਕ ਗਿਣ ਕੇ ਅਗਲੇ ਦਿਨ ਲਈ ਸੌਦਾ ਖ਼ਰੀਦਨਾ ਪੈਂਦਾ ਹੈ।
{{gap}}ਜਦੋਂ ਕਾਲੂ ਹੋਰ ਬਚਿਆਂ ਨੂੰ ਗੌਂਦਿਆਂ ਸੁਣਦਾ ਹੈ - ਤਾਂ ਓਹਦੇ ਕੰਨਾਂ ਨੂੰ ਨਿੰਮਾ ਨਿੰਮਾ ਭਰਮ ਹੁੰਦਾ ਹੈ, ਸ਼ਾਇਦ ਓਹਨੇ ਵੀ ਕਦੇ ਗੰਵਿਆਂ ਹੋਏ? ਪਰ ਓਹਦੇ ਆਪਣੇ ਕੰਨਾਂ ਨੇ ਸਿਰਫ਼ ਆਲੂ ਛੋਲਿਆਂ ਦੇ ਗਰਮ ਹੋਣ ਦੀਆਂ ਵਾਜਾਂ ਹੀ ਆਪਣੇ ਮੂੰਹੋਂ ਸੁਣੀਆਂ ਹਨ!
{{gap}}ਤੇ ਜਦੋਂ ਸਕੂਲ ਦੇ ਬਚੇ ਓਹਦੇ ਕੋਲੋਂ ਛੋਲੇ ਲੈਂਦਿਆਂ ਆਪਸ ਵਿਚ ਪੜ੍ਹਾਈ ਦੀਆਂ, ਹਿਸਾਬ ਤੇ ਸਾਇੰਸ ਦੀਆਂ, ਤਾਰੀਖ਼ ਤੇ ਜੁਗ਼ਰਾਫ਼ੀਏ ਦੀਆਂ ਗਲਾਂ ਕਰਦੇ ਹਨ, ਤਾਂ ਓਹਨੂੰ ਇਕ ਪਲ ਇੰਜ ਜਾਪਦਾ ਹੈ ਕਿ ਓਹ ਕਿਸੇ ਅਨਜਾਣੇ ਦੇਸ ਦੀਆਂ ਪਰੀਕਹਾਣੀਆਂ ਪਾ ਰਹੇ ਹਨ!
{{gap}}... ... ਤੇ ਉਹ ਕੁੜੀ - ਮੈਂ ਅਗੇ ਹਿੰਦੁਸਤਾਨ ਦੀ ਰਾਜਧਾਨੀ ਦਿਲੀ ਦੇ ਸਭ ਤੋਂ ਵੱਡੇ ਬਜ਼ਾਰ ਵਿਚ ਕਈ ਵਾਰ ਤਕੀ ਹੈ। ਹੁਨਾਲ ਤੇ ਸਿਆਲ, ਬਾਰਾਂ ਮਹੀਨੇ ਉਹਨੇ ਇਕੋ ਜਿਹੇ ਕਪੜੇ ਪਾਏ ਹੁੰਦੇ ਹਨ। ਤੇ ਇਹ ਯਾਰਾਂ ਵਰਿਆਂ ਦੀ ਬਚੀ ਸਿਆਲੇ ਵਿਚ ਗਰਮ ਕੋਟਾਂ ਨਾਲ ਸਜੀਆਂ ਦੁਕਾਨਾਂ ਸਾਹਮਣੇ ਅਖ਼ਬਾਰਾਂ ਵੇਚਦੀ ਦਿਸਦੀ ਹੈ। ਇਹਦੇ ਮੂੰਹ ਤੇ ਭੁਖ ਨੇ ਖੁਰਚ ਖੁਰਚ ਕੇ ਆਪਣੇ ਲਈ ਆਲ੍ਹਣਾ ਬਣਾ ਲਿਆ ਹੈ। ਰੌਣਕੀਲੇ ਹੋਟਲਾਂ ਦੇ ਸਾਹਮਣੇ ਇਹਦੇ ਬਾਲ-ਗਲੇ ਵਿਚੋਂ ਅਖ਼ਬਾਰਾਂ ਵੇਚਣ ਦਾ ਹੋਕਾ ਕਈਆਂ ਸੁਣਿਆ ਹੈ।
{{gap}}ਇਹ ਅਖ਼ਬਾਰਾਂ ਵੇਚਣ ਵਾਲੀ ਕੁੜੀ ਆਪ ਅਖ਼ਬਾਰ ਪੜ੍ਹ ਨਹੀਂ ਸਕਦੀ, ਆਪ ਇਹ ਕਾਇਦਾ ਵੀ ਪੜ੍ਹ ਨਹੀਂ ਸਕਦੀ।<noinclude>{{left|੨੫੦}}</noinclude>
