ਵਿਕੀਸਰੋਤ
pawikisource
https://pa.wikisource.org/wiki/%E0%A8%AE%E0%A9%81%E0%A9%B1%E0%A8%96_%E0%A8%B8%E0%A8%AB%E0%A8%BC%E0%A8%BE
MediaWiki 1.47.0-wmf.5
first-letter
ਮੀਡੀਆ
ਖ਼ਾਸ
ਗੱਲ-ਬਾਤ
ਵਰਤੋਂਕਾਰ
ਵਰਤੋਂਕਾਰ ਗੱਲ-ਬਾਤ
ਵਿਕੀਸਰੋਤ
ਵਿਕੀਸਰੋਤ ਗੱਲ-ਬਾਤ
ਤਸਵੀਰ
ਤਸਵੀਰ ਗੱਲ-ਬਾਤ
ਮੀਡੀਆਵਿਕੀ
ਮੀਡੀਆਵਿਕੀ ਗੱਲ-ਬਾਤ
ਫਰਮਾ
ਫਰਮਾ ਗੱਲ-ਬਾਤ
ਮਦਦ
ਮਦਦ ਗੱਲ-ਬਾਤ
ਸ਼੍ਰੇਣੀ
ਸ਼੍ਰੇਣੀ ਗੱਲ-ਬਾਤ
ਲੇਖਕ
ਲੇਖਕ ਗੱਲ-ਬਾਤ
ਪੋਰਟਲ
ਪੋਰਟਲ ਗੱਲ-ਬਾਤ
ਪ੍ਰਕਾਸ਼ਕ
ਪ੍ਰਕਾਸ਼ਕ ਗੱਲ-ਬਾਤ
ਲਿਖਤ
ਲਿਖਤ ਗੱਲ-ਬਾਤ
ਆਡੀਓਬੁਕ
ਆਡੀਓਬੁਕ ਗੱਲ-ਬਾਤ
ਅਨੁਵਾਦ
ਅਨੁਵਾਦ ਗੱਲ-ਬਾਤ
ਪੰਨਾ
ਪੰਨਾ ਗੱਲ-ਬਾਤ
ਇੰਡੈਕਸ
ਇੰਡੈਕਸ ਗੱਲ-ਬਾਤ
TimedText
TimedText talk
ਮੌਡਿਊਲ
ਮੌਡਿਊਲ ਗੱਲ-ਬਾਤ
Event
Event talk
ਪੰਨਾ:ਸ਼੍ਰੀਮਾਨ ਹਨੂਮਾਨ ਜੀ ਦਾ ਜੀਵਨ ਚਰਿਤ੍ਰ.pdf/52
250
19334
220630
214986
2026-06-05T05:49:06Z
Parmjit kaur rao
477
220630
proofread-page
text/x-wiki
<noinclude><pagequality level="3" user="Marde Sehajpreet kaur" />{{center|( ੪੬ )}}</noinclude>ਦੇਵੀ ਤੇ ਏਹ ਕੈਂਹਦੀ ਰਹੀ ਬਸੰਤ ਮਾਲਾ ਨੇ ਜਾਕੇ ਬੂਹਾ ਖੋਲਿਆ ਅਤੇ ਪਵਨ ਜੀ ਨੂੰ ਨਾਲ ਲੈਆਈ॥
{{gap}}ਪਵਨ ਜੀ ਨੇ ਦਲਾਨ ਵਿੱਚ ਪੈਰ ਰਖਿਆਹੀ ਸੀ ਕਿ ਅੰਜਨਾਂ ਦੇਵੀ ਓਹਨਾਂ ਦੇ ਪੈਰਾਂ ਤੇ ਡਿੱਗ ਪਈ ਤੇ ਕਹਨ ਲਗੀ, ਧੰਨ ਹੈ ਅਜ ਦਾ ਦਿਨ ਜੋ ਤੁਹਾਡੇ ਦਰਸਨ ਹੋਏ॥ਮਹਾਰਾਜ! ਮੇਰੇ ਨੈਨ ਤਾਂ ਚਕੋਰ ਵਾਂਗੂੰ ਤੁਹਾਡੇ ਦਰਸ਼ਨ ਨੂੰ ਤਰਸ ਰਹੇ ਸਨ ਮੈਂ ਨਹੀਂ ਜਾਨਦੀ ਕਿ ਤੁਸਾਂ ਮੇਰੇ ਵਲੋਂ ਕਿਉਂ ਚਿੱਤ ਫੇਰ ਲਿਆ ਹੈ ਜੋ ਅਜ ਤੀਕਰ ਸੁਧ ਨਹੀਂ ਲਈ॥
{{gap}}ਸ੍ਵਾਮੀ ਜੀ ਤੁਹਾਥੋਂ ਬਿਨਾਂ ਮੇਰਾ ਕੋਈ ਆਸਰਾ ਨਹੀਂ, ਮੇਰੇ ਹਾਲ ਤੇ ਦਯਾ ਕਰੋ ਮੈਂ ਬੇ ਕਸੂਰ ਹਾਂ ਮਾਂ ਪਿਉ ਨੂੰ ਛੱਡਕੇ ਤੁਹਾਡੀ ਸ਼ਰਣ ਆਈ ਸਾਂ ਤੁਸਾਂ ਮੈਨੂੰ ਏਸ ਤਰ੍ਹਾਂ ਤ੍ਰਾਹ ਛਡਿਆ ਹੈ ਜਿਵੇਂ ਸਿਧ ਧਨ ਧਾਮ ਨੂੰ ਅਤੇ ਮਨੁਖ ਮਲ ਮੂਤ੍ਰ ਨੂੰ, ਏਹ ਕਹਕੇ ਛਮਾਂਛਮ ਰੋਨ ਲਗ ਪਈ॥ .
{{gap}}ਪਵਨ-ਪ੍ਰਿਯਾਜੀ-ਇਸ ਵਿੱਚ ਮੇਰਾ ਦੋਸ਼ ਨਹੀਂ ਏਹ ਤੁਹਾਡੇ ਅਭਮਾਨ ਦਾ ਫਲ ਹੈ ਕੀ ਤੁਹਾਨੂੰ ਯਾਦ ਨਹੀਂ ਜੋ ਵਿਆਹ ਤੋਂ ਕੁਝ ਦਿਨ ਪਹਿਲੇ ਸੰਧਿਆਂ ਵੇਲੇ ਜਦ ਤੁਸੀਂ ਅਪਨੇ ਮੈਹਲਾਂ ਵਿੱਚ ਸਖੀ ਸਹੇਲੀਆਂ ਨਾਲ ਬੈਠੇ ਹੋਏ ਅਪਨੀ ਸੁੰਦ੍ਰਤਾਂ ਦੇ ਘੁਮੰਡ ਵਿੱਚ ਆਕੇ ਮੈਨੂੰ ਜ਼ਹਰ ਦਾ ਸਮੁੰਦਰ ਅਤੇ ਦੁਧਪਰਬ ਦੀ ਵਡਿਆਈ ਕਰ ਰਹੇ ਸਾਓ॥
{{gap}}ਇਹ ਗੱਲ ਸੁਨਕੇ ਅੰਜਨਾਂ ਦੇਵੀ ਤਾਂ ਹਰਾਨ ਹੋਕੇ ਪਵਨ ਜੀਦੇ ਮੂੰਹ ਵਲ ਵੇਖਨ ਲੱਗੀ ਪਰ ਬਸੰਤ ਮਾਲਾ ਨੇ ਏਹ ਉੱਤਰ ਦਿੱਤਾ॥
{{gap}}ਬਸੰਤ ਮਾਲਾ-ਮਹਾਰਾਜ ਜੋ ਕੁਝ ਆਪ ਆਖਦੇ ਹੋ ਠੀਕ ਹੈ, ਪਰ ਏਸ ਵਿਚਾਰੀ ਨੂੰ ਤਾਂ ਕੁਝ ਖਬਰ ਵੀ ਨਹੀਂ, ਓਹ ਤਾਂ ਚੰਦਰਮੁਖੀ ਇਕ ਵਜ਼ੀਰ ਦੀ ਕੰਨਿਆਂ ਸੀ ਜੋ ਦਿਲਲਗੀ ਦੀਆਂ ਗੱਲਾਂ ਕਰਕੇ ਹਸਰਹੀ ਸੀ ਓਸਤੋਂ ਸਿਵਾ ਹੋਰ ਭੀ ਬਥੇਰੀਆਂ ਕੁੜੀਆਂ ਉਥੇ ਬੈਠੀਆਂ ਸਨ ਜੋ ਕੇਈ ਤਰ੍ਹਾਂ ਦੀਆਂ ਗੱਲਾਂ ਕਰਕੇ ਹਸ ਰਹੀਆਂ ਸਨ। ਤੇ ਕੀ<noinclude></noinclude>
8lz9boxka5hwgopmpqmc0sl1h7zx7x3
ਪੰਨਾ:ਸ਼੍ਰੀਮਾਨ ਹਨੂਮਾਨ ਜੀ ਦਾ ਜੀਵਨ ਚਰਿਤ੍ਰ.pdf/53
250
19337
220631
215001
2026-06-05T05:53:38Z
Parmjit kaur rao
477
220631
proofread-page
text/x-wiki
<noinclude><pagequality level="3" user="Marde Sehajpreet kaur" />{{center|( ੪੭ )}}</noinclude>ਏਹੋ ਗੱਲ ਸੀ ਜਿਸ ਕਰਕੇ ਤੁਸਾਂ ਏਡੀ ਸਖ਼ਤ ਪ੍ਰਤਿਗਆ ਕੀਤੀ।
{{gap}}ਪਵਨ ਜੀ —( ਸਿਰ ਝੁਕਾਕੇ) ਹਾਂ ਗੱਲ ਤਾਂ ਏਹੋ ਸੀ॥
{{gap}}ਬਸੰਤ ਮਾਲਾ—ਅਫ਼ਸੋਸ ਤੁਸਾਂ ਕੁਝ ਵੀ ਨ ਵਿਚਾਰਿਆ ਭਲਾ ਏਹ ਤਾਂ ਦੱਸੋ ਤੁਹਾਨੂੰ ਏਹ ਕਿਸਤਰਾਂ ਨਿਸਚਾ ਹੋਇਆ ਕਿ ਉਹ ਅੰਜਨਾਂ ਦੇਵੀ ਦੀ ਹੀ ਅਵਾਜ਼ ਸੀ, ਜਾਂ ਕਿਸੇ ਹੋਰ ਦੀ ਤੁਸਾਂ ਪਹਿਲੋਂ ਤਾਂ ਇਸਦੀ ਕਦੀ ਅਵਾਜ਼ ਨਹੀਂ ਸੁਨੀ ਸੀ, ਤਾਂ ਪਛਾਨ ਕਿਸ ਤਰਾਂ ਲਿਯਾ ਕਿ ਏਸੇ ਦੀ ਹੈ ਮੰਨ ਵੀ ਲਿਆ ਜਾਵੇ ਕਿ ਤੁਹਾਨੂੰ ਉਸ ਵੇਲੇ ਧੋਖਾ ਹੀ ਲਗ ਗਿਆ ਸੀ ਪਰ ਏਹ ਤਾਂ ਬੜੀ ਅਸਾਨ ਗਲ ਸੀ ਕਿ ਵਿਵਾਹ ਤੋਂ ਪਿਛੋਂ ਇਸ ਦਾ ਨਿਰਨਾ ਕਰ ਲੈਂਦੇ ਪਰ ਹਾਏ ਅਫਸੋਸ! ਤੁਸਾਂ ਏਸ ਗਲ ਨੂੰ ਜ਼ਰਾ ਵੀ ਨਾ ਸੋਚਿਆ। ਏਹ ਰਾਜ ਦੁਲਾਰੀ ਦੇ ਅਪਨੇ ਪੂਰਬਲੇ ਕਰਮਾਂ ਦਾ ਫਲ ਹੈ ਇਸ ਵਿੱਚ ਤੁਹਾਡਾ ਕੁਝ ਦੋਸ਼ ਨਹੀਂ ਏਹ ਕੈਹਕੇ ਦੋਵੇਂ ਰੋਨ ਲੱਗ ਪਈਆਂ॥
{{gap}}ਪਵਨ ਜੀ (ਕੁਝ ਕਾਲ ਸੋਚਕੇ) ਪ੍ਰਿਯ ਜੀ! ਬੇਸ਼ਕ ਮੈਥੋਂ ਭੁੱਲ ਹੋਈ ਹੈ ਤੇ ਭੁਲ ਵੀ ਬੜੀ ਭਾਰੀ! ਮਲੂਮ ਨਹੀਂ ਓਸ ਵੇਲੇ ਮੈਂਨੂੰ ਕੀਹ ਹੋ ਗਿਆ! ਕਿ ਬਿਨਾਂ ਸੋਚਿਆਂ ਸਮਝਿਆਂ ਮੈਂ ਏਹ ਪ੍ਰਤਿਗਯਾ ਕਰ ਲਈ ਹਾਯ! ਪਿਆਰੀ ਤੈਂਨੂੰ ਬੜਾ ਦੁਖ ਹੋਇਆ ਮੈਂਨੂੰ ਛਿਮਾਂ ਕਰੋ ਮੈਂ ਤੁਹਡਾ ਕਸੂਰਵਾਰ ਹਾਂ॥
{{gap}}ਅੰਜਨਾ ਦੇਵੀ-(ਹਥ ਜੋੜ ਕੇ) ਸ੍ਵਾਮੀ ਜੀ ਅਜੇਹੀਆਂ ਗੱਲਾਂ ਕਰਕੇ ਮੈਂਨੂੰ ਸ਼ਰਮਿੰਦਿਆਂ ਨ ਕਰੋ ਏਸ ਵਿੱਚ ਤੁਹਾਨੂੰ ਦੋਸ਼ ਨਹੀਂ ਮੇਰੇ ਅਪਨੇ ਹੀ ਕਰਮਾਂ ਦਾ ਫਲ ਹੈ, ਤੁਸੀ ਕੁਝ ਫਿਕਰ ਨਾ ਕਰੋ, ਮੈਂ ਅੱਜ ਦੇ ਦਿਨ ਨੂੰ ਉੱਤਮ ਸਮਝਨੀ ਹਾਂ ਜੋ ਤੁਹਾਡੇ ਦਰਸ਼ਨ ਹੋਏ, ਬਸੰਤ ਮਾਲਾ ਨੇ ਮੂਰਖਤਾ ਨਾਲ ਜੋ ਦੋ ਤਿੰਨ ਗੱਲਾਂ ਵੱਧਕੇ ਕੀਤੀਆਂ ਹਨ ਸੋ ਉਨ੍ਹਾਂ ਲਈ ਮੈਂ ਤੁਹਾਥੋਂ ਖਿਮਾਂ ਮੰਗਨੀ ਹਾਂ, ਏਨੇ ਵਿੱਚ ਬਸੰਤ ਮਾਲਾ ਨੇ ਮੁਸਕਰਾਕੇ ਆਖਿਆ।
{{gap}}ਬਸੰਤ ਮਾਲਾ-ਸਖੀ ਕੀ ਭਲਾ ਅੱਜ ਸੰਧਿਆਂ ਨਹੀਂ ਕਰੇਗੀ?
