ਵਿਕੀਸਰੋਤ
pawikisource
https://pa.wikisource.org/wiki/%E0%A8%AE%E0%A9%81%E0%A9%B1%E0%A8%96_%E0%A8%B8%E0%A8%AB%E0%A8%BC%E0%A8%BE
MediaWiki 1.47.0-wmf.12
first-letter
ਮੀਡੀਆ
ਖ਼ਾਸ
ਗੱਲ-ਬਾਤ
ਵਰਤੋਂਕਾਰ
ਵਰਤੋਂਕਾਰ ਗੱਲ-ਬਾਤ
ਵਿਕੀਸਰੋਤ
ਵਿਕੀਸਰੋਤ ਗੱਲ-ਬਾਤ
ਤਸਵੀਰ
ਤਸਵੀਰ ਗੱਲ-ਬਾਤ
ਮੀਡੀਆਵਿਕੀ
ਮੀਡੀਆਵਿਕੀ ਗੱਲ-ਬਾਤ
ਫਰਮਾ
ਫਰਮਾ ਗੱਲ-ਬਾਤ
ਮਦਦ
ਮਦਦ ਗੱਲ-ਬਾਤ
ਸ਼੍ਰੇਣੀ
ਸ਼੍ਰੇਣੀ ਗੱਲ-ਬਾਤ
ਲੇਖਕ
ਲੇਖਕ ਗੱਲ-ਬਾਤ
ਪੋਰਟਲ
ਪੋਰਟਲ ਗੱਲ-ਬਾਤ
ਪ੍ਰਕਾਸ਼ਕ
ਪ੍ਰਕਾਸ਼ਕ ਗੱਲ-ਬਾਤ
ਲਿਖਤ
ਲਿਖਤ ਗੱਲ-ਬਾਤ
ਆਡੀਓਬੁਕ
ਆਡੀਓਬੁਕ ਗੱਲ-ਬਾਤ
ਅਨੁਵਾਦ
ਅਨੁਵਾਦ ਗੱਲ-ਬਾਤ
ਪੰਨਾ
ਪੰਨਾ ਗੱਲ-ਬਾਤ
ਇੰਡੈਕਸ
ਇੰਡੈਕਸ ਗੱਲ-ਬਾਤ
TimedText
TimedText talk
ਮੌਡਿਊਲ
ਮੌਡਿਊਲ ਗੱਲ-ਬਾਤ
Event
Event talk
ਪੰਨਾ:ਦੀਵਾ ਬਲਦਾ ਰਿਹਾ.pdf/1
250
7855
229585
26304
2026-07-27T10:50:11Z
Harchand Bhinder
2624
/* ਤਸਦੀਕ */
229585
proofread-page
text/x-wiki
<noinclude><pagequality level="4" user="Harchand Bhinder" /></noinclude>{{dhr|7em}}{{center|<poem>{{xxxx-larger|ਦੀਵਾ ਬਲਦਾ ਰਿਹਾ}}{{dhr|7em}}
{{xx-larger|ਅਵਤਾਰ ਸਿੰਘ ਦੀਪਕ {{dhr|7em}}
ਸਿੰਘ ਬ੍ਰਦਰਜ਼, ਮਾਈ ਸੇਵਾਂ, ਅੰਮ੍ਰਿਤਸਰ}}</poem>}}<noinclude></noinclude>
tph9dhe2h94sl4mmq7fi6udu1ewkuit
ਪੰਨਾ:ਦੀਵਾ ਬਲਦਾ ਰਿਹਾ.pdf/4
250
7860
229586
147781
2026-07-27T10:50:53Z
Harchand Bhinder
2624
/* ਲਿਖਤ ਤੋਂ ਬਿਨਾਂ */
229586
proofread-page
text/x-wiki
<noinclude><pagequality level="0" user="Harchand Bhinder" /></noinclude><noinclude></noinclude>
avb23aqrnx9860guge1olzskkikdogo
ਪੰਨਾ:ਦੀਵਾ ਬਲਦਾ ਰਿਹਾ.pdf/42
250
8173
229587
147780
2026-07-27T10:51:19Z
Harchand Bhinder
2624
/* ਲਿਖਤ ਤੋਂ ਬਿਨਾਂ */
229587
proofread-page
text/x-wiki
<noinclude><pagequality level="0" user="Harchand Bhinder" /></noinclude><noinclude></noinclude>
dn677rvywhs2ndkdt29e3o1x2xerlbi
ਪੰਨਾ:ਦੀਵਾ ਬਲਦਾ ਰਿਹਾ.pdf/92
250
8870
229588
147782
2026-07-27T10:52:20Z
Harchand Bhinder
2624
/* ਲਿਖਤ ਤੋਂ ਬਿਨਾਂ */
229588
proofread-page
text/x-wiki
<noinclude><pagequality level="0" user="Harchand Bhinder" /></noinclude><noinclude></noinclude>
avb23aqrnx9860guge1olzskkikdogo
ਪੰਨਾ:ਗ਼ੁਮਨਾਮ ਕੁੜੀ ਦੇ ਖ਼ਤ.pdf/139
250
11769
229578
76370
2026-07-27T09:35:41Z
Gill jassu
619
/* ਤਸਦੀਕ */
229578
proofread-page
text/x-wiki
<noinclude><pagequality level="4" user="Gill jassu" /></noinclude>{{gap}}ਦੇਵਿੰਦਰ, ਮੈਨੂੰ ਕਈ ਵਾਰੀ ਖ਼ਿਆਲ ਆਉਂਦਾ ਹੈ, ਕਿ ਸਾਡਾ ਪਿਆਰ ਨਾ ਹੀ ਪੈਂਦਾ ਤਾਂ ਚੰਗਾ ਸੀ। ਪਰ ਫੇਰ ਮੇਰੇ ਜੀਵਨ ਵਿਚ ਇਹੋ ਜਹੀਆਂ ਚੰਗੀਆਂ ਘੜੀਆਂ ਕਿਸ ਤਰ੍ਹਾਂ ਆਉਂਦੀਆਂ।
{{gap}}ਉਹ ਮਿੱਠੇ ਇਕਰਾਰਾਂ ਦਾ ਕੀ ਬਣਿਆ? ਮੇਰੀਆਂ ਉਮੀਦਾਂ ਤੇ ਸੱਧਰਾਂ ਦਾ ਕੀ ਹੋਇਆ? ਮੈਂ ਹੁਣ ਕੱਲੀ ਹੀ ਪੁਰਾਣੇ ਦਿਨ ਯਾਦ ਕਰ ਕਰ ਕੇ ਤੜਪਦੀ ਰਹਿੰਦੀ ਹਾਂ - ਤੇ ਰਾਤੀਂ ਸੁਪਨੇ - ਉਹ ਵੀ ਤੁਹਾਡੀ ਲਪੇਟ ਵਿਚ ਬੜੇ ਚੰਗੇ ਲਗਦੇ ਨੇ। ਕਈ ਵਾਰੀ ਤੇ ਦਿਲ ਕਰਦਾ ਹੈ, ਉਹ ਮੁਕਣ ਹੀ ਨਾ, ਪਰ ਇਹ ਸੁਪਨੇ ਮੈਨੂੰ ਤਸੱਲੀ ਨਹੀਂ ਦੇ ਸਕਦੇ। ਬੇਸ਼ਕ ਅਸੀ ਦਿਲੋਂ ਨੇੜੇ ਹਾਂ, ਪਰ ਮੈਂ ਤੁਹਾਨੂੰ ਛੋਹ ਤੇ ਨਹੀਂ ਸਕਦੀ .... ....। ਜੇ ਮੈਨੂੰ ਪਤਾ ਹੁੰਦਾ ਤੁਸੀ ਏਨੇ ਛੇਤੀ ਚਲੇ ਜਾਣਾ ਹੈ, ਤਾਂ ਰਜ ਕੇ ਪਿਆਰ ਕਰ ਲੈਂਦੀ। ਕਿੰਨੇ ਇਕਰਾਰ ਹੋਰ ਲੈਂਦੀ - ਪਰ ਫੇਰ ਕੀ ਹੋ ਜਾਣਾ ਸੀ, ਸਗੋਂ ਹੋਰ ਮੁਸੀਬਤ ਸਹੇੜ ਲੈਂਦੀ। ਹੁਣ ਥੋੜਿਆਂ ਨੂੰ ਯਾਦ ਕਰ ਕੇ ਰੋਂਦੀ ਹਾਂ, ਫੇਰ ਬਹੁਤਿਆਂ ਨੂੰ ਕਰਦੀ।
{{gap}}ਕਈ ਵਾਰੀ ਐਵੇਂ ਝੂਠੀ ਉਮੀਦ ਵਿਚ ਵੀਰ ਜੀ ਦੇ ਕਮਰੇ ਅਗੋਂ ਲੰਘ ਜਾਂਦੀ ਹਾਂ। ਬੜੀਆਂ ਹਸਰਤ ਭਰੀਆਂ ਅੱਖਾਂ ਉਸ ਕੁਰਸੀ ਤੇ ਪੈਂਦੀਆਂ ਨੇ ਜਿੱਥੇ ਤਕ ਤੁਸੀ ਬੈਠਦੇ ਹੁੰਦੇ ਸਓ।
{{gap}}ਇਨ੍ਹਾਂ ਰੋਣਿਆਂ ਨਾਲ ਤੁਹਾਨੂੰ ਕੀ। ਹਾਂ ਸੱਚ, ਸੁਣਾਓ ਕਮਲਾ ਜੀ ਦਾ ਕੀ ਹਾਲ ਹੈ? ਮੇਰੀ ਯਾਦ ਪੁਚਾਈ ਸੀ ਕਿ ਨਹੀਂ? ਐਤਕਾਂ ਫੇਰ ਪੁਚਾਉਣੀ।
{{gap}}ਕੀ ਮੈਂ ਹਰ ਵਾਰੀ ਲਿਖਿਆ ਕਰਾਂ, ਕਿ ਜੁਆਬ ਜਲਦੀ ਤੋਂ ਜਲਦੀ ਦੇਣ ਦੀ ਕ੍ਰਿਪਾ ਕਰਿਆ ਕਰੋ, ਮੇਰੇ ਦੇਵਿੰਦਰ,
{{center|ਮੈਂ ਜੁ ਹੋਈ,}}
{{right|ਤੁਹਾਡੀ..............|16em}}<noinclude>{{rh|||੧੨੫}}</noinclude>
rspjoeimrfutvqteeuon32sut5vjsbm
229579
229578
2026-07-27T09:35:59Z
Gill jassu
619
229579
proofread-page
text/x-wiki
<noinclude><pagequality level="4" user="Gill jassu" /></noinclude>{{gap}}ਦੇਵਿੰਦਰ, ਮੈਨੂੰ ਕਈ ਵਾਰੀ ਖ਼ਿਆਲ ਆਉਂਦਾ ਹੈ, ਕਿ ਸਾਡਾ ਪਿਆਰ ਨਾ ਹੀ ਪੈਂਦਾ ਤਾਂ ਚੰਗਾ ਸੀ। ਪਰ ਫੇਰ ਮੇਰੇ ਜੀਵਨ ਵਿਚ ਇਹੋ ਜਹੀਆਂ ਚੰਗੀਆਂ ਘੜੀਆਂ ਕਿਸ ਤਰ੍ਹਾਂ ਆਉਂਦੀਆਂ।
{{gap}}ਉਹ ਮਿੱਠੇ ਇਕਰਾਰਾਂ ਦਾ ਕੀ ਬਣਿਆ? ਮੇਰੀਆਂ ਉਮੀਦਾਂ ਤੇ ਸੱਧਰਾਂ ਦਾ ਕੀ ਹੋਇਆ? ਮੈਂ ਹੁਣ ਕੱਲੀ ਹੀ ਪੁਰਾਣੇ ਦਿਨ ਯਾਦ ਕਰ ਕਰ ਕੇ ਤੜਪਦੀ ਰਹਿੰਦੀ ਹਾਂ - ਤੇ ਰਾਤੀਂ ਸੁਪਨੇ - ਉਹ ਵੀ ਤੁਹਾਡੀ ਲਪੇਟ ਵਿਚ ਬੜੇ ਚੰਗੇ ਲਗਦੇ ਨੇ। ਕਈ ਵਾਰੀ ਤੇ ਦਿਲ ਕਰਦਾ ਹੈ, ਉਹ ਮੁਕਣ ਹੀ ਨਾ, ਪਰ ਇਹ ਸੁਪਨੇ ਮੈਨੂੰ ਤਸੱਲੀ ਨਹੀਂ ਦੇ ਸਕਦੇ। ਬੇਸ਼ਕ ਅਸੀ ਦਿਲੋਂ ਨੇੜੇ ਹਾਂ, ਪਰ ਮੈਂ ਤੁਹਾਨੂੰ ਛੋਹ ਤੇ ਨਹੀਂ ਸਕਦੀ .... ....। ਜੇ ਮੈਨੂੰ ਪਤਾ ਹੁੰਦਾ ਤੁਸੀ ਏਨੇ ਛੇਤੀ ਚਲੇ ਜਾਣਾ ਹੈ, ਤਾਂ ਰਜ ਕੇ ਪਿਆਰ ਕਰ ਲੈਂਦੀ। ਕਿੰਨੇ ਇਕਰਾਰ ਹੋਰ ਲੈਂਦੀ - ਪਰ ਫੇਰ ਕੀ ਹੋ ਜਾਣਾ ਸੀ, ਸਗੋਂ ਹੋਰ ਮੁਸੀਬਤ ਸਹੇੜ ਲੈਂਦੀ। ਹੁਣ ਥੋੜਿਆਂ ਨੂੰ ਯਾਦ ਕਰ ਕੇ ਰੋਂਦੀ ਹਾਂ, ਫੇਰ ਬਹੁਤਿਆਂ ਨੂੰ ਕਰਦੀ।
{{gap}}ਕਈ ਵਾਰੀ ਐਵੇਂ ਝੂਠੀ ਉਮੀਦ ਵਿਚ ਵੀਰ ਜੀ ਦੇ ਕਮਰੇ ਅਗੋਂ ਲੰਘ ਜਾਂਦੀ ਹਾਂ। ਬੜੀਆਂ ਹਸਰਤ ਭਰੀਆਂ ਅੱਖਾਂ ਉਸ ਕੁਰਸੀ ਤੇ ਪੈਂਦੀਆਂ ਨੇ ਜਿੱਥੇ ਤਕ ਤੁਸੀ ਬੈਠਦੇ ਹੁੰਦੇ ਸਓ।
{{gap}}ਇਨ੍ਹਾਂ ਰੋਣਿਆਂ ਨਾਲ ਤੁਹਾਨੂੰ ਕੀ। ਹਾਂ ਸੱਚ, ਸੁਣਾਓ ਕਮਲਾ ਜੀ ਦਾ ਕੀ ਹਾਲ ਹੈ? ਮੇਰੀ ਯਾਦ ਪੁਚਾਈ ਸੀ ਕਿ ਨਹੀਂ? ਐਤਕਾਂ ਫੇਰ ਪੁਚਾਉਣੀ।
{{gap}}ਕੀ ਮੈਂ ਹਰ ਵਾਰੀ ਲਿਖਿਆ ਕਰਾਂ, ਕਿ ਜੁਆਬ ਜਲਦੀ ਤੋਂ ਜਲਦੀ ਦੇਣ ਦੀ ਕ੍ਰਿਪਾ ਕਰਿਆ ਕਰੋ, ਮੇਰੇ ਦੇਵਿੰਦਰ,
{{center|ਮੈਂ ਜੁ ਹੋਈ,}}
{{right|ਤੁਹਾਡੀ..............|20em}}<noinclude>{{rh|||੧੨੫}}</noinclude>
s1qvcvmgwh10olfy7qrghyyngwsi383
229580
229579
2026-07-27T09:36:17Z
Gill jassu
619
229580
proofread-page
text/x-wiki
<noinclude><pagequality level="4" user="Gill jassu" /></noinclude>{{gap}}ਦੇਵਿੰਦਰ, ਮੈਨੂੰ ਕਈ ਵਾਰੀ ਖ਼ਿਆਲ ਆਉਂਦਾ ਹੈ, ਕਿ ਸਾਡਾ ਪਿਆਰ ਨਾ ਹੀ ਪੈਂਦਾ ਤਾਂ ਚੰਗਾ ਸੀ। ਪਰ ਫੇਰ ਮੇਰੇ ਜੀਵਨ ਵਿਚ ਇਹੋ ਜਹੀਆਂ ਚੰਗੀਆਂ ਘੜੀਆਂ ਕਿਸ ਤਰ੍ਹਾਂ ਆਉਂਦੀਆਂ।
{{gap}}ਉਹ ਮਿੱਠੇ ਇਕਰਾਰਾਂ ਦਾ ਕੀ ਬਣਿਆ? ਮੇਰੀਆਂ ਉਮੀਦਾਂ ਤੇ ਸੱਧਰਾਂ ਦਾ ਕੀ ਹੋਇਆ? ਮੈਂ ਹੁਣ ਕੱਲੀ ਹੀ ਪੁਰਾਣੇ ਦਿਨ ਯਾਦ ਕਰ ਕਰ ਕੇ ਤੜਪਦੀ ਰਹਿੰਦੀ ਹਾਂ - ਤੇ ਰਾਤੀਂ ਸੁਪਨੇ - ਉਹ ਵੀ ਤੁਹਾਡੀ ਲਪੇਟ ਵਿਚ ਬੜੇ ਚੰਗੇ ਲਗਦੇ ਨੇ। ਕਈ ਵਾਰੀ ਤੇ ਦਿਲ ਕਰਦਾ ਹੈ, ਉਹ ਮੁਕਣ ਹੀ ਨਾ, ਪਰ ਇਹ ਸੁਪਨੇ ਮੈਨੂੰ ਤਸੱਲੀ ਨਹੀਂ ਦੇ ਸਕਦੇ। ਬੇਸ਼ਕ ਅਸੀ ਦਿਲੋਂ ਨੇੜੇ ਹਾਂ, ਪਰ ਮੈਂ ਤੁਹਾਨੂੰ ਛੋਹ ਤੇ ਨਹੀਂ ਸਕਦੀ .... ....। ਜੇ ਮੈਨੂੰ ਪਤਾ ਹੁੰਦਾ ਤੁਸੀ ਏਨੇ ਛੇਤੀ ਚਲੇ ਜਾਣਾ ਹੈ, ਤਾਂ ਰਜ ਕੇ ਪਿਆਰ ਕਰ ਲੈਂਦੀ। ਕਿੰਨੇ ਇਕਰਾਰ ਹੋਰ ਲੈਂਦੀ - ਪਰ ਫੇਰ ਕੀ ਹੋ ਜਾਣਾ ਸੀ, ਸਗੋਂ ਹੋਰ ਮੁਸੀਬਤ ਸਹੇੜ ਲੈਂਦੀ। ਹੁਣ ਥੋੜਿਆਂ ਨੂੰ ਯਾਦ ਕਰ ਕੇ ਰੋਂਦੀ ਹਾਂ, ਫੇਰ ਬਹੁਤਿਆਂ ਨੂੰ ਕਰਦੀ।
{{gap}}ਕਈ ਵਾਰੀ ਐਵੇਂ ਝੂਠੀ ਉਮੀਦ ਵਿਚ ਵੀਰ ਜੀ ਦੇ ਕਮਰੇ ਅਗੋਂ ਲੰਘ ਜਾਂਦੀ ਹਾਂ। ਬੜੀਆਂ ਹਸਰਤ ਭਰੀਆਂ ਅੱਖਾਂ ਉਸ ਕੁਰਸੀ ਤੇ ਪੈਂਦੀਆਂ ਨੇ ਜਿੱਥੇ ਤਕ ਤੁਸੀ ਬੈਠਦੇ ਹੁੰਦੇ ਸਓ।
{{gap}}ਇਨ੍ਹਾਂ ਰੋਣਿਆਂ ਨਾਲ ਤੁਹਾਨੂੰ ਕੀ। ਹਾਂ ਸੱਚ, ਸੁਣਾਓ ਕਮਲਾ ਜੀ ਦਾ ਕੀ ਹਾਲ ਹੈ? ਮੇਰੀ ਯਾਦ ਪੁਚਾਈ ਸੀ ਕਿ ਨਹੀਂ? ਐਤਕਾਂ ਫੇਰ ਪੁਚਾਉਣੀ।
{{gap}}ਕੀ ਮੈਂ ਹਰ ਵਾਰੀ ਲਿਖਿਆ ਕਰਾਂ, ਕਿ ਜੁਆਬ ਜਲਦੀ ਤੋਂ ਜਲਦੀ ਦੇਣ ਦੀ ਕ੍ਰਿਪਾ ਕਰਿਆ ਕਰੋ, ਮੇਰੇ ਦੇਵਿੰਦਰ,
{{center|ਮੈਂ ਜੁ ਹੋਈ,}}
{{right|ਤੁਹਾਡੀ..............|18em}}<noinclude>{{rh|||੧੨੫}}</noinclude>
meldjple3ma0ju1sq853d47tuzlxpou
229581
229580
2026-07-27T09:36:35Z
Gill jassu
619
229581
proofread-page
text/x-wiki
<noinclude><pagequality level="4" user="Gill jassu" /></noinclude>{{gap}}ਦੇਵਿੰਦਰ, ਮੈਨੂੰ ਕਈ ਵਾਰੀ ਖ਼ਿਆਲ ਆਉਂਦਾ ਹੈ, ਕਿ ਸਾਡਾ ਪਿਆਰ ਨਾ ਹੀ ਪੈਂਦਾ ਤਾਂ ਚੰਗਾ ਸੀ। ਪਰ ਫੇਰ ਮੇਰੇ ਜੀਵਨ ਵਿਚ ਇਹੋ ਜਹੀਆਂ ਚੰਗੀਆਂ ਘੜੀਆਂ ਕਿਸ ਤਰ੍ਹਾਂ ਆਉਂਦੀਆਂ।
{{gap}}ਉਹ ਮਿੱਠੇ ਇਕਰਾਰਾਂ ਦਾ ਕੀ ਬਣਿਆ? ਮੇਰੀਆਂ ਉਮੀਦਾਂ ਤੇ ਸੱਧਰਾਂ ਦਾ ਕੀ ਹੋਇਆ? ਮੈਂ ਹੁਣ ਕੱਲੀ ਹੀ ਪੁਰਾਣੇ ਦਿਨ ਯਾਦ ਕਰ ਕਰ ਕੇ ਤੜਪਦੀ ਰਹਿੰਦੀ ਹਾਂ - ਤੇ ਰਾਤੀਂ ਸੁਪਨੇ - ਉਹ ਵੀ ਤੁਹਾਡੀ ਲਪੇਟ ਵਿਚ ਬੜੇ ਚੰਗੇ ਲਗਦੇ ਨੇ। ਕਈ ਵਾਰੀ ਤੇ ਦਿਲ ਕਰਦਾ ਹੈ, ਉਹ ਮੁਕਣ ਹੀ ਨਾ, ਪਰ ਇਹ ਸੁਪਨੇ ਮੈਨੂੰ ਤਸੱਲੀ ਨਹੀਂ ਦੇ ਸਕਦੇ। ਬੇਸ਼ਕ ਅਸੀ ਦਿਲੋਂ ਨੇੜੇ ਹਾਂ, ਪਰ ਮੈਂ ਤੁਹਾਨੂੰ ਛੋਹ ਤੇ ਨਹੀਂ ਸਕਦੀ .... ....। ਜੇ ਮੈਨੂੰ ਪਤਾ ਹੁੰਦਾ ਤੁਸੀ ਏਨੇ ਛੇਤੀ ਚਲੇ ਜਾਣਾ ਹੈ, ਤਾਂ ਰਜ ਕੇ ਪਿਆਰ ਕਰ ਲੈਂਦੀ। ਕਿੰਨੇ ਇਕਰਾਰ ਹੋਰ ਲੈਂਦੀ - ਪਰ ਫੇਰ ਕੀ ਹੋ ਜਾਣਾ ਸੀ, ਸਗੋਂ ਹੋਰ ਮੁਸੀਬਤ ਸਹੇੜ ਲੈਂਦੀ। ਹੁਣ ਥੋੜਿਆਂ ਨੂੰ ਯਾਦ ਕਰ ਕੇ ਰੋਂਦੀ ਹਾਂ, ਫੇਰ ਬਹੁਤਿਆਂ ਨੂੰ ਕਰਦੀ।
{{gap}}ਕਈ ਵਾਰੀ ਐਵੇਂ ਝੂਠੀ ਉਮੀਦ ਵਿਚ ਵੀਰ ਜੀ ਦੇ ਕਮਰੇ ਅਗੋਂ ਲੰਘ ਜਾਂਦੀ ਹਾਂ। ਬੜੀਆਂ ਹਸਰਤ ਭਰੀਆਂ ਅੱਖਾਂ ਉਸ ਕੁਰਸੀ ਤੇ ਪੈਂਦੀਆਂ ਨੇ ਜਿੱਥੇ ਤਕ ਤੁਸੀ ਬੈਠਦੇ ਹੁੰਦੇ ਸਓ।
{{gap}}ਇਨ੍ਹਾਂ ਰੋਣਿਆਂ ਨਾਲ ਤੁਹਾਨੂੰ ਕੀ। ਹਾਂ ਸੱਚ, ਸੁਣਾਓ ਕਮਲਾ ਜੀ ਦਾ ਕੀ ਹਾਲ ਹੈ? ਮੇਰੀ ਯਾਦ ਪੁਚਾਈ ਸੀ ਕਿ ਨਹੀਂ? ਐਤਕਾਂ ਫੇਰ ਪੁਚਾਉਣੀ।
{{gap}}ਕੀ ਮੈਂ ਹਰ ਵਾਰੀ ਲਿਖਿਆ ਕਰਾਂ, ਕਿ ਜੁਆਬ ਜਲਦੀ ਤੋਂ ਜਲਦੀ ਦੇਣ ਦੀ ਕ੍ਰਿਪਾ ਕਰਿਆ ਕਰੋ, ਮੇਰੇ ਦੇਵਿੰਦਰ,
{{center|ਮੈਂ ਜੁ ਹੋਈ,}}
{{right|ਤੁਹਾਡੀ..............|17em}}<noinclude>{{rh|||੧੨੫}}</noinclude>
47isnaxchfq9q1yn8c9vlb5b1yu6ds2
229582
229581
2026-07-27T09:36:48Z
Gill jassu
619
229582
proofread-page
text/x-wiki
<noinclude><pagequality level="4" user="Gill jassu" /></noinclude>{{gap}}ਦੇਵਿੰਦਰ, ਮੈਨੂੰ ਕਈ ਵਾਰੀ ਖ਼ਿਆਲ ਆਉਂਦਾ ਹੈ, ਕਿ ਸਾਡਾ ਪਿਆਰ ਨਾ ਹੀ ਪੈਂਦਾ ਤਾਂ ਚੰਗਾ ਸੀ। ਪਰ ਫੇਰ ਮੇਰੇ ਜੀਵਨ ਵਿਚ ਇਹੋ ਜਹੀਆਂ ਚੰਗੀਆਂ ਘੜੀਆਂ ਕਿਸ ਤਰ੍ਹਾਂ ਆਉਂਦੀਆਂ।
{{gap}}ਉਹ ਮਿੱਠੇ ਇਕਰਾਰਾਂ ਦਾ ਕੀ ਬਣਿਆ? ਮੇਰੀਆਂ ਉਮੀਦਾਂ ਤੇ ਸੱਧਰਾਂ ਦਾ ਕੀ ਹੋਇਆ? ਮੈਂ ਹੁਣ ਕੱਲੀ ਹੀ ਪੁਰਾਣੇ ਦਿਨ ਯਾਦ ਕਰ ਕਰ ਕੇ ਤੜਪਦੀ ਰਹਿੰਦੀ ਹਾਂ - ਤੇ ਰਾਤੀਂ ਸੁਪਨੇ - ਉਹ ਵੀ ਤੁਹਾਡੀ ਲਪੇਟ ਵਿਚ ਬੜੇ ਚੰਗੇ ਲਗਦੇ ਨੇ। ਕਈ ਵਾਰੀ ਤੇ ਦਿਲ ਕਰਦਾ ਹੈ, ਉਹ ਮੁਕਣ ਹੀ ਨਾ, ਪਰ ਇਹ ਸੁਪਨੇ ਮੈਨੂੰ ਤਸੱਲੀ ਨਹੀਂ ਦੇ ਸਕਦੇ। ਬੇਸ਼ਕ ਅਸੀ ਦਿਲੋਂ ਨੇੜੇ ਹਾਂ, ਪਰ ਮੈਂ ਤੁਹਾਨੂੰ ਛੋਹ ਤੇ ਨਹੀਂ ਸਕਦੀ .... ....। ਜੇ ਮੈਨੂੰ ਪਤਾ ਹੁੰਦਾ ਤੁਸੀ ਏਨੇ ਛੇਤੀ ਚਲੇ ਜਾਣਾ ਹੈ, ਤਾਂ ਰਜ ਕੇ ਪਿਆਰ ਕਰ ਲੈਂਦੀ। ਕਿੰਨੇ ਇਕਰਾਰ ਹੋਰ ਲੈਂਦੀ - ਪਰ ਫੇਰ ਕੀ ਹੋ ਜਾਣਾ ਸੀ, ਸਗੋਂ ਹੋਰ ਮੁਸੀਬਤ ਸਹੇੜ ਲੈਂਦੀ। ਹੁਣ ਥੋੜਿਆਂ ਨੂੰ ਯਾਦ ਕਰ ਕੇ ਰੋਂਦੀ ਹਾਂ, ਫੇਰ ਬਹੁਤਿਆਂ ਨੂੰ ਕਰਦੀ।
{{gap}}ਕਈ ਵਾਰੀ ਐਵੇਂ ਝੂਠੀ ਉਮੀਦ ਵਿਚ ਵੀਰ ਜੀ ਦੇ ਕਮਰੇ ਅਗੋਂ ਲੰਘ ਜਾਂਦੀ ਹਾਂ। ਬੜੀਆਂ ਹਸਰਤ ਭਰੀਆਂ ਅੱਖਾਂ ਉਸ ਕੁਰਸੀ ਤੇ ਪੈਂਦੀਆਂ ਨੇ ਜਿੱਥੇ ਤਕ ਤੁਸੀ ਬੈਠਦੇ ਹੁੰਦੇ ਸਓ।
{{gap}}ਇਨ੍ਹਾਂ ਰੋਣਿਆਂ ਨਾਲ ਤੁਹਾਨੂੰ ਕੀ। ਹਾਂ ਸੱਚ, ਸੁਣਾਓ ਕਮਲਾ ਜੀ ਦਾ ਕੀ ਹਾਲ ਹੈ? ਮੇਰੀ ਯਾਦ ਪੁਚਾਈ ਸੀ ਕਿ ਨਹੀਂ? ਐਤਕਾਂ ਫੇਰ ਪੁਚਾਉਣੀ।
{{gap}}ਕੀ ਮੈਂ ਹਰ ਵਾਰੀ ਲਿਖਿਆ ਕਰਾਂ, ਕਿ ਜੁਆਬ ਜਲਦੀ ਤੋਂ ਜਲਦੀ ਦੇਣ ਦੀ ਕ੍ਰਿਪਾ ਕਰਿਆ ਕਰੋ, ਮੇਰੇ ਦੇਵਿੰਦਰ,
{{center|ਮੈਂ ਜੁ ਹੋਈ,}}
{{right|ਤੁਹਾਡੀ..............|19em}}<noinclude>{{rh|||੧੨੫}}</noinclude>
mctk2zve1bay80l1nxmapojg4qdztfh
ਪੰਨਾ:Guru Granth Sahib Ji.pdf/1002
250
22458
229690
53572
2026-07-27T11:16:07Z
Kuldip DMW
2077
/* ਸੋਧਣਾ */
229690
proofread-page
text/x-wiki
<noinclude><pagequality level="3" user="Kuldip DMW" />{{center|੧੦੦੨}}</noinclude>ਸੁਭਾਇ॥ ਗੁਰਿ ਮੰਤ੍ਰੁ ਅਵਖਧੁ ਨਾਮੁ ਦੀਨਾ ਜਨ ਨਾਨਕ ਸੰਕਟ ਜੋਨਿ ਨ ਪਾਇ॥੫॥੨॥ ਰੇ ਨਰ ਇਨ ਬਿਧਿ ਪਾਰਿ ਪਰਾਇ॥ ਧਿਆਇ ਹਰਿ ਜੀਉ ਹੋਇ ਮਿਰਤਕੁ ਤਿਆਗਿ ਦੂਜਾ ਭਾਉ॥ ਰਹਾਉ ਦੂਜਾ॥੨॥੧੧॥ ਮਾਰੂ ਮਹਲਾ ੫॥ ਬਾਹਰਿ ਢੂਢਨ ਤੇ ਛੂਟਿ ਪਰੇ ਗੁਰਿ ਘਰ ਹੀ ਮਾਹਿ ਦਿਖਾਇਆ ਥਾ॥ ਅਨਭਉ ਅਚਰਜ ਰੂਪੁ ਪ੍ਰਭ ਪੇਖਿਆ ਮੇਰਾ ਮਨੁ ਛੋਡਿ ਨ ਕਤਹੂ ਜਾਇਆ ਥਾ॥੧॥ ਮਾਨਕੁ ਪਾਇਓ ਰੇ ਪਾਇਓ ਹਰਿ ਪੂਰਾ ਪਾਇਆ ਥਾ॥
ਮੋਲਿ ਅਮੋਲੁ ਨ ਪਾਇਆ ਜਾਈ ਕਰਿ ਕਿਰਪਾ ਗੁਰੂ ਦਿਵਾਇਆ ਥਾ॥੧॥ ਰਹਾਉ॥ ਅਦਿਸਟੁ ਅਗੋਚਰੁ ਪਾਰਬ੍ਰਹਮੁ ਮਿਲਿ ਸਾਧੂ ਅਕਥੁ ਕਥਾਇਆ ਥਾ॥ ਅਨਹਦ ਸਬਦੁ ਦਸਮ ਦੁਆਰਿ ਵਜਿਓ ਤਹ ਅੰਮ੍ਰਿਤ ਨਾਮੁ ਚੁਆਇਆ ਥਾ॥੨॥ ਤੋਟਿ ਨਾਹੀ ਮਨਿ ਤ੍ਰਿਸ਼ਨਾ ਬੂਝੀ ਅਖੁਟ ਭੰਡਾਰ ਸਮਾਇਆ ਥਾ॥ ਚਰਣ ਚਰਣ ਚਰਣ ਗੁਰ ਸੇਵੇ ਅਘੜੁ ਘੜਿਓ ਰਸੁ ਪਾਇਆ ਥਾ॥੩॥ ਸਹਜੇ ਆਵਾ ਸਹਜੇ ਜਾਵਾ ਸਹਜੇ ਮਨੁ ਖੇਲਾਇਆ ਥਾ॥ ਕਹੁ ਨਾਨਕ ਭਰਮੁ ਗੁਰਿ ਖੋਇਆ ਤਾ ਹਰਿ ਮਹਲੀ ਮਹਲੁ ਪਾਇਆ ਥਾ॥੪॥੩॥੧੨॥ ਮਾਰੂ ਮਹਲਾ ੫॥ ਜਿਸਹਿ ਸਾਜਿ ਨਿਵਾਜਿਆ ਤਿਸਹਿ ਸਿਉ ਰੁਚ ਨਾਹਿ॥ ਆਨ ਰੂਤੀ ਆਨ ਬੋਈਐ ਫਲੁ ਨ ਫੂਲੈ ਤਾਹਿ॥੧॥
ਰੇ ਮਨ ਵਤ੍ਰ ਬੀਜਣ ਨਾਉ॥ ਬੋਇ ਖੇਤੀ ਲਾਇ ਮਨੂਆ ਭਲੋ ਸਮਉ ਸੁਆਉ॥੧॥ ਰਹਾਉ॥ ਖੋਇ ਖਹੜਾ ਭਰਮੁ ਮਨ ਕਾ ਸਤਿਗੁਰ ਸਰਣੀ ਜਾਇ॥ ਕਰਮੁ ਜਿਸ ਕਉ ਧੁਰਹੁ ਲਿਖਿਆ ਸੋਈ ਕਾਰ ਕਮਾਇ॥੨॥ ਭਾਉ ਲਾਗਾ ਗੋਬਿਦ ਸਿਉ ਘਾਲ ਪਾਈ ਥਾਇ॥ ਖੇਤਿ ਮੇਰੈ ਜੰਮਿਆ ਨਿਖੁਟਿ ਨ ਕਬਹੂ ਜਾਇ॥੩॥ ਪਾਇਆ
ਅਮੋਲੁ ਪਦਾਰਥੁ ਛੋਡਿ ਨ ਕਤਹੂ ਜਾਇ॥ ਕਹੁ ਨਾਨਕ ਸੁਖੁ ਪਾਇਆ ਤ੍ਰਿਪਤਿ ਰਹੇ ਆਘਾਇ॥੪॥੪॥੧੩॥ ਮਾਰੂ ਮਹਲਾ ੫॥ ਫੂਟੋ ਆਂਡਾ ਭਰਮ ਕਾ ਮਨਹਿ ਭਇਓ ਪਰਗਾਸੁ॥ ਕਾਟੀ ਬੇਰੀ ਪਗਹ ਤੇ ਗੁਰਿ ਕੀਨੀ ਬੰਦਿ
ਖਲਾਸੁ॥੧॥ ਆਵਣ ਜਾਣੁ ਰਹਿਓ॥ ਤਪਤ ਕੜਾਹਾ ਬੁਝਿ ਗਇਆ ਗੁਰਿ ਸੀਤਲ ਨਾਮੁ ਦੀਓ॥੧॥ ਰਹਾਉ॥ ਜਬ ਤੇ ਸਾਧੂ ਸੰਗੁ ਭਇਆ ਤਉ ਛੋਡਿ ਗਏ ਨਿਗਹਾਰ॥ ਜਿਸ ਕੀ ਅਟਕ ਤਿਸ ਤੇ ਛੁਟੀ ਤਉ ਕਹਾ ਕਰੈ ਕੋਟਵਾਰ
॥੨॥ ਚੂਕਾ ਭਾਰਾ ਕਰਮ ਕਾ ਹੋਏ ਨਿਹਕਰਮਾ॥ ਸਾਗਰ ਤੇ ਕੰਢੈ ਚੜੇ ਗੁਰਿ ਕੀਨੇ ਧਰਮਾ॥੩॥ ਸਚੁ ਥਾਨੁ ਸਚੁ ਬੈਠਕਾ ਸਚੁ ਸੁਆਉ ਬਣਾਇਆ॥ ਸਚੁ ਪੂੰਜੀ ਸਚੁ ਵਖਰੋ ਨਾਨਕ ਘਰਿ ਪਾਇਆ॥੪॥੫॥੧੪॥ ਮਾਰੂ ਮਹਲਾ ੫॥<noinclude></noinclude>
7pryh0jz6dpfmcmldl0wm07xso30d8a
ਪੰਨਾ:Guru Granth Sahib Ji.pdf/1003
250
22463
229694
53577
2026-07-27T11:25:58Z
Kuldip DMW
2077
/* ਸੋਧਣਾ */
229694
proofread-page
text/x-wiki
<noinclude><pagequality level="3" user="Kuldip DMW" />{{center|੧੦੦੩}}</noinclude>ਬੇਦੁ ਪੁਕਾਰੈ ਮੁਖ ਤੇ ਪੰਡਤ ਕਾਮਨ ਕਾ ਮਾਠਾ॥ ਮੋਨੀ ਹੋਇ ਬੈਠਾ ਇਕਾਂਤੀ ਹਿਰਦੈ ਕਲਪਨ ਗਾਠਾ॥ ਹੋਇ ਉਦਾਸੀ ਗ੍ਰਿਹੁ ਤਜਿ ਚਲਿਓ ਛੁਟਕੈ ਨਾਹੀ ਨਾਠਾ॥੧॥ ਜੀਅ ਕੀ ਕੈ ਪਹਿ ਬਾਤ ਕਹਾ॥ ਆਪਿ ਮੁਕਤੁ ਮੋ ਕਉ ਪ੍ਰਭੁ ਮੇਲੇ ਐਸੋ ਕਹਾ ਲਹਾ॥੧॥ ਰਹਾਉ॥ ਤਪਸੀ ਕਰਿ ਕੈ ਦੇਹੀ ਸਾਧੀ ਮਨੂਆ ਦਹ ਦਿਸ ਧਾਨਾ॥ ਬ੍ਰਹਮਚਾਰਿ
ਬ੍ਰਹਮਚਜੁ ਕੀਨਾ ਹਿਰਦੈ ਭਇਆ ਗੁਮਾਨਾ॥ ਸੰਨਿਆਸੀ ਹੋਇ ਕੈ ਤੀਰਥਿ ਭ੍ਰਮਿਓ ਉਸ ਮਹਿ ਕ੍ਰੋਧੁ ਬਿਗਾਨਾ॥੨॥ ਘੂੰਘਰ ਬਾਧਿ ਭਏ ਰਾਮਦਾਸਾ ਰੋਟੀਅਨ ਕੇ ਓਪਾਵਾ॥ ਬਰਤ ਨੇਮ ਕਰਮ ਖਟ ਕੀਨੇ ਬਾਹਰਿ ਭੇਖ ਦਿਖਾਵਾ॥ ਗੀਤ
ਨਾਦ ਮੁਖਿ ਰਾਗ ਅਲਾਪੇ ਮਨਿ ਨਹੀ ਹਰਿ ਹਰਿ ਗਾਵਾ॥੩॥ ਹਰਖ ਸੋਗ ਲੋਭ ਮੋਹ ਰਹਤ ਹਹਿ ਨਿਰਮਲ ਹਰਿ ਕੇ
ਸੰਤਾ॥ ਤਿਨ ਕੀ ਧੂੜਿ ਪਾਏ ਮਨੁ ਮੇਰਾ ਜਾ ਦਇਆ ਕਰੇ ਭਗਵੰਤਾ॥ ਕਹੁ ਨਾਨਕ ਗੁਰੁ ਪੂਰਾ ਮਿਲਿਆ ਤਾਂ ਉਤਰੀ ਮਨ ਕੀ ਚਿੰਤਾ॥੪॥ ਮੇਰਾ ਅੰਤਰਜਾਮੀ ਹਰਿ ਰਾਇਆ॥ ਸਭੁ ਕਿਛੁ ਜਾਣੈ ਮੇਰੇ ਜੀਅ ਕਾ ਪ੍ਰੀਤਮੁ ਬਿਸਰਿ
ਗਏ ਬਕਬਾਇਆ॥੧॥ ਰਹਾਉ ਦੂਜਾ॥੬॥੧੫॥ ਮਾਰੂ ਮਹਲਾ ੫॥ ਕੋਟਿ ਲਾਖ ਸਰਬ ਕੋ ਰਾਜਾ ਜਿਸੁ ਹਿਰਦੈ ਨਾਮੁ ਤੁਮਾਰਾ॥ ਜਾ ਕਉ ਨਾਮੁ ਨ ਦੀਆ ਮੇਰੈ ਸਤਿਗੁਰਿ ਸੇ ਮਰਿ ਜਨਮਹਿ ਗਾਵਾਰਾ॥੧॥ ਮੇਰੇ ਸਤਿਗੁਰ ਹੀ ਪਤਿ ਰਾਖੁ॥ ਚੀਤਿ ਆਵਹਿ ਤਬ ਹੀ ਪਤਿ ਪੂਰੀ ਬਿਸਰਤ ਰਲੀਐ ਖਾਕੁ॥੧॥ ਰਹਾਉ॥ ਰੂਪ ਰੰਗ ਖੁਸੀਆ ਮਨ ਭੋਗਣ ਤੇ ਤੇ ਛਿਦ੍ਰ ਵਿਕਾਰਾ॥ ਹਰਿ ਕਾ ਨਾਮੁ ਨਿਧਾਨੁ ਕਲਿਆਣਾ ਸੂਖ ਸਹਜੁ ਇਹੁ ਸਾਰਾ॥੨॥
ਮਾਇਆ ਰੰਗ ਬਿਰੰਗ ਖਿਨੈ ਮਹਿ ਜਿਉ ਬਾਦਰ ਕੀ ਛਾਇਆ॥ ਸੇ ਲਾਲ ਭਏ ਗੂੜੈ ਰੰਗਿ ਰਾਤੇ ਜਿਨ ਗੁਰ ਮਿਲਿ ਹਰਿ ਹਰਿ ਗਾਇਆ॥੩॥ ਊਚ ਮੂਚ ਅਪਾਰ ਸੁਆਮੀ ਅਗਮ ਦਰਬਾਰਾ॥ ਨਾਮੋ ਵਡਿਆਈ ਸੋਭਾ ਨਾਨਕ ਖਸਮੁ ਪਿਆਰਾ॥੪॥੭॥੧੬॥
{{center|ਮਾਰੂ ਮਹਲਾ ੫ ਘਰੁ ੪ ੴ ਸਤਿਗੁਰ ਪ੍ਰਸਾਦਿ॥}}
ਓਅੰਕਾਰਿ ਉਤਪਾਤੀ॥ ਕੀਆ ਦਿਨਸੁ ਸਭ ਰਾਤੀ॥ ਵਣੁ ਤ੍ਰਿਣੁ ਤ੍ਰਿਭਵਣ ਪਾਣੀ॥ ਚਾਰਿ ਬੇਦ ਚਾਰੇ ਖਾਣੀ॥ ਖੰਡ ਦੀਪ ਸਭਿ ਲੋਆ॥ ਏਕ ਕਵਾਵੈ ਤੇ ਸਭਿ ਹੋਆ॥੧॥ ਕਰਣੈਹਾਰਾ ਬੂਝਹੁ ਰੇ॥ ਸਤਿਗੁਰੁ ਮਿਲੈ ਤ ਸੂਝੈ ਰੇ
॥੧॥ ਰਹਾਉ॥ ਤ੍ਰੈ ਗੁਣ ਕੀਆ ਪਸਾਰਾ॥ ਨਰਕ ਸੁਰਗ ਅਵਤਾਰਾ॥ ਹਉਮੈ ਆਵੈ ਜਾਈ॥ ਮਨ ਟਿਕਣੁ ਨ<noinclude></noinclude>
ka4e9fnav1b3yunidlhdgb5hkk8dm76
ਪੰਨਾ:Guru Granth Sahib Ji.pdf/1004
250
22468
229700
53582
2026-07-27T11:32:58Z
Kuldip DMW
2077
229700
proofread-page
text/x-wiki
<noinclude><pagequality level="1" user="Karamjit Singh Gathwala" />{{center|੧੦੦੪}}</noinclude>ਪਾਵੈ ਰਾਈ॥ ਬਾਝੁ ਗੁਰੂ ਗੁਬਾਰਾ॥ ਮਿਲਿ ਸਤਿਗੁਰ ਨਿਸਤਾਰਾ॥੨॥ ਹਉ ਹਉ ਕਰਮ ਕਮਾਣੇ॥ ਤੇ ਤੇ ਬੰਧ ਗਲਾਣੇ॥ ਮੇਰੀ ਮੇਰੀ ਧਾਰੀ॥ ਓਹਾ ਪੈਰਿ ਲੋਹਾਰੀ॥ ਸੋ ਗੁਰ ਮਿਲਿ ਏਕੁ ਪਛਾਣੈ॥ ਜਿਸੁ ਹੋਵੈ ਭਾਗੁ ਮਥਾਣੈ॥੩॥ ਸੋ ਮਿਲਿਆ ਜਿ ਹਰਿ ਮਨਿ ਭਾਇਆ॥ ਸੋ ਭੂਲਾ ਜਿ ਪ੍ਰਭੂ ਭੁਲਾਇਆ॥ ਨਹ ਆਪਹੁ ਮੂਰਖੁ ਗਿਆਨੀ॥ ਜਿ ਕਰਾਵੈ ਸੁ ਨਾਮੁ ਵਖਾਨੀ॥ ਤੇਰਾ ਅੰਤੁ ਨ ਪਾਰਾਵਾਰਾ॥ ਜਨ ਨਾਨਕ ਸਦ ਬਲਿਹਾਰਾ॥੪॥੧॥੧੭॥ ਮਾਰੂ ਮਹਲਾ ੫॥ ਮੋਹਨੀ ਮੋਹਿ ਲੀਏ ਤ੍ਰੈ ਗੁਨੀਆ॥ ਲੋਭਿ ਵਿਆਪੀ ਝੂਠੀ ਦੁਨੀਆ॥ ਮੇਰੀ ਮੇਰੀ ਕਰਿ ਕੈ ਸੰਚੀ ਅੰਤ ਕੀ ਬਾਰ ਸਗਲ ਲੇ ਛਲੀਆ॥੧॥ ਨਿਰਭਉ ਨਿਰੰਕਾਰੁ ਦਇਅਲੀਆ॥ ਜੀਅ ਜੰਤ ਸਗਲੇ ਪ੍ਰਤਿਪਲੀਆ॥੧॥ ਰਹਾਉ॥ ਏਕੈ ਸ੍ਰਮੁ ਕਰਿ ਗਾਡੀ ਗਡਹੈ॥ ਏਕਹਿ ਸੁਪਨੈ ਦਾਮੁ ਨ ਛਡਹੈ॥ ਰਾਜੁ ਕਮਾਇ ਕਰੀ ਜਿਨਿ ਥੈਲੀ ਤਾ ਕੈ ਸੰਗਿ ਨ ਚੰਚਲਿ ਚਲੀਆ॥੨॥ ਏਕਹਿ ਪ੍ਰਾਣ ਪਿੰਡ ਤੇ ਪਿਆਰੀ॥ ਏਕ ਸੰਚੀ ਤਜਿ ਬਾਪ ਮਹਤਾਰੀ॥ ਸੁਤ ਮੀਤ ਭ੍ਰਾਤ ਤੇ ਗੁਹਜੀ ਤਾ ਕੈ ਨਿਕਟਿ ਨ ਹੋਈ ਖਲੀਆ॥੩॥ ਹੋਇ ਅਉਧੂਤ ਬੈਠੇ ਲਾਇ ਤਾਰੀ॥ ਜੋਗੀ ਜਤੀ ਪੰਡਿਤ ਬੀਚਾਰੀ॥ ਗ੍ਰਿਹਿ ਮੜੀ ਮਸਾਣੀ ਬਨ ਮਹਿ ਬਸਤੇ ਊਠਿ ਤਿਨਾ ਕੈ ਲਾਗੀ ਪਲੀਆ॥੪॥ ਕਾਟੇ ਬੰਧਨ ਠਾਕੁਰਿ ਜਾ ਕੇ॥ ਹਰਿ ਹਰਿ ਨਾਮੁ ਬਸਿਓ ਜੀਅ ਤਾ ਕੈ॥ ਸਾਧਸੰਗਿ ਭਏ ਜਨ ਮੁਕਤੇ ਗਤਿ ਪਾਈ ਨਾਨਕ ਨਦਰਿ ਨਿਹਲੀਆ॥੫॥੨॥੧੮@@ ਮਾਰੂ ਮਹਲਾ ੫॥ ਸਿਮਰਹੁ ਏਕੁ ਨਿਰੰਜਨ ਸੋਊ॥ ਜਾ ਤੇ ਬਿਰਥਾ ਜਾਤ ਨ
ਕੋਊ॥ ਮਾਤ ਗਰਭ ਮਹਿ ਜਿਨਿ ਤਿਹਾਰਿਆ॥ ਜੀਉ ਪਿੰਡੁ ਦੇ ਸਾਜਿ ਸਵਾਰਿਆ॥ ਸੋਈ ਬਿਧਾਤਾ ਖਿਨੁ ਖਿਨੁ ਤੇ ਜਪੀਐ॥ ਜਿਸੁ ਸਿਮਰਤ ਅਵਗੁਣ ਸਭਿ ਢਕੀਐ॥ ਚਰਣ ਕਮਲ ਉਰ ਅੰਤਰਿ ਧਾਰਹੁ॥ ਬਿਖਿਆ ਬਨ ਤੇ ਜੀਉ॥
ਉਧਾਰਹੁ॥ ਕਰਣ ਪਲਾਹ ਮਿਟਹਿ ਬਿਲਲਾਟਾ॥ ਜਪਿ ਗੋਵਿਦ ਭਰਮੁ ਭਉ ਫਾਟਾ॥ ਸਾਧਸੰਗਿ ਵਿਰਲਾ ਕੋ ਪਾਏ॥ ਨਾਨਕੁ ਤਾ ਕੈ ਬਲਿ ਬਲਿ ਜਾਏ॥੧॥ ਰਾਮ ਨਾਮੁ ਮਨਿ ਤਨਿ ਆਧਾਰਾ॥ ਜੋ ਸਿਮਰੈ ਤਿਸ ਕਾ ਨਿਸਤਾਰਾ ਕਿ ਕ॥੧॥ ਰਹਾਉ॥ ਮਿਥਿਆ ਵਸਤੁ ਸਤਿ ਕਰਿ ਮਾਨੀ॥ ਹਿਤੁ ਲਾਇਓ ਸਠ ਮੁੜ ਅਗਿਆਨੀ॥ ਕਾਮ ਕ੍ਰੋਧ ਲੋਭ ਦੀ ਕਿ ਮਦ ਮਾਤਾ॥ ਕਉਡੀ ਬਦਲੈ ਜਨਮੁ ਗਵਾਤਾ॥ ਅਪਨਾ ਛੋਡਿ ਪਰਾਇਐ ਰਾਤਾ॥ ਮਾਇਆ ਮਦ ਮਨ ਤਨ ਸੰਗਿ ਤੇ ਤੇ ਜਾਤਾ॥ ਤ੍ਰਿਸ਼ਨ ਨ ਬੂਝੈ ਕਰਤ ਕਲੋਲਾ॥ਉਣੀ ਆਸ ਮਿਥਿਆ ਸਭਿ ਬੋਲਾ॥ ਆਵਤ ਇਕੇਲਾ ਜਾਤ ਇਕੇਲਾ॥ ਤੇ<noinclude></noinclude>
3l8a3wuk436csilyw6mnn96tqkad3qv
229705
229700
2026-07-27T11:37:14Z
Kuldip DMW
2077
/* ਸੋਧਣਾ */
229705
proofread-page
text/x-wiki
<noinclude><pagequality level="3" user="Kuldip DMW" />{{center|੧੦੦੪}}</noinclude>ਪਾਵੈ ਰਾਈ॥ ਬਾਝੁ ਗੁਰੂ ਗੁਬਾਰਾ॥ ਮਿਲਿ ਸਤਿਗੁਰ ਨਿਸਤਾਰਾ॥੨॥ ਹਉ ਹਉ ਕਰਮ ਕਮਾਣੇ॥ ਤੇ ਤੇ ਬੰਧ ਗਲਾਣੇ॥ ਮੇਰੀ ਮੇਰੀ ਧਾਰੀ॥ ਓਹਾ ਪੈਰਿ ਲੋਹਾਰੀ॥ ਸੋ ਗੁਰ ਮਿਲਿ ਏਕੁ ਪਛਾਣੈ॥ ਜਿਸੁ ਹੋਵੈ ਭਾਗੁ ਮਥਾਣੈ॥੩॥ ਸੋ ਮਿਲਿਆ ਜਿ ਹਰਿ ਮਨਿ ਭਾਇਆ॥ ਸੋ ਭੂਲਾ ਜਿ ਪ੍ਰਭੂ ਭੁਲਾਇਆ॥ ਨਹ ਆਪਹੁ ਮੂਰਖੁ ਗਿਆਨੀ॥ ਜਿ ਕਰਾਵੈ ਸੁ ਨਾਮੁ ਵਖਾਨੀ॥ ਤੇਰਾ ਅੰਤੁ ਨ ਪਾਰਾਵਾਰਾ॥ ਜਨ ਨਾਨਕ ਸਦ ਬਲਿਹਾਰਾ॥੪॥੧॥੧੭॥ ਮਾਰੂ ਮਹਲਾ ੫॥ ਮੋਹਨੀ ਮੋਹਿ ਲੀਏ ਤ੍ਰੈ ਗੁਨੀਆ॥ ਲੋਭਿ ਵਿਆਪੀ ਝੂਠੀ ਦੁਨੀਆ॥ ਮੇਰੀ ਮੇਰੀ ਕਰਿ ਕੈ ਸੰਚੀ ਅੰਤ ਕੀ ਬਾਰ ਸਗਲ ਲੇ ਛਲੀਆ॥੧॥ ਨਿਰਭਉ ਨਿਰੰਕਾਰੁ ਦਇਅਲੀਆ॥ ਜੀਅ ਜੰਤ ਸਗਲੇ ਪ੍ਰਤਿਪਲੀਆ॥੧॥ ਰਹਾਉ॥ ਏਕੈ ਸ੍ਰਮੁ ਕਰਿ ਗਾਡੀ ਗਡਹੈ॥ ਏਕਹਿ ਸੁਪਨੈ ਦਾਮੁ ਨ ਛਡਹੈ॥ ਰਾਜੁ ਕਮਾਇ ਕਰੀ ਜਿਨਿ ਥੈਲੀ ਤਾ ਕੈ ਸੰਗਿ ਨ ਚੰਚਲਿ ਚਲੀਆ॥੨॥ ਏਕਹਿ ਪ੍ਰਾਣ ਪਿੰਡ ਤੇ ਪਿਆਰੀ॥ ਏਕ ਸੰਚੀ ਤਜਿ ਬਾਪ ਮਹਤਾਰੀ॥ ਸੁਤ ਮੀਤ ਭ੍ਰਾਤ ਤੇ ਗੁਹਜੀ ਤਾ ਕੈ ਨਿਕਟਿ ਨ ਹੋਈ ਖਲੀਆ॥੩॥ ਹੋਇ ਅਉਧੂਤ ਬੈਠੇ ਲਾਇ ਤਾਰੀ॥ ਜੋਗੀ ਜਤੀ ਪੰਡਿਤ ਬੀਚਾਰੀ॥ ਗ੍ਰਿਹਿ ਮੜੀ ਮਸਾਣੀ ਬਨ ਮਹਿ ਬਸਤੇ ਊਠਿ ਤਿਨਾ ਕੈ ਲਾਗੀ ਪਲੀਆ॥੪॥ ਕਾਟੇ ਬੰਧਨ ਠਾਕੁਰਿ ਜਾ ਕੇ॥ ਹਰਿ ਹਰਿ ਨਾਮੁ ਬਸਿਓ ਜੀਅ ਤਾ ਕੈ॥ ਸਾਧਸੰਗਿ ਭਏ ਜਨ ਮੁਕਤੇ ਗਤਿ ਪਾਈ ਨਾਨਕ ਨਦਰਿ ਨਿਹਲੀਆ॥੫॥੨॥੧੮॥ ਮਾਰੂ ਮਹਲਾ ੫॥ ਸਿਮਰਹੁ ਏਕੁ ਨਿਰੰਜਨ ਸੋਊ॥ ਜਾ ਤੇ ਬਿਰਥਾ ਜਾਤ ਨ
ਕੋਊ॥ ਮਾਤ ਗਰਭ ਮਹਿ ਜਿਨਿ ਪ੍ਰਤਿਪਾਰਿਆ॥ ਜੀਉ ਪਿੰਡੁ ਦੇ ਸਾਜਿ ਸਵਾਰਿਆ॥ ਸੋਈ ਬਿਧਾਤਾ ਖਿਨੁ ਖਿਨੁ ਜਪੀਐ॥ ਜਿਸੁ ਸਿਮਰਤ ਅਵਗੁਣ ਸਭਿ ਢਕੀਐ॥ ਚਰਣ ਕਮਲ ਉਰ ਅੰਤਰਿ ਧਾਰਹੁ॥ ਬਿਖਿਆ ਬਨ ਤੇ ਜੀਉ
ਉਧਾਰਹੁ॥ ਕਰਣ ਪਲਾਹ ਮਿਟਹਿ ਬਿਲਲਾਟਾ॥ ਜਪਿ ਗੋਵਿਦ ਭਰਮੁ ਭਉ ਫਾਟਾ॥ ਸਾਧਸੰਗਿ ਵਿਰਲਾ ਕੋ ਪਾਏ॥ ਨਾਨਕੁ ਤਾ ਕੈ ਬਲਿ ਬਲਿ ਜਾਏ॥੧॥ ਰਾਮ ਨਾਮੁ ਮਨਿ ਤਨਿ ਆਧਾਰਾ॥ ਜੋ ਸਿਮਰੈ ਤਿਸ ਕਾ ਨਿਸਤਾਰਾ॥੧॥ ਰਹਾਉ॥ ਮਿਥਿਆ ਵਸਤੁ ਸਤਿ ਕਰਿ ਮਾਨੀ॥ ਹਿਤੁ ਲਾਇਓ ਸਠ ਮੂੜ ਅਗਿਆਨੀ॥ ਕਾਮ ਕ੍ਰੋਧ ਲੋਭ ਮਦ ਮਾਤਾ॥ ਕਉਡੀ ਬਦਲੈ ਜਨਮੁ ਗਵਾਤਾ॥ ਅਪਨਾ ਛੋਡਿ ਪਰਾਇਐ ਰਾਤਾ॥ ਮਾਇਆ ਮਦ ਮਨ ਤਨ ਸੰਗਿ ਜਾਤਾ॥ ਤ੍ਰਿਸ਼ਨ ਨ ਬੂਝੈ ਕਰਤ ਕਲੋਲਾ॥ ਊਣੀ ਆਸ ਮਿਥਿਆ ਸਭਿ ਬੋਲਾ॥ ਆਵਤ ਇਕੇਲਾ ਜਾਤ ਇਕੇਲਾ॥<noinclude></noinclude>
62pb70ajt3mi762thsycuabh2ealvmm
ਪੰਨਾ:ਲੋਕ ਗੀਤਾਂ ਦੀ ਸਮਾਜਿਕ ਵਿਆਖਿਆ - ਸੁਖਦੇਵ ਮਾਦਪੁਰੀ.pdf/25
250
28407
229692
134336
2026-07-27T11:21:13Z
Harchand Bhinder
2624
/* ਤਸਦੀਕ */
229692
proofread-page
text/x-wiki
<noinclude><pagequality level="4" user="Harchand Bhinder" /></noinclude>{{left|
<poem>ਦੰਮਾਂ ਦਾ ਲੋਭ ਤੱਕਿਆ
ਰਿੱਛ ਬੰਨਿਆਂ ਸਰਾਹਣੇ ਮੇਰੇ</poem>|9em}}
{{gap}}ਕਿਸੇ ਚੰਦ ਵਾਂਗ ਚਮਕਦੀ ਤੂਤ ਦੀ ਛਿਟੀ ਨੂੰ ਕਾਲਾ ਜੀਵਨ ਸਾਥੀ ਮਿਲ ਜਾਂਦਾ ਹੈ। ਉਹ ਹੁਣ ਬਾਪੂ ਨੂੰ ਉਨ੍ਹਾਂਭੇ ਤੇ ਉਲਾਂਭਾ ਦਿੰਦੀ ਹੈ: -
{{left|<poem>ਬਾਪੂ ਵੇ ਬਦਾਮੀ ਰੰਗਿਆ
ਮੇਰੇ ਸ਼ਾਮ ਦਾ ਸੁਣੀਂਦਾ ਰੰਗ ਕਾਲਾ
ਮੁੰਡਾ ਰੋਹੀ ਦੀ ਕਿੱਕਰ ਤੋਂ ਕਾਲਾ
ਬਾਪੂ ਦੇ ਪਸੰਦ ਆ ਗਿਆ
ਬਾਪੂ ਵੇ ਮੈਂ ਤੂਤ ਦੀ ਛਿੱਟੀ
ਕਾਲੇ ਰੀਠੜੇ ਜਹੇ ਦੇ ਲੜ ਲਾਈ।
ਧੀਆਂ ਗੋਰੀਆਂ ਜਮਾਈ ਤੇਰੇ ਕਾਲ਼ੇ
ਬਾਪੂ ਵੇ ਬਦਾਮੀ ਰੰਗਿਆ।</poem>|9em}
{{gap}}ਬਾਪੂ ਆਪਣੀ ਕੀਤੀ ਹੋਈ ਚੋਣ ਨੂੰ ਸਹੀ ਸਮਝਦਾ ਹੈ। ਇਸੇ ਲਈ ਆਪਣੀ ਲਾਡਲੀ ਧੀ ਨੂੰ ਸਮਝਾਉਂਦਾ ਹੈ: -
{{left|<poem>ਦੇਖੀਂ ਧੀਏ ਨਿੰਦ ਨਾ ਦਈਂ
ਪੁੱਤ ਵੱਡਿਆਂ ਘਰਾਂ ਦੇ ਕਾਲ਼ੇ
ਸਾਥੋਂ ਹਾਏ ਨਿੰਦਿਆ ਨਾ ਜਾਏ
ਤੇਰੀ ਵੇ ਸਹੇੜ ਬਾਬਲਾ</poem>|9em}}
{{gap}}ਸਰਦੇ ਪੁੱਜਦੇ ਘਰ ਦਾ ਜੇ ਕਾਲਾ ਸਾਥੀ ਹੀ ਮਿਲ ਗਿਆ ਤਾਂ ਕੀ ਹਰਜ ਹੋ ਗਿਆ। ਪਰ ਜੀਹਨੂੰ ਵਿਹਲਾ ਨਖੱਟੂ, ਕੱਖ ਦੂਹਰਾ ਨਾ ਕਰਨ ਵਾਲਾ ਅਤੇ ਮੂਰਖ ਟੱਕਰ ਜਾਵੇ ਉਹ ਵਿਚਾਰੀ ਕੀ ਕਰੇ: -
{{left|<poem>ਬਾਬਲਾ ਵਰ ਐਸਾ ਟੋਲਿਆ
ਟੱਟੂ ਤੇ ਮਣਖੱਟੂ ਵੇ
ਹੱਟੀਏਂ ਐਂ ਜਾ ਬਹਿੰਦਾ
ਜਿਉਂ ਭਾੜੇ ਦਾ ਟੱਟੂ ਵੇ
ਅਤੇ
ਲਾਲਾਂ ਦੀ ਮੈਂ ਲਾਲੜੀ
ਲਾਲ ਪੱਲੇ ਪਏ</poem>|9em}}<noinclude>{{center|{{smaller|ਲੋਕ ਗੀਤਾਂ ਦੀ ਸਮਾਜਿਕ ਵਿਆਖਿਆ / 21}}}}</noinclude>
luxhxdm0j0arcfjfoi0gwmuz7zkx6p2
ਪੰਨਾ:ਲੋਕ ਗੀਤਾਂ ਦੀ ਸਮਾਜਿਕ ਵਿਆਖਿਆ - ਸੁਖਦੇਵ ਮਾਦਪੁਰੀ.pdf/31
250
28476
229698
158534
2026-07-27T11:30:46Z
Harchand Bhinder
2624
/* ਤਸਦੀਕ */
229698
proofread-page
text/x-wiki
<noinclude><pagequality level="4" user="Harchand Bhinder" /></noinclude>
ਵੀਰ ਮੇਰਾ ਨੀ ਜਮਾਈ ਠਾਣੇਦਾਰ ਦਾ
ਸੰਮਾਂ ਵਾਲੀ ਡਾਂਗ ਰੱਖਦਾ
ਡੱਬੀ ਕੁੱਤੀ ਮੇਰੇ ਵੀਰ ਦੀ
ਠਾਣੇਦਾਰ ਦੀ ਕੁੜੀ ਨੂੰ ਚੱਕ ਲਿਆਵੇ
ਕੁਰਸੀ ਮੇਰੇ ਵੀਰ ਦੀ
ਠਾਣੇਦਾਰ ਦੇ ਬਰੋਬਰ ਡਹਿੰਦੀ
ਜਿੱਥੇ ਬਜਦੀ ਬੱਦਲ ਵਾਂਗ ਗੱਜਦੀ
ਕਾਲੀ ਡਾਂਗ ਮੇਰੇ ਵੀਰ ਦੀ
ਅੱਡੀ ਮਾਰੇ ਤੇ ਮਦਰਸਾ ਬੋਲੇ
ਮੇਰਾ ਵੀਰ ਪਤਲਾ ਜਿਹਾ
ਭੈਣ ਵੀਰ ਦੀ ਹਰ ਖਾਹਸ਼ ਪੂਰੀ ਕਰਨ ਵਿੱਚ ਖ਼ੁਸ਼ੀ ਮਹਿਸੂਸ ਕਰਦੀ ਹੈ:
ਨਿੱਕਾ ਨਿੱਕਾ ਕੱਤਦੀ ਮੈਂ ਸਹਜਿ ਅਟੇਰਾਂ
ਆਪਣੇ ਵੀਰਨ ਦਾ ਮੈਂ ਸਾਫਾ ਬਨਾਉਣਾ
ਨਿੱਕਾ ਨਿੱਕਾ ਪੀਂਹਦੀ ਮੈਂ ਸਹਿਜ ਛਾਣਾਂ
ਆਪਣੇ ਵੀਰ ਨੂੰ ਮੰਨੀ ਵੇ ਪਕਾਉਣੀ
ਵੀਰ ਦਿਆਂ ਫੁਲਕਿਆਂ ਨੂੰ
ਮੈਂ ਖੰਡ ਦਾ ਪਲੇਥਣ ਲਾਵਾਂ
ਭਾਬੋ ਦਾ ਭੈਣ ਨੂੰ ਕਿੰਨਾ ਚਾਅ ਹੁੰਦਾ ਹੈ:
ਤੈਨੂੰ ਨੱਤੀਆਂ ਭਾਬੋ ਨੂੰ ਪਿੱਪਲ ਪੱਤੀਆਂ
ਵਿਆਹ ਕਰਵਾ ਵੀਰਨਾ
ਵੀਰ ਦੇ ਵਿਆਹ ਦਾ ਦਿਨ ਧਰ ਦਿੱਤਾ ਜਾਂਦਾ ਹੈ। ਭੈਣ ਸਹੇਲੀਆਂ ਨਾਲ ਰਲਕੇ ਘੋੜੀਆਂ ਗਾਉਂਦੀ ਹੈ:<noinclude>{{center|ਲੋਕ ਗੀਤਾਂ ਦੀ ਸਮਾਜਿਕ ਵਿਆਖਿਆ / 27}}</noinclude>
jivy4bgmnbaazij63dk1e1vdg0s2y4i
ਪੰਨਾ:ਲੋਕ ਗੀਤਾਂ ਦੀ ਸਮਾਜਿਕ ਵਿਆਖਿਆ - ਸੁਖਦੇਵ ਮਾਦਪੁਰੀ.pdf/32
250
28478
229699
158535
2026-07-27T11:32:43Z
Harchand Bhinder
2624
/* ਗਲਤੀਆਂ ਲਾਈਆਂ */
229699
proofread-page
text/x-wiki
<noinclude><pagequality level="3" user="Harchand Bhinder" /></noinclude>{{Block center|<poem>ਇਕ ਸੀ ਘੋੜੀ ਵੀਰਾ ਰਾਵਲੀ
ਗੰਗਾ ਜਮਨਾ ਤੋਂ ਆਈ
ਆਣ ਬੰਨ੍ਹੀ ਬਾਬੇ ਬਾਰ ਮੈਂ
ਕੁਲ ਹੋਈ ਐ ਵਧਾਈ
ਬਾਗ ਪਕੜ ਵੀਰਨ ਚੜ੍ਹ ਗਿਆ
ਅਪਣੀ ਚਤਰਾਈ
ਅਟਣ ਬਟਣ ਉਹਦੇ ਕਪੜੇ
ਕੇਸਰ ਹੋਈ ਛੜਕਾਈ
ਘੋੜੀ ਚੜ੍ਹਿਆ ਮਾਂ ਦਾ ਨੰਦ ਐ ਵੇ
ਜਿਉਂ ਤਾਰਿਆਂ ਦੇ ਵਿੱਚ ਚੰਦ ਐ ਵੇ
ਘੋੜੀ ਚੜ੍ਹ ਵੇ ਵੀਰਾ ਮੱਥੇ ਚੌਰ ਝੁਲੇ
ਘੋੜੀ ਚੜ੍ਹਿਆ ਦਾਦੇ ਦਾ ਪੋਤਾ ਵੇ
ਜਿਉਂ ਹਰਿਆਂ ਬਾਗਾਂ ਦਾ ਤੋਤਾ ਵੇ
ਵੇ ਤੇਰੀ ਘੋੜੀ
ਘੋੜੀ ਚੜ੍ਹ ਵੇ ਵੀਰਾ ਮੱਥੇ ਚੌਰ ਝੁਲੇ
ਘੋੜੀ ਚੜ੍ਹਿਆ ਭੈਣ ਦਾ ਭਾਈ ਐ ਵੇ
ਜਿਉਂ ਸੌਹਰੇ ਕੁਲ ਜਮਾਈ ਐ ਵੇ
ਵੇ ਤੇਰੀ ਘੋੜੀ
ਘੋੜੀ ਚੜ੍ਹ ਵੇ ਵੀਰਾ ਮੱਥੇ ਚੌਰ ਝੁਲੇ।
ਹੋਰ
ਧਨ ਧਨ ਵੇ ਵੀਰਾ ਮਾਂ ਤੇਰੀ
ਜਿਨ੍ਹੇ ਤੂੰ ਕੁੱਖ ਨਮਾਇਆ ਵੇ
ਰਾਜੇ ਜਨਕ ਦੇ ਘਰ ਸੀਤਾ ਜਨਮੀ
ਰਾਮ ਚੰਦਰ ਵਰ ਪਾਇਆ ਵੇ
ਧਨ ਧਨ ਵੇ ਵੀਰਾ ਦਾਈ ਤੇਰੀ
ਜੀਹਨੇ ਤੇਰਾ ਜਨਮ ਸਧਾਇਆ ਵੇ
ਧਨ ਧਨ ਵੇ ਵੀਰਾ ਭੈਣ ਤੇਰੀ
ਜੀਹਨੇ ਤੂੰ ਗੋਦ ਘਲਾਇਆ ਵੇ
ਵੀਰ ਦੀ ਜੰਨ ਚੜ੍ਹਦੀ ਹੈ। ਚਾਵਾਂ ਮੱਤੀ ਭੈਣ ਹੇਰੇ ਤੇ ਹੇਰਾ ਲਾਉਂਦੀ ਹੈ:
ਜੰਨ ਚੜ੍ਹੀ ਵੀਰਾ ਹੱਸਕੇ</poem>}}<noinclude>{{center|ਲੋਕ ਗੀਤਾਂ ਦੀ ਸਮਾਜਿਕ ਵਿਆਖਿਆ / 28}}</noinclude>
rx74u4ij23td6z2x2x7trbytjz7mrcx
ਪੰਨਾ:ਲੋਕ ਗੀਤਾਂ ਦੀ ਸਮਾਜਿਕ ਵਿਆਖਿਆ - ਸੁਖਦੇਵ ਮਾਦਪੁਰੀ.pdf/33
250
28479
229701
158618
2026-07-27T11:33:13Z
Harchand Bhinder
2624
/* ਤਸਦੀਕ */
229701
proofread-page
text/x-wiki
<noinclude><pagequality level="4" user="Harchand Bhinder" /></noinclude>{{Block center|<poem>ਬਹੂ ਲਿਆਈਂ ਮੁਟਿਆਰ
ਅੰਗ ਦੀ ਹੋਵੇ ਪਤਲੀ
ਜਿਹੜੀ ਸੋਹੇ ਬੂਹੇ ਦੇ ਬਾਰ
ਡੱਬੀ ਵੀਰਾ ਤੇਰੀ ਕਨਚ ਦੀ
ਵਿੱਚ ਸਰਹੋਂ ਦਾ ਸਾਗ
ਹੋਰਨਾਂ ਮੱਥੇ ਤਿਊੜੀਆਂ
ਮੇਰੇ ਵੀਰਨ ਦੇ ਮੱਥੇ ਭਾਗ
ਪੱਗ ਬੰਨ੍ਹੀਂ ਵੀਰਾ ਪੱਗ ਬੰਨ੍ਹੀ
ਪੱਗ ਬੰਨ੍ਹੀਂ ਗਜ਼ ਤੀਸ
ਐਸਾ ਕੋਈ ਨਾ ਜਰਮਿਆ
ਜਿਹੜਾ ਕਰੇ ਅਸਾਡੀ ਰੀਸ
ਜਿੱਦਣ ਵੀਰਾ ਤੂੰ ਜਰਮਿਆ
ਤੇਰੀ ਮਾਂ ਨੇ ਖਾਧੀ ਖੰਡ
ਸਿਖਰ ਦੁਪਹਿਰੇ ਜੰਨ ਚੜ੍ਹਿਆ
ਤੇਰਾ ਚੋ ਚੋ ਪੈਂਦਾ ਰੰਗ
ਜਿੱਦਣ ਵੀਰਾ ਤੂੰ ਜਰਮਿਆ
ਵਗੀ ਪੁਰੇ ਦੀ ਵਾਲ
ਕਦੇ ਨੇ ਮੁੱਖੋਂ ਬੋਲਿਆ
ਕਦੇ ਨਾ ਦਿੱਤੀ ਗਾਲ਼
ਅੰਦਰ ਵੀ ਲਿੱਪਾਂ ਵੀਰਾ
ਵਿਹੜੇ ਕਰਾਂ ਛੜਕਾ
ਮੱਥਾ ਟੇਕਣਾ ਭੁੱਲ ਗਿਆ
ਤੈਨੂੰ ਨਵੀਂ ਬੰਨੋ ਦਾ ਚਾਅ
ਡੱਬੀ ਵੀਰਾ ਮੇਰੀ ਕਨਚ ਦੀ
ਵਿੱਚ ਮਿਸਰੀ ਦੀ ਡਲੀ
ਵੀਰਜੀ ਫੁੱਲ ਗੁਲਾਬ ਦਾ
ਭਾਬੋ ਚੰਬੇ ਦੀ ਕਲੀ</poem>}}<noinclude>{{center|ਲੋਕ ਗੀਤਾਂ ਦੀ ਸਮਾਜਿਕ ਵਿਆਖਿਆ / 29}}</noinclude>
5l5avkfi7e6bnr3dx2va3zj724pudci
ਪੰਨਾ:ਲੋਕ ਗੀਤਾਂ ਦੀ ਸਮਾਜਿਕ ਵਿਆਖਿਆ - ਸੁਖਦੇਵ ਮਾਦਪੁਰੀ.pdf/34
250
28487
229702
158668
2026-07-27T11:35:37Z
Harchand Bhinder
2624
/* ਤਸਦੀਕ */
229702
proofread-page
text/x-wiki
<noinclude><pagequality level="4" user="Harchand Bhinder" /></noinclude>{{Block center|<poem>ਤੇਰੇ ਵੀ ਵੀਰਾ ਰੂਪ ਦੇ
ਕੋਈ ਦਿੱਲੀ ਛਪਣ ਅਖ਼ਬਾਰ
ਝੁਕ ਝੁਕ ਵੇਖਣ ਸਾਲੀਆਂ
ਲੁਕ ਲੁਕ ਦੇਖੇ ਨਾਰ
ਵੀਰ ਭਾਬੋ ਨੂੰ ਵਿਆਹ ਕੇ ਮੁੜਦਾ ਹੈ। ਭੈਣ ਭਾਬੋ ਨੂੰ ਡੋਲਿਓਂ ਉਤਾਰਦੀ ਹੋਈ ਹੇਰਾ ਲਾਉਂਦੀ ਹੈ:
ਡੱਬੀ ਨੀ ਭਾਬੋ ਮੇਰੀ ਕਨਚ ਦੀ
ਵਿੱਚ ਸੋਨੇ ਦੀ ਮੇਖ
ਮਾਦਪੁਰ ਖੇੜੇ ਢੁਕ ਕੇ
ਤੈਂ ਚੰਗੇ ਲਖਾਏ ਲੇਖ
ਹੋਰ
ਉਤਰ ਭਾਬੋ ਡੋਲਿਓਂ
ਦੋਖ ਸਹੁਰੇ ਦਾ ਬਾਰ
ਕੰਧਾ ਚਿੱਤਮ ਚਿੱਤੀਆਂ
ਕਲੀ ਚਮਕਦਾ ਦੁਆਰ
ਸੋਨੇ ਵਰਗੀ ਭਾਬੀ ਨੂੰ ਤਕ ਕੇ ਉਸਦਾ ਪੈਰ ਧਰਤੀ ਤੇ ਨਹੀਂ ਲੱਗਦਾ:
ਵੀਰ ਮੇਰਾ ਪੱਟ ਦਾ ਲੱਛਾ
ਭਾਬੋ ਸੋਨੇ ਦੀ ਝੂਲਦੀ ਆਵੇ
ਮੂਹਰੇ ਰੱਥ ਭਾਬੋ ਦਾ
ਪਿੱਛੇ ਇੰਦਰ ਵੀਰ ਦਾ ਬੋਤਾ
ਸੜਕਾਂ ਸਾਫ਼ ਕਰੋ
ਮੇਰੇ ਵੀਰ ਦੀ ਮੇਮ ਨੇ ਆਉਣਾ
ਉਹ ਬੜੇ ਚਾਵਾਂ ਨਾਲ ਭਾਬੋ ਦਾ ਸੁਆਗਤ ਕਰਦੀ ਹੈ:
ਨਿੱਕੇ ਨਿੱਕੇ ਬਾਲਿਆਂ ਦੀ</poem>}}<noinclude>{{center|ਲੋਕ ਗੀਤਾਂ ਦੀ ਸਮਾਜਿਕ ਵਿਆਖਿਆ / 30}}</noinclude>
gmdoa8jiashf84hb8wognnwgo9ppv9n
ਪੰਨਾ:ਲੋਕ ਗੀਤਾਂ ਦੀ ਸਮਾਜਿਕ ਵਿਆਖਿਆ - ਸੁਖਦੇਵ ਮਾਦਪੁਰੀ.pdf/35
250
28488
229703
158754
2026-07-27T11:36:30Z
Harchand Bhinder
2624
/* ਤਸਦੀਕ */
229703
proofread-page
text/x-wiki
<noinclude><pagequality level="4" user="Harchand Bhinder" /></noinclude>{{Block center|<poem>ਛਤ ਵੇ ਛਤਾਉਨੀ ਆਂ
ਉੱਚਾ ਰਖਦੀ ਬਾਰ
ਭਾਬੋ ਆ ਬੜ ਨੀ
ਘੁੰਮਦੇ ਲਹਿੰਗੇ ਨਾਲ
ਭਾਬੋ ਆ ਬੜ ਨੀ
ਜਿਨ੍ਹਾਂ ਭੈਣਾਂ ਦੇ ਵੀਰ ਫੌਜ ਵਿੱਚ ਭਰਤੀ ਹੋ ਜਾਂਦੇ ਹਨ ਉਹ ਉਹਨਾਂ ਦੀ ਉਡੀਕ ਕਿੰਨੀ ਬੇਸਬਰੀ ਨਾਲ ਕਰਦੀਆਂ ਹਨ:
ਛੁੱਟੀ ਲੈ ਕੇ ਆ ਜਾ ਵੀਰਨਾ
ਤੇਰੀ ਫੌਜ ਨੂੰ ਕਰੂੰਗੀ ਰੋਟੀ
ਚਿੱਟੇ ਚੌਲ ਲੱਡੂਆਂ ਦੀ ਥਾਲੀ
ਵੀਰਨ ਆਉਂਦੇ ਨੂੰ
ਗੁੱਡੀਆਂ ਪਟੋਲਿਆਂ ਨਾਲ ਖੇਡਦੀ ਭੈਣ ਮੁਟਿਆਰ ਹੋ ਜਾਂਦੀ ਹੈ। ਧੀਆਂ ਤਾਂ ਰਾਜੇ ਰਾਣਿਆਂ ਕੋਲੋਂ ਵੀ ਘਰ ਰੱਖ ਨਹੀਂ ਹੁੰਦੀਆਂ। ਆਖਰ ਭੈਣ ਦਾ ਵਿਆਹ ਹੋ ਜਾਂਦਾ ਹੈ। ਕਈਆਂ ਨੂੰ ਸੱਬਬੀਂ ਚੰਗੇ ਘਰ ਬਾਰ ਮਿਲ ਜਾਂਦੇ ਹਨ। ਕਈ ਜ਼ਾਲਮ ਸੱਸਾਂ ਦੇ ਵਸ ਪੈ ਜਾਂਦੀਆਂ ਹਨ। ਵਿਆਹ ਮਗਰੋਂ ਭੈਣ ਦਾ ਪੇਕੇ ਘਰ ਤੇ ਕੀ ਜ਼ੋਰ!
ਆਹ ਲੈ ਵੀਰਾ ਫੜ ਕੁੰਜੀਆਂ
ਭੈਣਾਂ ਛੱਡ ਚੱਲੀਆਂ ਮੁਖਤਿਆਰੀ
ਕਿਸੇ ਦਿਨ ਹਾਰ ਤੇ ਹੀ ਪੇਕੀਂ ਆਉਣ ਦੀ ਸੱਧਰ ਰਹਿ ਜਾਂਦੀ ਹੈ। ਤਿੱਥ ਤਿਉਹਾਰ ਤੇ ਸੰਧਾਰੇ ਨੂੰ ਉਡੀਕਦੀ ਵੀਰ ਨੂੰ ਯਾਦ ਕਰਦੀ ਹੈ:
ਗੱਡੀ ਜੋੜ ਕੇ ਮੰਗਾ ਲੀਂ ਮੇਰੇ ਵੀਰਨਾ
ਕਰੂਆਂ ਦੇ ਵਰਤਾਂ ਨੂੰ
ਕਾਹਨੂੰ ਆਇਐਂ ਬਸ਼ਰਮਾ ਵੀਰਾ
ਕਰੂਆਂ ਦੇ ਵਰਤ ਗਏ
ਬਹੁਤਿਆਂ ਭਰਾਵਾਂ ਵਾਲੀਏ</poem>}}<noinclude>{{center|ਲੋਕ ਗੀਤਾਂ ਦੀ ਸਮਾਜਿਕ ਵਿਆਖਿਆ / 31}}</noinclude>
dzp7u6lg11ua3adfnmiivdr3b9xfrcq
ਪੰਨਾ:ਲੋਕ ਗੀਤਾਂ ਦੀ ਸਮਾਜਿਕ ਵਿਆਖਿਆ - ਸੁਖਦੇਵ ਮਾਦਪੁਰੀ.pdf/36
250
28493
229704
158769
2026-07-27T11:37:09Z
Harchand Bhinder
2624
/* ਤਸਦੀਕ */
229704
proofread-page
text/x-wiki
<noinclude><pagequality level="4" user="Harchand Bhinder" /></noinclude>{{Block center|<poem>ਤੈਨੂੰ ਲੈਣ ਨਾ ਤੀਆਂ ਨੂੰ ਆਏ
ਮੇਰੇ ਵੀਰ ਨੇ ਸੰਧਾਰੇ ਵਿੱਚ ਭੇਜੀ
ਗੜਵੀ ਚਾਂਦੀ ਦੀ
ਛੋਟੇ ਵੀਰ ਨੇ ਚਰਖਾ ਘੱਲਿਆ
ਵਿੱਚ ਸੋਨੇ ਦੀਆਂ ਮੇਖਾਂ
ਵੀਰ ਤੈਨੂੰ ਯਾਦ ਕਰਾਂ
ਜਦ ਚਰਖੇ ਵਲ ਵੇਖਾਂ
ਦੂਰ ਵਸੇਂਦੀ ਭੈਣ ਨੂੰ ਮਿਲਣਾ ਸੌਖਾ ਨਹੀਂ ਸੀ। ਪੁਰਾਣੇ ਸਮਿਆਂ ਵਿੱਚ ਅਜੋਕੇ ਸਮਿਆਂ ਵਰਗੇ ਆਵਾਜਾਈ ਦੇ ਸਾਧਨ ਨਹੀਂ ਸਨ ਹੁੰਦੇ। ਨਾ ਸੜਕਾਂ, ਨਾ ਮੋਟਰਾਂ, ਨਾ ਰੇਲਾਂ, ਨਦੀਆਂ ਨਾਲਿਆਂ ਤੇ ਪੁਲ ਨਹੀਂ।
ਭੈਣਾਂ ਕਾਗਾਂ ਤੇ ਰਾਹੀਆਂ ਪਾਂਧੀਆਂ ਹੱਥ ਵੀਰਾਂ ਨੂੰ ਸੁਨੇਹੜੇ ਭੇਜ ਕੇ ਉਡੀਕਦੀਆਂ ਰਹਿੰਦੀਆਂ-ਕਈ ਸਰਵਣ ਵੀਰ ਬੋਤੇ ਤੇ ਅਸਵਾਰ ਹੋਕੇ ਭੈਣਾਂ ਨੂੰ ਮਿਲਣ ਆਉਂਦੇ:
ਚਿੱਠੀ ਪਾਈਂ ਅੰਮਾ ਦਿਆ ਜਾਇਆ
ਭੈਣ ਪ੍ਰਦੇਸਣ ਨੂੰ
ਚੂਰੀ ਕੁਟਕੇ ਰੁਮਾਲ ਲੜ ਬੰਨ੍ਹ ਲੈ
ਸਹੁਰੇ ਮੇਰੇ ਦੂਰ ਵੀਰਨਾ
ਹੱਥ ਛਤਰੀ ਨਹਿਰ ਦੀ ਪਟੜੀ
ਠੰਡੇ ਠੰਡੇ ਆਜੀਂ ਵੀਰਨਾ
ਪਬ ਚੱਕ ਕੇ ਅੰਮਾਂ ਦਿਆ ਜਾਇਆ
ਵਾਟਾਂ ਦੂਰ ਦੀਆਂ
ਕਾਲੀ ਕਾਗੜੀ ਬਨੇਰੇ ਉੱਤੇ ਬੋਲੇ
ਅਜ ਮੇਰੇ ਵੀਰ ਨੇ ਆਉਣਾ
ਉਡਦਾ ਰੁਮਾਲ ਦਿਸੇ</poem>}}<noinclude>{{center|ਲੋਕ ਗੀਤਾਂ ਦੀ ਸਮਾਜਿਕ ਵਿਆਖਿਆ / 32}}</noinclude>
91vhs2yspyptzwk70foune4nmhyd4mj
ਪੰਨਾ:ਲੋਕ ਗੀਤਾਂ ਦੀ ਸਮਾਜਿਕ ਵਿਆਖਿਆ - ਸੁਖਦੇਵ ਮਾਦਪੁਰੀ.pdf/37
250
28494
229706
159215
2026-07-27T11:37:46Z
Harchand Bhinder
2624
/* ਤਸਦੀਕ */
229706
proofread-page
text/x-wiki
<noinclude><pagequality level="4" user="Harchand Bhinder" /></noinclude>{{Block center|<poem>ਬੋਤਾ ਵੀਰ ਦਾ ਨਜ਼ਰ ਨਾ ਆਵੇ
ਵੇ ਮੈਂ ਅਮਰ ਵੇਲ ਪੁੱਟ ਲਿਆਵਾਂ
ਬੋਤਾ ਤੇਰਾ ਭੁੱਖਾ ਵੀਰਨਾ
ਕਿਹੜੀ ਕੀਲੀ ਟੰਗਾਂ ਵੀਰਨਾ
ਤੇਰੀ ਸੋਨੇ ਦੀ ਜੰਜੀਰੀ ਵਾਲਾ ਕੁੜਤਾ
ਬੋਤੇ ਚਾਰਦੇ ਭੈਣਾਂ ਨੂੰ ਮਿਲ ਆਉਂਦੇ
ਸਰਵਣ ਵੀਰ ਕੁੜੀਓ
ਛਪੜੀ ’ਚ ਘਾ ਮਲਿਆ
ਬੋਤਾ ਚਾਰ ਲੈ ਸਰਵਣਾ ਵੀਰਾ
ਗੱਡਦੀ ਰੰਗੀਲ ਮੁੰਨੀਆਂ
ਬੋਤਾ ਬੰਨ੍ਹ ਦੇ ਸਰਵਣਾ ਵੀਰਾ
ਵੀਰ ਨੂੰ ਆਇਆ ਸੁਣ ਕੇ ਚੰਦਰੀ ਸੱਸ ਸੜ ਬਲ ਜਾਂਦੀ ਹੈ:
ਸੱਸ ਚੰਦਰੀ ਕੁੰਡਾ ਨਾ ਖੋਹਲੇ
ਕੋਠੇ ਕੋਠੇ ਆ ਜਾ ਵੀਰਨਾ
ਸਹੁਰੇ ਘਰ ਵੀਰ ਦੀ ਯੋਗ ਆਓ ਭਗਤ ਨਹੀਂ ਹੁੰਦੀ।
ਮੇਰਾ ਵੀਰ ਪਰਾਹੁਣਾ ਆਇਆ
ਹੱਟੀਆਂ ਦੀ ਖੰਡ ਮੁੱਕਗੀ
ਉਹ ਸੱਸ ਨੂੰ ਦੁਰਾਸੀਸ ਦਿੰਦੀ ਹੈ:
ਉਹ ਸੱਸ ਨੂੰ ਦੁਰਾਸੀਸ ਦਿੰਦੀ ਹੈ:
ਸੱਸੇ ਤੇਰੀ ਮਝ ਮਰਜੇ
ਮੇਰੇ ਵੀਰ ਨੂੰ ਸੁੱਕੀ ਖੰਡ ਪਾਈ
ਭੈਣ ਭਰਾ ਅੰਦਰ ਵੜਕੇ ਆਪਣੇ ਦੁੱਖ ਸੁੱਖ ਫੋਲਦੇ ਹਨ:</poem>}}<noinclude>{{center|
ਲੋਕ ਗੀਤਾਂ ਦੀ ਸਮਾਜਿਕ ਵਿਆਖਿਆ / 33}}</noinclude>
9gxvz6bfaikdxejq15cyjrdfks7d8a9
ਪੰਨਾ:ਲੋਕ ਗੀਤਾਂ ਦੀ ਸਮਾਜਿਕ ਵਿਆਖਿਆ - ਸੁਖਦੇਵ ਮਾਦਪੁਰੀ.pdf/38
250
28495
229707
159216
2026-07-27T11:38:06Z
Harchand Bhinder
2624
/* ਗਲਤੀਆਂ ਲਾਈਆਂ */
229707
proofread-page
text/x-wiki
<noinclude><pagequality level="3" user="Harchand Bhinder" /></noinclude>{{Block center|<poem>ਕੌਲੇ ਖੜ ਕੇ ਸੁਣ ਲੈ ਵੀਰਨਾ
ਕੀ ਬੋਲਦੀ ਅੰਦਰ ਸੱਸ ਮੇਰੀ
ਰੁੱਖੀ ਮਿੱਸੀ ਖਾ ਲੈ ਵੀਰਨਾ
ਬੰਦੇ ਮਿੱਠੇ ਦਾ ਜ਼ਿਕਰ ਨੀ ਕਰਨਾ
ਕੁੱਲੀਆਂ ’ਚ ਦਿਨ ਕੱਟਦੀ
ਕਾਹਨੂੰ ਆਇਐਂ ਵੇ ਸਰਵਣਾ ਵੀਰਾ
ਉਹ ਉਸ ਨੂੰ ਹੌਂਸਲਾ ਦੇਂਦਾ ਹੈ:
ਕਿਹੜੇ ਦੁੱਖ ਤੋਂ ਫੜੀ ਦਿਲਗੀਰੀ
ਭਾਈਆਂ ਦੀ ਭੈਣ ਬਣ ਕੇ
ਭੈਣ ਦੇ ਦੁੱਖ ਸੁਣਕੇ ਵੀਰ ਦਿਆਂ ਨੈਣਾਂ ਵਿਚੋਂ ਤ੍ਰਿਪ ਤ੍ਰਿਪ ਹੰਝੂ ਵਹਿ ਤੁਰਦੇ ਹਨ:
ਹੌਲੀ ਹੌਲੀ ਰੋ ਵੀਰਨਾ
ਤੇਰੇ ਹੰਝੂਆਂ ਦੇ ਹਾਰ ਪਰੋਵਾਂ
ਪ੍ਰਦੇਸੀਂ ਬੈਠੀ ਭੈਣ ਨੂੰ ਆਪਣੇ ਵੀਰੇ ਦੀ ਯਾਦ ਸਦਾ ਤੜਪਾਉਂਦੀ ਰਹਿੰਦੀ ਹੈ:
ਉੱਚੇ ਨੀਵੇਂ ਟਾਹਲੀਏਂ
ਵਿੱਚ ਗੁਜਰੀ ਦੀ ਪੀਂਘ ਵੇ ਮਾਹੀਆ
ਕੋਠੇ ਉੱਤੇ ਕੋਠੜੀ
ਹੇਠ ਵਸੇਂਦਾ ਸੁਨਿਆਰ ਮਾਹੀਆ
ਸੱਸੀ ਦੀਆਂ ਘੜਦੇ ਬਾਲੀਆਂ
ਮੇਰਾ ਘੜਦੇ ਹਾਰ ਮਾਹੀਆ
ਸੱਸੀ ਦੀਆਂ ਚਮਕਣ ਬਾਲੀਆਂ
ਮੇਰਾ ਚਮਕੇ ਹਾਰ ਮਾਹੀਆ
ਸੱਸੀ ਦੀਆਂ ਟੁਟ ਗਈਆਂ ਬਾਲੀਆਂ
ਮੇਰਾ ਟੁੱਟ ਗਿਆ ਹਾਰ ਮਾਹੀਆ।
ਕੋਠੇ ਉੱਤੇ ਕੋਠੜੀ</poem>}}<noinclude>{{center|ਲੋਕ ਗੀਤਾਂ ਦੀ ਸਮਾਜਿਕ ਵਿਆਖਿਆ / 34}}</noinclude>
28t6ty17lo21z35o59g3l3nqtr6s9rk
ਪੰਨਾ:ਲੋਕ ਗੀਤਾਂ ਦੀ ਸਮਾਜਿਕ ਵਿਆਖਿਆ - ਸੁਖਦੇਵ ਮਾਦਪੁਰੀ.pdf/39
250
28497
229708
159217
2026-07-27T11:38:25Z
Harchand Bhinder
2624
/* ਤਸਦੀਕ */
229708
proofread-page
text/x-wiki
<noinclude><pagequality level="4" user="Harchand Bhinder" /></noinclude>{{Block center|<poem>ਹੇਠ ਤਪੇ ਤੰਦੂਰ ਮਾਹੀਆ
ਗਿਣ ਗਿਣ ਲਾਵਾਂ ਰੋਟੀਆਂ
ਭਰ ਭਰ ਲਾਹਾਂ ਪੂਰ ਮਾਹੀਆ
ਜਲ ਜਲ ਲਹਿੰਦੀਆਂ ਰੋਟੀਆਂ
ਸੁਕ ਸੁਕ ਲਹਿੰਦੇ ਪੂਰ ਮਾਹੀਆ
ਸੱਸੀ ਜਾਏ ਖਾ ਗਏ
ਕੋਈ ਅੰਮੀ ਜਾਏ ਦੂਰ ਮਾਹੀਆ
ਤੀਆਂ ਦੇ ਦਿਨਾਂ 'ਚ ਪ੍ਰਦੇਸੀਂ ਬੈਠੀ ਭੈਣ ਆਪਣੇ ਵੀਰ ਨੂੰ ਮਿਲਣ ਲਈ ਤਰਲਾ ਪਾਉਂਦੀ ਹੈ:
ਉੱਚੀ ਉੱਚੀ ਰੋੜੀ ਵੀਰਾ ਦਮ ਦਮ ਵੇ
ਕੰਗਣ ਰੁੜ੍ਹਿਆ ਜਾਏ
ਮੇਰਾ ਵੀਰ ਮਿਲਕੇ ਜਾਇਓ ਵੇ
ਕਿੱਕਣ ਮਿਲਾਂ ਨੀ ਭੈਣ ਮੇਰੀਏ
ਸਾਥੀਆਂ ਜਾਂਦੇ ਦੂਰ
ਮੇਰੀ ਭੈਣ ਫੇਰ ਮਿਲਾਂਗੀ ਨੀ
ਸਾਥੀਆਂ ਤੇਰਿਆਂ ਦੀ ਸੋਟੀ ਪਕੜਾਂ
ਤੇਰੀ ਪਕੜਾਂ ਬਾਂਹ
ਮੇਰਾ ਵੀਰ ਮਿਲ ਕੇ ਜਾਇਓ ਵੇ
ਸਾਥੀਆਂ ਤੇਰਿਆਂ ਨੂੰ ਮੂਹੜਾ ਪੀਹੜੀ
ਤੈਨੂੰ ਪਲੰਘ ਬਛੋਣਾ
ਮੇਰਾ ਵੀਰ ਮਿਲ ਕੇ ਜਾਇਓ ਵੇ
ਸਾਥੀ ਜਾਂਦੇ ਦੂਰ
ਮੇਰੀ ਭੈਣ ਫੇਰ ਮਿਲਾਂਗੇ ਨੀ
ਕਿੱਕਣ ਮਿਲਾਂ ਨੀ ਭੈਣ ਮੇਰੀਏ
ਹੈਨੀ ਕੋਲ ਰੁਪਏ
ਮੇਰੀ ਭੈਣ ਫੇਰ ਮਿਲਾਂਗੀ ਨੀ
ਖੋਹਲ ਸੰਦੂਕ ਵੀਰਾ ਕੱਢਾਂ ਰੁਪਈਆ
ਨਾਉਂ ਕਰੂੰਗੀ ਤੇਰਾ ਵੇ
ਮੇਰਾ ਵੀਰ ਮਿਲ ਕੇ ਜਾਇਓ ਵੇ
ਪੇਕਿਆਂ ਦਾ ਹੇਜ ਭੈਣ ਨੂੰ ਛਲਣੀ ਛਲਣੀ ਕਰਕੇ ਰੱਖ ਦਿੰਦਾ ਹੈ। ਉਹ</poem>}}<noinclude>{{center|ਲੋਕ ਗੀਤਾਂ ਦੀ ਸਮਾਜਿਕ ਵਿਆਖਿਆ / 35}}</noinclude>
5l9xff0eh4y2gl4ngcl8hjbbh6lvpan
ਪੰਨਾ:ਲੋਕ ਗੀਤਾਂ ਦੀ ਸਮਾਜਿਕ ਵਿਆਖਿਆ - ਸੁਖਦੇਵ ਮਾਦਪੁਰੀ.pdf/40
250
28498
229709
159218
2026-07-27T11:38:47Z
Harchand Bhinder
2624
/* ਤਸਦੀਕ */
229709
proofread-page
text/x-wiki
<noinclude><pagequality level="4" user="Harchand Bhinder" /></noinclude>{{Block center|<poem>ਪੇਕੀਂ ਲਜਾਣ ਲਈ ਆਪਣੇ ਵੀਰ ਅੱਗੇ ਸੈਆਂ ਅਰਜੋਈਆਂ ਕਰਦੀ ਹੈ:
ਛੰਨਾ ਭਰਿਆ ਦੁੱਧ ਦਾ
ਵੀਰਾ ਭਰ ਘੱਟ
ਭਰ ਘੁੱਟ ਅੰਮਾ ਜਾਇਆ
ਚੰਦਾ ਭਰ ਘੱਟ
ਦਰ ਵਿੱਚ ਮੇਰੇ ਪਿੱਪਲੀ
ਵੀਰਾ ਬਹਿ ਝਟ
ਬਹਿ ਝਟ ਅੰਮਾ ਜਾਇਆ
ਵੀਰਾਂ ਬਹਿ ਝਟ
ਸੱਸ ਜੇ ਤੇਰੀ ਬੁਰੀ ਐ
ਬੀਬੀ ਚੱਕ ਧਰ
ਚੱਕ ਧਰ ਅੰਮਾ ਜਾਈਏ
ਲਾਡੋ ਚੱਕ ਧਰ
ਸੱਸੀ ਨੂੰ ਭੇਜਾਂ ਪੇਕੜੇ
ਵੀਰਾ ਲੈ ਚੱਲ
ਲੈ ਚੱਲ ਅੰਮਾ ਜਾਇਆ
ਚੰਦਾ ਲੈ ਚੱਲ
ਰਾਹ ਵਿੱਚ ਬੀਬੀ ਨਦੀਆਂ
ਬੀਬੀ ਰਹਿ ਘਰ
ਰਹਿ ਘਰ ਅੰਮਾ ਜਾਈਏ
ਲਾਡੋ ਰਹਿ ਘਰ
ਨਦੀਏਂ ਸਟਾਉਂਦੀ ਬੇੜੀਆਂ
ਵੀਰਾ ਲੈ ਚਲ
ਲੈ ਚੱਲ ਅੰਮਾ ਜਾਇਆ
ਚੰਦਾ ਲੈ ਚੱਲ
ਰਾਹ ਵਿੱਚ ਬੀਬੀ ਸ਼ੇਰ ਨੇ
ਬੀਬੀ ਰਹਿ ਘਰ
ਰਹਿ ਘਰ ਅੰਮਾ ਜਾਈਏ
ਲਾਡੋ ਰਹਿ ਘਰ
ਸ਼ੇਰਾਂ ਨੂੰ ਪਾਵਾਂ ਬੱਕਰੇ
ਵੀਰਾ ਲੈ ਚੱਲ
ਲੈ ਚੱਲ ਅੰਮਾ ਜਾਇਆ</poem>}}<noinclude>{{center|ਲੋਕ ਗੀਤਾਂ ਦੀ ਸਮਾਜਿਕ ਵਿਆਖਿਆ / 36}}</noinclude>
5x0ty7dk6ddfoepbdy6prfi9x8wfe52
ਪੰਨਾ:ਨਿੱਕੀ ਕਹਾਣੀ ਅਤੇ ਪੰਜਾਬੀ ਨਿੱਕੀ ਕਹਾਣੀ - ਗੁਰਬਖ਼ਸ਼ ਸਿੰਘ ਫ਼ਰੈਂਕ.pdf/92
250
28964
229613
69724
2026-07-27T11:00:22Z
Harchand Bhinder
2624
/* ਤਸਦੀਕ */
229613
proofread-page
text/x-wiki
<noinclude><pagequality level="4" user="Harchand Bhinder" /></noinclude>ਕਲਾ ਦੀ ਯਾਦ ਦੁਆਉਂਦੀ ਹੈ। ਮੰਜੀਰੇ ਦਾ ਚੰਗੇਰਾ ਰੱਬ ਵਿਚਲਾ ਸ਼ਬਦ 'ਚੰਗੇਰਾ' ਵੀ ਇਕ ਟਿੱਪਣੀ ਹੀ ਹੈ। ਇਥੇ ਇਕ ਆਦਿਵਾਸੀ ਕਬੀਲਾ ਜੰਗਲਾਂ ਦੇ ਸਾਦੇ, ਸਵੱਛ ਤੇ ਨਿਰਛਲ ਜੀਵਨ ਦਾ ਤਿਆਗ ਕਰ ਕੇ ਸ਼ਹਿਰੀ ਕਦਰਾਂ-ਕੀਮਤਾਂ ਦੇ ਜੰਗਲ ਵਿਚ ਆ ਫਸਿਆ ਹੈ। ਆਪਣੇ ਆਪ ਵਿਚ ਇਹ ਕਹਾਣੀ ਇਕ ਚੰਗੀ ਸਮਾਜ-ਵਿਗਿਆਨਕ ਸਟੱਡੀ ਹੈ।
{{gap}}ਉਪ੍ਰੋਕਤ ਤੋਂ ਹੀ ਇਹ ਨਿਰਣਾ ਕੱਢਿਆ ਜਾ ਸਕਦਾ ਹੈ ਕਿ ਨਿੱਕੀ ਕਹਾਣੀ ਅਸਲ ਵਿਚ ਆਪਣੇ ਪਹਿਲੇ ਵਾਕ ਨਾਲ ਸ਼ੁਰੂ ਨਹੀਂ ਹੁੰਦੀ ਸਗੋਂ ਆਪਣੇ ਸਿਰਲੇਖ ਨਾਲ ਹੀ ਸ਼ਰ ਹੋ ਜਾਂਦੀ ਹੈ। ਸਿਰਲੇਖ ਕਹਾਣੀ ਦੀ ਸੰਰਚਨਾ ਦਾ ਇਕ ਅਨਿੱਖੜ ਅੰਗ ਹੈ। ਕਹਾਣੀ ਦੇ ਸਾਰੇ ਪਾਠਾਂ ਦੇ ਦੌਰਾਨ ਇਹ ਸਾਡੇ ਦਿਮਾਗ਼ ਵਿਚ ਰਹਿੰਦਾ ਹੈ, ਕਹਾਣੀ ਬਾਰੇ ਸਾਡੀ ਸਮਝ ਨੂੰ ਅੰਕੁਸ਼ ਲਾਉਂਦਾ ਰਹਿੰਦਾ ਹੈ ਅਤੇ ਕਹਾਣੀ ਵਿਚ ਪਰਗਟ ਬਿੰਬ ਨੂੰ ਪਛਾਨਣ ਵਿਚ ਅਤੇ ਉਸ ਨੂੰ ਇਕ ਇਕਾਈ ਵਜੋਂ ਸਮਝਣ ਵਿਚ ਸਹਾਈ ਹੁੰਦਾ ਹੈ। ਪਰ ਕਹਾਣੀ ਅਤੇ ਇਸ ਦੇ ਸਿਰਲੇਖ ਵਿਚਲਾ ਸੰਬੰਧ ਮਜ਼ਮੂਨ ਅਤੇ ਇਸ ਦੇ ਸਿਰਲੇਖ ਵਿਚਲੇ ਸੰਬੰਧ ਵਰਗਾ ਨਹੀਂ ਹੁੰਦਾ ਸਗੋਂ ਵਧੇਰੇ ਸੂਖਮ ਅਤੇ ਰਚਣੇਈ ਢੰਗ ਦਾ ਹੁੰਦਾ ਹੈ। ਕਹਾਣੀ ਦੇ ਹਰ ਵਾਕ ਨਾਲ ਇਹ ਸੰਬੰਧ ਉਘੜਦਾ ਹੈ ਅਤੇ ਕਹਾਣੀ ਵਿਚ ਪੇਸ਼ ਬਿੰਬ ਨੂੰ ਪਛਾਣ ਕੇ ਸਿਰਲੇਖ ਨਾਲ ਇਸ ਦਾ ਸੰਬੰਧ ਨਿਸ਼ਚਿਤ ਕਰ ਸਕਣਾ ਆਪਣੇ ਆਪ ਵਿਚ ਇਕ ਲੱਭਤ ਅਤੇ ਸੁਹਜ-ਸੰਤੁਸ਼ਟੀ ਦਾ ਕਾਰਨ ਬਣਦਾ ਹੈ।
{{gap}}ਇਸ ਤਰਾਂ ਨਾਲ ਸਿਰਲੇਖ ਤੋਂ ਲੈ ਕੇ ਆਖ਼ਰੀ ਵਾਕ ਤੱਕ ਨਿੱਕੀ ਕਹਾਣੀ ਇਕ ਬਿੰਬ-ਰੂਪ ਵਿਚ ਢਲੀ ਹੁੰਦੀ ਹੈ।<noinclude></noinclude>
sx5zcr4njsli14p9h249pl6m4yb8l4y
ਪੰਨਾ:ਨਿੱਕੀ ਕਹਾਣੀ ਅਤੇ ਪੰਜਾਬੀ ਨਿੱਕੀ ਕਹਾਣੀ - ਗੁਰਬਖ਼ਸ਼ ਸਿੰਘ ਫ਼ਰੈਂਕ.pdf/91
250
28965
229612
71632
2026-07-27T11:00:14Z
Harchand Bhinder
2624
/* ਤਸਦੀਕ */
229612
proofread-page
text/x-wiki
<noinclude><pagequality level="4" user="Harchand Bhinder" /></noinclude>ਦੇਂਦਾ ਹੈ, ਜਿਸ ਬੋਲੀ ਨਾਲ ਉਹ ਮੁੜ ਅੰਦਰ ਜਾਂਦਾ ਅਤੇ ਜਿਸ ਕਾਰੇ ਨਾਲ ਉਹ ਕੁੜੀ ਦੇ ਆਕੜ ਭੰਨਦਾ ਹੈ, ਉਹ ਸਭ ਕੁਝ ਸਪਸ਼ਟ ਕਰਦਾ ਹੈ ਕਿ ਬਜ਼ੁਰਗ ਵਿਚ ਸ਼ਰਾਫ਼ਤ ਦਾ ਅੰਸ਼ ਸ਼ਾਇਦ ਢੂੰਡਣ ਵਾਲੀ ਗੱਲ ਹੋਵੇ। ਦੂਜਾ ਪਾਤਰ ਮਾਸਟਰ ਹੈ। ਜੇ ਉਸ ਦੇ ਪੇਸ਼ੇ ਕਰਕੇ ਅਸੀਂ ਉਸ ਨੂੰ ਪਵਿਤਰ ਮੰਨ ਲਈਏ ਤਾਂ ਅਸੀਂ ਗਲਤੀ ਕਰ ਰਹੇ ਹੋਵਾਂਗੇ। ਕਹਾਣੀ ਤੋਂ ਪ੍ਰਤੱਖ ਹੈ ਕਿ ਉਸ ਦੀ ਉਪਰਲੀ ਤਰ੍ਹਾਂ ਦੇ ਬਜ਼ੁਰਗ ਨਾਲ ਸਾਂਝ-ਭਿਆਲੀ ਪੁਰਾਣੀ ਹੈ, ਅਤੇ ਸ਼ਾਇਦ ਇਹ ਖਾਣ-ਪੀਣ ਤਕ ਹੀ ਸੀਮਿਤ ਨਹੀਂ। ਬੁੱਢਾ ਆਪਣੇ ਸਰੂਪ ਤੇ ਗਲਤ ਲਾਭ ਉਠਾਉਂਦਾ, ਕੁੜੀ ਨੂੰ ਭਰਮਾਂ ਅਤੇ ਫਸਾ ਲਿਆਇਆ ਹੈ। ਇਖ਼ਲਾਕ ਦਾ ਖ਼ਿਆਲ ਮਾਸਟਰ ਨੂੰ ਵੀ ਕੋਈ ਨਹੀਂ। ਇਹ ਘਟਨਾ ਐਸੇ ਮਾਹੌਲ ਵਿਚ ਵਾਪਰ ਰਹੀ ਹੈ ਜਿਸ ਵਿਚ ਸ਼ਰਾਫ਼ਤ ਦਾ ਪੱਲਾ ਵੈਸੇ ਹੀ ਸੱਖਣਾ ਹੈ। ਇਸ ਸਭ ਕਾਸੇ ਨੂੰ ਹੋਰ ਵੀ ਤੀਖਣਤਾ ਉਹ ਸਮਾਜਕ ਪਿਛੋਕੜ ਦੇਂਦਾ ਹੈ ਜਿਸ ਵਿਚ “ਹਿੰਦੂ-ਸਿੱਖ ਕੁੜੀਆਂ ਦਿਨ ਦੀ ਰੌਸ਼ਨੀ ਵਿਚ ਬਾਹਰ ਨਹੀਂ ਨਿਕਲ ਸਕਦੀਆਂ ਸਨ। ਮੁਸਲਮਾਨ ਗੰਡ ਲੰਘਦੀ-ਪਲੰਘਦੀ ਖਤ੍ਰਿਆਣਈ 'ਤੇ ਆਵਾਜ਼ਾਂ ਕੱਸ ਦਿਆ ਕਰਦੇ ਸਨ ਤੇ ਉਹਨਾਂ ਨੂੰ ਕੋਈ ਪੁੱਛਣ ਵਾਲਾ ਨਹੀਂ ਸੀ।..." (ਸਫ਼ਾ 58 — ਦੂਜੀ ਐਡੀਸ਼ਨ, 1966)। ਸ਼ਿਕਾਰ ਪਹਿਲਾਂ ਵੀ ਔਰਤਾਂ ਹੁੰਦੀਆਂ ਸਨ। ਸ਼ਿਕਾਰ ਹੁਣ ਵੀ ਇਕ ਮਾਸੂਮ ਕੁੜੀ ਹੋ ਰਹੀ ਹੈ। ਇਹ ਕਹਾਣੀ ਉਸ ਕੁੜੀ ਦਾ ਦੁਖਾਂਤ ਹੈ ਜਿਹੜੀ ਸਰੀਰਕ ਮੌਤ ਤੋਂ ਨੱਸਦੀ ਹੈ ਅਤੇ ਦਿੱਸਦੀ ਬਜ਼ੁਰਗਾਂ ਦੇ ਲਾਰੇ ਵਿਚ ਆ ਕੇ ਇਖ਼ਲਾਕੀ ਮੌਤ ਸਹੇੜ ਲੈਂਦੀ ਹੈ।
{{gap}}ਚਾਨਣੀ ਰਾਤ ਦਾ ਦੁਖਾਂਤ, ਅੱਧੀ ਰਾਤ ਕਤਲ, ਸਤ ਦਿਨ ਸਵਰਗ ਵਿਚ, ਮੈਂਡਾ ਨਾਂ ਰਾਜਕਰਨੀ, ਔਰਤ ਜ਼ਾਤ, ਖੱਟਾ ਮਿੱਠਾ ਸੁਆਦ, ਗ਼ਲਤ ਮਲਤ, ਹਬੀਬ ਜਾਨ - ਕੁਝ ਹੋਰ ਕਹਾਣੀਆਂ ਹਨ, ਜਿਨ੍ਹਾਂ ਵਿਚ ਮੁਖ ਘਟਨਾ ਦਾ ਸੰਬੰਧ ਸਿੱਧਾ ਜਾਂ ਅਸਿੱਧਾ ਲਿੰਗ-ਸੰਬੰਧਾਂ ਨਾਲ ਹੈ, ਪਰ ਜਿਨ੍ਹਾਂ ਵਿਚ ਦੁੱਗਲ ਕਿਸੇ ਡੂੰਘੇ ਇਖ਼ਲਾਕੀ ਸੰਬਾਦ ਵਿਚ ਜੁਟਿਆ ਲੱਗਦਾ ਹੈ।
{{gap}}ਕਦਰਾਂ-ਕੀਮਤਾਂ ਦੇ ਇਸ ਸਾਰੇ ਸੰਬਾਦ ਵਿਚ ਲੇਖਕ ਨਿਰਪਖ ਹੋਣ ਦਾ ਪ੍ਰਭਾਵ ਪਾਉਂਦਾ ਹੈ। ਪਰ ਇਹ ਉਸ ਦੀ ਕਲਾ ਹੈ, ਰਜ਼ਾ ਨਹੀਂ। ਮਨੁੱਖੀ ਕਦਰਾਂ-ਕੀਮਤਾਂ ਦੇ ਸੰਬੰਧ ਵਿਚ ਲੇਖਕ ਨਿਰਪਖ ਨਹੀਂ ਹੁੰਦਾ, ਦੁੱਗਲ ਵੀ ਨਹੀਂ। ਅਤੇ ਜਿਥੇ ਉਸ ਨੂੰ ਖ਼ਿਆਲ ਦੇ ਕਿ ਭੁਲੇਖਾ ਪੈਣ ਦੀ ਸੰਭਾਵਨਾ ਹੈ, ਉਥੇ ਉਹ ਕੋਈ ਨਾ ਕੋਈ ਟਿੱਪਣੀ ਕਰ ਦੇਂਦਾ ਹੈ। ਔਰਤ ਜ਼ਾਤ ਕਹਾਣੀ ਦਾ ਨਾਂ ਇਸ ਤਰ੍ਹਾਂ ਦੀ ਟਿੱਪਣੀ ਹੈ। ਲੇਖਕ ਸ਼ਕੀਲ ਪ੍ਰਤਿ 'ਹਮਦਰਦੀ ਰਖਦਾ ਹੀ ਨਹੀਂ, ਪਰ ਬੇਗ਼ਮ ਸ਼ਕੀਲ ਪ੍ਰਤਿ ਵੀ ਹਮਦਰਦੀ ਨਹੀਂ ਪੈਦਾ ਕਰਨੀ ਚਾਹੁੰਦਾ, ਸਗੋਂ ਉਸ ਤਰਾਂ ਦੀ ਜ਼ਿਹਨੀਅਤ ਵਾਲੀ ਔਰਤ ਦੇ ਵਿਰੁਧ ਭਾਵਨਾ ਭਰਨਾ ਚਾਹੁੰਦਾ ਹੈ। ਗੌਨੀ ਦੇ ਬਾਪੂ ਵਿਚ ਅਮੀਰ ਉਤੇ ਬੱਚੇ ਵਲੋਂ ਅਭੁੱਲ
ਕਰਾਇਆ ਗਿਆ ਸਵਾਲ - "ਮਾਂ ਹੁਣ ਇਹ ਬਾਪੂ ਕਦੋਂ ਮਰੇਗਾ?" ਵੀ ਬਾਲ ਮਨੋ ਵਿਗਿਆਨ ਦਾ ਆਸਰਾ ਲੈ ਕੇ ਕੀਤੀ ਗਈ ਟਿੱਪਣੀ ਹੀ ਹੈ। ਇਹ ਕਹਾਣੀ ਚੈਖ਼ਵ ਦੀ<noinclude>{{rh|||85}}</noinclude>
81gax7tov3kkbex2t3ppu9j3l9iqdb3
ਪੰਨਾ:ਨਿੱਕੀ ਕਹਾਣੀ ਅਤੇ ਪੰਜਾਬੀ ਨਿੱਕੀ ਕਹਾਣੀ - ਗੁਰਬਖ਼ਸ਼ ਸਿੰਘ ਫ਼ਰੈਂਕ.pdf/121
250
28999
229641
69821
2026-07-27T11:03:54Z
Harchand Bhinder
2624
/* ਤਸਦੀਕ */
229641
proofread-page
text/x-wiki
<noinclude><pagequality level="4" user="Harchand Bhinder" /></noinclude>ਹੈ।
{{gap}}ਵਿਸ਼ੇ-ਵਸਤੂ ਦੇ ਪੱਖੋਂ, ਵਿਰਕ ਦਾ ਇਕ ਪ੍ਰਧਾਨ ਗੁਣ ਉਸ ਦਾ ਮਾਨਵਵਾਦ ਹੈ। ਜਿਹੜਾ ਉਸ ਦੀਆਂ ਸਾਰੀਆਂ ਕਹਾਣੀਆਂ ਵਿਚ ਮਿਲਦਾ ਹੈ, ਭਾਵੇਂ ਉਹ ਜੀਵਨ ਦੇ ਕਿਸੇ ਖੇਤਰ ਨਾਲ ਵੀ ਸੰਬੰਧਤ ਕਿਉਂ ਨਾ ਹੋਣ। ਮਾਨਵਵਾਦ ਤੋਂ ਭਾਵ ਉਹਨਾਂ ਸਾਰੀਆਂ ਹਾਲਤਾਂ ਵਲ ਧਿਆਨ ਦੁਆਉਣਾ ਹੈ, ਸਗੋਂ ਅਕਸਰ ਉਹਨਾਂ ਉਤੇ ਵਿਅੰਗ ਕੱਸਣਾ ਹੈ, ਜਿਹੜੀਆਂ ਹਾਲਤਾਂ ਮਨੁੱਖ ਨੂੰ ਦੁਖੀ ਕਰ ਰਹੀਆਂ ਹਨ, ਜਾਂ ਮਨੁੱਖ ਨੂੰ ਮਨੁੱਖ ਨਹੀਂ ਰਹਿਣ ਦੇਂਦੀਆਂ। ਇਸ ਵਿਚ ਖ਼ਾਸ ਕਰਕੇ ਇਹਨਾਂ ਹਾਲਤਾਂ ਦਾ ਸ਼ਿਕਾਰ ਹੋਏ ਲੋਕਾਂ ਨਾਲ ਉਸ ਦੀ ਹਮਦਰਦੀ ਹੁੰਦੀ ਹੈ। ਇਸ ਪੱਖੋਂ ਉਚੇਚੇ ਤੌਰ ਉਤੇ ਅਸੀਂ ਮੈਨੂੰ ਜਾਣਨੇ ?" ਕਹਾਣੀ ਦਾ ਜ਼ਿਕਰ ਕਰ ਸਕਦੇ ਹਾਂ। ਮਨੁੱਖ, ਮਨੁੱਖ ਇਸ ਕਰਕੇ ਹੈ ਕਿ ਉਹ ਇਕ ਸਮਾਜ ਵਿਚ ਰਹਿੰਦਾ ਹੈ, ਉਹ ਸਮਾਜ ਜਿਹੜਾ ਉਸ ਨੂੰ ਅਪਣਾਉਂਦਾ ਹੈ ਅਤੇ ਜਿਸ ਨੂੰ ਉਹ ਮਨੁੱਖ ਅਪਣਾਉਂਦਾ ਹੈ। ਇਹ ਇਕ ਦੁਵੱਲੀ ਪਛਾਣ ਹੈ, ਜਿਹੜੀ ਜੇ ਖ਼ਤਮ ਹੋ ਜਾਏ ਤਾਂ ਮਨੁੱਖ ਨੂੰ ਆਪਣੀ ਹਸਤੀ ਨਿਰਾਰਥ ਲੱਗਦੀ ਹੈ। ਇਸ ਪਛਾਣ ਦਾ ਝਾਵਲਾ ਪੈਣਾ ਹੀ ਹਸਤੀ ਵਿਚ ਅਰਥ ਭਰ ਦੇਂਦਾ ਹੈ, ਮਿੱਟੀ ਵਿਚ ਜਾਨ ਪੈਣ ਲੱਗਦੀ ਹੈ, ਸਪਨੇ ਜਾਗਣ ਲੱਗ ਪੈਂਦੇ ਹਨ। ਇਹ ਕਹਾਣੀ ਮਨੁੱਖ ਦੇ ਨਿਰੇ ਮਨੋ-ਵਿਗਿਆਨ ਨੂੰ ਨਹੀਂ, ਉਸ ਦੀ ਸਮੁੱਚੀ ਹਸਤੀ ਦੀ ਸੰਬਾਦਕਤਾ ਨੂੰ ਪੇਸ਼ ਕਰਦੀ ਹੈ। ਮਨੁੱਖਾ ਹਸਤੀ ਦਾ ਆਧਾਰ ਇਹ ਹੱਡ-ਮਾਸ ਦਾ ਸਰੀਰ ਨਹੀਂ, ਸਗੋਂ ਮਨੁੱਖੀ ਰਿਸ਼ਤਿਆਂ ਦਾ ਉਹ ਤਾਣਾ-ਪੇਟਾ ਹੈ, ਜਿਹੜਾ ਉਸ ਹਸਤੀ ਦੇ ਦੁਆਲੇ ਵਲਿਆ ਜਾਂਦਾ ਹੈ।
{{gap}}ਇਥੇ ਹੀ ਇਸ ਗੱਲ ਵੱਲ ਧਿਆਨ ਦੁਆਉਣਾ ਵੀ ਕੁਥਾਵੇਂ ਨਹੀਂ ਹੋਵੇਗਾ ਕਿ ਵਿਰਕ ਵਿਚ ਇਹ ਮਾਨਵਵਾਦ ਇਕ ਸਹਿਜ ਕਿਸਮ ਦਾ ਹੁੰਦਾ ਹੈ। ਉਸ ਵਿਚ ਤੀਖਣਤਾ ਜਾਂ ਤੇਜ਼ੀ ਨਹੀਂ। ਇਹ ਗੱਲ ਉਹਨਾਂ ਕਹਾਣੀਆਂ ਬਾਰੇ ਵੀ ਠੀਕ ਹੈ, ਜਿਨਾਂ ਦੇ ਵਿਸ਼ੇ ਵਸਤੁ ਦਾ ਸੰਬੰਧ ਜਿਨਸੀ ਵਤੀਰੇ ਨਾਲ ਹੈ। ਉਹ ਘਟਨਾ ਦੇ ਬਿਆਨ ਉਤੇ ਭਾਵਾਂ ਦੀ ਚਸ਼ਨੀ ਚੜਾਉਣ ਦੀ ਕੋਸ਼ਿਸ਼ ਨਹੀਂ ਕਰਦਾ, ਸਗੋਂ ਇਸ ਨੂੰ ਸਿੱਧੀ, ਸਪਸ਼ਟ, ਨਿਰਲੇਪ ਜਹੀ ਬੋਲੀ ਵਿਚ ਬਿਆਨ ਕਰ ਦੇਂਦਾ ਹੈ। 'ਅੰਦਰੋਂ ਕੁੰਡੀ ਮਾਰ ਮਾਸਟਰ ਜੀ 'ਤੇ ਹਿੰਦੀ ਇਕ ਮੰਜੀ 'ਤੇ ਲੇਟੇ ਹੋਏ ਸਨ ਪਰ ਅਮਲ ਅਮਲ ਦੀ ਰਟ ਲਾਉਣ ਵਾਲੇ ਮਾਸਟਰ ਜੀ ਤੋਂ ਅਮਲ ਇੰਨੀ ਦੂਰ ਸੀ ਜਿੰਨਾ ਮੱਸਿਆ ਦੀ ਰਾਤ ਤੋਂ ਚੰਨ। ਅਸਲ ਵਿਚ ਹਿੰਦੀ ਦੇ ਸਰੀਰ ਦਾ ਜੋਬਨ ਮਾਸਟਰ ਜੀ ਤੋਂ ਝੱਲਿਆ ਨਹੀਂ ਜਾਂਦਾ ਸੀ। ਗਾਰ ਦੀ ਅਥਾਹ ਦੌਲਤ ਨੇ ਗਰੀਬ ਕਾਸਿਮ ਦੇ ਮਨ ਨੂੰ ਫੇਹ ਸੁਟਿਆ ਸੀ ।’ (‘ਅਲੀ ਬਾਬਾ ਤੇ ਕਾਸਿਮ'') । ਬਿਨਾਂ ਕਿਸੇ ਵਿਸਥਾਰ ਅਤੇ ਬਿਨਾਂ ਕਿਸੇ ਭਾਵਾਂ-ਲੱਦੇ ਬਿਆਨੀਆ ਸ਼ਬਦਾਵਲੀ ਦੇ, ਲੇਖਕ 'ਅਮਲ' ਦੀ ਪ੍ਰਕਿਰਤੀ ਨੂੰ, 'ਜੋਬਨ' ਨੂੰ ਅਤੇ 'ਜੋਬਨ' ਦੇ ਪ੍ਰਭਾਵ ਨੂੰ ਬਿਆਨ ਕਰ ਗਿਆ ਹੈ। ਧੀਮੀ ਸੁਰ ਵਿਚ ਯਥਾਰਥ ਦਾ ਬੋਧ ਕਰਾਉਣਾ ਚੰਗੇ ਵਾਰਤਕਕਾਰ ਦਾ ਹੀ ਗੁਣ ਹੁੰਦਾ ਹੈ।<noinclude>{{rh|||115}}</noinclude>
f03t7nxmffxb5sg565l8bo4ud4exyzu
ਪੰਨਾ:ਨਿੱਕੀ ਕਹਾਣੀ ਅਤੇ ਪੰਜਾਬੀ ਨਿੱਕੀ ਕਹਾਣੀ - ਗੁਰਬਖ਼ਸ਼ ਸਿੰਘ ਫ਼ਰੈਂਕ.pdf/122
250
29000
229642
69822
2026-07-27T11:04:07Z
Harchand Bhinder
2624
/* ਤਸਦੀਕ */
229642
proofread-page
text/x-wiki
<noinclude><pagequality level="4" user="Harchand Bhinder" /></noinclude>ਵਿਸ਼ੇ-ਵਸਤੂ ਦੇ ਉਪਰੋਕਤ ਸਾਰੇ ਵਿਸ਼ਲੇਸ਼ਣ ਤੋਂ ਇਹ ਤਾਂ ਪ੍ਰਤੱਖ ਹੋ ਜਾਂਦਾ ਹੈ ਕਿ ਵਿਰਕ ਨਿਗੁਣੇ ਤੱਥ ਤੋਂ ਲੈ ਕੇ ਵਿਸ਼ਾਲ ਇਤਿਹਾਸਕ ਵਰਤਾਰਿਆਂ ਨੂੰ ਆਪਣੀ ਕਹਾਣੀ ਵਿਚ ਸਮਾਉਣ ਦੀ ਸਮਰੱਥਾ ਰੱਖਦਾ ਹੈ। ਤਾਂ ਵੀ ਅਸੀਂ ਆਪਣੀ ਪਹਿਲਾਂ ਕਹੀ ਗੱਲ ਉਤੇ ਮੁੜ ਜ਼ੋਰ ਦੇਣਾ ਚਾਹਾਂਗੇ ਕਿ ਵਿਸ਼ੇ-ਵਸਤੂ ਦੇ ਪੱਖ ਵਿਰਕ ਵਿਚ ਇਕ ਇਕਹਿਰਾਪਣ ਹੈ, ਇਸ ਵਿਚ ਨਾ ਬਹੁਤੀਆਂ ਪਰਤਾਂ ਹਨ, ਨਾਂ ਬਹੁਤੀਆਂ ਦਿਸ਼ਾਵਾਂ। ਇਸੇ ਕਰਕੇ ਵਿਰਕ ਦੀ ਕਹਾਣੀ ਦਾ ਇਕ ਪਾਠ ਹੀ ਸਾਡੇ ਸਾਹਮਣੇ ਆਪਣਾ ਸਾਰਾ ਸੱਚ ਉਜਾਗਰ ਕਰ ਦੇਂਦਾ ਹੈ। ਮੁੜ ਮੁੜ ਕੇ ਪੜ੍ਹਨਾ ਸ਼ਾਇਦ ਸਵਾਦ ਤਾਂ ਦੇਵੇਗਾ, ਪਰ ਕਿਸੇ ਨਵੀਂ ਪਰਤ ਨੂੰ ਨਹੀਂ ਖੋਲ੍ਹੇਗਾ, ਕੋਈ ਨਵੀਂ ਦਿਸ਼ਾ ਸਾਹਮਣੇ ਨਹੀਂ ਲਿਆਇਗਾ।
{{gap}}ਇਹੀ ਗੱਲ ਵਿਰਕ ਦੀ ਕਹਾਣੀ ਦੇ ਬਣਤਰੀ-ਗੁਣਾਂ ਤੋਂ ਵੀ ਸਿੱਧ ਹੁੰਦੀ ਹੈ, ਜਿਹੜੇ ਨਿੱਕੀ ਕਹਾਣੀ ਦੇ ਟਕਸਾਲੀ ਗੁਣਾਂ ਨਾਲੋਂ ਵੱਖਰੇ ਹਨ। ਵਿਰਕ ਦੀ ਕੋਈ ਵੀ ਕਹਾਣੀ ਸ਼ਾਇਦ ਐਸੀ ਨਹੀਂ ਜਿਸ ਨੂੰ ਆਦਿ-ਮੱਧ-ਅੰਤ ਦੇ ਪੜਾਵਾਂ ਵਿਚ ਵੰਡਿਆ ਜਾ ਸਕੇ। ਜਿਸ ਵਿਚ ਕੋਈ ਗੁੰਝਲ ਪਵੇ, ਕੋਈ ਸਮੱਸਿਆ ਖੜੀ ਹੋਵੇ, ਜਿਸ ਨਾਲ ਉਤਸੁਕਤਾ ਪੈਦਾ ਹੋਵੇ ਅਤੇ ਤੀਖਣ ਹੁੰਦੀ ਜਾਏ ਅਤੇ ਜਿਸ ਦੇ ਅਖੀਰ ਉਤੇ ਗੁੰਝਲ ਖੁੱਲੇ, ਸਮੱਸਿਆ ਦਾ ਸਮਾਧਾਨ ਹੋ ਜਾਏ, ਉਤਸੁਕਤਾ ਸਿਖਰ ਨੂੰ ਛੂਹ ਕੇ ਸੰਤੁਸ਼ਟਤਾ ਦੀ ਮੰਜ਼ਿਲ ਉਤੇ ਪੁੱਜੇ। ਵਿਰਕ ਦੀਆਂ ਕਹਾਣੀਆਂ ਵਿਚ ਇਹਨਾਂ ਸਾਰੀਆਂ ਗੱਲਾਂ ਵਿਚੋਂ ਕੋਈ ਵੀ ਨਹੀਂ ਮਿਲੇਗੀ।
{{gap}}ਵਿਰਕ ਦੀ ਕਹਾਣੀ ਸਮੱਸਿਆ ਨਹੀਂ, ਤੱਥ ਪੇਸ਼ ਕਰਦੀ ਹੈ। ਇਸ ਵਿਚ ਉਤਸਕਤਾ ਪੈਦਾ ਕਰ ਕੇ ਆਪਣੇ ਆਪ ਨੂੰ ਖੋਲ੍ਹਣ ਦਾ ਸੁਭਾਅ ਨਹੀਂ, ਸਗੋਂ ਪੇਸ਼ ਕੀਤੇ ਕੰਬ ਦੇ ਵੱਖੋ ਵੱਖਰੇ ਪ੍ਰਗਟਾਵਿਆਂ ਨੂੰ ਪੇਸ਼ ਕਰ ਕੇ ਇਹ ਤੱਥ ਸਾਡੇ ਮਨਾਂ ਵਿਚ ਬਿਠਾਉਣ ਦਾ ਸੁਭਾਅ ਹੈ। ਅਕਸਰ ਜਿਸ ਤੱਥ ਵਲ ਵਿਰਕ ਸਾਡਾ ਧਿਆਨ ਦੁਆਉਣਾ ਚਾਹੁੰਦਾ ਹੈ, ਉਹ ਤੱਥ ਸ਼ੁਰੂ ਵਿਚ ਹੀ ਜਾਂ ਬਹੁਤੀਆਂ ਸੂਰਤਾਂ ਵਿਚ ਕਹਾਣੀ ਦੇ ਅੱਧ ਤੋਂ ਪਹਿਲਾਂ ਪਹਿਲਾਂ ਪੇਸ਼ ਕਰ ਦੇਂਦਾ ਹੈ। ਬਾਕੀ ਕਹਾਣੀ ਉਸ ਤੱਥ ਦੀ ਵਿਆਖਿਆ, ਵਿਸਥਾਰ ਜਾਂ ਉਸ ਦੇ ਵੱਖੋ ਵੱਖਰੇ ਪ੍ਰਗਟਾਵਾਂ ਦਾ ਵਰਨਣ ਹੁੰਦੀ ਹੈ। ਕਿਉਂਕਿ ਕੋਈ ਸਮੱਸਿਆ ਨਹੀਂ ਖੜੀ ਕੀਤੀ ਜਾਂਦੀ, ਇਸ ਲਈ ਉਸ ਨੂੰ ਹਲ ਕਰਨ ਲਈ ਕਿਸੇ ਚਾਨਣ ਦੇ ਝਲਕਾਰੇ ਦੀ ਲੋੜ ਵੀ ਮਹਿਸੂਸ ਨਹੀਂ ਕੀਤੀ ਜਾਂਦੀ। ਜ਼ਿੰਦਗੀ ਦੇ ਕਿਸੇ ਤੱਥ ਨੂੰ ਅਤੇ ਆਮ ਤੌਰ ਉਤੇ ਇਸ ਵਿਚ ਆਏ ਨਵੇਂ ਤੱਥ ਨੂੰ ਸਰਲਤਾ ਨਾਲ ਅਤੇ ਸਹਿਜ-ਸੁਭਾਅ ਪੇਸ਼ ਕਰ ਜਾਣਾ ਵਿਰਕ ਦੀ ਕਹਾਣੀ-ਕਲਾ ਦੀ ਪੂਰਤੀ ਹੈ।
{{gap}}ਪਰ ਇਸ ਸਹਿਜ ਸੁਭਾਅ ਪੇਸ਼ਕਾਰੀ ਦਾ ਖ਼ਾਸਾ ਇੰਨਾ ਅਚੇਤ, ਜਾਂ ਆਪੇ ਵਾਪਰਿਆ ਨਹੀਂ ਜਿੰਨਾ ਵਿਰਕੇ ਆਪਣੀ ਰਚਨਾ ਪ੍ਰਕਿਰਿਆ ਬਾਰੇ ਗੱਲ ਕਰਦਿਆਂ ਇਸ ਕਹਾਣੀ ਸੰਗਹਿ ਦੇ ਮੁੱਖਬੰਧ ਵਿਚ ਲਿਖਦਾ ਹੈ : 'ਇਕ ਚੁੱਭੀਮਾਰ ਆਪਣੇ ਮਾਲਕ ਲਈ ਸਮੁੰਦਰ<noinclude>{{rh|116||}}</noinclude>
ga6zbowdhfh3cmhc2ihvncbutbhzamn
ਪੰਨਾ:ਨਿੱਕੀ ਕਹਾਣੀ ਅਤੇ ਪੰਜਾਬੀ ਨਿੱਕੀ ਕਹਾਣੀ - ਗੁਰਬਖ਼ਸ਼ ਸਿੰਘ ਫ਼ਰੈਂਕ.pdf/68
250
29028
229589
69907
2026-07-27T10:57:23Z
Harchand Bhinder
2624
/* ਤਸਦੀਕ */
229589
proofread-page
text/x-wiki
<noinclude><pagequality level="4" user="Harchand Bhinder" /></noinclude>
{{center|'''ਤਲਾਸ਼ · ਕਥਾ-ਸ਼ਾਸਤਰ ਦੀ - 3'''}}
{{center|'''(ਵਿਧੀ-ਮੂਲਕ ਸਮੱਸਿਆਵਾਂ ਅਤੇ ਸਮਾਧਾਨ)'''}}
{{gap}}ਵਿਧੀ ਵਿਗਿਆਨ ਵਿਚ ਖੋਜ ਦੇ ਢੰਗ-ਤਰੀਕੇ, ਖੋਜ ਦੇ ਸੰਦ, ਸ਼ਾਮਗ੍ਰੀ ਇਕੱਠੀ
ਕਰਨ ਦੀਆਂ ਵਿਧੀਆਂ, ਲੇਖ-ਰਚਨਾ ਦੇ ਨਿਯਮਾਂ, ਕਾਂ, ਪੁਸਤਕਾਵਲੀ ਦੇਣ ਦੇ ਤਰੀਕੇ
ਆਦਿ ਤਾਂ ਆ ਹੀ ਜਾਂਦੇ ਹਨ, ਪਰ ਉਕਤ ਬਾਰੇ ਅਮਲਾਂ ਦੇ ਦੌਰਾਨ ਵੀ ਅਤੇ ਇਹਨਾਂ
ਤੋਂ ਪ੍ਰਾਪਤ ਹੁੰਦੇ ਸਿੱਟਿਆਂ ਦੀ ਪੇਸ਼ਕਾਰੀ ਸਮੇਂ ਵੀ ਵਿਧੀ-ਵਿਗਿਆਨ ਦੇ ਪਖੋਂ ਪ੍ਰਾਥਮਿਕ
ਮੰਤਕੀ ਅਤੇ ਦਾਰਸ਼ਨਿਕ ਆਧਾਰ ਉਤੇ ਇਕਸਾਰਤਾ ਕਾਇਮ ਰੱਖਣ ਦੀ ਅਤੇ
ਅਸੰਗਤੀਆਂ ਤੋਂ ਬਚਣ ਦੀ ਹੁੰਦੀ ਹੈ। ਇਹ ਤਾਂ ਹੀ ਸੰਭਵ ਹੋ ਸਕਦਾ ਹੈ ਜੇ ਅਧਿਐਨ
ਹੇਠਲੇ ਖੇਤਰ ਦੀ ਵਿਸ਼ੇਸ਼ ਪ੍ਰਕਿਰਤੀ ਨੂੰ ਧਿਆਨ ਵਿਚ ਰਖਦਿਆਂ ਖੋਜ ਅਤੇ ਪੇਸ਼ਕਾਰੀ
ਨੂੰ ਵੱਧ ਤੋਂ ਵੱਧ ਵਸਤੂਪਰਕ ਰਖਿਆ ਜਾਏ, ਆਤਮਪਰਕ ਰਾਵਾਂ ਅਤੇ ਨਿਰੀਖਣਾਂ ਨੂੰ ਇਸ
ਵਿਚ ਨਾ ਲਿਆਂਦਾ ਜਾਏ ਅਤੇ ਸਾਮਾਨੀਕਰਨਾਂ ਦਾ ਆਧਾਰ ਵਧ ਤੋਂ ਵਧ ਵਿਸ਼ਾਲ
ਨਿਰੀਖਣਾਂ ਅਤੇ ਤੱਥਾਂ ਨੂੰ ਬਣਾਇਆ ਜਾਏ ਅਤੇ ਇਸ ਗੱਲ ਦਾ ਖ਼ਿਆਲ ਰਖਿਆ ਜਾਵੇ
ਕਿ ਇਸ ਤਰ੍ਹਾਂ ਕੱਢੇ ਗਏ ਸਿੱਟੇ ਪ੍ਰੱਤਖ, ਪ੍ਰਮਾਣਿਕ ਅਤੇ ਪੜਤਾਲੇ ਜਾ ਸਕਣ ਵਾਲੇ
ਤੱਥਾਂ ਦੀ ਉਲੰਘਣਾ ਨਾ ਕਰਨ।
</br>{{gap}}ਅਸੀਂ ਪਿਛਲੇ ਦੋ ਅਧਿਆਵਾਂ ਵਿਚ ਨਿੱਕੀ ਕਹਾਣੀ ਦਾ ਸ਼ਾਸਤਰ ਘੜਣ ਦੇ
ਯਤਨਾਂ ਦੀ ਪੁਣ-ਛਾਣ ਕੀਤੀ ਹੈ। ਇਸ ਪੁਣ-ਛਾਣ ਦੇ ਦੌਰਾਨ ਅਸੀਂ ਵੱਖੋ ਵੱਖਰੇ
ਸੂਤਰਾਂ ਨੂੰ ਉਘਾੜਦਿਆਂ ਉਹਨਾਂ ਉਪਰ ਕਿਤੇ ਕਿਤੇ ਆਲੋਚਨਾਤਮਕ ਟਿੱਪਣੀਆਂ ਵੀ
ਕੀਤੀਆਂ ਹਨ। ਪਰ ਪਿਛਲੇ ਅਧਿਆਵਾਂ ਵਿਚਲੀਆਂ ਇਹਨਾਂ ਟਿੱਪਣੀਆਂ ਦੀ ਸੀਮਾ ਪ੍ਰਤੱਖ
ਮੰਤਕੀ ਅਜੋੜਤਾਵਾਂ ਨੂੰ ਉਘਾੜਣਾ ਜਾਂ ਸਪਸ਼ਟ ਦਿਸਦੇ ਯਥਾਰਥ ਨਾਲੇ ਤਰਾਂ ਦੇ ਬੇਮੇਲ
ਹੋਣ ਵੱਲ ਧਿਆਨ ਦੁਆਉਣਾ ਸੀ। ਕਿਉਂਕਿ, ਜਿਵੇਂ ਕਿ ਉਪਰ ਕਿਹਾ ਗਿਆ ਹੈ, ਕਿਸੇ
ਵੀ ਲਿਖਤ ਦੀ ਪਹਿਲੀ ਵਿਧੀ-ਵਿਗਿਆਨਕ ਲੋੜ ਇਹ ਹੈ ਕਿ ਉਹ ਮੰਤਕੀ ਅਜੋੜਤਾਵਾ
ਤੋਂ ਰਹਿਤ ਹੋਵੇ ਅਤੇ ਪ੍ਰਤੱਖ ਯਥਾਰਥ ਦੀ ਉਲੰਘਣਾ ਨਾ ਕਰਦੀ ਹੋਵੇ, ਖ਼ਾਸ ਕਰਕੇ ਜੋ ਪ੍ਤੱਰਖ ਯਥਾਰਥ ਨੂੰ ਹੀ ਦਲੀਲ ਦਾ ਆਧਾਰ ਬਣਾਇਆ ਗਿਆ ਹੋਵੇ, ਜਿਵੇਂ ਕਿ ਭੁਗੋਲਿਕ
ਸਥਿਤੀ ਅਤੇ ਸਾਹਿਤਕ ਵਿਅੰਜਨਾਂ ਵਿਚਕਾਰ ਸੰਬੰਧ ਨਿਸਚਿਤ ਕਰਨ ਵਿਚ।<noinclude>
{{left|62}}</noinclude>
bc1861oa9unxlnw5861qt1w0kcff1vv
ਪੰਨਾ:ਨਿੱਕੀ ਕਹਾਣੀ ਅਤੇ ਪੰਜਾਬੀ ਨਿੱਕੀ ਕਹਾਣੀ - ਗੁਰਬਖ਼ਸ਼ ਸਿੰਘ ਫ਼ਰੈਂਕ.pdf/69
250
29029
229590
69909
2026-07-27T10:57:31Z
Harchand Bhinder
2624
/* ਤਸਦੀਕ */
229590
proofread-page
text/x-wiki
<noinclude><pagequality level="4" user="Harchand Bhinder" /></noinclude>
ਇਸ ਤੋਂ ਮਗਰੋਂ ਉਹ ਵਿਧੀ-ਮੂਲਕ ਸਮੱਸਿਆਵਾਂ ਸ਼ੁਰੂ ਹੁੰਦੀਆਂ ਹਨ, ਜਿਹੜੀਆਂ
ਹੱਥਲੇ ਵਿਸ਼ੇ ਦੀ ਵਿਸ਼ੇਸ਼ ਪ੍ਰਕਿਰਤੀ ਨਾਲ ਸੰਬੰਧਤ ਹਨ। ਜਿਵੇਂ ਕਿ ਪ੍ਰਤੱਖ ਹੈ, ਸਾਡਾ ਮੰਤਵ
ਉਹਨਾਂ ਗੁਣਾਂ ਨੂੰ ਲੱਭਣਾ ਹੈ, ਜਿਹੜੇ ਨਿੱਕੀ ਕਹਾਣੀ ਨੂੰ ਇਕ ਵੱਖਰੀ ਵਿਧਾ ਵਜੋਂ ਸਥਾਪਤ ਕਰਦੇ ਹਨ ਅਤੇ ਫਿਰ ਇਸ ਵਿਧਾ ਦਾ ਸਮੁੱਚਾ ਸ਼ਾਸਤਰ ਉਲੀਕਣ ਦਾ ਯਤਨ ਕਰਨਾ ਹੈ।
ਇਸ ਪੱਖੋ' ਕਿਸੇ ਸਾਹਿਤਕ ਵਿਧਾ ਦਾ ਸ਼ਾਸਤਰ ਨਿਰੂਪਣ ਵਿਚ ਇਕ ਮਹਤਵਪੂਰਣ
ਸਮੱਸਿਆ ਭਾਗ ਅਤੇ ਸਮੁੱਚ ਨੂੰ ਪਛਾਨਣ ਅਤੇ ਉਹਨਾਂ ਵਿਚਲਾ ਅੰਤਰ-ਸੰਬੰਧ ਨਿਰਧਾਰਤ
ਕਰਨ ਦੀ ਹੋ ਸਕਦੀ ਹੈ।
</br>{{gap}}ਆਪਣੇ ਹੱਥਲੇ ਵਿਸ਼ੇ ਦੇ ਸੰਬੰਧ ਵਿਚ ਅਸੀਂ ਜਾਣਦੇ ਹਾਂ ਕਿ ਨਿੱਕੀ ਕਹਾਣੀ
ਸਾਹਿਤ ਦਾ ਇਕ ਅੰਗ ਹੈ ਅਤੇ ਸਾਹਿਤ ਇਕ ਕਲਾ ਹੈ। ਕੁਦਰਤੀ ਤੌਰ ਉਤੇ ਨਿੱਕੀ
ਕਹਾਣੀ ਦਾ ਸ਼ਾਸਤਰੇ ਸੁਹਜ-ਸ਼ਾਸਤਰ ਅਤੇ ਸਾਹਿਤ-ਸ਼ਾਸਤਰ ਨੂੰ ਉਲੰਘ ਨਹੀਂ ਸਕਦਾ,
ਸਗੋਂ ਉਹਨਾਂ ਨੂੰ ਮਿਥ ਕੇ ਹੀ ਆਪਣੇ ਸੂਤਰ ਘੜੇਗਾ। ਸੁਹਜ-ਸ਼ਾਸਤਰ ਦੀ ਹੋਂਦ ਹੀ ਇਸ ਗੱਲ ਦੀ ਗਵਾਹੀ ਹੈ ਕਿ ਸਹਜ-ਸਜਣ ਅਤੇ ਸੁਹਜ-ਮਾਨਣ/ਸਮਝਣ/ਵਿਆਖਿਆਉਣ
ਦੀ ਪ੍ਰਕਿਰਿਆ ਕੋਈ ਸਰਲ ਸਾਧਾਰਣ ਪ੍ਰਕਿਰਿਆ ਨਹੀਂ। ਰਚਨਾ ਦਾ ਜਾਂ ਰਚਨਾ
ਪ੍ਰਿਕਿਰਿਆ ਦਾ ਸਹਿਜ ਜਾਣਾ ਕੋਈ ਕਰ ਤਕ ਅਵਸਥਾ ਨਹੀਂ, ਸਗੋਂ ਅਭਿਆਸ ਅਤੇ
ਅਨਭਵ ਦਾ ਸਿੱਟਾ ਹੁੰਦਾ ਹੈ। ਸਹਿਜ ਸਰਲ ਹੋਣਾ ਕਲਾ ਦਾ ਗੁਣੇ ਤਾਂ ਹੋ ਸਕਦਾ ਹੈ
ਪ੍ਰਕਿਰਤੀ ਨਹੀਂ।
</br>{{gap}}ਸਾਹਿਤ-ਸ਼ਾਸਤਰ ਦੀ ਪੱਧਰ ਉਤੇ ਪਿਛਲੇ ਅਧਿਆਵਾਂ ਵਿਚ ਉਠਾਏ ਗਏ ਕੁਝ
ਨੁਕਤੇ ਅੱਜ ਵੈਸੇ ਵੀ ਮਹਤਵਪੂਰਣ ਨਹੀਂ ਰਹੇ। ਉਦਾਹਰਣ ਵਜੋਂ ਸੁਜਾਨ ਸਿੰਘ ਜਿਸ
ਵੇਲੇ ਪਲਾਟ ਉਤੇ ਜ਼ੋਰ ਦੇਂਦਾ ਹੈ ਤਾਂ ਉਹ ਇਸ ਨੂੰ ਘਟਨਾ ਜਾਂ ਘਟਨਾਵਾਂ ਦੇ ਹੋਣ ਅਤੇ
ਉਹਨਾਂ ਵਿਚਕਾਰ ਸੰਬੰਧ ਨਾਲ ਜੋੜਦਾ ਹੈ। ਪਰ ਅੱਜ ਪਲਾਟ ਨੂੰ ਇਹਨਾਂ ਸੀਮਿਤ ਅਰਥਾਂ
ਵਿਚ ਨਹੀਂ ਸਮਝਿਆ ਜਾਂਦਾ | ਘਟਨਾਵਾਂ ਪਾਤਰਾਂ ਦੇ ਕਾਰਜਾਂ ਦਾ ਸਿੱਟਾ ਹੁੰਦੀਆਂ ਹਨ। ਇਹ ਕਾਰਜ ਪਾਤਰਾਂ ਦੀ ਮਾਨਸਿਕਤਾ ਦੀ ਉਧਜ ਵੀ ਹੁੰਦੇ ਹਨ ਅਤੇ ਉਸ ਨੂੰ ਘੜਦੇ ਵੀ ਹਨ। ਭਾਸ਼ਾ ਕਾਰਜ ਨੂੰ ਸਿਰਫ਼ ਵਰਨਣ ਨਹੀਂ ਕਰਦੀ ਸਗੋਂ ਅਕਸਰ ਆਪ. ਵੀ ਕਾਰਜ ਹੁੰਦੀ ਹੈ। ਇਸ ਤਰਾਂ ਇਹ ਸਾਰਾ ਕੁਝ ਅੰਤਰ-ਸੰਬੰਧਤ ਹੈ। ਇਸੇ ਲਈ ਅੱਜ ਪਲਾਟ ਦਾ | ਮਤਲਬ ਉਸ ਅੰਮੇਵਕ ਸੰਗਠਨ ਤੋਂ ਲਿਆ-ਜਾਂਦਾ-ਹੈ,--ਜਿਸ ਵਿਚ ਇਕ-ਵਿਸ਼ੇਸ਼
ਦਾ ਦਾ ਪ੍ਰਭਾਵ ਪਾਉਣ ਲਈ ਇਹ ਵੱਖੋ ਵੱਖਰੇ ਝੱੜ ਜੋੜੇ ਗਏ-ਹੁੰਦੇ ਹਨ ਅਤੇ ਵੱਖ ਵੱਖਰੀ ਮਾਤਰਾ ਵਿਚ ਉਘਾੜੇ ਜਾਂ ਮੱਧਮ ਰੱਖੇ ਗਏ ਹੁੰਦੇ ਹਨ। ਜਿਸ ਵੇਲੇ ਸੁਜਾਨ ਸਿੰਘ ਪਲਾਟ ਦੇ ਆਪਣੇ ਅਰਥਾਂ ਉਤੇ ਜ਼ੋਰ ਦੇ ਰਿਹਾ ਸੀ, ਉਸ ਵੇਲੇ ਵੀ ਪਲਾਟਾਂ ਨੂੰ ਉਕਤ | "ਰਖਾ ਵਿਚ ਸਮਝਣ ਦਾ ਇਕ ਰੁਝਾਣ ਮੌਜੂਦ ਸੀ। ਦੁੱਗਲ ਅੰਗਰੇਜ਼ੀ ਦਾ ਸ਼ਬਦ 'ਪਲਾਟ 2 ਵਰਤਦਾ, ਸਗੋਂ ਇਸ ਵਾਸਤੇ ਪੰਜਾਬੀ ਦਾ ਸ਼ਬਦ 'ਗੋਦ' ਵਰਤਦਾ ਹੈ। ਜੋ ਕਿ ' ਸਮਾਂ ਪੰਜਾਬੀ ਸਾਹਿਤ-ਆਲੋਚਨਾ ਵਿਚ ਵਰਤਿਆ ਜਾਂਦਾ ਰਿਹਾ ਹੈ। ਦੁੱਗਲ ਇਸ<noinclude>
{{right|63}}</noinclude>
mbrms911ukoyz444paf7mx5p3bldz3s
ਪੰਨਾ:ਨਿੱਕੀ ਕਹਾਣੀ ਅਤੇ ਪੰਜਾਬੀ ਨਿੱਕੀ ਕਹਾਣੀ - ਗੁਰਬਖ਼ਸ਼ ਸਿੰਘ ਫ਼ਰੈਂਕ.pdf/70
250
29030
229591
69945
2026-07-27T10:57:43Z
Harchand Bhinder
2624
/* ਤਸਦੀਕ */
229591
proofread-page
text/x-wiki
<noinclude><pagequality level="4" user="Harchand Bhinder" /></noinclude>'ਗੋਦ' ਦੀ ਪਰਿਭਾਸ਼ਾ ਵੀ ਇਹੀ ਦੇਦਾ ਹੈ - 'ਗੋਂਦ ... ਹਰ ਉਸ ਕੋਸ਼ਿਸ਼ ਨੂੰ ਕਿਹਾ ਜਾ ਸਕਦਾ ਹੈ, ਜੋ ਇਕ ਕਹਾਣੀ ਲੇਖਕ ਜਾਂ ਨਾਵਲਿਸਟ ਕਰਦਾ ਹੈ, ਇਕ ਖ਼ਾਸ ਤਰ੍ਹਾਂ ਦਾ ਪ੍ਰਭਾਵ ਆਪਣੇ ਪਾਠਕਾਂ 'ਤੇ ਪੈਦਾ ਕਰਨ ਲਈ।'
{{gap}}ਪਲਾਟ ਉਤੇ ਜ਼ੋਰ ਸੁਜਾਨ ਸਿੰਘ ਦੇ ਕਥਾ-ਸ਼ਾਸਤਰ ਵਿਚ ਇਕ ਇਕ ਮਹੱਤਵਪੂਰਨ ਨੁਕਤਾ ਹੈ।
{{gap}}ਸੰਤ ਸਿੰਘ ਸੇਖੋਂ ਦੇ ਕਥਾ-ਸ਼ਾਸਤਰੀ ਕਥਨ ਪ੍ਰਤੱਖ ਤੌਰ ਉਤੇ ਬੜੇ ਤਾਰਕਿਕ ਅਤੇ ਵਿਗਿਆਨਕ ਲਗਦੇ ਹਨ, ਪਰ ਅਸਲ ਵਿਚ ਇਹ ਐਸੀਆਂ ਭਰਾਂਤੀਆਂ ਦੀ ਜੜ੍ਹ ਹਨ, ਜਿਹੜੀਆਂ ਅਜੇ ਤਕ ਜਿਉਂ ਦੀਆਂ ਤਿਉਂ ਦੁਹਰਾਈਆਂ ਜਾ ਰਹੀਆਂ ਹਨ। ਇਹ ਕਥਨ ਘਟਨਾ ਅਤੇ ਪਾਤਰ ਦੇ ਸੰਕਲਪ ਦੁਆਲੇ ਘੁੰਮਦੇ ਹਨ, ਅਤੇ ਮੁੱਖ ਤੌਰ ਉਤੇ ਨਾਵਲ ਅਤੇ ਨਿੱਕੀ ਕਹਾਣੀ ਵਿਚ ਵਿਧਾ-ਮੂਲਕ ਨਿਖੇੜ ਕਰਨ ਲਈ ਵਰਤੇ ਗਏ ਹਨ।
{{gap}}ਸੇਖੋਂ ਅਨੁਸਾਰ ਘਟਨਾਵਾਂ ਕੁਝ ਮਹੱਤਵਪੂਰਨ ਹੁੰਦੀਆਂ ਹਨ ਅਤੇ ਕੁਝ ਮਹੱਤਵਪੂਰਨ ਨਹੀਂ ਹੁੰਦੀਆਂ। ਇਸ ਤਰ੍ਹਾਂ ਪਾਤਰ ਵੀ ਕੁਝ ਸਾਧਾਰਣ ਹੁੰਦੇ ਹਨ ਅਤੇ ਕੁਝ ਵਿਸ਼ੇਸ਼। ਜਿਹੜੀਆਂ ਘਟਨਾਵਾਂ ਮਹੱਤਵਪੂਰਨ ਨਹੀਂ ਹੁੰਦੀਆਂ, ਉਹ ਨਾਵਲ ਅਤੇ ਇਤਿਹਾਸ ਵਿਚ ਲਿਆਂਦੇ ਜਾਣ ਦੀਆਂ ਹੱਕਦਾਰ ਨਹੀਂ ਹੁੰਦੀਆਂ, ਉਹਨਾਂ ਦੀ ਥਾਂ ਸਿਰਫ਼ ਨਿੱਕੀ ਕਹਾਣੀ ਵਿਚ ਹੀ ਹੈ। ਇਥੇ ਸੇਖੋਂ ਲੋਕਰਾਜ ਨੂੰ ਵੀ ਆਪਣੀ ਧਾਰਨਾ ਦੇ ਹੱਕ ਵਿਚ ਦਲੀਲ ਵਜੋਂ ਭੁਗਤਾਉਂਦਾ ਹੈ। 'ਲੋਕਰਾਜ ਦੇ ਯੁਗ ਵਿਚ ਸਾਧਾਰਣ ਜੀਵਨ ਦੀਆਂ ਸਾਧਾਰਣ ਘਟਨਾਂ ਦਾ ਵੀ ਮੁੱਲ ਹੈ। ਇਹ ਮੁੱਲ ਛੋਟੀ ਕਹਾਣੀ ਹੀ ਸਿੱਧ ਕਰ ਸਕਦੀ ਹੈ।' ਛੋਟੀ ਕਹਾਣੀ ਦੇ ਰੂਪ ਧਾਰਨ ਤੋਂ ਪਹਿਲਾਂ ਇਹ ਅਮੁੱਲਾ ਖਜ਼ਾਨਾ ਜ਼ਾਇਆ ਜਾ ਰਿਹਾ ਸੀ, ਜਿਹੜਾ ਹੁਣ ਸਾਂਭਿਆ ਜਾਣ ਲੱਗ ਪਿਆ ਹੈ। ‘ਛੋਟੀ ਕਹਾਣੀ ਦੇ ਪਰਚੱਲਤ ਹੋਣ ਤੋਂ ਪਹਿਲਾਂ ਅਜਿਹੀਆਂ ਘਟਨਾਂ ਆਮ ਤੌਰ 'ਤੇ ਘਟ ਹੀ ਸਾਹਿਤ ਜਾਂ ਸੰਬੰਧਤ ਵਿਚਾਰ ਦਾ ਵਿਸ਼ੇ ਬਣਦੀਆਂ ਸਨ। ਹੁਣ ਅਜਿਹੀਆਂ ਘਟਨਾ ਲਈ ਵੀ ਸਾਹਿਤ ਵਿਚ ਥਾਉਂ ਬਣ ਗਈ ਹੈ ਤੇ ਦੂਜੇ ਪਾਸੇ ਅਸਾਡੀ ਧਿਆਨ ਸ਼ਕਤੀ ਲਈ ਇਕ ਖੁੱਲਾ ਤੇ ਵਿਸ਼ਾਲ ਅਖਾੜਾ ਮਿਲ ਗਿਆ ਹੈ।
{{gap}}ਦੂਜੇ ਪਾਸੇ, ਸੇਖ ਅਨੁਸਾਰ ਮਹਤਵਪੂਰਨ ਵਿਅਕਤੀਆਂ ਅਤੇ ਮਹਤਵਪੂਰਨ ਘਟਨਾਵਾਂ ਲਈ ਸਿਰਫ਼ ਨਾਵਲ ਵਿਚ ਹੀ ਥਾਂ ਹੁੰਦੀ ਹੈ। ਸਗੋਂ ਨਾਵਲ ਤਾਂ ਸਾਧਾਰਣ ਵਿਅਕਤੀ ਨੂੰ ਜਦੋਂ ਚਿਤ੍ਰਦਾ ਹੈ ਤਾਂ ਨਾਇਕ ਦੀ ਪਦਵੀ ਦੇ ਦੇਂਦਾ ਹੈ, ਉਸ ਨੂੰ ਅਸਾਧਾਰਣ ਅਤੇ ਮਹਤਵਪੂਰਨ ਬਣਾ ਦੇਂਦਾ ਹੈ।
{{gap}}ਘਟਨਾ ਅਤੇ ਪਾਤਰ ਬਾਰੇ ਉਪ੍ਰੋਕਤ ਭਾਂਤ ਦੇ ਸੰਕਲਪ ਨੂੰ ਨਾਵਲ ਅਤੇ ਕਹਾਣੀ ਵਿਚ ਵਿਧਾ-ਮੂਲਕ ਨਿਖੇੜ ਕਰਨ ਲੱਗਿਆਂ ਮਗਰਲੇ ਲਗਭਗ ਸਾਰੇ ਵਿਦਵਾਨਾਂ ਨੇ ਆਪਣੀ ਅਪਣੀ ਅਣਮੋਲ ਲੱਭਤ ਵਜੋਂ ਪੇਸ਼ ਕੀਤਾ ਹੈ - ਉਹਨਾਂ ਨੇ ਵੀ ਜਿਹੜੇ ਬਜ਼ੁਰਗ ਦੀ ਪਦਵੀ ਪਾ ਗਏ ਹਨ, ਅਤੇ ਉਹਨਾਂ ਨੇ ਵੀ ਜਿਹੜੇ ਹੁਣ ਬਹੁਤੇ ਜਵਾਨ ਨਹੀਂ ਰਹੇ।<noinclude>{{rh|64||}}</noinclude>
tub0ekfv4x0fj0bgmybptm457pq8i9r
ਪੰਨਾ:ਨਿੱਕੀ ਕਹਾਣੀ ਅਤੇ ਪੰਜਾਬੀ ਨਿੱਕੀ ਕਹਾਣੀ - ਗੁਰਬਖ਼ਸ਼ ਸਿੰਘ ਫ਼ਰੈਂਕ.pdf/71
250
29031
229592
69949
2026-07-27T10:57:50Z
Harchand Bhinder
2624
/* ਤਸਦੀਕ */
229592
proofread-page
text/x-wiki
<noinclude><pagequality level="4" user="Harchand Bhinder" /></noinclude>ਸਮਾਂ ਬੀਤਣ ਨਾਲ ਮਨੁੱਖ ਦੀ ਸਾਧਾਰਣਤਾ ਅਤੇ ਮਹੱਤਵਹੀਣਤਾ ਦੀ 'ਆਧੁਨਿਕ ਮਨੋਵਿਗਿਆਨ' ਵਲੋਂ ਵੀ ਪੁਸ਼ਟੀ ਕਰਵਾ ਦਿੱਤੀ ਗਈ ਅਤੇ ਉਸ ਦੇ ਛੋਟੇਪਨ ਨੂੰ ਮਨੁੱਖਤਾ ਦੀ ਹੋਂਦ-ਵਿਧੀ ਕਰਾਰ ਦੇ ਦਿੱਤਾ ਗਿਆ। ਡਾ. ਹਰਿਭਜਨ ਸਿੰਘ ਤਕ ਪਹੁੰਚਦਿਆਂ ਤਾਂ ਘਟਨਾ ਅਤੇ ਮਨੁੱਖ ਦਾ ਮਹਤਵਪੂਰਨ ਹੋਣਾ ਨਿੱਕੀ ਕਹਾਣੀ ਲਈ, ਸਗੋਂ ਕਹਾਣੀਕਾਰ ਲਈ ਵੀ, ਤਾਬੂ ਬਣਾ ਦਿਤਾ ਗਿਆ। ਆਪਣੇ ਨਿੱਕੀ ਕਹਾਣੀ ਬਾਰੇ ਲੇਖ ਵਿਚ ਉਸ ਨੇ ਇਸ ਧਾਰਨਾ ਨੂੰ ਇਕ ਤੋਂ ਬਹੁਤੀ ਵਾਰੀ ਤਾਬੂ ਬਣਾ ਕੇ ਪੇਸ਼ ਕੀਤਾ ਹੈ। ਜਿਸ ਮਨੁੱਖ ਨੂੰ ਆਪਣੀ ਸਾਧਾਰਣਤਾ ਉਪਰ ਇਤਕਾਦ ਨਹੀਂ ਅਤੇ ਉਹ ਲੇਖਕ ਹੋਣ ਦੇ ਨਾਤੇ ਇਕ ਵਿਲੱਖਣ ਪੋਜ਼ ਲੈਣਾ ਚਾਹੁੰਦਾ ਹੈ, ਉਹ ਛੋਟੀ ਕਹਾਣੀ ਤੋਂ ਇਲਾਵਾ ਕਿਸੇ ਹੋਰ ਸਾਹਿਤ-ਰੂਪ ਉਪਰ ਹੱਥ ਅਜ਼ਮਾਵੇ...।' ਇਸੇ ਗੱਲ ਨੂੰ ਦੁਹਰਾਉਂਦਿਆਂ ਅੱਗੇ ਚੱਲ ਕੇ ਕਿਹਾ ਗਿਆ ਹੈ - ਕਹਾਣੀਕਾਰ ਨੂੰ ਕੇਵਲ ਇਕ ਸੰਜਮ ਦੀ ਪਾਲਣਾ ਕਰਨੀ ਪੈਂਦੀ ਹੈ ਕਿ ਉਹ ਵਿਅਕਤੀ ਦੀ ਸਮਰੱਥਾ ਤੋਂ ਵਡੇਰਾ ਜਾਂ ਵੱਖ ਹੋਣ ਦਾ ਯਤਨ ਨਾ ਕਰੇ।' ਨਾ ਸਿਰਫ਼ ਵਡੇਰਾ ਹੀ ਸਗੋਂ ਵੱਖਰਾ ਵੀ ਨਾ ਬਣੇ! ਸੋ ਸਾਧਾਰਣਤਾ ਇਕ ਐਸੀ ਸਿੱਕੇਬੰਦ ਇਕਸਾਰਤਾ ਵਰਗੇ ਅਵਸਥਾ ਹੈ, ਜਿਸ ਨੂੰ ਦੂਜੇ ਸਾਧਾਰਣ ਨਾਲੋਂ ਵੱਖਰਾ ਹੋਣਾ ਵੀ ਭੰਗ ਕਰ ਜਾਂਦਾ ਹੈ!
{{gap}}ਉਪ੍ਰੋਕਤ ਸਾਰੇ ਕੁਝ ਵਿਚ ਨੁਕਸ ਕਿਥੇ ਹੈ? ਮਨੁੱਖ ਦੀ ਵਿਸ਼ੇਸ਼ ਅਤੇ ਸਧਾਰਣ ਵਿਚ ਵੰਡ ਕਰਨ ਵਿਚ? ਜਾਂ ਘਟਨਾਵਾਂ ਨੂੰ ਮਹੱਤਵਪੂਰਨ ਅਤੇ ਮਹੱਤਵਹੀਣ ਸਮਝਣ ਵਿਚ? ਜਾਂ ਨਾਵਲ ਅਤੇ ਕਹਾਣੀ ਨੂੰ ਦੋ ਐਸੇ ਖ਼ਾਨੇ ਸਮਝ ਲੈਣ ਵਿਚ ਜਿਨ੍ਹਾਂ ਵਿਚ ਸਾਹਿਤਕਾਰ ਘਟਨਾਵਾਂ ਅਤੇ ਪਾਤਰਾਂ ਨੂੰ ਰੱਖੀ ਜਾਂਦੇ ਹਨ? ਸ਼ਾਇਦ ਇਹਨਾਂ ਸਾਰੀਆਂ ਗੱਲਾਂ ਵਿਚ ਹੀ। ਜਾਂ ਸ਼ਾਇਦ ਇਹਨਾਂ ਵਿਚੋਂ ਕਿਸੇ ਵਿਚ ਵੀ ਨਹੀਂ। ਨੁਕਸ ਅਸਲ ਵਿਚ ਉਸ ਗਲਤ ਧਾਰਨਾ ਵਿਚ ਹੈ, ਜਿਹੜੀ ਇਹਨਾਂ ਸਭ ਵੰਡੀਆਂ ਦੇ ਪਿਛੇ ਕੰਮ ਕਰ ਰਹੀ ਹੈ।
{{gap}}ਨਾਵਲ ਅਤੇ ਨਿੱਕੀ ਕਹਾਣੀ ਇਕ-ਯੁਗ ਦੀ ਪੈਦਾਵਾਰ ਹਨ ਜਿਸ ਨੂੰ ਮਨੁੱਖਤਾ ਦੇ ਇਤਿਹਾਸ ਵਿਚ ਆਧੁਨਿਕ ਯੁਗ ਕਿਹਾ ਜਾ ਸਕਦਾ ਹੈ। ਸਿਰਫ਼ ਨਿੱਕੀ ਕਹਾਣੀ ਨਾਵਲ ਨਾਲੋਂ ਪੱਛੜ ਕੇ ਸਾਹਮਣੇ ਆਈ, ਜਦੋਂ ਨਾਵਲ ਪਿੱਛੇ ਕੰਮ ਕਰਦੀ ਧਾਰਨਾ ਵਿਚ ਵਧੇਰੇ ਪੁਖ਼ਤਗੀ ਆ ਚੁੱਕਾ ਸੀ। ਇਹ ਧਾਰਨਾ ਇਹ ਸੀ ਕਿ ਮਨੁੱਖ ਨੂੰ ਰਾ-ਕਿਰਤਕ ਸ਼ਕਤੀਆਂ ਦੇ ਹੱਥਾਂ ਵਿਚ ਕੱਠਪੁਤਲੀ ਵਜੋਂ ਨਹੀਂ ਦੇਖਿਆ ਜਾਣਾ ਚਾਹੀਦਾ। ਮਨੁੱਖ ਨੂੰ ਮਨੁੱਖ ਵਜੋਂ, ਉਸ ਦੇ ਆਪਣੇ ਸੰਦਰਭ ਵਿਚ ਦੇਖਿਆ ਜਾਣਾ ਚਾਹੀਦਾ ਹੈ। ਉਸ ਦੇ ਕਾਰਜਾਂ ਨੂੰ ਉਹਨਾਂ ਦੇ ਕਾਰਨਾਂ ਅਤੇ ਅਸਰਾਂ ਦੇ ਅਮਲ ਵਜੋਂ ਪਛਾਣਿਆ ਜਾਣਾ ਚਾਹੀਦਾ ਹੈ। ਆਪਣੇ ਆਪ ਵਿਚ ਮਨੁੱਖ ਨਾ ਮਹਾਨ ਹੈ, ਨਾ ਸਾਧਾਰਣ, ਨਾ ਲਘੂ ਇਹ ਸਭ ਸਾਪੇਖਕ ਅਵਸਥਾਵਾਂ ਹਨ। ਦੇਖਣ ਵਾਲੀ ਗੱਲ ਸਿਰਫ਼ ਇਹ ਹੈ ਕਿ ਠੋਸ ਪ੍ਰਸਥਿਤੀਆਂ ਵਿਚ ਉਹ ਕਿਵੇਂ ਪੇਸ਼ ਆਉਂਦਾ ਹੈ ਅਤੇ ਕਿਉਂ?
{{gap}}ਮਨੁੱਖਾਂ ਨੂੰ ਮਹਾਨ ਅਤੇ ਸਾਧਾਰਣ ਵਿਚ ਵੰਡ ਕੇ ਦੇਖਣਾ ਮਧਕਾਲੀ ਸੋਚ ਦਾ<noinclude></noinclude>
fy5s0pwvdxdua3909j2rpvobk6bpirt
ਪੰਨਾ:ਨਿੱਕੀ ਕਹਾਣੀ ਅਤੇ ਪੰਜਾਬੀ ਨਿੱਕੀ ਕਹਾਣੀ - ਗੁਰਬਖ਼ਸ਼ ਸਿੰਘ ਫ਼ਰੈਂਕ.pdf/72
250
29032
229593
69952
2026-07-27T10:57:59Z
Harchand Bhinder
2624
/* ਤਸਦੀਕ */
229593
proofread-page
text/x-wiki
<noinclude><pagequality level="4" user="Harchand Bhinder" /></noinclude>ਪ੍ਰਗਟਾਵਾ ਹੈ। ਮਨੁੱਖਤਾ ਵਿਚ ਸਿਰਫ਼ ਨਿਰਪੇਖ ਛੋਟਾਪਣ ਦੇਣਾ ਆਧੁਨਿਕਤਾਵਾਦੀ ਸੋਚ ਹੈ। ਜਨਮ-ਜਾਤ ਤੋਂ ਨਾ ਕੋਈ ਮਨੁੱਖ ਛੋਟਾ ਹੈ ਨਾ ਮਹਾਨ। ਉਹ ਸੰਭਾਵਨਾਵਾਂ ਭਰਪੂਰ ਹੈ। ਅਤੇ ਉਚਿਤ ਪ੍ਰਸਥਿਤੀਆਂ ਮਿਲਣ ਉਤੇ ਉਹ ਸੰਭਾਵਨਾਵਾਂ ਨੂੰ ਹੰਢਾਉਂਦਾ ਵੀ ਹੈ। ਇਸੇ ਦਾ ਦੂਜਾ ਪੱਖ ਇਹ ਹੈ ਕਿ ਸਾਧਾਰਣ ਦਿਸਦਾ ਮਨੁੱਖ ਵੀ ਮਹਾਨ ਕਾਰਨਾਮੇ ਕਰਨ ਦੇ ਸਮਰੱਥ ਹੈ ਅਤੇ ਮਹਾਨ ਵਿਅਕਤੀ ਵੀ ਘਟੀਆਧਣ ਅਤੇ ਨੀਚਤਾ ਦਿਖਾ ਸਕਦਾ ਹੈ।
{{gap}} ਮਨੁੱਖ ਦਾ ਇਸ ਤਰਾਂ ਦਾ ਸੰਕਲਪ ਨਾਵਲ ਅਤੇ ਕਹਾਣੀ ਦੇ ਪਿੱਛੇ ਕੰਮ ਕਰਦਾ ਹੈ! ਇਹੀ ਸੰਕਲਪ ਲੋਕਰਾਜ ਦੇ ਪਿੱਛੇ ਕੰਮ ਕਰਦਾ ਹੈ। ਲੋਕਰਾਜ ਵਿਚ ਸਾਧਾਰਣ ਵਿਅਕਤੀ ਦੀ ਵੀ ਮਹੱਤਾ ਵਧ ਜਾਂਦੀ ਹੈ। ਪਰ ਇਸ ਦਾ ਮਤਲਬ ਇਹ ਨਹੀਂ ਕਿ ਲੋਕਰਾਜ ਵਿਚ ਸਿਰਫ਼ ਸਾਧਾਰਣ ਅਤੇ ਛੋਟੇ ਵਿਅਕਤੀ ਹੀ ਹੁੰਦੇ ਹਨ, ਜਾਂ ਮਹਾਨ ਵਿਅਕਤੀ ਲੋਕ ਰਾਜ ਲਈ ਕੋਈ ਅਪਵਾਦ ਹਨ। ਨਾ ਹੀ ਇਸ ਦਾ ਮਤਲਬ ਇਹ ਹੈ। ਕਿ ਮਹਾਨ ਵਿਅਕਤੀਆਂ ਦੀ ਮਹਾਨਤਾ ਦੀ ਪੁਣਛਾਣ ਕਰਨਾ ਜਾਂ ਉਹਨਾਂ ਦੀਆਂ ਕਰਨੀਆਂ ਨੂੰ ਸਾਹਿਤ ਦਾ ਅੰਗ ਬਣਾਉਣਾ ਲੋਕਤੰਤਰੀ ਭਾਵਨਾ ਦੇ ਉਲਟ ਹੈ। ਮਹੱਤਵਪੁਰਨ ਗੱਲ ਇਹ ਹੈ ਕਿ ਮਨੁੱਖ ਨੂੰ ਮਨੁੱਖ ਵਜੋਂ ਦੇਖਿਆ ਜਾਏ ਅਤੇ ਉਸ ਦੀ ਮਹਾਨਤਾ ਜਾਂ ਛੋਟੇਪਣ ਨੂੰ ਪ੍ਰਸਥਿਤੀਆਂ ਨਾਲ ਟੱਕਰ ਵਿਚ ਉਸ ਦੀਆਂ ਸੰਭਾਵਨਾਵਾਂ ਜਾਂ ਮਜਬੂਰੀਆਂ ਦੇ ਸਿੱਟੇ ਵਜੋਂ ਸਮਝਿਆ ਜਾਏ, ਜਦ ਕਿ ਉਸ ਦੀਆਂ ਸੰਭਾਵਨਾਵਾਂ ਅਤੇ ਮਜਬੂਰੀਆਂ ਵੀ ਪ੍ਰਸਥਿਤੀਆਂ ਦੀ ਹੀ ਦੇਣ ਹੁੰਦੀਆਂ ਹਨ।
{{gap}}ਗਲਪ ਦੇ ਸੰਬੰਧ ਵਿਚ ਅਜੇ ਤੱਕ ਕਿਸੇ ਐਸੀ ਛਾਨਣੀ ਦਾ ਪਤਾ ਨਹੀਂ ਲੱਗਾ ਜਿਸ ਵਿਚੋਂ ਜਿਹੜੀਆਂ ਘਟਨਾਵਾਂ ਛਣ ਜਾਣ ਉਹ ਨਿੱਕੀ ਕਹਾਣੀ ਲਈ ਵਰਤ ਲਈਆਂ ਜਾਣ, ਜਿਹੜੀਆਂ ਉਪਰ ਰਹਿ ਜਾਣ ਉਹ ਨਾਵਲ ਲਈ ਵਰਤ ਲਈਆਂ ਜਾਣ। ਵਿਅਕਤੀ ਵਾਂਗ ਹੀ ਇਥੇ ਵੀ ਮਹੱਤਾ ਘਟਨਾ ਦੀ ਹੈ। ਉਸ ਦੇ ਨਾਵਲੀ ਜਾਂ ਨਿੱਕੀ ਕਹਾਣੀ ਦੀ ਹੋਣ ਵਿਚ ਨਹੀਂ। ਇਹ ਗੱਲ ਲੇਖਕ ਦੀ ਆਪਣੀ ਕਲਾ-ਕੌਸ਼ਲਤਾ ਨਾਲ ਸੰਬੰਧ ਰਖਦੀ ਹੈ ਕਿ ਉਹ ਕਿਸੇ ਘਟਨਾ ਉਤੇ ਨਾਵਲ ਉਸਾਰ ਸਕਦਾ ਹੈ, ਜਾਂ ਨਿੱਕੀ ਕਹਾਣੀ। ਸੰਖੋਂ ਦੀ ਇਹ ਗੱਲੇ ਹੀ ਸੰਦੇਹ ਭਰ ਹੈ ਕਿ ਕਈ ਘਟਨਾਵਾਂ ਅਜਿਹੀਆਂ ਹੁੰਦੀਆਂ ਹਨ ਜਿਨਾਂ ਦੀ ਮਹੱਤਤਾ ਇਤਨੀ ਨਹੀਂ ਹੁੰਦੀ ਜੋ ਉਨ੍ਹਾਂ ਨੂੰ ਇਤਿਹਾਸ ਜਾਂ ਨਾਵਲ ਦਾ ਰੂਪ ਦਿੱਤਾ ਜਾਵੇ। ਜੇ ਚੋਣ ਕਰਨ ਦਾ ਮਸਲਾ ਪੈਦਾ ਹੋਵੇ ਹੀ, ਤਾਂ ਉਹ ਨਿੱਕੀ ਕਹਾਣੀ ਲਈ ਹੋ ਸਕਦਾ ਹੈ, ਕਿਉਂਕਿ ਇਹ ਇਕ ਸੀਮਿਤ ਆਕਾਰ ਵਾਲੀ ਅਕਸਰ ਇਕਹਰੀ ਜਿਹੀ ਰਚਨਾ ਹੁੰਦੀ ਹੈ। ਨਾਵਲ ਦਾ ਆਕਾਰ ਵੱਡਾ ਹੁੰਦਾ ਹੈ, ਬਣਤਰ ਮੁਕਾਬਲਤਨ ਢਿੱਲੀ ਹੁੰਦੀ ਹੈ, ਘਟਨਾਵਾਂ ਉਸ ਵਿਚ ਕਈ ਸਮਾ ਸਕਦੀਆਂ ਹਨ, ਪਾਤਰਾਂ ਦੀਆਂ ਵੀ ਕੋਈ ਕਈ ਪੀੜ੍ਹੀਆਂ ਸਮਾ ਸਕਦੀਆਂ ਹਨ, ਜਿਸ ਕਰਕੇ ਘਟਨਾਵਾਂ ਜਜ਼ਬ ਕਰਨ ਦੀ ਸਮਰੱਥਾ ਨਾਵਲ fਚ ਜ਼ਿਆਦਾ ਹੁੰਦੀ ਹੈ। ਇਸ ਲਈ ਇਹ ਕਨ ਕ ਨਾਵਲ ਤੋਂ ਬਚ ਰਹੀਆਂ ਘਟਨਾਵਾਂ ਨੂੰ ਸਮਾਉਣ ਲਈ ਨਿੱਕੀ ਕਹਾਣੀ ਦੀ ਸਿਰਜਣਾ ਹੋਈ ਹੈ।<noinclude>
{{rh|66||}}</noinclude>
guhmlaxbr7i1iongsp2v8fdn54510mo
ਪੰਨਾ:ਨਿੱਕੀ ਕਹਾਣੀ ਅਤੇ ਪੰਜਾਬੀ ਨਿੱਕੀ ਕਹਾਣੀ - ਗੁਰਬਖ਼ਸ਼ ਸਿੰਘ ਫ਼ਰੈਂਕ.pdf/73
250
29033
229594
69983
2026-07-27T10:58:08Z
Harchand Bhinder
2624
/* ਤਸਦੀਕ */
229594
proofread-page
text/x-wiki
<noinclude><pagequality level="4" user="Harchand Bhinder" /></noinclude>{{gap}}ਇਸ ਸਭ ਕੁਝ ਪਿੱਛੇ ਕੰਮ ਕਰ ਰਹੀ ਭਰਾਂਤੀ ਵੀ ਅਸਲ ਵਿਚ ਸਾਹਿਤ-ਸ਼ਾਸਤਰੀ ਕਿਰਤੀ ਰਖਦੀ ਹੈ ਅਤੇ ਗਲਤ ਸਾਹਿਤ-ਸ਼ਾਸਤਰੀ ਸੋਚ ਵਿਚੋਂ ਨਿਕਲੀ ਹੋਈ ਹੈ। ਇਹ ਕਹਿਣਾ ਕਿ ਸਾਧਾਰਣ ਮਨੁੱਖ ਜਦੋਂ ਨਾਵਲ ਵਿਚ ਪ੍ਰਵੇਸ਼ ਕਰਦਾ ਹੈ ਤਾਂ ਉਹ ਵਿਸ਼ੇਸ਼ਤਾ ਪ੍ਰਾਪਤ ਕਰ ਲੈਂਦਾ ਹੈ, ਇਕ ਬੇਬੁਨਿਆਦ ਕਥਨ ਹੈ। ਨਾਵਲ ਵਿਚ ਹੀਰੋ ਜਾਂ ਨਾਇਕ ਦਾ ਮਤਲਬ ਉਹ ਨਹੀਂ ਹੁੰਦਾ ਜੋ ਮਿੱਥ ਜਾਂ ਹੋਰ ਮਧਕਾਲੀ ਸਾਹਿਤ-ਰੂਪਾਂ ਵਿਚ ਹੁੰਦਾ ਹੈ - ਇਕ ਅਸਾਧਾਰਣ ਯੋਧਾ ਜੋ ਪ੍ਰਕਿਰਤੀ ਅਤੇ ਮਨੁੱਖ, ਸਭ ਦੀਆਂ ਤਾਕਤਾਂ ਉਤੇ ਭਾਰੂ ਹੁੰਦਾ ਹੈ, ਜਾਂ ਘਟੋ ਘਟ ਉਹਨਾਂ ਦੀ ਮਿਲਵੀਂ ਤਾਕਤ ਦੀ ਟੱਕਰ ਜ਼ਰੂਰ ਹੁੰਦਾ ਹੈ, ਭਾਵੇਂ ਅਤੇ ਵਿਚ ਹਾਰ ਹੀ ਜਾਏ। ਨਾਵਲ ਵਿੱਚ ਹੀਰੋ ਜਾਂ ਨਾਇਕ ਇਕ ਸਾਹਿਤ-ਸ਼ਾਸਤਰੀ ਸੰਕਲਪ ਹੈ, ਜਿਹੜਾ ਨਾਵਲ, ਦੇ ਸੰਗਠਨ ਵਿਚ ਇਕ ਪਾਤਰ ਦੇ ਸਥਾਨ ਨੂੰ ਨਿਸ਼ਚਤ ਕਰਦਾ ਹੈ। ਉਸ ਪਾਤਰ ਦਾ ਆਪਣੇ ਆਪ ਵਿਚ ਯੋਧਾ ਹੋਣਾ, ਵਿਸ਼ੇਸ਼ ਮਹਾਨਤਾ ਵਾਲਾ ਹੋਣਾ ਜਾਂ ਦਿਖਾਇਆ ਜਾਣਾ ਕੋਈ ਜ਼ਰੂਰੀ ਨਹੀਂ ਹੁੰਦਾ। ਇਸ ਦੇ ਉਲਟ, ਜ਼ਰੂਰੀ ਇਹ ਹੁੰਦਾ ਹੈ ਕਿ ਅਸੀਂ ਉਸ ਨਾਲ ਆਪਣੇ ਵਰਗੇ ਹੀ ਇਕ ਵਿਅਕਤੀ ਹੋਣ ਵਜੋਂ ਸਾਂਝ ਦੇਖ ਸਕੀਏ। ਜੇ ਉਸ ਵਿਚ ਕੁਝ ਅਸਾਧਾਰਣ ਜਾਂ ਵਿਸ਼ੇਸ਼ ਨਜ਼ਰ ਆਉਂਦਾ ਵੀ ਹੋਵੇ ਤਾਂ ਉਹ ਸੰਭਾਵਨਾਵਾਂ ਦੇ ਘੇਰੇ ਤਕ ਸੀਮਿਤ ਹੋਣਾ ਜ਼ਰੂਰੀ ਹੈ, ਨਹੀਂ ਤਾਂ ਉਹ ਕਰਾਮਾਤੀ ਹੋ ਨਿਬੜੇਗਾ, ਜੋ ਕਿ ਨਾਵਲੀ ਚੇਤਨਾ ਦਾ ਅੰਗ ਨਹੀਂ ਹੋ ਸਕਦਾ। ਸੰਭਾਵਨਾ ਦੇ ਘੇਰੇ ਤੱਕ ਸੀਮਤ ਅਸਾਧਾਰਣਤਾ ਵਿਅਕਤੀ ਨੂੰ ਅਸਾਧਾਰਣ ਨਹੀਂ ਬਣਾ ਦੇਂਦੀ, ਸਗੋਂ ਇਹ ਇਕੁ ਸਾਹਿਤਕ ਜਗਤ ਹੈ, ਜਿਸ ਦਾ ਆਪਣਾ ਸਾਹਿਤਕ ਪ੍ਰਕਾਰਜ ਹੁੰਦਾ ਹੈ। ਇਹ ਪ੍ਰਕਾਰਜ ਵੀ ਤਿੰਨਾਂ ਪੱਧਰਾਂ ਉਤੇ ਹੋ ਸਕਦਾ ਹੈ - ਸੁਹਜ ਦੇਣ ਦਾ, ਯਥਾਰਥ ਬਾਰੇ ਬਧ ਦੇਣ ਦੇ ਅਤੇ ਆਦਰਸ਼ ਨਿਰੂਪਣ ਦਾ, ਜਿਸ ਨਾਲ ਯਥਾਰਥ ਨੂੰ ਬਦਲਣ ਲਈ ਪ੍ਰੇਰਨਾ ਮਿਲਦੀ ਹੈ। ਹੀਰੋ ਜਾਂ ਨਾਇਕ ਨਾਵਲ ਲਈ ਕੋਈ ਲਾਜ਼ਮੀ ਸ਼ਰਤ ਵੀ ਨਹੀਂ। ਅੰਗਰੇਜ਼ੀ ਵਿਚ ਪਿਛਲੀ ਸਦੀ ਦੇ ਆਰੰਭ ਵਿਚ ਹੀ ਹੀਰੋ ਤੋਂ ਬਿਨਾਂ ਨਾਵਲ ਲਿਖੇ ਜਾਣੇ ਸ਼ੁਰੂ ਹੋ ਗਏ ਸਨ। ਸੁਖਾਂਤ ਜਾਂ ਹਾਸਰਸ ਪ੍ਰਧਾਨ ਨਾਵਲਾਂ ਦੇ ਨਾਇਕ ਜਾਂ ਪਾਤਰ ਗੁਣਾਂ ਦੀ ਵਿਸ਼ੇਸ਼ਤਾ ਨੂੰ ਪੇਸ਼ ਨਹੀਂ ਕਰਦੇ ਸਗੋਂ ਅਕਸਰ ਹੀ ਮਨੁੱਖੀ ਆਚਰਨ ਵਿਚਲੀਆਂ ਅਸੰਗਤੀਆਂ ਨੂੰ ਪੇਸ਼ ਕਰਦੇ ਹਨ, ਜਿਨਾਂ ਉਪਰ ਸਾਨੂੰ ਹਾਸਾ ਆ ਜਾਂਦਾ ਹੈ।
{{gap}}ਨਿੱਕੀ ਕਹਾਣੀ ਵਾਂਗ ਨਾਵਲ ਤੋਂ ਵੀ ਸਾਡੀ ਮੰਗ ਇਹੀ ਹੁੰਦੀ ਹੈ ਕਿ ਉਹ ਯਥਾਰਥ ਘਰ ਦੇ ਅੰਦਰ ਅੰਦਰ ਰਹੇ, ਅਸਾਧਾਰਣਤਾ ਤਕ ਨਾ ਫੈਲੇ। ਇਸ ਲਈ ਪਾਤਰਾਂ ਦੀ ਅਸ਼ ਅਤੇ ਸਾਧਾਰਣ ਵਿਚ ਵੰਡ ਉਧਰ, ਜਾਂ ਘਟਨਾਵਾਂ ਦੀ ਮਹੱਤਵਪੂਰਨ ਅਤੇ ਮਹਤਵਬਾਣੇ ਵਿਚ ਵੰਡ ਉਪਰ ਨਿੱਕੀ ਕਹਾਣੀ ਅਤੇ ਨਾਵਲ ਦੇ ਵਿਧਾ-ਨਿਖੇੜ ਨੂੰ ਆਧਾਰਤ ਪੋਰਨ ਬਲੈਕਲ ਤਰਕਸੰਗਤ ਨਹੀਂ।
{{gap}}ਇਸ ਵਿਧਾ-ਨਿਖੇੜ ਦੇ ਯਤਨਾਂ ਦਾ ਇਕ ਹੋਰ ਦਿਸ਼ਾ ਵਿਚ ਵੀ ਪ੍ਰਗਟਾਅ ਹੋਇਆ ਮਲਦਾ ਹੈ। ਕਹਾਣੀ ਦੀ ਸਦੀਵਤਾ ਨੂੰ ਮੰਨਦਿਆਂ, ਇਸ ਦੇ ਸਮੁੱਚੇ ਇਤਿਹਾਸ ਨੂੰ ਦੋ<noinclude>{{rh|||67}}</noinclude>
9nu7j1ztvp5cwzuob5ctc6q0afm3z7c
ਪੰਨਾ:ਨਿੱਕੀ ਕਹਾਣੀ ਅਤੇ ਪੰਜਾਬੀ ਨਿੱਕੀ ਕਹਾਣੀ - ਗੁਰਬਖ਼ਸ਼ ਸਿੰਘ ਫ਼ਰੈਂਕ.pdf/74
250
29035
229595
70129
2026-07-27T10:58:15Z
Harchand Bhinder
2624
/* ਤਸਦੀਕ */
229595
proofread-page
text/x-wiki
<noinclude><pagequality level="4" user="Harchand Bhinder" /></noinclude>ਹਿੱਸਿਆਂ ਵਿਚ ਵੰਡ ਦਿੱਤਾ ਜਾਂਦਾ ਹੈ - ਪੁਰਾਣੀ ਕਹਾਣੀ ਅਤੇ ਨਵੀਂ ਕਹਾਣੀ ਵਿਚ। ਇਥੇ ਸਾਨੂੰ ਇਹ ਦੱਸਿਆ ਜਾਂਦਾ ਹੈ ਕਿ ਕਹਾਣੀ ਤਾਂ ਮਨੁੱਖ ਦੇ ਨਾਲ ਹੀ ਜਨਮੀ ਸੀ। ‘ਜਦੋਂ ਮਨੁੱਖ ਜਾਤੀ ਆਪਣੇ ਸਹਿਜਾਤੀਆਂ ਜਾਂ ਜੀਵ-ਜੰਤੂਆਂ ਨਾਲ ਵੰਨ-ਸੁਵੰਨੇ ਘਟਨਾ ਸੰਬੰਧਾਂ ਵਿਚ ਜੁੜੀ, ਕਹਾਣੀ ਦਾ ਆਰੰਭ ਹੋਇਆ। ਕਹਾਣੀ-ਜੁਗ ਨੂੰ ਭਾਸ਼ਾ-ਜੁਗ ਤੋਂ ਵੀ ਪ੍ਰਾਚੀਨ ਮੰਨਿਆ ਜਾ ਸਕਦਾ ਹੈ। ਅਤੇ ਇਸ ਤੋਂ ਮਗਰੋਂ ਰਿਗਵੇਦ ਤੋਂ ਲੈ ਕੇ ਕਿੱਸਾ, ਵਾਰ ਅਤੇ ਰੋਮਾਂਸ ਤਕ ਸਾਰੇ . ਰੂਪ ਹੀ ਗਿਣਵਾ ਦਿੱਤੇ ਜਾਂਦੇ ਹਨ ਅਤੇ ਫਿਰ ਇਕ ਵੰਡਾ ਸਾਰਾ 'ਪਰ' ਲਾ ਕੇ ਇਹ ਕਹਿ ਦਿੱਤਾ ਜਾਂਦਾ ਹੈ ਕਿ ਨਿੱਕੀ ਕਹਾਣੀ ਆਧੁਨਿਕ ਯੁਗ ਦੀ ਹੀ ਪੈਦਾਵਾਰ ਹੈ।
{{gap}}ਇਸ ਵਿਚ ਸੰਦੇਹ ਵਾਲੀ ਸਿਰਫ਼ ਇਕ ਗੱਲ ਹੈ ਕਿ ਏਨੇ ਵੱਖੋ ਵੱਖਰੇ ਯੁਗਾਂ ਵਿਚ ਹੋਏ ਏਨੇ ਵੱਖੋ ਵੱਖਰੇ ਸਾਹਿਤ-ਰੂਪਾਂ ਨੂੰ 'ਪੁਰਾਣੀ ਕਹਾਣੀ' ਦੇ ਇਕੋ ਨਾਂ ਹੇਠ ਇਕੱਠੇ ਕਰ ਦੇਣਾ ਕਿਥੋਂ ਤਕ ਤਰਕ-ਸੰਗਤ ਹੈ? ਖ਼ਾਸ ਕਰਕੇ ਜੇ ਸਾਂਝ ਸਿਰਫ਼ ਏਨੀ ਹੀ ਨਿਕਲਣੀ ਹੈ ਕਿ ਇਹਨਾਂ ਰੂਪਾਂ ਵਿਚ ਵੀ ਇਕ ਅੰਸ਼ ਕਹਾਣੀ ਦਾ ਹੁੰਦਾ ਸੀ ਅਤੇ ਨਿੱਕੀ ਕਹਾਣੀ ਵੀ ਕਹਾਣੀ ਹੁੰਦੀ ਹੈ? ਇਸ ਤਰ੍ਹਾਂ ਇਹ ਨਿਖੇੜ ਠੋਸ ਨਾ ਰਹਿ ਕੇ ਭਾਵਵਾਚੀ ਰੂਪ ਇਖ਼ਤਿਆਰ ਕਰ ਲੈਂਦਾ ਹੈ, ਜਿਸ ਕਰਕੇ ਡਾ. ਗੋਪਾਲ ਸਿੰਘ ਵਲੋਂ ਆਧੁਨਿਕ ਨਿੱਕੀ ਕਹਾਣੀ ਅਤੇ ਪੁਰਾਣੀ ਨਿੱਕੀ ਕਹਾਣੀ ਵਿਚਕਾਰ ਸਾਰੇ ਅੰਸ਼ਾਂ ਦੀ ਸਾਂਝ ਦੇਖਿਆ ਜਾਣਾ ਵੀ ਓਨਾ ਹੀ ਠੀਕ ਲਗਦਾ ਹੈ, ਜਿੰਨਾ ਬਾਕੀ ਸਾਰਿਆਂ ਵਲੋਂ ਸਾਰੇ ਅੰਗਾਂ ਦਾ ਨਿਖੇੜ ਕੀਤਾ ਜਾਣਾ।
{{gap}}ਹਾਲਾਂ ਕਿ ਇਹ ਕਥਾ-ਸ਼ਾਸਤਰ ਦਾ ਇਕ ਸੰਭਵ ਪਸਾਰ ਹੋ ਸਕਦਾ ਹੈ, ਜਿਸ ਉਤੇ ਚਲਦਿਆਂ ਆਧੁਨਿਕ ਨਿੱਕੀ ਕਹਾਣੀ ਦੇ ਵਿਧਾਗਤ ਲੱਛਣਾਂ ਨੂੰ ਸ਼ਾਇਦ ਨਿਖੇੜਿਆ ਜਾ ਸਕਦਾ ਹੈ। ਪਰ ਇਸ ਲਈ ਜ਼ਰੂਰੀ ਇਹ ਹੈ ਕਿ ਮਿੱਥ, ਗਾਥਾ, ਕਥਾ, ਸਾਖੀ ਆਦਿ ਨੂੰ ਇਕ ਇਕ ਪੁਰਾਣੀ ਕਹਾਣੀ ਦੇ ਖ਼ਾਨੇ ਵਿਚ ਨਾ ਰੱਖ ਕੇ ਆਪੋ ਆਪਣੇ ਯੁਗ ਦੀ ਸੰਵੇਦਨਾ ਨਾਲ ਇਹਨਾਂ ਦਾ ਸੰਬੰਧ ਦੇਖਿਆ ਜਾਵੇ, ਅਤੇ ਇਹ ਨਿਸ਼ਚਿਤ ਕੀਤਾ ਜਾਏ ਕਿ ਇਹ ਯੁਗ-ਸੰਵੇਦਨਾ ਇਹਨਾਂ ਰੂਪਾਂ ਵਿਚਲੇ ਕਹਾਣੀ-ਅੰਸ਼ ਨੂੰ ਡੋਲਣ ਵਿਚ ਕੀ ਭੂਮਿਕਾ ਨਿਭਾ ਰਹੀ ਹੈ। ਇਹਨਾਂ ਵੱਖੋ ਵੱਖਰੇ ਰੂਪਾਂ ਵਿਚ ਕਰਮ-ਵਿਕਾਸ ਦੀ ਕੋਈ ਸਾਂਝੀ ਤਾਰ ਲੱਭੀ ਜਾ ਸਕਦੀ ਹੈ, ਜਿਹੜੀ ਸਾਡੀ ਖੋਜ-ਘਾਲਣਾ ਨੂੰ ਸਿੱਧਾ ਨਿੱਕੀ ਕਹਾਣੀ ਨਾਲ ਲਿਆ ਜੋੜੇ? ਨਿਖੇੜਵੇਂ ਅੰਸ਼ਾਂ ਦੀ ਵੀ ਠੋਸ ਰੂਪ ਵਿਚ ਉਥੇ ਹੀ ਪਛਾਣ ਕੀਤੀ ਜਾ ਸਕਦੀ ਹੈ, ਜਿਥੇ ਸਾਂਝੇ ਅੰਸ਼ ਪ੍ਰਤੱਖ ਹੋਣ, ਅਤੇ ਵੱਖੋ ਵੱਖਰੇ ਯੁੱਗ ਵਿਚ ਇਸ ਸਾਂਝ ਅਤੇ ਨਿਖੇੜ ਦੇ ਬਦਲਦੇ ਵਿਗਸਦੇ ਕ੍ਰਮ ਦਾ ਪਤਾ ਹੋਵੇ। ਨਿਰੀ ਕਹਾਣੀ ਦੀ ਸਾਂਝ ਹੋਣਾ ਆਪਣੇ ਆਪ ਵਿਚ ਕੋਈ ਸਾਂਝ ਨਹੀਂ। ਸਾਂਝ ਅਤੇ ਨਿਖੇੜ ਦੀ ਪਛਾਣ ਯੁਗ-ਸੰਵੇਦਨਾ ਨਾਲ ਜੁੜੇ ਹੋਏ ਬਣਤਰੀ ਅੰਸ਼ਾਂ ਦੀ ਪੱਧਰ ਉਤੇ ਹੋਣੀ ਚਾਹੀਦੀ ਹੈ।
{{gap}}ਅਸੀਂ ਕਿਉਂਕਿ ਪੰਜਾਬੀ ਵਿਚ ਆਧੁਨਿਕ ਨਿੱਕੀ ਕਹਾਣੀ ਦਾ ਉਦਭਵ ਨਿਰੋਲ,ਪੱਛਮੀ ਪ੍ਰਭਾਵ ਨਾਲੇ ਜੋੜਦੇ ਹਾਂ, ਇਸੇ ਲਈ ਉਪ੍ਰੋਕਤ ਭਾਂਤ ਦੀ ਖੋਜ ਦਾ ਪਿੜ ਕੌਮਾਂਤਰੀ
68<noinclude>{{rh|68||}}</noinclude>
7iwp8xgiart8ggyn0v88fkt29nnakys
ਪੰਨਾ:ਨਿੱਕੀ ਕਹਾਣੀ ਅਤੇ ਪੰਜਾਬੀ ਨਿੱਕੀ ਕਹਾਣੀ - ਗੁਰਬਖ਼ਸ਼ ਸਿੰਘ ਫ਼ਰੈਂਕ.pdf/75
250
29036
229596
70134
2026-07-27T10:58:22Z
Harchand Bhinder
2624
/* ਤਸਦੀਕ */
229596
proofread-page
text/x-wiki
<noinclude><pagequality level="4" user="Harchand Bhinder" /></noinclude>ਵੀ ਹੋ ਸਕਦਾ ਹੈ (ਜਿਸ ਵਿਚੋਂ ਕੌਮੀ ਮਨਫ਼ੀ ਨਹੀਂ ਹੁੰਦਾ)। ਪਰ ਇਸ ਧਾਸੇ ਅਜੇ ਯਤਨ ਨਹੀਂ ਹੋਏ, ਹਾਲਾਂ ਕਿ ਇਹਨਾਂ ਯਤਨਾਂ ਦੇ ਫਲਦਾਇਕ ਸਿੱਟੇ ਨਿਕਲਣ ਦੀ ਸੰਭਾਵਨਾ ਪੂਰੀ ਹੈ।
{{gap}}ਇਹਨਾਂ ਯਤਨਾਂ ਦੀ ਗੈਰਹਾਜ਼ਰੀ ਵਿਚ ਸਾਡੇ ਕੋਲ ਵਿਧਾ-ਨਿਖੇੜ ਦਾ ਇਕੋ ਇਕ ਆਧਾਰ ਉਹ ਅੰਸ਼ ਰਹਿ ਜਾਂਦਾ ਹੈ, ਜਿਸ ਉਧਰ ਲਗਭਗ ਸਾਰੇ ਹੀ ਕਹਾਣੀਕਾਰ ਸਿਧਾਂਤਕਾਰਾਂ ਨੇ ਅਤੇ ਆਲੋਚਕ-ਸਿਧਾਂਤਕਾਰਾਂ ਨੇ ਵੀ ਜ਼ੋਰ ਦਿੱਤਾ ਹੈ। ਇਹ ਅੰਸ਼ ਨਿੱਕੀ ਕਹਾਣੀ ਦੇ ਵਸਤ ਨੂੰ ਨਿਰਧਾਰਿਤ ਕਰਦਾ ਹੈ, ਜਿਸ ਵਿਚੋਂ ਉਸ ਦੇ ਰੂਪ ਦੀ ਸੀਮਾ ਨਿਕਲਦੀ ਹੈ। ਸੁਜਾਨ ਸਿੰਘ ਅਨੁਸਾਰ, 'ਕਹਾਣੀ ਕਿਸੇ ਦੇ ਜੀਵਨ ਦੀ ਕਿਸੇ ਖ਼ਾਸ ਮਕਸਦ-ਸਹਿਤ ਘਟਨਾ ਦਾ ਪ੍ਰਕਾਸ਼' ਹੁੰਦੀ ਹੈ। ਸੇਖੋਂ ਅਨੁਸਾਰ ਕਹਾਣੀ ਵਿਚ ਇਕ ਪਾਤਰ ਜਾਂ ਪਾਤਰਾਂ ਦੇ ਛੋਟੇ ਜਹੇ ਟੱਬਰ 'ਤੇ ਇਕ ਘਟਨਾ ਦਾ ਵਰਤਣਾ ਦਰਸਾਇਆ ਜਾਂਦਾ ਹੈ। ਛੋਟੀ ਕਹਾਣੀ ਦਾ ਵਸਤੁ ਬੁਧੀ ਦੀ ਇਕ ਰਮਜ਼, ਇਕ ਇਸ਼ਾਰਾ ਹੁੰਦਾ ਹੈ। ਦੁੱਗਲ ਅਨੁਸਾਰ 'ਕਹਾਣੀ ਪੜ੍ਹ ਕੇ ... ਪਾਠਕ ਨੂੰ ਇੰਝ ਮਹਿਸੂਸ ਹੋਣਾ ਚਾਹੀਦਾ ਹੈ ਕਿ ਸ ਤੌਰ 'ਤੇ ਉਸ ਨੇ ਇਕ ਇਕੱਲੀ ਚੀਜ਼ ਦਾ ਤਜਰਬਾ ਕੀਤਾ ਹੈ, ਕੋਈ ਇਕ ਗੱਲ ਸਾਫ਼ ਹੋ ਜਾਵੇ, ਕਿਸੇ ਇਕ ਅੰਗ 'ਤੇ ਰੌਸ਼ਨੀ ਧਵੋ, ਕਿਸੇ ਇਕ ਵਾਕਿਆ ਦਾ ਵਰਨਣ ਹੋਵੇ। ਮੈਂ ਮੰਨਦਾ ਹਾਂ, ਕਿਸੇ ਇਕ ਨੁਕਤੇ 'ਤੇ ਧਿਆਨ ਰੱਖ ਕੇ ਕਲਾਕਾਰ ਜੋ ਮਰਜ਼ੀ ਸੁ ਕਰੇ, ਜਿਥੇ ਮਰਜ਼ੀ ਸੂ ਜਾਏ, ਜਦੋਂ ਤੱਕ ਉਹ ਪਾਠਕਾਂ ਦੀਆਂ ਨਜ਼ਰਾਂ ਵਿਚ ਇਕ ਇਕੱਲੀ ਚੀਜ਼ ਜਿਸ ਨੂੰ ਉਸ ਸ਼ੁਰੂ ਵਿਚ ਹੱਥ ਪਾਇਆ ਸੀ ਰੱਖ ਸਕਦਾ ਹੈ, ਉਹ ਕਾਮਯਾਬ ਕਹਾਣੀ ਲੇਖਕ ਹੈ।' ਡਾ. ਦੀਵਾਨਾ ਅਨੁਸਾਰ ਕਹਾਣੀ ਤਾਂ ਇੱਕ ਗੱਲ ਦੀ ਗਵਾਹੀ ਭਰਦੀ ਹੈ। ਪ੍ਰਮਿੰਦਰ ਸਿੰਘ ਅਤੇ ਕਿਰਪਾਲ ਸਿੰਘ ਕਸੇਲ ਅਨੁਸਾਰ 'ਨਿੱਕੀ ਕਹਾਣੀ ਦਾ ਵਿਸ਼ਾ ਪ੍ਰਭਾਵਸ਼ਾਲੀ ਤੇ ਨਾਟਕੀ ਘਟਨਾ ਵਾਲਾ ਹੀ ਹੋ ਸਕਦਾ ਹੈ।
{{gap}}ਇਸ ਤੋਂ ਛੁੱਟ ਪ੍ਰਭਾਵ ਦੀ ਏਕਤਾ ਅਤੇ ਇਕਾਗਰਤਾ ਉਧਰ ਸਭ ਨੇ ਜ਼ੋਰ ਦਿਤਾ
ਹੈ।
{{gap}}ਪਰ ਇਸ ਇਕ ਪਾਤਰ, ਜਾਂ ਪਾਤਰਾਂ ਦੇ ਇਕ ਟੱਬਰ, ਇਕ ਘਟਨਾ, ਇਕ ਰਮਜ਼, ਇਕ ਇਸ਼ਾਰੇ, ਇਕੱਲੀ ਚੀਜ਼, ਇਕ ਗੱਲ, ਇਕ ਵਾਕਿਆ ਦਾ ਸਰੂਪ ਕੀ ਹੈ? ਉਦਾਹਰਣ ਵਜੋਂ, ਕੀ ਇਕ ਘਟਨਾ ਜਾਂ ਇਕ ਪਾਤਰ ਦਾ ਕੋਈ ਨਿਰੋਲ ਸਰੁਪ ਹੁੰਦਾ ਹੈ? ਕੀ ਕੋਈ ਐਸੀ ਸਥਿਤੀ ਹੋ ਸਕਦੀ ਹੈ ਕਿ ਸਾਡੇ ਸਾਹਮਣੇ ਸਿਰਫ਼ ਇਕ ਘਟਨਾ ਹੀ ਆਵੇ, ਹੋਰ ਕੁਝ ਨਹੀਂ ? ਇਸ ਤਰਾਂ ਦੀ ਗੱਲ ਦੀ ਸਿਰਫ਼ ਕਲਪਣਾ ਹੀ ਕੀਤੀ ਜਾ ਸਕਦੀ ਹੈ, ਹਕੀਕਤ ਚ ਇਹ ਸੰਭਵ ਨਹੀਂ। 'ਫਟ ਕੇ ਆਪਣਾ ਅਸਲਾ ਦੱਸਣ ਵਾਲੀ ਘਟਨਾ ਵੀ ਆਪਣਾ ਹਨ ਅਤੇ ਅਸਰ ਰੱਖਦੀ ਹੈ ਅਤੇ ਇਹ ਕਾਰਨ ਅਤੇ ਅਸਰ ਵੀ ਆਪਣੇ ਆਪ ਵਿਚ ਘਟਨਾਵਾਂ ਹੀ ਹੋਣਗੇ। ਇਸੇ ਤਰ੍ਹਾਂ ਘਟਨਾ ਨੂੰ ਪਾਤਰ ਨਾਲੋਂ ਅਤੇ ਪਾਤਰ ਨੂੰ ਦੂਜੇ ਪਾਤਰਾਂ ਨਾਲੋਂ ਵੱਖ ਕਰ ਕੇ ਦੇਖਣਾ ਅਸੰਭਵ ਹੈ। ਨਿਰੋਲ ਰੂਪ ਵਿਚ ਪੇਸ਼ ਕੀਤਾ ਗਿਆ ਵਿਚਾਰ<noinclude>{{rh|||68}}</noinclude>
fdg8pbpbt546bkxw64pittef8l4o5b0
ਪੰਨਾ:ਨਿੱਕੀ ਕਹਾਣੀ ਅਤੇ ਪੰਜਾਬੀ ਨਿੱਕੀ ਕਹਾਣੀ - ਗੁਰਬਖ਼ਸ਼ ਸਿੰਘ ਫ਼ਰੈਂਕ.pdf/76
250
29037
229597
70136
2026-07-27T10:58:29Z
Harchand Bhinder
2624
/* ਤਸਦੀਕ */
229597
proofread-page
text/x-wiki
<noinclude><pagequality level="4" user="Harchand Bhinder" /></noinclude>ਲੇਖ ਤਾਂ ਬਣ ਜਾਏਗਾ, ਕਹਾਣੀ ਨਹੀਂ। ਕਹਾਣੀ ਬਣਨ ਲਈ ਇਸ ਨੂੰ ਪਾਤਰਾਂ ਅਤੇ ਉਹਨਾਂ ਦੇ ਕਾਰਜਾਂ ਦੇ ਜਾਮੇ ਵਿਚ ਆਉਣਾ ਪਵੇਗਾ। ਇਸੇ ਤਰ੍ਹਾਂ ਨਿਰਾ ਵਾਯੂਮੰਡਲ ਮਨੁੱਖੀ ਪਰਿਪੇਖ ਤੋਂ ਬਿਨਾਂ ਕੋਈ ਅਰਥ ਨਹੀਂ ਰੱਖਦਾ।
{{gap}}ਵੈਸੇ ਵੀ ਜਦੋਂ ਅਸੀਂ ਇਕ ਪਾਤਰ, ਇਕ ਘਟਨਾ ਆਦਿ ਦੀ ਗੱਲ ਕਰਦੇ ਹਾਂ ਤਾਂ ਅਸੀਂ ਇਸ ਦੀ ਹੋਂਦ ਨੂੰ ਨਿਰਪੇਖ ਬਣਾ ਦੇਦੇ ਹਾਂ। ਇਹ ਨਿਰਪੇਖ, ਸੰਬੰਧ-ਮੁਕਤ ਹੋਏ ਕਿਸੇ ਸ਼ਾਇਰ ਦੀ ਕਲਪਨਾ ਤਾਂ ਹੋ ਸਕਦੀ ਹੈ, ਪਰ ਅਨੁਭਵ ਦਾ ਯਥਾਰਥ ਨਹੀਂ। ਇਸੇ ਲਈ 'ਇਕ' ਉਤੇ ਜ਼ੋਰ ਦੇਂਦਿਆਂ ਹੋਇਆਂ ਵੀ ਇਹੋ ਜਿਹੇ ਕਥਨਾਂ ਦਾ ਆਸਰਾ ਲੈਣਾ ਪੈਂਦਾ ਹੈ ਕਿ ਘਟਨਾ ਇਕ ਤੋਂ ਵਧ ਵੀ ਹੋ ਸਕਦੀ ਹੈ, ਇਕ ਪਾਤਰ ਦੀ ਥਾਂ, ਪਾਤਰਾਂ ਦਾ ਇਕ ਛੋਟਾ ਜਿਹਾ ਟੱਬਰ ਵੀ ਹੋ ਸਕਦਾ ਹੈ, ਆਦਿ।
{{gap}}ਸੋ ਜੇ ਨਿਰਪੇਖ, ਸੰਬੰਧ-ਮੁਕਤ, ਇਕ ਘਟਨਾ, ਇਕ ਪਾਤਰ ਆਦਿ ਦਾ ਕੋਈ ਸਰੂਪ ਨਹੀਂ, ਅਤੇ ਕਿਸੇ ਦੂਜੇ ਨੇ ਨਾਲ ਸ਼ਾਮਲ ਹੋ ਕੇ ਹੀ ਇਹ ਸਰੂਪ ਘੜਣਾ ਹੁੰਦਾ ਹੈ, ਤਾਂ ਫਿਰ ਇਸ 'ਇਕ' ਨੂੰ ਉਘਾੜਣ ਲਈ ਕਿਸੇ ਦੂਜੇ ਦੇ ਦਖ਼ਲ ਦੀ ਸੀਮਾ ਕੀ ਹੈ?
{{gap}}ਇਸ ਪ੍ਰਸ਼ਨ ਦਾ ਉੱਤਰ ਲੱਭਣ ਲਈ ਅਸੀਂ ਸਾਹਿਤ ਅਤੇ ਕਲਾ ਦੀ ਮੁੱਢਲੀ ਪਰਿਭਾਸ਼ਾ ਵਲ ਮੁੜ ਸਕਦੇ ਹਾਂ ਕਿ ਇਹ ਬਿੰਬ-ਰੂਪ ਵਿਚ ਯਥਾਰਥ ਦੀ ਰਚਣਈ ਪੁਨਰ ਸਿਰਜਣਾ ਹੈ। ਸਾਹਿਤ ਯਥਾਰਥ ਨਹੀਂ ਹੁੰਦਾ, ਕਲਾਤਮਕ ਬਿੰਬਾਂ ਰਾਹੀਂ ਯਥਾਰਥ ਦੀ ਪੁਨਰ-ਸਿਰਜਣਾ ਹੁੰਦਾ ਹੈ। ਇਸੇ ਤਰ੍ਹਾਂ ਬਿੰਬ ਯਥਾਰਥ ਨਹੀਂ ਹੁੰਦਾ ਸਗੋਂ ਯਥਾਰਥ ਦੇ ਕਿਸੇ ਅੰਸ਼ ਜਾਂ ਤੱਤ ਦਾ ਸੰਕਲਪਾਤਮਕ ਰੂਪ ਹੁੰਦਾ ਹੈ। ਸਾਹਿਤਕ ਬੰਬ ਵਿਚ ਯਥਾਰਥ ਦੇ ਨਾਲ ਨਾਲ ਲੇਖਕ ਦੀ ਕਲਪਨਾ, ਇਸ ਯਥ ਰਥ ਬਾਰੇ ਉਸ ਦਾ ਦ੍ਰਿਸ਼ਟੀਕੋਣ, ਉਸ ਦਾ ਸੁਹਜ-ਦਰਸ਼ਨ ਸ਼ਾਮਲ ਹੁੰਦੇ ਹਨ।
{{gap}}ਜਿਸ ਵੇਲੇ ਅਸੀਂ ਗਲਪ ਵਿਚ ਬਿੰਬ ਦੀ ਗੱਲ ਕਰਦੇ ਹਾਂ ਤਾਂ ਇਸ ਦੇ ਅਰਥ ਵਿਚ ਵਿਸਥਾਰ ਆ ਜਾਂਦਾ ਹੈ। ਪਾਤਰ, ਘਟਨਾ, ਵਿਉਂਤ ਆਦਿ ਸਭ ਬਿੰਬ ਹੁੰਦੇ ਹਨ, ਜਿਨ੍ਹਾਂ ਰਾਹੀਂ ਲੇਖਕੇ ਯਥਾਰਥ ਦੀ ਕਲਾਤਮਕ ਮੁੜ-ਸਿਰਜਣਾ ਕਰਦਾ ਹੈ। ਇਹਨਾਂ ਵਿਚੋਂ ਹਰ ਇਕ ਦੀ ਆਪਣੀ ਸੁਹਜਾਤਮਕ ਵੀ ਅਤੇ ਬੋਧਾਤਮਕ ਵੀ ਕੀਮਤ ਹੁੰਦੀ ਹੈ।
{{gap}}ਇਸ ਤਰ੍ਹਾਂ ਸਾਹਿਤਕ ਬੰਬ ਆਪਣੇ ਆਪ ਵਿਚ ਪੂਰਨ ਇਕਾਈ ਹੁੰਦਾ ਹੋਇਆ ਵੀ ਇਕ ਸੰਯੁਕਤ ਹੱਦ ਰੱਖਦਾ ਹੈ। ਇਕ ਪਾਸੇ ਇਹ ਰਚਨਾ ਵਿਚ ਸੁਹਜਾਤਮਕ ਅਤੇ ਬੱਧਾਤਮਕ ਕਾਰਜ ਨਿਭਾਉਂਦਾ ਹੋਇਆ ਲੇਖਕ ਦੀ ਸੁਹਜ-ਦ੍ਰਿਸ਼ਟੀ ਅਤੇ ਸੰਸਾਰ-ਦ੍ਰਿਸ਼ਟੀ ਨਾਲ ਜੁੜਿਆ ਹੁੰਦਾ ਹੈ, ਅਤੇ ਦੂਜੇ ਪਾਸੇ ਇਹ ਯਥਾਰਥ ਦੇ ਕਿਸੇ ਅੰਸ਼ ਜਾਂ ਤੱਤ ਦਾ ਸੰਕਲਪਾਤਮਕ ਰੂਪ ਹੋਣ ਕਰਕੇ ਵਿਆਪਕ ਯਥਾਰਥ ਨਾਲ ਅਨੇਕ ਤੰਦਾਂ ਰਾਹੀਂ ਜੁੜਿਆ ਹੁੰਦਾ ਹੈ। ਉਦਾਹਰਣ ਵਜੋਂ ਪਾਤਰ-ਬਿੰਬ ਵਿਚ ਦਿਸਦੇ ਅੰਸ਼ (ਨਾਂ, ਉਮਰ, ਦੁਿੱਖ,
ਲਿੰਗ ਧਰਮ ਆਦਿ) ਹੀ ਸ਼ਾਮਲ ਨਹੀਂ ਹੁੰਦੇ, ਸਗੋਂ ਅਣਦਿਸਦੇ ਅੰਸ਼ (ਵਿਸ਼ਵਾਸ਼, ਵਰਮ-ਭਰਮ, ਵਿਰਸਾ, ਮਾਹੌਲ ਆਦਿ) ਵੀ ਸ਼ਾਮਲ ਹੁੰਦੇ ਹਨ। ਇਸੇ ਤਰ੍ਹਾਂ ਘਟਨਾ ਬਿੰਬ<noinclude>{{rh|70||}}</noinclude>
lp3ke55qajp1yzaqy2mouvw0d77vzkl
ਪੰਨਾ:ਨਿੱਕੀ ਕਹਾਣੀ ਅਤੇ ਪੰਜਾਬੀ ਨਿੱਕੀ ਕਹਾਣੀ - ਗੁਰਬਖ਼ਸ਼ ਸਿੰਘ ਫ਼ਰੈਂਕ.pdf/87
250
29225
229608
70649
2026-07-27T10:59:47Z
Harchand Bhinder
2624
/* ਤਸਦੀਕ */
229608
proofread-page
text/x-wiki
<noinclude><pagequality level="4" user="Harchand Bhinder" /></noinclude>ਕਰਦਾ ਹੋਇਆ ਵੀ, ਇਸ ਯਥਾਰਥ ਨੂੰ ਜ਼ੋਰਦਾਰ ਅਤੇ ਮੰਤਕੀ ਢੰਗ ਨਾਲ ਪੇਸ਼ ਕਰਦਾ ਹੋਇਆ ਵੀ, ਇਸ ਦੇ ਮੰਤਕ ਨੂੰ ਠੀਕ ਤਰਾਂ ਸਮਝ ਰਿਹਾ ਹੋਵੇ।
{{gap}}ਵਿਚਾਰਧਾਰਾ ਅਤੇ ਦ੍ਰਿਸ਼ਟੀਕੋਨ, ਤੁਅੱਸਬ ਅਤੇ ਮਾਨਸਕ ਉਲਾਰ ਨਾਲ ਮਿਲ ਕੇ ਯਥਾਰਥ ਦੇ ਮੰਤਕ ਨੂੰ ਸਮਝਣ ਦੇ ਰਾਹ ਵਿਚ ਰੁਕਾਵਟ ਬਣ ਸਕਦੇ ਹਨ।
{{gap}}ਸਮੁੱਚੀ ਸਾਹਿਤ ਰਚਨਾ ਦਾ ਵਿਸ਼ਾ ਯਥਾਰਥ ਦੇ ਇਸ ਮੰਤਕ ਦਾ ਬੌਧ ਕਰਾਉਣਾ ਹੈ। ਇਹ ਵਿਸ਼ੇ ਦੀ ਇਕ ਪੱਧਰ ਹੈ। ਇਸ ਮੰਤਕ ਦਾ ਬੌਧ ਕਿਉਂ ਕਰਾਉਣਾ ਹੈ ਅਤੇ ਕਿਹੜਾ ਪ੍ਰਤਿਕਰਮ ਪੈਦਾ ਕਰਨ ਲਈ ਕਰਾਉਣਾ ਹੈ - ਇਹ ਵਿਸ਼ੇ ਦੀ ਦੂਜੀ ਪੱਧਰ ਹੈ। ਹਰ ਚੰਗੇ ਸਾਹਿਤਕਾਰ ਦੀ ਸੂਰਤ ਵਿਚ, ਉਸ ਦੀ ਤੀਖਣ ਮਹਿਸੂਸਣ ਸ਼ਕਤੀ ਅਤੇ ਭਾਵਕ
ਪ੍ਰਤਿਕਰਮ ਦੇ ਦ੍ਰਿਸ਼ਟੀਕੋਨ ਅਤੇ ਵਿਚਾਰਧਾਰਾ ਦੀਆਂ ਵਲਗਣਾਂ ਨੂੰ ਟੱਪ ਜਾਂਦੇ ਹਨ। ਜਿਸ ਕਰਕੇ ਪਹਿਲੀ ਪੱਧਰ ਉਤੇ ਉਹ ਸ਼ਕਤੀਸ਼ਾਲੀ ਰਚਨਾ ਦੇ ਜਾਂਦਾ ਹੈ। ਦੂਜੀ ਪੱਧਰ ਉਤੇ ਚੇਤੰਨ ਬੌਧਕ ਦਖ਼ਲ ਫਿਰ ਰਚਨਾ ਵਿਚ ਬਹੁਤਾ ਵਿਗਾੜ ਨਹੀਂ ਲਿਆ ਸਕਦਾ। ਨਾ ਹੀ ਸਮੁੱਚਾ ਮੁੱਲ ਪਾਉਣ ਵਿਚ ਇਸ ਨੂੰ ਕੋਈ ਫ਼ੈਸਲਾਕੁਨ ਅਹਿਮੀਅਤ ਦਿੱਤੀ ਜਾ ਸਕਦੀ ਹੈ।
{{gap}}ਚੰਗੇ ਸਾਹਿਤ ਤੋਂ ਇਹ ਆਸ ਨਹੀਂ ਰੱਖੀ ਜਾਂਦੀ ਕਿ ਇਹ ਕਿਸੇ ਐਸੇ ਵਿਸ਼ੇ ਨੂੰ ਲਵੇਗਾ ਜਿਹੜਾ ਪਰੀ-ਕਹਾਣੀਆਂ ਤੋਂ ਮਿਲਦੀ ਸਿਖਿਆ ਵਾਂਗ ਸਾਹਿਤਕ ਕਿਰਤ ਦੇ ਅਖ਼ੀਰ ਉਤੇ ਟਾਂਕਿਆ ਜਾ ਸਕੇ। ਨਾ ਹੀ ਸਾਹਿਤ ਕੁਝ ਸਿੱਧ ਕਰਦਾ ਹੈ। ਜੇ ਸਾਹਿਤ ਸਿੱਧ ਕਰਨ ਲੱਗ ਪਵੇ ਤਾਂ ਇਹ ਕਲਾ ਦੇ ਖ਼ਾਨੇ ਵਿਚੋਂ ਨਿਕਲ ਕੇ ਕਿਸੇ ਹੋਰ ਖ਼ਾਨੇ ਵਿਚ ਜਾ ਪਵੇਗਾ। ਸਿੱਖਿਆ ਦੇਣ ਜਾਂ ਵਿਚਾਰਧਾਰਾ ਪ੍ਰਚਾਰਨ ਦਾ ਉਤਸ਼ਾਹ ਵਿਸ਼ੇ ਨੂੰ ਇਕਹਿਰਾਪਣ ਦੇ ਦੇਦਾ ਹੈ, ਜਿਸ ਨਾਲ ਇਹ ਸਮੇਂ ਦੀ ਸੀਮਾ ਵਿਚ ਬੱਝ ਜਾਂਦਾ ਹੈ। ਸਮਾਂ ਦਾ ਹਵਾਲਾ ਦਿੱਤੇ ਬਿਨਾਂ ਇਸ ਦੇ ਵਿਸ਼ੇ ਨੂੰ ਸਮਝ ਸਕਣਾ ਅਤੇ ਵਸਤ ਦਾ ਮੁੱਲ ਪਾ ਸਕਣਾ ਮੁਸ਼ਕਲ ਹੋ ਜਾਂਦਾ ਹੈ। ਜਦ ਕਿ ਚੰਗਾ ਸਾਹਿਤ ਸਮੇਂ ਨਾਲ ਸੰਬੰਧਿਤ ਹੁੰਦਾ ਹੋਇਆ ਵੀ ਸਮੇਂ ਤੋਂ ਉਤਾਂਹ ਉਠ ਜਾਂਦਾ ਹੈ। ਸਿਖਿਆ ਦੇਣ ਜਾਂ ਵਿਚਾਰਧਾਰਾ ਪ੍ਰਚਾਰਨਾ - ਦੋਵੇਂ ਹੀ ਸਾਹਿਤ ਲਈ ਵਰਜਤ ਨਹੀਂ, ਬਸ਼ਰਤੇ ਕਿ ਸਾਹਿਤ ਕਲਾਤਮਕ ਰਚਨਾ ਹੋਣ ਦੇ ਘੇਰੇ ਤੋਂ ਬਾਹਰ ਨਾ · ਚਲਾ ਜਾਏ। ਨਾ ਹੀ ਅਲੋਚਕ ਵਲੋਂ ਸਾਹਿਤ ਦਾ-ਮੁੱਲ ਪਾਉਣ ਲੱਗਿਆਂ ਇਹਨਾਂ ਦੋਹਾਂ ਚੀਜ਼ਾਂ ਨੂੰ ਕੋਈ ਫ਼ੈਸਲਾਕੁਨ ਅਹਿਮੀਅਤ ਦਿੱਤੀ ਜਾਣੀ ਚਾਹੀਦੀ ਹੈ।
{{gap}}ਜਿਵੇਂ ਕਿ ਅਸੀਂ ਪਹਿਲਾਂ ਕਿਹਾ ਹੈ, ਵਿਸ਼ੇ ਅਤੇ ਵਸਤੂ ਦੀ ਪਛਾਣ ਅਤੇ ਵਿਆਖਿਆ ਵਿਚ ਰਚਣ-ਪੱਧਰ ਉਤੇ ਵੀ ਅਤੇ ਮਾਨਣ/ਵਿਆਖਿਆਉਣ ਦੀ ਪੱਧਰ ਉਤੇ ਵੀ
ਸਭਿਆਚਾਰਕ ਪੱਧਰ/ਪਿਛੋਕੜ ਦਾ ਅਤੇ ਜੀਵਨ ਅਨੁਭਵ ਦਾ ਹੱਥ ਹੁੰਦਾ ਹੈ, ਇਸ ਲਈ ਇਸੇ
ਵਿਸ਼ੇ-ਵਸਤੂ ਦੀ ਪਛਾਣ ਅਤੇ ਵਿਆਖਿਆ, ਸਭਿਆਚਾਰਕ ਪੱਧਰ/ਪਿਛੋਕੜ ਅਤੇ ਜੀਵਨ ਅਨੁਭਵ ਦੀ ਵਿਅਕਤੀਗਤ ਸਥਿਤੀ ਉਤੇ ਨਿਰਭਰ ਕਰਦਿਆਂ, ਕਈ ਵੱਖ ਵੱਖ ਪੱਧਰਾਂ<noinclude>{{rh|||81}}</noinclude>
f5zr4g60q9t7hjpg68v9xfrtqd9uf97
ਪੰਨਾ:ਨਿੱਕੀ ਕਹਾਣੀ ਅਤੇ ਪੰਜਾਬੀ ਨਿੱਕੀ ਕਹਾਣੀ - ਗੁਰਬਖ਼ਸ਼ ਸਿੰਘ ਫ਼ਰੈਂਕ.pdf/77
250
29285
229598
70755
2026-07-27T10:58:35Z
Harchand Bhinder
2624
/* ਤਸਦੀਕ */
229598
proofread-page
text/x-wiki
<noinclude><pagequality level="4" user="Harchand Bhinder" /></noinclude>ਵਿਚ ਸਿਰਫ਼ ਕਾਰਜ ਅਤੇ ਉਸ ਦਾ ਸਮਾਂ ਤੇ ਸਥਾਨ ਸ਼ਾਮਲ ਨਹੀਂ ਹੁੰਦੇ, ਸਗੋਂ ਉਸ ਦੇ ਕਾਰਨ ਅਤੇ ਅਸਰ ਦੇ ਸੰਕੇਤ ਵੀ ਸ਼ਾਮਲ ਹੁੰਦੇ ਹਨ। ਗਲਪ ਵਿਚ ਵਿਚਾਰ-ਬੰਬ ਵੀ ਨਿਰੋਲ ਕਥਨ ਦੀ ਪੱਧਰ ਉਤੇ ਨਹੀਂ ਹੁੰਦਾ, ਸਗੋਂ ਪਾਤਰਾਂ ਅਤੇ ਘਟਨਾਵਾਂ ਦੇ ਪਿੱਛੇ ਕੰਮ ਕਰ ਦੇ ਮੰਤਕ ਵਜੋਂ ਪੇਸ਼ ਹੁੰਦਾ ਹੈ। (ਬਿੰਬ ਅਰਥਾਉਣ ਬਾਰੇ ਵਿਸਤ੍ਰਿਤ ਗੱਲ ਅਗਲੇ ਕਾਂਡ ਵਿਚ ਕੀਤੀ ਜਾਇਗੀ)।
{{gap}}ਲੇਖਕ ਬਿੰਬ ਵਿਚਲੇ ਅਤਿ ਜ਼ਰੂਰੀ ਤੱਤਾਂ ਵਲ ਸੰਕੇਤ ਕਰ ਦੇਂਦਾ ਹੈ। ਬਾਕੀ ਸਾਰਾ ਕੁਝ ਪਾਠਕ ਨੂੰ ਆਪਣੇ ਨਿਰੀਖਣ, ਤਜ਼ਰਬੇ ਅਤੇ ਕਲਪਨਾ ਵਿਚੋਂ ਪੂਰਨਾ ਪੈਂਦਾ ਹੈ। ਪਰ ਸਭ ਤੋਂ ਵੱਡੀ ਗੱਲ ਇਹ ਹੈ ਕਿ ਸਿਰਜਣਾ ਦੀ ਪੱਧਰ ਉਤੇ ਵੀ ਅਤੇ ਸਮੀਖਿਆ ਦੀ ਪੱਧਰ ਉਤੇ ਵੀ ਬਿੰਬ ਦੀ ਹੋਂਦ ਇਕਜੁੱਟ ਇਕਾਈ ਵਜੋਂ ਸਥਾਪਤ ਹੋਣੀ ਚਾਹੀਦੀ ਹੈ। ਖੰਡਿਤ ਬਿੰਬ ਸਿਰਜਣਾ ਨੂੰ ਵੀ ਖੰਡਿਤ ਕਰ ਦੇਂਦਾ ਅਤੇ ਉਸ ਦੇ ਪ੍ਰਭਾਵ ਨੂੰ ਵੀ ਖ਼ਤਮ ਕਰ ਦੇਂਦਾ ਹੈ।
{{gap}}ਵਿਧਾ-ਨਿਖੇੜ ਵਿਚ ਮੁਖ ਮਸਲਾ ਨਿੱਕੀ ਕਹਾਣੀ ਨੂੰ ਪੁਰਾਣੀ ਕਹਾਣੀ ਨਾਲੋਂ ਨਿਖੇੜਣ ਦਾ ਨਹੀਂ, ਕਿਉਕਿ ਇਹ ਨਿਖੇੜ ਇਹਨਾਂ ਦੇ ਪਿੱਛੇ ਕੰਮ ਕਰਦੀ ਸਾਹਿਤ ਸੰਵੇਦਨਾ ਅਤੇ ਸੰਸਾਰ-ਦ੍ਰਿਸ਼ਟੀਕਨ ਕਾਰਨ ਸਪਸ਼ਟ ਹੈ, ਜੋ ਕਿ ਵਸਤੂ ਦੀ ਚੋਣ ਅਤੇ ਉਸ ਨੂੰ ਪੇਸ਼ ਕਰਦੀ ਕਲਾ ਦੇ ਸਰੂਪ, ਇਸ ਦੀ ਸਰਲਤਾ ਜਾਂ ਜਟਿਲਤਾ ਨੂੰ ਵੀ ਨਿਰਧਾਰਤ ਕਰਦੇ ਹਨ। ਨਾ ਹੀ ਮੁੱਖ ਮਸਲਾ ਨਿੱਕੀ ਕਹਾਣੀ ਨੂੰ ਨਾਟਕ, ਇਕਾਂਗੀ, ਕਵਿਤਾ ਆਦਿ ਨਾਲੋਂ ਨਿਖੇੜਣ ਦਾ ਹੈ, ਜੋ ਕਿ ਰੂਪਗਤ ਵਿਸ਼ੇਸ਼ਤਾਈਆਂ ਕਾਰਨੇ ਪ੍ਰਤੱਖ ਨਿਖੇੜ ਰਖਦੇ ਹਨ। ਜਿਥੋਂ ਤਕ ਨਿੱਕੀ ਕਹਾਣੀ ਦਾ ਸੰਬੰਧ ਹੈ, ਇਸ ਦੇ ਵਿਧਾ-ਨਿਖੇੜ ਦੀ ਮੁੱਖ ਸਮੱਸਿਆ ਨਾਵਲ ਨਾਲ ਨਿਖੇੜ ਦੀ ਹੈ, ਜਿਥੇ ਕਿ ਕੇਵਲ ਲੰਮਾ ਜਾਂ ਛੋਟਾ ਹੋਣਾ ਇਹ ਨਿਖੇੜ ਸਥਾਪਤ ਨਹੀਂ ਕਰ ਸਕਦਾ ਕਿਉਂਕਿ ਸਾਨੂੰ ਪਤਾ ਹੈ ਕਿ ਕਹਾਣੀਆਂ ਵੀ ਲੰਮੀਆਂ ਹੋ ਸਕਦੀ ਹਨ ਅਤੇ ਨਾਵਲ ਵੀ ਛੋਟੇ ਹੋ ਸਕਦੇ ਹਨ।
{{gap}}ਪਿਛਲੇ ਕਾਂਡਾਂ ਵਿਚ ਵੀ ਹੋਰ ਕਈ ਗੱਲਾਂ ਦੇ ਨਾਲ ਨਾਲ ਬਹੁਤੇ ਕਹਾਣੀ-ਲੇਖਕਾਂ ਅਤੇ ਆਲੋਚਕਾਂ ਨੇ ਇਹ ਨਿਖੇੜ ਇਸੇ ਪ੍ਰਕਾਰ ਕੀਤਾ ਹੈ ਕਿ ਨਿੱਕੀ ਕਹਾਣੀ ਇਕ ਪਾਤਰ, ਇਕ ਘਟਨਾ, ਇਕ ਰਮਜ਼, ਇਕੱਲੀ ਚੀਜ਼, ਇਕ ਗੱਲ, ਇਕ ਵਾਕਿਆ ਆਦਿ ਨੂੰ ਪੇਸ਼ ਕਰਦੀ ਹੈ, ਪਰ ਅਸੀਂ ਇਸ ਤਰਾਂ ਦੀ ਪੇਸ਼ਕਾਰੀ ਨੂੰ ਗ਼ੈਰ-ਮੰਤਕੀ ਅਤੇ ਅਣਯਥਾਰਥਕ ਸਮਝਦੇ ਹੋਏ ਇਸ ਨਿਖੇੜ ਨੂੰ ਬਿੰਬ-ਰਪ ਵਜੋਂ ਦੇਖ ਸਕਦੇ ਹਾਂ।
{{gap}}ਨਿੱਕੀ ਕਹਾਣੀ ਇਕ ਬਿੰਬ ਦੀ ਸਰਬੰਗੀ-ਪੇਸ਼ਕਾਰੀ ਦਾ ਨਾਂ ਹੈ। ਇਹ ਬਿੰਬ ਪਾਤਰ-ਬਿੰਬ ਵੀ ਹੋ ਸਕਦਾ ਹੈ, ਘਟਨਾ-ਬਿੰਬ ਵੀ, ਵਿਚਾਰ-ਬਿੰਬ ਵੀ। ਘਟਨਾ-ਬਿੰਬ ਨੂੰ ਪੇਸ਼ ਕਰਦੀ ਕਹਾਣੀ ਦਿਲਚਸਪ ਜ਼ਰੂਰ ਹੋਵੇਗੀ, ਪਰ ਉਸ ਦੀਆਂ ਬਹੁਤੀਆਂ ਪਰਤਾਂ ਨਹੀਂ ਹੋਣਗੀਆਂ, ਜਿਸ ਕਰਕੇ ਇਹ ਸੂਖਮ ਸੁਹਜ-ਸੰਤੁਸ਼ਟੀ ਲਈ ਬਹੁਤਾ ਮਸਾਲਾ ਨਹੀਂ ਮੁਹੱਈਆ ਕਰੇਗੀ। ਵਿਚਾਰ ਅਤੇ ਖ਼ਾਸ ਕਰਕੇ ਪਾਤਰ-ਬਿੰਬ ਦੁਆਲੇ ਉਸਰੀਆਂ ਕਹਾਣੀਆਂ<noinclude>{{rh|||71}</noinclude>
ncwwfk09tpzrynpoumfl88towb4gxio
ਪੰਨਾ:ਨਿੱਕੀ ਕਹਾਣੀ ਅਤੇ ਪੰਜਾਬੀ ਨਿੱਕੀ ਕਹਾਣੀ - ਗੁਰਬਖ਼ਸ਼ ਸਿੰਘ ਫ਼ਰੈਂਕ.pdf/78
250
29286
229599
70763
2026-07-27T10:58:41Z
Harchand Bhinder
2624
/* ਤਸਦੀਕ */
229599
proofread-page
text/x-wiki
<noinclude><pagequality level="4" user="Harchand Bhinder" /></noinclude>ਬਹੁ-ਪਰਤਵੀ ਹੋਣ ਕਰਕੇ ਸਾਡੇ ਲਈ ਵਧੇਰੇ ਸੁਹਜ-ਸੰਤੁਸ਼ਟੀ ਦਾ ਕਾਰਨ ਬਣਦੀਆਂ ਹਨ।
{{gap}}ਨਾਵਲ ਵਧੇਰੇ ਵਿਸ਼ਾਲ ਖੇਤਰ ਵਿਚ ਵਿਚਰਦਾ ਹੈ। ਇਸ ਵਿਚ ਕਈ ਪਾਤਰ ਮੁਖ ਰੋਲ ਅਦਾ ਕਰ ਸਕਦੇ ਹਨ, ਮੁੱਖ ਥੀਮ ਦੇ ਨਾਲ ਨਾਲ ਉਪ-ਥੀਮਾਂ ਵੀ ਹੋ ਸਕਦੀਆਂ ਹਨ, ਘਟਨਾਵਾਂ ਦੀ ਵੀ ਲੜੀ ਹੋ ਸਕਦੀ ਹੈ, ਜਿਨ੍ਹਾਂ ਦੀ ਇੱਕੋ ਜਿੰਨੀ ਮਹੱਤਾ ਹੋਵੇ। ਦੂਜੇ ਸ਼ਬਦਾਂ ਵਿਚ ਅਸੀਂ ਕਹਿ ਸਕਦੇ ਹਾਂ ਕਿ ਨਾਵਲ ਸਮਾਜਕ ਯਥਾਰਥ ਦੀ ਮੈਕਰੋ-ਸਟੱਡੀ (ਵੱਡ-ਸਾਰੀ ਅਧਿਐਨ) ਹੈ, ਜਦ ਕਿ ਕਹਾਣੀ ਸਮਾਜਕ ਯਥਾਰਥ ਦੀ ਮਾਈਕਰੋ-ਸਟੱਜੀ ਜਾਂ ਖੁਰਦਬੀਨੀ ਅਧਿਐਨ ਹੈ। ਵਿਗਿਆਨ ਵਿਚ ਇਹ ਦੋਹਾਂ ਤਰਾਂ ਦੇ ਅਧਿਐਨ ਇਕ ਦੂਜੇ ਦੇ ਵਿਰੋਧ ਵਿਚ ਨਹੀਂ ਖੜੌਂਦੇ, ਅਤੇ ਨਾ ਹੀ ਇਕ ਦੀ ਮਹੱਤਾ ਦੂਜੇ ਨਾਲੋਂ ਘੱਟ ਜਾਂ ਵੱਧ ਹੈ। ਸਗੋਂ ਦੋਵੇਂ ਇਕ ਦੂਜੇ ਦੇ ਪੂਰਕ ਹਨ, ਕਿਉਕਿ ਦੋਵੇਂ ਮਿਲਦੇ ਯਥਾਰਥ ਦਾ ਵਖੋ ਵੱਖਰੀ ਪੱਧਰ ਉਤੇ ਅਧਿਐਨ ਕਰਦੇ ਹਨ।
{{gap}}ਲੰਮੀ ਕਹਾਣੀ ਨੂੰ ਵੀ ਛੋਟੇ ਨਾਵਲ ਨਾਲੋਂ ਨਿਖੇੜਨ ਵਾਲੀ ਚੀਜ਼ ਇਹੀ ਹੈ। ਇਕੇ ਬਿੰਬ ਦੀ ਵਿਸਤ੍ਰਿਤ ਪੇਸ਼ਕਾਰੀ ਲੰਮੀ ਕਹਾਣੀ ਹੈ, ਬਹੁਤ ਸਾਰੇ ਬਿੰਬਾਂ ਦਾ ਸੰਖੇਪ ਵਰਨਣ ਛੋਟਾ ਨਾਵਲ ਹੈ। ਦੁੱਗਲ ਦੀ ਕਹਾਣੀ "ਅੰਮੀ ਨੂੰ ਕੀ ਹੋ ਗਿਐ" ਬੁਨਿਆਦੀ ਤੌਰ ਉਤੇ ਕਹਾਣੀ ਹੈ, ਕਿਉਂਕਿ ਇਸ ਵਿਚ ਇਕ ਬਿੰਬ ਉਸਰਦਾ ਹੈ - ਸਰੀਰ-ਵਿਗਿਆਨਕ ਪੱਖ ਤੋਂ ਜ਼ਿੰਦਗੀ ਦੇ ਨਾਜ਼ਕ ਮੋੜ ਉਤੇ ਖੜੀ ਔਰਤ ਦੀ ਮਾਨਸਿਕਤਾ ਦਾ। ਪਰ ਇਸ ਨਾਲੋਂ ਆਕਾਰ ਵਿਚ ਛੋਟੀਆਂ ਅਜੀਤ ਕੌਰ ਦੀਆਂ ਕਹਾਣੀਆਂ ਛਾਲਤ ਔਰਤ, ਪੋਸਟ ਮਾਰਟਮ ਆਦਿ ਛੋਟੇ ਨਾਵਲ ਹੀ ਹਨ, ਕਿਉਂਕਿ ਇਹਨਾਂ ਨੂੰ ਇਕ ਬਿੰਬ ਵਿਚ ਇਕਾਗਰ ਕਰ ਕੇ ਨਹੀਂ ਦੇਖਿਆ ਜਾ ਸਕਦਾ। ਦੁੱਗਲ ਦੀ ਉਪ੍ਰੋਕਤ ਕਹਾਣੀ ਨੂੰ ਨਾਵਲ ਬਨਣ ਲਈ ਜਿਸ ਤਬਦੀਲੀ ਵਿਚੋਂ ਲੰਘਣਾ ਪਿਆ ਹੈ, ਉਹ ਇਹ ਹੈ। ਨਾਵਲ ਅੰਮੀ ਨੂੰ ਕੀ ਹੋ ਗਿਐ ਵਿਚਲੇ ਸਮੁੱਚੇ ਕਾਰਜ ਦੇ ਕਾਰਨਾਂ ਅਤੇ ਅਸਰਾਂ ਦੇ ਪਿੱਛੇ ਮੀਰਾ ਦੀ ਸਿਰਫ਼ ਉਕਤ ਅਵਸਥਾ ਕੰਮ ਨਹੀਂ ਕਰਦੀ, ਸਗੋਂ ਸਮੁੱਚੇ ਸਮਾਜਕ ਯਥਾਰਥ ਪਿੱਛੇ ਕੰਮ ਕਰ ਰਹੀਆਂ ਵੱਖੋ ਵੱਖਰੀਆਂ ਤਾਕਤਾਂ ਕਾਰਜਸ਼ੀਲ ਹੋਈਆਂ ਦਿਖਾਈ ਦੇਂਦੀਆਂ ਹਨ।
{{gap}}ਜੇ ਇਕ ਬਿੰਬ ਦੀ ਸਰਬੰਗੀ ਪੇਸ਼ਕਾਰੀ ਨੂੰ ਕਹਾਣੀ ਦੀ ਪਰਿਭਾਸ਼ਾ ਮੰਨ ਲਿਆ ਜਾਏ, ਤਾਂ ਇਸ ਦੇ ਬਾਕੀ ਰੂਪਗਤ ਲੱਛਣ ਇਸੇ ਇਕ ਦ੍ਰਿਸ਼ਟੀ ਤੋਂ ਦੇਖੇ ਜਾ ਸਕਦੇ ਹਨ। ਹਰ ਕਹਾਣੀ ਆਪਣੀ ਇਸ ਇਕ ਸਮੱਸਿਆ ਦਾ ਸਮਾਧਾਨ ਆਪਣੇ ਨਿਵੇਕਲੇ ਢੰਗ ਨਾਲ ਕਰਦੀ ਹੈ। ਕਹਾਣੀ ਲੋਕ-ਕਥਾ ਵਾਂਗ ਵੀ ਸ਼ੁਰੂ ਹੋ ਸਕਦੀ ਹੈ, ਇਤਿਹਾਸਕ ਚਾਲ ਨਾਲ ਵੀ ਅੱਗੇ ਵਧ ਸਕਦੀ ਹੈ (ਨਿਰਾ ਨਾਟਕੀ ਹੋਣਾ ਜ਼ਰੂਰੀ ਨਹੀਂ), ਧਮਾਕੇ ਵਾਂਗ ਵੀ ਖ਼ਤਮ ਹੋ ਸਕਦੀ ਹੈ, ਪਰ ਜ਼ਰੂਰੀ ਨਹੀਂ। ਚੈਖ਼ੋਵ ਦੀਆਂ ਕਹਾਣੀਆਂ ਬਾਰੇ ਕਿਹਾ ਜਾਂਦਾ ਹੈ ਕਿ ਇਹ ਸਤ ਸੁਰ ਕਰ ਕੇ ਮੁੱਕਦੀਆਂ ਹਨ। ਪਰ ਇਸ ਨਾਲ ਚੈਖ਼ਵ ਦੀਆਂ ਕਹਾਣੀਆਂ ਦਾ ਕਲਾਤਮਕ ਮੁੱਲ ਘਟ ਨਹੀਂ ਗਿਆ। ਸ਼ੈਲੀ ਦੀ ਪੱਧਰ ਉਤੇ ਨਿੱਕੀ ਕਹਾਣੀ ਦੇ ਗੁਣ<noinclude>{{rh|72||}}</noinclude>
oj7dtrr4b6rbbumpm7uwtcvs5htfr82
ਪੰਨਾ:ਨਿੱਕੀ ਕਹਾਣੀ ਅਤੇ ਪੰਜਾਬੀ ਨਿੱਕੀ ਕਹਾਣੀ - ਗੁਰਬਖ਼ਸ਼ ਸਿੰਘ ਫ਼ਰੈਂਕ.pdf/79
250
29327
229600
70859
2026-07-27T10:58:52Z
Harchand Bhinder
2624
/* ਤਸਦੀਕ */
229600
proofread-page
text/x-wiki
<noinclude><pagequality level="4" user="Harchand Bhinder" /></noinclude>ਹੋਰ ਸਾਹਿਤ-ਰੂਪਾਂ ਨਾਲ ਸਾਂਝੇ ਵੀ ਹੋ ਸਕਦੇ ਹਨ। ਕਈ ਵਾਰੀ ਕਹਾਣੀ ਦਾ ਪਰਿਭਾਸ਼ਕ ਗੁਣ ਇਸ ਦਾ ਅੰਤ-ਮੁਖੀ (End-Oriented) ਹੋਣਾ ਦੱਸਿਆ ਜਾਂਦਾ ਹੈ, ਪਰ ਦਸਤੇਯੋਵਸਕੀ ਦੇ ਬਹੁਤ ਸਾਰੇ ਨਾਵਲ ਵੀ ਅੰਤ-ਮੁਖੀ ਹਨ, ਤਾਂ ਵੀ ਉਹ ਨਿੱਕੀ ਜਾਂ ਲੰਮੀ ਕਹਾਣੀ ਨਹੀਂ ਬਣ ਜਾਂਦੇ।
{{gap}}ਰੂਪ ਹਰ ਕਹਾਣੀ ਨੂੰ ਸਮਝਣ ਦੀ ਕੁੰਜੀ ਹੈ। ਇਸ ਵਿਚ ਮੁੱਖ ਗੱਲ ਇਹ ਹੁੰਦੀ ਹੈ ਕਿ ਇਸ ਵਿਚੋਂ ਉਭਰਦੇ ਇਕ ਬਿੰਬ ਨੂੰ ਪਛਾਣਿਆ ਜਾਏ। ਇਸ ਬਿੰਬ ਦੀ ਸਰਬੰਗੀ ਪੇਸ਼ਕਾਰੀ ਇਸ ਦੀ ਕਲਾ ਦਾ ਮਾਪ ਹੋਵੇ।
{{gap}}ਕਈ ਵਾਰੀ ਕਹਾਣੀਕਾਰ ਆਪਣਾ ਇਕ ਨਿਵੇਕਲਾ ਪੈਟਰਨ ਬਣਾ ਲੈਂਦੇ ਹਨ, ਜਿਵੇਂ ਕਿ ਅਗਲੇ ਲੇਖਾਂ ਵਿਚ ਕਿਤੇ ਕਿਤੇ ਧਿਆਨ ਦੁਆਇਆ ਗਿਆ ਹੈ। ਪਰ ਅਚੇਤ ਜਾਂ ਸੁਚੇਤ ਉਹ ਇਸ ਪੈਟਰਨ ਵਿਚ ਵੀ ਤਬਦੀਲੀਆਂ ਅਤੇ ਤਜ਼ਰਬੇ ਕਰਦੇ ਰਹਿੰਦੇ ਹਨ। ਇਸ ਲਈ ਹਰ ਕਹਾਣੀ ਦੇ ਰੂਪ ਦਾ ਵਿਸ਼ਲੇਸ਼ਣ ਉਸ ਦੇ ਆਪਣੇ ਪ੍ਰਕਾਰਜ ਦੇ ਸੰਦਰਭ ਵਿਚ ਹੀ ਕਰਨਾ ਪਵੇਗਾ।
{{gap}}ਅਗਲੇ ਲੇਖਾਂ ਵਿਚ ਨਿੱਕੀ ਕਹਾਣੀ ਨੂੰ ਵੱਖ ਵੱਖ ਆਂ ਪੱਧਰਾਂ ਉਤੇ ਸਮਝਣ ਦੀ ਕੋਸ਼ਿਸ਼ ਕੀਤੀ ਗਈ ਹੈ - ਵਿਚਾਰ ਦੀ ਪੱਧਰ ਉਤੇ, ਪਾਤਰ ਦੀ ਪੱਧਰ ਉਤੇ, ਪੇਸ਼ ਕੀਤੇ ਗਏ ਯਥਾਰਥ ਦੀ ਪੱਧਰ ਉਤੇ, ਇਕ ਕਹਾਣੀ ਜਾਂ ਕਹਾਣੀ-ਸੰਗ੍ਰਹਿ ਜਾਂ ਸਮੁੱਚੇ ਕਹਾਣੀਕਾਰ ਦੀ ਪੱਧਰ ਉਤੇ। ਪਰ ਸਮੁੱਚੇ ਰੂਪ ਵਿਚ ਯਤਨ ਇਸ ਨੂੰ ਬਿੰਬ-ਰੂਪ ਵਿਚ ਗ੍ਰਹਿਣ ਕਰਨ ਅਤੇ ਇਸ ਦੀ ਸਰਬੰਗਤਾ, ਏਕਤਾ,ਇਕਜੁਟਤਾ ਦੇ ਆਧਾਰ ਉਤੇ ਪਰਖਣ ਦਾ ਕੀਤਾ ਗਿਆ ਹੈ। ਜਿਥੇ ਇਹ ਏਕਤਾਂ ਖੰਡਿਤ ਹੁੰਦੀ ਹੈ, ਉਥੇ ਇਸ ਦਾ ਸੰਭਵ ਕਾਰਨ ਅਤੇ ਰਚਨਾ ਉਧਰ ਇਸ ਦੇ ਅਸਰ ਨੂੰ ਦੇਖਣ ਦੀ ਵੀ ਕੋਸ਼ਿਸ਼ ਕੀਤੀ ਗਈ ਹੈ।<noinclude>{{rh|||73}}</noinclude>
amxqv5c0fn5pv6gyt1whwnqq0dcvyu5
ਪੰਨਾ:ਨਿੱਕੀ ਕਹਾਣੀ ਅਤੇ ਪੰਜਾਬੀ ਨਿੱਕੀ ਕਹਾਣੀ - ਗੁਰਬਖ਼ਸ਼ ਸਿੰਘ ਫ਼ਰੈਂਕ.pdf/80
250
29372
229601
71141
2026-07-27T10:59:00Z
Harchand Bhinder
2624
/* ਤਸਦੀਕ */
229601
proofread-page
text/x-wiki
<noinclude><pagequality level="4" user="Harchand Bhinder" /></noinclude>{{center|{{x-larger|'''ਬਿੰਬ ਪਛਾਨਣ ਅਤੇ ਅਰਥਾਉਣ ਦੀ ਸਮੱਸਿਆ'''}}}}
{{gap}}ਨਿੱਕੀ ਕਹਾਣੀ ਵਿਚ ਪੇਸ਼ ਕੀਤੇ ਗਏ ਮੂਲ ਬਿੰਬ ਨੂੰ ਪਛਾਨਣ ਅਤੇ ਅਰਥਾਉਣ ਵਿਚ ਆਉਂਦੀ ਮੁਸ਼ਕਲ ਨੂੰ ਪੇਸ਼ ਕਰਨ ਲਈ ਅਸੀਂ ਕਰਤਾਰ ਸਿੰਘ ਦੁੱਗਲ ਦੀ ਕਹਾਣੀ "ਕਰਾਮਾਤ" ਦੀ ਉਦਾਹਰਣ ਲੈ ਸਕਦੇ ਹਾਂ। ਇਸ ਕਹਾਣੀ ਨੂੰ ਸ਼ਾਇਦ ਹੀ ਹੈ ਕੋਈ ਸਾਹਿਤ ਪ੍ਰੇਮੀ ਨਾ ਜਾਣਦਾ ਹੋਵੇ। ਤਾਂ ਵੀ ਇਸ ਦਾ ਸਾਰ ਦੇ ਦੇਣਾ ਕੁਥਾਵੇਂ ਨਹੀਂ ਰਹੇਗਾ।
{{gap}}ਕਹਾਣੀ ਦਾ ਮੁੱਖ ਪਾਤਰ ਇਕ ਬਾਲ ਹੈ - ਸਕੂਲ ਜਾਂਦੀ ਉਮਰ ਦਾ। ਉਸ ਨੂੰ ਘਰ ਵੀ, ਸਕੂਲ ਵੀ, ਗੁਰਦਵਾਰੇ ਵੀ ਗੁਰੂ ਨਾਨਕ ਤੇ ਵਲੀ ਕੰਧਾਰੀ ਵਾਲੀ ਸਾਖੀ ਸੁਣਾਈ ਜਾਂਦੀ ਹੈ। ਪਰ ਸਾਖੀ ਦਾ ਆਖ਼ਰੀ ਹਿੱਸਾ ਬਾਲ-ਬੁਧੀ ਨੂੰ ਮਣਾਵਾਂ ਨਹੀਂ ਲਗਦਾ। “ਕਿਵੇਂ ਕੋਈ ਰਿੜਦੀ ਆਉਂਦੀ ਹਾੜੀ ਨੂੰ ਹੱਥ ਦੇ ਕੇ ਰੋਕ ਸਕਦਾ ਹੈ?" ਧਰ ਫਿਰ ਪੰਜੇ ਸਾਹਿਬ ਦਾ 'ਸਾਕਾ' ਵਰਤ ਜਾਂਦਾ ਹੈ। ਬਹੁਤ ਸਾਰੇ ਸਿਦਕੀ ਬੰਦੇ ਜਾਨਾਂ ਦੀ ਬਾਜ਼ੀ ਲਾ ਕੇ, ਭੁੱਖੇ ਭਾਣੇ ਦੇਸ਼-ਦਿਵਾਨਿਆਂ ਨੂੰ ਲਿਜਾ ਰਹੀ ਗੱਡੀ ਰੋਕ ਲੈਂਦੇ ਹਨ। ਇਸ ਸਾਕੇ ਤੋਂ ਉਪਜੇ ਭੈਭੀਤ ਕਰਨ ਵਾਲੇ ਦ੍ਰਿਸ਼ ਨੂੰ ਉਹ ਬਾਲ ਆਪਣੀਆਂ ਅੱਖਾਂ ਨਾਲ ਵੇਖਦਾ ਹੈ। ਤੇ ਫਿਰ ਜਦੋਂ ਉਸ ਨੂੰ ਉਹੀ ਸਾਖੀ ਮੁੜ ਸੁਣਾਈ ਜਾਂਦੀ ਹੈ ਤਾਂ ਉਹ ਨਾ ਸਿਰਫ਼ ਆਪ ਹੀ ਇਸ ਦੀ ਸਚਾਈ ਨੂੰ ਮੰਨਦਾ ਹੈ, ਸਗੋਂ ਆਪਣੀ ਛੋਟੀ ਭੈਣ ਨੂੰ ਵੀ ਕੁਦ ਕੇ ਪੈਂਦਾ ਹੈ ਕਿ "ਹਨੇਰੀ ਵਾਂਗ ਉੱਡਦੀ ਹੋਈ ਟਰੇਨ ਨੂੰ ਜੇ ਰੋਕਿਆ ਜਾ ਸਕਦਾ ਹੈ ਤਾਂ ਪਹਾੜ ਦੇ ਟੁਕੜੇ ਨੂੰ ਕਿਉਂ ਨਹੀਂ ਕੋਈ ਰੋਕ ਸਕਦਾ?"
{{gap}}ਜਿਵੇਂ ਕਿ ਪ੍ਰਤੱਖ ਹੈ, ਇਸ ਕਹਾਣੀ ਵਿਚ ਦੋ ਘਟਨਾਵਾਂ ਹਨ — ਵਲੀ ਕੰਧਾਰੀ ਵਲੋਂ ਸੱਟਿਆ ਪੱਥਰ ਰੋਕਣ ਵਾਲੀ ਅਤੇ ਚਲਦੀ ਗੱਡੀ ਰੋਕਣ ਵਾਲੀ। ਦੋ ਘਟਨਾਵਾਂ ਦਾ ਇਕੋ ਜਿੰਨੀ ਮਹੱਤਾ ਰਖਦੇ ਹੋਣਾ ਇਸ ਕਹਾਣੀ ਦੇ ਮੂਲ ਬਿੰਬ ਦੀ ਇਕਾਈ ਨੂੰ ਘਟਨਾ ਬਿੰਬ ਵਜੋਂ ਦੇਖ ਸਕਣਾ ਸੰਭਵ ਨਹੀਂ ਬਣਾਉਂਦਾ। ਇਸ ਕਹਾਣੀ ਦੇ ਪਲਾਟ ਦੇ ਤਿੰਨ ਪੜਾਅ ਹਨ - ਛੋਟੇ ਬਾਲੇ ਦਾ ਇਕੋ ਗੱਲ ਮੰਨਣ ਤੋਂ ਇਨਕਾਰ, ਉਸ ਵਲੋਂ ਪੰਜੇ ਸਾਹਿਬ ਦੇ ਸਾਕੇ ਦਾ ਦ੍ਰਿਸ਼ ਦੇਖਣਾ, ਅਤੇ ਫਿਰ ਪਹਿਲੀ ਗੱਲ ਮੰਨ ਜਾਣਾ, ਜਿਸ ਤੋਂ ਉਹ ਪਹਿਲਾਂ ਇਨਕਾਰ ਕਰਦਾ ਸੀ। ਇਹਨਾਂ ਦੋ ਘਟਨਾਵਾਂ ਅਤੇ ਤਿੰਨ ਪੜਾਆਂ ਪਿੱਛੇ ਕਿਸੇ<noinclude>{{rh|74||}}</noinclude>
g6g49yyyagsw57hbovtbfirthtfffn2
ਪੰਨਾ:ਨਿੱਕੀ ਕਹਾਣੀ ਅਤੇ ਪੰਜਾਬੀ ਨਿੱਕੀ ਕਹਾਣੀ - ਗੁਰਬਖ਼ਸ਼ ਸਿੰਘ ਫ਼ਰੈਂਕ.pdf/81
250
29373
229602
71142
2026-07-27T10:59:07Z
Harchand Bhinder
2624
/* ਤਸਦੀਕ */
229602
proofread-page
text/x-wiki
<noinclude><pagequality level="4" user="Harchand Bhinder" /></noinclude>ਏਕਤਾ ਨੂੰ ਦੇਖ ਸਕਣਾ ਸਾਡੇ ਬਹੁਤੇ ਆਲੋਚਕਾਂ ਲਈ ਮੁਸ਼ਕਲ ਸਾਬਤ ਹੋਇਆ ਹੈ। ਜਿੰਨੀਆਂ ਕੁ ਕੋਸ਼ਿਸ਼ਾਂ ਹੋਈਆਂ ਵੀ ਹਨ, ਉਸ ਮੰਤਕੀ ਤੌਰ ਉਤੇ ਮਣਾਵੀਆਂ ਨਹੀਂ ਲੱਗਦੀਆਂ। ਪਹਿਲਾਂ ਅਸੀਂ ਇਹਨਾਂ ਕੀਤੀਆਂ ਗਈਆਂ ਕੋਸ਼ਿਸ਼ਾਂ ਉਤੇ ਨਜ਼ਰ ਮਾਰ ਸਕਦੇ ਹਾਂ।
{{gap}}ਦੁੱਗਲ 'ਭੂਤ ਦੀ ਕਿਸੇ ਪ੍ਰੰਪਰਾਵਾਦੀ ਗੱਲ ਨੂੰ ਅਜੋਕੇ ਤਰਕਵਾਦੀ ਤੇ ਵਿਗਿਆਨਕ ਜੁਗ ਦੇ ਪਾਠਕ ਦੀ ਬੌਧਿਕ ਸੰਤੁਸ਼ਟਾ ਤੇ ਤ੍ਰਿਪਤੀ ਲਈ ਕਿਸੇ ਨਵ-ਦ੍ਰਿਸ਼ਟੀ ਰਾਹੀਂ ਇਸ ਤਰ੍ਹਾਂ ਪੇਸ਼ ਕਰ ਵਿਖਾਂਦਾ ਹੈ ਕਿ ਉਸ ਪੁਰਾਤਨ ਗੱਲ ਦੀ ਜਿਥੇ ਸਾਰਥਕਤਾ ਸਿਧ ਹੋ ਜਾਂਦੀ ਹੈ, ਓਥੇ ਉਸ ਵਿਚ ਨਵੇਂ ਅਰਥ ਵੀ ਭਰੇ ਨਜ਼ਰ ਪੈਂਦੇ ਹਨ। ਦੁੱਗਲ ਦੀ ਇਸ ਤਰ੍ਹਾਂ ਦੀ ਇਕ ਪ੍ਰਸਿਧ ਕਹਾਣੀ "ਕਰਾਮਾਤ" ਹੈ ਜਿਸ ਵਿਚ ਗੁਰੂ ਨਾਨਕ ਸਾਹਿਬ ਦੇ ਪੰਜਾ ਲਾਉਣ ਦੀ ਘਟਨਾ ਨੂੰ ਮੰਨਵਾਉਣ ਲਈ ਉਹ ਇਕ ਮਨੋ-ਵਿਗਿਆਨਕ ਤੇ ਤਰਕਵਾਦੀ ਤਰੀਕਾ ਲਭਦਾ ਹੈ', ਡਾ. ਸਵਿੰਦਰ ਸਿੰਘ ਉੱਪਲ ਦਾ ਕਹਿਣਾ ਹੈ (ਪੰਜਾਬੀ ਕਹਾਣੀਕਾਰ, 1970, ਸਫ਼ਾ 204)।
{{gap}}ਪਰ ਇਸ ਕਹਾਣੀ ਦੇ ਸੰਦਰਭ ਵਿਚ ਇਸ ਤਰ੍ਹਾਂ ਨਾਲ ਪੇਸ਼ ਕੀਤੀ ਗਈ 'ਮਨੋਵਿਗਿਆਨ’ ਅਤੇ ‘ਤਰਕਵਾਦ' ਦੀ ਗੱਲ ਕਿਥੋਂ ਤਕ ਢੁਕਦੀ ਹੈ? ਜਾਨਾਂ ਦੀ ਬਾਜ਼ੀ ਲਾ ਕੇ ਰੋਕੀ ਗਈ ਗੱਡੀ ਇਕ ਸਚਾਈ ਹੈ। ਪਰ ਇਸ ਸਚਾਈ ਤੋਂ ਸਹਿਜ-ਸੁਭਾਅ 'ਧੰਨ ਨਿਰੰਕਾਰ' ਕਹਿ ਕੇ, ਇਕ ਹੱਥ ਨਾਲ ਰੋਕੇ ਗਏ ਪਹਾੜ ਵਾਲੀ ਘਟਨਾ ਨੂੰ ਸਚਿਆਂ ਸਿੱਧ ਕਰਨਾ ਮੰਤਕੀ-ਅਜੋੜਤਾ ਹੈ, ਤਰਕਵਾਦ ਨਹੀਂ। ਫਿਰ ਮਨੁੱਖੀ ਖੂਨ ਨਾਲ ਲੱਥ-ਪੱਬ ਮਾਹੌਲ ਤੋਂ ਹਿਰਾਸੇ ਹੋਏ ਬਾਲ-ਮਨ ਵਿਚ ਭਾਵਕ ਤੀਬਰਤਾ ਕਾਰਨ ਉਸ ਨੂੰ ਕੋਈ ਗੱਲ ਮੰਨਦਿਆਂ ਦਿਖਾ ਦੇਣਾ ਮਨੋ-ਵਿਗਿਆਨਕ ਸੂਝ ਤਾਂ ਹੈ, ਪਰ ਜੇ ਕਹਾਣੀ ਵਿਚਲਾ ਬਾਲ ਮੰਨ ਵੀ ਗਿਆ ਹੈ ਤਾਂ ਵੀ ਇਸ ਨਾਲ 'ਅਜੋਕੇ ਤਰਕਵਾਦੀ ਤੇ ਵਿਗਿਆਨਕ ਜੁਗ ਦੇ ਪਾਠਕ' ਦੀ 'ਬੌਧਿਕ ਸੰਤੁਸ਼ਟਾ ਤੇ ਤ੍ਰਿਪਤੀ ਕਿਵੇਂ ਹੋ ਜਾਂਦੀ ਹੈ? ਪਾਠਕ ਤਾਂ ਬਾਲ ਨਹੀਂ। ਉਹ ਤਾਂ ਕਹਾਣੀ ਵਿਚਲੀਆਂ ਦੋਹਾਂ ਘਟਨਾਵਾਂ ਤੋਂ ਬਾਲ-ਮਨ ਵਿਚ ਆਏ ਪ੍ਰੀਵਰਤਨ ਤੋਂ ਵੀ ਆਪਣੇ ਹੀ ਸਿੱਟੇ ਕੱਢੇਗਾ।
{{gap}}'ਮਨੁੱਖ ਵਾਤਾਵਰਣ ਦੇ ਅਧੀਨ ਵੀ ਤੁਰਦਾ ਹੈ ਤੇ ਵਾਤਾਵਰਣ ਨੂੰ ਆਪਣੇ ਅਧੀਨ ਕਰਨ ਦੀ ਸਮਰਥਾ ਵੀ ਰੱਖਦਾ ਹੈ। ਇਸ ਗੱਲ ਦੀ ਪੁਸ਼ਟੀ ਸਾਨੂੰ ਦੁੱਗਲ ਦੀ ਕਹਾਣੀ "ਕਰਾਮਾਤ" ਤੋਂ ਹੁੰਦੀ ਹੈ ਜਿਸ ਵਿਚ ਉਹ ਦੱਸਦਾ ਹੈ ਕਿ ਮਨੁੱਖੀ ਮਨ ਜੇ ਤਕੜਾ ਹੋਵੇ ਤਾ ਨੱਠੀ ਜਾਂਦੀ ਰੇਲ ਵੀ ਰੋਕੀ ਜਾ ਸਕਦੀ ਹੈ..." ਡਾ. ਦਲੀਪ ਕੌਰ ਟਿਵਾਣਾ ਦਾ ਖਿਆਲ ਹੈ (ਆਲੋਚਨਾ, ਜਿਲਦ 13, ਅੰਕ 1, ਸਾਲ 1967, ਸਫ਼ਾ 98)।
{{gap}}ਇਥੇ ਇਕ ਗੱਲ ਬੜੀ ਮਹੱਤਵਪੂਰਨ ਹੋ ਗਈ ਹੈ - ਵਾਤਾਵਰਣ ਦੀ, ਭਾਵੇਂ ਕਿ ਬਾਣੀ ਦੀ ਵਿਆਖਿਆ ਨਾਲ ਇਹ ਗੱਲ ਜੜੀ ਨਹੀਂ। ਅਸੀ ਦਾਰਸ਼ਨਿਕ ਲਫ਼ਜ਼ਾਂ ਵਿਚ
ਵਾਤਾਵਰਣ ਦੀ ਗੱਲ ਕਰਦੇ ਹਾਂ ਤਾਂ ਉਸ ਵਿਚ ਦੌੜੀ ਜਾਂਦੀ ਰੇਲ ਨਹੀਂ ਆਉਂਦੀ। ਹਾਂ ਇਹ ਜ਼ਰੂਰ ਹੈ ਕਿ ਵਾਤਾਵਰਣ ਬਦਲਣ ਲਈ ਵੀ ਉਸੇ ਤਰ੍ਹਾਂ ਜਾਨ ਦੀ ਬਾਜ਼ੀ<noinclude>{{rh|75||}}</noinclude>
c5742xti4kfy10rjmxdaipk0x7j40t4
ਪੰਨਾ:ਨਿੱਕੀ ਕਹਾਣੀ ਅਤੇ ਪੰਜਾਬੀ ਨਿੱਕੀ ਕਹਾਣੀ - ਗੁਰਬਖ਼ਸ਼ ਸਿੰਘ ਫ਼ਰੈਂਕ.pdf/82
250
29426
229603
71357
2026-07-27T10:59:13Z
Harchand Bhinder
2624
/* ਤਸਦੀਕ */
229603
proofread-page
text/x-wiki
<noinclude><pagequality level="4" user="Harchand Bhinder" /></noinclude>ਲਾਉਣੀ ਪੈਂਦੀ ਹੈ, ਜਿਸ ਤਰ੍ਹਾਂ ਨੱਠੀ ਜਾਂਦੀ ਰੇਲ ਨੂੰ ਰੋਕਣ ਲਈ, ਤੇ ਉਸ ਵਾਸਤੇ ਤਗੜੇ ਮਨੁੱਖੀ ਮਨ ਦੀ ਲੋੜ ਹੁੰਦੀ ਹੈ। ਪਰ ਇਹ ਤਾਂ ਕਹਾਣੀ ਵਿਚਲੀ ਘਟਨਾ ਦੀ ਵਿਆਖਿਆ ਹੈ, ਸਾਰੀ ਕਹਾਣੀ ਦੀ ਸੱਚਾਈ ਤਾਂ ਨਹੀਂ। ਤਾਂ ਕੀ ਗੁਰੂ ਨਾਨਕ ਦੀ ਪਹਾੜ ਰੋਕਣ ਵਾਲੀ ਗੱਲ ਇਕ ਵਾਧੂ ਭੂਮਿਕਾ ਸੀ?
{{gap}}ਚੰਗੀ ਸਾਹਿਤਕ ਕਿਰਤ ਵਿਚ, ਤੇ ਖ਼ਾਸ ਕਰਕੇ ਛੋਟੀ ਕਹਾਣੀ ਵਿਚ ਵਾਧੂ ਕੁਝ ਨਹੀਂ ਹੁੰਦਾ।
{{gap}}'ਆਧੁਨਿਕ ਮਨੋ-ਵਿਗਿਆਨ ਨੇ ਮਨੁੱਖ ਨੂੰ ਨਵੀਂ ਅੱਖ ਬਖ਼ਸ਼ੀ ਹੈ, ਜਿਸ ਰਾਹੀਂ ਪਤਾ ਲੱਗਾ ਹੈ ਕਿ ਮਨੁੱਖਤਾ ਦੀ ਹੋਂਦ-ਵਿਧੀ ਉਸ ਦੇ ਛੋਟੇਪਣ ਰਾਹੀਂ ਹੀ ਕਾਰਜ ਕਰਦੀ ਹੈ। ਸਾਡੇ ਹੱਥਲੇ ਸੰਗ੍ਰਹਿ ਵਿਚ ਕਰਤਾਰ ਸਿੰਘ ਦੁੱਗਲ ਦੀ ਕਹਾਣੀ "ਕਰਾਮਾਤ" ਵਿਚ ਇਹ ਸੱਚ ਅਛੋਪਲੇ ਹੀ ਪੇਸ਼ ਹੋਇਆ ਹੈ। ਪੰਜਾ ਸਾਹਿਬ ਦੀ ਸਾਖੀ ਨੂੰ ਛੋਟੀ ਕਹਾਣੀ ਬਣਨ ਲਈ 'ਛੋਟੀ' ਮਨੁੱਖਤਾ ਦਾ ਸੰਜਮ ਸਵੀਕਾਰ ਕਰਨਾ ਪਿਆ ਹੈ, ਕਰਾਮਾਤ ਨੂੰ ਸੰਭਵ ਬਣਨ ਲਈ ਮਨੁੱਖ ਦੀ ਸਾਧਾਰਣਤਾ ਨਾਲ ਸੰਬੰਧਿਤ ਹੋਣਾ ਪਿਆ ਹੈ। ਚਰਿਤਰ ਦੀ ਸਾਧਾਰਣਤਾ ਸਦਕਾ ਹੀ ਕਹਾਣੀ ਸਮੇਂ ਅਤੇ ਸਥਾਨ ਨੂੰ ਵੀ ਸਾਧਾਰਣ ਪੱਧਰ ਉੱਪਰ ਰਖਦੀ ਹੈ, ਡਾ. ਹਰਿਭਜਨ ਸਿੰਘ ਨੇ ਚੋਣਵੀਆਂ ਕਹਾਣੀਆਂ ਦੇ ਸੰਗ੍ਰਹਿ ਕਥਾ ਪੰਜਾਬ ਦੀ ਭੂਮਿਕਾ ਵਿਚ ਟਿਪਣੀ ਕੀਤੀ ਹੈ (ਸਫ਼ਾ 8)।
{{gap}}ਸੋ ਜੇ ਪਹਿਲੇ ਦੇ ਕਥਨਾਂ ਵਿਚ ਜ਼ੋਰ 'ਮਹਾਨਤਾ' ਉਪਰ ਸੀ, ਤਾਂ ਇਸ ਬਚਨ ਵਿਚ ਜ਼ੋਰ 'ਸਾਧਾਰਣਤਾ' ਉਪਰ ਹੈ। ਪਹਿਲੀ ਘਟਨਾ ਨੂੰ 'ਸਾਧਾਰਣ' (ਭਾਵ, ਹੋਣ ਯੋਗ) ਦਰਸਾਉਣ ਲਈ, ਦੂਜੀ ਘਟਨਾ ਨੂੰ 'ਸਾਧਾਰਣ' ਕਹਿ ਦਿਤਾ ਗਿਆ ਹੈ, ਕਿਉਕਿ ਇਸ ਦੀ ਹੋਣ-ਯੋਗਤਾ ਉਪਰ ਤਾਂ ਸ਼ੱਕ ਹੀ ਨਹੀ। ਪਰ ਘਟਨਾ ਨਾ ਪਹਿਲੀ 'ਸਾਧਾਰਣ ਹੈ, ਨਾ ਦਜੀ। ਦੂਜੀ ਘਟਨਾ ਦੇ ਪਾਤਰ ਭਾਵੇਂ ਸਾਧਾਰਣ ਮਨੁੱਖ ਹੋਣ, ਪਰ ਉਹਨਾਂ ਦਾ ਕਾਰਨਾਮਾ
ਲੱਖ ਦੀ ਸਾਧਾਰਣਤਾ ਨੂੰ ਨਹੀਂ — ਸਾਧਾਰਣ ਮਨੁੱਖ ਦੀ ਮਹਾਨਤਾ ਨੂੰ ਸਾਹਮਣੇ ਲਿਆਉਂਦਾ ਹੈ। ਨਾਲੇ, ਜੇ ਤਾਂ 'ਸਾਧਾਰਣਤਾ ਤੋਂ ਮਤਲਬ 'ਯਥਾਰਥ' ਹੈ, ਤਾਂ ਠੀਕ ਹੈ, ਪਰ ਜੇ ਇਸ ਦਾ ਮਤਲਬ ‘ਆਮ' ਤੋਂ ਹੈ, ਤਾਂ ਚਰਿਤਰ, ਸਮੇਂ ਤੇ ਸਥਾਨ ਦੀ ਸਾਧਾਰਣਤਾ ਨਾ ਕਹਾਣੀ ਲਈ ਲਾਜ਼ਮੀ ਹੈ, ਨਾ ਇਸ ਦਾ ਜ਼ਰੂਰੀ ਲੱਛਣ, ਭਾਵੇਂ ਕਿ ਇਹ ਇਸ ਨਾਲ ਬਮੇਲ ਵੀ ਨਹੀਂ।
{{gap}}ਤਾਂ ਫਿਰ, ਅਸੀਂ ਇਸ ਕਹਾਣੀ ਦੇ ਲੇਖਕ ਤੋਂ ਹੀ ਪੁਛ ਦੇਖੀਏ, ਕਿ ਇਹ ਕਹਾਣੀ ਕੀ ਕਹਿੰਦੀ ਹੈ?
{{gap}}"ਕਰਾਮਾਤ" ਨਾਂ ਦੀ ਕਹਾਣੀ ਵਿਚ ਇਕ ਆਦਮੀ ਦੀ ਕਰ-ਸਕਣ-ਦੀ-ਤਾਕਤ ਨੇ ਮੁਅਜਜ਼ੇ ਜਿਤਨਾ ਮਹਾਨ ਦਸਿਆ ਹੈ। ਗੁਰੂ ਨਾਨਕ ਨੇ ਹੰਕਾਰ ਤੇ ਤੰਗ-ਨਜ਼ਰੀ ਨਾਲ ਟੱਕਰ ਲਈ ਸੀ, ਅੱਜ ਗੁਰੂ ਨਾਨਕ ਦੇ ਅਨੁਆਈ ਹਉਮੈ ਤੇ ਅਨਿਆਂ ਚੀਕਦੀ ਦਹਾੜਦੀ ਟਰੇਨ ਨੂੰ ਰੋਕ ਲੈਂਦੇ ਹਨ। ਕਰਾਮਾਤ ਇਨਸਾਨ ਦਾ ਮੁਸ਼ਕਲ ਤੋਂ ਮੁਸ਼ਕਲ<noinclude>{{rh|76||}}</noinclude>
1210m89wg5avlb4r4y6opoj0rkhze0k
ਪੰਨਾ:ਨਿੱਕੀ ਕਹਾਣੀ ਅਤੇ ਪੰਜਾਬੀ ਨਿੱਕੀ ਕਹਾਣੀ - ਗੁਰਬਖ਼ਸ਼ ਸਿੰਘ ਫ਼ਰੈਂਕ.pdf/83
250
29427
229604
71359
2026-07-27T10:59:20Z
Harchand Bhinder
2624
/* ਤਸਦੀਕ */
229604
proofread-page
text/x-wiki
<noinclude><pagequality level="4" user="Harchand Bhinder" /></noinclude>ਅਣਹੋਣੀ ਤੋਂ ਅਣਹੋਣੀ ਮੁਹਿੰਮ ਸਰ ਕਰ ਲੈਣ ਦਾ ਨਾਂ ਹੈ', ਦੁੱਗਲ ਆਪ ਇਸ ਕਹਾਣੀ ਬਾਰੇ ਕਹਿੰਦਾ ਹੈ (ਮੇਰੀ ਕਹਾਣੀ ਕਲਾ, ਸਫ਼ਾ 31)।
{{gap}}ਖ਼ਿਆਲ ਇਹ ਵੀ ਮਾੜਾ ਨਹੀਂ। ਪਰ ਸਾਨੂੰ ਖ਼ਤਰਾ ਹੈ ਕਿ ਕਹਾਣੀ ਨੇ ਲੇਖਕ ਦਾ ਕਿਹਾ ਨਹੀਂ ਮੰਨਿਆ।
{{gap}}ਜੇ ਅਸੀਂ ਲੇਖਕ ਦੀ ਗੱਲ ਮੰਨ ਲਈਏ ਤਾਂ ਕਹਾਣੀ ਦੀ ਕੇਂਦਰੀ ਜਾਂ ਮੁੱਖ ਘਟਨਾ ਦੂਜੀ ਹੋਣੀ ਚਾਹੀਦੀ ਹੈ। ਪਰ ਕਹਾਣੀ ਵਿਚ ਸਾਰੀ ਦਿਲਚਸਪੀ ਇਸ ਗੱਲ ਦੁਆਰੇ ਕੇਂਦਰਿਤ ਹੋ ਜਾਂਦੀ ਹੈ ਕਿ ਪਹਿਲੀ ਘਟਨਾ ਨੂੰ ਸੱਚ ਮੰਨਿਆ ਜਾਏ ਜਾਂ ਨਾ। ਕਰ-ਸਕਣ-ਦੀ-ਤਾਕਤ ਦਾ ਪ੍ਰਗਟਾਅ ਮੁਅਜ਼ਜ਼ੇ ਨੂੰ ਬਲ ਦੇਦਾ ਹੈ, ਨਾ ਕਿ ਇਸ ਤੋਂ ਉਲਟ। ਦੋਹਾਂ ਘਟਨਾਵਾਂ ਨੂੰ ਅਲੰਕਾਰਕ ਪੱਧਰ ਉਤੇ ਪੇਸ਼ ਕਰਨ ਦੀ ਗੱਲ ਵੀ ਨਹੀਂ ਬਣਦੀ। ਗੁਰੂ ਨਾਨਕ ਵਾਲੀ ਗੱਲ ਇਸ ਕਰਕੇ ਨਹੀਂ, ਕਿ ਸਚਮੁਚ ਹੀ ਇਕ ਪੱਥਰ ਵਿਚ ਲੱਗੇ ਪੰਜੇ ਨੂੰ ਦਿਖਾ ਕੇ ਇਹ ਸਿੱਧ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਕਿ ਗੁਰੂ ਨਾਨਕ ਨੇ ਹੰਕਾਰ ਤੇ ਤੰਗ-ਨਜ਼ਰੀ ਦੇ ਅਲੰਕਾਰਕ ਪੱਥਰ ਨੂੰ ਨਹੀਂ, ਸਗੋਂ ਸੱਚਮੁੱਚ ਦੇ ਪੱਥਰ ਨੂੰ ਰੋਕਿਆ ਸੀ। ਜਦ ਕਿ ਦੂਜੀ ਘਟਨਾ ਵਿਚ ਕੁਝ ਜਾਨਾਂ ਦੀ ਕੁਰਬਾਨੀ ਦੇ ਕੇ ਸੱਚਮੁਚ ਦੀ ਗੱਡੀ ਨੂੰ ਰੋਕ ਲਿਆ ਜਾਂਦਾ ਹੈ।
{{gap}}ਤਾਂ ਫਿਰ ਕੀ ਅਸੀਂ ਕਿਸੇ ਰਚਨਾ ਦੇ ਵਿਸ਼ੇ ਸੰਬੰਧੀ ਉਸ ਦੇ ਲੇਖਕ, ਉਸ ਦੇ ਚ ਰਚਨਹਾਰ ਦੀ ਗੱਲ ਵੀ ਰੱਦ ਕਰ ਦੇਈਏ?
