ਵਿਕੀਸਰੋਤ
pawikisource
https://pa.wikisource.org/wiki/%E0%A8%AE%E0%A9%81%E0%A9%B1%E0%A8%96_%E0%A8%B8%E0%A8%AB%E0%A8%BC%E0%A8%BE
MediaWiki 1.47.0-wmf.24
first-letter
ਮੀਡੀਆ
ਖ਼ਾਸ
ਗੱਲ-ਬਾਤ
ਵਰਤੋਂਕਾਰ
ਵਰਤੋਂਕਾਰ ਗੱਲ-ਬਾਤ
ਵਿਕੀਸਰੋਤ
ਵਿਕੀਸਰੋਤ ਗੱਲ-ਬਾਤ
ਤਸਵੀਰ
ਤਸਵੀਰ ਗੱਲ-ਬਾਤ
ਮੀਡੀਆਵਿਕੀ
ਮੀਡੀਆਵਿਕੀ ਗੱਲ-ਬਾਤ
ਫਰਮਾ
ਫਰਮਾ ਗੱਲ-ਬਾਤ
ਮਦਦ
ਮਦਦ ਗੱਲ-ਬਾਤ
ਸ਼੍ਰੇਣੀ
ਸ਼੍ਰੇਣੀ ਗੱਲ-ਬਾਤ
ਲੇਖਕ
ਲੇਖਕ ਗੱਲ-ਬਾਤ
ਪੋਰਟਲ
ਪੋਰਟਲ ਗੱਲ-ਬਾਤ
ਪ੍ਰਕਾਸ਼ਕ
ਪ੍ਰਕਾਸ਼ਕ ਗੱਲ-ਬਾਤ
ਲਿਖਤ
ਲਿਖਤ ਗੱਲ-ਬਾਤ
ਆਡੀਓਬੁਕ
ਆਡੀਓਬੁਕ ਗੱਲ-ਬਾਤ
ਅਨੁਵਾਦ
ਅਨੁਵਾਦ ਗੱਲ-ਬਾਤ
ਪੰਨਾ
ਪੰਨਾ ਗੱਲ-ਬਾਤ
ਇੰਡੈਕਸ
ਇੰਡੈਕਸ ਗੱਲ-ਬਾਤ
TimedText
TimedText talk
ਮੌਡਿਊਲ
ਮੌਡਿਊਲ ਗੱਲ-ਬਾਤ
Event
Event talk
ਪੰਨਾ:ਪੰਜਾਬ ਦੀਆਂ ਵਾਰਾਂ.pdf/84
250
13522
241742
241729
2026-10-23T15:03:11Z
Harchand Bhinder
2624
/* ਸੋਧਣਾ */
241742
proofread-page
text/x-wiki
<noinclude><pagequality level="3" user="Harchand Bhinder" /></noinclude>{{center|{{xx-larger|ਪੰਜਾਬੀ ਦੀਆਂ ਚੋਣਵੀਆਂ ਪੁਸਤਕਾਂ}}}}
{{rh|ਨਵੇਂ ਪੰਧ|ਸ: ਹਰਿੰਦਰ ਸਿੰਘ|੧।)}}
{{rh|ਡੂੰਘੇ ਵਹਿਣ|ਸ: ਹਰਿੰਦਰ ਸਿੰਘ|੧।)}}
{{rh|ਗਰੀਬ ਹਿੰਦੁਸਤਾਨ|ਡਾ: ਹਰਦਿਤ ਸਿੰਘ|੧॥)}}
{{rh|ਪੰਜਾਬਣ ਦੇ ਗੀਤ|ਡਾ: ਹਰਭਜਨ ਸਿੰਘ|੧॥)}}
{{rh|ਦੁਖ ਸੁਖ|ਸ੍ਰ: ਸੁਜਾਨ ਸਿੰਘ|੧।।।=)}}
{{rh|ਤ੍ਰਿਬੇਣੀ|ਸੁਜਾਨ, ਕਰਤਾਰ ਤੇ ਈਸ਼ਵਰ|੧।)}}
{{rh|ਸਾਵਣ ਪੀਘਾਂ|ਸ: ਅਵਤਾਰ ਸਿੰਘ ਆਜ਼ਾਦ|੧॥)}}
{{rh|ਖਯਾਮ ਖੁਮਾਰੀ|,,|੧॥)}}
{{rh|ਵਿਸ਼ਵ ਵੇਦਨਾ|,,|੧॥)}}
{{rh|ਜੀਉਂਦੀ ਦੁਨੀਆਂ|ਸ: ਕਰਤਾਰ ਸਿੰਘ ਸ਼ਮਸ਼ੇਰ|੨।)}}
{{rh|ਅਰਸ਼ੀ ਦਰਸ਼ਨ| ‘ਬੇਕਲ’|॥}}
{{rh|ਭਾ: ਸ: ਭਾ: ਵੀਰ ਸਿੰਘ|ਸ: ਸ: ਅਮੋਲ|੧।)}}
{{rh|ਮਿੱਠੇ ਮੇਵੇ|ਸ: ਵਿਧਾਤਾ ਸਿੰਘ ਤੀਰ|੧।)}}
{{rh|ਤਿੰਨ ਸਿਪਾਹੀ|,,|੩)}}
{{rh|ਜੋਗਣ|ਫੀਰੋਜ਼ ਦੀਨ ਸ਼ਰਫ਼|੧॥}}
{{rh|ਮਨ ਆਈਆਂ|ਸ: ਚੰਨਣ ਸਿੰਘ ਜੇਠੂਵਾਲੀਆ|੧॥)}}
{{rh|ਨਵਾਂ ਜੀਵਨ|ਸ: ਸ: ਅਮੋਲ|੧-)}}
{{rh|ਮੇਰਾ ਵਲੈਤੀ ਸਫ਼ਰਨਾਮਾ|ਕਮਲਾ ਅਕਾਲੀ|੨=)}}<noinclude></noinclude>
0dk44yb4gn8sfifltbsjmxb09bxxnto
241743
241742
2026-10-23T15:05:07Z
Harchand Bhinder
2624
241743
proofread-page
text/x-wiki
<noinclude><pagequality level="3" user="Harchand Bhinder" /></noinclude>{{center|{{xx-larger|ਪੰਜਾਬੀ ਦੀਆਂ ਚੋਣਵੀਆਂ ਪੁਸਤਕਾਂ}}}}
{{rh|ਨਵੇਂ ਪੰਧ|ਸ: ਹਰਿੰਦਰ ਸਿੰਘ|੧।)}}
{{rh|ਡੂੰਘੇ ਵਹਿਣ|ਸ: ਹਰਿੰਦਰ ਸਿੰਘ|੧।)}}
{{rh|ਗਰੀਬ ਹਿੰਦੁਸਤਾਨ|ਡਾ: ਹਰਦਿਤ ਸਿੰਘ|੧॥)}}
{{rh|ਪੰਜਾਬਣ ਦੇ ਗੀਤ|ਡਾ: ਹਰਭਜਨ ਸਿੰਘ|੧॥)}}
{{rh|ਦੁਖ ਸੁਖ|ਸ੍ਰ: ਸੁਜਾਨ ਸਿੰਘ|੧।।।=)}}
{{rh|ਤ੍ਰਿਬੇਣੀ|ਸੁਜਾਨ, ਕਰਤਾਰ ਤੇ ਈਸ਼ਵਰ|੧।)}}
{{rh|ਸਾਵਣ ਪੀਘਾਂ|ਸ: ਅਵਤਾਰ ਸਿੰਘ ਆਜ਼ਾਦ|੧॥)}}
{{rh|ਖਯਾਮ ਖੁਮਾਰੀ|,,|੧॥)}}
{{rh|ਵਿਸ਼ਵ ਵੇਦਨਾ|,,|੧॥)}}
{{rh|ਜੀਉਂਦੀ ਦੁਨੀਆਂ|ਸ: ਕਰਤਾਰ ਸਿੰਘ ਸ਼ਮਸ਼ੇਰ|੨।)}}
{{rh|ਅਰਸ਼ੀ ਦਰਸ਼ਨ| ‘ਬੇਕਲ’|॥}}
{{rh|ਭਾ: ਸ: ਭਾ: ਵੀਰ ਸਿੰਘ|ਸ: ਸ: ਅਮੋਲ|੧।)}}
{{rh|ਮਿੱਠੇ ਮੇਵੇ|ਸ: ਵਿਧਾਤਾ ਸਿੰਘ ਤੀਰ|੧।)}}
{{rh|ਤਿੰਨ ਸਿਪਾਹੀ|,,|੩)}}
{{rh|ਜੋਗਣ|ਫੀਰੋਜ਼ ਦੀਨ ਸ਼ਰਫ਼|੧॥}}
{{rh|ਮਨ ਆਈਆਂ|ਸ: ਚੰਨਣ ਸਿੰਘ ਜੇਠੂਵਾਲੀਆ|੧॥)}}
{{rh|ਨਵਾਂ ਜੀਵਨ|ਸ: ਸ: ਅਮੋਲ|੧-)}}
{{rh|ਮੇਰਾ ਵਲੈਤੀ ਸਫ਼ਰਨਾਮਾ|ਕਮਲਾ ਅਕਾਲੀ|੨=)}}
{{nop}}<noinclude></noinclude>
nc3wq2fmabynrx45vg1n0hytsr0hrn6
241744
241743
2026-10-23T15:06:02Z
Harchand Bhinder
2624
241744
proofread-page
text/x-wiki
<noinclude><pagequality level="3" user="Harchand Bhinder" /></noinclude>{{center|{{xx-larger|ਪੰਜਾਬੀ ਦੀਆਂ ਚੋਣਵੀਆਂ ਪੁਸਤਕਾਂ}}}}
{{rh|ਨਵੇਂ ਪੰਧ|ਸ: ਹਰਿੰਦਰ ਸਿੰਘ|੧।)}}
{{rh|ਡੂੰਘੇ ਵਹਿਣ|ਸ: ਹਰਿੰਦਰ ਸਿੰਘ|੧।)}}
{{rh|ਗਰੀਬ ਹਿੰਦੁਸਤਾਨ|ਡਾ: ਹਰਦਿਤ ਸਿੰਘ|੧॥)}}
{{rh|ਪੰਜਾਬਣ ਦੇ ਗੀਤ|ਡਾ: ਹਰਭਜਨ ਸਿੰਘ|੧॥)}}
{{rh|ਦੁਖ ਸੁਖ|ਸ੍ਰ: ਸੁਜਾਨ ਸਿੰਘ|੧।।। =)}}
{{rh|ਤ੍ਰਿਬੇਣੀ|ਸੁਜਾਨ, ਕਰਤਾਰ ਤੇ ਈਸ਼ਵਰ|੧।)}}
{{rh|ਸਾਵਣ ਪੀਘਾਂ|ਸ: ਅਵਤਾਰ ਸਿੰਘ ਆਜ਼ਾਦ|੧॥)}}
{{rh|ਖਯਾਮ ਖੁਮਾਰੀ|,,|੧॥)}}
{{rh|ਵਿਸ਼ਵ ਵੇਦਨਾ|,,|੧॥)}}
{{rh|ਜੀਉਂਦੀ ਦੁਨੀਆਂ|ਸ: ਕਰਤਾਰ ਸਿੰਘ ਸ਼ਮਸ਼ੇਰ|੨।)}}
{{rh|ਅਰਸ਼ੀ ਦਰਸ਼ਨ| ‘ਬੇਕਲ’|॥}}
{{rh|ਭਾ: ਸ: ਭਾ: ਵੀਰ ਸਿੰਘ|ਸ: ਸ: ਅਮੋਲ|੧।)}}
{{rh|ਮਿੱਠੇ ਮੇਵੇ|ਸ: ਵਿਧਾਤਾ ਸਿੰਘ ਤੀਰ|੧।)}}
{{rh|ਤਿੰਨ ਸਿਪਾਹੀ|,,|੩)}}
{{rh|ਜੋਗਣ|ਫੀਰੋਜ਼ ਦੀਨ ਸ਼ਰਫ਼|੧॥}}
{{rh|ਮਨ ਆਈਆਂ|ਸ: ਚੰਨਣ ਸਿੰਘ ਜੇਠੂਵਾਲੀਆ|੧॥)}}
{{rh|ਨਵਾਂ ਜੀਵਨ|ਸ: ਸ: ਅਮੋਲ|੧-)}}
{{rh|ਮੇਰਾ ਵਲੈਤੀ ਸਫ਼ਰਨਾਮਾ|ਕਮਲਾ ਅਕਾਲੀ|੨ =)}}
{{nop}}<noinclude></noinclude>
lunfg1yvae7vq2vezqp03pikk2pmxre
241745
241744
2026-10-23T15:07:49Z
Harchand Bhinder
2624
241745
proofread-page
text/x-wiki
<noinclude><pagequality level="3" user="Harchand Bhinder" /></noinclude>{{center|{{xx-larger|ਪੰਜਾਬੀ ਦੀਆਂ ਚੋਣਵੀਆਂ ਪੁਸਤਕਾਂ}}}}
{{rh|ਨਵੇਂ ਪੰਧ|ਸ: ਹਰਿੰਦਰ ਸਿੰਘ|੧।)}}
{{rh|ਡੂੰਘੇ ਵਹਿਣ|ਸ: ਹਰਿੰਦਰ ਸਿੰਘ|੧।)}}
{{rh|ਗਰੀਬ ਹਿੰਦੁਸਤਾਨ|ਡਾ: ਹਰਦਿਤ ਸਿੰਘ|੧॥)}}
{{rh|ਪੰਜਾਬਣ ਦੇ ਗੀਤ|ਡਾ: ਹਰਭਜਨ ਸਿੰਘ|੧॥)}}
{{rh|ਦੁਖ ਸੁਖ|ਸ੍ਰ: ਸੁਜਾਨ ਸਿੰਘ|੧।।। =)}}
{{rh|ਤ੍ਰਿਬੇਣੀ|ਸੁਜਾਨ, ਕਰਤਾਰ ਤੇ ਈਸ਼ਵਰ|੧।)}}
{{rh|ਸਾਵਣ ਪੀਘਾਂ|ਸ: ਅਵਤਾਰ ਸਿੰਘ ਆਜ਼ਾਦ|੧॥)}}
{{rh|ਖਯਾਮ ਖੁਮਾਰੀ|,,|੧॥)}}
{{rh|ਵਿਸ਼ਵ ਵੇਦਨਾ|,,|੧॥)}}
{{rh|ਜੀਉਂਦੀ ਦੁਨੀਆਂ|ਸ: ਕਰਤਾਰ ਸਿੰਘ ਸ਼ਮਸ਼ੇਰ|੨।)}}
{{rh|ਅਰਸ਼ੀ ਦਰਸ਼ਨ| ‘ਬੇਕਲ’|॥}}
{{rh|ਭਾ: ਸ: ਭਾ: ਵੀਰ ਸਿੰਘ|ਸ: ਸ: ਅਮੋਲ|੧।)}}
{{rh|ਮਿੱਠੇ ਮੇਵੇ|ਸ: ਵਿਧਾਤਾ ਸਿੰਘ ਤੀਰ|੧।)}}
{{rh|ਤਿੰਨ ਸਿਪਾਹੀ|,,|੩)}}
{{rh|ਜੋਗਣ|ਫੀਰੋਜ਼ ਦੀਨ ਸ਼ਰਫ਼|੧॥}}
{{rh|ਮਨ ਆਈਆਂ|ਸ: ਚੰਨਣ ਸਿੰਘ ਜੇਠੂਵਾਲੀਆ|੧॥)}}
{{rh|ਨਵਾਂ ਜੀਵਨ|ਸ: ਸ: ਅਮੋਲ|੧-)}}
{{rh|ਮੇਰਾ ਵਲੈਤੀ ਸਫ਼ਰਨਾਮਾ|ਕਮਲਾ ਅਕਾਲੀ|<poem>੨ =</poem>)}}
{{nop}}<noinclude></noinclude>
01r6xgwj7ioh7r96qw3fkg5tb1csijb
241746
241745
2026-10-23T15:22:00Z
Harchand Bhinder
2624
241746
proofread-page
text/x-wiki
<noinclude><pagequality level="3" user="Harchand Bhinder" /></noinclude>{{center|{{xx-larger|ਪੰਜਾਬੀ ਦੀਆਂ ਚੋਣਵੀਆਂ ਪੁਸਤਕਾਂ}}}}
{{rh|ਨਵੇਂ ਪੰਧ|ਸ: ਹਰਿੰਦਰ ਸਿੰਘ|੧।)}}
{{rh|ਡੂੰਘੇ ਵਹਿਣ|ਸ: ਹਰਿੰਦਰ ਸਿੰਘ|੧।)}}
{{rh|ਗਰੀਬ ਹਿੰਦੁਸਤਾਨ|ਡਾ: ਹਰਦਿਤ ਸਿੰਘ|੧॥)}}
{{rh|ਪੰਜਾਬਣ ਦੇ ਗੀਤ|ਡਾ: ਹਰਭਜਨ ਸਿੰਘ|੧॥)}}
{{rh|ਦੁਖ ਸੁਖ|ਸ੍ਰ: ਸੁਜਾਨ ਸਿੰਘ|੧।।। =)}}
{{rh|ਤ੍ਰਿਬੇਣੀ|ਸੁਜਾਨ, ਕਰਤਾਰ ਤੇ ਈਸ਼ਵਰ|੧।)}}
{{rh|ਸਾਵਣ ਪੀਘਾਂ|ਸ: ਅਵਤਾਰ ਸਿੰਘ ਆਜ਼ਾਦ|੧॥)}}
{{rh|ਖਯਾਮ ਖੁਮਾਰੀ|,,|੧॥)}}
{{rh|ਵਿਸ਼ਵ ਵੇਦਨਾ|,,|੧॥)}}
{{rh|ਜੀਉਂਦੀ ਦੁਨੀਆਂ|ਸ: ਕਰਤਾਰ ਸਿੰਘ ਸ਼ਮਸ਼ੇਰ|੨।)}}
{{rh|ਅਰਸ਼ੀ ਦਰਸ਼ਨ| ‘ਬੇਕਲ’|॥}}
{{rh|ਭਾ: ਸ: ਭਾ: ਵੀਰ ਸਿੰਘ|ਸ: ਸ: ਅਮੋਲ|੧।)}}
{{rh|ਮਿੱਠੇ ਮੇਵੇ|ਸ: ਵਿਧਾਤਾ ਸਿੰਘ ਤੀਰ|੧।)}}
{{rh|ਤਿੰਨ ਸਿਪਾਹੀ|,,|੩)}}
{{rh|ਜੋਗਣ|ਫੀਰੋਜ਼ ਦੀਨ ਸ਼ਰਫ਼|੧॥}}
{{rh|ਮਨ ਆਈਆਂ|ਸ: ਚੰਨਣ ਸਿੰਘ ਜੇਠੂਵਾਲੀਆ|੧॥)}}
{{rh|ਨਵਾਂ ਜੀਵਨ|ਸ: ਸ: ਅਮੋਲ|੧-)}}
{{rh|ਮੇਰਾ ਵਲੈਤੀ ਸਫ਼ਰਨਾਮਾ|ਕਮਲਾ ਅਕਾਲੀ|੨=)}}<noinclude></noinclude>
lb93czsirj4dvoag613epz0cvyqoon7
ਇੰਡੈਕਸ:ਨਵਾਂ ਮਾਸਟਰ.pdf
252
36060
241747
219269
2026-10-23T15:31:19Z
Harchand Bhinder
2624
241747
proofread-index
text/x-wiki
{{:MediaWiki:Proofreadpage_index_template
|wikidata_item=Q112245984
|Title=
|Language=pa
|Volume=
|Author=ਪਾਂਧੀ ਸਤਿਨਾਮ ਸਿੰਘ
|Translator=
|Editor=
|Illustrator=
|School=
|Publisher=
|Address=
|Year=
|Key=
|ISBN=
|OCLC=
|LCCN=
|BNF_ARK=
|ARC=
|DOI=
|Source=pdf
|Image=1
|Progress=T
|Transclusion=yes
|Validation_date=
|Pages=<pagelist 1to2="ਟਾਈਟਲ" 3="ਕੋਲੋਫੋਨ" 4="ਟਾਈਟਲ" 5="7" 13="ਤਤਕਰਾ" 14="ਟਾਈਟਲ" 15="19" 28="ਟਾਈਟਲ" 29="35" 52="ਟਾਈਟਲ" 53="61" 63="ਟਾਈਟਲ" 64="73" 81="ਟਾਈਟਲ" 82="93" 99="ਟਾਈਟਲ" 100="113" 124="ਟਾਈਟਲ" 125="141" 153="ਟਾਈਟਲ" 154="171" 173="ਟਾਈਟਲ" 174="193" />
|Volumes=
|Remarks={{ਪੰਨਾ:ਨਵਾਂ ਮਾਸਟਰ.pdf/13}}
|Width=
|Header=
|Header_even=
|Header_odd=
|Footer=
|Footer_even=
|Footer_odd=
|tmplver=
}}
ieuh0kkcmvy1oa4054oyc58at9br0y9
ਇੰਡੈਕਸ:ਮੋਇਆਂ ਦੀ ਜਾਗ - ਲਿਉ ਤਾਲਸਤਾਏ - ਪ੍ਰੋ. ਪੂਰਨ ਸਿੰਘ.pdf
252
37282
241748
238748
2026-10-23T15:34:09Z
Harchand Bhinder
2624
241748
proofread-index
text/x-wiki
{{:MediaWiki:Proofreadpage_index_template
|wikidata_item=Q136073553
|Title=
|Language=pa
|Volume=
|Author=
|Translator=
|Editor=
|Illustrator=
|School=
|Publisher=
|Address=
|Year=
|Key=
|ISBN=
|OCLC=
|LCCN=
|BNF_ARK=
|ARC=
|DOI=
|Source=pdf
|Image=1
|Progress=T
|Transclusion=yes
|Validation_date=
|Pages=<pagelist 1to6="-" 7="ੲ" 8="ਸ" 9="ਹ" 10="ਕ" 11="ਖ" 12="ਗ" 13="ਘ" 14="ਙ" 15="ਚ" 16="ਛ" 17="ਜ" 18="ਝ" 19="ਠ" 20="ਡ" 21="ਢ" 22="ਣ" 23="ਤ" 24="ਥ" 25="ਦ" 26="ਧ" 27="ਨ" 28="ਪ" 29="ਫ" 30="ਬ" 31="ਭ" 32="ਮ" 33="ਯ" 34="ਰ" 35="1" 617to622="-" />
|Volumes=
|Remarks=
|Width=
|Header=
|Header_even=
|Header_odd=
|Footer=
|Footer_even=
|Footer_odd=
|tmplver=
}}
g8e4x9kz1tpc05o1x00ap78tio6pil4
241749
241748
2026-10-23T15:37:15Z
Harchand Bhinder
2624
241749
proofread-index
text/x-wiki
{{:MediaWiki:Proofreadpage_index_template
|wikidata_item=Q136073553
|Title=ਮੋਇਆਂ ਦੀ ਜਾਗ
|Language=pa
|Volume=
|Author=
|Translator=
|Editor=
|Illustrator=
|School=
|Publisher=
|Address=
|Year=
|Key=
|ISBN=
|OCLC=
|LCCN=
|BNF_ARK=
|ARC=
|DOI=
|Source=pdf
|Image=1
|Progress=T
|Transclusion=yes
|Validation_date=
|Pages=<pagelist 1to6="-" 7="ੲ" 8="ਸ" 9="ਹ" 10="ਕ" 11="ਖ" 12="ਗ" 13="ਘ" 14="ਙ" 15="ਚ" 16="ਛ" 17="ਜ" 18="ਝ" 19="ਠ" 20="ਡ" 21="ਢ" 22="ਣ" 23="ਤ" 24="ਥ" 25="ਦ" 26="ਧ" 27="ਨ" 28="ਪ" 29="ਫ" 30="ਬ" 31="ਭ" 32="ਮ" 33="ਯ" 34="ਰ" 35="1" 617to622="-" />
|Volumes=
|Remarks=
|Width=
|Header=
|Header_even=
|Header_odd=
|Footer=
|Footer_even=
|Footer_odd=
|tmplver=
}}
1at6k1xft53pfsgddbc0yuh9xu7k7hn
ਪੰਨਾ:ਪਾਕਿਸਤਾਨੀ.pdf/50
250
49269
241752
185228
2026-10-24T00:27:26Z
Harchand Bhinder
2624
/* ਤਸਦੀਕ */
241752
proofread-page
text/x-wiki
<noinclude><pagequality level="4" user="Harchand Bhinder" /></noinclude>{{dhr|3em}}
{{center|{{x-larger|'''ਤੁਰ੍ਹਲੇ ਵਾਲੀ ਪੱਗ'''
}}}}
{{gap}}ਦੇਹਲੀ ਅੰਦਰ ਪੈਰ ਧਰਨ ਲੱਗਿਆ ਜਨਕ ਰਾਜ ਨੂੰ ਆਪਣਾ ਪੈਰ ਕਿਸੇ ਭਾਰੀ ਪੱਥਰ ਨਾਲ ਬੰਨ੍ਹਿਆ ਮਹਿਸੂਸ ਹੋਇਆ। ਕਦੇ ਉਹ ਇਹਨਾਂ ਦੇਹਲੀਆਂ ਨੂੰ ਅਚੇਤ ਹੀ ਟੱਪ ਜਾਇਆ ਕਰਦਾ ਸੀ।
{{gap}}ਸਾਹਮਣੇ ਵਿਹੜੇ ਵਿੱਚ ਮੰਜੇ ਤੇ ਪਿਆ ਕੋਈ ਸੂਰਜ ਦੀ ਨਿੱਘੀ ਧੁੱਪ ਮਾਣ ਰਿਹਾ ਸੀ। ਸਿੱਧੀ ਧੁੱਪ ਤੋਂ ਬਚਾਉਣ ਲਈ ਚਿਹਰੇ ਤੇ ਪਤਲਾ ਜਿਹਾ ਕੱਪੜਾ ਲਿਆ ਹੋਇਆ ਸੀ।
{{gap}}"ਸ਼ਾਇਦ ਬੀ-ਜੀ ਹੀ ਹੋਵੇ!"