{{gap}}ਏਹ ਸੁਨਦਿਆਂ ਅੰਜਨਾਂ ਦੇਵੀ ਅਤੇ ਪਵਨ ਜੀ ਨੇ ਸ਼ਨਾਨ ਕਰਕੇ ਸੰਧਿਆ ਕੀਤੀ ਅਤੇ ਫੇਰ ਇਧਰ ਓਧਰ ਦੀਆਂ ਗੱਲਾਂ ਬਾਤਾਂ<noinclude></noinclude>
osrbueict6hrhprwquori0wggj7l59f
ਪੰਨਾ:ਸ਼੍ਰੀਮਾਨ ਹਨੂਮਾਨ ਜੀ ਦਾ ਜੀਵਨ ਚਰਿਤ੍ਰ.pdf/54
250
19340
220632
155982
2026-06-05T05:58:00Z
Parmjit kaur rao
477
220632
proofread-page
text/x-wiki
<noinclude><pagequality level="3" user="Manpreet patran" />{{center|( ੪੮ )}}</noinclude>{{rule}}
ਕਰਕੇ ਮਨਦਾ ਗੁਮਰ ਕੱਢਨ ਲਗੇ ॥
{{gap}}ਆਹਾਂ ! ਏਸ ਵੇਲੇ ਅੰਜਨਾਂ ਦੇਵੀ ਦਾ ਓਹ ਮੁਖੜਾ ਜੇਹੜਾ ਚਿੰਤਾਤੇ ਫਿਕਰ ਵਿੱਚ ਡੁਬਿਆ ਰਹਿਨ ਕਰਕੇ ਪੀਲਾ ਅਤੇ ਡਰਾਓਨਾ ਹੋ ਰਹਯਾਸੀ ਮਾਰੇ ਖੁਸ਼ੀਦੇ ਕਯਾ ਸੁੰਦ੍ਰ ਮਲੁਮ ਹੋਰਿਹਾ ਹੈ। ਪਵਨ ਜੀ ਦੇ ਨ ਵੇਖਨ ਕਰਕੇ ਓਹ ਲਹੂ ਜੇੜਾ ਗ਼ਮਦੀ ਬਰਫ ਨਾਲ ਜਮ ਗਿਆ ਹੋਯਾ ਸੀ ਹਨ ਨਾੜੀ ੨ ਵਿੱਚ ਜੋਸ਼ ਮਾਰ ਰਿਹਾ ਹੈ, ਗੱਲ ਗੱਲ ਵਿੱਚ ਹਸ ਰਹੀ ਹੈ ਅਤੇ ਖੁਸ਼ੀ ਨਾਲ ਮੁਖੜਾ ਚਮਕ ਦਮਕ ਰਿਹਾ ਹੈ, ਅੱਜ ਓਹੀ ਮੈਹਲ ਜੇਹੜਾ ਸੁੰਝਾ ਤੇ ਡਰਾਵਨਾ ਮਲੂਮ ਹੁੰਦਾ ਸੀ ਪਵਨ ਦੇ ਆਓਨ ਕਰਕੇ ਹੰਸੀ ਤੇ ਖੁਸ਼ੀ ਦੀਆਂ ਗੱਲਾਂ ਨਾਲ ਗੂੰਜ ਰਿਹਾ ਹੈ, ਵੇਖੋ ਓਹੋ ਪੰਛੀ ਜੋ ਮੋਲਸਰੀ ਦੇ ਦਰਖ਼ਤ ਤੇ ਬੈਠੇ ਹੋਏ ਅੰਜਨਾਂ ਦੇਵੀ ਦੀ ਮੁਸੀਬਤ ਨੂੰ ਵੇਖਕੇ ਦੇ ਰੋਂਦੇ ਹੁੰਦੇਸਨ ਏਸ ਵੇਲੇ ਖੁਸ਼ੀ ਨਾਲ ਚੇਚਿਹਾ ਰਹੇ ਹਨ ' ਉਸੇ ਫੁਲਵਾੜੀ ਵਿਚੋਂ ਜਿਸ ਦੇ ਫੁੱਲਾਂ ਨੂੰ ਵੇਖਕੇ ਅੰਜਨਾਂ ਦੇਵੀ ਠੰਡੇ ਸਾਹ ਭਰਿਆ ਕਰਦੀ ਸੀ ਅੱਜ ਬਸੰਤ ਮਾਲਾ ਫੁੱਲਾਂ ਦੇ ਹਾਰ ਪਰੋਕੇ ਅੰਜਨਾਂ ਦੇਵੀ ਅਤੇ ਪਵਨ ਜੀ ਦੇ ਗੱਲ ਵਿੱਚ ਪਾ ਰਹੀ ਹੈ । ਅਤੇ ਇਕ ਗੁਲਦਸਤਾ ਭੀ ਅੱਗੇ ਰਖਿਯਾ ਹੈ, "ਸੱਚ ਹੈ ਜਾਨ ਨਾਲ ਜਹਾਨ ਹੇ" ਜੇ ਮਨ ਪ੍ਰਸੰਨ ਹੋਈਆ ਤਾਂ ਸਭੋ ਚੀਜ਼ਾਂ ਚੰਗੀਆਂ ਲਗੀਆਂ, ਨਹੀਂ ਤਾਂ ਚੰਗੀਆਂ ਵੀ ਡਰਾਓਨੀਆਂ ਹਨ ।
{{gap}}ਪਠਾਕ ! ਜਦ ਏਸੇ ਤਰਾਂ ਖੁਸ਼ੀ ਨਾਲ ਰਹਿੰਦਿਆਂ ਤਿੰਨ ਦਿਨ ਬੀਤ ਗਏ ਅਤੇ ਪਵਨ ਜੀ ਚਲਨੇ ਨੂੰ ਤਿਆਰ ਹੋ ਗਏ ਤਾਂ ਅੰਜਨਾਂ ਦੇਵੀ ਨੇ ਹੱਥ ਜੋੜਕੇ ਆਖਿਆ ।।
{{gap}}ਸ੍ਵਾਮੀ ਜੀ ! ਕੀ ਤੁਸੀਂ ਅਪਨੇ ਮਾਤਾ ਪਿਤਾ ਨੂੰ ਨਾ ਮਿਲੋਗੇ ॥
{{gap}}ਪਵਨ ਜੀ—ਪ੍ਰਿਯਾ ਜੀ ? ਏਸ ਵੇਲੇ ਤਾਂ ਮੈਂ ਜਾਂ ਨਹੀ, ਸਕਦਾ ਸਿੱਧਾ ਰਾਮਨਾਥ ਨੂੰ ਜਾਂਵਾਗਾ ।।
{{gap}}ਅੰਜਨਾਂ ਦੇਵੀ—ਮਹਾਰਾਜ ਜਿਸ ਵੇਲੇ ਓਨ੍ਹਾਂ ਨੂੰ ਤੁਹਾਡੇ ਆਉਨ ਦੀ ਖ਼ਬਰ ਹੋਈ ਓਹ ਏਹੀ ਵਿਚਾਰ ਕਰਨਗੇ ਕਿ ਮੈਂ ਤੁਹਾਨੂੰ ਮਿਲਨ ਨਹੀਂ ਦਿੱਤਾ ਏਸ ਲਈ ਤੁਸੀਂ ਜ਼ਰੂਰ ਓਨ੍ਹਾਂ ਨੂੰ<noinclude></noinclude>
44euy56df6q2t667hx7tlzul5ilx1if
ਪੰਨਾ:ਸ਼੍ਰੀਮਾਨ ਹਨੂਮਾਨ ਜੀ ਦਾ ਜੀਵਨ ਚਰਿਤ੍ਰ.pdf/55
250
19343
220633
214995
2026-06-05T06:02:54Z
Parmjit kaur rao
477
220633
proofread-page
text/x-wiki
<noinclude><pagequality level="3" user="Marde Sehajpreet kaur" />{{center|( ੪੭ )}}</noinclude>____________________________________________________________________
ਮਿਲਕੇ ਜਾਓ॥
{{gap}}ਪਵਨ-ਪ੍ਰਿਯਾਜੀ! ਏਸ ਵੇਲੇ ਓਨ੍ਹਾਂ ਦੇ ਪਾਸ ਜਾਨ ਨਾਲ ਮੇਰੀ ਹਾਂਸੀ ਹੋਵੇਗੀ ਕਿਉਂ ਜੋ ਓਹ ਏਹੀ ਜਾਨਨ ਗੇ ਕਿ ਮੈਂ ਲੜਾਈ ਤੋਂ ਡਰਦਾ ਮੁੜ ਆਯਾ ਹਾਂ ਨਹੀਂ ਤਾਂ ਮੈਂਨੂੰ ਜਾਨ ਵਿੱਚ ਕੋਈ ਉਜ਼ਰ ਨਹੀਂ ਸੀ॥
{{gap}}ਅੰਜਨਾਂ ਦੇਵੀ-ਮਹਾਰਾਜ! ਜੇ ਤੁਸੀ ਆਪ ਨਹੀਂ ਜਾ ਸਕਦੇ ਤਾਂ ਕਿਸੇ ਨੂੰ ਭੇਜਕੇ ਹੀ ਓਨ੍ਹਾਂ ਨੂੰ ਖਬਰ ਤਾਂ ਕਰ ਦੇਓ ਨਹੀਂ ਤਾਂ ਮੇਰੇ ਲਈ ਏਹ ਮੁਸ਼ਕਲ ਹੋ ਜਾਵੇਗਾ, ਕਿਉਂ ਜੋ ਰਿਤੁਕਾਲ ਵਿੱਚ ਆਪਦਾ ਦਰਸ਼ਨ ਹੋਈਆ ਹੈ ਅਤੇ ਉਮੈਦ ਹੈ ਕਿ ਪਰਮੇਸ਼ਰ ਸਾਡੀ ਮਨੋ ਕਾਮਨਾ ਸਿੱਧ ਕਰੇਗਾ ਜਿਸਦੇ ਲਈ ਅਮੀਰ ਤੇ ਗਰੀਬ ਵਿਆਹ ਦੀ ਇੱਛਾ ਕਰਦੇ ਹਨ॥
{{gap}}ਪਵਨ ਜੀ-( ਹੱਥੋਂ ਅੰਗੂਠੀ ਉਤਾਰਕੇ) ਪ੍ਰਿਯਾ ਜੀ! ਏਹ ਅੰਗੂਠੀ ਅਪਨੇ ਪਾਸ ਰਖੋ ਮਾਤਾ ਜੀ ਨੂੰ ਵੇਖਾ ਦੇਨੀ, ਓਹ ਤੁਹਾਡੀ ਗੱਲ ਤੇ ਕਦੇ ਭੀ ਸ਼ੱਕ ਨ ਕਰਨਗੇ ਅਤੇ ਮੇਰੇ ਆਓਨ ਦਾ ਨਿਸਚਯ ਕਰ ਲੈਨਗੇ॥