{{gap}}ਹਾਂ, ਸਾਨੂੰ ਪੂਰਾ ਹੱਕ ਹੈ। ਆਮ ਕਰਕੇ ਰਚਨਾ ਦੀ ਤੁਲਨਾ ਸੰਤਾਨ ਨਾਲ ਕੀਤੀ ਜਾਂਦੀ ਹੈ। ਪਰ ਜ਼ਰੂਰੀ ਨਹੀਂ ਕਿ ਮਾਪੇ ਆਪਣੀ ਸੰਤਾਨ ਬਾਰੇ ਕੋਈ ਸੰਤੁਲਤ ਰਾਇ ਰੋਖਦੇ ਹੋਣ। ਸਾਹਿਤਕ ਕਿਰਤ ਤਾਂ ਬਹੁਤ ਮੂੰਹ-ਜ਼ੋਹ ਸੰਤਾਨ ਹੁੰਦੀ ਹੈ। ਅਸੀਂ ਅਕਸਰ ਸਾਹਿਤਕਾਰਾਂ ਨੂੰ ਕਹਿੰਦਿਆਂ ਸੁਣਿਆ ਹੈ ਕਿ ਰਚਨਾ ਦੇ ਅਮਲ ਦੇ ਦੌਰਾਨ ਹੀ ਕੋਈ 'ਕਿਰਤ ਮੂੰਹ-ਜ਼ੋਰ ਹੋ ਜਾਂਦੀ ਹੈ, ਤੇ ਅੰਤਮ ਰੂਪ ਉਹ ਨਹੀਂ ਹੁੰਦਾ ਜਿਸ ਨੂੰ ਧਾਰ ਕੇ ਕੋਈ ਸਾਹਿਤਕਾਰ ਤੁਰਿਆ ਹੁੰਦਾ ਹੈ। ਤੇ ਇਹ ਵੀ ਹੁੰਦਾ ਹੈ ਕਿ ਜਦ ਕਿਸੇ ਸਾਹਿਤਕਾਰ ਨੂੰ ਪੁਛਿਆ ਜਾਂਦਾ ਹੈ ਕਿ ਉਸ ਨੇ ਕਿਸੇ ਰਚਨਾ ਵੇਲੇ ਕਿਸ ਵਿਚਾਰ ਨੂੰ ਮੁੱਖ ਰਖਿਆ ਸੀ, ਉਹ ਹਮੇਸ਼ਾਂ ਹੀ ਇਸ ਦਾ ਜਵਾਬ ਨਹੀਂ ਦੇ ਸਕਦਾ। ਨਾਲੇ, ਸੱਚੇ ਰਚਣੇਈ ਸਾਹਿਤਕਾਰ ਕਦੀ ਕਦੀ ਚੇਤਨਤਾ ਧੋਖਾ ਦੇ ਜਾਂਦੀ ਹੈ, ਅੰਤਰ-ਸੂਝ ਸ਼ਾਇਦ ਨਹੀਂ।
{{gap}}ਸਾਹਿਤਕ ਰਚਨਾ ਬਾਰੇ ਉਸ ਦੇ ਲੇਖਕ ਦੀ ਰਾਇ ਕਈ ਰਾਵਾਂ ਵਿਚੋਂ ਇੱਕ ਹੈ ਜਾਂਦੀ ਹੈ, ਪਰ ਫ਼ੈਸਲਾਕੁਨ ਰਾਇ ਨਹੀਂ।
{{gap}}ਆਪਣੇ ਜਨਮ-ਕਾਲ ਤੋਂ ਹੀ ਸਾਹਿਤਕ ਰਚਨਾ ਇਕ ਆਜ਼ਾਦ ਜੀਵਨ ਜਿਊਣ ਲੱਗ ਪੈਂਦੀ ਹੈ ਤੇ ਆਪਣਾ ਮਾਪ ਆਪ ਹੀ ਹੁੰਦੀ ਹੈ।
{{gap}}ਤਾਂ ਉਪਰਲੀ ਸਾਰੀ ਬਹਿਸ ਤੋਂ ਅਸੀਂ ਇਹ ਸਿੱਟਾ ਕੱਢ ਲਈਏ ਕਿ ਇਸ ਕਹਾਣੀ ਕਈ ਬੁਨਿਆਦੀ ਨੁਕਸ ਹੈ? ਹੋ ਵੀ ਸਕਦਾ ਹੈ, ਨਹੀਂ ਵੀ। ਫ਼ੈਸਲਾ ਕਰਨ ਲਈ<noinclude>
{{rh|||77}}</noinclude>
mvvgtjshcw12w8eg2h3bvo96mc16jay
ਪੰਨਾ:ਨਿੱਕੀ ਕਹਾਣੀ ਅਤੇ ਪੰਜਾਬੀ ਨਿੱਕੀ ਕਹਾਣੀ - ਗੁਰਬਖ਼ਸ਼ ਸਿੰਘ ਫ਼ਰੈਂਕ.pdf/84
250
29437
229605
71462
2026-07-27T10:59:28Z
Harchand Bhinder
2624
/* ਤਸਦੀਕ */
229605
proofread-page
text/x-wiki
<noinclude><pagequality level="4" user="Harchand Bhinder" /></noinclude>ਕਹਾਣੀ ਦੇ ਵਿਸ਼ਲੇਸ਼ਣ ਵਲ ਆਉਣਾ ਪਵੇਗਾ।
{{gap}}'ਅਜੋਕੇ ਤਰਕਵਾਦੀ ਤੇ ਵਿਗਿਆਨਕ ਯੁਗ' ਦਾ ਪਾਠਕ ਹੋਣ ਕਰਕੇ ਮੈਨੂੰ ਪਹਿਲੀ ਤੇ ਦੂਜੀ ਘਟਨਾ ਦੀ ਹਕੀਕਤ ਦਾ ਪਤਾ ਹੈ। ਇਹ ਵੀ ਪਤਾ ਹੈ ਕਿ ਉਹਨਾਂ ਦੀ ਸਾਂਝ ਕੋਈ ਨਹੀਂ, ਪਹਿਲੀ 'ਕਰਾਮਾਤ' ਤੇ ਦੂਜੀ ‘ਕਰਾਮਾਤ' ਦੇ ਬਣਤਰੀ-ਅੰਸ਼ ਇਕ ਨਹੀਂ, ਤੇ ਇਕ ਨਾਲ ਦੂਜੀ ਨੂੰ ਸਿੱਧ ਨਹੀਂ ਕੀਤਾ ਜਾ ਸਕਦਾ। ਭਵਿੱਖ ਵਿਚ ਜਾ ਕੇ ਹੋ ਸਕਦਾ ਹੈ ਇਲੈਕਟ੍ਰਾਨਿਕ ਗੱਡੀਆਂ ਬਣਨ ਲੱਗ ਪੈਣ ਜਿਹੜੀਆਂ ਕਿਸੇ ਦੇ ਅੱਗੇ ਆਉਣ ਨਾਲ ਆਪੇ ਰੁਕ ਜਾਣਗੀਆਂ, ਗੱਡੀ ਨੂੰ ਪੰਜਾ ਤਕ ਵੀ ਛੁਹਾਉਣ ਦੀ ਲੋੜ ਨਹੀਂ ਪਵੇਗੀ। ਪਰ ਤਾਂ ਵੀ ਇਸ ਤੋਂ ਪੱਥਰ ਨੂੰ ਰੋਕਣ ਵਾਲੀ ਗੱਲ ਸਿੱਧ ਨਹੀਂ ਹੋਵੇਗੀ। ਚਲਦੀ ਮਸ਼ੀਨ ਵੀ ਮਨੁੱਖੀ ਚੇਤਨਤਾ ਦਾ ਪਸਾਰ ਹੀ ਹੁੰਦੀ ਹੈ, ਪਰ ਰਿੜਦਾ ਪੱਧਰ ਵੀ ਜੜ੍ਹ-ਰੂਪ ਹੈ ਹੁੰਦਾ ਹੈ। 'ਅਜਕੇ ਤਰਕਵਾਦੀ ਤੇ ਵਿਗਿਆਨਕ ਯੁਗ' ਦਾ ਪਾਠਕ ਹੋਣ ਕਰਕੇ ਮੈਨੂੰ ਕਹਾਣੀ ਵਿਚਲੇ ਬਾਲੇ ਦੀ ਬੌਧਿਕ ਪੱਧਰ ਦਾ ਵੀ ਪਤਾ ਹੈ, ਤੇ ਮੈਂ ਆਪਣੀ ਬੌਧਿਕ ਪੱਧਰ ਨੂੰ ਉਸ ਦੀ ਬੌਧਿਕ ਪੱਧਰ ਨਾਲ ਸਾਵੀਂ ਨਹੀਂ ਲਿਆ ਸਕਦਾ, ਕਿ ਜੇ ਉਹ ਕੋਈ ਗੱਲ ਮੰਨ ਜਾਵੇ ਤਾਂ ਮੈਂ ਵੀ ਮੰਨ ਜਾਵਾਂ।
{{gap}}ਫਿਰ, ਕਹਾਣੀ ਦਾ ਮੁੱਖ ਪਾਤਰ ਨਾ ਗੁਰੂ ਨਾਨਕ ਹੈ, ਨਾ ਉਹ ਮਹਾਨ ਵਿਅਕਤੀ ਜਿਹੜੇ ਆਪਣੀ ਜਾਨ ਉਤੇ ਖੇਡ ਜਾਂਦੇ ਹਨ, ਸਗੋਂ ਇਕ ਬਾਲ ਹੈ। ਤੇ ਕਹਾਣੀ ਵਿਚ ਮੁੱਖ ਘਟਨਾ ਨਾ ਪਹਾੜ ਨੂੰ ਰੋਕਣਾ ਹੈ, ਨਾ ਗੱਡੀ ਨੂੰ ਰੋਕਣਾ, ਸਗੋਂ ਇਕ ਛੋਟੀ ਜਿਹੀ ਬੁੱਧੀ ਦਾ ਇਕ ਗੱਲ ਮੰਨ ਜਾਣਾ ਹੈ, ਜਿਸ ਉਤੇ ਪਹਿਲਾਂ ਉਹ ਸਿਰ ਮਾਰ ਦੇਂਦੀ ਸੀ। ਤੇ ਇਸ ਵਿਚ ਹੀ ਇਸ ਕਹਾਣੀ ਦਾ ਰਹੱਸ ਹੈ। ਇਹੋ ਹੀ ਇਹ ਕਹਾਣੀ ਪੇਸ਼ ਕਰਦੀ ਹੈ ਕਿ ਕਿਵੇਂ ਇਕ ਨਿੱਕੀ ਜਿਹੀ ਜਗ ਰਹੀ ਜੋਤ ਨੂੰ ਮਾਹੌਲ ਦੀ ਅਨ੍ਹੇਰ-ਬਿਰਤੀ ਹੜੱਪ ਕਰ ਲੈਂਦੀ ਹੈ।
'ਅਜੋਕੇ ਵਿਗਿਆਨਕ ਤੇ ਤਰਕਵਾਦੀ ਯੁਗ' ਦੇ ਪਾਠਕ ਹੋਣ ਕਰਕੇ ਮੇਰੀ ਦਿਲਚਸਪੀ ਉਸ ਨਿੱਕੀ ਜਿਹੀ ਜਿੱਤ ਦੀ ਹੋਣੀ ਵਿਚ ਹੈ। ਕਿਵੇਂ ਉਹ ਆਪਣੇ ਮਾਹੌਲ ਦੀ ਅਨ੍ਹੇਰ-ਬਿਰਤੀ ਨੂੰ ਵੰਗਾਰਦੀ ਹੈ: ਘਰ ਵਿਚ ਵੀ, ਸਕੂਲ ਵਿਚ ਵੀ, ਗੁਰਦਵਾਰੇ ਵਿਚ ਵੀ, ਪਰ ਉਹ ਅਜੇ ਏਨੀ ਵਿਕਸਤ ਨਹੀਂ ਕਿ ਕਾਰਜ ਦੇ ਕਾਰਨ ਤੇ ਅਸਰ ਵਿਚਲੇ ਸੰਬੰਧ ਦੀ ਛਾਣਬੀਣ ਕਰ ਸਕੇ। ਫਿਰ ਇਕ ਐਸੀ ਹਲੂਣ ਦੇਣ ਵਾਲੀ ਘਟਨਾ ਵੇਲੇ, ਜਿਹੜੀ ਭਾਵਾਂ ਨੂੰ ਵੀ ਤੇ ਬੁਧੀ ਨੂੰ ਵੀ ਵਿਆਖਿਆ ਦੀ ਚੂੰਡੇ ਵਿਚ ਕੰਡਿਆਂ ਉਤੇ ਖੜਾ ਕਰ ਦੇਦੀ ਹੈ,ਇਹ ਅਨ੍ਹੇਰ-ਬਿਰਤੀ ਵਾਰ ਕਰਦੀ ਹੈ। ਇਹ ਸਮਾਂ ਸੀ ਜਦੋਂ ਬਾਲ ਦਾ ਭਾਵਕ ਤੇ ਬੌਧਿਕ ਲੋਹਾ ਲਾਲ ਹੋਇਆ ਹੋਇਆ ਸੀ, ਤੇ ਜੇ ਵਾਪਰੀ ਘਟਨਾ ਦੀ ਉਚਿਤ ਵਿਆਖਿਆ ਮਿਲਦੀ ਤਾਂ ਹੋ ਸਕਦਾ ਸੀ ਉਸ ਵਿਚਲੀ ਬੁਧੀ ਦੀ ਲਾਟ ਭਖ਼ ਕੇ ਕਿਸੇ ਵੇਲੇ ਜਵਾਲਾਂ ਦਾ ਰੂਪ ਧਾਰਨ ਕਰ ਲੈਂਦੀ। ਪਰ ਐਨ ਇਸ ਵੇਲੇ ਇਹ ਅਨ੍ਹੇਰ ਬਿਰਤੀ ਵਾਰ ਕਰ ਕੇ—- ਉਸ ਬਾਲ-ਬੁਧ ਨੰ ਖੁੰਢਿਆਂ ਕਰ ਦੇਂਦੀ ਹੈ, ਤੇ ਉਹ ਵੀ ਆਪਣੇ ਮਾਹੌਲ ਦਾ ਇਕ<noinclude>{{rh|78||}}</noinclude>
trhj4cr74sb8ar7369kvqhiigm3fsb7
ਪੰਨਾ:ਨਿੱਕੀ ਕਹਾਣੀ ਅਤੇ ਪੰਜਾਬੀ ਨਿੱਕੀ ਕਹਾਣੀ - ਗੁਰਬਖ਼ਸ਼ ਸਿੰਘ ਫ਼ਰੈਂਕ.pdf/85
250
29438
229606
71463
2026-07-27T10:59:33Z
Harchand Bhinder
2624
/* ਤਸਦੀਕ */
229606
proofread-page
text/x-wiki
<noinclude><pagequality level="4" user="Harchand Bhinder" /></noinclude>ਅੰਗ ਬਣ ਕੇ ਫਿਰ ਇਕ ਹੋਰ ਬਾਲ-ਜੋਤ, ਆਪਣੀ ਛੋਟੀ ਭੈਣ ਦੇ ਤਰਕ, ਨੂੰ ਬੁਝਾਉਣ ਵਿਚ ਸ਼ਾਮਲ ਹੋ ਜਾਂਦੀ ਹੈ। ਅਸਲ ਕਰਾਮਾਤ ਇਹ ਹੈ।
{{gap}}ਹਰ ਚੰਗੀ ਗਲਪ ਰਚਨਾ ਵਾਂਗ ਇਸ ਕਹਾਣੀ ਦੀ ਖੂਬਸੂਰਤੀ ਇਹ ਹੈ ਕਿ ਇਹ ਨਾ ਕੁਝ ਸਿੱਧ ਕਰਦੀ ਹੈ, ਨਾ ਕਿਸੇ ਤੋਂ ਕੋਈ ਗੱਲ ਮੰਨਵਾਉਂਦੀ ਹੈ। ਇਹ ਤਾਂ ਹਕੀਕਤ ਨੂੰ ਪੇਸ਼ ਕਰ ਦੇਂਦੀ ਹੈ। ਕਹਾਣੀ ਵਿਚਲੀ ਮਾਂ ਵੀ ਆਪਣੇ ਬੱਚੇ ਨੂੰ ਮੰਨਵਾਉਣ ਲਈ ਜ਼ੋਰ ਨਹੀਂ ਲਾਉਂਦੀ। ਉਹ ਤਾਂ ਸਾਖੀ ਸੁਣਾਈ ਜਾਂਦੀ ਹੈ, ਸ਼ਾਇਦ ਆਦਤਨ ਜਾਂ ਆਪਣੀ ਸ਼ਰਧਾ ਪਾਲਣ ਲਈ, ਜਾਂ ਫਿਰ ਸ਼ਾਇਦ ਹਿਰਾਸੇ ਹੋਏ ਮਨਾਂ ਨੂੰ ਸਫ਼ਰ ਵਿਚ ਕਿਤੇ ਲਾਂਭੇ ਪਾਉਣ ਲਈ। ਉਸ ਨੂੰ ਕੋਈ ਫਰਕ ਨਹੀਂ ਪੈਂਦਾ - ਕੋਈ ਮੰਨੇ ਜਾਂ ਨਾ ਮੰਨੇ! ਪਰ ਉਹ ਅਨ੍ਹੇਰ-ਬਿਰਤੀ ਵਾਲੇ ਮਾਹੌਲ ਦਾ ਅੰਗ ਹੈ ਤੇ ਇਸ ਦੇ ਹੱਥ ਵਿਚ ਅਚੇਤ ਹੀ ਹਥਿਆਰ ਦਾ ਕੰਮ ਕਰ ਜਾਂਦੀ ਹੈ।
{{gap}}ਇਹ ਹੈ ਜਿਥੇ ਇਸ ਕਹਾਣੀ ਦੀਆਂ ਤੰਦਾਂ ਆ ਕੇ ਜੁੜਦੀਆਂ ਹਨ, ਅਤੇ ਇਸ ਕਹਾਣੀ ਵਿਚਲਾ ਬਿੰਬ ਇਕਜੁੱਟ ਇਕਾਈ ਵਜੋਂ ਸਾਹਮਣੇ ਆਉਂਦਾ ਹੈ।
{{gap}}ਹਰ ਕਹਾਣੀ, ਜਾਂ ਆਮ ਕਰਕੇ ਗਲਪ ਰਚਨਾ ਦਾ ਵਿਸ਼ਾ ਅਤੇ ਬਾਕੀ ਬਣਤਰੀ ਅੰਸ਼ ਵੀ ਉਸ ਕਹਾਣੀ ਦੇ ਸੰਦਰਭ ਵਿਚ ਤਾਂ ਵਿਸ਼ੇਸ਼ ਅਰਥ ਰਖਦੇ ਹੀ . ਹਨ, ਪਰ ਚੰਗੀ ਰਚਨਾ ਦੇ ਅਰਥ ਆਪਣੇ ਤੱਕ ਖ਼ਤਮ ਨਹੀਂ ਹੋ ਜਾਂਦੇ। ਹੋਰ ਚੰਗੀ ਰਚਨਾ ਦੇ ਧਰਾਤਲਾਂ ਉਤੇ ਜਿਉਂਦੀ ਹੈ - ਵਿਸ਼ੇਸ਼ ਅਤੇ ਆਮਿਆਏ। ਇਸ ਦੇ ਬਿੰਬ ਵੀ ਉਸ ਰਚਨਾ ਦੇ ਸੰਦਰਭ ਵਿਚ ਵਿਸ਼ੇਸ਼ ਹੋਣ ਦੇ ਨਾਲ ਨਾਲ, ਆਮਿਆਏ ਜਾਣ ਦੀ ਸਮਰੱਥਾ ਵੀ ਰੱਖਦੇ ਹਨ, ਜਿਸ ਕਰਕੇ ਇਹ ਰਚਨਾ ਆਪਣੇ ਨਾਲ ਰਲਦੀਆਂ ਮਿਲਦੀਆਂ ਕਈ ਪ੍ਰਸਥਿਤੀਆਂ ਦਾ ਝਾਵਲਾ ਦੇ ਜਾਂਦੀ ਹੈ, ਕਈ ਪ੍ਰਸਥਿਤੀਆਂ ਦੇ ਪ੍ਰਤਿਨਿਧਤਾ ਕਰਦੀ ਲੱਗਦੀ ਹੈ। ਹਰ ਚੰਗੀ ਰਚਨਾ ਦੇ ਭਾਵ-ਵਿਸਥਾਰ ਦੇ ਪਿੱਛੇ ਆਮਿਆਏ ਧਰਾਤਲ ਉਤੇ ਵੀ ਸਮਝੇ ਜਾਣ ਦਾ ਉਸ ਦਾ ਗੁਣ ਕੰਮ ਕਰ ਰਿਹਾ ਹੁੰਦਾ ਹੈ। ਇਹ ਗੱਲ ਉਸ ਵਿਚਲੇ ਬਿੰਬ ਦੀ ਸਰਬੰਗਤਾ ਦਾ ਸਬੂਤ ਹੁੰਦੀ ਹੈ।
{{gap}}ਉਪ੍ਰੋਕਤ ਕਹਾਣੀ ਦੇ ਸੰਦਰਭ ਵਿਚ ਵੀ, ਨਿੱਕੀ ਜਿਹੀ ਬੁਧੀ ਦੀ ਜਗ ਰਹੀ ਜੋਤ ਨੂੰ ਮਾਹੌਲ ਦੀ ਅਨ੍ਹੇਰ-ਬਰਤੀ ਵਲੋਂ ਹੜੱਪ ਕੀਤੇ ਜਾਣ ਦੀ ਘਟਨਾ ਅਜੇ ਵੀ ਸਾਡੇ ਸਮਾਜ ਵਿਚ ਵਾਪਰ ਰਹੀ ਹੈ। ਸਾਡੇ ਵਿਚੋਂ ਬਹੁਤੇ ਅਜੇ ਵੀ ਇਸ ਦੇ ਕਿਸੇ ਨਾ ਕਿਸ ਰੂਪ ਵਿਚ ਪਾਤਰ ਹਨ।<noinclude>{{rh|||79}}</noinclude>
4o7z3zduaynpir6ga6h94r43mjq1559
ਪੰਨਾ:ਨਿੱਕੀ ਕਹਾਣੀ ਅਤੇ ਪੰਜਾਬੀ ਨਿੱਕੀ ਕਹਾਣੀ - ਗੁਰਬਖ਼ਸ਼ ਸਿੰਘ ਫ਼ਰੈਂਕ.pdf/86
250
29480
229607
71628
2026-07-27T10:59:40Z
Harchand Bhinder
2624
/* ਤਸਦੀਕ */
229607
proofread-page
text/x-wiki
<noinclude><pagequality level="4" user="Harchand Bhinder" /></noinclude>{{gap}}ਗਲਪ ਵਿਚ ਅਤੇ ਖ਼ਾਸ ਕਰਕੇ ਨਿੱਕੀ ਕਹਾਣੀ ਵਿਚ ਬਿੰਬ ਪਛਾਣ ਅਤੇ ਅਰਥਾਉਣ ਸਮੇਤ ਹੋਰ ਸੰਬੰਧਤ ਸਮੱਸਿਆਵਾਂ ਉਤੇ ਅਸੀਂ ਕਰਤਾਰ ਸਿੰਘ ਦੁੱਗਲ ਦੇ ਹੀ ਕਹਾਣੀ-ਸੰਗ੍ਰਹਿ ਇਕ ਛਿੱਟ ਚਾਨਣ ਦੀ ਦੀਆਂ ਕੁਝ ਕਹਾਣੀਆਂ ਦੇ ਆਧਾਰ ਉਤੇ ਵਿਚਾਰ ਕਰ ਸਕਦੇ ਹਾਂ। ਇਹਨਾਂ ਵਿਚੋਂ ਪਹਿਲੀ ਸਮੱਸਿਆ ਵਸਤੁ ਅਤੇ ਇਸ ਦੀ ਪਛਾਣ ਦੀ ਹੈ।
{{gap}}ਸਾਰੇ ਸਾਹਿਤ ਦਾ ਵਸਤੂ ਮਨੁੱਖ ਦਾ ਸਮਾਜਕ ਜੀਵਨ ਹੈ। ਪ੍ਰਕਿਰਤੀ ਅਤੇ ਪਸ਼ੂ ਜਗਤ ਵੀ ਜਦੋਂ ਸਾਹਿਤ ਵਿਚ ਪ੍ਰਵੇਸ਼ ਕਰਦੇ ਹਨ ਤਾਂ ਮਨੁੱਖ ਦੇ ਸਮਾਜਕ ਜੀਵਨ ਨਾਲ ਸੰਬੰਧਤ ਹੋ ਕੇ ਹੀ ਪ੍ਰਵੇਸ਼ ਕਰਦੇ ਹਨ। ਪਰ, ਜਿਵੇਂ ਕਿ ਅਸੀਂ ਪਹਿਲਾਂ ਕਹਿ ਆਏ ਹਾਂ, ਸਾਹਿਤ ਯਥਾਰਥ ਨਹੀਂ ਹੁੰਦਾ, ਯਥਾਰਥ ਦੀ ਕਲਾਤਮਕ ਬਿੰਬਾਂ ਰਾਹੀਂ ਰਚਣੇਈ ਮੁੜਸਿਰਜਣਾ ਹੁੰਦਾ ਹੈ। ਨਾ ਹੀ ਬਿੰਬ ਯਥਾਰਥ ਹੁੰਦਾ ਹੈ। ਬਿੰਬ ਯਥਾਰਥ ਦੇ ਕਿਸੇ ਅੰਸ਼ ਜਾਂ ਤੱਤ ਦਾ ਸੰਕਲਪਾਤਮਕ ਰੂਪ ਹੁੰਦਾ ਹੈ। ਸਾਹਿਤਕ ਬਿੰਬ ਵਿਚ ਯਥਾਰਥ ਦੇ ਨਾਲ਼ ਨਾਲ ਲੇਖਕ ਦੀ ਕਲਪਨਾ, ਇਸ ਯਥਾਰਥ ਬਾਰੇ ਉਸ ਦਾ ਦ੍ਰਿਸ਼ਟੀਕੋਨ, ਉਸ ਦਾ ਸੁਹਜ-ਦਰਸ਼ਨ ਸ਼ਾਮਲ ਹੁੰਦਾ ਹੈ। ਇਸ ਤੋਂ ਵਸਤੂ ਦੀ ਪਛਾਣ ਦੀ ਸਮੱਸਿਆ ਪੈਦਾ ਹੁੰਦੀ ਹੈ। ਸਾਹਿਤ ਵਿਚਲੇ ਵਸਤੂ ਨੂੰ ਪਛਾਨਣ ਲਈ ਸਿਰਜੇ ਬਿੰਬਾਂ ਵਿਚੋਂ ਕਲਪਨਾ ਦਾ, ਜੀਵਨ-ਫ਼ਲਸਫ਼ੇ ਦਾ, ਸੁਹਜ-ਦਰਸ਼ਨ ਦਾ ਅੰਸ਼ ਵੱਖ ਕਰ ਕੇ ਫਿਰ ਯਥਾਰਥ ਤਕ ਪਹੁੰਚਣਾ ਪੈਂਦਾ ਹੈ। ਇਸ ਸਾਰੇ ਅਮਲ ਵਿਚ ਲੇਖਕ ਅਤੇ ਪਾਠਕ ਵਿਚਕਾਰ ਭਾਸ਼ਾਈ ਸਾਂਝ ਤੋਂ ਛੁਟ ਸਭਿਆਚਾਰਕ ਪਿਛੋਕੜ, ਸਭਿਆਚਾਰਕ ਪੱਧਰ ਅਤੇ ਕਿਸੇ ਹੱਦ ਤਕ ਜਵਨ ਅਨੁਭਵ ਦੀ ਸਾਂਝ ਵੀ ਜ਼ਰੂਰੀ ਹੈ। ਜੇ ਸਭਿਆਚਾਰਕ ਓਪਰਾਪਣ ਹੋਵੇਗਾ ਜਾਂ ਸਭਿਆਚਾਰਕ ਵਿਖੇ ਹੋਵੇ, ਤਾਂ ਕਲਾਤਮਕ ਬਿੰਬਾਂ ਵਿਚ ਸੰਚਿਤ ਬੋਧ ਨੂੰ ਸਮਝਣਾ ਮੁਸ਼ਕਲ ਹੋ ਜਾਵੇਗਾ। ਜੀਵਨ ਅਨੁਭਵ ਦੀ ਸਾਂਝ ਦੀ ਅਣਹੋਂਦ ਵਿਚ ਪਾਠਕ ਲਈ ਲੇਖਕ ਦੀ ਪ੍ਰਮਾਣੀਕਤਾ ਨੂੰ ਮੰਨ ਕੇ ਚਲਣਾ ਪਵੇਗਾ। ਵੈਸੇ ਵੀ, ਲੇਖਕ ਲਈ ਇਹ ਝਾਵ ਕਾਇਮ ਰੱਖਣਾ ਜਰੂਰੀ ਹੈ ਕਿ ਜਿਸ ਯਥਾਰਥ ਨੂੰ ਉਹ ਪੇਸ਼ ਕਰ ਰਿਹਾ ਹੈ ਉਸ ਬਾਰੇ ਉਸ ਦਾ ਬੋਧ ਪ੍ਰਮਾਣੀਕ ਹੈ। ਜੇ ਇਹ ਝਾਵਲਾ ਕਾਇਮ ਨਹੀਂ ਰਹਿੰਦਾ ਤਾਂ ਰਚਨਾ ਦੀ ਪੇਸ਼ਕਾਰੀ ਅਤੇ ਸਮਝ ਵਿਚ ਇਕ ਮੁੱਢਲਾ ਖ਼ਲਾਅ ਰਹਿ ਜਾਂਦਾ ਹੈ, ਜਿਸ ਨੂੰ ਹੋਰ ਕਿਸੇ ਜੁਗਤ ਨਾਲ ਪੂਰਿਆ ਨਹੀਂ ਜਾ ਸਕਦਾ ਅਤੇ ਰਚਨਾ ਯਥਾਰਥ ਦੀ ਪੱਧਰ ਉਤੇ ਵੀ ਅਤੇ ਕਲਾ ਦੀ ਪੱਧਰ ਤੇ ਵੀ ਅਸਫਲ ਰਹਿ ਜਾਂਦੀ ਹੈ।
{{gap}}ਵਸਤੂ ਦੀ ਪਛਾਣ ਜ਼ਰੂਰੀ ਨਹੀਂ, ਵਿਸ਼ੇ ਦੀ ਪਛਾਣ ਵੀ ਹੋਵੇ। ਅਤੇ ਇਹ ਗੱਲ ਦੋਹਾਂ ਪੱਧਰਾਂ ਉਤੇ ਵਾਪਰ ਸਕਦੀ ਹੈ-ਲੇਖਕ ਦੀ ਪੱਧਰ ਉਤੇ ਵੀ ਅਤੇ ਪਾਠਕ ਦੀ
ਪੱਧਰ ਉਤੇ ਵੀ। ਰਚਨਾ ਦੀ ਪੱਧਰ ਉਤੇ ਵੀ ਅਤੇ ਰਜ਼ਨਾ ਸਮਝਣ ਅਤੇ ਮਾਨਣ ਦੀ ਪੱਧਰ ਉਤੇ ਵੀ। ਕੋਈ ਜ਼ਰੂਰੀ ਨਹੀਂ ਕਿ ਅਸੀਂ ਜ਼ਿੰਦਗੀ ਜਿਉਂਦੇ ਹੋਏ ਇਸ ਦੇ ਅੰਦਰਲੇ ਮੰਤਕ ਨੂੰ ਵੀ ਸਮਝ ਰਹੇ ਹੋਈਏ। ਕੋਈ ਜ਼ਰੂਰੀ ਨਹੀਂ ਕਿ ਲੇਖਕ ਯਥਾਰਥ ਨੂੰ ਪੇਸ਼<noinclude>{{rh|80||}}</noinclude>
dj8r6kycliykbohszuaxfwgp67ey9u0
ਪੰਨਾ:ਨਿੱਕੀ ਕਹਾਣੀ ਅਤੇ ਪੰਜਾਬੀ ਨਿੱਕੀ ਕਹਾਣੀ - ਗੁਰਬਖ਼ਸ਼ ਸਿੰਘ ਫ਼ਰੈਂਕ.pdf/88
250
29507
229609
71823
2026-07-27T10:59:53Z
Harchand Bhinder
2624
/* ਤਸਦੀਕ */
229609
proofread-page
text/x-wiki
<noinclude><pagequality level="4" user="Harchand Bhinder" /></noinclude>ਉਤੇ ਹੋ ਸਕਦੀ ਹੈ।
{{gap}}ਕਿਸੇ ਸਾਹਿਤਕ ਰਚਨਾ ਦੀ ਪਕੜ ਜੀਵਨ ਦੇ ਯਥਾਰਥ ਦੇ ਮੰਤਕ ਉਤੇ ਜਿੰਨੀ ਮਜ਼ਬੂਤ ਹੋਵੇਗੀ, ਓਨਾ ਹੀ ਸਰਬੰਗੀ ਬਿੰਬ ਉਹ ਪੇਸ਼ ਕਰ ਸਕੇਗੀ, ਅਤੇ ਹੋਰ ਸਰਬੰਗੀ ਬਿੰਬ ਦੀ ਵੱਖ ਵੱਖ ਪੱਧਰਾਂ ਅਤੇ ਕੰਨਾਂ ਤੋਂ ਵਿਆਖਿਆ ਓਨੀ ਹੀ ਵਧੇਰੇ ਸੰਭਵ ਹੋਵੇਗੀ। ਕਿਸੇ ਸਾਹਿਤਕ ਰਚਨਾ ਦੀ ਵੱਖ ਵੱਖ ਪੱਧਰਾਂ ਅਤੇ ਕੋਨਾਂ ਤੋਂ ਵਿਆਖਿਆ ਹੋ ਸਕਣਾ, ਇਸ ਨੂੰ ਡੂੰਘੀ ਕਲਾਤਮਕਤਾ ਦੇਂਦਾ ਅਤੇ ਸਮੇਂ ਅਤੇ ਵਿਅਕਤੀ ਦੀਆਂ ਸੀਮਾਂ ਤੋਂ ਮੁਕਤੇ ਕਰਦਾ ਹੈ।
{{gap}}ਆਪਣੀ ਉਪ੍ਰੋਕਤ ਸਾਰੀ ਬਹਿਸ ਦੀ ਵਿਆਖਿਆ ਲਈ ਅਸੀਂ ਉਪ੍ਰੋਕਤ ਸੰਗ੍ਰਹਿ ਵਿਚਲੀ ਕਹਾਣੀ ਰੱਬ ਦਿਸਦਾ ਕਿਉਂ ਨਹੀਂ? ਲੈ ਸਕਦੇ ਹਾਂ। ਸਾਡੀਆਂ ਸਾਰੀਆਂ ਧਾਰਨਾਵਾਂ ਇਸ ਕਹਾਣੀ ਦੇ ਵਸਤੂ ਦੇ ਵਿਸ਼ਲੇਸ਼ਣ ਤੋਂ ਸਪਸ਼ਟ ਹੋ ਸਕਦੀਆਂ ਹਨ। ਇਸ ਕਹਾਣੀ ਦਾ ਕਥਿਤ ਵਿਸ਼ਾ ਦੁੱਗਲ ਨੂੰ ਬਹੁਤ ਪਿਆਰਾ ਹੈ। ਇਸ ਵਲ ਦੁੱਗਲ ਮੁੜ ਮੁੜ ਧਰਤਦਾ ਹੈ। ('ਉਹ ਕੌਣ ਹੈ?' “ਰੱਬ ਹੈ ਕਿ ਨਹੀਂ?) ਅਤੇ ਇਸ ਵਿਸ਼ੇ ਬਾਰੇ ਦੁੱਗਲ ਬਹੁਤ ਗੰਭੀਰ ਹੈ। ਉਹ ਨਹੀਂ ਚਾਹੁੰਦਾ ਕਿ ਪਾਠਕ ਨੂੰ ਇਸ ਵਿਸ਼ੇ ਦੀ ਪਛਾਣ ਬਾਰੇ ਕੋਈ ਅਸਪਸ਼ਟਤਾ ਰਹਿ ਜਾਏ ਅਤੇ ਉਹ ਇਸ ਗੱਲ ਉਤੇ ਮਾਣ ਵੀ ਕਰਦਾ ਹੈ (ਮੇਰੀ ਕਹਾਣੀ ਕਲਾ ਵਿਚ) ਕਿ ਉਹ ਇਸ ਵਿਸ਼ੇ ਨੂੰ ਨਾ ਸਿਰਫ਼ ਨਿਭਾ ਹੀ ਸਕਿਆ ਹੈ, ਸਗੋਂ ਆਪਣੇ ਦ੍ਰਿਸ਼ਟੀਕੋਨ ਨੂੰ ਸਿੱਧ ਵੀ ਕਰ ਸਕਿਆ ਹੈ।
{{gap}}ਇਹ ਸਾਰੀਆਂ ਗੱਲਾਂ ਇਸ ਕਹਾਣੀ ਨੂੰ ਇਕ ਐਸੀ ਰਚਨਾ ਬਣਾ ਦੇਂਦੀਆਂ ਹਨ, ਜਿਸ ਵਿਚ ਲੇਖਕ ਆਪਣੇ ਦ੍ਰਿਸ਼ਟੀਕੋਨ ਅਤੇ ਵਿਚਾਰਧਾਰਾ ਬਾਰੇ ਵਧੇਰੇ ਉਤਸ਼ਾਹਤ ਹੈ। ਜਿਸ ਵਿਚ ਕਲਾ ਨੂੰ ਉਹ ਇਕ ਦਲੀਲ ਦੀ ਪੱਧਰ ਉਤੇ ਲੈ ਆਉਂਦਾ ਹੈ। ਸਾਰੀ, ਕਹਾਣੀ ਇਕ ਦਲੀਲ ਹੈ, ਉਸ ਨਿਰਣੇ ਦੇ ਹੱਕ ਵਿਚ ਜਿਹੜਾ ਲੇਖਕ ਅਖ਼ੀਰ ਉਤੋਂ ਕੱਢਦਾ ਹੈ। ਲੇਖਕ ਲਈ ਇਹ ਇਕ ਨਾਜ਼ਕ ਘੜੀ ਹੈ ਜੇ ਉਸ ਦੀ ਦਲੀਲ ਕੁਝ ਸਾਬਤ ਕਰਦੀ ਹੋਵੇ ਅਤੇ ਨਿਰਣਾ ਉਹ ਕੁਝ ਹੋਰ ਕੱਢ ਰਿਹਾ ਹੋਵੇ ਤਾਂ ਕਹਾਣੀ ਦਾ ਸਾਰਾ ਢਾਂਚਾ ਤਹਿਸ਼-ਨਹਿਸ਼ ਹੋ ਜਾਵੇਗਾ, ਅਤੇ ਇਸ ਕਹਾਣੀ ਦੇ ਵਿਸ਼ਲੇਸ਼ਣ ਤੋਂ ਪਤਾ ਇਹੀ ਲੱਗਦਾ ਹੈ ਕਿ ਦਲੀਲ ਅਤੇ ਨਿਰਣੇ ਵਿਚਕਾਰ ਸੰਬੰਧ ਸਥਾਪਤ ਨਹੀਂ ਹੋ ਰਿਹਾ। ਪਰ ਇਸ ਗੱਲ ਵਲ ਅਸੀਂ ਮਗਰੋਂ ਆਵਾਂਗੇ।
{{gap}}ਅਸੀਂ ਪਹਿਲਾਂ ਕਹਿ ਆਏ ਹਾਂ ਕਿ ਜੇ ਕੋਈ ਸਾਹਿਤਕ ਰਚਨਾ ਕੁਝ ਸਿੱਧ ਕਰਨ ਲੱਗ ਪਵੇ ਤਾਂ ਉਹ ਕਲਾ ਦੇ ਖ਼ਾਨੇ ਵਿਚੋਂ ਨਿਕਲ ਜਾਂਦੀ ਹੈ। ਅਸੀਂ ਇਹ ਵੀ ਕਹਿ ਆਏ ਹਾਂ ਕਿ ਵਿਚਾਰਧਾਰਾ ਪ੍ਰਚਾਰਨ ਲਈ ਉਤਸ਼ਾਹ ਵਿਸ਼ੇ ਨੂੰ ਇਕਹਿਰਾ, ਅਤੇ ਇਕ ਪੱਧਰ ਤਕ ਸੀਮਤ ਬਣਾ ਦੇਂਦਾ ਹੈ। ਇਹ ਗੱਲ ਵੀ ਸਾਹਿਤ ਦੇ ਕਲ-ਪੱਖ ਨੂੰ ਕਮਜ਼ੋਰ ਕਰਦੀ ਹੈ। ਅਤੇ ਜਿਥੋਂ ਤਕ ਇਸ ਵਿਸ਼ੇਸ਼ ਕਹਾਣੀ ਦਾ ਸੰਬੰਧ ਹੈ, ਹੋ ਸਕਦਾ ਹੈ ਕਿ ਕਈਆਂ ਨੇ ਇਹ ਜਾਨਣ ਵਿਚ ਦਿਲਚਸਪੀ ਹੀ ਨਾ ਹੋਵੇ ਕਿ ਰੱਬ ਦਿਸਦਾ ਕਿਉਂ ਨਹੀਂ। ਇਹਨਾਂ<noinclude>
{{rh|82||}}</noinclude>
iwhftrlx20jnd7a2t79fw158a44e6fv
ਪੰਨਾ:ਨਿੱਕੀ ਕਹਾਣੀ ਅਤੇ ਪੰਜਾਬੀ ਨਿੱਕੀ ਕਹਾਣੀ - ਗੁਰਬਖ਼ਸ਼ ਸਿੰਘ ਫ਼ਰੈਂਕ.pdf/89
250
29508
229610
71828
2026-07-27T11:00:01Z
Harchand Bhinder
2624
/* ਤਸਦੀਕ */
229610
proofread-page
text/x-wiki
<noinclude><pagequality level="4" user="Harchand Bhinder" /></noinclude>ਸਾਰੀਆਂ ਗੱਲਾਂ ਨੂੰ ਮੁੱਖ ਰਖਦਿਆਂ, ਕੀ ਅਸੀਂ ਇਸ ਕਹਾਣੀ ਨੂੰ ਚੰਗੀ ਸਾਹਿਤਕ ਕਿਰਤ ਮੰਨਣ ਤੋਂ ਇਨਕਾਰ ਕਰ ਦੇਈਏ? ਜੇ ਅਸੀਂ ਇਸ ਕਹਾਣੀ ਦੇ ਵਸਤੂ ਦਾ ਵਿਸ਼ਲੇਸ਼ਣ ਕਰਨ ਤੋਂ ਬਿਨਾਂ ਉਪਰੋਕਤ ਸਵਾਲ ਦਾ ਜਵਾਬ 'ਹਾਂ' ਵਿਚ ਦੇ ਦੇਂਦੇ ਹਾਂ ਤਾਂ ਅਸੀਂ ਆਪਣੇ ਸਿਧਾਂਤ ਅਤੇ ਦ੍ਰਿਸ਼ਟੀਕੋਨ ਸੰਬੰਧੀ ਵੀ ਉਹੀ ਉਤਸ਼ਾਹ ਦਿਖਾ ਰਹੇ ਹੋਵਾਂਗੇ, ਜਿਹੜਾ ਉਤਸ਼ਾਹ ਦਿਖਾਉਣ ਦਾ ਦੋਸ਼ ਅਸੀਂ ਇਸ ਰਚਨਾ ਉਤੇ ਲਾ ਰਹੇ ਹਾਂ। ਵਸਤੂ ਦਾ ਵਿਸ਼ਲੇਸ਼ਣ ਆਲੋਚਨਾ ਦੇ ਹਰ ਨਿਰਣੇ ਦਾ ਆਧਾਰ ਹੋਣਾ ਚਾਹੀਦਾ ਹੈ ਅਤੇ ਇਸ ਗੱਲ ਤੋਂ ਖ਼ਬਰਦਾਰ ਰਹਿਣਾ ਚਾਹੀਦਾ ਹੈ ਕਿ ਰਚਨਾ ਦੇ ਉੱਪਰ ਤਰੋਦਾ ਵਿਸ਼ਾ ਅਕਸਰ ਰਚਨਾ ਦੇ ਵਸਤੁ ਦੀ ਪਛਾਣ ਦੇ ਰਾਹ ਵਿਚ ਰੁਕਾਵਟ ਬਣਦਾ ਹੈ।
{{gap}}ਉਪ੍ਰੋਕਤ ਕਹਾਣੀ ਦੋ ਥਾਵਾਂ ਉਤੇ ਵਾਪਰ ਰਹੀ ਹੈ: ਇਕ, ਨਾਇਕ ਦੇ ਆਲੇ ਦੁਆਲੇ, ਸਿੱਧੀ ਉਸ ਨਾਲ; ਦੁਜੇ, ਉਸ ਤੋਂ ਕੁਝ ਹੱਟ ਕੇ ਪਰ ਉਸ ਦੇ ਗ੍ਰਹਿਣ—ਇੰਦਰਿਆਂ ਦੀ ਵਿੱਥ ਦੇ ਅੰਦਰ ਅੰਦਰ, ਜਿਸ ਕਰਕੇ ਉਹ 'ਸਿੱਧੀ' ਘਟਨਾ ਵਿਚ ਲੀਨ ਹੋਇਆ ਹੋਇਆ ਕੁਝ ਹਟ ਕੇ ਵਾਪਰ ਰਹੀ ਘਟਨਾ ਤੋਂ ਚੇਤੰਨ ਰਹਿ ਰਿਹਾ ਹੈ।
{{gap}}ਹੁਣ, ਜੇ ਅਸੀਂ ਲੇਖਕ ਮਗਰ ਚਲੀਏ ਤਾਂ ਸਾਨੂੰ ਕਹਾਣੀ ਦੀ ਸਾਰੀ ਵਸਤੂ ਸਿਰ ਭਾਰ ਖੜੀ ਦਿੱਸਦੀ ਹੈ। ਇਸ ਵਿਚ ਕੋਈ ਸ਼ੱਕ ਨਹੀਂ ਕਿ ਗੱਡੀ ਵਿਚ ਮਿਲੇ ਵਿਅਕਤੀ ਨਾਲ ਨਾਇਕ ਨੇ ਬਚਪਨ ਬਿਤਾਇਆ ਹੈ। ਤਾਂ ਵੀ ਉਹ ਨਾਇਕ ਨੂੰ ਯਾਦ ਦੇ ਪਟ 'ਤੇ ਕਿਤੇ, ਦਿਖਾਈ ਨਹੀਂ ਦੇਂਦਾ। ਇਹ ਯਾਦ-ਸ਼ਕਤੀ ਦੀ ਉਕਾਈ ਹੈ, ਜੋ ਕਿ ਨਿਰੋਲ ਸਰੀਰਕ ਭੋਤਿਕ ਉਕਾਈ ਹੈ। ਇਤਫ਼ਾਕਨ ਉਕਾਈ ਦੇ ਆਧਾਰ ਉਤੇ ਕੋਈ ਵੀ ਸਚਾਈ ਸਿੱਧ ਨਹੀਂ' ਕੀਤੀ ਜਾ ਸਕਦੀ।
{{gap}}ਹਕੀਕਤ ਕੀ ਹੈ? ਸਾਰੀ ਕਹਾਣੀ ਵਿਚ ਬਿਆਨ ਕੀਤਾ ਗਿਆ ਵਸਤੂ ਏਨਾ ਬਲਵਾਨ ਹੈ ਕਿ ਨਾਇਕ ਇਸ ਦੇ ਪ੍ਰਭਾਵ ਹੇਠ, ਆਪਣੀ ਹਸਤੀ ਦੀਆਂ ਧੁਰ ਡੂੰਘਾਣਾਂ ਤਕ ਝੂਣਿਆਂ ਜਾਂਦਾ ਹੈ। ("ਉਹ ਆਦਮੀ ਜਿਹੜਾ ਸਵੇਰ ਤੋਂ ਮੇਰੀ ਜ਼ਿੰਦਗੀ ਵਿਚ ਇੰਜ ਬੇਤਕੱਲਫੀ ਨਾਲ ਵੜ ਆਇਆ ਸੀ...... ਇਕ ਆਦਮੀ ਜਿਹੜਾ ਕੁਝ ਘੰਟਿਆਂ ਵਿਚ ਮੇਰੇ 'ਤੇ ਇਤਨੀ ਮਹੱਬਤ ਤੇ ਇਤਨੇ ਪੈਸੇ ਲੁਟਾ ਕੇ ਚਲਾ ਗਿਆ ਸੀ"।) ਇਸ ਸ਼ਕਤੀਸ਼ਾਲੀ ਤਜ਼ਰਬੇ ਦੇ ਰੂਬਰੂ ਉਸ ਨੂੰ ਉਸ ਦਾ ਨਾਂ ਵੀ ਯਾਦ ਨਹੀਂ ਆਉਂਦਾ, ਉਹ ਉਸ ਨੂੰ 'ਪਛਾਣ ਤਕ ਨਹੀਂ ਸਕਦਾ'। ਇਹ ਅਵਸਥਾ ਉਸ ਲਈ ਇਕ ਭਾਵਕ ਸੰਕਟ ਪੈਦਾ ਕਰ ਰਹੀ ਹੈ ਜਿਸ ਸੰਕਟ ਦੀ ਸਥਿਤੀ ਵਿਚ ਉਹ 'ਪਾਣੀ ਪਾਣੀ ਹੋ ਰਿਹਾ ਹੈ, 'ਸ਼ਰਮਿੰਦਗੀ ਨਾਲ ਪਸੀਨਾ-ਪਸੀਨਾ ਹੋ ਰਿਹਾ' ਹੈ।
{{gap}}ਜਿਵੇਂ ਕਿ ਜ਼ਿੰਦਗੀ ਵਿਚ ਹੁੰਦਾ ਹੈ, ਸੰਕਟ ਵਿਚ ਫਸਿਆ ਮਨੁੱਖ 'ਸੁਝਾਅ’ ਵਲ ਤੋਂ ਤੀਬਰ ਰੁਚੀ ਰੱਖਦਾ ਹੈ, ਜੇ ਇਹ ਸੁਝਾਅ ਸੰਕਟ ਵਿਚੋਂ ਨਿਕਲਣ ਦਾ ਅਤੇ ਖੁੱਸ ਰਿਹਾ ਸਵੈ-ਵਿਸ਼ਵਾਸ ਬਹਾਲ ਕਰਨ ਦਾ ਯਕੀਨ ਦੁਆ ਰਿਹਾ ਹੋਵੇ, ਭਾਵੇਂ ਕਿੰਨਾ ਵੀ ਆਰਜ਼ੀ ਤੌਰ ਉਤੇ ਸਹੀ। ਅਸਲ ਵਿਚ ਕਹਾਣੀ ਦਾ ਵਸਤੂ ਪਰਾ-ਭੌਤਕ, ਪਰਾ-ਸਰੀਰਕ ਨਿਰਣੇ<noinclude>{{rh|||83}}</noinclude>
bzj46ecfrsbdfdgsuxxkry5rhrugfqi
ਪੰਨਾ:ਨਿੱਕੀ ਕਹਾਣੀ ਅਤੇ ਪੰਜਾਬੀ ਨਿੱਕੀ ਕਹਾਣੀ - ਗੁਰਬਖ਼ਸ਼ ਸਿੰਘ ਫ਼ਰੈਂਕ.pdf/90
250
29509
229611
71829
2026-07-27T11:00:08Z
Harchand Bhinder
2624
/* ਤਸਦੀਕ */
229611
proofread-page
text/x-wiki
<noinclude><pagequality level="4" user="Harchand Bhinder" /></noinclude>ਨੂੰ ਸਮਝਣ ਲਈ ਦਲੀਲ ਨਹੀਂ ਬਣਦਾ, ਸਗੋਂ ਨਾਇਕ ਲਈ ਸੰਕਟ ਦੀ ਸਥਿਤੀ ਵਿਚੋਂ ਨਿਕਲਣ ਦਾ ਬਹਾਨਾ ਬਣਦਾ ਹੈ, ਆਪਣੇ ਸੰਕਟ ਨੂੰ ਸਮਝਣ ਦੀ ਮਜਬੂਰੀ ਤੋਂ ਛੁਟਕਾਰਾ ਦੁਆ ਕੇ। ਸਾਰੀ ਕਹਾਣੀ ਕਿਸੇ ਪਰਾ-ਭੌਤਕ ਮਸਲੇ ਨੂੰ ਹਲ ਨਹੀਂ ਕਰਦੀ ਸਗੋਂ ਮਨੁੱਖਾ ਪ੍ਰਕਿਰਤੀ ਉਤੇ ਵੱਖੋ ਵੱਖਰੇ ਨਾਂ ਤੋਂ ਚਾਨਣਾ ਪਾਉਂਦੀ ਹੈ। ਆਪਣੇ ਵਿਸਥਾਰ ਵਿਚ ਹੀ ਇਹ ਮਨੁੱਖੀ ਅਨੁਭਵ ਦੇ ਵੱਖ ਵੱਖਰੇ ਪੱਧਰਾਂ ਉਤੇ ਚਾਨਣ ਪਾਉਂਦੀ ਹੈ। 'ਖੂਖਾਂ ਪੁੱਟਣ' ਵਾਲੀ ਘਟਨਾ, ਜਦੋਂ ਮੌਲਵੀ ਇਸ ਦੀ ਹਕੀਕਤ ਤੋਂ ਇਨਕਾਰੀ ਹੈ ਰਿਹਾ ਹੈ ਸ਼ਾਇਦ ਇਸ ਲਈ ਕਿ ਉਹ ਸਰੀਰਕ ਪੱਖੋਂ ਇਸ ਅਨੁਭਵ ਦੀ ਅਵਸਥਾ ਤੋਂ ਲੰਘ ਚੁੱਕਾ ਹੈ। (ਜਾਂ ਕਿ ਉਹ ਜਾਣਦਾ ਹੈ? ਪਰ ਖਚਰਾ ਹੈ, ਜਿਸ ਲਈ ਉਹ ਹਕੀਕਤ ਮੰਨਣ ਤੋਂ ਇਨਕਾਰੀ ਹੈ?) ਇਕ ਹੋਰ ਘਟਨਾ ਵਿਚ ਭਾਵਕ ਤੀਖਣਤਾ ਦਾ ਵੇਗ ਗਿਆਨ-ਇੰਦਰਿਆਂ ਨੂੰ ਗੁਮਰਾਹ ਕਰ ਕੇ ਸੱਚ ਨੂੰ ਆਪਣੇ ਮੰਤਵ ਅਨੁਸਾਰ ਢਾਲ ਰਿਹਾ ਹੈ। ('ਚਮਾਰੀ' ਤੇ 'ਸੁਨਿਆਰੀ' ਵਿਚ ਨਿਖੇੜ ਕਰਨ ਦੀ ਅਸਮਰਥਾ।) ਇਸ ਤਰ੍ਹਾਂ ਨਾਲ ਕਹਾਣੀ ਦਾ ਸਾਰਾ ਵਸਤੂ ਹਕੀਕਤ ਨੂੰ ਦੇਖਣ, ਪਛਾਨਣ ਅਤੇ ਸਮਝਣ ਦੇ ਪੜਾਵਾਂ ਵਿਚਲੀ ਵਿਥ ਨੂੰ ਨਿਖੇੜਦਾ ਹੈ। ਪਰ ਇਹ ਵਸਤੂ-ਵੰਡ ਹੈ, ਵਿਸ਼ਾ ਨਹੀਂ। ਵਿਸ਼ੇ ਦੇ ਪੱਖੋਂ, ਇਹ ਕਹਾਣੀ ਮਨੁੱਖੀ ਪ੍ਰਕਿਰਤੀ ਵਿਚ ਲਕੀ ਚੰਗਿਆਈ ਦੇ ਹੱਕ ਵਿਚ ਇਕ ਨਗ਼ਮਾ ਹੈ। ਅਤੇ ਨਾਇਕ ਜੇ ਇਸ ਨਗਮੇਂ ਤੋਂ ਪ੍ਰਭਾਵਤ ਹੁੰਦਾ ਹੋਇਆ ਵੀ ਇਸ ਨੂੰ ਸਮਝ ਨਹੀਂ ਸਕਦਾ ਤਾਂ ਇਸ ਲਈ ਕਿ ਉਹ ਇਸ ਨੂੰ ਸਿਰਫ਼ ‘ਮੁਹੱਬਤ' ਦੇ ਸ਼ਬਦਾਂ ਵਿਚ ਹੀ ਨਹੀਂ, 'ਪੈਸੇ' ਦੇ ਅਰਥਾਂ ਵਿਚ ਵੀ ਦੇਖ ਰਿਹਾ ਹੈ।
{{gap}}ਕਹਾਣੀ ਵਿਚ ਪੇਸ਼ ਬਿੰਬ ਦੀ ਜਟਿਲਤਾ ਦੇ ਬਾਵਜੂਦ ਇਸ ਨੂੰ ਇਕ ਇਕਾਈ ਵਜੋਂ ਪਛਾਨਣ ਦਾ ਇਕ ਹੋਰ ਯਤਨ ਅਸੀਂ ਇਸੇ ਸੰਦ ਦੀ ਕਹਾਣੀ ਕੁਲਸੁਮ ਦੇ ਵਿਸ਼ਲੇਸ਼ਣ ਨਾਲ ਕਰ ਸਕਦੇ ਹਾਂ। ਇਸੇ ਕਹਾਣੀ ਦੀ ਮੂਲ ਘਟਨਾ ਲਿੰਗ ਦੁਆਲੇ ਘੁੰਮਦੀ ਹੈ ਅਤੇ ਇਹ ਗੱਲ ਕਹਾਣੀ ਦੇ ਵਸਤੂ ਦੀ ਠੀਕ ਛਾਣੇ ਵਿਚ ਰੁਕਾਵਟ ਬਣ ਜਾਂਦੀ ਹੈ। ਇਹ ਦਤ ਦੁੱਗਲ ਦੀਆਂ ਬਹੁਤ ਸਾਰੀਆਂ ਕਹਾਣੀਆਂ ਨਾਲ ਵਾਪਰਦਾ ਹੈ। ਜਿਸ ਚੀਜ਼ ਨੂੰ ਲੇਖਕ ਬੋਧ ਕਰਾਉਣ ਦੇ ਇਕ ਸਾਧਨ ਵਜੋਂ ਵਰਤ ਰਿਹਾ ਹੈ, ਉਹੀ ਚੀਜ਼ ਬੱਧ ਕਰਾਉਣ ਦੇ ਰਾਹ ਵਿਚ ਵਿਘਣ ਬਣ ਬੈਠਦੀ ਹੈ। ਕਸੂਰ ਉਸ ਅਪ੍ਰੌਢ ਸੂਝ ਦਾ ਹੁੰਦਾ ਹੈ, ਜਿਹੜੀ ਬਿੰਬ ਦੇ ਅਰਥ ਸਮਝਣ ਨਾਲੋਂ ਬਿੰਬ ਵਿਚ ਹੀ ਫਸ ਕੇ ਰਹਿ ਜਾਂਦੀ ਹੈ।
{{gap}}ਇਸ ਕਹਾਣੀ ਨੂੰ ਸਮਝਣ ਲਈ ਇਹ ਸਮਝਣਾ ਜ਼ਰੂਰੀ ਹੈ ਕਿ ਇਸ ਘਟਨਾ ਨਾਲ ਸੰਬੰਧਿਤ ਮੂਲ ਪਾਤਰ ਕੌਣ ਅਤੇ ਕਿਸੇ ਤਰ੍ਹਾਂ ਦੇ ਲੋਕ ਹਨ, ਅਤੇ ਇਹ ਘਟਨਾ ਕਿ ਹਾਲਤਾਂ ਵਿਚ ਵਾਪਰ ਰਹੀ ਹੈ।
{{gap}}ਕਹਾਣੀ ਦਾ ਇਕ ਪਾਤਰ ਬੁੱਢਾ ਬਾਬਾ ਹੈ। ਜੇ ਅਸੀਂ ਉਸ ਦੇ ਬੁੱਢੇ ਬਾਬੇ ਹੋਣ ਉਤੇ ਹੀ ਉਹ ਸਾਰੇ ਚੰਗੇ ਭਾਵ ਉਸ ਨਾਲ ਬੰਨ੍ਹ ਦੇਈਏ, ਜਿਹੜੇ ਬਜ਼ੁਰਗਾਂ ਨਾਲ ਬੱਝੇ ਹੁੰਦੇ ਹਨ ਤਾਂ ਇਹ ਸਾਡੀ ਗ਼ਲਤੀ ਹੋਵੇਗੀ। ਜਿਸ ਬੋਲੀ ਵਿਚ ਉਹ ਮਾਸਟਰ ਨੂੰ ਨਿਉਂਦਾ<noinclude>
{{rh|84||}}</noinclude>
2ecbj9a5yjvqv1ba1585eketsr2c9rb
ਪੰਨਾ:ਨਿੱਕੀ ਕਹਾਣੀ ਅਤੇ ਪੰਜਾਬੀ ਨਿੱਕੀ ਕਹਾਣੀ - ਗੁਰਬਖ਼ਸ਼ ਸਿੰਘ ਫ਼ਰੈਂਕ.pdf/93
250
29539
229614
71986
2026-07-27T11:00:27Z
Harchand Bhinder
2624
/* ਤਸਦੀਕ */
229614
proofread-page
text/x-wiki
<noinclude><pagequality level="4" user="Harchand Bhinder" /></noinclude>{{center|{{x-larger|'''ਪੰਜਾਬੀ ਛੋਟੀ ਕਹਾਣੀ ਦੇ ਵਿਚਾਰਧਾਰਾਈ ਪਰਿਪੇਖ'''}}}}
{{gap}}ਰਚਣੇਈ ਸਾਹਿਤ ਦੇ ਵਿਚਾਰਧਾਰਾਈ ਪਰਿਪੇਖ ਲੱਭਣਾ ਕੋਈ ਸਿੱਧੀ ਜਾਂ ਸੌਖੀ ਜਿਹੀ ਗੱਲ ਨਹੀਂ, ਕਿਉਂਕਿ ਵਿਚਾਰਧਾਰਾ ਸਾਹਿਤ ਵਿਚ ਸਿੱਧੀ ਤਰ੍ਹਾਂ ਨਿੱਖਰ ਕੇ ਸਾਹਮਣੇ ਨਹੀਂ ਆਉਂਦੀ, ਅਤੇ ਜੇ ਕਿਤੇ ਆਉਂਦੀ ਵੀ ਹੈ ਤਾਂ ਪਹਿਲਾਂ ਉਹ ਸਾਹਿਤ ਉਪਰ ਰਚਣੇਈ ਕਾਰਜ ਵਜੋਂ ਲੀਕ ਫੇਰ ਦੇਂਦੀ ਹੈ, ਜਿਸ ਕਰਕੇ ਇਸ ਤਰ੍ਹਾਂ ਦੇ ਸਾਹਿਤ ਦਾ ਸਾਹਿਤ ਵਜੋਂ ਵਿਚਾਰਿਆ ਜਾਣਾ ਸੰਭਵ ਨਹੀਂ ਹੁੰਦਾ, ਭਾਵੇਂ ਆਤਪਰਕ ਪ੍ਰਤਿਕਰਮ ਤਾਂ ਅਸੀਂ ਕਿਸੇ ਚੀਜ਼ ਪ੍ਰਤਿ ਵੀ ਦੇ ਸਕਦੇ ਹਾਂ।
{{gap}}ਬੇਸ਼ਕ ਇਸ ਦਾ ਮਤਲਬ ਇਹ ਨਹੀਂ ਲਿਆ ਜਾਣਾ ਚਾਹੀਦਾ ਕਿ ਵਿਚਾਰਧਾਰਾ ਅਤੇ ਸਾਹਿਤਕ ਰਚਨਾ ਇਕ ਦੂਜੇ ਦੀ ਸੰਗਤ ਵਿਚ ਰਹਿ ਨਹੀਂ ਸਕਦੇ। ਅਸੀਂ ਸਗੋਂ ਇਹ ਗੱਲ ਮੰਨ ਕੇ ਤੁਰਦੇ ਹਾਂ ਕਿ ਵਿਚਾਰਧਾਰਾ ਅਤੇ ਸਾਹਿਤ-ਸਿਰਜਣਾ ਦਾ ਅਨਿੱਖੜ ਸੰਬੰਧ ਹੈ। ਜਿਹੜੇ ਲੋਕ ਇਸ ਮਣੌਤ ਤੋਂ ਇਨਕਾਰੀ ਹੋਣ ਅਤੇ ਇਹ ਕਹਿੰਦੇ ਹੋਣ ਕਿ ਸਾਹਿਤ-ਸਿਰਜਣਾ ਦਾ ਵਿਚਾਰਧਾਰਾ ਨਾਲ ਕੋਈ ਸੰਬੰਧ ਨਹੀਂ ਹੁੰਦਾ, ਜਾਂ ਨਹੀਂ ਹੋਣਾ ਚਾਹੀਦਾ, ਤਾਂ ਅਸੀਂ ਕਹਾਂਗੇ ਕਿ ਇਹ ਉਹਨਾਂ ਦੀ ਵਿਚਾਰਧਾਰਾ ਹੈ। ਸੋ ਸਾਹਿਤ-ਸਿਰਜਣਾ ਅਤੇ ਵਿਚਾਰਧਾਰਾ ਦੇ ਅਨਿੱਖੜ ਸੰਬੰਧ ਨੂੰ ਮੰਨਣਾ ਜਾਂ ਨਾ ਮੰਨਣਾ ਦੋਵੇਂ ਹੀ ਵਿਚਾਰਧਾਰਕ ਪ੍ਰਗਟਾਅ ਹਨ।
{{gap}}ਪਰ ਜਿਸ ਗੱਲ ਉਤੇ ਜ਼ੋਰ ਦਿੱਤਾ ਜਾਣਾ ਚਾਹੀਦਾ ਹੈ, ਉਹ ਇਹ ਹੈ ਕਿ ਸਾਹਿਤ ਅਤੇ ਵਿਚਾਰਧਾਰਾ ਦਾ ਸੰਬੰਧ 'ਦੋ ਤੇ ਦੋ - ਚਾਰ’ ਵਾਲਾ ਨਹੀਂ, ਕਿਉਂਕਿ ਸਾਹਿਤ ਸਿਰਜਣਾ ਕੋਈ ਸਰਲ ਪ੍ਰਕਿਰਿਆ ਨਹੀਂ ਅਤੇ ਸਾਹਿਤਕ ਰਚਨਾ ਕੋਈ ਸਰਲ ਵਰਤਾਰਾ ਨਹੀਂ। ਸਰਲ ਦਿਸਦੀ ਰਚਨਾ ਵੀ ਜੇ ਕਲਾਤਮਕ ਹੈ ਤਾਂ ਆਪਣੀ ਪ੍ਰਕਿਰਤੀ ਵਿਚ ਜਟਿਲ ਰਹੀ। ਵਿਚਾਰਧਾਰਾ ਇਸ ਦਾ ਅਨਿੱਖੜ ਅੰਗ ਹੋਣ ਦੇ ਬਾਵਜੂਦ ਇਸ ਨੂੰ ਸਾਕਾਰ ਕਰਨ
ਅਤੇ ਇਸ ਨੂੰ ਕਰ ਦੇਣ ਵਾਲਾ ਇੱਕੋ ਇਕ ਘਟਕ ਨਹੀਂ, ਬਹੁਤ ਸਾਰੇ ਘਟਕਾਂ ਵਿਚੋਂ ਇਕ ਹੈ।
{{gap}}ਨਾ ਹੀ ਵਿਚਾਰਧਾਰਾ ਸਾਹਿਤਕ ਸਿਰਜਣਾ ਤੋਂ ਕੋਈ ਬਾਹਰੀ ਵਸਤ ਹੈ। ਸਾਹਿਤ<noinclude>{{rh|||87}}</noinclude>
3estjpdxz1yteybnig6rrj159x136ru
ਪੰਨਾ:ਨਿੱਕੀ ਕਹਾਣੀ ਅਤੇ ਪੰਜਾਬੀ ਨਿੱਕੀ ਕਹਾਣੀ - ਗੁਰਬਖ਼ਸ਼ ਸਿੰਘ ਫ਼ਰੈਂਕ.pdf/94
250
29540
229615
71987
2026-07-27T11:00:34Z
Harchand Bhinder
2624
/* ਤਸਦੀਕ */
229615
proofread-page
text/x-wiki
<noinclude><pagequality level="4" user="Harchand Bhinder" /></noinclude>ਨੂੰ ਸਮਝਣਾ, ਇਸ ਦੀ ਵਿਆਖਿਆ ਕਰਨ ਜਾਂ ਇਸ ਦਾ ਮੁੱਲ ਪਾਉਣ ਵਿਚ ਵਿਚਾਰਧਾਰਾ ਨੂੰ ਧਿਆਨ ਵਿਚ ਰੱਖਣਾ ਕੋਈ ਸਾਹਿਤ ਤੋਂ ਬਾਹਰੀ ਚੀਜ਼ ਨੂੰ ਸਾਹਿਤ ਉਪਰ ਥੱਪਣਾ ਨਹੀਂ। ਸਵਰਗੀ ਕਰਮਜੀਤ ਸਿੰਘ ਨੇ ਇਸੇ ਤਰ੍ਹਾਂ ਦੀ ਸੋਚਣੀ ਦਾ ਜਵਾਬ ਦੇਣ ਲਈ ਨਦੀ ਦੇ ਬਿੰਬ ਦੀ ਵਰਤੋਂ ਕੀਤੀ ਸੀ ਕਿ ਕੰਢੇ ਨਦੀ ਤੋਂ ਬਾਹਰ ਹੁੰਦੇ ਹਨ, ਪਰ ਇਹਨਾਂ ਤੋਂ ਬਿਨਾਂ ਨਦੀ ਦੀ ਕਲਪਣਾ ਕਰ ਸਕਣਾ ਸੰਭਵ ਨਹੀਂ। ਇਸ ਬਿੰਬ ਵਿਚ ਕੰਢੇ ਵਿਚਾਰਧਾਰਾ ਹਨ ਅਤੇ ਵਹਿੰਦਾ ਪਾਣੀ ਸਾਹਿਤਕ ਸਿਰਜਣਾ। ਦੋਹਾਂ ਦੀ ਇਕ ਦੂਜੇ ਤੋਂ ਬਿਨਾਂ ਕਲਪਣਾ ਨਹੀਂ ਕੀਤੀ ਜਾ ਸਕਦੀ। ਪਰ ਇਹ ਬਿੰਬ ਵੀ ਰੂਚਨਾ ਅਤੇ ਵਿਚਾਰਧਾਰਾ ਦੇ ਰਿਸ਼ਤੇ ਨੂੰ ਸਰਲੀਕ੍ਰਿਤ ਰੂਪ ਵਿਚ ਪੇਸ਼ ਕਰਦਾ ਹੈ, ਜਿਸ ਵਿਚ ਕੰਢੇ ਨਦੀ ਨੂੰ ਰੂਪ ਦੇਣ ਵਾਲਾ ਇੱਕੋ ਇਕ ਘਟਕ ਹੋ ਨਿਬੜਦੇ ਹਨ, ਜਦ ਕਿ ਪਾਣੀ ਦੇ ਗੁਣਾਂ, ਰੂਪ, ਰੰਗ ਅਤੇ ਵਹਿਣ ਨਾਲ ਇਹਨਾਂ ਦਾ ਕੋਈ ਸੰਬੰਧ ਨਹੀਂ ਬਣਦਾ। ਪਰ ਸਾਹਿਤ ਅਤੇ ਵਿਚਾਰਧਾਰਾ ਦੇ ਸੰਬੰਧ ਵਿਚ ਨਾ ਸਿਰਫ਼ ਕੰਢੇ ਅਤੇ ਵਹਿੰਦਾ ਪਾਣੀ ਦੋਵੇਂ ਹੀ ਸ਼ਾਮਲ ਹੋਣਗੇ ਸਗੋਂ ਇਹਨਾਂ ਤੋਂ ਇਲਾਵਾਂ ਵੀ ਸ਼ਾਇਦ ਬੜਾ ਕੁਝ ਦੇਖਣਾ ਪਵੇ।
{{gap}}ਇਸ 'ਬੜੇ ਕੁਝ' ਵਿਚ ਕਈ ਮਸਲੇ ਹਨ ਜਿਹੜੇ ਅਜੇ ਤਕ ਸਾਹਿਤ ਚਿੰਤਨ ਲਈ ਅੜਾਉਣੀਆਂ ਬਣੇ ਹੋਏ ਹਨ, ਅਤੇ ਕਈ ਧਾਰਨਾਵਾਂ ਹਨ ਜਿਹੜੀਆਂ ਸੱਚੀਆਂ ਹੁੰਦੀਆਂ ਹੋਈਆਂ ਵੀ ਇਕ ਦੂਜੇ ਦੀਆਂ ਵਿਰੋਧੀ ਲੱਗਦੀਆਂ ਹਨ। ਉਦਾਹਰਣ ਵਜੋਂ:
- ਸਾਹਿਤ ਅਤੇ ਵਿਚਾਰਧਾਰਾ ਅਨਿਖੜ ਹਨ;
- ਸਾਹਿਤ ਅਤੇ ਵਿਚਾਰਧਾਰਾ ਆਪਣੀ ਆਪਣੀ ਸਵੈਧੀਨ ਹੱਦ ਵੀ ਰੱਖਦੇ ਹਨ।
- ਵਿਚਾਰਧਾਰਾਂ ਵਿਅਕਤੀਗਤ ਰੂਪ ਵਿਚ ਪਰਗਟ ਹੁੰਦੀ ਹੈ;
- ਵਿਚਾਰਧਾਰਾ ਇਕ ਸਮੂਹ ਦੀ ਹੁੰਦੀ ਹੈ ਜਿਸ ਨੂੰ ਸ਼ਰੇਣੀ ਕਹਿੰਦੇ ਹਨ।
— ਲੇਖਕ ਆਪਣੀ ਸ਼ਰੇਣੀ ਦੀ ਵਿਚਾਰਧਾਰਾ ਨੂੰ ਪਰਗਟ ਕਰਦਾ ਹੈ;
- ਲੇਖਕ ਆਪਣੀ ਸ਼ਰੇਣੀ ਦੀ ਵਿਚਾਰਧਾਰਾ ਨੂੰ ਉਲੰਘਣ ਜਾਂ ਇਸ ਤੋਂ ਉੱਚਾ
ਉੱਠਣ ਦੀ ਸਮਰੱਥਾ ਵੀ ਰੱਖਦਾ ਹੈ, ਅਤੇ ਫਿਰ ਵੀ ਉੱਤਮ ਸਾਹਿਤਕਾਰ ਰਹਿ
ਸਕਦਾ ਹੈ।
- ਵਿਚਾਰਧਾਰਾ ਆਪਣੀ ਸਮਾਜਿਕ ਭੁਇੰ ਵਿਚੋਂ ਪੈਦਾ ਹੁੰਦੀ ਹੈ;
- ਵਿਚਾਰਧਾਰਾ ਦੇ ਕੌਮੀ ਅਤੇ ਕੌਮਾਂਤਰੀ ਪਸਾਰ ਵੀ ਹੁੰਦੇ ਹਨ।
- ਵਿਚਾਰਧਾਰਾ ਦਾ ਰੂਪ ਸਾਮਿਅਕ ਹੁੰਦਾ ਹੈ;
- ਵਿਚਾਰਧਾਰਾ ਵੀ ਹੋਰ ਹਰ ਹੋਦ ਵਾਂਗ ਇਕ, ਨਿੱਤ ਬਦਲਦੀ ਅਤੇ ਵਿਕਾਸ ਕਰਦੀ ਚੀਜ਼ ਹੈ, ਜਿਸ ਦੀ ਆਪਣੀ ਪਰੰਪਰਾ ਹੁੰਦੀ ਹੈ, ਅਤੇ ਜਿਹੜੀ ਭਵਿੱਖ ਦੇ ਅੰਸ਼ ਆਪਣੇ ਵਿਚ ਲੁਕਾਈ ਬੈਠੀ ਹੁੰਦੀ ਹੈ, ਦੂਜੇ ਸ਼ਬਦਾਂ ਵਿਚ ਵਿਚਾਰਧਾਰਾ ਸਰਬਕਾਲ ਦਾ ਪਰਿਪੇਖ ਆਪਣੇ ਅੰਦਰ ਸਮੋਈ ਰੱਖਦੀ ਹੈ। _
_ਵਿਚਾਰਧਾਰਾ ਲੇਖਕ ਦਾ ਸੁਚੇਤ ਕਰਮ ਹੈ;<noinclude>{{rh|88||}}</noinclude>
b9u8z3fpywnpyw1e7qs7u4td8xrgnr4
ਪੰਨਾ:ਨਿੱਕੀ ਕਹਾਣੀ ਅਤੇ ਪੰਜਾਬੀ ਨਿੱਕੀ ਕਹਾਣੀ - ਗੁਰਬਖ਼ਸ਼ ਸਿੰਘ ਫ਼ਰੈਂਕ.pdf/95
250
29541
229616
71988
2026-07-27T11:00:42Z
Harchand Bhinder
2624
/* ਤਸਦੀਕ */
229616
proofread-page
text/x-wiki
<noinclude><pagequality level="4" user="Harchand Bhinder" /></noinclude>-ਵਿਚਾਰਧਾਰਾ ਲੇਖਕ ਦੀ ਰਚਨਾ ਵਿਚ ਅਚੇਤ ਤੌਰ ਉਤੇ ਪਰਗਟ ਹੁੰਦੀ ਹੈ।
- ਵਿਚਾਰਧਾਰਾ ਕਿਸੇ ਰਚਨਾ ਵਲ ਸਾਡੇ ਪ੍ਰਤਿਕਰਮ ਨੂੰ ਘੜਦੀ ਹੈ;
- ਕਿਸੇ ਰਚਨਾ ਦੇ ਅੰਤਮ ਮੁਲਾਂਕਣ ਵਿਚ ਵਿਚਾਰਧਾਰਾ ਦਾ ਨਿਰਣਾਇਕ ਰੱਲ
ਨਹੀਂ ਹੁੰਦਾ, ਆਦਿ।
{{gap}}ਇਹ ਅਤੇ ਇਸ ਤਰਾਂ ਦੇ ਹੋਰ ਬਹੁਤ ਸਾਰੇ ਸੂਤਰ ਸਾਡੇ ਸਾਹਮਣੇ ਸਮੱਸਿਆ ਬਣ ਕੇ ਆਉਂਦੇ ਹਨ, ਜਿਸ ਦਾ ਹਲ ਕੀਤਾ ਜਾਣਾ ਜ਼ਰੂਰੀ ਹੈ, ਜੇ ਅਸੀਂ ਸਾਹਿਤ ਅਤੇ ਵਿਚਾਰਧਾਰਾ ਦੇ ਸੰਬੰਧ ਦੀ ਪ੍ਰਕਿਰਤੀ ਬਾਰੇ ਠੀਕ ਨਿਰਣੇ ਕਰਨਾ ਚਾਹੁੰਦੇ ਹਾਂ।
{{gap}}ਪਰ ਸਾਹਿਤ ਅਤੇ ਵਿਚਾਰਧਾਰਾ ਦੇ ਸੰਬੰਧ ਦੀ ਪ੍ਰਕਿਰਤੀ ਨੂੰ ਇਸ ਦੀ ਸਰਬੰਗਤਾ ਵਿਚ ਵਿਚਾਰੇ ਤੋਂ ਬਿਨਾਂ ਸਾਹਿਤ ਅਤੇ ਵਿਚਾਰਧਾਰਾ ਦੇ ਸੰਬੰਧ ਨੂੰ ਸਰਲ ਜਿਹੇ ਢੰਗ ਨਾਲ ਪੇਸ਼ ਕਰਨਾ ਅਤੇ ਸਾਹਿਤ ਦੇ ਮੁਲਾਂਕਣ ਵਿਚ ਵਿਚਾਰਧਾਰਾ ਨੂੰ ਨਿਰਣਾਇਕ ਸਥਾਨ ਦੇਣਾ ਪੰਜਾਬੀ ਸਾਹਿਤ-ਚਿੰਤਨ ਦੇ ਦੋ ਉਘੜਵੇਂ ਰੋਗ ਰਹੇ ਹਨ। ਅਤੇ ਇਸ ਰੋਗ ਦਾ ਸ਼ਿਕਾਰ ਦੋਵੇਂ ਧਿਰਾਂ ਹੀ ਰਹੀਆਂ ਹਨ - ਜਿਹੜੇ ਸਾਹਿਤ ਅਤੇ ਵਿਚਾਰਧਾਰਾ ਨੂੰ ਅਨਿੱਖੜ ਸਮਝਦੇ ਹਨ, ਉਹ ਵੀ, ਅਤੇ ਜਿਹੜੇ ਵਿਚਾਰਧਾਰਾ ਨੂੰ ਸਾਹਿਤ ਤੋਂ ਬਾਹਰੀ ਚੀਜ਼ ਸਮਝਦੇ ਹਨ, ਉਹ ਵੀ।
{{gap}}ਸਰਲ ਜਿਹੇ ਢੰਗ ਨਾਲ ਲਏ ਗਏ ਨਿਰਣੇ ਹੁਣ ਥੋੜ੍ਹੇ ਬਹੁਤੇ ਫ਼ਰਕਾਂ ਨਾਲ ਸਾਡੀ ਸਾਹਿਤਾਲੋਚਨਾ ਦੀ ਲਗਭਗ ਸਾਂਝੀ ਰਾਇ ਬਣ ਚੁੱਕੇ ਹਨ। ਮੋਟੇ ਤੌਰ ਉਤੇ ਇਹ ਨਿਰਣੇ ਇਸ ਪ੍ਰਕਾਰ ਸੂਤ੍ਰਿਤ ਕੀਤੇ ਜਾ ਸਕਦੇ ਹਨ:
{{gap}}ਜਿਸ ਚੀਜ਼ ਨੂੰ ਅੱਜ ਅਸੀਂ ਨਿੱਕੀ ਕਹਾਣੀ ਕਹਿੰਦੇ ਹਾਂ, ਉਹ ਅਸਲ ਵਿਚ ਸੰਤ ਸਿੰਘ ਸੇਖੋਂ, ਕਰਤਾਰ ਸਿੰਘ ਦੁੱਗਲ ਅਤੇ ਸੁਜਾਨ ਸਿੰਘ ਨਾਲ ਸ਼ੁਰੂ ਹੁੰਦੀ ਹੈ। ਇਹ ਵਿਚਾਰਧਾਰਕ ਨਿਰਣਾ ਹੈ ਜਾਂ ਨਹੀਂ?!)
{{gap}}ਇਹਨਾਂ ਤੋਂ ਪਹਿਲਾਂ ਦੇ ਕਹਾਣੀ ਲੇਖਕ (ਭਾਈ ਮੋਹਨ ਸਿੰਘ ਵੈਦ, ਚਰਨ ਸਿੰਘ ਸ਼ਹੀਦ, ਨਾਨਕ ਸਿੰਘ, ਗੁਰਬਖ਼ਸ਼ ਸਿੰਘ ਆਦਿ) ਆਦਰਸ਼ਵਾਦੀ, ਆਦਰਸ਼ਵਾਦੀ-ਰੋਮਾਂਚਿਕ ਜਾਂ ਆਦਰਸ਼ਵਾਦੀ ਯਥਾਰਥਵਾਦੀ ਸਨ।
{{gap}}ਆਲੋਚਨਾਤਮਕ ਯਥਾਰਥਵਾਦ ਦਾ ਆਰੰਭ ਉਪਰਲੇ ਲੇਖਕਾਂ ਨਾਲ ਹੁੰਦਾ ਹੈ, ਜਿਨ੍ਹਾਂ ਦੇ ਅਗਲੇ ਵਿਕਾਸ ਵਿਚ ਸੁਜਾਨ ਸਿੰਘ, ਸੰਤ ਸਿੰਘ ਸੇਖ, ਜਸਵੰਤ ਸਿੰਘ ਕੰਵਲ, ਸੰਤੋਖ ਸਿੰਘ, ਧੀਰ, ਨਵਤੇਜ ਸਿੰਘ ਆਦਿ ਮਾਰਕਸਵਾਦੀ, ਸਮਾਜਵਾਦੀ, ਸਮਾਜਵਾਦੀ-ਯਥਾਰਥਵਾਦੀ ਹੋ ਨਿਬੜਦੇ ਹਨ। ਦੁੱਗਲ ਪ੍ਰਕਿਰਤੀਵਾਦੀ ਫ਼ਰਾਇਡਵਾਦੀ ਧਾਰਾ ਦਾ ਮੋਢੀ ਹੈ। ਕੁਲਵੰਤ ਸਿੰਘ ਵਿਰਕ, ਗੁਰਦਿਆਲ ਸਿੰਘ ਅਤੇ ਕੁਝ ਹੋਰ ‘ਨਿਰੋਲ ਯਥਾਰਥਵਾਦੀ' ਹਨ। ਇਸ ਦੇ ਇਲਾਵਾ ਕੁਝ ਲੇਖਕ ਨਕਸਲਵਾਦੀ, ਆਧੁਨਿਕਤਾਵਾਦੀ,ਪ੍ਰਯੋਗਵਾਦੀ ਆਦਿ ਵੀ ਹਨ। ਬਹੁਤੇ ਲੇਖਕ ਇੱਕੋ ਵੇਲੇ ਕਈ ਕੁਝ ਵੀ ਹਨ।
ਪੰਜਾਬੀ ਕਹਾਣੀ ਲੇਖਕਾਂ ਵਿਚੋਂ ਸਿਰਫ਼ ਪ੍ਰਕਿਰਤੀਵਾਦੀ ਅਤੇ ਫ਼ਰਾਇਡਵਾਦੀ<noinclude>{{rh|||89}}</noinclude>
m03ozyar6kfpnzvtlj9pb68lm906jap
ਪੰਨਾ:ਨਿੱਕੀ ਕਹਾਣੀ ਅਤੇ ਪੰਜਾਬੀ ਨਿੱਕੀ ਕਹਾਣੀ - ਗੁਰਬਖ਼ਸ਼ ਸਿੰਘ ਫ਼ਰੈਂਕ.pdf/96
250
29542
229617
71989
2026-07-27T11:00:48Z
Harchand Bhinder
2624
/* ਤਸਦੀਕ */
229617
proofread-page
text/x-wiki
<noinclude><pagequality level="4" user="Harchand Bhinder" /></noinclude>ਸ਼ਾਇਦ ਆਪਣੇ ਆਪ ਨੂੰ ਕੋਈ ਵੀ ਅਖਵਾਉਣ ਨੂੰ ਤਿਆਰ ਨਹੀਂ (ਦੁੱਗਲ ਵੀ ਨਹੀਂ, ਭਾਵੇਂ ਉਸ ਨੂੰ ਇਸ ਧਾਰਾ ਦਾ ਮੋਢੀ ਹੋਣ ਦਾ ਮਾਣ ਬਖ਼ਸ਼ਿਆ ਜਾਂਦਾ ਹੈ)। ਚਤੁਰ ਲੋਕ ਆਪਣੇ ਆਪ ਨੂੰ ਆਧੁਨਿਕਤਾਵਾਦੀ ਕਹਿ ਲੈਂਦੇ ਹਨ, ਜਿਸ ਦੇ ਪ੍ਰਧਾਨ ਲੱਛਣਾਂ ਵਿਚ ਪ੍ਰਕਿਰਤੀਵਾਦ ਅਤੇ ਫ਼ਰਾਇਡਵਾਦ ਦੋਵੇਂ ਹੀ ਆ ਜਾਂਦੇ ਹਨ।
{{gap}}ਇਹ ਸਾਰੀਆਂ ਵਿਚਾਰਧਾਰਾਵਾਂ ਆਲੋਚਕਾਂ ਵਿਚ ਵੀ ਮਿਲਦੀਆਂ ਹਨ, ਅਤੇ ਉਹ ਉਸੇ ਵਿਚਾਰਧਾਰਾ ਦੇ ਲੇਖਕ ਦੀ ਹੀ ਤਾਰੀਫ਼ ਕਰਦੇ ਹਨ, ਜਿਹੜੀ ਉਹਨਾਂ ਦੀ ਆਪਣੀ ਹੁੰਦੀ ਹੈ। ਇਹ ਗੱਲ ਬੜੀ ਕੁਦਰਤੀ ਲਗਦੀ ਹੈ, ਪਰ ਇਸ ਤਰ੍ਹਾਂ ਵਿਚਾਰਧਾਰਾ ਨੂੰ ਮੁਲਾਂਕਣ ਵਿਚ ਨਿਰਣਾਇਕ ਸਥਾਨ ਪ੍ਰਾਪਤ ਹੋ ਜਾਂਦਾ ਹੈ।
{{gap}}ਪਰ ਉਪਰੋਕਤ ਸਾਰੇ ਵਰਗੀਕਰਣਾਂ ਦਾ ਆਧਾਰ ਕੀ ਹੈ? ਲੇਖਕਾਂ ਦੀ ਰਚਨਾ? ਪਰ ਕਿਸੇ ਵੀ ਕਹਾਣੀਕਾਰ ਦੀ ਸਮੁੱਚੀ ਰਚਨਾ, ਜਾਂ ਉਸ ਦੀ ਪ੍ਰਧਾਨ ਰੰਗਤ ਇਸ ਪ੍ਰਕਾਰ ਦੀ ਨਹੀਂ ਕਿ ਉਸ ਨੂੰ ਕਿਸੇ ਇਕ ਖ਼ਾਨੇ ਵਿਚ ਟਿਕਾਇਆ ਜਾ ਸਕੇ।
{{gap}}ਲੇਖਕਾਂ ਦੇ ਆਪਣੇ ਬਾਰੇ ਕਥਨ? ਕਿਸੇ ਹੱਦ ਤਕ ਇਹ ਠੀਕ ਹੈ। ਬਹੁਤੇ ਲੇਖਕਾਂ ਨੂੰ ਅਸੀਂ ਮਾਰਕਸਵਾਦੀ ਇਸ ਕਰਕੇ ਕਹਿੰਦੇ ਹਾਂ, ਕਿਉਂਕਿ ਉਹ ਆਪਣੇ ਆਪ ਨੂੰ ਮਾਰਕਸਵਾਦੀ ਕਹਿੰਦੇ ਹਨ। ਪਰ ਤਾਂ ਵੀ ਇਹ ਗੱਲ ਪੂਰੀ ਤਰ੍ਹਾਂ ਠੀਕ ਨਹੀਂ। ਕਿਉਂਕਿ ਦੁੱਗਲ ਨੇ ਆਪਣੇ ਆਪ ਨੂੰ ਫ਼ਰਾਇਡਵਾਦੀ ਕਦੀ ਨਹੀਂ ਕਿਹਾ, ਪਰ ਅਸੀਂ ਉਸ ਨੂੰ ਪ੍ਰਧਾਨ ਰੂਪ ਵਿਚ ਫ਼ਰਾਇਡਵਾਦੀ ਹੀ ਕਹਿੰਦੇ ਆ ਰਹੇ ਹਾਂ। ਦੂਜੇ ਪਾਸੇ ਸੇਖੋਂ ਨੇ ਇਕ ਤੋਂ ਬਹੁਤੀਆਂ ਥਾਵਾਂ ਉਤੇ ਇਹ ਮੰਨਿਆ ਹੈ ਕਿ ਇਕ ਸਮੇਂ ਉਹ ਮੂਲ ਰੂਪ ਵਿਚ ਫ਼ਰਾਇਡਵਾਦੀ ਸੀ, ਗੌਣ ਰੂਪ ਵਿਚ ਮਾਰਕਸਵਾਦੀ। ਉਦਾਹਰਣ ਵਜੋਂ 17 ਜੁਲਾਈ, 1983 ਦੇ ਅਜੀਤ ਵਿਚ ਉਹ ਲਿਖਦਾ ਹੈ: 'ਸਾਡੇ ਨਵੇਂ ਪ੍ਰਗਤੀਵਾਦੀਆਂ ਦੀ ਰੁਚੀ ਉਸ ਸਮੇਂ ਜਦੋਂ ਅਸੀਂ ਜਵਾਨੀ ਦੀ ਰੋਮਾਂਟਿਕ ਅਵਸਥਾ ਵਿਚ ਵਿਚਰਦੇ ਸਾਂ, ਲਿੰਗ ਸੰਬੰਧਾਂ ਦੇ ਆਧੁਨਿਕੀਕਰਣ ਵੱਲ ਬਹੁਤ ਮੁੜਦੀ ਸੀ ਤੇ ਇਸ ਪ੍ਰਕਿਰਿਆ ਵਿਚ ਫ਼ਰਾਇਡਵਾਦ ਬੜਾ ਸਹਾਈ ਹੁੰਦਾ ਸੀ। ਸੋ ਮੇਰੀਆਂ ਕਹਾਣੀਆਂ ਵਿਚ ਮਾਰਕਸਵਾਦੀ ਸਿਧਾਂਤ ਦਾ ਪ੍ਰਭਾਵ ਤਾਂ ਗੌਣ ਰੂਪ ਹੀ ਸੀ, ਫ਼ਰਾਇਡਵਾਦੀ ਪ੍ਰਭਾਵ ਪ੍ਰਧਾਨ ਸੀ।......' ਇਸੇ ਗੱਲ ਨੂੰ ਉਹ 24 ਜੁਲਾਈ, 1983 ਦੇ ਅਜੀਤ ਵਿਚ ਮੁੜ ਦੁਹਰਾਉਂਦਾ ਹੈ: 'ਮੈਨੂੰ ਇਹ ਕਹਿਣ ਵਿਚ ਕੋਈ ਸੰਕੋਚ ਨਹੀਂ ਕਿ ਮੇਰੀ ਸਾਹਿਤ ਦ੍ਰਿਸ਼ਟੀ ਉਤੇ ਮਾਰਕਸੀ ਸਿਧਾਂਤ ਤੋਂ ਪਹਿਲਾਂ ਤੇ ਇਸ ਦੇ ਨਾਲ ਨਾਲ ਵੀ ਕੁਝ ਹੋਰ ਬਲਵਾਨ ਪ੍ਰਭਾਵ ਪਏ ਹਨ, ਜਿਨ੍ਹਾਂ ਨੂੰ ਉਦਾਰਵਾਦੀ ਤੇ ਫ਼ਰਾਇਡਵਾਦੀ ਦੇ ਗੁੱਟਾਂ ਵਿਚ ਵੰਡਿਆ ਜਾਂਦਾ ਹੈ। ਮੈਂ ਇਕ ਉਦਾਰਵਾਦੀ ਹਾਂ ਤੇ ਮੈਨੂੰ ਕਾਮਮਈ ਕਾਮਮਈ ਤੇ ਚਿਤਰਾਂ ਵਿਚੋਂ ਅਨੰਦ ਮਿਲਦਾ ਹੈ, ਤੇ ਜਿਹੜਾ ਸਾਹਿਤ ਅਜਿਹੇ ਪ੍ਰਭਾਵ ਪ੍ਰਵਾਨ ਕਰਦਾ ਹੈ, ਮੈਂ ਉਸ ਦਾ ਮੁਲਿਅੰਕਣ ਕਰਨ ਲਈ ਉਸ ਉਤੇ ਮਾਰਕਸਵਾਦੀ ਮਾਪਦੰਡ ਨਹੀਂ ਲਗਾਦਾ।' ਪਰ ਸਾਡੇ ਆਲੋਚਕਾਂ ਨੇ ਅੰਸ਼ਕ ਰੂਪ ਵਿਚ ਵੀ ਉਸ ਨੂੰ ਫ਼ਰਾਇਡਵਾਦੀ ਨਹੀਂ ਦਸਿਆ। ਉਸ ਦੀਆਂ ਫ਼ਰਾਇਡਵਾਦੀ ਪ੍ਰਭਾਵ ਵਾਲੀਆਂ ਲਿਖਤਾਂ ਪਿੱਛੇ ਵੀ ਕੋਈ<noinclude>{{rh|90||}}</noinclude>
pn3hf8sz4yyfabobezft52hmjl14a2l
ਪੰਨਾ:ਨਿੱਕੀ ਕਹਾਣੀ ਅਤੇ ਪੰਜਾਬੀ ਨਿੱਕੀ ਕਹਾਣੀ - ਗੁਰਬਖ਼ਸ਼ ਸਿੰਘ ਫ਼ਰੈਂਕ.pdf/97
250
29543
229618
71990
2026-07-27T11:00:55Z
Harchand Bhinder
2624
/* ਤਸਦੀਕ */
229618
proofread-page
text/x-wiki
<noinclude><pagequality level="4" user="Harchand Bhinder" /></noinclude>ਨਾ ਕੋਈ ਮਾਰਕਸਵਾਦੀ ਮੰਤਵ ਕੰਮ ਕਰਦਾ ਦੇਖਿਆ ਜਾਂਦਾ ਹੈ।
{{gap}}ਕਈ ਵਾਰੀ ਲੇਖਕ ਦੀ ਸਮਾਜਕ ਸਥਿਤੀ ਤੋਂ ਵੀ ਉਸ ਦੀ ਵਿਚਾਰਧਾਰਾ ਬਾਰੇ ਨਿਰਣੇ ਕਰ ਲਏ ਜਾਂਦੇ ਹਨ, ਭਾਵੇਂ ਉਸ ਦੀ ਰਚਨਾ ਇਸ ਦੀ ਪੁਸ਼ਟੀ ਕਰੇ ਜਾਂ ਨਾ। ਸੰਤ ਸਿੰਘ ਸੇਖੋਂ ਨੇ ਕਰਤਾਰ ਸਿੰਘ ਦੁੱਗਲ, ਕੁਲਵੰਤ ਸਿੰਘ ਵਿਰਕ ਅਤੇ ਸੁਰਜੀਤ ਸਿੰਘ ਸੇਠੀ ਨੂੰ ਸਰਵੋਦੇਵਾਦੀ ਕਿਹਾ ਹੈ। ਇਸ ਦਾ ਇੱਕੋ ਇਕ ਕਾਰਨ ਇਹ ਲੱਗਦਾ ਹੈ ਕਿ ਇਹ ਤਿੰਨੇ ਹੀ ਕਦੀ ਸਰਕਾਰੀ ਨੌਕਰੀ ਉਤੇ ਰਹੇ ਹਨ ਅਤੇ ਸਰਕਾਰੀ ਵਿਚਾਰਧਾਰਾ ਗਾਂਧੀਵਾਦ ਜਾਂ ਸਰਵੋਦੇਵਾਦ ਸੀ। ਡਾ. ਟੀ.ਆਰ. ਵਿਨੋਦ ਅਤੇ ਡਾ. ਗੁਰਚਰਨ ਸਿੰਘ ਨੇ ਦੁੱਗਲ ਨੂੰ 'ਜਿਉਂ' ਹੈ ਤਿਉ ਰਹੇ' ਦਾ ਪਰਚਾਰਕ ਅਤੇ 'ਹਾਕਮ ਸ਼ਰੇਣੀਆਂ ਦਾ ਧੂਤ' ਕਿਹਾ ਹੈ। ਜੇ ਇਸ ਤਰ੍ਹਾਂ ਦੇ ਕਥਨਾਂ ਪਿਛੇ ਵੀ ਕੋਈ ਨਿੱਜੀ ਕਾਰਨ ਕੰਮ ਨਾ ਕਰ ਰਹੇ ਹੋਣ ਤਾਂ ਇਹਨਾਂ ਦਾ ਇਕ ਪ੍ਰਤੱਖ ਕਾਰਨ ਇਹੋ ਦਿਸਦਾ ਹੈ ਕਿ ਦੁੱਗਲ ਸਰਕਾਰੀ ਕਰਮਚਾਰੀ ਸੀ ਅਤੇ ਸਰਕਾਰ ਦੇ ਪਰਚਾਰ ਮਾਧਿਅਮਾਂ ਨਾਲ ਸੰਬੰਧਤ ਸੀ।
{{gap}}ਲੇਖਕ ਦੀ ਵਿਚਾਰਧਾਰਾ ਸੰਬੰਧੀ ਨਿਰਣੇ ਕਰਨ ਦੇ ਹੋਰ ਵੀ ਕਈ ਆਧਾਰ ਹੈ ਸਕਦੇ ਹਨ, ਸਮੇਤ ਨਿੱਜੀ ਸਨਕਾਂ, ਦੋਸਤੀਆਂ, ਦੁਸ਼ਮਣੀਆਂ ਦੇ, ਜਿਨ੍ਹਾਂ ਕਰਕੇ ਅਸੀਂ ਕਿਸੇ ਲੇਖਕ ਨੂੰ ਕੋਈ ਖ਼ਾਸ ਫ਼ਤਵਾ ਜਾਂ ਲਕਬ ਦੇਣਾ ਹੀ ਚਾਹੁੰਦੇ ਹਾਂ। ਪਰ ਇਸ ਸੰਬੰਧ ਵਿਚ ਕੁਝ ਬੁਨਿਆਦੀ ਗੱਲਾਂ ਸਮਝ ਲੈਣੀਆਂ ਚਾਹੀਦੀਆਂ ਹਨ। ਪਹਿਲੀ, ਕਿ ਕਲਾ-ਕ੍ਰਿਤ ਵਿਚ ਵਿਚਾਰਧਾਰਾ ਪਛਾਨਣ ਦਾ ਸਵਾਲ ਦਾਰਸ਼ਨਿਕ (ਸੁਹਜ-ਵਿਗਿਆਨਕ) ਅਤੇ ਸਮਾਜਵਿਗਿਆਨਕ ਪ੍ਰਕਿਰਤੀ ਰਖਦਾ ਹੈ, ਅਤੇ ਇਸ ਨੂੰ ਇਸ ਦੀ ਪ੍ਰਕਿਰਤੀ ਅਨੁਸਾਰ ਹੀ ਨਜਿੱਠਿਆ ਜਾਣਾ ਚਾਹੀਦਾ ਹੈ। ਦੂਜੀ ਗੱਲ, ਵਿਚਾਰਧਾਰਕ ਪਛਾਣ ਸੰਬੰਧੀ ਨਿਰਣਿਆਂ ਦਾ ਆਧਾਰ ਵੀ ਕਲਾ-ਕ੍ਰਿਤ ਦੇ ਸਰਬੰਗੀ ਵਿਸ਼ਲੇਸ਼ਣ ਨੂੰ ਹੀ ਬਣਾਇਆ ਜਾਣਾ ਚਾਹੀਦਾ ਹੈ। ਤੀਜੀ ਗੱਲ, ਵਿਚਾਰਧਾਰਕ ਪਛਾਣ ਅਤੇ ਕਲਾਤਮਕ ਪੱਖ ਤੋਂ ਮੁਲਾਂਕਣ ਇੱਕ ਚੀਜ਼ ਨਹੀਂ; ਅਤੇ ਨਾ ਹੀ ਕਲਾਤਮਕ ਪੱਖ ਤੋਂ ਮੁਲਾਂਕਣ ਵਿਚ ਵਿਚਾਰਧਾਰਕ ਪਛਾਣ ਦਾ ਨਿਰਣਾਇਕ ਰੋਲ ਹੋ ਸਕਦਾ ਹੈ। ਵਿਚਾਰਧਾਰਕ ਪਛਾਣ ਕਿਸੇ ਕਿਰਤ ਨੂੰ ਸਮਝਣ ਅਤੇ ਉਸ ਨਾਲ ਸਬੰਧਤ ਸੁਹਜ-ਵਿਗਿਆਨਕ ਅਤੇ ਗਿਆਨ-ਸ਼ਾਸਤ੍ਰੀ ਸਮੱਸਿਆਵਾਂ ਦੇ ਸਮਾਧਾਨ ਵਿਚ ਜ਼ਰੂਰ ਸਹਾਈ ਹੋ ਸਕਦੀ ਹੈ।
{{gap}}ਵਿਚਾਰਧਾਰਾਂ ਕੋਈ ਵਿਚਾਰਾਂ ਦਾ ਜੋੜ ਜਾਂ ਇਕੱਠ ਨਹੀਂ ਹੁੰਦਾ, ਸਗੋਂ ਇਹ ਵਿਚਾਰਾਂ ਦੇ ਇਕ ਸਿਸਟਮ ਵਾਂਗ ਹੋਂਦ ਰਖਦੀ ਹੈ। ਇਸ ਸਿਸਟਮ ਰਾਹੀਂ ਹੀ ਕੋਈ ਸਮਾਜ
ਇਸ ਦਾ ਕੋਈ ਅੰਗ - ਸ਼ਰੇਣੀ ਜਾਂ ਗਰੁੱਪ ਆਪਣੀ ਹੋਂਦ ਨੂੰ ਸਮਝਣ ਦੀ, ਇਸ ਦੀ ਆਖਿਆ ਕਰਨ ਦੀ, ਇਸ ਦੀ ਅਟੱਲਤਾ ਅਤੇ ਦੂਜਿਆਂ ਨਾਲ ਪ੍ਰਮੁਖਤਾ ਦਿਖਾਉਣ ਦੀ ਕੋਸ਼ਿਸ਼ ਕਰਦਾ ਹੈ। ਇਕਹਿਰੇ ਅਤੇ ਸਰਲ ਸਮਾਜਾਂ ਦੀ ਵਿਚਾਰਧਾਰਾ ਵੀ ਇਕਹਿਰੀ ਅਤੇ ਸਰਲ ਹੀ ਹੁੰਦੀ ਹੈ। ਜਿਉਂ ਜਿਉਂ ਸਮਾਜਕ ਬਣਤਰ ਜਟਿਲ ਹੁੰਦੀ ਜਾਂਦੀ ਹੈ; ਸਮਾਜ ਚਲੀਆਂ ਸ਼ਰੇਣੀਆਂ ਅਤੇ ਗਰੁੱਪਾਂ ਦੀ ਗਿਣਤੀ ਵਧਦੀ ਜਾਂਦੀ ਹੈ, ਸਮਾਜਕ ਸੰਬੰਧ<noinclude>{{rh|||91}}</noinclude>
47seb750c8wo8tv6tcg8okm6r3gh4ab
ਪੰਨਾ:ਨਿੱਕੀ ਕਹਾਣੀ ਅਤੇ ਪੰਜਾਬੀ ਨਿੱਕੀ ਕਹਾਣੀ - ਗੁਰਬਖ਼ਸ਼ ਸਿੰਘ ਫ਼ਰੈਂਕ.pdf/98
250
29618
229619
72290
2026-07-27T11:01:02Z
Harchand Bhinder
2624
/* ਤਸਦੀਕ */
229619
proofread-page
text/x-wiki
<noinclude><pagequality level="4" user="Harchand Bhinder" /></noinclude>ਜਟਿਲ ਹੁੰਦੇ ਜਾਂਦੇ ਹਨ, ਜਿਸ ਨਾਲ ਵਿਚਾਰਧਾਰਕ ਸੰਰਚਨਾ ਵੀ ਜਟਿਲ ਹੁੰਦੀ ਜਾਂਦੀ ਹੈ।
{{gap}}ਹਰ ਵਿਚਾਰਧਾਰਾ ਦਾ ਪ੍ਰਧਾਨ ਰੂਪ ਵਿਚ ਆਰਥਿਕ ਆਧਾਰ ਅਤੇ ਸ਼ਰੇਣੀ ਮੂਲ ਹਮੇਸ਼ਾ ਹੀ ਪਛਾਣਿਆ ਜਾ ਸਕਦਾ ਹੈ। ਪਰ ਇਸ ਦੇ ਨਾਲ ਹੀ ਇਸ ਵਿਚੋਂ ਜਿਹੜੇ ਅੰਸ਼ ਨਿਖੇੜੇ ਜਾ ਸਕਦੇ ਹਨ, ਉਹਨਾਂ ਵਿਚ ਇਕ ਪਰੰਪਰਾ ਦਾ ਅੰਸ਼ ਹੈ। ਭੈੜੇ ਵਿਰਸੇ ਤੋਂ ਵੀ ਖਹਿੜਾ ਛੁਡਾਉਣਾ ਏਨਾ ਸੌਖਾ ਨਹੀਂ ਹੁੰਦਾ, ਭਾਵੇਂ ਅਸੀਂ ਇਸ ਦੇ ਭੈੜੇਪਣ ਤੋਂ ਕਿੰਨੇ ਹੀ ਚੇਤੰਨ ਕਿਉਂ ਨਾ ਹੋ ਗਏ ਹੋਈਏ। ਦੂਜਾ ਅੰਸ਼ ਸਮਾਜਕ ਸ਼ਰੇਣੀਆਂ ਅਤੇ ਗਰੁੱਪਾਂ ਦੇ ਪ੍ਰਸਪਰ ਪ੍ਰਭਾਵ ਦਾ ਹੁੰਦਾ ਹੈ, ਜਿਹੜਾ ਉਹ ਪ੍ਰਸਪਰ ਤਵਾਜ਼ਨ ਵਿਚ ਪ੍ਰਮੁਖਤਾ ਪ੍ਰਾਪਤ ਕਰਨ ਲਈ ਇਕ ਦੂਜੀ ਉਪਰ ਪਾਉਂਦੇ ਰਹਿੰਦੇ ਹਨ। ਇਸ ਵਿਚ ਬੇਸ਼ਕ ਆਰਥਿਕ ਪ੍ਰਮੁੱਖਤਾ ਰਖਦੀਆਂ ਸ਼ਰੇਣੀਆਂ ਦਾ ਪ੍ਰਭਾਵ ਹੀ ਪ੍ਰਮੁੱਖ ਹੋਵੇਗਾ, ਜਿਸ ਨੂੰ ਨਿਮਨ ਸ਼ਰੇਣੀਆਂ ਦੀ ਵਿਚਾਰਧਾਰਾ ਵਿਚ ਪਛਾਣਿਆ ਜਾ ਸਕਦਾ ਹੈ। ਇਸ ਫ਼ੌਰੀ ਮਾਹੌਲ ਵਿਚ ਚੱਲ ਰਹੇ ਵਿਚਾਰਧਾਰਕ ਅਮਲਾਂ ਦੇ ਨਾਲ ਨਾਲ ਕੌਮੀ ਅਤੇ ਕੌਮਾਂਤਰੀ ਮਾਹੌਲ ਤਕ ਵਿਚਲੇ ਅੰਸ਼ ਵੀ ਅਸਰ ਅੰਦਾਜ਼ ਹੁੰਦੇ ਰਹਿੰਦੇ ਹਨ। ਲੇਖਕ ਦਾ ਨਿੱਜਤਵ ਆਪਣੇ ਆਪ ਵਿਚ ਇਕ ਮਹੱਤਵਪੂਰਨ ਅੰਸ਼ ਹੈ, ਖ਼ਾਸ ਕਰਕੇ ਜੇ ਉਹ ਸਮਾਜਕ ਤੌਰ ਉਤੇ ਸਮਰੱਥ ਹੋਵੇ ਅਤੇ ਇਕੋ ਵੇਲੇ ਵੱਖੋ ਵਖਰੀਆਂ ਸ਼ਰੇਣੀਆਂ ਦਾ ਬੁਲਾਰਾ ਅਤੇ ਵਿਸ਼ਵਾਸਪਾਤਰ ਹੋਣੇ ਦਾ ਦਾਅਵਾ ਕਰਦਾ ਹੋਵੇ। ਇਹੋ ਜਿਹੇ ਵਿਅਕਤੀ ਦੀ ਵਿਚਾਰਧਾਰਾ ਵੀ ਸਵੈਧੀਨ ਦਿੱਖ ਰੱਖਣ ਦੇ ਬਾਵਜੂਦ ਉਪਰ ਗਿਣਵਾਏ ਅੰਸ਼ਾਂ ਦੇ ਨਾਲ ਨਾਲ ਸਮੇਂ ਦੀਆਂ ਸਮਾਜਕ ਤਾਕਤਾਂ ਵਿਚਲੇ ਤਵਾਜ਼ਨ ਨੂੰ ਪੇਸ਼ ਕਰ ਰਹੀ ਹੁੰਦੀ ਹੈ।
{{gap}}ਕਦੀ ਸਾਮਰਾਜੀ ਗੁਲਾਮੀ ਵਿਚ ਰਹਿ ਚੁੱਕੇ ਪਰ ਹੁਣ ਸਵੈਧੀਨ ਹੋ ਚੁੱਕੇ ਅਤੇ ਵਿਕਾਸ ਕਰ ਰਹੇ ਦੇਸ਼ਾਂ ਦੀ ਵਿਸ਼ੇਸ਼ਤਾ ਇਹ ਹੈ ਕਿ ਇਹਨਾਂ ਦੀ ਸਮਾਜਕ ਬਣਤਰ ਪ੍ਰਧਾਨ ਰੂਪ ਵਿਚ ਇਕ ਪ੍ਰਕਾਰ ਦੀ ਨਹੀਂ। ਕਈ ਸਮਾਜਾਂ ਵਿਚ ਤਾਂ ਇਕੋ ਵੇਲੇ ਆਦਿ-ਮਾਨਵੀ ਸਮੂਹਾਂ ਤੋਂ ਲੈ ਕੇ ਅਤਿ ਉੱਨਤ ਸਮਾਜਵਾਦੀ ਵਿਚਾਰਧਾਰਾ ਵਾਲੇ ਸਮੂਹ ਨੂੰ ਦੇਖਿਆ ਜਾ ਸਕਦਾ ਹੈ। ਭਾਰਤ ਵਰਗੇ ਦੇਸ਼ ਵਿਚ ਆਜ਼ਾਦੀ ਦੇ 40 ਸਾਲਾਂ ਦੇ ਦੌਰਾਨ ਸਰਮਾਇਦਾ ਨਜ਼ਾਮ ਆਪਣੇ ਪੈਰ ਪੂਰੀ ਤਰ੍ਹਾਂ ਜ਼ਮਾ ਚੁੱਕਾ ਹੈ, ਤਾਂ ਵੀ ਇਹ ਆਪਣੇ ਆਪ ਨੂੰ ਇਸ ਦੇ ਸਮਰਥ ਨਹੀਂ ਸਮਝਦਾ ਕਿ ਆਪਣੇ ਏਕਾਧਿਕਾਰ ਦਾ ਐਲਾਨ ਕਰ ਸਕੇ। ਇਹ ਕਿਤੇ ਸਾਮੰਤਵਾਦੀ, ਸਗੋਂ ਆਦਿ-ਕਾਲੀ ਹਨੇਰ ਬਿਰਤੀ ਵਾਲੇ ਅੰਸ਼ਾਂ ਦਾ ਆਸਰਾ ਲੈਂਦਾ ਹੈ, ਕਦੀ ਪ੍ਰਗਤੀਸ਼ੀਲ ਸਮਾਜਵਾਦੀ ਅੰਸ਼ਾਂ ਦਾ ਵਖੋ ਵਖਰੇ ਤਬਕਿਆਂ ਦੀ ਮੌਜੂਦਗੀ ਸਗੋਂ ਦਸ਼ਮਣੀ, ਵੀ ਇਸ ਲਈ ਠੁਮਣੇ ਦਾ ਕੰਮ ਦੇਂਦੀ ਹੈ, ਕਿਉਂਕਿ ਇਹ ਇਹਨਾਂ ਵਿਚਲੇ ਵਿਰੋਧ ਭੜਕਾ ਕੇ ਆਪਣੀ ਹੋਂਦ ਵਿਚਲੇ ਵਿਰੋਧਾਂ ਤੋਂ ਲੋਕਾਂ ਦਾ ਧਿਆਨ ਲਾਂਭੇ ਰੱਖ ਸਕਦਾ ਹੈ।
ਇਸ ਅਵਸਥਾ ਵਿਚ ਸਮਾਜਕ ਬਣਤਰ ਦੇ ਭਾਗ ਵਜੋ ਹੇਠ ਲਿਖੀਆਂ ਸ਼ਰੇਣੀਆਂ<noinclude>{{rh|92||}}</noinclude>
c2b535t9kdfzhfeqnm5ysf4maqjhz7c
ਪੰਨਾ:ਨਿੱਕੀ ਕਹਾਣੀ ਅਤੇ ਪੰਜਾਬੀ ਨਿੱਕੀ ਕਹਾਣੀ - ਗੁਰਬਖ਼ਸ਼ ਸਿੰਘ ਫ਼ਰੈਂਕ.pdf/99
250
29619
229620
72292
2026-07-27T11:01:10Z
Harchand Bhinder
2624
/* ਤਸਦੀਕ */
229620
proofread-page
text/x-wiki
<noinclude><pagequality level="4" user="Harchand Bhinder" /></noinclude>ਨੂੰ ਨਿਖੇੜਿਆ ਜਾ ਸਕਦਾ ਹੈ: (ੳ) ਸ਼ਾਮੰਤੀ ਬਣਤਰ ਦੀਆਂ ਸ਼ਰੇਣੀਆਂ - ਵੱਡੇ ਜ਼ਿਮੀਂਦਾਰ ਛੋਟੇ ਜ਼ਿਮੀਦਾਰ, ਗ਼ਰੀਬ ਕਿਸਾਨ, ਖੇਤ ਮਜ਼ਦੂਰ, ਵਿਆਜੀਏ; (ਅ) ਸਰਮਾਇਦਾਰਾ ਬਣਤਰ ਦੀਆਂ ਸ਼ਰੇਣੀਆਂ:ਵੱਡੇ ਸਰਮਇਦਾਰ (ਕੌਮੀ ਹੈਸੀਅਤ ਰਖਦੇ ਵੀ ਅਤੇ ਕੌਮਾਂਤਰੀ ਸਰਮਾਏ ਨਾਲ ਜੁੜੇ ਹੋਏ ਵੀ), ਛੋਟੇ ਸਰਮਾਇਦਾਰ, ਮਧ ਸ਼ਰੇਣੀ (ਉਪਰਲੀ, ਵਿਚਲੀ ਅਤੇ ਹੇਠਲੀ), ਮਜ਼ਦੂਰ, ਪ੍ਰੋਲਤਾਰੀ; (ਇ) ਲੁੰਪਣ ਖ਼ਾਸੇ ਵਾਲੀਆਂ ਸ਼ਰੇਣੀਆਂ (ਕੰਗਾਲ ਵੀ ਅਤੇ ਬੁੱਧੀਜੀਵੀ ਵੀ)। ਪੱਛੜੇ ਸਮਾਜਾਂ ਵਿਚ ਕਬੀਲਾ ਬਣਤਰਾਂ ਨੂੰ ਦੇਖਿਆ ਜਾ ਸਕਦਾ ਹੈ। ਬਹੁਤੇ ਵਿਕਾਸ ਕਰ ਦੇ ਦੇਸ਼ਾਂ ਵਿਚ ਸੱਤਾ। ਕਈ ਵਾਰੀ ਬੜੀ ਤੇਜ਼ੀ ਨਾਲ ਇਕ ਤੋਂ ਦੂਜੀ ਸ਼ਰੇਣੀ ਦੇ ਹੱਥਾਂ ਵਿਚ ਜਾਂਦੀ ਰਹਿੰਦੀ ਹੈ। ਭਾਰਤ ਵਰਗੇ ਦੇਸ਼ ਵਿਚ ਵੀ ਭਾਵ ਨਿਰਸੰਦੇਹ ਸਰਮਾਏਦਾਰਾ ਬਣਤਰ ਸਥਾਪਤ ਹੋ ਚੁੱਕੀ ਹੈ, ਤਾਂ ਵੀ ਵਿਚਾਰਧਾਰਕ ਪ੍ਰਭਾਵ ਦੀ ਪ੍ਰਧਾਨਤਾ' ਦਾ ਪਹਿਰਾ ਬੜੀ ਛੇਤੀ ਛੇਤੀ ਬਦਲਦਾ ਰਹਿੰਦਾ ਹੈ -ਹਨੇਰ ਬਿਰਤੀ, ਸਾਮੰਤਵਾਦੀ, ਉਦਾਰ ਬੁਰਜੂਆ, ਫ਼ਾਜ਼ਿਸ਼ਸਟ ਬੁਰਜੂਆ, ਲੁੰਪਣ ਅਰਾਜਕਤਾਵਾਦੀ, ਪ੍ਰਗਤੀਸ਼ੀਲ, ਸਮਾਜਵਾਦੀ ਕਿਸਮ ਦੀ ਆਦਿ।
{{gap}}ਇਸ ਤਰਾਂ ਦੀਆਂ ਹਾਲਤਾਂ ਵਿਚ ਕਿਸੇ ਇਕ ਲੇਖਕ ਵਿਚ ਵਿਚਾਰਧਾਰਕ ਸ਼ੁਧਤਾ ਦੀ ਭਾਲ ਵਿਅਰਥ ਹੋਵੇਗੀ। ਇੱਕੋ ਹੀ ਸਮੇਂ ਇਕ ਲੇਖਕ ਵਿਚ ਵਖੋ ਵਖਰੇ ਵਿਚਾਰਧਾਰਕ ਅੰਸ਼ ਨਿਖੇੜੇ ਜਾ ਸਕਦੇ ਹਨ ਅਤੇ ਸਮਾਜ ਦੀਆਂ ਮਿਸ਼ਰਤ ਬਣਤਰਾਂ ਦੀ ਹਾਲਤ ਵਿਚ ਇਸੇ ਤਰਾਂ ਹੋਣਾ ਵਧੇਰੇ ਸੰਭਵ ਹੈ। ਇਹਨਾਂ ਵਿਚਾਰਧਾਰਕ ਅੰਸ਼ਾਂ ਨੂੰ ਅਸੀਂ ਸੰਰਚਨਾਵਾਦੀ ਸ਼ਬਦਾਵਲੀ ਤੋਂ ਸੰਕੇਤ ਲੈਂਦਿਆਂ ਵਿਚਾਰਧਾਰੀਮ ਕਹਿ ਸਕਦੇ ਹਾਂ। ਇਕੋ ਹੀ ਲੇਖਕ ਵਿਚ ਵਖੋ ਵਖਰੇ ਸਮੇਂ ਵਖੋ ਵਖਰੇ ਵਿਚਾਰਧਾਰੀਮ ਮੁਖਤਾ ਪ੍ਰਾਪਤ ਕਰਦੇ ਵੇਖੇ ਜਾ ਸਕਦੇ ਹਨ। ਇਸ ਨੂੰ ਭਾਵੇਂ ਵਿਚਾਰਧਾਰਕ ਵਿਕਾਸ ਦਾ ਨਾਂ ਦੇ ਲਿਆ ਜਾਏ, ਭਾਵੇਂ ਵਿਚਾਰਧਾਰਕ ਅਨੁਕੂਲਣ ਦਾ।
{{gap}}ਪੰਜਾਬੀ ਕਹਾਣੀਕਾਰਾਂ ਦੀ ਵਿਚਾਰਧਾਰਕ ਘੇਰਾ ਸਾਮੰਤੀ-ਧਾਰਮਿਕ ਤੋਂ ਲੈ ਕੇ ਬੂਰਜੁਆ ਜਮਹੂਰੀ ਮਾਨਵਵਾਦ ਤੱਕ ਦਾ ਹੈ, ਜਿਸ ਵਿਚ ਕਿਤੇ ਕਿਤੇ ਸਮਾਜਵਾਦ ਅਤੇ ਲੁੰਪਣਵਾਦ ਦੇ ਅੰਸ਼ ਵੀ ਦੇਖੇ ਜਾ ਸਕਦੇ ਹਨ। ਪੰਜਾਬੀ ਕਹਾਣੀਕਾਰਾਂ ਦੀ ਪ੍ਰਧਾਨ ਰੁਚੀ ਪੈਟੀ-ਬੁਰਜੂਆ ਹੈ। ਇਸੇ ਪੜੁੱਲ ਤੋਂ ਛਾਲ ਮਾਰ ਕੇ ਕਦੀ ਉਹ ਸਮਾਜਵਾਦ ਵੱਲ ਲਪਕ ਜਾਂਦੇ ਹਨ, ਕਦੀ ਲੁੰਪਣਵਾਦ ਵੱਲ।
{{gap}}ਪੰਜਾਬੀ ਕਹਾਣੀ ਦੇ ਖੇਤਰ ਵਿਚ ਸ਼ਾਇਦ ਸੁਜਾਨ ਸਿੰਘ ਦਾ ਨਾਮ ਇਕਸਾਰ ਪ੍ਰਗਤੀਵਾਦੀ, ਸਮਾਜਵਾਦੀ ਜਾਂ ਸਮਾਜਵਾਦੀ-ਯਥਾਰਥਵਾਦੀ ਵਜੋਂ ਚੱਲਦਾ ਹੈ। ਡਾ.ਟੀ. ਆਰ. ਵਿਨੋਦ ਨੇ ਸਰਫ਼ ਦੱਖ-ਸੁਖ ਦੀਆਂ ਕੁਝ ਕਹਾਣੀਆਂ ਉਤੇ ਕਿੰਤੂ ਕੀਤੇ ਹਨ, ਬਾਕੀ ਕੁਝ ਬਾਰੇ ਉਸ ਦੀ ਵੀ ਮੰਟੇ ਤੌਰ ਉਤੇ ਇਸੇ ਤਰਾਂ ਦੀ ਰਾਇ ਹੈ। ਪਰ ਜੇ ਪੂਰੀ ਤਰ੍ਹਾਂ
ਗਿਆਨ-ਆਧਾਰਿਤ ਨਿਰੀਖਣ ਤੇ ਵਿਸ਼ਲੇਸ਼ਣ ਕੀਤਾ ਜਾਏ ਤਾਂ ਉਪਰੋਕਤ ਵਿਸ਼ੇਸ਼ਣ ਸ਼ਾਇਦ ਹੀ ਹੈ ਸੁਜਾਨ ਸਿੰਘ ਉੱਪਰ ਲਾਗੂ ਹੋ ਸਕਦੇ ਹੋਣ। ਜੇ ਅਸੀਂ ਉਸ ਦੀ ਬਹੁ<noinclude>
{{rh|||93}}</noinclude>
d4rxoktxnpjpt75d9cipsoamv1k07d0
ਪੰਨਾ:ਨਿੱਕੀ ਕਹਾਣੀ ਅਤੇ ਪੰਜਾਬੀ ਨਿੱਕੀ ਕਹਾਣੀ - ਗੁਰਬਖ਼ਸ਼ ਸਿੰਘ ਫ਼ਰੈਂਕ.pdf/100
250
29620
229621
72298
2026-07-27T11:01:16Z
Harchand Bhinder
2624
/* ਤਸਦੀਕ */
229621
proofread-page
text/x-wiki
<noinclude><pagequality level="4" user="Harchand Bhinder" /></noinclude>ਚਰਚਿਤ ਕਹਾਣੀ 'ਕੁਲਫ਼ੀ' ਨੂੰ ਹੀ ਲਈਏ, ਤਾਂ ਇਸ ਵਿਚ ਸਮਾਜਵਾਦੀ ਅੰਸ਼ ਦੇਖਣਾ ਜਾਂ ਇਨਕਲਾਬ ਲਈ ਪ੍ਰੇਰਨਾ ਦੇਖਣਾ ਸਿੱਧੜਪੁਣੇ ਦੀ ਹੀ ਇਕ ਉਦਾਹਰਣ ਹੈ। ਇਹ ਕਹਾਣੀ ਅਸਲ ਵਿਚ ਪੈਟੀ-ਬੁਰਜੁਆ ਭਾਂਜਵਾਦੀ ਜ਼ਿਹਨੀਅਤ ਉਪਰ ਇਨਕਲਾਬ ਦੀ ਆਸ ਦਾ ਖੋਲ ਚੜ੍ਹਾਉਂਦੀ ਹੈ। ਕਹਾਣੀ ਵਿਚ ਪਿਤਾ ਨੂੰ ਤਾਂ ਆਪਣੀ ਬੁਜ਼ਦਿਲੀ ਅਤੇ ਨਾਕਾਮੀ ਉੱਪਰ ਕੋਈ ਸ਼ੱਕ ਹੀ ਨਹੀਂ, ਪਰ ਉਸ ਦਾ ਤੋੜ ਉਹ ਬਾਲ-ਪੁੱਤਰ ਵਿਚ ਮਾਅਰਕੇਬਾਜ਼ੀ ਉਕਸਾਉਣ ਵਿਚ ਦੇਖ ਰਿਹਾ ਹੈ। ਇਹ ਬਿਲਕੁਲ ਉਸੇ ਤਰ੍ਹਾਂ ਹੈ ਜਿਵੇਂ ਅੱਜ ਸਮਾਜ ਦੇ ਕੁਝ ਤਬਕਿਆਂ ਦੀ ਪੁਰਾਣੀ ਪੀੜੀ ਰਾਜ-ਪਾਟ ਤਕ ਪਹੁੰਚਣ ਵਿਚ ਜਾਂ ਇਸ ਨੂੰ ਕਾਇਮ ਰੱਖ ਸੱਕਣ ਵਿਚ ਹੋਈ ਨਿਰਾਸ਼ਤਾ ਨੂੰ ਇਸ ਆਸ ਨਾਲ ਦੂਰ ਕਰ ਰਹੀ ਹੈ ਕਿ ਨੌਜਵਾਨ ਆਪਣੀਆਂ ਜਾਨਾਂ ਦੀ ਅਹੂਤੀ ਦੇ ਕੇ ਤਖ਼ਤ ਤਕ ਪੁੱਜਣ ਲਈ ਉਹਨਾਂ ਦਾ ਰਾਹ ਪਧਰਾ ਕਰਨਗੇ। ਇਸ ਕਹਾਣੀ ਨੂੰ ਇਨਕਲਾਬ ਦੇ ਪੈਟੀ-ਬੂਰਜੁਆ ਸੰਕਲਪ ਉਪਰ ਵਿਅੰਗ ਵਜੋਂ ਦੇਖਿਆ ਜਾਏ, ਤਾਂ ਇਸ ਦੀ ਸਾਰਥਕਤਾ ਨਜ਼ਰ ਆਉਂਦੀ ਹੈ, ਪਰ ਸੁਜਾਨ ਸਿੰਘ ਖ਼ੁਦ ਇਸ ਕਹਾਣੀ ਦੀ ਪੈਟੀ-ਬੁਰਜੁਆ ਵਿਆਖਿਆ ਦਾ ਸਮਰਥਨ ਕਰਦਾ ਹੈ। ਇਸੇ ਤਰਾਂ ਦੀ ਪੈਟੀ ਬੂਰਜੁਆ ਸੋਚਣੀ ਉਸ ਦੇ ਇਨਕਲਾਬੀ 'ਪਰਾਹੁਣੇ ਨੂੰ ਦੁੱਧ ਦਾ ਸੇਵਣ ਕਰਨ ਤੋਂ ਵਰਜਦੀ ਹੈ, ਕਿਉਂਕਿ ਹਿੰਦੋਸਤਾਨ ਦੇ ਕਰੋੜਾਂ ਲੋਕਾਂ ਨੂੰ ਦੁੱਧ ਦੀ ਬੂੰਦ ਵੀ ਨਸੀਬ ਨਹੀਂ ਹੁੰਦੀ। ਉਸ ਦਾ ਬਹੁ ਚਰਚਿਤ ਸਾਦਗੀ ਵਿਚ ਸੁੰਦਰਤਾ ਦਾ ਨਾਅਰਾ ਵੀ ਇਸੇ ਤਰ੍ਹਾਂ ਦੀ ਸੋਚਣੀ ਦਾ ਸਿੱਟਾ ਹੈ। ਸੁਜਾਨ ਸਿੰਘ ਲਈ ਸਾਦਗੀ ਦਾ ਮਤਲਬ ਸਮਾਜਕ ਵਰਤਾਰਿਆਂ ਦੀ ਸਰਲੀਕ੍ਰਿਤ ਵਿਆਖਿਆ ਅਤੇ ਪੇਸ਼ਕਾਰੀ ਹੈ।
{{gap}}ਵੈਸੇ ਸੁਜਾਨ ਸਿੰਘ ਨੇ ਮਧਕਾਲੀ ਸਾਮੰਤੀ ਸੋਚ ਤੋਂ ਲੈ ਕੇ ਪੈਟੀ-ਬੁਰਜਆਂ ਸੰਸਾਰ ਦ੍ਰਿਸ਼ਟੀਕੋਨ ਅਪਣਾਉਣ ਤਕ ਦਾ ਸਫ਼ਰ ਤੈਅ ਕੀਤਾ ਹੈ। ਦੁਖ-ਸੁਖ ਵਿਚ ਉਸ ਦੀ ਸੋਚਣੀ ਦਾ ਘੇਰਾ ਮਧਕਾਲੀ ਅੰਧਕਾਰਵਾਦ ਤੋਂ ਲੈ ਕੇ ਸਾਮੰਤੀ ਉਪਭਾਵਕਤਾ ਤਕੇ ਫੈਲਿਆ ਹੋਇਆ ਹੈ। 'ਕਹਾਣੀ ਤੋਂ ਮਗਰੋਂ ਸਿਰਲੇਖ ਹੇਠ ਕਹਾਣੀਆਂ ਤੋਂ ਪਹਿਲਾਂ ਦਿੱਤੀਆਂ ਗਈਆਂ ਟਿੱਪਣੀਆਂ ਉਪਰ ਇਕ ਨਜ਼ਰ ਸਾਡੇ ਇਸ ਕਥਨ ਦੀ ਸਚਾਈ ਨੂੰ ਪਰਖਣ ਲਈ ਕਾਫ਼ੀ ਹੈ। ਉਸ ਦਾ ਆਤਮਵਾਦ ਇਕ ਤੋਂ ਬਹੁਤੀਆਂ ਕਹਾਣੀਆਂ ਵਿਚ ਭਾਰੂ ਹੈ। "ਰੂਹਾਂ ਦਾ ਰੂਹਾਂ ਤੇ ਅਸਰ ਹੁੰਦਾ ਹੈ।"... "ਆਤਮਾ ਜਦ ਤੱਕ ਸ਼ਾਂਤ ਨਾ ਹੋਵੇ ਗਰਦਸ਼ ਵਿਚ ਰਹਿੰਦੀ ਹੈ।"..."ਰੂਹ ਦੀਆਂ ਅੱਖਾਂ ਨੂੰ ਰੂਹਾਂ ਦੀ ਇਕ, ਅਣਜਾਣੀ ਜਹੀ ਸ਼ਕਤੀ ਪਛਾਣਦੀ ਹੈ।" ਪੁਨਰ-ਜਨਮ' ਪਿੱਛੇ ਕੰਮ ਕਰਦੀ ਵਿਚਾਰਧਾਰਾ ਸਿਰਫ਼ ਇਹ ਕਹਿ ਕੇ ਨਹੀਂ ਨਕਾਰੀ ਜਾ ਸਕਦੀ ਕਿ "ਇਕੋ ਜਨਮ ਵਿਚ ਕਈ ਵਾਰੀ ਪੁਨਰ-ਜਨਮ ਹੋ ਜਾਂਦਾ ਹੈ। ਇਸੇ ਤਰ੍ਹਾਂ ਹੋਰ ਕਈ ਵਿਚਾਰ ਮਧਕਾਲੀ ਸੋਚਣੀ ਨੂੰ ਪ੍ਰਚਾਰਦੇ ਦਿੱਸਦੇ ਹਨ। ਹੋਣੀਵਾਦ ਨੂੰ ਪ੍ਰਗਟ ਕਰਦੇ: “ਕੋਈ ਹੱਥ ਸਾਡੇ ਇਰਾਦਿਆਂ ਦੇ ਉਲਟ ਕੰਮ ਕਰਦਾ ਹੈ। "... "ਪੁਰਾਣੇ ਵਹਿਮਾਂ ਦੀ ਸਚਾਈ ਹਾਲੀ ਤੱਕ ਨੁਮਾਇਆਂ ਹੁੰਦੀ ਰਹਿੰਦੀ ਹੈ, ਭਾਵੇਂ ਦਲੀਲੀ ਸਬ ਤੋਂ ਸਾਡੇ ਕੋਲ ਨਹੀਂ" ਜਿਸ ਦਾ ਮਤਲਬ ਹੈ ਕਿ ਦਲੀਲ ਉਪਰ ਨਹੀਂ'<noinclude>{{rh|94||}}</noinclude>
ryk7r6am11h0rlmynnvbqo7tjj2qrc5
ਪੰਨਾ:ਨਿੱਕੀ ਕਹਾਣੀ ਅਤੇ ਪੰਜਾਬੀ ਨਿੱਕੀ ਕਹਾਣੀ - ਗੁਰਬਖ਼ਸ਼ ਸਿੰਘ ਫ਼ਰੈਂਕ.pdf/101
250
29621
229622
72302
2026-07-27T11:01:37Z
Harchand Bhinder
2624
/* ਤਸਦੀਕ */
229622
proofread-page
text/x-wiki
<noinclude><pagequality level="4" user="Harchand Bhinder" /></noinclude>ਵਹਿਮਾਂ ਉਪਰ ਯਕੀਨ ਰੱਖਣਾ ਚਾਹੀਦਾ ਹੈ।... "ਇਲਮ ਕਈ ਵਾਰੀ ਦੁਖਦਾਈ ਹੋ ਜਾਂਦਾ ਹੈ" - ਇਸ ਲਈ ਇਸ ਤੋਂ ਦੂਰ ਰਹਿਣਾ ਚਾਹੀਦਾ ਹੈ। "ਕੁੱਤੇ ਕਈ ਵਾਰੀ ਆਦਮੀਆਂ ਕੋਲੋਂ ਬਹੁਤੇ ਦਿਆਨਤਦਾਰ, ਪਿਆਰ ਦੇ ਸਮੇਂ ਤੇ ਕਿਸੇ ਹੱਦ ਤੱਕ ਅਕਲਮੰਦ ਸਾਬਤ ਹੁੰਦੇ ਹਨ।" ਇਸ ਲਈ ਅਸੀਂ ਦਿਆਨਤਦਾਰ ਆਦਮੀ ਦੀ ਇਹ ਕਹਿ ਕੇ ਸ਼ਲਾਘਾ ਕਰ ਸਕਦੇ ਹਾਂ -“ਤੇਰੀ ਦਿਆਨਤਦਾਰੀ ਉਤੇ ਤਾਂ ਕੁੱਤੇ ਵੀ ਰਸ਼ਕ ਕਰ ਸਕਦੇ ਹਨ।" ਜਾਂ ਕੋਈ ਪ੍ਰੇਮਿਕਾ ਆਪਣੇ ਪ੍ਰੇਮੀ ਉਤੇ ਡੁੱਲ੍ਹਦੀ ਹੋਈ ਇਹ ਕਹਿ ਸਕਦੀ ਹੈ - "ਹੋ ਪ੍ਰੀਤਮ! ਤੂੰ ਤਾਂ ਬਿਲਕੁਲ ਪਿਆਰ ਦਾ ਸੋਮਾ ਹੈ - ਕੁੱਤੇ ਵਰਗਾ। " ਦੁੱਖ-ਸੁਖ ਵਿਚੋਂ ਇਸੇ ਤਰ੍ਹਾਂ ਦੇ ਕਈ 'ਮੋਤੀ' ਸਹਿਜੇ ਹੀ ਬਿਨਾਂ ਕਿਸੇ ਬਹੁਤੇ ਯਤਨ ਦੇ ਚੁਗੇ ਜਾ ਸਕਦੇ ਹਨ। ਅਤੇ ਕਿਉਂਕਿ ਸੁਜਾਨ ਸਿੰਘ ਨੇ ਅਜੇ ਤੱਕ ਆਪਣੇ ਇਹਨਾਂ ਵਿਚਾਰਾਂ ਪ੍ਰਤਿ ਕੋਈ ਸੰਦੇਹ ਪਰਗਟ ਨਹੀਂ ਕੀਤਾ, ਇਸ ਲਈ ਦੁੱਖ-ਸੁਖ ਦੀ ਹਰ ਨਵੀਂ ਛਾਪ ਇਹਨਾਂ ਖ਼ਿਆਲਾਂ ਵਿਚ ਉਸ ਦੇ ਯਕੀਨ ਦੀ ਪ੍ਰੋੜਤਾ ਕਰੀ ਜਾ ਰਹੀ ਹੈ।
{{gap}}ਤਾਂ ਵੀ, ਪੰਜਾਬੀ ਕਹਾਣੀ ਦੀ ਪ੍ਰਧਾਨ ਵਿਚਾਰਧਾਰਕ ਦਿੱਖ ਮਧਵਰਗੀ ਸੋਚਣੀ ਨੂੰ ਪੇਸ਼ ਕਰਦੀ ਹੈ। ਕਰਤਾਰ ਸਿੰਘ ਦੁੱਗਲ ਉਹਨਾਂ ਬਹੁਤ ਥੋੜੇ ਪੰਜਾਬੀ ਲੇਖਕਾਂ ਵਿਚੋਂ ਇਕ ਹੈ, ਜਿਹੜੇ ਵਿਚਾਰਧਾਰਕ ਇਕਸਾਰਤਾ ਦਿਖਾਉਂਦੇ ਹਨ। ਉਸ ਦੀ ਵਿਚਾਰਧਾਰਾ ਦਾ ਵਰਨਣ ਉਦਾਰ ਬੂਰਜੂਆ ਜਮਹੂਰੀ ਮਾਨਵਵਾਦ ਵਜੋਂ ਕੀਤਾ ਗਿਆ ਹੈ। (ਦੇਖੋ ਹਥਲੀ ਪੁਸਤਕ ਦਾ ਸਫ਼ਾ 107)। ਸਿਰਫ਼ ਬਹੁਤ ਸੰਖੇਪ ਸਮੇਂ ਲਈ ਉਹ ਲੁੰਪਣਵਾਦ ਦਾ ਧਾਰਨੀ ਰਿਹਾ ਹੈ, ਜਿਵੇਂ ਕੁੜੀ ਕਹਾਣੀ ਕਰਦੀ ਗਈ ਅਤੇ ਡੰਗਰ ਦੀਆਂ ਕੁਝ ਕਹਾਣੀਆਂ ਵਿਚ। ਇਸ ਲੁੰਪਣਵਾਦ ਨੂੰ ਕਦੀ ਰੱਦ ਕਰਨ ਅਤੇ ਕਦੀ ਫਿਰ ਅਪਣਾਉਣ ਅਤੇ ਉਚਿਤ ਠਹਿਰਾਉਣ ਸੰਬੰਧੀ ਉਸ ਦੀ ਦੁਚਿਤੀ ਵੀ ਮਧਵਰਗੀ ਖ਼ਾਸਾ ਰੱਖਦੀ ਹੈ। ਸੰਤ ਸਿੰਘ ਸੇਖੋਂ ਦੀ ਵਿਚਾਰਧਾਰਾ ਨੂੰ ਵੀ ਉਪ੍ਰੋਕਤ ਸ਼ਬਦਾਂ ਵਿਚ ਹੀ ਬਿਆਨ ਕੀਤਾ ਜਾ ਸਕਦਾ ਹੈ। ਸਿਰਫ਼ ਸਾਮੰਤਵਾਦੀ ਸੰਸਕਾਰਾਂ ਤੋਂ ਪਿੱਛਾ ਛੁਡਾਉਣ ਵਿਚ ਉਹ ਹਮੇਸ਼ਾ ਹੀ ਸਫਲ ਨਹੀਂ ਹੁੰਦਾ।
{{gap}}ਇਹ ਮਧਵਰਗੀ ਸੋਚਣੀ ਅਤੇ ਪਹੁੰਚ ਪੰਜਾਬੀ ਨਿੱਕੀ ਕਹਾਣੀ ਵਿਚ ਬਹੁਤ ਵੱਖ ਵੱਖ ਤਰ੍ਹਾਂ ਨਾਲ ਸਾਹਮਣੇ ਆਉਂਦੀ ਹੈ, ਜਿਵੇਂ ਕਿ ਅਕਸਰ ਕੋਲ ਦੀ ਕੀਮਤ ਉਤੇ ਆਪਣੀ ਵਿਚਾਰਧਾਰਾ ਨੂੰ ਸਪਸ਼ਟ ਕਰਨ ਲਈ ਫ਼ਿਕਰਮੰਦੀ; ਪਾਠਕ ਉਤੇ ਬੇਵਿਸ਼ਵਾਸੀ, ਜਿਸ ਕਰਕੇ ਦਿਖਾਉਣ ਨਾਲ ਸਮਝਾਉਣ ਉਤੇ ਜ਼ੋਰ; ਨਾਅਰਾ-ਨੁਮਾ ਸ਼ੈਲੀ ਦੀ ਵਰਤੋਂ, ਜੋ ਕਿ ਨਕਸਲੀ ਅਤੇ ਉੱਤਰ-ਨਕਸਲੀ ਦੌਰ ਦੀਆਂ ਕਹਾਣੀਆਂ ਦਾ ਪ੍ਰਧਾਨ ਨੂੰ
ਲਛਣ ਹੈ; ਇਕ ਵੇਲੇ ਡੁਲ੍ਹ ਡੁਲ੍ਹ ਪੈਂਦਾ ਪੈਟੀ-ਬੂਰਜੁਆ ਇਨਕਲਾਬੀ ਉਤਸ਼ਾਹ ਪਰ ਦੂਜੇ
ਵੇਲੇ, ਜਦੋਂ ਮੌਸ ਮਾਰਨੀ, ਤਾਂ ਇਸ ਉਤਸ਼ਾਹ ਪਿੱਛੇ ਸਿਰਫ਼ ਜਿਨਸੀ ਅਵੈੜ ਅਤੇ ਹੋਰ
ਨਕਾਰਾਤਮਕ ਰੁਚੀਆਂ ਕੰਮ ਕਰਦੀਆਂ ਹੀ ਦੇਖਣਾ ਆਦਿ। ਵਿਆਖਿਆਮਈ ਸਾਹਿਤ
(ਇਲਸਟ੍ਰੇਟਿਵ ਲਿਟਰੇਚਰ) ਵੀ ਇਸੇ ਰਚੀ ਦੀ ਉਪਜ ਹੈ, ਅਤੇ ਇਸ ਦੀ<noinclude>{{rh|||95}}</noinclude>
f4qeu0jg6o3vzuk9yiwf3v7qumkekxr
ਪੰਨਾ:ਨਿੱਕੀ ਕਹਾਣੀ ਅਤੇ ਪੰਜਾਬੀ ਨਿੱਕੀ ਕਹਾਣੀ - ਗੁਰਬਖ਼ਸ਼ ਸਿੰਘ ਫ਼ਰੈਂਕ.pdf/102
250
29622
229623
72305
2026-07-27T11:01:44Z
Harchand Bhinder
2624
/* ਤਸਦੀਕ */
229623
proofread-page
text/x-wiki
<noinclude><pagequality level="4" user="Harchand Bhinder" /></noinclude>ਪੰਜਾਬੀ ਕਹਾਣੀ ਦੇ ਖੇਤਰ ਵਿਚ ਕੋਈ ਘਾਟ ਨਹੀਂ। ਵਿਰਕ ਦੀਆਂ ਵੀ ਕਈ ਬਹੁਤ ਚੰਗੀਆਂ ਸਮਝੀਆਂ ਜਾਂਦੀਆਂ ਕਹਾਣੀਆਂ ਕਿਸੇ ਮਨੋ-ਵਿਗਿਆਨਕ, ਆਰਥਿਕ ਜਾਂ ਸਮਾਜਕ ਸੂਤਰ ਦੀ ਵਿਆਖਿਆ ਹੀ ਕਰਦੀਆਂ ਹਨ, ਜਦ ਕਿ ਜਿਥੇ ਵੀ ਕਿਤੇ ਉਹ ਆਪ ਟਿੱਪਣੀ ਕਰਦਾ ਹੈ ਤਾਂ ਉਹ ਭੂਤ-ਮੁਖੀ ਪੈਂਤੜੇ ਤੋਂ ਕਰਦਾ ਹੈ।
{{gap}}ਦਲਿਤ ਵਰਗ ਨਾਲ ਸੰਬੰਧਤ ਪੰਜਾਬੀ ਕਹਾਣੀਕਾਰਾਂ ਅਤੇ ਦੂਜੀਆਂ ਭਾਸ਼ਾਵਾਂ ਦੇ ਦਲਿਤ ਲੇਖਕਾਂ ਵਿਚਕਾਰ ਵੀ ਇਹੀ ਫ਼ਰਕ ਹੈ। ਦੂਜੀਆਂ ਭਾਸ਼ਾਵਾਂ ਦੇ ਦਲਿਤ ਲੇਖਕ ਆਪਣੇ ਅਸਲੇ ਨੂੰ ਲੁਕਾਉਣ ਨਾਲ ਇਸ ਨੂੰ ਦੂਜਿਆਂ ਸਾਹਮਣੇ ਵੰਗਾਰ ਵਜੋਂ ਪੇਸ਼ ਕਰਦੇ ਹਨ, ਪਰ ਦਲਿਤ ਵਰਗ ਦੇ ਪੰਜਾਬੀ ਲਿਖਾਰੀ ਆਪਣੇ ਅਸਲੇ ਨੂੰ ਲੁਕਾਉਣ ਦੀ, ਇਸ ਉਤੇ ਮਧਵਰਗੀ ਜ਼ਾਹਰਦਾਰੀ ਦਾ ਮੁਲੰਮਾਂ ਚੜ੍ਹਾਉਣ ਦੀ ਅਤੇ ਮਧਵਰਗੀ ਜੀਵਨ-ਢੰਗ ਅਪਣਾਉਣ ਦੀ ਕੋਸ਼ਿਸ਼ ਕਰਦੇ ਹਨ। ਇਸੇ ਲਈ ਪੰਜਾਬੀ ਕਹਾਣੀ ਦੇ ਖੇਤਰ ਵਿਚ ਦਲਿਤ ਸ਼ਰੇਣੀਆਂ ਨਾਲ ਸੰਬੰਧਤ ਲੇਖਕ ਤਾਂ ਹਨ, ਪਰ ਦਲਿਤ ਸਾਹਿਤ ਕੋਈ ਨਹੀਂ।
{{gap}}ਪੰਜਾਬੀ ਕਹਾਣੀ ਦੇ ਵਿਚ ਲੂੰਪਣਵਾਦ ਮੁੱਖ ਤੌਰ ਉਤੇ ਜਿਨਸੀ ਸੰਬੰਧਾਂ ਵਿਚ ਗ਼ੈਰ-ਜ਼ਿੰਮੇਵਾਰਾਨਾ ਵਿਵਹਾਰ ਨੂੰ ਇਨਕਲਾਬੀ ਕਾਰਵਾਈ ਵਜੋਂ ਚਿਤ੍ਰਣ ਦੇ ਰੂਪ ਵਿਚ ਸਾਹਮਣੇ ਆਇਆ। ਪਹਿਲਾਂ ਪਹਿਲਾਂ ਇਸ ਦਾ ਪ੍ਰਗਟਾਵਾ ਚਾਲੀਵਿਆਂ ਦੇ ਸ਼ੁਰੂ ਵਿਚ ਹੋਇਆ, ਜਦੋਂ ਇਹ ਪ੍ਰਗਤੀਵਾਦੀ ਆਸ਼ਿਆਂ ਦੀ ਗ਼ਲਤ ਸੋਝੀ ਦਾ ਸਿੱਟਾ ਸੀ। ਓਦੋਂ ਇਹ ਪ੍ਰਕਿਰਤੀਵਾਦੀ ਰੰਗਤ ਵੀ ਨਾਲ ਹੀ ਲੈ ਕੇ ਆਇਆ। ਮਗਰੋਂ ਪ੍ਰਯੋਗਵਾਦੀ ਧਾਰਾ ਨੇ ਇਸ ਨੂੰ ਇਕ ਵਾਰੀ ਫਿਰ ਹੁਲਾਰਾ ਦਿੱਤਾ। ਓਦੋਂ ਇਹ ਕਵਿਤਾ ਵਿਚ ਵੀ ਪਰਗਟ ਹੋਣ ਲੱਗਾ। ਨਕਸਲਵਾਦ ਨੇ ਇਸ ਨੂੰ ਠੱਲ੍ਹਿਆ। ਪਰ ਉੱਤਰ-ਨਕਸਲੀ ਦੌਰ ਵਿੱਚ ਇਹ ਮੁੜ ਇਕ ਮੁਖ ਵਰਤਾਰੇ ਵਜੋਂ ਸਾਹਮਣੇ ਆਇਆ। ਸਾਡੇ ਵੱਡੇ ਵੱਡੇ ਲੇਖਕ ਵੀ ਇਸ ਵਰਤਾਰੇ ਦੇ ਵਾਹਕ, ਪਰਚਾਰਕ ਅਤੇ ਉਤਸ਼ਾਹ ਦੇਣ ਵਾਲੇ ਰਹੇ ਹਨ।
{{gap}}ਲੁੰਪਣਵਾਦ ਅਸਲ ਵਿਚ ਸ਼ਰੇਣੀ-ਰਹਿਤ ਗੈਰ-ਜ਼ਿੰਮੇਵਾਰ ਰਵਈਆ ਹੈ। ਇਹ ਕਹਿਣ ਨੂੰ ਤਾਂ ਸਮਾਜ ਦੀਆਂ ਊਣਤਾਈਆਂ ਵੱਲ ਧਿਆਨ ਦੁਆਉਂਦਾ ਅਤੇ ਉਹਨਾ ਨੂੰ ਨਿੰਦਦਾ ਹੈ, ਪਰ ਅਸਲ ਵਿਚ ਇਹ ਸਮਾਜ ਦਾ ਮੂੰਹ-ਚਿੜ੍ਹਉਂਂਦਾ ਹੈ ਅਤੇ ਆਪਣੇ ਗ਼ੈਰ-ਜ਼ਿੰਮੇਵਾਰ ਵਿਵਹਾਰ ਨੂੰ ਇਨਕਲਾਬੀ ਕਾਰਜ ਦਾ ਨਾਂ ਦੇਂਦਾ ਹੈ। ਇਸ ਦਾ ਇਨਕਲਾਬੀ ਕਾਰਜ ਵੀ ਇਥੋਂ ਤਕ ਹੀ ਸੀਮਿਤ ਹੁੰਦਾ ਹੈ। ਕਿਸੇ ਢੁੱਕਵੇਂ ਹਾਂ-ਪੱਖੀ ਬਦਲ ਨੂੰ ਪੇਸ਼ ਕਰਨਾ ਨਾ ਇਸ ਦਾ ਮੰਤਵ ਹੁੰਦਾ ਹੈ, ਨਾ ਇਸ ਦੇ ਵੱਸ ਦੀ ਗੱਲ। ਅੱਸੀਵਿਆਂ ਦੇ ਸ਼ੁਰੂ ਤਕ ਇਸ ਦੇ ਤੀਸਰੇ ਦੌਰ ਦਾ ਬੋਲਬਾਲਾ ਰਿਹਾ ਹੈ। (ਦੇਖੋ ਹਥਲੀ ਪੁਸਤਕ ਦਾ ਲੇਖ ਅਜੋਕੀ ਪੰਜਾਬੀ ਕਹਾਣੀ ਵਿਚ ਸੈਕਸ, ਸਿਆਸਤ ਤੇ ਸੁਪਨਾ ।)
{{gap}}ਉੱਪਰ ਅਸੀਂ ਪੰਜਾਬੀ ਨਿੱਕੀ ਕਹਾਣੀ ਦੇ ਵਿਚਾਰਧਾਰਾਈ ਪਰਿਪੇਖ ਨੂੰ ਪਛਾਨਣ ਦੀ ਅਤੇ ਵਿਚਾਰਧਾਰਾ ਦੇ ਪ੍ਰਗਟਾਵਾਂ ਨੂੰ ਨਿਖੇੜਣ ਦੀ ਕੋਸ਼ਿਸ਼ ਕੀਤੀ ਹੈ। ਇਹ ਕਿਸੇ ਤਰ੍ਹਾਂ ਵੀ ਸਮੁੱਚੀ ਪੰਜਾਬੀ ਕਹਾਣੀ ਦਾ ਜਾਂ ਉਹਨਾਂ ਕਹਾਣੀਕਾਰਾਂ ਦਾ ਸਮੁੱਚਾ ਮੁਲਾਂਕਣ ਨਹੀਂ<noinclude>{{rh|96||}}</noinclude>
ijjn0ll9n5fb95zzc8agd0xiu4cvtyc
ਪੰਨਾ:ਨਿੱਕੀ ਕਹਾਣੀ ਅਤੇ ਪੰਜਾਬੀ ਨਿੱਕੀ ਕਹਾਣੀ - ਗੁਰਬਖ਼ਸ਼ ਸਿੰਘ ਫ਼ਰੈਂਕ.pdf/103
250
29658
229624
72423
2026-07-27T11:01:50Z
Harchand Bhinder
2624
/* ਤਸਦੀਕ */
229624
proofread-page
text/x-wiki
<noinclude><pagequality level="4" user="Harchand Bhinder" /></noinclude>ਜਿਨ੍ਹਾਂ ਦਾ ਇਸ ਵਿਚ ਜ਼ਿਕਰ ਆਇਆ ਹੈ।
{{gap}}ਵਿਚਾਰਧਾਰਕ ਪੱਖੋੋਂ ਕਿਸੇ ਲੇਖਕ ਬਾਰੇ ਨਿਰਣਾ ਕਰਨ ਲਈ ਸਾਡੇ ਵਾਸਤੇ ਉਸ ਦੀਆਂ ਰਚਨਾਵਾਂ ਦਾ ਵਿਚਾਰਧਾਰਮ ਦੀ ਪੱਧਰ ਤੱਕ ਵਿਸ਼ਲੇਸ਼ਣ ਕਰਨਾ ਜ਼ਰੂਰੀ ਹੋਵੇਗਾ, ਅਤੇ ਇਸ ਸਮੁੱਚੇ ਨਿਖੇੜ ਤੋਂ ਪੈਂਦੇ ਪ੍ਰਭਾਵ ਦੇ ਆਧਾਰ ਉਤੇ ਹੀ ਇਹ ਨਿਰਣਾ ਹੋ ਸਕੇਗਾ। ਇਹ ਵਿਸ਼ਲੇਸ਼ਣ ਵੀ ਨਿਰੋਲ ਰਚਨਾ ਦੇ ਆਧਾਰ ਉਤੇ ਹੀ ਕਰਨਾ ਪਵੇਗਾ, ਨਾ ਕਿ ਲੇਖਕ ਦੇ ਕਿੱਤੇ, ਜਨਮ, ਜ਼ਾਤ ਅਤੇ ਸੰਬੰਧਾਂ ਦੇ ਆਧਾਰ ਉਤੇ। ਰਚਨਾ ਤੋਂ ਬਾਹਰ ਆਪਣੇ ਬਾਰੇ ਕਹੇ ਗਏ ਲੇਖਕ ਦੇ ਸ਼ਬਦ ਉਸ ਦੀ ਵਿਚਾਰਧਾਰਾ ਪਛਾਨਣ ਵਿੱਚ ਸਹਾਇਕ ਸਿੱਧ ਹੋ ਸਕਦੇ ਹਨ ਪਰ ਨਿਰਣਾਇਕ ਨਹੀਂ। ਲੇਖਕ ਦੀ ਵਿਚਾਰਧਾਰਾ ਬਾਰੇ ਸਪਸ਼ਟਤਾ ਰਚਨਾ ਵਿੱਚ ਵਸਤੂ ਦੀ ਚੋਣ, ਉਸ ਦੀ ਪੇਸ਼ਕਾਰੀ ਅਤੇ ਮੰਤਕ ਸਮਝਣ ਵਿੱਚ ਅਤੇ ਇਹ ਨਿਰਣਾ ਕਰਨ ਵਿੱਚ ਸਹਾਈ ਹੋ ਸਕਦੀ ਹੈ ਕਿ ਵਿਚਾਰਧਾਰਾ ਨੇ ਉਸ ਦੀ ਇਸ ਚੋਣ, ਪੇਸ਼ਕਾਰੀ ਅਤੇ ਮੰਤਕ ਉਪਰ ਚੰਗਾ ਪ੍ਰਭਾਵ ਪਾਇਆ ਹੈ ਜਾਂ ਮਾੜਾ। ਪਰ ਸਮੁੱਚੀ ਰਚਨਾ ਬਾਰੇ ਨਿਰਣਾ ਇਸੇ ਆਧਾਰ ਉਤੇ ਹੀ ਕਰਨਾ ਪਵੇਗਾ ਕਿ ਪੇਸ਼ ਕੀਤਾ ਗਿਆ ਵਸਤੂ-ਵਿਆਪਕ ਵਸਤੁਪਕ ਯਥਾਰਥ ਨਾਲ ਕਿੱਥੋਂ ਤੱਕ ਮੇਲ ਖਾਂਦਾ ਅਤੇ ਉਸ ਬਾਰੇ ਪਾਠਕ ਨੂੰ ਠੀਕ ਬੋਧ ਕਰਾਉਂਦਾ ਹੈ। ਅਤੇ ਇੰਝ ਕਰਦਾ ਹੋਇਆ, ਪਾਠਕ ਦੇ ਯਥਾਰਥ ਬਾਰੇ ਬੰਧ ਵਿੱਚ ਵਾਧਾ ਕਰਨ ਦੇ ਨਾਲ ਨਾਲ ਉਸ ਦੀ ਸੰਵੇਦਨਸ਼ੀਲਤਾ ਨੂੰ ਕਿੱਥੋਂ ਤੱਕ ਟੁੰਭਦਾ ਅਤੇ ਵਧਾਉਂਦਾ ਹੈ। ਇਸ ਮਗਰਲੇ ਪ੍ਰਕਾਰਜ ਵਿੱਚ ਸੱਚਾ ਸਾਹਿਤਕਾਰ ਆਪਣੀ ਵਿਚਾਰਧਾਰਾ ਨੂੰ ਉਲੰਘ ਵੀ ਸਕਦਾ ਹੈ।<noinclude>
{{rh|||97}}</noinclude>
qke1jo5dtas2r8gvcjdoimlzy5ycqyq
ਪੰਨਾ:ਨਿੱਕੀ ਕਹਾਣੀ ਅਤੇ ਪੰਜਾਬੀ ਨਿੱਕੀ ਕਹਾਣੀ - ਗੁਰਬਖ਼ਸ਼ ਸਿੰਘ ਫ਼ਰੈਂਕ.pdf/105
250
29660
229625
72426
2026-07-27T11:02:06Z
Harchand Bhinder
2624
/* ਤਸਦੀਕ */
229625
proofread-page
text/x-wiki
<noinclude><pagequality level="4" user="Harchand Bhinder" /></noinclude>ਪਰਖਿਆ ਜਾਣਾ ਚਾਹੀਦਾ ਹੈ, ਤਾਂ ਵੀ ਅਜਿਹਾ ਕਰਨਾ ਕੁਝ ਆਲੋਚਕਾਂ ਲਈ ਮੁਸ਼ਕਲ ਲੱਗਦਾ ਹੈ। ਇਸ ਦਾ ਮਤਲਬ ਇਹ ਵੀ ਨਹੀਂ ਕਿ ਕਲਾ ਤੋਂ ਬਾਹਰ ਹੋ ਕੇ ਲੇਖਕ ਜੋ ਕਹਿੰਦਾ ਹੈ, ਉਸ ਦੀ ਕੋਈ ਮਹੱਤਤਾ ਨਹੀਂ, ਜਾਂ ਉਸ ਨੂੰ ਸੁੱਟ ਪਾਉਣਾ ਚਾਹੀਦਾ ਹੈ। ਪਰ ਇਹ ਵੀ ਸਾਰੇ ਜਾਣਦੇ ਹਨ ਕਿ ਕਲਾ ਬਿੰਬਾਂ ਦੀ ਭਾਸ਼ਾ ਵਿਚ ਗੱਲ ਕਰਦੀ ਹੈ, ਅਤੇ ਬਿੰਬ ਵਿਚਾਰਧਾਰਾ ਤੋਂ ਮੂੰਹ-ਜ਼ੋਰ ਹੋ ਕੇ ਵੀ ਯਥਾਰਥ ਦੇ ਠੀਕ ਦਰਸ਼ਨ ਕਰਾ ਸਕਦੇ ਹਨ, ਜੇ ਕਲਾਕਾਰ ਸੱਚਮੁੱਚ ਕਲਾਕਾਰ ਹੋਵੇ ਤਾਂ। ਆਲੋਚਨਾ ਲਈ ਕਲਾਤਮਕ ਬਿੰਬਾਂ ਦੀ ਭਾਸ਼ਾ ਨੂੰ ਸਮਝਣਾ ਤੇ ਅਰਥਾਉਣਾ ਮੁੱਢਲੀ ਮਹੱਤਤਾ ਰੱਖਦਾ ਹੈ।
{{gap}}ਲੇਖਕ ਦੇ ਕਥਨਾਂ ਨੂੰ ਉਸ ਦੀ ਕਲਾ ਦੇ ਸਮਝਣ ਅਤੇ ਅਰਥਾਉਣ ਵਿਚ ਮੁੱਢਲੀ ਮਹੱਤਤਾ ਦੇਣ ਦੇ ਕੀ ਸਿੱਟੇ ਹੋ ਸਕਦੇ ਹਨ, ਇਸ ਦੀ ਇਕ ਉਦਾਹਰਣ ਹੈ ਕਿ ਦੁੱਗਲ ਦੀ ਕਹਾਣੀ-ਕਲਾ ਦੇ ਵਿਕਾਸ ਦੇ ਪੜਾਅ ਨਿਸਚਿਤ ਕਰਨ ਲਗਿਆਂ, ਇਕ ਪੜਾਅ ਦਾ ਆਰੰਭ ਉਥੋਂ ਕੀਤਾ ਜਾਂਦਾ ਹੈ, ਜਦੋਂ ਉਸ ਨੇ ਇਹ ਮੰਨਿਆਂ ਕਿ ਉਹ ਅਤੇ ਉਸ ਦੇ ਸਮਕਾਲੀ ਪ੍ਰਕਿਰਤੀਵਾਦੀ ਅਤੇ ਨੰਗੇਜਵਾਦੀ ਜ਼ਿਆਦਤੀਆਂ ਕਰਦੇ ਆਏ ਸਨ, ਜੋ ਗ਼ਲਤ ਸੀ; ਕਿ ਕਲਾ ਦਾ ਮੰਤਵ ਸਮਾਜ ਦੀ, ਮਨੁੱਖ ਦੀ ਸੇਵਾ ਕਰਨਾ ਹੈ, ਜੀਵਨ ਵਿਚ ਸੁਹਜ ਭਰਨਾ ਹੈ, ਨਾ ਕਿ ਗੰਦ ਉਛਾਲਣਾ ਜਾਂ ਮੂੰਹ ਚਿੜਾਉਣਾ। ਖ਼ਿਆਲ ਕੀਤਾ ਜਾਂਦਾ ਸੀ ਕਿ ਉਹ ਕੁੜੀ ਕਹਾਣੀ ਕਰਦੀ ਗਈ ਵਿਚਲੀਆਂ ਕੁਝ ਇਸ ਪ੍ਰਕਾਰ ਦੀਆਂ ਅਤੇ ਉਹਨਾਂ ਵਰਗੀਆਂ ਹੋਰ ਕਹਾਣੀਆਂ ਨੂੰ ਰੱਦ ਕਰ ਰਿਹਾ ਹੈ। ਪਰ ਬਹੁਤ ਦੇਰ ਮਗਰੋਂ ਉਹ ਉਸੇ "ਕੁੜੀ ਕਹਾਣੀ ਕਰਦੀ ਗਈ" ਵਿਚ ਉਸੇ ਅੰਦਾਜ਼ ਵਿਚ ਲਿਖੀਆਂ ਹੋਰ ਕਹਾਣੀਆਂ ਦਾ ਵਾਧਾ ਕਰ ਕੇ ਛਾਪਦਾ ਹੈ ਤਾਂ ਆਪਣੇ ਪਾਠਕਾਂ ਨੂੰ ਕਹਿੰਦਾ ਹੈ ਕਿ ਇਹਨਾਂ ਦੇ ਹੇਠਾਂ ਜੋ ਲਕਿਆ ਹੋਇਆ ਹੈ, ਉਸ ਨੂੰ ਪਛਾਨਣ ਦਾ ਯਤਨ ਕੀਤਾ ਜਾਏ ਅਤੇ ਯਕੀਨ ਦੁਆਉਂਦਾ ਹੈ ਕਿ ਈਮਾਨਦਾਰ ਲੇਖਕ ਹੋਣ ਦੇ ਨਾਤੇ ਉਹ ਆਪਣੇ ਪਾਠਕਾਂ ਦਾ ਵਿਸ਼ਵਾਸਘਾਤ ਕਦੀ ਨਹੀਂ ਕਰੇਗਾ। ਜੇ ਆਲੋਚਕ ਜਾਂ ਪਾਠਕ ਦੁੱਗਲ ਦੇ ਪਹਿਲੇ ਕਥਨ ਮਗਰ ਲਗ ਕੇ ਉਸ ਦੀਆਂ ਕੁਝ ਕਹਾਣੀਆਂ ਰੱਦ ਕਰ ਦੇਵੇਗਾ, ਤਾਂ ਉਸ ਦੇ ਮਗਰਲੇ ਕਥਨ ਨੂੰ ਨਿਘਲਣਾ ਉਸ ਲਈ ਮੁਸ਼ਕਲ ਹੋ ਜਾਵੇਗਾ। ਜਦ ਕਿ ਬਿਲਕੁਲ ਸੰਭਵ ਹੈ ਕਿ ਉਸ ਦੀਆਂ ਪਹਿਲੀਆਂ ਕਹਾਣੀਆਂ ਵੀ ਸਾਰੀਆਂ ਰੱਦ ਕਰਨ ਯੋਗ ਨਾ ਹੋਣ ਅਤੇ ਮਗਰਲੀਆਂ ਸਾਰੀਆਂ ਸਲਾਹੁਣ ਯੋਗ ਨਾ ਹੋਣ।
{{gap}}ਦੂਜੀ ਮੁਸ਼ਕਲ ਇਹ ਹੈ ਕਿ ਅਸੀਂ ਕਥਾਵਾਂ ਵਰਗੇ ਇਕਹਿਰੇ ਸਾਹਿਤ ਦੇ ਆਦੀ ਹੋ ਗਏ ਹਾਂ, ਜਿਸ ਦਾ ਇਕ ਆਸ਼ਾ ਹੋਵੇ, ਜਿਸ ਦੀ ਇਕ ਸਿਖਿਆ ਅਤੇ ਇਕ ਵਿਆਖਿਆ ਹੋਵੇ। ਬਹੁਤ ਦੇਰ ਤਾਂ ਅਸੀਂ ਚਲਦੀਆਂ ਫਿਰਦੀਆਂ ਚੰਗਿਆਈਆਂ ਬੁਰਿਆਈਆਂ ਨੂੰ ਹੀ ਪਾਤਰ ਸਮਝਦੇ ਰਹੇ ਹਾਂ। ਹੁਣ ਜੇ ਅਸੀਂ ਲਹੂ-ਮਾਸ ਦੇ ਪੁਤਲੇ ਘੜਨੇ ਸ਼ੁਰੂ ਕੀਤੇ ਦੇ ਹਨ, ਤਾਂ ਉਹਨਾਂ ਵਿਚ ਉਹ ਸਾਰੀ ਜਟਿਲਤਾ ਨਹੀਂ ਹੁੰਦੀ, ਜਿਹੜੀ ਸਾਡੀ ਸਮਾਜਕ ਸਥਿਤੀ ਦੀ ਅਤੇ ਚੰਗੀ ਕਲ-ਕਿਤ ਦੀ ਮੰਗ ਹੈ। ਅਤੇ ਜਿਥੇ ਕਿਤੇ ਇਹ ਜਟਿਲਤਾ ਹੈ<noinclude>
{{rh|||99}}</noinclude>
rnmbb9nj45pjiucadtcumow7ffouqur
ਪੰਨਾ:ਨਿੱਕੀ ਕਹਾਣੀ ਅਤੇ ਪੰਜਾਬੀ ਨਿੱਕੀ ਕਹਾਣੀ - ਗੁਰਬਖ਼ਸ਼ ਸਿੰਘ ਫ਼ਰੈਂਕ.pdf/106
250
29661
229626
72427
2026-07-27T11:02:11Z
Harchand Bhinder
2624
/* ਤਸਦੀਕ */
229626
proofread-page
text/x-wiki
<noinclude><pagequality level="4" user="Harchand Bhinder" /></noinclude>ਵੀ, ਅਸੀਂ ਉਸ ਨੂੰ ਇਕਹਿਰੇਪਣ ਵਿਚ ਹੀ ਅਰਥਾਉਂਦੇ ਹਾਂ।
{{gap}}ਦੁੱਗਲ ਆਪਣੀਆਂ ਕਹਾਣੀਆਂ ਵਿਚ ਇਸ ਜਟਿਲ ਮਨੁੱਖ ਦੇ ਛਿਣਾਂ ਨੂੰ ਫੜਨ ਦੀ ਕੋਸ਼ਿਸ਼ ਕਰਦਾ ਹੈ। ਪਰ ਕਿਉਂਕਿ ਇਹ ਫੈਲੇ ਜਾਂ ਸੁੰਗੜੇ ਛਿਣ ਹੀ ਨਿੱਕੀ ਕਹਾਣੀ ਦੇ ਰੂਪ ਦੀ ਸੀਮਾ ਹੁੰਦੇ ਹਨ, ਇਸ ਲਈ ਇਹਨਾਂ ਪਾਤਰਾਂ ਦੀ ਜਟਿਲਤਾ ਨੂੰ ਸਮਝਣ ਲਈ ਪਾਠਕ ਨੂੰ ਬਹੁਤ ਕੁਝ ਆਪਣੇ ਤਜਰਬੇ ਵਿਚੋਂ ਮਿਲਾਉਣਾ ਪੈਂਦਾ ਹੈ। ਚੰਗੇ ਸਾਹਿਤ ਦੀ ਚੰਗਿਆਈ ਦਾ ਪ੍ਰਤੱਖ ਹੋਣਾ ਉਸ ਦੇ ਪਾਠਕ ਦੇ ਅਨੁਭਵ ਦੀ ਡੂੰਘਆਈ ਦੇ ਨਾਲ ਸਿੱਧੀ ਤਨਾਸਬ ਰਖਦਾ ਹੈ। ਕਲਾ ਕਿਉਂਕਿ ਬਿੰਬਾਂ ਵਿਚ ਗੱਲ ਕਰਦੀ ਹੈ, ਇਸ ਲਈ ਅਨੁਭਵੀ ਪਾਠਕ ਪੇਸ਼ ਕੀਤੇ ਗਏ ਬਿੰਬਾਂ ਦੇ ਕਈ ਵਾਰੀ ਉਹ ਪਹਿਲੂ ਵੀ ਦੇਖ ਲੈਂਦਾ ਹੈ, ਜਿਹੜੇ ਸਿਰਜਕ ਦੀ ਚੇਤਨਾ ਵਿਚ ਨਹੀਂ ਹੁੰਦੇ, ਪਰ ਜਿਹੜੇ ਬਿੰਬ ਵਿਚ ਸ਼ਾਮਲ ਹੁੰਦੇ ਹਨ, ਅਤੇ ਰਚਨਾ ਨੂੰ ਹੋਰ ਡੂੰਘਾ ਭਾਵ ਦੇ ਦੇਂਦੇ ਹਨ।
{{gap}}ਇਸ ਤਰ੍ਹਾਂ ਦੇ ਸਾਹਿਤ ਦੀਆਂ ਕਈ ਪਰਤਾਂ ਹੁੰਦੀਆਂ ਹਨ ਅਤੇ ਇਸ ਦੀ ਕਈ ਧਰਾਤਲਾਂ ਉਤੇ ਵਿਆਖਿਆ ਹੋ ਸਕਦੀ ਹੈ। ਇਸ ਤਰ੍ਹਾਂ ਦਾ ਸਾਹਿਤ ਚੌਕਸ ਅਤੇ ਅਨੁਭਵੀ ਪਾਠਕਾਂ ਦੀ ਮੰਗ ਕਰਦਾ ਹੈ। ਇਸ ਤਰ੍ਹਾਂ ਦੀ ਜਟਿਲਤਾ ਦੁੱਗਲ ਦੀਆਂ ਕਹਾਣੀਆਂ ਦੀ ਇਕ ਵਿਸ਼ੇਸ਼ਤਾ ਹੈ।
{{gap}}ਦੁੱਗਲ ਨੂੰ ਠੀਕ ਸਮਝਣ ਅਤੇ ਉਸ ਦਾ ਠੀਕ ਮੁੱਲ ਪਾਉਣ ਵਿਚ ਤੀਜੀ ਵੱਡੀ ਮੁਸ਼ਕਲ ਇਹ ਹੈ ਕਿ ਉਹ ਅਕਸਰ ਐਸੇ ਵਿਸ਼ਿਆਂ ਨੂੰ ਹੱਥ ਵਿਚ ਲੈਂਦਾ ਹੈ, ਜਿਨ੍ਹਾਂ ਨਾਲ ਸਾਡੇ ਭਾਵ ਅਤੇ ਵਿਚਾਰ ਇਕ ਜਾਂ ਦੂਜੇ ਪੱਖ ਤੋਂ ਬਹੁਤ ਤੀਖਣ ਤਰ੍ਹਾਂ ਨਾਲ, ਸਗੋਂ ਤੁਅੱਸਬ ਦੀ ਹੱਦ ਤੱਕ ਜੁੜੇ ਹੁੰਦੇ ਹਨ। ਅਤੇ ਇਹ ਤੁਅੱਸਬ ਸਾਨੂੰ ਅਗਲੇ ਦਾ ਦ੍ਰਿਸ਼ਟੀਕੋਣ ਸਮਝਣਾ ਵੀ ਮੁਸ਼ਕਲ ਬਣਾ ਦੇਂਦੇ ਹਨ, ਉਸ ਦਾ ਮੁੱਲ ਪਾਉਣਾ ਤਾਂ ਇਕ ਪਾਸੇ ਰਿਹਾ। ਲਿੰਗ, ਧਰਮ ਆਦਿ ਇਸ ਤਰਾਂ ਦੇ ਵਿਸ਼ਿਆਂ ਦੀਆਂ ਉਦਾਹਰਣਾਂ ਹਨ।
{{gap}}ਕਿਸੇ ਸਾਹਿਤਕਾਰ ਦੇ ਅਧਿਐਨ ਦਾ ਇਕ ਸੌਖਾ ਤਰੀਕਾ ਉਸ ਦੀ ਕਲਾ ਸਿਰਜਣਾ ਨੂੰ ਕੁਝ ਪੜਾਵਾਂ ਵਿਚ ਵੰਡ ਲੈਣ ਦਾ ਹੁੰਦਾ ਹੈ। ਇਹੋ ਜਿਹੀ ਪੜਾਅ-ਵੰਡ ਸਾਰਥਕ ਤਾਂ ਹੀ ਹੋ ਸਕਦੀ ਹੈ ਜੇ ਇਹ ਵਿਸ਼ੇ-ਵਸਤੂ, ਵਿਚਾਰਾਂ ਜਾਂ ਕਲਾ ਦੇ ਪੱਖੋਂ ਲੇਖਕ ਦੇ ਵਿਕਾਸ ਦੇ ਪੜਾਵਾਂ ਨੂੰ ਪੇਸ਼ ਕਰਦੀ ਹੋਵੇ। ਦੁੱਗਲ ਦੇ ਸੰਬੰਧ ਵਿਚ ਵੀ ਇਸੇ ਤਰ੍ਹਾਂ ਦੀ ਵੰਡ ਅਕਸਰ ਕੀਤੀ ਜਾਂਦੀ ਹੈ। ਇਸ ਵਿਚ ਦੁੱਗਲੇ ਦੀ ਸਾਰੀ ਰਚਨਾ ਨੂੰ ਤਿੰਨ ਪੜਾਵਾਂ ਵਿਚ ਵੰਡਿਆ ਜਾਂਦਾ ਹੈ: ਪਹਿਲਾ ਪੜਾਅ, ਜਦੋਂ ਦੁੱਗਲ ਕਥਿਤ ਤੌਰ ਉਤੇ 'ਕਲਾ ਕਲਾ ਲਈ' ਵਿਚ ਯਕੀਨ ਰਖਦਾ ਸੀ,ਪ੍ਰਕਿਰਤੀਵਾਦੀ ਅਤੇ ਨੰਗੇਜਵਾਦੀ ਰਚਨਾਵਾਂ ਕਰਦਾ ਸੀ; ਮਗਰਲਾ ਪੜਾਅ ਜਦ ਉਸ ਨੇ ਆਪਣੀ ਕਲਮ ਜੀਵਨ ਅਤੇ ਸਮਾਜ ਦੀ ਸੇਵਾ ਵਰਗੇ ਉਸਾਰੂ ਆਸ਼ੇ ਨੂੰ ਸਮਰਪਿਤ ਕਰ ਦਿੱਤੀ, ਅਤੇ ਵਿਚਕਾਰਲਾ ਪੜਾਅ, ਜਦੋਂ ਉਸ ਨੇ 1947 ਦੇ ਅਸਰ ਹੇਠ ਰਚਨਾ ਕੀਤੀ।
{{gap}}ਪਰ ਅਸਲ ਵਿਚ ਇਹ ਵੰਡ ਨਾ ਠੋਸ ਬੁਨਿਆਦਾਂ ਉਤੇ ਖੜੀ ਹੈ, ਨਾ ਹੀ ਇਹ<noinclude>{{rh|100||}}</noinclude>
4l6boxbewib92u2wq7w8ttc3ivi1rxp
ਪੰਨਾ:ਨਿੱਕੀ ਕਹਾਣੀ ਅਤੇ ਪੰਜਾਬੀ ਨਿੱਕੀ ਕਹਾਣੀ - ਗੁਰਬਖ਼ਸ਼ ਸਿੰਘ ਫ਼ਰੈਂਕ.pdf/107
250
29726
229627
72715
2026-07-27T11:02:18Z
Harchand Bhinder
2624
/* ਤਸਦੀਕ */
229627
proofread-page
text/x-wiki
<noinclude><pagequality level="4" user="Harchand Bhinder" /></noinclude>ਕਿਸੇ ਵਿਕਾਸ ਕਰਮ ਨੂੰ ਪੇਸ਼ ਕਰਦੀ ਹੈ। ਜਦੋਂ ਦੁੱਗਲ ਕਥਿਤ ਤੌਰ ਉਤੇ 'ਕਲਾ - ਕਲਾ ਲਈ' ਵਿਚ ਯਕੀਨ ਰੱਖਦਾ ਸੀ, ਉਦੋਂ ਵੀ ਉਸ ਨੇ ਸਮਾਜਕ ਪੱਖ ਤੋਂ ਏਨੀਆਂ ਬਲਵਾਨ ਕਿਰਤਾਂ ਦਿੱਤੀਆਂ, ਜਿੰਨੀਆਂ ਉਸ ਸਮੇਂ 'ਕਲਾ - ਜੀਵਨ ਲਈ' ਦਾ ਨਾਅਰਾ ਲਾਉਣ ਵਾਲਾ ਕੋਈ ਵੀ ਦੇ ਸਕਦਾ ਸੀ। ਵਿਸ਼ੇ-ਵਸਤ ਦੇ ਪੱਖ ਲਿੰਗ-ਸੰਬੰਧਾਂ ਨੂੰ ਚਿਤ੍ਰਨਾ ਵੀ ਇਸ ਪਹਿਲੇ ਸਮੇਂ ਤਕ ਸੀਮਿਤ ਨਹੀਂ, ਮਗਰੋਂ ਵੀ ਇਹ ਜਾਰੀ ਰਿਹਾ। ਹਾਂ, ਪ੍ਰਕਿਰਤੀਵਾਦੀ ਰੰਗ ਕੁੜੀ ਕਹਾਣੀ ਕਰਦ ਗਈ ਅਤੇ ਡੰਗਰ ਤੋਂ ਮਗਰੋਂ ਜ਼ਰੂਰ ਖ਼ਤਮ ਹੋ ਗਿਆ। ਪਰ ਅਸੀਂ ਦੁੱਗਲ ਦੇ ਸਾਰੇ ਰਚਨਾ ਕਾਲ ਨੂੰ ਪ੍ਰਕਿਰਤੀਵਾਦੀ, ਪੂਰਵ ਅਤੇ ਉੱਤਰ-ਪ੍ਰਕਿਰਤੀਵਾਦੀ ਕਾਲ ਵਿਚ ਨਹੀਂ ਵੰਡ ਸਕਦੇ, ਕਿਉਂਕਿ ਇਹ ਇਹਨਾਂ ਸਮਿਆਂ ਦਾ ਠੀਕ ਵਰਨਣ ਨਹੀਂ ਹੋਵੇਗਾ।
{{gap}}ਕਲਾ ਦੇ ਪੱਖ ਵੀ ਇਹ ਪੜਾਅਵੰਡ ਕੋਈ ਬਹੁਤੀ ਠੀਕ ਨਹੀਂ ਲਗਦੀ, ਕਿਉਂਕਿ ਉਸ ਦੇ ਪਹਿਲੇ ਸੰਗ੍ਰਹਿਆਂ ਦੀਆਂ ਚੰਗੀਆਂ ਕਿਰਤਾਂ ('ਤ੍ਰੇਲ ਤੁਪਕੇ, "ਆਉਂਤਰੀ, "ਪੰਜ ਗ੍ਹੀਟੜਾ', ਹਵਾਲਦਾਰ ਦੀ ਵਹੁਟੀ', 'ਪੁਣਛ ਦੇ ਪੁੱਤਰ ਆਦਿ) ਕਲਾ ਦੇ ਪੱਖੋਂ ਉਸ ਦੇ ਸੱਜਰੇ ਸੰਹਿਆਂ ਵਿਚਲੀਆਂ ਚੰਗੀਆਂ ਕਿਰਤਾਂ ਨਾਲੋਂ ਕਿਸੇ ਤਰਾਂ ਪਿਛੇ ਨਹੀਂ।
{{gap}}ਇਸ ਦਾ ਮਤਲਬ ਇਹ ਵੀ ਨਹੀਂ ਲਿਆ ਜਾ ਸਕਦਾ ਕਿ ਦੁੱਗਲ ਵਿਚ ਕਿਸੇ ਤਰ੍ਹਾਂ ਦਾ ਵਿਕਾਸ ਦੇਖਣ ਵਿਚ ਨਹੀਂ ਆਉਂਦਾ। ਮੁਸ਼ਕਲ ਸਿਰਫ਼ ਇਸ ਵਿਕਾਸ ਨੂੰ ਬੱਝਵੇਂ ਪੜਾਵਾਂ ਵਿਚ ਵੰਡਣ ਵੇਲੇ ਆਉਂਦੀ ਹੈ।
ਅਸੀਂ ਦੁੱਗਲ ਦੀ ਸਾਰੀ ਕਹਾਣੀ-ਕਲਾ ਨੂੰ ਵਿਸ਼ੇ ਅਨੁਸਾਰ ਵੰਡ ਕੇ, ਉਸ ਦੇ ਵਸਤ, ਤਕਨੀਕ ਅਤੇ ਦ੍ਰਿਸ਼ਟੀਕੋਣ ਵਿਚ ਆਉਂਦੀ ਤਬਦੀਲੀ ਨੂੰ ਦੇਖਾਂਗੇ।
{{gap}}ਸਭ ਤੋਂ ਪਹਿਲਾਂ ਅਸੀਂ ਉਸ ਵਿਸ਼ੇ ਨੂੰ ਲੈਂਦੇ ਹਾਂ ਜਿਸ ਕਾਰਨ ਦੁੱਗਲ ਸਭ ਤੋਂ ਵਧ ਦਿਲਚਸਪੀ ਦਾ ਅਤੇ ਸਭ ਤੋਂ ਵਧ ਗਲਤ-ਫਹਿਮੀ ਅਤੇ ਨਿਖੇਧੀ ਦਾ ਕਾਰਨ ਬਣਿਆ ਹੈ, ਸਾਡਾ ਭਾਵ ਲਿੰਗ-ਸੰਬੰਧਾਂ ਨੂੰ ਚਿਤ੍ਰਤ ਤੋਂ ਹੈ।
ਜਿੰਨੀਆਂ ਕੁ ਮੰਜ਼ਲਾਂ ਪੰਜਾਬੀ ਸਾਹਿਤ ਤੇ ਇਸ ਦਾ ਪਾਠਕ ਮਾਰ ਆਇਆ ਹੈ, ਉਸ ਨੂੰ ਏਨਾ ਕੁ ਪ੍ਰੋਢ ਤਾਂ ਹੋ ਜਾਣਾ ਚਾਹੀਦਾ ਹੈ ਕਿ ਜਦੋਂ ਕੋਈ ਉਸ ਨੂੰ ਇਹ ਦੱਸੇ ਕਿ ਫ਼ਲਾਂ ਲੇਖਕ 'ਸੈਕਸ' ਬਾਰੇ ਲਿਖਦਾ ਹੈ, ਤਾਂ ਉਹ ਇਸ ਦਾ ਮਤਲਬ ਸਿਰਫ਼ ਇਹ ਲਵੇ ਕਿ ਉਹ ਲੇਖਕ ਨੱਕ ਸੁਣਕਣੇ ਬਾਰੇ ਜਾਂ ਹੋਰ ਕਿਸੇ ਸਾਧਾਰਨ ਸਰੀਰਕ ਕਿਰਿਆ ਬਾਰੇ ਨਹੀਂ ਲਿਖਦਾ। (ਦੁੱਗਲ ਭਾਵੇਂ ਨੱਕ ਸੁਣਕਣ ਬਾਰੇ ਅਤੇ ਦੂਜੀਆਂ ਸਾਧਾਰਨ ਸਰੀਰਕ ਕਿਰਿਆਵਾਂ ਬਾਰੇ ਵੀ ਲਿਖਦਾ ਹੈ!) ਸਵਾਲ ਇਹ ਨਹੀਂ ਹੁੰਦਾ ਕਿ ਕੋਈ ਕਿਸ ਚੀਜ਼ ਬਾਰੇ ਲਿਖਦਾ ਹੈ, ਸਵਾਲ ਇਹ ਹੁੰਦਾ ਹੈ ਕਿ ਉਹ ਉਸ ਬਾਰੇ ਕਿਉਂ ਤੇ ਕਿਵੇਂ ਲਿਖਦਾ ਹੈ।
{{gap}}ਪਰ ਸਾਡੇ ਆਲੋਚਕ ਇਕ ਪਾਸੇ ਤਾਂ ਉਥੇ ਵੀ ਸੈਕਸ ਦੇਖਦੇ ਰਹੇ ਹਨ, ਜਿਥੇ ਇਹ
101<noinclude>
{{rh|||101}}</noinclude>
47ixyog69mkp4n2n4uvj90vd0v0cvlb
ਪੰਨਾ:ਨਿੱਕੀ ਕਹਾਣੀ ਅਤੇ ਪੰਜਾਬੀ ਨਿੱਕੀ ਕਹਾਣੀ - ਗੁਰਬਖ਼ਸ਼ ਸਿੰਘ ਫ਼ਰੈਂਕ.pdf/108
250
29727
229628
72717
2026-07-27T11:02:26Z
Harchand Bhinder
2624
/* ਤਸਦੀਕ */
229628
proofread-page
text/x-wiki
<noinclude><pagequality level="4" user="Harchand Bhinder" /></noinclude>ਹੈ ਨਹੀਂ। ਇਹੋ ਜਿਹੀ ਦ੍ਰਿਸ਼ਟੀ ਦੀ ਸਿਖਰ ਇਹ ਹੈ ਕਿ ਦੁੱਗਲ ਦੀ ਸਾਰੀ ਰਚਨਾ ਇਸ ਇੱਕ ਨੁਕਤੇ ਉਤੇ ਸਿਮਟ ਕੇ ਰਹਿ ਗਈ ਸਿੱਧ ਕਰ ਦਿੱਤੀ ਜਾਂਦੀ ਹੈ। ਦੂਜੇ ਪਾਸੇ ਇਹੋ ਜਿਹੇ ਆਲੋਚਕ ਹੀ ਕਾਮ ਦੀ 'ਮਹੱਤਤਾ' ਅਤੇ 'ਯਥਾਰਥਕਤਾ' ਬਾਰੇ ਦਸਦੇ ਅਤੇ ਦੁੱਗਲ ਦੀਆਂ ਕਿਰਤਾਂ ਵਿਚ ਇਸ ਦੇ ਯਥਾਰਥਕ ਚਿੱਤਣ ਬਾਰੇ ਲਿਖਦੇ ਹੋਏ, ਆਪ ਕੋਕ ਸ਼ਾਸਤਰ ਦਾ ਕੋਈ ਆਧੁਨਿਕ ਕਾਂਡ ਲਿਖ ਜਾਂਦੇ ਹਨ।
{{gap}}ਗੱਲ ਫਿਰ ਗ਼ਲਤ ਪਹੁੰਚ ਅਤੇ ਗ਼ਲਤ ਥਾਂ ਜ਼ੋਰ ਦੇਣ ਦੀ ਹੁੰਦੀ ਹੈ। ਰੋਟੀ ਖਾਣ ਨਾਲੋਂ ਮਹੱਤਵਪੂਰਨ ਅਤੇ ਯਥਾਰਥਕ ਕੋਈ ਗੱਲ ਨਹੀਂ, ਪਰ ਇਸ ਬਾਰੇ ਕੋਈ ਸਾਹਿਤ ਨਹੀਂ ਰਚਿਆ ਗਿਆ ਅਤੇ ਜਿਥੇ ਕਿਤੇ ਇਸ ਦਾ ਜ਼ਿਕਰ ਹੈ ਵੀ, ਉਹ ਸਾਡੇ ਭਰਵੱਟੇ ਖੜੇ ਕਰਨ ਦਾ ਕਾਰਨ ਨਹੀਂ ਬਣਦਾ। ਇਸ ਦਾ ਕਾਰਨ ਸਿਰਫ਼ ਇਹ ਹੈ ਕਿ ਇਸ ਕਿਰਿਆ ਦੁਆਲੇ ਸਾਡੀਆਂ ਸਮਾਜਕ ਕਦਰਾਂ-ਕੀਮਤਾਂ ਦਾ ਬਹੁਤਾ ਤਾਣਾ-ਬਾਣਾ ਨਹੀਂ ਬੁਣਿਆ ਗਿਆ, ਜਦ ਕਿ ਲਿੰਗ-ਸੰਬੰਧਾਂ ਦੁਆਲੇ ਅਸੀਂ ਗ਼ਲਤ ਜਾਂ ਠੀਕ ਕੀਮਤਾਂ ਦਾ ਇਕ ਜਾਲ ਫੈਲਾਇਆ ਹੋਇਆ ਹੈ। ਸੈਕਸ ਸਿਰਫ਼ ਰੂਪ ਹੈ, ਵਸਤ ਇਖ਼ਲਾਕੀ, ਸਮਾਜੀ ਅਤੇ ਆਰਥਕ ਕਦਰਾਂ-ਕੀਮਤਾਂ ਦਾ ਇਹ ਜਾਲ ਹੈ। ਸਮਾਜਕ ਕਦਰਾਂ-ਕੀਮਤਾਂ ਵਿਚਲੀਆਂ ਅਜੋੜਤਾਵਾਂ ਨੂੰ ਦਰਸਾਉਣ ਲਈ ਲਿੰਗ-ਸੰਬੰਧਾਂ ਨੂੰ ਹਥਿਆਰ ਵਜੋਂ ਵਰਤਿਆ ਜਾਂਦਾ ਹੈ। ਪਰ ਇਸ ਵਿਚ ਲੇਖਕ ਦੀ ਵੀ ਜ਼ਿਮੇਵਾਰੀ ਇਹ ਬਣਦੀ ਹੈ, ਜਾਂ ਉਸ ਦੀ ਕਲਾ ਇਸ ਵਿਚ ਹੁੰਦੀ ਹੈ ਕਿ ਪਾਠਕ ਰੂਪ ਵਿਚ ਉਲਝ ਕੇ ਨਾ ਰਹਿ ਜਾਏ ਸਗੋਂ ਵਸਤ ਦੀ ਹਕੀਕਤ ਤਕ ਪਹੁੰਚੇ।
{{gap}}ਦੁੱਗਲ ਦੇ ਪਹਿਲੇ ਦੇ ਕਹਾਣੀ-ਸੰਗ੍ਰਹਿ, ਸਵੇਰ ਸਾਰ ਅਤੇ ਪਿੱਪਲ ਪੱਤੀਆਂ ਦੀਆਂ ਕਹਾਣੀਆਂ ਵਿਚ ਕਾਮ-ਕੀੜਾ ਦਾ ਪਰਗਟਾਅ ਦੇਖਣਾ ਉਲਾਰਪਣ ਹੈ (ਸਿਵਾਏ "ਵਢ ਵਿਚ ਇਕ ਸਵੇਰ" ਦੇ)। ਇਹਨਾਂ ਦੇ ਸੰਗ੍ਰਹਿਆਂ ਦੀਆਂ ਕਹਾਣੀਆਂ ਦੀ ਬਹੁਗਿਣਤੀ ਸਮਾਜਕ ਯਥਾਰਥ ਦੇ ਕਿਸੇ ਨਾ ਕਿਸੇ ਪੱਖ ਨੂੰ ਬਹੁਤ ਜ਼ੋਰਦਾਰ ਢੰਗ ਨਾਲ
ਤੇ ਸਾਹਮਣੇ ਪੇਸ਼ ਕਰਦੀ ਹੈ। ਲਿੰਗ-ਸੰਬੰਧਾਂ ਦਾ ਜ਼ਿਕਰ ਪ੍ਰੇਮ-ਕ੍ਰੀੜਾ ਦੀਆਂ ਸੀਮਾ ਦੇ ਅਂਦਰ ਅੰਦਰ ਹੈ, ਜਿਸ ਤੋਂ ਪੰਜਾਬੀ ਸਾਹਿਤ ਨਾਵਾਕਫ਼ ਨਹੀਂ ਹੈ। ਇਹੋ ਜਿਹੀਆਂ ਸਾਰੀਆਂ ਕਹਾਣੀਆਂ ਵਿਚ ਦੁੱਗਲ ਨੇ ਪਰਾਈ ਕਦਰਾਂ-ਕੀਮਤਾਂ ਦੇ ਘੇਰੇ ਦੇ ਅੰਦਰ ਰਹਿ ਰਹੋ ਪਾਤਰਾਂ ਦੇ ਦੁਖਾਂਤ/ਸੁਖਾਂਤ ਨੂੰ ਚੜ੍ਹਿਆ ਹੈ, ਉਹਨਾਂ ਦੇ ਵਿਹਾਰ ਉਤੇ ਮਸ਼ਕਰਾਂ ਕੀਤੀ ਹੈ, ਜਾਂ ਇਹੋ ਜਿਹੀ ਕਿਸੇ ਖ਼ਾਸ ਸਥਿਤੀ ਵਿਚ ਵਿਹਾਰ ਦੀ ਵਿਚਿਤਤਾ ਵਲੋਂ ਧਿਆਨ ਦੁਆਇਆ ਹੈ। ਇਹਨਾਂ ਕਹਾਣੀਆਂ ਵਿਚਲੇ ਪਾਤਰ, ਚਾਹੁੰਦੇ-ਨਾ ਚਾਹੁੰਦੇ, ਪਰਾਂ ਕਰ ਪਰੰਪਰਾ ਨੂੰ ਹੰਢਾ ਰਹੇ ਹਨ। ਬਗਾਵਤ ਜਾਂ ਇਸ ਤੋਂ ਛੁਟਕਾਰਾ ਪਾਉਣ ਦਾ ਵਿਚਾਰ ਉਹਨਾਂ ਦੇ ਅਚੇਤ ਮਨ ਵਿਚ ਵੀ ਨਹੀਂ ਆਉਂਦਾ ("ਮੈਂ ਬੜਾ ਬੇਵਕਫ ਹਾਂ")।
ਜੇ ਕਿਤੇ ਮੁੰਡੇ ਕੁੜੀਆਂ ਜ਼ਰਾ ਕੁ ਖੁੱਲ੍ਹ ਲੈਂਦੇ ਹਨ, ਉਥੇ ਪਰਾ ਦਾ ਡੰਡਾ ਨਾਲ ਖੜਾ ਹੈਦ ਹੈ, ਅਤੇ ਉਹ ਉਹਨਾਂ ਦੇ ਵਿਹਾਰ ਨੂੰ ਆਪਣੀ ਇੱਛਾ ਅਨੁਲ ਕੰਟਰੋਲ ਕਰ ਰਿਹਾ<noinclude>{{rh|102||}}</noinclude>
o8srxpmoes30mobziykrt69yonfpie7
ਪੰਨਾ:ਨਿੱਕੀ ਕਹਾਣੀ ਅਤੇ ਪੰਜਾਬੀ ਨਿੱਕੀ ਕਹਾਣੀ - ਗੁਰਬਖ਼ਸ਼ ਸਿੰਘ ਫ਼ਰੈਂਕ.pdf/109
250
29728
229629
72718
2026-07-27T11:02:32Z
Harchand Bhinder
2624
/* ਤਸਦੀਕ */
229629
proofread-page
text/x-wiki
<noinclude><pagequality level="4" user="Harchand Bhinder" /></noinclude>ਹੈ ('ਭ'')। "ਮੀਰਾ ਮੁਸੱਲੀ" ਕੋਈ ਕਾਮ-ਕ੍ਰੀੜਾ ਦਾ ਪ੍ਰਗਟਾਅ ਨਹੀਂ, ਸਿਰਫ਼ ਦੇ ਸਿੱਧੜ ਸੁਭਾਅ ਉਤੇ ਮਸ਼ਕਰੀ ਹੈ। ਗੌਹਰਾਂ ਦਾ ਸਾਰਾ ਆਚਰਣ ਰੱਬ ਤੋਂ ਡਰਨ ਵਾਲੀ ਵਫ਼ਾਦਾਰ ਪਤਨੀ ਵਾਲਾ ਹੈ। ਉਸ ਦੇ ਮਨ ਵਿਚ ਕਾਮ-ਸੰਤੁਸ਼ਟੀ ਲਈ ਘੋਲ ਨੂੰ ਦੇਖਣਾ, ਉਸ ਨੂੰ ਅਤੇ ਉਸ ਦੇ ਮਾਹੌਲ ਨੂੰ ਨਾ ਸਮਝਣਾ ਹੈ।
{{gap}}ਕਾਮਕ੍ਰੀੜਾ ਦੇ ਪੱਖ ਪਹਿਲੀ ਵਾਰੀ ਖੁੱਲ ਦੁੱਗਲ ਨੇ ਕੁੜੀ ਕਹਾਣੀ ਕਰਦੀ ਗਈ ਕਹਾਣੀ-ਸੰਗ੍ਰਹਿ ਦੀਆਂ ਕਹਾਣੀਆਂ ਵਿਚ ਲਈ ਹੈ। ਮਨੁੱਖੀ ਰਿਸ਼ਤਿਆਂ ਵਿਚ ਕਾਮ ਦਾ ਏਨਾ ਖੁੱਲਾ ਪ੍ਰਗਟਾਅ ਪੰਜਾਬੀ ਦੇ ਸਥਾਪਤ ਸਾਹਿਤ ਵਿਚ ਇਸ ਤੋਂ ਪਹਿਲਾਂ ਨਹੀਂ ਮਿਲਦਾ। ਇਹ ਉਰਦੂ, ਹਿੰਦੀ ਅਤੇ ਅੰਗਰੇਜ਼ੀ ਸਾਹਿਤ ਵਿਚਲੀਆਂ ਇਹੋ ਜਿਹੀਆਂ ਹੀ
ਵਰਤੀਆਂ ਦਾ ਅਤੇ ਪ੍ਰਗਤੀਸ਼ੀਲਤਾ ਦੇ ਗ਼ਲਤ ਅਰਥ ਲੈਣ ਦਾ ਸਿੱਧਾ ਅਸਰ ਸੀ। ਇਸ ਗਲਤੀ ਦਾ ਸ਼ਿਕਾਰ ਸਿਰਫ਼ ਕਰਤਾਰ ਸਿੰਘ ਦੁੱਗਲ ਹੀ ਨਹੀਂ ਹੋਇਆ, ਸਗੋਂ ਉਸ ਦੇ ਸਾਰੇ 'ਪ੍ਰਗਤੀਸ਼ੀਲ' ਸਮਕਾਲੀ ਇਕ ਜਾਂ ਦੂਜੇ ਹੱਦ ਤਕੇ ਹੋਏ। ਦੁੱਗਲ ਅਤੇ ਕੁਝ ਹੋਰਨਾਂ ਨੇ ਮਗਰੋਂ ਆਪਣੀ ਇਸ ਗ਼ਲਤੀ ਨੂੰ ਮੰਨਿਆਂ, ਜਦ ਕਿ ਸੰਤ ਸਿੰਘ ਸੇਖੋਂ ਨੇ ਆਪਣੀ ਅਤੇ ਆਪਣੇ ਸਮਕਾਲੀਆਂ ਵਿਚ ਮਿਲਦੀ ਇਸ ਪ੍ਰਵਿਰਤੀ ਨੂੰ ਉਚਿਤ ਦੱਸਣ ਦਾ ਯਤਨ ਕੀਤਾ।
{{gap}}ਇਸ ਸੰਗ੍ਰਹਿ ਦਾ ਮਾੜਾ ਪੱਖ ਇਹ ਨਹੀਂ ਕਿ ਇਹ ਕਾਮ-ਕ੍ਰੀੜਾ ਨੂੰ ਯਥਾਰਥ ਬੋਧ ਦਾ ਸਾਧਨ ਬਣਾਉਂਦਾ ਹੈ, ਸਗੋਂ ਇਹ ਹੈ ਕਿ ਜਿਸ ਯਥਾਰਥ ਦਾ ਬੋਧ ਕਰਾਉਣ ਦਾ ਯਤਨ ਕੀਤਾ ਗਿਆ ਹੈ, ਉਹ ਬਹੁਤੀਆਂ ਸੂਰਤਾਂ ਵਿਚ ਏਨਾ ਮਹੱਤਵਪੂਰਨ ਨਹੀਂ ਇਕ ਕਿ ਉਸ ਲਈ ਇਸ ਤਰ੍ਹਾਂ ਦੇ ਨਾਜ਼ਕ ਸਾਧਨ ਦੀ ਵਰਤੋਂ ਕੀਤੀ ਜਾਏ। ਉਦਾਹਰਣ ਵਜੋਂ, ਸਰੀਰ-ਵਿਗਿਆਨ ਦੀ ਜਾਣਕਾਰੀ ਹੋਰ ਵਿਗਿਆਨਾਂ ਦੀ ਜਾਣਕਾਰੀ ਵਾਂਗ ਕਲਾਤਮਕ ਰਚਨਾ ਦਾ ਪਿਛੋਕੜ ਤਾਂ ਹੋ ਸਕਦੀ ਹੈ, ਅਤੇ ਇਹ ਜ਼ਰੂਰੀ ਹੈ ਕਿ ਕੋਈ ਰਚਨਾ ਕਿਸੇ ਵੀ ਵਿਗਿਆਨ ਦੇ, ਸਮੇਤ ਸਰੀਰ-ਵਿਗਿਆਨ ਦੇ, ਨਿਯਮਾਂ ਦੀ ਉਲੰਘਣਾ ਨਾ ਕਰਦੀ ਹੋਵੇ। ਪਰ ਇਹਨਾਂ ਨਿਯਮਾਂ ਦਾ ਬੋਧ ਕਰਾਉਣ ਲਈ ਕੀਤੀ ਗਈ ਰਚਨਾ ਆਪਣੇ ਸਾਰੇ ਸ਼ੈਲੀ ਦੇ ਗੁਣਾਂ ਦੇ ਬਾਵਜੂਦ ਚੰਗੇ ਪਾਏ ਦੀ ਸਾਹਿਤਕ ਰਚਨਾ ਨਹੀਂ ਅਖਵਾਇਗੀ। "ਬੁਖ਼ਾਰ ਵਿਚ" ਅਤੇ "ਪੇਟ ਦਰਦ" ਕੁਝ ਇਸੇ ਤਰ੍ਹਾਂ ਦਾ ਆਸ਼ਾ ਰਖਦੀਆਂ ਹਨ। "ਮਨ ਮਾਰੇ' ਦਾ ਨਾ ਸਿਰਫ਼ ਆਸ਼ਾ ਹੀ ਨਿਗਣਾ ਹੈ, ਸਗੋਂ ਨਾਲ ਪ੍ਰਕਿਰਤੀਵਾਦੀ ਵਿਸਥਾਰ ਇਸ ਦੇ ਮਾੜੇ ਪੱਖ ਵਿਚ ਵਾਧਾ ਕਰਦੇ ਹਨ।
{{gap}}"ਗੁਲਾਮ" ਇਸ ਸੰਗ੍ਰਹਿ ਦੀ ਚਰਚਿਤ ਕਹਾਣੀ ਹੈ। ਦੁੱਗਲ ਵਲੋਂ ਇਸ ਕਹਾਣੀ ਦੀ ਕੀਤੀ ਗਈ ਵਿਆਖਿਆ ਇਸ ਕਹਾਣੀ ਦੇ ਆਸ਼ੇ ਨੂੰ ਧੁੰਦਲਾ ਬਨਾਉਣ ਵਿਚ ਹਿੱਸਾ ਪਾਉਂਦੀ ਹੈ, ਕਿਉਂਕਿ ਪਾਪਤ ਸਥਿਤੀ ਵਿਚ ਬਹਿਰੇ ਦੀ ਨਿਪੁੰਸਕਤਾ ਦਾ ਕਾਰਨ ਉਸ ਦਾ ਹਿੰਦੁਸਤਾਨੀ ਹੋਣਾ ਜਾਂ ਰਾਜਨੀਤਕ ਤੌਰ 'ਤੇ ਸਦੀਆਂ ਤੋਂ ਗੁਲਾਮ ਕੌਮ ਦਾ ਹਿੱਸਾ ਹੋਣਾ ਨਹੀਂ, ਸਗੋਂ ਉਸ ਦੀ ਆਰਥਕ ਗੁਲਾਮੀ ਹੈ: ਸਮਾਜ ਵਿਚ ਆਪਣੀ ਅਤੇ ਉਸ<noinclude>{{rh|||103}}</noinclude>
7jyypndty336qyn7cnb70uli7j0ivfh
ਪੰਨਾ:ਨਿੱਕੀ ਕਹਾਣੀ ਅਤੇ ਪੰਜਾਬੀ ਨਿੱਕੀ ਕਹਾਣੀ - ਗੁਰਬਖ਼ਸ਼ ਸਿੰਘ ਫ਼ਰੈਂਕ.pdf/110
250
29776
229630
72841
2026-07-27T11:02:39Z
Harchand Bhinder
2624
/* ਤਸਦੀਕ */
229630
proofread-page
text/x-wiki
<noinclude><pagequality level="4" user="Harchand Bhinder" /></noinclude>ਅੰਗਰੇਜ਼ ਔਰਤ ਦੀ ਆਰਥਕ ਸਥਿਤੀ ਦਾ ਅਹਿਸਾਸ ਹੈ; ਉਹ ਸੋਚਦਾ, ਜੇ ਮੇਮ ਨੇ ਨੌਕਰੀ ਤੋਂ ਕੱਢ ਦਿੱਤਾ ਤਾਂ ਪਹਿਲੇ ਪੰਜ ਸਾਲਾਂ ਵਿਚ ਜੰਮੇ ਉਸ ਦੇ ਛੇ ਬੱਚੇ ਕਿਸ ਤਰ੍ਹਾਂ ਪਲ ਸਕਣਗੇ। ਉਸ ਦੀ ਵਹੁਟੀ ਤੇ ਅਜੇ ਫੇਰ ...।' ਤੇ ਮੇਮ ਦੇ ਗੁਸਤਾਖ਼ ਵਤੀਰੇ ਦਾ ਰਾਜ਼ ਉਸ ਦਾ ਮਾਲਕ ਹੋਣਾ ਹੈ, ਮਾਲਕ ਕੌਮ ਨਾਲ ਸੰਬੰਧਿਤ ਹੋਣਾ ਏਨਾ ਨਹੀਂ।
{{gap}}ਪਰ ਫੁੱਲ ਤੋੜਨਾ ਮਨ੍ਹਾ ਹੈ ਸੰਗਹਿ ਤੋਂ ਲੈ ਕੇ ਦੁੱਗਲ ਲਿੰਗ-ਸੰਬੰਧਾਂ ਨੂੰ ਸਮਾਜਕ ਯਥਾਰਥ ਦਾ ਬੋਧ ਕਰਾਉਣ ਲਈ, ਇਖ਼ਲਾਕੀ ਕਦਰਾਂ-ਕੀਮਤਾਂ ਵਿਚਲੀ ਕਾਣੋ ਨੂੰ ਪ੍ਰਗਟੇ ਕਰਨ ਲਈ ਅਕਸਰ ਅਸਰਦਾਰ ਢੰਗ ਨਾਲ ਵਰਤ ਸਕਿਆ ਹੈ।"ਅੱਧੀ ਰਾਤ ਕਤਲ","ਲਿਖਤੁਮ ਲਾਜਵੰਤੀ”, “ਦਸ ਦਸ ਦੇ ਨੌਟ", 'ਕਾਲੀ ਮਿੱਟੀ'', ਕਾਲਾ ਬੀਰ", "ਜੂਠਾ ਮੂੰਹ", "ਇਕ ਜਨਾਜ਼ਾ ਹੋਰ', “ਇਨ ਬਿਨ ਉਂਝ" ਆਦਿ ਕਈ ਕਹਾਣੀਆਂ ਇਸ ਪੱਖ ਗਿਣਵਾਈਆਂ ਜਾ ਸਕਦੀਆਂ ਹਨ।
{{gap}}ਇਥੇ ਹੀ ਨਾਲ ਲਗਦੇ ਉਹਨਾਂ ਕਹਾਣੀਆਂ ਦਾ ਜ਼ਿਕਰ ਹੋ ਜਾਣਾ ਚਾਹੀਦਾ ਹੈ, ਜਿਹੜੀਆਂ ਮੁੱਖ ਤੌਰ ਉਤੇ ਇਸਤਰੀ ਪਾਤਰਾਂ ਦੁਆਲੇ ਘੁੰਮਦੀਆਂ ਹਨ। ਅੱਜ ਵੀ ਇਸਤਰੀ ਦਾ ਜ਼ਿਕਰ ਹੀ ਬਹੁਤੀਆਂ ਸ਼ਰਤਾਂ ਵਿਚ ਸਾਡੇ ਪਾਠਕਾਂ ਦੇ ਦਿਲਾਂ ਵਿਚ ਇੱਕ ਉਲਾਰ ਕਿਸਮ ਦੀ ਦਿਲਚਸਪੀ ਭਰ ਦੇਂਦਾ ਹੈ ਅਤੇ ਪ੍ਰਧਾਨ ਰੁਚੀ ਉਸ ਬਾਰੇ (ਉਸ ਦੇ ਦੁਖਾਂ ਦੀ ਗੱਲ ਕਰਦੇ ਹੋਏ ਵੀ) ਕੋਈ ਕਾਮਕ ਕਿਸਮ ਦਾ ਚਟਖਾਰਾ ਲੈ ਕੇ ਜਾ ਆਪਣੇ ਦੁਆਲੇ ਅਖਾਉਤੀ ਸਦਾਚਾਰ ਦਾ ਅਰਧ-ਪਾਰਦਰਸ਼ੀ ਜਿਹਾ ਖੇਲ ਖੜਾ ਕਰ ਕੇ ਗੱਲ ਕਰਨ ਦੀ ਹੁੰਦੀ ਹੈ। ਜਦੋਂ ਦੁੱਗਲ ਅਤੇ ਉਸ ਦੇ ਸਾਥੀਆਂ ਨੇ ਲਿਖਣਾ ਸ਼ੁਰੂ ਕੀਤਾ, ਉਦੋਂ ਅਵਸਥਾ ਕੀ ਹੋਵੇਗੀ, ਇਸ ਬਾਰੇ ਅੰਦਾਜ਼ਾ ਹੀ ਕੀਤਾ ਜਾ ਸਕਦਾ ਹੈ।
ਇਸ ਗੱਲ ਵਿਚ ਕੋਈ ਅਤਿਕਥਨੀ ਨਹੀਂ ਕਿ ਜੇ ਅਸੀਂ ਇਹ ਪਤਾ ਕਰਨਾ ਹੋਵੇ ਕਿ ਕੋਈ ਸਮਾਜ ਕਿੰਨਾ ਕੁ ਨਿਆਂ ਉਤੇ ਆਧਾਰਤ ਹੈ, ਕਿ ਉਸ ਦੀਆਂ ਇਖ਼ਲਾਕੀ ਕਦਰਾਂ-ਕੀਮਤਾਂ ਕਿੰਨੀਆਂ ਕੁ ਉੱਚੀਆਂ ਹਨ, ਕਿ ਕਿਸੇ ਸਮਾਜ ਵਿਚ ਮਾਨਵਤਾ ਦਾ ਕੀ ਮੁੱਲ ਹੈ, ਤਾਂ ਇਸ ਦੀ ਇੱਕੋ ਇੱਕ ਕਸਵਟੀ ਇਹ ਹੋ ਸਕਦੀ ਹੈ ਕਿ ਉਸ ਸਮਾਜ ਵਿਚ ਇਸਤਰੀ ਦਾ ਕੀ ਸਥਾਨ ਹੈ, ਕਿ ਇਸਤਰੀ ਵਲ ਉਸ ਸਮਾਜ ਦਾ ਕੀ ਵਤੀਰਾ ਹੈ। ਇਸ ਬਾਰੇ ਕੋਈ ਵੀ ਸੁਹਿਰਦੇ ਸਾਹਿਤ ਸਮੁੱਚੇ ਸਮਾਜ ਦੀਆਂ ਕਦਰਾਂ-ਕੀਮਤਾਂ ਉਤੇ ਇਕ ਟਿੱਪਣੀ ਹੋਵੇਗਾ।
{{gap}}ਦੁੱਗਲ ਨੂੰ ਜਿਸ ਵੇਲੇ 'ਕੁੜੀਆਂ ਦਾ ਕਹਾਣੀਕਾਰ' ਹੋਣ ਦਾ ਖ਼ਿਤਾਬ ਦਿੱਤਾ ਜਾਂਦਾ ਹੈ, ਤਾਂ ਅਸਲ ਵਿਚ ਉਸ ਦੀ ਹਕੀਕਤ ਨੂੰ ਨਹੀਂ ਪੇਸ਼ ਕੀਤਾ ਜਾਂਦਾ, ਸਗੋਂ ਇਸ ਨੂੰ ਰੱਖਾਂਚਿਕ ਧੁੰਦ ਵਿਚ ਲਪੇਟਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਗਲ ਸਮਾਜਕ ਯਥਾਰਥ ਨੂੰ ਚਿਤਰਦਾ ਹੈ, ਜਿਸ ਦਾ ਔਰਤ ਵੀ ਓਨਾ ਹੀ ਅੰਗ ਹੈ, ਜਿੰਨਾ ਆਦਮੀ, ਭਾਵੇਂ ਸਮਾਜ ਮਰਦ-ਪ੍ਰਧਾਨ ਹੀ ਕਿਉਂ ਨਾ ਹੋਵੇ।<noinclude>{{rh|104||}}</noinclude>
pxct02l8wfe03bde7tnailaclq2jgdn
ਪੰਨਾ:ਨਿੱਕੀ ਕਹਾਣੀ ਅਤੇ ਪੰਜਾਬੀ ਨਿੱਕੀ ਕਹਾਣੀ - ਗੁਰਬਖ਼ਸ਼ ਸਿੰਘ ਫ਼ਰੈਂਕ.pdf/111
250
29777
229631
72842
2026-07-27T11:02:46Z
Harchand Bhinder
2624
/* ਤਸਦੀਕ */
229631
proofread-page
text/x-wiki
<noinclude><pagequality level="4" user="Harchand Bhinder" /></noinclude>ਦੁੱਗਲ ਸਾਨੂੰ ਔਰਤ ਵਿਚ ਉਚੇਚੀ ਦਿਲਚਸਪੀ ਲੈਂਦਾ ਇਸ ਲਈ ਲਗਦਾ ਹੈ ਕਿ ਬਾਕੀ ਸਾਹਿਤਕਾਰਾਂ ਵਿਚ (ਸਿਵਾਏ ਇਸਤਰੀ ਸਾਹਿਤਕਾਰਾਂ ਦੇ) ਔਰਤ ਨੂੰ ਉਚਿਤ ਥਾਂ ਨਹੀਂ ਦਿੱਤੀ ਗਈ। ਪਰ, ਬਾਕੀ ਸਾਹਿਤਕਾਰਾਂ ਨਾਲੋਂ ਦੁੱਗਲ ਦਾ ਇਕ ਵੱਡਾ ਫ਼ਰਕ ਇਹ ਵੀ ਹੈ ਕਿ ਦੁੱਗਲ ਉਪਭਾਵਕਤਾਂ ਦਾ ਮੁਲੰਮਾ ਨਹੀਂ ਚੜਾਉਂਦਾ। ਉਹ ਔਰਤ ਨੂੰ ਸਮਾਜਕ ਜੀਵ ਵਜੋਂ ਦੇਖਦਾ ਹੈ, ਉਸ ਦੇ ਯਥਾਰਥ ਨੂੰ ਜਿਉਂ ਦਾ ਤਿਉਂ ਪੇਸ਼ ਕਰਦਾ ਹੈ; ਨਾ ਕੋਈ ਲੜੋ ਵਧ ਹਮਦਰਦੀ ਜਿਤਾਉਂਦਾ ਹੈ, ਨਾ ਤਰਸ ਕਰਦਾ ਹੈ, ਅਤੇ ਨਾ ਹੈ ਉਸ ਉਤੇ ਨਫ਼ੀ ਟਿੱਪਣੀ ਕਰਨ ਤੋਂ ਗੁਰੇਜ਼ ਕਰਦਾ ਹੈ, ਜਿਥੇ ਉਹ ਆਦਮੀਆਂ ਵਾਲੇ ਹੀ ਗਲਤ ਕੰਮਾਂ ਵਿਚ ਜੁੱਟੀ ਹੁੰਦੀ ਹੈ। ਜਿਵੇਂ ਦੁੱਗਲ ਦੀਆਂ ਰਚਨਾਵਾਂ ਬਾਕੀ ਸਮਾਜਕ ਤਬਦੀਲੀਆਂ ਦੀਆਂ ਵੀ ਪ੍ਰਤਿਬਿੰਬ ਹਨ, ਉਸੇ ਤਰ੍ਹਾਂ ਇਹ ਸਮਾਜ ਵਿਚ ਔਰਤ ਦੀ ਬਦਲਦੀ ਸਥਿਤੀ ਨੂੰ ਵੀ ਪੇਸ਼ ਕਰਦੀਆਂ ਹਨ - "ਆਉਂਤਰੀ'' ਅਤੇ "ਹਵਾਲਦਾਰ ਦੀ ਵਹੁਟੀ" (ਸਵੇਰ ਸਾਰ) ਤੋਂ ਲੈ ਕੇ "ਤਿਤਲੀ" (ਕਰਾਮਾਤ) ਅਤੇ "ਖੁੰਦਕ" (ਇਕਰਾਰਾਂ ਵਾਲੀ ਰਾਤ) ਵਿਚਲੀ ਉਰਵਸ਼ੀ ਤਕ।
{{gap}}ਪੰਜਾਬ ਦੀ ਵੰਡ ਅਤੇ ਫ਼ਿਰਕੂ ਫੁੱਟ ਇਕ ਹੋਰ ਵਿਸ਼ਾ ਹੈ, ਜਿਸ ਬਾਰੇ ਦੁੱਗਲ ਨੇ ਕਾਫ਼ੀ ਕਹਾਣੀਆਂ ਲਿਖੀਆਂ ਹਨ ਅਤੇ ਹਰ ਨਵੇਂ ਸੰਗ੍ਰਹਿ ਵਿਚ ਇਕ ਅੱਧੀ ਕਹਾਣੀ ਇਸ ਵਿਸ਼ੇ ਉਤੇ ਲਿਖੀ ਮਿਲ ਜਾਂਦੀ ਹੈ ('ਕੜਾ ਤੇ ਕਰਾਮਾਤ'' ਕਹਾਣੀ ਇਕਰਾਰਾਂ ਵਾਲੀ ਰਾਤ ਵਿਚ)। ਦੁੱਗਲ ਕਿਉਕਿ ਆਪ '47 ਦੇ ਇਸ ਸਾਰੇ ਕਾਰੇ ਵਿਚੋਂ ਲੰਘਿਆ ਹੈ ਅਤੇ ਉਸ ਦਾ ਆਪਣਾ ਪਿਆਰਾਂ ਪੋਠੋਹਾਰ, ਜਿਸ ਦੀਆਂ ਉਹ ਸਿਫ਼ਤਾਂ ਕਰਦਾ ਨਹੀਂ ਥੱਕਦਾ, ਉਸ ਤੋਂ ਖੁੱਸ ਗਿਆ ਹੈ ਅਤੇ ਇਸ ਦੇ ਨਾਲ ਹੀ ਕਿੰਨਾ ਕੁਝ ਇਸ ਘਟਨਾ ਦੀ ਭੇਟ ਹੈ ਗਿਆ ਹੈ, ਇਸ ਲਈ ਉਸ ਨੂੰ ਇਸ ਸਭ ਕਾਸੇ ਦਾ ਤੀਖਣ ਅਨੁਭਵ ਹੈ। ਅਤੇ ਕਿਉਂਕਿ ਉਸ ਦੇ ਆਪਣੇ ਰਿਸ਼ਤੇ-ਨਾਤੇ, ਜਿਗਰੀ ਯਾਰਆਂ-ਦੋਸਤੀਆਂ ਸਭ ਧਰਮਾਂ ਦੇ ਲੋਕਾਂ ਵਿਚ ਹਨ, ਇਸ ਲਈ ਉਸ ਨੂੰ ਨਿਰਪੱਖਤਾ ਦੀ ਉਚੇਚ ਨਹੀਂ ਕਰਨੀ ਪੈਂਦੀ, ਨਾ ਹੀ ਉਸ ਦਾ ਨੀਅਤ ਉਤੇ ਕਿਸੇ ਨੂੰ ਸ਼ੱਕ ਹੁੰਦਾ ਹੈ ਜਦੋਂ ਉਹ ਕਿਸੇ ਇਕ ਧਿਰ ਵਲੋਂ ਕੀਤੀ ਜਾ ਰਹੀ ਜ਼ਿਆਦਤੀ ਵਲ ਧਿਆਨ ਦੁਆਉਂਦਾ ਹੈ, ਨਾ ਹੀ ਉਸ ਨੂੰ ਨਿਰਪੱਖ ਦਿੱਸਣ ਲਈ ਕਿਸੇ ਦੀਆਂ ਜ਼ਿਆਦਤੀਆਂ ਉਤੇ ਪਰਦਾ ਪਾਉਣ ਦੀ ਮਜਬੂਰੀ ਹੈ। ਦੁੱਗਲ ਦੀਆਂ ਇਸ ਸਮੇਂ ਦੀਆਂ ਕਹਾਣੀਆਂ ਧਰਮ ਜਾਂ ਮਜ਼ਬ ਦੀ ਇਸ ਹਕੀਕਤ ਵੇਲ ਵੀ ਧਿਆਨ ਦੁਆਉਂਦੀਆਂ ਹਨ ਕਿ ਧਰਮ ਦੇ ਚੰਗੇ ਪੱਖ, ਜਿਹੜੇ ਇਸ ਵਲ ਖਿੱਚ ਦਾ ਕਾਰਨ ਬਣਦੇ ਹਨ, ਉਸ ਬਦੀ ਦੇ ਰਬਰ ਬਿਲਕੁਲ ਨਿਪੁੰਸਕ ਅਤੇ ਬੇਅਸਰ ਹੁੰਦੇ ਹਨ, ਜਿਹੜੀ ਬਦੀ ਇਸ ਨੇ ਆਪ ਹੀ ਪੈਦਾ ਕੀਤੀ ਹੁੰਦੀ ਹੈ (ਵਿਸ਼ਵਾਸਾਂ ਦੇ ਆਧਾਰ ਉਤ ਵੰਡ, ਇਸ ਵੰਡ ਵਿਚ ਕੱਟੜਤਾ, 3 ਅੱਸਬ ਤੇ ਪਾਗਲਪਣ)। ਦੁੱਗਲੇ ਦੀ ਕਹਾਣੀ
"ਤੈ' ਕੀ ਦਰਦ ਨਾ ਆਇਆ" ਕਿਸੇ ਰੱਬ ਨੂੰ ਸ਼ਿਕਵਾ ਨਹੀਂ, ਸਗੋਂ ਧਰਮ ਉਤੇ ਇਕ ਕੌੜੀ ਟਿੱਪਣੀ ਹੈ।<noinclude>{{rh|||105}}</noinclude>
fsix1b18lixflmysp8jdltunzsdsrm2
ਪੰਨਾ:ਨਿੱਕੀ ਕਹਾਣੀ ਅਤੇ ਪੰਜਾਬੀ ਨਿੱਕੀ ਕਹਾਣੀ - ਗੁਰਬਖ਼ਸ਼ ਸਿੰਘ ਫ਼ਰੈਂਕ.pdf/112
250
29799
229632
72944
2026-07-27T11:02:57Z
Harchand Bhinder
2624
/* ਤਸਦੀਕ */
229632
proofread-page
text/x-wiki
<noinclude><pagequality level="4" user="Harchand Bhinder" /></noinclude>{{gap}}ਇਸ ਵਿਸ਼ੇ ਦੀ ਤੀਖਣਤਾ ਅੱਗ ਖਾਣ ਵਾਲੇ ਤਕ ਖ਼ਤਮ ਹੈ। ਨਵਾਂ ਘਰ ਵਿਚ ਪਹਿਲਾਂ ਹੀ ਇਕ ਸੰਤੁਲਨ ਦੇਖਣ ਵਿਚ ਆਉਂਦਾ ਹੈ, ਜਿਸ ਵਿਚ ਮਨੁੱਖੀ ਪੱਧਰ ਉਤੇ ਘੋਰ ਦੁਖਾਂਤ ਵਿਚੋਂ ਜ਼ਿੰਦਗੀ ਆਪਣੀਆਂ ਨਵੀਆਂ ਲਗਰਾਂ ਕੱਢਦੀ ਵੀ ਦਿੱਸਦੀ ਹੈ। ਇਸ ਤੋਂ ਮਗਰੋਂ ਇਹ ਵਿਸ਼ਾ ਉਸੇ ਤਰ੍ਹਾਂ ਹੀ ਆਉਂਦਾ ਹੈ, ਜਿਵੇਂ ਸਾਡੇ ਵਰਤਮਾਨ ਵਿਚ ਇਤਿਹਾਸ ਦੇ ਚੰਗੇ ਭੈੜੇ ਛਣ ਜਿਊ ਰਹੇ ਹੁੰਦੇ ਹਨ। ਜਿਉਂ ਜਿਉਂ ਸਮਾਂ ਬੀਤਦਾ ਜਾਂਦਾ, ਹੈ ਇਹ ਮਧਮ ਪਈ ਜਾਂਦਾ ਹੈ।
{{gap}}ਪੰਜਾਬੀ ਆਲੋਚਕਾਂ ਨੇ ਦੁੱਗਲ ਦੀਆਂ ਕਹਾਣੀਆਂ ਵਿਚਲੇ ਉਸ ਪੱਖ ਵਲ ਬਹੁਤ ਘੱਟ ਧਿਆਨ ਦਿੱਤਾ ਹੈ, ਜਿਹੜਾ ਦੁੱਗਲ ਲਈ ਬੜਾ ਮਹੱਤਵਪੂਰਨ ਹੈ, ਅਤੇ ਜਿਸ ਬਾਰੇ ਉਸ ਨੇ ਕਾਫ਼ੀ ਕਹਾਣੀਆਂ ਵੀ ਲਿਖੀਆਂ ਹਨ। ਧਾਰਮਕ ਦਿਖਾਵੇ, ਕਰਮ-ਕਾਂਡ, ਅਡੰਬਰ ਬਾਰੇ ਨਫ਼ੀ ਟਿੱਪਣੀ ਤਾਂ ਦੁੱਗਲ ਦੀਆਂ ਕਹਾਣੀਆਂ ਵਿਚ ਸਵੇਰ ਸਾਰ ਹੀ ਤੋਂ ਮਿਲਦੀ ਹੈ, ਪਰ ਜੇ ਸਮਾਜ-ਵਿਗਿਆਨੀ ਵਾਲੀ ਦ੍ਰਿਸ਼ਟੀ ਨਾਲ ਦੁੱਗਲ ਦੀਆਂ ਕਹਾਣੀਆਂ ਦਾ ਵਿਸ਼ਲੇਸ਼ਣ ਕੀਤਾ ਜਾਏ ਤਾਂ ਧਰਮ, ਵਹਿਮ-ਭਰਮ ਅਤੇ ਅੰਧ-ਵਿਸ਼ਵਾਸ ਨੂੰ ਜਨਮ ਦੇਣ ਵਾਲੇ ਅਤੇ ਕਾਇਮ ਰਖਣ ਵਾਲੇ ਭੌਤਕ ਆਧਾਰਾਂ ਉਤੇ ਵੀ ਭਰਵਾਂ ਚਾਨਣੇ ਪੈਂਦਾ ਹੈ। ਆਉਂਤਰੀ', "ਤੇਰੀ ਬਾਂਦੀ ਰੁੜਦੀ ਜਾਂਦੀ, “ਕਾਲਾ ਬੀਰ' ਅਤੇ ਹੋਰ ਕਈ ਕਹਾਣੀਆਂ ਦਾ ਇਸ ਪੱਖ ਜ਼ਿਕਰ ਕੀਤਾ ਜਾ ਸਕਦਾ ਹੈ। ਉਹ ਕਹਾਣੀਆਂ ਵੀ, ਜਿਨਾਂ ਵਿਚ ਦੁੱਗਲ ਪਰਮਾਰਥਕ ਚਿੰਤਨ ਨੂੰ ਪੇਸ਼ ਕਰਦਾ ਹੈ ('ਰੱਬ ਹੈ ਕਿ ਨਹੀਂ'' “ਰੱਬ ਦਿਸਦਾ ਕਿਉਂ ਨਹੀਂ?", "ਉਹ ਕੌਣ ਹੈ?", “ਉਹੀ ਹੈ''), ਧਿਆਨ ਨਾਲ ਪੜਿਆਂ, ਇਹ ਸਿੱਧ ਤਾਂ ਫਿਰ ਵੀ ਨਹੀਂ ਕਰਦੀਆਂ ਕਿ ਰੱਬ ਹੈ ਜਾਂ ਨਹੀਂ, ਪਰ ਇਹ ਉਹਨਾਂ ਹਾਲਤਾਂ ਤੋਂ ਜ਼ਰੂਰ ਜਾਣੂ ਕਰਾਉਂਦੀਆਂ ਹਨ, ਜਿਨ੍ਹਾਂ ਕਾਰਨ ਇਹੋ ਜਿਹੇ ਸਵਾਲ ਪੈਦਾ ਹੁੰਦੇ ਹਨ, ਖ਼ਾਸ ਕਰਕੇ ਪ੍ਰਕਿਰਤਕ ਅਤੇ ਸਮਾਜਕ ਹਾਲਤਾਂ ਦੇ ਰੂਬਰੂ ਮਨੁੱਖ ਦੀ ਲਾਚਾਰੀ ਤੇ, ਜਿਹੜੀ ਨਾ ਸਦੀਵੀ ਹੈ ਅਤੇ ਨਾ ਹੀ ਅਟੱਲ।
ਇਹ ਦੁੱਗਲ ਦੇ ਕੁਝ ਕੁ ਪ੍ਰਧਾਨੇ ਵਿਸ਼ੇ ਹਨ, ਪਰ ਇਹਨਾਂ ਬਾਰੇ ਲਿਖੀਆਂ ਕੁਲ ਕਹਾਣੀਆਂ ਦੁੱਗਲ ਦੀ ਸਾਰੀ ਰਚਨਾ ਦਾ ਤੀਜਾ ਹਿੱਸਾ ਵੀ ਨਹੀਂ ਹੋਣਗੀਆਂ। ਬਾਕੀ ਦੋ-ਤਿਹਾਈ ਤੋਂ ਵਧ ਕਹਾਣੀਆਂ ਵਿਚ ਅਨੇਕਾਂ ਘਟਨਾਵਾਂ ਸਾਂਭੀਆਂ ਪਈਆਂ ਹਨ, ਜਿਹੜੀਆਂ ਸਾਡੇ ਸਮਾਜ ਦੇ ਪਿਛਲੀ ਸਦੀ ਦੇ ਵਿਕਾਸ ਨੂੰ ਸਮੇਟੀ ਬੈਠੀਆਂ ਹਨ। ਇਹਨਾਂ ਵਿਚ ਉਨੀਵੀਂ ਸਦੀ ਦੇ ਸਾਮੰਤੀ ਪੋਠੋਹਾਰ ਤੋਂ ਲੈ ਕੇ ਵੀਹਵੀਂ ਸਦੀ ਦੀ ਆਖ਼ਰੀ ਚੁਥਾਈ ਦੇ ਉੱਤੇ ਸ਼ਹਿਰੀ, ਸਨਅਤੀ ਅਤੇ ਸਰਮਾਏਦਾਰੀ ਜੀਵਨ ਤਕ ਦੀਆਂ ਕਹਾਣੀਆਂ ਹਨ। ਇਹਨਾਂ ਵਿਚ ਬਦਲਦੇ ਮਨੁੱਖੀ ਰਿਸ਼ਤਿਆਂ ਦਾ ਪਰਤੌਅ ਹੈ। ਇਹਨਾਂ ਵਿਚ ਪੁਰਾਤਨਤਾ ਵਿਚ ਸਿਆਂ ਦਾ ਅਚੇਤ ਕਲੇਸ਼ ਹੈ, ਬਦਲ ਰਹੀਆਂ ਸਮਾਜਕ ਕੀਮਤਾਂ ਤੋਂ ਪੈਦਾ ਹੋ ਰਹੇ ਵਿਰੋਧ ਅਤੇ ਟਕਰਾਅ ਹਨ, ਜਿਨ੍ਹਾਂ ਦਾ ਪਿੜੇ ਮਨੁੱਖੀ ਮਨ ਹੈ; ਇਹਨਾਂ ਵਿਚ ਨਮੀਦਾਰ ਹੋ ਰਹੇ ਜੀਵਨ ਦੇ ਨਵੇਂ ਪੱਖ ਹਨ, ਆਪਣੀਆਂ ਚੰਗਿਆਈਆਂ ਬਰਾਈਆਂ<noinclude>{{rh|108||}}</noinclude>
hlj2rfs9t95g47dvvebvpynpxc9k5n3
ਪੰਨਾ:ਨਿੱਕੀ ਕਹਾਣੀ ਅਤੇ ਪੰਜਾਬੀ ਨਿੱਕੀ ਕਹਾਣੀ - ਗੁਰਬਖ਼ਸ਼ ਸਿੰਘ ਫ਼ਰੈਂਕ.pdf/113
250
29800
229633
72949
2026-07-27T11:03:03Z
Harchand Bhinder
2624
/* ਤਸਦੀਕ */
229633
proofread-page
text/x-wiki
<noinclude><pagequality level="4" user="Harchand Bhinder" /></noinclude>ਸਮੇਤ; ਇਹਨਾਂ ਵਿਚ ਆਰਥਕਤਾ, ਸਭਿਆਚਾਰ ਅਤੇ ਰਾਜਨੀਤੀ ਦੇ ਖੇਤਰਾਂ ਵਿਚ ਵਾਪਰਦੀਆਂ ਘਟਨਾਵਾਂ ਬਾਰੇ ਟਿੱਪਣੀਆਂ ਹਨ, ਉਹਨਾਂ ਨਾਲ ਅਸੀਂ ਸਹਿਮਤ ਹੋਈਏ ਜਾਂ ਨਾ ਹੋਈਏ। ਦੁੱਗਲ ਦੀ ਨਿੱਕੀ ਕਹਾਣੀ ਸਥਾਨਕ ਰੰਗਤ ਤੋਂ ਲੈ ਕੇ ਕੌਮਾਂਤਰੀ ਪਸਾਰ ਤਕ ਨੂੰ ਕਲਾਵੇ ਵਿਚ ਲੈਂਦੀ ਹੈ।
{{gap}}ਇਸ ਸਾਰੀ ਬਹੁ-ਰੰਗਤਾ ਅਤੇ ਬਹੁਭਾਂਤਕਤਾ ਨੂੰ ਇਕ ਇਕਾਈ ਵਿਚ ਪ੍ਰੋਣ ਵਾਲੀ ਚੀਜ਼ ਦੁੱਗਲ ਦਾ ਜੀਵਨ ਪ੍ਰਤਿ ਦ੍ਰਿਸ਼ਟੀਕੋਨ, ਉਸ ਦਾ ਜੀਵਨ-ਫ਼ਲਸਫ਼ਾ ਹੈ। ਇਸ ਫ਼ਲਸਫ਼ੇ ਦੇ ਕਈ ਪਹਿਲੂ ਹਨ। ਸੁੰਦਰਤਾ ਇਸ ਦਾ ਇਕ ਪਹਿਲੂ ਹੈ - ਸੁੰਦਰਤਾ ਦੀ ਪਛਾਣ, ਸੁੰਦਰਤਾ ਦੀ ਸਿਰਜਣਾ, ਸੁੰਦਰਤਾ ਦੀ ਪ੍ਰਸੰਸਾ, ਸੁੰਦਰਤਾ ਲਈ ਭੁੱਖ ਅਤੇ ਇਸ ਭੁੱਖ ਦੀ ਸੁਭਾਵਕ ਸੰਤੁਸ਼ਟੀ। ਇਸ ਵਿਚ ਸ਼ਾਇਦ ਪਹਾਰ ਪਿਛੋਕੜ ਦਾ ਬਹੁਤਾ ਹੱਥ ਹੈ। ਰਵਾਦਾਰੀ ਇਸ ਦਾ ਦੂਜਾ ਪਹਿਲ ਹੈ - ਰਵਾਦਾਰੀ ਧਾਰਮਕ ਮਾਮਲਿਆਂ ਵਿਚ, ਰਵਾਦਾਰੀ ਰਾਜਨੀਤਕ ਵਿਸ਼ਵਾਸਾਂ ਵਿਚ, ਰਵਾਦਾਰੀ ਦੁਜੇ ਦਾ ਦ੍ਰਿਸ਼ਟੀਕੋਨੇ ਸੁਣਨ, ਸਮਝਣ ਅਤੇ ਬਰਦਾਸ਼ਤ ਕਰਨ ਵਿਚ, ਰਵਾਦਾਰੀ ਹਰ ਐਸੇ ਮਸਲੇ ਉਤੇ ਜਿਥੇ ਕੋਈ ਰਗੜ ਚੰਗਾੜੀ ਤੇ ਫਿਰ ਅੱਗ ਪੈਦਾ ਕਰ ਸਕਦੀ ਹੈ। ਇਸੇ ਪਹਿਲ਼ ਦਾ ਪਸਾਰ ਉਸ ਦਾ ਮਾਨਵਵਾਦ ਹੈ। ਮਹਾਤਮਾ ਗਾਂਧੀ ਅਤੇ ਗਾਂਧੀਵਾਦ ਪ੍ਰਤਿ ਉਸ ਦੀ ਹਮਦਰਦੀ ਉਸ ਦੇ ਉਪਰੰਕ ਤੇ ਜੀਵਨ-ਫ਼ਲਸਫ਼ੇ ਵਿਚੋਂ ਹੀ ਨਿਕਲਦੀ ਹੈ।
{{gap}}ਸਮੁੱਚੇ ਤੌਰ ਉਤੇ ਅਸੀਂ ਦੁੱਗਲ ਦੇ ਜੀਵਨ-ਫ਼ਲਸਫ਼ੇ ਨੂੰ ਬੂਰਜੁਆ ਜਮਹੂਰੀ ਮਾਨਵਵਾਦ ਦਾ ਨਾਂਅ ਦੇ ਸਕਦੇ ਹਾਂ। ਇਸ ਫ਼ਲਸਫ਼ੇ ਨੇ ਕੌਮੀ ਆਜ਼ਾਦੀ ਦੀ ਲਹਿਰ ਵੇਲੇ ਜਨਮ ਧਾਰਿਆ ਸੀ, ਇਹ ਫ਼ਲਸਫ਼ਾ ਕੁਝ ਹੋਰ ਅਗਾਂਹ-ਵਧੂ ਅੰਸ਼ ਆਪਣੇ ਵਿਚ ਸਮਾ ਕੇ ਓਦੋਂ ਜ਼ੋਰਦਾਰ ਰੂਪ ਧਾਰਨ ਕਰ ਚੁੱਕਾ ਸੀ ਜਦੋਂ ਦੁੱਗਲ ਅਤੇ ਉਸ ਦੇ ਸਮਕਾਲੀਆਂ ਨੇ ਲਿਖਣਾ ਸ਼ੁਰੂ ਕੀਤਾ। ਇਸ ਫ਼ਲਸਫ਼ੇ ਦੀਆਂ ਸੰਭਾਵਨਾਵਾਂ ਅੱਜ ਵੀ ਅਜੇ ਕਾਇਮ ਹਨ, ਖ਼ਾਸ ਕਰਕੇ ਜਦੋਂ ਟੱਕਰ ਅਤ ਦੇ ਪਿਛਾਖੜ ਅਨ੍ਹੇਰ ਬਿਰਤੀ ਅਤੇ ਘੋਰ ਲੁੱਟ-ਖਸੁੱਟ ਨਾਲ ਹੁੰਦੀ ਹੈ-ਸਥਾਨਕ, ਕੌਮੀ ਜਾਂ ਕੌਮਾਂਤਰੀ ਕਿਸੇ ਵੀ ਪੱਧਰ ਉਤੇ।
{{gap}}ਇਹ ਵਿਸ਼ਾਲ ਅਤੇ ਬਹੁਭਾਂਤਕ ਵਿਸ਼ਾ-ਵਸਤ ਰੂਪ ਦੇ ਪੱਖ ਵੀ ਵੰਨ-ਸਵੰਨਤਾ ਦੀ ਮੰਗ ਕਰਦਾ ਹੈ, ਨਹੀਂ ਤਾਂ ਆਪਣੀ ਸਾਰੀ ਵੰਨ-ਸੁਵੰਨਤਾ ਦੇ ਬਾਵਜੂਦ ਦੁੱਗਲ ਨੂੰ ਪੜ੍ਹਨਾ ਬੜਾ ਬੋਰਿੰਗ ਹੋ ਜਾਏ। ਅਤੇ ਰੁਪ ਦੀ ਇਹ ਵੰਨ-ਸੁਵੰਨਤਾ ਸਾਨੂੰ ਦੁੱਗਲ ਦੀਆਂ ਕਹਾਣੀਆਂ ਵਿਚ ਮਿਲਦੀ ਹੈ।
{{gap}}ਦੁੱਗਲ ਦੀ ਸ਼ਬਦਾਵਲੀ ਵਿਚ ਸਾਨੂੰ ਬਹੁਤੀ ਵੰਨਗੀ ਦੇਖਣ ਵਿਚ ਨਹੀਂ ਆਉਂਦੀ, ਸਿਵਾਏ ਇਸ ਦੇ ਕਿ ਉਹ ਲੋੜ ਪੈਣ ਉਤੇ ਪੋਠੋਹਾਰੀ ਦੀ ਵਰਤੋਂ ਬੜੇ ਪ੍ਰਭਾਵਸ਼ਾਲੀ ਢੰਗ ਨਾਲ ਕਰਦਾ ਹੈ। ਸ਼ਬਦਾਵਲੀ ਦੀ ਇਹ ਵੰਨ-ਸਵੰਨਤਾ ਸਾਨੂੰ ਕੁਝ ਦੂਜੇ ਲੇਖਕਾਂ ਵਿੱਚ ਦੁੱਗਲ ਨਾਲੋਂ ਵਧੇਰੇ ਦਿਸਦੀ ਹੈ।<noinclude>{{rh|||107}}</noinclude>
r6sof05x78bab2fk17tgo0e5qlo6o59
ਪੰਨਾ:ਨਿੱਕੀ ਕਹਾਣੀ ਅਤੇ ਪੰਜਾਬੀ ਨਿੱਕੀ ਕਹਾਣੀ - ਗੁਰਬਖ਼ਸ਼ ਸਿੰਘ ਫ਼ਰੈਂਕ.pdf/114
250
29843
229634
73321
2026-07-27T11:03:09Z
Harchand Bhinder
2624
/* ਤਸਦੀਕ */
229634
proofread-page
text/x-wiki
<noinclude><pagequality level="4" user="Harchand Bhinder" /></noinclude>{{gap}}ਤਾਂ ਵੀ, ਦੁੱਗਲ ਦੀਆਂ ਕਹਾਣੀਆਂ ਕਈ ਤਰ੍ਹਾਂ ਦੇ ਭਾਵ ਅਤੇ ਪ੍ਰਭਾਵ ਪੈਦਾ ਕਰਦੀਆਂ ਹਨ - ਸੁਖਾਂਤਕ, ਦੁਖਾਂਤਕ, ਠੱਠਾ, ਮਸ਼ਕਰੀ, ਖੁੱਲ੍ਹਾ-ਡੁੱਲਾ ਹਾਸਾ, ਤਰਸ, ਭੈਅ, ਹਲਕਾ ਫੁਲਕਾ, ਦਾਰਸ਼ਨਿਕ ਆਦਿ। ਗਹੁ ਨਾਲ ਵਿਸ਼ਲੇਸ਼ਣ ਕੀਤਿਆਂ, ਦੁੱਗਲ ਇਹ ਸਾਰੇ ਭਾਵ ਅਤੇ ਪ੍ਰਭਾਵ ਸ਼ਬਦਾਵਲੀ ਨਾਲ ਨਹੀਂ, ਸਗੋਂ ਮੁੱਖ ਤੌਰ ਉਤੇ ਦੇ ਹੋਰ ਸਾਧਨਾਂ ਰਾਹੀਂ ਪੈਦਾ ਕਰਦਾ ਹੈ: ਵਿਆਕਰਣਕ ਯੁਗਤਾਂ ਵਰਤ ਕੇ, ਅਤੇ ਘਟਨਾ ਰਾਹੀਂ ਜਾਂ ਕਹਾਣੀ ਦੀ ਅੰਦਰਲੀ ਸੰਰਚਨਾ ਨਾਲ। ਭਾਵ ਅਤੇ ਪ੍ਰਭਾਵ ਦੀ ਉਸਾਰੀ ਸ਼ਬਦਾਂ ਰਾਹੀਂ ਨਹੀਂ, ਸਗੋਂ ਸ਼ਬਦਾਂ, ਵਾਕੰਸ਼ਾਂ ਅਤੇ ਵਾਕਾਂ ਦੇ ਖ਼ਾਸ ਤਰ੍ਹਾਂ ਦੇ ਦੁਹਰਾਅ ਰਾਹੀਂ, ਵਾਕਾਂ ਨੂੰ ਨਿੱਕੇ ਜਾਂ ਵੱਡੇ ਕਰ ਕੇ ਉਹਨਾਂ ਨੂੰ ਖ਼ਾਸ ਤਰਤੀਬ ਵਿਚ ਰੱਖਣ ਰਾਹੀ ਹੁੰਦੀ ਹੈ। ਜਿਥੇ ਲੋੜ ਪਵੇ, ਉਹ ਰੂਪਕ ਅਲੰਕਾਰ ਵੀ ਵਰਤਦਾ ਹੈ, ਅਤੇ ਇਹਨਾਂ ਵਿਚ ਇਕ ਮੌਲਿਕ ਹੁੰਦੀ ਹੈ। ਇਹੋ ਜਿਹੀਆਂ ਯੁਗਤਾਂ ਨਾਲ ਹੀ ਉਹ ਆਪਣੀ ਸ਼ੈਲੀ ਨੂੰ ਲੋੜ ਅਨੁਸਾਰ ਸਾਦੀ, ਸਾਧਾਰਨ ਜਾਂ ਫਿਰ ਕਾਵਿਕ ਅਤੇ ਸਰਦੀ ਬਣਾ ਸਕਦਾ ਹੈ। ਇਸ ਤਰਾਂ ਪਾਠਕ ਨੂੰ ਭਾਵਕ ਤੌਰ ਉਤੇ ਆਪਣੇ ਨਾਲ ਲੈ ਸਕਦਾ ਹੈ ਅਤੇ ਉਸ ਨੂੰ ਆਪਣੀ ਗੱਲ ਆਪਣੇ ਦ੍ਰਿਸ਼ਟੀਕੋਨ ਤੋਂ ਸਮਝਾ ਸਕਦਾ ਹੈ।
{{gap}}ਦੁੱਗਲ ਦੇ ਕਹਾਣੀ ਬਿਆਨ ਕਰਨ ਵਿਚ ਵੀ ਅਨੇਕਤਾ ਹੈ। ਉਸ ਨੇ ਇਤਿਹਾਸਕ ਬਿਰਤਾਂਤ ਦਾ ਢੰਗ ਵੀ ਵਰਤਿਆ ਹੈ, ਨਾਟਕੀ ਢੰਗ ਵੀ ਅਤੇ ਸਿਨੇਮਾ ਦੀ ਫ਼ਲੈਸ਼-ਬੈਕ ਤਕਨੀਕ ਵੀ। ਰੀਪੋਰਤਾਜ ਅਤੇ ਰੇਖਾ-ਚਿੱਤਰ ਵੀ ਉਸ ਦੀਆਂ ਕਹਾਣੀਆਂ ਵਿਚ ਸ਼ਾਮਲ ਹਨ। ਦੁੱਗਲ ਲਈ ਹਰ ਕਹਾਣੀ ਆਪਣਾ ਵਖਰਾ ਰੂਪ ਲੈ ਕੇ ਆਉਂਦੀ ਹੈ ਅਤੇ ਉਸੇ ਰੂਪ ਵਿਚ ਸਾਕਾਰ ਹੋਣਾ ਮੰਗਦੀ ਹੈ। ਇਸੇ ਲਈ, ਜਿੰਨੇ ਤਜਰਬੇ, ਅਤੇ ਸਫਲ ਤਜਰਬੇ ਉਸ ਨੇ ਕਹਾਣੀ ਦੇ ਖੇਤਰ ਵਿਚ ਕੀਤੇ ਹਨ, ਉਹ ਕਿਸੇ ਹੋਰ ਕਹਾਣੀਕਾਰ ਨੇ ਨਹੀਂ ਕੀਤੇ।
{{gap}}ਇਹਨਾਂ ਸਾਰਿਆਂ ਦਾ ਵਰਨਣ ਅਸੰਭਵ ਹੈ, ਪਰ ਕੁਝ ਕੁ ਵੱਲ ਸੰਕੇਤ ਕੀਤਾ ਜਾ ਸਕਦਾ ਹੈ। "ਮਾਜ੍ਹਾ ਨਹੀਂ ਮੋਇਆ" ਅਤੇ 'ਪਲੂਟੋ" (ਮਾਜ੍ਹਾ ਨਹੀਂ ਮੋਇਆਂ) ਵਿਚ ਉਹ ਸਵੈਕਥਨੀ ਦਾ ਢੰਗ ਵਰਤਦਾ ਹੈ। ਏ ਸਟੱਡੀ ਇਨ ਬੌਰਡਮ" (ਸੱਭੋ ਸਾਂਝੀਵਾਲ ਵਾਲ) ਵਿਚ ਉਸ ਨੇ ਸ਼ਬਦਾਂ, ਵਾਕੰਸ਼ਾਂ ਅਤੇ ਵਾਕਾਂ ਦੇ ਖ਼ਾਸ ਦੁਹਰਾਅ ਨਾਲ ਅਕੇਵੇਂ ਦਾ ਉਹ ਮਾਹੌਲ ਸਿਰਜ ਦਿੱਤਾ ਹੈ, ਜਿਹੜਾ ਕਹਾਣੀ ਦੀ ਨਾਇਕਾ ਨੂੰ ਪਾਗ਼ਲ ਹੋਣ ਤਕ ਲੈ ਜਾਂਦਾ ਹੈ। "ਹਨੇਰੀ ਰਾਤ, ਚਿੱਕੜ ਤੇ ਚੌਕੀਦਾਰ" (ਗੌਰਜ) ਕਹਾਣੀ ਤੋਂ ਬਿਨਾਂ ਕਹਾਣੀ ਹੈ। 'ਜਿਵੇਂ ਕੋਈ ਭੀੜ ਵਿਚ ਟੇਪ-ਰਿਕਾਰਡਰ ਰੱਖ ਦੇਵੇ,' ਦੁੱਗਲ ਆਪ ਦਸਦਾ ਹੈ। ਹਰ ਵਾਕ ਨਾਲ ਸਾਡੇ ਸਾਹਮਣੇ ਇਕ ਪਾਤਰ ਉਭਰਦਾ ਹੈ ਅਤੇ ਸਾਰੀ ਕਹਾਣੀ ਪਾਤਰਾਂ ਦਾ - ਚੰਗੇ ਤੇ ਭੈੜੇ, ਨੇਕ ਅਤੇ ਜ਼ਾਲਮ ਪਾਤਰਾਂ ਦਾ - ਇਕ ਜਮਘਟਾ ਬਣ ਜਾਂਦੀ ਹੈ, ਜਿਹੜੇ ਇਕ ਨਾਜ਼ਕ ਘੜੀ ਵਿਚ ਆਪੋ ਆਪਣੇ ਸੁਭਾਅ ਅਨੁਸਾਰ ਮਨੁੱਖਤਾ ਦੀ ਹੋਣੀ ਵਿਚ ਸ਼ਰੀਕ ਹੋ ਰਹੇ ਹਨ। "ਸ਼ਹਿਰਜ਼ਾਦ ਦੇ ਨਾਂ" (ਡੋਗਰ) ਅਤੇ "ਅੱਲਾ ਦਿੱਤਾ ਦੇ ਨਾਂ"<noinclude>{{rh|108||}}</noinclude>
dckcaxuu97hdb1p0t6llxw02ur03j7e
ਪੰਨਾ:ਨਿੱਕੀ ਕਹਾਣੀ ਅਤੇ ਪੰਜਾਬੀ ਨਿੱਕੀ ਕਹਾਣੀ - ਗੁਰਬਖ਼ਸ਼ ਸਿੰਘ ਫ਼ਰੈਂਕ.pdf/115
250
29844
229635
73323
2026-07-27T11:03:17Z
Harchand Bhinder
2624
/* ਤਸਦੀਕ */
229635
proofread-page
text/x-wiki
<noinclude><pagequality level="4" user="Harchand Bhinder" /></noinclude>(ਕੱਚਾ ਦੁੱਧ) ਚਿੱਠੀ-ਪੱਤਰ ਰਾਹੀਂ ਲਿਖੀਆਂ ਗਈਆਂ ਹਨ। “ਇਕੱਲੀ" (ਇੱਕ ਛਿੱਟ ਚਾਨਣ ਦੀ) ਇਕ ਪਾਸੜ ਟੈਲੀਫ਼ੋਨ ਗੱਲ-ਬਾਤ ਹੈ। ਕਈ ਕਹਾਣੀਆਂ ਵਿਚ ਦੁੱਗਲ ਸਾਰਾ ਕੁਝ ਬਿਆਨ ਕਰ ਜਾਂਦਾ ਹੈ, ਪਰ ਅੰਤ ਪਾਠਕ ਦੀ ਕਲਪਣਾ ਉਤੇ ਛੱਡ ਦੇਂਦਾ ਹੈ, ਜਿਵੇਂ ਕਹਿ ਰਿਹਾ ਹੋਵੇ ਕਿ 'ਕਹਾਣੀ ਦਾ ਕੀ ਅੰਤ ਹੁੰਦਾ ਹੈ, ਇਹ ਮਹੱਤਵਪੂਰਨ ਨਹੀਂ, ਪਰ ਇਹ ਪਾਤਰ ਇਸ ਤਰਾਂ ਦਾ ਕੁਹਜਾ ਜੀਵਨ ਜਿਊ ਰਹੇ ਹਨ। "ਫ਼ੈਨ” (ਕੁੜੀ ਕਹਾਣੀ ਕਰਦੀ ਗਈ, 1920) ਅਤੇ “ਜਦੋਂ ਔਰਤ ਹਾਰਦੀ ਹੈ" (ਗੌਰਜ) ਇਸ ਤਰ੍ਹਾਂ ਦੀਆਂ ਕਹਾਣੀਆਂ ਹਨ। “ਬੁਜ਼ਦਿਲ" (ਕੁੜੀ ਕਹਾਣੀ ਕਰਦੀ ਗਈ) ਵਿੱਚ ਉਸ ਨੇ ਮਨੋ-ਵਿਸ਼ਲੇਸ਼ਣ ਦੀ ਤਕਨੀਕ ਵਰਤੀ ਹੈ, ਜਦ ਕਿ "ਸਵੇਰ ਸਾਰ" (ਸਵੇਰ ਸਾਰ) ਅਤੇ ਹੁਣ ਪੌੜੀਆਂ ਸਾਫ਼ ਹਨ" (ਇੱਕ ਛਿੱਟ ਚਾਨਣ ਦੀ) ਵਿਚ ਉਹ ਚੇਤਨਾ-ਪ੍ਰਵਾਹ ਦੋ ਢੰਗ ਨੂੰ ਆਪਣਾ ਵਾਹਣ ਬਣਾਉਂਦਾ ਹੈ। ਪਾਤਰ ਨੂੰ ਸੰਕਟਸਥਿਤੀ ਜਾਂ ਮਰਨ-ਸਥਿਤੀ ਵਿਚ ਪਾ ਕੇ ਸਮਾਧਾਨ ਕਿਸੇ ਅੰਤ੍ਰੀਵਕ ਸੂਝ ਦੀ ਲਿਸ਼ਕ ਨਾਲ ਕਰਾਉਣਾ ਅਸਤਿਤਵਵਾਦੀ ਢੰਗ ਹੈ, ਜਿਹੜਾ ਦੁੱਗਲ ਨੇ "ਇਕ ਛਿੱਟ ਚਾਨਣ ਦੀ" ਵਿਚ ਅਤੇ “ਕਿਉਂ, ਉਹੀ ਕਿਉਂ?" (ਮਾਜ੍ਹਾ ਨਹੀਂ ਮੋਇਆ) ਵਿਚ ਵਰਤਿਆ ਹੈ। ਪਰ ਅਸਤਿਤਵਵਾਦੀ ਫ਼ਿਲਾਸਫ਼ੀ ਦੁੱਗਲ ਨੇ ਨਹੀਂ ਅਪਣਾਈ ਕਿਉਂਕਿ ਵਿਕਾਸਸ਼ੀਲ ਦੇਸ਼ਾਂ ਅਤੇ ਸਮਾਜਾਂ ਦੀ ਸੂਰਤ ਵਿਚ ਕਾਰਜ ਅਤੇ ਉਦਮ ਦੀ ਨਿਹਫਲਤਾ ਅਤੇ ਜੀਵਨ ਤੇ ਉਦਾਸੀਨਤਾ ਦਾ ਅਹਿਸਾਸ ਭਰਨਾ ਕਿਸੇ ਸੁਹਿਰਦ ਲੇਖਕ ਲਈ ਅਸੰਭਵ ਹੈ।
{{gap}}ਰੂਪ ਅਤੇ ਤਕਨੀਕ ਦੀ ਇਹ ਸਾਰੀ ਵੰਨਗੀ ਕਿਸੇ ਪ੍ਰਯੋਗਵਾਦੀ ਫ਼ੈਸ਼ਨ ਅਧੀਨ ਹੋਂਦ ਵਿਚ ਨਹੀਂ ਆਈ, ਸਗੋਂ ਹਰ ਵਿਸ਼ੇ-ਵਸਤੂ ਲਈ ਉਚਿਤ ਰੂਪ ਲੱਭਣ ਦੇ ਚੇਤਨ ਯਤਨ ਦਾ ਸਿੱਟਾ ਹੈ।
{{gap}}ਦੁੱਗਲ ਸਾਡਾ ਇਕ ਕਹਾਣੀਕਾਰ ਹੈ, ਜਿਸ ਦੀ ਰਚਨਾ ਦੇ ਵਿਸ਼ਲੇਸ਼ਣ ਵਿਚ ਜਿੰਨਾ ਡੂੰਘਾ ਉਤਰੀ ਜਾਓ, ਉਹ, ਇਸ ਯਤਨ ਦੇ, ਸਾਰਥਕ ਹੋਣ ਦਾ ਅਤੇ ਇਸ ਨੂੰ ਸੰਤੁਸ਼ਟ ਕਰਨ ਦਾ ਅਹਿਸਾਸ ਭਰਦੀ ਜਾਂਦੀ ਹੈ।
{{right|12.10.81}}<noinclude>{{rh|||109}}</noinclude>
46fq7vydeb8mvxr3pxgs4xpc9w1am6b
ਪੰਨਾ:ਨਿੱਕੀ ਕਹਾਣੀ ਅਤੇ ਪੰਜਾਬੀ ਨਿੱਕੀ ਕਹਾਣੀ - ਗੁਰਬਖ਼ਸ਼ ਸਿੰਘ ਫ਼ਰੈਂਕ.pdf/116
250
29930
229636
73734
2026-07-27T11:03:23Z
Harchand Bhinder
2624
/* ਤਸਦੀਕ */
229636
proofread-page
text/x-wiki
<noinclude><pagequality level="4" user="Harchand Bhinder" /></noinclude>{{center|{{x-larger|ਕੁਲਵੰਤ ਸਿੰਘ ਵਿਰਕ ਦੀਆਂ ਕਹਾਣੀਆਂ:
ਸੁਭਾਅ ਅਤੇ ਲੱਛਣ}}}}
{{right|( ਪੁਸਤਕ ‘ਤੂੜੀ ਦੀ ਪੰਡ’ ਦੇ ਆਧਾਰ 'ਤੇ)}}
{{gap}}ਵਿਸ਼ੇ ਅਤੇ ਵਸਤੂ ਦੇ ਪੱਖੋਂ, ਕੁਲਵੰਤ ਸਿੰਘ ਵਿਰਕ ਦੀਆਂ ਕਹਾਣੀਆਂ ਦਾ ਪ੍ਰਧਾਨ ਗਣ ਉਹਨਾਂ ਦੀ ਸਰਲਤਾ, ਇਕ ਤਰ੍ਹਾਂ ਦਾ ਇਕਹਿਰਾਪਣ ਹੈ। ਇਸ ਇਕਹਿਰੇਪਣ ਦਾ ਮੁੱਖ ਕਾਰਨ ਯਥਾਰਥ ਵਲ ਉਸ ਦੀ ਪਹੁੰਚ ਹੈ, ਯਥਾਰਥ ਨੂੰ ਦੇਖਣ ਵਾਲੀ ਉਸ ਦੀ ਦ੍ਰਿਸ਼ਟੀ ਹੈ। ਉਸ ਦੀ ਨਜ਼ਰ ਉਸ ਸਭ ਕੁਝ ਨੂੰ ਝੱਟ ਦੇਖ ਲੈਦੀ ਹੈ, ਜੋ ਜ਼ਿੰਦਗੀ ਵਿਚ ਨਵਾਂ ਵਾਪਰਦਾ ਹੈ। ਨਵੇਂ ਲੋਕਾਂ ਤਕ ਪਹੁੰਚਦਿਆਂ ਉਸ ਨੇ ਆਪਣੀ ਇਸ ਦ੍ਰਿਸ਼ਟੀ ਨੂੰ ਆਪ ਵੀ ਪ੍ਰੀਭਾਸ਼ਿਤ ਕਰ ਲਿਆ ਸੀ। ਤੂੜੀ ਦੀ ਪੰਡ ਵਿਚਲੀਆਂ ਬਹੁਤੀਆਂ ਕਹਾਣੀਆਂ ਵੀ ਕਹਾਣੀ ਦਾ ਰੂਪ ਧਾਰ ਕੇ ਓਦੋਂ ਹੀ ਸਾਡੇ ਸਾਹਮਣੇ ਪ੍ਰਤੱਖ ਹੁੰਦੀਆਂ ਹਨ, ਜਦੋਂ ਅਸੀਂ ਇਸ ਗੱਲ ਨੂੰ ਧਿਆਨ ਵਿਚ ਰੱਖੀਏ ਕਿ ਵਿਰਕ ਦਾ ਮੁੱਖ ਜ਼ੋਰ ਉਸ ਚੀਜ਼ ਨੂੰ
ਪਛਾਣਨ ਉੱਤੇ ਹੈ, ਜਿਹੜੀ ਜ਼ਿੰਦਗੀ ਵਿਚ ਨਵੀਂ ਹੈ। ਨਹੀਂ ਤਾਂ ਇਹ ਕਹਾਣੀਆਂ ਕੁਝ ਵਿੱਕੋਲਿਤਰੀਆਂ ਘਟਨਾਵਾਂ ਦਾ ਸੰਗਹ ਬਣ ਕੇ ਰਹਿ ਜਾਣਗੀਆਂ।
{{gap}}ਇਸ ਸਮੁੱਚੇ ਸੰਗ੍ਰਹਿ ਵਿਚ ਸਿਰਫ਼ "ਘੋੜੀ" ਅਤੇ "ਕੁੜੀ ਦਾ ਦਾਜ" ਐਸੀਆਂ ਕਹਾਣੀਆਂ ਹਨ ਜਿਨ੍ਹਾਂ ਵਿਚ ਨਵੇਂ ਦਾ ਅੰਸ਼ ਸਾਨੂੰ ਨਹੀਂ ਦਿਸਦਾ ਜਾਂ ਘੱਟ ਦਿਸਦਾ ਹੈ। ਦੋਹਾਂ ਵਿਚ ਹੀ ਰੂੜ੍ਹੀਆਂ ਨਾਲ ਬੱਝੀ ਮਾਨਸਿਕਤਾ ਸਾਡੇ ਸਾਹਮਣੇ ਪੇਸ਼ ਹੁੰਦੀ ਹੈ। “ਕੁੜੀ ਦਾ ਦਾਜ” ਵਿਚਲੀ ਬੇਬੇ ਦੇ ਸਕਣ ਉਤੇ ਮੁਸਕੜੀ ਆ ਸਕਦੀ ਹੈ, ਤੇ ਬੱਸ। ਰੂੜ੍ਹੀਆਂ
ਨਾਲ ਲਾਈ ਰੱਖਣਾ ਉਸ ਦੀ ਜ਼ਿੰਦਗੀ ਹੈ। ਜ਼ਿੰਦਗੀ ਲਈ ਬਣਿਆਂ ਖ਼ਤਰਾ ਉਹਨਾਂ ਰੂੜ੍ਹੀਆਂ ਸਾਹਮਣੇ ਉਸ ਲਈ ਕੋਈ ਮੁੱਲ ਨਹੀਂ ਰੱਖਦਾ। "ਘੋੜੀ' ਵਿਚ ਪੇਸ਼ ਹੋਈ ਮਾਨਸਿਕਤਾ ਵਧੇਰੇ ਡੂੰਘੀ ਹੈ, ਕਿਉਂਕਿ ਇਹ ਵਿਅਕਤੀਗਤ ਨਾ ਰਹਿੰਦੀ ਹੋਈ ਉਸ ,ਸਮੁੱਚੀ ਮਾਨਸਿਕਤਾ ਦੀ ਪ੍ਰਤਿਨਿਧਤਾ ਕਰਦੀ ਹੈ, ਜਿਹੜੀ ਧੀਆਂ ਪੁੱਤਰਾਂ ਲਈ ਦੁੱਖ ਨੂੰ ਸਹਿਣ ਨੂੰ ਆਪਣੀ ਅਮਰਤਾ ਦਾ ਰਾਜ਼ ਸਮਝਦੀ ਸੀ, ਜਾਂ ਜਿਸ ਲਈ ਵੱਡੇ ਹੋਏ ਧੀਆਂ ਪੁੱਤਰਾਂ ਤੋਂ ਮਿਲਣ ਵਾਲੇ ਕਿਆਸੀ ਸੁਖ ਵਰਤਮਾਨ ਦੇ ਦੁਖ ਨੂੰ ਸਹਿਯੋਗ ਬਣਾ ਦੇਂਦੇ ਸਨ। ਇਹ ਮਾਨਸਿਕਤਾ ਸਾਡੇ ਵਿੱਚ ਅਜੇ ਤਕ ਜਿਉਂਦੀ ਹੈ, ਇਸ ਦੇ ਬਣਤਰੀ ਅੰਸ਼ਾਂ ਵਿਚ ਭਾਵੇਂ ਕੁਝ ਫ਼ਰਕ ਆ ਗਿਆ ਹੈ।<noinclude>{{rh|110||}}</noinclude>
g3e6e203316jj5fdkld6jgvnehrvcw7
ਪੰਨਾ:ਨਿੱਕੀ ਕਹਾਣੀ ਅਤੇ ਪੰਜਾਬੀ ਨਿੱਕੀ ਕਹਾਣੀ - ਗੁਰਬਖ਼ਸ਼ ਸਿੰਘ ਫ਼ਰੈਂਕ.pdf/117
250
29931
229637
73746
2026-07-27T11:03:30Z
Harchand Bhinder
2624
/* ਤਸਦੀਕ */
229637
proofread-page
text/x-wiki
<noinclude><pagequality level="4" user="Harchand Bhinder" /></noinclude>{{gap}}ਜੋ ਕੁਝ ਨਵਾਂ ਹੈ, ਉਹ ਵਧੇਰੇ ਕਰਕੇ ਲੰਗ-ਸੰਬੰਧਾਂ ਜਾਂ ਇਹਨਾਂ ਦੁਆਲੇ ਜੁੜੇ ਸੰਸਕਾਰਾਂ ਦੇ ਖੇਤਰ ਵਿਚ ਹੈ। ਇਸ ਕਰਕੇ ਨਹੀਂ ਕਿ ਦੂਜੇ ਖੇਤਰਾਂ ਵਿਚ ਕੁਝ ਨਵਾਂ ਵਾਪਰ ਨਹੀਂ ਰਿਹਾ, ਸਗੋਂ ਇਸ ਲਈ ਕਿ ਇਸ ਖੇਤਰ ਵਿਚਲੀਆਂ ਨਵੀਆਂ ਚੀਜ਼ਾਂ ਸਾਡੀ ਨਜ਼ਰ ਨੂੰ ਜਲਦੀ ਆਪਣੇ ਵੱਲ ਖਿੱਚਦੀਆਂ ਅਤੇ ਸਾਡੇ ਵਿਚ ਤੀਖਣ ਪ੍ਰਤਿਕਰਮਾਂ ਨੂੰ ਜਨਮ ਦੇਂਦੀਆਂ ਹਨ। ਅਕਸਰ ਲਿੰਗ-ਸੰਬੰਧਾਂ ਦੁਆਲੇ ਡੂੰਘਾ ਇਖ਼ਲਾਕੀ ਸੰਬਾਦ ਰਚਾਇਆ ਜਾ ਸਕਦਾ ਹੈ, ਅਤੇ ਰਚਾਇਆ ਜਾਂਦਾ ਵੀ ਹੈ, ਅਤੇ ਸਾਡੇ ਸਮਾਜਕ ਢਾਂਚੇ ਦੀਆਂ ਇਖ਼ਲਾਕੀ ਕਦਰਾਂ-ਕੀਮਤਾਂ ਤੋਂ ਪਰਦਾ ਲਾਹੁਣ ਲਈ ਇਹਨਾਂ ਨੂੰ ਹਥਿਆਰ ਵਜੋਂ ਵਰਤਿਆ ਜਾਂਦਾ ਹੈ।
{{gap}}ਪਰ ਵਿਰਕ ਦੀ ਦਿਲਚਸਪੀ ਇਥੇ ਵੀ ਨਵੇਂ ਵਲ ਸੰਕੇਤ ਕਰਨ ਤਕ ਸੀਮਿਤ ਲੱਗਦੀ ਹੈ, ਨਾ ਕਿ ਇਖਲਾਕੀ ਕਦਰਾਂ-ਕੀਮਤਾਂ ਦੁਆਲੇ ਕੋਈ ਡੂੰਘਾ ਜਾਂ ਗੰਭੀਰ ਸੰਬਾਦ ਰਚਾਉਣ ਵਿਚ। ਇਸੇ ਕਰਕੇ ਵਿਰਕ ਦੀਆਂ ਇਸ ਵਿਸ਼ੇ ਵਾਲੀਆਂ ਕਹਾਣੀਆਂ ਵਿਚ ਕਈ ਵਾਰੀ ਕਈ ਤੰਦਾਂ ਢਿੱਲੀਆਂ ਰਹਿ ਜਾਂਦੀਆਂ ਹਨ।
{{gap}}ਤੂੜੀ ਦੀ ਪੰਡ ਦੀਆਂ 16 ਕਹਾਣੀਆਂ ਵਿਚ ਲਗਭਗ ਅੱਧੀਆਂ ਕਹਾਣੀਆਂ ਐਸੀਆਂ ਹਨ ਜਿਹੜੀਆਂ ਲਿੰਗ-ਸੰਬੰਧਾਂ ਜਾਂ ਇਹਨਾਂ ਨਾਲ ਜੁੜੇ ਸੰਸਕਾਰਾਂ ਦੁਆਲੇ ਘੁੰਮਦੀਆਂ ਹਨ। “ਦੋ ਝਾਕੀਆਂ" ਵਿਚ, ਪੁਰਾਣੇ ਦੇ ਪਿਛੋਕੜ ਵਿਚ ਦੂਜੀ ਝਾਕੀ) ਨਵੇਂ ਨੂੰ (ਪਹਿਲੀ ਝਾਕੀ) ਰਖ ਕੇ ਪੇਸ਼ ਕੀਤਾ ਗਿਆ ਹੈ। ਪਹਿਲੀ ਨਵੀਨਤਾ) ਅਤੇ ਦੂਜੀ (ਰਾਤਨਤਾ) ਦੇ ਬਣਤਰੀ ਅੰਗਾਂ ਨੂੰ ਕਾਫ਼ੀ ਹੱਦ ਤੱਕ ਉਘਾੜਿਆ ਗਿਆ ਹੈ, ਅਤੇ ਭਾਵੇਂ ਦੂਜੀ ਝਾਕੀ ਬਾਰੇ ਲੇਖਕ ਇਹ ਟਿੱਪਣੀ ਕਰਦਾ ਹੈ:
{{gap}}'ਰਜਾਈ ਵਿਚ ਪਈ ਹੱਡੀਆਂ ਦੀ ਮੁੱਠ, ਜਿਸ ਦੇ ਤੀਸਰੇ ਸਾਹ ਦਾ ਕੋਈ ਹਿੱਸਾ ਨਹੀਂ ਸੀ, ਦੀਆਂ ਇੰਨੀਆਂ ਸਿਫ਼ਤਾਂ ਮੈਨੂੰ ਕੁਝ ਓਪਰੀਆਂ ਜਿਹੀਆਂ ਲਗ ਰਹੀਆਂ ਸਨ। ਉੱਠਣ ਲਗੇ ਮੈਂ ਹਸਦੇ ਹੋਏ ਕਿਹਾ, "ਆਪਣੀ ਉਮਰ ਵਿੱਚ ਤੇ ਖੱਚੇ ਵਾਹਵਾ ਬੰਦਾ ਹੋਵੇ ਪਰ ਤੈਨੂੰ ਤੇ ਹੁਣ ਹੱਡੀਆਂ ਦੀ ਮੁੱਠ ਧੂਣੀ ਪਈ ਹੋਈ ਏ ਨਾ।'' ਪਰ ਔਰਤ ਦਾ ਜਵਾਬ ਪੁਰਾਣੇ ਨੂੰ ਨੈਤਿਕ ਕਦਰਾਂ-ਕੀਮਤਾਂ ਦੇ ਪੱਖ ਉੱਚਾ ਚੁੱਕ ਦੇਂਦਾ ਹੈ: “ਇਸ ਤਰਾਂ ਨਾ ਆਖੋ ਜੀ, ਇਨ੍ਹਾਂ ਤੋਂ ਬਿਨਾਂ ਮੇਰਾ ਇਸ ਦੁਨੀਆਂ ਵਿਚ ਕੌਣ ਏ!“ ਕਿਉਂਕਿ ਔਰਤ ਕਿਸੇ ਜ਼ਾਹਰਾ ਮਜਬੂਰੀ ਦੇ ਵੱਸ ਜਾਂ ਜ਼ਾਹਰਦਾਰੀ ਵਜੋਂ ਇਹ ਲਫ਼ਜ਼ ਨਹੀਂ ਕਹਿ ਰਹੀ, ਸਗੋਂ ਇਹ ਉਸ ਦੀ ਸਾਰੀ ਹੁੰਦੇ ਬੋਲ ਰਹੀ ਹੈ। ਕਹਾਣੀ ਦੀਆਂ ਦੋਹਾਂ ਝਾਕੀਆਂ ਵਿਚ ਵਖਰੇਵੇਂ ਵਾਲੇ ਅੰਸ਼ ਬੜੇ ਉਘੜਵੇਂ ਹਨ: ਨਵੇਂ ਵਿਚ ਲਿੰਗ-ਖੁਲ੍ਹ ਹੈ, ਇਸ ਖੁਲ੍ਹ ਵਿਚੋਂ ਨਿਕਲਦੀ ਪ੍ਰਾਪਤੀ ਵਿਚ ਸ਼ਖ਼ਸੀਅਤ ਦੀ ਪੂਰਨਤਾ ਦਾ, ਜ਼ਿੰਦਗੀ ਦੇ ਹੁਲਾਸ ਦਾ ਅਹਿਸਾਸ ਹੈ, ਪਰ ਇਸ ਤੋਂ ਨਿਕਲਦੀ ਸਮਾਜਕ ਜ਼ਿੰਮੇਵਾਰੀ ਨੂੰ ਸਿਰ ਲੈਣ ਦੀ ਦਲੇਰੀ ਨਹੀਂ; ਅਤੇ ਇਹ ਚੀਜ਼ ਇਸ ਖੁੱਲ ਦੀਆਂ ਪ੍ਰਾਪਤੀਆਂ ਨੂੰ ਨਫ਼ੀ ਕਰ ਦੇਂਦੀ ਹੈ। ਪੁਰਾਣੇ ਵਿਚ ਲੰਗ-ਖੁੱਲ੍ਹ ਨਹੀਂ, ਵਫ਼ਾਦਾਰੀ ਹੈ; ਪਿਆਰ ਨਹੀਂ; ਲਗਨ ਹੈ, ਅਤੇ ਇਸੇ ਵਫ਼ਾਦਾਰੀ<noinclude>{{rh|||111}}</noinclude>
g1ozb9zg9b7cug6hy0nlq8z7pkub2lu
ਪੰਨਾ:ਨਿੱਕੀ ਕਹਾਣੀ ਅਤੇ ਪੰਜਾਬੀ ਨਿੱਕੀ ਕਹਾਣੀ - ਗੁਰਬਖ਼ਸ਼ ਸਿੰਘ ਫ਼ਰੈਂਕ.pdf/118
250
29949
229638
73905
2026-07-27T11:03:37Z
Harchand Bhinder
2624
/* ਤਸਦੀਕ */
229638
proofread-page
text/x-wiki
<noinclude><pagequality level="4" user="Harchand Bhinder" /></noinclude>ਅਤੇ ਲਗਨ ਰਾਹੀਂ ਦੰਪਤੀ, ਖ਼ਾਸ ਕਰਕੇ ਔਰਤ ਪੂਰਨਤਾ ਨੂੰ ਪੁੱਜਦੀ ਹੈ। ਇਸ ਅਹਿਸਾਸ ਵਿਚ ਭਟਕਣ ਨਹੀਂ, ਜਿਹੜੀ ਲਿੰਗ-ਖੁੱਲ੍ਹ ਦੇ ਸਿੱਟਿਆਂ ਤੋਂ ਨਿਕਲਦੀ ਜ਼ਿੰਮੇਵਾਰੀ ਤੋਂ ਕਤਰਾਉਣ ਕਰਕੇ ਨਵੇਂ ਦਾ ਅਟੁੱਟ ਹਿੱਸਾ ਹੈ।
{{gap}}“ਪਤੀ" ਕਹਾਣੀ ਦੀ ਮਿੱਨੀ ਉਪਰੋਕਤ ਕਹਾਣੀਆਂ ਦੀਆਂ ਦੋਹਾਂ ਔਰਤਾਂ ਦਾ ਜੀਵਨ ਇਕੱਲੀ ਬਤੀਤ ਕਰ ਰਹੀ ਹੈ। ਪਰ ਏਥੇ ਨਵੇਂ ਦੇ ਅੰਸ਼ ਬਹੁਤ ਉਘੜਵੇਂ ਹਨ ਅਤੇ ਇਸੇ ਲਈ ਸ਼ਾਇਦ ਵਿਸਥਾਰ ਨਾਲ ਬਿਆਨ ਕੀਤੇ ਗਏ ਹਨ, ਜਦ ਕਿ ਪੁਰਾਣੇ ਦੇ ਅੰਸ਼ ਵਫ਼ਾਦਾਰੀ ਅਤੇ ਜ਼ਿੰਮੇਵਾਰੀ ਦੇ ਚੇਤਨ ਅਹਿਸਾਸ ਵਿਚੋਂ ਨਿਕਲੇ ਨਹੀਂ ਲੱਗਦੇ, ਸਗੋਂ ਵਧੇਰੇ ਸੰਸਕਾਰਾਂ ਦਾ ਸਿੱਟਾ ਲਗਦੇ ਹਨ। ਦੂਜੇ ਸ਼ਬਦਾਂ ਵਿਚ, ਮਿੱਨੀ ਨਵੀਂ ਮਿਲੀ ਖੁੱਲ੍ਹ ਨੂੰ ਮਾਨਣ ਵਿਚ ਵਧੇਰੇ ਸਾਬਤ-ਕਦਮ ਹੈ, ਜਦ ਕਿ ਇਸ ਖੁੱਲ੍ਹ ਨੂੰ ਜ਼ਿੰਮੇਵਾਰੀ ਨਾਲ ਮਿਲਾਉਣ ਵਿਚ ਸਾਬਤ-ਕਦਮ ਨਹੀਂ। ਇਸੇ ਲਈ ਉਹ ਇਹ ਪ੍ਰਭਾਵ ਦੇ ਦੀ ਲੱਗਦੀ ਹੈ ਕਿ “ਆਖ਼ਰ ਸੰਸਕਾਰਾਂ ਤੋਂ ਪਿੱਛਾ ਛੁਡਾਉਣਾ ਬੜਾ ਮੁਸ਼ਕਲ ਹੁੰਦਾ ਹੈ।" ਅਤੇ ਇਹ ਆਪਣੇ ਆਪ ਵਿਚ ਮਿੱਨੀ ਦੇ ਆਚਰਣ ਉਤੇ ਨਫ਼ੀ ਟਿੱਪਣੀ ਹੈ।
{{gap}}"ਤਿੰਨ ਰੰਗ" ਦੀ ਏਕਤਾ ਫਿਰ ਲਿੰਗ-ਸੰਬੰਧਾਂ ਵਿਚ ਵਾਪਰ ਰਹੀਆਂ ਨਵੀਆਂ ਗੱਲਾਂ ਕਰਕੇ ਹੈ। ਖ਼ਾਸ ਕਰਕੇ ਤੀਜੀ ਘਟਨਾ, ਜਿਸ ਵਿਚ ਅਖ਼ਬਾਰਾਂ ਦਾ ਪਿੰਡ ਵਿਚ ਜਾਣਾ ਸ਼ਾਇਦ ਏਨੀ ਨਵੀਂ ਗੱਲ ਨਾ ਹੋਵੇ, ਪਰ ਉਹਨਾਂ ਵਿਚ ਉਧਾਲਿਆਂ ਦੀਆਂ ਖ਼ਬਰਾਂ ਦੀ ਭਰਮਾਰ ਹੋਣਾ ਅਤੇ ਪੇਂਡੂ ਚੌਗਿਰਦੇ ਵਿੱਚ ਉਹਨਾਂ ਨੂੰ ਉੱਚੀ ਉੱਚੀ ਸੁਣਾ ਸਕਣਾ ਅਤੇ ਹੋਰ ਕੁਝ ਨਾ ਬਨਣ ਦੀ ਹਾਲਤ ਵਿਚ ਆਪਣਾ ਝੱਸ ਪੂਰਾ ਕਰ ਸਕਣਾ, ਇਕ ਨਵਾਂ ਅੰਸ਼ ਹੈ।
{{gap}}"ਉਸ ਕਰਕੇ" ਕਹਾਣੀ ਕਥਿਤ ਤੌਰ ਉਤੇ ਲਿੰਗ-ਸੰਬੰਧਾਂ ਦੇ ਉਤਕ੍ਰਿਸ਼ਟ ਰੂਪ, ਪਿਆਰ ਨੂੰ ਪੇਸ਼ ਕਰਦੀ ਹੈ, ਜਿਸ ਦਾ "ਹੁਲਾਰ ਆਦਮੀ ਨੂੰ ਧਰਤੀ ਤੋਂ ਉਤਾਂਹ ਚੁੱਕ ਲੈਂਦਾ ਹੈ।" ਪਰ ਇਹ ਕਹਾਣੀ ਹੋਰ ਕਿਸੇ ਵੀ ਕਹਾਣੀ ਨਾਲੋਂ ਵਧੇਰੇ ਸਕੀਮੈਟਿਕ ਲੱਗਦੀ ਹੈ, ਜਿਸ ਵਿਚ ਵਾਪਰਦੀ 'ਨਵੀਂ ਗੱਲ, ਰਮਿੰਦਰ ਨਾਂ ਦੀ 'ਇਕ ਨਵੀਂ ਚੀਜ਼'
ਜਿਹੜੀ ਹਰਵੰਤ ਦੇ ਜੀਵਨ ਵਿੱਚ ਆਉਂਦੀ ਹੈ, ਮਨੁੱਖੀ ਸੁਭਾਅ ਵਿਚਲੀ ਕਿਸੇ ਥਿਉਰਮ ਨੂੰ ਸਿੱਧ ਕਰਨ ਲਈ ਫ਼ਰਜ਼ ਕੀਤਾ ਗਿਆ ਅੰਸ਼ ਹੈ। ਰਮਿੰਦਰ ਦਾ ਵਜੂਦ ਠੋਸ ਨਹੀਂ ਬਣ ਸਕਿਆ, ਜਦ ਕਿ ਉਸ ਤੋਂ ਪੈਦਾ ਹੋ ਰਹੇ ਪ੍ਰਤਿਕਰਮ ਲੜੀਵਾਰ ਵਾਪਰਦੇ ਜਾ ਰਹੇ ਹਨ। ਇਸ ਦੇ ਉਲਟ "ਮਿਹਰ ਗੁੱਲ" ਵਿਚ ਵਾਪਰ ਰਹੀਆਂ ਤਬਦੀਲਆਂ ਵਧੇਰੇ ਯਥਾਰਥਕ, ਠੋਸ ਅਤੇ ਮਣਾਵੀਆਂ ਹਨ, ਇਸੇ ਕਰਕੇ ਵਧੇਰੇ ਪ੍ਰਭਾਵ ਪਾਉਂਦੀਆਂ ਹਨ। ਉਸ ਦੇ ਲਫ਼ਜ਼ਾਂ ਨੂੰ ਲੈ ਕੇ ਆਲੇ-ਦੁਆਲੇ ਉਤੇ ਕੀਤੀ ਗਈ ਟਿੱਪਣੀ ਵੀ ਇਕ ਤਰ੍ਹਾਂ ਨਾਲ ਉਹਨਾਂ ਹਾਲਤਾਂ ਉਤੇ ਹੀ ਚਾਨਣ ਪਾਉਂਦੀ ਹੈ, ਜਿਹੜੀਆਂ ਨਵੀਆਂ ਹਨ; ਉਸ ਦੇ ਜੀਵਨ ਉਤੇ ਪ੍ਰਭਾਵ ਪਾ ਰਹੀਆਂ ਹਾਲਤਾਂ ਦਾ ਹੀ ਪਸਾਰ ਹਨ।
{{gap}}"ਬੁਹਤ ਨੇੜੇ - ਬਹੁਤ ਦੂਰ" ਅਤੇ "ਅਲੀ ਬਾਬਾ ਤੇ ਕਾਸਿਮ" ਦੋਵੇਂ ਕਹਾਣੀਆਂ<noinclude>{{rh|112||}}</noinclude>
9yrvg1nv8auvtdjh86k0z3i6nbdht44
ਪੰਨਾ:ਨਿੱਕੀ ਕਹਾਣੀ ਅਤੇ ਪੰਜਾਬੀ ਨਿੱਕੀ ਕਹਾਣੀ - ਗੁਰਬਖ਼ਸ਼ ਸਿੰਘ ਫ਼ਰੈਂਕ.pdf/119
250
29959
229639
74005
2026-07-27T11:03:43Z
Harchand Bhinder
2624
/* ਤਸਦੀਕ */
229639
proofread-page
text/x-wiki
<noinclude><pagequality level="4" user="Harchand Bhinder" /></noinclude>ਨਵੇਂ' ਦੇ ਅਨੁਕੂਲ ਆਪਣੇ ਆਪ ਨੂੰ ਢਾਲ ਸਕਣ ਦੀ ਅਸਮਰਥਾ ਦੇ ਅਹਿਸਾਸ ਵਿਚੋਂ ਪੈਦਾ ਹੋਈਆਂ ਹੋਈਆਂ ਹਨ। ਪਹਿਲੀ ਕਹਾਣੀ ਨੂੰ ਕਹਾਣੀ ਦਾ ਰੂਪ ਦੇਣ ਲਈ ਅਤੇ ਸਾਰੀਆਂ ਤੰਦਾਂ ਸਮੇਟਣ ਲਈ, ਲੇਖਕ ਨੂੰ ਖ਼ੁਦ ਅਖ਼ੀਰ ਉਤੇ ਟਿੱਪਣੀ ਕਰਨੀ ਪੈਂਦੀ ਹੈ_"ਨਾ ਤਾਰੇ ਨੂੰ ਪਤਾ ਸੀ ਕਿ ਚੀਕਾਂ ਉਸੇ ਨੇ ਕਢਾਈਆਂ ਸਨ।" ਇਹ ਬਾਹਰੋਂ ਟਿੱਪਣੀ ਹਮੇਸ਼ਾਂ ਹੀ ਕਹਾਣੀ ਦੀ ਬਣਤਰ ਵਿਚ ਕਮਜ਼ੋਰ ਕੁੜੀ ਹੁੰਦੀ ਹੈ। ਕਰਨੀ ਅਤੇ ਕਥਨੀ ਵਿਚਲੇ ਪਾੜੇ ਨੂੰ ਪਿਛੋਕੜ ਬਨਾਉਣਾ ਦੂਜੀ ਕਹਾਣੀ ਨੂੰ ਕੁਝ ਵਿਸ਼ਾਲ ਅਰਥ ਦੇ ਦੇਂਦਾ ਹੈ। ਦੋਹਾਂ ਕਹਾਣੀਆਂ ਵਿਚੋਂ ਉਘੜਦਾ ਵਿਅੰਗ ਜ਼ੋਰਦਾਰ ਰੂਪ ਧਾਰਨ ਕਰ ਸਕਦਾ ਹੈ, ਜੇ ਅਸੀਂ ਵਸਤ ਵਿਚਲੇ ਇਕ ਪੱਖ ਨੂੰ ਅੱਖੋਂ ਓਹਲੇ ਕਰ ਦੇਈਏ ਤਾਂ। ਉਹ ਪੱਖ ਇਹ ਹੈ ਕਿ ਦੋਹਾਂ ਕਹਾਣੀਆਂ ਵਿਚਲੀਆਂ ਕੁੜੀਆਂ ਸਮਾਜਕ ਅਤੇ ਆਰਥਿਕ ਪੱਖੋਂ ਵਧੇਰੇ ਸਮਰੱਥ ਹਨ, ਜਦ ਕਿ ਦੋਹਾਂ ਦੇ ਹੀ ਮੁੰਡੇ ਨੀਵੇਂ ਘਰਾਣਿਆਂ ਵਿਚੋਂ ਹਨ। ਇਸ ਲਈ ਲਿੰਗ ਨਿਪੁੰਸਕਤਾ ਦਾ ਕਾਰਨ ਸਰੀਰਕ ਨਹੀਂ, ਸਗੋਂ ਉਹ ਮਨ-ਗੁੰਝਲ ਹੈ ਜਿਹੜੇ ਉਮਰਾਂ ਦੀ ਆਰਥਕ ਅਤੇ ਸਮਾਜਕ ਨਾਬਰਾਬਰੀ ਦੇ ਅਹਿਸਾਸ ਵਿਚੋਂ ਉਪਜਦੀ ਹੈ ਅਤੇ ਜਿਸ ਨੂੰ ਦਮਗਜੇ ਮਾਰਨ ਨਾਲ ਨਹੀਂ ਖੋਲਿਆ ਜਾ ਸਕਦਾ। ਜੇ ਇਸ ਪੱਖੇ ਦੇਖੀਏ ਤਾਂ ਇਹ ਦੋਵੇਂ ਕਹਾਣੀਆਂ ਅਵਸਥਾ ਦੇ ਦੁਖਾਂਤ ਨੂੰ ਪੇਸ਼ ਕਰਦੀਆਂ ਹਨ, ਵਿਅੰਗ ਨੂੰ ਨਹੀਂ। ਵੈਸੇ ਇਹ ਦੋਵੇਂ ਕਹਾਣੀਆਂ, ਆਪਣੇ ਵਸਤੂ ਦੇ ਬਣਤਰੀ ਅੰਸ਼ਾਂ ਕੇ ਰੁਕੇ ਦੁੱਗਲ ਦੀ ਕਹਾਣੀ "ਗੁਲਾਮ" ਦੀਆਂ ਸਾਕ ਹੋ ਨਿਬੜਦੀਆਂ ਹਨ।
{{gap}}ਇਸੇ ਤਰ੍ਹਾਂ ਇਸ ਸੰਗ੍ਰਹਿ ਵਿਚ ਕੁਝ ਹੋਰ ਕਹਾਣੀਆਂ ਹਨ, ਜਿਹੜੀਆਂ ਲਿੰਗਸੰਬੰਧਾਂ ਨੂੰ ਆਪਣਾ ਵਿਸ਼ਾ ਨਹੀਂ ਬਣਾਉਂਦੀਆਂ, ਪਰ ਪੁਰਾਣੇ ਵਲੋਂ ਨਵੇਂ ਦੇ ਅਨੁਕੂਲ ਆਪਣੇ ਆਪ ਨੂੰ ਢਾਲ ਸਕਣ ਦੀ ਅਸਮਰਥਾ ਨੂੰ ਪੇਸ਼ ਕਰਦੀਆਂ ਹਨ। ਇਹ ਕਹਾਣੀਆਂ ਉਪਰੋਕਤ ਕਹਾਣੀਆਂ ਨਾਲੋਂ ਵਧੇਰੇ ਪ੍ਰਭਾਵਸ਼ਾਲੀ ਹਨ। ਇਹਨਾਂ ਵਿਚ ਅਸੀਂ "ਬੈਰਿਸਟਰ ਸਾਹਿਬ", “ਦੋ ਆਨੇ ਦਾ ਘਾਹ" ਅਤੇ ਇਸ ਸੰਗ੍ਰਹਿ ਦੀ ਟਾਈਟਲ ਕਹਾਣੀ "ਤੂੜੀ ਦੀ ਪੰਡ" ਨੂੰ ਰੱਖ ਸਕਦੇ ਹਾਂ। "ਬੈਰਿਸਟਰ ਸਾਹਿਬ" ਵਿਚ ਇੱਛਤ ਰੁਤਬੇ ਦੀ ਪ੍ਰਾਪਤੀ ਨੇ ਪੰਡ" ਨਾਲ ਹੀ ਰਿਸ਼ਤੇਦਾਰੀਆਂ ਵਿਚ ਐਸੀ ਦੁਜੇਗੀ ਪੈਦਾ ਕਰ ਦਿੱਤੀ ਹੈ ਕਿ ਸਭ ਪਾਸਿਆਂ ਤੋਂ ਸੁਹਿਰਦ ਯਤਨਾਂ ਦੇ ਬਾਵਜੂਦ ਮੁੜ ਪਹਿਲਾਂ ਵਾਲੀ ਪ੍ਰੇਮ-ਭਾਵਨਾ ਅਤੇ ਨੇੜਤਾ ਸਥਾਪਤ ਨਹੀਂ ਹੋ ਸਕਦੀ। ਮਾਂ-ਪੁੱਤ ਦਾ ਰਿਸ਼ਤਾ ਵੀ ਇਸ ਬੇਗਾਨਗੀ ਦੀ ਲਪੇਟ ਵਿਚ ਆਉਣ ਤੋਂ ਨਹੀਂ ਬੱਚ ਸਕਿਆ। ਸਮੁੱਚੀ ਅਵਸਥਾ ਕਾਫ਼ੀ ਤਰਸਯੋਗ ਹੈ। ਇਸ ਦੇ ਮੁਕਾਬਲੇ ਉਤੇ "ਦੋ ਆਨੇ ਦਾ ਘਾਹ" ਇਕ ਕਰੜਾ ਵਿਅੰਗ ਹੈ। ਮੱਝਾਂ ਚਾਰਨ ਵਾਲੇ ਬੂਟਾ ਸਿੰਘ ਤੋਂ ਵੱਡੇ ਵੱਡੇ ਅਫ਼ਸਰਾਂ ਅਤੇ ਨੀਤੀਵਾਨਾਂ ਨੂੰ ਚਾਰ ਆਉਣ ਦਾ ਸਫ਼ਰ ਤੈਅ ਕਰ ਚੁੱਕਾ ਸਰਦਾਰ ਬੂਟਾ ਸਿੰਘ ਆਪਣੀਆਂ ਮੂਲ-ਬਿਰਤੀਆਂ ਵਿਚ ਫਿਰ ਵੀ ਪਸ਼ੂ ਦਾ ਪਸ਼ੂ ਰਹਿੰਦਾ ਹੈ, ਜਿਸ ਦੇ ਪ੍ਰਤਿਕਰਮ ਬੱਝੇ ਹੋਏ ਹਨ। ਉਚੇਰੇ ਮਰਾਤਬੇ ਦੀ ਪ੍ਰਾਪਤੀ ਉਸ ਨੂੰ ਵਿਹਾਰ ਦੀ ਉਚੇਰੀ ਪੱਧਰ ਉਤੇ ਨਹੀਂ ਲਿਜਾਂਦੀ।<noinclude>{{rh|||113}}</noinclude>
sl2mj09bgnha3xe87w72wdjif6siakn
ਪੰਨਾ:ਨਿੱਕੀ ਕਹਾਣੀ ਅਤੇ ਪੰਜਾਬੀ ਨਿੱਕੀ ਕਹਾਣੀ - ਗੁਰਬਖ਼ਸ਼ ਸਿੰਘ ਫ਼ਰੈਂਕ.pdf/123
250
30105
229643
74693
2026-07-27T11:04:13Z
Harchand Bhinder
2624
/* ਤਸਦੀਕ */
229643
proofread-page
text/x-wiki
<noinclude><pagequality level="4" user="Harchand Bhinder" /></noinclude>ਵਿਚ ਚੁੱਭੀ ਮਾਰਦਾ ਹੈ ਤੇ ਜੋ ਕੁਝ ਉਹਦੇ ਹੱਥਾਂ ਪੈਰਾਂ ਨੂੰ ਰੜਕੇ ਤੇ ਜਿਸ ਦੇ ਕੁਝ ਕੰਮ ਦਾ ਹੋਣ ਦਾ ਖ਼ਿਆਲ ਹੋਵੇ, ਉਹ ਉਨ੍ਹਾਂ ਨੂੰ ਚੁੱਕ ਲਿਆਉਂਦਾ ਹੈ। ਉਨ੍ਹਾਂ ਦੇ ਮੁੱਲ ਦਾ ਅਜੇ ਉਸ ਨੂੰ ਕੋਈ ਬਹੁਤਾ ਗਿਆਨ ਨਹੀਂ। ਇਹ ਉਸ ਦੀ ਮੂਰਖਤਾ ਹੋਵੇਗੀ ਕਿ ਜੋ ਚੀਜ਼ ਉਸ ਦੇ ਮਾਲਕ ਨੂੰ ਵਧੀਆ ਲੱਗੇ ਉਸ ਬਾਰੇ ਉਹ ਕਹੇ ਕਿ ਇਹ ਉਸ ਨੇ ਸਮਝ ਸੋਚ ਕੇ ਖ਼ਾਸ ਮਿਹਨਤ ਨਾਲ ਕੱਢ ਕੇ ਲਿਆਂਦੀ ਹੈ। ਤੇ ਇਹ ਉਸ ਤੋਂ ਵੀ ਵੱਡੀ ਮੂਰਖਤਾ ਹੋਵੇਗੀ ਕਿ ਉਹ ਹੋਰ ਚੁੱਭੀਮਾਰਾਂ ਵਿਚ ਤੇ ਆਮ ਲੋਕਾਂ ਵਿਚ ਇਹ ਪਰਚਾਰ ਕਰਨਾ ਆਰੰਭ ਦੇਵੇ ਕਿ ਵਧੀਆ ਚੀਜ਼ਾਂ ਕੱਢਣ ਦਾ ਫ਼ਲਾਣਾ ਤਰੀਕਾ ਹੈ। ਇਸ ਸਾਰੇ ਕੁਝ ਵਿਚੋਂ ਲੇਖਕ ਦੀ ਨਿਮਰਤਾ ਦਾ ਹੀ ਝਲਕਾਰਾ ਮਿਲਦਾ ਹੈ, ਰਚਨਾ-ਪ੍ਰਕਿਰਿਆ ਦੇ ਆਪ-ਮੁਹਾਰੀ ਜਾਂ ਅਚੇਤ ਹੋਣ ਦਾ ਨਹੀਂ। ਇਸ ਤਰਾਂ ਕਰ ਕੇ ਵਿਰਕ ਨੇ ਪਰਖਣ ਦੀ ਗੇਂਦ ਆਲੋਚਕ ਵੇਲ ਸੁੱਟ ਦਿੱਤੀ ਹੈ ।
| ਪਰ ਲੇਖਕੇ ਸਿਰਫ਼ ਚੁੱਭੀਮਾਰ ਹੀ ਨਹੀਂ ਹੁੰਦਾ, ਸਗੋਂ ਉਹ ਆਪਣੇ ਲੱਭੇ ਮੋਤੀਆਂ ਤੇ ਕੀਮਤੀ ਪੱਥਰਾਂ ਨੂੰ ਲਿਸ਼ਕਾ ਕੇ, ਬਣਾ ਸੰਵਾਰ ਕੇ ਪੇਸ਼ ਕਰਨ ਵਾਲਾ ਜੌਹਰੀ ਹੁੰਦਾ ਹੈ। ਸਹਿਜ-ਸੁਭਾਵਕਤਾ ਅਸਲ ਵਿਚ ਕਲਾਹੀਣਤਾ ਦਾ ਨਾਂ ਨਹੀਂ, ਸਗੋਂ ਅਭਿਆਸ ਅਤੇ ਪ੍ਰੌਢਤਾ ਵਿਚੋਂ ਨਿਕਲਿਆ ਗੁਣ ਹੁੰਦਾ ਹੈ। ਲੇਖਕ ਵਲੋਂ ਸਾਧਾਰਣ ਵਿਅਕਤੀ ਨਾਲ ਸਾਂਝ ਪਾਉਣ ਦੇ ਚੇਤਨ ਯਤਨ ਦਾ ਸਿੱਟਾ ਹੁੰਦਾ ਹੈ। ਇਸ ਚੇਤਨ ਯਤਨ ਦਾ ਪਤਾ ਉਥੇ ਲੱਗਦਾ ਹੈ, ਜਿਥੇ ਇਹ ਕਲਾਤਮਕਤਾ ਦੀਆਂ ਸੀਮਾਂ ਤੋੜ ਦੇਂਦਾ ਹੈ।
ਵਿਰਕ ਵੀ ਇਸ ਚੇਤਨ ਯਤਨ ਤੋਂ ਖ਼ਾਲੀ ਨਹੀਂ, ਉਹ ਵੀ ਫ਼ਿਕਰਮੰਦ ਹੁੰਦਾ ਹੈ ਕਿ ਉਸ ਦੀ ਕਹਾਣੀ ਦੇ ਵਿਸ਼ੇ-ਵਸਤੂ ਨੂੰ ਠੀਕ ਚਾਨਣ ਵਿਚ ਲਿਆ ਜਾਏ। ਪਰ ਇਸ ਯਤਨ ਦਾ ਪਤਾ ਉਥੇ ਹੀ ਲੱਗਦਾ ਹੈ, ਜਿਥੇ ਉਹ ਕਹਾਣੀ ਦੇ ਬਾਹਰੋਂ ਹੋ ਕੇ ਬੋਲਣ ਲੱਗ ਪੈਂਦਾ ਹੈ। "ਮਿੱਨੀ ਦੀ ਸਲੇਟ" ਵਰਗੀ ਵਧੀਆ ਕਹਾਣੀ ਲੇਖਕ ਵਲੋਂ ਟਿੱਪਣੀ ਕਰਨ ਦੀ ਉਤਸੁਕਤਾ ਨੇ ਵਧੀਆ ਨਹੀਂ ਰਹਿਣ ਦਿੱਤੀ । ਕਹਾਣੀ ਦਾ ਆਖ਼ਰੀ ਫ਼ਿਕਰਾ - ਹੋ ਸਕਦਾ ਹੈ ਕਿ ਮਿੰਨੀ ਦਾ ਵੀ ਚੁਪ-ਚੁਪੀਤੇ ਉਨ੍ਹਾਂ ਦੀ ਪਰਧਾਨਗੀ ਬਾਰੇ ਇਹੀ ਖ਼ਿਆਲ ਹੋਵੇ'-ਪ੍ਰਤੱਖ ਤੌਰ ਉਤੇ ਲੇਖਕ ਵਲੋਂ ਕਿਹਾ ਗਿਆ ਹੈ, ਜਿਹੜਾ ਮਿੰਨੀ ਦੇ ਪਾਤਰ ਦੀ ਮਾਸੂਮੀਅਤ ਨੂੰ ਭੰਗ ਕਰਦਾ ਹੈ। ਇਸ ਤੋਂ ਪਹਿਲਾ ਫ਼ਿਕਰਾ - ਬੱਚੀ ਦੀ ਇਹ ਗੱਲ ਸੁਣ ਕੇ ਗਿੱਲ ਸਾਹਿਬ ਹੱਸ ਪਏ। ਉਨ੍ਹਾਂ ਦਾ ਖ਼ਿਆਲ ਸੀ ਕਿ ਇੱਕ ਪੁਰਾਣੀ ਸਲੇਟ ਮਿਲਣ 'ਤੇ ਕਿਸੇ ਦਾ ਖ਼ੁਸ਼ ਹੋਣਾ ਇਕ ਬੜੀ ਹਾਸੇ ਵਾਲੀ ਗਲ ਸੀ' - ਵੀ ਲੇਖਕ ਵਲੋਂ ਕੀਤੀ ਗਈ ਟਿੱਪਣੀ ਹੈ ਪਰ ਇਹ ‘ਗਿੱਲ ਸਾਹਿਬ' ਦੇ ਖ਼ਿਆਲ ਨੂੰ ਪੇਸ਼ ਕਰਦੀ ਹੈ, ਉਨਾਂ ਦੇ ਸੁਭਾਅ ਦੇ ਅਨੁਕੂਲ ਹੈ, ਇਸ ਲਈ ਇਹ ਕਹਾਣੀ ਦੇ ਅੰਦਰ ਹੋ ਕੇ ਕੀਤੀ ਗਈ ਟਿੱਪਣੀ ਹੈ ਜਿਹੜੀ ਲੇਖਕ ਵਲੋਂ ਲਿਖੇ ਗਏ ਆਖ਼ਰੀ ਵਾਕ ਦੇ ਅਰਥਾਂ ਨੂੰ ਵੀ ਸਮਾਈ ਬੈਠੀ ਹੈ। ਕਹਾਣੀ ਅਸਲ ਵਿਚ ਇਥੇ ਹੀ
117<noinclude></noinclude>
5bl0ait1msdv7ijzqybu8pht2zgxxcs
ਪੰਨਾ:ਮਹਾਤਮਾ ਬੁੱਧ.pdf/25
250
30252
229553
75760
2026-07-27T07:35:34Z
Harchand Bhinder
2624
/* ਤਸਦੀਕ */
229553
proofread-page
text/x-wiki
<noinclude><pagequality level="4" user="Harchand Bhinder" /></noinclude>ਉਨਾਂ ਨੂੰ ਇਸ ਸੰਬੰਧੀ ਪ੍ਰਤੱਖ ਅਨੁਭਵ ਦਾ ਆਪਣੇ ਆਪ ਹੀ ਮੌਕਾ ਮਿਲ ਗਿਆ। ਉਨ੍ਹਾਂ ਦੇ ਕੋਮਲ ਤੇ ਦਿਆਲੂ ਹਿਰਦੇ ਨੇ ਖ਼ੁਦ ਹੀ ਇਕ ਦਰਦ ਪੈਦਾ ਕਰ ਕੇ ਦੇਖ ਲਿਆ ਕਿ ਦਰਦ ਕੀ ਹੁੰਦਾ ਹੈ।
{{gap}}ਬਸੰਤ ਦੀ ਰੁਤ ਸੀ। ਬੁਧ ਆਪਣੇ ਕਈ ਸਾਥੀਆਂ ਨਾਲ ਬਾਗ ਵਿਚ ਟਹਿਲਣ ਗਏ। ਬੜਾ ਸੁੰਦਰ ਨਜ਼ਾਰਾ ਸੀ। ਤਰ੍ਹਾਂ ਤਰ੍ਹਾਂ ਦੇ ਰੰਗ ਬਰੰਗੇ ਫੁੱਲਾਂ ਨਾਲ ਬਾਗ ਸਜਿਆ ਹੋਇਆ ਸੀ। ਮਿਠੀ ਮਿਠੀ ਹਵਾ ਚਲ ਰਹੀ ਸੀ। ਹਰ ਪਾਸੇ ਖ਼ੁਸ਼ਬੂ ਹੀ ਖ਼ੁਸ਼ਬੂ ਸੀ। ਸਾਥੀ ਏਧਰ ਉਧਰ ਖਿੰਡ ਪੁੰਡ ਗਏ। ਬੁਧ ਇਕ ਰੁਖ ਹੇਠਾਂ ਚੌਕੜੀ ਮਾਰ ਕੇ ਬੈਠ ਗਏ। ਏਨੇ ਨੂੰ ਤੀਰ ਨਾਲ ਵਿਨ੍ਹਿਆਂ ਹੋਇਆ ਇਕ ਜੰਗਲੀ ਹੰਸ ਉਨਾਂ ਦੇ ਸਾਹਮਣੇ ਆ ਡਿਗਾ। ਉਹ ਫੜ-ਫੜਾਉਂਦਾ ਤੜਪ ਰਿਹਾ ਸੀ। ਕਰੁਣਾ-ਸਾਗਰ ਬੁਧ ਝਟ ਉਠੇ ਤੇ ਹੰਸ ਨੂੰ ਕੁਛੜ ਲੈ ਕੇ ਬੈਠ ਗਏ। ਉਸ ਵਿਚ ਖੁਭਾ ਤੀਰ ਉਨ੍ਹਾਂ ਨੇ ਬਾਹਰ ਕਢਿਆ ਤੇ ਆਪਣੇ ਕੋਮਲ ਹਥਾਂ ਨਾਲ ਉਸ ਦੇ ਜ਼ਖ਼ਮ ਨੂੰ ਪੂੰਝਣ ਲਗੇ। ਪੰਛੀ ਫ਼ਰਿਆਦ-ਭਰੀ ਨਿਗ੍ਹਾ ਨਾਲ ਬੁਧ ਵਲ ਦੇਖਣ ਲਗਾ। ਉਸ ਦੀ ਤਰਸ-ਯੋਗ ਹਾਲਤ ਨੂੰ ਦੇਖ ਕੇ ਬੁਧ ਦਾ ਦਿਲ ਭਰ ਆਇਆ ਤੇ ਅਖਾਂ 'ਚੋਂ ਪਾਣੀ ਵਗ ਤੁਰਿਆ। ਉਨ੍ਹਾਂ ਨੇ ਤੀਰ ਚੁਕਿਆ ਤੇ ਆਪਣੀ ਨਾਜ਼ਕ ਬਾਂਹ ਵਿਚ ਖੋਭ ਲਿਆ। ਦੇਖਿਆ, ਦਰਦ ਅਸਲ ਵਿਚ ਕੀ ਹੁੰਦਾ ਹੈ। ਉਹ ਦਇਆ ਨਾਲ ਭਰਪੂਰ ਹੋ ਕੇ ਕਹਿਣ ਲਗੇ, "ਕਿਹਾ ਬੇਤਰਸ ਹੈ ਉਹ ਆਦਮੀ ਜਿਸ ਨੇ ਬਿਨਾਂ ਕਿਸੇ ਕਾਰਨ ਇਸ ਭੋਲੇ ਪੰਛੀ ਨੂੰ ਪੀੜ ਪਹੁੰਚਾਈ ਹੈ। ਆਵੇ ਤਾਂ ਸਹੀ ਮੇਰੇ ਸਾਹਮਣੇ!"<noinclude>{{right|੨੧.}}</noinclude>
2yb7cnru0pxyatzmb2pzs4pjnyv8yu0
ਪੰਨਾ:ਮਹਾਤਮਾ ਬੁੱਧ.pdf/26
250
30253
229554
75761
2026-07-27T07:35:42Z
Harchand Bhinder
2624
/* ਤਸਦੀਕ */
229554
proofread-page
text/x-wiki
<noinclude><pagequality level="4" user="Harchand Bhinder" /></noinclude>{{gap}}ਹੰਸ ਨੂੰ ਤੀਰ ਮਾਰਿਆ ਸੀ ਬੁਧ ਦੇ ਸਕੇ ਭਰਾ ਦੇਵ ਦੱਤ ਨੇ। ਏਨੇ ਵਿਚ ਦੇਵ ਦੱਤ ਦਾ ਨੌਕਰ ਹੰਸ ਲੈਣ ਆ ਗਿਆ। ਬੁਧ ਨੇ ਕਿਹਾ, “ਜੇਕਰ ਹੰਸ ਨਿਸ਼ਾਨੇ ਨਾਲ ਮਰ ਜਾਂਦਾ ਤਾਂ ਭਲੇ ਹੀ ਮੈਂ ਦੇ ਦਿੰਦਾ, ਪਰ ਕਿਉਂਕਿ ਮੋਇਆ ਨਹੀਂ, ਇਸ ਵਾਸਤੇ ਮੈਂ ਹੁਣ ਨਹੀਂ ਦੇਣਾ।’’ ਨੌਕਰ ਮੁੜ ਗਿਆ ਤੇ ਉਸ ਨੇ ਦੇਵ ਦਤ ਨੂੰ ਸਾਰੀ ਗੱਲ ਜਾ ਸਣਾਈ। ਦੇਵ ਦਤ ਨੇ ਫਿਰ ਨੌਕਰ ਨੂੰ ਭੇਜਿਆ ਤੇ ਕਿਹਾ, “ਕਹਿ ਦੇ ਪੰਛੀ ਮੇਰਾ ਹੈ, ਮੋਇਆ ਹੈ, ਭਾਵੇਂ ਜੀਉਂਦਾ।’’ ਨੌਕਰ ਨੇ ਏਦਾਂ ਹੀ ਜਾ ਕਿਹਾ। ਸੁਣ ਕੇ ਬੁੱਧ ਬੋਲੇ, “ਮੈਂ ਨਹੀਂ ਦੇਣਾ, ਕਹਿ ਦੇ ਪੰਛੀ ਮੇਰਾ ਹੈ। ਲਖਾਂ ਚੀਜ਼ਾਂ ਵਿਚੋਂ ਇਹ ਮੇਰੀ ਪਹਿਲੀ ਚੀਜ਼ ਹੈ ਜਿਸ ਉਤੇ ਦਇਆ ਤੇ ਪ੍ਰੇਮ ਨੇ ਮੈਨੂੰ ਹੱਕ ਦਿੱਤਾ ਹੈ। ਮੇਰੇ ਦਿਲ ਵਿਚ ਕੁਝ ਧੜਕਣ ਹੋ ਰਹੀ ਹੈ ਤੇ ਮੇਰਾ ਦਿਲ ਕਹਿੰਦਾ ਹੈ ਕਿ ਮੈਂ ਮਨੁਖਾਂ ਨੂੰ ਦਇਆ ਦੀ ਸਿਖਿਆ ਦਿਆਂਗਾ ਤੇ ਗੁੰਗੇ ਸੰਸਾਰ ਦੀ ਅਗਵਾਈ ਕਰਾਂਗਾ। ਦੁਖ ਤੇ ਸੰਤਾਪ ਦੇ ਜ਼ੋਰ ਨੂੰ ਹਟਾਵਾਂਗਾ। ਕੇਵਲ ਮਨੁਖ ਨੂੰ ਹੀ ਨਹੀਂ, ਪ੍ਰਾਣੀ ਮਾਤਰ ਨੂੰ ਦੁਖਾਂ ਤੋਂ ਛਡਾਵਾਂਗਾ। ਜੇ ਦੇਵ ਦਤ ਨੂੰ ਅਜੇ ਵੀ ਇਤਰਾਜ਼ ਹੈ ਤਾਂ ਮਾਮਲਾ ਪੈਂਚਾਂ ਪਾਸ ਲੈ ਚਲੇ।"
{{gap}}ਨੌਕਰ ਨੇ ਉਸ ਤਰ੍ਹਾਂ ਹੀ ਜਾ ਕਿਹਾ ਤੇ ਮਾਮਲਾ ਪੈਂਚਾਂ ਪਾਸ ਜਾ ਪਹੁੰਚਾ। ਪੈਂਚਾਂ ਨੇ ਫੈਸਲਾ ਬੁੱਧ ਦੇ ਹਕ ਵਿਚ ਦਿਤਾ। ਦੇਵ ਦਤ ਸੜ ਕੇ ਕੋਲੇ ਹੋ ਗਿਆ ਤੇ ਉਸ ਦਿਨ ਤੋਂ ਬੁੱਧ ਦਾ ਵੈਰੀ ਬਣ ਗਿਆ। ਜੀਵਨ ਭਰ ਉਹ ਵੈਰ ਕਰਦਾ ਰਿਹਾ ਤੇ ਆਖ਼ਰ ਵੈਰ ਕਰਦਾ ਕਰਦਾ ਹੀ ਮੋਇਆ।<noinclude>{{left|੨੨.}}</noinclude>
blntwsiu7bqsh6vdh9pe299yfsfm0r2
ਪੰਨਾ:ਮਹਾਤਮਾ ਬੁੱਧ.pdf/27
250
30270
229555
75905
2026-07-27T07:35:51Z
Harchand Bhinder
2624
/* ਤਸਦੀਕ */
229555
proofread-page
text/x-wiki
<noinclude><pagequality level="4" user="Harchand Bhinder" /></noinclude>{{left|{{xxx-larger|ਇਕ ਹੋਰ ਨਜ਼ਾਰਾਂ-}}}}
{{gap}}ਬੁੱਧ ਦੇ ਪਿਤਾ, ਜਿਵੇਂ ਕਿ ਪਿਛੇ ਵੀ ਦਸਿਆ ਹੈ, ਅਸਲ ਵਿਚ ਇਕ ਰਾਜਾ ਨਹੀਂ, ਭੂਮੀ-ਪਤੀ ਸਨ। ਜਦ ਤਕ ਉਹ ਰਾਸ਼ਟਰਪਤੀ ਰਹੇ, ਰਾਜਾ ਕਹਾਉਂਦੇ ਰਹੇ, ਬਅਦ ਵਿਚ ਨਹੀਂ। ਇਹ ਬੌਧ ਗ੍ਰੰਥਾਂ ਤੋਂ ਪ੍ਰਮਾਣਤ ਹੈ।
{{gap}}ਇਕ ਵਾਰੀ ਰਾਜਾ ਸ਼ੁਧੋਦਨ ਬੁੱਧ ਨੂੰ ਲੈ ਕੇ ਆਪਣੀ ਇਕ ਜ਼ਮੀਨ ਤੇ ਗਏ। ਜੇਠ ਦਾ ਮਹੀਨਾ ਸੀ। ਸਿਖਰ ਦੁਪਹਿਰ ਸੀ। ਗਰਮੀ ਹੱਦੋਂ ਵਧ ਸੀ। ਫਿਰ ਵੀ ਦੇਖਿਆ ਬੌਲਦ ਤੇ ਕਾਮੇ ਆਪਣੇ ਕੰਮ ਲਗੇ ਹੋਏ ਹਨ, ਭਾਵੇਂ ਗਰਮੀ ਨਾਲ ਉਨਾਂ ਦੀ ਜਾਨ ਨਿਕਲ ਰਹੀ ਹੈ। ਸੋਚਿਆ, ਬੜੀ ਮਿਹਨਤ ਹੈ, ਇਨ੍ਹਾਂ ਦੀ। ਧੰਨ ਹੈ ਕਮਾਈ ਇਨਾਂ ਦੀ। ਅਨ-ਦਾਤਾ ਤਾਂ ਇਹ ਹਨ। ਜਿਹੜੇ ਇਨ੍ਹਾਂ ਤੇ ਜ਼ੁਲਮ ਕਰਦੇ ਹਨ, ਇਨ੍ਹਾਂ ਦਾ ਹੱਕ ਖੋਂਹਦੇ ਹਨ, ਉਹ ਅਸਲ ਜ਼ਾਲਮ ਹਨ, ਅਸਲ ਕਸ ਈ ਹਨ। ਕਿਸੇ ਨੂੰ ਕੀ ਹੱਕ ਹੈ ਇਨ੍ਹਾਂ ਨੂੰ ਲੁੱਟ ਕੇ ਆਪਣੀ ਗੋਗੜ ਵਧਾਏ।
{{gap}}ਸੋਚਦੇ ਸੋਚਦੇ ਬੁੱਧ fਪਿਤਾ ਨਾਲੋਂ ਵਖਰੇ ਹੋ ਕੇ ਇਕ ਖੂਹ ਤੇ ਰੁਖ ਹੇਠਾਂ ਬਹੁਤ ਚਿਰ ਬੈਠੇ ਰਹੇ ਤੇ ਉਸੇ ਹਾਲਤ ਵਿਚ ਪਿਤਾ ਨਾਲ ਘਰ ਨੂੰ ਚਲੇ ਗਏ।
{{left|{{xxx-larger|ਅਸ਼ੋਕ ਉਤਸਵ-}}}}
{{gap}}ਪਿਤਾ ਨੇ ਦੇਖਿਆ ਬੁਧ ਦਿਨੋ ਦਿਨ ਵੈਰਾਗ ਵਲ ਝੁਕ ਰਿਹਾ ਹੈ। ਸੰਸਾਰਕ ਸੁਖਾਂ ਨੂੰ ਛੱਡ ਕੇ ਏਕਾਂਤ ਵੀ ਹੋ ਰਿਹਾ ਹੈ।<noinclude>{{right|੨੩.}}</noinclude>
4spl5ot6grlfpsmddwbbhm8twpeb5ty
ਪੰਨਾ:ਮਹਾਤਮਾ ਬੁੱਧ.pdf/28
250
30271
229556
75906
2026-07-27T07:36:00Z
Harchand Bhinder
2624
/* ਤਸਦੀਕ */
229556
proofread-page
text/x-wiki
<noinclude><pagequality level="4" user="Harchand Bhinder" /></noinclude>ਜਿਨੀ ਵੀ ਦਿਲ ਪਰਚਾਉਣ ਦੀ ਕੋਸ਼ਸ਼ ਕੀਤੀ ਜਾਂਦੀ ਉਨੀ ਹੀ ਉਹ ਉਦਾਸੀ ਅਖ਼ਤਿਆਰ ਕਰ ਲੈਂਦਾ। ਫਿਰ ਵੀ fਪਤਾ ਨੇ ਦਿਲ ਨਾ ਛਡਿਆ ਤੇ ਇਸ ਖ਼ਿਆਲ ਨਾਲ ਕਿ ਇਹ ਸਾਧੂ ਨ ਬਣੇ ਸਗੋਂ ਚਕਰਵਰਤੀ ਰਾਜਾ ਬਣੇ, ਆਪਣਾ ਕੰਮ ਬਾਕਾਇਦਾ ਜਾਰੀ ਰਖਿਆ। ਉਸ ਨੇ ਬੁਧ ਲਈ ਵਖੋ ਵਖਰੀਆਂ ਥਾਵਾਂ ਤੇ ਤਿੰਨ ਮਹਿਲ ਹੋਰ ਬਣਵਾਏ ਜਿਥੇ ਕਿ ਮੌਸਮ ਅਨੁਸਾਰ ਬੁਧ ਆਨੰਦ ਲੈ ਸਕੇ। ਬੁਧ ਦੀ ਉਮਰ ਇਸ ਵੇਲੇ ੧੮ ਵਰਿਆਂ ਦੀ ਹੋ ਗਈ ਸੀ।
{{gap}}ਪਿਤਾ ਨੇ ਵਜ਼ੀਰ ਨਾਲ ਸਲਾਹ ਕੀਤੀ, ਬੁਧ ਦਾ ਦਿਲ ਕਿਸ ਤਰਾਂ ਸੰਸਾਰ ਵਲ ਲਗਾਇਆ ਜਾਵੇ। ਫੈਸਲਾ ਹੋਇਆ, ਵਿਆਹ ਦੁਆਰਾ। ਵਿਆਹ ਕਿਸ ਸੁੰਦਰੀ ਨਾਲ ਕੀਤਾ ਜਾਏ? ਜਿਸ ਨੂੰ ਕੁਮਾਰ ਸਿਧਾਰਥ ਪਸੰਦ ਕਰੇ। ਇਸ ਵਾਸਤੇ ਇਕ ਤਜਵੀਜ਼ ਬਣਾਈ ਗਈ- ਅਸ਼ੋਕ ਉਤਸਵ ਮਨਾਇਆ ਜਾਵੇ। ਅਸ਼ੋਕ ਰੁਖ ਦੀ ਪੂਜਾ ਕੀਤੀ ਜਾਂਦੀ ਸੀ ਤੇ ਉਸ ਦੇ ਇਰਦ ਗਿਰਦ ਉਤਸਵ ਮਨਾਇਆ ਜਾਂਦਾ ਸੀ। ਐਲਾਨ ਹੋ ਗਿਆ ਤੇ ਉਤਸਵ ਮਨਾਇਆ ਜਾਣ ਲੱਗਾ। ਬੁੱਧ ਵੀ ਉਤਸਵ ਵਿਚ ਸ਼ਾਮਲ ਹੋਏ।
{{gap}}ਫੈ਼ਸਲਾ ਕੀਤਾ ਗਿਆ ਸੀ ਕਿ ਉਤਸਵ ਵਾਲੇ ਦਿਨ ਕੁਮਾਰ ਸਿਧਾਰਥ ਵਿਆਹ-ਯੋਗ ਯੁਵਤੀਆਂ ਨੂੰ ਇਨਾਮ ਵੀ ਆਪਣੇ ਹਥੀਂ ਵੰਡਣਗੇ। ਇਹ ਫੈਸਲਾ ਵੀ ਸਾਰੇ ਸ਼ਹਿਰ ਨੂੰ ਸੁਣਾ ਦਿਤਾ ਗਿਆ ਤੇ ਇਸ ਵਾਸਤੇ ਖ਼ਾਸ ਤੌਰ ਤੇ ਬੰਦੋਬਸਤ ਕੀਤਾ ਗਿਆ। ਇਕ ਡਾਢੇ ਸੋਹਣੇ ਤੇ ਸਜੇ ਹੋਏ ਸ਼ਾਮਿਆਨੇ ਹੇਠਾਂ ਇਕ ਨਿਹਾਇਤ ਸ਼ਾਨਦਾਰ ਸਿੰਘਾਸਨ ਤੇ ਬੁਧ ਬੈਠੇ ਤੇ ਉਨ੍ਹਾਂ ਦੇ ਕੋਲ ਅਨੇਕ ਵਡ-ਮੂਲੀਆਂ ਸੁਗਾਤਾਂ ਰਖ ਦਿਤੀਆਂ ਗਈਆਂ।<noinclude>{{left|੨੪.}}</noinclude>
3b71tcgbjz61mxqm24je404v19oqacg
ਪੰਨਾ:ਨਿੱਕੀ ਕਹਾਣੀ ਅਤੇ ਪੰਜਾਬੀ ਨਿੱਕੀ ਕਹਾਣੀ - ਗੁਰਬਖ਼ਸ਼ ਸਿੰਘ ਫ਼ਰੈਂਕ.pdf/125
250
30281
229644
76062
2026-07-27T11:04:30Z
Harchand Bhinder
2624
/* ਤਸਦੀਕ */
229644
proofread-page
text/x-wiki
<noinclude><pagequality level="4" user="Harchand Bhinder" /></noinclude>{{center|'''ਕਹਾਣੀਕਾਰ ਪ੍ਰੇਮ ਪ੍ਰਕਾਸ਼:'''}}
{{center|'''ਚਿੰਤਨ ਅਤੇ ਕਲਾ ਦੀ ਸੀਮਾ'''}}
{{gap}}ਕਹਾਣੀਕਾਰ ਦੇ ਤੌਰ 'ਤੇ ਪ੍ਰੇਮ ਪ੍ਰਕਾਸ਼ ਦੀ ਰਚਨਾ ਨਾ ਗਿਣਤੀ ਵਿਚ ਬਹੁਤੀ ਹੈ, ਨਾ ਵਿਸ਼ੇ-ਵਸਤ ਵਿਚ ਵਿਸ਼ਾਲ। ਉਸ ਨੇ ਹੁਣ ਤਕ ਤਿੰਨ ਕਹਾਣੀ ਸੰਗ੍ਰਹਿ ਦਿੱਤੇ ਹਨ, ਜਿਨਾਂ ਵਿਚ 39 ਕਹਾਣੀਆਂ ਹਨ। ਅੱਧੀ ਕੁ ਦੇ ਦਰਜਨ ਤੋਂ ਘੱਟ ਕਹਾਣੀਆਂ ਇਹਨਾਂ ਸੰਗ੍ਰਹਿਆਂ ਤੋਂ ਮਗਰੋਂ ਦੀਆਂ ਹਨ। ਇਸ ਥੋੜ੍ਹੀ ਜਿਹੀ ਗਿਣਤੀ ਵਿਚੋਂ ਵੀ ਜੇ ਉਹ ਕਹਾਣੀਆਂ ਕੱਢ ਦੇਈਏ, ਜਿਨ੍ਹਾਂ ਵਿਚ ਕਾਫ਼ੀ ਜ਼ਿਆਦਾ ਦੁਹਰਾਅ ਮਿਲਦਾ ਹੈ, ਜਿਸ ਵੱਲ ਉਸ ਦੇ ਸੁਹਿਰਦ ਮਿੱਤਰ ਅਤੇ ਆਲੋਚਕ ਡਾ. ਅਮਰਜੀਤ ਸਿੰਘ ਨੇ ਵੀ ਧਿਆਨ ਦੁਆਇਆ ਹੈ, ਤਾਂ ਇਹਨਾਂ ਦੀ ਗਿਣਤੀ ਹੋਰ ਵੀ ਘਟ ਜਾਇਗੀ।
{{gap}}ਇੰਨੀ ਥੋੜ੍ਹੀ ਰਚਨਾ ਨਾਲ ਹੀ ਉਸ ਨੇ ਜਿਹੜਾ ਆਲੋਚਕਾਂ ਦਾ ਧਿਆਨ ਖਿੱਚਿਆ ਹੈ, ਉਹ ਉਸ ਦੀ ਪ੍ਰਾਪਤੀ ਹੈ। ਉਸ ਦੀਆਂ ਕਹਾਣੀਆਂ ਦੀ ਗਿਣਤੀ ਨਾਲੋਂ ਬਹੁਤੇ ਉਹਨਾਂ ਬਾਰੇ ਲੇਖ ਮਿਲ ਜਾਣਗੇ। ਵੱਖੋ ਵੱਖਰੇ ਲੇਖਾਂ ਵਿਚ ਉਹਨਾਂ ਬਾਰੇ ਟਿੱਪਣੀਆਂ ਤੇ ਰੀਵੀਊ ਵੀ ਜੇ ਨਾਲ ਮਿਲਾ ਦੇਈਏ ਤਾਂ ਡਾ. ਬਿਕਰਮ ਸਿੰਘ ਘੁੰਮਣ ਵਲੋਂ ਸੰਪਾਦਿਤ ਕੀਤੀ ਗਈ ਕਿਤਾਬ ਜਿੱਡੀ ਘੱਟੋ ਘੱਟ ਇਕ ਹੋਰ ਕਿਤਾਬ ਆਰ ਕੀਤੀ ਜਾ ਸਕਦੀ ਹੈ। ਮੈਂ ਇਸ ਗੱਲ ਨੂੰ ਪ੍ਰੇਮ ਪ੍ਰਕਾਸ਼ ਦੀ ਪ੍ਰਾਪਤੀ ਅੱਜ ਦੇ ਸਾਹਿਤਕ ਹਾਲਾਤ ਦੇ ਪਿਛੋਕੜ ਵਿਚ ਕਹਿੰਦਾ ਹਾਂ, ਜਦੋਂ ਪਾਠਕ ਘੱਟ ਤੇ ਲੇਖਕ ਵੱਧ ਹਨ, ਅਤੇ ਕਿਤਾਬਾਂ ਦਰਾਂ ਦੀ ਮਿਲਵੀਂ ਗਿਣਤੀ ਨਾਲੋਂ ਵੀ ਕਈ ਗੁਣਾਂ ਵੱਧ ਪੈਦਾ ਹੋ ਰਹੀਆਂ ਹਨ। ਅਤੇ ਰਾਤੋਂ ਰਾਤੇ ਬਣੇ ਅਤੇ ਸਭ ਕਾਸੇ ਬਾਰੇ ਜੋ ਕੁਝ ਵੀ ਕਹੋ, ਲਿਖਣ ਲਈ ਤਤਪਰ ਰਹਿੰਦੇ ਆਲੋਚਕਾਂ ਦੀ ਭਰਮਾਰ ਦੇ ਬਾਵਜੂਦ ਵੀ ਕਿੰਨਾ ਕੁਝ ਚੰਗਾ ਅਣਗੋਲਿਆ ਰਹਿ ਜਾਂਦਾ ਹੈ; ਅਣਗਾਇਆ, ਅਣਰੋਇਆ ਸਮੇਂ ਦੀ ਕਬਰ ਵਿਚ ਦਫ਼ਨ ਹੋ ਜਾਂਦਾ ਹੈ।
{{gap}}ਪ੍ਰੇਮ ਪ੍ਰਕਾਸ਼ ਦੀ ਦੂਜੀ ਪਾਪਤੀ ਇਹ ਹੈ ਕਿ ਉਸ ਬਾਰੇ ਪੇਸ਼ ਕੀਤੀਆਂ ਗਈਆਂ ਰਾਵਾਂ ਵਿਚ ਬੇਮੇਲ ਅਜੌੜਤਾ ਹੈ। ਇਕ ਪਾਸੇ ਉਸ ਨੂੰ ਆਪਣੀ ਪੀੜ੍ਹੀ ਦਾ ਮੋਢੀ, ਮਹਾਨ ਪ੍ਰਾਪਤੀਆਂ ਵਾਲਾ ਕਹਾਣੀਕਾਰ ਕਿਹਾ ਜਾਂਦਾ ਹੈ, ਤਾਂ ਦੂਜੀ ਥਾਂ ਉਸ ਨੂੰ ਸਿਰਫ਼<noinclude>{{rh|||119}}</noinclude>
pb08gnz12td159pp070u2y0ro8p55xv
ਪੰਨਾ:ਨਿੱਕੀ ਕਹਾਣੀ ਅਤੇ ਪੰਜਾਬੀ ਨਿੱਕੀ ਕਹਾਣੀ - ਗੁਰਬਖ਼ਸ਼ ਸਿੰਘ ਫ਼ਰੈਂਕ.pdf/126
250
30283
229645
76065
2026-07-27T11:04:37Z
Harchand Bhinder
2624
/* ਤਸਦੀਕ */
229645
proofread-page
text/x-wiki
<noinclude><pagequality level="4" user="Harchand Bhinder" /></noinclude>ਸੰਭਾਵਨਾਵਾਂ ਭਰਪੂਰ ਦਸਿਆ ਜਾਂਦਾ ਹੈ। ਉਸ ਦੇ ਆਲੋਚਕਾਂ ਦੀ ਇਕ ਪ੍ਰਧਾਨ ਚਿੰਤਾ ਇਹ ਨਿਸ਼ਚਤ ਕਰਨਾ ਲੱਗਦੀ ਹੈ ਕਿ ਉਹ ਕਿੰਨਾ ਕੁ ਨਕਸਲੀ, ਕਿੰਨਾ ਕੁ ਪ੍ਰਗਤੀਸ਼ੀਲ, ਅਤੇ ਕਿੰਨਾ ਕੁ ਪ੍ਰਤਿਗਾਮੀ, ਸਗੋਂ ਪੁਤਿਕਿਰਿਆਵਾਦੀ ਹੈ। ਕੁਝ ਆਲੋਚਕਾਂ ਨੇ ਤਾਂ ਉਸ ਦੇ ਹਿੱਸੇ ਬਣਾ ਕੇ ਵੀ ਦੱਸ ਦਿੱਤੇ ਹਨ ਕਿ ਉਸ ਦਾ ਫ਼ਲਾਂ ਹਿੱਸਾ ਪ੍ਰਤਿਗਾਮੀ ਹੈ, ਫ਼ਲਾਂ ਹਿੱਸਾ ਇਨਕਲਾਬੀ ਹੈ।
{{gap}}ਮੇਰੀ ਐਸੀ ਕੋਈ ਚਿੰਤਾ ਨਹੀਂ। ਮੈਂ ਕਿਸੇ ਨੂੰ ਇਸ ਕਰਕੇ ਨਹੀਂ ਪੜ੍ਹਦਾ, ਸਲਾਹੁੰਦਾ ਜਾਂ ਨਿੰਦਦਾ ਕਿ ਕੋਈ ਪ੍ਰਗਤੀਸ਼ੀਲ ਹੈ ਜਾਂ ਪ੍ਰਤਿਗਾਮੀ ਹੈ। ਨਾ ਹੀ ਆਲੋਚਨਾ ਦਾ ਮੰਤਵ ਇਹ ਮਿੱਥਣਾ ਅਤੇ ਸਿੱਧ ਕਰਨਾ ਹੀ ਹੈ ਕਿ ਕੋਈ ਪ੍ਰਗਤੀਸ਼ੀਲ ਹੈ ਜਾਂ ਨਹੀਂ। ਮੇਰੇ ਲਈ ਇਸ ਤਰਾਂ ਦੇ ਵਿਸ਼ੇਸ਼ਣ ਬਿਆਨ ਦੇ ਸਾਧਨ ਤਾਂ ਹੋ ਸਕਦੇ ਹਨ, ਕਦਰ ਦੀ ਕਸੌਟੀ ਨਹੀਂ। ਜਦ ਕਿ ਆਲੋਚਨਾ ਦਾ ਅਸਲ ਮੰਤਵ ਕਦਰ ਪਾਉਣਾ, ਕੀਮਤ ਨਿਸ਼ਚਿਤ ਕਰਨਾ ਹੈ, ਕੇਵਲ ਪਛਾਨਣਾ, ਬਿਆਨਣਾ ਅਤੇ ਸਮਝਾਉਣਾ ਹੈ ਨਹੀਂ।
{{gap}}ਤਾਂ ਇਹ ਕਦਰ ਦੀ ਕਸੌਟੀ ਕੀ ਹੋਵੇ? ਸਾਡੇ ਬਹੁਤੇ ਲਿਖਣ ਵਾਲੇ ਇਸ ਗੱਲ ਤੋਂ ਚੇਤਨ ਨਹੀਂ ਲੱਗਦੇ ਕਿ ਉਹ ਲਿਖਣ ਦੇ ਯਤਨ ਵਿਚ ਸਮੇਂ ਨੂੰ ਚੁਣੌਤੀ ਦੇ ਰਹੇ ਹੁੰਦੇ ਹਨ। ਉਸ ਦਾ ਹਾਣੀ ਹੋਣ ਦਾ, ਸਗੋਂ ਉਸ ਤੋਂ ਅੱਗੇ ਹੋਣ ਦਾ ਦਾਅਵਾ ਕਰ ਰਹੇ ਹੁੰਦੇ ਹਨ। ਕਿਸੇ ਲੇਖਕ ਦੀ ਇਸ ਤੋਂ ਵੱਧ ਪ੍ਰਸੰਸਾ ਨਹੀਂ ਹੋ ਸਕਦੀ ਕਿ ਉਸ ਨੂੰ ਸਮੇਂ ਦਾ ਹਾਣੀ ਕਹਿ ਦਿੱਤਾ ਜਾਏ ਅਤੇ ਜੇ ਉਹ ਸਮੇਂ ਨੂੰ ਵੀ ਅੱਗ ਦੀ ਹੋ ਕੇ ਮਿਲੇ ਤਾਂ ਉਹ ਰੱਬ ਹੋ ਜਾਂਦਾ ਹੈ। ਕਿਸੇ ਵੀ ਲੇਖਕ ਦੀ ਵਡਿੱਤਣ ਉਸੇ ਹਿਸਾਬ ਨਾਲ ਹੀ ਹੁੰਦੀ ਹੈ ਜਿਸ ਹਿਸਾਬ ਨਾਲ ਉਹ ਆਪਣੇ ਸਮੇਂ ਦੇ ਸਮਾਜਕ ਵਰਤਾਰਿਆਂ ਨੂੰ ਪੇਸ਼ ਕਰੇ ਸਕਿਆ ਹੁੰਦਾ ਹੈ; ਉਹਨਾਂ ਬਾਰੇ ਸਾਡੇ ਗਿਆਨ ਨੂੰ ਵਧਾ ਸਕਿਆ ਹੁੰਦਾ ਹੈ ਅਤੇ ਡੂੰਘਾ ਬਣਾ ਸਕਿਆ ਹੁੰਦਾ ਹੈ। ਅਤੇ ਇਹ ਸਾਰਾ ਕੁਝ ਕਰਦਾ ਹੋਇਆ, ਉਹ ਸਾਡੇ ਸੁਹਜ ਸੁਆਦ ਨੂੰ ਨਾ ਸਿਰਫ਼ ਤ੍ਰਿਪੁਤ ਹੀ ਕਰਦਾ ਹੈ, ਸਗੋਂ ਸਾਡੀ ਸੰਵੇਦਨਾ ਨੂੰ ਨਵਾਂ ਪਸਾਰ ਵੀ ਦੇਦਾ ਹੈ।
{{gap}}ਪੰਜਾਬੀ ਵਿਚ ਐਸਾ ਲੇਖਕ ਤਾਂ ਸ਼ਾਇਦ ਕੋਈ ਵੀ ਨਾ ਮਿਲ ਸਕੇ ਜਿਸ ਨੇ ਆਪਣੇ ਸਮੇਂ ਦੇ ਸਾਰੇ ਸਮਾਜਕ ਵਰਤਾਰਿਆਂ ਨੂੰ ਆਪਣੀ ਰਚਨਾ ਦੀ ਲਪੇਟ ਵਿਚ ਲੈਣ ਦਾ ਦਲੇਰ ਉਪਰਾਲਾ ਕੀਤਾ ਹੋਵੇ; ਤੇ ਇਹ ਕੋਈ ਲਾਜ਼ਮੀ ਵੀ ਨਹੀਂ। ਲਾਜ਼ਮੀ ਇਹ ਹੈ ਕਿ ਜੀਵਨ ਦੇ ਜਿਸ ਟੋਟੇ ਨੂੰ ਤੁਸੀਂ ਚੁਣਦੇ ਹੋ, ਉਸ ਪ੍ਰਤਿ ਤੁਹਾਡਾ ਗਿਆਨ ਸਰਬੰਗੀ, ਪੁਖ਼ਤਾ ਅਤੇ ਪ੍ਰਮਾਣਿਕ ਹੋਵੇ।
{{gap}}ਇਸ ਪੱਖੋਂ ਨਿੱਕੀ ਕਹਾਣੀ ਦੇ ਖੇਤਰ ਵਿਚ ਸਥਿਤੀ ਬਹੁਤੀ ਨਿਰਾਸ਼ਾਜਨਕ ਨਹੀਂ। ਜੇ ਅਸੀਂ ਆਪਣੇ ਸਥਾਪਤ ਕਹਾਣੀਕਾਰਾਂ - ਦੁੱਗਲ, ਸੇਖੋਂ ਅਤੇ ਵਿਰਕ - ਨੂੰ ਹੀ ਲਈਏ, ਤਾਂ ਉਹ ਆਪਣੇ ਸਮਿਆਂ ਦੇ ਸਾਰੇ ਸੱਚ ਨੂੰ ਭਾਵੇਂ ਬਿਆਨ ਨਹੀਂ ਕਰਦੇ ਪਰ<noinclude>{{rh|120||}}</noinclude>
brjxx8jf4oh8q3yf8j0re6og1y1iuc5
ਪੰਨਾ:ਨਿੱਕੀ ਕਹਾਣੀ ਅਤੇ ਪੰਜਾਬੀ ਨਿੱਕੀ ਕਹਾਣੀ - ਗੁਰਬਖ਼ਸ਼ ਸਿੰਘ ਫ਼ਰੈਂਕ.pdf/127
250
30287
229646
76150
2026-07-27T11:04:43Z
Harchand Bhinder
2624
/* ਤਸਦੀਕ */
229646
proofread-page
text/x-wiki
<noinclude><pagequality level="4" user="Harchand Bhinder" /></noinclude>ਉਹਨਾਂ ਦੀਆਂ ਸਮੁੱਚੀਆਂ ਕਿਰਤਾਂ ਵਿਚੋਂ ਸਾਨੂੰ ਸਮਾਜਕ ਗਤੀ ਦੇ ਰੁਖ਼ ਅਤੇ ਰਫ਼ਤਾਰ ਦਾ ਪਤਾ ਲੱਗ ਜਾਂਦਾ ਹੈ।
{{gap}}ਪ੍ਰੇਮ ਪ੍ਰਕਾਸ਼ ਸਾਡਾ ਹੁਣ ਲਗਭਗ ਸਥਾਪਤ ਕਹਾਣੀਕਾਰ ਹੈ, ਜਿਸ ਦੀ ਰਚਨਾ ਕਿਰਿਆ ਪਿੱਛਲੇ ਲਗਭਗ 30 ਸਾਲਾਂ ਉਤੇ (1954 ਤੋਂ ਸ਼ੁਰੂ ਕਰ ਕੇ) ਫੈਲੀ ਹੋਈ ਹੈ, ਪਰ ਉਸ ਬਾਰੇ ਉਪਰੋਕਤ ਗੱਲ ਕਹਿਣਾ ਅਜੇ ਸੰਭਵ ਨਹੀਂ ਲੱਗਦਾ। ਇਸ ਦਾ ਹੋਰ ਕਾਰਨਾਂ ਦੇ ਨਾਲ ਇਕ ਕਾਰਨ ਇਹ ਵੀ ਲੱਗਦਾ ਹੈ ਕਿ ਉਸ ਨੇ ਆਪਣੇ ਦੁਆਲੇ ਕਈ ਪ੍ਰਕਾਰ ਦੀਆਂ ਵਲਗਣਾਂ ਖੜੀਆਂ ਕਰ ਰੱਖੀਆਂ ਹਨ, ਜਿਨ੍ਹਾਂ ਨੂੰ ਉਹ ਪਾਰ ਨਹੀਂ ਕਰ ਸਕਦਾ, ਭਾਵੇਂ ਉਹ ਕਈ ਵਾਰੀ ਕੋਸ਼ਿਸ਼ ਕਰਦਾ ਲੱਗਦਾ ਹੈ।
{{gap}}ਪ੍ਰੇਮ ਪ੍ਰਕਾਸ਼ ਦੇ ਬਹੁਤੇ ਪਾਤਰ (ਸ਼ਾਇਦ ਅੱਜੀ ਫ਼ੀ ਸਦੀ ਤੋਂ ਵੀ ਵੱਧ) ਨੌਜਵਾਨ ਹਨ। ਬਜ਼ੁਰਗ ਬਹੁਤ ਘੱਟ ਹਨ। ਜਿਥੇ ਹਨ, ਉਹ ਪ੍ਰਾਥਮਿਕ ਮਹੱਤਤਾ ਨਹੀਂ ਰਖਦੇ। ਨੌਜਵਾਨਾਂ ਦੇ ਕਿਰਦਾਰ ਨੂੰ ਉਜਾਗਰ ਕਰਨ ਲਈ ਟਾਕਰੇ ਦਾ ਕੰਮ ਦੇਂਦੇ ਹਨ। ਔਰਤਾਂ ਖ਼ਿਆਲਾਂ ਵਿਚ ਹਾਵੀ ਹਨ, ਸਰੀਰਕ ਤੌਰ ਉਤੇ ਉਹਨਾਂ ਦੀ ਗਿਣਤੀ ਵੀ ਬਜ਼ੁਰਗਾਂ ਨਾਲੋਂ ਬਹੁਤੀ ਨਹੀਂ। ਬੱਚਆਂ ਦਾ ਸਿਰਫ਼ ਪਿਛੋਕੜ ਵਿਚ ਸ਼ੋਰ ਹੀ ਹੈ, ਕਿਤੇ ਕਿਤੇ। ਜਾਂ ਕਲਪਣਾ ਵਿਚ ਮੁਰਦਾ ਬੱਚੇ ਦਾ ਹੱਥ। ਇਹਨਾਂ ਤੱਥਾਂ ਤੋਂ ਵੀ ਸ਼ਾਇਦ ਕੋਈ ਮਨੋਂ ਵਿਗਿਆਨੀ ਕੁਝ ਸਿੱਟੇ ਕੱਢ ਸਕੇ। ਪਰ ਮੈਂ ਇਹ ਜ਼ਿਕਰ ਸਿਰਫ਼ ਵਿਸ਼ੇ-ਵਸਤੂ ਦਾ ਚੌਖਟਾ ਨਿਸ਼ਚਿਤ ਕਰਨ ਲਈ ਕਰ ਰਿਹਾ ਹਾਂ।
{{gap}}ਪਰ ਜੇ ਅਸੀਂ ਪ੍ਰੇਮ ਪ੍ਰਕਾਸ਼ ਦੀਆਂ ਕਹਾਣੀਆਂ ਦੀ ਵੱਲੋਂ ਦੇ ਅੱਸੀ ਫ਼ੀ ਸਦੀ ਦੇ ਚਿਹਰੇ-ਮੁਹਰੇ ਨਿਖੇੜਣੇ ਚਾਹੀਏ ਤਾਂ ਉਸ ਵਿਚ ਬਹੁਤੀ ਸਫਲਤਾ ਨਹੀਂ ਮਿਲਦੀ - ਸਭ ਧੁੰਦਲੇ ਹਨ ਅਤੇ ਇਕ ਦੂਜੇ ਵਿਚ ਘੁਲ ਮਿਲ ਜਾਂਦੇ ਹਨ। ਉਹੀ ਪਿੰਡ ਤੋਂ ਉਠਿਆ ਪ੍ਰਾਇਮਰੀ ਦਾ ਮਾਸਟਰ, ਇਕੇ ਤੇ ਬਹੁਤੀ ਥਾਂ। ਉਹ ਉਸ ਦੀ ਚਾਰਯਾਰੀ — ਇਕ ਫ਼ਿਲਾਫ਼ਸਰ, ਇਕ ਕਵੀ, ਇਕ ਪ੍ਰੋਫ਼ੈਸਰ। ਇਹ ਨਾਂ ਬਦਲ ਵੀ ਸਕਦੇ ਹਨ, ਪਰ ਉਸ ਦਾ ਕੋਈ ਫ਼ਰਕ ਨਹੀਂ ਪੈਂਦਾ ਕਿਉਂਕਿ ਸਭ ਗੱਲਾਂ ਇਕੋ ਜਿਹੀਆਂ ਹੀ ਕਰਦੇ ਹਨ। ਇਕੋ ਗੱਲ ਕਿਸੇ ਦੇ ਮੂੰਹ ਵਿਚ ਪਾ ਦਿਓ, ਫਿੱਟ ਬੈਠ ਜਾਇਗੀ। ਖ਼ਾਸ ਕਰ ਕੇ ਕਹਾਣੀ-ਸੰਗ੍ਰਹਿ ਕਚਕੜੇ ਵਿਚ ਦੁਹਰਾਅ ਅਸਹਿ ਹੱਦ ਤਕ ਹੈ। ਸਭ ਦੀ ਬੋਧਿਕ ਬਣਤਰ ਇਕ ਹੈ। ਤਿੰਨ ਕਹਾਣੀਆਂ ਸ਼ਰਾਬ ਦੀ ਮਹਿਫ਼ਲ ਵਿਚ ਅਫ਼ਲਾਤੂਨੀ ਗੱਲਬਾਤ ਦਾ ਰੀਕਾਰਡ ਹਨ। ਸ਼ਰਾਬ ਇਹਨਾਂ ਨੌਜਵਾਨਾਂ ਦੀਆਂ ਅੱਖਾਂ ਵਿਚ ਲਿਸ਼ਕ ਪੈਦਾ ਕਰਨ ਲਈ ਹੈ। ਔਰਤ ਇਹਨਾਂ ਲਈ ਇੱਕੋ ਇੱਕ ਰਹੱਸ ਹੈ, ਇੱਕੋ ਇੱਕ ਪਾਪਤ ਕਰਨ ਯੋਗ ਟੀਚਾ ਹੈ। ਔਰਤ ਤੋਂ ਬਿਨਾਂ ਜ਼ਿੰਦਗੀ ਸਖਣੀ ਹੈ। ਔਰਤ ਮਿਲ ਜਾਏ ਤਾਂ ਉਸ ਨਾਲ ਉਹੋ ਕੁਝ ਕਰਦੇ ਹਨ, ਜੋ ਕੁਝ ਉਨਾਂ ਅਨੁਸਾਰ ਔਰਤ ਨਾਲ ਕੀਤਾ ਜਾਣਾ ਚਾਹੀਦਾ ਹੈ। ਅਤੇ ਜਿਸ ਵੇਲੇ ਉਹ ਕੁਝ ਕਰ ਲੈਂਦੇ ਹਨ ਤਾਂ ਤਲਿਸਮ ਟੁੱਟ ਜਾਂਦਾ ਹੈ। ਕਈਆਂ ਦੀ ਕਿਸਮਤੇ ਵਿਚ ਇਹ ਵੀ ਨਹੀਂ, ਤਾਂ ਵੀ ਉਹ ਇਸ ਤਰ੍ਹਾਂ ਦੀਆਂ ਗੱਲਾਂ ਬਾਰੇ ਕੂੜ ਕਲਪਣਾ, ਚੁਰਾਏ<noinclude>{{rh|||121}}</noinclude>
5euehoaoap4ed6pyrt8fl4wy7ceh76j
ਪੰਨਾ:ਨਿੱਕੀ ਕਹਾਣੀ ਅਤੇ ਪੰਜਾਬੀ ਨਿੱਕੀ ਕਹਾਣੀ - ਗੁਰਬਖ਼ਸ਼ ਸਿੰਘ ਫ਼ਰੈਂਕ.pdf/128
250
30288
229647
76151
2026-07-27T11:04:49Z
Harchand Bhinder
2624
/* ਤਸਦੀਕ */
229647
proofread-page
text/x-wiki
<noinclude><pagequality level="4" user="Harchand Bhinder" /></noinclude>ਖ਼ਿਆਲਾਂ ਅਤੇ ਕਿਤਾਬੀ ਫ਼ਿਕਰਿਆਂ ਦਾ ਆਸਰਾ ਲੈਂਦੇ ਹਨ। ਪਿਆਰ ਕਰਨਾ ਉਹਨਾਂ ਲਈ ਭੋਗ ਕਰਨ ਦਾ ਸਮਾਨਾਰਥੀ ਹੈ। ਇਹਨਾਂ ਨੌਜਵਾਨਾਂ ਦਾ ਇਕ ਮੈਨੀਫ਼ੈਸਟੋ ਵੀ ਹੈ। ਕਚਕੜੇ ਵਿਚਲੀ ਕਹਾਣੀ "ਉਹਦੇ ਚਾਰਾਗਰ" ਦੀਆਂ ਕੁਝ ਸਤਰਾਂ ਇਸ ਪ੍ਰਕਾਰ ਹਨ: 'ਉਹਦਾ 'ਕੱਲੇ ਦਾ ਹੀ ਕੀ, ਕਿਸੇ ਦਾ ਵੀ ਕੋਈ ਇਲਾਜ ਨਹੀਂ।ਪ੍ਰੋਫ਼ੈਸ਼ਰ ਨੂੰ ਉਹਦੀ ਪ੍ਰੇਮਕਾ ਦੁਆ ਕੇ ਜੀਵਨ ਸਾਰਥਕ ਨਹੀਂ ਬਣਾਇਆ ਜਾ ਸਕਦਾ। ਰਾਜ ਨੂੰ ਜਗੀਰ ਨਹੀਂ ਲੁਆਈ ਜਾ ਸਕਦੀ ਕਿ ਖਾਵੇ, ਪੀਵੇ, ਰਿਆਜ਼ ਤੇ ਇਸ਼ਕ ਕਰੇ। ਨਿਰਮਲ ਨੂੰ ਕਾਵਿ ਦਾ ਗੁਆਚਾ ਭਵਿਖ ਲਭਾ ਕੇ ਮੌਤ ਤੋਂ ਨਹੀਂ ਬਚਾਇਆ ਜਾ ਸਕਦਾ, ਤੇ ਸੁਆਮੀ ਦੀ ਪ੍ਰਤਿਭਾ ਦਾ ਉਚਿਤ ਸਨਮਾਨ ਕਰਵਾ ਕੇ ਉਹਨੂੰ ਤਾਬੇਦਾਰੀ ਦੀ ਜ਼ਿੱਲਤ ਤੋਂ ਨਹੀਂ ਬਚਾਇਆ ਜਾ ਸਕਦਾ। ਸਾਰਾ ਮੈਨੀਫ਼ੈਸਟੋ ਮਧਕਾਲੀਨ ਮਨੁੱਖੀ ਵਿਹਾਰ ਦੇ ਪੈਟਰਨ ਦਾ ਸੂਚਕ ਹੈ ਅਤੇ ਇਹ ਸਾਰਾ ਕੁਝ ਨਾ ਮਿਲਣ ਦੀ ਸੂਰਤ ਵਿਚ ਪ੍ਰੋਟੈਸਟ ਦਾ ਢੰਗ ਵੀ ਮਧਕਾਲੀ ਹੀ ਹੈ - ਮਲਾਮਤੀ ਭੇਸ ਇਖ਼ਤਿਆਰ ਕਰ ਲਵੋ।
{{gap}}ਇਹੋ ਜਿਹੇ ਨੌਜਵਾਨਾਂ ਦੇ ਸਿਰਾਂ ਦੁਆਲੇ ਅਖਾਉਤੀ ਬੌਧਿਕਤਾ ਦਾ ਜਿੰਨਾ ਮਰਜ਼ੀ ਆਭਾ-ਮੰਡਲ ਸਿਰਜ ਦਿਓ, ਉਹ ਅਸਲ ਵਿਚ ਲੁੰਪਣ ਖ਼ਾਸਾ ਰਖਦੇ ਹਨ। ਮੈਂ ਇਹ ਨਹੀਂ ਕਹਿੰਦਾ ਕਿ ਸਾਡੇ ਸਮਾਜ ਵਿਚ ਇਹ ਲੁੰਪਣ ਖ਼ਸਲਤ ਵਾਲੇ ਨੌਜਵਾਨੇ ਮੌਜੂਦ ਨਹੀਂ, ਜਾਂ ਇਹਨਾਂ ਨੂੰ ਚਿੱਤਰਿਆ ਨਹੀਂ ਜਾਣਾ ਚਾਹੀਦਾ। ਪਰ ਨਾਇਕ ਦੀ ਪਦਵੀ ਦੇ ਕੇ, ਇਹਨਾਂ ਨੂੰ ਏਨਾ ਕੁਝ ਅਰਪਿਤ ਕਰ ਦੇਣਾ ਇਕ ਅਸਾਹਿਤਕ ਉਲਾਰ ਹੈ।
{{gap}}ਲਿੰਗ ਇਕ ਹੋਰ ਧੁਰਾ ਹੈ, ਜਿਸ ਦੁਆਲੇ ਉਸ ਦੀਆਂ ਲਗਭਗ ਸਾਰੀਆਂ ਕਹਾਣੀਆਂ ਘੁੰਮਦੀਆਂ ਹਨ। ਇਹ ਗੱਲ ਸ਼ਾਇਦ ਉਹ ਆਧੁਨਿਕ ਅਤੇ ਖੁੱਲ੍ਹ-ਖ਼ਿਆਲੀਆ ਹੋਣ ਦਾ ਪ੍ਰਭਾਵ ਦੇਣ ਲਈ ਕਰਦਾ ਹੈ। ਲਿੰਗ-ਸੰਬੰਧਾਂ ਬਾਰੇ ਉਸ ਦੇ ਖ਼ਿਆਲ, ਮਧਕਾਲ ਜਿੰਨੇ ਤਾਂ ਨਹੀਂ ਪਰ 50 ਕੁ ਸਾਲ ਜ਼ਰੂਰ ਪੁਰਾਣੇ ਹਨ। ਬਲਬੀਰ ਸਿੰਘ ਪੂਨੀ ਦੇ ਇਸ ਸਵਾਲ ਦੇ ਜਵਾਬ ਵਿਚ ਕਿ ਤੁਹਾਡੀਆਂ ਕਹਾਣੀਆਂ ਵਿਚ ਸੈਕਸ ਦਾ ਖੁੱਲਾ ਵਰਨਣ ਹੈ। ਕਿਉਂ?'' ਉਹ ਜਵਾਬ ਦੇਦਾ ਹੈ - "ਸਾਡੇ ਸਮਾਜ ਵਿਚ ਸੈਕਸ ਬਾਰੇ ਕੁਝ ਬੰਧਨ ਹਨ ਜਿਹੜੇ ਕੁਝ ਟੁੱਟ ਰਹੇ ਹਨ। ਮੈਂ ਵੀ ਤੋੜ ਰਿਹਾ ਹਾਂ।" ਇਹ ਬੰਧਨ-ਮੁਕਤ ਸੈਕਸ ਦਾ ਨਾਅਰਾ, ਪੱਛਮ ਵਿਚ ਪਿਛਲੀਆਂ ਸਿਰਫ਼ ਦੋ ਕੁ ਸਦੀਆਂ ਤੋਂ ਸਮੇਂ ਸਮੇਂ ਦਿੱਤਾ ਜਾਂਦਾ ਰਿਹਾ ਹੈ, ਅਤੇ ਇਸ ਦੇ ਅਰਥਾਂ ਤੋਂ ਅਸੀਂ ਪੂਰੀ ਤਰ੍ਹਾਂ ਵਾਕਫ਼ ਹਾਂ। ਜੇ ਪ੍ਰੇਮ ਪ੍ਰਕਾਸ਼ ਦਾ ਸੱਚਮੁੱਚ ਮਤਲਬ ਬੰਧਨ-ਮਕਤ ਸੈਕਸ ਤੋਂ ਹੈ, ਤਾਂ ਉਸ ਨੂੰ ਦੋ ਸਦੀਆਂ ਪਿੱਛੇ ਜਾਣਾ ਮੁਬਾਰਕ! ਪਰ ਸਾਡਾ ਖ਼ਿਆਲ ਹੈ ਕਿ ਉਸ ਦਾ ਮਤਲਬ ਸੈਕਸ ਦੁਆਲੇ ਜੜੇ ਹੋਏ ਤਅੱਸਬ ਅਤੇ ਕੁੜ-ਅਡੰਬਰ ਤੋੜਨ ਤੋਂ ਹੈ, ਅਤੇ ਬਿਲਕੁਲ ਇਹਨਾਂ ਹੀ ਅਰਥਾਂ ਵਿਚ ਮੈਂ ਉਸ ਨੂੰ ਅੱਧੀ ਸਦੀ ਪਿਛੇ ਕਿਹਾ ਹੈ। ਕਿਉਂਕਿ ਇਸ ਸਦੀ ਦੇ ਚੌਥੇ ਦਹਾਕੇ ਵਿਚ ਜਦੋਂ ਪਹਿਲਾਂ ਗੁਰਬਖ਼ਸ਼ ਸਿੰਘ ਨੇ ਅਤੇ ਮਗਰੋਂ ਦੁੱਗਲ ਅਤੇ ਸਿੱਖਾਂ ਨੇ ਬਿਲਕੁਲ ਇਹੀ ਦਾਅਵਾ<noinclude>
{{rh|122||}}</noinclude>
7b8rj2s0myanyo8ngjv2zg98j9wl2az
ਪੰਨਾ:ਨਿੱਕੀ ਕਹਾਣੀ ਅਤੇ ਪੰਜਾਬੀ ਨਿੱਕੀ ਕਹਾਣੀ - ਗੁਰਬਖ਼ਸ਼ ਸਿੰਘ ਫ਼ਰੈਂਕ.pdf/129
250
30289
229648
76152
2026-07-27T11:04:55Z
Harchand Bhinder
2624
/* ਤਸਦੀਕ */
229648
proofread-page
text/x-wiki
<noinclude><pagequality level="4" user="Harchand Bhinder" /></noinclude>ਕੀਤਾ ਸੀ, ਤਾਂ ਇਸ ਦੀ ਸਮਝ ਆਉਂਦੀ ਸੀ। ਪਰ ਹੁਣ ਨੌਵੇਂ ਦਹਾਕੇ ਵਿਚ, ਖ਼ਾਸ ਕਰਕੇ ਬਾ ਮੁਲਾਹਜ਼ਾ ਹੋਸ਼ਿਆਰ ਨੂੰ ਕੌਮੀ ਇਨਾਮ ਮਿਲਣ ਤੋਂ ਅਤੇ ਨੰਗੀ ਧੁਪ ਨੂੰ ਕੌਮੀ ਪ੍ਰਸਿੱਧੀ ਮਿਲਣ ਤੋਂ ਕੁਝ ਸਾਲ ਪਿਛੋਂ ਇਹ ਦਾਅਵਾ, ਜੇ ਹੋਰ ਕੁਝ ਵੀ ਨਾ ਕਿਹਾ ਜਾਏ ਤਾਂ ਪਛੜਿਆ ਹੀ ਤਾਂ ਲੱਗਦਾ ਹੈ।
{{gap}}ਕਹਾਣੀਕਾਰ ਵਜੋਂ ਪ੍ਰੇਮ ਪ੍ਰਕਾਸ਼ ਦੀਆਂ ਸੰਭਾਵਨਾਵਾਂ ਨੂੰ ਉਜਾਗਰ ਕਰਨ ਵਾਲੀ ਪਹਿਲੀ ਕਹਾਣੀ ਏਸ ਜਨਮ ਵਿਚ ਸੀ, ਜਿਸ ਨੂੰ ਉਸ ਦੇ ਦੂਜੇ ਕਹਾਣੀ ਸੰਗ੍ਰਹਿ "ਨਮਾਜ਼ੀ" ਵਿਚ ਪਹਿਲੀ ਥਾਂ ਮਿਲੀ ਹੋਈ ਹੈ। ਆਰੰਭਕ ਨੁਕਤਾ ਭਾਵੇਂ ਇਸ ਕਹਾਣੀ ਦਾ ਵੀ ਲਿੰਗ-ਸੰਬੰਧ ਹੀ ਹਨ, ਪਰ ਇਹਨਾਂ ਨੂੰ ਕਹਾਣੀ ਵਿਚ ਕੇਂਦਰੀ ਸਥਾਨ ਪ੍ਰਾਪਤ ਨਹੀਂ। ਕੇਂਦਰ ਵਿਚ ਕਿਤੇ ਵੱਡਾ ਸਮਾਜਕ, ਅਨਿਆਂ ਹੈ, ਜਿਸ ਦੇ ਮੁਕਾਬਲੇ ਉਤੇ ਸੈਕਸ ਨਿਗੂਣੀ ਜਿਹੀ ਚੀਜ਼ ਬਣ ਕੇ ਰਹਿ ਜਾਂਦੀ ਹੈ। ਇਸੇ ਸੰਗ੍ਰਹਿ ਵਿਚਲੀ ਕਹਾਣੀ "ਮੁਰਦਾ" ਅੱਜ ਦੀ ਸਮਾਜਕ ਸਥਿਤ ਵਿਚ ਬਣ ਚੁੱਕੀ ਫ਼ਿਤਰਤ ਉਤੇ ਵਿਅੰਗਮਈ ਢੰਗ ਨਾਲ ਚਾਨਣ ਪਾਉਂਦੀ ਹੈ। ਦੋ ਹੋਰ ਕਹਾਣੀਆਂ -“ਫ਼ੈਸਲਾ'' (ਬਾਵਜੂਦ — ਇਸ ਦੇ ਮੈਂ ਕੀ ਕਰਾਂ ... ਪੈਰ, ਪੰਜਣੀਆਂ, ਪੱਟ, ਧੁੰਨੀ, ਛਾਤੀਆਂ, ਬਲ੍ਹ - ਬੁਲ਼, ਛਾਤੀਆਂ, ਧੁੰਨੀ, ਪੱਟ, ਪਿੰਜਣੀਆਂ ਪੈਰ ... ਨੰਗੇ, ਨੰਗੇ, ਨੰਗੇ ਦੇ) ਅਤੇ “ਬੇਵਤਨ" (ਬਾਵਜੂਦ - ਇਸ ਵਿਚਲੀ ਲੈਕਚਰਬਾਜ਼ੀ ਦੇ) — ਇਸ ਸੰਗ੍ਰਹਿ ਵਿਚ ਐਸੀਆਂ ਹਨ, ਜਿਹੜੀਆਂ ਵਿਲਖਣਤਾ ਕਰਕੇ ਬਰਦਾਸ਼ਤ ਕੀਤੀਆਂ ਜਾ ਸਕਦੀਆਂ ਹਨ। ਬਾਕੀ ਸਭ ਕਹਾਣੀਆਂ ਕਚਕੜੇ ਤੋਂ ਅੱਗੇ ਨਹੀਂ ਜਾਂਦੀਆਂ।
{{gap}}ਮੁਕਤੀ ਕਹਾਣੀ ਸੰਗ੍ਰਹਿ ਨੇ ਪਾਠਕਾਂ ਦਾ ਵੀ ਅਤੇ ਆਲੋਚਕਾਂ ਦਾ ਵੀ ਸਭ ਤੋਂ ਵਧ ਧਿਆਨ ਖਿੱਚਿਆ ਹੈ। ਇਸ ਦਾ ਮੁੱਖ ਕਾਰਨ ਤਾਂ ਇਸ ਵਿਚਲੀਆਂ ਕਹਾਣੀਆਂ ਦੀ ਜਟਿਲਤਾ ਲੱਗਦੀ ਹੈ, ਜਿਸ ਨੂੰ ਅੱਜ ਅਸੀਂ ਕਲਾ ਦਾ ਵੀ ਤੇ ਬੌਧਿਕਤਾ ਦਾ ਵੀ ਸਮਅਰਥਕ ਸਮਝਣ ਲੱਗ ਪਏ ਹਾਂ। ਇਸ ਤੋਂ ਇਲਾਵਾ ਇਹਨਾਂ ਕਹਾਣੀਆਂ ਵਿਚ ਭਾਵਕ ਤਣਾਅ ਦਾ ਵਾਤਾਵਰਣ ਬਹੁਤ ਪ੍ਰਬਲ ਹੈ, ਜਿਹੜਾ ਪਾਠਕ ਨੂੰ ਕੀਲ ਰਖਦਾ ਹੈ। ਅਤੇ ਤੀਜੇ, ਇਹਨਾਂ ਕਹਾਣੀਆਂ ਵਿਚਲੇ ਪਾਤਰਾਂ, ਘਟਨਾਵਾਂ ਅਤੇ ਵਿਚਾਰਾਂ ਦੀ ਸਮਾਜਕ ਸਾਪੇਖਤਾ ਅਤੇ ਪਛਾਣ ਵੀ ਹੈ, ਜਿਹੜੀ ਲੁੰਪਣ ਚੌਕੜੀ ਵਾਲੀਆਂ ਕਹਾਣੀਆਂ ਦੇ ਸਾਈਕਲ ਵਿਚ ਗੁੰਮ ਹੈ। ਇਹ ਇਹਨਾਂ ਕਹਾਣੀਆਂ ਦਾ ਦਿੱਸਦਾ ਰੂਪ ਹੈ।
{{gap}}ਪਰ ਜੇ ਇਸ ਦਿੱਸਦੇ ਰੂਪ ਦੇ ਅੰਦਰ ਜਾ ਕੇ ਅਸੀਂ ਕਹਾਣੀਆਂ ਦਾ ਵਿਸ਼ਲੇਸ਼ਣ ਕਰਨ ਲੱਗਏ ਤਾਂ ਇਹ ਨਿਸਚੇ ਨਾਲ ਕਹਿਣਾ ਮੁਸ਼ਕਲ ਹੋ ਜਾਂਦਾ ਹੈ ਕਿ ਕਹਾਣੀਆਂ ਦਾ ਸੱਚ ਉਹੀ ਹੈ ਜਿਹੜਾ ਪ੍ਰੇਮ ਪ੍ਰਕਾਸ਼ ਪੇਸ਼ ਕਰਨਾ ਚਾਹੁੰਦਾ ਹੈ ਅਤੇ ਉਸੇ ਤਰ੍ਹਾਂ ਹੀ ਹੈ, ਜਿਸ ਤਰ੍ਹਾਂ ਉਹ ਪੇਸ਼ ਕਰਦਾ ਹੈ!