d1hfx3gk4bo5e9q7kjcwp0ud9urufj8
ਪੰਨਾ:ਚੋਣਵੀਂ ਪੰਜਾਬੀ ਵਾਰਤਕ.pdf/234
250
44063
141435
141428
2022-08-17T13:20:36Z
Gill jassu
619
proofread-page
text/x-wiki
<noinclude><pagequality level="4" user="Tamanpreet Kaur" /></noinclude>ਸਾਰਾ ਦੁਧ ਠੇਕੇਦਾਰ ਕੋਲ ਵੇਚਣਾ ਪੈਂਦਾ ਸੀ।
{{gap}}ਬਸ਼ੀਰਾ ਮੇਰੇ ਮਗਰ ਇਹਨਾਂ ਬੱਚਿਆਂ ਵਿਚ ਨਠਿਆ ਆ ਰਿਹਾ ਸੀ। ਬਸ਼ੀਰਾ ਜਿਨੂੰ ਮੈਂ ਸੁਹਣੇ ਰੰਗਾਂ ਵਾਲਾ ਗੇਂਦ ਦਿਤਾ ਸੀ - ਪਰ ਗੇਂਦ ਵਾਂਗ ਗੇਂਦ ਨਾਲ ਖੇਡਣ ਦੀ ਵਿਹਲ ਨਹੀਂ ਸਾਂ ਦੇ ਸਕਿਆ।
{{gap}}... ... ਤੇ ਓਹ ਸੀ, ਸੋਲ੍ਹਾਂ ਕੁ ਵਰ੍ਹਿਆਂ ਦਾ ਮੁੰਡਾ, ਜਿਹੜਾ ਸਾਡੇ ਛੋਟੇ ਜਿਹੇ ਸ਼ਹਿਰ ਵਿਚ ਆਲੂ ਛੋਲਿਆਂ ਦੀ ਛਾਬੜੀ ਲਾਂਦਾ ਹੈ, ਤੇ ਇਹਦੀ ਵਟਕ ਤੋਂ ਆਪਣੀ ਅੰਨ੍ਹੀ ਮਾਂ ਤੇ ਇਕ ਛੋਟੇ ਭਰਾ ਦਾ ਨਿਰਬਾਹ ਕਰਦਾ ਹੈ। ਪਤਾ ਨਹੀਂ ਓਹਦੀ ਮਾਂ ਆਪਣੀ ਹਨੇਰੀ ਜ਼ਿੰਦਗੀ ਦੇ ਇਕੋ ਇਕ ਚਾਨਣ ਨੂੰ ਲਾਡ ਨਾਲ ਕੀ ਬੁਲਾਂਦੀ ਹੈ - ਪਰ ਸਾਡੇ ਸ਼ਹਿਰ ਵਿਚ ਓਹਨੂੰ ਸਾਰੇ ਕਾਲੂ ਸਦਦੇ ਹਨ।
{{gap}}ਕਾਲੂ ਸਕੂਲ ਦੇ ਬਾਹਰ ਛੋਲੇ ਵੇਚਣ ਲਈ ਬਹਿੰਦਾ ਹੈ। ਜਦੋਂ ਅਧੀ ਛੁੱਟੀ ਵੇਲੇ ਮੁੰਡੇ ਓਹਦੇ ਕੋਲੋਂ ਛੋਲੇ ਲੈਣ ਔਂਦੇ ਹਨ-ਮੁੰਡੇ ਜਿਨ੍ਹਾਂ ਦੀਆਂ ਅੱਖਾਂ ਵਿਚ ਖੇਡ ਦਾ ਖ਼ੁਮਾਰ ਹੁੰਦਾ ਹੈ-ਤਾਂ ਕਾਲੂ ਕੋਸ਼ਸ਼ ਕਰਨ ਤੇ ਵੀ ਚੇਤਾ ਨਹੀਂ ਕਰ ਸਕਦਾ ਕਿ ਕਦੇ ਓਹ ਰਜ ਖੇਡਿਆ ਹੋਏ, ਕਦੇ ਓਹਦੀ ਬਾਂਹ ਨੇ ਗੁਲੀ ਨੂੰ ਸੁਆਦਲਾ ਟੁਲ ਲਾਇਆ ਹੋਏ, ਕਦੇ ਮੁਲਾਇਮ ਲਿਸ਼ਕਦੇ ਬੰਟੇ ਓਹਨੇ ਹਥ ਫੜ ਤੱਕੇ ਹੋਣ, ਕਦੇ ਓਹਨੇ ਖਿਧੋ ਬੁੜ੍ਹਕਾਇਆ ਹੋਏ ......