{{gap}}ਪਾਠਕ ਭਾਵੇਂ ਇਸ ਵੇਲੇ ਪਵਨ ਜੀ ਦਾ ਮਨ ਅੰਜਨਾਂ ਦੇਵੀ ਦੀਆਂ ਗੱਲਾਂ ਸੁਨਕੇ ਇੱਕ ਮਿਨਟ ਭੀ ਉਸਤੋਂ ਜੁਦਾ ਹੋਨ ਨੂੰ ਨਹੀਂ ਚਾਹੁੰਦਾ ਸੀ ਪਰ ਜਾਨਾ ਜਰੂਰੀ ਸਮਝਕੇ ਘੋੜੇ ਨੂੰ ਸਰਪਟ ਡਾਲਕੇ ਦੇਖੋ ਜਾ ਹੀ ਰਿਹਾ ਹੈ, ਰਾਮਨਾਥ ਤੋਂ ਅਪਨੀ ਫੌਜ ਨੂੰ ਨਾਲ ਲੈਕੇ ਲੰਕਾ ਵਿੱਚ ਪਹੁੰਚਿਆ, ਜਦ ਸਾਰੇ ਰਾਜੇ ਜਿਨ੍ਹਾਂ ਨੂੰ ਰਾਵਣ ਨੇ ਸੱਦ ਭੇਜੀਆ ਸੀ ਆ ਗਏ ਤਾਂ ਰਾਜਾ ਵਰੁਣ ਤੇ ਚੜਾਈ ਕੀਤੀ ਗਈ। ਵਰੁਣ ਭੀ ਸਾਹਮਨੇ ਆਯਾ ਪੰਜਾਂ ਦਿਨਾਂ ਤੀਕ ਲੜਾਈ ਹੁੰਦੀ ਰਹੀ ਅੰਤ ਨੂੰ ਵਰੁਣ ਮੈਦਾਨ ਛਡ ਗਯਾ ਅਤੇ ਰਾਵਣ ਖਰਦੁਖਣ ਨੂੰ ਛੁਡਾਕੇ ਲੈ ਆਯਾ। ਪਵਨ ਜੀਨੇ ਰਤਨਪੁਰ ਵਾਪਸ ਜਾਨ ਦਾ ਬਤੇਰਾ ਜਤਨ ਕੀਤਾ ਪਰ ਅਜੇਹੇ ਜਰੂਰੀ ਕੰਮ ਬਨ ਗਏ ਕਿ ਮਹਾਰਾਜਾ ਰਾਵਣ ਨੂੰ ਓਨੂੰ ਜਾਨਦੀ ਆਗਯਾ ਹੀ ਨ ਦਿੱਤੀ॥<noinclude></noinclude>
a2w6fmxhu0jjgt2k12d5c8v4t2jrd1s
ਪੰਨਾ:Guru Granth Sahib Ji.pdf/794
250
22426
220638
53537
2026-06-05T11:08:16Z
Kuldip DMW
2077
/* ਸੋਧਣਾ */
220638
proofread-page
text/x-wiki
<noinclude><pagequality level="3" user="Kuldip DMW" />{{center|੭੯੪}}</noinclude>ਮਰਨਾ॥੧॥ ਕਿਆ ਤੂ ਸੋਇਆ ਜਾਗੁ ਇਆਨਾ॥ ਤੈ ਜੀਵਨੁ ਜਗਿ ਸਚੁ ਕਰਿ ਜਾਨਾ॥੧॥ ਰਹਾਉ॥ ਜਿਨਿ ਜੀਉ ਦੀਆ ਸੁ ਰਿਜਕੁ ਅੰਬਰਾਵੈ॥ ਸਭ ਘਟ ਭੀਤਰਿ ਹਾਟੁ ਚਲਾਵੈ॥ ਕਰਿ ਬੰਦਿਗੀ ਛਾਡਿ ਮੈ ਮੇਰਾ॥ ਹਿਰਦੈ
ਨਾਮੁ ਸਮ੍ਹਾਰਿ ਸਵੇਰਾ॥੨॥ ਜਨਮੁ ਸਿਰਾਨੋ ਪੰਥੁ ਨ ਸਵਾਰਾ॥ ਸਾਂਝ ਪਰੀ ਦਹ ਦਿਸ ਅੰਧਿਆਰਾ॥ ਕਹਿ ਰਵਿਦਾਸ ਨਿਦਾਨਿ ਦਿਵਾਨੇ॥ ਚੇਤਸਿ ਨਾਹੀ ਦੁਨੀਆ ਫਨ ਖਾਨੇ॥੩॥੨॥ ਸੂਹੀ॥ ਊਚੇ ਮੰਦਰ ਸਾਲ ਰਸੋਈ॥
ਏਕ ਘਰੀ ਫੁਨਿ ਰਹਨੁ ਨ ਹੋਈ॥੧॥ ਇਹੁ ਤਨੁ ਐਸਾ ਜੈਸੇ ਘਾਸ ਕੀ ਟਾਟੀ॥ ਜਲਿ ਗਇਓ ਘਾਸੁ ਰਲਿ ਗਇਓ ਮਾਟੀ॥੧॥ ਰਹਾਉ॥ ਭਾਈ ਬੰਧ ਕੁਟੰਬ ਸਹੇਰਾ॥ ਓਇ ਭੀ ਲਾਗੇ ਕਾਢੁ ਸਵੇਰਾ॥੨॥ ਘਰ ਕੀ ਨਾਰਿ ਉਰਹਿ ਤਨ ਲਾਗੀ॥ ਉਹ ਤਉ ਭੂਤੁ ਭੂਤੁ ਕਰਿ ਭਾਗੀ॥੩॥ ਕਹਿ ਰਵਿਦਾਸ ਸਭੈ ਜਗੁ ਲੂਟਿਆ॥ ਹਮ ਤਉ ਏਕ ਰਾਮੁ ਕਹਿ ਛੂਟਿਆ॥੪॥੩॥
{{center|੧ਓ ਸਤਿਗੁਰ ਪ੍ਰਸਾਦਿ॥}}
ਰਾਗੁ ਸੂਹੀ ਬਾਣੀ ਸੇਖ ਫਰੀਦ ਜੀ ਕੀ॥ ਤਪਿ ਤਪਿ ਲੁਹਿ ਲੁਹਿ ਹਾਥ ਮਰੋਰਉ॥ ਬਾਵਲਿ ਹੋਈ ਸੋ ਸਹੁ ਲੋਰਉ॥
ਤੈ ਸਹਿ ਮਨ ਮਹਿ ਕੀਆ ਰੋਸੁ॥ ਮੁਝੁ ਅਵਗਨ ਸਹ ਨਾਹੀ ਦੋਸੁ॥੧॥ ਤੈ ਸਾਹਿਬ ਕੀ ਮੈ ਸਾਰ ਨ ਜਾਨੀ॥ ਜੋਬਨੁ ਖੋਇ ਪਾਛੈ ਪਛੁਤਾਨੀ॥੧॥ ਰਹਾਉ॥ ਕਾਲੀ ਕੋਇਲ ਤੂ ਕਿਤ ਗੁਨ ਕਾਲੀ॥ ਅਪਨੇ ਪ੍ਰੀਤਮ ਕੇ ਹਉ ਬਿਰਹੈ
ਜਾਲੀ॥ ਪਿਰਹਿ ਬਿਹੂਨ ਕਤਹਿ ਸੁਖੁ ਪਾਏ॥ ਜਾ ਹੋਇ ਕ੍ਰਿਪਾਲੁ ਤਾ ਪ੍ਰਭੂ ਮਿਲਾਏ॥੨॥ ਵਿਧਣ ਖੂਹੀ ਮੁੰਧ ਇਕੇਲੀ॥ ਨਾ ਕੋ ਸਾਥੀ ਨਾ ਕੋ ਬੇਲੀ॥ ਕਰਿ ਕਿਰਪਾ ਪ੍ਰਭਿ ਸਾਧਸੰਗਿ ਮੇਲੀ॥ ਜਾ ਫਿਰਿ ਦੇਖਾ ਤਾ ਮੇਰਾ ਅਲਹੁ
ਬੇਲੀ॥੩॥ ਵਾਟ ਹਮਾਰੀ ਖਰੀ ਉਡੀਣੀ॥ ਖੰਨਿਅਹੁ ਤਿਖੀ ਬਹੁਤੁ ਪਿਈਣੀ॥ ਉਸੁ ਊਪਰਿ ਹੈ ਮਾਰਗੁ ਮੇਰਾ॥ ਸੇਖ ਫਰੀਦਾ ਪੰਥੁ ਸਮ੍ਹਾਰਿ ਸਵੇਰਾ॥੪॥੧॥ ਸੂਹੀ ਲਲਿਤ॥ ਬੇੜਾ ਬੰਧਿ ਨ ਸਕਿਓ ਬੰਧਨ ਕੀ ਵੇਲਾ॥ ਭਰਿ ਸਰਵਰੁ ਜਬ ਊਛਲੈ ਤਬ ਤਰਣੁ ਦੁਹੇਲਾ॥੧॥ ਹਥੁ ਨ ਲਾਇ ਕਸੁੰਭੜੈ ਜਲਿ ਜਾਸੀ ਢੋਲਾ॥੧॥ ਰਹਾਉ॥ ਇਕ ਆਪੀਨ੍ਹੈ ਪਤਲੀ ਸਹ ਕੇਰੇ ਬੋਲਾ॥ ਦੁਧਾ ਥਣੀ ਨ ਆਵਈ ਫਿਰਿ ਹੋਇ ਨ ਮੇਲਾ॥੨॥ ਕਹੈ ਫਰੀਦੁ ਸਹੇਲੀਹੋ ਸਹੁ ਅਲਾਏਸੀ॥ ਹੰਸੁ ਚਲਸੀ ਡੁੰਮਣਾ ਅਹਿ ਤਨੁ ਢੇਰੀ ਥੀਸੀ॥੩॥੨॥<noinclude></noinclude>
34s8uexix445p7m7wkl4lw3fdibpy3j
ਪੰਨਾ:Guru Granth Sahib Ji.pdf/795
250
22430
220639
53541
2026-06-05T11:17:32Z
Kuldip DMW
2077
/* ਸੋਧਣਾ */
220639
proofread-page
text/x-wiki
<noinclude><pagequality level="3" user="Kuldip DMW" />{{center|੭੯੫}}</noinclude>{{center|{{xx-larger|'''੧ਓ ਸਤਿ ਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ'''}}</br>
{{xx-larger|'''ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ॥'''}}}}
{{center|ਰਾਗੁ ਬਿਲਾਵਲੁ ਮਹਲਾ ੧ ਚਉਪਦੇ ਘਰੁ ੧॥}}