{{gap}}ਜਨਕ ਰਾਜ ਪਾਸੇ ਪਈ ਕੁਰਸੀ ਨੂੰ ਮੰਜੇ ਕੋਲ ਖਿਸਕਾ ਉਸ ਤੇ ਬੈਠ ਗਿਆ। ਉਸ ਨੇ ਆਪਣੇ ਅੰਦਰ ਪੱਕੀਆਂ ਕੀਤੀਆਂ ਗੱਲਾਂ ਨੂੰ ਫਿਰ ਦੁਹਰਾਇਆ।
{{gap}}ਹਾਲ੍ਹੀਂ ਉਹ ਸੋਚ ਹੀ ਰਿਹਾ ਸੀ ਕਿ ਗੱਲ ਕਿਵੇਂ ਸ਼ੁਰੂ ਕਰੇ ਕਿ ਕੱਪੜੇ ਪਿੱਛੇ ਬੰਦ ਅੱਖਾਂ ਖੁੱਲ੍ਹ ਕੇ ਝਪਕੀਆਂ। ਅਚਾਨਕ ਚਿਹਰੇ ਤੋਂ ਕੱਪੜਾ ਲਾਹ ਕੇ ਬੀ-ਜੀ ਨੇ ਪਛਾਨਣ ਦਾ ਯਤਨ ਕੀਤਾ, ਤੇ ਫਿਰ ਉਹ ਇਕ ਦਮ ਬੈਠੀ ਹੋ ਗਈ।
{{gap}}ਜਨਕੇ ਨੂੰ ਮਨ ਵਿੱਚ ਰੱਟੀਆਂ ਸਾਰੀਆਂ ਗੱਲਾਂ ਭੁੱਲ ਗਈਆਂ, ਤੇ ਅਚਾਨਕ ਉਸ ਅੰਦਰ ਅਜਿਹਾ ਵੇਗ ਉੱਠਿਆ ਕਿ ਉਹ ਬੀ-ਜੀ ਦੇ ਪੈਰਾਂ ਤੇ ਡਿੱਗ ਪਿਆ। ਬੀ-ਜੀ ਨੇ ਵੀ ਗੋਦ ਵਿੱਚ ਲੈਣ ਵਾਂਗ ਉਸ ਦੁਆਲੇ ਬਾਹਾਂ ਵਲ ਲਈਆਂ। ਜਨਕੇ ਅੰਦਰ ਲੱਗਿਆ ਬੰਨ੍ਹ ਟੁੱਟ ਗਿਆ, ਤੇ ਉਸ ਦਾ ਰੋਣਾ ਵਧਦਾ-ਵਧਦਾ ਹਉਕੇ ਭਰੀਆਂ ਕੂਕਾਂ ਵਿੱਚ ਬਦਲ ਗਿਆ।
{{gap}}ਬੀ-ਜੀ ਦੀਆਂ ਅੱਖਾਂ ਵਿੱਚੋਂ ਵੀ ਜ਼ਾਰੋ-ਜ਼ਾਰ ਅੱਥਰੂ ਨਿਕਲ ਪਏ।
{{gap}}ਜਨਕ ਰਾਜ ਨੇ ਆਪਣੇ ਆਪ ਨੂੰ ਸੰਭਾਲ ਕੇ ਕੁੱਝ ਕਹਿਣ ਦੀ ਕੋਸ਼ਿਸ਼ ਕੀਤੀ, ਪਰ ਉਸ ਤੋਂ ਆਪਣੇ ਅੰਦਰਲਾ ਵਹਾਉ ਥੰਮ੍ਹ ਨਹੀਂ ਸੀ ਹੁੰਦਾ। ਉਹ ਜਦੋਂ ਵੀ ਬੋਲਣ ਦੀ ਕੋਸ਼ਿਸ਼ ਕਰਦਾ, ਉਸ ਦੇ ਅੰਦਰੋਂ ਕੁਕ ਨਿਕਲ ਜਾਂਦੀ।
{{gap}}ਜਦੋਂ ਉਹ ਕੁੱਝ ਸੰਭਲਿਆਂ ਤਾਂ ਉਹ ਬੀ-ਜੀ ਦੇ ਪੈਰਾਂ 'ਚੋਂ ਉੱਠ ਕੇ ਕੁਰਸੀ ਤੇ ਬੈਠ ਗਿਆ।
{{gap}}ਜਦੋਂ ਮਾਹੌਲ ਕੁਝ ਸੁਖਾਵਾਂ ਹੋਇਆ ਤਾਂ ਜਨਕੇ ਨੇ ਕਾਰਡ ਬੀ-ਜੀ ਅੱਗੇ ਕਰ ਦਿੱਤਾ।
{{gap}}"ਕੀ ਐ ਇਹ?" ਬੀ-ਜੀ ਨੇ ਕਾਰਡ ਵੱਲ ਹੈਰਾਨੀ ਨਾਲ ਵੇਖਦਿਆਂ ਪੁੱਛਿਆ।
{{gap}}"ਕਾਟ ਐ। ਤੇਰੇ ਮ੍ਹੇਸ਼ੀ ਨੇ ਜੰਨ ਚੜ੍ਹਨੈ! ਰੁੱਸਿਆ ਬੈਠੈ! ਕਹਿੰਦਾ ਦਾਦੇ-ਦਾਦੀ ਤੇ ਚਾਚੇ-ਚਾਚੀ ਤੋਂ ਬਗੈਰ ਮੈਂ ਘੋੜੀ ਨ੍ਹੀਂ ਚੜ੍ਹਨਾ!"{{nop}}<noinclude>{{center|42/ਪਾਕਿਸਤਾਨੀ
}}</noinclude>
lz4iqr6fr1z2tkpyrbuewv2vjqr6czq
ਪੰਨਾ:ਪਾਕਿਸਤਾਨੀ.pdf/51
250
49270
241753
185500
2026-10-24T00:27:48Z
Harchand Bhinder
2624
/* ਤਸਦੀਕ */
241753
proofread-page
text/x-wiki
<noinclude><pagequality level="4" user="Harchand Bhinder" /></noinclude>{{gap}}"ਕਦੋਂ ਐ?"
{{gap}}"ਕੱਲ੍ਹ ਨੂੰ।"
{{gap}}"ਤੂੰ ਸਾਨੂੰ ਅੱਜ ਦੱਸਦੈਂ!"
{{gap}}"ਬੱਸ!! ...." ਜਨਕ ਰਾਜ ਦੀਆਂ ਫਿਰ ਸਿਸਕੀਆਂ ਨਿਕਲ ਗਈਆਂ। ਬੇਬੇ ਨੇ ਉਸ ਨੂੰ ਚੁੱਪ ਕਰਵਾਉਣ ਲਈ ਉਸ ਦਾ ਗੋਡਾ ਫੜ ਕੇ ਹਲੂਣਿਆ, ਜਿਵੇਂ ਕਹਿ ਰਹੀ ਹੋਵੇ, "ਚੁੱਪ ਕਰ! ਕੋਈ ਗੱਲ੍ਹ ਨ੍ਹੀਂ।"
{{gap}}ਕਾਫੀ ਦੇਰ ਦੋਵੇਂ ਉਸੇ ਤਰ੍ਹਾਂ ਬੈਠੇ ਰਹੇ। ਕਿਸੇ ਕੋਲੋਂ ਕੋਈ ਗੱਲ ਨਾ ਹੋ ਸਕੀ। ਆਖਿਰ ਜਨਕ ਰਾਜ ਬੋਲਿਆ, "ਚੰਗਾ! ਆ ਜਿਉ ਜ਼ਰੂਰ! ...," ਤੇ ਉਸ ਨੇ ਨਿਕਲਦੇ ਹਉਕੇ ਬੜੇ ਔਖੇ ਰੋਕੇ।
{{gap}}ਅਚਾਨਕ ਹੀ ਉਹ ਉੱਠਿਆ ਤੇ ਤੇਜ਼-ਤੇਜ਼ ਗੇਟ ਵੱਲ ਤੁਰ ਪਿਆ। ਬੀ-ਜੀ ਨੂੰ ਕੁਝ ਨਾ ਸੁੱਝਿਆ ਕਿ ਉਹ ਕੀ ਆਖੇ।
{{gap}}ਜਨਕ ਰਾਜ ਦੇ ਜਾਣ ਤੋਂ ਬਾਅਦ ਭਾਪਾ ਡੰਗਰਾਂ ਵਾਲੇ ਵਾੜੇ ਵਿੱਚੋਂ ਪਰਨੇ ਦੇ ਲੜ ਨਾਲ ਅੱਖਾਂ ਪੂੰਝਦਾ ਬਾਹਰ ਆਇਆ।
{{gap}}"ਕੀ ਕਹਿੰਦਾ ਤੀ?"
{{gap}}ਬੀ-ਜੀ ਨੇ ਕਾਰਡ ਭਾਪੇ ਅੱਗੇ ਕਰ ਦਿੱਤਾ, "ਤੇਰੇ ਪੋਤੇ ਦਾ ਵਿਆਹ ਐ?"
{{gap}}"ਜਾਵੇਂਗੀ?"
{{gap}}ਬੀ-ਜੀ ਨੇ ਕੋਈ ਜਵਾਬ ਨਾ ਦਿੱਤਾ।
{{gap}}ਭਾਪਾ ਵਗੈਰ ਇਸ ਦੀ ਪਰਵਾਹ ਕਰਦਿਆਂ ਬੋਲਿਆ, "ਊਂ, ਜਾਣ ਨੂੰ ਤਾਂ ਸਹੁਰਾ ਮਨ ਕਿਹੜਾ ਖੜ੍ਹਦੈ! ਪਰ ਲੋਕ-ਲਾਜ ਮਾਰਦੀ ਐ! ਹੁਣ ਜਿਹੜੇ ਬੰਦੇ ਆਪਣੇ ਕਰਕੇ ਇਹਦੇ ਤੋਂ ਟੁੱਟੇ ਨੇ, ਉਹ ਕੀ ਕਹਿਣਗੇ! ਅਖੇ, ਆਪ ‘ਕੱਠੇ ਹੋ-ਗੇ ਤੇ ਸਾਨੂੰ ਬੁਰੇ ਪਵਾ ’ਤਾ! ਫੇਰ, ਨਾਲੇ, ਸੁਰੇਸ਼ ਨੇ ਕਿਹੜਾ ਮੰਨਣੈ!"
{{gap}}ਬੀ-ਜੀ ਬਿਨਾ ਕੁਝ ਬੋਲਿਆਂ ਪਹਿਲਾਂ ਵਾਂਗ ਕੱਪੜਾ ਚਿਹਰੇ ਤੇ ਰੱਖ ਕੇ ਪੈ ਗਈ।
{{gap}}ਭਾਪਾ ਵੀ ਚੁੱਪ-ਚਾਪ ਅੱਖਾਂ ਪੂੰਝਦਿਆਂ ਕਾਰਡ ਫੜੀ ਡੰਗਰਾਂ ਵਾਲੇ ਪਾਸੇ ਤੁਰ ਪਿਆ।
{{gap}}ਸ਼ਾਮੀਂ, ਸੁਰੇਸ਼ ਕੁਮਾਰ, ਉਹਦੀ ਘਰਵਾਲੀ ਤੇ ਬੱਚਿਆਂ ਦੇ ਸ਼ਹਿਰੋਂ ਮੁੜਨ ਪਿੱਛੋਂ ਜਦੋਂ ਸਾਰਾ ਟੱਬਰ ਅੰਗੀਠੀ ਦੁਆਲੇ ਮੰਜਿਆਂ ਤੇ ਇਕੱਠਾ ਹੋਇਆ ਬੈਠਾ ਸੀ ਤਾਂ ਬੀ-ਜੀ ਨੇ ਮੌਕਾ ਜਿਹਾ ਬਚਾ ਕੇ ਗੱਲ ਸ਼ੁਰੂ ਕੀਤੀ।
{{gap}}"ਅੱਜ ਜਨਕਾ ਆਇਆ ਤੀ," ਬੀ-ਜੀ ਨੀਵੀਂ ਪਾਈ ਮੰਜੇ ਦੀ ਦੌਣ ਨੂੰ ਛੇੜਦਿਆਂ ਬੋਲੀ।
{{gap}}"ਫੇਰ, ਕੀ ਕਹਿੰਦਾ ਤੀ?" ਸੁਰੇਸ਼ ਨੇ ਬੀ-ਜੀ ਵੱਲ ਧਿਆਨ ਲਾ ਕੇ ਉਤਸੁਕਤਾ ਨਾਲ ਪੁੱਛਿਆ।{{nop}}<noinclude>{{center|43/ਪਾਕਿਸਤਾਨੀ
}}</noinclude>
qq10pewb8q1vrurelsfedmj53s2r0wc
ਪੰਨਾ:ਪਾਕਿਸਤਾਨੀ.pdf/52
250
49271
241754
129244
2026-10-24T00:28:02Z
Harchand Bhinder
2624
/* ਤਸਦੀਕ */
241754
proofread-page
text/x-wiki
<noinclude><pagequality level="4" user="Harchand Bhinder" /></noinclude>{{gap}}"ਕਹਿੰਦਾ ਤਾਂ ਕੁਸ਼ ਨੀ ਤੀ! ਬੱਸ, ਮ੍ਹੇਸ਼ੀ ਦੇ ਵਿਆਹ ਦਾ ਕਾਟ ਦੇ ਗਿਆ। ਅਖੇ, ਥੋਡ ਬਗੈਰ ਮੁੰਡੇ ਨੇ ਘੋੜੀ ਨ੍ਹੀਂ ਚੜ੍ਹਨਾ!"
{{gap}}"ਨਾਂਹ, ਉਦੋਂ ਤਾਂ ਮੁੰਡੇ ਨੇ ਨਾਂਹ ਨੀ ਕੀਤੀ, ਜਦੋਂ ਇਹਨਾਂ ਨੇ ਵਿਆਹ ਬੰਨ੍ਹਿਆ ਤੀ!... ਉਦੋਂ ਤਾਂ ਮੁੰਡਾ ਵੀ ਛਾਲਾਂ ਮਾਰਦਾ ਤੀ, ਜਦੋਂ ਟੱਬਰ ਨੂੰ ਛੱਡ ਕੇ ਸ਼ਹਿਰ ਜਾ ਵੜਿਆ! ਅਖੇ, ਪਿੰਡ ਦੀ ਹੱਟੀ 'ਚੋਂ ਮੇਰੇ ਟੱਬਰ ਦਾ ਕੀ ਬਣੂੰ!"
{{gap}}"ਅੱਜ-ਕੱਲ੍ਹ ਹੱਟੀਆਂ 'ਚੋਂ ਪੂਰੀਆਂ ਵੀ ਕਿੱਥੋਂ ਪੈਂਦੀਆਂ ਨੇ!... ਹਰੇਕ ਕੋਈ ਤਾਂ ਸ਼ਹਿਰ ਨੂੰ ਭੱਜਦੈ, ਸੌਦੇ ਨੂੰ! ...ਹੁਣ ਤਾਂ ਪਿੰਡਾਂ 'ਚ ਵੀ ਕੰਪਨੀਆਂ ਸ਼ੋਅ-ਰੂਮ ਖੋਲ੍ਹੀ ਜਾਂਦੀਆਂ ਨੇ, ਦੱਸ!"
{{gap}}"ਫੇਰ, ਸਾਨੂੰ ਮਰਨ ਨੂੰ ਛੱਡ ਕੇ ਤੁਰ ਗਿਆ ਸ਼ਹਿਰ! ...ਸ਼ੋਅ-ਰੂਮ ਦੀ ਚਾਕਰੀ ਮਨਜੂਰ ਕਰ-ਲੀ, ਹੱਟੀ ਦੀ ਮਾਲਕੀ ਛੱਡ ਕੇ, ਬਾਹਲੇ ਸਿਆਣੇ ਨੇ!"
{{gap}}"ਊਂ, ਚਾਹੇ ਕੁਸ਼ ਵੀ ਐ, ਉਹਨੂੰ ਪਛਤਾਵਾ ਬਹੁਤ ਹੋਇਆ ਵਿਐ! ਸਹੁਰੇ ਤੋਂ ਗੱਲ ਵੀ ਨੀ ਹੋ ਸਕੀ! ਬੱਸ, ਰੋਈ ਗਿਐ!" ਭਾਪੇ ਨੇ ਵੀ ਦਬੀ ਜੀਭ ਨਾਲ ਵਿਆਹ ਜਾਣ ਦੇ ਹੱਕ ਵਿੱਚ ਰਾਇ ਦੇ ਦਿੱਤੀ।
{{gap}}"ਦੇਖੋ, ਭਾਪਾ! ਗੱਲ ਆਏਂ ਐ, ਬਈ, ਪਿੰਡ ਆਲੇ ਆਪਣੇ ਕਰਕੇ ਉਹਨੂੰ ਬਲੌਣ-ਚਲੌਣੋਂ ਹਟੇ ਨੇ! ਉਹ ਸਾਰੇ ਆਪਣੇ ਤੇ ਥੂਹ-ਥੂਹ ਕਰਨਗੇ! ਉਹਨਾਂ ਦੀ ਕਿਹੜਾ ਉਹਦੇ ਨਾਲ ਦੁਸ਼ਮਣੀ ਤੀ ਕੋਈ! ਆਪਣੇ ਕਰਕੇ ਈ ਹਟੇ ਨੇ ਸਾਰੇ! ਸੁਰੇਸ਼ ਨੇ ਸਮਝਾਉਣ ਵਾਲੇ ਲਹਿਜੇ 'ਚ ਕਿਹਾ।
{{gap}}"ਚੱਲ, ਜੇ ਮੈਂ ਤੇ ਤੇਰਾ ਭਾਪਾ ਜਾ ਆਈਏ, ਤਾਂ ਕੀ ਐ!" ਬੀ-ਜੀ ਅੰਦਰਲੀ ਇੱਛਾ ਬਹੁਤ ਪ੍ਰਬਲ ਸੀ। ਉਸ ਕੋਲ ਸੁਰੇਸ਼ ਦੀ ਦਲੀਲ ਦੇ ਜਵਾਬ ਵਿੱਚ ਕੋਈ ਦਲੀਲ ਨਹੀਂ ਸੀ। ਸਿਰਫ਼ ਮਾਂ ਦੀ ਮਮਤਾ ਹੀ ਸੀ ਅਤੇ ਇਸਦੇ ਅੱਗੇ ਸੁਰੇਸ਼ ਬੇਬਸ ਜਿਹਾ ਜਾਪਿਆ।
{{gap}}"ਮਰਜੀ ਐ ਥੋਡੀ! ਆਪਾਂ ਤਾਂ ਉਸ ਦਾ ਵਰਕਾ ਈ ਪਾੜ ‘ਤਾ! ਜੇ ਤੁਸੀਂ ਜਾਣੈ ਤਾਂ ਜਾ ਆਉ!" ਸੁਰੇਸ਼ ਨਾਰਾਜ਼ਗੀ ਜਿਹੀ ਨਾਲ ਕਹਿ ਕੇ ਮੰਜੇ ਤੋਂ ਉੱਠਿਆ, ਤੇ ਜੁੱਤੀ ਪਾ ਕੇ ਬਾਹਰ ਵੱਲ ਨੂੰ ਤੁਰ ਪਿਆ।
{{gap}}ਉਸ ਦੀ ਘਰਵਾਲੀ ਕੁਝ ਬੁੜਬੁੜਾਉਂਦੀ ਹੋਈ ਰਸੋਈ ਵੱਲ ਤੁਰ ਗਈ।
{{gap}}ਬੀ-ਜੀ ਨੂੰ ਉਹਨਾਂ ਦੇ ਗੁੱਸੇ ਦੀ ਕੋਈ ਪ੍ਰਵਾਹ ਨਹੀਂ ਸੀ।ਉਸ ਲਈ ਸੁਰੇਸ਼ ਦੀ ਨਾਰਾਜ਼ਗੀ ਨਾਲ ਦਿੱਤੀ ਇਜਾਜ਼ਤ ਹੀ ਕਾਫੀ ਸੀ।
{{gap}}ਸਵੇਰੇ, ਜਾਣ ਵੇਲੇ, ਬੀ-ਜੀ ਨੇ ਨਵਾਂ ਸੂਟ ਪਾਇਆ, ਤੇ ਹੱਥ ਵਿੱਚ ਨਵਾਂ ਚਿੱਟਾ ਝੋਲਾ ਫੜ ਲਿਆ।
{{gap}}ਕੁੜਤਾ-ਪਜਾਮਾ ਤਾਂ ਭਾਪੇ ਨੇ ਵੀ ਨਵਾਂ ਪਾਇਆ ਸੀ। ਪੱਗ ਵੀ ਨਵੀਂ ਗੁਲਾਬੀ ਰੰਗ ਦੀ ਬੰਨ੍ਹੀ ਸੀ। ਪਰ ਉਸ ਨੇ ਪੱਗ ਤੇ ਤੁਰ੍ਹਲਾ ਨਹੀਂ ਸੀ ਕੱਢਿਆ ਅਤੇ ਨਾ ਹੀ ਉਸ ਦੀ ਛਾਤੀ ਫੁੱਲੀ ਹੋਈ ਸੀ, ਜਿਵੇਂ ਕਿ ਖ਼ਾਸ ਖ਼ੁਸ਼ੀ ਦੇ ਮੌਕਿਆਂ ਤੇ ਹੁੰਦਾ ਸੀ।<noinclude>{{center|44/ਪਾਕਿਸਤਾਨੀ
}}</noinclude>
qphy5hqu2o00lsesixy2bt8fo1x9mk9
ਪੰਨਾ:ਪਾਕਿਸਤਾਨੀ.pdf/53
250
49272
241755
129245
2026-10-24T00:28:29Z
Harchand Bhinder
2624
/* ਤਸਦੀਕ */
241755
proofread-page
text/x-wiki
<noinclude><pagequality level="4" user="Harchand Bhinder" /></noinclude>{{gap}}ਅੱਡੇ ਵੱਲ ਤੁਰੇ ਜਾਂਦਿਆਂ ਭਾਪੇ ਦਾ ਡਰ ਉਸ ਦੀ ਦਬੀ ਜ਼ਬਾਨ 'ਤੇ ਆ ਗਿਆ, "ਉਂ! ਹੈ ਤਾਂ ਇਹ ਗਲਤ ਈ! ਜਦ ਲੋਕਾਂ ਨੂੰ ਪਤਾ ਲੱਗੂ ਤਾਂ ਬਦਨਾਮੀ ਬਹੁਤ ਹੋਊ?"