{{gap}}ਕਿੰਨੇ ਹੀ ਵਰ੍ਹਿਆਂ ਤੋਂ ਕਾਲੂ ਛੋਲੇ ਵਚ ਰਿਹਾ ਹੈ। ਰਜ ਕੇ ਨੀਂਦਰ ਮਾਣਿਆਂ ਵੀ ਉਹਨੂੰ ਮੁਦਤਾਂ ਲੰਘ ਗਈਆਂ ਹਨ। ਮੂੰਹ ਹਨੇਰੇ ਹੀ ਉਠ ਕੇ ਓਹਨੂੰ ਆਪਣੀ ਅੰਨ੍ਹੀ ਮਾਂ ਦੀ ਮਦਦ ਨਾਲ ਛੋਲੇ ਬਣਾਨੇ ਪੈਂਦੇ ਹਨ, ਛਾਬੜੀ ਤਿਆਰ ਕਰਨੀ ਪੈਂਦੀ ਹੈ ਤੇ ਫਿਰ ਸਾਰਾ ਦਿਨ ਵਿਕਰੀ ਲਈ ਮਾਰਿਆਂ ਮਾਰਿਆਂ<noinclude>{{rh|||੨੪੯}}</noinclude>
obptnebwvbkmayyxh752a2in45hxdyd
ਫਰਮਾ:PAGES NOT PROOFREAD
10
44478
141436
141419
2022-08-18T04:54:12Z
Phe-bot
76
Pywikibot 7.5.2
wikitext
text/x-wiki
13684
jl2f99kdpc8n18oi5yum9x3um5d0fdx
ਫਰਮਾ:ALL PAGES
10
44479
141437
141420
2022-08-18T04:54:22Z
Phe-bot
76
Pywikibot 7.5.2
wikitext
text/x-wiki
45996
0cn346gps3rmi0e4ahop1trsgmj7cdt
ਪੰਨਾ:ਪੰਚ ਤੰਤ੍ਰ.pdf/40
250
52939
141442
140920
2022-08-18T10:58:43Z
Charan Gill
36
proofread-page
text/x-wiki
<noinclude><pagequality level="1" user="Charan Gill" />{{rh|੩੨|ਪਹਿਲਾ ਤੰਤ੍ਰ|}}
{{rule}}</noinclude>ਸਾਰੇ ਲੋਈ ਤੇ ਰਾਜਾ ਉਸਤੇ ਪ੍ਰਸੰਨ ਸੇ। ਬਹੁਤਾ ਕੀ ਕਹਿਨਾ ਹੈ ਜੋ ਏਹੋ ਜੇਹਾ ਚਤੁਰ ਮਨੁਖ ਨਾ ਕਦੇ ਕਿਸੇ ਦੇਖਿਆ ਹੀ ਸੀ ਅਤੇ ਨਾ ਸੁਨਿਆ ਹੀ ਸਾ! ਇਸਪਰ ਮਹਾਤਮਾ ਨੇ ਕਿਹਾ ਭੀ ਹੈ:_