ਤੂ ਸੁਲਤਾਨੁ ਕਹਾ ਹਉ ਮੀਆ ਤੇਰੀ ਕਵਨ ਵਡਾਈ॥ ਜੋ ਤੂ ਦੇਹਿ ਸੁ ਕਹਾ ਸੁਆਮੀ ਮੈ ਮੂਰਖ ਕਹਣੁ ਨ ਜਾਈ॥੧॥ ਤੇਰੇ ਗੁਣ ਗਾਵਾ ਦੇਹਿ ਬੁਝਾਈ॥ ਜੈਸੇ ਸਚ ਮਹਿ ਰਹਉ ਰਜਾਈ॥੧॥ ਰਹਾਉ॥ ਜੋ ਕਿਛੁ ਹੋਆ ਸਭੁ ਕਿਛੁ ਤੁਝ ਤੇ ਤੇਰੀ ਸਭ ਅਸਨਾਈ॥ ਤੇਰਾ ਅੰਤੁ ਨ ਜਾਣਾ ਮੇਰੇ ਸਾਹਿਬ ਮੈ ਅੰਧੁਲੇ ਕਿਆ ਚਤੁਰਾਈ॥੨॥ ਕਿਆ ਹਉ ਕਥੀ ਕਥੇ ਕਥਿ ਦੇਖਾ ਮੈ ਅਕਥੁ ਨ ਕਥਨਾ ਜਾਈ॥ ਜੋ ਤੁਧੁ ਭਾਵੈ ਸੋਈ ਆਖਾ ਤਿਲੁ ਤੇਰੀ ਵਡਿਆਈ॥੩॥ ਏਤੇ ਕੂਕਰ ਹਉ ਬੇਗਾਨਾ ਭਉਕਾ ਇਸੁ ਤਨ ਤਾਈ॥ ਭਗਤਿ ਹੀਣੁ ਨਾਨਕੁ ਜੇ ਹੋਇਗਾ ਤਾ ਖਸਮੈ ਨਾਉ ਨ ਜਾਈ॥੪॥੧॥ ਬਿਲਾਵਲੁ ਮਹਲਾ ੧॥ ਮਨੁ ਮੰਦਰੁ ਤਨੁ ਵੇਸ ਕਲੰਦਰੁ ਘਟ ਹੀ ਤੀਰਥਿ ਨਾਵਾ॥ ਏਕੁ ਸਬਦੁ ਮੇਰੈ ਪ੍ਰਾਨਿ ਬਸਤੁ ਹੈ ਬਾਹੁੜਿ ਜਨਮਿ ਨ ਆਵਾ॥੧॥ ਮਨੁ ਬੇਧਿਆ ਦਇਆਲ ਸੇਤੀ ਮੇਰੀ ਮਾਈ॥ ਕਉਣੁ ਜਾਣੈ ਪੀਰ ਪਰਾਈ॥ ਹਮ ਨਾਹੀ ਚਿੰਤ ਪਰਾਈ॥੧॥ ਰਹਾਉ॥ ਅਗਮ ਅਗੋਚਰ ਅਲਖ ਅਪਾਰਾ ਚਿੰਤਾ ਕਰਹੁ ਹਮਾਰੀ॥ ਜਲਿ ਥਲਿ ਮਹੀਅਲਿ ਭਰਿਪੁਰਿ ਲੀਣਾ ਘਟਿ ਘਟਿ ਜੋਤਿ ਤੁਮ੍ਹਾਰੀ॥੨॥ ਸਿਖ ਮਤਿ ਸਭ ਬੁਧਿ ਤੁਮ੍ਹਾਰੀ ਮੰਦਿਰ ਛਾਵਾ ਤੇਰੇ॥ ਤੁਝ ਬਿਨੁ ਅਵਰੁ ਨ ਜਾਣਾ ਮੇਰੇ ਸਾਹਿਬਾ ਗੁਣ ਗਾਵਾ ਨਿਤ ਤੇਰੇ॥੩॥ ਜੀਅ ਜੰਤ ਸਭਿ ਸਰਣਿ ਤੁਮ੍ਹਾਰੀ ਸਰਬ ਚਿੰਤ ਤੁਧੁ ਪਾਸੇ॥ ਜੋ ਤੁਧੁ ਭਾਵੈ ਸੋਈ ਚੰਗਾ ਇਕ ਨਾਨਕ ਕੀ ਅਰਦਾਸੇ॥੪॥੨॥ ਬਿਲਾਵਲੁ ਮਹਲਾ ੧॥ ਆਪੇ ਸਬਦੁ ਆਪੇ ਨੀਸਾਨੁ॥ ਆਪੇ ਸੁਰਤਾ ਆਪੇ ਜਾਨੁ॥ ਆਪੇ ਕਰਿ ਕਰਿ ਵੇਖੈ ਤਾਣੁ॥ ਤੂ ਦਾਤਾ<noinclude></noinclude>
57z3s0s1kd7jij325c2u1whhnlstwq7
ਪੰਨਾ:Guru Granth Sahib Ji.pdf/796
250
22434
220640
53545
2026-06-05T11:29:15Z
Kuldip DMW
2077
/* ਸੋਧਣਾ */
220640
proofread-page
text/x-wiki
<noinclude><pagequality level="3" user="Kuldip DMW" />{{center|੭੯੬}}</noinclude>ਨਾਮੁ ਪਰਵਾਣੁ॥੧॥ ਐਸਾ ਨਾਮੁ ਨਿਰੰਜਨ ਦੇਉ॥ ਹਉ ਜਾਚਿਕੁ ਤੂ ਅਲਖ ਅਭੇਉ॥੧॥ ਰਹਾਉ॥ ਮਾਇਆ ਮੋਹੁ ਧਰਕਟੀ ਨਾਰਿ॥ ਭੂੰਡੀ ਕਾਮਣਿ ਕਾਮਣਿਆਰਿ॥ ਰਾਜੁ ਰੂਪੁ ਝੂਠਾ ਦਿਨ ਚਾਰਿ॥ ਨਾਮੁ ਮਿਲੈ ਚਾਨਣੁ ਅੰਧਿਆਰਿ॥੨॥ ਚਖਿ ਛੋਡੀ ਸਹਸਾ ਨਹੀ ਕੋਇ॥ ਬਾਪੁ ਦਿਸੈ ਵੇਜਾਤਿ ਨ ਹੋਇ॥ ਏਕੇ ਕਉ ਨਾਹੀ ਭਉ ਕੋਇ॥ ਕਰਤਾ
ਕਰੇ ਕਰਾਵੈ ਸੋਇ॥੩॥ ਸਬਦਿ ਮੁਏ ਮਨੁ ਮਨ ਤੇ ਮਾਰਿਆ॥ ਠਾਕਿ ਰਹੇ ਮਨੁ ਸਾਚੈ ਧਾਰਿਆ॥ ਅਵਰੁ ਨ ਸੁਝੈ ਗੁਰ ਕਉ ਵਾਰਿਆ॥ ਨਾਨਕ ਨਾਮਿ ਰਤੇ ਨਿਸਤਾਰਿਆ॥੪॥੩॥ ਬਿਲਾਵਲੁ ਮਹਲਾ ੧॥ ਗੁਰ ਬਚਨੀ ਮਨੁ
ਸਹਜ ਧਿਆਨੇ॥ ਹਰਿ ਕੈ ਰੰਗਿ ਰਤਾ ਮਨੁ ਮਾਨੇ॥ ਮਨਮੁਖ ਭਰਮਿ ਭੁਲੇ ਬਉਰਾਨੇ॥ ਹਰਿ ਬਿਨੁ ਕਿਉ ਰਹੀਐ ਗੁਰ ਸਬਦਿ ਪਛਾਨੇ॥੧॥ ਬਿਨੁ ਦਰਸਨ ਕੈਸੇ ਜੀਵਉ ਮੇਰੀ ਮਾਈ॥ ਹਰਿ ਬਿਨੁ ਜੀਅਰਾ ਰਹਿ ਨ ਸਕੈ ਖਿਨੁ ਸਤਿਗੁਰਿ ਬੂਝ ਬੁਝਾਈ॥੧॥ ਰਹਾਉ॥ ਮੇਰਾ ਪ੍ਰਭੁ ਬਿਸਰੈ ਹਉ ਮਰਉ ਦੁਖਾਲੀ॥ ਸਾਸਿ ਗਿਰਾਸਿ ਜਪਉ ਅਪੁਨੇ ਹਰਿ ਭਾਲੀ॥ ਸਦ ਬੈਰਾਗਨਿ ਹਰਿ ਨਾਮੁ ਨਿਹਾਲੀ॥ ਅਬ ਜਾਨੇ ਗੁਰਮੁਖਿ ਹਰਿ ਨਾਲੀ॥੨॥ ਅਕਥ ਕਥਾ ਕਹੀਐ ਗੁਰ ਭਾਇ॥ ਪ੍ਰਭੁ ਅਗਮ ਅਗੋਚਰੁ ਦੇਇ ਦਿਖਾਇ॥ ਬਿਨੁ ਗੁਰ ਕਰਣੀ ਕਿਆ ਕਾਰ ਕਮਾਇ॥ ਹਉਮੈ ਮੇਟਿ ਚਲੈ ਗੁਰ ਸਬਦਿ ਸਮਾਇ॥੩॥ ਮਨਮੁਖੁ ਵਿਛੁੜੈ ਖੋਟੀ ਰਾਸਿ॥ ਗੁਰਮੁਖਿ ਨਾਮਿ ਮਿਲੈ ਸਾਬਾਸਿ॥ ਹਰਿ ਕਿਰਪਾ ਧਾਰੀ ਦਾਸਨਿ ਦਾਸ॥ ਜਨ ਨਾਨਕ ਹਰਿ ਨਾਮ ਧਨੁ ਰਾਸਿ॥੪॥੪॥
{{center|ਬਿਲਾਵਲੁ ਮਹਲਾ ੩ ਘਰੁ ੧ ੴ ਸਤਿਗੁਰ ਪ੍ਰਸਾਦਿ॥}}
ਧ੍ਰਿਗੁ ਧ੍ਰਿਗੁ ਖਾਇਆ ਧ੍ਰਿਗੁ ਧ੍ਰਿਗੁ ਸੋਇਆ ਧ੍ਰਿਗੁ ਧ੍ਰਿਗੁ ਕਾਪੜੁ ਅੰਗਿ ਚੜਾਇਆ॥ ਧ੍ਰਿਗੁ ਸਰੀਰੁ ਕੁਟੰਬ ਸਹਿਤ ਸਿਉ ਜਿਤੁ ਹੁਣਿ ਖਸਮੁ ਨ ਪਾਇਆ॥ਪਉੜੀ ਛੁੜਕੀ ਫਿਰਿ ਹਾਥਿ ਨ ਆਵੈ ਅਹਿਲਾ ਜਨਮੁ ਗਵਾਇਆ॥੧॥ ਦੂਜਾ ਭਾਉ ਨ ਦੇਈ ਲਿਵ ਲਾਗਣਿ ਜਿਨਿ ਹਰਿ ਕੇ ਚਰਣ ਵਿਸਾਰੇ॥ਜਗਜੀਵਨ ਦਾਤਾ ਜਨ ਸੇਵਕ ਤੇਰੇ ਤਿਨ ਕੇ ਤੈ ਦੂਖ ਨਿਵਾਰੇ॥੧॥ ਰਹਾਉ॥ ਤੂ ਦਇਆਲੁ ਦਇਆਪਤਿ ਦਾਤਾ ਕਿਆ ਏਹਿ ਜੰਤ ਵਿਚਾਰੇ॥ ਮੁਕਤ ਬੰਧ ਸਭਿ ਤੁਝ ਤੇ ਹੋਏ ਐਸਾ ਆਖਿ ਵਖਾਣੇ॥ ਗੁਰਮੁਖਿ ਹੋਵੈ ਸੋ ਮੁਕਤੁ ਕਹੀਐ ਮਨਮੁਖ ਬੰਧ ਵਿਚਾਰੇ॥੨॥ ਸੋ ਜਨੁ ਮੁਕਤੁ ਜਿਸੁ ਏਕ ਲਿਵ ਲਾਗੀ ਸਦਾ ਰਹੈ ਹਰਿ ਨਾਲੇ॥ ਤਿਨ ਕੀ ਗਹਣ ਗਤਿ ਕਹੀ ਨ ਜਾਈ ਸਚੈ ਆਪਿ<noinclude></noinclude>
s9dh81eq4hbqquit2f3f1p7djg7epdy
ਪੰਨਾ:Guru Granth Sahib Ji.pdf/797
250
22438
220641
53549
2026-06-05T11:38:28Z
Kuldip DMW
2077
/* ਸੋਧਣਾ */
220641
proofread-page
text/x-wiki
<noinclude><pagequality level="3" user="Kuldip DMW" />{{center|੭੯੭}}</noinclude>ਸਵਾਰੇ॥ ਭਰਮਿ ਭੁਲਾਣੇ ਸਿ ਮਨਮੁਖ ਕਹੀਅਹਿ ਨਾ ਉਰਵਾਰਿ ਨ ਪਾਰੇ॥੩॥ ਜਿਸ ਨੋ ਨਦਰਿ ਕਰੇ ਸੋਈ ਜਨੁ
ਪਾਏ ਗੁਰ ਕਾ ਸਬਦੁ ਸਮ੍ਹਾਲੇ॥ ਹਰਿ ਜਨ ਮਾਇਆ ਮਾਹਿ ਨਿਸਤਾਰੇ॥ ਨਾਨਕ ਭਾਗੁ ਹੋਵੈ ਜਿਸੁ ਮਸਤਕਿ ਕਾਲਹਿ ਮਾਰਿ ਬਿਦਾਰੇ॥੪॥੧॥ ਬਿਲਾਵਲੁ ਮਹਲਾ ੩॥ ਅਤੁਲੁ ਕਿਉ ਤੋਲਿਆ ਜਾਇ॥ ਦੂਜਾ ਹੋਇ ਤ ਸੋਝੀ ਪਾਇ॥ ਤਿਸ ਤੇ ਦੂਜਾ ਨਾਹੀ ਕੋਇ॥ ਤਿਸ ਦੀ ਕੀਮਤਿ ਕਿਕੂ ਹੋਇ॥੧॥ ਗੁਰ ਪਰਸਾਦਿ ਵਸੈ ਮਨਿ ਆਇ॥