{{gap}}ਉਦਾਹਰਣ ਵਜੋਂ, ਪਹਿਲੀ ਕਹਾਣੀ "ਡੈੱਡ-ਲਾਈਨ" ਨੂੰ ਹੀ ਲਈਏ। ਕਹਾਣੀ ਵਿਚ ਤਣਾਅ ਦਾ ਸਿਖਰ ਉਦੋਂ ਆਉਂਦਾ ਹੈ ਜਦੋਂ “ਇਕ ਸ਼ਾਮ ਥੱਕੇ ਹਾਰੇ ਆਨੰਦ<noinclude>{{rh|||123}}</noinclude>
777nc7y92t0tseeuni5de1j9pfi92a5
ਪੰਨਾ:ਨਿੱਕੀ ਕਹਾਣੀ ਅਤੇ ਪੰਜਾਬੀ ਨਿੱਕੀ ਕਹਾਣੀ - ਗੁਰਬਖ਼ਸ਼ ਸਿੰਘ ਫ਼ਰੈਂਕ.pdf/130
250
30290
229649
76153
2026-07-27T11:05:03Z
Harchand Bhinder
2624
/* ਤਸਦੀਕ */
229649
proofread-page
text/x-wiki
<noinclude><pagequality level="4" user="Harchand Bhinder" /></noinclude>ਸਾਹਿਬ ਬੈਠੇ ਸੋਚਦੇ ਸੋਚਦੇ ਬੋਲੇ, "ਪਤਾ ਨਹੀਂ ਹੋਰ ਕਿੰਨਾ ਚਿਰ ਇਹ_ਨਰਕ -?" ਜਿਸ ਦੇ ਜਵਾਬ ਵਿਚ ਸ਼੍ਰੀਮਤੀ ਆਨੰਦ ਦੇ ਅਨਕਹੇ ਸ਼ਬਦ ਹਨ: “ਦਿਲ ਵਿਚ ਆਇਆ ਕਿ ਕਹਿ ਦਿਆਂ ਪਈ ਜੋ ਕੁਝ ਤੁਸੀਂ ਭੋਗ ਰਹੇ ਹੋ, ਜੇ ਉਹ ਨਰਕ ਹੈ ਤਾਂ ਉਹ ਕੀ ਹੈ ਜੋ ਮੈਂ ਭੋਗ ਰਹੀ ਹਾਂ?" ਲੇਖਕ ਨਾਇਕਾ ਤਿ ਸਾਡੀ ਹਮਦਰਦੀ ਜਗਾਉਣਾ ਚਾਹੁੰਦਾ ਹੈ, ਬਿਨਾਂ ਇਸ ਗੱਲ ਨੂੰ ਧਿਆਨ ਵਿਚ ਰਖਿਆਂ ਕਿ ਉਸੇ ਦੀ ਦੱਸੀ ਕਹਾਣੀ ਅਨੁਸਾਰ ਇਸ ਨਰਕ ਨੂੰ ਉਸਾਰਨ ਵਿਚ ਆਰੰਭਲੇ ਪੜਾਅ ਉਤੇ ਕੈਂਸਰ ਦੇ ਸ਼ਿਕਾਰ ਸੱਤੀ ਦਾ ਸ਼ਾਇਦ ਏਨਾ ਰੋਲ ਨਹੀਂ ਜਿੰਨਾ ਨਾਇਕਾ ਦਾ ਆਪਣਾ ਹੈ।
{{gap}}ਕਹਾਣੀ ਵਿਚ, ਜਿਸ ਵੇਲੇ ਸੱਤੀ ਅਜੇ ਤੰਤਵੀ-ਖੰਡਰ ਨਹੀਂ ਬਣਿਆ, ਆਪਣੀ ਸਥਿਤੀ ਨੂੰ ਸਮਝਣ ਅਤੇ ਉਸ ਦਾ ਜਾਇਜ਼ਾ ਲੈਣ ਦੀ ਕੋਸ਼ਿਸ਼ ਕਰ ਰਿਹਾ ਹੈ, ਤਾਂ ਭਾਬੀ ਵਲੋਂ 'ਮੇਰਾ ਸਭ ਕੁਝ ਤੈਨੂੰ ਅਰਪਨ ਹੈ। ਮੇਰੇ ਪਿਆਰੇ! " ਦੀ ਪੇਸ਼ਕਸ਼ ਸਾਨੂੰ ਚੌਕਾ ਦੇਂਦੀ ਹੈ। ਇਸ ਤੋਂ ਪਹਿਲਾਂ ਉਹ ਸੱਤੀ ਦੀਆਂ ਬੱਚਗਾਨਾ ਅਠਖੇਲੀਆਂ ਤੋਂ ਕਾਮੁਕ ਤਰੰਗਾਂ ਮਹਿਸੂਸ ਕਰਦੀ ਹੈ। ਫ਼ਿਲਮੀ ਅੰਦਾਜ਼ ਵਿਚ ਉਸ ਦੇ ਹੱਥ ਨੂੰ ਚੁੰਮਦੀ ਹੈ (ਯੂਰਪ ਤੋਂ ਪੰਜਾਬ ਤਕ ਪਹੁੰਚਦਿਆਂ ਐਟੀਕੇਟ ਦੇ ਰੋਲ ਇੰਜ ਉਲਟ ਜਾਂਦੇ ਹਨ!) ਅਤੇ ਚੋਰੀ ਚੋਰੀ ਇਸ ਦੇ ਪ੍ਰਭਾਵ ਨੂੰ ਵੇਖਦੀ ਹੈ। ਡਾਕਟਰ ਪੁਰੀ ਦੇ ਆਦੇਸ਼ - “ਜੋ ਕੁਝ ਮੰਗਦਾ ਹੈ, ਦਿਉ। ਉਹਦੀ ਆਤਮਾ ਤ੍ਰਿਪਤ ਰੱਖੋ"...' ਵਿਚ ਉਹ ਕੁਝ ਸ਼ਾਮਲ ਨਹੀਂ, ਜੇ ਕੁਝ ਭਾਬੀ ਸਮਝ ਲੈਂਦੀ ਹੈ। ਇਸ ਤੋਂ ਮਗਰੋਂ ਫ਼ਰਾਇਡੀਅਨੇ ਮਨੋ-ਗ੍ਰੰਥੀ ਖੁੱਲਣ ਲੱਗ ਪੈਂਦੀ ਹੈ - ਸੱਤੀ ਵਿਚ ਉਸ ਨੂੰ ਉਹ ਚਿਹਰਾ ਚੱਲਣਾ ਸ਼ੂਰੁ ਹੋ ਜਾਂਦਾ ਹੈ, ਜਿਸ ਨੂੰ ਉਹ ਮੁਟਿਆਰ-ਵਰੇਸ ਵਿਚ ਚੋਰੀ ਚੋਰੀ ਤਰਸੇਵੇਂ ਨਾਲ ਦੇਖਦੀ ਰਹੀ ਹੈ। ਸੱਤੀ ਉਸ ਨੂੰ ਬਦੋਬਦੀ ਪਿਆਉਣ ਲਈ ਸ਼ਰਾਬ ਉਲੱਦਦਾ ਹੈ ਤਾਂ ਇਹ ਵੀ ਉਸ ਦੀ ਲੁਕਵੀਂ ਇੱਛਾ ਹੀ ਪੂਰੀ ਹੋ ਰਹੀ ਹੈ। (''ਪਤਾ ਨਹੀਂ ਉਹਨੂੰ ਮੇਰੇ ਦਿਲ ਦੀ ਗੱਲ ਦਾ ਪਤਾ ਕਿਵੇਂ ਲੱਗ ਗਿਆ!") ਫਿਰ, ਦਿਓਰ ਨਾਲ ਭੋਗ ਦਾ ਵਰਨਣ ਹਵਨ ਦੀ ਸ਼ਬਦਾਵਲੀ ਵਿਚ ਕਰਨਾ ਅਤੇ ਇਸ ਨੂੰ ਸ਼ਾਂਤੀ ਪਾਠ ਨਾਲ ਕਲਨਾ ਦੇਣਾ (ਸਾਰੀ ਕਹਾਣੀ ਭਾਬੀ ਖ਼ੁਦ ਹੀ ਸੁਣਾ ਰਹੀ ਹੈ, ਇਹ ਸਵਾਲ ਖੁੱਲਾ ਛੱਡ ਦੇਂਦਾ ਹੈ ਕਿ ਭਾਬੀ ਹਾਲਾਤ ਦਾ ਸ਼ਿਕਾਰ ਹੋ ਰਹੀ ਹੈ ਜਾਂ ਉਹਨਾਂ ਤੋਂ ਲਾਭ ਉਠਾ ਰਹੀ ਹੈ! ਕਹਾਣੀ ਵਿਚ ਮੁੜ ਮੁੜ ਕੇ ਕੀਤਾ ਜਾ ਰਿਹਾ ਸਵਾਲ - "ਮੈਂ ਉਹਦੀ ਭਾਬੀ ਸੀ, ਭੈਣ ਸੀ, ਮਾਂ ਸੀ ਜਾਂ ਪਤਨੀ?" ਕਹਾਣੀ ਦਾ ਅਸਲੀ ਸਵਾਲ ਨਹੀਂ। ਕਹਾਣੀ ਦਾ ਅਸਲੀ ਸਵਾਲ ਇਹ ਹੈ ਕਿ ਘੋਰ ਸੰਕਟ ਦੀ ਸਥਿਤੀ ਵਿਚ ਮਨੁੱਖੀ ਵਿਹਾਰ ਕਿਵੇਂ ਉਜਾਗਰ ਹੁੰਦਾ ਹੈ? ਅਤੇ ਇਸ ਪੱਖੋਂ ਕਹਾਣੀ ਵਿਚ ਉਹੋ ਪਾਤਰ ਮਾਰ ਖਾ ਜਾਂਦਾ ਹੈ, ਜਿਸ ਪ੍ਰਤੀ ਪ੍ਰੇਮ ਪ੍ਰਕਾਸ਼ ਸਾਡੀ ਹਮਦਰਦੀ ਜਗਾਉਣਾ ਚਾਹੁੰਦਾ ਹੈ। ਮੌਤ ਦੀ ਸੰਕਟ ਸਥਿਤੀ ਵਿਚ ਪਾ ਕੇ ਮਨੁੱਖੀ ਆਚਰਣ ਨੂੰ ਉਜਾਗਰ<noinclude>{{rh|124||}}</noinclude>
a4zs0k8o7ocj3l9c9187tcvywzoad6u
ਪੰਨਾ:ਮਹਾਤਮਾ ਬੁੱਧ.pdf/29
250
30291
229557
76154
2026-07-27T07:36:14Z
Harchand Bhinder
2624
/* ਤਸਦੀਕ */
229557
proofread-page
text/x-wiki
<noinclude><pagequality level="4" user="Harchand Bhinder" /></noinclude>ਸ਼ਹਿਰ ਦੀਆਂ ਮੁਟਿਆਰਾਂ ਆਉਣ ਲੱਗੀਆਂ ਤੇ ਇਕ ਇਕ ਕਰ ਕੇ ਆਪਣੀਆਂ ਆਪਣੀਆਂ ਸੁਗਾਤਾਂ ਲੈਣ ਲਗੀਆਂ। ਇਸ ਤਰਾਂ ਕਰਦਿਆਂ ਕਰਦਿਆਂ ਸਾਰੀਆਂ ਸੁਗਾਤਾਂ ਮੁਕ ਗਈਆਂ ਤੇ ਅਖ਼ੀਰ ਇਕ ਹੋਰ ਸੁੰਦਰੀ ਆ ਗਈ। ਸੁੰਦਰੀ ਕੀ ਸੀ, ਚੰਦ ਦਾ ਟੁਕੜਾ ਸੀ। ਕੁੰਦਨ ਵਰਗੀ ਦੇਹ, ਕੌਲ ਫੁਲ ਵਰਗਾ ਚਿਹਰਾ ਤੇ ਹਰਨੀ ਵਰਗੀਆਂ ਕਾਲੀਆਂ ਕਾਲੀਆਂ ਮੋਟੀਆਂ ਮੋਟੀਆਂ ਅਖਾਂ। ਵਾਲ ਲੰਮੇ ਤੇ ਮੁਲੈਮ ਪੱਟ ਵਰਗੇ। ਨਾਉਂ ਸੀ ਉਸ ਦਾ ਯਸ਼ੋਧਰਾ। ਦੇਖ ਕੇ ਕੁਮਾਰ ਸਿਧਾਰਥ ਜ਼ਰਾ ਥਮ੍ਹਿਆਂ, ਜਾਨੋ ਯਸ਼ੋਧਰਾ ਦੇ ਰੂਪ ਦਾ ਜਾਦੂ ਉਸ ਤੇ ਚਲ ਗਿਆ।
{{gap}}ਡਾਢੇ ਸੋਹਣੇ ਤੇ ਲਾਲ ਕਮਲ ਵਰਗੇ ਪਤਲੇ ਪਤਲੇ ਹਬ ਜੋੜ ਯਸ਼ੋਧਰਾ ਨੇ ਕਿਹਾ- "ਰਾਜਕੁਮਾਰ! ਮੇਰੇ ਲਈ ਸੁਗਾਤ!"
{{gap}}ਰਾਜ ਕੁਮਾਰ ਨੇ ਝਟ ਆਪਣੇ ਗਲ ਨੂੰ ਹਥ ਪਾਇਆ ਤੇ ਇਕ ਕੀਮਤੀ ਮੋਤੀਆਂ ਦਾ ਹਾਰ ਲਾਹ ਕੇ ਯਸ਼ੋਧਰਾ ਨੂੰ ਦੇ ਦਿਤਾ। ਯਸ਼ੋਧਰਾ ਹਾਰ ਲੈ ਕੇ ਚਲੀ ਗਈ।
{{gap}}ਪਾਸ ਬੈਠੇ ਰਾਜਾ ਸ਼ੁਧੋਦਨ ਤੇ ਉਸ ਦੇ ਚਤਰ ਮੰਤਰੀ ਨੇ ਸਭ ਦੇਖਿਆ ਤੇ ਨਤੀਜਾ ਕਢ ਲਿਆ। ਫ਼ੈਸਲਾ ਹੋਇਆ ਯਸ਼ੋਧਰਾ ਦੇ ਪਿਤਾ ਨੂੰ ਪੂਰਿਆ ਜਾਏ ਕਿ ਉਹ ਆਪਣੀ ਲੜਕੀ ਦਾ ਵਿਆਹ ਬੁਧ ਨਾਲ ਕਰ ਦੇਵੇ।
{{left|{{xxx-larger|ਬੁਧ ਦਾ ਵਿਆਹ-}}}}
{{gap}}ਯਸ਼ੋਧਰਾ ਰੋਹਿਣੀ ਨਦੀ ਦੀ ਪੂਰਬ ਦਿਸ਼ਾ ਵਲ ਵਸੇ ਹੋਏ ਨਗਰ ਦੇਵਦਤ ਦੇ ਰਾਜਾ ਦੰਡਪਾਣੀ ਦੀ ਧੀ ਸੀ। ਦੰਡਪਾਣੀ<noinclude>{{right|੨੫.}}</noinclude>
7n1nw9vo5yrosj0o8yvq48km3h33jdd
ਪੰਨਾ:ਨਿੱਕੀ ਕਹਾਣੀ ਅਤੇ ਪੰਜਾਬੀ ਨਿੱਕੀ ਕਹਾਣੀ - ਗੁਰਬਖ਼ਸ਼ ਸਿੰਘ ਫ਼ਰੈਂਕ.pdf/131
250
30302
229650
76179
2026-07-27T11:05:10Z
Harchand Bhinder
2624
/* ਤਸਦੀਕ */
229650
proofread-page
text/x-wiki
<noinclude><pagequality level="4" user="Harchand Bhinder" /></noinclude>ਕਰਨਾ, ਇਕ ਬਹੁਤ ਵਧੀਆ ਸਾਹਿਤਕ ਜਗਤ ਹੈ। ਪਰ ਦ੍ਰਿਸ਼ਟੀ ਦੇ ਧੁੰਦਲਕੇ ਕਾਰਨ ਇਸ ਦੀਆਂ ਸੰਭਾਵਨਾਵਾਂ ਉਜਾਗਰ ਨਹੀਂ ਹੋ ਸਕੀਆਂ।
{{gap}}ਇਕ ਹੋਰ ਸਾਹਿਤਕ ਜਗਤ ਵਿਥ ਰਾਹੀਂ ਸੂਝ ਪੈਦਾ ਕਰਨ ਦੀ ਹੈ। ਸਾਰੀ ਘਟਨਾ ਵਾਪਰਣ ਤੋਂ ਇੱਕ ਸਾਲ ਮਗਰੋਂ ਯਾਦ ਕੀਤੀ ਜਾ ਰਹੀ ਹੈ। ਕਲਾ ਵਿਚ ਵਿਥ ਦੀ ਵਰਤੋਂ ਕੀਤੀ ਜਾਂਦੀ ਹੈ, ਸਪਸ਼ਟਤਾ ਲਿਆਉਣ ਲਈ। ਪਰ ਇਥੇ ਦ੍ਰਿਸ਼ਟੀ ਦੇ ਧੁੰਦਲਕੇ ਕਾਰਨ ਇਹ ਵਿੱਥ ਪਿਛਲੀ ਧੁੰਦ ਨੂੰ ਹੋਰ ਸੰਘਣਿਆਂ ਕਰ ਦੀ ਦੱਸਦੀ ਹੈ।
{{gap}}ਬੜੀ ਪ੍ਰਭਾਵਸ਼ਾਲੀ ਪੇਸ਼ਕਾਰ ਉਪਰ ਗਲਤ ਸਵਾਲ ਫੱਸ ਕੇ, ਪ੍ਰੇਮ ਪ੍ਰਕਾਸ਼ ਉਸ ਨੂੰ ਔਝੜ ਪਾ ਦੇਂਦਾ ਹੈ। ਇਹੀ ਗੱਲ ਮੁਕਤੀ (1) ਅਤੇ ਮੁਕਤੀ (2) ਨਾਲ ਵਾਪਰੀ ਹੈ। ਮੁਕਤੀ ਦੇ ਦੋ ਹੀ ਅਰਥ ਹੋ ਸਕਦੇ ਹਨ, ਇਕ ਅਧਿਆਤਮਿਕ (ਜਨਮ ਮਰਨ ਦੇ ਗੋੜ ਤੋਂ ਮੁਕਤੀ), ਦੂਜੇ ਸਮਾਜਕ (ਮਨੁੱਖ ਹਥੋਂ ਮਨੁੱਖ ਉਤੇ ਹੁੰਦੇ ਸਮਾਜਕ ਜਬਰ ਤੋਂ ਮੁਕਤੀ)। ਦੋਹਾਂ ਸੂਰਤਾਂ ਵਿਚ ਇਹ ਆਦਮੀ ਦਾ ਵੀ ਓਨਾ ਹੀ ਮਸਲਾ ਹੈ, ਜਿੰਨਾ ਔਰਤ ਦਾ ਹੈ। ਪਰ ਇਸ ਕਹਾਣੀ ਵਿਚ ਇਹ ਮਸਲਾ ਕੇਵਲ ਔਰਤ ਦਾ ਬਣ ਕੇ ਪੇਸ਼ ਹੋਇਆ ਹੈ। ਇਸ ਤੋਂ ਸ਼ੱਕ ਇਹ ਹੁੰਦਾ ਹੈ ਕਿ ਭਾਵੇਂ ਪ੍ਰੇਮ ਪ੍ਰਕਾਸ਼ ਨੇ 'ਮੁਕਤੀ' ਸ਼ਬਦ ਦੀ ਵਰਤੋਂ ਉਹਨਾਂ ਸਾਰੇ ਸੰਭਵ ਸੰਦਰਭਾਂ ਵਿਚ ਕੀਤੀ ਹੈ, ਜਿਨ੍ਹਾਂ ਵਿਚ ਇਹ ਕੀਤੀ ਜਾ ਸਕਦੀ ਹੈ, ਪਰ ਮਸਲਾ ਅਸਲ ਵਿਚ ਕੁਝ ਹੋਰ ਹੈ। ਮਸਲਾ ਸਿਰਫ਼ ਔਰਤ ਨਾਲ ਸੰਬੰਧਿਤ ਹੈ, ਇਸ ਲਈ ਇਹ ਮਸਲਾ ਵਿਅਕਤੀ ਦੇ ਤੌਰ ਉਤੇ ਉਸ ਦੀ ਸਮਾਜਕ ਹਸਤੀ ਨਿਸਚਤ ਕਰਨ ਦਾ ਹੈ। ਔਰਤ ਦੀ ਸਾਰੀ ਭਟਕਣਾ ਆਪਣੀ ਹਸਤੀ ਦਾ ਮੁੱਲ ਪੁਆਉਣ ਦੀ ਹੈ। ਪਰ ਦ੍ਰਿਸ਼ਟੀ ਧੁੰਦਲੀ ਤੇ ਸੋਚ ਕੁਰਾਹੇ ਪਈ ਹੋਈ ਹੈ, ਜਿਸ ਕਰਕੇ ਉਹ ਆਪਣੀ ਹਸਤੀ ਨੂੰ ਸਿਰਫ਼ ਮਰਦ ਦੇ ਅਤੇ ਉਹ ਵੀ ਭੈੜੇ ਮਰਦ ਦੇ ਮੁਕਾਬਲੇ ਉਤੇ ਰੱਖ ਕੇ, ਉਸ ਨੂੰ ਜ਼ਲੀਲ ਹੋਇਆ ਦੇਖ ਕੇ ਹੀ ਸੰਤੁਸ਼ਟਤਾ ਲੋਚਦੀ ਹੈ। ਔਰਤ ਦੀ ਅਜ਼ਾਦ ਹਸਤੀ ਇਸ ਵਿਚ ਨਹੀਂ ਕਿ ਉਹ ਇਕ ਬਿਸਤਰੇ ਤੋਂ ਟੈਸਟ ਕਰ ਕੇ ਉਠੇ ਤੇ ਦੂਜੇ ਬਿਸਤਰੇ ਉਤੇ ਜਾ ਪਵੇ। ਇਹ ਉਸ ਦੀ ਹੋਰ ਗੁਲਾਮੀ ਦਾ ਰਾਹ ਹੈ। ਇਹ ਧੁੰਦਲਕਾ ਕਾਫ਼ੀ ਹੱਦ ਤਕ ਸਾਡੀ ਫ਼ੈਮਿਨਿਸਟ (feminist) ਸੱਚ ਦਾ ਵੀ ਧੁੰਦਲਕਾ ਹੈ।
{{gap}}ਮੱਛੀ ਕਹਾਣੀ ਵਿਚ ਵੀ ਇਸੇ ਤਰ੍ਹਾਂ ਸਾਰੀ ਦਿਲਚਸਪੀ ਗ਼ਲਤ ਥਾਂ ਟਿਕੀ ਹੋਈ ਹੈ। ਆਪਣੇ ਆਦਰਸ਼ ਲਈ ਜਾਨ ਤਲੀ ਉਤੇ ਧਰ ਕੇ ਫਿਰ ਰਹੇ ਵਿਅਕਤੀ ਦਾ ਇਸ ਬਹਾਦਰੀ ਵਲ ਤਾਂ ਉਚਤ ਧਿਆਨ ਨਾ ਦੇਣਾ, ਪਰ ਕਿਸੇ ਅਵੇਸਲੇਪਣ ਦੀ ਸੂਰਤ ਵਚ ਕਾਮ ਨਾਲ ਸੰਬੰਧਤ ਉਸ ਦੀ ਉਕਾਈ ਨੂੰ ਪਹਿਲੀ ਥਾਂ ਦੇ ਦੇਣਾ ਅਤੇ ਉਛਾਲਣਾ ਇਕ ਤਰ੍ਹਾਂ ਦੀ ਵਿਕ੍ਰਿਤ ਦਿਲਚਸਪੀ ਹੈ।
{{gap}}ਕਹਾਣੀ ਦੇ ਅਖੀਰ ਵਿਚ ਸ਼ੀਲ ਦੇ ਇਹ ਲਫ਼ਜ਼ ਬੜੇ ਜ਼ੋਰਦਾਰ ਹਨ - '' ਨਾ ਸੁਣ ਕਾਮਰੇਡ, ਜੇਹਲ 'ਚ ਰਹਿ ਕੇ ਮੈਨੂੰ ਮਹਿਸੂਸ ਹੋਇਆ ਪਈ ਇਸ ਸਮਾਜ<noinclude>{{rh|||125}}</noinclude>
ixreozfdltsv6b2soa8uqd0ov23wzch
ਪੰਨਾ:ਨਿੱਕੀ ਕਹਾਣੀ ਅਤੇ ਪੰਜਾਬੀ ਨਿੱਕੀ ਕਹਾਣੀ - ਗੁਰਬਖ਼ਸ਼ ਸਿੰਘ ਫ਼ਰੈਂਕ.pdf/132
250
30313
229651
76242
2026-07-27T11:05:17Z
Harchand Bhinder
2624
/* ਤਸਦੀਕ */
229651
proofread-page
text/x-wiki
<noinclude><pagequality level="4" user="Harchand Bhinder" /></noinclude>'ਚ ਗਰੀਬੀ ਦੇ ਦੁਖ ਦੇ ਨਾਲ ਔਰਤ ਹੋਣ ਦਾ ਆਪਣਾ ਵੱਖਰਾ ਦੁੱਖ ਵੀ ਹੈ। ਇਸਤਰੀ ਦੋਹਰੀ ਚੱਕੀ 'ਚ ਪਿਸਦੀ ਹੈ, 'ਕਾਮਰੇਡਾਂ ਦੇ ਘਰਾਂ 'ਚ ਵੀ!" ਪਰ, ਕਾਸ਼ ਕਿ ਕਹਾਣੀ ਇਹਨਾਂ ਸ਼ਬਦਾਂ ਦੀ ਹਿਮਾਇਤ ਕਰਦੀ ਹੁੰਦੀ ਅਤੇ ਇਹ ਸ਼ਬਦ ਕਹਾਣੀ ਦਾ ਮੰਤਕੀ ਸਿਖਰ ਹੁੰਦੇ। ਅਸਲ ਵਿਚ ਇਹ ਗਿਆਨ ਉਸ ਨੂੰ ਜੇਲ੍ਹ ਵਿਚ ਹੋਇਆ ਹੈ ਅਤੇ ਜੇਲ੍ਹ ਵਿਚਲਾ ਜੀਵਨ ਕਹਾਣੀ ਵਿਚੋਂ ਗੁੰਮ ਹੈ।
{{gap}}ਕਲਾ ਦੇ ਪੱਖੋਂ ਮੈਂ ਤੁਹਾਡੇ ਵਿਚੋਂ ਹਾਂ ਕਹਾਣੀ ਵਿਅੰਗ ਨਹੀਂ, ਮਜ਼ਾਕ ਹੈ। ਲਛਮੀ ਕਹਾਣੀ ਵਿਚ ਆਮ ਗਿਆਨ ਵਿਚਲੇ ਅਤੇ ਚਿਰਾਂ ਤੋਂ ਚਰਚਿਤ ਵਿਸ਼ੇ ਨੂੰ ਦੁਹਰਾਅ ਦਿੱਤਾ ਗਿਆ ਹੈ। ਇਹੋ ਜਿਹੀਆਂ ਕਹਾਣੀਆਂ ਨਾ ਤਾਂ ਪਾਠਕ ਨੂੰ ਯਥਾਰਥ ਬਾਰੇ ਕੋਈ ਨਵੀਂ ਅੰਤਰ-ਦ੍ਰਿਸ਼ਟੀ ਦੇਂਦੀਆਂ ਹਨ, ਨਾ ਹੀ ਉਸ ਦੀ ਸੰਵੇਦਨਸ਼ੀਲਤਾ ਵਿਚ ਵਾਧਾ ਕਰਦੀਆਂ ਹਨ।
{{gap}}ਗੋਈ ਸਾਈਕਲ ਦੀਆਂ ਕਹਾਣੀਆਂ ("ਗੋਈ, “ਬੰਗਲਾ", "ਘਰ") ਵਿਚ ਪ੍ਰੇਮ ਪ੍ਰਕਾਸ਼ ਨਵੀਂ ਦਿਸ਼ਾ ਫੜਦਾ ਹੈ, ਜੋ ਸੱਚਮੁੱਚ ਹੀ ਸਾਡੇ ਅਜੋਕੇ ਜੀਵਨ ਦੀ ਭਖਵੀਂ ਸਮੱਸਿਆ ਨੂੰ ਛੁਹਦੀ ਹੈ। ਬਾਵਜੂਦ ਦੁਹਰਾਅ ਦੇ, ਇਹ ਕਹਾਣੀਆਂ ਸਾਡੇ ਜੀਵਨ ਵਿਚਲੇ ਵੱਖ ਵੱਖ ਤਣਾਵਾਂ ਨੂੰ ਪੇਸ਼ ਕਰਦੀਆਂ ਹਨ, ਜਿਨ੍ਹਾਂ ਦੀ ਬੁਨਿਆਦ ਅੰਤਰ-ਜਾਤੀ, ਅੰਤਰ-ਧਰਮ ਅਤੇ ਉਪ-ਸਭਿਆਚਾਰਕ ਤਣਾਵਾਂ ਵਿਚ ਹੈ। ਇਹਨਾਂ ਵਿਚ ਵਾਰਦਾ ਦੁਖਾਂਤ ਸਮਾਂ ਵਿਹਾ ਚੁੱਕੀਆਂ ਕੀਮਤਾਂ ਨੂੰ ਚੰਬੜੇ ਰਹਿਣ ਕਰਕੇ ਹੈ, ਜਾਂ ਨਵੀਆਂ ਪ੍ਰਸਥਿਤੀਆਂ ਨੂੰ ਨਾ ਸਮਝਣ ਕਰਕੇ। ਕਈ ਸਾਲਾਂ ਦੀ ਵਿੱਥ ਵੀ "ਘਰ" ਦੀ ਨਾਇਕਾ ਨੂੰ ਏਨੀ ਸੂਝ ਨਹੀਂ ਬਖ਼ਸ਼ ਦੀ ਕਿ ਉਸ ਨੇ ਜ਼ਿੰਦਗੀ ਵਿਚ ਕੀ ਕੀਤਾ ਹੈ ਅਤੇ ਉਸ ਦੀ ਕੀ ਮਹੱਤਾ ਹੈ।
"ਤੈ ਲਿਖਿਆ ਹੈ ਕਿ ਤੂੰ ਦੁਖੀ ਐਂ। ਤੂੰ ਜੋ ਕੁਝ ਚਾਹੁੰਦੀ ਸੀ ਉਹ ਮਿਲ ਨਹੀਂ ਸਕਿਆ। ਪਰ ਮੈਂ ਇਸ ਲਈ ਦੁਖੀ ਹਾਂ ਕਿ ਮੈਂ ਜੇ ਚਾਹਿਆ ਸੀ, ਉਹ ਮਿਲ ਗਿਆ। ਹੁਣ ਪਛਤਾਂਦੀ ਹਾਂ ਕਿ ਮੈਂ ਉਹ ਕਿਉਂ ਚਾਹਿਆ। ਇਸ ਤਰ੍ਹਾਂ ਦੇ ਫ਼ਿਲਮੀ ਵਾਰਤਾਲਾਪ ਨਾਇਕਾ ਦੀ ਮਾਨਸਿਕਤਾ ਨੂੰ ਪੇਸ਼ ਕਰਦੇ ਹਨ। ਇਹਨਾਂ ਤੋਂ ਹੀ ਲੱਗਦਾ ਹੈ ਕਿ ਅੰਤਰਬੜੀ ਅੰਤਰ-ਧਰਮ ਵਿਆਹ ਕਿਸੇ ਆਦਰਸ਼ ਦਾ ਜਾਂ ਸੋਚੇ-ਸਮਝੇ ਚੇਤੰਨ ਫ਼ੈਸਲੇ ਦਾ ਸਿੱਟਾ ਨਹੀਂ ਸੀ, ਸਗੋਂ ਜ਼ਿੰਦਗੀ ਵਿਚ ਫ਼ਿਲਮੀ ਤਰ੍ਹਾਂ ਦੀ ਉਤਸੁਕਤਾ ਜਗਾਈ ਰੱਖਣ ਦਾ ਸਿੱਟਾ ਸੀ। ਉਸ ਨੂੰ ਇਹ ਵੀ ਇਤਰਾਜ਼ ਹੈ ਕਿ "ਮੇਰਾ ਵਰਤਮਾਨ ਬੜਾ ਸੌਖਾ ਹੈ।"
ਪਰ ਇਸ ਫਿਲਮੀ ਸੌਚ ਦੀ ਵੀ ਸਮਾਜਕ ਸਾਪੇਖਤਾ ਹੈ, ਭਾਵੇਂ ਲੇਖਕ ਦਾ ਮੰਤਵ ਰੀਟਾ ਦੇ ਪਾਤਰ ਨੂੰ ਇਸ ਤਰ੍ਹਾਂ ਪੇਸ਼ ਕਰਨਾ ਨਹੀਂ। "ਗੋਈ" ਅਤੇ "ਬੰਗਲਾ" ਕਹਾਣੀਆਂ ਦੇ ਬਣਤਰੀ
: ਅੰਸ਼ ਭਾਵੇਂ "ਘਰ" ਵਾਲੇ ਹੀ ਹਨ, ਪਰ ਫ਼ਿਲਮੀ ਵਿਰੋਧਾਭਾਸਾਂ ਉਤੇ ਜ਼ੋਰ ਨਾ ਹੋਣ ਕਰਕੇ "ਘਰ" ਨਾਲੋਂ ਵਧੇਰੇ ਪ੍ਰਭਾਵਸ਼ਾਲੀ ਹਨ। ਇਹਨਾਂ ਵਿਚ ਮੁੱਖ ਵਿਰੋਧ ਅੰਤਰ- ਜਾਤੀ ਉਪ-ਸਭਿਆਚਾਰਕ ਵਿਰੋਧ ਹਨ, ਅਤੇ ਇਹਨਾਂ ਨੂੰ ਵਧੇਰੇ ਯਥਾਰਥਕ ਢੰਗ ਨਾਲ<noinclude>{{rh|126||}}</noinclude>
71adrlvqyj4dkxu5xeatbroc8rk1q2c
ਪੰਨਾ:ਨਿੱਕੀ ਕਹਾਣੀ ਅਤੇ ਪੰਜਾਬੀ ਨਿੱਕੀ ਕਹਾਣੀ - ਗੁਰਬਖ਼ਸ਼ ਸਿੰਘ ਫ਼ਰੈਂਕ.pdf/133
250
30324
229652
76339
2026-07-27T11:05:22Z
Harchand Bhinder
2624
/* ਗਲਤੀਆਂ ਲਾਈਆਂ */
229652
proofread-page
text/x-wiki
<noinclude><pagequality level="3" user="Harchand Bhinder" /></noinclude>ਪੇਸ਼ ਕੀਤਾ ਗਿਆ ਹੈ। ਅਸੀਂ ਕਹਿ ਸਕਦੇ ਹਾਂ ਕਿ ਗੋਈ ਸਾਈਕਲ ਦੀਆਂ ਕਹਾਣੀਆਂ ਏਸ ਜਨਮ ਵਿਚ ਤੋਂ ਅਗਲਾ ਕਦਮ ਹਨ।
{{gap}}ਪਰ ਇਸ ਨਾਲ ਵੀ ਪ੍ਰੇਮ ਪ੍ਰਕਾਸ਼ ਦੀ ਕਲਾ ਦੀ ਸੇਧ ਨਿਸਚਿਤ ਨਹੀਂ ਹੁੰਦੀ। ਇਹ ਅਜੇ ਪਤਾ ਲੱਗੇਗਾ ਕਿ ਉਹ ਸਮਾਜਕ ਯਥਾਰਥ ਦੀ ਪੇਸ਼ਕਾਰੀ ਨੂੰ ਆਪਣੀ ਪੱਕੀ ਸੂਰ ਬਣਾਉਂਦਾ ਹੈ, ਜਾਂ ਕਿ ਲਿੰਗ-ਦੁਆਲੇ ਕੋਈ ਰੋਮਾਂਸਿਕ-ਰਹੱਸਵਾਦੀ ਜਾਲ ਬੁਨਣ ਨੂੰ
{{right|(ਲਾਇਲਪੁਰ ਖ਼ਾਲਸਾ ਕਾਲਜ, ਜਲੰਧਰ ਵਿਚ, ਜਨਵਰੀ 1983 ਵਿਚ, ਪੜਿਆ ਗਿਆ।)}}<noinclude>
{{rh|||127}}</noinclude>
9e2rz23x8jpvg1cf0vai7n8k458lnd0
ਪੰਨਾ:ਨਿੱਕੀ ਕਹਾਣੀ ਅਤੇ ਪੰਜਾਬੀ ਨਿੱਕੀ ਕਹਾਣੀ - ਗੁਰਬਖ਼ਸ਼ ਸਿੰਘ ਫ਼ਰੈਂਕ.pdf/134
250
30325
229653
76341
2026-07-27T11:07:24Z
Harchand Bhinder
2624
/* ਤਸਦੀਕ */
229653
proofread-page
text/x-wiki
<noinclude><pagequality level="4" user="Harchand Bhinder" /></noinclude>{{center|'''ਅੱਜ ਦੀ ਪੰਜਾਬੀ ਕਹਾਣੀ ਵਿਚ'''}}
{{center|'''ਸੈਕਸ, ਸਿਆਸਤ ਅਤੇ ਸੁਪਨਾ'''}}
{{gap}}ਪੰਜਾਬੀ ਵਿਚ ਨਿੱਕੀ ਕਹਾਣੀ ਏਨੀ ਜ਼ਿਆਦਾ ਲਿਖੀ ਜਾ ਰਹੀ ਹੈ ਕਿ ਕੁਝ ਮਹੀਨਿਆਂ ਉਪਰ ਫੈਲੀ ਹੋਈ ਸਮੁੱਚੀ ਕਹਾਣੀ-ਰਚਨਾ ਬਾਰੇ ਵੀ ਸਰਬੰਗੀ ਢੰਗ ਨਾਲ ਲਿਖ ਸਕਣਾ ਬੇਹੱਦ ਮੁਸ਼ਕਲ ਹੈ, ਜੇ ਅਸੰਭਵ ਨਹੀਂ ਤਾਂ। ਵੈਸੇ ਵੀ, ਕਿਸੇ ਸਾਹਿਤ-ਰੂਪ ਵਿਚ ਹਰ ਸਮੇਂ ਸਾਰਾ ਕੁਝ ਹੀ ਇੱਕੋ ਜਿਹਾ ਧਿਆਨ ਮੰਗਣ ਵਾਲਾ ਨਹੀਂ ਹੁੰਦਾ, ਭਾਵੇਂ ਇਸ ਦਾ ਭਾਵ ਇਹ ਵੀ ਨਹੀਂ ਹੁੰਦਾ ਕਿ ਜਿਸ ਚੀਜ਼ ਵਲ ਧਿਆਨ ਦਿੱਤਾ ਜਾਂਦਾ ਹੈ ਉਸ ਤੋਂ ਛੁੱਟ ਬਾਕੀ ਸਾਰਾ ਕੁਝ ਫੋਕਟ ਹੈ।
{{gap}}ਇਹ ਸੰਖੇਪ ਪੇਪਰ ਲਿਖਣ ਲੱਗਿਆਂ ਮੇਰੇ ਧਿਆਨ ਵਿਚ ਮੁੱਖ ਤੌਰ ਉਤੇ ਪਿਛਲੇ ਡੇਢ ਦੋ ਸਾਲ ਵਿਚ ਪੰਜਾਬੀ ਦੇ ਕੁਝ ਕੁ ਮੁੱਖ ਰਸਾਲਿਆਂ ਵਿਚ ਛਪੀਆਂ ਕਹਾਣੀਆਂ ਅਤੇ ਇਸੇ ਹੀ ਸਮੇਂ ਵਿਚ ਛਪੀਆਂ ਕੁਝ ਕਿਤਾਬਾਂ ਹਨ। ਇਹਨਾਂ ਦਾ ਵੀ ਸਰਬ-ਪੱਖੀ ਵਿਸ਼ਲੇਸ਼ਣ ਕਰਨ ਦਾ ਨਾ ਮੇਰਾ ਦਾਅਵਾ ਹੈ, ਨਾ ਯਤਨ। ਸਗੋਂ ਇਹਨਾਂ ਕਹਾਣੀਆਂ ਵਿਚੋਂ ਉਭਰਦੇ ਪ੍ਰਧਾਨ ਵਿਚਾਰ-ਬਿੰਬਾਂ ਨੂੰ ਮੈਂ ਤਿੰਨ ਥੀਮਜ਼ ਵਿਚ ਵੰਡ ਕੇ ਵਿਚਾਰਨ ਦਾ ਇਰਾਦਾ ਰੱਖਦਾ ਹਾਂ। ਮੇਰੇ ਖ਼ਿਆਲ ਵਿਚ ਨਿੱਕੀ ਕਹਾਣੀ ਦੀ ਪ੍ਰੰਪਰਾ ਦੇ ਸੰਬੰਧ ਵਿਚ ਵੀ ਅਤੇ ਅੱਜ ਦੀ ਨਿੱਕੀ ਕਹਾਣੀ ਵੀ ਵਿਲੱਖਣਤਾ ਦੇ ਪੱਖ ਵੀ ਇਹ ਤਿੰਨ ਥੀਮਜ਼ ਵਧੇਰੇ ਮਹੱਤਵਪੂਰਨ ਹਨ, ਅਤੇ ਵਿਚਾਰਿਆ ਜਾਣਾ ਮੰਗਦੀਆਂ ਹਨ।
{{gap}}ਜੇ ਅੱਜ ਦੀ ਕਹਾਣੀ ਬਾਰੇ ਇਹ ਪੁੱਛਿਆ ਜਾਏ ਕਿ ਕਿਹੜਾ ਇਕ ਵਿਸ਼ਾ ਹੈ, ਜਿਸ ਬਾਰੇ ਗਿਣਤੀ ਵਿਚ ਸਭ ਤੋਂ ਵਧ ਕਹਾਣੀਆਂ ਲਿਖੀਆਂ ਮਿਲਦੀਆਂ ਹਨ, ਤਾਂ ਨਿਰਸੰਦੇਹ ਇਹ ਵਿਸ਼ਾ ਹੈ - ਲਿੰਗ-ਸੰਬੰਧ। ਇਹ ਐਸੇ ਸੰਬੰਧ ਹਨ, ਜਿਨ੍ਹਾਂ ਬਾਰੇ ਅੱਜ ਦਾ ਲੱਗਭਗ ਹਰ ਕਹਾਣੀ ਲੇਖਕ ਆਪਣੀ ਪੁਜ਼ੀਸ਼ਨ ਸਪਸ਼ਟ ਕਰਨ ਦੀ ਕੋਸ਼ਿਸ਼ ਕਰਦਾ ਹੈ। ਅੱਜ ਦੀ ਨਿੱਕੀ ਕਹਾਣੀ ਦੇ ਅਰਥ-ਸੰਚਾਰ ਦੀ ਪ੍ਰਣਾਲੀ ਵਿਚ ਲਿੰਗ ਅਤੇ ਲਿੰਗ-ਸੰਬੰਧਾਂ ਨੇ ਉਚੇਚੇ ਚਿੰਨ੍ਹ ਹੋਣ ਦੀ ਮਹੱਤਤਾ ਧਾਰਨ ਕਰ ਲਈ ਹੈ।
{{gap}}ਜੇ ਅਸੀਂ ਪਿਛਲੇ ਕੁਝ ਸਮੇਂ ਵਿਚ ਹੀ ਇਸ ਸੰਬੰਧ ਵਿਚ ਛਪੀਆਂ ਕਹਾਣੀਆਂ ਉਤੇ ਨਜ਼ਰ ਮਾਰੀਏ ਤਾਂ ਇਸ ਵਿਸ਼ੇ ਉਤੇ ਬਹੁਤੀਆਂ ਕਹਾਣੀਆਂ ਜਿਨਸੀ ਭ੍ਰਿਸ਼ਟਾਚਾਰ<noinclude>
{{rh|128||}}</noinclude>
77kgaz0kvaahd6meyc1qvyjdi1y1kv9
ਪੰਨਾ:ਗ਼ੁਮਨਾਮ ਕੁੜੀ ਦੇ ਖ਼ਤ.pdf/132
250
30327
229576
76361
2026-07-27T09:30:10Z
Gill jassu
619
/* ਤਸਦੀਕ */
229576
proofread-page
text/x-wiki
<noinclude><pagequality level="4" user="Gill jassu" /></noinclude>ਵਿਚ ਨਹੀਂ ਆ ਸਕੋਗੇ? ਬੇਸ਼ਕ ਉਦੋਂ ਕਲਕੱਤੇ ਦੀਆਂ ਰੌਣਕਾਂ ਜਲਸਿਆਂ ਨੂੰ ਛਡਣ ਤੇ ਦਿਲ ਨਹੀਂ ਕਰੇਗਾ, ਪਰ ਕੀ ਮੇਰੇ ਲਈ ਏਨੀ ਕੁਰਬਾਨੀ ਨਹੀਂ ਕਰ ਸਕੋਗੇ?
{{gap}}ਮੈਂ ਇਹ ਪੜ੍ਹ ਕੇ ਬੜੀ ਖ਼ੁਸ਼ ਹੁੰਦੀ ਹਾਂ ਕਿ ਤੁਸੀ ਮੇਰੇ ਵਾਂਗ ਨਿਰਾਸਤਾ ਤੇ ਮਾਯੂਸੀ ਵਿਚ ਦਿਨ ਨਹੀਂ ਕਟ ਰਹੇ। ਜਿਸ ਮੇਰੀ ਬਣਨ ਵਾਲੀ ਸਹੇਲੀ ਨੇ ਤੁਹਾਡੇ ਦਿਲ ਨੂੰ ਹੋਰ ਵੀ ਖੁਸ਼ੀ ਦਿੱਤੀ ਹੈ, ਉਸ ਨੂੰ ਮੇਰੀ ਵਲੋਂ ਜ਼ਰਾ ਧੰਨਿਵਾਦ ਕਰ ਦੇਣਾ। ਕਰੋਗੇ? ਉਹ ਤੁਹਾਨੂੰ ਕਦੀ ਕਦੀ ਗੀਤ ਸਣਾਉਂਦੀ ਹੋਵੇਗੀ। ਮੈਂ ਵੀ ਏਥੇ ਬੈਠੀ ਤੁਹਾਡੀ ਜੁਦਾਈ ਦੇ ਗੀਤ ਗਾਉਂਦੀ ਹੁੰਦੀ ਹਾਂ। ਏਨੇ ਦਰਦ ਨਾਲ ... ... ਕਿ ਉਡਦੇ ਪੰਛੀ ਵੀ ਸੁਣਨ ਲਈ ਦਰਖ਼ਤਾਂ ਤੇ ਬੈਠ ਜਾਂਦੇ ਨੇ।
{{gap}}ਮੈਂ ਇਕ ਨਵਾਂ ਗੀਤ ਬਣਾਇਆ ਹੈ। ਅਗਲੇ ਖਤ ਵਿਚ ਲਿਖ ਭੇਜਾਂਗੀ। ਕਮਲਾ ਨੂੰ ਕਹਿਣਾ ਉਹ ਗਾ ਕੇ ਸੁਣਾਏਗੀ।
{{center|<poem>ਤੁਹਾਨੂੰ ਬੜਾ ਹੀ ਯਾਦ ਕਰ ਰਹੀ</poem>}},
{{right|ਤੁਹਾਡੀ ਪ੍ਰਦੇਸਨ.....|10em}}<noinclude>{{rh|੧੧੮||}}</noinclude>
r8fw6zm4rs5gg0tzo74cret7gdvpen9
229577
229576
2026-07-27T09:31:17Z
Gill jassu
619
229577
proofread-page
text/x-wiki
<noinclude><pagequality level="4" user="Gill jassu" /></noinclude>ਵਿਚ ਨਹੀਂ ਆ ਸਕੋਗੇ? ਬੇਸ਼ਕ ਉਦੋਂ ਕਲਕੱਤੇ ਦੀਆਂ ਰੌਣਕਾਂ ਜਲਸਿਆਂ ਨੂੰ ਛਡਣ ਤੇ ਦਿਲ ਨਹੀਂ ਕਰੇਗਾ, ਪਰ ਕੀ ਮੇਰੇ ਲਈ ਏਨੀ ਕੁਰਬਾਨੀ ਨਹੀਂ ਕਰ ਸਕੋਗੇ?
{{gap}}ਮੈਂ ਇਹ ਪੜ੍ਹ ਕੇ ਬੜੀ ਖ਼ੁਸ਼ ਹੁੰਦੀ ਹਾਂ ਕਿ ਤੁਸੀ ਮੇਰੇ ਵਾਂਗ ਨਿਰਾਸਤਾ ਤੇ ਮਾਯੂਸੀ ਵਿਚ ਦਿਨ ਨਹੀਂ ਕਟ ਰਹੇ। ਜਿਸ ਮੇਰੀ ਬਣਨ ਵਾਲੀ ਸਹੇਲੀ ਨੇ ਤੁਹਾਡੇ ਦਿਲ ਨੂੰ ਹੋਰ ਵੀ ਖੁਸ਼ੀ ਦਿੱਤੀ ਹੈ, ਉਸ ਨੂੰ ਮੇਰੀ ਵਲੋਂ ਜ਼ਰਾ ਧੰਨਿਵਾਦ ਕਰ ਦੇਣਾ। ਕਰੋਗੇ? ਉਹ ਤੁਹਾਨੂੰ ਕਦੀ ਕਦੀ ਗੀਤ ਸਣਾਉਂਦੀ ਹੋਵੇਗੀ। ਮੈਂ ਵੀ ਏਥੇ ਬੈਠੀ ਤੁਹਾਡੀ ਜੁਦਾਈ ਦੇ ਗੀਤ ਗਾਉਂਦੀ ਹੁੰਦੀ ਹਾਂ। ਏਨੇ ਦਰਦ ਨਾਲ ... ... ਕਿ ਉਡਦੇ ਪੰਛੀ ਵੀ ਸੁਣਨ ਲਈ ਦਰਖ਼ਤਾਂ ਤੇ ਬੈਠ ਜਾਂਦੇ ਨੇ।
{{gap}}ਮੈਂ ਇਕ ਨਵਾਂ ਗੀਤ ਬਣਾਇਆ ਹੈ। ਅਗਲੇ ਖਤ ਵਿਚ ਲਿਖ ਭੇਜਾਂਗੀ। ਕਮਲਾ ਨੂੰ ਕਹਿਣਾ ਉਹ ਗਾ ਕੇ ਸੁਣਾਏਗੀ।
{{center|<poem>ਤੁਹਾਨੂੰ ਬੜਾ ਹੀ ਯਾਦ ਕਰ ਰਹੀ</poem>}},
{{right|ਤੁਹਾਡੀ ਪ੍ਰਦੇਸਨ.....|5em}}<noinclude>{{rh|੧੧੮||}}</noinclude>
7yahh9llxkfh4j8frcu929xj75tl6gk
229583
229577
2026-07-27T09:37:23Z
Gill jassu
619
229583
proofread-page
text/x-wiki
<noinclude><pagequality level="4" user="Gill jassu" /></noinclude>ਵਿਚ ਨਹੀਂ ਆ ਸਕੋਗੇ? ਬੇਸ਼ਕ ਉਦੋਂ ਕਲਕੱਤੇ ਦੀਆਂ ਰੌਣਕਾਂ ਜਲਸਿਆਂ ਨੂੰ ਛਡਣ ਤੇ ਦਿਲ ਨਹੀਂ ਕਰੇਗਾ, ਪਰ ਕੀ ਮੇਰੇ ਲਈ ਏਨੀ ਕੁਰਬਾਨੀ ਨਹੀਂ ਕਰ ਸਕੋਗੇ?
{{gap}}ਮੈਂ ਇਹ ਪੜ੍ਹ ਕੇ ਬੜੀ ਖ਼ੁਸ਼ ਹੁੰਦੀ ਹਾਂ ਕਿ ਤੁਸੀ ਮੇਰੇ ਵਾਂਗ ਨਿਰਾਸਤਾ ਤੇ ਮਾਯੂਸੀ ਵਿਚ ਦਿਨ ਨਹੀਂ ਕਟ ਰਹੇ। ਜਿਸ ਮੇਰੀ ਬਣਨ ਵਾਲੀ ਸਹੇਲੀ ਨੇ ਤੁਹਾਡੇ ਦਿਲ ਨੂੰ ਹੋਰ ਵੀ ਖੁਸ਼ੀ ਦਿੱਤੀ ਹੈ, ਉਸ ਨੂੰ ਮੇਰੀ ਵਲੋਂ ਜ਼ਰਾ ਧੰਨਿਵਾਦ ਕਰ ਦੇਣਾ। ਕਰੋਗੇ? ਉਹ ਤੁਹਾਨੂੰ ਕਦੀ ਕਦੀ ਗੀਤ ਸਣਾਉਂਦੀ ਹੋਵੇਗੀ। ਮੈਂ ਵੀ ਏਥੇ ਬੈਠੀ ਤੁਹਾਡੀ ਜੁਦਾਈ ਦੇ ਗੀਤ ਗਾਉਂਦੀ ਹੁੰਦੀ ਹਾਂ। ਏਨੇ ਦਰਦ ਨਾਲ ... ... ਕਿ ਉਡਦੇ ਪੰਛੀ ਵੀ ਸੁਣਨ ਲਈ ਦਰਖ਼ਤਾਂ ਤੇ ਬੈਠ ਜਾਂਦੇ ਨੇ।
{{gap}}ਮੈਂ ਇਕ ਨਵਾਂ ਗੀਤ ਬਣਾਇਆ ਹੈ। ਅਗਲੇ ਖਤ ਵਿਚ ਲਿਖ ਭੇਜਾਂਗੀ। ਕਮਲਾ ਨੂੰ ਕਹਿਣਾ ਉਹ ਗਾ ਕੇ ਸੁਣਾਏਗੀ।
{{center|<poem>ਤੁਹਾਨੂੰ ਬੜਾ ਹੀ ਯਾਦ ਕਰ ਰਹੀ</poem>}},
{{right|ਤੁਹਾਡੀ ਪ੍ਰਦੇਸਨ.....|20em}}<noinclude>{{rh|੧੧੮||}}</noinclude>
39a8r5nyrha46v7efk48m5usym2798t
229584
229583
2026-07-27T09:37:51Z
Gill jassu
619
229584
proofread-page
text/x-wiki
<noinclude><pagequality level="4" user="Gill jassu" /></noinclude>ਵਿਚ ਨਹੀਂ ਆ ਸਕੋਗੇ? ਬੇਸ਼ਕ ਉਦੋਂ ਕਲਕੱਤੇ ਦੀਆਂ ਰੌਣਕਾਂ ਜਲਸਿਆਂ ਨੂੰ ਛਡਣ ਤੇ ਦਿਲ ਨਹੀਂ ਕਰੇਗਾ, ਪਰ ਕੀ ਮੇਰੇ ਲਈ ਏਨੀ ਕੁਰਬਾਨੀ ਨਹੀਂ ਕਰ ਸਕੋਗੇ?
{{gap}}ਮੈਂ ਇਹ ਪੜ੍ਹ ਕੇ ਬੜੀ ਖ਼ੁਸ਼ ਹੁੰਦੀ ਹਾਂ ਕਿ ਤੁਸੀ ਮੇਰੇ ਵਾਂਗ ਨਿਰਾਸਤਾ ਤੇ ਮਾਯੂਸੀ ਵਿਚ ਦਿਨ ਨਹੀਂ ਕਟ ਰਹੇ। ਜਿਸ ਮੇਰੀ ਬਣਨ ਵਾਲੀ ਸਹੇਲੀ ਨੇ ਤੁਹਾਡੇ ਦਿਲ ਨੂੰ ਹੋਰ ਵੀ ਖੁਸ਼ੀ ਦਿੱਤੀ ਹੈ, ਉਸ ਨੂੰ ਮੇਰੀ ਵਲੋਂ ਜ਼ਰਾ ਧੰਨਿਵਾਦ ਕਰ ਦੇਣਾ। ਕਰੋਗੇ? ਉਹ ਤੁਹਾਨੂੰ ਕਦੀ ਕਦੀ ਗੀਤ ਸਣਾਉਂਦੀ ਹੋਵੇਗੀ। ਮੈਂ ਵੀ ਏਥੇ ਬੈਠੀ ਤੁਹਾਡੀ ਜੁਦਾਈ ਦੇ ਗੀਤ ਗਾਉਂਦੀ ਹੁੰਦੀ ਹਾਂ। ਏਨੇ ਦਰਦ ਨਾਲ ... ... ਕਿ ਉਡਦੇ ਪੰਛੀ ਵੀ ਸੁਣਨ ਲਈ ਦਰਖ਼ਤਾਂ ਤੇ ਬੈਠ ਜਾਂਦੇ ਨੇ।
{{gap}}ਮੈਂ ਇਕ ਨਵਾਂ ਗੀਤ ਬਣਾਇਆ ਹੈ। ਅਗਲੇ ਖਤ ਵਿਚ ਲਿਖ ਭੇਜਾਂਗੀ। ਕਮਲਾ ਨੂੰ ਕਹਿਣਾ ਉਹ ਗਾ ਕੇ ਸੁਣਾਏਗੀ।
{{center|<poem>ਤੁਹਾਨੂੰ ਬੜਾ ਹੀ ਯਾਦ ਕਰ ਰਹੀ</poem>}},
{{right|ਤੁਹਾਡੀ ਪ੍ਰਦੇਸਨ.....|15em}}<noinclude>{{rh|੧੧੮||}}</noinclude>
4s07tewxqnvudreirsxwhvk2gbb0you
ਪੰਨਾ:ਨਿੱਕੀ ਕਹਾਣੀ ਅਤੇ ਪੰਜਾਬੀ ਨਿੱਕੀ ਕਹਾਣੀ - ਗੁਰਬਖ਼ਸ਼ ਸਿੰਘ ਫ਼ਰੈਂਕ.pdf/135
250
30369
229654
76888
2026-07-27T11:07:30Z
Harchand Bhinder
2624
/* ਤਸਦੀਕ */
229654
proofread-page
text/x-wiki
<noinclude><pagequality level="4" user="Harchand Bhinder" /></noinclude>ਨੂੰ ਪੇਸ਼ ਕਰਦੀਆਂ ਹਨ_ਅਕਸਰ ਬਿਨਾਂ ਕਿਸੇ ਸਦਾਚਾਰਕ ਲੱਗ-ਲਗਾਵ ਜਾਂ ਅਰਥਾਂ ਦੇ। ਅਤੇ ਜੇ ਕੋਈ ਸਦਾਚਾਰਕ ਅਰਥ ਹੋਵੇਗਾ ਵੀ ਤਾਂ ਓਪਰਾ ਓਪਰਾ, ਪਲੇਥਣ ਵਾਂਗ। ਇਹ ਐਸਾ ਵਿਸ਼ਾ ਹੈ ਜਿਸ ਉਤੇ ਆ ਕੇ ਸਾਡੇ ਐਸੇ ਕਹਾਣੀ ਲੇਖਕ ਵੀ ਤਿਲਕ ਜਾਂਦੇ ਹਨ, ਜਿਹੜੇ ਵੈਸੇ ਬੇਹੱਦ ਕਲਾ-ਕੌਸ਼ਲਤਾ ਰੱਖਦੇ ਅਤੇ ਦੂਜੀਆਂ ਕਹਾਣੀਆਂ ਵਿਚ ਤੀਖਣ ਸਮਾਜਕ ਸੂਝ ਦਾ ਪ੍ਰਗਟਾਵਾ ਕਰਦੇ ਹਨ।
{{gap}}'''ਵਿਚਾਰ ਅਧੀਨੇ ਸਮੇਂ ਵਿੱਚ, ਕਿਰਪਾਲ ਕਜ਼ਾਕ ਦੀ ਕਹਾਣੀ "ਪਾਣੀ ਦੀ ਕੰਧ"''' ਔਰਤ ਦੀ ਮਰਦ ਦੇ ਮੁਕਾਬਲੇ ਉਤੇ ਨਾਬਰਾਬਰੀ ਦੇ ਵਿਸ਼ੇ ਨੂੰ ਲੈ ਕੇ ਲਿਖੀ ਲੱਗਦੀ ਹੈ, ਪਰ ਇਸ ਵਿਸ਼ੇ ਨੂੰ ਨਿਰੋਲ ਜਿਨਸੀ ਪੱਧਰ ਉਤੇ ਸੀਮਿਤ ਕਰ ਕੇ ਰਹਿ ਗਈ ਹੈ। ਦਰਸ਼ਨ ਮਿਤਵਾ ਦੀ ਕਹਾਣੀ "ਹੁਣ ਕਰਣ ਕੰਨ ਵਿਚੋਂ ਨਹੀਂ ਜੰਮੇਗਾ" ਵਿਚ ਇਕ ਸੱਸ ਆਪਣੀ ਨੂੰਹ ਨੂੰ ਆਸੇ ਕਰਾਉਣ ਲਈ ਗਲੀ ਦਾ ਕੋਈ ਮੁੰਡਾ ਲੱਭ ਲਿਆਉਂਦੀ ਹੈ। ਬਚਿੰਤ ਕੌਰ ਦੀ '''ਮੇਮਣਾ''' ਕਹਾਣੀ ਵਿਚ ਇਕ ਔਰਤ ਆਪਣੇ ਘਰ ਵਾਲੇ ਤੋਂ ਇਕ ਹੋਰ ਔਰਤ ਦਾ ਬਲਾਤਕਾਰ ਕਰਾਉਂਦੀ ਹੈ, ਅਤੇ ਇਸ ਨੂੰ ਇਸਤ੍ਰੀ-ਵਿਦਰੋਹ ਦਾ ਪ੍ਰਗਟਾਵਾ ਦੱਸਿਆ ਗਿਆ ਹੈ। ਪ੍ਰੀਤਮ ਦੀ ਕਹਾਣੀ "ਇਕ ਮਿੱਤਰ ਦਾ ਬਿਆਨ" (ਲੋਅ, ਜੂਨ 83) ਵਿਚ ਇਕ ਔਰਤ ਆਪਣੇ ਘਰ ਵਾਲੇ ਦੀ ਸ਼ਰਾਬ ਦਾ ਖ਼ਰਚਾ ਚਲਾਉਣ ਦੀ ਖ਼ਾਤਰ ਉਸ ਦੇ ਲਿਆਂਦੇ ਸ਼ਰਾਬੀ ਦੋਸਤਾਂ ਦੀ ਲਿੰਗ-ਭੁੱਖ ਪੂਰੀ ਕਰਦੀ ਹੈ। ਗੁਰਪਾਲ ਲਿਟ ਦੀ ਕਹਾਣੀ "'''ਇਹ ਵੀ ਤਾਂ..."''' (ਲੋਅ, ਜੁਲਾਈ 83) ਦੀ ਕੇਂਦਰੀ ਘਟਨਾ ਗਵਾਂਢੀਆਂ ਦੇ ਘਰ, ਪਰਦੇ ਪਿੱਛੇ ਦਿਓਰ-ਭਰਜਾਈ ਦੀ ਕਾਮ-ਕ੍ਰੀੜਾ ਦੇਖ ਕੇ ਉਤੇਜਿਤ ਹੋਈ ਇਸਤ੍ਰੀ ਦਾ ਜਿਨਸੀ ਵਿਹਾਰ ਹੈ। ਇਸ ਨੂੰ ਇਕ ਵੇਸਵਾ ਦੇ ਸੁਧਾਰ ਨਾਲ ਜੋੜਿਆ ਗਿਆ ਹੈ, ਜਿਹੜੀ ਹੁਣ ਸਿਰਫ਼ ਆਪਣੀ ਮਰਜ਼ੀ ਦੇ ਦੇ ਤਿੰਨ ਬੰਦਿਆਂ ਨਾਲ (!) ਰਹਿਣਾ ਚਾਹੁੰਦੀ ਹੈ, ਪਰ ਸਮਾਜ ਉਸ ਨੂੰ ਸੁਧਰਣ ਨਹੀਂ ਦੇਂਦਾ। ਬਲਜੀਤ ਸਿੰਘ ਰੈਨਾ ਦੀ "ਜਾਇਜ਼ ਨਜਾਇਜ਼" (ਅਕਸ਼, ਅਪ੍ਰੈਲ 83) ਵਿਚ ਮਾਮੇ ਦਾ ਪੁੱਤ ਭੂਆ ਦੀ ਧੀ (ਉਮਰ 10-12 ਸਾਲ) ਦੀਆਂ ਅੱਖਾਂ ਵਿਚ ਝਾਕ ਕੇ ਕਹਿੰਦਾ ਹੈ - "ਕਾਸ਼ ਕਿ ਅਸੀਂ ਮੁਸਲਮਾਨ ਹੁੰਦੇ!" ਸਾਡੀਆਂ ਹਾਲਤਾਂ ਵਿਚ ਜਿਸ ਦਾ ਅਗਲਾ ਪੜਾਅ ਹੁਣ ਇਹ ਹੋ ਸਕਦਾ ਹੈ ਕਿ ਇਕ ਭਰਾ ਆਪਣੀ ਭੈਣ ਦੀਆਂ ਅੱਖਾਂ ਵਿਚ ਝਾਕ ਕੇ ਕਹਿੰਦਾ ਹੈ - "ਕਾਸ਼ ਅਸੀਂ ਇੱਕੋ ਮਾਂ ਪਿਓ ਦੇ ਨਾ ਹੁੰਦੇ!"
{{gap}}ਇਸ ਸੂਚੀ ਵਿਚ ਕਾਫ਼ੀ ਵਾਧਾ ਕੀਤਾ ਜਾ ਸਕਦਾ ਹੈ।
{{gap}}ਜਿਨਸੀ ਸੰਬੰਧਾਂ ਨੂੰ ਮਿਸ਼ਨਰੀ ਉਤਸ਼ਾਹ ਨਾਲ ਕਿਸੇ ਨਾ ਕਿਸੇ ਸਿਧਾਂਤ ਦੁਆਲੇ ਵੇ ਘੁਮਾਇਆ ਜਾਂਦਾ ਹੈ। ਇਹ ਸਿਧਾਂਤ ਮੁਖ ਤੌਰ ਉਤੇ ਤਿੰਨ ਹਨ - (1) ਕਿ ਇਸ ਤਰ੍ਹਾਂ ਸਥਾਪਤ ਕਦਰਾਂ-ਕੀਮਤਾਂ ਨੂੰ ਚੁਣੌਤੀ ਦਿੱਤੀ ਜਾ ਰਹੀ ਹੈ; (2) ਕਿ ਇਹ ਔਰਤ ਦੇ ਆਜ਼ਾਦੀ ਦੇ ਪ੍ਰਤੀਕ ਹਨ, ਅਤੇ (3) ਕਿ ਇਸ ਤਰ੍ਹਾਂ ਪਿਆਰ ਉਪਰ ਲੱਗੀਆਂ ਬੰਦਸ਼ਾਂ ਨੂੰ ਤੋੜਿਆ ਜਾ ਰਿਹਾ ਹੈ।<noinclude>{{right|129}}</noinclude>
nwtnojmr85c5qsmcnc13ocdr2kertn1
ਪੰਨਾ:ਨਿੱਕੀ ਕਹਾਣੀ ਅਤੇ ਪੰਜਾਬੀ ਨਿੱਕੀ ਕਹਾਣੀ - ਗੁਰਬਖ਼ਸ਼ ਸਿੰਘ ਫ਼ਰੈਂਕ.pdf/136
250
30377
229655
76759
2026-07-27T11:07:36Z
Harchand Bhinder
2624
/* ਤਸਦੀਕ */
229655
proofread-page
text/x-wiki
<noinclude><pagequality level="4" user="Harchand Bhinder" /></noinclude>{{gap}}ਜੇ ਜ਼ਰਾ ਗਹੁ ਨਾਲ ਵਿਚਾਰਿਆ ਜਾਏ ਤਾਂ ਇਹ ਤਿੰਨੇ ਹੀ ਸਿਧਾਂਤ ਪੈਰ ਨਹੀਂ ਰੱਖਦੇ। ਅੱਜ ਤੋਂ ਪੰਜਾਹ ਸਾਲ ਪਹਿਲਾਂ ਜਦੋਂ ਗੁਰਬਖ਼ਸ਼ ਸਿੰਘ 'ਪ੍ਰੀਤ ਲੜੀ' ਨੇ, ਅਤੇ ਫਿਰ ਉਸ ਤੋਂ ਮਗਰੋਂ ਸੇਖੋਂ ਅਤੇ ਦੁੱਗਲ ਨੇ ਔਰਤ-ਮਰਦ ਸੰਬੰਧਾਂ ਦੇ ਬਿਆਨ ਵਿਚ ਖੁੱਲ੍ਹ ਲਈ ਤਾਂ ਇਹ ਗੱਲ ਸਮਝ ਆ ਸਕਦੀ ਸੀ ਕਿ ਉਹ ਸਥਾਪਤ ਕਦਰਾਂ-ਕੀਮਤਾਂ ਨੂੰ ਚੁਣੌਤੀ ਦੇ ਰਹੇ ਹਨ, ਕਿਉਂਕਿ ਉਦੋਂ ਸਥਾਪਤ ਕਦਰਾਂ-ਕੀਮਤਾਂ ਸਾਮੰਤੀ ਖ਼ਾਸਾ ਰੱਖਦੀਆਂ ਸਨ, ਜਿਹੜੀਆਂ ਪਿਆਰ, ਲਿੰਗ-ਸੰਬੰਧਾਂ ਅਤੇ ਔਰਤ ਦੀ ਆਜ਼ਾਦੀ ਉਤੇ ਬੰਦਸ਼ਾਂ ਲਾਉਣੇ ਉਤੇ ਟਿਕੀਆਂ ਹੋਈਆਂ ਸਨ। ਪਰ ਅੱਜ ਦੀਆਂ ਪ੍ਰਧਾਨ ਕੀਮਤਾਂ ਬੁਰਜੂਆ ਹਨ। ਅੱਜ ਦੇ ਸਵਾਮੀਆਂ ਦੇ ਸੰਸਾਰ ਵਿਚ ਪ੍ਰਵਾਰਕ ਵਲਗਣਾਂ ਵਿਚ ਰਹਿੰਦੇ ਹੋਏ ਵੀ ਇਸਤਰੀਆਂ ਮਰਦੇ ਇਕ ਦੂਜੇ ਦੀ ਥਾਂ ਬਦਲਦੇ ਰਹਿੰਦੇ ਹਨ, ਅਤੇ ਕਿਸੇ ਨੂੰ ਕੋਈ ਫ਼ਰਕ ਨਹੀਂ ਪੈਂਦਾ। ਧਮਾਕਾ ਸਿਰਫ਼ ਉਦੋਂ ਪੈਂਦਾ ਹੈ, ਜਦੋਂ ਕੋਈ ਇਹਨਾਂ ਸੰਬੰਧਾਂ ਵਿਚ ਫਿਟ ਨਾ ਬੈਠ ਰਿਹਾ ਵਿਅਕਤੀ ਸਾੜੇ ਦਾ ਮਾਰਿਆ ਹੋਇਆ, ਜਾਂ ਕਿਸੇ ਵਡੇਰੇ ਸਕੈਂਡਲ ਤੋਂ ਬਚਣ ਦੀ ਖ਼ਾਤਰ ਆਪ ਮਰ ਜਾਂਦਾ ਹੈ ਜਾਂ ਦੂਜੇ ਨੂੰ ਮਾਰ ਕੇ ਉਸ ਕੋਰਮ ਨੂੰ ਆਤਮਘਾਤ ਦੱਸ ਦੇਂਦਾ ਹੈ। ਓਦੋਂ ਹੀ ਫਿਰ ਸਾਡੇ ਆਮ ਲੋਕਾਂ ਨੂੰ ਇਹਨਾਂ ਆਦਰਸ਼ ਸਵਾਮੀਆਂ ਦੇ ਅਸਲੀ ਜੀਵਨ ਦਾ ਪਤਾ ਲੱਗਦਾ ਹੈ। ਇਹ ਸਵਾਮੀ ਕੁਦਰਤੀ ਤੌਰ ਉਤੇ ਚਾਹੁਣਗੇ ਕਿ ਉਹਨਾਂ ਵਰਗੇ ਹੀ ਸੰਬੰਧ ਬਾਕੀ ਸਮਾਜ ਵਿਚ ਵੀ ਪ੍ਰਚਲਤ ਹੋ ਜਾਣ, ਤਾਂ ਕਿ ਜਿਸ ਤਰ੍ਹਾਂ ਇਹ ਆਰਥਕ ਖੇਤਰ ਵਿਚ ਆਜ਼ਾਦੀ ਦਾ ਨਾਹਰਾ ਲਾ ਕੇ ਧਨ ਨੂੰ ਆਪਣੇ ਹੱਥਾਂ ਵਿਚ ਇਕੱਤਰ ਕਰ ਸਕੇ ਹਨ ਅਤੇ ਘੱਟ ਧਨ ਵਾਲਿਆਂ ਜਾਂ ਨਿਰਧਨਾਂ ਦਾ ਸ਼ੋਸ਼ਣ ਕਰ ਸਕਦੇ ਹਨ, ਇਸੇ ਤਰਾਂ ਲਿੰਗ-ਖੇਤਰ ਵਿਚ ਆਜ਼ਾਦੀ ਦਾ ਨਾਅਰਾ ਲਾ ਕੇ ਉਹ ਸਮਾਜ ਵਿਚਲੇ ਸਾਰੇ ਜੀਆਂ ਨੂੰ ਆਪਣੇ ਹਵਸ-ਖੇਤਰ ਦੇ ਪਾਤਰ ਬਣਾ ਸਕਣ; ਅੱਜ ਜਿਨਸੀ ਖੁੱਲ ਦਾ ਨਾਅਰਾ ਜਾਂ ਇਸ ਦਾ ਬਿਨਾਂ ਕਿਸੇ ਠੋਸ ਸਮਾਜਕ ਆਧਾਰ ਅਤੇ ਸਦਾਚਾਰਕ ਜ਼ਿੰਮੇਵਾਰੀ ਦੇ ਕੀਤਾ ਗਿਆ ਵਰਨਣ ਸਥਾਪਤ ਕਦਰਾਂ-ਕੀਮਤਾਂ (ਜਿਸ ਦਾ ਮਤਲਬ ਹੁੰਦਾ ਹੈ, ਸਮਾਜ ਦੇ ਸਵਾਮੀਆਂ ਦੀਆਂ ਕਦਰਾਂ-ਕੀਮਤਾਂ) ਨੂੰ ਚੁਣੌਤੀ ਨਹੀਂ, ਸਗੋਂ ਉਹਨਾਂ ਦੇ ਹੱਕ ਵਿਚ ਖੇਡਣਾ ਹੈ।
{{gap}}ਖੁੱਲ੍ਹ ਜਿਨਸੀ ਸੰਬੰਧਾਂ ਨੂੰ ਔਰਤ ਦੀ ਆਜ਼ਾਦੀ ਨਾਲ ਜੋੜਨ ਦਾ ਖ਼ਿਆਲ ਪੱਛਮ ਤਾਂ ਆਇਆ ਹੈ। ਇਸ ਦਾ ਅਰਥ ਔਰਤ ਦੀ ਗੁਲਾਮੀ ਦੇ ਕਾਰਨਾਂ ਨੂੰ ਸਮਝਣ ਅਤੇ ਦਰ ਕਰਨ ਤੋਂ ਬਿਨਾਂ ਉਸ ਨੂੰ ਵਕਤੀ ਤੌਰ ਉਤੇ ਆਜ਼ਾਦੀ ਦਾ ਅਹਿਸਾਸ ਦੇਣਾ ਹੈ। ਪਰ ਮਸਲਾ ਜਿਨਸੀ ਖੇਡ ਵਿਚ ਔਰਤ ਦੀ ਬਰਾਬਰੀ ਦਾ ਨਹੀਂ, ਸਗੋਂ ਜ਼ਿੰਦਗੀ ਦੀ ਖੇਤ ਵਿਚ ਔਰਤ ਦੀ ਬਰਾਬਰੀ ਦਾ ਹੈ, ਜਿਹੜਾ ਕਿ ਕਿਤੇ ਵਡੇਰਾ ਮਸਲਾ ਹੈ ਅਤੇ ਗੰਭੀਰ ਪਹੁੰਚ, ਸੂਝ ਅਤੇ ਯਤਨਾਂ ਦੀ ਮੰਗ ਕਰਦਾ ਹੈ। ਚੰਗੀ ਗੱਲ ਇਹ ਹੈ ਕਿ ਇਸ ਮਸਲੇ ਉਤੇ ਕਹਾਣੀਕਾਰਾਂ ਵਿਚ ਅਣ-ਐਲਾਨਿਆਂ ਸੰਬਾਦ ਚਲ ਰਿਹਾ ਹੈ, ਜਿਸ ਵਿਚ ਤੇ ਤਜਰਬਾਰੇ ਕਹਾਣੀਕਾਰ ਇਕ ਪਾਸੇ ਹਨ ਅਤੇ
ਨਵੇਂ ਨਵੇਂ ਸਥਾਪਤ ਹੋਏ ਜਾਂ<noinclude>{{rh|130||}}</noinclude>
87yhxauarjmni5in5m9g484pp3n90wv
ਪੰਨਾ:ਨਿੱਕੀ ਕਹਾਣੀ ਅਤੇ ਪੰਜਾਬੀ ਨਿੱਕੀ ਕਹਾਣੀ - ਗੁਰਬਖ਼ਸ਼ ਸਿੰਘ ਫ਼ਰੈਂਕ.pdf/137
250
30378
229656
76760
2026-07-27T11:07:43Z
Harchand Bhinder
2624
/* ਤਸਦੀਕ */
229656
proofread-page
text/x-wiki
<noinclude><pagequality level="4" user="Harchand Bhinder" /></noinclude>ਸੱਜਰੇ ਉਤਸ਼ਾਹੀ ਕਹਾਣੀਕਾਰ ਦੂਜੇ ਪਾਸੇ ਹਨ। ਦੁੱਗਲ ਨੇ ਆਪਣੇ ਨਵੇਂ ਕਹਾਣੀ ਸੰਗ੍ਰਹਿ “ਤਰਕਾਲਾਂ ਵੇਲੇ” ਵਿਚਲੀ "ਵੋਮੈਨਜ਼ ਲਿਬ" ਕਹਾਣੀ ਵਿਚ ਇਸੇ ਵਿਚਾਰ ਦੇ ਥੱਲੇਪਣ ਨੂੰ ਪੇਸ਼ ਕੀਤਾ ਹੈ। ਪਿਛੇ ਜਿਹੇ ਹੀ (ਆਰਸੀ, ਅਗਸਤ 83) ਵਿਚ ਕੁਲਵੰਤ ਸਿੰਘ ਵਿਰਕ ਦੀ ਇਕ ਕਹਾਣੀ ਛਪੀ ਹੈ, ਗਊ। ਇਸ ਵਿਚ ਵਿਰਕ ਆਪਣੇ ਵਿਲੱਖਣ ਸਹਿਜ-ਅੰਦਾਜ਼ ਵਿਚ ਇਹ ਦੱਸਦਾ ਹੈ ਕਿ ਉਪਰੋਕਤ ਕਿਸਮ ਦੀ ਜਿਨਸੀ ਖੁੱਲ ਔਰਤ ਨੂੰ ਇਨਸਾਨ ਬਣਾਉਣ ਵਲ ਨਹੀਂ ਲਿਜਾਂਦੀ, ਸਗੋਂ ਉਹ ਗਊ ਦੀ ਗਊ ਹੀ ਰਹਿੰਦੀ ਹੈ, ਸਿਰਫ਼ ਸੋਟੇ ਉਸ ਨੂੰ ਝੂੰਗੇ ਵਿਚ ਖਾਣੇ ਪੈਂਦੇ ਹਨ। ਜੇ ਔਰਤ ਦੀ ਆਜ਼ਾਦੀ ਉਸ ਨੂੰ ਪ੍ਰਫੁਲਿਤ ਸਮਾਜਕ ਹਸਤੀ ਬਣਾਉਣ ਵਲ ਨਹੀਂ ਲਿਜਾਂਦੀ, ਸਗੋਂ ਉਸ ਨੂੰ ਜਿਨਸੀ ਹੱਦ ਤਕ ਸਮੇਟ ਕੇ ਰੱਖ ਦੇਂਦੀ ਹੈ, ਤਾਂ ਇਹ ਆਜ਼ਾਦੀ ਨਹੀਂ ਝਾਵਲਾ ਹੈ। ਗੁਰਦਿਆਲ ਸਿੰਘ ਵੀ ਆਪਣੀ ਕਹਾਣੀ "ਮਾੜੀ ਹਵਾ" (ਆਰਸੀ, ਮਾਰਚ 83) ਵਿਚ ਦੱਸਦਾ ਹੈ ਕਿ ਸਾਡੇ ਪਿੰਡਾਂ ਵਿਚ ਵੀ ਪ੍ਰਵਾਰਕ ਸੰਬੰਧਾਂ ਨੂੰ ਕਿਵੇਂ ਜਿਨਸੀ ਘਣ ਲਗਦਾ ਜਾ ਰਿਹਾ ਹੈ। ਇਹ 'ਮਾੜੀ ਹਵਾ' ਹੈ, ਜਿਸ ਅੱਗੇ ਕਿਸੇ ਦੀ ਕੋਈ ਪੀਰੀ ਨਹੀਂ ਚੱਲ ਰਹੀ।
{{gap}}ਜਿਨਸੀ ਸੰਬੰਧਾਂ ਵਿਚਲੀ ਖੁੱਲ੍ਹ ਨੂੰ ਪਿਆਰ ਕਰਨ ਦੀ ਖੁੱਲ੍ਹ ਨਾਲ ਜੋੜਨਾ ਵੀ ਇਸੇ ਤਰ੍ਹਾਂ ਦਾ ਭੁਲੇਖਾ ਹੈ, ਜਿਹੜਾ ਪੱਛਮ ਵਿਚ ਪਿਛਲੀਆਂ ਦੇ ਤਿੰਨ ਸਦੀਆਂ ਤੋਂ ਪਰਚਾਰਿਆ ਜਾ ਰਿਹਾ ਹੈ, ਪਰ ਸਾਨੂੰ ਅਜੇ ਵੀ ਇਹ ਨਵਾਂ ਅਤੇ ਇਨਕਲਾਬੀ ਲੱਗਦਾ ਹੈ। ਪਿਛੇ ਜਿਹੇ ਹੀ ਇਕ ਸੈਮੀਨਾਰ ਵਿਚ ਜਦੋਂ ਇਕ ਨਵੇਂ ਨਵੇਂ ਸਥਾਪਤ ਹੋ ਰਹੇ ਕਹਾਣੀਕਾਰ ਦੀ ਆਲੋਚਨਾ ਕੀਤੀ ਗਈ ਕਿ ਉਸ ਦੀਆਂ ਕਹਾਣੀਆਂ ਜਿਨਸੀ ਸੰਬੰਧਾਂ ਨੂੰ ਹੀ ਪੇਸ਼ ਕਰਦੀਆਂ ਹਨ, ਤਾਂ ਉਸ ਨੇ ਜਵਾਬ ਦਿਤਾ ਕਿ "ਮੈਂ ਤਾਂ 'ਲਵ' ਸਟੋਰੀਜ਼ ਲਿਖਦਾ ਹਾਂ!" ਸਾਡੀ ਭਾਵਕ ਕੰਗਾਲੀ ਦਾ ਇਸ ਤੋਂ ਵੱਡਾ ਸਬੂਤ ਹੋਰ ਕੋਈ ਨਹੀਂ ਹੋ ਸਕਦਾ ਕਿ ਅਸੀਂ ਪਿਆਰ ਨੂੰ ਕੇਵਲ ਜਿਨਸੀ ਸੰਬੰਧਾਂ ਤਕ ਸੀਮਤ ਕਰ ਕੇ ਰੱਖ ਦਿਤਾ ਹੈ। ਜਿਨਸੀ ਸੰਬੰਧਾਂ ਉਤੇ ਜ਼ੋਰ ਦੇਂਦਾ ਸਾਹਿਤ ਨਾ ਸਿਰਫ਼ ਜਜ਼ਬਿਆਂ ਦੀ ਕੰਗਾਲੀ ਦਾ ਸ਼ਿਕਾਰ ਹੀ ਹੁੰਦਾ ਹੈ, ਸਗੋਂ ਇਸ ਕੰਗਾਲੀ ਨੂੰ ਪੈਦਾ ਵੀ ਕਰਦਾ ਅਤੇ ਅੱਗੇ ਤੋਰਦਾ ਹੈ।
{{gap}}ਇਸ ਲਈ ਇਹ ਕੋਈ ਹੈਰਾਨੀ ਵਾਲੀ ਗੱਲ ਨਹੀਂ ਕਿ ਪਿਛਲੇ ਕੁਝ ਅਰਸੇ ਵਿਚ ਕੇਵਲ ਇਕ ਕਹਾਣੀ - ਬਲਵੰਤ ਚੌਹਾਨ ਦੀ "ਉਸ ਦਾ ਰਬ" (ਅਕਸ, ਜਨਵਰੀ 83) - ਮੇਰੀ ਨਜ਼ਰੇ ਐਸੀ ਪਈ ਹੈ ਜਿਸ ਵਿਚ ਸਾਂਝੇ ਘੋਲ ਵਿਚ ਜੁੱਟੇ ਦੰਪਤੀ ਜੀਵਨ ਦੀ ਕਵਿਤਾ ਅਤੇ ਮਾਨਵਤਾ ਨੂੰ ਪੇਸ਼ ਕੀਤਾ ਗਿਆ ਹੈ। ਇੱਕਾ-ਦੁੱਕਾ ਕਹਾਣੀਆਂ ਹੋਰ ਵੀ ਹੋ ਸਕਦੀਆਂ ਹਨ, ਪਰ ਮੇਰਾ ਮਕਸਦ ਐਸੀਆਂ ਰਚਨਾਵਾਂ ਦੀ ਅਲਪ-ਸੰਖਿਆ ਵਲ ਧਿਆਨ ਦੁਆਉਣਾ
ਜਿਹੜੀਆਂ ਬਹੁ-ਪਸਾਰੀ ਮਨੁੱਖੀ ਰਿਸ਼ਤਿਆਂ ਨੂੰ ਮਾਨਵੀ ਅਤੇ ਹਾਂ-ਪੱਖੀ ਢੰਗ ਨਾਲ ਪੇਸ਼ ਕਰਦੀਆਂ ਹੋਣ। ਸਾਡੀਆਂ ਰਚਨਾਵਾਂ ਵਿਚ ਤਾਂ ਉਸ ਮਾਨਸਿਕ ਦਵੰਦ, ਤਣਾਅ ਅਤੇ ਸੰਤਾਪ ਵੀ ਅਣਹੋਂਦ ਹੁੰਦੀ ਜਾ ਰਹੀ ਹੈ, ਜਿਹੜਾ ਜਿਨਸੀ ਪੱਧਰ ਉਤੇ ਆਪਣੇ<noinclude>{{rh|||131}}</noinclude>
2mqnxxl9ceuppa8kbwprn9mgh5e3mlf
ਪੰਨਾ:ਨਿੱਕੀ ਕਹਾਣੀ ਅਤੇ ਪੰਜਾਬੀ ਨਿੱਕੀ ਕਹਾਣੀ - ਗੁਰਬਖ਼ਸ਼ ਸਿੰਘ ਫ਼ਰੈਂਕ.pdf/138
250
30382
229657
76771
2026-07-27T11:07:49Z
Harchand Bhinder
2624
/* ਤਸਦੀਕ */
229657
proofread-page
text/x-wiki
<noinclude><pagequality level="4" user="Harchand Bhinder" /></noinclude>ਆਪ ਨੂੰ ਨੀਵਾਂ ਲਿਆਉਣ ਅਤੇ ਵੇਚਣ ਤੋਂ ਪੈਦਾ ਹੁੰਦਾ ਹੈ।
{{***|style=font-size:100%|3|char=×}}
{{gap}}ਮੇਰੀਆਂ ਦੂਜੀਆਂ ਦੋ ਥੀਮਾਂ ਦਾ ਸੰਬੰਧ ਉਹੋ ਜਿਹੀਆਂ ਪੁਸਤਕਾਂ ਅਤੇ ਕਹਾਣੀਆਂ ਨਾਲ ਹੈ ਜੇ ਮਨੁੱਖਤਾ ਦੀ ਬਿਹਤਰੀ ਲਈ ਆਪਣਾ ਸਭ ਕੁਝ ਕੁਰਬਾਨ ਕਰ ਦੇਣ ਵਾਲੇ ਮਨੁੱਖਾਂ ਦੇ ਨਾਂ' (ਗੁਰਮੇਲ ਮਡਾਹੜ, ਜੰਗ ਜਾਰੀ ਹੈ); “ਉਹਨਾਂ ਲੋਕਾਂ ਨੂੰ, ਜੋ ਮਾਨਵੀ ਸ਼ੰਤਾਪ ਨੂੰ ਦੂਰ ਕਰਨ ਲਈ ਜੂਝ ਰਹੇ ਹਨ" (ਜਰਨੈਲ ਸਿੰਘ ਨਿਰਾਲਾ, ਸੰਤਾਪ); "ਅਮਨ ਅਤੇ ਏਕਤਾ ਲਈ ਜੂਝਦੇ ਲੋਕਾਂ ਦੇ ਨਾਂ।" (ਜਰਨੈਲ ਪੁਰ, ਘੁੱਗੀਆਂ ਵਾਲੇ) ਸਮਰਪਿਤ ਹੁੰਦੀਆਂ ਹਨ। ਜਾਂ ਜੇ ਪਰਤੱਖ ਤੌਰ ਉਤੇ ਸਮਰਪਿਤ ਨਾ ਵੀ ਹੋਣ ਤਾਂ ਇਹਨਾਂ ਦੇ ਵਿਸ਼ੇ ਇਸ ਤਰ੍ਹਾਂ ਦੀਆਂ ਪੁਸਤਕਾਂ ਨਾਲ ਸਾਂਝੇ ਹੁੰਦੇ ਹਨ। ਇਹਨਾਂ ਵਿਚ ਅਸੀਂ ਵਿਚਾਰ-ਗੋਚਰੇ ਸਮੇਂ ਵਿਚ ਛਪੇ ਜਸਵੰਤ ਸਿੰਘ ਵਿਰਦੀ, ਵਰਿਆਮ ਸੰਧੂ, ਬਲਦੇਵ ਸਿੰਘ, ਕਿਰਪਾਲ ਕਜ਼ਾਕ, ਪ੍ਰੇਮ ਗੋਰਖੀ ਆਦਿ ਦੇ ਕਹਾਣੀ ਸੰਗ੍ਰਹਿ ਜਾਂ ਇਸ ਆਸ਼ੇ ਦੀਆਂ ਵਿੱਕਲਤਰੀਆਂ ਕਹਾਣੀਆਂ ਰਖ ਸਕਦੇ ਹਾਂ।
{{gap}}ਇਸ ਤਰ੍ਹਾਂ ਦਾ ਸਾਹਿਤ ਰਚਣ ਵਾਲੇ ਬਹੁਤੇ ਲਿਖਾਰੀ ਨਿੱਜੀ ਕਸ਼ਟ ਅਤੇ ਇਕ ਖ਼ਾਸ ਤਰ੍ਹਾਂ ਦੇ ਰਾਜਸੀ ਅਨੁਭਵ ਵਿਚੋਂ ਲੰਘੇ ਹੋਏ ਹਨ, ਅਤੇ ਇਸੇ ਨਿੱਜੀ ਅਨਭਵ ਵਿਚੋਂ ਉਹ ਅੱਜ ਦੀ ਹਕੀਕਤ ਨੂੰ ਸਮਝਣ ਸਮਝਾਉਣ ਦੀ ਕੋਸ਼ਿਸ਼ ਕਰਦੇ ਹਨ। ਇਹਨਾਂ ਦੇ ਸਾਹਿਤ ਨੂੰ ਪ੍ਰਗਤੀਵਾਦੀ ਅਤੇ ਜੁਝਾਰਵਾਦੀ ਪ੍ਰੰਪਰਾਂ ਵਿਚ ਹੀ ਰਖਿਆ ਜਾ ਸਕਦਾ ਹੈ, ਅਤੇ ਇਹਨਾਂ ਵਿਚੋਂ ਬਹੁਤਿਆਂ ਦੀਆਂ ਲਿਖਤਾਂ ਜਿਥੇ ਉਪਰੋਕਤ ਪ੍ਰੰਪਰਾ ਦੀਆਂ ਖੂਬੀਆਂ ਖ਼ਾਮੀਆਂ ਨੂੰ ਆਪਣੇ ਵਿਚ ਸਮੇਟੀ ਬੈਠੀਆਂ ਹਨ, ਉਥੇ ਇਸ ਪ੍ਰੰਪਰਾ ਦੇ ਅਜੋਕੇ ਪੜਾਅ ਦੀਆਂ ਵਿਲੱਖਣਤਾਈਆਂ ਨੂੰ ਵੀ ਪੇਸ਼ ਕਰਦੀਆਂ ਹਨ।
{{gap}}ਸਿਆਸਤ ਅਤੇ ਸੁਪਨੇ ਨੂੰ ਮੇਲਣ ਦੀ ਜਾਚ ਸਾਨੂੰ ਪ੍ਰਗਤੀਵਾਦੀ ਧਾਰਾ ਨੇ ਹਾਂ ਸਿਖਾਈ ਸੀ, ਅਤੇ ਇਸ ਸੁਮੇਲ ਦੀ ਸਭ ਤੋਂ ਚੰਗੀ ਮਿਸਾਲ ਅਜੇ ਵੀ ਮੈਨੂੰ ਨਵਤੇਜ ਸਿੰਘ ਹੀ ਲੱਗਦਾ ਹੈ। ਪਰ ਪ੍ਰਗਤੀਵਾਦੀ ਸਾਹਿਤ ਦਾ ਇਕ ਲੱਛਣ ਰੂਪ ਅਤੇ ਵਸਤ ਦੋਹਾਂ ਦੇ ਪੱਖੋਂ ਹੀ ਇਸ ਦੀ ਸੀਮਾ-ਨਿਰਧਾਰਿਤ ਕਰਦਾ ਸੀ। ਅਤੇ ਉਹ ਲੱਛਣ ਸੀ ਕਿ ਇਹ ਹਮ-ਖ਼ਿਆਲੀ ਦਾ ਸਾਹਿਤ ਸੀ। ਇਹ ਦੁਸ਼ਮਣ ਦੇ ਗੜ੍ਹ ਦੇ ਅੰਦਰ ਜਾ ਕੇ ਉਸ ਦੀਆਂ ਫੌਜਾਂ ਵਿਚ ਬਗਾਵਤ ਕਰਾਉਣ ਅਤੇ ਉਹਨਾਂ ਨੂੰ ਨਾਲ ਖਿੱਚ ਲਿਆਉਣ ਦੀ ਕੋਸ਼ਿਸ਼ ਨਹੀਂ ਸੀ ਕਰਦਾ, ਸਗੋਂ ਇਸ ਗੜ੍ਹ ਦੇ ਬਾਹਰ ਖੜਾ, ਇਸ ਨੂੰ ਢਾਹ-ਢੇਰੀ ਕਰਨ ਦੀਆਂ ਸਹੁੰਆਂ ਖਾਂਦਾ ਅਤੇ ਇਸ ਵਿਚ ਆਪਣੇ ਹਮ-ਖ਼ਿਆਲਾਂ ਨੂੰ ਆਪਣੀ ਹਮ-ਖ਼ਿਆਲੀ ਦਾ ਯਕੀਨ ਦੇ ਆਉਂਦਾ ਹੋਇਆ ਚੜਦੀ ਕਲਾ ਵਿਚ ਰਖਦਾ ਅਤੇ ਰਹਿੰਦਾ ਸੀ। ਇਸ ਕਰਕੇ ਸੂਖਮ ਢੰਗ ਅਪਣਾਉਣੇ, ਲਿਫ਼ਵੇ ਦਾਅ-ਪਚ ਘੜਣੇ, ਵਿਰੋਧੀ ਧਿਰ ਨਾਲ ਮਨੁੱਖੀ ਅਤੇ<noinclude>{{rh|132||}}</noinclude>
60j41466pbxt3tih1hmk4m5e1f43cl6
ਪੰਨਾ:ਨਿੱਕੀ ਕਹਾਣੀ ਅਤੇ ਪੰਜਾਬੀ ਨਿੱਕੀ ਕਹਾਣੀ - ਗੁਰਬਖ਼ਸ਼ ਸਿੰਘ ਫ਼ਰੈਂਕ.pdf/139
250
30383
229658
76773
2026-07-27T11:07:55Z
Harchand Bhinder
2624
/* ਤਸਦੀਕ */
229658
proofread-page
text/x-wiki
<noinclude><pagequality level="4" user="Harchand Bhinder" /></noinclude>ਭਾਵਕ ਪੱਧਰ ਉਤੇ ਸੰਬਾਦ ਵਚ ਪੈਣਾ ਇਸ ਸਾਹਿਤ ਦੀ ਮਜਬੂਰੀ ਨਹੀਂ ਸੀ। ਜੂਝਾਰਵਾਦੀ ਸਾਹਿਤ ਨੇ ਪ੍ਰਗਤੀਵਾਦੀ ਸਾਹਿਤ ਦੀਆਂ ਹੀ ਖ਼ੂਬੀਆਂ ਖ਼ਾਮੀਆਂ ਨੂੰ ਅੱਗੇ ਤੋਰਿਆ।
{{gap}}ਜਰਨੈਲ ਪੂਰੀ ਦੀ ਪੁਸਤਕ ਘੁੱਗੀਆਂ ਵਾਲੇ ਪੰਜਾਬੀ ਪ੍ਰਗਤੀਵਾਦੀ ਸਾਹਿਤ ਦੇ ਕਲਾਸੀਕਲ ਮਾਡਲ ਨੂੰ ਪੇਸ਼ ਕਰਦੀ ਹੈ। ਅੱਜ ਦੀਆਂ ਹਾਲਤਾਂ ਵਿਚ ਜੇ ਇਸ ਨੂੰ ਪ੍ਰਗਤੀਵਾਦੀ ਨਾਲੋਂ ਪਾਰਟੀ ਸਾਹਿਤ ਵਿਚ ਰਖਿਆ ਜਾਏ ਤਾਂ ਵਧੇਰੇ ਠੀਕ ਹੋਵੇਗਾ। ਪਾਰਟੀ ਸਾਹਿਤ ਵਜੋਂ ਇਸ ਦਾ ਉੱਚਾ ਮੁਲਾਂਕਣ ਕੀਤਾ ਜਾ ਸਕਦਾ ਹੈ। ਪਾਰਟੀ ਵਲ ਰੁਜੂਅ ਰਖਦੇ ਨਵੇਂ ਸਾਥੀਆਂ ਨੂੰ ਇਹ ਕੁਝ ਨਵਾਂ ਦਸ ਵੀ ਸਕਦੀ ਹੈ, ਅਤੇ ਉਹਨਾਂ ਦੇ ਵਿਸ਼ਵਾਸ ਨੂੰ ਹੋਰ ਪਕੇਰਾ ਵੀ ਕਰ ਸਕਦੀ ਹੈ। ਪਰ ਪਾਰਟੀ ਹਲਕੇ ਤੋਂ ਬਾਹਰ ਕਿਸੇ ਨਾਲ ਸੰਬਾਦ ਰਚਾ ਸਕਣਾ ਇਸ ਦੀ ਸਮਰੱਥਾ ਤੋਂ ਬਾਹਰ ਹੈ। ਇਹ ਗੱਲ ਕਲਾਤਮਕ ਕਿਰਤ ਵਜੋਂ ਇਸ ਤਰਾਂ ਦੇ ਸਾਹਿਤ ਨੂੰ ਸੀਮਿਤ ਰੱਖਦੀ ਹੈ।
{{gap}}ਅੱਜ ਇਹ ਗੱਲ ਕਲਾ ਦੀ ਸਾਧਾਰਣ ਸੂਝ ਵਿਚ ਵੀ ਸ਼ਾਮਲ ਹੋ ਗਈ ਹੈ ਕਿ ਸਿੱਧਾ ਨਾਅਰਾ ਕਲਾ ਨਾਲ ਮੇਲ ਨਹੀਂ ਖਾਂਦਾ। ਇਸ ਲਈ ਸਿੱਧਾ ਨਾਅਰਾ ਲੱਗਾ ਅੱਜ ਸਾਨੂੰ ਬਹੁਤ ਘੱਟ ਮਿਲਦਾ ਹੈ ਅਤੇ ਜਿਥੇ ਕਿਤੇ ਹੈ ਵੀ,(ਉਦਾਹਰਣ ਵਜੋਂ, ਬਲਦੇਵ ਸਿੰਘ ਦੀ ਹਵੇਲੀ ਛਾਵੇਂ ਖੜਾ ਰੱਬ ਵਿਚ "ਇਕ ਪਿੰਡ ਦੀ ਕਥਾ" ਜਾਂ ਗੁਰਮੇਲ ਮਡਾਹੜ ਦੀ ਜੰਗ ਜਾਰੀ ਹੈ ਵਿਚ "ਪੌੜੀਆਂ") ਉਥੇ ਇਹ ਨਾਅਰਾ ਕਿਸੇ ਪ੍ਰਤੀਕਾਤਮਕ ਕਹਾਣੀ ਦੀ ਆੜ ਵਿਚ ਲੱਗਦਾ ਹੈ। ਬਲਦੇਵ ਸਿੰਘ ਨੇ ਤਾਂ ਆਪਣੀ ਕਹਾਣੀ ਨੂੰ ਕਿਹਾ ਹੀ ਕਥਾ ਹੈ। ਫੈਂਟੇਸੀ ਦੇ ਅੰਦਾਜ਼ ਵਿਚ ਲਿਖੀਆਂ ਗਈਆਂ ਕਹਾਣੀਆਂ ਲੇਖਕ ਦੀ ਇਸੇ ਮਜਬੂਰੀ ਨੂੰ ਹਲ ਕਰਦੀਆਂ ਹਨ। ਜਸਵੰਤ ਵਿਰਦੀ ਇਸ ਤਕਨੀਕ ਦੀਆਂ ਕਹਾਣੀਆਂ ਲਿਖਣ ਵਿਚ ਸਭ ਤੋਂ ਅੱਗੇ ਹੈ। ਸੜਕਾਂ ਦਾ ਦਰਦ ਅਤੇ ਖੂਨ ਦੇ ਹਸਤਾਖਰ ਉਸ ਦੇ ਨਵੇਂ ਕਹਾਣੀ ਸੰਗ੍ਰਹਿ ਇਸ ਤਕਨੀਕ ਨੂੰ ਅਪਣਾਉਂਦੇ ਹਨ। ਵਿਰਦੀ ਵੀ ਸੁਪਨੇ ਅਤੇ ਸਿਆਸਤ ਨੂੰ ਮਿਲਾ ਕੇ ਚਲਦਾ ਹੈ। ਪਰ ਇਹਨਾਂ ਦੇ ਨਾਲ ਹੀ ਸੰਦੇਹ ਉਸ ਦੇ ਬੱਧ ਦਾ ਲਾਜ਼ਮੀ ਤੱਤ ਹੈ, ਜਿਸ ਕਰਕੇ ਉਸ ਦੀਆਂ ਕਹਾਣੀਆਂ ਵਿਚਲੀ ਕਾਵਿਕਤਾ ਵਿਅੰਗ ਦਾ ਰੂਪ ਧਾਰਨ ਕਰ ਲੈਂਦੀ ਹੈ। ਇਸੇ ਕਰਕੇ ਉਸ ਦੀਆਂ ਕਹਾਣੀਆਂ ਦਾ ਕੇਂਦਰੀ ਨੁੱਕਤਾ ਸਪਨਾ ਬਨਣ ਨਾਲੋਂ ਸਪਨਾ ਟੁੱਟਣ ਦਾ ਅਹਿਸਾਸ ਵਧੇਰੇ ਹੈ।
{{gap}}ਪ੍ਰਤੀਕਾਤਮਕ ਅਤੇ ਫੈਂਟੇਸੀ ਕਿਸਮ ਦੀ ਕਹਾਣੀ ਦੀਆਂ ਆਪਣੀਆਂ ਸੀਮਾਂ ਹਨ। ਇਹ ਕਾਫ਼ੀ ਹੱਦ ਤਕ ਸਾਡੀ ਸੁਹਜ-ਸੰਤੁਸ਼ਟੀ ਵਿਚ ਸਹਾਈ ਹੁੰਦੀ ਹੈ। ਪਰ ਇਹ ਸੁਹਜਸੰਤੁਸ਼ਟੀ ਕਿਸੇ ਬੁਝਾਰਤ ਦੇ ਬੁੱਝ ਲੈਣ ਵਾਂਗ ਨਿਰੋਲ ਬੰਧਕ ਘਾਲਣਾ ਦਾ ਸਿੱਟਾ ਹੁੰਦੀ ਹੈ। ਇਸ ਨਾਲ ਇਸ ਪ੍ਰਕਾਰ ਦੀ ਕਹਾਣੀ ਵਿਚ ਵੀ ਪ੍ਰਗਤੀਵਾਦੀ ਕਹਾਣੀ ਵਾਲਾ ਇਹ ਲੱਛਣ ਆ ਜਾਂਦਾ ਹੈ ਕਿ ਇਹ ਉਹਨਾਂ ਪਾਠਕਾਂ ਨੂੰ ਹੀ ਕੁਝ ਦੱਸਦੀ ਹੈ, ਜਿਹੜੇ ਪਹਿਲਾਂ ਹੀ ਸਭ ਕੁਝ ਜਾਣਦੇ ਹੁੰਦੇ ਹਨ। ਇਸ ਲਈ ਕਲਾ ਦੇ ਪੱਖੋਂ ਇਸ ਤਕਨੀਕ ਨੂੰ ਕੋਈ<noinclude>{{right|133}}</noinclude>
3xe3f12nahmjxfofg0ivoxlj5qgnrpi
ਪੰਨਾ:ਨਿੱਕੀ ਕਹਾਣੀ ਅਤੇ ਪੰਜਾਬੀ ਨਿੱਕੀ ਕਹਾਣੀ - ਗੁਰਬਖ਼ਸ਼ ਸਿੰਘ ਫ਼ਰੈਂਕ.pdf/140
250
30384
229659
76775
2026-07-27T11:08:02Z
Harchand Bhinder
2624
/* ਤਸਦੀਕ */
229659
proofread-page
text/x-wiki
<noinclude><pagequality level="4" user="Harchand Bhinder" /></noinclude>ਬਹੁਤੀ ਉੱਚੀ ਥਾਂ ਨਹੀਂ ਦਿੱਤੀ ਜਾ ਸਕਦੀ।
{{gap}}ਜ਼ਿੰਦਗੀ ਦੀ ਤਲਖ਼ ਹਕੀਕਤ, ਸਮਾਜਕ ਆਲੋਚਨਾ ਅਤੇ ਭਵਿੱਖ ਦੇ ਕਿਸੇ ਸੁਪਨੇ ਨੂੰ ਸੁਮੋਲਣ ਦਾ ਇਕ ਯਤਨ ਗੁਰਦਿਆਲ ਸਿੰਘ ਨੇ ਆਪਣੇ ਕਹਾਣੀ ਸੰਗ੍ਰਹਿ ਰੱਖੇ ਮਿੱਸੇ ਬੰਦੇ ਵਿਚ ਕੀਤਾ ਹੈ। ਇਸ ਸੰਗ੍ਰਹਿ ਦੀਆਂ ਕਹਾਣੀਆਂ ਦੇ ਪਾਤਰ ਸਮਾਜ ਦੀਆਂ ਹੇਠਲੀਆਂ ਪਰਤਾਂ ਵਿਚ ਵਿਚਰਣ ਵਾਲੇ ਲੋਕ ਹਨ। ਉਹ ਆਪਣੇ ਰੁੱਖੇ ਮੱਸੇ ਹਾਸ-ਵਿਅੰਗ ਦੀ ਡੰਗੋਰੀ ਫੜੀ, ਆਪਣੀ ਜ਼ਿੰਦਗੀ ਦੇ ਝੋਰਿਆਂ ਨੂੰ ਹੰਡਾਉਂਦੇ ਹੋਏ ਆਪਣੀ ਅਵਸਥਾ ਨੂੰ ਸਮਝਣ ਦੀ ਕੋਸ਼ਿਸ਼ ਕਰਦੇ ਹਨ, ਅਤੇ ਇਸ ਕੋਸ਼ਿਸ਼ ਵਿਚ ਸਮਾਜ, ਸਰਕਾਰ ਆਦਿ ਉਤੇ ਟਿੱਪਣੀ ਕਰੀ ਜਾਂਦੇ ਹਨ। ਪਰ ਸਭ ਤੋਂ ਵੱਡੀ ਗੱਲ ਕਿ ਘੋਰ ਮੁਸੀਬਤ ਵਿਚ ਵੀ ਉਹ ਆਸ ਦਾ ਪੱਲਾ ਨਹੀਂ ਛੱਡਦੇ। ਇਹ ਆਸ ਵੀ ਕੋਈ ਉਹਨਾਂ ਉਤੇ ਨਸੀ ਨਹੀਂ ਗਈ, ਸਗੋਂ ਉਹਨਾਂ ਦੇ ਜਿਉਣ ਦੇ ਉਮਾਹ ਦੇ ਵਿਚੋਂ ਹੀ ਨਿਕਲਦੀ ਹੈ, ਕਿਉਂਕਿ ਇਹ ਕੋਈ ਤਾਰੇ ਤੋੜਨ ਦੇ ਸੁਪਨੇ ਨਹੀਂ ਲੈਂਦੀ, ਜ਼ਿੰਦਗੀ ਨੂੰ ਜਿਉਣ ਯੋਗੀ ਬਣਾ ਸਕਣ ਦੇ ਸੁਪਨੇ ਲੈਂਦੀ ਹੈ। ਗੁਰਦਿਆਲ ਸਿੰਘ ਦਾ ਇਹ ਢੰਗ ਉਸ ਦੀ ਵਿਲੱਖਣਤਾ ਬਣ ਗਿਆ ਹੈ।
{{gap}}ਏਨੀ ਹੀ, ਜਾਂ ਇਸ ਤੋਂ ਵੀ ਕੁਝ ਵਧੇਰੇ ਸੰਤੁਸ਼ਟਤਾ ਦੇਂਦੀਆਂ ਅਤੇ ਭਰਪੂਰ ਤਜਰਬਾ ਬਣਦੀਆਂ ਉਹ ਕਹਾਣੀਆਂ ਹਨ, ਜਿਨ੍ਹਾਂ ਵਿਚ ਉਪਰੋਕਤ ਸਾਰੇ ਹੀ ਤੱਤ ਹਨ ਜ਼ਿੰਦਗੀ ਦੀਆਂ ਤਲਖ਼ ਹਕੀਕਤਾਂ ਦਾ ਗਿਆਨ, ਉਹਨਾਂ ਦੇ ਖ਼ਿਲਾਫ਼ ਵਿਦਰੋਹ, ਕਿਸ ਭਵਿੱਖ-ਮੁਖੀ ਸੁਪਨੇ ਦੀ ਚੇਤਨਤਾ ਅਤੇ ਉਸ ਲਈ ਯਤਨ; ਪਰ ਨਾਲ ਹੀ ਇਸ ਯਤਨ ਹੀ ਤਾਂ ਇਸ ਤੋਂ ਪੈਦਾ ਹੁੰਦਾ ਦੁਖਾਂਤਕ ਤੱਤ, ਅਤੇ ਇਸ ਅਸਫਲਤਾ ਦੇ ਕਾਰਨਾਂ ਦਾ ਵਿਸ਼ਲੇਸ਼ਣ ਵੀ ਸ਼ਾਮਲ ਹੈ। ਇਸ ਤਰ੍ਹਾਂ ਦੀਆਂ ਰਚਨਾਵਾਂ ਸਾਨੂੰ ਭਾਵਕ ਤੌਰ ਉੱਤੇ ਝੰਜੋੜ ਦੇਂਦੀਆਂ ਹਨ। ਇਹਨਾਂ ਦਾ ਦੁਖਾਂਤਕ ਤੱਤ ਸਾਨੂੰ ਸਮਾਜ ਦੀ ਗਤੀ ਤੋਂ ਵੀ ਜਾਣੂ ਕਰ ਜਾਂਦਾ ਹੈ ਅਤੇ ਇਸ ਗਤੀ ਨੂੰ ਜਕੜੀ ਬੈਠੇ ਕਾਰਨਾਂ ਦਾ ਵੀ ਅਹਿਸਾਸ ਕਰਾ ਜਾਂਦਾ ਹੈ। ਪਿਛਲੇ ਸਮੇਂ ਵਿਚ ਵਰਿਆਮ ਸੰਧੂ, ਬਲਦੇਵ ਸਿੰਘ, ਰਾਮ ਸਰੂਪ ਅਣਖੀ, ਕਿਰਪਾਲ ਕਜ਼ਾਕ, ਪ੍ਰੇਮ ਗੋਰਖੀ, ਜੋਗਿੰਦਰ ਸਿੰਘ ਨਿਰਾਲਾ ਦੀਆਂ ਛਪੀਆਂ ਕਹਾਣੀਆਂ ਜਾਂ ਕਹਾਣੀ ਸੰਹ ਇਸ ਰੁਝਾਣ ਦੀ ਪ੍ਰਤਿਨਿਧਤਾ ਕਰਦੇ ਹਨ।
{{gap}}ਇਹਨਾਂ ਲੇਖਕਾਂ ਨੇ ਮੁੱਖ ਤੌਰ ਉਤੇ ਬਹੁ-ਗਿਣਤੀ, ਹੇਠਲੇ ਵਰਗ, ਦੇ ਜੀਵਨ ਨੂੰ ਆਪਣਾ ਵਿਸ਼ਾ ਬਣਾਇਆ ਹੈ। ਆਪਣੇ ਕਸ਼ਟ ਭਰੇ ਜੀਵਨ ਤੋਂ ਮੁਕਤੀ ਪਾਉਣ ਦੇ ਯਤਨ ਵਿਚ, ਇਹਨਾਂ ਦੇ ਪਾਤਰ ਆਪਣੇ ਜੀਵਨ ਨੂੰ ਜਕੜੀ ਬੈਠੀਆਂ ਹਾਲਤਾਂ ਦੇ ਖ਼ਿਲਾਫ਼ ਰੋਹ-ਭਰੀ ਬਗਾਵਤ ਕਰਦੇ ਹਨ। ਪਰ ਇਹ ਹਾਲਤਾਂ ਅਜੇ ਉਹਨਾਂ ਲਈ ਇਕੱਲੇ ਇਕੱਲੇ ਵਾਸਤੇ ਅਜਿੱਤ ਹਨ। ਜਿਸ ਕਰਕੇ ਉਹ ਇਕੋ ਵਾਰੀ ਮੁੜ ਉਹਨਾਂ ਦੇ ਭਾਰ ਹੇਠ ਹੋਰ ਦੱਬ ਕੇ ਰਹਿ ਜਾਂਦੇ ਹਨ। ਕਿਰਪਾਲ ਕਜ਼ਾਕ ਦੇ ਨਵੇਂਂ ਕਹਾਣੀ ਸੰਗ੍ਰਹਿ ਅੱਧਾ ਪਲ ਵਿਚ ਕੁਝ ਕਹਾਣੀਆਂ (ਜਿਵੇਂ “ਜਿਥੋਂ ਸੂਰਜ ਉੱਗਦਾ ਹੈ") ਵਿਚ ਕਿਤੇ ਕਿਤੇ ਕੋਈ ਲੋਕ<noinclude>{{left|134}}</noinclude>
9w44axhjeldxl27e7z7sat3sjo0qsc8
ਪੰਨਾ:ਨਿੱਕੀ ਕਹਾਣੀ ਅਤੇ ਪੰਜਾਬੀ ਨਿੱਕੀ ਕਹਾਣੀ - ਗੁਰਬਖ਼ਸ਼ ਸਿੰਘ ਫ਼ਰੈਂਕ.pdf/141
250
30385
229660
76800
2026-07-27T11:08:08Z
Harchand Bhinder
2624
/* ਤਸਦੀਕ */
229660
proofread-page
text/x-wiki
<noinclude><pagequality level="4" user="Harchand Bhinder" /></noinclude>ਨਾਲ ਤੁਰਦੇ ਵੀ ਹਨ। ਪਰ ਪ੍ਰਧਾਨ ਰੂਪ ਵਿਚ ਅਜੇ ਵੀ ਵਿਰੋਧੀ ਅਤੇ ਦਬਾ ਰਹੀਆਂ ਤਾਕਤਾਂ ਵਧੇਰੇ ਤਾਕਤਵਰ ਅਤੇ ਚਤੁਰ ਸਾਬਤ ਹੁੰਦੀਆਂ ਹਨ। ਖੱਬੀ ਅਤੇ ਕਮਿਊਨਿਸਟ ਲਹਰੇ ਦੀ ਫੁੱਟ ਦਾ ਅਹਿਸਾਸ ਇਹਨਾਂ ਵਿਚ ਤੀਖਣ ਹੈ। ਸਗੋਂ ਕਿਤੇ ਕਿਤੇ ਸਿੱਧਾ ਕਮਉਨਿਸਟ ਲਹਿਰ ਜਾਂ ਵਿਅਕਤੀਆਂ ਦੀ ਆਲੋਚਨਾ ਵੀ ਮਿਲਦੀ ਹੈ। (ਜਿਵੇਂ ਜੋਗਿੰਦਰ ਸਿੰਘ ਨਿਰਾਲਾ ਦੀ ਪੁਸਤਕ ਸੰਤਾਪ, ਜਾਂ ਉਸ ਦੀਆਂ ਮਗਰੋਂ ਛਪੀਆਂ ਕਹਾਣੀਆਂ "ਰੱਜੇ ਪੁੱਜੇ ਲੋਕ", "ਜ਼ਿੰਦਗੀ, ਜ਼ਿੰਦਗੀ", ਜਾਂ ਫਿਰ ਵਰਿਆਮ ਸੰਧੂ ਦੀ ਕਹਾਣੀ "ਦਲਦਲ" ਆਦਿ)। ਪਰ ਤਾਂ ਵੀ ਇਹਨਾਂ ਲੋਕਾਂ ਦਾ ਖੱਬੇ ਆਦਰਸ਼ ਤੋਂ ਈਮਾਨ ਨਹੀਂ ਡੋਲਿਆ ਅਤੇ ਇਹ ਇਸੇ ਉਤੇ ਆਸ ਲਾਈ ਬੈਠੇ ਹਨ। ਰਾਮ ਸਰੂਪ ਅਣਖੀ ਦੀ ਕਹਾਣੀ ਛਪੜੀ ਵਿਹੜਾ ਗ਼ਰੀਬੀ ਹਟਾਓ ਦੇ ਦਮਗਜਿਆਂ ਨੂੰ ਬੜੇ ਸਹਿਜ ਢੰਗ ਨਾਲ ਬੇਨਕਾਬ ਕਰਦੀ ਹੋਈ, ਇਹ ਦੱਸਦੀ ਹੈ ਕਿ ਕਿਵੇਂ ਅਜੇ ਵੀ ਹੇਠਲਾ ਵਰਗ ਅਪਣੇ ਜੀਵਨ ਨੂੰ ਚੰਗੇਰਿਆਂ ਬਣਾਉਣ ਦੇ ਸਭ ਯਤਨ ਨਿਹਫਲਤਾ ਵਿਚ ਮੁੱਕਦੇ ਦੇਖ ਰਿਹਾ ਹੈ। ਸਾਧਾਰਣ ਅਤੇ ਪੜਾਈ ਪ੍ਰਗਤੀਵਾਦੀ ਸੂਝ ਉਪਰੋਕਤ ਤਰ੍ਹਾਂ ਦੀਆਂ ਕਹਾਣੀਆਂ ਨੂੰ ਪਿਛਾਂਹ-ਖਿੱਚੂ, ਨਿਰਾਸ਼ਾਵਾਦੀ ਜਾਂ ਭਗੌੜੇਪਨ ਦੀਆਂ ਕਹਾਣੀਆਂ ਕਹੇਗੀ। ਪਰ ਇਹਨਾਂ ਲੇਖਕਾਂ ਦੀ ਮਹੱਤਤਾ ਇਸੇ ਵਿਚ ਹੈ ਕਿ ਇਹਨਾਂ ਨੇ ਸਾਹਿਤ ਨੂੰ ਸਾਧਾਰਨ ਅਤੇ ਹੇਠਲੇ ਵਰਗ ਦੀਆਂ ਕਾਮਨਾਵਾਂ ਅਤੇ ਘਾਲਣਾਵਾਂ ਨਾਲ ਜੋੜਿਆ ਹੈ, ਉਹਨਾਂ ਦੀ ਹੀ ਪੱਧਰ ਉਤੇ, ਉਹਨਾਂ ਦੀ ਭਾਸ਼ਾ ਵਿਚ ਯਥਾਰਥ ਦਾ ਵਰਨਣ ਕੀਤਾ ਹੈ, ਜਿਸ ਤੋਂ ਸਾਨੂੰ ਅੱਜ ਦੀ ਬਹੁਗਿਣਤੀ ਦੇ ਜੀਵਨ ਬਾਰੇ ਸੱਚ ਦਾ ਭਰਵਾਂ ਗਿਆਨ ਹੁੰਦਾ ਹੈ।
{{gap}}ਕੇਵਲ ਇੱਕ ਰੁਝਾਣੇ ਕੁਝ ਤੌਖਲਾ ਪੈਦਾ ਕਰਨ ਵਾਲਾ ਹੈ। ਅੱਜ ਕਾਫ਼ੀ ਕਹਾਣੀਆਂ ਵਿੱਚ ਮੌਤ, ਕਤਲ, ਜਾਂ ਕੋਈ ਹੋਰ ਧਮਾਕਾਖੇਜ਼ ਘਟਨਾਵਾਂ ਲਿਆਉਣ ਦਾ ਯਤਨ ਹੁੰਦਾ ਹੈ। ਬਲਦੇਵ ਸਿੰਘ ਦੀ ਹੀ ਪਿੱਛੇ ਜਿਹੇ ਇਕ ਕਹਾਣੀ ਛਪੀ ਹੈ - '''ਭਵਿਖ ਦੇ ਵਾਰਸ''', ਜਿਸ ਦੀ ਥੀਮ ਤਾਂ ਨਵਤੇਜ ਸਿੰਘ ਦੀ ਕਹਾਣੀ "ਮਨੁੱਖ ਦੇ ਪਿਓ" ਵਾਲੀ ਹੀ ਹੈ, ਪਰ ਇਸ ਵਿਚ ਹੁਣ 'ਸ਼ਾਕ ਟਰੀਟਮੈਂਟ' ਦੇਣ ਦਾ ਯਤਨ ਹੈ - ਬੱਚਿਆਂ ਨੂੰ ਮਾਣਸਖੋਰੇ ਣੇ ਦੀ ਹੱਦ ਤਕ ਨਿਘਰਦੇ ਦੱਸਿਆ ਗਿਆ ਹੈ। ਜੇ ਇਹ ਘਟਨਾ ਕਿਤੇ ਵਾਪਰੀ ਵੀ ਵ ਤਾਂ ਇਸ ਦਾ ਸਾਹਿਤ ਦਾ ਅੰਗ ਬਣਨ ਲਈ ਕੋਈ ਉਚੇਚਾ ਵਿਸਥਾਰ ਪੂਰਵਕ ਪਿਛੋਕੜ ਅਤੇ ਕਾਰਨ ਹੋਣਾ ਚਾਹੀਦਾ ਹੈ। ਬਾਕੀ ਕਹਾਣੀਆਂ ਵੀ, ਜਿਨ੍ਹਾਂ ਵਿਚ ਮੌਤ, ਤਲ, ਆਤਮਘਾਤ, ਦਹਿਸ਼ਤ, ਨੰਗੀ ਔਰਤ ਦੀ ਪ੍ਰਦਰਸ਼ਨੀ ਨੂੰ ਲਿਆਂਦਾ ਜਾਂਦਾ ਹੈ, ਕੋਈ 'ਥਰਿੱਲਰ' ਨਹੀਂ, ਸਗੋਂ ਮੈਨੂੰ ਲੱਗਦਾ ਹੈ ਕਿ ਇਹ 'ਸ਼ਾਕ ਟਰੀਟਮੈਂਟ' ਦੇਣ ਦਾ ਹੀ ਯਤਨ ਹੈ, ਜੋ ਕਿ ਆਪਣੇ ਆਪ ਵਿਚ ਅਟੱਲ ਨਿਰਾਸ਼ਾ ਵਲ ਵਧਣ ਦਾ ਸੂਚਕ ਅਤੇ ਖ਼ਬਰਦਾਰ ਹੋਣ ਦਾ ਸੰਕੇਤ ਹੈ।
{{gap}}ਅੱਜ ਦੀ ਨਿੱਕੀ ਕਹਾਣੀ ਲਈ ਪੁਰਾਣਾ ਰੂਪ ਵੀ ਕੁਝ ਜਕੜ ਬਣਦਾ ਜਾ ਰਿਹਾ<noinclude>{{right|135}}</noinclude>
cxd8r76pimboo5iqkmrdofxu6obx3d1
ਪੰਨਾ:ਨਿੱਕੀ ਕਹਾਣੀ ਅਤੇ ਪੰਜਾਬੀ ਨਿੱਕੀ ਕਹਾਣੀ - ਗੁਰਬਖ਼ਸ਼ ਸਿੰਘ ਫ਼ਰੈਂਕ.pdf/142
250
30386
229661
76799
2026-07-27T11:08:17Z
Harchand Bhinder
2624
/* ਤਸਦੀਕ */
229661
proofread-page
text/x-wiki
<noinclude><pagequality level="4" user="Harchand Bhinder" /></noinclude>ਹੈ, ਜਿਸ ਕਰਕੇ ਅੱਜ ਫਿਰ ਲੰਮੀ ਕਹਾਣੀ ਵਧੇਰੇ ਪ੍ਰਚਲਤ ਹੋ ਰਹੀ ਹੈ। ਅੱਜ ਯਥਾਰਥ ਦੇ ਬਹੁ-ਪਰਤੀ ਅਤੇ ਬਹੁ-ਦਿਸ਼ਾਵੀ ਰੂਪ ਨੂੰ ਦਿਖਾਉਣਾ ਬਹੁਤ ਜ਼ਰੂਰੀ ਹੈ। ਜੇ ਸਾਡਾ ਨਾਵਲ ਵਿਕਸਤ ਹੁੰਦਾ, ਤਾਂ ਸ਼ਾਇਦ ਨਿੱਕੀ ਕਹਾਣੀ ਇਸ ਪਾਸੇ ਵੱਲ ਕਦਮ ਨਾ ਪੁੱਟਦੀ। ਪਰ ਹੁਣ ਇਹ ਨਿੱਕੀ ਕਹਾਣੀ ਦੀ ਆਵਸ਼ਕਤਾ ਬਣ ਗਿਆ ਹੈ, ਕਿਉਂਕਿ ਨਿੱਕੀ ਕਹਾਣੀ ਫਿਰ ਵੀ ਸਾਡਾ ਸਭ ਤੋਂ ਵਧ ਪ੍ਰਫੁਲਤ ਅਤੇ ਗੰਭੀਰ ਸਾਹਿਤ-ਰੂਪ ਹੈ।
{{block right|(ਕੇਂਦਰੀ ਪੰਜਾਬੀ ਲੇਖਕ ਸਭਾ ਦੀ</br>25,26,27 ਨਵੰਬਰ, 1983 ਨੂੰ,</br>ਚੰਡੀਗੜ੍ਹ ਵਿਚ ਹੋਈ ਦਸਵੀਂ</br>ਸਰਬ ਹਿੰਦ ਪੰਜਾਬੀ ਲੇਖਕ ਕਾਨਫ਼ਰੰਸ</br>ਵਿਚ ਪੜ੍ਹਿਆ ਗਿਆ।)}}<noinclude>{{left|136}}</noinclude>
ezlnwnfxcoid8v017t30eg6hq5vfsin
ਪੰਨਾ:ਨਿੱਕੀ ਕਹਾਣੀ ਅਤੇ ਪੰਜਾਬੀ ਨਿੱਕੀ ਕਹਾਣੀ - ਗੁਰਬਖ਼ਸ਼ ਸਿੰਘ ਫ਼ਰੈਂਕ.pdf/143
250
30387
229662
76780
2026-07-27T11:08:24Z
Harchand Bhinder
2624
/* ਤਸਦੀਕ */
229662
proofread-page
text/x-wiki
<noinclude><pagequality level="4" user="Harchand Bhinder" /></noinclude>{{x-larger|'''{{center|ਗਲਪਕਾਰ ਜਸਟਿਸ}}'''}}
{{x-larger|'''{{center|ਮਹਿੰਦਰ ਸਿੰਘ ਜੋਸ਼ੀ}}'''}}
{{gap}}ਦੋ ਨਾਵਲ, ਦੱਸ-ਕਹਾਣੀ-ਸੰਗ੍ਰਹਿ, ਇਕ ਆਤਮਕਥਾ, ਬਹੁਤ ਸਾਰੀਆਂ ਕਵਿਤਾਵਾਂ ਅਤੇ ਹੋਰ ਕਈ ਕੁਝ, ਜੋ ਕਿ ਕਿਸੇ ਭਵਿਖ ਦੇ ਸਾਹਿਤ-ਖੋਜੀ ਦੇ ਲੱਭਣ ਦਾ ਮਸਾਲਾ ਹੋਵੇਗਾ, ਲਿਖ ਚੁੱਕੇ ਜਸਟਿਸ ਮਹਿੰਦਰ ਸਿੰਘ ਜੋਸ਼ੀ ਨੂੰ ਪੜ੍ਹਨ ਤੋਂ ਮੈਂ ਬਹੁਤ ਸਮਾਂ ਕਤਰਾਉਂਦਾ ਰਿਹਾ ਹਾਂ। ਡਰ ਇਹ ਸੀ ਕਿ ਨਿੱਤ ਜ਼ਿੰਦਗੀ ਵਿਚ ਲੋਕਾਂ ਤੋਂ ਸਹੁੰਆਂ ਚੁਕਾਉਂਦਾ ਰਿਹਾ ਵਿਅਕਤੀ ਅਚੇਤ ਤੌਰ ਉਤੇ ਵੀ ਆਪਣੀ ਲਿਖਤ ਹੇਠਾਂ ਲੁਕੀ ਹੋਈ ਧਾਰਨਾ ਬਣਾ ਸਕਦਾ ਹੈ ਕਿ "ਮੈ ਕਲਮ ਦੀ ਸਹੁੰ ਖਾ ਕੇ ਕਹਿੰਦਾ ਹਾਂ ਕਿ ਜੋ ਕੁਝ ਕਹਾਂਗਾ, ਸੱਚ ਕਹਾਂਗਾ, ਸੱਚ ਤੋਂ ਸਿਵਾ ਕੁਝ ਨਹੀਂ ਕਹਾਂਗਾ।" ਤੇ ਉਸ ਸੂਰਤ ਵਿਚ ਫਿਰ ਇਸ ਤਰ੍ਹਾਂ ਦੇ ਸਾਹਿਤ ਬਾਰੇ ਕਹਿਣ ਜੋਗਾ ਕੀ ਰਹਿ ਜਾਂਦਾ ਹੈ? ਹਾਲਾਂਕਿ ਇਹ ਸਹੁੰ ਖਾ ਕੇ ਵੀ ਕਿਹੜਾ ਸਾਰੇ ਸੱਚ ਹੀ ਕਹਿ ਦੇਂਦੇ ਹਨ। ਤੇ ਜੇ ਸਹੁੰਆਂ ਨਾਲ ਹੀ ਸੱਚ ਨਿਕਲਣਾ ਹੋਵੇ ਤਾਂ ਨਾ ਕਚਹਿਰੀਆਂ ਦੀ ਲੋੜ ਰਹਿ ਜਾਏ, ਨਾ ਜੱਜਾਂ ਦੀ।
{{gap}}ਸਾਹਿਤਕਾਰ ਦੀ ਕਲਾ ਸਾਰਾ ਕੁਝ ਅਤੇ ਹੁਬਹੂ ਦੱਸਣ ਵਿਚ ਨਹੀਂ ਹੁੰਦੀ। ਸਗੋਂ ਲੇਖਕ ਅਤੇ ਪਾਠਕ ਵਿਚਕਾਰ ਰਚਣੇਈ ਰਾਬਤਾ ਹੈ ਉਥੇ ਕਾਇਮ ਹੁੰਦਾ ਹੈ ਜਿਥੇ ਕਿਸੇ ਵਿਸ਼ੇਸ਼ ਮੰਤਕ ਦੇ ਅਧੀਨ ਇਸ ਸਾਰੇ ਕੁਝ ਵਿਚ ਕੋਈ ਖ਼ਾਲੀ ਥਾਂ ਛੱਡ ਦਿੱਤੀ, ਜਾਂਦੀ ਹੈ, ਹੂਬਹੂ ਵਿਚ ਕੋਈ ਵਖਰੇਵਾਂ ਲੈ ਆਂਦਾ ਜਾਂਦਾ ਹੈ। ਹੂਬਹੂ ਤਾਂ ਪ੍ਰਤੱਖ ਹੀ ਹੁੰਦਾ ਹੈ, ਪਰ ਜ਼ਿੰਦਗੀ ਪ੍ਰਤੱਖ ਵਿਚ ਆਪਣਾ ਸਾਰ ਨਹੀਂ ਰੱਖਦੀ। ਕਲਾ ਕੁਝ ਵੀ ਨਹੀਂ ਜੇ ਹੂਬਹੂ ਵਿਚ ਉਲਝ ਕੇ ਰਹਿ ਜਾਏ ਅਤੇ ਸਾਰੇ ਤਕ ਨਾ ਪਹੁੰਚੇ।
{{gap}}ਸਭ ਤੋਂ ਵੱਡੀ ਗੱਲ, ਕਿ ਲੇਖਕ ਸਿਰਫ਼ ਜੱਜ ਨਹੀਂ ਹੁੰਦਾ, ਗਵਾਹ ਵੀ ਹੁੰਦਾ ਹੈ। ਅਤੇ ਆਪਣੇ ਨਿਰਣੇ ਅਨੁਸਾਰ ਗਵਾਹੀ ਭੁਗਤ ਚੁੱਕਣ ਪਿਛੋਂ ਉਹ ਲੋਕਾਂ ਦੇ ਦਰਬਾਰ ਵਚ ਖੜਾ ਹੋ ਜਾਂਦਾ ਹੈ, ਇਹ ਪਤਾ ਕਰਨ ਲਈ ਕਿ ਉਹ ਕੀਤੇ ਕਾਰਜ ਲਈ ਸਜ਼ਾ ਦਾ ਹੱਕਦਾਰ ਹੈ, ਜਾਂ ਇਨਾਮ ਦਾ। ਵੈਸੇ ਇਹ ਦਰਬਾਰ ਵੀ ਆਪਣੇ ਫ਼ੈਸਲਿਆਂ ਵਿਚ ਏਨਾ ਆਪਹੁਦਰਾ ਹੋ ਸਕਦਾ ਹੈ, ਕਿ ਲੇਖਕ ਨੂੰ ਹੱਕੀ ਇਨਾਮ ਲਈ ਵੀ ਕਈ ਪੀੜ੍ਹੀਆਂ
ਉਡੀਕਣਾ ਪਵੇ।<noinclude>{{right|137}}</noinclude>
18t5a8uocpmorl9fl0a6mkz52j2rsal
ਪੰਨਾ:ਨਿੱਕੀ ਕਹਾਣੀ ਅਤੇ ਪੰਜਾਬੀ ਨਿੱਕੀ ਕਹਾਣੀ - ਗੁਰਬਖ਼ਸ਼ ਸਿੰਘ ਫ਼ਰੈਂਕ.pdf/144
250
30388
229663
76784
2026-07-27T11:08:31Z
Harchand Bhinder
2624
/* ਤਸਦੀਕ */
229663
proofread-page
text/x-wiki
<noinclude><pagequality level="4" user="Harchand Bhinder" /></noinclude>{{gap}}ਉਪਰੋਕਤ ਤੌਖ਼ਲਿਆਂ ਦੇ ਪਿਛੋਕੜ ਵਿਚ ਸਭ ਤੋਂ ਪਹਿਲਾਂ ਧਿਆਨ ਲੇਖਕ ਦੀ ਆਤਮ-ਕਥਾ ਵਲ ਜਾਂਦਾ ਹੈ, ਹਾਲਾਂਕਿ ਆਤਮ-ਕਥਾ ਜਾਂ ਸ੍ਵੈ-ਜੀਵਨੀ ਆਪਣੇ ਆਪ ਵਿਚ ਬੜਾ ਨੱਕ-ਚੜਿਆ ਸਾਹਿਤ-ਰੂਪ ਹੈ, ਜਿਸ ਨੂੰ ਪੜ੍ਹਦਿਆਂ ਇਹ ਖ਼ਿਆਲ ਕਦੀ ਤੁਹਾਡਾ ਪਿੱਛਾ ਨਹੀਂ ਛੱਡਦਾ ਕਿ ਲਿਖਣ ਵਾਲਾ ਨਾ ਸਿਰਫ਼ ਤੁਹਾਡੇ ਨਾਲੋਂ ਵੱਡਾ ਹੈ ਹੀ, ਸਗੋਂ ਉਹ ਆਪਣੇ ਆਪ ਨੂੰ ਵੱਡਾ ਸਮਝਦਾ ਵੀ ਹੈ (ਨਹੀਂ ਤਾਂ ਉਹ ਸ੍ਵੈ-ਜੀਵਨੀ ਲਿਖਣ ਦੀ ਦਲੇਰ ਹਿਮਾਕਤ ਨਾ ਕਰਦਾ)। ਸ੍ਵੈ-ਜੀਵਨੀ ਪੜ੍ਹਦਿਆਂ ਤੁਹਾਨੂੰ ਕਦਮ ਕਦਮ ਉਤੇ, ਹਰੇ ਵਾਕ ਵਿਚ ਅਗਲੇ ਦੀ 'ਮੈਂ-ਮੈਂ' ਸੁਣਨੀ ਪੈਂਦੀ ਹੈ, ਸ੍ਵੈ ਨੂੰ ਅਗਲੇ ਦੀ 'ਹਉਂ' ਦੇ ਅਧੀਨ ਕਰਨਾ ਪੈਂਦਾ ਹੈ। ਹਾਲਾਂਕਿ ਤੁਹਾਨੂੰ ਪਤਾ ਹੁੰਦਾ ਹੈ ਕਿ ਉਸ ਨੇ ਆਪਣੇ ਬਾਰੇ ਪੂਰਾ ਸੱਚ ਫਿਰ ਵੀ ਨਹੀਂ ਕਹਿਣਾ। ਆਪਣੇ ਦੋਸ਼ਾਂ ਨੂੰ ਵੀ ਇਸ ਤਰ੍ਹਾਂ ਨਾਲ ਪੇਸ਼ ਕਰਨਾ ਹੈ। ਕਿ ਅਗਲਾ ਇਹਨਾਂ ਨੂੰ ਵੀ ਗੁਣ ਸਮਝੇ ਅਤੇ ਅਸ਼ ਅਸ਼ ਕਰ ਉੱਠੇ।
{{gap}}'ਪੂਰਾ ਸੱਚ' ਜਸਟਿਸ ਜੋਸ਼ੀ ਦੀ ਆਤਮ-ਕਥਾ ਮੇਰੇ ਪੱਤੇ ਮੇਰੀ ਖੇਡ ਵੀ ਨਹੀਂ ਦੱਸਦੀ। ਜੇ ਬਹੁਤੇ ਵਿਸਥਾਰ ਵਿਚ ਨਾ ਜਾਇਆ ਜਾਏ ਤਾਂ ਕੇ. ਐਲ. ਗਰਗ ਦੀ ਟਿੱਪਣੀ ਥਾਂ ਸਿਰ ਵੀ ਹੈ ਅਤੇ ਰੌਚਕ ਵੀ ਕਿ ਜਸਟਿਸ ਜੋਸ਼ੀ ਦੀ ਤਾਸ਼ ਵਿਚ ਨੌਂ ਪੱਤੇ ਵੀ ਘੱਟ ਹਨ (ਆਤਮ-ਕਥਾ ਦੇ 43 ਕਾਂਡ ਹਨ), ਅਤੇ ਇਸ ਵਿਚੋਂ ਬੇਗਮਾਂ ਪੂਰੀ ਤਰ੍ਹਾਂ ਗਾਇਬ ਹਨ। ਇਸ ਟਿਪਣੀ ਵਿਚ ਵਾਧਾ ਇਹ ਕੀਤਾ ਜਾ ਸਕਦਾ ਹੈ ਕਿ ਇਸ ਵਿਚ ਉਸ ਬੇਗ਼ਮ ਦਾ ਵੀ ਜ਼ਿਕਰ ਨਹੀਂ, ਜਿਸ ਦਾ ਇਸ ਆਤਮ-ਕਥਾ ਵਿਚ ਕਾਨੂੰਨੀ, ਸੰਸਾਰਕ, ਸਦਾਚਾਰਕ ਅਤੇ ਰੂਹਾਨੀ - ਹਰ ਤਰ੍ਹਾਂ ਨਾਲ ਹੱਕੀ ਸਥਾਨ ਬਣਦਾ ਹੈ, ਸਿਵਾਇ ਇਕ ਅੱਧ ਵਾਕ ਵਿਚ ਅਸਿੱਧੇ ਜ਼ਿਕਰ ਦੇ। ਇਸੇ ਤਰ੍ਹਾਂ ਹੋਰ ਬੜੇ ਕੁਝ ਦਾ ਜ਼ਿਕਰ ਨਹੀਂ ਮਿਲਦਾ ਜਿਹੜਾ ਜੇ ਇਸ ਨਾਲੋਂ ਜ਼ਿਆਦਾ ਨਹੀਂ, ਤਾਂ ਘੱਟ ਵੀ ਮਹੱਤਾ ਨਹੀਂ ਸੀ ਰਖਦਾ, ਖ਼ਾਸ ਕਰਕੇ ਮੁਨਸਿਫ਼ੀ ਵਜੋਂ ਜੀਵਨ ਬਾਰੇ।
{{gap}}ਇਸ ਘਾਟ ਦਾ ਤਰਕ ਸਮਝ ਆ ਜਾਂਦਾ ਹੈ, ਜੇ ਇਹ ਪਤਾ ਹੋਵੇ ਕਿ ਇਸ ਆਤਮਕਥਾ ਦੇ ਕਾਂਡ ਕਿਸੇ ਰੋਜ਼ਾਨਾ ਅਖ਼ਬਾਰ ਦੇ ਸਪਤਾਹਕ ਕਾਲਮ ਵਜੋਂ ਲਿਖੇ ਗਏ ਸਨ, ਜਿਸ ਕਰਕੇ ਇਹਨਾਂ ਦੀ ਪੂਰਨਤਾ ਅਤੇ ਸਰਬ-ਪਖਤਾ ਨੂੰ ਅਗੇਤਾ ਪਲਾਨ ਕਰਨਾ ਸੰਭਵ ਨਹੀਂ ਸੀ। ਤਾਂ ਵੀ, ਬੇਗ਼ਮਾਂ ਦੀ ਘਾਟ ਵਾਲਾਂ ਤੱਥ ਜੋਸ਼ੀ ਹੋਰਾਂ ਦੀ ਕਲਾ ਅਤੇ ਦਿਸ਼ਟੀਕੋਣ ਨੂੰ ਸਮਝਣ ਲਈ ਮਹੱਤਵਪੂਰਨ ਹੋ ਸਕਦਾ ਹੈ।
{{gap}}ਜੇ ਆਤਮਕਥਾ ਵਿਚਲੇ ਘਾਪਿਆਂ ਦੀ ਉਕਤ ਵਿਆਖਿਆ ਨੂੰ ਮੰਨ ਲਿਆ ਜਾਏ. ਅਤੇ ਇਹਨਾਂ ਨੂੰ ਮੁਲਾਂਕਣ ਵਿਚ ਨਿਰਧਾਰਨੀ ਮਹੱਤਾ ਨਾ ਦਿੱਤੀ ਜਾਏ (ਜੋ ਕਿ ਹੈ ਵੀ ਨਹੀਂ ਅਤੇ ਬਣਦੀ ਵੀ ਨਹੀਂ) ਤਾਂ ਇਸੇ ਆਤਮਕਥਾ ਵਿਚ ਬੜਾ ਕੁਝ ਹੈ, ਜੋ ਇਸ ਨੂੰ ਸੈ-ਜੀਵਨੀ ਸਾਹਿਤ-ਰੂਪ ਵਿਚ ਨਿਵੇਕਲੀ ਥਾਂ ਦੁਆਉਂਦਾ ਹੈ। ਸਭ ਤੋਂ ਵੱਡੀ ਗੱਲ ਇਸ ਵਿਚ ਸਿਰਮੌਰਤਾ ਦੇ ਪੈਂਤੜੇ ਦੀ ਪੂਰਨ ਅਣਹੋਂਦ ਹੈ। ਸਗੋਂ ਲੇਖਕ ਇਸ ਤੋਂ ਉਲਟ ਪੈਂਤੜਾ ਅਪਣਾਉਣ ਲਈ ਯਤਨਸ਼ੀਲ ਹੈ। ਤਾਂ ਵੀ ਜੇ ਕਿਤੇ ਹਉਂ ਦਾ ਅਹਿਸਾਸ<noinclude>{{left|138}}</noinclude>
o53mwsj0dv74a380m03tsu4xhgl07os
ਪੰਨਾ:ਨਿੱਕੀ ਕਹਾਣੀ ਅਤੇ ਪੰਜਾਬੀ ਨਿੱਕੀ ਕਹਾਣੀ - ਗੁਰਬਖ਼ਸ਼ ਸਿੰਘ ਫ਼ਰੈਂਕ.pdf/145
250
30389
229664
76817
2026-07-27T11:08:36Z
Harchand Bhinder
2624
/* ਤਸਦੀਕ */
229664
proofread-page
text/x-wiki
<noinclude><pagequality level="4" user="Harchand Bhinder" /></noinclude>ਹੈ, ਜਿਵੇਂ ਕਿ ਜਿਸ ਵੇਲੇ ਉਹ ਆਪਣੀ ਲਿਖਤ ਬਾਰੇ ਗੱਲ ਕਰਦਾ ਹੈ, ਤਾਂ ਇਹ ਉਸ ਹੱਦ ਤੱਕ ਹੀ ਹੈ, ਜਿਸ ਹੱਦ ਤੱਕ ਹੋਰ ਵਿਅਕਤੀ ਵਿਚ, ਅਤੇ ਖਾਸ ਕਰਕੇ ਹਰ ਕਲਾਕਾਰ ਵਿਚ ਹੋਣਾ ਚਾਹੀਦਾ ਹੈ। ਆਤਮ-ਕਥਾ ਦੇ ਆਰੰਭਕ 'ਦੋ ਸ਼ਬਦ' ਹੀ ਪਾਠਕ ਦੇ ਤੌਖਲਿਆਂ ਨੂੰ ਵੀ ਸ਼ਾਂਤ ਕਰ ਦੇਂਦੇ ਹਨ ਅਤੇ ਲੇਖਕ ਦੀ ਦ੍ਰਿਸ਼ਟੀ ਬਾਰੇ ਵੀ ਬੜਾ ਕੁਝ ਦੱਸ ਜਾਂਦੇ ਹਨ। ਉਹ ਲਿਖਦਾ ਹੈ: "ਜ਼ਿੰਦਗੀ ਤਾਸ਼ ਦੀ ਖੇਡ ਹੈ। ਜਿਹਨਾਂ ਪੱਤਿਆਂ ਨਾਲ ਕਿਸੇ ਨੇ ਆਪਣੀ ਬਾਜ਼ੀ ਖੇਡਣੀ ਹੁੰਦੀ ਹੈ, ਉਹ ਪੱਤੇ ਉਹ ਆਪ ਨਹੀਂ ਚੁਣ ਸਕਦਾ। ਜੋ ਕੁਝ ਵੰਡ ਵਿਚ ਆ ਗਿਆ ਸੌ ਆ ਗਿਆ। ਹਾਂ, ਉਹ ਪੱਤੇ ਸੁੱਟਣੇ ਉਹਨੇ ਖੁਦ ਹੀ ਹੁੰਦੇ ਹਨ। ਸੂਝ ਬੂਝ ਨਾਲ ਵਰਤੇ ਜਾਣ ਤਾਂ ਜਿੱਤ ਵਧੇਰੇ ਸੰਭਵ ਹੋ ਜਾਂਦੀ ਹੈ, ਚਾਲ ਵਿਗੜ ਜਾਣ ਦੀ ਸੂਰਤ ਵਿਚ ਹਾਰ ਯਕੀਨੀ ਬਣ ਸਕਦੀ ਹੈ। ਕਦੇ ਕਦੇ ਖੇਡ ਅਜਿਹੇ ਰਾਹ ਪੈ ਜਾਂਦੀ ਹੈ, ਕਿ ਚੰਗੇ ਪੱਤੇ ਤੇ ਚਤੁਰਾਈ ਦੋਵੇਂ ਕੰਮ ਨਹੀਂ ਆਉਂਦੇ।
{{left|"ਮੇਰੇ ਪੱਤੇ ਤਾਂ ਸ਼ਾਇਦ ਗੁਜ਼ਾਰੇ ਜੋਗੇ ਹੀ ਸਨ, ਉਹਨਾਂ ਨੂੰ ਖੇਡਣਾ ਕਾਫ਼ੀ ਮਜ਼ੇਦਾਰ ਰਿਹਾ। ਆਸ ਹੈ ਮੇਰੀ ਬਾਜ਼ੀ ਤੇ ਪਾਈ ਝਾਤ ਪਾਠਕਾਂ ਲਈ ਵੀ ਦਿਲਚਸਪੀ ਤੋਂ ਖਾਲੀ ਨਹੀਂ ਹੋਵੇਗੀ।"|3em}}
{{gap}}ਸੋ, ਸੱਚ ਬੋਲਣ ਦੀ ਹਿੰਮਤ ਦੇਣ ਬਾਰੇ ਰੱਬ ਅੱਗੇ ਕੋਈ ਅਰਦਾਸਾਂ ਨਹੀਂ, ਨਾ ਹੀ ਸੱਚ ਬੋਲਣ ਦੇ ਕੋਈ ਦਾਅਵੇ ਹਨ; ਪਾਠਕ-ਲਈ ਨਾ ਸਦਾਚਾਰਕ ਵਖਿਆਣ ਹਨ, ਨਾ ਅਰਜੋਈਆਂ; ਨਾ ਭਾਗਵਾਦ ਹੈ, ਨਾ ਭਾਂਜਵਾਦ; ਨਾ ਬੀਤੇ ਉਤੇ ਅਫ਼ਸੋਸ ਹੈ, ਨਾ ਹਦੇ ਵੱਧ ਸਵੈਵਿਸ਼ਵਾਸ; ਨਾ ਕੋਈ ਤਲਿਸਮ ਪਾ ਚੁੱਕੇ ਹੋਣ ਦਾ ਅਹਿਸਾਸ। ਪਾਠਕ ਅੱਗੇ ਇਕ ਸਾਧਾਰਨ ਪ੍ਰਸਤਾਵ ਹੈ ਕਿ ਇਕ ਬਾਗ਼ ਮੈਂ ਦੇਖ ਚੁੱਕਾ ਹਾਂ, ਆ ਹੁਣ ਇਸਨੂੰ ਮਿਲ ਕੇ ਦੇਖੀਏ।
{{gap}}ਪਰ ਇਹ ਸਾਰੀ ਯਕੀਨ-ਦਹਾਨੀ ਵੀ ਪਾਠਕ ਨੂੰ ਇਕ ਕਦਮ ਜਾਂ ਇਕ ਕਾਂਡ ਤੋਂ ਅੱਗੇ ਜਾਣ ਲਈ ਪ੍ਰੇਰਨਾ ਨਾ ਦੇ ਸਕੇ, ਜੇ ਨਾਲ ਰੌਚਕ ਸਾਥ ਦਾ ਵੀ ਯਕੀਨ ਨਾ ਹੋਵੇ। ਅਤੇ ਪਹਿਲੇ ਵਾਕ ਤੋਂ ਹੀ ਇਹ ਸਾਥ ਏਨਾ ਰੌਚਕ ਹੈ ਕਿ ਜੇ ਪਾਠਕ ਨੇ ਸਹੁੰ ਵੀ ਖਾਧੀ ਹੋਵੇ ਕਿ ਮੂੰਹ ਉਤੇ ਮੁਸਕਾਹਟ ਤੱਕ ਨਹੀਂ ਆਉਣ ਦੇਣੀ, ਤਾਂ ਵੀ ਮੁੜ ਮੁੜ ਆਕਰਮਨਕਾਰੀ ਹੁੰਦੇ ਹਾਸੇ ਉਸਨੂੰ ਸਹੁੰ ਟੁੱਟਣ ਦੀ ਨਮੋਸ਼ੀ ਸਹਿਣ ਲਈ ਮਜਬੂਰ ਕਰ ਦੇਣਗੇ। ਇਸ ਹਾਸੇ ਦੀ ਸੁਹਿਰਦਤਾ ਇਸ ਗੱਲ ਵਿਚ ਦਿਸਦੀ ਹੈ ਕਿ ਲੇਖਕ ਪਾਠਕ ਦੇ ਸਵੈਮਾਨੇ ਨੂੰ ਕਿਤੇ ਠੇਸ ਨਹੀਂ ਲਾਉਂਦਾ। ਹਾਸੇ ਦਾ ਕੇਂਦਰ ਜਿੰਨਾ ਕਿਸੇ ਹੋਰ ਪਾਤਰ ਨੂੰ ਬਣਾਉਂਦਾ ਹੋ, ਓਨਾ ਆਪਣੇ ਆਪ ਨੂੰ ਵੀ ਬਣਾਉਂਦਾ ਹੈ। ਉਹ ਕਿਸੇ ਗ਼ਰੀਬ ਬ੍ਰਾਹਮਣ ਦੇ ਘਰੇ ਆਰ ਬਚਪਣ ਦੇ ਦਿਨਾਂ ਨੂੰ ਯਾਦ ਕਰਕੇ ਲਿਖਦਾ ਹੈ: "ਜਜ਼ਮਾਨਾਂ ਦੇ ਘਰ ਆਈਆਂ ਵੰਨ-ਸੁਵੰਨੀਆਂ ਬਾਸੀ ਰੋਟੀਆਂ ਤੇ ਦਾਲਾਂ ਭਾਜੀਆਂ ਦੀ ਅੰਨ-ਕੂਟ ਜਾਂ ਮੈਂ ਖਾਂਦਾ ਜਾਂ ਨਾ ਉਸਦੀ ਗਾਂ। ਮੇਰੇ ਤੇ ਗਾਂ ਵਿਚ ਏਨਾ ਫ਼ਰਕ ਸੀ ਕਿ ਉਹ ਜੋ ਚਾਹੇ ਜੂਠਾ ਛੱਡ ਸਕਦੀ<noinclude>{{right|139}}</noinclude>
bvofr4dhptyil1x9kk45f5l0kkdusiq
ਪੰਨਾ:ਨਿੱਕੀ ਕਹਾਣੀ ਅਤੇ ਪੰਜਾਬੀ ਨਿੱਕੀ ਕਹਾਣੀ - ਗੁਰਬਖ਼ਸ਼ ਸਿੰਘ ਫ਼ਰੈਂਕ.pdf/146
250
30390
229665
76818
2026-07-27T11:08:42Z
Harchand Bhinder
2624
/* ਤਸਦੀਕ */
229665
proofread-page
text/x-wiki
<noinclude><pagequality level="4" user="Harchand Bhinder" /></noinclude>ਸੀ, ਮੈਂ ਨਹੀਂ।" ਜਾਂ "ਸਾਲਾਨਾ ਇਮਤਿਹਾਨ ਵਿਚ ਸਾਨੂੰ ਦਸ ਸਵਾਲ ਪਾਏ ਗਏ ਸਨ, ਜਿਹਨਾਂ ਵਿਚੋਂ ਮੇਰੇ ਨੂੰ ਠੀਕ ਨਿਕਲੇ। ਦਸਵਾਂ ਵੀ ਤਜਾਰਤ ਦਾ, ਹੌਸਲੇ ਦੀ ਜ਼ਿਆਦਤੀ ਕਰਕੇ ਗ਼ਲਤ ਹੋ ਗਿਆ। ਦੱਸਣੀ ਸੀ ਖੰਡ ਦੀਆਂ ਪੱਚੀ ਬੋਰੀਆਂ ਦੀ ਕੀਮਤ, ਦੱਸ ਮਾਰੀ ਪੰਤਾਲੀ ਦੀ।" ਹਾਸਰਸ ਪੈਦਾ ਕਰਨ ਲਈ ਜੋਸ਼ੀ ਨੇ ਜਿੰਨੀਆਂ ਜੁਗਤਾਂ ਇਸ ਆਤਮ-ਕਥਾ ਵਿਚ ਵਰਤੀਆਂ ਹਨ, ਉਹ ਆਪਣੇ ਆਪ ਵਿਚ ਇਕ ਵੱਖਰੇ ਅਧਿਐਨ ਦੀ ਮੰਗ ਕਰਦੀਆਂ ਹਨ। ਭਾਸ਼ਾ ਦੇ ਸੰਜਮ ਅਤੇ ਮੁਹਾਵਰੇ ਦੀ ਜੋ ਕਮਾਂਡ ਜੋਸ਼ੀ ਨੇ ਇਸ ਪੁਸਤਕ ਵਿਚ ਦਰਸਾਈ ਹੈ, ਉਹ ਆਪਣੀ ਮਿਸਾਲ ਆਪ ਹੈ। ਇਸ ਵਿਚ ਉਸਨੇ ਆਪਣੀ ਮਲਵਈ ਉਪ-ਭਾਸ਼ਾ ਦੀ ਉਸੇ ਤਰਾਂ, ਸੁਯੋਗ ਅਤੇ ਕਲਾਤਮਕ ਵਰਤੋਂ ਕੀਤੀ ਹੈ, ਜਿਸ ਤਰ੍ਹਾਂ ਦੀ ਪੋਠੋਹਾਰੀ ਦੀ ਵਰਤੋਂ [[pa:w:ਕਰਤਾਰ ਸਿੰਘ ਦੁੱਗਲ|ਦੁੱਗਲ]] ਅਤੇ [[pa:w:ਪ੍ਰੋਫ਼ੈਸਰ ਮੋਹਨ ਸਿੰਘ|ਮੋਹਨ ਸਿੰਘ]] ਵਿਚ ਹੋਈ ਮਿਲਦੀ ਹੈ। ਸਥਾਨਕ ਰੰਗਣ ਦੱਸਦੀ ਹੈ ਕਿ ਦੋਸ਼ੀ ਦੇ ਪੈਰ ਆਪਣੇ ਉਪ-ਸਭਿਆਚਾਰ ਵਿਚ ਡੂੰਘੀ ਤਰਾਂ ਟਿਕੇ ਹੋਏ ਹਨ, ਜਿਥੇ ਉਹ ਸਾਰੀ ਤਾਕਤ ਲੈਂਦਾ ਹੈ। ਵਿਰਤਾਂਤ ਵਿਚ ਉਲਟ-ਝਾਉਣੀਆਂ ਦੀ ਉਸ ਨੇ ਬੜੀ ਸੁਯੋਗ ਵਰਤੋਂ ਕੀਤੀ ਹੈ।
ਆਮ ਕਰਕੇ ਦੇਖਣ ਵਿਚ ਆਇਆ ਹੈ ਕਿ ਚੰਗਾ ਕਹਾਣੀਕਾਰ ਦੂਜੇ ਸਾਹਿਤ ਰੂਪਾਂ ਨੂੰ ਵੀ ' ਕਹਾਣੀਆਂ ਦੇ ਸਮੁੱਚ ਵਜੋਂ ਹੀ ਸਾਕਾਰ ਕਰਨ ਦਾ ਰੁਝਾਣ ਰੱਖਦਾ ਹੈ। ਮੇਰੇ ਪੱਤੇ ਮੇਰੀ ਖੇਡ ਦਾ ਵੀ ਹਰ ਕਾਂਡ ਇਕ ਸੈ-ਧੀਨ ਕਹਾਣੀ ਹੋ ਨਿਬੜਦਾ ਹੈ। ਕਈ ਥਾਵਾਂ ਉਤੇ ਦੇ ਤੋਂ ਦੱਸ ਸਤਰਾਂ ਦੇ ਪੈਰੇ ਆਪਣੇ ਆਪ ਵਿਚ ਪੂਰਨ ਮਿੰਨੀ ਕਹਾਣੀਆਂ ਹੋ ਨਿੱਬੜਦੇ ਹਨ, ਜਿਨਾਂ ਵਿਚ ਪੂਰੀਆਂ ਕਹਾਣੀਆਂ ਵਿਚ ਵਿਕਸਤ ਹੋਣ ਦੀ ਸਮਰੱਥਾ ਹੈ। ਇਸ ਤਰ੍ਹਾਂ ਨਾਲ ਮੇਰੇ ਪੱਤੇ ਮੇਰੀ ਖੇਡ ਜਸਟਿਸ ਜੋਸ਼ੀ ਦੀ ਕਹਾਣੀ ਹੋਣ ਦੇ ਨਾਲ ਨਾਲ, ਉਸ ਦੀਆਂ ਕਹਾਣੀਆਂ ਦੀ ਵੀ ਕਹਾਣੀ ਹੈ, ਸਗੋਂ ਇਹ ਇਕ ਦੂਜੇ ਦੀਆਂ ਪ੍ਰਸਪਰ ਤੌਰ ਉਤੇ ਪੂਰਕ ਹਨ। ਭਾਵੇਂ ਇਹ ਕਹਿਣਾ ਤਾਂ ਪਤਾ ਨਹੀਂ ਠੀਕ ਹੋਵੇ ਜਾਂ ਨਾ ਕਿ ਜਸਟਿਸ ਜੋਸ਼ੀ ਨਾਲ ਗਲਪ ਵਾਪਰਦੀ ਰਹੀ ਹੈ, ਪਰ ਉਹ ਯਕੀਨ ਦੁਆਉਂਦਾ ਹੈ ਕਿ ਕਈ ਕਹਾਣੀਆਂ ਹੂਬਹੂ ਉਸੇ ਤਰ੍ਹਾਂ ਅੰਕਿਤ ਕੀਤੀਆਂ ਗਈਆਂ ਹਨ, ਜਿਵੇਂ ਉਹ ਵਾਪਰੀਆਂ।
ਜੋਸ਼ੀ ਹੋਰਾਂ ਦਾ ਕਹਿਣਾ ਇਹ ਹੈ ਕਿ ਉਹ ਦੁਖਾਂਤ ਨਹੀਂ ਬਰਦਾਸ਼ਤ ਕਰ ਸਕਦੇ। ਇਸੇ ਲਈ ਸ਼ਾਇਦ ਆਤਮ-ਕਥਾ ਵਿਚ ਉਹਨਾਂ ਨੇ ਹਰ ਘਟਨਾ ਨਾਲ, ਇਥੋਂ ਤਕ ਕਿ ਦੁਖਾਂਤਕ ਘਟਣਾ ਨਾਲ ਵੀ ਹਲਕੇ ਫੁਲਕੇ ਢੰਗ ਨਾਲ ਨਿਪਟਣਾ ਹੀ ਉਚਿਤ ਸਮਝਿਆ। ਪਰ ਰਚਣੇਈ ਸਾਹਿਤ ਵਿਚ ਇਸ ਦੁਖਾਂਤ ਤੱਤ ਦੀ ਘਾਟ ਨਹੀਂ। ਸਗੋਂ ਵਧੇਰੇ ਚੰਗੀਆਂ ਕਹਾਣੀਆਂ ਦੁਖਾਂਤ ਹੀ ਹਨ। ਜੋਸ਼ੀ ਦੇ ਦੋਵੇਂ ਨਾਵਲ ਤਾਰਿਆਂ ਦੇ ਪੈਰ ਚਿੰਨ ਅਤੇ ਮੋੜ ਤੋਂ ਪਾਰ ਕਾਫ਼ੀ ਹੱਦ ਤਕ ਦੁਖਾਂਤ ਹੀ ਕਹੇ ਜਾ ਸਕਦੇ ਹਨ, ਜੋ ਮੁੱਖ ਪਾਤਰ ਦੀ ਮੌਤ ਨੂੰ ਜ਼ਰੂਰੀ ਨਾ ਸਮਝਿਆ ਜਾਏ ਤਾਂ ਮੋਰੀਆਂ ਸੁਸ਼ਟ ਕਹਾਣੀਆਂ ਵਿਚਲੀਆਂ ਬਹੁਤੀਆਂ ਕਹਾਣੀਆਂ ਵੀ ਦੁਖਾਂਤ ਪ੍ਰਭਾਵ ਹੀ ਰੱਖਦੀਆਂ ਹਨ, ਭਾਵੇਂ ਵਰਨਣ ਦੀ<noinclude>140</noinclude>
16kxj3ibvrt3064p5i27ut8xcylp9hy
ਪੰਨਾ:ਨਿੱਕੀ ਕਹਾਣੀ ਅਤੇ ਪੰਜਾਬੀ ਨਿੱਕੀ ਕਹਾਣੀ - ਗੁਰਬਖ਼ਸ਼ ਸਿੰਘ ਫ਼ਰੈਂਕ.pdf/147
250
30392
229666
76899
2026-07-27T11:08:48Z
Harchand Bhinder
2624
/* ਤਸਦੀਕ */
229666
proofread-page
text/x-wiki
<noinclude><pagequality level="4" user="Harchand Bhinder" /></noinclude>ਰੌਚਕਤਾ ਅਤੇ ਤਾਜ਼ਗੀ ਇਸ ਪ੍ਰਭਾਵ ਨੂੰ ਬੋਝਲ ਨਹੀਂ ਹੋਣ ਦੇਂਦੀਆਂ।
{{gap}}ਵਿਸ਼ੈ, ਵਸਤੂ ਅਤੇ ਬਣਤਰੀ ਗੁਣਾਂ ਕਰਕੇ ਮੈਂ ਇਹਨਾਂ ਦੋਹਾਂ ਨਾਵਲਾਂ ਨੂੰ ਜੋਸ਼ੀ ਦੀ ਸਮੁੱਚੀ ਗਲਪ ਦੀ ਨਿਰੰਤਰਤਾ ਵਿਚ ਹੀ ਥਾਂ ਦੇਂਦਾ ਹਾਂ, ਕਿਸੇ ਵੱਖਰੇ ਪਸਾਰ ਵਜੋਂ ਨਹੀਂ। ਇਹ ਦੋਵੇਂ ਨਾਵਲ ਉਸ ਸੋਚਣੀ ਵਲ ਸੰਕੇਤ ਕਰਦੇ ਹਨ ਜਿਹੜੀ ਬਹੁ-ਗਿਣਤੀ ਕਹਾਣੀਆਂ ਵਿਚ ਵੀ ਜੋਸ਼ੀ ਦਾ ਮੁੱਖ ਰੁਝਾਣ ਹੈ, ਅਤੇ ਜਿਸ ਦੀ ਤਹਿ ਵਿਚ ਚੇਤਨ ਜਾਂ ਅਚੇਤ ਤੌਰ ਉਤੇ ਉਸ ਦਾ ਕਿੱਤਾ ਦੇਖਿਆ ਜਾ ਸਕਦਾ ਹੈ। ਇਹ ਰੁਝਾਣ ਹੈ ਜੁਰਮ ਅਤੇ ਦੰਡ ਵਿਚ ਕੋਈ ਅੰਤਕ ਲੱਭਣ ਦੀ ਕੋਸ਼ਿਸ਼ ਕਰਨਾ; ਇਹ ਰੁਝਾਣ ਇਹ ਦੇਖਣ ਦਾ ਹੈ ਕਿ ਕਸੂਰ ਕਰਨ ਵਾਲਾ ਅਤੇ ਸਜ਼ਾ ਭੁਗਤਣ ਵਾਲਾ ਦੇ ਅੱਡ ਅੱਡ ਵਿਅਕਤੀ ਕਿਉਂ ਹੋਣ? ਇਹ ਕਰਦਿਆਂ ਜਿਥੇ ਉਹ ਸਾਡੇ ਸਥਾਪਤ ਢਾਂਚੇ ਵਿਚਲੀਆਂ ਸੰਗਤੀਆਂ ਉਤੇ ਉਂਗਲ ਰਖਦਾ ਹੈ, ਉਥੇ ਨਾਲ ਹੀ ਇਹ ਵਿਸ਼ਵਾਸ ਵੀ ਪ੍ਰਗਟ ਕਰਦਾ ਹੈ ਕਿ ਕਸੂਰਵਾਰ ਨੂੰ ਸਜ਼ਾ ਤੋਂ ਬਚ ਕੇ ਨਹੀਂ ਨਿਕਲ ਜਾਣਾ ਚਾਹੀਦਾ ਹੈ। ਸਗੋਂ ਉਸ ਨੂੰ ਐਸੀ ਸਜ਼ਾ ਮਿਲਣੀ ਚਾਹੀਦੀ ਹੈ ਕਿ ਦੂਜਿਆਂ ਨੂੰ ਵੀ ਕੰਨ ਹੋ ਜਾਣ। ਉਸ ਦਾ ਕਹਿਣਾ ਹੈ ਕਿ ਮਨਫ਼ ਵਜੋਂ ਆਪਣੇ ਸਮੁੱਚੇ ਜੀਵਨ ਵਿਚ ਉਸ ਨੇ ਇਸੇ ਅਸੂਲ ਨੂੰ ਮੁੱਖ ਰਖਿਆ ਹੈ।
{{gap}}ਇਸੇ ਅਸੂਲ ਦੀ ਪ੍ਰਤੀ ਉਹ ਜੇ ਜੀਵਨ ਵਿਚ ਨਹੀਂ ਤਾਂ ਘੱਟੋ ਘੱਟ ਆਪਣੀ ਗਲਪ ਵਿਚ ਜ਼ਰੂਰ ਹੋਈ ਦੇਖਣਾ ਚਾਹੁੰਦਾ ਹੈ। ਕਾਵਿ-ਇਨਸਾਫ਼ ਦੀ ਜੁਗਤ ਭਾਵੇਂ ਉੱਤਮ ਸਾਹਿਤਕ ਜੁਗਤਾਂ ਵਿਚ ਹੁਣ ਨਹੀਂ ਮੰਨੀ ਜਾਂਦੀ ਪਰ ਜੋਸ਼ੀ ਦੀ ਸਮੁੱਚੀ ਦ੍ਰਿਸ਼ਟੀ ਨਾਲ ਇਹ ਬੇਮੇਲ ਵੀ ਨਹੀਂ। ਤਾਂ ਵੀ ਉਸ ਦੀਆਂ ਉੱਤਮ ਸਾਹਿਤਕ ਰਚਨਾਵਾਂ ਉਹੀ ਹਨ ਜਿਨ੍ਹਾਂ ਵਿਚ ਕਰਵਾਰ ਨੂੰ ਸਜ਼ਾ ਭਾਵੇਂ ਮਿਲੇ ਨਾ ਮਿਲੇ, ਪਰ ਉਸ ਦਾ ਚਰਿਤ੍ਰ ਆਪਣੀ ਸਰਬੰਗਤਾਂ ਵਿਚ ਜ਼ਰੂਰ ਪ੍ਰਗਟ ਹੋ ਜਾਏ।
{{gap}}ਉਹ ਆਪਣੇ ਪਾਤਰਾਂ ਦੇ ਚਰਿਤ੍ਰ-ਨਿਰਮਾਨ ਦਾ ਵਿਸ਼ਲੇਸ਼ਣ ਵੀ ਜੁਰਮ ਅਤੇ ਦੰਡ ਦੇ ਮੰਤਕ ਦੇ ਪਿਛੋਕੜ ਵਿਚ ਹੀ ਕਰਦਾ ਹੈ। ਮੁਜਰਮ ਨੂੰ ਸਜ਼ਾ ਨਾ ਮਿਲਣਾ ਅਤੇ ਬੇਕਸੂਰ ਨੂੰ ਸਜ਼ਾ ਹੋ ਜਾਣਾ ਉਸ ਦੇ ਬਹੁਤ ਸਾਰੇ ਪਾਤਰਾਂ ਦੇ ਵਿਗੜੇ ਚਰਿਤ੍ਰ ਦਾ ਕਾਰਨ ਬਣਦਾ ਹੈ। ਦੋਹਾਂ ਨਾਵਲਾਂ ਵਿਚ ਵੀ ਅਤੇ ਕਈ ਕਹਾਣੀਆਂ ਵਿਚ ਵੀ ਇਹ ਮੰਤਕ ਉਸਦਾ ਦੇਖਿਆ ਜਾ ਸਕਦਾ ਹੈ। ਮੌੜ ਤੋਂ ਪਾਰ ਵਿਚ ਤਾਂ ਇਕ ਚੰਗਾ ਭਲਾ ਈਮਾਨਦਾਰ ਕਰਮਚਾਰੀ ਐਸੇ ਜੀਵਨ ਵਿਚ ਤਿਲਕ ਕੇ ਚਲਾ ਜਾਂਦਾ ਹੈ, ਜਿਹੜਾ ਉਸ ਦੀ ਇੱਛਾ ਦਾ ਨਹੀਂ ਸਗੋਂ ਉਸ ਦੇ ਅਣਗੌਲੇਪਣ ਅਤੇ ਦ੍ਰਿੜ੍ਹਤਾ ਦੀ ਘਾਟ ਦਾ ਫਲ ਹੁੰਦਾ ਹੈ।
{{gap}}ਅਜੇਹੀਆਂ ਕਹਾਣੀਆਂ ਦਾ ਹੀ ਇਕ ਲੱਛਣ ਇਹਨਾਂ ਦੇ ਇਸਤ੍ਰੀ ਪਾਤਰਾਂ ਵਿਚ ਮਿਲਦਾ ਹੈ, ਜਿਹੜੀਆਂ ਮਰਦਾਂ ਨਾਲੋਂ ਵਧੇਰੇ ਸਾਬਤ-ਕਦਮ ਹਨ, ਗੁਨਾਹ ਵਿਚ ਵੀ ਅਤੇ ਧਾਰਸਾਈ ਵਿਚ ਵੀ। ਇਹੋ ਜਿਹੀਆਂ ਔਰਤਾਂ ਪ੍ਰਕਿਰਤੀ ਦਾ ਪ੍ਰਤੀਕ ਹੋ ਨਿੱਬੜਦੀਆਂ ਹਨ, ਜਿਹੜੀ ਪੁਰਸ਼ ਦੁਬਿਧਾ, ਅਵੇਸਲੇਪਣ ਅਤੇ ਦ੍ਰਿੜਤਾ ਦੀ ਘਾਟ ਦਾ ਫਲ ਉਸ ਨੂੰ ਪੂਰੀ ਤਰ੍ਹਾਂ ਬਰਬਾਦ ਕਰ ਦੇਂਦੀ ਹੈ, ਭਾਵੇਂ ਅਕਸਰ ਉਹ ਆਪ ਵੀ ਇਸ ਦੀ ਜਟ ਵਿਚ<noinclude>{{right|141}}</noinclude>
tbbxsfhazgpjw7o4siuabccsw3oazlx
ਪੰਨਾ:ਨਿੱਕੀ ਕਹਾਣੀ ਅਤੇ ਪੰਜਾਬੀ ਨਿੱਕੀ ਕਹਾਣੀ - ਗੁਰਬਖ਼ਸ਼ ਸਿੰਘ ਫ਼ਰੈਂਕ.pdf/148
250
30394
229667
76833
2026-07-27T11:08:54Z
Harchand Bhinder
2624
/* ਤਸਦੀਕ */
229667
proofread-page
text/x-wiki
<noinclude><pagequality level="4" user="Harchand Bhinder" /></noinclude>ਆਉਣ ਤੋਂ ਨਹੀਂ ਬਚ ਸਕਦੀ।
{{gap}}ਜੋਸ਼ੀ ਦੇ ਦੋਹਾਂ ਨਾਵਲਾਂ ਵਿਚ ਵੀ ਅਤੇ ਕਹਾਣੀਆਂ ਵਿਚ ਵੀ ਉਸ ਥੀਮ ਦੀ ਕਾਫ਼ੀ ਬਹੁਲਤਾ ਹੈ, ਜਿਹੜੀ ਉਸ ਦੀ ਆਤਮ-ਕਥਾ ਵਿਚ ਬਿਲਕੁਲ ਨਹੀਂ ਮਿਲਦੀ - ਭਾਵ, ਪਿਆਰ, ਰੋਮਾਂਸ ਅਤੇ ਇਸਤ੍ਰੀ-ਪੁਰਸ਼ ਦੇ ਲਿੰਗ-ਸੰਬੰਧਾਂ ਦੀ। ਇਹਨਾਂ ਸੰਬੰਧਾਂ ਦੇ ਵੀ ਉਸ ਨੇ ਸਾਰੇ ਪੱਖ ਵੱਖ ਵੱਖ ਥਾਵਾਂ ਉਤੇ ਵੱਧ ਜਾਂ ਘੱਟ ਤੀਖਣਤਾ ਨਾਲ ਪੇਸ਼ ਕੀਤੇ ਹਨ - ਸੱਚਾ ਪਿਆਰ, ਹਿਰਸ, ਹਵਸ, ਸਭ ਕੁਝ। ਉਸ ਦੀ ਸ਼ੈਲੀ ਦੀ ਕਾਵਿਕਤਾ ਆਪਣੀਆਂ ਸਿਖਰਾਂ ਇਹੋ ਜਿਹੇ ਸੰਬੰਧਾਂ ਦੇ ਵਰਨਣ ਵੇਲੇ ਹੀ ਛੁਹੰਦੀ ਹੈ। ਉਹ ਸ਼ਾਇਦ ਆਪ ਵੀ ਚੇਤੰਨ ਹੈ ਕਿ ਇਹੋ ਜਿਹੀਆਂ ਥਾਵਾਂ ਤੇ ਇਹ ਕਾਵਿਕਤਾ ਉਸ ਦਾ ਗੁਣ ਹੈ, ਬਾਵਜੂਦ ਪ੍ਰੋਫ਼ੈਸਰ ਮੋਹਨ ਸਿੰਘ ਵਲੋਂ ਕਦੀ ਮਿਲੀ ਚੇਤਾਵਨੀ ਨੂੰ ਲਗਾਤਾਰ ਯਾਦ ਰੱਖਣ ਦੇ ਕਿ "ਉਪਮਾਵਾਂ ਘੱਟ ਵਰਤੋਂ।"
{{gap}}ਭਾਵੇਂ ਜੋਸ਼ੀ ਦਾ ਮੀਰੀ ਗੁਣ ਉਸ ਦੀ ਆਂਚਲਿਕਤਾ ਹੈ, ਪਰ ਉਸ ਨੇ ਮਾਲਵੇ ਤੋਂ ਬਾਹਰ ਦੇ ਜੀਵਨ ਨੂੰ ਵੀ ਆਪਣੀ ਗਲਪ ਵਿਚ ਯੋਗ ਥਾਂ ਦਿੱਤੀ ਹੈ। ਜਿਥੇ ਉਸ ਦਾ ਜੀਵਨ ਤਜਰਬਾ ਸਾਰਾ ਕਾਨੂੰਨੀ ਦਾਅ-ਪੇਚਾਂ ਨੂੰ ਸਮਝਣ ਤੇ ਸੁਲਝਾਉਣ ਤਕ ਹੀ ਸੀਮਿਤ ਨਹੀਂ, ਸਗੋਂ ਇਸ ਤੋਂ ਕਿਤੇ ਵਿਸ਼ਾਲ ਹੈ, ਇਸੇ ਤਰਾਂ, ਉਸ ਦੀਆਂ ਕਹਾਣੀਆਂ ਦੇ ਵਿਸ਼ੇ ਅਤੇ ਵਸਤ ਵਿਚ ਵੀ ਵੰਨ-ਸਵੰਨਤਾ ਮਿਲਦੀ ਹੈ, ਜਿਹੜੀ ਉਸ ਨੂੰ ਪੰਜਾਬੀ ਦੇ ਕੁਝ ਕੁ ਚੋਣਵੇਂ ਕਹਾਣੀਕਾਰਾਂ ਦੀ ਕਤਾਰ ਵਿਚ ਰਖਦੀ ਹੈ।
{{gap}}ਸਮੱਸਿਆ ਅਤੇ ਸਮਾਧਾਨ ਦੀ ਕਲਾਤਮਕ ਹੱਦਾਂ ਦੇ ਅੰਦਰ ਰਹਿ ਕੇ ਹੀ ਪੇਸ਼ਕਾਰੀ ਉਸ ਦੀ ਕਲਾ ਦਾ ਇਕ ਹੋਰ ਉਭਰਵਾਂ ਲੱਛਣ ਹੈ, ਸਿਵਾਇ ਦਰੋਪਦੀ ਦਾ ਦੋਸ਼ ਕਹਾਣੀ ਸੰਗ੍ਰਹਿ ਦੇ ਅਤੇ ਕੁਝ ਉਹਨਾਂ ਕਹਾਣੀਆਂ ਦੇ ਜਿਥੇ ਉਹ ਕਾਵਿਕ-ਨਿਆਇ ਨੂੰ ਸਾਹਿਤਕ ਜੁਗਤ ਵਜੋਂ ਵਰਤਦਾ ਹੈ। ਕਹਾਣੀ ਉਪ੍ਰੰਤ ਟਿੱਪਣੀ ਦਰੋਪਦੀ ਦਾ ਦੋਸ਼ ਸੰਗ੍ਰਹਿ ਦੀਆਂ ਬਹੁਤੀਆਂ ਕਹਾਣੀਆਂ ਦਾ ਅਨਿੱਖੜ ਅੰਗ ਹੈ। "ਜਿਹੜੇ ਜੀਅ ਆਪਣੀ ਜ਼ਿੰਦਗੀ ਤਾਂ ਜਿਉਂਦੇ ਹੀ ਹਨ, ਹੋਰਾਂ ਦੀ ਵੀ ਆਪਣੇ ਲੇਖੇ ਲਾ ਲੈਂਦੇ ਹਨ, ਕੀ ਉਨ੍ਹਾਂ ਨੂੰ ਵੀ ਇਨਸਾਨ ਹੀ ਆਖਿਆ ਜਾਂਦਾ ਹੈ, ਮੈਂ ਕਿੰਨਾ ਚਿਰ ਸਿਰ ਫੜ ਕੇ ਸੋਚਦਾ ਰਿਹਾ।" (ਚੌਰਾਹਾ)
"ਦਰੋਪਦੀ ਦੇ ਹੱਥ ਸਿਰਫ਼ ਲਹੂ-ਮਾਸ ਦੇ ਹੀ ਬਣੇ ਹੋਣਗੇ। ਉਨ੍ਹਾਂ ਵਿਚ ਹੱਡੀ ਨਹੀਂ ਹੋਣੀ। ਹੁੰਦੀ ਤਾਂ ਕਿਸੇ ਕੌਰੋ ਦੀ ਅੱਖ ਉਹਦੇ ਬਸਤਰਾਂ ਵਲ ਨਾ ਉਠਦੀ। ਕਈ ਪਾਂਡਵੇ ਉਹਨੂੰ ਜੂਏ ਦੇ ਦਾਅ 'ਤੇ ਲਾਉਣ ਦਾ ਹੀਆ ਨਾ ਕਰਦਾ।" (ਦਰੋਪਦੀ ਦਾ ਦੋਸ਼) "ਇਹਨਾਂ ਬੱਚਿਆਂ ਦਾ ਰੋਣ-ਧੋਣ ਅਜੇ ਜਾਰੀ ਰਹੇਗਾ, ਸ਼ਾਇਦ ਚੋਖੀ ਦੇਰ, ਜਦ ਤਕ ਸਮਝ ਨਹੀਂ ਪੈਂਦੀ ਸਾਡਾ ਪੂੰਜੀ-ਪੂਜ ਸਮਾਜ ਕਿੰਨਾ ਬੇਹਿਸ ਹੈ, ਕਿੰਨਾ ਬੇਕਿਰਕ, ਕਿੰਨਾ ਬੇਰਹਿਮ ..." (ਹਤਿਆਰੇ) ਅਤੇ ਇਸੇ ਤਰ੍ਹਾਂ ਹੋਰ ਉਦਾਹਰਣਾਂ ਦਿੱਤੀਆਂ ਜਾ ਸਕਦੀਆਂ ਹਨ। ਪਰ ਚੰਗੀ ਗੱਲ ਹੈ ਕਿ ਜੋਸ਼ੀ ਨੇ ਇਸ ਸੁਲਝਾਉਣੀ ਨੂੰ ਆਪਣੀ ਪੱਕੀ ਸੁਰ ਨਹੀਂ ਬਣਾਇਆ। ਸਿਰਫ਼ ਇਕ ਤਜਰਬਾ ਕੀਤਾ, ਅਤੇ ਛੱਡ ਦਿਤਾ ਲਗਦਾ ਹੈ।<noinclude>{{rh|142||}}</noinclude>
7bubbixdpe7vrihz2vsthf4t2ssgflh
ਪੰਨਾ:ਨਿੱਕੀ ਕਹਾਣੀ ਅਤੇ ਪੰਜਾਬੀ ਨਿੱਕੀ ਕਹਾਣੀ - ਗੁਰਬਖ਼ਸ਼ ਸਿੰਘ ਫ਼ਰੈਂਕ.pdf/149
250
30395
229668
76834
2026-07-27T11:08:59Z
Harchand Bhinder
2624
/* ਤਸਦੀਕ */
229668
proofread-page
text/x-wiki
<noinclude><pagequality level="4" user="Harchand Bhinder" /></noinclude>{{gap}}ਸਾਧਾਰਨ ਤੌਰ ਉਤੇ ਉਸ ਦੀਆਂ ਕਹਾਣੀਆਂ ਦੀ ਬਣਤਰ ਦੇ ਪੜਾਵਾਂ ਵਾਲੀ ਹੁੰਦੀ ਹੈ - ਸਹਿਜ ਵਿਕਾਸ ਅਤੇ ਤੁਰਤ ਅੰਤ। ਇਸੇ ਲਈ ਜੇ ਕਹਾਣੀ ਦੀਆਂ ਆਖ਼ਰੀ ਪੰਜ-ਸੱਤ ਸਤਰਾਂ ਪੜਨ ਵੇਲੇ ਪਾਠਕ ਅਵੇਸਲਾ ਰਹਿ ਜਾਏ, ਤਾਂ ਕਹਾਣੀ ਦੇ ਪਹਿਲੇ ਹਿੱਸੇ ਦੀ ਵੀ ਅਤੇ ਸਮੁੱਚੀ ਕਹਾਣੀ ਦੇ ਮੰਤਵ ਦੀ ਵੀ, ਸਮਝ ਤੋਂ ਉਹ ਵਾਂਝਿਆ ਜਾਇਗਾ।
{{gap}}ਉਸ ਦੀ ਸ਼ੈਲੀ ਦੇ ਲੱਛਣਾਂ ਨੂੰ ਲਗਭਗ ਹਰ ਆਲੋਚਕ ਨੇ ਇਕ ਆਵਾਜ਼ ਹੋ ਕੇ ਪਛਾਣਿਆ ਅਤੇ ਸਲਾਹਿਆ ਹੈ। ਡਾ. ਅਤਰ ਸਿੰਘ ਨੇ "ਸੰਵਾਰੀ-ਤਰਾਸ਼ੀ ਵਾਕ-ਬਣਤਰ ਅਤੇ ਅਤਿ ਸੰਕੇਤਕ ਸੂਖਮ ਵਿਅੰਗ" ਵਲ ਧਿਆਨ ਦੁਆਇਆ ਹੈ। ਡਾ. ਹਰਿਭਜਨ ਸਿੰਘ ਅਨੁਸਾਰ ਉਸ ਨੇ ਮਲਵਈ ਅਨੁਭਵ ਅਤੇ ਬੋਲੀ ਨੂੰ ਆਪਣੀ ਸਾਹਿਤਕ ਸਮਰਥਾਂ ਦੀ ਪਛਾਣ ਦਿਤੀ ਹੈ।" ਡਾ. ਉੱਪਲ ਨੇ ਉਸ ਦੀ ਢੁਕਵੀਂ ਫਬਵੀਂ ਸ਼ਬਦਾਵਲੀ ਅਤੇ ਸਜਰੇ ਤੇ ਢੁਕਵੇਂ ਅਲੰਕਾਰਾਂ ਦੀ ਪ੍ਰਸੰਸਾ ਕੀਤੀ ਹੈ। ਸ਼ੈਲੀ ਦੇ ਬਾਰੇ ਆਲੋਚਕਾਂ ਦੀ ਇਹ ਸਹਿਮਤੀ ਜੋਸ਼ੀ ਦੀ ਹੀ ਧਰਾਪਤੀ ਹੈ।
{{gap}}ਜਸਟਿਸ ਜੋਸ਼ੀ ਦੀ ਕਿਰਤ ਤੋਂ ਸਮੁੱਚੇ ਤੌਰ ਉਤੇ ਇਹ ਪ੍ਰਭਾਵ ਰਹਿ ਜਾਂਦਾ ਹੈ ਕਿ ਉਸ ਦੀਆਂ ਪਰਾਪਤੀਆਂ ਉਸ ਦੀਆਂ ਸਮਰੱਥਾਵਾਂ ਦੇ ਨਾਲ ਮੇਲ ਨਹੀਂ ਖਾਂਦੀਆਂ। ਸਮਰੱਥਾਵਾਂ ਦੀ ਹੋਰ ਵੀ ਜ਼ਿਆਦਾ ਵਰਤੋਂ ਦੀ ਕਾਮਨਾ ਉੱਠਦੀ ਹੈ। ਆਪਣੀ ਆਤਮਕਥਾ ਵਿਚ ਉਸ ਨੇ ਵਕਤ ਦੀ ਘਾਟ ਦਾ ਗਿਲਾ ਕੀਤਾ ਹੈ, ਜਿਹੜਾ ਸੇਵਾ-ਮੁਕਤ ਹੋਣ ਉਪਰੰਤ ਨਹੀਂ ਚਲਣਾ ਚਾਹੀਦਾ। ਬਲਰਾਜ ਸਾਹਨੀ ਦਾ ਕਹਿਣਾ ਸੀ ਕਿ ਜੋਸ਼ੀ ਦੀ ਇਕ ਇਕ ਕਹਾਣੀ ਚਾਰ ਚਾਰ ਨਾਵਲਾਂ ਨੂੰ ਸਮੋਈ ਬੈਠੀ ਹੁੰਦੀ ਹੈ। ਮੇਰੇ ਪੱਤੇ ਮੇਰੀ ਖੇਡ ਕਹਾਣੀਆਂ ਦੀ ਖਾਣ ਲੱਗਦੀ ਹੈ। ਆਤਮ-ਕਥਾ ਦਾ ਬਹੁਤਾ ਸਫ਼ਰ ਅਜੇ ਅੰਕਿਤ ਹੋਣ ਵਾਲਾ ਹੈ। ਪ੍ਰਤਿਨਿਧ ਜੋਸ਼ੀ-ਸ਼ੈਲੀ ਗਿਆਨ ਦੇ ਕਿਸੇ ਖੇਤਰ ਵਿਚ ਵੀ ਨਿੱਤਰੇ, ਉਹ ਰੌਚਕ ਰਚਨਾਵਾਂ ਦੇਣ ਦਾ ਯਕੀਨ ਦੁਆ ਸਕਦੀ ਹੈ। ਇਹ ਸਾਰਾ ਕੁਝ ਗਲਪਕਾਰ ਤੇ ਸ਼ੈਲੀਕਾਰ ਜੋਸ਼ੀ ਦੀ ਪੰਜਾਬੀ ਸਾਹਿਤ ਅਤੇ ਸਭਿਆਚਾਰ ਤੇ ਦੇਣਦਾਰੀ ਹੈ, ਜਿਸ ਨੂੰ ਨਿਪਟਾਏ ਤੋਂ ਬਿਨਾਂ ਉਹ ਸੁਰਖ਼ਰੂ ਹੋਇਆ ਨਹੀਂ ਮੰਨਿਆਂ ਜਾਇਗਾ।
{{right|( 30 ਅਪ੍ਰੈਲ, 1985 ਨੂੰ ਪੰਜਾਬੀ</br> ਅਕਾਡਮੀ, ਦਿੱਲੀ ਵੱਲ, 'ਸਨਮਾਨ</br> ਅਤੇ ਸਮੀਖਿਆ" ਗੋਸ਼ਟੀਆਂ ਦੀ</br> ਲੜੀ ਵਿਚ ਜਸਟਿਸ ਮਹਿੰਦਰ ਸਿੰਘ</br> ਜੋਸ਼ੀ ਬਾਰੇ ਕਰਵਾਈ ਗਈ ਗੋਸ਼ਟੀ</br> ਵਿਚ ਪੜ੍ਹਿਆ ਗਿਆ।)}}<noinclude>{{right|143}}</noinclude>
atmp4ied5ff62q7wppy6g7tox21o3nq
ਪੰਨਾ:ਨਿੱਕੀ ਕਹਾਣੀ ਅਤੇ ਪੰਜਾਬੀ ਨਿੱਕੀ ਕਹਾਣੀ - ਗੁਰਬਖ਼ਸ਼ ਸਿੰਘ ਫ਼ਰੈਂਕ.pdf/150
250
30397
229669
76844
2026-07-27T11:09:05Z
Harchand Bhinder
2624
/* ਤਸਦੀਕ */
229669
proofread-page
text/x-wiki
<noinclude><pagequality level="4" user="Harchand Bhinder" /></noinclude>'''{{center|{{x-larger|ਸ. ਤਰਸੇਮ ਦਾ ਕਹਾਣੀ ਸੰਗ੍ਰਹਿ}}}}'''
'''{{center|{{x-larger|'ਪਾਟਿਆ ਦੁੱਧ'}}}}'''
{{gap}}ਪਾਟਿਆ ਦੁੱਧ ਸ. ਤਰਸੇਮ ਦੀਆਂ 1981 ਤਕ ਲਿਖੀਆਂ 13 ਕਹਾਣੀਆਂ ਦਾ ਸੰਗ੍ਰਹਿ ਹੈ, ਜਿਹੜਾ ਪਹਿਲੀ ਵਾਰ 1982 ਵਿਚ ਪ੍ਰਕਾਸ਼ਤ ਹੋਇਆ। ਪਹਿਲੇ ਪਾਠ ਨਾਲ ਹੀ ਇਹਨਾਂ ਕਹਾਣੀਆਂ ਦੇ ਕੁਝ ਲੱਛਣ ਉਭਰ ਕੇ ਸਾਹਮਣੇ ਆਉਂਦੇ ਹਨ। ਜਿਥੋਂ ਤਕ ਵਿਸ਼ੇ ਦਾ ਸਵਾਲ ਹੈ, ਇਹਨਾਂ ਵਿਚੋਂ ਬਹੁਤੀਆਂ ਕਹਾਣੀਆਂ ਜੀਵਨ ਦੀਆਂ ਬਹੁਤ ਬੁਨਿਆਦੀ ਜਿਹੀਆਂ ਲੋੜਾਂ ਬਾਰੇ ਹਨ। ਪਹਿਲੀ ਕਹਾਣੀ '''ਪਾਟਿਆ ਦੁੱਧ''' ਵਿਚ ਬੁਨਿਆਦੀ ਸਮੱਸਿਆ ਮਕਾਨ ਦੀ ਹੈ। '''ਲੱਛੀ ਤੇਰੇ ਬੰਦ ਨਾ ਬਣੇ''' ਵਿਚ ਬੁਨਿਆਦੀ ਸਮੱਸਿਆ ਵਿਆਹ ਦੀ ਹੈ। ਸੁੱਕ -ਪੁੱਕਾ ਵਿਚ ਸਮੱਸਿਆ ਕਪੜੇ ਦੀ ਹੈ। '''ਲਾਵਾਰਸ ਲਾਸ਼''' ਵਿਚ ਬੁਨਿਆਦੀ ਸਮੱਸਿਆ ਰੋਟੀ ਦੀ ਲਈ ਗਈ ਹੈ। '''ਬੱਦਲਾਂ ਵਿਚ ਧੁੱਪ ਦੀ ਲੀਕ''' ਦਾ ਆਖ਼ਰੀ ਤੋੜਾ ਵੀ ਰੋਟੀ ਦੇ ਸਵਾਲ ਦੇ ਹਾਵੀ ਹੋ ਜਾਣ ਉਤੇ ਹੀ ਆ ਝੜਦਾ ਹੈ। '''ਬੌਣਾ''' ਵਿਚ ਸਮੱਸਿਆ ਸੰਤਾਨ ਦੀ ਹੈ। '''ਕਸੂਰ ਕਿਸ ਦਾ ਹੈ?''' ਭਿਸ਼ਟਾਚਾਰ ਬਾਰੇ ਹੈ। '''ਬਦਲਦੇ ਦਾਇਰੇ''' ਅਤੇ ਨਹੁੰਆਂ ਨਾਲੋਂ '''ਟੁੱਟਿਆ ਮਾਸ''' ਬਦਲਦੇ ਰਿਸ਼ਤਿਆਂ ਨੂੰ ਸਰਲੀਕ੍ਰਿਤ ਰੂਪ ਵਿਚ ਪੇਸ਼ ਕਰਦੀਆਂ ਹਨ।
{{gap}}ਵਸਤੂ ਦੇ ਪੱਖੋਂ ਇਹਨਾਂ ਵਿਚੋਂ ਬਹੁਤੀਆਂ ਕਹਾਣੀਆਂ ਅਤਿ ਨਿਮਣ ਵਰਗਾਂ ਦੇ ਜੀਵਨ ਨੂੰ ਲੈਂਦੀਆਂ ਹਨ, ਜਿਵੇਂ ਕਿ ਮਜ਼ਬੀ, ਝਿਉਰ, ਗਰੀਬ ਬਾਣੀਏ, ਹੇਠਲੇ ਜੱਟ, ਤਰਖਾਣ ਆਦਿ। ਇਥੋਂ ਤਕ ਕਿ '''ਵੱਡੇ ਘਰ ਦੀ ਨੂੰਹ''' ਵੀ ਕੋਈ ਬਹੁਤੇ ਵੱਡੇ ਘਰ ਦੀ ਨੂੰਹ ਨਹੀਂ, ਜਦ ਕਿ ਧੀ ਉਹ ਬਿਲਕੁਲ ਕੰਗਾਲ ਪਿਉ ਦੀ ਹੈ।
{{gap}}ਰੂਪ ਦੇ ਪੱਖੋਂ ਇਹਨਾਂ ਕਹਾਣੀਆਂ ਦਾ ਪ੍ਰਧਾਨ ਲੱਛਣ ਵਿਸਥਾਰ ਦਾ ਪਿਆਰ ਹੈ. ਜਿਹੜਾ ਇਕ ਪਾਸੇ ਜੇ ਯਥਾਰਥਕ ਹੋਣ ਦੇ ਨਾਤੇ ਇਹਨਾਂ ਕਹਾਣੀਆਂ ਨੂੰ ਸਭਿਆਚਾਰਕ ਦਸਤਾਵੇਜ਼ ਬਣਾ ਦੇਣ ਦੀ ਖ਼ਾਸੀਅਤ ਰਖਦਾ ਹੈ ਤਾਂ ਦੂਜੇ ਪਾਸੇ ਪ੍ਰਕਿਰਤੀਵਾਦੀ ਨਿਗਣਾਪਣ ਵੀ ਕਈ ਵਾਰੀ ਆਪਣੇ ਵਿਚ ਸਮਾਈ ਬੈਠਾ ਹੈ।
{{gap}}ਸੋ, ਜੀਵਨ ਦੀਆਂ ਬਿਲਕੁਲ ਬੁਨਿਆਦੀ ਸਮੱਸਿਆਵਾਂ, ਬਿਲਕੁਲ ਹੇਠਲੇ ਵਰਗ ਦਾ ਜੀਵਨ ਅਤੇ ਵਿਸਥਾਰ ਦਾ ਪਿਆਰ ਮਿਲ ਕੇ ਇਕ ਐਸੀ ਤਿਕੋਣ ਬਣਾਉਂਦੇ ਹਨ, ਜਿਹੜੀ<noinclude>{{rh|144||}}</noinclude>
8zpzeu3klmy3snte5emnkpqunov8480
ਪੰਨਾ:ਨਿੱਕੀ ਕਹਾਣੀ ਅਤੇ ਪੰਜਾਬੀ ਨਿੱਕੀ ਕਹਾਣੀ - ਗੁਰਬਖ਼ਸ਼ ਸਿੰਘ ਫ਼ਰੈਂਕ.pdf/151
250
30400
229670
76900
2026-07-27T11:09:12Z
Harchand Bhinder
2624
/* ਤਸਦੀਕ */
229670
proofread-page
text/x-wiki
<noinclude><pagequality level="4" user="Harchand Bhinder" /></noinclude>ਸ. ਤਰਸੇਮ ਦੀਆਂ ਕਹਾਣੀਆਂ ਨੂੰ ਪਰਿਭਾਸ਼ਤ ਵੀ ਕਰਦੀ ਹੈ ਅਤੇ ਆਪਣੇ ਆਪ ਵਿਚ ਇਕ ਵਿਚਾਰਧਾਰਕ ਮਹੱਤਾ ਵੀ ਰਖਦੀ ਹੈ। ਉਕਤ ਤਿੰਨੇ ਅੰਸ਼ ਮਿਲ ਕੇ ਆਪਣੀ ਥਾਂ ਵੀ ਇਕ ਖ਼ਾਸ ਦੌਰ ਦੀ ਸਾਹਿਤਕ ਵਿਚਾਰਧਾਰਾ ਨੂੰ ਪ੍ਰਗਟ ਕਰਦੇ ਹਨ, ਅਤੇ ਇਸ ਬਾਰੇ ਸ. ਤਰਸੇਮ ਆਪ ਵੀ ਚਿੰਤਤ ਹੈ ਕਿ ਇਹ ਅਪ੍ਰਤੱਖ ਨਾ ਰਹਿ ਜਾਏ, ਜਿਸ ਕਰਕੇ ਉਹ ਅਕਸਰ ਜਾਂ ਤਾਂ ਆਪ ਵਿਆਖਿਆਮਈ ਟਿੱਪਣੀ ਕਰਦਾ ਹੈ, ਜਾਂ ਕਹਾਣੀ ਦੇ ਕਿਸੇ ਪਾਰ ਦੇ ਮੂੰਹੋਂ ਇਹ ਟਿੱਪਣੀ ਕਰਾਉਂਦਾ ਹੈ।
{{gap}}ਵਿਸ਼ੇ ਅਤੇ ਵਸਤੂ ਦੇ ਅਤਿ ਸਰਲ ਹੋਣ ਦੇ ਬਾਵਜੂਦ ਟਿੱਪਣੀ ਕਰਨ ਕਰਾਉਣ ਦੀ ਮਜਬੂਰੀ ਸ. ਤਰਸੇਮ ਦੀਆਂ ਕਹਾਣੀਆਂ ਦੀ ਕਲਾ ਦੇ ਪੱਖ ਕਿਸੇ ਕਮਜ਼ੋਰ ਕੁੜੀ ਵਲ ਧਿਆਨ ਦੁਆਉਂਦੀ ਹੈ ਅਤੇ ਇਹ ਕਮਜ਼ੋਰ ਕੁੜੀ ਲੱਭਣੀ ਕੋਈ ਮੁਸ਼ਕਲ ਨਹੀਂ।
{{gap}}ਇਹ ਕਮਜ਼ੋਰ ਕੜੀ ਇਹ ਤੱਥ ਹੈ ਕਿ ਬਾਵਜੂਦ ਵਸਤੁ ਚੇ ਵਿਸਥਾਰ ਅਤੇ ਨਿੱਕੀਆਂ ਨਿੱਕੀਆਂ ਗੱਲਾਂ ਵਲ ਵੀ ਧਿਆਨ ਦੁਆਉਣ ਦੇ ਸ. ਤਰਸੇਮ ਇਹ ਫ਼ੈਸਲਾ ਨਹੀਂ ਕਰ ਸਕਦਾ ਕਿ ਉਸ ਨੇ ਉਭਾਰਨਾ ਕਿਸ ਚੀਜ਼ ਨੂੰ ਹੈ, ਜਾਂ ਉਸ ਦਾ ਅਸਲ ਵਿਚ ਵਿਸ਼ਾ ਕੀ ਹੈ, ਅਤੇ ਇਸ ਵਿਸ਼ੇ ਅਤੇ ਵਿਸ਼ੇ ਦੀ ਪੇਸ਼ਕਾਰੀ ਨੂੰ ਕਿਵੇਂ ਇਕਸੁਰ ਕਰਨਾ ਹੈ? ਇਸ ਕਰਕੇ ਉਹ ਅਕਸਰ ਜਾਂ ਟਿੱਪਣੀ ਕਰਨ ਦਾ ਜਾਂ ਉਪ-ਭਾਵਕਤਾ ਦਾ ਆਸਰਾ ਲੈਂਦਾ ਹੈ। ਅਤੇ ਅੱਜ ਇਹ ਦੋਵੇਂ ਹੀ ਸੰਦ ਕਲਾ ਦੇ ਪੱਖੋਂ ਉੱਚਾ ਮੁੱਲ ਨਹੀਂ ਰਖਦੇ।
{{gap}}ਜੇ ਇਸ ਸੰਗ੍ਰਹਿ ਦੀ ਪਹਿਲੀ ਅਤੇ ਟਾਈਟਲ ਕਹਾਣੀ, 'ਪਾਟਿਆ ਦੁੱਧ’ ਨੂੰ ਹੀ ਲਈਏ ਤਾਂ ਸ. ਤਰਸੇਮ ਦੀ ਕਲਾ ਅਤੇ ਚਿੰਤਨ ਦੇ ਸਾਰੇ ਦਵੰਦ ਸਾਡੇ ਸਾਹਮਣੇ ਆ ਜਾਂਦੇ ਹਨ। ਜਿਵੇਂ ਕਿ ਉੱਪਰ ਦੱਸਿਆ ਗਿਆ ਹੈ, ਇਸ ਕਹਾਣੀ ਵਿਚ ਬੁਨਿਆਦੀ ਸਮੱਸਿਆ ਮਕਾਨ ਦੀ ਹੈ। ਪਰ ਇਹ ਮਕਾਨ ਲੋੜ ਵਜੋਂ ਨਹੀਂ, ਜਾਇਦਾਦ ਵਜੋਂ ਉਭਰ ਕੇ ਆਉਂਦਾ ਹੈ। ਜੇ ਲੜ ਵਜੋਂ ਹੋਵੇ ਤਾਂ ਜਲੌਰੇ ਦੇ ਮਾਪਿਆਂ ਦੀ ਸੋਚਣੀ ਵਧੇਰੇ ਯਥਾਰਥਕ ਹੈ। ਪਰ ਜਲੌਰਾ ਤਾਂ ਜਾਇਦਾਦ ਵਾਲਿਆਂ ਵਲੋਂ ਹੁੰਦੇ ਸ਼ੋਸ਼ਣ ਦਾ ਜਵਾਬ ਜਾਇਦਾਦ ਬਣਾ ਕੇ ਦੇਣਾ ਚਾਹੁੰਦਾ ਹੈ। ਤਾਂ ਵੀ ਸਭ ਕੁਝ ਹੱਡਾਂ ਨਾਲ ਵਾਪਰਣ ਦੇ ਬਾਵਜੂਦ ਉਸ ਨੂੰ ਇਹ ਗਿਆਨ ਨਹੀਂ ਹੁੰਦਾ ਕਿ ਨਿਰੋਲ ਦਿਹਾੜੀ ਦੀ ਕਿਰਤ ਉਤੇ ਇਹ ਗੱਲ ਸੰਭਵ ਨਹੀਂ, ਭਾਵੇਂ ਦਿਹਾੜੀ ਵੀਹ ਰੁਪਏ ਰੋਜ਼ (|) ਹੀ ਕਿਉਂ ਨਾ ਹੋਵੇ, ਤੇ ਇੱਲਤਾਂ ਵੀ ਕੋਈ ਨਾ ਲੱਗੀਆਂ ਹੋਣ। "ਬਣਾ ਕੇ ਦਿਖਾਉਂ" ਦੀ ਭਾਵਨਾ ਬੜੀ ਪ੍ਰਬਲ ਹੈ, ਪਰ 'ਜਾਇਦਾਦ' ਦੇ ਪ੍ਰਸੰਗ ਵਿਚ ਇਹ ਜਲੌਰੇ ਨੂੰ ਹੀਰੋ ਨਹੀਂ ਬਣਾ ਸਕਦੀ। ਦੂਜੇ ਪਾਸੇ, ਉਸ ਦੇ ਦੁੱਖ ਨਾਲ ਵਾਪਰਦਾ ਦੁਖਾਂਤ ਉਸ ਦੀ ਬੁਜ਼ਦਿਲੀ ਕਰਕੇ ਅਤੇ ਜਾਨ ਨੂੰ ਪਿਆਰਾ ਕਰਨ ਕਰਕੇ ਹੈ, ਨਾ ਕਿ ਉਸ ਦੀ ਗ਼ਰੀਬੀ ਕਰਕੇ। ਆਪਣੀ ਇਸ ਅਵਸਥਾ ਦਾ ਉਸ ਦੇ ਆਪਣੇ ਵਲੋਂ ਵੀ ਬਿਆਨ ("ਕੇਰਾਂ ਈ ਬਿਰਲੇ ਦਾ ਕਾਕਾ ਬਣ ਗਿਆ। ਇਹ ਵਹਿਮ ਤਾਂ ਸਰਦਾਰਾਂ ਤੇ ਸ਼ਾਹੂਕਾਰਾਂ ਦੇ ਕਾਕਿਆਂ ਲਈ ਹੁੰਦੇ ਐ।") ਉਪਰੋਕਤ ਸਾਰੀ ਅਵਸਥਾ ਦਾ ਹੀ ਅਚੇਤ ਇਕਬਾਲ ਹੈ। ਇਹਨਾਂ ਤੱਥਾਂ ਦੇ ਹੁੰਦਿਆਂ ਹੋਇਆਂ ਉਪਭਾਵਕ ਹੋਏ ਤੋਂ ਬਿਨਾਂ ਜਲੌਰੇ<noinclude>{{rh|||145}}</noinclude>
lg3p30vytyiknjhsbwsnuj67eb2x7bm
ਪੰਨਾ:ਨਿੱਕੀ ਕਹਾਣੀ ਅਤੇ ਪੰਜਾਬੀ ਨਿੱਕੀ ਕਹਾਣੀ - ਗੁਰਬਖ਼ਸ਼ ਸਿੰਘ ਫ਼ਰੈਂਕ.pdf/152
250
30401
229671
76921
2026-07-27T11:09:17Z
Harchand Bhinder
2624
/* ਤਸਦੀਕ */
229671
proofread-page
text/x-wiki
<noinclude><pagequality level="4" user="Harchand Bhinder" /></noinclude>ਨਾਲ ਹਮਦਰਦੀ ਨਹੀਂ ਦਿਖਾਈ ਜਾ ਸਕਦੀ, ਅਤੇ ਜਲੌਰੇ ਲਈ ਹਮਦਰਦੀ ਪੈਦਾ ਕਰਨਾ ਕਹਾਣੀ ਦਾ ਮੁੱਖ ਮੰਤਵ ਹੈ।
{{gap}}'''ਲੱਛੀ ਤੇਰੇ ਬੰਦ ਨਾ ਬਣੇ''' ਵਿਚ ਸਾਰੀ ਦਿਲਚਸਪੀ ਬਾਂਡੇ ਕਰਨੈਲ ਸਿੰਘ ਦਾ ਵਿਆਹ ਹੋਣ ਜਾਂ ਨਾ ਹੋਣ ਵਿਚ ਹੈ। ਜਦੋਂ ਇਹ ਦਿਲਚਸਪੀ ਖ਼ਤਮ ਹੋ ਜਾਂਦੀ ਹੈ, ਤਾਂ ਕਰਨੈਲ ਸਿੰਘ ਦੀ ਮੌਤ ਕਰਵਾ ਦਿੱਤੀ ਜਾਂਦੀ ਹੈ, ਕਿਉਂਕਿ ਸੁਖਾਂਤ ਕਹਾਣੀ ਦੇ ਸਮੁੱਚੇ ਮਾਹੌਲ ਨਾਲ ਅਤੇ ਪਿੱਛੇ ਕੰਮ ਕਰਦੀ ਵਿਚਾਰਧਾਰਾ ਨਾਲ ਮੇਲ ਨਹੀਂ ਖਾਂਦਾ। ਇਸ ਕਹਾਣੀ ਵਿਚ ਵੀ ਉਪਭਾਵਕਤਾ ਦਾ ਚੱਕਰ ਵਿਆਹ ਨਾਲ ਸੰਬੰਧਿਤ ਆਖ਼ਰੀ ਘਟਣਾ (ਵਿਚੋਲੇ ਜੰਗ ਸਿੰਘ ਦੀ ਬੇਈਮਾਨੀ ਸਾਹਮਣੇ ਆਉਣ) ਨਾਲ ਸ਼ੁਰੂ ਹੋ ਜਾਂਦਾ ਹੈ, ਅਤੇ ਕਹਾਣੀ ਵਿਚਲੇ ਇਸ ਮੋੜੇ ਤੋਂ ਹੀ ਕੋਈ ਸਿਆਣਾ ਪਾਠਕ ਅੰਤ ਦਾ ਅੰਦਾਜ਼ਾ ਲਾ ਸਕਦਾ ਹੈ। ਕਹਾਣੀ ਦਾ ਆਰੰਭ ਵੀ ਇਕ ਗ਼ਲਤ ਤਰ੍ਹਾ ਦੇ ਵਿਰੋਧ ਨੂੰ ਪੇਸ਼ ਕਰਨ ਨਾਲ ਹੁੰਦਾ ਹੈ। ਬਾਂਡਾਂ ਕਾਰੀਗਰ ਰਿਕਸ਼ੇ ਵਾਲੇ ਨੂੰ ਇਕ ਘਟੀਆ ਨਸਲ ਦਾ ਜੀਵ ਬਣਾ ਕੇ ਪੇਸ਼ ਕਰੇ ਰਿਹਾ ਹੈ।
{{gap}}'ਬੱਦਲਾਂ ਵਿਚ ਧੁੱਪ ਦੀ ਲੀਕ' ਖੜੀ ਹੀ ਇਕ ਗ਼ਲਤ ਤਰ੍ਹਾਂ ਦੇ ਵਿਰੋਧ ਦੇ ਸਿਰ ਉਤੇ ਹੈ। "ਦੇਖ ਲਾਭ ਮੰਨੀ ਤੇਰੀ ਗੱਲ ਬਈ ਅੱਖਾਂ ਬਿਨਾਂ ਕੁਝ ਨਹੀਂ ਬਣਦਾ। ਪਰ ਕੀ ਨੌਕਰੀ ਵੀ ਕਿਹੜੀ ਮਿਲਦੀ ਹੈ ਕਿਤੇ।" ਸੋ ਸਵਾਲ ਇਹ ਨ ਨੁਚੜਦਾ ਹੈ: ਅੱਖਾਂ ਚਾਹੀਦੀਆ ਹਨ ਜਾਂ ਨੌਕਰੀ? ਅਤੇ ਕਹਾਣੀ ਦਾ ਜਵਾਬ ਨੌਕਰੀ ਦੇ ਹੱਕ ਵਿਚ ਹੈ, ਜੋ ਕਿ ਫਿਰੇ ਇਕ ਵਿਚਾਰਧਾਰਕ ਟੇਢ ਹੈ, ਜਿਸ ਵਿਚ ਰੋਟੀ ਦਾ ਮਸਲਾ ਸਰਬ-ਪ੍ਰਥਮ ਮਸਲਾ ਹੈ। ਅਤੇ ਕਹਾਣੀ ਵਿਚ ਇਹ ਦੋਵੇਂ ਚੀਜ਼ਾਂ ਅਜੇ ਸੰਭਾਵਨਾ ਦੀ ਪੱਧਰ ਉਤੇ ਹਨ, ਸੁਨਿਸਚਤਤਾ ਦੀ ਪੱਧਰ ਉਤੇ ਨਹੀਂ, ਜਿਸ ਕਰਕੇ ਹਲ ਹੋਰ ਵੀ ਉਪਭਾਵਕ ਲਗਦਾ ਹੈ।
{{gap}}ਸੋ ਠੀਕ ਵਿਸ਼ੇ ਦੀ ਚੋਣ, ਉਸ ਦੀ ਠੀਕ ਪੇਸ਼ਕਾਰੀ ਅਤੇ ਹੱਲ ਲਗਭਗ ਸਾਰੀਆਂ ਕਹਾਣੀਆਂ ਵਿਚ ਹੀ ਸਮੱਸਿਆ ਬਣੇ ਹੋਏ ਹਨ। ਜਿਥੇ ਨਿਸਚਿਤਤਾ ਹੈ ਵੀ, ਉਹ ਐਸੀ ਨਹੀਂ ਜਿਹੜੀ ਸਾਡੀ ਸਮਝ ਅਤੇ ਸੰਵੇਦਨਾ ਨੂੰ ਕੋਈ ਨਵਾਂ ਪਸਾਰ ਦੇ ਸਕੇ। 'ਬੌਣਾ' ਕਹਾਣੀ ਹੀਰਾ ਸਿੰਘ ਦਰਦ ਦੀ 'ਪੀਰ ਗਾਲੜ ਸ਼ਾਹ’ ਦੀ ਹੀ ਪਰੰਪਰਾ ਵਲ ਨੂੰ ਪਿੱਛੇ ਜਾਂਦੀ ਹੈ। ਇਥੇ ਵੀ ਕਹਾਣੀ ਦੀ ਬਣਤਰ ਅਖੀਰ ਤਕ ਆਪਣਾ ਭੇਤ ਸਾਂਭ ਰੱਖਣ ਦੀ ਸਮਰੱਥਾ ਨਹੀਂ ਰਖਦੀ। ਸੁਣਿਆਰੇ ਦਾ ਮੁਸ਼ਕੜੀਆਂ ਵਿਚ ਹਸਦਿਆਂ ਤਵੀਤ ਹਵਾਲੇ ਕਰਨਾ ਅੰਤ ਦਾ ਭੇਤ ਪਹਿਲਾਂ ਹੀ ਖੁੱਲ੍ਹ ਜਾਂਦਾ ਹੈ।
{{gap}}ਇਸੇ ਤਰ੍ਹਾਂ ਕਰ ਕਿਸਦਾ ਹੈ? ਨਾਂ ਦੀ ਕਹਾਣੀ ਵਿਚ ਇਹ ਏਡਾ ਵੱਡਾ ਸਵਾਲ ਸਿਰਫ਼ ਇਹ ਜਵਾਬ ਦੇਣ ਲਈ ਉਠਾਉਣਾ ਕਿ "ਇਥੇ ਤਾਂ ਆਵਾ ਹੀ ਊਤਿਆ ਪਿਆ ਹੈ", ਜਾਂ "ਇਸ ਹਮਾਮ ਵਿਚ ਤਾਂ ਸਾਰੇ ਹੀ ਨੰਗੇ ਹਨ", ਇਕ ਸਾਧਾਰਣ ਪੱਧਰ ਦੇ ਅਬੌਧਕ ਪ੍ਰਤਿਕਰਮ ਨੂੰ ਸਾਹਿਤਕ ਪ੍ਰਮਾਣਿਕਤਾ ਦੇਣਾ ਹੈ। ਹਾਲਾਂ ਕਿ ਜੇ ਆਖ਼ਰੀ ਘਟਣਾ ਨੂੰ ਛੱਡ ਦੇਈਏ ਤਾਂ ਕੁਝ ਪਾਤਰਾਂ ਦੇ ਚਰਿਤ-fਚਣ ਦੇ ਪੱਖ ਇਸ ਵਿਚ ਚੰਗੀ<noinclude>{{left|146}}</noinclude>
t86r3hu7zfd317dhg0irh15ujf5htp3
ਪੰਨਾ:ਨਿੱਕੀ ਕਹਾਣੀ ਅਤੇ ਪੰਜਾਬੀ ਨਿੱਕੀ ਕਹਾਣੀ - ਗੁਰਬਖ਼ਸ਼ ਸਿੰਘ ਫ਼ਰੈਂਕ.pdf/120
250
30403
229640
76948
2026-07-27T11:03:48Z
Harchand Bhinder
2624
/* ਤਸਦੀਕ */
229640
proofread-page
text/x-wiki
<noinclude><pagequality level="4" user="Harchand Bhinder" /></noinclude>{{gap}}"ਤੂੜੀ ਦੀ ਪੰਡ" ਨਿਰਸੰਦੇਹ ਇਸ ਸੰਗ੍ਰਹਿ ਦੀ ਸਭ ਤੋਂ ਵਧੀਆ ਅਤੇ ਵਿਰਕ ਦੀਆਂ ਕੁਝ ਕੁ ਵਧੀਆ ਕਹਾਣੀਆਂ ਵਿਚੋਂ ਹੈ। ਕੱਖ, ਤੂੜੀ ਦੀ ਪੰਡ, ਵਗਦਾ ਦਰਿਆ, ਦਰਿਆ ਦਾ ਰੋੜ੍ਹ ਆਦਿ ਭਰਪੂਰ ਬਿੰਬ ਹਨ ਜਿਹੜੇ ਵਿਅਕਤੀ, ਸਮਾਜ, ਸਮਾਜ ਦੀ ਇਤਿਹਾਸਕ ਗਤੀ, ਇਸ ਗਤੀ ਦੀ ਅਟੱਲਤਾ ਅਤੇ ਇਸ ਨੂੰ ਠੱਲਣ ਦੇ ਕਿਸੇ ਵੀ ਯਤਨ ਦੀ ਨਿਰਾਰਥਕਤਾ ਨੂੰ ਜ਼ੋਰਦਾਰ ਢੰਗ ਨਾਲ ਪੇਸ਼ ਕਰਦੇ ਹਨ। ਤੂੜੀ ਦੀ ਪੰਡ ਤੇ ਵਗਦਾ ਦਰਿਆ ਵਿਅਕਤੀ, ਸਮਾਜ ਅਤੇ ਇਤਿਹਾਸ ਦੇ ਸੰਬਾਦਕ ਰਿਸ਼ਤੇ ਨੂੰ ਸਰਬਪੱਖੀ ਤਰਾਂ ਨਾਲ ਪੇਸ਼ ਕਰਦੇ ਹਨ। ਸਰਦਾਰ ਬਹਾਦਰ ਸਿੰਘ ਇਕ ਦੇਵ-ਕਦੇ ਹੋਸਤੀ ਵਾਂਗ ਸਾਹਮਣੇ ਆਉਂਦਾ ਹੈ ਜਿਹੜਾ ਸਮੇਂ ਦੇ ਵਹਿਣ ਨੂੰ ਠਲ੍ਹਣ ਅਤੇ ਮੌੜਾ ਦੇਣ ਦੀ ਕੋਸ਼ਿਸ਼ ਕਰ ਰਿਹਾ ਹੈ। ਉਸ ਦੀ ਹਾਰ ਅਟੱਲ ਹੈ ਅਤੇ ਇਸ ਉਤੇ ਸਾਨੂੰ ਕੋਈ ਦੁੱਖ ਨਹੀਂ ਹੁੰਦਾ। ਤਾਂ ਵੀ ਬਹਾਦਰ ਸਿੰਘ ਸਾਡੀ ਹਮਦਰਦੀ ਦਾ ਪਾਤਰ ਬਣਿਆ ਰਹਿੰਦਾ ਹੈ, ਕਿਉਂਕਿ ਉਸ ਦੀ ਸਾਰੀ ਲੜਾਈ ਜ਼ਾਤ ਦੀ ਪੱਧਰ ਉਤੇ ਨਹੀਂ, ਕੀਮਤਾਂ ਦੀ ਪੱਧਰ ਉਤੇ ਹੈ; ਦੂਜਿਆਂ ਦੀ ਖ਼ਾਤਰ ਅਤੇ ਆਪਣੇ ਵਿਸ਼ਵਾਸਾਂ ਲਈ ਆਪਾ ਵਾਰਨ ਦਾ ਉਸ ਦਾ ਬੁਨਿਆਦੀ ਗੁਣ ਮਨੁੱਖੀ ਕਦਰਾਂ-ਕੀਮਤਾਂ ਦੇ ਪੈਮਾਨੇ ਉਤੇ ਫਿਰ ਵੀ ਉਚੇਰੀ ਥਾਂ ਰੱਖਦਾ ਹੈ। ਇਹ ਇਕ ਵੱਖਰੀ ਗੱਲ ਹੈ ਕਿ ਉਸ ਦੇ ਵਿਸ਼ਵਾਸ ਹੋਣੇ ਸਮੇਂ ਨੇ ਸਾਰਥਕ ਨਹੀਂ ਰਹਿਣ ਦਿੱਤੇ, ਅਤੇ ਇਸ ਗੱਲ ਦਾ ਅਹਿਸਾਸ ਉਸ ਨੂੰ ਉਦੇ ਹੁੰਦਾ ਹੈ ਜਦੋਂ ਉਹ ਆਪਣੀਆਂ ਸਾਰੀਆਂ ਤਾਕਤਾਂ ਇਹਨਾਂ ਦੀ ਰਾਖੀ ਲਈ ਦਾਅ ਉਤੇ ਲਾ ਚੁੱਕਦਾ ਅਤੇ ਹਾਰ ਜਾਂਦਾ ਹੈ।
{{gap}}"ਪੌਣਾ ਆਦਮੀ" ਇਕ ਹੋਰ ਐਸੀ ਕਹਾਣੀ ਹੈ ਜਿਹੜੇ ਵਿਅਕਤੀ, ਸਮਾਜ ਅਤੇ ਸਮੇਂ ਨੂੰ ਆਪਣੀ ਲਪੇਟ ਵਿਚ ਲੈਣ ਕਰਕੇ "ਤੁੜੀ ਦੀ ਪੰਡ" ਜਿੰਨੀ ਹੀ ਬਲਵਾਨ ਹੈ। ਵਿਰਕ ਇੱਕ ਸਚਾਈ ਨੂੰ ਬੜੇ ਸਰਲ ਅਤੇ ਸੁਭਾਵਕ ਜਿਹੇ ਤਰੀਕੇ ਨਾਲ ਪੇਸ਼ ਕਰ ਗਿਆ ਹੈ, ਜਿਸ ਨੂੰ ਸਮਝਾਉਣ ਲਈ ਬੁਧੀਮਾਨ ਸਿਆਸਤਦਾਨ ਦਲੀਲਾਂ ਦੇ ਢੇਰ ਲਾ ਛੱਡਦੇ ਹਨ। ਆਜ਼ਾਦੀ ਮਿਲਣ ਤੋਂ ਪਹਿਲਾਂ ਦੇਸ਼ ਦੇ ਅਮੀਰ ਵੀ ਅਤੇ ਗ਼ਰੀਬ ਵੀ ਪੂਰੇ ਆਦਮੀ ਨਹੀਂ ਸਨ, ਕਿਉਂਕਿ ਸਾਰੇ ਪਰਾਧੀਨ ਸਨ, ਉਹਨਾਂ ਕੋਲ ਆਪਣਾ ਕੁਝ ਵੀ ਨਹੀਂ ਸੀ, ਸਭ ਕੁਝ ਹਾਕਮਾਂ ਦੇ ਰਹਿਮ ਉਤੇ ਸੀ। ਆਜ਼ਾਦੀ ਮਿਲਣ ਪਿਛੋਂ ਜਿਨ੍ਹਾਂ ਕੋਲ ਆਪਣਾ ਕੁਝ ਸੀ, ਉਹ ਤਾਂ ਉਸ ਦੇ ਪੂਰੇ ਮਾਲਕ ਹੋ ਗਏ ਅਤੇ ਪੂਰੇ ਮਨੁੱਖ ਬਣ ਗਏ। ਪਰ ਜਿਨ੍ਹਾਂ ਕੋਲ ਆਪਣਾ ਕੁਝ ਵੀ ਨਹੀਂ ਸੀ, ਉਹ ਫਿਰ ਵੀ ਪਰਾਧੀਨ, ਪੂਰੇ ਬਣੇ ਮਨੁੱਖਾਂ ਦੇ ਰਹਿਮ ਉਤੇ, ਪੌਣੇ ਦੇ ਪੌਣੇ ਆਦਮੀ ਬਣੇ ਰਹੇ। ਅਸਿੱਧਾ ਸੁਝਾਅ ਇਹ ਹੈ ਕਿ ਕੀ ਉਹਨਾਂ ਨੂੰ ਵੀ ਪੂਰੇ ਆਦਮੀ ਬਣਾਉਣਾ ਹੈ ਜਾਂ ਕਿ ਪੌਣੇ ਆਦਮੀਆਂ ਦੀ ਕੌਮ ਨਾਲ ਹੀ ਗੁਜ਼ਾਰਾ ਚਲਾਈ ਜਾਣਾ ਹੈ? ਕਹਾਣੀ ਵਿਚ ਹੀ ਇਹ ਸੁਝਾਅ ਲੁਕਿਆ ਪਿਆ ਹੈ ਕਿ ਇਹ ਗੁਜ਼ਾਰਾ ਚਲਣਾ ਮੁਸ਼ਕਲ ਹੈ, ਕਿਉਂਕਿ ਪੰਣਾ ਆਦਮੀ ਆਪਣੇ ਅਧੂਰੇਪਣ ਤੋਂ ਚੇਤਨ ਹੋ ਚੁੱਕਾ ਹੈ ਅਤੇ ਇਸ ਕਸਰ ਨੂੰ ਪੂਰਿਆਂ ਕਰਨ ਲਈ ਯਤਨਸ਼ੀਲ<noinclude>{{rh|114||}}</noinclude>
li6gd5z4qn96xx0kazoi3y0ogpzmvy2
ਪੰਨਾ:ਨਿੱਕੀ ਕਹਾਣੀ ਅਤੇ ਪੰਜਾਬੀ ਨਿੱਕੀ ਕਹਾਣੀ - ਗੁਰਬਖ਼ਸ਼ ਸਿੰਘ ਫ਼ਰੈਂਕ.pdf/153
250
30404
229672
76949
2026-07-27T11:09:22Z
Harchand Bhinder
2624
/* ਤਸਦੀਕ */
229672
proofread-page
text/x-wiki
<noinclude><pagequality level="4" user="Harchand Bhinder" /></noinclude>
ਕਹਾਣੀ ਬਨਣ ਦੀਆਂ ਸੰਭਾਵਨਾਵਾਂ ਮੌਜੂਦ ਸਨ । ਸਾਧਾਰਣ ਪੱਧਰ ਦੇ ਅਬੰਧਕ ਪ੍ਰਤਿਕਰਮ ਨੂੰ ਸਾਹਿਤਕ ਪ੍ਰਮਾਣਿਕਤਾ ਦੇਣ ਦੀ ਹੀ ਇਕ ਹੋਰ ਉਦਾਹਰਣ ‘ਬਦਲਦੇ ਦਾਇਰੇ' ਹੈ : "ਜਦੋਂ ਦੇਵਕੀ ਵਿਆਹੀ ਸੀ ਸਾਲਿਆਂ ਦੇ ਭੰਗ ਭੁੱਜਦੀ ਸੀ । ਹੁਣ ਚਾਰ ਪੈਸੇ ਹੋ ਗਏ । ਰਿਸ਼ਤੇਦਾਰ ਨੂੰ ਰਿਸ਼ਤੇਦਾਰ ਹੀ ਮੰਨਣੋਂ ਹਟ ਗਏ । ਉਪਰੋਕਤ ਦੋਹਾਂ ਕਹਾਣੀਆਂ ਵਿਚ ਮਸਲਾ ਇਹ ਨਹੀਂ ਕਿ ਇਹ ਯਥਾਰਥ ਨੂੰ ਪੇਸ਼ ਨਹੀਂ ਕਰਦੀਆਂ, ਜਾਂ ਤੱਥ ਤੋਂ ਉਲਟ ਜਾਂਦੀਆਂ ਹਨ, ਮਸਲਾ ਇਹ ਹੈ ਕਿ ਇਹਨਾਂ ਵਿਚਲਾ ਸੱਚ ਸਾਡੀ ਸਾਧਾਰਣ ਸੂਝ ਦਾ ਹੁਣ ਏਥੋਂ ਤਕ ਹਿੱਸਾ ਬਣ ਚੁੱਕਾ ਹੈ ਕਿ ਸਿਰਫ਼ ਇਹ ਦੱਸਣ ਲਈ ਕਹਾਣੀ ਲਿਖ ਦੇਣਾ ਕੋਲਾ ਅਤੇ ਸਮੇਂ ਦੀ ਵਰਤੋਂ ਦਾ ਬਹੁਤਾ ਉਪਯੋਗੀ ਢੰਗ ਨਹੀਂ ਕਿਹਾ ਜਾ ਸਕਦਾ।
{{gap}}ਘਟਣਾਵਾਂ ਦੀ ਚੋਣ ਕਰਨ ਅਤੇ ਉਹਨਾਂ ਨੂੰ ਉਭਾਰਨ ਵਿਚਲੀ ਅਸਪਸ਼ਟਤਾ ਤੋਂ ਹੀ ਇਹ ਗੱਲ ਵੀ ਨਿਕਲਦੀ ਹੈ ਕਿ ਸ. ਤਰਸੇਮ ਇਹ ਨਿਸ਼ਚਿਤ ਨਹੀਂ ਕਰ ਸਕਦਾ ਕਿ ਆਪਣੇ ਮੁੱਖ ਪਾਤਰ ਵਲ ਕੀ ਵਤੀਰਾ ਅਪਣਾਉਣਾ ਹੈ । ਕਸੂਰ ਕਿਸਦਾ ਹੈ ? ਅਤੇ ਬੌਣਾ ਵਿਚ ਉਸ ਨੇ ਵਿਅੰਗ ਕਰਨ ਦਾ ਤਰੀਕਾ ਅਪਣਾਇਆ ਹੈ । ਬਾਕੀ ਸਭ ਕਹਾਣੀਆਂ ਵਿਚ ਉਸਦਾ ਪ੍ਰਧਾਨ ਵਤੀਰਾ ਪਾਤਰ ਤਿ ਤੇ ਰਸ ਉਪਜਾਉਣ ਦਾ ਹੈ । ਸੁੱਕਾ-ਪੁੱਕਾ ਵਿਚ ਗੱਲ ਸ਼ੁਰੂ ਵਿਅੰਗਮਈ ਅੰਦਾਜ਼ ਨਾਲ ਹੁੰਦੀ ਹੈ, ਪਰ ਖ਼ਤਮ ਫਿਰ ਤਰਸ ਦੀ ਭਾਵਨਾ ਪੈਦਾ ਕਰਨ ਨਾਲ ਹੀ ਹੁੰਦੀ ਹੈ । ਇਹ ਤਰਸ ਦੀ ਭਾਵਨਾ ਪੈਦਾ ਕਰਨਾ ਵੀ ਉਸ ਤਿਕੋਣ ਪਿੱਛੇ ਕੰਮ ਕਰਦੀ ਵਿਚਾਰਧਾਰਾ ਦਾ ਹੀ ਹਿੱਸਾ ਹੈ, ਜਿਸ ਦਾ ਮੈਂ ਉੱਪਰ ਜ਼ਿਕਰ ਕਰ ਚੁੱਕਾ ਹਾਂ ।
{{gap}}ਇਹ ਵਿਚਾਰਧਾਰਾ ਕੀ ਹੈ ਜਿਸ ਨੇ, ਮੈਨੂੰ ਲੱਗਦਾ ਹੈ, ਸ. ਤਰਸ਼ੇਮ ਦੀ ਕਲਾਦ੍ਰਿਸ਼ਟੀ ਨਾਲ ਛੇਲ ਕੀਤਾ ਹੈ ? ਇਹ ਵਿਚਾਰਧਾਰਾ ਸਾਨੂੰ ਪ੍ਰੋਫ਼ੈਸਰ ਮੋਹਨ ਸਿੰਘ ਦੇ ਸਮੇਂ ਵਲ ਲੈ ਜਾਂਦੀ ਹੈ, ਜਦੋਂ ਸੰਸਾਰ ਵਰਤਾਰਿਆਂ ਦਾ ਇਕ ਸਰਲੀਕ੍ਰਿਤ ਰੂਪ ਵੀ ਸਾਡੇ ਲਈ ਇਕ ਨਵਾਂ ਚਾਨਣ ਸੀ, ਜਿਸ ਵਿਚ ਜਾਂ 'ਲੋਕ' ਹੁੰਦੇ ਸਨ, ਜਾਂ 'ਜੰਕਾਂ' ਹੁੰਦੀਆਂ ਸਨ । ਜੋ ਜੋਕਾਂ' ਨਹੀਂ ਸਨ, ਉਹ ਸਾਰੇ 'ਲੋਕ' ਸਨ । ਜੋਕਾਂ ਸਾਡੀ ਨਫ਼ਰਤ ਦੀਆਂ ਪਾਤਰ ਸਨ, ਅਤੇ ਲੋਕ ਸਾਡੇ ਹਮਦਰਦੀ ਅਤੇ ਤਰਸ ਦੇ ਪਾਤਰ ਸਨ । ਇਸ ਦਾ ਅਗਲਾ ਪਸਾਰ ਇਹ ਸੀ ਕਿ ਲੋਕਾਂ' ਤੋਂ ਭਾਵ ਅਸੀਂ ਗ਼ਰੀਬਾਂ ਅਤੇ ਮਜ਼ਦੂਰਾਂ ਦੇ ਸਮੂਹ ਦਾ ਲੈਂਦੇ ਸਾਂ । ਕਿਸੇ ਦਾ ਗਰੀਬ ਅਤੇ ਮਜ਼ਦੂਰ ਹੋਣਾ ਹੀ ਆਪਣੇ ਆਪ ਵਿਚ ਇਸ ਗੱਲ ਦਾ ਸਬੂਤ ਸੀ ਕਿ ਉਹ ਸ਼ੋਸ਼ਿਤ ਹੈ, ਇਸ ਲਈ ਸਾਡੀ ਹਮਦਰਦੀ ਦਾ ਪਾਤਰ ਹੈ । | '
{{gap}} ਲੋਕ' ਦਾ ਸੰਕਲਪ ਰਾਜਨੀਤੀ ਵਿਚ ਤਾਂ ਅਜੇ ਵੀ ਅਰਥ ਰਖਦਾ ਹੈ, ਪਰ ਸਾਹਿਤ ਵਿਚ, ਅਤੇ ਖ਼ਾਸ ਕਰਕੇ ਗਲਪ ਸਾਹਿਤ ਵਿਚ, ਇਹ ਇਕ ਮਹਾਂ-ਧੰਦਕਾਰ ਹੈ, ਜਿਹੜਾ ਸਾਨੂੰ ਕੋਈ ਰਾਹ ਨਹੀਂ ਦਿਖਾਉਂਦਾ। ਗਲਪ ਠੋਸ ਚਿਹਰਿਆਂ ਅਤੇ ਹਸਤੀਆਂ ਨਾਲ ਸਬੰਧ ਰਖਦੀ ਹੈ । ਜੇ ਚਿਹਰੇ ਅਤੇ ਹਸਤੀਆਂ ਠੋਸ ਬਣ ਕੇ ਨਹੀਂ ਉਭਰਦੇ ਤਾਂ ਗਲਪ ਸਫਲ ਨਹੀਂ ਹੁੰਦੀ । ਕਿਸੇ ਿਚਹਰੇ ਜਾਂ ਹਸਤੀ ਨੂੰ ਉਸ ਦੇ ਆਪਣੇ ਨਿੱਕੇ ਤੋਂ ਨਿੱਕੇ<noinclude>{{right|147}}</noinclude>
15ezm9l50vs2eazqwlyiv5yeue9mawv
ਪੰਨਾ:ਨਿੱਕੀ ਕਹਾਣੀ ਅਤੇ ਪੰਜਾਬੀ ਨਿੱਕੀ ਕਹਾਣੀ - ਗੁਰਬਖ਼ਸ਼ ਸਿੰਘ ਫ਼ਰੈਂਕ.pdf/155
250
30405
229674
76950
2026-07-27T11:09:34Z
Harchand Bhinder
2624
/* ਤਸਦੀਕ */
229674
proofread-page
text/x-wiki
<noinclude><pagequality level="4" user="Harchand Bhinder" /></noinclude>ਪਾਠਕ ਨੂੰ ਖਟਕਦੀ ਹੈ । ਸਹਿਤਕਾਰ ਦਾ ਪਹਿਲਾ ਫ਼ਰਜ਼ ਆਪਣੀ ਭਾਸ਼ਾ ਵਲ ਹੁੰਦਾ ਹੈ । ਆਪਣੀ ਗੱਲ ਕਹਿੰਦਾ ਹੋਇਆ ਉਹ ਨਾਲ ਹੀ ਆਪਣੀ ਭਾਸ਼ਾ ਨੂੰ ਵੀ ਮਾਂਝੀ, ਸੰਵਾਰੀ ਅਤੇ ਅਮੀਰ ਬਣਾਈ ਜਾਂਦਾ ਹੈ, ਇਸ ਵਿਚ ਨਵੀਆਂ ਸੰਭਾਵਨਾਵਾਂ ਜਗਾਈ ਜਾਂਦਾ ਹੈ । ਸਾਹਿਤ ਵਿਚ ਭਾਸ਼ਾ ਅਤੇ ਉਪਭਾਸ਼ਾ ਦੀ ਸੰਬਾਦਕਤਾ ਦਾ ਵੀ ਆਪਣਾ ਇਕ ਸੁਹਜਮਈ ਰੋਲ ਹੁੰਦਾ ਹੈ । ਉਪਭਾਸ਼ਾ ਨੂੰ ਭਾਸ਼ਾ ਦੀ ਥਾਂ ਦੇਣ ਨਾਲ ਉਪਭਾਸ਼ਾ ਦਾ ਕੁਝ ਨਹੀਂ ਸੌਰਦਾ, ਭਾਸ਼ਾ ਜ਼ਰੂਰ ਵਿਗੜ ਜਾਂਦੀ ਹੈ । ਉਦਾਹਰਣ ਵਜੋਂ, ਚਿੱਟੇ ਹੋਏ ਦੁੱਧ ਦੀ ਥਾਂ ਪਾਟਿਆ ਦੁੱਧ, ਭਾਸ਼ਾਈ ਅਮੀਰੀ ਵਲ ਨਹੀਂ, ਭਾਸ਼ਾਈ ਕੰਗਾਲੀ ਵਲ ਲਿਜਾਂਦਾ ਹੈ । ਠੇਠ ਪੰਜਾਬੀ ਵਿਚ ਦੁੱਧ ਦੇ ਛਿੱਟਣ ਨੂੰ ਅਲੰਕਾਰਕ ਰੂਪ ਵਿਚ ਵਰਤਦਿਆਂ ਬੁੱਧ ਢੱਟਣ ਦੀ ਗੱਲ ਕੀਤੀ ਜਾਂਦੀ ਹੈ, ਬੰਦਾ ਵੀ ਫੱਟ ਜਾਂਦਾ ਹੈ, ਅਤੇ ਇਸੇ ਤਰ੍ਹਾਂ ਹੋਰ ਵੀ ਕਈ ਵਾਕੰਸ਼ ਬਣ ਜਾਂਦੇ ਹਨ, ਪਰ ਪਾਟੇ ਦੁੱਧ ਵਿਚ ਉਪਭਾਸ਼ਾਈ ਚਰਿੱਤ ਪੇਸ਼ ਕਰਨ ਤੋਂ ਵੱਧ ਕੋਈ ਸੰਭਾਵਨਾ ਨਹੀਂ। ਵੈਸੇ, ਠੇਠ ਭਾਸ਼ਾ ਕਿਸੇ ਖ਼ਾਸ ਇਲਾਕੇ ਦੀ ਉਪਭਾਸ਼ਾ ਨਹੀਂ ਹੁੰਦੀ, ਸਗੋਂ ਇਹ ਕਿਸੇ ਭਾਸ਼ਾ ਦੇ ਬੱਲਣ ਵਾਲਿਆਂ ਦੀ ਸਾਂਝੀ ਭਾਸ਼ਾ ਹੁੰਦੀ ਹੈ, ਜਿਹੜੀ ਇਤਿਹਾਸਕ ਵਿਕਾਸ ਵਿਚੋਂ ਲੰਘੀ ਹੁੰਦੀ ਹੈ ਅਤੇ ਜਿਸ ਵਿਚ ਸਾਰੀਆਂ ਉਪਭਾਸ਼ਾਵਾਂ ਨੇ ਆਪਣਾ ਹਿੱਸਾ ਪਾਇਆ ਹੁੰਦਾ ਹੈ । ਸ. ਤਰਸੇਮ ਨੇ ਤਾਂ ਆਪਣੀ ਉਪਭਾਸ਼ਾ ਨੂੰ ਭਾਸ਼ਾ ਦੀ ਥਾਂ ਦੇਣ ਲੱਗਿਆਂ ਵੀ ਇਸ ਵਿਚੋਂ ਛਿੱਲੇ, ਤਰਾਸ਼ੇ, ਕੰਮਲ ਰੂਪ ਧਾਰਨ ਕਰ ਚੁੱਕੇ ਗੀਟੇ ਨਹੀਂ ਚੁਣੇ, ਸਗੋਂ ਅਕਸਰ ਖਿਗਰਾਂ ਦੀ ਚੋਣ ਕੀਤੀ ਹੈ । ਥਾਂ ਥਾਂ ਉਤੇ 'ਚੂਹੀ' ਦਾ ਅੱਗੇ ਆ ਜਾਣਾ ਸਾਡੇ ਸੁਹਜ ਨੂੰ ਸੱਟ ਲਾਉਂਦਾ ਹੈ । ਗਾਲਾਂ ਦੀ ਥਾਂ-ਥਾਂ ਵਰਤੋਂ ਵੀ ਯਥਾਰਥਵਾਦ ਵਲ ਨਹੀਂ, ਪ੍ਰਕਿਰਤੀ ਵਾਦ ਵਲ ਝੁਕਾਅ ਰੱਖਦੀ ਹੈ ।
{{gap}}"ਕੁੱਤਾ ਬਿੱਲਾ ਲੱਕ , “ਡਬਲ ਰੋਟੀਆਂ... ਰੁੜ ਗਈਆਂ', 'ਹੰ ਦੇਸੇ, “ਚਲੇ ਨੂੰ ਜਗਦਾ ਕਰ ਲਿਆ, “ਜੱਟਾਂ ਨੂੰ ਪੁਲਸ ਨੇ ਆ ਬਗਲਿਆ, 'ਭਰਿੰਡਾਂ ਚੋਪੜਨੀਆਂ". “ਕਬੀਲਦਾਰੀ ਕਿਓਂਟਣੀ'' ਆਦਿ ਕਈ ਸ਼ਬਦ, ਵਾਕ, ਅਤੇ ਵਾਕੰਸ਼ ਐਸੇ ਹਨ ਜਿਹੜੇ ਸੰਮਤ ਘੇਰੇ ਵਿਚ ਹੀ ਪਰਵਾਨਗੀ ਰੱਖਦੇ ਹਨ ਜਿਸ ਕਰਕੇ ਇਹ ਅਰਥ-ਸੰਚਾਰ ਵਿਚ ਅੜਿਚਣ ਬਣਦੇ ਹਨ, ਸਗੋਂ ਭੁਲੇਖੇ ਦਾ ਕਾਰਨ ਬਣਦੇ ਹਨ । ਸ਼ਬਦਜੋੜਾਂ ਦੇ ਉਪਭਾਸ਼ਾਈ ਰੂਪ ਅਤੇ ਵਾਕਾਂ ਦੀ ਉਪਭਾਸ਼ਾਈ ਵਿਆਕਰਣਕੇ ਬਣਤਰ ਵੀ ਇਹੀ ਰੋਲ ਅਦਾ ਕਰ ਰਹੇ ਹਨ ।
{{gap}}ਕੱਚੀ ਸਾਮਰੀ ਸ. ਤਰਸੇਮ ਕੋਲ ਬਹੁਤ ਹੈ । ਇਕੱਲੀ ਇਕੱਲੀ ਘਟਣਾ ਦਾ ਵਰਨਣ ਵ ਉਹ ਰੌਚਕ ਅਤੇ ਦਿਲਚਸਪ ਢੰਗ ਨਾਲ ਕਰ ਲੈਂਦਾ ਹੈ । ਉਸ ਦੀਆਂ ਕਹਾਣੀਆਂ ਲਕਯਾਨਿਕ ਅੰਸ਼ਾਂ ਨਾਲ ਵੀ ਭਰਪੂਰ ਹਨ । ਕਈ ਰਸਮਾਂ, ਰੀਤਾਂ ਅਤੇ ਅਨੁਸ਼ਠਾਨਾਂ ਦਾ sਰਨਣੇ ਬੜੇ ਵਿਸਥਾਰ ਨਾਲ ਕੀਤਾ ਮਿਲਦਾ ਹੈ । ਇਹ ਸਾਰਾ ਵਰਨਣ ਵਿਸਤ੍ਰਿਤ ਹੋਣ ਦੇ ਨਾਲ ਨਾਲ ਪ੍ਰਮਾਣਿਕ ਵੀ ਹੈ । ਮੁਹਾਵਰਿਆਂ ਅਤੇ ਅਖਾਣਾਂ ਦੀ ਵਰਤੋਂ ਵੀ ਦੂਜੇ ਕੋਈ ਸਾਹਿਤਕਾਰਾਂ ਨਾਲੋਂ ਵਧੇਰੇ fਮਲਦੀ ਹੈ । ਇਹ ਸਾਰਾ ਕੁਝ ਮਿਲ ਕੇ ਮਾਨਵ-ਵਿਗਿਆਨ<noinclude>
149{{right|}}</noinclude>
7rktbhwvou74fzqlp32r0h4qj9xh3yx
ਪੰਨਾ:ਨਿੱਕੀ ਕਹਾਣੀ ਅਤੇ ਪੰਜਾਬੀ ਨਿੱਕੀ ਕਹਾਣੀ - ਗੁਰਬਖ਼ਸ਼ ਸਿੰਘ ਫ਼ਰੈਂਕ.pdf/154
250
30415
229673
76993
2026-07-27T11:09:28Z
Harchand Bhinder
2624
/* ਤਸਦੀਕ */
229673
proofread-page
text/x-wiki
<noinclude><pagequality level="4" user="Harchand Bhinder" /></noinclude>ਵਿਸਥਾਰ ਵਿਚ ਬਿਆਨ ਕਰ ਦੇਣਾ ਉਸ ਨੂੰ ਠੋਸ ਨਹੀਂ ਬਣਾਉਂਦਾ। ਉਸ ਨੂੰ ਠੋਸ ਬਣਾਉਣ ਵਾਲੀ ਚੀਜ਼ ਇਹ ਹੁੰਦੀ ਹੈ ਕਿ ਕਿਸੇ ਖ਼ਾਸ ਇਤਿਹਾਸਕ ਪੜਾਅ ਉਤੇ ਉਹ ਆਪਣੇ ਚੁਗਿਰਦੇ ਨਾਲ ਕਿਹੜੀਆਂ ਤੰਦਾਂ ਨਾਲ ਜੁੜੇ ਹੋਏ ਹਨ ਅਤੇ ਕੀ ਰੋਲ ਅਦਾ ਕਰੋ ਰਹੇ ਹਨ। ਇਹ ਇਤਿਹਾਸਕਤਾ ਇਕ ਮਹੱਤਵਪੂਰਣ ਲੋੜ ਹੈ। ਆਮ ਕਿਹਾ ਜਾਂਦਾ ਹੈ ਕਿ ਇਤਿਹਾਸ ਲੋਕ ਸਿਰਜਦੇ ਹਨ। ਸਾਹਿਤ ਲਈ ਜ਼ਰੂਰੀ ਇਹ ਹੈ ਕਿ ਉਹ ਲੋਕਾਂ ਨੂੰ ਇਸ ਇਤਿਹਾਸ ਸਿਰਜਣ ਦੀ ਪ੍ਰਕਿਰਿਆ ਦੇ ਦੌਰਾਨ ਜਾਂ ਇਸ ਦੇ ਪਿਛੋਕੜ ਵਿਚ ਦੇਖੇ, ਇਸ ਪ੍ਰਕਿਰਿਆ ਦੇ ਨਾਲ ਉਹਨਾਂ ਦੇ ਸੰਬੰਧ ਨੂੰ ਉਘਾੜੇ। ਇਹ ਗੱਲ ਨਿੱਕੀ ਕਹਾਣੀ ਵਿਚ ਵੀ ਕੀਤੀ ਜਾ ਸਕਦੀ ਹੈ, ਅਤੇ ਸਫਲਤਾ ਨਾਲ ਕਈ ਲੇਖਕਾਂ ਵਲੋਂ ਕੀਤੀ ਵੀ ਗਈ ਹੈ।
{{gap}}ਅੱਜ ਸਿਰਫ਼ ਗ਼ਰੀਬ, ਮਜ਼ਦੂਰ ਜਾਂ ਮੁਜ਼ਾਰਾ ਹੋਣਾ ਕਿਸੇ ਨੂੰ ਸਾਡੀ ਹਮਦਰਦੀ ਦਾ ਪਾਤਰ ਨਹੀਂ ਬਣਾ ਸਕਦਾ, ਜਾਂ ਕਿਸੇ ਦਾ ਅਮੀਰ, ਸਰਮਾਏਦਾਰ, ਕਾਰਖ਼ਾਨੇਰੇ, ਜ਼ਿਮੀਂਦਾਰ ਹੋਣਾ ਉਸ ਨੂੰ ਸਾਡੀ ਨਫ਼ਰਤ ਦਾ ਪਾਤਰ ਨਹੀਂ ਬਣਾ ਦੇਂਦਾ। ਹਮਦਰਦੀ ਜਾਂ ਨਫ਼ਰਤ ਉਜਾਗਰ ਕਰਨਾ ਵੈਸੇ ਵੀ ਉੱਤਮ ਸਾਹਿਤ ਦੇ ਲੱਛਣ ਨਹੀਂ। ਲੋੜ ਇਸ ਗੱਲ ਦੀ ਹੁੰਦੀ ਹੈ ਕਿ ਸਮਕਾਲੀ ਇਤਿਹਾਸਕ ਪ੍ਰਕਿਰਿਆ ਦੇ ਸੰਦਰਭ ਵਿਚ ਵਿਅਕਤੀ ਦਾ ਰੋਲ ਉਭਰ ਕੇ ਸਾਹਮਣੇ ਆਏ, ਇਸ ਪ੍ਰਕਿਰਿਆ ਵਿਚ ਉਸ ਦਾ ਸਥਾਨ ਸਪਸ਼ਟ ਹੋਵੇ।
{{gap}}ਇਸ ਪੱਖੋਂ ਦੇਖਿਆਂ ਸ. ਤਰਸੇਮ ਦੀਆਂ ਲਗਭਗ ਸਾਰੀਆਂ ਕਹਾਣੀਆਂ ਦੇ ਪਾਤਰ ਨਿਗੁਣੇ ਪਾਤਰ ਹਨ, ਜਿਹੜੇ ਇਤਿਹਾਸਕ ਪ੍ਰਕਿਰਿਆ ਦੇ ਨਾਲ ਨਫ਼ੀ ਸਾਪੇਖਤਾਂ ਰਖਦੇ ਹਨ। ਨਿਗੂਣੇ ਉਹ ਇਸ ਕਰਕੇ ਨਹੀਂ ਕਿ ਉਹ ਹੇਠਲੀਆਂ ਸ਼ਰੇਣੀਆਂ ਨਾਲ ਸੰਬੰਧ ਰੱਖਦੇ ਹਨ। ਨਿਗੁਣੇ ਉਹ ਇਸ ਲਈ ਹਨ ਕਿ ਉਹ ਆਪਣੇ ਹੀ ਘਟੀਆ ਪੱਧਰ ਦੇ ਜੀਵਨ ਵਿਚ ਗ੍ਰਸੇ ਹੋਏ ਆਪਣੀਆਂ ਨਿਗੂਣੀਆਂ ਖ਼ਾਹਸ਼ਾਂ, ਲੋੜਾਂ, ਹੇਰਵਿਆਂ ਨੂੰ ਸਭ ਕੁਝ ਸਮਝੀ ਬੈਠੇ ਹਨ। ਇਸੇ ਪੱਖ ਤੋਂ ਹੀ ਉਹ ਜ਼ਿੰਦਗੀ ਬਾਰੇ ਵੀ ਟਿੱਪਣੀ ਕਰਦੇ ਹਨ। ਅਤੇ ਇਸੇ ਗੱਲ ਤੋਂ ਉਹ ਚੇਤੰਨ ਨਹੀਂ ਕਿ ਉਹ ਕਿਸ ਪੱਧਰ ਦੀ ਜ਼ਿੰਦਗੀ ਜਿਉਂ ਰਹੇ ਹਨ। ਨਾ ਹੀ ਲੇਖਕ ਦਾ ਇਹ ਦੱਸਣ ਦਾ ਯਤਨ ਹੈ ਕਿ ਉਹ ਕਿਸ ਪੱਧਰ ਦਾ ਜੀਵਨ ਜਿਉਂ ਰਹੇ ਹਨ।
{{gap}}ਇਸ ਤਰ੍ਹਾਂ ਦੇ ਪਾਤਰ ਸਾਹਿਤ ਵਿਚ ਵਰਜਿਤ ਨਹੀਂ। ਪਰ ਇਤਿਹਾਸਕ ਕਿਰਿਆਂ ਦੇ ਨਾਲ ਉਹਨਾਂ ਦੀ ਇਹ ਨਫ਼ੀ ਸਾਪੇਖਤਾ ਜੇ ਉਘੜਦੀ ਨਹੀਂ, ਤਾਂ ਉਹ ਇਕ ਗ਼ਲਤੇ ਜਿਹਾ ਪ੍ਰਭਾਵ ਪੈਦਾ ਕਰਨ ਦਾ ਖ਼ਤਰਾ ਹਮੇਸ਼ਾਂ ਬਣੇ ਰਹਿੰਦੇ ਹਨ।
{{gap}}ਇਸ ਸਾਰੇ ਕੁਝ ਦਾ ਹੀ ਸਿੱਟਾ ਇਹ ਨਿਕਲਿਆ ਹੈ ਕਿ ਵਿਸਥਾਰ ਦਾ ਪਿਆਰ ਵੀ ਕਹਾਣੀਆਂ ਵਿਚ ਠੋਸਣ ਭਰਨ ਦੀ ਥਾਂ ਇਕ ਰੇਤ ਵਰਗੀ ਤਰਲਤਾ ਜਿਹੀ ਲੈ ਆਉਂਦਾ ਹੈ, ਜਿਸ ਨਾਲ ਸਾਰਾ ਕੁਝ ਹੱਥਾਂ ਵਿਚੋਂ ਕਿਰ ਜਾਂਦਾ ਹੈ।
{{gap}}ਕਹਾਣੀਆਂ ਦੀ ਭਾਸ਼ਾ ਇਕ ਹੋਰ ਚੀਜ਼ ਹੈ ਜਿਹੜੇ ਕਿਸੇ ਵੀ ਸੁਹਜ ਰੱਖਣ ਵਾਲੇ<noinclude>{{rh|148||}}</noinclude>
algt5sqlv8kvk2vdb6jr2jk3q39axce
ਪੰਨਾ:ਨਿੱਕੀ ਕਹਾਣੀ ਅਤੇ ਪੰਜਾਬੀ ਨਿੱਕੀ ਕਹਾਣੀ - ਗੁਰਬਖ਼ਸ਼ ਸਿੰਘ ਫ਼ਰੈਂਕ.pdf/156
250
30416
229675
76994
2026-07-27T11:09:39Z
Harchand Bhinder
2624
/* ਤਸਦੀਕ */
229675
proofread-page
text/x-wiki
<noinclude><pagequality level="4" user="Harchand Bhinder" /></noinclude>ਦੇ ਦਿਸ਼ਟੀਕੋਣ ਤੋਂ ਤਾਂ ਮਹੱਤਾ ਰਖਦਾ ਹੈ, ਪਰ ਸਾਹਿਤਕ ਦ੍ਰਿਸ਼ਟੀਕੋਣ ਤੋਂ ਇਹ ਮਹੱਤਾ ਗੌਣ ਕਿਸਮ ਦੀ ਹੈ।
{{gap}}ਇਥੋਂ ਹੀ ਸ. ਤਰਸੇਮ ਦੀਆਂ ਸਮਰੱਥਾਵਾਂ, ਸੰਭਾਵਨਾਵਾਂ ਅਤੇ ਸੀਮਾਵਾਂ ਦਾ ਪਤਾ ਲਗਦਾ ਹੈ। ਹੁਣ ਦੇਖਣਾ ਸਿਰਫ਼ ਇਹ ਹੈ ਕਿ ਅੱਗੇ ਚਲ ਕੇ ਉਹ ਆਪਣੀ ਸੀਮਾ ਨਾਲ ਨਿਭਦਾ ਹੈ, ਜਾਂ ਫਿਰ ਆਪਣੀਆਂ ਸਮਰੱਥਾਵਾਂ ਅਤੇ ਸੰਭਾਵਨਾਵਾਂ ਨੂੰ ਵਰਤਦਾ ਹੈ।
{{right|(17-2-85 ਨੂੰ ਸ. ਤਰਸੇਮ ਦੇ</br> ਕਹਾਣੀ ਸੰਗ੍ਰਹਿ ਪਾਟਿਆ ਦੁੱਧ ਬਾਰੇ </br>ਕੇਂਦਰੀ ਪੰਜਾਬੀ ਲੇਖਕ ਸਭਾ ਦੀ</br> ਸਹਾਇਤਾ ਨਾਲ ਸਾਹਿਤ ਸਭਾ </br>ਮਲੇਰਕੋਟਲਾ ਵਲੋਂ ਕਰਾਈ ਗਈ </br>ਗੋਸ਼ਟੀ ਵਿਚ ਪੜ੍ਹਿਆ ਗਿਆ।)
}}<noinclude>{{left|150}}</noinclude>
cs1hrrdob2t1c7bbc0a743xdrb7e7h1
ਪੰਨਾ:ਨਿੱਕੀ ਕਹਾਣੀ ਅਤੇ ਪੰਜਾਬੀ ਨਿੱਕੀ ਕਹਾਣੀ - ਗੁਰਬਖ਼ਸ਼ ਸਿੰਘ ਫ਼ਰੈਂਕ.pdf/157
250
30417
229676
76998
2026-07-27T11:09:44Z
Harchand Bhinder
2624
/* ਤਸਦੀਕ */
229676
proofread-page
text/x-wiki
<noinclude><pagequality level="4" user="Harchand Bhinder" /></noinclude>{{x-larger|{{center|'''ਪੰਜਾਬੀ ਨਿੱਕੀ ਕਹਾਣੀ ਵਿਚ'''}}}}
{{x-larger|{{center|'''ਕੌਮੀ ਪਛਾਣ'''}}}}
{{gap}}ਕੋਈ ਵੀ ਸਾਹਿਤ ਦੇ ਕੌਮੀ ਪਛਾਣ ਨਹੀਂ, ਤਾਂ ਉਹ ਕੁਝ ਵੀ ਨਹੀਂ। ਇਹ ਇਕ ਸੱਚ ਹੈ। ਪਰ ਇਹ ਸੱਚ ਸਾਹਿਤ-ਵਿਸ਼ੇਸ਼ ਨੂੰ ਬਾਹਰ ਦੇਖਣ ਵਾਲੇ ਵਿਅਕਤੀ ਲਈ ਪਛਾਨਣਾ ਜਿੰਨਾ ਸੌਖਾ ਹੈ, ਸਾਹਿਤ-ਵਿਸ਼ੇਸ਼ ਨਾਲ ਸੰਬੰਧਿਤ ਵਿਅਕਤੀ ਲਈ ਇਹ ਪਛਾਨਣਾ ਸ਼ਾਇਦ ਏਨਾ ਸੌਖਾ ਨਾ ਹੋਵੇ। ਸਭਿਆਚਾਰਕ ਪਛਾਣ ਵਾਂਗ, ਕੌਮੀ ਪਛਾਣ ਦੀ ਸਮੱਸਿਆ ਵੀ ਅਕਸਰ ਸੰਕਟ ਸਥਿਤੀ ਵਿਚ ਹੀ ਉੱਠਦੀ ਹੈ। ਸਾਧਾਰਨ ਤੌਰ ਉਤੇ ਅਸੀਂ ਇਸ ਪਛਾਣ ਨੂੰ ਅਚੇਤ ਹੰਡਾਈ ਜਾਂਦੇ ਹਾਂ, ਪਰ ਸੰਕਟ ਸਥਿਤੀ ਵਿਚ ਅਸੀਂ ਇਸ ਬਾਰੇ ਸੁਚੇਤ ਰੂਪ ਵਿਚ ਸੋਚਣ ਲਈ ਮਜਬੂਰ ਹੋ ਜਾਂਦੇ ਹਾਂ। ਹਰ ਸੰਕਟ-ਸਥਿਤੀ ਦਾ ਚਿਹਰਾ-ਹਰਾ ਆਪਣਾ ਹੁੰਦਾ ਹੈ, ਜਿਸ ਦਾ ਪਿਛਲੀ ਹਰ ਸੰਕਟੋ-ਸਥਿਤੀ ਨਾਲ ਕੋਈ ਸੰਬੰਧ ਤਾਂ ਹੋ ਸਕਦਾ ਹੈ, ਪਰ ਪਛਾਣ ਆਪਣੀ ਵੱਖਰੀ ਹੁੰਦੀ ਹੈ।
{{gap}}ਕੌਮੀ ਪਛਾਣ ਵੀ ਕੋਈ ਸਥਿਰ ਅਬਦਲ ਜੜ੍ਹ-ਰੂਪ ਚੀਜ਼ ਨਹੀਂ ਹੁੰਦੀ। ਪਰੰਪਰਾ ਦਾ ਹਵਾਲਾ ਇਸ ਵਾਸਤੇ ਜ਼ਰੂਰੀ ਹੈ, ਪਰ ਇਸ ਦੀ ਸਮਝ ਸਮਕਾਲੀਨਤਾ ਦੇ ਚੌਖਟੇ ਦੇ ਅੰਦਰ ਹੀ ਆਉਂਦੀ ਹੈ। ਸਮਕਾਲੀ ਸਮਾਜ ਵਿਚ ਚੱਲ ਰਹੇ ਅਮਲ ਇਸ ਕੌਮੀ-ਪਛਾਣ ਨੂੰ ਨਵਾਂ ਨਖ-ਸ਼ੰਖ ਦੇ ਰਹੇ ਹੁੰਦੇ ਹਨ, ਇਸ ਵਿਚ ਨਵੇਂ ਅੰਸ਼ ਭਰ ਰਹੇ ਹੁੰਦੇ ਹਨ। ਪਰੰਪਰਾ ਦੇ ਹਵਾਲੇ ਨਾਲ ਇਹਨਾਂ ਨਵੇਂ ਅੰਸ਼ਾਂ ਨੂੰ ਸਮਝਣਾ ਅਤੇ ਇਹਨਾਂ ਨਵੇਂ ਅੰਸ਼ਾਂ ਦੇ ਚਾਨਣ ਵਿਚ ਪਰੰਪਰ ਉਪਰ ਮੁੜ-ਨਜ਼ਰ ਮਾਰਨਾ ਜ਼ਰੂਰੀ ਹੁੰਦਾ ਹੈ। ਤਾਂ ਹੀ ਕੋਈ ਠੋਸ ਤਸਵੀਰ ਉਭਰ ਸਕਦੀ ਹੈ।
{{gap}}ਕੌਮੀ ਪਛਾਣ ਹੈ ਕੀ? ਇਸ ਦਾ ਉੱਤਰ ਕੋਈ ਵੀ ਸਮਾਜ-ਵਿਗਿਆਨੀ ਦੇ ਦੇਵੇਗਾ। ਇਥੇ ਸਪਸ਼ਟ ਕਰਨ ਵਾਲੀ ਗੱਲ ਇਹ ਹੈ ਕਿ ਸਭਿਆਚਾਰਕ ਪਛਾਣ ਅਤੇ ਕਮੀ ਪਛਾਣ ਇਕ ਚੀਜ਼ ਨਹੀਂ। ਸਭਿਆਚਾਰਕ ਪਛਾਣ ਲਈ ਕਿਸੇ ਇਕ ਜਨਸਮੂਹ ਨੂੰ ਦੂਜੇ ਜਨ-ਸਮੂਹ ਨਾਲੋਂ ਨਿਖੇੜਦਾ ਹਰ ਨਿੱਕੇ ਤੋਂ ਨਿੱਕਾ ਵਿਸਥਾਰ ਵੀ ਮਹੱਤਵਪੂਰਨ ਹੈ। ਪਰ ਕੌਮੀ ਪਛਾਣ ਵਿਚ ਕਿਸੇ ਸਮੁੱਚੀ ਕੌਮ ਦੀ ਮਾਨਸਿਕਤਾ ਆਪਣੀ ਹਦ ਦਾ ਪ੍ਰਗਟਾਅ ਕਿਸੇ ਆਦਰਸ਼, ਅਸੂਲ, ਵਸਤ, ਸਥਾਨ ਜਾਂ ਸ਼ਖ਼ਸੀਅਤ ਨਾਲ ਜੋੜ<noinclude>{{right|151}}</noinclude>
jthc9kjtcc417p65tvu48t15h94saui
ਪੰਨਾ:ਮਹਾਤਮਾ ਬੁੱਧ.pdf/30
250
30421
229558
77009
2026-07-27T07:36:24Z
Harchand Bhinder
2624
/* ਤਸਦੀਕ */
229558
proofread-page
text/x-wiki
<noinclude><pagequality level="4" user="Harchand Bhinder" /></noinclude>ਰਾਜਾ ਸ਼ੁਧੋਦਨ ਦਾ ਭਣਵਈਆ ਸੀ ਤੇ ਇਸ ਤਰ੍ਹਾਂ ਯਸ਼ੋਧਤਾ ਬੁੱਧ ਦੇ ਮਾਮੇ ਦੀ ਧੀ ਹੋਈ।
{{gap}}ਰਾਜਾ ਸ਼ੁਧੋਦਨ ਨੇ ਆਪਣੇ ਸਾਲੇ ਕੋਲੋਂ ਆਪਣੇ ਪੁੱਤਰ ਲਈ ਸਾਕ ਦੀ ਮੰਗ ਕੀਤੀ। ਉਸ ਨੇ ਕਿਹਾ,"ਸਾਕ ਮਨਜ਼ੂਰ ਤਾਂ ਹੈ ਪਰ ਗਲ ਇਹ ਹੈ ਕਿ ਜਿਹੜਾ ਸਾਕ ਤੁਸੀਂ ਚਾਹੁੰਦੇ ਹੋ, ਉਸ ਦੇ ਹੋਰ ਵੀ ਕਈ ਰਾਜ ਕੁਮਾਰ ਚਾਹਵਾਨ ਹਨ। ਚੰਗਾ ਹੋਵੇ ਕਿ ਮੁਕਾਬਲਾ ਕਰਾ ਲਿਆ ਜਾਵੇ। ਤੀਰ ਚਲਾਉਣ, ਘੋੜੇ ਵੀ ਸਵਾਰੀ ਕਰਨ ਤੇ ਤਲਵਾਰ ਚਲਾਉਣ ਵਿਚ ਜਿਹੜਾ ਸਭ ਤੋਂ ਵਧ ਕੇ ਨਿਕਲੇ, ਯਸ਼ੋਧਰਾ ਉਸੇ ਦੇ ਗਲ ਜੋ ਮਾਲਾ ਪਾ ਦੇਵੇ।"
{{gap}}ਇਹ ਗਲ ਸੁਣ ਕੇ ਸ਼ੁਧੋਦਨ ਨਿਰਾਸ ਜਿਹਾ ਹੋ ਕੇ ਸੋਚੀ ਪੈ ਗਿਆ। ਪਿਤਾ ਨੂੰ ਸੋਚੀਂ ਡੁਬਾ ਵੇਖ ਕੇ ਬੁਧ ਨੇ ਕਿਹਾ, “ਪਿਤਾ ਜੀ! ਫਿਕਰ ਨਾ ਕਰੋ। ਮੈਂ ਤਿਆਰ ਹਾਂ ਮੁਕਾਬਲੇ ਲਈ। ਕਹਿ ਦਿਓ, ਮਨਜ਼ੂਰ ਹੈ ਤੇ ਦਿਨ ਮੁਕੱਰਰ ਕਰ ਲਉ।”
{{gap}}ਸ਼ੁਧੋਦਨ ਨੇ ਬੜੀ ਖੁਸ਼ੀ ਨਾਲ ਕਹਾ ਭੇਜਿਆ, "ਸਾਨੂੰ ਮਨਜ਼ੂਰ ਹੈ ਆਪ ਦੀ ਸ਼ਰਤ। ਜਿਸ ਦਿਨ ਚਾਹੋ ਤਿਆਰ ਹੈ ਸਾਡਾ ਮੁੰਡਾ।"
{{gap}}ਬੜੀ ਖ਼ੁਸ਼ੀ ਹੋਈ ਦੰਡ ਪਾਣੀ ਨੂੰ ਤੇ ਫ਼ੈਸਲੇ ਦੇ ਸਤਵੇਂ ਦਿਨ ਹੀ ਦੇਵਦਹ ਵਿਚ ਸਵੰਬਰ ਰਚ ਦਿਤਾ ਗਿਆ।
{{gap}}ਰਾਜ ਕੁਮਾਰ ਸਿਧਾਰਥ ਤੋਂ ਛੁਟ ਹੋਰ ਵੀ ਕਈ ਰਾਜ ਕੁਮਾਰ ਮੁਕਾਬਲੇ ਲਈ ਪਹੁੰਚੇ। ਖ਼ੁਦ ਤਿੰਨ ਸ਼ਾਕਯਵੰਸ਼ੀ ਰਾਜ ਕੁਮਾਰ ਵੀ ਸ਼ਾਮਲ ਹੋਏ- ਦੇਵਦੱਤ, ਅਰਜੁਨ ਤੇ ਨੰਦ।
{{gap}}ਬੜੀ ਭੀੜ ਸੀ ਸਵੰਬਰ ਵਿਚ। ਖੂਬ ਸਜਿਆ ਹੋਇਆ ਸੀ ਮੈਦਾਨ। ਐਨ ਵਕਤ ਸਿਰ ਦਮਾਮਾ ਵਜਿਆ ਤੇ ਕਾਰਵਾਈ<noinclude>{{left|੨੬.}}</noinclude>
d9d6d3a7gwhfq9yz7h5d39gqv7039gv
ਪੰਨਾ:ਨਿੱਕੀ ਕਹਾਣੀ ਅਤੇ ਪੰਜਾਬੀ ਨਿੱਕੀ ਕਹਾਣੀ - ਗੁਰਬਖ਼ਸ਼ ਸਿੰਘ ਫ਼ਰੈਂਕ.pdf/158
250
30422
229677
77020
2026-07-27T11:09:50Z
Harchand Bhinder
2624
/* ਤਸਦੀਕ */
229677
proofread-page
text/x-wiki
<noinclude><pagequality level="4" user="Harchand Bhinder" /></noinclude>ਲੈਂਦੀ ਹੈ। ਇਹ ਸਥਿਤੀ ਅਲਪ-ਕਾਲੀ ਵੀ ਹੋ ਸਕਦੀ ਹੈ, ਦੀਰਘ-ਕਾਲੀ ਵੀ। ਸਾਹਿਤ ਵਿਚ ਕੌਮੀ ਪਛਾਣ ਲੱਭਣ ਲਈ ਇਹ ਗੱਲ ਧਿਆਨ ਵਿਚ ਰੱਖਣੀ ਜ਼ਰੂਰੀ ਹੈ ਕਿ ਸਾਹਿਤ ਨੂੰ ਸਮਾਜਕ ਚੇਤਨਾ ਦਾ ਇਕ ਰੂਪ ਕਿਹਾ ਜਾਂਦਾ ਹੈ। ਇਸ ਲਈ ਇਸ ਦੇ ਵਾਸਤੇ ਵਧੇਰੇ ਮਹੱਤਵ-ਪੂਰਨ ਸਵਾਲ ਇਹ ਹੈ ਕਿ ਸਮਕਾਲੀ ਹਾਲਤਾਂ ਵਿਚ ਇਹ ਕੌਮੀ ਪਛਾਣ ਮੁੱਖ ਰੂਪ ਵਿਚ ਕਿੱਥੇ ਨਿਹਿਤ ਹੈ? ਕਿਸ ਅੰਸ਼ ਨਾਲ ਮੁੱਖ ਤੌਰ ਉਤੇ ਜੁੜੀ ਹੋਈ ਹੈ? ਅਤੇ ਇਸ ਅੰਸ਼ ਦਾ ਸਮਕਾਲੀ ਹਾਲਤਾਂ ਵਿਚ ਕੀ ਅਰਥ ਹੈ, ਕੀ ਮਹੱਤਵ ਹੈ?