ਕਬਿੱਤ॥ ਰਾਜਨ ਕੋ ਹਿਤ ਕੀਏ ਪੂਜਾ ਨੇ ਵਿਰੋਧ ਹੋਤ ਪੂਜਾ ਹੈ ਕੇ ਹਿਤ ਕੀਏ ਨਿਪੁ ਸੇ ਵਿਰੋਧ ਜਾਨ। ਜਨ ਔ ਪ੍ਰਸਾ ਹੈ ਕੇ ਹਿਤ ਮੇਂ ਵਿਰੋਧ ਇਮ ਯਥਾ ਨਿਸ ਭਾਨ ਕਾ ਵਿਰੋਧ ਅਤੇ ਬੁਧਿਮਾਨ ( ਤਾਂ ਜਾ ਪ੍ਰਜਾ ਹਿਤ ਮਾਹ ਮਹਿਤ ਵਿਰੋਧ ਆਂਹਿ ਤਾਂ ਮੈਂ ਅਧਕਾਰ ਪਾਇ ਕਹੋ ਕਿਮ ਰਹੇ ਮਾਨ। ਦੋਨੋ ਹਿਤਕਾਰੀ ' ਹੋਇ ਕਾਮ ਕੋ ਚਲਾਏ ਜੋਈ ਐਸੋ ਨਰ ਜਗ ਮਾਹਿ ਮਿਲੇ ਤੋ ਅਮੋਲ ਜਾਨ॥ ੧੪੩॥
{{gap}}ਕੁਛਕ ਦਿਨ ਬੀਤ ਗਏ ਤਾਂ ਦਿਲ ਦੇ ਘਰ ਵਿਖੇ ਵਿਯਾਹ ਹੋਯਾ। ਤਾਂ ਉਸ ਨੇ ਸਾਰੇ ਨਗਰਾਂ ਦੇ ਮਨੁਖ ਅਤੇ ਰਾਜਾ ਦੇ ਨੌਕਰ ਸਬ ਨੂੰ ਆਪਣੇ ਘਰ ਬੁਲਾ ਭੋਜਨ ਖੁਲਾ ਸਿਰੋਪਾ ਦਿਵਾਕੇ ਪ੍ਰਸੰਨ ਕੀਤਾ। ਫੇਰ ਵਿਯਾਹ ਤੋਂ ਪਿੱਛੇ ਰਾਜਾ ਨੂੰ ਵੀ ਅੰਤ ਪੁਰ ਦੇ ਸਮੇਤ ਆਪਨੇ ਘਰ ਲਿਆਕੇ ਪੂਜਿਆ। ਪਰ ਇੱਕ ਰਾਜਾਦੇ ਘਰ ਦੀ ਝਾੜੂ ਬਹਾਰ ਕਰਨ ਵਾਲਾ ਜਿਸਦਾ ਨਾਮ ਗੋਰੰਭ ਸੀ ਓਹ ਭੀ ਰਾਜਾਂ ਦੇ ਨਾਲ ਆਯਾ। ਅਤੇ ਅਜੋਗ ਅਸਥਾਨ ਵਿਖੇ ਬੈਠ ਗਿਆ ਸੀ, ਇਸ ਲਈ ਤਿਲ ਨੇ ਉਸਨੂੰ ਧੱਕਾ ਦੇਕੇ ਕੱਢ ਦਿੱਤਾ॥ ਓਹਭੀ ਤਦ ਤੋਂ ਲੈ ਨਿਰਾਦਰ ਕਰਕੇ ਉੱਭੇਸਾਹ ਲੈਂਦਾ ਰਾਤ ਨੂੰ ਨਹੀਂ ਸੌਂਦਾ ਸੀ, ਅਤੇ ਇਸ ਬਾਤ ਨੂੰ ਸਦਾ ਵਿਚਾਰਦਾ ਸੀ ਜੋ ਮੈਂ ਇਸਦਾ ਰਾਜੇ ਪਾਸੋਂ ਕਿਸ ਤਰਾਂ ਨਿਰਾਦਰ ਕਰਾਵਾਂ ਅਰ ਬਿਥਾ ਸਰੀਰ ਦੇ ਸੁਕਾਯਾ ਕੀ ਬਨਦਾਹੈ ਕਿਉਂ ਜੋ ਮੈਂ ਉਸਦਾ ਕਿਸੇ ਤਰਾਂ ਨਿਰਾਦਰ ਨਹੀਂ ਕਰਾ ਸੱਕਦਾ, ਮਹਾਤਮਾ ਨੇ ਸੱਚ ਕਿਹਾ ਹੈ॥ ਯਥਾ:
ਦੋਹਰਾ ਪਲਟਾ ਜੋ ਨਹਿ ਲੇ ਸਕੇ ਕਿਉਂ ਕਲਪੇ ਨਿਰਲੱਜ!
{{gap}}ਯਥਾ ਚਣਕ ਉਠ ਭਾਠ ਤੇ ਭ੍ਰਸਟਕ ਭੂਨੇ ਅੱਜ॥੧੪੪॥