ਤਾ ਕੋ ਜਾਣੈ ਦੁਬਿਧਾ ਜਾਇ॥੧॥ ਰਹਾਉ॥ ਆਪਿ ਸਰਾਫੁ ਕਸਵਟੀ ਲਾਏ॥ ਆਪੇ ਪਰਖੇ ਆਪਿ ਚਲਾਏ॥ ਆਪੇ ਤੋਲੇ ਪੂਰਾ ਹੋਇ॥ ਆਪੇ ਜਾਣੈ ਏਕੋ ਸੋਇ॥੨॥ ਮਾਇਆ ਕਾ ਰੂਪੁ ਸਭੁ ਤਿਸ ਤੇ ਹੋਇ॥ ਜਿਸ ਨੋ ਮੇਲੇ ਸੁ ਨਿਰਮਲੁ
ਹੋਇ॥ ਜਿਸ ਨੋ ਲਾਏ ਲਗੈ ਤਿਸੁ ਆਇ॥ ਸਭੁ ਸਚੁ ਦਿਖਾਲੇ ਤਾ ਸਚਿ ਸਮਾਇ॥੩॥ ਆਪੇ ਲਿਵ ਧਾਤੁ ਹੈ ਆਪੇ॥
ਆਪਿ ਬੁਝਾਏ ਆਪੇ ਜਾਪੇ॥ ਆਪੇ ਸਤਿਗੁਰੁ ਸਬਦੁ ਹੈ ਆਪੇ॥ ਨਾਨਕ ਆਖਿ ਸੁਣਾਏ ਆਪੇ॥੪॥੨॥ ਬਿਲਾਵਲੁ ਮਹਲਾ ੩॥ ਸਾਹਿਬ ਤੇ ਸੇਵਕੁ ਸੇਵ ਸਾਹਿਬ ਤੇ ਕਿਆ ਕੋ ਕਹੈ ਬਹਾਨਾ॥ ਐਸਾ ਇਕੁ ਤੇਰਾ ਖੇਲੁ ਬਨਿਆ ਹੈ ਸਭ ਮਹਿ ਏਕੁ ਸਮਾਨਾ॥੧॥ ਸਤਿਗੁਰਿ ਪਰਚੈ ਹਰਿ ਨਾਮਿ ਸਮਾਨਾ॥ ਜਿਸੁ ਕਰਮੁ ਹੋਵੈ ਸੋ ਸਤਿਗੁਰੁ ਪਾਏ ਅਨਦਿਨੁ ਲਾਗੈ ਸਹਜ ਧਿਆਨਾ॥੧॥ ਰਹਾਉ॥ ਕਿਆ ਕੋਈ ਤੇਰੀ ਸੇਵਾ ਕਰੇ ਕਿਆ ਕੋ ਕਰੇ ਅਭਿਮਾਨਾ॥ ਜਬ ਅਪੁਨੀ ਜੋਤਿ ਖਿੰਚਹਿ ਤੂ ਸੁਆਮੀ ਤਬ ਕੋਈ ਕਰਉ ਦਿਖਾ ਵਖਿਆਨਾ॥੨॥ ਆਪੇ ਗੁਰੁ ਚੇਲਾ ਹੈ ਆਪੇ ਆਪੇ ਗੁਣੀ ਨਿਧਾਨਾ॥ ਜਿਉ ਆਪਿ ਚਲਾਏ ਤਿਵੈ ਕੋਈ ਚਾਲੈ ਜਿਉ ਹਰਿ ਭਾਵੈ ਭਗਵਾਨਾ॥੩॥ ਕਹਤ ਨਾਨਕੁ ਤੂ ਸਾਚਾ ਸਾਹਿਬੁ ਕਉਣੁ ਜਾਣੈ ਤੇਰੇ ਕਾਮਾਂ॥ ਇਕਨਾ ਘਰ ਮਹਿ ਦੇ ਵਡਿਆਈ ਇਕਿ ਭਰਮਿ ਭਵਹਿ ਅਭਿਮਾਨਾ॥੪॥੩॥ ਬਿਲਾਵਲੁ ਮਹਲਾ ੩॥ ਪੂਰਾ ਥਾਟੁ ਬਣਾਇਆ ਪੂਰੈ ਵੇਖਹੁ ਏਕ ਸਮਾਨਾ॥ ਇਸੁ ਪਰਪੰਚ ਮਹਿ ਸਾਚੇ ਨਾਮ ਕੀ ਵਡਿਆਈ ਮਤੁ ਕੋ ਧਰਹੁ ਗੁਮਾਨਾ॥੧॥ ਸਤਿਗੁਰ ਕੀ ਜਿਸ ਨੋ ਮਤਿ ਆਵੈ ਸੋ ਸਤਿਗੁਰ ਮਾਹਿ ਸਮਾਨਾ॥ ਇਹ ਬਾਣੀ ਜੋ ਜੀਅਹੁ ਜਾਣੈ ਤਿਸੁ ਅੰਤਰਿ ਰਵੈ ਹਰਿ ਨਾਮਾ॥੧॥ ਰਹਾਉ॥ ਚਹੁ ਜੁਗਾ ਕਾ ਹੁਣਿ ਨਿਬੇੜਾ ਨਰ ਮਨੁਖਾ ਨੋ ਏਕੁ ਨਿਧਾਨਾ॥ ਜਤੁ ਸੰਜਮ ਤੀਰਥ ਓਨਾ ਜੁਗਾ ਕਾ ਧਰਮੁ ਹੈ ਕਲਿ ਮਹਿ ਕੀਰਤਿ ਹਰਿ ਨਾਮਾ॥੨॥ ਜੁਗਿ ਜੁਗਿ ਆਪੋ ਆਪਣਾ ਧਰਮੁ ਹੈ ਸੋਧਿ ਦੇਖਹੁ ਬੇਦ ਪੁਰਾਨਾ॥ ਗੁਰਮੁਖਿ ਜਿਨੀ ਧਿਆਇਆ ਹਰਿ ਹਰਿ<noinclude></noinclude>
fh3jqc4qo9yzhw6pq2atro8dozv4qsq
ਪੰਨਾ:Guru Granth Sahib Ji.pdf/798
250
22443
220642
53554
2026-06-05T11:47:46Z
Kuldip DMW
2077
/* ਸੋਧਣਾ */
220642
proofread-page
text/x-wiki
<noinclude><pagequality level="3" user="Kuldip DMW" />{{center|੭੯੮}}</noinclude>ਜਗਿ ਤੇ ਪੂਰੇ ਪਰਵਾਨਾ॥੩॥ ਕਹਤ ਨਾਨਕੁ ਸਚੇ ਸਿਉ ਪ੍ਰੀਤਿ ਲਾਏ ਚੂਕੈ ਮਨਿ ਅਭਿਮਾਨਾ॥ ਕਹਤ ਸੁਣਤ ਸਭੇ ਸੁਖ ਪਾਵਹਿ ਮਾਨਤ ਪਾਹਿ ਨਿਧਾਨਾ॥੪॥੪॥ ਬਿਲਾਵਲੁ ਮਹਲਾ ੩॥ ਗੁਰਮੁਖਿ ਪ੍ਰੀਤਿ ਜਿਸ ਨੋ ਆਪੇ ਲਾਏ॥ ਤਿਤੁ ਘਰਿ ਬਿਲਾਵਲੁ ਗੁਰ ਸਬਦਿ ਸੁਹਾਏ॥ ਮੰਗਲੁ ਨਾਰੀ ਗਾਵਹਿ ਆਏ॥ ਮਿਲਿ ਪ੍ਰੀਤਮ ਸਦਾ ਸੁਖੁ ਪਾਏ॥੧॥ ਹਉ ਤਿਨ ਬਲਿਹਾਰੈ ਜਿਨ੍ਹ ਹਰਿ ਮੰਨਿ ਵਸਾਏ॥ ਹਰਿ ਜਨ ਕਉ ਮਿਲਿਆ ਸੁਖੁ ਪਾਈਐ ਹਰਿ ਗੁਣ ਗਾਵੈ ਸਹਜਿ ਸੁਭਾਏ॥੧॥ ਰਹਾਉ॥ ਸਦਾ ਰੰਗਿ ਰਾਤੇ ਤੇਰੈ ਚਾਏ॥ ਹਰਿ ਜੀਉ ਆਪਿ ਵਸੈ ਮਨਿ ਆਏ॥ ਆਪੇ ਸੋਭਾ ਸਦ ਹੀ ਪਾਏ॥ ਗੁਰਮੁਖਿ ਮੇਲੈ ਮੇਲਿ ਮਿਲਾਏ॥੨॥ ਗੁਰਮੁਖਿ ਰਾਤੇ ਸਬਦਿ ਰੰਗਾਏ॥ ਨਿਜ ਘਰਿ ਵਾਸਾ ਹਰਿ ਗੁਣ ਗਾਏ॥ ਰੰਗਿ ਚਲੂਲੈ ਹਰਿ ਰਸਿ ਭਾਏ॥ ਇਹੁ ਰੰਗੁ ਕਦੇ ਨ ਉਤਰੈ ਸਾਚਿ ਸਮਾਏ॥੩॥ ਅੰਤਰਿ ਸਬਦੁ ਮਿਟਿਆ
ਅਗਿਆਨੁ ਅੰਧੇਰਾ॥ ਸਤਿਗੁਰ ਗਿਆਨੁ ਮਿਲਿਆ ਪ੍ਰੀਤਮੁ ਮੇਰਾ॥ ਜੋ ਸਚਿ ਰਾਤੇ ਤਿਨ ਬਹੁੜਿ ਨ ਫੇਰਾ॥ ਨਾਨਕ ਨਾਮੁ ਦ੍ਰਿੜਾਏ ਪੂਰਾ ਗੁਰੁ ਮੇਰਾ॥੪॥੫॥ ਬਿਲਾਵਲੁ ਮਹਲਾ ੩॥ ਪੂਰੇ ਗੁਰ ਤੇ ਵਡਿਆਈ ਪਾਈ॥ ਅਚਿੰਤ ਨਾਮੁ ਵਸਿਆ ਮਨਿ ਆਈ॥ ਹਉਮੈ ਮਾਇਆ ਸਬਦਿ ਜਲਾਈ॥ ਦਰਿ ਸਾਚੈ ਗੁਰ ਤੇ ਸੋਭਾ ਪਾਈ॥੧॥ ਜਗਦੀਸ ਸੇਵਉ ਮੈ ਅਵਰੁ ਨ ਕਾਜਾ॥ ਅਨਦਿਨੁ ਅਨਦੁ ਹੋਵੈ ਮਨਿ ਮੇਰੈ ਗੁਰਮੁਖਿ ਮਾਗਉ ਤੇਰਾ ਨਾਮੁ ਨਿਵਾਜਾ॥੧॥ ਰਹਾਉ॥ ਮਨ ਕੀ ਪਰਤੀਤਿ ਮਨ ਤੇ ਪਾਈ॥ ਪੂਰੇ ਗੁਰ ਤੇ ਸਬਦਿ ਬੁਝਾਈ॥ ਜੀਵਣ ਮਰਣੁ ਕੋ ਸਮਸਰਿ ਵੇਖੈ॥
ਬਹੁੜਿ ਨ ਮਰੈ ਨਾ ਜਮੁ ਪੇਖੈ॥੨॥ ਘਰ ਹੀ ਮਹਿ ਸਭਿ ਕੋਟ ਨਿਧਾਨ॥ ਸਤਿਗੁਰਿ ਦਿਖਾਏ ਗਇਆ ਅਭਿਮਾਨੁ॥ ਸਦ ਹੀ ਲਾਗਾ ਸਹਜਿ ਧਿਆਨ॥ ਅਨਦਿਨੁ ਗਾਵੈ ਏਕੋ ਨਾਮ॥੩॥ ਇਸੁ ਜੁਗ ਮਹਿ ਵਡਿਆਈ ਪਾਈ॥ ਪੂਰੇ ਗੁਰ ਤੇ ਨਾਮੁ ਧਿਆਈ॥ ਜਹ ਦੇਖਾ ਤਹ ਰਹਿਆ ਸਮਾਈ॥ ਸਦਾ ਸੁਖਦਾਤਾ ਕੀਮਤਿ ਨਹੀ ਪਾਈ॥੪॥
ਪੂਰੈ ਭਾਗਿ ਗੁਰੁ ਪੂਰਾ ਪਾਇਆ॥ ਅੰਤਰਿ ਨਾਮੁ ਨਿਧਾਨੁ ਦਿਖਾਇਆ॥ ਗੁਰ ਕਾ ਸਬਦੁ ਅਤਿ ਮੀਠਾ ਲਾਇਆ॥ ਨਾਨਕ ਤ੍ਰਿਸਨ ਬੁਝੀ ਮਨਿ ਤਨਿ ਸੁਖੁ ਪਾਇਆ॥੫॥੬॥੪॥੬॥੧੦॥
{{center|ਰਾਗੁ ਬਿਲਾਵਲੁ ਮਹਲਾ ੪ ਘਰੁ ੩ ੴ ਸਤਿਗੁਰ ਪ੍ਰਸਾਦਿ॥}}