{{gap}}ਆਪਣੀ ਗੱਲ ਦੀ ਵਿਆਖਿਆ ਲਈ ਪੰਜਾਬੀ ਦੇ ਬਦੇਸ਼ੀ ਬੈਠੇ ਕਹਾਣੀਕਾਰਾਂ ਸਵਰਨ ਚੰਦਨ, ਪ੍ਰੀਤਮ ਸਿੱਧੂ ਆਦਿ ਦੀ ਉਦਾਹਰਣ ਦਿੱਤੀ ਜਾ ਸਕਦੀ ਹੈ। ਉਹਨਾਂ ਦੀ ਸਾਰੀ ਰਚਨਾ ਦਾ ਧੁਰਾ ਕੌਮੀ ਪਛਾਣ ਦਾ ਸੰਕਟ ਹੈ। ਇਹ ਸੰਕਟ ਉਸ ਬੇਗਾਨਗੀ ਵਿਚੋਂ ਪੈਦਾ ਹੋ ਰਿਹਾ ਹੈ, ਜਿਹੜੀ ਉਹ ਆਪਣੇ ਅਪਣਾਏ ਹੋਏ ਮਾਹੌਲ ਵਿਚ ਮਹਿਸੂਸ ਕਰ ਰਹੇ ਹਨ। ਇਹ ਬੇਗਾਨਗੀ ਦਾ ਅਹਿਸਾਸ ਸਭਿਆਚਾਰੀਕਰਨ ਜਾਂ Acculturation ਦੇ ਚਲ ਰਹੇ ਅਮਲ ਵਿਚ ਹਾਰੀ ਹੋਈ ਧਿਰ ਦਾ ਅਹਿਸਾਸ ਹੈ, ਜਿਹੜੀ ਆਪਣੀ ਖ਼ਤਮ ਹੋ ਰਹੀ ਹਸਤੀ ਨੂੰ ਪਿੱਛੇ ਰਹਿ ਗਈ ਕੌਮੀ-ਪਛਾਣ ਦਾ ਠੁੰਮਣਾ ਦੇਣਾ ਚਾਹੁੰਦੀ ਹੈ। ਇਸ ਕੌਮੀ ਪਛਾਣ ਨੂੰ ਉਹ ਇਖ਼ਲਾਕੀ ਕਦਰਾਂ ਕੀਮਤਾਂ ਦੇ ਨਾਲ ਜੋੜਦੀ ਹੈ। ਇਹ ਕਦਰਾਂ-ਕੀਮਤਾਂ ਇਸ ਧਿਰ ਨੂੰ ਪੱਛਮ ਦੇ ਉੱਨਤ ਸਨਅੱਤੀ ਸਮਾਜ ਦੀਆਂ ਨਿੱਘਰ ਚੁੱਕੀਆਂ ਕਦਰਾਂ-ਕੀਮਤਾਂ ਦੇ ਮੁਕਾਬਲੇ ਉਤੇ ਉੱਚਤਾ ਦਾ ਅਹਿਸਾਸ ਦੇਦੀਆਂ ਹਨ। ਇਸੇ ਦ੍ਰਿਸ਼ਟੀਕੋਨ ਤੋਂ ਉਹ ਪੱਛਮੀ ਸਦਾਚਾਰ ਉਤੇ ਟਿੱਪਣੀ ਕਰਦੇ ਹਨ, ਜਿਹੜੀ ਕਿ ਨਸਲ-ਮੁਖੀ (Ethnocentric) ਟਿੱਪਣੀ ਹੋ ਨਿਬੜਦੀ ਹੈ।
{{gap}}ਇਹਨਾਂ ਸਾਰੇ ਕਹਾਣੀਕਾਰਾਂ ਦੀ ਸਾਰੀ ਸਥਿਤੀ ਵਿਚ ਕਈ ਦਵੰਦ ਅਤੇ ਵਿਰੋਧ ਦੇਖੇ ਜਾ ਸਕਦੇ ਹਨ। ਪਰ ਸਾਡੇ ਲਈ ਸਭ ਤੋਂ ਉਘੜਵਾਂ ਵਿਰੋਧ ਇਹ ਹੈ ਕਿ ਜਿਨ੍ਹਾਂ ਸਦਾਚਾਰਕ ਕਦਰਾਂ-ਕੀਮਤਾਂ ਨਾਲ ਉਹਨਾਂ ਨੇ ਆਪਣੀ ਕੌਮੀ ਪਛਾਣ ਨੂੰ ਜੋੜ ਲਿਆ ਹੈ, ਉਹ ਕਦਰਾਂ-ਕੀਮਤਾਂ ਉਹਨਾਂ ਦੇ ਕੌਮੀ ਸਮਾਜ ਵਿਚ ਇਸ ਵੇਲੇ ਉਹ ਮਹੱਤਾ ਨਹੀਂ ਰਖਦੀਆਂ ਜਿਹੜੀ ਉਹਨਾਂ ਦੇ ਦਿਮਾਗ਼ ਵਿਚ ਹੈ। ਬਾਵਜੂਦ ਇਸ ਗੱਲ ਦੇ ਕਿ ਇਹ ਲੇਖਕ ਆਪਣੇ ਮਾਹੌਲ ਦੇ ਅਤਿ ਉੱਤੇ ਜੀਵ ਹਨ, ਉਹਨਾਂ ਦਾ ਦ੍ਰਿਸ਼ਟੀਕੋਨ ਉਹਨਾਂ ਹਾਲਤਾਂ ਨੂੰ ਪ੍ਰਤਿਬਿੰਬਤ ਕਰਦਾ ਹੈ, ਜਿਹੜੀਆਂ ਉਹਨਾਂ ਵਲੋਂ ਆਪਣੇ ਸਮਾਜ ਨੂੰ ਛੱਡਣ ਵੇਲੇ ਇਥੇ ਪਾਈਆਂ ਜਾਂਦੀਆਂ ਸਨ - ਭਾਵ, ਅਰਧ-ਜਾਗੀਰੂ, ਅਰਧ-ਸਰਮਾਇਦਾਰਾਂ। ਇਸੇ ਕਰਕੇ ਉਹ ਆਪਣੇ ਪਿੱਛੇ ਛੱਡੇ ਸਮਾਜ ਨਾਲ ਵੀ ਪਛਾਣ ਕਾਇਮ ਨਹੀਂ ਕਰ ਸਕਦੇ, ਜਿਸ ਤੋਂ ਉਹ ਆਪਣੇ ਆਪ ਨੂੰ ਉੱਨਤ ਦਸਦੇ ਹਨ, ਪਰ ਅਸਲ ਵਿਚ ਜਿਸ ਤੋਂ ਉਹ ਪੱਛੜੇ ਹੋਏ ਹਨ। ਚੰਗੀ ਗੱਲ ਇਹ ਹੈ ਕਿ ਉਹਨਾਂ ਦਾ ਇਹ ਪਿਛਲਾ ਭਰਮ ਅਜੇ ਨਹੀਂ ਤਿੜਕਿਆ, ਨਹੀਂ ਤਾਂ ਉਹ ਕੌਮੀ ਪਛਾਣ ਦੇ ਪੱਖ ਦੂਹਰੇ ਸੰਕਟ ਵਿਚ ਗ੍ਰਸੇ ਜਾਣ।
{{gap}}1947 ਦਾ ਸਾਲ ਸਾਡੀ ਕੌਮੀ ਚੇਤਨਾ ਦੇ ਪੱਖੋਂ ਇਕ ਪੂਰਤੀ ਦਾ ਸਾਲ ਸੀ।<noinclude>{{rh|152||}}</noinclude>
b2668rdgi1xcb7a2mtdy7f9w0sc1glz
ਪੰਨਾ:ਨਿੱਕੀ ਕਹਾਣੀ ਅਤੇ ਪੰਜਾਬੀ ਨਿੱਕੀ ਕਹਾਣੀ - ਗੁਰਬਖ਼ਸ਼ ਸਿੰਘ ਫ਼ਰੈਂਕ.pdf/159
250
30423
229678
77026
2026-07-27T11:09:56Z
Harchand Bhinder
2624
/* ਤਸਦੀਕ */
229678
proofread-page
text/x-wiki
<noinclude><pagequality level="4" user="Harchand Bhinder" /></noinclude>ਪਰ ਪੰਜਾਬੀ ਸਾਹਿਤਕਾਰ ਲਈ ਇਹ ਸਾਲ ਬੌਧਕ ਅਤੇ ਭਾਵਕ ਸੰਕਟ ਦਾ ਸਾਲ ਸੀ, ਜਦੋਂ ਉਸ ਦੀ ਆਪਣੀ ਪਛਾਣ ਤਿੜਕ ਗਈ। ਇਸ ਤਿੜਕੀ ਪਛਾਣ ਨੂੰ ਉਸ ਨੇ ਹਿੰਦੂ-ਮੁਸਲਿਮ-ਸਿੱਖ ਇਤਿਹਾਦ ਦੇ ਆਦਰਸ਼ ਨਾਲ ਮੁੜ ਜੋੜਨ ਦੀ ਕੋਸ਼ਿਸ਼ ਕੀਤੀ। ਸਾਡੇ ਸਥਾਪਤ ਕਹਾਣੀਕਾਰਾਂ ਦੀਆਂ ਬਹੁਤ ਸਾਰੀਆਂ ਕਹਾਣੀਆਂ ਇਸ ਆਦਰਸ਼ ਨੂੰ ਅਰਪਿਤ ਹਨ, ਜਿਹੜਾ ਆਦਰਸ਼ ਮਹਾਤਮਾ ਗਾਂਧੀ ਅਤੇ ਜਵਾਹਰ ਲਾਲ ਨਹਿਰੂ ਦੀ ਅਗਵਾਈ ਹੇਠ ਸਾਡੀ ਕੌਮੀ ਪਛਾਣ ਬਣ ਗਿਆ ਸੀ। ਉਸ ਸਮੇਂ ਨਾਨਕ ਸਿੰਘ, ਗੁਰਬਖ਼ਸ਼ ਸਿੰਘ 'ਪ੍ਰੀਤ ਲੜੀ', ਕਰਤਾਰ ਸਿੰਘ ਦੁੱਗਲ, ਸੁਜਾਨ ਸਿੰਘ, ਸੰਤੋਖ ਸਿੰਘ ਧੀਰ ਅਤੇ ਨਵਤੇਜ ਸਿੰਘ ਅਤੇ ਲਗਭਗ ਹਰ ਸਥਾਪਤ ਅਤੇ ਉੱਭਰ ਰਹੇ ਕਹਾਣੀਕਾਰ ਨੇ ਇਸ ਆਦਰਸ਼ ਨੂੰ ਮੁੱਖ ਰੱਖ ਕੇ ਕਹਾਣੀਆਂ ਲਿਖੀਆਂ।
{{gap}}ਖ਼ਾਸ ਦੌਰਾਂ ਵਿਚ ਕੌਮੀ ਪਛਾਣ ਵਿਸ਼ੇਸ਼ ਹਸਤੀਆਂ ਨਾਲ ਵੀ ਜੁੜ ਸਕਦੀ ਹੈ। ਪੰਜਾਬੀ ਕਹਾਣੀ ਦੇ ਖੇਤਰ ਵਿਚ ਖ਼ਾਸ ਕਰਕੇ ਜਵਾਹਰ ਲਾਲ ਨਹਿਰੂ ਅਤੇ ਮਹਾਤਮਾ ਗਾਂਧੀ ਦਾ ਜ਼ਿਕਰ ਇਸ ਤਰ੍ਹਾਂ ਨਾਲ ਆਉਂਦਾ ਰਿਹਾ ਹੈ। ਦੁੱਗਲ ਦੀਆਂ ਕੁਝ ਕਹਾਣੀਆਂ ਦੇ ਪ੍ਰਤੱਖ ਜਾਂ ਪੱਖ ਨਾਇਕ ਇਹ ਹਸਤੀਆਂ ਹਨ। ਨਵਤੇਜ ਦੀਆਂ ਕਹਾਣੀਆਂ ਵਿਚ ਕਿਤੇ ਕਿਤੇ ਪੰਡਤ ਨਹਿਰੂ ਦਾ ਵਡਿਆਵਾਂ ਜ਼ਿਕਰ ਮਿਲਦਾ ਹੈ। ਇਕ ਖ਼ਾਸ ਸਮੇਂ ਲੋਕਨਾਇਕ ਵਜੋਂ ਪੰਡਤ ਨਹਿਰੂ ਦਾ ਉਭਰਨਾ ਉਸ ਨੂੰ ਕੌਮੀ ਪਛਾਣ ਨਾਲ ਇਕਮਿਕ ਕਰਦਾ ਹੈ। ਪਰ ਹਸਤੀਆਂ ਨਾਲ ਕੌਮੀ ਪਛਾਣ ਦਾ ਜੁੜਿਆ ਰਹਿਣਾ ਆਖ਼ਰ ਉਪਯੋਗੀ ਨਹੀਂ ਰਹਿੰਦਾ, ਕਿਉਂਕਿ ਇਹ ਹਸਤੀਆਂ ਸੰਕਟ-ਸਥਿਤੀ ਦੀ ਵੰਗਾਰ ਨੂੰ ਕਬੂਲਦਿਆਂ ਐਸੇ ਆਦਰਸ਼ਾਂ ਦੇ ਸਾਕਾਰ ਰੂਪ ਵਜੋਂ ਸਾਹਮਣੇ ਆਉਂਦੀਆਂ ਹਨ, ਜਿਨ੍ਹਾਂ ਲਈ ਕੋਈ ਕੌਮ ਉਸ ਵੇਲੇ ਲੜ ਰਹੀ ਹੁੰਦੀ ਹੈ। ਪਰ ਅਕਸਰ ਇਹ ਵੀ ਵਾਪਰ ਸਕਦਾ ਹੈ ਅਤੇ ਵਾਪਰਦਾ ਰਿਹਾ ਹੈ ਕਿ ਸਮਾਂ ਪਾ ਕੇ ਆਪਣੀ ਹਸਤੀ ਨੂੰ ਕਾਇਮ ਰੱਖਣ ਲਈ ਸੰਕਟ ਨੂੰ ਕਾਇਮ ਰੱਖਣਾ ਇਹ ਹਸਤੀਆਂ ਆਪਣਾ ਲਕਸ਼ ਬਣਾ ਲੈਂਦੀਆਂ ਹਨ। ਦੂਜੀ ਗੱਲ ਅਕਸਰ ਇਹ ਵਾਪਰਦੀ ਹੈ ਕਿ ਹਸਤੀਆਂ ਕਾਇਮ ਰਹਿੰਦੀਆਂ ਹਨ, ਅਸੂਲ ਅਤੇ ਆਦਰਸ਼, ਜਿਨ੍ਹਾਂ ਨੂੰ ਉਹ ਸੰਬੰਧਤ ਸਮੇਂ ਵਿਚ ਸਾਕਾਰ ਕਰ ਰਹੀਆਂ ਹੁੰਦੀਆਂ ਹਨ, ਪਿੱਛੇ ਪੈ ਜਾਂਦੇ ਅਤੇ ਅਕਸਰ ਭੁੱਲ ਜਾਂਦੇ ਹਨ। ਇਸ ਸੰਬੰਧ ਵਿਚ ਦੋ ਕਹਾਣੀਆਂ ਧਿਆਨ ਵਿਚ ਆਉਂਦੀਆਂ ਹਨ -- ਇਕ, ਕਰਤਾਰ ਸਿੰਘ ਦੁੱਗਲ ਦੀ ਸਤਾਈ ਮਈ, ਦੋ ਵਜੇ ਬਾਅਦ ਦੁਪਹਿਰ ਅਤੇ ਦੂਜੀ ਗੁਲਜ਼ਾਰ ਸਿੰਘ ਸੰਧੂ ਦੀ ‘ਲੋਕ-ਨਾਇਕ'। ਦੋਵੇਂ ਕਹਾਣੀਆਂ ਪੰਡਿਤ ਨਹਿਰੂ ਦੀ ਮੌਤ ਦੀ ਖ਼ਬਰ ਤੋਂ ਉਪਜੇ ਪ੍ਰਤਿਕਰਮਾਂ ਨੂੰ ਪੇਸ਼ ਕਰਦੀਆਂ ਹਨ। ਦੋਵੇਂ ਯਥਾਰਥਕ ਹੋ ਸਕਦੀਆਂ ਹਨ, ਪਰ ਸੰਧੂ ਦੀ ਕਹਾਣੀ ਪਹਿਲਾਂ ਹੀ ਉਸ ਖ਼ਦਸ਼ੇ ਨੂੰ ਸੱਚ ਹੁੰਦਾ ਦਸਦੀ ਹੈ, ਜਿਹੜਾ ਅਸੀਂ ਉੱਪਰ ਪ੍ਰਗਟ ਕੀਤਾ ਹੈ। ਇਸ ਵਿਚ ਹਸਤੀ ਦੀ ਪੂਜਾ ਸ਼ੁਰੂ ਹੈ, ਪਰ ਉਸ ਦੇ ਅਸੂਲਾਂ ਨੂੰ ਭੁਲਾ ਦਿਤਾ ਗਿਆ ਹੈ।
{{gap}}ਕੌਮੀ ਉਸਾਰੀ ਦੇ ਪਿੜ ਵਿਚ ਘਾਲਣਾਵਾਂ ਅਤੇ ਪ੍ਰਾਪਤੀਆਂ ਕੌਮੀ ਗੌਰਵ ਦਾ<noinclude>{{right|153}}</noinclude>
7ipgslcsenyy46kqz5hdlmz656i67at
ਪੰਨਾ:ਨਿੱਕੀ ਕਹਾਣੀ ਅਤੇ ਪੰਜਾਬੀ ਨਿੱਕੀ ਕਹਾਣੀ - ਗੁਰਬਖ਼ਸ਼ ਸਿੰਘ ਫ਼ਰੈਂਕ.pdf/160
250
30424
229679
77029
2026-07-27T11:10:01Z
Harchand Bhinder
2624
/* ਤਸਦੀਕ */
229679
proofread-page
text/x-wiki
<noinclude><pagequality level="4" user="Harchand Bhinder" /></noinclude>ਚਿੰਨ੍ਹ ਬਣਦਿਆਂ ਕੌਮੀ ਪਛਾਣ ਦਾ ਪ੍ਰਗਟਾਅ ਬਣ ਸਕਦੀਆਂ ਹਨ। ਪਦਾਰਥਕ ਸਭਿਆਚਾਰ ਦੇ ਪਿੜ ਵਿਚ ਇਹ ਕਿਸੇ ਹੱਦ ਤਕ ਸਾਡੇ ਲਈ ਐਸਾ ਚੰਨ ਬਣੀਆਂ ਵੀ ਹਨ। ਪਰ ਸਾਡੀ ਸਾਹਿਤ-ਚੇਤਨਾ ਵਿਚ ਇਹ ਕੌਮੀ ਪਛਾਣ ਵਜੋਂ ਨਹੀਂ ਉਤਰ ਸਕੀਆਂ। ਇਸ ਦਾ ਕਾਰਨ ਸ਼ਾਇਦ ਇਹ ਹੈ ਕਿ ਨਿੱਜੀ ਮਾਲਕੀ ਦੇ ਆਧਾਰ ਉਤੇ ਉਸਰਿਆ ਸਮਾਜਕ ਢਾਂਚਾ ਇਹਨਾਂ ਨੂੰ ਆਪਣੇ ਪ੍ਰਛਾਵੇਂ ਵਿਚ ਲੈ ਲੈਂਦਾ ਹੈ। ਇਸੇ ਲਈ ਜੇ ਕੁਝ ਕਹਾਣੀਆਂ ਵਿਚ ਇਹਨਾਂ ਘਾਲਣਾਵਾਂ ਦਾ ਜ਼ਿਕਰ ਹੋਇਆ ਵੀ ਹੈ ਤਾਂ ਨਿੱਜੀ ਮਾਲਕੀ ਦੇ ਸਿੱਟੇ ਵਜੋਂ ਪੈਦਾ ਹੋਣ ਵਾਲੀਆਂ ਕੁਰੀਤੀਆਂ ਨੂੰ ਉਘਾੜਨ ਦੇ ਪ੍ਰਸੰਗ ਵਿਚ ਹੋਇਆ ਹੈ। ਹਰ ਥਾਂ ਅਫ਼ਸਰਸ਼ਾਹੀ, ਅਨਿਆਂ, ਫਲ ਦੀ ਕਾਣੀ ਵੰਡ ਇਹਨਾਂ ਪ੍ਰਾਪਤੀਆਂ ਤੋਂ ਉਪਜਦੀ ਸ਼ੁਭ ਭਾਵਨਾ ਨੂੰ ਨਾਲੋ ਨਾਲ ਹੜੱਪ ਕਰੀ ਜਾਂਦੀ ਹੈ।
{{gap}}ਜਿਵੇਂ ਕਿ ਪਹਿਲਾਂ ਕਿਹਾ ਜਾ ਚੁੱਕਾ ਹੈ, ਕੌਮੀ ਪਛਾਣ ਸਮੇਂ ਸਮੇਂ ਵੱਖ ਵੱਖ ਅੰਸ਼ਾਂ ਨੂੰ ਆਪਣਾ ਵਾਹਣ ਬਣਾਉਂਦੀ ਹੈ। ਇਸ ਤਰ੍ਹਾਂ ਨਾਲ ਇਹ ਪਛਾਣ ਕੌਮੀ ਦੇ ਬਹੁਗਿਣਤੀ ਜੀਵਾਂ ਦੇ ਵਿਵਹਾਰ ਦੇ ਪੈਟਰਨਾਂ ਅਤੇ ਉਹਨਾਂ ਪਿੱਛੇ ਕੰਮ ਕਰਦੇ ਆਦਰਸ਼ਾਂ ਅਤੇ ਕਦਰਾਂ-ਕੀਮਤਾਂ ਨਾਲ ਜੁੜ ਜਾਂਦੀ ਹੈ। ਪਿਛਲੇ ਦੱਸ ਸਾਲਾਂ ਦੇ ਅਰਸੇ ਵਿਚ ਸਾਡੇ ਇਤਿਹਾਸ ਵਿਚ ਕੁਝ ਐਸੀਆਂ ਘਟਣਾਵਾਂ ਵਾਪਰੀਆਂ ਹਨ, ਜਿਨ੍ਹਾਂ ਨੇ ਉਹਨਾਂ ਸਭ ਆਦਰਸ਼ਾਂ ਅਤੇ ਕਦਰਾਂ-ਕੀਮਤਾਂ ਉਤੇ ਪ੍ਰਸ਼ਨ-ਚਿੰਨ੍ਹ ਲਾ ਦਿਤਾ ਹੈ, ਜਿਨ੍ਹਾਂ ਨਾਲ ਸਾਡੀ ਕੌਮੀ ਪਛਾਣ ਪ੍ਰੰਪਰਾਈ ਤੌਰ ਉਤੇ ਜੁੜੀ ਰਹੀ ਹੈ। 1975 ਵਿਚ ਐਮਰਜੈਂਸੀ ਦਾ ਲਾਗੂ ਕੀਤਾ ਜਾਣਾ ਅਤੇ ਉਸ ਨਾਲ ਕੁਝ ਲੋਕ-ਤੰਤਰ-ਵਿਰੋਧੀ ਅਤੇ ਅਨ-ਮਾਨਵੀ ਗੁਣਾਂ ਦਾ ਜੜਾਂ ਫੜਣਾ ਅਤੇ ਵਧਦੇ ਜਾਣਾ; ਹਾਕਮ ਸ਼ਰੇਣੀਆਂ ਵਲੋਂ ਸੌੜੇ ਹਿਤਾਂ ਦੀ ਖ਼ਾਤਰ ਮਨੁੱਖੀ ਜਾਮਿਆਂ ਵਿਚ ਜਿੰਨ ਪੈਦਾ ਕਰਨਾ, ਉਹਨਾਂ ਜਿੰਨਾਂ ਦਾ ਬੇਕਾਬੂ ਹੋ ਜਾਣਾ ਅਤੇ ਨਿਕਲਣ ਲੱਗਿਆਂ ਸਮੁੱਚੀ ਕੌਮ ਨੂੰ ਢਾਹ ਲਾਉਣ ਦਾ ਖ਼ਤਰਾ ਪੈਦਾ ਕਰ ਦੇਣਾ; ਉਹਨਾਂ ਦੇ ਸਿੱਟਿਆਂ ਨੂੰ ਵੀ ਹਾਕਮ ਸ਼ਰੇਣੀਆਂ ਵਲੋਂ ਆਪਣੇ ਹੱਕ ਵਿਚ ਭੁਗਤਾ ਜਾਣਾ; ਇਹ ਸਾਰਾ ਕੁਝ ਅਤੇ ਇਹੋ ਜਿਹਾ ਕਈ ਕੁਝ ਹੋਰ ਅੱਜ ਸਾਡੇ ਲੋਕ-ਤੰਤਰੀ ਢਾਂਚੇ, ਸਾਡੀ ਧਰਮਨਿਰਪੇਖਤਾ, ਪ੍ਰੰਪਰਾਈ ਮਾਨਵਵਾਦ ਅਤੇ ਉਦਾਰ ਭਾਵਨਾ, ਪੱਛੜੀਆਂ ਅਤੇ ਪਸਿੱਤੀਆਂ ਸ਼ਰੇਣੀਆਂ ਲਈ ਸਾਡੀ ਕਥਿਤ ਹਮਦਰਦੀ ਆਦਿ ਉਪਰ ਪ੍ਰਸ਼ਨ-ਚਿੰਨ ਲਾਉਂਦਾ ਹੈ, ਜਿਨ੍ਹਾਂ ਨਾਲ ਸਾਡੀ ਕੌਮੀ ਪਛਾਣ ਜੁੜੀ ਰਹੀ ਹੈ। ਖ਼ਤਰਾ ਪੂਰਾ ਹੈ ਕਿ ਹੋਰ ਵਿਕਸਤ ਸਰਮਾਇਦਾਰਾ ਸਨਅੱਤੀ ਦੇਸ਼ ਵਾਂਗ ਨਿੱਜੀ ਜਾਇਦਾਦ ਅਤੇ ਨਿੱਜੀ ਤਾਕਤੇ ਸਾਡੇ ਲਈ ਵੀ ਕੌਮੀ ਪਛਾਣ ਦਾ ਚਿੰਨ੍ਹ ਨਾ ਬਣ ਜਾਏ, ਜਿਸ ਵਿਚ ਸਾਧਾਰਨ ਵਿਅਕਤੀ ਫਿਰ ਇਹਨਾਂ ਨਿੱਜੀ ਟੀਚਿਆਂ ਲਈ ਖਾਜਾ ਬਣ ਕੇ ਰਹਿ ਜਾਏ, ਅਤੇ ਆਦਰਸ਼ਾਂ ਅਤੇ ਕਦਰਾਂ-ਕੀਮਤਾਂ ਦੀ ਗੱਲ ਕੁਥਾਵੇਂ ਹੋ ਜਾਏ। ਇਸ ਵੇਲੇ ਲੱੜ ਘਬਰਾ ਕੇ ਨਿਰਾਸ਼ਾ ਵਿਚ ਡਿੱਗਣ ਦੀ ਨਹੀਂ, ਨਾ ਹੀ ਸੋਹਣੀ ਸ਼ਬਦਾਵਲੀ ਨਾਲ ਸਥਿਤੀ ਦੀ ਪੋਚਾ ਪਾਚੀ ਕਰਨ ਅਤੇ ਇਸ ਨੂੰ ਲਿਸ਼ਕਾ ਕੇ ਪੇਸ਼ ਕਰਨ ਦੀ ਹੈ। ਲੋੜ ਬੀਤੇ ਦੀ ਸ਼ਰਨ ਲੈਣ ਜਾਂ ਉਸ ਨੂੰ ਵਡਿਆਉਣ<noinclude>{{left|154}}</noinclude>
7h4xtwz7btf5p2or5exssv7noo3zha1
ਪੰਨਾ:ਨਿੱਕੀ ਕਹਾਣੀ ਅਤੇ ਪੰਜਾਬੀ ਨਿੱਕੀ ਕਹਾਣੀ - ਗੁਰਬਖ਼ਸ਼ ਸਿੰਘ ਫ਼ਰੈਂਕ.pdf/161
250
30425
229680
77036
2026-07-27T11:10:08Z
Harchand Bhinder
2624
/* ਤਸਦੀਕ */
229680
proofread-page
text/x-wiki
<noinclude><pagequality level="4" user="Harchand Bhinder" /></noinclude>ਦੀ ਨਹੀਂ, ਸਗੋਂ ਹਕੀਕਤਾਂ ਨੂੰ ਸਮਝਣ ਅਤੇ ਆਪਣੀਆਂ ਕੀਮਤਾਂ ਨੂੰ ਪੁਨਰ ਸਥਾਪਤ ਕਰਨ ਦੀ ਹੈ।
{{gap}}ਸਮੱਸਿਆ ਵੀ ਅਤੇ ਸਥਿਤੀ ਵੀ ਜਟਿਲ ਹੈ। ਇਸ ਲਈ ਕੋਈ ਹੈਰਾਨੀ ਦੀ ਗੱਲ ਨਹੀਂ ਕਿ ਪੰਜਾਬੀ ਨਿੱਕੀ ਕਹਾਣੀ ਨੇ, ਜੋ ਕਿ ਕਵਿਤਾ ਤੋਂ ਮਗਰੋਂ ਪ੍ਰਤਿਕਰਮ ਦੇਣ ਵਿਚ ਸਭ ਤੋਂ ਅੱਗੇ ਹੁੰਦੀ ਹੈ, ਅਜੇ ਤੱਕ ਨਵੀਆਂ ਹਾਲਤਾਂ ਦਾ ਹੁੰਗਾਰਾ ਨਹੀਂ ਭਰਿਆ। ਸ਼ਾਇਦ ਹਾਲਾਤ ਨਾਲ ਨਿੱਕੀ ਕਹਾਣੀ ਦਾ ਬਰ ਮੈਚ ਨਹੀਂ ਖਾਂਦਾ। ਜਿਹੜੀਆਂ ਕੁਝ ਕਹਾਣੀਆਂ ਸਾਹਮਣੇ ਆਈਆਂ ਹਨ ਉਹਨਾਂ ਤੋਂ ਅਜੇ ਇਸੇ ਗੱਲ ਦਾ ਪਤਾ ਲਗਦਾ ਹੈ ਕਿ ਲੇਖਕ ਸੇਧ ਟਟੋਲ ਰਹੇ ਹਨ। ਇਹਨਾਂ ਤੋਂ ਪੰਜਾਬੀ ਕਹਾਣੀਕਾਰਾਂ ਦਾ ਇਹ ਫ਼ਿਕਰ ਤਾਂ ਪ੍ਰਤੱਖ ਨਜ਼ਰ ਆਉਂਦਾ ਹੈ ਕਿ ਇਸ ਸੰਕਟ ਸਥਿਤੀ ਵਿਚ ਉਹਨਾਂ ਦੇ ਹੱਥੋਂ ਕਿਤੇ ਐਸੀਆਂ ਕਦਰਾਂ-ਕੀਮਤਾਂ ਦਾ ਪੱਲਾ ਨਾ ਛੁੱਟ ਜਾਏ ਜਿਹੜੀਆਂ ਪੰਜਾਬੀ ਸਾਹਿਤ ਅਤੇ ਪੰਜਾਬੀ ਕਹਾਣੀ ਪ੍ਰੰਪਰਾ ਦਾ ਅੰਗ ਰਹੀਆਂ ਹਨ। ਪਰ ਤਾਂ ਵੀ ਨਵੀਂ ਹਕੀਕਤ ਨੂੰ ਕਿਵੇਂ ਸਮਝਿਆ, ਸਮਝਾਇਆ ਅਤੇ ਪੇਸ਼ ਕੀਤਾ ਜਾਏ, ਇਸ ਬਾਰੇ ਸਪਸ਼ਟਤਾ ਨਹੀਂ।
{{gap}}ਇਸ ਪੱਖੋਂ ਗੁਰਮੇਲ ਮਡਾਹੜ ਦੇ ਕਹਾਣੀ-ਸੰਗ੍ਰਹਿ '''ਧਰਤੀ ਲਹੂ-ਲੁਹਾਣ''' ਦਾ ਜ਼ਿਕਰ ਕੀਤਾ ਜਾ ਸਕਦਾ ਹੈ। ਇਸ ਨੌਜਵਾਨ ਕਹਾਣੀਕਾਰ ਨੇ 'ਨੀਲਾ ਤਾਰਾ' ਕਾਰਵਾਈ ਤੋਂ ਪਹਿਲਾਂ ਅਤੇ ਪਿੱਛੋਂ ਦੀ ਸਾਰੀ ਹਕੀਕਤ ਨੂੰ ਪੇਸ਼ ਕਰਨ ਦਾ ਸਾਹਸੀ ਯਤਨ ਕੀਤਾ ਹੈ ਅਤੇ ਪੂਰੀ ਬੇਬਾਕੀ ਨਾਲ ਸਮੁੱਚੇ ਦ੍ਰਿਸ਼ ਵਿਚ ਸ਼ਾਮਲ ਮੁੱਖ ਧਿਰਾਂ ਨੂੰ ਬੇਨਕਾਬ ਕੀਤਾ ਹੈ। ਕਿਤੇ ਕਿਤੇ ਇਹ ਯਤਨ ਪੱਤਰਕਾਰੀ ਪੱਧਰ ਦਾ ਹੈ, ਖ਼ਾਸ ਕਰਕੇ ਮਿੱਨੀ ਜਾਂ ਲਘੂ ਕਹਾਣੀਆਂ ਵਿਚ। ਪਰ ਕਈ ਥਾਵਾਂ ਉਤੇ, ਖ਼ਾਸ ਕਰਕੇ ਟਾਈਟਲ ਕਹਾਣੀ ਵਿਚ, ਉਹ ਆਪਣੇ ਪਾਤਰਾਂ ਨੂੰ ਵਖੋ ਵਖਰੀਆਂ ਵਿਰੋਧੀ ਖਿੱਚਾਂ ਨਾਲ ਪਿੰਜਿਆ ਜਾਂਦਾ ਵੀ ਦਿਖਾ ਗਿਆ ਹੈ। ਗੁਰਮੇਲ ਮਡਾਹੜ ਦੇ ਪਾਤਰ ਪਿੰਡਾਂ ਦੇ ਲੋਕ ਹਨ। ਉਹ ਪੇਂਡੂ ਭਾਈਚਾਰੇ ਦੀਆਂ ਕਦਰਾਂ-ਕੀਮਤਾਂ ਤੋਂ ਬਿਨਾਂ ਆਪਣੀ ਹੋਂਦ ਦਾ ਕਿਆਸ ਵੀ ਨਹੀਂ ਕਰ ਸਕਦੇ। ਪਰ ਨਾਲ ਹੀ ਹਾਲਾਤ, ਜਿਨ੍ਹਾਂ ਦੀ ਸਿਖਰ 'ਨੀਲਾ ਤਾਰਾ' ਹੈ, ਉਹਨਾਂ ਨੂੰ ਅਚੇਤ ਤੌਰ ਉਤੇ ਉਸ ਖਾਈ ਵਲ ਲਿਜਾ ਰਹੇ ਹਨ, ਜਿਥੇ ਪਰਾਈ ਭਾਈਚਾਰਕ ਕੀਮਤਾਂ ਦਾ ਅਚੇਤ ਪੱਧਰ ਉਤੇ ਕਾਇਮ ਰਹਿਣਾ ਸੰਭਵ ਨਹੀਂ। ''''ਧਰਤੀ ਲਹੂ-ਲੁਹਾਣ'''' ਦਾ ਅੰਤ ਪ੍ਰੰਪਰਾਈ, ਉਪਭਾਵਕ ਹੈ, ਪਰ ਲੇਖਕ ਦੇ ਸਿਹਤਮੰਦ ਮਾਨਵਵਾਦੀ ਫ਼ਿਕਰ ਨੂੰ ਪ੍ਰਗਟ ਕਰਦਾ ਹੈ।
{{gap}}ਇਸ ਸਮੇਂ ਵਿਚ ਕਰਤਾਰ ਸਿੰਘ ਦੁੱਗਲ ਦੀਆਂ ਦੋ ਕਹਾਣੀਆਂ ਛਪੀਆਂ ਹਨ - 'ਬੰਦ ਬੰਦ ਕਟਵਾਣ ਵਾਲੇ' ਅਤੇ 'ਨੰਗਾ ਸੱਚ'। ਪਹਿਲੀ ਕਹਾਣੀ ਵਿਚ ਉਹ ਸਮੁਦਾਇਕ ਮਿੱਥ ਨੂੰ ਇਕ ਵਿਅਕਤੀ ਦੇ ਆਚਰਨ ਅਤੇ ਦੂਜੇ (ਪ੍ਰੇਮਕਾ) ਦੀ ਭਾਵਕ ਪ੍ਰਿਜ਼ਮ ਵਿਚੋਂ ਦੇਖਦਾ ਹੈ। ਕਹਾਣੀ ਦਾ ਸਿਰਲੇਖ ਹਾਲਾਤ ਵਿਚਲੇ ਵਿਅੰਗ ਨੂੰ ਉਭਾਰਦਾ ਹੈ। ਦੂਜੀ ਕਹਾਣੀ ਵਿਚ ਧਾਰਮਕ ਚਿੰਨ੍ਹ ਮਨੁੱਖਾ ਜ਼ਿੰਦਗੀਆਂ ਨਾਲ ਖੇਡ ਕਰ ਰਹੇ ਹਨ - ਕਿਸੇ ਨੂੰ ਬਚਾ ਰਹੇ ਹਨ, ਕਿਸੇ ਨੂੰ ਮਰਵਾ ਰਹੇ ਹਨ। ਜਿਥੇ ਉਹ ਮਰਵਾ ਰਹੇ ਹਨ, ਓਥੇ ਵਹਿਸ਼ਤ<noinclude>
{{right|155}}</noinclude>
nyxlzdg0x8zfovd2elp2lvs4vzj2dp2
ਪੰਨਾ:ਨਿੱਕੀ ਕਹਾਣੀ ਅਤੇ ਪੰਜਾਬੀ ਨਿੱਕੀ ਕਹਾਣੀ - ਗੁਰਬਖ਼ਸ਼ ਸਿੰਘ ਫ਼ਰੈਂਕ.pdf/162
250
30426
229681
77039
2026-07-27T11:10:14Z
Harchand Bhinder
2624
/* ਤਸਦੀਕ */
229681
proofread-page
text/x-wiki
<noinclude><pagequality level="4" user="Harchand Bhinder" /></noinclude>ਪੈਦਾ ਕਰ ਰਹੇ ਹਨ, ਜਿਥੇ ਬਚਾ ਰਹੇ ਹਨ, ਉਥੇ ਕਰੂਰਤਾ। ਬਚਾਉਂਦਾ ਧਰਮ ਨਹੀਂ, ਸਗੋਂ ਮੌਕੇ ਦੇ ਮੁਤਾਬਕ ਮਨੁੱਖੀ ਹਿੰਮਤ ਅਤੇ ਸਿਆਣਪ ਬਚਾਉਂਦੀ ਹੈ।
{{gap}}ਇਸੇ ਤਰ੍ਹਾਂ ਗੁਲਜ਼ਾਰ ਸਿੰਘ ਸੰਧੂ ਦੀ ਪਿੱਛੇ ਜਿਹੇ ਛਪੀ ਕਹਾਣੀ 'ਮੁਰਗੇ ਦਾ ਪੰਜਾ' ਸਿਰਫ਼ ਦਿੱਲੀ ਵਿਚਲੀਆਂ ਘਟਣਾਵਾਂ ਨੂੰ ਪੇਸ਼ ਕਰਨ ਦਾ ਮਨ ਨਹੀਂ ਰੱਖਦੀ, ਸਗੋਂ ਉਸ ਦਰਿੰਦਗੀ ਉਤੇ ਟਿੱਪਣੀ ਕਰਦੀ ਹੈ, ਜਿਸ ਨੇ ਸ਼ੁਭ-ਭਾਵਨਾਵਾਂ ਵਾਲੇ ਮਨਾਂ ਵਿਚ ਵੀ "ਆਪਣੇ ਦੇਸ਼ ਦੀ ਰਾਣੀ" ਦੀ ਮੌਤ ਨੂੰ ਸੰਭਵ ਤੌਰ ਉਤੇ ਕਾਰ ਹੇਠਾਂ ਆ ਜਾਣ ਵਾਲੇ ਮੁਰਗੇ ਦੇ ਪੰਜੇ ਦੇ ਬਰਾਬਰ ਲਿਆ ਖੜਾ ਕੀਤਾ ਹੈ। ਵਿਅਕਤੀ-ਪੂਜਾ ਵਿਅਕਤੀ-ਨਿਘਾਰ ਦੇ ਬਰਾਬਰ ਹੋ ਗਈ ਹੈ। ਨਾਲ ਹੀ, ਸਮੁਦਾਇਕ ਮਿੱਥ ਨੂੰ ਇਹ ਕਹਾਣੀ ਵੀ ਛੂਹੰਦੀ ਦੀ ਹੈ, ਸਗੋਂ ਉਸ ਨੂੰ ਭੰਗ ਕਰਦੀ ਹੈ।
{{gap}}ਉਪ੍ਰੋਕਤ ਦੇ ਨਾਲ ਨਾਲ ਇਹਨਾਂ ਤਿੰਨਾਂ ਕਹਾਣੀਆਂ ਵਿਚ ਹੀ ਇਹ ਹਕੀਕਤ ਤਾਂ ਉਭਰਦੀ ਹੈ ਕਿ ਗੁਲਜ਼ਾਰ ਸਿੰਘ ਸੰਧੂ ਦੇ ਸ਼ਬਦਾਂ ਵਿਚਲੀ "ਲਘੂ ਕੁਲ" ਆਪਣੀ ਹੋਂਦ ਨੂੰ ਮਧਕਾਲੀਨ ਮਿੱਥਾਂ ਨਾਲ ਜੋੜ ਕੇ ਰੱਖ ਰਹੀ ਹੈ ਅਤੇ ਵੀਹਵੀਂ ਸਦੀ ਦੇ ਆਖ਼ਰੀ ਦਹਾਕਿਆਂ ਦੀ ਕੌੜੀ ਹਕੀਕਤ ਦਾ ਸਾਹਮਣਾ ਤਾਰਕਿਕ ਸੱਚਣੀ ਨਾਲ ਕਰਨ ਨੂੰ ਤਿਆਰ ਨਹੀਂ। ਪਰ ਇਹਨਾਂ ਕਹਾਣੀਆਂ ਵਿਚ ਜਿਹੜੀ ਹਕੀਕਤ ਨਹੀਂ ਉਭਰਦੀ, ਉਹ ਇਹ ਹੈ ਕਿ ਇਸ ਗੱਲ ਦਾ ਲਾਭ ਦਿਲਚਸਪੀ ਰੱਖਦੀ ਰਾਜਸੀ ਧਿਰ ਉਠਾ ਰਹੀ ਹੈ ਅਤੇ ਆਪਣੇ ਰਾਜਸੀ ਲਾਭ ਦੀ ਖ਼ਾਤਰ ਸਮੁੱਚੀ ਕੌਮੀ ਪਛਾਣ ਨੂੰ ਵਲੂੰਧਰ ਰਹੀ ਹੈ।
{{gap}}ਸਮੁੱਚੇ ਤੌਰ ਉਤੇ ਅੱਜ ਦੀ ਸਮੱਸਿਆ ਮਹਾਕਾਵਿਕ ਪਸਾਰ ਵਾਲੇ ਨਾਵਲ ਦੀ ਮੰਗ ਕਰਦੀ ਹੈ। ਨਿੱਕੀ ਕਹਾਣੀ ਨੂੰ ਇਹ ਸਾਰੀ ਸਥਿਤੀ ਆਪਣੇ ਰੂਪਾਕਾਰ ਵਿਚ ਬੰਨ੍ਹਦਿਆਂ ਅਜੇ ਕੁਝ ਦੇਰ ਲੱਗੇਗੀ।
{{gap}}ਸ਼ਾਇਦ ਪਹਿਲੀ ਵਾਰੀ ਪੰਜਾਬੀ ਨਿੱਕੀ ਕਹਾਣੀ ਵਾਪਰਦੀਆਂ ਘਟਣਾਵਾਂ ਦੇ ਰੂਬਰੂ ਆਪਣੇ ਆਪ ਨੂੰ ਨਿਸੱਤਾ ਦੇਖ ਰਹੀ ਹੈ।
{{right|( 31 ਮਾਰਚ ਅਤੇ 1-2 ਅਪ੍ਰੈਲ,</br> 1985 ਨੂੰ "ਪੰਜਾਬੀ ਸਾਹਿਤ ਵਿਚ</br> ਕੌਮੀ ਪਛਾਣ" ਵਿਸ਼ੇ ਉਤੇ ਪੰਜਾਬ</br> ਯੂਨੀਵਰਸਿਟੀ, ਚੰਡੀਗੜ ਦੇ ਪੰਜਾਬੀ</br> ਵਿਭਾਗ ਵਲੋਂ ਕਰਾਈ ਗਈ ਕੁਲ</br> ਹਿੰਦ ਗੋਸ਼ਟੀ ਵਿਚ ਪੜਿਆ ਗਿਆ)}}<noinclude>
{{left|156}}</noinclude>
5vgmugldg0phv3g6e910tkm8huf9lno
ਪੰਨਾ:ਨਿੱਕੀ ਕਹਾਣੀ ਅਤੇ ਪੰਜਾਬੀ ਨਿੱਕੀ ਕਹਾਣੀ - ਗੁਰਬਖ਼ਸ਼ ਸਿੰਘ ਫ਼ਰੈਂਕ.pdf/163
250
30427
229682
77042
2026-07-27T11:10:19Z
Harchand Bhinder
2624
/* ਤਸਦੀਕ */
229682
proofread-page
text/x-wiki
<noinclude><pagequality level="4" user="Harchand Bhinder" /></noinclude>{{center|{{x-larger|''''ਮੌਤ ਅਲੀ ਬਾਬੇ ਦੀ' ਅਤੇ ਸਮਕਾਲੀ ਯਥਾਰਬ'''}}}}
{{center|{{x-larger|'''(ਸੰਖੇਪ ਟਿੱਪਣੀ)'''}}}}
{{gap}}ਅਜੀਤ ਕੌਰ ਦੀਆਂ ਕਹਾਣੀਆਂ ਦੀ ਪੁਸਤਕ ""ਮੌਤ ਅਲੀ ਬਾਬੇ ਦੀ"" ਦਾ ਰੀਵਿਊ ਉਸ ਘਸੇ-ਪਿਟੇ ਫ਼ਿਕਰੇ ਨਾਲ ਸ਼ੁਰੂ ਕਰਨ ਦੀ ਮਜਬੂਰੀ ਹੈ, ਜਿਹੜਾ ਹਰ ਨਵਾਂ ਬਣਿਆਂ ਆਲੋਚਕ (ਅਤੇ ਅਕਸਰ ਪੁਰਾਣਾ ਵੀ!) ਹਰ ਨਵੀਂ ਪੁਸਤਕ ਦਾ ਰੀਵੀਊ ਕਰਨ ਲਗਿਆਂ ਵਰਤਣਾ ਆਪਣਾ ਪਵਿੱਤਰ ਫ਼ਰਜ਼ ਸਮਝਦਾ ਹੈ - ਕਿ "ਇਹ ਪੁਸਤਕ ਆਪਣੇ ਸਾਹਿਤਰੂਪ ਵਿਚ ਇਕ ਮੀਲ-ਪੱਥਰ ਹੈ", ਜਾਂ "ਇਹ ਆਪਣੇ ਸਾਹਿਤ-ਰੂਪ ਨੂੰ ਇਕ ਛਲਾਂਗ ਨਾਲ ਅੱਗੇ ਲੈ ਗਈ ਹੈ। ਆਮ ਕਰਕੇ ਇਸ ਤਰ੍ਹਾਂ ਨਿਵਾਜਵੇਂ ਢੰਗ ਨਾਲ ਸਾਹਿਤਕਾਰ ਦੀ ਹੌਸਲਾ-ਅਫ਼ਜ਼ਾਈ ਲਈ ਲਿਖਿਆ ਜਾਂਦਾ ਹੈ। ਪਰ ਅਜੀਤ ਕੌਰ ਨੂੰ ਤਾਂ ਹੁਣ ਇਸ ਤਰ੍ਹਾਂ ਦੀ ਹੌਸਲਾ-ਅਫ਼ਜ਼ਾਈ ਦੀ ਲੋੜ ਨਹੀਂ। ਇਸ ਲਈ, ਉਸ ਦੀ ਇਸ ਪੁਸਤਕ ਬਾਰੇ ਟਿੱਪਣੀ ਕਰਦਿਆਂ ਇੰਝ ਕਹਿਣਾ ਇਹ ਸਿਰਫ਼ ਮੇਰੀ ਮਜਬੂਰੀ ਹੈ, ਕਿਉਂਕਿ ਇਹ ਪੁਸਤਕ ਸਚਮੁਚ ਹੀ ਨਿੱਕੀ ਕਹਾਣੀ ਵਿਚ ਇਕ ਮੀਲ-ਪੱਥਰ ਬਣਨ ਦੀ ਅਤੇ ਇਸ ਨੂੰ ਇਕ ਛਲਾਂਗ ਨਾਲ ਅੱਗੇ ਲਿਜਾਣ ਦੀ ਸਮਰੱਥਾ ਰੱਖਦੀ ਹੈ - ਘਟੋ ਘਟ ਆਪਣੀਆਂ ਤੇਰ੍ਹਾਂ ਵਿਚੋਂ ਅੱਧੀਆਂ ਤੋਂ ਵਧ ਕਹਾਣੀਆਂ ਕਰਕੇ।
{{gap}}ਆਧੁਨਿਕ ਪੰਜਾਬੀ ਸਾਹਿਤ ਵਿਚ ਕਲਾਤਮਕਤਾ ਦੇ ਪੱਖੋਂ ਵਧੇਰੇ ਘੋਲ ਨਿੱਕੀ ਕਹਾਣੀ ਦੇ ਖੇਤਰ ਵਿਚ ਹੀ ਘੁਲਿਆ ਗਿਆ ਹੈ। ਇਸ ਕਲਾਤਮਕਤਾ ਵਿਚ ਯਥਾਰਥ ਦੀ ਪਛਾਣ ਪਾਠਕ ਨੂੰ ਇਸ ਦਾ ਬੋਧ ਕਰਾਉਣ ਦੇ ਢੰਗ-ਤਰੀਕੇ ਲੱਭਣਾ, ਇਸ ਯਥਾਰਥ ਵਲ ਠੀਕ ਰਵੱਈਆ ਧਾਰਨ ਕਰਨਾ ਅਤੇ ਪਾਠਕ ਵਿਚ ਵੀ ਇਹ ਰਵੱਈਆ ਪੈਦਾ ਕਰਨ ਦੇ ਕਲਾਤਮਿਕ ਸਾਧਨ ਅਪਣਾਉਣਾ - ਇਹ ਸਾਰਾ ਕੁਝ ਸ਼ਾਮਲ ਹੈ।
{{gap}}ਅੱਜ ਦੇ ਯਥਾਰਥ ਦੀ ਪਛਾਣ ਇਸ ਦਾ ਦੁਖਾਂਤਕ ਹੋਣਾ ਹੈ। ਪਰ ਇਹ ਦੁਖਾਂਤ ਕਿਸ ਤਰ੍ਹਾਂ ਦਾ ਹੈ, ਅਤੇ ਕਿਵੇਂ ਪੇਸ਼ ਕੀਤਾ ਜਾਣਾ ਮੰਗਦਾ ਹੈ? ਪਰਤੱਖ ਤੌਰ ਉਤੇ ਇਹ ਦੁਖਾਂਤ ਕਲਾਸਕੀ ਕਿਸਮ ਦਾ ਦੁਖਾਂਤ ਨਹੀਂ, ਕਿਉਂਕਿ ਇਸ ਵਿਚ ਜਿਸ ਵਿਅਕਤੀ ਨਾਲ ਦੁਖਾਂਤ ਵਾਪਰ ਰਿਹਾ ਹੈ, ਉਹ ਸਮੇਂ ਦੇ ਯਥਾਰਥ ਦਾ ਨਾਇਕ ਨਹੀਂ ਅਤੇ ਜਿਹੜਾ ਨਾਇਕ ਹੈ, ਉਸ ਨਾਲ ਪ੍ਰਤੱਖ ਤੌਰ ਉਤੇ ਦੁਖਾਂਤ ਨਹੀਂ ਵਾਪਰ ਰਿਹਾ। ਇਸ ਲਈ ਕਲਾਸਕੀ ਕਿਸਮ<noinclude>{{right|157}}</noinclude>
t9a07vd87s1tp3jz1rk6pp2tc3exios
ਪੰਨਾ:ਨਿੱਕੀ ਕਹਾਣੀ ਅਤੇ ਪੰਜਾਬੀ ਨਿੱਕੀ ਕਹਾਣੀ - ਗੁਰਬਖ਼ਸ਼ ਸਿੰਘ ਫ਼ਰੈਂਕ.pdf/164
250
30428
229683
77044
2026-07-27T11:10:25Z
Harchand Bhinder
2624
/* ਤਸਦੀਕ */
229683
proofread-page
text/x-wiki
<noinclude><pagequality level="4" user="Harchand Bhinder" /></noinclude>ਦਾ ਦੁਖਾਂਤ ਸਿਰਜਣ ਦੇ ਯਤਨ ਹਾਸੋਹੀਣੇ ਉਪਭਾਵਕ ਵਿਰਲਾਪ ਵਿਚ ਜਾ ਮੁੱਕਣਗੇ। ਅੱਜ ਦੇ ਦੁਖਾਂਤ ਦੀ ਨੀਂਹ ਵਿਅਕਤੀ ਦੇ ਆਚਰਨ ਵਿਚ ਨਹੀਂ, ਉਸ ਦੀਆਂ ਪਰਸਥਿਤੀਆਂ ਵਿਚ ਹੈ। ਅੱਜ ਦਾ ਦੁਖਾਂਤਕ ਵਿਅਕਤੀ ਇਹਨਾਂ ਪ੍ਰਸਥਿਤੀਆਂ ਨੂੰ ਵੱਖੋ ਵੱਖਰੇ ਝਾਵਲਿਆਂ ਜਾਂ ਮਜਬੂਰੀਆਂ ਹੇਠ ਸਵੀਕਾਰ ਕਰਦਾ ਹੈ, ਅਤੇ ਇਸ ਤਰ੍ਹਾਂ ਉਹਨਾਂ ਦਾ ਸ਼ਿਕਾਰ ਹੋ ਜਾਂਦਾ ਹੈ। ਉਹ ਇਹਨਾਂ ਪਰਸਥਿਤੀਆਂ ਨੂੰ ਵੰਗਾਰਣ ਅਤੇ ਲੜ ਕੇ ਬਦਲਣਾ ਨਹੀਂ ਲੋਚਦਾ। ਕਿਤੇ ਕਿਤੇ ਇਸ ਤਬਦੀਲੀ ਦੀ ਲੋਚਦਾ ਹੈ ਪਰ ਇਸ ਦੇ ਅਨੁਕੂਲ ਉਚਿਤ ਯਤਨ ਅਤੇ ਚੇਤਨਤਾ ਦੀ ਅਣਹੋਂਦ ਹੈ। ਇਹ ਸਾਰੀਆਂ ਹਾਲਤਾਂ ਅੱਜ ਦੇ ਦੁਖਾਂਤ ਨੂੰ ਪਰਿਭਾਸ਼ਿਤ ਕਰਦੀਆਂ ਅਤੇ ਇਸ ਨੂੰ ਕਲਾਸਕੀ ਦੁਖਾਂਤ ਨਾਲੋਂ ਨਿਖੇੜਦੀਆਂ ਹਨ।
{{gap}}ਪਰ ਤਾਂ ਵੀ ਇਹ ਦੁਖਾਂਤ ਤਾਂ ਹੈ ਹੀ। ਫਿਰ, ਇਸ ਨੂੰ ਪੇਸ਼ ਕਰਨ ਦਾ ਉਚਿਤ ਤਰੀਕਾ ਕੀ ਹੋ ਸਕਦਾ ਹੈ? ਭਾਵਕਤਾ ਜਾਂ ਉਪਭਾਵਕਤਾ ਕੰਮ ਨਹੀਂ ਕਰੇਗੀ। ਲੋੜ ਠੇਸ, ਤਾਰਕਿਕ ਵਿਅੰਗ ਦੀ ਹੈ, ਜਿਹੜਾ ਨਸ਼ਤਰ ਵਾਂਗ ਕੰਮ ਕਰਦਾ ਹੋਇਆ ਯਥਾਰਥ ਦੀ ਪੰਚਾ-ਪਾਚੀ ਹੇਠ ਲੁਕੇ ਕੋਹੜ ਨੂੰ ਸਾਡੇ ਸਾਹਮਣੇ ਲੈ ਆਏ। ਯਥਾਰਥ ਨਾਲ ਇਸ ਪਰਕਾਰ ਦੇ ਰਿਸ਼ਤੇ ਕਰਕੇ ਹੀ ਵਿਅੰਗ ਠੋਸ ਅਤੇ ਤਾਰਕਿਕ ਵੀ ਹੋਵੇਗਾ, ਨਹੀਂ ਤਾਂ ਇਹ ਹਵਾਈ, ਖੋਖਲਾ ਅਤੇ ਛਿਨ-ਭੰਗਰ ਹੋਵੇਗਾ। ਅੱਜ ਦੀਆਂ ਹਾਲਤਾਂ ਵਿਚ ਕਿਸੇ ਵੀ ਸਾਹਿਤ-ਰਚਨਾ ਦਾ ਮੁੱਲ ਉਸ ਵਿਚ ਲੁਕੇ ਵਿਅੰਗ ਦੇ ਸੁਭਾਅ ਅਤੇ ਸ਼ਿੱਦਤ ਨਾਲ ਸਿੱਧੀ ਤਨਾਸਬ ਰੱਖੇਗਾ।
{{gap}}ਨਿੱਕੀ ਕਹਾਣੀ ਦੇ ਸੰਬੰਧ ਵਿਚ ਅੱਜ ਇਕ ਹੋਰ ਸਮੱਸਿਆ ਇਹ ਹੈ ਕਿ ਇਸ ਸਾਹਿਤ-ਰੂਪ ਦੀਆਂ ਸੀਮਾਵਾਂ ਨੂੰ ਤੋੜੇ ਤੋਂ ਬਿਨਾਂ ਯਥਾਰਥ ਨੂੰ ਕਿਵੇਂ ਸਰਬੰਗੀ ਢੰਗ ਨਾਲ ਪੇਸ਼ ਕੀਤਾ ਜਾਏ, ਭਾਵੇਂ ਪੇਸ਼ ਕੀਤੇ ਗਏ ਯਥਾਰਥ ਦਾ ਟੋਟਾ ਸਮੇਂ, ਸਥਾਨ, ਕਾਰਜ ਅਤੇ ਪਾਤਰਾਂ ਦੇ ਪੱਖੋਂ ਕਿੰਨਾ ਵੀ ਸੀਮਿਤ ਕਿਉਂ ਨਾ ਹੋਵੇ। ਇਸ ਸਮੱਸਿਆ ਦਾ ਸਮਾਧਾਨ ਸਾਡੇ ਕਹਾਣੀਕਾਰਾਂ ਨੂੰ ਲੰਮੀਆਂ ਕਹਾਣੀਆਂ ਲਿਖਣ ਵਲ ਲੈ ਗਿਆ ਹੈ (ਹਥਲੀ ਪੁਸਤਕ ਵਿਚ ਵੀ ਇਕ ਲੰਮੀ ਕਹਾਣੀ ਹੈ -- ਕਾਲੀ ਚਿੜੀ ਅਤੇ ਮਹਾਭਾਰਤ') ਪਰ ਨਿੱਕੀ ਕਹਾਣੀ ਦੇ ਸੰਦਰਭ ਵਿਚ ਇਹ ਸਮੱਸਿਆ ਕਿਵੇਂ ਸੁਲਝਾਈ ਜਾਏ?
{{gap}}ਇਸ ਸੰਗ੍ਰਹਿ ਵਿਚਲੀਆਂ ਅੱਧੀਆਂ ਤੋਂ ਵਧ ਕਹਾਣੀਆਂ ਵਿਚ ਅਜੀਤ ਕੌਰ ਇਹਨਾਂ ਸਮੱਸਿਆਵਾਂ ਨਾਲ ਦੋ ਚਾਰ ਹੁੰਦੀ ਹੈ, ਅਤੇ ਇਹਨਾਂ ਦਾ ਠੀਕ ਸਮਾਧਾਨ ਵੀ ਕਰਦੀ ਹੈ। ਅਤੇ ਇਹੀ ਕਹਾਣੀਆਂ ਹਨ, ਜਿਹੜੀਆਂ ਅੱਜ ਦੀ ਪੰਜਾਬੀ ਨਿੱਕੀ ਕਹਾਣੀ ਵਿਚ ਤਾਜ਼ੀ ਹਵਾ ਲੈ ਕੇ ਆਉਂਦੀਆਂ ਹਨ।
{{gap}}ਪੁਸਤਕ ਦੀ ਟਾਈਟਲ ਕਹਾਣੀ ਸੱਚਮੁਚ ਹੀ ਇਸ ਥਾਂ ਦੀ ਹੱਕਦਾਰ ਹੈ। ਇਹ ਇਕ ਕਲਰਕ ਦੀ ਕਹਾਣੀ ਹੈ, ਜਿਹੜਾ ਭੋਲੇ-ਭਾ, ਸ਼ਰੀਫ਼ ਅਤੇ ਈਮਾਨਦਾਰ ਹੈ, ਪਰ ਆਪਣੀ ਸ਼ਰਾਫ਼ਤ ਅਤੇ ਈਮਾਨਦਾਰੀ ਦਾ ਬੋਝ ਚੁੱਕਣ ਦੀ ਸਮਰੱਥਾ ਨਹੀਂ ਰੱਖਦਾ। ਇਸ ਲਈ ਉਹ ਆਤਮਘਾਤ ਕਰ ਲੈਂਦਾ ਹੈ, ਜਦੋਂ ਉਸ ਨੂੰ ਗਿਆਨ ਹੁੰਦਾ ਹੈ ਕਿ ਆਲੇ-ਦੁਆਲੇ<noinclude>{{left|158}}</noinclude>
0l1n97f0c3jedka4pe8tpdq5kd1kt46
ਪੰਨਾ:ਨਿੱਕੀ ਕਹਾਣੀ ਅਤੇ ਪੰਜਾਬੀ ਨਿੱਕੀ ਕਹਾਣੀ - ਗੁਰਬਖ਼ਸ਼ ਸਿੰਘ ਫ਼ਰੈਂਕ.pdf/165
250
30429
229684
77045
2026-07-27T11:10:30Z
Harchand Bhinder
2624
/* ਤਸਦੀਕ */
229684
proofread-page
text/x-wiki
<noinclude><pagequality level="4" user="Harchand Bhinder" /></noinclude>ਫੈਲੋ ਦੁਰਾਚਾਰ ਵਿਚ ਉਹ ਵੀ ਅਚੇਤ ਇਕ ਸਾਧਨ ਬਣਿਆ ਹੈ। ਸਵਾਲ ਇਹ ਵੀ ਉਠਾਇਆ ਜਾ ਸਕਦਾ ਹੈ ਕਿ ਇਹੋ ਜਿਹਾ ਕਲਰਕ ਅਜੀਤ ਕੌਰ ਨੂੰ ਕਿੱਥੇ ਮਿਲਿਆ? ਇਸ ਕਲਰਕ ਦਾ ਬਿੰਬ ਅੱਜ ਦੇ ਕਲਰਕ ਦੇ ਸਥਾਪਤ ਬਿੰਬ ਦੀ ਪ੍ਰਤਿਨਿਧਤਾ ਨਹੀਂ ਕਰਦਾ। ਹੋ ਸਕਦਾ ਹੈ ਕਿ ਇਹ ਲੇਖਕਾ ਦੀ ਨਿਰੋਲ ਕਲਪਣਾ ਦੀ ਕਾਢ ਹੋਵੇ। ਪਰ ਕਲਾ ਵਿਚ ਕਲਪਣਾ ਤੋਂ ਬਿਨਾਂ ਵੀ ਗੁਜ਼ਾਰਾ ਨਹੀਂ ਚਲ ਸਕਦਾ। ਵੱਡੀ ਗੱਲ ਇਹ ਹੈ ਕਿ ਇਹ ਕਲਪਣਾ ਸੰਭਾਵਨਾ ਦੀ ਸੀਮਾ ਦੇ ਅੰਦਰ ਹੈ, ਜਿਸ ਕਰਕੇ ਇਹ ਸਾਨੂੰ ਚੁੱਭਦੀ ਨਹੀਂ ਸਗੋਂ ਸੁਆਦ ਦੇਂਦੀ ਹੈ।
{{gap}}ਇਸ ਤੋਂ ਵੀ ਵੱਡੀ ਗੱਲ ਇਹ ਹੈ ਕਿ ਕਲਰਕ ਦੇ ਦੁਖਾਂਤ ਨੂੰ ਪੇਸ਼ ਕਰਨਾ ਕਹਾਣੀ ਦਾ ਮੰਤਵ ਨਹੀਂ। ਕਹਾਣੀ ਦਾ ਮੰਤਵ ਪਰਿਸਤਿਥੀਆਂ ਦੀ ਹਕੀਕਤ ਨੂੰ ਪੇਸ਼ ਕਰਨਾ ਹੈ। ਅਤੇ ਕਲਰਕ ਦੇ ਆਚਰਨ ਵਿਚ ਚੰਗੇ ਪਾਸੇ ਨੂੰ ਲਿਆਂਦਾ ਗਿਆ ਜ਼ਰਾ ਕੁ ਟੇਡ ਪਰਿਸਥਿਤੀਆਂ ਦੀ ਕਰੂਰਤਾ ਨੂੰ ਹੋਰ ਵੀ ਜ਼ੋਰਦਾਰ ਢੰਗ ਨਾਲ ਉਜਾਗਰ ਕਰਨ ਵਿਚ ਸਹਾਈ ਹੁੰਦਾ ਹੈ। ਫੋਕਸ ਵਿਚ ਕਲਰਕ ਦਾ ਆਚਰਨ ਨਹੀਂ, ਸਗੋਂ ਪਰਿਸਥਿਤੀਆਂ ਦੀ ਕਰੂਰਤਾ ਹੈ। ਕਲਰਕ ਉਤੇ ਸਿਰਫ਼ ਇਹਨਾਂ ਪਰਿਸਥਿਤੀਆਂ ਉਪਰ ਫ਼ੋਕਸ ਕਰਨ ਨਾਲ ਪਰਤ ਕੇ ਆਈ ਲੌ ਹੀ ਪੈਂਦੀ ਹੈ।
{{gap}}ਇਸ ਜੁਗਤ ਨਾਲ ਅਜੀਤ ਕੌਰ ਨਿੱਕੀ ਕਹਾਣੀ ਦੀ ਦੂਜੀ ਵੱਡੀ ਸਮੱਸਿਆ ਨੂੰ ਹਲ ਕਰਦੀ ਹੈ - ਯਥਾਰਥ ਦੀਆਂ ਵਧ ਤੋਂ ਵਧ ਸੰਭਵ ਤੰਦਾਂ ਨੂੰ ਕਹਾਣੀ ਵਿਚ ਸਮੇਟ ਸਕਣਾ। ਕਹਾਣੀ ਦਾ ਫ਼ੋਕਸ ਹਰਕਤ ਕਰਦਾ ਹੈ ਅਤੇ ਇਕ ਇਕ ਕਰਕੇ ਕਈ ਹਕੀਕਤਾਂ ਤੋਂ ਪਰਦਾ ਲਾਹੀ ਜਾਂਦਾ ਹੈ। ਸਭ ਤੋਂ ਵੱਡੀ ਹਕੀਕਤ ਅਫ਼ਸਰਸ਼ਾਹੀ ਅਤੇ 'ਮਾਸ-ਮੀਡੀਆ' (ਲੇਖਿਕਾ ਦੇ ਸ਼ਬਦਾਂ ਵਿਚ 'ਅਖ਼ਬਾਰ-ਸੰਸਕ੍ਰਿਤੀ') ਹੈ। ਜਿਹੜੇ ਸਟੀਮ-ਰੋਲਰ ਵਾਂਗ ਵਿਅਕਤੀ ਨੂੰ ਦਰੜਦੇ ਚਲੇ ਜਾਂ ਰਹੇ ਹਨ। ਸਾਰੀ ਕਹਾਣੀ ਇਹਨਾਂ ਦੇ ਕੰਮ ਕਰਨ ਦੇ ਢੰਗਾਂ ਤਰੀਕਿਆਂ ਨੂੰ ਉਜਾਗਰ ਕਰਦੀ ਹੈ। ਰਿਸ਼ਵਤ ਸਭ ਨੂੰ ਚਲਾਉਣ ਵਾਲੀ ਸ਼ਕਤੀ ਹੈ। ਇਸ ਸਾਰੇ ਕੁਝ ਦਾ ਸਿਰ-ਸਦਕਾ ਮਨੁੱਖੀ ਆਚਰਨ ਵਿਚ ਵਿਸ਼ਵਾਸ ਇਸ ਹੱਦ ਤਕ ਖ਼ਤਮ ਹੋ ਗਿਆ ਹੈ ਕਿ ਰਾਮ ਲਾਲ ਕਲਰਕ ਦੀ ਪਤਨੀ ਵੀ ਆਪਣੇ ਮੋਏ ਪਤੀ ਦੇ ਆਚਰਨ ਉਤੇ ਸ਼ੱਕ ਕਰਨ ਲੱਗ ਪੈਂਦੀ ਹੈ।
{{gap}}ਕਹਾਣੀ ਦਾ ਇਕ ਇਕ ਵਾਕ ਯਥਾਰਥ ਦੇ ਵੱਖ ਵੱਖ ਪੱਖਾਂ ਨੂੰ ਬੇਨਕਾਬ ਕਰਦਾ ਹੈ। ਹਰ ਵਾਕ ਦਾ ਵਿਅੰਗ ਆਪਣੇ ਆਪ ਵਿਚ ਓਨਾ ਹੀ ਬੇਰਹਿਮ ਹੈ, ਜਿੰਨਾ ਯਥਾਰਥ ਦਾ ਡੰਗ।
{{gap}}'ਨਿਊ ਯੀਅਰ' ਕਹਾਣੀ ਉੱਪਰਲੀ ਕਹਾਣੀ ਦੀ ਹੀ ਛੋਟੀ ਭੈਣ ਹੈ। ਯਥਾਰਥ ਵਾਦ ਦੇ ਪੱਖ ਜ਼ਰਾ ਕੁ ਵੱਧ, ਪ੍ਰਭਾਵ ਦੇ ਪੱਖ ਜ਼ਰਾ ਕੁ ਘੱਟ, ਵਰਨਣ ਦੇ ਪੱਖ ਓਨੀ ਸਮਰੱਥ। 'ਜੂਠ' ਵਿਚ ਅਮੀਰ ਉਤੇ ਜਾ ਕੇ ਪੜਹਾਸ ਵਿਅੰਗ ਉਤੇ ਭਾਰੂ ਹੋ ਜਾਂਦਾ ਹੈ। 'ਨਹੀਂ, ਸਾਨੂੰ ਕੋਈ ਤਕਲੀਫ਼ ਨਹੀਂ', 'ਇਕ ਇਹ ਵੀ ਇਤਿਹਾਸ ਹੈ' ਕਹਾਣੀਆਂ ਵਿਚ<noinclude>
{{right|159}}</noinclude>
0pkou61gfgv9kgvsarcd2flvfksgvmp
ਪੰਨਾ:ਨਿੱਕੀ ਕਹਾਣੀ ਅਤੇ ਪੰਜਾਬੀ ਨਿੱਕੀ ਕਹਾਣੀ - ਗੁਰਬਖ਼ਸ਼ ਸਿੰਘ ਫ਼ਰੈਂਕ.pdf/166
250
30430
229685
77046
2026-07-27T11:10:36Z
Harchand Bhinder
2624
/* ਤਸਦੀਕ */
229685
proofread-page
text/x-wiki
<noinclude><pagequality level="4" user="Harchand Bhinder" /></noinclude>ਲੇਖਕੀ ਟਿੱਪਣੀਆਂ ਦੀ ਅਣਹੋਂਦ ਹੈ। ਪਰਿਸਥਿਤੀਆਂ ਖ਼ੁਦ ਆਪਣੇ ਮੂੰਹੋਂ ਬੋਲਦੀਆਂ ਹਨ। ਇਹਨਾਂ ਕਹਾਣੀਆ ਵਿਚਲਾ ਉੱਤਮ-ਪੁਰਖ ਵੀ ਇਕ ਪਰਸਥਿਤੀ ਵਜੋਂ ਹੀ ਭਾਗ ਲੈ ਰਿਹਾ ਹੈ, ਬਾਹਰ ਰਹਿ ਕੇ ਟਿੱਪਣੀ ਨਹੀਂ ਕਰ ਰਿਹਾ।
{{gap}}'ਤੋਤਾ ਚਸ਼ਮ', 'ਦਾਦ ਦੇਣ ਵਾਲੇ' ਅਤੇ 'ਕਾਲੀ ਚਿੜੀ ਤੇ ਮਹਾਭਾਰਤ' ਕਹਾਣੀਆਂ ਨੂੰ ਬੇਗਾਨਗੀ ਦੇ
ਦ੍ਰਿਸ਼ਟੀਕੌਨ ਤੋਂ ਵਧੇਰੇ ਠੀਕ ਤਰ੍ਹਾਂ ਸਮਝਿਆ ਜਾ ਸਕਦਾ ਹੈ। ਖ਼ਾਸ ਕਰਕੇ ਜੇ ਅਸੀਂ ਇਹ ਯਾਦ ਰਖੀਏ ਕਿ ਪੈਸੇ ਦੀ ਸਰਦਾਰੀ ਵਾਲੇ ਸਮਾਜ ਵਿਚ ਬੇਗਾਨਗੀ ਦਾ ਡੰਗ ਹਰ ਇਕ ਨੂੰ ਵੱਜਦਾ ਹੈ, ਸਿਰਫ਼ ਇਸ ਦਾ ਅਸਰ ਵੱਖ ਵੱਖ ਹਾਲਤਾਂ ਵਿਚ ਵੱਖ ਵੱਖ ਹੁੰਦਾ ਹੈ। ਇਹੋ ਜਿਹੇ ਸਮਾਜ ਵਿਚਲਾ ਮਨੁੱਖ ਜਦੋ ਆਤਮਾ ਦੀ ਸ਼ਾਂਤੀ ਦੀ ਢੂੰਡ ਵਿਚ ਨਿਕਲਦਾ ਹੈ, ਤਾਂ ਉਹ ਇਸ ਗੱਲ ਤੋਂ ਚੇਤੰਨ ਨਹੀਂ ਹੁੰਦਾ ਕਿ ਇਸ ਸਰਦਾਰੀ ਨੇ ਉਸ ਦੀ ਆਤਮਾ ਨੂੰ ਪਹਿਲਾਂ ਹੀ ਖ਼ਤਮ ਕਰ ਦਿੱਤਾ ਹੁੰਦਾ ਹੈ, ਅਤੇ ਉਸ ਦੀ ਥਾਂ ਝਾਵਲਾ ਰੱਖ ਦਿੱਤਾ ਹੁੰਦਾ ਹੈ। ਇਸੇ ਤਰ੍ਹਾਂ ਕਲਾ ਦੀ ਪ੍ਰਸੰਸਾ ਕਰਨ ਦਾ ਦਾਅਵਾ ਅਸਲ ਵਿਚ ਕਲਾ ਨੂੰ ਜਾਇਦਾਦ ਵਜੋਂ ਅਪਣਾਉਣ ਅਤੇ ਛੱਡਣ ਦੇ ਹੱਕ ਦਾ ਦਾਅਵਾ ਹੁੰਦਾ ਹੈ। ਸਮਾਜਕ ਹਾਲਤਾਂ ਤੋਂ ਨਿਰੋਲ ਬੁਧੀਜੀਵੀ ਬਗ਼ਾਵਤ ਅਸਲ ਵਿਚ ਉਹਨਾਂ ਹਾਲਤਾਂ ਤੋਂ ਤੋਤਾ-ਚਸ਼ਮੀ ਹੁੰਦੀ ਹੈ। ਹਰ ਸਥਿਤੀ ਵਿਚ ਠੱਗਿਆ ਜਾਣਾ ਇਹੋ ਜਿਹੇ ਮਨੁੱਖ ਦੀ ਹੋਣੀ ਹੁੰਦੀ ਹੈ। ਸਿਰਫ਼ ਇਸ ਸਥਿਤੀ ਨੂੰ ਭੁਗਤਦਾ ਹੋਇਆ ਵੀ ਉਹ ਆਪ ਇਸ ਨੂੰ ਨਹੀਂ ਸਮਝ ਰਿਹਾ ਹੁੰਦਾ।
{{gap}}'ਆਖ਼ਰੀ ਦਿਨ', 'ਪਹਿਲੀ ਉਦਾਸੀ', 'ਕਾਲੇ ਖੂਹ' ਤੇ ਜੰਗਲੀ ਘੋੜੇ' ਵੱਖ ਵੱਖ ਤਰ੍ਹਾਂ ਦੀਆਂ ਕਹਾਣੀਆਂ ਹਨ। 'ਕਾਲੇ ਖੂਹ' ਇਕ 'ਅਲੈਗਰੀ' ਹੈ - ਕਾਲੀ-ਬੋਲੀ ਰਾਤ ਵਿਚ ਅੱਖਾਂ ਤੋਂ ਬਿਨਾਂ ਰਥ ਨੂੰ ਚਲਾ ਰਹੇ ਰਥਵਾਨ ਦੀ। 'ਆਖ਼ਰੀ ਦਿਨ' ਮਨੁੱਖੀ ਅਹਿਸਾਸ ਦੇ ਇਕ ਪਲ ਨੂੰ ਫੜਨ ਅਤੇ ਸਮਝਣ ਦਾ ਯਤਨ ਹੈ। ‘ਜੰਗਲੀ ਘੋੜੇ' ਦੇ ਕੁੜੀਆਂ ਦੀ ਕਲਪਣਾ ਦੀ ਥਾਹ ਲੈਣ ਦਾ ਯਤਨ ਹੈ। ਪਹਿਲੀ ਉਦਾਸੀਂ ਇਕ ਉਪਭਾਵਕ ਜਿਹਾ ਪਰਾਕਥਨ ਹੈ।
ਜਿਥੋਂ ਤਕ ਇਕ ਹੋਰ ਫਾਲਤੂ ਔਰਤ' ਦਾ ਸਵਾਲ ਹੈ, ਮੇਰਾ ਯਕੀਨ ਹੈ ਕਿ ਅਜੀਤ ਕੌਰ ਨੂੰ ਫ਼ਾਲਤੂ ਔਰਤਾਂ ਦੀ ਅਲਮ-ਬਰਦਾਰੀ ਛੱਡ ਦੇਣੀ ਚਾਹੀਦੀ ਹੈ। ਜਾਂ ਇਸ ਸਮੱਸਿਆ ਨੂੰ ਵੀ ਭਰਪੂਰ ਯਥਾਰਥ ਦੇ ਪਿਛੋਕੜ ਵਿਚ ਰਖ ਕੇ ਦੇਖਣਾ ਚਾਹੀਦਾ ਹੈ, ਨਾ ਕਿ ਫ਼ਾਲਤੂ ਕਿਸਮ ਦੇ ਆਦਮੀਆਂ ਦੇ ਖ਼ਿਲਾਫ਼ ਉਪਭਾਵਕ, ਛਾਲਤ ਅਤੇ ਨਿਪੁੰਸਕ ਜਿਨ੍ਹਾਂ ਰੋਹ ਪੈਦਾ ਕਰਨ ਲਈ ਇਹਨਾਂ ਦੀ ਵਰਤੋਂ ਕਰਨੀ ਚਾਹੀਦੀ ਹੈ।
{{right|( ਸਮਦਰਸ਼ੀ - ਨਵੰਬਰ 1985}}<noinclude>
{{left|160}}</noinclude>
p3z3x46yf2hipynb1exjh3ykiemi4dw
ਪੰਨਾ:ਨਿੱਕੀ ਕਹਾਣੀ ਅਤੇ ਪੰਜਾਬੀ ਨਿੱਕੀ ਕਹਾਣੀ - ਗੁਰਬਖ਼ਸ਼ ਸਿੰਘ ਫ਼ਰੈਂਕ.pdf/169
250
30438
229686
77745
2026-07-27T11:11:46Z
Harchand Bhinder
2624
/* ਲਿਖਤ ਤੋਂ ਬਿਨਾਂ */ ਸਫ਼ੇ ਨੂੰ ਖ਼ਾਲੀ ਕੀਤਾ
229686
proofread-page
text/x-wiki
<noinclude><pagequality level="0" user="Harchand Bhinder" /></noinclude><noinclude></noinclude>
dn677rvywhs2ndkdt29e3o1x2xerlbi
ਪੰਨਾ:ਮਹਾਤਮਾ ਬੁੱਧ.pdf/31
250
30555
229559
77591
2026-07-27T07:36:36Z
Harchand Bhinder
2624
/* ਤਸਦੀਕ */
229559
proofread-page
text/x-wiki
<noinclude><pagequality level="4" user="Harchand Bhinder" /></noinclude>ਸ਼ੁਰੂ ਹੋਈ। ਨੰਦ ਨੇ ਕਿਹਾ, “ਪਹਿਲੇ ਤੀਰੰਦਾਜ਼ੀ ਹੋਵੇ।"
{{gap}}ਤੀਰੰਦਾਜ਼ੀ ਲਈ ਇਕ ਬੜਾ ਭਾਰਾ ਧਨਖ ਮੈਦਾਨ ਵਿਚ ਰਖਿਆ ਗਿਆ ਤੇ ਦੂਰ ਪਈ ਇਕ ਛੋਟੀ ਜੇਹੀ ਚੀਜ਼ ਨੂੰ ਨਿਸ਼ਾਨਾਂ ਲਾਉਣ ਲਈ ਕਿਹਾ ਗਿਆ। ਕਈ ਰਾਜ ਕੁਮਾਰ ਉਠੇ ਪਰ ਨਿਸ਼ਾਨਾਂ ਮਾਰਨਾਂ ਤਾਂ ਇਕ ਪਾਸੇ ਰਿਹਾ, ਧਨਖ ਤੇ ਡੋਰੀ ਤਕ ਵੀ ਨਾ ਚੜਾ ਸਕੇ। ਸ਼ਰਮਿੰਦੇ ਹੋਕੇ ਬੈਠ ਗਏ। ਫਿਰ ਕਪਿਲ ਵਸਤੂ ਦੇ ਰਾਜ ਕੁਮਾਰਾਂ ਦੀ ਵਾਰੀ ਆਈ। ਦੇਵ ਦੱਤ ਤੇ ਅਰਜਨ ਨੇ ਔਖੇ ਸੌਖੇ ਡੋਰੀ ਤਾਂ ਚੜ੍ਹਾ ਲਈ ਪਰ ਨਿਸ਼ਾਨਾਂ ਦੋਹਾਂ 'ਚੋਂ ਕੋਈ ਨਾ ਵੰਡ ਸਕਿਆ। ਨੰਦ ਵੀ ਨਾ ਫੰਡ ਸਕਿਆ। ਆਖ਼ਰ ਵਾਰੀ ਸਿਧਾਰਥ ਦੀ ਆਈ। ਉਨਾਂ ਉਸ ਗੁੰਦੇ ਹੋਏ ਬੈਂਤ ਦੇ ਕਮਾਨ ਨੂੰ ਚੁਕਿਆ ਜੋ ਕਿ ਤੰਦੀ ਨਾਲ ਬਝਾ ਹੋਇਆ ਸੀ ਤੇ ਚਾਂਦੀ ਦੀਆਂ ਤਾਰਾਂ ਨਾਲ ਕਸਿਆ ਹੋਇਆ ਸੀ। ਜਿਉਂ ਹੀ ਉਨਾਂ ਹੌਲੇ ਜਿਹੇ ਉਸ ਨੂੰ ਟਕੋਰਿਆ ਤੇ ਰੱਸੀ ਨੂੰ ਖਿਚਿਆ ਕਿ ਉਸ ਦੇ ਦੋਵੇਂ ਸਿਰੇ ਜੁੜ ਗਏ ਤੇ ਓਹ ਮੋਟਾ ਬੈਂਤ ਵਿਚ ਟੁਟ ਗਿਆ। ਇਹ ਦੇਖ ਕੇ ਬੋਧੀ ਸੱਤਵ (ਬੁੱਧ) ਨੇ ਕਿਹਾ, “ਇਹ ਧਨਖ ਖੇਡ ਲਈ ਹੈ, ਪ੍ਰੇਮ ਲਈ ਨਹੀਂ। ਕੀ ਕਿਸੇ ਕੋਲ ਅਜਿਹਾ ਧਨਖ ਨਹੀਂ ਜਿਹੜਾ ਸਾਕਯ ਕੰਸ਼ੀ ਰਾਜ ਕੁਮਾਰਾਂ ਦੇ ਯੋਗ ਹੋਵੇ?
{{gap}}ਦੇਵ ਦੱਤ ਬੜਾ ਈਰਖੀ ਤੇ ਦਿਲੋਂ ਬੁਧ ਦਾ ਵੈਰੀ ਸੀ। ਉਸ ਨੇ ਇਕ ਬੜੇ ਭਾਰ ਧਨਖ ਦਾ ਪਤਾ ਦਸਿਆ। ਚਾਰ ਬਹਾਦਰ ਗਏ ਤੇ ਬੜੀ ਮੁਸ਼ਕਲ ਨਾਲ ਉਹ ਚੁਕ ਲਿਆਏ। ਬੁਧ ਨੇ ਉਸ ਨੂੰ ਦੋ ਵਾਰੀ ਜਾਚਿਆ ਤੇ ਕਿਹਾ, “ਲੌ ਮਿਤਰੋ, ਹੈ ਕੋਈ ਮਾਈ ਦਾ ਲਾਲ ਇਸ ਨੂੰ ਚੜਾਉਣ ਵਾਲਾ? ਸ਼ਰਮੋ ਕੁਸ਼ਰਮੀ ਫਿਰ ਦੇਵ ਦਤ ਮੈਦਾਨ ਵਿਚ ਆਇਆ ਤੇ ਉਸ ਦੇ ਕੁਝ ਸਾਥੀ<noinclude>{{right|੨੭.}}</noinclude>
az1gnx9y76in4a5gcwd58jfz8zoojas
ਪੰਨਾ:ਮਹਾਤਮਾ ਬੁੱਧ.pdf/32
250
30556
229560
77590
2026-07-27T07:36:46Z
Harchand Bhinder
2624
/* ਤਸਦੀਕ */
229560
proofread-page
text/x-wiki
<noinclude><pagequality level="4" user="Harchand Bhinder" /></noinclude>ਵੀ ਪਰ ਧਨਖ ਚੜ੍ਹਾ ਕੋਈ ਵੀ ਨਾ ਸਕਿਆ। ਆਖਰ ਬੁਧ ਨੇ ਸਹਿਜੇ ਹੀ ਉਸ ਨੂੰ ਚੁੱਕ ਲਿਆ ਤੇ ਉਸ ਤੇ ਡੋਰੀ ਚੜ੍ਹਾ ਕੇ ਉਸ ਨੂੰ ਟਕੋਰਿਆ ਤੇ ਨਿਸ਼ਾਨਾਂ ਫੰਡ ਦਿਤਾ। ਦੇਖ ਕੇ ਸਾਰੇ ਖ਼ੁਸ਼ ਹੋ ਗਏ ਤੇ ਤੌੜੀਆਂ ਵੱਜਣ ਲਗ ਪਈਆਂ।
{{gap}}ਫਿਰ ਮੁਕਾਬਲਾ ਸ਼ੁਰੂ ਹੋਇਆ ਤਲਵਾਰ ਦਾ। ਹਮਲਾ ਤੇ ਹਮਲੇ ਤੋਂ ਰਖਿਆ ਦਾ। ਇਸ ਵਿਚ ਵੀ ਬਾਜੀ ਬੁਧ ਦੇ ਹਥ ਹੀ ਰਹੀ।
{{gap}}ਹੁਣ ਵਾਰੀ ਆਈ ਘੋੜ ਸਵਾਰੀ ਦੀ। ਇਸ ਵਿਚ ਵੀ ਬੋਧੀ ਸੱਤਵ ਮੀਰੀ ਰਹੇ। ਉਨ੍ਹਾਂ ਦੇ ਪਿਆਰੇ ਘੋੜੇ ਨੇ ਤਿੰਨੇ ਵਾਰੀ ਕਿਸੇ ਨੂੰ ਅਗੇ ਨਾ ਨਿਕਲਣ ਦਿਤਾ। ਇਹ ਵੇਖ ਕੇ ਨੰਦ ਨੇ . ਕਿਹਾ, “ਇਹ ਨਹੀਂ, ਕੋਈ ਨਵਾਂ ਘੋੜਾ ਮੰਗਾਓ।’’ ਨਵਾਂ ਘੋੜਾ ਆ ਗਿਆਾ। ਘੋੜਾ ਵੀ ਬੜਾ ਬਲਵਾਨ ਤੇ ਇਤਨਾ ਤੇਜ਼ ਕਿ ਹਨੇਰੀ ਤੋਂ ਵਧ ਤੇ ਲੋਹੇ ਦੇ ਸੰਗਲਾਂ ਨਾਲ ਬਧਾ ਹੋਇਆ। ਵਾਰੋ ਵਾਰੀ ਸਭ ਰਾਜ ਕੁਮਾਰ ਉਪਰ ਚੜ੍ਹਨ ਲਗੇ, ਪਰ ਘੋੜੇ ਨੇ ਕਿਸੇ ਨੂੰ ਉਪਰ ਨਾ ਚੜ੍ਹਨ ਦਿਤਾ। ਸਿਰਫ ਖੋੜਾ ਚਿਰ ਅਰਜੁਨ ਹੀ ਚੜ੍ਹਿਆ ਤੇ ਉਹ ਵੀ ਮੌਤ ਦੇ ਮੂੰਹੋਂ ਮਸਾਂ ਬਚਿਆ। ਇਹ ਵੇਖ ਕੇ ਲੋਕਾਂ ਆਵਾਜ਼ਾਂ ਦਿਤੀਆਂ, ਸਿਧਾਰਥ ਇਸ ਘੋੜੇ ਤੇ ਨਾ ਚੜ੍ਹੇ, ਇਹ ਬੜਾ ਖ਼ਤਰਨਾਕ ਹੈ। ਪਰ ਸਿਧਾਰਥ ਨੇ ਕੁਝ ਪਰਵਾਹ ਨਾ ਕੀਤੀ ਤੇ ਪਲਾਕੀ ਮਾਰ ਕੇ ਘੋੜੇ ਉਤੇ ਚੜ੍ਹ ਗਏ ਤੇ ਕਈ ਚਕਰ ਕਟੇ। ਘੋੜਾ ਇਉਂ ਦਿਸਣ ਲਗ ਪਿਆ ਜਿਵੇਂ ਵਰ੍ਹਿਆਂ ਦਾ ਸਾਧਿਆ ਤੇ ਸਿਖਾਇਆ ਹੋਇਆ ਹੁੰਦਾ ਹੈ।
{{gap}}ਇਹ ਵੇਖ ਕੇ ਸਾਰੇ ਹੈਰਾਨ ਰਹਿ ਗਏ ਤੇ ਕਹਿਣ ਲਗ ਪਏ, ਬੋਧੀ ਸੱਤਵ ਬਾਜੀ ਲੈ ਗਏ। ਪਿਤਾ ਨੇ ਇਸ਼ਾਰਾ ਕੀਤਾ ਤੇ<noinclude>{{left|੨੮.}}</noinclude>
ns5hy6knosph50e9szs0pqe3qtskk4l
ਪੰਨਾ:ਮਹਾਤਮਾ ਬੁੱਧ.pdf/33
250
30557
229561
153558
2026-07-27T07:36:59Z
Harchand Bhinder
2624
/* ਤਸਦੀਕ */
229561
proofread-page
text/x-wiki
<noinclude><pagequality level="4" user="Harchand Bhinder" /></noinclude>ਯਸ਼ੇਧਰਾਂ ਨੇ ਅਗੇ ਹੋ ਕੇ ਕੁਮਾਰ ਦੇ ਗਲ ਜੈ ਮਾਲਾ ਪਾ ਦਿਤੀ। ਫਿਰ ਇਕ ਦਿਨ ਮੁਕਰਰ ਕਰ ਕੇ ਮਹਾਰਾਜ ਦੰਡ ਪਾਈ ਨੇ ਬੜੀ ਧੂਮ ਧਾਮ ਨਾਲ ਯਸ਼ੇਧਰਾਂ ਦਾ ਵਿਆਹ ਕਰ ਦਿਤਾ।<br>
{{gap}}ਕੁਮਾਰ ਸਿਧਾਰਥ ਹੁਣ ਪੂਰੇ ਗ੍ਰਿਹਸਬੀ ਬਣ ਗਏ।
{{x-larger|'''ਗ੍ਰਹਿਸਥੀ ਜੀਵਨ-'''}}<br>
ਬੁਧ ਨੂੰ ਦੁਨੀਆਂਦਾਰੀ ਵਿਚ ਫਾਹੇ ਰਖਣ ਲਈ ਅਗੇ ਤਾਂ ਇਕਲੇ ਗਾਜਾ ਸ਼ੁਧੋਦਨ ਹੀ ਕੋਸ਼ਿਸ਼ ਕਰਦੇ ਰਹਿੰਦੇ ਸਨ, ਪਰ ਹੁਣ ਉਨਾਂ ਦੇ ਨਾਲ ਯਸ਼ੌਧਰਾ ਵੀ ਮਿਲ ਗਈ।<br>
{{gap}}ਰਾਜਾ ਨੇ ਰਾਜ ਮਹਿਲ ਤੋਂ ਥੋੜੀ ਦੂਰ ਇਕ ਛੋਟੀ ਜਿਹੀ ਪਹਾੜੀ ਤੇ ਬਣੇ ਹੋਏ ਸੋਹਣੇ ਬੈਗਲੇ ਵਿਚ ਸਿਧਾਰਥ ਤੋਂ ਉਨ੍ਹਾਂ ਦੀ ਇਸਤਰੀ ਯਸ਼ੋਧਰਾਂ ਦੇ ਵਖਰੇ ਹੀ ਰਹਿਣ ਦਾ ਪ੍ਰਬੰਧ ਕਰ ਦਿਤਾ। ਉਥ ਹਰ ਪਾਸੇ ਹਰਿਆਵਲ ਹੀ ਹਰਿਆਵਲ ਸੀ। ਤਰ੍ਹਾਂ ਤਰਾਂ ਦੇ ਸੋਹਣੇ ਖ਼ੁਸ਼ਬੂਦਾਰ ਫੁਲ ਤੋ ਵੰਨ ਸੁਵੰਨੇ ਰੁਖ, ਤੇ ਉਨ੍ਹਾਂ ਦੇ ਵਿਚਕਾਹੇ ਜਾ ਰਹੀ ਨਦੀ ਵੇਖ ਕੇ ਕਾਮਦੇਵ ਦਾ ਵੀ ਦਿਲ ਕਰ ਆਉਦਾ ਕਿ ਰਤੀ ਨੂੰ ਲੈ ਕੇ ਮੈਂ ਇਥੇ ਹੀ ਰਹਾਂ।<br>
{{gap}}ਬੰਗਲੇ ਦੇ ਅੰਦਰ ਦੀ ਸਜਾਵਟ ਹੋਰ ਵੀ ਜ਼ਿਆਦਾ ਕਲਪੂਰਨ ਤੇ ਮਨਮੋਹਣੀ ਸੀ। ਨੌਕਰ ਚਾਕਰ, ਦਾਸ ਦਾਸੀਆਂ ਹਰ ਵੇਲੇ ਹਾਜ਼ਰ ਰਹਿੰਦੇ, ਰਾਗ ਰੰਗ ਤੇ ਨਾਚ ਹੁੰਦਾ ਰਹਿੰਦਾ। ਯਸ਼ੋਧਰਾ ਹਰ ਵੇਲੋਂ ਖ਼ੁਸ਼ ਤੇ ਹਸਵੀ ਖੇਡਦੀ ਰਹਿੰਦੀ, ਕੋਈ ਗ਼ਮੀ ਤੇ ਚਿੰਤਾ ਨੌੜੇ ਨਾ ਆਉਦੀ।<br>
{{gap}}ਰਾਜਾ ਨੇ ਹੁਕਮ ਕਰ ਦਿਤਾ ਕਿ ਬੰਗਲੇ ਵਿਚ ਕੋਈ ਵੀ<noinclude>{{rh|||੨੯}}</noinclude>
s81k2smzts8o35qx484ax9m4ui25ks0
ਪੰਨਾ:ਲੋਕ ਗੀਤਾਂ ਦੀ ਸਮਾਜਿਕ ਵਿਆਖਿਆ - ਸੁਖਦੇਵ ਮਾਦਪੁਰੀ.pdf/21
250
51742
229687
135772
2026-07-27T11:14:28Z
Harchand Bhinder
2624
/* ਤਸਦੀਕ */
229687
proofread-page
text/x-wiki
<noinclude><pagequality level="4" user="Harchand Bhinder" /></noinclude>'ਪੰਜਾਬ ਦੇ ਗੀਤ` ਫਾਰਸੀ ਲਿਪੀ ਵਿੱਚ ਪ੍ਰਕਾਸ਼ਿਤ ਹੋਇਆ। ਦੇਵਿੰਦਰ ਸੱਤਿਆਰਥੀ ਨੇ 1936 ਵਿੱਚ ਗਿੱਧੇ ਦੀਆਂ ਬੋਲੀਆਂ ਦਾ ਇੱਕ ਸੰਗ੍ਰਹਿ 'ਗਿੱਧਾ' ਪ੍ਰਕਾਸ਼ਿਤ ਕੀਤਾ ਜਿਸ ਨਾਲ ਪੰਜਾਬੀ ਲੋਕ ਗੀਤਾਂ ਵਲ ਵਿਦਵਨਾਂ ਦਾ ਧਿਆਨ ਖਿਚਿਆ ਗਿਆ। ਦੇਸ਼ ਆਜ਼ਾਦ ਹੋਣ ਮਗਰੋਂ ਪੰਜਾਬ ਦੇ ਅਨੇਕਾਂ ਵਿਦਵਾਨਾਂ ਨੇ ਪੰਜਾਬ ਦੇ ਲੋਕ ਗੀਤ ਸੰਗ੍ਰਹਿ ਕਰਨ ਵੱਲ ਯਤਨ ਅਰੰਭੇ। ਹਰਭਜਨ ਸਿੰਘ ਦੀ ‘ਪੰਜਾਬਣ ਦੇ ਗੀਤ', ਹਰਜੀਤ ਸਿੰਘ ਦੀ ‘ਨੈਂ ਝਨਾ', ਕਰਤਾਰ ਸਿੰਘ ਸ਼ਮਸ਼ੇਰ ਦੀ 'ਜਿਉਂਦੀ ਦੁਨੀਆਂ’ ਅਤੇ ‘ਨੀਲੀ ਤੇ ਰਾਵੀ', ਅੰਮ੍ਰਿਤਾ ਪ੍ਰੀਤਮ ਦੀ ‘ਪੰਜਾਬ ਦੀ ਆਵਾਜ਼' ਅਤੇ 'ਮੌਲੀ ਤੇ ਮਹਿੰਦੀ', ਅਵਤਾਰ ਸਿੰਘ ਦਲੇਰ ਦੀ ‘ਪੰਜਾਬੀ ਲੋਕ ਗੀਤਾਂ ਦੀ ਬਣਤਰ ਤੇ ਵਿਕਾਸ' ਸ਼ੇਰ ਸਿੰਘ ਸ਼ੇਰ ਦੀ ‘ਬਾਰ ਦੇ ਢੋਲੇ’, ਮਹਿੰਦਰ ਸਿੰਘ ਰੰਧਾਵਾ ਦੀ 'ਪੰਜਾਬ ਦੇ ਲੋਕ ਗੀਤ', ਸਤਿਆਰਥੀ ਅਤੇ ਰੰਧਾਵਾ ਦੀ 'ਪੰਜਾਬੀ ਲੋਕ ਗੀਤ, ਸੁਖਦੇਵ ਮਾਦਪੁਰੀ ਦੀ ‘ਗਾਉਂਦਾ ਪੰਜਾਬ’ ਅਤੇ ‘ਫੁੱਲਾਂ ਭਰੀ ਚੰਗੇਰ', ਡਾ. ਨਾਹਰ ਸਿੰਘ ਦੀ ‘ਕਾਲਿਆਂ ਹਰਨਾਂ ਰੋਹੀਏ ਫਿਰਨਾ' ਅਤੇ ਡਾ. ਕਰਮਜੀਤ ਸਿੰਘ ਦੀ 'ਲੋਕ ਗੀਤਾਂ ਦੀ ਪੈੜ' ਆਦਿ ਪੁਸਤਕਾਂ ਪੰਜਾਬੀ ਲੋਕ ਗੀਤਾਂ ਦੇ ਚਰਚਿਤ ਸੰਗ੍ਰਹਿ ਹਨ।
{{gap}}ਪੰਜਾਬੀ ਲੋਕ ਸਾਹਿਤ ਦੇ ਮਹੱਤਵ ਨੂੰ ਮੁੱਖ ਰੱਖਦੇ ਹੋਏ ਪੰਜਾਬ ਅਤੇ ਪੰਜਾਬ ਤੋਂ ਬਾਹਰਲੀਆਂ ਯੂਨੀਵਰਸਿਟੀਆਂ ਵਿੱਚ ਲੋਕ ਸਾਹਿਤ ਤੇ ਖੋਜ ਕਾਰਜ ਆਰੰਭੇ ਗਏ ਹਨ। ਅਜੇ ਵੀ ਹਜ਼ਾਰਾਂ ਦੀ ਗਿਣਤੀ ਵਿੱਚ ਅਜਿਹੇ ਲੋਕ ਗੀਤ ਪਏ ਹਨ ਜਿਨ੍ਹਾਂ ਨੂੰ ਪੁਸਤਕ ਰੂਪ ਵਿੱਚ ਸਾਂਭਿਆ ਨਹੀਂ ਗਿਆ। ਇਹਨਾਂ ਨੂੰ ਸਮੇਂ ਦੀ ਧੂੜ ਤੋਂ ਬਚਾਉਣ ਦੀ ਲੋੜ ਹੈ। ਇਹ ਲੋਕ ਗੀਤ ਪੰਜਾਬੀ ਕੌਮ ਤੇ ਸਭਿਆਚਾਰ ਦਾ ਵੱਡਮੁੱਲਾ ਸਰਮਾਇਆ ਹਨ।
{{gap}}ਇਸ ਪੁਸਤਕ ਵਿੱਚ, ਪੌਣੇ ਪੰਜ ਸੌ ਦੇ ਕਰੀਬ ਲੋਕ ਗੀਤ ਸ਼ਾਮਲ ਕੀਤੇ ਗਏ ਹਨ ਜਿਹੜੇ ਕਿ ਮੈਂ ਖੇਤਰ ਵਿੱਚੋਂ ਪ੍ਰਾਪਤ ਕੀਤੇ ਹਨ। ਮੈਂ ਰਿਣੀ ਹਾਂ ਉਹਨਾਂ ਅਣਗਿਣਤ ਮਾਤਾਵਾਂ ਤੇ ਭੈਣਾਂ ਦਾ ਜਿਨ੍ਹਾਂ ਨੇ ਲੋਕ ਗੀਤ ਇਕੱਠੇ ਕਰਨ ਵਿੱਚ ਮੇਰੀ ਸਹਾਇਤਾ ਕੀਤੀ ਹੈ। ਡਾ. ਗੁਰਇਕਬਾਲ ਸਿੰਘ, ਸ਼ਾਹ ਚਮਨ ਅਤੇ ਸਤੀਸ਼ ਗੁਲਾਟੀ ਦਾ ਵੀ ਮੈਂ ਦਿਲੀ ਤੌਰ ਤੇ ਧੰਨਵਾਦੀ ਹਾਂ ਜਿਨ੍ਹਾਂ ਦੇ ਭਰਪੂਰ ਸਹਿਯੋਗ ਸਦਕਾ ਇਹ ਪੁਸਤਕ ਪਾਠਕਾਂ ਦੇ ਰੂ ਬ ਰੂ ਕਰ ਸਕਿਆ ਹਾਂ!
{{right|ਸੁਖਦੇਵ ਮਾਦਪੁਰੀ
}}
<poem>{{left|ਸਮਾਧੀ ਰੋਡ, ਖੰਨਾ-141401
ਫੋਨ: 01628-224704
ਮਾਰਚ 12, 2003
}}</poem><noinclude>{{center|ਲੋਕ ਗੀਤਾਂ ਦੀ ਸਮਾਜਿਕ ਵਿਆਖਿਆ /17
}}</noinclude>
egh7w9oa8tmw5p3k021qflpcxkjwyhm
ਪੰਨਾ:ਲੋਕ ਗੀਤਾਂ ਦੀ ਸਮਾਜਿਕ ਵਿਆਖਿਆ - ਸੁਖਦੇਵ ਮਾਦਪੁਰੀ.pdf/22
250
51743
229688
135777
2026-07-27T11:14:35Z
Harchand Bhinder
2624
/* ਤਸਦੀਕ */
229688
proofread-page
text/x-wiki
<noinclude><pagequality level="4" user="Harchand Bhinder" /></noinclude>'''{{center|''ਬਾਪੂ ਵੇ ਬਦਾਮੀ ਰੰਗਿਆ
''}}'''
{{gap}}ਧੀ ਦੇ ਜਨਮ ਤੋਂ ਹੀ ਮਾਂ ਅਤੇ ਧੀ ਦਾ ਪਿਆਰ ਸ਼ੁਰੂ ਹੋ ਜਾਂਦਾ ਹੈ। ਮਾਂ ਦੀਆਂ ਮਿੱਠੀਆਂ ਮਿੱਠੀਆਂ ਲੋਰੀਆਂ ਧੀ ਨੂੰ ਬਚਪਨ ਵਲ ਉਲਾਰਦੀਆਂ ਹਨ। ਧੀ ਹੌਲੇ ਹੌਲੇ ਬੇਧਿਆਨੇ ਹੀ ਬਚਪਨ ਵਿੱਚ ਪ੍ਰਵੇਸ਼ ਕਰ ਜਾਂਦੀ ਹੈ। ਪਹਿਲੇ ਸਮਿਆਂ ਵਿੱਚ ਧੀ ਦੀ ਜੀਵਨ ਉਸਾਰੀ ਵਲ ਕੋਈ ਵਿਸ਼ੇਸ਼ ਧਿਆਨ ਨਹੀਂ ਸੀ ਦਿੱਤਾ ਜਾਂਦਾ। ਉਹਨਾਂ ਨੂੰ ਬਚਪਨ ਵਿੱਚ ਬਾਪੂ ਲਈ ਭੱਤਾ ਹੀ ਢੋਣਾ ਪੈਂਦਾ ਸੀ:-
{{Block center|<poem>ਏਧਰ ਕਣਕਾਂ ਓਧਰ ਕਣਕਾਂ
ਗੱਭੇ ਕਿਆਰੀ ਬਾਥੂ ਦੀ।
ਘਰ ਆ ਬੰਤੋ
ਰੋਟੀ ਲੈ ਜਾ ਬਾਪੂ ਦੀ।
</poem>}}
{{gap}}ਰੁੱਖੀਆਂ ਮਿੱਸੀਆਂ ਖਾਂਦੀ ਅਤੇ ਭੱਤਾ ਢੋਂਦੀ ਧੀ ਨੂੰ ਮੁਟਿਆਰ ਹੁੰਦੀ ਤਕ ਬਾਪੂ ਨੂੰ ਫ਼ਿਕਰ ਲਗ ਜਾਂਦਾ ਹੈ। ਵਰ ਦੀ ਭਾਲ ਸ਼ੁਰੂ ਹੋ ਜਾਂਦੀ ਹੈ। ਪੰਜਾਬ ਦੇ ਖੁਲ੍ਹੇ ਡੁਲ੍ਹੇ ਸੁਭਾਵਾਂ ਵਾਲੀ ਧੀ ਆਪਣੀ ਮਨਪਸੰਦ ਆਪਣੇ ਬਾਪ ਅਗੇ ਦਸਣੋਂ ਸੰਗਦੀ ਨਹੀਂ:-
{{Block center|<poem>ਉੱਚੀਆਂ ਕੰਧਾਂ ਨੀਵੇਂ ਆਲੇ
ਵਿਆਹ ਦੇ ਬਾਪੂ ਪੱਕੇ ਮੰਦਰੀਂ
ਸਾਨੂੰ ਲਿਪਣੇ ਨਾ ਪੈਣ ਬਨੇਰੇ।
ਉੱਚੀਆਂ ਕੰਧਾਂ ਨੀਵੇਂ ਆਲੇ
ਵਿਆਹ ਦੇ ਬਾਪੂ ਕੱਛ ਵਾਲੇ ਨੂੰ
ਸਾਨੂੰ ਮੰਨਣੇ ਨਾ ਪੈਣ ਜਠੇਰੇ।</poem>}}
{{gap}}ਵਰ ਗੋਰਾ ਵੀ ਹੋਵੇ:-
{{Block center|<poem>ਵਰ ਟੋਲਣ ਚੱਲਿਆ ਪਿਓ ਮੇਰਿਆ
</poem>}}<noinclude>{{center|ਲੋਕ ਗੀਤਾਂ ਦੀ ਸਮਾਜਿਕ ਵਿਆਖਿਆ/18
}}</noinclude>
opwztepv2acs26ge1isjqn491xplx4k
ਪੰਨਾ:ਲੋਕ ਗੀਤਾਂ ਦੀ ਸਮਾਜਿਕ ਵਿਆਖਿਆ - ਸੁਖਦੇਵ ਮਾਦਪੁਰੀ.pdf/23
250
51744
229689
135780
2026-07-27T11:14:50Z
Harchand Bhinder
2624
/* ਤਸਦੀਕ */
229689
proofread-page
text/x-wiki
<noinclude><pagequality level="4" user="Harchand Bhinder" /></noinclude>{{Block center|<poem>ਰਾਜ ਬਨਸੀਆ ਵੇ
ਪੱਲੇ ਬੰਨ੍ਹ ਲੈ ਬਾਬਲਾ ਦੰਮ ਵੇ
ਚੌਪੜ ਖੇਲਦੇ ਦੋ ਜਣੇ
ਪਿਓ ਮੇਰਿਆ ਰਾਜ ਬੰਸੀਆ ਵੇ
ਇਕੋ ਜਹੀੜੇ ਛੈਲ ਵੇ
ਇਕ ਦੋ ਹੱਥ ਬੰਸਰੀ
ਦੂਜੇ ਹੱਥ ਮੋਰ ਵੇ,
ਬੱਜਣ ਲੱਗੀ ਬੰਸਰੀ
ਕੂਕਣ ਲੱਗ ਮੋਰ ਵੇ
ਗੋਰਾ ਗੋਰਾ ਮੈਂ ਵਰਾਂ
ਕਾਲੇ ਜਹੀੜ ਕੋਈ ਹੋਰ ਵੇ</poem>}}
{{gap}}ਵਰ ਲੱਭ ਗਿਆ। ਨਚਦਿਆਂ ਟਪਦਿਆਂ ਬੀਬੀ ਰਾਣੀ ਦਾ ਵਿਆਹ ਹੋ ਜਾਂਦਾ ਹੈ। ਸੂਹੇ ਸਾਲੂ ਵਿੱਚ ਵਲ੍ਹੇਟੀ ਡੋਲੇ ਪਾ ਦਿੱਤੀ ਜਾਂਦੀ ਹੈ। ਬਾਬਲ ਦਾ ਘਰ ਛੱਡਣ ਨੂੰ ਜੀ ਨਹੀਂ ਕਰਦਾ। ਵਿਚਾਰੀ ਕੂਕਦੀ ਹੈ:-
{{Block center|<poem>ਲੈ ਚੱਲੇ ਬਾਬਲਾ ਲੈ ਚੱਲੇ ਵੇ
ਲੈ ਚੱਲੇ ਦੇਸ ਪਰਾਏ
ਬਾਬਲਾ ਤੇਰੀ ਲਾਡਲੀ ਵੇ
ਆਲੇ ਛੋਡੀਆਂ ਗੁੱਡੀਆਂ
ਮੇਰਾ ਤ੍ਰਿੰਜਣ ਛੋਡਿਆ ਛੋਪ
ਬਾਬਲਾ ਤੇਰੀ ਲਾਡਲੀ ਵੇ
</poem>}}
{{gap}}ਬਾਬਲ ਨੂੰ ਇਕੋ ਇਕ ਰਾਤ ਰੱਖਣ ਲਈ ਤਰਲ ਕਰਦੀ ਹੈ। ਪਰ ਬਾਬਲ ਵੀ ਮਜ਼ਬੂਰ ਹੈ:-
{{Block center|<poem>ਬਾਬਲਾ ਵਿਦਾ ਕਰੇਂਦਿਆ,
ਮੈਨੂੰ ਰੱਖ ਲੈ ਅੱਜ ਦੀ ਰਾਤ ਵੇ।
ਮੈਂ ਕਿੱਕਣ ਰੁੱਖਾਂ ਧੀਏ ਮੇਰੀਏ
ਮੈਂ ਸਜਨ ਸਦਾ ਲਏ ਆਪ ਨੀ।
</poem>}}
{{gap}}ਬਾਬਲ ਨੇ ਰੋਂਦੀ ਹੋਂਦੀ ਧੀ ਤੋਰ ਦਿੱਤੀ। ਧੀ ਕੋਲੋਂ ਬਾਬਲ ਦੇ ਘਰ ਕੋਈ ਇਹੋ ਜਹੀ ਗਲਤੀ ਨਹੀਂ ਹੋਈ ਜੀਹਦੇ ਨਾਲ ਉਹਦੀ ਚਿੱਟੀ ਪੱਗ ਨੂੰ ਕੋਈ ਦਾਗ਼ ਲਗਿਆ ਹੋਵੇ। ਬਾਬਲ ਧੀ ਦੀ ਸੋਭਾ ਗਾਉਂਦਾ ਨਹੀਂ ਥਕਦਾ:- {{Block center|<poem>ਜਿੱਦਣ ਬੀਬੀ ਨੂੰ ਜਨਮੀ
ਦਿਨ ਸੀ ਮੰਗਲਵਾਰ
ਮਾਪੀਂ ਸੋਭਾ ਪਾ ਗਈ
</poem>}}<noinclude>{{center|ਲੋਕ ਗੀਤਾਂ ਦੀ ਸਮਾਜਿਕ ਵਿਆਖਿਆ/19
}}</noinclude>
mpo8klejbmf38xpb3kpnfx4s2zmin15
ਪੰਨਾ:ਮਹਾਤਮਾ ਬੁੱਧ.pdf/34
250
56686
229562
153562
2026-07-27T07:37:10Z
Harchand Bhinder
2624
/* ਤਸਦੀਕ */
229562
proofread-page
text/x-wiki
<noinclude><pagequality level="4" user="Harchand Bhinder" /></noinclude>ਮੈਲਾ ਕਚੈਲਾ ਤੇ ਗੈਦਾ ਮੰਦਾ ਆਦਮੀ ਨਾ ਵੜੇ। ਇਹੋ ਹੀ ਨਹੀਂ ਸਗੋ ਜਿਥੋਂ ਤਕ ਆਵਮੀ ਦੀ ਨਿਗ੍ਹਾ ਜਾਂ ਸਕਦੀ ਹੈ, ਕੋਈ ਵੀ ਅਜਿਹਾ ਮਰਦ ਔਰਤ ਨੋੜੇ ਨਾ ਆਏ। ਜੋ ਕੋਈ ਵੀ ਇਧਰੇਂ ਲੰਘੇ, ਉਹ ਹਸਦਾ ਗਾਉਂਦਾ ਤੇ ਗਿਧਾ ਪਾਉਂਦਾ ਹੀ ਲੰਘੇ।<br>
{{gap}}ਇਹ ਸਭ ਕੋਸ਼ਸ਼ਾਂ, ਸਾਵਧਾਨੀ ਤੇ ਧੰਦਾਲ ਕਿਉ? ਇਸ ਲਈ ਕਿ ਕੁਮਾਰ ਸਿਧਾਰਬ ਸਾਧੂ ਨਾਂ ਬਣੇ ਸਗੋਂ ਚਕ੍ਰਵਰਤੀ ਰਾਜਾ ਬਣੇ, ਜਿਵੇ ਕਿ ਪਿਛੇ ਵੀ ਦਸਿਆ ਜਾ ਚੁਕਾ ਹੈ।<br>
{{gap}}ਉਧਰ ਕਮਾਰ ਸਿਧਾਰਥ ਇਸ ਕੋਸ਼ਸ਼ ਵਿਚ ਸੀ ਕਿ ਯਸ਼ੋਧਰ ਵੀ ਪ੍ਰਸੰਨ ਰਹੇ, ਉਸ ਦਾ ਦਿਲ ਵੀ ਨਾਂ ਟੁਟੇ ਤੇ ਆਪ ਵੀ ਨਾ ਫਸਿਆ ਜਾਵੇ! ਵੇਲਾ ਆਉਣ ਤੋ ਸਪ ਦੀ ਕੁਜ ਵਾਂਗ ਇਹ ਜ਼ਿੰਦਗੀ ਬਦਲ ਦਿਤੀ ਜਾਵੇ।<br>
{{x-larger|'''ਦਰਸ਼ਨ-'''}}
{{center|੧.}}
{{gap}}ਰਾਜ ਮਹਿਲਾਂ ਵਿਚ ਤਰ੍ਹਾਂ ਤਰ੍ਹਾਂ ਦੇ ਸੁਖ ਭੋਗਦਿਆਂਕ ਦਿਨ ਬੁਧ ਦਾ ਮਨ ਨਗਰ ਦੀ ਸੈਰ ਨੂੰ ਕਰ ਆਇਆ। ਉਨਾਂ ਨੇ ਪਿਤਾ ਨੂੰ ਕਿਹਾ। ਪਿਤਾ ਨੇ ਆਗਿਆ ਦੇਣ ਤੋ ਪਹਿਲੋਂ ਨਗਰ ਵਿਚ ਢੰਡੋਰਾ ਫਿਰਵਾ ਦਿਤਾ ਕਿ ਕੁਮਾਰ ਸਿਧਾਰਥ_ਨਗਰ ਦੀ ਸੈਰ ਲਈ ਆ ਰਹੇ ਹਨ, ਨਗਰ ਨੂੰ ਖ਼ੂਬ ਸਜਾਇਆ ਜਾਵੇ। ਜਿਧਰੋਂ ਦੀ ਕੁਮਾਰ ਲੰਘੇ ਉਸ ਰਾਹ ਵਿਚ<noinclude>{{rh|੩੦.||}}</noinclude>
oaxtpfa2631cvrtw14q2s8h7srcniag
ਪੰਨਾ:ਮਹਾਤਮਾ ਬੁੱਧ.pdf/35
250
56692
229563
153592
2026-07-27T07:37:19Z
Harchand Bhinder
2624
/* ਤਸਦੀਕ */
229563
proofread-page
text/x-wiki
<noinclude><pagequality level="4" user="Harchand Bhinder" /></noinclude>ਕੋਈ ਘਿਨੌਣੀ ਚੀਜ਼ ਨਜ਼ਰ ਨਾ ਆਵੇ। ਕੋਈ) ਦੁਖ ਸ਼ੋਕ ਦਿਖਾਈ ਨਾ ਦੇਵ। ਸਭ ਹਸਦ ਖੇਡਦੇ ਨਜ਼ਰ ਆਉਣ।<br>
{{gap}}ਰਾਜਾ ਪਰਜਾ ਨੂੰ ਬਹੁਤ ਪਿਆਰਾ ਸੀ। ਪਰਜਾ ਉਸ ਦੀ ਇਕ ਇਕ ਗਲ ਉਤੇ ਅਮਲ ਕਰਦੀ ਸੀ ਤੇ ਉਸ ਨੂੰ ਸਖ ਪਹੁੰਚਾਉਂਦੀ ਸੀ। ਪਰਜਾ ਨੇ ਖ਼ੂਬ ਸ਼ਹਿਰ ਨੰ ਸਜਾਇਆ।<br>
{{gap}}ਮੁਕਰਰਾ ਵਕਤ ਉਤੇ ਕੁਮਾਰ ਸਿਧਾਰਬ ਸੋਨੇਂ ਚਾਂਦੀ ਦੇ ਪਤਰਿਆਂ ਨਾਲ ਮੜ੍ਹੇ ਹੋਏ ਇਕ ਸੁੰਦਰ ਰਥ ਉਤੇ ਚੜ੍ਹ ਕੇ ਸ਼ਹਿਰ ਦੀ ਸਿਰ ਨੂੰ ਨਿਕਲੇ। ਰਥ ਚਲਾਉਣ ਵਾਲੇ ਸਾਰਥੀ ਦਾ ਨਾਂ ਸੀ ਛੰਦਕ।<br>
{{gap}}ਕੁਮਾਰ ਰਥ ਤੋਂ ਬੈਠੇ ਨਗਰ ਦੀ ਸ਼ੋਭਾ ਦੇਖ ਰਹੇ ਸਨ। ਜਨਤਾ ਕਤਾਰਾਂ ਬੰਨ੍ਹੀ ਬਜ਼ਾਰਾਂ ਵਿਚ ਇਕ ਉਤੇ ਇਕ ਚੜ੍ਹੀ, ਦੁਕਾਨਾਂ ਤੇ, ਤੇ ਘਰਾਂ ਦੇ ਬੰਨ੍ਹਿਆਂ ਤੇ ਖੜੀ ਕੁਮਾਰ ਦੀ ਜੈ ਜੈ ਕਾਰ ਕਰਦੀ ਹੋਈ ਫੁਲ ਵਰਸਾ ਰਹੀ ਸੀ। ਟਰੈਫ਼ਿਕ ਵਾਲੇ ਸਿਪਾਹੀ ਟਰੈਫ਼ਿਕ ਠੀਕ ਰਖ ਕੇ ਆਪਣਾ ਫ਼ਰਜ਼ ਨਿਭਾ ਰਹੇ ਸਨ।ਇਤਨੇ ਵਿਚ ਇਕ ਬਹੁਤ ਬੁਢਾ ਆਦਮੀ, ਜਿਸ ਦੀ ਕਿ ਖਲ ਸਾਰੀ ਸੁਗੜੀ ਪਈ ਸੀ, ਅਖੋਂ ਅੰਨ੍ਹਾ ਸੀ ਤੇ ਕੰਨੋਂ ਬੋਲਾ ਸੀ, ਲੱਤਾਂ ਕੰਬ ਰਹੀਆਂ ਸਨ, ਸੋਟੀ ਦੇ ਸਹਾਰੇ ਭੀੜ ਚੀਰਦਾ ਚੀਰਦਾ ਬਦੋ ਬਦੀ ਰਥ ਦੇ ਅਗੇ ਆ ਖਲੋਤਾ। ਉਸ ਦੀ ਇਹ ਤਰਸਯਗ ਹਾਲਤ ਦੇਖ ਕੇ ਬੁਧ ਨੇ ਪੁਛਿਆ, “ਛੰਦਕ, ਇਹ ਕੌਣ
ਹੈ! ਇਸ ਦਾ ਇਹ ਹਾਲ ਕਿਉ" ਹੋਇਆ?”<noinclude>{{rh|||੩੧.}}</noinclude>
g1f6pmu1hofbo9hubjtim9ndch09d7v
ਪੰਨਾ:ਮਹਾਤਮਾ ਬੁੱਧ.pdf/36
250
56694
229564
153595
2026-07-27T07:37:30Z
Harchand Bhinder
2624
/* ਤਸਦੀਕ */
229564
proofread-page
text/x-wiki
<noinclude><pagequality level="4" user="Harchand Bhinder" /></noinclude>{{gap}}ਛੰਦਕ ਨੇ ਕਿਹਾ, “ਕੁਮਾਰ! ਰੂਪ ਦੀ ਹਤਿਆ ਕਰਨ ਵਾਲਾ, ਤਾਕਤ ਦਾ ਦੁਸ਼ਮਣ, ਸ਼ੋਕ ਪੈਦਾ ਕਰਨ ਵਾਲਾ, ਆਨੰਦ ਮਾਰਨ ਵਾਲਾ, ਯਾਦਾਸ਼ਤ ਨੂੰ ਤਬਾਹ ਕਰਨ ਵਾਲਾ, ਇੰਦ੍ਰੀਆਂ ਦਾ ਵੈਰੀ, ਇਹ ਬੁਢਾਪਾ ਹੈ, ਜਿਸ ਨੇ ਇਸ ਵਿਚਾਰੇ ਨੂੰ ਭੰਨ ਸੁਟਿਆ ਹੈ ਹੈ। ਬੁਢਾਪੇ ਤੋਂ ਪਹਿਲੇ ਇਹ ਵੀ ਸੁੰਦਰ ਸੀ। ਨਾ ਬੋਲਾ ਸੀ, ਨਾ ਅੰਨ੍ਹਾ। ਖ਼ੂਬ ਖਾਂਦਾ ਪੀਂਦਾ ਤੇ ਚਲਦਾ ਫਿਰਦਾ ਸੀ।”<br>
{{gap}}ਬੁੱਧ ਨੇ ਪਛਿਆ, “ਛੰਦਕ! ਕੀ ਇਹ ਅਵਸਬਾ ਮੇਰੀ ਵੀ ਇਕ ਦਿਨ ਹੋਊ ਤੇ ਨਾਲ ਹੀ ਯਸ਼ੋਧਰਾ ਦੀ ਵੀ?”<br>
{{gap}}ਛੰਦਕ ਨੇ ਕਿਹਾ, “ਹਾਂ, ਕੁਮਾਰ ਇਤਨੀ ਉਮਰ ਤੇ ਸਭ ਦੀ ਹੁੰਦੀ ਹੈ।”<br>
{{gap}}ਬੁੱਧ ਨੇ ਲੰਮਾ ਸਾਹ ਲਿਆਂ ਤੇ ਸਿਰ ਕੰਬਾ ਕੇ ਉਸ ਬੁਢੇ ਨੂੰ ਦੇਖਿਆ। ਫਿਰ ਆਖਣ ਲੱਗੇ, “ਬੁਢਾਪਾ ਇਸ ਤਰਾਂ ਅਕਲ, ਸ਼ਕਲ ਤੇ ਬਲ ਵੀਰਜ ਦੀ ਬਿਨਾ ਭੇਦ ਭਾਵ ਤੋਂ ਹਤਿਆ ਕਰਦਾ ਹੈ ਤੇ ਇਹ ਸਭ ਕੁਝ ਪ੍ਰਤੱਖ ਦੇਖਣ ਤੇ ਵੀ ਲੋਕੀਂ ਨਹੀਂ ਸਮਝਦੇ। ਹੁਸ਼ਿਆਰ ਨਹੀਂ ਹੁੰਦੇ। ਸਾਰਥੀ! ਲੈ ਚਲ ਰਥ ਪਿਛਾਂਹ ਨੂੰ। ਮੇਰਾ ਦਿਲ ਬਹੁਤ ਘਬਰਾ ਰਿਹਾ ਹੈ।”<br>
{{gap}}ਛੰਦਕ ਰਥ ਮੋੜ ਲਿਆਇਆ ਤੇ ਕੁਮਾਰ ਘਰ ਆ ਕੇ ਇਕ ਨੁਕਰੇ ਬੈਠ ਕੇ ਸੋਚਣ ਲਗੇ- ਜੇ ਬੁਢਾਪਾ ਜ਼ਰੂਰ ਘੇਰਦਾ ਹੈ ਮਨੁਖ ਨੂੰ ਤਾਂ ਮਨੁਖ ਜਵਾਨੀ ਦੀ ਮਸਤੀ ਵਿਚ ਬੈਠਾ ਕਿਉ ਦਿਨ ਗੁਜ਼ਾਰਦਾ ਹੈ, ਕਿਉ ਨਹੀ ਇਸ ਨੂੰ ਦੂਰ ਕਰਨ ਦੀ ਕੋਸ਼ਸ਼ ਕਰਦਾ। ਨਿਸ਼ਰੇ ਹੀ ਉਪਾਓ ਹੋ ਸਕਦਾ ਹੈ ਤੇ ਮੈਂ ਉਪਾਉ ਲਭਾਂਗਾਂ।<br>
{{center|੨.}}
{{gap}}ਉਪਰਲੀ ਘਟਨਾ ਤੋਂ ਬੋੜੇ ਦਿਨ ਬਾਅਦ ਬੁੱਧ ਨੇ ਫਿਰ<noinclude>{{rh|੩੨.||}}</noinclude>
hpw1p5d8mf7ivvv2pybnwkzw4th6a8a
ਪੰਨਾ:ਮਹਾਤਮਾ ਬੁੱਧ.pdf/37
250
56731
229565
153837
2026-07-27T07:37:45Z
Harchand Bhinder
2624
/* ਤਸਦੀਕ */
229565
proofread-page
text/x-wiki
<noinclude><pagequality level="4" user="Harchand Bhinder" /></noinclude>{{Css image crop
|Image = ਮਹਾਤਮਾ_ਬੁੱਧ.pdf
|Page = 37
|bSize = 405
|cWidth = 402
|cHeight = 593
|oTop = 3
|oLeft = 0
|Location = center
|Description =
}}<noinclude></noinclude>
iiqfu6ylg3eu10dcvhjmu9muv7hor0b
ਪੰਨਾ:ਮਹਾਤਮਾ ਬੁੱਧ.pdf/39
250
56733
229566
153839
2026-07-27T07:37:59Z
Harchand Bhinder
2624
/* ਤਸਦੀਕ */
229566
proofread-page
text/x-wiki
<noinclude><pagequality level="4" user="Harchand Bhinder" /></noinclude>ਸੈਰ ਕਰਨ ਦੀ ਖਾਹਿਸ਼ ਜ਼ਾਹਿਰ ਕੀਤੀ ਤੇ ਰਾਜਾ ਨੇ ਫਿਰ ਪਹਿਲੇ ਵਾਂਗ ਹੀ ਸ਼ਹਿਰ ਵਿਚ ਢੰਡੋਰਾ ਫਿਰਾ ਦਿੱਤਾ ਤੇ ਬੰਦੋਬਸਤ ਕਰ ਦਿੱਤਾ।<br>
{{gap}}ਇਸ ਵਾਰੀ ਸਾਮਣੇ ਇਕ ਰੋਗੀ ਆ ਗਿਆ। ਹਾਲਾਂ ਕਿ ਐਤਕੀ ਰਸਤਾ ਬਦਲ ਕੇ ਰਥ ਸ਼ਹਿਰ ਵਿਚ ਆ ਰਿਹਾ ਸੀ। ਰੋਗੀ ਬਹੁਤ ਬੁਰੀ ਹਾਲਤ ਵਿਚ ਸੀ ਤੇ ਘਰ ਵਾਲਿਆਂ ਨੇ ਉਸ ਨੂੰ ਧੁਪੇ ਲਿਟਾ ਰਖਿਆ ਸੀ। ਉਹ ਉਸ ਦੇ ਮਰਨ ਦੀਆਂ ਘੜੀਆਂ ਗਿਣ ਰਹੇ ਸਨ।<br>
{{gap}}ਜਿਉਂ ਹੀ ਬੁਧ ਦੀ ਨਿਗ੍ਹਾ ਉਸ ਉਤੇ ਪਈ, ਉਨ੍ਹਾਂ ਰਥ ਖੜਾ ਕਰ ਲੈਣ ਦਾ ਹੁਕਮ ਦੇ ਦਿਤਾ ਤੇ ਤੇ ਛੰਦਕ ਨੂੰ ਆਖਣ ਲਗੇ, “ਛੰਦਕ! ਇਹ ਕੌਣ ਹੈ, ਜਿਸ ਢਾ ਪੇਟ ਫੁਲਿਆ ਹੋਇਆ ਹੈ, ਸਾਹ ਨਾਲ ਸਰੀਰ ਕੰਬ ਰਿਹਾ ਹੈ, ਮੋਢੇ ਤੇ ਡੌਲੇ ਢਿਲੇ ਪਏ ਹੋਏ ਹਨ, ਸਰੀਰ ਸੁਕਾ ਪਿਆ ਤੇ ਪੀਲਾ ਪਿਆ ਹੋਇਆਂ ਹੈ, ਦੂਸਰੇ ਦਾ ਸਹਾਰ ਲੋ ਕੇ ਵੀ ਬੜੀ ਔੱਖਿਆਈ ਨਾਲ ਪਾਸਾ ਪਰਤ ਰਿਹਾ ਹੈ ਤੇ ਮੂੰਹੋਂ ਬੜੇ ਦੁਖੀ ਦਿਲ ਨਾਲ ਹਾਏ ਮਾਂ, ਹਾਏ ਮਾਂ ਕਹਿ ਰਿਹਾ ਹੈ?”<br>
{{gap}}ਛੰਦਕ ਆਖਣ ਲਗਾ, “ਕੁਮਾਰ! ਇਸ ਨੂੰ ਰੋਗ ਲਗ ਗਿਆ ਹੈ ਤੇ ਇਸ ਦੇ ਮਰਨ ਦਾ ਸਮਾਂ ਨੇੜੇ ਆ ਗਿਆ ਹੈ। ਇਸ ਦੀ ਸਿਹਤ ਤੇ ਤਾਜ਼ਗੀ ਜਾਂਦੀ ਰਹੀ ਹੈ। ਇਸ ਦੇ ਬਚਣ ਦੀ ਕੋਈ ਉਮੀਦ ਨਹੀਂ ਤੇਂ ਇਹ ਲਾਚਾਰ ਹੋ ਕੇ ਇਥੇ ਪਿਆ ਹੈ।”<br>
{{gap}}ਕੁਮਾਰ ਬੇਲੇ, “ਛੰਦਕ! ਇਹ ਦੋਸ਼ ਕੇਵਲ ਇਸੇ ਨੰ ਨੂੰ ਹੀ ਹੋਇਆ ਹੈ ਕਿ ਬਿਨਾਂ ਭੇਦ ਭਾਵ ਤੋਂ ਸਭ ਨੂੰ ਹੋ ਸਕਦਾ ਹੈ?”<br>
{{gap}}ਛੰਦਕ ਆਖਣ ਲਗਾ, “ਅਸਲ ਗਲ ਤਾਂ ਇਹ ਹੈ ਕਿ<noinclude>{{rh|||੩੩.}}</noinclude>
0uk34ekg2ohxmpeg52v65jpytgbjsko
ਪੰਨਾ:ਮਹਾਤਮਾ ਬੁੱਧ.pdf/40
250
56734
229567
153841
2026-07-27T07:38:13Z
Harchand Bhinder
2624
/* ਤਸਦੀਕ */
229567
proofread-page
text/x-wiki
<noinclude><pagequality level="4" user="Harchand Bhinder" /></noinclude>ਰੋਗਾਂ ਨਾਲ ਸਾਰੀ ਦੁਨੀਆਂ ਗ੍ਰੱਸੀ ਪਈ ਹੈ ਤੇ ਸਮਝਦੀ ਕੁਝ ਨਹੀਂ। ਲੋਕ ਕਸ਼ਟ ਵਿਚ ਹਨ ਤੇ ਖ਼ਤਰੇ ਵਿਚ ਹਨ, ਪਰ ਫਿਰ
ਵੀ ਮੌਜਾਂ ਕਰਦੇ ਹਨ।<br>
{{gap}}ਬੁਧ ਬੋਲੇ, “ਸਾਰਥੀ! ਜੇ ਇਹੋਂ ਗਲ ਹੈ ਕਿ ਅਰੋਗਤਾ ਸੁਪਨੇ ਦੇ ਖੇਲ ਵਾਂਗ ਹੈ ਤੇ ਰੋਗਾਂ ਦਾ ਅਜਿਹਾਂ ਭਿਆਨਕ ਖ਼ਤਰਾ ਇਸ ਦੇ ਪਿਛੇ ਲਗਾ ਹੋਇਆ ਹੈ ਤਾਂ ਫਿਰ ਕਿਹੜਾ ਅਜਿਹਾ ਮੂਰਖ ਹੈ ਜੋ ਐਸ਼ ਆਰਾਮ ਵਿਚ ਮਸਤ ਰਹਿ ਸਕਦਾ ਹੈ ਤੇ ਦੁਨੀਆਂ ਨੂੰ ਸੁਖਾਂ ਦੀ ਖਾਨ ਕਹਿਣ ਦਾ ਦਾਅਵਾ ਕਰ ਸਕਦਾ ਹੈ! ਰਥ ਵਾਪਸ ਲੈ ਚਲ, ਮੈਂ ਅਗਾਂਹ ਨਹੀਂ ਜਾਣਾ।”<br>
{{gap}}ਛੰਦਕ ਰਥ ਵਾਪਸ ਲੈ ਆਇਆ ਤੇ ਕੁਮਾਰ ਮਹਿਲਾਂ ਵਿਚ ਬੈਠ ਕੇ ਫਿਰ ਸੋਚੀਂ ਪੈ ਗਏ ਕਿ ਕਿਹੜਾ ਢੰਗ ਹੋਵੇ-ਜਿਸ ਨਾਲ ਬੁਢਾਪਾ ਤੇ ਰੋਗ ਮਨੁਖ ਨੂੰ ਨਾ ਘੇਰਨ।
{{center|੩.}}
{{gap}}ਤੀਸਰੀ ਵਾਰੀ ਫਿਰ ਕੁਮਾਰ ਸਿਧਾਰਥ ਨੇ ਸੈਰ ਦੀ ਇਛਾ ਪ੍ਰਗਟ ਕੀਤੀ। ਰਾਜਾ ਸ਼ੁਧੋਦਨ ਨੈ ਐਤਕੀਂ ਹੋਰ ਜ਼ਿਆਦਾ
ਸਾਵਧਾਨੀ ਦੀ ਸਭ ਨੂੰ ਤਾਕੀਦ ਕਰ ਦਿਤੀ। ਫਿਰ ਵੀ ਇਕ ਘਟਨਾ ਹੋ ਹੀ ਗਈ। ਕਿਸੇ ਦਾ ਇਕ ਨੜੋਆ ਸਾਹਮਣੇ ਆ ਗਿਆ। ਕੁਮਾਰ ਨੇ ਕਦੇ ਕਿਸੇ ਦਾ ਨੜੋਆ ਨਹੀ ਸੀ ਦੇਖਿਆ। ਬੜੀ ਹੈਰਾਨੀ ਨਾਲ ਪੁਛਿਆ, “ਛੰਦਕ! ਇਸ ਆਦਮੀ ਨੂੰ ਕਪੜੇ ਵਿਚ ਲਪੇਟ ਕੇ ਤੇ ਮੰਜੇ ਤੇ ਲੰਮਿਆਂ ਪਾ ਕੇ ਕਿਉ ਚੁਕੀ ਫਿਰਦੇ ਹਨ? ਕਿਥੇ ਜਾ ਰਹੇ ਹਨ? ਨਾਲ ਪਿਟੀ ਕਿਉ ਜਾਂਦੇ ਹਨ? ਰਾਹ ਦਾ ਘੱਟਾ ਕਿਉਂ ਚੁਕ ਚੁਕ ਕੇ ਸਿਰਾਂ ਤੇ ਪਾਈ ਜਾਂ ਰਹੇ ਹਨ?”<noinclude>{{rh|੩੪.||}}</noinclude>
gd367x7v507fn0pzhwvgzun5xshl1yo
ਪੰਨਾ:ਮਹਾਤਮਾ ਬੁੱਧ.pdf/41
250
56735
229568
153906
2026-07-27T07:38:27Z
Harchand Bhinder
2624
/* ਤਸਦੀਕ */
229568
proofread-page
text/x-wiki
<noinclude><pagequality level="4" user="Harchand Bhinder" /></noinclude>{{gap}}ਛੰਦਕ ਆਖਣ ਲੱਗਾ, “ਜੰਬੂ ਦੀਪ ਵਿਚ ਇਸ ਨੂੰ “ਮਿਤ੍ਰ” ਕਹਿੰਦੇ ਹਨ। ਇਹ ਹੁਣ ਆਪਣੇ ਪਿਛਲਿਆਂ ਨੂੰ ਨਹੀ ਦੇਖ ਸਕਦਾ। ਸਭ ਕੁਝ ਛੱਡ ਛੱਡਾ ਕੇ ਪਰਲੋਕ ਨੂੰ ਜਾ ਰਿਹਾ ਹੈ, ਮਰ ਗਿਆ ਹੈ।”<br>
{{gap}}ਛੰਦਕ ਦੀ ਇਹ ਗਲ ਸੁਣ ਕੇ ਕੁਮਾਰ ਸਿਧਾਰਬ ਦੇ ਨੇਤਰ ਭਰ ਆਏ ਤੇ ਉਹ ਬੋਲੇ, “ਸਾਰਥੀ! ਜਵਾਨੀ ਨੂੰ ਧਿਕਾਰ ਹੈ ਕਿਉਕਿ ਉਸ ਦੇ ਪਿਛੇ ਬਢਾਪਾ ਲੱਗਾ ਹੋਇਆ ਹੈ। ਅਰੋਗਤਾ ਨੂੰ ਧਿੱਕਾਰ ਹੈ ਕਿਉਕਿ ਉਸ ਦੇ ਦੇ ਪਿਛੋ ਅਨੇਕ ਬੀਮਾਰੀਆਂ ਉਸ ਨੂੰ ਖਾਈ ਜਾਂਦੀਆਂ ਹਨ, ਜ਼ਿੰਦਗੀ ਨੂੰ ਧਿਕਾਰ ਹੈ ਕਿਉ ਕਿ ਉਹ ਸਦੀਵੀ ਨਹੀਂ ਤੇ ਉਸ ਪੜ੍ਹੇ ਲਿਖੇ ਮਨੁਖ ਨੂੰ ਵੀ ਧਿਕਾਰ ਹੈ ਜੋ ਇਹ ਸਭ ਕੁਝ ਜਾਣਦਾ ਹੋਇਆ ਵੀ ਐਸ਼-ਪ੍ਰਸਤੀ ਵਿਚ ਮਸਤ ਹੈ। ਜੇ ਸੈਸਾਰ ਵਿਚ ਬੁਢਾਪਾ, ਰੋਗ ਤੇ ਮੌਤ ਨਾ ਵੀ ਹੋਵੇ ਤਾਂ ਵੀ ਸੰਸਾਰ ਪੰਜ ਸਕੰਧ ਹੋਣ -ਕਰ ਕੇ ਦੁਖਾਂ ਦਾ ਖ਼ਜਾਨਾ ਹੈ। ਇਸ ਲਈ ਲੈ ਚਲ ਰਥ ਘਰ ਨੂੰ। ਮੈਂ ਨਹੀਂ ਜਾਣਾ ਅਗ੍ਹਾਂ। ਘਰ ਬੈਠ ਕੇ ਸੋਚਾਂਗਾ, ਕਿਸ ਤਰਾਂ ਛੁਟਕਾਰ ਹੋਵੇ, ਇਨ੍ਹਾਂ ਦੁਖਾਂ ਤੋਂ।<br>
{{gap}}ਕੁਮਾਰ ਸਿਧਾਰਥ ਘਰ ਆ ਗਏ ਤੇ ਫਿਰ ਇਕ ਨੁਕਰੇ ਬੈਠ ਕੇ ਸੋਚਣ ਲਗੇ- ਕਿਸ ਤਰ੍ਹਾਂ ਦੁਖਾਂ ਦਾ ਨਾਸ ਹੋਵੇ।<br>
{{gap}}ਯਸ਼ੋਧਰਾ ਦਿਲ ੫ਰ ਦਿਨ ਆਪਣੀ ਵਧ ਰਹੀ ਨਾ-ਕਮਯਾਬੀ ਦੇਖ ਕੇ ਮਨ ਹੀ ਮਨ ਵਿਚ ਬੜੀ ਦੁਖੀ ਹੁੰਦੀ ਸੀ ਪਰ ਉਪਰੋ ਕੁਝ ਕਹਿ ਨਹੀਂ ਸੀ ਸਕਦੀ। ਉਪਰੋਂ ਸਦਾ ਗੁਲਾਬ ਦੇ ਫੁੱਲ ਵਾਂਗੂੰ ਖਿੜੀ ਰਹਿੰਦੀ।<noinclude>{{rh|||੩੫.}}</noinclude>
s1hv43e6fi8jfopmtdyelebvmwdnktp
ਪੰਨਾ:ਮਹਾਤਮਾ ਬੁੱਧ.pdf/42
250
56745
229569
153937
2026-07-27T07:38:39Z
Harchand Bhinder
2624
/* ਤਸਦੀਕ */
229569
proofread-page
text/x-wiki
<noinclude><pagequality level="4" user="Harchand Bhinder" /></noinclude>{{x-larger|'''ਵੈਰਾਗ-'''}}</br>
{{gap}}ਜਿਸ ਦਿਨ ਤੋਂ ਕੁਮਾਰ ਸਿਧਾਰਬ ਸੈਰ ਕਰ ਕੇ ਆਏ, ਹੋਰ ਜ਼ਿਆਦਾ ਉਦਾਸ ਰਹਿਣ ਲਗੇ। ਰਾਜਾਂ ਨੇ ਅਗੇ ਨਾਲੋ ਹੋਰ ਵਧੀਕ ਐਸ਼ ਇਸ਼ਰਤ ਦੇ ਸਾਧਨ ਲਿਆਂ ਜਮਾਂ ਕੀਤੇ ਤਾਂ ਜੋ ਕੁਮਾਰ ਸਿਧਾਰਬ ਦਾ ਮਨ ਕਿਸ ਪਾਸੇ ਲਗੇ ਤੇ ਇਹ ਉਦਾਸੀ ਛਡੇ। ਯਸ਼ੋਧਰਾ ਦੀ ਵੀ ਇਛਾ ਸੀ ਕਿ ਕਿਸੇ ਤਰ੍ਹਾਂ ਪਤੀ ਦੇਵ ਪ੍ਰਸੰਨ ਰਹਿਣ ਤੇ ਖਾਨਦਾਨ ਬਣਿਆਂ ਰਹੇ।</br>
{{gap}}ਰਾਜਾ ਦੇ ਕੁਲ ਪਰੇਹਤ ਦਾ ਪੁਤਰ ਉਦਾਯੀ ਬੁਧ ਦਾ ਮਿੱਤਰ ਸੀ ਤੇ ਉਹ ਵੀ ਇਨ੍ਹਾਂ ਸਾਰਿਆਂ ਨਾਲ ਸ਼ਾਮਲ ਸੀ- ਬੁਧ ਨੂੰ ਇਕ ਚਕ੍ਰਵਰਤੀ ਰਾਜਾ ਹੀ ਦੇਖਣ ਵਿਚ। ਉਸ ਨੰ ਬੜੀ ਕੋਸ਼ਸ਼ ਕੀਤੀ। ਗਾਉਣ ਨੱਚਣ ਵਾਲੀਆਂ ਨੂੰ ਉਤਸ਼ਾਹਤ ਕੀਤਾ। ਉਨਾਂ ਦੇ ਪੂਰਬਲੇ ਇਤਿਹਾਸ ਦਸ ਦਸ ਕੇ ਬੁਧ ਨੂੰ ਸਮਝਾਇਆ -ਪ੍ਰੇਮ ਦੀ ਮਹਿਮਾਂ ਸਮਝਾ ਸਮਝਾ ਕੇ। ਦਸਿਆ ਕਿਸ ਤਰ੍ਹਾਂ ਪੁਰਾਣੇ ਜ਼ਮਾਨੇ ਵਿੱਚ ਬੜੇ ਬੜੇ ਰਿਖੀਆਂ ਨੇ ਪ੍ਰੇਮ ਦਾ ਮਦਰਾ ਪੀਤਾ ਤੇ ਜੀਵਨ ਦਾ ਆਨੰਦ ਲਿਆ। ਪਰ ਬੁਧ ਤੇ ਕੋਈ ਅਸਰ ਨਾ ਹੋਇਆ। ਉਨ੍ਹਾਂ ਕਿਹਾ, “ਉਦਾਯੀ! ਜੇਕਰ ਜੀਵਨ ਹੀ ਝੂਠਾ ਹੈ, ਇਹ ਸੰਸਾਰ ਹੀ ਮਿਥਿਆ ਹੈ, ਹਰ ਚੀਜ਼ ਨਾਸ਼ਵਾਨ ਹੈ ਤਾਂ ਫਿਰ ਮੋਹ ਕਾਹਦਾ ਤੇ ਕਿੰਨੇ ਦਿਨ? ਪਤਾ ਹੀਂ ਨਹੀ, ਕਿਸ ਵੇਲੇ ਕਿਸ ਚੀਜ਼ ਨੇ ਖੁਸ ਜਾਣਾ ਹੈ ਤਾਂ ਫਿਰ ਦਾਹਵਾ ਕਾਹਦਾ? ਕਿਸੇ ਤੇ? ਕਿਉਂ ਆਪਣੇ ਮਨ ਨੂੰ ਗੁਲਾਮ ਬਣਾਇਆ ਜਾਏ ਇੰਦਰੀਆਂ ਦਾ। ਕਿਉ ਨਾਂ ਜੀਵਨ ਦਾ ਇਕ ਇਕ ਛਿਨ ਦੁਖੀ ਲੋਕਾਂ ਲਈ ਲਗਾਇਆ ਜਾਏ ਤੇ ਉਨ੍ਹਾਂ ਨੂੰ<noinclude>{{rh|3੬.||}}</noinclude>
swvxnoabzanabza8p9jkblqpkrylubh
ਪੰਨਾ:ਮਹਾਤਮਾ ਬੁੱਧ.pdf/43
250
56746
229570
153938
2026-07-27T07:38:48Z
Harchand Bhinder
2624
/* ਤਸਦੀਕ */
229570
proofread-page
text/x-wiki
<noinclude><pagequality level="4" user="Harchand Bhinder" /></noinclude>ਸੁਖ ਪਹੁੰਚਾਇਆ ਜਾਏ।”</br>
{{gap}}ਇਸ ਤਰ੍ਹਾਂ ਕਰਦਿਆਂ ਕਰਦਿਆਂ ਕਈ ਦਿਨ ਬੀਤ ਗਏ। ਆਖ਼ਰ ਇਕ ਦਿਨ ਬੁਧ ਨੇ ਸਾਰਬੀ ਨੂੰ ਕਿਹਾ, “ਸਾਰਥੀ! ਰਬ ਲੈ ਆ! ਬਗੀਚੇ ਨੂੰ ਚਲਾਂਗੇ।” ਉਹ ਫੌਰਨ ਰਥ ਲੈ ਆਇਆ। ਬੁਧ ਬਗੀਚੇ ਵਿਚ ਪੁਜੇ ਤੇ ਰਬ ਤੋਂ ਉਤਰ ਕੇ ਇਕ ਦਰਖਤ ਦੇ ਹੇਠਾਂ ਬੇਠ ਗਏ। ਸੋਚ ਰਹੇ ਸਨ ਕਿ ਕੀ ਰਸਤਾ ਇਖਤਿਆਰ ਕਰੀਏ, ਕਿਸ ਤਰ੍ਹਾਂ ਚਿੱਤ ਸ਼ਾਂਤ ਹੋਵੇ ਤੇ ਲੋਕਾਂ ਨੂੰ ਸ਼ਾਂਤੀ ਮਿਲੇ ਕਿ ਕੀ ਦੇਖਦੇ ਹਨ, ਸਾਹਮਣੇ ਇਕ ਸਾਧੂ ਆ ਰਿਹਾ ਹੈ। ਉਸ ਨੇ ਭਗਵੇ ਕਪੜੇ ਪਾਏ ਹੋਏ ਹਨ ਤੇ ਚਿਹਰਾ ਹਸੂੰ ਹਸੂੰ ਕਰ ਰਿਹਾ ਹੈ। ਇਉਂ ਪ੍ਰਤੀਤ ਹੁੰਦਾ ਹੈ ਕਿ ਇਸ ਦੇ ਅੰਦਰ ਨਾ ਦੁਖ ਹੈ ਨਾਂ ਸ਼ੋਕ, ਨਾਂ ਰਾਗ ਹੈ ਨਾਂ ਦ੍ਵੇਸ਼, ਇੰਦ੍ਰੀਆਂ ਤੇ ਇਸ ਦਾ ਪੂਰਾ ਪੂਰਾ ਕਬਜ਼ਾ ਹੈ।</br>
{{gap}}ਬੁਧ ਦੇ ਦਿਲ ਵਿਚ ਇਸ ਤਪੋਧਨ ਤੇ ਤੇਜਸਵੀ ਸਾਧੂ ਵਾਸਤੇ ਬੜੀ ਸ਼ਰਧਾ ਪੈਦਾ ਹੋਈ। ਉਨ੍ਹਾਂ ਪੁਛਿਆ, “ਮਹਾਤਮਾ ਜੀ, ਆਪ ਕੌਣ ਹੋ?”</br>
{{gap}}“ਮੈਂ ਇਕ ਸਾਧੂ ਹਾਂ। ਮੇਰਾ ਨਾਂ ਕੋਈ ਘਰ ਹੈ ਨਾ ਘਾਟ, ਜਿਥੇ ਜਗ ਮਿਲੀ ਰਹਿ ਲਿਆ ਤੇ ਜੇ ਲਭਾ ਖਾ ਲਿਆ। ਸੰਸਾਰ ਦੇ ਸੁਖ ਆਰਾਮ ਮੈਨੂੰ ਚੰਗੇ ਨਹੀਂ ਲਗਦੇ। ਮੈਂ ਉਨ੍ਹਾਂ ਤੋਂ ਦੂਰ ਹੀ ਰਹਿੰਦਾ ਹਾਂ।” ਉਸ ਸਾਧੂ ਨੇ ਕਿਹਾ ਤੋਂ ਫਿਰ ਨਾ ਜਾਣੇ ਉਹ ਕਿਧਰ ਨੂੰ ਚਲਾ ਗਿਆ।</br>
{{gap}}ਬੁਧ ਦੇਵ ਉਸ ਦੀਆਂ ਗਲਾਂ ਤੋ ਬੜੇ ਪ੍ਰਭਾਵਤ ਹੋਏ ਤੇ ਉਸੇ ਵੇਲੇ ਰਥ ਤੇ ਬੈਠ ਕੇ ਇਉ ਖੁਸ਼ੀ ਖ਼ੁਸ਼ੀ ਘਰ ਆਏ, ਜਿਵੇਂ ਉਨ੍ਹਾਂ ਨੂੰ ਕੁਝ ਲਭਾ ਹੋਵੇ। ਘਰ ਆਉਂਦਿਆਂ ਹੀ ਉਨ੍ਹਾਂ ਦੀ ਫਿਰ<noinclude>{{rh|||੩੭.}}</noinclude>
s7utgitcrs3tpf0q9xyn2n3eck02jb8
ਪੰਨਾ:ਮਹਾਤਮਾ ਬੁੱਧ.pdf/44
250
56748
229571
153965
2026-07-27T07:38:57Z
Harchand Bhinder
2624
/* ਤਸਦੀਕ */
229571
proofread-page
text/x-wiki
<noinclude><pagequality level="4" user="Harchand Bhinder" /></noinclude>ਓਹੋ ਦਸ਼ਾਂ ਹੋ ਗਈ- ਉਦਾਸ ਚਿਹਰਾ ਤੇ ਵਿਚਾਰਾਂ ਵਿਚ ਮਗਨ।</br>
{{gap}}ਪਿਤਾ ਪਾਸ ਗਏ 'ਤੇ ਬੜੇ ਪ੍ਰੇਮ ਤੇ ਅਦਬ ਨਾਲ ਹਥ ਜੋੜ ਕੇ ਬੋਲੇ, “ਪਿਤਾ ਜੀ, ਆਗਿਆ ਬਖ਼ਸ਼ੋ, ਮੈਂ ਘਰ ਛਡ ਜਾਵਾਂ, ਕਿਉਂਕਿ ਮੇਰੇ ਸਾਧੂ ਹੋਣ ਦਾ ਸਮਾਂ ਆ ਗਿਆਂ ਹੈ।”</br>
{{gap}}ਸੁਣਦਿਆਂ ਹੀ ਪਿਤਾ ਨੂੰ ਤਾਂ ਇਉ ਲਗਾ ਜਿਵੇ ਸਿਰ ਤੇ ਕੋਈ ਪਹਾੜ ਟੁਟ ਪਿਆ ਹੈ। ਉਨ੍ਹਾਂ ਨੂੰ ਗਸ਼ ਪੈ ਗਈ ਤੇ ਫਿਰ ਜਦ ਹੋਸ਼ ਆਈ ਤਾਂ ਉਨਾਂ ਬਹੁਤ ਸਮਝਾਇਆ ਕਿ ਸਾਧੂ ਹੋਣਾ ਠੀਕ ਨਹੀਂ ਹੈ, ਪਰ ਬੁਧ ਤੋਂ ਕੋਈ ਅਸਰ ਨਾ ਹੋਇਆ। ਲਾਚਾਰ ਪਿਤਾ ਨੂੰ ਕਹਿਣ ਪਿਆ, “ਚੰਗਾ ਬੇਟਾ, ਤੇਰੀ ਮਰਜ਼ੀ, ਜਾਹ ਤੇ
ਅਪਣੇ ਮਕਸਦ ਵਿਚ ਕਾਮਯਾਬ ਹੋ।”</br>
{{gap}}ਬਧ ਨੇ ਪ੍ਰਸੰਨਤਾ ਨਾਲ ਪਿਤਾ ਨੂੰ ਨਮਸਕਾਰ ਕਰਦਿਆਂ ਹੋਇਆਂ ਇਕਰਾਰ ਕੀਤਾ ਕਿ ਆਪਣੇ ਮਨੋਰਥ ਵਿਚ ਸਫ਼ਲ ਹੋ ਕੇ ਇੱਕ ਵਾਰੀ ਜ਼ਰੂਰ ਆਪ ਦੇ ਦਰਸ਼ਨ ਕਰਾਂਗਾ।</br>
{{gap}}ਇਸ ਵੇਲੇ ਬੁਧ ਦਾ ਵਿਆਹ ਹੋਇਆਂ ਤਿੰਨ ਵਰ੍ਹੇ ਹੋ ਗਏ ਸਨ ਤੇ ਘਰ ਇਕ ਬੱਚਾ ਵੀ ਪੈਦਾ ਹੋ ਗਿਆ ਸੀ, ਨਾਂ ਰਖਿਆ ਗਿਆ ਸੀ ਰਾਹੁਲ। ਰਾਹੁਲ ਅਜੇ ਸਤਾਂ ਕੁ ਦਿਨਾਂ ਦਾ ਹੀ ਸੀ।</br>
{{x-larger|'''ਘਰ-ਤਿਆਗ-'''}}</br>
{{gap}}ਹਾੜ ਦੀ ਪੂਰਬਣਾ ਸੀ। ਅਧੀ ਰਾਤ ਦਾ ਵੇਲਾ ਸੀ। ਬੁੱਧ ਆਪਣੇ ਪਲੰਗ ਤੋਂ ਉਠੇ। ਦੇਖਿਆ, ਯਸ਼ੋਧਰਾ ਸੁੱਤੀ ਪਈ ਸੀ। ਕੋਲ ਬੱਚਾ ਵੀ ਕੱਛ ਵਿਚ ਵੜਿਆ ਪਿਆ ਹੈ। ਬੱਚੇ ਦੀ ਖ਼ੁਸ਼ੀ ਵਿਚ ਚਲ ਰਿਹਾ ਆਨੰਦ ਉਤਸਵ ਅਜੇ ਪੂਰੇ ਜੋਬਨ ਤੇ ਸੀ ਤੇ<noinclude>{{rh|੩੮.||}}</noinclude>
88zoigpfo7h6u7qebao26m6jfwjjb2o
ਪੰਨਾ:ਮਹਾਤਮਾ ਬੁੱਧ.pdf/45
250
56754
229572
153984
2026-07-27T07:39:05Z
Harchand Bhinder
2624
/* ਤਸਦੀਕ */
229572
proofread-page
text/x-wiki
<noinclude><pagequality level="4" user="Harchand Bhinder" /></noinclude>ਮਹਿਲਾਂ ਵਿਚ ਤੇ ਖ਼ਾਸ ਕਰ ਕੇ ਬੁੱਧ ਦੇ ਆਪਣੇ ਮਹਿਲ ਵਿਚ ਉਸ ਦਾ ਖ਼ਾਸ ਪ੍ਰਬੰਧ ਸੀ, ਖਾਸ ਪ੍ਰੋਗਰਾਮ ਸੀ। ਉਹ ਪ੍ਰੋਗਰਾਮ ਚਲਾ ਚਲਾ ਕੇ ਗਾਓਣ ਨੱਚਣ ਵਾਲੀਆਂ ਥਕ ਕੇ ਉਥੇ ਹੀ ਇਧਰ ਉਧੱਰ ਸੁੱਤੀਆਂ ਪਈਆਂ ਸਨ। ਕੋਲ ਉਨ੍ਹਾਂ ਦੇ ਤਬਲੇ, ਸਿਤਾਰਾਂ, ਸਾਰੰਗੀਆਂ, ਵੀਨਾ, ਬਾਂਸੂਰੀ, ਮ੍ਰਿਦੰਗ ਤੇ ਹੋਰ ਅਨੇਕ ਤਰ੍ਹਾਂ ਦੇ ਸਾਜ ਸਾਮਾਨ ਖਿਲਰੇ ਪਏ ਸਨ। ਕਿਸੇ ਨੂੰ ਕੁਝ ਹੋਸ਼ ਨਹੀਂ ਸੀ।</br>
{{gap}}ਘਿਓ ਦੇ ਦੀਵੇ, ਜਿਨ੍ਹਾਂ ਵਿਚ ਤਰ੍ਹਾਂ ਤਰ੍ਹਾਂ ਦੇ ਅਤਰ ਮਿਲੇ ਹੋਏ ਸਨ, ਜਗਦੇ ਹੋਏ ਸਾਰੇ ਮਹਿਲ ਨੂੰ ਜਗਮਗਾ ਰਹੇ ਸਨ।</br>
{{gap}}ਬੁਧ ਨੇ ਨਿਗ੍ਹਾ ਭਰ ਕੇ ਯਸ਼ੋਧਰਾ ਨੂੰ ਦੇਖਿਆ ਤੇ ਫਿਰ ਬੱਚੇ ਨੂੰ। ਸੋਚਿਆ, ਜਗਾਵਾਂ ਯਸ਼ੋਧਰਾ ਨੂੰ ਤੇ ਇਸ ਕੋਲੋ ਵਿਦਾ ਮੰਗਾਂ। ਪਰ ਫਿਰ ਖ਼ਿਆਲ ਆਇਆ ਨਹੀ, ਇਹ ਠੀਕ ਨਹੀਂ ਹੋਵੇਗਾ। ਜਾਗ ਕੇ ਇਹ ਫਿਰ ਪ੍ਰੇਮ ਦੇ ਡੋਰੇ ਸੁਟੇਗੀ ਤੇ ਕਦੇ ਵਿਦਾ ਨਾ ਕਰੇਗੀ। ਚੁਪ ਚਾ੫ ਨਿਕਲ ਜਾਣਾ ਹੀ ਸਥਿਰ ਕੀਤਾ ਤੇ ਨਿਕਲ ਗਏ। ਨਿਕਲਣ ਤੋਂ ਪਹਿਲਾਂ ਉਨ੍ਹਾਂ ਯਸ਼ੋਧਰਾ ਨੂੰ ਨਮਸਕਾਰ ਕੀਤੀ, ਤਿੰਨ ਵਾਰੀ ਉਸ ਦੇ ਪਲੰਘ ਦੀ ਪ੍ਰਦਖਨਾ ਕੀਤੀ ਤੇ ਬੱਚੇ ਨੂ ਪਿਆਰ-ਭਰੀ ਨਿਗ੍ਹਾ ਨਾਲ ਦੇਖਿਆ।</br>
{{gap}}ਉਹ ਤਬੇਲੇ ਵਲ ਗਏ ਤੇ ਛੰਦਕ ਨੂੰ ਜਗਾ ਕੇ ਆਖਣ ਲਗੇ, “ਛੰਦਕ! ਮੇਰਾ ਪਿਆਰਾ ਘੋੜਾ ਕੰਥਕ ਤਿਆਰ ਕਰੋ।” ਉਰ ਹੱਕਾ ਬੱਕਾ ਹੋ ਕੇ ਬੁੱਧ ਦੇ ਮੂੰਹ ਵਲ ਤੱਕਣ ਲਗ ਪਿਆ ਤੇ ਆਖਣ ਲਗਾ, “ਕੁਮਾਰ ਇਸ ਵੇਲੇ ਘੋੜਾ!!”</br>
{{gap}}ਬੁੱਧ ਨੇ ਕਿਹਾ, “ਹੌਲੀ ਬੋਲ ਛੰਦਕ। ਹਾਂ, ਇਸੇ ਵੇਲੇ ਚਾਹੀਦਾ ਹੈ। ਅਜ ਮੈਂ ਸੰਸਾਰ ਦੇ ਬੰਧਨ ਕੱਟਣ ਚਲਿਆ ਹਾਂ।<noinclude>{{rh|||੩੯.}}</noinclude>
0v70pnzvl5uwdtfbu6dok118mpjd4dx
ਪੰਨਾ:ਮਹਾਤਮਾ ਬੁੱਧ.pdf/46
250
56790
229573
154146
2026-07-27T07:39:14Z
Harchand Bhinder
2624
/* ਤਸਦੀਕ */
229573
proofread-page
text/x-wiki
<noinclude><pagequality level="4" user="Harchand Bhinder" /></noinclude>ਮੁਕਤੀ ਦਾ ਰਾਹ ਢੂੰਡਣ ਚਲਿਆ ਹਾਂ। ਤੂੰ ਮੇਰੀ ਮਦਦ ਕਰ।”</br>
{{gap}}ਛੰਦਕ ਨੇ ਬਹੁਤ ਸਮਝਾਇਆ, “ਆ੫ ਦਾ ਜਾਣਾ ਠੀਕ ਨਹੀਂ। ਖ਼ਾਸ ਕਰ ਇਸ ਵੇਲੇ ਜਦ ਆਪ ਦੇ ਘਰ ਅਜੇ ਕਲ ਹੀ ਬਚਾ ਹੋਇਆ ਹੈ। ਯਸ਼ੋਧਰਾ ਦੇ ਹਥਾਂ ਤੋਂ ਵਿਆਹ ਦੀ ਮਹਿੰਦੀ ਵੀ ਅਜੇ ਨਹੀਂ ਲਥੀ। ਉਹ ਭਰ ਜਵਾਨੀ ਤੇ ਹੈ। ਪਿਤਾ ਆਪ ਨੂੰ ਚਕ੍ਰਵਰਤੀ ਰਾਜਾ ਦੇਖਣਾ ਚਾਹੰਦਾ ਹੈ।”</br>
{{gap}}ਬੁਧ ਨੇ ਕਿਹਾ, “ਛੰਦਕ! ਬਿਨਾਂ ਕੁਰਬਾਨੀ ਕੀਤੇ ਕੁਝ ਹੋ ਨਹੀਂ ਸਕਦਾ। ਮੈਂ ਸਭ ਦੇ ਮੋਹ ਨੂੰ, ਸਭ ਦੀ ਮਮਤਾ ਨੂੰ ਛਿਕੇ ਤੇ ਰਖ ਕੇ ਘਰੇ ਨਿਕਲ ਰਿਹਾ ਹਾਂ। ਨਿਕਲਣ ਦਾ ਅਫਸੋਸ ਮੈਨੂੰ ਵੀ ਹੈ, ਪਰ ਕੀ ਕਰਾਂ, ਹੋਰ ਠੋਈ ਚਾਰਾ ਨਹੀਂ ਦੁਨੀਆਂ ਦੇ ਦੁਖ ਕਟਣ ਦਾ।”</br>
{{gap}}“ਚਕ੍ਰਵਰਤੀ ਰਾਜਾ ਹੋ ਕੇ ਮੈ ਕੀ ਕਰ ਸਕਦਾ ਹਾਂ ਜਨਤਾ ਤੇ ਸ਼ਾਸਨ। ਇਸ ਦੀ ਮੈਨੂੰ ਲੋੜ ਨਹੀਂ। ਇਹ ਸ਼ਾਸਨ ਕਦ ਤਕ ਰਹਿ ਸਕਦਾ ਹੈ? ਜ਼ਿਆਦਾ ਤੋਂ ਜ਼ਿਆਦਾ ਮੇਰੀ ਜ਼ਿੰਦਗੀ ਤਕ ਤੇ ਜੋ ਕੁਝ ਮੈਂ ਕਰਨ ਚਲਿਆ ਹਾਂ, ਉਸ ਦੀ ਮਿਆਦ ਹੈ ਨਾ ਖ਼ਤਮ ਹੋਣ ਵਾਲੀ। ਉਹ ਹੈ ਬਾਦਸ਼ਾਹੀ ਦਿਲਾਂ ਦੀ ਤੇ ਦਿਲਾਂ ਨੂੰ ਉੱਚਾ ਤੇ ਸੁੱਚਾ ਕਰਨ ਵਾਲੀ, ਦੁਨੀਆਂ ਢਾ ਭਲਾ ਕਰਨ ਵਾਲੀ, ਕਲਿਆਨ ਕਰਨ ਵਾਲੀ।”
</br>
{{gap}}ਲਾਚਾਰ ਛੰਦਕ ਕੰਥਕ ਘੋੜਾ ਸਜਾ ਕੇ ਲੇ ਆਇਆ ਤੇ ਬਧ ਉਸ ਤੇ ਚੜ੍ਹ ਕੇ ਤੁਰ ਪਏ। ਤੁਰਦੀ ਵਾਰੀ ਉਨ੍ਹਾਂ ਨੇਂ ਸ਼ਹਿਰ ਵਲ ਇਕ ਨਿਗ਼ਾ ਭਰ ਕੇ ਦੇਖਿਆ ਤੇ ਕਹਿਣ ਲਗੇ, “ਜ਼ਿੰਦਗੀ ਤੇ ਮੌਤ ਦਾ ਪਾਰ ਦੇਖੇ ਬਿਨਾਂ ਮੇਰੇ ਪਿਆਰ ਦੇਸ਼ ਮੈਂ ਵਾਪਸ ਨਹੀ ਆਵਾਂਗਾ।”<noinclude>{{rh|੪੦.||}}</noinclude>
82f8vnmt2zmimtzk6dsoiz5l08eny08
ਪੰਨਾ:ਮਹਾਤਮਾ ਬੁੱਧ.pdf/47
250
56831
229574
154329
2026-07-27T07:39:25Z
Harchand Bhinder
2624
/* ਤਸਦੀਕ */
229574
proofread-page
text/x-wiki
<noinclude><pagequality level="4" user="Harchand Bhinder" /></noinclude>{{Css image crop
|Image = ਮਹਾਤਮਾ_ਬੁੱਧ.pdf
|Page = 47
|bSize = 405
|cWidth = 407
|cHeight = 596
|oTop = 8
|oLeft = -1
|Location = center
|Description =
}}<noinclude></noinclude>
djemw6lsc3npnv9ez2nfvghjljtwrhl
ਪੰਨਾ:ਮਹਾਤਮਾ ਬੁੱਧ.pdf/49
250
56833
229575
154334
2026-07-27T07:39:42Z
Harchand Bhinder
2624
/* ਤਸਦੀਕ */
229575
proofread-page
text/x-wiki
<noinclude><pagequality level="4" user="Harchand Bhinder" /></noinclude>ਚਲਦੇ ਚਲਦੇ ਬੁਧ ਇਕੋ ਰਾਤ ਵਿਚ ਕਪਲ ਵਸਤੂ, ਕੋਲੀ ਗਰਾਮ ਤੇ ਰਾਮ ਗਰਾਮ, ਇਨਾਂ ਤਿੰਨਾਂ ਸ਼ਹਿਰਾਂ ਨੂੰ ਪਾਰ ਕਰ ਕੇ ਅਨੋਮਾ ਨਦੀ ਦੇ ਕਿਨਾਰੇ ਪਹੁੰਚੇ। ਇਹ ਨਦੀ ਜ਼ਿਲਾ ਗੋਰਖ ਪੁਰ ਵਿਚ ਹੁਣ ਵੀ ਹੈ ਤੇ ‘ਔਮੀ ਨਦੀ’ ਕਹਾਉਂਦੀ ਹੈ।</br>{{gap}}ਬੁਧ ਨੇ ਛੰਦਕ ਨੂੰ ਪੁਛਿਆ, ਇਹ ਕਿਹੜੀ ਨਦੀ ਹੈ?</br>{{gap}}ਛੰਦਕ ਨੇ ਕਿਹਾ, “ਅਨੋਮਾ।”</br>{{gap}}ਬੁਧ ਨੇ ਘੋੜੇ ਨੂੰ ਅਡੀ ਲਗਾਈ ਤੇ ਅਨੌਮਾ ਪਾਰ ਗਏ। ਇਸ ਵੇਲੇ ਪਹੁ ਫੁਟਣ ਵਾਲੀ ਸੀ। ਬੁਧ ਨੇ ਰਾਜਸੀ ਕਪੜੇ ਲਾਹੇ ਤੇਂ ਤਲਵਾਰ ਨਾਲ ਆਪਣੀ ਬੋਦੀ ਵੀ ਲਾਹੀ।</br>{{gap}}ਫਿਰ ਸਭ ਚੀਜ਼ਾਂ ਦੀ ਗੰਢ ਬੰਨ੍ਹ ਕੇ ਛੰਦਕ ਦੇ ਹਵਾਲੇ ਕਰਦਿਆਂ ਹੋਇਆਂ ਬੁਧ ਨੇ ਕਿਹਾ, “ਇਹ ਸਭ ਲੈ ਜਾਓ ਤੇ ਪਿਤਾ ਜੀ ਦੇ ਚਰਨਾਂ ਵਿਚ ਧਰ ਕੇ ਕਹਿਣਾ - ਸਿਧਾਰਥ ਇਹੋ ਭਿਖਿਆ ਮੰਗਦਾ ਹੈ ਕਿ ਮੇਰੇ ਲਈ ਸ਼ੋਕ ਨਾ ਕਰਨਾ। ਮੈਨੂੰ ਭੁਲ ਜਾਣਾ। ਮੈਂ ਬੁਢਾਪਾ ਤੇ ਮੌਤ ਦਾ ਨਾਸ਼ ਕਰਨ ਲਈ ਜਾ ਰਿਹਾ ਹਾਂ। ਨਿਸ਼ਚੇ ਹੀ ਸਵਰਗ ਦੀ ਤ੍ਰਿਸ਼ਨਾ ਲਈ ਨਹੀਂ, ਮੁਹੱਬਤ ਦੀ ਕਮੀ ਕਰ ਕੇ ਨਹੀਂ। ਗੁਸੇ ਨਾਲ ਨਹੀਂ। ਜੇਕਰ ਮੈਂ ਆਪਣੇ ਮਨੋਰਥ ਵਿਚ ਕਾਮਯਾਬ ਹੋ ਗਿਆ ਤਾਂ ਜ਼ਰੂਰ ਤੇ ਜਲਦੀ ਹੀ ਆਪ ਦੇ ਦਰਸ਼ਨ ਕਰਾਂਗਾ। ਬਿਨਾਂ ਮਨੋਰਥ ਸਿੱਧ ਕੀਤੇ ਮੈਂ ਮੁੜਾਂਗਾ ਨਹੀਂ। ਮਰ ਜਾਵਾਂਗਾ ਆਪ ਨੂੰ ਮੂੰਹ ਨਹੀਂ ਦਿਖਾਵਾਂਗਾ।”</br>{{gap}}ਇਹ ਕਹਿੰਦਿਆਂ ਕਹਿੰਦਿਆਂ ਬੁਧ ਘਣੇ ਜੰਗਲ ਵਿਚ ਦਾਖ਼ਲ ਹੋ ਗਏ ਤੇਂ ਛੰਦਕ ਰੋਂਦਾ ਕਲਪਦਾ ਘਰ ਨੂੰ ਮੁੜ ਪਿਆ।<noinclude>{{rh|||੪੧.}}</noinclude>
9j00d1z8bd9kq85t63qfueuzxtt0iqi
ਪੰਨਾ:ਸਿਖਿਆ ਵਿਗਿਆਨ.pdf/110
250
62157
229458
187722
2026-07-27T07:13:19Z
Harchand Bhinder
2624
/* ਤਸਦੀਕ */
229458
proofread-page
text/x-wiki
<noinclude><pagequality level="4" user="Harchand Bhinder" />{{center|'''੯੯'''}}</noinclude>ਬਣਾ ਦਿੰਦਾ ਹੈ।
{{center|{{larger|'''ਪਰਭਾਵ-ਪਾਊ ਜ਼ਬਤ'''}}}}
{{gap}}ਪਰਭਾਵ-ਪਾਊ ਜ਼ਬਤ ਉਹ ਜਿਸ ਨਾਲ ਬੱਚਾ ਦੰਡ ਦੇ ਡਰ ਦੀ ਥਾਂ, ਉਸਤਾਦ ਦਾ ਕਹਿਣਾ, ਉਸ ਵਿਚ ਸ਼ਰਧਾ ਹੋ ਜਾਣ ਕਰ ਕੇ ਮੰਨਦਾ ਹੈ। ਉਸਤਾਦ ਜੋ ਕੁਝ ਕਹਿੰਦਾ ਹੈ ਉਸ ਨੂੰ ਬੜੀ ਸ਼ਰਧਾ ਨਾਲ ਸੁਣਦਾ ਹੈ ਤੇ ਚਾਈਂ ਚਾਈਂ ਯਾਦ ਕਰਦਾ ਹੈ। ਆਪਣੇ ਉਸਤਾਦ ਦੀ ਵਿਦਿਆ ਵੇਖ ਵੇਖ ਬੱਚੇ ਦੰਗ ਰਹਿ ਜਾਂਦੇ ਹਨ, ਅਤੇ ਉਸ ਦੇ ਆਦਰਸ਼ਕ ਚਲਣ ਅੱਗੇ ਸਦਾ ਆਪਣਾ ਮੱਥਾ ਝੁਕਾਉਂਦੇ ਰਹਿੰਦੇ ਹਨ। ਇਸ ਤਰ੍ਹਾਂ ਦੇ ਇਕ ਆਦਰਸ਼ਕ ਉਸਤਾਦ ਬਾਰੇ ਸਿਨਕਲੇਅਰ ਲਿਖਦਾ ਹੈ ਕਿ ਉਸ ਦੇ ਵਿਦਿਆਰਥੀਆਂ ਨੂੰ ਉਸ ਦੀ ਵਿਦਵਤਾ ਵਿਚ ਇੰਨਾ ਵਿਸ਼ਵਾਸ਼ ਸੀ ਅਤੇ ਉਸ ਦੇ ਵਿਚਾਰਾਂ ਲਈ ਇੱਨੀ ਸ਼ਰਧਾ ਸੀ ਕਿ ਜਦ ਉਸ ਤੋਂ ਨਿਖੜਦੇ ਤਾਂ ਆਪ ਸੋਚਣ ਦੀ ਪਰਵਾਹ ਨਹੀਂ ਕਰਦੇ ਸਨ। ਉਹ ਆਪਣੇ ਗੁਰੂ ਦੇ ਕਢੇ ਨਿਚੋੜਾਂ ਤੋਂ ਪੂਰੀ ਤਰ੍ਹਾਂ ਸੰਤੁਸ਼ਟ ਹੁੰਦੇ ਸਨ ਕਿਉਂ ਜੁ ਉਸ ਦੀ ਬੁਧੀ ਉਨ੍ਹਾਂ ਤੋਂ ਇੱਨੀ ਵਧ ਚੜ੍ਹ ਕੇ ਸੀ ਕਿ ਉਹ ਜਾਣਦੇ ਸਨ ਕਿ ਉਸ ਦੀ ਚਤੁਰ ਬੁਧੀ ਨੂੰ ਉਹ ਕਦੇ ਵੀ ਨਹੀਂ ਪਹੁੰਚ ਸਕਦੇ। ਇਸ ਹਾਲਤ ਵਿਚ ਜ਼ਬਤ ਨੂੰ ਬਣਾਈ ਰਖਣ ਵਿਚ ਉਸਤਾਦ ਦੀ ਵਿਦਿਆ ਅਤੇ ਚਲਣ ਦਾ ਭਾਰੀ ਪਰਭਾਵ ਹੁੰਦਾ ਹੈ। ਉਸਤਾਦ ਜਿੱਨਾ ਵਧੇਰੇ ਬਚਿਆਂ ਵਿਚ ਆਪਣੇ ਲਈ ਸ਼ਰਧਾ ਪੈਦਾ ਕਰ ਸਕਦਾ ਹੈ ਉੱਨਾ ਵਧੇਰੇ ਉਹ ਜ਼ਬਤ ਕਾਇਮ ਰਖਣ ਵਾਲਾ ਹੁੰਦਾ ਹੈ। ਅਜ ਦੇ ਸਮੇਂ ਵਿਚ ਡਰ-ਪਾਊ ਜ਼ਬਤ ਮਨੋ-ਵਿਗਿਆਨ ਦੇ ਉਲਟ ਸਮਝਿਆ ਜਾਂਦਾ ਹੈ। ਪਰਭਾਵ-ਪਾਊ ਜ਼ਬਤ ਹੀ ਵਧੇਰੇ ਪਸਿੰਦ ਕੀਤਾ ਜਾਂਦਾ ਹੈ। ਇਸ ਤਰ੍ਹਾਂ ਦੇ ਜ਼ਬਤ ਲਈ ਸਮੁਚੇ ਸਕੂਲ ਦਾ ਵਾਤਾਵਰਨ ਚੰਗਾ ਹੋਣਾ ਲੋੜੀਂਦਾ ਹੈ। ਕਿਸੇ ਵੀ ਉਸਤਾਦ ਦਾ ਕਿਸੇ ਵਿਸ਼ੇਸ਼ ਬਾਲਕ ਉਤੇ ਪਰਭਾਵ ਪਾਉਣਾ ਅਥਵਾ ਸਾਰੀ ਕਲਾਸ ਉਤੇ ਪਰਭਾਵ ਪਾਉਣਾ, ਉਸ ਦੀ ਸਕੂਲ ਵਿਚ ਬਣੀ ਸਮਾਜਿਕ ਹਾਲਤ ਉਤੇ ਨਿਰਭਰ ਹੈ। ਜੇ ਸਕੂਲ ਦਾ ਵਾਤਾਵਰਨ ਦੋਸ਼ ਵਾਲਾ ਹੈ ਤਾਂ ਉਸਤਾਦ ਦੀ ਵਿਦਿਆ ਅਤੇ ਚਲਣ ਨਿਰਦੋਸ਼ ਹੋਣ ਉਤੇ ਵੀ ਉਹ ਆਪਣੀ ਕਲਾਸ ਵਿਚ ਠੀਕ ਜ਼ਬਤ ਨਹੀਂ ਰਖ ਸਕਦਾ।
{{gap}}ਸਾਡੇ ਲਈ ਉਪਰ ਦੱਸੇ ਜ਼ਬਤ ਦੇ ਦੋਸ਼ਾਂ ਨੂੰ ਵੇਖਣਾ ਵੀ ਜ਼ਰੂਰੀ ਹੈ। ਪਰਭਾਵ-ਪਾਊ ਜ਼ਬਤ ਦਾ ਅਧਾਰ ਨਿਰਦੋਸ਼ਤਾ ਹੈ। ਜਦ ਬੱਚਾ ਉਸਤਾਦ ਨੂੰ ਆਪਣੇ ਤੋਂ ਸਭ ਗਲਾਂ ਵਿਚ ਵੱਡਾ ਵੇਖਦਾ ਹੈ ਤਾਂ ਉਹ ਉਸ ਦੇ ਕਹਿਣ ਵਿਚ ਚਲਦਾ ਹੈ ਉਸਦੇ ਮਨ ਉਤੇ ਉਸਦਾ ਸਿੱਕਾ ਬੈਠ ਜਾਂਦਾ ਹੈ। ਇਸ ਵਿਚ ਇਕ ਤਰ੍ਹਾਂ ਦੀ ਮਾਨਸਿਕ ਗੁਲਾਮੀ ਦੀ ਸੰਭਾਵਨਾ ਹੋ ਜਾਂਦੀ ਹੈ। ਜਦ ਬੱਚੇ ਵਿਚ ਆਪਣੇ ਆਪ ਸੋਚਣ, ਉਸਤਾਦ ਦੀਆਂ ਕਹੀਆਂ ਗਲਾਂ ਦੀ ਸਹੀ ਪੜਤਾਲ ਕਰਨ ਦੀ ਆਦਤ ਨਹੀਂ ਪੈਂਦੀ ਤਾਂ ਉਹ ਪਰਭਾਵਸ਼ਾਲੀ ਵਿਅਕਤੀ ਬਨਣ ਦੀ ਥਾਂ ਦੂਜਿਆਂ ਉੱਤੇ ਅੰਧ-ਵਿਸ਼ਵਾਸ ਰਖਣ ਵਾਲਾ ਵਿਅਕਤੀ ਬਣ ਜਾਂਦਾ ਹੈ। ਆਧੁਨਿਕ ਮਨੋ-ਵਿਗਿਆਨ ਦੇ ਕਥਨ ਅਨੁਸਾਰ ਪਰਭਾਵ-ਪਾਊ ਜ਼ਬਤ ਡਰ-ਪਾਊ ਜ਼ਬਤ ਤੋਂ ਵੀ ਭੈੜਾ ਹੈ। ਡਰ ਰਾਹੀਂ ਬੱਚੇ ਦੇ ਉਪਰਲੇ ਮਨ ਉੱਤੇ ਹੀ ਕਾਬੂ ਹੁੰਦਾ ਹੈ ਪਰ ਪਰਭਾਵ ਪਾਊ ਜ਼ਬਤ ਰਾਹੀਂ ਬੱਚੇ ਦੇ ਮਨ ਦੀਆਂ ਅੰਦਰਲੀਆਂ-ਤੈਹਾਂ ਗੁਲਾਮ ਬਣ ਜਾਂਦੀਆਂ ਹਨ। ਸਿਖਿਆ ਦਾ ਨਿਸ਼ਾਨਾ ਮਨੁਖ ਨੂੰ ਗੁਲਾਮ ਬਨਾਉਣਾ ਨਹੀਂ ਸਗੋਂ ਸੁਤੰਤਰ ਬਨਾਉਣਾ ਹੋਣਾ ਚਾਹੀਦਾ ਹੈ। ਦੂਜਿਆਂ ਦੇ ਵਿਚਾਰਾਂ ਦੀ ਗੁਲਾਮੀ ਕਰਨਾ ਸਰੀਰਕ ਗੁਲਾਮੀ ਕਰਨ ਨਾਲੋਂ ਕਿਤੇ ਵਧ ਭੈੜਾ ਹੈ।<noinclude></noinclude>
hy2ko7kkmqsmpaer95kizdrtb7j8io5
ਪੰਨਾ:ਸਿਖਿਆ ਵਿਗਿਆਨ.pdf/111
250
62178
229459
187723
2026-07-27T07:13:27Z
Harchand Bhinder
2624
/* ਤਸਦੀਕ */
229459
proofread-page
text/x-wiki
<noinclude><pagequality level="4" user="Harchand Bhinder" />{{center|'''੯੮'''}}</noinclude>ਰੱਪਾ ਘਟ ਹੋਵੇ ਉਸ ਨੂੰ ਆਦਰਸ਼ਕ ਸਮਝਿਆ ਜਾਂਦਾ ਹੈ। ਇਸ ਤਰ੍ਹਾਂ ਦੇ ਜ਼ਬਤ ਦੇ ਭੈੜੇ ਨਤੀਜਿਆਂ ਵਲ ਇੰਗਲੈਂਡ ਦੇ ਪਰਸਿਧ ਸਿਖਿਆ-ਵਿਗਿਆਨੀ ਹਰਬਰਟ ਸਪੈਂਸਰ ਨੇ ਸਾਡਾ ਧਿਆਨ ਦਿਵਾਇਆ। ਵਧੇਰੇ ਦੰਡ ਵਾਲਾ ਵਾਤਾਵਰਨ ਬਚਿਆਂ ਵਿਚੋਂ ਸੁਤੰਤਰ ਸੋਚਣ ਦੀ ਸ਼ਕਤੀ ਖਿਚ ਲੈਂਦਾ ਹੈ। ਉਨ੍ਹਾਂ ਦੇ ਚਲਣ ਵਿਚ ਅਨੇਕਾਂ ਅਜਿਹੇ ਭੈੜ ਆ ਜਾਂਦੇ ਹਨ ਜਿਨ੍ਹਾਂ ਨੂੰ ਉਹ ਫਿਰ ਉਮਰ ਭਰ ਨਹੀਂ ਛਡ ਸਕਦੇ। ਸਖਤ ਜ਼ਬਤ ਵਿਚ ਪਲਿਆ ਬੱਚਾ ਅੱਗੇ ਚਲ ਕੇ ਜ਼ਾਲਮ ਅਤੇ ਆਪ ਮੁਹਾਰਾ ਪਿਤਾ ਜਾਂ ਉਸਤਾਦ ਬਣਦਾ ਹੈ। ਅਧੁਨਿਕ ਮਨੋ-ਵਿਗਿਆਨ ਨੇ ਡਰ-ਪਾਊ ਜ਼ਬਤ ਦੇ ਹੋਰ ਕਈ ਭੈੜਾਂ ਵਲ ਵੀ ਸਾਡਾ ਧਿਆਨ ਦਿਵਾਇਆ ਹੈ। ਇਸ ਦੇ ਸਦਕਾ ਬੱਚਾ ਉਪਰੋਂ ਉਪਰੋਂ ਬੀਬਾ ਬਣ ਜਾਂਦਾ ਹੈ, ਪਰ ਅੰਦਰ ਹੀ ਅੰਦਰ ਉਸ ਵਿਚ ਖੋਟੀਆਂ ਬਿਰਤੀਆਂ ਪਲਦੀਆਂ ਰਹਿੰਦੀਆਂ ਹਨ। ਕਿੰਨਿਆਂ ਹੀ ਬਚਿਆਂ ਵਿਚ ਚੋਰੀ ਕਰਨ, ਝੂਠ ਮਾਰਨ, ਛੋਟਿਆਂ ਬਚਿਆਂ ਨੂੰ ਮਾਰਨ ਕੁਟਣ ਆਦਿ ਦੀਆਂ ਭੈੜੀਆਂ ਵਾਦੀਆਂ ਕਰੜੇ ਜ਼ਬਤ ਵਿਚ ਰਹਿਣ ਕਰਕੇ ਹੀ ਪੈ ਜਾਂਦੀਆਂ ਹਨ। ਕਰੜੇ ਜ਼ਬਤ ਵਿਚ ਰਹਿਣ ਵਾਲੇ ਬਚਿਆਂ ਵਿਚ ਸ੍ਵੈ-ਕਾਬੂ ਦੀ ਸ਼ਕਤੀ ਨਹੀਂ ਆਉਂਦੀ। ਉਹ ਜਿੱਨਾ ਚਿਰ ਕਰੜੇ ਜ਼ਬਤ ਵਿਚ ਰਹਿੰਦਾ ਹੈ ਭਲਾ ਵਰਤਾਰਾ ਕਰਦਾ ਹੈ। ਪਰ ਜਦੋਂ ਇਸ ਜ਼ਬਤ ਤੋਂ ਛੁਟਕਾਰਾ ਪਾਉਂਦਾ ਹੈ ਤਾਂ ਝਟ ਉਹ ਆਪਣੀਆਂ ਪਸ਼ੂ ਬਿਰਤੀਆਂ ਨੂੰ ਤ੍ਰਿਪਤ ਕਰਨ ਵਿਚ ਅੱਖਾਂ ਬੰਦ ਕਰ ਕੇ ਲੱਗ ਜਾਂਦਾ ਹੈ। ਜਿਸ ਬੱਚੇ ਨੂੰ ਮਾਰ ਕੁਟ ਕੇ ਦੂਜਿਆਂ ਲਈ ਸਾਊ ਬਣ ਕੇ ਦਸਣ ਦਾ ਅਭਿਆਸ ਕਰਾਇਆ ਜਾਂਦਾ ਹੈ, ਉਹ ਅਸਲ ਵਿਚ ਸੁਖੀ ਨਹੀਂ ਹੁੰਦਾ। ਉਸ ਦਾ ਆਚਰਨ ਕਪਟੀ ਅਤੇ ਵਿਖਾਲੇ ਦਾ ਹੋ ਜਾਂਦਾ ਹੈ। ਸਖਤ ਜ਼ਬਤ ਵਿਚ ਪਲੇ ਹੋਏ ਬੱਚੇ ਹੀ ਉਪਰੋਂ ਭਲੇ ਪਰ ਅੰਦਰੋਂ ਖੋਟ ਨਾਲ ਭਰੇ ਹੋਏ ਹੁੰਦੇ ਹਨ। ਆਪਣੀ ਅੰਦਰਲੀ ਨੀਚਤਾ ਲੁਕਾਉਣ ਲਈ ਉਹ ਕਈ ਅਡੰਬਰ ਰਚਦੇ ਹਨ।
{{gap}}ਡਰ-ਪਾਊ ਜ਼ਬਤ ਉਸ ਸਿਖਿਆ-ਵਿਧਾਨ ਦਾ ਸਹਿਯੋਗੀ ਹੈ ਜਿਸ ਅਨੁਸਾਰ ਬੱਚੇ ਨੂੰ ਰੁੱਖੇ ਵਿਸ਼ੇ ਪੜ੍ਹਾਏ ਜਾਣੇ ਠੀਕ ਸਮਝੇ ਜਾਂਦੇ ਸਨ। ਬੱਚੇ ਦਾ ਪਾਠ-ਵਿਸ਼ਾ ਸੁਆਦੀ ਨਹੀਂ ਹੁੰਦਾ ਸੀ। ਉਸ ਵਿਚ ਉਸ ਦੇ ਜੀਵਨ ਨਾਲ ਸਬੰਧ ਰਖਣ ਵਾਲੀ ਕੋਈ ਗਲ ਨਹੀਂ ਸੀ ਹੁੰਦੀ। ਉਸ ਨੂੰ ਇਸ ਗਲ ਦੀ ਕੋਈ ਸਮਝ ਨਹੀਂ ਸੀ ਪੈਂਦੀ ਜੋ ਉਹ ਇਹ ਅਮੁਕ ਗਲ ਇਸ ਲਈ ਪੜ੍ਹ ਰਿਹਾ ਹੈ। ਉਸ ਨੂੰ ਉਸਤਾਦ ਕੋਈ ਵਿਸ਼ਾ ਪੜ੍ਹਨ ਲਈ ਆਖਦਾ ਸੀ। ਇਸ ਲਈ ਉਹ ਪਾਠ ਨੂੰ ਯਾਦ ਕਰਦਾ ਸੀ। ਸਿਖਿਆ ਦਾ ਮਨੋਰਥ ਬਚਿਆਂ ਦੀ ਨਿਰੀ ਦਿਮਾਗੀ ਕਸਰਤ ਕਰਾਉਣਾ ਹੀ ਸੀ। ਅਜਿਹੀ ਹਾਲਤ ਵਿਚ ਬੱਚਾ ਪੜ੍ਹਾਈ ਵਿਚ ਮਨ ਨਹੀਂ ਸੀ ਲਾ ਸਕਦਾ ਤਾਂ ਮਾਰਨ ਤੋਂ ਬਿਨਾਂ ਚਾਰਾ ਵੀ ਕੋਈ ਨਹੀਂ ਸੀ। ਇਸ ਸਿਖਿਆ-ਵਿਧਾਨ ਦਾ ਮੂਲ ਅਧਾਰ ਬੱਚੇ ਦੇ ਮਨ ਵਿਚ ਡੰਡੇ ਦਾ ਡਰ ਹੀ ਸੀ। ਮਨੁਖ ਦਾ ਸੁਭਾ ਹੈ ਕਿ ਜਿਸ ਵਿਸ਼ੇ ਵਲ ਉਹ ਲਗਾਤਾਰ ਧਿਆਨ ਦੇਵੇ ਉਹ ਸੁਆਦੀ ਬਣ ਜਾਂਦਾ ਹੈ। ਪਰ ਜੇ ਕਿਸੇ ਬਾਲਕ ਨੂੰ ਕਿਸੇ ਵਿਸ਼ੇ ਵਿਚ ਮਨ ਲਾਉਣ ਲਈ ਬਾਰ ਬਾਰ ਕੁਟਿਆ ਜਾਵੇ ਉਹ ਸੁਆਦੀ ਬਣਨ ਦੀ ਥਾਂ ਜੀਵਨ ਭਰ ਲਈ ਰੁੱਖਾ ਹੋ ਜਾਂਦਾ ਹੈ। ਅਜਿਹੀ ਹਾਲਤ ਵਿਚ ਉਹ ਉਸ ਵਿਸ਼ੇ ਦੀ ਪਰੀਖਿਆ ਵਿਚ ਘੜੀ ਮੁੜੀ ਫੇਲ ਹੁੰਦਾ ਅਤੇ ਜਦ ਸਕੂਲ ਛਡਦਾ ਹੈ ਤਾਂ ਉਸ ਵਿਸ਼ੇ ਬਾਰੇ ਸੋਚਣਾ ਹੀ ਛੜ ਦਿੰਦਾ ਹੈ। ਜਿਹੜੇ ਬੱਚੇ ਡੰਡੇ ਦੇ ਡਰ ਨਾਲ ਪੜ੍ਹਾਏ ਜਾਂਦੇ ਹਨ ਉਹ ਪੜ੍ਹਾਈ ਨੂੰ ਪਿਆਰ ਕਰਨ ਦੀ ਥਾਂ ਘਿਰਨਾ ਕਰਨ ਲੱਗ ਜਾਂਦੇ ਹਨ।
{{gap}}ਜਿੱਥੇ ਡਰ-ਪਾਊ ਜ਼ਬਤ ਸਫਲ ਹੁੰਦਾ ਹੈ ਉਥੇ ਉਹ ਬੱਚੇ ਦੇ ਵਿਅਕਤੀਤਵ ਨੂੰ ਖਤਮ ਕਰ ਦਿੰਦਾ ਹੈ। ਉਹ ਉਸ ਨੂੰ ਜੀਵਨ ਭਰ ਲਈ ਸਹਿਮਿਆ ਸਹਿਮਿਆ ਅਤੇ ਨਿਕੰਮਾ<noinclude></noinclude>
kuy4izd2i93uu1skh7jj4gaexlaei7l
ਪੰਨਾ:ਸਿਖਿਆ ਵਿਗਿਆਨ.pdf/7
250
62180
229357
184269
2026-07-27T06:46:37Z
Harchand Bhinder
2624
/* ਤਸਦੀਕ */
229357
proofread-page
text/x-wiki
<noinclude><pagequality level="4" user="Harchand Bhinder" /></noinclude>{{center|{{larger|ਅੰਤਕਾ}}}}
{{center|( २२१ - २३४ )}}
{{center|(ੳ) ਪੰਜਾਬੀ ਪਾਠ-ਸੂਤਰ-(ਅ) ਇਤਿਹਾਸ ਦਾ ਪਾਠ-ਸੂਤ—(ੲ) ਰੇਖਾ-ਗਣਿਤ ਦਾ ਪਾਠ-ਸੂਤਰ}}
{{center|{{larger|'''ਸ਼ਬਦਾਵਲੀ'''}}}}
{{center|( ੨੩੫-੨੩੭ )}}
{{dhr|10em}}
{{center|{{xx-larger|★}}}}<noinclude>{{center|(ਸ)}}</noinclude>
lqtee27c5moxw830v3tsk186a21orh3
ਪੰਨਾ:ਸਿਖਿਆ ਵਿਗਿਆਨ.pdf/8
250
62181
229358
187517
2026-07-27T06:46:50Z
Harchand Bhinder
2624
/* ਤਸਦੀਕ */
229358
proofread-page
text/x-wiki
<noinclude><pagequality level="4" user="Harchand Bhinder" /></noinclude>{{center|{{xx-larger|'''ਸਿਖਿਆ ਵਿਗਿਆਨ'''}}}}
{{center|{{x-larger|'''ਪਹਿਲਾ ਪਰਕਰਨ'''}}}}
{{center|'''ਵਿਸ਼ੇ ਪਰਵੇਸ਼'''}}
{{center|'''ਸਿਖਿਆ ਵਿਗਿਆਨ ਕੀ ਹੈ?'''}}
{{gap}}ਸਿਖਿਆ ਵਿਗਿਆਨ ਆਧੁਨਿਕ ਸਮੇਂ ਦਾ ਬੜੀ ਮਹੱਤਾ ਵਾਲਾ, ਅਧਿਅਨ ਕਰਨ ਯੋਗ ਵਿਸ਼ਾ ਹੈ। ਇਸ ਵਿਸ਼ੇ ਦੀ ਸਾਧਾਰਨ ਜਾਣਕਾਰੀ ਹਰ ਇਕ ਵਿਅਕਤੀ ਲਈ ਜ਼ਰੂਰੀ ਹੈ। ਸਮਾਜ ਦੀ ਉੱਨਤੀ ਦਾ ਆਧਾਰ ‘ਸਿਖਿਆ’ ਹੈ। ਹਰ ਵਿਅਕਤੀ ਸਦਾ ਆਪਣੇ ਤੋਂ ਘਟ ਯੋਗ ਸਾਥੀਆਂ ਨੂੰ ਸਿਖਿਆ ਦੇਣ ਦਾ ਕੰਮ ਕਰਦਾ ਰਹਿੰਦਾ ਹੈ। ਹਰ ਮਾਤਾ ਪਿਤਾ ਨੂੰ ਆਪਣੇ ਬਚਿਆਂ ਨੂੰ ਸਿਖਿਆ ਦੇਣੀ ਪੈਂਦੀ ਹੈ। ਸਕੂਲਾਂ ਵਿਚ ਭੇਜਣ ਤੋਂ ਪਹਿਲਾਂ ਮਾਤਾ ਪਿਤਾ ਹੀ ਬਚਿਆਂ ਦੀ ਸਿਖਾਈ ਦਾ ਕੰਮ ਕਰਦ ਹਨ। ਜਦੋਂ ਬੱਚੇ ਸਕੂਲ ਜਾਣ ਲਗ ਪੈਂਦੇ ਹਨ ਤਦ ਵੀ ਮਾਤਾ ਪਿਤਾ ਨੂੰ, ਘਰ ਵਿੱਚ, ਉਨ੍ਹਾਂ ਦੀ ਸਿਖਿਆ ਦਾ ਕੰਮ ਜਾਰੀ ਰਖਣਾ ਪੈਂਦਾ ਹੈ। ਮਾਤਾ ਪਿਤਾ ਦੀ ਸਹਾਇਤਾ ਬਿਨਾਂ ਬਚਿਆਂ ਦੀ ਸਕੂਲ ਦੀ ਸਿਖਾਈ ਅਧੂਰੀ ਹੀ ਰਹਿ ਜਾਂਦੀ ਹੈ।
{{gap}}ਅਸੀਂ ਆਪਣੇ ਸਾਥੀਆਂ ਨੂੰ ਵੀ ਆਪਣੇ ਵਿਚਾਰਾਂ ਅਤੇ ਵਰਤੋਂ ਵਿਹਾਰ ਰਾਹੀਂ ਸਿਖਿਆ ਦਿੰਦੇ ਰਹਿੰਦੇ ਹਾਂ। ਹਰ ਵਿਅਕਤੀ ਵਿਚ ਆਪਣੇ ਤੋਂ ਘਟ ਜਾਨਣ ਵਾਲੀਆਂ ਵਿਅਕਤੀਆਂ ਨੂੰ ਸਿਖਿਆ ਦੇਣ ਦੀ ਯੋਗਤਾ ਹੁੰਦੀ ਹੈ। ਇਸ ਕੰਮ ਨੂੰ ਹਰ ਵਿਅਕਤੀ ਸੌਖਾ ਹਹੀ ਕਰ ਲੈਂਦਾ ਹੈ। ਬੱਚੇ ਵੀ ਆਪਸ ਵਿਚ ਇਕ ਦੂਜੇ ਨੂੰ ਸਿਖਿਆ ਦਿੰਦੇ ਰਹਿੰਦੇ ਹਨ। ਉਹ ਕਦੇ ਕਦੇ ਆਪਣੇ ਸਾਥੀਆਂ ਨੂੰ ਸਿਖਿਆ ਦੇਣ ਵਿਚ ਇੰਨੀ ਯੋਗਤਾ ਵਿਖਾਉਂਦੇ ਹਨ ਜਿੰਨੀ ਕਿ ਬਹੁਤੇ ਬਾਲਗ ਲੋਕਾਂ ਵਿਚ ਵੀ ਨਹੀਂ ਵੇਖੀ ਜਾਂਦੀ।
{{gap}}ਸਮਾਜ ਵਿਚ ਕੁਝ ਲੋਕਾਂ ਸਿਖਿਆ ਨੂੰ ਆਪਣਾ ਵਿਹਾਰ ਵੀ ਬਣਾਇਆ ਹੋਇਆ ਹੈ। ਸਿਖਿਆ ਦੇਣ ਵਾਲੇ, ਉਸਤਾਦ, ਸਮਾਜ ਦਾ ਇਕ ਜ਼ਰੂਰੀ ਅੰਗ ਹਨ, ਅਤੇ ਉਨ੍ਹਾਂ ਦਾ ਇਹ ਕੰਮ ਬੜੀ ਮਹੱਤਾ ਵਾਲਾ ਹੈ। ਉਨ੍ਹਾਂ ਦੇ ਯਤਨਾਂ ਬਿਨਾਂ ਸਮਾਜ ਥੋੜੇ ਹੀ ਸਮੇਂ ਵਿਚ ਜੰਗਲੀ ਅਵਸਥਾ ਨੂੰ ਪਹੁੰਚ ਜਾਵੇ। ਉਸਤਾਦਾਂ ਸਦਕਾ ਹੀ ਮਨੁਖ ਸਮਾਜ ਵਿਚ ਮਨੁੱਖਤਾ ਦੀ ਪਦਵੀ ਲੈ ਰਿਹਾ ਹੈ।
{{gap}}ਸਿਖਿਆ ਵਿਗਿਆਨ ਦਾ ਮਨੋਰਥ ਸਿਖਿਆ ਦੇ ਕੰਮਾਂ ਨੂੰ ਸਰਲ ਅਤੇ ਉੱਤਮ ਬਣਾਉਣਾ ਹੈ। ਕੰਮ ਕਰਨ ਨਾਲ ਆਉਂਦਾ ਹੈ, ਗੱਲਾਂ ਕਰਨ ਨਾਲ ਨਹੀਂ ਆਉਂਦਾ। ਇਹ ਕਹਾਵਤ ਸੱਚੀ ਹੈ ਕਿ ਕੰਮ ਹੀ ਕੰਮ ਸਿਖਾਉਂਦਾ ਹੈ; ਪਰ ਇਹ ਵੀ ਤਜਰਬੇ ਵਿਚ ਆਈ<noinclude>
{{center|'''੧'''}}</noinclude>
1vkad0mt6rmt2z3b2rvo7cdqewptm80
ਪੰਨਾ:ਸਿਖਿਆ ਵਿਗਿਆਨ.pdf/9
250
63693
229359
187516
2026-07-27T06:47:01Z
Harchand Bhinder
2624
/* ਤਸਦੀਕ */
229359
proofread-page
text/x-wiki
<noinclude><pagequality level="4" user="Harchand Bhinder" />{{center|'''੨'''}}</noinclude>ਗਲ ਹੈ ਕਿ ਜੋ ਕੰਮ ਕਰਨ ਦਾ ਢੰਗ ਪਹਿਲਾਂ ਜਾਣ ਲਿਆ ਜਾਵੇ ਤਾਂ ਕੰਮ ਚੰਗੀ ਤਰ੍ਹਾਂ ਕੀਤਾ ਜਾ ਸਕਦਾ ਹੈ। ਸਿਆਣੇ ਕਹਿੰਦੇ ਹਨ 'ਛਾਲ ਮਾਰਨ ਤੋਂ ਪਹਿਲਾਂ ਥਾਂ ਵਲ ਝਾਤ ਮਾਰ ਲੋ, ਇਹ ਕਹਾਵਤ ਸਾਨੂੰ ਕੰਮ ਕਰਨ ਤੋਂ ਪਹਿਲਾਂ ਉਸ ਕੰਮ ਦੇ ਕਰਨ ਦੀ ਵਿਧੀ ਜਾਣ ਲੈਣ ਦੀ ਲੋੜ ਦਸਦੀ ਹੈ। ਸਿਖਿਆ ਵਿਗਿਆਨ ਸਿਖਿਆ ਦਾ ਕੰਮ ਕਰਨ ਵਾਲਿਆਂ ਅਤੇ ਸਿਖਿਆ ਦੇ ਕੰਮ ਵਿਚ ਰੁਚੀ ਰਖਣ ਵਾਲੀਆਂ ਵਿਅਕਤੀਆਂ ਨੂੰ ਇਸ ਕੰਮ ਨੂੰ ਸੁਹਣੀ ਤਰ੍ਹਾਂ ਕਰਨ ਦਾ ਢੰਗ ਦਸਦਾ ਹੈ। ਜਿਸ ਤਰ੍ਹਾਂ ਅਧੁਨਿਕ ਮਲਾਹ ਲਈ ਜਹਾਜ਼ ਚਲਾਉਣ ਦੀ ਵਿਦਿਆ (ਸਾਇੰਸ ਆਫ ਨੇਵੀਗੇਸ਼ਨ) ਦੀ ਲੋੜ ਹੁੰਦੀ ਹੈ ਅਤੇ ਫੌਜ ਦੇ ਸਰਦਾਰ ਨੂੰ ਫੌਜੀ ਕਾਰਰਵਾਈਆਂ ਦੀ ਵਿਦਿਆ ਸਿਖਣ ਦੀ ਲੋੜ ਹੁੰਦੀ ਹੈ, ਇਸੇ ਤਰ੍ਹਾਂ ਸਿਖਿਆ ਦੇਣ ਵਾਲੇ ਨੂੰ ਵੀ ਆਪਣੇ ਕੰਮ ਨੂੰ ਹੁਸ਼ਿਆਰੀ ਨਾਲ ਕਰਨ ਲਈ ਸਿਖਿਆ ਵਿਗਿਆਨ ਦੀ ਸਮਝ ਹੋਣੀ ਚਾਹੀਦੀ ਹੈ।
{{larger|{{center|'''ਸਿਖਿਆ ਵਿਗਿਆਨ ਦੀ ਮਹੱਤਾ'''}}}}
{{gap}}ਸਿਖਿਆ ਵਿਗਿਆਨ ਦਾ ਅਧਿਅਨ ਸਿਖਿਆ ਦੇਣ ਵਾਲੇ ਨੂੰ ਆਪਣੇ ਕੰਮ ਵਿਚ ਸਿਆਣਾ ਬਣਾਉਂਦਾ ਹੈ। ਸਾਡੇ ਦੇਸ਼ ਵਿਚ ਸਿਖਿਆ ਦੇਣ ਵਾਲੇ ਆਮ ਕਰ ਕੇ ਆਪਣੇ ਕੰਮ ਲਈ ਸਿੱਖਿਆ ਵਿਗਿਆਨ ਦੀ ਕੋਈ ਲੋੜ ਹੀ ਨਹੀਂ ਸਮਝਦੇ। ਉਹ ਟ੍ਰੇਨਿੰਗ ਕਾਲਜ ਜਾਂ ਸਕੂਲ ਵਿਚ ਬਤੀਤ ਕੀਤਾ ਸਮਾਂ ਵਿਅਰਥ ਗਿਆ ਸਮਝਦੇ ਸਨ। ਸਿਖਿਆ ਦੇ ਕੰਮ ਵਿਚ ਟਰੇਨਿੰਗ ਲੈਣਾ, ਸਿਖਿਆ ਵਿਗਿਆਨ ਅਤੇ ਇਸ ਨਾਲ ਸਬੰਧ ਰਖਣ ਵਾਲੇ ਹੋਰ ਵਿਸ਼ਿਆਂ ਦਾ ਅਧਿਅਨ ਕਰਨਾ, ਉਹ ਨਿਰਾ ਭਾਰ ਸਮਝਦੇ ਹਨ। ਅਜਿਹੇ ਸਿਖਿਆ ਦੇਣ ਵਾਲੇ ਟ੍ਰੇਨਿੰਗ ਸਕੂਲਾਂ ਜਾਂ ਕਾਲਜਾਂ ਵਿਚ ਰਹਿ ਕੇ ਕੋਈ ਖਾਸ ਲਾਭ ਨਹੀਂ ਉਠਾਉਂਦੇ। ਇਸ ਦਾ ਵੱਡਾ ਕਾਰਨ ਉਨ੍ਹਾਂ ਦੀ ਦਰਿਸ਼ਟੀ ਅਤੇ ਮਨ ਬਿਰਤੀ ਹੀ ਹੈ। ਉਹ ਸਮਝਦੇ ਹਨ ਕਿ ਸਿਖਿਆ ਦੇ ਕੰਮ ਲਈ ਨਾ ਕਿਸੇ ਵਿਗਿਆਨ ਦੀ ਲੋੜ ਹੈ ਨਾ ਟਰੇਨਿੰਗ ਦੀ। ਪਰ ਜੇ ਅਸੀਂ ਹੋਰਨਾਂ ਦੇਸਾਂ ਵਲ ਵੇਖੀਏ, ਜਿਥੇ ਸਿਖਿਆ ਦਾ ਕੰਮ ਮਨ ਲਾ ਕੇ ਕੀਤਾ ਜਾਂਦਾ ਹੈ ਅਤੇ ਜਿਥੋ ਸਿਖਿਆ ਕਰਕੇ ਹੀ ਰਾਸ਼ਟਰ ਉੱਨਤੀ ਕਰ ਰਹੇ ਹਨ, ਤਾਂ ਅਸੀਂ ਆਪਣੇ ਸਿਖਿਆ ਦੇਣ ਵਾਲਿਆਂ ਦੇ ਵਿਹਾਰ ਨੂੰ ਹੋਰ ਤਰ੍ਹਾਂ ਦਾ ਪਾਵਾਂਗੇ। ਉਹ ਲੋਕ ਸਿਖਿਆਂ ਦੇ ਕੰਮ ਇੰਨਾ ਮਹੱਤਾ ਤੋਂ ਖਾਲੀ ਨਹੀਂ ਸਮਝਦੇ ਕਿ ਕੋਈ ਵੀ ਵਿਅਕਤੀ ਬਿਨਾਂ ਕਿਸੇ ਤਰ੍ਹਾਂ ਦੀ ਟਰੇਨਿੰਗ ਲਏ ਕਰ ਸਕਦਾ ਹੋਵੇ। ਸਿਖਿਆ ਦੇ ਕੰਮ ਨੂੰ ਸੁਚੱਜੇ ਢੰਗ ਨਾਲ ਕਰਨ ਲਈ ਪਰਬੀਨ ਸਿਆਣਿਆਂ ਦੀ ਉਸੇ ਤਰ੍ਹਾਂ ਲੋੜ ਹੈ ਜਿਵੇਂ ਕਿਸੇ ਖਾਸ ਤਰ੍ਹਾਂ ਦੇ ਕਾਰਖਾਨੇ ਨੂੰ ਚਲਾਉਣ ਲਈ ਪਰਬੀਨ ਕਾਰੀਗਰਾਂ ਦੀ ਲੋੜ ਹੁੰਦੀ ਹੈ। ਛੋਟੇ ਬੱਚਿਆਂ ਦੀ ਸਿਖਿਆ ਲਈ ਤਾਂ ਸਿੱਖਿਆ ਵਿਗਿਆਨ ਦੇ ਅਧਿਅਨ ਦੀ ਅਤਿਅੰਤ ਲੋੜ ਹੈ। ਬੱਚੇ ਕਿੰਨੇ ਛੋਟੇ ਹੋਣ, ਉੱਨੀ ਹੀ ਔਖੀ ਉਨ੍ਹਾਂ ਦੀ ਸਿਖਲਾਈ ਹੁੰਦੀ ਹੈ। ਕਿੰਨੇ ਹੀ ਸਿਖਿਆ ਦੇਣ ਵਾਲੇ, ਸਿਖਿਆ ਵਿਗਿਆਨ ਦੀ ਸਮਝ ਨਾ ਹੋਣ ਕਰਕੇ, ਦਿਲੋਂ ਵਿਦਿਆਰਥੀਆਂ ਦਾ ਭਲਾ ਲੋਚਦੇ ਹੋਏ ਵੀ ਉਨ੍ਹਾਂ ਦਾ ਅਨਰਥ ਕਰ ਦੇਂਦੇ ਹਨ।
{{gap}}ਅਧੁਨਿਕ ਕਾਲ ਵਿਚ ਬੱਚੇ ਦੇ ਮਨ ਦਾ ਖਾਸ ਤਰ੍ਹਾਂ ਨਾਲ ਅਧਿਅਨ ਕੀਤਾ ਗਿਆ ਹੈ। ਬਚਿਆਂ ਦੀਆਂ ਰੁਚੀਆਂ ਅਤੇ ਯੋਗਤਾਵਾਂ ਨੂੰ ਸਮਝਣਾ ਸੌਖਾ ਕੰਮ ਨਹੀਂ ਹੈ। ਸਿਖਿਆ ਦੇਣ ਵਾਲਾ ਬਚਿਆਂ ਦੀਆਂ ਯੋਗਤਾਵਾਂ ਨੂੰ ਚੰਗੇ ਕੰਮਾਂ ਵਿਚ ਲਾ ਕੇ ਉਨ੍ਹਾਂ ਦਾ<noinclude></noinclude>
jhpgz2ulme5pea7p1rmyp4gdueknxlu
ਪੰਨਾ:ਸਿਖਿਆ ਵਿਗਿਆਨ.pdf/10
250
63694
229360
184267
2026-07-27T06:47:13Z
Harchand Bhinder
2624
/* ਤਸਦੀਕ */
229360
proofread-page
text/x-wiki
<noinclude><pagequality level="4" user="Harchand Bhinder" />{{center|'''੩'''}}</noinclude>ਵਾਧਾ ਕਰਨਾ ਲੋੜਦਾ ਹੈ ਅਤੇ ਉਨ੍ਹਾਂ ਦੀਆਂ ਰੁਚੀਆਂ ਨੂੰ ਇਸ ਤਰ੍ਹਾਂ ਮੋੜਦਾ ਹੈ ਜਿਸ ਨਾਲ
ਉਨ੍ਹਾਂ ਦੀ ਸ਼ਖਸੀਅਤ ਦਾ ਵਿਕਾਸ਼ ਹੋਵੇ।
{{gap}}ਜਿਵੇਂ ਜਿਵੇਂ ਬਾਲ ਮਨੋ-ਵਿਗਿਆਨ ਦੀਆਂ ਖੋਜਾਂ ਰਾਹੀਂ ਬੱਚੇ ਦੇ ਮਾਨਸਿਕ ਕੰਮਾਂ ਬਾਰੇ ਸਾਡਾ ਗਿਆਨ ਵਧਦਾ ਜਾਂਦਾ ਹੈ, ਉਸੇ ਤਰ੍ਹਾਂ ਹੀ ਉਸਦੇ ਸਿਖਿਆ-ਢੰਗ ਵਿਚ ਤਬਦੀਲੀ ਆਉਂਦੀ ਜਾਂਦੀ ਹੈ। ਬੱਚਿਆਂ ਦੀ ਸਿਖਿਆ ਦਾ ਢੰਗ ਉਹ ਨਹੀਂ ਜਿਹੜਾ ਦੋ ਸਦੀਆਂ ਪਹਿਲਾਂ ਸੀ। ਜਿਹੜਾ ਸਿਖਿਆ ਦੇਣ ਵਾਲਾ ਪੁਰਾਣੇ ਢੰਗ ਨੂੰ ਬਚਿਆਂ ਦੇ ਪਾਠ ਯਾਦ ਕਰਾਉਣ ਲਈ ਵਰਤੋਂ ਵਿਚ ਲਿਆਉਂਦਾ ਹੈ ਉਹ ਮਨੋ-ਵਿਗਿਆਨ ਦੀਆਂ ਅਧੁਨਿਕ ਖੋਜਾਂ ਤੋਂ ਲਾਭ ਨਹੀਂ ਉਠਾਉਂਦਾ।
{{gap}}ਸਿਖਿਆ ਵਿਗਿਆਨ ਮਨੋ-ਵਿਗਿਆਨ ਦੀਆਂ ਨਵੀਆਂ ਖੋਜਾਂ ਨੂੰ ਧਿਆਨ ਵਿਚ ਰਖਕੇ ਸਿਖਿਆ ਦੇ ਕੰਮਾਂ ਵਿਚ ਨਵੇਂ ਨਵੇਂ ਸੁਝਾਓ ਦਿੰਦਾ ਰਹਿੰਦਾ ਹੈ। ਇਸ ਲਈ ਇਸ ਦਾ ਅਧਿਅਨ ਹਰ ਸਿਖਿਆ ਦੇਣ ਵਾਲੇ ਲਈ ਬੜਾ ਲੋੜੀਂਦਾ ਹੈ। ਬੱਚਿਆਂ ਨੂੰ ਉਨ੍ਹਾਂ ਦੀ ਹਾਲਤਾਂ ਅਨੁਸਾਰ ਕਿਹੜੇ ਕਿਹੜੇ ਵਿਸ਼ੇ ਪੜ੍ਹਾਏ ਜਾਣੇ ਚਾਹੀਦੇ ਹਨ, ਕਿਸ ਤਰਤੀਬ ਨਾਲ ਪੜ੍ਹਾਏ ਜਾਣੇ ਚਾਹੀਦੇ ਹਨ, ਅਤੇ ਕਿਹੜੇ ਢੰਗ ਵਰਤੋਂ ਵਿਚ ਲਿਆਉਣੇ ਚਾਹੀਦੇ ਹਨ, ਉਨ੍ਹਾਂ ਉਤੇ ਕਾਬੂ (ਕੰਟਰੋਲ) ਕਿਵੇਂ ਰੱਖਿਆ ਜਾ ਸਕਦਾ ਹੈ, ਕਿਸ ਤਰ੍ਹਾਂ ਦਾ ਕਾਬੂ ਉਨ੍ਹਾਂ ਲਈ ਲਾਭਦਾਇਕ ਹੋ ਸਕਦਾ ਹੈ ਆਦਿ ਵਿਸ਼ਿਆਂ ਦਾ ਗਿਆਨ ਸਖਿਆ-ਵਿਗਿਆਨ ਦੇ ਅਧਿਆਨ ਬਿਨਾਂ ਨਹੀਂ ਹੋ ਸਕਦਾ।
{{center|'''ਸਿਖਿਆ-ਵਿਗਿਆਨ ਦੀ ਵਿਸ਼ੇਸ਼ਤਾ'''}}
{{gap}}ਸਿਖਿਆ-ਵਿਗਿਆਨ ਇਕ ਵਰਤੋਂ ਵਿਚ ਲਿਆਂਦਾ ਜਾ ਸਕਣ ਵਾਲਾ ਵਿਗਿਆਨ ਹੈ। ਇਸ ਵਿਗਿਆਨ ਦੇ ਅਧਿਅਨ ਦਾ ਮਨੋਰਥ ਸਿਖਿਆ ਦੇ ਕੰਮ ਵਿਚ ਨਿਪੁੰਨਤਾ ਪਰਾਪਤ ਕਰਨਾ ਹੈ। ਸਿਖਿਆ-ਵਿਗਿਆਨ ਨਿਰਾ ਵਿਚਾਰਨ ਵਾਲਾ ਵਿਸ਼ਾ ਨਹੀਂ ਹੈ। ਸਗੋਂ ਇਸ ਦੇ ਅਧਿਅਨ ਦੇ ਸਮੇਂ ਵਿਚ ਹੀ ਇਸਦੀ ਸਦਾ ਵਰਤੋਂ ਕਰਦੇ ਰਹਿਣਾ ਚਾਹੀਦਾ ਹੈ। ਇਸ ਦਾ ਅਧਾਰ ਹੀ ਕੰਮ ਹੈ। ਇਹ ਮੁਢ ਤੋਂ ਲੈ ਅੰਤ ਤਕ ਅਮਲ ਵਿਚ ਆਉਂਦਾ ਹੈ। ਜਿਹੜੇ ਵਿਅਕਤੀ ਸਿਖਿਆ ਦੇ ਕੰਮ ਵਿਚ ਲੱਗੇ ਹਨ ਉਹ ਇਸ ਦੇ ਅਧਿਅਨ ਦੀ ਮਹੱਤਾ ਨੂੰ ਉਨ੍ਹਾਂ ਲੋਕਾਂ ਦੇ ਟਾਕਰੇ ਤੇ ਜਿਹੜੇ ਸਿਖਿਆ ਦੇ ਕੰਮਾਂ ਵਿਚ ਨਹੀਂ ਪਏ, ਵਧੇਰੇ ਸਮਝ ਸਕਦੇ ਹਨ। ਬੱਚਿਆਂ ਨੂੰ ਪੜਾਉਂਦਿਆਂ, ਪੜ੍ਹਾਉਣ ਵਾਲਿਆਂ ਅੱਗੇ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਆਉਂਦੀਆਂ ਹਨ, ਉਨ੍ਹਾਂ ਸਮੱਸਿਆਂਵਾਂ ਨੂੰ ਸੁਲਝਾਉਣ ਲਈ ਉਹ ਕਿਸੇ ਪਰਬੀਨ ਦੀ ਸਹਾਇਤਾ ਦੀ ਇੱਛਾ ਰਖਦੇ ਹਨ। ਅਜਿਹੇ ਲੋਕਾਂ ਨੂੰ ਹੀ ਸਿਖਿਆ-ਵਿਗਿਆਨ ਦਾ ਅਧਿਅਨ ਲਾਭਦਾਇਕ ਰਹਿੰਦਾ ਹੈ। ਸਿਖਿਆ-ਵਿਗਿਆਨ ਦਾ ਅਧਿਅਨ ਫਿਲਾਸਫੀ, ਅਰਥ ਵਿਗਿਆਨ,ਰਾਜਨੀਤੀ ਵਿਗਿਆਨ ਵਾਂਗ ਕਿਤਾਬਾਂ ਰਾਹੀਂ ਕਰਨਾ ਵਿਅਰਥ ਹੈ। ਇਸ ਤਰ੍ਹਾਂ ਦੇ ਅਧਿਅਨ ਨਾਲ ਸੁਬਕੀ ਜਾਣਕਾਰੀ ਹੋ ਸਕਦੀ ਹੈ। ਸਿਖਿਆ ਵਿਗਿਆਨ ਦੀ ਅਸਲੀ ਜਾਣਕਾਰੀ ਸਿੱਖਿਆ ਦਾ ਕੰਮ ਕਰਨ ਨਾਲ ਹੀ ਹੁੰਦੀ ਹੈ। ਜਦੋਂ ਤਕ ਸਿਖਿਆ ਵਿਗਿਆਨ ਦੇ ਦੱਸੇ ਕਿਸੇ ਸਿਧਾਂਤ ਨੂੰ ਸਿਖਿਆ ਦੇਣ ਵਾਲਾ ਆਪਣੇ ਸਿਖਿਆ ਦੇ ਕੰਮ ਵਿਚ ਵਰਤੋਂ ਵਿਚ ਨਹੀਂ ਲਿਆਉਂਦਾ, ਉਸਦੀ ਸਚਿਆਈ ਦੀ ਪਰਖ ਨਹੀਂ ਹੁੰਦੀ। ਰਟੇ ਹੋਏ ਸਿਧਾਂਤ ਵਿਅਰਥ ਸਿੱਧ ਹੁੰਦੇ ਹਨ, ਉਹ ਲੋੜ ਪੈਣ ਤੇ ਕੰਮ ਨਹੀਂ ਆਉਂਦੇ।<noinclude></noinclude>
6kiq2n180we9b825jv2qvinoeowc3bl
ਪੰਨਾ:ਸਿਖਿਆ ਵਿਗਿਆਨ.pdf/12
250
63695
229362
187519
2026-07-27T06:47:52Z
Harchand Bhinder
2624
/* ਤਸਦੀਕ */
229362
proofread-page
text/x-wiki
<noinclude><pagequality level="4" user="Harchand Bhinder" />{{center|'''੫'''}}</noinclude>ਕਦੋਂ ਸਜ਼ਾ ਦਿਤੀ ਜਾਵੇ, ਇਸ ਸਵਾਲ ਦਾ ਠੀਕ ਠੀਕ ਉੱਤਰ ਦੇਣ ਲਈ ਜੀਵਨ ਦੇ ਨਿਸ਼ਾਨੇ ਬਾਰੇ ਵਿਚਾਰ ਕਰਨਾ ਜ਼ਰੂਰੀ ਹੁੰਦਾ ਹੈ। ਇਸੇ ਤਰ੍ਹਾਂ ਬੱਚੇ ਅਤੇ ਉਸਤਾਦ ਦੇ ਠੀਕ ਸਬੰਧ ਦਾ ਫਸਲਾ ਕਰਨਾ ਨੀਤੀ ਵਿਦਿਆ ਉਤੇ ਨਿਰਭਰ ਕਰਦਾ ਹੈ।
{{center|{{larger|'''ਸਿਖਿਆ ਵਿਗਿਆਨ ਅਤੇ ਮਨੋ ਵਿਗਿਆਨ'''}}}}
{{gap}}ਸਿਖਿਆ ਵਿਗਿਆਨ ਦਾ ਮਨੋਵਿਗਿਆਨ ਨਾਲ ਅਤਿ ਡੂੰਘਾ ਸਬੰਧ ਹੈ। ਮਨੋ ਵਿਗਿਆਨ ਮਨੁਖ ਦੇ ਮਾਨਸਿਕ ਕੰਮਾਂ ਦਾ ਅਧਿਅਨ ਹੈ। ਮਨੋ ਵਿਗਿਆਨ ਬੱਚੇ ਦੋ ਸੁਭਾ ਨੂੰ ਬਿਆਨ ਕਰਦਾ ਹੈ, ਉਸ ਦੀਆਂ ਯੋਗਤਾਵਾਂ ਦੀ ਖੋਜ ਕਰਦਾ ਹੈ ਅਤੇ ਉਸ ਦੀਆਂ ਵਿਸ਼ੇਸ਼ ਰੁਚੀਆਂ ਬਾਰੇ ਪਤਾ ਕਢਦਾ ਹੈ। ਬੱਚਿਆਂ ਦੀਆਂ ਵਿਸ਼ੇਸ਼ ਰੁਚੀਆਂ ਅਤੇ ਯੋਗਤਾਵਾਂ ਜਾਣੇ ਬਿਨਾਂ ਸਿਖਿਆ ਦਾ ਕੰਮ ਸੰਭਵ ਹੀ ਨਹੀਂ। ਮਨੋ ਵਿਗਿਆਨ ਪਤਾ ਕਢਦਾ ਹੈ ਕਿ ਬੱਚਿਆਂ ਨੂੰ ਫਲਾਣਾ ਵਿਸ਼ਾ ਪੜ੍ਹਾਉਣ ਵੇਲੇ ਕਿੰਨੇ ਚਿਰ ਵਿਚ ਥਕਾਵਟ ਪਰਤੀਤ ਹੋਣ ਲਗ ਪੈਂਦੀ ਹੈ। ਵਖ ਵਖ ਉਮਰ ਦੇ ਬੱਚੇ ਘਟ ਜਾਂ ਵਧ ਚਿਰ ਵਿਚ ਥਕਦੇ ਹਨ। ਮਾਨਸਿਕ ਥਕਾਵਟ ਵਿਸ਼ੇ ਦੇ ਗੁੰਝਲਦਾਰ ਅਤੇ ਸੁਆਦੀ ਹੋਣ ਉਤੇ ਨਿਰਭਰ ਹੁੰਦੀ ਹੈ। ਬੋਲੀ ਦੇ ਪਾਠ ਵਿਚ ਬੱਚੇ ਇੱਨੀ ਜਲਦੀ ਨਹੀਂ ਥਕਦੇ ਜਿੱਨੀ ਜਲਦੀ ਗਣਿਤ (ਹਿਸਾਬ) ਪੜ੍ਹਨ ਵੇਲੇ ਥੱਕ ਜਾਂਦੇ ਹਨ। ਕਈ ਵਾਰੀ ਬੱਚੇ ਵਿਚ ਕੋਈ ਵਿਸ਼ੇਸ਼ ਯੋਗਤਾ ਵਧੇਰੇ ਹੁੰਦੀ ਹੈ ਉਸ ਨੂੰ ਉਹ ਵਿਸ਼ਾ ਵਧੇਰੇ ਸੁਆਦੀ ਲਗਦਾ ਹੈ; ਅਜਿਹਾ ਬਾਲਕ ਉਸ ਵਿਸ਼ੇ ਨੂੰ ਪੜ੍ਹਨ ਵਿਚ ਜਲਦੀ ਨਹੀਂ ਥਕਦਾ। ਇਨ੍ਹਾਂ ਸਭ ਗਲਾਂ ਨੂੰ ਧਿਆਨ ਵਿਚ ਰਖਕੇ ਥਕਾਵਟ ਬਾਰੇ ਮਨੋ ਵਿਗਿਆਨਿਕ ਪ੍ਰਯੋਗ (ਤਜਰਬੇ) ਕੀਤੇ ਗਏ ਹਨ। ਸਿਖਿਆ ਦੇਣ ਵਾਲਿਆਂ ਲਈ ਇਨ੍ਹਾਂ ਪ੍ਰਯੋਗਾਂ ਦੇ ਸਿਟਿਆਂ ਨੂੰ ਜਾਨਣਾ ਜ਼ਰੂਰੀ ਹੈ। ਜਦ ਬਚਿਆਂ ਨੂੰ ਥਕਾਵਟ ਹੋ ਜਾਂਦੀ ਹੈ ਅਤੇ ਉਨ੍ਹਾਂ ਦਾ ਮਨ ਕਿਸੇ ਵਿਸ਼ੇ ਦੇ ਪੜ੍ਹਨ ਵਿਚ ਨਹੀਂ ਲਗਦਾ, ਉਸ ਵੇਲੇ ਉਸ ਵਿਸ਼ੇ ਨੂੰ ਪੜ੍ਹਾਈ ਜਾਣਾ ਵਿਅਰਥ ਹੀ ਨਹੀਂ ਸਗੋਂ ਹਾਨੀ ਕਾਰਕ ਹੁੰਦਾ ਹੈ। ਇਸ ਨਾਲ ਬਚਿਆਂ ਦੀ ਉਸ ਵਿਸ਼ੇ ਵਿਚ ਰੁਚੀ ਸਦਾ ਲਈ ਖਤਮ ਹੋ ਜਾਣ ਦਾ ਡਰ ਹੈ। ਕਿਸੇ ਵਿਸ਼ੇ ਦਾ, ਰੁਚੀ ਦੇ ਨਾ ਹੁੰਦਿਆਂ, ਬਚਿਆਂ ਨੂੰ ਪੜ੍ਹਾਈ ਜਾਣਾ, ਉਨ੍ਹਾਂ ਦੀ ਪ੍ਰਤਿਕਾ ਨੂੰ ਨਸ਼ਟ ਕਰਨਾ ਹੈ। ਬਚਿਆਂ ਦੀ ਪ੍ਰਤਿਕਾ ਆਪਣੇ ਆਪ ਫੁਰੇ ਕੰਮ ਕਰਨ ਨਾਲ ਵਧਦੀ ਹੈ। ਜ਼ੋਰੀਂ ਕੰਮ ਕਰਾਉਣ ਨਾਲ ਪ੍ਰਤਿਕਾ ਖਤਮ ਹੋ ਜਾਂਦੀ ਹੈ।
{{gap}}ਬਚਿਆਂ ਦੀ ਪੜ੍ਹਾਈ ਦਾ ਠੀਕ ਢੰਗ ਮਨੋ ਵਿਗਿਆਨ ਪ੍ਰਯੋਗਾਂ ਰਾਹੀਂ ਹੀ ਨਿਸਚੇ ਕੀਤਾ ਜਾ ਸਕਦਾ ਹੈ। ਪੜਾਉਣ ਦੇ ਢੰਗਾਂ ਵਿਚ ਜਿਹੜੀਆਂ ਇਨਕਲਾਬੀ ਤਬਦੀਲੀਆਂ ਆਈਆਂ ਹਨ, ਉਹ ਮਨੋ ਵਿਗਿਆਨ ਪ੍ਰਯੋਗਾਂ ਦਾ ਸਿੱਟਾ ਹਨ। ਘੋਟਾ ਲੁਆਉਣ ਦੀ ਥਾਂ, ਵਿਸ਼ੇ ਨੂੰ ਸਮਝਾਕੇ ਬਚਿਆਂ ਨੂੰ ਯਾਦ ਕਰਾਉਣਾ ਚੰਗਾ ਹੁੰਦਾ ਹੈ। ਸਾਡੇ ਦੇਸ਼ ਵਿਚ ਸਬਕ (ਪਾਠ) ਯਾਦ ਕਰਨ ਲਈ ਘੋਟੇ ਉੱਤੇ ਹੀ ਜ਼ੋਰ ਦਿਤਾ ਜਾਂਦਾ ਹੈ। ਯੂਰਪ ਵਿਚ ਵੀ ਲੇਟਿਨ ਅਤੇ ਗ੍ਰੀਕ ਬੋਲੀਆਂ ਇਸੇ ਢੰਗ ਨਾਲ ਪੜ੍ਹਾਈਆਂ ਜਾਂਦੀਆਂ ਸਨ। ਜਿਸ ਤਰ੍ਹਾਂ ਬਿਨਾ ਸਮਝੇ ਹੀ ਸਾਡੇ ਸੰਸਕ੍ਰਿਤ ਪੜ੍ਹਨ ਵਾਲੇ ਬੱਚੇ ਪਹਿਲਾਂ ਲਘੂ ਕੌਮੁਦੀ, ਅਸ਼ਟਾ ਧਿਆਈ, ਅਮਰ ਕੋਸ਼ ਆਦਿ ਯਾਦ ਕਰਨ ਦਾ ਸ਼ੌਕ ਕਰਦੇ ਹਨ, ਇਸੇ ਤਰ੍ਹਾਂ ਪੱਛਮ ਵਿਚ ਵੀ ਵਿਆਕਰਣ ਅਤੇ ਕਵਿਤਾ ਰੱਟ ਲੈਣ ਦਾ ਰਿਵਾਜ ਸੀ। ਇਸ ਤਰ੍ਹਾਂ ਘੋਟਾਂ ਲਾ ਲੈਣ ਨਾਲ ਉਨ੍ਹਾਂ ਬਚਿਆਂ ਨੂੰ ਹੀ ਲਾਭ ਹੁੰਦਾ ਹੈ ਜਿਨ੍ਹਾਂ ਦਾ ਚੇਤਾ ਚੰਗਾ ਹੋਵੇ<noinclude></noinclude>
klrwzh0jd2nehpqgtq1kodk9vbfuq4u
ਪੰਨਾ:ਸਿਖਿਆ ਵਿਗਿਆਨ.pdf/13
250
63696
229363
184263
2026-07-27T06:48:03Z
Harchand Bhinder
2624
/* ਤਸਦੀਕ */
229363
proofread-page
text/x-wiki
<noinclude><pagequality level="4" user="Harchand Bhinder" />{{center|'''੬'''}}</noinclude>ਅਤੇ ਘੋਟਾ ਲਾਏ ਹੋਏ ਪਾਠ ਦਾ ਪਿਛੋਂ ਅਰਥ ਜਾਨਣ ਦਾ ਸ਼ੌਕ ਵੀ ਰਖਦੇ ਹੋਣ ਅਤੇ ਫਿਰ ਉਸ ਨੂੰ ਹੋਰ ਪੁਸਤਕਾਂ ਨੂੰ ਸਮਝਣ ਲਈ ਵਰਤੋਂ ਵਿਚ ਲਿਆਉਂਦੇ ਹੋਣ। ਪਰ ਬਹੁਤੇ ਵਿਦਿਆਰਥੀ ਇਸ ਟਿਕਾਣੇ ਪਹੁੰਚਣ ਤੋਂ ਪਹਿਲਾਂ ਹੀ ਪੜ੍ਹਾਈ ਛਡ ਦਿੰਦੇ ਹਨ। ਘੋਟਾ ਲਾ ਲਾ ਉਨ੍ਹਾਂ ਦਾ ਮਨ ਹੌਂਸਲਾ ਛਡ ਜਾਂਦਾ ਹੈ। ਦੋ ਚਾਰ ਸਾਲ ਪੜ੍ਹਾਈ ਕਰਨ ਪਿਛੋਂ ਉਹ ਅੱਗੇ ਚਲ ਹੀ ਨਹੀਂ ਸਕਦੇ। ਇਧਰੋਂ ਉਹ ਨਵਾਂ ਪਾਠ ਯਾਦ ਕਰਦੇ ਹਨ ਉਧਰੋਂ ਪੁਰਾਣਾ ਘੋਟਾ ਭੁਲ ਜਾਂਦਾ ਹੈ। ਅਜਿਹੇ ਬਚਿਆਂ ਦੀ ਸਾਰੀ ਮਿਹਨਤ ਵਿਅਰਥ ਜਾਂਦੀ ਹੈ। ਨਿਰਾਰਥਕ ਵਾਕਾਂ ਦੇ ਰਟਣ ਦਾ ਕੰਮ ਇੱਨਾ ਅਲੂਣਾਂ ਹੁੰਦਾ ਹੈ ਕਿ ਜਿਨ੍ਹਾਂ ਬਚਿਆਂ ਨੂੰ ਮੁੱਢ ਤੋਂ ਹੀ ਇਸ ਕੰਮ ਤੇ ਲਾ ਦਿਤਾ ਜਾਵੇ ਉਹ ਪੜ੍ਹਾਈ ਵਲੋਂ ਸਦਾ ਲਈ ਮੂੰਹ ਮੋੜ ਜਾਂਦੇ ਹਨ। ਇਸ ਲਈ ਹੁਣ ਮਨੋ ਵਿਗਿਆਨ ਦੇ ਪ੍ਰਯੋਗਾਂ ਦੇ ਅਧਾਰ ਉੱਤੇ ਬਚਿਆਂ ਨੂੰ ਪਾਠ ਸੁਆਦੀ ਦੀ ਬਣਾਕੇ ਪੜ੍ਹਾਉਣ ਦੀਆਂ ਨਵੀਆਂ ਨਵੀਆਂ ਵਿਧੀਆਂ ਦੀ ਕਾਢ ਹੋਈ ਹੈ।
{{gap}}ਬਚਿਆਂ ਨੂੰ ਕਾਬੂ ਵਿਚ ਰਖਣ ਲਈ ਇਕ ਹੀ ਢੰਗ ਵਰਤਿਆ ਜਾਂਦਾ ਸੀ- ਉਹ ਸੀ ਡੰਡੇ ਦਾ ਡਰ। ਇਸ ਨਾਲ ਜ਼ਰੂਰ ਉਹ ਕਾਬੂ ਵਿਚ ਰਖੇ ਜਾ ਸਕਦੇ ਹਨ ਪਰ ਇਸ ਨਾਲ ਬੱਚਿਆਂ ਦੀ ਇੱਛਾ ਸ਼ਕਤੀ ਨਿਰਬਲ ਹੋ ਜਾਂਦੀ ਹੈ। ਉਨ੍ਹਾਂ ਵਿਚ ਦਾਸ ਬਿਰਤੀ ਕੁਟ ਕੁਟ ਕੇ ਭਰ ਜਾਂਦੀ ਹੈ। ਉਹ ਆਪਣੇ ਪੈਰਾਂ ਤੋਂ ਖੜ੍ਹਨਾ ਨਹੀਂ ਸਿਖਦੇ। ਸਜ਼ਾ ਦੇ ਅਨੇਕ ਭੈੜੇ ਸਿਟਿਆਂ ਵਲ ਮਨੋ ਵਿਗਿਆਨ ਨੇ ਸਾਡਾ ਧਿਆਨ ਕਰਾਇਆ ਹੈ। ਇਸ ਲਈ ਸਿਖਿਆ ਵਿਗਿਆਨ ਦੇ ਪਰਬੀਨਾਂ ਨੇ ਸਿਖਿਆ ਦੇ ਕੰਮਾਂ ਵਿਚ ਅਤੇ ਬਚਿਆਂ ਨੂੰ ਕਾਬੂ ਵਿਚ ਰਖਣ ਲਈ ਨਵੇਂ ਨਵੇਂ ਢੰਗਾਂ ਦੀ ਕਾਢ ਕਢੀ ਹੈ। ਇਨ੍ਹਾਂ ਨਵੇਂ ਢੰਗਾਂ ਦੇ ਸਿੱਟਿਆਂ ਉਤੇ ਵੀ ਮਨੋ ਵਿਗਿਆਨਿਕ ਪ੍ਰਯੋਗ ਕੀਤੇ ਜਾਂਦੇ ਹਨ। ਮਨੋ-ਵਿਗਿਆਨਿਕ ਪ੍ਰਯੋਗਾਂ ਦੇ ਅਧਾਰ ਉਤੇ ਹੀ ਕਿਸੇ ਕਾਬੂ ਰਖਣ ਵਾਲੇ ਢੰਗ ਨੂੰ ਅਸੀਂ ਚੰਗਾ ਜਾਂ ਭੈੜਾ ਕਹਿ ਸਕਦੇ ਹਾਂ।
{{gap}}ਬਚਿਆਂ ਦੀਆਂ ਯੋਗਤਾਵਾਂ ਵਿਚ ਫਰਕ ਹੁੰਦੇ ਹਨ। ਇਨ੍ਹਾਂ ਫਰਕਾਂ ਦਾ ਪਤਾ ਮਨੋ ਵਿਗਿਆਨਿਕ ਪ੍ਰਯੋਗਾਂ ਰਾਹੀਂ ਦਸਿਆ ਜਾਂਦਾ ਹੈ। ਕਿਸੇ ਬਚੇ ਵਿਚ ਦਸਤਕਾਰੀ ਦੇ ਕੰਮ ਕਰਨ ਦੀ ਯੋਗਤਾ ਹੁੰਦੀ ਹੈ। ਕੋਈ ਬੌਧਿਕ ਕੰਮ ਚੰਗੀ ਤਰ੍ਹਾਂ ਕਰ ਸਕਦਾ ਹੈ, ਕੋਈ ਬੋਲੀ ਦਾ ਗਿਆਨ ਪ੍ਰਾਪਤ ਕਰਨ ਵਿਚ ਚੰਗੀ ਸਮਝ ਰਖਦਾ ਹੈ ਅਤੇ ਕੋਈ ਗਣਿਤ (ਹਿਸਾਬ) ਆਦਿ ਵਿਸ਼ਿਆਂ ਦੀ। ਮਨੋ ਵਿਗਿਆਨਿਕ ਪ੍ਰਯੋਗਾਂ ਰਾਹੀਂ ਬੱਚਿਆਂ ਦੀਆਂ ਯੋਗਤਾਵਾਂ ਦਾ ਪਤਾ ਕਰ ਕੇ ਹਰ ਬਾਲਕ ਨੂੰ ਉਸ ਦੀ ਯੋਗਤਾ ਦੇ ਅਨੁਸਾਰ ਸਿਖਿਆ ਦੇਣ ਦਾ ਯਤਨ ਕੀਤਾ ਜਾਣਾ ਚਾਹੀਦਾ ਹੈ। ਕੋਈ ਬੱਚਾ ਬੁਧੀ ਵਿਚ ਬੜਾ ਚਤਰ ਹੁੰਦਾ ਹੈ, ਕੋਈ ਸਾਧਾਰਨ ਅਤੇ ਕੋਈ ਕੋਈ ਮੋਟੀ ਬੁਧੀ ਰਖਦਾ ਹੈ। ਅਜਿਹੇ ਸਾਰੇ ਬੱਚਿਆਂ ਨੂੰ ਇਕੋ ਕਲਾਸ ਵਿਚ ਪੜ੍ਹਾਇਆ ਜਾਣਾਂ ਕਿਥੋਂ ਕੁ ਤਕ ਠੀਕ ਹੈ? ਮਨੋ-ਵਿਗਿਆਨਿਕ ਖੋਜਾਂ ਦੇ ਸਿਟੇ ਵਜੋਂ ਬਚਿਆਂ ਦੀਆਂ ਜਮਾਤਾਂ ਵਿਚ ਵੀ ਬੜੀ ਤਬਦੀਲੀ ਹੋਈ ਹੈ। ਮੋਟੀ ਬੁਧੀ ਵਾਲੇ ਬਚਿਆਂ ਨੂੰ ਵਖਰੇ ਸਕੂਲਾਂ ਵਿਚ ਨਵੇਂ ਢੰਗਾਂ ਨਾਲ ਪੜ੍ਹਾਇਆ ਜਾਂਦਾ ਹੈ ਅਤੇ ਤੇਜ਼ ਬੁਧੀ ਵਾਲੇ ਬਚਿਆਂ ਦੀ ਜਾਂਚ ਕਰਕੇ ਉਨ੍ਹਾਂ ਨੂੰ ਵਖਰੀਆਂ ਜਮਾਤਾਂ ਵਿਚ ਰੱਖਿਆ ਜਾਂਦਾ ਹੈ। ਜਿਹੜਾ ਢੰਗ ਸਧਾਰਨ ਬਚਿਆਂ ਨੂੰ ਪੜ੍ਹਾਉਣ ਦਾ ਹੈ ਉਹ ਨਾ ਤੇ ਮੋਟੀ ਬੁਧੀ ਵਾਲੇ ਬਚਿਆਂ ਲੰਬੀ ਢੁਕਵਾਂ ਹੈ ਅਤੇ ਨਾ ਤੇਜ਼ ਬੁਧੀ ਵਾਲੇ ਬਚਿਆਂ ਲਈ।
{{gap}}ਵਿਸ਼ੇ ਨੂੰ ਜਾਂਚਨ ਤੋਂ ਬਿਨਾਂ ਅਸੀਂ ਵੇਖਾਂਗੇ ਕਿ ਮਨੋਵਿਗਿਆਨ ਦਾ ਸਿਖਿਆ<noinclude></noinclude>
522oqijll9zym2v5vta9oidk6eklmaa
ਪੰਨਾ:ਸਿਖਿਆ ਵਿਗਿਆਨ.pdf/14
250
63697
229364
187520
2026-07-27T06:48:13Z
Harchand Bhinder
2624
/* ਤਸਦੀਕ */
229364
proofread-page
text/x-wiki
<noinclude><pagequality level="4" user="Harchand Bhinder" />{{center|'''੭'''}}</noinclude>ਵਿਗਿਆਨ ਨਾਲ ਇੰਨਾ ਡੂੰਘਾ ਸਬੰਧ ਹੈ ਕਿ ਆਧੁਨਿਕ ਸਿੱਖਿਆ ਵਿਗਿਆਨ ਮਨੋਵਿਗਿਆਨ ਤੋਂ ਬਗੈਰ ਆਪਣੇ ਪੈਰਾਂ ਤੇ ਖੜੂ ਹੀ ਨਹੀਂ ਸਕਦਾ। ਇਧਰ ਸਿਖਿਆ ਵਿਗਿਆਨ ਸਬੰਧੀ ਪ੍ਰਯੋਗਾਂ ਨੇ ਵੀ ਮਨੋ ਵਿਗਿਆਨ ਦੀਆਂ ਖੋਜਾਂ ਵਿਚ ਸਹਾਇਤਾ ਕੀਤੀ ਹੈ। ਮਨੋ-ਵਿਗਿਆਨ ਦੀਆਂ ਅਧੁਨਿਕ ਕਾਲ ਦੀਆਂ ਮੌਲਿਕ ਖੋਜਾਂ ਦੋ ਹੀ ਖੇਤਰਾਂ ਵਿਚ ਹੋਈਆਂ ਹਨ— ਇਕ ਸਿਖਿਆ ਦੇ ਖੇਤਰ ਵਿਚ ਅਤੇ ਦੂਜੇ ਮਾਨਸਿਕ ਇਲਾਜ ਦੇ ਖੇਤਰ ਵਿਚ। ਜਿਥੋਂ ਤਕ ਸਿਖਿਆ ਵਿਗਿਆਨ ਦਾ ਸਬੰਧ ਹੈ, ਇਹ ਕਿਹਾ ਜਾ ਸਕਦਾ ਹੈ ਕਿ ਇਸ ਵਿਸ਼ੇ ਦੀ ਮੌਲਿਕ ਜਾਣਕਾਰੀ ਕਰਨਾ ਮਨੋਵਿਗਿਆਨ ਦੀ ਸਹਾਇਤਾ ਬਿਨਾਂ ਸੰਭਵ ਹੀ ਨਹੀਂ; ਅਤੇ ਇਸ ਵਿਸ਼ੇ ਦਾ ਅਧਿਅਨ ਮਨੋ ਵਿਗਿਆਨ ਵਿਚ ਰੁਚੀ ਰਖਣ ਵਾਲੇ ਵਿਅਕਤੀ ਲਈ ਸੌਖਾ ਤੇ ਚੰਗੀ ਤਰ੍ਹਾਂ ਸਮਝ ਵਿਚ ਆਉਣ ਵਾਲਾ ਬਣ ਜਾਂਦਾ ਹੈ।
{{center|'''ਵਿਸ਼ਾ ਵਿਸਥਾਰ'''}}
{{gap}}ਸਿਖਿਆ ਵਿਗਿਆਨ ਸਿੱਖਿਆ ਦੀਆਂ ਉਨ੍ਹਾਂ ਸਾਰੀਆਂ ਸਮੱਸਿਆਵਾਂ ਦਾ ਅਧਿਆਨ ਕਰਦਾ ਹੈ ਜਿਹੜੀਆਂ ਕੌਮ ਦੇ ਬਚਿਆਂ ਨੂੰ ਸਿਖਿਆ ਦੇਣ ਵਾਲੀਆਂ ਵਿਅਕਤੀਆਂ ਅੱਗੇ ਆਉਂਦੀਆਂ ਹਨ। ਸਿਖਿਆ ਦਾ ਉਦੇਸ਼, ਸਿਖਿਆ ਦਾ ਪਸਾਰ ਕਰਨ ਵਾਲੇ ਸਾਧਨ, ਬੱਚੇ ਦਾ ਸੁਭਾਵ, ਵਖ ਵਖ ਸਿਖਿਆ ਢੰਗਾਂ ਦੀ ਮੌਲਿਕਤਾ, ਸਿਖਿਆ ਦੇ ਵਿਸ਼ੇ ਦੀ ਚੋਟ, ਸਿਖਿਆ ਦੇਣ ਦੇ ਕੰਮ ਦੇ ਮੌਲਿਕ ਨਿਯਮ, ਕਾਬੂ, ਸਰੀਰਕ ਸਿਖਿਆ ਦੇ ਸਿਧਾਂਤ, ਸਾਂਝੀ ਸਿਖਿਆ ਆਦਿ ਵਿਸ਼ਿਆਂ ਉੱਤੇ ਸਿਖਿਆ ਵਿਗਿਆਨ ਵਿਚ ਵਿਚਾਰ ਕੀਤਾ ਜਾਣਾ ਜਰੂਰੀ ਹੈ। ਇਸ ਪੁਸਤਕ ਵਿਚ ਬੋਲੀ, ਗਣਿਤ ਅਤੇ ਖੇਲਾਂ ਦੀ ਸਿਖਿਆ ਵਿਧੀ ਉਤੇ ਵੀ ਵਿਚਾਰ ਕੀਤਾ ਗਿਆ ਹੈ। ਮਨੋ-ਵਿਗਿਆਨ ਦੇ ਕੁਝ ਮੌਲਿਕ ਪ੍ਰਸ਼ਨਾਂ ਉਤੇ ਚਾਨਣਾ ਪਾਉਣਾ ਵੀ ਜਰੂਰੀ ਸਮਝਿਆ ਗਿਆ ਹੈ। ਬੱਚੇ ਦੀ ਮਾਨਸਿਕ, ਸਰੀਰਕ ਅਤੇ ਆਚਰਨ ਦੀ ਸਿਖਿਆ ਬਾਰੇ ਸਾਰੇ ਪ੍ਰਸ਼ਨਾਂ ਉਤੇ ਵਿਗਿਆਨ ਸਿੱਖਿਆ ਵਿਚਾਰ ਕਰਨਾ ਜ਼ਰੂਰੀ ਹੁੰਦਾ ਹੈ।
{{center|'''ਸਿਖਿਆ ਦੀ ਵਿਆਖਿਆ'''}}
{{gap}}ਸਿਖਿਆ ਉਹ ਕੰਮ ਹੈ ਜਿਸ ਰਾਹੀਂ ਮਨੁਖ ਦੀਆਂ ਸ਼ਕਤੀਆਂ ਦਾ ਸਮੁਚਾ ਵਿਕਾਸ ਹੋਵੇ, ਅਤੇ ਜਿਸ ਕਰਕੇ ਉਹ ਸਭ ਤਰ੍ਹਾਂ ਦੀ ਪੂਰਨਤਾ ਪ੍ਰਾਪਤ ਕਰਨ ਦਾ ਯਤਨ ਕਰੋ। ਸਵਾਮੀ ਵਿਵੇਕ ਨੰਦ ਦੇ ਸ਼ਬਦਾਂ ਵਿਚ ਸਿਖਿਆ ਮਨੁੱਖ ਅੰਦਰ ਲੁਕੀਆਂ ਸ਼ਕਤੀਆਂ ਦਾ ਪਰਕਾਸ਼ਨ ਹੈ। ਬੱਚੇ ਵਿਚ ਅਨੇਕ ਤਰ੍ਹਾਂ ਦੀਆਂ ਸ਼ਕਤੀਆਂ ਪਾਈਆਂ ਜਾਂਦੀਆਂ ਹਨ; ਇਨ੍ਹਾਂ ਸ਼ਕਤੀਆਂ ਦਾ ਨਿਕਾਸ ਸਿਖਿਆ ਰਾਹੀਂ ਹੁੰਦਾ ਹੈ। ਸਿਖਿਆ ਦੀ ਅਨਹੋਂਦ ਵਿਚ ਇਹ ਸ਼ਕਤੀਆਂ ਪਰਗਟ ਹੀ ਨਹੀਂ ਹੁੰਦੀਆਂ। ਸਿਖਿਆ ਕਰਕੇ ਬੱਚਾ ਸੰਸਾਰ ਵਿਚ ਯੋਗ ਜੀਵਨ ਬਤੀਤ ਕਰਦਾ ਹੈ, ਉਹ ਸੰਸਾਰਿਕ ਗਿਆਨ ਪਰਾਪਤ ਕਰਦਾ ਹੈ ਅਤੇ ਉਹ ਹਾਲਤ ਦਾ ਦਾਸ ਹੋਣ ਦੀ ਥਾਂ ਉਸ ਉਤੇ ਜਿਤ ਪਰਾਪਤ ਕਰਦਾ ਹੈ। ਸਿਖਿਆ ਕਰਕੇ ਹਰ ਬੱਚਾ ਆਪਣੇ ਜੀਵਨ ਵਿਚ ਉਨ੍ਹਾਂ ਆਦਤਾਂ ਦਾ ਮਾਲਕ ਬਣ ਜਾਂਦਾ ਹੈ ਜਿਹੜੀਆਂ ਉਸ ਨੂੰ ਹਾਲਤ ਉਤੇ ਕਾਬੂ ਪਾਉਣ ਵਿਚ ਸਹਾਈ ਹੁੰਦੀਆਂ ਹਨ।
{{gap}}ਸਿਖਿਆ ਦੇ ਕੰਮ ਨੂੰ ਦੋ ਦ੍ਰਿਸ਼ਟੀਕੋਨਾਂ ਤੋਂ ਵੇਖਿਆ ਜਾ ਸਕਦਾ ਹੈ। ਇਕ ਪਾਸੇ ਬੱਚਿਆਂ ਦੀਆਂ ਯੋਗਤਾਵਾਂ ਦਾ ਵਿਕਾਸ ਹੈ ਅਥਵਾ ਉਨ੍ਹਾਂ ਦੀ ਸ਼ਖਸੀਅਤ ਦੀ ਪਕਾਈ ਹੈ,<noinclude></noinclude>
8ekcnr7e2zdh1mv2t9ipsj9vos7s5kt
ਪੰਨਾ:ਸਿਖਿਆ ਵਿਗਿਆਨ.pdf/16
250
63698
229366
187522
2026-07-27T06:48:35Z
Harchand Bhinder
2624
/* ਤਸਦੀਕ */
229366
proofread-page
text/x-wiki
<noinclude><pagequality level="4" user="Harchand Bhinder" />{{center|'''੯'''}}</noinclude>ਫੈਸਲਾ ਕਰ ਲਿਆ ਗਿਆ ਹੁੰਦਾ ਹੈ ਕਿ ਕਿਹੜੇ ਸੰਸਕਾਰਾਂ ਨੂੰ ਕਿਹੜੇ ਸਮੇਂ ਪਾਇਆ ਜਾਵੇ ਜਾਂ ਕਿਹੜੇ ਗਿਆਨ ਨੂੰ ਕਿਸ ਸਮੇਂ ਬੱਚਿਆਂ ਨੂੰ ਦਿਤਾ ਜਾਵੇ। ਨਿਯਮ-ਬੱਧ ਸਿਖਿਆ ਦਾ ਪ੍ਰੋਗਰਾਮ ਅਤੇ ਉਸ ਦਾ ਵਿਧਾਨ ਚੰਗੀ ਤਰ੍ਹਾਂ ਸੋਚ ਵਿਚਾਰ ਕੇ ਬਣਾਇਆ ਜਾਂਦਾ ਹੈ। ਦੇਸ਼ ਦੇ ਵਡੇ ਵਡੇ ਸਿਖਿਆ ਨੂੰ ਚਲਾਉਣ ਵਾਲੇ ਨਿਯਮ-ਬੱਧ ਸਿਖਿਆ ਦੇ ਪ੍ਰੋਗਰਾਮਾਂ ਦਾ ਫੈਸਲਾ ਕਰਦੇ ਹਨ ਅਤੇ ਉਨ੍ਹਾਂ ਢੰਗਾਂ ਦੀ ਖੋਜ ਕਰਦੇ ਹਨ ਜਿਨ੍ਹਾਂ ਨਾਲ ਸਿਖਿਆ ਦਾ ਕੰਮ ਸੌਖੀ ਤਰ੍ਹਾਂ ਹੋ ਸਕੇ। ਕਿੰਨੇ ਘੰਟੇ ਕੰਮ ਕਰਨਾ ਚਾਹੀਦਾ ਹੈ, ਬੱਚੇ ਨੂੰ ਕਿੰਨੇ ਘੰਟੇ ਪੜ੍ਹਨਾ ਚਾਹੀਦਾ ਹੈ, ਉਸ ਨੂੰ ਕਿਸ ਤਰ੍ਹਾਂ ਦੇ ਕਾਬੂ ਵਿਚ ਰਖਣਾ ਚਾਹੀਦਾ ਹੈ; ਕਿਸ ਢੰਗ ਨਾਲ ਪੜ੍ਹਾਉਣਾ ਚਾਹੀਦਾ ਹੈ, ਕਿੱਥੇ ਅਤੇ ਕਿਵੇਂ ਵਿਸ਼ੇ ਨੂੰ ਪੜਾਉਣਾ ਚਾਹੀਦਾ ਹੈ, ਇਨ੍ਹਾਂ ਸਭ ਪ੍ਰਸ਼ਨਾਂ ਦਾ ਉੱਤਰ ਨਿਯਮ-ਬੱਧ ਸਿਖਿਆ ਦੇਣ ਵਾਲੇ ਕੋਲ ਰਹਿੰਦਾ ਹੈ।