{{gap}}ਇਕ ਦਿਨ ਸਵੇਰ ਦੇ ਵੇਲੇ ਯੋਗ ਨਿੰਦਾ ਵਿਖੇ ਪ੍ਰਾਪਤ ਹੋਏ ਹੋਏ ਰਾਜਾ ਦੇ ਪਲੰਘ ਦੇ ਪਾਸ ਸਫਾਈ ਕਰਦੇ ਹੋਏ ਨੇ ਇਹ ਆਖਿਆ ਜੋ ਤਿਲ ਬੜਾ ਹੰਕਾਰੀ ਹੋਗਿਆ ਹੈ ਜੋ ਰਾਜਾ ਦੀ ਰਾਣੀ ਨੂੰ ਅਲਿੰਗਨ ਕਰਦਾ ਹੈ। ਇਸ ਬਾਤ ਨੂੰ ਸੁਣਕੇ ਅਛੜ ਵਾਹੇ ਉਠਕੇ ਰਾਜਾ ਬੋਲਿਆ, ਕਿਉਂ ਓਏ ਗੋਰੰਭ ਕਿਆ ਏਹ ਬਾਤ ਸੱਚ ਹੈ, ਜੇ<noinclude></noinclude>
iu1gdjn7b4ja3yyxvsl7qplowcjobui
ਵਿਕੀਸਰੋਤ:ਕਿਤਾਬ ਸੋਧ ਮੁਹਿੰਮ
4
53010
141438
141377
2022-08-18T07:52:40Z
Pannu raaz
1620
/* ਭਾਗੀਦਾਰ */
wikitext
text/x-wiki
'''ਕਿਤਾਬ ਸੋਧ ਮੁਹਿੰਮ''' ਇਹ ਮੁਹਿੰਮ 15 ਅਗਸਤ ਤੋਂ 15 ਸਤੰਬਰ ਤੱਕ ਆਯੋਜਿਤ ਕੀਤੀ ਜਾ ਰਹੀ ਹੈ। ਇਸ ਮੁਹਿੰਮ ਦੌਰਾਨ ਵਿਕੀਸਰੋਤ ਉੱਪਰ ਕਿਤਾਬਾਂ ਨੂੰ ਦੁਬਾਰਾ ਸੋਧ ਕੀਤਾ ਜਾਵੇਗਾ।
==ਪਿਛੋਕੜ==
ਮਈ ਮਹੀਨੇ ਵਿੱਚ ਹੋਈ ਵਿਕੀਸੋਰਤ ਅਡਵਾਂਸ ਟ੍ਰੇਨਿੰਗ ਜਿਸਨੂੰ 13 ਤੋਂ 15 ਮਈ ਤੱਕ ਆਯੋਜਿਤ ਕੀਤਾ ਗਿਆ ਸੀ, ਉਸ ਟ੍ਰੇਨਿੰਗ ਵਿੱਚ ਵਿਕੀਸਰੋਤ ਵਿਚਲੀਆਂ ਕਿਤਾਬਾਂ ਦੀ ਸੋਧ ਸਮੇਂ ਆਉਂਦੀਆਂ ਸਮੱਸਿਆਵਾਂ ਨੂੰ ਠੀਕ ਕਰਨ ਅਤੇ ਟ੍ਰਾਂਸਕਲੂਜ਼ਨ ਬਾਰੇ ਟ੍ਰੇਨਿੰਗ ਦਿੱਤੀ ਗਈ ਸੀ। ਉਸ ਤੋਂ ਬਾਅਦ #1Lib1Ref ਸੰਪਾਦਨ ਮੁਹਿੰਮ ਅਤੇ ਵਿਕੀ ਲਵਸ ਲਿਟਰੇਚਰ ਨਾਂ ਦੇ ਈਵੈਂਟ ਹੋਏ ਹਨ, ਜਿਹਨਾਂ ਵਿਚ ਵਿਕੀਸਰੋਤ ਵਿਚ ਮੌਜੂਦ ਕਿਤਾਬਾਂ ਦੀ ਪ੍ਰੂਫਰੀਡ ਅਤੇ ਵੈਲੀਡੇਸ਼ਨ ਵਿਚ ਗਲਤੀਆਂ ਨੂੰ ਠੀਕ ਕਰਨ ਲਈ ਅਸੀਂ ਵਿਕੀਸਰੋਤ:ਕਿਤਾਬ ਸੋਧ ਮੁਹਿੰਮ ਨਾਂ ਦੇ ਇਕ ਪ੍ਰੋਗਰਾਮ ਨੂੰ ਆਯੋਜਿਤ ਕੀਤਾ ਹੈ।