ਉਦਮ ਮਤਿ ਪ੍ਰਭ ਅੰਤਰਜਾਮੀ ਜਿਉ ਪ੍ਰੇਰੇ ਤਿਉ ਕਰਨਾ॥ ਜਿਉ ਨਟੂਆ ਤੰਤੁ ਵਜਾਏ ਤੰਤੀ ਤਿਉ ਵਾਜਹਿ ਜੰਤ<noinclude></noinclude>
f9dir59725yea89ayhl6hfmo73ar6y5
ਪੰਨਾ:ਚੰਦ੍ਰਕਾਂਤਾ ਸੰਤਤਿ ਭਾਗ 23.pdf/66
250
72493
220634
218811
2026-06-05T07:14:51Z
Marde Sehajpreet kaur
1774
/* ਸੋਧਣਾ */
220634
proofread-page
text/x-wiki
<noinclude><pagequality level="3" user="Marde Sehajpreet kaur" />{{center|( ੬੩ )}}</noinclude>{{gap}}ਮੈਂ—ਏਧਰ ਭੀ ਤਾਂ ਕੁਛ ਬੁਰਾ ਨਹੀਂ ਇਧਰ ਹੀ ਚਲਦੇ ਹਾਂ।
{{gap}}ਰਘੁਬਰ ਸਿੰਘ-ਨਹੀਂ ੨ ਆਪ ਪੱਛਮ ਵਲ ਚਲੋ ਏਧਰ ਇਕ ਕੰਮ ਹੋਰ ਹੋਜਾਵੇਗਾ। ਦਰੋਗਾ ਸਾਹਿਬ ਭੀ ਇਸ ਘੋੜੇ ਦੀ ਚਾਲ ਦੇਖਣੀ ਚਾਹੁੰਦੇ ਹਨ ਮੈਂ ਉਨਾਂ ਨੂੰ ਕਿਹਾ ਸੀ ਕਿ ਆਪ ਆਪਣੇ ਘੋੜੇ ਤੇ ਸਵਾਰ ਹੋਕੇ ਫਲਾਣੀ ਥਾਂ ਠਹਿਰੋ ਅਸੀ ਓਧਰ ਹੀ ਆਵਾਂਗੇ ਸੋ ਓਹ ਜਰੂਰ ਓਥੇ ਗਏ ਹੋਣਗੇ ਤੇ ਸਾਨੂੰ ਉਡੀਕ ਦੇ ਹੋਣਗੇ।
{{gap}}ਮੈਂ—ਜੇ ਏਹੋ ਹੀ ਗੱਲ ਸੀ ਤਾਂ ਦਰੋਗਾ ਜੀ ਭੀ ਇਧਰ ਆ ਜਾਂਦੇ ਕੱਠੇ ਚਲੇ ਚਲਦੇ।
{{gap}}ਰਘੁਬਰ—ਹਛਾ ਹੁਣ ਕੀ ਵਿਗੜ ਗਿਆ ਹੈ ਆਪਨੂੰ ਜ਼ਰੂਰ ਉਨਾਂ ਵਲ ਚੱਲਣਾ ਚਾਹੀਏ।
{{gap}}ਮੈਂ-ਮੈਂ ਪੂਰਬ ਵਲ ਜਾਂਣਾ ਚਾਹੁੰਦਾ ਹਾਂ ਕਿਉਂਕਿ ਇਕ ਆਦਮੀ ਨੂੰ ਮਿਲਣ ਦਾ ਇਕਰਾਰ ਹੈ।
{{gap}}ਏਸੇ ਤਰਾਂ ਸਾਡਾ ਬਹੁਤ ਚਿਰ ਤਕ ਝਗੜਾ ਹੁੰਦਾ ਰਿਹਾ ਮੈਂ ਪੂਰਬ ਵਲ ਜਾਣਾ ਚਾਹੁਦਾ ਸੀ ਏਹ ਪੱਛਮ ਵਲ ਜਾਣ ਤੇ ਜੋਰ ਦੇਂਦਾ ਸੀ ਜਿਸਦਾ ਫਲ ਇਹ ਹੋਇਆ ਕਿ ਨਾ ਪੂਰਬ ਗਏ ਨਾ ਪੱਛਮ, ਮੁੜਕੇ ਆਪਣੇ ਘਰ ਚਲੇ ਆਏ। ਇਹ ਗਲ ਰਘਬਰ ਸਿੰਘ ਨੂੰ ਬਹੁਤ ਬੁਰੀ ਲਗੀ ਅਰ ਓਹ ਮੂੰਹ ਸੁਜਾ ਕੇ ਕੁੜਦਾ
ਹੋਇਆ ਅਪਣੇ ਘਰ ਨੂੰ ਚਲਾ ਗਿਆ।
{{gap}}ਮੇਰਾ ਰਿਹਾਸਿਹਾ ਸੰਦੇਹ ਭੀ ਮਿਟ ਗਿਆ ਤੇ ਮੈਨੂੰ ਹਰਦੀਨ ਦੀਆਂ ਗੱਲਾਂ ਤੇ ਪੂਰਾ ਵਿਸ਼ਵਾਸ ਹੋ ਗਿਆ ਪਰ ਮੇਰੇ ਮਨ ਨੂੰ ਇਹ ਉਤਾਵਲੀ ਲਗ ਗਈ ਕਿ ਹਰਦੀਨਨੂੰ ਬਿਨਾਂ ਗਲਾਂ ਦਾ ਪਤਾ ਕਿਸ ਤਰਾਂ ਲੱਗ ਜਾਂਦਾ ਹੈ। ਛੇਕੜ ਮੈਂ ਰਾਤ ਵੇਲੇ ਇਕਾਂਤ<noinclude></noinclude>
t9htu8ns9nz9a3b8nctd3mkuwyq6sj7
ਪੰਨਾ:ਚੰਦ੍ਰਕਾਂਤਾ ਸੰਤਤਿ ਭਾਗ 23.pdf/67
250
72494
220635
218812
2026-06-05T07:20:33Z
Marde Sehajpreet kaur
1774
/* ਸੋਧਣਾ */
220635
proofread-page
text/x-wiki
<noinclude><pagequality level="3" user="Marde Sehajpreet kaur" />{{center|( ੬੪ )}}</noinclude>ਹਰਦੀਨ ਨੂੰ ਸੱਦਕੇਪੁਛਿਆ-ਹਰਦੀਨ ਤੇਰੀਆਂ ਗਲਾਂ ਬਹੁਤ ਠੀਕ ਨਿਕਲੀਆਂ ਹਨ। ਓਸਨੇ ਪੱਛਮ ਵਲ ਜਾਣ ਲਈ ਬਹੁਤ ਕਿਹਾ ਪਰ ਮੈਂ ਓਸਦੀ ਇਕ ਨਾ ਸਣੀ।
{{gap}}ਹਰਦੀਨ-ਆਪਨੇ ਬਹੁਤ ਚੰਗਾ ਕੀਤਾ ਨਹੀਂ ਤਾ ਹਨੇਰ ਹੋ ਜਾਂਦਾ।
{{gap}}ਮੈਂ-ਅੱਛ ਏਹ ਦਸ ਕਿ ਓਹ ਅੱਚਣ ਚੇਤ ਮੇਰਾ ਵੈਰੀ ਕਿਉਂ ਹੋਗਿਆ ਹੈ ਓਹ ਤਾਂ ਮੇਰਾ ਮਿਤਰ ਬਣਦਾ ਸੀ।
{{gap}}ਹਰਦੀਨ-ਇਸਦਾ ਕਾਰਨ ਓਹ ਲੱਛਮੀ ਦੇਵੀ ਹੈ, ਮੈਂ ਆਪਣੀ ਭੁਲ ਤੇ ਬੜਾ ਪਛਤਾਉਂਦਾ ਹਾਂ ਜੋ ਮੈਂ ਆਪ ਨੂੰ ਸਭ ਭੇਤ ਦੱਸ ਦਿਤਾ, ਮੈਂ ਤਾਂ ਰਾਜਾ ਗੋਪਾਲ ਸਿੰਘ ਦਾ ਭਲਾ ਕਰਨ ਲਗਾ ਸੀ ਪਰ ਉਨਾਂ ਨੇ ਮੂਰਖਤਾ ਨਾਲ ਸਾਰਾ ਕੰਮ ਹੀ ਚੌੜ ਕਰ ਦਿਤਾ ਸੀ। ਉਨਾਂ ਨੇ ਜੋ ਕੁਝ ਆਪ ਤੋਂ ਸੁਣਿਆ ਸੀ ਓਹ ਸਾਰਾ ਹਾਲ ਲਛਮੀ ਦੇਵੀ ਨੂੰ ਦਸਕੇ ਦਰੋਗੇ ਤੇ ਰਘੁਬਰ ਸਿੰਘ ਨੂੰ ਆਪਦਾ ਵੈਰੀ ਬਣਾ ਦਿਤਾ ਕਿਉਂਕਿ ਇਨਾਂ ਦੋਹਾਂ ਦੀ ਕ੍ਰਿਪਾ ਨਾਲ ਓਹ ਇਸ ਪਦਵੀ ਨੂੰ ਪਹੁੰਚੀ ਹੈ ਇਨ੍ਹਾਂ ਦੇ ਪ੍ਰਤਾਪ ਨਾਲ ਸਾਡੇ ਮਹਾਰਾਜ (ਗੋਪਾਲ ਸਿੰਘ ਦੇ ਪਿਤਾ) ਮਾਰੇ ਗਏ ਹਨ ਅਤੇ ਇਨਾਂ ਦੋਹਾਂ ਨੇ ਹੀ ਲਛਮੀ ਦੇਵੀ ਨੂੰ ਹੀ ਨਹੀਂ ਸਗੋ ਉਸਦੇ ਸ ਰੇ ਘਰ ਨੂੰ ਮਾਫ ਮੁਕਾਯਾ ਹੈ।
{{gap}}ਮੈਂ-ਇਹ ਤਾਂ ਤੂੰ ਬੜੀਆਂ ਹੈਰਾਨੀ ਦੀਆਂ ਗੱਲਾਂ ਸੁਣਾ ਰਿਹਾ ਹੈ।
{{gap}}ਹਰਦੀਨ—ਪਰ ਆਪ ਇਨਾਂ ਗੱਲਾਂ ਨੂੰ ਆਪਣੇ ਮਨ ਵਿਚ ਰਖਕੇ ਸਮੇਂ ਦੀ ਚਾਲਨਾਲ ਕੰਮ ਕਰੋ ਨਹੀਂ ਤਾਆਪਨੂੰ ਪਛਤਾਉਣਾ ਪਵੇਗਾ। ਮੈਂ ਇਹ ਕਦੀ ਨਹੀਂ ਕਹਾਂਗਾ ਕਿ ਆਪ ਰਾਜਾ ਗੋਪਾਲ<noinclude></noinclude>
7kluhpggwu93f94s09i7jzl4fbniwwc
ਪੰਨਾ:ਅੰਗਹੀਣ ਸੂਰਮੇ - ਸ਼ਿੰਗਾਰਾ ਸਿੰਘ.pdf/36
250
72765
220637
220583
2026-06-05T10:41:27Z
Jalseerat Aman
2446
220637
proofread-page
text/x-wiki