{{gap}}"ਬਦਨਾਮੀ ਨੂੰ ਕੀ ਤੂੰ ਚੋਰੀ-ਡਾਕਾ ਮਾਰਨ ਚੱਲਿਐਂ!!" ਬੀ-ਜੀ ਨੇ ਕੜਕ ਕੇ ਕਿਹਾ, "ਉਹ ਵੀ ਤਾਂ ਢਿੱਡੋਂ ਜੰਮਿਐ, ਕੋਈ ਸਿੱਟਿਆ ਤਾਂ ਨ੍ਹੀਂ! ਆਪਣੀ ਆਹੀ-ਤਾਹੀ ਕਰੌਣ ਲੋਕ!!"
{{gap}}ਬੀ-ਜੀ ਦੀ ਝਾੜ-ਝੰਬ ਸੁਣ ਕੇ ਭਾਪੇ ਅੰਦਰਲੇ ਮਰਦ ਨੂੰ ਸੱਟ ਲੱਗੀ।
{{gap}}ਥੋੜ੍ਹੀ ਦੇਰ ਬਾਅਦ ਭਾਪੇ ਨੇ ਪੱਗ ਦਾ ਤੁਰ੍ਹਲਾ ਕੱਢ ਲਿਆ। ਹੁਣ ਉਸ ਦੀ ਛਾਤੀ ਵੀ ਫੁੱਲੀ ਹੋਈ ਸੀ, ਜਿਵੇਂ ਕਿ ਖ਼ਾਸ ਖ਼ੁਸ਼ੀ ਦੇ ਮੌਕਿਆਂ ਤੇ ਹੁੰਦਾ ਸੀ।<noinclude>{{center|45/ਪਾਕਿਸਤਾਨੀ
}}</noinclude>
qzlc1o1ol6tevn5rlfguoc1au2krjek
ਪੰਨਾ:ਪਾਕਿਸਤਾਨੀ.pdf/54
250
49289
241756
129341
2026-10-24T00:28:48Z
Harchand Bhinder
2624
/* ਤਸਦੀਕ */
241756
proofread-page
text/x-wiki
<noinclude><pagequality level="4" user="Harchand Bhinder" /></noinclude>{{dhr|3em}}
{{center|{{x-larger|'''ਛੁਪਿਆ ਰੁਸਤਮ'''
}}}}
{{gap}}ਦੂਰੋਂ ਆਉਂਦੀ ਚਿੱਟੀ ਮਾਰੂਤੀ ਦੇਖਦਿਆਂ ਹੀ ਕੁਹਾੜਿਆਂ ਦੀ ਟੱਕ-ਟੱਕ ਹੋਰ ਤੇਜ਼ ਹੋ ਗਈ।
{{gap}}ਕਾਰ ਡਿੱਗੇ ਪਏ ਸਫੈਦਿਆਂ ਦੇ ਵਿਚਕਾਰ ਆ ਕੇ ਰੁਕ ਗਈ।
{{gap}}ਡਰਾਇਵਰ ਦੇ ਨਾਲ ਦੀ ਸੀਟ ਤੋਂ ਬਾਬੂ ਚੇਤ ਰਾਮ ਬਾਹਰ ਨਿਕਲਿਆ।
{{gap}}ਡਰਾਇਵਰ ਸੀਟ ਤੇ ਬੈਠਾ ਨੌਜਵਾਨ ਮੁੰਡਾ ਕਾਰ ਅੰਦਰ ਹੀ ਸ਼ੀਸ਼ੇ ਵੱਲ ਦੇਖ ਕੇ ਆਪਣੇ ਵਾਲ ਠੀਕ ਕਰਨ ਲੱਗ ਪਿਆ। ਉਸਦੇ ਬੈਠੇ ਰਹਿਣ ਦੇ ਅੰਦਾਜ਼ ਤੋਂ ਸਾਫ ਪਤਾ ਲੱਗਦਾ ਸੀ ਕਿ ਉਸਦਾ ਕਾਰ ਵਿੱਚੋਂ ਉਤਰਨ ਦਾ ਕੋਈ ਇਰਾਦਾ ਨਹੀਂ ਸੀ।
{{gap}}ਪਿੱਠ ਪਿੱਛੇ ਹੱਥ ਚ ਹੱਥ ਫਸਾਈ ਬਾਬੂ ਚੇਤ ਰਾਮ ਨੇ ਇੱਕ ਡੂੰਘੀ ਨਿਗ੍ਹਾ ਕੁਹਾੜੇ ਚਲਾਉਂਦੇ ਮਜ਼ਦੂਰਾਂ ਅਤੇ ਵੱਢੇ ਪਏ ਦਰਖਤਾਂ ਉੱਤੇ ਮਾਰੀ।
{{gap}}"ਹਾਂ, ਬਈ, ਠੀਕ-ਠਾਕ ਚੱਲ ਰਿਹੈ ਸਭ ਕੁਸ਼?" ਸੱਜੇ ਪੈਰ ਨਾਲ ਡਿੱਗੇ ਪਏ ਦਰਖਤ ਦੀ ਟਾਹਣੀ ਨੂੰ ਛੇੜਦਿਆਂ ਬਾਬੂ ਨੇ ਪੁੱਛਿਆ।
{{gap}}"ਹਾਂ ਜੀ!" ਕੁਹਾੜੀ ਚਲਾਉਂਦਿਆਂ ਜੈਲੇ ਨੇ ਸੰਖੇਪ ਜਿਹਾ ਉੱਤਰ ਦਿੱਤਾ। ਅਸਲ ਵਿੱਚ ਸਾਰੇ ਮਜ਼ਦੂਰ ਕੰਮ ਵਿੱਚ ਰੁੱਝੇ ਹੋਣ ਦਾ ਦਿਖਾਵਾ ਕਰ ਰਹੇ ਸਨ।
{{gap}}ਆਲੇ-ਦੁਆਲੇ ਧਿਆਨ ਮਾਰਦਿਆਂ ਬਾਬੂ ਚੇਤ ਰਾਮ ਦਰਖਤਾਂ ਦੇ ਪਿਛਲੇ ਪਾਸੇ ਬਣੀ ਕੋਠੀ ਅੰਦਰ ਚਲਾ ਗਿਆ। ਇਸੇ ਕੋਠੀ ਦੇ ਮਾਲਕ ਤੋਂ ਉਸਨੇ ਇਹ ਦਰਖਤ ਖਰੀਦੇ ਸਨ।
{{gap}}ਕਾਰ ਵਿੱਚੋਂ ਉੱਤਰ ਕੇ ਨੌਜਵਾਨ ਮੁੰਡਾ ਵੀ ਮਗਰੇ ਹੀ ਤੁਰ ਪਿਆ।
{{gap}}"ਬਾਬੂ ਜੀ! ਨਮਸਤੇ ਜੀ!" ਕੋਲੋਂ ਲੰਘਦੇ ਮੁੰਡੇ ਵੱਲ ਜੈਲਾ ਕੁਹਾੜੀ ਛੱਡ ਕੇ ਬੜੇ ਤਪਾਕ ਨਾਲ ਸੰਬੋਧਿਤ ਹੋਇਆ।
{{gap}}"ਨਮਸਤੇ!" ਬੇਧਿਆਨੀ ਨਾਲ ਰੁੱਖਾ ਜਿਹਾ ਜਵਾਬ ਦੇ ਕੇ ਮੁੰਡਾ ਕੋਠੀ ਵੱਲ ਲੰਘ ਗਿਆ।
{{gap}}"ਇਹ ਬਾਬੂ ਜੀ ਦਾ ਬੜਾ ਮੁੰਡਾ ਨੀ, ਭਲਾਂ?" ਜੈਲੇ ਨੇ ਪਤਾ ਨਹੀਂ ਕਿਸ ਤੋਂ ਪੁੱਛਿਆ ਸੀ।
{{gap}}ਫਿਰ, ਬਿਨਾ ਕਿਸੇ ਦੇ ਉੱਤਰ ਦੀ ਆਸ ਕੀਤੇ ਆਪ ਹੀ ਬੋਲਿਆ, "ਦੇਖ ਲੈ, ਇਹ ਮੁੰਡਾ ਜਮ੍ਹੀਂ ਏਨਾ ਕੁ ਹੁੰਦਾ ਤੀ!" ਜੈਲੇ ਨੇ ਲੱਕ ਤੋਂ ਹੇਠਾਂ ਤੱਕ ਹੱਥ ਕਰਕੇ ਸਮਝਾਇਆ, "ਹੁਣ ਤਾਂ ਸੁੱਖ ਨਾਲ ਗੱਭਰੂ ਹੋ ਗਿਆ!"
{{gap}}"ਲੈ, ਹੋ ਗਿਆ ਸ਼ੁਰੂ!" ਨਛੱਤਰ ਮਨ ਹੀ ਮਨ ਮੁਸਕਰਾਇਆ।
{{gap}}ਨਛੱਤਰ ਨੂੰ ਜੈਲਾ ਤੇ ਬੁੱਧੂ ਦੋਵੇਂ ਇਹਨਾਂ ਗੱਲਾਂ ਕਰਕੇ ਹੀ ਚੰਗੇ ਨਹੀਂ ਸੀ<noinclude>
{{center|46/ਪਾਕਿਸਤਾਨੀ
}}</noinclude>
qiz7s0a9bqiok428cj5eaee6xutckhy
ਪੰਨਾ:ਪਾਕਿਸਤਾਨੀ.pdf/55
250
49301
241757
129360
2026-10-24T00:29:07Z
Harchand Bhinder
2624
/* ਤਸਦੀਕ */
241757
proofread-page
text/x-wiki
<noinclude><pagequality level="4" user="Harchand Bhinder" /></noinclude>ਲੱਗਦੇ। ਉਸਦੇ ਮਨ ਵਿੱਚ ਉਹਨਾਂ ਪ੍ਰਤੀ ਇਹੋ ਸ਼ਿਕਾਇਤ ਰਹਿੰਦੀ ਸੀ ਕਿ ਉਹ ਹਮੇਸ਼ਾ ਬਾਬੂ ਬਾਰੇ ਹੀ ਕਿਉਂ ਗੱਲਾਂ ਕਰਦੇ ਸਨ, ਆਪਣੇ ਬਾਰੇ ਕਿਉਂ ਨਹੀਂ ਕਰਦੇ। ਇਸੇ ਕਰਕੇ ਉਸਨੂੰ ਬਾਬੂ ਚੇਤ ਰਾਮ ਪ੍ਰਤੀ ਕੁਝ ਤਲਖ਼ੀ ਜਿਹੀ ਹੋ ਗਈ ਸੀ।
{{gap}}ਜੈਲਾ, ਬਾਬੂ ਚੇਤ ਰਾਮ ਦੀ ‘ਲੇਬਰ’ ਵਿੱਚ ਬਹੁਤ ਪੁਰਾਣਾ ਕੰਮ ਕਰਦਾ ਸੀ। ਉਹ ਹਮੇਸ਼ਾ ਹੀ ਬਾਬੂ ਦੇ ਪਿਛੋਕੜ ਨਾਲ ਆਪਣੇ ਸੰਬੰਧਾਂ ਬਾਰੇ ਦੱਸਦਾ ਰਹਿੰਦਾ ਸੀ। ਬੁੱਧੂ ਵੀ ਕੋਈ ਮੌਕਾ ਨਹੀਂ ਸੀ ਖੁੰਝਣ ਦਿੰਦਾ। ਭਾਵੇਂ ਜੈਲੇ ਜਿੰਨਾ ਪੁਰਾਣਾ ਨਾ ਹੋਣ ਕਰਕੇ ਉਹ ਬਾਬੂ ਦੇ ਪਿਛੋਕੜ ਬਾਰੇ ਜ਼ਿਆਦਾ ਨਹੀਂ ਸੀ ਜਾਣਦਾ, ਪਰ ਉਹ ਲੋਕਾਂ ਤੋਂ ਸੁਣੀਆਂ ਗੱਲਾਂ ਨਾਲ ਇਸਦੀ ਪੂਰਤੀ ਕਰ ਲੈਂਦਾ ਸੀ।
{{gap}}ਹਰ ਕੋਈ ਜਾਣਦਾ ਸੀ ਕਿ ਸੁਣਾਉਣ ਵਾਲੇ ਨੇ ਗੱਲ ਕਿੰਨੀ ਵਧਾਈ-ਚੜ੍ਹਾਈ ਹੋਈ ਹੈ, ਪਰ ਫਿਰ ਵੀ ਉਹ ਉਹਨਾਂ ਗੱਲਾਂ ਨੂੰ ਬੇਧਿਆਨੀ ਨਾਲ ਕੋਰੇ ਸੱਚ ਵਾਂਗ ਪ੍ਰਵਾਨ ਕਰ ਲੈਂਦੇ ਸਨ। ਆਪਣੀ ਗੱਲ ਸੁਣਾਉਣ ਲਈ ਦੂਜੇ ਦੀ ਗੱਲ ਧਿਆਨ ਨਾਲ ਸੁਣਨ ਦਾ ਨਾਟਕ ਵੀ ਕਰਨਾ ਹੀ ਪੈਂਦਾ ਸੀ। ਪਰ ਹਰ ਕੋਈ ਸੁਣਦਾ ਘੱਟ ਸੀ, ਸੁਣਾਉਂਦਾ ਵੱਧ ਸੀ।
{{gap}}ਇੱਕ ਸਿਰਫ਼ ਨਛੱਤਰ ਕੋਲ ਹੀ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਸੀ ਹੁੰਦੀ। ਅਸਲ ਵਿੱਚ ਉਸਨੂੰ ਇਸ 'ਲੇਬਰ’ ਵਿੱਚ ਕੰਮ ਕਰਦੇ ਨੂੰ ਥੋੜ੍ਹੇ ਹੀ ਦਿਨ ਹੋਏ ਸਨ। ਜਦੋਂ ਤੋਂ ਇਹਨਾਂ ਸਫੈਦਿਆਂ ਦੀ ਕਟਾਈ ਸ਼ੁਰੂ ਹੋਈ ਸੀ, ਉਦੋਂ ਤੋਂ ਹੀ ਉਸਨੇ ਬਾਬੂ ਚੇਤ ਰਾਮ ਲਈ ਕੰਮ ਕਰਨਾ ਸ਼ੁਰੂ ਕੀਤਾ ਸੀ। ਬਾਬੂ ਨੇ ਉਸ ਨਾਲ ਕਦੇ ਕੋਈ ਖ਼ਾਸ ਗੱਲ ਨਹੀਂ ਸੀ ਕੀਤੀ। ਇਸੇ ਕਰਕੇ ਉਸ ਕੋਲ ਜੈਲੇ ਜਾਂ ਬੁੱਧੂ ਵਰਗੀਆਂ ਗੱਲਾਂ ਨਹੀਂ ਸਨ ਹੁੰਦੀਆਂ। ਉਸਨੂੰ ਲੱਗਦਾ ਸੀ ਕਿ ਜਿਵੇਂ ਉਹ ਦੋਵੇਂ ਇਹੋ ਜਿਹੀਆਂ ਗੱਲਾਂ ਕਰਕੇ ਆਪਣੇ ਆਪ ਨੂੰ ‘ਉੱਚਾ' ਸਿੱਧ ਕਰਨ ਦੀ ਕੋਸ਼ਿਸ਼ ਕਰਦੇ ਸਨ। ਤਾਂ ਹੀ ਤਾਂ, ਕਈ ਵਾਰ ਜੈਲਾ ਬਾਕੀਆਂ ਨੂੰ ਕੰਮ ਲਈ ਘੂਰ ਵੀ ਦਿੰਦਾ ਸੀ। ਭਾਵੇਂ ਇਸ ਵਿੱਚ ਉਸਦੀ ਵੱਡੀ ਉਮਰ ਦਾ ਵੀ ਦਖ਼ਲ ਸੀ।
{{gap}}ਪਰ ਨਛੱਤਰ ਨੂੰ ਇਹਨਾਂ ਗੱਲਾਂ ਤੋਂ ਚਿੜ੍ਹ ਸੀ, "ਸਾਰਾ ਦਿਨ ਉਹੋ ਗੱਲਾਂ!"
{{gap}}ਇਸੇ ਕਰਕੇ ਕੰਮ ਪ੍ਰਤੀ ਉਸਦਾ ਉਤਸ਼ਾਹ ਘਟਦਾ ਜਾ ਰਿਹਾ ਸੀ। ਪਿਛਲੇ ਬਾਬੂ ਨਾਲ ਤਾਂ ਉਸਦੀ ਕਾਫ਼ੀ ਨੇੜਤਾ ਸੀ। ਉਸਦੇ ਕੋਲ ਉਹ ਬਹੁਤ ਪੁਰਾਣਾ ਕੰਮ ਕਰਦਾ ਸੀ। ਉਥੇ ਤਾਂ ਉਹ ਕਈ ਵਾਰ ਜੈਲੇ ਵਾਂਗ ਦੂਜੇ ਮਜ਼ਦੂਰਾਂ ਨੂੰ ਘੂਰ ਵੀ ਦਿੰਦਾ ਸੀ। ਉਸਦੀ ਇਸੇ ਆਦਤ ਕਰਕੇ ਕਈ ਨਵੇਂ ਮਜ਼ਦੂਰ ਕੰਮ ਹੀ ਛੱਡ ਜਾਂਦੇ ਸਨ।........
{{gap}}ਬਾਬੂ ਚੇਤ ਰਾਮ ਤੇ ਉਸਦਾ ਮੁੰਡਾ ਕੋਠੀ ਵਿੱਚੋਂ ਬਾਹਰ ਨਿਕਲੇ ਤਾਂ ਕੁਹਾੜਿਆਂ ਦੀ ਟੱਕ-ਟੱਕ ਇੱਕ ਵਾਰ ਫਿਰ ਤੇਜ਼ ਹੋ ਗਈ।
{{gap}}"ਹੋਰ ਫੇਰ, ਨਛੱਤਰਾ, ਕਿਮੇਂ ਐਂ? ਕੋਈ ਔਖਿਆਈ ਤਾਂ ਨੀ ਐਥੇ?"
{{gap}}ਬਾਬੂ ਦੀ ਆਵਾਜ਼ ਨੇ ਨਛੱਤਰ ਨੂੰ ਹਲੂਣ ਕੇ ਰੱਖ ਦਿੱਤਾ। ਉਸਨੇ ਮੂੰਹ ਉਤਾਂਹ ਚੁੱਕ ਕੇ ਦੇਖਿਆ, ਬਾਬੂ ਉਸੇ ਵੱਲ ਸੰਬੋਧਿਤ ਸੀ।<noinclude>{{center|47/ਪਾਕਿਸਤਾਨੀ
}}</noinclude>
62clpwgyuhxmoww9sbn28b199hkp5tv
ਪੰਨਾ:ਪਾਕਿਸਤਾਨੀ.pdf/56
250
49302
241758
129361
2026-10-24T00:29:18Z
Harchand Bhinder
2624
/* ਤਸਦੀਕ */
241758
proofread-page
text/x-wiki
<noinclude><pagequality level="4" user="Harchand Bhinder" /></noinclude>{{gap}}"ਹੈਂ ਜੀ! ...", ਗੱਲ ਇੱਕ ਪਲ ਰੁਕ ਕੇ ਨਛੱਤਰ ਦੇ ਦਿਮਾਗ 'ਚ ਵੜੀ, "... ਹਾਂ ਜੀ, ਹਾਂ! ਕੋਈ ਔਖਿਆਈ ਨੀ, ਥੋਡੀ ਦਿਆ ਨਾਲ!" ਉਸਦੀ ਆਵਾਜ਼ ਆਦਰ ਨਾਲ ਭਿੱਜ ਕੇ ਪੇਤਲੀ ਹੋ ਗਈ। ਉਹ ਖ਼ੁਦ ਆਪਣੀ ਇਸ ਤਬਦੀਲੀ ਤੇ ਹੈਰਾਨ ਸੀ। ਉਸ ਅੰਦਰੋਂ ਬਾਬੂ ਪ੍ਰਤੀ ਸਾਰੀ ਤਲਖੀ ਜਾਂਦੀ ਰਹੀ ਸੀ।
{{gap}}ਬਾਬੂ ਤੇ ਮੁੰਡਾ ਚਲੇ ਗਏ। ਪਰ ਸਾਰਿਆਂ ਸਾਹਮਣੇ ਬਾਬੂ ਦਾ ਉਸਨੂੰ ਹਾਲ-ਚਾਲ ਪੁੱਛਣਾ ਨਛੱਤਰ ਨੂੰ ਹੁਲਾਰਾ ਜਿਹਾ ਦੇ ਗਿਆ, ਤੇ ਉਸਦੇ ਕੁਹਾੜੇ ਦੀ ਗਤੀ ਤੇਜ਼ ਹੋ ਗਈ।
{{gap}}ਨਛੱਤਰ ਦੇ ਹੱਥ-ਪੈਰ ਕਾਹਲੀ-ਕਾਹਲੀ ਚੱਲ ਰਹੇ ਸਨ। ਚਾਹ ਪੀਣ ਲੱਗਿਆਂ ਉਹ ਅੱਜ ਪਹਿਲਾਂ ਵਾਂਗ ਸੁਸਤ ਤੇ ਨੀਰਸ ਜਿਹਾ ਨਹੀਂ ਸੀ ਨਜ਼ਰ ਆਉਂਦਾ। ਬੜਾ ਚੁਸਤ ਤੇ ਤੇਜ਼ ਜਾਪਦਾ ਸੀ। ਇਹ ਦੇਖ ਕੇ ਜੈਲੇ ਤੋਂ ਰਹਿ ਨਾ ਹੋਇਆ ਤੇ ਉਸਨੇ ਪੁੱਛ ਹੀ ਲਿਆ, "ਉਏ, ਕੀ ਗੱਲ, ਨਛੱਤਰਾ! ਐਥੇ ਔਖ ਐ ਤੈਨੂੰ ਕੋਈ? ਬਾਬੂ ਪੁੱਛਦਾ ਤੀ ਤੈਨੂੰ?"