==ਕਿਤਾਬਾਂ ਦੀ ਸੂਚੀ==
{|
! ਕਿਤਾਬਾਂ ਦੀ ਸੂਚੀ
|-
| [[ਇੰਡੈਕਸ:ਚੋਣਵੀਂ_ਪੰਜਾਬੀ_ਵਾਰਤਕ.pdf|ਇੰਡੈਕਸ:ਚੋਣਵੀਂ_ਪੰਜਾਬੀ_ਵਾਰਤਕ.pdf]]
|-
| [[ਇੰਡੈਕਸ:ਪੰਚ_ਤੰਤ੍ਰ.pdf]]
|}
==ਭਾਗੀਦਾਰ==
# [[ਵਰਤੋਂਕਾਰ:Prabhjot Kaur Gill|Prabhjot Kaur Gill]] ([[ਵਰਤੋਂਕਾਰ ਗੱਲ-ਬਾਤ:Prabhjot Kaur Gill|ਗੱਲ-ਬਾਤ]]) 20:52, 14 ਅਗਸਤ 2022 (IST)
# [[ਵਰਤੋਂਕਾਰ:Rajdeep ghuman|Rajdeep ghuman]] ([[ਵਰਤੋਂਕਾਰ ਗੱਲ-ਬਾਤ:Rajdeep ghuman|ਗੱਲ-ਬਾਤ]]) 13:55, 14 ਅਗਸਤ 2022 (IST)
# [[ਵਰਤੋਂਕਾਰ:Dugal harpreet|Dugal harpreet]] ([[ਵਰਤੋਂਕਾਰ ਗੱਲ-ਬਾਤ:Dugal harpreet|ਗੱਲ-ਬਾਤ]]) 14:02, 14 ਅਗਸਤ 2022 (IST)
#[[ਵਰਤੋਂਕਾਰ:Tamanpreet Kaur|Tamanpreet Kaur]] ([[ਵਰਤੋਂਕਾਰ ਗੱਲ-ਬਾਤ:Tamanpreet Kaur|ਗੱਲ-ਬਾਤ]]) 14:10, 14 ਅਗਸਤ 2022 (IST)
# [[ਵਰਤੋਂਕਾਰ:Jagseer S Sidhu|Jagseer S Sidhu]] ([[ਵਰਤੋਂਕਾਰ ਗੱਲ-ਬਾਤ:Jagseer S Sidhu|ਗੱਲ-ਬਾਤ]]) 20:30, 14 ਅਗਸਤ 2022 (IST)
# [[ਵਰਤੋਂਕਾਰ:Mulkh Singh|Mulkh Singh]] ([[ਵਰਤੋਂਕਾਰ ਗੱਲ-ਬਾਤ:Mulkh Singh|ਗੱਲ-ਬਾਤ]]) 20:58, 14 ਅਗਸਤ 2022 (IST)
# [[ਵਰਤੋਂਕਾਰ:Gill jassu|Gill jassu]] ([[ਵਰਤੋਂਕਾਰ ਗੱਲ-ਬਾਤ:Gill jassu|ਗੱਲ-ਬਾਤ]]) 21:29, 14 ਅਗਸਤ 2022 (IST)
#[[ਵਰਤੋਂਕਾਰ:Gurtej Chauhan|Gurtej Chauhan]] ([[ਵਰਤੋਂਕਾਰ ਗੱਲ-ਬਾਤ:Gurtej Chauhan|ਗੱਲ-ਬਾਤ]]) 08:47, 15 ਅਗਸਤ 2022 (IST)