{{gap}}ਉਪਰ ਦੱਸੀ ਦੋਹਾਂ ਤਰ੍ਹਾਂ ਦੀ ਸਿਖਿਆਵਾਂ ਬੱਚੇ ਦੀ ਸ਼ਖਸੀਅਤ ਦੇ ਵਿਕਾਸ ਲਈ ਜ਼ਰੂਰੀ ਹਨ। ਆਪਣੇ ਆਪ ਲਈ ਸਿਖਿਆ ਨਿਯਮ-ਬੱਧ ਸਿਖਿਆ ਵਿਚ ਸਹਾਇਕ ਹੁੰਦੀ ਹੈ। ਜਿਸ ਬੱਚੇ ਦੇ ਘਰ ਦੇ ਅਤੇ ਆਲੇ ਦੁਆਲੇ ਦੇ ਸੰਸਕਾਰ ਭਲੇ ਹੁੰਦੇ ਹਨ, ਉਹ ਸਕੂਲ ਦੀ ਸਿਖਿਆ ਦਾ ਵੀ ਵਧ ਤੋਂ ਵਧ ਲਾਭ ਉਠਾਉਂਦਾ ਹੈ। ਇਸੇ ਤਰ੍ਹਾਂ ਜਿਹੜਾ ਬੱਚਾ ਸਕੂਲ ਵਿਚ ਯੋਗ ਸਿਖਿਆ ਪਾਉਂਦਾ ਹੈ, ਉਹ ਕਿਸੇ ਵੀ ਆਲੇ ਦੁਆਲੇ ਵਿਚ ਰਹਿ ਕੇ ਕੁਝ ਨਾ ਕੁਝ ਨਵੀਂ ਸਿਖਿਆ ਲੈਂਦਾ ਰਹਿੰਦਾ ਹੈ। ਸਕੂਲ ਦਾ ਇਕ ਵੱਡਾ ਕੰਮ ਬੱਚੇ ਦੀਆਂ ਰੁਚੀਆਂ ਢਾਲਣਾ ਹੈ। ਜਿਸ ਬੱਚੇ ਦੀਆਂ ਰੁਚੀਆਂ ਚੰਗੀਆਂ ਹਨ, ਉਹ ਆਪਣੇ ਆਲੇ ਦੁਆਲੇ ਤੋਂ ਬਹੁਤ ਵਧ ਲਾਭ ਉਠਾਉਂਦਾ ਹੈ। ਕਿੰਨੇ ਹੀ ਅਮੀਰ ਘਰਾਂ ਦੇ ਬਚਿਆਂ ਦੇ ਹੱਥਾਂ ਵਿਚ ਕਈ ਤਰ੍ਹਾਂ ਦੇ ਖਤ-ਪਤਰ ਆਉਂਦੇ ਹਨ, ਪਰ ਯੋਗ ਸਿਖਿਆ ਦੇ ਨਾ ਹੋਣ ਕਰ ਕੇ, ਉਨ੍ਹਾਂ ਦਾ ਉਨ੍ਹਾਂ ਨੂੰ ਪੜ੍ਹਨ ਲਈ ਜੀਅ ਹੀ ਨਹੀਂ ਕਰਦਾ।
{{gap}}ਜਦੋਂ ਘਰ ਅਤੇ ਸਕੂਲ ਦੇ ਵਾਤਾਵਰਨ ਵਿਚ ਵਿਰੋਧ ਹੁੰਦਾ ਹੈ ਤਾਂ ਸਿਖਿਆ ਦਾ ਕੰਮ ਚੰਗੀ ਤਰ੍ਹਾਂ ਨਹੀਂ ਹੋ ਸਕਦਾ। ਸਕੂਲ ਤੋਂ ਲਏ ਸੰਸਕਾਰਾਂ ਅਤੇ ਆਦਤਾਂ ਦੀ ਜਦੋਂ ਤਕ ਘਰ ਵਿਚ ਪਕਾਈ ਨਹੀਂ ਕਰਵਾਈ ਜਾਂਦੀ, ਉਹ ਛੇਤੀ ਹੀ ਖਤਮ ਹੋ ਜਾਂਦੀਆਂ ਹਨ। ਜਦ ਬੱਚਾ ਸਕੂਲ ਵਿਚ ਇਕ ਤਰ੍ਹਾਂ ਦੇ ਜ਼ਬਤ ਵਿਚ ਰਹਿੰਦਾ ਹੈ ਅਤੇ ਘਰ ਵਿਚ ਦੂਜੀ ਤਰ੍ਹਾਂ ਦੇ ਤਾਂ ਬੱਚੇ ਦੇ ਆਚਰਨਾਂ ਨੂੰ ਬਣਾਇਆ ਨਹੀਂ ਜਾ ਸਕਦਾ। ਇਸ ਤਰ੍ਹਾਂ ਅਸੀਂ ਵੇਖਦੇ ਹਾਂ ਕਿ ਜਦ ਸਕੂਲ ਅਤੇ ਘਰ ਵਿਚ ਇਕ ਸੇਧ ਅਤੇ ਸਹਾਇਤਾ ਦਾ ਭਾਵ ਨਹੀਂ ਰਹਿੰਦਾ ਤਾਂ ਬੱਚੇ ਦੀ ਸ਼ਖਸੀਅਤ ਦਾ ਸਮੁਚਾ ਵਿਕਾਸ ਨਹੀਂ ਹੁੰਦਾ। ਨਾ ਉਸ ਦਾ ਮਾਨਸਿਕ ਵਿਕਾਸ ਹੁੰਦਾ ਹੈ ਅਤੇ ਨਾ ਉਸਦੇ ਅਚਰਨ ਦੀ ਪਕਾਈ।
{{larger|{{center|'''ਸਿਖਿਆ ਦਾ ਵਿਆਪਕ ਅਤੇ ਸਾਧਾਰਨ ਅਰਥ'''}}}}
{{gap}}ਸਿਖਿਆ ਉਹ ਕੰਮ ਹੈ ਜਿਸ ਨਾਲ ਕਿਸੇ ਤਰ੍ਹਾਂ ਵਿਅਕਤੀ ਦੇ ਜੀਵਨ ਦਾ ਵਿਕਾਸ ਹੋਵੇ ਅਥਵਾ ਜਿਸ ਨਾਲ ਉਹ ਆਪਣੇ ਬਾਹਰਲੇ ਆਲੇ ਦੁਆਲੇ ਉਤੇ ਜਿੱਤ ਪ੍ਰਾਪਤ ਕਰਨਾ ਸਿੱਖੋ। ਇਹ ਸਿਖਿਆ ਦਾ ਕੰਮ ਜੀਵਨ ਭਰ ਚਲਦਾ ਰਹਿੰਦਾ ਹੈ। ਬੱਚੇ ਦੇ ਪੈਦਾ ਹੋਣ ਤੋਂ ਲੈ ਕੇ ਉਸ ਦੇ ਜੀਵਨ ਦੇ ਅੰਤ ਤਕ ਜਿਹੜੇ ਸੰਸਕਾਰ ਉਸਦੇ ਮਨ ਤੇ ਪੈਂਦੇ ਹਨ ਅਤੇ ਜਿਨ੍ਹਾਂ ਤੋਂ ਉਹ ਆਪਣੀ ਜੀਵਨ ਯਾਤਰਾ ਵਧੇਰੇ ਸਫਲ ਬਣਾਉਂਦਾ ਹੈ, ਉਹ ਸਾਰੇ ਸੰਸਕਾਰ ਸਿਖਿਆ ਦੇ ਘੇਰੇ ਅੰਦਰ ਆਉਂਦੇ ਹਨ।ਇਸ ਤਰ੍ਹਾਂ ਦੀ ਸਿਖਿਆ ਸਕੂਲ ਘਰ ਅਤੇ ਹੋਰ ਸਾਰੀਆਂ ਦੂਜੀਆਂ ਥਾਵਾਂ ਤੇ ਹੁੰਦੀ ਰਹਿੰਦੀ ਹੈ। ਇਹ ‘ਸਿਖਿਆ' ਸ਼ਬਦ ਦਾ ਵਿਆਪਕ ਅਰਥ ਹੈ।<noinclude></noinclude>
eodbk41ogeuik1ifws68cpvjx1g8w4n
ਪੰਨਾ:ਸਿਖਿਆ ਵਿਗਿਆਨ.pdf/17
250
63699
229367
187523
2026-07-27T06:48:47Z
Harchand Bhinder
2624
/* ਤਸਦੀਕ */
229367
proofread-page
text/x-wiki
<noinclude><pagequality level="4" user="Harchand Bhinder" />{{center|'''੧੦'''}}</noinclude>{{gap}}ਜਦ ਅਸੀਂ ਬੱਚੇ ਦੀ ਸਿਖਿਆ ਦਾ ਚਰਚਾ ਕਰਦੇ ਹਾਂ ਤਾਂ ‘ਸਿਖਿਆ' ਸ਼ਬਦ ਦੀ ਵਰਤੋਂ ਇਸ ਵਿਆਪਕ ਅਰਥ ਵਿਚ ਨਹੀਂ ਕਰਦੇ! ਅਸੀਂ ਇਸਦੀ ਇਕ ਸੰਕੋਚਵੇਂ ਅਰਥ ਵਿਚ ਵਰਤੋਂ ਕਰਦੇ ਹਾਂ। ਇਸ ਅਰਥ ਅਨੁਸਾਰ ਸਿਖਿਆ ਦਾ ਕੰਮ ਜਾਣ ਬੁਝ ਕੇ ਅਜਿਹੇ ਸੰਸਕਾਰਾਂ ਨੂੰ ਬੱਚਿਆਂ ਦੇ ਮਨ ਵਿਚ ਪਾਉਣਾ ਹੈ ਜਿਨ੍ਹਾਂ ਨੂੰ ਬਾਲਗ ਲੋਗ ਬਚਿਆਂ ਦੇ ਜੀਵਨ ਲਈ ਲਾਭਦਾਇਕ ਸਮਝਦੇ ਹਨ। ਇਹ ਸਿਖਿਆ ਘਰ, ਮੰਦਰਾਂ ਅਤੇ ਸਕੂਲ ਵਿਚ ਖਾਸ ਨਿਯਮਾਂ ਅਨੁਸਾਰ ਦਿਤੀ ਜਾਂਦੀ ਹੈ। ਇਹੋ ਸਿਖਿਆ ਦਾ ਸਧਾਰਨ ਅਰਬ ਹੈ। ਇਸ ਅਰਥ ਵਿਚ ਸਿਖਿਆ ਦੇਣ ਵਾਲੇ ਬਚਿਆਂ ਦੀ ਸਿਖਿਆ ਲਈ ਜ਼ਿੰਮੇਵਾਰ ਹਨ। ਜਿਸ ਰਾਸ਼ਟਰ ਵਿਚ ਇਸ ਤਰ੍ਹਾਂ ਦੀ ਸਿਖਿਆ ਦਾ ਪਰਬੰਧ ਚੰਗਾ ਹੁੰਦਾ ਹੈ, ਉਸ ਰਾਸ਼ਟਰ ਦੇ ਲੋਕ ਉੱਨਤੀ ਕਰਨ ਵਾਲੇ ਹੁੰਦੇ ਹਨ। ਸਕੂਲਾਂ ਵਿਚ ਜਿਹੜਾ ਸਿਖਿਆ ਦਾ ਕੰਮ ਕੀਤਾ ਜਾਂਦਾ ਹੈ, ਉਹ ਜਾਣ ਬੁਝ ਕੇ ਅਤੇ ਨਿਯਮਬੱਧ ਹੋ ਕੇ ਕੀਤਾ ਜਾਂਦਾ ਹੈ।
{{gap}}ਇਥੇ ਸਿਖਿਆ ਸ਼ਬਦ ਦੇ ਵਿਗੜੇ ਹੋਏ ਅਰਥਾਂ ਤੋਂ ਸਾਨੂੰ ਸਾਵਧਾਨ ਰਹਿਣਾ ਚਾਹੀਦਾ ਹੈ। ਸਾਡੇ ਸਧਾਰਨ ਸਿਖਿਆ ਦੇਣ ਵਾਲਿਆਂ ਨੇ ਸਿੱਖਿਆ ਦਾ ਅਰਥ ਖਾਸ ਤਰ੍ਹਾਂ ਦੀਆਂ ਪੁਸਤਕਾਂ ਪੜਾਉਣਾ ਮੰਨ ਲਿਆ ਹੈ। ਇਸ ਲਈ ਜਦੋਂ ਤਕ ਅਸੀਂ ਆਪਣੇ ਬਚਿਆਂ ਦਾ ਪੋਥੀ ਗਿਆਨ ਵਧਦਿਆਂ ਨਹੀਂ ਵੇਖਦੇ ਅਸੀਂ ਉਨ੍ਹਾਂ ਨੂੰ ਸਿਖਿਆ ਪ੍ਰਾਪਤ ਕਰਦੇ ਨਹੀਂ ਮੰਨਦੇ। ਸਾਡੇ ਦੇਸ਼ ਵਿਚ ਪੋਥੀ-ਗਿਆਨ ਸਿਖਿਆ ਦਾ ਤਤ ਹੀ ਨਹੀਂ ਸਗੋਂ ਸਭ ਕੁਝ ਬਣ ਗਿਆ ਹੈ। ਜਿਹੜਾ ਬੱਚਾ ਇਸ ਤਰ੍ਹਾਂ ਦੀ ਸਿਖਿਆ ਲੈਂਦਾ ਹੈ ਉਹ ਪੋਥੀ ਪੰਡਤ ਹੋ ਜਾਂਦਾ ਹੈ। ਉਸਨੂੰ ਭਾਂਤ ਭਾਂਤ ਦੀਆਂ ਗਲਾਂ ਤਾਂ ਯਾਦ ਹੋ ਜਾਂਦੀਆਂ ਹਨ ਪਰ ਉਹ ਵਿਹਾਰ ਵਿਚ ਹੁਸ਼ਿਆਰ ਨਹੀਂ ਹੁੰਦਾ। ਇਸੇ ਤਰ੍ਹਾਂ ਉਸ ਦੇ ਆਚਰਨ ਵਿਚ ਉਹ ਗੁਣ ਨਹੀਂ ਆਉਂਦੇ ਜਿਨ੍ਹਾਂ ਕਰਕੇ ਉਹ ਸੰਸਾਰ ਦੇ ਕੰਡਿਆਲੇ ਰਾਹਾਂ ਉੱਤੇ ਦ੍ਰਿੜਤਾ ਨਾਲ ਚਲ ਸਕੇ। ਸੱਚੀ ਸਿਖਿਆ ਚਾਹੇ ਉਹ ਸਕੂਲਾਂ ਵਿਚ ਦਿਤੀ ਗਈ ਹੋਵੇ ਜਾਂ ਉਨ੍ਹਾਂ ਤੋਂ ਬਾਹਰ, ਸਦਾ ਬੱਚੇ ਦੀਆਂ ਮਾਨਸਿਕ ਸ਼ਕਤੀਆਂ ਦਾ ਵਿਕਾਸ ਕਰਦੀ ਹੈ। ਉਹ ਉਸਨੂੰ ਪੁਸਤਕ-ਗਿਆਨ ਹੀ ਨਹੀਂ ਦਿੰਦੀ ਸਗੋਂ ਉਸਦੀ ਸੁਤੰਤਰ ਸੋਚਣ ਦੀ ਸ਼ਕਤੀ ਵਧਾਉਂਦੀ ਹੈ ਅਤੇ ਉਸਨੂੰ ਅਜੇਹੀਆਂ ਚੰਗੀਆਂ ਆਦਤਾਂ ਪਾਉਂਦੀ ਹੈ ਜਿਸ ਨਾਲ ਉਹ ਆਪਣੇ ਜੀਵਨ ਨੂੰ ਵਧ ਤੋਂ ਵਧ ਸਮਾਜ ਲਈ ਲੋੜੀਂਦਾ ਬਣਾ ਸਕੇ। ਬਚਿਆਂ ਦੀ ਬੁਧੀ ਦਾ ਵਾਧਾ ਅਤੇ ਉਨ੍ਹਾਂ ਦੇ ਆਚਰਨ ਦੀ ਉਸਾਰੀ ਇਹ ਸਿਖਿਆ ਦੇ ਕੰਮ ਦੇ ਵੱਡੇ ਅੰਗ ਹਨ। ਹਰ ਸਕੂਲ ਦਾ ਨਿਸ਼ਾਨਾ ਇਨ੍ਹਾਂ ਦੇ ਨਿਸ਼ਾਨਿਆਂ ਦੀ ਪ੍ਰਾਪਤੀ ਹੈ।
{{larger|{{center|'''ਸਿਖਿਆ ਦੀ ਲੋੜ'''}}}}
{{gap}}ਇਕ ਸਿਖਿਅਤ ਵਿਅਕਤੀ ਅੱਗੇ ਸਿਖਿਆ ਦੀ ਆਵਸ਼ਕਤਾ ਅਤੇ ਲੋੜ ਸਿਧ ਰਕਨ ਦਾ ਜਤਨ; ਬੇਲੋੜਾ ਪਰਤੀਤ ਹੁੰਦਾ ਹੈ। ਸਿਖਿਆ ਪਰਾਪਤ ਕਰ ਲੈਣ ਕਰਕੇ ਹੀ ਪੜ੍ਹੇ ਲਿਖੇ ਬੰਦੇ ਦਾ ਸਮਾਜ ਵਿਚ ਅਣਪੜ੍ਹ ਬੰਦੇ ਦੇ ਟਾਕਰੇ ਤੇ ਵਧੇਰੇ ਆਦਰ ਸਤਿਕਾਰ ਹੈ। ਉਹ ਦੂਜੇ ਲੋਕਾਂ ਦੇ ਗੰਭੀਰ ਵਿਚਾਰਾਂ ਨੂੰ ਸਿਖਿਆ ਪੱਲੇ ਹੋਣ ਕਰਕੇ ਬੜੀ ਸੌਖ ਨਾਲ ਸਮਝ ਲੈਂਦਾ ਹੈ ਅਤੇ ਉਨ੍ਹਾਂ ਤੋਂ ਲਾਭ ਉਠਾਉਂਦਾ ਹੈ। ਸਿਖਿਆ ਦੀ ਅਣਹੋਂਦ ਨਾਲ ਮਨੁਖ ਕਿੰਨਾ ਦੀਨ ਹਾਲਤ ਵਿਚ ਰਹਿੰਦਾ ਹੈ ਅਤੇ ਸਿਖਿਆ ਹੋਣ ਕਰਕੇ ਉਹ ਕਿੱਨਾ ਸ਼ਕਤੀ ਸ਼ਾਲੀ ਬਣ ਜਾਂਦਾ ਹੈ, ਇਹ ਗਲ ਹੀ ਸਿਖਿਆ ਦੀ ਲੋੜ ਨੂੰ ਸਭ ਤੋਂ ਚੰਗੀ ਤਰ੍ਹਾਂ ਦਰਸਾਉਂਦੀ ਹੈ। ਸਿਖਿਆ ਤੋਂ ਹੀਨ ਮਨੁੱਖ ਪਸ਼ੂ ਸਮਾਨ ਮੰਨਿਆ ਗਿਆ ਹੈ ਅਤੇ ਸਿਖਿਆ ਲਏ ਹੋਏ ਮਨੁਖ ਦੀ ਤੁਲਣਾ<noinclude></noinclude>
gmmgel7uuzz1g7ihk4al5zf9v5fluio
ਪੰਨਾ:ਸਿਖਿਆ ਵਿਗਿਆਨ.pdf/18
250
63700
229368
184257
2026-07-27T06:49:02Z
Harchand Bhinder
2624
/* ਤਸਦੀਕ */
229368
proofread-page
text/x-wiki
<noinclude><pagequality level="4" user="Harchand Bhinder" />{{center|'''੧੧'''}}</noinclude>ਦੇਵਤਿਆਂ ਨਾਲ ਕੀਤੀ ਜਾਂਦੀ ਹੈ।
{{gap}}ਬੱਚੇ ਨੂੰ ਦੋ ਖਾਸ ਕਾਰਨਾਂ ਕਰਕੇ ਸਿਖਿਆ ਦੇਣਾ ਬੜਾ ਲੋੜੀਂਦਾ ਹੈ। ਜਦ ਅਸੀਂ ਪਸ਼ੂਆਂ ਦੇ ਬਚਿਆਂ ਨਾਲ ਮਨੁੱਖ ਦੇ ਬੱਚੇ ਦੀ ਤੁਲਣਾ ਕਰਦੇ ਹਾਂ ਤਾਂ ਅਸੀਂ ਵੇਖਦੇ ਹਾਂ ਕਿ ਬਾਲਕ ਪਸ਼ੂਆਂ ਦੇ ਬਚਿਆਂ ਦੇ ਟਾਕਰੇ ਵਧੇਰੇ ਨਿਆਸਰਾ ਹੈ। ਕੁਦਰਤ ਨੇ ਜਨਮ ਤੋਂ ਹੀ ਮਨੁਖ ਦੇ ਬੱਚੇ ਨੂੰ ਉੱਨਾ ਯੋਗ ਨਹੀਂ ਬਣਾਇਆ ਜਿੱਨਾ ਜਾਨਵਰਾਂ ਦੇ ਬਚਿਆਂ ਨੂੰ। ਜੇ ਤੁਸੀਂ ਦੋ ਦਿਨ ਦੇ ਬਤੱਖ ਦੇ ਬੱਚੇ ਨੂੰ ਪਾਣੀ ਵਿਚ ਪਾ ਦਿਉ ਤਾਂ ਉਹ ਤੁਰਤ ਤਰਨ ਲਗ ਪਵੇਗਾ। ਉਹ ਬਿਨਾਂ ਸਿਖਾਏ ਹੀ ਤਰ ਲੈਂਦਾ ਹੈ। ਇਸੇ ਤਰ੍ਹਾਂ ਮੁਰਗੀ ਦਾ ਬੱਚਾ ਪੈਦਾ ਹੁੰਦਿਆਂ ਹੀ ਕਿਸੇ ਵੀ ਚਿੱਟੀ ਚਿੱਟੀ ਛੋਟੀ ਚੀਜ਼ ਨੂੰ ਚੁੰਝਾਂ ਮਾਰਨ ਲੱਗ ਪੈਂਦਾ ਹੈ। ਇਸ ਤਰ੍ਹਾਂ ਉਹ ਆਪਣੀ ਖੁਰਾਕ ਨੂੰ ਪਛਾਣ ਲੈਂਦਾ ਹੈ। ਚਿੜੀਆਂ ਨੂੰ ਆਲ੍ਹਣਾ ਬਨਾਉਣਾ ਕੋਈ ਨਹੀਂ ਸਿਖਾਉਂਦਾ, ਪਰ ਆਂਡੇ ਦੇਣ ਦਾ ਸਮਾਂ ਜਦੋਂ ਆਉਂਦਾ ਹੈ ਤਾਂ ਸਾਰੀਆਂ ਚਿੜੀਆਂ ਸੁਰਖਿਅਤ ਥਾਂ ਉਤੇ ਆਲ੍ਹਣਾ ਪਾ ਲੈਂਦੀਆਂ ਹਨ। ਆਲ੍ਹਣਾ ਪਾਉਣ ਦੀ ਰੀਝ ਕੁਦਰਤ ਉਨ੍ਹਾਂ ਦੇ ਮਨ ਵਿਚ ਪੈਦਾ ਕਰਦੀ ਹੈ, ਅਤੇ ਨਾਲ ਹੀ ਬਿਨਾ ਕਿਸੇ ਦੀ ਸਹਾਇਤਾ ਦੇ ਆਲ੍ਹਣਾ ਬਨਾਉਣ ਦੀ ਯੋਗਤਾ ਵੀ ਦਿੱਤੀ ਹੈ। ਇਹ ਗਲ ਅਸੀਂ ਮਨੁਖ ਦੇ ਬੱਚੇ ਵਿਚ ਨਹੀਂ ਵੇਖਦੇ। ਬਿਨਾਂ ਸਿਖਾਏ ਮਨੁਖ ਦਾ ਬੱਚਾ ਕੁਝ ਵੀ ਕਰਨ ਦੇ ਯੋਗ ਨਹੀਂ ਹੁੰਦਾ। ਜੇ ਪਸ਼ੂਆਂ ਦੇ ਬਚਿਆਂ ਨੂੰ ਕੋਈ ਖਾਣ ਪੀਣ ਜਾਂ ਸਵੈ-ਰਖਿਆ ਦੀ ਸਿਖਿਆ ਨਾ ਦੇਵੇ ਉਹ ਆਪਣਾ ਖਾਣਾ ਦਾਣਾ ਆਪ ਢੂੰਡ ਲੈਂਦੇ ਹਨ ਅਤੇ ਸਵੈ-ਰਖਿਆ ਕਰ ਲੈਂਦੇ ਹਨ, ਪਰ ਮਨੁਖ ਦਾ ਬੱਚਾ ਕੁਝ ਵੀ ਨਹੀਂ ਕਰ ਸਕਦਾ। ਜੇ ਉਸ ਨੂੰ ਬਾਹਰੋਂ ਸਹਾਇਤਾ ਨਾ ਮਿਲੇ ਤਾਂ ਥੋੜੇ ਹੀ ਚਿਰ ਵਿਚ ਉਸਦਾ ਸਾਹ ਸਤ ਜਵਾਬ ਦੇ ਜਾਵੇ। ਇਸ ਲਈ ਬੱਚੇ ਦੇ ਵਿਕਾਸ ਲਈ ਹੀ ਨਹੀਂ ਸਗੋਂ ਉਸਦੇ ਜੀਊਣ ਮਾਤਰ ਲਈ ਸਿੱਖਿਆ ਬਹੁਤ ਜ਼ਰੂਰੀ ਹੈ।
{{gap}}ਜਿਹੜਾ ਬਾਲਕ ਸਿਖਿਆ ਦੀ ਅਣਹੋਂਦ ਕਰਕੇ ਪਸ਼ੂਆਂ ਦੇ ਬਚਿਆਂ ਤੋਂ ਵੀ ਨਿਆਸਰਾ ਰਹਿੰਦਾ ਹੈ ਉਹ ਸਿਖਿਆ ਲੈਕੇ ਜੀਵ ਮਾਤਰ ਦਾ ਰਾਜਾ ਬਣ ਜਾਂਦਾ ਹੈ। ਸਾਰੀ ਧਰਤੀ ਉਸ ਦੇ ਮਾਨਣ ਲਈ ਬਣ ਜਾਂਦੀ ਹੈ। ਉਹ ਸਿਖਿਆ ਦੀ ਸਹਾਇਤਾ ਨਾਲ ਬਾਕੀ ਦੇ ਜੀਵਾਂ ਉਤੇ ਰਾਜ ਕਰਨ ਦੇ ਸਮਰੱਥ ਹੋ ਜਾਂਦਾ ਹੈ। ਇਕ ਮਹੀਨੇ ਦਾ ਤੋਤੇ ਦਾ ਬੱਚਾ ਇਕ ਮਹੀਨੇ ਦੇ ਮਨੁਖ ਦੇ ਬੱਚੇ ਨਾਲੋਂ ਵਧੇਰੇ ਬੋਲ ਸਕਦਾ ਹੈ। ਉਹ ਮਨੁਖ ਦੀ ਬੋਲੀ ਦੀ ਨਕਲ ਕਰ ਲੈਂਦਾ ਹੈ। ਮਨੁਖ ਦਾ ਬੱਚਾ ਕੁਝ ਵੀ ਨਹੀਂ ਕਰ ਸਕਦਾ। ਪਰ ਜਿਥੇ ਤੋਤੇ ਦਾ ਬੱਚਾ ਜੀਵਨ ਭਰ ਵਿਚ ਦੋ ਚਾਰ ਸ਼ਬਦ ਬੋਲਣੇ ਹੀ ਸਿਖਦਾ ਹੈ ਅਤੇ ਉਨ੍ਹਾਂ ਦੇ ਅਰਥ ਤੋਂ ਵੀ ਅਣਜਾਣ ਰਹਿੰਦਾ ਹੈ, ਮਨੁਖ ਦਾ ਬੱਚਾ ਸੰਸਾਰ ਦੀਆਂ ਔਖੀਆਂ ਤੋਂ ਔਖੀਆਂ ਬੋਲੀਆਂ ਸਿਖ ਲੈਂਦਾ ਹੈ ਅਤੇ ਉਨ੍ਹਾਂ ਉਤੇ ਪੂਰਾ ਪੂਰਾ ਕਾਬੂ ਪਾ ਲੈਂਦਾ ਹੈ।
ਇਹ ਚਮਤਕਾਰ ਸਿਖਿਆ ਦਾ ਹੀ ਹੈ।
{{gap}}ਬੱਚੇ ਨੂੰ ਸਿਖਿਆ ਦੀ ਲੋੜ ਇਸ ਲਈ ਵੀ ਹੈ ਕਿ ਕੋਈ ਵੀ ਪ੍ਰਾਪਤ ਗੁਣ ਵਿਰਸੇ ਵਿਚ ਪਿਤਾ ਤੋਂ ਪੁਤਰ ਤਕ ਨਹੀਂ ਅਪੜਦਾ। ਸਾਡੀਆਂ ਜਨਮ-ਜਾਤੀ ਦੀਆਂ ਯੋਗਤਾਵਾਂ ਹੀ ਪਰੰਪਰਾ ਕਰਕੇ ਪਿਤਾ ਤੋਂ ਪੁਤਰ ਕੋਲ ਅਪੜਦੀਆਂ ਹਨ। ਜੇ ਪਿਤਾ ਕੋਈ ਆਪਣੇ ਯਤਨਾਂ ਨਾਲ ਵਿਸ਼ੇਸ਼ ਗੁਣ ਪ੍ਰਾਪਤ ਕਰ ਲੈਂਦਾ ਹੈ ਤਾਂ ਉਸਦਾ ਲਾਭ ਉਸ ਦੇ ਪੁਤਰ ਨੂੰ ਨਹੀਂ ਹੁੰਦਾ। ਪੁੱਤਰ ਵਿਚ ਉਹ ਗੁਣ ਪੈਦਾ ਕਰਨ ਲਈ ਉਸ ਨੂੰ ਯੋਗ ਸਿਖਿਆ ਦੇਣੀ ਪੈਂਦੀ ਹੈ। ਕੋਈ ਵੀ ਆਚਰਨ ਵਿਚ ਪਾਇਆ ਜਾਂਦਾ ਗੁਣ ਜਾਂ ਵਿਦਿਆ ਦਾ ਗਿਆਨ ਹਰ ਵਿਅਕਤੀ ਕੋਲ ਉਸ ਦੇ ਆਪਣੇ ਯਤਨਾਂ ਨਾਲ ਹੀ ਆਉਂਦਾ ਹੈ।<noinclude></noinclude>
o7wh0ean97h63s44g2b7cuf99415prr
ਪੰਨਾ:ਸਿਖਿਆ ਵਿਗਿਆਨ.pdf/19
250
63701
229371
187524
2026-07-27T06:50:46Z
Harchand Bhinder
2624
/* ਗਲਤੀਆਂ ਲਾਈਆਂ */
229371
proofread-page
text/x-wiki
<noinclude><pagequality level="3" user="Harchand Bhinder" />{{center|'''੧੨'''}}</noinclude>ਜੇ ਕੋਈ ਵਿਅਕਤੀ ਯੋਗ ਯਤਨ ਨਾ ਕਰੇ ਤਾਂ ਭਾਵੇਂ ਉਸ ਦੇ ਵਡੇਰੇ ਕਿਨੇ ਵੀ ਚਲਣ ਵਾ ਅਤੇ ਵਿਦਿਵਾਨ ਕਿਉਂ ਨਾ ਹੋਣ, ਉਹ ਆਪ ਯੋਗ ਵਿਅਕਤੀ ਨਹੀਂ ਬਣੇਗਾ। ਸਿਖਿਅ ਦਾ ਨਿਸ਼ਾਨਾ ਹਰ ਵਿਅਕਤੀ ਨੂੰ ਆਪਣੀ ਯੋਗਤਾ ਵਧਾਉਣ ਵਲ ਲਾਉਣਾ ਹੈ। ਸਿਖਿਅ ਦੇ ਕੰਮ ਵਿਚ ਕਦੇ ਮੁਸਤੀ ਨਹੀਂ ਹੋਣੀ ਚਾਹੀਦੀ। ਹਰ ਪੀੜ੍ਹੀ ਦੇ ਲੋਕਾਂ ਦੀ ਸਿਖਿਅ ਚੰਗੀ ਤਰ੍ਹਾਂ ਹੁੰਦੀ ਰਹਿਣੀ ਚਾਹੀਦੀ ਹੈ। ਜੇ ਕਦੋ ਕਿਸੇ ਰਾਸ਼ਟਰ ਦੀ ਇਕ ਵੀ ਪੀੜ੍ਹ ਦੀ ਸਿਖਿਆ ਵਲੋਂ ਅਣ-ਹਿਲੀ ਕਰ ਦਿਤੀ ਜਾਵੇ ਤਾਂ ਰਾਸ਼ਟਰ ਕਿੰਨਾ ਵੀ ਯੋਗ ਕਿਉ ਨਾ ਹੋਵੇ, ਜਾਂਗਲੀ ਅਵਸਥਾ ਨੂੰ ਪਹੁੰਚ ਜਾਵੇਗਾ। ਇਸ ਲਈ ਸਿਖਿਆ ਤੋਂ ਵਧੇ ਮਹੱਤਤਾ ਵਾਲਾ ਕੋਈ ਵੀ ਕੰਮ ਨਹੀਂ ਹੈ। ਹਰ ਵਿਅਕਤੀ ਦਾ ਇਹ ਧਰਮ ਹੈ ਕਿ ਉ ਦੂਸਰਿਆਂ ਦੀ ਸਿਖਿਆ ਵਿਚ ਸਹਾਇਤਾ ਕਰਦਾ ਰਹੇ। ਜਿਹੜਾ ਸਿਖਿਆ ਦੇਣ ਵਾਲ ਧਰਮ ਸਮਝ ਕੇ ਆਪਣੇ ਕੰਮ ਨੂੰ ਮਨ ਲਾ ਕੇ ਕਰਦਾ ਹੈ, ਉਸ ਤੋਂ ਵਧੇਰੇ ਪਵਿੱਤ ਜੀਵਨ ਕਿਸੇ ਹੋਰ ਵਿਅਕਤੀ ਦਾ ਨਹੀਂ। ਇਸੇ ਤਰ੍ਹਾਂ ਸਭ ਤੋਂ ਚੰਗੀ ਸਰਕਾਰ ਉਹੋ ਹੱ ਹੈ ਜਿਹੜੀ ਰਾਸ਼ਟਰ ਦੀ ਆਮਦਨ ਦਾ ਵਧੇਰੇ ਹਿੱਸਾ ਲੋਕਾਂ ਦੀ ਸਿਖਿਆ ਉਤੇ ਖਰਚ ਕਰਦੀ ਹੈ ਅਰਥਾਤ ਜਿਹੜੀ ਸਿਖਿਆ ਦੇ ਕੰਮ ਨੂੰ ਹੀ ਸਭ ਤੋਂ ਵਧ ਮਹੱਤਤਾ ਦੀ ਦਿੰਦੀ ਹੈ। ਯੂਨਾਨ ਦੇ ਪਰਸਿਧ ਫਿਲਾਸਫਰ ਪਲੇਟੋ ਦੇ
ਮੱਤ ਅਨੁਸਾਰ ਕਿਸੇ ਸਰਕਾਰ ਦੀ ਹੋਂਦ ਦਾ ਅਧਾਰ ਅਖਲਾਕੀ ਸਿਖਿਆ ਹੈ। ਇਸ ਲਈ ਜਿਹੜੀ ਸਰਕਾਰ ਲੋਕਾਂ ਦੇ ਸਿਖਿਆ ਦੇ ਕੰਮ ਨੂੰ ਚੰਗੀ ਤਰ੍ਹਾਂ ਨਹੀਂ ਕਰਦੀ ਉਹ ਆਪਣੀ ਬਿਰਤਾ ਦੋ ਅਖਲਾਕੀ ਅਧਾਰ ਨੂੰ ਗੁਆ ਲੈਂਦੀ ਹੈ। ਜ਼ਾਲਮ ਜਾਂ ਵਿਦੇਸ਼ੀ ਸਰਕਾਰਾਂ ਆਮ ਕਰਕੇ ਸਿਖਿਆ ਦੇ ਕੰਮ ਵਲ ਅਣਗਹਿਲੀ ਕਰਦੀਆਂ ਹਨ। ਕਿੰਨੀਆਂ ਹੀ ਵਿਦੇਸ਼ੀ ਸਰਕਾਰਾਂ ਆਪਣੇ ਅਧੀਨ ਲੋਕਾਂ ਵਿਚ ਸਿਖਿਆ ਦੇ ਪਰਚਾਰ ਨੂੰ ਜਾਣ ਬੁਝ ਰੋ ਰੋਕਦੀਆਂ ਹਨ-ਕਿਉਂਕਿ ਉਨ੍ਹਾਂ ਦੀ ਹੋਂਦ ਦਾ ਅਧਾਰ ਹੀ ਲੋਕਾਂ ਦੀ ਬੇਸਮਝੀ ਹੈ। ਇਸ ਤਰ੍ਹਾਂ ਦਾ ਰਾਜ ਅਖਲਾਕੀ ਰਾਜ ਨਹੀਂ ਹੁੰਦਾ। ਅਧੁਨਿਕ ਕਾਲ ਵਿਚ ਇਸ ਤਰ੍ਹਾਂ ਦੇ ਸਾਰੇ ਰਾਜਾਂ ਨੂੰ ਖਤਮ ਕਰਨ ਦੀ ਲਹਿਰ ਸੰਸਾਰ ਵਿਚ ਚਲ ਰਹੀ ਹੈ।
{{larger|{{center|'''ਸਿਖਿਆ ਦੇ ਸਾਧਨ'''}}}}
{{gap}}ਬੱਚੇ ਦੀ ਸਿਖਿਆ ਕਈ ਤਰ੍ਹਾਂ ਦੀ ਹੁੰਦੀ ਹੈ। ਪਹਿਲਾਂ ਤਾਂ ਕੁਦਰਤ ਹੀ ਬੱਚੇ ਨੂੰ ਸਿਖਿਆ ਦੇਂਦੀ ਹੈ ਅਤੇ ਦੂਜੇ ਸਮਾਜ ਬੱਚੇ ਨੂੰ ਸਿਖਿਅਤ ਬਣਾਉਂਦਾ ਹੈ। ਕਿੰਨੇ ਹੀ ਸਿਖਿਆ ਵਿਗਿਆਨਕਾਂ ਨੇ ਪਹਿਲੀ ਕਿਸਮ ਦੀ ਸਿਖਿਆ ਨੂੰ ਇੰਨੀ ਮਹੱਤਾ ਦਿਤੀ ਹੈ ਕਿ ਉਹ ਸਮਾਜ ਰਾਹੀਂ ਦਿਤੀ ਸਿਖਿਆ ਨੂੰ ਬੱਚੇ ਦੀ ਮਾਨਸਿਕ ਵਿਕਾਸ ਵਿਚ ਰੋਕ ਪਾਉਣ ਵਾਲੀ ਸਿਖਿਆ ਮੰਨਣ ਲਗ ਪਏ ਹਨ। ਸੁਭਾਵਕ ਲਿਖਿਆ ਨੂੰ ਮਹੱਤਾ ਦੇਣ ਵਾਲੇ ਸਿਖਿਆ ਵਿਗਿਆਨੀ ਰੂਸੋ ਦਾ ਕਥਨ ਹੈ ਕਿ ਬਾਲਕ ਨੂੰ ਜਿੰਨੀ ਦੇਰ ਤਕ ਸਮਾਜਿਕ ਸਿਖਿਆ ਤੋਂ ਰੋਕਿਆ ਜਾਵੇ ਉੱਨਾ ਚੰਗਾ ਹੈ, ਉਸ ਨੂੰ ਕੁਦਰਤ ਤੋਂ ਆਪਣੇ ਆਪ ਸਿਖਿਆ ਪਰਾਪਤ ਕਰਨ ਦਿਉ। ਉਸ ਦਾ ਕਹਿਣਾ ਹੈ ਕਿ ਬੱਚੇ ਨੂੰ ਜਿਹੜੀ ਗਲ ਕਲ ਸਿਖਾ ਸਕਦੇ ਹੋ ਉਸ ਨੂੰ ਅੱਜ ਨਾ ਸਿਖਾਓ।
{{larger|{{center|'''ਬੱਚੇ ਦੀ ਕੁਦਰਤੀ ਸਿਖਿਆ'''}}}}
{{gap}}ਅਸਲ ਵਿਚ ਬੱਚਾ ਕੁਦਰਤ ਤੋਂ ਕਈ ਤਰ੍ਹਾਂ ਦੀ ਸਿਖਿਆ ਲੈਂਦਾ ਹੈ। ਜਿਸ ਤਰ੍ਹਾਂ<noinclude></noinclude>
t45o3l5n5clszvo8ybd7rm4flzxl3v3
ਪੰਨਾ:ਸਿਖਿਆ ਵਿਗਿਆਨ.pdf/20
250
63702
229369
184848
2026-07-27T06:49:20Z
Harchand Bhinder
2624
/* ਤਸਦੀਕ */
229369
proofread-page
text/x-wiki
<noinclude><pagequality level="4" user="Harchand Bhinder" />{{center|'''੧੩'''}}</noinclude>ਕੁਦਰਤ ਸੰਸਾਰ ਦੇ ਹਰ ਜੀਵਾਂ ਨੂੰ ਆਪਣੇ ਜੀਵਨ ਨਿਰਬਾਹ ਲਈ ਅਨੇਕ ਤਰ੍ਹਾਂ ਦੀ ਸਿਖਿਆ ਦਿੰਦੀ ਹੈ, ਉਸੇ ਤਰ੍ਹਾਂ ਉਹ ਬੱਚੇ ਨੂੰ ਵੀ ਕਈ ਤਰ੍ਹਾਂ ਦੀ ਸਿਖਿਆ ਦਿੰਦੀ ਹੈ। ਬੱਚਾ ਸੁਭਾਵਕ ਚੰਚਲ ਹੁੰਦਾ ਹੈ। ਇਸ ਚੰਚਲਤਾ ਕਰਕੇ ਉਹ ਸਦਾ ਨਵੀਆਂ ਗੱਲਾਂ ਸਿਖਦਾ ਰਹਿੰਦਾ ਹੈ। ਜਦੋਂ ਉਹ ਕੋਈ ਗਲਤੀ ਕਰਦਾ ਹੈ ਤਾਂ ਉਸ ਨੂੰ ਦੁਖ ਹੁੰਦਾ ਹੈ ਅਤੇ ਜਦ ਉਹ ਠੀਕ ਕੰਮ ਕਰਦਾ ਹੈ ਤਾਂ ਉਸ ਨੂੰ ਸੁਖ ਦਾ ਅਨੁਭਵ ਹੁੰਦਾ ਹੈ। ਇਸ ਤਰ੍ਹਾਂ ਬੱਚੇ ਦੇ ਜੀਵਨ ਵਿਚ ਜਿਹੜੇ ਕੰਮ ਲਾਭਦਾਇਕ ਨਹੀਂ ਹੁੰਦੇ, ਉਹ ਉਨ੍ਹਾਂ ਨੂੰ ਕਰਨਾ ਛਡ ਦੇਂਦਾ ਹੈ ਅਤੇ ਜਿਹੜੇ ਲਾਭਦਾਇਕ ਹੁੰਦੇ ਹਨ ਉਨ੍ਹਾਂ ਨੂੰ ਕਰਨ ਦੀ ਉਹ ਆਪਣੇ ਵਿਚ ਆਦਤ ਪਾਉਂਦਾ ਹੈ। ਇਹ ਕੁਦਰਤੀ ਸਿਖਿਆ ਦੁਖ ਅਤੇ ਸੁਖ ਦੀ ਪ੍ਰਤੀ-ਕਰਮ ਆਖੀ ਜਾਂਦੀ ਹੈ।
{{gap}}ਇਕ ਬੱਚਾ ਖੇਡ ਰਿਹਾ ਹੈ। ਉਸ ਦੇ ਸਾਹਮਣੇ ਇਕ ਦੀਵਾ ਆਉਂਦਾ ਹੈ। ਜਦੋਂ ਉਹ ਦੀਵੇ ਦੀ ਲਾਟ ਵੇਖਦਾ ਹੈ ਤਾਂ ਉਸ ਵਲ ਖਿਚਿਆ ਜਾਂਦਾ ਹੈ। ਉਹ ਉਸ ਨੂੰ ਫੜਨਾ ਚਾਹੁੰਦਾ ਹੈ। ਜਦ ਉਹ ਆਪਣਾ ਹੱਥ ਲਾਟ ਕੋਲ ਲੈ ਜਾਂਦਾ ਹੈ ਤਾਂ ਉਸ ਨੂੰ ਬੜਾ ਦੁਖਾ ਪਹੁੰਚਦਾ ਹੈ। ਉਸ ਦੀ ਉਂਗਲੀ ਸੜ ਜਾਂਦੀ ਹੈ। ਉਸ ਨੂੰ ਬੜਾ ਦੁਖ ਪਰਤੀਤ ਹੁੰਦਾ ਹੈ। ਉਹ ਚੀਕ ਉਠਦਾ ਹੈ। ਹੁਣ ਜਦ ਵੀ ਬੱਚਾ ਦੀਵੇ ਦੀ ਲਾਟ ਨੂੰ ਵੇਖਦਾ ਹੈ ਉਹ ਉਸ ਵਲ ਖਿਚਿਆ ਜ਼ਰੂਰ ਜਾਂਦਾ ਹੈ ਪਰ ਉਸ ਦਾ ਪੁਰਾਣਾ ਤਜਰਬਾ ਦੀਵੇ ਦੀ ਲਾਟ ਨੂੰ ਫੜਨ ਤੋਂ ਰੋਕਦਾ ਹੈ। ਇਸ ਦੁਖ ਰਾਹੀਂ ਕੁਦਰਤ ਨੇ ਬੱਚੇ ਨੂੰ ਅੱਗ ਤੋਂ ਆਪਣੇ ਆਪ ਨੂੰ ਬਚਾਉਣ ਦੀ ਸਿਖਿਆ ਦੇ ਦਿੱਤੀ ਹੈ।
{{gap}}ਬੱਚਾ ਜਨਮ ਤੋਂ ਕਿਸੇ ਘਰ ਆਏ ਤੋਂ ਡਰ ਪਰਤੀਤ ਨਹੀਂ ਕਰਦਾ ਪਰ ਉਸ ਦਾ ਕੁਦਰਤੀ ਤਜਰਬਾ ਉਸ ਨੂੰ ਸਿਖਾਉਂਦਾ ਹੈ ਕਿ ਸਾਰੇ ਘਰ ਆਉਣ ਵਾਲਿਆਂ ਉਤੇ ਵਿਸ਼ਵਾਸ਼ ਨਹੀਂ ਕਰਨਾ ਚਾਹੀਦਾ। ਇਸ ਲਈ ਉਹ ਘਰ ਆਉਣ ਵਾਲਿਆਂ ਤੋਂ ਹੁਸ਼ਿਆਰ ਹੋ ਜਾਂਦਾ ਹੈ ਤੇ ਕਿਸੇ ਦੇ ਭੁਲਾਉਣ ਵਿਚ ਸੌਖੀ ਤਰ੍ਹਾਂ ਨਹੀਂ ਆਉਂਦਾ। ਬੱਚਾ ਜਦ ਕੋਈ ਮੂੰਹ ਵਿਚ ਪਾਣ ਵਾਲੀ ਚੀਜ਼ ਵੇਖਦਾ ਹੈ ਤਾਂ ਉਸ ਨੂੰ ਚੁਕ ਕੇ ਮੂੰਹ ਵਿਚ ਪਾ ਲੈਂਦਾ ਹੈ। ਪਰ ਕਈ ਅਜੇਹੀਆਂ ਚੀਜ਼ਾਂ ਕੌੜੀਆਂ ਕੁਸੈਲੀਆਂ ਹੁੰਦੀਆਂ ਹਨ। ਕਿੰਨੀਆਂ ਨਾਲ ਉਸ ਦਾ ਮੂੰਹ ਸੜ- ਜਾਂਦਾ ਹੈ। ਇਸ ਤਰ੍ਹਾਂ ਦੇ ਤਜਰਬਿਆਂ ਨਾਲ ਬੱਚਾ ਸੁਚੇਤ ਹੋ ਜਾਂਦਾ ਹੈ। ਹੁਣ ਉਹ ਸਭ ਚੀਜ਼ਾਂ ਨੂੰ ਮੂੰਹ ਵਿੱਚ ਨਹੀਂ ਪਾਉਂਦਾ। ਉਹ ਜਿਨ੍ਹਾਂ ਨੂੰ ਮਿੱਠਾ ਸਮਝਦਾ, ਉਨ੍ਹਾਂ ਨੂੰ ਹੀ ਮੂੰਹ ਵਿਚ ਪਾਉਂਦਾ ਹੈ।
{{larger|{{center|'''ਸਮਾਜਿਕ ਸਿਖਿਆ'''}}}}
{{gap}}ਬੱਚੇ ਦੀ ਸਮਾਜ ਤੋਂ ਪਰਾਪਤ ਕੀਤੀ ਸਿਖਿਆ ਦੋ ਕਿਸਮ ਦੀ ਹੁੰਦੀ ਹੈ-ਇਕ ਨਿਯਮ-ਬੱਧ (ਵਿਧਾਨਿਕ) ਅਤੇ ਦੂਜੀ ਸਹਿਜ ਸਿਖਿਆ (ਅਵੈਧਾਨਿਕ)। ਦੋਹਾਂ ਹੀ ਤਰ੍ਹਾਂ ਦੀਆਂ ਸਿਖਿਆਵਾਂ ਬੱਚੇ ਦੇ ਮਾਨਸਿਕ ਵਿਕਾਸ ਲਈ ਜ਼ਰੂਰੀ ਹਨ। ਬੱਚੇ ਦੇ ਜੀਵਨ ਵਿਚ ਸਹਿਜ ਸਿਖਿਆ ਦਾ ਅਰੰਭ ਪਹਿਲਾਂ ਹੁੰਦਾ ਹੈ ਅਤੇ ਇਸ ਤਰ੍ਹਾਂ ਦੀ ਸਿਖਿਆ ਵਿਅਕਤੀ ਦੇ ਜੀਵਨ ਭਰ ਹੁੰਦੀ ਹੈ। ਬੱਚੇ ਦੀ ਨਿਯਮ-ਬੱਧ ਸਿਖਿਆ ਦਾ ਅਰੰਭ ਸਹਿਜ ਸਿਖਿਆ ਦੇ ਅਰੰਭ ਹੋਣ ਪਿਛੋਂ ਹੁੰਦਾ ਹੈ ਅਤੇ ਬਾਲਗ ਅਵਸਥਾ ਪਹੁੰਚਣ ਤਕ ਆਮ ਤੌਰ 'ਤੇ ਇਹ ਸਿਖਿਆ ਖਤਮ ਹੋ ਜਾਂਦੀ ਹੈ। ਸਹਿਜ ਸਿਖਿਆ ਅਤੇ ਨਿਯਮ-ਬੱਧ ਸਿਖਿਆ ਨੂੰ ਇਕ ਦੂਜੇ ਤੋਂ ਵੱਖ ਨਹੀਂ ਕੀਤਾ ਜਾ ਸਕਦਾ। ਸਹਿਜ ਸਿਖਿਆ ਕਦੇ ਕਦੇ ਨਿਯਮ ਬੱਧ ਸਿਖਿਆ ਦਾ ਹੀ ਰੂਪ ਧਾਰਨ ਕਰ ਲੈਂਦੀ ਹੈ। ਇਸੇ ਤਰ੍ਹਾਂ ਨਿਯਮ ਬੱਧ ਸਿਖਿਆ ਵਿਚ ਦੱਸੀਆਂ ਬਹੁਤ ਸਾਰੀਆਂ ਗੱਲਾਂ ਸਹਿਜ ਸਿਖਿਆ ਵਿਚ ਦੱਸੀਆਂ ਗਈਆਂ ਹੁੰਦੀਆਂ ਹਨ।<noinclude></noinclude>
2ixlh7fbw5h5iovx9y6ugec6tl43j19
ਪੰਨਾ:ਸਿਖਿਆ ਵਿਗਿਆਨ.pdf/21
250
63703
229370
184781
2026-07-27T06:49:32Z
Harchand Bhinder
2624
/* ਤਸਦੀਕ */
229370
proofread-page
text/x-wiki
<noinclude><pagequality level="4" user="Harchand Bhinder" />{{center|'''੧੪'''}}</noinclude>ਸਹਿਜ ਸਿਖਿਆ ਬਿਨਾਂ ਖੇਚਲ ਕੀਤੇ ਬੱਚੇ ਨੂੰ ਆਪਣੇ ਆਪ ਹੁੰਦੀ ਹੈ, ਨਿਯਮ ਬੱਧ ਲਿਖਿਆ ਜਾਣ ਬੁਝ ਕੇ ਬੱਚੇ ਨੂੰ ਦਿਤੀ ਜਾਂਦੀ ਹੈ ਅਤੇ ਬੱਚਾ ਵੀ ਉਸ ਨੂੰ ਜਾਣ ਬੁਝ ਕੇ ਗਹਿਣ ਕਰਦਾ ਹੈ।
{{larger|{{center|'''ਸਹਿਜ ਸਿਖਿਆ ਦੇ ਸਾਧਨ'''}}}}
{{gap}}ਸਹਿਜ ਸਿਖਿਆ ਦੇ ਸਾਧਨ ਹੇਠ ਲਿਖੇ ਹਨ:-
{{gap}}੧. ਪਰਵਾਰ।
{{gap}}੨. ਧਾਰਮਕ ਇਕੱਠ।
{{gap}}੩. ਯਾਰ ਦੋਸਤ।
{{gap}}੪. ਸਭਾ-ਸੁਸਾਇਟੀ।
{{gap}}ਇਨ੍ਹਾਂ ਸਿਖਿਆ ਦੇ ਸਾਧਨਾਂ ਉਤੋ ਵਖ ਵਖ ਵਿਚਾਰ ਕਰਨਾ ਇਨ੍ਹਾਂ ਦੀ ਮੌਲਕਤਾ ਸਮਝਣ ਲਈ ਜ਼ਰੂਰੀ ਹੈ।
{{gap}}'''ਪਰਵਾਰ ਰਾਹੀਂ ਸਿਖਿਆ:-'''ਬੱਚੇ ਦਾ ਪਹਿਲਾ ਸਕੂਲ ਟੱਬਰ ਹੈ। ਜਿਹੜੀ ਸਿੱਖਿਆ ਬੱਚੇ ਨੂੰ ਮਾਂ ਦੀ ਗੋਦ ਵਿਚ ਮਿਲਦੀ ਹੈ ਉਹ ਚਿਰ ਰਹਿਣੀ ਹੈ। ਇੰਗਲੈਂਡ ਦੇ ਪ੍ਰਸਿਧ ਫਿਲਾਸਫਰ ਬਰਟਰੈਂਡ ਰਸਲ ਆਪਣੀ ‘ਆਨ ਐਜੂਕੇਸ਼ਨ’ ਨਾਮੀ ਪੁਸਤਕ ਵਿਚ ਬੱਚੇ ਦੀ ਸਿਖਿਆ ਦਾ ਅਰੰਭ ਕਾਲ ਉਸ ਦੀ ਇਕ ਸਾਲ ਦੀ ਉਮਰ ਦਸਦੇ ਹਨ। ਬੱਚੇ ਦੇ ਜੀਵਨ ਵਿਚ ਕਈ ਜਟੀਲੀਆਂ ਆਦਤਾਂ ਇਕ ਸਾਲ ਦੀ ਉਮਰ ਵਿਚ ਹੀ ਪੈ ਜਾਂਦੀਆਂ ਹਨ। ਬਹੁਤ ਸਾਰੀਆਂ ਮਾਵਾਂ ਬੱਚੇ ਨੂੰ ਹਰ ਵੇਲੇ ਗੋਦੀ ਵਿਚ ਹੀ ਰਖੀ ਰਖਦੀਆਂ ਹਨ। ਜਦੋਂ ਉਹ ਉਸ ਨੂੰ ਗੋਦੀ ਵਿਚੋਂ ਹੇਠਾਂ ਉਤਾਰਦੀਆਂ ਹਨ ਤਾਂ ਉਹ ਰੋਣ ਲਗ ਜਾਂਦਾ ਹੈ। ਇਸ ਤੋ ਮਾਂ ਦੁਖੀ ਹੁੰਦੀ ਹੈ ਅਤੇ ਉਸ ਨੂੰ ਫਿਰ ਗੋਦੀ ਵਿਚ ਲੈ ਲੈਂਦੀ ਹੈ। ਪਰ ਇਸ ਤਰ੍ਹਾਂ ਬੱਚੇ ਦੀ ਮਰਜ਼ੀ ਪੂਰੀ ਕਰਨ ਨਾਲ ਉਸ ਵਿੱਚ ਅੱਗੇ ਜ਼ਿਦ ਕਰਨ ਦੀ ਆਦਤ ਪੈ ਜਾਂਦੀ ਹੈ। ਜ਼ਿੱਦੀ ਬੱਚਾ ਦੂਜਿਆਂ ਦੇ ਔਖ ਦੀ ਪਰਵਾਹ ਨਹੀਂ ਕਰਦਾ, ਉਹ ਸਦਾ ਆਪਣੀ ਸੌਖ ਲਭਦਾ ਹੈ। ਉਹ ਸਵਾਰਥੀ ਵਿਅਕਤੀ ਬਣ ਜਾਂਦਾ ਹੈ। ਇਸ ਸਦਕਾ ਉਸ ਨੂੰ ਬਹੁਤ ਕਿਸਮ ਦੇ ਦੁਖ ਹੁੰਦੇ ਹਨ।
{{gap}}ਬਚਿਆਂ ਵਿਚ ਖਾਣ ਪੀਣ ਦੀਆਂ ਆਦਤਾਂ ਵੀ ਇਕ ਦੋ ਸਾਲ ਦੀ ਉਮਰ ਵਿਚ ਪਾਈਆਂ ਜਾ ਸਕਦੀਆਂ ਹਨ। ਜਦੋਂ ਬੱਚੇ ਨੂੰ ਵੇਲੇ ਸਿਰ ਖਾਣ ਨੂੰ ਦਿੱਤਾ ਜਾਂਦਾ ਹੈ ਤਾਂ ਉਹ ਹਰ ਵੇਲੇ ਖਾਣ ਨੂੰ ਨਹੀਂ ਰੋਂਦਾ ਰਹਿੰਦਾ। ਉਹ ਹੋਰ ਵੇਲੇ ਆਪਣਾ ਮਨ ਖੇਡ ਵਿਚ ਲਾਉਂਦਾ ਹੈ। ਕਿਸੇ ਵੀ ਬੱਚੋ ਨੂੰ ਤਿੰਨ ਜਾਂ ਚਾਰ ਘੰਟੇ ਦਾ ਫਰਕ ਪਾ ਕੇ ਖਾਣਾ ਦਿੱਤਾ ਜਾਣਾ ਚਾਹੀਦਾ ਹੈ। ਇਸ ਦੇ ਵਿਚ ਖਾਣ ਨੂੰ ਨਹੀਂ ਦੇਣਾ ਚਾਹੀਦਾ। ਇਸ ਤਰ੍ਹਾਂ ਨਾ ਕਰਨ ਨਾਲ ਇਕ ਤਾਂ ਬੱਚੇ ਦੀ ਸਿਹਤ ਠੀਕ ਨਹੀਂ ਰਹਿੰਦੀ ਦੂਜੇ ਉਸ ਵਿਚ ਸ੍ਵੈਕਾਬੂ ਦੀ ਆਦਤ ਨਹੀਂ ਪੈਂਦੀ। ਬੱਚੇ ਵਿਚ ਸ੍ਵੈਕਾਬੂ ਦੀ ਆਦਤ ਉਸ ਦੇ ਬਾਲਪਣ ਵਿਚ ਪਾਈ ਜਾ ਸਕਦੀ ਹੈ। ਹਰ ਤਰ੍ਹਾਂ ਦੇ ਅਖਲਾਕ ਦਾ ਅਧਾਰ ਸ੍ਵੈਕਾਬੂ ਹੈ। ਜਿਸ ਬੱਚੇ ਵਿਚ ਇਸ ਦੀ ਘਾਟ ਰਹਿੰਦੀ ਹੈ, ਉਸ ਵਿਚ ਸਾਰੇ ਅਖਲਾਕੀ ਗੁਣਾਂ ਦੀ ਘਾਟ ਰਹਿੰਦੀ ਹੈ। ਸ੍ਵੈਕਾਬੂ ਪਹਿਲਾਂ ਖਾਣ ਪੀਣ ਦੀਆਂ ਆਦਤਾਂ ਵਿਚ ਆਉਂਦਾ ਹੈ, ਪਿਛੋਂ ਜਾ ਕੇ ਹੋਰ ਗੱਲਾਂ ਵਿਚ ਆਉਂਦਾ ਹੈ।
{{gap}}ਜਿਸ ਤਰ੍ਹਾਂ ਸ੍ਵੈਕਾਬੂ ਆਦਤ ਬੱਚਿਆਂ ਵਿਚ ਇਕ ਸਾਲ ਦੀ ਉਮਰ ਵਿਚ ਪਾਈ ਜਾ ਸਕਦੀ ਹੈ, ਇਸੇ ਤਰ੍ਹਾਂ ਉਨ੍ਹਾਂ ਦੀ ਬੀਰਤਾ ਜਾਂ ਕਾਇਰਤਾ ਦੀ ਆਦਤ ਇਕ ਦੋ<noinclude></noinclude>
n50wzf3pqat1hnslpw8fqkx9cbn8ovt
ਪੰਨਾ:ਸਿਖਿਆ ਵਿਗਿਆਨ.pdf/22
250
63704
229372
184854
2026-07-27T06:51:05Z
Harchand Bhinder
2624
/* ਤਸਦੀਕ */
229372
proofread-page
text/x-wiki
<noinclude><pagequality level="4" user="Harchand Bhinder" />{{center|'''੧੫'''}}</noinclude>ਸਾਲ ਦੀ ਉਮਰ ਵਿਚ ਪਾਈ ਜਾ ਸਕਦੀ ਹੈ। ਕੋਈ ਵੀ ਬੱਚਾ ਜਨਮ ਤੋਂ ਨਾ ਬੀਰ ਹੁੰਦਾ ਹੈ ਨਾ ਕਾਇਰ। ਇਹ ਗੁਣ ਉਸ ਵਿਚ ਅਭਿਆਸ ਨਾਲ ਆਉਂਦੇ ਹਨ। ਜਿਹੋ ਜਿਹਾ ਬੱਚੇ ਦਾ ਅਭਿਆਸ ਹੁੰਦਾ ਹੈ ਉਹੋ ਜਿਹਾ ਉਹ ਵਿਅਕਤੀ ਬਣ ਜਾਂਦਾ ਹੈ। ਹਰ ਵਿਖਾਉਣ ਦੀ ਤੀਬਰ ਚਾਹ ਹੁੰਦੀ ਹੈ। ਜਦੋਂ ਬੱਚੇ ਨੂੰ ਆਪਣਾ ਆਪ ਵਿਖਾਉਣ ਦਾ ਸਮਾਂ ਮਿਲਦਾ ਹੈ ਅਤੇ ਉਸ ਨੂੰ ਆਪਾ ਵਿਖਾਉਣ ਦਾ ਉਤਸ਼ਾਹ ਮਿਲਦਾ ਹੈ ਤਾਂ ਉਹ ਬੀਰ ਮਰਦ ਬਣ ਜਾਂਦਾ ਹੈ। ਇਸ ਦੇ ਉਲਟ ਜਦ ਬੱਚੇ ਨੂੰ ਨਾ ਆਪਾ ਦਰਸਾਉਣ ਦਾ ਕੋਈ ਅਵਸਰ ਮਿਲਦਾ ਹੈ ਅਤੇ ਜੋ ਉਸ ਨੂੰ ਅਵਸਰ ਮਿਲਦਾ ਹੈ ਪਰ ਉਤਸ਼ਾਹ ਨਹੀਂ ਮਿਲਦਾ, ਤਾਂ ਉਹ ਕਾਇਰ ਹੋ ਜਾਂਦਾ ਹੈ। ਜਿਹੜੇ ਮਾਪੇ ਆਪਣੇ ਬੱਚੇ ਨੂੰ ਹਰ ਘੜੀ ਝਾੜ ਪਾਉਂਦੇ ਹਨ, ਝਟ ਰੌਲਾ ਪਾਉਣ ਉਤੇ ਝਿੜਕ ਝੰਬ ਦਿੰਦੇ ਹਨ, ਉਹ ਉਨ੍ਹਾਂ ਨੂੰ ਕਾਇਰ ਵਿਅਕਤੀ ਬਣਾਉਂਦੇ ਹਨ। ਬਚਪਣ ਦੇ ਸੰਸਕਾਰ ਬੱਚੇ ਦੇ ਅਚੇਤ ਮਨ ਵਿਚ ਥਾਂ ਬਣਾ ਲੈਂਦੇ ਹਨ। ਇਹ ਸੰਸਕਾਰ ਵਿਚਾਰਾਂ ਦੇ ਵਾਧੇ ਨਾਲ ਵੀ ਮਨ ਵਿਚੋਂ ਨਹੀਂ ਨਿਕਲਦੇ। ਜਿਨ੍ਹਾਂ ਗੱਲਾਂ ਨੂੰ ਵਿਅਕਤੀ ਸੋਚ ਵਿਚਾਰ ਕੇ ਗ੍ਰਹਿਣ ਕਰਦਾ ਹੈ, ਉਨ੍ਹਾਂ ਨੂੰ ਪਿਛੋਂ ਉਹ ਆਪਣੀ ਮਰਜ਼ੀ ਨਾਲ ਛਡ ਵੀ ਸਕਦਾ ਹੈ। ਪਰ ਜਿਨ੍ਹਾਂ ਗੱਲਾਂ ਨੂੰ ਉਹ ਸੋਚ ਸ਼ਕਤੀ ਦੇ ਪੈਦਾ ਹੋਣ ਤੋਂ ਪਹਿਲਾਂ ਤੋਂ ਪਹਿਲਾਂ ਗ੍ਰਹਿਣ ਕਰਦਾ ਹੈ, ਉਨ੍ਹਾਂ ਨੂੰ ਉਹ ਯਤਨ ਕਰਨ ਨਾਲ ਵੀ ਨਹੀਂ ਛੱਡ ਸਕਦਾ। ਇਹੋ ਕਾਰਨ ਹੈ ਕਿ ਕਈ ਸਿਆਣੇ ਲੋਕਾਂ ਵਿਚ ਹਿੰਮਤ ਦੀ ਘਾਟ ਪਾਈ ਜਾਂਦੀ ਹੈ। ਗਿਆਨ ਵਿਚ ਵਾਧਾ ਆਪਣੀ ਮਿਹਨਤ ਨਾਲ ਕੀਤਾ ਜਾ ਸਕਦਾ ਹੈ ਪਰ ਹਿੰਮਤ ਦੇ ਵਾਧੇ ਲਈ ਨਾ ਸਿਰਫ ਆਪਣੇ ਯਤਨਾਂ ਦੀ ਲੋੜ ਹੈ ਸਗੋਂ ਸਾਰੇ ਪਰਵਾਰ ਅਤੇ ਸਮਾਜ ਦੇ ਯਤਨਾਂ ਦੀ ਲੋੜ ਹੁੰਦੀ ਹੈ। ਹਿੰਮਤ ਚੇਤਨ ਮਨ ਦੀ ਚੀਜ਼ ਨਹੀਂ, ਇਹ ਮਨੁਖ ਦੇ ਅਚੇਤ ਮਨ ਦੀ ਚੀਜ਼ ਹੈ। ਅਚੇਤ ਮਨ ਦੇ ਸੰਸਕਾਰ ਹੌਲੀ ਹੌਲੀ ਬਣਦੇ ਹਨ ਅਤੇ ਉਨ੍ਹਾਂ ਵਿਚ ਹੋਲੀ ਹੌਲੀ ਹੀ ਤਬਦੀਲੀ ਆ ਸਕਦੀ ਹੈ। ਇਹ ਸੰਸਕਾਰ ਬੱਚੇ ਵਿੱਚ ਬਾਲਪਣ ਵਿਚ ਹੀ ਇਕੱਠੇ ਹੋਣੇ ਸ਼ੁਰੂ ਹੋ ਜਾਂਦੇ ਹਨ। ਇਸ ਲਈ ਮਾਪਿਆਂ ਦਾ ਕਰਤਵ ਹੈ ਕਿ ਬੱਚਿਆਂ ਦੇ ਮਨ ਵਿਚ ਕਿਸੇ ਤਰ੍ਹਾਂ ਦੋ ਅਨੁਚਿਤ ਸੰਸਕਾਰਾਂ ਨੂੰ ਨਾ ਪੈਣ ਦੇਣ।
{{gap}}ਬੱਚਿਆਂ ਵਲ ਜਿਸ ਤਰ੍ਹਾਂ ਦਾ ਮਾਪਿਆਂ ਦਾ ਵਤੀਰਾ ਹੁੰਦਾ ਹੈ ਉਨ੍ਹਾਂ ਦਾ ਮਾਨਸਿਕ ਵਿਕਾਸ ਵੀ ਇਸੇ ਤਰ੍ਹਾਂ ਦਾ ਹੁੰਦਾ ਹੈ। ਮਾਪਿਆਂ ਦਾ ਵਤੀਰਾ ਬੱਚੇ ਦੇ ਆਲੇ ਦੁਆਲੇ ਇਕ ਖਾਸ ਤਰ੍ਹਾਂ ਦਾ ਮਾਨਸਿਕ ਵਾਤਾਵਰਨ ਪੈਦਾ ਕਰਦਾ ਹੈ। ਜੇ ਇਹ ਵਾਤਾਵਰਨ ਬੱਚੇ ਦੇ ਅਨੁਕੂਲ ਹੋਵੇ ਤਾਂ ਬੱਚੇ ਦਾ ਆਚਰਨ ਚੰਗਾ ਬਣਦਾ ਹੈ ਅਤੇ ਉਸ ਦੀ ਬੁਧੀ ਦਾ ਵਿਕਾਸ ਹੁੰਦਾ ਹੈ ਨਹੀਂ ਤਾਂ ਬੱਚਾ ਡਰੂ, ਹੈਂਕੜੀ ਅਤੇ ਮੋਟੀ ਬੁਧ ਦਾ ਵਿਅਕਤੀ ਬਣ ਜਾਂਦਾ ਹੈ।
{{gap}}ਬੱਚੇ ਲਈ ਉਚਿਤ ਵਾਤਾਵਰਨ ਪੈਦਾ ਕਰਨ ਲਈ ਮਾਤਾ ਪਿਤਾ ਨੂੰ ਸਿਖਿਅਤ ਹੋਣਾ ਜ਼ਰੂਰੀ ਹੈ। ਸਿਖਿਅਤ ਅਤੇ ਤੰਦਰੁਸਤ ਮਾਪਿਆਂ ਦੀ ਸੰਤਾਨ ਹੀ ਆਚਰਨ ਵਾਲੀ ਅਤੇ ਪਰ ਉਪਕਾਰੀ ਹੁੰਦੀ ਹੈ। ਮੂਰਖ ਅਤੇ ਜਟੀਲੇ ਮਾਪਿਆਂ ਦੀ ਔਲਾਦ ਆਮ ਕਰਕੇ ਮੂਰਖ ਅਤੇ ਜਟੀਲੀ ਹੁੰਦੀ ਹੈ। ਇਸ ਲਈ ਜੇ ਕੋਈ ਰਾਜ ਬਚਿਆਂ ਨੂੰ ਸਿਖਿਅਤ ਬਣਾਉਣਾ ਚਾਹੁੰਦਾ ਹੈ ਤਾਂ ਉਸ ਲਈ ਜ਼ਰੂਰੀ ਹੈ ਕਿ ਉਹ ਉਨ੍ਹਾਂ ਮਾਪਿਆਂ ਨੂੰ ਯੋਗ ਸਿਖਿਆ ਦੇਵੇ।
{{gap}}ਖੋਟਿਆਂ ਭਾਗਾਂ ਨੂੰ ਭਾਰਤ ਵਰਸ਼ ਵਿਚ ਮਾਪਿਆਂ ਨੂੰ ਸੰਤਾਨ ਪਾਲਣੇ ਦੀ ਕਿਸੇ ਕਿਸਮ ਦੀ ਸਿਖਿਆ ਨਹੀਂ ਦਿਤੀ ਜਾਂਦੀ। ਇਸਦਾ ਸਿੱਟਾ ਇਹ ਹੈ ਕਿ ਦੂਜਿਆਂ ਦੇਸ਼ਾਂ ਨਾਲੋਂ ਰਾਜਸੀ, ਧਾਰਮਿਕ ਅਤੇ ਦੂਸਰੇ ਖੇਤਰਾਂ ਵਿਚ ਪਛੜਿਆ ਹੋਇਆ ਹੈ। ਸ਼ਿਵਾਜੀ ਵਰਗੇ ਬੀਰ<noinclude></noinclude>
dio50hjhvanxkv2qys3hbc0h877cu3b
ਪੰਨਾ:ਸਿਖਿਆ ਵਿਗਿਆਨ.pdf/23
250
63705
229373
187525
2026-07-27T06:51:15Z
Harchand Bhinder
2624
/* ਤਸਦੀਕ */
229373
proofread-page
text/x-wiki
<noinclude><pagequality level="4" user="Harchand Bhinder" />{{center|'''੧੬'''}}</noinclude>ਅਤੇ ਕਰਤੱਵ ਪਾਲਣ ਕਰਨ ਵਾਲੇ ਮਰਦ ਪੈਦਾ ਕਰਨ ਲਈ ਜੀਜਾ ਬਾਈ ਵਰਗੀਆਂ ਬੀਰ ਅਤੇ ਸਿੱਖਿਅਤ ਮਾਵਾਂ ਦੀ ਲੋੜ ਹੁੰਦੀ ਹੈ। ਦਾਈਆਂ ਦੇ ਥਣਾ ਤੋਂ ਦੁਧ ਚੁੰਘਣ ਵਾਲਾ ਜਾਂ ਡਰਪੋਕ ਅਤੇ ਮੂਰਖ ਮਾਵਾਂ ਰਾਹੀਂ ਪਾਲਿਆ ਗਿਆ ਬੱਚਾ ਰਾਸ਼ਟਰ ਦਾ ਉਧਾਰ ਕਰਨ ਵਾਲਾ ਵਿਅਕਤੀ ਨਹੀਂ ਹੋ ਸਕਦਾ। ਦਾਈਆਂ ਅਤੇ ਮੂਰਖ ਮਾਵਾਂ ਬੱਚੇ ਨੂੰ ਕਈ ਤਰ੍ਹਾਂ ਦੀਆਂ ਡਰ ਪੈਦਾ ਕਰਨ ਵਾਲੀਆਂ ਕਹਾਣੀਆਂ ਸੁਣਾ ਸੁਣਾ ਬਚਪਣ ਤੋਂ ਹੀ ਗੀਦੀ ਬਣਾ ਦਿੰਦੀਆਂ ਹਨ। "ਤੈਨੂੰ ਹਊਆ ਲੈ ਜਾਏਗਾ” “ਬਾਘੜ ਬਿੱਲਾ ਖਾ ਜਾਵੇਗਾ” “ਭੂਤ ਚੰਬੜ ਜਾਵੇਗ" ਇਸ ਤਰ੍ਹਾਂ ਦੀਆਂ ਗੱਲਾਂ ਕਰ ਕਰ ਕੇ ਜਿਹੜੀਆਂ ਮਾਵਾਂ ਆਪਣੇ ਬੱਚਿਆਂ ਨੂੰ ਸੁਆਉਂਦੀਆਂ ਹਨ, ਉਹ ਉਨ੍ਹਾਂ ਦੇ ਮਨ ਨੂੰ ਇੰਨਾ ਕਮਜ਼ੋਰ ਕਰ ਦਿੰਦੀਆਂ ਹਨ, ਕਿ ਵੱਡਾ ਹੋ ਕੇ ਉਨ੍ਹਾਂ ਵਿਚ ਔਕੜਾਂ ਦਾ ਟਾਕਰਾ ਕਰਨ ਦਾ ਹੌਂਸਲਾ ਨਹੀਂ ਰਹਿੰਦਾ।
{{gap}}ਉਪਰ ਕਹੀ ਗਲ ਤੋਂ ਸਪਸ਼ਟ ਹੈ ਕਿ ਬੱਚੇ ਦੇ ਮਾਨਸਿਕ ਵਿਕਾਸ ਵਿਚ ਪਰਵਾਰ ਦੀ ਸਿਖਿਆ ਦਾ ਬੜਾ ਮੱਹਤਾ ਵਾਲਾ ਥਾਂ ਹੈ। ਬੱਚੇ ਦਾ ਬਚਪਣ ਪਰਵਾਰ ਵਿਚ ਬਤੀਤ ਹੁੰਦਾ ਹੈ। ਇਹ ਸਮਾਂ ਸ਼ਖਸੀਅਤ ਦੀ ਨੀਂਹ ਰਖਣ ਵਾਲਾ ਸਮਾਂ ਹੈ। ਇਸ ਲਈ ਪਰਵਾਰ ਰਾਹੀਂ ਸਿੱਖਿਆ ਬਹੁਤ ਹੀ ਮਹੱਤਾ ਵਾਲੀ ਹੈ।
{{gap}}'''ਸੰਗੀ ਸਾਥੀਆਂ ਰਾਹੀਂ ਸਿਖਿਆ:-'''ਪਰਵਾਰ ਰਾਹੀਂ ਸਿਖਿਆ ਜਿੱਨੀ ਮਹੱਤਾ ਵਾਲੀ ਹੁੰਦੀ ਹੈ ਉੱਨੀ ਹੀ ਮਹੱਤਾ ਵਾਲੀ ਸੰਗੀ ਸਾਥੀਆਂ ਦੁਆਰਾ ਸਿਖਿਆ ਹੁੰਦੀ ਹੈ। ਬੱਚੇ ਨੂੰ ਸਭ ਤੋਂ ਵਧੇਰੇ ਸਿਖਿਆ ਦੇਣ ਵਾਲਾ ਬੱਚੇ ਦਾ ਆਪਣਾ ਹਾਣੀ ਹੁੰਦਾ ਹੈ। ਬੱਚਾ ਆਪਣੇ ਸਾਥੀਆਂ ਨਾਲ ਖੇਲਦਾ ਹੈ, ਉਹ ਉਨ੍ਹਾਂ ਨਾਲ ਕਈ ਤਰ੍ਹਾਂ ਦੀ ਗਲ ਬਾਤ ਕਰਦਾ ਹੈ; ਉਹ ਆਪਣੇ ਭਾਵ ਉਨ੍ਹਾਂ ਅੱਗੇ ਰਖਦਾ ਹੈ ਅਤੇ ਉਨ੍ਹਾਂ ਦੇ ਭਾਵ ਜਾਨਣਾ ਚਾਹੁੰਦਾ ਹੈ, ਸਮਾਂ ਪੈਣ ਉੱਤੇ ਉਹ ਆਪਣੇ ਹਾਣੀਆਂ ਦੀ ਸਹਾਇਤਾ ਕਰਦਾ ਹੈ ਅਤੇ ਉਨ੍ਹਾਂ ਤੋਂ ਸਹਾਇਤਾ ਲੈਣ ਦੀ ਆਸ ਰਖਦਾ ਹੈ। ਉਹ ਉਨ੍ਹਾਂ ਵਰਗੇ ਕਪੜੇ ਪਾਉਂਦਾ ਹੈ ਅਤੇ ਦੂਜਿਆਂ ਨਾਲ ਵਰਤਾਰਾ ਕਰਨ ਲਗਿਆਂ ਇਸ ਗਲ ਦਾ ਖਿਆਲ ਰਖਦਾ ਹੈ ਕਿ ਉਸਦੋ ਸਾਥੀ ਕਿਹੋ ਜਿਹਾ ਵਰਤਾਰਾ ਕਰਦੇ ਹਨ। ਬੱਚਾ ਮਾਪਿਆਂ ਅੱਗੇ ਸੱਟ ਲਗਣ ਤੋ ਰੋ ਪੈਂਦਾ ਹੈ ਪਰ ਆਪਣੇ ਸਾਥੀਆਂ ਨਾਲ ਖੇਡਦਿਆਂ ਸੱਟ ਲਗਣ ਤੋ ਨਹੀਂ ਰੋਂਦਾ ਉਹ ਸਹਿਣ ਸ਼ਕਤੀ ਵਿਖਾਉਂਦਾ ਹੈ।
{{gap}}ਉਪਰ ਕਹੀਆਂ ਗਲਾਂ ਤੋਂ ਸਪਸ਼ਟ ਹੈ ਕਿ ਬੱਚਾ ਆਪਣੇ ਸਾਥੀਆਂ ਦੀ ਸਹਾਇਤਾ ਨਾਲ ਬੋਲੀ ਅਤੇ ਵਿਚਾਰਾਂ ਵਿਚ ਵਾਧਾ ਕਰਦਾ ਹੈ। ਸਾਥੀਆਂ ਰਾਹੀਂ ਉਸ ਵਿਚ ਕੰਮ ਦੀ ਸਮਰੱਥਾ ਆਉਂਦੀ ਹੈ ਅਤੇ ਉਸ ਦੇ ਆਚਰਨ ਦਾ ਵਿਕਾਸ ਹੁੰਦਾ ਹੈ। ਬਾਲਕ ਜਿੱਨਾ ਬਹੁਤਾ ਮਿਲਣ ਸਾਰ ਹੁੰਦਾ ਹੈ, ਜਿੱਨਾ ਉਸਦਾ ਮਨ ਸਾਥੀਆਂ ਵਿਚ ਲਗਦਾ ਹੈ, ਉੱਨਾ ਹੀ ਵਧੇਰੇ ਉਸ ਦੀ ਸ਼ਖਸੀਅਤ ਵਿਕਾਸ ਕਰਦੀ ਹੈ। ਦੂਜਿਆਂ ਤੋਂ ਵਖਰਾ ਵਖਰਾ ਰਹਿਣ ਵਾਲਾ ਬੱਚਾ ਚੁੱਪ ਬਣ ਜਾਂਦਾ ਹੈ। ਬਚਿਆਂ ਦੀ ਮਾਨਸਿਕ ਅਰੋਗਤਾ ਲਈ ਉਨ੍ਹਾਂ ਦਾ ਸਾਥੀਆਂ ਵਿਚ ਰਹਿਣਾ ਬੜਾ ਹੀ ਜ਼ਰੂਰੀ ਹੈ। ਬੱਚਾ ਬਚਿਆਂ ਵਿਚ ਰਹਿ ਕੇ ਕਈ ਤਰ੍ਹਾਂ ਦੇ ਉਸਾਰੂ ਕੰਮ ਕਰਦਾ ਹੈ। ਇਨ੍ਹਾਂ ਉਸਾਰੂ ਕੰਮਾਂ ਕਰਕੇ ਇਕ ਤਾਂ ਉਸ ਦੀ ਕੰਮ ਦੀ ਸਮਰੱਥਾ ਵਧਦੀ ਹੈ ਅਤੇ ਦੂਜੇ ਉਸ ਦੀਆਂ ਕਈ ਤਰ੍ਹਾਂ ਦੀਆਂ ਮਾਨਸਿਕ ਸ਼ਕਤੀਆਂ ਦਾ ਵਿਕਾਸ ਹੁੰਦਾ ਹੈ। ਜਿਹੜੀਆਂ ਗੱਲਾਂ ਬੱਚਾ, ਬੱਚਿਆਂ ਵਿਚ ਰਹਿਕੇ, ਖੁਸ਼ੀ ਖੁਸ਼ੀ ਕਰਦਾ ਹੈ ਉਨ੍ਹਾਂ ਨੂੰ ਉਹ ਜਦ ਵਡਿਆਂ ਸਾਹਮਣੇ ਕਰਦਾ ਹੈ ਤਾਂ ਜਿਵੇਂ ਭਾਰ ਜਾਪਦਾ ਹੁੰਦਾ ਹੈ। ਬੱਚੇ ਦੇ ਮਾਨਸਿਕ ਵਿਕਾਸ ਲਈ ਉਤਸ਼ਾਹ ਵਧਾਉਣ ਦੀ ਬੜੀ ਲੋੜ ਹੈ। ਬੱਚੇ ਦੇ ਉਤਸ਼ਾਹ ਵਿਚ ਅਸਲ ਵਾਧਾ ਉਸਦੇ ਹਾਣੀ ਹੀ ਕਰ<noinclude></noinclude>
dd7g5f2gpxoxezwax2z4er0hkkd3kha
ਪੰਨਾ:ਸਿਖਿਆ ਵਿਗਿਆਨ.pdf/24
250
63706
229374
184856
2026-07-27T06:51:29Z
Harchand Bhinder
2624
/* ਤਸਦੀਕ */
229374
proofread-page
text/x-wiki
<noinclude><pagequality level="4" user="Harchand Bhinder" />{{center|'''੧੭'''}}</noinclude>ਸਕਦੇ ਹਨ।
{{gap}}ਜਦ ਬੱਚਾ ਸੱਤ ਅੱਠ ਸਾਲ ਦਾ ਹੋ ਜਾਂਦਾ ਹੈ ਤਾਂ ਉਸ ਵਿਚ ਦੂਜੇ ਬਚਿਆਂ ਦੇ ਸਾਥ ਵਿਚ ਰਹਿਣ ਦੀ ਚਾਹ ਪੈਦਾ ਹੋ ਜਾਂਦੀ ਹੈ। ਉਹ ਇਕੱਠਿਆਂ ਰਹਿ ਕੇ ਸਾਂਝੇ ਨਿਯਮਾਂ ਦੀ ਪਾਲਣਾ ਕਰਨਾ ਸਿਖਦਾ ਹੈ। ਉਹ ਦੂਜਿਆਂ ਦਾ ਹੁਕਮ ਮੰਨਣਾ ਅਤੇ ਦੂਜਿਆਂ ਤੇ ਹੁਕਮ ਚਲਾਉਣਾ ਸਿਖਦਾ ਹੈ। ਇਸ ਕਾਲ ਦੇ ਬੱਚੇ ਦੇ ਸਾਂਝੇ ਜੀਵਨ ਦੇ ਸੰਸਕਾਰ ਉਸ ਵਿਚ ਸਮਾਜਿਕ ਭਾਵ ਨੂੰ ਪੱਕਿਆਂ ਕਰਦੇ ਹਨ। ਬਾਲਕ ਜਿੰਨਾ ਵਧੇਰੇ ਭਾਈਚਾਰੇ ਦੀ ਰੁਚੀ ਆਪਣੀ ਬਾਲ ਅਵਸਥਾ ਵਿਚ ਪਰਗਟ ਕਰਦਾ ਹੈ ਉੱਨਾ ਹੀ ਉਹ ਵੱਡਾ ਹੋਕੇ ਸਮਾਜ ਸੇਵਾ ਕਰਨ ਵਾਲਾ ਬਣਦਾ ਹੈ। ਵਿਅਕਤੀ ਵਿਚ ਬਚਪਨ ਵਿਚ ਸਮਾਜਿਕ ਭਾਵ ਪੈਦਾ ਕੀਤੇ ਜਾ ਸਕਦੇ ਹਨ। ਜਿਸ ਵਿਅਕਤੀ ਦੇ ਬਚਪਨ ਵਿਚ ਸਮਾਜਕਤਾ ਦੇ ਭਾਵ ਪੱਕੇ ਨਹੀਂ ਹੁੰਦੇ ਉਹ ਆਪਣੀ ਬਾਲਗ ਉਮਰ ਵਿਚ ਵੀ ਸਵਾਰਥੀ, ਸਮਾਜ ਦੀ ਪਰਵਾਹ ਨਾ ਕਰਨ ਵਾਲਾ ਵਿਅਕਤੀ ਬਣ ਜਾਂਦਾ ਹੈ। ਅਜਿਹੇ ਵਿਅਕਤੀ ਨੂੰ ਕਈ ਤਰ੍ਹਾਂ ਦੇ ਮਾਨਸਿਕ ਰੋਗ ਘੇਰ ਲੈਂਦੇ ਹਨ। ਪੁਰਾਣੀਆਂ ਸਮਾਜ ਵਿਰੋਧੀ ਆਦਤਾਂ ਕਰਕੇ ਉਹ ਇਨ੍ਹਾਂ ਰੋਗਾਂ ਤੋਂ ਛੇਤੀ ਛੁਟਕਾਰਾ ਵੀ ਨਹੀਂ ਪਾ ਸਕਦਾ। ਅਧੁਨਿਕ ਮਨੋ-ਵਿਗਿਆਨ ਨੇ ਇਹ ਸਿੱਧ ਕੀਤਾ ਹੈ ਕਿ ਮਨੁੱਖ ਦੇ ਕਈ ਮਾਨਸਿਕ ਰੋਗਾਂ ਦਾ ਕਾਰਨ ਉਸ ਦੀ ਸਮਾਜਕ ਜੀਵਨ ਤੋਂ ਲਾ ਪਰਵਾਹੀ ਹੈ। ਜਦੋਂ ਮਾਨਸਿਕ ਰੋਗਾਂ ਤੋਂ ਦੁਖੀ ਵਿਅਕਤੀ ਫਿਰ ਤੋਂ ਸਮਾਜ ਵਿਚ ਆ ਮਿਲਦਾ ਤਾਂ ਉਸ ਦੇ ਮਾਨਸਿਕ ਰੋਗ ਨਸ਼ਟ ਹੋ ਜਾਂਦੇ ਹਨ।
{{gap}}ਇਸ ਲਈ ਬਚਿਆਂ ਵਿਚ ਸਮਾਜ-ਭਾਵ ਦਾ ਵਾਧਾ ਉਨ੍ਹਾਂ ਦੇ ਕਲਿਆਣ ਲਈ ਬੜਾ ਜ਼ਰੂਰੀ ਹੈ। ਇਸ ਨਾਲ ਨਾ ਕੇਵਲ ਬੱਚੇ ਦਾ ਬੌਧਿਕ ਵਿਕਾਸ ਹੁੰਦਾ ਹੈ ਸਗੋਂ ਹੈ ਉਸ ਦੇ ਆਚਰਨ ਦੀ ਪਕਾਈ ਵੀ ਹੁੰਦੀ ਹੈ ਅਤੇ ਉਹ ਮਾਨਸਿਕ ਰੋਗਾਂ ਤੋਂ ਬਚਿਆਂ ਰਹਿੰਦਾ ਹੈ। ਮਾਪਿਆਂ ਅਤੇ ਸਿਖਿਆ ਦੇਣ ਵਾਲਿਆਂ ਨੂੰ ਬਚਿਆਂ ਦੇ ਯਾਰਾਂ ਦੋਸਤਾਂ ਦੀਆਂ ਆਦਤਾਂ ਦਾ ਅਧਿਅਨ ਕਰਨਾ ਚਾਹੀਦਾ ਹੈ। ਬੱਚਿਆਂ ਦੇ ਸਾਥੀ ਅਜਿਹੇ ਹੋਣੇ ਚਾਹੀਦੇ ਹਨ ਜਿਨ੍ਹਾਂ ਤੋਂ ਉਹ ਯੋਗ ਸਿਖਿਆ ਲੈਣ। ਜਿਨ੍ਹਾਂ ਬਚਿਆਂ ਨੂੰ ਭੈੜੀਆਂ ਆਦਤਾਂ ਪੇ ਗਈਆਂ ਹੋਣ, ਉਨ੍ਹਾਂ ਤੋਂ ਦੂਸਰੇ ਬੱਚਿਆਂ ਨੂੰ ਵੱਖ ਰਖਣਾ ਜ਼ਰੂਰੀ ਹੈ। ਬਚਿਆਂ ਨੂੰ ਦੂਜੇ ਬਚਿਆਂ ਦੇ ਬੁਰੇ ਅਸਰ ਤੋਂ ਬਚਾਉਣ ਲਈ ਉਨ੍ਹਾਂ ਦੇ ਰਾਖਿਆਂ ਨੂੰ ਸੁਚੇਤ ਰਹਿਣਾ ਜ਼ਰੂਰੀ ਹੈ। ਪਰ ਇਸ ਹੁਸ਼ਿਆਰੀ ਦਾ ਅਰਥ ਇਹ ਨਾ ਹੋਵੋ ਕਿ ਸਾਰੇ ਬਾਲਕਾਂ ਨੂੰ ਸ਼ੱਕ ਦੀ ਨਜ਼ਰ ਨਾਲ ਵੇਖਿਆ ਜਾਵੇ ਅਤੇ ਉਨ੍ਹਾਂ ਨੂੰ ਇਕ ਦੂਜੇ ਨਾਲ ਮਿਲਣ ਹੀ ਨਾ ਦਿਤਾ ਜਾਵੇ। ਬਹੁਤੀ ਹੁਸ਼ਿਆਰੀ ਬਚਿਆਂ ਦੇ ਮਾਨਸਿਕ ਵਿਕਾਸ ਲਈ ਉੱਨੀ ਹੀ ਹਾਨੀਕਾਰਕ ਹੁੰਦੀ ਹੈ ਜਿੰਨੀ ਬੱਚਿਆਂ ਦੀ ਸਾਥੀਆਂ ਬਾਰੇ ਲਾਪਰਵਾਹੀ।
{{gap}}'''ਧਾਰਮਕ ਸੰਸਥਾਵਾਂ ਰਾਹੀਂ ਸਿਖਿਆ:—'''ਸਹਿਜ ਸਿਖਿਆ ਤੀਸਰਾ ਸਾਧਨ ਧਾਰਮਕ ਸੰਸਥਾਵਾਂ ਹਨ। ਧਾਰਮਕ ਸੰਸਥਾਵਾਂ ਵਿਚ ਜਿਹੜਾ ਹਰੀ ਕੀਰਤਨ, ਪੂਜਾ ਜਾਂ ਭਜਨ ਪਾਠ ਆਦਿ ਹੁੰਦਾ ਹੈ, ਉਸ ਤੋਂ ਵਿਅਕਤੀ ਦੀਆਂ ਭਾਵਨਾਵਾਂ, ਬੁਧੀ ਅਤੇ ਆਚਰਨ ਦਾ ਵਿਕਾਸ ਹੁੰਦਾ ਹੈ। ਧਾਰਮਕ ਸੰਸਥਾਵਾਂ ਵਿਅਕਤੀ ਦੀ ਅਖਲਾਕੀ ਸਿਖਿਆ ਦਾ ਬੜਾ ਸੁੰਦਰ ਸਾਧਨ ਹਨ। ਧਾਰਮਕ ਸੰਸਥਾਵਾਂ ਵਿਅਕਤੀ ਨੂੰ ਬਾਲਪਨ ਤੋਂ ਲੈ ਜੀਵਨ ਭਰ ਤਕ ਸਿਖਿਆ ਦਿੰਦੀਆਂ ਰਹਿੰਦੀਆਂ ਹਨ।<noinclude></noinclude>
h5zgsx1zw48h1r45rozaobf5q691de8
ਪੰਨਾ:ਸਿਖਿਆ ਵਿਗਿਆਨ.pdf/25
250
63707
229375
184857
2026-07-27T06:52:08Z
Harchand Bhinder
2624
/* ਤਸਦੀਕ */
229375
proofread-page
text/x-wiki
<noinclude><pagequality level="4" user="Harchand Bhinder" />{{center|'''੧੮'''}}</noinclude>{{gap}}ਧਾਰਮਕ ਸੰਸਥਾਵਾਂ ਦੀ ਸਿਖਿਆ ਬਾਰੇ ਸੇਵਾ ਦੀ ਮੌਲਕਤਾ ਨੂੰ ਪਛਾਨਣਾ ਅੱਜ ਬੜਾ ਔਖਾ ਹੋ ਗਿਆ ਹੈ। ਆਧੁਨਿਕ ਕਾਲ ਵਿਚ ਸੰਸਾਰ ਵਿਚ ਸਕੂਲ ਅਤੇ ਕਾਲਜਾਂ ਦਾ ਬਹੁਤ ਪਰਚਾਰ ਹੋ ਗਿਆ ਹੈ। ਇਨ੍ਹਾਂ ਵਿਚ ਆਮ ਕਰ ਕੇ ਵਿਗਿਆਨਿਕ ਸਿਖਿਆ ਦਿਤੀ ਜਾਂਦੀ ਹੈ। ਵਿਗਿਆਨਿਕ ਵਿਚਾਰ ਪਦਾਰਥ-ਵਾਦੀ ਹਨ। ਇਸ ਲਈ ਸਾਨੂੰ ਜਿਹੜੀ ਸਿਖਿਆ ਇਨ੍ਹਾਂ ਸੰਸਥਾਵਾਂ ਰਾਹੀਂ ਮਿਲਦੀ ਹੈ ਉਹ ਵੀ ਪਦਾਰਥ ਵਾਦੀ ਹੁੰਦੀ ਹੈ। ਪਦਾਰਥ-ਵਾਦੀ ਸਿਖਿਆ ਦੇ ਪਰਚਾਰ ਨਾਲ ਧਾਰਮਿਕ ਸਿਖਿਆ ਨੂੰ ਵਿਅਰਥ ਹੀ ਨਹੀਂ ਸਗੋਂ ਹਾਨੀਕਾਰਕ ਸਮਝਿਆ ਜਾਣ ਲੱਗਾ ਹੈ। ਪਦਾਰਥ-ਵਾਦੀ ਵਿਚਾਰ ਅਨੁਸਾਰ ਧਾਰਮਿਕ ਸਿਖਿਆ ਮਨੁੱਖ ਨੂੰ ਸੰਤੋਖ ਦਾ ਸਬਕ ਪੜਾਕੇ ਨਿੱਜੀ ਉੱਨਤੀ ਤੋਂ ਬੇਮੁਖ ਕਰ ਦਿੰਦੀ ਹੈ। ਸਾਮਵਾਦੀ ਵਿਚਾਰਧਾਰਾ ਅਨੁਸਾਰ ਧਰਮ ਜਨਤਾ ਲਈ ਅਫੀਮ ਹੈ।
{{gap}}ਪਰ ਜਦ ਅਸੀਂ ਧਰਮ ਦੇ ਮੁਢਲੇ ਪਰਚਾਰਕਾਂ ਦੇ ਉਦੇਸ਼ਾਂ ਅਤੇ ਧਾਰਮਿਕ ਸੰਸਥਾਵਾਂ ਦੇ ਪੁਰਾਣੇ ਕੰਮਾਂ ਵਲ ਨਜ਼ਰ ਮਾਰਦੇ ਹਾਂ ਤਾਂ ਅਸੀਂ ਧਾਰਮਿਕ ਸੰਸਥਾਵਾਂ ਦੀ ਮੌਲਕਤਾ ਨੂੰ ਮੰਨਣ ਤੋਂ ਨਾਂਹ ਨਹੀਂ ਕਰ ਸਕਦੇ। ਪੁਰਾਣੇ ਸਮੇਂ ਵਿਚ ਮਨੁਖ ਨੂੰ ਸਿਖਿਅਤ ਬਨਾਉਣ ਲਈ ਧਾਰਮਿਕ ਸੰਸਥਾਵਾਂ ਤੋਂ ਬਿਨਾਂ ਹੋਰ ਕੋਈ ਸਾਧਨ ਹੀ ਨਹੀਂ ਸਨ। ਧਰਮ ਗੁਰੂ ਹੀ ਸਮਾਜ ਨੂੰ ਸਭ ਗਲਾਂ ਦੀ ਸਿਖਿਆ ਦੇਣ ਵਾਲਾ ਹੁੰਦਾ ਸੀ। ਪੜ੍ਹਨ ਲਿਖਣ ਦਾ ਪਰਚਾਰ, ਸਮਾਜ ਦੇ ਨਿਯਮਾਂ ਦਾ ਗਿਆਨ ਅਤੇ ਸਮਾਜ ਵਿਚ ਸਭਯ ਜੀਵਨ ਦਾ ਪਸਾਰ ਉਸੇ ਰਾਂਹੀਂ ਹੁੰਦਾ ਸੀ। ਸਮਾਜ ਦੇ ਲੋਕ ਉਸ ਨੂੰ ਆਦਰ ਦੀ ਨਜ਼ਰ ਨਾਲ ਵੇਖਦੇ ਸਨ। ਅਤੇ ਉਸ ਦੇ ਆਚਰਨ ਦੇ ਗੁਣਾਂ ਨੂੰ ਆਪਣੇ ਜੀਵਨ ਵਿਚ ਵਸਾਉਣ ਦਾ ਯਤਨ ਕਰਦੇ ਸਨ।
{{gap}}ਪੱਠਾਂ ਅਤੇ ਮੰਦਰਾਂ ਵਿਚ ਬਚਿਆਂ ਨੂੰ ਕਈ ਤਰ੍ਹਾਂ ਦੀ ਸਿਖਿਆ ਮਿਲਦੀ ਸੀ। ਗਰੀਬਾਂ ਉਤੇ ਦਿਆ ਕਰਨਾ, ਦੁਖੀਆਂ ਦੀ ਸਹਾਇਤਾ ਕਰਨਾ, ਸਰਲਤਾ, ਅਹਿੰਸਾ, ਉਦਾਰਤਾ ਆਦਿ ਗੁਣ ਬੱਚੇ ਮੰਦਰਾਂ ਵਿਚ ਜਾਕੇ ਸਿਖਦੇ ਸਨ। ਭਜਨ ਅਤੇ ਹਰੀ ਕੀਰਤਨ ਸੁਣ ਕੇ ਬੱਚੇ ਦੇ ਮਨ ਵਿਚ ਕਈ ਸੁੰਦਰ ਭਾਵ ਆਉਂਦੇ ਹਨ ਅਤੇ ਉਨ੍ਹਾਂ ਦੀ ਬੁਧੀ ਦਾ ਵਿਕਾਸ ਹੁੰਦਾ ਹੈ। ਦੋ ਵਿਅਕਤੀਆਂ ਵਿਚ ਇਕ ਦੂਜੇ ਲਈ ਮਨ ਵਿਚ ਕਿੰਨੀ ਮੇਲ ਹੋਵੈ, ਧਾਰਮਿਕ ਸੰਸਥਾ ਵਿਚ ਪਹੁੰਚਦਿਆਂ ਹੀ ਉਹ ਮਨ ਦੀ ਮੈਲ ਨੂੰ ਦੂਰ ਕਰਨ ਚਾਹੁੰਦੇ ਹਨ। ਮੁਸਲਮਾਨਾਂ ਦੀ ਮਸਜਿਦ ਅਤੇ ਈਸਾਈਆਂ ਦਾ ਗਿਰਜਾ ਘਰ ਵਿਅਕਤੀ ਵਿਚ ਸਮਾਜਿਕ ਭਾਵ ਪੈਦਾ ਕਰਨ ਦੇ ਸਭ ਤੋਂ ਚੰਗੇ ਸਾਧਨ ਹਨ। ਸਮਾਜਿਕ ਭਾਵ ਇਕੱਠੇ ਰਹਿਣ, ਭਜਨ ਤਾਨ ਕਰਨ, ਉਠਣ ਬੈਠਣ ਨਾਲ ਹੁੰਦੇ ਹਨ। ਧਾਰਮਿਕ ਸੰਸਥਾਵਾਂ ਇਸ ਤਰਾਂ ਇਕੱਠੇ ਰਹਿਣ, ਉਠਣ ਬੈਠਣ, ਪੂਜਾ ਖਾਠ ਆਦਿ ਕਰਨ ਦਾ ਅਵਸਰ ਦਿੰਦੀਆਂ ਹਨ। ਇਸ ਦ੍ਰਿਸ਼ਟੀ ਤੋਂ ਉਹ ਸਮਾਜ ਉਤੇ ਬੜਾ ਉਪਕਾਰ ਕਰਦੀਆਂ ਹਨ। ਇਸ ਲਈ ਉਨ੍ਹਾਂ ਨੂੰ ਅਸੀਂ ਸਮਾਜਿਕ ਸਿਖਿਆ ਦਾ ਮੌਲਿਕ ਸਾਧਨ ਮੰਨ ਸਕਦੇ ਹਾਂ।
{{gap}}'''ਸਭਾ ਸੁਸਾਇਟੀਆਂ ਰਾਹੀਂ ਸਿਖਿਆ:-'''ਵਿਅਕਤੀ ਨੂੰ ਸਿਖਿਅਤ ਬਨਾਉਣ ਦਾ ਚੌਥਾ ਮੌਲਿਕ ਸਾਧਨ ਸਭਾ-ਸੁਸਾਇਟੀ ਹੈ। ਜਦੋਂ ਬੱਚਾ ਜੂਆ ਹੋ ਜਾਂਦਾ ਹੈ ਤਾਂ ਉਹ ਕਈ ਤਰ੍ਹਾਂ ਦੀਆਂ ਸਭਾ ਸੁਸਾਇਟੀਆਂ<noinclude></noinclude>
k1qu8udrhbp3jpihqfrud9zty4h1ods
ਪੰਨਾ:ਸਿਖਿਆ ਵਿਗਿਆਨ.pdf/26
250
63708
229376
187526
2026-07-27T06:52:18Z
Harchand Bhinder
2624
/* ਤਸਦੀਕ */
229376
proofread-page
text/x-wiki
<noinclude><pagequality level="4" user="Harchand Bhinder" />{{center|'''੧੬'''}}</noinclude>ਦਾ ਮੈਂਬਰ ਬਨਣਾ ਚਾਹੁੰਦਾ ਹੈ। ਇਨ੍ਹਾਂ ਸਭਾਵਾਂ ਦੀ ਮੈਂਬਰੀ ਤੋਂ ਉਹ ਜੀਵਨ ਦੀਆਂ ਕਈ ਤਰ੍ਹਾਂ ਦੀਆਂ ਜ਼ਿਮੇਵਾਰੀਆਂ ਸੰਭਾਲਣਾ ਸਿਖਦਾ ਹੈ। ਸਭਾ ਦੇ ਦੂਜੇ ਮੈਂਬਰਾਂ ਨਾਲ ਗਲ ਬਾਤ ਰਾਹੀਂ ਉਸ ਦੀ ਵਾਕਫੀ ਵਧਦੀ ਹੈ। ਉਹ ਸੰਸਾਰ ਵਿਚ ਸਫਲ ਹੋਣ ਦੀਆਂ ਜੁਗਤੀਆਂ ਸਿਖਦਾ ਹੈ। ਵਿਅਕਤੀ ਜਿੱਨੀਆਂ ਵੀ ਵਧੇਰੇ ਸਭਾਵਾਂ ਦਾ ਮੈਂਬਰ ਰਹਿੰਦਾ ਹੈ ਅਤੇ ਉਨ੍ਹਾਂ ਵਿਚ ਮਨ ਲਾ ਕੇ ਕੰਮ ਕਰਨ ਦੀ ਇੱਛਾ ਕਰਦਾ ਹੈ। ਉਹ ਉੱਨਾ ਹੀ ਸੁਸਿਖਿਅਤ ਕਿਹਾ ਜਾ ਸਕਦਾ ਹੈ।
{{gap}}ਸਭਾ ਸੁਸਾਇਟੀਆਂ ਕਈ ਤਰ੍ਹਾਂ ਦੀਆਂ ਹੁੰਦੀਆਂ ਹਨ। ਸਭਾ ਸੁਸਾਇਟੀਆਂ ਦਾ ਉਦੇਸ਼ ਸਮਾਜ ਨੂੰ ਆਰਥਿਕ ਲਾਭ ਪਹੁੰਚਾਣਾ, ਸਰੀਰਕ ਸਿਖਿਆ ਦੇਣਾ, ਮੇਲਿਆਂ ਵਿਚ ਲੋਕਾਂ ਦੀ ਸਹਾਇਤਾ ਕਰਨਾ ਆਦਿ ਕੰਮ ਹੁੰਦਾ ਹੈ। ਅਜਿਹੀਆਂ ਹਰ ਤਰ੍ਹਾਂ ਦੀਆਂ ਸੰਸਥਾਵਾਂ ਵਿਅਕਤੀ ਨੂੰ ਸਿਖਿਆਵਾਂ ਦਿੰਦੀਆਂ ਹਨ। ਇਨ੍ਹਾਂ ਰਾਹੀਂ ਦਿਤੀ ਜਾ ਸਿਖਿਆ ਸਹਿਜ ਸਿਖਿਆ ਕਹੀ ਜਾਂਦੀ ਹੈ। ਇਹ ਸਿਖਿਆ ਵਿਅਕਤੀ ਨੂੰ ਬਗੈਰ ਜਤਨ ਦੇ ਹੁੰਦੀ ਹੈ।
{{center|'''ਨਿਯਮਬੱਧ ਸਿਖਿਆ (ਵਿਧਾਨਿਕ ਸਿਖਿਆ)'''}}
{{gap}}ਨਿਯਮ ਬੱਧ ਸਿਖਿਆ ਅਥਵਾ ਵਿਧਾਨਿਕ ਸਿਖਿਆ ਉਹ ਸਿਖਿਆ ਹੈ ਜਿਹੜੀ ਬੱਚੇ ਨੂੰ ਸੋਚ ਵਿਚਾਰ ਕੇ ਦਿਤੀ ਜਾਂਦੀ ਹੈ। ਬੱਚਾ ਆਪ ਵੀ ਉਸਨੂੰ ਜਾਣ ਬੁਝ ਕੇ ਲੈਂਦਾ ਹੈ। ਇਹ ਸਿਖਿਆ ਬਗੈਰ ਯਤਨ ਨਹੀਂ ਹੁੰਦੀ। ਇਸ ਦੇ ਲਈ ਖਾਸ ਤਰ੍ਹਾਂ ਦੀਆਂ ਸੰਸਥਾਵਾਂ ਬਨਾਉਣੀਆਂ ਪੈਂਦੀਆਂ ਹਨ। ਇਹ ਸਿਖਿਆ ਨਿਸ਼ਚਤ ਸਮੇਂ ਉੱਤੋ ਨਿਯਮ ਅਨੁਸਾਰ ਦਿਤੀ ਜਾਂਦੀ ਹੈ। ਵਿਧਾਨਿਕ ਸਿਖਿਆ ਦੇ ਵੱਡੇ ਸਾਧਨ ਦੇਸ਼ ਵਿਚ ਫੈਲੀਆਂ ਸਿਖਿਆ ਸੰਸਥਾਵਾਂ ਹਨ। ਸਕੂਲ, ਕਾਲਜ, ਵਿਸ਼ਵ-ਵਿਦਿਆਲੇ, ਰਾਤ ਦੇ ਸਕੂਲ ਆਦਿ ਸੰਸਥਾਵਾਂ ਵਿਧਾਨਿਕ ਵਿਧਾਨਿਕ ਸਿਖਿਆ ਦੇ ਸਾਧਨ ਹਨ। ਵਿਧਾਨਿਕ ਸਿਖਿਆ ਸਧਾਰਨ ਤੌਰ ਤੇ ਰਾਜ ਵੱਲੋਂ ਜਨ ਸਾਧਾਰਨ ਨੂੰ ਦਿੱਤੀ ਜਾਂਦੀ ਹੈ। ਵਰਤਮਾਨ ਯੁਗ ਵਿਚ ਹਰ ਬੱਚੇ ਨੂੰ ਪ੍ਰਾਇਮਰੀ ਸਿਖਿਆ ਦੇਣਾ ਰਾਸ਼ਟਰ ਅਥਵਾ ਰਾਜ ਦਾ ਕਰਤੱਵ ਮੰਨਿਆ ਗਿਆ ਹੈ। ਸਾਰੇ ਸਭਯ ਰਾਸ਼ਟਰਾਂ ਵਿਚ ਬੱਚਿਆਂ ਨੂੰ ਜ਼ਰੂਰੀ ਅਰੰਭਕ ਵਿਦਿਆ ਦਿਤੀ ਜਾਂਦੀ ਹੈ। ਕਈਆਂ ਰਾਸ਼ਟਰਾਂ ਵਿਚ ਜ਼ਰੂਰ ਸਿਖਿਆ ਦਾ ਸਮਾਂ ਚੌਦਾਂ ਸਾਲਾਂ ਤਕ ਕਰ ਦਿੱਤਾ ਗਿਆ ਹੈ।
{{gap}}ਵਿਧਾਨਿਕ ਸਿਖਿਆ ਦਾ ਉਦੇਸ਼ ਬੱਚਿਆਂ ਨੂੰ ਉਸ ਗਿਆਨ ਦਾ ਦੇਣਾ ਹੈ ਜਿਹੜਾ ਸਮਾਜ ਨੂੰ ਅੱਗੇ ਲੈ ਜਾਣ ਲਈ ਅਤੇ ਵਿਅਕਤੀ ਨੂੰ ਆਪਣੀ ਜੀਵਕਾ ਕਮਾਉਣ ਲਈ ਬੜਾ ਜ਼ਰੂਰੀ ਹੈ। ਇਸ ਸਿਖਿਆ ਤੋਂ ਬਿਨਾਂ ਸਮਾਜ ਜਾਂਗਲੀ ਅਵਸਥਾ ਨੂੰ ਪਹੁੰਚ ਜਾਂਦਾ ਹੈ। ਸਿਖਿਆ ਖਾਸ ਨਿਯਮਾਂ ਅਨੁਸਾਰ ਅਤੇ ਖਾਸ ਤਰ੍ਹਾਂ ਦੀਆਂ ਸੰਸਥਾਵਾਂ ਵਿਚ ਦਿਤੀ ਜਾਂਦੀ ਹੈ। ਇਸ ਸਿਖਿਆ ਨੂੰ ਦੇਣ ਵਾਲੇ ਵਿਅਕਤੀ ਹੀ ਸਮਾਜ ਦੇ ਅਧਿਆਪਕ ਕਹੇ ਜਾਂਦੇ ਹਨ। ਸਮਾਜ ਵਿਚ ਜਿਸ ਤਰ੍ਹਾਂ ਹੋਰ ਪੇਸ਼ਿਆਂ ਦੀ ਲੋੜ ਹੁੰਦੀ ਹੈ ਉਸੇ ਤਰ੍ਹਾਂ ਅਧਿਆਪਕਾਂ ਦੀ ਲੋੜ ਹੁੰਦੀ ਹੈ। ਸਿਖਿਆ ਦੇਣ ਵਾਲਿਆਂ ਨੂੰ ਇਕ ਤਾਂ ਉਸ ਗਿਆਨ ਦੇ ਜਾਨਣ ਦੀ ਲੋੜ ਹੈ ਜਿਹੜਾ ਉਨ੍ਹਾਂ ਬਾਲਕਾਂ ਨੂੰ ਦੇਣਾ ਹੁੰਦਾ ਹੈ ਦੂਜੇ ਸਿਖਾਈ ਦੇ ਢੰਗ ਨੂੰ ਜਾਨਣ ਦੀ ਲੋੜ ਹੁੰਦੀ ਹੈ।
{{gap}}ਵਿਧਾਨਿਕ ਸਿਖਿਆ ਲਈ ਬੱਚੇ ਦੇ ਸੁਭਾ ਨੂੰ ਸਮਝਣਾ ਜ਼ਰੂਰੀ ਹੁੰਦਾ ਹੈ। ਵਿਧਾਨਿਕ ਸਿਖਿਆ ਮਨੋਵਿਗਿਆਨ ਦੇ ਖਾਸੇ ਅਧਿਅਨਾਂ ਤੋਂ ਬਿਨਾਂ ਸੰਭਵ ਨਹੀਂ। ਵਿਧਾਨਿਕ<noinclude></noinclude>
4pagvpet7zuqwf0n3sy1sv7rgjobyax
ਪੰਨਾ:ਸਿਖਿਆ ਵਿਗਿਆਨ.pdf/27
250
63709
229377
187527
2026-07-27T06:52:29Z
Harchand Bhinder
2624
/* ਤਸਦੀਕ */
229377
proofread-page
text/x-wiki
<noinclude><pagequality level="4" user="Harchand Bhinder" />{{center|'''੨੦'''}}</noinclude>ਸਿਖਿਆ ਵਿਚ ਸਮੇਂ ਦੀ ਵੰਡ, ਪਾਠਕਰਮ, ਜ਼ਬਤ ਆਦਿ ਦੀ ਲੋੜ ਪੈਂਦੀ ਹੈ।
{{gap}}ਵਿਧਾਨਿਕ ਸਿਖਿਆ ਦਾ ਸਮਾਂ ਵੀ ਨਿਸਚਤ ਹੁੰਦਾ ਹੈ। ਇਸ ਸਮੇਂ ਵਿਚ ਬੱਚੇ ਸਭ ਕੰਮ ਛਡਕੇ ਸਿਖਿਆ ਲੈਣ ਵਿਚ ਲਗ ਜਾਂਦੇ ਹਨ। ਕੋਈ ਬੱਚੇ ਦਸ ਸਾਲ ਤਕ, ਕੋਈ ਚੌਦਾਂ ਸਾਲ ਤਕ ਅਤੇ ਕੋਈ ਬਾਲਗ਼ ਹੋਣ ਤਕ ਵਿਧਾਨਿਕ ਸਿਖਿਆ ਲੈਂਦੇ ਰਹਿੰਦੇ ਹਨ। ਇਸ ਤੋਂ ਪਿਛੋਂ ਉਹ ਜਿਸ ਕੰਮ ਦੇ ਯੋਗ ਹੁੰਦੇ ਹਨ ਜਾਂ ਜਿਸ ਕੰਮ ਲਈ ਉਹ ਸਿਖਿਆ ਲੈਂਦੇ ਰਹੇ ਹਨ, ਉਸ ਵਿਚ ਲਗ ਜਾਂਦੇ ਹਨ। ਬਹੁਤ ਸਾਰੇ ਬਾਲਕ ਰੋਟੀ ਕਮਾਉਂਦਿਆਂ ਵੀ ਵਿਧਾਨਿਕ ਸਿਖਿਆ ਲੈਂਦੇ ਰਹਿੰਦੇ ਹਨ। ਅਜਿਹੇ ਬਾਲਕਾਂ ਲਈ ਖਾਸ ਤਰ੍ਹਾਂ ਦੀਆਂ ਪਾਠਸ਼ਾਲਾਵਾਂ ਖੋਲ੍ਹਣ ਦੀ ਲੋੜ ਹੁੰਦੀ ਹੈ। ਸੰਸਾਰ ਦੇ ਸਭਯ ਦੇਸਾਂ ਵਿਚ ਮਿਹਨਤੀ ਲੋਕਾਂ ਦੇ ਲਾਭ ਲਈ ਕਈ ਤਰ੍ਹਾਂ ਦੀਆਂ ਸੰਸਥਾਵਾਂ ਬਣਾਈਆਂ ਗਈਆਂ ਹਨ ਜਿਥੇ ਕਾਰਖਾਨਿਆਂ ਵਿਚ ਕੰਮ ਕਰਨ ਵਾਲੇ ਮਜ਼ਦੂਰ ਵਿਹਲ ਸਮੇਂ ਆਪਣੇ ਕੰਮ ਨਾਲ ਸਬੰਧ ਰਖਣ ਵਾਲਿਆਂ ਵਿਸ਼ਿਆਂ ਦਾ ਅਧਿਆਨ ਕਰ ਸਕਦੇ ਹਨ ਅਤੇ ਇਸ ਤਰ੍ਹਾਂ ਆਪਣੇ ਜੀਵਨ ਵਿਚ ਉੱਨਤੀ ਕਰ ਸਕਦੇ ਹਨ।
{{center|'''ਵਿਧਾਨਿਕ ਅਤੇ ਅਵੈਧਾਨਿਕ ਸਿਖਿਆ-ਸੰਸਥਾਵਾਂ ਦੀ ਏਕਤਾ'''}}
{{gap}} ਵਿਧਾਨਿਕ ਅਤੇ ਅਵੈਧਾਨਿਕ ਸਿਖਿਆ ਸੰਸਥਾਵਾਂ ਅਰਥਾਤ ਸਿਖਿਆ ਦੇ ਸਾਧਨਾਂ ਵਿਚ ਏਕਤਾ ਹੋਣੀ ਸਿਖਿਆ ਦੇ ਕੰਮ ਵਿਚ ਪੂਰਨ ਸਫਲਤਾ ਪ੍ਰਾਪਤ ਕਰਨ ਲਈ ਬੜੀ ਜ਼ਰੂਰੀ ਹੈ। ਇਸ ਤਰ੍ਹਾਂ ਦੀ ਏਕਤਾ ਹੋਣ ਤੋਂ ਬਗੈਰ ਬੱਚੇ ਦੀ ਸਿੱਖਿਆ ਸੁਚੱਜੀ ਤਰ੍ਹਾਂ ਨਹੀਂ ਹੋ ਸਕਦੀ। ਇਸ ਦਾ ਭਾਵ ਇਹ ਹੈ ਕਿ ਬੱਚੇ ਦੇ ਘਰ ਦੇ ਵਾਤਾਵਰਨ ਅਤੇ ਸਕੂਲ ਦੇ ਵਾਤਾਵਰਨ ਵਿਚ ਇਕਸਾਰਤਾ ਹੋਣੀ ਬਹੁਤ ਜ਼ਰੂਰੀ ਹੈ। ਜਦ ਬੱਚੇ ਦੇ ਘਰ ਦਾ ਵਾਤਾਵਰਨ ਇਕ ਤਰ੍ਹਾਂ ਦਾ ਹੁੰਦਾ ਹੈ ਅਤੇ ਸਕੂਲ ਦਾ ਦੂਜੀ ਤਰ੍ਹਾਂ ਦਾ ਤਾਂ ਜਿਹੜੀ ਸਿਖਿਆ ਬੱਚੇ ਨੂੰ ਸਕੂਲ ਵਿਚ ਦਿਤੀ ਜਾਂਦੀ ਹੈ ਉਸਦਾ ਵਧੇਰੇ ਲਾਭ ਨਹੀਂ ਹੁੰਦਾ। ਬੱਚੇ ਸਕੂਲ ਵਿਚ ਪੰਜ ਛੇ ਘੰਟੇ ਹੀ ਰਹਿੰਦੇ ਹਨ। ਜਦ ਤਕ ਬੱਚੇ ਸਕੂਲ ਵਿਚ ਰਹਿੰਦੇ ਹਨ ਸਕੂਲ ਦੇ ਅਧਿਆਪਕ ਉਨ੍ਹਾਂ ਦੇ ਅਚਾਰ ਵਿਹਾਰ ਅਤੇ ਸਭ ਤਰ੍ਹਾਂ ਦੇ ਕੰਮਾਂ ਦੀ ਵੇਖ ਭਾਲ ਕਰਦੇ ਹਨ। ਪਰ ਜੇ ਬਚਿਆਂ ਦੇ ਘਰ ਦਾ ਵਾਤਾਵਰਨ ਸਕੂਲ ਦੇ ਵਾਤਾਵਹਨ ਤੋਂ ਉਲਟ ਹੋਵੇ ਤਾਂ ਉਨ੍ਹਾਂ ਦਾ ਸਕੂਲ ਤੋਂ ਸਿਖਿਆ ਗਿਆਨ ਵਿਅਰਥ ਹੋ ਜਾਂਦਾ ਹੈ।
{{gap}}ਮੰਨ ਲੌ ਸਕੂਲ ਵਿਚ ਬਚੇ ਨੂੰ ਸਫਾਈ ਦਾ ਪਾਠ ਪੜ੍ਹਇਆ ਗਿਆ ਹੈ ਉਸ ਨੂੰ ਦਸਿਆ ਦਸਿਆ ਜਾਂਦਾ ਹੈ ਕਿ ਘਰ ਵਿਚ ਸਾਫ ਕਪੜੇ ਪਹਿਨਣੇ ਚਾਹੀਦੇ ਹਨ, ਜਿਸ ਕਮਰੇ ਵਿਚ ਸੌਂਦੇ ਹੋ ਉਸਦੀਆਂ ਬਾਰੀਆਂ ਖੁਲ੍ਹੀਆਂ ਰਖਣੀਆਂ ਚਾਹੀਦੀਆਂ ਹਨ, ਰੋਜ਼ ਇਸ਼ਨਾਨ ਕਰਕੇ ਰੋਟੀ ਖਾਣੀ ਚਾਹਦੀ ਹੈ, ਨਾਲੀਆਂ ਨੂੰ ਸਾਫ ਰਖਣਾ ਚਾਹੀਦਾ ਹੈ।
{{gap}}ਹੁਣ ਮੰਨ ਲੌ ਬੱਚੇ ਦੇ ਮਾਪੇ ਸਿਖਿਅਤ ਨਹੀਂ ਹਨ, ਇਸ ਲਈ ਉਨ੍ਹਾਂ ਵਿਚ ਘਰ ਦੀ ਸਫਾਈ ਰਖਣ ਦੀ ਕੋਈ ਰੁਚੀ ਹੀ ਨਹੀਂ ਹੈ। ਉਹ ਘਰ ਦੀਆਂ ਬਾਰੀਆਂ ਸੌਣ ਲੱਗਿਆਂ ਖੋਲਕੇ ਨਹੀਂ ਰਖਦੇ, ਉਹ ਰੋਜ਼ ਨਾਉਂਦੇ ਨਹੀਂ ਹਨ, ਤਾਂ ਬੱਚੇ ਦਾ ਸਕੂਲ ਤੋਂ ਪ੍ਰਾਪਤ ਕੀਤਾ ਗਿਆਨ ਨਿਰਾ ਸ਼ਬਦੀ ਗਿਆਨ ਹੀ ਰਹਿ ਜਾਵੇਗਾ। ਜਦ ਤਕ ਬੱਚੇ ਦੇ ਮਾਪੇ ਸਿਖਿਅਤ ਨਾ ਹੋਣ ਕੋਈ ਵੀ ਬੱਚਾ ਸਕੂਲ ਤੋਂ ਪ੍ਰਾਪਤ ਕੀਤੇ ਗਿਆਨ ਦਾ ਬਹੁਤਾ ਲਾਭ ਨਹੀਂ ਉਠਾ ਸਕਦਾ। ਜਿਹੜੀਆਂ ਗਲਾਂ ਬੱਚਾ ਸਕੂਲ ਤੋਂ ਸਿੱਖਦਾ ਹੈ ਉਨ੍ਹਾਂ ਨੂੰ ਮਨ ਵਿਚ ਪਕਿਆਂ ਕਰਨ ਲਈ ਘਰ ਵਿਚ ਉਨ੍ਹਾਂ ਦਾ ਅਭਿਆਸ ਕਰਨ ਅਤੇ ਉਨ੍ਹਾਂ ਉਤੇ ਵਿਚਾਰ ਕਰਨ ਦੀ ਲੋੜ ਹੁੰਦੀ ਹੈ।<noinclude></noinclude>
gusg1csxcall4t3c4im6j2kuwcqzvtq
ਪੰਨਾ:ਸਿਖਿਆ ਵਿਗਿਆਨ.pdf/28
250
63710
229378
187528
2026-07-27T06:52:40Z
Harchand Bhinder
2624
/* ਤਸਦੀਕ */
229378
proofread-page
text/x-wiki
<noinclude><pagequality level="4" user="Harchand Bhinder" />{{center|'''੨੧'''}}</noinclude>ਇਕ ਹੀ ਵਾਰ ਸੁਣਨ ਜਾਂ ਸਮਝਣ ਨਾਲ ਕੋਈ ਗਿਆਨ ਮਨ ਵਿਚ ਨਹੀਂ ਬੈਠਦਾ। ਗਿਆਨ ਦੇ ਸੰਸਕਾਰਾਂ ਨੂੰ ਦ੍ਰਿੜ੍ਹ ਕਰਨ ਲਈ ਉਨ੍ਹਾਂ ਨੂੰ ਘੜੀ ਮੁੜੀ ਚੇਤੇ ਕਰਨ ਦੀ ਲੋੜ ਹੁੰਦੀ ਹੈ। ਇਹ ਯਾਦ ਘਰ ਹੀ ਕੀਤਾ ਜਾ ਸਕਦਾ ਹੈ। ਜੇ ਬੱਚੇ ਦੇ ਮਾਪੇ ਪੜ੍ਹੇ ਲਿਖੇ ਹੋਣ ਅਤੇ ਬੱਚੇ ਦੇ ਯਾਰ ਦੋਸਤ ਸਿਆਣੇ ਹੋਣ, ਤਾਂ ਬੱਚਾ ਸਕੂਲ ਤੋਂ ਲਏ ਗਿਆਨ ਉਤੇ ਮਨ ਵਿਚ ਵਿਚਾਰ ਕਰੇਗਾ ਅਤੇ ਉਥੋਂ ਸਿਖੀਆਂ ਗਲਾਂ ਦਾ ਅਭਿਆਸ ਕਰੇਗਾ। ਨਹੀਂ ਤਾਂ ਉਹ ਇਨ੍ਹਾਂ ਗਲਾਂ ਨੂੰ ਤੋਤੇ ਵਾਂਗ ਰਟ ਭਾਵੇਂ ਲਏ, ਆਪਣੇ ਜੀਵਨ ਵਿਚ ਉਨ੍ਹਾਂ ਤੋਂ ਮੌਲਿਕ ਲਾਭ ਨਹੀਂ ਉਠਾ ਸਕੇਗਾ।
{{gap}}ਸਕੂਲ ਦਾ ਪਾਠ ਕਰਮ ਬਣਾਉਣ ਵੇਲੇ ਸਿਖਿਆ ਦੇਣ ਵਾਲਿਆਂ ਨੂੰ ਇਹ ਧਿਆਨ ਰਖਣਾ ਜ਼ਰੂਰੀ ਹੈ ਕਿ ਬਚਿਆਂ ਦਾ ਕਿਹੜੇ ਕਿਹੜੇ ਵਿਸ਼ਿਆਂ ਨੂੰ ਸਿਖਣਾ ਲਾਭਦਾਇਕ ਹੈ। ਜਿਸ ਬੱਚੇ ਦੇ ਘਰ ਕੋਈ ਖਾਸ ਤਰ੍ਹਾਂ ਦੀ ਕਾਰੀਗਰੀ ਹੁੰਦੀ ਹੈ ਉਸ ਨੂੰ ਉਸੇ ਤਰ੍ਹਾਂ ਦੀ ਸਿਖਿਆ ਦੇਣ ਨਾਲ ਅਥਵਾ ਅਜਿਹੀ ਸਿਖਿਆ ਦੇਣ ਨਾਲ ਜਿਹੜੀ ਉਸਨੂੰ ਘਰ ਦੇ ਕੰਮ ਵਿਚ ਸਹਾਇਕ ਹੈ, ਸਿਖਿਆ ਦਾ ਕੰਮ ਬਹੁਮੁੱਲਾ ਹੋ ਜਾਂਦਾ ਹੈ। ਕਿਸਾਨ ਦੇ ਬਾਲਕ ਨੂੰ ਵਾਹੀ ਖੇਤੀ ਦੀਆਂ ਗਲਾਂ ਦਸਣਾ ਅਤੇ ਕਾਰੀਗਰ ਦੇ ਬਾਲਕ ਨੂੰ ਕਾਰਗਰੀ ਦੀਆਂ ਗੱਲਾਂ ਸਮਝਾਉਣਾ ਲਾਭਦਾਇਕ ਹੈ। ਇਸ ਨਾਲ ਬਾਲਕ ਦੀ ਬੁਧੀ ਦਾ ਵਿਕਾਸ ਛੇਤੀ ਹੁੰਦਾ ਹੈ, ਦੂਜੇ ਜਿਹੜਾ ਗਿਆਨ ਉਸ ਨੂੰ ਮਿਲਦਾ ਹੈ ਉਹ ਵੀ ਉਸਦੇ ਲਾਭਦਾ ਹੁੰਦਾ ਹੈ।
{{gap}}ਇਥੇ ਇਹ ਧਿਆਨ ਰਖਣਾ ਜ਼ਰੂਰੀ ਹੈ ਕਿ ਜਿਸ ਦੇਸ਼ ਵਿਚ ਉਦਯੋਗਿਕ ਧੰਦਿਆਂ ਵਿਚ ਵਾਧਾ ਨਹੀਂ ਹੋਇਆ ਹੈ ਉਥੇ ਉਥੋਂ ਦੀਆਂ ਸਿਖਿਆ ਸੰਸਥਾਵਾਂ ਅਤੇ ਘਰ ਦੇ ਵਾਤਾਵਰਨ ਵਿਚ ਵਿਰੋਧ ਹੋਣਾ ਸੁਭਾਵਕ ਹੈ। ਅਸੀਂ ਜਦੋਂ ਵੀ ਬੱਚੇ ਨੂੰ ਉਦਯੋਗਿਕ ਸਿਖਿਆ ਦੇਵਾਂਗੇ ਉਹ ਉਸ ਨੂੰ ਨਵੀਂ ਹੀ ਜਾਪੇਗੀ ਅਤੇ ਉਸ ਦੇ ਘਰ ਦਾ ਵਾਤਾਵਰਨ ਇਸ ਸਿਖਿਆ ਦੇ ਉਲਟ ਹੋਵੇਗਾ। ਪਰ ਇਸ ਦੇ ਕਾਰਨ ਅਸੀਂ ਇਸ ਤਰ੍ਹਾਂ ਦੀ ਸਿਖਿਆ ਨੂੰ ਨਹੀਂ ਰੋਕਾਂਗੇ। ਜਿਥੋਂ ਤਕ ਸੰਭਵ ਹੋਵੇ ਘਰ ਦੇ ਵਾਤਾਵਰਨ ਤੋਂ ਸਹਾਇਤਾ ਲਈ ਜਾਣੀ ਚਾਹੀਦੀ ਹੈ। ਵਿਧਾਨਿਕ ਸਿਖਿਆ ਨੂੰ ਘਰ ਦੇ ਵਾਤਾਵਰਨ ਉਤੇ ਹੀ ਨਿਰਭਰ ਨਹੀਂ ਕਰ ਦੇਣਾ ਚਾਹੀਦਾ।
{{gap}}ਵਿਧਾਨਿਕ ਸਿਖਿਆ ਨਾ ਸਿਰਫ ਨਿੱਕੇ ਨਿੱਕੇ ਬਚਿਆਂ ਦੇ ਜੀਵਨ ਦੇ ਅਧਾਰ ਦਾ ਉਪਾ ਹੈ ਸਗੋਂ ਉਨ੍ਹਾਂ ਦੇ ਘਰ ਦੇ ਵਾਤਾਵਰਨ ਨੂੰ ਸੁਧਾਰਨ ਦਾ ਵੀ ਉਪਾ ਹੈ। ਵਿਧਾਨਿਕ ਸਿਖਿਆ ਰਾਹੀਂ ਹੀ ਘਰ ਦਾ ਵਾਤਾਵਰਨ ਸੁਧਾਰਿਆ ਜਾ ਸਕਦਾ ਹੈ। ਜਦ ਦੇਸ਼ ਦੇ ਸਾਰੇ ਮਰਦ ਇਸਤਰੀਆਂ ਸਿਖਿਅਤ ਹੋ ਜਾਣਗੇ ਤਾਂ ਘਰ ਦੇ ਵਾਤਾਵਰਨ ਅਤੇ ਸਕੂਲ ਦੇ ਵਾਤਾਵਰਨ ਵਿਚ ਏਕਤਾ ਲਿਆਉਣਾ ਸਹਿਲ ਹੋ ਜਾਵੇਗਾ। ਜਦ ਤਕ ਇਹ ਸੰਭਵ ਨਹੀਂ ਉਦੋਂ ਤਕ ਘਰ ਦੇ ਵਾਤਾਵਰਨ ਤੋਂ ਜਿਹੜੀ ਵੀ ਸਹਾਇਤਾ ਹੋ ਸਕੇ ਉਸ ਨੂੰ ਸਕੂਲ ਦੇ ਅਧਿਆਪਕਾਂ ਨੂੰ ਲੈਣਾ ਚਾਹੀਦਾ ਹੈ।
{{gap}}ਬੱਚੇ ਦੀ ਸਿਖਿਆ ਸੁਚੱਜੀ ਤਰ੍ਹਾਂ ਕਰਨ ਲਈ ਇਹ ਜ਼ਰੂਰੀ ਹੈ ਕਿ ਸਿਖਿਆ ਦੇਣ ਵਾਲਾ ਹਰ ਬੱਚੇ ਦਾ ਨਿੱਜੀ ਅਧਿਅਨ ਕਰੇ। ਉਹ ਉਸ ਦੇ ਘਰ ਦੇ ਵਾਤਾਵਰਨ ਨੂੰ ਜਾਨਣ ਦੀ ਚਾਹ ਕਰੇ ਅਤੇ ਇਹ ਜਾਨਣ ਦੀ ਚਾਹ ਕਰੇ ਕਿ ਬੱਚੇ ਦੇ ਯਾਰ ਦੋਸਤ ਕਿਹੋ ਜਹੇ ਹਨ ਅਤੇ ਉਸ ਦੀ ਰੁਚੀ ਕਿਸ ਤਰ੍ਹਾਂ ਦੇ ਕੰਮਾਂ ਵਿਚ ਹੈ। ਇਨ੍ਹਾਂ ਗਲਾਂ ਦੇ ਜਾਣੇ ਬਿਨਾਂ ਸਿਖਿਆ ਦੇਣ ਵਾਲਾ ਬੱਚੇ ਨੂੰ ਸਿਖਿਅਤ ਨਹੀਂ ਬਣਾ ਸਕਦਾ। ਅਵਿਧਾਨਿਕ ਸਿਖਿਆ ਦੇ ਪਰਭਾਵ ਦਾ ਅਧਿਅਨ ਕਰਨ ਦਾ ਇਹੀ ਲਾਭ ਹੈ ਕਿ ਸਿਖਿਆ ਦੇਣ ਵਾਲਾ ਇਹ ਜਾਣ<noinclude></noinclude>
43d882jg4bq79mih8f6btldwrpbiq0j
ਪੰਨਾ:ਸਿਖਿਆ ਵਿਗਿਆਨ.pdf/29
250
63711
229379
187530
2026-07-27T06:52:52Z
Harchand Bhinder
2624
/* ਤਸਦੀਕ */
229379
proofread-page
text/x-wiki
<noinclude><pagequality level="4" user="Harchand Bhinder" />{{center|'''੨੨'''}}</noinclude>ਲਵੇ ਕਿ ਬੱਚੇ ਦੀ ਸ਼ਖਸ਼ੀਅਤ ਬਣਾਉਣ ਵਿਚ ਨਿਰਾ ਉਸੇ ਦਾ ਹੱਥ ਨਹੀਂ ਹੈ। ਬੱਚੇ ਦੀ ਸ਼ਖਸੀਅਤ ਕਈ ਤਰ੍ਹਾਂ ਦੇ ਸੰਸਕਾਰਾਂ ਨਾਲ ਬਣਦੀ ਹੈ। ਜਦੋਂ ਤਕ ਇਨ੍ਹਾਂ ਸੰਸਕਾਰਾਂ ਦਾ ਧਿਆਨ ਸਿਖਿਆ ਦੇਣ ਵਾਲੇ ਨੂੰ ਨਹੀਂ ਹੋਵੇਗਾ, ਉਹ ਜਿਹੜੀ ਸਿਖਿਆ ਬਾਲਕ ਨੂੰ ਦੇਵੇਗਾ ਉਸ ਨਾਲ ਬਾਲਕ ਨੂੰ ਵਧੇਰੇ ਲਾਭ ਵੀ ਨਹੀਂ ਹੋਵੇਗਾ।
{{center|'''{{larger|ਸਿਖਿਆ ਦੇਣ ਵਾਲੇ ਅਤੇ ਸਿਖਿਆ ਲੈਣ ਵਾਲੇ ਦਾ ਸਬੰਧ'''}}}}
{{gap}}ਵਿਧਾਨਿਕ ਸਿਖਿਆ ਦੇਣ ਦੇ ਵੱਡੇ ਸਾਧਨ ਸਕੂਲ ਅਤੇ ਕਾਲਜ ਹਨ। ਇਨ੍ਹਾਂ ਸੰਸਥਾਵਾਂ ਨੂੰ ਚਲਾਉਣ ਵਾਲੇ ਅਧਿਆਪਕ ਹੁੰਦੇ ਹਨ। ਇਸ ਲਈ ਰਾਸ਼ਟਰ ਦੇ ਬਚਿਆਂ ਨੂੰ ਪੜ੍ਹਾਉਣ ਲਿਖਾਉਣ ਦਾ ਭਾਰ ਅਧਿਆਪਕਾਂ ਉੱਤੇ ਹੈ। ਜੇ ਸਿਖਿਆ ਦੇਣ ਵਾਲੇ ਆਪਣੇ ਕਰਤਵਾਂ ਨੂੰ ਸਾਵਧਾਨੀ ਨਾਲ ਕਰਨ ਤਾਂ ਇਕ ਡਿੱਗਾ ਹੋਇਆ ਰਾਸ਼ਟਰ ਵੀ ਉੱਨਤੀ ਦੀ ਸਿਖਰ ਤੇ ਪਹੁੰਚ ਸਕਦਾ ਹੈ ਅਤੇ ਜੇ ਸਿਖਿਆ ਦੇਣ ਵਾਲੇ ਅਣਗਹਿਲੀ ਕਰਨ ਤਾਂ ਉੱਨਤ ਰਾਸ਼ਟਰ ਵੀ ਜਾਂਗਲੀ ਅਵਸਥਾ ਨੂੰ ਪਹੁੰਚ ਜਾਵੇ।
{{gap}}ਸਿਖਿਆ ਦੇਣ ਵਾਲੇ ਆਪਣੇ ਕਰਤੱਵਾਂ ਨੂੰ ਤਾਂ ਹੀ ਠੀਕ ਤਰ੍ਹਾਂ ਨਿਭਾ ਸਕਦੇ ਹਨ ਜਦ ਉਹ ਆਪਣੇ ਜੀਵਨ ਦਾ ਇਕੋ ਹੀ ਉਦੇਸ਼ ਆਪਣੇ ਬਾਲਕਾਂ ਦੇ ਬਾਰੇ ਜਾਣਕਾਰੀ ਵਧਾਉਣਾ, ਉਨ੍ਹਾਂ ਦੀਆਂ ਯੋਗਤਾਵਾਂ ਨੂੰ ਜਾਨਣਾ, ਅਤੇ ਉਨ੍ਹਾਂ ਦੇ ਮਾਨਸਿਕ ਵਿਕਾਸ ਦੇ ਨਿਯਮਾਂ ਨੂੰ ਸਿਖਣਾ ਬਣਾ ਲੈਣ। ਰੂਸੋ ਵਿਦਵਾਨ ਦੇ ਹੇਠ ਲਿਖੇ ਕਥਨ ਨੂੰ ਹਰ ਸਿਖਿਆ ਦੇਣ ਵਾਲੇ ਨੂੰ ਸਦਾ ਧਿਆਨ ਵਿਚ ਰਖਣਾ ਚਾਹੀਦਾ ਹੈ-ਬਾਲਕ ਉਹ ਪੁਸਤਕ ਹੈ ਜਿਸ ਦਾ ਹਰ ਸਿਖਿਆ ਦੇਣ ਵਾਲੇ ਨੂੰ ਆਦਿ ਤੋਂ ਅੰਤ ਤਕ ਅਧਿਅਨ ਕਰਨਾ ਜ਼ਰੂਰੀ ਹੈ।
{{gap}}ਸਿਖਿਆ ਦੇਣ ਵਾਲੇ ਨੂੰ ਇਕ ਤਾਂ ਬਾਲ-ਮਨੋਵਿਗਿਆਨ ਦਾ ਕਾਫੀ ਗਿਆਨ ਪਰਾਪਤ ਕਰਨਾ ਅਤੇ ਸਿਖਿਆ ਦੇਣ ਦੀ ਵਿਧੀ ਦਾ ਜਾਨਣਾ ਜ਼ਰੂਰੀ ਹੈ, ਦੂਜੇ ਹਰ ਬੱਚੋ ਦੇ ਜੀਵਨ ਦੀ ਅਤੇ ਉਸ ਦੀਆਂ ਯੋਗਤਾਵਾਂ ਦੀ ਵਿਸ਼ੇਸ਼ਤਾ ਦਾ ਅਧਿਅਨ ਕਰਨਾ ਜ਼ਰੂਰੀ ਹੈ। ਬਾਲ-ਮਨੋਵਿਗਿਆਨ ਵਿਚ ਮਨ ਦੇ ਸਧਾਰਨ ਨਿਯਮਾਂ ਦਾ ਅਧਿਅਨ ਕੀਤਾ ਜਾਂਦਾ ਹੈ, ਪਰ ਸਿਖਿਆ ਦੇਣ ਵਾਲੇ ਨੂੰ ਇੱਨਾ ਹੀ ਗਿਆਨ ਕਾਫੀ ਨਹੀਂ ਹੈ। ਉਸ ਨੂੰ ਹਰ ਬੱਚੇ ਦੀ ਵਿਸ਼ੇਸ਼ਤਾ ਨੂੰ ਜਾਨਣਾ ਵੀ ਜ਼ਰੂਰੀ ਹੈ। ਸਿਖਿਆ ਦੇਣ ਵਾਲਾ ਕੋਈ ਵਿਗਿਆਨੀ ਨਹੀਂ, ਉਹ ਨਿਰਾ ਫਿਲਾਸਫਰ ਵੀ ਨਹੀਂ ਹੈ, ਉਹ ਤੇ ਇਕ ਕਲਾਕਾਰ ਹੈ। ਜਿਸ ਤਰ੍ਹਾਂ ਇਕ ਕਲਾਕਾਰ ਆਪਣੇ ਚਿਤਰ ਨੂੰ ਪੂਰਿਆਂ ਕਰਨ ਵਿਚ ਰੁਚੀ ਵਿਖਾਉਂਦਾ ਹੈ, ਅਥਵਾ ਜਿਵੇਂ ਇਕ ਕਵੀ ਕਵਿਤਾ ਬਨਾਉਣ ਲਗਿਆਂ ਆਪਣੀ, ਨਿਜਤਾ ਨੂੰ ਗੁਆ ਲੈਂਦਾ ਹੈ, ਇਸੋ ਤਰ੍ਹਾਂ ਸੱਚਾ ਅਧਿਆਪਕ ਆਪਣੇ ਸ਼ਿਸ਼ ਦੇ ਨਵੇਂ-ਜੀਵਨ ਦੀ ਉਸਾਰੀ ਵਿਚ ਆਪਣੇ ਆਪ ਨੂੰ ਗੁਆ ਦਿੰਦਾ ਹੈ। ਉਸ ਦੀ ਮਿਹਨਤ ਦਾ ਇਨਾਮ ਇਕ ਨਵੇਂ ਜੀਵਨ ਦੀ ਉਸਾਰੀ ਤੋਂ ਸਿਵਾ ਹੋਰ ਕੁਝ ਨਹੀਂ ਸਕਦਾ। ਸੱਚਾ ਗੁਰੂ ਆਪਣੇ ਸ਼ਿਸ਼ ਨੂੰ ਰਬ ਸਮਾਨ ਮੰਨਦਾ ਹੈ। ਹਰ ਬੱਚਾ ਪਰਮਾਤਮਾਂ ਦਾ ਅਵਤਾਰ ਹੈ। ਜਿਸ ਤਰ੍ਹਾਂ ਮੰਦਰ ਦਾ ਪੁਜਾਰੀ ਸਧਾਰਨ ਮੰਦਰਾਂ ਵਿਚ ਮੂਰਤੀਆਂ ਰਾਹੀਂ ਪਰਮਾਤਮਾਂ ਨੂੰ ਯਾਦ ਕਰਦਾ ਹੈ, ਇਸੇ ਤਰ੍ਹਾਂ ਇਕ ਗੁਰੂ ਵੀ ਆਪਣੇ ਸ਼ਿਸ਼, ਰਾਹੀਂ ਕ੍ਰਿਸ਼ਨ, ਰਾਮ ਆਦਿ ਨੂੰ ਧਿਆਉਂਦਾ ਹੈ।
{{gap}}ਸਿਖਿਆ ਦਾ ਕੰਮ ਬੜਾ ਧਾਰਮਕ ਹੈ। ਇਕ ਪਾਸੇ ਇਸ ਨਾਲ ਬਾਲਕ ਆਪਣੇ ਵਿਚ ਲੁਕੀਆਂ ਹੋਈਆਂ ਅਸਚਰਜ ਸ਼ਕਤੀਆਂ ਨੂੰ ਪਰਗਟ ਕਰਦਾ ਹੈ। ਦੂਜੇ ਪਾਸੇ ਇਸ ਨਾਲ ਗੁਰੂ ਨੂੰ ਸ੍ਵੈ-ਸੋਝੀ ਹੁੰਦੀ ਹੈ।<noinclude></noinclude>
6p8je420auylxbp6ho7lapg7etzfeyf
ਪੰਨਾ:ਸਿਖਿਆ ਵਿਗਿਆਨ.pdf/30
250
63712
229380
187531
2026-07-27T06:53:03Z
Harchand Bhinder
2624
/* ਤਸਦੀਕ */
229380
proofread-page
text/x-wiki
<noinclude><pagequality level="4" user="Harchand Bhinder" />{{center|'''੨੩'''}}</noinclude>{{gap}}ਜਹੜੇ ਸਿਖਿਆ ਦੇਣ ਵਾਲੇ ਸਿੱਖਿਆ ਦੇਣ ਦੇ ਕੰਮ ਵਿਚ ਕੇਵਲ ਬੱਚਿਆਂ ਦੇ ਜੀਵਨ ਦਾ ਸੁਧਾਰ ਅਥਵਾ ਉਨ੍ਹਾਂ ਦੇ ਮਾਨਸਿਕ ਵਿਕਾਸ ਨੂੰ ਵੇਖਦੇ ਹਨ, ਉਹ ਸਿਖਿਆ ਦੇ ਕੰਮ ਨੂੰ ਚੰਗੀ ਤਰ੍ਹਾਂ ਨਹੀਂ ਕਰਦੇ। ਸਿਖਿਆ ਦੇ ਕੰਮ ਵਿਚ ਸਿਖਿਆ ਦੇਣ ਵਾਲੇ ਦੀ ਅਸਲ ਆਪਣੀ ਸਿਖਿਆ ਹੁੰਦੀ ਹੈ। ਇਹ ਸਿਖਿਆ ਬੌਧਿਕ, ਹਾਰਦਿਕ ਅਤੇ ਅਧਿਆਤਮਿਕ ਹੁੰਦੀ ਹੈ। ਅਸੀਂ ਕਿਸੇ ਵੀ ਪਾਠ ਵਿਸ਼ੇ ਨੂੰ ਉਦੋਂ ਤਕ ਠੀਕ ਤਰ੍ਹਾਂ ਨਹੀਂ ਸਮਝਦੇ ਜਦੋਂ ਤਦ ਅਸੀਂ ਉਸ ਨੂੰ ਕਿਸੇ ਵਿਅਕਤੀ ਨੂੰ ਪੜ੍ਹਾ ਨਾ ਲਈਏ। ਵਿਦਿਆ ਹੋਰਨਾਂ ਪਦਾਰਥਾਂ ਵਾਂਗ ਨਹੀਂ ਜਿਹੜਾ ਦੇਣ ਨਾਲ ਘਟੇ, ਵਿਦਿਆ ਉਹ ਪਦਾਰਥ ਹੈ ਜਿਹੜਾ ਜਿੱਨਾ ਜ਼ਿਆਦਾ ਵੰਡਿਆ ਜਾਵੇ ਉੱਨਾ ਹੀ ਵਧਦਾ ਹੈ ਅਤੇ ਨਾ ਦੇਣ ਨਾਲ ਆਪਣੇ ਆਪ ਨਸ਼ਟ ਹੋ ਜਾਂਦਾ ਹੈ। ਜਦੋਂ ਅਸੀਂ ਆਪਣੇ ਵਿਚਾਰ ਦੂਜਿਆਂ ਅੱਗੇ ਪਰਗਟ ਕਰਦੇ ਹਾਂ ਤਾਂ ਉਹ ਸੁਚੱਜੀ ਵਿਉਂਤ ਵਿਚ ਆ ਜਾਂਦੇ ਹਨ, ਫਿਰ ਉਨ੍ਹਾਂ ਵਿਚਾਰਾਂ ਦੀ ਮੌਲਕਤਾ ਸਾਨੂੰ ਸਮਝ ਆਉਂਦੀ ਹੈ। ਆਪਣੇ ਗਿਆਨ ਨੂੰ ਦ੍ਰਿੜ੍ਹ ਕਰਨ ਦਾ ਸਾਧਨ ਉਸ ਨੂੰ ਕਿਸੇ ਸਿਆਣੇ ਸ਼ਿਸ਼ ਨੂੰ ਦੇਣਾ ਹੈ। ਇਸ ਤਰ੍ਹਾਂ ਵੇਖਿਆ ਜਾਵੇ ਤਾਂ ਗੁਰੂ ਨੂੰ ਅਸਲ ਸਿਖਿਆ ਦੇਣ ਵਾਲਾ ਉਸ ਦਾ ਸ਼ਿਸ਼ ਹੀ ਹੈ। ਇਕ ਸਿਆਣੇ ਸ਼ਿਸ਼ ਨੂੰ ਪਰਾਪਤ ਕਰ ਲੈਣਾ ਗੁਰੂ ਲਈ ਬੜੇ ਸੁਭਾਗ ਦੀ ਗੱਲ ਹੈ।
{{gap}}ਗੁਰੂ ਆਪਣੇ ਸ਼ਿਸ਼ ਦੀ ਸਦਾ ਭਲਿਆਈ ਚਾਹੁੰਦਾ ਹੈ। ਇਸ ਨਾਲ ਉਸ ਦੀ ਮਿਤਰਤਾ ਦੀ ਭਾਵਨਾ ਦਾ ਅਭਿਆਸ ਹੁੰਦਾ ਹੈ। ਇਸ ਅਭਿਆਸ ਨਾਲ ਗੁਰੂ ਦਾ ਮਨ ਸ਼ੁਧ ਹੁੰਦਾ ਹੈ ਅਤੇ ਉਸ ਵਿਚ ਕਈ ਤਰ੍ਹਾਂ ਦੀਆਂ ਸ਼ੁਭ ਇਛਾਵਾਂ ਪੈਦਾ ਹੁੰਦੀਆਂ ਹਨ। ਮਨ ਦੇ ਸ਼ੁਧ ਹੋਣ ਨਾਲ ਹੀ ਮਨੁੱਖ ਨੂੰ ਸ੍ਵੈ-ਸੋਝੀ ਹੁੰਦੀ ਹੈ। ਇਸੇ ਤਰ੍ਹਾਂ ਜਿਹੜਾ ਵਿਅਕਤੀ ਭਗਤੀ ਭਾਵ ਨਾਲ ਆਪਣੇ ਸ਼ਿਸ਼ ਨੂੰ ਸਾਰਾ ਗਿਆਨ ਦੇਣ ਦੀ ਇੱਛਾ ਕਰਦਾ ਹੈ ਉਸ ਦਾ ਇਕ ਤਾਂ ਗਿਆਨ ਪਰਪੱਕ ਹੋ ਜਾਂਦਾ ਹੈ ਦੂਜੇ ਉਸ ਦਾ ਅਧਿਆਤਮਿਕ ਵਿਕਾਸ ਹੁੰਦਾ ਹੈ। ਗੁਰੂ ਸ਼ਿਸ਼ ਨੂੰ ਸਿਖਿਆ ਦਿੰਦਾ ਹੈ ਪਰ ਇਸ ਸਿਖਿਆ ਦੇ ਕੰਮ ਨਾਲ, ਪਿਛੋਂ ਗੁਰੂ ਦੀ ਵੀ ਸਿਖਿਆ ਹੁੰਦੀ ਹੈ। ਜਿਹੜਾ ਵਿਅਕਤੀ ਆਪਣੇ ਜੀਵਨ ਵਿਚ ਮੌਲਿਕ ਸੁਧਾਰ ਕਰਨਾ ਚਾਹੁੰਦਾ ਹੈ ਉਸ ਨੂੰ ਅਭਿਮਾਨ ਰਹਿਤ ਹੋ ਕੋ, ਨਿਸ਼ਕਪਟ ਹੋ ਕੇ, ਸ਼ਰਧਾ ਭਾਵ ਨਾਲ ਬਚਿਆਂ ਨੂੰ ਸਿਖਿਆ ਦੇਣ ਦਾ ਕੰਮ ਕਰਨਾ ਚਾਹੀਦਾ ਹੈ।
{{gap}}ਸਿਖਿਆ ਦਾ ਕੰਮ ਬਹੁਤ ਕੁਝ ਮਾਨਸਿਕ ਇਲਾਜ ਕਰਨ ਵਾਲੇ ਦੇ ਕੰਮ ਵਰਗਾ ਹੈ। ਸਿਆਣਾ ਮਾਨਸਿਕ ਡਾਕਟਰ ਆਪਣੇ ਇਲਾਜ ਨਾਲ ਨਾ ਸਿਰਫ ਰੋਗੀ ਦਾ ਰੋਗ ਦੂਰ ਕਰਦਾ ਹੈ ਸਗੋਂ ਉਹ ਆਪਣਾ ਵੀ ਲਾਭ ਕਰਦਾ ਹੈ। ਜਿਸ ਤਰ੍ਹਾਂ ਉਸ ਦੇ ਇਲਾਜ ਨਾਲ ਰੋਗੀ ਦੀਆਂ ਮਾਨਸਿਕ ਗੁੰਝਲਾਂ ਖੁਲ੍ਹ ਜਾਂਦੀਆਂ ਹਨ, ਉਸੇ ਤਰਾਂ ਮਾਨਸਿਕ ਇਲਾਜ ਕਰਨ ਵਾਲੇ ਦੀਆਂ ਆਪਣੀਆਂ ਮਾਨਸਿਕ ਗੁੰਝਲਾਂ ਖੁਲ੍ਹ ਜਾਂਦੀਆਂ ਹਨ। ਉਸ ਦਾ ਮਨ ਸ਼ੁਧ ਹੋ ਜਾਂਦਾ ਹੈ ਅਤੇ ਉਸ ਨੂੰ ਸ੍ਵੈ-ਸੋਝੀ ਹੋ ਜਾਂਦੀ ਹੈ। ਇਕ ਸਿਖਿਆ ਦੇਣ ਵਾਲਾ ਵੀ ਇਸੇ ਤਰ੍ਹਾਂ ਦਾ ਲਾਭ ਆਪਣੇ ਬਾਲਕ ਨੂੰ ਸਿਖਿਅਤ ਕਰ ਕੇ ਪਰਾਪਤ ਕਰਦਾ ਹੈ।
{{center|{{larger|'''ਵਰਤਮਾਨ ਸਿਖਿਆ ਢੰਗ ਵਿਚ ਸਿਖਿਆ ਦੇਣ ਵਾਲੇ ਦਾ ਥਾਂ'''}}}}
{{gap}}ਸਿਖਿਆ ਦੇਣ ਵਾਲਾ, ਸਿਖਾਈ ਅਤੇ ਸ਼ਿਸ਼, ਇਹ ਤਿਕੜੀ ਹੈ ਜਿਸ ਵਿਚ ਸਿਖਿਆ ਦਾ ਕੰਮ ਹੁੰਦਾ ਹੈ। ਪੁਰਾਣੇ ਸਮੇਂ ਵਿਚ ਸਿਖਿਆ ਦੇਣ ਵਾਲੇ ਦਾ ਸਿਖਾਈ ਦੇ ਕੰਮ ਵਿਚ ਪਹਿਲਾ ਥਾਂ ਸੀ, ਅਜ ਸ਼ਿਸ਼ ਦਾ ਪਹਿਲਾ ਥਾਂ ਹੈ। ਜਿਵੇਂ ਜਿਵੇਂ ਸਮਾਜ ਵਿਚ ਸਿਖਿਆ<noinclude></noinclude>
htraj9piut6ew45wxbzbogiaccd7ajr
ਪੰਨਾ:ਸਿਖਿਆ ਵਿਗਿਆਨ.pdf/31
250
63713
229381
184865
2026-07-27T06:53:14Z
Harchand Bhinder
2624
/* ਤਸਦੀਕ */
229381
proofread-page
text/x-wiki
<noinclude><pagequality level="4" user="Harchand Bhinder" />{{center|'''੨੪'''}}</noinclude>ਦਾ ਪਰਚਾਰ ਹੁੰਦਾ ਜਾਂਦਾ ਹੈ ਤਿਵੇਂ ਤਿਵੇਂ ਬੱਚੇ ਦੀ ਸਿਖਿਆ ਵਿਚ ਮਹੱਤਾ ਦੀ ਪਛਾਣ ਆਉਂਦੀ ਜਾਂਦੀ ਹੈ। ਪੁਰਾਣੇ ਸਮੇਂ ਵਿਚ ਬੱਚੇ ਵਿਚ ਸਿਖਿਆ ਦੇਣ ਵਾਲੇ ਲਈ ਬਜ਼ੁਰਗੀ ਦਾ ਭਾਵ ਪੈਦਾ ਕੀਤਾ ਜਾਂਦਾ ਸੀ। ਸ਼ਿਸ਼ ਆਪਣੇ ਆਪ ਨੂੰ ਗੁਰੂ ਦਾ ਪਰਛਾਵਾਂ ਸਮਝਦਾ ਸੀ, ਅਜ ਹਰ ਸ਼ਿਸ਼ ਆਪਣੇ ਗੁਰੂ ਨਾਲ ਬਰਾਬਰੀ ਦੀ ਵਰਤੋਂ ਕਰਦਾ ਹੈ ਅਤੇ ਉਸ ਨੂੰ ਇਸ ਤਰ੍ਹਾਂ ਦੀ ਵਰਤੋਂ ਕਰਨੀ ਸਿਖਾਈ ਵੀ ਜਾਂਦੀ ਹੈ। ਇੱਨਾ ਹੀ ਨਹੀਂ ਨਵਾਂ ਸਿਖਿਆ ਢੰਗ ਤਾਂ ਸਿਖਿਆ ਦੇਣ ਵਾਲੇ ਨੂੰ ਇਹ ਉਪਦੇਸ਼ ਦਿੰਦਾ ਹੈ ਕਿ ਉਹ ਬੱਚੇ ਨੂੰ ਆਦਰ ਦੀ ਨਜ਼ਰ ਨਾਲ ਵੇਖੇ, ਉਸਨੂੰ ਆਪਣਾ ਦਾਸ ਨਾ ਸਮਝੇ ਸਗੋਂ ਮਾਲਕ ਸਮਝੇ, ਬੱਚੇ ਦੇ ਜੀਵਨ ਦੀ ਸਿਖਿਆ ਦੇਣ ਨਵਾਂ ਸਿਖਿਆ ਢੰਗ ਹਰ ਸਿਖਿਆ ਦੇਣ ਵਾਲੇ ਕੋਲੋਂ ਆਸ ਰਖਦਾ ਹੈ ਕਿ ਉਹ ਇਸ ਵਿਧੀ ਨਾਲ ਸਿਖਿਆ ਦੇਵੇ ਜਿਸ ਨਾਲ ਉਸ ਵਿਚ ਸਵੈ-ਸਨਮਾਨ ਦੇ ਭਾਵ ਪੈਦਾ ਹੋਣ ਅਤੇ ਉਹ ਆਪਣੇ ਗੁਰੂ ਤੋਂ ਅੱਗੇ ਵਧਣਾ ਚਾਹੇ। ਜਿਹੜਾ ਸਿਖਿਆ ਦੇਣ ਵਾਲਾ ਆਪਣੇ ਸ਼ਿਸ਼ਾਂ ਨੂੰ ਆਪਣੇ ਆਪ ਤੋਂ ਹੇਠਾਂ ਰਖਣਾ ਚਾਹੁੰਦਾ ਹੈ ਜਾਂ ਕਿਸੇ ਤਰ੍ਹਾਂ ਸ਼ਿਸ਼ਾਂ ਵਿਚ ਦਾਸਤਾ ਦੇ ਭਾਵ ਪੈਦਾ ਕਰਨਾ ਚਾਹੁੰਦਾ ਹੈ ਉਹ ਸਿਖਿਆ ਦੇ ਵਰਤਮਾਨ ਵਾਧੇ ਦੇ ਉਲਟ ਚਲਦੇ ਹਨ। ਅਜਿਹੇ ਸਿਖਿਆ ਦੇਣ ਵਾਲਿਆਂ ਨੂੰ ਜਲਦੀ ਹੀ ਆਪਣੀਆਂ ਮਨ ਬਿਰਤੀਆਂ ਨੂੰ ਬਦਲਣਾ ਪਵੇਗਾ ਜਾਂ ਫਿਰ ਸਿਖਿਆ ਦੇਣ ਦਾ ਕੰਮ ਛਡਣਾ ਪਵੇਗਾ।
{{gap}}ਹਰ ਵਿਅਕਤੀ ਵਿਚ ਦੂਜਿਆਂ ਤੇ ਆਪਣੀ ਪ੍ਰਭੁਤਾ ਜਮਾਉਣ ਦੀ ਇੱਛਾ ਹੁੰਦੀ ਹੈ। ਸਿਖਿਆ ਦੇਣ ਵਾਲੇ ਵੀ ਇਸ ਇੱਛਾ ਤੋਂ ਛੁਟੇ ਹੋਏ ਨਹੀਂ। ਫਿਰ ਉਹ ਆਪਣੇ ਆਪ ਤੋਂ ਉਮਰ ਅਤੇ ਬੁਧੀ ਵਿਚ ਛੋਟੇ ਵਿਅਕਤੀਆਂ ਉਤੇ ਹਕੂਮਤ ਕਰਦੇ ਹਨ। ਅਜਿਹੀ ਹਾਲਤ ਵਿਚ ਉਹ ਕਿਉਂ ਨਾ ਸਮਝਣ ਲਗ ਪੈਣ ਕਿ ਉਹ ਕੋਈ ਮਹਾਨ ਹਸਤੀ ਹਨ ਅਤੇ ਬੱਚਾ ਇਕ ਮਮੂਲੀ ਜੀਵ। ਇਸ ਤਰ੍ਹਾਂ ਦੀ ਮਨ ਬਿਰਤੀ ਦੇ ਬੜੇ ਭੈੜੇ ਸਿੱਟੇ ਹੁੰਦੇ ਹਨ। ਬੱਚਾ ਜਦ ਸਦਾ ਆਪਣੇ ਤੋਂ ਵਡਿਆਂ ਦੀ ਹਕੂਮਤ ਵਿਚ ਰਹਿਣ ਦਾ ਅਤੇ ਉਨ੍ਹਾਂ ਦੇ ਵਿਚਾਰਾਂ ਅਨੁਸਾਰ ਸੋਚਣ ਦਾ ਆਦੀ ਹੋ ਜਾਂਦਾ ਹੈ ਤਾਂ ਉਸ ਵਿਚ ਨਾ ਸਵੈ ਵਿਸ਼ਵਾਸ਼ ਪੈਦਾ ਹੁੰਦਾ ਹੈ ਅਤੇ ਨਾ ਸੁਤੰਤਰਤਾ ਦੀ ਮਨ ਬਿਰਤੀ ਹੀ। ਇਸ ਤਰ੍ਹਾਂ ਦਾ ਬੱਚਾ ਬਾਲਗ਼ ਹੋਕੇ, ਸੁਤੇ ਹੀ ਦੂਜਿਆਂ ਦੀ ਮਾਨਸਿਕ ਦਾਸਤਾ ਵਿਚ ਰਹਿੰਦਾ ਹੈ ਅਤੇ ਦੂਜਿਆਂ ਨੂੰ ਆਪਣੇ ਵਰਗਾ ਦਾਸ ਬਨਾਉਣਾ ਚਾਹੁੰਦਾ ਹੈ। ਇਸ ਤਰ੍ਹਾਂ ਦੀ ਮਨ ਬਿਰਤੀ ਹੀ ਤਾਨਾਸ਼ਾਹੀ ਦਾ ਅਧਾਰ ਹੁੰਦੀ ਹੈ। ਮਾਨਿਸਕ ਗੁਲਾਮੀ ਵਿਚ ਪਲੇ ਹੋਏ ਅਤੇ ਉਸ ਵਿਚ ਸਿਖਿਅਤ ਹੋਏ ਲੋਕ ਸੱਚੀ ਸੁਤੰਤਰਤਾ ਦੀ ਪਾਲਣਾ ਕਰਨ ਵਾਲੇ ਕਿਵੇਂ ਹੋ ਸਕਦੇ ਹਨ? ਜਿਨ੍ਹਾਂ ਲੋਕਾਂ ਨੂੰ ਆਪਣੇ ਬਚਪਣ ਵਿਚ ਸਵੈ ਅਧੀਨਤਾ ਦੇ ਅਨੰਦਾ ਤੇ ਤਜਰਬਾ ਨਹੀਂ ਹੋਇਆ ਉਹ ਵੱਡੇ ਹੋਕੇ ਨਾ ਤੇ ਉਸ ਅਨੰਦ ਨੂੰ ਪਛਾਣ ਸਕਦੇ ਹਨ ਅਤੇ ਨਾ ਉਨ੍ਹਾਂ ਦੇ ਮਨ ਵਿਚ ਉਸਨੂੰ ਪ੍ਰਾਪਤ ਕਰਨ ਲਈ ਤੀਬਰ ਇੱਛਾ ਪੈਦਾ ਹੁੰਦੀ ਹੈ।
{{center|{{larger|'''ਸਿਖਿਆ ਦੇਣ ਵਾਲੇ ਵਾਸਤੇ ਸਤਿਕਾਰ ਦੇ ਘਾਟੇ ਦੇ ਕਾਰਨ'''}}}}
{{gap}}'''ਪੁਸਤਕਾਂ ਵਿਚ ਵਾਧਾ:—'''ਪੁਰਾਣੀਆਂ ਸਿਖਿਆ ਪਰਨਾਲੀਆਂ ਦਾ ਨਿਸ਼ਾਨਾ ਬਚਿਆਂ ਨੂੰ ਰਾਜ ਦਾ ਆਗਿਆਕਾਰੀ ਸੇਵਕ ਬਨਾਉਣਾ ਸੀ। ਇਸ ਦੇ ਲਈ ਜ਼ਰੂਰੀ ਸੀ ਕਿ ਉਹ ਆਪਣੇ ਗੁਰੂ ਨੂੰ ਈਸ਼ਵਰ ਸਮਾਨ ਸਮਝਣ ਅਤੇ ਉਸ ਦੇ ਉਪਦੇਸ਼ ਦੀ, ਭਾਵੇਂ-ਉਹ ਸਮਝ ਵਿਚ ਆਵੇ ਭਾਵੇਂ ਨਾ, ਪਾਲਣਾ ਕਰਨ। ਜੋ ਕੁਝ ਗੁਰੂ ਜੀ ਆਖਦੇ ਸਨ ਉਸ ਨੂੰ ਸ਼ਿਸ਼ ਘੋਟ ਲੈਂਦਾਂ ਸੀ। ਉਸਦਾ ਅਰਥ ਸ਼ਿਸ਼ ਪਿਛੋਂ ਸਮਝਦਾ ਸੀ। ਗੁਰੂ ਦੀ ਦਸੀਆਂ ਗੱਲਾਂ ਵਿਚੋਂ ਇਕ<noinclude></noinclude>
gbqsyntj36tmdqqsu242c60ot7lfkz5
ਪੰਨਾ:ਸਿਖਿਆ ਵਿਗਿਆਨ.pdf/32
250
63714
229382
187532
2026-07-27T06:53:26Z
Harchand Bhinder
2624
/* ਤਸਦੀਕ */
229382
proofread-page
text/x-wiki
<noinclude><pagequality level="4" user="Harchand Bhinder" />{{center|'''੨੫'''}}</noinclude>ਗੱਲ ਵੀ ਭੁਲਣੀ ਸ਼ਿਸ਼ ਲਈ ਬੜੀ ਹਾਨੀ ਕਾਰਕ ਹੁੰਦੀ ਸੀ।
{{gap}}ਗੁਰੂ ਦੀ ਮਹੱਤਾ ਦਾ ਇਕ ਕਾਰਨ ਪੁਸਤਕਾਂ ਦੀ ਘਾਟ ਸੀ। ਕਿਸੇ ਵੀ ਪੁਸਤਕ ਦੀ ਇਕ ਕਾਪੀ ਮਿਲਣੀ ਵੀ ਔਖੀ ਸੀ। ਜਦੋਂ ਤਕ ਛਾਪਣ ਦੀ ਕਲਾ ਦੀ ਕਾਢ ਨਾ ਛਾਪੇ ਖਾਨਿਆਂ ਦਾ ਪਸਾਰ ਨਾ ਹੋਇਆ ਉਦੋਂ ਤਕ ਗਿਆਨ ਦੀ ਪ੍ਰਾਪਤੀ ਦਾ ਸਾਧਨ ਗੁਰੂ ਬਿਨਾ ਹੋਰ ਕੋਈ ਨਹੀਂ ਸੀ। ਜਦੋਂ ਪੁਸਤਕਾਂ ਦਾ ਪਰਚਾਰ ਹੋ ਗਿਆ ਅਤੇ ਪੁਸਤਕਾਂ ਦੇ ਨਾਲ ਨਾਲ ਸਿਖਿਆ ਦਾ ਪਰਚਾਰ ਹੋਇਆ ਤਾਂ ਸੁਭਾਵਕ ਹੀ ਸਿੱਖਿਆ ਦੇਣ ਵਾਲੇ ਦੀ ਮੱਹਤਾ ਘਟ ਗਈ। ਪਹਿਲਾਂ ਗਿਆਨ ਨੂੰ ਯਾਦ ਰਖੀ ਰਖਣ ਲਈ ਘੋਟੋ ਦੀ ਜਿਹੜੀ ਲੋੜ ਹੁੰਦੀ ਸੀ ਉਹ ਵੀ ਹੁਣ ਨਾ ਰਹੀ। ਜਿਹੜਾ ਕੰਮ ਪਹਿਲਾਂ ਬਾਲਕਾਂ ਦੀ ਯਾਦ ਸ਼ਕਤੀ ਕਰਦੀ ਸੀ, ਉਹੋ ਕੰਮ ਹੁਣ ਪੁਸਤਕਾਂ ਕਰਨ ਲੱਗ ਪਈਆਂ। ਹੁਣ ਪੁਸਤਕਾਂ ਨੂੰ ਸਮਝਣਾ ਹੀ ਪੜ੍ਹਾਈ ਦਾ ਵੱਡਾ ਨਿਸ਼ਾਨਾ ਬਣ ਗਿਆ। ਸਿਖਿਆ ਦੇਣ ਵਾਲੇ ਦੀ ਲੋੜ ਹੁਣ ਪੁਸਤਕ ਨੂੰ ਸਮਝਾਉਣ ਤਕ ਹੀ ਰਹਿ ਗਈ। ਬੱਚੇ ਦਾ ਵਡਾ ਗੁਰੂ ਹੁਣ ਸਿਖਿਆ ਦੇਣ ਵਾਲਾ ਨਾ ਰਿਹਾ ਪੁਸਤਕ ਬਣ ਗਈ।
{{gap}}ਬੱਚੇ ਦੇ ਮਨ ਵਿਚ ਸਿਖਿਆਂ ਚੋਣ ਵਾਲੇ ਤੋਂ ਵਧੇਰੇ ਪੁਸਤਕ ਲਈ ਸ਼ਰਧਾ ਹੋ ਜਾਣਾ ਸੁਭਾਵਕ ਹੈ। ਸਿਖਿਆ ਦੇਣ ਵਾਲਾ ਜਿਸ ਗਲ ਨੂੰ ਦਸਦਾ ਹੈ ਉਸ ਗਲ ਨੂੰ ਪੁਸਤਕ ਹੋਰ ਵਧੇਰੇ ਸੁਹਣੇ ਢੰਗ ਨਾਲ ਦਸਦੀ ਹੈ। ਸਿਖਿਆ ਦੇਣ ਵਾਲਾ ਹਰ ਵੇਲੇ ਬੱਚੇ ਦੇ ਕੋਲ ਨਹੀਂ ਰਹਿ ਸਕਦਾ; ਪੁਸਤਕ ਬੱਚੇ ਦੇ ਕੋਲ ਹਰ ਵੇਲੇ ਰਹਿ ਸਕਦੀ ਹੈ। ਸਿਖਿਆ ਦੇਣ ਵਾਲੇ ਵਿਚ ਘਾਟੇ ਹੁੰਦੇ ਹਨ ਉਹ ਘਾਟੇ ਪੁਸਤਕਾਂ ਵਿਚ ਨਹੀਂ ਹੁੰਦੇ। ਪੁਸਤਕ ਨੂੰ ਪੜਕੇ ਜਿਵੇਂ ਬੱਚਾ ਗਿਆਨ ਪ੍ਰਾਪਤ ਕਰਦਾ ਹੈ ਉਸੇ ਤਰ੍ਹਾਂ ਸਿਖਿਆ ਦੇਣ ਵਾਲਾ ਗਿਆਨ ਪ੍ਰਾਪਤ ਕਰਦਾ ਹੈ। ਕਦੇ ਕਦੇ ਪ੍ਰਤਿਭਾ ਵਾਲਾ ਬੱਚਾ ਪੜਨ ਵਾਲੀ ਪੁਸਤਕ ਦੇ ਆਸ਼ੇ ਨੂੰ ਸਿਖਿਆ ਦੇਣ ਵਾਲੇ ਨਾਲੋਂ ਵਧੇਰੇ ਸਮਝ ਲੈਂਦਾ ਹੈ।
{{gap}}'''ਪੱਤਰ-ਪੱਤਰਕਾਵਾਂ ਵਿਚ ਵਾਧਾ:-'''ਅਧੁਨਿਕ ਕਾਲ ਵਿਚ ਪੱਤਰ ਪਤਰਕਾਵਾਂ ਵਿਚ ਵਾਧਾ ਹੋ ਗਿਆ ਹੈ। ਇਸ ਨਾਲ ਵੀ ਸਿਖਿਆ ਦੇਣ ਵਾਲੇ ਦੀ ਮੱਹਤਾ ਘਟ ਗਈ ਹੈ। ਜਿਸ ਗਿਆਨ ਨੂੰ ਪਹਿਲਾਂ ਸਿਖਿਆ ਦੇਣ ਵਾਲਾ ਹੀ ਦੇ ਸਕਦਾ ਸੀ, ਉਹ ਗਿਆਨ ਹੁਣ ਪੱਤਰ ਪੱਤਰਕਾਵਾਂ ਤੋਂ ਮਿਲ ਜਾਂਦਾ ਹੈ। ਪੱਤਰ ਪੱਤਰਕਾਵਾਂ ਸਸਤੇ ਮੁਲ ਤੇ ਮਿਲ ਜਾਂਦੀਆਂ ਹਨ। ਇਸ ਲਈ ਸਿਖਿਆ ਦੇਣ ਵਾਲਿਆਂ ਦਾ ਮੁਲ ਵੀ ਉੱਨਾ ਹੀ ਹੁੰਦਾ ਹੈ ਜਿੰਨਾਂ ਪੱਤਰ ਪੱਤਰਕਾਵਾਂ ਦਾ। ਦੂਜੇ ਪੱਤਰ ਪਤਰਕਾਵਾਂ ਵਿਚ ਕਈ ਤਰ੍ਹਾਂ ਦੇ ਵਿਚਾਰ ਹੁੰਦੇ ਹਨ। ਉਨ੍ਹਾਂ ਵਿਚ ਕਿੱਨਿਆਂ ਹੀ ਸਿਧਾਂਤਾਂ ਦਾ ਖੰਡਨ ਮੰਡਨ ਵੇਖਿਆ ਜਾਂਦਾ ਹੈ। ਇਨ੍ਹਾਂ ਨਾਲ ਬਚਿਆਂ ਵਿਚ ਵਿਚਾਰਾਂ ਦੀ ਸੁਤੰਤਰਤਾ ਆਉਂਦੀ ਹੈ। ਜਦ ਕਿਸੇ ਵਿਅਕਤੀ ਵਿਚ ਵਿਚਾਰਾਂ ਦੀ ਸੁਤੰਤਰਤਾ ਆਉਂਦੀ ਹੈ ਤਾਂ ਅਸੀਂ ਉਸ ਤੋਂ ਇਹ ਆਸ ਨਹੀਂ ਕਰ ਸਕਦੇ ਕਿ ਉਹ ਲਕੀਰ ਦਾ, ਫਕੀਰ ਹੋਵੇਗਾ ਜਾਂ ਕਿਸੇ ਵਿਅਕਤੀ ਦੀ ਗਲ ਨੂੰ ਬਿਨਾਂ ਸਮਝੇ ਬੁੱਝੇ ਮੰਨ ਲਵੇਗਾ।
{{gap}}'''ਵਿਗਿਆਨਿਕ ਵਿਚਾਰ ਦਾ ਪਰਚਾਰ:-'''ਸਿਖਿਆ ਦੇਣ ਵਾਲੇ ਦੀ ਸਿਖਿਆ ਦੀ ਮਹੱਤਾ ਘਟਣ ਦਾ ਇਕ ਵੱਡਾ ਕਾਰਨ ਸੰਸਾਰ ਵਿਚ ਵਿਗਿਆਨਕ ਵਿਚਾਰਧਾਰਾ ਦਾ ਵਾਧਾ ਹੈ। ਇਸ ਦੇ ਨਾਲ ਮਨੁਖ ਵਿਚ ਦਲੀਲ, ਮਨਤਕ ਨਾਲ ਵਿਚਾਰ ਕਰਨ ਦੀ ਸ਼ਕਤੀ ਆਈ ਅਤੇ ਧਾਰਮਿਕ ਭਾਵਾਂ ਦੀ ਸੱਤਾ ਘਟ ਗਈ। ਪੁਰਾਣੇ ਸਮੇਂ ਵਿਚ ਸਿਖਿਆ<noinclude></noinclude>
gahamg6uedquhgugws144an40922xkt
ਪੰਨਾ:ਸਿਖਿਆ ਵਿਗਿਆਨ.pdf/33
250
63715
229383
184867
2026-07-27T06:53:38Z
Harchand Bhinder
2624
/* ਤਸਦੀਕ */
229383
proofread-page
text/x-wiki
<noinclude><pagequality level="4" user="Harchand Bhinder" />{{center|'''੨੬'''}}</noinclude>ਦਾ ਵੱਡਾ ਨਿਸ਼ਾਨਾ ਧਰਮ ਦੀਆਂ ਗਲਾਂ ਦਸਣਾ ਸੀ। ਧਰਮ ਦੀਆਂ ਗਲਾਂ ਵਿਚ ਦਲੀਲ ਨਾਲ ਵਿਚਾਰ ਕਰਨ ਦਾ ਵਾਧਾ ਨਹੀਂ ਹੁੰਦਾ। ਬਹੁਤ ਸਾਰੇ ਧਰਮਾਂ ਦਾ ਅਧਾਰ ਨਿਰਾ ਅੰਧ-ਵਿਸ਼ਵਾਸ਼ ਹੀ ਰਹਿੰਦਾ ਹੈ। ਫਿਰ ਧਰਮ ਦੇ ਚਲਾਉਣ ਵਾਲਿਆਂ ਦੇ ਨਿਸ਼ਾਨੇ ਨੂੰ ਧਰਮ ਦੇ ਪ੍ਰਚਾਰਕ ਆਪਣੇ ਅੱਗੇ ਠੀਕ ਤਰ੍ਹਾਂ ਨਹੀਂ ਰਖ ਸਕੇ। ਇਸ ਕਰਕੇ ਉਹ ਉਨ੍ਹਾਂ ਸਭਨਾਂ ਸਾਧਨਾਂ ਨੂੰ ਵਰਤੋਂ ਵਿਚ ਲਿਆਏ ਜਿਨ੍ਹਾਂ ਨਾਲ ਉਨ੍ਹਾਂ ਦੀ ਸਮਾਜ ਵਿਚ ਥਾਂ ਸੁਰਿਖਤ ਰਹੇ। ਧਰਮ ਵਿਚ, ਪਰਾਪਤ ਹੋਈ ਬਾਣੀ ਨੂੰ ਪਹਿਲਾ ਥਾਂ ਦਿੱਤਾ ਜਾਂਦਾ ਰਿਹਾ ਹੈ। ਇਸ ਕਰਕੇ ਧਰਮ ਪੁਸਤਕਾਂ ਦੀ ਥਾਂ ਪਹਿਲੇ ਨੰਬਰ ਤੇ ਰਹੀ ਅਤੇ ਧਰਮ ਉਪਦੇਸ਼ਕਾਂ, ਪੰਡਤਾਂ ਵਲ ਵੀ ਸ਼ਰਧਾ ਦਾ ਭਾਰ ਬਣਿਆ ਰਿਹਾ।
{{gap}}ਵਿਗਿਆਨਿਕ ਗਿਆਨ ਦੇ ਵਾਧੇ ਦੇ ਨਾਲ ਨਾਲ ਮਨੁੱਖ ਦੀਆਂ ਪੁਰਾਣੀਆਂ ਧਾਰਮਿਕ ਰਹਿਤਾਂ ਵਿਚਾਰਾਂ ਵਿਚ ਵੀ ਤਬਦੀਲੀ ਆ ਗਈ ਅਤੇ ਧਾਰਮਿਕ ਭਾਵਨਾਂ ਦੀ ਤਬਦੀਲੀ ਦੇ ਨਾਲ ਸਿਖਿਆ ਵਿਚ ਸਿਖਿਆ ਦੇਣ ਵਾਲੇ ਦੀ ਥਾਂ ਵੀ ਤਬਦੀਲ ਹੋ ਗਈ।
{{gap}}'''ਸਿਖਿਆ ਦਾ ਇਕ ਵਿਹਾਰ ਬਣ ਜਾਣਾ:—'''ਸਿਖਿਆ ਦੇਣ ਵਾਲੇ ਵਲ ਸ਼ਰਧਾ ਦੇ ਘਟਣ ਦਾ ਇਕ ਕਾਰਨ ਸਿਖਿਆ ਦੇ ਕੰਮ ਨੂੰ ਵਿਹਾਰ ਮੰਨ ਲੈਣਾ ਵੀ ਹੈ। ਪੁਰਾਣੇ ਸਮੇਂ ਦੇ ਪੰਡਿਤ ਲੋਕ ਨਾ ਤੇ ਵਡੀਆਂ ਵਡੀਆਂ ਤਨਖਾਹਾਂ ਦੀ ਆਸ ਰਖਦੇ ਸਨ ਅਤੇ ਨਾ ਉਹ ਵਿਦਿਆਰਥੀਆਂ ਕੋਲੋਂ ਭਾਰੀ ਫੀਸਾਂ ਲੈਂਦੇ ਸਨ। ਬਹੁਤ ਸਾਰੇ ਸਿਖਿਆ ਦੇਣ ਵਾਲੇ ਆਪਣੇ ਕੋਲੋਂ ਪੈਸੇ ਖਰਚ ਕੇ ਗੁਰੂ ਕੁਲਾਂ ਨੂੰ ਚਲਾਉਂਦੇ ਅਤੇ ਵਿਦਿਆਰਥੀਆਂ ਨੂੰ ਪਾਲਦੇ ਸਨ। ਹੁਣ ਅਜਿਹੇ ਸਿਖਿਆ ਦੇਣ ਵਾਲੇ ਤੇ ਸਿਖਿਆ ਦੇਣ ਵਾਲੀਆਂ ਥਾਵਾਂ ਦੀ ਕਲਪਣਾ ਕਰਨੀ ਵੀ ਔਖੀ ਹੈ। ਭਾਰਤ ਵਰਸ਼ ਦੇ ਪੁਰਾਣੇ ਸਮੇਂ ਦੇ ਗੁਰੂ ਆਪਣੇ ਸ਼ਿਸ਼ ਲਈ ਕਈ ਕੰਮ ਕਰਦੇ ਸਨ ਜਿਹੜੇ ਪਿਤਾ ਪੁਤਰ ਲਈ ਕਰਦਾ ਹੈ। ਪਿਤਾ ਪੁਤਰ ਨੂੰ ਗੁਰੂ ਕੁਲ ਵਿਚ ਗੁਰੂ ਨੂੰ ਸੌਂਪ ਕੇ ਆ ਜਾਂਦਾ ਸੀ। ਉਹ ਜਾਣਦਾ ਸੀ ਕਿ ਗੁਰੂ ਉਸ ਦੀ ਹਰ ਤਰ੍ਹਾਂ ਦੀ ਵੇਖ ਭਾਲ ਕਰੇਗਾ। ਅਸਲ ਵਿਚ ਗੁਰੂ ਕਰਦਾ ਵੀ ਇਸੇ ਤਰ੍ਹਾਂ ਸੀ। ਜਦ ਕਦੋਂ ਸ਼ਿਸ਼ ਬੀਮਾਰ ਹੋ ਜਾਂਦਾ ਤਾਂ ਉਹ ਸ਼ਿਸ਼ ਦੀ ਉਸੇ ਤਰ੍ਹਾਂ ਸੇਵਾ ਕਰਦਾ ਜਿਵੇਂ ਪਿਤਾ ਪੁੱਤਰ ਦੀ ਕਰਦਾ ਹੈ। ਪੁਰਾਣੇ ਸਮੇਂ ਦੇ ਗੁਰੂ ਨਾ ਤੇ ਕਿਸੇ ਸੰਸਥਾ ਕੋਲ ਨੌਕਰ ਰਹਿੰਦੇ ਸਨ ਅਤੇ ਨਾ ਕਿਸੇ ਰਾਜ ਦੇ। ਗੁਰੂ ਕੁਲ ਜਾਂ ਗੁਰੂ ਆਪਣਾ ਸੁਤੰਤਰ ਜੀਵਨ ਬਤੀਤ ਕਰਦੇ ਸਨ। ਜਿਸ ਵਿਅਕਤੀ ਨੂੰ ਕਿਸੇ ਦੂਸਰੇ ਅੱਗੇ ਹੱਥ ਨਹੀਂ ਅੱਡਣਾ ਪੈਂਦਾ, ਉਹ ਜ਼ਰੂਰ ਸਮਾਜ ਵਿਚ ਉੱਚੀ ਥਾਂ ਦਾ ਮਾਲਕ ਹੁੰਦਾ ਹੈ।
{{gap}}'''ਸਿਖਿਆ ਦੇਣ ਵਾਲੇ ਦੀ ਆਮਦਨ ਵਿਚ ਕਮੀ:-'''ਅਧੁਨਿਕ ਕਾਲ ਵਿਚ ਮਨੁੱਖ ਦੀ ਸਮਾਜ ਵਿਚ ਥਾਂ ਜਿੱਨੀ ਉਸ ਦੀ ਆਮਦਨ ਉਤੇ ਨਿਰਭਰ ਕਰਦੀ ਹੈ ਉੱਨੀ ਉਸ ਦੇ ਕੰਮ ਉਤੇ ਨਹੀਂ। ਪੁਰਾਣੇ ਸਮੇਂ ਵਿਚ ਸਿਖਿਆ ਦੇ ਕੰਮ ਨੂੰ ਸਭ ਤੋਂ ਉੱਚਾ ਤੇ ਸੁੱਚਾ ਸਮਝਿਆ ਜਾਂਦਾ ਸੀ। ਇਸ ਲਈ ਸਿਖਿਆ ਦੇਣ ਵਾਲੇ ਨੂੰ ਵਿਸ਼ੇਸ਼ ਆਦਰ ਦਿਤਾ ਜਾਂਦਾ ਸੀ। ਉਸ ਦੀ ਆਮਦਨ ਘਟ ਹੋਣ ਉਤੇ ਵੀ ਸਾਰੇ ਲੋਕ ਉਸ ਦਾ ਆਦਰ ਕਰਦੇ ਸਨ। ਇਕ ਤਾਂ ਉਹ ਸਮਾਜ ਦੇ ਬਚਿਆਂ ਨੂੰ ਸਿਖਿਆ ਦੇਣ ਵਾਲਾ ਹੁੰਦਾ ਸੀ ਦੂਜੇ ਉਹ ਬਾਲਕ ਲੋਕਾਂ ਦਾ ਧਰਮ ਗੁਰੂ। ਬਾਲਕਾਂ ਦੀ ਸ਼ਰਧਾ ਕਿਸੇ ਵਿਅਕਤੀ ਵਲ ਉਸੇ ਤਰ੍ਹਾਂ ਹੁੰਦੀ ਹੈ ਜਿਸ ਤਰ੍ਹਾਂ ਦੀ ਵੱਡੇ ਲੋਕਾਂ ਦੀ। ਜਿਸ ਵਿਅਕਤੀ ਦਾ ਆਦਰ ਬਾਲਕਾਂ ਦੇ ਪਿਤਾ ਕਰਦੇ ਹਨ, ਬਾਲਕ ਵੀ ਕਰਦੇ ਹਨ। ਅਧੁਨਿਕ ਕਾਲ ਵਿਚ ਸਿਖਿਆ ਦੇਣ ਵਾਲਾ ਬਾਲਗ ਲੋਕਾਂ ਦਾ ਧਰਮ<noinclude></noinclude>
2nrjy4y76tjwj4j8ndamn21igvw06ie
ਪੰਨਾ:ਸਿਖਿਆ ਵਿਗਿਆਨ.pdf/34
250
63716
229384
187533
2026-07-27T06:53:49Z
Harchand Bhinder
2624
/* ਤਸਦੀਕ */
229384
proofread-page
text/x-wiki
<noinclude><pagequality level="4" user="Harchand Bhinder" />{{center|'''੨੭'''}}</noinclude>ਗੁਰੂ ਨਹੀਂ। ਇਸ ਲਈ ਉਸ ਦਾ ਆਦਰ ਉਸ ਦੀ ਉਮਰ ਉਤੇ ਨਿਰਭਰ ਹੈ। ਜਿਸ ਸਿਖਿਆ ਦੇਣ ਵਾਲੇ ਦੀ ਉਮਰ ਘਟ ਹੁੰਦੀ ਹੈ ਉਸ ਦਾ ਆਦਰ ਘਟ ਹੁੰਦਾ ਹੈ ਅਤੇ ਜਿਸ ਦੀ ਉਮਰ ਵਧੇਰੇ ਹੁੰਦੀ ਹੈ ਉਸ ਦਾ ਆਦਰ ਵਧੇਰੇ ਹੁੰਦਾ ਹੈ।
{{gap}}ਪੱਛਮ ਵਿਚ ਸਿਖਿਆ ਦੇਣ ਵਾਲਾ ਆਪਣੇ ਆਪ ਨੂੰ ਦੂਸਰੇ ਮਿਹਨਤੀ ਲੋਕਾਂ ਵਾਂਗ ਇਕ ਤਨਖਾਹਦਾਰ ਨੌਕਰ ਸਮਝਦਾ ਹੈ ਅਤੇ ਉਹ ਆਪਣੀ ਤਨਖਾਹ ਵਧਾਉਣ ਲਈ ਉਸੇ ਤਰ੍ਹਾਂ ਯਤਨ ਕਰਦਾ ਹੈ ਜਿਸ ਤਰ੍ਹਾਂ ਦੇ ਹੋਰ ਮਜ਼ਦੂਰ। ਅਮਰੀਕਾ ਵਿਚ ਸਿਖਿਆ ਦੇਣ ਵਾਲੇ ਟਰੇਡ ਯੂਨੀਅਨਾਂ ਵਿਚ ਸ਼ਾਮਲ ਹੋ ਜਾਂਦੇ ਹਨ ਅਤੇ ਆਪਣੀਆਂ ਤਨਖਾਹਾਂ ਵਧਾਉਣ ਲਈ ਹੜਤਾਲਾਂ ਕਰਦੇ ਹਨ। ਸਿਖਿਆ ਦੇਣ ਵਾਲਿਆਂ ਦੇ ਸੰਘ ਉਸੇ ਤਰ੍ਹਾਂ ਦੇ ਹੁੰਦੇ ਹਨ ਜਿਸ ਤਰ੍ਹਾਂ ਦੇ ਅਜ ਕਲ ਮਜ਼ਦੂਰਾਂ ਦੇ ਸੰਘ ਹੁੰਦੇ ਹਨ। ਅਜਿਹੀ ਹਾਲਤ ਵਿਚ ਸਿਖਿਆ ਦੇਣ ਵਾਲੇ ਆਪਣੀ ਤਨਖਾਹ ਵਧਾਉਣ ਦੇ ਸਮਰੱਥ ਹੁੰਦੇ ਹਨ ਪਰ ਉਨ੍ਹਾਂ ਵਲ ਸ਼ਿਸ਼ਾਂ ਦਾ ਉੱਨਾ ਆਦਰ ਭਰਿਆ ਵਰਤਾਰਾ ਨਹੀਂ ਰਹਿੰਦਾ ਜਿੱਨਾ ਆਪਣੀ ਆਮਦਨ ਦੀ ਚਿੰਤਾ ਨਾ ਕਰਨ ਵਾਲੇ ਅਧਿਆਪਕਾਂ ਵਲ ਉਸ ਦੇ ਸ਼ਿਸ਼ਾਂ ਦਾ ਹੁੰਦਾ ਹੈ।
{{gap}}'''ਸਿਖਿਆ ਦੇਣ ਵਾਲੇ ਦਾ ਰਾਜ ਉੱਤੇ ਨਿਰਭਰ ਹੋਣਾ:—'''ਆਧੁਨਿਕ ਕਾਲ ਵਿਚ ਸਿਖਿਆ ਦੇਣ ਵਾਲੇ ਦਾ ਰਾਜ ਉਤੇ ਨਿਰਭਰ ਹੋਣ ਦਾ ਇਕ ਬੜਾ ਭੈੜਾ ਸਿੱਟਾ ਨਿਕਲਿਆ ਹੈ। ਰਾਜ ਸਿਖਿਆ ਦੇਣ ਵਾਲੇ ਨੂੰ ਆਪਣੀ ਯੋਜਨਾ ਦਾ ਸਮਾਜ ਵਿਚ ਪਰਚਾਰ ਕਰਨ ਦਾ ਇਕ ਸਾਧਨ ਬਣਾ ਲੈਂਦਾ ਹੈ। ਇਸ ਕਰਕੇ ਸਿਖਿਆ ਦੇਣ ਵਾਲੇ ਵਿਚ ਕੋਈ ਮਾਨਸਿਕ ਸੁਤੰਤਰਤਾ ਨਹੀਂ ਰਹਿੰਦੀ। ਸਿਖਿਆ ਦੇਣ ਵਾਲੇ ਨੂੰ ਉਸੇ ਤਰ੍ਹਾਂ ਦੇ ਮੱਤ ਮਤਾਂਤਰਾਂ ਨੂੰ ਬੱਚੇ ਨੂੰ ਸਿਖਾਉਣਾ ਪੈਂਦਾ ਹੈ ਜਿਨ੍ਹਾਂ ਨੂੰ ਰਾਜ ਚਾਹੁੰਦਾ ਹੈ। ਜੇ ਉਹ ਅਜਿਹਾ ਨਹੀਂ ਕਰ ਸਕਦਾ ਤਾਂ ਉਸ ਨੂੰ ਆਪਣੀ ਰੋਟੀ ਤੋਂ ਹੱਥ ਧੋਣਾ ਪੈਂਦਾ ਹੈ। ਹੁਣ ਜੋ ਇਹ ਰਾਜ ਕਿਸੇ ਵਿਦੇਸ਼ੀ ਸਰਕਾਰ ਦਾ ਹੈ ਤਾਂ ਸਿਖਿਆ ਦੇਣ ਵਾਲੇ ਨੂੰ ਆਪਣੀ ਕੌਮ ਨਾਲ ਗ਼ਦਾਰੀ ਕਰਨੀ ਪੈਂਦੀ ਹੈ।ਜਿਨ੍ਹਾਂ ਗੱਲਾਂ ਦਾ ਸਿਖਿਆ ਦੇਣ ਵਾਲਾ ਬਚਿਆਂ ਵਿਚ ਪਰਚਾਰ ਕਰਨਾ ਕੌਮੀ ਹਿਤਾਂ ਦੇ ਵਿਰੁਧ ਸਮਝਦਾ ਹੈ, ਉਹੋ ਗੱਲਾਂ ਉਸ ਨੂੰ ਬਚਿਆਂ ਨੂੰ ਸਿਖਾਣੀਆਂ ਪੈਂਦੀਆਂ ਹਨ। ਪਹਿਲਾਂ ਤਾਂ ਸਿਖਿਆ ਦੇਣ ਵਾਲੇ ਨੂੰ ਆਪ ਇੱਨੀ ਯੋਗਤਾ ਨਹੀਂ ਰਹਿੰਦੀ ਕਿ ਉਹ ਸੱਚ ਅਤੇ ਝੂਠ; ਲਾਭਦਾਇਕ ਅਤੇ ਹਾਨੀਕਾਰਕ ਗੱਲਾਂ ਨੂੰ ਸਮਝ ਸਕੇ; ਉਸ ਨੂੰ ਇਕੋ ਹੀ ਪੱਖ ਵਿਖਾਇਆ ਜਾਂਦਾ ਹੈ। ਇਸ ਲਈ ਉਹ ਜਿੱਨਾ ਜਾਣਦਾ ਹੈ ਉੱਨਾ ਹੀ ਉਹ ਬੱਚਿਆਂ ਨੂੰ ਦੱਸਦਾ ਹੈ। ਜੇ ਕਿਸੇ ਸਿਖਿਆ ਦੇਣ ਵਾਲੇ ਦੀ ਤਿੱਖੀ ਬੁੱਧੀ ਹੋਵੇ ਵੀ ਅਤੇ ਉਸ ਨੇ ਸੱਚੀ ਗਲ ਦੀ ਪਛਾਣ ਕਰ ਵੀ ਲਈ ਤਾਂ ਵੀ ਉਹ ਬਚਿਆਂ ਨੂੰ ਸੁਤੰਤਰਤਾ ਨਾਲ ਨਹੀਂ ਸਿਖਾ ਸਕਦਾ। ਅਜਿਹਾ ਸਿਖਿਆ ਦੇਣ ਵਾਲਾ ਸਮਾਜ ਦੇ ਲੋਕਾਂ ਦੇ ਆਦਰ ਦਾ ਪਾਤਰ ਕਿਵੇਂ ਹੋ ਸਕਦਾ ਹੈ। ਬੱਚੇ ਵੀ ਡਰ ਕਰਕੇ ਹੀ ਅਜਿਹੇ ਸਿਖਿਆ ਦੇਣ ਵਾਲੇ ਦਾ ਆਦਰ ਕਰਦੇ ਹਨ।
{{gap}}ਸਿਖਿਆ ਵਿਚ ਸਿਖਿਆ ਦੇਣ ਵਾਲੇ ਦਾ ਥਾਂ ਜਾਂ ਉਸ ਵਲ ਸ਼ਰਧਾ ਬਾਰੇ ਜੋ ਕੁਝ ਉਪਰ ਕਿਹਾ ਗਿਆ ਹੈ ਉਸ ਤੋਂ ਇਹ ਭਰਮ ਪੈਦਾ ਹੋ ਸਕਦਾ ਹੈ ਕਿ ਸਿਖਿਆ ਦੇਣ ਵਾਲੇ ਦਾ ਸਮਾਜ ਵਿਚ ਪਹਿਲਾਂ ਵਾਲਾ ਕੋਈ ਮਹੱਤਾ ਵਾਲਾ ਥਾਂ ਨਹੀਂ ਹੈ। ਪਰ ਅਸਲ ਵਿਚ ਹਾਲਤ ਹੋਰ ਤਰ੍ਹਾਂ ਹੈ। ਅਜੋਕੇ ਸਮੇਂ ਵਿਚ ਪਹਿਲਾਂ ਨਾਲੋਂ ਸਮਾਜ ਨੂੰ ਸਿਖਿਆ ਦੀ ਵਧੇਰੇ ਲੋੜ ਹੈ। ਇਸ ਲਈ ਜਿਹੜਾ ਵਿਅਕਤੀ ਇਸ ਸਿਖਿਆ ਦਾ ਮੁਖ ਸਾਧਨ ਹੈ ਉਸ ਦੀ<noinclude></noinclude>
nal7xzn11c0kekoru5co2rqszjcuyre
ਪੰਨਾ:ਸਿਖਿਆ ਵਿਗਿਆਨ.pdf/35
250
63717
229385
190471
2026-07-27T06:54:00Z
Harchand Bhinder
2624
/* ਤਸਦੀਕ */
229385
proofread-page
text/x-wiki
<noinclude><pagequality level="4" user="Harchand Bhinder" />{{rh||'''੨੮'''}}</noinclude>ਮਹੱਤਾ ਵੀ ਪਹਿਲਾਂ ਨਾਲੋਂ ਵਧੇਰੇ ਹੋ ਗਈ। ਪੁਰਾਣੇ ਸਮੇਂ ਵਿਚ ਮਨੁਖ ਬਿਨਾਂ ਪੜ੍ਹਣ ਲਿਖਣ ਦੇ ਆਪਣਾ ਜੀਵਨ ਸੁਖ ਨਾਲ ਬਤੀਤ ਕਰ ਲੈਂਦਾ ਸੀ, ਪਰ ਅਜ ਇਹ ਸੰਭਵ ਨਹੀਂ ਜਿਹੜਾ ਵਿਅਕਤੀ ਜਿੱਨਾ ਵਧ ਸਿਖਿਅਤ ਹੁੰਦਾ ਹੈ ਉੱਨਾ ਹੀ ਉਸ ਦਾ ਸਮਾਜ ਵਿਚ ਜੀਵਨ ਦੁਖੀ ਰਹਿੰਦਾ ਹੈ। ਇਸੇ ਤਰ੍ਹਾਂ ਜਿਸ ਰਾਸ਼ਟਰ ਵਿਚ ਜਿੱਨੀ ਵਧੇਰੇ ਲਿਖਿਆ ਹੁੰਦੀ ਹੈ ਉਹ ਉੱਨਾ ਹੀ ਵਧੇਰੇ ਆਰਥਿਕ, ਸਮਾਜਿਕ ਅਤੇ ਰਾਜਸੀ ਉਨਤੀ ਕਰਦਾ ਹੈ। ਇਸ ਲਈ ਸਮਾਜ ਨੂੰ ਪਹਿਲਾਂ ਨਾਲੋਂ ਸਿਖਿਆ ਦੇਣ ਵਾਲੇ ਨੂੰ ਵਧੇਰੇ ਮਹੱਤਾ ਦੇਣੀ ਜ਼ਰੂਰੀ ਹੈ।
{{gap}}ਅਧੁਨਿਕ ਸਿਖਿਆ-ਪਰਨਾਲੀ ਵਿਚ ਸਿਖਿਆ ਦੇਣ ਵਾਲੇ ਵਲ ਸ਼ਿਸ਼ ਦੇ ਮਨ ਵਿਚ ਪਹਿਲਾਂ ਵਰਗਾ ਸ਼ਰਧਾ-ਭਾਵ ਤਾਂ ਪੈਦਾ ਨਹੀਂ ਕੀਤਾ ਜਾ ਸਕਦਾ ਪਰ ਉਸ ਦੀ ਲੋੜ ਵਲੋਂ ਲਾਪਰਵਾਹੀ ਵੀ ਨਹੀਂ ਦੱਸੀ ਜਾ ਸਕਦੀ। ਅਜ ਸਿਖਿਆ ਦਾ ਕੰਮ ਪਹਿਲਾਂ ਨਾਲੋਂ ਕਿਤੇ ਵੱਧ ਗੁੰਝਲਦਾਰ ਹੋ ਗਿਆ ਹੈ। ਜਿਸ ਤਰ੍ਹਾਂ ਅਧੁਨਿਕ ਕਾਲ ਵਿਚ ਹੋਰ ਕੰਮ ਦੇ ਕਰਨ ਲਈ ਉਸ ਕੰਮ ਦੇ ਪਰਬੀਨ ਆਦਮੀਆਂ ਦੀ ਲੋੜ ਹੁੰਦੀ ਹੈ, ਇਸੇ ਤਰ੍ਹਾਂ ਸਿਖਿਆ ਦਾ ਕੰਮ ਕਰਨ ਲਈ ਵੀ ਅਜ ਸਿਖਿਆ ਦੇ ਪਰਬੀਨਾਂ ਦੀ ਲੋੜ ਹੈ। ਬਚਿਆਂ ਨੂੰ ਠੀਕ ਢੰਗ ਨਾਲ ਪੜ੍ਹਾਉਣ ਲਈ ਅਜ ਨਾ ਕੇਵਲ ਪੜ੍ਹਾਏ ਜਾਣ ਵਾਲੇ ਵਿਸ਼ੇ ਦਾ ਕਾਫੀ ਗਿਆਨ ਸਿਖਿਆ ਦੇਣ ਵਾਲੇ ਲਈ ਜ਼ਰੂਰੀ ਹੈ ਸਗੋਂ ਬਾਲ-ਮਨੋਵਿਗਿਆਨ ਅਤੇ ਪਾਠ ਦੀ ਸਿਖਾਈ ਕਰਾਉਣ ਦੀ ਵਿਧੀ ਦੇ ਵਖ ਵਖ ਢੰਗਾਂ ਨੂੰ ਜਾਨਣ ਦੀ ਵੀ ਲੋੜ ਹੈ। ਇਹ ਕੰਮ ਉਹ ਵਿਅਕਤੀ ਹੀ ਠੀਕ ਤਰ੍ਹਾਂ ਕਰ ਸਕਦਾ ਹੈ ਜਿਸ ਨੂੰ ਇਕ ਤਾਂ ਬੱਚੋ ਦੇ ਸੁਭਾਵ ਬਾਰੇ ਕਾਫੀ ਵਾਕਫੀ ਹੋਵੇ ਅਤੇ ਦੂਜੇ ਉਹ ਸਿਖਾਈ ਦੇ ਕੰਮ ਨੂੰ ਲਗਣ ਨਾਲ ਅਤੇ ਵਿਗਿਆਨਿਕ ਢੰਗ ਨਾਲ ਕਰਨਾ ਚਾਹੁੰਦਾ ਹੋਵੇ। ਇਸ ਦੇ ਲਈ ਬੜੇ ਧੀਰਜ ਅਤੇ ਉਤਸ਼ਾਹ ਦੀ ਲੋੜ ਹੈ। ਅਜ ਦੀ ਸਿਖਿਆ ਦਾ ਨਿਸ਼ਾਨਾ ਬੱਚੇ ਨੂੰ ਮਾਨਸਿਕ ਸੁਤੰਤਰਤਾ ਦੇਣੀ ਹੈ ਤਾਂ ਜੁ ਉਹ ਆਪਣੇ ਆਪ ਨੂੰ ਕਿਸੇ ਹੋਰ ਵਿਅਕਤੀ ਨਾਲੋਂ ਨੀਵਾਂ ਨਾ ਸਮਝੇ। ਅਜਿਹਾ ਬੱਚਾ ਹੀ ਪਰਜਾ-ਤੰਤਰ ਦਾ ਸੱਚਾ ਨਾਗਰਿਕ ਹੋ ਸਕਦਾ ਹੈ। ਪਰ ਇਹ ਬੜਾ ਹੀ ਔਖਾ ਕੰਮ ਹੈ। ਬੱਚੇ ਨੂੰ ਸਜ਼ਾ ਦੇ ਡਰ ਨਾਲ ਪੜ੍ਹਾ ਲੈਣਾ ਸੌਖਾ ਹੈ ਪਰ ਉਸ ਨੂੰ ਪਿਆਰ ਨਾਲ ਅਤੇ ਉਸ ਦੀ ਮਾਨਸਿਕ ਸੁਤੰਤਰਤਾ ਨੂੰ ਸੱਟ ਲਾਉਣ ਤੋਂ ਬਿਨਾਂ ਪੜ੍ਹਾ ਲੈਣਾ ਬੜਾ ਔਖਾ ਹੈ। ਇਸ ਦੇ ਲਈ ਸਿਖਿਆ ਦੇਣ ਵਾਲੇ ਨੂੰ ਨਵੇਂ ਨਵੇਂ ਮਨੋਵਿਗਿਆਨਿਕ ਸਾਧਨ ਲਭਦੇ ਰਹਿਣਾ ਪਵੇਗਾ। ਅਮਰੀਕਾ ਦੇ ਸਿਖਿਆ ਵਿਗਿਆਨਿਕ ਨਿਤ ਦਿਨ ਸਿਖਿਆ ਦੇ ਖੇਤਰ ਵਿਚ ਇਸ ਲਈ ਕਾਢਾਂ ਕਢ ਰਹੇ ਹਨ ਕਿ ਬੱਚਾ ਵੱਡਾ ਹੋ ਕੇ ਕੌਮ ਦੀਆਂ ਜ਼ਿਮੇਵਾਰੀਆਂ ਨੂੰ ਚੰਗੀ ਤਰ੍ਹਾਂ ਨਿਭਾ ਸਕੇ ਉਹ ਨਾ ਆਪਣੇ ਆਪ ਨੂੰ ਕਿਸੇ ਦਾ ਗੁਲਾਮ ਬਣਾ ਰੱਖੇ ਅਤੇ ਨਾ ਹੋਰਨਾਂ ਨੂੰ ਆਪਣਾ ਗੁਲਾਮ ਬਨਾਉਣਾ ਚਾਹੇ। ਬਗੈਰ ਯੋਗ ਸਿਖਿਆ ਦੇਣ ਵਾਲਿਆਂ ਦੇ ਇਹ ਉਦੇਸ਼ ਪਰਾਪਤ ਕਰਨਾ ਸੰਭਵ ਨਹੀਂ।
{{center|{{larger|'''ਸਿਖਿਆ ਅਤੇ ਕੌਮੀ ਉਸਾਰੀ'''}}}}
{{gap}}ਜਿਸ ਤਰ੍ਹਾਂ ਸਿਖਿਆ ਮਨੁਖ ਦੀ ਸ਼ਖਸੀਅਤ ਦੀ ਉਸਾਰੀ ਲਈ ਜ਼ਰੂਰੀ ਹੈ ਇਸ ਤਰ੍ਹਾਂ ਉਹ ਕੌਮ ਦੀ ਉਸਾਰੀ ਲਈ ਜ਼ਰੂਰੀ ਹੈ। ਜਿਹੜੀ ਕੌਮ ਸਿਖਿਆ ਵਿਚ ਪਛੜੀ ਰਹਿੰਦੀ ਹੈ ਉਹ ਸੱਭਿਅਤਾ ਵਿਚ ਵੀ ਉੱਠੀ ਪਛੜੀ ਰਹਿੰਦੀ ਹੈ। ਵਿਗਿਆਨ ਦੀਆਂ ਕਾਢਾਂ ਦਾ ਲਾਭ ਉਸੇ ਕੌਮ ਨੂੰ ਹੁੰਦਾ ਹੈ ਜਿਹੜੀ ਸਿਖਿਅਤ ਹੋਵੇ। ਸੰਸਾਰ ਦੇ ਵੱਡੇ ਵੱਡੇ ਦੇਸ਼ਾਂ ਵਿਚ<noinclude></noinclude>
dclx9yctlf1cydzd0jluyptv4xwv7i5
ਪੰਨਾ:ਸਿਖਿਆ ਵਿਗਿਆਨ.pdf/36
250
63718
229386
187535
2026-07-27T06:54:10Z
Harchand Bhinder
2624
/* ਤਸਦੀਕ */
229386
proofread-page
text/x-wiki
<noinclude><pagequality level="4" user="Harchand Bhinder" />{{center|'''੨੯'''}}</noinclude>ਸਿਖਿਆ ਦਾ ਕੰਮ ਬੜੀ ਲਗਣ ਨਾਲ ਕੀਤਾ ਜਾਂਦਾ ਹੈ। ਰਾਜ ਆਪਣਾ ਇਹ ਕਰਤਵ ਸਮਝਦਾ ਹੈ ਕਿ ਰਾਸ਼ਟਰ ਦਾ ਹਰ ਵਿਅਕਤੀ ਸਿਖਿਅਤ ਹੋਵੇ। ਅਧੁਨਿਕ ਕਾਲ ਵਿਚ ਰਾਸ਼ਟਰ ਵਿਚ ਸਿਖਿਆ ਦੇ ਪਰਚਾਰ ਦੀ ਜਿੰਨੀ ਲੋੜ ਹੈ ਉੱਨੀ ਪਹਿਲਾਂ ਕਦੇ ਵੀ ਨਹੀਂ ਸੀ। ਵਰਤਮਾਨ ਸਮੇਂ ਵਿਚ ਸਿਖਿਆ ਦੀ ਮਹੱਤਾ ਵਧਣ ਦੇ ਹੇਠ ਲਿਖੇ ਕਾਰਨ ਹਨ-
{{lm|13%|(੧) ਸੁਤੰਤਰ ਵਿਚਾਰਾਂ ਦੇ ਵਾਧੇ ਦੀ ਲੋੜ।</br>
(੨) ਸਮਾਜਿਕ ਭਾਵਾਂ ਦੇ ਪ੍ਰਚਾਰ ਦੀ ਲੋੜ।</br>
(੩) ਫਿਰਕੂਪੁਣੇ ਨੂੰ ਦੂਰ ਕਰਨ ਦੀ ਲੋੜ।</br>
(੪) ਪਰਜਾ ਤੰਤਰ-ਵਾਦ ਦੇ ਪਰਚਾਰ ਦੀ ਲੋੜ।</br>
(੫) ਅਜੋਕੀਆਂ ਕਾਢਾਂ ਤੋਂ ਲਾਭ ਉਠਾਉਣ ਦੀ ਲੋੜ।</br>}}
{{gap}}ਇਨ੍ਹਾਂ ਵਖ ਵਖ ਕਿਸਮ ਦੀਆਂ ਲੋੜਾਂ ਉਤੇ ਹੁਣ ਅਸੀਂ ਇਕ ਇਕ ਕਰਕੇ ਵਿਚਾਰ ਕਰਾਂਗੇ।
{{gap}}'''ਵਿਚਾਰਾਂ ਦੀ ਸੁਤੰਤਰਤਾ:-'''ਵਰਤਮਾਨ ਯੁਗ ਦਲੀਲ ਭਰੇ ਵਿਚਾਰਾਂ ਦਾ ਯੁਗ ਹੈ। ਵਰਤਮਾਨ ਯੁੱਗ ਵਿਚ ਅੰਧ ਵਿਸ਼ਵਾਸ਼ ਦੀ ਕੋਈ ਥਾਂ ਨਹੀਂ। ਜਿਸ ਰਾਸ਼ਟਰ ਵਿਚ ਜਿੱਨਾ ਅੰਧ ਵਿਸ਼ਵਾਸ਼ ਦਾ ਜ਼ੋਰ ਰਹਿੰਦਾ ਹੈ ਉੱਨਾ ਹੀ ਉਹ ਦੂਜਿਆਂ ਰਾਸ਼ਟਰਾਂ ਨਾਲੋਂ ਸਭਿਅਤਾ ਦੀਆਂ ਸਾਰੀਆਂ, ਗਲਾਂ ਵਿਚ ਪਛੜਿਆ ਰਹਿੰਦਾ ਹੈ। ਮਨੁਖ ਵਿਚ ਸੁਤੰਤਰ ਵਿਚਾਰਾਂ ਦੀ ਸ਼ਕਤੀ ਸਿਖਿਆ ਨਾਲ ਹੀ ਆਉਂਦੀ ਹੈ। ਵਿਅਕਤੀ ਵਿਚ ਸੁਤੰਤਰ ਵਿਚਾਰ ਦੀ ਜਿੱਨੀ ਵਧ ਸ਼ਕਤੀ ਹੁੰਦੀ ਹੈ ਉੱਨਾ ਹੀ ਵਧੇਰੇ ਉਸ ਵਿਚ ਸ੍ਵੈਵਿਸ਼ਵਾਸ਼ ਹੁੰਦਾ ਹੈ। ਰਾਸ਼ਟਰ ਵਿਅਕਤੀਆਂ ਦਾ ਸਮੂਹ ਹੈ, ਜੇ ਕਿਸੇ ਰਾਸ਼ਟਰ ਦਾ ਇਕ ਇਕ ਵਿਅਕਤੀ ਸੁਤੰਤਰ ਵਿਚਾਰ ਕਰਨ ਦੀ ਯੋਗਤਾ ਰਖਦਾ ਹੈ ਤਾਂ ਅਜਿਹੇ ਰਾਸ਼ਟਰ ਦਾ ਦੂਜੇ ਰਾਸ਼ਟਰਾਂ ਦੇ ਅਧੀਨ ਰਹਿਣਾ ਅਰਥਾਤ ਉਸਦੀ ਗ਼ੁਲਾਮੀ ਵਿਚ ਰਹਿਣਾ ਅਸੰਭਵ ਹੁੰਦਾ ਹੈ। ਮਾਨਸਿਕ ਗੁਲਾਮੀ ਹੀ ਦੂਜੀਆਂ ਗੁਲਾਮੀਆਂ ਦਾ ਅਧਾਰ ਹੈ। ਜਿਸ ਵਿਅਕਤੀ ਨੇ ਮਾਨਸਿਕ ਸੁਤੰਤਰਤਾ ਦੇ ਅਨੰਦ ਦਾ ਸੁਆਦ ਲੈ ਲਿਆ ਵੇ ਉਹ ਕਿਸੇ ਹੋਰ ਤਰ੍ਹਾਂ ਦੀ ਪਰ ਅਧੀਨਤਾ ਵਿਚ ਰਹਿਣਾ ਪਸੰਦ ਨਹੀਂ ਕਰਦਾ। ਵੇਖਿਆ ਗਿਆ ਹੈ ਕਿ ਪਰਅਧੀਨ ਜ਼ਾਤੀਆਂ ਵਿਚ ਸਿਖਿਆ ਦਾ ਘਾਟਾ ਹੁੰਦਾ ਹੈ ਅਤੇ ਉਨ੍ਹਾਂ ਜਾਤੀਆਂ ਤੇ ਹਕੂਮਤ ਕਰਨ ਵਾਲੀ ਤਾਕਤ ਅਧੀਨ ਜਾਤੀ ਵਿਚ ਪਰਚਾਰ ਨਹੀਂ ਹੋਣ ਦਿੰਦੀ। ਡੱਚ ਲੋਕਾਂ ਨੇ ਇੰਡੋਨੇਸ਼ੀਆ ਵਿਚ ਸਿਖਿਆ ਦਾ ਪਰਚਾਰ ਨਹੀਂ ਹੋਣ ਦਿੱਤਾ। ਜ਼ਾਵਾ ਦੀ ਅਬਾਦੀ ਈ ਤਿੰਨ ਕਰੋੜ ਦੇ ਲਗਪਗ ਹੈ ਪਰ ਉੱਥੇ ਕੇਵਲ ਦੋ ਹਾਈ ਸਕੂਲ ਸਨ। ਭਾਰਤਵਰਸ਼ ਵਿਚ ਡੇਢ ਸੌ ਸਾਲ ਤੋਂ ਅੰਗਰੇਜ਼ ਰਾਜ ਕਰਦੇ ਰਹੇ ਪਰ ਗਿਆਰਾਂ ਪ੍ਰਤੀ ਸੈਂਕੜਾ ਤੋਂ ਵਧ ਲੋਕਾਂ ਵਿਚ ਪੜ੍ਹਾਈ ਨਾ ਹੋਈ। ੧੮੫੨ ਤੋਂ ਪਹਿਲਾਂ ਜਦ ਪੰਜਾਬ ਸੁਤੰਤਰ ਸੀ ਜਿਨੀਆਂ ਅਰੰਭਕ ਪਾਠਸ਼ਾਲਾਵਾਂ ਇਥੇ ਸਨ, ਅੰਗਰੇਜ਼ਾਂ ਦੇ ਸਮੇਂ ਨਹੀਂ ਸਨ। ਜਿਸ ਚਾਲ ਨਾਲ ਅੰਗਰੇਜ਼ਾਂ ਨੇ ਆਪਣ ਦੇਸ ਵਾਸੀਆਂ ਨੂੰ ਪੜ੍ਹਾਇਆ ਲਿਖਾਇਆ ਉਸ ਚਾਲ ਨਾਲ ਅਜਦੇ ਸਮੇਂ ਵੀ ਸਾਡੇ ਨੂੰ ਪੜ੍ਹੇ ਲਿਖੇ ਬਣਾਉਣ ਲਈ ਤਿਆਰ ਨਹੀਂ ਸਨ। ਅਮਰੀਕਾ ਦੀ ਹਰ ਰਿਆਸਤ ਵਿਚ ਸੱਨਾ ਧਨ ਸਿਖਿਆ ਦੇ ਕੰਮ ਉੱਤੇ ਖਰਚ ਹੁੰਦਾ ਹੈ। ਹੋਰ ਕਿਸੇ ਮਦ ਉਤੇ ਖਰਚ ਨਹੀਂ ਕਰਦਾ। ਭਾਰਤ ਵਰਸ਼ ਦੀਆਂ ਦੇਸੀ ਰਿਆਸਤਾਂ ਵਿਚ ਵੀ ਅੱਗੇ ਵਧੂ ਰਾਜ ਆਪਣਾ ਬਹੁਤਾ ਧਨ ਸਿੱਖਿਆ ਦੇ ਕੰਮਾਂ ਵਿਚ ਖਰਚ ਕਰਦੇ ਰਹੇ। ਟ੍ਰਾਵਨਕੋਰ ਅਤੇ ਕੁਚੀਨ ਰਾਜ ਵਿਚ ਨਾਗਰਿਕਾਂ ਦੀ ਸਿਖਿਆ ਦਾ ਵਿਸ਼ੇਸ਼ ਧਿਆਨ ਰਖਿਆ ਜਾਂਦਾ ਰਿਹਾ ਹੈ। ਇਸਦਾ ਸਿੱਟਾ ਇਹ ਸੀ ਕਿ<noinclude></noinclude>
gyb10dwiqrnuba2xdz8abtc9fge51lw
ਪੰਨਾ:ਸਿਖਿਆ ਵਿਗਿਆਨ.pdf/37
250
63719
229387
190468
2026-07-27T06:54:20Z
Harchand Bhinder
2624
/* ਤਸਦੀਕ */
229387
proofread-page
text/x-wiki
<noinclude><pagequality level="4" user="Harchand Bhinder" />{{rh||'''੩੦'''}}</noinclude>ਉਨ੍ਹਾਂ ਵਿਚ ਸੁਤੰਤਰਤਾ ਵਿਚਾਰ ਕਰਨ ਦੀ ਸ਼ਕਤੀ ਆ ਜਾਵੇਗੀ, ਫਿਰ ਜਨਤਾ ਆਪਣੇ ਅਧਿਕਾਰਾਂ ਲਈ ਰਾਜ ਵਿਚ ਝਗੜਾ ਕਰੇਗੀ।
{{gap}}ਸੁਤੰਤਰ ਵਿਚਾਰ ਧਾਰਮਿਕ ਅੰਧ ਵਿਸ਼ਵਾਸ ਦਾ ਵਿਰੋਧੀ ਹੁੰਦਾ ਹੈ। ਮਨੁਖ ਦੇ ਵਾਧੇ ਵਿਚ ਧਾਰਮਿਕ ਅੰਧ ਵਿਸ਼ਵਾਸ ਜਿੰਨੀ ਰੋਕ ਬਣਦੇ ਹਨ ਉੱਨੀ ਰੋਕ ਕੋਈ ਹੋਰ ਚੀਜ਼ ਨਹੀਂ ਬਣਦੀ। ਧਾਰਮਿਕ ਅੰਧ-ਵਿਸ਼ਵਾਸ ਹੀ ਬੇਮੁਹਾਰੇ ਰਾਜ ਦਾ ਅਧਾਰ ਹੁੰਦਾ ਹੈ। ਸੁਤੰਤਰ ਵਿਚਾਰ ਜਿਸ ਵੇਲੇ ਬੇ ਮੁਹਾਰਤਾ ਦਾ ਗੜ੍ਹ ਤੋੜ ਦਿੰਦਾ ਹੈ ਤਾਂ ਬੇ ਮੁਹਾਰੀ ਹਕੂਮਤ ਆਪਣੇ ਆਪ ਖਤਮ ਹੋ ਜਾਂਦੀ ਹੈ।
{{gap}}{{larger|'''ਸਮਾਜਿਕ ਭਾਵ:-'''}} ਸਿਖਿਆ ਦੇ ਪਰਚਾਰ ਨਾਲ ਮਨੁਖ ਵਿਚ ਭਾਈਚਾਰਾ ਆਉਂਦਾ ਹੈ। ਉਸ ਵਿਚ ਊਚ ਨੀਚ ਦੇ ਭਾਵਾਂ ਦਾ ਅੰਤ ਹੋ ਜਾਂਦਾ ਹੈ, ਉਸ ਦਾ ਸਵਾਰਥਪਣ ਘਟ ਜਾਂਦਾ ਹੈ ਅਤੇ ਦੂਜਿਆਂ ਦੀ ਸੇਵਾ ਵਿਚ ਉਸ ਦਾ ਮਨ ਲੱਗਣ ਲਗ ਪੈਂਦਾ ਹੈ। ਵਿਅਕਤੀ ਦੇ ਬਚਪਣ ਵਿਚ ਜਿਹੜੇ ਸੰਸਕਾਰ ਉਸ ਦੇ ਮਨ ਉਤੇ ਉਕਰੇ ਜਾਂਦੇ ਹਨ, ਉਹ ਸਦਾ ਜੀਵਨ ਭਰ ਬਣੇ ਰਹਿੰਦੇ ਹਨ। ਜਿਹੋ ਜਹੀ ਆਦਤ ਬੱਚੇ ਨੂੰ ਛੋਟੀ ਉਮਰ ਵਿਚ ਪੈ ਜਾਂਦੀ ਹੈ ਉਹੋ ਆਦਤ ਉਸ ਦੇ ਵਡਿਆਂ ਹੋਣ ਤੇ ਵੀ ਨਾਲ ਨਿਭਦੀ ਹੈ। ਬਚਪਣ ਦੇ ਭਾਵਆਤਮਕ ਤਜਰਬਿਆਂ ਦਾ ਪਰਭਾਵ ਚਿਰ ਤਕ ਰਹਿੰਦਾ ਹੈ। ਬੱਚੇ ਪਾਠਸ਼ਾਲਾ ਵਿਚ ਇਕੱਠੇ ਬੈਠਦੇ, ਉਠਦੇ, ਰਲਕੇ ਕੰਮ ਕਰਦੇ ਖੋਲ੍ਹਦੇ ਹਨ। ਇਸ ਤਰ੍ਹਾਂ ਉਨ੍ਹਾਂ ਵਿਚ ਰਲ ਕੇ ਰਹਿਣ ਦੀ ਆਦਤ ਪੈ ਜਾਂਦੀ ਹੈ। ਫਿਰ ਉਨ੍ਹਾਂ ਨੂੰ ਇਕੱਲਿਆਂ ਰਹਿਣਾ ਭੈੜਾ ਲਗਦਾ ਹੈ। ਪਾਠਸ਼ਾਲਾ ਵਿਚ ਬਚਿਆਂ ਨੂੰ ਉੱਚ ਨੀਚ ਦਾ ਵਿਚਾਰ ਨਹੀਂ ਹੁੰਦਾ। ਇਸ ਲਈ ਜਦ ਸਿਖਿਅਤ ਬੱਚੇ ਵੱਡੇ ਹੁੰਦੇ ਹਨ ਤਾਂ ਉਹ ਅਜਿਹੇ ਵਿਚਾਰਾਂ ਦਾ ਵਾਧਾ ਪਸੰਦ ਨਹੀਂ ਕਰਦੇ। ਸਕੂਲ ਵਿਚ ਬੱਚਾ ਇਹੋ ਜਹੇ ਕੰਮ ਕਰਨਾ ਚਾਹੁੰਦਾ ਹੈ ਜਿਨ੍ਹਾਂ ਨਾਲ ਉਸ ਦੇ ਸਾਥੀ ਬੱਚੇ ਖੁਸ਼ ਹੋਣ। ਜਿਸ ਬੱਚੇ ਨੂੰ ਦੂਜੇ ਬੱਚੇ ਨੂੰ ਖੁਸ਼ ਰਖਣ ਦੀ ਆਦਤ ਪੈ ਜਾਂਦੀ ਹੈ ਉਹ ਸਮਾਜ ਦਾ ਸਿਆਣਾ, ਪਰਉਪਕਾਰੀ ਨਾਗਰਿਕ ਬਣਦਾ ਹੈ।
{{gap}}ਅਧੁਨਿਕ ਕਾਲ ਵਿਚ ਸਮਾਜਵਾਦ ਦਾ ਪਰਚਾਰ ਬੜੀ ਤੇਜ਼ੀ ਨਾਲ ਹੋ ਰਿਹਾ ਹੈ। ਸਮਾਜ ਵਾਦ ਰੂੜ੍ਹੀ ਵਾਦ ਤੇ ਊਚ ਨੀਚ ਦੇ ਭਾਵਾਂ ਦਾ ਵਿਰੋਧੀ ਹੈ। ਇਸ ਲਈ ਨਵੇਂ ਯੁਗ ਵਿਚ ਜਿਹੜੇ ਵਿਅਕਤੀ ਆਪਣਾ ਜੀਵਨ ਸੁਖ ਨਾਲ ਬੀਤਾਉਣਾ ਚਾਹੁੰਦੇ ਹਨ ਉਨ੍ਹਾਂ ਨੂੰ ਪੜ੍ਹੇ ਲਿਖੇ ਹੋਣ ਦੀ ਬੜੀ ਲੋੜ ਹੈ। ਸਮਾਜਵਾਦ ਆਸ ਰਖਦਾ ਹੈ ਕਿ ਧਨੀ ਲੋਕ ਆਪਣੇ ਧਨ ਨੂੰ ਖੁਸ਼ੀ ਨਾਲ ਛਡਣ, ਉਹ ਆਪਣੀ ਮਿਹਨਤ ਨਾਲ ਆਪਣੀ ਰੋਟੀ ਕਮਾਉਣ, ਦੂਜਿਆਂ ਦੀ ਮਿਹਨਤ ਦੇ ਫਲ ਨੂੰ ਹੜਪ ਕਰਨ ਦਾ ਯਤਨ ਨਾ ਕਰਨ। ਇਸ ਤਰ੍ਹਾਂ ਦੀ ਮਨ-ਬਿਰਤੀ ਸਿਖਿਆ ਰਾਹੀਂ ਹੀ ਉਤਪਨ ਕੀਤੀ ਜਾ ਸਕਦੀ ਹੈ। ਜਿਸ ਤਰ੍ਹਾਂ ਗਰੀਬ ਲੋਕਾਂ ਵਿਚ ਆਪਣੇ ਅਧਿਕਾਰਾਂ ਲਈ ਲੜਨ ਦੀ ਭਾਵਨਾ ਸਿਖਿਆ ਦੇ ਪਰਚਾਰ ਨਾਲ ਹੀ ਪੈਦਾ ਹੁੰਦੀ ਹੈ, ਉਸੇ ਤਰ੍ਹਾਂ ਉਚਿਤ ਸਿਖਿਆ ਦੇ ਪਰਚਾਰ ਨਾਲ ਧਨੀ ਲੋਕਾਂ ਵਿਚ ਤਿਆਗ-ਭਾਵਨਾ ਆਉਂਦੀ ਹੈ।
{{gap}}{{larger|'''ਫਿਰਕੂਪੁਣੇ ਨੂੰ ਦੂਰ ਕਰਨਾ:-'''}} ਸਿਖਿਆ ਦੇ ਪਰਚਾਰ ਨਾਲ ਫਿਰਕੂ-ਪੁਣਾ ਦੂਰ ਹੁੰਦਾ ਹੈ। ਮਨੁਖ ਸਮਾਜ ਦਾ ਪਹਿਲਾ ਅਧਾਰ ਜਾਤ-ਭਾਵਨਾ ਹੁੰਦਾ ਹੈ। ਇਕ ਹੀ ਜਾਤ ਦੇ ਲੋਕ ਆਪਣੇ ਆਪ ਵਿਚ ਏਕਤਾ ਦਾ ਅਨੁਭਵ ਕਰਦੇ ਹਨ, ਦੂਜੀਆਂ ਜਾਤਾਂ ਦੇ ਲੋਕਾਂ ਨੂੰ ਆਪਣੇ ਤੋਂ ਵਖਰੇ ਸਮਝਦੇ ਹਨ। ਸੁਤੰਤਰ ਵਿਚਾਰਾਂ ਦੇ ਉਜਾਗਰ ਹੋਣ ਨਾਲ<noinclude></noinclude>
4nhqlvy4b9nvf0xtwmqy04sjvkfqr7y
ਪੰਨਾ:ਸਿਖਿਆ ਵਿਗਿਆਨ.pdf/38
250
63720
229388
187537
2026-07-27T06:54:32Z
Harchand Bhinder
2624
/* ਤਸਦੀਕ */
229388
proofread-page
text/x-wiki
<noinclude><pagequality level="4" user="Harchand Bhinder" />{{center|'''੩੧'''}}</noinclude>ਜਾਤੀ ਭਾਵਨਾ ਦੀ ਥਾਂ ਵਿਚਾਰਾਂ ਦੀ ਸਾਂਝ ਸਮਾਜਕ ਸੰਗਠਣ ਦਾ ਅਧਾਰ ਬਣਦੀ ਹੈ। ਜਿਸ ਰਾਸ਼ਟਰ ਵਿਚ ਜਿੰਨੀਆਂ ਵਧੇਰੇ ਸੁਤੰਤਰ ਵਿਚਾਰਾਂ ਉਤੇ ਅਧਾਰਿਤ ਸੰਸਥਾਵਾਂ ਹੁੰਦੀਆਂ ਹਨ, ਉਹ ਉੱਨਾ ਹੀ ਉੱਨਤੀ ਕਰਨ ਵਾਲਾ ਹੁੰਦਾ ਹੈ। ਰਾਸ਼ਟਰ ਦੀ ਉੱਨਤੀ ਜਾਤਾਂ ਦੇ ਆਪਸ ਵਿਚ ਮੇਲ ਜੋਲ ਅਤੇ ਰਲਣ ਮਿਲਣ ਨਾਲ ਹੁੰਦੀ ਹੈ। ਜਾਤ ਦੀਆਂ ਬੇੜੀਆਂ ਜਿੱਨੀਆਂ ਪੱਕੀਆਂ ਹੁੰਦੀਆਂ ਹਨ ਉੱਨੀ ਹੀ ਰਾਸ਼ਟਰ ਦੇ ਪਦਾਰਥਕ ਅਤੇ ਅਧਿਆਤਮਕ ਜੀਵਨ ਵਿਚ ਉਨਤੀ ਘਟ ਹੁੰਦੀ ਹੈ। ਭਾਰਤਵਰਸ਼ ਦੇ ਵਰਤਮਾਨ ਹਿੰਦੂ ਸਮਾਜ ਵਿਚ ਹਜ਼ਾਰਾਂ ਜਾਤਾਂ ਹਨ, ਇਨ੍ਹਾਂ ਵਿਚ ਆਪਸ ਵਿਚ ਵਿਰੋਧ ਇੱਨਾ ਹੈ ਕਿ ਔਖੇ ਵੇਲੇ ਉਹ ਰਲਕੇ ਸ੍ਵੈ-ਰਖਿਆ ਦਾ ਕੰਮ ਵੀ ਨਹੀਂ ਕਰ ਸਕਦੀਆਂ। ਇਹੋ ਕਾਰਨ ਹੈ ਕਿ ਸਾਡਾ ਦੇਸ਼ ਸਦੀਆਂ ਤਕ ਗੁਲਾਮ ਰਿਹਾ। ਸਿਖਿਆ ਦੇ ਪਰਚਾਰ ਨਾਲ ਹੀ ਭਾਵਾਂ ਵਿਚ ਉਦਾਰਤਾ ਪੈਦਾ ਕੀਤੀ ਜਾ ਸਕਦੀ ਹੈ। ਇਸ ਨਾਲ ਜਾਤ ਪਾਤ ਦੀਆਂ ਬੇੜੀਆਂ ਟੁਟ ਕੇ ਸਾਡਾ ਰਾਸ਼ਟਰ ਉੱਨਤੀ ਦੀ ਰਾਹ ਤੇ ਚਲ ਸਕਦਾ ਹੈ।
{{gap}}ਪੱਛੜੇ ਹੋਏ ਰਾਸ਼ਟਰਾਂ ਵਿਚ ਜਾਤ ਤੋਂ ਬਿਨਾਂ ਧਾਰਮਿਕ ਵਿਸ਼ਵਾਸ਼ਾਂ ਦੀ ਸਾਂਝ ਵੀ ਸਮਾਜਿਕ ਸੰਸਥਾਵਾਂ ਦਾ ਅਧਾਰ ਹੁੰਦੀ ਹੈ। ਇਸ ਤਰ੍ਹਾਂ ਕਈ ਤਰ੍ਹਾਂ ਦੀਆਂ ਸੰਪਰਦਾਵਾਂ ਖੜੀਆਂ ਹੋ ਜਾਂਦੀਆਂ ਹਨ। ਜਿਸ ਤਰ੍ਹਾਂ ਇਕ ਜਾਤ ਦੇ ਲੋਕ ਆਪਣੇ ਆਪ ਨੂੰ ਉੱਚਾ ਅਤੇ ਦੂਜੀਆਂ ਜਾਤਾਂ ਦੇ ਲੋਕਾਂ ਨੂੰ ਨੀਵਾਂ ਸਮਝਦੇ ਹਨ ਇਸੇ ਤਰ੍ਹਾਂ ਹਰ ਫਿਰਕੇ ਦਾ ਵਿਅਕਤੀ ਆਪਣੇ ਆਪ ਨੂੰ ਉੱਚਾ ਅਤੇ ਦੂਸਰੇ ਫਿਰਕੇ ਦੇ ਵਿਅਕਤੀ ਨੂੰ ਨੀਵਾਂ ਸਮਝਦਾ ਹੈ। ਇੰਨਾ ਹੀ ਨਹੀਂ, ਦੋ ਫਿਰਕਿਆਂ ਵਿਚ ਇੰਨਾ ਵਿਰੋਧ ਤੇ ਘਿਰਨਾ ਰਹਿੰਦੀ ਹੈ ਕਿ ਉਹ ਦੂਜਿਆਂ ਦੀ ਉਨਤੀ ਨੂੰ ਰੋਕਣ ਲਈ ਆਪਣੀ ਗਿਰਾਵਿਟ ਵੀ ਕਰ ਲੈਂਦੇ ਹਨ। ਇਸ਼ ਤਰ੍ਹਾਂ ਦੀ ਹਾਲਤ ਦਾ ਕਾਰਨ ਜਨਤਾ ਵਿਚ ਸਿਖਿਆ ਦੀ ਅਨਹੋਂਦ ਤੋਂ ਬਿਨਾਂ ਹੋਰ ਕੋਈ ਨਹੀਂ ਹੈ। ਜਿਨ੍ਹਾਂ ਲੋਕਾਂ ਵਿਚ ਸੁਤੰਤਰ ਵਿਚਾਰ ਕਰਨ ਦੀ ਸ਼ਕਤੀ ਨਹੀਂ ਹੁੰਦੀ ਉਹ ਲਕੀਰ ਦੇ ਫਕੀਰ ਰਹਿੰਦੇ ਹਨ।ਉਨ੍ਹਾਂ ਨੂੰ ਜੋ ਕੁਝ ਪੰਡਿਤ, ਪਾਦਰੀ, ਮੌਲਵੀ, ਮੁੱਲਾਂ ਸੁਝਾਓ ਦਿੰਦੇ ਹਨ ਉਹ ਉਸੇ ਨੂੰ ਆਪਣਾ ਕਰਤਵ ਮੰਨ ਲੈਂਦੇ ਹਨ। ਅੱਖਾਂ ਦੋ ਅੰਨ੍ਹਿਆਂ ਅਤੇ ਗੰਢ ਦੋ ਪੂਰੇ ਲੋਕਾਂ ਨੂੰ ਜਿਧਰ ਨੂੰ ਉਨ੍ਹਾਂ ਦੇ ਧਰਮ-ਪੁਜਾਰੀ ਲੈ ਜਾਂਦੇ ਹਨ ਉਹ ਉਧਰ ਹੀ ਤੁਰ ਪੈਂਦੇ ਹਨ। ਜੋ ਸਮਾਜ ਦੇ ਕਿਸੇ ਵਿਸ਼ੇਸ਼ ਵਿਅਕਤੀ ਵਿਚ ਇਨ੍ਹਾਂ ਦਾ ਵਿਰੋਧ ਕਰਨ ਦਾ ਹੌਂਸਲਾ ਹੋਇਆ ਤਾਂ ਉਹ ਸਮਾਜ ਦੇ ਹੋਰ ਅਸਿਖ਼ ਲੋਕਾਂ ਦੀ ਸਹਾਇਤਾ ਨਾਲ ਉਸ ਨੂੰ ਕੁਚਲ ਦਿੰਦੇ ਹਨ। ਸਮਾਜ ਉਤੇ ਆਪਣੀ ਪ੍ਰਭੂਤਾ ਰਖਣ ਲਈ ਧਰਮ ਪੁਜਾਰੀ ਆਮ ਕਰਕੇ ਵਖ ਵਖ ਫਿਰਕਿਆਂ ਨੂੰ ਆਪਸ ਵਿਚ ਲੜਾਉਂਦੇ ਰਹਿੰਦੇ ਹਨ। ਇਸ ਤਰ੍ਹਾਂ ਦੀਆਂ ਲੜਾਈਆਂ ਨਾਲ ਰਾਸ਼ਟਰ ਦੀ ਭੋਲੀ ਭਾਲੀ ਜਨਤਾ ਦਾ ਨੁਕਸਾਨ ਹੁੰਦਾ ਹੈ, ਪਰ ਚਲਾਕ ਲੋਕਾਂ ਦਾ ਕੰਮ ਬਣ ਜਾਂਦਾ ਹੈ। ਅਜਿਹੀ ਜਨਤਾ ਦੀ ਮਿਹਨਤ ਦਾ ਅਯੋਗ ਲਾਭ ਪੂੰਜੀਪਤੀ ਸਹਿਜੇ ਹੀ ਉਠਾ ਲੈਂਦੇ ਹਨ। ਬਿਦੇਸ਼ੀ ਲੋਕ ਵੀ ਅਜਿਹੀ "ਜਨਤਾ ਨੂੰ ਸੌਖਿਆਂ ਗੁਲਾਮ ਬਣਾ ਲੈਂਦੇ ਹਨ। ਜਿਸ ਦੇਸ਼ ਦੀ ਜਨਤਾ ਵਿਚ ਜਿੱਨਾ ਹੀ ਗੁੰਝਲਦਾਰ ਜਾਤ ਪਾਤ ਛੂਤ ਛਾਤ ਅਤੇ ਧਾਰਮਿਕ ਫਿਰਕਿਆਂ ਦਾ ਭੇਦ ਭਾਵ ਹੁੰਦਾ ਹੈ ਉੱਨੀ ਹੀ ਉਸ ਦੇਸ਼ ਦੀ ਜਨਤਾ ਦੁਖੀ ਅਤੇ ਪਰ ਅਧੀਨ ਰਹਿੰਦੀ ਹੈ। ਸਿਖਿਆ ਪਰਚਾਰ ਨਾਲ ਇਕ ਮਨੁਖ ਦੂਸਰੇ ਮਨੁਖ ਨੂੰ ਆਪਣੇ ਜਿਹਾ ਵਿਅਕਤੀ ਮੰਨਣ ਲਗ ਜਾਂਦਾ ਹੈ। ਉਹ ਦੂਸਰੇ ਵਿਅਕਤੀ ਦੀ ਸ਼ਖਸ਼ੀਅਤ ਦਾ ਉੱਨਾ ਹੀ ਆਦਰ ਕਰਨਾ ਸਿੱਖ ਲੈਂਦਾ ਹੈ ਜਿੰਨਾ ਕਿ ਦੂਸਰਿਆਂ ਕੋਲੋ ਉਹ ਆਪਣਾ ਆਦਰ ਚਾਹੁੰਦਾ ਹੈ। ਉਸਦਾ ਹਿਰਦਾ ਵਿਸ਼ਾਲ ਹੋ ਜਾਂਦਾ ਹੈ, ਉਸਨੂੰ ਸਾਰਾ ਰਾਸ਼ਟਰ ਆਪਣੇ ਪਰਵਾਰ ਜਿਹਾ ਹੀ ਪਰਤੀਤ ਹੁੰਦਾ ਹੈ। ਕਿਹਾ ਜਾਂਦਾ ਹੈ:-<noinclude></noinclude>
70m6vhs3igcl7jpcq0rzlpsoz96xbiv
ਪੰਨਾ:ਸਿਖਿਆ ਵਿਗਿਆਨ.pdf/39
250
63721
229389
187538
2026-07-27T06:55:29Z
Harchand Bhinder
2624
/* ਤਸਦੀਕ */
229389
proofread-page
text/x-wiki
<noinclude><pagequality level="4" user="Harchand Bhinder" />{{center|'''੩੨'''}}</noinclude>{{center|<poem><ref>ਇਹ ਆਪਣਾ ਹੈ ਅਥਵਾ ਪਰਾਇਆ ਹੈ; ਇਸ ਤਰ੍ਹਾਂ ਦੀ ਗਿਣਤੀ ਛੋਟੇ ਦਿਲ ਵਾਲੇ ਕਰਦੇ ਹਨ। ਉਦਾਰ ਸੁਭਾ ਵਾਲੇ ਮਨੁਖਾਂ ਲਈ ਤਾਂ ਸਾਰੀ ਧਰਤੀ ਹੀ ਪਰਵਾਰ ਹੈ।</ref>प्रयमेव परो वत्ति, गणना लघुचेतसाम्।
उदारचरितानां तु वसुधैव कुटुम्बकम्।</poem>}}
{{gap}}ਸਿਖਿਆ ਹੀ ਮਨੁਖ ਨੂੰ ਉਦਾਰ ਸੁਭਾ ਦਾ ਬਣਾਉਂਦੀ ਹੈ। ਜਿਸ ਨਾਲ ਉਹ ਸਮੁੱਚੇ ਸੰਸਾਰ ਵਿਚ ਮਿਤਰਤਾ ਦੀ ਭਾਵਨਾ ਪੈਦਾ ਕਰਨ ਦੇ ਸਮਰੱਥ ਹੁੰਦਾ ਹੈ। ਅਧੁਨਿਕ ਕਾਲ ਵਿਚ ਜਿੰਨੀ ਇਸ ਮਿਤਰਤਾ ਦੀ ਭਾਵਨਾ ਦੀ ਲੋੜ ਹੈ ਉੱਨੀ ਪਹਿਲਾਂ ਕਦੇ ਵੀ ਨਹੀਂ ਸੀ। ਸਿਖਿਆ ਕਰਕੇ ਇਕ ਤਾਂ ਸਮਾਜ ਦੀਆਂ ਵਖ ਵਖ ਸ਼੍ਰੇਣੀਆਂ ਅਤੇ ਦੂਜੇ ਇਕ ਰਾਸ਼ਟਰ ਦੇ ਦੂਜੇ ਰਾਸ਼ਟਰ ਨਾਲ ਮਿਤਰਤਾ ਦੀ ਸਾਂਝ ਪੈਦਾ ਹੁੰਦੀ ਹੈ।
{{gap}}'''ਪਰਜਾ-ਤੰਤਰ-ਵਾਦ ਦਾ ਪਰਚਾਰ:-'''ਵਰਤਮਾਨ ਪਰਜਾ-ਤੰਤਰ-ਵਾਦ ਦਾ ਯੁਗ ਹੈ। ਰਾਸ਼ਟਰ ਦੇ ਹਰ ਇਕ ਨਾਗਰਿਕ ਨੂੰ ਰਾਸ਼ਟਰ ਦੀਆਂ ਜ਼ਿਮੇਵਾਰੀਆਂ ਵਿਚ ਹੱਥ ਵਟਾਉਣਾ ਬੜਾ ਜ਼ਰੂਰੀ ਹੈ। ਪਰਜਾ-ਤੰਤਰ ਰਾਜ ਦੀ ਨੀਂਹ ਸਿਖਿਅਤ ਜਨਤਾ ਹੈ। ਜਦ ਅੰਗਰੇਜ਼ ਲੋਕਾਂ ਨੇ ਇੰਗਲੈਂਡ ਦੀ ਸਧਾਰਨ ਜਨਤਾ ਨੂੰ ਪਾਰਲੀਮੈਂਟ ਦੀ ਚੋਣ ਵਿਚ ਵੋਟ ਦਾ ਅਧਿਕਾਰ ਦਿੱਤਾ ਤਾਂ ਉਥੋਂ ਰਾਜਨੀਤੀ ਦੇ ਪਰਬੀਨਾਂ ਨੂੰ ਚਿੰਤਾ ਹੋਈ ਕਿ ਉਹ ਉਸ ਜਨਤਾ ਨੂੰ ਸਿਖਿਅਤ ਬਨਾਉਣ। ਉਨ੍ਹਾਂ ਸਿਖਿਆ ਬਾਰੇ ਕਈ ਅਜਿਹੇ ਢੰਗ ਕਢ ਜਿਨ੍ਹਾਂ ਨਾਲ ਕਿ ਰਾਸ਼ਟਰ ਦੀ ਸਾਰੀ ਸਧਾਰਨ ਜਨਤਾ ਪੜ੍ਹ ਲਿਖ ਜਾਵੇ। ਪੜ੍ਹੀ ਲਿਖੀ ਜਨਤਾ ਹੀ ਆਪਣੇ ਉਤੇ ਰਾਜ ਕਰ ਰਹੀ ਪਾਰਟੀ ਦੇ ਕੰਮਾਂ ਦੀ ਉਚਿਤ ਅਲੋਚਨਾ ਕਰ ਸਕਦੀ ਹੈ। ਅਜਿਹੀ ਜਨਤਾ ਦੀ ਅਲੋਚਨਾ ਦਾ ਡਰ ਹਾਕਮਾਂ ਨੂੰ ਰਹਿੰਦਾ ਹੈ। ਉਹ ਜਾਣਦੇ ਹਨ ਜਿਸ ਜਨਤਾ ਨੇ ਉਨ੍ਹਾਂ ਨੂੰ ਚੁਣਿਆ ਹੈ ਉਹ ਅਗਲੀਆਂ ਚੋਣਾਂ ਵਿਚ ਉਨ੍ਹਾਂ ਦੇ ਅਧਿਕਾਰਾਂ ਨੂੰ ਖੋਹ ਵੀ ਸਕਦੀਆਂ ਹਨ। ਜਦੋਂ ਤਕ ਜਨਤਾ ਪੜ੍ਹੀ ਲਿਖੀ ਨਹੀਂ ਹੁੰਦੀ ਤਦੋਂ ਤਕ ਉਹ ਕਿਸੇ ਰਾਜ ਨੂੰ, ਚਾਹੇ ਉਹ ਪਰਜਾ-ਤੰਤਰ ਹੋਵੇ ਤੇ ਚਾਹੇ ਤਾਨਾਸ਼ਾਹੀ, ਆਪਣਾ ਨਹੀਂ ਸਮਝਦੀ। ਉਹ ਜਿਧਰ ਕੋਈ ਲੈ ਜਾਵੇ ਭੇਡ ਬਕਰੀਆਂ ਵਾਂਗ ਚਲੀ ਜਾਂਦੀ ਹੈ। ਸਿਖਿਆ ਨਾਲ ਹੀ ਭਲੇ ਬੁਰੋ ਦੀ ਸਮਝ ਆਉਂਦੀ ਹੈ। ਜਿਸ ਰਾਸ਼ਟਰ ਵਿਚ ਸਿਖਿਆ ਦਾ ਪਰਚਾਰ ਨਹੀਂ ਉਸ ਵਿਚ ਜੇ ਪਰਜਾ-ਤੰਤਰ ਰਾਜ ਬਣ ਵੀ ਜਾਵੇ ਤਾਂ ਉਹ ਥੋੜੇ ਦਿਨਾਂ ਵਿਚ ਖਤਮ ਹੋ ਜਾਵੇਗਾ।
{{gap}}'''ਅਜੋਕੀਆਂ ਕਾਢਾਂ ਤੋਂ ਲਾਭ:-'''ਅਜੋਕਾ ਯੁੱਗ ਮਸ਼ੀਨ ਅਤੇ ਕਾਰਖਾਨਿਆਂ ਦਾ ਯੁਗ ਹੈ। ਇਹ ਯੁਗ ਵਿਗਿਆਨ ਦਾ ਯੁਗ ਹੈ। ਵਿਗਿਆਨ ਤੋਂ ਲਾਭ ਉਠਾਉਣ ਲਈ ਸਿਖਿਆ ਦੀ ਬੜੀ ਲੋੜ ਹੈ। ਜਿਹੜਾ ਰਾਸ਼ਟਰ ਦੂਸਰੇ ਰਾਸ਼ਟਰਾਂ ਤੋਂ ਕਾਢਾਂ ਤੋਂ ਲਾਭ ਉਠਾਉਣ ਵਿਚ ਜਿੰਨਾ ਪਛੜਿਆ ਰਹਿੰਦਾ ਹੈ ਉਨਤੀ ਦੀ ਦੌੜ ਵਿਚ ਵੀ ਉਹ ਪਛੜਿਆ ਰਹਿੰਦਾ ਹੈ। ਐਬੇਸੀਨੀਆ ਤੋਂ ਹਾਰ ਖਾ ਆਣ ਦਾ ਕਾਰਨ ਇਹ ਨਹੀਂ ਸੀ ਕਿ ਐਬੇਸੀਨੀਆ ਦੋ ਜੋਧੇ ਇਟਲੀ ਦੇ ਫੌਜੀਆਂ ਨਾਲੋਂ ਘਟ ਬਹਾਦਰ ਸਨ, ਸਗੋਂ ਉਸਦੇ ਹਾਰਨ ਦਾ ਕਾਰਨ ਵਿਗਿਆਨਿਕ ਹਥਿਆਰਾਂ ਦੀ ਘਾਟ ਸੀ। ਜਿਸ ਤਰ੍ਹਾਂ ਬਰੂਦ ਦੀ ਵਰਤੋਂ ਕਰਕੇ ਮੁਗਲ ਲੋਕਾਂ ਬਹਾਦਰ ਰਾਜਪੂਤਾਂ ਦੇ ਹੁੰਦਿਆਂ ਉਤਰੀ ਭਾਰਤ ਉੱਤੇ ਸੌਖੀ ਤਰ੍ਹਾਂ ਆਪਣਾ ਅਧਿਕਾਰ ਜਮਾ ਲਿਆ ਅਤੇ ਜਿਸ ਤਰ੍ਹਾਂ ਐਟਮ ਬੰਬ ਦੀ ਵਰਤੋਂ ਨਾਲ ਬਹਾਦਰ ਜਪਾਨੀਆਂ ਨੂੰ ਚਾਰ ਦਿਨਾਂ ਵਿਚ ਹੀ ਹਥਿਆਰ ਸੁਟਣ ਲਈ ਮਜਬੂਰ ਕਰ ਦਿੱਤਾ ਗਿਆ, ਇਸੇ ਤਰ੍ਹਾਂ ਵਿਗਿਆਨ ਦੀਆਂ ਨਵੀਆਂ ਕਾਢਾਂ ਦੀ ਸਹਾਇਤਾ ਨਾਲ ਕੋਈ ਵੀ ਰਾਸ਼ਟਰ ਬਹਾਦਰ ਤੌਂ ਬਹਾਦਰ ਰਾਸ਼ਟਰ<noinclude>{{rule}}<references/></noinclude>
0k8elk2qeu9fnwo2qba7nh1b81omc2i
ਪੰਨਾ:ਸਿਖਿਆ ਵਿਗਿਆਨ.pdf/40
250
63722
229390
187539
2026-07-27T06:55:39Z
Harchand Bhinder
2624
/* ਤਸਦੀਕ */
229390
proofread-page
text/x-wiki
<noinclude><pagequality level="4" user="Harchand Bhinder" />{{center|'''੩੩'''}}</noinclude>ਨੂੰ ਆਪਣੇ ਅਧੀਨ ਕਰ ਸਕਦਾ ਹੈ। ਅਸਲ ਵਿਚ ਅਜੋਕੇ ਸਮੇਂ ਦਾ ਸੱਚਾ ਬਲ ਨਾ ਧਨ-ਬਲ ਹੈ ਨਾ ਜਨ-ਬਲ ਸਗੋਂ ਵਿਗਿਆਨ-ਬਲ ਹੈ। ਇਹ ਬਲ ਸਿਖਿਆ ਰਾਹੀਂ ਮਿਲਦਾ ਹੈ। ਇਸ ਲਈ ਰਾਸ਼ਟਰ ਦੇ ਹਰ ਵਿਅਕਤੀ ਦਾ ਕਰਤੱਵ ਹੈ ਕਿ ਆਪਣੇ ਰਾਸ਼ਟਰ ਨੂੰ ਉੱਨਤੀ ਕਰਨ ਵਾਲਾ ਬਨਾਉਣ ਲਈ ਸਿਖਿਆ ਦਾ ਜਿੰਨਾ ਪਰਚਾਰ ਕਰ ਸਕਦਾ ਹੋਵੇ ਕਰੇ।
{{gap}}ਅਧੁਨਿਕ ਮਸ਼ੀਨਰੀ ਅਤੇ ਕਾਰਖਾਨਿਆਂ ਵਿਚ ਕੰਮ ਕਰਨ ਲਈ ਸਰੀਰਕ ਮਿਹਨਤ ਦੀ ਇੱਨੀ ਲੋੜ ਨਹੀਂ ਹੈ। ਮਸ਼ੀਨਾਂ ਅਤੇ ਕਾਰਖਾਨਿਆਂ ਵਿਚ ਕੰਮ ਕਰਨ ਲਈ ਲੰਮੀ ਟ੍ਰੇਨਿੰਗ ਅਤੇ ਬੌਧਿਕ ਦੀ ਉੱਨਤੀ ਲੋੜ ਹੈ। ਮਸ਼ੀਨਾਂ ਦੀ ਸਹਾਇਤਾ ਨਾਲ ਜਿਹੜਾ ਕੰਮ ਸੌ ਮਜ਼ਦੂਰ ਦਿਨ ਭਰ ਵਿਚ ਕਰਦੇ ਸੀ ਉਹੋ ਇਕ ਮਜ਼ਦੂਰ ਇਕ ਘੰਟੇ ਵਿਚ ਕਰ ਦਿੰਦਾ ਹੈ। ਮਸ਼ੀਨਾਂ ਅਤੇ ਕਾਰਖਾਨਿਆਂ ਵਿਚ ਕੰਮ ਕਰਨ ਲਈ ਉਚਿਤ ਸਿਖਿਆ ਦੀ ਲੋੜ ਹੈ। ਨਿਤ ਦਿਨ ਮਸ਼ੀਨਾਂ ਅਤੇ ਕਾਰਖਾਨਿਆਂ ਵਿਚ ਨਵੀਆਂ ਕਾਢਾਂ ਕਢੀਆਂ ਜਾਂਦੀਆਂ ਹਨ। ਜਿਸ ਵਿਅਕਤੀ ਨੂੰ ਉਚਿਤ ਸਿਖਿਆ ਦਿੱਤੀ ਗਈ ਹੈ ਉਹੋ ਆਪਣੇ ਆਪ ਨੂੰ ਇਨ੍ਹਾਂ ਕਾਰਖਾਨਿਆਂ ਵਿਚ ਕੰਮ ਕਰਨ ਦੇ ਯੋਗ ਬਣਾ ਸਕਦਾ ਹੈ। ਇਸ ਲਈ ਇਸ ਦ੍ਰਿਸ਼ਟੀ ਤੋਂ ਵੀ ਜਨਤਾ ਵਿਚ ਸਿਖਿਆ ਦੇ ਪਰਚਾਰ ਦੀ ਬੜੀ ਲੋੜ ਹੈ।<noinclude></noinclude>
enfvbq1tgotxsr8qcege2x15ww8z5fh
ਪੰਨਾ:ਸਿਖਿਆ ਵਿਗਿਆਨ.pdf/41
250
63723
229391
187541
2026-07-27T06:55:51Z
Harchand Bhinder
2624
/* ਤਸਦੀਕ */
229391
proofread-page
text/x-wiki
<noinclude><pagequality level="4" user="Harchand Bhinder" /></noinclude>{{center|{{x-larger|'''ਦੂਸਰਾ ਪਰਕਰਨ'''}}}}
{{larger|{{center|'''ਸਿੱਖਿਆ ਦਾ ਉਦੇਸ਼'''}}}}
{{gap}}ਸਿਖਿਆ ਦੇ ਜਾਣਕਾਰਾਂ ਸਿਖਿਆ ਦੇ ਵੱਖ ਵੱਖ ਉਦੇਸ਼ ਦੱਸੇ ਹਨ। ਕਿਸੇ ਦਾ ਖਿਆਲ ਹੈ ਕਿ ਸਿੱਖਿਆ ਦਾ ਮਨੋਰਥ ਆਚਰਨ ਦੀ ਉਸਾਰੀ ਹੈ ਅਤੇ ਕਿਸੇ ਦੇ ਖਿਆਲ ਵਿਚ ਸੁਖੀ ਜੀਵਨ, ਕਿਸੇ ਦੇ ਮੱਤ ਵਿਚ ਬੱਚੇ ਨੂੰ ਸਮਾਜ ਲਈ ਲੋੜੀਂਦਾ ਬਨਾਉਣਾ ਹੈ ਅਤੇ ਕਿਸੇ ਅਨੁਸਾਰ ਸ਼ਖਸ਼ੀਅਤ ਦੀ ਨਿਪੁੰਨਤਾ। ਸਿਖਿਆ ਦੇ ਉਦੇਸ਼, ਸਿਖਿਆ ਦੇ ਜਾਣਕਾਰੀ ਦੇ ਜੀਵਨ ਆਦਰਸ਼ ਅਨੁਸਾਰ ਵੱਖ ਵੱਖ ਮੰਨੇ ਗਏ ਹਨ। ਜਿਸ ਸਿਖਿਆ ਦੇ ਜਾਣਕਾਰ ਦੇ ਜੀਵਨ ਦਾ ਆਦਰਸ਼ ਅਧਿਆਤਮਕ ਉੱਨਤੀ ਰਿਹਾ ਹੈ ਉਸ ਨੇ ਸਿਖਿਆ ਵਿਚ ਆਚਰਨ ਦੀ ਉਸਾਰੀ ਨੂੰ ਪਰਧਾਨ ਥਾਂ ਦਿਤਾ ਹੈ ਅਤੇ ਜਿਸ ਸਿਖਿਆ ਦੇ ਜਾਣਕਾਰ ਦੇ ਜੀਵਨ ਦਾ ਉਦੇਸ਼ ਬਾਹਰ ਮੁਖੀ ਜਗਤ ਦੀ ਪੂਰਨਤਾ ਰਿਹਾ ਹੈ ਉਸ ਨੇ ਸਿਖਿਆ ਦਾ ਮੁਖ ਨਿਸ਼ਾਨਾ ਸੰਪੂਰਨ ਜੀਵਨ ਅਥਵਾ ਜੀਵਨ ਨੂੰ ਸੁਖੀ ਬਣਾਉਣਾ ਮੰਨਿਆ ਹੈ। ਜਿਸ ਵਿਦਵਾਨ ਦੇ ਖਿਆਲ ਵਿਚ ਜੀਵਨ ਦਾ ਨਿਸ਼ਾਨਾ ਸਮਾਜ ਦੀ ਭਲਿਆਈ ਹੈ, ਉਸ ਨੇ ਸਿਖਿਆ ਦਾ ਉਦੇਸ਼ ਸਮਾਜ ਸੇਵਕ ਵਿਅਕਤੀ ਪੈਦਾ ਕਰਨਾ ਦਸਿਆ। ਇਸੇ ਤਰ੍ਹਾਂ ਜਿਸ ਦੇ ਖਿਆਲ ਵਿਚ ਜੀਵਨ ਦਾ ਨਿਸ਼ਾਨਾ ਜੀਵਨ ਦੀ ਪੂਰਨਤਾ ਪਰਾਪਤ ਕਰਨਾ ਹੈ, ਉਸ ਅਨੁਸਾਰ ਸਿਖਿਆ ਦਾ ਉਦੇਸ਼ ਸ਼ਖਸੀਅਤ ਦੀ ਉਸਾਰੀ ਅਤੇ ਪੂਰਨਤਾ ਦੀ ਪਰਾਪਤੀ ਹੈ।
{{gap}}'''ਦੇਸ਼ ਕਾਲ ਦਾ ਸਿਖਿਆ ਦੇ ਉਦੇਸ਼ ਉਤੇ ਪਰਭਾਵ:-'''ਸਿਖਿਆ ਦੇ ਉਦੇਸ਼ ਦੇਸ਼ ਅਤੇ ਕਾਲ ਅਨੁਸਾਰ ਵੀ ਬਦਲਦੇ ਰਹਿੰਦੇ ਹਨ। ਜਿਹੋ ਜਿਹਾ ਵਾਤਾਵਰਨ ਕਿਸੇ ਦੇਸ਼ ਵਿਚ ਹੁੰਦਾ ਹੈ ਉਹੋ ਜਿਹਾ ਸਿਖਿਆ ਦਾ ਉਦੇਸ਼ ਬਣ ਜਾਂਦਾ ਹੈ। ਅਧੁਨਿਕ ਸਮੇਂ ਵਿਚ ਅਸੀਂ ਵੇਖਦੇ ਹਾਂ ਕਿ ਕਿਸੇ ਦੇਸ਼ ਵਿਚ ਸਮਾਜਵਾਦ ਨੂੰ ਉੱਚੀ ਥਾਂ ਦਿਤੀ ਜਾਂਦੀ ਹੈ ਅਤੇ ਕਿਸੇ ਵਿਚ ਫਾਸਿਜ਼ਮ ਨੂੰ ਪਰਧਾਨ ਥਾਂ ਮਿਲਦਾ ਹੈ। ਜਿਥੇ ਫਾਸਿਜ਼ਮ ਦਾ ਜ਼ੋਰ ਹੈ ਉਥੇ ਸਿਖਿਆ ਦਾ ਮਨੋਰਥ ਅਜਿਹੇ ਵਿਅਕਤੀ ਤਿਆਰ ਕਰਨਾ ਹੈ ਜਿਹੜੇ ਆਪਣੇ ਜੀਵਨ ਵਿਚ ਸੁਤੰਤਰ ਵਿਚਾਰਾਂ ਨੂੰ ਪਰਧਾਨ ਥਾਂ ਦੇਣ ਦੀ ਥਾਂ ਜ਼ਬਤ ਨੂੰ ਹੀ ਫਰਜ਼ ਸਮਝਣ। ਜਿੱਥੇ ਸਮਾਜਵਾਦ ਦਾ ਵਾਤਾਵਰਨ ਹੈ, ਉਥੇ ਸਿਖਿਆ ਦਾ ਮੰਤਵ ਇਕ ਅਜਿਹੇ ਵਿਅਕਤੀ ਨੂੰ ਤਿਆਰ ਕਰਨਾ ਹੈ ਜਿਹੜਾ ਸਮਾਜ ਦੇ ਸਾਰੇ ਲੋਕਾਂ ਨੂੰ ਬਰਾਬਰ ਦਾ ਸਮਝੇ, ਜਿਹੜਾ ਆਪਣੇ ਵਿਚਾਰਾਂ ਅਤੇ ਅਮਲਾਂ ਵਿਚ ਊਚ ਨੀਚ ਦੇ ਫਰਕ ਨੂੰ ਹਰ ਤਰ੍ਹਾਂ ਮਿਟਾ ਦੇਵੇ। ਇਸੇ ਤਰ੍ਹਾਂ ਪਰਜਾ-ਤੰਤਰਵਾਦ ਦੇ ਮੰਨਣ ਵਾਲੇ ਦੇਸਾਂ ਦੇ ਸਿਖਿਆ ਦੇ ਸਿਧਾਂਤ ਤਾਨਾਸ਼ਾਹੀ ਦੇਸ਼ਾਂ ਦੇ ਸਿਧਾਤਾਂ ਤੋਂ ਵਖਰੇ ਹਨ। ਪਰਜਾ-ਤੰਤਰਵਾਦ ਅਜਿਹੇ ਨਾਗਰਿਕਾਂ ਨੂੰ ਤਿਆਰ ਕਰਨਾ ਚਾਹੁੰਦਾ ਹੈ ਜਿਹੜੇ ਆਪਣੇ ਨਾਗਰਿਕਤਾ ਦੇ ਅਧਿਕਾਰਾਂ ਦੀ ਚੰਗੀ ਵਰਤੋਂ ਕਰ ਸਕਣ ਅਤੇ ਜਿਹੜੇ ਸੁਤੰਤਰ ਵਿਚਾਰਾਂ ਨੂੰ ਆਪਣੇ ਜੀਵਨ ਵਿਚ ਥਾਂ ਦੇਣ। ਇਸ ਦੇ ਉਲਟ ਫਾਸਿਜ਼ਮ ਅਜਿਹੇ ਨਾਗਰਿਕਾਂ ਨੂੰ ਤਿਆਰ ਕਰਨਾ ਚਾਹੁੰਦਾ ਹੈ ਜਿਹੜੇ ਆਪਣੇ ਹਾਕਮਾਂ ਲਈ ਸ਼ਰਧਾ ਰਖਦੇ ਹੋਣ<noinclude>{{center|'''੩੪'''}}</noinclude>
gmyrm7ptxgvbz9mrl70ucpnr6sf7fh7
ਪੰਨਾ:ਸਿਖਿਆ ਵਿਗਿਆਨ.pdf/42
250
63724
229392
187544
2026-07-27T06:56:01Z
Harchand Bhinder
2624
/* ਤਸਦੀਕ */
229392
proofread-page
text/x-wiki
<noinclude><pagequality level="4" user="Harchand Bhinder" />{{center|'''੩੫'''}}</noinclude>ਅਤੇ ਉਨ੍ਹਾਂ ਦੇ ਹੁਕਮ ਦੀ ਪਾਲਣਾ ਕਰਨ ਲਈ ਸਦਾ ਤਿਆਰ ਰਹਿਣ। ਜਿਥੇ ਪਰਜਾ-ਤੰਤਰ ਵਿਅਕਤੀਆਂ ਲਈ ਸ਼ਰਧਾ ਘਟਾਉਂਦਾ ਹੈ ਉਥੇ ਫਾਸਿਜ਼ਮ ਇਸ ਤਰ੍ਹਾਂ ਦੀ ਸ਼ਰਧਾ ਨੂੰ ਵਧਾਉਂਦਾ ਹੈ।
{{gap}}ਇਥੇ ਅਸੀਂ ਸਿਖਿਆ ਦੇ ਆਦਰਸ਼ਾਂ ਦਾ ਸੰਖੇਪ ਵਰਣਨ ਕਰਾਂਗੇ ਅਤੇ ਉਨ੍ਹਾਂ ਦੀ ਜਾਂਚ ਵੀ ਕਰਾਂਗੇ। ਸਿਖਿਆ ਦੇ ਆਦਰਸ਼ ਅਤੇ ਪਾਠ-ਵਿਸ਼ੇ ਵਿਚ ਡੂੰਘਾ ਸਬੰਧ ਹੈ। ਇਸ ਲਈ ਅੱਡ ਅੱਡ ਆਦਰਸ਼ਾਂ ਅਨੁਸਾਰ ਸਕੂਲਾਂ ਵਿਚ ਪੜ੍ਹਾਏ ਜਾਣ ਵਾਲੇ ਵਿਸ਼ਿਆਂ ਨੂੰ ਵਧ ਜਾਂ ਘਟ ਮਹੱਤਾ ਦਿਤੀ ਜਾਂਦੀ ਹੈ।
{{larger|{{center|'''ਹਾਲਾਤ ਅਨੁਸਾਰ ਢਾਲ ਲੈਣ ਦੇ ਗੁਣ ਦੀ ਪਰਾਪਤੀ'''}}}}
{{gap}}'''ਹਾਲਾਤ ਅਨੁਸਾਰ ਢਾਲ ਲੈਣ<ref>Adjustment to environment. Education may be tentatively defined, then, as the process by means of which the individual acquires experiences that will function in rendering more efficient his future action.