{{gap}}ਨਛੱਤਰ ਨੂੰ ਤਾਂ ਜਿਵੇਂ ਇਸੇ ਦੀ ਉਡੀਕ ਸੀ। "ਓ ਕਾਹਨੂੰ, ਜਾਰ...," ਉਸਨੇ ਮੂੰਹ ਜਿਹਾ ਬਣਾਇਆ, "...ਬਾਬੂ ਆਇਆ ਤੀ ਮੇਰੇ ਕੋਲ, ਕਹਿੰਦਾ ਮੈਨੂੰ ਬੰਦੇ ਦੀ ਲੋੜ ਐ। ਮੈਂ ਸਾਫ ਜੁਆਬ ਦੇ ‘ਤਾ! ਮੈਂ ਕਿਹਾ, ਬਈ, ਦੇਖ! ਤੇਰੀਆਂ ਕਟਾਈਆਂ ਲੱਗਦੀਆਂ ਨੇ ਦੂਰ-ਦੂਰ, ਤੇ ਆਪਾਂ ਨੂੰ, ਤੈਨੂੰ ਪਤੈ, ਘਰੋਂ ਦੂਰ ਰਹਿਣਾ ਔਖੈ।... ਬਾਬੂ ਤਾਂ ਮਿੰਨਤਾਂ ਜਿਹੀਆਂ ਕਰਨ ਲੱਗ ਗਿਆ! ਕਹਿੰਦਾ, ਔਖਾ ਹੋ, ਸੌਖਾ ਹੈ, ਮੇਰਾ ਕੰਮ ਸਾਰ! ਮੇਰਾ ਕੰਮ ਖੜੈ, ਮੈਨੂੰ ਬੰਦੇ ਦੀ ਲੋੜ ਐ, ਤੇ ਬੰਦਾ ਕੋਈ ਮਿਲਦਾ ਨੀ!.. ਮੈਂ ਕਿਹਾ, ਚੱਲ, ਔਖੇ-ਸੌਖੇ ਤੇਰੇ ਨਾਲ ਦੋ-ਤਿੰਨ ਕਟਾਈਆਂ ਲਵਾ ਦਿੰਨੇ ਆਂ।... ਉਹੀ ਪੁੱਛਦਾ ਤੀ ਅੱਜ, ਬਈ, ਕੋਈ ਔਖਿਆਈ ਹੋਵੇ ਤਾਂ ਦੱਸੀਂ!" ਗੱਲ ਖ਼ਤਮ ਕਰਦਿਆਂ ਹੀ ਨਛੱਤਰ ਨੇ ਅੰਦਰੋਂ ਹੌਲਾ-ਫੁੱਲ ਮਹਿਸੂਸ ਕੀਤਾ।
{{gap}}ਸ਼ਾਮ ਨੂੰ ਚਾਹ ਪੀਦਿਆਂ, ਨਛੱਤਰ ਇਸ ਬਾਰੇ ਕਿਸੇ ਦੂਜੇ ਮਜ਼ਦੂਰ ਨੂੰ ਹੱਸਦੇ ਹੋਏ ਦੱਸ ਰਿਹਾ ਸੀ, "ਜੈਲਾ ਤੇ ਬੁੱਧੂ ਕੱਚੇ ਜਿਹੇ ਹੋਗੇ, ਢਹੇ ਹੋਏ ਭਲਵਾਨ ਵਾਂਗ! ਮੂੰਹ ਲਟਕਾਈਂ ਦੋਹੇਂ ਜਣੇ ਸੋਚੀਂ ਜਾਣ, ਬਈ, ਇਹ ਕਿਧਰੋਂ ਨਿਕਲ ਆਇਆ, ਛੁਪਿਆ ਰੁਸਤਮ!!"<noinclude>{{center|48/ਪਾਕਿਸਤਾਨੀ
}}</noinclude>
m51rh4ggz1ii344ahcr3odaffc2tnra
ਪੰਨਾ:ਪਾਕਿਸਤਾਨੀ.pdf/57
250
49303
241759
129362
2026-10-24T00:29:28Z
Harchand Bhinder
2624
/* ਤਸਦੀਕ */
241759
proofread-page
text/x-wiki
<noinclude><pagequality level="4" user="Harchand Bhinder" /></noinclude>{{dhr|3em}}
{{center|{{x-larger|'''ਬੁੱਚੜਖਾਨਾ'''
}}}}
{{gap}}ਇਕ ਤਾਂ ਇੰਨਾ ਵੱਡਾ ਸ਼ਹਿਰ, ਉੱਪਰੋਂ ਸ਼ਹਿਰ ਦਾ ਸਭ ਤੋਂ ਵੱਡਾ ਹਸਪਤਾਲ!
{{gap}}ਪਰ ਸਾਰਾ ਟੱਬਰ ਮੇਰੇ ਮਗਰ ਪਿਆ ਹੋਇਆ ਸੀ-ਪੇਂਡੂ ਜੋ ਹੋਏ!
{{gap}}ਆਖਿਰ, ਮੇਰੀ ਮਾਂ ਸੀ ਉਹ! ਨਹੀਂ, ਮੈਨੂੰ ਕੀ ਲੋੜ ਸੀ, ਬਿਪਤਾ ਗੱਲ ਪਾਉਣ ਦੀ!
{{gap}}ਕੱਲ ਸ਼ਾਮੀਂ ਪਿੰਡੋਂ ਫੋਨ ਆਇਆ ਕਿ ਬੇਬੇ ਦੀ ਤਬੀਅਤ ਅਚਾਨਕ ਖ਼ਰਾਬ ਹੋ ਗਈ। ਪਿੰਡ ਦੇ ਡਾਕਟਰ ਦੇ ਵੱਸ ਦੀ ਗੱਲ ਨਹੀਂ ਸੀ। ਮੈਂ ਕਹਿ ਦਿੱਤਾ ਕਿ ਮੇਰੇ ਕੋਲ ਸ਼ਹਿਰ ਲੈ ਆਓ, ਕਿਸੇ ਚੰਗੇ ਡਾਕਟਰ ਨੂੰ ਦਿਖਾ ਦਿਆਂਗੇ।
{{gap}}ਡਾਕਟਰ ਨੇ ਦੱਸਿਆ ਕਿ ਹਾਲਤ ਗੰਭੀਰ ਹੈ, ਤੇ ਉਸਨੂੰ ਦਾਖ਼ਲ ਕਰਨਾ ਪਿਆ। ਦਾਖ਼ਲ ਕਾਹਦੀ ਕਰਵਾਈ, ਸਾਰੇ ਟੱਬਰ ਨੇ ਹੀ ਮੂੰਹ ਫੁਲਾ ਲਏ!
{{gap}}ਗੱਲ ਤਾਂ ਕੁਝ ਵੀ ਨਹੀਂ ਸੀ। ਸਿਰਫ਼ ਮਰੀਜ਼ ਨੂੰ ਕਿਸੇ ਨਾਲ ਮਿਲਣ ਨਹੀਂ ਸੀ ਦਿੱਤਾ ਜਾਂਦਾ। ਵੱਡਾ ਭਰਾ ਤੇ ਭਰਜਾਈ, ਜਿਹੜੇ ਪਿੰਡੋਂ ਬੇਬੇ ਨਾਲ ਆਏ ਸਨ, ਐਵੇਂ ਔਖੇ ਹੋ ਗਏ, "ਤੈਨੂੰ ਕਿਹਨੇ ਕਿਹਾ ਸੀ ਦਾਖਲ ਕਰਾਉਣ ਨੂੰ!... ਅਫਸਰ ਹੋਮੇਂਗਾ ਤੂੰ ਆਪਣੇ ਘਰ... ਮਾਂ ਤਾਂ ਉਹ ਸਾਡੀ ਵੀ ਉਂਨੀ ਈ ਐ...!"
{{gap}}ਹੁਣ ਉਹਨਾਂ ਨੂੰ ਮੈਂ ਕਿਵੇਂ ਸਮਝਾਉਂਦਾ ਕਿ ਵੱਡੇ ਹਸਪਤਾਲਾਂ ਵਿੱਚ ਇਲਾਜ ਕਿਵੇਂ ਹੁੰਦੇ ਨੇ!
{{gap}}ਰੋਟੀ-ਪਾਣੀ, ਨਵ੍ਹਾਉਣਾ-ਧਵਾਉਣਾ, ਸਾਰੀ ਦੇਖਭਾਲ ਹਸਪਤਾਲ ਵਾਲਿਆਂ ਨੇ ਆਪ ਕਰਨੀ ਸੀ। ਸਫਾਈ ਦਾ ਪੂਰਾ ਧਿਆਨ ਰੱਖਿਆ ਜਾਂਦਾ ਸੀ। ਇੱਕ ਕਮਰੇ ਵਿੱਚ ਇੱਕ ਮਰੀਜ਼, ਤੇ ਉਹਦੀ ਦੇਖਭਾਲ ਲਈ ਇੱਕ ਨਰਸ। ਹਰੇਕ ਕਮਰੇ ਵਿੱਚ ਏਅਰਕੰਡੀਸ਼ਨਰ। ਚੰਗੇ ਤੋਂ ਚੰਗਾ ਡਾਕਟਰ ਇਲਾਜ ਕਰ ਰਿਹਾ ਸੀ। ਮਹਿੰਗੀਆਂ ਤੋਂ ਮਹਿੰਗੀਆਂ ਮਸ਼ੀਨਾਂ ਨਾਲ ਟੈਸਟ ਕੀਤੇ ਜਾਂਦੇ ਸਨ। ਵਧੀਆਂ ਤੋਂ ਵਧੀਆਂ ਦਵਾਈ ਦਿੱਤੀ ਜਾਂਦੀ ਸੀ। ਮਰੀਜ਼ ਦੇ ਕਿਸੇ ਵੀ ਰਿਸ਼ਤੇਦਾਰ ਜਾਂ ਸੰਬੰਧੀ ਨੂੰ ਮਰੀਜ਼ ਕੋਲ ਜਾਣ ਦੀ ਆਗਿਆ ਨਹੀਂ ਸੀ।
{{gap}}ਸਭ ਕੁਝ ਬੇਬੇ ਦੀ ਭਲਾਈ ਲਈ ਹੀ ਤਾਂ ਸੀ! ਜੇ ਇਹਨਾਂ ਨੂੰ ਬੇਬੇ ਕੋਲ ਜਾਣ ਦੇ ਦਿੱਤਾ ਜਾਂਦਾ ਤਾਂ ਇਹਨਾਂ ਨੇ ਬੇਵਕੂਫਾਂ ਵਾਂਗ ਉਥੇ ਉੱਚੀ-ਉੱਚੀ ਬੋਲਣਾ ਸੀ! ਐਵੇਂ ਮਰੀਜ਼ਾਂ ਨੂੰ ਤੰਗ ਕਰਨਾ ਸੀ! ਪਛੜੇ ਲੋਕ ਜੋ ਹੋਏ!
{{gap}}ਸ਼ਾਮੀਂ ਮੈਂ ਬਹੁਤ ਕਿਹਾ ਕਿ ਹੁਣ ਤੁਸੀਂ ਪਿੰਡ ਚਲੇ ਜਾਓ, ਬੇਬੇ ਦੀ ਸੰਭਾਲ ਹੁਣ ਹਸਪਤਾਲ ਦੇ ਜ਼ਿੰਮੇ ਹੈ। ਜੇ ਕੋਈ ਲੋੜ ਹੋਈ ਤਾਂ ਮੈਂ ਟੈਲੀਫੋਨ ਕਰਕੇ ਬੁਲਾ ਲਵਾਂਗਾ। ਬਾਕੀ ਮੈਂ ਸਵੇਰੇ-ਸ਼ਾਮ ਗੇੜਾ ਮਾਰਦਾ ਰਹਾਂਗਾ।<noinclude>{{center|49/ਪਾਕਿਸਤਾਨੀ
}}</noinclude>
ihlyrmcai5h7p43p4hbd72a0rnba885
ਪੰਨਾ:ਪਾਕਿਸਤਾਨੀ.pdf/58
250
49304
241760
129363
2026-10-24T00:29:42Z
Harchand Bhinder
2624
/* ਤਸਦੀਕ */
241760
proofread-page
text/x-wiki
<noinclude><pagequality level="4" user="Harchand Bhinder" /></noinclude>{{gap}}"ਲੋਕਾਂ ਨੂੰ ਵੀ ਮੂੰਹ ਦਖੋਣੈ, ਭਾਈ!... ਬੇਬੇ ਨੂੰ ਐਂ ਸਿੱਟ ਕੇ ਕਿਮੇਂ ਚਲੇ ਜਾਈਏ...! ਭਾਬੀ ਨੇ ਹਸਪਤਾਲ ਵਿੱਚ ਹੀ ਰੌਲਾ ਪਾ ਲਿਆ। ਮੈਨੂੰ ਬੁਰਾ ਤਾਂ ਬਹੁਤ ਲੱਗਿਆ, ਪਰ ਚੁੱਪ ਕਰਨਾ ਪੈ ਗਿਆ। ਡੰਗਰਾਂ ਨਾਲ ਡੰਗਰ ਥੋੜ੍ਹਾ ਬਣੀਦਾ ਹੁੰਦੈ!
{{gap}}ਸਾਰੀ ਰਾਤ ਪਤੀ-ਪਤਨੀ ਨੇ ਔਖੇ ਹੋ ਕੇ ਕੱਟੀ। ਮੈਨੂੰ ਕੀ ਸੀ, ਮੈਂ ਘਰ ਵਾਪਿਸ ਆ ਗਿਆ। ਸਵੇਰੇ ਡਿਊਟੀ ਤੇ ਵੀ ਜਾਣਾ ਸੀ।
{{gap}}ਅਗਲੇ ਦਿਨ ਸਵੇਰੇ ਜਦੋਂ ਮੈਂ ਡਾਕਟਰ ਤੋਂ ਬੇਬੇ ਦੀ ਹਾਲਤ ਪੁੱਛਣ ਹਸਪਤਾਲ ਗਿਆ, ਤਾਂ ਅੱਗੋਂ ਬਾਪੂ ਨਾਲ ਪਿੰਡ ਦੇ ਦਸ-ਬਾਰਾਂ ਬੰਦੇ ਪਹੁੰਚੇ ਹੋਏ। ਮੈਨੂੰ ਗੁੱਸਾ ਆ ਗਿਆ, "ਪਤਾ ਨਈਂ ਇਹਨਾਂ ਲੋਕਾਂ ਨੂੰ ਹੋਰ ਕੋਈ ਕੰਮ ਈ ਨਈਂ! ਲੋਕ ਕੀ ਸੋਚਦੇ ਹੋਣਗੇ ਕਿ ਇੰਨੇ ਵੱਡੇ ਅਫਸਰ ਦਾ ਪਰਿਵਾਰ ਇਹੋ ਜਿਹਾ!"
{{gap}}ਬਾਪੂ ਨੇ ਤਾਂ ਗੁੱਸੇ ਕਰਕੇ ਮੈਨੂੰ ਬੁਲਾਇਆ ਤੱਕ ਨਾ। ਮੈਨੂੰ ਕੀ ਸੀ!ਨਹੀਂ, ਤਾਂ ਨਾ ਸਹੀ!
{{gap}}ਸ਼ਾਮੀ, ਦਫਤਰ ਤੋਂ ਬਾਅਦ, ਮੈਂ ਘਰਵਾਲੀ ਨੂੰ ਲੈ ਕੇ ਫਿਰ ਹਸਪਤਾਲ ਚਲਾ ਗਿਆ।
{{gap}}ਅੱਗੋਂ ਘਰਦਿਆਂ ਨੇ ਉਥੇ ਮੇਲਾ ਲਾਇਆ ਹੋਇਆ। ਦੋਵੇਂ ਭੈਣਾਂ ਤੇ ਭਣਵੱਈਏ ਵੀ ਪਹੁੰਚੇ ਹੋਏ। ਜਾਂਦਿਆਂ ਹੀ ਸਾਰੇ ਮੇਰੇ ਖਹਿੜੇ ਪੈ ਗਏ। ਵਿੱਚੇ ਮੇਰੀ ਘਰਵਾਲੀ ਨੂੰ ਬੋਲਦੇ ਰਹੇ।
{{gap}}ਮੇਰੀ ਘਰਵਾਲੀ ਨੂੰ ਤਾਂ ਇਹ ਲੋਕ ਪਹਿਲਾਂ ਹੀ ਪਸੰਦ ਨਹੀਂ ਸਨ। ਪਰ ਵਿਚਾਰੀ ਮੇਰੇ ਕਰਕੇ ਸਹਿੰਦੀ ਰਹੀ!
{{gap}}ਮੈਂ ਵੱਡੀ ਭੈਣ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ।
{{gap}}"ਕਾਹਨੂੰ ਵੀਰ, ਬੇਬੇ ਤਾਂ ਓਦਰ ਕੇ ਈ ਮਰ ਜੂ!... ਨਾ ਤਾਂ ਇਹ ਕਿਸੇ ਨੂੰ ਮਿਲਣ ਦੰਦੇ ਨੇ, ਨਾ ਕੁਸ਼ ਦੱਸਦੇ ਨੇ, ਬਈ, ਕਿਮੇਂ ਐ...!"
{{gap}}ਜਦੋਂ ਮੇਰੀ ਬੱਸ ਹੋ ਗਈ ਤਾਂ ਮੈਂ ਡਾਕਟਰ ਨਾਲ ਗੱਲ ਕੀਤੀ।
{{gap}}"... ਜੇ ਲੈ ਕੇ ਜਾਣਾ ਹੈ ਤਾਂ ਆਪਣੀ ਜ਼ਿੰਮੇਵਾਰੀ ਤੇ ਲੈ ਕੇ ਜਾਇਓ...!" ਮੈਨੂੰ ਪਤਾ ਸੀ ਕਿ ਡਾਕਟਰ ਦਾ ਇਹੋ ਜਵਾਬ ਹੋਣਾ ਸੀ।
{{gap}}ਛੁੱਟੀ ਦਿਲਵਾ ਕੇ ਮੇਰੀ ਜਾਨ ਨੂੰ ਆਰਾਮ ਮਿਲਿਆ। ਜੋ ਵੀ ਸੀ, ਮੈਂ ਆਪਣਾ ਫਰਜ਼ ਪੂਰਾ ਕਰ ਦਿੱਤਾ ਸੀ! ਅੱਜ-ਕੱਲ੍ਹ ਕੌਣ ਪੁੱਛਦਾ ਹੈ ਕਿਸੇ ਨੂੰ!
{{gap}}ਮੈਂ ਜਾਂਦੀ ਵਾਰੀ ਬੇਬੇ ਨੂੰ ਮਜ਼ਾਕ ਵਿੱਚ ਕਿਹਾ, "ਐਥੇ ਇਲਾਜ ਕਰਵਾ ਕੇ, ਬੇਬੇ, ਤੇਰੀ ਦਸ ਸਾਲ ਉਮਰ ਹੋਰ ਵਧਗੀ!"
{{gap}}"ਵੇ, ਕਿੱਥੇ! ਤੈਂ ਤਾਂ ਮੇਰੀ ਉਮਰ ਦਸ ਸਾਲ ਹੋਰ ਘਟਾ ’ਤੀ, ਸਗੋਂ! ਐਥੇ ਤਾਂ, ਨਾ ਕੋਈ ਬੋਲੇ, ਨਾ ਬੋਲਣ ਦੇਵੇ... ਨਾ ਕਿਸੇ ਨੂੰ ਮਿਲਣ ਦੇਣ!... ਰੋਟੀ, ਉਹ ਨਾ ਚੱਜ ਦੀ... ਟੱਬਰ ਤੋਂ ਬਿਨਾਂ ਰੋਟੀ ਕਿੱਥੇ ਸਵਾਦ ਲੱਗਦੀ ਐ!... ਫੇਰ, ਮਿੰਟ ਕੁ ਮਗਰੋਂ<noinclude>{{center|50/ਪਾਕਿਸਤਾਨੀ
}}</noinclude>
2zk0o4bra27jhfls0yhjd0zjpdzsyvc
ਪੰਨਾ:ਪਾਕਿਸਤਾਨੀ.pdf/59
250
49305
241761
129364
2026-10-24T00:29:51Z
Harchand Bhinder
2624
/* ਤਸਦੀਕ */
241761
proofread-page
text/x-wiki
<noinclude><pagequality level="4" user="Harchand Bhinder" /></noinclude>ਕਦੇ ਖੂਨ ਕੱਢ ਲੈਣ, ਕਦੇ ਪਾ ਦੇਣ... ਜਮ੍ਹੀਂ ਡੰਗਰਾਂ ਮਾਂਗ' ਲਾਜ ਕਰਦੇ ਨੇ! ਐਦੋਂ ਤਾਂ ਆਪਣਾ ਪਿੰਡ ਆਲਾ ਡਾਕਟਰ ਬਧੀਐ...!"
{{gap}}ਮੈਨੂੰ ਗੁੱਸਾ ਆ ਗਿਆ, "ਪਰ ਜੇ ਪਿੰਡ ਕੁਸ਼ ਹੋ ਗਿਆ ਤਾਂ, ਮੈਨੂੰ..."