<noinclude><pagequality level="1" user="Taranpreet Goswami" /></noinclude>
ਹੋ ਗਯਾ ਹੈ ਕਯਾ, ਖੇਤੋਂ ਮੇਂ ਸਭੀ ਕਾਮ ਤੋ ਹਮ ਕਰਤੇ ਹੈਂ, ਮਾਲਿਕ ਤੋਂ ਹਮ ਹੀ ਹੁਏ, ਹਮ ਤੋ ਕਬੀ ਮਰਨੇ ਕਾ ਸੋਚਤੇ ਨਹੀਂ, ਕਭੀ ਸੜਕੇਂ ਯਾ ਗਾੜੀਏਂ ਨਹੀਂ ਰੋਕੀ; ਇਨਕਾ ਤੋ ਏਕ ਯਾ ਦੋ ਬੱਚਾ ਹੈ, ਹਮਾਰਾ ਤੋ 5-5, 7-7 ਬੱਚਾ ਹੈ, ਜ਼ਮੀਨੇਂ ਭੀ ਨਹੀਂ, ਘਰ ਭੀ ਇਨਕੇ ਜੈਸੇ ਕੋਠੀਓਂ ਕੀ ਤਰਾ ਨਹੀਂ, ਗਾੜੀਏਂ, ਮੋਟਰਸਾਈਕਲ ਭੀ ਨਹੀਂ, ਕੱਪੜਾ ਭੀ ਕਿਤਨੇ ਕਿਤਨੇ ਦਿਨ ਨਹੀਂ ਧੋਤੇ; ਇਨਕੀ ਤਰਾ ਰੋਜ ਰੋਜ ਕੁਰਤਾ ਪਜਾਮਾ ਧੋ ਕਰ, ਨੀਲੀ ਯਾ ਸਫੇਦ ਪਗਰੀ ਬਾਂਧ ਕਰ ਬੜੀ ਬੜੀ ਗਾੜੀਓਂ ਮੇਂ ਨਹੀਂ ਘੂਮਤੇ"
{{gap}}ਸੱਚ ਵੀ ਇਹੀ ਹੈ। ਇਹ ਪੁਸਤਕ ਲਿਖਦਿਆਂ ਮੈਨੂੰ ਇਕ ਵਿਅਕਤੀ ਵੱਲੋਂ ਦੱਸਿਆ ਗਿਆ ਕਿ ਪਟਿਆਲਾ ਸ਼ਹਿਰ ਵਿਚ ਦੋ ਡੱਈਏ ਭਰਾ ਕਈ ਸਾਲਾਂ ਤੋਂ ਰਹਿੰਦੇ ਹਨ। ਇਕ ਵੀ ਸ਼ਟਰਿੰਗ ਦੀ ਦੁਕਾਨ ਹੈ ਅਤੇ ਦੂਜਾ ਵੀ ਬਿਜ਼ਨਸ ਕਰਦਾ ਹੈ। ਦੋਵੇਂ ਭਰਾਵਾਂ ਦੇ ਕਈ ਪਲਾਟ ਹਨ ਅਤੇ ਉਸ ਵਿਅਕਤੀ ਦੇ ਦੱਸਣ ਅਨੁਸਾਰ ਹਰੇਕ ਭਰਾ ਨੇ ਪਟਿਆਲਾ ਸ਼ਹਿਰ ਵਿਚ ਘੱਟੋ ਘੱਟ 6-7 ਕਰੋੜ ਦੀ ਜਾਇਦਾਦ ਬਣਾ ਲਈ ਹੈ। ਇਸੇ ਤਰ੍ਹਾਂ ਬਾਕੀ ਭੱਈਆਂ ਨੇ ਵੀ ਪੰਜਾਬ ਵਿਚ ਦਿਹਾੜੀਆਂ ਕਰਕੇ ਯੂ.ਪੀ. ਬਿਹਾਰ ਵਿਚ ਜ਼ਮੀਨਾਂ, ਜਾਇਦਾਦਾਂ
ਬਣਾ ਲਈਆਂ ਹਨ।
ਦੋਸਤੋ ਗੱਲ ਵੀ ਸੱਚ ਹੈ। ਮੇਰੇ ਜ਼ਹਿਨ 'ਚ ਇਕ ਗੱਲ ਆ ਰਹੀ ਹੈ ਕਿ ਹਰ ਸ਼ਹਿਰ/ਕਸਬੇ ਵਿਚ ਲੇਬਰ ਚੌਂਕ ਹੁੰਦੇ ਹਨ, ਜਿਥੇ ਪੰਜਾਬ ਦੇ ਲੋਕਲ ਦਿਹਾੜੀਦਾਰ ਅਤੇ ਪਰਵਾਸੀ ਮਜ਼ਦੂਰ (ਭੱਈਏ) ਖੜ੍ਹੇ ਹੁੰਦੇ ਹਨ। ਜਦੋਂ ਕੋਈ ਵਿਅਕਤੀ ਦਿਹਾੜੀ ਤੇ ਬੰਦੇ ਲੈਣ ਲਈ ਲੇਬਰ ਚੌਂਕ ਪਹੁੰਚਦਾ ਹੈ ਤਾਂ ਉਹ ਭੱਈਆਂ ਨੂੰ ਹੀ ਦਿਹਾੜੀ ਤੇ ਲੈ ਕੇ ਆਉਂਦਾ ਹੈ, ਲੋਕਲ ਦਿਹਾੜੀਦਾਰ ਤਾਂ ਦਿਹਾੜੀ ਨਾ ਮਿਲਣ 'ਤੇ ਉਸੇ ਲੇਬਰ ਚੌਂਕ ਤੇ ਸਾਰਾ ਦਿਨ ਤਾਸ਼ ਖੇਡ ਕੇ ਅਕਸਰ ਵਾਪਸ ਚਲੇ ਜਾਂਦੇ ਹਨ। ਜੇਕਰ ਕੋਈ ਭੁਲੇਖੇ ਨਾਲ ਅੱਧੇ ਦਿਨ ਲਈ ਉਨ੍ਹਾਂ ਨੂੰ ਦਿਹਾੜੀ ਲਈ ਕਹਿੰਦਾ ਵੀ ਹੈ ਤਾਂ ਉਹ ਪੂਰੇ ਦਿਨ ਦੀ ਦਿਹਾੜੀ ਦੀ ਮੰਗ ਕਰਦੇ ਹਨ ਅਤੇ ਅੱਧੀ ਦਿਹਾੜੀ ਵੀ ਗੁਆ ਲੈਂਦੇ ਹਨ। ਭੱਈਆਂ ਨੂੰ ਹੀ ਦਿਹਾੜੀ ਲਈ ਪਹਿਲ ਦੇਣ ਦੇ ਕਈ ਕਾਰਨ ਹਨ ਜਿਵੇਂ ਕਿ ਇਹ ਲੋਕ ਦਿਹਾੜੀ ਦੇ ਪੈਸੇ ਅੜ ਕੇ ਨਹੀਂ ਲੈਂਦੇ, ਕਈ ਵਾਰ ਘੱਟ ਵੀ ਲੈ ਲੈਂਦੇ ਹਨ, ਮਾਲਕ ਜਿਵੇਂ ਕਹਿੰਦਾ ਹੈ ਅਤੇ ਜਿਹੜਾ ਕੰਮ ਕਹਿੰਦਾ ਹੈ ਕਰੀਂ ਜਾਂਦੇ ਹਨ, ਕਦੇ ਅੱਗੋਂ ਨਹੀਂ ਘੂਰਦੇ, ਸ਼ਾਮ ਨੂੰ ਅੱਧਾ ਘੰਟਾ ਵਾਧੂ ਹੀ ਲਗਾ ਦਿੰਦੇ ਹਨ। ਭਾਵ
32<noinclude>{{rh||32}}</noinclude>
pf7w5ls9fbr5twkguypmdntwiv0ywwx
ਪੰਨਾ:ਅੰਗਹੀਣ ਸੂਰਮੇ - ਸ਼ਿੰਗਾਰਾ ਸਿੰਘ.pdf/35
250
72766
220636
220622
2026-06-05T10:36:45Z
Jalseerat Aman
2446
/* ਸੋਧਣਾ */
220636
proofread-page
text/x-wiki
<noinclude><pagequality level="3" user="Jalseerat Aman" /></noinclude>
{{gap}}ਅੰਗਹੀਣਾਂ ਦੇ ਇਕਜੁੱਟ ਨਾ ਹੋਣ ਦਾ ਇਕ ਕਾਰਨ ਮੈਂ ਹੋਰ ਵੀ ਸਮਝਦਾ ਹਾਂ, ਉਹ ਇਹ ਕਿ ਹਰੇਕ ਅੰਗਹੀਣ ਆਪਣੇ ਹੱਥੀਂ ਕੋਈ ਨਾ ਕੋਈ ਕੰਮ ਕਰਕੇ ਮਿਹਨਤ ਦੀ ਕਮਾਈ ਕਰ ਰਿਹਾ ਹੈ ਭਾਵੇਂ ਉਹ ਜੁੱਤੀਆਂ ਗੰਢਣ ਦਾ ਕੰਮ ਹੀ ਕਿਉਂ ਨਾ ਹੋਵੇ ਜਾਂ ਫਿਰ ਬਿਜ਼ਨਸ ਜਾਂ ਸਰਕਾਰੀ ਨੌਕਰੀ। ਦੇਖਿਆ ਇਹ ਗਿਆ ਹੈ ਕਿ ਕੁਝ ਵਿਹਲੇ ਲੋਕ ਸਰਕਾਰਾਂ ਤੇ ਦਬਾਅ ਬਣਾ ਕੇ ਅਤੇ ਰੌਲਾ ਪਾ ਕੇ ਵਾਧੂ ਅਧਿਕਾਰ ਲੈਣ ਵਿਚ ਕਾਮਯਾਬ ਹੋ ਜਾਂਦੇ ਹਨ। ਉਦਾਹਰਣ ਲਈ 40-50 ਸਾਲ ਪਹਿਲਾਂ ਕਿਸਾਨਾਂ ਨੇ ਪੰਜਾਬ ਵਿਚ ਹਰੀ ਕ੍ਰਾਂਤੀ ਲਿਆਂਦੀ, ਕਿਸਾਨ ਹੱਥੀਂ ਕੰਮ ਕਰਦਾ ਸੀ, ਸਾਂਝੀ ਖੇਤੀ ਕਰ ਲੈਂਦਾ ਜਾਂ ਫਿਰ ਇਕ ਅੱਧਾ ਸੀਰੀ ਰੱਖ ਲੈਂਦਾ ਸੀ। ਹਰ ਇਕ ਕੰਮ ਪਿੰਡ ਵਿਚ ਸਰ ਜਾਂਦਾ ਸੀ ਅਤੇ ਪਿੰਡ ਇਕ ਗਲੋਬਲ ਪਿੰਡ ਵਾਂਗ ਸੀ। ਲੋਕਾਂ ਦੀ ਸਿਆਸਤੀ ਕੰਮਾਂ ਵਿਚ ਰੁਚੀ ਨਹੀਂ ਸੀ, ਸਭ ਕੰਮਾਂ-ਕਾਰਾਂ ਵਿਚ ਰੁੱਝੇ ਹੁੰਦੇ ਸਨ ਅਤੇ ਭਾਈਚਾਰਕ ਸਾਂਝ ਸੀ। ਹੌਲੀ-ਹੌਲੀ ਕਿਸਾਨੀ ਦਾ ਹਰ ਕੰਮ ਮਸ਼ੀਨਾਂ ਨਾਲ ਹੋਣ ਲੱਗਾ, ਪਰਵਾਸੀ ਮਜ਼ਦੂਰ (ਭੱਈਏ) ਕੰਮ ਕਰਨ ਲੱਗੇ ਅਤੇ ਕਿਸਾਨ ਬਿਲਕੁਲ ਨਿਕੰਮਾ ਅਤੇ ਵਿਹਲਾ ਹੋ ਗਿਆ। ਭਾਈਚਾਰਕ ਸਾਂਝਾਂ ਤਹਿਸ-ਨਹਿਸ ਹੋ ਗਈਆਂ, ਬਲਕਿ ਪਿੰਡਾਂ ਵਾਲਿਆਂ ਦੀ ਸੋਚ ਗੁਆਂਢੀ ਨੂੰ ਤਰੱਕੀ ਕਰਦਾ ਦੇਖ ਸਿੱਧੇ ਜਾਂ ਅਸਿੱਧੇ ਢੰਗ ਨਾਲ ਠਿੱਬੀ ਲਾਉਣ ਵੀ ਬਣ ਗਈ। ਪਿੰਡ ਵਿਚ ਵਿਹਲੜ ਤੇ ਮੁਖਬਰ ਬੰਦੇ ਦੋ ਭਰਾਵਾਂ/ਗੁਆਂਢੀਆਂ ਨੂੰ ਆਪਸ ਵਿਚ ਲੜਾ ਕੇ ਮਾਮੂਲੀ ਝਗੜੇ ਦਾ ਕੇਸ ਥਾਣਿਆਂ ਤੱਕ ਪਹੁੰਚਾ ਦਿੰਦੇ ਹਨ ਅਤੇ ਫੇਰ ਥਾਣੇ ਵਿਚ ਸਮਝੌਤਾ ਕਰਵਾ ਕੇ ਕੁਝ ਪੈਸੇ ਆਪ ਅਤੇ ਥਾਣੇ ਵਾਲਿਆਂ ਨੂੰ ਦਿਵਾ ਦਿੰਦੇ ਹਨ। ਇਸ ਤਰ੍ਹਾਂ ਇਨ੍ਹਾਂ ਲੋਕਾਂ ਦਾ ਤੋਰੀ-ਫੁਲਕਾ ਫਰੀ ਵਿਚ ਚਲਦਾ ਰਹਿੰਦਾ ਹੈ। ਬਾਕੀ ਕਮਿਸ਼ਨ ਦਾ ਹਿਸਾਬ-ਕਿਤਾਬ ਉਹ ਸ਼ਾਮ ਨੂੰ ਥਾਣੇ ਜਾ ਕੇ ਕਰ ਆਉਂਦੇ ਹਨ।