{{right|-Bagley, The Educative Process, Page 22.}}</ref> ਦਾ ਸਿਧਾਂਤ:—'''ਸਿਖਿਆ ਦਾ ਇਕ ਉਦੇਸ਼ ਇਹ ਮੰਨਿਆ ਜਾਂਦਾ ਹੈ ਕਿ ਮਨੁਖ ਆਪਣੇ ਆਪ ਨੂੰ ਹਾਲਤ ਅਨੁਸਾਰ ਢਾਲ ਲਵੇ। ਪ੍ਰਾਣੀ-ਸ਼ਾਸ਼ਤਰ ਅਨੁਸਾਰ ਜੀਵਨ ਦਾ ਵਿਕਾਸ ਹਾਲਤ ਅਨੁਸਾਰ ਢਾਲ ਲੈਣ ਵਿਚ ਹੈ। ਜੀਵ ਜਿੱਨਾ ਆਪਣੇ ਆਪ ਨੂੰ ਹਾਲਤ ਅਨੁਸਾਰ ਢਾਲ ਲੈਂਦਾ ਹੈ ਉੱਨਾ ਹੀ ਜੀਵਨ ਵਿਚ ਸਫਲ ਹੁੰਦਾ ਹੈ। ਇਸਦੇ ਉਲਟ ਜਿਸ ਜੀਵ ਦਾ ਜੀਵਨ ਆਪਣੀ ਬਾਹਰ ਮੁਖੀ ਹਾਲਤ ਦੇ ਅਨੁਕੂਲ ਨਹੀਂ ਉਹ ਖਤਮ ਹੋ ਜਾਂਦਾ ਹੈ। ਬਾਹਰਮੁਖੀ ਹਾਲਤ ਸਦਾ ਬਦਲਦੀ ਰਹਿੰਦੀ ਹੈ। ਸਿਖਿਆ ਦਾ ਇਕ ਵਡਾ ਮਨੋਰਥ ਇਹ ਮੰਨਿਆ ਗਿਆ ਹੈ ਕਿ ਮਨੁਖ ਇਨ੍ਹਾਂ ਬਦਲਦੇ ਹਾਲਾਂ ਅਨੁਸਾਰ ਆਪਣੇ ਜੀਵਨ ਵਿਚ ਉਚਿਤ ਤਬਦੀਲੀ ਲੈ ਆਵੇ।
{{gap}}ਕੁਦਰਤ ਨੇ ਮਨੁਖ ਤੋਂ ਬਿਨਾਂ ਹਰ ਜੀਵ ਨੂੰ ਕੁਝ ਯੋਗਤਾਵਾਂ ਦਿੱਤੀਆਂ ਹਨ ਜਿਨ੍ਹਾਂ ਕਰ ਕੇ ਉਹ ਬਿਨਾਂ ਵਧੇਰੇ ਕਠਨਾਈ ਦੇ ਜੀਉਂਦਾ ਰਹਿ ਸਕਦਾ ਤੇ ਸੰਤਾਨ ਉਤਪਤੀ ਕਰ ਸਕਦਾ ਹੈ। ਪਸ਼ੂਆਂ ਅਤੇ ਕੀੜਿਆਂ ਮਕੌੜਿਆਂ ਦੇ ਸਰੀਰ ਦੀ ਬਨਾਵਟ ਅਤੇ ਉਨ੍ਹਾਂ ਦੇ ਪੱਠੇ ਜਨਮ ਤੋਂ ਹੀ ਅਜਿਹੇ ਹਨ ਕਿ ਉਹ ਬਿਨਾਂ ਸਿਖਿਆ ਤੋਂ ਬਾਹਰਲੇ ਸੰਸਾਰ ਵਿਚ ਚੰਗੀ ਤਰ੍ਹਾਂ ਆਪਣਾ ਜੀਵਨ ਬਤੀਤ ਕਰ ਸਕਦੇ ਹਨ। ਇਸੇ ਤਰ੍ਹਾਂ ਉਨ੍ਹਾਂ ਦੇ ਮਨ ਦੀ ਬਣਾਵਟ ਵੀ ਉਨ੍ਹਾਂ ਨੂੰ ਜਨਮ ਤੋਂ ਹੀ ਸੰਸਾਰ ਵਿਚ ਰਹਿਣ ਦੀਆਂ ਸਾਰੀ ਕਿਸਮ ਦੀਆਂ ਯੋਗਤਾਵਾਂ ਦੇ ਦਿੰਦੀ ਹੈ। ਉਨ੍ਹਾਂ ਦਾ ਜੀਵਨ ਆਮ ਕਰ ਕੇ ਉਨ੍ਹਾਂ ਦੀਆਂ ਮੁਢਲੀਆਂ ਬਿਰਤੀਆਂ ਰਾਹੀਂ ਹੀ ਚਲਾਇਆ ਜਾਂਦਾ ਹੈ। ਇਨ੍ਹਾਂ ਮੁਢਲੀਆਂ ਬਿਰਤੀਆਂ ਵਿਚ ਕਿਸੇ ਤਰ੍ਹਾਂ ਦੀ ਤਬਦੀਲੀ ਖਾਸ ਜ਼ਰੂਰੀ ਨਹੀਂ। ਇਹ ਗਲ ਮਨੁਖ ਦੇ ਬੱਚੇ ਬਾਰੇ ਠੀਕ ਨਹੀਂ ਹੈ। ਮਨੁਖ ਦਾ ਬੱਚਾ ਕੁਦਰਤ ਵਲੋਂ ਸਾਰੇ ਜਾਨਵਰਾਂ ਦੇ ਬਚਿਆਂ ਨਾਲੋਂ, ਨਿਆਸਰਾ ਬਣਾਇਆ ਗਿਆ ਹੈ। ਉਸ ਦਾ ਜਨਮ ਸਮੇਂ ਸਰੀਰ ਅਤੇ ਮਨ ਬਿਲਕੁਲ ਨਿਰਬਲ ਹੁੰਦਾ ਹੈ। ਉਹ ਦੂਜਿਆਂ ਦੀ ਸਹਾਇਤਾ ਬਿਨਾਂ ਜੀ ਹੀ ਨਹੀਂ ਸਕਦਾ। ਤੁਸੀਂ ਬਤੱਖ ਦੇ ਬੱਚੇ ਨੂੰ ਪੈਦਾ ਹੋਣ ਸਾਰ ਪਾਣੀ ਵਿਚ ਪਾ ਦਿਉ ਉਹ ਤਰਨ ਲਗ ਪਵੇਗਾ। ਉਹ ਬਿਨਾਂ ਕਿਸੇ ਦੇ<noinclude>{{rule}}<references/></noinclude>
oa9pp3i5y4u6wo6pp943dpnz8b7qlxl
ਪੰਨਾ:ਸਿਖਿਆ ਵਿਗਿਆਨ.pdf/44
250
63726
229393
187550
2026-07-27T06:56:33Z
Harchand Bhinder
2624
/* ਤਸਦੀਕ */
229393
proofread-page
text/x-wiki
<noinclude><pagequality level="4" user="Harchand Bhinder" />{{center|'''੩੭'''}}</noinclude>ਇਕ ਸਿਧਾਂਤ ਉਤੇ ਹੀ ਟਿਕਦਾ ਹੈ ਅਤੇ ਹਾਲਤ ਦਿਆਂ ਝਟਕਿਆਂ ਨਾਲ ਡੋਲਦਾ ਨਹੀਂ। ਹਜ਼ਰਤ ਈਸਾ ਅਤੇ ਸਾਕਰਟੀਜ਼ (ਸੁਕਰਾਤ) ਵੀ ਇਸ ਲਈ ਅਮਰ ਨਹੀਂ ਹੋ ਗਏ ਕਿ ਉਨ੍ਹਾਂ ਹਾਲਤ ਦਾ ਟਾਕਰਾ ਕੀਤਾ ਅਤੇ ਆਪਣੇ ਆਪ ਨੂੰ ਹਾਲਤ ਅਨੁਸਾਰ ਨਾਂ ਬਦਲਿਆ। ਹਾਲਤ ਅਨੁਸਾਰ ਬਦਲ ਜਾਣ ਵਾਲੇ ਵਿਅਕਤੀ ਨੂੰ ਚਤਰ ਅਤੇ ਚਲਾਕ ਜ਼ਰੂਰ ਆਖਿਆ ਜਾ ਸਕਦਾ ਹੈ, ਪਰ ਉਹ ਅਖਲਾਕ ਵਾਲਾ ਅਤੇ ਧਾਰਮਿਕ ਵਿਅਕਤੀ ਕਦੇ ਵੀ ਨਹੀਂ ਆਖਿਆ ਜਾ ਸਕਦਾ। ਅਜਿਹੇ ਵਿਅਕਤੀ ਦਾ ਜੀਵਨ ਰੀਸ ਕਰਨ ਯੋਗ ਨਹੀਂ ਹੈ। ਜਿਸ ਸਮਾਜ ਵਿਚ ਇਸ ਤਰ੍ਹਾਂ ਦੇ ਵਿਅਕਤੀਆਂ ਦੀ ਬਹੁਲਤਾ ਹੁੰਦੀ ਹੈ ਉਹ ਸਮਾਜ ਬੇਨਿਯਮਾ, ਵਿਚਾਰ ਹੀਨ ਰਹਿੰਦਾ ਹੈ। ਉਸ ਦਾ ਖਤਮ ਹੋ ਜਾਣਾ ਬੜਾ ਸਹਿਲ ਹੈ। ਬਚਿਆਂ ਨੂੰ ਅਜਿਹੀ ਸਿਖਿਆ ਦੇਣੀ ਚਾਹੀਦੀ ਹੈ ਜਿਸ ਨਾਲ ਉਹ ਪੱਕੇ ਇਰਾਦੇ ਵਾਲੇ ਬਣਨ ਅਤੇ ਸਮਾਜ ਦਾ ਭਲਾ ਕਰਨ
{{center|'''ਸੰਪੂਰਨ ਜੀਵਨ<ref>Complete living.</br>
+ Spencer's Cotegories of Activities-</br>
1. Activities of direct self-preservation.</br>
2. Activities of indirect self-preservation.</br>
3. Activities for the care of off spring.</br>
4. Activities concerning welfare of society.</br>
5. Activities that fill the leisure part of life.</ref>'''}}
{{gap}}ਇੰਗਲੈਂਡ ਦੇ ਪਰਸਿੱਧ ਵਿਦਵਾਨ ਹਰਵਰਟ ਸਪੈਂਸਰ ਨੇ ਸਿਖਿਆ ਦਾ ਉਦੇਸ਼ ਸੰਪੂਰਨ ਜੀਵਨ ਬਨਾਉਣਾ ਦਸਿਆ ਹੈ। ਹਰਵਰਟ ਸਪੈਂਸਰ ਇਕ ਵੱਡੇ ਫਿਲਾਸਫਰ ਅਤੇ ਸਮਾਜ ਵਿਗਿਆਨੀ ਸਨ ਪਰ ਉਹ ਪਦਾਰਥਵਾਦੀ ਸਨ। ਉਨ੍ਹਾਂ ਨੇ ਜੀਵਨ ਦੇ ਸਾਰੇ ਕੰਮਾਂ ਨੂੰ ਹੇਠ ਲਿਖੇ ਪੰਜਾਂ ਹਿਸਿਆਂ ਵਿਚ ਵੰਡਿਆ ਹੈ+:-
(੧) ਜੀਵਨ ਨੂੰ ਪਰਤੱਖ ਸੁਰਖਿਅਤ ਰਖਣ ਵਾਲੇ ਕੰਮ ੧।
(੨) ਜੀਵਨ ਨੂੰ ਅਪਰਤੱਖ ਰੂਪ ਵਿਚ ਸੁਰਖਿਅਤ ਰਖਣ ਵਾਲੇ ਕੰਮ ੨।
(੩) ਸੰਤਾਨ-ਰਖਿਆ ਸਬੰਧੀ ਕੰਮ ੩।
(੪) ਸਮਾਜ-ਰਖਿਆ ਸਬੰਧੀ ਕੰਮ ੪।
(੫) ਵਿਹਲ ਵੇਲੇ ਦੇ ਕੰਮ ੫।
{{gap}}ਮਨੁਖ ਹਰ ਪਲ ਉਪਰ ਲਿਖੇ ਕਿਸੇ ਨਾ ਕਿਸੇ ਕੰਮ ਵਿਚ ਲਗਿਆ ਰਹਿੰਦਾ ਹੈ। ਜਿਹੜੀ ਸਿਖਿਆ ਮਨੁਖ ਨੂੰ ਆਪਣੇ ਸੰਪੂਰਨ ਜੀਵਨ ਲਈ ਤਿਆਰ ਕਰਦੀ ਹੈ ਉਹ ਅਜਿਹੀ ਹੋਣੀ ਚਾਹੀਦੀ ਹੈ ਕਿ ਉਹ ਉਸ ਨੂੰ ਹਰ ਪਰਕਾਰ ਦੀ ਹਾਲਤ ਵਿਚ ਸਹਾਇਤਾ ਕਰੇ। ਬੱਚੇ ਨੂੰ ਸਕੂਲਾਂ ਵਿਚ ਉਹ ਵਿਸ਼ੇ ਪੜ੍ਹਾਏ ਜਾਣੇ ਚਾਹੀਦੇ ਹਨ ਜਿਹੜੇ ਉਸ ਨੂੰ ਹਰ ਤਰ੍ਹਾਂ ਦੇ ਜੀਵਨ ਦੇ ਕਾਰ ਵਿਹਾਰਾਂ ਲਈ ਯੋਗ ਬਨਾਉਣ। ਜੀਵਨ ਦੇ ਕਾਰ ਵਿਹਾਰਾਂ ਦੀ ਉਪਰਲੀ ਵੰਡ ਜਿਸ ਕਰਮ ਨਾਲ ਦਰਸਾਈ ਗਈ ਹੈ ਉਸੇ ਕਰਮ ਨਾਲ ਉਨ੍ਹਾਂ ਦੀ ਜੀਵਨ ਵਿਚ ਮਹੱਤਾ ਵੀ ਹੈ। ਪਹਿਲੀ ਕਿਸਮ ਦੇ ਕਾਰ ਵਿਹਾਰ ਜਿਹੜੇ ਪਰਤੱਖ ਰੂਪ<noinclude>{{rule}}<references/></noinclude>
6t28eudv4aza943tp5n2pmymbbihik6
ਪੰਨਾ:ਸਿਖਿਆ ਵਿਗਿਆਨ.pdf/45
250
63727
229394
187614
2026-07-27T06:56:51Z
Harchand Bhinder
2624
/* ਤਸਦੀਕ */
229394
proofread-page
text/x-wiki
<noinclude><pagequality level="4" user="Harchand Bhinder" />{{center|'''੩੮'''}}</noinclude>ਵਿਚ ਜੀਵਨ ਦੀ ਰਖਿਆ ਵਾਸਤੇ ਹਨ, ਦੂਜੀ ਕਿਸਮ ਦੇ ਕਾਰ ਵਿਹਾਰਾਂ ਦੇ ਟਾਕਰੇ ਜਿਹੜੇ ਅਪਰਤੱਖ ਰੂਪ ਵਿਚ ਜੀਵਨ ਦੀ ਰਖਿਆ ਕਰਦੇ ਹਨ, ਵਧੇਰੀ ਮਹੱਤਾ ਵਾਲੇ ਹਨ। ਇਸੇ ਤਰ੍ਹਾਂ ਤੀਜੀ ਤਰ੍ਹਾਂ ਦੇ ਕਾਰ ਵਿਹਾਰ ਪਹਿਲੀ ਅਤੇ ਦੂਜੀ ਕਿਸਮ ਦੇ ਕਾਰ ਵਿਹਾਰਾਂ ਨਾਲੋਂ ਘਟੀਆਂ ਹਨ। ਸਭ ਤੋਂ ਘਟ ਮਹੱਤਾ ਦੇ ਕਾਰ ਵਿਹਾਰ ਉਹ ਹਨ ਜਿਹੜੇ ਵਿਹਲੇ ਵੇਲੇ ਹੁੰਦੇ ਰਹਿੰਦੇ ਹਨ। ਜਿਸ ਤਰ੍ਹਾਂ ਵਖ ਵਖ ਕਾਰ ਵਿਹਾਰਾਂ ਦੀ ਜੀਵਨ ਵਿਚ ਮਹੱਤਾ ਹੈ, ਉਸੇ ਤਰ੍ਹਾਂ ਉਨ੍ਹਾਂ ਦੀ ਮਹੱਤਾ ਬੱਚੇ ਦੀ ਸਿਖਿਆ ਵਿਚ ਹੋਣੀ ਚਾਹੀਦੀ ਹੈ। ਬੱਚੇ ਦੀ ਸਿਖਿਆ ਵਿਚ ਉਨ੍ਹਾਂ ਵਿਸ਼ਿਆਂ ਨੂੰ ਵਧੇਰੇ ਮਹੱਤਾ ਦੇਣੀ ਚਾਹੀਦੀ ਹੈ ਜਿਹੜੇ ਉਸ ਦੇ ਜੀਵਨ ਦੀ ਰਖਿਆ ਲਈ ਪਰਤੱਖ ਅਤੇ ਅਪਰਤੱਖ ਰੂਪ ਵਿਚ ਸਹਾਈ ਹਨ, ਉਨ੍ਹਾਂ ਦੀ ਨਹੀਂ ਜਿਹੜੇ ਉਸ ਦੇ ਵਿਹਲ ਸਮੇਂ ਕੰਮ ਆਉਂਦੇ ਹਨ।
{{gap}}ਹਰਵਰਟ ਸਪੈਂਸਰ ਅਨੁਸਾਰ ਵਖ ਵਖ ਵਿਸ਼ਿਆਂ ਦੀ ਪੜ੍ਹਾਈ ਵਖ ਵਖ ਤਰ੍ਹਾਂ ਦੇ ਜੀਵਨ ਵਿਹਾਰਾਂ ਲਈ ਲੋੜੀਂਦੀ ਹੈ। ਪਰਤੱਖ ਰੂਪ ਵਿਚ ਜੀਵਨ ਦੀ ਰਖਿਆ ਲਈ ਫਿਜ਼ਾਲੌਜੀ (ਸਰੀਰਕ ਵਿਗਿਆਨ) ਅਤੇ ਹਾਈਜੀਅਨ (ਸ੍ਵਸਥ-ਵਿਗਿਆਨ) ਲਾਭਦਾਇਕ ਮੰਨੇ ਗਏ ਹਨ। ਅਪਰਤੱਖ ਰੂਪ ਵਿਚ ਜੀਵਨ ਰਖਿਆ ਲਈ ਭਾਸ਼ਾ ਵਿਗਿਆਨ ਦੀ ਜਾਣਕਾਰੀ, ਗਣਿਤ, ਭੂਗੋਲ, ਪਦਾਰਥ ਵਿਗਿਆਨ ਆਦਿ ਵਿਸ਼ੇ ਲੋੜੀਂਦੇ ਦੱਸੇ ਗਏ ਹਨ। ਬੱਚੇ ਦੀ ਰਖਿਆ ਸਬੰਧੀ ਵਿਸ਼ੇ ਬਾਲ-ਵਿਗਿਆਨ ਅਤੇ ਘਰੇਲੂ ਵਿਗਿਆਨ ਹਨ। ਸਮਾਜ ਕਲਿਆਣ ਬਾਰੇ ਪੜ੍ਹਾਈ ਲਈ ਵਿਸ਼ੇ ਇਤਿਹਾਸ, ਅਰਥ-ਸ਼ਾਸ਼ਤਰ, ਅਤੇ ਸਮਾਜ ਸ਼ਾਸ਼ਤਰ ਹਨ। ਵਿਹਲ ਵੇਲੇ ਦੇ ਕਾਰ ਵਿਹਾਰਾਂ ਲਈ ਵਿਸ਼ੇ ਚਿਤਰ ਕਲਾ, ਸੰਗੀਤ ਆਦਿ ਹਨ। ਸਪੈਂਸਰ ਦਾ ਕਥਨ ਹੈ ਕਿ ਬੱਚਿਆਂ ਦੀ ਸਿਖਿਆ-ਤਰਤੀਬ ਵਿਚ ਵਖ ਵਖ ਪੜ੍ਹਾਈ ਦੇ ਵਿਸ਼ਿਆਂ ਨੂੰ ਉਹੋ ਜਹੀ ਮਹੱਤਾ ਦੇਣੀ ਚਾਹੀਦੀ ਹੈ, ਜਿਹੋ ਜਹੀ ਉਸ ਨਾਲ ਸਬੰਧਤ ਕਾਰ ਵਿਹਾਰ ਨੂੰ ਮਹੱਤਾ ਜੀਵਨ ਵਿਚ ਹੈ। ਠੀਕ ਹੈ ਤਾਂ ਉਨ੍ਹਾਂ ਦੇ ਕਥਨ ਅਨੁਸਾਰ ਫਿਜ਼ਾਲੋਜੀ ਅਤੇ ਹਾਈਜੀਅਨ ਨੂੰ ਚਿਤਰ ਕਲਾ ਅਤੇ ਸੰਗੀਤ ਨਾਲੋਂ ਬਚਿਆਂ ਦੀ ਸਿਖਿਆ ਵਿਚ ਵਧੇਰੇ ਮਹੱਤਾ ਦੀ ਥਾਂ ਦੇਣੀ ਚਾਹੀਦੀ ਹੈ।<ref>"Music, painting, drawing and the like, since they occupy the leisure part of life, so should they occupy the leisure part of education"
{{right|-Spencer, Essay on Education.}}</ref> ਇਸੇ ਤਰ੍ਹਾਂ ਸਾਹਿੱਤ ਨਾਲੋਂ ਪਦਾਰਥ ਵਿਗਿਆਨ ਨੂੰ ਵਧੇਰੇ ਮਹੱਤਾ ਵਾਲੀ ਥਾਂ ਮਿਲਣੀ ਚਾਹੀਦੀ ਹੈ, ਕਿਉਂਜੁ ਸਾਹਿੱਤ ਸਾਡੇ ਵਿਹਲ ਵੇਲੇ ਨਾਲ ਸਬੰਧ ਰਖਦਾ ਹੈ। ਇਸ ਤਰ੍ਹਾਂ ਅਸੀਂ ਵੇਖਦੇ ਹਾਂ ਕਿ ਸਪੈਂਸਰ ਪਦਾਰਥ ਵਿਗਿਆਨ ਦਾ ਪੱਖੀ ਅਤੇ ਸਾਹਿੱਤ ਦਾ ਵਿਰੋਧੀ ਸੀ।
{{gap}}'''ਸਪੈਂਸਰ ਦੇ ਮੱਤ ਦੀ ਅਲੋਚਨਾ:-'''ਸਪੈਂਸਰ ਦੀ ਪੂਰਨ ਜੀਵਨ ਦੀ ਕਲਪਣਾ ਅਸਲ ਵਿਚ ਤੰਗ ਜਹੀ ਸੀ। ਇਹ ਇਕ ਪਦਾਰਥ ਵਾਦੀ ਕਲਪਣਾ ਸੀ। ਇਸ ਲਈ ਅਸੀਂ ਉਸ ਦੀ ਸਿਖਿਆ ਯੋਜਨਾ ਵਿਚ ਉਨ੍ਹਾਂ ਵਿਸ਼ਿਆਂ ਦੀ ਮਹੱਤਾ ਭਰੀ ਥਾਂ ਨਹੀਂ ਵੇਖਦੇ ਜਿਹੜੇ ਮਲੁਖ ਦੀ ਅਧਿਆਤਮਿਕ ਉੱਨਤੀ ਕਰਨ ਵਾਲੇ ਹਨ। ਸਪੈਂਸਰ ਨੇ ਆਪਣੀ ਸਿਖਿਆ ਯੋਜਨਾ ਵਿਚ ਧਰਮ ਲਈ ਕੋਈ ਥਾਂ ਹੀ ਨਹੀਂ ਰੱਖਿਆ। ਇਸ ਲਈ ਹਰਵਰਟ ਸਪੈਂਸਰ ਦੀ ਸਿਖਿਆ ਪਰਨਾਲੀ ਅਨੁਸਾਰ ਸਿਖਿਅਤ ਬੱਚਾ ਕਾਰ<noinclude>{{rule}}<references/></noinclude>
7y2cpc42k30qiez43ovwy123hf6sc4g
ਪੰਨਾ:ਸਿਖਿਆ ਵਿਗਿਆਨ.pdf/46
250
63728
229395
187616
2026-07-27T06:57:04Z
Harchand Bhinder
2624
/* ਤਸਦੀਕ */
229395
proofread-page
text/x-wiki
<noinclude><pagequality level="4" user="Harchand Bhinder" />{{center|'''੩੯'''}}</noinclude>ਵਿਹਾਰ ਵਿਚ ਸਿਆਣਾ ਤਾਂ ਭਾਵੇਂ ਬਣ ਜਾਵੇ ਪਰ ਉਹ ਅਧਿਆਤਮਕਤਾ ਤੋਂ ਖਾਲੀ ਹੋਵੇਗਾ। ਮਨੁਖ ਨੂੰ ਅਖਲਾਕ ਵਾਲਾ ਬਨਾਉਣ ਵਿਚ ਜਿੱਨਾ ਧਰਮ ਪਰਲੋਕ ਦਾ ਡਰ ਕੰਮ ਕਰਦਾ ਹੈ ਉੱਨਾ ਹੋਰ ਕਿਸੇ ਕਾਰਨ ਦਾ ਨਹੀਂ। ਜੇ ਮਨੁਖ ਨੂੰ ਕਿਸੇ ਤਰ੍ਹਾਂ ਦੀ ਅਖਲਾਕੀ ਜਾਂ ਧਾਰਮਿਕ ਸਿਖਿਆ ਨਾ ਦਿਤੀ ਜਾਵੇ ਤਾਂ ਉਹ ਸਮੁੱਚੇ ਤੌਰ ਤੇ ਸਵਾਰਥੀ ਵਿਅਕਤੀ ਬਣੇਗਾ। ਅਜਿਹਾ ਵਿਅਕਤੀ ਆਪਣੇ ਸੁਖ ਲਈ ਦੂਜਿਆਂ ਨੂੰ ਦੁਖ ਦੇਣ ਵਿਚ ਕਦੇ ਵੀ ਸੰਕੋਚ ਨਹੀਂ ਕਰੇਗਾ। ਧਰਮ ਉਪਦੇਸ਼ ਨਾਲ ਮਨੁਖ ਨੂੰ ਜਿਹੜੀ ਅਮਿਣਵੀਂ ਸ਼ਾਨਤੀ ਮਿਲਦੀ ਹੈ; ਉਸ ਤੋਂ ਵਾਂਜਿਆ ਰਹਿ ਜਾਵੇਗਾ।
{{gap}}ਹਰਵਰਟ ਸਪੈਂਸਰ ਨੇ ਕਲਾ ਅਤੇ ਸਾਹਿੱਤ ਨੂੰ ਜਿਹੜਾ ਸਧਾਰਨ ਥਾਂ ਦਿਤਾ ਹੈ ਉਹ ਵੀ ਸਿਖਿਆ ਦੇ ਸਰਬਉਚ ਉਦੇਸ਼ ਦੇ ਅਨਕੂਲ ਨਹੀਂ ਹੈ। ਜੇ ਸਿਖਿਆ ਦਾ ਉਦੇਸ਼ ਜੀਵਨ ਵਿਚ ਪੂਰਨਤਾ ਲਿਆਉਣਾ ਤਾਂ ਵਿਹਲੇ ਵੇਲੇ ਦੇ ਕਾਰ ਵਿਹਾਰਾਂ ਦੀ ਉੱਠੀ ਹੀ ਮਹੱਤਾ ਰਹਿਣੀ ਚਾਹੀਦੀ ਹੈ ਜਿੱਨੀ ਰੋਟੀ ਕਮਾਉਣ ਵਾਲੇ ਵਿਹਾਰ ਦੀ। ਜਿਹੜਾ ਮਨੁਖ ਧਨ ਕਮਾਉਣ ਦੇ ਕੰਮ ਵਿਚ ਹੀ ਸਿਆਣਾ ਬਣ ਜਾਂਦਾ ਹੈ ਅਤੇ ਵਿਹਲ ਨੂੰ ਚੰਗੀ ਤਰ੍ਹਾਂ ਬਤੀਤ ਕਰਨ ਨਹੀਂ ਜਾਣਦਾ ਉਸ ਦਾ ਮਨ ਘਾਬਰਿਆ ਰਹਿੰਦਾ ਹੈ। ਸੰਸਾਰ ਵਿਚ ਕਿਨਿਆਂ ਹੀ ਭੈੜਾਂ ਦਾ ਕਾਰਨ ਮਨੁਖਾਂ ਦਾ ਆਪਣੇ ਵਿਹਲ ਨੂੰ ਸੁਚੱਜੀ ਤਰ੍ਹਾਂ ਨਾ ਵਰਤ ਸਕਣਾ ਹੀ ਹੈ। ਵਿਹਲ ਦੇ ਸਮੇਂ ਸਾਡਾ ਮਨ ਕਈ ਤਰ੍ਹਾਂ ਦੇ ਉਪੱਦਰ ਖੜੇ ਕਰ ਦਿੰਦਾ ਹੈ। ਉਪੱਦਰਾਂ ਤੋਂ ਉਸ ਨੂੰ ਰੋਕਣ ਲਈ ਕਲਾ, ਸੰਗੀਤ ਅਤੇ ਸਾਹਿੱਤ ਅਤੀ ਲੋੜੀਂਦੇ ਹਨ। ਜਿਸ ਸਮਾਜ ਵਿਚ ਕਲਾ, ਸੰਗੀਤ ਅਤੇ ਸਾਹਿਤ ਦੀ ਘਾਟ ਰਹਿੰਦੀ ਹੈ, ਉਸ ਵਿਚ ਕਈ ਤਰ੍ਹਾਂ ਦੀ ਅਸ਼ਾਨਤੀ ਫੈਲੀ ਰਹਿੰਦੀ ਹੈ। ਇਸ ਲਈ ਕਲਾ ਅਤੇ ਸਾਹਿਤ ਦਾ ਅਭਾਵ ਜਾਂਗਲੀਪੁਣੇ ਦਾ ਸਬੂਤ ਮੰਨਿਆ ਜਾਂਦਾ ਹੈ। ਜਿਵੇਂ ਜਿਵੇਂ ਮਨੁਖ-ਸਮਾਜ ਕਲਾ ਅਤੇ ਸਾਹਿੱਤ ਤੋਂ ਬੇਮੁਖ ਹੁੰਦਾ ਜਾਂਦਾ ਹੈ ਉਹ ਸਮਝੇ ਮੁਕਣ ਤੇ ਆਇਆ ਹੈ। ਜੇ ਮਨੁਖ ਨੂੰ ਖਤਮ ਹੋਣ ਤੋਂ ਬਚਾਉਣਾ ਹੈ ਤਾਂ ਸਿਖਿਆ ਵਿਗਿਆਨਕਾਂ ਨੂੰ ਬਚਿਆਂ ਦੀ ਸਿਖਿਆ ਵਿਚ ਕਲਾ, ਸੰਗੀਤ ਅਤੇ ਸਾਹਿੱਤ ਨੂੰ ਮਹੱਤਾ ਵਾਲਾ ਥਾਂ ਦੇਣਾ ਚਾਹੀਦਾ ਹੈ।
{{gap}}ਮਨੋਵਿਗਿਆਨ ਦੀ ਦ੍ਰਿਸ਼ਟੀ ਤੋਂ ਵੀ ਸਪੈਂਸਰ ਦੇ ਵਿਸ਼ਿਆਂ ਦੀ ਤਰਤੀਬ ਠੀਕ ਨਹੀਂ ਹੈ। ਸਿਖਿਆ ਦੇਣ ਵਾਲਿਆਂ ਨੂੰ ਸਦਾ ਬੱਚੇ ਦੀ ਰੁਚੀ ਨੂੰ ਧਿਆਨ ਵਿਚ ਰਖਣਾ ਚਾਹੀਦਾ ਹੈ। ਬੱਚੇ ਦੀ ਰੁਚੀ ਫਿਜ਼ਆਲੋਜੀ (ਸਰੀਰ ਵਿਗਿਆਨ) ਅਤੇ ਹਾਈਜੀਅਨ ਵਿਚ ਇੱਨੀ ਨਹੀਂ ਹੋ ਸਕਦੀ ਜਿੱਨੀ ਕਿ ਸੰਗੀਤ ਅਤੇ ਸਾਹਿੱਤ ਵਿਚ। ਪਹਿਲੀ ਕਿਸਮ ਦੇ ਵਿਸ਼ੇ ਬਾਲਗ ਲੋਕਾਂ ਨੂੰ ਹੀ ਚੰਗੇ ਲਗ ਸਕਦੇ ਹਨ, ਬਚਿਆਂ ਨੂੰ ਨਹੀਂ, ਇਸ ਲਈ ਉਨ੍ਹਾਂ ਨੂੰ ਆਪਣੇ ਸੁਆਦ ਦੇ ਵਿਸ਼ਿਆਂ ਵਿਚ ਨਾ ਲਾ ਕੇ ਸਰੀਰ ਵਿਗਿਆਨ ਅਤੇ ਹਾਈਜੀਅਨ ਜਿਹੇ ਵਿਸ਼ੇ ਸਿਖਾਉਣਾ ਵਿਅਰਥ ਸਮਾਂ ਗੁਆਉਣਾ ਹੈ
{{larger|{{center|'''ਆਚਰਨ ਉਸਾਰੀ'''}}}}
{{gap}}ਜਰਮਨੀ ਦੇ ਪਰਸਿੱਧ ਸਿਖਿਆ ਵਿਗਿਆਨਿਕ ਹਰਵਾਰਟ ਦੇ ਅਨੁਸਾਰ ਸਿਖਿਆ ਦਾ ਉਦੇਸ਼ ਆਚਰਨ ਦੀ ਉਸਾਰੀ ਹੈ। ਹਰਵਾਰਟ ਦਾ ਕਥਨ ਹੈ ਕਿ ਮਨੁੱਖ ਦਾ ਆਚਰਨ ਸੁੰਦਰ ਬਨਾਉਣਾ ਸਿਖਿਆ ਦਾ ਮਹਾਨ ਉਦੇਸ਼ ਹੈ ਅਤੇ ਆਚਰਨ ਸੁਧਾਰਨ ਲਈ ਉਸ<noinclude></noinclude>
b2z2qehpf0a0w66gfwoa2n40zsqrb7e
ਪੰਨਾ:ਸਿਖਿਆ ਵਿਗਿਆਨ.pdf/47
250
63729
229396
187618
2026-07-27T06:57:16Z
Harchand Bhinder
2624
/* ਤਸਦੀਕ */
229396
proofread-page
text/x-wiki
<noinclude><pagequality level="4" user="Harchand Bhinder" />{{center|'''੪੦'''}}</noinclude>ਦੀ ਰੁਚੀ ਨੂੰ ਕਈ ਵਿਸ਼ਿਆਂ ਵਿਚ ਲਾਉਣਾ ਚਾਹੀਦਾ ਹੈ<ref>The circle of thought contains the store of that which by degrees can mount by steps of interest to diesire, and then by means of volition to action. The whole inner activity has its abode in the circle of thought. Here lies the initiative of life, the primal energy. The limits of the circle of thought are the limits of character. In the culture of the circle of thought, the main part of education lies".—-Student's Herbart by Heyward.</ref>। ਆਚਰਨ ਜੀਵਨ ਦੇ ਕਿਸੇ ਵਿਸ਼ੇਸ਼ ਭਾਗ ਨਾਲ ਸਬੰਧ ਨਹੀਂ ਰਖਦਾ ਸਗੋਂ ਸਮੁੱਚੇ ਜੀਵਨ ਨਾਲ ਸਬੰਧ ਰਖਦਾ ਹੈ। ਇਸ ਲਈ ਮਨੁਖ ਦੀ ਸਿਖਿਆ ਵੀ ਅਜਿਹੀ ਹੋਣੀ ਚਾਹੀਦੀ ਹੈ ਜਿਹੜੀ ਉਸ ਦੇ ਸਮੁਚੇ ਜੀਵਨ ਨਾਲ ਸਬੰਧ ਰੱਖੇ। ਜੀਵਨ ਦੇ ਹਰ ਪੱਖ ਵਿਚ ਅਖਲਾਕ ਦੀ ਝਲਕ ਹੋਣੀ ਚਾਹੀਦੀ ਹੈ। ਅਖਲਾਕੀ ਜੀਵਨ ਤੋਂ ਹੀ ਮਨੁਖ ਸੰਸਾਰ ਦਾ ਸਭ ਤੋਂ ਉੱਚਾ ਨਿਸ਼ਾਨਾ ਪਰਾਪਤ ਕਰ ਸਕਦਾ ਹੈ। ਸਿਖਿਆ ਦਾ ਅੰਤਮ ਆਦਰਸ਼ ਬਚਿਆਂ ਦਾ ਸਰੀਰਕ ਬਲ ਵਧਾਉਣਾ ਅਤੇ ਗਿਆਨ ਵਿਚ ਵਾਧਾ ਕਰਨਾ ਅਥਵਾ ਸੁੰਦਰ ਭਾਵਾਂ ਨੂੰ ਪੈਦਾ ਕਰਨਾ ਨਹੀਂ ਹੈ, ਸਗੋਂ ਮਜ਼ਬੂਤ ਅਤੇ ਸੁੰਦਰ ਆਚਰਨ ਦਾ ਬਨਾਉਣਾ ਹੈ। ਸੁੰਦਰ ਆਚਰਨ ਬਨਾਉਣ ਲਈ ਦੂਜੀਆਂ ਸਾਰੀਆਂ ਗਲਾਂ ਦੀ ਲੋੜ ਹੁੰਦੀ ਹੈ ਪਰ ਇਨ੍ਹਾਂ ਗਲਾਂ ਦੀ ਪਰਾਪਤੀ ਹੀ ਸਿਖਿਆ ਦਾ ਨਿਸ਼ਾਨਾ ਨਹੀਂ ਬਣ ਜਾਣਾ ਚਾਹੀਦਾ।
{{gap}}ਹਰਵਾਰਟ ਨੇ ਸਿਖਿਆ ਦਾ ਅੰਤਮ ਨਿਸ਼ਾਨਾ ਆਚਰਨ ਦੀ ਉਸਾਰੀ ਦਸਿਆ ਹੈ, ਪਰ ਉਸ ਦਾ ਨੇੜੇ ਦਾ ਨਿਸ਼ਾਨਾ ਮਨੁਖ ਦੀਆਂ ਰੁਚੀਆਂ ਦਾ ਵਾਧਾ ਤੇ ਵਿਕਾਸ ਕਰਨਾ ਦਸਿਆ ਹੈ। ਇਨ੍ਹਾਂ ਰੁਚੀਆਂ ਦਾ ਵਿਕਾਸ ਗਿਆਨ ਦੇ ਵਾਧੇ ਨਾਲ ਹੁੰਦਾ ਹੈ। ਜਿਸ ਵਿਅਕਤੀ ਦਾ ਜਿਹੋ ਜਿਹਾ ਗਿਆਨ ਹੈ ਉਸ ਦੀ ਉਸੇ ਤਰ੍ਹਾਂ ਦੀ ਰੁਚੀ ਹੁੰਦੀ ਹੈ। ਮੰਨ ਲੌ, ਕਿਸੇ ਵਿਅਕਤੀ ਨੂੰ ਨਾਂ ਆਪਣੇ ਦੇਸ਼ ਦੇ ਇਤਿਹਾਸ, ਨਾ ਭੂਗੋਲ, ਨਾ ਰਾਸ਼ਟਰ ਦੀਆਂ ਅਨੇਕ ਖੂਬੀਆਂ ਦਾ ਗਿਆਨ ਹੈ, ਅਜਿਹੇ ਵਿਅਕਤੀ ਤੋਂ ਕੀ ਅਸੀਂ ਆਸ ਰੱਖ ਸਕਦੇ ਹਾਂ ਕਿ ਉਹ ਦੇਸ਼ ਦੀ ਸੁਤੰਤਰਤਾ ਦੀ ਲੜਾਈ ਵਿਚ ਕੋਈ ਰੁਚੀ ਰਖੇਗਾ? ਜਿਸ ਵਿਅਕਤੀ ਨੂੰ ਰਾਜਨੀਤੀ ਦਾ ਗਿਆਨ ਹੀ ਨਹੀਂ ਉਸ ਅਗੇ ਰਾਜਸੀ ਵਿਸ਼ਿਆਂ ਤੇ ਚਰਚਾ ਕਰਨਾ ਕੀ ਵਿਅਰਥ ਨਹੀਂ ਪਰਤੀਤ ਹੁੰਦਾ। ਸ਼ਤਰੰਜ ਦੇ ਖੋਲ ਦਾ ਗਿਆਨ ਰਖਣ ਵਾਲਾ ਵਿਅਕਤੀ ਉਸ ਖੇਲ ਵਿਚ ਰੁਚੀ ਵਿਖਾਉਂਦਾ ਹੈ। ਕ੍ਰਿਕਟ ਦਾ ਜਾਨਣ ਵਾਲਾ ਉਸੇ ਵਿਚ ਹੀ ਰੁਚੀ ਵਿਖਾਉਂਦਾ ਹੈ, ਇਸੇ ਤਰ੍ਹਾਂ ਸਮਾਜ ਬਾਰੇ ਗਿਆਨ ਰਖਣ ਵਾਲੇ ਵਿਅਕਤੀ ਦੇ ਹਿਰਦੇ ਵਿਚ ਸਮਾਜਕ ਕਾਰਰਵਾਈਆਂ ਬਾਰੇ ਰੁਚੀ ਰਹਿੰਦੀ ਹੈ। ਇਸੇ ਤਰ੍ਹਾਂ ਵਿਗਿਆਨਿਕ ਵਿਸ਼ੇ ਦੇ ਜਾਨਣ ਵਾਲੇ ਦੀ ਵਿਗਿਆਨਿਕ ਵਿਸ਼ੇ ਵਿਚ ਰੁਚੀ ਰਹਿੰਦੀ ਹੈ। ਮਨੁਖ ਦੀ ਜਿਹੋ ਜਿਹੀ ਰੁਚੀ ਹੁੰਦੀ ਹੈ ਉਹੋ ਜਿਹੇ ਉਸ ਦੇ ਕੰਮ ਹੁੰਦੇ ਹਨ। ਮਨੁਖ ਜਿਸ ਵਿਸ਼ੇ ਨੂੰ ਸਦਾ ਯਾਦ ਕਰਦਾ ਰਹਿੰਦਾ ਹੈ ਉਹ ਆਪਣੇ ਆਪ ਉਸ ਨੂੰ ਪਰਾਪਤ ਕਰਨ ਲਈ ਸੁਭਾਵਿਕ ਯਤਨ ਕਰਨ ਲੱਗ ਪੈਂਦਾ ਹੈ। ਸੱਚ ਹੈ; ਜਿਹੋ ਜਿਹੇ ਸਾਡੇ ਵਿਚਾਰ ਹੁੰਦੇ ਹਨ ਤਿਹੋ ਜਿਹੀ ਸਾਡੀ ਰੁਚੀ ਹੁੰਦੀ ਹੈ ਅਤੇ ਉਹੋ ਜਿਹਾ ਹੀ ਸਾਡਾ ਆਚਰਨ ਬਣ ਜਾਂਦਾ ਹੈ।<noinclude>{{rule}}<references/></noinclude>
bg4vrxam1rhepti3dbl1ruaa7uslq30
ਪੰਨਾ:ਸਿਖਿਆ ਵਿਗਿਆਨ.pdf/48
250
63730
229397
187620
2026-07-27T06:57:28Z
Harchand Bhinder
2624
/* ਤਸਦੀਕ */
229397
proofread-page
text/x-wiki
<noinclude><pagequality level="4" user="Harchand Bhinder" />{{center|'''੪੧'''}}</noinclude>{{gap}}ਹਰਵਾਰਟ ਦਾ ਕਥਨ ਹੈ ਕਿ ਮਨੁਖ ਦੇ ਸਭ ਤਰ੍ਹਾਂ ਦੇ ਆਚਰਨ ਦਾ ਸੋਮਾਂ ਵਿਚਾਰ ਹੀ ਹਨ। ਮਨੁਖ ਦੇ ਵਿਚਾਰਾਂ ਵਿਚ ਉਹ ਸ਼ਕਤੀ ਭਰੀ ਰਹਿੰਦੀ ਹੈ ਜਿਹੜੀ ਉਸ ਦੀ ਰੁਚੀ ਅਤੇ ਇੱਛਾ ਸ਼ਕਤੀ ਨਾਲ ਮਿਲ ਕੇ ਉਸ ਦੇ ਆਦਰਨ ਦਾ ਕਾਰਨ ਬਣ ਜਾਂਦੀ ਹੈ। ਮਨੁਖ ਦੇ ਬਾਹਰ ਮੁਖੀ ਕੰਮ ਉਸ ਦੇ ਮਨ ਅੰਦਰ ਦੇ ਕੰਮਾਂ ਦੇ ਸਮਾਨ ਹੀ ਹੁੰਦੇ ਹਨ। ਇਸ ਲਈ ਸਾਨੂੰ ਜਿਸ ਬੱਚੇ ਦਾ ਆਚਰਨ ਸੁੰਦਰ ਬਨਾਉਣਾ ਹੈ ਉਸ ਦੇ ਵਿਚਾਰਾਂ ਦਾ ਪਹਿਲਾਂ ਸੁਧਾਰ ਕਰਨਾ ਚਾਹੀਦਾ ਹੈ। ਹਰਵਾਰਟ ਦੇ ਕਹਿਣ ਅਨੁਸਾਰ ਬੱਚੇ ਨੂੰ ਕਈ ਤਰ੍ਹਾਂ ਦੇ ਵਿਸ਼ਿਆਂ ਦਾ ਗਿਆਨ ਕਰਾਉਣਾ ਚਾਹੀਦਾ ਹੈ ਜਿਸ ਨਾਲ ਉਹ ਜੀਵਨ ਦੇ ਕਈ ਕਾਰ ਵਿਹਾਰਾਂ ਵਿਚ ਚੰਗੀ ਤਰ੍ਹਾਂ ਹਿਸਾ ਲੈ ਸਕੇ। ਜਿਸ ਮਨੁਖ ਦੀ ਰੁਚੀ ਥੋੜੇ ਜਹੇ ਵਿਸ਼ਿਆਂ ਵਿਚ ਹੀ ਰਹਿੰਦੀ ਹੈ, ਉਹ ਉਨ੍ਹਾਂ ਦੀ ਅਣਹੋਂਦ ਵਿਚ ਪਸ਼ੂਆਂ ਵਰਗੇ ਕੰਮਾਂ ਜਾਂ ਆਲਸ ਵਿਚ ਸਮਾਂ ਬਤੀਤ ਕਰਦਾ ਹੈ। ਭੈੜੇ ਆਚਰਨ ਦਾ ਕਾਰਨ ਮਨ ਦਾ ਵਿਹਲ ਹੈ। ਜਿਸ ਵਿਅਕਤੀ ਨੂੰ ਸੰਸਾਰ ਦਾ ਗਿਆਨ ਨਹੀਂ ਅਤੇ ਜਿਸ ਦੀਆਂ ਰੁਚੀਆਂ ਗਿਣਵੀਆਂ ਹਨ ਉਹ ਆਪਣੀਆਂ ਥੋੜੀਆਂ ਜਿਹੀਆਂ ਰੁਚੀਆਂ ਦੀ ਅਣਹੋਂਦ ਹੋ ਜਾਣ ਨਾਲ ਪਸ਼ੂਆਂ ਵਰਗਾ ਜੀਵਨ ਬਤੀਤ ਕਰਨ ਲਗਦਾ ਹੈ<ref>"If inner assurance and intellectual interests are wanting, if the store of thought be meagre, then the ground lies empty for animal desires."</ref>। ਇਸ ਲਈ ਹਰਵਾਰਟ ਦਾ ਇਹ ਮਹਾਨ ਕਥਨ ਹੈ ਕਿ ਮੂਰਖ ਮਨੁਖ ਕਦੇ ਵੀ ਸਦਾਚਾਰੀ ਨਹੀਂ ਹੋ ਸਕਦਾ<ref>"A stupid person cannot be virtuous".</ref>। ਗਿਆਨ ਦਾ ਵਾਧਾ ਅਤੇ ਸਦਾਚਾਰੀ ਇਕੋ ਹੀ ਚੀਜ਼ ਦੇ ਦੋ ਪੱਖ ਹਨ
{{gap}}ਹਰਵਾਰਟ ਦੇ ਕਥਨ ਅਨੁਸਾਰ ਬੱਚੇ ਨੂੰ ਸੰਸਾਰ ਦੇ ਹਰ ਇਕ ਵਿਸ਼ੇ ਦਾ ਗਿਆਨ ਕਰਾਉਣਾ ਚਾਹੀਦਾ ਹੈ। ਉਨ੍ਹਾਂ ਵਿਚੋਂ ਵੀ ਉਨ੍ਹਾਂ ਵਿਸ਼ਿਆਂ ਨੂੰ ਪਰਧਾਨ ਥਾਂ ਦੇਣਾ ਚਾਹੀਦਾ ਹੈ ਜਿਹੜੇ ਅਖਲਾਕੀ ਅਤੇ ਧਾਰਮਿਕ ਵਿਚਾਰਾਂ ਨਾਲ ਭਰੇ ਹੋਣ। ਇਸ ਮੱਤ ਅਨੁਸਾਰ ਸਾਹਿੱਤ ਅਤੇ ਇਤਿਹਾਸ ਨੂੰ ਬੱਚੇ ਦੇ ਸਿਖਿਆ ਕਰਮ ਵਿਚ ਪਰਧਾਨ ਥਾਂ ਮਿਲਣਾ ਚਾਹੀਦਾ ਹੈ। ਇਨ੍ਹਾਂ ਦੋਹਾਂ ਹੀ ਵਿਸ਼ਿਆਂ ਰਾਹੀਂ ਬੱਚੇ ਨੂੰ ਅਖਲਾਕੀ ਸਿਖਿਆ ਮਿਲਦੀ ਹੈ। ਇਤਿਹਾਸ ਗਿਆਨ ਦਾ ਉਹ ਨਿਚੋੜ ਹੈ, ਜਿਹੜਾ ਦਰਿਸ਼ਟਾਂਤਾਂ ਰਾਹੀਂ ਅਖਲਾਕੀ ਸਿਧਾਂਤਾਂ ਨੂੰ ਸਪਸ਼ਟ ਕਰਦਾ ਹੈ। ਭਲੇ ਕੰਮ ਦਾ ਸਿੱਟਾ ਭਲਾ ਹੁੰਦਾ ਹੈ ਅਤੇ ਬੁਰੇ ਕੰਮ ਦਾ ਬੁਰਾ-ਇਹ ਸਿਖਿਆ ਇਤਿਹਾਸ ਦਿੰਦਾ ਹੈ। ਸਾਹਿੱਤ ਤੋਂ ਵੀ ਅਜਿਹੀ ਸਿਖਿਆ ਮਿਲਦੀ ਹੈ। ਇਤਿਹਾਸ ਅਤੇ ਸਾਹਿੱਤ ਪੜ੍ਹਨ ਨਾਲ ਅਸੀਂ ਕਈ ਸਦਾਚਾਰੀ ਅਤੇ ਬਹਾਦਰ ਪੁਰਖਾਂ ਦੇ ਭਾਵਾਂ ਨੂੰ ਸਮਝਦੇ ਹਾਂ ਅਤੇ ਇਨ੍ਹਾਂ ਭਾਵਾਂ ਵਿਚ ਸਾਡਾ ਮਨ ਰੰਗਿਆ ਜਾਂਦਾ ਹੈ। ਸਾਡੀ ਰੁਚੀ ਉਹੋ ਜਿਹੀ ਹੋ ਜਾਂਦੀ ਹੈ। ਅਸੀਂ ਸਦਾਚਾਰ ਨਾਲ ਪਰੇਮ ਕਰਨਾ ਅਤੇ ਦੁਰਾਚਾਰ ਨਾਲ ਘਿਰਨਾ ਕਰਨਾ ਸਿਖਦੇ ਹਨ। ਸਾਡਾ ਆਚਰਨ ਵੀ ਉਸੇ ਤਰ੍ਹਾਂ ਦਾ ਹੋ ਜਾਂਦਾ ਹੈ। ਇਸ ਲਈ ਬਚਿਆਂ ਦੇ ਆਚਰਨ ਨੂੰ ਸੁੰਦਰ ਬਨਾਉਣ ਲਈ ਉਨ੍ਹਾਂ ਦੀ ਰੁਚੀ ਸਾਹਿਤ ਅਤੇ ਇਤਿਹਾਸ ਵਿਚ ਵਧਾਉਣਾ ਜ਼ਰੂਰੀ ਹੈ।
{{gap}}ਹਰਵਾਰਟ ਆਚਰਨ ਸੁਧਾਰ ਲਈ ਨਿਯਮ ਬੱਧ ਧਾਰਮਿਕ ਉਪਦੇਸ਼ ਨੂੰ ਇੱਨੀ ਮਹਾਨਤਾ ਨਹੀਂ ਦਿੰਦਾ। ਜਿਹੜਾ ਧਰਮ ਉਪਦੇਸ਼ ਕਿਸੇ ਵਿਸ਼ੇਸ਼ ਸਿਖਿਆ ਦ ਘੰਟੇ ਵਿਚ ਦਿਤਾ ਜਾਂਦਾ ਹੈ, ਉਸ ਨਾਲ ਬੱਚੇ ਦੇ ਅਖਲਾਕੀ ਜੀਵਨ ਵਿਚ ਵਧੇਰੇ ਸੁਧਾਰ ਹੋਣ ਦੀ ਆਸ<noinclude>{{rule}}<references/></noinclude>
k96e5tsqqnufp9b1v42xzi9yn9j9a7e
ਪੰਨਾ:ਸਿਖਿਆ ਵਿਗਿਆਨ.pdf/49
250
63731
229398
187623
2026-07-27T06:57:40Z
Harchand Bhinder
2624
/* ਤਸਦੀਕ */
229398
proofread-page
text/x-wiki
<noinclude><pagequality level="4" user="Harchand Bhinder" />{{center|'''੩੮'''}}</noinclude>ਵਿਚ ਜੀਵਨ ਦੀ ਰਖਿਆ ਵਾਸਤੇ ਹਨ, ਦੂਜੀ ਕਿਸਮ ਦੇ ਕਾਰ ਵਿਹਾਰਾਂ ਦੇ ਟਾਕਰੇ ਜਿਹੜੇ ਅਪਰਤੱਖ ਰੂਪ ਵਿਚ ਜੀਵਨ ਦੀ ਰਖਿਆ ਕਰਦੇ ਹਨ, ਵਧੇਰੀ ਮਹੱਤਾ ਵਾਲੇ ਹਨ। ਇਸੇ ਤਰ੍ਹਾਂ ਤੀਜੀ ਤਰ੍ਹਾਂ ਦੇ ਕਾਰ ਵਿਹਾਰ ਪਹਿਲੀ ਅਤੇ ਦੂਜੀ ਕਿਸਮ ਦੇ ਕਾਰ ਵਿਹਾਰਾਂ ਨਾਲੋਂ ਘਟੀਆਂ ਹਨ। ਸਭ ਤੋਂ ਘਟ ਮਹੱਤਾ ਦੇ ਕਾਰ ਵਿਹਾਰ ਉਹ ਹਨ ਜਿਹੜੇ ਵਿਹਲੇ ਵੇਲੇ ਹੁੰਦੇ ਰਹਿੰਦੇ ਹਨ। ਜਿਸ ਤਰ੍ਹਾਂ ਵਖ ਵਖ ਕਾਰ ਵਿਹਾਰਾਂ ਦੀ ਜੀਵਨ ਵਿਚ ਮਹੱਤਾ ਹੈ, ਉਸੇ ਤਰ੍ਹਾਂ ਉਨ੍ਹਾਂ ਦੀ ਮਹੱਤਾ ਬੱਚੇ ਦੀ ਸਿਖਿਆ ਵਿਚ ਹੋਣੀ ਚਾਹੀਦੀ ਹੈ। ਬੱਚੇ ਦੀ ਸਿਖਿਆ ਵਿਚ ਉਨ੍ਹਾਂ ਵਿਸ਼ਿਆਂ ਨੂੰ ਵਧੇਰੇ ਮਹੱਤਾ ਦੇਣੀ ਚਾਹੀਦੀ ਹੈ। ਜਿਹੜੇ ਉਸ ਦੇ ਜੀਵਨ ਦੀ ਰਖਿਆ ਪਰਤੱਖ ਅਤੇ ਅਪਰਤੱਖ ਰੂਪ ਵਿਚ ਸਹਾਈ ਹਨ, ਉਨ੍ਹਾਂ ਦੀ ਨਹੀਂ ਜਿਹੜੇ ਉਸ ਦੇ ਵਿਹਲ ਸਮੇਂ ਕੰਮ ਆਉਂਦੇ ਹਨ।
{{gap}}ਹਰਵਰਟ ਸਪੈਂਸਰ ਅਨੁਸਾਰ ਵਖ ਵਖ ਵਿਸ਼ਿਆਂ ਦੀ ਪੜ੍ਹਾਈ ਵਖ ਵਖ ਤਰ੍ਹਾਂ ਦੇ ਜੀਵਨ ਵਿਹਾਰਾਂ ਲਈ ਲੋੜੀਂਦੀ ਹੈ। ਪਰਤੱਖ ਰੂਪ ਵਿਚ ਜੀਵਨ ਦੀ ਰਖਿਆ ਲਈ ਫਿਜ਼ਾਲੋਜੀ (ਸਰੀਰਕ ਵਿਗਿਆਨ) ਅਤੇ ਹਾਈਜੀਅਨ (ਸ੍ਵਸਥ-ਵਿਗਿਆਨ) ਲਾਭਦਾਇਕ ਮੰਨੇ ਗਏ ਹਨ। ਅਪਰਤੱਖ ਰੂਪ ਵਿਚ ਜੀਵਨ ਰਖਿਆ ਲਈ ਭਾਸ਼ਾ ਵਿਗਿਆਨ ਦੀ ਜਾਣਕਾਰੀ, ਗਣਿਤ, ਭੂਗੋਲ, ਪਦਾਰਥ ਵਿਗਿਆਨ ਆਦਿ ਵਿਸ਼ੇ ਲੋੜੀਂਦੇ ਦੱਸੇ ਗਏ ਹਨ। ਬੱਚੇ ਦੀ ਰਖਿਆ ਸਬੰਧੀ ਵਿਸ਼ੇ ਬਾਲ-ਵਿਗਿਆਨ ਅਤੇ ਘਰੇਲੂ ਵਿਗਿਆਨ ਹਨ। ਸਮਾਜ ਕਲਿਆਣ ਬਾਰੇ ਪੜ੍ਹਾਈ ਲਈ ਵਿਸ਼ੇ ਇਤਿਹਾਸ, ਅਰਥ-ਸ਼ਾਸ਼ਤਰ, ਅਤੇ ਸਮਾਜ ਸ਼ਾਸ਼ਤਰ ਹਨ। ਵਿਹਲ ਵੇਲੇ ਦੇ ਕਾਰ ਵਿਹਾਰਾਂ ਲਈ ਵਿਸ਼ੇ ਚਿਤਰ ਕਲਾ, ਸੰਗੀਤ ਆਦਿ ਹਨ। ਸਪੈਂਸਰ ਦਾ ਕਥਨ ਹੈ ਕਿ ਬੱਚਿਆਂ ਦੀ ਸਿਖਿਆ-ਤਰਤੀਬ ਵਿਚ ਵਖ ਵਖ ਪੜ੍ਹਾਈ ਦੇ ਵਿਸ਼ਿਆਂ ਨੂੰ ਉਹੋ ਜਹੀ ਮਹੱਤਾ ਦੇਣੀ ਚਾਹੀਦੀ ਹੈ, ਜਿਹੋ ਜਹੀ ਉਸ ਨਾਲ ਸਬੰਧਤ ਕਾਰ ਵਿਹਾਰ ਨੂੰ ਮਹੱਤਾ ਜੀਵਨ ਵਿਚ ਹੈ। ਠੀਕ ਹੈ ਤਾਂ ਉਨ੍ਹਾਂ ਦੇ ਕਥਨ ਅਨੁਸਾਰ ਫਿਜ਼ਾਲੋਜੀ ਅਤੇ ਹਾਈਜੀਅਨ ਨੂੰ ਚਿਤਰ ਕਲਾ ਅਤੇ ਸੰਗੀਤ ਨਾਲੋਂ ਬਚਿਆਂ ਦੀ ਸਿਖਿਆ ਵਿਚ ਵਧੇਰੇ ਮਹੱਤਾ ਦੀ ਥਾਂ ਦੇਣੀ ਚਾਹੀਦੀ ਹੈ।<ref>"Music, painting, drawing and the like, since they occupy the leisure part of life, so should they occupy the leisure part of education"
{{right|-Spencer, Essay on Education.}}</ref>ਇਸੇ ਤਰ੍ਹਾਂ ਸਾਹਿੱਤ ਨਾਲੋਂ ਪਦਾਰਥ ਵਿਗਿਆਨ ਨੂੰ ਵਧੇਰੇ ਮਹੱਤਾ ਵਾਲੀ ਥਾਂ ਮਿਲਣੀ ਚਾਹੀਦੀ ਹੈ, ਕਿਉਂਜੁ ਸਾਹਿੱਤ ਸਾਡੇ ਵਿਹਲ ਵੇਲੇ ਨਾਲ ਸਬੰਧ ਰਖਦਾ ਹੈ। ਇਸ ਤਰ੍ਹਾਂ ਅਸੀਂ ਵੇਖਦੇ ਹਾਂ ਕਿ ਸਪੈਂਸਰ ਪਦਾਰਥ ਵਿਗਿਆਨ ਦਾ ਪੱਖੀ ਅਤੇ ਸਾਹਿੱਤ ਦਾ ਵਿਰੋਧੀ ਸੀ।
{{gap}}'''ਸਪੈਂਸਰ ਦੇ ਮੱਤ ਦੀ ਅਲੋਚਨਾ:-'''ਸਪੈਂਸਰ ਦੀ ਪੂਰਨ ਜੀਵਨ ਦੀ ਕਲਪਣਾ ਅਸਲ ਵਿਚ ਤੰਗ ਜਹੀ ਸੀ। ਇਹ ਇਕ ਪਦਾਰਥ ਵਾਦੀ ਕਲਪਣਾ ਸੀ। ਇਸ ਲਈ ਅਸੀਂ ਉਸ ਦੀ ਸਿਖਿਆ ਯੋਜਨਾ ਵਿਚ ਉਨ੍ਹਾਂ ਵਿਸ਼ਿਆਂ ਦੀ ਮਹੱਤਾ ਭਰੀ ਥਾਂ ਨਹੀਂ ਵੇਖਦੇ ਜਿਹੜੇ ਮਨੁਖ ਦੀ ਅਧਿਆਤਮਿਕ ਉੱਨਤੀ ਕਰਨ ਵਾਲੇ ਹਨ। ਸਪੈਂਸਰ ਨੇ ਆਪਣੀ ਸਿਖਿਆ ਯੋਜਨਾ ਵਿਚ ਧਰਮ ਲਈ ਕੋਈ ਥਾਂ ਹੀ ਨਹੀਂ ਰੱਖਿਆ। ਇਸ ਲਈ ਹਰਵਰਟ ਸਪੈਂਸਰ ਦੀ ਸਿਖਿਆ ਪਰਨਾਲੀ ਅਨੁਸਾਰ ਸਿਖਿਅਤ ਬੱਚਾ ਕਾਰ<noinclude>{{rule}}<references/></noinclude>
5cpqmn7vzxn208ts7p6uuh5cqb9qm9z
ਪੰਨਾ:ਸਿਖਿਆ ਵਿਗਿਆਨ.pdf/50
250
63732
229399
187625
2026-07-27T06:58:01Z
Harchand Bhinder
2624
/* ਤਸਦੀਕ */
229399
proofread-page
text/x-wiki
<noinclude><pagequality level="4" user="Harchand Bhinder" />{{center|'''੩੯'''}}</noinclude>ਵਿਹਾਰ ਵਿਚ ਸਿਆਣਾ ਤਾਂ ਭਾਵੇਂ ਬਣ ਜਾਵੇ ਪਰ ਉਹ ਅਧਿਆਤਮਕਤਾ ਤੋਂ ਖਾਲੀ ਹੋਵੇਗਾ। ਮਨੁਖ ਨੂੰ ਅਖਲਾਕ ਵਾਲਾ ਬਨਾਉਣ ਵਿਚ ਜਿੱਨਾ ਧਰਮ ਪਰਲੋਕ ਦਾ ਡਰ ਕੰਮ ਕਰਦਾ ਹੈ ਉੱਨਾ ਹੋਰ ਕਿਸੇ ਕਾਰਨ ਦਾ ਨਹੀਂ। ਜੇ ਮਨੁਖ ਨੂੰ ਕਿਸੇ ਤਰ੍ਹਾਂ ਦੀ ਅਖਲਾਕੀ ਜਾਂ ਧਾਰਮਿਕ ਸਿਖਿਆ ਨਾ ਦਿਤੀ ਜਾਵੇ ਤਾਂ ਉਹ ਸਮੁੱਚੇ ਤੌਰ ਤੇ ਸਵਾਰਥੀ ਵਿਅਕਤੀ ਬਣੇਗਾ। ਅਜਿਹਾ ਵਿਅਕਤੀ ਆਪਣੇ ਸੁਖ ਲਈ ਦੂਜਿਆਂ ਨੂੰ ਦੁਖ ਦੇਣ ਵਿਚ ਕਦੇ ਵੀ ਸੰਕੋਚ ਨਹੀਂ ਕਰੇਗਾ। ਧਰਮ ਉਪਦੇਸ਼ ਨਾਲ ਮਨੁਖ ਨੂੰ ਜਿਹੜੀ ਅਮਿਣਵੀਂ ਸ਼ਾਨਤੀ ਮਿਲਦੀ ਹੈ; ਉਸ ਤੋਂ ਵਾਂਜਿਆਂ ਰਹਿ ਜਾਵੇਗਾ।
{{gap}}ਹਰਵਰਟ ਸਪੈਂਸਰ ਨੇ ਕਲਾ ਅਤੇ ਸਾਹਿੱਤ ਨੂੰ ਜਿਹੜਾ ਸਧਾਰਨ ਥਾਂ ਦਿਤਾ ਹੈ ਉਹ ਵੀ ਸਿਖਿਆ ਦੇ ਸਰਬਉਚ ਉਦੇਸ਼ ਦੇ ਅਨਕੂਲ ਨਹੀਂ ਹੈ। ਜੇ ਸਿਖਿਆ ਦਾ ਉਦੇਸ਼ ਜੀਵਨ ਵਿਚ ਪੂਰਨਤਾ ਲਿਆਉਣਾ ਹੈ ਤਾਂ ਵਿਹਲੇ ਵੇਲੇ ਦੇ ਕਾਰ ਵਿਹਾਰਾਂ ਦੀ ਉੱਠੀ ਹੀ ਮਹੱਤਾ ਰਹਿਣੀ ਚਾਹੀਦੀ ਹੈ ਜਿੱਨੀ ਰੋਟੀ ਕਮਾਉਣ ਵਾਲੇ ਵਿਹਾਰ ਦੀ। ਜਿਹੜਾ ਮਨੁਖ ਧਨ ਕਮਾਉਣ ਦੇ ਕੰਮ ਵਿਚ ਹੀ ਸਿਆਣਾ ਬਣ ਜਾਂਦਾ ਹੈ ਅਤੇ ਵਿਹਲ ਨੂੰ ਚੰਗੀ ਤਰ੍ਹਾਂ ਬਤੀਤ ਕਰਨ ਨਹੀਂ ਜਾਣਦਾ ਉਸ ਦਾ ਮਨ ਘਾਬਰਿਆ ਰਹਿੰਦਾ ਹੈ। ਸੰਸਾਰ ਵਿਚ ਕਿਨਿਆਂ ਹੀ ਭੈੜਾਂ ਦਾ ਕਾਰਨ ਮਨੁਖਾਂ ਦਾ ਆਪਣੇ ਵਿਹਲ ਨੂੰ ਸੁਚੱਜੀ ਤਰ੍ਹਾਂ ਨਾ ਵਰਤ ਸਕਣਾ ਹੀ ਹੈ। ਵਿਹਲ ਦੇ ਸਮੇਂ ਸਾਡਾ ਮਨ ਕਈ ਤਰ੍ਹਾਂ ਦੇ ਉਪੱਦਰ ਖੜੇ ਕਰ ਦਿੰਦਾ ਹੈ। ਉਪੱਦਰਾਂ ਤੋਂ ਉਸ ਨੂੰ ਰੋਕਣ ਲਈ ਕਲਾ, ਸੰਗੀਤ ਅਤੇ ਸਾਹਿੱਤ ਅਤੀ ਲੋੜੀਂਦੇ ਹਨ। ਜਿਸ ਸਮਾਜ ਵਿਚ ਕਲਾ, ਸੰਗੀਤ ਅਤੇ ਸਾਹਿਤ ਦੀ ਘਾਟ ਰਹਿੰਦੀ ਹੈ, ਉਸ ਵਿਚ ਕਈ ਤਰ੍ਹਾਂ ਦੀ ਅਸ਼ਾਨਤੀ ਫੈਲੀ ਰਹਿੰਦੀ ਹੈ। ਇਸ ਲਈ ਕਲਾ ਅਤੇ ਸਾਹਿਤ ਦਾ ਅਭਾਵ ਜਾਂਗਲੀਪੁਣੇ ਦਾ ਸਬੂਤ ਮੰਨਿਆ ਜਾਂਦਾ ਹੈ। ਜਿਵੇਂ ਜਿਵੇਂ ਮਨੁਖ-ਸਮਾਜ ਕਲਾ ਅਤੇ ਸਾਹਿੱਤ ਤੋਂ ਬੇਮੁਖ ਹੁੰਦਾ ਜਾਂਦਾ ਹੈ ਉਹ ਸਮਝੇ ਮੁਕਣ ਤੇ ਆਇਆ ਹੈ। ਜੇ ਮਨੁਖ ਨੂੰ ਖਤਮ ਹੋਣ ਤੋਂ ਬਚਾਉਣਾ ਹੈ ਤਾਂ ਸਿਖਿਆ ਵਿਗਿਆਨਕਾਂ ਨੂੰ ਬਚਿਆਂ ਦੀ ਸਿਖਿਆ ਵਿਚ ਕਲਾ, ਸੰਗੀਤ ਅਤੇ ਸਾਹਿੱਤ ਨੂੰ ਮਹੱਤਾ ਵਾਲਾ ਥਾਂ ਦੇਣਾ ਚਾਹੀਦਾ ਹੈ।
{{gap}}ਮਨੋਵਿਗਿਆਨ ਦੀ ਦ੍ਰਿਸ਼ਟੀ ਤੋਂ ਵੀ ਸਪੈਂਸਰ ਦੇ ਵਿਸ਼ਿਆਂ ਦੀ ਤਰਤੀਬ ਠੀਕ ਨਹੀਂ ਹੈ। ਸਿਖਿਆ ਦੇਣ ਵਾਲਿਆਂ ਨੂੰ ਸਦਾ ਬੱਚੇ ਦੀ ਰੁਚੀ ਨੂੰ ਧਿਆਨ ਵਿਚ ਰਖਣਾ ਚਾਹੀਦਾ ਹੈ। ਬੱਚੇ ਦੀ ਰੁਚੀ ਫਿਜ਼ਆਲੋਜੀ (ਸਰੀਰ ਵਿਗਿਆਨ) ਅਤੇ ਹਾਈਜੀਅਨ ਵਿਚ ਇੱਨੀ ਨਹੀਂ ਹੋ ਸਕਦੀ ਜਿੱਨੀ ਕਿ ਸੰਗੀਤ ਅਤੇ ਸਾਹਿੱਤ ਵਿਚ। ਪਹਿਲੀ ਕਿਸਮ ਦੇ ਵਿਸ਼ੇ ਬਾਲਗ ਲੋਕਾਂ ਨੂੰ ਹੀ ਚੰਗੇ ਲਗ ਸਕਦੇ ਹਨ, ਬਚਿਆਂ ਨੂੰ ਨਹੀਂ, ਇਸ ਲਈ ਉਨ੍ਹਾਂ ਨੂੰ ਆਪਣੇ ਸੁਆਦ ਦੇ ਵਿਸ਼ਿਆਂ ਵਿਚ ਨਾ ਲਾ ਕੇ ਸਰੀਰ ਵਿਗਿਆਨ ਅਤੇ ਹਾਈਜੀਅਨ ਜਿਹੇ ਵਿਸ਼ੇ ਸਿਖਾਉਣਾ ਵਿਅਰਥ ਸਮਾਂ ਗੁਆਉਣਾ ਹੈ।
{{larger|{{center|'''ਆਚਰਨ ਉਸਾਰੀ'''}}}}
{{gap}}ਜਰਮਨੀ ਦੇ ਪਰਸਿਧ ਸਿਖਿਆ ਵਿਗਿਆਨਿਕ ਹਰਵਾਰਟ ਦੇ ਅਨੁਸਾਰ ਸਿਖਿਆ ਦਾ ਉਦੇਸ਼ ਆਚਰਨ ਦੀ ਉਸਾਰੀ ਹੈ। ਹਰਵਾਰਟ ਦਾ ਕਥਨ ਹੈ ਕਿ ਮਨੁੱਖ ਦਾ ਆਚਰਨ ਸੁੰਦਰ ਬਨਾਉਣਾ ਸਿਖਿਆ ਦਾ ਮਹਾਨ ਉਦੇਸ਼ ਹੈ ਅਤੇ ਆਚਰਨ ਸੁਧਾਰਨ ਲਈ ਉਸ<noinclude></noinclude>
lbkg7ddv7kiuvhrm2cis8q6o3ty8p8k
ਪੰਨਾ:ਸਿਖਿਆ ਵਿਗਿਆਨ.pdf/51
250
63733
229400
187627
2026-07-27T06:58:14Z
Harchand Bhinder
2624
/* ਤਸਦੀਕ */
229400
proofread-page
text/x-wiki
<noinclude><pagequality level="4" user="Harchand Bhinder" />{{center|'''੪੦'''}}</noinclude>ਦੀ ਰੁਚੀ ਨੂੰ ਕਈ ਵਿਸ਼ਿਆਂ ਵਿਚ ਲਾਉਣਾ ਚਾਹੀਦਾ ਹੈ<ref>"The circle of thought contains the store of that which by degrees can mount by steps of interest to diesire, and then by means of volition to action. The whole inner activity has its abode in the circle of thought. Here lies the initiative of life, the primal energy. The limits of the circle of thought are the limits of character. In the culture of the circle of thought, the main part of education lies".—-Student's Herbart by Heyward.</ref>। ਆਚਰਨ ਜੀਵਨ ਦੇ ਕਿਸੇ ਵਿਸ਼ੇਸ਼ ਭਾਗ ਨਾਲ ਸਬੰਧ ਨਹੀਂ ਰਖਦਾ ਸਗੋਂ ਸਮੁੱਚੇ ਜੀਵਨ ਨਾਲ ਸਬੰਧ ਰਖਦਾ ਹੈ। ਇਸ ਲਈ ਮਨੁਖ ਦੀ ਸਿਖਿਆ ਵੀ ਅਜਿਹੀ ਹੋਣੀ ਚਾਹੀਦੀ ਹੈ ਜਿਹੜੀ ਉਸ ਦੇ ਸਮੁਚੇ ਜੀਵਨ ਨਾਲ ਸਬੰਧ ਰੱਖੇ। ਜੀਵਨ ਦੇ ਹਰ ਪੱਖ ਵਿਚ ਅਖਲਾਕ ਦੀ ਝਲਕ ਹੋਣੀ ਚਾਹੀਦੀ ਹੈ। ਅਖਲਾਕੀ ਜੀਵਨ ਤੋਂ ਹੀ ਮਨੁਖ ਸੰਸਾਰ ਦਾ ਸਭ ਤੋਂ ਉੱਚਾ ਨਿਸ਼ਾਨਾ ਪਰਾਪਤ ਕਰ ਸਕਦਾ ਹੈ। ਸਿਖਿਆ ਦਾ ਅੰਤਮ ਆਦਰਸ਼ ਬਚਿਆਂ ਦਾ ਸਰੀਰਕ ਬਲ ਵਧਾਉਣਾ ਅਤੇ ਗਿਆਨ ਵਿਚ ਵਾਧਾ ਕਰਨਾ ਅਥਵਾ ਸੁੰਦਰ ਭਾਵਾਂ ਨੂੰ ਪੈਦਾ ਕਰਨਾ ਨਹੀਂ ਹੈ, ਸਗੋਂ ਮਜ਼ਬੂਤ ਅਤੇ ਸੁੰਦਰ ਆਚਰਨ ਦਾ ਬਨਾਉਣਾ ਹੈ। ਸੁੰਦਰ ਆਚਰਨ ਬਨਾਉਣ ਲਈ ਦੂਜੀਆਂ ਸਾਰੀਆਂ ਗਲਾਂ ਦੀ ਲੋੜ ਹੁੰਦੀ ਹੈ ਪਰ ਇਨ੍ਹਾਂ ਗਲਾਂ ਦੀ ਪਰਾਪਤੀ ਹੀ ਸਿਖਿਆ ਦਾ ਨਿਸ਼ਾਨਾ ਨਹੀਂ ਬਣ ਜਾਣਾ ਚਾਹੀਦਾ।
{{gap}}ਹਰਵਾਰਟ ਨੇ ਸਿਖਿਆ ਦਾ ਅੰਤਮ ਨਿਸ਼ਾਨਾ ਆਚਰਨ ਦੀ ਉਸਾਰੀ ਦਸਿਆ ਹੈ, ਪਰ ਉਸ ਦਾ ਨੇੜੇ ਦਾ ਨਿਸ਼ਾਨਾ ਮਨੁਖ ਦੀਆਂ ਰੁਚੀਆਂ ਦਾ ਵਾਧਾ ਤੇ ਵਿਕਾਸ ਕਰਨਾ ਦਸਿਆ ਹੈ। ਇਨ੍ਹਾਂ ਰੁਚੀਆਂ ਦਾ ਵਿਕਾਸ ਗਿਆਨ ਦੇ ਵਾਧੇ ਨਾਲ ਹੁੰਦਾ ਹੈ। ਜਿਸ ਵਿਅਕਤੀ ਦਾ ਜਿਹੋ ਜਿਹਾ ਗਿਆਨ ਹੈ ਕਿ ਉਸ ਦੀ ਉਸੇ ਤਰ੍ਹਾਂ ਦੀ ਰੁਚੀ ਹੁੰਦੀ ਹੈ। ਮੰਨ ਲੌ, ਕਿਸੇ ਵਿਅਕਤੀ ਨੂੰ ਨਾ ਆਪਣੇ ਦੇਸ਼ ਦੇ ਇਤਿਹਾਸ, ਨਾ ਭੂਗੋਲ, ਨਾ ਰਾਸ਼ਟਰ ਦੀਆਂ ਅਨੇਕ ਖੂਬੀਆਂ ਦਾ ਗਿਆਨ ਹੈ, ਅਜਿਹੇ ਵਿਅਕਤੀ ਤੋਂ ਕੀ ਅਸੀਂ ਆਸ ਰੱਖ ਸਕਦੇ ਹਾਂ ਕਿ ਉਹ ਦੇਸ਼ ਦੀ ਸੁਤੰਤਰਤਾ ਦੀ ਲੜਾਈ ਵਿਚ ਕੋਈ ਰੁਚੀ ਰਖੇਗਾ? ਜਿਸ ਵਿਅਕਤੀ ਨੂੰ ਰਾਜਨੀਤੀ ਦਾ ਗਿਆਨ ਹੀ ਨਹੀਂ ਉਸ ਅਗੇ ਰਾਜਸੀ ਵਿਸ਼ਿਆਂ ਤੇ ਚਰਚਾ ਕਰਨਾ ਕੀ ਵਿਅਰਥ ਨਹੀਂ ਪਰਤੀਤ ਹੁੰਦਾ। ਸ਼ਤਰੰਜ ਦੇ ਖੇਲ ਦਾ ਗਿਆਨ ਰਖਣ ਵਾਲਾ ਵਿਅਕਤੀ ਉਸ ਖੇਲ ਵਿਚ ਰੁਚੀ ਵਿਖਾਉਂਦਾ ਹੈ। ਕ੍ਰਿਕਟ ਦਾ ਜਾਨਣ ਵਾਲਾ ਉਸੇ ਵਿਚ ਹੀ ਰੁਚੀ ਵਿਖਾਉਂਦਾ ਹੈ, ਇਸੇ ਤਰ੍ਹਾਂ ਸਮਾਜ ਬਾਰੇ ਗਿਆਨ ਰਖਣ ਵਾਲੇ ਵਿਅਕਤੀ ਦੇ ਹਿਰਦੇ ਵਿਚ ਸਮਾਜਿਕ ਕਾਰਰਵਾਈਆਂ ਬਾਰੇ ਰੁਚੀ ਰਹਿੰਦੀ ਹੈ। ਇਸੇ ਤਰ੍ਹਾਂ ਵਿਗਿਆਨਿਕ ਵਿਸ਼ੇ ਦੇ ਜਾਨਣ ਵਾਲੇ ਦੀ ਵਿਗਿਆਨਿਕ ਵਿਸ਼ੇ ਵਿਚ ਰੁਚੀ ਰਹਿੰਦੀ ਹੈ। ਮਨੁਖ ਦੀ ਜਿਹੋ ਜਿਹੀ ਰੁਚੀ ਹੁੰਦੀ ਹੈ ਉਹੋ ਜਿਹੇ ਉਸ ਦੇ ਕੰਮ ਹੁੰਦੇ ਹਨ। ਮਨੁਖ ਜਿਸ ਵਿਸ਼ੇ ਨੂੰ ਸਦਾ ਯਾਦ ਕਰਦਾ ਰਹਿੰਦਾ ਹੈ ਉਹ ਆਪਣੇ ਆਪ ਉਸ ਨੂੰ ਪਰਾਪਤ ਕਰਨ ਲਈ ਸੁਭਾਵਿਕ ਯਤਨ ਕਰਨ ਲੱਗ ਪੈਂਦਾ ਹੈ। ਸੱਚ ਹੈ; ਜਿਹੋ ਜਿਹੇ ਸਾਡੇ ਵਿਚਾਰ ਹੁੰਦੇ ਹਨ ਤਿਹੋ ਜਿਹੀ ਸਾਡੀ ਰੁਚੀ ਹੁੰਦੀ ਹੈ ਅਤੇ ਉਹੋ ਜਿਹਾ ਹੀ ਸਾਡਾ ਆਚਰਨ ਬਣ ਜਾਂਦਾ ਹੈ।<noinclude>{{rule}}<references/></noinclude>
scbk1ioz6bszm6yi2tbrefp7mgzcnan
ਪੰਨਾ:ਸਿਖਿਆ ਵਿਗਿਆਨ.pdf/52
250
63734
229401
187631
2026-07-27T06:58:35Z
Harchand Bhinder
2624
/* ਤਸਦੀਕ */
229401
proofread-page
text/x-wiki
<noinclude><pagequality level="4" user="Harchand Bhinder" />{{center|'''੪੧'''}}</noinclude>{{gap}}ਹਰਵਾਰਟ ਦਾ ਕਥਨ ਹੈ ਕਿ ਮਨੁਖ ਦੇ ਸਭ ਤਰ੍ਹਾਂ ਦੇ ਆਚਰਨ ਦਾ ਸੋਮਾਂ ਵਿਚਾਰ ਹੀ ਹਨ। ਮਨੁਖ ਦੇ ਵਿਚਾਰਾਂ ਵਿਚ ਉਹ ਸ਼ਕਤੀ ਭਰੀ ਰਹਿੰਦੀ ਹੈ ਜਿਹੜੀ ਉਸ ਦੀ ਰੁਚੀ ਅਤੇ ਇੱਛਾ ਸ਼ਕਤੀ ਨਾਲ ਮਿਲ ਕੇ ਉਸ ਦੇ ਆਚਰਨ ਦਾ ਕਾਰਨ ਬਣ ਜਾਂਦੀ ਹੈ। ਮਨੁਖ ਦੇ ਬਾਹਰ ਮੁਖੀ ਕੰਮ ਉਸ ਦੇ ਮਨ ਅੰਦਰ ਦੇ ਕੰਮਾਂ ਦੇ ਸਮਾਨ ਹੀ ਹੁੰਦੇ ਹਨ। ਇਸ ਲਈ ਸਾਨੂੰ ਜਿਸ ਬੱਚੇ ਦਾ ਆਚਰਨ ਸੁੰਦਰ ਬਨਾਉਣਾ ਹੈ ਉਸ ਦੇ ਵਿਚਾਰਾਂ ਦਾ ਪਹਿਲਾਂ ਸੁਧਾਰ ਕਰਨਾ ਚਾਹੀਦਾ ਹੈ। ਹਰਵਾਰਟ ਦੇ ਕਹਿਣ ਅਨੁਸਾਰ ਬੱਚੇ ਨੂੰ ਕਈ ਤਰ੍ਹਾਂ ਦੇ ਵਿਸ਼ਿਆਂ ਦਾ ਗਿਆਨ ਕਰਾਉਣਾ ਚਾਹੀਦਾ ਹੈ ਜਿਸ ਨਾਲ ਉਹ ਜੀਵਨ ਦੇ ਕਈ ਕਾਰ ਵਿਹਾਰਾਂ ਵਿਚ ਚੰਗੀ ਤਰ੍ਹਾਂ ਹਿਸਾ ਲੈ ਸਕੇ। ਜਿਸ ਮਨੁਖ ਦੀ ਰੁਚੀ ਥੋੜੇ ਜਹੇ ਵਿਸ਼ਿਆਂ ਵਿਚ ਹੀ ਰਹਿੰਦੀ ਹੈ, ਉਹ ਉਨ੍ਹਾਂ ਦੀ ਅਣਹੋਂਦ ਵਿਚ ਪਸ਼ੂਆਂ ਵਰਗੇ ਕੰਮਾਂ ਜਾਂ ਆਲਸ ਵਿਚ ਸਮਾਂ ਬਤੀਤ ਕਰਦਾ ਹੈ। ਭੈੜੇ ਆਚਰਨ ਦਾ ਕਾਰਨ ਮਨ ਦਾ ਵਿਹਲ ਹੈ। ਜਿਸ ਵਿਅਕਤੀ ਨੂੰ ਸੰਸਾਰ ਦਾ ਗਿਆਨ ਨਹੀਂ ਅਤੇ ਜਿਸ ਦੀਆਂ ਰੁਚੀਆਂ ਗਿਣਵੀਆਂ ਹਨ ਉਹ ਆਪਣੀਆਂ ਥੋੜੀਆਂ ਜਿਹੀਆਂ ਰੁਚੀਆਂ ਦੀ ਅਣਹੋਂਦ ਹੋ ਜਾਣ ਨਾਲ ਪਸ਼ੂਆਂ ਵਰਗਾ ਜੀਵਨ ਬਤੀਤ ਕਰਨ ਲਗਦਾ ਹੈ<ref>"If inner assurance and intellectual interests are wanting, if the store of thought be meagre, then the ground lies empty for animal desires."</ref>। ਇਸ ਲਈ ਹਰਵਾਰਟ ਦਾ ਇਹ ਮਹਾਨ ਕਥਨ ਹੈ ਕਿ ਮੂਰਖ ਮਨੁਖ ਕਦੇ ਵੀ ਸਦਾਚਾਰੀ ਨਹੀਂ ਹੋ ਸਕਦਾ<ref>"A stupid person cannot be virtuous".</ref>। ਗਿਆਨ ਦਾ ਵਾਧਾ ਅਤੇ ਸਦਾਚਾਰੀ ਇਕੋ ਹੀ ਚੀਜ਼ ਦੇ ਦੋ ਪੱਖ ਹਨ।
{{gap}}ਹਰਵਾਰਟ ਦੇ ਕਥਨ ਅਨੁਸਾਰ ਬੱਚੇ ਨੂੰ ਸੰਸਾਰ ਦੇ ਹਰ ਇਕ ਵਿਸ਼ੇ ਦਾ ਗਿਆਨ ਕਰਾਉਣਾ ਚਾਹੀਦਾ ਹੈ। ਉਨ੍ਹਾਂ ਵਿਚੋਂ ਵੀ ਉਨ੍ਹਾਂ ਵਿਸ਼ਿਆਂ ਨੂੰ ਪਰਧਾਨ ਥਾਂ ਦੇਣਾ ਚਾਹੀਦਾ ਹੈ ਜਿਹੜੇ ਅਖਲਾਕੀ ਅਤੇ ਧਾਰਮਿਕ ਵਿਚਾਰਾਂ ਨਾਲ ਭਰੇ ਹੋਣ। ਇਸ ਮੱਤ ਅਨੁਸਾਰ ਸਾਹਿੱਤ ਅਤੇ ਇਤਿਹਾਸ ਨੂੰ ਬੱਚੇ ਦੇ ਸਿਖਿਆ ਕਰਮ ਵਿਚ ਪਰਧਾਨ ਥਾਂ ਮਿਲਣਾ ਚਾਹੀਦਾ ਹੈ। ਇਨ੍ਹਾਂ ਦੋਹਾਂ ਹੀ ਵਿਸ਼ਿਆਂ ਰਾਹੀਂ ਬੱਚੇ ਨੂੰ ਅਖਲਾਕੀ ਸਿਖਿਆ ਮਿਲਦੀ ਹੈ। ਇਤਿਹਾਸ ਗਿਆਨ ਦਾ ਉਹ ਨਿਚੋੜ ਹੈ, ਜਿਹੜਾ ਦਰਿਸ਼ਟਾਂਤਾਂ ਰਾਹੀਂ ਅਖਲਾਕੀ ਸਿਧਾਂਤਾਂ ਨੂੰ ਸਪਸ਼ਟ ਕਰਦਾ ਹੈ। ਭਲੇ ਕੰਮ ਦਾ ਸਿੱਟਾ ਭਲਾ ਹੁੰਦਾ ਹੈ ਅਤੇ ਬੁਰੇ ਕੰਮ ਦਾ ਬੁਰਾ-ਇਹ ਸਿਖਿਆ ਇਤਿਹਾਸ ਦਿੰਦਾ ਹੈ। ਸਾਹਿੱਤ ਤੋਂ ਵੀ ਅਜਿਹੀ ਸਿਖਿਆ ਮਿਲਦੀ ਹੈ। ਇਤਿਹਾਸ ਅਤੇ ਸਾਹਿੱਤ ਪੜ੍ਹਨ ਨਾਲ ਅਸੀਂ ਕਈ ਸਦਾਚਾਰੀ ਅਤੇ ਬਹਾਦਰ ਪੁਰਖਾਂ ਦੇ ਭਾਵਾਂ ਨੂੰ ਸਮਝਦੇ ਹਾਂ ਅਤੇ ਇਨ੍ਹਾਂ ਭਾਵਾਂ ਵਿਚ ਸਾਡਾ ਮਨ ਰੰਗਿਆ ਜਾਂਦਾ ਹੈ। ਸਾਡੀ ਰੁਚੀ ਉਹੋ ਜਿਹੀ ਹੋ ਜਾਂਦੀ ਹੈ। ਅਸੀਂ ਸਦਾਚਾਰ ਨਾਲ ਪਰੇਮ ਕਰਨਾ ਅਤੇ ਦੁਰਾਚਾਰ ਨਾਲ ਘਿਰਨਾ ਕਰਨਾ ਸਿਖਦੇ ਹਨ। ਸਾਡਾ ਆਚਰਨ ਵੀ ਉਸੇ ਤਰ੍ਹਾਂ ਦਾ ਹੋ ਜਾਂਦਾ ਹੈ। ਇਸ ਲਈ ਬਚਿਆਂ ਦੇ ਆਚਰਨ ਨੂੰ ਸੁੰਦਰ ਬਨਾਉਣ ਲਈ ਉਨ੍ਹਾਂ ਦੀ ਰੁਚੀ ਸਾਹਿਤ ਅਤੇ ਇਤਿਹਾਸ ਵਿਚ ਵਧਾਉਣਾ ਜ਼ਰੂਰੀ ਹੈ।
{{gap}}ਹਰਵਾਰਟ ਆਚਰਨ ਸੁਧਾਰ ਲਈ ਨਿਯਮ ਬੱਧ ਧਾਰਮਿਕ ਉਪਦੇਸ਼ ਨੂੰ ਇੱਨੀ ਮਹਾਨਤਾ ਨਹੀਂ ਦਿੰਦਾ। ਜਿਹੜਾ ਧਰਮ ਉਪਦੇਸ਼ ਕਿਸੇ ਵਿਸ਼ੇਸ਼ ਸਿਖਿਆ ਦੇ ਘੰਟੇ ਵਿਚ ਦਿਤਾ ਜਾਂਦਾ ਹੈ, ਉਸ ਨਾਲ ਬੱਚੇ ਦੇ ਅਖਲਾਕੀ ਜੀਵਨ ਵਿਚ ਵਧੇਰੇ ਸੁਧਾਰ ਹੋਣ ਦੀ ਆਸ<noinclude>{{rule}}<references/></noinclude>
8j914g160xtddfawqzg50h264uuq55u
ਪੰਨਾ:ਸਿਖਿਆ ਵਿਗਿਆਨ.pdf/53
250
63735
229402
187633
2026-07-27T06:58:56Z
Harchand Bhinder
2624
/* ਤਸਦੀਕ */
229402
proofread-page
text/x-wiki
<noinclude><pagequality level="4" user="Harchand Bhinder" />{{center|'''੪੨'''}}</noinclude>ਨਹੀਂ। ਇਸ ਤਰ੍ਹਾਂ ਦੇ ਧਰਮ ਉਪਦੇਸ਼ ਨਾਲ ਬੱਚੇ ਦੇ ਮਨ ਵਿਚ ਇਹ ਝੂਠੀ ਧਾਰਨਾ ਜਾਂਦੀ ਹੈ ਕਿ ਧਾਰਮਿਕ ਆਚਰਨ ਅਤੇ ਅਖਲਾਕ ਜੀਵਨ ਦੇ ਕਿਸੇ ਖਾਸ ਪੱਖ ਨਾਲ ਸਬੰਧ ਰਖਦੇ ਹਨ। ਉਨ੍ਹਾਂ ਦਾ ਸਬੰਧ ਸਮੁੱਚੇ ਜੀਵਨ ਨਾਲ ਨਹੀਂ। ਇਸ ਤਰ੍ਹਾਂ ਦੀ ਝੂਠੀ ਧਾਰਨਾ ਹੀ ਕਈ ਤਰ੍ਹਾਂ ਦੇ ਦੁਰਾਚਾਰਾਂ ਦਾ ਕਾਰਨ ਬਣਦੀ ਹੈ। ਬੱਚੇ ਨੂੰ ਧਰਮ ਅਤੇ ਅਖਲਾਕ ਇਸ ਢੰਗ ਨਾਲ ਸਿਖਾਇਆ ਜਾਣਾ ਚਾਹੀਦਾ ਹੈ ਜਿਸ ਨਾਲ ਉਹ ਸਮਝ ਲਵੇ ਕਿ ਸਾਰਾ ਜੀਵਨ ਹੀ ਧਰਮ-ਸਰੂਪ ਹੈ। ਬੱਚੇ ਨੂੰ ਅਖਲਾਕ ਅਤੇ ਧਰਮ ਦਾ ਉਪਦੇਸ਼ ਸਿਖਿਆ ਦੇ ਹਰ ਵਿਸ਼ੇ ਦਾ ਅਧਿਅਨ ਕਰਨ ਸਮੇਂ ਹੋਣਾ ਚਾਹੀਦਾ ਹੈ। ਮਨੁਖ ਦਾ ਹਰ ਕੰਮ ਜਿਹੜਾ ਉਤਮ ਬੁਧੀ ਨਾਲ ਕੀਤਾ ਜਾਂਦਾ ਹੈ, ਉਸਦਾ ਅਖਲਾਕੀ ਉਧਾਰ ਕਰਦਾ ਹੈ ਅਤੇ ਉਸਦੇ ਆਚਰਨ ਨੂੰ ਸੁੰਦਰ ਬਣਾਉਂਦਾ ਹੈ। ਸਿਖਿਆ ਦੇਣ ਵਾਲੇ ਨੂੰ ਚਾਹੀਦਾ ਹੈ ਕਿ ਬੱਚਿਆਂ ਵਿਚ ਹਰ ਵਿਸ਼ੇ ਨੂੰ ਮਨ ਲਾਕੇ ਅਧਿਅਨ ਕਰਨ ਦੀ ਆਦਤ ਪਾਵੇ। ਇਸ ਤਰ੍ਹਾਂ ਨਾ ਕੇਵਲ ਉਨ੍ਹਾਂ ਦੇ ਗਿਆਨ ਵਿਚ ਵਾਧਾ ਹੋਵੇਗਾ ਸਗੋਂ ਉਨ੍ਹਾਂ ਦੇ ਆਚਰਨ ਦਾ ਸੁਧਾਰ ਵੀ ਹੋਵੇਗਾ।
{{gap}}'''ਹਰਵਰਟ ਦੇ ਸਿਧਾਂਤ ਤੇ ਅਲੋਚਨਾ:-'''ਸਿਖਿਆ ਦਾ ਉਦੇਸ਼ ਆਚਰਨ ਦੀ ਉਸਾਰੀ ਦਸਕੇ ਹਰਵਾਰਟ ਨੇ ਸਮਾਜ ਦੀ ਭਾਰੀ ਸੇਵਾ ਕੀਤੀ ਹੈ। ਜਿਸ ਸਿਖਿਆ ਦਾ ਉਦੇਸ਼ ਆਚਰਨ ਦੀ ਉਸਾਰੀ ਨਹੀਂ ਹੈ, ਉਹ ਅਧੂਰੀ ਹੈ। ਜਦ ਸਿਖਿਆ ਰਾਹੀਂ ਮਨੁਖ ਦੀਆਂ ਦੂਜੀਆਂ ਯੋਗਤਾਵਾਂ ਤਾਂ ਵਧ ਜਾਂਦੀਆਂ ਹਨ ਪਰ ਉਸ ਨਾਲ ਉਸਦੇ ਆਚਰਨ ਨੂੰ ਬਲ ਨਹੀਂ ਮਿਲਦਾ, ਤਾਂ ਉਹ ਉਨ੍ਹਾਂ ਯੋਗਤਾਵਾਂ ਨਾਲ ਆਪਣਾ ਕਲਿਆਣ ਕਰਨ ਦੀ ਥਾਂ ਨਾਸ ਕਰ ਲੈਂਦਾ ਹੈ। ਆਚਰਨ ਹੀਨ ਵਿਦਿਵਾਨ ਮਨੁਖ ਪਸ਼ੂ ਤੋਂ ਵੀ ਬੁਰਾ ਹੈ। ਜਦ ਮਨੁਖ ਆਪਣੇ ਗਿਆਨ ਅਤੇ ਸਰੀਰਕ ਬਲ ਦੀ ਵਰਤੋਂ ਆਪਣੇ ਸਵਾਰਥਾਂ ਦੀ ਪੂਰਤੀ ਲਈ ਕਰਨ ਲੱਗ ਜਾਂਦਾ ਹੈ ਤਾਂ ਉਹ ਦੂਜਿਆਂ ਦਾ ਕਈ ਤਰ੍ਹਾਂ ਦਾ ਵਿਗਾੜ ਕਰਦਾ ਹੈ। ਜਿਸ ਸਮਾਜ ਵਿਚ ਅਜਿਹੇ ਲੋਕਾਂ ਦੀ ਬਹੁਲਤਾ ਹੁੰਦੀ ਹੈ, ਉਸ ਵਿਚ ਈਰਖਾ, ਦਵੈਖ, ਘਿਰਨਾ ਦੇ ਵਿਚਾਰਾਂ ਦਾ ਘਾਟਾ ਨਹੀਂ ਰਹਿੰਦਾ। ਇਸਦਾ ਸਿੱਟਾ ਇਹ ਹੁੰਦਾ ਹੈ ਕਿ ਸਮਾਜ ਵਿਚ ਕਈ ਤਰ੍ਹਾਂ ਦੇ ਲੜਾਈ ਝਗੜੇ ਬਣੇ ਰਹਿੰਦੇ ਹਨ। ਇਹ ਲੜਾਈ ਝਗੜੇ ਮਨੁਖ ਦੇ ਜੀਵਨ ਨੂੰ ਵਿਕਸਤ ਹੋਣ ਦੀ ਥਾਂ ਨਾਸ ਕਰ ਦਿੰਦੇ ਹਨ। ਮਨੁਖ ਲੜਾਈ ਝਗੜੇ ਦੀ ਹਾਲਤ ਵਿਚ ਆਪਣੀ ਕਮਾਈ ਦਾ ਲਾਭ ਆਪ ਨਹੀਂ ਲੈ ਸਕਦਾ। ਇਹੋ ਕਾਰਨ ਹੈ ਕਿ ਕੋਈ ਪਦਾਰਥ ਵਾਦੀ ਰਾਸ਼ਟਰ ਸੁਖੀ ਨਹੀਂ ਰਹਿ ਸਕਦਾ। ਜਿਸ ਰਾਸ਼ਟਰ ਦੀ ਸਿਖਿਆ ਦਾ ਉਦੇਸ਼ ਇਹ ਹੈ ਕਿ ਬੱਚੇ ਨੂੰ ਇਸ ਤਰ੍ਹਾਂ ਦੀ ਯੋਗਤਾ ਦੇ ਦਿਤੀ ਜਾਵੇ ਜਿਸ ਨਾਲ ਉਹ ਆਪਣੀਆਂ ਸਰੀਰਕ ਲੋੜਾਂ ਪੂਰੀਆਂ ਕਰ ਲਵੇ ਜਾਂ ਆਪਣਾ ਅਧਿਕਾਰ ਦੂਜਿਆਂ ਉਤੇ ਚੰਗੀ ਤਰ੍ਹਾਂ ਜਮਾ ਲਵੇ, ਉਹ ਰਾਸ਼ਟਰ ਸਭ ਤਰ੍ਹਾਂ ਦੇ ਸੰਸਾਰਿਕ ਸੁਖ ਹੁੰਦਿਆਂ ਹੋਇਆਂ ਵੀ ਨਾਸ ਹੋਣ ਵਾਲਾ ਹੈ। ਅਧਿਆਤਮਿਕ ਜੀਵਨ ਦੀ ਪਕਿਆਈ ਦੇ ਬਿਨਾਂ ਨਾ ਤੇ ਸੰਸਾਰਿਕ ਸੁਖਾਂ ਦੀ ਚੰਗੀ ਤਰ੍ਹਾਂ ਵਰਤੋਂ ਕੀਤੀ ਜਾ ਸਕਦੀ ਹੈ ਨਾ ਅੰਦਰਲੀ ਸ਼ਾਂਤੀ ਪਰਾਪਤ ਕੀਤੀ ਜਾ ਸਕਦੀ ਹੈ। ਆਚਰਨ ਦੀ ਉਸਾਰੀ ਅਧਿਆਤਮਿਕਤਾ ਪਰਾਪਤ ਕਰਨ ਦੀ ਕੁੰਜੀ ਹੈ।
{{gap}}ਹਰਵਰਟ ਜਿਹੇ ਸਿਖਿਆ ਸ਼ਾਸ਼ਤਰੀਆਂ ਨੇ ਹੀ ਜਰਮਨ ਰਾਸ਼ਟਰ ਦੀ ਕਾਇਆ ਬਦਲ ਦਿੱਤੀ। ਜਿਥੇ ਜਰਮਨ ਰਾਸ਼ਟਰ ਅਠਾਰਵੀਂ ਸਦੀ ਵਿਚ ਇਕ ਤੀਜੇ ਦਰਜੇ ਦਾ ਰਾਸ਼ਟਰ ਮੰਨਿਆਂ ਜਾਂਦਾ ਸੀ। ਉਥੇ ਇਨ੍ਹਾਂ ਮਹਾਨ ਸਿਖਿਆ ਵੇਤਾਵਾਂ ਦੇ ਯਤਨ ਨਾਲ ਉਹ ਉਨਵੀਂ ਸਦੀ ਵਿਚ ਪਹਿਲੇ ਦਰਜੇ ਦਾ ਰਾਸ਼ਟਰ ਮੰਨਿਆ ਜਾਣ ਲੱਗਾ। ਹਰਵਰਟ ਦੀ<noinclude></noinclude>
m20acwzvnadsywumgq6jlipu6rp816t
ਪੰਨਾ:ਸਿਖਿਆ ਵਿਗਿਆਨ.pdf/54
250
63736
229403
187638
2026-07-27T06:59:05Z
Harchand Bhinder
2624
/* ਤਸਦੀਕ */
229403
proofread-page
text/x-wiki
<noinclude><pagequality level="4" user="Harchand Bhinder" />{{center|'''੪੩'''}}</noinclude>ਸਿਖਿਆ ਨੇ ਜਰਮਨੀ ਦੇ ਵਿਦਿਵਾਨਾਂ ਉਤੇ ਡੂੰਘਾ ਅਸਰ ਪਾਇਆ ਹੈ। ਇਸ ਦੇ ਸਿੱਟੇ ਵਜੋਂ ਜਰਮਨੀ ਦੇ ਵਿਦਿਆਲਿਆਂ ਵਿਚ ਸਭ ਤਰ੍ਹਾਂ ਦੇ ਵਿਸ਼ਿਆਂ ਦੀ ਸਿਖਿਆ ਬੜੇ ਉਤਸ਼ਾਹ ਨਾਲ ਦਿੱਤੀ ਜਾਣ ਲੱਗੀ। ਦੇਸ਼ ਦੇ ਸਾਰੇ ਹਿਤੈਸ਼ੀਆਂ ਨੇ ਜਨਤਾਂ ਨੂੰ ਸਿਖਿਅਤ ਕਰਨਾ ਆਪਣਾ ਪਰਮ ਕਰਤੱਵ ਬਣਾ ਲਿਆ ਅਤੇ ਬੱਚੇ ਧਾਰਮਿਕ ਬੁਧੀ ਤੋਂ ਪਰੇਰਿਤ ਹੋ ਕੇ ਸਭ ਤਰ੍ਹਾਂ ਦੇ ਵਿਸ਼ਿਆਂ ਦੇ ਅਧਿਅਨ ਵਿਚ ਲੱਗ ਗਏ। ਜਰਮਨੀ ਦੇ ਸਮਾਜ-ਸੁਧਾਰਕਾਂ ਨੇ ਇਹ ਸਮਝ ਲਿਆ ਕਿ ਰਾਸ਼ਟਰ ਨੂੰ ਉੱਚਾ ਚੁਕਣ ਦਾ ਕੋਈ ਸਾਧਨ ਹੈ ਤਾਂ ਉਹ ਸਿਖਿਆ ਹੈ। ਸਟਾਈਨ, ਫਾਨ, ਹਮਵੋਲਟ ਅਤੇ ਦੂਜੇ ਰਾਜਨੀਤੀ ਵੇਤਾਵਾਂ ਨੇ ਸਿਖਿਆ ਵਿਗਿਆਨਿਕਾਂ ਦੀ ਰੀਸ ਕੀਤੀ ਅਤੇ ਆਪਣੇ ਦੇਸ਼ ਦੇ ਲੋਕਾਂ ਵਿਚ ਉਹ ਅਚਰਜ ਤਬਦੀਲੀਆਂ ਲੈ ਆਂਦੀਆਂ ਜਿਸ ਨਾਲ ਜਰਮਨੀ ਸਭ ਤਰ੍ਹਾਂ ਦੀਆਂ ਵਿਦਿਆਵਾਂ ਵਿਚ ਸੰਸਾਰ ਦਾ ਆਗੂ ਬਣ ਗਿਆ।
{{gap}}ਹਰਵਰਟ ਨੇ ਜਿਹੜੀ ਸਿਖਿਆ ਪਰਨਾਲੀ ਜਰਮਨੀ ਨੂੰ ਦਿੱਤੀ ਉਸ ਦਾ ਪਰਚਾਰ ਹੌਲੀ ਹੌਲੀ ਸੰਸਾਰ ਭਰ ਵਿਚ ਹੋ ਗਿਆ। ਸਿਖਿਆ ਦੇਣ ਵਾਲਿਆਂ ਨੂੰ ਖਾਸ ਤਰ੍ਹਾਂ ਦੀ ਟ੍ਰੇਨਿੰਗ ਦੀ ਲੋੜ ਹੈ—ਇਹ ਗਲ ਹਰਵਰਟ ਨੇ ਹੀ ਸੰਸਾਰ ਨੂੰ ਦੱਸੀ। ਸੰਸਾਰ ਦਾ ਸਭ ਤੋਂ ਪਹਿਲਾ ਟ੍ਰੇਨਿੰਗ ਕਾਲਜ ਹਰਵਰਟ ਦਾ ਬਣਾਇਆ ਹੋਇਆ ਹੈ।
{{larger|{{center|'''ਵਿਸ਼ੇਸ਼ ਸ਼ਖਸੀਅਤ ਦੀ ਉਸਾਰੀ'''}}}}
{{gap}}ਇੰਗਲੈਂਡ ਦੇ ਪਰਸਿਧ ਸਿਖਿਆ ਵਿਗਿਆਨਿਕ ਟੀ. ਪੀ. ਨਨ ਦਾ ਕਥਨ ਹੈ ਕਿ ਸਿਖਿਆ ਵੀ ਮਹੱਤਾ ਵਿਸ਼ੇਸ਼ ਤਰ੍ਹਾਂ ਦੀ ਸ਼ਖਸ਼ੀਅਤ ਦੀ ਉਸਾਰੀ<ref>Development of Individuality.</ref> ਵਿਚ ਹੋਣੀ ਚਾਹੀਦਾ ਹੈ। ਹਰ ਵਿਅਕਤੀ ਵਿਚ ਜਨਮ ਤੋਂ ਹੀ ਵਿਸ਼ੇਸ਼ ਕਿਸਮ ਦੀਆਂ ਯੋਗਤਾਵਾਂ ਹੁੰਦੀਆਂ ਹਨ। ਇਨ੍ਹਾਂ ਯੋਗਤਾਵਾਂ ਨੂੰ ਵਿਕਸਤ ਕਰਨਾ ਅਤੇ ਉਨ੍ਹਾਂ ਨੂੰ ਪੂਰਨਤਾ ਤਕ ਪਹੁੰਚਾਉਣਾ ਸਿਖਿਆ ਦਾ ਕੰਮ ਹੈ। ਕਿਸੇ ਵਿਅਕਤੀ ਵਿਚ ਸੰਗੀਤ ਦੀ ਯੋਗਤਾ ਹੈ ਤੇ ਕਿਸੇ ਵਿਚ ਗਣਿਤ ਦੀ, ਕਿਸੇ ਵਿਚ ਦਸਤਕਾਰੀ ਦੀ ਯੋਗਤਾ ਹੈ ਤੇ ਕਿਸੇ ਵਿਚ ਕਵਿਤਾ ਰਚਨ ਦੀ ਜਾਂ ਵਿਗਿਆਨ ਅਧਿਅਨ ਕਰਨ ਦੀ। ਸਿਖਿਆ ਦੇਣ ਵਾਲੇ ਦਾ ਉਦੇਸ਼ ਇਹ ਹੋਣਾ ਚਾਹੀਦਾ ਹੈ ਕਿ ਉਹ ਹਰ ਬੱਚੇ ਦੀ ਯੋਗਤਾ ਅਨੁਸਾਰ ਸਿਖਿਆ ਦੇਵੇ<ref>Educational efforts must, it would seem, be limited to securing for every one the conditions under which individuality is most completely developed—-that is, to enabling him to make his original contribution to the varigated whole of life, as free, full and as truly characteristic as his nature permits; the form of contribution being left to the individual as something which each must, in living and by living, forge out for himself"- T. P. Nunn—-Education: Its Data and First Principles
{{right|'''P.6.'''}}</ref>। ਜਨਮ ਤੋਂ ਗਾਉਣ ਲਈ ਪਰਾਪਤ ਕੀਤੀ ਯੋਗਤਾ ਵਾਲੇ ਵਿਅਕਤੀ ਨੂੰ ਗਣਿਤ ਵਿਚ<noinclude>{{rule}}<references/></noinclude>
fwfsuddnjv2focajrszv5hvujnjhy7p
ਪੰਨਾ:ਸਿਖਿਆ ਵਿਗਿਆਨ.pdf/55
250
63737
229404
187640
2026-07-27T06:59:13Z
Harchand Bhinder
2624
/* ਤਸਦੀਕ */
229404
proofread-page
text/x-wiki
<noinclude><pagequality level="4" user="Harchand Bhinder" />{{center|'''੪੪'''}}</noinclude>ਪਰਬੀਨ ਨਹੀਂ ਬਣਾਇਆ ਜਾ ਸਕਦਾ। ਇਸੇ ਤਰ੍ਹਾਂ ਗਣਿਤ ਵਿਚ ਪਰਬੀਨਤਾ ਰਖਣ ਵਾਲੇ ਨੂੰ ਸੰਗੀਤ ਦੇ ਪੱਲੇ ਪਾਉਣ ਦੀ ਇੱਛਾ ਕਰਨਾ ਉਸ ਦੀ ਸ਼ਕਤੀ ਨੂੰ ਵਿਅਰਬ ਗੁਆਉਣਾ ਹੈ ਬੱਚੇ ਦੀ ਜਿਸ ਵਿਸ਼ੇ ਵਿਚ ਰੁਚੀ ਹੋਵੇ ਉਸ ਨੂੰ ਉਸ਼ ਪਾਸੇ ਹੀ ਵਧਣ ਲਈ ਉਤਸ਼ਾਹ ਦੇਣਾ ਚਾਹੀਦਾ ਹੈ। ਹਰ ਵਿਅਕਤੀ ਸੰਸਾਰ ਦੀ ਕੁਝ ਨਾ ਕੁਝ ਭਲਿਆਈ ਕਰ ਹੀ ਸਕਦਾ ਹੈ। ਸੰਸਾਰ ਵਿਚ ਕਈ ਕਿਸਮ ਦੇ ਕਾਰ ਵਿਹਾਰ ਹੁੰਦੇ ਹਨ ਅਤੇ ਉਨ੍ਹਾਂ ਕਾਰ ਵਿਹਾਰਾਂ ਲਈ ਕਈ ਕਿਸਮ ਦੇ ਲੋਕਾਂ ਦੀ ਲੋੜ ਹੁੰਦੀ ਹੈ। ਵਿਅਕਤੀ ਦੀ ਜਿਸ ਕੰਮ ਵਿਚ ਯੋਗਤਾ ਚੰਗੀ ਹੈ ਉਹ ਆਪਣੀ ਯੋਗਤਾ ਅਨੁਸਾਰ ਸੰਸਾਰ ਵਿਚ ਆਪਣੇ ਆਪ ਕਿਸੇ ਕੰਮ ਨੂੰ ਲੱਭ ਲਵੇਗਾ। ਇਸ ਤਰ੍ਹਾਂ ਦਾ ਜੀਵਨ ਜਿਹੜਾ ਵਿਅਕਤੀ ਬਤੀਤ ਕਰੇਗਾ ਉਹੋ ਜੀਵਨ ਸੁਖੀ ਹੋਵੇਗਾ। ਕਿਸੇ ਵਿਅਕਤੀ ਨੂੰ ਮਜ਼ਬੂਰ ਕਰਕੇ ਕਿਸੇ ਕੰਮ ਵਿਚ ਲਾਉਣਾ ਉਸ ਨਾਲ ਅਨਿਆਇ ਕਰਨਾ ਹੈ। ਹਰ ਵਿਅਕਤੀ ਨੂੰ ਇਸ ਤਰ੍ਹਾਂ ਦੀ ਸਿਖਿਆ ਮਿਲਣੀ ਚਾਹੀਦੀ ਹੈ ਜਿਸ ਨਾਲ ਉਹ ਆਪਣੀ ਰੁਚੀ ਅਨੁਸਾਰ ਜੀਵਨ ਦੇ ਕਿਸੇ ਵਿਸ਼ੇਸ਼ ਕੰਮ ਵਿਚ ਲੱਗ ਜਾਵੇ ਅਤੇ ਉਸ ਨੂੰ ਆਪਣੀ ਰੁਚੀ ਦੇ ਉਲਟ ਕਿਸੇ ਕਾਰ ਵਿਹਾਰ ਨੂੰ ਨਾ ਕਰਨਾ ਪਵੇ।
{{gap}}ਟੀ. ਪੀ. ਨਨ ਹਰਵਰਟ ਦੇ ਸਿਖਿਆ ਸਿਧਾਂਤ ਨਾਲ ਪੂਰੀ ਤਰ੍ਹਾਂ ਸਹਿਮਤ ਨਹੀਂ। ਉਸਦਾ ਕਥਨ ਹੈ ਕਿ ਸਿਖਿਆ ਦਾ ਆਦਰਸ਼ ਆਚਰਨ ਦੀ ਉਸਾਰੀ ਦੱਸ ਕੇ ਹਰਵਰਟ ਨੇ ਕੋਈ ਨਿਸ਼ਚਤ ਸਿਖਿਆ ਦਾ ਪ੍ਰੋਗ੍ਰਾਮ ਨਹੀਂ ਦਸਿਆ। ਆਚਰਨ ਆਪ ਇਕ ਧੁੰਧਲੇ ਅਰਥਾਂ ਵਾਲਾ ਸ਼ਬਦ ਹੈ। ਕਿਹੜੀਆਂ ਗਲਾਂ ਦੇ ਮੇਲ ਨਾਲ ਆਚਰਨ ਦਾ ਸਰੂਪ ਬਣਦਾ ਹੈ ਅਤੇ ਕਿਨ੍ਹਾਂ ਨਾਲ ਨਹੀਂ, ਇਸ ਵਿਸ਼ੇ ਉਤੇ ਸੰਸਾਰ ਦੇ ਨੀਤੀ ਵਿਦਿਆ ਦੇ ਪਰਬੀਨਾਂ ਅਤੇ ਧਰਮ ਸ਼ਾਸਤਰ ਦੇ ਵਿਦਿਵਾਨਾਂ ਦਾ ਇਕ ਮੱਤ ਨਹੀਂ। ਫਿਰ ਆਚਰਨ ਤਾਂ ਵਖ ਵਖ ਰੁਚੀਆਂ ਵਾਲੇ ਲੋਕਾਂ ਦਾ ਇਕ ਹੀ ਹੋ ਸਕਦਾ ਹੈ। ਇਕ ਗਣਿਤ ਪਰਬੀਨ ਇੰਜੀਨੀਅਰ, ਰਾਜਨੀਤੀ ਵੇਤਾ ਅਤੇ ਦੁਕਾਨਦਾਰ ਸਾਰੇ ਆਚਰਨ ਵਾਲੇ ਹੋ ਸਕਦੇ ਹਨ। ਸਿਖਿਆ ਦਾ ਉਦੇਸ਼ ਆਚਰਨ ਦੀ ਉਸਾਰੀ ਮੰਨਕੇ ਅਸੀਂ ਇਹ ਫੈਸਲਾ ਕਿਵੇਂ ਕਰਾਂਗੇ ਕਿ ਕਿਹੜੇ ਬੱਚੇ ਨੂੰ ਗਣਿਤ ਦੀ ਸਿਖਿਆ ਦਿੱਤੀ ਜਾਵੇ, ਕਿਹੜੇ ਨੂੰ ਇੰਜੀਨੀਅਰ ਦੀ, ਕਿਹੜੇ ਨੂੰ ਰਾਜਨੀਤੀ ਦੀ ਅਤੇ ਕਿਹੜੇ ਨੂੰ ਵਿਪਾਰ ਦੀ। ਹਰ ਵਿਅਕਤੀ ਆਪਣਾ ਕੰਮ ਕਰਕੇ ਹੀ ਪੂਰਨਤਾ ਪਰਾਪਤ ਕਰਦਾ ਹੈ। ਇਹ ਆਪਣਾ ਕੰਮ ਕਿਹੜਾ ਹੈ, ਇਸ ਗਲ ਨੂੰ ਦਸਣਾ ਸਿਖਿਆ ਦੇਣ ਵਾਲੇ ਦਾ ਕੰਮ ਹੈ, ਅਤੇ ਬੱਚੇ ਦੀਆਂ ਸੁਭਾਵਕ ਯੋਗਤਾਵਾਂ ਵਿਚ ਪੂਰਨਤਾ ਪਰਾਪਤ ਕਰਨ ਵਿਚ ਸਹਾਇਤਾ ਦੇਣਾ ਸਿਖਿਆ ਦਾ ਪਰਮ ਉਦੇਸ਼ ਹੋਣਾ ਚਾਹੀਦਾ ਹੈ। ਹਰਵਰਟ ਨੇ ਰੁਚੀ ਦੀ ਵਿਲਖਣਤਾ ਵਲ ਵਿਸ਼ੇਸ਼ ਧਿਆਨ ਨਹੀਂ ਦਿੱਤਾ। ਇਹ ਉਸਦੇ ਸਿਖਿਆ ਸਿਧਾਂਤਾਂ ਵਿਚ ਵਿਸ਼ੇਸ਼ ਘਾਟਾ ਹੈ। ਅਧੁਨਿਕ ਮਨੋਵਿਗਿਆਨ ਦੀਆਂ ਖੋਜਾਂ ਤੋਂ ਪਤਾ ਚਲਦਾ ਹੈ ਕਿ ਵਖ ਵੱਖ ਕਿਸਮ ਦੇ ਬੱਚਿਆਂ ਵਿਚ ਵਖ ਵਖ ਕਿਸਮ ਦੀਆਂ ਯੋਗਤਾਵਾਂ ਜਨਮ ਤੋਂ ਹੀ ਮਿਲੀਆਂ ਹੁੰਦੀਆਂ ਹਨ। ਬੁਧੀ-ਮਾਪ ਦੇ ਤਜਰਬਿਆਂ ਤੋਂ ਪਤਾ ਚਲਿਆ ਹੈ ਕਿ ਬਚਿਆਂ ਵਿਚ ਬੁਧੀ ਦਾ ਫਰਕ ਜਨਮ ਜਾਤ ਤੋਂ ਹੀ ਹੁੰਦਾ ਹੈ। ਕਿਸੇ ਬਾਲਕ ਵਿਚ ਤਿਖੀ ਬੁਧੀ ਹੁੰਦੀ ਹੈ ਅਤੇ ਕਿਸੇ ਵਿਚ ਮੋਟੀ। ਕਿਸੇ ਬੱਚੇ ਵਿਚ ਯੋਗਤਾ ਮਾਨਸਿਕ ਕੰਮ ਕਰਨ ਦੀ ਵਧੇਰੇ ਹੁੰਦੀ ਹੈ ਕਿਸੇ ਵਿਚ ਸਰੀਰਕ। ਇਨ੍ਹਾਂ ਬੁਧੀ ਦੇ ਫਰਕਾਂ ਅਤੇ ਯੋਗਤਾਵਾਂ ਨੂੰ ਧਿਆਨ ਵਿਚ ਨਾ ਰਖਕੇ ਕੋਈ ਸਿਖਿਆ ਕਰਮ ਬਨਾਉਣਾ ਇਕ ਵੱਡੀ ਭੁਲ ਹੈ। ਅਜਿਹਾ ਕਰਨ ਨਾਲ ਨਾ ਤੇ ਕਿਸੇ ਵਿਅਕਤੀ ਦਾ ਜੀਵਨ<noinclude></noinclude>
rwf5nfmsxh2gxczg0tedy3xjagiya2l
ਪੰਨਾ:ਸਿਖਿਆ ਵਿਗਿਆਨ.pdf/56
250
63738
229405
187643
2026-07-27T06:59:23Z
Harchand Bhinder
2624
/* ਤਸਦੀਕ */
229405
proofread-page
text/x-wiki
<noinclude><pagequality level="4" user="Harchand Bhinder" />{{center|'''੪੫'''}}</noinclude>ਸੁਖੀ ਹੋ ਸਕਦਾ ਹੈ ਅਤੇ ਨਾ ਸਮਾਜ ਦੀ ਹੀ ਉੱਨਤੀ ਹੋ ਸਕਦੀ ਹੈ।<ref>"In short the claims of society upon its members are best satisfied, not when each is made as like his fellows as possible, but when, he values him-self as the inheritor of the gifts and surroundings that are focussed in him and which it is his business to raise to their highest power"-Nunn. Education: Its Data and First Principles-P. 8</ref>
{{gap}}ਟੀ. ਪੀ. ਨਨ ਸਿਖਿਆ ਵਿਚ ਸਮਾਜ-ਵਾਦ ਦੇ ਵਿਰੋਧੀ ਅਤੇ ਵਿਅਕਤੀ-ਵਾਦ ਦੇ ਪੱਖੀ ਹਨ। ਸਮਾਜ-ਵਾਦ ਦੇ ਸਧਾਂਤ ਅਨੁਸਾਰ ਹਰ ਬੱਚੇ ਨੂੰ ਸਮਾਜ ਦੀਆਂ ਲੋੜਾਂ ਅਨੁਸਾਰ ਸਿਖਿਆ ਮਿਲਣੀ ਚਾਹੀਦੀ ਹੈ। ਸਮਾਜ ਦੀਆਂ ਲੋੜਾਂ ਵਖ ਵਖ ਸਮੇਂ ਵਖ ਵਖ ਹੁੰਦੀਆਂ ਹਨ। ਬਚਿਆਂ ਦੀ ਸਿਖਿਆ ਰਾਂਹੀਂ ਸਮਾਜ ਦੀਆਂ ਇਨ੍ਹਾਂ ਲੋੜਾਂ ਦੀ ਪਰਤੀ ਕੀਤੀ ਜਾਣੀ ਚਾਹੀਦੀ ਹੈ। ਹਰ ਵਿਅਕਤੀ ਦਾ ਜੀਵਨ ਸਮਾਜ ਲਈ ਹੈ ਅਤੇ ਜਿਥੋਂ ਤਕ ਵਿਅਕਤੀ ਸਮਾਜ ਦਾ ਭਲਾ ਕਰਦਾ ਹੈ ਉਥੋਂ ਤਕ ਹੀ ਉਸ ਦਾ ਜੀਵਨ ਗੁਣਕਾਰੀ ਹੈ। ਜਿਸ ਵਿਅਕਤੀ ਦੇ ਜੀਵਨ ਤੋਂ ਸਮਾਜ ਨੂੰ ਕੋਈ ਲਾਭ ਨਹੀਂ ਉਸ ਦਾ ਸੰਸਾਰ ਵਿਚ ਜੀਵਨ ਵਿਅਰਥ ਹੈ। ਕਿਸੇ ਵੀ ਵਿਅਕਤੀ ਨੂੰ ਅਜਿਹੀ ਸਿਖਿਆ ਨਹੀਂ ਦੇਣੀ ਚਾਹੀਦੀ ਜਿਸ ਨਾਲ ਉਹ ਸਮਾਜ ਦਾ ਧਿਆਨ ਰਖਣਾ ਛਡ ਦੇਵੇ ਜਾਂ ਜਿਸ ਨਾਲ ਉਹ ਆਪਣੀ ਹੀ ਉੱਨਤੀ ਦੀ ਇੱਛਾ ਰੱਖੇ। ਸਮਾਜ-ਵਾਦ ਅਨੁਸਾਰ ਇਕ ਅਜਿਹੇ ਫਿਲਾਸਫਰ ਦਾ ਜੀਵਨ ਜਿਹੜਾ ਪਰਲੋਕ ਦੇ ਵਿਚਾਰਾਂ ਵਿਚ ਮਗਨ ਰਹਿੰਦਾ ਹੈ, ਵਿਅਰਥ ਹੈ। ਮਨੁਖ ਨੂੰ ਸਦਾ ਸਮਾਜ ਦੇ ਭਲੇ ਵਾਲੇ ਕੰਮਾਂ ਵਿਚ ਲੱਗਿਆ ਰਹਿਣਾ ਚਾਹੀਦਾ ਹੈ ਅਤੇ ਇਸਦੀ ਸਿਖਿਆ ਬੱਚੇ ਨੂੰ ਅਰੰਭ ਤੋਂ ਹੀ ਦੇਣੀ ਚਾਹੀਦੀ ਹੈ। ਨਿਰਾ ਬਚਿਆਂ ਦੀਆਂ ਯੋਗਤਾਵਾਂ ਦਾ ਵਿਕਾਸ ਕਰਨਾ ਹੀ ਸਿਖਿਆ ਦਾ ਉਦੇਸ਼ ਨਹੀਂ ਹੋਣਾ ਚਾਹੀਦਾ। ਬਚਿਆਂ ਵਿਚ ਉਨ੍ਹਾਂ ਯੋਗਤਾਵਾਂ ਦਾ ਵਿਕਾਸ ਕਰਨਾ ਚਾਹੀਦਾ ਹੈ ਜਿਨ੍ਹਾਂ ਦੀ ਲੋੜ ਸਮਾਜ ਨੂੰ ਹੈ।
{{gap}}ਸਿਖਿਆ ਦੇ ਉਪਰ ਲਿਖੇ ਸਿਧਾਂਤ ਦਾ ਖੰਡਨ ਟੀ. ਪੀ. ਨਨ ਕਰਦਾ ਹੈ। ਨਨ ਨੇ ਹੇਠ ਲਿਖੀਆਂ ਦਲੀਲਾਂ ਸਿਖਿਆ ਵਿਚ ਸਮਾਜਵਾਦ ਦੇ ਖੰਡਨ ਅਤੇ ਵਿਅਕਤੀਵਾਦ ਦੇ ਪੱਖ ਵਿਚ ਦਿਤੀਆਂ ਹਨ:--
{{gap}}ਸੰਸਾਰ ਵਿਚ ਜਿਹੜੀ ਵੀ ਚੰਗੀ ਚੀਜ਼ ਆਉਂਦੀ ਹੈ ਉਹ ਕਿਸੇ ਨਾ ਕਿਸੇ ਵਿਅਕਤੀ ਦੇ ਸੁਤੰਤਰ ਯਤਨਾਂ ਨਾਲ ਆਉਂਦੀ ਹੈ।<ref>"Nothing good enters into the human world except in and through the free activities of individual men and women"
{{right|-Education: Its Data and First Principles-P. 5.}}</ref> ਜਿਥੋਂ ਤਕ ਵਿਅਕਤੀ ਆਪਣੇ ਕੰਮਾਂ ਵਿਚ ਸੁਤੰਤਰ ਰਹਿੰਦਾ ਹੈ ਉਹ ਸੰਸਾਰ ਦਾ ਅਸਲ ਭਲਾ ਕਰ ਸਕਦਾ ਹੈ। ਇਸ ਦਾ ਭਾਵ ਇਹ ਨਹੀਂ ਕਿ ਮਨੁਖ ਨੂੰ ਸਮਾਜ ਬਾਰੇ ਆਪਣੇ ਕਰਤੱਵਾਂ ਨੂੰ ਜੀਵਨ ਵਿਚ ਘਟੀਆਂ ਥਾਂ ਦੇਣੀ ਚਾਹੀਦੀ ਹੈ। ਉਪਰ ਕਿਹਾ ਸਿਧਾਂਤ ਮਨੁਖ ਦੇ ਵਿਕਾਸ ਵਿਚ ਸਮਾਜਿਕ ਜ਼ਬਤ ਰਿਵਾਜਾਂ ਅਤੇ ਧਰਮ ਨੂੰ ਮਹੱਤਾ ਵਾਲਾ ਥਾਂ ਦਿੰਦਾ ਹੈ। ਅਸਲ ਵਿਚ ਮਨੁਖ ਦੀ<noinclude>{{rule}}<references/></noinclude>
8jsxf10h20ati9yd6vvexxz6zs0f6vr
ਪੰਨਾ:ਸਿਖਿਆ ਵਿਗਿਆਨ.pdf/57
250
63739
229406
187645
2026-07-27T06:59:33Z
Harchand Bhinder
2624
/* ਤਸਦੀਕ */
229406
proofread-page
text/x-wiki
<noinclude><pagequality level="4" user="Harchand Bhinder" />{{center|'''੪੬'''}}</noinclude>ਸ਼ਖਸ਼ੀਅਤ ਦਾ ਵਿਕਾਸ ਸਮਾਜ ਦੀ ਸਹਾਇਤਾ ਬਿਨਾਂ ਸੰਭਵ ਹੀ ਨਹੀਂ ਹੈ। ਮਨੁਖ ਸਮਾਜ ਬਾਰੇ ਆਪਣੀਆਂ ਜ਼ਿੰਮੇਵਾਰੀਆਂ ਨੂੰ ਚੁਕ ਕੇ ਹੀ ਵਿਕਸਤ ਜੀਵਨ ਪਰਾਪਤ ਕਰਦਾ ਹੈ। ਉਸ ਦੇ ਜੀਵਨ ਦੇ ਆਦਰਸ਼ ਅਤੇ ਜੀਵਨ ਦੇ ਕਾਰ ਵਿਹਾਰਾਂ ਲਈ ਵਿਉਤਸਾਰ ਦੂਸਰਿਆਂ ਕੋਲੋਂ ਹੀ ਮਿਲਦਾ ਹੈ। ਇੱਨਾ ਹੁੰਦਿਆਂ ਵੀ ਇਹ ਗੱਲ ਸੱਚ ਹੈ ਕਿ ਹਰ ਮਨੁਖ ਦੇ ਜੀਵਨ ਦਾ ਵਿਸ਼ੇਸ਼ ਮੁੱਲ ਹੈ। ਉਸਦਾ ਜੀਵਨ ਦੂਜਿਆਂ ਦੇ ਜੀਵਨ ਨਾਲੋਂ ਵਿਲੱਖਣ ਹੈ ਅਤੇ ਉਸ ਦੇ ਜੀਵਨ ਦੇ ਆਦਰਸ਼ ਉਸ ਦੇ ਆਪਣੇ ਆਦਰਸ਼ ਹਨ। ਜਿਸ ਸਮਾਜ ਵਿਚ ਵਿਅਕਤੀ ਦੇ ਇਨ੍ਹਾਂ ਆਦਰਸ਼ਾਂ ਦੀ ਪੂਰਤੀ ਲਈ ਲੋੜੀਂਦਾ ਵਾਤਾਵਰਨ, ਸਿਖਿਆ ਅਤੇ ਉਤਸ਼ਾਹ ਨਹੀਂ ਮਿਲਦਾ, ਉਹ ਸਮਾਜ ਵਿਅਕਤੀ ਦੀ ਵਿਸ਼ੇਸ਼ ਕਿਸਮ ਦੀ ਭਲਿਆਈ ਕਰਨ ਦੀ ਯੋਗਤਾ ਤੋਂ ਵਾਂਜਿਆ ਰਹਿੰਦਾ ਹੈ।
{{gap}}ਸਮਾਜ ਨੂੰ ਹਰ ਵਿਅਕਤੀ ਤੋਂ ਸੇਵਾ ਲੈਣ ਦਾ ਅਧਿਕਾਰ ਹੈ। ਇਕ ਤਰ੍ਹਾਂ ਵੇਖਿਆ ਜਾਵੇ ਤਾਂ ਵਿਅਕਤੀ ਦਾ ਜੀਵਨ ਸਮਾਜ ਦਾ ਦਿਤਾ ਹੋਇਆ ਹੈ। ਜਦ ਅਸੀਂ ਸੰਸਾਰ ਵਿਚ ਆਉਂਦੇ ਹਾਂ ਤਾਂ ਸਾਡਾ ਮਨ ਨੰਗਾ ਹੁੰਦਾ ਹੈ ਜਿਵੇਂ ਕਿ ਸਾਡਾ ਸਰੀਰ। ਜਿਸ ਤਰ੍ਹਾਂ ਸਮਾਜ ਸਾਡੇ ਸਰੀਰ ਨੂੰ ਰੋਕਦਾ ਤੇ ਉਸ ਦੀ ਪਾਲਣਾ ਕਰਦਾ ਹੈ, ਉਸੇ ਤਰ੍ਹਾਂ ਸਾਡੇ ਮਨ ਵਿਚ ਅਨੇਕ ਤਰ੍ਹਾਂ ਦੇ ਸੰਸਕਾਰ ਸਮਾਜ ਵਿਚੋਂ ਹੀ ਪੈਂਦੇ ਹਨ ਅਤੇ ਇਸ ਵਿਚ ਸਭ ਤਰ੍ਹਾਂ ਦੀਆਂ ਯੋਗਤਾਵਾਂ ਦਾ ਵਾਧਾ ਸਮਾਜ ਰਾਹੀਂ ਹੀ ਹੁੰਦਾ ਹੈ। ਇਸ ਲਈ ਸਮਾਜ ਦੇ ਉਪਕਾਰ ਦਾ ਬਦਲਾ ਲਾਹੁਣਾ ਹਰ ਇਕ ਵਿਅਕਤੀ ਦਾ ਕਰਤੱਵ ਹੈ। ਪਰ ਇਸ ਦਾ ਇਹ ਅਰਥ ਨਹੀਂ ਸਮਝ ਲੈਣਾ ਚਾਹੀਦਾ ਕਿ ਸਮਾਜ ਨੂੰ ਅਧਿਕਾਰ ਹੈ ਕਿ ਉਹ ਜਿਸ ਵਿਅਕਤੀ ਨੂੰ ਜਿਸ ਕੰਮ ਵਿਚ ਲਾਉਣਾ ਚਾਹੇ, ਲਾਵੇ। ਔਕੜ ਸਮੇਂ ਇਸ ਤਰ੍ਹਾਂ ਦਾ ਪਰਬੰਧ ਬੇਲੋੜਾ ਨਹੀਂ; ਪਰ ਸਧਾਰਨ ਸਮੇਂ ਵਿਚ ਇਸ ਤਰ੍ਹਾਂ ਦਾ ਪਰਬੰਧ ਹੋ ਜਾਣਾ ਵਿਅਕਤੀ ਨਾਲ ਅਨਿਆਇ ਕਰਨਾ ਹੈ। ਸਮਾਜ ਦੀ ਸਭ ਤੋਂ ਅੱਛੀ ਸੇਵਾ ਤਾਂ ਹੀ ਵਿਅਕਤੀ ਕਰ ਸਕਦਾ ਹੈ ਜੇ ਉਸ ਦੀਆਂ ਵਿਸ਼ੇਸ਼ ਯੋਗਤਾਵਾਂ ਦਾ ਚੰਗੀ ਤਰ੍ਹਾਂ ਵਿਕਾਸ ਹੋਵੇ ਅਤੇ ਉਨ੍ਹਾਂ ਯੋਗਤਾਵਾਂ ਨਾਲ ਉਹ ਸਮਾਜ ਦੀ ਸੇਵਾ ਕਰੇ।
{{gap}}ਮਨੁਖ ਦੇ ਜੀਵਨ ਦਾ ਆਦਰਸ਼ ਹੀ ਸੁਤੰਤਰਤਾ ਪਰਾਪਤ ਕਰਨਾ ਹੈ। ਸੁਤੰਤਰਤਾ ਤੋਂ ਬਿਨਾਂ 'ਭਲਾ' ‘ਬੁਰਾ' ਅਖਲਾਕ ਦੀਆਂ ਨਜ਼ਰਾਂ ਵਿਚ ਕੋਈ ਅਰਥ ਨਹੀਂ ਰਖਦੇ। ਪਰ-ਅਧੀਨ ਮਨੁਖ ਦਾ ਕੋਈ ਅਖਲਾਕੀ ਜੀਵਨ ਨਹੀਂ। ਜਿਸ ਮਨੁਖ ਨੇ ਆਪਣੀ ਸੁਤੰਤਰਤਾ ਗੁਆ ਲਈ ਉਸ ਨੇ ਸਭ ਕੁਝ ਗੁਆ ਲਿਆ। ਸੁਤੰਤਰ ਮਨੁਖ ਹੀ ਆਪਣੇ ਜੀਵਨ ਨੂੰ ਭਲਾ ਜਾਂ ਬੁਰਾ ਬਣਾ ਸਕਦਾ ਹੈ। ਅਜੇਹੇ ਹੀ ਮਨੁਖ ਨੂੰ ਚੰਗੇ ਜਾਂ ਬੁਰੇ ਗੁਣਾਂ ਵਾਲਾ ਕਿਹਾ ਜਾ ਸਕਦਾ ਹੈ। ਪਰ-ਅਧੀਨ ਹੋਕੇ ਜਿਹੜਾ ਮਨੁਖ ਭਲੇ ਕੰਮ ਵੀ ਕਰਦਾ ਹੈ ਉਸ ਨਾਲ ਉਸ ਦੀ ਕੋਈ ਅਧਿਆਤਮਿਕ ਉਨਤੀ ਨਹੀਂ ਹੁੰਦੀ। ਆਚਰਨ ਦੀ ਉਸਾਰੀ ਜਾਂ ਅਧਿਆਤਮਿਕ ਉੱਨਤੀ ਲਈ ਸੁਤੰਤਰਤਾ ਬੜੀ ਜ਼ਰੂਰੀ ਹੈ।
{{gap}}ਸਮਾਜ ਨੂੰ ਚਾਹੀਦਾ ਹੈ ਕਿ ਉਹ ਵਿਅਕਤੀ ਦੇ ਅਧਿਆਤਮਿਕ ਜੀਵਨ ਦੀ ਇਸ ਲੋੜ ਉਤੇ ਸੱਟ ਨਾ ਮਾਰੇ। ਜਿੱਨੇ ਕਿਸੇ ਸਮਾਜ ਦੇ ਵਿਅਕਤੀ ਸੁਤੰਤਰ ਹਨ ਸਾਨੂੰ ਉਸ ਨੂੰ ਉੱਨਾ ਹੀ ਵਿਕਸਤ ਮੰਨਣਾ ਪਵੇਗਾ। ਅਜਿਹੇ ਹੀ ਸਮਾਜ ਵਿਚ ਅਸਲ ਸੁੱਚੇ ਆਚਰਨ ਵਾਲੇ ਵਿਅਕਤੀ ਹੋ ਸਕਦੇ ਹਨ। ਜਦ ਵਿਅਕਤੀ ਸੁੱਚੇ ਆਚਰਨ ਦਾ ਹੁੰਦਾ ਹੈ ਤਾਂ ਉਹ ਸੁਭਾਵਕ ਹੀ ਆਪਣੇ ਕੰਮਾਂ ਨਾਲ ਸਮਾਜ ਦਾ ਭਲਾ ਕਰਦਾ ਹੈ। ਉਸ ਦਾ ਹਰ<noinclude></noinclude>
eub9n2e0b6e499mlgb8bpnqd4ymrdwz
ਪੰਨਾ:ਸਿਖਿਆ ਵਿਗਿਆਨ.pdf/58
250
63740
229407
187648
2026-07-27T06:59:43Z
Harchand Bhinder
2624
/* ਤਸਦੀਕ */
229407
proofread-page
text/x-wiki
<noinclude><pagequality level="4" user="Harchand Bhinder" />{{center|'''੪੭'''}}</noinclude>ਕੰਮ, ਭਾਵੇਂ ਉਹ ਸਮਾਜ ਦੀ ਭਲਿਆਈ ਦੇ ਨਿਸ਼ਾਨੇ ਨੂੰ ਅੱਗੇ ਰਖ ਕੇ ਕੀਤਾ ਹੋਵੇ ਭਾਵੇਂ ਨਾ, ਸਮਾਜ ਦਾ ਕਲਿਆਣ ਕਰਦਾ ਹੈ। ਇਕ ਕਵੀ ਵਲ ਧਿਆਨ ਕਰੋ। ਕਵੀ ਜਿਸ ਵੇਲੇ ਕਵਿਤਾ ਲਿਖਦਾ ਹੈ, ਸਮਾਜ ਦੀ ਭਲਿਆਈ ਦਾ ਧਿਆਨ ਉਸ ਦੇ ਮਨ ਵਿਚ ਨਹੀਂ ਹੁੰਦਾ। ਕਵਿਤਾ ਲਿਖਣ ਦਾ ਕਾਰਨ ਨਿੱਜੀ ਸ਼ਾਂਤੀ ਪਰਾਪਤ ਕਰਨਾ ਹੁੰਦਾ ਹੈ ਪਰ ਉਹ ਕਵਿਤਾ ਸਮਾਜ ਦੇ ਕਈ ਵਿਅਕਤੀਆਂ ਦੇ ਮਨ ਵਿਚ ਸ਼ਾਂਤੀ ਪਹੁੰਚਾਉਂਦੀ ਹੈ ਅਤੇ ਇਸ ਤਰ੍ਹਾਂ ਸਮਾਜ ਦਾ ਭਲਾ ਕਰਦੀ ਹੈ। ਜੇ ਕਵੀ ਨੂੰ ਕਿਹਾ ਜਾਵੇ ਕਿ ਸਮਾਜ ਦੇ ਭਲੇ ਲਈ ਫਲਾਣੀ ਕਿਸਮ ਦੀ ਕਵਿਤਾ ਲਿਖੇ ਤਾਂ ਕੀ ਉਹ ਸੱਚੀ ਕਵਿਤਾ ਲਿਖਣ ਵਿਚ ਸਮਰੱਥ ਹੋਵੇਗਾ। ਇਥੇ ਐਮਰਸਨ ਦਾ ਇਹ ਕਥਨ ਲਿਖਣ ਯੋਗ ਹੈ ਕਿ ਜਿਹੜਾ ਮਨੁਖ ਆਪਣੇ ਆਪ ਲਈ ਹੀ ਕੁਝ ਲਿਖਦਾ ਹੈ ਉਹ ਅਨੰਤਕਾਲ ਦੀ ਜਨਤਾ ਲਈ ਲਿਖਦਾ ਹੈ<ref>He who writes to himself writes to an eternal public.</ref>।
{{gap}}ਸਿਖਿਆ ਵਿਚ ਵੀ ਇਹ ਸੁਤੰਤਰਤਾ ਦਾ ਆਦਰਸ਼ ਚਲਦਾ ਰਹਿਣਾ ਚਾਹੀਦਾ ਹੈ। ਜਿਸ ਪਾਸੇ ਬੱਚੇ ਦੀਆਂ ਬਿਰਤੀਆਂ ਲੈ ਜਾਣ ਉਸੇ ਪਾਸੇ ਉਸ ਨੂੰ ਜਾਣ ਦੇਣਾ ਚਾਹੀਦਾ ਹੈ। ਸੁਤੰਤਰ ਵਾਤਾਵਰਨ ਤੋਂ ਬਿਨਾਂ ਬੱਚੇ ਦੀ ਸ਼ਖਸੀਅਤ ਦਾ ਪੂਰਨ ਵਿਕਾਸ ਹੋਣਾ ਸੰਭਵ ਨਹੀਂ। ਉਸ ਦੀ ਕੁਦਰਤ ਤੋਂ ਪਾਈ ਪ੍ਰਤਿਭਾ ਤਾਂ ਹੀ ਚਮਤਕਾਰ ਵਿਖਾ ਸਕਦੀ ਹੈ ਜੇ ਉਸ ਨੂੰ ਆਪਣੀ ਰੁਚੀ ਅਨੁਸਾਰ ਅਨੇਕ ਵਿਸ਼ਿਆਂ ਨੂੰ ਪੜ੍ਹਨ ਦੀ ਖੁਲ੍ਹ ਹੋਵੇ, ਉਸ ਨੂੰ ਆਪਣੇ ਭਾਵ ਸਪਸ਼ਟ ਕਰਨ ਵਿਚ ਰੋਕ ਨਾ ਪਵੇ ਅਤੇ ਸਕੂਲ ਦਾ ਜ਼ਬਤ ਇੱਨਾ ਕਰੜਾ ਨਾ ਹੋਵੇ ਕਿ ਬੱਚਾ ਉਸ ਕਰਕੇ ਸੁਤੰਤਰਤਾ ਨਾਲ ਕੰਮ ਨਾ ਕਰ ਸਕੇ।
{{gap}}ਉਪਰ ਦਸਿਆ ਸਿਖਿਆ ਦਾ ਸਿਧਾਂਤ ਬਚਿਆਂ ਨੂੰ ਅਜ਼ਾਦੀ ਦੇਣ ਵਾਲਾ ਨਹੀਂ ਹੈ। ਬਚਿਆਂ ਨੂੰ ਉੱਨੀ ਹੀ ਸੁਤੰਤਰਤਾ ਦਿਤੀ ਜਾ ਸਕਦੀ ਹੈ ਜਿਸ ਦੀ ਉਹ ਭਲੀ ਵਰਤੋਂ ਕਰ ਸਕਣ। ਕਿਸੇ ਵੀ ਬੱਚੇ ਨੂੰ ਆਪਣੀ ਸਿਖਿਆ ਲਈ ਜ਼ਿੰਮੇਵਾਰ ਨਹੀਂ ਬਣਾਇਆ ਜਾ ਸਕਦਾ। ਬੱਚੇ ਦੀ ਸਿਖਿਆ ਦੀ ਜ਼ਿੰਮੇਵਾਰੀ ਸਿਖਿਆ ਦੇਣ ਵਾਲੇ ਨੂੰ ਬੱਚੇ ਨੂੰ ਬਾਰ ਬਾਰ ਦਸਣਾ ਪਵੇਗਾ ਕਿ ਉਸ ਨੂੰ ਕੀ ਕਰਨਾ ਚਾਹੀਦਾ ਹੈ। ਉਸ ਨੂੰ ਕੁਰਾਹੇ ਜਾਣ ਤੋਂ ਵੀ ਸਿਖਿਆ ਦੇਣ ਵਾਲੇ ਨੂੰ ਬਚਾਉਣਾ ਪਵੇਗਾ। ਬੱਚੇ ਨੂੰ ਸੰਸਾਰ ਦਾ ਗਿਆਨ ਮਿਣਵਾਂ ਜਿਹਾ ਹੀ ਰਹਿੰਦਾ ਹੈ। ਇਸ ਲਈ ਉਹ ਆਪਣੀ ਕਰਨੀ ਦੇ ਕੁਦਰਤੀ ਸਿਟਿਆਂ ਨੂੰ ਸਮਝਣ ਤੋਂ ਅਸਮਰਥ ਵੀ ਹੁੰਦਾ ਹੈ। ਸਿਖਿਆ ਦੇਣ ਵਾਲੇ ਨੂੰ ਚਾਹੀਦਾ ਹੈ ਕਿ ਜਦ ਬੱਚਾ ਕਿਸੇ ਅਜਿਹੇ ਰਾਹ ਪੈ ਜਾਵੇ ਜਿਸ ਨਾਲ ਉਸ ਦੀ ਆਪਣੀ ਹਾਨੀ ਹੋਣ ਦਾ ਡਰ ਹੈ ਤਾਂ ਉਹ ਉਸ ਨੂੰ ਉਸ ਰਾਹ ਤੋਂ ਰੋਕੇ। ਪਰ ਇਸ ਦਾ ਭਾਵ ਇਹ ਵੀ ਨਹੀਂ ਕਿ ਬੱਚੇ ਦਾ ਜੀਵਨ ਕਈ ਤਰ੍ਹਾਂ ਦੀਆਂ ਰਸਮਾਂ ਰੋਕਾਂ ਨਾਲ ਭਰ ਦਿਤਾ ਜਾਵੇ। ਬੱਚੇ ਨੂੰ ਇਕ ਘੇਰੇ ਅੰਦਰ ਤਜਰਬੇ ਕਰਨ ਅਤੇ ਸਚਿਆਈ ਨੂੰ ਨਿੱਜੀ ਤਜਰਬੇ ਰਾਹੀਂ ਜਾਨਣ ਦਾ ਅਵਸਰ ਵੀ ਦੇਣਾ ਚਾਹੀਦਾ ਹੈ। ਦੂਜੇ, ਸਿਖਿਆ ਦੇਣ ਵਾਲੇ ਨੂੰ ਇਹ ਵੀ ਨਹੀਂ ਸਮਝ ਲੈਣਾ ਚਾਹੀਦਾ ਕਿ ਉਹ ਕਿਸੇ ਵਿਸ਼ੇਸ਼ ਬਾਲਕ ਲਈ ਜੋ ਕੁਝ ਲਾਭਕਾਰੀ ਹੈ ਉਹ ਪੂਰਨ ਤੌਰ ਤੇ ਜਾਣਦਾ ਹੈ। ਜਦੋਂ ਤਕ ਬੱਚੇ ਦਾ ਕਿਸੇ ਤਰ੍ਹਾਂ ਦਾ ਸ੍ਵੈ-ਪਰਗਟਾਵਾ ਸਮਾਜਿਕ ਭਲੇ ਦਾ ਵਿਰੋਧੀ ਨਾ ਹੋਵੇ, ਉਸ ਨੂੰ ਇਸ ਤਰ੍ਹਾਂ ਦੇ ਸ੍ਵੈ-ਪਰਗਟਾਵੇ ਦਾ ਅਵਸਰ ਦੇਣਾ ਚਾਹੀਦਾ ਹੈ। ਕੀ ਅਸੀਂ ਸੰਸਾਰ ਦੇ<noinclude>{{rule}}<references/></noinclude>
2cplcur4trxie5ojb0070l97sja11vf
ਪੰਨਾ:ਸਿਖਿਆ ਵਿਗਿਆਨ.pdf/59
250
63741
229408
187650
2026-07-27T06:59:52Z
Harchand Bhinder
2624
/* ਤਸਦੀਕ */
229408
proofread-page
text/x-wiki
<noinclude><pagequality level="4" user="Harchand Bhinder" />{{center|'''੪੮'''}}</noinclude>ਇਤਿਹਾਸ ਵਿਚ ਨਹੀਂ ਵੇਖਦੇ ਕਿ ਜਿਸ ਗਲ ਨੂੰ ਸਮਾਜ ਦੇ ਸਧਾਰਨ ਲੋਕ ਸਮਾਜ ਲਈ ਭੈੜਾ ਸਮਝਦੇ ਸਨ ਉਹੋ ਸਮਾਜ ਦੇ ਲਾਭ ਦੀ ਸਿਧ ਹੋਈ। ਜਦੋਂ ਕੋਈ ਨਵਾਂ ਪ੍ਰਤਿਭਾ ਵਾਲਾ ਕਵੀ ਆਪਣੀ ਕਵਿਤਾ ਕਿਸੇ ਨਵੇਂ ਢੰਗ ਨਾਲ ਗੁੰਦਦਾ ਹੈ ਅਤੇ ਜਦ ਉਹ ਸੰਸਾਰ ਦੇ ਸਾਹਮਣੇ ਆਉਂਦੀ ਹੈ ਤਾਂ ਉਸ ਦਾ ਵਿਰੋਧ ਹਰ ਪਿਛਾਂਹ ਖਿੱਚੂ ਸਾਹਿੱਤਕਾਰ ਕਰਦਾ ਹੈ, ਪਰ ਵੇਖਿਆ ਜਾਂਦਾ ਹੈ ਕਿ ਕੁਝ ਸਮੇਂ ਪਿਛੋਂ ਉਹੋ ਕਵਿਤਾ ਮਨੁਖਾਂ ਦੇ ਮਨ ਮੱਲ ਲੈਂਦੀ ਹੈ, ਅਤੇ ਜਿਸ ਕਵਿਤਾ ਨੂੰ ਕਦੇ ਸਾਹਿੱਤ ਦੇ ਪੰਡਿਤ ਬੇ ਲੋੜੀ ਸਿੱਧ ਕਰਦੇ ਸਨ ਉਹੋ ਕਵਿਤਾ ਸੰਸਾਰ ਦਾ ਸਭ ਤੋਂ ਵਧ ਭਲਾ ਕਰਦੀ ਹੈ। ਜਿਸ ਤਰ੍ਹਾਂ ਸਾਹਿੱਤ ਦੇ ਅਲੋਚਕ ਨਵੀਂ ਕਵਿਤਾ ਦੇ ਗੁਣਾਂ ਦੋਸ਼ਾਂ ਨੂੰ ਪੂਰਨ ਤੌਰ ਤੇ ਜਾਨਣ ਤੋਂ ਅਸਮਰਥ ਹੁੰਦੇ ਹਨ, ਇਸੇ ਤਰ੍ਹਾਂ ਸਿਖਿਆ ਦੇਣ ਵਾਲਾ ਵੀ ਬੱਚਿਆਂ ਨੇ ਨਵੀਂ ਤਰ੍ਹਾਂ ਨਾਲ ਆਪਣੀ ਸ਼ਖਸੀਅਤ ਦੇ ਪਰਗਟਾਵੇ ਦੇ ਚੰਗੇ ਬੁਰੇ ਹੋਣ ਨੂੰ ਪੂਰੀ ਤਰ੍ਹਾਂ ਜਾਨਣ ਦੇ ਸਮਰਥ ਨਹੀਂ। ਸਾਹਿੱਤ ਅਲੋਚਕ ਅਤੇ ਸਿਖਿਆ ਦੇਣ ਵਾਲਾ ਦੋਵੇਂ ਸਧਾਰਨ ਤੌਰ ਤੇ ਪਿਛਾਂਹ ਖਿੱਚੂ ਹੁੰਦੇ ਹਨ, ਜੇ ਉਨ੍ਹਾਂ ਦੇ ਪਿਛਾਂਹ ਖਿਚੂ ਪੁਣੇ ਨੂੰ ਮਨ ਮਰਜ਼ੀ ਕਰਨ ਦਿਤੀ ਜਾਵੇ ਤਾਂ ਨਾ ਕਿਸੇ ਨਵੀਂ ਤਰ੍ਹਾਂ ਦੇ ਸਾਹਿੱਤ ਨੂੰ ਬਨਾਉਣ ਵਾਲਾ ਹੋਵੇਗਾ ਅਤੇ ਨਾ ਕੋਈ ਪ੍ਰੀਤਭਾ ਵਾਲਾ ਬੱਚਾ ਆਪਣੀ ਪਤਿਭਾ ਦਾ ਸੰਸਾਰ ਅੱਗੇ ਵਿਖਾਵਾ ਕਰ ਸਕੇਗਾ। ਅਲੋਚਕ ਅਤੇ ਸਿਖਿਆ ਦੇਣ ਵਾਲੇ ਦੋਨਾਂ ਨੂੰ ਹੀ ਸੁਹਿਰਦ ਹੋਣਾ ਜ਼ਰੂਰੀ ਹੈ, ਉਨ੍ਹਾਂ ਨੂੰ ਸਦਾ ਦੂਸਰਿਆਂ ਦੀਆਂ ਵਿਸ਼ੇਸ਼ਤਾਵਾਂ ਵਿਚ ਸੌਂਦਰਯ ਵੇਖਣ ਲਈ ਤਿਆਰ ਰਹਿਣ ਚਾਹੀਦਾ ਹੈ ਅਤੇ ਜਦ ਉਹ ਵਿਸ਼ੇਸ਼ਤਾਵਾਂ ਸਮਾਜ ਦਾ ਬੁਰਾ ਕਰਨ ਵਾਲੀਆਂ ਨਾ ਹੋਣ, ਉਨ੍ਹਾਂ ਨੂੰ ਵਧਣ ਫੁਲਣ ਲਈ ਉਤਸ਼ਾਹ ਦੇਣਾ ਚਾਹੀਦਾ ਹੈ।<ref>'We may go further and say that the prudent teacher will take care not to multiply his prohibitions beyond necessity. Few things are more difficult than to foresee whether a new type of individuality, a new mode of expression in thought or action, will ultimately add to or depart from the real riches of the world. It is fatally easy to condemn as contrary to beauty, truth, or goodness what merely runs counter to our conser vative prejudices"-Nunn. Education: P. 7.</ref>
{{gap}}ਹੁਣ ਸਿਖਿਆ ਵਿਚ ਸੁਤੰਤਰਤਾ ਦੇ ਸਿਧਾਂਤ ਦੇ ਵਿਰੋਧ ਵਿਚ ਇਹ ਕਿਹਾ ਜ ਸਕਦਾ ਹੈ ਕਿ ਇਸ ਨਾਲ ਸਕੂਲਾਂ ਵਿਚ ਕੋਈ ਜ਼ਬਤ ਹੀ ਨਹੀਂ ਰਹੇਗਾ, ਦੂਜੇ ਹਰ ਬਾਲਕ ਲਈ ਉਸਦੀ ਰੁਚੀ ਅਨੁਸਾਰ ਨਵਾਂ ਸਿਖਿਆ ਕਰਮ ਬਨਾਉਣਾ ਪਵੇਗਾ। ਇਸਦਾ ਸਿੱਟਾ ਇਹ ਹੋਵੇਗਾ ਕਿ ਸੰਸਾਰ ਵਿਚ ਕੋਈ ਸਕੂਲ ਹੀ ਨਹੀਂ ਰਹੇਗਾ। ਜ਼ਬਤ ਦੀ ਅਣਹੋਂਦ ਕਰਕੇ ਬਚਿਆਂ ਵਿਚ ਖੋਟੀਆਂ ਆਦਤਾਂ ਦਾ ਵਧ ਜਾਣਾ ਸੁਭਾਵਕ ਹੈ। ਜਦੋਂ ਬੱਚੇ ਨੂੰ ਸਿਖਿਆ ਦੇਣ ਵਾਲੇ ਦਾ ਡਰ ਹੀ ਨਾ ਰਿਹਾ ਤਾਂ ਉਹ ਆਪਣੇ ਸਾਥੀਆਂ ਨਾਲ ਮਨਮਾਨਾ ਵਰਤਾਰਾ ਕਰਨਗੇ ਜਾਂ ਆਪਣਾ ਸਮਾਂ ਆਲਸ ਵਿਚ ਬਤੀਤ ਕਰ ਦੇਣਗੇ।
{{gap}}ਇਸ ਤਰ੍ਹਾਂ ਦੀ ਸ਼ੰਕਾ ਨਿਰਮੂਲ ਹੈ। ਸ਼ਖਸੀਅਤ-ਵਿਕਾਸ ਦਾ ਸਿਧਾਂਤ ਸਿਖਿਆਂ ਦੇਣ ਵਾਲੇ ਨੂੰ ਆਪਣੀਆਂ ਜ਼ਿੰਮੇਵਾਰੀਆਂ ਤੋਂ ਹਟ ਜਾਣ ਲਈ ਨਹੀਂ ਆਖਦਾ। ਬਚਿਆਂ ਦੇ ਆਚਰਨ ਦੀ ਉਸਾਰੀ ਸੁਤੰਤਰ ਜੀਵਨ ਦੀ ਪਕਾਈ ਹੀ ਹੈ। ਸਿਖਿਆ ਦਾ ਨਿਸ਼ਾਨਾ ਬਚਿਆਂ ਨੂੰ ਸੁਤੰਤਰ<noinclude>{{rule}}<references/></noinclude>
2ob449z78r5pmq0x3sua5se7nk3y1dp
ਪੰਨਾ:ਸਿਖਿਆ ਵਿਗਿਆਨ.pdf/60
250
63742
229409
190473
2026-07-27T07:01:54Z
Harchand Bhinder
2624
/* ਤਸਦੀਕ */
229409
proofread-page
text/x-wiki
<noinclude><pagequality level="4" user="Harchand Bhinder" />{{rh||'''੪੯'''}}</noinclude>ਬਨਾਉਣਾ ਹੋਣਾ ਚਾਹੀਦਾ ਹੈ, ਪਰ ਜਦੋਂ ਤਕ ਬੱਚਾ ਅਖਲਾਕ ਵਿਚ ਆਪਣੇ ਪੈਰਾਂ ਤੇ ਖੜੇ ਹੋਣ ਦੀ ਯੋਗਤਾ ਨਹੀਂ ਪਰਾਪਤ ਕਰ ਲੈਂਦਾ ਤਦ ਤਕ ਸਿਖਿਆ ਦੇਣ ਵਾਲੇ ਨੂੰ ਉਸ ਦੀ ਸਹਾਇਤਾ ਕਰਨੀ ਪਵੇਗੀ। ਬਚਿਆਂ ਨੂੰ ਨਿਰਦਈ ਕੰਮਾਂ ਤੋਂ ਰੋਕਣਾ, ਆਲਸ ਅਤੇ ਭਰਮ ਤੋਂ ਬਚਾਉਣਾ, ਇਹ ਸਿਖਿਆ ਦੇਣ ਵਾਲੇ ਦਾ ਵੱਡਾ ਕਰਤੱਵ ਹੈ। ਪਰ ਜ਼ਬਤ ਨੂੰ ਉਥੋਂ ਨਾ ਲਿਆਂਦਾ ਜਾਵੇ ਜਿੱਥੇ ਉਹਦੀ ਲੋੜ ਹੀ ਨਾ ਹੋਵੇ। ਸਮਾਜ ਵਿਚ ਕਿਵੇਂ ਰਹਿਣਾ ਹੈ ਇਹ ਸਮਝਣ ਦਾ ਅਵਸਰ ਸਿਖਿਆ ਦੇਣ ਵਾਲੇ ਨੂੰ ਬਚਿਆਂ ਨੂੰ ਦੇਣਾ ਚਾਹੀਦਾ ਹੈ। ਜਿਹੜੇ ਬੱਚੇ ਕਰੜੇ ਜ਼ਬਤ ਵਿਚ ਰਹਿੰਦੇ ਹਨ, ਉਹ ਉਸ ਜ਼ਬਤ ਦੇ ਨਾ ਹੋਣ ਉਤੇ ਪਸ਼ੂਆਂ ਵਾਲੇ ਆਚਰਨ ਦਾ ਵਿਖਾਲਾ ਕਰਦੇ ਹਨ। ਕਰੜਾ ਜ਼ਬਤ ਬੱਚਿਆਂ ਵਿਚ ਆਪਣੇ ਆਪ ਨੂੰ ਸੰਭਲਣ ਦੀ ਯੋਗਤਾ ਆਉਣ ਵਿਚ ਰੋਕ ਬਣਦਾ ਹੈ, ਉਨ੍ਹਾਂ ਵਿਚ ਸ੍ਵੈ-ਵਿਸ਼ਵਾਸ਼ ਘਟਾ ਦਿੰਦਾ ਹੈ। ਇਸ ਤਰ੍ਹਾਂ ਦਾ ਵਿਅਕਤੀ ਜਦ ਸੰਸਾਰ ਵਿਚ ਦਾਖਲ ਹੁੰਦਾ ਹੈ ਤਾਂ ਉਹ ਨਦੀ ਵਿਚ ਮਲਾਹ ਬਿਨਾਂ ਕਿਸ਼ਤੀ ਵਾਂਗ ਇਧਰ ਉਧਰ ਭਟਕਦਾ ਹੈ।
{{gap}}ਬੱਚੇ ਦੀ ਸ਼ਖਸੀਅਤ ਦੇ ਵਿਕਾਸ ਲਈ ਇਹ ਵੀ ਜ਼ਰੂਰੀ ਨਹੀਂ ਕਿ ਹਰ ਬੱਚੇ ਲਈ ਇਕ ਨਵਾਂ ਸਿਖਿਆ ਕਰਮ ਬਣਾਇਆ ਜਾਵੇ। ਸਕੂਲਾਂ ਵਿਚ ਪੜ੍ਹਾਏ ਜਾਣ ਵਾਲੇ ਸਧਾਰਨ ਵਿਸ਼ੇ ਦੀ ਸ਼ਖਸੀਅਤ ਦੇ ਵਿਕਾਸ ਲਈ ਕਾਫੀ ਹਨ। ਪਰ ਇਨ੍ਹਾਂ ਵਿਸ਼ਿਆਂ ਦੀ ਗਿਣਤੀ ਜਿੰਨੀ ਵਧੇਰੇ ਹੋ ਸਕੇ, ਹੋਣੀ ਚਾਹੀਦੀ ਹੈ ਅਤੇ ਬੱਚਾ ਜਿਸ ਵਿਸ਼ੇ ਵਿੱਚ ਰੁਚੀ ਵਿਖਾਵੇ ਉਸੇ ਵਿਸ਼ੇ ਵਿੱਚ ਉਸ ਨੂੰ ਵਿਸ਼ੇਸ਼ ਯੋਗਤਾ ਪਰਾਪਤ ਕਰਨ ਦਾ ਅਵਸਰ ਦੇਣਾ ਚਾਹੀਦਾ ਹੈ। ਹਰ ਬੱਚੇ ਨੂੰ ਇਕ ਤਰ੍ਹਾਂ ਦੀ ਸਿਖਿਆ ਦੇਣਾ ਸ਼ਖਸੀਅਤ ਦੇ ਵਾਧੇ ਲਈ ਹਾਨੀਕਾਰਕ ਹੈ। ਮੁਢਲੀ ਅਵੱਸਥਾ ਵਿੱਚ ਬੱਚੇ ਨੂੰ ਸਿਖਿਆ ਕਰਮ ਦੇ ਸਾਰੇ ਵਿਸ਼ੇ ਪੜ੍ਹਾਏ ਜਾਣੇ ਚਾਹੀਦੇ ਹਨ, ਪਰ ਜਿਵੇਂ ਜਿਵੇਂ ਬੱਚਾ ਉੱਮਰ ਵਿੱਚ ਵੱਡਾ ਹੁੰਦਾ ਜਾਵੇ ਅਤੇ ਉਸ ਦੀਆਂ ਰੁਚੀਆਂ ਵਿਕਸਤ ਹੋਣ ਉਸ ਨੂੰ ਆਪਣੀ ਰੁਚੀ ਦੇ ਅਨੁਸਾਰ ਕਿਸੇ ਵਿਸ਼ੇਸ ਵਿਸ਼ੇ ਵਿੱਚ ਲੱਗ ਜਾਣ ਦਾ ਅਵਸਰ ਦੇਣਾ ਚਾਹੀਦਾ ਹੈ।
{{gap}} ਬੱਚੇ ਨੂੰ ਆਪਣੀ ਪ੍ਰਤਿਭਾ ਵਿਖਾਉਣ ਦਾ ਪੂਰਾ ਅਵਸਰ ਮਿਲਣਾ ਚਾਹੀਦਾ ਹੈ। ਇਹ ਪ੍ਰਤਿਭਾ ਪਹਿਲਾਂ ਪਹਿਲ ਦੂਜਿਆਂ ਦੀ ਨਕਲ ਕਰਨ ਵਿਚ ਹੀ ਵੇਖੀ ਜਾਂਦੀ ਹੈ। ਪਰ ਨਕਲ ਕਰਨ ਲਈ ਵੀ ਬੱਚੇ ਦੇ ਸਾਹਮਣੇ ਕਈ ਤਰ੍ਹਾਂ ਦੇ ਆਦਰਸ਼ ਰਹਿਣੇ ਚਾਹੀਦੇ ਹਨ। ਬੱਚੇ ਦੀ ਬੁੱਧੀ ਦੀ ਵਿਸ਼ੇਸ਼ਤਾ ਇਨ੍ਹਾਂ ਆਦਰਸ਼ਾਂ ਦੀ ਚੋਣ ਵਿਚ ਵੇਖੀ ਜਾਂਦੀ ਹੈ। ਬਾਲਕ ਦੇ ਸਾਹਮਣੇ ਜਿੱਨੀ ਤਰ੍ਹਾਂ ਦੇ ਵਧੇਰੇ ਆਦਰਸ਼ ਰਹਿੰਦੇ ਹਨ, ਅਤੇ ਉਸ ਨੂੰ ਜਿੱਨੇ ਵਧੇਰੇ ਵਿਸ਼ਿਆਂ ਵਿਚੋਂ ਆਪਣੇ ਅਧਿਅਨ ਲਈ ਵਿਸ਼ੇ ਚੁਨਣ ਲਈ ਅਵਸਰ ਮਿਲਦਾ ਹੈ, ਉਸਦੀ ਸ਼ਖਸ਼ੀਅਤ ਉੱਨੀ ਹੀ ਵਿਕਸਤ ਅਥਵਾ ਬਲਵਾਨ ਹੁੰਦੀ ਹੈ।
{{gap}}{{larger|'''ਉਪਰ ਲਿਖੇ ਵਿਕਾਸ ਦੇ ਸਿਧਾਂਤ ਦੀ ਅਲੋਚਨਾ:-'''}}ਸ਼ਖਸ਼ੀਅਤ ਦੇ ਵਿਕਾਸ ਦਾ ਸਿਧਾਂਤ ਸਿਖਿਆ ਦੇ ਕਾਰਨ-ਕਰਮ ਨੂੰ ਜਿੱਨਾ ਸਪਸ਼ਟ ਕਰਦਾ ਹੈ ਇੱਨਾ ਦੂਜਾ ਕੋਈ ਵੀ ਸਿਧਾਂਤ ਸਪਸ਼ਟ ਨਹੀਂ ਕਰਦਾ। ਇਸ ਨਾਲ ਵਿਅਕਤੀ ਹਾਲਤ ਉਤੇ ਕਾਬੂ ਪਾ ਸਕਦਾ ਹੈ, ਆਪਣਾ ਜੀਵਨ ਸੰਪੂਰਨ ਬਣਾ ਸਕਦਾ ਹੈ ਅਤੇ ਇਸ ਨਾਲ ਉਸ ਦੇ ਆਚਰਨ ਦੀ ਉਸਾਰੀ ਵੀ ਹੋ ਸਕਦੀ ਹੈ। ਸ਼ਖਸ਼ੀਅਤ ਦਾ ਵਿਕਾਸ ਅਤੇ ਆਚਰਨ ਦੀ ਉਸਾਰੀ ਕੋਈ ਦੋ ਵਿਰੋਧੀ ਗੱਲਾਂ ਨਹੀਂ ਹਨ। ਸ਼ਖਸ਼ੀਅਤ ਦੇ ਵਿਕਾਸ ਨਾਲ ਆਚਰਨ ਦੀ ਉਸਾਰੀ ਵੀ ਹੁੰਦੀ ਹੈ। ਇਸ ਨਾਲ ਬੱਚਾ ਸੰਸਾਰ ਵਿਚ ਸਫਲ ਜੀਵਨ ਬਤੀਤ ਕਰਨ ਲਈ ਯੋਗ ਸਿਖਿਆ ਵੀ ਪਰਾਪਤ<noinclude></noinclude>
s6sc68mawbo1fmnp846ok8m0d614f7o
ਪੰਨਾ:ਸਿਖਿਆ ਵਿਗਿਆਨ.pdf/11
250
63743
229361
187518
2026-07-27T06:47:42Z
Harchand Bhinder
2624
/* ਤਸਦੀਕ */
229361
proofread-page
text/x-wiki
<noinclude><pagequality level="4" user="Harchand Bhinder" />{{center|'''੪'''}}</noinclude>{{center|{{larger|'''ਸਿਖਿਆ ਵਿਗਿਆਨ ਅਤੇ ਹੋਰ ਵਿਦਿਆਵਾਂ'''}}}}
{{gap}}ਸਿਖਿਆ ਵਿਗਿਆਨ ਕੋਈ ਸੁਤੰਤਰ ਵਿਗਿਆਨ ਨਹੀਂ ਹੈ। ਸਿਖਿਆ ਵਿਗਿਆਨ ਇਕ ਪਾਸੇ ਫਿਲਾਸਫੀ ਹੈ ਅਤੇ ਦੂਜੇ ਪਾਸੇ ਵਿਗਿਆਨ। ਸਿਖਿਆ-ਵਿਗਿਆਨ ਜਦੋਂ ਸਿਖਿਆ ਦੇ ਨਿਸ਼ਾਨੇ ਦਾ ਵਰਣਨ ਕਰਦਾ ਹੈ ਤਾਂ ਇਹ ਫਿਲਾਸਫੀ ਬਣ ਜਾਂਦਾ ਹੈ ਅਤੇ ਜਦ ਇਹ ਸਿਖਿਆ ਦੀ ਵਿਧੀ ਉਤੇ ਵਿਚਾਰ ਕਰਦਾ ਹੈ ਤਾਂ ਵਿਗਿਆਨ ਬਣ ਜਾਂਦਾ ਹੈ। ਸਿਖਿਆ-ਵਿਗਿਆਨ ਦਾ ਵਿਸ਼ੇਸ਼ ਸਬੰਧ ਦੋ ਵਿਦਿਆਵਾਂ ਨਾਲ ਹੈ-ਨੀਤੀ ਵਿਦਿਆ ਅਤੇ ਮਨੋਵਿਗਿਆਨ।
{{gap}}'''ਸਿਖਿਆ-ਵਿਗਿਆਨ ਅਤੇ ਨੀਤੀ ਵਿਦਿਆ'''-ਸਿਖਿਆ ਦਾ ਸਧਾਰਨ ਨਿਸ਼ਾਨਾ ਬਾਲਕ ਨੂੰ ਸੁਯੋਗ (ਸਿਆਣਾ) ਬਨਾਉਣਾ ਹੈ। ਅਸੀਂ ਸੁਯੋਗ ਵਿਅਕਤੀ ਕਿਸ ਨੂੰ ਕਹੀਏ, ਇਹ ਦਸਣਾ ਨੀਤੀ ਵਿਦਿਆ ਦਾ ਕੰਮ ਹੈ। ਸਮਾਜ ਦੇ ਆਗੂ ਜਿਹੋ ਜਿਹਾ ਆਪਣੇ ਜੀਵਨ ਦਾ ਆਦਰਸ਼ ਬਣਾਉਂਦੇ ਹਨ, ਉਸੇ ਅਨੁਸਾਰ ਬਚਿਆਂ ਨੂੰ ਸਿਖਿਆ ਦਿਤੀ ਜਾਂਦੀ ਹੈ। ਕਦੇ ਪਰਲੋਕ ਦੇ ਸੁਖ ਲਈ ਹੀ ਸਮਾਜ ਦੇ ਲੋਕ ਇੱਛਾ ਰਖਦੇ ਹਨ, ਸੰਸਾਰੀ ਜੀਵਨ ਉਨ੍ਹਾਂ ਲਈ ਭਾਰ ਪਰਤੀਤ ਹੁੰਦਾ ਹੈ। ਅਜਿਹੀ ਹਾਲਤ ਵਿਚ ਸਿਖਿਆ ਦਾ ਨਿਸ਼ਾਨਾ ਮਨੁਖ ਨੂੰ ਸੰਸਾਰੀ ਜੀਵਨ ਤੋਂ ਮੁਕਤ ਕਰਨਾ ਹੋ ਜਾਂਦਾ ਹੈ। ਸਮਾਜ ਦੇ ਪਰਧਾਨ ਸਿਖਿਆ ਦੇਣ ਵਾਲੇ ਭਿਖਸ਼ੂ ਜਾਂ ਸੰਨਿਆਸੀ ਲੋਕ ਹੁੰਦੇ ਹਨ। ਉਹ ਮੁਢ ਤੋਂ ਹੀ ਬੱਚੇ ਦੇ ਮਨ ਵਿਚ ਸੰਸਾਰ ਤੋਂ ਭੱਜ ਜਾਣ ਦੇ ਭਾਵ ਪੈਦਾ ਕਰ ਦਿੰਦੇ ਹਨ। ਬੱਚਿਆਂ ਨੂੰ ਕਥਾ ਕਹਾਣੀਆਂ ਹੀ ਸੁਣਾਈਆਂ ਜਾਂਦੀਆਂ ਹਨ ਜਿਸ ਨਾਲ ਉਨ੍ਹਾਂ ਨੂੰ ਧਨ ਦੌਲਤ ਦੇ ਜੋੜਣ ਦੀ ਥਾਂ ਅਧਿਆਤਮਕ ਉਨਤੀ ਵਲ ਲਗਣ ਲਗ ਜਾਵੇ।
{{gap}}ਕਦੇ ਕਦੇ ਸਮਾਜ ਦੇ ਆਗੂ ਸੰਸਾਰਿਕ ਉਨਤੀ ਨੂੰ ਹੀ ਜੀਵਨ ਦਾ ਵੱਡਾ ਨਿਸ਼ਾਨਾ ਮੰਨ ਲੈਂਦੇ ਹਨ। ਉਨ੍ਹਾਂ ਦਾ ਪਰਲੋਕ ਵਿਚ ਵਿਸ਼ਵਾਸ਼ ਹੀ ਨਹੀਂ ਹੁੰਦਾ। ਅਜਿਹੀਆਂ ਹਾਲਤਾਂ ਵਿਚ ਉਹ ਬੱਚੇ ਦੇ ਮਨ ਵਿਚ ਕਦੇ ਵੀ ਅਜਿਹੇ ਸੰਸਕਾਰ, ਪੈਦਾ ਨਹੀਂ ਹੋਣ ਦੇਣਗੇ ਜਿਨ੍ਹਾਂ ਨਾਲ- ਉਸ ਦਾ ਮਨ ਆਪਣੇ ਇਸ ਜੀਵਨ ਦੀਆਂ ਜ਼ਿਮੇਵਾਰੀਆਂ ਤੋਂ ਉਦਾਸ ਹੋਵੇ। ਪਰਲੋਕ ਦੀਆਂ ਗਲਾਂ ਕਰਨਾ, ਅਜਿਹੀ ਹਾਲਤ ਵਿਚ, ਸਮਾਜ ਵਿਰੁਧ ਬਗ਼ਾਵਤ ਮੰਨੀ ਜਾਵੇਗੀ। ਰੂਸ ਦੇ ਸਕੂਲਾਂ ਵਿਚ ਧਰਮ ਬਾਰੇ ਚਰਚਾ ਕਰਨੀ ਮਨ੍ਹਾਂ ਹੈ। ਸਾਮਵਾਦੀ ਵਿਚਾਰ ਅਨੁਸਾਰ ਧਰਮ ਮਨੁਖ ਨੂੰ ਸੰਸਾਰ ਵਲੋਂ ਉਪਰਾਮ ਕਰ ਦਿੰਦਾ ਹੈ। ਧਾਰਮਕ ਖਿਆਲਾਂ ਵਾਲੀ ਜਨਤਾ ਆਪਣੇ ਅਧਿਕਾਰਾਂ ਲਈ ਘੋਲ ਕਰਨ ਦੇ ਅਸਮਰੱਥ ਹੁੰਦੀ ਹੈ। ਉਹ ਡੋਰੀ ਭਾਗਾਂ ਉਤੇ ਛਡ ਦਿੰਦੀ ਹੈ। ਜਨਤਾ ਦੀ ਇਸ ਉਪਰਾਮਤਾ ਦਾ, ਸਮਾਜ ਦੇ ਚਲਾਕ ਲੋਕ, ਅਯੋਗ ਲਾਭ ਉਠਾਉਂਦੇ ਹਨ। ਉਹ ਉਨ੍ਹਾਂ ਦੀ ਮਿਹਨਤ ਤੇ ਡਾਕਾ ਮਾਰਦੇ ਹਨ। ਇਸ ਤਰ੍ਹਾਂ ਸਮਾਜ ਦੇ ਕੁਝ ਲੋਕੀਂ ਅਮੀਰ ਹੋ ਜਾਂਦੇ ਹਨ ਅਤੇ ਬਾਕੀ ਗਰੀਬ ਰਹਿ ਜਾਂਦੇ ਹਨ। ਇਸ ਕਰਕੇ ਧਰਮ ਦਾ ਪਰਚਾਰ ਹੋਣ ਦੇਣਾ ਹੀ ਭੈੜਾ ਹੈ। ਰੂਸ ਦੇ ਸਿਖਿਆ ਢੰਗ ਵਿਚ ਬੱਚੇ ਨੂੰ ਸਿਆਣਾ ਕਾਰੋਬਾਰੀ ਅਤੇ ਆਪਣੇ ਅਧਿਕਾਰਾਂ ਲਈ ਲੜਨ ਵਾਲਾ ਵਿਅਕਤੀ ਬਣਾਇਆ ਜਾਂਦਾ ਹੈ।
{{gap}}ਸਿਖਿਆ ਦਾ ਅਸਲ ਆਦਰਸ਼ ਕੀ ਹੋਣਾ ਚਾਹੀਦਾ ਹੈ? ਇਸ ਵਿਸ਼ੇ ਉਤੇ ਫਿਲਸਫੇ ਅਤੇ ਨੀਤੀ ਸ਼ਾਸਤਰ ਦੀ ਸਹਾਇਤਾ ਤੋਂ ਬਗੈਰ ਵਿਚਾਰ ਨਹੀਂ ਕੀਤਾ ਜਾ ਸਕਦਾ। ਨੀਤੀ ਸ਼ਾਸਤਰ ਦੇ ਵਿਚਾਰ ਬੱਚੇ ਨੂੰ ਕਾਬੂ ਰਖਣ ਦੇ ਪ੍ਰਸ਼ਨ ਨੂੰ ਹਲ ਕਰਨ ਵਿਚ ਵੀ ਸਹਾਇਤਾ ਦਿੰਦੇ ਹਨ। ਬੱਚੇ ਨੂੰ ਕਿਵੇਂ ਕਾਬੂ ਵਿਚ ਰੱਖਿਆ ਜਾਵੇ, ਉਸ ਨੂੰ<noinclude></noinclude>
12mkqi7zk4295zrtodqojhkmt0ailpe
ਪੰਨਾ:ਸਿਖਿਆ ਵਿਗਿਆਨ.pdf/15
250
63744
229365
187521
2026-07-27T06:48:24Z
Harchand Bhinder
2624
/* ਤਸਦੀਕ */
229365
proofread-page
text/x-wiki
<noinclude><pagequality level="4" user="Harchand Bhinder" />{{center|'''੮'''}}</noinclude>ਅਤੇ ਦੂਜੇ ਪਾਸੇ ਉਨ੍ਹਾਂ ਨਵੇਂ ਸੰਸਕਾਰਾਂ ਨੂੰ ਮਨ ਵਿਚ ਭਰਨਾ ਹੈ ਜਿਹੜੇ ਜੀਵਨ ਨੂੰ ਸਫਲ ਬਣਾਉਂਦੇ ਹਨ। ਇਕ ਪੱਖ ਤੋਂ ਵੇਖਿਆ ਜਾਵੇ ਤਾਂ ਬੱਚਾ ਹੀ ਆਪਣੇ ਆਪ ਨੂੰ ਸਿਖਿਆ ਦੇਣ ਵਾਲਾ ਹੈ। ਸਿੱਖਿਆ ਦੇਣ ਵਾਲੇ ਦੀ ਸਿਖਲਾਈ ਦਾ ਬਸ ਇੰਨਾ ਹੀ ਮੰਤਵ ਹੈ ਕਿ ਬੱਚੇ ਦੀ ਸ੍ਵੈ-ਸਿਖਿਆ ਵਿਚ ਸਹਾਇਤਾ ਹੋ ਜਾਵੇ। ਦੂਜੇ ਪੱਖ ਤੋਂ ਸਿਖਿਆ ਦੇਣ ਵਾਲਾ ਬੱਚੇ ਦੀ ਸ਼ਖਸੀਅਤ ਘੜਨ ਵਾਲਾ ਹੈ, ਉਸ ਦੇ ਹੁਸ਼ਿਆਰੀ ਨਾਲ ਕੰਮ ਕਰਾਏ ਬਿਨਾਂ ਬੱਚਾ ਪਸ਼ੂ ਹੀ ਬਣਿਆ ਰਹੇਗਾ। ਸਿਖਿਆ ਦੇਣ ਵਾਲੇ ਦਾ ਬੱਚੇ ਦੀ ਸ਼ਖਸੀਅਤ ਦੀ ਉਸਾਰੀ ਕਰਨ ਦਾ ਕੰਮ ਬੜੀ ਮਹੱਤਾ ਵਾਲਾ ਹੈ। ਪਰ ਜਦ ਸਿਖਿਆ ਦੇਣ ਵਾਲਾ ਆਪਣੀ ਮਹੱਤਾ ਨੂੰ ਵਧੇਰੇ ਸਮਝੇ ਅਤੇ ਬੱਚੇ ਦੀ ਸ਼ਖਸੀਅਤ ਦੀ ਮਹੱਤਾ ਨੂੰ ਉੱਨਾ ਉੱਚਾ ਥਾਂ ਨਹੀਂ ਦਿੰਦਾ, ਤਾਂ ਉਹ ਬੱਚੇ ਨਾਲ ਅਨਰਥ ਕਰਦਾ ਹੈ। ਬੱਚੇ ਨੂੰ ਉਹੋ ਸਿਖਿਆ ਦਿਤੀ ਜਾ ਸਕਦੀ ਹੈ ਜਿਸ ਨੂੰ ਸਿਖਣ ਦੀ ਉਸ ਵਿਚ ਯੋਗਤਾ ਹੈ। ਜਿਸ ਸਿਖਿਆ ਲੈਣ ਲਈ ਬੱਚੇ ਦਾ ਮਨ ਤਿਆਰ ਨਹੀਂ; ਉਸ ਸਿਖਿਆ ਦਾ ਬੱਚੇ ਨੂੰ ਕਦੇ ਵੀ ਲਾਭ ਨਹੀਂ ਹੋ ਸਕਦਾ। ਅਧੁਨਿਕ ਕਾਲ ਵਿਚ ਨਵੇਂ ਸਿਖਿਆ-ਢੰਗ ਦਾ ਇਹ ਇਕ ਮੁਖ ਨਿਸ਼ਾਨ ਹੈ ਕਿ ਉਹ ਸਿਖਿਆ ਦੇਣ ਵਾਲਿਆਂ ਨੂੰ ਸਿਖਿਆ ਦੇ ਕੰਮ ਵਿਚ ਉਚਿਤ ਥਾਂ ਵਿਖਾਵੇ ਅਤੇ ਬੱਚੇ ਦੀ ਮਹੱਤਾ ਨੂੰ ਉਨ੍ਹਾਂ ਦੀਆਂ ਨਜ਼ਰਾਂ ਤੋਂ ਉਹਲੇ ਨਾ ਹੋਣ ਦੇਵੇ। ਸਿਖਿਆ ਨੂੰ ਆਤਮ ਵਿਕਾਸ ਦੋ ਰੂਪ ਵਿਚ ਵੇਖਣਾ ਹੀ ਠੀਕ ਹੈ। ਇਸ ਤਰ੍ਹਾਂ ਬਦੋ ਬਦੀ ਪੜ੍ਹਾਉਣ ਦਾ ਯਤਨ, ਜਿਸ ਨਾਲ ਕਿ ਬੱਚੇ ਦੀ ਸ਼ਖਸੀਅਤ ਨੂੰ ਭਾਰੀ ਸਟ ਵਜਦੀ ਹੈ, ਆਪਣੇ ਆਪ ਅਲੋਪ ਹੋ ਜਾਵੇਗਾ। ਬੱਚੇ ਨੂੰ ਉਹੋ ਸਿਖਿਆ ਦਿਤੀ ਜਾਵੇਗੀ ਜਿਸ ਲਈ ਉਸ ਦਾ ਮਨ ਤਿਆਰ ਹੋਵੇਗਾ।
{{larger|{{center|'''ਸ੍ਵੈਗਤ ਤੇ ਨਿਯਮ ਬੱਧ ਸਿਖਿਆ'''}}}}
{{gap}}ਬੱਚੇ ਦੀ ਸਿਖਿਆ ਦੋ ਤਰ੍ਹਾਂ ਦੀ ਹੁੰਦੀ ਹੈ-ਇਕ ਸ੍ਵੈਗਤ ਤੇ ਦੂਜਾ ਯਤਨ ਮਈ। ਪਹਿਲੀ ਸਿਖਿਆ ਆਲੇ ਦੁਆਲੇ ਦੀ ਹਰ ਘਟਨਾ ਤੋਂ ਬੱਚੇ ਨੂੰ ਮਿਲਦੀ ਹੈ। ਜਿੰਨੇ ਲੋਕਾਂ ਦਾ ਮੇਲ ਬੱਚੇ ਨਾਲ ਹੁੰਦਾ ਹੈ ਉਹ ਸਾਰੇ ਬੱਚੇ ਨੂੰ ਸਿਖਿਆ ਦੇਣ ਵਾਲੇ ਹਨ। ਗੁੰਗੀ ਕੁਦਰਤ ਵੀ ਬੱਚੇ ਨੂੰ ਕਈ ਤਰ੍ਹਾਂ ਦੀ ਸਿਖਿਆ ਦੇਂਦੀ ਰਹਿੰਦੀ ਹੈ। ਬੱਚਾ ਜਦੋਂ ਦੀਵੇ ਦੀ ਲਾਟ ਵੱਲ ਆਪਣਾ ਹੱਥ ਵਧਾਉਂਦਾ ਹੈ ਅਤੇ ਆਪਣਾ ਹਥ ਸਾੜ ਲੈਂਦਾ ਹੈ ਤਾਂ ਫਿਰ ਉਹ ਦੀਵੇ ਦੀ ਲਾਟ ਨੂੰ ਵੇਖ ਕੇ ਆਪਣਾ ਹੱਥ ਅਗੇ ਨਹੀਂ ਵਧਾਉਂਦਾ। ਇਹ ਕੁਦਰਤ ਤੋਂ ਲਈ ਸਿਖਿਆ ਹੈ। ਬੱਚਾ ਆਪਣੇ ਤੋਂ ਵੱਡੇ, ਹਾਣੀ ਬਚਿਆਂ ਅਤੇ ਬਾਲਕ ਲੋਕਾਂ ਤੋਂ ਚਲਣਾ, ਬੋਲਣਾ, ਉਠਣਾ, ਬੈਠਣਾ ਅਤੇ ਰਹਿਣ ਸਹਿਣ ਦੇ ਢੰਗ ਸਿਖਦਾ ਹੈ। ਬੱਚੇ ਦੇ ਜੀਵਨ ਵਿਚ ਹਜ਼ਾਰਾਂ ਆਦਤਾਂ ਦੂਜਿਆਂ ਦੇ ਜੀਵਨ ਨੂੰ ਵੇਖ ਕੇ ਪੈ ਜਾਂਦੀਆਂ ਹਨ। ਇਹੋ ਆਦਤਾਂ ਉਸ ਨੂੰ ਜੀਵਨ ਘੋਲ ਵਿਚ ਸਹਾਇਕ ਹੁੰਦੀਆਂ ਹਨ। ਬੱਚੇ ਵਿਚ ਰੀਸ ਕਰਨ ਦੀ ਆਦਤ ਬੜੀ ਤਿੱਖੀ ਹੁੰਦੀ ਹੈ। ਇਸੇ ਆਦਤ ਕਰਕੇ ਉਹ ਦੂਜਿਆਂ ਕੋਲੋਂ ਅਨੇਕਾਂ ਚੰਗੀਆਂ ਬੁਰੀਆ ਗੱਲਾਂ ਸਿਖਦਾ ਹੈ। ਘਰ ਅਤੇ ਬਾਹਰ ਹਰ ਥਾਂ ਇਸੇ ਤਰ੍ਹਾਂ ਦੀ ਸਹਿਜ ਸਿਖਿਆ ਹੁੰਦੀ ਰਹਿੰਦੀ ਹੈ। ਇਸ ਸਿਖਿਆ ਨੂੰ ਬੇ-ਨਿਯਮੀ ਸਿਖਿਆ ਵੀ ਕਿਹਾ ਜਾਂਦਾ ਹੈ।
{{gap}}ਦੂਜੀ ਕਿਸਮ ਦੀ ਸਿਖਿਆ ਯਤਨ ਸਦਕਾ ਹੁੰਦੀ ਹੈ। ਇਹ ਸਿਖਿਆ ਨਿਯਮ-ਬੱਧ ਬਣਾ ਕੇ ਦਿੱਤੀ ਜਾਂਦੀ ਹੈ। ਇਸ ਸਿਖਿਆ ਦੀ ਥਾਂ ਸਕੂਲ ਹੈ। ਨਿਯਮ-ਬੱਧ ਸਿਖਿਆ ਦਾ ਨਿਸ਼ਾਨਾ ਨਿਸਚਿਤ ਹੁੰਦਾ ਹੈ ਅਤੇ ਜਾਣ ਬੁਝ ਕੇ ਉਹ ਬੱਚੇ ਦੇ ਮਨ ਵਿਚ ਉਨ੍ਹਾਂ ਸੰਸਕਾਰਾਂ ਨੂੰ ਪਾਉਣਾ ਚਾਹੁੰਦੀ ਹੈ ਜਿਹੜੇ ਸਿਖਿਆ ਦੇਣ ਵਾਲਾ ਯੋਗ ਸਮਝਦਾ ਹੈ। ਇਹ ਪਹਿਲਾਂ ਹੀ<noinclude></noinclude>
lujpb5o4hyw8hgkf1vz2xs2crfciytn
ਪੰਨਾ:ਸਿਖਿਆ ਵਿਗਿਆਨ.pdf/61
250
63745
229410
187656
2026-07-27T07:02:03Z
Harchand Bhinder
2624
/* ਤਸਦੀਕ */
229410
proofread-page
text/x-wiki
<noinclude><pagequality level="4" user="Harchand Bhinder" />{{center|'''੫੦'''}}</noinclude>ਕਰਦਾ ਹੈ।
{{gap}}ਪਰ, ਜਦ ਵਿਅਕਤੀ ਦੀ ਸ਼ਖਸ਼ੀਅਤ ਦੇ ਵਿਕਾਸ ਵਲ ਵਧੇਰੇ ਧਿਆਨ ਦਿੱਤਾ ਜਾਂਦਾ ਹੈ ਅਤੇ ਸਮਾਜ ਦੀਆਂ ਲੋੜਾਂ ਨੂੰ ਉਨਾ ਹੀ ਧਿਆਨ ਵਿਚ ਨਹੀਂ ਰਖਿਆ ਜਾਂਦਾ ਜਿੱਨਾ ਸ਼ਖਸ਼ੀਅਤ ਦੀਆਂ ਲੋੜਾਂ ਨੂੰ ਧਿਆਨ ਵਿਚ ਰਖਿਆ ਜਾਂਦਾ ਹੈ ਤਾਂ ਕਈ ਅਨਰਥ ਹੁੰਦੇ ਹਨ। ਜਿਸ ਸਮਾਜ ਵਿਚ ਵਿਅਕਤੀ ਦੀ ਪਰਧਾਨਤਾ ਹੁੰਦੀ ਹੈ, ਉਹ ਸੁਚੱਜੇ ਜ਼ਬਤ ਵਿਚ ਨਹੀਂ ਰਹਿੰਦਾ। ਜੇ ਹਰ ਵਿਅਕਤੀ ਇਹ ਸੋਚਣ ਲੱਗ ਜਾਵੇ ਕਿ ਉਸਨੂੰ ਉਹੋ ਕੰਮ ਕਰਨਾ ਚਾਹੀਦਾ ਹੈ ਜਿਹੜਾ ਉਸਦੀ ਭਲਿਆਈ ਕਰਦਾ ਹੈ, ਤਾਂ ਉਹ ਸਮਾਜ ਬਾਰੇ ਆਪਣੇ ਕਰਤੱਵ ਨੂੰ ਭੁਲ ਜਾਵੇਗਾ। ਸਿੱਟਾ ਇਹ ਹੋਵੇਗਾ ਕਿ ਉਹ ਸਮਾਜ ਦਾ ਅਨਰੱਥ ਵੀ ਕਰ ਸਕਦਾ ਹੈ। ਇਸ ਲਈ ਜੋ ਬਚਿਆਂ ਨੂੰ ਅਰੰਭ ਵਿਚ ਹੀ ਅਜਿਹੀ ਸਿਖਿਆ ਦਿੱਤੀ ਜਾਵੇ ਜਿਸ ਨਾਲ ਉਹ ਸਮਝਣ ਕਿ ਉਹ ਸਮਾਜ ਦਾ ਅੰਗ ਹਨ ਅਤੇ ਸਮਾਜ ਦੇ ਭਲੇ ਵਿਚ ਹੀ ਉਨ੍ਹਾਂ ਦਾ ਭਲਾ ਹੈ, ਫਿਰ ਸਮਾਜ ਦਾ ਭਲਾ ਹੀ ਨਹੀਂ ਹੋਵੇਗਾ ਸਗੋਂ ਵਿਅਕਤੀ ਨੂੰ ਵੀ ਲਾਭ ਹੋਵੇਗਾ। ਟੀ. ਪੀ. ਨੱਨ ਦਾ ਸਿਖਿਆ ਸਿਧਾਂਤ ਉਸ ਅੰਗਰੇਜ਼ੀ ਰਾਜਸੀ ਤੇ ਆਰਥਿਕ ਸਿਧਾਂਤ ਦਾ ਸਬੰਧੀ ਹੈ ਜਿਸ ਅਨੁਸਾਰ ਹਰ ਵਿਅਕਤੀ ਨੂੰ ਧਨ ਕਮਾਉਣ ਅਤੇ ਆਪਣਾ ਜੀਵਨ ਜਿਸ ਤਰ੍ਹਾਂ ਜੀ ਚਾਹੇ ਚਲਾਉਣ ਦੀ ਸੁਤੰਤਰਤਾ ਹੈ, ਜਦੋਂ ਤਕ ਕਿ ਉਹ ਦੂਜੇ ਵਿਅਕਤੀ ਦੀ ਇਸੇ ਤਰ੍ਹਾਂ ਦੀ ਸੁਤੰਤਰਤਾ ਵਿਚ ਰੋਕ ਨਹੀਂ ਪਾਂਉਂਦਾ। ਇਸ ਤਰ੍ਹਾਂ ਦੇ ਵਿਚਾਰ ਢੰਗ ਦਾ ਸਿੱਟਾ ਇਹ ਹੈ ਕਿ ਸੰਸਾਰ ਦੇ ਮੁੱਠੀ ਭਰ ਆਦਮੀਆਂ ਨੇ ਬਾਕੀ ਕਰੋੜਾਂ ਨੂੰ ਆਪਣੇ ਗੁਲਾਮ ਬਣਾਈ ਰਖਿਆ। ਸੰਸਾਰ ਵਿਚ ਬਿਅੰਤ ਧਨ ਮਾਲ ਦੇ ਹੁੰਦਿਆਂ ਸਧਾਰਨ ਜਨਤਾ ਭੁੱਖੀ ਮਰਦੀ ਹੈ। ਇਹ ਸਿਧਾਂਤ ਪੂੰਜੀਵਾਦ ਦਾ ਅਧਾਰ ਹੈ।
{{larger|{{center|'''ਸਾਮਵਾਦ ਦਾ ਸਿਧਾਂਤ'''}}}}
{{gap}}ਉਪਰ ਲਿਖੇ ਵਿਅਕਤੀ ਵਾਦ ਦਾ ਜਵਾਬ ਸਾਮਵਾਦ ਨੇ ਦਿੱਤਾ ਹੈ। ਸਾਮਵਾਦ ਅਨੁਸਾਰ ਕਿਸੇ ਵੀ ਵਿਅਕਤੀ ਨੂੰ ਮਨ ਮਰਜ਼ੀ ਕਰਨ ਦੀ ਖੁਲ੍ਹ ਨਹੀਂ ਦੇਣੀ ਚਾਹੀਦੀ। ਉਸ ਦਾ ਧਨ ਸੀਮਤ ਰਹਿਣਾ ਚਾਹੀਦਾ ਹੈ। ਹਰ ਵਿਅਕਤੀ ਨੂੰ ਦੂਜਿਆਂ ਦੇ ਸੁਖ ਅਤੇ ਭਲਿਆਈ ਦਾ ਖਿਆਲ ਰਖਣਾ ਚਾਹੀਦਾ ਹੈ। ਵਧੇਰੇ ਲੋਕਾਂ ਦੇ ਸੁਖ ਲਈ ਥੋੜੇ ਲੋਕਾਂ ਨੂੰ ਦੁਖ ਵਿਚ ਪਾਉਣਾ ਕੋਈ ਬੁਰਾ ਨਹੀਂ। ਕਿਸੇ ਸ਼੍ਰੇਣੀ ਦੇ ਲੋਕਾਂ ਦੀ ਕਦੀ ਵੀ ਅਜਿਹੀ ਹਾਲਤ ਨਹੀਂ ਬਨਣ ਦੇਣੀ ਚਾਹੀਦੀ ਜਿਸ ਨਾਲ ਉਹ ਬਾਕੀ ਸੰਸਾਰ ਨੂੰ ਭੈ ਦੇਣ ਲਗ ਜਾਵੇ। ਸੰਸਾਰ ਦੇ ਵੱਡੇ ਵੱਡੇ ਜੁਧ ਗਿਣਤੀ ਦੇ ਪੂੰਜੀ ਪਤੀਆਂ ਦੀ ਧਨ ਲਾਲਸਾ ਕਰਕੇ ਹੀ ਹੁੰਦੇ ਹਨ। ਜੇ ਇਨ੍ਹਾਂ ਜੁਧਾਂ ਨੂੰ ਅਸਾਂ ਰੋਕਣਾ ਹੈ ਤਾਂ ਮਨੁਖ ਦੀ ਧਨ ਦੀ ਭੁਖ ਨੂੰ ਮਿਟਾਉਣਾ ਪਵੇਗਾ। ਧਨ ਦੀ ਭੁਖ ਬੱਚੇ ਦੀ ਯੋਗ ਲਿਖਿਆ ਰਾਹੀਂ ਹੀ ਮਿਟਾਈ ਜਾ ਸਕਦੀ ਹੈ। ਬੱਚੇ ਨੂੰ ਅਰੰਭ ਤੋਂ ਹੀ ਸਾਮਵਾਦੀ ਬਨਾਉਣਾ ਹੋਵੇਗਾ। ਸਾਮਵਾਦ ਅਨੁਸਾਰ ਹਰ ਬਾਲਕ ਦੀ ਮਨਬਿਰਤੀ ਅਜਿਹੀ ਹੋਣੀ ਚਾਹੀਦੀ ਹੈ ਜਿਸ ਨਾਲ ਉਹ ਆਪਣੀ ਸ਼ਖਸ਼ੀਅਤ ਦੀ ਪਰਧਾਨਤਾ ਦੇ ਵਿਖਾਲੇ ਵਿਚ ਸੁਖ ਨਾ ਸਮਝੇ ਸਗੋਂ ਉਹ ਸਦਾ ਸਮਾਜ ਦੀ ਕਲਿਆਣ ਹੀ ਲੋਚੇ ਅਤੇ ਸਮਾਜ ਲਈ ਆਪਣਾ ਸਭ ਕੁਝ ਵਾਰਨ ਲਈ ਸਦਾ ਤਿਆਰ ਰਹੇ। ਉਸਦੇ ਮਨ ਵਿਚ ਊਚ ਨੀਚ, ਪੜ੍ਹੇ ਲਿਖੇ ਅਤੇ ਮਿਹਨਤੀ ਲੋਕਾਂ ਵਿਚ ਕੋਈ ਭੇਦ ਭਾਵ ਨਾ ਹੋਵੇ। ਉਹ ਭਾਰੀ ਵਿਦਿਵਾਨ ਹੋ ਜਾਣ ਤੇ ਵੀ ਹੱਥ ਦੀ ਕਾਰ ਕਰਨ ਲਈ ਤਿਆਰ ਹੋਣ। ਆਦਰਸ਼ ਵਿਅਕਤੀ ਉਹ ਸਮਝਿਆ ਜਾਣਾ ਚਾਹੀਦਾ ਹੈ ਜਿਹੜਾ ਸਮਾਜ ਲਈ ਹਰ ਤਰਾਂ ਦੇ ਕੰਮ ਕਰਨ ਲਈ ਤਿਆਰ ਹੋਵੇ ਅਤੇ ਜਦ ਰਾਸ਼ਟਰ ਨੂੰ ਲੋੜ ਹੋਵੇ ਉਹ ਆਪਣੀ ਜਾਨ<noinclude></noinclude>
etvy3i4t1vjopifdqp9xaojnsfnvlly
ਪੰਨਾ:ਸਿਖਿਆ ਵਿਗਿਆਨ.pdf/62
250
63746
229411
187659
2026-07-27T07:02:11Z
Harchand Bhinder
2624
/* ਤਸਦੀਕ */
229411
proofread-page
text/x-wiki
<noinclude><pagequality level="4" user="Harchand Bhinder" />{{center|'''੫੧'''}}</noinclude>ਵਾਰਨ ਲਈ ਤਿਆਰ ਹੋਵੇ। ਇਸ ਤਰ੍ਹਾਂ ਦਾ ਆਦਰਸ਼ ਰੂਸ ਦੀ ਹਕੂਮਤ ਦਾ ਹੈ। ਉਥੋਂ ਦੀ ਅਧੁਨਿਕ ਸਿਖਿਆ-ਪਰਨਾਲੀ ਵੀ ਇਸੇ ਆਦਰਸ਼ ਦੇ ਅਧਾਰ ਤੇ ਬਣੀ ਹੈ।
{{gap}}ਰੂਸ ਦੀ ਸਿਖਿਆ ਪਰਨਾਲੀ ਵਿਚ ਉਸ ਦਾ ਪਾਠ-ਕਰਮ ਅਰੰਭਿਕ ਸ਼ਰੇਣੀ ਤੋਂ ਲੈ ਕੇ ਸਭ ਤੋਂ ਉੱਚੀ ਸ਼ਰੇਣੀ ਤਕ ਹੇਠ ਲਿਖੇ ਤਿੰਨ ਹਿਸਿਆਂ ਵਿਚ ਵੰਡਿਆ ਗਿਆ ਹੈ:-
{{gap}}੧. ਮਿਹਨਤ।
{{gap}}੨. ਸੰਸਕ੍ਰਿਤੀ, ਅਤੇ
{{gap}}੩. ਸਮਾਜ।
{{gap}}'''ਮਿਹਨਤ:—'''ਹਰ ਸ਼ਰੇਣੀ ਦੇ ਬੱਚੇ ਨੂੰ ਅਜਿਹੇ ਕੰਮ ਕਰਨੇ ਪੈਂਦੇ ਹਨ ਜਿਸ ਵਿਚ ਉਸ ਨੂੰ ਸਰੀਰਕ ਮਿਹਨਤ ਕਰਨੀ ਪਵੇ। ਹਰ ਬੱਚੇ ਲਈ ਮਿਹਨਤ ਦੇ ਕੰਮਾਂ ਦਾ ਕੋਰਸ ਬਣਿਆ ਹੋਇਆ ਹੈ। ਕਿਸੇ ਕਲਾਸ ਵਿਚ ਬਗੀਚੇ ਦਾ ਕੰਮ ਕਰਾਇਆ ਜਾਂਦਾ ਹੈ ਕਿਤੇ ਮਿੱਟੀ ਦੇ ਕੰਮ ਕਰਾਏ ਜਾਂਦੇ ਹਨ, ਕਿਤੇ ਧਾਤਾਂ ਦੇ ਕੰਮ ਕਰਾਏ ਜਾਂਦੇ ਹਨ, ਕਿਤੇ ਕਪੜਾ ਬੁਨਣ ਦਾ ਕੰਮ ਸਿਖਾਇਆ ਜਾਂਦਾ ਹੈ। ਇਸ ਤਰ੍ਹਾਂ ਬੱਚੇ ਨੂੰ ਹੱਥ ਨਾਲ ਕੰਮ ਕਰਨ ਦਾ ਅਭਿਆਸ ਕਰਾਇਆ ਜਾਂਦਾ ਹੈ। ਇਹ ਕੰਮ ਬੱਚੇ ਨੂੰ ਸਰੀਰਕ ਮਿਹਨਤ ਦੇ ਯੋਗ ਬਣਾਉਂਦੇ ਹਨ। ਜਿਹੜਾ ਬੱਚਾ ਅਰੰਭਿਕ ਅਵਸਥਾ ਤੋਂ ਹੀ ਸਰੀਰਕ ਕੰਮ ਨਹੀਂ ਕਰਦਾ ਰਹਿੰਦਾ ਉਹ ਵੱਡਾ ਹੋ ਕੇ ਅਜਿਹੇ ਕੰਮਾਂ ਤੋਂ ਕੰਨੀਂ ਕਤਰਾਉਂਦਾ ਹੈ। ਉਸ ਦੀ ਮਨ ਬਿਰਤੀ ਵਿਲੱਖਣ ਹੋ ਜਾਂਦੀ ਹੈ। ਉਹ ਹੱਥ ਨਾਲ ਕੰਮ ਕਰਨ ਵਾਲੇ ਲੋਕਾਂ ਨੂੰ ਆਪਣੇ ਤੋਂ ਨੀਵਾਂ ਗਿਣਨ ਲੱਗ ਜਾਂਦਾ ਹੈ। ਇਸ ਤਰ੍ਹਾਂ ਉਸ ਸਮਾਜ ਦੀ ਉਸਾਰੀ ਹੁੰਦੀ ਹੈ ਜਿਹੜਾ ਅਜਿਹੇ ਦੋ ਹਿਸਿਆਂ ਵਿੱਚ ਵੰਡਿਆ ਹੁੰਦਾ ਹੈ ਜਿਹੜੇ ਇਕ ਦੂਜੇ ਦੇ ਸਦਾ ਵੈਰੀ ਬਣੇ ਰਹਿਣ। ਇਕ ਹਾਕਮ ਸ਼੍ਰੇਣੀ ਹੁੰਦੀ ਹੈ ਅਤੇ ਦੂਜੀ ਅਧੀਨ ਸ਼ਰੇਣੀ। ਹਾਕਮ ਸ਼ਰੇਣੀ ਦੀ ਸਦਾ ਇਹ ਇੱਛਾ ਹੁੰਦੀ ਹੈ ਕਿ ਕਿਤੇ ਅਧੀਨ ਸ਼ਰੇਣੀ ਬੌਧਿਕ ਸਿਖਿਆ ਪਰਾਪਤ ਨਾ ਕਰ ਲਵੇ। ਉਹ ਆਪ ਤਾਂ ਗੱਦੀ ਸਾਂਭੀ ਬੈਠੇ ਹੁੰਦੇ ਹਨ ਤੇ ਦੂਜਿਆਂ ਨੂੰ ਸਦਾ ਆਪਣੇ ਅਧੀਨ ਰਖਣਾ ਲੋੜਦੇ ਹਨ। ਉਹ ਜਿਨ੍ਹਾਂ ਦੀ ਮਿਹਨਤ ਤੇ ਪਲਦੇ ਦੇ ਜੀਊਂਦੇ ਰਹਿੰਦੇ ਹਨ ਫਿਰ ਉਨ੍ਹਾਂ ਨੂੰ ਹੀ ਘਿਰਨਾ ਨਾਲ ਵੇਖਦੇ ਹਨ।
{{gap}}ਮਨੁਖ ਅਭਿਆਸ ਦਾ ਦਾਸ ਹੈ। ਉਸ ਦਾ ਜਿਹੋ ਜਿਹਾ ਅਭਿਆਸ ਹੁੰਦਾ ਹੈ ਉਹੋ ਜਿਹਾ ਬਣ ਜਾਂਦਾ ਹੈ। ਜੇ ਅਸੀਂ ਬੱਚੇ ਨੂੰ ਅਰੰਭ ਤੋਂ ਹੀ ਇਹ ਸਿਖਿਆ ਦਈਏ ਕਿ ਹੱਥ ਨਾਲ ਕੰਮ ਕਰਨਾ ਬੁਰਾ ਨਹੀਂ ਅਤੇ ਸਰੀਰਕ ਮਿਹਨਤ ਕਰਨਾ ਇਕ ਬੜੀ ਪਰਸੰਸਾ ਯੋਗ ਗਲ ਹੈ, ਤਾਂ ਬੱਚਾ ਸਦਾ ਹੱਥ ਨਾਲ ਦੇ ਕੰਮ ਕਰਨ ਅਤੇ ਸਰੀਰਕ ਮਿਹਨਤ ਕਰਨ ਲਈ ਉਤਸ਼ਾਹੀ ਰਹਿਣ। ਵੱਡੇ ਹੋਣ ਉਤੇ ਅਜਿਹੇ ਬੱਚੇ ਆਪਣੀ ਬਾਲਗ ਉਮਰ ਵਿਚ ਮਿਹਨਤ ਕਰ ਕੇ ਖਾਣ ਵਾਲੇ ਲੋਕਾਂ ਨੂੰ ਨੀਵਾਂ ਸਮਝਣ ਦੀ ਥਾਂ ਬਰਾਬਰ ਦੇ ਸਮਝਦੇ ਹਨ। ਇਸ ਤਰ੍ਹਾਂ ਦੀ ਮਨ ਬਿਰਤੀ ਨੂੰ ਪੈਦਾ ਕਰਨ ਲਈ ਸਰੀਰਕ ਮਿਹਨਤ ਉਤੇ ਵਿਖਿਆਨ ਦੇਣਾ ਜ਼ਰੂਰੀ ਨਹੀਂ ਸਗੋਂ ਆਪਣੇ ਆਪ ਬੱਚੇ ਤੋਂ ਮਿਹਨਤ ਕਰਾਉਣੀ ਚਾਹੀਦੀ ਹੈ। ਸੋਵਿਅਟ ਰੂਸ ਵਿਚ ਅਜਿਹਾ ਹੀ ਕੀਤਾ ਜਾਂਦਾ ਹੈ। ਭਾਵੇਂ ਗਰੀਬ ਘਰ ਦਾ ਬੱਚਾ ਹੋਵੇ ਤੇ ਭਾਵੇਂ ਅਮੀਰ ਘਰ ਦਾ, ਸਭ ਨੂੰ ਇਕ ਹੀ ਤਰ੍ਹਾਂ ਦੇ ਸਕੂਲਾਂ ਵਿਚ ਪੜ੍ਹਨਾ ਪੈਂਦਾ ਹੈ ਅਤੇ ਸਭ ਨੂੰ ਹੱਥ ਦਾ ਕੰਮ ਕਰਨਾ ਪੈਂਦਾ ਹੈ। ਰੂਸ ਵਿਚ ਜ਼ਿਮੀਂਦਾਰਾਂ ਅਤੇ ਅਮੀਰਾਂ ਦਾ ਕੋਈ ਵੱਖਰਾ ਸਕੂਲ ਨਹੀਂ ਜਿਹਾ ਕਿ ਇੰਗਲੈਂਡ ਅਤੇ ਭਾਰਤ ਵਿਚ ਹਨ। ਰੂਸ ਬੱਚਿਆਂ ਵਿਚੋਂ ਊਚ ਨੀਚ ਦੀ ਭਾਵਨਾ<noinclude></noinclude>
b3xoo6j50qkkr0l92z26crnke8307ei
ਪੰਨਾ:ਸਿਖਿਆ ਵਿਗਿਆਨ.pdf/63
250
63747
229412
187662
2026-07-27T07:02:33Z
Harchand Bhinder
2624
/* ਤਸਦੀਕ */
229412
proofread-page
text/x-wiki
<noinclude><pagequality level="4" user="Harchand Bhinder" />{{center|'''੫੨'''}}</noinclude>ਮਿਟਾ ਹੀ ਦੇਣਾ ਚਾਹੁੰਦਾ ਹੈ। ਰੂਸ ਦੀ ਸਿਖਿਆ ਦਾ ਨਿਸ਼ਾਨਾ ਹੈ ਕਿ ਅਸੀਂ ਇਕ ਜੁਲਾਹੇ ਲੂਹਾਰ ਜਾਂ ਭੰਗੀ ਦੇ ਬੱਚੇ ਨੂੰ ਉੱਨਾ ਹੀ ਸਤਿਕਾਰ ਦੇਈਏ ਜਿੱਨਾ ਇਕ ਪਰੋਫੈਸਰ, ਡਾਕਟਰ ਜਾਂ ਵਕੀਲ ਦੇ ਬੱਚੇ ਨੂੰ ਦਿੰਦੇ ਹਾਂ। ਇਹ ਤਦ ਹੀ ਸੰਭਵ ਹੈ ਜਦ ਬੱਚਿਆਂ ਤੋਂ ਇਹ ਕੰਮ ਆਪ ਉਨ੍ਹਾਂ ਦੀ ਸਿਖਿਆਂ ਸਮੇਂ ਕਰਾਇਆ ਜਾਵੇ।
{{gap}}ਬੱਚਿਆਂ ਤੋਂ ਸਰੀਰਕ ਮਿਹਨਤ ਕਰਾਉਣ ਦਾ ਇਕ ਨਿਸ਼ਾਨਾ ਇਹ ਵੀ ਹੈ ਕਿ ਉਹ ਆਪ ਆਪਣੇ ਪੈਰਾਂ ਤੇ ਖੜਣ ਵਾਲੇ ਬਨਣ। ਜਿਸ ਸਿਖਿਆ-ਪਰਨਾਲੀ ਵਿਚ ਹੱਥ ਦੇ ਕੰਮ ਉਤੇ ਧਿਆਨ ਨਹੀਂ ਦਿੱਤਾ ਜਾਂਦਾ, ਉਸ ਰਾਹੀਂ ਸਿਖਿਆ ਪਰਾਪਤ ਕੀਤੇ ਬੱਚੇ ਰੋਟੀ ਕਮਾਉਣ ਤੋਂ ਅਸੱਮਰਥ ਰਹਿੰਦੇ ਹਨ। ਹੱਥ ਦੇ ਕੰਮ ਉਤੇ ਧਿਆਨ ਦੇਣਾ ਅੰਗਰੇਜ਼ੀ ਸਿਖਿਆ ਪਰਨਾਲੀ ਦਾ ਵੀ ਅੰਗ ਹੈ, ਪਰ ਸਰੀਰਕ ਮਿਹਨਤ ਕਰਾਉਣਾ ਇਹ ਰੂਸ ਦੀ ਸਿਖਿਆ ਪਰਨਾਲੀ ਦੀ ਹੀ ਵਿਸ਼ੇਸ਼ਤਾ ਹੈ। ਭਾਰਤ ਵਰਸ਼ ਦੀ ਸਿਖਿਆ-ਪਰਨਾਲੀ ਵਿਚ ਨਾ ਤੇ ਹੱਥ ਨਾਲ ਕੰਮ ਕਰਨ ਦੀ ਸਿਖਿਆ ਦਿੱਤੀ ਜਾਂਦੀ ਹੈ ਅਤੇ ਨਾ ਕੋਈ ਸਰੀਰਕ ਮਿਹਨਤ ਕਰਾਈ ਜਾਂਦੀ ਹੈ। ਕਿੰਨਾ ਚੰਗਾ ਹੁੰਦਾ, ਜੇ ਸਾਡੇ ਬੱਚੇ ਬੌਧਿਕ ਸਿਖਿਆ ਦੇ ਨਾਲ ਨਾਲ ਅਜਿਹੀ ਸਿਖਿਆ ਵੀ ਲੈਂਦੇ, ਜਿਸ ਨਾਲ ਉਹ ਆਪਣੇ ਢਿਡ ਨੂੰ ਆਪਣੇ ਆਪ ਭਰਨ ਦੇ ਯੋਗ ਵੀ ਹੁੰਦੇ। ਮਹਾਤਮਾਂ ਗਾਂਧੀ ਨੇ ਇਸ ਤਰ੍ਹਾਂ ਦੀ ਸਿਖਿਆ ਦੀ ਇਕ ਯੋਜਨਾ ਦੇਸ਼ ਨੂੰ ਦਿੱਤੀ ਹੈ। ਉਸ ਯੋਜਨਾਂ ਵਿਚ ਬਹੁਤ ਸਾਰੀਆਂ ਚੰਗਿਆਈਆਂ ਹਨ, ਪਰ ਉਹ ਯੋਜਨਾ ਅਜੋਕੇ ਮਸ਼ੀਨੀ ਯੁਗ ਅਨੁਕੂਲ ਨਹੀਂ। ਬੱਚਿਆਂ ਨੂੰ ਅਜਿਹੀ ਮਿਹਨਤ ਦਾ ਅਭਿਆਸ ਵੀ ਕਰਾਉਣਾ ਚਾਹੀਦਾ ਹੈ ਜਿਹੜੀ ਉਨ੍ਹਾਂ ਨੂੰ ਆਪਣੇ ਵਾਤਾਵਰਨ ਉਤੇ ਕਾਬੂ ਪਾਉਣ ਉਤੇ ਸਹਾਇਤਾ ਕਰੇ।
{{gap}}'''ਸੰਸਕ੍ਰਿਤੀ:-'''ਸੋਵਿਅਟ ਸਿਖਿਆ ਪਰਨਾਲੀ ਦਾ ਦੂਸਰਾ ਅੰਗ ਸੰਸਕ੍ਰਿਤੀ ਹੈ। ਕਈ ਤਰ੍ਹਾਂ ਨਾਲ ਇਹ ਅੰਗ ਦੂਸਰੀ ਸਿਖਿਆ ਪਰਨਾਲੀ ਵਾਂਗ ਹੀ ਹੈ। ਪਰ ਇਥੇ ਵੀ ਨਿਸ਼ਾਨਾ ਬੱਚੇ ਨੂੰ ਸਮਾਜ ਲਈ ਲੋੜੀਂਦਾ ਬਨਾਉਣਾ ਹੈ। ਜੇ ਕਿਸੇ ਤਰ੍ਹਾਂ ਦੀ ਸਿਖਿਆ ਨਾਲ ਬੱਚੇ ਦਾ ਸਵਾਰਥ ਵਧਦਾ ਹੈ, ਜਾਂ ਉਹ ਕਿਸੇ ਅੰਧ-ਵਿਸ਼ਵਾਸ ਦਾ ਦਾਸ ਬਣਦਾ ਹੈ, ਤਾਂ ਅਜਿਹੀ ਸਿਖਿਆ ਤੋਂ ਬੱਚੇ ਨੂੰ ਬਚਾਇਆ ਜਾਂਦਾ ਹੈ। ਬੱਚੇ ਦੇ ਮਨ ਵਿਚ ਅਜਿਹੇ ਕੋਈ ਸੰਸਕਾਰ ਨਹੀਂ ਪੈਣ ਦਿਤੇ ਜਾਂਦੇ ਜਿਸ ਨਾਲ ਉਹ ਪੂੰਜੀਵਾਦ, ਸਾਮਰਾਜਵਾਦ ਜਾਂ ਅੰਧ-ਵਿਸ਼ਵਾਸੀ ਲੋਕਾਂ ਦਾ ਪੱਖੀ ਬਣ ਜਾਵੇ। ਬੱਚੇ ਨੂੰ ਵਿਸ਼ਵ-ਭਰਾਤਰੀ ਭਾਵ ਦਾ ਪਾਠ ਪੜ੍ਹਾਇਆ ਜਾਂਦਾ ਹੈ, ਮਨੁਖ ਮਾਤਰ ਇਕ ਹੈ ਅਤੇ ਸਭ ਮਨੁਖ ਬਰਾਬਰ ਹਨ। ਉਸ ਨੂੰ ਨਾਗਰਿਕਤਾ ਦੀ ਚੰਗੀ ਸਿਖਿਆ ਦਿੱਤੀ ਜਾਂਦੀ ਹੈ। ਹਰ ਬੱਚੇ ਦੀ ਯੋਗਤਾ ਦੀ ਪੜਤਾਲ ਕੀਤੀ ਜਾਂਦੀ ਹੈ, ਅਤੇ ਜਿਹੜਾ ਬੱਚਾ ਜਿਸ ਕੰਮ ਦੇ ਯੋਗ ਹੋਵੇ, ਉਸੇ ਦੇ ਅਨਕੂਲ ਉਸ ਨੂੰ ਸਿਖਿਆ ਦਿਤੀ ਜਾਂਦੀ ਹੈ। ਬੱਚੇ ਦੇ ਮਾਪਿਆਂ ਨੂੰ ਰਾਸ਼ਟਰ ਦੇ ਸਿਖਿਆ ਪਰਬੀਨਾਂ ਦੀ ਸਲਾਹ ਮੰਨਣੀ ਪੈਂਦੀ ਹੈ।
{{gap}}ਸੋਵਿਅਟ ਰੂਸ ਨੇ ਆਪਣੀ ਸਿਖਿਆ-ਪਰਨਾਲੀ ਵਿਚ ਉਨ੍ਹਾਂ ਸਾਰੇ ਸਿਖਿਆ ਦੇ ਵਿਸ਼ਿਆਂ ਨੂੰ ਥਾਂ ਨਹੀਂ ਦਿਤਾ ਜਿਨ੍ਹਾਂ ਵਿਚ ਇਨੇ ਧਨ ਦੀ ਲੋੜ ਪੈਂਦੀ ਹੈ ਜਿੰਨਾ ਦੇਸ਼ ਦਾ ਹਰ ਅਮੀਰ ਗਰੀਬ ਆਪਣੇ ਬਚਿਆਂ ਤੇ ਖਰਚ ਨਾ ਕਰ ਸਕੇ। ਇਸ ਤਰ੍ਹਾਂ ਡਾਲਟਨ— ਢੰਗ ਨੂੰ ਰੂਸੀ ਸਿਖਿਆ ਪਰਨਾਲੀ ਵਿਚ ਥਾਂ ਨਹੀਂ। ਇਸ ਢੰਗ ਅਨੁਸਾਰ ਪੜ੍ਹਾਇਆਂ ਜਾਂਣਾ ਅਮੀਰ ਘਰ ਦੇ ਬਚਿਆਂ ਲਈ ਸੰਭਵ ਹੈ।<noinclude></noinclude>
4j132gzoelhcjhhldbtl1jper506j9j
ਪੰਨਾ:ਸਿਖਿਆ ਵਿਗਿਆਨ.pdf/64
250
63748
229413
187665
2026-07-27T07:02:44Z
Harchand Bhinder
2624
/* ਤਸਦੀਕ */
229413
proofread-page
text/x-wiki
<noinclude><pagequality level="4" user="Harchand Bhinder" />{{center|'''੫੩'''}}</noinclude>{{gap}}'''ਸਮਾਜ:-''' ਰੂਸ ਦੀ ਸਿਖਿਆ-ਪਰਨਾਲੀ ਦਾ ਤੀਸਰਾ ਅੰਗ ਸਮਾਜ ਹੈ। ਬਚਿਆਂ ਨੂੰ ਸਮਾਜ ਦੇ ਵਖ ਵਖ ਅੰਗਾਂ ਨਾਲ ਜਾਣੂ ਕਰਾਇਆ ਜਾਂਦਾ ਹੈ। ਸਮਾਜ ਤੇ ਰੀਤੀ ਰਿਵਾਜ ਅਤੇ ਉਸ ਦੀ ਪਰੰਪਰਾ ਦਾ ਅਧਿਅਨ ਬੱਚ ਕਰਦੇ ਹਨ ਉਸ ਵਿਚ ਚੰਗੇ ਬੁਰੇ ਨਾਲ ਵੀ ਉਹ ਜਾਣਕਾਰੀ ਕਰਦੇ ਹਨ। ਇਹ ਜਾਣਕਾਰੀ ਕਿਤਾਬੀ ਜਾਣਕਾਰੀ ਨਹੀਂ ਹੁੰਦੀ। ਰੂਸ ਆਪਣੇ ਕਿਸੇ ਵੀ ਬੱਚੇ ਨੂੰ ਪੋਥੀ-ਪੰਡਿਤ ਨਹੀਂ ਬਨਾਉਣਾ ਚਾਹੁੰਦਾ। ਰੂਸ ਉਹ ਗਿਆਨ ਹੀ ਬਕਿਆਂ ਨੂੰ ਦੇਣਾਂ ਚਾਹੁੰਦਾ ਹੈ ਜਿਹੜਾ ਅਮਲੀ ਹੋਵੇ। ਬੱਚੇ ਆਪ ਸਮਾਜ ਵਿਚ ਜਾਕੇ ਉਸ ਦੀਆਂ ਰਸਮਾਂ ਰਿਵਾਜਾਂ ਦੀ ਖੋਜ ਕਰਦੇ ਹਨ। ਉਹ ਕਿਨੀਆਂ ਪੁਰਾਣੀਆਂ ਹਨ ਅਤੇ ਉਨ੍ਹਾਂ ਦਾ ਕਾਰਨ ਕੀ ਹੈ ਅਤੇ ਉਨ੍ਹਾਂ ਦਾ ਮਨੋਵਿਗਿਆਨਿਕ ਕਾਰਨ ਕੀ ਹੈ, ਉਨ੍ਹਾਂ ਦਾ ਸਮਾਜ ਉਤੇ ਚੰਗਾ ਮੰਦਾ ਕੀ ਅਸਰ ਪੈਂਦਾ ਹੈ। ਇਨ੍ਹਾਂ ਸਾਰੀਆਂ ਗੱਲਾਂ ਦੀ ਖੋਜ ਕਰਦੇ ਤੇ ਉਨ੍ਹਾਂ ਨੂੰ ਜਾਨਣ ਦੀ ਇੱਛਾ ਕਰਦੇ ਹਨ। ਉਨ੍ਹਾਂ ਦੇ ਵਿਚਾਰ ਉਨ੍ਹਾਂ ਦੇ ਨਿੱਜੀ ਤਜਰਬੇ ਦੇ ਅਧਾਰ ਦੇ ਬਣੇ ਹੁੰਦੇ ਹਨ। ਨਾ ਉਹ ਦੂਜਿਆਂ ਦੀਆਂ ਕਹੀਆਂ ਗੱਲਾਂ ਨੂੰ ਅੰਧ-ਵਿਸ਼ਵਾਸ ਵਾਂਗ ਮੰਨ ਲੈਂਦੇ ਹਨ ਅਤੇ ਨਾ ਕਲਪਣਾ ਦੇ ਘੋੜੇ ਦੌੜਾਉਂਦੇ ਹਨ।
{{gap}}ਮਨੋ-ਵਿਗਿਆਨ ਦਾ ਅਟੱਲ ਸਿਧਾਂਤ ਹੈ ਕਿ ਅਸੀਂ ਜਿਸ ਵਿਸ਼ੇ ਵਿਚ ਜਾਣਕਾਰੀ ਰਖਦੇ ਹਾਂ, ਉਸ ਵਿਚ ਸਾਡੀ ਰੁਚੀ ਹੋ ਜਾਂਦੀ ਹੈ। ਸਮਾਜ ਦੀ ਜਾਣਕਾਰੀ ਕਰਨ ਨਾਲ, ਉਨ੍ਹਾਂ ਦਾ ਦੁਖ ਸੁਖ ਜਾਨਣ ਨਾਲ ਬਚਿਆਂ ਵਿਚ ਸਮਾਜ-ਸੇਵਾ ਦੀ ਰੁਚੀ ਪੈਦਾ ਹੋ ਜਾਂਦੀ ਹੈ। ਇਸ ਲਈ ਉਹ ਸਮਾਜ ਦੇ ਹਿਤ ਲਈ ਆਪਣੇ ਹਿਤ ਨੂੰ ਕੁਰਬਾਨ ਕਰਨ ਲਈ ਸਦਾ ਤਿਆਰ ਰਹਿੰਦੇ ਹਨ।
{{gap}}'''ਸਮਾਜਵਾਦ ਦੇ ਨਿਸ਼ਾਨੇ ਦੀ ਅਲੋਚਨਾ:-'''ਸਮਾਜ ਕਲਿਆਨ ਦਾ ਨਿਸ਼ਾਨਾ ਇਕ ਤਰ੍ਹਾਂ ਬੜਾ ਪਰਸੰਸਾ ਯੋਗ ਹੈ। ਇਸ ਨਿਸ਼ਾਨੇ ਦੇ ਕਾਰਨ ਮਨੁਖ ਆਪਣਾ ਸਵਾਰਥ ਛਡ ਦਿੰਦਾ ਹੈ। ਸਮਾਜ ਦੇ ਅਨੇਕ ਝਗੜਿਆਂ ਦਾ ਮੂਲ ਇਹ ਨਿੱਜੀ ਸਵਾਰਥ ਹੀ ਹੈ। ਹਰ ਮਨੁਖ ਸਦਾ ਆਪਣੀ ਚਿੰਤਾ ਵਿਚ ਹੀ ਰਹਿੰਦਾ ਹੈ। ਉਹ ਜੇ ਆਪਣੀ ਚਿੰਤਾ ਛਡ ਕੇ ਦੂਜਿਆਂ ਦੇ ਹਿਤ ਦੀ ਚਿੰਤਾ ਕਰੇ ਅਤੇ ਆਪਣੇ ਜੀਵਨ ਨੂੰ ਦੁਖੀਆਂ ਦੀ ਸੇਵਾ ਵਿਚ ਲਾਵੇ ਤਾਂ ਉਹ ਆਪਣਾ ਜੀਵਨ ਪਵਿੱਤਰ ਹੀ ਨਹੀਂ ਸਗੋਂ ਇਸ ਧਰਤੀ ਨੂੰ ਸੁਰਗ ਬਣਾ ਦੇਵੇ।
{{gap}}ਪਰ ਪ੍ਰਸ਼ਨ ਇਹ ਉਠਦਾ ਹੈ ਕਿ ਇਹ ਫੈਸਲਾ ਕੌਣ ਕਰੇਗਾ ਕਿ ਕਿਹੜੀ ਗਲ ਵਿਚ ਸਮਾਜ ਦਾ ਹਿਤ ਹੈ। ਸਮਾਜ ਅਨੇਕ ਰਾਸ਼ਟਰਾਂ ਵਿਚ ਵੰਡਿਆ ਰਹਿੰਦਾ ਹੈ। ਸੰਸਾਰ ਭਰ ਦਾ ਇਕ ਰਾਸ਼ਟਰ ਬਣ ਜਾਣਾ ਇਕ ਅਸੰਭਵ ਗਲ ਹੈ। ਜਿਹੜੇ ਲੋਕ ਅੱਡ ਅੱਡ ਰਾਸ਼ਟਰਾਂ ਦੇ ਅਧਿਕਾਰੀ ਹੁੰਦੇ ਹਨ, ਉਹ ਆਪਣੀ ਈਰਖਾ, ਦੈਖ ਦੇ ਕਾਰਨ ਰਾਸ਼ਟਰਾਂ ਦਾ ਆਪਸ ਵਿਚ ਝਗੜਾ ਕਰਾਈ ਰਖਦੇ ਹਨ। ਜਦ ਦੇ ਰਾਸ਼ਟਰ ਇਕ ਦੂਜੇ ਨਾਲ ਲੜਾਈ ਕਰਨ ਲਗਦੇ ਹਨ ਤਾਂ ਇਨ੍ਹਾਂ ਰਾਸ਼ਟਰਾਂ ਦੀ ਜਨਤਾ ਬੇਲੋੜਾ ਇਕ ਦੂਜੇ ਦਾ ਖੂਨ-ਖਰਾਬਾ ਕਰਨ ਲਗ ਪੈਂਦੀ ਹੈ। ਰਾਸ਼ਟਰ ਦੇ ਆਗੂ ਲੜਾਈ ਛੇੜਦੇ ਹਨ ਅਤੇ ਸਮਾਜ ਦੇ ਬਾਕੀ ਲੋਕ ਇਨ੍ਹਾਂ ਆਗੂਆਂ ਦਾ ਕਹਿਣਾ ਮੰਨਣਾ ਆਪਣਾ ਧਰਮ ਸਮਝਦੇ ਹਨ। ਵਿਅਕਤੀ ਨੂੰ ਆਪਣੀ ਰਾਏ ਪਰਗਟ ਕਰਨ ਦੀ ਸੁਤੰਤਰਤਾ ਹੀ ਨਹੀਂ ਰਹਿੰਦੀ ਸਗੋਂ ਆਪਣੀ ਇੱਛਾ ਵਿਰੁਧ ਉਸ ਨੂੰ ਉਨ੍ਹਾਂ ਲੜਾਈਆਂ ਵਿਚ ਹਿੱਸਾ ਲੈਣਾ ਪੈਂਦਾ ਹੈ ਜਿਨ੍ਹਾਂ ਦਾ ਨਿਸ਼ਾਨਾ ਮਨੁਖ ਦਾ ਕਲਿਆਣ ਕਰਨ ਦੀ ਥਾਂ ਉਸ ਦਾ ਨਾਸ ਕਰਨਾ ਹੈ। ਜਿੱਨੇ<noinclude></noinclude>
l8xo7nrfkkf8rlpx5kl79ohxpjjr3ne
ਪੰਨਾ:ਸਿਖਿਆ ਵਿਗਿਆਨ.pdf/65
250
63749
229414
190478
2026-07-27T07:02:55Z
Harchand Bhinder
2624
/* ਤਸਦੀਕ */
229414
proofread-page
text/x-wiki
<noinclude><pagequality level="4" user="Harchand Bhinder" />{{rh||'''੫੪'''}}</noinclude>ਭੈਭੀਤ ਕਰਨ ਵਾਲੇ ਯੁਧ ਸਮਾਜ ਵਾਦ ਨੇ ਲੜੇ ਹਨ ਅਤੇ ਜਿੱਨੀ ਖੂਨ-ਖਰਾਬੀ ਸਮਾਜ-ਵਾਦ ਦੇ ਸਿਧਾਂਤ ਉੱਤੇ ਚਲਣ-ਵਾਲਿਆਂ ਨੇ ਕੀਤੀ ਉੱਨੇ ਘੋਰ ਯੁਧ ਅਤੇ ਖੂਨ-ਖਰਾਬੀ ਨਾ ਸਾਮਰਾਜਵਾਦ ਨੇ ਕੀਤੀ ਅਤੇ ਨਾ ਪੂੰਜੀਵਾਦ ਨੇ।
{{gap}}ਪਰ ਇਸ਼ ਤੋਂ ਨਿਰਾਸ ਹੋਣ ਵਾ ਕੋਈ ਕਾਰਨ ਨਹੀਂ। ਸਮਾਜਵਾਦ ਦਾ ਉਦੇਸ਼ ਉੱਚਾ ਹੈ। ਸੰਭਵ ਹੈ ਬਹੁਤ ਖੂਨ-ਖਰਾਬੇ ਪਿਛੋਂ ਮਨੁਖ ਦੇ ਸੁਭਾਵ ਵਿਚ ਸਰੀਰਕ ਤਬਦੀਲੀ ਆ ਜਾਵੇ ਜਿਸ ਦੇ ਸਿੱਟੇ ਵਜੋਂ ਸਵਾਰਥੀ ਲੋਕਾਂ ਦੀ ਥਾਂ ਪਰ ਉਪਕਾਰ ਤੋਂ ਪਰੇਰਿਤ ਹੋਏ ਲੋਕ ਰਾਸ਼ਟਰ ਦੇ ਜੀਵਨ ਦੀ ਵਾਗ ਡੌਰ ਦੇ ਮਾਲਕ ਬਣ ਜਾਣ। ਜਦ ਰਾਸ਼ਟਰ ਦੇ ਰਾਜਸੀ ਜੀਵਨ ਦੀ ਵਾਗ ਡੋਰ ਅਜਿਹੇ ਲੋਕਾਂ ਦੇ ਹਥ ਆਵੇਗੀ ਜਿਹੜੇ ਆਪਣਾ ਭਲਾ ਦੂਜਿਆਂ ਦਾ ਭਲਾ ਕਰਨ ਵਿਚ ਵੇਖਦੇ ਹਨ, ਤਾਂ ਹੀ ਸਮਾਜ ਵਿਚ ਪੱਕੀ ਸਾਂਤੀ ਹੋ ਸਕੇਗੀ। ਸਰਬ ਉੱਚ ਸਿਖਿਆ ਪਰਨਾਲੀ ਦਾ ਨਿਸ਼ਾਨਾ ਅਜਿਹੇ ਹੀ ਲੋਕਾਂ ਨੂੰ ਤਿਆਰ ਕਰਨਾ ਹੈ।
{{center|{{x-larger|'''ਸਿਖਿਆ ਵਿਚ ਵਿਕਾਸਵਾਦ'''}}}}
{{gap}}{{larger|'''ਮਾਨਸਿਕ ਸ਼ਕਤੀਆਂ ਦੇ ਵਿਕਾਸ ਦੇ ਸਾਧਨ:-'''}} ਅਮਰੀਕਾ ਦੇ ਪਰਸਿਧ ਵਿਦਿਵਾਨ ਡਯੂਵੀ ਦੇ ਕਥਨ ਅਨੁਸਾਰ ਸਿੱਖਿਆ ਦਾ ਉਦੇਸ਼ ਬਚਿਆਂ ਨੂੰ ਸਭ ਤਰ੍ਹਾਂ ਨਾਲ ਵਧਨ ਦਾ ਅਵਸਰ ਦੇਣਾ ਹੈ। ਉਹ ਸਿਖਿਆ ਯੋਗ ਸਿਖਿਆ ਹੈ ਜਿਸ ਨਾਲ ਬੱਚੇ ਦੀਆਂ ਕੁਦਰਤ ਤੋਂ ਮਿਲੀਆਂ ਸ਼ਕਤੀਆਂ ਵਿਕਸਤ ਹੋਣ। ਕਿਸੇ ਬੱਚੇ ਦੀਆਂ ਸ਼ਕਤੀਆਂ ਕਿਸ ਪਾਸੇ ਵਲ ਵਿਕਸਤ ਹੋਣਗੀਆਂ ਇਹ ਪਹਿਲਾਂ ਤੋਂ ਹੀ ਨਿਸ਼ਚੇ ਨਹੀਂ ਕੀਤਾ ਜਾ ਸਕਦਾ, ਇਸ ਲਈ ਸਿਖਿਆ ਦੇ ਅੰਤਮ ਨਿਸ਼ਾਨੇ ਬਾਰੇ ਵੀ ਪਹਿਲਾਂ ਤੋਂ ਕੁਝ ਨਿਰਤ ਨਹੀਂ ਕੀਤਾ ਜਾ ਸਕਦਾ। ਵਖ ਵਖ ਬਚਿਆਂ ਦੀਆਂ ਯੋਗਤਾਵਾਂ ਅਤੇ ਰੁਚੀਆਂ ਵਖ ਵਖ ਕਿਸਮ ਦੀਆਂ ਹੁੰਦੀਆਂ ਹਨ। ਇਸ ਲਈ ਜੇ ਅਸੀਂ ਬੱਚੇ ਦੀ ਸਿੱਖਿਆ ਦਾ ਨਿਸ਼ਾਨਾ ਪਹਿਲਾਂ ਹੀ ਨਿਸਚਾ ਕਰ ਲਈਏ ਅਤੇ ਉਸੇ ਵਲ ਸਾਰੇ ਬਚਿਆਂ ਨੂੰ ਲੈ ਜਾਈਏ ਤਾਂ ਅਸੀਂ ਉਨ੍ਹਾਂ ਦੇ ਲਾਭ ਦੀ ਥਾਂ ਉਨ੍ਹਾਂ ਦੀ ਹਾਨੀ ਕਰਾਂਗੇ। ਉਨ੍ਹਾਂ ਦੀਆਂ ਮਾਨਸਿਕ ਸ਼ਕਤੀਆਂ ਦੇ ਵਿਕਾਸ ਨੂੰ ਸਹਾਇਤਾ ਦੇਣ ਦੀ ਥਾਂ ਉਸ ਵਿਚ ਰੋਕ ਪਾਵਾਂਗੇ। ਬੱਚੇ ਨੂੰ ਆਪਣੇ ਆਪ ਪੜ੍ਹਨ ਵਿਚ ਜਿੱਨੀ ਵੀ ਸੁਤੰਤਰਤਾ ਅਸੀਂ ਦਿੰਦੇ ਹਾਂ ਉੱਨਾ ਹੀ ਉਸ ਨੂੰ ਸੰਸਾਰ ਦਾ ਸੁਖੀ ਅਤੇ ਯੋਗ ਵਿਅਕਤੀ ਬਣਾਉਂਦੇ ਹਾਂ। ਜਿਹੜਾ ਵਿਅਕਤੀ ਕਿਸੇ ਵਿਸ਼ੇਸ਼ ਪਰਕਾਰ ਦੇ ਨਿਸ਼ਾਨੇ ਨੂੰ ਮੁਖ ਰਖ ਕੇ ਸਿਖਿਅਤ ਕੀਤਾ ਜਾਂਦਾ ਹੈ ਉਸ ਨੂੰ ਨਾ ਤੇ ਆਪਣੇ ਆਪ ਕੋਈ ਫੁਰਨਾ ਫੁਰਦਾ ਹੈ ਅਤੇ ਨਾ ਕੋਈ ਉਸ ਦੀ ਸੁਤੰਤਰ ਵਿਚਾਰ ਬਨਾਉਣ ਦੀ ਸ਼ਕਤੀ ਰਹਿੰਦੀ ਹੈ। ਅਜਿਹਾ ਵਿਅਕਤੀ ਸਦਾ ਦੂਜਿਆਂ ਦੀ ਮਾਨਸਿਕ, ਦਾਸਤਾਂ ਵਿਚ ਰਹਿੰਦਾ ਹੈ। ਉਸ ਵਿਚ ਆਪਣਾ ਜੀਵਨ-ਘੋਲ ਘੁਲਣ ਅਤੇ ਕਿਸੇ ਕੰਮ ਨੂੰ ਸਫਲ ਬਨਾਉਣ ਦਾ ਸ੍ਵੈ-ਵਿਸ਼ਵਾਸ਼ ਨਹੀਂ ਰਹਿੰਦਾ। ਅਜਿਹੇ ਵਿਅਕਤੀਆਂ ਦਾ ਸਮਾਜ, ਆਪਣਾ ਕੋਈ ਪਰਜਾਤੰਤਰ ਰਾਜ ਖੜਾ ਨਹੀਂ ਕਰ ਸਕਦਾ ਸਗੋਂ ਜਾਂ ਤੇ ਉਹ ਕਿਸੇ ਬਾਹਰਲੀ ਤਾਕਤ ਦਾ ਗੁਲਾਮ ਬਣਿਆ ਰਹਿੰਦਾ ਹੈ ਜਾਂ ਕਿਸੇ ਬਲਵਾਨ ਵਿਅਕਤੀ ਦੇ ਦਾਬੇ ਹੇਠ ਆ ਜਾਂਦਾ ਹੈ।
{{gap}}ਸਾਡੇ ਹੁਣ ਦੇ ਸਿਖਿਆ-ਢੰਗ ਸੁਤੰਤਰ ਨਾਗਰਿਕ ਨਹੀਂ ਬਣਾਉਂਦੇ। ਉਹ ਸਮਾਜ<noinclude></noinclude>
3c2b6igmaais6td1ria4svjvp9l5bad
ਪੰਨਾ:ਸਿਖਿਆ ਵਿਗਿਆਨ.pdf/66
250
63750
229415
187671
2026-07-27T07:03:51Z
Harchand Bhinder
2624
/* ਤਸਦੀਕ */
229415
proofread-page
text/x-wiki
<noinclude><pagequality level="4" user="Harchand Bhinder" />{{center|'''੫੫'''}}</noinclude>ਵਿਚ ਅਜਿਹੀ ਮਨ-ਬਿਰਤੀ ਵਾਲੇ ਲੋਕਾਂ ਦੀ ਗਿਣਤੀ ਵਧਾਉਂਦੇ ਹਨ ਜਿਹੜੇ ਆਪਣੇ ਆਪ ਵਿਚ ਸ੍ਵੈ-ਵਿਸ਼ਵਾਸ਼ ਦੀ ਘਾਟ ਵੇਖ ਕਿਸੇ ਬਾਹਰਲੀ ਤਾਕਤ ਨੂੰ ਸੱਦਾ ਦਿੰਦੇ ਹਨ; ਦੂਜੇ ਵਿਅਕਤੀ ਦੀ ਹਕੂਮਤ ਵਿਚ ਹੀ ਆਪਣਾ ਭਲਾ ਲਭਦੇ ਹਨ। ਇਸ ਤਰ੍ਹਾਂ ਦੀ ਹਾਲਤ ਦਾ ਕਾਰਨ ਸਿਖਿਆ ਦੇ ਨਿਸ਼ਾਨੇ ਦਾ ਬਾਹਰੋਂ ਠੋਸਿਆ ਜਾਣਾ ਹੈ। ਜਦ ਰਾਸ਼ਟਰ ਦੇ ਸਿਖਿਆ ਪਰਬੀਨ ਸਿਖਿਆ ਦਾ ਵਿਸ਼ੇਸ਼ ਨਿਸ਼ਾਨਾ ਅੱਗੇ ਰਖਕੇ ਬੱਚਿਆਂ ਨੂੰ ਸਿਖਿਆ ਦਿੰਦੇ ਹਨ ਤਾਂ ਅਜਿਹੀ ਸਿਖਿਆ ਨਾਲ ਸੁਤੰਤਰ ਨਾਗਰਿਕਾਂ ਦੀ ਥਾਂ ਗੁਲਾਮ ਬੁਧੀ ਦੇ ਨਾਗਰਿਕਾਂ ਦਾ ਬਨਣਾ ਸੁਭਾਵਕ ਹੈ। ਜੇ ਕਿਸੇ ਸਿਖਿਆ-ਢੰਗ ਨਾਲ ਸੁਤੰਤਰ ਬੁਧੀ ਵਾਲੇ ਨਾਗਰਿਕ ਬਨਾਉਂਣੇ ਹਨ ਤਾਂ ਜ਼ਰੂਰੀ ਹੈ ਕਿ ਸਿਖਿਆ ਦਾ ਨਿਸ਼ਾਨਾ ਕਿਸੇ ਬਾਹਰਲੇ ਵਿਅਕਤੀ ਜਾਂ ਤਾਕਤ ਵਲੋਂ ਨਿਰਨਾ ਕਰਨ ਦੀ ਥਾਂ ਬੱਚਾ ਆਪ ਇਸਦਾ ਨਿਰਨਾ ਕਰੇ। ਇਸਦਾ ਅਰਥ ਇਹ ਹੈ ਕਿ ਸਿਖਿਆ ਦਾ ਨਿਸ਼ਾਨਾ ਅਤੁਟ ਹੋਣ ਦੀ ਬਾਂ ਬਦਲਦਾ ਰਹੇਗਾ ਅਤੇ ਉਹ ਵਰਤਮਾਨ ਸਮਾਜਿਕ ਅਤੇ ਬਾਹਰਲੀ ਹਾਲਤ ਦੇ ਅਨੁਸਾਰ ਹੋਵੇਗਾ। ਜਿਵੇਂ ਜਿਵੇਂ ਇਹ ਹਾਲਤ ਬਦਲਦੀ ਜਾਵੇਗੀ ਤਿਵੇਂ ਤਿਵੇਂ ਸਿਖਿਆ ਦਾ ਨਿਸ਼ਾਨਾ ਵੀ ਬਦਲਦਾ ਜਾਵੇਗਾ। ਇਸ ਨਿਸ਼ਾਨ ਦਾ ਇਕ ਗੁਣ ਇਹ ਹੋਵੇਗਾ ਕਿ ਵਿਅਕਤੀ ਦੀ ਸ਼ਕਤੀ ਦੇ ਵਿਕਾਸ ਲਈ ਪੂਰਨ ਅਵਸਰ ਮਿਲੇਗਾ। ਸਿਖਿਆ ਦਾ ਨਿਸ਼ਾਨਾ, ਬਚੇ ਨੂੰ ਭਵਿਖ ਦੇ ਕਿਸੇ ਖਾਸ ਤਰ੍ਹਾਂ ਦੇ ਜੀਵਨ ਲਈ ਤਿਆਰ ਕਰਨਾ ਨਹੀਂ ਸਗੋਂ ਉਸ ਨੂੰ ਵਰਤਮਾਨ ਸਮੇਂ ਵਿਚ ਪੂਰਨ ਵਿਕਾਸ ਦਾ ਅਵਸਰ ਦੇਣਾ ਹੈ। ਭਵਿਖ ਦਾ ਧਿਆਨ ਰਖਕੇ ਬੱਚੇ ਦੇ ਵਰਤਮਾਨ ਸਮੇਂ ਦੇ ਕੰਮਾਂ ਨੂੰ ਖਾਸ ਕਿਸਮ ਦਾ ਬਨਾਉਣਾ, ਉਸਦੇ ਵਿਕਾਸ ਨੂੰ ਸਹਾਇਤਾ ਦੇਣ ਦੀ ਥਾਂ ਰੋਕਣਾ ਹੈ। ਵਰਤਮਾਨ ਦੀ ਨੀਂਹ ਉਤੇ ਹੀ ਭਵਿਖ ਖੜਾ ਹੁੰਦਾ ਹੈ। ਇਸ ਲਈ ਭਵਿਖ ਨੂੰ ਸਾਹਮਣੇ ਰਖ ਵਰਤਮਾਨ ਹਾਲਤ ਵਿਚ ਪਬਦੀਲੀ ਲਿਆਉਣਾ ਭਵਿਖ ਨੂੰ ਚੰਗਾ ਬਨਾਉਣ ਦਾ ਐਡਾ ਚੰਗਾ ਉਪਾ ਨਹੀਂ ਜਿੱਨਾ ਕਿ ਵਰਤਮਾਨ ਦਾ ਸੁਧਾਰ ਕਰਨਾ। ਜੋ ਬੱਚੇ ਦੀ ਸਿਖਿਆ ਦਾ ਵਰਤਮਾਨ ਕਾਲ ਠੀਕ ਨਾਲ ਬਤੀਤ ਹੋਇਆ ਤਾਂ ਉਸ ਦਾ ਭਵਿਖ ਵੀ, ਜ਼ਰੂਰੀ ਹੈ, ਠੀਕ ਹੋਵੇਗਾ। ਸਾਡੇ ਸਿਖਿਆ-ਵਿਦਵਾਨਾਂ ਨੂੰ ਭਵਿੱਖ ਵਿਚ ਰਹਿਣ, ਦੀ ਜਿਵੇਂ ਆਦਤ ਜਹੀ ਪੈ ਗਈ ਹੈ। ਇਸਦੇ ਕਾਰਨ ਉਹ ਬਚਿਆਂ ਨੂੰ ਪੂਰੀ ਤਰ੍ਹਾਂ ਨਾਲ ਵਰਤਮਾਨ ਕਾਲ ਵਿਚ ਰਹਿਣ ਹੀ ਨਹੀਂ ਦਿੰਦੇ। ਛਯੂਵੀ ਅਨੁਸਾਰ ਸਿਖਿਆ ਜੀਵਨ ਦੀ ਤਿਆਰੀ ਨਹੀਂ ਹੋ ਸਗੋਂ ਸਿਖਿਆ ਹੀ ਜੀਵਨ ਹੈ। ਸਿਖਿਆ ਦਾ ਨਿਸ਼ਾਨਾ, ਬੱਚੇ ਦੇ ਆਉਣ ਵਾਲੇ ਜੀਵਨ ਲਈ ਤਿਆਰ ਕਰਨ ਦੀ ਥਾਂ ਉਸ ਨੂੰ ਚੰਗੀ ਤਰ੍ਹਾਂ ਨਾਲ ਵਰਤਮਾਨ ਸਮੇਂ ਵਿਚ ਪੜ੍ਹਨ ਦੇਣਾ, ਹੋਣਾ ਚਾਹੀਦਾ ਹੈ।
{{gap}}ਹੁਣ ਪ੍ਰਸ਼ਨ ਇਹ ਹੈ ਕਿ ਜੇ ਸਿਖਿਆ ਦਾ ਨਿਸ਼ਾਨਾ ਬੱਚੇ ਦੀ ਉੱਨਤੀ ਕਰਨਾ ਅਤੇ ਸ਼ਕਤੀਆਂ ਨੂੰ ਵਿਕਸਤ ਕਰਨਾ ਹੈ ਤਾਂ ਅਸੀਂ ਕਿਸ ਤਰ੍ਹਾਂ ਇਨ੍ਹਾਂ ਨੂੰ ਵਿਕਸਤ ਕਰੀਏ, ਅਸੀਂ ਬੱਚੇ ਦੇ ਕਿਹੜੇ ਕੰਮ ਨੂੰ ਉਸਦੀ ਉੱਨਤੀ ਦਾ ਨਿਸ਼ਾਨ ਸਮਝੀਏ ਅਤੇ ਕਿਹੜੇ ਨੂੰ ਗਿਰਾਵਟ ਦਾ। ਇਸਦੇ ਉਤਰ ਵਿਚ ਡਯੂਵੀ ਦਾ ਕਹਿਣਾ ਹੈ ਉਨਤੀ ਕਰਨ ਵਾਲਾ ਵਿਅਕਤੀ ਸਮਾਜ ਲਈ ਲਾਭਕਾਰੀ ਹੁੰਦਾ ਹੈ। ਉਸ ਦੇ ਰਾਹੀਂ ਯੋਗ ਸਮਾਜ ਦੀ ਉਸਾਰੀ ਹੁੰਦੀ ਹੈ। ਬਚੇ ਦੇ ਉਨ੍ਹਾਂ ਕੰਮਾਂ ਨੂੰ ਉਸਦੇ ਵਾਧੇ ਦਾ ਸੂਚਕ ਮੰਨਿਆ ਜਾਵੇ ਜਿਹੜੇ ਯੋਗ ਸਮਾਜ ਨੂੰ ਕਾਇਮ ਰੱਖਣ ਜਾਂ ਬਨਾਉਣ ਵਿਚ ਸਹਾਈ ਹੋਣ। ਡਯੂਵੀ ਦੇ ਕਰਨ ਅਨੁਸਾਰ ਯੋਗ ਸਮਾਜ ਉਹ ਸਮਾਜ ਹੈ ਜਿਸ ਵਿਚ ਹਰ ਵਿਅਕਤੀ ਨੂੰ ਆਪਣੀਆਂ ਸਾਰੀਆਂ ਸ਼ਕਤੀਆਂ ਨੂੰ ਵਿਕਸਤ ਕਰਨ ਦੀ ਸਹੂਲਤ ਹੋਵੇ। ਜਿਹੜਾ ਸਮਾਜ ਪਰੰਪਰਾ ਵਾਦੀ ਹੁੰਦਾ ਹੈ ਉਸ ਵਿਚ ਹਰ ਵਿਅਕਤੀ ਦੀ ਆਪਣੀ ਉੱਨਤੀ<noinclude></noinclude>
l0yfab1zgdnlf6b4vw3objenmhrnosw
ਪੰਨਾ:ਸਿਖਿਆ ਵਿਗਿਆਨ.pdf/67
250
63751
229416
187674
2026-07-27T07:03:59Z
Harchand Bhinder
2624
/* ਤਸਦੀਕ */
229416
proofread-page
text/x-wiki
<noinclude><pagequality level="4" user="Harchand Bhinder" />{{center|'''੫੬'''}}</noinclude>ਲਈ ਸਹੂਲਤਾਂ ਨਹੀਂ ਹੁੰਦੀਆਂ। ਜਿੱਥੇ ਜਾਤ-ਪਾਤ; ਊਚ-ਨੀਚ, ਅਮੀਰ ਗਰੀਬ ਦੇ ਭਾਵ ਬਹੁਤ ਜ਼ਿਆਦਾ ਹੁੰਦੇ ਹਨ ਉੱਥੇ ਵਿਅਕਤੀ ਦੀਆਂ ਲੋੜਾਂ ਅਤੇ ਉਨ੍ਹਾਂ ਦੀ ਉੱਨਤੀ ਲਈ ਸਹੂਲਤ ਵਲ ਧਿਆਨ ਨਹੀਂ ਦਿੱਤਾ ਜਾਂਦਾ। ਸਾਰਾ ਸਮਾਜ ਜਿਵੇਂ ਕਿਸੇ ਖਾਸ ਸ਼੍ਰੇਣੀ ਦੇ ਲੋਕਾਂ ਲਈ ਹੀ ਜੀਉਂਦਾ ਹੈ। ਅਜਿਹਾ ਸਮਾਜ ਫਾਸਿਜ਼ਮ ਅਤੇ ਤਾਨਾ ਸ਼ਾਹੀ ਦੀ ਪਾਲਣਾ ਕਰਨ ਵਾਲਾ ਹੁੰਦਾ ਹੈ। ਅਜਿਹੇ ਸਮਾਜ ਵਿਚ ਗੁਲਾਮਾਂ ਦੀ ਗਿਣਤੀ ਵਧੇਰੇ ਹੁੰਦੀ ਹੈ। ਵਿਅਕਤੀ ਦੇ ਵਿਕਾਸ ਨੂੰ ਪੂਰਾ ਅਵਸਰ ਦੇਣ ਵਾਲਾ ਸਮਾਜ ਪਰਜਾ ਤੰਤਰ ਵਾਦੀ ਸਮਾਜ ਹੈ ਸੱਚੇ ਪਰਜਾ ਤੰਤਰਵਾਦੀ ਸਮਾਜ ਵਿਚ ਵਿਅਕਤੀ ਨੂੰ ਆਪਣੀ ਉੱਨਤੀ ਲਈ ਪੂਰਾ ਅਵਸਰ ਮਿਲਦਾ ਹੈ। ਸਮਾਜਿਕ ਰਿਵਾਜ ਉਸਨੂੰ ਬਨ੍ਹਕੇ ਨਹੀਂ ਰਖਦੇ। ਉਹ ਜਿਨ੍ਹਾਂ ਲੋਕਾਂ ਨਾਲ ਮਿਤਰਤਾ ਅਤੇ ਵਿਆਹ ਦੇ ਸਬੰਧ ਬਨਾਉਣ ਚਾਹੁੰਦਾ ਹੈ ਬਣਾ ਲੈਂਦਾ ਹੈ ਅਤੇ ਆਪਣੀ ਇੱਛਾ ਅਤੇ ਸਹੂਲਤ ਅਨੁਸਾਰ ਆਪਣੇ ਪੇਸ਼ੇ ਨੂੰ ਬਦਲ ਲੈਂਦਾ ਹੈ। ਰਾਜ ਉਸਦੀ ਸੁਤੰਤਰਤਾ ਵਿਚ ਉਦੋਂ ਤਕ ਕੋਈ ਰੋਕ ਨਹੀਂ ਪਾਉਂਦਾ ਜਦ ਤਕ ਉਹ ਦੂਸਰਿਆਂ ਨੂੰ ਕੋਈ ਨੁਕਸਾਨ ਨਹੀਂ ਪਹੁੰਚਾਉਂਦਾ।
{{gap}}'''ਰੁਚੀਆਂ ਦਾ ਵਿਕਾਸ:-''' ਡਯੂਵੀ ਦਾ ਕਥਨ ਹੈ ਕਿ ਬੱਚੇ ਦੀ ਸਿਖਿਆ ਉਸ ਦੀਆਂ ਰੁਚੀਆਂ ਅਨੁਸਾਰ ਹੋਣੀ ਚਾਹੀਦੀ ਹੈ। ਬਾਲਕ ਦੀਆਂ ਰੁਚੀਆਂ ਸੁਭਾਵਕ ਹੀ ਵਿਕਸਤ ਹੁੰਦੀਆਂ ਹਨ। ਸਿਖਿਆ ਰੁਚੀਆਂ ਦੇ ਇਸ ਕੁਦਰਤੀ ਵਿਕਾਸ ਵਿਚ ਸਹਾਇਤਾ ਦਿੰਦੀ ਹੈ ਬੱਚੇ ਦੀਆਂ ਪਹਿਲੇ ਪਹਿਲ ਰੁਚੀਆਂ ਆਪਣੇ ਸਰੀਰ ਨੂੰ ਸੁਖ ਦੁਖ ਦੇਣ ਵਾਲੀਆਂ ਚੀਜ਼ਾਂ ਤੇ ਹੀ ਸੀਮਤ ਹੁੰਦੀਆਂ ਹਨ। ਉਹ ਉਨ੍ਹਾਂ ਚੀਜ਼ਾਂ ਵਲ ਵਧੇਰੇ ਖਿੱਚਿਆ ਜਾਂਦਾ ਹੈ ਜਿਹੜੀਆ ਉਸ ਦੀ ਭੁਖ ਅਤੇ ਤਿਹ ਨੂੰ ਮਿਟਾਉਣ। ਇਸ ਪਿਛੋਂ ਉਹ ਆਪਣੀ ਖੋਲ ਦੀਆਂ ਚੀਜ਼ਾਂ ਵਿਚ ਰੁਚੀ ਰੱਖਣ ਲੱਗ ਪੈਂਦਾ ਹੈ। ਇਸੇ ਤਰ੍ਹਾਂ ਹੌਲੀ ਹੌਲੀ ਉਹ ਬਾਲ-ਸਮਾਜ ਅਤੇ ਵੱਡੇ ਲੋਕਾਂ ਦੀ ਸਮਾਜ ਵਿਚ ਰੁਚੀ ਵਿਖਾਉਂਦਾ ਹੈ। ਇਸੇ ਤਰ੍ਹਾਂ ਉਸਦੀ ਰੁਚੀ ਦਾ ਵਿਸਥਾਰ ਸੰਸਾਰ ਦੇ ਸਭ ਪਦਾਰਥਾਂ ਵਲ ਹੋ ਜਾਂਦਾ ਹੈ। ਉਹ ਇਤਿਹਾਸ, ਭੂਗੋਲ, ਗਣਿਤ, ਜੋਤਸ਼, ਅਰਥ ਸ਼ਾਸਤਰ, ਰਸਾਇਣ ਸ਼ਾਸਤਰ, ਅਤੇ ਹੋਰ ਵਿਸ਼ਿਆਂ ਦੀ ਜਾਣਕਾਰੀ ਵਧਾਉਣ ਦੀ ਇੰਛਾ ਕਰਦਾ ਹੈ ਜਿਵੇਂ ਜਿਵੇਂ ਬੱਚੇ ਦੀਆਂ ਰੁਚੀਆਂ ਵਿਕਸਤ ਹੁੰਦੀਆਂ ਹਨ, ਉਸਦੇ ਮਨ ਵਿਚ ਨਵੀਆਂ ਨਵੀਆਂ ਸਮੱਸਿਆਵਾਂ ਆਉਂਦੀਆਂ ਹਨ। ਇਨ੍ਹਾਂ ਸਮੱਸਿਆਵਾਂ ਨੂੰ ਹੱਲ ਕਰਨ ਲਈ ਬਾਲਕ ਆਪਣੇ ਗਿਆਨ ਵਿਚ ਵਾਧਾ ਕਰਨਾ ਲੋਚਦਾ ਹੈ। ਉਹ ਬੜੀ ਲਗਣ ਨਾਲ ਨਵੀਆਂ ਵਿਦਿਆਵਾਂ ਨੂੰ ਪੜ੍ਹਦਾ ਹੈ ਜਿਹੜਾ ਗਿਆਨ ਬਾਲਕ ਨੂੰ ਉਸਦੀ ਸਮੱਸਿਆ ਹੱਲ ਕਰਨ ਬਾਰੇ ਦਿੱਤਾ ਜਾਂਦਾ ਹੈ, ਅਰਥਾਤ ਜਿਹੜਾ ਗਿਆਨ ਬਾਲਕ ਆਪ ਖੋਜ ਕੇ ਪਰਾਪਤ ਕਰਦਾ ਹੈ ਉਹ ਤਜਰਬੇ ਉਤੇ ਉਸਰਿਆ ਹੋਣ ਕਰਕੇ ਠੋਸ ਗਿਆਨ ਹੁੰਦਾ ਹੈ। ਅਜਿਹੇ ਗਿਆਨ ਨੂੰ ਬਾਲ ਜਲਦੀ ਨਾਲ ਨਹੀਂ ਗੁਆ ਲੈਂਦਾ।
{{gap}}ਸਮੱਸਿਆਵਾਂ ਨੂੰ ਹਲ ਕਰਨ ਲਈ ਜਿਹੜਾ ਗਿਆਨ ਕੰਮ ਆਉਂਦਾ ਹੈ ਉਹ ਸ਼ਬਦੀ ਗਿਆਨ ਨਹੀਂ ਹੁੰਦਾ ਸਗੋਂ ਅਸਲ ਹੱਡ ਵਰਤਿਆ ਗਿਆਨ ਹੁੰਦਾ ਹੈ ਜਿਹੜਾ ਗਿਆਨ ਬਾਲਕ ਦੂਸਰਿਆਂ ਕੋਲੋਂ ਆਪਣੀ ਇੱਛਾ ਦੇ ਵਿਰੁਧ ਲੈਂਦਾ ਹੈ ਅਰਥਾਤ ਜਿਸ ਵਿਚ ਰੁਚੀ ਨਾ ਹੁੰਦਿਆਂ ਉਹ ਪ੍ਰਾਪਤ ਕਰਦਾ ਹੈ, ਉਹ ਬੱਚੇ ਦਾ ਕੋਈ ਮੌਲਿਕ ਉਪਰਾਲਾ ਨਹੀਂ ਕਰਦਾ। ਉਹ ਨਿਰਾ ਸ਼ਬਦੀ ਗਿਆਨ ਰਹਿੰਦਾ ਹੈ। ਅਜਿਹਾ ਗਿਆਨ ਬਾਲਕ ਨਵੀਂ ਹਾਲਤ ਵਿਚ ਪੈਦਾ ਹੋ ਜਾਣ ਵਾਲੀਆਂ ਸਮਸਿਆਵਾਂ ਨੂੰ ਹਲ ਕਰਨ ਵਿਚ ਸਹਾਇ<noinclude></noinclude>
7cokuxb9jccpr6qssrccit3oe8tae38
ਪੰਨਾ:ਸਿਖਿਆ ਵਿਗਿਆਨ.pdf/68
250
63752
229417
187677
2026-07-27T07:04:07Z
Harchand Bhinder
2624
/* ਤਸਦੀਕ */
229417
proofread-page
text/x-wiki
<noinclude><pagequality level="4" user="Harchand Bhinder" />{{center|'''੫੭'''}}</noinclude>ਨਹੀਂ ਦਿੰਦਾ। ਪਰ ਜਿਹੜਾ ਗਿਆਨ ਬੱਚਾ ਆਪਣੀਆਂ ਸਮੱਸਿਆਵਾਂ ਨੂੰ ਹਲ ਕਰਨ ਲਈ ਖੋਜ ਕੇ ਪਰਾਪਤ ਕਰਦਾ ਹੈ ਉਹ ਉਸ ਅੰਦਰ ਵੱਸ ਗਿਆ ਹੁੰਦਾ ਹੈ ਅਤੇ ਨਵੀਆਂ ਸਮੱਸਿਆਵਾਂ ਨੂੰ ਹਲ ਕਰਨ ਲਈ ਵੀ ਕੰਮ ਆਉਂਦਾ ਹੈ।
{{gap}}ਬਾਲਕ ਸਿਖਿਆ ਦੇ ਸਮੇਂ ਕਈ ਤਰ੍ਹਾਂ ਦੇ ਕੰਮ ਕਰਦੇ ਹਨ। ਇਹ ਕੰਮ ਸਾਧਾਰਨ ਤੌਰ ਤੇ ਕੀਤੇ ਜਾਂਦੇ ਹਨ ਜਾਂ ਫਿਰ ਸਿਖਿਆ ਦੀ ਲੋੜ ਅਨੁਸਾਰ ਸਾਡੇ ਸਧਾਰਨ ਸਕੂਲਾਂ ਵਿਚ ਬਾਲਕ ਦੇ ਸੁਤੰਤਰ ਸੋਚਨ ਅਤੇ ਆਪਣੇ ਆਪ ਗਲਾਂ ਫੁਰਨ ਲਈ ਕੋਈ ਥਾਂ ਨਹੀਂ। ਇਸਦੇ ਸਿੱਟੇ ਵਜੋਂ ਬੱਚੇ ਨੂੰ ਦੂਸਰੇ ਉਤੇ ਭਰੋਸਾ ਕਰਨ ਦੀ ਆਦਤ ਪੈ ਜਾਂਦੀ ਹੈ ਅਤੇ ਉਸ ਵਿਚ ਸ੍ਵੈ-ਵਿਸ਼ਵਾਸ ਦਾ ਖਾਤਮਾ ਹੋ ਜਾਂਦਾ ਹੈ। ਇਹੋ ਕਾਰਨ ਹੈ ਕਿ ਕਦੇ ਕਦੇ ਅਨਪੜ੍ਹ ਆਦਮੀ ਦੇ ਟਾਕਰੇ ਤੇ ਪੜ੍ਹੇ ਲਿਖੇ ਵਧੇਰੇ ਨਿਕੱਮੇ ਸਿੱਧ ਹੁੰਦੇ ਹਨ। ਉਨ੍ਹਾਂ ਵਿਚ ਆਪਣੇ ਦਿਮਾਗ ਨਾਲ ਸੋਚਨ ਦੀ ਆਦਤ ਨਹੀਂ ਹੁੰਦੀ। ਜਦੋਂ ਬੱਚਾ ਆਪਣੀਆਂ ਸਮੱਸਿਆਵਾਂ ਨੂੰ ਹਲ ਕਰਨ ਦਾ ਰਾਹ ਆਪ ਖੋਜਦਾ ਹੈ ਅਤੇ ਪਾਠਸ਼ਾਲਾ ਦੇ ਅਨੇਕ ਕੰਮਾਂ ਨੂੰ ਸਿਖਿਆ ਦੀ ਸਹਾਇਤਾ ਬਿਨਾ ਆਪਣੇ ਆਪ ਕਰਦਾ ਹੈ ਤਾਂ ਉਸ ਵਿਚ ਸ੍ਵੈ-ਵਿਸ਼ਵਾਸ ਆਉਂਦਾ ਹੈ। ਇਹ ਸ੍ਵੈ-ਵਿਸ਼ਵਾਸ ਜਦ ਆਦਤ ਦਾ ਰੂਪ ਧਾਰਨ ਕਰ ਲੈਂਦਾ ਹੈ ਤਾਂ ਮਨੁਖ ਨਵੀਂ ਹਾਲਤ ਵਿਚ ਪੈ ਜਾਣ ਨਾਲ ਘਬਰਾਉਂਦਾ ਨਹੀਂ, ਉਸ ਨੂੰ ਵਿਸ਼ਵਾਸ ਰਹਿੰਦਾ ਹੈ ਕਿ ਉਹ ਕਿਸੇ ਨਾ ਕਿਸੇ ਤਰ੍ਹਾਂ ਆਪਣੀਆਂ ਸਮੱਸਿਆਵਾਂ ਨੂੰ ਹਲ ਕਰ ਹੀ ਲਵੇਗਾ। ਸ੍ਵੈ-ਵਿਸ਼ਵਾਸ ਪੈਦਾ ਕਰਨਾ ਸਿਖਿਆ ਦੀ ਸਭ ਤੋਂ ਉੱਚੀ ਦੇਣ ਹੈ।
{{gap}}'''ਅਮਲੀ ਗੁਣਾਂ ਵਿਚ ਵਾਧਾ:-''' ਡਯੂਵੀ ਨੇ ਬਚਿਆਂ ਨੂੰ ਅਜਿਹੀ ਸਿਖਿਆ ਦੇਣ ਲਈ ਕਿਹਾ ਹੈ ਜਿਸ ਨੂੰ ਉਹ ਆਪ ਲੋੜੀਂਦਾ ਸਮਝਣ, ਅਰਥਾਤ ਜਿਹੜੀ ਉਨ੍ਹਾਂ ਦੀਆਂ ਅਮਲੀ ਔਕੜਾਂ ਨੂੰ ਹਲ ਕਰਨ ਦੇ ਕੰਮ ਆਵੇ। ਇਸ ਤਰ੍ਹਾਂ ਦੀ ਸਿਖਿਆ ਨਾ ਸਿਰਫ ਬਚਿਆਂ ਦੇ ਜੀਵਨ ਲਈ ਲਾਭਦਾਇਕ ਹੁੰਦੀ ਹੈ ਸਗੋਂ ਉਨ੍ਹਾਂ ਨੂੰ ਬਾਲਗ ਉਮਰ ਦੀਆਂ ਜ਼ਿਮੇਵਾਰੀਆਂ ਨੂੰ ਸੰਭਾਲਣ ਲਈ ਵੀ ਤਿਆਰ ਕਰਦੀ ਹੈ। ਜਿਸ ਸਿਖਿਆ ਨਾਲ ਬੱਚੇ ਨੂੰ ਨਾ ਅਮਲੀ ਜੀਵਨ ਵਿਚ ਲਾਭ ਹੋਵੇ ਅਤੇ ਨਾ ਬਾਲਗ ਉਮਰ ਵਿਚ ਕੰਮ ਆਵੇ ਉਹ ਸਿਖਿਆ ਡਯੂਵੀ ਅਨੁਸਾਰ ਬਿਅਰਥ ਮੰਨੀ ਗਈ ਹੈ। ਇਸ ਦ੍ਰਿਸ਼ਟੀ ਨਾਲ ਭਾਰਤ ਵਰਸ਼ ਦੀਆਂ ਮੁਢਲੀਆਂ ਜਮਾਤਾਂ ਵਿਚ ਬਚਿਆਂ ਨੂੰ ਚਾਲਦੀਆਂ, ਅਸੀਰੀਆ, ਅਤੇ ਪ੍ਰਾਚੀਨ ਮਿਸਰ ਦੀਆਂ ਸਭਿਅੱਤਾਵਾਂ ਦੇ ਪਾਠ ਪੜ੍ਹਾਉਣਾ ਵਿਅਰਥ ਹੀ ਨਹੀਂ ਸਗੋਂ ਹਾਨੀ ਕਾਰਕ ਹੈ। ਜਿਨ੍ਹਾਂ ਬਚਿਆਂ ਨੂੰ ਮਾਤ-ਬੋਲੀ ਦਾ ਗਿਆਨ ਨਹੀਂ ਹੈ, ਉਨ੍ਹਾਂ ਨੂੰ ਪੁਰਾਣੀ ਬੋਲੀ ਵਿਚ ਪੰਡਤ ਬਨਾਉਣਾ, ਜਾਂ ਕਿਸੇ ਵਿਦੇਸ਼ੀ ਬੋਲੀ ਵਿਚ ਪਰਬੀਨ ਬਨਾਉਣ ਦਾ ਯਤਨ ਕਰਨਾ, ਉਨ੍ਹਾਂ ਦੇ ਮਾਨਸਿਕ ਵਿਕਾਸ ਨੂੰ ਹਾਨੀ ਪਹੁੰਚਾਉਣਾ ਹੈ। ਅਜਿਹੇ ਬਾਲਗ ਨਿਕੱਮੇ ਨਾਗਰਿਕ ਹੁੰਦੇ ਹਨ। ਉਹ ਆਪਣਾ ਭਾਰ ਆਪ ਨਹੀਂ ਚੁਕ ਸਕਦੇ। ਅਜਿਹੇ ਵਿਅਕਤੀ ਦੂਜਿਆਂ ਉਤੇ ਅਮਰ ਵੇਲ ਵਾਂਗ ਪਲਦੇ ਰਹਿੰਦੇ ਹਨ। ਡਯੂਵੀ ਅਜਿਹੀ ਫਿਲਾਸਫੀ ਅਤੇ ਵਿਗਿਆਨ ਦੀ ਸਿਖਿਆ ਨੂੰ ਵਿਅਰਥ ਮਨਦਾ ਹੈ ਜਿਹੜੀ ਅਮਲੀ ਜੀਵਨ ਵਿਚ ਕੰਮ ਹੀ ਨਾ ਆਵੇ। ਸਾਡੇ ਕਿੰਨੇ ਹੀ ਹੋਣਹਾਰ ਗਭਰੂ ਰਸਾਇਣ ਸ਼ਾਸਤਰ ਦਾ ਪੂਰਨ ਗਿਆਨ ਪ੍ਰਾਪਤ ਕਰ ਲੈਂਦੇ ਹਨ ਪਰ ਉਨ੍ਹਾਂ ਦਾ ਰਸਾਇਣ ਸ਼ਾਸਤਰ ਦਾ ਗਿਆਨ ਉਨ੍ਹਾਂ ਨੂੰ ਰੋਟੀ ਕਮਾਉਣ ਵਿਚ ਕੋਈ ਸਹਾਇਤਾ ਨਹੀਂ ਦਿੰਦਾ। ਇਸੇ ਤਰ੍ਹਾਂ ਕਿੱਨੇ ਹੀ ਡਾਕਟਰ ਪੰਜ ਛੇ ਸਾਲ ਡਾਕਟਰੀ ਸਿਖਿਆ ਲੈ ਕੇ ਵੀ ਸਧਾਰਨ ਰੋਗਾਂ ਦੀ ਪਛਾਣ ਅਤੇ ਉਚਿਤ ਇਲਾਜ ਨਹੀਂ ਕਰ ਸਕਦੇ। ਇਸ ਲਈ ਉਨ੍ਹਾਂ ਨੂੰ ਹੋਰ ਤਜਰਬੇ<noinclude></noinclude>