{{gap}}"... ਜੇ ਮਰ ਵੀ ਗੀ ਤਾਂ ਟੱਬਰ ’ਚ ਤਾਂ ਮਰੂੰ, ਏਸ ਬੁੱਚੜਖਾਨੇ ਨਾਲੋਂ ਤਾਂ ਚੰਗੈ!"<noinclude>{{center|51/ਪਾਕਿਸਤਾਨੀ
}}</noinclude>
pi1tpl7m32dsqcuyqerhfcdsjtjeo6y
ਪੰਨਾ:ਪਾਕਿਸਤਾਨੀ.pdf/60
250
49306
241762
129365
2026-10-24T00:30:15Z
Harchand Bhinder
2624
/* ਤਸਦੀਕ */
241762
proofread-page
text/x-wiki
<noinclude><pagequality level="4" user="Harchand Bhinder" /></noinclude>{{dhr|3em}}
{{center|{{x-larger|'''ਰਿਕਸ਼ੇਵਾਲਾ'''
}}
}}
{{gap}}ਮੈਂ ਧਿਆਨ ਨਾਲ ਵੇਖਿਆ, ਉਹੋ ਹੀ ਸੀ।
{{gap}}ਕੁਦਰਤੀ ਗੱਲ ਹੈ ਕਿ ਜਦੋਂ ਵੀ ਮੈਂ ਬਸ-ਅੱਡੇ ਤੋਂ ਬਾਹਰ ਨਿਕਲਦਾ ਸੀ ਤਾਂ ਹਮੇਸ਼ਾ ਮੈਨੂੰ ਉਹੋ ਹੀ ਮਿਲਦਾ ਸੀ......... ਜਾਂ, ਮਿਲਿਆ ਤਾਂ ਸ਼ਾਇਦ ਬਹੁਤੀ ਵਾਰ ਨਾ ਵੀ ਹੋਵੇ; ਕਈ ਵਾਰ, ਜੇ ਕੋਈ ਬੰਦਾ ਤੁਹਾਡੀਆਂ ਅੱਖਾਂ ਵਿੱਚ ਰੜਕਣ ਲੱਗ ਪਵੇ, ਤਾਂ ਉਹ ਦੇ ਤੁਹਾਨੂੰ ਤਿੰਨ-ਚਾਰ ਵਾਰ ਦਿਸਣ ਤੇ ਵੀ ਲੱਗਦਾ ਹੈ ਕਿ ਉਹ ਤੁਹਾਨੂੰ ਅਕਸਰ ਹੀ ਮਿਲ ਜਾਂਦਾ ਹੈ।
{{gap}}ਮੈਨੂੰ ਵੇਖਦਿਆਂ ਹੀ ਉਹ ਮੁਸਕਰਾਇਆ ਤੇ ਚੱਲਣ ਲਈ ਉਸਨੇ ਰਿਕਸ਼ੇ ਨੂੰ ਖਿੱਚਿਆ।
{{gap}}ਮੈਂ ਜਾਣਬੁਝ ਕੇ ਉਸਦੀ ਮੁਸਕਰਾਹਟ ਨੂੰ ਅਣਗੌਲਿਆਂ ਕਰਦਿਆਂ ਕਾਹਲੀ ਨਾਲ ਸੀਟ ਤੇ ਜਾ ਬੈਠਾ।
{{gap}}ਮੌਜ ਵਿੱਚ ਰਿਕਸ਼ੇ ਨੂੰ ਗੋਲ-ਚੱਕਰ ’ਚ ਘੁਮਾਉਂਦਿਆਂ ਜਦੋਂ ਮੈਂ ਉਸ ਨੂੰ ਪਹਿਲੀ ਵਾਰ ਵੇਖਿਆ ਸੀ ਤਾਂ ਮੇਰਾ ਧਿਆਨ ਨੇੜੇ ਪਏ ਕੂੜੇ ਦੇ ਢੇਰ ਤੇ ਪਿਆ ਸੀ, "ਬੱਸ, ਇਹੀ ਜ਼ਿੰਦਗੀ ਐ ਇਹਨਾਂ ਦੀ-ਕੀੜਿਆਂ ਵਾਂਗ ਪੈਦਾ ਹੋਣਾ ਤੇ ਇਸੇ ਤਰ੍ਹਾਂ ਈ ਮਰ ਜਾਣਾ!"
{{gap}}ਮੈਂ ਅਜਿਹੀ ਜ਼ਿੰਦਗੀ ਨਹੀਂ ਸੀ ਜਿਉਣਾ ਚਾਹੁੰਦਾ।
{{gap}}ਮਲੇਰਕੋਟਲੇ ਦੇ ਲੋਕ ਮੈਨੂੰ ਇਸੇ ਲਈ ਨਹੀਂ ਸੀ ਪਸੰਦ। "ਪਤਾ ਨਹੀਂ ਇਹ ਅਗਾਂਹ ਵਧਣ ਦੀ ਕੋਸ਼ਿਸ਼ ਕਿਉਂ ਨਹੀਂ ਕਰਦੇ?" ਜਦੋਂ ਵੀ ਮੈਂ ਇਥੋਂ ਦੇ ਨੌਜਵਾਨਾਂ ਬਾਰੇ ਸੋਚਦਾ ਤਾਂ ਮੈਨੂੰ ਲੱਗਦਾ, "ਇਹ ਮੇਰੇ ਮੈਨੇਜਰ ਦਾ ਮੁਕਾਬਲਾ ਕਿਵੇਂ ਕਰ ਸਕਦੇ ਨੇ?"
{{gap}}ਮੈਂ ਆਪਣੀ ਕੰਪਨੀ ਦੇ ਮੈਨੇਜਰ ਵਰਗਾ ਬਣਨਾ ਚਾਹੁੰਦਾ ਸੀ-ਬਰਾਂਡਡ ਸੂਟ ਤੇ ਗੱਡੀਆਂ ਦੇ ਨਿਵੇਕਲੇ ਮਾਡਲ ਮੈਨੂੰ ਬੇਚੈਨ ਕਰ ਦਿੰਦੇ ਸਨ।
{{gap}}ਮੇਰੀ ਐਮ. ਬੀ. ਏ. ਕਿਸੇ ਨਾਮੀ ਇੰਸਟੀਚਿਉਟ ਤੋਂ ਨਹੀਂ ਹੋ ਸਕੀ। "ਅਸੀਂ 'ਉਹਨਾਂ' ਲੋਕਾਂ ਦਾ ਮੁਕਾਬਲਾ ਕਿਵੇਂ ਕਰ ਸਕਦੇ ਆਂ? ........ ਕਾਸ਼! ਜੇ ਮੈਂ ਪੈਦਾ ਈ ਚੰਡੀਗੜ੍ਹ ਵਰਗੇ ਸ਼ਹਿਰ 'ਚ ਹੋਇਆ ਹੁੰਦਾ!" ਇਸੇ ਕਰਕੇ ਨੌਕਰੀ ਲਈ ਮੈਂ ਚੰਡੀਗੜ੍ਹ ਚੁਣਿਆ ਸੀ।
{{gap}}ਹੁਣ ਮੈਂ ਮਾਰਕਿਟਿੰਗ 'ਚ ਦਿਨ-ਰਾਤ ਇੱਕ ਕੀਤਾ ਹੋਇਆ ਸੀ। "ਜਦੋਂ ਕੰਪਨੀ ਮਾਰਕਿਟਿੰਗ ਦੇ ਨਤੀਜੇ ਦੇਖੂਗੀ, ਤਾਂ ਆਪਣੇ-ਆਪ ਤਰੱਕੀ ਦੇਊਗੀ।"
{{gap}}ਤਰੱਕੀ ਤੋਂ ਬਾਅਦ ਮੇਰਾ ਇਰਾਦਾ ਤਕਨੀਕੀ ਡਿਪਲੋਮਾ ਕਰ ਲੈਣ ਦਾ ਸੀ, ਤੇ<noinclude>{{center|52/ਪਾਕਿਸਤਾਨੀ
}}</noinclude>
le7rph6z8mqobrciu36uy0l5k7x1km6
ਪੰਨਾ:ਪਾਕਿਸਤਾਨੀ.pdf/61
250
49307
241763
129366
2026-10-24T00:30:39Z
Harchand Bhinder
2624
/* ਤਸਦੀਕ */
241763
proofread-page
text/x-wiki
<noinclude><pagequality level="4" user="Harchand Bhinder" /></noinclude>ਫਿਰ ਕਿਸੇ ਚੰਗੀ ਕੰਪਨੀ 'ਚ ਜਾਣ ਦਾ, ਫੇਰ ਆਪਣਾ ਕਾਰੋਬਾਰ, ਤੇ ਫੇਰ....... ਤੇ ਫਿਰ ......," ਮੈਨੂੰ ਚੰਗਾ ਲੱਗਦਾ ਸੀ ਅੱਗੇ ਹੀ ਅੱਗੇ ਵਧਦੇ ਰਹਿਣਾ, ਤੇ ਇੱਕ ਮਿੰਟ ਦੀ ਵੀ ਵਿਹਲ ਨਾ ਹੋਣਾ।....
{{gap}}ਉਸ ਦਿਨ ਮੈਂ ਇਹਨੂੰ ਲੰਘੇ ਜਾਂਦੇ ਨੂੰ ਹੱਥ ਦਿੱਤਾ ਤਾਂ ਇਹਨੇ ਬਿਨਾਂ ਰੁਕੇ ਹੀ ਜਵਾਬ ਦੇ ਦਿੱਤਾ, "ਨਹੀਂ ਜਾਣਾ।"
{{gap}}"ਤੀਹ ਲੈ ਲੀਂ" ਕੋਈ ਹੋਰ ਰਿਕਸ਼ਾ ਨਾ ਮਿਲਣ ਕਰਕੇ ਮੈਂ ਵੱਧ ਪੈਸਿਆਂ ਦਾ ਲਾਲਚ ਦਿੱਤਾ।
{{gap}}ਪਰ ਨਾਂਹ ਵਿੱਚ ਹੱਥ ਮਾਰਦਿਆਂ ਇਹ ਤੇਜ਼ੀ ਨਾਲ ਲੰਘ ਗਿਆ।
{{gap}}ਮੈਨੂੰ ਘਰ ਤੁਰਕੇ ਜਾਣਾ ਪਿਆ।
{{gap}}"ਥੋਡੀ ਜੇਬ ਵਿੱਚ ਪੈਸੇ ਹੋਣ, ਤੇ ਤੁਸੀਂ ਘਰ ਤੱਕ ਰਿਕਸ਼ਾ ਵੀ ਨਾ ਕਰਵਾ ਸਕੋ!!"
{{gap}}ਉਸ ਦਿਨ ਤੋਂ ਇਹ ਮੇਰੀਆਂ ਅੱਖਾਂ ਵਿੱਚ ਰੜਕ ਰਿਹਾ ਸੀ। "ਆਖਿਰ, ਅਜਿਹਾ ਕੀ ਕੰਮ ਸੀ ਇਹਨੂੰ! ਕਿਸੇ ਰਿਸ਼ਤੇਦਾਰ ਦੇ ਜਾਣਾ ਹੋਉਗਾ, ਜਾਂ ਕੋਈ ਹੋਰ ਘਰੇਲੂ ਕੰਮ ਕਰਨਾ ਹੋਊਗਾ, ਤੇ ਜਾਂ ਫਿਰ ਨਮਾਜ਼ ਦਾ ਸਮਾਂ.......?" ਜੋ ਵੀ ਸੀ, ਮੈਨੂੰ ਕਿਸੇ ਛੋਟੇ ਬੰਦੇ ਕੋਲੋਂ ਇਸ ਤਰ੍ਹਾਂ ਦੇ ਜਵਾਬ ਦੀ ਆਦਤ ਨਹੀਂ ਸੀ।
{{gap}}ਅੱਜ ਵੀ ਮੈਨੂੰ ਇਹੋ ਹੀ ਇਕੱਲਾ ਮਿਲਿਆ ਸੀ। ਨਹੀਂ ਤਾਂ, ਮੈਂ ਇਹਦੇ ਨਾਲੋਂ ਦੂਜੇ ਰਿਕਸ਼ੇ ਵਾਲੇ ਨੂੰ ਵੱਧ ਪੈਸੇ ਦੇਣਾ ਪਸੰਦ ਕਰਦਾ।
{{gap}}...ਤੇ ਮੈਂ ਇਹਦੇ ਰਿਕਸ਼ੇ ਤੇ ਬੈਠਾ ਸੋਚ ਰਿਹਾ ਸੀ ਕਿ ਇਹਨੂੰ ਇਹਦੀ ਔਕਾਤ ਕਿਵੇਂ ਯਾਦ ਕਰਵਾਈ ਜਾਵੇ।
{{gap}}ਘਰ ਦੇ ਗੇਟ ਅੱਗੇ ਉੱਤਰਕੇ ਮੈਂ ਉਸਦੇ ਅੱਗੇ ਇੱਕ ਸੌ ਦਾ ਨੋਟ ਕਰ ਦਿੱਤਾ।
{{gap}}ਉਸ ਨਾਲ ਪੱਚੀ ਰੁਪਏ ਕੀਤੇ ਸਨ।
{{gap}}ਮੈਨੂੰ ਪਤਾ ਸੀ ਕਿ ਉਸ ਕੋਲ ਨਾ ਤਾਂ ਸੌ ਦੇ ਖੁੱਲ੍ਹੇ ਹੋਣੇ ਸਨ ਅਤੇ ਨਾ ਹੀ ਉਸ ਸਮੇਂ ਕਿਤੋਂ ਮਿਲਣੇ ਸਨ। ਫਿਰ ਜਦੋਂ ਉਸ ਨੇ ਰੌਲਾ ਪਾਉਣਾ ਸੀ ਤਾਂ ਮੈਂ ਬਟੂਏ ਚੋਂ ਵੀਹ ਦੇ ਦੋ ਨੋਟ ਕੱਢ ਕੇ, ਚਾਲੀ ਰੁਪਏ ਉਹਦੇ ਮੂੰਹ ਤੇ ਮਾਰਨੇ ਸਨ, ‘‘ਚੱਕ, ਤੇ ਭੱਜ ਜਾ! ਬਹੁਤੀ ਬਕਵਾਸ ਕਰਨ ਦੀ ਲੋੜ ਨੀ!"
{{gap}}"ਖੁੱਲੇ ਦੇ ਦਿਉ!"
{{gap}}ਮੈਂ ਇੱਕ ਵੀਹ ਦਾ ਨੋਟ ਕੱਢ ਲਿਆ, "ਹੋਰ ਤਾਂ ਖੁੱਲ੍ਹੇ ਹੈ ਨੀ!"
{{gap}}ਉਹਨੇ ਦੋਹਾਂ ਨੋਟਾਂ ਵੱਲ ਵੇਖਿਆ। ਮੈਂ ਲੜਨ ਲਈ ਤਿਆਰ ਸੀ।
{{gap}}ਉਸ ਨੇ ਵੀਹ ਦਾ ਨੋਟ ਫੜ ਲਿਆ, "ਚਲੋ, ਕੋਈ ਨੀ! ਫੇਰ ਆ ਜਾਣਗੇ ਕਦੇ", ਕਹਿੰਦਿਆਂ ਉਹਨੇ ਰਿਕਸ਼ਾ ਮੋੜ ਲਿਆ।
{{gap}}ਮੈਂ ਉਸ ਨੂੰ ਜਵਾਬ ਦੇਣ ਲਈ ਦਿਮਾਗ਼ ਤੇ ਜ਼ੋਰ ਪਾਉਂਦਾ ਰਿਹਾ।
{{gap}}ਉਹ ਮੇਰੇ ਮੁਹੱਲੇ ਤੋਂ ਸੜਕ ਵਾਲਾ ਮੋੜ ਮੁੜ ਗਿਆ।<noinclude>
{{center|53/ਪਾਕਿਸਤਾਨੀ
}}</noinclude>
96aa71wwxbe0tk047lp8hw6zuwkwc26
ਪੰਨਾ:ਪਾਕਿਸਤਾਨੀ.pdf/62
250
49308
241764
129374
2026-10-24T00:31:00Z
Harchand Bhinder
2624
/* ਤਸਦੀਕ */
241764
proofread-page
text/x-wiki
<noinclude><pagequality level="4" user="Harchand Bhinder" /></noinclude>{{dhr|3em}}
{{center|{{x-larger|'''ਚੰਡੀਗੜ੍ਹੀਅਨ'''}}}}
{{gap}}"ਸਰ! ਸਾਰਾ ਕੁਸ਼ ਤਿਆਰ ਪਿਐ! ਬਸ, ਡਰੈਸਾਂ ਦੀ ਈ ਘਾਟ ਐ!" ਅਨੀਤਾ ਮੈਡਮ ਨੇ ਪ੍ਰਿੰਸੀਪਲ ਦੇ ਕਮਰੇ ਅੰਦਰ ਦਾਖ਼ਲ ਹੁੰਦਿਆਂ ਹੀ ਕਿਹਾ।
{{gap}}ਉਸਦਾ ਚਿਹਰਾ ਵੇਖ ਕੇ ਪ੍ਰਿੰਸੀਪਲ ਦਾ ਦਿਲ ਬੈਠ ਗਿਆ।"ਤੁਸੀਂ ਤਿਆਰੀ ਕਰਾਓ, ਜਾ ਕੇ। ਮੈਂ ਦੇਖਦਾਂ", ਪ੍ਰਿੰਸੀਪਲ ਨੇ ਜਿਵੇਂ ਉਸਨੂੰ ਟਾਲਿਆ ਹੋਵੇ।
{{gap}}ਅਨੀਤਾ ਨੇ ਇੱਕ ਪਲ ਲਈ ਪ੍ਰਿੰਸੀਪਲ ਦੇ ਚਿਹਰੇ ਵੱਲ ਵੇਖਿਆ। ਕੁਝ ਦੇਰ ਸੋਚਿਆ। ਫਿਰ ਕਮਰੇ 'ਚੋਂ ਬਾਹਰ ਚਲੀ ਗਈ।
{{gap}}"ਤਿਆਰੀ ਤਾਂ, ਦੱਸ, ਹੁਣ ਸਾਰੀ ਹੋ ਚੁੱਕੀ ਐ, ਡਰੈੱਸਾਂ ਹੈ ਨੀ!........ ਤੇ ਸਰ ਕਹੀ ਜਾਂਦੇ ਨੇ ‘ਤਿਆਰੀ ਕਰਾਓ, ਤਿਆਰੀ ਕਰਾਓ!!" ਅਨੀਤਾ ਨੇ ਕਮਰੇ 'ਚੋਂ ਭਰ ਕੇ ਲਿਆਂਦਾ ਮਨ ਜਰਨੈਲ ਸਿੰਘ ਅੱਗੇ ਹੌਲਾ ਕੀਤਾ। ਉਹ ਪਹਿਲਾ ਵਿਅਕਤੀ ਸੀ, ਜੋ ਉਸਨੂੰ ਪ੍ਰਿੰਸੀਪਲ ਦੇ ਕਮਰੇ 'ਚੋਂ ਬਾਹਰ ਨਿਕਲਦਿਆਂ ਮਿਲਿਆ ਸੀ।
{{gap}}"ਸਰ! ਦੋ ਘੰਟੇ ਹੋ ਗੇ ਜੀ........!!" ਇਸ ਵਾਰ ਭਾਵਨਾ ਮੈਡਮ ਨੇ ਪ੍ਰਿੰਸੀਪਲ ਦੇ ਕਮਰੇ 'ਚ ਹੱਲਾ ਬੋਲਿਆ।
{{gap}}ਪ੍ਰਿੰਸੀਪਲ ਦੇ ਹੱਥਾਂ ਵਿੱਚੋਂ ਜਿਵੇਂ ਜਾਨ ਮੁੱਕ ਗਈ ਹੋਵੇ। ਟੈਲੀਫੋਨ ਦਾ ਫੜਿਆ ਰਿਸੀਵਰ ਹੇਠਾਂ ਰੱਖਦਿਆਂ ਉਸਨੇ ਫਿਰ ਕਿਹਾ, "ਚਲੋ, ਮੈਂ ਦੇਖਦਾਂ......!"