#[[ਵਰਤੋਂਕਾਰ:ਰਵੀ|ਰਵੀ]] ([[ਵਰਤੋਂਕਾਰ ਗੱਲ-ਬਾਤ:ਰਵੀ|ਗੱਲ-ਬਾਤ]]) 17:47, 15 ਅਗਸਤ 2022 (IST)
#[[ਵਰਤੋਂਕਾਰ:Pannu raaz|Pannu raaz]] ([[ਵਰਤੋਂਕਾਰ ਗੱਲ-ਬਾਤ:Pannu raaz|ਗੱਲ-ਬਾਤ]]) 13:22, 18 ਅਗਸਤ 2022 (IST)
e4u8zcwixsk81kftbw0bzuwncs3f1g3
ਪੰਨਾ:ਚੋਣਵੀਂ ਪੰਜਾਬੀ ਵਾਰਤਕ.pdf/222
250
53051
141439
2022-08-18T08:12:59Z
Pannu raaz
1620
/* ਗਲਤੀਆਂ ਲਾਈਆਂ */
proofread-page
text/x-wiki
<noinclude><pagequality level="3" user="Pannu raaz" /></noinclude>ਦੀ ਧੜਕਣੀ ਉਤੇ ਨੂੰ ਪਿੰਜ ਪਿੰਜ ਸੁਟ ਰਿਹਾ ਹੋਵੇ।
{{gap}}ਮੈਂ ਆਪਣੀ ਸਿਲਮੇ ਵਾਲੀ ਟੋਪੀ ਲੈ ਕੇ ਨਵਾਂ ਝਗਾ ਪਾ ਕੇ ਤਿਆਰ ਹੋ ਗਿਆ। ਹੇਠਾਂ ਗਡੇ ਵਿਚ ਮੇਰੇ ਹਾਣੀ ਇਕ ਇਕ ਕਰ ਕੇ ਭਰੀ ਜਾਂਦੇ ਸਨ। ਮੇਰੀਆਂ ਦੋਵੇਂ ਭੈਣਾਂ ਆਪੋ ਆਪਣੀਆਂ ਚੁੰਨੀਆਂ ਵਲ੍ਹੇਟ ਕੇ ਪਹਿਲਾਂ ਹੀ ਗਡੇ ਵਿਚ ਥਾਂ ਮਲੀ ਬੈਠੀਆਂ ਸਨ। ਜਦ ਮੈਂ ਜਾਣ ਲਗਾ, ਮੇਰੀ ਮਾਂ ਨੇ ਘੂਰੀ ਵਟ ਕੇ ਆਖਿਆ "ਤੂੰ ਕੀ ਕਰੇਂਗਾ ਵੇ ਜਾ ਕੇ ਕੁੜੀਆਂ ਦੇ ਮੇਲੇ ਵਿਚ? ਉਤੋਂ ਮੀਂਹ ਉਤਰਿਆ ਹੋਇਆ ਏ, ਸਾਰੇ ਲੀੜੇ ਭਿਉਂ ਲਿਆਵੇਂਗਾ।"
{{gap}}ਮੈਂ ਬਿਟਰ ਗਿਆ, "ਕਿਉਂ, ਜਦ ਸਾਰੇ ਜਾਂਦੇ ਹਨ ਤਾਂ ਮੈਨੂੰ ਕਿਉ ਰੋਕਦੀ ਏ?"