l0zblev7kihm1mo69u5djajikjxax7i
ਪੰਨਾ:ਸਿਖਿਆ ਵਿਗਿਆਨ.pdf/69
250
63753
229418
187680
2026-07-27T07:04:35Z
Harchand Bhinder
2624
/* ਤਸਦੀਕ */
229418
proofread-page
text/x-wiki
<noinclude><pagequality level="4" user="Harchand Bhinder" />{{center|'''੫੮'''}}</noinclude>ਦੀ ਲੋੜ ਹੁੰਦੀ ਹੈ। ਇਸ ਤਰ੍ਹਾਂ ਦੀ ਸਿਖਿਆ ਨੂੰ ਡਯੂਵੀ ਅਧੂਰੀ ਸਿਖਿਆ ਜਾਂ ਵਿਅਰਥ ਸਿਖਿਆ ਮੰਨਦਾ ਹੈ। ਸੱਚੀ ਸਿਖਿਆ ਉਹ ਹੈ ਜਿਹੜੀ ਬੱਚੇ ਨੂੰ ਆਪਣੇ ਅਨੁਭਵ ਰਾਹੀਂ ਪਰਾਪਤ ਹੁੰਦੀ ਹੈ, ਅਰਥਾਤ ਜਿਹੜੀ ਉਸ ਨੂੰ ਅਮਲੀ ਔਕੜਾਂ (ਸਮੱਸਿਆਵਾਂ) ਹਲ ਕਰਦਿਆਂ ਮਿਲਦੀ ਹੈ ਅਤੇ ਜਿਹੜੀ ਉਸ ਨੂੰ ਅਮਲੀ ਜੀਵਨ ਵਿਚ ਸਿਆਣਾ ਬਣਾਉਂਦੀ ਹੈ।
{{gap}}ਡਯੂਵੀ ਸਕੂਲ ਦੀ ਸਿਖਿਆ ਅਤੇ ਸਕੂਲ ਤੋਂ ਬਾਹਰ ਦੀ ਸਿਖਿਆ ਦਾ ਫਰਕ ਮਿਟਾ ਦੇਣਾ ਚਾਹੁੰਦਾ ਹੈ। ਜਿਸ ਤਰ੍ਹਾਂ ਬੱਚਾ ਘਰ ਵਿਚ ਅਤੇ ਸਮਾਜ ਵਿਚ ਸਿਖਿਅਤ ਹੁੰਦਾ ਹੈ ਉਸੇ ਤਰ੍ਹਾਂ ਉਸ ਨੂੰ ਸਕੂਲ ਵਿਚ ਵੀ ਸਿਖਿਅਤ ਕਰਨਾ ਚਾਹੁੰਦਾ ਹੈ। ਉਹ ਸਕੂਲ ਨੂੰ ਇਕ ਅਜਿਹੀ ਦੁਨੀਆਂ ਬਣਾ ਦੇਣਾ ਚਾਹੁੰਦਾ ਹੈ ਜਿਸ ਵਿਚ ਬੱਚੇ ਨੂੰ ਉਹੋ ਅਨੁਭਵ ਸੁਤੰਤਰਤਾ ਨਾਲ ਪਰਾਪਤ ਹੋਣ ਜਿਹੜੇ ਉਸ ਨੂੰ ਬਾਹਰਲੀ ਦੁਨੀਆਂ ਤੋਂ ਮਿਲਦੇ ਹਨ। ਸਕੂਲ ਅਤੇ ਬਾਹਰਲੀ ਦੁਨੀਆਂ ਦਾ ਫਰਕ ਡਯੂਵੀ ਮਿਟਾ ਦੇਣਾ ਚਾਹੁੰਦਾ ਹੈ। ਜਿਨ੍ਹਾਂ ਤਰੀਕਿਆਂ ਨਾਲ ਇਕ ਸਧਾਰਨ ਵਿਅਕਤੀ ਆਪਣੀ ਸਮੱਸਿਆਵਾਂ ਹੱਲ ਕਰਦਾ ਹੈ ਉਨ੍ਹਾਂ ਹੀ ਤਰੀਕਿਆਂ ਨਾਲ ਉਹ ਬਾਲਕ ਵਿਚ ਆਪਣੀਆਂ ਔਕੜਾਂ ਹਲ ਕਰਨ ਦੀ ਯੋਗਤਾ ਪੈਦਾ ਕਰਨ ਦਾ ਉਪਦੇਸ਼ ਦੇਂਦਾ ਹੈ। ਇਸ ਤਰ੍ਹਾਂ ਉਹ ਬੱਚੇ ਦੀ ਸਮੁਚੀ ਸਿਖਿਆ ਨੂੰ ਅਮਲੀ ਬਣਾ ਦੇਣਾ ਚਾਹੁੰਦਾ ਹੈ।
{{gap}}'''‘ਅਮਲੀਪੁਣੇ’ ਦਾ ਪਾਠ ਕਰਮ ਅਤੇ ਸਿਖਿਆ ਢੰਗ ਉਤੇ ਪ੍ਰਭਾਵ:-''' ਡਯੂਵੀ ਦੇ ਵਿਚਾਰਾਂ ਨੇ ਸਿਖਿਆ ਦੀ ਢਾਲ ਢਾਲ ਵਿਚ ਹਿਲਜੁਲ ਪੈਦਾ ਕਰ ਦਿਤੀ ਹੈ। ਉਨ੍ਹਾਂ ਨੇ ਬੱਚੇ ਦੀ ਸਿਖਲਾਈ ਦੇ ਇਕ ਨਵੇਂ ਢੰਗ ਦੀ ਕਾਢ ਕਢੀ ਹੈ। ਇਸ ਢੰਗ ਨੂੰ ‘ਪ੍ਰਾਜੈਕਟ ਮੈਥਡ' ਆਖਦੇ ਹਨ। ਇਸ ਢੰਗ ਵਿਚ ਬੱਚੇ ਦੀ ਸਿਖਿਆ ਉਸ ਦੀਆਂ ਸਮੱਸਿਆਵਾਂ ਹਲ ਕਰਨ ਦੇ ਹੀਲਿਆਂ ਦੇ ਨਾਲ ਨਾਲ ਹੁੰਦੀ ਹੈ। ਇਸ ਤਰ੍ਹਾਂ ਬੱਚਾ ਸਿਖਿਆ ਦੇਣ ਵਾਲੇ ਤੋਂ ਉੱਨੀ ਹੀ ਸਹਾਇਤਾ ਲੈਂਦਾ ਹੈ ਜਿੱਨੀ ਉਹ ਲੋੜੀਂਦੀ ਸਮਝਦਾ ਹੈ। ਸਿਖਿਆ ਦੇਣ ਵਾਲਾ ਬਾਲਕਾਂ ਦੀਆਂ ਸਧਾਰਨ ਸਮੱਸਿਆਵਾਂ ਦਾ ਅਧਿਅਨ ਕਰਦਾ ਹੈ ਅਤੇ ਉਨ੍ਹਾਂ ਦੇ ਮਾਨਸਿਕ ਵਿਕਾਸ ਅਨੁਸਾਰ ਹਰ ਜਮਾਤ ਦੇ ਬਚਿਆਂ ਲਈ ਕੁਝ ਸਮੱਸਿਆਵਾਂ ਅਰਥਾਤ ਪ੍ਰਾਜੈਕਟਸ ਪਹਿਲਾਂ ਹੀ ਸੋਚ ਰਖਦਾ ਹੈ। ਬੱਚੇ ਆਪਣੀ ਸੌਖ ਨਾਲ ਉਨ੍ਹਾਂ ਸਮੱਸਿਆਵਾਂ ਨੂੰ ਹਲ ਕਰਦੇ ਹਨ।
{{gap}}ਪ੍ਰਾਜੈਕਟ ਢੰਗ ਨਾਲ ਪੜ੍ਹਨ ਵਾਲੇ ਬੱਚੇ, ਇਤਿਹਾਸ, ਭੂਗੋਲ, ਗਣਿਤ ਆਦਿ ਵਿਸ਼ੇ ਵਖ ਵਖ ਨਹੀਂ ਪੜ੍ਹਦੇ। ਉਹ ਇਨ੍ਹਾਂ ਵਿਸ਼ਿਆਂ ਦਾ ਉਤਨਾ ਹੀ ਗਿਆਨ ਪਰਾਪਤ ਕਰਨ ਦੀ ਲਾਲਸਾ ਰਖਦੇ ਹਨ ਜਿੱਨਾ ਉਨ੍ਹਾਂ ਨੂੰ ਆਪਣੀ ਅਮਲੀ ਸਮੱਸਿਆ ਨੂੰ ਹੱਲ ਕਰਨ ਲਈ ਲੋੜੀਂਦਾ ਹੈ। ਇਸ ਢੰਗ ਦਾ ਅੱਗੇ ਚਲ ਕੇ ਅਸੀਂ ਵਿਸਥਾਰ ਨਾਲ ਵਰਣਨ ਕਰਾਂਗੇ।
{{larger|{{center|'''ਡਯੂਵੀ ਦੇ ਸਿਧਾਂਤ ਦੀ ਅਲੋਚਨਾ'''}}}}
{{gap}}ਡਯੂਵੀ ਨੇ ਸਿਖਿਆ ਦੇ ਕੰਮ ਨੂੰ ਸਹਿਲ ਬਨਾਉਣ ਦਾ ਭਰਪੂਰ ਯਤਨ ਕੀਤਾ ਹੈ। ਉਨ੍ਹਾਂ ਦੀ ਸਿਖਿਆ ਵਿਧੀ ਵਿਚ ਸਿਖਿਆ ਦੇਣ ਵਾਲੇ ਦਾ ਕੰਮ ਕੁਝ ਔਖਾ ਭਾਵੇਂ ਹੋ ਜਾਵੇ ਪਰ ਵਿਦਿਆਰਥੀ ਦਾ ਕੰਮ ਸੌਖਾ ਅਤੇ ਪਿਆਰਾ ਹੋ ਜਾਂਦਾ ਹੈ। ਜਦ ਬੱਚਾ ਆਪਣੀ ਰੁਚੀ ਦੇ ਕੰਮ ਵਿਚ ਲਗਦਾ ਹੈ ਤਾਂ ਉਹ ਕੰਮ ਕਿੰਨਾ ਹੀ ਔਖਾ ਕਿਉਂ ਨਾ ਹੋਵੇ, ਉਸ ਨੂੰ ਸੌਖਾ ਹੀ ਪਰਤੀਤ ਹੋਵੇਗਾ। ਆਪਣੇ ਉਦੇਸ਼ ਨੂੰ ਪਰਾਪਤ ਕਰਨ ਲਈ ਜਿਹੜੀ ਮਿਹਨਤ ਕਿਸੇ<noinclude></noinclude>
qc2143kvpe4fdxdxx1x42x27ahtpgc3
ਪੰਨਾ:ਸਿਖਿਆ ਵਿਗਿਆਨ.pdf/70
250
63754
229419
187683
2026-07-27T07:04:44Z
Harchand Bhinder
2624
/* ਤਸਦੀਕ */
229419
proofread-page
text/x-wiki
<noinclude><pagequality level="4" user="Harchand Bhinder" />{{center|'''੫੯'''}}</noinclude>ਵਿਅਕਤੀ ਨੂੰ ਕਰਨੀ ਪੈਂਦੀ ਹੈ ਉਸ ਨਾਲ ਉਹ ਬਕਦਾ ਨਹੀਂ। ਬੱਚਾ ਜਦ ਆਪਣੀ ਰੁਚੀ ਅਨੁਸਾਰ ਪਾਠ ਵਿਸ਼ੇ ਨੂੰ ਪੜ੍ਹਦਾ ਹੈ ਤਾਂ ਉਸ ਦਾ ਧਿਆਨ ਉਸ ਵਿਚ ਲਗਦਾ ਹੈ, ਨਹੀਂ ਤਾਂ ਉਹ ਪੜ੍ਹਾਈ ਵਿਚ ਬੇਦਿਲਾ ਹੋ ਜਾਂਦਾ ਹੈ। ਜਦ ਬੱਚੇ ਦੀ ਕਿਸੇ ਵਿਸ਼ੇ ਵਿਚ ਰੁਚੀ ਹੁੰਦੀ ਹੈ ਤਾਂ ਉਹ ਉਸ ਬਾਰੇ ਘੜੀ ਮੁੜੀ ਸੋਚਦਾ ਹੈ। ਇਸ ਤਰ੍ਹਾਂ ਕਿਸੇ ਵਿਸ਼ੇ ਨੂੰ ਘੜੀ ਮੁੜੀ ਸੋਚਣ ਨਾਲ, ਉਹ ਠੀਕ ਤਰ੍ਹਾਂ ਯਾਦ ਹੋ ਜਾਂਦਾ ਹੈ। ਇਸ ਢੰਗ ਨਾਲ ਪੜ੍ਹਾਉਣ ਨਾਲ ਬੱਚੇ ਦੀ ਯਾਦ ਸ਼ਕਤੀ ਉਤੇ ਬੇਲੋੜਾ ਬੋਝ ਨਹੀਂ ਲੱਦਿਆ ਜਾਂਦਾ। ਉਸ ਦਾ ਦਮਾਗ ਸੁਤੰਤਰ ਸੋਚ ਵਿਚਾਰ ਲਈ ਵੀ ਖਾਲੀ ਰਹਿੰਦਾ ਹੈ। ਹਰ ਵੇਲੇ ਦੂਜੇ ਲੋਕਾਂ ਦੇ ਵਿਚਾਰ ਦਮਾਗ ਵਿਚ ਚਲਦੇ ਰਹਿਣ ਨਾਲ ਮਨੁਖ ਦੀ ਸੁਤੰਤਰ ਸੋਚ ਵਿਚਾਰ ਕਰਨ ਦੀ ਸ਼ਕਤੀ ਜਾਂਦੀ ਰਹਿੰਦੀ ਹੈ। ਆਪਣੀਆਂ ਸਮੱਸਿਆਵਾਂ ਨੂੰ ਦੂਜਿਆਂ ਕੋਲੋਂ ਹਲ ਕਰਾਉਣ ਦੀ ਆਦਤ ਪੈ ਜਾਣ ਨਾਲ ਮਨੁਖ ਵਿਚ ਆਪਣੇ ਨਿੱਜੀ ਸਹਾਰੇ ਤੇ ਖੜਾ ਹੋਣ ਦੇ ਭਾਵ ਪੈਦਾ ਹੀ ਨਹੀਂ ਹੁੰਦੇ। ਬਚਿਆਂ ਵਿਚ ਨਿਜੀ ਸਹਾਰੇ ਦੀ ਆਦਤ ਪਾਉਣ ਦੇ ਖਿਆਲ ਨਾਲ ਡਯੂਵੀ ਦਾ ਸਿਖਿਆ ਸਿਧਾਂਤ ਬੜਾ ਲਾਭਦਾਇਕ ਹੈ।
{{gap}}ਪਰ ਡਯੂਵੀ ਨੇ ਆਪਣੀ ਸਿਖਿਆ ਦਾ ਨਿਸ਼ਾਨਾ ਨਿਰਾ ਅਮਲੀ ਗਿਆਨ ਵਿਚ ਵਾਧਾ ਕਰਨਾ ਜਾਂ ਵਿਅਕਤੀ ਨੂੰ ਅਮਲੀ ਕੰਮ ਕਰਨ ਦੀ ਯੋਗਤਾ ਦੇਣਾ ਹੀ ਬਣਾਇਆ ਹੈ। ਸਿਖਿਆ ਦਾ ਇਸ ਤਰ੍ਹਾਂ ਦਾ ਉਦੇਸ਼ ਬੜਾ ਸੌੜਾ ਹੈ। ਸਿਖਿਆ ਦਾ ਉਦੇਸ਼ ਬਾਲਕ ਨੂੰ ਅਮਲੀ ਗਿਆਨ ਦੀ ਯੋਗਤਾ ਦੇਣ ਦੇ ਨਾਲ ਨਾਲ ਉਸ ਦੀ ਅਧਿਆਤਮਿਕ ਉਨਤੀ ਵੀ ਹੋਣੀ ਚਾਹੀਦਾ ਹੈ। ਜਦ ਸਿਖਿਆ ਵਿਚ ਸੰਸਾਰਿਕ ਸਫਲਤਾ ਵਲ ਹੀ ਧਿਆਨ ਰਖਿਆ ਜਾਵੇ ਅਤੇ ਵਿਅਕਤੀ ਦੀ ਅੰਤਰਮੁਖੀ ਉੱਨਤੀ ਦਾ ਖਿਆਲ ਨਾ ਕੀਤਾ ਜਾਵੇ, ਤਾਂ ਉਸ ਦੀ ਸਿੱਖਿਆ ਇਕ-ਪੱਖੀ ਰਹ ਜਾਂਦੀ ਹੈ। ਇਸ ਤਰ੍ਹਾਂ ਦੀ ਸਿਖਿਆ ਪਰਾਪਤ ਕੀਤਾ ਵਿਅਕਤੀ ਸੰਸਾਰਿਕ ਜੀਵਨ ਵਿਚ ਸਫਲ ਤਾਂ ਹੋ ਜਾਂਦਾ ਹੈ ਪਰ ਉਸ ਦੇ ਮਨ ਵਿਚ ਅੰਦਰਲੀ ਸ਼ਾਂਤੀ ਨਹੀਂ ਆਉਂਦੀ। ਉਹ ਸਦਾ ਆਪਣੇ ਆਪ ਤੋਂ ਅਸੰਤੁਸ਼ਟ ਰਹਿੰਦਾ ਹੈ। ਇਸੇ ਕਾਰਨ ਉਹ ਸਹਿਜੇ ਹੀ ਅਨੇਕ ਅਜਿਹੇ ਕੰਮਾਂ ਵਿਚ ਪੈ ਜਾਂਦਾ ਹੈ ਜਿਸ ਨਾਲ ਮਨੁਖੀ ਸਮਾਜ ਦੀ ਭਾਰੀ ਹਾਨੀ ਹੁੰਦੀ ਹੈ। ਜਿਹੜਾ ਮਨੁਖ ਆਪਣੇ ਆਪ ਵਿਚ ਦੁਖੀ ਹੈ ਉਹ ਦੂਜੇ ਵਿਅਕਤੀਆਂ ਨੂੰ ਸੁਖੀ ਬਨਾਉਣ ਵਿਚ ਕਦੇ ਵੀ ਸਮਰੱਥ ਨਹੀਂ ਹੋ ਸਕਦਾ। ਇਸ ਤਰ੍ਹਾਂ ਸਭ ਤਰ੍ਹਾਂ ਦੀਆਂ ਸ਼ੁਭ ਕਾਮਨਾਵਾਂ ਰਖਦਿਆਂ ਹੋਇਆਂ ਵੀ ਵਿਅਕਤੀ ਦੁਨੀਆਂ ਦੇ ਲੋਕਾਂ ਦੇ ਦੁਖਾਂ ਵਿਚ ਵਾਧਾ ਹੀ ਕਰਦਾ ਹੈ।
{{gap}}ਡਯੂਵੀ ਆਪੂੰ ਪਦਾਰਥਵਾਦੀ ਹੈ। ਉਹ ਇੰਦਰੀਆਂ, ਮਨ ਅਤੇ ਬੁਧੀ ਰਾਹੀਂ ਪਰਤੀਤ ਕੀਤੀ ਚੀਜ਼ ਤੇ ਪਰੇ ਕਿਸੇ ਹੋਰ ਅਸਲੀਅਤ ਦੀ ਹੋਂਦ ਵਿਚ ਵਿਸ਼ਵਾਸ਼ ਨਹੀਂ ਸੀ ਰਖਦਾ। ਇਸ ਲਈ ਉਹ ਸਿਖਿਆ ਦਾ ਨਿਸ਼ਾਨਾ ਕਿਸੇ ਅਜਿਹੀ ਅਸਲੀਅਤ ਦੀ ਪਰਾਪਤੀ ਕਰਨਾ ਨਾ ਬਣਾ ਸਕਿਆ। ਡਯੂਵੀ ਰਾਹੀਂ ਪਰਚਲਤ ਸਿਖਿਆ ਪਰਨਾਲੀ ਵਿਚ ਕਿਸੇ ਪਰਕਾਰ ਦੇ ਅਧਿਆਤਮਵਾਦ ਨੂੰ ਥਾਂ ਨਹੀਂ।
{{larger|{{center|'''ਆਤਮ-ਪਛਾਣ (ਸਾਖਿਆਤਕਾਰ) ਦਾ ਸਿਧਾਂਤ'''}}}}
{{gap}}ਆਦਰਸ਼ਵਾਦੀ ਸਿਖਿਆ ਪਰਬੀਨਾਂ ਅਨੁਸਾਰ ਸਿਖਿਆ ਦਾ ਪਰਮ ਉਦੇਸ਼ ਆਤਮ-ਪਛਾਣ (ਸਾਖਿਆਤਕਾਰ) ਹੈ। ਆਤਮ-ਪਛਾਣ (ਸਾਖਿਆਤਕਾਰ) ਦਾ ਅਰਥ ਆਪਣੇ ਆਪ ਦਾ ਪੂਰਨ ਗਿਆਨ ਅਤੇ ਕਾਰਜ ਦੀਆਂ ਸ਼ਕਤੀਆਂ ਨੂੰ ਵਿਕਸਤ ਕਰਨਾ ਹੈ। ਪਰ<noinclude></noinclude>
dweg43vc70pkgx7h0qz4fp8anfm6xdb
ਪੰਨਾ:ਸਿਖਿਆ ਵਿਗਿਆਨ.pdf/71
250
64292
229420
187684
2026-07-27T07:04:52Z
Harchand Bhinder
2624
/* ਤਸਦੀਕ */
229420
proofread-page
text/x-wiki
<noinclude><pagequality level="4" user="Harchand Bhinder" />{{center|'''੬੦'''}}</noinclude>ਵਿਅਕਤੀ ਕਿਸੇ ਨਾ ਕਿਸੇ ਤਰ੍ਹਾਂ ਆਪਣੀਆਂ ਮਾਨਸਿਕ ਸ਼ਕਤੀਆਂ ਦੀ ਜਾਣਕਾਰੀ ਕਰ ਰਿਹਾ ਹੁੰਦਾ ਹੈ। ਇਸ ਵਿਚ ਹਰ ਤਰ੍ਹਾਂ ਦੀ ਸਹੂਲਤ ਦੇਣਾ ਸਿਖਿਆ ਦਾ ਨਿਸ਼ਾਨਾ ਹੈ। ਬੱਚੇ ਦੀਆਂ ਸੰਪੂਰਨ ਸ਼ਕਤੀਆਂ ਨੂੰ ਕੋਈ ਨਹੀਂ ਜਾਣਦਾ। ਬਾਲਕ ਇਕ ਚੇਤਨ ਅਣੂ ਹੈ, ਜਿਸ ਤਰ੍ਹਾਂ ਪਦਾਰਥਕ ਅਣੂ ਦੀ ਸ਼ਕਤੀ ਦਾ ਅੰਦਾਜ਼ਾ ਨਹੀਂ ਲਾਇਆ ਜਾ ਸਕਦਾ ਇਸੇ ਤਰ੍ਹਾਂ ਚੇਤਨ ਅਣੂ ਦੀ ਸ਼ਕਤੀ ਦਾ ਅੰਦਾਜ਼ਾ ਨਹੀਂ ਲਾਇਆ ਜਾ ਸਕਦਾ।
{{gap}}ਬੱਚੇ ਨੂੰ ਅਮਲੀ ਗਿਆਨ ਦੀ ਸਿਖਿਆ ਦੇਣਾ ਜ਼ਰੂਰੀ ਹੈ ਪਰ ਉਸ ਨੂੰ ਅਧਿਆਤਮਕ ਗਿਆਨ ਪਰਾਪਤ ਕਰ ਲੈਣ ਦੀ ਯੋਗਤਾ ਦੇਣਾ ਵੀ ਉੱਨਾ ਹੀ ਜ਼ਰੂਰੀ ਹੈ। ਹਰ ਉਹ ਸਿਖਿਆਂ ਜਿਹੜੀ ਬੱਚੇ ਦੀਆਂ ਸੁਤੀਆਂ ਮਾਨਸਿਕ ਸ਼ਕਤੀਆਂ ਨੂੰ ਜਗਾਉਂਦੀ ਹੈ ਜਾਂ ਵਿਕਸਤ ਨਾ ਹੋਈਆਂ ਸ਼ਕਤੀਆਂ ਨੂੰ ਵਿਕਸਤ ਕਰਦੀ ਹੈ, ਬੱਚੇ ਨੂੰ ਆਤਮ-ਪਛਾਣ ਵਲ ਲੈ ਜਾਂਦੀ ਹੈ। ਬੱਚੇ ਵਿਚ ਸ੍ਵੈ-ਵਿਸ਼ਵਾਸ਼ ਦਾ ਵਾਧਾ ਕਰਨ ਵਾਲੀ ਸਭ ਤਰ੍ਹਾਂ ਦੀ ਸਿਖਿਆ ਉਤਮ ਹੈ।
{{gap}}ਪਰ ਆਦਰਸ਼ਵਾਦ ਦੀ ਦ੍ਰਿਸ਼ਟੀ ਤੋਂ ਜਦ ਤਕ ਸਿਖਿਆ ਦਾ ਨਿਸ਼ਾਨਾ ਵਿਅਕਤੀ ਦੀ ਅੰਤਰ-ਮੁਖੀ ਅਤੇ ਬਾਹਰ-ਮੁਖੀ ਦੋਹਾਂ ਤਰ੍ਹਾਂ ਦੀ ਉੱਨਤੀ ਕਰਨਾ ਨਹੀਂ ਹੋ ਜਾਂਦਾ, ਉਹ ਅਧੂਰੀ ਸਿਖਿਆ ਹੈ। ਬੱਚੇ ਦੀ ਸੰਪੂਰਨ ਸਿਖਿਆ ਵਿਚ ਅਮਲੀ ਗਿਆਨ ਜਾਂ ਯੋਗਤਾ ਦੇ ਵਾਧੇ ਨੂੰ ਥਾਂ ਹੋਵੇਗੀ, ਪਰ ਨਾਲ ਹੀ ਉਸ ਦੀ ਰੁਚੀ ਅਧਿਆਤਮਕ ਵਿਸ਼ੇ ਨੂੰ ਯਾਦ ਕਰਨ ਵਿਚ ਵੀ ਵਧਾਈ ਜਾਵੇਗੀ। ਪੁਰਾਣੀਆਂ ਸਿਖਿਆ ਪਰਨਾਲੀਆਂ ਵਿਚ ਜਿਵੇਂ ਅਧਿਆਤਮਵਾਦ ਉਤੇ ਹੀ ਜੋਰ ਦਿਤਾ ਜਾਂਦਾ ਸੀ, ਉਸੇ ਤਰ੍ਹਾਂ ਵਰਤਮਾਨ ਸਿਖਿਆ ਪਰਨਾਲੀਆਂ ਵਿਚ ਬਾਲਕ ਦੀ ਪਦਾਰਥਕ ਸਫਲਤਾ ਉਤੇ ਹੀ ਜ਼ੋਰ ਦਿਤਾ ਜਾਂਦਾ ਹੈ। ਇਸ ਲਈ ਜਿਵੇਂ ਪਹਿਲੀਆਂ ਸਿਖਿਆ ਪਰਨਾਲੀਆਂ ਅਧੂਰੀਆਂ ਸਨ, ਵਰਤਮਾਨ ਕਾਲ ਦੀਆਂ ਸਿਖਿਆ ਪਰਨਾਲੀਆਂ ਵੀ ਅਧੂਰੀਆਂ ਹਨ। ਜਦੋਂ ਤਕ ਸਮਾਜ ਦੇ ਆਗੂ ਠੋਸ ਦਾਰਸ਼ਨਿਕ ਸਿਧਾਂਤ ਦੇ ਅਨੁਸਾਰ ਨਹੀਂ ਚਲਦੇ, ਉਦੋਂ ਤਕ ਸੰਸਾਰ ਦੀ ਸਿਖਿਆ ਪਦਾਰਥਕ ਯੋਗਤਾ ਦੇਣ ਦੀ ਦ੍ਰਿਸ਼ਟੀ ਤੋਂ ਹੀ ਦਿੱਤੀ ਜਾਵੇਗੀ। ਪਰ ਤਜਰਬਾ ਕਰਨ ਨਾਲ ਹੀ ਕਾਢ ਨਿਕਲਦੀ ਹੈ, ਇਸ ਲਈ ਸਾਡਾ ਵਿਸ਼ਵਾਸ਼ ਹੈ ਕਿ ਛੇਤੀ ਹੀ ਸੰਸਾਰ ਦੇ ਵਿਦਵਾਨ ਕਿਸੇ ਅਜਿਹੀ ਸਿਖਿਆ ਪਰਨਾਲੀ ਦੀ ਕਾਢ ਕਢਣ ਵਿਚ ਸਮਰੱਬ ਹੋਣਗੇ ਜਿਸ ਨਾਲ ਮਨੁਖ ਦੀ ਸਭ ਤਰ੍ਹਾਂ ਦੀ ਉੱਨਤੀ ਹੋਵੇ ਅਤੇ ਮਨੁੱਖ ਸਮਾਜ ਵਰਤਮਾਨ ਕਲਾਹ ਕਲੇਸ਼ ਤੋਂ ਛੁਟਕਾਰਾ ਪਾ ਕੇ ਸੁਖ ਅਤੇ ਸ਼ਾਂਤੀ ਨਾਲ ਰਹੇਗਾ।
{{center|{{bar|3}}}}<noinclude></noinclude>
ak421ocv3kqzxfb25h393t56d0lswc1
ਪੰਨਾ:ਸਿਖਿਆ ਵਿਗਿਆਨ.pdf/73
250
64293
229422
187686
2026-07-27T07:05:41Z
Harchand Bhinder
2624
/* ਤਸਦੀਕ */
229422
proofread-page
text/x-wiki
<noinclude><pagequality level="4" user="Harchand Bhinder" />{{center|'''੬੨'''}}</noinclude>ਹੈ। ਉਥੋਂ ਦੇ ਸਕੂਲ ਪੂੰਜੀ ਦਾ ਵਾਧਾ ਕਰਨ, ਪੂੰਜੀ ਦੀ ਰੱਖਿਆ ਕਰਨ ਅਤੇ ਉਸ ਨੂੰ ਦੇਸ਼ ਦੇਸ਼ਾਂਤਰਾਂ ਵਿਚ ਫੈਲਾਉਣ ਦੀ ਸਿਖਿਆ ਆਪਣੇ ਬਾਲਕਾਂ ਨੂੰ ਦਿੰਦੇ ਹਨ। ਉਥੋਂ ਦੇ ਸਕੂਲਾਂ ਵਿਚ ਹੋਰ ਭਾਵੇਂ ਕੋਈ ਵਿਸ਼ੇ ਪੜ੍ਹਾਏ ਜਾਣ, ਪਰ ਵਿਸ਼ਿਆਂ ਦੀ ਚੋਣ ਵਿਚ ਸਦਾ ਇਹ ਧਿਆਨ ਰਖਿਆ ਜਾਂਦਾ ਹੈ ਕਿ ਬਾਲਕ ਧਨ ਦਾ ਵਾਧਾ ਕਰਨ ਦੀ ਸਮਰੱਥਾ ਪੈਦਾ ਕਰ ਲਵੇ। ਧਨ ਦੀ ਰਖਿਆ ਅਤੇ ਪਸਾਰ ਲਈ ਸਾਮਰਾਜ ਦੀ ਲੋੜ ਵੀ ਹੁੰਦੀ ਹੈ। ਇਸ ਲਈ ਸਾਮਰਾਜ ਨੂੰ ਚਲਾਉਣ ਦੀ ਸਿਖਿਆ ਵੀ ਇੰਗਲੈਂਡ ਦੇ ਵਿਦਿਆਲਿਆਂ ਵਿਚ ਦਿਤੀ ਜਾਂਦੀ ਹੈ। ਇਸ ਦੇ ਲਈ ਨਾਗਰਿਕ ਸ਼ਾਸਤਰ, ਰਾਜਨੀਤੀ, ਅਰਥ ਸ਼ਾਸ਼ਤਰ, ਸਮਾਜ ਸ਼ਾਸਤਰ ਆਦਿ ਵਿਸ਼ਿਆਂ ਦੀ ਲੋੜ ਹੁੰਦੀ ਹੈ, ਇਸੇ ਲਈ ਇਨ੍ਹਾਂ ਨੂੰ ਪੜ੍ਹਾਈ ਦੇ ਵਿਸ਼ਿਆਂ ਵਿਚ ਰਖਿਆ ਜਾਂਦਾ ਹੈ।
{{gap}}ਜੇ ਅਸੀਂ ਰੂਸ ਦੇ ਸਕੂਲਾਂ ਦੇ ਕਰੀਕੁਲਮ ਨੂੰ ਵੇਖੀਏ ਤਾਂ ਉਸ ਨੂੰ ਕਈ ਗਲਾਂ ਵਿਚ ਇੰਗਲੈਂਡ ਦੇ ਕਰੀਕੁਲਮ ਤੋਂ ਵਖਰਾ ਪਾਵਾਂਗੇ। ਰੂਸ ਦੇ ਸਕੂਲਾਂ ਦੇ ਕਰੀਕੁਲਮ ਵਿਚ ਧਰਮ ਨੂੰ ਕੋਈ ਥਾਂ ਨਹੀਂ ਦਿੱਤਾ ਗਿਆ। ਉਥੋਂ ਦੇ ਸਕੂਲਾਂ ਵਿਚ ਹਰ ਬਾਲਕ ਨੂੰ ਹੱਥ ਦਾ ਕੰਮ ਵੀ ਕਰਨਾ ਪੈਂਦਾ ਹੈ। ਜਿਸ ਤਰ੍ਹਾਂ ਇੰਗਲੈਂਡ ਵਿਚ ਪੂੰਜੀ ਪਤੀਆਂ ਨੂੰ ਮਹੱਤਾ ਦਿਤੀ ਗਈ ਹੈ, ਇਸੇ ਤਰ੍ਹਾਂ ਰੂਸ ਵਿਚ ਮਜ਼ਦੂਰਾਂ ਨੂੰ ਮਹੱਤਾ ਦਿਤੀ ਗਈ ਹੈ। ਧਨ ਕਮਾਉਣ ਦੀ ਧੁਨ ਪੈਦਾ ਕਰਨਾ ਅਤੇ ਉਸ ਦੇ ਵਾਧੇ ਲਈ ਠੀਕ ਰਾਹ ਵਿਖਾਉਣਾ ਇੰਗਲੈਂਡ ਦੀ ਸਿਖਿਆ ਦਾ ਮੁਖ ਨਿਸ਼ਾਨਾ ਹੈ; ਹੱਥ ਦੇ ਕੰਮ ਦੀ ਲਗਣ ਲਾਉਣਾ ਅਤੇ ਵਖ ਵਖ ਕੰਮ ਕਰ ਸਕਣ ਦੀ ਯੋਗਤਾ ਪੈਦਾ ਕਰਨਾ ਰੂਸ ਦੀ ਸਿਖਿਆ ਦਾ ਨਿਸ਼ਾਨਾ ਹੈ। ਧਰਮ ਦੀ ਓਟ ਵਿਚ ਸਵਾਰਥੀ ਲੋਕ ਭੋਲੀ ਭਾਲੀ ਜੰਨਤਾ ਦਾ ਲਹੂ ਚੂਸਦੇ ਹਨ, ਇਸ ਲਈ ਧਰਮ ਦੇ ਪਰਚਾਰ ਨੂੰ ਉਤਸ਼ਾਹ ਦੇਣਾ ਤਾਂ ਕਿਤੇ ਰਿਹਾ ਉਸ ਨੂੰ ਰੋਕਿਆ ਜਾਂਦਾ ਹੈ। ਬਾਲਕਾਂ ਦੇ ਮਨ ਵਿਚ ਇਹ ਗਲ ਬਿਠਾਈ ਜਾਂਦੀ ਹੈ ਕਿ ਪਾਦਰੀ ਲੋਕ ਸਦਾ ਅਮੀਰਾਂ ਦੇ ਸਹਾਇਕ ਹੁੰਦੇ ਹਨ ਅਤੇ ਉਨ੍ਹਾਂ ਦੇ ਸਵਾਰਬਾਂ ਦੀ ਪੂਰਤੀ ਲਈ ਜਨਤਾ ਵਿਚ ਅਜਿਹੇ ਵਿਚਾਰਾਂ ਦਾ ਪਰਚਾਰ ਕਰਦੇ ਹਨ ਜਿਨ੍ਹਾਂ ਨਾਲ ਜਨਤਾ ਵਿਚ ਅਨਿਆਏ ਦੇ ਵਿਰੁਧ ਵਿਦਰੋਹ ਦੀ ਭਾਵਨਾ ਹੀ ਪੈਦਾ ਨਾ ਹੋ ਸਕੇ।
{{gap}}ਭਾਰਤ-ਵਰਸ਼ ਵਿਚ ਜਿਹੜੇ ਵਿਸ਼ੇ ਸਕੂਲਾਂ ਵਿਚ ਪੜ੍ਹਾਏ ਜਾਂਦੇ ਰਹੇ ਹਨ ਉਨ੍ਹਾਂ ਦਾ ਨਿਸ਼ਾਨਾ ਮਾਲਕ ਦਾ ਗੋਲਾ, ਰਾਜ ਸੇਵਕ ਪੈਦਾ ਕਰਨਾ ਸੀ। ਕਿਹਾ ਜਾਂਦਾ ਹੈ ਕਿ ਭਾਰਤ ਵਰਸ਼ ਵਿਚ ਜਿਹੜਾ ਸਿਖਿਆ ਦਾ ਪਰਚਾਰ ਅੰਗਰੇਜ਼ਾਂ ਨੇ ਕੀਤਾ ਉਸਦਾ ਮੁਖ ਨਿਸ਼ਾਨਾ ਰਾਜ ਦੇ ਕੰਮ ਵਿਚ ਸਹਾਇਤਾ ਕਰਨ ਵਾਲੇ ਨਿਰੇ ਕਰਮਚਾਰੀ ਪੈਦਾ ਕਰਨਾ ਸੀ। ਇਸ ਕਥਨ ਵਿਚ ਅਸਲੋਂ ਸਚਿਆਈ ਹੈ। ਅਜ ਭਾਰਤ ਵਿਚ ਸੁਤੰਤਰਤਾ ਆ ਗਈ ਹੈ। ਇਸਦਾ ਸਿੱਟਾ ਅਸੀਂ ਆਪਣੇ ਸਿਖਿਆ ਢੰਗ ਨੂੰ ਬਦਲਣਾ ਚਾਹੁੰਦੇ ਹਾਂ। ਹੁਣ ਕਈ ਸਿਖਿਆ ਯੋਜਨਾਵਾਂ ਸਾਡੇ ਸਾਹਮਣੇ ਆ ਰਹੀਆਂ ਹਨ ਜਿਨ੍ਹਾਂ ਦਾ ਨਿਸ਼ਾਨਾ ਸੁਤੰਤਰ ਭਾਰਤ ਦੇ ਨਾਗਰਿਕਾਂ ਨੂੰ ਤਿਆਰ ਕਰਨਾ ਹੈ। ਹੁਣ ਬਹੁਤ ਸਾਰੇ ਅਜਿਹੇ ਵਿਸ਼ੇ ਸਕੂਲਾਂ ਦੇ ਕਰੀਕੁਲਮ ਵਿਚ ਸ਼ਾਮਲ ਕੀਤੇ ਜਾ ਰਹੇ ਹਨ ਜਿਹੜੇ ਪਹਿਲਾਂ ਸ਼ਾਮਲ ਨਹੀਂ ਸਨ।
{{larger|{{center|'''ਪਾਠ-ਵਿਸ਼ੇ ਦੀ ਚੋਣ ਸਬੰਧੀ ਪਰਚਲਤ ਸਿਧਾਂਤ'''}}}}
{{gap}}ਪਾਠ-ਵਿਸ਼ੇ ਦੀ ਚੋਣ ਬਾਰੇ ਮੁਖ ਦੋ ਤਰ੍ਹਾਂ ਦੇ ਸਿਧਾਂਤ ਪਰਚਲਤ ਹਨ-ਇਕ ਸਿਧਾਂਤ ਅਨੁਸਾਰ ਬੱਚੇ ਦੀ ਮਾਨਸਿਕ ਸ਼ਕਤੀਆਂ ਦੀ ਟ੍ਰੇਨਿੰਗ ਹੀ ਪਾਠ-ਵਿਸ਼ੇ ਦੀ ਚੋਣ ਦਾ ਮੁਖ<noinclude></noinclude>
esmth90tpunt0n1trw9ehdv2xji94v5
ਪੰਨਾ:ਸਿਖਿਆ ਵਿਗਿਆਨ.pdf/72
250
64294
229421
187685
2026-07-27T07:05:15Z
Harchand Bhinder
2624
/* ਤਸਦੀਕ */
229421
proofread-page
text/x-wiki
<noinclude><pagequality level="4" user="Harchand Bhinder" />{{larger|{{center|'''ਤੀਸਰਾ ਪਰਕਰਨ'''}}}}</noinclude>{{center|'''ਪਾਠ-ਕਰਮ'''}}
{{center|'''ਦੇਸ਼ ਕਾਲ ਅਨੁਸਾਰ ਪਾਠ-ਵਿਸ਼ਿਆਂ ਦਾ ਫਰਕ'''}}
{{gap}}'''ਪਾਠ-ਕਰਮ:—'''(ਕਰੀਕੁਲਮ) ਦੀ ਬਣਤਰ ਸਿਖਿਆ ਦੇ ਨਿਸ਼ਾਨੇ ਉਤੇ ਨਿਰਭਰ ਕਰਦੀ ਹੈ। ਕਿਸੇ ਕਿਸੇ ਸਮਾਜ ਦੇ ਲੋਕ ਆਪਣੇ ਬਾਲਕਾਂ ਦੀ ਸਿਖਿਆ ਦਾ ਵਿਸ਼ੇਸ਼ ਤਰ੍ਹਾਂ ਦਾ ਨਿਸ਼ਾਨਾ ਬਣਾ ਲੈਂਦੇ ਹਨ। ਇਸ ਨਿਸ਼ਾਨੇ ਦੀ ਪਰਾਪਤੀ ਲਈ ਉਨ੍ਹਾਂ ਨੂੰ ਵਿਸ਼ੇਸ਼ ਕਿਸਮ ਦਾ ਕਰੀਕੁਲਮ ਵੀ ਬਨਾਉਣਾ ਪੈਂਦਾ ਹੈ। ਕਰੀਕੁਲਮ ਸਕੂਲਾਂ ਵਿਚ ਪੜ੍ਹਾਏ ਜਾਣ ਵਾਲੇ ਵਿਸ਼ਿਆਂ ਦਾ ਸਮੁੱਚਾ ਨਾਂ ਹੈ। ਇਹ ਸਿਖਿਆ ਦੇ ਨਿਸ਼ਾਨੇ ਦੀ ਪਰਾਪਤੀ ਦਾ ਸਾਧਨ ਹੈ। ਜਿਵੇਂ ਜਿਵੇਂ ਸਮਾਜ ਦੀ ਸਿਖਿਆ ਦੇ ਨਿਸ਼ਾਨੇ ਬਦਲਦੇ ਜਾਂਦੇ ਹਨ ਤਿਵੇਂ ਹੀ ਉਸ ਦੇ ਕਰੀਕੁਲਮ ਬਦਲਦੇ ਰਹਿੰਦੇ ਹਨ। ਦੇਸ਼ ਅਤੇ ਕਾਲ ਅਨੁਸਾਰ ਕਰੀਕੁਲਮ ਬਦਲਦਾ ਰਹਿੰਦਾ ਹੈ। ਜਿਹੜਾ ਅਜ ਯੂਨਾਨ ਦੇ ਸਕੂਲਾਂ ਦਾ ਕਰੀਕੁਲਮ ਹੈ ਉਹ ਦੋ ਹਜ਼ਾਰ ਸਾਲ ਪਹਿਲਾਂ ਨਹੀਂ ਸੀ। ਅਜ ਜਿਹੜੇ ਵਿਸ਼ੇ ਇੰਗਲੈਂਡ ਦੇ ਸਕੂਲਾਂ ਵਿਚ ਪੜ੍ਹਾਏ ਜਾਂਦੇ ਹਨ ਉਹ ਪੰਜ ਸੌ ਸਾਲ ਪਹਿਲਾਂ ਨਹੀਂ ਸਨ ਪੜ੍ਹਾਏ ਜਾਂਦੇ। ਭਾਰਤ ਵਰਸ਼ ਵਿਚ ਜਿਹੜੇ ਵਿਸ਼ੇ ਪੁਰਾਣੇ ਗੁਰੂ ਕੁਲਾਂ ਵਿਚ ਪੜ੍ਹਾਏ ਜਾਂਦੇ ਸਨ ਉਹ ਅੱਜ ਦੇ ਸਕੂਲਾਂ ਵਿਚ ਨਹੀਂ ਪੜ੍ਹਾਏ ਜਾਂਦੇ। ਇਸ ਦਾ ਵੱਡਾ ਕਾਰਨ ਇਹੋ ਹੀ ਹੈ ਕਿ ਅੱਜ ਸਾਡੇ ਜੀਵਨ ਦਾ ਨਿਸ਼ਾਨਾ ਅਤੇ ਸਿਖਿਆ ਦਾ ਉਦੇਸ਼ ਪੁਰਾਣੇ ਰਿਸ਼ੀਆਂ ਤੋਂ ਵਖਰਾ ਹੈ। ਸਮੇਂ ਦੇ ਬਦਲਣ ਨਾਲ ਮਨੁਖ ਦੀ ਹਾਲਤ ਵੀ ਬਦਲ ਜਾਂਦੀ ਹੈ। ਹਾਲਤ ਬਦਲਣ ਨਾਲ ਨਵੀਆਂ ਨਵੀਆਂ ਸਮੱਸਿਆਵਾਂ ਆ ਖੜੀਆਂ ਹੁੰਦੀਆਂ ਹਨ। ਜਿਸ ਹਾਲਤ ਦਾ ਸਾਨੂੰ ਅੱਜ ਸਾਹਮਣਾ ਕਰਨਾ ਪੈਂਦਾ ਹੈ ਉਸਦਾ ਸਾਡੇ ਵਡੇਰਿਆਂ ਨੂੰ ਨਹੀਂ ਸੀ ਕਰਨਾ ਪੈਂਦਾ। ਇਸ ਲਈ ਜਿਹੜੇ ਲੋਕ ਆਪਣੇ ਰਾਸ਼ਟਰ ਨੂੰ ਅਗਾਂਹ-ਵਧੂ ਬਨਾਉਣਾ ਚਾਹੁੰਦੇ ਹਨ ਉਹ ਵਰਤਮਾਨ ਹਾਲਤ ਨੂੰ ਧਿਆਨ ਵਿਚ ਰਖਦਿਆਂ ਆਪਣੀ ਸਿਖਿਆ ਦੇ ਨਿਸ਼ਾਨੇ ਅਤੇ ਆਪਣੇ ਸਕੂਲਾਂ ਦੇ ਕਰਕੁਲਮ ਨੂੰ ਬਦਲਦੇ ਰਹਿੰਦੇ ਹਨ।
{{gap}}ਜਿਸ ਤਰ੍ਹਾਂ ਇਕ ਹੀ ਦੇਸ਼ ਦੇ ਸਕੂਲਾਂ ਦਾ ਵਖ ਵਖ ਸਮਿਆਂ ਵਿਚ ਵਖ ਵਖ ਕਰੀਕੁਲਮ ਹੁੰਦਾ ਹੈ, ਇਸੇ ਤਰ੍ਹਾਂ ਦੇਸ਼ਾਂ ਦੇ ਫਰਕ ਕਰਕੇ ਕਰੀਕੁਲਮ ਵਿਚ ਫਰਕ ਹੁੰਦਾ ਹੈ। ਇਕ ਹੀ ਸਮੇਂ ਵਿਚ ਵਖ ਵਖ ਰਾਸ਼ਟਰਾਂ ਦੇ ਜੀਵਨ ਦੇ ਅਤੇ ਸਿਖਿਆ ਦੇ ਉਦੇਸ਼ ਵਖ ਵਖ ਹੁੰਦੇ ਹਨ। ਆਪਣੇ ਉਦੇਸ਼ ਦੀ ਪਰਾਪਤੀ ਲਈ ਰਾਸ਼ਟਰਾਂ ਦੇ ਆਗੂ ਉਥੋਂ ਦੇ ਬਾਲਕਾਂ ਨੂੰ ਵਿਸ਼ੇਸ਼ ਤਰ੍ਹਾਂ ਦੀ ਸਿਖਿਆ ਦਿੰਦੇ ਹਨ ਅਤੇ ਵਿਸ਼ੇਸ਼ ਤਰ੍ਹਾਂ ਦੇ ਵਿਸ਼ੇ ਪੜ੍ਹਾਉਂਦੇ ਹਨ। ਇੰਗਲੈਂਡ, ਰੂਸ ਅਤੇ ਭਾਰਤ ਦੇ ਸਕੂਲਾਂ ਦੇ ਕਰੀਕੁਲਮਾਂ ਨੂੰ ਜਦ ਅਸੀਂ ਵੇਖਦੇ ਹਾਂ ਤਾਂ ਉਪਰਲੇ ਸਿਧਾਂਤ ਦੀ ਸਚਾਈ ਪਰਤੱਖ ਹੋ ਜਾਂਦੀ ਹੈ। ਇੰਗਲੈਂਡ ਇਕ ਪੰਜੀ-ਵਾਦੀ ਦੇਸ਼<noinclude>{{center|'''੬੧'''}}</noinclude>
795mdri79km8u197d5cpqrvuo4mszpm
ਪੰਨਾ:ਸਿਖਿਆ ਵਿਗਿਆਨ.pdf/74
250
64303
229423
187687
2026-07-27T07:05:58Z
Harchand Bhinder
2624
/* ਤਸਦੀਕ */
229423
proofread-page
text/x-wiki
<noinclude><pagequality level="4" user="Harchand Bhinder" />{{center|'''੬੩'''}}</noinclude>ਨਿਸ਼ਾਨਾ ਹੋਣਾ ਚਾਹੀਦਾ ਹੈ ਅਤੇ ਦੂਸਰੇ ਅਨੁਸਾਰ ਪਾਠ-ਵਿਸ਼ੇ ਦੀ ਚੋਣ ਦੀ ਪਰਖ ਉਸਦੀ ਉਪਯੋਗਤਾ ਹੋਣਾ ਚਾਹੀਦਾ ਹੈ; ਅਰਥਾਤ ਬੱਚੇ ਨੂੰ ਜੀਵਨ ਵਿਚ ਕੰਮ ਆਉਣ ਵਾਲਾ ਗਿਆਨ ਦੇਣਾ ਹੀ ਸਿਖਿਆ ਦਾ ਮੁਖ ਨਿਸ਼ਾਨਾ ਹੋਣਾ ਚਾਹੀਦਾ ਹੈ ਅਤੇ ਇਸ ਨਿਸ਼ਾਨੇ ਨੂੰ ਧਿਆਨ ਵਿਚ ਰਖਕੇ ਹੀ ਪਾਠ-ਵਿਸ਼ੇ ਦੀ ਚੋਣ ਹੋਣੀ ਚਾਹੀਦੀ ਹੈ। ਦੋਹਾਂ ਤਰ੍ਹਾਂ ਦੇ ਸਿਧਾਂਤ ਉਪਰੋਂ ਵੇਖਣ ਨਾਲ ਇਕੋ ਜਿਹੇ ਪਰਤੀਤ ਹੁੰਦੇ ਹਨ। ਬੱਚੇ ਦੀ ਮਾਨਸਿਕ ਸ਼ਕਤੀਆਂ ਦੀ ਉਚਿਤ ਟ੍ਰੇਨਿੰਗ ਹੋਣ ਨਾਲ ਉਹ ਸਮਾਜ ਲਈ ਲਾਭਦਾਇਕ ਕੰਮ ਕਰ ਸਕੇਗਾ ਅਤੇ ਜੋ ਉਸ ਨੂੰ ਲਾਭਦਾਇਕ (ਉਪਯੋਗੀ) ਵਿਸ਼ਿਆਂ ਦੀ ਸਿਖਿਆ ਦਿਤੀ ਜਾਵੇ ਤਾਂ ਉਸਦੀ ਮਾਨਸਿਕ ਸ਼ਕਤੀਆਂ ਦੀ ਟ੍ਰੇਨਿੰਗ ਆਪਣੇ ਆਪ ਹੋ ਜਾਵੇਗੀ। ਪਰ ਜਦ ਅਸੀਂ ਦੋਹਾਂ ਤਰ੍ਹਾਂ ਦੇ ਸਿਧਾਂਤਾ ਦੀ ਵਰਤੋਂ ਵਲ ਵੇਖਦੇ ਹਾਂ ਤਾਂ ਉਨ੍ਹਾਂ ਦੇ ਫਰਕ ਪਰਤੱਖ ਹੋ ਜਾਂਦੇ ਹਨ। ਇਹ ਫਰਕ ਮੌਲਿਕ ਹਨ ਅਤੇ ਇਨ੍ਹਾਂ ਨੂੰ ਧਿਆਨ ਵਿੱਚ ਰੱਖ ਬਿਨਾਂ ਯੋਗ ਪਾਠ-ਵਿਸ਼ੇ ਵੀ ਚੋਣ ਨਹੀਂ ਹੋ ਸਕਦੀ। ਪਹਿਲੀ ਕਿਸਮ ਦੇ ਸਿਧਾਂਤ ਵਿਚ ਵਿਅਕਤੀ ਦੀ ਯੋਗਤਾਵਾਂ ਨੂੰ ਵਿਸ਼ੇਸ਼ ਰੂਪ ਵਿਚ ਧਿਆਨ ਵਿਚ ਰਖਿਆ ਜਾਂਦਾ ਹੈ ਅਤੇ ਦੂਜੀ ਕਿਸਮ ਦੇ ਸਿਧਾਂਤ ਵਿਚ ਉਸਦੀਆਂ ਲੋੜਾਂ ਨੂੰ ਅਰਥਾਤ ਉਸਦੇ ਆਲੇ ਦੁਆਲੇ ਨਾਲ ਸਬੰਧ ਨੂੰ। ਅਸੀਂ ਇਥੇ ਦੋਹਾਂ ਕਿਸਮਾਂ ਦੇ ਸਿਧਾਂਤਾਂ ਦਾ ਵਿਸਥਾਰ ਵਿਚ ਵਰਨਣ ਕਰਾਂਗੇ ਅਤੇ ਉਨ੍ਹਾਂ ਦੇ ਘਾਟਿਆਂ ਅਤੇ ਗੁਣਾਂ ਨੂੰ ਜਾਨਣ ਦਾ ਯਤਨ ਕਰਾਂਗੇ।
{{larger|{{center|'''ਮਾਨਸਿਕ ਸ਼ਕਤੀਆਂ ਦੀ ਟ੍ਰੇਨਿੰਗ'''}}}}
{{gap}}ਬਹੁਤ ਸਾਰੇ ਵਰਤਮਾਨ ਅਤੇ ਪੁਰਾਣੇ ਸਿਖਿਆ ਵਿਦਵਾਨਾਂ ਅਨੁਸਾਰ ਸਿਖਿਆ ਦਾ ਮੁਖ ਨਿਸ਼ਾਨਾ ਮਾਨਸਿਕ ਸ਼ਕਤੀਆ ਨੂੰ ਟ੍ਰੇਨਿੰਗ ਰਾਹੀਂ ਪਰਫੁਲਤ ਕਰਨਾ ਅਥਵਾ ਵਧੇਰੇ ਯੋਗ ਬਨਾਉਣਾ ਹੈ। ਇਨ੍ਹਾਂ ਵਿਦਿਆਵਾਨਾਂ ਅਨੁਸਾਰ ਮਨ ਅਨੇਕ ਤਰ੍ਹਾਂ ਦੀਆਂ ਸ਼ਕਤੀਆਂ ਦਾ ਬਣਿਆ ਹੋਇਆ ਹੈ, ਜਿਹਾਂਕਿ ਅਨੁਭਵ ਕਰਨ ਦੀ ਸ਼ਕਤੀ, ਘੋਖਣ ਦੀ ਸ਼ਕਤੀ, ਕਲਪਣਾ ਸ਼ਕਤੀ, ਯਾਦ ਸ਼ਕਤੀ ਅਤੇ ਵਿਚਾਰ ਸ਼ਕਤੀ। ਇਨ੍ਹਾਂ ਸ਼ਕਤੀਆਂ ਵਿਚੋਂ ਜਿਨ੍ਹਾਂ ਦੀ ਚੰਗੀ ਤਰ੍ਹਾਂ ਟ੍ਰੇਨਿੰਗ ਹੁੰਦੀ ਹੈ, ਉਹ ਵਿਕਸਤ ਹੋ ਜਾਂਦੀਆਂ ਹਨ ਅਤੇ ਜਿਨ੍ਹਾਂ ਦੀ ਚੰਗੀ ਤਰ੍ਹਾਂ ਟ੍ਰੇਨਿੰਗ ਨਹੀਂ ਹੁੰਦੀ ਉਹ ਅਵਿਕਸਤ ਰਹਿ ਜਾਂਦੀਆਂ ਹਨ। ਮੰਨ ਲੌ ਕਿਸੇ ਵਿਅਕਤੀ ਦੀ ਕਲਪਣਾ ਸ਼ਕਤੀ ਦੀ ਸਿਖਿਆ (ਟ੍ਰੇਨਿੰਗ) ਚੰਗੀ ਤਰ੍ਹਾਂ ਨਹੀਂ ਹੋਈ ਤਾਂ ਉਸਦੀ ਕਲਪਣਾ ਸ਼ਕਤੀ ਅਵਿਕਸਤ ਰਹਿ ਜਾਵੇਗੀ ਭਾਵੇਂ ਉਸਦੀਆਂ ਘੋਖਣ, ਯਾਦ, ਵਿਚਾਰ ਆਦਿ ਸ਼ਕਤੀਆਂ ਟ੍ਰੇਨਿੰਗ ਹੋ ਜਾਣ ਨਾਲ ਵਿਕਸਤ ਕਿਉਂ ਨਾ ਹੋ ਗਈਆਂ ਹੋਣ। ਜਿਸ ਮਾਨਸਿਕ ਸ਼ਕਤੀ ਦੀ ਟ੍ਰੇਨਿੰਗ ਹੁੰਦੀ ਹੈ ਉਸ ਦਾ ਹੀ ਵਿਕਾਸ ਹੁੰਦਾ ਹੈ। ਇਸ ਤਰ੍ਹਾਂ ਇਕ ਸ਼ਕਤੀ ਦਾ ਵਿਕਾਸ ਦੂਸਰੀ ਸ਼ਕਤੀ ਦੇ ਵਿਕਾਸ ਲਈ ਪੌੜੀ ਦਾ ਡੰਡਾ ਬਣ ਸਕਦਾ ਹੈ ਪਰ ਦੂਜੀ ਸ਼ਕਤੀ ਦੇ ਵਿਕਾਸ ਲਈ ਉਸਨੂੰ ਵਖਰੀ ਸਿਖਿਆ ਦੇਣੀ ਹੋਵੇਗੀ। ਇਸ ਤਰ੍ਹਾਂ ਵਖ ਵਖ ਕਿਸਮ ਦੀਆਂ ਸਿਖਿਆ ਪਰਨਾਲੀਆਂ ਵਿਚ ਵਖ ਵਖ ਕਿਸਮ ਦੀਆਂ ਮਾਨਸਿਕ ਸ਼ਕਤੀਆਂ ਦੀ ਸਿਖਿਆ ਉਤੇ ਜ਼ੋਰ ਦਿਤਾ ਗਿਆ ਹੈ। ਉਦਾਹਰਨ ਵਜੋਂ ਮੈਡਮ ਮਾਂਟਸੋਰੀ ਦੀ ਸਿਖਿਆ ਪਰਨਾਲੀ ਨੂੰ ਲਵੇ। ਮਾਂਟਸੇਰੀ ਸਿਖਿਆ ਪਰਨਾਲੀ ਵਿਚ ਬਾਲਕਾਂ ਦੀ ਅਨੁਭਵ ਕਰਨ ਦੀ ਸ਼ਕਤੀ ਦੀ ਟ੍ਰੇਨਿੰਗ ਉੱਤੇ ਹੀ ਵਿਸ਼ੇਸ਼ ਜ਼ੋਰ ਦਿਤਾ ਜਾਂਦਾ ਹੈ। ਮੈਡਮ ਮਾਂਟਸੋਰੀ ਦੇ ਕਥਨ ਅਨੁਸਾਰ ਜਦੋਂ ਤਕ ਬੱਚੇ ਨੂੰ ਏਂਦਰਿਕ ਗਿਆਨ ਦੀ ਸਿਖਿਆ ਚੰਗੀ ਤਰ੍ਹਾਂ ਨਹੀਂ ਹੁੰਦੀ ਉਸ ਵਿਚ ਨਾ ਘੋਖਣ ਸ਼ਕਤੀ ਦਾ ਠੀਕ ਠੀਕ ਵਿਕਾਸ ਹੁੰਦਾ ਹੈ ਅਤੇ ਨਾ ਦੂਜੀਆਂ ਮਾਨਸਿਕ ਸ਼ਕਤੀਆਂ ਠੀਕ ਤਰ੍ਹਾਂ ਵਿਕਸਤ ਹੁੰਦੀਆਂ ਹਨ। ਮੈਡਮ ਮਾਂਟਸੋਰੀ ਨੇ ਬਾਲਕਾਂ ਦੀ ਏਂਦਰਿਕ ਸਿੱਖਿਆ ਲ<noinclude></noinclude>
jqupdpz4s9444ux43qqfy7jtvhqsvhv
ਪੰਨਾ:ਸਿਖਿਆ ਵਿਗਿਆਨ.pdf/75
250
64305
229424
187688
2026-07-27T07:06:07Z
Harchand Bhinder
2624
/* ਤਸਦੀਕ */
229424
proofread-page
text/x-wiki
<noinclude><pagequality level="4" user="Harchand Bhinder" />{{center|'''੬੪'''}}</noinclude>ਵਿਸ਼ੇਸ਼ ਤਰ੍ਹਾਂ ਦੇ ਢੰਗ ਦੀ ਕਾਢ ਕਢੀ ਹੈ। ਇਸ ਸਿਖਿਆ ਲਈ ਬਾਲਕਾਂ ਨੂੰ ਜਿਹੜੇ ਕੰਮ ਕਰਵਾਏ ਜਾਂਦੇ ਹਨ ਉਨ੍ਹਾਂ ਦਾ ਲਾਭ ਇੱਨਾ ਹੀ ਹੁੰਦਾ ਹੈ ਕਿ ਉਹ ਬਾਲਕਾਂ ਦੀਆਂ ਇੰਦਰੀਆਂ ਨੂੰ ਠੀਕ ਤਰ੍ਹਾਂ ਸਿਖਿਅਤ ਕਰ ਦਿੰਦੇ ਹਨ। ਇਸ ਤੋਂ ਬਿਨਾਂ ਉਨ੍ਹਾਂ ਦਾ ਅਸਲ ਲਾਭ ਕੁਝ ਨਹੀਂ ਹੁੰਦਾ।
{{gap}}ਉਦਾਹਰਨ ਵਜੋਂ ਬਚਿਆਂ ਦੇ ਪੌੜੀ ਬਨਾਉਣ ਦੇ ਕੰਮ ਨੂੰ ਲਵੇ। ਇਸ ਕੰਮ ਤੋਂ ਬੱਚੇ ਨੂੰ ਵੱਡੇ ਅਤੇ ਛੋਟੇ ਦਾ ਗਿਆਨ ਹੁੰਦਾ ਹੈ। ਇਸ ਤਰ੍ਹਾਂ ਮੀਨਾਰ ਬਨਾਉਣ ਦੇ ਕੰਮ ਵਿਚ ਬਾਲਕ ਨੂੰ ਛੋਟੀ ਅਤੇ ਵਛੀ ਚੀਜ਼ ਸੰਭਾਲਕੇ ਰਖਣ ਦੀ ਸਿਖਿਆ ਮਿਲਦੀ ਹੈ। ਪੌੜੀ ਬਨਾਉਣ ਅਤੇ ਮੀਨਾਰ ਬਨਾਉਣ ਦੇ ਕੰਮ ਦਾ ਲਾਭ ਅਤੇ ਉਦੇਸ਼ ਬਾਲਕਾਂ ਵਿਚ ਛੋਟੀ ਅਤੇ ਵੱਡੀ ਚੀਜ਼ ਦੀ ਪਛਾਣ ਅਤੇ ਉਨ੍ਹਾਂ ਨੂੰ ਸੰਭਾਲਕੇ ਰਖਣ ਤੋਂ ਬਿਨਾਂ ਹੋਰ ਕੋਈ ਨਹੀਂ ਹੈ।
{{gap}}'''ਘੋਖਣ ਵੇਖਣ ਦੀ ਸਿਖਿਆ:-'''ਜਿਸ ਤਰ੍ਹਾਂ ਮੈਡਮ ਮਾਂਦਸੌਰੀ ਨੇ ਬਾਲਕਾਂ ਦੇ ਏਂਦਰਿਕ ਗਿਆਨ ਦੀ ਸਿਖਿਆ ਲਈ ਇਕ ਸੰਪੂਰਣ ਸਿਖਿਆ ਢੰਗ ਦੀ ਕਾਢ ਕਢੀ ਹੈ, ਇਸੇ ਤਰ੍ਹਾਂ ਸਿਖਿਆ-ਵਿਗਿਆਨ ਦੇ ਕੁਝ ਵਿਦਿਵਾਨਾਂ ਨੇ ਛੋਟੇ ਬਾਲਕਾਂ ਦੀ ਸਿਖਿਆ ਲਈ ਕੁਝ ਅਜਿਹੇ ਪਾਠ-ਵਿਸ਼ਿਆਂ ਦੀ ਲੋੜ ਦਰਸਾਈ ਹੈ ਜਿਨ੍ਹਾਂ ਨਾਲ ਬਾਲਕ ਦੀ ਘੋਖਣ ਵੇਖਣ ਦੀ ਸ਼ਕਤੀ ਦੀ ਉਚਿਤ ਸਿਖਿਆ (ਟ੍ਰੇਨਿੰਗ) ਹੁੰਦੀ ਹੈ। ਇਸਦੇ ਲਈ ਮੁਢਲੀਆਂ ਸ਼੍ਰੇਣੀਆਂ ਦੇ ਬੱਚਿਆਂ ਨੂੰ ਵਸਤੂ-ਪਾਠ ਪੜ੍ਹਾਏ ਜਾਂਦੇ ਹਨ। ਵਸਤੂ-ਪਾਠ ਪੜ੍ਹਾਉਣ ਵੇਲੇ ਕਈ ਤਰ੍ਹਾਂ ਦੇ ਪਦਾਰਥ ਸਿਖਿਆ ਦੇਣ ਵਾਲਾ ਕਲਾਸ ਵਿਚ ਲਿਆਉਂਦਾ ਹੈ ਅਤੇ ਉਨ੍ਹਾਂ ਦੇ ਵਖ ਵਖ ਗੁਣਾਂ ਅਤੇ ਭਾਗਾਂ ਨੂੰ ਵਖਾਉਂਦਾ ਹੈ। ਵਸਤੂ-ਪਾਠ ਮੂਰਤਾਂ ਰਾਹੀਂ ਸਵਾਦਲਾ ਬਣਾਇਆ ਜਾਂਦਾ ਹੈ। ਇਸੇ ਤਰ੍ਹਾਂ ਬਚਿਆਂ ਦੀ ਵੇਖਣ ਘੋਖਣ ਦੀ ਸ਼ਕਤੀ ਦਾ ਵਾਧਾ ਕਰਨ ਦੇ ਖਿਆਲ ਨਾਲ ਪਰਕਿਰਤੀ ਅਧਿਅਨ ਨੂੰ ਪਾਠ-ਵਿਸ਼ਾ ਬਣਾਇਆ ਜਾਂਦਾ ਹੈ। ਵਸਤੂ-ਪਾਠ ਅਤੇ ਪਰਕਿਰਤੀ ਅਧਿਆਨ ਨੂੰ ਪਾਠ-ਕਰਮ ਵਿਚ ਰਖਣ ਦਾ ਮੁੱਖ ਉਦੇਸ਼ ਇਨ੍ਹਾਂ ਰਾਹੀਂ ਪਰਾਪਤ ਕੀਤੇ ਗਿਆਨ ਦੀ ਉਪਯੋਗਤਾ ਨਹੀਂ ਦੱਸੀ ਜਾਂਦੀ, ਸਗੋਂ ਵੇਖਣ ਘੋਖਣ ਦੀ ਸ਼ਕਤੀ ਦੀ ਇਨ੍ਹਾਂ ਰਾਹੀਂ ਸਿਖਿਆ ਰੋਣੀ ਦੱਸਿਆ ਜਾਂਦਾ ਹੈ।
{{gap}}'''ਯਾਦ ਸ਼ਕਤੀ ਦੀ ਸਿਖਿਆ:—'''ਜਿਸ ਤਰ੍ਹਾਂ ਬੱਚਿਆਂ ਦੀ ਵੇਖਣ ਘੋਖਣ ਦੀ ਸ਼ਕਤੀ ਦੇ ਵਾਧੇ ਲਈ ਉਨ੍ਹਾਂ ਦੇ ਪਾਠ-ਕਰਮ ਵਿਚ ਵਿਸ਼ੇਸ਼ ਤਰ੍ਹਾਂ ਦੇ ਵਿਸ਼ੇ ਰੱਖੇ ਜਾਂਦੇ ਹਨ, ਇਸੇ ਤਰ੍ਹਾਂ ਉਨ੍ਹਾਂ ਦੀ ਯਾਦ ਸ਼ਕਤੀ ਦੇ ਵਾਧੇ ਲਈ ਵੀ ਕੁਝ ਵਿਸ਼ੇ ਰੱਖੇ ਜਾਂਦੇ ਹਨ। ਇੰਗਲੈਂਡ ਵਿਚ ਉੱਨਵੀਂ ਸਦੀ ਵਿਚ ਲੈਟਿਨ ਅਤੇ ਗਰੀਕ ਇਸ ਲਈ ਪੜ੍ਹਾਈਆਂ ਜਾਂਦੀਆਂ ਸਨ ਕਿ ਇਨ੍ਹਾਂ ਨਾਲ ਬੱਚੇ ਦੀ ਯਾਦ ਸ਼ਕਤੀ ਅਤੇ ਕਲਪਣਾ ਸ਼ਕਤੀ ਦੀ ਉਚਿਤ ਸਿਖਿਆ ਹੁੰਦੀ ਸੀ। ਲੈਟਿਨ ਅਤੇ ਗਰੀਕ ਵਿਚ ਲਿਖੇ ਵਿਸ਼ਿਆਂ ਦੀ ਉਪਯੋਗਤਾ ਉਤੇ ਇੰਨਾ ਧਿਆਨ ਨਹੀਂ ਸੀ ਰੱਖਿਆ ਜਾਂਦਾ ਜਿੰਨਾ ਕਿ ਉਨ੍ਹਾਂ ਰਾਹੀਂ ਮਾਨਸਿਕ ਸ਼ਕਤੀਆਂ ਦੀ ਸਿਖਾਈ ਉੱਤੇ ਧਿਆਨ ਰੱਖਿਆ ਜਾਂਦਾ ਸੀ। ਯੂਰਪ ਦੇ ਸਕੂਲਾਂ ਵਿਚ ਬਚਿਆਂ ਨੂੰ ਲੰਬੀਆਂ ਲੰਬੀਆਂ ਕਵਿਤਾਵਾਂ ਇਸ ਲਈ ਹੀ ਯਾਦ ਕਰਵਾਈਆਂ ਜਾਂਦੀਆਂ ਸਨ ਤਾਂ ਜੁ ਉਨ੍ਹਾਂ ਦੀ ਯਾਦ ਸ਼ਕਤੀ ਵਧੇ। ਜਿਸ ਤਰ੍ਹਾਂ ਇਕ ਪਹਿਲਵਾਨ ਵਰਜਸ਼ ਕਰ ਕੇ ਆਪਣੀਆਂ ਸਰੀਰਕ ਸ਼ਕਤੀਆਂ ਨੂੰ ਵਧਾਉਂਦਾ ਹੈ, ਇਸੇ ਤਰ੍ਹਾਂ ਇਹ ਮੰਨ ਲਿਆ ਗਿਆ ਸੀ ਕਿ ਮਾਨਸਿਕ ਵਰਕਸ ਰਾਹੀਂ ਮਾਨਸਿਕ ਸ਼ਕਤੀਆਂ ਨੂੰ ਵਧਾਇਆ ਜਾ ਸਕਦਾ ਹੈ। ਇਸ ਮਾਨਸਿਕ ਵਰਜ਼ਸ ਦੇ ਕਰਨ ਵੇਲੇ ਜਿਹੜੇ ਕੰਮ ਕੀਤੇ ਜਾਂਦੇ ਹਨ ਜਾਂ ਜਿਨ੍ਹਾਂ ਚੀਜ਼ਾਂ ਨੂੰ ਵਰਤੋਂ ਵਿਚ ਲਿਆਇਆ ਜਾਂਦਾ ਹੈ<noinclude></noinclude>
d9jlwhwlifzfloljf9w7b8qs70s6jnj
ਪੰਨਾ:ਸਿਖਿਆ ਵਿਗਿਆਨ.pdf/76
250
64772
229425
187689
2026-07-27T07:06:17Z
Harchand Bhinder
2624
/* ਤਸਦੀਕ */
229425
proofread-page
text/x-wiki
<noinclude><pagequality level="4" user="Harchand Bhinder" />{{center|'''੬੫'''}}</noinclude>ਉਨ੍ਹਾਂ ਦੇ ਲਾਭ ਉਤੇ ਵਿਚਾਰ ਕਰਨਾ ਬੇਲੋੜਾ ਹੈ। ਇਸ ਸਿਧਾਂਤ ਨੂੰ ਮੰਨ ਕੇ ਬਚਿਆਂ ਨੂੰ ਲੰਬੇ ਲੰਬੇ ਪਾਠ ਰਟਾਏ ਜਾਂਦੇ ਸਨ। ਇਸ ਤਰ੍ਹਾਂ ਘੋਟਾ ਲੁਆਉਣ ਵਾਲੇ ਵਿਦਵਾਨਾਂ ਦਾ ਵਿਸ਼ਵਾਸ ਸੀ ਕਿ ਪਾਠਾਂ ਨੂੰ ਘੋਟਾ ਲਾਉਣ ਨਾਲ ਬੱਚਿਆਂ ਦੀ ਯਾਦ ਸ਼ਕਤੀ ਵਧਦੀ ਹੈ। ਜਦ ਬੱਚਿਆਂ ਦੀ ਯਾਦ ਸ਼ਕਤੀ ਵਧ ਜਾਂਦੀ ਹੈ ਤਾਂ ਉਹ ਕਿਸੇ ਵੀ ਗਲ ਨੂੰ, ਜਿਸ ਨੂੰ ਉਨ੍ਹਾਂ ਯਾਦ ਕਰਨਾ ਹੈ, ਸਹਿਜੇ ਹੀ ਯਾਦ ਕਰ ਸਕਦੇ ਹਨ।
{{gap}}'''ਕਲਪਣਾ ਅਤੇ ਵਿਚਾਰ ਦੀ ਸਿਖਿਆ:—'''ਜਿਸ ਤਰ੍ਹਾਂ ਉਪਰ ਲਿਖੀਆਂ ਮਾਨਸਿਕ ਸ਼ਕਤੀਆਂ ਦੇ ਵਿਕਾਸ ਲਈ ਪਾਠ-ਕਰਮ ਵਿਚ ਵਿਸ਼ੇਸ਼ ਤਰ੍ਹਾਂ ਦੇ ਵਿਸ਼ੇ ਰੱਖੇ ਜਾਂਦੇ ਹਨ, ਉਸੇ ਤਰ੍ਹਾਂ ਕਲਪਣਾ ਅਤੇ ਵਿਚਾਰ ਦੇ ਵਿਕਾਸ ਲਈ ਕੁਝ ਵਿਸ਼ੇ ਰੱਖੇ ਜਾਂਦੇ ਸਨ। ਕਲਪਣਾ ਦਾ ਵਿਕਾਸ ਸਾਹਿਤ ਦੇ ਅਧਿਅਨ ਤੋਂ ਹੁੰਦਾ ਹੈ ਅਤੇ ਵਿਚਾਰ ਕਰਨ ਦੀ ਸਿਖਿਆ ਰੇਖਾ ਗਣਿਤ ਅਤੇ ਤਰਕ ਸ਼ਾਸ਼ਤਰ ਰਾਹੀਂ ਚੰਗੀ ਹੁੰਦੀ ਹੈ। ਇਸ ਸਿਧਾਂਤ ਨੂੰ ਮੰਨ ਕੇ ਉਪਰਲੇ ਵਿਸ਼ੇ ਬੱਚਿਆਂ ਦੇ ਪਾਠ-ਕਰਮ ਵਿਚ ਰੱਖੇ ਜਾਂਦੇ ਸਨ। ਬਚਿਆਂ ਤੋਂ ਲੰਬੇ ਲੰਬੇ ਪ੍ਰਸ਼ਨ ਇਸ ਲਈ ਹੱਲ ਕਰਵਾਏ ਜਾਂਦੇ ਸਨ ਤਾਂ ਜੁ ਉਨ੍ਹਾਂ ਵਿਚ ਸੂਖਮ ਵਿਚਾਰ ਕਰਨ ਦੀ ਸ਼ਕਤੀ ਆਵੇ। ਇਨ੍ਹਾਂ ਸੁਆਲਾਂ ਨੂੰ ਕਰਨ ਦੀ ਕਿਸੇ ਹੋਰ ਉਪਯੋਗਤਾ ਉਤੇ ਵਿਚਾਰ ਨਹੀਂ ਸੀ ਕੀਤਾ ਜਾਂਦਾ। ਵਰਤਮਾਨ ਸਮੇਂ ਵਿਚ ਵੀ ਬਚਿਆਂ ਦੇ ਸਿਖਿਆ-ਕਰਮ ਵਿਚ ਬਹੁਤ ਸਾਰੇ ਵਿਸ਼ੇ ਇਸ ਲਈ ਰਖੇ ਜਾਂਦੇ ਹਨ ਕਿ ਇਨ੍ਹਾਂ ਨਾਲ ਉਨ੍ਹਾਂ ਦੀ ਕਲਪਣਾ ਅਤੇ ਵਿਚਾਰ ਸ਼ਕਤੀ ਨੂੰ ਟਰੇਨਿੰਗ ਮਿਲੇ। ਪਾਠ-ਕਰਮ ਬਣਾਉਣ ਲਈ ਇੰਨਾ ਹੀ ਲੋੜੀਂਦਾ ਸਮਝਿਆ ਜਾਂਦਾ ਹੈ ਕਿ ਬਾਲਕਾਂ ਦੀਆਂ ਮਾਨਸਿਕ ਸ਼ਕਤੀਆਂ ਦੀ ਇਕ ਸੂਚੀ ਬਣਾ ਲਈ ਜਾਵੇ ਅਤੇ ਹਰ ਸ਼ਕਤੀ ਦੀ ਟਰੇਨਿੰਗ ਲਈ ਇਕ ਵਿਸ਼ੇਸ਼ ਵਿਸ਼ੇ ਨੂੰ ਉਨ੍ਹਾਂ ਦੇ ਪਾਠ-ਕਰਮ ਵਿਚ ਰੱਖ ਦਿਤਾ ਜਾਵੇ। ਇਸ ਤਰ੍ਹਾਂ ਦੇ ਸਿਧਾਂਤ ਦੀ ਪਾਲਣਾ ਕਰਨ ਵਾਲੇ ਵਿਦਵਾਨ ਐਮ. ਜੀ. ਗਲੇਜ ਦੇ ਵਿਚਾਰ ਇਥੇ ਦਿੱਤੇ ਜਾਂਦੇ ਹਨ——ਯਾਦ ਸ਼ਕਤੀ ਦੀ ਸਿਖਾਈ ਆਮ ਕਰਕੇ ਸਾਰੇ ਹੀ ਵਿਸ਼ਿਆਂ ਦੇ ਅਧਿਅਨ ਤੋਂ ਹੁੰਦੀ ਹੈ ਪਰ ਸਭ ਤੋਂ ਵਧ ਬੋਲੀ ਅਤੇ ਇਤਿਹਾਸ ਦੇ ਅਧਿਅਨ ਤੋਂ ਹੁੰਦੀ ਹੈ। ਰੁਚੀ ਦੀ ਸਿਖਾਈ ਬੋਲੀਆਂ ਦੇ ਉੱਚ ਗਿਆਨ ਤੋਂ ਹੁੰਦੀ ਹੈ ਅਤੇ ਇਸ ਤੋਂ ਵੀ ਚੰਗੀ ਅੰਗਰੇਜ਼ੀ ਸਾਹਿਤ ਤੋਂ ਹੁੰਦੀ ਹੈ। ਕਲਪਣਾ ਦੀ ਸਿਖਿਆ ਭਾਸ਼ਾ (ਬੋਲੀ) ਦੀ ਉੱਚੀ ਤੋਂ ਉੱਚੀ ਪੜ੍ਹਾਈ ਨਾਲ ਹੁੰਦੀ ਹੈ, ਪਰ ਇਹ ਵਿਸ਼ੇਸ਼ ਕਰਕੇ ਗਰੀਕ ਅਤੇ ਲੇਟਿਨ ਕਵਿਤਾਵਾਂ ਦੇ ਪੜ੍ਹਾਉਣ ਨਾਲ ਹੁੰਦੀ ਹੈ। ਵੇਖਣ ਘੋਖਣ ਦੀ ਸ਼ਕਤੀ ਦੀ ਟਰੇਨਿੰਗ ਪਰਯੋਗਸ਼ਾਲਾ ਵਿਚ ਕੰਮ ਕਰਨ ਨਾਲ ਹੁੰਦੀ ਹੈ। ਵੇਖਣ ਘੋਖਣ ਦੀ ਕੁਝ ਸਿਖਿਆ ਘਟੀਆ ਦਰਜੇ ਦੀ ਗਰੀਕ ਅਤੇ ਲੇਟਿਨ ਦੀ ਪੜ੍ਹਾਈ ਨਾਲ ਵੀ ਹੁੰਦੀ ਹੈ। ਭਾਵ ਪਰਗਟ ਕਰਨ ਦੀ ਸਿਖਾਈ ਵਿਚ ਪਹਿਲੀ ਥਾਂ ਗਰੀਕ ਅਤੇ ਲੈਟਿਨ ਨਿਬੰਧ ਦੀ ਹੈ, ਅੰਗਰੇਜ਼ੀ ਨਿਬੰਧ ਦਾ ਥਾਂ ਦੂਜਾ ਹੈ। ਨਿਰੋਲ ਦਲੀਲ ਦੇ ਵਿਚਾਰ ਦੀ ਸਿਖਾਈ ਗਣਿਤ ਨਾਲ ਹੀ ਹੁੰਦੀ ਹੈ ਅਤੇ ਅਮਲੀ ਦਲੀਲ (ਤਰਕ) ਵਿਚ ਵਿਗਿਆਨ ਦੀ ਪਹਿਲੀ ਥਾਂ ਹੈ, ਫਿਰ ਜਿਊਮੈਂਟਰੀ (ਰੇਖਾ ਗਣਿਤ) ਦੀ, ਸਮਾਜਿਕ ਵਿਚਾਰ ਜਾਂ ਦਲੀਲ ਦੀ ਸਿਖਿਆ ਲਈ ਯੂਨਾਨੀ ਅਤੇ ਰੋਮਨ ਇਤਿਹਾਸਕਾਰਾਂ ਅਤੇ ਵਖਿਆਣਕਾਰਾਂ ਦੀ ਪਹਿਲੀ ਥਾਂ ਹੈ, ਦੂਜਾ ਥਾਂ ਸਧਾਰਨ ਇਤਿਹਾਸ ਦਾ ਹੈ। ਇਸ ਦਾ ਸਿੱਟਾ ਇਹ ਨਿਕਲਦਾ ਹੈ ਕਿ ਬੱਚੇ ਦੀ ਸਿਖਿਆ ਵਿਚ, ਜਿਸ ਨੂੰ ਅਸੀਂ ਕਿਸੇ ਤਰ੍ਹਾਂ ਦੀ ਪੂਰਨ ਸਿਖਿਆ ਆਖ ਸਕਦੇ ਹਾਂ, ਲੈਟਿਨ, ਅਧੁਨਿਕ ਭਾਸ਼ਾ, ਕੁਝ ਇਤਿਹਾਸ, ਕੁਝ ਅੰਗਰੇਜ਼ੀ ਸਾਹਿਤ<noinclude></noinclude>
h0rj1rcjprkcoagpaobwc7ykful2gf4
ਪੰਨਾ:ਸਿਖਿਆ ਵਿਗਿਆਨ.pdf/77
250
64773
229426
187690
2026-07-27T07:06:26Z
Harchand Bhinder
2624
/* ਤਸਦੀਕ */
229426
proofread-page
text/x-wiki
<noinclude><pagequality level="4" user="Harchand Bhinder" />{{center|'''੬੬'''}}</noinclude>ਅਤੇ ਇਕ ਵਿਗਿਆਨ ਹੋਣਾ ਚਾਹੀਦਾ ਹੈ<ref>"Memory is trained by most studies but best by language and History; Taste is trained by the more advanced study of languages; and still better by English literature; imagination by all higher language teaching but chiefly by Greek and Latin poetry; observation by working in Science laboratory; though some training is to be got from the early stages of Latin and Greek; for expression Latin and Greek composition comes first and English composition next, for abstract reasoning Mathematics stand alone; for concrete reasoning Science comes first and then Geometry; while for sociai reasoning, the Greek and Roman Historians and Orators come first and general History next........The all some narrowest education which can claim to be at all Complete includes Latin, one modern Language, some History, some English literature and one science".— M. G. Glaze Brook, quoted by 'Raymount' in The Principles of Education P. 94;</ref>।
{{larger|{{center|'''ਮਾਨਸਿਕ ਸ਼ਕਤੀਆਂ ਦੀ ਸਿਖਿਆ ਦੇ ਸਿਧਾਂਤ ਦੀ ਅਲੋਚਨਾ'''}}}}
ਮਾਨਸਿਕ ਸ਼ਕਤੀਆਂ ਦੀ ਸਿਖਿਆ ਦੇ ਸਿਧਾਂਤ ਦੀ, ਆਧੁਨਿਕ ਕਾਲ ਦੇ ਸਿਖਿਆਂ ਵਿਗਿਆਨੀ ਕਟੂ, ਅਲੋਚਨਾ ਕਰਦੇ ਹਨ। ਆਧੁਨਿਕ ਮਨੋ-ਵਿਗਿਆਨ ਦੀਆਂ ਖੋਜ ਨੇ ਇਹ ਸਿੱਟਾ ਕੱਢਿਆ ਹੈ ਕਿ ਮਨੁਖ ਦਾ ਮਨ ਕੋਈ ਵਖ ਵਖ ਕਿਸਮ ਦੀਆਂ ਨਿਖੇੜਵੀਆਂ ਸ਼ਕਤੀਆਂ ਦਾ ਜੋੜ ਨਹੀਂ। ਮਨ ਇਕ ਸੰਪੂਰਨ ਵਸਤੂ ਹੈ ਅਤੇ ਇਸ ਦੇ ਕਿਸੇ ਵੀ ਦੀ ਅੰਗ ਦੀ ਸਿਖਿਆ ਹੋਣ ਨਾਲ ਸੰਪੂਰਨ ਅੰਗ ਦੀ ਸਿਖਿਆ ਹੁੰਦੀ ਹੈ। ਉਦਾਹਰਨ ਵਜੋਂ ਬਾਲਕ ਦੀ ਵੇਖ ਭਾਲ ਦੀ ਸ਼ਕਤੀ ਦੀ ਜਦ ਸਿਖਿਆ ਹੁੰਦੀ ਹੈ ਤਾਂ ਉਸ ਦੀ ਯਾਦ, ਕਲਪਣਾ ਅਤੇ ਵਿਚਾਰ ਸ਼ਕਤੀ ਦੀ ਸਿਖਿਆ ਵੀ ਹੁੰਦੀ ਹੈ। ਬਚੇ ਦਾ ਕੋਈ ਅਜਿਹਾ ਕੰਮ ਨਹੀਂ ਜਿਸ ਵਿਚ ਉਸ ਦੀਆਂ ਸਭ ਤਰ੍ਹਾਂ ਦੀਆਂ ਮਾਨਸਿਕ ਸ਼ਕਤੀਆਂ ਉਤੇ ਜ਼ੋਰ ਨਾ ਪਵੇ। ਇਸ ਲਈ ਉਸ ਦੀ ਸਿਖਿਆ ਵਿਚ ਵਿਸ਼ੇਸ਼ ਪਰਕਾਰ ਦੀ ਮਾਨਸਿਕ ਸ਼ਕਤੀ ਦੀ ਸਿਖਲਾਈ ਨੂੰ ਮਹੱਤਾ ਦੇਣ ਦੀ ਥਾਂ ਪਾਠ-ਵਿਸ਼ੇ ਦਾ ਜੀਵਨ ਵਿਚ ਲੋੜੀਂਦਾ ਹੋਣ ਉਤੇ ਹੀ ਜ਼ੋਰ ਦੇਣਾ ਚਾਹੀਦਾ ਹੈ।
{{gap}}ਬੱਚੇ ਦੀ ਵੇਖਣ ਭਾਲਣ ਦੀ ਸ਼ਕਤੀ ਜਾਂ ਯਾਦ ਸ਼ਕਤੀ ਉਸ ਦੀ ਰੁਚੀ ਉਤੇ ਨਿਰਭਰ ਹੁੰਦੀ ਹੈ, ਸ਼ਕਤੀ ਦੀ ਟ੍ਰੇਨਿੰਗ ਉਤੇ ਨਹੀਂ। ਹਰ ਮਨੁਖ ਵਿਚ ਕਿਸੇ ਨਾ ਕਿਸੇ ਤਰ੍ਹਾਂ ਦੇ ਪਦਾਰਥ ਨੂੰ ਜਾਂਚਣ ਪੜਤਾਲਣ ਦੀ ਸ਼ਕਤੀ ਹੁੰਦੀ ਹੈ। ਇਸ ਲਈ ਜਾਂਚਨ<noinclude>{{rule}}<references/></noinclude>
d8p68n94tzhv235mc8yyn911qferv1n
ਪੰਨਾ:ਸਿਖਿਆ ਵਿਗਿਆਨ.pdf/78
250
64774
229427
187691
2026-07-27T07:06:35Z
Harchand Bhinder
2624
/* ਤਸਦੀਕ */
229427
proofread-page
text/x-wiki
<noinclude><pagequality level="4" user="Harchand Bhinder" />{{center|'''੬੭'''}}</noinclude>ਪੜਤਾਲਣ ਦੀ ਸ਼ਕਤੀ ਦੇ ਵਾਧੇ ਲਈ ਹੀ ਕਿਸੇ ਵਿਸ਼ੇ ਨੂੰ ਪੜਾਉਣਾ ਅ-ਮਨੋਵਿਗਿਆਨਿਕ ਢੰਗ ਦੀ ਰੀਸ ਕਰਨਾ ਹੈ। ਜਿਸ ਤਰ੍ਹਾਂ ਇਕ ਵਿਗਿਆਨ ਦੇ ਵਿਦਿਆਰਥੀਆਂ ਵਿਚ ਵਿਗਿਆਨਿਕ ਗਲਾਂ ਨੂੰ ਜਾਂਚਣ ਪੜਤਾਲਣ ਦੀ ਸ਼ਕਤੀ ਹੁੰਦੀ ਹੈ ਉਸੇ ਤਰ੍ਹਾਂ ਇਕ ਚੋਰ ਵਿਚ ਘੜੀਆਂ ਅਤੇ ਪੈਸਿਆਂ ਦੀਆਂ ਬੋਲੀਆਂ ਆਦਿ ਨੂੰ ਜਾਂਚਣ ਪੜਤਾਲਣ ਦੀ ਸ਼ਕਤੀ ਹੁੰਦੀ ਹੈ। ਇਸ ਲਈ ਬਚਿਆਂ ਵਿਚ ਕਿਸੇ ਖਾਸ ਕਿਸਮ ਦੀ ਚੀਜ਼ ਦੀ ਜਾਂਚ ਪੜਤਾਲ ਕਰਨ ਲਈ ਉਨ੍ਹਾਂ ਚੀਜ਼ਾਂ ਵਿਚ ਰੁਚੀ ਪੈਦਾ ਕਰਨਾ ਹੀ ਲੋੜੀਂਦਾ ਹੈ। ਇਸ ਬਾਰੇ ਰੇਮੰਟ ਦੇ 'ਪ੍ਰਿੰਸੀਪਲਜ਼ ਆਫ ਐਜੂਕੇਸ਼ਨ' ਵਿਚ ਦਿਤੇ ਹੋਏ ਹੇਠ ਲਿਖੇ ਵਿਚਾਰ ਲਿਖਣ ਯੋਗ ਹਨ—
{{gap}}ਸਾਡੇ ਵਿਚ ਸਭ ਤਰ੍ਹਾਂ ਦੇ ਪਦਾਰਥਾਂ ਨੂੰ ਜਾਂਚਣ ਪੜਤਾਲਣ ਦੀ ਸ਼ਕਤੀ ਨਹੀਂ ਹੈ ਅਤੇ ਜਦ ਤਕ ਉਸ ਦਾ ਵਰਤਾਰਾ ਆਮ ਨਹੀਂ ਹੋ ਜਾਂਦਾ ਇਸ ਤਰ੍ਹਾਂ ਦੀ ਰੁਚੀ ਦਾ ਵਿਕਾਸ ਹੋਣਾ ਸੰਭਵ ਨਹੀਂ ਹੈ। ਭੂ-ਗਰਭ ਸ਼ਾਸਤਰ (Geology) ਦੋ ਵਿਦਿਵਾਨ ਦੀ ਜਾਂਚ ਪੜਤਾਲ ਦੀ ਸ਼ਕਤੀ ਦੀ ਪਰਬੀਣਤਾ ਖੇਤ ਵਿਚ ਵੇਖੀ ਜਾਂਦੀ ਹੈ, ਵਿਗਿਆਨਿਕ ਦੀ ਰਸਾਇਣ ਸ਼ਾਲਾ ਵਿਚ, ਇਕ ਖੋਜ ਵਿਚ ਲਗੇ ਵਿਦਿਆਰਥੀ ਦੀ ਹਥ ਲਿਖਤਾਂ ਵਿਚ, ਇਕ ਖੁਫੀਏ ਦੀ ਅਪਰਾਧੀ ਦੀ ਖੋਜ ਕਰਨ ਵਿਚ ਅਤੇ ਹਕੀਮ ਦੀ ਆਪਣੇ ਦਵਾਖਾਨੇ ਵਿਚ। ਹਰ ਵਿਅਕਤੀ ਆਪੋ ਆਪਣੇ ਖੇਤਰ ਦੀਆਂ ਗਲਾਂ ਦੀ ਚੰਗੀ ਜਾਂਚ ਪੜਤਾਲ ਕਰਨ ਵਾਲਾ ਹੁੰਦਾ ਹੈ ਪਰ ਆਪਣੇ ਖੇਤਰ ਤੋਂ ਬਾਹਰ ਉਨਾਂ ਦੀ ਜਾਂਚਣ ਪੜਤਾਲਣ ਦੀ ਸ਼ਕਤੀ ਉਸੇ ਤਰ੍ਹਾਂ ਖੁੰਢੀ ਹੋਈ ਰਹਿੰਦੀ ਹੈ ਜਿਵੇਂ ਹੋਰ ਸਧਾਰਨ ਵਿਅਕਤੀਆਂ ਦੀ। ਇੱਨਾਂ ਕਿਹਾ ਜਾ ਸਕਦਾ ਹੈ ਕਿ ਜੇ ਕੋਈ ਵਿਅਕਤੀ ਇਕ ਖੇਤਰ ਦਾ ਚੰਗਾ ਪੜਤਾਲੀਆ ਹੈ ਤਾਂ ਉਹ ਉਸ ਵਰਗੇ ਕਿਸੇ ਹੋਰ ਖੇਤਰ ਦਾ ਭੈੜਾ ਪੜਤਾਲੀਆ ਨਹੀਂ ਹੋਵੇਗਾ। ਇਸ ਲਈ ਜਦ ਅਸੀ ਕਿਸੇ ਖਾਨ-ਵਿਸ਼ੇ ਨੂੰ ਚੁਣੀਏ ਤਾਂ ਸਾਨੂੰ ਬੱਚੇ ਦੀ ਜਾਂਚਣ ਪੜਤਾਲਣ ਦੀ ਸ਼ਕਤੀ ਦੇ ਵਾਧੇ ਵਲ ਵਧੇਰਾ ਧਿਆਨ ਦੇਣ ਦੀ ਥਾਂ ਉਸ ਦੀ ਲੋੜੀਂਦੀਆਂ ਚੀਜ਼ਾਂ ਵਿਚ ਰੁਚੀ ਵਧਾਉਣ ਨੂੰ ਹੀ ਵਧੇਰੇ ਮਹੱਤਾ ਦੇਣੀ ਚਾਹੀਦੀ ਹੈ। ਇਸ ਨਾਲ ਬੱਚੇ ਦੀ ਉਨ੍ਹਾਂ ਵਿਸ਼ਿਆਂ ਬਾਰੇ ਜਾਂਚ ਪੜਤਾਲ ਦੀ ਸ਼ਕਤੀ ਆਪਣੇ ਆਪ ਵਧ ਜਾਵੇਗੀ।<ref>“We have no faculty of observing, things at large, and no such faculty could be evolved except by cultivating interests of appaling with. The geologist in the field, the physicist in the laboratory, the scholar amid his manuscripts, the detective on the track and the physician in his consulting room, are all keen observers in their respective spheres. Taken out of these spheres they may be at last as unobservant as other people; the utmost that can be said is that a good observer in a department will probably not be a bad one in a kindred department" —-Raymont, The Principles of Education" P. 95.</ref><noinclude>{{rule}}<references/></noinclude>
5c9qk599zcmtec51itvw65pxgyntdpk
ਪੰਨਾ:ਸਿਖਿਆ ਵਿਗਿਆਨ.pdf/79
250
64775
229428
187692
2026-07-27T07:06:45Z
Harchand Bhinder
2624
/* ਤਸਦੀਕ */
229428
proofread-page
text/x-wiki
<noinclude><pagequality level="4" user="Harchand Bhinder" />{{center|'''੬੮'''}}</noinclude>{{gap}}ਜਿਸ ਤਰ੍ਹਾਂ ਜਾਂਚ ਪੜਤਾਲ ਦੀ ਕੋਈ ਵਿਸ਼ੇਸ਼ ਸ਼ਕਤੀ ਨਹੀਂ ਹੈ, ਅਤੇ ਕਿਸੇ ਵਿਸ਼ੇਸ ਤਰ੍ਹਾਂ ਦੀ ਗਲ ਦੀ ਪੜਤਾਲਣ ਦੀ ਯੋਗਤਾ ਉਸ ਗਲ ਵਿਚ ਪਾਈ ਜਾਂਦੀ ਰੁਚੀ ਉਤੇ ਨਿਰਭਰ ਹੈ, ਉਸੇ ਤਰ੍ਹਾਂ ਆਧੁਨਿਕ ਮਨੋ-ਵਿਗਿਆਨ ਯਾਦ ਸ਼ਕਤੀ ਨੂੰ ਕਿਸੇ ਵਿਸ਼ੇਸ਼ ਤਰ੍ਹਾਂ ਦੀ ਮੰਨਣ ਦੀ ਥਾਂ ਉਸਦਾ ਅਧਾਰ ਰੁਚੀ ਨੂੰ ਹੀ ਮੰਨਦਾ ਹੈ। ਪੁਰਾਣੇ ਲੋਕਾਂ ਦਾ ਇਹ ਵਿਸ਼ਵ ਕਿ ਕਿਸੇ ਤਰ੍ਹਾਂ ਦੀਆਂ ਗਲਾਂ ਨੂੰ ਯਾਦ ਕਰਨ ਨਾਲ ਯਾਦ ਸ਼ਕਤੀ ਵਧਦੀ ਹੈ, ਨਿਰਮੂਲ ਹੈ। ਅਧੁਨਿਕ ਮਨੋ-ਵਿਗਿਆਨ ਦੀਆਂ ਖੋਜਾਂ ਨੇ ਦਸਿਆ ਹੈ ਕਿ ਹਰ ਮਨੁਖ ਯਾਦ ਸ਼ਕਤੀ ਉਸਦੇ ਮੱਥੇ ਦੀ ਬਣਤਰ ਉਤੇ ਨਿਰਭਰ ਹੈ ਅਤੇ ਉਸ ਨੂੰ ਕਿਸੇ ਤਰ੍ਹਾਂ ਦੀ ਵਰਤੋ ਨਾਲ ਵਧਾਇਆ ਨਹੀਂ ਜਾਂ ਸਕਦਾ। ਇਸ ਵਿਚ ਤਬਦੀਲੀ ਸਰੀਰਕ ਸਵਾਸਥ ਤੋਂ ਬਿਨਾਂ ਕਿਸੇ ਗਲ ਨਾਲ ਨਹੀਂ ਲਿਆਂਦੀ ਜਾ ਸਕਦੀ। ਇਸ ਤਰ੍ਹਾਂ ਯਾਦ ਸ਼ਕਤੀ ਦੇ ਵਾਧੇ ਦੀ ਨਿਸ਼ਚਤ ਹੋ ਜਾਂਦੀ ਹੈ। ਕਿਸੇ ਵਿਅਕਤੀ ਦੀ ਯਾਦ ਸ਼ਕਤੀ ਨੂੰ ਵਧਾਉਣ ਦਾ ਸਾਧਨ ਦੇ ਲੁਆਉਣਾ ਨਹੀਂ ਹੈ ਸਗੋਂ ਗਿਆਨ ਦੇ ਵਿਸ਼ੇ ਨੂੰ ਚੰਗੀ ਤਰ੍ਹਾਂ ਸਮਝਣਾ, ਉਸਨੂੰ ਤਰਤੀਬ ਵਿਚ ਲਿਆਉਣਾ, ਉਸ ਵਿਚ ਤਿੱਖੀ ਰੁਚੀ ਹੋਣਾ ਅਤੇ ਉਸ ਵਲ ਡੂੰਘਾ ਧਿਆਨ ਦੇਣਾ ਹੈ।<ref>"Improvement in memory is to be sought in rote learning, but in clear thinking, orderly arra ment, lively interests and close attention".—Raymon The Principles of Education P. 96.</ref> ਇਸ ਵਿਸ਼ੇ ਵਿਚ ਬੱਚੇ ਦੀ ਰੁਚੀ ਹੁੰਦੀ ਹੈ ਉਹ ਉਸ ਬਾਰੇ ਘੜੀ ਮੁੜੀ ਸੋਚਦਾ ਹੈ। ਉਸਦੇ ਦਿਨ ਦੇ ਅਨੁਭਵ ਉਸਦੀ ਪੁਰਾਣੀ ਯਾਦ ਨੂੰ ਨਵੇਂ ਸਿਰੇ ਤੋਂ ਤਾਜ਼ਾ ਕਰ ਦਿੰਦੇ ਹਨ। ਇਸ ਇਕ ਹੀ ਗਲ ਕਈ ਤਰ੍ਹਾਂ ਦੇ ਅਨੁਭਵਾਂ ਨਾਲ ਸਬੰਧਤ ਹੋ ਜਾਂਦੀ ਹੈ। ਜਦ ਕਿਸੇ ਗਲ ਸਾਡੇ ਅਨੁਭਵ ਨਾਲ ਸਬੰਧ ਹੋ ਜਾਂਦਾ ਹੈ ਤਾਂ ਉਹ ਸਾਡੇ ਦਮਾਗ ਵਿਚੋਂ ਨਹੀਂ ਨਿਕਲਦੀ ਸਮਾਂ ਪੈ ਜਾਣ ਉਤੇ ਉਹ ਸਾਡੀ ਚੇਤਨਾ ਦਾ ਭਾਗ ਬਣ ਜਾਂਦੀ ਹੈ। ਜਿਸ ਬੱਚੇ ਨੂੰ ਇਤਿਹਾਸ ਜਾਂ ਭੂਗੋਲ ਵਿਚਲੇ ਨਾਵਾਂ ਥਾਵਾਂ ਦੀ ਯਾਦ ਨਹੀਂ ਰਹਿੰਦੀ ਉਸੇ ਬੱਚੇ ਨੂੰ ਕਰਿਕਟ ਦੂਨੀਆਂ ਦੇ ਵੱਡੇ ਵੱਡੇ ਖਿਲਾੜੀਆਂ ਅਤੇ ਉਨ੍ਹਾਂ ਦੀ ਕਰਦਾਰੀ ਯਾਦ ਰਹਿੰਦੀ ਹੈ।
{{gap}}ਇਸ ਲਈ ਸਾਨੂੰ ਚਾਹੀਦਾ ਹੈ ਕਿ ਬਚਿਆਂ ਦੀਆਂ ਰੁਚੀਆਂ ਦਾ ਅਧਿਆਨ ਕਰਨਾ ਉਸ ਅਨੁਸਾਰ ਉਨ੍ਹਾਂ ਦੇ ਪਾਠ-ਵਿਸ਼ੇ ਦੀ ਚੋਣ ਕਰੀਏ ਅਤੇ ਉਨ੍ਹਾਂ ਦੀ ਰੁਚੀ ਦੇ ਵਿਰੁਧ ਪਾਠ-ਵਿਸ਼ੇ ਨੂੰ ਰਟਾਕੇ ਉਸਦੀ ਯਾਦ ਸ਼ਕਤੀ ਉਤੇ ਬੇਲੋੜਾ ਬੋਝ ਪਾਉਣ ਦਾ ਯਤਨ ਕਰੀਏ। ਇਸ ਤਰ੍ਹਾਂ ਦਾ ਯਤਨ ਬਾਲਕ ਦੀ ਯਾਦ ਸ਼ਕਤੀ ਦਾ ਸੁਧਾਰ ਕਰਨ ਦੀ ਥਾਂ ਉਸ ਦੀ ਹਾਨੀ ਕਰੇਗਾ।
{{gap}}ਜਿਹੜੀ ਗਲ ਜਾਂਚਣ ਪੜਤਾਲਣ ਅਤੇ ਯਾਦ ਸ਼ਕਤੀ ਬਾਰੇ ਸਚ ਹੈ, ਉਹ ਕਲ ਬਾਰੇ ਵੀ ਸਚ ਹੈ। ਆਮ ਲੋਕਾਂ ਦਾ ਇਹ ਵਿਸ਼ਵਾਸ਼ ਹੈ ਕਿ ਸਾਹਿੱਤ ਹੀ ਕਲਪਣਾ ਦਾ ਹੈ। ਇਹ ਗਲ ਨਿਰਾ ਭਰਮ ਹੈ। ਵਿਗਿਆਨਕ ਗਲਾਂ ਉਤੇ ਵਿਚਾਰ ਕਰਨ ਨਾਲ ਕਲਪਣਾ ਸ਼ਕਤੀ ਦਾ ਉਸੇ ਤਰ੍ਹਾਂ ਵਾਧਾ ਹੁੰਦਾ ਹੈ ਜਿਵੇਂ ਸਾਹਿੱਤ ਰਾਹੀਂ ਵਾਧਾ ਹੁੰਦਾ ਹੈ। ਵਖ ਵਖ ਦੇ ਵਿਅਕਤੀਆਂ ਦੀਆਂ ਕਲਪਣਾਵਾਂ ਵੀ ਵਖ ਵਖ ਹੁੰਦੀਆਂ ਹਨ। ਕਿਸ ਵਿਅਕਤੀ<noinclude>{{rule}}<references/></noinclude>
khyw8r97kambl86api5rhahxtv4d6iw
ਪੰਨਾ:ਸਿਖਿਆ ਵਿਗਿਆਨ.pdf/153
250
64776
229499
184924
2026-07-27T07:22:07Z
Harchand Bhinder
2624
/* ਤਸਦੀਕ */
229499
proofread-page
text/x-wiki
<noinclude><pagequality level="4" user="Harchand Bhinder" />{{center|'''੧੪੦'''}}</noinclude>ਪ੍ਰਸ਼ਨ ਪੁਛਣਾ ਬੜਾ ਜ਼ਰੂਰੀ ਹੈ। ਵਿਵੇਚਨਾਤਮਕ ਪ੍ਰਸ਼ਨ ਕਰਨ ਦੀ ਹੁਸ਼ਿਆਰੀ ਉਤੇ ਹੀ ਇਹ ਨਿਰਭਰ ਕਰਦਾ ਹੈ ਕਿ ਬੱਚਾ ਆਪਣੇ ਦਮਾਗ ਤੋਂ ਆਪ ਕੰਮ ਲਵੇ ਅਤੇ ਉਸਤਾਦ ਦੀ ਵਿਦਵਤਾ ਨੂੰ ਘੋਟਾ ਲਾਕੇ ਨਾ ਲਵੇ। ਜੇ ਕਿਸੇ ਉਸਤਾਦ ਦੇ ਪੜ੍ਹਾਉਣ ਦੇ ਢੰਗ ਨੂੰ ਸੂਖਮ ਦ੍ਰਿਸ਼ਟੀ ਤੋਂ ਵੇਖਿਆ ਜਾਵੇ ਤਾਂ ਅਸੀਂ ਉਸ ਨੂੰ ਕੁਝ ਹੋਰ ਦਾ ਹੋਰ ਪਰਤੀਤ ਕਰਾਂਗੇ। ਕਿੰਨੇ ਹੀ ਉਸਤਾਦਾਂ ਦੇ ਪਾਠਾਂ ਵਿਚ ਸੁਆਲਾਂ ਦੀ ਭਰਮਾਰ ਤਾਂ ਹੁੰਦੀ ਹੈ, ਪਰ ਉਹ ਪ੍ਰਸ਼ਨ ਅਜਿਹੇ ਹੁੰਦੇ ਹਨ ਜਾਂ ਉਨ੍ਹਾਂ ਦੀ ਤਰਤੀਬ ਇਸ ਤਰ੍ਹਾਂ ਦੀ ਹੁੰਦੀ ਹੈ ਕਿ ਬੱਚੇ ਦੀ ਸੋਚ ਸ਼ਕਤੀ ਉਤੇ ਕੋਈ ਖਾਸ ਜ਼ੋਰ ਨਹੀਂ ਪੈਂਦਾ। ਉਪਰੋਂ ਵੇਖਣ ਨਾਲ ਪ੍ਰਸ਼ਨਾਂ ਦੇ ਉਤਰ ਜਮਾਤ ਦੇ ਬੱਚੇ ਹੀ ਦਿੰਦੇ ਹਨ, ਪਰ ਅਸਲ ਵਿਚ ਉਤਰ ਉਸਤਾਦ ਰਾਹੀਂ ਸੁਝਾਏ ਹੋਏ ਹੁੰਦੇ ਹਨ। ਅਥਵਾ ਪ੍ਰਸ਼ਨਾਂ ਰਾਹੀਂ ਜਿਸ ਮੱਹਤਾ ਦੀ ਗਲ ਨੂੰ ਉਸਤਾਦ ਬਚਿਆਂ ਕੋਲੋਂ ਕਢਵਾਉਣਾ ਚਾਹੁੰਦਾ ਹੈ ਉਹ ਹੀ ਗਲ ਉਸਤਾਦ ਆਪ ਹੀ ਬਚਿਆਂ ਨੂੰ ਦੱਸ ਦੇਂਦਾ ਹੈ। ਇਸ ਤਰ੍ਹਾਂ ਉਪਰੋਂ ਵੇਖਣ ਨਾਲ ਤਾਂ ਜਮਾਤ ਦਾ ਉਤਰ ਬਹੁਤ ਹੀ ਚੰਗਾ ਹੁੰਦਾ ਹੈ ਪਰ ਅਸਲ ਵਿਚ ਬੱਚਿਆਂ ਦੀ ਯਾਦ ਸ਼ਕਤੀ ਨਹੀਂ ਵਧਦੀ।
{{gap}}ਜਿਸ ਤਰ੍ਹਾਂ ਕਿੱਨੇ ਹੀ ਉਸਤਾਦ ਬਚਿਆਂ ਨੂੰ ਕਿਸੇ ਪਾਠ ਨੂੰ ਪੜ੍ਹਾਉਣ ਵੇਲੇ ਜਿਥੇ ਪ੍ਰਸ਼ਨ ਕਰਨਾ ਚਾਹੀਦਾ ਹੈ ਉਥੇ ਨਹੀਂ ਕਰਦੇ ਪਰ ਬਚਿਆਂ ਤੋਂ ਕਢੀ ਜਾਣ ਵਾਲੀ ਮਹੱਤਾ ਦੀ ਗਲ ਉਨ੍ਹਾਂ ਨੂੰ ਆਪ ਦਸ ਦਿੰਦੇ ਹਨ, ਉਸੇ ਤਰ੍ਹਾਂ ਕਿੱਨੇ ਹੀ ਦੂਸਰੇ ਬੇਸਮਝ ਉਸਤਾਦ ਬਚਿਆਂ ਨੂੰ ਉਨ੍ਹਾਂ ਗਲਾਂ ਬਾਰੇ ਪ੍ਰਸ਼ਨ ਕਰਦੇ ਹਨ ਜਿਹੜੀਆਂ ਉਨ੍ਹਾਂ ਨੂੰ ਕਦੇ ਦੱਸੀਆਂ ਹੀ ਨਹੀਂ ਗਈਆਂ ਅਤੇ ਨਾ ਉਨ੍ਹਾਂ ਨੂੰ ਉਹ ਆਪਣੀ ਸੁਤੰਤਰ ਸੋਚ ਤੋਂ ਪਰਾਪਤ ਕਰ ਸਕਦੇ ਹਨ। ਇਤਿਹਾਸ ਅਤੇ ਭੂਗੋਲ ਦੀਆਂ ਕਿੱਨੀਆਂ ਹੀ ਅਜਿਹੀਆਂ ਗਲਾਂ ਹਨ ਜਿਨ੍ਹਾਂ ਨੂੰ ਪੜਾਉਣ ਦਾ ਸਭ ਤੋਂ ਚੰਗਾ ਢੰਗ, ਉਨ੍ਹਾਂ ਨੂੰ ਸਿੱਧੀ ਤਰ੍ਹਾਂ ਹੀ ਬਚਿਆਂ ਨੂੰ ਦੱਸ ਦੇਣਾ ਹੈ। ਅਕਬਰ ਦੇ ਜਨਮ-ਸਥਾਨ ਜਾਂ ਤਾਰੀਖ ਬਾਰੇ ਪ੍ਰਸ਼ਨ ਕਰਨਾ ਬਿਅਰਥ ਹੀ ਨਹੀਂ ਸਗੋਂ ਬੱਚਿਆਂ ਦਾ ਸਮਾਂ ਗੁਆਉਣਾ ਹੈ। ਇਸੇ ਤਰ੍ਹਾਂ ਕਿਸੇ ਦੇਸ਼ ਦੀ ਉਪਜ ਬਾਰੇ ਬਚਿਆਂ ਨੂੰ ਪ੍ਰਸ਼ਨ ਕਰਨਾ ਬਿਅਰਥ ਹੈ। ਬਚਿਆਂ ਤੋਂ ਇੱਨਾ ਹੀ ਪੁਛਿਆ ਜਾ ਸਕਦਾ ਹੈ ਕਿ ਜੇ ਫਲਾਣੇ ਦੇਸ਼ ਦਾ ਜਲਵਾਯੂ ਫਲਾਣੀ ਕਿਸਮ ਦਾ ਹੋਵੇ ਤਾਂ ਉਸ ਦੇਸ਼ ਵਿਚ ਕਿਹੜੀ ਫਸਲ ਹੋਣ ਦੀ ਸੰਭਾਵਨਾ ਹੈ। ਫਿਰ ਉਸਤਾਦ ਨੂੰ ਚਾਹੀਦਾ ਹੈ ਕਿ ਅਸਲ ਉਪਜ ਦਾ ਗਿਆਨ ਕਰਵਾ ਦੇਵੇ। ਸਿਖਾਈ ਦੇ ਪ੍ਰਸ਼ਨਾਂ ਦਾ ਨਿਸ਼ਾਨਾ ਬੱਚਿਆਂ ਦੇ ਦਿਮਾਗ ਵਿਚੋਂ ਨਵੇਂ ਗਿਆਨ ਦਾ ਕਢਣਾ ਨਹੀਂ ਸਗੋਂ ਨਵੇਂ ਗਿਆਨ ਦਾ ਪੁਰਾਣੇ ਗਿਆਨ ਨਾਲ ਨਿਰਾ ਸਬੰਧ ਜੋੜਨ ਦਾ ਹੈ। ਨਵੀਆਂ ਚੀਜ਼ਾਂ ਦਾ ਗਿਆਨ ਉਸਤਾਦ ਆਪ ਹੀ ਕਰਾਏਗਾ, ਪਰ ਬੱਚੇ ਦੇ ਮਨ ਵਿਚ ਇਸ ਗਿਆਨ ਦੀ ਭੁਖ ਯੋਗ ਪ੍ਰਸ਼ਨਾਂ ਰਾਹੀਂ ਪੈਦਾ ਕੀਤੀ ਜਾ ਸਕਦੀ ਹੈ, ਅਤੇ ਇਸ ਗਿਆਨ ਨੂੰ ਪ੍ਰਸ਼ਨਾਂ ਰਾਹੀਂ ਬੱਚੇ ਦੀ ਬੁਧੀ ਵਿਚ ਪੱਕਾ ਕੀਤਾ ਜਾ ਸਕਦਾ ਹੈ। ਬੱਚਾ ਆਪਣੀ ਅਕਲ ਤੋਂ ਨਵੀਆਂ ਚੀਜ਼ਾਂ ਨੂੰ ਪੈਦਾ ਨਹੀਂ ਕਰ ਸਕਦਾ ਪਰ ਉਹ ਆਪਣੀ ਅਕਲ ਤੋਂ ਨਵੀਂ ਅਗਿਆਤ ਚੀਜ਼ ਅਤੇ ਪੁਰਾਣੀ ਗਿਆਤ ਚੀਜ਼ ਵਿਚ ਸਬੰਧ ਕਾਇਮ ਕਰ ਸਕਦਾ ਹੈ।
{{larger|{{center|'''ਚੰਗੇ ਪ੍ਰਸ਼ਨ ਦੇ ਲੱਛਣ'''}}}}
{{gap}}ਚੰਗੇ ਪ੍ਰਸ਼ਨਾਂ ਦੇ ਹੇਠ ਲਿਖੇ ਲੱਛਣ ਹਨ:-
{{gap}}(੧) ਚੰਗੇ ਪ੍ਰਸ਼ਨ ਵਿਚਾਰਾਂ ਨੂੰ ਉਭਾਰਦੇ ਹਨ।
{{gap}}(੨) ਚੰਗੇ ਪ੍ਰਸ਼ਨ ਦੇ ਉੱਤਰ ਵਿਚ ਅਨੁਮਾਨ (ਅੰਦਾਜ਼ਾ) ਲਾਉਣ ਦੀ ਕੋਈ ਥਾਂ ਨਹੀਂ ਹੁੰਦੀ।<noinclude></noinclude>
avn62zqua51gad4lckf1cyj2yoebcpl
ਪੰਨਾ:ਸਿਖਿਆ ਵਿਗਿਆਨ.pdf/80
250
64777
229429
187693
2026-07-27T07:06:53Z
Harchand Bhinder
2624
/* ਤਸਦੀਕ */
229429
proofread-page
text/x-wiki
<noinclude><pagequality level="4" user="Harchand Bhinder" />{{center|'''੬੯'''}}</noinclude>ਕਲਪਣਾ ਸਾਹਿਤ ਦੇ ਖੇਤਰ ਵਿਚ ਉਘੜਦੀ ਹੈ ਤਾਂ ਕਿਸੇ ਦੀ ਵਿਗਿਆਨ ਦੇ ਖੇਤਰ ਵਿੱਚ। ਇਹ ਮਨੁਖ ਦੀ ਰੁਚੀ ਉਤੇ ਨਿਰਭਰ ਕਰਦਾ ਹੈ ਕਿ ਉਹ ਕਿਸ ਤਰ੍ਹਾਂ ਦੀ ਕਲਪਣਾ ਵਿਚ ਪਰਬੀਣ ਹੋਵੇਗਾ। ਅਸੀਂ ਬਾਲਕ ਨੂੰ ਸਾਹਿਤ ਅਤੇ ਇਤਿਹਾਸ ਇਸ ਲਈ ਨਹੀਂ ਪੜ੍ਹਾਉਂਦੇ ਕਿ ਇਸ ਤਰ੍ਹਾਂ ਕਰਨ ਨਾਲ ਕਲਪਣਾ ਸ਼ਕਤੀ ਵਿਚ ਵਾਧਾ ਹੁੰਦਾ ਹੈ ਸਗੋਂ ਇਹ ਇਸ ਲਈ ਪੜ੍ਹਾਏ ਜਾਂਦੇ ਹਨ ਕਿ ਇਨ੍ਹਾਂ ਵਿਚ ਦਸੀਆਂ ਗਲਾਂ ਉਸ ਦੇ ਜੀਵਨ ਵਿਚ ਕੰਮ ਆਉਂਦੀਆਂ ਹਨ। ਕਲਪਣਾ ਸ਼ਕਤੀ ਵਿਚ ਵਾਧਾ ਚੰਗੇ ਮੰਦੇ ਦੋਹਾਂ ਤਰ੍ਹਾਂ ਦੇ ਸਾਹਿਤ ਨਾਲ ਹੁੰਦਾ ਹੈ। ਚੋਰੀ ਅਤੇ ਡਾਕੋ ਦੀਆਂ ਕਹਾਣੀਆਂ ਪੜ੍ਹ ਕੇ ਬਚਿਆਂ ਦੀ ਕਲਪਣਾ ਸ਼ਕਤੀ ਉਸੇ ਤਰ੍ਹਾਂ ਵਧਦੀ ਹੈ ਜਿਵੇਂ ਸੰਸਾਰ ਦੋ ਮਹਾਂ ਪੁਰਸ਼ਾਂ ਦੀਆਂ ਬੀਰ ਕਹਾਣੀਆਂ ਪੜ੍ਹ ਕੇ ਵਧਦੀ ਹੈ। ਜੇ ਨਿਰਾ ਕਲਪਣਾ ਦਾ ਵਾਧਾ ਹੀ ਸਿਖਿਆ ਦਾ ਨਿਸ਼ਾਨਾ ਹੁੰਦਾ ਤਾਂ ਵੀਰ ਪੁਰਖਾਂ ਦੀਆਂ ਕਹਾਣੀਆਂ ਨੂੰ ਹੀ ਬੱਚੇ ਦੀ ਸਿਖਿਆ ਵਿਚ ਵਿਸ਼ੇਸ਼ ਥਾਂ ਨਾ ਦਿੱਤਾ ਜਾਂਦਾ ਅਤੇ ਉਸ ਨੂੰ ਚੋਰ ਡਾਕੂਆਂ ਦੀਆਂ ਕਹਾਣੀਆਂ ਪੜ੍ਹਨ ਤੋਂ ਨਾ ਰੋਕਿਆ ਜਾਂਦਾ। ਪਰ ਸਾਡੀ ਸਿਖਿਆ ਦਾ ਨਿਸ਼ਾਨਾ ਬਚੇ ਨੂੰ ਇਕ ਸੁਯੋਗ ਵਿਅਕਤੀ ਬਣਾਉਣਾ ਹੈ। ਇਸ ਕੰਮ ਲਈ ਸਾਨੂੰ ਦੂਜਿਆਂ ਲੋਕਾਂ ਦੇ ਅਨੁਭਵਾਂ ਵਿਚ ਰੁਚੀ ਵਧਾਉਣਾ ਲੋੜੀਂਦਾ ਬਣ ਜਾਂਦਾ ਹੈ ਤਾਂ ਜੋ ਉਸਦਾ ਜੀਵਨ ਸਫਲ ਬਣੇ। ਉਸਦੇ ਪਾਠ-ਕਰਮ ਵਿਚ ਜਿਹੜੇ ਵਿਸ਼ੇ ਰੱਖੇ ਜਾਂਦੇ ਹਨ, ਉਨ੍ਹਾਂ ਦਾ ਮੁੱਖ ਨਿਸ਼ਾਨਾ ਕਲਪਣਾ ਦੇ ਵਾਧੇ ਦੀ ਥਾਂ ਨਵੇਂ ਨਵੇਂ ਢੰਗ ਨਾਲ ਸੋਚਣ ਦੀ ਸ਼ਕਤੀ ਪੈਦਾ ਕਰਨਾ ਹੈ।
{{gap}}ਜਿਹੜੀ ਗਲ ਕਲਪਣਾ ਅਤੇ ਯਾਦ ਸ਼ਕਤੀ ਬਾਰੇ ਸਚ ਹੈ ਉਹੋ ਵਿਚਾਰ-ਸ਼ਕਤੀ ਬਾਰੇ ਸਚ ਹੈ। ਸੂਖਮ-ਵਿਚਾਰਾਂ ਦੀ ਸ਼ਕਤੀ ਗਣਿਤ ਨਾਲ ਹੀ ਨਹੀਂ ਆਉਂਦੀ। ਪਰਸਿਧ ਵਿਦਿਵਾਨ ਮੈਕਾਲੇ ਰਾਜਨੀਤੀ ਅਤੇ ਕਨੂੰਨ ਵਿਚ ਬੜੀ ਪਰਬੀਣਤਾ ਗਖਦੇ ਸਨ। ਉਹ ਜਟੀਲ ਤੋਂ ਜਟੀਲ ਸਮਾਜਿਕ ਸਮੱਸਿਆ ਉਤੇ ਜਿਸ ਸੌਖ ਨਾਲ ਵਿਚਾਰ ਪਰਗਟ ਕਰ ਸਕਦੇ ਸਨ, ਕੋਈ ਵਿਰਲਾ ਹੋਰ ਉਸ ਸੌਖ ਨਾਲ ਵਿਚਾਰ ਪਰਗਟ ਕਰ ਸਕਦਾ ਸੀ। ਪਰ ਮੈਕਾਲੇ ਆਪਣੇ ਸਕੂਲ ਦਿਨਾਂ ਵਿਚ ਗਣਿਤ ਵਿਚ ਕੋਰਾ ਹੀ ਸੀ। ਉਨ੍ਹਾਂ ਦੇ ਗਣਿਤ ਵਿਚ ਕੋਰੇ ਹੋਣ ਦਾ ਕਾਰਨ ਉਨਾਂ ਵਿਚ ਸੂਖਮ-ਵਿਚਾਰਾਂ ਦੀ ਘਾਟ ਨਹੀਂ ਕਿਹਾ ਜਾ ਸਕਦਾ ਸਗੋਂ ਉਸ ਵਿਚ ਰੁਚੀ ਦੀ ਅਣਹੋਂਦ ਕਿਹਾ ਜਾ ਸਕਦਾ ਹੈ। ਜਿਸ ਵਿਸ਼ੇ ਵਿਚ ਕੋਈ ਵਿਅਕਤੀ ਰੁਚੀ ਰਖਦਾ ਹੋਵੇ ਉਸ ਵਿਸ਼ੇ ਬਾਰੇ ਬੜੀ ਸੂਖਮਤਾ ਨਾਲ ਸੋਚ ਸਕਦਾ ਹੈ। ਸਾਡੇ ਵਿਚ ਕੋਈ ਪਰਬੀਣ ਰਾਜਨੀਤਕ ਹੁੰਦਾ ਹੋਇਆਂ ਪਰਬੀਣ ਗਣਿਤਕਾਰ ਹੋਣ ਦੀ ਜਾਂ ਪਰਬੀਣ ਗਣਿਤਕਾਰ ਪਰਬੀਣ ਰਾਜਨੀਤਕ ਹੋਣ ਦੀ ਇੱਛਾ ਕਰੇ ਤਾਂ ਸਾਡੀਆਂ ਇਹ ਇਛਾਵਾਂ ਮਨੋ-ਵਿਗਿਆਨ ਦੇ ਨਿਯਮਾਂ ਦੇ ਉਲਟ ਹੋਣਗੀਆਂ। ਕੋਈ ਵੀ ਵਿਅਕਤੀ ਜਿਸ ਖੇਤਰ ਵਿਚ ਰੁਚੀ ਰਖਦਾ ਹੈ, ਉਸੇ ਖੇਤਰ ਵਿਚ ਜਾਣਕਾਰੀ ਵਧਾਉਣ ਦੀ ਇੱਛਾ ਰਖਦਾ ਹੈ, ਅਤੇ ਉਸ ਦੇ ਵਿਚਾਰਾਂ ਦੀ ਦਲੀਲ ਦੀ ਸੂਖਮਤਾ ਦੀ ਪਰਖ ਵੀ ਉਸੇ ਖੇਤਰ ਵਿਚ ਹੁੰਦੀ ਹੈ। ਇਸ ਤੋਂ ਇਹ ਹੀ ਸਿੱਧ ਹੁੰਦਾ ਹੈ ਕਿ ਬੱਚੇ ਦੇ ਪਾਠ-ਕਰਮ ਦੇ ਵਿਸ਼ੇ ਦੀ ਚੋਣ ਵੇਲੇ, ਬੱਚੇ ਦੀ ਰੁਚੀ ਅਤੇ ਉਸ ਵਿਸ਼ੇ ਦਾ ਲੋੜੀਂਦਾ ਹੋਣਾ ਹੀ ਧਿਆਨ ਵਿਚ ਰਖਣਾ ਚਾਹੀਦਾ ਹੈ।
{{gap}}'''ਮਾਨਸਿਕ ਸ਼ਕਤੀਆਂ ਦੇ ਵਿਕਾਸ ਦਾ ਅਸਲ ਉਪਾ:-'''ਅਸੀਂ ਰੋਮਨ ਦੇ ਇਸ ਕਥਨ ਨਾਲ ਸਹਿਮਤ ਹਾਂ ਕਿ ਕਿਸੇ ਵਿਸ਼ੇਸ਼ ਮਾਨਸਿਕ ਸ਼ਕਤੀ ਦਾ ਵਿਕਾਸ ਕਿਸੇ ਨਿਸਚਤ ਵਿਸ਼ੇ ਨਾਲ ਹੀ ਨਹੀਂ ਹੁੰਦਾ, ਸਗੋਂ ਕਿਸੇ ਵਿਸ਼ੇ ਨੂੰ ਸੁਚੱਜੇ ਢੰਗ ਨਾਲ ਪੜ੍ਹਾਉਂਣ ਨਾਲ ਹੁੰਦਾ ਹੈ। ਪੁਰਾਣੇ ਸਿਖਿਆ ਦੇਣ ਵਾਲੇ ਵਿਦਿਵਾਨ ਇਸ ਗਲ ਤੇ ਚਰਚਾ ਕਰਿਆ<noinclude></noinclude>
ttrkjmw04hnomg12m2a0afp8ry8an9v
ਪੰਨਾ:ਸਿਖਿਆ ਵਿਗਿਆਨ.pdf/81
250
64778
229430
187694
2026-07-27T07:07:02Z
Harchand Bhinder
2624
/* ਤਸਦੀਕ */
229430
proofread-page
text/x-wiki
<noinclude><pagequality level="4" user="Harchand Bhinder" />{{center|'''੭੦'''}}</noinclude>ਕਰਦੇ ਸਨ ਕਿ ਕਿਸ ਵਿਸ਼ੇ ਨਾਲ ਕਿਸ ਮਾਨਸਿਕ ਸ਼ਕਤੀ ਦਾ ਵਿਕਾਸ ਹੁੰਦਾ ਹੈ। ਜਦ ਕੋਈ ਵਿਅਕਤੀ ਸਾਹਿੱਤ ਬਾਰੇ ਇਹ ਕਹਿੰਦਾ ਸੀ ਕਿ ਇਸ ਦਾ ਬਾਲਕ ਦੀ ਨਿਰੀ ਕਲਪਣਾ ਨਾਲ ਹੀ ਸਬੰਧ ਹੈ ਅਤੇ ਦਲੀਲ ਸ਼ਕਤੀ ਦੇ ਵਾਧੇ ਲਈ ਉਸਨੂੰ ਹੋਰ ਵਿਸ਼ੇ ਪੜ੍ਹਾਏ ਜਾਣੇ ਚਾਹੀਦੇ ਹਨ, ਤਾਂ ਸਾਹਿੱਤ ਦੇ ਪੱਖੀ ਆਖਦੇ ਸਨ ਕਿ ਸਾਹਿੱਤ ਨਾਲ ਨਿਰੀ ਕਲਪਣਾ ਦਾ ਵਿਕਾਸ ਨਹੀਂ ਹੁੰਦਾ ਸਗੋਂ ਮਨੁਖ ਦੀ ਦਲੀਲ ਦੇਣ ਦੀ ਸ਼ਕਤੀ ਦਾ ਵੀ ਵਿਕਾਸ ਹੁੰਦਾ ਹੈ। ਸਪੈਂਸਰ ਤੋਂ ਪਹਿਲੇ ਸਿਖਿਆ ਸ਼ਾਸਤਰੀਆਂ ਦਾ ਵਿਚਾਰ ਸੀ ਕਿ ਪਦਾਰਥ ਵਿਗਿਆਨ ਨਾਲ ਮਨੁਖ ਦੀ ਤਰਕ-ਬੁਧੀ ਅਤੇ ਜਾਂਚਣ ਪੜਤਾਲਣ ਦੀ ਸ਼ਕਤੀ ਦਾ ਵਾਧਾ ਹੁੰਦਾ ਹੈ ਪਰ ਸਪੈਂਸਰ ਨੇ ਆਪਣੀ ‘ਐਜ਼ੂਕੇਸ਼ਨ' ਨਾਮੀ ਪੁਸਤਕ ਵਿਚ ਇਹ ਸਿੱਧ ਕੀਤਾ ਕਿ ਪਦਾਰਥ ਵਿਗਿਆਨ ਦੀ ਸਿਖਿਆ ਨਾਲ ਮਨੁਖ ਦੀ ਬੁਧੀ ਦਾ ਸਭ ਤੋਂ ਉਤਮ, ਇਥੋਂ ਤਕ ਕਿ ਯਾਦ ਸ਼ਕਤੀ ਦਾ ਵੀ ਵਿਕਾਸ ਹੁੰਦਾ ਹੈ। ਉਸ ਦਾ ਕਹਿਣਾ ਹੈ ਕਿ ਪਦਾਰਥ ਵਿਗਿਆਨ ਦਾ ਕਲਪਣਾ ਸ਼ਕਤੀ ਦੇ ਵਿਕਾਸ ਵਿਚ ਸਾਹਿੱਤ ਦੇ ਟਾਕਰੇ ਕਿਤੇ ਵਧ ਮਹੱਤਾ ਹੈ। ਇਕ ਵਿਗਿਆਨੀ ਉਪਯੋਗੀ ਕਲਪਣਾ ਨੂੰ ਮਨ ਵਿਚ ਲਿਆਉਂਦਾ ਹੈ ਅਤੇ ਇਸ ਕਲਪਣਾ ਦੇ ਸਹਾਰੇ ਨਵੀਆਂ ਸਚਿਆਈਆਂ ਦੀ ਖੋਜ ਕਰਦਾ ਹੈ।
{{gap}}ਸਾਡੇ ਵਰਤਮਾਨ ਸਮੇਂ ਦੀਆਂ ਮਨੋ-ਵਿਗਿਆਨਿਕ ਖੋਜਾਂ ਨੇ ਉਪਰ ਦੱਸੇ ਮਤਭੇਦ ਨੂੰ ਬਹੁਤ ਸਾਰਾ ਨਿਰਾਰਥਕ ਬਣਾ ਦਿੱਤਾ ਹੈ। ਵਰਤਮਾਨ ਕਾਲ ਦੇ ਸਿਖਿਆ ਵਿਗਿਆਨੀਆਂ (ਉਦਾਹਰਨ ਵਜੋਂ ਰੇਮੰਟ) ਦਾ ਮਤ ਹੈ ਕਿਸੇ ਵਿਸ਼ੇ ਦਾ ਮਨ ਲਾਕੇ ਅਧਿਅਨ ਕਰਨ ਵਿਚ ਸਮੁਚੇ ਮਨ ਨੂੰ ਕੰਮ ਕਰਨਾ ਪੈਂਦਾ ਹੈ, ਕੇਵਲ ਮਨ ਦੇ ਕਿਸੇ ਨੂੰ ਹਿੱਸੇ ਨਹੀਂ। ਇਸ ਲਈ ਜਿਹੜੀ ਮਾਨਸਿਕ ਸਿਖਿਆਂ ਕਿਸੇ ਵਿਸ਼ੇ ਦੀ ਪੜ੍ਹਾਈ ਵਿਚ ਬੱਚੇ ਨੂੰ ਮਿਲਦੀ ਹੈ ਉਸਦੀ ਮੌਲਕਤਾ ਪੜ੍ਹਾਏ ਜਾਣ ਵਾਲੇ ਵਿਸ਼ੇ ਦੀ ਥਾਂ ਪੜ੍ਹਾਈ ਦੇ ਢੰਗ ਉਤੇ ਨਿਰਭਰ ਹੁੰਦੀ ਹੈ।<ref>"In the act of genuine learning, whatever the subject may be, it is the whole mind that works and not this or that supposed special organ of the mind. So that mental discipline depends, not so much upon the subjects taught, as upon the method of teaching. Bad science teaching will not improve the reasoning power but will leave the learner still under the thumb of authority and prescription, whilst good science teaching will avoid this evil, and will also exercise the imagination by opening out wonder lands as glorious as those of literature On the other hand, literary and historical instruction will leave the imagination barren whilst sound instruction in these branches will not only avoid this mistake, but will also furnish the means of abundant exercise in caution, judgement and valid inference."-Raymont, The Principles of Education.
{{right|P. 100.}}</ref> ਜੋ ਪਦਾਰਥ ਗਿਆਨ ਨੂੰ ਚੰਗੇ ਢੰਗ ਨਾਲ ਨਾ ਪੜ੍ਹਾਇਆ ਜਾਵੇ ਤਾਂ ਉਹ ਬਾਲਕਾਂ<noinclude>{{rule}}<references/></noinclude>
h6bxd3tu1f8x745knc13s48nannkui0
ਪੰਨਾ:ਸਿਖਿਆ ਵਿਗਿਆਨ.pdf/82
250
64779
229431
187695
2026-07-27T07:07:13Z
Harchand Bhinder
2624
/* ਤਸਦੀਕ */
229431
proofread-page
text/x-wiki
<noinclude><pagequality level="4" user="Harchand Bhinder" />{{center|'''੭੧'''}}</noinclude>ਦੀ ਸੁਤੰਤਰ ਸੋਚਣ ਦੀ ਸ਼ਕਤੀ ਦਾ ਵਿਕਾਸ ਕਰਨ ਦੀ ਥਾਂ ਉਨ੍ਹਾਂ ਵਿਚ ਲਕੀਰ ਦਾ ਫਕੀਰ ਬਨਣ ਦੀ ਆਦਤ ਪਾ ਸਕਦਾ ਹੈ, ਅਤੇ ਜੇ ਉਹ ਚੰਗੇ ਢੰਗ ਨਾਲ ਪੜ੍ਹਾਇਆ ਜਾਵੇ ਤਾਂ ਉਸ ਨਾਲ ਸੁਤੰਤਰ ਸੋਚਣ ਦੀ ਸ਼ਕਤੀ ਤੋਂ ਬਿਨਾਂ ਬਾਲਕ ਦੀ ਕਲਪਣਾ ਦਾ ਉਸੇ ਤਰ੍ਹਾਂ ਵਿਕਾਸ ਹੁੰਦਾ ਹੈ ਜਿਸ ਤਰ੍ਹਾਂ ਸਾਹਿਤ ਦੇ ਪੜ੍ਹਨ ਨਾਲ ਹੁੰਦਾ ਹੈ। ਇਸੇ ਤਰ੍ਹਾਂ ਗਲਤ ਢੰਗ ਨਾਲ ਸਾਹਿੱਤ ਜਾਂ ਇਤਿਹਾਸ ਦੀ ਕਰਾਈ ਪੜ੍ਹਾਈ ਕਲਪਣਾ ਦਾ ਵਿਕਾਸ ਕਰਨ ਦੀ ਥਾਂ ਕਲਪਣਾ ਦਾ ਖਾਤਮਾ ਹੀ ਕਰ ਦੇਂਦੀ ਹੈ। ਚੰਗੇ ਢੰਗ ਨਾਲ ਕਰਾਈ ਸਾਹਿੱਤ ਅਤੇ ਇਤਿਹਾਸ ਦੀ ਪੜ੍ਹਾਈ ਨਿਰਾ ਕਲਪਣਾ ਦਾ ਵਿਕਾਸ ਹੀ ਨਹੀਂ ਸਗੋਂ ਸੁਤੰਤਰ ਸੋਚ ਅਤੇ ਦਲੀਲ ਦੀਆਂ ਸ਼ਕਤੀਆਂ ਵਿਚ ਵੀ ਵਾਧਾ ਕਰੇਗੀ। ਇਥੇ ਇਹ ਦਸ ਦੇਣਾ ਜ਼ਰੂਰੀ ਹੈ ਕਿ ਕੁਝ ਵਿਸ਼ੇ ਦੂਸਰਿਆਂ ਵਿਸ਼ਿਆਂ ਦੇ ਟਾਕਰੇ ਵਿਸ਼ੇਸ਼ ਮਾਨਸਿਕ ਸ਼ਕਤੀਆਂ ਦਾ ਵਿਕਾਸ ਵਧੇਰੇ ਕਰਦੇ ਹਨ। ਉਦਾਹਰਨ ਵਜੋਂ ਗਣਿਤ ਨਾਲ ਸੂਖਮ ਵਿਚਾਰ ਕਰਨ ਦੀ ਸ਼ਕਤੀ ਆਉਂਦੀ ਹੈ ਅਤੇ ਇਤਿਹਾਸ ਨਾਲ ਸਮਾਜਕ ਗਲਾਂ ਉਤੇ ਸੋਚ ਵਿਚਾਰ ਕਰਨ ਦੀ। ਇਸ ਲਈ ਬੱਚੇ ਦੀ ਸਿਖਿਆ ਵਿਚ ਕੁਝ ਵਿਸ਼ਿਆਂ ਦੇ ਟਾਕਰੇ ਦੂਸਰੇ ਵਿਸ਼ੇ ਵਧੇਰੇ ਲਾਭਦਾਇਕ ਹੁੰਦੇ ਹਨ। ਇਹ ਵੀ ਮੰਨਿਆ ਜਾਂਦਾ ਹੈ ਕਿ ਮਾਨਸਿਕ ਉੱਨਤੀ ਕਰਨਾ, ਬੱਚੇ ਦੀ ਬੁਧੀ ਨੂੰ ਵਿਕਸਤ ਕਰਨਾ, ਸਿਖਿਆ ਦਾ ਇਕ ਮਹਾਨ ਉਦੇਸ਼ ਹੈ। ਪਰ ਪਾਠ-ਵਿਸ਼ੇ ਦੀ ਚੋਣ ਵਿਚ ਕੇਵਲ ਇਨ੍ਹਾਂ ਗਲਾਂ ਦਾ ਹੀ ਧਿਆਨ ਰਖਣਾ ਉਚਿਤ ਨਹੀਂ; ਹੈ। ਪਾਠ-ਵਿਸ਼ੇ ਦੀ ਚੋਣ ਸਮੇਂ ਮਾਨਸਿਕ ਵਿਕਾਸ ਵਲ ਧਿਆਨ ਰਖਣ ਦੇ ਨਾਲ ਨਾਲ ਸਿਖਿਆ ਦੇ ਵਿਸ਼ੇ ਦਾ ਜੀਵਨ ਵਿਚ ਲਾਭਦਾਇਕ ਹੋਣਾ ਵੀ ਜ਼ਰੂਰੀ ਸਮਝਿਆ ਜਾਵੇ। ਗਣਿਤ, ਇਤਿਹਾਸ, ਭੂਗੋਲ ਆਦਿ ਵਿਸ਼ੇ ਬੱਚੇ ਨੂੰ ਪੜ੍ਹਾਏ ਜਾਣੇ ਉਸਦੀ ਯੋਗ ਸਿਖਿਆ ਲਈ ਜ਼ਰੂਰੀ ਹਨ। ਇਨ੍ਹਾਂ ਦੀ ਸਿਖਿਆ ਦੀ ਲੋੜ ਇਸ ਗਲ ਤੇ ਨਿਰਭਰ ਹੈ ਕਿ ਇਨ੍ਹਾਂ ਰਾਹੀਂ ਪਰਾਪਤ ਹੋਇਆ ਗਿਆਨ ਬੱਚੇ ਦੇ ਜੀਵਨ ਵਿਚ ਕੰਮ ਆਉਂਦਾ ਹੈ। ਜੱਦ ਬੱਚਾ ਆਪਣੇ ਕੰਮ ਆਉਂਣ ਵਾਲੇ ਸਭ ਤਰ੍ਹਾਂ ਦੇ ਗਿਆਨ ਨੂੰ ਪਰਾਪਤ ਕਰਨ ਦੀ ਇੱਛਾ ਕਰਦਾ ਹੈ ਤਾਂ ਉਸ ਨੂੰ ਉਹ ਮਾਨਸਿਕ ਸਿਖਿਆ ਆਪਣੇ ਆਪ ਮਿਲ ਜਾਂਦੀ ਹੈ ਜਿਸ ਦੀ ਉਸਦੇ ਮਾਨਸਿਕ ਵਿਕਾਸ ਲਈ ਲੋੜ ਹੁੰਦੀ ਹੈ।
{{gap}}ਬੱਚੇ ਦੇ ਪਾਠ-ਕਰਮ ਵਿਚ ਮੁਢ ਵਿਚ ਅਜਿਹੇ ਵਿਸ਼ੇ ਹੁੰਦੇ ਹਨ ਜਿਹੜੇ ਸਾਰੇ ਹੀ ਬਾਲਕਾਂ ਨੂੰ ਇਕ ਤਰ੍ਹਾਂ ਹੀ ਪੜ੍ਹਨੇ ਪੈਂਦੇ ਹਨ, ਉਨ੍ਹਾਂ ਦੀ ਰੁਚੀ ਅਤੇ ਯੋਗਤਾ ਅਨੁਸਾਰ ਉਨ੍ਹਾਂ ਨੂੰ ਕੁਝ ਵਿਸ਼ੇਸ਼ ਵਿਸ਼ੇ ਪੜ੍ਹਨ ਦੀ ਸਲਾਹ ਦਿੱਤੀ ਜਾਂਦੀ ਹੈ। ਇਥੇ ਇਹ ਦਸਣਾ ਜ਼ਰੂਰੀ ਹੈ ਕਿ ਵਖ ਵਖ ਵਿਅਕਤੀਆਂ ਦੀਆਂ ਜਨਮ ਜਾਤ ਕਰਕੇ ਵਖ ਵਖ ਯੋਗਤਾਵਾਂ ਹੁੰਦੀਆਂ ਹਨ ਅਤੇ ਵਖ ਵਖ ਵਿਸ਼ੇ ਇਨ੍ਹਾਂ ਯੋਗਤਾਵਾਂ ਦੇ ਵਾਧੇ ਲਈ ਲੋੜੀਂਦੇ ਹੁੰਦੇ ਹਨ। ਜਿਸ ਵਿਅਕਤੀ ਦੀ ਕਵਿਤਾ ਵਿਚ ਵਿਸ਼ੇਸ਼ ਯੋਗਤਾ ਹੁੰਦੀ ਹੈ ਉਸ ਵਿਚ ਸਧਾਰਨ ਤੌਰ ਤੋ ਗਣਿਤ ਦੀ ਯੋਗਤਾ ਨਹੀਂ ਹੁੰਦੀ। ਇਸੇ ਤਰ੍ਹਾਂ ਕੋਈ ਵਿਰਲਾ ਗਣਿਤ ਵਿਚ ਪਰਬੀਨ ਆਪਣੀ ਪ੍ਰਤਿਭਾ ਕਵਿਤਾ ਵਿਚ ਵਿਖਾ ਸਕਦਾ ਹੈ। ਇਸ ਲਈ ਬਾਲਕਾਂ ਦੀ ਯੋਗਤਾ ਨੂੰ ਜਾਣਕੇ ਉਨ੍ਹਾਂ ਨੂੰ ਵਿਸ਼ੇਸ਼ ਪਰਕਾਰ ਦੇ ਵਿਸ਼ੇ ਪੜ੍ਹਾਏ ਜਾਣੇ ਚਾਹੀਦੇ ਹਨ।
{{gap}}ਇੰਗਲੈਂਡ ਦੇ ਪਰਸਿਧ ਮਨੋਵਿਗਿਆਨੀ ਸਪਿਆਰਮੈਨ ਦੀਆਂ ਵਿਗਿਆਨਿਕ ਖੋਜਾਂ ਤੋਂ ਇਹ ਪਤਾ ਚੱਲਿਆ ਹੈ ਕਿ ਮਨੁਖ ਦੀ ਬੁਧੀ ਦੇ ਤਰ੍ਹਾਂ ਦੇ ਤੱਤਾਂ ਦੀ ਬਣੀ ਹੋਈ ਹੈ। ਇਕ ਤੱਤ ਆਮ ਸਧਾਰਨ ਹੁੰਦਾ ਹੈ ਅਤੇ ਦੂਸਰਾ ਤੱਤ ਵਿਸ਼ੇਸ਼ ਹੁੰਦਾ ਹੈ। ਕਿਸੇ ਵਿਅਕਤੀ ਵਿਚ ਸਧਾਰਨ ਬੁਧੀ ਬਹੁਤ ਹੁੰਦੀ ਹੈ ਅਤੇ ਕਿਸੇ ਵਿਚ ਵਿਸ਼ੇਸ਼। ਇਸੇ ਤਰ੍ਹਾਂ ਕੋਈ ਪਾਠ-ਵਿਸ਼ਾ<noinclude></noinclude>
p8v8i7gpr5xmhv5sjd1otorr31mbxdu
ਪੰਨਾ:ਸਿਖਿਆ ਵਿਗਿਆਨ.pdf/83
250
64780
229432
187696
2026-07-27T07:07:22Z
Harchand Bhinder
2624
/* ਤਸਦੀਕ */
229432
proofread-page
text/x-wiki
<noinclude><pagequality level="4" user="Harchand Bhinder" />{{center|'''੭੨'''}}</noinclude>ਬੱਚੇ ਨੂੰ ਸਧਾਰਨ ਬੁੱਧੀ ਦੀ ਸਿਖਿਆ ਵਧੇਰੇ ਦਿੰਦਾ ਹੈ ਅਤੇ ਕੋਈ ਵਿਸ਼ੇਸ਼ ਬੁੱਧੀ ਦੀ। ਗਣਿਤ, ਬੋਲੀ ਅਤੇ ਪਦਾਰਥ ਵਿਗਿਆਨ ਵਿਚ ਬਚਿਆਂ ਨੂੰ ਸਧਾਰਨ ਬੁਧੀ ਦੀ ਵਧੇਰੇ ਲੋੜ ਹੁੰਦੀ ਹੈ ਪਰ ਸੰਗੀਤ, ਹੱਥ ਦੇ ਕੰਮਾਂ ਅਤੇ ਡਰਾਇੰਗ ਆਦਿ ਵਿਸ਼ਿਆਂ ਦੇ ਸਿਖਣ ਲਈ ਵਿਸ਼ੇਸ਼ ਯੋਗਤਾਂ ਦੀ ਲੋੜ ਵਧੇਰੇ ਹੁੰਦੀ ਹੈ। ਇਨ੍ਹਾਂ ਯੋਗਤਾਵਾਂ ਦੀ ਸਿਖਲਾਈ ਵੀ ਇਨ੍ਹਾਂ ਵਿਸ਼ਿਆਂ ਨਾਲ ਵਧੇਰੇ ਹੁੰਦੀ ਹੈ। ਸੰਸਾਰਿਕ ਜੀਵਨ ਵਿਚ ਮਨੁਖ ਨੂੰ ਜਿੱਨੀ ਸਧਾਰਨ ਬੁਧੀ ਦੀ ਲੋੜ ਪੈਂਦੀ ਹੈ ਉੱਨੀ ਵਿਸ਼ੇਸ਼ ਬੁੱਧੀ ਦੀ ਨਹੀਂ। ਇਸ ਗਲ ਨੂੰ ਧਿਆਨ ਵਿਚ ਰੱਖਕੇ ਬਾਲਕਾਂ ਦੇ ਪਾਠ-ਕਰਮ ਵਿਚ ਗਣਿਤ, ਬੋਲੀ, ਪਦਾਰਥ ਵਿਗਿਆਨ ਆਦਿ ਵਿਸ਼ਿਆਂ ਨੂੰ ਜਿਨ੍ਹਾਂ ਨਾਲ ਬੱਚੇ ਦੀ ਸਧਾਰਨ ਬੁਧੀ ਵਿਚ ਵਾਧਾ ਹੁੰਦਾ ਹੈ, ਪਹਿਲੀ ਥਾਂ ਦੇਣੀ ਚਾਹੀਦੀ ਹੈ। ਉਸ ਪਿਛੋਂ ਸਾਹਿੱਤ, ਇਤਿਹਾਸ ਅਤੇ ਭੂਗੋਲ ਦਾ ਥਾਂ ਹੋਣਾ ਚਾਹੀਦਾ ਹੈ, ਕਿਉਂ ਜੁ ਪਹਿਲੇ ਵਿਸ਼ਿਆਂ ਦੇ ਟਾਕਰੇ, ਇਨ੍ਹਾਂ ਵਿਚ ਸਧਾਰਨ ਬੁੱਧੀ ਦੀ ਟ੍ਰੇਨਿੰਗ ਘਟ ਹੁੰਦੀ ਹੈ ਅਤੇ ਵਿਸ਼ੇਸ਼ ਬੁਧੀ ਦੀ ਵਧੇਰੇ। ਹੱਥ ਦੇ ਕੰਮਾਂ, ਡਰਾਇੰਗ ਅਤੇ ਸੰਗੀਤ ਨੂੰ ਬਾਲਕਾਂ ਦੀ ਸਿਖਿਆ ਵਿਚ ਸਧਾਰਨ ਥਾਂ ਦੇਣਾ ਚਾਹੀਦਾ ਹੈ ਕਿਉਂ ਜੁ ਇਨ੍ਹਾਂ ਤੋਂ ਜਿਹੜੀ ਸਿਖਿਆ ਪਰਾਪਤ ਹੁੰਦੀ ਹੈ ਉਸ ਨਾਲ ਬਚਿਆਂ ਦੀ ਵਿਸ਼ੇਸ਼ ਯੋਗਤਾਵਾਂ ਦਾ ਵਾਧਾ ਹੁੰਦਾ ਹੈ ਅਤੇ ਸਧਾਰਨ ਬੁਧੀ ਦਾ ਇੱਨਾ ਚੰਗਾ ਵਿਕਾਸ ਨਹੀਂ ਹੁੰਦਾ। ਜਿਹੜੇ ਬੱਚੇ ਸਧਾਰਨ ਬੁਧੀ ਵਿਚ ਪਰਬੀਨ ਹਨ ਉਹ ਬੋਲੀ, ਗਣਿਤ ਅਤੇ ਵਿਗਿਆਨ ਵਿਚ ਚੰਗਾ ਕੰਮ ਕਰਕੇ ਵਿਖਾਉਂਦੇ ਹਨ ਅਤੇ ਜਿਨ੍ਹਾਂ ਵਿਚ ਵਿਸ਼ੇਸ਼ ਯੋਗਤਾ ਬਹੁਤੀ ਹੁੰਦੀ ਹੈ ਉਹ ਸੰਗੀਤ, ਦਸਤਕਾਰੀ ਅਤੇ ਡਰਾਇੰਗ ਆਦਿ ਵਿਸ਼ਿਆਂ ਵਿਚ ਹੋਰਨਾਂ ਬਚਿਆਂ ਦੇ ਟਾਕਰੇ ਵਧੇਰੇ ਨੰਬਰ ਲੈ ਜਾਂਦੇ ਹਨ। ਕੌਮਾਂ ਨੂੰ ਵਿਸ਼ੇਸ਼ ਯੋਗਤਾ ਵਾਲੇ ਵਿਅਕਤੀਆਂ ਦੀ ਇੱਨੀ ਲੋੜ ਨਹੀਂ ਹੁੰਦੀ ਜਿੱਨੀ ਸਧਾਰਨ ਬੁਧੀ ਦੇ ਪਰਬੀਨ ਵਿਅਕਤੀ ਵਿਚ ਆਪਣੇ ਆਪ ਨੂੰ ਹਾਲਤ ਅਨੁਸਾਰ ਨਵੇਂ ਸੱਚੇ ਵਿਚ ਢਾਲ ਲੈਣਾ ਸੌਖਾ ਹੁੰਦਾ ਹੈ। ਇਹ ਯੋਗਤਾ, ਵਿਸ਼ੇਸ਼ ਯੋਗਤਾ ਰਖਣ ਵਾਲੇ ਵਿਅਕਤੀ ਵਿਚ ਨਹੀਂ ਹੁੰਦੀ। ਇਸ ਲਈ ਸਧਾਰਨ ਬੁਧੀ ਵਿਚ ਪਰਫੁਲਤ ਹੋਇਆ ਬੱਚਾ ਵਿਸ਼ੇਸ਼ ਯੋਗਤਾ ਵਿਚ ਪਰਫੁਲਤ ਹੋਏ ਬੱਚੇ ਨਾਲੋਂ ਵਧੇਰੇ ਸਫਲ ਹੁੰਦਾ ਹੈ।
{{gap}}ਉਪਰ ਲਿਖੇ ਕਥਨ ਤੋਂ ਇਹ ਸਪਸ਼ਟ ਹੈ ਕਿ ਬਚਿਆਂ ਦੇ ਪਾਠ-ਚੋਣ ਵਿਚ ਦਸਤਕਾਰੀ, ਸੰਗੀਤ, ਡਰਾਇੰਗ ਅਤੇ ਹੋਰ ਇਸੇ ਤਰ੍ਹਾਂ ਦੀਆਂ ਕਲਾਂ ਜਾਂ ਰੁਜਗਾਰ ਦੇ ਕੰਮਾਂ ਨੂੰ ਮਹੱਤਾ ਦੇਣ ਦੀ ਥਾਂ ਭਾਸ਼ਾ, ਗਣਿਤ ਅਤੇ ਪਦਾਰਥ ਵਿਗਿਆਨ ਨੂੰ ਹੀ ਵਧੇਰੇ ਮਹੱਤਾ ਦੇਣੀ ਚਾਹੀਦੀ ਹੈ।
{{gap}}ਇਥੇ ਇਹ ਵੀ ਧਿਆਨ ਰੱਖਣਾ ਹੈ ਕਿ ਬੁਧੀ ਦੀਆਂ ਵਿਸ਼ੇਸ਼ ਯੋਗਤਾਵਾਂ ਕਈ ਤਰ੍ਹਾਂ ਦੀਆਂ ਹੁੰਦੀਆਂ ਹਨ ਅਤੇ ਸਧਾਰਨ ਯੋਗਤਾ ਇਕ ਹੀ ਤਰ੍ਹਾਂ ਦੀ। ਜਿਹੜਾ ਬੱਚਾ ਦਸਤਕਾਰੀ ਦੇ ਕੰਮ ਵਿਚ ਪਰਬੀਨ ਨਹੀਂ ਹੈ ਉਹ ਸੰਗੀਤ ਵਿਚ ਪਰਬੀਨ ਹੋ ਸਕਦਾ ਹੈ। ਵਿਸ਼ੇਸ਼ ਤਰ੍ਹਾਂ ਦੀ ਬੁਧੀ ਵਿਚ ਵਧੇ ਹੋਏ ਬੱਚੇ ਸਧਾਰਨ ਬੁਧੀ ਵਿਚ ਘਾਟ ਵਖਾਉਂਦੇ ਹਨ। ਇਸ ਲਈ ਅਜਿਹੇ ਬਾਲਕ ਨੂੰ ਦੋ ਤਰ੍ਹਾਂ ਦੀਆਂ ਰੋਕਾਂ ਦਾ ਟਾਕਰਾ ਕਰਨਾ ਪੈਂਦਾ ਹੈ। ਇਕ ਤਾਂ ਉਹ ਆਪਣੇ ਵਿਸ਼ੇਸ਼ ਵਿਸ਼ੇ ਤੋਂ ਛੁਟ ਕਿਸੇ ਹੋਰ ਵਿਸ਼ੇਸ਼ ਵਿਸ਼ੇ ਵਿਚ ਆਪਣੀ ਕਾਰੀਗਰੀ ਨਹੀਂ ਵਿਖਾ ਸਕਦਾ ਦੂਜੇ ਉਹ ਸਧਾਰਨ ਬੁਧੀ ਵਾਲੇ ਵਿਸ਼ਿਆਂ ਵਿਚ ਵੀ ਪੂਰਾ ਚਤਰ ਨਹੀਂ ਹੈ ਸਕਦਾ। ਇਸ ਦੇ ਉਲਟ ਜਿਹੜੇ ਬੱਚੇ ਸਧਾਰਨ ਬੁਧੀ ਵਿਚ ਪਰਫੁਲਤ ਹੁੰਦੇ ਹਨ, ਅਰਥਾਤ ਜਿਨ੍ਹਾਂ ਦੀ ਬੋਲੀ, ਗਣਿਤ ਅਤੇ ਪਦਾਰਥ ਵਿਗਿਆਨ ਦੀ ਪੜ੍ਹਾਈ ਰਾਹੀਂ ਸਧਾਰਨ ਬੁਧੀ<noinclude></noinclude>
sf0vbg6fa679soxuufkwyaub0hxsc3h
ਪੰਨਾ:ਸਿਖਿਆ ਵਿਗਿਆਨ.pdf/84
250
64781
229433
187697
2026-07-27T07:07:31Z
Harchand Bhinder
2624
/* ਤਸਦੀਕ */
229433
proofread-page
text/x-wiki
<noinclude><pagequality level="4" user="Harchand Bhinder" />{{center|'''੭੩'''}}</noinclude>ਵਿਕਸਤ ਹੋਈ ਹੁੰਦੀ ਹੈ, ਉਹ ਪੜ੍ਹਾਈ ਦੇ ਆਮ ਕਰਕੇ ਸਾਰੇ ਔਖੇ ਨਿਯਮਾਂ ਵਿਚ, ਅਰਥਾਤ ਜਿਨ੍ਹਾਂ ਵਿਚ ਸੂਖਮ ਵਿਚਾਰ ਦੀ ਲੋੜ ਹੁੰਦੀ ਹੈ, ਸੌਖ ਨਾਲ ਚਲ ਨਿਕਲਦੇ ਹਨ।
{{gap}}ਮਨੋਵਿਗਿਆਨੀਆਂ ਨੇ ਆਪਣੇ ਪਰਯੋਗਾਂ ਰਾਹੀਂ ਇਹ ਨਿਸਚਾ ਕਰ ਲਿਆ ਹੈ ਕਿ ਕਿਹੜੇ ਵਿਸ਼ੇ ਵਿਚ ਕਿੰਨੀ ਸਧਾਰਨ ਬੁਧੀ ਦੀ ਲੋੜ ਹੁੰਦੀ ਹੈ ਅਤੇ ਕਿੰਨੀ ਵਿਸ਼ੇਸ਼ ਬੁਧੀ ਦੀ। ਸਧਾਰਨ ਅਤੇ ਵਿਸ਼ੇਸ਼ ਬੁਧੀ ਦੇ ਅਨੁਪਾਤ ਅਨੁਸਾਰ ਭਾਸ਼ਾ ਗਣਿਤ, ਪਦਾਰਥ ਵਿਗਿਆਨ, ਇਤਿਹਾਸ, ਸਾਹਿੱਤ, ਭੂਗੋਲ, ਸੰਗੀਤ, ਦਸਤਕਾਰੀ ਅਤੇ ਡਰਾਇੰਗ ਕਰਮਵਾਰ ਆਉਂਦੇ ਹਨ। ਮੰਨ ਲੌ ਭਾਸ਼ਾ ਵਿਚ ਪਚਾਸੀ ਪ੍ਰਤੀ ਸੈਂਕੜਾ ਸਧਾਰਨ ਬੁਧੀ ਦੀ ਅਤੇ ਪੰਦਰਾਂ ਪ੍ਰਤੀ ਸੈਂਕੜਾ ਵਿਸ਼ੇਸ਼ ਬੁਧੀ ਦੀ ਲੋੜ ਹੁੰਦੀ ਹੈ ਤਾਂ ਅੱਟਾ ਸੱਟਾ ਇਸ ਦਾ ਉਲਟਾ ਅਨੁਪਾਤ ਸਧਾਰਨ ਅਤੇ ਵਿਸ਼ੇਸ ਬੁਧੀ ਦਾ ਡਰਾਇੰਗ ਅਤੇ ਦਸਤਕਾਰੀ ਵਿਚ ਹੈ। ਜਦ ਰਾਸ਼ਟਰ ਦੇ ਪਰਾਰੰਭਕ ਸਕੂਲਾਂ ਦਾ ਪਰੋਗਰਾਮ ਬਣਾਇਆ ਜਾਵੇ ਤਾਂ ਸਾਨੂੰ ਇਸ ਮਨੋਵਿਗਿਆਨਿਕ ਸਚਾਈ ਨੂੰ ਧਿਆਨ ਵਿਚ ਰਖਣਾ ਚਾਹੀਦਾ ਹੈ। ਬਾਲਕਾਂ ਦੀ ਬੌਧਿਕ ਵਿਕਾਸ ਦੀ ਦ੍ਰਿਸ਼ਟੀ ਤੋਂ, ਉਨ੍ਹਾਂ ਦੀ ਜੀਵਨ ਵਿਚ ਸਫਲਤਾ ਦੀ ਦ੍ਰਿਸ਼ਟੀ ਤੋਂ ਅਤੇ ਉਨ੍ਹਾਂ ਦੀ ਰਾਸ਼ਟਰ ਲਈ ਲਾਭਕਾਰੀ ਹੋਣ ਦੀ ਦ੍ਰਿਸ਼ਟੀ ਤੋਂ ਇਹ ਜ਼ਰੂਰੀ ਹੈ ਕਿ ਸਕੂਲ ਦੇ ਸਾਰੇ ਬਚਿਆਂ ਨੂੰ ਭਾਸ਼ਾ, ਗਣਿਤ ਅਤੇ ਪਦਾਰਥ ਵਿਗਿਆਨ ਦੇ ਪੜ੍ਹਾਉਣ ਲਈ ਜਿੰਨਾ ਜ਼ੋਰ ਲਾਇਆ ਜਾਵੇ ਉੱਨਾ ਜ਼ੋਰ ਸੰਗੀਤ, ਦਸਤਕਾਰੀ ਅਤੇ ਡਰਾਇੰਗ ਪੜ੍ਹਾਉਣ ਲਈ ਨਹੀਂ ਲਾਉਣਾ ਚਾਹੀਦਾ। ਜੇ ਮੁਢਲੀਆਂ ਜਮਾਤਾਂ ਵਿਚ ਸੰਗੀਤ, ਦਸਤਕਾਰੀ ਅਤੇ ਡਰਾਇੰਗ ਸਾਰੇ ਬਾਲਕਾਂ ਨੂੰ ਸਕੂਲ ਦਾ ਕੰਮ ਸੁਆਦਲਾ ਬਣਾਉਣ ਲਈ ਸਿਖਾਏ ਵੀ ਜਾਣ ਤਾਂ ਜਿਵੇਂ ਜਿਵੇਂ ਉਹ ਅਗੇ ਵਧਣ, ਉਨ੍ਹਾਂ ਦੀ ਪੜ੍ਹਾਈ ਵਿਚ ਸਧਾਰਨ ਬੁਧੀ ਵਾਲੇ ਵਿਸ਼ਿਆਂ ਉਤੇ ਹੀ ਵਧੇਰੇ ਜ਼ੋਰ ਦਿੱਤਾ ਜਾਵੇ। ਜਮਾਤ ਦੇ ਸਾਰੇ ਬਾਲਕਾਂ ਨੂੰ ਕਈ ਸਾਲ ਤਕ ਇਕ ਹੀ ਤਰ੍ਹਾਂ ਦੇ ਵਿਸ਼ੇਸ਼ ਬੁਧੀ ਵਾਲੇ ਵਿਸ਼ਿਆਂ ਨੂੰ ਪੜ੍ਹਾਉਣਾ ਉਨ੍ਹਾਂ ਦੀ ਬੁਧੀ ਦੇ ਵਿਕਾਸ ਨੂੰ ਰੋਕਣਾ ਹੈ ਅਤੇ ਉਨ੍ਹਾਂ ਨੂੰ ਅਸਫਲ ਨਾਗਰਿਕ ਬਣਾਉਣਾ ਹੈ। ਉਦਾਹਰਣ ਵਜੋਂ, ਜਮਾਤ ਦੇ ਸਾਰੇ ਵਿਦਿਆਰਥੀਆਂ ਨੂੰ ਰੁਜ਼ਗਾਰ ਦੇ ਕਿਸੇ ਕੰਮ ਵਿਚ ਪੰਜ ਸਤ ਸਾਲ ਤਕ ਦੋ ਘੰਟੇ ਰੋਜ਼ ਲਾਉਣਾ ਉਨ੍ਹਾਂ ਦੇ ਬੌਧਿਕ ਵਿਕਾਸ ਲਈ ਹਾਨੀਕਾਰਕ ਹੈ। ਇਹ ਸਿਰ ਭਾਰ ਚਲਣ ਬਰਾਬਰ ਹੈ। ਦਸਤਕਾਰੀ ਦੇ ਕੰਮਾਂ ਦੀ ਉਪਯੋਗਤਾ ਬੱਚੇ ਦੇ ਬੌਧਿਕ ਵਿਕਾਸ ਲਈ ਬੜਾ ਘੱਟ ਹੈ, ਉਸ ਦਾ ਵੱਡਾ ਲਾਭ ਪਾਠ-ਵਿਸ਼ੇ ਨੂੰ ਸੁਆਦਲਾ ਬਣਾਉਣਾ ਹੈ। ਬਚਿਆਂ ਨੂੰ ਰੋਟੀ ਕਮਾਉਣ ਦੀ ਦ੍ਰਿਸ਼ਟੀ ਤੋਂ ਹੱਥ ਦੇ ਕੰਮ ਦੀ ਸਿਖਿਆ ਲਾਭਕਾਰੀ ਹੋ ਸਕਦੀ ਹੈ, ਪਰ ਇਹ ਸਿਖਿਆ ਮੁਢਲੀ ਅਵਸਥਾ ਵਿਚ ਹੀ ਦੇਣੀ ਚਾਹੀਦੀ ਹੈ। ਸਿਖਿਆ ਦਾ ਮੁਖ ਨਿਸ਼ਾਨਾ ਬੱਚਿਆਂ ਵਿਚ ਰੋਟੀ ਕਮਾਉਣ ਦੀ ਯੋਗਤਾ ਪੈਦਾ ਕਰਨਾ ਹੀ ਨਹੀਂ ਸਗੋਂ ਉਨ੍ਹਾਂ ਦੀ ਬੁਧੀ ਅਤੇ ਆਚਰਨ ਦਾ ਸਮੁੱਚਾ ਵਿਕਾਸ ਕਰਨਾ ਹੈ।
{{larger|{{center|'''ਜੀਵਨ ਵਿਚ ਕੰਮ ਆਉਣ ਵਾਲੀ ਸਿਖਿਆ'''}}}}
{{gap}}ਇੰਗਲੈਂਡ ਦੇ ਪਰਸਿੱਧ ਵਿਦਿਵਾਨ ਹਰਬਰਟ ਸਪੈਂਸਰ ਦਾ ਕਥਨ ਹੈ ਕਿ ਬੱਚੇ ਨੂੰ ਅਜਿਹੀ ਸਿੱਖਿਆ ਦੇਣੀ ਚਾਹੀਦੀ ਹੈ ਜਿਹੜੀ ਉਸ ਨੂੰ ਜੀਵਨ ਵਿਚ ਸਫਲ ਬਨਾਉਣ ਵਿਚ ਸਹਾਈ ਹੋਵੇ। ਸੁਹਣੀ ਸਿਖਿਆ ਉਹ ਹੀ ਹੈ ਜਿਸ ਨਾਲ ਬਾਲਕ ਸੰਪੂਰਨ ਜੀਵਨ ਪਰਾਪਤ ਕਰ ਸਕੇ। ਸੰਪੂਰਨ ਜੀਵਨ ਉਹ ਮਨੁਖ ਹੀ ਪਾ ਸਕਦਾ ਹੈ ਜਿਸ ਕੋਲ ਅੱਡ ਅੱਡ ਕੰਮਾਂ ਦੇ ਕਰਨ ਦੀ ਯੋਗਤਾ ਹੋਵੇ। ਹਰਬਰਟ ਸਪੈਂਸਰ ਨੇ ਇਨ੍ਹਾਂ ਕੰਮਾਂ ਨੂੰ ਪੰਜ ਵਰਗਾਂ ਵਿਚ ਵੰਡਿਆ ਹੈ—-(੧) ਆਪਣੇ ਸਰੀਰ ਦੀ ਰਖਿਆ ਲਈ ਕੰਮ,(੨) ਰੋਟੀ ਕਮਾਉਣ ਦੇ ਕੰਮ, (੩) ਬਾਲ<noinclude></noinclude>
28xldzmpqg3yonr1142iu4oszadnu0f
ਪੰਨਾ:ਸਿਖਿਆ ਵਿਗਿਆਨ.pdf/85
250
64782
229434
187698
2026-07-27T07:07:42Z
Harchand Bhinder
2624
/* ਤਸਦੀਕ */
229434
proofread-page
text/x-wiki
<noinclude><pagequality level="4" user="Harchand Bhinder" />{{center|'''੭੪'''}}</noinclude>ਬੱਚੇ ਦੀ ਰਖਿਆ ਲਈ ਕੰਮ (੪) ਸਮਾਜ ਸੇਵਾ ਦੇ ਕੰਮ, (੫) ਦਿਲ ਪਰਚਾਵੇ ਦੇ ਕੰਮ ਇਹ ਕੰਮ ਵਾਰੋ ਵਾਰੀ ਇਕ ਦੂਜੇ ਤੋਂ ਮਹੱਤਾ ਵਾਲੇ ਹਨ, ਅਰਥਾਤ ਸਰੀਰ ਰੱਖਿਆ ਵਾਲੇ ਕੰਮ ਰੋਟੀ ਕਮਾਉਣ ਵਾਲੇ ਕੰਮਾਂ ਤੋਂ ਵਧੇਰੇ ਮਹੱਤਾ ਵਾਲੇ ਹਨ ਅਤੇ ਮਨ ਪਰਚਾਵੇ ਦੇ ਕੰਮ ਸਭ ਤੋਂ ਘਟ ਮਹੱਤਾ ਵਾਲੇ ਹਨ। ਬੱਚਿਆਂ ਦੀ ਸਿਖਿਆ ਵਿਚ, ਜਿਸ ਕੰਮ ਦੀ ਜੀਵਨ ਵਿਚ ਵਧੇਰੇ ਮਹੱਤਾ ਹੈ, ਉਸ ਦੀ ਹੀ ਵਧੇਰੇ ਮਹੱਤਾ ਹੋਣੀ ਚਾਹੀਦੀ ਹੈ ਅਰਥਾਤ ਸਭ ਤੋਂ ਵਧੇਰੇ ਮਹੱਤਾ ਵਾਲੀ ਸਿਖਿਆ ਉਹ ਹੈ ਜਿਹੜੀ ਬਚਿਆਂ ਨੂੰ ਆਪਣੇ ਸਰੀਰ ਦੀ ਰੱਖਿਆਂ ਲਈ ਸੁਯੋਗ ਬਣਾਉਂਦੀ ਹੈ ਅਤੇ ਮਨ ਪਰਚਾਵੇ ਨਾਲ ਸੰਬੰਧ ਰਖਣ ਵਾਲੀ ਸਿਖਿਆ ਸਭ ਤੋਂ ਘਟ ਮਹੱਤਾ ਵਾਲੀ ਹੈ।
{{gap}}ਹਰਬਰਟ ਸਪੈਂਸਰ ਨੇ ਸ਼ਕੂਲਾਂ ਵਿਚ ਦਿੱਤੇ ਜਾ ਰਹੇ ਗਿਆਨ ਨੂੰ ਮੁਲ ਦੀ ਦ੍ਰਿਸ਼ਟੀ ਤੋਂ ਤਿੰਨ ਹਿਸਿਆਂ ਵਿਚ ਵੰਡਿਆ ਹੈ—(੧) ਮੌਲਿਕ ਗਿਆਨ, (੨) ਅਰਧ ਮੌਲਿਕ ਗਿਆਨ ਅਤੇ (੩) ਸੰਸਾਰੀ। ਬਾਲਕ ਸਕੂਲ ਵਿਚ ਕੁਝ ਅਜਿਹਾ ਗਿਆਨ ਪਰਾਪਤ ਕਰਦੇ ਹਨ ਜਿਹੜੇ ਉਨ੍ਹਾਂ ਦਾ ਜੀਵਨ ਸਫਲ ਬਨਾਉਣ ਲਈ ਬੜਾ ਜ਼ਰੂਰੀ ਹੈ। ਆਪਣੇ ਸਰੀਰ ਰਖਿਆ ਸੰਬੰਧੀ ਗਿਆਨ ਅਤੇ ਰੋਟੀ ਕਮਾਉਣ ਬਾਰੇ ਗਿਆਨ, ਇਸ ਕਿਸਮ ਦਾ ਗਿਆਨ ਹੈ। ਇਹ ਮੌਲਿਕ ਗਿਆਨ ਅਖਵਾਉਂਦਾ ਹੈ। ਅਰਧ ਮੌਲਿਕ ਗਿਆਨ ਉਹ ਹੈ ਜਿਹੜਾ ਆਪਣੇ ਆਪ ਲਾਭਦਾਇਕ ਹੁੰਦਿਆਂ ਹੋਇਆਂ ਵੀ ਵਿਅਕਤੀ ਦੀ ਅਪਰਤੱਖ ਰੂਪ ਵਿਚ ਜੀਵਨ ਸਫਲ ਬਨਾਉਣ ਵਿਚ ਸਹਾਇਤਾ ਕਰਦਾ ਹੈ; ਉਦਾਹਰਣ ਵਜੋਂ ਵਿਦੇਸ਼ੀ ਬੋਲੀਆਂ ਦਾ ਗਿਆਨ। ਇਨ੍ਹਾਂ ਬੋਲੀਆਂ ਦੇ ਗਿਆਨ ਨਾਲ ਉਨ੍ਹਾਂ ਬੋਲੀਆਂ ਵਿਚ ਲਿਖੇ ਸਾਹਿੱਤ ਦਾ ਗਿਆਨ ਹੁੰਦਾ ਹੈ ਅਤੇ ਇਹ ਗਿਆਨ ਬਾਲਕ ਦੇ ਜੀਵਨ ਵਿਚ ਲਾਭਦਾਇਕ ਸਿੱਧ ਹੋ ਸਕਦਾ ਹੈ। ਪਰ ਇਹ ਗਿਆਨ ਇੰਨਾ ਕੰਮ ਆਉਣ ਵਾਲਾ ਨਹੀਂ ਜਿੰਨਾ ਆਪਣੀ ਮਾਤ ਬੋਲੀ ਦਾ ਗਿਆਨ। ਜਿਸ ਦੇਸ਼ ਦੀ ਮਾਤ-ਬੋਲੀ ਵਿਚ ਜੀਵਨ ਵਿਚ ਕੰਮ ਆਉਣ ਵਾਲੀਆਂ ਸਾਰੀਆਂ ਗੱਲਾਂ ਲਿਖੀਆਂ ਹੋਈਆਂ ਹਨ ਉਸ ਦੇਸ ਵਾਸੀਆਂ ਦਾ ਸਭ ਤੋਂ ਪਹਿਲਾਂ ਕਰਤਵ ਆਪਣੀ ਦੇਸ ਦੀ ਬੋਲੀ ਵਿਚ ਲਿਖੇ ਗਿਆਨ ਨੂੰ ਪਰਾਪਤ ਕਰਨਾ ਹੈ। ਵਿਦੇਸ਼ੀ ਬੋਲੀ ਦਾ ਗਿਆਨ ਪਰਾਪਤ ਕਰਨਾ ਇਤਨਾ ਲੋੜੀਂਦਾ ਨਹੀਂ ਹੈ। ਦੇਸ਼ ਦੇ ਕੁਝ ਲੋਕ ਵਿਦੇਸ਼ੀ ਬੋਲੀ ਦਾ ਗਿਆਨ ਪਰਾਪਤ ਕਰ ਕੇ ਉਸ ਗਿਆਨ ਨੂੰ ਆਪਣੇ ਦੇਸ ਦੀ ਬੋਲੀ ਰਾਹੀਂ ਵੰਡ ਸਕਦੇ ਹਾਂ।
{{gap}}ਤੀਜੀ ਕਿਸਮ ਦਾ ਗਿਆਨ ਉਹ ਹੈ ਜਿਸ ਦਾ ਮੁਲ ਸੰਸਾਰੀ ਅਥਵਾ ਮੰਨ ਲਿਆ ਗਿਆ ਹੈ। ਬਚਿਆਂ ਨੂੰ ਕਿੱਨੀਆਂ ਹੀ ਅਜੇਹੀਆਂ ਗਲਾਂ ਪੜ੍ਹਾਈਆਂ ਜਾਂਦੀਆਂ ਹਨ ਜਿਨ੍ਹਾਂ ਦਾ ਉਨ੍ਹਾਂ ਦੇ ਜੀਵਨ ਨਾਲ ਕੋਈ ਸਬੰਧ ਨਹੀਂ ਅਤੇ ਜਿਹੜੀਆਂ ਉਨ੍ਹਾਂ ਨੂੰ ਪੜ੍ਹੇ ਲਿਖੇ ਕਹੇ ਜਾਣ ਲਈ ਹੀ ਪੜਾਈਆਂ ਜਾਂਦੀਆਂ ਹਨ। ਪੁਰਾਣੀਆਂ ਬੋਲੀਆਂ ਦਾ ਗਿਆਨ, ਨਚਣ ਗਾਉਣ ਦਾ ਗਿਆਨ ਇਸੇ ਤਰ੍ਹਾਂ ਦੇ ਗਿਆਨ ਹਨ। ਆਪਣੇ ਸਮੇਂ ਦੀ ਸਿਖਿਆ-ਢੰਗ ਦੇ ਦੋਸ਼ ਦਸਦਿਆਂ ਹਰਬਰਟ ਸਪੈਂਸਰ ਆਪਣੀ 'ਐਜੂਕੇਸ਼ਨ' ਨਾਮੀ ਪੁਸਤਕ ਵਿਚ ਲਿਖਦੇ ਹਨ- "ਸਾਡਾ ਸਿੱਖਿਆ ਢੰਗ ਕਿਡਾ ਦੋਸ਼ ਵਾਲਾ ਹੈ। ਇਸ ਵਿਚ ਫੁਲ ਲੈਣ ਦੀ ਕਾਹਲੀ ਕਰਕੇ ਬੂਟੇ ਦੀ ਬਿਲਕੁਲ ਪਰਵਾਹ ਨਹੀਂ ਕੀਤੀ ਜਾਂਦੀ। ਉਹ ਸ਼ੋਭਾ ਅਤੇ ਸ਼ਿੰਗਾਰ ਪਿੱਛੇ ਭਜਦਿਆਂ ਅਸਲ ਚੀਜ਼ਾਂ ਨੂੰ ਭੁਲ ਹੀ ਜਾਂਦਾ ਹੈ। ਇਹ ਇੱਨਾ ਖਰਾਬ ਹੈ ਕਿ ਜਿਸ ਸਿਖਿਆ ਵਿਚ ਸ੍ਵੈ-ਰਖਿਆ ਹੁੰਦੀ ਹੈ ਉਸ ਦਾ ਬਿਲਕੁਲ ਗਿਆਨ ਨਹੀਂ ਹੋਣ ਦਿੰਦਾ। ਜਿਸ ਨਾਲ ਪੇਟ-ਪਾਲਣਾ ਹੁੰਦੀ ਹੈ, ਉਸ ਵਲ ਉਂਗਲ ਕਰਕੇ ਹੀ ਛਡ ਦਿੰਦਾ ਹੈ ਅਤੇ ਉਸ ਦਾ ਵਧੇਰਾ ਹਿੱਸਾ ਭਵਿਸ਼ ਵਿਚ ਜਿਵੇਂ ਕਿਵੇਂ ਪਰਾਪਤ ਕਰਨ ਲਈ<noinclude></noinclude>
joqcwwv9i88wbfk77zpfko8l7ogcemm
ਪੰਨਾ:ਸਿਖਿਆ ਵਿਗਿਆਨ.pdf/86
250
64783
229435
187699
2026-07-27T07:07:52Z
Harchand Bhinder
2624
/* ਤਸਦੀਕ */
229435
proofread-page
text/x-wiki
<noinclude><pagequality level="4" user="Harchand Bhinder" />{{center|'''੭੫'''}}</noinclude>ਹਰ ਵਿਅਕਤੀ ਨੂੰ ਨਿਆਸਰਾ ਛੱਡ ਦਿੰਦਾ ਹੈ। ਬਾਲ-ਬੱਚੇ ਦੀ ਪਾਲਣਾ ਪੋਸਣਾਂ ਦੇ ਵਿਸ਼ੇ ਬਾਰੇ ਮਾਂ-ਬਾਪ ਦੇ ਕਰਤੱਵਾਂ ਦੀ ਨਾਂ ਮਾਤਰ ਵੀ ਸਿਖਿਆ ਨਹੀਂ ਦਿੰਦਾ। ਰਹਿ ਗਈ ਸਮਾਜਕ ਅਤੇ ਰਾਜਸੀ ਗਲਾਂ ਦੀ ਸਿਖਿਆ, ਉਸ ਦਾ ਇਹ ਇਕ ਚੰਗਾ ਢੇਰ ਲਾ ਦਿੰਦਾ ਹੈ। ਇਸ ਢੇਰ ਦਾ ਵਧੇਰੇ ਹਿੱਸਾ ਆਪਸ ਦੇ ਸਬੰਧ ਤੋਂ ਉੱਕਾ ਕੋਰਾ ਹੁੰਦਾ ਹੈ। ਇਸ ਗਲ ਦਾ ਕੋਈ ਪਤਾ ਨਹੀਂ ਚਲਦਾ ਜੁ ਇਸ ਦੀ ਇਕ ਗਲ ਦਾ ਦੂਜੀ ਨਾਲ ਕੀ ਸਬੰਧ ਹੈ। ਜਿਹੜਾ ਥੋੜਾ ਜਿਹਾ ਹਿੱਸਾ ਬਾਕੀ ਰਹਿੰਦਾ ਹੈ ਉਸ ਕੁੰਜੀ ਨਹੀਂ ਦੱਸੀ ਜਾਂਦੀ। ਇਸ ਲਈ ਉਸ ਦੀ ਵਰਤੋਂ ਵੀ ਚੰਗੀ ਤਰ੍ਹਾਂ ਨਹੀਂ ਹੋ ਸਕਦੀ। ਜਿਹੜੀ ਸਿਖਿਆ ਅਤਿਅੰਤ ਲੋੜੀਂਦੀ ਹੈ ਉਸ ਦੀ ਤਾਂ ਇਹ ਹਾਲਤ ਹੈ ਪਰ ਸੋਭਾ, ਸਿੰਗਾਰ, ਬਾਹਰਲਾ ਵਿਖਾਵਾ ਟੀਪ-ਟਾਪ, ਠਾਠ-ਬਾਠ ਆਦਿ ਦੀ ਸਿਖਿਆ ਦਾ ਕਾਫੀ ਵਿਸਥਾਰ।..... ਜਿਸ ਸਿਖਿਆ ਤੋਂ ਮਨੁਖ ਆਪਣੀ ਉਲਾਦ ਨੂੰ ਚੰਗੀ ਤਰ੍ਹਾਂ ਸਿਖਿਅਤ ਕਰ ਸਕਦਾ ਹੈ ਉਸ ਦੇ ਟਾਕਰੇ ਤੇ ਸ਼ੁੱਧ ਤੇ ਮਨੋਹਰ ਬੋਲੀ ਲਿਖ ਸਕਣਾ ਬੜੀ ਘਟ ਮਹੱਤਾ ਵਾਲੀ ਗਲ ਹੈ। ਮੰਨ ਲੋ ਪੁਰਾਣੀਆਂ ਮਰ ਚੁਕੀਆਂ ਬੋਲੀਆਂ ਦੀ ਕਵਿਤਾ ਪੜ੍ਹਨ ਨਾਲ ਮਨੁਖ ਨੂੰ ਸੁਆਦ ਮਿਲ ਜਾਂਦਾ ਹੈ, ਤਾਂ ਕੀ ਇਸ ਤੋਂ ਤੁਸੀਂ ਇਹ ਅਰਥ ਕਢੋਗੇ ਕਿ ਸੁਆਦ ਦੀ ਉੱਨੀ ਹੀ ਕੀਮਤ ਹੈ ਜਿੱਨੀ ਅਰੋਗਤਾ ਅਤੇ ਸ੍ਵੈ-ਰਖਿਆ ਦੇ ਨਿਯਮਾਂ ਦੀ? ਕਦੇ ਵੀ ਨਹੀਂ। ਅਰੋਗਤਾ ਦੇ ਨਿਯਮਾਂ ਦੀ ਸਮਝ, ਸੁਆਦ ਮਾਨਣ ਨਾਲੋਂ ਕਿਤੇ ਵਧੇਰੇ ਮਹਾਨਤਾ ਰਖਦੀ ਹੈ। ਮਿਠੀ ਤੇ ਮਨ ਮੋਹ ਲੈਣ ਵਾਲੀ ਬੋਲ ਚਾਲ, ਕਵਿਤਾ ਅਤੇ ਸੰਗੀਤ ਆਦਿ ਕੋਮਲ ਕਲਾਂ ਅਤੇ ਹੋਰ ਅਲੰਕਾਰਕ ਗਲਾਂ ਜਿਨ੍ਹਾਂ ਨੂੰ ਅਸੀਂ ਸਭਯ-ਸਮਾਜ ਰੂਪੀ ਬਿਰਖ ਦੇ ਫੁਲ ਸਮਝਦੇ ਹਾਂ ਸਿਖਿਆ ਤੇ ਸੁਧਾਰ ਨਾਲੋਂ ਘਟ ਮਹੱਤਾ ਪੂਰਨ ਹਨ।<ref>ਸਿਖਿਆ "ਐਜੂਕੇਸ਼ਨ" ਦਾ ਮਹਾਂਵੀਰ ਪਰਸਾਦ ਦਿਵਵੇਦੀ ਰਾਹੀਂ ਅਨੁਵਾਦ) ਸਫਾ ੮੭-੮੮</ref>
{{gap}}ਹਰਬਰਟ ਸਪੈਂਸਰ ਨੇ ਜਿਹੜੇ ਦੋਸ਼ ਆਪਣੇ ਸਮੇਂ ਦੇ ਇੰਗਲੈਂਡ ਦੇ ਮਿਖਿਆ ਢੰਗ ਦੇ ਦੱਸੇ ਹਨ, ਬਹੁਤ ਕਰਕੇ ਉਹ ਦੋਸ਼ ਸਾਡੇ ਵਰਤਮਾਨ ਸਿਖਿਆ ਢੰਗ ਵਿਚ ਹਨ। ਭਾਰਤ ਵਿਚ ੧੯ਵੀਂ ਸਦੀ ਦੇ ਇੰਗਲੈਂਡ ਨਾਲੋਂ, ਕੰਮ ਆਉਣ ਵਾਲੀ ਸਿਖਿਆ ਦੀ ਕਿਤੇ ਵਧ ਘਾਟ ਹੈ। ਬਚਿਆਂ ਨੂੰ ਜਿਹੜਾ ਗਿਆਨ ਦਿੱਤਾ ਜਾਂਦਾ ਹੈ, ਉਸ ਦਾ ਵਧੇਰੇ ਹਿੱਸਾ ਉਨ੍ਹਾਂ ਦੇ ਕੰਮ ਵਿਚ ਨਹੀਂ ਆਉਂਦਾ। ਸਾਡੇ ਸਿੱਖਿਆ ਢੰਗ ਵਿਚ ਸ਼ਬਦੀ ਗਿਆਨ ਦੀ ਬਹੁਲਤਾ ਹੈ ਅਤੇ ਅਸਲੀ ਗਿਆਨ ਦੀ ਕਮੀ ਹੈ। ਇਸ ਕਰਕੇ ਸਾਡੇ ਸਕੂਲਾਂ ਵਿਚ ਪੜ੍ਹੋ ਬਾਲਕ ਆਪਣੀ ਰੋਜ਼ੀ ਪੈਦਾ ਨਹੀਂ ਕਰ ਸਕਦੇ। ਆਪਣੀ ਰੋਟੀ ਕਮਾਉਣ ਲਈ ਉਨ੍ਹਾਂ ਨੂੰ ਉਦਯੋਗ ਧੰਧੇ ਵਧਰੇ ਸਿਖਣੇ ਪੈਂਦੇ ਹਨ। ਸਾਡੇ ਸਿਖਿਆ ਢੰਗ ਵਿਚ ਪੁਰਾਣੀਆਂ ਬੋਲੀਆਂ ਦੀ ਸਿਖਲਾਈ ਉਤੇ ਉਸੇ ਤਰ੍ਹਾਂ ਜ਼ੋਰ ਦਿੱਤਾ ਜਾਂਦਾ ਹੈ ਜਿਸ ਤਰ੍ਹਾਂ ੧੯ਵੀਂ ਸਦੀ ਦੇ ਇੰਗਲੈਂਡ ਵਿਚ ਗ੍ਰੀਕ ਅਤੇ ਲੈਟਿਨ ਦੀ ਪੜ੍ਹਾਈ ਉਤੇ ਦਿਤਾ ਜਾਂਦਾ ਸੀ। ਵਿਹਾਰਿਕ ਅਤੇ ਵਿਗਿਆਨਿਕ ਗਿਆਨ ਦੀ ਸਾਡੇ ਸਕੂਲਾਂ ਵਿਚ ਘਾਟ ਹੀ ਰਹਿੰਦੀ ਹੈ। ਇਸ ਤੋਂ ਬਿਨਾਂ ਸਾਡੇ ਸਿਖਿਆ ਢੰਗ ਦਾ ਇਕ ਵੱਡਾ ਦੋਸ਼ ਇਹ ਹੈ ਕਿ ਹਾਲੀ ਤਕ ਉਚੀਆਂ ਸ਼ਰੇਣੀਆਂ ਦੀ ਸਿਖਿਆ ਦਾ ਮਾਧਿਅਮ ਅੰਗਰੇਜ਼ੀ ਬਣੀ ਹੋਈ ਹੈ। ਜਦ ਤੋਂ ਅੰਗਰੇਜ਼ੀ ਪੜ੍ਹਨ ਉਤੇ ਜਿੱਨਾਂ ਲਾਇਆ ਜਾਂਦਾ ਹੈ ਰਿਹਾ ਹੈ। ਉੱਨਾਂ ਦੇਸੀ ਬੋਲੀਆਂ ਦੇ ਪੜ੍ਹਨ ਉਤੇ ਨਹੀਂ ਦਿਤਾ ਜਾਂਦਾ ਰਿਹਾ। ਬਿਦੇਸੀ ਰਾਜ ਹੋਣ<noinclude>{{rule}}<references/></noinclude>
qhk9xl4w8ihu3t42fkdjjtn2wnorlu9
ਪੰਨਾ:ਸਿਖਿਆ ਵਿਗਿਆਨ.pdf/87
250
64784
229436
187700
2026-07-27T07:08:01Z
Harchand Bhinder
2624
/* ਤਸਦੀਕ */
229436
proofread-page
text/x-wiki
<noinclude><pagequality level="4" user="Harchand Bhinder" />{{center|'''੭੬'''}}</noinclude>ਦੇ ਕਾਰਨ ਸਾਡੀਆਂ ਸ਼ਿਖਿਆ—ਸੰਸਥਾਵਾਂ ਵਿਚ ਬਿਦੇਸੀ ਬੋਲੀ ਨੂੰ ਮੁਖ ਥਾਂ ਮਿਲਿਆ। ਇਸ ਕਰਕੇ ਸਾਡਾ ਦ੍ਰਿਸ਼ਟੀ ਕੋਣ ਵੀ ਬਿਦੇਸ਼ੀ ਹੋ ਗਿਆ ਹੈ। ਹੁਣ ਭਾਰਤ ਦੇ ਲੋਕਾਂ ਨੂੰ ਆਪਣੇ ਦੇਸ਼ ਦਾ ਰਾਜ ਆਪ ਸੰਭਾਲਣ ਦਾ ਮੌਕਾ ਮਿਲਿਆ ਹੈ, ਅਤੱ ਬੜੀ ਤੇਜ਼ੀ ਨਾਲ ਸਾਡੇ ਸਿਖਿਆ ਢੰਗ ਵਿਚ ਮੌਲਿਕ ਤਬਦੀਲੀਆਂ ਆ ਰਹੀਆਂ ਹਨ। ਹੁਣ ਅੰਗਰੇਜ਼ੀ ਦੀ ਮਹਾਨਤਾ ਜਲਦੀ ਘਟ ਜਾਵੇਗੀ।
{{gap}}ਵਰਤਮਾਨ ਸਮੇਂ ਵਿਚ ਜਿਹੜੀਆਂ ਸਿਖਿਆ-ਸੁਧਾਰ ਲਈ ਲਹਿਰਾਂ ਚਲ ਰਹੀਆਂ ਹਨ ਉਨ੍ਹਾਂ ਦਾ ਉਦੇਸ਼ ਸਾਡੀ ਵਰਤਮਾਨ ਸਿਖਿਆ-ਢੰਗ ਦੇ ਦੋਸ਼ ਦੂਰ ਕਰਨਾ ਹੈ। ਸਿਖਿਆ ਨੂੰ ਕੌਮੀ ਬਨਾਉਣ ਅਤੇ ਉਸ ਦਾ ਮਾਧਿਅਮ ਉੱਚੀ ਤੋਂ ਉੱਚੀ ਜਮਾਤ ਤਕ ਦੇਸੀ ਬੋਲੀ ਨੂੰ ਬਨਾਉਣ ਤੋਂ ਬਿਨਾਂ ਸਿਖਿਆ-ਸੁਧਾਰਕ ਇਸ ਗਲ ਦੀ ਚਿੰਤਾ ਵਿਚ ਵੀ ਹਨ ਕਿ ਬਚਿਆਂ ਨੂੰ ਸਕੂਲਾਂ ਵਿਚ ਇਸ ਤਰ੍ਹਾਂ ਦਾ ਗਿਆਨ ਦਿੱਤਾ ਜਾਵੇ ਜਿਹੜਾ ਉਨ੍ਹਾਂ ਨੂੰ ਜੀਵਨ ਵਿਚ ਵਧ ਤੋਂ ਵਧ ਕੰਮ ਆਵੇ। ਹੁਣ ਸੁਆਲ ਇਹ ਹੈ ਕਿ ਕਿਹੜਾ ਗਿਆਨ ਜੀਵਨ ਵਿਚ ਵਧੇਰੇ ਕੰਮ ਆਉਣ ਵਾਲਾ ਹੈ-ਸਾਹਿੱਤ ਦਾ ਗਿਆਨ, ਉਦਯੋਗ ਧੰਧਿਆਂ ਦਾ ਗਿਆਨ, ਜਾਂ ਵਿਗਿਆਨ ਦਾ ਗਿਆਨ।
{{gap}}ਹਰਬਰਟ ਸਪੈਂਸਰ ਅਨੁਸਾਰ ਸਾਹਿੱਤ ਦਾ ਗਿਆਨ ਜੀਵਨ ਵਿਚ ਇੱਨਾ ਕੰਮ ਆਉਣ ਵਾਲਾ ਨਹੀਂ ਹੈ ਜਿੱਨਾ ਵਿਗਿਆਨ ਦਾ ਗਿਆਨ। ਉੱਨਤ ਹੋ ਰਹੇ ਉਦਯੋਗ ਧੰਦਿਆਂ ਵਿਚ ਸਫਲਤਾ ਵਿਗਿਆਨਿਕ ਗਿਆਨ ਉਤੇ ਹੀ ਨਿਰਭਰ ਹੁੰਦੀ ਹੈ; ਇਸ ਲਈ ਬਾਲਕ ਦੀ ਸਿਖਿਆ ਵਿਚ ਪਰਮੁਖ ਥਾਂ ਵਿਗਿਆਨਿਕ ਗਿਆਨ ਦਾ ਹੋਣਾ ਚਾਹੀਦਾ ਹੈ। ਸਭ ਤਰ੍ਹਾਂ ਦੀ ਕੌਮੀ ਉੱਨਤੀ ਵਿਗਿਆਨ ਦੇ ਵਾਧੇ ਉਤੇ ਨਿਰਭਰ ਹੁੰਦੀ ਹੈ। ਵਿਗਿਆਨ ਦਾ ਗਿਆਨ ਜਿੱਨਾ ਵਧ ਹੋਵੇਗਾ ਉੱਨੀ ਹੀ ਵਧੇਰੇ ਕਾਰਗਰੀ ਆਵੇਗੀ। ਹਰਬਰਟ ਸਪੈਂਸਰ ਦਾ ਕਹਿਣਾ ਹੈ ਕਿ ਵਰਤਮਾਨ ਸਮੇਂ ਵਿਚ "ਇਕ ਆਦਮੀ ਦਾ, ਜਿਸਦਾ ਕਿਸੇ ਤਰ੍ਹਾਂ ਦਾ ਉਦਯੋਗ ਧੰਧਿਆਂ ਨਾਲ ਥੋੜਾ ਬਹੁਤ ਵੀ ਸਬੰਧ ਹੋਵੇ, ਕਿਸੇ ਨਾ ਕਿਸੇ ਤਰ੍ਹਾਂ ਗਣਿਤ ਸ਼ਾਸਤਰ, ਪਦਾਰਥ ਵਿਗਿਆਨ ਅਤੇ ਰਸਾਇਣ ਸ਼ਾਸਤਰ ਦੀਆਂ ਗਲਾਂ ਨਾਲ ਜਰੂਰ ਵਾਹ ਪੈਂਦਾ ਹੈ। ਕਿਉਂ ਜੁ ਜਿਨੇ ਕੰਮ ਕਾਰ ਹਨ ਉਨ੍ਹਾਂ ਵਿਚ ਕੰਮ ਆਉਣ ਵਾਲੀ ਇਕ ਵੀ ਗਲ ਅਜਿਹੀ ਨਹੀਂ ਜਿਸਦਾ ਸਬੰਧ ਇਨ੍ਹਾਂ ਸ਼ਾਸਤਰਾਂ ਨਾਲ ਨਾ ਹੋਵੇ......ਵਿਗਿਆਨ ਸ਼ਾਸਤਰ ਦੀ ਸਿਖਿਆ ਦੇ ਕਾਰਨਾਂ ਕਰਕੇ ਬੜੀ ਜ਼ਰੂਰੀ ਹੈ-ਇਕ ਤਾਂ ਲੋਕ ਵਿਗਿਆਨਿਕ ਕੰਮ ਕਰਨ ਲਈ ਚੰਗੀ ਤਰ੍ਹਾਂ ਤਿਆਰ ਹੋ ਜਾਂਦੇ ਹਨ, ਦੂਜੇ ਤਜਰਬੇ ਰਾਹੀਂ ਪਰਾਪਤ ਹੋਏ ਵਿਗਿਆਨਿਕ ਗਿਆਨ ਦੇ ਟਾਕਰੇ ਸ਼ਾਸਤਰੀ ਰੀਤ ਨਾਲ ਪਰਾਪਤ ਹੋਏ ਵਿਗਿਆਨਿਕ ਗਿਆਨ ਦੀ ਮਹੱਤਾ ਵਧੇਰੇ ਹੈ।" ਭਵਿਖ ਵਿਚ ਵਿਗਿਆਨਿਕ ਗਿਆਨ ਦੀ ਮਹੱਤਾ ਹੋਰ ਵੀ ਵਧੇਗੀ। ਜਿਸ ਦੇਸ਼ ਵਿਚ ਵਿਗਿਆਨਿਕ ਗਿਆਨ ਦੀ ਘਾਟ ਹੁੰਦੀ ਹੈ ਉਸ ਦੇ ਉਦਯੋਗ ਧੰਧਿਆਂ ਵਿਚ ਕਿਸੇ ਤਰ੍ਹਾਂ ਦਾ ਵਿਕਾਸ ਹੋਣਾ ਸੰਭਵ ਨਹੀਂ। ਅਜਿਹਾ ਦੇਸ਼ ਸਦਾ ਗਰੀਬ ਹੀ ਰਹੇਗਾ, ਅਤੇ ਗਰੀਬ ਦੇਸ ਦਾ ਗੁਲਾਮ ਰਹਿਣਾ ਆਪਣੇ ਆਪ ਪਰਤੱਖ ਹੈ। ਜਿਸ ਦੇਸ਼ ਦੇ ਲੋਕ ਆਪਣੀ ਗੁੱਲੀ ਜੁੱਲੀ ਲਈ ਵੀ ਦੂਜੇ ਦੇਸ਼ ਦੇ ਹਥਾਂ ਵਲ ਤਕਦੇ ਹੋਣ ਉਹ ਅਸਲ ਸੁਤੰਤਰਤਾ ਕਿਵੇਂ ਪਰਾਪਤ ਕਰ ਸਕਦੇ ਹਨ। ਹੁਣ ਗੁੱਲੀ ਜੁੱਲੀ ਦੀ ਪਰਾਪਤੀ ਕੋਈ ਸਧਾਰਨ ਸਮੱਸਿਆ ਨਹੀਂ ਰਹਿ ਗਈ। ਜਿਹੜੇ ਲੋਕ ਆਪਣੀ ਵਾਹੀ ਖੇਤੀ ਲਈ ਦੋ ਹਜ਼ਾਰ ਸਾਲ ਪੁਰਾਣੇ ਢੰਗ ਉਤੇ ਹੀ ਆਸਰਾ ਲਾਈ ਬੈਠੇ ਹੋਣ ਅਤੇ ਜਿਹੜੇ ਚਰਖੇ ਤੋਂ ਹੀ ਆਪਣੇ ਬਸਤਰਾਂ ਦੀ ਲੋੜ ਪੂਰੀ ਕਰਨਾ ਠੀਕ ਸਮਝਦੇ ਹੋਣ, ਉਹ ਆਧੁਨਿਕ ਵਿਗਿਆਨਿਕ ਯੁਗ ਵਿਚ ਨਾ ਤੇ ਆਪਣੇ ਪੈਰਾਂ ਤੇ ਖੜੋ ਸਕਦੇ ਹਨ ਅਤੇ ਨਾ ਉਨ੍ਹਾਂ ਦੀਆਂ ਲੋੜਾਂ ਹੀ ਪੂਰੀਆਂ ਹੋ ਸਕਦੀਆਂ ਹਨ।<noinclude></noinclude>
m890lcozofut470kq06qlt5qonl0gez
ਪੰਨਾ:ਸਿਖਿਆ ਵਿਗਿਆਨ.pdf/88
250
64785
229437
187701
2026-07-27T07:08:08Z
Harchand Bhinder
2624
/* ਤਸਦੀਕ */
229437
proofread-page
text/x-wiki
<noinclude><pagequality level="4" user="Harchand Bhinder" />{{center|'''੭੭'''}}</noinclude>ਭਾਰਤ ਦੀ ਵਰਤਮਾਨ ਹਾਲਤ ਵਿਚ ਇਸ ਗਲ ਨੂੰ ਚੰਗੀ ਤਰ੍ਹਾਂ ਪਰਤੀਤ ਕੀਤਾ ਜਾ ਸਕਦਾ ਹੈ। ਦੂਜੇ ਵਿਗਿਆਨ ਦੀਆਂ ਕਾਢਾਂ ਦੇ ਗਿਆਨ ਬਿਨਾਂ ਸੰਸਾਰ ਦੇ ਉੱਨਤ ਦੇਸ਼ਾਂ ਦੇ ਹੱਲਿਆਂ ਦਾ ਸਫਲਤਾ ਨਾਲ ਟਾਕਰਾ ਨਹੀਂ ਕੀਤਾ ਜਾ ਸਕਦਾ। ਦੇਸ਼ ਵਾਸੀ ਕਿੰਨੇ ਹੀ ਬਹਾਦਰ ਕਿਉਂ ਨਾ ਹੋਣ ਅਤੇ ਉਨ੍ਹਾਂ ਵਿਚ ਦੇਸ਼ ਭਗਤੀ ਦਾ ਜਜ਼ਬਾ ਕਿੱਨਾ ਹੀ ਕੁੱਟ ਕੁੱਟ ਕੇ ਕਿਉਂ ਨਾ ਭਰਿਆ ਹੋਵੇ, ਉਹ ਸਾਇੰਸ ਦੀਆਂ ਕਾਢਾਂ ਦੀ ਵਰਤੋਂ ਕਰਨ ਵਾਲੇ ਮੁਲਕ ਦਾ ਲੜਾਈ ਵਿਚ ਟਾਕਰਾਂ ਨਹੀਂ ਕਰ ਸਕਦੇ। ਐਬੀਸੀਨੀਆਂ ਅਤੇ ਇਟਲੀ, ਜਪਾਨ ਅਤੇ ਅਮਰੀਕਾ ਦੀ ਲੜਾਈ ਦੇ ਸਿੱਟੇ ਉਪਰ ਕਹੇ ਕਥਨ ਦੀ ਸਚਿਆਈ ਦਾ ਪੂਰਾ ਸਬੂਤ ਹਨ। ਇਸ ਲਈ ਨਿਰੀ ਉਦਯੋਗ ਧੰਧਿਆਂ ਦੀ ਦ੍ਰਿਸ਼ਟੀ ਤੋਂ ਹੀ ਨਹੀਂ, ਸਗੋਂ ਕੌਮੀ ਰਖਿਆ ਦੀ ਦ੍ਰਿਸ਼ਟੀ ਤੋਂ ਵੀ ਬਚਿਆਂ ਦੀ ਸਿਖਿਆ ਵਿਚ ਵਿਗਿਆਨਿਕ ਸਿਖਿਆ ਦਾ ਪਹਿਲਾ ਥਾਂ ਹੋਣਾ ਚਾਹੀਦਾ ਹੈ।
{{gap}}ਵਿਗਿਆਨਿਕ ਸਿਖਿਆ ਦੀ ਇਕ ਵਿਸ਼ੇਸ਼ ਮੌਲਕਿਤਾ ਉਤੇ ਆਮ ਕਰਕੇ ਲੋਕਾਂ ਦਾ ਧਿਆਨ ਨਹੀਂ ਜਾਂਦਾ, ਪਰ ਮਨੁਖ ਦੇ ਜੀਵਨ ਨੂੰ ਸੁਖੀ ਬਨਾਉਣ ਦੀ ਦ੍ਰਿਸ਼ਟੀ ਤੋਂ ਉਸਦਾ ਇਹ ਪੱਖ ਸਭ ਤੋਂ ਵਧ ਮੌਲਿਕ ਹੈ। ਵਿਗਿਆਨਿਕ ਸਿਖਿਆ ਸੁਤੰਤਰਤਾ ਨਾਲ ਸੋਚਣ ਦੀ ਸ਼ਕਤੀ ਵਧਾਉਂਦੀ ਹੈ ਅਤੇ ਅੰਧ-ਵਿਸ਼ਵਾਸ ਨੂੰ ਢਾਹ ਕੇ ਢੇਰੀ ਕਰਦੀ ਹੈ। ਸਾਹਿੱਤਕ ਸਿਖਿਆ ਜਾਂ ਪੁਰਾਣੀ ਬੋਲੀ ਦੀ ਸਿਖਿਆ ਮਨੁਖ ਵਿਚ ਦੂਜਿਆਂ ਦੀ ਕਹੀ ਗਲ ਉਤੇ ਵਿਸ਼ਵਾਸ਼ ਕਰਨ ਦੀ ਬਿਰਤੀ ਵਧਾਉਂਦੀ ਹੈ। ਇਸ ਦੇ ਉਲਟ ਵਿਗਿਆਨਿਕ ਸਿਖਿਆ ਨਾਲ ਮਨੁਖ ਵਿਚ ਅਜ਼ਾਦੀ ਨਾਲ ਸੋਚਣ ਦੀ ਸ਼ਕਤੀ ਆਉਂਦੀ ਹੈ। ਉਸਨੂੰ ਆਪਣੇ ਵਿਚਾਰਾਂ ਉਤੇ ਭਰੋਸਾ ਰਹਿੰਦਾ ਹੈ ਅਤੇ ਇਸ ਤਰ੍ਹਾਂ ਉਹ ਆਪਣੇ ਆਪ ਤੇ ਨਿਰਭਰ ਹੋਣ ਦਾ ਸਬਕ ਸਿਖਦਾ ਹੈ। ਹਰਬਰਟ ਸਪੈਂਸਰ ਦਾ ਹੇਠ ਲਿਖਿਆ ਕਥਨ ਇਸ ਪਰਸੰਗ ਵਿਚ ਧਿਆਨ ਦੇਣ ਯੋਗ ਹੈ। “ਸੱਚੀ ਖੋਜ ਪੜਤਾਲ ਦੀ ਸ਼ਕਤੀ ਤਾਂ ਹੀ ਆਉਂਦੀ ਹੈ ਜਦ ਆਦਮੀ ਕਿਸੇ ਗਲ ਨੂੰ ਲੈ ਕੇ ਉਸ ਤੋਂ ਸਿਧਾਂਤ ਕੱਢਣ ਅਤੇ ਤਜਰਬੇ ਅਤੇ ਵੇਖ ਭਾਲ ਰਾਹੀਂ ਉਸ ਸਿਧਾਂਤ ਦੀ ਸਚਾਈ ਸਾਬਤ ਕਰਨ ਦੀ ਆਦਤ ਪਾਉਂਦਾ ਹੈ। ਇਸ ਆਦਤ ਸਦਕਾ ਮਨੁਖ ਯਥਾਰਥ ਗਿਆਨ ਪਰਾਪਤ ਕਰਨ ਦੇ ਯੋਗ ਹੁੰਦਾ ਹੈ, ਨਹੀਂ ਤਾਂ ਨਹੀਂ। ਵਿਗਿਆਨ ਸ਼ਾਸਤਰ ਦੇ ਅਭਿਆਸ ਨਾਲ ਇਸ ਤਰ੍ਹਾਂ ਦੀ ਆਦਤ ਜ਼ਰੂਰ ਪੈ ਜਾਂਦੀ ਹੈ। ਵਿਗਿਆਨ ਸਿਖਿਆ ਨਾਲ ਅਣਗਿਣਤ ਲਾਭ ਹੁੰਦੇ ਹਨ, ਉਨ੍ਹਾਂ ਵਿਚੋਂ ਇਕ ਇਹ ਵੀ ਹੈ”।<ref>ਸਿਖਿਆ (ਸਪੈਂਸਰ ਦੀ ‘ਐਜੂਕੇਸ਼ਨ' ਦਾ ਮਹਾਂ ਵੀਰ ਪਰਸਾਦ ਦਿਵਵੇਦੀ ਰਾਹੀਂ ਅਨੁਵਾਚੀ, ਸਫਾ ੧੦੯।</ref>
{{gap}}ਸਾਡੇ ਦੇਸ਼ ਵਿਚ ਅੰਧ-ਵਿਸ਼ਵਾਸ਼ ਦੀ ਜਿੱਨੀ ਬਹੁਲਤਾ ਹੈ ਉੱਨੀ ਸੰਸਾਰ ਦੇ ਕਿਸੇ ਹੋਰ ਸਭਯ ਦੇਸ਼ ਵਿਚ ਨਹੀਂ। ਅੰਧ-ਵਿਸ਼ਵਾਸ ਹੀ ਸਮਾਜ ਦੇ ਹੱਡ ਖੋਰਨੇ ਰਿਵਾਜਾਂ ਅਤੇ ਭੈੜੀਆਂ ਪਰਥਾਵਾਂ ਦਾ ਅਧਾਰ ਹੁੰਦਾ ਹੈ। ਇਨ੍ਹਾਂ ਰਿਵਾਜਾਂ ਅਤੇ ਪਰਥਾਵਾਂ ਸਦਕਾ ਜਿੰਨੀ ਸਮਾਜ ਦੀ ਹਾਨੀ ਹੁੰਦੀ ਹੈ ਉੱਨੀ ਕਿਸੇ ਹੋਰ ਕਾਰਨ ਤੋਂ ਨਹੀਂ ਹੁੰਦੀ। ਉੱਚੀਆਂ ਜਾਤਾਂ ਦੇ ਹਿੰਦੂ, ਮੁਸਲਮਾਨਾਂ ਅਤੇ ਹੋਰ ਨੀਵੀਆਂ ਜਾਤਾਂ ਦਾ ਛੂਹਿਆ ਪਾਣੀ ਤਕ ਨਹੀਂ ਪੀ ਸਕਦੇ। ਜਿਨ੍ਹਾਂ ਲੋਕਾਂ ਨੂੰ ਕਈਆਂ ਕਾਰਨਾਂ ਕਰਕੇ ਘਟੀਆ ਜਾਤਾਂ ਦੇ ਲੋਕਾਂ ਦੇ ਹਥਾਂ ਦਾ ਖਾਣਾ ਪੀਣਾ ਪੈਂਦਾ ਹੈ ਜਾਂ ਜਿਹੜੇ ਲੋਕ ਇਕ ਵਾਰ ਮੁਸਲਮਾਨਾਂ ਦੇ ਘਰ ਦੀ ਰੋਟੀ ਖਾ ਲੈਂਦੇ ਹਨ ਉਹ ਸਦਾ ਜਾਤ ਤੋਂ ਛੇਕ ਦਿਤੇ ਜਾਂਦੇ ਹਨ। ਭਾਰਤ ਦੀਆਂ ਸਭ ਤੋਂ ਜਟੀਲ, ਸਮਾਜਿਕ ਅਤੇ<noinclude>{{rule}}<references/></noinclude>
658kk8u7kws09whu2b716vmvyi074qs
ਪੰਨਾ:ਸਿਖਿਆ ਵਿਗਿਆਨ.pdf/89
250
64786
229438
187702
2026-07-27T07:08:17Z
Harchand Bhinder
2624
/* ਤਸਦੀਕ */
229438
proofread-page
text/x-wiki
<noinclude><pagequality level="4" user="Harchand Bhinder" />{{center|'''੭੮'''}}</noinclude>ਰਾਜਸੀ ਸਮੱਸਿਆਵਾਂ ਹਿੰਦੂਆਂ ਦੇ ਪੁਰਾਣੇ ਰਿਵਾਜਾਂ ਵਿਚਾਰਾਂ ਨਾਲ ਚੰਬੜੇ ਰਹਿਣ ਕਰ ਕੇ ਹੀ ਪੈਦਾ ਹੋਈਆਂ ਹਨ। ਇਸੇ ਕਰ ਕੇ ਭਾਰਤ ਨੇ ਆਪਣੀ ਸੁਤੰਤਰਤਾ ਗੁਆ ਲਈ ਸੀ। ਆਪਣੇ ਹੀ ਭਰਾਵਾਂ ਨੂੰ ਆਪਣਾ ਦੁਸ਼ਮਨ ਬਣਾ ਲਿਆ ਸੀ ਅਤੇ ਇਸੇ ਕਾਰਨ ਅਜ ਸਾਡੇ ਦੇਸ ਦੇ ਅੰਦਰ ਕਈ ਘਰੇਲੂ ਝਗੜੇ ਚਲ ਰਹੇ ਹਨ ਜਿਨ੍ਹਾਂ ਦਾ ਲਾਭ ਵਿਦੇਸ਼ੀ ਲੋਕ ਉਠਾਉਂਦੇ ਹਨ। ਭਾਰਤ ਦੀ ਕੋਈ ਜਾਤੀ ਜਦ ਇੰਨੀ ਤਾਕਤਵਰ ਹੋ ਜਾਂਦੀ ਕਿ ਉਹ ਵਿਦੇਸ਼ੀਆਂ ਬਾਰੇ ਆਪਣੇ ਵਿਚ ਬਗਾਵਤ ਦਾ ਜਜ਼ਬਾ ਪੈਦਾ ਕਰ ਲੈਂਦੀ ਹੈ ਤਾਂ ਵਿਦੇਸੀ ਤਾਕਤ ਝਟ ਕਿਸੇ ਹੋਰ ਜਾਤੀ ਨੂੰ, ਜਿਸ ਦੇ ਰਿਵਾਜ ਅਤੇ ਵਿਚਾਰ ਬਗਾਵਤ ਕਰਨ ਵਾਲੀ ਜਾਤ ਦੇ ਉਲਟ ਹੁੰਦੇ, ਪਹਿਲੀ ਜਾਤੀ ਵਿਰੁਧ ਖੜਾ ਕਰ ਦਿੰਦੀ। ਫਿਰ ਦੋਵੇਂ ਜਾਤਾਂ ਆਪਸ ਵਿਚ ਲੜ ਝਗੜ ਕੇ ਆਪਣੀ ਤਾਕਤ ਦਾ ਨਾਸ ਕਰ ਲੈਂਦੀਆਂ। ਇਸ ਹਾਲਤ ਦੇ ਬਦਲਣ ਦਾ ਇਕ ਹੀ ਢੰਗ ਹੈ ਕਿ ਜਨ ਸਧਾਰਨ ਵਿਚ ਵਿਹਾਰਿਕ ਅਤੇ ਵਿਗਿਆਨਿਕ ਸਿਖਿਆ ਦਾ ਪਰਚਾਰ ਕੀਤਾ ਜਾਵੈ। ਅੰਧ-ਵਿਸ਼ਵਾਸ਼ ਦਾ ਅਨ੍ਹੇਰਾ ਵਿਗਿਆਨ ਦੇ ਚਾਨਣ ਨਾਲ ਹੀ ਦੂਰ ਹੋ ਸਕਦਾ ਹੈ। ਇਸ ਲਈ ਜਿੱਨਾ ਇਸ ਦੇਸ ਵਿਚ ਵਿਗਿਆਨਿਕ ਸਿਖਿਆ ਦਾ ਵਾਧਾ ਹੋਵੇਗਾ, ਉੱਨੀ ਹੀ ਮਨੁਖਾਂ ਵਿਚ ਸੁਤੰਤਰ ਸੋਚਣ ਦੀ ਸ਼ਕਤੀ ਆਵੇਗੀ। ਫਿਰ ਉਹ ਆਪਣੇ ਪੁਰਾਣੇ ਤੇ ਬੰਦੇ ਰਸਮਾਂ ਰਿਵਾਜ਼ਾਂ ਨੂੰ ਛੱਡ ਕੇ ਅਜਿਹੇ ਕੰਮਾਂ ਵਿਚ ਲਗ ਜਾਣਗੇ ਜਿਹੜੇ ਸਮੇਂ ਦੇ ਅਨਕੂਲ ਹੋਣਗੇ। ਫਿਰ ਸਾਡੀਆਂ ਸਮਾਜਿਕ ਅਤੇ ਰਾਜਸੀ ਸਮੱਸਿਆਵਾਂ ਇਨੀਆਂ ਜਟੀਲ ਨਹੀਂ ਹੋਣਗੀਆਂ ਜਿੰਨੀਆਂ ਹੁਣ ਪਰਤੀਤ ਹੁੰਦੀਆਂ ਹਨ। ਇਸ ਲਈ ਦੇਸ਼ ਦੀ ਹਾਲਤ ਉਤੇ ਗੰਭੀਰ ਸੋਚ ਵਿਚਾਰ ਕਰਨ ਵਾਲੇ ਅਤੇ ਉਸ ਦੀ ਸੁਤੰਤਰਤਾ ਲਈ ਕੁਰਬਾਨੀ ਦੇਣ ਵਾਲੇ ਸਾਰੇ ਦੇਸ਼ ਭਗਤਾਂ ਨੇ ਭਾਰਤ ਵਿਚ ਵਿਗਿਆਨਿਕ ਸਿਖਿਆ ਦੇ ਪਰਚਾਰ ਨੂੰ ਉਤਸ਼ਾਹ ਦੇਣ ਦੀ ਸਲਾਹ ਦਿਤੀ ਹੈ।<ref>ਮੰਨ ੧੯੨੬ ਦੀ ਮਰਾਠਾ ਯੁਵਕ ਕਾਨਫ੍ਰੰਸ ਪੂਨਾ ਦੀ ਸਭਾ ਵਿਚ ਭਾਸ਼ਨ ਦਿੰਦਿਆਂ ਬਾਬੂ ਸੁਭਾਸ਼ ਚੰਦਰ ਬੋਸ ਨੇ ਕਿਹਾ ਸੀ ਕਿ ਸਾਡੇ ਅੰਧ-ਵਿਸ਼ਵਾਸ ਅਤੇ ਪੁਰਾਣੇ ਵਿਚਾਰਾਂ ਦਾ ਅੰਤ ਕਰਨ ਲਈ ਦੇਸ਼ ਵਿਚ ਵਿਹਾਰਿਕ ਅਤੇ ਵਿਗਿਆਨਿਕ ਸਿਖਿਆ ਦਾ ਪਰਚਾਰ ਕਰਨਾ ਬੜਾ ਲੋੜੀਂਦਾ ਹੈ। ਕਿਉਂਜੁ ਇਹੋ ਇਸ ਰੋਗ ਦੀ ਦਵਾ ਹੈ।</ref>
{{larger|{{center|'''ਆਦਰਸ਼ਵਾਦੀ ਸਿਖਿਆ'''}}}}
{{gap}}ਅਸੀਂ ਪਹਿਲੇ ਪਰਕਰਨ ਵਿਚ ਸਿਖਿਆ ਦਾ ਆਦਰਸ਼ ਦਸਦਿਆਂ ਆਦਰਸ਼ਵਾਦੀ ਸਿਖਿਆ ਬਾਰੇ ਕਾਫੀ ਚਰਚਾ ਕਰ ਆਏ ਹਾਂ ਅਤੇ ਇਹ ਵੀ ਦਸ ਚੁਕੇ ਹਾਂ ਕਿ ਆਦਰਸ਼ਵਾਦੀ ਲੋਕ ਆਦਰਸ਼ ਪਰਾਪਤੀ ਲਈ ਕਿਹੜੇ ਪਾਠ-ਵਿਸ਼ਿਆਂ ਦਾ ਪੜ੍ਹਾਉਣਾ ਠੀਕ ਸਮਝਦੇ ਹਨ। ਜਰਮਨੀ ਦੇ ਇਕ ਪਰਸਿਧ ਆਦਰਸ਼ ਸਿੱਖਿਆ-ਵਿਗਿਆਨੀ ਹਰਬਰਟ ਨੇ ਆਦਰਸ਼ਵਾਦੀ ਸਿਖਿਆ ਦਾ ਨਿਸ਼ਾਨਾ ਚਲਣ ਦੀ ਪਕਿਆਈ ਦਸਿਆ ਹੈ। ਮਨੁਖ ਦਾ ਚਲਣ ਉਸ ਦੇ ਆਚਰਨ ਅਤੇ ਉਸ ਦੀਆਂ ਰੁਚੀਆਂ ਉਤੇ ਨਿਰਭਰ ਹੁੰਦਾ ਹੈ। ਮਨੁਖ ਦੀ ਰੁਚੀ ਉਸ ਦੇ ਵਿਚਾਰਾਂ ਉਤੇ ਨਿਰਭਰ ਹੁੰਦੀ ਹੈ। ਇਸ ਲਈ ਜਿਸ ਤਰ੍ਹਾਂ ਦੇ ਮਨੁਖ ਦੇ ਵਿਚਾਰ ਹਨ ਉਸ ਤਰ੍ਹਾਂ ਦੀਆਂ ਹੀ ਉਸ ਦੀਆਂ ਰੁਚੀਆਂ ਹਨ। ਅਤੇ ਫਿਰ ਉਸ ਤਰ੍ਹਾਂ ਦਾ ਹੀ ਉਸ ਦਾ ਆਚਰਨ ਅਤੇ ਚਲਣ ਹੁੰਦਾ ਹੈ। ਇਸ ਲਈ ਜੇ ਕਿਸੇ ਮਨੁਖ ਦੇ ਵਿਚਾਰਾਂ ਵਿਚ ਸੁਧਾਰ ਕਰ ਦਿੱਤਾ ਜਾਵੇ ਤਾਂ ਉਸ ਦੇ ਚਲਣ ਵਿਚ ਵੀ ਸੁਧਾਰ<noinclude>{{rule}}<references/></noinclude>
caw7iu13ym22kyo3tiex79n1qaho9ty
ਪੰਨਾ:ਸਿਖਿਆ ਵਿਗਿਆਨ.pdf/90
250
64787
229439
187703
2026-07-27T07:08:51Z
Harchand Bhinder
2624
/* ਤਸਦੀਕ */
229439
proofread-page
text/x-wiki
<noinclude><pagequality level="4" user="Harchand Bhinder" />{{center|'''੭੯'''}}</noinclude>ਹੋ ਜਾਂਦਾ ਹੈ। ਬਚਿਆਂ ਨੂੰ ਉਨ੍ਹਾਂ ਵਿਸ਼ਿਆਂ ਦਾ ਵਧੇਰੇ ਪੜ੍ਹਾਇਆ ਜਾਣਾ ਠੀਕ ਹੈ ਜਿਨ੍ਹਾਂ ਵਿਚ ਅਖਲਾਕੀ ਗਲਾਂ ਦੀ ਚਰਚਾ ਹੁੰਦੀ ਹੈ ਅਤੇ ਜਿਨ੍ਹਾਂ ਰਾਹੀਂ ਮਨੁਖ ਨੂੰ ਉਚਿਤ ਅਤੇ ਅਨੁਚਿਤ ਗਲਾਂ ਦਾ ਗਿਆਨ ਮਿਲਦਾ ਹੈ। ਅਜਿਹੇ ਵਿਸ਼ਿਆਂ ਨੂੰ ਬੱਚੇ ਦੀ ਸਿਖਿਆ ਵਿਚ ਪਹਿਲਾ ਥਾਂ ਦਿੱਤਾ ਜਾਣਾ ਚਾਹੀਦਾ ਹੈ। ਮਨੁਖ ਦੇ ਚਲਣ ਦੇ ਵਿਕਾਸ ਵਿਚ ਹਰਬਰਟ ਦੇ ਕਥਨ ਅਨੁਸਾਰ, ਵਿਗਿਆਨ ਦੀ ਸਿਖਿਆ ਇੱਨੀ ਲੋੜੀਂਦੀ ਸਿੱਧ ਨਹੀਂ ਹੁੰਦੀ ਜਿੱਨੀ ਸਾਹਿੱਤ ਅਤੇ ਇਤਿਹਾਸ ਦੀ ਸਿਖਿਆ। ਵਿਗਿਆਨ ਮਨੁਖ ਵਿਚ ਸੂਖਮ ਵਿਚਾਰ ਕਰਨ ਦੀ ਸ਼ਕਤੀ ਵਧਾਉਂਦਾ ਹੈ। ਉਹ ਜੀਵਨ ਵਿਚ ਕੰਮ ਆਉਣ ਵਾਲੀਆਂ ਅਨੇਕ ਗਲਾਂ ਬਾਰੇ ਗਿਆਨ ਵਧਾਉਂਦਾ ਹੈ। ਇਸ ਤਰ੍ਹਾਂ ਵਿਗਿਆਨ ਮਨੁਖ ਨੂੰ ਸ਼ਕਤੀ ਦਿੰਦਾ ਹੈ, ਪਰ ਇਸ ਸ਼ਕਤੀ ਨੂੰ ਸੁਚੱਜੀ ਤਰ੍ਹਾਂ ਵਰਤਨ ਦੀ ਜਾਚ ਵਿਗਿਆਨ ਨਹੀਂ ਦਸਦਾ। ਵਿਗਿਆਨ ਰਾਹੀਂ ਮਨੁਖ ਸ਼ਕਤੀ ਪਰਾਪਤ ਕਰ ਲੈਂਦਾ ਹੈ ਪਰ ਇਸ ਸ਼ਕਤੀ ਨੂੰ ਸੁਚੱਜੇ ਢੰਗ ਨਾਲ ਵਰਤਨ ਲਈ ਸਾਹਿੱਤਚ ਸਿਖਿਆ ਦੀ ਲੋੜ ਹੁੰਦੀ ਹੈ। ਇਸ ਲਈ ਹਰਬਰਟ ਨੇ ਆਪਣੀ ਸਿਖਿਆ- ਪਰਨਾਲੀ ਵਿਚ ਸਾਹਿਤਕ ਸਿਖਿਆ ਨੂੰ ਪਰਧਾਨ ਥਾਂ ਦਿੱਤਾ ਹੈ। ਹਰਬਰਟ ਕਥਨ ਅਨੁਸਾਰ ਸਾਹਿੱਤ, ਇਤਿਹਾਸ, ਕਵਿਤਾ, ਸੰਗੀਤ ਅਤੇ ਕਲਾ ਨੂੰ ਪਹਿਲਾਂ ਥਾਂ ਦੇਕੇ ਪਿਛੋਂ ਭੂਗੋਲ, ਪਦਾਰਥ-ਵਿਗਿਆਨ, ਗਣਿਤ ਆਦਿ ਵਿਸ਼ਿਆਂ ਥਾਂ ਦੇਣਾ ਨੂੰ ਚਾਹੀਦਾ ਹੈ।
{{gap}}ਹਰਬਰਟ ਦੇ ਕਥਨ ਵਿਚ ਬਹੁਤ ਕੁਝ ਮੌਲਿਕ ਸਚਿਆਈ ਹੈ। ਵਿਗਿਆਨਿਕ ਸਿਖਿਆ ਨਾਲ ਮਨੁਖ ਦੇ ਭਾਵ ਸ਼ੁਧ ਨਹੀਂ ਹੁੰਦੇ। ਉਸ ਦੀ ਬੁੱਧੀ ਵਧ ਜਾਂਦੀ ਹੈ ਪਰ ਉਸ ਦੀਆਂ ਪਸ਼ੂ ਬਿਰਤੀਆਂ ਉਸੇ ਤਰ੍ਹਾਂ ਹੀ ਬਣੀਆਂ ਰਹਿੰਦੀਆਂ ਹਨ। ਇਸ ਕਰਕੇ ਹੀ ਸੰਸਾਰ ਦੇ ਵੱਡੇ ਵੱਡੇ ਯੁਧ ਹੁੰਦੇ ਹਨ। ਇਸ ਤਰ੍ਹਾਂ ਵਿਗਿਆਨ ਦੇ ਵਾਧੇ ਨਾਲ ਮਨੁਖ ਸਮਾਜ ਜਿੱਨਾ ਆਪਣੇ ਆਪ ਨੂੰ ਸੁਖੀ ਬਣਾ ਸਕਿਆ ਉਸ ਤੋਂ ਕਿਤੋ ਵਧ ਉਸ ਨੇ ਆਪਣੇ ਆਪ ਨੂੰ ਦੁਖੀ ਬਣਾ ਲਿਆ ਹੈ। ਮਨੁਖ ਦੇ ਪਸ਼ੂਪੁਣੇ ਨੂੰ ਰੋਕਣ ਲਈ ਜਦ ਮੁਢ ਤੋਂ ਹੀ ਕੋਈ ਸਿਖਿਆ ਨਹੀਂ ਮਿਲਦੀ ਤਾਂ ਉਸ ਆਪਣੇ ਭਾਈਆਂ ਨਾਲ ਪਸ਼ੂਆਂ ਵਾਲਾ ਹੀ ਵਰਤਾ ਕਰਨਾ ਹੋਇਆ। ਇਸ ਲਈ ਮਨੁਖ-ਸਮਾਜ ਨੂੰ ਜਿਊਂਦਿਆਂ ਰਖਣ ਲਈ ਇਹ ਬੜਾ ਜ਼ਰੂਰੀ ਹੈ ਕਿ ਬਚਿਆਂ ਦੇ ਭਾਵਾਂ ਨੂੰ ਸਾਹਿੱਤ ਅਤੇ ਇਤਿਹਾਸ ਆਦਿ ਵਿਸ਼ਿਆਂ ਦੀ ਸਿਖਿਆ ਰਾਹੀਂ ਸੁਧਾਰਿਆ ਜਾਵੇ। ਭਾਰਤ ਵਿਚ ਇਸ ਤਰ੍ਹਾਂ ਦੀ ਸਿਖਿਆ ਰਿਸ਼ੀ ਲੋਕ ਬ੍ਰਾਹਮਣ ਕੁਲ ਦੇ ਬਚਿਆਂ ਨੂੰ ਆਪਣੇ ਆਸ਼ਰਮਾਂ ਵਿਚ ਦਿੰਦੇ ਸਨ। ਇਸ ਪਰਕਾਰ ਦੀ ਸਿਖਿਆ ਸਦਕਾ ਦੇਸ਼ ਵਿਚ ਆਦਰਸ਼ ਚਲਣ ਵਾਲੇ ਫਿਲਾਸਫਰ ਪੈਦਾ ਹੋਏ। ਇਸ ਨਾਲ ਨਿਰਾ ਭਾਰਤੀ ਸਮਾਜ ਦਾ ਕਲਿਆਨ ਹੀ ਨਹੀਂ ਹੋਇਆ ਸਗੋਂ ਸਾਰੇ ਸੰਸਾਰ ਦਾ ਕਲਿਆਨ ਹੋਇਆ। ਭਾਰਤ ਦੀ ਵਰਤਮਾਨ ਕਾਂਗਰਸ ਰਾਹੀਂ ਪਰਚਾਰੀ ਜਾ ਰਹੀ ਸਿਖਿਆ-ਪਰਨਾਲੀ ਵੀ ਸਾਨੂੰ ਆਪਣੀ ਪੁਰਾਣੀ ਆਦਰਸ਼ਤਾ ਦੀ ਯਾਦ ਦੁਆਉਂਦੀ ਹੈ। ਇਹ ਸਿਖਿਆ-ਪਰਨਾਲੀ, ਧਰਮ ਸਿਖਿਆ ਦਾ ਅਭਾਵ ਹੁੰਦਿਆਂ ਹੋਇਆਂ ਵੀ ਧਰਮ-ਭਾਵ ਨਾਲ ਭਰਪੂਰ ਹੈ।
{{gap}}ਪਰ, ਆਦਰਸ਼ ਵਾਦੀ ਸਿਖਿਆ ਨੂੰ ਪੂਰੀ ਤਰ੍ਹਾਂ ਗ੍ਰਹਿਣ ਕਰਨ ਤੋਂ ਪਹਿਲਾਂ, ਨਿਰਾ ਉਸਦੇ ਗੁਣਾਂ ਤੋਂ ਜਾਣੂ ਹੋਣਾ ਹੀ ਜ਼ਰੂਰੀ ਨਹੀਂ, ਸਗੋਂ ਉਸਦੇ ਦੋਸ਼ਾਂ ਨੂੰ ਜਾਨਣਾ ਵੀ ਬੜਾ ਜ਼ਰੂਰੀ ਹੈ। ਆਦਰਸ਼-ਵਾਦੀ ਵਿਅਕਤੀ ਆਪਣੇ ਆਦਰਸ਼ਕ ਜਗਤ ਬਾਰੇ ਇਨੀ ਚਿੰਤਾ ਕਰਦਾ ਹੈ ਕਿ ਉਹ ਸੰਸਾਰੀ ਵਿਹਾਰ ਵਿਚ ਕੱਚਾ ਰਹਿ ਜਾਂਦਾ ਹੈ ਅਤੇ ਜੀਵਨ ਵਿਚ ਕੰਮ ਆਉਣ ਵਾਲੇ ਵਿਸ਼ਿਆਂ ਦੇ<noinclude></noinclude>
8ld4pag654gx9tzwzthm1zz1t5qedha
ਪੰਨਾ:ਸਿਖਿਆ ਵਿਗਿਆਨ.pdf/91
250
64788
229440
187704
2026-07-27T07:09:00Z
Harchand Bhinder
2624
/* ਤਸਦੀਕ */
229440
proofread-page
text/x-wiki
<noinclude><pagequality level="4" user="Harchand Bhinder" />{{center|'''੮੦'''}}</noinclude>ਗਿਆਨ ਦੀ ਘਾਟ ਹੋਣ ਕਰਕੇ ਉਹ ਸੰਸਾਰ ਦੇ ਦੂਜੇ ਚਾਤਰ ਅਤੇ ਵਿਗਿਆਨਕ ਖੋਜਾਂ ਤੋਂ ਲਾਭ ਉਠਾਉਣ ਵਾਲੇ ਵਿਅਕਤੀਆਂ ਰਾਹੀਂ ਠਗਿਆ ਜਾਂਦਾ ਹੈ। ਆਦਰਸ਼ ਵਾਦੀ ਸਿਖਿਆ ਅਤੇ ਆਦਰਸ਼ਵਾਦੀ ਸਮਾਜ ਕਰਕੇ ਮਨੁਖ ਵਿਚ ਵਿਗਿਆਨ ਬਾਰੇ ਅਣਗਹਿਲੀ ਪੈਦਾ ਹੋ ਜਾਂਦੀ ਹੈ। ਇਸਦਾ ਫਲ ਇਹ ਹੁੰਦਾ ਹੈ ਕਿ ਆਦਰਸ਼ਵਾਦੀ ਕੌਮ ਵਿਚ ਵਿਗਿਆਨਿਕ ਉੱਨਤੀ ਅਤੇ ਵਾਧਾ ਨਹੀਂ ਹੁੰਦਾ। ਵਿਗਿਆਨ ਸੰਸਾਰੀ ਮਾਨ-ਵਡਿਆਈ ਅਤੇ ਸਫਲਤਾ ਦਿੰਦਾ ਹੈ। ਆਦਰਸ਼-ਵਾਦੀ ਸੰਸਾਰੀ ਮਾਨ ਵਡਿਆਈ ਨੂੰ ਤਿਆਗ ਯੋਗ ਸਮਝ, ਉਸਨੂੰ ਪਰਾਪਤ ਕਰਨ ਵਾਲੇ ਸਾਧਨ ਅਰਥਾਤ ਵਿਗਿਆਨ ਨੂੰ ਸਿਖਣ ਦੀ ਚਾਹ ਨਹੀਂ ਕਰਦਾ। ਇਸਦਾ ਸਿੱਟਾ ਇਹ ਹੁੰਦਾ ਹੈ ਕਿ ਵਧੇਰੇ ਆਦਰਸ਼ਵਾਦਤਾ ਸਮਾਜ ਦੀ ਉੱਨਤੀ ਕਰਨ ਦੀ ਥਾਂ ਉਸ ਨੂੰ ਸਗੋਂ ਥੱਲੇ ਡੇਗਦੀ ਹੈ। ਆਦਰਸ਼-ਵਾਦੀ ਵਿਅਕਤੀ ਨੂੰ ਆਪਣੇ ਜੀਵਨ ਦੀ ਆਦਰਸ਼ਤਾ ਪਰਾਪਤ ਕਰਨ ਲਈ ਅਤੇ ਆਪਣੇ ਸਰੀਰ ਦੀ ਰਾਖੀ ਲਈ ਸੰਸਾਰੀ ਗਿਆਨ ਅਤੇ ਪਦਾਰਥ ਵਿਗਿਆਨ ਦੇ ਜਾਨਣ ਵਾਲੇ ਲੋਕਾਂ ਉੱਤੇ ਨਿਰਭਰ ਰਹਿਣਾ ਪੈਂਦਾ ਹੈ। ਇਸ ਲਈ ਬਹੁਤ ਹੀ ਆਦਰਸ਼ਵਾਦੀ ਵਿਅਕਤੀ ਸਭ ਦਾ ਪੂਜ ਹੋਣ ਦੀ ਥਾਂ ਦੂਜਿਆ ਦੇ ਤਰਸ ਤੇ ਹੋ ਜਾਂਦਾ ਹੈ। ਭਾਰਤ ਦੀ ਵਰਤਮਾਨ ਹਾਲਤ ਇਸਦੇ ਬਹੁਤ ਵਧ ਆਦਰਸ਼ ਵਾਦੀ ਹੋਣ ਦਾ ਸਿੱਟਾ ਹੀ ਹੈ। ਜੋ ਭਾਰਤਵਰਸ਼ ਵਿਚ ਆਦਰਸ਼ਵਾਦੀ ਸਿਖਿਆ ਦੇ ਨਾਲ ਨਾਲ ਸੰਸਾਰੀ ਵਿਹਾਰ ਕਾਰ ਸਬੰਧੀ ਅਤੇ ਵਿਗਿਆਨਿਕ ਸਿਖਿਆ ਵੀ ਦਿੱਤੀ ਜਾਂਦੀ ਤਾਂ ਕੌਮ ਨਾ ਤੇ ਵਿਦੇਸੀਆਂ ਦੀ ਗੁਲਾਮ ਹੁੰਦੀ ਅਤੇ ਨਾ ਉਸ ਵਿਚ ਜਟੀਲ ਸਮਾਜਿਕ ਗੁੰਝਲਾਂ ਪੈਦਾ ਹੁੰਦੀਆਂ। ਭਾਰਤ ਦੇ ਹਿੰਦੂ ਹੀ ਸਭ ਤੋਂ ਵਧ ਆਦਰਸ਼ ਵਾਦੀ ਹਨ। ਅਜ ਵੀ ਸਾਡੇ ਕੌਮੀ ਨੇਤਾ ਵਿਗਿਆਨਿਕ ਸਿਖਿਆ ਤੋਂ ਉਸੇ ਤਰ੍ਹਾਂ ਅਣਗਹਿਲੀ ਕਰ ਰਹੇ ਹਨ ਜਿਵੇਂ ਸਾਡੇ ਵਡਿੱਕੇ ਕਰਦੇ ਰਹੇ ਹਨ। ਅਜ ਵੀ ਵਿਹਾਰ ਕਾਰ ਦੀ ਸਾਡੇ ਵਿਚ ਉੱਨੀ ਹੀ ਘਾਟ ਹੈ ਜਿੱਨੀ ਪਹਿਲੇ ਲੋਕਾਂ ਵਿਚ ਸੀ ਇਸ ਕਰਕੇ ਹੀ ਅਸੀਂ ਆਪਣੀ ਹਾਲਤ ਅਨੁਸਾਰ ਆਪਣੇ ਆਪ ਨੂੰ ਬਚਲ ਨਹੀਂ ਸਕੇ। ਜੋ ਕੋਈ ਕੌਮ ਆਪਣੇ ਨਾਗਰਿਕਾਂ ਦੇ ਚਲਣ ਨੂੰ ਪੱਕਿਆਂ ਕਰਨਾ ਚਾਹੁੰਦੀ ਹੈ ਤਾਂ ਉਸ ਲਈ ਇੱਨਾ ਹੀ ਲੋੜੀਂਦਾ ਨਹੀਂ ਕਿ ਉਹ ਬਚਿਆਂ ਨੂੰ ਸਾਹਿੱਤ ਅਤੇ ਇਤਿਹਾਸ ਰਾਹੀਂ ਕਈ ਤਰ੍ਹਾਂ ਦੀ ਅਖਲਾਕੀ ਸਿਖਿਆ ਦੇ ਕੇ ਉਨ੍ਹਾਂ ਦੇ ਆਚਰਨ ਵਿਚ ਸੁਧਾਰ ਕਰਨ ਦੀ ਲੋਚਾ ਕਰੇ, ਸਗੋਂ ਉਸ ਲਈ ਜ਼ਰੂਰੀ ਹੈ ਕਿ ਉਹ ਅਖਲਾਕੀ ਸਿਖਿਆ ਦੇ ਨਾਲ ਨਾਲ ਕਾਫੀ ਸੰਸਾਰੀ ਵਿਹਾਰਕਾਰ ਦੀ ਸਿਖਿਆ ਵੀ ਦੇਵੇ।
{{larger|{{center|'''ਰੇਮੰਟ ਅਨੁਸਾਰ ਪਾਠ-ਕਰਮ ਦੀ ਚੋਣ ਦੇ ਨਿਯਮ'''}}}}
{{gap}}ਉਪਰ ਲਿਖੇ ਕਥਨ ਤੋਂ ਇਹ ਸਪਸ਼ਟ ਹੈ ਕਿ ਪਾਠ-ਕਰਮ ਦੀ ਚੋਣ ਲਈ ਕਈ ਕਈ ਗਲਾਂ ਨੂੰ ਧਿਆਨ ਵਿਚ ਰਖਣ ਦੀ ਲੋੜ ਹੈ। ਪਾਠ-ਵਿਸ਼ੇ ਦੀ ਚੋਣ ਲਈ ਇੰਗਲੈਂਡ ਦ ਵਿਦਿਵਾਨ ਟੀ ਰੇਮੰਟ ਨੇ ਹੇਠ ਲਿਖੇ ਚਾਰ ਵਿਸ਼ਿਆਂ ਨੂੰ ਧਿਆਨ ਵਿਚ ਰਖਣ ਦੀ ਸਲਾਹ ਦਿੱਤੀ ਹੈ।
{{gap}}(੧) ਮਨੁਖ ਜਾਤੀ ਦੇ ਕੰਮ ਆਉਣ ਵਾਲੇ ਸਾਰੇ ਗਿਆਨ ਨੂੰ ਪਾਠ-ਕਰਮ ਵਿਚ ਥਾਂ ਦੇਣਾ ਚਾਹੀਦਾ ਹੈ।
{{gap}}(੨) ਬੱਚੇ ਦੇ ਸਿਖਿਆ ਪਾਉਣ ਲਈ ਕੀਤਾ ਨਿਸ਼ਚਤ ਸਮਾਂ ਅਖਾਂ ਅਗੋਂ ਓਹਲੇ ਨਹੀਂ ਕਰਨਾ ਚਾਹੀਦਾ।
{{gap}}(੩) ਬੱਚੇ ਵਿਸ਼ੇਸ਼ ਕਿਸਮ ਦੀ ਉਦਯੋਗ-ਧੰਧਿਆ ਦੀ ਲੋੜ ਨੂੰ ਧਿਆਨ ਵਿਚ<noinclude></noinclude>
rs953uz3ts0rwf1aca2xd60m32aw205
ਪੰਨਾ:ਸਿਖਿਆ ਵਿਗਿਆਨ.pdf/92
250
64789
229441
187705
2026-07-27T07:09:09Z
Harchand Bhinder
2624
/* ਤਸਦੀਕ */
229441
proofread-page
text/x-wiki
<noinclude><pagequality level="4" user="Harchand Bhinder" />{{center|'''੮੧'''}}</noinclude>ਰਖਣਾ ਚਾਹੀਦਾ ਹੈ।
{{gap}}(੪) ਬੱਚੇ ਦੀ ਰੁਚੀ ਅਤੇ ਯੋਗਤਾ ਨੂੰ ਵੀ ਧਿਆਨ ਵਿਚ ਰਖਣਾ ਚਾਹੀਦਾ ਹੈ।
{{gap}}ਹੁਣ ਅਸੀਂ ਇਨ੍ਹਾਂ ਚਾਰ ਨਿਯਮਾਂ ਉਤੇ ਵਾਰੀ ਵਾਰੀ ਵਿਚਾਰ ਕਰਾਂਗੇ।
{{gap}}'''ਜੀਵਨ ਵਿਚ ਕੰਮ ਆਉਣ ਵਾਲੀਆਂ ਗੱਲਾਂ ਸਿਖਾਉਣਾ:-''' ਇਸ ਸਿਧਾਂਤ ਅਨੁਸਾਰ ਬੱਚੇ ਨੂੰ ਉਹ ਸਾਰੀਆਂ ਗਲਾਂ ਸਿਖਾਈਆਂ ਜਾਣੀਆਂ ਚਾਹੀਦੀਆਂ ਹਨ ਜਿਹੜੀਆਂ ਉਸਦੇ ਜੀਵਨ ਨੂੰ ਸਫਲ ਬਨਾਉਣ ਲਈ ਕਿਸੇ ਤਰ੍ਹਾਂ ਕੰਮ ਆਉਂਦੀਆਂ ਹਨ। ਪਾਇਮਰੀ ਅਤੇ ਮਿਡਲ ਸਕੂਲਾਂ ਵਿਚ ਇਨ੍ਹਾਂ ਵਿਚੋਂ ਮੋਟੀਆਂ ਮੋਟੀਆਂ ਗਲਾਂ ਹੀ ਸਿਖਾਈਆਂ ਜਾ ਸਕਦੀਆਂ ਹਨ; ਇਸ ਲਈ ਉਨ੍ਹਾਂ ਨੂੰ ਚੁਣਨਾ ਜ਼ਰੂਰੀ ਹੈ। ਸਰੀਰਕ ਕਸਰਤ, ਸਵਾਸਥ ਦੇ ਨਿਯਮ, ਬੋਲੀ, ਸਾਹਿੱਤ, ਇਤਿਹਾਸ, ਗਣਿਤ, ਪਦਾਰਥ ਵਿਗਿਆਨ, ਭੂਗੋਲ, ਡਰਾਇੰਗ ਅਤੇ ਸੰਗੀਤ ਅਜਿਹੇ ਵਿਸ਼ੇ ਹਨ ਜਿਨ੍ਹਾਂ ਨੂੰ ਬੱਚੇ ਦੀ ਸਿਖਿਆ ਵਿਚੋਂ ਛਡਿਆ ਨਹੀਂ ਜਾ ਸਕਦਾ। ਇਨ੍ਹਾਂ ਵਿਚੋਂ ਕੁਝ ਵਿਸ਼ੇ ਬੱਚੇ ਦੇ ਜੀਵਨ-ਘੋਲ ਦੀ ਤਿਆਰੀ ਲਈ ਬੜੇ ਜ਼ਰੂਰੀ ਹਨ ਅਤੇ ਕੁਝ ਉਸਨੂੰ ਸਮਾਜਿਕ ਕੰਮਾਂ ਵਿਚ ਭਾਗ ਲੈਣ ਦੀ ਯੋਗਤਾ ਦਿੰਦੇ ਹਨ ਅਰਥਾਤ ਉਸ ਦੀ ਸੰਸਕ੍ਰਿਤੀ ਅਤੇ ਵਰਤਮਾਨ ਅਤੇ ਭਵਿਖ ਦੇ ਆਦਰਸ਼ਾਂ ਨਾਲ ਸਬੰਧ ਰਖਦੇ ਹਨ। ਇਨ੍ਹਾਂ ਵਿਸ਼ਿਆਂ ਨੂੰ ਸਿਖਣ ਨਾਲ ਬੱਚੇ ਦੀ ਨਿਰੀ ਬੁਧੀ ਦਾ ਹੀ ਵਿਕਾਸ ਨਹੀਂ ਹੁੰਦਾ ਸਗੋਂ ਉਸਦਾ ਚਲਣ ਵੀ ਪੱਕਦਾ ਹੈ। ਡਰਾਇੰਗ ਅਤੇ ਸੰਗੀਤ ਬੱਚੇ ਦੇ ਭਵਿਖ ਦੇ ਜੀਵਨ ਵਿਚ ਵਿਹਲ ਵੇਲੇ ਨੂੰ ਠੀਕ ਤਰ੍ਹਾਂ ਬਤੀਤ ਕਰਨ ਲਈ ਲੋੜੀਂਦੇ ਹਨ। ਸਿਖਿਆ ਦਾ ਨਿਸ਼ਾਨਾ ਨਿਰਾ ਬੱਚੇ ਨੂੰ ਕਾਰ ਵਿਹਾਰ ਲਈ ਤਿਆਰ ਕਰਨਾ ਹੀ ਨਹੀਂ ਹੋਣ ਚਾਹੀਦਾ ਸਗੋਂ ਉਸਨੂੰ ਯੋਗ ਢੰਗ ਨਾਲ ਆਪਣੀ ਵਿਹਲ ਜਾਂ ਅਰਾਮ ਕਰਨ ਦੇ ਸਮੇਂ ਨੂੰ ਬਤੀਤ ਕਰਨ ਦੀ ਜਾਚ ਦੇਣਾ ਵੀ ਹੋਣਾ ਚਾਹੀਦਾ ਹੈ। ਬਚਿਆਂ ਦੀ ਅਖਲਾਕੀ ਅਤੇ ਧਾਰਮਕ ਸਿਖਿਆ ਨੂੰ ਪਾਠ-ਕਰਮ ਵਿਚ ਵਖਰੀ ਥਾਂ ਦੇਣ ਦੀ ਥਾਂ ਸੰਗੀਤ ਅਤੇ ਸਾਹਿੱਤ ਰਾਹੀਂ ਇਨ੍ਹਾਂ ਦੀ ਸਿਖਿਆ ਦੇਣਾ ਸੌਖਾ ਸਮਝਿਆ ਗਿਆ ਹੈ।
{{gap}}'''ਬਚਿਆਂ ਦਾ ਸਕੂਲ ਵਿਚ ਕਟਣ ਦਾ ਸਮਾਂ:-'''ਕਿੱਨੇ ਹੀ ਬੱਚੇ ਉੱਨੀ ਸਿਖਿਆ ਹੀ ਪਰਾਪਤ ਕਰ ਸਕਦੇ ਹਨ ਜਿੱਨੀ ਕਿ ਸਰਕਾਰ ਉਨ੍ਹਾਂ ਉਤੇ ਜ਼ਰੂਰੀ ਲਾਗੂ ਕਰਕੇ ਦਿੰਦੀ ਹੈ। ਸੰਸਾਰ ਦੇ ਸਾਰੇ ਸਭਯ ਦੇਸਾਂ ਵਿਚ ਜ਼ਰੂਰੀ ਸਿਖਿਆ ਦਾ ਸਮਾਂ ਆਮ ਕਰਕੇ ਚੌਦਾਂ ਸਾਲ ਦੀ ਉਮਰ ਦੇ ਨੇੜੇ ਤੇੜੇ ਹੁੰਦਾ ਹੈ। ਕੁਝ ਅਮੀਰ ਘਰਾਂ ਅਥਵਾ ਖਾਂਦੇ ਪੀਂਦੇ ਘਰਾਂ ਦੇ ਬੱਚੇ ਚੌਦਾਂ ਸਾਲ ਦੀ ਉਮਰ ਪਿਛੋਂ ਵੀ ਸਕੂਲ ਵਿਚ ਪੜ੍ਹ ਸਕਦੇ ਹਨ ਅਤੇ ਕੁਝ ਵਿਸ਼ਵ-ਵਿਦਿਆਲਿਆਂ ਵਿਚ ਵੀ ਸਿਖਿਆ ਪਰਾਪਤ ਕਰਨ ਜਾਂਦੇ ਹਨ। ਕੁਝ ਸਮਾਂ ਅਰਥਾਤ ਛੇ ਤੋਂ ਗਿਆਰਾਂ ਸਾਲ ਦੀ ਉਮਰ ਤਕ ਤਾਂ ਕੌਮ ਦੇ ਸਾਰੇ ਬੱਚਿਆਂ ਨੂੰ ਇਕੋ ਜਹੀ ਸਿਖਿਆ ਦੇਣੀ ਚਾਹੀਦੀ ਹੈ। ਮੁਢਲੀਆਂ ਜਮਾਤਾਂ ਦੇ ਬਚਿਆਂ ਨੂੰ ਮਾਤ- ਬੋਲੀ, ਆਪਣੇ ਦੇਸ਼ ਦਾ ਇਤਿਹਾਸ, ਅੰਕਗਣਿਤ, ਅਤੇ ਕੁਝ ਵਿਹਾਰ ਕਾਰ ਵਿਚ ਕੰਮ ਆਉਣ ਵਾਲੀ ਰੇਖਾ ਗਣਿਤ, ਕੁਝ ਪਦਾਰਥ ਵਿਗਿਆਨ ਦੀ ਸਿਖਿਆ ਦੇਣੀ ਚਾਹੀਦੀ ਹੈ। ਇਸ ਪਿਛੋਂ ਜਿਨ੍ਹਾਂ ਬਚਿਆਂ ਦੀ ਸਿਖਿਆ ਚੌਦਾਂ ਸਾਲ ਦੀ ਉਮਰ ਵਿਚ ਖਤਮ ਹੋਣੀ ਹੈ ਉਨ੍ਹਾਂ ਨੂੰ ਇਕ ਤਰ੍ਹਾਂ ਦੀ ਸਿਖਿਆ ਦੇਣੀ ਚਾਹੀਦੀ ਹੈ, ਅਤੇ ਜਿਨ੍ਹਾਂ ਦੀ ਪੜ੍ਹਾਈ ਅੱਗੇ ਵੀ ਹੋਣੀ ਹੈ ਉਨ੍ਹਾਂ ਨੂੰ ਦੂਜੀ ਤਰ੍ਹਾਂ ਦੀ ਸਿਖਿਆ ਦੇਣੀ ਚਾਹੀਦੀ ਹੈ। ਚੌਦਾਂ ਸਾਲ ਦੀ ਉਮਰ ਵਿਚ ਸਿਖਿਆ ਖਤਮ ਕਰਨ ਵਾਲੇ ਬਚਿਆਂ ਨੂੰ ਥੋੜਾ ਸਾਹਿੱਤ, ਕੁਝ ਮੁਢਲਾ ਵਿਗਿਆਨ ਅਤੇ ਕੁਝ ਗਣਿਤ ਦਾ ਗਿਆਨ ਕਰਾਉਣਾ ਚਾਹੀਦਾ ਹੈ।<noinclude></noinclude>
2bxyg05tp47fh6faq887mu99c8y1yjo
ਪੰਨਾ:ਸਿਖਿਆ ਵਿਗਿਆਨ.pdf/157
250
64792
229503
187762
2026-07-27T07:23:33Z
Harchand Bhinder
2624
/* ਤਸਦੀਕ */
229503
proofread-page
text/x-wiki
<noinclude><pagequality level="4" user="Harchand Bhinder" />{{center|'''੧੪੪'''}}</noinclude>ਉਸਤਾਦ ਬਚਿਆਂ ਨੂੰ ਇਕ ਦੱਮ ਟੋਕ ਦਿੰਦੇ ਹਨ। ਇਸ ਨਾਲ ਉਨ੍ਹਾਂ ਦੇ ਵਿਚਾਰ ਬੇ-ਤਰਤੀਬੇ ਹੋ ਜਾਂਦੇ ਹਨ। ਜੋ ਕੁਝ ਉਨ੍ਹਾਂ ਨੂੰ ਆਉਂਦਾ ਹੁੰਦਾ ਹੈ ਉਹ ਵੀ ਭੁਲ ਜਾਂਦਾ ਹੈ। ਉਸਤਾਦ ਦਾ ਲਹਿਜਾ ਜਦ ਬਚਿਆਂ ਦੇ ਹਿਰਦੇ ਵਿਚ ਉਤਸ਼ਾਹ ਵਧਾਉਂਦਾ ਹੈ ਤਾਂ ਹਰ ਬੱਚਾ ਪ੍ਰਸ਼ਨ ਦਾ ਉਤਰ ਦੇਣ ਲਈ ਬਿਹਬਲ ਰਹਿੰਦਾ ਹੈ। ਬਚਿਆਂ ਨੂੰ ਆਪਣੇ ਉਤਰ ਬਾਰੇ ਠੀਕ ਜਾਂ ਗਲਤ ਹੋਣ ਦਾ ਯਕੀਨ ਨਹੀਂ ਹੁੰਦਾ। ਇਸ ਕਾਰਨ ਜਦ ਉਸਤਾਦ ਦੇ ਚਿਹਰੇ ਦਾ ਰੰਗ ਢੰਗ ਢੁਕਵਾਂ ਨਹੀਂ ਹੁੰਦਾ ਤਾਂ ਬਹੁਤੇ ਬੱਚੇ ਠੀਕ ਉਤਰ ਜਾਣਦਿਆਂ ਵੀ ਉਸਤਾਦ ਅੱਗੇ ਉਹ ਉਤਰ ਨੂੰ ਦਸਣ ਦਾ ਹੌਂਸਲਾ ਰਹੀਂ ਕਰਦੇ। ਗਲਤ ਉਤਰ ਦੇਣ ਨਾਲ ਆਪਣੇ ਸਾਥੀ ਬਚਿਆਂ ਸਾਹਮਣੇ ਸ੍ਵੈ-ਮਾਨ ਨੂੰ ਸੱਟ ਵਜਦੀ ਹੈ। ਦੂਜੇ, ਬੱਚੇ ਉਨ੍ਹਾਂ ਨੂੰ ਵਾਧੂ ਸਮਝਣ ਲਗ ਜਾਂਦੇ ਹਨ। ਉਤਰ ਨਾ ਦੇਣ ਉਤੇ ਅਜਿਹਾ ਨਹੀਂ ਹੁੰਦਾ। ਇਸ ਲਈ ਬਹੁਤ ਸਾਰੇ ਬੱਚੇ ਪ੍ਰਸ਼ਨ ਦੇ ਉਤਰ ਦੇਣ ਦੇ ਪੁਆੜੇ ਤੋਂ ਬਚਣ ਦਾ ਯਤਨ ਕਰਦੇ ਹਨ। ਜਿਨ੍ਹਾਂ ਬਚਿਆਂ ਦੇ ਮਨ ਵਿਚ ਸ੍ਵੈ-ਗਿਲਾਨੀ ਦੀ ਭਾਵਨਾ ਹੁੰਦੀ ਹੈ ਉਹ ਤਾਂ ਪ੍ਰਸ਼ਨਾਂ ਦਾਂ ਉਤਰ ਦੇਣ ਤੋਂ ਹੋਰ ਵੀ ਆਪਣੀ ਜਾਣ ਖਲਾਸੀ ਕਰਵਾਉਂਦੇ ਹਨ। ਅਜਿਹੇ ਬਚਿਆਂ ਦੀ ਮਾਨਸਿਕ ਹਾਲਤ ਨੂੰ ਸਮਝ ਕੇ ਉਨ੍ਹਾਂ ਨੂੰ ਉਤਸ਼ਾਹ ਦਿੰਦਿਆਂ ਪ੍ਰਸ਼ਨ ਦਾ ਉਤਰ ਦੇਣ ਲਈ ਕਹਿਣਾ ਚਾਹੀਦਾ ਹੈ। ਕਦੇ ਕਦੇ ਉਸਤਾਦ ਉਪਰੋਂ ਘਟੀਆ ਬੁਧੀ ਦੇ ਦਿਸਣ ਵਾਲੇ ਬਚਿਆਂ ਵਿਚ ਅਸਾਧਾਰਨ ਪ੍ਰਤਿਭਾ ਵੇਖਣਗੇ।
{{larger|{{center|'''ਵਿਆਖਿਆ'''}}}}
{{gap}}ਸਾਡੇ ਵਰਤਮਾਨ ਸਕੂਲਾਂ ਵਿਚ ਬੱਚੇ ਜਮਾਤ ਵਿਚ ਬੈਠਕੇ ਪੜ੍ਹਦੇ ਹਨ। ਕਈ ਬੱਚੇ ਇਕ ਜਮਾਤ ਵਿਚ ਇਕੱਠੇ ਇਕ ਵਿਸ਼ੇ ਨੂੰ ਪੜ੍ਹਦੇ ਹਨ। ਇਸ ਤਰ੍ਹਾਂ ਦੀ ਪੜ੍ਹਾਈ ਵਿਚ ਉਸਤਾਦ ਦੀ ਵਿਆਖਿਆ ਦੀ ਭਾਰੀ ਮਹੱਤਾ ਹੁੰਦੀ ਹੈ। ਜਿਸ ਉਸਤਾਦ ਨੂੰ ਵਿਆਖਿਆ ਕਰਨ ਦੀ ਯੋਗਤਾ ਨਹੀਂ ਉਸ ਦਾ ਉਸਤਾਦ ਬਨਣਾ ਹੀ ਔਖਾ ਹੈ। ਉਸਤਾਦ ਨੂੰ ਨਾ ਨਿਰਾ ਬਚਿਆਂ ਨਾਲ ਪ੍ਰਸ਼ਨ-ਉਤਰ ਹੀ ਕਰਨਾ ਪੈਂਦਾ ਹੈ ਸਗੋਂ ਉਸਨੂੰ ਆਪ ਬਚਿਆਂ ਨੂੰ ਕਈ ਗਲਾਂ ਕਹਿਣੀਆਂ ਪੈਂਦੀਆਂ ਹਨ। ਇਸ ਲਈ ਸੁਚੱਜੀ ਵਿਆਖਿਆ ਦੀ ਵਿਧੀ ਨੂੰ ਜਾਨਣਾ ਉਸਤਾਰ ਲਈ ਬੜਾ ਜ਼ਰੂਰੀ ਹੈ। ਪ੍ਰਸ਼ਨ-ਉਤਰ ਰਾਹੀਂ ਬਾਲਕਾਂ ਦੇ ਵਿਚਾਰ ਤਰਤੀਬ ਸਿਰ ਅਤੇ ਸੰਗਠਿਤ ਨਹੀਂ ਹੁੰਦੇ। ਵਿਚਾਰਾਂ ਨੂੰ ਇਕ ਲੜੀ ਵਿਚ ਗੁੰਦਨ ਲਈ ਵਿਆਖਿਆ ਦੀ ਲੋੜ ਬੜੀ ਹੈ। ਉਸਤਾਦ ਵਿਚ ਜਿਸ ਤਰ੍ਹਾਂ ਪ੍ਰਸ਼ਨ-ਉਤਰ ਕਰਨ ਦੀ ਯੋਗਤਾ ਅਭਿਆਸ ਨਾਲ ਆਉਂਦੀ ਹੈ ਇਸੇ ਤਰ੍ਹਾਂ ਵਿਆਖਿਆ ਕਰਨ ਦੀ ਯੋਗਤਾ ਵੀ ਅਭਿਆਸ ਨਾਲ ਆਉਂਦੀ ਹੈ।
{{gap}}ਹਰ ਉਸਤਾਦ ਨੂੰ ਸਦਾ ਇਹ ਵੇਖਣਾ ਚਾਹੀਦਾ ਹੈ ਕਿ ਕਿਥੇ ਪ੍ਰਸ਼ਨ ਕਰਨਾ ਉਚਿਤ ਹੈ ਅਤੇ ਕਿਥੇ ਆਪ ਵਿਆਖਿਆ ਕਰਨਾ। ਕਿਨੇ ਹੀ ਉਸਤਾਦ ਪ੍ਰਸ਼ਨ ਕਰਨ ਦੀ ਥਾਂ ਵਿਆਖਿਆ ਕਰਨ ਲਗ ਜਾਂਦੇ ਹਨ ਅਤੇ ਵਿਆਖਿਆ ਕਰਨ ਦੀ ਥਾਂ ਪ੍ਰਸ਼ਨ ਕਰਨ ਲਗ ਜਾਂਦੇ ਹਨ। ਜੇ ਇਕ ਉਸਤਾਦ ਨੇ ਰੇਖਾਗਣਿਤ ਦਾ ਸਿਧਾਂਤ ਜਮਾਤ ਵਿਚ ਸਾਬਤ ਕਰਨਾ ਸਿਖਾਣਾ ਹੈ ਤਾਂ ਸੰਥਾ ਵਿਚ ਬਹੁਤਾ ਕਰਕੇ ਪ੍ਰਸ਼ਨ ਉਤਰ ਦੇ ਢੰਗ ਤੋਂ ਕੰਮ ਲੈਣਾ ਪਵੇਗਾ। ਪਰ ਜੇ ਕਿਸੇ ਉਸਤਾਦ ਨੇ ਭੂਗੋਲ ਅਤੇ ਇਤਿਹਾਸ ਦੀ ਸੰਥਾ ਦੇਣੀ ਹੈ ਤਾਂ ਉਸਨੂੰ ਵਿਆਖਿਆ ਤੋਂ ਵਧੇਰੇ ਕੰਮ ਲੈਣਾ ਅਵੇਗਾ। ਪ੍ਰਸ਼ਨ ਉਨ੍ਹਾਂ ਗਲਾਂ ਬਾਰੇ ਹੀ ਪੁੱਛੇ ਜਾ ਸਕਦੇ ਹਨ ਜਿਹੜੀਆਂ ਬਚਿਆਂ ਨੂੰ ਪਤਾ ਹਨ। ਜਿਨ੍ਹਾਂ ਗਲਾਂ ਦਾ ਗਿਆਨ ਬਚਿਆਂ ਨੂੰ ਨਹੀਂ ਹੈ ਅਤੇ ਜਿਨ੍ਹਾਂ ਨੂੰ ਉਨ੍ਹਾਂ ਜਮਾਤ ਵਿਚ ਹੀ ਸਿਖਣਾ ਹੈ ਉਨ੍ਹਾਂ ਬਾਰੇ ਪ੍ਰਸ਼ਨ ਪੁਛਣਾ ਬਿਅਰਥ ਹੈ।<noinclude></noinclude>
t2dp05sjq72m270rqfks3en7s4fpq1t
ਪੰਨਾ:ਸਿਖਿਆ ਵਿਗਿਆਨ.pdf/158
250
64793
229504
184203
2026-07-27T07:23:43Z
Harchand Bhinder
2624
/* ਤਸਦੀਕ */
229504
proofread-page
text/x-wiki
<noinclude><pagequality level="4" user="Harchand Bhinder" />{{center|'''੧੪੫'''}}</noinclude>{{gap}}ਕਈ ਉਸਤਾਦ ਆਪਣੀ ਵਿਆਖਿਆ ਦੀ ਅਯੋਗਤਾ ਨੂੰ ਲੁਕਾਉਣ ਲਈ ਪ੍ਰਸ਼ਨ-ਉਤਰ ਕਰਨ ਲੱਗ ਜਾਂਦੇ ਹਨ। ਪਰ ਉਹ ਇਸ ਤਰ੍ਹਾਂ ਸੰਥਾ ਨੂੰ ਸਫ਼ਲ ਨਹੀਂ ਬਣਾਉਂਦੇ। ਉਹ ਉਸਤਾਦ ਹੀ ਵਿਆਖਿਆ ਨੂੰ ਜਮਾਤ ਵਿਚ ਸਫਲ ਬਣਾ ਸਕਦਾ ਹੈ ਜਿਸ ਨੂੰ ਆਪਣੇ ਵਿਸ਼ੇ ਦਾ ਪੂਰਾ ਗਿਆਨ ਹੈ ਅਤੇ ਸ੍ਵੈ-ਵਿਸ਼ਵਾਸ਼ ਹੈ। ਉਸਤਾਦ ਦੀ ਵਿਆਖਿਆ ਦਾ ਪਰਭਾਵ ਬੱਚਿਆਂ ਦੇ ਅਚੇਤ ਮਨ ਉਤੇ ਪੈਂਦਾ ਹੈ। ਇਸ ਨਾਲ ਬਚਿਆਂ ਵਿਚ ਆਪ ਵਿਆਖਿਆ ਕਰਨ ਦੀ ਯੋਗਤਾ ਆਉਂਦੀ ਹੈ।
{{gap}}ਜਮਾਤ ਵਿਚ ਪੜ੍ਹਾਉਣ ਵੇਲੇ ਹਰ ਉਸਤਾਦ ਨੂੰ ਹੇਠ ਲਿਖੀਆਂ ਗੱਲਾਂ ਨੂੰ ਧਿਆਨ ਵਿਚ ਰਖਣਾ ਚਾਹੀਦਾ ਹੈ। ਇਸ ਨਾਲ ਉਨ੍ਹਾਂ ਦਾ ਪੜ੍ਹਾਉਣ ਦਾ ਕੰਮ, ਜਮਾਤ ਲਈ ਵਧੇਰੇ ਲਾਭਦਾਇਕ ਹੋ ਜਾਂਦਾ ਹੈ।
{{gap}}'''ਅਵਾਜ਼ ਦੀ ਠੀਕ ਵਰਤੋਂ:-''' ਕਲਾਸ ਦੇ ਖਿੰਡੇ ਧਿਆਨ ਨੂੰ ਇਕੱਠਾ ਕਰਨ ਲਈ ਸਭ ਤੋਂ ਵਧ ਪਰਭਾਵ ਸ਼ਾਲੀ ਸਾਧਨ ਉਸਤਾਦ ਦੀ ਅਵਾਜ਼ ਹੈ। ਜਿਹੜਾ ਉਸਤਾਦ ਇਸਦੀ ਵਰਤੋਂ ਠੀਕ ਤਰ੍ਹਾਂ ਕਰਨ ਜਾਣਦਾ ਹੈ ਉਹ ਆਪਣੇ ਪੜ੍ਹਾਉਣ ਦੇ ਕੰਮ ਨੂੰ ਬਚਿਆਂ ਲਈ ਵਧ ਤੋਂ ਵਧ ਲਾਭਦਾਇਕ ਬਣਾ ਸਕਦਾ ਹੈ। ਉਸਤਾਦ ਦੀ ਅਵਾਜ਼ ਸਪਸ਼ਟ ਅਤੇ ਸਭ ਨੂੰ ਸੁਣਾਈ ਦੇਣ ਵਾਲੀ ਹੋਣੀ ਚਾਹੀਦੀ ਹੈ। ਬੋਲਣ ਵੇਲੇ ਫੇਫੜਿਆਂ ਵਿਚ ਕਾਫੀ ਹਵਾ ਹੋਣੀ ਚਾਹੀਦੀ ਹੈ। ਕਲਾਸ ਪੜ੍ਹਾਉਣ ਵੇਲੇ ਉਸਤਾਦ ਨੂੰ ਇਹ ਧਿਆਨ ਵਿਚ ਰਖਣਾ ਜ਼ਰੂਰੀ ਹੈ ਕਿ ਉਹ ਬਚਿਆਂ ਨਾਲ ਗੱਲਾਂ ਕਰ ਰਿਹਾ ਹੈ ਇਸ ਲਈ ਉਨ੍ਹਾਂ ਨਾਲ ਇਸ ਤਰ੍ਹਾਂ ਬੋਲਿਆ ਜਾਵੇ ਕਿ ਉਹ ਸਾਡੇ ਕਹੇ ਨੂੰ ਚੰਗੀ ਤਰ੍ਹਾਂ ਸੁਣ ਲੈਣ। ਇਸ ਗਲ ਨੂੰ ਧਿਆਨ ਵਿਚ ਰੱਖਆਂ ਉਸਤਾਦ ਦੀ ਅਵਾਜ਼ ਆਪਣੇ ਆਪ ਸੁਧਰ ਜਾਂਦੀ ਹੈ।
{{gap}}ਜਦ ਉਸਤਾਦ ਨੂੰ ਲਗਾਤਾਰ ਬੋਲਣਾ ਪਵੇ ਤਾਂ ਉਸਨੂੰ ਇਕ ਤਰ੍ਹਾਂ ਹੀ ਨਹੀਂ ਬੋਲਦੇ ਰਹਿਣਾ ਚਾਹੀਦਾ ਕਦੇ ਉੱਚੀ ਅਵਾਜ਼ ਨਾਲ ਕਦੇ ਧੀਮੀ ਅਵਾਜ਼ ਨਾਲ ਬੋਲਣਾ ਚਾਹੀਦਾ ਹੈ। ਉਸ ਨੂੰ ਇਹ ਧਿਆਨ ਵਿਚ ਰਖਣਾ ਚਾਹੀਦਾ ਹੈ ਕਿ ਜਮਾਤ ਨੂੰ ਪੜ੍ਹਾਉਣਾ ਲੈਕਚਰਬਾਜ਼ੀ ਨਹੀਂ। ਜਮਾਤ ਵਿਚ ਚੀਕਣ ਦੀ ਲੋੜ ਨਹੀਂ; ਬਚਿਆਂ ਨਾਲ ਗਲਾਂ ਕਰਨ ਦੀ ਲੋੜ ਹੈ। ਬਚਿਆਂ ਦੇ ਚਿਹਰਿਆਂ ਨੂੰ ਸਦਾ ਵੇਖਦੇ ਰਹਿਣਾ ਚਾਹੀਦਾ ਹੈ। ਜਦ ਕੋਈ ਬੱਚਾ ਘਬਰਾਇਆ ਹੋਇਆ ਜਿਹਾ ਵਿਖਾਈ ਦੇਵੇ ਤਾਂ ਰੁਕਕੇ ਉਸਨੂੰ ਪੁਛਣਾ ਚਾਹੀਦਾ ਹੈ ਕਿ ਉਹ ਕੀ ਨਹੀਂ ਸਮਝਿਆ। ਉਸਦੀਆਂ ਸਮੱਸਿਆਵਾਂ ਨੂੰ ਹੱਲ ਕਰਨਾ ਚਾਹੀਦਾ ਹੈ। ਬੋਲਦਿਆਂ ਬੋਲਦਿਆਂ ਵਿਚ ਵਿਚ ਰੁਕ ਜਾਣਾ ਵੀ ਜ਼ਰੂਰੀ ਹੈ, ਤਾਂ ਜੁ ਬਚਿਆਂ ਨੂੰ ਦੱਸੀਆਂ ਗਲਾਂ ਉਨ੍ਹਾਂ ਦੇ ਮਨ ਵਿਚ ਬੈਠ ਜਾਣ। ਜਿਹੜੇ ਉਸਤਾਦ ਜਲਦੀ ਜਲਦੀ ਬੋਲਦੇ ਹਨ ਉਹ ਬਚਿਆਂ ਦੇ ਮਨ ਵਿਚ ਘਬਰਾਹਟ ਪੈਦਾ ਕਰ ਦਿੰਦੋ ਹਨ। ਬਚਿਆਂ ਨੂੰ ਉਸਤਾਦ ਦੇ ਵਿਚਾਰ ਗ੍ਰਹਿਣ ਕਰਨ ਵਿਚ ਸਮਾਂ ਲਗਦਾ ਹੈ। ਵਿਚਾਰ ਉਨ੍ਹਾਂ ਲਈ ਨਵੇਂ ਹੁੰਦੇ ਹਨ। ਇਸ ਲਈ ਜਦ ਤਕ ਬਚਿਆਂ ਦੇ ਮਨ ਵਿਚ ਨਵੀਆਂ ਗਲਾਂ ਬੈਠਣ ਲਈ ਸਮਾਂ ਨਾ ਦਿਤਾ ਜਾਵੇ ਉਨ੍ਹਾਂ ਨੂੰ ਦੱਸੀ ਗਲ ਬਿਅਰਥ ਚਲੀ ਜਾਂਦੀ ਹੈ।
{{gap}}ਪੜ੍ਹਾਉਣ ਵੇਲੇ ਉਸਤਾਦ ਦੀ ਨਜ਼ਰ ਪਿੱਛੇ ਬੈਠੇ ਬਚਿਆਂ ਵਲ ਖਾਸ ਤੌਰ ਤੇ ਹੋਣੀ ਚਾਹੀਦੀ ਹੈ। ਵੇਖਿਆ ਗਿਆ ਹੈ ਇਥੇ ਹੀ ਪਛੱੜੇ ਹੋਏ ਬੱਚੇ ਬੈਠੇ ਹੁੰਦੇ ਹਨ। ਇਸ ਲਈ ਜਿਹੜੀ ਗਲ ਉਨ੍ਹਾਂ ਦੀ ਸਮਝ ਵਿਚ ਆ ਗਈ ਉਹ ਕਲਾਸ ਦੇ ਸਾਰੇ ਬੱਚਿਆਂ ਦੀ ਸਮਝ<noinclude></noinclude>
2x690nn0wxcsjh91pprntwdn68r2sf1
ਪੰਨਾ:ਸਿਖਿਆ ਵਿਗਿਆਨ.pdf/159
250
64794
229505
184204
2026-07-27T07:23:51Z
Harchand Bhinder
2624
/* ਤਸਦੀਕ */
229505
proofread-page
text/x-wiki
<noinclude><pagequality level="4" user="Harchand Bhinder" />{{center|'''੧੪੬'''}}</noinclude>ਵਿਚ ਆ ਗਈ ਹੋਵੇਗੀ, ਇਹ ਅੰਦਾਜ਼ਾ ਲਾਉਣਾ ਆਮ ਕਰਕੇ ਗਲਤ ਸਾਬਤ ਨਹੀਂ ਹੁੰਦਾ ਦੂਜੇ, ਇਸ ਨਾਲ ਉਸਤਾਦ ਦਾ ਕਲਾਸ ਤੋਂ ਕਾਬੂ ਵੀ ਠੀਕ ਤਰ੍ਹਾਂ ਰਹਿੰਦਾ ਹੈ। ਜਦ ਕਲਾਸ ਦੇ ਸਾਰੇ ਬੱਚੇ ਇਹ ਜਾਣ ਲੈਂਦੇ ਹਨ ਕਿ ਪਿੱਛੇ ਬੈਠੇ ਬੱਚੇ ਵੀ ਉਸਤਾਦ ਦੀਆਂ ਨਜ਼ਰਾਂ ਵਿਚ ਹਨ ਤਾਂ ਉਹ ਸਦਾ ਚਿੰਤਨ ਰਹਿੰਦੇ ਹਨ ਅਤੇ ਧਿਆਨ ਨਾਲ ਉਸਤਾਦ ਨੂੰ ਸੁਣਦੇ ਹਨ। ਉਸਤਾਦ ਨੂੰ ਇੰਨੀ ਉੱਚੀ ਅਵਾਜ਼ ਵਿਚ ਬੋਲਣਾ ਚਾਹੀਦਾ ਹੈ ਕਿ ਜਮਾਤ ਦਾ ਅਖੀਰਲਾ ਮੁੰਡਾ ਉਸਨੂੰ ਚੰਗੀ ਤਰ੍ਹਾਂ ਸੁਣ ਸਕੇ।
{{gap}}'''ਬੋਲੀ ਦੀ ਵਰਤੋਂ:-''' ਉਸਤਾਦ ਨੂੰ ਬੋਲੀ ਦੀ ਵਰਤੋਂ ਵਿਚ ਬੜਾ ਹੁਸ਼ਿਆਰ ਹੋਣ ਦੀ ਲੋੜ ਹੁੰਦੀ ਹੈ। ਇਸ ਬਾਰੇ ਹੇਠ ਲਿਖੇ ਇਸ਼ਾਰਿਆਂ ਦਾ ਪਾਲਣ ਕਰਨਾ ਲਾਭਕਾਰੀ ਹੁੰਦਾਂ ਹੈ—
{{gap}}੧. ਘਟ ਬੋਲਣਾ।
{{gap}}੨. ਹੌਲੀ ਹੌਲੀ ਬੋਲਣਾ!