{{gap}}ਭਾਵਨਾ ਪ੍ਰਿੰਸੀਪਲ ਦੇ ਕਮਰੇ 'ਚੋਂ ਮੁਸਕੜੀਏਂ ਹੱਸਦੀ ਹੋਈ ਬਾਹਰ ਨਿਕਲੀ ਤੇ ਗਿਟਮਿਟ ਕਰਦੇ ਬਾਕੀ ਅਧਿਆਪਕਾਂ ਦੇ ਟੋਲੇ 'ਚ ਸ਼ਾਮਿਲ ਹੋ ਗਈ।
{{gap}}"ਹੁਣ ਏਹਨੂੰ ਆਊ ਸਵਾਦ, ਜਦ ਕੱਲ੍ਹ ਨੂੰ ਮਿੱਟੀ ਪਲੀਤ ਹੋਊ ਸਾਰਿਆਂ ਸਾਹਮਣੇ!........ ਸਾਰੇ ਫੰਕਸ਼ਨ ਦਾ ਸੱਤਿਆਨਾਸ ਮਾਰਿਆ ਗਿਆ........!" ਜਰਨੈਲ ਸਿੰਘ ਦੀ ਆਵਾਜ਼ ਟੋਲੇ ਦਰਮਿਆਨ ਸਾਫ ਸੁਣਾਈ ਦੇ ਰਹੀ ਸੀ।
{{gap}}"ਹੁਣ ਤੱਕ ਨਹੀਂ ਪਹੁੰਚੀ ਮੈਡਮ!" ਭਾਵਨਾ ਨੇ ਇੱਕ ਵਾਰ ਫਿਰ ਗੁੱਸਾ ਕੱਢਿਆ।
{{gap}}"ਸਜ-ਧਜ ਕੇ ਤਾਂ ਐਵੇਂ ਗਈ ਐ, ਜਿਵੇਂ ਅੱਜ ਮੰਗਣਾ ਹੋਵੇ ਉਹਦਾ!" ਕਿਸੇ ਮਰਦ ਅਧਿਆਪਕ ਨੇ ਵੀ ਵਹਿੰਦੀ ਗੰਗਾ 'ਚ ਹੱਥ ਧੋਤਾ।
{{gap}}"ਮੇਕਅੱਪ ਤੇ ਸੂਟ ਤਾਂ ਦੀਪਿਕਾ ਦਾ ਅੱਜ ਟੌਪ ਸੀ, ਬਈ, ਪੂਰਾ!......." ਦੂਜੇ ਮਰਦ ਅਧਿਆਪਕ ਨੇ ਵੀ ਕਿਹਾ।
{{gap}}ਜਦੋਂ ਔਰਤਾਂ ਨੇ ਟੇਢੀਆਂ ਨਜ਼ਰਾਂ ਨਾਲ ਉਸ ਵੱਲ ਤੱਕਿਆ ਤਾਂ ਉਸਨੇ ਹੋਰ ਸ਼ਬਦ ਜੋੜੇ, "........... ਉਸ ਤੇ ਸਕੂਲ 'ਚੋਂ ਬਾਹਰ ਜਾਂਦਿਆਂ ਮੇਰੀ ਅਚਾਨਕ ਨਜ਼ਰ ਪਈ ਸੀ!........ ਮੈਂ ਤਾਂ ਸਮਝਿਆ ਕੋਈ ਨਵੀਂ ਮੈਡਮ ਆਈ ਐ!........."<noinclude>{{center|54/ਪਾਕਿਸਤਾਨੀ}}</noinclude>
mvvjettkoe3m7v0e5wotea13txfxtgp
ਪੰਨਾ:ਪਾਕਿਸਤਾਨੀ.pdf/63
250
49309
241765
129375
2026-10-24T00:31:25Z
Harchand Bhinder
2624
/* ਤਸਦੀਕ */
241765
proofread-page
text/x-wiki
<noinclude><pagequality level="4" user="Harchand Bhinder" /></noinclude>{{gap}}ਪ੍ਰਿੰਸੀਪਲ ਨੇ ਵੀ ਇੱਕੋ ਰਟ ਲਾਈ ਹੋਈ ਐ ਅੱਜ ਕੱਲ-ਦੀਪਿਕਾ, ਦੀਪਿਕਾ!" ਨੱਕ ਵੱਟਦਿਆਂ ਭਾਵਨਾ ਬੋਲੀ।
{{gap}}"ਸਰ ਨੇ ਤਾਂ ਜਮ੍ਹੀੰ ਸ਼ਰਮ ਲਾਹ ਰੱਖੀ ਐ!......", ਅਨੀਤਾ ਬੋਲੀ।
{{gap}}"ਹੋਰ!! ਪਹਿਲਾਂ ‘ਮੈਡਮ' ਸਕੂਲ 'ਚ ਹੁੰਦੇ ਸੀ ਤਾਂ ਸਰ ਨੂੰ ਫੇਰ ਵੀ ਡਰ ਸੀ! ਜਦੋਂ ਦੀ ਉਹਨਾਂ ਦੀ ਜਾੱਬ ਲੱਗੀ ਐ, ਇਹਨਾਂ ਨੂੰ ਕਿਸੇ ਦਾ ਡਰ ਈ ਨਹੀਂ ਰਿਹਾ।" ਇੱਕ ਹੋਰ ਅਧਿਆਪਕਾ ਬੋਲੀ।
{{gap}}ਕੁਝ ਸਮਾਂ ਪਹਿਲਾਂ ਹੀ ਪ੍ਰਿੰਸੀਪਲ ਦੀ ਪਤਨੀ ਦੀ ਸਰਕਾਰੀ ਨੌਕਰੀ ਲੱਗੀ ਸੀ। ਪਹਿਲਾਂ ਉਹ ਵੀ ਇਸੇ ਪ੍ਰਾਈਵੇਟ ਸਕੂਲ ਵਿੱਚ ਪੜ੍ਹਾਉਂਦੀ ਸੀ।
{{gap}}ਜਦੋਂ ਤੋਂ ਉਸਦੀ ਪਤਨੀ ਸਕੂਲ ਛੱਡ ਕੇ ਗਈ ਸੀ, ਪ੍ਰਿੰਸੀਪਲ ਦਾ ਦੀਪਿਕਾ ਨਾਲ ਵਾਹ-ਵਾਸਤਾ ਵੱਧ ਗਿਆ ਸੀ। ਕਿਸੇ ਫੰਕਸ਼ਨ ਦੀ ਤਿਆਰੀ ਹੁੰਦੀ ਤਾਂ ਦੀਪਿਕਾ ਨੂੰ ਪਹਿਲ ਦੇ ਆਧਾਰ ਤੇ ਬੁਲਾਇਆ ਜਾਂਦਾ। ਜੇ ਕੋਈ ਜ਼ਰੂਰੀ ਪੱਤਰ ਤਿਆਰ ਕਰਨਾ ਹੁੰਦਾ ਤਾਂ ਉਹ ਚਪੜਾਸੀ ਨੂੰ ਆਖਦਾ, "ਦੀਪਿਕਾ ਨੂੰ ਬੁਲਾ ਕੇ ਲਿਆਈਂ....... ਸਲਾਹ ਕਰਨੀ ਐ।"
{{gap}}ਇਸੇ ਤਰ੍ਹਾਂ ਗੱਲਾਂ-ਗੱਲਾਂ 'ਚ ਜਦੋਂ ਤੋਂ ਪ੍ਰਿੰਸੀਪਲ ਨੇ ਦੀਪਿਕਾ ਨੂੰ ਦੱਸਿਆ ਸੀ ਕਿ ਉਸਨੇ ਐਮ. ਏ. ਚੰਡੀਗੜ੍ਹ ਤੋਂ ਕੀਤੀ ਸੀ, ਉਦੋਂ ਤੋਂ ਦੀਪਿਕਾ ਦੀ ਉਸ ਵਿੱਚ ਦਿਲਚਸਪੀ ਵਧ ਗਈ ਸੀ।
{{gap}}"ਤੰਨੇ ਕਿੰਨੀ ਬਾਰ ਕਿਹਾ ਮੈਂ ਕਿ ਐਸਾ ਮੱਤ ਕਰ .......!" ਹਰ ਵਾਰ ਜਦੋਂ ਵੀ ਪ੍ਰਿੰਸੀਪਲ ਉਸਦੇ ਇਲਾਕੇ ਦੀ ਬੋਲੀ ਦੀ ਨਕਲ ਉਤਾਰਦਾ ਤਾਂ ਉਹ ਹੱਸ ਦਿੰਦੀ।
{{gap}}ਕੋਈ ਵੀ ਮਾਮਲਾ ਪੇਸ਼ ਆਉਣ ਤੇ ਦੰਦ ਕਰੀਚ ਕੇ ਅੱਖਾਂ ਝਪਕਾਉਣਾ-ਆਪਣੀ ਇਸ ਆਦਤ ਨਾਲ ਉਹ ਇਹ ਵਿਖਾਉਣ ਦੀ ਕੋਸ਼ਿਸ ਕਰਦੀ ਸੀ ਕਿ ਹਰੇਕ ਗੱਲ ਨੂੰ ਉਹ ਗਹਿਰਾ ਉਤਰਕੇ ਸੋਚਦੀ ਸੀ।
{{gap}}ਅੱਜ-ਕੱਲ੍ਹ ਹੇਅਰਬੈਂਡ ਨਾਲ ਪਿੱਛੇ ਵੱਲ ਨੂੰ ਸੈੱਟ ਕੀਤੇ ਉਸਦੇ ਵਾਲ ਹੋਰ ਆਕਰਸ਼ਕ ਨਜ਼ਰ ਆਉਣ ਲੱਗ ਪਏ ਸਨ।
{{gap}}ਦੀਪਿਕਾ ਦੇ ਪੀਰੀਅਡ ਘਟਦੇ-ਘਟਦੇ ਦੋ ਰਹਿ ਗਏ ਸਨ। ਬਾਕੀ ਅਧਿਆਪਕ ਨੌਂ-ਨੌਂ ਪੀਰੀਅਡ ਲਾਉਂਦਿਆਂ ਕੁੜਦੇ ਰਹਿੰਦੇ ਸਨ।
{{gap}}ਪਹਿਲਾਂ ਮਰਦ ਅਧਿਆਪਕ ਦੀਪਿਕਾ ਦੇ ਪੀਰੀਅਡ ਲੈਣ ਲਈ ਤਿਆਰ ਰਹਿੰਦੇ ਸਨ। ਜਦੋਂ ਦੀ ਪ੍ਰਿੰਸੀਪਲ ਨਾਲ ਉਸਦੀ ਨੇੜਤਾ ਵਧੀ ਸੀ, ਉਹਨਾਂ ਦਾ ‘ਦਿਆਲੂਪਣ' ਗਾਇਬ ਹੋ ਗਿਆ ਸੀ।
{{gap}}"ਆਪਣੇ-ਆਪ ਨੂੰ ਇਹ ਬੜੀ ਇੰਟਲੈਕਚੁਅਲ ਸਮਝਦੀ ਐ! ਟੂਰ ਤੇ ਬੱਚਿਆਂ ਨੂੰ ਐਮੇਂ ਅੱਗੇ ਹੋ-ਹੋ ਸਮਝਾ ਰਹੀ ਸੀ, ਜਿਮੇਂ ਟੂਰਿਜ਼ਮ ਦਾ ਕੋਰਸ ਕੀਤਾ ਹੋਵੇ......!" ਮਰਦ ਅਧਿਆਪਕਾਂ ਵਿੱਚ ਗੱਲਾਂ ਹੁੰਦੀਆਂ ਸਨ।<noinclude>{{center|55/ਪਾਕਿਸਤਾਨੀ}}</noinclude>
j6vjsnf8mwps5mgubghps3gxuzxrkkk
ਪੰਨਾ:ਪਾਕਿਸਤਾਨੀ.pdf/64
250
49310
241766
133764
2026-10-24T00:31:45Z
Harchand Bhinder
2624
/* ਤਸਦੀਕ */
241766
proofread-page
text/x-wiki
<noinclude><pagequality level="4" user="Harchand Bhinder" /></noinclude>{{gap}}"ਭਾਖੜਾ ਡੈਮ ਨੂੰ ਤਾਂ, ਯਾਰ, ਇਹ ਨੰਗਲ ਡੈਮ ਦੱਸੀ ਜਾਂਦੀ ਸੀ! ਮੈਂ ਤਾਂ ਪ੍ਰਿੰਸੀਪਲ ਦੇ ਮੂੰਹ ਨੂੰ ਚੁੱਪ ਕਰ ਗਿਆ, ਨਹੀਂ ਤਾਂ, ਮੈਂ ਨਿਆਣਿਆਂ ਸਾਹਮਣੇ ਈ ਨੰਬਰ ਡੌਨ ਕਰ ਦੇਣੇ ਸੀ ਇਹਦੇ!........"
{{gap}}"ਆਹੋ! ਉਹ ਵੀ ਤਾਂ ਇਹਨੂੰ ਨਾਲ-ਨਾਲ ਲਈ ਫਿਰਦਾ ਸੀ!"
{{gap}}"ਚੰਡੀਗੜ੍ਹ ਪਹੁੰਚ ਕੇ ਤਾਂ ਦੋਹਾਂ ਨੇ ਹੱਦ ਈ ਕਰ ’ਤੀ, ਆਪਦੀ ਈ ਜੋੜੀ ਬਣਾਈ ਫਿਰੀ ਗਏ! ਨਾ ਬੱਚਿਆਂ ਦੀ ਪਰਵਾਹ, ਨਾ ਸਟਾਫ਼ ਦੀ ਸ਼ਰਮ!!"
{{gap}}ਪ੍ਰਿੰਸੀਪਲ ਜਦੋਂ ਅਧਿਆਪਕਾਂ ਦੇ ਚਿਹਰਿਆਂ ਤੋਂ ਅਸੰਤੁਸ਼ਟੀ ਦੇ ਭਾਵ ਪੜ੍ਹਦਾ, ਤਾਂ ਉਹਨਾਂ ਨੂੰ ਦਿਲਾਸਾ ਦੇਣ ਦੀ ਕੋਸ਼ਿਸ਼ ਕਰਦਾ, "ਅਸਲ 'ਚ, ਦੀਪਿਕਾ ਉੱਤੇ ਮੈਂ ਦੂਜੇ ਕੰਮ ਬਹੁਤ ਪਾ ਰੱਖੇ ਨੇ। ਤਾਂ ਕਰਕੇ ਕਲਾਸਾਂ ਘਟਾ ਦਿੱਤੀਆਂ ਨੇ!"
{{gap}}‘‘ਪਰ, ਸਰ! ਹੋਰ ਟੀਚਰ ਵੀ ਤਾਂ ਫੰਕਸ਼ਨ ਦੀਆਂ ਤਿਆਰੀਆਂ ਕਰਾਉਂਦੇ ਨੇ, ਉਹ ਫੇਰ ਵੀ ਛੇ-ਛੇ, ਸੱਤ-ਸੱਤ ਪੀਰੀਅਡ ਲਾਉਂਦੇ ਨੇ! ਨਾਲੇ, ਹੋਰ ਕੰਮ ਵੀ ਕਰਦੇ ਨੇ!.........," ਜਰਨੈਲ ਸਿੰਘ ਸਾਰੇ ਸਟਾਫ ਸਾਹਮਣੇ ਹੀ ਗਰਮ ਹੋ ਜਾਂਦਾ।
{{gap}}"ਕਈ ਵਾਰ ਉਹ ਸਿੱਧਾ ਦੀਪਿਕਾ ਨੂੰ ਹੀ ਸੰਬੋਧਿਤ ਹੁੰਦਾ, ".......... ਤੂੰ ਭਾਮੇਂ ਦੋ ਪੀਰਡ ਵੀ ਨਾ ਲਾ, ਮੈਨੂੰ ਕੋਈ ਦੁੱਖ ਨੀ! ਪਰ ਇਹਦੇ ਨਾਲ ਬਾਕੀ ਸਟਾਫ ਦਾ ਮੌਗੱਲ ਡਾਊਨ ਹੁੰਦੈ!"
{{gap}}ਉਹਨੂੰ ਪ੍ਰਿੰਸੀਪਲ ਸਾਹਮਣੇ ਬੋਲਣ ਤੋਂ ਕੋਈ ਝਿਜਕ ਨਹੀਂ ਸੀ।ਉਹ ਸਰਕਾਰੀ ਸਕੂਲ ਤੋਂ ਰਿਟਾਇਰ ਹੋ ਕੇ ਆਇਆ ਸੀ, ਤੇ ਇਹ ਪ੍ਰਾਈਵੇਟ ਨੌਕਰੀ ਉਸ ਲਈ ਸਿਰਫ਼ ਵਿਅਸਤ ਰਹਿਣ ਦਾ ਇੱਕ ਜ਼ਰੀਆ ਸੀ।
{{gap}}"........ ਏਸ ਉਮਰ 'ਚ ਬੀ. ਪੀ. ਹਾਈ ਕਰਨ ਨਾਲ ਥੋਡੀ ਸੇਹਤ ਖਰਾਬ ਹੋ ਸਕਦੀ ਐ!" ਪ੍ਰਿੰਸੀਪਲ ਜਰਨੈਲ ਸਿੰਘ ਨੂੰ ਠੰਢਾ ਕਰਨ ਦੀ ਕੋਸ਼ਿਸ਼ ਕਰਦਾ।
{{gap}}ਜਰਨੈਲ ਸਿੰਘ ਕੁਝ ਸੋਚ ਕੇ ਚੁੱਪ ਕਰ ਜਾਂਦਾ।
{{gap}}ਬਾਕੀ ਸਟਾਫ ਜਰਨੈਲ ਸਿੰਘ ਦੀ ਪ੍ਰਤੀਨਿਧਤਾ ਵਿੱਚ ਓਟ ਮਹਿਸੂਸ ਕਰਦਾ ਸੀ।
{{gap}}ਜਦੋਂ ਪ੍ਰਿੰਸੀਪਲ ਕਮਰੇ 'ਚੋਂ ਬਾਹਰ ਨਿਕਲਿਆ ਤਾਂ ਅਧਿਆਪਕਾਂ ਵਿੱਚ ਖ਼ਾਮੋਸ਼ੀ ਛਾ ਗਈ। ਉਸਨੇ ਮੋਬਾਈਲ ਫੋਨ ਕੰਨ ਤੇ ਲਾਇਆ ਹੋਇਆ ਸੀ।
{{gap}}"ਪਰ ........?" ਉਸਦਾ ਚਿਹਰਾ ਲਾਲ-ਸੁਰਖ਼ ਹੁੰਦਾ ਜਾ ਰਿਹਾ ਸੀ।
{{gap}}ਸਾਰਿਆਂ ਨੇ ਉਤਸੁਕਤਾ ਭਰੀਆਂ ਨਜ਼ਰਾਂ ਨਾਲ ਉਸ ਵੱਲ ਵੇਖਿਆ।
{{gap}}ਪ੍ਰਿੰਸੀਪਲ ਨੇ ਮੋਬਾਈਲ ਬੰਦ ਕਰਕੇ ਜੇਬ ਵਿੱਚ ਪਾਇਆ ਤੇ ਅਧਿਆਪਕਾਂ ਨੂੰ ਬੋਲਿਆ, "ਚਲੀ ਗਈ! ਉਹ ਉਧਰੋਂ ਹੀ ਬਸ ਚੜ੍ਹ ਗਈ!......" ਉਸਨੇ ਸ਼ਬਦ ਬੜੇ ਔਖਿਆਂ ਇਕੱਠੇ ਕੀਤੇ ਸਨ।
{{gap}}‘‘ਪਰ, ਸਰ! ਡਰੈਸਾਂ........?" ਅਨੀਤਾ ਦੇ ਮੂੰਹੋਂ ਸੁਭਾਵਿਕ ਹੀ ਨਿਕਲ ਗਿਆ।
{{gap}}ਜਰਨੈਲ ਸਿੰਘ ਨੇ ਉਸਨੂੰ ਚੁੱਪ ਰਹਿਣ ਲਈ ਇਸ਼ਾਰਾ ਕੀਤਾ।{{nop}}<noinclude>{{center|56/ਪਾਕਿਸਤਾਨੀ
}}</noinclude>
oyj153cl86mjg6yjrmtwycvo7vfw5r5
ਪੰਨਾ:ਪਾਕਿਸਤਾਨੀ.pdf/65
250
49311
241767
133765
2026-10-24T00:32:02Z
Harchand Bhinder
2624
/* ਤਸਦੀਕ */
241767
proofread-page
text/x-wiki
<noinclude><pagequality level="4" user="Harchand Bhinder" /></noinclude>{{gap}}"ਪਰ ਗਈ ਕਿੱਥੇ? ........." ਅਨੀਤਾ ਦੇ ਮੂੰਹੋਂ ਸੁਭਾਵਿਕ ਹੀ ਨਿਕਲ ਗਿਆ।
{{gap}}‘‘ਚੰਡੀਗੜ੍ਹ"
{{gap}}"ਕੀਹਦੇ ਨਾਲ?"
{{gap}}"ਮੁੰਡਾ ਚੰਡੀਗੜ੍ਹ ਪੜ੍ਹਦਾ ਸੀ। ਉਹਦੇ ਨਾਲ ਚਲੀ ਗਈ........।" ਕਹਿ ਕੇ ਪ੍ਰਿੰਸੀਪਲ ਪਿਛਾਂਹ ਦਫਤਰ ਵੱਲ ਮੁੜ ਗਿਆ।{{nop}}<noinclude>{{center|57/ਪਾਕਿਸਤਾਨੀ
}}</noinclude>
a6odu9nh3nqmko53itbcr4xkpaogtjb
ਪੰਨਾ:ਪਾਕਿਸਤਾਨੀ.pdf/66
250
49312
241768
129412
2026-10-24T00:32:12Z
Harchand Bhinder
2624
/* ਤਸਦੀਕ */
241768
proofread-page
text/x-wiki
<noinclude><pagequality level="4" user="Harchand Bhinder" /></noinclude>{{dhr|3em}}
{{center|{{x-larger|'''ਟਿਪ'''
}}}}
{{gap}}ਐਡਵੋਕੇਟ ਰਮੇਸ਼ ਕੁਮਾਰ ਨੇ ਟੁੱਟਿਆ ਬੂਟ ਬੁੱਢੇ ਅੱਗੇ ਕਰਦਿਆਂ ਪੁੱਛਿਆ, ਕਿੰਨਾ ਕੁ ਟਾਇਮ ਲੱਗੂ?"
{{gap}}"ਬਸ ਜੀ, ਦੋ ਮਿੰਟ!"
{{gap}}ਉਸਦੇ ਕੰਬਦੇ ਹੱਥਾਂ ਨੂੰ ਵੇਖ ਕੇ ਰਮੇਸ਼ ਕੁਮਾਰ ਨੂੰ ਉਸਦੇ ‘ਦੋ ਮਿੰਟਾਂ' ਤੇ ਹਾਸੀ ਆ ਗਈ।
{{gap}}ਅਗਲੇ ਹੀ ਪਲ ਸਮਾਜਵਾਦ ਦੀਆਂ ਕਿਤਾਬਾਂ ’ਚ ਪੜ੍ਹੇ ਵਿਚਾਰ ਉਸ ਦੀਆਂ ਅੱਖਾਂ ਅੱਗੋਂ ਫਿਲਮ ਦੀ ਰੀਲ੍ਹ ਵਾਂਗ ਘੁੰਮ ਗਏ। "ਕਿੰਨੀ ਔਖੀ ਜ਼ਿੰਦਗੀ ਐ ਇਹਨਾਂ ਲੋਕਾਂ ਦੀ...।" ਤੇ ਉਸਨੇ ਮਨ ਹੀ ਮਨ ਸਿਸਟਮ ਨੂੰ ਕਈ ਗਾਲ੍ਹਾਂ ਕੱਢੀਆਂ।
{{gap}}ਬੁੱਢੇ ਦਾ ਇਕਹਿਰਾ ਸ਼ਰੀਰ ਸੜਕ ਕਿਨਾਰੇ ਵਿਛੀ ਬੋਰੀ ਤੇ ਜੰਮਿਆ ਹੋਇਆ ਸੀ। ਉਸਦੇ ਗੋਡਿਆਂ ਤੋਂ ਮੁੜ ਕੇ ਦੂਹਰੀਆਂ ਹੋਈਆਂ ਦੋਵੇਂ ਲੱਤਾਂ ਧਰਤੀ ਤੇ ਗੱਡੇ ਕਿੱਲਿਆਂ ਵਾਂਗ ਜਾਪਦੀਆਂ ਸਨ, ਜਿਨ੍ਹਾਂ ਵਿੱਚੋਂ ਕੁੱਬੀ ਪਿੱਠ ਵਾਲਾ ਉਸਦੇ ਸ਼ਰੀਰ ਦਾ ਉਪਰਲਾ ਹਿੱਸਾ ਅੱਗੇ ਵੱਲ ਝੁਕਿਆ ਹੋਇਆ ਸੀ। ਹੱਥਾਂ ਤੋਂ ਇਲਾਵਾ ਉਸਦੇ ਸ਼ਰੀਰ ਦਾ ਕੋਈ ਵੀ ਅੰਗ ਹਰਕਤ ਨਹੀਂ ਸੀ ਕਰ ਰਿਹਾ।
{{gap}}ਉਸਦੀ ਧੀਮੀ ਰਫਤਾਰ ਵੇਖ ਕੇ ਰਮੇਸ਼ ਕੁਮਾਰ ਨੇ ਪੱਕਿਆਂ ਕਰਨ ਲਈ ਇੱਕ ਵਾਰ ਫਿਰ ਪੁੱਛਣ ਦੇ ਲਹਿਜੇ 'ਚ ਕਿਹਾ, "ਮੈਨੂੰ ਲੱਗਦੈ, ਟਾਇਮ ਲੱਗੂ!"
{{gap}}"ਟੈਮ ਤਾਂ ਜੀ ਲੱਗੂਗਾ ਈ... ਬਹਿ-ਜੋ... ਤੁਸੀਂ।" ਬੁੱਢੇ ਨੇ ਨਾਲ ਵਿਛੀ ਬੋਰੀ ਵੱਲ ਇਸ਼ਾਰਾ ਕੀਤਾ, ਪਰ ਐਡਵੋਕੇਟ ਸਾਹਿਬ ਨੇ ਅਣਗੌਲਿਆਂ ਕਰ ਦਿੱਤਾ।
{{gap}}ਸਮਾਂ ਲੰਘਾਉਣ ਲਈ ਉਸਨੇ ਬੁੱਢੇ ਵੱਲ ਵੇਖਦਿਆਂ ਵਿਚਾਰਾਂ ਦੀ ਲੜੀ ਨੂੰ ਇੱਕ ਵਾਰ ਫਿਰ ਗੇੜਾ ਦਿੱਤਾ, "ਜ਼ਮਾਨਾ ਲੰਘ ਗਿਆ, ਇਹ ਬੁੜ੍ਹਾ ਉਵੇਂ ਦਾ ਉਵੇਂ ਈ ਐ.... ਨਾ ਮੁਰਝਾਇਆ, ਨਾ ਫਲਿਆ।" ਰਮੇਸ਼ ਕੁਮਾਰ ਨੂੰ ਕਚਹਿਰੀ 'ਚ ਆਪਣੇ ਸ਼ੁਰੂਆਤੀ ਦਿਨ ਯਾਦ ਆ ਗਏ।
{{gap}}ਉਦੋਂ ਉਸਨੇ ਆਪਣੇ ਉਸਤਾਦ ਵਕੀਲ ਅਧੀਨ ਕੰਮ ਕਰਨਾ ਸ਼ੁਰੂ ਕੀਤਾ ਸੀ। ਇਹ ਉਹ ਦਿਨ ਸਨ, ਜਦੋਂ ਉਹਨੂੰ ਕਚਹਿਰੀ ’ਚ ਧੱਕੇ ਖਾਂਦੇ ਲੋਕਾਂ ਤੇ ਤਰਸ ਆਉਂਦਾ ਸੀ। ਫਿਰ ਹੌਲੀ-ਹੌਲੀ ਉਸਨੂੰ ਆਦਤ ਹੋ ਗਈ ਸੀ। ਰਮੇਸ਼ ਕੁਮਾਰ, ਰਮੇਸ਼ ਤੋਂ ਐਡਵੋਕੇਟ ਰਮੇਸ਼ ਕੁਮਾਰ ਦੇ ਤੌਰ ਤੇ ਸਥਾਪਿਤ ਹੋ ਗਿਆ। ਹੁਣ ਉਸਦੇ ਗਾਹਕਾਂ ਵਿੱਚ ਜ਼ਿਲ੍ਹੇ ਦੇ ਧਨਾਢ ਤੇ ਸ਼ੋਹਰਤ ਵਾਲੇ ਲੋਕ ਸ਼ਾਮਿਲ ਸਨ-ਕਈ ਅਮੀਰ ਵਪਾਰੀ, ਕਈ ਗਰੁੱਪ 'ਏ' ਅਫ਼ਸਰ ਤੇ ਇਲਾਕੇ ਦੇ ਕਈ ਸਿਰਕੱਢ ਨੇਤਾ।... ਕਿੰਨਾ ਕੁੱਝ ਬਦਲ ਗਿਆ ਸੀ... ਕਚਹਿਰੀ ਦਾ ਗੇਟ ਨਵਾਂ ਬਣ ਗਿਆ ਸੀ... ਬਾਹਰ ਨਵੀਆਂ ਦੁਕਾਨਾਂ ਬਣ ਗਈਆਂ ਸਨ।<noinclude>
{{center|58/ਪਾਕਿਸਤਾਨੀ
}}</noinclude>
ltff18kw6thbf00mqv3wlmrumvmmgqn
ਪੰਨਾ:ਪਾਕਿਸਤਾਨੀ.pdf/67
250
49320
241769
133779
2026-10-24T00:32:26Z
Harchand Bhinder
2624
/* ਤਸਦੀਕ */
241769
proofread-page
text/x-wiki
<noinclude><pagequality level="4" user="Harchand Bhinder" /></noinclude>{{gap}}"...ਪਰ ਇਹ ਬੁੜ੍ਹਾ ਉਵੇਂ ਦਾ ਉਵੇਂ ਐ...!"