{{gap}}ਓਹ ਦਾਲ ਤੜਕ ਰਹੀ ਸੀ, ਗੁੱਸੇ ਵਿਚ ਆਖਣ ਲੱਗੀ, "ਬੈਠਾ ਰਹਿ ਜਿਹਾ ਜਾ ਹੈ, ਨਹੀਂ ਦੋ ਮਾਰੂੰਗੀ ਕੰਨ ਉੱਤੇ ਤੇ ਸਿੱਧਾ ਹੋ ਜਾਏਂਗਾ। ਬਹੁਤ ਚਾਂਭਲਿਆ ਫਿਰਦਾ ਏਂ, ਛੋਟਾ ਏਂ ਤੂੰ ਹੁਣ ਵਹਿੜਕਾ ਜਿਹਾ, ਹਾਲੇ ਪਰਸੋਂ ਹੀ ਤਾਂ ਹੋ ਕੇ ਆਇਆ ਏਂ?"
{{gap}}ਮੈਂ ਬੁਸ ਬਸ ਕਰਨ ਲਗ ਪਿਆ, "ਕਿਉਂ, ਭਾਂਤੀ, ਸ਼ਾਂਤੀ ਵੀ ਤੇ ਜਾਂਦੀਆਂ ਹਨ ਤੇ ਦੁਅਰਕੀ ਵੀ।" ਪਰ ਉਹ ਦਾਲ ਛਮਕ ਕੇ ਜ਼ੋਰ ਜ਼ੋਰ ਦੀ ਕੜਛੀ ਫੇਰਨ ਲਗ ਪਈ।
{{gap}}ਬਾਹਰ ਮੇਰੇ ਹਾਣੀ ਗੱਡੇ ਵਿਚ ਬੈਠੇ ਰੌਲਾ ਪਾਈ ਜਾਂਦੇ ਸਨ। ਕਈ ਕੁੜੀਆਂ ਜੂਲੇ ਉੱਤੇ ਬੈਠੀਆਂ ਝੂਟੀ ਜਾਂਦੀਆਂ ਸਨ। ਮੈਂ ਸੋਚਿਆ ਹੁਣੇ ਜਿਉਣਾ ਬਲਦਾਂ ਦੀ ਜੋੜੀ ਲੈ ਕੇ ਆਵੇਗਾ ਤੇ ਇਸ ਗੱਡੇ ਨੂੰ ਜਿਹੜਾ ਪੰਛੀਆਂ ਨਾਲ ਭਰੇ ਹੋਏ ਪਿੰਜਰੇ ਵਾਂਙ ਕੂ ਕੂ ਕਰਦਾ ਏ ਆਪਣੇ ਨਗੌਰੀ ਬਲਦਾਂ ਨਾਲ ਹੱਕਦਾ ਹੋਇਆ ਮੇਲੇ ਲੈ ਜਾਊ।<noinclude>{{right|੨੩੭}}</noinclude>
93pi9suyht5s0tcrd5a2zrjbgmcoyks