{{gap}}ਜੋ ਲੋਕ ਵਿਹਲੇ ਹੁੰਦੇ ਹਨ ਉਨ੍ਹਾਂ ਨੂੰ ਆਪਣੀਆਂ ਮੰਗਾਂ ਜਾਂ ਬੇਲੋੜੇ ਫਾਇਦੇ ਲੈਣ ਲਈ ਸੰਘਰਸ਼ ਕਰਨ ਵਿਚ ਕੋਈ ਮੁਸ਼ਕਲ ਨਹੀਂ ਹੁੰਦੀ ਅਤੇ ਉਹ ਸਾਰਾ ਸਾਲ ਕਦੇ ਵੀ, ਕਿਤੇ ਵੀ ਇਕੱਠੇ ਹੋ ਕੇ ਸੜਕਾਂ, ਰੇਲਾਂ ਰੋਕ ਸਕਦੇ ਹਨ, ਅੱਗਾਂ ਲਗਾ ਸਕਦੇ ਹਨ, ਟੈਂਕੀਆਂ ਤੇ ਚੜ੍ਹ ਸਕਦੇ ਹਨ ਭਾਵ ਇਕ ਤਮਾਸ਼ਾ ਬਣਾਇਆ ਹੋਇਆ ਹੈ। ਕੀ ਕਦੇ ਭੱਈਆਂ ਨੇ ਵੀ ਆਪਣੀਆਂ ਮੰਗਾਂ ਲਈ ਅਜਿਹਾ ਕੀਤਾ ਹੈ ? ਨਹੀਂ, ਕਿਉਂਕਿ ਉਨ੍ਹਾਂ ਕੋਲ ਤਾਂ ਕੰਨ ਖੁਰਕਣ ਦੀ ਵਿਹਲ ਨਹੀਂ, ਸਗੋਂ ਭੱਈਏ ਤਾਂ ਆਪਣੇ ਮਨ ਵਿਚ ਸੋਚਦੇ ਹੋਣਗੇ ਕਿ "ਯੇ ਲੋਗ ਪਾਗਲ<noinclude>{{rh||31}}</noinclude>
nr8s8ndom4g459fuhrnqxkh7fvr9sdb
ਪੰਨਾ:ਅੰਗਹੀਣ ਸੂਰਮੇ - ਸ਼ਿੰਗਾਰਾ ਸਿੰਘ.pdf/37
250
72770
220629
2026-06-05T00:01:56Z
Taranpreet Goswami
2106
/* ਗਲਤੀਆਂ ਨਹੀਂ ਲਾਈਆਂ */ "ਮਾਲਕ ਨੂੰ ਕੰਮ ਪ੍ਰਤੀ ਤਸੱਲੀ ਹੁੰਦੀ ਹੈ ਜਿਸ ਕਾਰਨ ਕਈ ਵਾਰ ਇਨ੍ਹਾਂ ਨੂੰ ਲੋਕ ਦਿਹਾੜੀ ਦੇ ਪੈਸੇ ਵੱਧ ਵੀ ਦੇ ਦਿੰਦੇ ਹਨ। ਸ਼ਾਇਦ ਪਰਮਾਤਮਾ ਵੀ ਇਨ੍ਹਾਂ ਦੀ ਕੰਮ ਪ੍ਰਤੀ ਸੁਹਿਰਦਤਾ, ਲਗਨ ਅਤੇ ਮਾਲਕ ਪ੍ਰਤੀ ਵਫ਼ਾਦਾਰ..." ਨਾਲ਼ ਸਫ਼ਾ ਬਣਾਇਆ
220629
proofread-page
text/x-wiki
<noinclude><pagequality level="1" user="Taranpreet Goswami" /></noinclude>ਮਾਲਕ ਨੂੰ ਕੰਮ ਪ੍ਰਤੀ ਤਸੱਲੀ ਹੁੰਦੀ ਹੈ ਜਿਸ ਕਾਰਨ ਕਈ ਵਾਰ ਇਨ੍ਹਾਂ ਨੂੰ ਲੋਕ
ਦਿਹਾੜੀ ਦੇ ਪੈਸੇ ਵੱਧ ਵੀ ਦੇ ਦਿੰਦੇ ਹਨ। ਸ਼ਾਇਦ ਪਰਮਾਤਮਾ ਵੀ ਇਨ੍ਹਾਂ ਦੀ
ਕੰਮ ਪ੍ਰਤੀ ਸੁਹਿਰਦਤਾ, ਲਗਨ ਅਤੇ ਮਾਲਕ ਪ੍ਰਤੀ ਵਫ਼ਾਦਾਰੀ ਕਾਰਨ
ਤੰਦਰੁਸਤ ਰੱਖਦਾ ਹੈ ਅਤੇ ਮੈਂ ਕਿਸੇ ਬੱਈਏ ਦੀ ਕੈਂਸਰ, ਦਿਲ ਦਾ ਦੌਰਾ ਜਾਂ
ਕਿਸੇ ਹੋਰ ਬਿਮਾਰੀ ਕਾਰਨ ਮੌਤ ਹੁੰਦੀ ਨਹੀਂ ਸੁਣਿਆ।
ਦੂਜੇ ਪਾਸੇ ਲੋਕਲ ਦਿਹਾੜੀਦਾਰ ਅੜ ਕੇ ਮਨਮਰਜ਼ੀ ਨਾਲ ਦਿਹਾੜੀ
ਦੇ ਪੈਸੇ ਲੈਂਦੇ ਹਨ; ਦਿਹਾੜੀ ਸਮੇਂ 10-15 ਵਾਰ ਬਾਥਰੂਮ ਕਰਦੇ ਹਨ ਕਿਉਂ ਜੋ
ਹਰ ਵਾਰ ਵਿਚ ਪੰਜ ਮਿੰਟ ਲੱਗਣ ਨਾਲ ਵੀ ਲਗਭਗ ਘੰਟਾ ਤਾਂ ਵਿਅਰਥ ਕਰ
ਹੀ ਸਕਦੇ ਹਨ; ਚਾਹ ਪੀਂਦੇ ਸਮੇਂ ਚੁਸਕੀਆਂ ਲਗਾ ਕੇ ਚਾਹ ਪੀਂਦੇ
ਅੱਧਾ-ਅੱਧਾ, ਪੌਣਾ-ਪੌਣਾ ਘੰਟਾ ਦਿਹਾੜੀ ਵਿਚ ਦੋ ਵਾਰ ਲਗਾ ਕੇ ਲਗਭਗ
ਘੰਟਾ ਡੇਢ ਘੰਟਾ ਵਿਅਰਥ ਕਰ ਦਿੰਦੇ ਹਨ, 5-7 ਵਾਰ ਬੀੜੀਆਂ ਪੀ ਕੇ ਅੱਧਾ
ਪੌਣਾ ਘੰਟਾ ਵਿਅਰਥ ਕਰ ਦਿੰਦੇ ਹਨ। ਆਪਣੀ ਮਰਜ਼ੀ ਨਾਲ ਕੰਮ ਕਰਦੇ ਹਨ,
ਜੇਕਰ ਮਾਲਕ ਆਪਣੇ ਮੁਤਾਬਕ ਕੰਮ ਕਰਨ ਲਈ ਕਹਿੰਦਾ ਹੈ ਤਾਂ ਉਸਨੂੰ
ਘੂਰਦੇ ਰਹਿੰਦੇ ਹਨ ਅਤੇ ਦਿਹਾੜੀ ਛੱਡ ਕੇ ਜਾਣ ਦੀ ਧਮਕੀ ਵੀ ਦੇ ਦਿੰਦੇ ਹਨ
ਅਤੇ ਮਾਲਕ ਆਪਣੇ ਆਪ ਨੂੰ ਖੁਦ ਦਿਹਾੜੀਦਾਰ ਸਮਝਣ ਲੱਗ ਜਾਂਦਾ ਹੈ;
ਸ਼ਾਮ ਨੂੰ ਜਾਂਦੇ ਸਮੇਂ ਸ਼ਾਹ ਵਜੇ ਤੋਂ ਬਾਅਦ ਘੜੀ ਨੂੰ ਵਾਹ ਵਾਹ ਵੇਖਦੇ ਰਹਿਣਗੇ
ਅਤੇ ਪੰਜ ਵਜੇ ਹੱਥ-ਪੈਰ ਧੋਣ ਲੱਗ ਜਾਣਗੇ। ਭਾਵ ਸਾਰੀ ਦਿਹਾੜੀ ਵਿਚ ਅੱਧੀ
ਦਿਹਾੜੀ ਜਿੰਨਾਂ ਕੰਮ ਕਰਨਗੇ ਅਤੇ ਮਾਲਕ ਦਾ ਖੂਨ ਵੱਖਰਾ ਸਾੜਨਗੇ। ਇਹੀ
ਕਾਰਨ ਹੈ ਕਿ ਪਿੰਡਾਂ ਵਿਚ ਹਾੜੀ/ਸਾਉਣੀ ਵਿਚ ਕਿਸਾਨ ਭੱਈਆਂ ਤੋਂ ਕੰਮ
ਕਰਵਾਉਣ ਨੂੰ ਪਹਿਲ ਦਿੰਦੇ ਹਨ। ਲੋਕਲ ਮਜ਼ਦੂਰ ਤਾਂ ਕਿਸਾਨਾਂ ਦੀ ਤਰ੍ਹਾਂ
ਵਿਹਲਾ ਰਹਿੰਦੇ ਹਨ, ਜੋ ਕਿ ਕਿਸਾਨਾਂ ਵਾਂਗ ਹੁਣ ਖੁਦਕੁਸ਼ੀਆਂ ਦੇ ਰਾਹ ਤੇ ਵੀ
ਤੁਰ ਪਏ ਹਨ।
ਖੇਤ ਮਜ਼ਦੂਰਾਂ ਅਤੇ ਲੇਬਰ ਚੌਂਕ ਦੇ ਦਿਹਾੜੀਦਾਰਾਂ ਤੋਂ ਇਲਾਵਾ ਹੁਣ
ਇਕ ਨਵੀਂ ਸ਼੍ਰੇਣੀ ਉਤਪੰਨ ਹੋਈ ਹੈ ਘਰਾਂ ਵਿਚ ਕੰਮ ਕਰਨ ਵਾਲੀਆਂ ਔਰਤਾਂ
ਈ, ਜੋ ਕਿ ਨੇੜੇ-ਤੇੜੇ ਦੇ ਪਿੰਡਾਂ ਤੋਂ ਸ਼ਹਿਰਾਂ ਵਿਚ ਘਰਾਂ ਦਾ ਸਾਰਾ ਕੰਮ ਕਰਕੇ
ਬੱਚਿਆਂ ਅਤੇ ਪਰਿਵਾਰ ਦਾ ਵਧੀਆ ਗੁਜ਼ਾਰਾ ਕਰ ਰਹੀਆਂ ਹਨ। ਇਹ ਸ਼੍ਰੇਣੀ
ਜ਼ਿਆਦਾਤਰ ਪੋਸ਼ ਕਲੌਨੀਆਂ ਵਿਚ ਕੰਮ ਕਰਦੀ ਹੈ ਜਿਥੋਂ ਉਨ੍ਹਾਂ ਨੂੰ ਚੰਗੇ ਪੈਸੇ,
ਕੱਪੜੇ, ਖਾਣਾ-ਪੀਣਾ ਅਤੇ ਹੋਰ ਸਾਜ਼ੋ-ਸਾਮਾਨ ਮਿਲ ਜਾਂਦਾ ਹੈ। ਇਹ ਔਰਤਾਂ
33<noinclude>{{rh||33}}</noinclude>
d61sssia8whquamrfzuhac9p024g77g