{{gap}}ਵਿਚਾਰਾਂ ਦੀ ਲੜੀ ਬੁੱਢੇ ਵੱਲ ਮੁੜ ਪਰਤਦਿਆਂ ਹੀ ਉਸਨੂੰ ਆਪਣੀ ਥਕਾਵਟ ਦਾ ਅਹਿਸਾਸ ਹੋਇਆ। ਅੱਜ ਫਿਰ ਉਹ ਰੋਜ਼ ਵਾਂਗ ਸਵੇਰ ਤੋਂ ਵਿਅਸਤ ਰਿਹਾ ਸੀ। ਇੱਕ ਤੋਂ ਬਾਅਦ ਦੂਜੀ ਪੇਸ਼ੀ, ਇੱਕ ਤੋਂ ਬਾਅਦ ਦੂਜਾ ਗ੍ਰਾਹਕ-ਉਸਨੇ ਸ਼ਾਮ ਨੂੰ ‘ਭਾਰਤੀ ਸੰਵਿਧਾਨ ਵਿੱਚ ਸਮਾਜਵਾਦ' ਵਿਸ਼ੇ ਤੇ ਇੱਕ ਸੈਮੀਨਾਰ ’ਚ ਬੋਲਣਾ ਸੀ। ਇੱਕ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਨੇ ਸੈਮੀਨਾਰ ਦੀ ਪ੍ਰਧਾਨਗੀ ਕਰਨੀ ਸੀ। ਬੋਲਣ ਲਈ ਥੋੜ੍ਹੀ ਬਹੁਤ ਤਿਆਰੀ ਵੀ ਜ਼ਰੂਰੀ ਸੀ।
{{gap}}ਉਸ ਤੋਂ ਪਹਿਲਾਂ ਹਾਲੀ ਬਾਰ ਐਸੋਸੀਏਸ਼ਨ ਦੇ ਇੱਕ ਮੈਂਬਰ ਦੀ ਕੁੜੀ ਦੇ ਵਿਆਹ ਤੇ ਜਾਣਾ ਬਾਕੀ ਸੀ। ਇਸੇ ਭੱਜ-ਨੱਠ ਦੌਰਾਨ ਉਸਨੂੰ ਆਪਣੇ ਇੱਕ ਬੂਟ ਦੀ ਪਾਸੇ ਤੋਂ ਸਿਲਾਈ ਉਧੜਦੀ ਦਿਖਾਈ ਦਿੱਤੀ। ਘਰ ਜਾ ਕੇ ਬੂਟ ਬਦਲਣ ਦਾ ਸਮਾਂ ਹੈ ਨਹੀਂ ਸੀ।
{{gap}}"ਬੋਰੀ ਤੇ ਬਹਿਣ 'ਚ ਵੀ ਕੀ ਹਰਜ਼ ਐ!" ਉਸਦੇ ਥੱਕੇ ਜਾ ਰਹੇ ਮਨ ਨੇ ਆਵਾਜ਼ ਦਿੱਤੀ। ਨਾਲ ਹੀ ਉਸਦੇ ਅੰਦਰਲੇ ਵਿਦਵਾਨ ਨੇ ਸਾਥ ਦਿੱਤਾ, "ਇਹ ਵੀ ਤਾਂ ਮੇਰੇ ਵਰਗਾ ਈ ਇਨਸਾਨ ਐ!"... ਉਸਨੂੰ ਕਾਲਜ ਦੇ ਦਿਨ ਯਾਦ ਆ ਗਏ, ਜਦੋਂ ਉਹ ਦੋਸਤਾਂ ਨਾਲ ਕਿਸੇ ਖੋਖੇ ਅੱਗੇ ਪਏ ਬੈਂਚ ਤੇ ਬੈਠ ਕੇ ਚਾਹ ਦੀਆਂ ਚੁਸਕੀਆਂ ਲਿਆ ਕਰਦਾ ਸੀ। ਨਾਲ ਹੀ ਕਾਰਲ ਮਾਰਕਸ ਤੇ ਲੈਨਿਨ ਦੀਆਂ ਲਿਖਤਾਂ ਤੇ ਵਿਚਾਰ-ਵਟਾਂਦਰਾ ਕਰਿਆ ਕਰਦਾ ਸੀ।...
{{gap}}ਉਸਨੇ ਆਲੇ-ਦੁਆਲੇ ਨਿਗ੍ਹਾ ਮਾਰੀ। ਬੈਠਣ ਲਈ ਕੁਝ ਨਾ ਦਿਸਿਆ। ਚਾਹ ਦੀ ਦੁਕਾਨ ਅੱਗੇ ਕੁਝ ਬੈਂਚ ਪਏ ਸੀ, ਪਰ ਉਹ ਦੂਰ ਸਨ।
{{gap}}ਸਾਹਮਣੇ ਸਿਰਫ਼ ਸੜਕ, ਤੇ ਉਸ ਤੇ ਚਲਦੀ ਆਵਾਜਾਈ ਸੀ।
{{gap}}ਸੜਕ ਦੇ ਉਸ ਪਾਰ ਕਚਹਿਰੀ ਦਾ ਗੇਟ, ਤੇ ਗੇਟ ਨਾਲ ਦੀ ਦੀਵਾਰ 'ਚ ਵਕੀਲਾਂ ਦੇ ਚੈਂਬਰਾਂ ਦੀਆਂ ਖਿੜਕੀਆਂ ਸਨ। ਇਸ ਪਾਰ ਸਿਰਫ਼ ਦਰਖ਼ਤ ਸੀ, ਤੇ ਨੀਚੇ ਵਿਛੀ ਇੱਕੀ ਬੋਰੀ, ਜਿਸਦੇ ਅੱਧ 'ਚ ਇਹ ਬੁੱਢਾ ਬੈਠਾ ਜੁੱਤੀਆਂ ਗੰਢ ਰਿਹਾ ਸੀ।
{{gap}}ਰਮੇਸ਼ ਕੁਮਾਰ ਨੇ ਇੱਕ ਵਾਰ ਫਿਰ ਬੋਰੀ ਵੱਲ ਵੇਖਿਆ, ਪਰ ਛੇਤੀ ਹੀ ਉਸ ਤੋਂ ਮੂੰਹ ਘੁੰਮਾ ਲਿਆ। "ਹੋਰ ਕਿੰਨਾ ਕੁ ਟਾਇਮ ਲੱਗੂ, ਬਾਬਾ?"
{{gap}}"ਦੋਵੇਂ ਪਾਸੇ ਆਰਾਮ ਨਾਲ ਕਰਕੇ ਕੰਮ ਕਰਕੇ ਦਊਂਗਾ, ਜੀ! ਬੂਟ ਦੀਆਂ ਸਲਾਈਆਂ ਉਧੜਨ ਨੂੰ ਫਿਰਦੀਆਂ ਨੇ! ਜੇ ਠੀਕ ਨਾ ਕੀਤਾ, ਤਾਂ ਚਲਦੇ-ਫਿਰਦੇ ਉਧੜ ਜਾਣਗੀਆਂ......... ਤੁਸੀਂ ਬੈਠੇ ਥੋੜ੍ਹੀ ਦੇਰ!"
{{gap}}ਬੁੱਢੇ ਦਾ ਆਤਮ-ਵਿਸ਼ਵਾਸ ਵੇਖ ਕੇ ਰਮੇਸ਼ ਕੁਮਾਰ ਅਗਲੀ ਗੱਲ ਕਹਿ ਨਾ ਸਕਿਆ-"ਟਾਇਮ ਤਾਂ ਹੈ ਨੀ ਮੇਰੇ ਕੋਲ!"
{{gap}}ਇਸ ਵਾਰ ਜਦੋਂ ਤੋਂ ਉਹ ਜ਼ਿਲ੍ਹਾ ਬਾਰ ਐਸੋਸੀਏਸ਼ਨ ਦਾ ਸੰਯੁਕਤ ਸਕੱਤਰ ਚੁਣਿਆ ਗਿਆ ਸੀ, ਉਸਦੇ ਇਹ ਖ਼ਾਸ ਸ਼ਬਦ ਸਨ। ਹੁਣ ਕਚਹਿਰੀ `ਚ ਕੰਮ<noinclude>{{center|59/ਪਾਕਿਸਤਾਨੀ}}</noinclude>
1cgk2bjr3e7qweo4jydrcopdp6z0b4o
ਪੰਨਾ:ਪਾਕਿਸਤਾਨੀ.pdf/68
250
50232
241770
133751
2026-10-24T00:32:44Z
Harchand Bhinder
2624
/* ਤਸਦੀਕ */
241770
proofread-page
text/x-wiki
<noinclude><pagequality level="4" user="Harchand Bhinder" /></noinclude>ਕਰਦਾ ਹਰੇਕ ਵਿਅਕਤੀ ਇਹ ਸਮਝਦਾ ਸੀ ਕਿ ਉਸਨੂੰ ਰੋਜ਼ ਕਿੰਨੇ ਵਕੀਲਾਂ, ਜ਼ਿਲ੍ਹੇ ਦੇ ਜੱਜਾਂ, ਪ੍ਰਸ਼ਾਸਨਿਕ ਤੇ ਪੁਲਿਸ ਅਧਿਕਾਰੀਆਂ ਅਤੇ ਰਾਜਨੀਤਿਕ ਨੇਤਾਵਾਂ ਨੂੰ ਮਿਲਣਾ ਪੈਂਦਾ ਸੀ।....... "ਸਿਰਫ਼ ਇਹ ਬੁੜ੍ਹਾ ਈ ਨੀ ਸਮਝ ਰਿਹਾ!"
{{gap}}ਰਮੇਸ਼ ਕੁਮਾਰ ਲਈ ਖੜ੍ਹਨਾ ਔਖਾ ਹੁੰਦਾ ਜਾ ਰਿਹਾ ਸੀ।
{{gap}}ਅਖੀਰ, ਝਿਜਕਦਿਆਂ-ਝਿਜਕਦਿਆਂ ਉਹ ਕੋਟ ਨੂੰ ਬਚਾਉਂਦਾ ਹੋਇਆ ਬੋਰੀ ਤੇ ਬੈਠ ਗਿਆ। ਉਸਦੇ ਸ਼ਰੀਰ ਨੂੰ ਕੁਝ ਆਰਾਮ ਮਹਿਸੂਸ ਹੋਇਆ।
{{gap}}ਉਸਨੇ ਸੜਕ ਦੀ ਆਵਾਜਾਈ ਤੇ ਨਜ਼ਰ ਮਾਰੀ। ਉਸਨੂੰ ਆਪਣੀ ਜਾਣ-ਪਛਾਣ ਵਾਲਾ ਕੋਈ ਨਾ ਦਿਸਿਆ।
{{gap}}..."ਕੀ ਪਤੈ, ਕੋਈ ਮੈਨੂੰ ਜਾਣਨ ਵਾਲਾ ਵੇਖ ਈ ਨਾ ਲਵੇ!" ਜਦੋਂ ਤੋਂ ਉਹ ਬਾਰ ਦਾ ਅਹੁਦੇਦਾਰ ਬਣਿਆ ਸੀ, ਉਦੋਂ ਤੋਂ ਕਈ ਵਾਰ ਅਜਿਹੇ ਲੋਕ ਵੀ ਉਸਨੂੰ ਲੰਘਦੇ-ਟੱਪਦੇ ਨਮਸਤੇ ਬੁਲਾ ਜਾਂਦੇ ਸਨ, ਜਿਨ੍ਹਾਂ ਦੀ ਉਹ ਸ਼ਕਲ ਤੱਕ ਨਹੀਂ ਪਛਾਣਦਾ ਸੀ। "ਨਾਲੇ, ਜੇ ਚੈਂਬਰਾਂ ਦੀਆਂ ਖਿੜਕੀਆਂ 'ਚੋਂ ਕਿਸੇ ਵਕੀਲ ਨੇ ਵੇਖ ਲਿਆ ਤਾਂ...?" ਉਸਨੂੰ ਧਿਆਨ ਆਇਆ ਕਿ ਕਮਰੇ ਦੀ ਖਿੜਕੀ ਤੋਂ ਸੜਕ ਤਾਂ ਦਿਸਦੀ ਸੀ, ਪਰ ਬਾਹਰੋਂ ਸੂਰਜ ਦੀ ਰੋਸ਼ਨੀ ਕਰਕੇ ਅੰਦਰ ਕੁਝ ਨਹੀਂ ਸੀ ਦਿਸਦਾ।
{{gap}}ਦੂਜੇ ਹੀ ਪਲ ਉਸਨੂੰ ਆਤਮਾ-ਗਿਲਾਨੀ ਮਹਿਸੂਸ ਹੋਈ, "... ਕੀ ਫਾਇਦਾ ਲੋਕਾਂ ਲਈ ਸੰਘਰਸ਼ ਕਰਨ ਦਾ... ਜੇ ਅਸੀਂ ਬੁੱਧੀਜੀਵੀ ਲੋਕ ਹੀ ਇਹਨਾਂ ਨੂੰ ਆਪਣੇ ਬਰਾਬਰ....," ਤੇ ਉਸਨੂੰ ਬਾਕੀ ਵਕੀਲਾਂ ਨਾਲ ਕੀਤੀਆਂ ਹੜਤਾਲਾਂ ਚੇਤੇ ਆ ਗਈਆਂ। ਉਸਦਾ ਗਰੁੱਪ ਬਾਰ ਦੇ ਅੰਦਰ ਤੇ ਬਾਹਰ ਵਕੀਲਾਂ ਦੇ ਹੱਕਾਂ ਲਈ ਲੜਨਾ ਆਪਣਾ ਮਿਸ਼ਨ ਸਮਝਦਾ ਸੀ।...
{{gap}}ਕੋਲੇ ਆ ਕੇ ਰੁਕੀ ਲਗਜ਼ਰੀ ਕਾਰ ਨੇ ਉਸਦੇ ਖਿਆਲਾਂ ਦੀ ਲੜੀ ਤੋੜ ਦਿੱਤੀ। ਰਮੇਸ਼ ਕੁਮਾਰ ਦਾ ਦਿਲ ਕੰਬਿਆ।
{{gap}}"ਬਾਈ ਜੀ, ਏਹ ਸੜਕ ਬਸ ਸਟੈਂਡ ਜਾਊ?"
{{gap}}... "ਸ਼ੁਕਰ ਐ, ਜਾਣ-ਪਛਾਣ ਵਾਲਾ ਨਹੀਂ।"
{{gap}}...ਕਾਰ ਵਾਲੇ ਨੇ ਇੱਕ ਵਾਰ ਫਿਰ ਆਪਣੇ ਸ਼ਬਦ ਦੁਹਰਾਏ।
{{gap}}ਰਮੇਸ਼ ਕੁਮਾਰ ਦੇ ਅੰਦਰੋਂ ਕੁਝ ਸ਼ਬਦ ਉੱਠੇ, " ... ਮੈਂ ਸ਼ਹਿਰ ਦਾ ਸਿਰਕੱਢ ਵਕੀਲ ਆਂ... ਤੇ ਬਾਰ ਐਸੋਸੀਏਸ਼ਨ ਦਾ ਅਹੁਦੇਦਾਰ! ਮੇਰਾ ਕੰਮ ਰਸਤਾ ਦੱਸਣਾ ਥੋੜਾ ਈ ਆ!.... ਤੈਨੂੰ ਏਨਾ ਈ ਸਮਝ ਲੈਣਾ ਚਾਹੀਦੈ।"
{{gap}}ਪਰ ਸ਼ਬਦ ਉਸਦੇ ਗਲੇ ਤੋਂ ਈ ਵਾਪਿਸ ਮੁੜ ਗਏ।
{{gap}}ਉਸਨੂੰ ਸ਼ੈਸ਼ਨ ਜੱਜ ਦੇ ਕਮਰੇ 'ਚ ਪੀਤੀ ਕੌਫੀ ਯਾਦ ਆ ਗਈ। ਸੇਵਾਦਾਰ ਦੇ ਹੱਥ ਤੇ ਸਫੈਦ ਦਸਤਾਨੇ ਚੜ੍ਹਾਏ ਹੋਏ ਸਨ। ਨਾਲ ਹੀ ਉਸਨੂੰ ਆਪਣੇ ਡਰਾਈਂਗ ਰੂਮ 'ਚ ਮੇਅਰ ਨਾਲ ਪੀਤੀ ਚਾਹ ਯਾਦ ਆ ਗਈ...... ਨਾਲ ਹੀ ਇੱਕ ਪਾਰਟੀ 'ਚ ਡੀ. ਐਸ. ਪੀ. ਵੱਲੋਂ ਉਸਨੂੰ ਮਠਿਆਈ ਪੇਸ਼ ਕਰਨਾ... ਤਹਿਸੀਲਦਾਰ ਨਾਲ ਮੀਟਿੰਗ...!
{{gap}}ਐਡਵੋਕੇਟ ਉੱਠ ਕੇ ਖੜ੍ਹਾ ਹੋ ਗਿਆ, ਤੇ ਉਸਨੇ ਮੂੰਹ ਦੂਜੇ ਪਾਸੇ ਫੇਰ ਲਿਆ।<noinclude>{{center|60/ਪਾਕਿਸਤਾਨੀ}}</noinclude>
nuvdben9a516z1jp68ter3ny0jqt3u8
ਪੰਨਾ:ਪਾਕਿਸਤਾਨੀ.pdf/69
250
50233
241771
133752
2026-10-24T00:32:58Z
Harchand Bhinder
2624
/* ਤਸਦੀਕ */
241771
proofread-page
text/x-wiki
<noinclude><pagequality level="4" user="Harchand Bhinder" /></noinclude>{{gap}}ਕਾਰ ਦਾ ਡਰਾਈਵਰ ਸ਼ੀਸ਼ਾ ਚੜ੍ਹਾ ਕੇ ਅੱਗੇ ਲੰਘ ਗਿਆ।
{{gap}}ਰਮੇਸ਼ ਕੁਮਾਰ ਨੂੰ ਬੁੱਢੇ ਦੇ ਧੀਮੇ ਚਲਦੇ ਹੱਥਾਂ ਤੇ ਖਿਝ ਆ ਗਈ, "ਹੋ ਗਿਆ!..."
{{gap}}"ਹੋ ਗਿਆ, ਜੀ, ਹੋ ਗਿਆ!"
{{gap}}ਉਸਨੇ ਬੂਟ ਉਸ ਅੱਗੇ ਕਰ ਦਿੱਤਾ।
{{gap}}"ਕਿੰਨੇ ਰੁਪਏ?"
{{gap}}"ਦਸ ਰੁਪਏ, ਜੀ!"
{{gap}}ਉਸਨੇ ਦਸ ਦਾ ਨੋਟ ਕੱਢਿਆ, ਤੇ ਬੁੱਢੇ ਅੱਗੇ ਕਰ ਦਿੱਤਾ।
{{gap}}ਬੁੱਢੇ ਨੇ ਨੋਟ ਮੱਥੇ ਨੂੰ ਲਾ ਕੇ ਬੋਰੀ ਹੇਠਾਂ ਦੱਬ ਲਿਆ। ਰਮੇਸ਼ ਕੁਮਾਰ ਨੇ ਦੁਬਾਰਾ ਫਿਰ ਉਸਦੀ ਹਾਲਤ ਤੇ ਧਿਆਨ ਨਾਲ ਨਜ਼ਰ ਮਾਰੀ। ਤੁਰਨ ਲੱਗਿਆਂ ਉਸਦੇ ਪੈਰ ਰੁਕ ਗਏ।
{{gap}}ਉਸਨੇ ਬਟੂਏ 'ਚੋਂ ਦਸ ਦਾ ਇੱਕ ਨੋਟ ਹੋਰ ਕੱਢਿਆ ਤੇ ਬੁੱਢੇ ਅੱਗੇ ਕਰ ਦਿੱਤਾ।
{{gap}}ਬੁੱਢੇ ਨੇ ਪ੍ਰਸ਼ਨ ਭਰੀਆਂ ਨਜ਼ਰਾਂ ਨਾਲ ਉਸ ਵੱਲ ਵੇਖਿਆ।
{{gap}}"ਕੰਮ ਵਧੀਆ ਕੀਤੈ! ਟਿਪ ਐ ਤੇਰੀ!"
{{gap}}ਨੋਟ ਫੜਾ ਕੇ ਉਹ ਕਾਹਲੇ ਕਦਮੀਂ ਕਚਹਿਰੀ ਦੇ ਗੇਟ ਵੱਲ ਤੁਰ ਪਿਆ।<noinclude>{{center|61/ਪਾਕਿਸਤਾਨੀ}}</noinclude>
c9oqdh6somvs7pf836onz2v9qyep4l1
ਪੰਨਾ:ਪਾਕਿਸਤਾਨੀ.pdf/70
250
50234
241772
133794
2026-10-24T00:33:28Z
Harchand Bhinder
2624
/* ਤਸਦੀਕ */
241772
proofread-page
text/x-wiki
<noinclude><pagequality level="4" user="Harchand Bhinder" /></noinclude>{{dhr|3em}}
{{center|{{x-larger|ਜਮੀਲਾਂ}}}}
{{gap}}"ਆਲੂ ਲੈ, ਪਿਆਜ ਲੈ, ਗੋਭੀ ਲੈ..... ਭਾਅਅਅਈਈ...!" ਸਬਜ਼ੀ ਵਾਲੇ ਦਾ ਹੋਕਾ ਸੁਣ ਕੇ ਜਮੀਲਾਂ ਦਾ ਧਿਆਨ ਉਧਰ ਚਲਿਆ ਗਿਆ।
{{gap}}ਜਮੀਲਾਂ ਇਸ ‘ਭਾਈਂ' ਤੋਂ ਸਬਜ਼ੀ ਲੈ ਕੇ ਖ਼ੁਸ਼ ਨਹੀਂ ਸੀ, ਪਰ ਦੁਪਹਿਰ ਲਈ ਸਬਜ਼ੀ ਹਾਲੀਂ ਤੱਕ ਲਿਆਂਦੀ ਨਹੀਂ ਸੀ ਗਈ।
{{gap}}ਇਹ ਸਬਜ਼ੀ ਵਾਲਾ ਸਬਜ਼ੀ ਮਹਿੰਗੀ ਵੇਚਦਾ ਸੀ। ਉੱਪਰੋਂ ਆਕੜ ਸਿਖਰਾਂ ਦੀ! ਗ੍ਰਾਹਕ ਛੱਡ ਦਿੰਦਾ, ਪਰ ਇੱਕ ਪੈਸਾ ਘੱਟ ਨਾ ਕਰਦਾ! ਇਸੇ ਕਰਕੇ ਜਨਾਨੀਆਂ ਨਾਲ ਉਸ ਦੀ ਰੋਜ਼ਾਨਾ ਝੜਪ ਹੁੰਦੀ ਸੀ।
{{gap}}ਪਰ ਜਨਾਨੀਆਂ ਦੀ ਮਜਬੂਰੀ ਸੀ ਕਿ ਰੋਜ਼ਾਨਾ ਮੰਡੀਉਂ ਜਾਂ ਬਜ਼ਾਰੋਂ ਸਬਜ਼ੀ ਲਿਆਉਣਾ ਉਹਨਾਂ ਲਈ ਔਖਾ ਕੰਮ ਸੀ। ਇਸੇ ਕਰਕੇ ਜਮੀਲਾਂ ਤੇ ਮੁਹੱਲੇ ਦੀਆਂ ਹੋਰ ਔਰਤਾਂ, ਨਾਲੇ ਤਾਂ ਉਸ ਤੋਂ ਸਬਜ਼ੀ ਖ਼ਰੀਦ ਲੈਂਦੀਆਂ, ਤੇ ਨਾਲੇ, ਪਿੱਠ ਪਿੱਛੇ ਉਸ ਨੂੰ ਮੰਦਾ-ਚੰਗਾ ਬੋਲਦੀਆਂ।
{{gap}}ਜਮੀਲਾਂ ਸਬਜ਼ੀ ਲੈਣ ਲਈ ਹਾਲੀਂ ਬਾਹਰ ਜਾਣ ਬਾਰੇ ਸੋਚ ਹੀ ਰਹੀ ਸੀ ਕਿ ਉਸਦੀ ਵਿਚਕਾਰਲੀ ਦਰਾਣੀ ਦੀ ਆਵਾਜ਼ ਉਸ ਦੇ ਕੰਨਾਂ 'ਚ ਪਈ। ਸ਼ਾਇਦ ਉਹ ਸਬਜ਼ੀ ਲੈਣ ਲਈ ਬਾਹਰ ਨਿਕਲੀ ਸੀ। ਇਸ ਲਈ ਜਮੀਲਾਂ ਕੁਝ ਦੇਰ ਲਈ ਰੁਕ ਗਈ।
{{gap}}ਇਹ ਜਮੀਲਾਂ ਦੀ ਰੋਜ਼ ਦੀ ਸਮੱਸਿਆ ਸੀ। ਉਸ ਦੀ ਇਹ ਦਰਾਣੀ ਮਕਾਨ ਦੇ ਦੂਜੇ ਹਿੱਸੇ ਵਿੱਚ ਰਹਿੰਦੀ ਸੀ ਤੇ ਜਮੀਲਾਂ ਉਸਦੇ ਮੱਥੇ ਲੱਗਣ ਤੋਂ ਹਮੇਸ਼ਾ ਬਚਦੀ ਰਹਿੰਦੀ ਸੀ।
{{gap}}ਜਿਸ ਦਿਨ ਦਾ ਵੰਡ-ਵੰਡਈਆ ਹੋਇਆ ਸੀ, ਜਮੀਲਾਂ ਮੁਰਝਾਈ-ਮੁਰਝਾਈ ਰਹਿਣ ਲੱਗ ਪਈ ਸੀ। ਬੇਗਾਨਿਆਂ ਨੇ ਤਾਂ ਜੋ ਕਰਨਾ ਸੀ, ਜਮੀਲਾਂ ਨੂੰ ਦੁੱਖ ਤਾਂ ਆਪਣਿਆਂ ਤੋਂ ਸੀ।
{{gap}}ਜਮੀਲਾਂ ਕੁੜ੍ਹਦੀ ਰਹਿੰਦੀ ਸੀ ਕਿ ਬੁੱਢੇ ਦੀ ਗਰਦਨ ਆਕੜ ’ਚ ਨੀਵੀਂ ਨਹੀਂ ਸੀ ਹੁੰਦੀ। ਉਸ ਨੂੰ ਵੇਖਦਿਆਂ ਹੀ ਜਮੀਲਾਂ ਅੰਦਰ ਅੱਗ ਲੱਗ ਜਾਂਦੀ ਸੀ। ਜਦੋਂ ਉਹ ਹਰ ਆਏ-ਗਏ ਕੋਲ ਆਪਣੇ ਇਨਸਾਫ਼ ਤੇ ਸਫਲ ਕਬੀਲਦਾਰੀ ਦਾ ਜ਼ਿਕਰ ਕਰਦਾ, ਤਾਂ ਜਮੀਲਾਂ ਦੇ ਸਬਰ ਦਾ ਪਿਆਲਾ ਛਲਕਣ ਨੂੰ ਆਉਂਦਾ। ਇੱਕ ਰੱਬ ਦਾ ਖ਼ੌਫ ਹੀ ਸੀ, ਜਿਸ ਨੇ ਉਸ ਨੂੰ ਰੋਕ ਰੱਖਿਆ ਸੀ।
{{gap}}ਬੁੱਢੀ ਤੋਂ ਵੀ ਜਮੀਲਾਂ ਨੂੰ ਜਿੰਨੀਆਂ ਉਮੀਦਾਂ ਸਨ, ਉਹਨਾਂ ਤੇ ਵੀ ਪਾਣੀ ਫਿਰ ਚੁੱਕਿਆ ਸੀ। ਵਿਚਕਾਰਲੀ ਨੂੰਹ ਦੇ ਉਹ ਗੁਣ ਗਾਉਂਦੀ ਨਹੀਂ ਸੀ ਥੱਕਦੀ। ਸ਼ਾਇਦ ਇਸ ਕਰਕੇ, ਕਿਉਂਕਿ ਉਸ ਨੇ ਰੋਟੀ ਉਸੇ ਤੋਂ ਲੈਣੀ ਸੀ।<noinclude>{{center|62/ਪਾਕਿਸਤਾਨੀ}}</noinclude>
p0gqrvxlp051ezzqr0i37bhqx8s5sev
ਪੰਨਾ:ਪਾਕਿਸਤਾਨੀ.pdf/71
250
50235
241773
133684
2026-10-24T00:33:39Z
Harchand Bhinder
2624
/* ਤਸਦੀਕ */
241773
proofread-page
text/x-wiki
<noinclude><pagequality level="4" user="Harchand Bhinder" /></noinclude>{{gap}}ਪਰ ਜਮੀਲਾਂ ਨੂੰ ਜ਼ਿਆਦਾ ਦੁੱਖ ਤਾਂ ਖੁਦ ਦੇ ਪਰਿਵਾਰ ਤੋਂ ਸੀ। ਔਰਤ ਨੂੰ ਜ਼ਿਆਦਾ ਉਮੀਦ ਜਿੱਥੋਂ ਹੁੰਦੀ ਹੈ, ਉਹ ਉਥੋਂ ਵੀ ਨਿਰਾਸ਼ ਹੋ ਚੁੱਕੀ ਸੀ। ਉਹ ਆਪਣੇ ਘਰ ਵਾਲੇ ਬਾਰੇ ਬੁੜਬੁੜਾਉਂਦੀ ਰਹਿੰਦੀ, "ਇਹ ਵੀ ਘੱਗੂ ਦਾ ਘੁੱਗੂ ਈ ਰਿਹਾ! ਸਾਰੀ ਉਮਰ ਧੰਦ ਪਿੱਟਦਿਆਂ ਦੀ ਲੰਘ ਗੀ, ਪਰ ਬੁੜੇ ਅੱਗੇ ਮਾੜਾ ਜਿਹਾ ਚੁਰਕ ਵੀ ਨਾ ਸਕਿਆ!....... ਉੱਪਰੋਂ ਬੁੜੇ ਦਾ ਸਿਆਪਾ ਆਪਣੇ ਗਲ ਪਾ ਲਿਆ!...... ਐਦੋਂ ਤਾਂ ਛੋਟੀ ਚੰਗੀ ਰਹੀ, ਐਥੋਂ ਨਿਕਲ ਕੇ ਆਪਣਾ ਮਕਾਨ ਤਾਂ ਖਰੀਦ ਲਿਆ! ਨਾ ਕਿਸੇ ਦਾ ਫਿਕਰ, ਨਾ ਫਾਕਾ!"
{{gap}}ਉਸਦੀ ਔਲਾਦ ਵੀ ਕੁਝ ਜ਼ਿਆਦਾ ਹੀ ਚੰਗੀ ਬਣਨ ਦੀ ਕੋਸ਼ਿਸ਼ ਕਰ ਰਹੀ ਸੀ। ਦੋਵੇਂ ਵੱਡੇ ਕੁੜੀ ਤੇ ਮੁੰਡਾ ਫੈਸਲੇ ਨਾਲ ਖੁਸ਼ ਸਨ। ਇਸੇ ਕਰਕੇ ਉਹ ਬੁੱਢਾ-ਬੁੱਢੀ ਦੇ ਚਹੇਤੇ ਬਣੇ ਹੋਏ ਸਨ! ...... ਤੇ ਛੋਟੇ ਨੂੰ ਇਹਨਾਂ ਗੱਲਾਂ ਦਾ ਪਤਾ ਹੀ ਕੀ ਹੋਣਾ ਸੀ।
{{gap}}ਜਮੀਲਾਂ ਸਾਰਿਆਂ ਨੂੰ ਸਮਝਾ-ਸਮਝਾ ਥੱਕ ਗਈ ਸੀ, ਪਰ ਕੋਈ ਫਾਇਦਾ ਨਾ ਹੋਇਆ। "ਆਹੋ! ਇਹ ਤਾਂ, ਫੇਰ, ਉਹਨਾਂ ਦਾ ਆਪਣਾ ਖੂਨ ਐ ਨਾ!..... ਮੈਂ ਈ ਲਿਆਂਦੀ ਹੋਈ ਆਂ! ਸਾਰਾ ਖਾਨਦਾਨ ਦੀ ਇੱਕੋ ਜਿਹੈ।" ਸੋਚ-ਸੋਚ ਉਹ ਕੁੜ੍ਹਦੀ ਰਹਿੰਦੀ।
{{gap}}ਜਮੀਲਾਂ ਅਖੀਰ ਹੰਭ ਕੇ ਬੈਠ ਗਈ ਸੀ। ਪਰ ਉਸ ਅੰਦਰਲੇ ਗੁਬਾਰ ਨੇ ਉਸ ਦਾ ਜਿਉਣਾ ਔਖਾ ਕੀਤਾ ਹੋਇਆ ਸੀ। ਉਹ ਇਸ ਪਰਿਵਾਰ ਲਈ ਆਪਣੇ ਹੱਥੀਂ ਬਣਾਈਆਂ ਮਣ-ਮਣ ਰੋਟੀਆਂ ਕਿਵੇਂ ਭੁੱਲ ਸਕਦੀ ਸੀ? ਮੱਝਾਂ ਦਾ ਗੋਹਾ-ਕੂੜਾ, ਸਾਰੇ ਟੱਬਰ ਲਈ ਧੋਤੇ ਮੈਲੇ ਕੱਪੜੇ, ਢੇਰਾਂ ਦੇ ਢੇਰ ਜੂਠੇ ਭਾਂਡੇ-ਫਜਰ ਤੋਂ ਲੈ ਕੇ ਰਾਤ ਤੱਕ ਸਾਹ ਨਹੀਂ ਸੀ ਆਉਂਦਾ ਹੁੰਦਾ! ਨਾ ਉਸ ਨੇ, ਨਾ ਵਿਚਾਰੇ ਉਸ ਦੇ ਘਰ ਵਾਲੇ ਨੇ, ਕਦੇ ਚੰਗੇ ਕੱਪੜੇ ਪਾ ਕੇ ਵੇਖੇ ਸੀ। ਜਵਾਨੀ ਕਦੋਂ ਲੰਘ ਗਈ, ਪਤਾ ਤੱਕ ਨਾ ਚੱਲਿਆ।
{{gap}}ਪਰ ਇਸ ਦੁਨੀਆਂ ਵਿੱਚ ਕੋਈ ਨਹੀਂ ਸੀ, ਜੋ ਉਸ ਦੀ ਗੱਲ ਨੂੰ ਸਮਝ ਸਕਦਾ। ਪੇਕਿਆਂ ਨੂੰ ਉਹ ਖ਼ੁਦ ਹੀ ਇਸ ਝੰਜਟ ਵਿੱਚ ਸ਼ਾਮਿਲ ਨਹੀਂ ਸੀ ਕਰਨਾ ਚਾਹੁੰਦੀ। ਉਹਨਾਂ ਨੂੰ ਕਿਹੜਾ ਪਹਿਲਾਂ ਗ਼ਮ-ਫਿਕਰ ਥੋੜ੍ਹੇ ਸਨ।
{{gap}}ਹੁਣ ਉਸ ਨੂੰ ਸਾਰੀ ਦੁਨੀਆ ਭੈੜੀ-ਭੈੜੀ ਲੱਗਦੀ ਸੀ। ਇਥੇ ਹਰ ਕੋਈ ਆਪਣੇ-ਆਪਣੇ ਮਤਲਬ ਨੂੰ ਭੱਜਿਆ ਫਿਰਦਾ ਸੀ। ਇਨਸਾਨੀ ਹਮਦਰਦੀ ਤਾਂ ਸਿਰਫ਼ ਭੁਲੇਖਾ ਹੀ ਸੀ।
{{gap}}ਬਾਹਰੋਂ ਕੁਝ ਤੂੰ-ਤੂੰ ਮੈਂ-ਮੈਂ ਦੀ ਆਵਾਜ਼ ਆਈ। ਲੱਗਦਾ ਸੀ ਕਿ ਉਸ ਦੀ ਦਰਾਣੀ ਸਬਜ਼ੀ ਵਾਲੇ ਨਾਲ ਖਹਿਬੜ ਪਈ ਸੀ। ਆਵਾਜ਼ਾਂ ਦੇ ਵਿਸ਼ਲੇਸ਼ਣ ਤੋਂ ਜਮੀਲਾਂ ਨੇ ਅੰਦਾਜ਼ਾ ਲਾਇਆ ਕਿ ਉਹ ਸਬਜ਼ੀ ਲਏ ਬਗੈਰ ਹੀ ਮੁੜ ਆਈ ਸੀ। ਇਸ ਲਈ ਜਮੀਲਾਂ ਸਬਜ਼ੀ ਲੈਣ ਬਾਹਰ ਨਿਕਲੀ।
{{gap}}"ਏਸ ਪਰਿਵਾਰ ਨੂੰ ਤਾਂ, ਪਤਾ ਨ੍ਹੀਂ, ਕਾਹਦਾ ਹੰਕਾਰ ਹੋਇਐ!..... ਕੋਈ ਚੀਜ਼<noinclude>{{center|63/ਪਾਕਿਸਤਾਨੀ}}</noinclude>
coojynmhobf2cmfv8cug1bcfe4p03mr
ਪੰਨਾ:ਪਾਕਿਸਤਾਨੀ.pdf/72
250
50236
241774
133685
2026-10-24T00:33:48Z
Harchand Bhinder
2624
/* ਤਸਦੀਕ */
241774
proofread-page
text/x-wiki
<noinclude><pagequality level="4" user="Harchand Bhinder" /></noinclude>ਨੱਕ ਹੇਠ ਨ੍ਹੀਂ ਆਉਂਦੀ......!" ਸਬਜ਼ੀ ਵਾਲਾ ਬੋਲ ਰਿਹਾ ਸੀ। ਲੱਗਦਾ ਸੀ ਕਿ ਜਮੀਲਾਂ ਦੀ ਦਰਾਣੀ ਉਸ ਦੀਆਂ ਗੁੱਸੇ ਭਰੀਆਂ ਗੱਲਾਂ ਸੁਣੇ ਬਿਨਾ ਹੀ ਚਲੀ ਗਈ ਸੀ। ਇਸ ਲਈ ਉਸ ਨੇ ਜਮੀਲਾਂ ਕੋਲ ਆਪਣੀ ਭੜਾਸ ਕੱਢੀ।
{{gap}}ਜਮੀਲਾਂ ਅੰਦਰਲੀ ਚੰਗਿਆੜੀ ਵੀ ਦਹਿਕ ਪਈ, "....... ਜਿਹਨੂੰ, ਭਾਈ, ਬਗੈਰ ਮੇਹਨਤ ਤੋਂ ਹਰਿਆਲੀ ਦਿਸਣ ਲੱਗ ਜੇ, ਆਈਂ ਹੁੰਦੈ......!"
{{gap}}ਲੱਗਦਾ ਸੀ ਜਿਵੇਂ ਸਬਜ਼ੀ ਵਾਲੇ ਨੂੰ ਉਸ ਦੇ ਬੋਲਾਂ ਨਾਲ ਸੰਤੁਸ਼ਟੀ ਮਿਲੀ ਸੀ, ਤੇ ਉਸ ਨੇ ਬੋਲਣਾ ਜਾਰੀ ਰੱਖਿਆ, "ਆਹੋ, ਭੈਣੇ! ਜੇ ਥੋਡੇ ਮਾਂਗ ਹੱਡ ਭੰਨ ਕੇ ਬਣਾਇਆ ਹੋਵੇ ਕੁਸ਼, ਤਾਂ ਤਾਂ ਹੈ......!"
{{gap}}"ਇਹ ਸਾਰੇ ਕਾਰੇ ਬੁੜ੍ਹੇ ਦੇ ਨੇ, ਵੀਰੇ", ਜਮੀਲਾਂ ਅੰਦਰ ਜੰਮੀ ਬਰਫ ਪਿਘਲ ਕੇ ਉਸ ਦੇ ਗਲ ਨੂੰ ਆ ਗਈ, "ਅਸੀਂ ਦੋਮੇਂ ਜੀਅ ਧੰਦ ਪਿੱਟਦੇ ਮਰ-ਗੇ! ਸਾਰੀ ਜੈਦਾਦ ਹੱਥੀਂ ਬਣਾਈ ਐ!...... ਵਚਕਾਰਲੇ ਨੇ ਕਦੇ ਡੱਕਾ ਨ੍ਹੀਂ ਤੋੜਿਆ, ਤੇ ਛੋਟਾ ਸਾਰੀ ਉਮਰ ਪੜ੍ਹਦਾ ਈ ਰਿਹੈ! ਸਾਰਾ ਖਰਚਾ ਅਸੀਂ ਚੱਕਿਆ! ਦੋਹਾਂ ਦੇ ਵਿਆਹ ਕੀਤੇ! ਭੈਣਾਂ ਦਾ ਸਾਰਾ ਕੁਸ਼ ਕੀਤਾ!..... ਫੇਰ ..... ਹਿੱਸਾ ਇਹਨਾਂ ਦੋਹਾਂ ਨੂੰ ਬਰਾਬਰ ਦਾ!......... ਦੱਸ, ਅਸੀਂ ਤਾਂ ਆਪਣੇ ਨਿਆਣੇ ਨ੍ਹੀਂ ਕਦੇ ਚੰਗੀ ਤਰ੍ਹਾਂ ਚੱਕ ਕੇ ਦੇਖੇ!...."
{{gap}}"ਏਹ ਤਾਂ, ਭੈਣੇ, ਸਿਆਣਿਆਂ ਨੂੰ ਚਾਹੀਦੈ!" ਗਾਂਹ ਜਾ ਕੇ ਬੁੜ੍ਹਾ-ਬੁੜ੍ਹੀ ਦੋਜਖ ਭੋਗਣਗੇ!....."
{{gap}}ਜਦੋਂ ਜਮੀਲਾਂ ਸਬਜ਼ੀ ਲੈ ਕੇ ਅੰਦਰ ਵੜੀ, ਤਾਂ ਹੌਲਾ-ਫੁੱਲ ਮਹਿਸੂਸ ਕਰ ਰਹੀ ਸੀ।
{{gap}}"ਇਹ ਸਬਜ਼ੀ ਆਲਾ ਭਾਈ ਤਾਂ ਬਹੁਤਾ ਈ ਚੰਗੈ! ਊਈਂ ਲੋਕ ਚੰਗੇ ਬੰਦੇ ਨੂੰ ਟਿਕਣ ਨੀਂ ਦਿੰਦੇ।" ਉਸ ਨੇ ਅੱਗੇ ਕਮਰੇ ਵਿੱਚ ਬੈਠੀ ਆਪਣੀ ਕੁੜੀ ਨੂੰ ਕਿਹਾ।
{{gap}}"ਆਕੜ ਦਾ ਤਾਂ ਫੂਕਿਆ ਪਿਐ!" ਕੁੜੀ ਦਾ ਇੱਕ-ਟੁੱਕ ਜਵਾਬ ਸੀ।
{{gap}}"ਆਕੜ ਵੀ ਤਾਂ ਉਸੇ ’ਚ ਹੋਊ, ਜਿਹਦੇ ਅੰਦਰ ਸੱਚਾਈ ਹੋਊ!...," ਕਹਿੰਦੀ ਜਮੀਲਾਂ ਰਸੋਈ 'ਚ ਲੰਘ ਗਈ।<noinclude>{{center|64/ਪਾਕਿਸਤਾਨੀ}}</noinclude>
pd4y1fxmjs3zqyfmvftk39ql9uuixpv
ਮੋਇਆਂ ਦੀ ਜਾਗ
0
75543
241750
2026-10-23T15:52:56Z
Harchand Bhinder
2624
"{{header | title = ਮੋਇਆਂ ਦੀ ਜਾਗ | author = ਲਿਉ ਤਾਲਸਤਾਏ | translator = ਪ੍ਰੋ. ਪੂਰਨ ਸਿੰਘ | section = | previous = | next = | year =1952 | notes = }}" ਨਾਲ਼ ਸਫ਼ਾ ਬਣਾਇਆ
241750
wikitext
text/x-wiki
{{header
| title = ਮੋਇਆਂ ਦੀ ਜਾਗ
| author = ਲਿਉ ਤਾਲਸਤਾਏ
| translator = ਪ੍ਰੋ. ਪੂਰਨ ਸਿੰਘ
| section =
| previous =
| next =
| year =1952
| notes =
}}
pvd74ngdr34x1admlwbdiyth22s6el2
241751
241750
2026-10-24T00:16:48Z
Harchand Bhinder
2624
241751
wikitext
text/x-wiki
{{header
| title = ਮੋਇਆਂ ਦੀ ਜਾਗ
| author = ਲਿਉ ਤਾਲਸਤਾਏ
| translator = ਪ੍ਰੋ. ਪੂਰਨ ਸਿੰਘ
| section =
| previous =
| next = ੲ
| year =1952
| notes =
}}
<pages index="ਮੋਇਆਂ_ਦੀ_ਜਾਗ_-_ਲਿਉ_ਤਾਲਸਤਾਏ_-_ਪ੍ਰੋ._ਪੂਰਨ_ਸਿੰਘ.pdf" from=1 to=1 />
ipj874cf85kp5gs0n1vvo9u2bhi3z9j