{{gap}}੩. ਸਰਲ ਬੋਲੀ ਵਿਚ ਬੋਲਣਾ।
{{gap}}੪. ਅਵਾਜ਼ ਬਦਲ ਬਦਲ ਬੋਲਣਾ।
{{gap}}੫. ਹਾਵ ਭਾਵ ਨਾਲ ਬੋਲਣਾ।
{{gap}}੬. ਮਹੱਤਾ ਵਾਲੇ ਵਾਕਾਂ ਨੂੰ ਦੁਹਰਾਉਣਾ।
{{gap}}੭. ਵਾਕ ਵਿਚਲੇ ਮਹੱਤਾ ਭਰੇ ਸ਼ਬਦ ਉਤੇ ਜ਼ੋਰ ਦੇਣਾ।
{{gap}}੮. ਬੋਲਦਿਆਂ ਬੋਲਦਿਆਂ ਬੱਚਿਆਂ ਵਲ ਵੇਖਣਾ।
{{gap}}੯. ਬੋਲਣ ਪਿਛੋਂ ਮੋਟੀਆਂ ਮੋਟੀਆਂ ਗਲਾਂ ਗਿਣਾ ਦੇਣਾ।
{{gap}}੧੦. ਵਿਚ ਵਿਚ ਪ੍ਰਸ਼ਨ ਕਰਨਾ।
{{gap}}ਹੁਣ ਅਸੀਂ ਇਨ੍ਹਾਂ ਦੀ ਮਹੱਤਾ ਉਤੇ ਇਕ ਇਕ ਕਰ ਕੇ ਵਿਚਾਰ ਕਰਾਂਗੇ।
{{gap}}'''ਘਟ ਬੋਲਣਾ:-''' ਕਿੰਨੇ ਹੀ ਉਸਤਾਦਾਂ ਨੂੰ ਵਧੇਰੇ ਬੋਲਣ ਦੀ ਆਦਤ ਹੁੰਦੀ ਹੈ। ਉਹ ਜਮਾਤ ਵਿਚ ਵੜਦਿਆਂ ਹੀ ਬੁੜਬੜਾਉਣਾ ਸ਼ੁਰੂ ਕਰਦੇ ਹਨ ਅਤੇ ਘੰਟੀ ਵਜਣ ਤਕ ਬੁੜਬੜਾਉਂਦੇ ਹੀ ਰਹਿੰਦੇ ਹਨ। ਉਨ੍ਹਾਂ ਨੂੰ ਇਸ ਦੀ ਪਰਵਾਹ ਨਹੀਂ ਹੁੰਦੀ ਕਿ ਬੱਚੇ ਉਨ੍ਹਾਂ ਦੇ ਇਸ ਤਰ੍ਹਾਂ ਬੋਲਣ ਤੋਂ ਕਿਥੋਂ ਤਕ ਲਾਭ ਉਠਾ ਰਹੇ ਹਨ। ਉਹ ਸਮਝਦੇ ਹਨ ਕਿ ਉਹ ਜੋ ਕੁਝ ਕਹਿ ਰਹੇ ਹਨ ਉਹ ਸਭ ਕੁਝ ਮੌਲਿਕ ਹੈ ਤੇ ਬੱਚੇ ਜ਼ਰੂਰ ਧਿਆਨ ਨਾਲ ਸੁਣਦੇ ਹੋਣਗੇ। ਪਰ ਅਸਲ ਵਿਚ ਗਲ ਇਉਂ ਨਹੀਂ ਹੁੰਦੀ। ਬੱਚੇ ਦੇ ਚੁਪ ਚਾਪ ਬੈਠੇ ਰਹਿਣ ਨਾਲ ਸਾਨੂੰ ਇਹ ਨਹੀਂ ਸਮਝ ਲੈਣਾ ਚਾਹੀਦਾ ਕਿ ਉਹ ਧਿਆਨ ਨਾਲ ਸੁਣ ਰਿਹਾ ਹੈ। ਸੰਭਵ ਹੈ ਉਹ ਸਾਡੇ ਵਲ ਵੇਖ ਰਿਹਾ ਹੋਵੇ ਅਤੇ ਉਸ ਦਾ ਧਿਆਨ ਕਿਸੇ ਹੋਰ ਪਾਸੇ ਹੋਵੇ। ਸੰਭਵ ਹੈ ਸਾਡੀ ਕਹੀ ਗਲ ਵਿਚੋਂ ਹੀ ਕਿਸੇ ਗਲ ਨੂੰ ਸੋਚਣ ਲੱਗ ਗਿਆ ਹੋਵੇ। ਇਸ ਸਬੰਧ ਵਿਚ ਡੰਬੇਲ ਦਾ ਆਪਣੀ “ਹਉ ਟੂ ਟੀਚ” ਨਾਮੀ ਪੁਸਤਕ ਵਿਚ ਦਿੱਤੀ ਹੇਠ ਲਿਖੀ ਉਦਾਹਰਨ ਲਿਖਣਯੋਗ ਹੈ:-
{{gap}}ਇਕ, ਅਧਿਆਪਕਾ ਇਕ ਦਿਨ ਬੜੀਆਂ ਚੰਗੀਆਂ ਚੰਗੀਆਂ ਗਲਾਂ ਆਪਣੀ ਇਕ ਪ੍ਰਾਇਮਰੀ ਸਕੂਲ ਦੀਆਂ ਕੁੜੀਆਂ ਨੂੰ ਦੱਸ ਰਹੀ ਸੀ। ਉਸ ਦੀਆਂ ਗਲਾਂ ਸਾਰੀਆਂ ਕੜੀਆਂ ਬੜੇ ਧਿਆਨ ਨਾਲ ਸੁਣ ਰਹੀਆਂ ਹਨ। ਉਨ੍ਹਾਂ ਕੁੜੀਆਂ ਵਿਚ ਇਕ ਅਜਿਹੀ<noinclude></noinclude>
hd94w4nk7u3b91cvoufe0a022mhlyk9
ਪੰਨਾ:ਸਿਖਿਆ ਵਿਗਿਆਨ.pdf/160
250
64795
229506
184205
2026-07-27T07:24:06Z
Harchand Bhinder
2624
/* ਤਸਦੀਕ */
229506
proofread-page
text/x-wiki
<noinclude><pagequality level="4" user="Harchand Bhinder" />{{center|'''੧੪੭'''}}</noinclude>ਕੁੜੀ ਵੀ ਸੀ ਜਿਹੜੀ ਕਦੀ ਜਮਾਤ ਦੀ ਪੜ੍ਹਾਈ ਵਿਚ ਮਨ ਨਹੀਂ ਸੀ ਦਿੰਦੀ ਹੁੰਦੀ। ਅਧਿਆਪਕਾਂ ਉਸ ਨੂੰ ਆਪਣੀ ਗਲ ਬੜੇ ਧਿਆਨ ਨਾਲ ਸੁਣਦੀ ਵੇਖ ਕੇ ਬੜੀ ਖੁਸ਼ ਹੋਈ। ਉਸ ਨੇ ਮਨ ਵਿਚ ਸੋਚਿਆ ਅਜ ਦੀ ਉਸ ਦੀ ਕਰਾਈ ਪੜ੍ਹਾਈ ਬੜੀ ਸਫਲ ਰਹੀ ਕਿਉਂ ਜੁ ਉਸ ਦੇ ਪੜਾਉਣ ਨਾਲ ਉਹ ਚੰਚਲ ਕੁੜੀ ਵੀ ਪਰਭਾਵਤ ਹੋ ਗਈ।
{{gap}}ਜਮਾਤ ਦੀ ਪੜ੍ਹਾਈ ਖਤਮ ਹੋਣ ਉਤੇ ਉਸ ਅਧਿਆਪਕਾਂ ਨੇ ਉਸ ਕੁੜੀ ਨੂੰ ਬੜੇ ਪਿਆਰ ਨਾਲ ਸੱਦਿਆ ਅਤੇ ਕਿਹਾ ‘‘ਆ ਮੇਰੀ ਧੀ, ਅਜ ਤਾਂ ਤੂੰ ਮੇਰੀਆਂ ਗੱਲਾਂ ਬੜੇ ਧਿਆਨ ਨਾਲ ਸੁਣ ਰਹੀ ਸੀ, ਦਸ ਖਾਂ ਭਲਾ ਤੈਨੂੰ ਮੇਰੀਆਂ ਦਸੀਆਂ ਗਲਾਂ ਵਿਚੋਂ ਕਿਹੜੀ ਬਹੁਤੀ ਚੰਗੀ ਲਗੀ ਹੈ?" ਉਸ ਕੁੜੀ ਨੇ ਬੜੇ ਸਰਲ ਜਿਹੇ ਲਹਿਜੇ ਵਿਚ ਕਿਹਾ, “ਮੈਂ ਤੁਹਾਡੇ ਮੂੰਹ ਵਲ ਨੀਝ ਲਾ ਕੇ ਇਸ ਲਈ ਵੇਖ ਰਹੀ ਸੀ ਕਿ ਮੈਂ ਜਾਨਣਾ ਚਾਹੁੰਦੀ ਸਾਂ ਕਿ ਬੋਲਣ ਵੇਲੇ ਤੁਹਾਡਾ ਕਿਹੜਾ ਜਬਾੜਾ ਹਿਲਦਾ ਹੈ, ਉਪਰਲਾ ਜਾਂ ਹੇਠਲਾ, ਮੈਂ ਵੇਖਿਆ ਤੁਹਾਡਾ ਬੋਲਣ ਵਲੋਂ ਹੇਠਲਾ ਜਬਾੜਾ ਹਿਲ ਰਿਹਾ ਸੀ, ਕੁਝ ਕੁੜੀਆਂ ਕਹਿੰਦੀਆਂ ਹਨ ਜੁ ਬੋਲਣ ਵੇਲੇ ਤੁਹਾਡਾ ਉਪਰਲਾ ਜਬਾੜਾ ਹਿਲਦਾ ਹੁੰਦਾ ਹੈ।” ਇਸ ਉਤਰ ਨੂੰ ਸੁਣ ਕੇ ਅਧਿਆਪਕਾ ਅਸਚਰਜ ਰਹਿ ਗਈ। ਉਸ ਦੀ ਸ੍ਵੈ-ਪਰਸੰਸਾ ਦੀ ਭਾਵਨਾ ਖਤਮ ਹੋ ਗਈ ਅਤੇ ਉਸਨੂੰ ਹੁਣ ਪਤਾ ਚੱਲਿਆ ਕਿ ਉਸਤਾਦ ਵਲ ਧਿਆਨ ਨਾਲ ਵੇਖਣ ਵਾਲੇ ਸਾਰੇ ਬੱਚੇ ਧਿਆਨ ਨਾਲ ਨਹੀਂ ਸੁਣਦੇ। ਉਨ੍ਹਾਂ ਦੀਆਂ ਅੱਖਾਂ ਉਸਤਾਦ ਵਲ ਰਹਿੰਦੀਆਂ ਹਨ ਅਤੇ ਉਨ੍ਹਾਂ ਦਾ ਮਨ ਕਿਤੇ ਹੋਰ ਹੀ ਗਿਆ ਹੋਇਆ ਹੁੰਦਾ ਹੈ।
{{gap}}ਬੋਲਣ ਦਾ ਵਧੇਰੇ ਕੰਮ ਉਸਤਾਦ ਨੂੰ ਆਪ ਕਰਨ ਦੀ ਥਾਂ ਬੱਚਿਆਂ ਕੋਲੋਂ ਹੀ ਕਰਾਉਣਾ ਚਾਹੀਦਾ ਹੈ। ਜਮਾਤ ਵਿਚ ਛੋਟੇ ਬੱਚਿਆਂ ਨੂੰ ਪੜ੍ਹਾਉਣਾ ਲੈਕਚਾਰ ਬਾਜ਼ੀ ਨਹੀਂ। ਲੈਕਚਰ ਦੇਣ ਵਾਲਾ ਇਹ ਪਰਵਾਹ ਨਹੀਂ ਕਰਦਾ ਕਿ ਉਸਦੀਆਂ ਗਲਾਂ ਨੂੰ ਕਿਥੋਂ ਤਕ ਸਰੋਤੇ ਚੇਤੇ ਰਖਣਗੇ। ਪਰ ਉਸਤਾਦ ਨੂੰ ਤਾਂ ਆਪਣੀਆਂ ਦਸੀਆਂ ਗਲਾਂ ਨੂੰ ਬੱਚਿਆਂ ਦੀ ਯਾਦ ਵਿਚ ਬਠਾਉਣਾ ਹੁੰਦਾ ਹੈ। ਇਸ ਲਈ ਥੋੜਾ ਬੋਲਕੇ ਬਚਿਆਂ ਤੋਂ ਆਪਣੀਆਂ ਕਹੀਆਂ ਗਲਾਂ ਦੀ ਦੁਹਰਾਈ ਕਰਾਉਣੀ ਜ਼ਰੂਰੀ ਹੈ। ਪ੍ਰਸ਼ਨ ਪੁੱਛ ਪੁੱਛ ਕੇ ਬਚਿਆਂ ਦੇ ਮੂੰਹੋਂ ਹੀ ਬਹੁਤੀਆਂ ਗਲਾਂ ਕਢਵਾਉਣੀਆਂ ਚਾਹੀਆਂ ਹਨ। ਥੋੜੀਆਂ ਗਲਾਂ ਉਸਤਾਦ ਨੂੰ ਆਪ ਦੱਸ ਦੇਣੀਆਂ ਚਾਹੀਦੀਆਂ ਹਨ। ਇਸ ਤਰ੍ਹਾਂ ਕੰਮ ਕਰਨ ਨਾਲ ਉਸਤਾਦ ਨੂੰ ਘਟ ਬੋਲਣਾ ਪਵੇਗਾ ਅਤੇ ਬਚਿਆਂ ਨੂੰ ਵਧੇਰੇ ਬੋਲਣਾ ਪਵੇਗਾ। ਪੜ੍ਹਾਉਣਾ ਅਤੇ ਬੋਲਣਾ ਇਕੋ ਗਲ ਨਹੀਂ। ਉਸਤਾਦ ਨੂੰ ਇਹ ਪਹਿਲਾਂ ਸੋਚਣਾ ਪਵੇਗਾ ਕਿ ਕਿਥੇ ਉਹ ਬਿਨਾਂ ਬੋਲੇ ਆਪਣੀ ਪੜ੍ਹਾਈ ਦਾ ਕੰਮ ਚਲਾ ਸਕਦਾ ਹੈ। ਜਿੱਥ ਬਿਨਾਂ ਬੋਲਣ ਦੇ ਕਿਸੇ ਹੋਰ ਢੰਗ ਨਾਲ ਪੜ੍ਹਾ ਸਕਦਾ ਹੋਵੇ ਉੱਥੇ ਉਸ ਢੰਗ ਨੂੰ ਵਰਤੋਂ ਵਿੱਚ ਲਿਆਉਣਾ ਜ਼ਰੂਰੀ ਹੈ। ਬਲੈਕ ਬੋਰਡ ਤੇ ਲਿਖਣਾ, ਮੂਰਤਾਂ ਬਨਾਉਣਾ, ਤਸਵੀਰਾਂ ਵਿਖਾਉਣਾ ਨਕਸ਼ੇ ਵਿਖਾਉਣਾ, ਆਦਿ ਕੰਮ ਬੋਲਣ ਦੇ ਕੰਮ ਨੂੰ ਘਟਾ ਦਿੰਦੇ ਹਨ, ਇਸ ਲਈ ਇਨਾਂ ਦੀ ਵਰਤੋਂ ਕਾਫੀ ਕਰਨੀ ਚਾਹੀਦੀ ਹੈ। ਬਚਿਆਂ ਨੂੰ ਸ਼ਬਦ ਤੋਂ ਜਿੰਨਾ ਗਿਆਨ ਹੁੰਦਾ ਹੈ ਉਸ ਤੋਂ ਕਿਤੇ ਵੱਧ ਉਪਰ ਕਹੀਆਂ ਚੀਜ਼ਾਂ ਦੀ ਮਦਦ ਨਾਲ ਹੁੰਦਾ ਹੈ। ਇਨ੍ਹਾਂ ਸਾਰਿਆਂ ਦੀ ਵਰਤੋਂ ਪੜ੍ਹਾਈ ਵਿਚ ਹੋਣੀ ਚਾਹੀਦੀ ਹੈ।
{{gap}}ਬਹੁਤਾ ਬੋਲਣ ਨਾਲ ਉਸਤਾਦ ਦੀ ਸਰੀਰਕ ਸੱਤਾ ਖਰਚ ਹੋ ਜਾਂਦੀ ਹੈ। ਜਿਹੜਾ ਵਿਅਕਤੀ ਵਧੇਰੇ ਬੋਲਦਾ ਉਹੈ ਸਦੀ ਉਮਰ ਥੋੜੀ ਹੋ ਜਾਂਦੀ ਹੈ। ਜੋ ਉਸਤਾਦ ਬਹੁਤਾ ਬੋਲਦਾ ਹੈ ਉਹ ਆਪਣੀ ਸਿਹਤ ਛੇਤੀ ਬਰਬਾਦ ਕਰ ਲੈਂਦਾ ਹੈ। ਹਰ ਉਸਤਾਦ ਨੂੰ<noinclude></noinclude>
gy97z8rdsktemm39m6ijvyiigibnfuj
ਪੰਨਾ:ਸਿਖਿਆ ਵਿਗਿਆਨ.pdf/162
250
64796
229508
184206
2026-07-27T07:24:23Z
Harchand Bhinder
2624
/* ਤਸਦੀਕ */
229508
proofread-page
text/x-wiki
<noinclude><pagequality level="4" user="Harchand Bhinder" />{{center|'''੧੪੯'''}}</noinclude>ਗੱਲਾਂ ਦਸਦੇ ਹਾਂ ਅਤੇ ਉਨ੍ਹਾਂ ਤੋਂ ਆਸ ਕਰਦੇ ਹਾਂ ਕਿ ਉਹ ਉਨ੍ਹਾਂ ਨੂੰ ਧਿਆਨ ਵਿਚ ਰਖਣ ਤਾਂ ਉਹ ਸਾਡੀਆਂ ਕਹੀਆਂ ਗਲ਼ਾਂ ਨੂੰ ਨਿਰਾ ਰਟ ਲੈਂਦੇ ਹਨ, ਸਮਝਦੇ ਨਹੀਂ। ਲੇਖਕ ਇਕ ਵਾਰੀ ਇਕ ਮਿਡਲ ਸਕੂਲ ਵਿਚ ਗਿਆ। ਇਸ ਸਕੂਲ ਦੇ ਬੱਚੇ ਪਰੀਖਿਆ ਵਿਚ ਬੜੇ ਲਾਇਕ ਸਾਬਤ ਹੁੰਦੇ ਸਨ। ਉਸਤਾਦ ਨੇ ਆਪਣੀ ਪੜ੍ਹਾਈ ਵਿਚ ਹੁਸ਼ਿਆਰੀ ਵਿਖਾਉਣ ਲਈ ਬਚਿਆਂ ਨੂੰ ਪੜ੍ਹਾਉਣਾ ਅਰੰਭ ਕੀਤਾ। ਉਸ ਨੇ ਪਹਿਲੇ ਸਿਪਾਹੀ ਵਿਦ੍ਰੋਹ ਦੇ ਕਾਰਨ ਪੜ੍ਹਾਏ ਸੀ। ਉਨ੍ਹਾਂ ਕਾਰਨਾਂ ਨੂੰ ਬੱਚਿਆਂ ਕੋਲੋਂ ਪੁਛਿਆ। ਇਕ ਇਕ ਬਾਲਕ ਸਿਪਾਹੀ ਵਿਦ੍ਰੋਹ ਦੇ ਪੰਦਰਾਂ ਕਾਰਨ ਗਿਨਾਉਣ ਲੱਗਾ। ਇਸ ਸਮੇਂ ਲੇਖਕ ਇਕ ਵਿਦਿਆਰਥੀ ਤੋਂ ਪੁਛ ਬੈਠਾ ਕਿ ਝਾਂਸੀ ਕਿਥੇ ਹੈ, ਉਸਨੂੰ ਇਸਦਾ ਕੋਈ ਪਤਾ ਨਹੀਂ ਸੀ। ਇਸੇ ਤਰ੍ਹਾਂ ਹੋਰ ਪ੍ਰਸ਼ਨਾਂ ਦੇ ਉੱਤਰ ਵੀ ਸੰਤੋਖ ਜਣਕ ਨਹੀਂ ਸਨ। ਇਸ ਤੋਂ ਇਹ ਪਰਤਖ ਹੈ ਕਿ ਬੱਚੇ ਉਸਤਾਦ ਦੀਆਂ ਕਹੀਆਂ ਬਹੁਤੀਆਂ ਗੱਲਾਂ ਨੂੰ ਯਾਦ ਕਰ ਲੈਂਦੇ ਹਨ, ਪਰ ਉਨ੍ਹਾਂ ਦਾ ਅਰਥ ਨਹੀਂ ਸਮਝਦੇ, ਉਨ੍ਹਾਂ ਦਾ ਗਿਆਨ ਨਿਰਾ ਸ਼ਬਦੀ ਹੁੰਦਾ ਹੈ।
{{gap}}ਸਾਡੇ ਬਚਿਆਂ ਨੂੰ ਕਿੱਨੇ ਹੀ ਗਦਯ ਅਤੇ ਪਦਯ ਪਾਠ ਅਜਿਹੇ ਪੜ੍ਹਾਏ ਜਾਂਦੇ ਹਨ ਜਿਨ੍ਹਾਂ ਦੇ ਅਰਥ ਦਾ ਬੱਚਿਆਂ ਨੂੰ ਅਸਲ ਗਿਆਨ ਹੋਣਾ ਅਸੰਭਵ ਹੈ। ਇਸੇ ਤਰ੍ਹਾਂ ਕਈ ਉਸਤਾਦ ਪੜ੍ਹਾਉਦਿਆਂ ਆਪਣੀ ਗਲ ਸਪਸ਼ਟ ਕਰਨ ਲਈ ਅਜਿਹੇ ਉਦਾਹਰਨ ਦਿੰਦੇ ਹਨ ਜਿਨ੍ਹਾਂ ਦਾ ਬਾਲਕ ਦੇ ਅਨੁਭਵ ਨਾਲ ਕੋਈ ਸਬੰਧ ਨਹੀਂ ਹੁੰਦਾ।
{{gap}}'''ਲਹਿਜਾ ਬਦਲ ਬਦਲ ਬੋਲਣਾ:—''' ਬਚਿਆਂ ਨਾਲ ਬੋਲਣ ਵੇਲੇ ਇਕੋ ਤਰ੍ਹਾਂ ਬੋਲੀ ਜਾਣ ਨਾਲ ਸੁਰ ਬਦਲ ਬਦਲ ਬੋਲਣ ਨਾਲ ਬੱਚਿਆਂ ਦੇ ਮਨ ਤੇ ਵਧੇਰੇ ਪਰਭਾਵ ਪੈਂਦਾ ਹੈ। ਲਿਖਤੀ ਤੇ ਬੋਲੇ ਜਾਣ ਵਾਲੀ ਬੋਲੀ ਵਿਚ ਬੜਾ ਫਰਕ ਹੁੰਦਾ ਹੈ। ਉਹ ਹੀ ਵਾਕ ਲਿਖ ਕੇ ਪਰਗਟ ਕਰਨ ਨਾਲ ਪ੍ਰਭਾਵਹੀਨ ਹੋ ਜਾਂਦਾ ਹੈ ਜਿਹੜਾ ਠੀਕ ਤਰ੍ਹਾਂ ਬੋਲਣ ਨਾਲ ਪ੍ਰਭਾਵਸ਼ਾਲੀ ਹੁੰਦਾ ਹੈ। ਬੋਲਣ ਵੇਲੇ ਇਸ ਤਰ੍ਹਾਂ ਨਹੀਂ ਬੋਲਣਾ ਚਾਹੀਦਾ ਜਿਵੇਂ ਕਿ ਅਸੀਂ ਪੁਸਤਕ ਪੜ੍ਹ ਰਹੇ ਹੋਈਏ। ਸ਼ਬਦਾਂ ਨੂੰ ਢੁਕਵੇਂ ਮੇਲਾਂ ਵਿਚ ਪੇਸ਼ ਕਰਨਾ ਅਤੇ ਠੀਕ ਉਚਾਰਨ ਵਿਚ ਬੋਲਣਾ ਆਪਣੀਆਂ ਕਹੀਆਂ ਗੱਲਾਂ ਨੂੰ ਪਰਭਾਵਸ਼ਾਲੀ ਬਨਾਉਣ ਅਤੇ ਉਨ੍ਹਾਂ ਨੂੰ ਬਚਿਆਂ ਦੀ ਸਮਝ ਵਿਚ ਲਿਆਉਣ ਲਈ ਬੜਾ ਜ਼ਰੂਰੀ ਹੈ।
{{gap}}'''ਹਾਵਾਂ ਭਾਵਾਂ ਦੀ ਵਰਤੋਂ:-''' ਬੋਲਣ ਵੇਲੇ ਢੁਕਵੇਂ ਹਾਵਾਂ ਭਾਵਾਂ ਦਾ ਵਿਖਾਵਾ ਵੀ ਬੋਲਣ ਨੂੰ ਪਰਭਾਵਸ਼ਾਲੀ ਬਨਾਉਣ ਲਈ ਜ਼ਰੂਰੀ ਹੈ। ਅਸੀਂ ਬੋਲਾਂ ਵਿਚ ਹੀ ਆਪਣੇ ਭਾਵ ਪਰਗਟ ਨਹੀਂ ਕਰਦੇ, ਆਪਣੀਆਂ ਅੱਖਾਂ, ਆਪਣੇ ਹੱਥਾਂ ਅਤੇ ਮੂੰਹ ਦੀਆਂ ਬਣਾਵਟਾਂ ਹਰਕਤਾਂ ਨਾਲ ਵੀ ਆਪਣੇ ਭਾਵ ਪਰਗਟ ਕਰਦੇ ਹਾਂ। ਇਨ੍ਹਾਂ ਬਣਾਵਟਾਂ ਦਾ ਬੜਾ ਡੂੰਘਾ ਅਸਰ ਬੱਚੇ ਦੇ ਮਨ ਉਤੇ ਪੈਂਦਾ ਹੈ। ਬੱਚਾ ਆਪ ਇਨ੍ਹਾਂ ਇਸ਼ਾਰਿਆਂ, ਬਣਾਵਟਾਂ ਦਾ ਬੜਾ ਪਿਆਰਾ ਹੈ। ਜਿਹੜੀ ਗਲ ਇਸ਼ਾਰਿਆਂ, ਹਾਵਾਂ ਭਾਵਾਂ ਨਾਲ ਉਸ ਨੂੰ ਦੱਸੀ ਜਾਂਦੀ ਹੈ ਉਹ ਉਸ ਨੂੰ ਸੁਆਦੀ ਅਤੇ ਪਿਆਰੀ ਲਗਦੀ ਹੈ। ਬਾਲਕ ਜਿੱਨਾ ਛੋਟਾ ਹੁੰਦਾ ਹੈ ਉੱਨਾ ਹੀ ਇਹ ਹਰਕਤਾਂ ਉਸਨੂੰ ਪਿਆਰੀਆਂ ਲਗਦੀਆਂ ਹਨ। ਜਿਵੇਂ ਬੱਚਾ ਆਪਣੇ ਮਨ ਦੇ ਭਾਵਾਂ ਨੂੰ ਇਸ਼ਾਰਿਆਂ ਨਾਲ ਪਰਗਟ ਕਰਨਾ ਚਾਹੁੰਦਾ ਹੈ ਉਸੇ ਤਰ੍ਹਾਂ ਉਹ ਦੂਜਿਆਂ ਕੋਲੋਂ ਹਾਵਾਂ ਭਾਵਾਂ ਅਤੇ ਇਸ਼ਾਰਿਆਂ ਨਾਲ ਵਿਚਾਰਾਂ ਨੂੰ ਪਰਗਟ ਕਰਨ ਦੀ ਆਸ ਰਖਦਾ ਹੈ। ਉਸਤਾਦ ਦੇ ਹਾਵ ਭਾਵ ਬਚਿਆਂ ਨੂੰ ਉਸ ਦੇ ਬੋਲੇ ਵਾਕਾਂ ਦੇ ਅਰਥ ਸਮਝਣ ਵਿੱਚ ਸਹਾਇਤਾ<noinclude></noinclude>
fv8zw6xdo13cevyuu7a4z2hktyxx9bf
ਪੰਨਾ:ਸਿਖਿਆ ਵਿਗਿਆਨ.pdf/163
250
64797
229509
184207
2026-07-27T07:24:33Z
Harchand Bhinder
2624
/* ਤਸਦੀਕ */
229509
proofread-page
text/x-wiki
<noinclude><pagequality level="4" user="Harchand Bhinder" />{{center|'''੧੫੦'''}}</noinclude>ਦਿੰਦੇ ਹਨ। ਵੈਸੇ ਤਾਂ ਇਨ੍ਹਾਂ ਹਾਵਾਂ ਭਾਵਾਂ ਤੋਂ ਹਰ ਵਿਅਕਤੀ ਨੂੰ ਸਹਾਇਤਾ ਮਿਲਦੀ ਹੈ ਪਰ ਬਚਿਆਂ ਨੂੰ ਤਾਂ ਖਾਸ ਤਰ੍ਹਾਂ ਦੀ ਸਹਾਇਤਾ ਮਿਲਦੀ ਹੈ। ਕੌਈ ਵੀ ਵਿਅਕਤੀ ਕਿਸੇ ਲੈਕਚਰ ਦੇਣ ਵਾਲੇ ਦੇ ਵਖਿਆਣ ਨੂੰ ਅੱਖਾਂ ਖੋਲ੍ਹ ਕੇ ਸੁਣੇ ਅਤੇ ਫਿਰ ਅਖਾਂ ਬੰਦ ਕਰ ਕੇ ਸੁਣੇ ਤਾਂ ਉਹ ਵੇਖੇਗਾ ਕਿ ਉਸ ਨੂੰ ਅਰਥ ਸਮਝਣ ਵਿਚ ਕਿੱਨਾ ਸੁਆਦ ਆਉਂਦਾ ਹੈ।
{{gap}}'''ਦੁਹਰਾਈ ਦੀ ਵਰਤੋਂ:-''' ਬਚਿਆਂ ਦੇ ਮਨ ਵਿਚ ਮਹੱਤਾ ਵਾਲੀਆਂ ਗੱਲਾਂ ਠੀਕ ਤਰ੍ਹਾਂ ਟਿਕਾਉਣ ਲਈ ਉਨ੍ਹਾਂ ਨੂੰ ਦੁਹਰਾਉਂਦੇ ਰਹਿਣਾ ਚਾਹੀਦਾ ਹੈ। ਕਿਸੇ ਵਾਕ ਨੂੰ ਦੁਹਰਾਉਣ ਨਾਲ ਬਚੇ ਦਾ ਧਿਆਨ ਉਸ ਵਲ ਖਾਸ ਤਰ੍ਹਾਂ ਨਾਲ ਖਿਚਿਆ ਜਾਂਦਾ ਹੈ। ਹਰ ਲੈਕਚਰਾਰ ਇਸ ਗਲ ਨੂੰ ਜਾਣਦਾ ਹੈ; ਇਸ ਲਈ ਉਹ ਆਪਣੀ ਮੂਖ ਗਲ ਨੂੰ ਜਨਤਾ ਅੱਗੇ ਕਈ ਵਾਰ ਦੁਹਰਾਉਂਦਾ ਹੈ।
{{gap}}'''ਮਹੱਤਾ ਵਾਲੇ ਸ਼ਬਦਾਂ ਨੂੰ ਜ਼ੋਰ ਨਾਲ ਬੋਲਣਾ:-''' ਜਿਹੜਾ ਸ਼ਬਦ ਖਾਸ ਮਹੱਤਾ ਵਾਲਾ ਹੋਵੇ ਉਸ ਨੂੰ ਜ਼ੋਰ ਨਾਲ ਬੋਲਣ ਨਾਲ ਬੱਚਿਆਂ ਦਾ ਉਸ ਵਲ ਧਿਆਨ ਖਿਚਿਆ ਜਾਂਦਾ ਹੈ। ਕਦੇ ਕਦੇ ਉਸ ਸ਼ਬਦ ਦੇ ਕਾਰਨ ਸਾਰਾ ਵਾਕ ਅਤੇ ਕਹਿਣ ਦਾ ਭਾਵ ਬਚਿਆਂ ਨੂੰ ਯਾਦ ਰਹਿ ਜਾਂਦਾ ਹੈ।
{{gap}}'''ਅੱਖ ਦੀ ਵਰਤੋਂ:-''' ਜਦ ਉਸਤਾਦ ਜਮਾਤ ਵਿਚ ਕੁਝ ਬੋਲ ਰਿਹਾ ਹੋਵੇ ਤਾਂ ਉਸ ਨੂੰ ਹਰ ਇਕ ਦੀ ਅੱਖ ਵਲ ਵੇਖਣਾ ਚਾਹੀਦਾ ਹੈ। ਇਸ ਨਾਲ, ਜਮਾਤ ਵਿਚ ਕੰਟਰੋਲ ਠੀਕ ਰਹਿੰਦਾ ਹੈ। ਜਦ ਉਸਤਾਦ ਪੜ੍ਹਾਉਂਦਾ ਹੁੰਦਾ ਹੈ ਤਾਂ ਕੁਝ ਬੱਚੇ ਹੋਰ ਹੀ ਕੁਝ ਕਰਦੇ ਰਹਿੰਦੇ ਹਨ। ਉਸਤਾਦ ਨੂੰ ਚਾਹੀਦਾ ਹੈ ਕਿ ਉਹ ਇਹ ਵੇਖੇ ਕਿ ਸਾਰੇ ਬੱਚੇ ਉਸ ਵਲ ਵੇਖ ਰਹੇ ਹਨ। ਦੂਜੇ, ਉਸਤਾਦ ਬਚਿਆਂ ਦੇ ਹਾਵਾਂ ਭਾਵਾਂ ਅਤੇ ਚਿਹਰੇ ਦੀ ਬਣਾਵਟ ਤੋਂ ਇਹ ਪਛਾਣ ਸਕਦਾ ਹੈ ਕਿ ਬੱਚੇ ਉਸ ਦੇ ਕਹੇ ਨੂੰ ਸਮਝ ਰਹੇ ਹਨ ਕਿ ਨਹੀਂ। ਜਦ ਬੱਚੇ ਉਦਾਸ ਬੈਠੇ ਵਿਖਾਈ ਦੇਣ ਤਾਂ ਉਸ ਨੂੰ ਸਮਝ ਜਾਣਾ ਚਾਹੀਦਾ ਹੈ ਕਿ ਉਸ ਦੇ ਪੜਾਉਣ ਵਿਚ ਜ਼ਰੂਰ ਕੁਝ ਕਸਰ ਹੈ, ਬੱਚੇ ਸਮਝ ਨਹੀਂ ਰਹੇ। ਉਸ ਨੂੰ ਬਚਿਆਂ ਤੇ ਸੁਆਲ ਕਰ ਕੇ ਇਹ ਨਿਸਚਾ ਕਰ ਲੈਣਾ ਚਾਹੀਦਾ ਹੈ ਕਿ ਬੱਚੇ ਕਿਥੋਂ ਕੁ ਤਕ ਸਮਝ ਰਹੇ ਹਨ।
{{gap}}ਉਸਤਾਦ ਦੇ ਮੂੰਹ ਵਲ ਵੇਖਣ ਨਾਲ ਬਚਿਆਂ ਨੂੰ ਵੀ ਭਾਵ ਸਪਸ਼ਟ ਅਤੇ ਆਪਣਾ ਧਿਆਨ ਇਕਾਗਰ ਕਰਨ ਵਿਚ ਸਹਾਇਤਾ ਮਿਲਦੀ ਹੈ। ਇਸ ਲਈ ਉਸਤਾਦ ਨੂੰ ਬਚਿਆਂ ਵਲ ਵੇਖਕੇ ਹੀ ਬੋਲਣਾ ਚਾਹੀਦਾ ਹੈ। ਕਿੱਨੇ ਹੀ ਉਸਤਾਦ ਬਲੈਕ ਬੋਰਡ ਤੇ ਲਿਖਣ ਵੇਲੇ ਜਮਾਤ ਵਿਚ ਬੋਲਿਆ ਕਰਦੇ ਹਨ। ਇਸ ਤਰ੍ਹਾਂ ਬੋਲਣ ਨਾਲ ਬਚਿਆਂ ਨੂੰ ਵਧੇਰੇ ਲਾਭ ਨਹੀਂ ਹੁੰਦਾ। ਜੇ ਲਿਖਣਾ ਅਤੇ ਬੋਲਣਾ ਨਾਲ ਨਾਲ ਹੋਣਾ ਜ਼ਰੂਰੀ ਹੋਵੇ ਤਾਂ ਇਕ ਵਾਰੀ ਉਸਤਾਦ, ਬਲੈਕ ਬੋਰਡ ਉਤੇ ਲਿਖੇ ਅਤੇ ਫਿਰ ਬਚਿਆਂ ਵਲ ਵੇਖੇ। ਇਸ ਤਰ੍ਹਾਂ ਦਾ ਲਿਖਣਾ ਅਤੇ ਬੋਲਣਾ ਤਾਂ ਹੀ ਠੀਕ ਹੁੰਦਾ ਹੈ ਜਦ ਬੱਚੇ ਆਪ ਵੀ ਉਸਤਾਦ ਦੇ ਕਹੇ ਨੂੰ ਲਿਖ ਰਹੇ ਹੋਣ।
{{gap}}'''ਨਿਚੋੜ ਦਸਣਾ:-''' ਬੋਲਣ ਪਿਛੋਂ ਉਸਤਾਦ ਨੂੰ ਆਪਣੀਆਂ ਕਹੀਆਂ ਮੋਟੀਆਂ ਮੋਟੀਆਂ ਗਲਾਂ ਦੁਹਰਾ ਦੇਣੀਆਂ ਚਾਹੀਦੀਆਂ ਹਨ। ਆਂਮ ਕਰਬੇ ਉਸਤਾਦ ਪੜ੍ਹਾਉਦਿਆਂ ਕਈ ਉਦਾਹਰਨਾਂ ਰਾਹੀਂ ਇਕ ਸਿਧਾਂਤ ਨੂੰ ਸਮਝਾਉਂਦਾ ਹੈ, ਇਸ ਨਾਲ ਬੱਚੇ ਕਦੇ ਕਦੇ ਇਸ ਵਹਿਮ ਵਿਚ ਪੈ ਜਾਂਦੇ ਹਨ ਕਿ ਕਿਹੜੀ ਗਲ ਸਮਝਾਈ ਗਈ ਹੈ। ਇਸ ਲਈ ਜਿਹੜੀ ਪਰਧਾਨ ਗਲ ਹੋਵੇ ਉਸਨੂੰ ਕਹਿਣ ਪਿਛੋਂ ਦੁਹਰਾ ਦੇਣਾ ਚਾਹੀਦਾ ਹੈ। ਧਿਆਨ ਵਿਚ<noinclude></noinclude>
pk956grofmegju5onwqooanv68hnty9
ਪੰਨਾ:ਸਿਖਿਆ ਵਿਗਿਆਨ.pdf/164
250
64798
229510
184648
2026-07-27T07:24:42Z
Harchand Bhinder
2624
/* ਤਸਦੀਕ */
229510
proofread-page
text/x-wiki
<noinclude><pagequality level="4" user="Harchand Bhinder" />{{center|'''੧੫੧'''}}</noinclude>ਰਖੀਆਂ ਜਾਣ ਵਾਲੀਆਂ ਗਲਾਂ ਦੀ ਗਿਣਤੀ ਕਰਵਾ ਦੇਣੀ ਚਾਹੀਦੀ ਹੈ।
{{gap}}'''ਪ੍ਰਸ਼ਨ ਦੀ ਵਰਤੋਂ:-''' ਜਿਸ ਤਰ੍ਹਾਂ ਪਹਿਲਾਂ ਦਸਿਆ ਜਾ ਚੁਕਾ ਹੈ ਕਿ ਬਚਿਆਂ ਤੋਂ ਆਪਣੇ ਕਥਨ ਦੇ ਵਿਚ ਵਿਚ ਪ੍ਰਸ਼ਨ ਕਰਦੇ ਰਹਿਣਾ ਜ਼ਰੂਰੀ ਹੈ। ਜੇ ਕਥਨ ਦੀ ਸਮੱਸਿਆ ਦੇ ਰੂਪ ਵਿਚ ਹੋਵੇ ਤਾਂ ਹੋਰ ਵੀ ਚੰਗਾ ਹੈ। ਪ੍ਰਸ਼ਨ ਕਰਨ ਨਾਲ ਬਚਿਆਂ ਦਾ ਧਿਆਨ ਕਹਿਣ ਵਾਲੇ ਦੇ ਕਥਨ ਵਿਚ ਖਿਚਿਆ ਜਾਂਦਾ ਹੈ। ਦੂਜੇ ਉਸਤਾਦ ਇਹ ਵੀ ਪਤਾ ਕਰ ਸਕਦਾ ਹੈ ਕਿ ਬੱਚੇ ਉਸਨੂੰ ਕਿਥੋਂ ਤਕ ਸਮਝ ਰਹੇ ਹਨ।
{{larger|{{center|'''ਉੱਤਰਾਂ ਦੀ ਪਰਖ'''}}}}
{{gap}}ਜਿਸ ਤਰ੍ਹਾਂ ਉਸਤਾਦ ਦੀ ਚਤਰਾਈ ਪ੍ਰਸ਼ਨ ਕਰਨ ਅਤੇ ਵਿਆਖਿਆ ਵਿਚ ਵੇਖੀ ਜਾਂਦੀ ਹੈ, ਉਸੇ ਤਰ੍ਹਾਂ ਉਸ ਦੀ ਹੁਸ਼ਿਆਰੀ ਪ੍ਰਸ਼ਨ ਦੇ ਉੱਤਰਾਂ ਨੂੰ ਬਚਿਆਂ ਦੀ ਸਿਖਿਆ ਵਿਚ ਕੰਮ ਲਿਆਉਣ ਵਿਚ ਵੇਖੀ ਜਾਂਦੀ ਹੈ। ਕਿਸੇ ਵੀ ਪ੍ਰਸ਼ਨ ਦੇ ਤਿੰਨ ਤਰ੍ਹਾਂ ਦੇ ਉਤਰ ਹੋ ਸਕਦੇ ਹਨ--ਪੂਰੇ ਠੀਕ, ਪੂਰੇ ਗਲਤ ਆ ਰਲੋ ਮਿਲੇ। ਪੂਰੇ ਠੀਕ ਉਤਰ ਬਾਰੇ ਉਸਤਾਦ ਨੂੰ ਕੁਝ ਵੀ ਨਹੀਂ ਕਰਨਾ ਪੈਂਦਾ। ਠੀਕ ਉਤਰ ਨੂੰ ਸਵੀਕਾਰ ਕਰਕੇ ਉਸਤਾਦ ਅੱਗੇ ਚਲਦਾ ਹੈ। ਜੇ ਕਿਸੇ ਸੰਥਾ ਨੂੰ ਪੜ੍ਹਾਉਣ ਵਿਚ ਅਜਿਹੇ ਪ੍ਰਸ਼ਨ ਹੀ ਪੁਛੇ ਜਾਣ ਜਿਨ੍ਹਾਂ ਦਾ ਸਾਰੇ ਬਾਲਕ ਠੀਕ ਉਤਰ ਦਿੰਦੇ ਹਨ ਤਾਂ ਉਹ ਸੰਥਾ ਕੋਈ ਬੌਧਿਕ ਵਿਕਾਸ ਨਹੀਂ ਕਰਦੀ। ਅਜਿਹੇ ਪਾਠ ਵਿਚ ਉਸਤਾਦ ਦੀ ਪੜਾਉਣ ਦੀ ਕਲਾ ਵਿਚ ਹੁਸ਼ਿਆਰੀ ਦੀ ਪਛਾਣ ਨਹੀਂ ਹੁੰਦੀ। ਇਸੇ ਤਰ੍ਹਾਂ ਜਿਨ੍ਹਾਂ ਪ੍ਰਸ਼ਨਾਂ ਦਾ ਉਤਰ ਪੂਰਾ ਗਲਤ ਹੈ ਉਨ੍ਹਾਂ ਨੂੰ ਉਸਤਾਦ ਅਸਵੀਕਾਰ ਕਰ ਦਿੰਦਾ ਹੈ। ਅਜਿਹੇ ਉਤਰ ਬਾਰੇ ਵੀ ਉਸਤਾਦ ਨੂੰ ਕੋਈ ਮਾਨਸਿਕ ਮਿਹਨਤ ਨਹੀਂ ਕਰਨੀ ਪੈਂਦੀ।
{{gap}}ਉਸਤਾਦ ਦੀ ਹੁਸ਼ਿਆਰੀ ਉਨ੍ਹਾਂ ਉਤਰਾਂ ਵਿਚ ਵੇਖੀ ਜਾਂਦੀ ਹੈ ਜਿਨ੍ਹਾਂ ਵਿਚ ਕੁਝ ਹਿੱਸਾ ਠੀਕ ਤੇ ਕੁਝ ਗਲਤ ਹੁੰਦਾ ਹੈ। ਅਜਿਹੀ ਹਾਲਤ ਵਿਚ ਬਚਿਆਂ ਉਤੇ ਹੋਰ ਪ੍ਰਸ਼ਨ ਕਰਕੇ ਉਨ੍ਹਾਂ ਦੋ ਉਤਰਾਂ ਨੂੰ ਠੀਕ ਕਰਨ ਦਾ ਯਤਨ ਕੀਤਾ ਜਾਂਦਾ ਹੈ। ਠੀਕ ਉਤਰ ਨੂੰ ਬੱਚਿਆਂ ਕੋਲੋਂ ਹੀ ਕਢਵਾਉਣ ਵਿਚ ਉਸਤਾਦ ਦੀ ਹੁਸ਼ਿਆਰੀ ਪਛਾਣੀ ਜਾਂਦੀ ਹੈ। ਮੰਨ ਲੌ, ਇਕ ਬੱਚੇ ਨੂੰ ਸੁਆਲ ਕੀਤਾ ਜਾਂਦਾ ਹੈ ਕਿ ਸਮਕੋਨ ਚਤਰਭੁਜ ਕਿਸਨੂੰ ਕਹਿੰਦੇ ਹਨ ਅਤੇ ਉਹ ਜਵਾਬ ਦਿੰਦਾ ਹੈ ਕਿ ਸਮਕੋਣ ਚਤਰਭੁਜ ਉਹ ਚਤਰਭੁਜ ਹੈ ਜਿਸਦੀਆਂ ਚਾਰੇ ਕੋਣਾਂ ਅਤੇ ਚਾਰੇ ਭੁਜਾਂ ਬਰਾਬਰ ਹੋਣ ਤਾਂ ਉਸ ਤੋਂ ਅਗੇ ਹੋਰ ਸੁਆਲ ਪੁਛਕੇ ਉਤਰ ਨੂੰ ਠੀਕ ਕਰਵਾਉਣਾ ਚਾਹੀਦਾ ਹੈ।
{{gap}}ਕਿੰਨੇ ਹੀ ਉਸਤਾਦ ਬੱਚਿਆਂ ਦੇ ਉੱਤਰਾਂ ਨੂੰ ਆਪ ਦੁਹਰਾਉਂਦੇ ਹਨ ਅਤੇ ਕਿਨਿਆਂ ਹੀ ਬਚਿਆਂ ਦੇ ਹਰ ਉੱਤਰ ਪਿਛੋਂ ‘ਸ਼ਾਬਾਸ਼' ਕਹਿੰਦੇ ਹਨ, ਇਹ ਠੀਕ ਨਹੀਂ। ਜਿਸ ਪ੍ਰਸ਼ਨ ਦੇਣ ਵਿਚ ਬਚਿਆਂ ਨੂੰ ਸਚਮੁਚ ਮਾਨਸਿਕ ਮਿਹਨਤ ਕਰਨੀ ਪਵੇ ਉਸ ਦੇ ਅੰਤ ਵਿਚ ਹੀ 'ਸਾਬਾਸ' ਕਹਿਣਾ ਚਾਹੀਦਾ ਹੈ।
{{gap}}ਕਦੇ ਕਦੇ ਉਸਤਾਦ ਪ੍ਰਸਨਾਂ ਦੋ ਉਤਰ ਪੈਰੇ ਵਾਕਾਂ ਵਿਚ ਦੇਣ ਲਈ ਬੱਚਿਆਂ ਨੂੰ ਮਜਬੂਰ ਕਰਦੇ ਹਨ। ਅਜਿਹਾ ਕਰਨਾ ਠੀਕ ਨਹੀਂ। ਉਸਤਾਦ ਦਾ ਪ੍ਰਸ਼ਨ ਹੀ ਇਸ ਤਰ੍ਹਾਂ ਦਾ ਹੋਣਾ ਚਾਹੀਦਾ ਹੈ ਜਿਸ ਦਾ ਉਤਰ ਬੁਰੇ ਵਾਕ ਕਹੇ ਬਿਨਾਂ ਦਿਤਾ ਹੀ ਨਾ ਜਾ ਸਕੇ। ਪਰ ਜਦ ਇਕ ਹੀ ਸ਼ਬਦ ਨਾਲ ਕੰਮ ਚਲ ਜਾਂਦਾ ਹੋਵੇ ਤਾਂ ਬੱਚੇ ਤੋਂ ਪੂਰਾ ਵਾਕ ਅਖਵਾਉਂਣ ਦੀ ਲੋੜ ਨਹੀਂ। ਮੰਨ ਲੌ; ਉਸਤਾਦ ਨੇ ਸੁਆਲ ਕੀਤਾ ਹੈ, “ਸੰਸਾਰ ਦਾ ਸਭ ਤੋਂ ਉੱਚਾ ਪਹਾੜ ਕਿਹੜਾ ਹੈ?" ਅਤੇ ਬੱਚੇ ਨੇ ਉਤਰ ਦਿਤਾ- "ਹਿਮਾਲੀਆ” ਤਾਂ ਬੱਚੇ ਨੂੰ ਪੂਰਾ ਵਾਕ<noinclude></noinclude>
2lz768j7lk1k2th14qnmtqlo539eki8
ਪੰਨਾ:ਸਿਖਿਆ ਵਿਗਿਆਨ.pdf/165
250
64799
229511
184649
2026-07-27T07:24:50Z
Harchand Bhinder
2624
/* ਤਸਦੀਕ */
229511
proofread-page
text/x-wiki
<noinclude><pagequality level="4" user="Harchand Bhinder" />{{center|'''੧੫੨'''}}</noinclude>ਕਹਿਣ ਲਈ ਮਜਬੂਰ ਕਰਠ ਦੀ ਲੋੜ ਨਹੀਂ।
{{larger|{{center|'''ਪਰਦਰਸ਼ਨ ਸਮੱਗਰੀ'''}}}}
{{gap}}'''ਪਰਦਰਸ਼ਨ ਸਮੱਗਰੀ ਦੀ ਉਪਯੋਗਤਾ:—''' ਕਿਸੇ ਵਿਸ਼ੇ ਨੂੰ ਸੁਆਦੀ ਜਾਂ ਸਮਝ ਵਿਚ ਆਉਣ ਵਾਲਾ ਬਨਾਉਣ ਲਈ ਪਰਦਰਸ਼ਨ ਸਮੱਗਰੀ ਦੀ ਲੋੜ ਹੁੰਦੀ ਹੈ। ਵੈਸੇ ਤਾਂ ਸਾਰੀਆਂ ਉਮਰਾਂ ਦੇ ਬਚਿਆਂ ਲਈ ਪਰਦਰਸ਼ਨ ਸਮੱਗਰੀ ਦੀ ਲੋੜ ਹੁੰਦੀ ਹੈ, ਪਰ ਛੋਟੇ ਬਚਿਆਂ ਲਈ ਇਸ ਦੀ ਖਾਸ ਕਰ ਕੇ ਲੋੜ ਹੁੰਦੀ ਹੈ। ਪਰਦਰਸ਼ਨ ਸਮੱਗਰੀ ਰਾਹੀਂ ਬਚਿਆਂ ਦਾ ਮਨ ਪੜ੍ਹਾਏ ਜਾਣ ਵਾਲੇ ਵਿਸ਼ੇ ਉਤੇ ਕੇਂਦ੍ਰਿਤ ਹੋ ਜਾਂਦਾ ਹੈ ਅਤੇ ਇਸ ਦੇ ਸਹਾਰੇ ਪਾਠ ਦੀਆਂ ਗਲਾਂ ਸੌਖੀ ਤਰ੍ਹਾਂ ਬਚਿਆਂ ਨੂੰ ਦੱਸੀਆਂ ਜਾ ਸਕਦੀਆਂ ਹਨ। ਜਦ ਬਚਿਆਂ ਦਾ 'ਧਿਆਨ ਇਧਰ ਉਧਰ ਜਾ ਰਿਹਾ ਹੋਵੇ ਤਾਂ ਪਰਦਰਸ਼ਨ ਸਮੱਗਰੀ ਰਾਹੀਂ ਪਾਠ ਵਲ ਲਿਆਇਆ ਜਾ ਸਕਦਾ ਹੈ।
{{gap}}ਪਰਦਰਸ਼ਨ ਸਮੱਗਰੀ ਦਾ ਪਰਯੋਜਨ ਨਿਰਾ ਬਚਿਆਂ ਵਿਚ ਵਿਚਾਰ ਦਾ ਵਾਧਾ ਕਰਨਾ ਹੈ। ਇਸ ਨੂੰ ਪਾਠ ਦਾ ਜ਼ਰੂਰੀ ਹਿੱਸਾ ਨਹੀਂ ਸਮਝ ਲੈਣਾ ਚਾਹੀਦਾ। ਕਦੇ ਕਦੇ ਉਸਤਾਦ ਆਪਣੇ ਪਾਠ ਨੂੰ ਸੁਆਦੀ ਬਣਾਉਣ ਲਈ ਇੱਨੀ ਪਰਦਰਸ਼ਨ ਸਮੱਗਰੀ ਲੈ ਆਉਂਦੇ ਸਨ ਕਿ ਸੰਥਾ ਦਾ ਵਿਚਾਰ-ਉਭਾਰਨ ਵਾਲਾ ਗੁਣ ਹੀ ਮਾਰਿਆ ਜਾਂਦਾ ਹੈ। ਪਰਦਰਸ਼ਨ ਸਮੱਗਰੀ ਕਦੇ ਕਦੇ ਵਿਸ਼ੇ ਨਾਲ ਸਬੰਧ ਨਾ ਰਖਣ ਵਾਲੀਆਂ ਗਲਾਂ ਵਲ ਮਨ ਨੂੰ ਲੈ ਜਾਂਦੀ ਹੈ। ਜਦ ਪਰਦਰਸ਼ਨ ਸਮੱਗਰੀ ਇਸ ਤਰ੍ਹਾਂ ਦੀ ਸਾਬਤ ਹੋਣ ਲੱਗੇ ਤਾਂ ਉਸ ਦੀ ਵਰਤੋਂ ਨਾ ਕਰਨਾ ਚੰਗਾ ਹੈ।
{{gap}}'''ਪਰਦਰਸ਼ਨ ਸਮੱਗਰੀ ਦੀਆਂ ਕਿਸਮਾਂ:-''' ਪਾਠ ਨੂੰ ਸਮਝ ਗੋਚਰੇ ਅਤੇ ਸੁਆਦੀ ਬਨਾਉਣ ਵਾਲੀ ਸਮੱਗਰੀ ਕਈ ਤਰ੍ਹਾਂ ਦੀ ਹੁੰਦੀ ਹੈ। ਪਰਤੱਖ ਚੀਜ਼, ਖਿਡੌਣੇ, ਮੂਰਤਾਂ, ਸਿੱਕੇ, ਤਸਵੀਰਾਂ, ਨਕਸ਼ੇ, ਸਰਣੀਆਂ ਆਦਿ ਸਾਰੇ ਪਦਾਰਥ ਪਰਦਰਸ਼ਨ ਸਮੱਗਰੀ ਦਾ ਕੰਮ ਦਿੰਦੇ ਹਨ। ਇਨ੍ਹਾਂ ਨੂੰ ਮਨੋ-ਵਿਗਿਆਨਿਕ ਦ੍ਰਿਸ਼ਟੀ ਤੋਂ ਹੇਠ ਲਿਖੇ ਪੰਜ ਹਿਸਿਆਂ ਵਿਚ ਵੰਡਿਆ ਜਾ ਸਕਦਾ ਹੈ।
ਥਾਂ ਹੁੰਦੀ ਹੈ।
{{gap}}੧. ਪਰਤੱਖ ਪਦਾਰਥ-ਇਨ੍ਹਾਂ ਵਿਚ ਕਲਪਣਾ ਲਈ ਕੋਈ ਥਾਂ ਨਹੀਂ ਹੁੰਦਾ।
{{gap}}੨, ਮੂਰਤਾਂ-ਇਨ੍ਹਾਂ ਵਿਚ ਕਲਪਣਾ ਲਈ ਬਥੇਰਾ ਥਾਂ ਹੈ।
{{gap}}੩. ਤਸਵੀਰਾਂ ਅਤੇ ਫੋਟੋਗਰਾਫ—ਇਨ੍ਹਾਂ ਵਿਚ ਕਲਪਣਾ ਲਈ ਹੋਰ ਵੀ ਵਧੇਰੇ ਥਾ ਹੁੰਦੀ ਹੈ।
{{gap}}੪. ਨਕਸ਼ੇ ਅਤੇ ਸਰਟੀਆਂ-ਇਨ੍ਹਾਂ ਵਿਚ ਕਲਪਣਾ ਲਈ ਪਹਿਲਾਂ ਤੋਂ ਵੀ ਵਧ ਥਾਂ ਹੁੰਦੀ ਹੈ।
{{gap}}੫. ਸ਼ਬਦੀ ਉਦਾਹਰਨ—ਇਨ੍ਹਾਂ ਵਿਚ ਸਾਰੀਆਂ ਗਲਾਂ ਬਚਿਆਂ ਦੀ ਕਲਪਣਾ ਉਤੇ ਛਡ ਦਿਤੀਆਂ ਜਾਂਦੀਆਂ ਹਨ।
{{gap}}ਇਨ੍ਹਾਂ ਸਮੱਗਰੀਆਂ ਦੀ ਵਰਤੋਂ ਪਾਠ ਦੀ ਵਿਸ਼ੇਸ਼ਤਾ ਅਤੇ ਬਚਿਆਂ ਦੇ ਮਾਨਸਿਕ ਵਿਕਾਸ ਦੀ ਅਵਸਥਾ ਉਤੇ ਨਿਰਭਰ ਹੈ। ਕਿੰਨੇ ਹੀ ਪਾਠ ਅਜਿਹੇ ਹੁੰਦੇ ਹਨ ਜਿਨ੍ਹਾਂ ਵਿਚ ਪਰਤੱਖ ਚੀਜ਼ ਵਿਖਾਣਾ ਹੀ ਠੀਕ ਹੈ। ਕਿਸੇ ਵਿਗਿਆਨਿਕ ਪਾਠ ਨੂੰ ਪੜ੍ਹਾਉਂਦਿਆਂ ਪਰਤੱਖ ਚੀਜ਼ ਨੂੰ ਹੀ ਬੱਚਿਆਂ ਅਗੇ ਰੱਖਿਆ ਜਾਂਦਾ ਹੈ। ਕਿਉਂ ਜੁ ਇਸ ਦੇ ਪਾਠ ਨੂੰ ਪੜ੍ਹਾਉਣ<noinclude></noinclude>
jyaqil30cmlcwquhyywt84ay5i5oaw1
ਪੰਨਾ:ਸਿਖਿਆ ਵਿਗਿਆਨ.pdf/166
250
64800
229512
184239
2026-07-27T07:24:59Z
Harchand Bhinder
2624
/* ਤਸਦੀਕ */
229512
proofread-page
text/x-wiki
<noinclude><pagequality level="4" user="Harchand Bhinder" />{{center|'''੧੫੩'''}}</noinclude>ਦਾ ਮੁਖ ਮੰਤਵ ਬਚਿਆਂ ਵਿਚ ਪੜਤਾਲਣ ਦੀ ਸ਼ਕਤੀ ਨੂੰ ਵਧਾਉਣਾ ਭੀ ਹੁੰਦਾ ਹੈ। ਮੱਛਰਾਂ ਦਾ ਪਾਠ ਪੜਾਉਂਦਿਆਂ ਵਖ ਵਖ ਕਿਸਮ ਦੇ ਮੱਛਰਾਂ ਨੂੰ ਵਿਖਾਉਣਾ ਹੀ ਠੀਕ ਹੈ। ਇਤਿਹਾਸ ਅਤੇ ਭੂਗੋਲ ਪੜਾਉਂਦਿਆਂ ਮੂਰਤਾਂ, ਚਿੱਤਰ, ਨਕਸ਼ੇ ਸਰਣੀਆਂ ਆਦਿ ਤੋਂ ਕੰਮ ਲਿਆ ਜਾਂਦਾ ਹੈ। ਬੋਲੀ ਦਾ ਪਾਠ ਪੜ੍ਹਾਉਂਦਿਆਂ ਚਿੱਤਰ ਤੋਂ ਕੰਮ ਲੈਣਾ ਠੀਕ ਹੈ।
{{gap}}ਪਰਦਰਸ਼ਨ ਸਮੱਗਰੀ ਦੇ ਚਿਤਰ ਕਈ ਤਰ੍ਹਾਂ ਦੇ ਹੁੰਦੇ ਹਨ; ਇਨ੍ਹਾਂ ਦੀ ਠੀਕ ਵਰਤੋਂ ਕਰਨ ਲਈ ਪਾਠ ਦੀ ਲੋੜ ਅਤੇ ਬਚਿਆਂ ਦੀ ਉਮਰ ਨੂੰ ਧਿਆਨ ਵਿਚ ਰਖਣਾ ਹੁੰਦਾ ਹੈ। ਕੁਝ ਚਿੱਤਰ ਰੰਗੀਨ ਹੁੰਦੇ ਹਨ, ਕੁਝ ਸਾਦੇ ਅਤੇ ਕੁਝ ਨਿਰੇ ਲਕੀਰੇ ਹੀ ਹੁੰਦੇ ਹਨ। ਛੋਟੇ ਬਚਿਆਂ ਨੂੰ ਰੰਗੀਨ ਚਿੱਤਰ ਵਿਖਾਉਣਾ ਠੀਕ ਹੈ ਵਧੇਰੀ ਉਮਰ ਦੇ ਬਚਿਆਂ ਨੂੰ ਸਾਦੇ ਅਤੇ ਉਨ੍ਹਾਂ ਤੋਂ ਵੀ ਵੱਡੀ ਉਮਰ ਵਾਲਿਆਂ ਨੂੰ ਨਿਰੇ ਖਾਕੇ ਵਿਖਾਉਣਾ ਕਾਫੀ ਹੈ। ਚਿਤਰਾਂ ਨੂੰ ਵਡਿਆਂ ਕਰ ਕੇ ਵਿਖਾਉਣ ਲਈ ਐਪੀਡਾਇਆ-ਸਕੋਪ ਦੀ ਕਾਢ ਨਿਕਲੀ ਹੈ। ਇਸੇ ਤਰ੍ਹਾਂ ਮੈਜਿਕ ਲੈਟਰਨ ਰਾਹੀਂ ਚਿਤਰਾਂ ਨੂੰ ਚਲਦਿਆਂ ਵਿਖਾਇਆ ਜਾ ਸਕਦਾ ਹੈ। ਇਨ੍ਹਾਂ ਕਾਢਾਂ ਦੀ ਠੀਕ ਵਰਤੋਂ ਕਰਨਾ ਉਸਤਾਦ ਦੀ ਅਕਲਮੰਦੀ ਉਤੇ ਨਿਰਭਰ ਹੈ। ਕਿਸੇ ਪਾਠ ਦਾ ਮੁਖ ਨਿਸ਼ਾਨਾ ਵਸਤੂ ਦਾ ਵਿਖਾਲਾ ਹੁੰਦਾ ਹੈ। ਅਜਿਹੇ ਪਾਠ ਵਿਚ ਐਮੀਡਾਇਆਸਕੋਪ ਦੀ ਵਰਤੋਂ ਲਾਭਦਾਇਕ ਸਿੱਧ ਹੁੰਦੀ ਹੈ। ਛੋਟੀ ਉਮਰ ਦੇ ਬਚਿਆਂ ਨੂੰ ਪੜ੍ਹਾਉਂਦਿਆਂ ਇਸ ਤਰ੍ਹਾਂ ਦੋ ਯੰਤਰਾਂ ਨੂੰ ਵਰਤੋਂ ਵਿਚ ਲਿਆਉਣਾ ਚੰਗਾ ਹੈ। ਪਰ ਜਿਸ ਪਾਠ ਦਾ ਮੁਖ ਨਿਸ਼ਾਨਾ ਬਚਿਆਂ ਵਿਚ ਵਿਗਿਆਨਿਕ ਵਿਚਾਰ ਦਾ ਵਾਧਾ ਹੈ ਉਸ ਵਿਚ ਐਮੀਡਾਇਆਸਕੋਪ ਜਾਂ ਮੈਜਿਕ ਲੈਂਟਰਨ ਦੀ ਵਰਤੋਂ ਜ਼ਰੂਰੀ ਹੈ। ਉਸਤਾਦਾਂ ਨੂੰ ਸਦਾ ਧਿਆਨ ਵਿਚ ਰਖਣਾ ਚਾਹੀਦਾ ਹੈ ਕਿ ਖਿਸੇ ਪਾਠ ਨੂੰ ਪੜ੍ਹਾਉਣ ਦਾ ਵੱਡਾ ਨਿਸ਼ਾਨਾ ਉਸ ਨੂੰ ਸੁਆਦੀ ਬਨਾਉਣਾ ਨਹੀਂ ਸਗੋਂ ਉਸ ਨੂੰ ਲਾਭਦਾਇਕ ਬਣਾਉਣਾ ਹੈ। ਕੋਈ ਵੀ ਪਾਠ ਸਿਖਿਆ ਦੀ ਦ੍ਰਿਸ਼ਟੀ ਤੋਂ, ਉਦੋਂ ਤਕ ਲਾਭਦਾਇਕ ਨਹੀਂ ਸਮਝਿਆ ਜਾਂਦਾ ਜਦ ਤਕ ਉਹ ਬਚਿਆਂ ਦੀ ਸੋਚ ਸ਼ਕਤੀ ਜਾਂ ਕਲਪਣਾ ਅਤੇ ਯਾਦ ਸ਼ਕਤੀ ਵਿਚ ਵਾਧਾ ਨਹੀਂ ਕਰਦਾ। ਪਾਠ ਦਾ ਪੜ੍ਹਾਉਣਾ ਹਾਵਾਂ ਭਾਵਾਂ ਰਾਹੀਂ ਨਾਟਕ ਰਚਾਉਣਾ ਨਹੀਂ। ਉਸ ਦਾ ਮੁਖ ਨਿਸ਼ਾਨਾ ਬਚਿਆਂ ਨੂੰ ਨਿਰਾ ਅਨੰਦ ਦੇਣਾ ਨਹੀਂ, ਸਗੋਂ ਉਨ੍ਹਾਂ ਦੇ ਦਿਮਾਗ ਉਤੇ ਜ਼ੋਰ ਪਾਉਣਾ ਹੈ।
{{gap}}ਪਰਦਰਸ਼ਨ ਸਮੱਗਰੀ ਜਿੱਨੀ ਘਟ ਹੋਵੇ ਉੱਨੇ ਉਤੇ ਹੀ ਸੰਤੋਖ ਰਖਣਾ ਠੀਕ ਹੈ। ਪਰ ਇਸ ਦਾ ਅਰਥ ਇਹ ਨਹੀਂ ਕਿ ਬਚਿਆਂ ਨੂੰ ਪੜ੍ਹਾਈ ਗਈ ਗਲ ਦੀ ਸਮਝ ਹੀ ਨਾ ਆਵੇ। ਇਸ ਦਾ ਇਤਨਾ ਹੀ ਅਰਥ ਹੈ ਕਿ ਜੇ ਸਾਦੇ ਚਿਤਰ ਨਾਲ ਕੰਮ ਚਲ ਸਕਦਾ ਹੈ ਤਾਂ ਉਸ ਨੂੰ ਰੰਗੀਨ ਚਿਤਰ ਜਾਂ ਉਸ ਚੀਜ਼ ਦੀ ਮੂਰਤ ਜਮਾਤ ਵਿਚ ਲਿਆਉਣ ਦੀ ਲੋੜ ਨਹੀਂ। ਜਮਾਤ ਵਿਚ ਬਚਿਆਂ ਨੂੰ ਬਹੁਤ ਛੋਟੇ ਜਾਂ ਅਸਪਸ਼ਟ ਚਿੱਤਰ ਨਹੀਂ ਵਿਖਾਉਣੇ ਚਹੀਦੇ। ਜੇ ਛੋਟਾ ਚਿੱਤਰ ਬਚਿਆਂ ਨੂੰ ਵਿਖਾਉਣਾ ਹੀ ਪਵੇ ਤਾਂ ਉਸਤਾਦ ਨੂੰ ਚਾਹੀਦਾ ਹੈ ਕਿ ਉਹ ਇਕ ਇਕ ਬੱਚੇ ਕੋਲ ਜਾ ਕੇ ਚਿਤਰ ਨੂੰ ਵਿਖਾਵੇ। ਇਸ ਤਰ੍ਹਾਂ ਦਾ ਚਿੱਤਰ ਵਿਖਾਉਣ ਦਾ ਜਿੱਨਾ ਘਟ ਮੌਕਾ ਬਣੇ ਚੰਗਾ ਹੈ।
{{gap}}ਸਿਖਿਆ-ਵਿਗਿਆਨੀਆਂ ਦਾ ਮਤ ਹੈ ਕਿ ਚਿੱਤਰ, ਨਕਸ਼ੇ ਸਰਣੀ ਆਦਿ, ਜਿਸ ਕਿਸੇ ਦਾ ਵੀ, ਉਸਤਾਦ ਬਚਿਆਂ ਅੱਗੇ ਵਿਖਾਲਾ ਕਰੇ ਉਹ, ਆਪ ਬਣਾਉਣ ਤਾਂ ਵਧੇਰੇ ਚੰਗਾ ਹੈ। ਜਿਹੜੀ ਚੀਜ਼ ਬਚਿਆਂ ਦੇ ਸਾਹਮਣੇ ਹੌਲੀ ਹੌਲੀ ਬਣਾਈ ਜਾਂਦੀ ਹੈ ਉਸ ਉਤੇ ਬਚਿਆਂ ਦਾ ਧਿਆਨ ਇਕਾਗਰ ਹੁੰਦਾ ਹੈ ਅਤੇ ਉਹ ਦੇਰ ਨਾਲ ਬਚਿਆਂ ਦੇ ਯਾਦ ਰਹਿੰਦੀ<noinclude></noinclude>
g6tcyvmtiwhvn8s3apoe3ibc9s8x81s
ਪੰਨਾ:ਸਿਖਿਆ ਵਿਗਿਆਨ.pdf/167
250
64801
229513
184650
2026-07-27T07:25:08Z
Harchand Bhinder
2624
/* ਤਸਦੀਕ */
229513
proofread-page
text/x-wiki
<noinclude><pagequality level="4" user="Harchand Bhinder" />{{center|'''੧੫੪'''}}</noinclude>ਹੈ। ਦੂਜੇ, ਪਰਦਰਸ਼ਨ ਸਮੱਗਰੀ ਨੂੰ ਬਚਿਆਂ ਅੱਗੇ ਪਹਿਲਾਂ ਹੀ ਨਹੀਂ ਲਿਆ ਰਖਣਾ ਚਾਹੀਦਾ ਸਗੋਂ ਮਦਾਰੀ ਵਾਂਗ ਬੋਲੇ ਵਿਚੋਂ ਇਕ ਇਕ ਕਰ ਕੇ ਲੋੜ ਅਨੁਸਾਰ ਕਢਣਾਂ ਚਾਹੀਦਾ ਹੈ ਅਤੇ ਵਿਖਾਲਣਾ ਚਾਹੀਦਾ ਹੈ। ਜਿਸ ਸਮੱਗਰੀ ਦੀ ਵਰਤੋਂ ਹੋ ਜਾਵੇ ਉਸ ਨੂੰ ਬਚਿਆਂ ਦੀ ਨਜ਼ਰੋਂ ਉਹਲੇ ਕਰ ਦੇਣਾ ਚਾਹੀਦਾ ਹੈ ਤਾਂ ਜੁ ਅਗਲੀ ਗੱਲ ਉਤੇ ਧਿਆਨ ਇਕਾਗਰ ਕਰਨ ਵਿਚ ਰੋਕ ਨਾ ਬਣੇ।
{{gap}}ਕਿੱਨੇ ਹੀ ਉਸਤਾਦ ਬੋਲੀ ਦੀ ਸੰਥਾ ਵਿਚ ਸ਼ਬਦਾਂ ਦਾ ਅਰਥ ਸਮਝਾਉਣ ਲਈ ਉਦਾਹਰਨਾਂ ਦੀ ਵਰਤੋਂ ਬੜੀ ਕਰਦੇ ਹਨ। ਇਹ ਠੀਕ ਨਹੀਂ। ਸ਼ਬਦਾਂ ਦੇ ਅਰਥ ਕਈ ਤਰ੍ਹਾਂ ਦੱਸੇ ਜਾ ਸਕਦੇ ਹਨ, ਉਦਾਹਰਨ ਰਾਹੀਂ ਦਸਣਾ ਉਨ੍ਹਾਂ ਵਿਚੋਂ ਇਕ ਹੈ।
{{gap}}ਪਰਦਰਸ਼ਨ ਸਮੱਗਰੀ ਦੀ ਘਾਟ ਅਤੇ ਬਹੁਲਤਾ ਦੋਵੇਂ ਪਾਠ ਨੂੰ ਵਿਸ਼ਾਗੜੇ ਹਨ। ਇਸ ਲਈ ਜਿੰਨੀ ਪਰਦਰਸ਼ਨ ਸਮੱਗਰੀ ਕੰਮ ਵਿਚ ਲਿਆਉਣੀ ਠੀਕ ਹੈ ਉੱਨੀ ਹੀ ਲਿਆਉਣੀ ਚਾਹੀਦੀ ਹੈ।
{{larger|{{center|'''ਬਲੈਕ ਬੋਰਡ'''}}}}
{{gap}}'''ਬਲੈਕ ਬੋਰਡ ਦੀ ਵਰਤੋਂ:-''' ਪਾਠ ਨੂੰ ਸੁਆਦੀ ਬਨਾਉਣ ਅਤੇ ਕੁਝ ਜ਼ਰੂਰੀ ਗੱਲਾਂ ਬੱਚਿਆਂ ਦੇ ਮਨ ਉੱਤੇ ਉਕਰਨ ਲਈ ਬਲੈਕ ਬੋਰਡ ਦੀ ਵਰਤੋਂ ਕਰਨੀ ਜ਼ਰੂਰੀ ਹੈ। ਬਲੈਕ ਬੋਰਡ ਦੀ ਵਰਤੋਂ ਚਿਤਰ ਬਨਾਉਣ, ਨਕਸ਼ੇ ਖਿਚਣ, ਸਰਣੀ ਬਨਾਉਣ, ਅਤੇ ਪਾਠ ਦੀਆਂ ਮੋਟੀਆਂ ਮੋਟੀਆਂ ਗਲਾਂ ਜਾਂ ਸ਼ਬਦਾਂ ਦੇ ਰੂਪ ਲਿਖਣ ਲਈ ਹੁੰਦੀ ਹੈ। ਬਲੈਕ ਬੋਰਡ ਤੇ ਲਿਖਣ ਦੇ ਦੋ ਮੰਤਵ ਹਨ-ਇਕ, ਬਚਿਆਂ ਦਾ ਧਿਆਨ ਪਾਠ ਵਲ ਖਿਚਣਾ ਅਤੇ ਦੂਜੇ, ਪੜ੍ਹਾਈ ਗਈ ਗਲ ਨੂੰ ਬਚਿਆਂ ਦੇ ਮਨ ਉਤੇ ਠੀਕ ਤਰ੍ਹਾਂ ਉੱਕਰ ਦੇਣਾ। ਇਸ ਤੋਂ ਬਿਨਾਂ ਪਾਠ ਨੂੰ ਸਮਝਾਉਣ ਲਈ ਵੀ ਬਲੈਕ ਬੋਰਡ ਦੀ ਲੋੜ ਹੁੰਦੀ ਹੁੰਦੀ ਹੈ। ਨਕਸ਼ੇ ਰਾਹੀਂ ਜਿਹੜੀ ਭੂਗੋਲ ਜਾਂ ਇਤਿਹਾਸ ਦੀ ਸੰਥਾ ਪੜ੍ਹਾਈ ਜਾਂਦੀ ਹੈ ਉਹ ਨਕਸ਼ੇ ਦੀ ਸਹਾਇਤਾ ਤੋ ਬਗੈਰ ਪੜ੍ਹਾਈ ਗਈ ਸੰਥਾਂ ਤੋਂ ਕਿਤੇ ਵਧ ਸੁਆਦੀ ਲਗਦੀ, ਸਮਝ ਵਿਚ ਆਉਂਦੀ ਅਤੇ ਯਾਦ ਵਿਚ ਵਧੇਰੇ ਚਿਰ ਟਿਕਦੀ ਹੈ। ਇਸੇ ਤਰ੍ਹਾਂ ਚਿੱਤਰ ਰਾਹੀਂ ਪੜ੍ਹਾਈ ਸੰਥਾ ਬਚਿਆਂ ਨੂੰ ਵਧੇਰੇ ਸਮਝ ਆਉਂਦੀ ਦੀ ਅਤੇ ਸੁਆਦੀ ਲਗਦੀ ਹੈ, ਇਸ ਲਈ ਵਧੇਰੇ ਚਿਰ ਚੇਤੇ ਰਹਿੰਦੀ ਹੈ।
{{gap}}ਕਿਸੇ ਨਕਸ਼ੇ ਨੂੰ ਘਰ ਤੋਂ ਬਣਾਕੇ ਨਹੀਂ ਲਿਆਉਣਾ ਚਾਹੀਦਾ। ਜਦ ਬੱਚਿਆਂ ਦੇ ਸਾਹਮਣੇ ਹੀ ਉਸਤਾਦ ਉਸਨੂੰ ਬਣਾਉਂਦਾ ਹੈ ਤਾਂ ਉਸਦੀ, ਸਿੱਖਿਆ ਦੇ ਪੱਖ ਤੋਂ, ਮੱਹਤਾ ਵਧੇਰੇ ਹੋ ਜਾਂਦੀ ਹੈ। ਬੱਚੇ ਆਪਣੇ ਸਾਹਮਣੇ ਬਨਣ ਵਾਲੇ ਨਕਸ਼ੇ ਦੀ ਇਕ ਇਕ ਗਲ ਉਤੇ ਧਿਆਨ ਦਿੰਦੇ ਹਨ ਅਤੇ ਉਹ ਉਨ੍ਹਾਂ ਦੀ ਯਾਦ ਵਿਚ ਟਿਕ ਜਾਂਦੀ ਹੈ।
{{gap}}ਬਲੈਕ ਬੋਰਡ ਦੀ ਵਰਤੋਂ ਬਚਿਆਂ ਦੀ ਕਲਪਣਾ ਦੀ ਦ੍ਰਿਸ਼ਟੀ ਤੋਂ ਵੀ ਜ਼ਰੂਰੀ ਹੈ ਅਸੀਂ ਆਪਣੇ ਅਨੁਭਵਦੀਆਂ ਪੁਰਾਣੀਆਂ ਗੱਲਾਂ ਆਪਣੀ ਕਲਪਣਾ ਦੀ ਸਹਾਇਤਾ ਨਾਲ ਯਾਦ ਕਰਦੇ ਹਾਂ। ਕਲਪਣਾ ਵਖ ਵਖ ਕਿਸਮ ਦੇ ਮਾਨਸਿਕ ਅਕਸਾਂ ਦੀ ਬਣੀ ਹੁੰਦੀ ਹੈ। ਇਹ ਮਾਨਸਿਕ ਅਕਸ ਵਖ ਵਖ ਕਿਸਮ ਦੇ ਹੁੰਦੇ ਹਨ। ਕੁਝ ਬੱਚੇ ਇਕ ਤਰ੍ਹਾਂ ਦੇ ਮਾਨਸਿਕ ਅਕਸਾਂ ਵਿਚ ਪਰਬੀਨ ਹੁੰਦੇ ਹਨ ਅਤੇ ਕੁਝ ਦੂਜੀ ਤਰ੍ਹਾਂ ਦੇ ਅਕਸਾਂ ਵਿਚ। ਜਿਨ੍ਹਾਂ ਬਚਿਆਂ ਦੀ ਸ਼ਬਦ ਅਕਸਾਂ ਦੀ ਸ਼ਕਤੀ ਚੰਗੀ ਹੁੰਦੀ ਹੈ ਉਹ ਸੁਣੀ ਹੋਈ ਗਲ ਨੂੰ ਵਧੇਰੇ ਚਿਰ ਯਾਦ ਰਖਦੇ ਹਨ ਅਤੇ<noinclude></noinclude>
tpz2qlnhsl33e2yvzw82ip5dvcv356y
ਪੰਨਾ:ਸਿਖਿਆ ਵਿਗਿਆਨ.pdf/168
250
64802
229514
184246
2026-07-27T07:25:16Z
Harchand Bhinder
2624
/* ਤਸਦੀਕ */
229514
proofread-page
text/x-wiki
<noinclude><pagequality level="4" user="Harchand Bhinder" />{{center|'''੧੫੫'''}}</noinclude>ਜਿਨ੍ਹਾਂ ਦੀ ਦ੍ਰਿਸ਼ਟੀ ਅਕਸਾਂ ਦੀ ਸ਼ਕਤੀ ਚੰਗੀ ਹੁੰਦੀ ਹੈ। ਉਹ ਵੇਖੀ ਹੋਈ ਗਲ ਨੂੰ ਵਧੇਰੇ ਚਿਰ ਯਾਦ ਰਖਦੇ ਹਨ। ਸਧਾਰਨ ਤੌਰ ਤੇ ਸਾਰੇ ਬਚਿਆਂ ਵਿਚ ਕੁਝ ਸ਼ਬਦ ਅਕਸਾਂ ਅਤੇ ਕੁਝ ਦਿਸ਼ਟੀ ਅਕਸਾਂ ਦੀ ਸ਼ਕਤੀ ਹੁੰਦੀ ਹੈ। ਇਸ ਲਈ ਕਿਸੇ ਵਿਸ਼ੇ ਨੂੰ ਯਾਦ ਕਰਨ ਵੇਲੇ ਉਹ ਕਦੇ ਇਕ ਤਰ੍ਹਾਂ ਦੀ ਅਤੇ ਕਦੇ ਦੂਜੀ ਤਰ੍ਹਾਂ ਦੀ ਸ਼ਕਤੀ ਤੋਂ ਕੰਮ ਲੈਂਦੇ ਹਨ। ਕਦੇ ਕਦੇ ਦੋਹਾਂ ਦਾ ਸਹਿਯੋਗ ਹੁੰਦਾ ਹੈ। ਜੇ ਕਿਸੇ ਬੱਚੇ ਦੀ ਇਕ ਕਿਸਮ ਦੇ ਅਕਸਾਂ ਦੀ ਸ਼ਕਤੀ ਘਟ ਹੋ ਗਈ ਤਾਂ ਉਹ ਦੂਜੀ ਕਿਸਮ ਦੇ ਅਕਸਾਂ ਦੀ ਸ਼ਕਤੀ ਦੀ ਸਹਾਇਤਾਂ ਨਾਲ ਵਿਸ਼ੇ ਨੂੰ ਚੇਤੇ ਕਰ ਲੈਂਦਾ ਹੈ। ਇਸ ਲਈ ਉਸਤਾਦ ਨੂੰ ਚਾਹੀਦਾ ਹੈ ਕਿ ਉਹ ਪਾਠ ਦੀਆਂ ਜ਼ਰੂਰੀ ਗੱਲਾਂ ਨਾ ਸਿਰਫ ਸ਼ਬਦਾਂ ਵਿਚ ਬੋਲਕੇ ਸਮਝਾਏ, ਸਗੋਂ ਉਹ ਬਲੈਕ ਬੋਰਡ ਉਤੇ ਲਿਖ ਕੇ ਜਾਂ ਚਿੱਤਰ ਖਿਚਕੇ ਵੀ ਸਮ-ਝਾਏ। ਜਿਥੋਂ ਤਕ ਸੰਭਵ ਹੋਵੇ ਜੋ ਕੁਝ ਉਸਤਾਦ ਬਲੈਕ ਬੋਰਡ ਉਤੇ ਲਿਖੇ ਉਸਨੂੰ ਬਚਿਆਂ ਨੂੰ ਆਪਣੀਆਂ ਨੋਟ ਬੁਕਾਂ ਉਤੇ ਉਤਾਰਨ ਲਈ ਵੀ ਕਹੇ। ਇਸ ਨਾਲ ਬੱਚਿਆਂ ਦੀ ਲਿਖੀ ਗਲ ਸਪਰਸ਼-ਅਕਸ ਰਾਹੀਂ ਵੀ ਯਾਦ ਰਹੇਗੀ।
{{gap}}ਬਲੈਕ ਬੋਰਡ ਦੀ ਵਰਤੋਂ ਬਚਿਆਂ ਵਿਚ ਜ਼ਬਤ ਰਖਣ ਦੇ ਕੰਮ ਵੀ ਆਉਂਦੀ ਹੈ। ਜੋ ਉਸਤਾਦ ਬਲੈਕ ਬੋਰਡ ਉਤੇ ਕੁਝ ਨਾ ਕੁਝ ਲਿਖਦਾ ਰਹੇ ਅਤੇ ਬਚਿਆਂ ਨੂੰ ਵੀ ਲਿਖੀ ਗਲ ਨੂੰ ਆਪਣੀਆਂ ਨੋਟ ਬੁਕਾਂ ਉਤੇ ਉਤਾਰਨ ਦਾ ਹੁਕਮ ਕਰੇ ਤਾਂ ਬਚਿਆਂ ਦਾ ਧਿਆਨ ਇਕ ਉਸਾਰੂ ਕੰਮ ਵਿਚ ਲੱਗ ਜਾਵੇਗਾ ਅਤੇ ਉਨ੍ਹਾਂ ਨੂੰ ਸ਼ਰਾਰਤਾਂ ਲਈ ਵਿਹਲ ਹੀ ਨਹੀਂ ਰਹੇਗੀ। ਬਚਿਆਂ ਨੂੰ ਝਿੜਕਣ ਝੰਬਣ ਦੀ ਥਾਂ ਉਨ੍ਹਾਂ ਨੂੰ ਉਸਾਰੂ ਕੰਮਾਂ ਵਿਚ ਲਾਕੇ ਜ਼ਬਤ ਵਿਚ ਰਖਣਾ ਵਧੇਰੇ ਭਲਾ ਹੈ। ਝਿੜਕਣ ਝੰਬਣ ਨਾਲ ਬੱਚਿਆਂ ਦੇ ਮਨ ਦੀ ਇਕਾਗਰਤਾ ਸਗੋਂ ਨਾਸ ਹੋ ਜਾਂਦੀ ਹੈ। ਉਨ੍ਹਾਂ ਦਾ ਸ੍ਵੈ-ਵਿਸ਼ਵਾਸ਼ ਜਾਂਦਾ ਰਹਿੰਦਾ ਹੈ। ਅਜਿਹੀ ਹਾਲਤ ਵਿਚ ਜਮਾਤ ਵਿਚ ਕਈ ਤਰ੍ਹਾਂ ਦੀਆਂ ਜ਼ਬਤ ਸਬੰਧੀ ਸਮੱਸਿਆਵਾਂ ਪੈਦਾ ਹੋ ਜਾਂਦੀਆਂ ਹਨ।
{{gap}}'''ਬਲੈਕ ਬੋਰਡ ਦੀ ਢੁਕਵੀਂ ਵਰਤੋਂ:-''' ਬਲੈਕ ਬੋਰਡ ਉਤੇ ਜਿਹੜੇ ਚਿਤਰ ਖਿੱਚੇ ਜਾਣ ਉਹ ਸ਼ੁਧ, ਸਪਸ਼ਟ ਅਤੇ ਸੁੰਦਰ ਹੋਣ। ਇਸੇ ਤਰ੍ਹਾਂ ਜੋ ਕੁਝ ਬਲੈਕ ਬੋਰਡ ਤੇ ਲਿਖਿਆ ਜਾਵੇ ਉਹ ਵੀ ਸ਼ੁਧ, ਸਪਸ਼ਟ ਅਤੇ ਸੁੰਦਰ ਲਿਖਾਈ ਵਿਚ ਲਿਖਿਆ ਜਾਵੇ। ਜੋ ਕੋਈ ਉਸਤਾਦ ਬਲੈਕ ਬੋਰਡ ਤੇ ਲਿਖਣ ਲਗਿਆਂ ਘੜੀ ਮੁੜੀ ਭੁੱਲਾਂ ਕਰਦਾ ਹੈ ਤਾਂ ਉਹ ਜਾਂ ਬਚਿਆਂ ਦੀ ਹਾਠੀ ਕਰਦਾ ਹੈ ਜਾਂ ਆਪਣੇ ਸਨਮਾਨ ਨੂੰ ਗੁਆ ਲੈਂਦਾਂ ਹੈ। ਬਲੈਕ ਬੋਰਡ ਤੇ ਸ਼ੁਧ ਲਿਖਣ ਲਈ ਇਹ ਜ਼ਰੂਰੀ ਹੈ ਕਿ ਉਸਤਾਦ ਨੇ ਜਿਨ੍ਹਾਂ ਗਲਾਂ ਨੂੰ ਜਮਾਤ ਸਾਹਮਣੇ ਲਿਖਣਾ ਹੈ ਉਨ੍ਹਾਂ ਨੂੰ ਪਹਿਲਾਂ ਹੀ ਸੋਚ ਲਵੇ। ਜੇ ਉਸ ਨੂੰ ਕਿਸੇ ਸ਼ਬਦ ਦੇ ਰੂਪ ਵਿਚ ਸ਼ਕ ਹੋ ਗਿਆ ਹੈ ਤਾਂ ਉਸ ਦਾ ਸ਼ਬਦ ਕੋਸ਼ ਵਿਚੋਂ ਸ਼ੁਧ ਰੂਪ ਵੇਖ ਲਵੇ। ਕਿੱਨੇ ਹੀ ਉਸਤਾਦ ਇਕ ਸ਼ਬਦ ਦੇ ਠੀਕ ਰੂਪ ਨੂੰ ਠੀਕ ਤਰ੍ਹਾਂ ਸਮਝਾਉਣ ਲਈ ਬੱਚਿਆਂ ਦੇ ਦੱਸੇ ਜਾਂ ਉਨ੍ਹਾਂ ਦੀਆਂ ਨੋਟ ਬੁਕਾਂ ਵਿਚ ਲਿਖੇ ਰੂਪ ਦਾ ਬਲੈਕ ਬੋਰਡ ਉਤੇ ਵਿਖਾਲਾ ਕਰਦੇ ਹਨ। ਅਜਿਹਾ ਕਰਨਾ ਕੁਝ ਹੱਦ ਤਕ ਠੀਕ ਹੈ। ਪਰ ਇਸ ਤਰ੍ਹਾਂ ਗਲਤ ਰੂਪ ਨੂੰ ਬਲੈਕ ਬੋਰਡ ਤੇ ਲਿਖਣ: ਨਾਲ ਉਹ ਗਲਤ ਰੂਪ ਵੀ ਬਾਲਕਾਂ ਦੇ ਮਨ ਤੇ ਸੰਸਕਾਰ ਛਡ ਜਾਂਦਾ ਹੈ ਅਤੇ ਜਦ ਉਸ ਸ਼ਬਦ ਦਾ ਸ਼ੁਧ ਰੂਪ ਲਿਖਣਾ ਹੁੰਦਾ ਹੈ ਤਾਂ ਗਲਤ ਰੂਪ ਵੀ ਸਾਹਮਣੇ ਆ ਜਾਂਦਾ ਹੈ। ਇਹ ਫਿਰ ਠੀਕ ਰੂਪ ਬਾਰੇ ਭਰਮ ਪੈਦਾ ਕਰ ਦਿੰਦਾ ਹੈ। ਇਸ ਤਰ੍ਹਾਂ 'ਪੜ੍ਹ' ਅਤੇ 'ਪੜ' ਦੋਵੇਂ ਹੀ ਬਲੈਕ ਬੋਰਡ ਉਤੇ ਲਿਖ ਦਿਤੇ ਜਾਣ ਤਾਂ ਜਦ 'ਪੜ੍ਹ' ਲਿਖਣ ਦਾ ਮੌਕਾ ਬਾਲਕਾਂ ਨੂੰ ਆਵੇਗਾ ਤਾਂ ‘ਪੜ੍ਹ' ਵੀ ਯਾਦ ਦੇ ਪਰਦੇ ਤੇ ਆ ਕੇ ਸ਼ੁਧ ਰੂਪ ਵਿਚ ਸੰਦੇਹ ਪੈਦਾ ਕਰ ਦੇਵੇਗਾ।<noinclude></noinclude>
hkje4fbo78y2o9ygl6xjgjopz5iascm
ਪੰਨਾ:ਸਿਖਿਆ ਵਿਗਿਆਨ.pdf/169
250
64803
229515
184247
2026-07-27T07:25:25Z
Harchand Bhinder
2624
/* ਤਸਦੀਕ */
229515
proofread-page
text/x-wiki
<noinclude><pagequality level="4" user="Harchand Bhinder" />{{center|'''੧੮੬'''}}</noinclude>ਇਸ ਲਈ ਜਿਥੋਂ ਤਕ ਹੋ ਸਕੇ ਗਲਤ ਸ਼ਬਦ ਜਾਂ ਵਾਕ ਬੱਚਿਆਂ ਨੂੰ ਉਸ ਦੀ ਗਲਤੀ ਸਮਝਾਉਣ ਲਈ ਵੀ ਬਲੈਕ ਬੋਰਡ ਤੇ ਨਹੀਂ ਲਿਖਣਾ ਕਾਹੀਦਾ। ਹਾਂ ਜੋ ਅਸ਼ੁੱਧੀਆਂ ਸਮਝਾਉਣ ਦਾ ਹੀ ਪਾਠ ਹੋਵੇ ਤਾਂ ਅਜਿਹਾ ਕਰਨਾ ਹਾਨੀ ਕਾਰਕ ਨਹੀਂ।
{{gap}}ਬਲੈਕ ਬੋਰਡ ਤੋਂ ਲਿਖਣ ਦੀ ਦੂਜੀ ਲੋੜ ਸਪਸ਼ਟਤਾ ਹੈ ਜੋ ਕੁਝ ਬਲੈਕ ਬੋਰਡ ਤੇ ਲਿਖਿਆ ਜਾਵੇ ਉਹ ਇੱਨਾ ਸਪਸ਼ਟ ਹੋਵੋ ਕਿ ਹਰ ਬੱਚਾ ਉਸ ਨੂੰ ਸੌਖ ਨਾਲ ਵੇਖ ਸਕੇ। ਇਸ ਦੇ ਲਈ ਇਹ ਜ਼ਰੂਰੀ ਹੈ ਕਿ ਜੋ ਕੁਝ ਬਲੋਕ ਬੋਰਡ ਤੇ ਲਿਖਿਆ ਜਾਂ ਖਿੱਚਿਆ ਜਾਵੇ ਵੱਡਾ ਹੋਵੈ। ਬਲੈਕ ਬੋਰਡ ਤੇ ਖਿੱਚੇ ਨਕਸ਼ਿਆਂ ਵਿਚ ਬਹੁਤ ਸਾਰੀਆਂ ਗੱਲਾਂ ਇਕੱਠੀਆਂ ਨਹੀਂ ਵਿਖਾਉਣੀਆਂ ਚਾਹੀਦੀਆਂ। ਅਜਿਹਾ ਕਰਨ ਨਾਲ ਦਿਖਾਈਆਂ ਗੱਲਾਂ ਉਤੇ ਧਿਆਨ ਦੀ ਇਕਾਗਰਤਾ ਨਹੀਂ ਰਹਿੰਦੀ: ਬਲੈਕ ਬੋਰਡ ਉੱਤੇ ਲਿਖੇ ਅੱਖਰ ਜਮਾਤ ਦੀ ਅਖੀਰਲੀ ਕਤਾਰ ਦੇ ਮੁੰਡਿਆਂ ਨੂੰ ਸਾਫ ਸਾਫ ਦਿਖਾਈ ਦੇਣੇ ਚਾਹੀਦੇ ਹਨ। ਕਿਸੇ ਪਾਠ ਦਾ ਸਾਰ ਅੰਸ਼ ਲਿਖਦਿਆਂ ਇਸ ਗਲ ਨੂੰ ਧਿਆਨ ਵਿਚ ਰਖਣਾ ਬੜਾ ਜ਼ਰੂਰੀ ਹੈ। ਪਾਠ ਦੀਆਂ ਮੋਟੀਆਂ ਮੋਟੀਆਂ ਗੱਲਾਂ ਹੀ ਬਲੈਕ ਬੋਰਡ ਤੇ ਲਿਖੀਆਂ ਜਾਣੀਆਂ ਚਾਹੀਦੀਆਂ ਹਨ। ਬਲੈਕ ਬੋਰਡ ਤੇ ਬਹੁਤੀਆਂ ਗੱਲਾਂ ਲਿਖਣ ਨਾਲ ਬਚਿਆਂ ਦੇ ਮਨ ਤੇ ਸਪਸ਼ਟ ਯਾਦ ਨਹੀਂ ਰਹਿੰਦੀ। ਬਲੈਕ ਬੋਰਡ ਤੇ ਲਿਖਣ ਲਈ ਤੀਜੀ ਲੋੜ ਸੁੰਦਰਤਾ ਹੈ। ਬਲੈਕ ਬੋਰਡ ਦੀ ਲਿਖਾਈ ਜਮਾਤ ਦੇ ਬਚਿਆਂ ਲਈ ਨਮੂਨੇ ਦੀ ਲਿਖਾਈ ਹੁੰਦੀ ਹੈ। ਜਿਸ ਤਰ੍ਹਾਂ ਦਾ ਉਹ ਉਸਤਾਦ ਨੂੰ ਬਲੈਕ ਬੋਰਡ ਤੇ ਲਿਖਦਿਆਂ ਵੇਖਦੇ ਹਨ ਆਪ ਵੀ ਉਸੇ ਤਰ੍ਹਾਂ ਦਾ ਲਿਖਣ ਲਗ ਜਾਂਦੇ ਹਨ। ਜੇ ਕੋਈ ਉਸਤਾਦ ਚੰਗੇ ਚਿਤਰ ਬਲੈਕ ਬੋਰਡ ਤੇ ਨਹੀਂ ਬਣਾ ਸਕਦਾ ਤਾਂ ਉਸਨੂੰ ਇਨ੍ਹਾਂ ਚਿੱਤਰਾਂ ਦੇ ਬਨਾਉਣ ਦਾ ਯਤਨ ਨਹੀਂ ਕਰਨਾ ਚਾਹੀਦਾ। ਪਰ ਹਰ ਉਸਤਾਦ ਨੂੰ ਬਲੈਕ ਬੋਰਡ ਤੇ ਲਿੱਖਣਾ ਜ਼ਰੂਰ ਪੈਂਦਾ ਹੈ। ਕੋਈ ਵੀ ਪਾਠ ਅਜਿਹਾ ਨਹੀਂ ਹੁੰਦਾ ਜਿਸ ਵਿਚ ਉਸਤਾਦ ਨੂੰ ਬਲੈਕ ਬੋਰਡ ਉਤੇ ਕੁਝ ਨਾ ਕੁਝ ਲਿਖਣਾ ਨਾ ਪਵੋ। ਇਸ ਲਈ ਉਸਤਾਦ ਨੂੰ ਬਲੈਕ ਬੋਰਡ ਉਤੇ ਸੁੰਦਰ ਅੱਖਰ ਲਿਖਣ ਦਾ ਚੰਗਾ ਅਭਿਆਸ ਕਰ ਲੈਣਾ ਚਾਹੀਦਾ ਹੈ। ਪਹਿਲਾਂ ਪਹਿਲ ਸੁੰਦਰ ਅੱਖਰ ਹੌਲੀ ਹੌਲੀ ਲਿਖੇ ਜਾਂਦੇ ਹਨ। ਅਭਿਆਸ ਹੋ ਜਾਣ ਉਤੇ ਹਰ ਉਸਰਾਦ ਜਲਦੀ ਜਲਦੀ ਵੀ ਬਲੈਕ ਬੋਰਡ ਤੇ ਸੁੰਦਰ ਅਤੇ ਸਡੌਲ ਅੱਖਰ ਲਿਖਣ ਲਗ ਜਾਂਦਾ ਹੈ।
{{gap}}ਬਲੈਕ ਬੋਰਡ ਦੀ ਲਿਖਾਈ ਦੀ ਸੁੰਦਰਤਾ ਦੀ ਪਰਖ ਹੇਠ ਲਿਖੀਆਂ ਤਿੰਨ ਗੱਲਾਂ ਤੋਂ ਹੋ ਸਕਦੀ ਹੈ— ਅੱਖਰਾਂ ਦੀ ਸਮਾਨਤਾ, ਉਨ੍ਹਾਂ ਦੀ ਸਿਧਾਈ ਅਤੇ ਸਮਾਨੰਤਰ ਪੰਗਤੀਆਂ ਵਿਚ ਹੋਣ ਨਾਲ ਉਨ੍ਹਾਂ ਦੀ ਸੁੰਦਰਤਾ ਮਾਰੀ ਜਾਂਦੀ ਹੈ। ਇਸ ਲਈ ਸਾਰੇ ਅੱਖਰ ਇਕੋ ਜਿੱਡੇ ਹੀ ਹੋਣੇ ਚਾਹੀਦੇ ਹਨ। ਸਾਰੇ ਅੱਖਰ ਸਿੱਧੇ (ਖੜੇ) ਲਿਖਣੇ ਚਾਹੀਦੇ ਹਨ। ਕਈਆਂ ਨੂੰ ਡਿੱਗੇ ਟੇਢੇ ਅੱਖਰ ਲਿਖਣ ਦਾ ਅਭਿਆਸ ਹੁੰਦਾ ਹੈ। ਇਸ ਤਰ੍ਹਾਂ ਦੇ ਅੱਖਰ ਬੁਰੇ ਲਗਦੇ ਹਨ। ਫਿਰ ਅਖਰਾਂ ਦੀ ਪੰਗਤੀ ਸਿੱਧੀ ਹੋਣੀ ਚਾਹੀਦੀ ਹੈ, ਜਦ ਸਾਰੀਆਂ ਪੰਗਤੀਆਂ ਸਮਾਨੰਤਰ ਹੁੰਦੀਆਂ ਹਨ ਤਾਂ ਲਿਖਾਈ ਸੁੰਦਰ ਦਿਖਾਈ ਦਿੰਦੀ ਹੈ। ਪੁਸਤਕਾਂ ਲਿਖਣ ਦੀ ਸੁੰਦਰਤਾ ਅਭਿਆਸ ਨਾਲ ਆਉਂਦੀ ਹੈ, ਉਸਤਾਦ ਨੂੰ ਬਲੈਕ ਬੋਰਡ ਦੀ ਲਿਖਾਈ ਦਾ ਨਮੂਨਾ ਪੁਸਤਕਾਂ ਦੀ ਲਿਖਾਈ ਦੇ ਨਮੂਨੇ ਤੋਂ ਹੀ ਰਖਣਾ ਚਾਹੀਦਾ ਹੈ। ਜਿਸ ਤਰ੍ਹਾਂ ਅੱਖਰ ਛਾਪੇ ਵਿਚ ਬਣਦੇ ਹਨ ਉਸੇ ਤਰ੍ਹਾਂ ਉਸ ਨੂੰ ਬਲੈਕ ਬੋਰਡ ਤੇ ਲਿਖਣੇ ਚਾਹੀਦੇ ਹਨ।<noinclude></noinclude>
m8sosulg9nj94t6u27g3k9n7ytoqidd
ਪੰਨਾ:ਸਿਖਿਆ ਵਿਗਿਆਨ.pdf/170
250
64804
229516
184651
2026-07-27T07:25:36Z
Harchand Bhinder
2624
/* ਤਸਦੀਕ */
229516
proofread-page
text/x-wiki
<noinclude><pagequality level="4" user="Harchand Bhinder" />{{center|'''੧੫੭'''}}</noinclude>{{larger|{{center|'''ਨੋਟ ਬੁਕ'''}}}}
{{gap}}ਬੱਚਿਆਂ ਨੂੰ ਠੀਕ ਢੰਗ ਨਾਲ ਸੰਥਾ ਪੜ੍ਹਾਉਣ ਦਾ ਸਾਧਨ ਬੱਚਿਆਂ ਤੋਂ ਜਮਾਤ-ਵਿਚ ਅਤੇ ਉਸ ਦੇ ਪਿਛੋਂ ਨੋਟ ਬੁਕ ਦੀ ਵਰਤੋਂ ਕਰਾਉਣਾ ਹੈ। ਜਿਸ ਤਰ੍ਹਾਂ ਉਸਤਾਦ ਦਾ ਸਮਾਂ ਵਿਆਖਿਆ ਅਤੇ ਬਲੈਕ ਬੋਰਡ ਤੇ ਲਿਖਣ ਵਿਚ ਵੰਡਿਆ ਹੁੰਦਾ ਹੈ, ਉਸੇ ਤਰ੍ਹਾਂ ਬਚਿਆਂ ਦਾ ਸਮਾਂ ਵੀ ਦਿਮਾਗੀ ਤੇ ਹੱਥ ਦੇ ਕੰਮ ਵਿਚ ਵੰਡਿਆ ਰਹਿਣਾ ਚਾਹੀਦਾ ਹੈ। ਜਿਥੋਂ ਤਕ ਹੋ ਸਕੇ ਦਿਮਾਜੀ ਕੰਮ--ਅਰਥਾਤ ਉਸਤਾਦ ਦੀਆਂ ਗਲਾਂ ਧਿਆਨ ਨਾਲ ਸੁਨਣਾ, ਉਸਦੇ ਪ੍ਰਸ਼ਨਾਂ ਦਾ ਉਤਰ ਦੇਣਾ, ਆਪਣੇ ਪ੍ਰਸ਼ਨ ਪੁਛਣਾ, ਬਲੈਕ ਬੋਰਡ 'ਤੇ ਲਿਖੀਆਂ ਗਲਾਂ ਨੂੰ ਧਿਆਨ ਨਾਲ ਵੇਖਣਾ, ਉਸਤਾਦ ਦੀ ਕਹੀ ਗਲ ਜਾਂ ਬਲੈਕ ਬੋਰਡ ਤੇ ਲਿਖੀ ਗਲ ਨੂੰ ਲਿਖਣਾ— ਅਤੇ ਹੱਥ ਦੇ ਕੰਨ ਵਿਚ ਸਮਾਂ ਅਧਾ ਅਧਾ ਵੰਡਿਆ ਹੋਣਾ ਚਾਹੀਦਾ ਹੈ ਅਤੇ ਇਹ ਕੰਮ ਵਾਰੋ ਵਾਰੀ ਸਾਰੇ ਪਾਠ ਵਿਚ ਹੁੰਦਾ ਰਹਿਣਾ ਚਾਹੀਦਾ ਹੈ।
{{gap}}ਸਧਾਰਨ ਤੌਰ ਤੇ ਜੋ ਕੁਝ ਉਸਤਾਦ ਬਲੈਕ ਬੋਰਡ ਤੇ ਲਿਖੇ ਬਚਿਆਂ ਨੂੰ ਵੀ ਉਹ ਨੋਟ ਬੁਕਾਂ ਤੇ ਉਤਾਰ ਲੈਣਾ ਚਾਹੀਦਾ ਹੈ। ਜੇ ਉਸਤਾਦ ਕੋਈ ਨਕਸ਼ਾ ਜਾਂ ਸਰਣੀ ਬਲੈਕ-ਬੋਰਡ ਤੇ ਬਣਾਉਂਦਾ ਹੈ ਤਾਂ ਬਚਿਆਂ ਨੂੰ ਵੀ ਉਸ ਨਕਸ਼ੇ ਜਾਂ ਸਰਣੀ ਨੂੰ ਆਪਣੀਆਂ ਨੋਟ ਬੁਕਾਂ ਵਿਚ ਬਨਾਉਣਾ ਚਾਹੀਦਾ ਹੈ। ਇਸ ਨਾਲ ਉਸਤਾਦ ਦੀ ਮਿਹਨਤ ਵਧੇਰੇ ਗੁਣਕਾਰੀ ਹੋ ਜਾਂਦੀ ਹੈ। ਆਪਣੇ ਹੱਥ ਨਾਲ ਬਣਾਇਆ ਨਕਸ਼ਾ ਅਤੇ ਸਰਣੀ ਚਾਹੇ ਉਹ ਕਿੱਨੇ ਵੀ ਅਪੂਰਨ ਕਿਉਂ ਨਾ ਹੋਣ, ਸਿਖਿਆ ਦੀ ਦ੍ਰਿਸ਼ਟੀ ਤੋਂ ਬੜੇ ਲਾਭਕਾਰੀ ਹਨ। ਇਹ ਆਪ ਨਿਸ਼ਾਨਾ ਨਾ ਸਮਝ ਲਏ ਜਾਣ। ਇਹ ਸੰਥਾ ਦੀਆਂ ਮੁਖ ਗਲਾਂ ਨੂੰ ਨਿਰਾ ਯਾਦ ਵਿਚ ਉਕਰਨ ਦਾ ਸਾਧਨ ਹਨ। ਇਸ ਲਈ ਹਰ ਬੱਚੇ ਨੂੰ ਇਨ੍ਹਾਂ ਨਕਸ਼ਿਆਂ ਅਤੇ ਸਰਣੀਆਂ ਨੂੰ ਆਪਣੀ ਨੋਟ ਬੁਕ ਵਿਚ ਬਨਾਉਣ ਲਈ ਉਤਸ਼ਾਹ ਦੇਣਾਂ ਚਾਹੀਦਾ ਹੈ।
{{gap}}ਬੱਚੇ ਜਦ ਕੁਝ ਆਪਣੀ ਨੋਟ ਬੁਕ ਉਤੇ ਲਿਖਣ ਤਾਂ ਉਸਤਾਦ ਨੂੰ ਇਕ ਵਾਰ ਜਮਾਤ ਵਿਚ ਘੁੰਮ ਕੇ ਵੇਖਣਾ ਚਾਹੀਦਾ ਹੈ। ਜਦ ਬਚਿਆਂ ਨੂੰ ਪਤਾ ਹੋਵੇ ਕਿ ਉਸਤਾਦ ਉਨ੍ਹਾਂ ਦੋ ਕੰਮ ਨੂੰ ਵੇਖੇਗਾ ਤਾਂ ਉਹ ਉਸ ਸਾਵਧਾਨੀ ਨਾਲ ਕਰਦੇ ਹਨ। ਦੂਜੇ, ਕਿੱਨੇ ਹੀ ਛੋਟੀਆਂ ਜਮਾਤਾਂ ਦੇ ਬੱਚੇ ਆਪਣੀਆਂ ਨੋਟਬੁਕਾਂ ਦੀ ਠੀਕ ਤਰ੍ਹਾਂ ਵਰਤੋਂ ਨਹੀਂ ਕਰ ਸਕਦੇ। ਉਨ੍ਹਾਂ ਨੂੰ ਨੋਟ ਬੁਕਾਂ ਵਿਚ ਲਿਖਣ ਦੀ ਜਾਚ ਨਹੀਂ ਆਉਂਦੀ। ਅਜਿਹੇ ਬਚਿਆਂ ਦੀ ਵੇਖ ਭਾਲ ਕਰਨਾ ਅਤੇ ਉਨ੍ਹਾਂ ਦੀ ਸਹਾਇਤਾ ਕਰਨਾ ਜ਼ਰੂਰੀ ਹੈ। ਜਦ ਬੱਚੇ ਕੁਝ ਲਿਖਦੇ ਹੁੰਦੇ ਹਨ ਤਾਂ ਸੁੱਚਜਾ ਉਸਤਾਦ ਹਰ ਬੱਚੇ ਦੇ ਕੋਲ ਜਾ ਕੇ ਜਿਤੇ ਲੋੜ ਜਾਪੇ ਸੁਝਾਓ ਦਿੰਦਾ ਹੈ। ਅਤੇ ਹੋਰ ਹਰ ਤਰ੍ਹਾਂ ਦੀ ਸਹਾਇਤਾ ਦਿੰਦਾ ਹੈ।
{{gap}}ਜਮਾਤ ਵਿਚ ਜੋ ਕੁਝ ਬੱਚਾ ਲਿਖੇ ਉਸ ਨੂੰ ਉਸਤਾਦ ਇਕ ਵਾਰ ਜਮਾਤ ਖਤਮ ਹੋਣ ਪਿਛੋਂ ਵੇਖ ਲਵੋ। ਸਾਡੇ ਆਮ ਸਕੂਲਾਂ ਵਿਚ ਬਚਿਆਂ ਦੇ ਘਰੋਂ ਲਿਖਕੇ ਲਿਆਂਦੇ ਲੇਖ ਜਾਂ ਅਭਿਆਸ ਵੇਖਣ ਦਾ ਰਿਵਾਜ ਤਾਂ ਹੈ, ਪਰ ਜਮਾਤ ਵਿਚ ਲਿਖੀਆਂ ਗਲਾਂ ਨੂੰ ਵੇਖਣ ਦਾ ਰਿਵਾਜ ਨਹੀਂ। ਇਸ ਕਰਕੇ ਬਚਿਆਂ ਵਿਚ ਜਿਹੜੀ ਬੌਧਿਕ ਢਿਲਪੁਣਾ ਆ ਜਾਂਦਾ ਹੈ ਉਹ ਉਹ ਬਚਿਆਂ ਲਈ ਬੜਾ ਹਾਨੀਕਾਰਕ ਸਿੱਧ ਹੁੰਦਾ ਹੈ। ਬੱਚੇ ਜਦ ਇਹ ਜਾਣਦੇ ਹਨ ਕਿ ਉਨ੍ਹਾਂ ਦੀ ਜਮਾਤ ਵਾਲੀ ਨੋਟਬੁਕ ਉਸਤਾਦ ਨਹੀਂ ਦੇਖਦਾ ਤਾਂ ਉਹ ਉਸ ਵਿਚ ਗਲਤ ਮਲਤ ਲਿਖ ਲੈਂਦੇ ਹਨ ਅਤੇ ਕੰਮ ਵੀ ਬੜੀ, ਬੇਪਰਵਾਹੀ ਨਾਲ ਕਰਦੇ ਹਨ। ਇਸ ਤਰ੍ਹਾਂ ਜਮਾਤ ਦੀ ਲਿਖਾਈ ਬਚਿਆਂ ਵਿਚ ਹੋਰ ਵੀ ਲਾਪਰਵਾਹੀ ਨਾਲ ਗਲਤ ਲਿਖਣ ਦਾ ਅਭਿਆਸ<noinclude></noinclude>
67p0rrd9254ini7ikc9r29oqmp5zzmz
ਪੰਨਾ:ਸਿਖਿਆ ਵਿਗਿਆਨ.pdf/171
250
64805
229517
184252
2026-07-27T07:25:47Z
Harchand Bhinder
2624
/* ਤਸਦੀਕ */
229517
proofread-page
text/x-wiki
<noinclude><pagequality level="4" user="Harchand Bhinder" />{{center|'''੧੫੮'''}}</noinclude>ਕਰਾਂ ਦਿੰਦੀ ਹੈ। ਪਿਛੋਂ ਜਾ ਕੇ ਇਸ ਅਭਿਆਸ ਤੋਂ ਛੁਟਕਾਰਾ ਪਾਉਣਾ ਔਖਾ ਹੋ ਜਾਂਦਾ ਹੈ। ਜਮਾਤ ਵਿਚ ਜੋ ਕੁਝ ਲਿਖਿਆ ਜਾਂਦਾ ਹੈ ਉਸ ਨੂੰ ਬੱਚੇ ‘ਰਫ ਵਰਕ' ਕਹਿੰਦੇ ਹਨ ਅਤੇ ਘਰ ਤੋਂ ਲਿਖਕੇ ਲਿਆਂਦੇ ਨੂੰ ‘ਫੇਅਰ’ ਆਖਦੇ ਹਨ। ਇਹ ਸਮਝ ਲਿਆ ਜਾਂਦਾ ਹੈ ਕਿ ਜਮਾਤ ਵਿਚ ਬੇਪਰਵਾਹੀ ਨਾਲ ਲਿਖਣਾ ਮੁਆਫ ਹੈ। ਇਹ ਹੀ ਆਦਤ ਅੱਗੇ ਲਈ ਵੀ ਬਣੀ ਰਹਿੰਦੀ ਹੈ ਅਤੇ ਉਨ੍ਹਾਂ ਦੀ ਬਾਲਗ ਅਵਸਥਾ ਵਿਚ ਜਾ ਕੇ ਕਈ ਤਰ੍ਹਾਂ ਦੀਆਂ ਉੜਿਚਨਾ ਦਾ ਕਾਰਨ ਬਣਦੀ ਹੈ।
{{gap}}ਬਚਿਆਂ ਦੀਆਂ ਨੋਟਬੁਕਾਂ ਨੂੰ ਵੇਖਣਾ ਵੀ ਇਕ ਭਾਰੀ ਜਿਮੇਵਾਰੀ ਦਾ ਕੰਮ ਹੈ। ਆਪਣੇ ਵਿਚਾਰਾਂ ਨੂੰ ਸ਼ੁਧ ਬੋਲੀ ਵਿਚ ਪਰਗਟ ਕਰਨ ਦੀ ਯੋਗਤਾ ਅਭਿਆਸ ਨਾਲ ਹੀ ਆਉਂਦੀ ਹੈ। ਬੱਚਿਆਂ ਨੂੰ ਜਿਸ ਤਰ੍ਹਾਂ ਦੀ ਬੋਲੀ ਦੇ ਬੋਲਣ ਜਾਂ ਲਿਖਣ ਦਾ ਅਭਿਆਸ ਜਾਂਦਾ ਹੈ ਉਸੇ ਤਰ੍ਹਾਂ ਉਹ ਆਪਣੀ ਬਾਲਗ ਉਮਰ ਵਿਚ ਜਾ ਕੇ ਲਿਖਦੇ ਜਾਂ ਬੋਲਦੇ ਹਨ। ਕਈ ਉਸਤਾਦ ਬਚਿਆਂ ਤੋਂ ਲਿਖਣ ਦਾ ਕੰਮ ਤਾਂ ਕਾਫੀ ਕਰਵਾਉਂਦੇ ਹਨ ਪਰ ਉਹ ਵੇਖਣ ਦਾ ਯਤਨ ਨਹੀਂ ਕਰਦੇ ਕਿ ਉਸ ਤੋਂ ਬੱਚੇ ਨੂੰ ਲਾਭ ਕਿੱਨਾ ਕੁ ਹੁੰਦਾ ਹੈ। ਉਹ ਬਚਿਆਂ ਦੀਆਂ ਨੋਟਬੁਕਾਂ ਵਿਚ ਕੀਤੀਆਂ ਭੁੱਲਾਂ ਨੂੰ ਬੜੀ ਹੁਸ਼ਿਆਰੀ ਨਾਲ ਠੀਕ ਕਰਦੇ ਹਨ ਪਰ ਇਹ ਜਾਨਣ ਦਾ ਯਤਨ ਨਹੀਂ ਕਰਦੇ ਕਿ ਉਨ੍ਹਾਂ ਦੀ ਮਿਹਨਤ ਦਾ ਬਚਿਆਂ ਨੇ ਕਿੱਨਾ ਕੁ ਲਾਭ ਉਠਾਇਆ ਹੈ। ਕਈ ਬੱਚੇ ਉਸਤਾਦ ਦੇ ਦਿੱਤੇ ਕੰਮ ਨੂੰ ਕਰ ਲੈਂਦੇ ਹਨ ਪਰ ਉਸਤਾਦ ਦੀਆਂ ਠੀਕ ਕੀਤੀਆਂ ਗਲਤੀਆਂ ਵਲ ਧਿਆਨ ਨਹੀਂ ਦਿੰਦੇ। ਇਕ ਬੱਚਾ ਆਪਣੀ ਨੋਟਬੁਕ ਵਿਚ ਜਿੱਨੀਆਂ ਵਧੇਰੇ ਗਲਤੀਆਂ ਕਰਦਾ ਹੈ ਉੱਨਾ ਹੀ ਉਸ ਦਾ ਉਸਤਾਦ ਦੀਆਂ ਠੀਕ ਕੀਤੀਆਂ ਗਲਤੀਆਂ ਵਲ ਘਟ ਧਿਆਨ ਹੁੰਦਾ ਹੈ। ਜਿਸ ਬੱਚੇ ਦਾ ਲੇਖ ਲਾਲ ਸਿਆਹੀ ਨਾਲ ਰੰਗਿਆ ਹੁੰਦਾ ਹੈ ਉਹ ਉਸ ਨੂੰ ਖੋਲ੍ਹ ਕੇ ਵੀ ਨਹੀਂ ਵੇਖਦਾ ਅਤੇ ਜੋ ਵੇਖਦਾ ਹੈ ਤਾਂ ਉਸ ਨੂੰ ਇਕ ਪਾਸੇ ਸਿੱਟ ਪਾਦਾਂ ਹੈ। ਆਪਣੀਆਂ ਭੁਲਾਂ ਦਾ ਦੂਜੇ ਵਿਅਕਤੀ ਰਾਹੀਂ ਸੁਧਾਰ ਕਿਸੇ ਨੂੰ ਵੀ ਚੰਗਾ ਨਹੀਂ ਲਗਦਾ। ਇਸ ਨਾਲ ਸ੍ਵੈ ਤ੍ਰਿਸਕਾਰ ਦੀ ਭਾਵਨਾ ਪੈਦਾ ਹੁੰਦੀ ਹੈ ਜਿਸ ਤੋਂ ਹਰ ਵਿਅਕਤੀ ਬਚਨਾ ਚਾਹੁੰਦਾ ਹੈ। ਬੱਚਾ ਵੀ ਉਸ ਹੱਦ ਤਕ ਆਪਣੀਆਂ ਗਲਤੀਆਂ ਦਾ ਸੁਧਾਰ ਕਰਨ ਲਈ ਤਿਆਰ ਹੁੰਦਾ ਹੈ ਜਿਥੋਂ ਤਕ ਉਸ ਨੂੰ ਯਕੀਨ ਹੋਵੇ ਕਿ ਉਹ ਇਨਾਂ ਗਲਤੀਆਂ ਤੋਂ ਛੁਟਕਾਰਾ ਪਾ ਸਕਦਾ ਹੈ। ਜਦ ਬਚਾ ਗਲਤੀ ਦੇ ਸੁਧਾਰ ਵਲੋਂ ਨਿਰਾਸ ਹੋ ਜਾਂਦਾਂ ਹੈ ਤਾਂ ਕੁਦਰਤੀ ਤੌਰ ਤੇ ਆਪਣੀਆਂ ਕਮਜ਼ੋਰੀਆਂ ਬਾਰੇ ਨਾ ਸੋਚਣਾ ਹੀ ਠੀਕ ਸਮਝਦਾ ਹੈ।
{{gap}}ਉਪਰ ਦਸੀ ਮਨੋਵਿਗਿਆਨਕ ਸਚਿਆਈ ਸਮਝ ਕੇ ਉਸਤਾਦ ਨੂੰ ਚਾਹੀਦਾ ਹੈ ਕਿ ਉਹ ਜਿਥੋਂ ਤਕ ਹੋ ਸਕੇ ਆਮ ਬਚਿਆਂ ਤੋਂ ਗਲਤੀਆਂ ਠੀਕ ਕਰਵਾਏ। ਆਪ ਗਲਤੀਆਂ ਠੀਕ ਕਰਨ ਨਾਲ ਮਨੁੱਖ ਵਿਚ ਸ੍ਵੈ-ਭਰੋਸਾ ਪੈਦਾ ਹੁੰਦਾ ਹੈ, ਉਸ ਦੀਆਂ ਗਲਤੀਆਂ ਦੀ ਗਿਣਤੀ ਨਿਤ ਦਿਨ ਘਟਦੀ ਜਾਂਦੀ ਹੈ ਅਤੇ ਉਸ ਨੂੰ ਨਵਾਂ ਕੰਮ ਕਰਨ ਲਈ ਉਤਸ਼ਾਹ ਮਿਲਦਾ ਹੈ। ਜਿਥੋਂ ਤਕ ਹੋ ਸਕੇ ਉਸਤਾਦ ਬੱਚੇ ਦੀ ਭੁਲ ਦੱਸ ਦੇਵੇ ਪਰ ਉਸ ਨੂੰ ਠੀਕ ਕਰਨ ਦਾ ਭਾਰ ਬੱਚੇ ਉਤੇ ਰਹਿਣ ਦੇਵੇ। ਬੱਚੇ ਆਪਣੀ ਲਿਖਾਈ ਵਿਚ ਕਈ ਤਰ੍ਹਾਂ ਦੀਆਂ ਭੁਲਾਂ ਕਰਦੇ ਹਨ। ਭੁਲਾਂ ਨੂੰ ਦਸਣ ਲਈ ਵਖ ਵਖ ਇਸ਼ਾਰੇ ਬੰਨ੍ਹ ਲੈਣੇ ਚਾਹੀਦੇ ਹਨ।
{{gap}}ਬਚਿਆਂ ਨੂੰ ਇਕ ਵਾਰੀ ਬਹੁਤ ਸਾਰੀਆਂ ਗਲਤੀਆਂ ਨਾ ਦੱਸੀਆਂ ਜਾਣ। ਇਸ ਨਾਲ ਉਨ੍ਹਾਂ ਦਾ ਉਤਸ਼ਾਹ ਖਤਮ ਹੋ ਜਾਂਦਾ ਹੈ। ਜੋ ਕੋਈ ਬੱਚਾ ਆਪਣੀ ਲਿਖਾਈ ਵਿਚ<noinclude></noinclude>
fu5937q0tarhdrfbw2hpyztc8ib8yve
ਪੰਨਾ:ਸਿਖਿਆ ਵਿਗਿਆਨ.pdf/95
250
64806
229444
187707
2026-07-27T07:09:39Z
Harchand Bhinder
2624
/* ਤਸਦੀਕ */
229444
proofread-page
text/x-wiki
<noinclude><pagequality level="4" user="Harchand Bhinder" />{{x-larger|{{center|'''ਚੌਥਾ ਪਰਕਰਨ'''}}}}</noinclude>{{center|'''ਸਿਖਿਆ ਵਿਚ ਜ਼ਬਤ'''}}
{{center|'''ਜ਼ਬਤ ਦਾ ਸਿਖਿਆ ਵਿਚ ਸਥਾਨ'''}}
{{gap}}ਸਿਖਿਆ ਦੀਆਂ ਦੋ ਵੱਡੀਆਂ ਸਮੱਸਿਆਵਾਂ ਹਨ- ਪੜ੍ਹਾਉਣ ਦੀ ਸਮੱਸਿਆ ਅਤੇ ਜ਼ਬਤ ਦੀ ਸਿਖਿਆ। ਜ਼ਬਤ ਬਚਿਆਂ ਦੀ ਸਿਖਿਆ ਲਈ ਬੜਾ ਜ਼ਰੂਰੀ ਹੈ। ਚੰਗੇ ਜ਼ਬਤ ਤੋਂ ਬਿਨਾ ਪਰਭਾਵ-ਸ਼ਾਲੀ ਸਿਖਿਆ ਅਸੰਭਵ ਹੈ, ਇਸ ਲਈ ਸਕੂਲ ਵਿਚ ਉਤਮ ਕਿਸਮ ਦੇ ਜ਼ਬਤ ਦਾ ਅਰਥ ਪੜ੍ਹਾਈ ਦੇ ਕੰਮ ਵਿਚ ਭਰੋਸੇ ਯੋਗ ਸਫਲਤਾ ਪਰਾਪਤ ਕਰਨਾ ਹੈ। ਜ਼ਬਤ ਤੋਂ ਬਿਨਾਂ ਸਿਖਿਆ ਵਿਚ ਕਾਫੀ ਸਫਲਤਾ ਨਹੀਂ ਮਿਲ ਸਕਦੀ ਅਤੇ ਜ਼ਬਤ ਭਰਪੂਰ ਸਿਖਿਆ ਸਦਾ ਸਫਲ ਹੁੰਦੀ ਹੈ। ਸਿਖਿਆ ਦਾ ਜ਼ਬਤ, ਫੌਜੀ ਜ਼ਬਤ ਨਾਲੋਂ ਵਖਰਾ ਹੁੰਦਾ ਹੈ। ਇਹ ਜ਼ਬਤ ਸਰੀਰਕ ਜ਼ਬਤ ਦੀ ਥਾਂ ਵਧੇਰੇ ਰੂਪ ਵਿਚ ਮਾਨਸਿਕ ਹੁੰਦਾ ਹੈ। ਸਕੂਲ ਦੇ ਜ਼ਬਤ ਦਾ ਇਹ ਨਿਸ਼ਾਨਾ ਨਹੀਂ ਕਿ ਬੱਚੇ ਸਕੂਲ ਵਿਚ ਬਿਨਾਂ ਹਿਲਜੁਲ, ਸ਼ਾਂਤੀ ਨਾਲ ਪਥਰ ਦੀਆਂ ਮੂਰਤੀਆਂ ਬਣੇ ਬੈਠੇ ਰਹਿਣ। ਇਸ ਦਾ ਨਿਸ਼ਾਨਾ ਹੈ ਬੱਚਿਆਂ ਨੂੰ ਉਹ ਸਿਖਿਆ ਦੇਣਾ ਜਿਸ ਨਾਲ ਉਹ ਸਕੂਲ ਦੇ ਨਾਲ ਨਾਲ ਬਾਹਰ ਵੀ ਨਿਯਮ ਅਨੁਸਾਰ ਜੀਵਨ ਬਤੀਤ ਕਰਨ। ਉਨ੍ਹਾਂ ਦਾ ਜੀਵਨ ਬੇ-ਨਿਯਮਾ ਨਾ ਹੋਵੇ। ਬਚਿਆਂ ਨੂੰ ਅਜਿਹੀ ਸਿਖਿਆ ਉਨ੍ਹਾਂ ਦੀਆਂ ਆਪਹੁਦਰੀਆਂ ਨੂੰ ਰੋਕਣ ਅਤੇ ਉਨ੍ਹਾਂ ਨੂੰ ਨਿਯਮਾਂ ਦੇ ਪਾਲਣ ਕਰਨ ਦੀ ਰੋਕ ਲਾਕੇ ਹੀ ਦਿਤੀ ਜਾ ਸਕਦੀ ਹੈ। ਬਾਲ-ਅਵਸਥਾ ਵਿਚ ਹੀ ਇਨ੍ਹਾਂ ਨਿਯਮਾਂ ਦਾ ਗਿਆਨ ਬੱਚੇ ਲਈ ਗੁਣਕਾਰੀ ਹੁੰਦਾ ਹੈ। ਪਲੈਟੋ ਦੇ ਕਥਨ ਅਨੁਸਾਰ ਕਿਸੇ ਕੰਮ ਦਾ ਪ੍ਰਾਰੰਭਕ ਸਮਾਂ ਉਸ ਦਾ ਸਭ ਤੋਂ ਮਹੱਤਾ ਵਾਲਾ ਸਮਾਂ ਹੁੰਦਾ ਹੈ। ਇਸ ਲਈ ਬਚਿਆਂ ਨੂੰ ਮੁਢਲੀ ਉਮਰ ਵਿਚ ਹੀ ਜ਼ਬਤ ਦੇ ਅਸਰ ਹੇਠ ਲੈ ਆਉਣਾ ਬੜੀ ਮਹੱਤਾ ਰਖਦਾ ਹੈ। ਉਸ ਸਮੇਂ ਬੱਚੇ ਦੀ ਮਨ-ਬਿਰਤੀ ਬੜੀ ਕੋਮਲ ਹੁੰਦੀ ਹੈ। ਉਸ ਨੂੰ ਆਪਣੀ ਮਰਜ਼ੀ ਅਨੁਸਾਰ ਢਾਲਿਆ ਜਾ ਸਕਦਾ ਹੈ। ਉਸ ਸਮੇਂ ਦੀ ਹਰ ਘਟਨਾ ਬੱਚੇ ਦੇ ਹਿਰਦੇ ਵਿਚ ਘਰ ਕਰ ਲੈਂਦੀ ਹੈ। ਇਹੋ ਕਾਰਨ ਹੈ ਕਿ ਜ਼ਬਤ ਦੇ ਨਿਯਮਾਂ ਦਾ ਪਾਲਣ ਕਰਾਉਂਦੇ ਰਹਿਣ ਨਾਲ ਬੱਚੇ ਦਾ ਸਮੁਚਾ ਜੀਵਨ ਹੀ ਜ਼ਬਤ ਭਰਪੂਰ ਬਣਾਇਆ ਜਾ ਸਕਦਾ ਹੈ।
{{gap}}ਪਰ ਜ਼ਬਤ ਕੋਈ ਅਜਿਹੀ ਚੀਜ਼ ਨਹੀਂ ਜਿਹੜੀ ਮੰਗਿਆਂ ਮਿਲ ਜਾਂਦੀ ਹੋਵੇ। ਜ਼ਬਤ ਦੀ ਸਫਲਤਾ ਨਿਰੀ ਦਲੀਲ ਉਤੇ ਨਿਰਭਰ ਨਹੀਂ ਹੁੰਦੀ। ਜ਼ਬਤ ਕੋਈ ਸਿਖਾਇਆ ਜਾਣ ਵਾਲਾ ਵਿਸ਼ਾ ਨਹੀਂ, ਇਹ ਤਾਂ ਸਿਖਿਆ ਦੀ ਮੁਢਲੀ ਅਵਸਥਾ ਹੈ। ਇਹ ਸਕੂਲ ਦੇ ਵਾਤਾਵਰਨ ਦਾ ਅਨਿਖੜਵਾਂ ਅੰਗ ਹੈ। ਇਸ ਲਈ ਜ਼ਬਤ ਦੀਆਂ ਆਦਤਾਂ ਅਪਰਤੱਖ ਰੂਪ ਵਿਚ ਸਕੂਲ ਦੇ ਵਾਤਾਵਰਨ ਦੀ ਸਹਾਇਤਾ ਨਾਲ ਬਚਿਆਂ ਵਿਚ ਪਾਈਆਂ ਜਾ ਸਕਦੀਆਂ ਹਨ। ਪਾਠ-ਪੁਸਤਕਾਂ ਵਾਂਗ ਜ਼ਬਤ ਦੀ ਸਿਖਿਆ ਪਰਾਪਤ ਨਹੀਂ ਕੀਤੀ ਜਾ ਸਕਦੀ। ਜ਼ਬਤ ਦੀ ਪਰਤੀਤੀ ਵਿਚਾਰ ਵਰਤਾਰੇ ਤੋਂ ਹੁੰਦੀ ਹੈ ਅਤੇ ਵਰਤਾਰਾ ਅੰਦਰਲੀਆਂ<noinclude>{{center|'''੮੪'''}}</noinclude>
4z72u22s3h5yxmz2nywcb822rdc1e0s
ਪੰਨਾ:ਸਿਖਿਆ ਵਿਗਿਆਨ.pdf/93
250
64817
229442
187706
2026-07-27T07:09:18Z
Harchand Bhinder
2624
/* ਤਸਦੀਕ */
229442
proofread-page
text/x-wiki
<noinclude><pagequality level="4" user="Harchand Bhinder" />{{center|'''੮੨'''}}</noinclude>ਇਨ੍ਹਾਂ ਤੋਂ ਬਿਨਾਂ ਅਜਿਹੀਆਂ ਗਲਾਂ ਸਿਖਾਈਆਂ ਜਾਣੀਆਂ ਚਾਹੀਦੀਆਂ ਹਨ ਜਿਹੜੀਆਂ ਉਨ੍ਹਾਂ ਦੇ ਭਵਿਖ ਵਿਚ ਰੋਜ਼ਗਾਰ ਸਬੰਧੀ ਧੰਧਿਆਂ ਨਾਲ ਸਬੰਧ ਰਖਦੀਆਂ ਹੋਣ ਤਾਂ ਜੁ ਉਨ੍ਹਾਂ ਨੂੰ ਕਿਸੇ ਰੁਜ਼ਗਾਰ ਨਾਲ ਰੁਚੀ ਹੋਵੇ ਅਤੇ ਉਹ ਉਸਨੂੰ ਸੌਖ ਨਾਲ ਕਰ ਸਕਣ। ਪਰ, ਇਥੇ ਇਹ ਧਿਆਨ ਰਖਣਾ ਚਾਹਦਾ ਹੈ ਕਿ ਜਿਨ੍ਹਾਂ ਬਚਿਆਂ ਨੂੰ ਰੁਜ਼ਗਾਰ ਕਰਨ ਮਾਤਰ ਹੀ ਸਿਖਿਆ ਨਾ ਦਿਤੀ ਜਾਣ ਲਗ ਜਾਵੇ। ਜਿਨ੍ਹਾਂ ਬਚਿਆਂ ਨੇ ਚੌਦਾ ਸਾਲ ਦੀ ਉਮਰ ਤੋਂ ਅੱਗੇ ਪੜ੍ਹਨਾ ਹੈ ਉਨ੍ਹਾਂ ਨੂੰ ਰੁਜ਼ਗਾਰ ਬਾਰੇ ਵਧੇਰਾ ਦਸਣ ਦੀ ਥਾਂ ਸਧਾਰਨ ਸਿਖਿਆ ਉਤੇ ਹੀ ਵਧੇਰੇ ਜ਼ੋਰ ਦਿਤਾ ਜਾਵੇ। ਇਨ੍ਹਾਂ ਦਾ ਸਾਹਿੱਤ, ਇਤਿਹਾਸ ਗਣਿਤ, ਅਤੇ ਪਦਾਰਥ ਵਿਗਿਆਨ ਦਾ ਗਿਆਨ ਹੋਰ ਵਧੇਰੇ ਚੌੜਾ ਕੀਤਾ ਜਾਵੇ। ਪਿਛੋਂ ਜਿਨ੍ਹਾਂ ਬਚਿਆਂ ਦੀ ਰੁਚੀ ਟੈਕਨੀਕਲ, ਵਿਹਾਰਿਕ ਜਾਂ ਖੇਤੀ ਬਾੜੀ ਦੇ ਕੰਮ ਵਲ ਹੋਵੇ ਉਨ੍ਹਾਂ ਨੂੰ ਉਨ੍ਹਾਂ ਦੇ ਯੋਗ ਸਿਖਿਆ ਦੇਣੀ ਚਾਹੀਦੀ ਹੈ। ਜਿਹੜੇ ਵਿਸ਼ਵ-ਵਿਦਿਆਲੇ ਵਲ ਜਾਣਾ ਚਾਹੁੰਦੇ ਹਨ ਉਨ੍ਹਾਂ ਨੂੰ ਆਮ ਸਿਖਿਆ ਹੋਰ ਵਧੇਰੇ ਦੇਣੀ ਚਾਹੀਦੀ ਹੈ। ਬੱਚੇ ਦੀ ਸਿਖਿਆ ਵਿਚ ਗਿਆਰਾਂ, ਚੌਦਾਂ, ਸਤਾਰਾਂ ਵਰ੍ਹੇ ਦੀ ਉਮਰ ਅਜਿਹੇ ਸਮੇਂ ਹਨ ਜਦ ਉਸਦੇ ਪਾਠ-ਵਿਸ਼ੇ ਦੀ ਚੋਣ ਉਤੇ ਵਿਚਾਰ ਕਰਨਾ ਪੈਂਦਾ ਹੈ।
{{gap}}'''ਵਿਸ਼ੇਸ਼ ਰੁਜ਼ਗਾਰ ਸਬੰਧੀ ਲੋੜਾਂ ਉਤੇ ਵਿਚਾਰ:-'''ਪਾਠ-ਵਿਸ਼ੇ ਦੀ ਚੋਣ ਸਮੇਂ ਬਚਿਆਂ ਦੇ ਆਉਣ ਵਾਲੇ ਜੀਵਨ ਵਿਚ ਰੁਜ਼ਗਾਰ ਸਬੰਧੀ ਲੋੜਾਂ ਉਤੇ ਧਿਆਨ ਦੇਣਾ ਵੀ ਬੜਾ ਜ਼ਰੂਰੀ ਹੈ। ਬੱਚੇ ਦੀ ਮੁਢਲੀ ਸਿੱਖਿਆ ਵਿਚ ਇਨ੍ਹਾਂ ਵਿਹਾਰੀ ਲੋੜਾਂ ਨੂੰ ਇੰਨਾ ਮਹੱਤਾ ਵਾਲਾ ਥਾਂ ਨਹੀਂ ਦਿਤਾ ਜਾਵੇਗਾ, ਪਰ ਕੁਝ ਅੱਗੇ ਚਲ ਕੇ ਇਨ੍ਹਾਂ ਲੋੜਾਂ ਨੂੰ ਧਿਆਨ ਵਿਚ ਰਖਣਾ ਬੜਾ ਲੋੜੀਂਦਾ ਹੈ। ਕੁਝ ਬੱਚੇ ਪਿੰਡਾਂ ਵਿਚ ਰਹਿ ਕੇ ਖੇਤੀ ਕਰਨਗੇ, ਕੁਝ ਕਾਰੀਗਰ ਬਨਣਗੇ ਅਤੇ ਕੁਝ ਸ਼ਹਿਰਾਂ ਵਿਚ ਰਹਿ ਕੇ ਵਣਜ ਵਪਾਰ ਕਰਨਗੇ। ਇਨ੍ਹਾਂ ਵਖ ਵਖ ਕਿਸਮ ਦੇ ਬਚਿਆਂ ਵਿਚ ਵਖ ਵਖ ਤਰ੍ਹਾਂ ਦੀਆਂ ਰੁਚੀਆਂ ਪੈਦਾ ਕਰਨਾ ਜ਼ਰੂਰੀ ਹੈ। ਮੁਢਲੀ ਉਮਰ ਵਿਚ ਜਿਹੜੇ ਪਾਠ ਪੜ੍ਹਾਏ ਜਾਣ ਉਨ੍ਹਾਂ ਦਾ ਨਿਸ਼ਾਨਾ ਬੱਚੇ ਨੂੰ ਕਿਸੇ ਵਿਸ਼ੇਸ਼ ਰੁਜ਼ਗਾਰ ਲਈ ਤਿਆਰ ਕਰਨ ਦੀ ਥਾਂ ਰੁਜ਼ਗਾਰ ਦੇ ਕੰਮ ਕਰਨ ਦੀ ਯੋਗਤਾ ਦੇਣ ਮਾਤਰ ਹੀ ਹੋਣਾ ਚਾਹੀਦਾ ਹੈ। ਪਰ ਅੱਗੇ ਚਲ ਕੇ ਕੁਝ ਕੰਮ-ਧੰਧੇ ਦੀ ਸਿਖਿਆ ਦੇਣਾ ਜ਼ਰੂਰੀ ਹੋ ਜਾਂਦਾ ਹੈ। ਬੱਚੇ ਦੀ ਰੁਚੀ ਅਤੇ ਯੋਗਤਾਵਾਂ ਉਤੇ ਵਿਚਾਰ ਕਰ ਕੇ ਪਾਠ-ਵਿਸ਼ੇ ਦੀ ਚੋਣ ਵਿਚ ਉਨ੍ਹਾਂ ਨੂੰ ਧਿਆਨ ਵਿਚ ਰਖਣਾ ਬੜਾ ਜ਼ਰੂਰੀ ਹੈ। ਉਮਰ ਦੇ ਨਾਲ ਬੱਚੇ ਦੀਆਂ ਰੁਚੀਆਂ ਬਦਲਦੀਆਂ ਰਹਿੰਦੀਆਂ ਹਨ ਅਤੇ ਉਸ ਦੀਆਂ ਯੋਗਤਾਵਾਂ ਵਿਚ ਵੀ ਉਮਰ ਨਾਲ ਵਾਧਾ ਹੁੰਦਾ ਰਹਿੰਦਾ ਹੈ। ਪਰ ਵਾਤਾਵਰਨ ਅਤੇ ਜਨਮ ਜਾਤ ਉੱਤੇ ਵੀ ਬੱਚੇ ਦੀ ਰੁਚੀ ਨਿਰਭਰ ਹੁੰਦੀ ਹੈ। ਕੁਝ ਬਚਿਆਂ ਦੀ ਰੁਚੀ ਇਕ ਵਿਸ਼ੇ ਵਿਚ ਵਧੇਰੇ ਹੁੰਦੀ ਹੈ ਅਤੇ ਕੁਝ ਦੀ ਦੂਸਰੇ ਵਿਚ। ਜਿਵੇਂ ਜਿਵੇਂ ਬੱਚੇ ਉਮਰ ਵਿਚ ਵਧਦੇ ਹਨ, ਉਨ੍ਹਾਂ ਦੀਆਂ ਰੁਚੀਆਂ ਦਾ ਅਧਿਅਨ ਕਰ ਕੇ ਉਨ੍ਹਾਂ ਨੂੰ ਢੁਕਵੇਂ ਵਿਸ਼ੇ ਪੜ੍ਹਾਏ ਜਾਣੇ ਚਾਹੀਦੇ ਹਨ। ਫਿਰ ਸ਼ਹਿਰ ਦੇ ਬਚਿਆਂ ਦੀ ਰੁਚੀ ਪਿੰਡ ਦੇ ਬਚਿਆਂ ਤੋਂ ਵਖਰੀ ਹੁੰਦੀ ਹੈ। ਸ਼ਹਿਰ ਦੇ ਬਚਿਆਂ ਨੂੰ ਉਨ੍ਹਾਂ ਗਲਾ ਦਾ ਦੱਸਣਾ ਬਹੁਤ ਜ਼ਰੂਰੀ ਹੈ ਜਿਨ੍ਹਾਂ ਨੂੰ ਜਾਨਣ ਦੀ ਉਨ੍ਹਾਂ ਨੂੰ ਲੋੜ ਹੁੰਦੀ ਹੈ ਅਤੇ ਜਿਹੜੀਆਂ ਉਨ੍ਹਾਂ ਦੀ ਹਾਲਤ ਦੇ ਅਨੁਸਾਰੀ ਹਨ। ਇਸੇ ਤਰ੍ਹਾਂ ਪਿੰਡ ਦੇ ਬਚਿਆਂ ਨੂੰ ਆਪਣੇ ਆਲੇ ਦੁਆਲੇ ਵਿਚ ਪਾਈਆਂ ਜਾਂਦੀਆਂ ਚੀਜ਼ਾਂ ਬਾਰੇ ਵਧੇਰੇ ਜਾਣਕਾਰੀ ਕਰਾਉਣੀ ਚਾਹੀਦੀ ਹੈ ਅਤੇ ਇਸ ਗਲ ਲਈ ਉਨ੍ਹਾਂ ਨੂੰ ਢੁਕਵੇਂ ਵਿਸ਼ੇ ਪੜ੍ਹਾਏ ਜਾਣੇ ਚਾਹੀਦੇ ਹਨ।<noinclude></noinclude>
8szz12lby0vl1hgryqpafun80si6ve9
ਪੰਨਾ:ਸਿਖਿਆ ਵਿਗਿਆਨ.pdf/94
250
64818
229443
184483
2026-07-27T07:09:27Z
Harchand Bhinder
2624
/* ਤਸਦੀਕ */
229443
proofread-page
text/x-wiki
<noinclude><pagequality level="4" user="Harchand Bhinder" />{{center|'''੮੩'''}}</noinclude>{{gap}}ਪਾਠ-ਵਿਸ਼ੇ ਦੀ ਚੋਣ ਵਿਚ ਸਾਨੂੰ ਇਸ ਗਲ ਦਾ ਜ਼ਰੂਰ ਧਿਆਨ ਰਖਣਾ ਚਾਹੀਦਾ ਹੈ ਕਿ ਬੱਚਾ ਆਪਣੇ ਵਰਤਮਾਨ ਵਾਤਾਵਰਨ ਵਿਚ ਆਪਣੇ ਜੀਵਨ ਨੂੰ ਸਫਲਤਾ ਨਾਲ ਬਤੀਤ ਕਰ ਸਕੇ ਅਤੇ ਭਵਿਖ ਵਿਚ ਹੋਣ ਵਾਲੇ ਸਮਾਜਿਕ ਪਰੀਵਰਤਨ ਲਈ ਆਪਣੇ ਆਪ ਨੂੰ ਤਿਆਰ ਕਰ ਸਕਣ। ਇਹ ਵਿਗਿਆਨਿਕ ਯੁਗ ਬੜਾ ਤਬਦੀਲੀਆਂ ਭਰਿਆ ਹੈ। ਇਸ ਲਈ ਬੱਚੇ ਦਾ ਸਮਾਂ ਅਜਿਹੇ ਕਿਸੇ ਕੰਮ ਦੇ ਸਿਖਾਉਣ ਵਿਚ ਨਹੀਂ ਲਾਉਣਾ ਚਾਹੀਦਾ ਜਿਹੜਾ ਵਿਗਿਆਨਿਕ ਲੋੜਾਂ ਕਰਕੇ ਖਤਮ ਹੀ ਹੋ ਜਾਵੇ। ਅਸਾਂ ਬੱਚੇ ਨੂੰ ਵਿਗਿਆਨਿਕ ਯੁਗ ਲਈ ਤਿਆਰ ਕਰਨਾ ਹੈ, ਦੋ ਹਜ਼ਾਰ ਸਾਲ ਪਹਿਲਾਂ ਦੇ ਯੁਗ ਲਈ ਨਹੀਂ। ਇਹ ਗਲ ਸਾਨੂੰ ਧਿਆਨ ਵਿਚ ਰਖਣੀ ਚਾਹੀਦੀ ਹੈ।<noinclude></noinclude>
jh7q8u5r3oc525zs3aec131ppmxrjk8
ਪੰਨਾ:ਸਿਖਿਆ ਵਿਗਿਆਨ.pdf/96
250
64819
229445
187708
2026-07-27T07:09:48Z
Harchand Bhinder
2624
/* ਤਸਦੀਕ */
229445
proofread-page
text/x-wiki
<noinclude><pagequality level="4" user="Harchand Bhinder" />{{center|'''੮੫'''}}</noinclude>ਇੱਛਾਵਾਂ ਦਾ ਹੀ ਪਰਕਾਸ਼ ਹੁੰਦਾ ਹੈ। ਇਸ ਲਈ ਵਿਅਕਤੀ ਦੀ ਦ੍ਰਿੜ੍ਹ-ਇੱਛਾ-ਸ਼ਕਤੀ ਉਤੇ ਹੀ ਜ਼ਬਤ ਰਾਹੀਂ ਵਰਤਾਰੇ ਦਾ ਕਾਬੂ ਨਿਰਭਰ ਹੁੰਦਾ ਹੈ। ਅਰਥਾਤ ਜ਼ਬਤ ਦੀ ਸਿਖਿਆ ਜ਼ਬਤ ਭਰਪੂਰ ਕੰਮ ਕਰਨ ਦੀ ਆਦਤ ਪਾਉਣ ਅਤੇ ਆਪਣੇ ਆਪ ਨੂੰ ਆਲੇ ਦੁਆਲੇ ਦੇ ਵਾਤਾਵਰਨ ਦੇ ਅਨਕੂਲ ਬਨਾਉਣ ਨਾਲ ਪਰਾਪਤ ਹੋ ਸਕਦੀ ਹੈ। ਨਿਯਮਾਂ ਆਦਿ ਦਾ ਪਾਲਣ ਕਰਨ ਨਾਲ ਵੀ ਬਚਿਆਂ ਨੂੰ ਜ਼ਬਤ ਦੀ ਸਿਖਿਆ ਦਿਤੀ ਜਾ ਸਕਦੀ ਹੈ। ਇਸ ਲਈ ਬੱਚੇ ਦੇ ਆਲੇ ਦੁਆਲੇ ਦਾ ਵਾਤਾਵਰਨ ਅਤੇ ਸਿਖਿਆ ਦੋਵੇਂ ਉਸ ਦੇ ਚਲਣ ਦੀ ਉਸਾਰੀ ਦੀ ਨੀਂਹ ਹਨ। ਜਦ ਕੋਈ ਵਿਅਕਤੀ ਬਾਹਰਲੇ ਨਿਯਮਾਂ ਦੇ ਪਾਲਣ ਕਰਨ ਦੀ ਆਪਣੇ ਆਪ ਵਿਚ ਆਦਤ ਪਾ ਲੈਂਦਾ ਹੈ ਤਾਂ ਉਹੋ ਨਿਯਮ ਅੰਦਰਲੇ ਨਿਯਮਾਂ ਵਿੱਚ ਬਦਲ ਜਾਂਦੇ ਹਨ। ਇਸ ਤਰ੍ਹਾਂ ਅਸੀਂ ਵਿਚਾਰਾਂ, ਆਦਤਾਂ, ਵਾਤਾਵਰਨ ਅਤੇ ਜ਼ਬਤ ਦੀ ਸਹਾਇਤਾ ਨਾਲ ਬਾਹਰਲੇ ਨਿਯਮਾਂ ਨੂੰ ਹੀ ਅੰਦਰਲੇ ਜ਼ਬਤ ਵਿਚ ਬਦਲ ਸਕਦੇ ਹਨ।
{{larger|{{center|'''ਸੁਭਾਵਕ ਜ਼ਬਤ'''}}}}
{{gap}}ਛੋਟੇ ਛੋਟੇ ਬਚਿਆਂ ਵਿਚ ਜ਼ਬਤ ਦੀ ਸਿਖਿਆ ਉਨ੍ਹਾਂ ਦੇ ਬੁਰੇ ਵਿਹਾਰ ਤੋਂ ਨਿਕਲੇ ਸੁਭਾਵਕ ਬੁਰੇ ਸਿੱਟਿਆ ਤੋਂ ਜਾਣੂ ਕਰਾਉਣ ਮਾਤਰ ਤੋਂ ਹੀ ਦਿਤੀ ਜਾ ਸਕਦੀ ਹੈ। ਸਕੂਲ ਵਿੱਚ ਲਾਏ ਜਾਣ ਵਾਲੇ ਨਿਸਚਤ ਸਮੇਂ ਦੇ ਮੁਢਲੇ ਸਾਲਾਂ ਵਿੱਚ ਬਚਿਆਂ ਨੂੰ ਆਪਣੇ ਭੈੜੇ ਵਿਹਾਰ ਦੇ ਭੈੜੇ ਨਤੀਜਿਆਂ ਤੋਂ ਜਾਣੂ ਹੋਣ ਲਈ ਸੁਤੰਤਰ ਰਹਿਣ ਦੇਣਾ ਚਾਹੀਦਾ ਹੈ। ਰੂਸੋ ਅਤੇ ਸਪੈਂਸਰ ਨੇ ਜ਼ਬਤ ਦੀ ਸਿਖਿਆ ਲਈ ਇਸੇ ਢੰਗ ਨੂੰ ਸਭ ਤੋਂ ਵੱਧੀਆ ਦਸਿਆ ਹੈ। ਸੁਭਾਵਕ ਤੌਰ ਤੇ ਕੁਦਰਤ ਇਸ ਤਰ੍ਹਾਂ ਕੰਮ ਚਲਾਉਂਦੀ ਹੈ ਕਿ ਜਿਹੜਾ ਵਿਅਕਤੀ ਕੁਦਰਤ ਦੇ ਨਿਯਮਾਂ ਦੀ ਉਲੰਘਣਾ ਕਰਦਾ ਹੈ, ਉਸ ਦਾ ਉਸ ਨੂੰ ਫਲ ਵੀ ਭੋਗਣਾ ਪੈਂਦਾ ਹੈ। ਕੁਦਰਤੀ ਨਤੀਜਿਆਂ ਰਾਹੀਂ ਜ਼ਬਤ ਦੀ ਸਿਖਿਆ ਵਿੱਚ ਇਹੋ ਸਿਧਾਂਤ ਵਰਤੋਂ ਵਿੱਚ ਆਉਂਦਾ ਹੈ। ਜੇ ਕੋਈ ਅੱਗ ਦੇ ਬਹੁਤ ਹੀ ਨੇੜੇ ਪਹੁੰਚਦਾ ਹੈ ਤਾਂ ਉਸ ਦਾ ਸੜਨਾ ਸੁਭਾਵਕ ਹੈ। ਜੋ ਕੋਈ ਬੱਚਾ ਚਾਕੂ ਨਾਲ ਖੇਡਦਾ ਹੈ ਤਾਂ ਉਸ ਦਾ ਹਥ ਕਟਿਆ ਜਾਣਾ ਸੁਭਾਵਕ ਹੈ। ਇਸੇ ਤਰ੍ਹਾਂ ਜਦ ਕੋਈ ਬੱਚਾ ਕੋਈ ਚੀਜ਼ ਗੁਆ ਦਿੰਦਾ ਹੈ ਤਾਂ ਉਸ ਦੇ ਭੈੜੇ ਨਤੀਜਿਆਂ ਤੋਂ ਉਹ ਛੇਤੀ ਜਾਣੂ ਹੋਣ ਲੱਗ ਜਾਂਦਾ ਹੈ। ਸਕੂਲ ਬਾਰੇ ਵੀ ਇਹ ਗੱਲ ਠੀਕ ਹੈ। ਜੋ ਬੱਚਾ ਦੇਰ ਨਾਲ ਸਕੂਲ ਆਉਂਦਾ ਹੈ, ਜੇ ਉਹ ਸਕੂਲ ਦੀ ਖਿੜਕੀ ਦਾ ਸ਼ੀਸ਼ਾ ਤੋੜ ਦਿੰਦਾ ਹੈ, ਤਾਂ ਉਸ ਨੂੰ ਢੁਕਵਾਂ ਕੰਮ ਕਰਨ ਦੇਣਾ ਚਾਹੀਦਾ ਹੈ। ਟੁੱਟੇ ਸ਼ੀਸ਼ੇ ਵਾਲੀ ਬਾਰੀ ਕੋਲ ਉਸ ਨੂੰ ਸੌਣ ਜਾਂ ਬਹਿਣ ਦੇਣਾ ਚਾਹੀਦਾ ਹੈ ਠੰਡ ਲਗਣ ਨਾਲ ਉਸ ਨੂੰ ਛੇਤੀ ਆਪਣੀ ਭੁਲ ਪਰਤੀਤ ਹੋ ਜਾਵੇਗੀ। ਜੇ ਉਹ ਘਰ ਦੀ ਕੋਈ ਚੀਜ਼ ਤੋੜਦਾ ਹੈ ਤਾਂ ਉਸ ਨੂੰ ਆਪਣੇ ਪੈਸਿਆਂ ਨਾਲ ਫਿਰ ਖਰੀਦਨ ਦੀ ਸ਼ਰਤ ਲਾ ਦੇਣੀ ਚਾਹੀਦੀ ਹੈ। ਇਸ ਤਰ੍ਹਾਂ ਨਾਲ ਦਿਤੀ ਗਈ ਜ਼ਬਤ ਦੀ ਸਿਖਿਆ ਨਾਲ ਬੱਚੇ ਨਾਲ ਕੋਈ ਅਨਿਆਇ ਨਹੀਂ ਹੁੰਦਾ ਅਤੇ ਨਾ ਉਸ ਦੇ ਹਿਰਦੇ ਵਿੱਚ ਇਸ ਕਿਸਮ ਦੇ ਵਿਹਾਰ ਬਾਰੇ ਕੋਈ ਸ਼ਕਾਇਤ ਹੀ ਰਹਿੰਦੀ ਹੈ। ਇਸ ਵਿਧੀ ਵਿੱਚ ਵੱਖ ਵੱਖ ਤਰ੍ਹਾਂ ਦੇ ਨਿਯਮਾਂ ਰਾਹੀਂ ਬੱਚੇ ਦੀ ਸੁਤੰਤਰਤਾ ਨੂੰ ਸੱਟ ਨਹੀਂ ਵੱਜਦੀ ਅਤੇ ਉਸ ਨੂੰ ਡੰਨ ਵੀ ਸੁਭਾਵਕ ਰੂਪ ਵਿੱਚ ਛੇਤੀ ਮਿਲਦਾ ਰਹਿੰਦਾ ਹੈ। ਪਰ ਇਹ ਧਿਆਨ ਰਖਣਾ ਚਾਹੀਦਾ ਹੈ ਕਿ ਇਹ ਡੰਨ ਬਹੁਤ ਜ਼ਿਆਦਾ ਜਾਂ ਮਾਰੂ ਨਹੀਂ ਹੋਣਾ ਚਾਹੀਦਾ।<noinclude></noinclude>
aouxh890tkwdxlzf6etrwztj85wg2d9
ਪੰਨਾ:ਸਿਖਿਆ ਵਿਗਿਆਨ.pdf/97
250
64820
229446
187709
2026-07-27T07:09:58Z
Harchand Bhinder
2624
/* ਤਸਦੀਕ */
229446
proofread-page
text/x-wiki
<noinclude><pagequality level="4" user="Harchand Bhinder" />{{center|'''੮੬'''}}</noinclude>{{larger|{{center|'''ਸਮਾਜਿਕ ਜ਼ਬਤ'''}}}}
{{gap}}ਸਿਖਿਆ ਦਾ ਅੰਤਮ ਨਿਸ਼ਾਨਾ ਸਮਾਜਿਕ ਪਰਬੀਣਤਾ ਹੈ। ਸਿਰਫ ਉਪਦੇਸ਼ ਕਰਨ ਨਾਲ ਹੀ ਅਸੀਂ ਮਨੁਖ ਨੂੰ ਇਸ ਨਿਸ਼ਾਨੇ ਤਕ ਨਹੀਂ ਪਹੁੰਚਾ ਸਕਦੇ। ਬਚਿਆਂ ਦੀਆਂ ਸਭ ਆਦਤਾਂ ਮਨ ਦੀਆਂ ਲਹਿਰਾਂ ਹੋਣ ਕਰਕੇ ਉਨ੍ਹਾਂ ਵਿੱਚ ਠੀਕ ਜਾਂ ਗਲਤ ਹੋਣ ਦਾ ਭਾਵ ਬੜਾ ਘਟ ਹੁੰਦਾ ਹੈ। ਉਨ੍ਹਾਂ ਨੂੰ ਹਰ ਆਦਤ ਢੁਕਵੀਂ ਪਰਤੀਤ ਹੁੰਦੀ ਹੈ। ਪਰ ਫਿਰ ਵੀ ਜੇ ਬਚਿਆਂ ਦੀ ਗਲਤ ਆਦਤ ਨੂੰ ਜਾਰੀ ਰਹਿਣ ਦਿੱਤਾ ਜਾਵੇ ਤਾਂ ਉਨ੍ਹਾਂ ਦਾ ਦੁਰਾਚਾਰੀ ਹੋ ਜਾਣਾ ਕੁਦਰਤੀ ਹੈ ਕਿਉਂ ਜੁ ਉਨ੍ਹਾਂ ਨੂੰ ਉਸ ਤਰ੍ਹਾਂ ਦਾ ਵਰਤਾਰਾ ਕਰਨ ਦੀ ਆਦਤ ਹੋ ਜਾਵੇਗੀ। ਇਸ ਲਈ ਬੱਚਿਆਂ ਨੂੰ ਸੁੱਚੇ ਵਿਹਾਰ ਦੀ ਆਦਤ ਪਾਉਣ ਲਈ ਉਨ੍ਹਾਂ ਦੇ ਗਲਤ ਵਰਤਾਰੇ ਨੂੰ ਛੇਤੀ ਰੋਕ ਦੇਣਾ ਜ਼ਰੂਰੀ ਹੈ। ਇਸ ਤਰ੍ਹਾਂ ਬੱਚੇ ਨੂੰ ਉਸ ਦੇ ਬੁਰੇ ਕੰਮ ਲਈ ਸੁਭਾਵਕ ਭੈੜੇ ਨਤੀਜਿਆਂ ਉਤੇ ਛਡ ਦੇਣਾ ਠੀਕ ਨਹੀਂ, ਕਿਉਂ ਜੁ ਇਸ ਨਾਲ ਜ਼ਬਤ ਦੀ ਕੁਝ ਸਿਖਿਆ ਤਾਂ ਜ਼ਰੂਰ ਮਿਲੇਗੀ; ਪਰ ਇਸ ਢੰਗ ਨਾਲ ਬੱਚੇ ਵਿੱਚ ਦੁਰਾਚਾਰ ਦੀ ਆਦਤ ਪੈ ਜਾਣ ਦੀ ਸੰਭਾਵਨਾ ਹੈ। ਇਸ ਲਈ ਚੰਗੀ ਆਦਤ ਪਾਉਣ ਲਈ ਬੱਚੇ ਨੂੰ ਠੀਕ ਉਪਦੇਸ਼ ਕਰਦੇ ਰਹਿਣਾ ਹੀ ਜ਼ਰੂਰੀ ਹੈ, ਜਿਸ ਨਾਲ ਉਹ ਆਪਣੇ ਗਲਤ ਵਰਤਾਰੇ ਤੋਂ ਰੁਕ ਜਾਵੇ ਅਤੇ ਦੁਰਾਚਾਰ ਦੀ ਮਾਰੂ ਆਦਤ ਤੋਂ ਬਚਿਆ ਰਹੇ!
{{larger|{{center|'''ਜ਼ਬਤ ਦੇ ਉਪਾ'''}}}}
{{gap}}ਸਕੂਲ ਵਿੱਚ ਜ਼ਬਤ-ਬਧ ਆਦਤ ਪਾਉਣ ਦੀਆਂ ਦੋ ਵਿਧੀਆਂ ਹਨ— ਇਕ ਅਪਰਤੱਖ ਅਤੇ ਦੂਜੀ ਪਰਤੱਖ। ਅਪਰਤੱਖ ਵਿਧੀ ਵਿੱਚ ਸਕੂਲਾਂ ਦਾ ਨਿਸਚਤ ਦ੍ਰਿਸ਼ਟੀ ਕੋਣ, ਸਹਿਯੋਗ ਦੀ ਭਾਵਨਾ, ਸਕੂਲ ਦੇ ਵਾਤਾਵਰਨ ਦਾ ਵਧੀਆ ਹੋਣਾ ਆਦਿ ਗਲਾਂ ਆਉਂਦੀਆਂ ਹਨ। ਸਕੂਲ ਦੀ ਕਿਸਮ ਕਿਸਮ ਦੀ ਪੜ੍ਹਾਈ ਦੇ ਵੱਖ ਵੱਖ ਕੰਮ ਬੱਚਿਆਂ ਨੂੰ ਜ਼ਬਤ ਦੀ ਸਿਖਿਆ ਦੇਣ ਦੀ ਅਪਰਤੱਖ ਵਿਧੀ ਵਿੱਚ ਆਉਂਦੇ ਹਨ। ਪਰਤੱਖ ਵਿਧੀ ਵਿੱਚ ਸਕੂਲਾਂ ਦੇ ਜ਼ਬਤ ਸਬੰਧੀ ਨਿਯਮ, ਦੰਡ ਅਤੇ ਇਨਾਮ ਰਾਹੀਂ ਮੁਕਾਬਲੇ ਦੀ ਭਾਵਨਾ ਪੈਦਾ ਕਰ ਕੇ ਬਚਿਆਂ ਨੂੰ ਪਰਤੱਖ ਵਿਧੀ ਰਾਹੀਂ ਜ਼ਬਤ ਦੀ ਸਿਖਿਆ ਦਿਤੀ ਜਾਂਦੀ ਹੈ।
{{gap}}'''ਸਹਿਯੋਗ ਦੀ ਭਾਵਨਾ:—'''ਬਚਿਆਂ ਵਿੱਚ ਸਹਿਯੋਗ ਦੀ ਭਾਵਨਾ ਰਾਹੀਂ ਜ਼ਬਤ ਦੀ ਸਿਖਿਆ ਬੜੀ ਸੌਖੀ ਤਰ੍ਹਾਂ ਦਿਤੀ ਜਾ ਸਕਦੀ ਹੈ। ਜੋ ਬਚਿਆਂ ਨੂੰ ਆਪਣੇ ਸਕੂਲ ਅਤੇ ਉਸ ਦੇ ਪਰਚਲਤ ਰਿਵਾਵਾਂ (ਸਕੂਲ ਦੇ ਪਰਚਲਤ ਨਿਯਮਾਂ) ਉਤੇ ਮਾਨ ਹੈ ਤਾਂ ਕਦੇ ਵੀ ਉਨ੍ਹਾਂ ਰਿਵਾਜਾਂ ਵਿਰੁਧ ਆਪਣੀ ਆਦਤ ਬਣਾਉਣਗੇ। ਬਚਿਆਂ ਹਿਰਦੇ ਵਿਚ ਸਕੂਲ ਬਾਰੇ ਮਾਨ ਸਹਿਯੋਗ ਦੀ ਭਾਵਨਾ ਰਾਹੀਂ ਪੈਦਾ ਕੀਤਾ ਜਾ ਸਕਦਾ ਹੈ। ਅਸਲ ਵਿਚ ਸਹਿਯੋਗ ਦੀ ਭਾਵਨਾ ਚੰਗੇ ਜ਼ਬਤ ਦੀ ਉਪਜ ਹੀ ਹੈ। ਇਹ ਇਕ ਅਜਿਹੀ ਭਾਵਨਾ ਹੈ ਜਿਹੜੀ ਸੰਪੂਰਨ ਵਿਦਿਆਂਲੇ, ਸਕੂਲ ਜਾਂ ਕਾਲਜ ਨੂੰ ਜਥੇਬੰਦ ਕਰਕੇ ਉਸ ਨੂੰ ਇਕ ਸਰੂਪ ਦੇ ਦਿੰਦੀ ਹੈ ਇਸ ਭਾਵਨਾ ਦਾ ਪੈਂਦਾ ਹੋਣਾ ਹੀ ਵਿਦਿਆਰਥੀਆਂ ਵਿਚ ਸਕੂਲ ਦੇ ਨਿਯਮਾਂ ਅਤੇ ਉਸ ਦੇ ਪਰਚਲਤ ਰਿਵਾਜਾਂ ਬਾਰੇ ਸ਼ਰਧਾ ਪੈਦਾ ਕਰਦਾ ਹੈ। ਸਹਿਯੋਗ ਦੀ ਭਾਵਨਾ ਪੈਦਾ ਹੋਣ ਪਿਛੋਂ ਬੱਚੇ ਨੂੰ ਸਦਾ ਆਪਣੇ ਸਕੂਲ ਦੇ ਮਾਨ ਅਪਮਾਨ ਦਾ ਖਿਆਲ ਰਹਿੰਦਾ ਹੈ ਅਤੇ ਉਹ ਨਿਯਮ ਦੇ ਉਲਟ ਵਰਤਾਰਾ ਨਹੀਂ ਕਰਦਾ। ਸਕੂਲੀ ਮਨ-ਬਿਰਤੀ ਅਤੇ ਵਾਤਾਵਰਨ ਦਾ ਵੀ ਜ਼ਬਤ ਨਾਲ ਬੜਾ ਡੂੰਘਾ ਸਬੰਧ ਹੈ। ਸਕੂਲੀ ਮਨ-ਬਿਰਤੀ ਵਿਚ ਤਬਦੀਲੀ ਦਾ<noinclude></noinclude>
bpl00w55p7uowfli2c0xgx6a3eb1715
ਪੰਨਾ:ਸਿਖਿਆ ਵਿਗਿਆਨ.pdf/98
250
64845
229447
187710
2026-07-27T07:10:08Z
Harchand Bhinder
2624
/* ਤਸਦੀਕ */
229447
proofread-page
text/x-wiki
<noinclude><pagequality level="4" user="Harchand Bhinder" />{{center|'''੮੭'''}}</noinclude>ਅਰਥ ਸਕੂਲ ਦੇ ਜ਼ਬਤ ਵਿਚ ਤਬਦੀਲੀ ਹੈ। ਜ਼ਬਤ ਸਖਤ ਨਿਯਮਾਂ ਅਨੁਸਾਰ ਆਦਤ ਬਨਾਉਣ ਨਾਲ ਬਚਿਆਂ ਵਿਚ ਪੈਦਾ ਕੀਤਾ ਜਾ ਸਕਦਾ ਹੈ ਪਰ ਸਕੂਲੀ ਮਨ-ਬਿਰਤੀ ਦੀ ਉਤਪਤੀ ਲਈ ਸੁਹਣਾ ਪਿਆਰ-ਭਰਿਆ ਵਰਤਾਉ, ਉੱਚੇ ਸੁੱਚੇ ਵਿਚਾਰ ਅਤੇ ਉੱਚੇ ਆਦਰਸ਼ ਦੀ ਲੋੜ ਹੁੰਦੀ ਹੈ। ਇਨ੍ਹਾਂ ਤੋਂ ਬਿਨਾਂ ਬਚਿਆਂ ਵਿਚ ਸਕੂਲੀ ਮਨ-ਬਿਰਤੀ ਉਤਪਨ ਨਹੀਂ ਕੀਤੀ ਜਾ ਸਕਦੀ।
{{gap}}'''ਸਕੂਲੀ ਮਨ-ਬਿਰਤੀ:-''' ਸਕੂਲੀ ਮਨ-ਬਿਰਤੀ ਦੀ ਪਰਿਭਾਸ਼ਾ ਕਰਨਾ ਬੜਾ ਔਖਾ ਹੈ। ਬਚਿਆਂ ਵਿਚ ਸਕੂਲੀ ਮਨ-ਬਿਰਤੀ ਦੀ ਉਤਪਤੀ ਲਈ ਉਨ੍ਹਾਂ ਵਿਚ ਸਹਿਯੋਗ ਦੀ ਭਾਵਨਾ ਦਾ ਹੋਣਾ ਜ਼ਰੂਰੀ ਹੈ। ਜੋ ਬੱਚੇ ਵਿਚ ਸਕੂਲ ਦੇ ਦੂਜੇ ਬਚਿਆਂ ਨਾਲ ਮਿਲਵਰਤਨ (ਸਹਿਯੋਗ) ਦੀ ਭਾਵਨਾ, ਸਕੂਲ ਉਤੇ ਮਾਨ ਕਰਨ ਦਾ ਜਜ਼ਬਾ, ਅਤੇ ਸਕੂਲ ਦੇ ਨਿਯਮਾਂ ਲਈ ਸ਼ਰਧਾ ਹੈ ਤਾਂ ਉਸ ਵਿਚ ਵਧੀਆ ਸਕੂਲੀ ਮਨ-ਬਿਰਤੀ ਪੈਦਾ ਹੋਵੇਗੀ। ਇਸ ਲਈ ਸਕੂਲੀ ਮਨ-ਬਿਰਤੀ ਦਾ ਅਰਥ ਬਚਿਆਂ ਵਿਚ ਸਕੂਲ ਲਈ ਮਾਨ ਆਦਰ ਦੇ ਭਾਵ, ਸੁਤੰਤਰਤਾ ਨਾਲ ਆਗਿਆ ਦਾ ਪਾਲਣ; ਕੰਮ ਵਿਚ ਲਗਣ, ਅਵਾਰਗੀ ਰਹਿਤ ਸੁਤੰਤਰਤਾ ਅਤੇ ਸਹਿਯੋਗ ਆਦਿ ਭਾਵਾਂ ਦਾ ਪੈਦਾ ਹੋਣਾ ਹੀ ਹੈ। ਸਕੂਲੀ ਮਨ-ਬਿਰਤੀ ਦੀ ਉਸਾਰੀ ਵਿਚ ਹੈਡਮਾਸਟਰ ਦਾ ਬੜਾ ਹੱਥ ਹੁੰਦਾ ਹੈ। ਜੇ ਉਹ ਬਚਿਆਂ ਵਿਚ ਵਧੀਆ ਸਹਿਯੋਗ ਦੀ ਭਾਵਨਾ ਦੀ ਉਸਾਰੀ ਕਰਨਾ ਚਾਹੁੰਦਾ ਹੈ ਤਾਂ ਉਸ ਨੂੰ ਪੱਕੇ ਨਿਸ਼ਚੇ ਵਾਲਾ, ਕਰਤੱਵ ਪਾਲਣ ਵਾਲਾ ਅਤੇ ਕੰਮ ਵਿਚ ਸਿਆਣਾ ਵਿਅਕਤੀ ਹੋਣਾ ਚਾਹੀਦਾ ਹੈ। ਉਸ ਨੂੰ ਸਕੂਲ ਦੇ ਹਰ ਵਿਭਾਗ, ਅਧਿਆਪਕਾਂ ਅਤੇ ਵਿਦਿਆਰਥੀਆਂ ਤੋਂ ਵੀ ਸਹਾਇਤਾ ਲੈਣੀ ਚਾਹੀਦੀ ਹੈ। ਖੇਡਾਂ ਵਿਚ ਹਿੱਸਾ ਲੈਣ ਵਾਲੇ ਬੱਚੇ ਕੱਪ ਅਤੇ ਟ੍ਰਾਫੀਆਂ ਇਨਾਮ ਵਿਚ ਜਿੱਤਣ ਦੀ ਪ੍ਰੇਰਣਾ ਨਾਲ ਸਕੂਲ ਦਾ ਮਾਨ ਵਧਾਉਣ ਵਿਚ ਉਸ ਦੀ ਮਨਚਾਹੀ ਸਹਾਇਤਾ ਕਰ ਸਕਦੇ ਹਨ। ਪੜ੍ਹਨ ਵਾਲੇ ਲੜਕੇ ਆਪਣੀ ਯੋਗਤਾ ਅਤੇ ਵਜ਼ੀਫੇ ਜਿਤ ਕੇ ਸਕੂਲ ਦੇ ਜ਼ਬਤ ਅਤੇ ਮਾਨ ਆਦਰ ਦੇ ਵਾਧੇ ਵਿਚ ਉਸਦੀ ਸਹਾਇਤਾ ਕਰ ਸਕਦੇ ਹਨ। ਸਧਾਰਨ ਲੜਕੇ ਆਪਣੇ ਚੰਗੇ ਵਰਤਾਉ ਸਦਕਾ ਜਨ-ਸਧਾਰਨ ਦੇ ਹਿਰਦੇ ਵਿਚ ਸਕੂਲ ਬਾਰੇ ਆਦਰ ਦੀ ਭਾਵਨਾ ਪੈਦਾ ਕਰ ਸਕਦੇ ਹਨ।
{{gap}}ਪ੍ਰਾਇਮਰੀ ਸਕੂਲਾਂ ਵਿਚ ਤਾਂ ਜ਼ਬਤ ਦੀ ਸਿਖਿਆ ਲਈ ਸਕੂਲੀ ਮਨ-ਬਿਰਤੀ ਅਤੇ ਵਾਤਾਵਰਨ ਦੀ ਲੋੜ ਅਨੁਸਾਰ ਸਹਾਇਤਾ ਲਈ ਜਾ ਸਕਦੀ ਹੈ। ਲੜਕਿਆਂ ਨੂੰ ਸਕੂਲ ਦੇ ਵਧੀਆ ਕੰਮਾਂ ਅਤੇ ਰਿਵਾਜਾਂ ਤੋਂ ਜਾਣੂ ਕਰਾਕੇ ਉਨ੍ਹਾਂ ਨੂੰ ਸਕੂਲ ਦੀਆਂ ਪਰਾਣੀਆਂ ਕਰਨੀਆਂ ਦਾ ਵੀ ਗਿਆਨ ਕਰਵਾ ਦੇਣਾ ਚਾਹੀਦਾ ਹੈ ਜਿਸ ਤੋਂ ਉਨ੍ਹਾਂ ਨੂੰ ਉਤਸ਼ਾਹ ਮਿਲੇ ਅਤੇ ਉਹ ਲਗਣ ਨਾਲ ਜ਼ਬਤ ਭਰਿਆ ਵਾਤਾਵਰਨ ਉਸਾਰਨ ਵਿੱਚ ਸਾਥ ਦੇਣ। ਜੇ ਪੁਰਾਣਾ ਇਤਿਹਾਸ ਚੰਗਾ ਨਾ ਹੋਵੇ ਤਾਂ ਬਚਿਆਂ ਨੂੰ ਉਸ ਨੂੰ ਵੱਧੀਆ ਬਣਾਉਣ ਦਾ ਉਪਦੇਸ਼ ਦੇਣਾ ਠੀਕ ਹੋਵੇਗਾ। ਇਸ ਤਰ੍ਹਾਂ ਸਾਂਝੀ ਜ਼ਿੰਮੇਵਾਰੀ ਰਾਹੀਂ ਵਧੀਆ ਜ਼ਬਤ-ਭਰੀ ਸਕੂਲੀ ਮਨ-ਬਿਰਤੀ ਅਤੇ ਵਾਤਾਵਰਨ ਉਸਾਰਿਆ ਜਾ ਸਕਦਾ ਹੈ।
{{gap}}'''ਉਦਾਹਰਨ:-''' ਬਚਿਆਂ ਦੇ ਜੀਵਨ ਵਿਚ ‘ਨਾ ਕਰੋ' ਦੇ ਉਪਦੇਸ਼ਾਂ ਦੀ ਭਰਮਾਰ ਨਹੀਂ ਹੋਣੀ ਚਾਹੀਦੀ। ਬਚਿਆਂ ਨੂੰ ਜੋ ਕੁਝ ਕਿਹਾ ਜਾਏ ਉਸ ਦੀ ਉਦਾਹਰਨ ਉਨ੍ਹਾਂ ਦੇ ਸਾਹਮਣੇ ਰਖਣੀ ਚਾਹੀਦੀ ਹੈ। ਜਦ ਬਚਿਆਂ ਨੂੰ ਭਲੇ ਵਰਤਾਰੇ ਬਾਰੇ ਵਧੇਰੇ ਉਪਦੇਸ਼ ਦਿੱਤਾ<noinclude></noinclude>
1q1uzzwnh4uwj1g4jnxklv7mvhoi6gk
ਪੰਨਾ:ਸਿਖਿਆ ਵਿਗਿਆਨ.pdf/99
250
64846
229448
187711
2026-07-27T07:10:20Z
Harchand Bhinder
2624
/* ਤਸਦੀਕ */
229448
proofread-page
text/x-wiki
<noinclude><pagequality level="4" user="Harchand Bhinder" />{{center|'''੮੮'''}}</noinclude>ਜਾਂਦਾ ਹੈ ਤਾਂ ਉਨ੍ਹਾਂ ਵਿਚ ਭਲਮਾਨਸੀ ਵਿਚ ਵਾਧਾ ਹੋਣ ਦੀ ਥਾਂ ਉਨ੍ਹਾਂ ਵਿਚ ਸ੍ਵੈ-ਵਿਸ਼ਵਾਸ਼ ਦੀ ਘਾਟ ਵਧਦੀ ਹੈ। ਕਿਹਾ ਜਾਂਦਾ ਹੈ ਉਪਦੇਸ਼ ਦੇ ਟਾਕਰੇ ਉਦਾਹਰਨ ਵਧੇਰੇ ਪਰਭਾਵਸ਼ਾਲੀ ਹੁੰਦੀ ਹੈ। ਉਦਾਹਰਨ ਨੂੰ ਵੇਖਕੇ ਬੱਚਾ ਸੌਖੇ ਹੀ ਚੰਗਾ ਵਰਤਾਰਾ ਕਰਨ ਲਗ ਜਾਂਦਾ ਹੈ। ਉਦਾਹਰ ਦਾ ਪਰਭਾਵ ਬੱਚੇ ਦੇ ਮਨ ਉਤੇ ਹੁਕਮ ਦੇ ਰੂਪ ਵਿਚ ਪੈਂਦਾ ਹੈ। ਉਦਾਹਰਨ ਇਕ ਮਾਨਸਿਕ ਸ਼ਕਤੀ ਦਾ ਰੂਪ ਧਾਰਨ ਕਰ ਲੈਂਦੀ ਹੈ। ਇਹ ਮਾਨਸਿਕ ਸ਼ਕਤੀ ਉਪਦੇਸ਼ ਰਾਹੀਂ ਪੈਦਾ ਨਹੀਂ ਹੁੰਦੀ। ਉਪਦੇਸ ਦਾ ਅਸਰ ਬੱਚੇ ਦੀ ਬੁਧੀ ਉਤੇ ਪੈਂਦਾ ਹੈ ਅਤੇ ਉਦਾਹਰਨ ਦਾ ਅਸਰ ਬੱਚੇ ਦੇ ਮਨ ਉਤੇ ਪੈਂਦਾ ਹੈ। ਇਕ ਬੱਚੇ ਦੇ ਚੇਤਨ ਮਨ ਨੂੰ ਪਰਭਾਵਤ ਕਰਦਾ ਹੈ ਅਤੇ ਦੂਜਾ ਅਚੇਤ ਮਨ ਨੂੰ। ਇਸ ਲਈ ਮੁਢਲੇ ਸਕੂਲ ਦੇ ਬਾਲਕਾਂ ਨੂੰ ਉਦਾਹਰਨ ਰਾਹੀਂ ਸਿਖਿਆ ਦੇਣਾ ਹੀ ਸਭ ਤੋਂ ਵਧੀਆ ਹੈ।
{{gap}}ਬਚਿਆਂ ਦੇ ਅਖਲਾਕੀ ਸੁਧਾਰ ਲਈ ਸਭ ਤੋਂ ਚੰਗਾ ਉਦਾਹਰਨ ਉਸਤਾਦ ਦੇ ਵਰਤਾਰੇ ਦਾ ਉਦਾਹਰਨ ਹੀ ਹੁੰਦਾ ਹੈ। ਉਸਤਾਦ ਨੂੰ ਚਾਹੀਦਾ ਹੈ ਕਿ ਉਹ ਆਪ ਆਪਣੇ ਵਰਤਾਰੇ ਨੂੰ ਨਿਸਚਤ ਕਰੇ। ਜਿਸ ਤਰ੍ਹਾਂ ਦੇ ਉਸਤਾਦ ਦੇ ਕੰਮ, ਆਦਤਾਂ, ਰਹਿਣ ਸਹਿਣ ਦਾ ਢੱਬ ਹੁੰਦਾ ਹੈ ਉਹੋ ਜਿਹੇ ਬਚਿਆਂ ਦੇ ਕੰਮ, ਆਦਤਾਂ ਅਤੇ ਰਹਿਣ ਸਹਿਣ ਬਣ ਜਾਂਦਾ ਹੈ। ਜਿਸ ਤਰ੍ਹਾਂ ਉਸਤਾਦ ਰਹਿੰਦਾ ਹੈ ਉਸ ਤਰ੍ਹਾਂ ਹੀ ਬੱਚੇ ਰਹਿਣ ਲੱਗ ਜਾਂਦੇ ਹਨ। ਜੇ ਉਸਤਾਦ ਮੇਜ਼ ਉਤੇ ਲੱਤਾਂ ਖਿਲਾਰ ਕੇ ਬੈਠਦਾ ਹੈ ਤਾਂ ਬੱਚੇ ਵੀ ਉਸਦੀ ਇਸ ਗਵਾਰ ਆਦਤ ਨੂੰ ਆਪਣੇ ਵਰਤਾਰੇ ਵਿਚ ਲੈ ਆਉਂਦੇ ਹਨ। ਜੇ ਉਸਤਾਦ ਆਪਣੀ ਸਧਾਰਨ ਗਲ ਬਾਤ ਵਿਚ ਗੰਦੀ ਬੋਲੀ ਦੀ ਵਰਤੋਂ ਕਰਦਾ ਹੈ ਤਾਂ ਬੱਚੇ ਵੀ ਉਸਦੀ ਬੋਲੀ ਸਹਿਜੇ ਅਪਣਾ ਲੈਂਦੇ ਹਨ ਅਤੇ ਆਪਣੀ ਗਲ ਬਾਤ ਵਿਚ ਉਹੋ ਜਹੀ ਬੋਲੀ ਦੀ ਵਰਤੋਂ ਕਰਦੇ ਹਨ। ਜੇ ਉਸਤਾਦ ਚੰਗੇ ਸੁਭਾ ਦਾ ਵਿਅਕਤੀ ਹੈ ਅਤੇ ਆਪਣੇ ਹਰ ਕੰਮ ਨੂੰ ਸਾਵਧਾਨੀ ਨਾਲ ਕਰਦਾ ਹੈ ਅਤੇ ਆਪਣੀ ਬੋਲੀ ਵਿਚ ਸਭਯ ਅਤੇ ਮਿਠੇ ਸ਼ਬਦਾਂ ਦੀ ਵਰਤੋਂ ਕਰਦਾ ਹੈ ਤਾਂ ਬੱਚੇ ਵੀ ਸਹਿਜ ਸੁਭਾ ਚੰਗੇ ਸੁਭਾ ਦੇ ਧਾਰਨੀ ਹੋ ਜਾਂਦੇ ਹਨ। ਆਪਣੇ ਸਾਰੇ ਕੰਮਾਂ ਨੂੰ ਢੰਗ ਨਾਲ ਕਰਦੇ ਹਨ ਅਤੇ ਸਭ ਨਾਲ ਮਿੱਠੀ ਬੋਲੀ ਵਿਚ ਬੋਲਦੇ ਹਨ। ਇਸ ਤਰ੍ਹਾਂ ਉਸਤਾਦ ਦਾ ਭਲਾ ਵਰਤਾਰਾ ਸਕੂਲ ਦੇ ਅਖਲਾਕੀ ਵਾਤਾਵਰਨ ਨੂੰ ਉੱਚਾ ਕਰ ਦਿੰਦਾ ਹੈ।
{{gap}}'''ਸਕੂਲ ਦਾ ਵਾਤਾਵਰਨ:—'''ਸਕੂਲ ਦਾ ਅਖਲਾਕੀ ਵਾਤਾਵਰਨ ਅਤੇ ਬਚਿਆਂ ਦੀ ਅਖਲਾਕੀ ਸਿਖਿਆ ਇਕ ਦੂਜੇ ਦੇ ਸਹਾਰੇ ਰਹਿੰਦੇ ਹਨ। ਸੁਹਣੀ ਅਖਲਾਕੀ ਸਿਖਿਆ ਸਕੂਲ ਦੇ ਸੁਹਣੇ ਅਖਾਲਕੀ ਵਾਤਾਵਰਨ ਤੋਂ ਬਿਨਾਂ ਅਸੰਭਵ ਹੈ ਅਤੇ ਜਦ ਬਾਲਕਾਂ ਨੂੰ ਸੁਹਣੀ ਅਖਲਾਕੀ ਸਿਖਿਆ ਮਿਲਦੀ ਹੈ ਤਾਂ ਸਕੂਲ ਦਾ ਵੀ ਸੁਹਣਾ ਅਖਲਾਕੀ ਵਾਤਾਵਰਨ ਬਣ ਜਾਂਦਾ ਹੈ। ਜਦ ਸਕੂਲ ਦਾ ਸੁੰਦਰ ਅਖਲਾਕੀ ਵਾਤਾਵਰਨ ਹੋ ਜਾਂਦਾ ਹੈ ਤਾਂ ਇਕ ਪਾਸੇ ਉਸਤਾਦ ਦੀ ਬੱਚਿਆਂ ਵਲ ਹਮਦਰਦੀ ਹੋ ਜਾਂਦੀ ਹੈ ਤੇ ਦੂਜੇ ਪਾਸੇ ਬੱਚੇ ਉਸਤਾਦ ਦਾ ਆਦਰ ਕਰਨ ਲਗ ਜਾਂਦੇ ਹਨ। ਉਸਤਾਦਾਂ ਦਾ ਆਪਸ ਵਿਚ ਦਾ ਵਰਤਾਉ ਅਤੇ ਇਕ ਦੂਜੇ ਲਈ ਭਾਵਨਾ ਹੀ ਸਕੂਲ ਦੇ ਅਖਲਾਕੀ ਵਾਤਾਵਰਨ ਨੂੰ ਪਰਭਾਵਤ ਕਰਦੇ ਹਨ। ਜਿਨ੍ਹਾਂ ਸਕੂਲਾਂ ਵਿਚ ਉਸਤਾਦ ਆਪਸ ਵਿਚ ਲੜਦੇ ਰਹਿੰਦੇ ਹਨ ਅਤੇ ਇਕ ਦੂਜੇ ਦੀ ਨਿੰਦਾ ਕਰਦੇ ਰਹਿੰਦੇ ਹਨ, ਉਥੋਂ ਦੇ ਬੱਚਿਆਂ ਵਿਚ ਨਾ ਤੇ ਉਸਤਾਦਾਂ ਲਈ ਸਚਮੁਚ ਦਾ ਆਦਰ ਰਹਿੰਦਾ ਹੈ ਅਤੇ ਨਾ ਉਨ੍ਹਾਂ ਵਿਚ ਆਪਸ ਵਿਚ ਹਮਦਰਦੀ ਰਹਿੰਦੀ ਹੈ। ਅਜਿਹੇ ਸਕੂਲਾਂ ਵਿਚ ਬੱਚਿਆਂ ਦੇ ਜ਼ਬਤ ਤੋੜਨ ਦੀਆ ਅਨੇਕਾਂ ਉਦਾਹਰਨਾਂ ਮਿਲਦੀਆਂ ਹਨ। ਜਿਸ ਤਰ੍ਹਾਂ ਦਾ ਵਰਤਾਉ ਸਾਊ<noinclude></noinclude>
311ml7e4iy0lqpfy62kz6lafvhdqnt4
ਪੰਨਾ:ਸਿਖਿਆ ਵਿਗਿਆਨ.pdf/100
250
64847
229449
187712
2026-07-27T07:10:29Z
Harchand Bhinder
2624
/* ਤਸਦੀਕ */
229449
proofread-page
text/x-wiki
<noinclude><pagequality level="4" user="Harchand Bhinder" />{{center|'''੮੯'''}}</noinclude>ਕਹੇ ਜਾਣ ਵਾਲੇ ਵਿਅਕਤੀਆਂ ਦਾ ਹੁੰਦਾ ਹੈ ਉਸੇ ਤਰ੍ਹਾਂ ਦਾ ਵਰਤਾਰਾਂ ਹੇਠਲੀਆਂ ਜਾਤਾਂ ਦਾ ਜਾਂਦਾ ਹੈ। ਕਿਸੇ ਵੀ ਉਸਤਾਦ ਦੀ ਗੰਵਾਰ ਆਦਤ ਰੀਸ ਕਰਕੇ ਛੂਤ ਦੀ ਬੀਮਾਰੀ ਵਾਂਗ ਬਚਿਆਂ ਦੇ ਵਿਹਾਰ ਵਿਚ ਤੇਜ਼ੀ ਨਾਲ ਫੈਲ ਜਾਂਦੀ ਹੈ। ਬੁਰਿਆਈ ਦਾ ਜਿੱਨਾ ਛੇਤੀ ਪਰਚਾਰ ਹੁੰਦਾ ਹੈ ਉੱਨਾ ਛੇਤੀ ਚੰਗਿਆਈ ਦਾ ਪਰਚਾਰ ਨਹੀਂ ਹੁੰਦਾ। ਭਲੀਆਂ ਆਦਤਾਂ ਪਾਉਣਾ ਪਹਾੜ ਦੀ ਚੜ੍ਹਾਈ ਵਾਂਗਾਂ ਹੈ ਅਤੇ ਬੁਰੀਆਂ ਆਦਤਾਂ ਦਾ ਉਤਰਾਈ ਵਾਂਗ। ਇਸ ਲਈ ਬਚਿਆਂ ਵਿਚ ਸਦਾਚਾਰ ਦੀ ਯੋਗਤਾ ਲਿਆਉਣ ਲਈ ਕਾਫੀ ਮਿਹਨਤ ਅਤੇ ਸਾਵਧਾਨੀ ਦੀ ਲੋੜ ਹੈ।
{{gap}}'''ਉਸਾਰੂ ਕੰਮ:-'''ਬਚਿਆਂ ਵਿਚ ਜ਼ਬਤ ਲਿਆਉਣ ਦਾ ਤੀਜਾ ਉਪਾ ਉਨ੍ਹਾਂ ਨੂੰ ਸਦਾ ਉਸਾਰੂ ਕੰਮਾਂ ਵਿਚ ਲਾਈ ਰਖਣਾ ਹੈ। ਬੱਚੇ ਸੁਭਾਵ ਕਰਕੇ ਰੁਝੇ ਰਹਿਣਾ ਪਸਿੰਦ ਕਰਦੇ ਹਨ। ਜੇ ਉਹ ਕੋਈ ਚੰਗਾ ਕੰਮ ਨਹੀਂ ਕਰਦੇ ਤਾਂ ਉਹ ਕੋਈ ਬੁਰਾ ਕੰਮ ਜ਼ਰੂਰੀ ਕਰਨਗੇ। ਜਦੋਂ ਤਕ ਬੱਚੇ ਕਿਸੇ ਉਸਾਰੂ ਕੰਮ ਵਿਚ ਲੱਗੇ ਰਹਿੰਦੇ ਹਨ, ਪਰਸੰਨ ਰਹਿੰਦੇ ਹਨ ਅਤੇ ਉਨ੍ਹਾਂ ਦੀਆਂ ਆਦਤਾਂ ਚੰਗੀਆਂ ਰਹਿੰਦੀਆਂ ਹਨ। ਉਸਾਰੂ ਕੰਮ ਦਾ ਮਾਨਸਿਕ ਪਰਸੰਨਤਾ ਨਾਲ ਅਤੇ ਮਾਨਸਿਕ ਪਰਸੰਨਤਾ ਦਾ ਭਲਿਆਈ ਨਾਲ ਬੜਾ ਡੂੰਘਾ ਸਬੰਧ ਹੈ। ਜਦੋਂ ਬੱਚੇ ਸੁਸਤ ਅਤੇ ਨਿੱਕਮੇ ਰਹਿੰਦੇ ਹਨ ਤਾਂ ਉਨ੍ਹਾਂ ਦਾ ਅੰਦਰਲਾ ਮਨ ਦੁਖੀ ਰਹਿੰਦਾ ਹੈ। ਅਜਿਹੀ ਹਾਲਤ ਵਿਚ ਉਨ੍ਹਾਂ ਦੀ ਮਾਨਸਿਕ ਸ਼ਕਤੀ ਕਿਸੇ ਸ਼ਰਾਰਤ ਦੇ ਰੂਪ ਵਿਚ ਫੁਟ ਨਿਕਲਦੀ ਹੈ। ਬਚਿਆਂ ਦਾ ਮਨ ਨਿਰਾ ਸਕੂਲ ਦੇ ਕੰਮ ਸਮੇਂ ਹੀ ਨਹੀਂ ਲਾਈ ਰਖਣਾ ਚਾਹੀਦਾ ਸਗੋਂ ਅਰਾਮ ਸਮੇਂ ਵੀ ਕਿਸੇ ਯੋਗ ਰੁਝੇਵੇਂ ਵਿਚ ਲਾਈ ਰਖਣਾ ਜ਼ਰੂਰੀ ਹੈ। ਜਦ ਬੱਚੇ ਜਮਾਤ ਵਿਚ ਪੜ੍ਹਦੇ ਹਨ ਤਾਂ ਉਨ੍ਹਾਂ ਦਾ ਮਨ ਪੜ੍ਹਨ ਲਿਖਣ, ਸਵਾਲ ਕਢਣ ਆਦਿ ਕੰਮਾਂ ਵਿਚ ਲਗਾ ਰਹਿੰਦਾ ਹੈ ਪਰ ਜਦ ਉਹ ਜਮਾਤ ਤੋਂ ਬਾਹਰ ਆਉਂਦੇ ਹਨ ਤਾਂ ਬਹੁਤੇ ਬੱਚਿਆਂ ਅੱਗੇ ਕੋਈ ਯੋਗ ਰੁਝੇਵਾਂ ਨਹੀਂ ਹੁੰਦਾ। ਅਜਿਹੀ ਹਾਲਤ ਵਿਚ ਉਹ ਕਈ ਤਰ੍ਹਾਂ ਦੀਆਂ ਸ਼ਰਾਰਤਾਂ ਸੋਚਦੇ ਹਨ ਅਤੇ ਕਰਦੇ ਹਨ। ਇਸ ਲਈ ਬਚਿਆਂ ਨੂੰ ਵਿਹਲ ਵੇਲੇ ਕਿਸੇ ਸੁਆਦੀ ਕੰਮ ਵਿਚ ਰੁਬਾਈ ਰਖਣਾ ਬੜਾ ਲੋੜੀਦਾ ਹੈ। ਅਜਿਹੇ ਸੁਆਦੀ ਕੰਮਾਂ ਦੀ ਖੋਜ ਬਚਿਆਂ ਦੇ ਉਸਤਾਦਾਂ ਅਤੇ ਮਾਤਾ ਪਿਤਾ ਨੂੰ ਕਰਨੀ ਪੈਂਦੀ ਹੈ। ਉਸਤਾਦਾਂ ਦਾ ਕਰਤੱਵ ਹੈ ਕਿ ਉਹ ਬੱਚਿਆਂ ਦੀ ਰੁਚੀਆਂ ਦਾ ਅਧਿਅਨ ਕਰਕੇ ਉਨ੍ਹਾਂ ਨੂੰ ਕਿਸੇ ਤਰ੍ਹਾਂ ਦੇ ਸੁਆਦੀ ਰੁਝੇਵੇਂ ਵਿਚ ਲੱਗੇ ਰਹਿਣ ਦੀ ਆਗਿਆ ਕਰਨ ਅਤੇ ਸਮੇਂ ਸਮੇਂ ਉਨ੍ਹਾਂ ਨੂੰ ਉਤਸ਼ਾਹ ਦਿੰਦੇ ਰਹਿਣ।
{{gap}}ਸ਼ਹਿਰੀ ਬੱਚਿਆਂ ਨੂੰ ਜਿੰਨਾ ਵਿਹਲੇ ਰਹਿਣ ਦਾ ਸਮਾਂ ਮਿਲਦਾ ਹੈ ਉੱਨਾ ਪੇਂਡੂ ਬੱਚਿਆਂ ਨੂੰ ਨਹੀਂ। ਜਦ ਪੇਂਡੂ ਬੱਚੇ ਸਕੂਲ ਤੋਂ ਵਿਹਲੇ ਹੋ ਆਉਂਦੇ ਹਨ ਤਾਂ ਉਨ੍ਹਾਂ ਨੂੰ ਘਰ ਬਥੇਰੇ ਕੰਮ ਕਰਨ ਲਈ ਹੁੰਦੇ ਹਨ। ਕਿਸਾਨਾਂ ਦੇ ਬੱਚੇ ਆਪਣੇ ਮਾਪਿਆਂ ਨਾਲ ਖੇਤੀ ਬਾੜੀ ਦੇ ਕੰਮ ਵਿਚ ਬੜੀ ਸਹਾਇਤਾ ਦਿੰਦੇ ਹਨ। ਇਸ ਲਈ ਉਨ੍ਹਾਂ ਨੂੰ ਕਿਸੇ ਤਰ੍ਹਾਂ ਦੀਆਂ ਸ਼ਰਾਰਤਾਂ ਜਾਂ ਗੰਦੀਆਂ ਆਦਤਾਂ ਸਿਖਣ ਦੀ ਵਿਹਲ ਘਟ ਹੀ ਮਿਲਦੀ ਹੈ। ਉਹ ਸਾਫ ਸੁਥਰੇ ਵਾਤਾਵਰਨ ਵਿਚ ਕੰਮ ਕਰਦੇ ਹਨ, ਇਸ ਲਈ ਉਨ੍ਹਾਂ ਦੇ ਵਿਚਾਰ ਸੁਭਾਵਕ ਹੀ ਨਿਰਮਲ ਹੁੰਦੇ ਹਨ ਸ਼ਹਿਰ ਵਿਚ ਬਚਿਆਂ ਨੂੰ ਨਾ ਸਾਫ ਸੁਥਰਾ ਜਲਵਾਯੂ ਮਿਲਦਾ ਹੈ ਅਤੇ ਨਾ ਉਨ੍ਹਾਂ ਦਾ ਮਾਨਸਿਕ ਵਾਤਾਵਰਨ ਨਿਰਮਲ ਰਹਿੰਦਾ ਹੈ। ਉਹ ਨਿੱਤ ਦਿਨ ਜੋ ਕੁਝ ਸੁਣਦੇ ਜਾਂ ਦੇਖਦੇ ਹਨ, ਉਸ ਨਾਲ ਉਨ੍ਹਾਂ ਦੇ ਮਨ ਵਿਚ ਬੁਰਾ ਕਰਨ ਦੀਆਂ ਰੁਚੀਆਂ ਵਧਦੀਆਂ ਹਨ। ਬਚਿਆਂ ਨੂੰ ਇਨ੍ਹਾਂ ਬੇਲੋੜੀਆਂ ਭੜਕਾਹਟਾਂ ਤੋਂ ਬਚਾਉਣ ਲਈ ਕਿਸੇ ਨਾ ਕਿਸੇ ਸੁਆਦੀ ਕੰਮ<noinclude></noinclude>
0n17m9zlr7v0swfvyvwkwj5if3un7yd
ਪੰਨਾ:ਸਿਖਿਆ ਵਿਗਿਆਨ.pdf/101
250
64848
229450
187713
2026-07-27T07:10:37Z
Harchand Bhinder
2624
/* ਤਸਦੀਕ */
229450
proofread-page
text/x-wiki
<noinclude><pagequality level="4" user="Harchand Bhinder" />{{center|'''੯੦'''}}</noinclude>ਵਿਚ ਲਾਈ ਰਖਣਾ ਬੜਾ ਜ਼ਰੂਰੀ ਹੈ।
{{gap}}'''ਕੰਮ ਦੀ ਬਹੁਲਤਾ:-'''ਬਚਿਆਂ ਵਿਚ ਜ਼ਬਤ ਦਾ ਵਾਧਾ ਕਰਨ ਦਾ ਚੌਬਾ ਉਪਾ ਪਾਠ-ਵਿਸ਼ੇ ਵਿਚ ਕੰਮ ਦੀ ਬਹੁਲਤਾ ਪੈਦਾ ਕਰਨਾ ਹੈ। ਜਿਨ੍ਹਾਂ ਸਕੂਲਾਂ ਵਿਚ ਖੇਡਾਂ, ਵਰਜ਼ਸ਼, ਸਕਾਊਟਿੰਗ, ਡਰਾਮੇ ਆਦਿ ਕੰਮਾਂ ਉਤੇ ਵਿਸ਼ੇਸ਼ ਧਿਆਨ ਦਿਤਾ ਜਾਂਦਾ ਹੈ। ਉਨ੍ਹਾਂ ਵਿਚ ਜ਼ਬਤ ਦੀਆਂ ਸਮੱਸਿਆਵਾਂ ਘਟ ਖੜੀਆਂ ਹੁੰਦੀਆਂ ਹਨ। ਸਕੂਲ ਵਿਚ ਜ਼ਬਤ ਰਖਣ ਲਈ ਡਰਿਲ ਅਤੇ ਜਮਾਤਾਂ ਨੂੰ ਇਧਰ ਉਧਰ ਨਿਯਮਾਂ ਵਿਚ ਜਾਣ ਦਾ ਕੰਮ ਬੜੀ ਸਹਾਇਤਾ ਕਰਦਾ ਹੈ। ਜਦ ਕਿਸੇ ਜਮਾਤ ਦੇ ਬਾਲਕ ਨਿਯਮ ਨਾਲ ਇਕੋ ਜਿਹਾ ਵਰਤਾਰਾ ਕਰਦੇ ਹਨ ਤਾਂ ਉਨ੍ਹਾਂ ਵਿਚ ਜ਼ਬਤ ਦੀ ਆਦਤ ਸੌਖੇ ਪੈ ਜਾਂਦੀ ਹੈ। ਇਸ ਤਰ੍ਹਾਂ ਬਚਿਆਂ ਵਿਚ ਗੱਲਾਂ ਕਰਨ ਦੀ, ਇਕ ਦੂਜੇ ਦੇ ਗਲ ਪੈਣ ਦੀ, ਅਤੇ ਵਿਹਲਿਆਂ ਇਧਰ ਉਧਰ ਘੁਮਣ ਦੀ ਆਦਤ ਸੌਖਿਆਂ ਖਤਮ ਹੋ ਜਾਂਦੀ ਹੈ। ਸਵੇਰੇ ਸਵੇਰੇ ਸਕੂਲ ਲਗਣ ਤੋਂ ਪਹਿਲਾਂ ਸਾਰੇ ਵਿਦਿਆਰਥੀਆਂ ਦੀ ਸਾਂਝੀ ਡਰਿਲ ਹੋਣੀ ਚਾਹੀਦੀ ਹੈ। ਡਰਿਲ ਪਿਛੋਂ ਸਾਂਝੀ ਪਰਾਰਥਨਾ, ਜਿਸ ਵਿੱਚ ਸਾਰੇ ਬੱਚੇ ਮਰਜ਼ੀ ਨਾਲ ਹਿੱਸਾ ਲੈਣ, ਹੋਣੀ ਚਾਹੀਦੀ ਹੈ। ਬੱਚਿਆਂ ਨੂੰ ਸਕੂਲ ਦੇ ਵਿਹੜੇ ਵਿਚ ਸਦਣ ਲਈ ਘੰਟੇ ਦਾ ਪਰਬੰਧ ਜ਼ਰੂਰੀ ਹੈ। ਲੜਕਿਆਂ ਦੇ ਇਕੱਠੇ ਹੋਣ ਉੱਤੇ ਉਨ੍ਹਾਂ ਨੂੰ ਕਤਾਰਾਂ ਵਿਚ ਖੜਾ ਕਰ ਕੇ ਇਕ ਅਧਾ ਵਰਜ਼ਸ਼ ਦਾ ਅਭਿਆਸ ਹੋਣਾ ਚਾਹੀਦਾ ਹੈ।
{{gap}}ਹੈਡਮਾਸਟਰ ਦਾ ਫਰਜ਼ ਹੈ ਕਿ ਉਹ ਵੇਖੋ ਕਿ ਵਰਜ਼ਸ਼ ਕਰਾਉਣ ਵਾਲਾ ਉਸਤਾਦ ਆਪਣਾ ਕੰਮ ਠੀਕ ਤਰ੍ਹਾਂ ਕਰਵਾ ਰਿਹਾ ਹੈ ਕਿ ਨਹੀਂ ਅਤੇ ਉਸ ਰਾਹੀਂ ਦਿੱਤੇ ਅਭਿਆਸ ਦੀ ਸਚ ਮੁਚ ਬਾਲਕਾਂ ਨੂੰ ਕੋਈ ਸਿਖਿਆ ਮਿਲਦੀ ਹੈ ਕਿ ਨਹੀਂ। ਡਰਿਲ ਬਚਿਆਂ ਵਿਚ ਮਿਲਵਰਤਨ ਦੀ ਭਾਵਨਾ ਪੈਦਾ ਕਰਨ ਵਿਚ ਬੜੀ ਅੱਛੀ ਤਰ੍ਹਾਂ ਸਹਾਈ ਹੁੰਦੀ ਹੈ। ਸਕੂਲ ਲੱਗਣ ਤੋਂ ਪਹਿਲਾਂ ਬੱਚਿਆਂ ਨੂੰ ਡਰਿਲ ਕਰਾਉਣ ਨਾਲ ਬਚਿਆਂ ਵਿਚ ਦੇਰ ਨਾਲ ਆਉਣ ਦੀ ਆਦਤ ਸੌਖਿਆਂ ਸੀ ਦੂਰ ਹੋ ਸਕਦੀ ਹੈ। ਦੇਰ ਨਾਲ ਆਉਣ ਵਾਲੇ ਬਚਿਆਂ ਨੂੰ ਸਕੂਲ ਦੇ ਸਾਰੇ ਬਚਿਆਂ ਸਾਹਮਣੇ ਡਰਿਲ ਵਿਚ ਸ਼ਾਮਲ ਹੁੰਦਿਆਂ ਸ਼ਰਮ ਆਉਂਦੀ ਹੈ। ਇਸ ਲਈ ਉਹ ਸੁਭਾਵਕ ਦੇਰ ਨਾਲ ਆਉਣਾ ਬੰਦ ਕਰ ਦਿੰਦੇ ਹਨ। ਬਾਲਕ ਜਾਂ ਕੋਈ ਵੀ ਵਿਅਕਤੀ ਇਹ ਨਹੀਂ ਚਾਹੁੰਦਾ ਕਿ ਸਭ ਲੋਕ ਉਸ ਦੇ ਔਗੁਣ ਤੋਂ ਵਾਕਫ ਹੋਣ, ਇਸ ਲਈ ਜਦ ਉਹ ਸਾਰੇ ਬਾਲਕਾਂ ਅਤੇ ਅਧਿਆਪਕਾਂ ਸਾਹਮਣੇ ਦੇਰ ਨਾਲ ਡਰਿਲ ਵਿਚ ਸ਼ਾਮਲ ਹੁੰਦਾ ਹੈ ਤਾਂ ਉਸ ਦਾ ਸ਼ਰਮਿੰਦਿਆਂ ਹੋਣਾ ਕੁਦਰਤੀ ਹੈ। ਬਹੁਤ ਸਾਰੇ ਲੋਕ ਇਹ ਦਲੀਲ ਦੇ ਸਕਦੇ ਹਨ ਕਿ ਡਰਿਲ ਵਿਅਕਤੀਗਤ ਭਾਵਾਂ ਦੇ ਵਿਚ ਵਿਅਕਤੀਗਤ ਸੁਤੰਤਰਤਾ ਅਤੇ ਸ੍ਵੈ-ਵਿਸ਼ਵਾਸ਼ ਨਾਲ ਜੀਵਨ ਬਤੀਤ ਕਰਨ ਵਿਚ ਰੋਕ ਬਣਦੀ ਹੈ। ਪਰ ਇਹ ਵਿਚਾਰ ਨਿਰਮੂਲ ਹੈ। ਉਪਰਲੇ ਸਭ ਕੰਮਾਂ ਲਈ ਦਿਨ ਦਾ ਬਾਕੀ ਸਮਾਂ ਬਥੇਰਾ ਹੈ। ਬਹੁਤੀ ਵਿਅਕਤੀਗਤ ਸੁਤੰਤਰਤਾ ਦਾ ਅਰਥ ਮਿਲਵਰਤਨ ਦੇ ਭਾਵ ਦੀ ਘਾਟ ਹੈ, ਇਸ ਲਈ ਉਹ ਬੱਚੇ ਦੇ ਚਲਣ ਦੀ ਉਸਾਰੀ ਵਿਚ ਰੋਕ ਪਾਉਂਦੀ ਹੈ। ਇਸ ਲਈ ਬੱਚੇ ਨੂੰ ਸਕੂਲ ਵਿਚ ਡਰਿਲ ਦੀ ਸਿਖਿਆ ਲੈਣ ਦੇਣੀ ਚਾਹੀਦੀ ਹੈ। ਇਸ ਨਾਲ ਉਸ ਵਿਚ ਸ੍ਵੈ-ਕਾਬੂ; ਸ੍ਵੈ-ਪਰਗਟਾਵਾ ਜ਼ਬਤ ਵਿਚ ਰਹਿ ਕੇ ਨਿਯਮ ਪੂਰਬਕ ਕੰਮ ਕਰਨ ਦੀ ਸਮਰੱਥਾ ਪੈਦਾ ਹੋ ਜਾਂਦੀ ਹੈ। ਡਰਿਲ ਅਤੇ ਇਸੇ ਤਰ੍ਹਾਂ ਦੇ ਹੋਰ ਕੰਮਾਂ ਨਾਲ ਬੱਚਿਆਂ ਨੂੰ ਤਿਆਰ ਰਹਿਣ ਦੀ ਸਿਖਿਆ ਮਿਲਦੀ ਹੈ ਅਤੇ ਉਨ੍ਹਾਂ ਵਿਚ ਚੰਗੀਆਂ ਆਦਤਾਂ ਦਾ ਪਰਗਟਾ ਹੁੰਦਾ ਹੈ। ਡਰਿਲ ਦੇ ਸਮੇਂ ਅਧਿਆਪਕਾਂ ਦਾ ਕਰਤੱਵ ਹੈ ਕਿ ਉਹ ਸਦਾ ਬੱਚੇ ਦੇ ਉਠਣ ਬੈਠਣ ਆਦਿ ਵਰਤਾਰੇ ਵਲ ਧਿਆਨ ਦੇਣ ਅਤੇ ਲੋੜ ਅਨੁਸਾਰ ਉਸ ਨੂੰ ਹੁਕਮ ਦੇਣ। ਇਨ੍ਹਾਂ ਸਾਰੇ ਗੁਣਾਂ<noinclude></noinclude>
tfdjj73i6h6v2woi9r1xlkrtlyab9c2
ਪੰਨਾ:ਸਿਖਿਆ ਵਿਗਿਆਨ.pdf/102
250
64849
229451
187714
2026-07-27T07:10:45Z
Harchand Bhinder
2624
/* ਤਸਦੀਕ */
229451
proofread-page
text/x-wiki
<noinclude><pagequality level="4" user="Harchand Bhinder" />{{center|'''੯੧'''}}</noinclude>ਨੂੰ ਡਰਿਲ ਦੀ ਸਹਾਇਤਾ ਨਾਲ ਛੇਤੀ ਹੀ ਸਿਖਾਇਆ ਜਾ ਸਕਦਾ ਹੈ। ਕੰਮ ਕਰਨ ਲਈ ਤਿਆਰ ਰਹਿਣ ਤੋਂ ਬਿਨਾਂ, ਉਨ੍ਹਾਂ ਵਿਚ ਉਸਤਾਦ ਦੇ ਆਉਣ ਸਮੇਂ ਤਿਆਰ ਹੋ ਕੇ ਸ਼ਾਨਤੀ ਨਾਲ ਖੜੇ ਹੋਣ ਦੀ ਆਦਤ, ਜਿਹੜਾ ਸਕੂਲੀ ਜ਼ਬਤ ਦਾ ਇਕ ਵੱਡਾ ਅੰਗ ਹੈ, ਸਹਿਜੇ ਹੀ ਪੈ ਜਾਵੇਗੀ। ਡਰਿਲ ਨਾਲ ਹੀ ਉਨ੍ਹਾਂ ਵਿਚ ਇਕ ਜਮਾਤ ਤੋਂ ਦੂਜੀ ਜਮਾਤ ਵਿਚ ਇਕ ਲਾਈਨ ਵਿਚ ਜਾਣ ਦੀ ਆਦਤ ਪਾਈ ਜਾ ਸਕਦੀ ਹੈ। ਜੋ ਡਰਿਲ ਰਾਹੀਂ ਉਨ੍ਹਾਂ ਨੂੰ ਇਕੱਠਿਆਂ ਇਕ ਲਾਈਨ ਵਿਚ ਚਲਣ ਦੀ ਪਹਿਲਾਂ ਤੋਂ ਹੀ ਆਦਤ ਨਾ ਪਈ ਹੋਵੇਗੀ ਤਾਂ ਕੁਦਰਤੀ ਹੈ ਉਹ ਖਿੰਡੇ ਪੁੰਡੇ ਨਦੀ ਦੇ ਹੜ੍ਹ ਵਾਂਗ ਸਕੂਲ ਦੇ ਜ਼ਬਤ ਨੂੰ ਤੋੜਦੇ ਚਲਣਗੇ। ਡਰਿਲ ਵਾਂਗ ਖੇਡਾਂ ਦਾ ਵੀ ਜ਼ਬਤ ਉਤੇ ਡੂੰਘਾ ਪਰਭਾਵ ਪੈਂਦਾ ਹੈ। ਖੇਡਾਂ ਨਾਲ ਵੀ ਬਚਿਆਂ ਨੂੰ ਮਿਲਵਰਤਨ, ਸਰਲਤਾ, ਵਿਹਾਰ ਵਿਚ ਸੁੱਚਾਪਣ, ਸਹਿਜੇ ਹੀ ਦਿੱਤੀ ਜਾ ਸਕਦੀ ਹੈ।
{{gap}}'''ਨਿਯਮ ਅਤੇ ਦੰਡ:-''' ਅਪਰਤੱਖ ਵਿਧੀ ਵਾਂਗ ਪਰਤੱਖ ਵਿਧੀ ਨਾਲ ਵੀ ਬਚਿਆਂ ਨੂੰ ਜ਼ਬਤ ਦੀ ਸਿੱਖਿਆ ਦਿੱਤੀ ਜਾ ਸਕਦੀ ਹੈ। ਪਰਤੱਖ ਵਿਧੀ ਵਿਚ ਸਕੂਲ ਦੇ ਜ਼ਬਤ ਸਬੰਧੀ ਨਿਯਮਾਂ ਦਾ ਮਹੱਤਾ ਵਾਲਾ ਥਾਂ ਹੈ। ਜਿਥੋਂ ਤਕ ਹੋ ਸਕੇ ਸਕੂਲ ਵਿਚ ਘਟ ਨਿਯਮ ਵਰਤੇ ਜਾਣ, ਕਿਉਂਜੁ ਵਧੇਰੇ ਨਿਯਮ ਨਾ ਤੇ ਬਚਿਆਂ ਨੂੰ ਯਾਦ ਰਹਿ ਸਕਦੇ ਹਨ ਅਤੇ ਨਾ ਉਨ੍ਹਾਂ ਦੀ ਵਰਤੋਂ ਕਰਨਾ ਸੰਭਵ ਹੈ। ਜਿਸ ਸਕੂਲ ਵਿਚ ਜਿੱਨੇ ਵੀ ਘਟ ਜ਼ਬਤ ਸਬੰਧੀ ਨਿਯਮ ਹੋਣਗੇ ਉਸ ਵਿਚ ਜ਼ਬਤ ਦੀ ਸਿਖਿਆ ਉੱਨੀ ਹੀ ਸਰਲਤਾ ਨਾਲ ਹੋਵੇਗੀ। ਜੋ ਨਿਯਮ ਘਟ ਹੋਣਗੇ ਤਾਂ ਉਨ੍ਹਾਂ ਦੀ ਉਲੰਘਣਾ ਵੀ ਕੁਦਰਤੀ ਹੈ, ਘਟ ਹੋਵੇਗੀ। ਇਸ ਲਈ ਦੰਡ ਦੇ ਮੌਕੇ ਘਟ ਆਉਣਗੇ ਅਤੇ ਬੱਚੇ ਦੀ ਨਿਜੀਗਤ ਸੁਤੰਤਰਤਾ ਨੂੰ ਵੀ ਧੱਕਾ ਨਹੀਂ ਲੱਗੇਗਾ। ਨਿਯਮਾਂ ਨੂੰ, ਘਟ ਹੋਣ ਤੋਂ ਬਿਨਾਂ, ਸਰਲ ਅਤੇ ਜੁਗਤੀ ਵਾਲੇ ਹੋਣਾ ਚਾਹੀਦਾ ਹੈ ਜਿਸ ਤੋਂ ਬਚਿਆਂ ਨੂੰ ਉਨ੍ਹਾਂ ਦੀ ਜੁਗਤੀ ਅਤੇ ਲਾਭ ਦਾ ਗਿਆਨ ਹੋ ਜਾਵੇ। ਨਿਯਮ ਅਜਿਹੇ ਹੋਣ ਜਿਹੜੇ ਆਮ ਲੋਕਾਂ ਲਈ ਵੀ ਠੀਕ ਹੋਣ ਅਤੇ ਭਵਿਖ ਵਿਚ ਵੀ ਬਚਿਆਂ ਦੇ ਮਾਨ, ਹਿਤ, ਅਤੇ ਮਹੱਤਾ ਦੇ ਸਾਧਨ ਹੋ ਸਕਣ। ਨਿਯਮਾਂ ਦੀ ਮਹੱਤਾ ਉਨ੍ਹਾਂ ਦੇ ਮਨ ਉਤੇ ਕਾਬੂ ਪਾਉਣ ਦੀ ਸ਼ਕਤੀ ਵਿਚ ਹੈ। ਇਸ ਸ਼ਕਤੀ ਸਦਕਾ ਹੀ ਮਨੁਖ ਆਪਣੀ ਬਿਰਤੀਆਂ ਉਤੇ ਕਾਬੂ ਪਾਉਣ ਵਿਚ ਸਫਲ ਹੋ ਜਾਂਦਾ ਹੈ। ਵਿਅਕਤੀ ਨੂੰ ਦੰਡ ਅਤੇ ਇਨਾਮ ਰਾਹੀਂ ਹੀ ਨਿਯਮ ਅਨੁਸਾਰ ਕੰਮ ਕਰਨ ਦੀ ਸਿਖਿਆ ਦਿਤੀ ਜਾ ਸਕਦੀ ਹੈ। ਨਿਯਮ ਅਜਿਹੇ ਹੋਣ ਜਿਹੜੇ ਆਦਤਾਂ ਵਿਚ ਸੌਖੇ ਢਾਲੇ ਜਾ ਸਕਣ ਨਹੀਂ ਤਾਂ ਦੰਡ ਦੀ ਲੋੜ ਵੀ ਜ਼ਰੂਰ ਹੈ। ਸਕੂਲ ਵਿਚ ਹੈਡਮਾਸਟਰ ਦਾ ਕਰਤੱਵ ਹੈ ਕਿ ਉਹ ਧਿਆਨ ਰੱਖੇ ਕਿ ਨਿਯਮ ਦਾ ਉਲੰਘਣ ਬਿਨਾਂ ਦੰਡ ਦੇ ਨਾ ਹੋਵੇ। ਦੰਡ ਦੀ ਘਾਟ ਕਰਕੇ ਬਚਿਆਂ ਦੇ ਮਨ ਵਿਚ ਨਿਯਮਾਂ ਦੀ ਉਲੰਘਣਾ ਕਰਨ ਦੀ ਰੁਚੀ ਪੈਦਾ ਹੋ ਜਾਂਦੀ ਹੈ। ਬਚਿਆਂ ਦੇ ਅਤੇ ਉਸਤਾਦਾਂ ਦੇ ਪਿਆਰ ਭਰੇ ਸਬੰਧ ਦੀ ਦ੍ਰਿਸ਼ਟੀ ਤੋਂ ਦੰਡ ਦਾ ਫਲ ਜ਼ਰੂਰ ਠੀਕ ਨਹੀਂ ਹੁੰਦਾ। ਦੰਡ ਸਿਖਿਆ ਦਾ ਜ਼ਰੂਰੀ ਅੰਗ ਹੈ, ਪਰ ਉਹ ਰੁਹਬ ਜਾਂ ਤਾਕਤ ਦਾ ਵਿਖਾਲਾ ਹੀ ਨਹੀਂ ਬਣਾ ਲੈਣਾ ਚਾਹੀਦਾ। ਘੜੀ ਮੁੜੀ ਦੰਡ ਦੇਣ ਦਾ ਸਿੱਟਾ ਵੀ ਚੰਗਾ ਨਹੀਂ ਹੁੰਦਾ। ਇਸ ਤਰ੍ਹਾਂ ਕਰਨ ਨਾਲ ਰੁਹਬ ਦੀ ਵੀ ਹਾਨੀ ਹੁੰਦੀ ਹੈ।
{{larger|{{center|'''ਦੰਡ ਦੀ ਵਿਆਖਿਆ'''}}}}
{{gap}}'''ਦੰਡ ਦਾ ਨਿਸ਼ਾਨਾ:-''' ਦੰਡ ਦੇਣ ਦੇ ਤਿੰਨ ਨਿਸ਼ਾਨੇ ਹਨ। ਪਹਿਲਾ ਨਿਸ਼ਾਨਾ ਚੰਗੇ ਜਾਂ ਬੁਰੇ ਅਨੁਸਾਰ ਬੱਚੇ ਨੂੰ ਇਨਾਮ ਜਾਂ ਦੰਡ ਦੇਕੇ ਬੱਚੇ ਨੂੰ ਭਲੇ ਜਾਂ ਬੁਰੇ<noinclude></noinclude>
ni2btxwsm7q4e3qcv540o7djz6rsv80
ਪੰਨਾ:ਸਿਖਿਆ ਵਿਗਿਆਨ.pdf/103
250
64850
229452
190479
2026-07-27T07:10:58Z
Harchand Bhinder
2624
/* ਗਲਤੀਆਂ ਲਾਈਆਂ */
229452
proofread-page
text/x-wiki
<noinclude><pagequality level="3" user="Harchand Bhinder" />{{rh||'''੯੨'''}}</noinclude>ਕੰਮਾਂ ਤੋਂ ਜਾਣੂ ਕਰਾਉਣਾ। ਦੂਜਾ ਨਿਸ਼ਾਨਾ ਹੈ ਰੋਕ, ਅਥਵਾ ਬਚਿਆਂ ਨੂੰ ਫਿਰ ਬੁਰਾ ਕੰਮ ਕਰਨ ਤੋਂ ਰੋਕਣਾ ਅਤੇ ਦੂਸਰੇ ਬਚਿਆਂ ਨੂੰ ਚਿਤਾਵਨੀ ਦੇਣਾ। ਦੰਡ ਦਾ ਤੀਜਾ ਨਿਸ਼ਾਨਾ ਹੈ ਸੁਧਾਰ। ਜੇ ਬੱਚਾ ਸਿੱਧੀ ਤਰ੍ਹਾਂ ਨਹੀਂ ਮੰਨਦਾ ਤਾਂ ਦੰਡ ਰਾਹੀਂ ਡਰ ਦਾ ਵਿਖਾਲ ਕਰਕੇ, ਉਸ ਦਾ ਸੁਧਾਰ ਕੀਤਾ ਜਾਵੇ। ਪਹਿਲੇ ਨਿਸ਼ਾਨੇ ਅਨੁਸਾਰ ਦੰਡ ਰਾਹੀਂ ਬੱਚੇ ਨੂੰ ਆਪਣੀ ਬੁਰਿਆਈ ਬਾਰੇ ਸੋਚਣ ਲਈ ਰੋਕ ਪਾਈ ਜਾਂਦੀ ਹੈ। ਦੰਡ ਰਾਹੀਂ ਬੱਚੇ ਨੂੰ ਜ਼ਬਰਦਸਤੀ ਨਿਯਮ-ਵਿਰੁਧ ਆਦਤ ਦੇ ਬੁਰੇ ਸਿੱਟੇ ਤੋਂ ਜਾਣੂ ਕਰਾਇਆ ਜਾਂਦਾ ਹੈ, ਤਾਂ ਜੁ ਉਹ ਫਿਰ ਉਹ ਕੰਮ ਨਾ ਕਰੇ। ਬੱਚੇ ਨੂੰ ਪਤਾ ਲੱਗ ਜਾਂਦਾ ਹੈ ਕਿ ਕਹੇ ਅਨੁਸਾਰ ਅਤੇ ਨਿਯਮ ਅਨੁਸਾਰ ਵਰਤਾਰਾ ਕਰਨਾ ਹੀ ਵਧੀਆ ਹੈ। ਇਸ ਤਰ੍ਹਾਂ ਉਹ ਸਹਿਜ ਸੁਭਾ ਠੀਕ ਰਾਹ ਤੇ ਆ ਜਾਂਦਾ ਹੈ। ਮਨੁਖ ਸਮਾਜੀ ਜੀਵ ਹੈ। ਜਦ ਕਿਸੇ ਵਿਸ਼ੇਸ਼ ਕੰਮ ਲਈ ਕਿਸੇ ਵਿਸ਼ੇਸ਼ ਵਿਅਕਤੀ ਨੂੰ ਦੰਡ ਦਿਤਾ ਜਾਂਦਾ ਹੈ ਤਾਂ ਉਸ ਨਾਲ ਸਮਾਜ ਦੇ ਦੂਜੇ ਲੋਕਾਂ ਨੂੰ ਵੀ ਸਿਖਿਆ ਮਿਲਦੀ ਹੈ ਕਿ ਜੇ ਉਹ ਵੀ ਅਜਿਹਾ ਕੰਮ ਕਰਨਗੇ ਤਾਂ ਉਨ੍ਹਾਂ ਨੂੰ ਵੀ ਅਜਿਹਾ ਫਲ ਭੋਗਣਾ ਪਵੇਗਾ। ਰਾਜ-ਦੰਡ ਦਾ ਮੁਖ ਉਦੇਸ਼ ਅਪਰਾਧੀ ਨੂੰ ਚੰਗੇ ਜਾਂ ਬੂਰੇ ਕੰਮਾਂ ਦੇ ਸਿਟਿਆਂ ਦਾ ਫਰਕ ਸਮਝਾਉਣ ਜਾਂ ਅਪਰਾਧੀ ਨੂੰ ਸੁਧਾਰਨ ਦੀ ਥਾਂ ਹੋਰ ਲੋਕਾਂ ਨੂੰ ਸਿਖਿਆ ਦੇਣਾ ਹੀ ਹੁੰਦਾ ਹੈ। ਬਾਕੀ ਉਦੇਸ਼ ਦੋਹਾਂ ਤਰ੍ਹਾਂ ਦੇ ਦੰਡਾਂ ਵਿਚ, ਅਪਰਤੱਖ ਰੂਪ ਵਿਚ ਸਮਾਏ ਹੋਏ ਹੁੰਦੇ ਹਨ ਜਾਂ ਸਧਾਰਨ ਉਦੇਸ਼ ਸਮਝੇ ਜਾਂਦੇ ਹਨ।
{{gap}}{{larger|'''ਦੰਡ ਦੀਆਂ ਕਿਸਮਾਂ:-'''}} ਦੰਡ ਨੂੰ ਮੋਟੀ ਵੰਡ ਅਨੁਸਾਰ ਦੋ ਹਿਸਿਆਂ ਵਿਚ ਵੰਡਿਆ ਜਾ ਸਕਦਾ ਹੈ। ਤਾਬਿਆ ਕਰਨ ਵਾਲਾ ਅਤੇ ਵਾਂਜਿਆਂ ਕਰਨ ਵਾਲਾ। ਤਾਬਿਆ ਕਰਨ ਵਾਲਾ ਦੰਡ ਉਹ ਹੈ ਜਿਸ ਵਿਚ ਬੱਚੇ ਨੂੰ ਕਿਸੇ ਤਰ੍ਹਾਂ ਦਾ ਦੁੱਖ ਦਿਤਾ ਜਾਂਦਾ ਹੈ। ਇਹ ਦੁੱਖ ਕਈ ਤਰ੍ਹਾਂ ਦਾ ਹੁੰਦਾ ਹੈ ਜਿਹਾ ਕਿ ਗੁੱਸੇ ਹੋਣਾ, ਝਿੜਕਣਾ, ਫਿਟਕਾਰਨਾ, ਬੈਂਚ ਉਤੇ ਖੜਾ ਕਰ ਦੇਣਾ, ਮਾਰਨਾ ਕੁਟਣਾ ਜਾਂ ਜਮਾਤ ਦੀਆਂ ਨਜ਼ਰਾਂ ਵਿਚੋਂ ਡੇਗ ਦੇਣਾ। ਵਾਂਜਿਆਂ ਕਰਨ ਵਾਲਾ ਦੰਡ ਉਹ ਹੈ ਜਿਸ ਵਿਚ ਬੱਚੇ ਦਾ ਕੋਈ ਸੁਖ ਜਾਂ ਸਹੂਲਤ ਖੋਹ ਲਈ ਜਾਵੇ, ਜਿਵੇਂ ਖੇਡਣ ਤੋਂ ਰੋਕ ਦੇਣਾ, ਸਕੂਲ ਖਤਮ ਹੋਣ ਉਤੇ ਜਮਾਤ ਵਿਚ ਰੋਕੀ ਰਖਣਾ ਅਤੇ ਛੁਟੀ ਦੇ ਦਿਨ ਛੁਟੀ ਨਾ ਦੇਣਾ, ਕਿਸੇ ਵਿਸ਼ੇਸ਼ ਅਧਿਕਾਰ ਨੂੰ ਖੋਹ ਲੈਣਾ ਆਦਿ।
{{gap}}{{larger|'''ਢੁਕਵਾਂ ਦੰਡ:-'''}} ਦੰਡ ਦੇਣ ਵਿਚ ਜਿਹੜੀ ਵੱਡੀ ਔਕੜ ਤੇ ਸੋਚਣ ਵਾਲੀ ਗਲ ਹੈ, ਉਹ ਇਹ ਹੈ ਕਿ ਠੀਕ ਸਮੇਂ ਉਤੇ, ਠੀਕ ਸਿੱਟੇ ਅਨੁਸਾਰ, ਠੀਕ ਢੰਗ ਨਾਲ ਅਰਥਾਤ ਅਪਰਾਧ ਦੇ ਬਿਲਕੁਲ ਢੁਕਵਾਂ ਦੰਡ ਹੋਣਾ ਚਾਹੀਦਾ ਹੈ ਤਾਂ ਜੁ ਕਿਸੇ ਬੱਚੇ ਨਾਲ ਜ਼ੁਲਮ ਨਾ ਹੋਵੇ ਅਤੇ ਉਸ ਨੂੰ ਅਜਿਹਾ ਦੰਡ ਮਿਲੇ ਜਿਹੜਾ ਉਸ ਦੀ ਆਦਤ ਨੂੰ ਸੁਧਾਰੇ। ਉਸਤਾਦ ਨੂੰ ਬੜੀ ਸਿਆਣਪ ਤੋਂ ਕੰਮ ਲੈਣਾ ਪੈਂਦਾ ਹੈ। ਸਮਝ ਤੋਂ ਕੋਰਾ ਉਸਤਾਦ ਦੰਡ ਰਾਹੀਂ ਬਚਿਆਂ ਦਾ ਭਲਾ ਕਰਨ ਦੀ ਥਾਂ ਹਾਨੀ ਕਰ ਦਿੰਦਾ ਹੈ।
{{gap}}ਦੰਡ ਦੇਣ ਬਾਰੇ ਕੁਝ ਨਿਯਮ ਸਪਸ਼ਟ ਹਨ ਅਤੇ ਉਨ੍ਹਾਂ ਉਤੇ ਕਿਸੇ ਤਰ੍ਹਾਂ ਦਾ ਸ਼ੱਕ ਨਹੀਂ ਕੀਤਾ ਜਾ ਸਕਦਾ। ਜਿਸ ਬੱਚੇ ਵਿਚ ਮਾਨ ਅਪਮਾਨ ਦਾ ਜਜ਼ਬਾ ਵਧੇਰੇ ਹੈ ਉਸ ਵਲ ਕੁਝ ਚਿਰ ਵੇਖਣਾ ਹੀ ਕਾਫੀ ਦੰਡ ਹੈ। ਉਹ ਉਸਤਾਦ ਦੀਆਂ ਨਜ਼ਰਾਂ ਡਿਗਣਾ ਨਹੀਂ ਚਾਹੁੰਦਾ ਅਤੇ ਉਸ ਨੂੰ ਉਸਤਾਦ ਦੇ ਥੋੜੇ ਜਿਹੇ ਗੁਸੇ ਦਾ ਵੀ ਪਤਾ ਚਲਣ ਨਾਲ ਬੇਚੈਨੀ ਹੋ ਉਠਦੀ ਹੈ। ਉਸਤਾਦ ਦਾ ਗੁਸਾ ਬੱਚੇ ਨੂੰ ਆਪਣੇ ਆਪ ਵਿਚ ਨਿਸ਼ਾਨੇ<noinclude></noinclude>
8pm4c477bevqky1iei2tpt9zzkodtja
ਪੰਨਾ:ਸਿਖਿਆ ਵਿਗਿਆਨ.pdf/104
250
64851
229453
187716
2026-07-27T07:11:12Z
Harchand Bhinder
2624
/* ਤਸਦੀਕ */
229453
proofread-page
text/x-wiki
<noinclude><pagequality level="4" user="Harchand Bhinder" />{{center|'''੯੩'''}}</noinclude>ਤੋਂ ਗਿਰਿਆ ਪਰਤੀਤ ਕਰਵਾ ਦਿੰਦਾ ਹੈ। ਦੰਡ ਦਾ ਮੁਖ ਨਿਸ਼ਾਨਾ ਵੀ ਇਹੋ ਹੈ ਕਿ ਵਿਅਕਤੀ ਸੁਚੇਤ ਹੋ ਜਾਵੇ ਅਤੇ ਉਹ ਆਪਣੀਆਂ ਭੈੜੀਆਂ ਬਿਰਤੀਆਂ ਉਤੇ ਕਾਬੂ ਪਾ ਲਵੇ। ਦੰਡ ਬੱਚੇ ਨੂੰ ਆਪਣੇ ਆਪ ਨੂੰ ਸੰਭਾਲਣ ਲਈ ਦਿਤਾ ਜਾਂਦਾ ਹੈ ਉਸ ਉਤੇ ਆਪਣਾ ਦਾਬਾ ਦਸਣਾ ਲਈ ਨਹੀਂ।
{{gap}}ਦੰਡ ਦਾ ਮਤਲਬ ਬੱਚੇ ਨੂੰ ਆਪਣਾ ਫਰਜ਼ ਯਾਦ ਕਰਾਉਣਾ ਹੈ। ਇਸ ਲਈ ਜਿਸ ਬੱਚੇ ਨੇ ਆਪਣੇ ਆਪ ਦੇ ਸੁਧਾਰਨ ਜਾਂ ਉੱਚਾ ਚੁਕਣ ਦੇ ਫਰਜ਼ ਨੂੰ ਜਿੰਨਾ ਭੁਲਾ ਚਿਤਾ ਹੈ ਉੱਨਾ ਹੀ ਵੱਡਾ ਦੰਡ ਉਸ ਲਈ ਹੁੰਦਾ ਹੈ। ਜੇ ਬੱਚੋ ਨੂੰ ਆਪਣੀ ਭੁਲ ਪਰਤੀਤ ਹੋ ਗਈ ਹੈ ਅਤੇ ਉਸ ਦੇ ਲਈ ਸ਼ਰਮਿੰਦਗੀ ਮਹਿਸੂਸ ਕਰਦਾ ਹੈ ਤਾਂ ਉਸ ਨੂੰ ਦੰਡ ਦੇਣਾ ਜ਼ਰੂਰੀ ਨਹੀਂ ਹੈ। ਜਦ ਕੋਈ ਬੱਚਾ ਜਮਾਤ ਵਿਚ ਗੱਲਾਂ ਕਰ ਰਿਹਾ ਹੋਵੇ ਤਾਂ ਉਸ ਨੂੰ ਝਿੜਕਣ ਝੰਬਣ ਦੀ ਥਾਂ ਕੁਝ ਅਜਿਹੇ ਪ੍ਰਸ਼ਨ ਪੁਛ ਲੈਣੇ ਚਾਹੀਦੇ ਹਨ ਜਿਸ ਨਾਲ ਉਸ ਦਾ ਧਿਆਨ ਆਪਣੇ ਪਾਠ ਵਲ ਚਲਾ ਜਾਵੇ। ਕਿਸੇ ਬਾਲਕ ਨਾਲ ਚੋਭਵੀਂ ਗੱਲ ਕਰਨਾ ਠੀਕ ਨਹੀਂ ਹੈ। ਜਿਸ ਬੱਚੇ ਨਾਲ ਉਸਤਾਦ ਚੌਭਵੀਂ ਗੱਲ ਕਰਦਾ ਹੈ ਉਹ ਅੰਦਰ ਹੀ ਅੰਦਰ ਬੜਾ ਦੁਖੀ ਹੁੰਦਾ ਹੈ ਅਤੇ ਆਪਣੇ ਮਨ ਹੀ ਮਨ ਵਿਚ ਉਸਤਾਦ ਨੂੰ ਘਿਰਨਾ ਕਰਨ ਲਗ ਜਾਂਦਾ ਹੈ। ਚੋਭਵੀ ਗੱਲ ਕਰਨ ਵਾਲੇ ਉਸਤਾਦ ਕੋਲੋਂ ਉਸ ਦੀ ਕਠੋਰਤਾ ਕਰ ਕੇ ਬੱਚਾ ਡਰ ਭਾਵੇਂ ਮੰਨੇ ਪਰ ਉਹ ਉਸ ਨੂੰ ਆਦਰ ਦੀਆਂ ਨਜ਼ਰਾਂ ਨਾਲ ਕਦੇ ਵੀ ਨਹੀਂ ਦੇਖਦਾ। ਜਿਹੜਾ ਉਸਤਾਦ ਬਾਲਕ ਕੋਲੋਂ ਇਜ਼ਤ ਨਹੀਂ ਲੈ ਸਕਦਾ ਉਹ ਉਸ ਦਾ ਸੁਧਾਰ ਨਹੀਂ ਕਰ ਸਕਦਾ। ਕਿਸੇ ਬੱਚੇ ਨੂੰ ਉੱਲੂ, ਮੂਰਖ, ਬੁਧੂ ਆਦਿ ਕਹਿ ਕੇ ਸੰਬੋਧਨ ਨਹੀਂ ਕਰਨਾ ਚਾਹੀਦਾ। ਇਸ ਤਰ੍ਹਾਂ ਦੋ ਸ਼ਬਦਾਂ ਦੀ ਵਰਤੋਂ ਨਾਲ ਪੱਕੇ ਇਰਾਦੇ ਵਾਲਾ ਬਾਲਕ ਉਸਤਾਦ ਦਾ ਪੱਕਾ ਦੁਸ਼ਮਨ ਬਣ ਜਾਂਦਾ ਹੈ ਅਤੇ ਕਮਜ਼ੋਰ ਇਰਾਦੇ ਵਾਲਾ ਬੱਚਾ ਉਸਤਾਦ ਦੇ ਸ਼ਬਦਾਂ ਨੂੰ ਆਪਣੀਆਂ ਆਦਤਾਂ ਰਾਹੀਂ ਸੱਚਿਆਂ ਕਰਨ ਦਾ ਮਾਲਕ ਬਣ ਜਾਂਦਾ ਹੈ। ਜਿਸ ਤਰ੍ਹਾਂ ਦੇ ਕਥਨ ਕਿਸੇ ਬਾਲਕ ਬਾਰੇ ਘੜੀ ਮੁੜੀ ਕਹੇ ਜਾਣ ਉਹ ਉਸੇ ਤਰ੍ਹਾਂ ਦਾ ਬਣ ਜਾਂਦਾ ਹੈ। ਹਰ ਵਕਤ ਉਸਤਾਦ ਦੀਆਂ ਗਾਲਾਂ ਖਾਣ ਵਾਲੇ ਬੱਚੇ ਦਾ ਵਿਸ਼ਵਾਸ਼ ਖਤਮ ਹੋ ਜਾਂਦਾ ਹੈ ਅਤੇ ਫਿਰ ਉਸ ਵਿਚ ਕਿਸੇ ਕਿਸਮ ਦਾ ਸੁਧਾਰ ਕਰਨਾ ਔਖਾ ਹੋ ਜਾਂਦਾ ਹੈ। ਬੱਚਾ ਹੀ, ਅਸਲ ਵਿਚ ਆਪਣੇ ਆਪ ਦਾ ਸੁਧਾਰ ਕਰਦਾ ਹੈ। ਉਸਤਾਦ ਬਾਲਕ ਨੂੰ ਸ੍ਵੈ-ਸੁਧਾਰ ਵਿਚ ਨਿਰੀ ਸਹਾਇਤਾ ਹੀ ਦੇ ਸਕਦਾ ਹੈ। ਅੰਗਰੇਜ਼ੀ ਦਾ ਇਕ ਅਖਾਣ ਹੈ ਕੁੱਤੇ ਨੂੰ ਜਦ ਅਸੀਂ ਬਦਨਾਮ ਕਰ ਦਿੰਦੇ ਹਾਂ ਤਾਂ ਉਸ ਨੂੰ ਫਿਰ ਮਾਰ ਦੇਣਾ ਜ਼ਰੂਰੀ ਹੋ ਜਾਂਦਾ ਹੈ।"<ref>Give a dog a bad name and then you have only to hang it.</ref> ਬਦਨਾਮ ਹੋ ਜਾਣ ਉਤੇ ਕਿਸੇ ਦਾ ਸੁਧਾਰ ਹੋਣਾ ਔਖਾ ਹੁੰਦਾ ਹੈ। ਬੱਚੇ ਦੇ ਸੁਧਾਰ ਵਿਚ ਇਹੋ ਨਿਯਮ ਲਾਗੂ ਹੁੰਦਾ ਹੈ। ਹੇਠਲੀਆਂ ਜਮਾਤਾਂ ਵਿਚ ਉਸਤਾਦ ਦੀ ਫਿਟਕਾਰ ਬੜਾ ਅਸਰ ਕਰਨ ਵਾਲੀ ਹੁੰਦੀ ਹੈ। ਹੇਠਲੀਆਂ ਜਮਾਤਾਂ ਵਿਚ ਕਸੂਰਵਾਰ ਬੱਚੇ ਨੂੰ ਇਕ ਨੁਕਰੇ ਜਾਂ ਬੈਂਚ ਤੇ ਖੜਾ ਕਰ ਦੇਣਾ ਹੀ ਬਥੇਰਾ ਹੈ। ਇਸ ਤਰ੍ਹਾਂ ਦੇ ਦੰਡ ਕੁਦਰਤੀ ਹੀ ਬੱਚੇ ਨੂੰ ਮਨ ਵਿਚ ਸ਼ਰਮ ਦੁਆਉਂਦੇ ਹਨ। ਵੰਡ ਦਾ ‘ਮਨਾਹੀ ਕਰਨ ਵਾਲਾ' ਹਿੱਸਾ ਵੀ ਬੱਚੇ ਨੂੰ ਦੁਖੀ ਕਰਨ ਵਾਲਾ ਹੁੰਦਾ ਹੈ। ਖੇਡ ਤਾਂ ਅੱਡ ਕਰ ਦੇਣਾ ਅਤੇ ਛੁਟੀ ਹੋ ਜਾਣ ਤੇ ਰੋਕ ਰਖਣਾ ਵੀ ਅਸਲ ਵਿਚ, ਬੱਚੇ ਨੂੰ ਕਾਫੀ ਮਾਨਸਿਕ ਕਸ਼ਟ ਪਹੁੰਚਾਉਂਦੇ ਹਨ। ਜੇ ਕੋਈ ਬੱਚਾ ਵਧੇਰੇ ਹੀ ਬੋਲਦਾ ਹੈ ਤਾਂ ਉਸ ਨੂੰ ਚੁਪ ਚਾਪ<noinclude>{{rule}}<references/></noinclude>
219ttw1auqssa94015190n1nzndgj31
ਪੰਨਾ:ਸਿਖਿਆ ਵਿਗਿਆਨ.pdf/106
250
64853
229454
187718
2026-07-27T07:11:25Z
Harchand Bhinder
2624
/* ਤਸਦੀਕ */
229454
proofread-page
text/x-wiki
<noinclude><pagequality level="4" user="Harchand Bhinder" />{{center|'''੯੫'''}}</noinclude>ਬਹੁਤੇ ਬਚਿਆਂ ਦੀ, ਅਖਲਾਕੀ ਲਾਭ ਹੋਣ ਦੀ ਥਾਂ, ਗਿਰਾਵਟ ਹੁੰਦੀ ਹੈ। ਕਦੇ ਦੰਡ ਕਰਕੇ ਬੱਚੇ ਦੇ ਮਨ ਵਿਚ ਹੀਨਤਾ ਦੇ ਭਾਵ ਪੈਦਾ ਹੋ ਜਾਂਦੇ ਹਨ ਅਤੇ ਕਦੇ ਵਧੇਰੇ ਦੰਡ ਨਾਲ ਬੱਚਾ ਸਗੋਂ ਸ਼ਰਾਰਤੀ ਤੇ ਜ਼ਿਦੀ ਹੋ ਜਾਂਦਾ ਹੈ। ਇਸ ਤਰ੍ਹਾਂ ਦੰਡ ਰਾਹੀਂ ਜਿਹੜੀ ਬੁਰੀ ਆਦਤ ਨੂੰ ਠੀਕ ਕਰਨ ਦਾ ਯਤਨ ਕੀਤਾ ਜਾਂਦਾ ਹੈ ਸਗੋਂ ਪਰਧਾਨ ਹੋ ਜਾਂਦੀ ਹੈ। ਜਦ ਬੱਚਾ ਆਪਣੇ ਮਾਤਾ ਪਿਤਾ ਜਾਂ ਉਸਤਾਦ ਤੋਂ ਪਿਆਰ ਨਹੀਂ ਪਾਉਂਦਾ, ਉਸ ਵਿਚ ਸ਼ਰਾਰਤ ਦੀ ਮਨ ਬਿਰਤੀ ਆਪਣੇ ਆਪ ਜਾਗ ਉਠਦੀ ਹੈ ਅਤੇ ਜਦ ਇਸ ਸ਼ਰਾਰਤ ਲਈ ਬੱਚੇ ਨੂੰ ਮਾਰਿਆ ਕੁਟਿਆ ਜਾਂਦਾ ਹੈ ਤਾਂ ਉਸਦੀ ਉਹ ਬੁਰੀ ਆਦਤ ਹੋਰ ਵੀ ਵਧ ਜਾਂਦੀ ਹੈ। ਮਨੋ-ਵਿਗਿਆਨ ਦਾ ਇਹ ਇਕ ਅੱਟਲ ਨਿਯਮ ਹੈ ਕਿ ਹਰ ਵਿਅਕਤੀ ਆਪਣੇ ਸਬੰਧੀਆਂ ਅਤੇ ਵਡਿਆਂ ਤੋਂ ਪਿਆਰ ਲੈਣ ਦਾ ਚਾਹਵਾਨ ਹੁੰਦਾ ਹੈ ਅਤੇ ਜਦ ਉਸ ਦੀ ਪਿਆਰ ਭੁਖ ਦੀ ਪੂਰਤੀ ਨਹੀਂ ਹੁੰਦੀ ਤਾਂ ਉਸਦੀ ਉਹ ਭੁਖ ਉਨ੍ਹਾਂ ਨੂੰ ਦੁਖੀ ਕਰਨ ਦੀ ਬਿਰਤੀ ਵਿਚ ਬਦਲ ਜਾਂਦੀ ਹੈ। ਜਿਹੜਾ ਬੱਚਾ ਆਪਣੇ ਤੋਂ ਵੱਡੇ ਲੋਕਾਂ ਤੋਂ ਪਿਆਰ ਲੈਣ ਵਿਚ ਸਫਲ ਨਹੀਂ ਹੁੰਦਾ, ਉਹ ਮਨ ਹੀ ਮਨ ਵਿਚ ਦੁਖੀ ਰਹਿੰਦਾ ਹੈ। ਜਿਹੜਾ ਬੱਚਾ ਮਨ ਹੀ ਮਨ ਵਿਚ ਦੁਖੀ ਹੁੰਦਾ ਹੈ ਉਹ ਹੋਰਨਾਂ ਲੋਕਾਂ ਨੂੰ ਵੀ ਭਾਵੇਂ ਉਹ ਵੱਡੇ ਹੋਣ ਤੇ ਭਾਵੇਂ ਛੋਟੇ, ਸੁਤੇ ਹੀ ਦੁਖ ਪਹੁੰਚਾਉਣ ਦੀ ਚਾਹ ਰਖਦਾ ਹੈ। ਬੱਚੇ ਨੂੰ ਮਾਰਨ ਕੁਟਣ ਨਾਲ ਉਸਦਾ ਅੰਦਰਲਾ ਦੁਖ ਖਤਮ ਨਹੀਂ ਹੁੰਦਾ ਸਗੋਂ ਵਧ ਜਾਂਦਾ ਹੈ। ਉਸ ਵਿਚ ਭੈੜੀਆਂ ਆਦਤਾਂ ਘਟਣ ਦੀ ਥਾਂ ਵਧ ਜਾਂਦੀਆਂ ਹਨ। ਇਸ ਲਈ ਕਿਸੇ ਬੱਚੇ ਨੂੰ ਕਿਸੇ ਸ਼ਰਾਰਤ ਬਦਲੇ ਘੜੀ ਮੁੜੀ ਕੁਟਣਾ ਇਕ ਭਾਰੀ ਮਨੋ-ਵਿਗਿਆਨਿਕ ਭੁਲ ਹੈ। ਇਸ ਨਾਲ ਬੱਚੇ ਦਾ ਆਚਰਨ ਸੁਧਰਨ ਦੀ ਥਾਂ ਵਿਗੜ ਜਾਂਦਾ ਹੈ। ਕਈ ਵਾਰੀ ਉਸਦੇ ਮਨ ਵਿਚ, ਕੁਟ ਦੇ ਸਿੱਟੇ ਜਟੀਲ ਮਨੋ ਵਿਗਿਆਨਿਕ ਗੁੰਝਲਾਂ ਪੈਦਾ ਹੋ ਜਾਂਦੀਆਂ ਹਨ। ਜਿਨ੍ਹਾਂ ਕਰਕੇ ਉਹ ਜੀਵਨ ਭਰ ਸਮਾਜ ਨੂੰ ਦੁਖੀ ਕਰਨ ਵਾਲੇ ਕੰਮ ਕਰਦਾ ਰਹਿੰਦਾ ਹੈ।
{{gap}}ਉੱਪਰ ਕਹੇ ਕਥਨ ਤੋਂ ਸਪਸ਼ਟ ਹੈ ਕਿ ਬੱਚੇ ਨੂੰ ਦੰਡ ਦੇਣ ਵੇਲੇ ਬੜੀ ਸਾਵਧਾਨੀ ਤੋਂ ਕੰਮ ਲੈਣਾ ਚਾਹੀਦਾ ਹੈ ਅਤੇ ਉਸ ਨੂੰ ਘੜੀ ਮੁੜੀ ਦੰਡ ਨਹੀਂ ਦੇਣਾ ਚਾਹੀਦਾ। ਇਸ ਬਾਰੇ ਵਿਲੀਅਮ ਸਟਰਨ ਦੀ ‘ਸਾਈਕਾਲੋਜੀ ਆਫ ਅਰਲੀ ਚਾਈਲਡ ਹੁਡ' ਨਾਮੀਂ ਪੁਸਤਕ ਵਿਚ ਦਿਤੇ ਹੇਠ ਲਿਖੇ ਵਿਚਾਰ ਲਿਖਣ ਯੋਗ ਹਨ—"ਜੇ ਬੱਚੇ ਨੂੰ ਘੜੀ ਮੁੜੀ ਦੰਡ ਦਿੱਤਾ ਜਾਵੇ ਅਤੇ ਜੇ ਉਹ ਬਹੁਤਾ ਕਰੜਾ ਹੋਵੇ ਤਾਂ ਉਸਤੋਂ ਬਚਨ ਲਈ ਬੱਚਾ, ਕੁਦਰਤੀ, ਆਪਣੀਆਂ ਗੱਲਾਂ ਨੂੰ ਲਕਾਉਣ ਲਈ ਝੂਠ ਦਾ ਆਸਰਾ ਲੱਭੇਗਾ। ਇਸ ਤਰ੍ਹਾਂ ਬੱਚੇ ਵਿਚ ਆਪਣੀਆਂ ਗੱਲਾਂ ਨੂੰ ਲੁਕਾਉਣ ਅਤੇ ਜ਼ਿਦ ਕਰਨ ਦੀ ਆਦਤ ਦੇ ਵਧ ਜਾਣ ਦੀ ਸੰਭਾਵਨਾ ਹੈ।"<ref> "Punishment if too frequent and too severe, it may drive the child to his only means of defence viz, shyness and falsehood and thus awaken or at least engender a tendency to secrecy and obstinacy.</ref>
{{gap}}ਮਨੋ-ਵਿਸ਼ਲੇਸ਼ਨ ਵਿਗਿਆਨ ਤੋਂ ਇਹ ਪਤਾ ਚਲਿਆ ਹੈ ਕਿ ਜਿਸ ਬੱਚੇ ਨੂੰ ਘੜੀ ਮੁੜੀ ਦੰਡ ਦਿਤਾ ਜਾਂਦਾ ਹੈ ਜਾਂ ਡਾਂਟਿਆ ਜਾਂਦਾ ਹੈ, ਉਹ ਆਪਣੀ ਪ੍ਰਤਿਭਾ ਅਤੇ ਵਿਅਕਤੀਤੱਵ ਦੇ ਵਿਸ਼ੇਸ਼ਪੁਣੇ ਨੂੰ ਗੁਆ ਲੈਂਦਾ ਹੈ। ਉਹ ਗੁਆਚਾ ਗੁਆਚਾ ਤੇ ਦਬਿਆਂ ਘੁਟਿਆਂ ਵਿਅਕਤੀ ਬਣ ਜਾਂਦਾ ਹੈ। ਅਜਿਹੇ ਵਿਅਕਤੀ ਵਿਚ ਅਪਰਾਧੀਆਂ ਵਰਗੀ ਮਨ ਬਿਰਤੀ ਬਣੀ ਰਹਿੰਦੀ ਹੈ। ਉਹ ਗਲ ਗਲ ਵਿਚ ਆਪਣੇ ਆਪ ਨੂੰ ਕੋਸਣ ਲੱਗ ਜਾਂਦਾ ਹੈ। ਉਹ ਕਿਸੇ ਵੱਡੇ ਕੰਮ ਨੂੰ ਕਰਨ ਦਾ ਹੌਂਸਲਾ ਹੀ ਨਹੀਂ ਕਰਦਾ ਅਤੇ ਆਪਣੇ ਆਪ ਨੂੰ ਤੇ ਹੋਰਨਾਂ ਨੂੰ ਵੀ ਬੇਹਿੰਮਤਾ<noinclude>{{rule}}<references/></noinclude>
8yixt0a21ly9qgng5a9jpnhxef07jvm
ਪੰਨਾ:ਸਿਖਿਆ ਵਿਗਿਆਨ.pdf/107
250
64854
229455
187719
2026-07-27T07:11:47Z
Harchand Bhinder
2624
/* ਤਸਦੀਕ */
229455
proofread-page
text/x-wiki
<noinclude><pagequality level="4" user="Harchand Bhinder" />{{center|'''੯੬'''}}</noinclude>ਕਰ ਦਿੰਦਾ ਹੈ।
{{larger|{{center|'''ਦੰਡ ਬਾਰੇ ਹਰਬਰਟ ਸਪੈਂਸਰ ਦੇ ਵਿਚਾਰ'''}}}}
{{gap}}ਹਰਬਰਟ ਸਪੈਂਸਰ ਬੱਚੇ ਦੀ ਆਦਤ ਸੁਧਾਰਨ ਲਈ ਉਸ ਨਾਲ ਹਮਦਰਦੀ ਭਰਿਆ ਵਰਤਾਉ ਕਰਨਾ ਹੀ ਸਭ ਤੋਂ ਪਰਸੰਸਾ ਯੋਗ ਰਾਹ ਦਸਦਾ ਹੈ। ਸਖਤੀ ਕਰਨ ਨਾਲ ਉਸ ਦਾ ਸੁਧਾਰ ਹੋਣ ਦੀ ਥਾਂ ਵਿਗਾੜ ਹੁੰਦਾ ਹੈ। ਉਸ ਦੇ ਇਸ ਬਾਰੇ ਹੇਠ ਲਿਖੇ ਵਿਚਾਰ ਜਿਹੜੇ ਉਸਨੇ "ਐਸੇਜ਼ ਆਨ ਐਜੂਕੇਸ਼ਨ" ਨਾਮੀ ਪੁਕਤਸ ਵਿਚ ਪਰਗਟ ਕੀਤੇ ਹਨ, ਲਿਖਣ ਯੋਗ ਹਨ-
{{gap}}"ਸੱਚ ਤਾਂ ਇਹ ਹੈ ਕਿ ਸਖਤੀ ਤੋਂ ਸਖਤੀ ਅਤੇ ਨਰਮੀ ਤੋਂ ਨਰਮੀ ਪੈਦਾ ਹੁੰਦੀ ਹੈ। ਵੈਰ ਤੋਂ ਵੈਰ ਉਤਪੰਨ ਹੁੰਦਾ ਹੈ ਅਤੇ ਪ੍ਰੇਮ ਤੋਂ ਪ੍ਰੇਮ। ਜਿਸ ਬੱਚੇ ਨਾਲ ਕਠੋਰਤਾ ਭਰਿਆ ਵਰਤਾਓ ਕੀਤਾ ਜਾਂਦਾ ਹੈ ਉਹ ਕਠੋਰ ਹੋ ਜਾਂਦਾ ਹੈ। ਪਰ ਜਿਸ ਨਾਲ ਜਿਥੋਂ ਤਕ ਹੋ ਸਕੇ ਹਮਦਰਦੀ ਦਾ ਵਰਤਾਓ ਕੀਤਾ ਜਾਵੇ ਉਸ ਵਿਚ ਹਮਦਰਦੀ ਪੈਦਾ ਹੋਏ ਬਿਨਾ ਨਹੀਂ ਰਹਿ ਸਕਦੀ। ਪਿਆਰ ਭਰਿਆ ਵਰਤਾਉ ਕਰਨ ਨਾਲ ਬਚਿਆਂ ਵਿਚ ਪਿਆਰ ਜ਼ਰੂਰ ਛਲਕ ਉਠਦਾ ਹੈ। ਰਾਜਸੀ ਪਰਬੰਧ ਵਾਂਗ ਟੱਬਰ ਦੇ ਪਰਬੰਧ ਵਿਚ ਵੀ ਬਹੁਤ ਕਰੜੇ ਨਿਯਮ ਭਾਵੇਂ ਅਪਰਾਧਾਂ ਨੂੰ ਬੰਦ ਕਰਨ ਲਈ ਹੀ ਬਣਾਏ ਜਾਂਦੇ ਹਨ, ਤਾਂ ਵੀ ਬਹੁਤ ਸਾਰੇ ਅਪਰਾਧ ਉਨ੍ਹਾਂ ਕਰਕੇ ਹੀ ਹੁੰਦੇ ਹਨ। ਪਰ ਇਸਦੇ ਉਲਟ ਸੁਖਦਾਈ ਅਤੇ ਖੁਲ੍ਹ ਦਿਲੇ ਨਿਯਮ ਲੜਾਈ ਝਗੜੇ ਦੀਆਂ ਬਹੁਤ ਸਾਰੀਆਂ ਗਲਾਂ ਪੈਦਾ ਹੋਣ ਹੀ ਨਹੀਂ ਦਿੰਦੇ ਉਹ ਮਨੁਖ ਦੇ ਮਨ ਅਤੇ ਵਿਚਾਰਾਂ ਨੂੰ ਇੱਨਾ ਠੰਡਾ ਅਤੇ ਪਰਸੰਨ ਕਰ ਦਿੰਦੇ ਹਨ ਕਿ ਦੂਜਿਆਂ ਨਾਲ ਵਾਧਾ ਕਰਕੇ ਉਨ੍ਹਾਂ ਦੀ ਹਾਨੀ ਕਰਨ ਵਾਲੀ ਮਨੁਖੀ ਬਿਰਤੀ ਬਹੁਤ ਘਟ ਜਾਂਦੀ ਹੈ।"
{{gap}}ਹਰਬਰਟ ਸਪੈਂਸਰ ਨੇ ਆਪਣੇ ਉਪਰਲੇ ਸਿਧਾਂਤ ਦੀ ਪੁਸ਼ਟੀ ਵਿਚ ਜੇਲ੍ਹ ਦੇ ਇਕ ਅਧਿਕਾਰੀ ਰਾਜਰਜ਼ ਸਾਹਿਬ ਦਾ ਮਤ ਲਿਖਿਆ ਹੈ। ਉਨ੍ਹਾਂ ਦਾ ਤਜਰਬਾ ਇਹ ਸੀ ਕਿ ਜਿਨ੍ਹਾਂ ਅਪਰਾਧੀਆਂ ਨੇ ਬੱਚਪਣ ਵਿਚ ਬੈਂਤ ਖਾਧੇ ਹਨ ਉਹ ਹੀ ਬਾਰ ਬਾਰ ਜੇਲ੍ਹ ਦੀ ਹਵਾ ਖਾਣ ਲਈ ਆਉਂਦੇ ਹਨ। ਇਸ ਦੇ ਉਲਟ ਪਿਆਰ ਭਰਿਆ ਵਰਤਾਓ ਕਰਨ ਨਾਲ ਬੱਚੇ ਉਤੇ ਬੜਾ ਚੰਗਾ ਅਸਰ ਪੈਂਦਾ ਹੈ। ਆਪਣੇ ਵਿਚਾਰ ਦੀ ਪਕਿਆਈ ਲਈ ਹਰਬਰਟ ਸਪੈਂਸਰ ਨੇ ਜਾਨ ਲਾਕ ਦੇ ਹੇਠ ਲਿਖੇ ਵਿਚਾਰ ਦਾ ਵੀ ਹਵਾਲਾ ਦਿੱਤਾ ਹੈ।
{{gap}}"ਜਿਨ੍ਹਾਂ ਲੜਕਿਆਂ ਨੇ ਬੱਚਪਣ ਵਿਚ ਵਧੇਰੇ ਮਾਰ ਖਾਧੀ ਉਹ ਵਡੇ ਹੋ ਕੇ, ਕਿਸੇ ਵਿਸ਼ੇਸ਼ ਕਾਰਨਾਂ ਦੇ ਨਾ ਹੁੰਦਿਆਂ ਹੋਇਆਂ, ਬਹੁਤੇ ਚੰਗੇ ਵਿਅਕਤੀ ਨਹੀਂ ਨਿਕਲੇ।” ਹਰਬਰਟ ਸਪੈਂਸਰ ਨੇ ਅੱਗੇ ਚਲ ਕੇ ਹੇਠ ਲਿਖੀ ਘਟਣਾ ਦਾ ਹਵਾਲਾ ਦਿੱਤਾ ਹੈ —"ਹਾਲੀ ਥੋੜੇ ਹੀ ਦਿਨ ਹੋਏ, ਪੈਰਿਸ ਵਿਚ ਅਸੀ ਇਕ ਫ੍ਰਾਂਸੀਸੀ ਮੇਮ ਦੇ ਘਰ ਠਹਿਰੇ। ਉਸ ਦਾ ਇਕ ਛੋਟਾ ਜਿਹਾ ਲੜਕਾ ਸੀ। ਉਹ ੲੜਾ ਸ਼ਰਾਰਤੀ ਸੀ। ਉਹ ਰੋਜ਼ ਚੰਗਾ ਦੰਗਾ ਮਚਾਉਂਦਾ। ਨਾ ਉਹ ਘਰ ਬੰਦਾ ਬਣ ਕੇ ਰਹਿੰਦਾ ਅਤੇ ਨਾ ਸਕੂਲ ਵਿਚ। ਲੋਕ ਉਸ ਤੋਂ ਤੰਗ ਆ ਗਏ ਸਨ ਪਰ ਉਸ ਨੂੰ ਸੁਧਾਰਨ ਦੀ ਤਾਕਤ ਕਿਸੇ ਵਿਚ ਨਹੀਂ ਸੀ। ਉਹ ਘਰ ਵਿਚ ਬੜਾ ਰੌਲਾ ਮਚਾਈ ਰਖਦਾ। ਇਸ ਲਈ ਉਸ ਮੇਮ ਨੇ ਸਾਥੋਂ ਮਾਫੀ ਮੰਗੀ। ਉਸ ਨੇ ਕਿਹਾ ਇਸ ਮੁੰਡੇ ਨੂੰ ਸਿਧਾ ਕਰਨ ਦਾ ਕੋਈ ਇਲਾਜ ਨਹੀਂ। ਮੈਂ ਡਰਦੀ ਹਾਂ ਕਿ ਇਸ ਨੂੰ ਵੀ ਇਸ ਦੇ ਭਰਾ ਵਾਂਗ ਇੰਗਲੈਂਡ ਦੇ ਕਿਸੇ ਸਕੂਲ ਵਿਚ ਭੇਜਣਾ ਪਵੇਗਾ। ਇਸੇ ਢੰਗ ਨਾਲ ਇਸ ਦਾ ਵਡਾ ਭਾਈ ਸੁਧਰਿਆ ਸੀ। ਬਸ ਇਹੋ ਇਲਾਜ ਕਰਨਾ ਬਾਕੀ ਹੈ।<noinclude></noinclude>
15qxgihgtcwxvw7l9btdav2m5ajd10l
ਪੰਨਾ:ਸਿਖਿਆ ਵਿਗਿਆਨ.pdf/108
250
64855
229456
187720
2026-07-27T07:11:57Z
Harchand Bhinder
2624
/* ਤਸਦੀਕ */
229456
proofread-page
text/x-wiki
<noinclude><pagequality level="4" user="Harchand Bhinder" />{{center|'''੯੭'''}}</noinclude>ਸ਼ਾਇਦ ਇਸ ਨਾਲ ਸਫਲਤਾ ਹੋਵੇ। ਉਸ ਨੇ ਦਸਿਆ ਕਿ ਉਸ ਮੁੰਡੇ ਦਾ ਵੱਡਾ ਭਰਾ ਪੈਰਿਸ ਦੇ ਕਈ ਸਕੂਲਾਂ ਵਿਚ ਦਾਖਲ ਕਰਾਇਆ ਗਿਆ ਪਰ ਕੋਈ ਲਾਭ ਨਾ ਹੋਇਆ। ਉਸ ਵਿਚ ਕੋਈ ਫਰਕ ਨਾ ਆਇਆ। ਤਦ ਕਈਆਂ ਨੇ ਉਸ ਨੂੰ ਇੰਗਲੈਂਡ ਭੇਜਣ ਦੀ ਸਲਾਹ ਦਿਤੀ। ਹੋਰ ਕੋਈ ਚਾਰਾ ਚਲਦਾ ਨਾ ਵੇਖ ਉਸ ਨੂੰ ਇੰਗਲੈਂਡ ਭੇਜਿਆ ਗਿਆ। ਇੰਗਲੈਂਡ ਤੋਂ ਜਦ ਉਹ ਵਾਪਸ ਪਰਤਿਆ ਤਾਂ ਉਸ ਦੇ ਸਾਰੇ ਭੈੜ ਨਿਕਲ ਚੁਕੇ ਸਨ। ਜਿੱਨਾ ਉਹ ਪਹਿਲਾਂ ਬੁਰਾ ਸੀ ਉਨਾ ਹੀ ਹੁਣ ਉਹ ਚੰਗਾ ਸੀ। ਇਸ ਸੁਧਾਰ ਦਾ ਕਾਰਨ ਇੰਗਲੈਂਡ ਦੇ ਸਕੂਲਾਂ ਵਿਚ ਪੈਰਿਸ ਦੇ ਸਕੂਲਾਂ ਦੇ ਟਾਕਰੇ ਬਚਿਆਂ ਨਾਲ ਵਧੇਰੇ ਹਮਦਰਦੀ ਭਰਿਆ ਵਰਤਾਉ ਸੀ।"
{{larger|{{center|'''ਜ਼ਬਤ ਸਬੰਧੀ ਅਧੁਨਿਕ ਵਿਚਾਰ'''}}}}
{{gap}}ਇੰਗਲੈਂਡ ਦੇ ਪ੍ਰਸਿਧ ਸਿਖਿਆ-ਵਿਗਿਆਨਿਕ ਜਾਨ ਐਡਮਸ ਨੇ ਆਪਣੀ ਪੁਸਤਕ "ਮਾਡਰਨ ਡਵੇਲਪਮੈਂਟ ਇਨ ਐਜੂਕੇਸ਼ਨਲ ਪ੍ਰੈਕਟਿਸ" (ਸਿਖਿਆ ਵਿਚ ਅਧੁਨਿਕ ਸੁਧਾਰ) ਵਿਚ ਜ਼ਬਤ ਨੂੰ ਹੇਠ ਲਿਖੀ ਖਸਮਾਂ ਦਾ ਦੱਸਿਆ ਹੈ:-
(੧) ਡਰ -ਪਾਊ,
(੨) ਪਰਭਾਵ-ਪਾਊ, ਅਤੇ
(੩) ਬੰਧਨ ਰਹਿਤ
{{gap}}ਸਾਨੂੰ ਆਪਣੇ ਸਕੂਲਾਂ ਵਿਚ ਕਿਹੜੇ ਜ਼ਬਤ ਨੂੰ ਵਰਤਣਾ ਚਾਹੀਦਾ ਹੈ, ਇਹ ਜਾਨਣ ਲਈ ਇਨ੍ਹਾਂ ਵਖ ਵਖ ਜ਼ਬਤਾਂ ਅਤੇ ਉਨ੍ਹਾਂ ਦੇ ਲਾਭਾਂ ਨੂੰ ਚੰਗੀ ਤਰ੍ਹਾਂ ਸਮਝਣਾ ਬੜਾ ਜ਼ਰੂਰੀ ਹੈ।
{{larger|{{center|'''ਡਰ-ਪਾਊ ਜ਼ਬਤ'''}}}}
{{gap}}ਸਾਡੀ ਪੁਰਾਣੀ ਸਿਖਿਆ ਪਰਨਾਲੀ ਦਾ ਅਧਾਰ ਡਰ-ਪਾਊ ਜ਼ਬਤ ਸੀ। ਇਹ ਹਾਲਤ ਕੇਵਲ ਭਾਰਤ ਦੀ ਨਹੀਂ ਸੀ ਸਗੋਂ ਸੰਸਾਰ ਦੇ ਸਾਰੇ ਦੇਸਾਂ ਦੀ ਸੀ। ਸ਼ਰਾਰਤ ਲਈ ਤਾਂ ਭਲਾ ਬੱਚਾ ਕੁੱਟਿਆ ਹੀ ਜਾਂਦਾ ਸੀ, ਪਾਠ ਯਾਦ ਨ ਕਰਨ ਉਤੇ, ਪੜ੍ਹਾਈ ਵਿਚ ਧਿਆਨ ਨਾ ਦੇਣ ਉਤੇ, ਅਤੇ ਪਾਠ ਭੁਲ ਜਾਣ ਉਤੇ ਜਾਂ ਨਾ ਸਮਝ ਆਉਣ ਉਤੇ ਵੀ ਕੁਟ ਦਿਤਾ ਜਾਂਦਾ ਸੀ। ਅਜਿਹੇ ਸਕੂਲਾਂ ਨੂੰ ਕਮਿਨੀਯਸ ਨੇ ਬੁਚੜ ਖਾਨੇ ਦਾ ਨਾਂ ਦਿਤਾ ਸੀ। ਇਸ ਤਰ੍ਹਾਂ ਦੇ ਜ਼ਬਤ ਵਿਰੁਧ ਹੀ ਰੂਸੋ ਨੇ ਝੰਡਾ ਚੁਕਿਆ ਸੀ ਅਤੇ ਆਪਣੀ ਪੁਸਤਕ ਈਮਾਲ ਲਿਖੀ, ਜਿਸ ਨੂੰ ਬਚਿਆਂ ਦੇ ਅਧਿਕਾਰਾਂ ਦਾ ਐਲਾਨ" ਕਹਿ ਕੇ ਸਦਿਆ ਜਾਂਦਾ ਹੈ। ਸਧਾਰਨ ਉਸਤਾਦ ਬੱਚੇ ਨੂੰ ਆਪਣੀ ਤਾਬਿਆ ਵਿੱਚ ਰੱਖਣ ਲਈ ਦਾਬੇ ਤੋਂ ਬਿਨਾਂ ਕਿਸੇ ਹੋਰ ਉਪਾ ਨੂੰ ਨਹੀਂ ਜਾਣਦਾ। ਇਸ ਤਰ੍ਹਾਂ ਦਾ ‘ਨਾ ਕਰੋ’ ਦਾ ਜ਼ਬਤ ਆਖਿਆ ਜਾਂਦਾ ਹੋ। ਅਜਿਹੇ ਜ਼ਬਤ ਵਿਚ 'ਨਾ ਕਰੋ' ਵਾਲੇ ਆਦਰਸ਼ਾਂ ਦੀ ਭਰਮਾਰ ਹੁੰਦੀ ਹੈ। 'ਤੁਸੀਂ ਆਹ ਨਾ ਕਰੋ' 'ਤੁਸੀਂ ਔਹ ਨਾ ਕਰੋ'-ਬਸ ਇਹ ਹੀ ਸਭ ਥਾਂ ਵਿਖਾਈ ਦਿੰਦਾ ਹੈ। ਅਜਿਹੇ ਜ਼ਬਤ ਵਿਚ ਰਹਿੰਦਿਆਂ ਬੱਚਾ ਜਾਂ ਚੁਪ ਸਾਧੀ ਰਖਦਾ ਹੈ ਜਾਂ ਸੌਂ ਜਾਂਦਾ ਹੈ। ਜੋ ਕੁਝ ਉਸਤਾਦ ਦਸਦਾ ਹੈ ਉਸ ਨੂੰ ਘੋਟਾ ਵੀ ਚਾੜ੍ਹ ਲੈਂਦਾ ਹੈ, ਪਰ ਉਸ ਵਿਚ ਆਪਣੇ ਆਪ ਗੱਲਾਂ ਫੁਰਨ ਵਾਲੀ ਸ਼ਕਤੀ ਨਹੀਂ ਆਉਂਦੀ। ਡਰ-ਪਾਊ ਜ਼ਬਤ ਇਸ ਫੁਰਨਾ ਸ਼ਕਤੀ ਦਾ ਖਾਤਮਾ ਕਰ ਦਿੰਦਾ ਹੈ। ਇਸ ਤਰ੍ਹਾਂ ਦੇ ਜ਼ਬਤ ਕਰਕੇ ਸਕੂਲ ਵਿਚ ਚੁਪ ਚਾਂ ਵਰਤੀ ਰਹਿੰਦੀ ਹੈ। ਜਿਸ ਸਕੂਲ ਵਿਚ ਰੌਲਾ<noinclude></noinclude>
ou5m52rkaur1xgrleryplzmq2d8y76n
ਪੰਨਾ:ਸਿਖਿਆ ਵਿਗਿਆਨ.pdf/109
250
64856
229457
187721
2026-07-27T07:13:08Z
Harchand Bhinder
2624
/* ਗਲਤੀਆਂ ਨਹੀਂ ਲਾਈਆਂ */
229457
proofread-page
text/x-wiki
<noinclude><pagequality level="1" user="Harchand Bhinder" />{{center|'''੯੮'''}}</noinclude>ਰੱਪਾ ਘਟ ਹੋਵੇ ਉਸ ਨੂੰ ਆਦਰਸ਼ਕ ਸਮਝਿਆ ਜਾਂਦਾ ਹੈ। ਇਸ ਤਰ੍ਹਾਂ ਦੇ ਜ਼ਬਤ ਦੇ ਭੈੜੇ ਨਤੀਜਿਆਂ ਵਲ ਇੰਗਲੈਂਡ ਦੇ ਪ੍ਰਸਿਧ ਸਿਖਿਆ-ਵਿਗਿਆਨੀ ਹਰਬਰਟ ਸਪੈਂਸਰ ਨੇ ਸਾਡਾ ਧਿਆਨ ਦਿਵਾਇਆ। ਵਧੇਰੇ ਦੰਡ ਵਾਲਾ ਵਾਤਾਵਰਨ ਬਚਿਆਂ ਵਿਚੋਂ ਸੁਤੰਤਰ ਸੋਚਣ ਦੀ ਸ਼ਕਤੀ ਖਿਚ ਲੈਂਦਾ ਹੈ। ਉਨ੍ਹਾਂ ਦੇ ਚਲਣ ਵਿਚ ਅਨੇਕਾਂ ਅਜਿਹੇ ਭੇੜ ਆ ਜਾਂਦੇ ਹਨ ਜਿਨ੍ਹਾਂ ਨੂੰ ਉਹ ਫਿਰ ਉਮਰ ਭਰ ਨਹੀਂ ਛਡ ਸਕਦੇ। ਸਖਤ ਜ਼ਬਤ ਵਿਚ ਪਲਿਆ ਬੱਚਾ ਅੱਗੇ ਚਲ ਕੇ ਜ਼ਾਲਮ ਅਤੇ ਆਪ ਮੁਹਾਰਾ ਪਿਤਾ ਜਾਂ ਉਸਤਾਦ ਬਣਦਾ ਹੈ। ਅਧੁਨਿਕ ਮਨੋ-ਵਿਗਿਆਨ ਨੇ ਡਰ-ਪਾਊ ਜ਼ਬਤ ਦੇ ਹੋਰ ਕਈ ਭੈੜਾਂ ਵਲ ਵੀ ਸਾਡਾ ਧਿਆਨ ਦਿਵਾਇਆ ਹੈ। ਇਸ ਦੇ ਸਦਕਾ ਬੱਚਾ ਉਪਰੋਂ ਉਪਰੋਂ ਬੀਬਾ ਬਣ ਜਾਂਦਾ ਹੈ, ਪਰ ਅੰਦਰ ਹੀ ਅੰਦਰ ਉਸ ਵਿਚ ਖੋਟੀਆਂ ਬਿਰਤੀਆਂ ਪਲਦੀਆਂ ਰਹਿੰਦੀਆਂ ਹਨ। ਕਿੰਨਿਆਂ ਹੀ ਬੱਚਿਆਂ ਵਿਚ ਚੋਰੀ ਕਰਨ, ਝੂਠ ਮਾਰਨ, ਛੋਟਿਆਂ ਬਚਿਆਂ ਨੂੰ ਮਾਰਨ ਕੁੱਟਣ ਆਦਿ ਦੀਆਂ ਭੈੜੀਆਂ ਵਾਦੀਆਂ ਕਰੜੇ ਜ਼ਬਤ ਵਿਚ ਰਹਿਣ ਕਰਕੇ ਹੀ ਪੈ ਜਾਂਦੀਆਂ ਹਨ। ਕਰੜੇ ਜ਼ਬਤ ਵਿਚ ਰਹਿਣ ਵਾਲੇ ਬਚਿਆਂ ਵਿਚ ਕਾਬੂ ਦੀ ਸ਼ਕਤੀ ਨਹੀਂ ਆਉਂਦੀ। ਉਹ ਜਿੰਨਾ ਚਿਰ ਕਰੜੇ ਜ਼ਬਤ ਵਿਚ ਰਹਿੰਦਾ ਹੈ ਭਲਾ ਵਰਤਾਰਾ ਕਰਦਾ ਹੈ। ਪਰ ਜਦੋਂ ਇਸ ਜ਼ਬਤ ਤੋਂ ਛੁਟਕਾਰਾ ਪਾਉਂਦਾ ਹੈ ਤਾਂ ਝਟ ਉਹ ਆਪਣੀਆਂ ਪਸ਼ੂ ਬਿਰਤੀਆਂ ਨੂੰ ਤ੍ਰਿਪਤ ਕਰਨ ਵਿਚ ਅੱਖਾਂ ਬੰਦ ਕਰ ਕੇ ਲੱਗ ਜਾਂਦਾ ਹੈ। ਜਿਸ ਬੱਚੇ ਨੂੰ ਮਾਰ ਕੁਟ ਕੇ ਦੂਜਿਆਂ ਲਈ ਸਾਊ ਬਣ ਕੇ ਦਸਣ ਦਾ ਅਭਿਆਸ ਕਰਾਇਆ ਜਾਂਦਾ ਹੈ, ਉਹ ਅਸਲ ਵਿਚ ਸੁਖੀ ਨਹੀਂ ਹੁੰਦਾ। ਉਸ ਦਾ ਆਚਰਨ ਕਪਟੀ ਅਤੇ ਵਿਖਾਲੇ ਦਾ ਹੋ ਜਾਂਦਾ ਹੈ ਸਖਤ ਜ਼ਬਤ ਵਿਚ ਪਲੇ ਹੋਏ ਬੱਚੇ ਹੀ ਉਪਰੋਂ ਭਲੇ ਪਰ ਅੰਦਰੋਂ ਖੋਟ ਨਾਲ ਭਰੇ ਹੋਏ ਹੁੰਦੇ ਹਨ। ਆਪਣੀ ਅੰਦਰਲੀ ਨੀਚਤਾ ਲੁਕਾਉਣ ਲਈ ਉਹ ਕਈ ਅਡੰਬਰ ਰਚਦੇ ਹਨ।
{{gap}}ਡਰ-ਪਾਊ ਜ਼ਬਤ ਉਸ ਸਿਖਿਆ-ਵਿਧਾਨ ਦਾ ਸਹਿਯੋਗੀ ਹੈ ਜਿਸ ਅਨੁਸਾਰ ਬੱਚੇ ਰੁੱਖੇ ਵਿਸ਼ੇ ਪੜ੍ਹਾਏ ਜਾਣੇ ਠੀਕ ਸਮਝੇ ਜਾਂਦੇ ਸਨ। ਬੱਚੇ ਦਾ ਪਾਠ-ਵਿਸ਼ਾ ਸੁਆਦੀ ਨਹੀਂ ਹੁੰਦਾ ਂ ਸੀ। ਉਸ ਵਿਚ ਉਸ ਦੇ ਜੀਵਨ ਨਾਲ ਸਬੰਧ ਰਖਣ ਵਾਲੀ ਕੋਈ ਗਲ ਨਹੀਂ ਸੀ ਹੁੰਦੀ।* ਇਸ ਗਲ ਦੀ ਕੋਈ ਸਮਝ ਨਹੀਂ ਸੀ ਪੈਂਦੀ ਜੋ ਉਹ ਇਹ ਅਮੂਕ ਗਲ ਇਸ ਲਈ " ਹੈ। ਉਸ ਨੂੰ ਉਸਤਾਦ ਕੋਈ ਵਿਸ਼ਾ ਪੜ੍ਹਨ ਲਈ ਆਖਦਾ ਸੀ। ਇਸ ਲਈ ਉਹ "ਦ ਕਰਦਾ ਸੀ। ਸਿਖਿਆ ਦਾ ਮਨੋਰਥ ਬਚਿਆਂ ਦੀ ਨਿਗੇ ਦਿਮਾਗੀ ਕਸਰਤ ਕਰਾਉਣਾ ਹੈ ਹੀ ਸੀ। ਅਜਿਹੀ ਹਾਲਤ ਵਿਚ ਬੱਚਾ ਪੜਾਈ ਵਿਚ ਮਨ ਨਹੀਂ ਸੀ ਉਸ ਨੂੰ ਪੜ੍ਹ ਰਿਹ ਪਾਠ ਨੂੰ ਲਾ ਸਕਦਾ ਤਾਂ ਮੂਲ ਅਧਾਰ ਬੱਚੇ ਮਾਰਨ ਤੋਂ ਬਿਨਾਂ ਚਾਰਾ ਵੀ ਕੋਈ ਨਹੀਂ ਸੀ। ਇਸ ਸਿੱਖਿਆ-ਵਿਧਾਨ ਦਾ ਦੇ ਮਨ ਵਿਚ ਡੰਡੇ ਦਾ ਡਰ ਹੀ ਸੀ। ਮਨੁੱਖ ਦਾ ਸੁਭਾ ਹੈ ਕਿ ਜਿਸ ਵਿਸ਼ੇ 'ਧਿਆਨ ਦੇਵੇ ਉਹ ਸੁਆਦੀ ਬਣ ਜਾਂਦਾ ਹੈ। ਪਰ ਜੇ ਕਿਸੇ ਬਾਲਕ ਨੂੰ ਲਾਉਣ ਲਈ ਬਾਰ ਬਾਰ ਕੁਟਿਆ ਜਾਵੇ ਉਹ ਸੁਆਦੀ ਬਣਨ ਦੀ ਰੁਖਾ ਹੋ ਜਾਂਦਾ ਹੈ। ਅਜਿਹੀ ਹਾਲਤ ਵਿਚ ਉਹ ਉਸ ਵਿਸ਼ੇ ਦੀ ਫੋਲ ਹੁੰਦਾ ਅਤੇ ਜਦ ਸਕੂਲ ਛਡਦਾ ਹੈ ਤਾਂ ਉਸ ਵਿਸ਼ੇ ਬਾਰੇ ਜਿਹੜੇ ਬੱਚੇ ਡੰਡੇ ਦੇ ਡਰ ਨਾਲ ਪੜਾਏ ਜਾਂਦੇ ਹਨ ਉਹ ਪੜ੍ਹਾਈ ਤਨਾ ਕਰਨ ਲੱਗ ਜਾਂਦੇ ਹਨ।
ਵਲ ਉਹ ਲਗਾਤਾਰ ਕਿਸੇ ਵਿਸ਼ੇ ਵਿਚ ਮਨ ਥਾਂ ਜੀਵਨ ਭਰ ਲਈ ਪਰੀਖਿਆ ਵਿਚ ਘੜੀ ਮੁ ਸੋਚਣਾ ਹੀ ਛੜ ਦਿੰਦਾ ਹੈ। ਨੂੰ ਪਿਆਰ ਕਰਨ ਦੀ ਥਾਂ ਬੋ ਡਰ-ਪਾਊ ਜ ਕਰ ਦਿੰਦਾ ਹੈ। ਉਹ
ਉਸ ਸਫਲ ਹੁੰਦਾ ਹੈ ਉਥੇ ਉਹ ਬੱਚੇ ਦੇ ਵਿਅਕਤੀਤਵ ਨੂੰ ਖਤਮ ਨੂੰ ਜੀਵਨ ਭਰ ਲਈ ਸਹਿਮਿਆ ਸਹਿਮਿਆ ਅਤੇ ਨਿਕੰਮਾ<noinclude></noinclude>
1wxhv6etlxy9qezhm25fjdpttofndsa
ਪੰਨਾ:ਸਿਖਿਆ ਵਿਗਿਆਨ.pdf/113
250
64858
229460
187725
2026-07-27T07:13:42Z
Harchand Bhinder
2624
/* ਤਸਦੀਕ */
229460
proofread-page
text/x-wiki
<noinclude><pagequality level="4" user="Harchand Bhinder" />{{center|'''੧੦੦'''}}</noinclude>{{larger|{{center|'''ਬੰਧਨ-ਰਹਿਤ ਜ਼ਬਤ'''}}}}
{{gap}}ਬੰਧਨ-ਰਹਿਤ ਜ਼ਬਤ ਦਾ ਨਿਸ਼ਾਨਾ ਬੱਚੇ ਨੂੰ ਪੂਰਨ ਸੁਤੰਤਰਤਾ ਦੇਣਾ ਹੈ। ਉਸ ਨੂੰ ਨਾ ਸਰੀਰ ਕਰਕੇ ਲਾਮ ਬਣਾਇਆ ਜਾਵੇ ਨਾ ਮਨ ਕਰਕੇ। ਬਚਿਆਂ ਵਿਚ ਸੁਤੰਤਰ ਸੋਚਣ ਦੀ ਸ਼ਕਤੀ ਨੂੰ ਵਧਾਉਣਾ ਉਸਤਾਦ ਦਾ ਨਿਸ਼ਾਨਾ ਹੁੰਦਾ ਹੈ। ਇਸ ਤਰ੍ਹਾਂ ਦੇ ਜ਼ਬਤ ਵਿਚ ਵਿਸ਼ਵਾਸ਼ ਕਰਨ ਵਾਲਾ ਉਸਤਾਦ ਆਪਣੇ ਵਿਅਕਤਿਤਵ ਨੂੰ ਮਹੱਤਾ ਨਹੀਂ ਦਿੰਦਾ। ਉਹ ਸਚਿਆਈ ਨੂੰ ਮੁਖ ਰਖਦਾ ਹੈ। ਉਸਦਾ ਨਿਸ਼ਾਨਾ ਬਚਿਆਂ ਦੀ ਸੇਵਾ ਕਰਨਾ ਅਤੇ ਸਚਿਆਈ ਨੂੰ ਉਨ੍ਹਾਂ ਅੱਗੇ ਪਰਗਟ ਕਰਨਾ ਹੈ। ਉਹ ਜਿਥੋਂ ਤਕ ਹੋ ਸਕੇ ਨਿਰਪੱਖ ਹੋਕੇ ਕੰਮ ਨੂੰ ਕਰਦਾ ਹੈ। ਆਦਰਸ਼ਕ ਉਸਤਾਦ ਉਹ ਹੈ ਜਿਹੜਾ ਆਪਣੇ ਬਾਲਕਾਂ ਲਈ ਆਪਣਾ ਆਪ ਭੁਲ ਜਾਂਦਾ ਹੈ, ਜਿਹੜਾ ਆਪਣੇ ਵਿਚਾਰਾਂ ਨੂੰ ਮੱਹਤਾ ਦੇਣ ਦੀ ਥਾਂ ਆਪਣੇ ਬਾਲਕਾਂ ਦੇ ਵਿਚਾਰਾਂ ਨੂੰ ਮੱਹਤਾ ਦਿੰਦਾ ਹੈ। ਪਰਭਾਵ-ਪਾਊ ਜ਼ਬਤ ਵਿਚ ਵਿਸ਼ਵਾਸ਼ ਕਰਨ ਵਾਲਾ ਉਸਤਾਦ ਆਪਣੇ ਵਿਚਾਰਾਂ ਨੂੰ ਹੀ ਪਹਿਲ ਦਿੰਦਾ ਹੈ। ਆਪਣੇ ਵਿਚਾਰ ਨੂੰ ਆਦਰਸ਼ਕ ਵਿਚਾਰ ਮੰਨਦਾ ਹੈ। ਅਜਿਹਾ ਉਸਤਾਦ ਬਾਲਕਾਂ ਨਾਲ ਬਹਿਸ ਕਰਨ ਤੋਂ ਚਲਦਾ ਹੈ ਕਿਉਂਜੁ ਉਹ ਜਾਣਦਾ ਹੈ ਕਿ ਬਹਿਸ ਕਰਨ ਬਾਲਕਾਂ ਦੇ ਮਨ ਵਿਚ ਉਸਦਾ ਰਧ ਨਹੀਂ ਰਹੇਗੀ। ਸ਼ਰਧਾ ਬਣਾਈ ਰਖਣ ਲਈ, ਦੂਰ ਰਹਿਣਾ ਅਤੇ ਦੂਰ ਤੋਂ ਹੀ ਆਗਿਆ ਕਰਨਾ ਜ਼ਰੂਰੀ ਹੈ। ਬਚਿਆਂ ਨਾਲ ਵਧੇਰੇ ਨੇੜਤਾ ਪੈਦਾ ਕਰਨ ਨਾਲ ਆਗਿਆ ਕਰਨ ਵਾਲੇ ਦਾ ਪਰਭਾਵ ਘਟ ਜਾਂਦਾ ਹੈ।
{{gap}}ਜਦੋਂ ਤਕ ਬੱਚੇ ਉਸਤਾਦ ਨੂੰ ਚੰਗੀ ਤਰ੍ਹਾਂ ਨਹੀਂ ਜਾਣਦੇ ਅਤੇ ਜਦੋਂ ਤਕ ਉਹ ਉਸਤਾਦ ਬਾਰੇ ਅਚੰਭੇ ਵਿਚ ਰਹਿੰਦੇ ਹਨ ਉਦੋਂ ਤਕ ਹੀ ਉਸਤਾਦ ਦੀ ਸ਼ਰਧਾ ਉਨ੍ਹਾਂ ਦੇ ਮਨ ਵਿਚ ਬਣੀ ਰਹਿੰਦੀ ਹੈ। ਜਦ ਬੱਚੇ ਉਸਤਾਦ ਨੂੰ ਚੰਗੀ ਤਰ੍ਹਾਂ ਜਾਣ ਲੈਂਦੇ ਹਨ, ਉਸਦੀ ਬੁਧੀ ਨੂੰ ਚਰਚਾ ਕਰਕੇ ਤੋਲ ਮਾਪ ਲੈਂਦੇ ਹਨ ਅਤੇ ਕਦੇ ਕਦੇ ਆਪਣੀਆਂ ਉਕਤੀਆਂ ਯੁਕਤੀਆਂ ਨਾਲ ਉਸ ਨੂੰ ਹਰਾ ਲੈਂਦੇ ਹਨ ਤਾਂ ਉਸਤਾਦ ਲਈ ਉਨ੍ਹਾਂ ਦੀ ਸ਼ਰਧਾ ਘਟ ਜਾਂਦੀ ਹੈ। ਇਹੋ ਕਾਰਨ ਹੈ ਆਪਣੀ ਸ਼ਰਧਾ ਬਣਾਈ ਰਖਣ ਵਾਲੇ ਉਸਤਾਦ, ਬਚਿਆਂ ਨਾਲ ਨਾ ਬਹੁਤੀਆਂ ਗਲਾਂ ਕਰਦੇ ਹਨ ਅਤੇ ਨਾ ਉਨ੍ਹਾਂ ਨਾਲ ਕਿਸੇ ਗਲ ਤੇ ਬਹਿਸ ਕਰਦੇ ਹਨ।
{{gap}}ਪਰ ਇਸ ਤਰ੍ਹਾਂ ਦੇ ਵਿਹਾਰ ਨਾਲ ਉਸਤਾਦ ਦਾ ਭਾਵੇਂ ਨਾਂ ਵਡਾ ਬਣ ਜਾਵੇ ਪਰ ਬਾਲਕਾਂ ਨੂੰ ਹਾਨੀ ਪਹੁੰਚਦੀ ਹੈ। ਉਸਤਾਦ ਦੇ ਜੀਵਨ ਦਾ ਨਿਸ਼ਾਨਾ ਆਪਣਾ ਵਿਅਕਤਿਤਵ ਬਾਲਕਾਂ ਉਤੇ ਲੱਦਣਾਂ ਨਹੀਂ ਹੋਣਾ ਚਾਹੀਦਾ, ਉਨ੍ਹਾਂ ਦੇ ਵਿਅਕਤਿਤਵ ਨੂੰ ਵੱਡਾ ਕਰਨਾ ਹੋਣ ਚਾਹੀਦਾ ਹੈ। ਜਦ ਉਸਤਾਦ ਆਪਣੇ ਆਪ ਨੂੰ ਬਚਿਆਂ ਦੀ ਸੇਵਾ ਵਿਚ ਲਾ ਦਿੰਦਾ ਹੈ ਤਾਂ ਹੀ ਉਹ ਬਚਿਆਂ ਨੂੰ ਆਪਣੇ ਵਰਗਾ ਬਣਾ ਲੈਂਦਾ ਹੈ। ਉਸਤਾਦ ਨਾਲ ਬਹਿਸ ਕਰਨ ਵਾਲੇ ਉਸਦੀਆਂ ਕਮਜ਼ੋਰੀਆਂ ਤੋਂ ਜਾਣੂ ਬੱਚੇ ਉਸਤਾਦ ਲਈ ਆਪਣੀ ਸ਼ਰਧਾ ਦਾ ਵਿਖਾਲਾ ਭਾਵੇਂ ਨਾ ਹੀ ਕਰਨ, ਉਹ ਉਸਨੂੰ ਆਪਣੇ ਮਨ ਹੀ ਮਨ ਵਿਚ ਪਿਆਰ ਜ਼ਰੂਰ ਕਰਦੇ ਹਨ। ਜੋ ਪਰਭਾਵ ਪਾਊ ਜ਼ਬਤ ਦਾ ਬਾਲਕਾਂ ਨਾਲ ਪਿਤਾ ਵਰਗਾ ਸਬੰਧ ਹੁੰਦਾ ਹੈ, ਤਾਂ ਬੰਧਨ-ਰਹਿਤ ਜ਼ਬਤ ਦਾ ਬੱਚੇ ਨਾਲ ਮਾਤਾ ਵਰਗਾ ਸਬੰਧ ਹੁੰਦਾ ਹੈ। ਇਸ ਵਿਚ ਡਰ ਲਈ ਕੋਈ ਥਾਂ ਨਹੀਂ ਹੁੰਦਾ। ਬੰਧਨ-ਰਹਿਤ ਜ਼ਬਤ ਬਚਿਆਂ ਵਿਚ ਆਪਣੇ ਪੈਰਾਂ ਤੇ ਖੜਨ ਦੀ ਲਾਲਸਾ ਪੈਦਾ ਕਰਦਾ ਹੈ। ਕਲਾਸ ਵਿਚ ਉਸਤਾਦ ਦਾ ਦਰਜਾ ਦਰਸ਼ਕ ਅਤੇ ਸਲਾਹਕਾਰ ਵਰਗਾ ਹੁੰਦਾ ਹੈ।<noinclude></noinclude>
aufnzgcq2bvhrmqmfqtr6tmw9jav2g4
ਪੰਨਾ:ਸਿਖਿਆ ਵਿਗਿਆਨ.pdf/114
250
64859
229461
187726
2026-07-27T07:14:03Z
Harchand Bhinder
2624
/* ਗਲਤੀਆਂ ਲਾਈਆਂ */
229461
proofread-page
text/x-wiki
<noinclude><pagequality level="3" user="Harchand Bhinder" />{{center|'''੧੦੧'''}}</noinclude>ਉਹ ਕਲਾਸ ਦੇ ਪਰਬੰਧ ਦਾ ਭਾਰ ਕਲਾਸ ਦੇ ਸਿਰ ਤੇ ਹੀ ਛਡ ਦਿੰਦਾ ਹੈ। ਡਾਕਟਰ ਹੋਮਰ-ਲੋਨ ਨੇ ਇਸ ਤਰ੍ਹਾਂ ਦਾ ਇਕ ਤਜਰਬਾ ਰੀਫਾਰਮੇਟਰੀ ਦੇ ਬਚਿਆਂ ਨਾਲ ਕੀਤਾ ਸੀ। ਇਹ ਬੱਚੇ ਕਿਸੇ ਨਾ ਕਿਸੇ ਤਰ੍ਹਾਂ ਦੇ ਅਪਰਾਧ ਕਰਕੇ ਦੰਡੇ ਗਏ ਸਨ। ਡਾਕਟਰ ਹੋਮਰਲੋਨ ਨੇ ਉਨ੍ਹਾਂ ਉਤੇ ਜ਼ਬਤ ਦੀ ਸਾਰੀ ਜ਼ਿੰਮੇਵਾਰੀ ਸੁਟਕੇ ਉਨ੍ਹਾਂ ਨੂੰ ਸੁਯੋਗ ਵਿਅਕਤੀ ਬਣਾ ਦਿੱਤਾ। ਉਨ੍ਹਾਂ ਦੀ ਰੀਫਾਰਮੇਟਰੀ ਦਾ ਨਾਂ 'ਨਵਾਂ ਪਰਜਾਤੰਤਰ' ਸੀ। ਇਸ ਨਵੇਂ ਪਰਜਾਤੰਤਰ ਵਿਚ ਉਸਦੇ ਨਾਗਰਿਕਾਂ ਅਰਥਾਤ ਕੈਦੀ ਬਚਿਆਂ ਦੇ ਉਸੇ ਤਰ੍ਹਾਂ ਦੇ ਅਧਿਕਾਰ ਸਨ ਜਿਹੋ ਜਹੇ ਕਿ ਸਧਾਰਨ ਪਰਜਾ ਤੰਤਰ ਵਿਚ ਹੁੰਦੇ ਹਨ। ਨਾਗਰਿਕਾਂ ਵਿਚ ਜ਼ਿਮੇਵਾਰੀਆਂ ਵੀ ਉਸੇ ਤਰ੍ਹਾਂ ਵੰਡੀਆਂ ਗਈਆਂ ਸਨ। ਹਰ ਨਾਗਰਿਕ ਨੂੰ ਆਪਣੀ ਰੋਟੀ ਕਮਾਉਣੀ ਪੈਂਦੀ ਸੀ, ਅਤੇ ਕਸੂਰ ਕਰਨ ਉਤੇ ਪਰਜਾਤੰਤਰ ਦੀ ਕੌਂਸਲ, ਅਰਥਾਤ ਬਾਲਕਾਂ ਦੀ ਚੁਣੀ ਸਭਾ ਰਾਹੀਂ ਸਜ਼ਾ ਮਿਲਦੀ ਸੀ। ਹੋਮਰਲੇਨ ਇਸ ਪਰਜਾਤੰਤਰ ਦੇ ਨਿਰੇ ਇਕ ਨਾਗਰਿਕ ਵਾਂਗ ਸਨ। ਉਹ ਬਚਿਆਂ ਉਤੇ ਰੁਹਬ ਨਹੀਂ ਸਨ ਚਾੜ੍ਹਦੇ ਅਤੇ ਨਾ ਕਿਸੇ ਬੱਚੇ ਨੂੰ ਮਾਰਦੇ ਕੁਟਦੇ। ਇਸ ਤਰ੍ਹਾਂ ਪਰਜਾਤੰਤਰ ਦੇ ਆਪਰਾਧੀ ਬੱਚਿਆਂ ਦੀਆਂ ਮਨ-ਬਿਰਤੀਆਂ ਵਿਚ ਅਚੰਭੇ ਭਰਿਆ ਪਰੀਵਰਤਨ ਆ ਗਿਆ। ਡਾਕਟਰ ਹੋਮਰਲੇਨ ਨੇ ਆਪਣੇ ਪਿਆਰ-ਭਰੇ ਵਿਹਾਰ ਨਾਲ ਕਈ ਪੁਰਾਣੇ ਆਪਰਾਧੀ ਬਚਿਆਂ ਦੀ ਅਪਰਾਧ ਦੀ ਮਨ-ਬਿਰਤੀ ਨੂੰ ਇਕ ਦਮ ਖਤਮ ਕਰ ਦਿਤਾ।
{{gap}}ਪਰ ਹੁਣ ਨ ਇਹ ਉਠਦਾ ਹੈ ਕਿ ਕੀ ਸਾਡੀਆਂ ਸਧਾਰਨ ਸਕੂਲਾਂ ਦੇ ਉਸਤਾਦਾਂ ਵਿਚ ਉਹ ਯੋਗਤਾ ਹੈ ਜਿਹੜੀ ਡਾਕਟਰ ਹੋਮਰ ਲੇਨ ਵਿਚ ਸੀ? ਕੀ ਉਹ ਬਚਿਆਂ ਲਈ ਉੱਨੇ ਪਿਆਰ ਦਾ ਵਿਖਾਵਾ ਕਰ ਸਕਦੇ ਹਨ ਅਤੇ ਕੀ ਉਹ ਡਾਕਟਰ ਹੋਮਰਲੇਨ ਵਾਂਗ ਬੱਚਿਆਂ ਨੂੰ ਸੁਧਾਰਨ ਲਈ ਇੱਨਾ ਤਿਆਗ ਕਰ ਸਕਦੇ ਹਨ? ਇਨ੍ਹਾਂ ਪ੍ਰਸ਼ਨਾਂ ਦਾ ਉੱਤਰ ਇਹੋ ਦਿੱਤਾ ਜਾ ਸਕਦਾ ਹੈ ਕਿ ਆਮ ਉਸਤਾਦ ਵਿਚ ਨਾ ਡਾਕਟਰ ਹੋਮਰਲੇਨ ਵਰਗੀ ਮਨੋ-ਵਿਗਿਆਨਿਕ ਅਤੇ ਹੋਰ ਯੋਗਤਾ ਹੋ ਸਕਦੀ ਹੈ ਅਤੇ ਨਾ ਉਨ੍ਹਾਂ ਵਿਚ ਬਾਲਕਾਂ ਲਈ ਇੱਨਾ ਪ੍ਰੇਮ ਹੀ ਹੁੰਦਾ ਹੈ। ਡਾਕਟਰ ਹੋਮਰ ਲੇਨ ਦੀ ਇਕ ਕਹਾਣੀ ਵਿਚ ਦਸਿਆ ਗਿਆ ਹੈ ਕਿ ਇਕ ਸ਼ਰਾਰਤੀ ਮੁੰਡੇ ਨੇ ਆਪਣੀ ਸ਼ਰਾਰਤ ਦਸਣ ਲਈ ਕੁਝ ਪਲੇਟਾਂ ਤੋੜ ਦਿਤੀਆਂ ਤਾਂ ਡਾਕਟਰ ਸਾਹਿਬ ਨੇ ਉਸ ਨੂੰ ਆਪਣੀ ਜੇਬੀ ਘੜੀ ਦਿਤੀ। ਇਸ ਉਤੇ ਉਹ ਮੁੰਡਾ ਚੁਪ ਜਿਵੇਂ ਬੁਤ ਬਣ ਗਿਆ ਹੋਵੇ। ਉਸ ਵਿਚ ਉਸ ਘੜੀ ਨੂੰ ਤੋੜਨ ਦੀ ਜਿਵੇਂ ਹਿੱਮਤ ਹੀ ਨਹੀਂ ਹੁੰਦੀ। ਇੱਨਾ ਹੀ ਨਹੀਂ ਪਿੱਛੋਂ ਉਸ ਨੇ ਮਿਹਨਤ ਕਰਕੇ ਉਨ੍ਹਾਂ ਸਾਰੀਆਂ ਤੋੜੀਆਂ ਪਲੇਟਾਂ ਦਾ ਮੁਲ ਭਰ ਦਿੱਤਾ। ਇਹ ਸਭ ਹੋਮਰਲੇਨ ਦੇ ਪਿਆਰ ਦਾ ਸਿੱਟਾ ਹੀ ਕਿਹਾ ਜਾ ਸਕਦਾ ਹੈ। ਭਗਵਾਨ ਬੁਧ ਨੇ ਜਿਵੇਂ ਆਪਣਾ ਪਿਆਰ ਵਿਖਾਕੇ ਘੰਗੂ ਨਿਪਾਲ ਦੇ ਹਿਰਦੇ ਵਿਚ ਤਬਦੀਲੀ ਲੈ ਆਂਦੀ ਸੀ ਅਤੇ ਉਸਨੂੰ ਇਕ ਡਾਕੂ ਤੋਂ ਸਾਧੂ ਬਣਾ ਦਿਤਾ, ਉਸੇ ਤਰ੍ਹਾਂ ਡਾਕਟਰ ਹੋਮਰਲੇਨ ਨੇ ਆਪਣੇ ਪਿਆਰ ਰਾਹੀਂ ਅਪਰਾਧੀ ਮੁੰਡੇ ਦੇ ਮਨ ਵਿਚ ਤਬਦੀਲੀ ਲੈ ਆਂਦੀ। ਆਦਰਸ਼ਕ ਉਸਤਾਦ ਹੋਮਰਲੇਨ ਵਰਗਾ ਹੀ ਹੁੰਦਾ ਹੈ। ਪਰ ਡਾਕਟਰ ਹੋਮਰਲੇਨ ਜੋ ਕੁਝ ਕਰ ਸਕਦਾ ਸੀ ਉਹ ਸਧਾਰਨ ਉਸਤਾਦ ਨਹੀਂ ਕਰ ਸਕਦਾ। ਡਾਕਟਰ ਹੋਮਰਲੇਨ ਜ਼ਬਤ ਲਈ ਸਜ਼ਾ ਦੇਣ ਦੇ ਬੜੇ ਵਿਰੋਧੀ ਸਨ। ਸਧਾਰਨ ਉਸਤਾਦ ਦੰਡ ਨੂੰ ਹਰ ਤਰ੍ਹਾਂ ਨਾਲ ਆਪਣੀ ਜ਼ਬਤ-ਪਰਨਾਲੀ ਵਿਚੋਂ ਨਹੀਂ ਕਢ ਸਕਦਾ। ਸਧਾਰਨ ਉਸਤਾਦ ਲਈ ਇਹੋ ਕਾਫ਼ੀ ਹੈ ਕਿ ਉਹ ਬੱਚਿਆਂ ਦੀ ਸੁਤੰਤਰਤਾ ਵਿਚ ਬੇਲੋੜਾ ਰੋੜਾ ਨਾ ਬਣ ਜਾਏ, ਪਰ ਜਦ ਲੋੜ ਪੈ ਜਾਵੇ ਤਾਂ ਉਸਨੂੰ ਸਕੂਲ ਦੀ ਜ਼ਿੰਮੇਦਾਰੀ ਤੋਂ ਆਪਣੇ ਆਪ ਨੂੰ ਅਜ਼ਾਦ ਨਹੀਂ ਸਮਝਣਾ ਚਾਹੀਦਾ। ਚੰਗੀ ਗਲ ਤਾਂ ਇਹ ਹੈ ਕਿ ਉਸਤਾਦ<noinclude></noinclude>
aoxp98oy0zmubv9kvtti9e89516kmsa
ਪੰਨਾ:ਸਿਖਿਆ ਵਿਗਿਆਨ.pdf/115
250
64860
229462
187727
2026-07-27T07:15:36Z
Harchand Bhinder
2624
/* ਤਸਦੀਕ */
229462
proofread-page
text/x-wiki
<noinclude><pagequality level="4" user="Harchand Bhinder" />{{center|'''੧੦੨'''}}</noinclude>ਆਪਣੇ ਵਿਅਕਤਿਤਵ ਦੇ ਪਰਭਾਵ ਤੋਂ ਹੀ ਕੰਮ ਲਵੇ, ਪਰ ਜੋ ਇਸ ਤੋਂ ਕੰਮ ਨਾ ਚੱਲੇ ਤਾਂ ਉਸਨੂੰ ਦੰਡ ਦੀ ਵਰਤੋਂ ਕਰਨੀ ਚਾਹੀਦੀ ਹੈ। ਸਕੂਲ ਵਿਚ ਉਹ ਆਪਾ ਧਾਪੀ ਦੇ ਸਾਮਰਾਜ ਦੀ ਸਥਾਪਣਾ ਨਹੀਂ ਕਰ ਸਕਦਾ।
{{gap}}ਦੂਜੀ ਗਲ ਸਾਨੂੰ ਇਹ ਧਿਆਨ ਵਿਚ ਰਖਣੀ ਹੈ ਕਿ ਸਕੂਲ ਵਿਚ ਸੁਤੰਤਰਤਾ ਦਾ ਅਰਥ ਨਿਯਮ-ਬੱਧ ਜੀਵਨ ਦਾ ਅਭਾਵ ਮੰਨ ਲਿਆ ਜਾਂਦਾ ਹੈ। ਜਿਨ੍ਹਾਂ ਬਚਿਆਂ ਨੂੰ ਸਖਤ ਕਾਬੂ ਵਿਚ ਰਹਿਣ ਦਾ ਅਭਿਆਸ ਹੋ ਜਾਂਦਾ ਹੈ ਉਹ, ਖਾਸ ਕਰਕੇ, ਸਕੂਲ ਦੀ ਸੁਤੰਤਰਤਾ ਦਾ ਅਰਥ ਆਪਣੇ ਲਈ ਮਨ ਆਈਆਂ ਕਰਨ ਦੀ ਛੁਟੀ ਮਿਲ ਗਈ ਸਮਝ ਲੈਂਦੇ ਹਨ। ਸ੍ਰੀ ਜੇਮਜ਼ ਰਾਸ ਦੇ ਹੇਠ ਲਿਖੇ ਕਥਨ ਨਾਲ ਹਰ ਤਜਰਬੇਕਾਰ ਉਸਤਾਦ ਸਹਿਮਤ ਹੋਵੇਗਾ-"ਸੁਤੰਤਰਤਾ ਦਾ ਅਰਥ ਮਨ-ਮਰਜ਼ੀ ਦਾ ਕੰਮ ਕਰਨ ਤੋਂ ਲੈ ਲਿਆ ਜਾਣ ਦਾ ਸਦਾ ਡਰ ਹੈ। ਇਸ ਤਰ੍ਹਾਂ ਦੀ ਸੁਤੰਤਰਤਾ, ਸੁਤੰਤਰਤਾ ਨਹੀਂ ਹੈ ਮਨ-ਆਈ ਕਰਨਾ ਹੈ। ਜਦ ਵਿਅਕਤੀ ਦੇ ਆਦਰਸ਼ ਬਣ ਜਾਂਦੇ ਹਨ ਅਤੇ ਉਨ੍ਹਾਂ ਦੇ ਚਲਣ ਦੀ ਉਸਾਰੀ ਹੋ ਜਾਂਦੀ ਹੈ ਅਤੇ ਦ੍ਰਿੜ੍ਹ-ਇੱਛਾ ਸ਼ਕਤੀ ਦੀ ਨੀਂਹ ਬਝ ਜਾਂਦੀ ਹੈ ਤਾਂ ਉਹ ਆਪਣੀਆਂ ਕੁਦਰਤੀ ਬਿਰਤੀਆਂ ਅਨੁਸਾਰ ਵਰਤਾਉ ਨਹੀਂ ਕਰਦਾ। ਅਸਲ ਵਿਚ ਇਸ ਤਰ੍ਹਾਂ ਦੀ ਸੁਤੰਤਰਤਾ ਨੂੰ ਤਿਆਗ ਕੇ ਹੀ ਆਪਣੇ ਮਨ ਦਾ ਮਾਲਕ ਬਣਦਾ ਹੈ। ਇਸ ਤਰ੍ਹਾਂ ਉਹ ਆਪਣੇ ਸਿਧਾਂਤ ਅਨੁਸਾਰ ਆਪਣੀਆਂ ਆਦਤਾਂ ਬਣਾਉਂਦਾ ਹੈ ਅਤੇ ਨੀਵੀਆਂ ਬਿਰਤੀਆਂ ਦੇ ਵੱਸ ਵਿਚ ਨਹੀਂ ਹੁੰਦਾ। ਸ੍ਵੈ-ਕਾਬੂ ਵਾਲੀ ਸੁਤੰਤਰਤਾ ਹੀ ਸੱਚੀ ਸੁਤੰਤਰਤਾ ਹੈ। ਜਿਹੜਾ ਵਿਅਕਤੀ ਇਹ ਸਮਝਦਿਆਂ ਨਿਯਮਾਂ ਦਾ ਪਾਲਣ ਕਰਦਾ ਹੈ ਕਿ ਨਿਯਮ ਉਸ ਦੇ ਆਪਣੇ ਬਣਾਏ ਹੋਏ ਹੀ ਹਨ, ਉਹ ਹੀ ਅਸਲ ਵਿਚ ਸੁਤੰਤਰ ਹੈ।”<ref>There is always the danger of interpreting the cry of freedom to follow any and every inclination to action that may arise in the mind. Such freedom, let us repeat, is mere licence. When ideals have been accepted, when character has been formed, and the basis of a strong will established, the individual no longer considers himself free to follow stray impulses. It is rather by denying himself such freedom that he becomes a master in his own house, achieving the higher freedom to follow the light that is in him unhampered by the chains of lower nature. Self discipline is the only freedom worth the name. "That man is free who is conscious of himself as the author of the law which he obeys. {{right|-Groundwork of Educational Theory, P. 170.}}</ref>
{{gap}}ਅਧਿਆਪਕਾਂ ਨੂੰ ਚਾਹੀਦਾ ਹੈ ਜਿੱਨੀ ਹੋ ਸਕੇ ਬਚਿਆਂ ਨੂੰ ਸੁਤੰਤਰਤਾ ਦੇਣ ਪਰ ਉਹ ਸੁਤੰਤਰਤਾ ਸਾਰੀ ਜਮਾਤ ਲਈ ਹਾਨੀਕਾਰਕ ਨਾ ਹੋਵੇ। ਅੰਤ ਵਿਚ ਉਹ ਬੱਚੇ ਵਿਚ ਇੱਠੀ ਯੋਗਤਾਂ ਭਰ ਦੋਵੇ ਕਿ ਉਹ ਸਭ ਗਲਾਂ ਨੂੰ ਠੀਕ ਤਰ੍ਹਾਂ ਸਮਝ ਸਕੇ ਅਤੇ ਠੀਕ ਗਲ ਨੂੰ ਗ੍ਰਹਿਣ<noinclude>{{rule}}<references/></noinclude>
2rejsywnvd1aasrf8b2dbw0y0uufog0
ਪੰਨਾ:ਸਿਖਿਆ ਵਿਗਿਆਨ.pdf/116
250
64861
229463
187728
2026-07-27T07:15:45Z
Harchand Bhinder
2624
/* ਤਸਦੀਕ */
229463
proofread-page
text/x-wiki
<noinclude><pagequality level="4" user="Harchand Bhinder" />{{center|'''੧੦੩'''}}</noinclude>ਕਰ ਲਵੇ ਅਤੇ ਗਲਤ ਨੂੰ ਛਡ ਦੇਵੇ। ਇਸ ਗਲ ਦਾ ਧਿਆਨ ਰਖਣਾ ਵੀ ਜ਼ਰੂਰੀ ਹੈ ਕਿ ਸਾਰੇ ਉਸਤਾਦਾਂ ਨੂੰ ਇਕੋ ਜਿਹਾ ਜ਼ਬਤ ਰਖਣ ਦੀ ਯੋਗਤਾ ਨਹੀਂ ਹੁੰਦੀ। ਕਿਸੇ ਵਿਚ ਆਪਣੇ ਵਿਅਕਤਿਤਵ ਸਦਕਾ ਵਧੇਰੇ ਜ਼ਬਤ ਰਖਣ ਦੀ ਯੋਗਤਾ ਹੁੰਦੀ ਹੈ ਅਤੇ ਕਿਸੇ ਵਿਚ ਘਟ। ਇਸ ਲਈ ਅਸੀਂ ਇਹ ਆਸ ਨਹੀਂ ਕਰਦੇ ਕਿ ਸਾਰੇ ਉਸਤਾਦ ਇਕੋ ਜਿਹਾ ਜ਼ਬਤ ਬਚਿਆਂ ਵਿਚ ਰਖ ਸਕਣਗੇ।<ref>Let the teacher give the pupil as much rope as he can without disaster to the class as a whole but he mut retain in the last resort the power of interpretation and veto. Further it has to be noted that all teachers have not the same span of deligated authority. The amoun of freedom accorded to the class in the way of discipline has a definite relation to the qualtiy of the teacher concerned. "There is no sense in asking a man with "C" power to give the amount of freedom that is quite safe for one with an "A" power to give." Modern Developments in Educational Adams. Practice,
{{right|'''P. 214.'''}}</ref>
{{gap}}ਉਪਰ ਕਹੀ ਗਲ ਤੋਂ ਸਪਸ਼ਟ ਹੈ ਕਿ ਬੱਚਿਆਂ ਨੂੰ ਪੂਰੀ ਸੁਤੰਤਰਤਾ ਨਹੀਂ ਦਿੱਤੀ ਜਾ ਸਕਦੀ। ਇਸ ਤਰ੍ਹਾਂ ਦੀ ਸੁਤੰਤਰਤਾ ਦੇਣਾ ਉਸ ਨਾਲ ਨਿਆਏ ਕਰਨਾ ਨਹੀਂ, ਸਗੋਂ ਅਨਿਆਏ ਕਰਨਾ ਹੈ। ਬੱਚਿਆਂ ਨੂੰ ਜਦ ਸੁਤੰਤਰਤਾ ਦੇ ਦਿਤੀ ਜਾਂਦੀ ਹੈ ਤਾਂ ਉਹ ਆਮ ਕਰਕੇ ਉਸ ਦੀ ਠੀਕ ਵਰਤੋਂ ਕਰਨ ਦੀ ਥਾਂ ਆਪਣੇ ਆਪ ਨੂੰ ਸੁਖੀ ਬਨਾਉਣ ਵਿਚ ਖਰਚ ਕਰ ਦਿੰਦੇ ਹਨ, ਦੂਸਰੇ ਬਹੁਤੇ ਬੱਚੇ ਹੋਰਨਾਂ ਦਾ ਇੱਨਾ ਧਿਆਨ ਨਾ ਕਰਦੇ, ਅਜਿਹੇ ਕੰਮ ਕਰਨ ਲਈ ਲਈ ਤਿਆਰ ਹੋ ਜਾਂਦੇ ਹਨ ਜਿਨ੍ਹਾਂ ਨਾਲ ਹੋਰ ਬਚਿਆਂ ਨੂੰ ਦੁਖ ਪਹੁੰਚਦਾ ਹੋਵੇ। ਉਸਤਾਦ ਦਾ ਕਾਬੂ ਸਾਰੇ ਬਚਿਆਂ ਦੇ ਭਲੇ ਲਈ ਹੁੰਦਾ ਹੈ। ਉਸਤਾਦ ਕਰਕੇ ਹੀ ਬੱਚਿਆਂ ਦੀਆਂ ਪਸ਼ੂ ਬਿਰਤੀਆਂ ਦੱਬੀਆਂ ਰਹਿੰਦੀਆਂ ਹਨ ਅਤੇ ਉਨ੍ਹਾਂ ਦਾ ਪਰਗਟਾਅ ਦੂਜਿਆਂ ਨੂੰ ਦੁਖੀ ਕਰਨ ਵਿਚ ਨਹੀਂ ਹੁੰਦਾ। ਸ੍ਰੀ ਜੇਮਜ਼ ਸਲੀ ਦੇ ਹੇਠ ਲਿਖੇ ਕਥਨ ਵਿਚ ਮੌਲਿਕ ਸਚਿਆਈ ਹੈ ਬੱਚਿਆਂ ਵਿਚ ਉਨ੍ਹਾਂ ਗਲਾਂ ਦੀ ਬਹੁਲਤਾ ਹੁੰਦੀ ਹੈ ਜਿਹੜੀਆਂ ਅਸੀਂ ਨੀਵੀਂ ਸ਼੍ਰੇਣੀ ਦੇ ਪਸ਼ੂਆਂ ਵਿਚ ਵੇਖਦੇ ਹਾਂ। ਉਨ੍ਹਾਂ ਦੀਆਂ ਸਾਰੀਆਂ ਰੀਝਾਂ ਆਪਣੇ ਆਪ ਨੂੰ ਸੰਤੁਸ਼ਟ ਕਰਨ ਲਈ ਹੁੰਦੀਆਂ ਹਨ। ਹਰ ਬੱਚਾ ਬੜਾ ਸਵਾਰਥੀ ਅਤੇ ਲਾਲਚੀ ਹੁੰਦਾ ਹੈ ਅਤੇ ਉਹ ਸਾਰੀਆਂ ਚੀਜ਼ਾਂ ਨੂੰ ਆਪਣੀ ਵਰਤੋਂ ਵਿਚ ਲਿਆਉਂਣਾ ਚਾਹੁੰਦਾ ਹੈ। ਉਹ ਆਪਣੇ ਵਰਤੋਂ ਦੀਆਂ ਚੀਜ਼ਾਂ ਵਿਚ<noinclude>{{rule}}<references/></noinclude>
ccr9j6ffqjz2xk5f39ml6228jql9n2a
ਪੰਨਾ:ਸਿਖਿਆ ਵਿਗਿਆਨ.pdf/117
250
64862
229464
187729
2026-07-27T07:15:54Z
Harchand Bhinder
2624
/* ਤਸਦੀਕ */
229464
proofread-page
text/x-wiki
<noinclude><pagequality level="4" user="Harchand Bhinder" />{{center|'''੧੦੪'''}}</noinclude>ਹੋਰਨਾ ਨੂੰ ਸਾਂਝੀ ਨਹੀਂ ਬਨਾਉਂਣਾ ਚਾਹੁੰਦਾ।<ref>"The most distant acquaintance with the first years of human life tells us that the young children have much in common with the lower animals, their characteristic passions and impulses are centred in the self and the satisfaction of its wants. What is, better marked, for example, than the boundless greed of the child, his keen desire to appropriate and enjoy whatever presents itself and to resent other's participation in such enjoyment." -Studies in Childhood.</ref>
{{gap}}ਉਪਰ ਕਹੇ ਕਥਨ ਤੋਂ ਸਪਸ਼ਟ ਹੈ ਕਿ ਬੱਚੇ ਨੂੰ ਪੂਰਨ ਸੁਤੰਤਰਤਾ ਦੇਣ ਨਾਲ ਉਸ ਦੀ ਬੁਧੀ ਦਾ ਵਿਕਾਸ ਹੋਵੇਗਾ ਨਾ ਉਸ ਦੇ ਚਲਣ ਦੀ ਪਰਪੱਕਤਾ। ਜੇਮਜ਼ ਸਲੀ ਦੇ ਵਿਚਾਰਾਂ ਦੀ ਪੁਸ਼ਟੀ ਅਸੀਂ ਇੰਗਲੈਂਡ ਦੇ ਪਰਸਿੱਧ ਸਿਖਿਆ ਮਨੋਵਿਗਿਆਨਿਕ ਬੈਂਜਾਮਿਨ ਡੰਬਿਲ ਦੇ ਹੇਠ ਲਿਖੇ ਕਥਨ ਵਿਚ ਵੀ ਪਾਉਂਦੇ ਹਾਂ:-
{{gap}}ਸਾਨੂੰ ਇਹ ਕਦੇ ਵੀ ਨਹੀਂ ਭੁਲ ਜਾਣਾ ਚਾਹੀਦਾ ਕਿ ਬੱਚਿਆਂ ਨੂੰ ਪੂਰਨ ਸੁਤੰਤਰਤਾ ਦੇਣਾ ਅਸੰਭਵ ਹੈ। ਅਸੀਂ ਚਾਹੁੰਦੇ ਹਾਂ ਕਿ ਬੱਚਾ ਸਭਯ ਜੀਵਨ ਦੇ ਨਿਯਮਾਂ ਦੀ ਖੁਸ਼ੀ ਖੁਸ਼ੀ ਪਾਲਣਾ ਕਰੇ ਅਤੇ ਜਿੰਨੀ ਜ਼ਿੰਮੇਵਾਰੀ ਆਪਣੇ ਉਤੇ ਲੈ ਸਕੇ ਲਵੇ। ਇਹ ਚੰਗੀ ਗਲ ਹੈ ਕਿ ਅਸੀਂ ਕਰੜਾਈ ਤੋਂ ਬਿਨਾਂ ਹੀ ਬੱਚੇ ਉਤੇ ਕਾਬੂ ਰਖੀਏ ਅਤੇ ਹੁਕਮ ਦੀ ਥਾਂ ਇਸ਼ਾਰੇ ਤੋਂ ਕੰਮ ਲਈਏ। ਜਿਹੜੀਆਂ ਗਲਾਂ ਉਹ ਮਨ ਮਰਜ਼ੀ ਨਾਲ ਕਰ ਸਕਦਾ ਹੈ ਉਨ੍ਹਾਂ ਨੂੰ ਲਭਣਾ ਵੀ ਚੰਗਾ ਹੈ। ਪਰ ਸਾਨੂੰ ਸਦਾ ਇਹ ਧਿਆਨ ਵਿਚ ਰਖਣਾ ਚਾਹੀਦਾ ਹੈ ਕਿ ਜੇ ਅਸੀਂ ਮਾਨਸਿਕ ਧਾਰਾ ਨੂੰ ਲਾਭਵੰਦੀ ਬਣਾਉਣਾ ਚਾਹੁੰਦੇ ਹਾਂ ਤਾਂ ਉਸ ਦੇ ਪਰਵਾਹ ਉਤੇ ਕਿਸੇ ਨਾ ਕਿਸੇ ਤਰ੍ਹਾਂ ਦਾ ਕਾਬੂ ਰਖਣਾ ਜ਼ਰੂਰੀ ਹੈ। ਕਦੇ ਕਦੇ ਬੱਚਾ ਸਾਡੇ ਇਸ਼ਾਰੇ ਅਨੁਸਾਰ ਨਹੀਂ ਚਲਦਾ, ਭਾਵੇਂ ਕਿੰਨਾ ਹੀ ਯਤਨ ਕਿਉਂ ਨਾ ਕਰ ਲਿਆ ਜਾਵੇ। ਅਜਿਹੀ ਹਾਲਤ ਵਿਚ ਜੇ ਅਸੀਂ ਬੱਚੇ ਨੂੰ ਆਪਣੇ ਆਪ ਤੇ ਛਡ ਦੇਈਏ ਤਾਂ ਉਸ ਦਾ ਸੁਭਾ ਉਸ ਨੂੰ ਸੁਖ ਅਰਥਾਤ ਨੀਵੇਂ ਪਾਸੇ ਵਲ ਲੈ ਜਾਵੇਗਾ। ਇਸ ਨਾਲ ਉਸ ਦੀ ਨਿਰੀ ਬੁਧੀ ਹੀ ਨਹੀਂ ਸਗੋਂ ਚਲਣ ਦੀ ਵੀ ਹਾਨੀ ਹੋਵੇਗੀ। ਇਸ ਨੂੰ ਰੋਕਣ ਲਈ ਕਦੇ ਕਦੋ ਬਾਲਕ ਉਤੇ ਰੁਹਬ<noinclude>{{rule}}<references/></noinclude>
io17shptgftn5rik3rt7q309ofeqc3n
ਪੰਨਾ:ਸਿਖਿਆ ਵਿਗਿਆਨ.pdf/118
250
64863
229465
187730
2026-07-27T07:16:01Z
Harchand Bhinder
2624
/* ਤਸਦੀਕ */
229465
proofread-page
text/x-wiki
<noinclude><pagequality level="4" user="Harchand Bhinder" />{{center|'''੧੦੫'''}}</noinclude>ਪਾਉਣਾ ਅਤੇ ਕਰੜਾਈ ਨਾਲ ਕੰਮ ਲੈਣਾ ਜ਼ਰੂਰੀ ਹੋ ਜਾਂਦਾ ਹੈ।<ref>"At the same time it must be borne in mind that complete freedom is impossible. We wish the child to accept cheerfully the necessary restrictions of civilized life, and to take as much responsibilities as he can manage. By all means let us govern without harshness, suggest rather than command, lead rather than drive. Let us above all, try to find out those things which are useful and which the child can and will do without compulsion. But let us remember that if the stream is to be of service in doing useful work, it must be to some extent controlled. In some cases the youthful psyche, try as we will, does not respond to our suggestion. In such cases if the child is left entirely free, "psychical gravitation" will keep it permanently on a low level, not only of knowledge and skill, but—what is still more to be deplored-of morality. Some amount of compulsion will at times be necessary".-Fundamentals of Psychology. '''P. 417.'''</ref>
{{gap}}ਸਲੀ, ਰਾਸ ਅਤੇ ਡੰਬਿਲ ਦੇ ਵਿਚਾਰਾਂ ਦੀ ਪੁਸ਼ਟੀ ਸੰਸਾਰ ਦੋ ਪਰਸਿਧ ਸਿਖਿਆ- ਵਿਗਿਆਨਿਕ ਸਰ ਟੀ. ਟੀ. ਨੱਨ ਰਾਹੀਂ ਕਹੇ ਸਿਖਿਆ ਸਿਧਾਂਤਾਂ ਵਿਚ ਪਾਈ ਜਾਂਦੀ ਹੈ। ਬੱਚੇ ਦੀ ਸੁਤੰਤਰਤਾ ਦਾ ਰਖਵਾਲਾ ਜਿੰਨਾ ਨੱਨ ਹੈ ਸ਼ਾਇਦ ਹੀ ਕੋਈ ਸਿਖਿਆ-ਵਿਗਿਆਨੀ ਹੋਵੇ। ਪਰ ਉਸ ਦਾ ਵੀ ਕਥਨ ਹੈ ਕਿ ਬੱਚੇ ਨੂੰ ਮੁਢ ਤੋਂ ਹੀ ਪੂਰਨ ਸੁਤੰਤਰਤਾ ਨਹੀਂ ਦਿਤੀ ਜਾ ਸਕਦੀ। ਜਦੋਂ ਤਕ ਬੱਚਾ ਆਪਣੇ ਪੈਰਾਂ ਤੇ ਖੜਾ ਹੋਣ ਦੇ ਯੋਗ ਨਹੀਂ ਹੁੰਦਾ ਆਪਣੀ ਸੁਤੰਤਰਤਾ ਦੀ ਠੀਕ ਵਰਤੋਂ ਨਹੀਂ ਕਰ ਸਕਦਾ, ਬੱਚੇ ਨੂੰ ਆਪਣੀ ਜ਼ਿਮੇਵਾਰੀ ਤੇ ਛਡ ਦੇਣਾ ਉਸ ਦਾ ਭਲਾ ਲੋਚਣਾ ਨਹੀਂ ਹੈ ਸਗੋਂ ਉਸ ਦਾ ਨੁਕਸਾਨ ਕਰਨਾ ਹੈ। ਸਮਾਜਿਕ ਸੰਸਥਾਵਾਂ ਇਸ ਲਈ ਹੀ ਬਣੀਆਂ ਹਨ ਕਿ ਉਨ੍ਹਾਂ ਰਾਹੀਂ ਵਿਅਕਤੀ ਦੀ ਸਿਖਿਆ ਹੋਵੇ ਅਤੇ ਉਹ ਇਸ ਤਰ੍ਹਾਂ ਦੂਜਿਆਂ ਦੀ ਸਹਾਇਤਾ ਨਾਲ ਸ੍ਵੈ-ਕਾਬੂ ਦੀ ਸ਼ਕਤੀ ਪਰਾਪਤ ਕਰੇ।
{{gap}}ਉਪਰ ਜੋ ਕੁਝ ਕਿਹਾ ਜਾ ਚੁਕਿਆ ਹੈ ਉਸ ਦਾ ਨਿਚੋੜ ਇਹ ਹੀ ਹੈ ਕਿ ਬੱਚਾ ਜਦ ਤਕ ਆਪਣੇ ਸਮੇਂ ਦੀ ਭਲੀ ਵਰਤੋਂ ਕਰਨਾ ਨਹੀਂ ਸਿਖ ਲੈਂਦਾ ਅਤੇ ਜਦ ਤਕ ਉਹ ਆਪਣਾ ਆਚਰਨ ਇਸ ਤਰ੍ਹਾਂ ਦਾ ਨਹੀਂ ਬਣਾ ਲੈਂਦਾ ਕਿ ਉਸ ਨਾਲ ਦੂਜਿਆਂ ਨੂੰ ਕਿ ਕਿਸੇ ਤਰ੍ਹਾਂ<noinclude>{{rule}}<references/></noinclude>
i4q5kcchs1vxpq9adg1wdy770d9jjvi
ਪੰਨਾ:ਸਿਖਿਆ ਵਿਗਿਆਨ.pdf/119
250
64864
229466
184484
2026-07-27T07:16:10Z
Harchand Bhinder
2624
/* ਤਸਦੀਕ */
229466
proofread-page
text/x-wiki
<noinclude><pagequality level="4" user="Harchand Bhinder" />{{center|'''੧੦੬'''}}</noinclude>ਦਾ ਦੁਖ ਨਾ ਪਹੁੰਚੇ ਉਦੋਂ ਤਕ ਉਸ ਨੂੰ ਜ਼ਬਤ ਵਿਚ ਰਖਣਾ ਬੜਾ ਜ਼ਰੂਰੀ ਹੈ। ਜਦ ਕੋਈ ਗਲਤੀ ਕਰੇ ਤਾਂ ਉਸ ਨੂੰ ਸਜ਼ਾ ਦੇਣੀ ਵੀ ਠੀਕ ਹੈ। ਜਿਹੜੇ ਉਸਤਾਦ ਬਚਿਆਂ ਨੂੰ ਮਨ-ਆਈਆਂ ਕਰਨ ਦੀ ਖੁਲ੍ਹ ਦੇ ਦਿੰਦੇ ਹਨ, ਉਹ ਉਨ੍ਹਾਂ ਦੇ ਚਲਣ ਨੂੰ ਵਿਗਾੜ ਦਿੰਦੇ ਇਸ ਲਈ ਬਾਲਕਾਂ ਦੇ ਭਲੇ ਲਈ ਹੀ ਉਨ੍ਹਾਂ ਨੂੰ ਨਿਯਮ ਭੰਗ ਕਰਨ ਉਤੇ ਝਾੜ ਝੰਬ ਦੇਣ ਸਰੀਰਕ ਸਜ਼ਾ ਵੀ ਦੇਣੀ ਜ਼ਰੂਰੀ ਹੁੰਦਾ ਹੈ। ਇੰਨਾ ਧਿਆਨ ਸਾਨੂੰ ਜ਼ਰੂਰ ਰੱਖਣਾ ਚਾਹੀਦਾ ਹੈ ਕਿ ਬੱਚਿਆਂ ਨੂੰ ਸਜ਼ਾ ਲੈਣ ਦੀ ਆਦਤ ਹੀ ਨਾ ਪੈ ਜਾਵੇ। ਘੜੀ ਮੁੜੀ ਸਜ਼ਾ ਮਿਲਣ ਤੇ ਬਚਿਆਂ ਨੂੰ ਸਜ਼ਾ ਲੈਣ ਦੀ ਆਦਤ ਵੀ ਪੈ ਜਾਂਦੀ ਹੈ। ਫਿਰ ਉਹ ਸਜ਼ਾ ਲੈਣ ਵਿਚ ਹੀ ਇੱਕ ਤਰ੍ਹਾਂ ਦਾ ਸੁਆਦ ਲੈਣ ਲੱਗ ਪੈਂਦੇ ਹਨ। ਇਸ ਤਰ੍ਹਾਂ ਬੱਚਿਆਂ ਦੇ ਚਲਣ ਦੀ ਪਕਿਆਈ ਦੀ ਥਾਂ ਚਲਣ ਵਿਚ ਵਿਗਾੜ ਪੈਦਾ ਹੋ ਜਾਂਦਾ ਹੈ।<noinclude></noinclude>
hbcyz3w4bkk4rtljkp4qjimtye3r634
ਪੰਨਾ:ਸਿਖਿਆ ਵਿਗਿਆਨ.pdf/120
250
64865
229467
187731
2026-07-27T07:16:19Z
Harchand Bhinder
2624
/* ਤਸਦੀਕ */
229467
proofread-page
text/x-wiki
<noinclude><pagequality level="4" user="Harchand Bhinder" />{{x-larger|{{center|'''ਪੰਜਵਾਂ ਪਰਕਰਣ'''}}}}</noinclude>{{larger|{{center|'''ਸਿਖਾਈ-ਵਿਧੀ ਦੇ ਮੌਲਿਕ ਸਿਧਾਂਤ'''}}}}
{{gap}}ਅਸਾਂ ਪਿਛਲੇ ਪਰਕਰਨ ਵਿਚ ਪਾਠ-ਕਰਮ ਬਾਰੇ ਵਿਚਾਰ ਕੀਤਾ ਹੈ। ਪਾਠ-ਕਰਮ ਦਾ ਬਨਾਉਣਾ ਕੌਮੀ ਆਗੂਆਂ ਅਤੇ ਫਿਲਾਸਫਰਾਂ ਉਤੇ ਨਿਰਭਰ ਹੁੰਦਾ ਹੈ। ਸਾਧਾਰਨ ਉਸਤਾਦ ਦਾ ਇਸ ਵਿਚ ਜ਼ਰਾ ਵੀ ਹੱਥ ਨਹੀਂ ਹੁੰਦਾ। ਜਿਸ ਤਰ੍ਹਾਂ ਦਾ ਰਾਜ ਦੇ ਅਧਿਕਾਰੀ ਪਰੋਗਰਾਮ ਬਣਾਉਂਦੇ ਹਨ ਉਸ ਤਰ੍ਹਾਂ ਦਾ ਹੀ ਉਸਤਾਦ ਨੂੰ ਪੜ੍ਹਾਉਣਾ ਪੈਂਦਾ ਹੈ। ਉਸਤਾਦ ਉਸ ਦੇ ਪੜ੍ਹਾਉਣ ਵਿਚ ਥੋੜਾ ਬਹੁਤਾ ਹੋਰ ਫੇਰ ਕਰ ਸਕਦਾ ਹੈ ਪਰ ਇਸ ਬਾਰੇ ਉਹ ਵਧੇਰੇ ਕੁਝ ਨਹੀਂ ਕਰ ਸਕਦਾ। ਪਰ ਯੋਗ ਪਾਠ-ਕਰਮ ਬਣਾਉਣਾ; ਬਚਿਆਂ ਦੀ ਸਿਖਿਆ ਦੀ ਪਹਿਲੀ ਪੌੜੀ ਹੈ। ਪਾਠ-ਕਰਮ ਕਿੰਨਾ ਹੀ ਚੰਗਾ ਕਿਉਂ ਨਾ ਹੋਵੇ ਜੋ ਉਸ ਨੂੰ ਕਾਰਜ ਵਿਚ ਲਿਆਉਣ ਲਈ ਚੰਗੇ ਉਸਤਾਦ ਨਾ ਮਿਲਣ ਤਾਂ ਉਸ ਪਾਠ-ਕਰਮ ਤੋਂ ਕੌਮ ਨੂੰ ਵਧੇਰੇ ਲਾਭ ਨਹੀਂ ਹੋ ਸਕਦਾ। ਯੋਗ ਉਸਤਾਦ ਉਹ ਹੈ ਜਿਸ ਨੂੰ ਸਾਰਿਆਂ ਨੂੰ ਪੜ੍ਹਾਉਣ ਦੀ ਜਾਚ ਹੈ, ਪਾਠ-ਵਿਸ਼ੇ ਦੀ ਸਮਝ ਹੈ ਅਤੇ ਜਿਹੜਾ ਸਿਖਾਈ ਦੀ ਵਿਧੀ ਤੋਂ ਚੰਗੀ ਤਰ੍ਹਾਂ ਜਾਣੂ ਹੈ। ਇਸ ਪਰਕਰਨ ਵਿਚ ਅਸੀਂ ਸਿਖਾਈ-ਵਿਧੀ ਦੇ ਮੌਲਿਕ ਸਿਧਾਂਤਾਂ ਉਤੇ ਚਾਨਣ ਪਾਵਾਂਗੇ ਜਿਨ੍ਹਾਂ ਨੂੰ ਜਾਨਣਾ ਹਰ ਉਸਤਾਦ ਦਾ ਫਰਜ਼ ਹੈ ਅਤੇ ਜਿਨ੍ਹਾਂ ਨੂੰ ਜਾਣਨ ਨਾਲ ਉਹ ਆਪਣੀ ਬਾਲਕਾਂ ਨੂੰ ਸਿਖਿਆ ਦੇਣ ਦੀ ਯੋਗਤਾ ਵਧਾ ਸਕਦਾ ਹੈ। ਇਨ੍ਹਾਂ ਨਿਯਮਾਂ ਦਾ ਪਾਲਣ ਕਰਨ ਨਾਲ ਉਸਤਾਦ ਬਚਿਆਂ ਲਈ ਸਿਖਿਆ ਨੂੰ ਪਿਆਰਾ ਬਣਾ ਸਕਦਾ ਹੈ। ਜਿਹੜਾ ਉਸਤਾਦ ਸਿਖਾਈ ਵਿਧੀ ਨੂੰ ਜਾਣਦਾ ਹੈ ਉਹ ਹਰ ਪਾਠ ਨੂੰ ਇਸ ਤਰ੍ਹਾਂ ਪੜ੍ਹਾਉਂਦਾ ਹੈ ਕਿ ਬਚਿਆਂ ਦਾ ਮਨ ਉਸ ਤੋਂ ਕਦੇ ਵੀ ਨਹੀਂ ਉਕਤਾਉਂਦਾ। ਉਹ ਸਦਾ ਇਹ ਹੀ ਚਾਹੁੰਦੇ ਹਨ ਕਿ ਉਹ ਉਸ ਪਾਠ ਨੂੰ ਹੋਰ ਪੜ੍ਹਨ। ਜਦ ਬਚਿਆਂ ਦੀ ਕਿਸੇ ਪਾਠ ਵਿਚ ਰੁਚੀ ਜਾਗ ਉਠਦੀ ਹੈ ਤਾਂ ਉਨ੍ਹਾਂ ਨੂੰ ਪੜ੍ਹਾਈ ਦੀ ਟੱਲੀ ਬਤੀਤ ਹੁੰਦਿਆਂ ਪਤਾ ਨਹੀਂ ਚਲਦਾ।
{{gap}}ਆਪਣੀ ਸਿਖਾਈ-ਵਿਧੀ ਵਿਚ ਹਰ ਉਸਤਾਦ ਸੁਤੰਤਰ ਹੁੰਦਾ ਹੈ। ਇਕ ਉਸਤਾਦ ਕਿਸੇ ਪਾਠ ਨੂੰ ਕਿਸੇ ਢੰਗ ਨਾਲ ਸੁਆਦੀ ਬਣਾਉਂਦਾ ਹੈ ਅਤੇ ਦੂਜਾ ਹੋਰ ਢੰਗ ਨਾਲ। ਜਿਹੜਾ ਉਸਤਾਦ ਬਚਿਆਂ ਦੇ ਮਨ ਨੂੰ ਜਿੰਨਾ ਵਧੇਰੇ ਜਾਣਦਾ ਹੈ ਅਤੇ ਜਿਸ ਨੂੰ ਪੜ੍ਹਾਉਣ ਦਾ ਜਿੱਠਾ ਵਧੇਰੇ ਤਜਰਬਾ ਹੁੰਦਾ ਹੈ ਉੱਨਾ ਹੀ ਉਹ ਆਪਣੇ ਪਾਠ ਨੂੰ ਸੁਆਦੀ ਬਨਾਉਣ ਵਿਚ ਸਮਰੱਥ ਹੁੰਦਾ ਹੈ। ਪੜ੍ਹਾਉਣ ਦੀ ਵਿਧੀ ਵਿਚ ਹੋਰ ਫੇਰ ਕਰਨਾ ਉਸਤਾਦ ਦੀ ਮਰਜ਼ੀ ਉਤੇ ਨਿਰਭਰ ਹੈ। ਇਸ ਕੰਮ ਵਿਚ ਅਧਿਕਾਰੀ ਜਿੱਠਾ ਘਟ ਦਖਲ ਦਿੰਦੇ ਹਨ ਉੱਨਾ ਹੀ ਉਸਤਾਦ ਪੜ੍ਹਾਉਣ ਵਿਚ ਸਫਲ ਹੁੰਦਾ ਹੈ। ਜਿਹੜੇ ਉਸਤਾਦ ਸਿਖਾਈ ਦੀ ਵਿਸ਼ੇਸ਼ ਵਿਧੀ ਅਨੁਸਾਰ ਹੀ ਅਧਿਕਾਰੀਆਂ ਦੇ ਹੁਕਮ ਅਨੁਸਾਰ ਕੰਮ ਕਰਦੇ ਹਨ ਉਹ ਸਿਖਿਆ ਦੇ ਕੰਮ ਨੂੰ ਅਲੂਣਾ ਬਣਾ ਦਿੰਦੇ ਹਨ<noinclude>{{center|'''੧੦੭'''}}</noinclude>
r3paeghsgh5f017xkn9kext4h5jahui
ਪੰਨਾ:ਸਿਖਿਆ ਵਿਗਿਆਨ.pdf/121
250
64866
229468
187732
2026-07-27T07:16:29Z
Harchand Bhinder
2624
/* ਤਸਦੀਕ */
229468
proofread-page
text/x-wiki
<noinclude><pagequality level="4" user="Harchand Bhinder" />{{center|'''੧੦੮'''}}</noinclude>{{gap}}ਸਿਖਾਈ-ਵਿਧੀ ਦੀਆਂ ਹੇਠ ਲਿਖੀਆਂ ਚਾਰ ਸਮੱਸਿਆਵਾਂ ਹਨ—(੧) ਸਿਖਿਆਂ ਕਰਮ ਦੇ ਵਿਸ਼ਿਆਂ ਵਿਚੋਂ ਕਿਸ ਨੂੰ ਪਹਿਲਾਂ ਥਾਂ ਦੇਣਾ ਤੇ ਕਿਸ ਨੂੰ ਪਿਛੋਂ, (੨) ਕਿਥੋਂ ਤਕ ਪਾਠ-ਵਿਸ਼ਿਆਂ ਨੂੰ ਅੱਡ ਅੱਡ ਕਰ ਕੇ ਪੜ੍ਹਾਇਆ ਜਾਵੇ ਅਤੇ ਕਿਥੋਂ ਤਕ ਉਨ੍ਹਾਂ ਨੂੰ ਇਕ ਦੂਜੇ ਨਾਲ ਸਬੰਧਤ ਕਰ ਕੇ, (੩) ਕਿਸੇ ਵਿਸ਼ੇ ਦੇ ਵਖ ਵਖ ਵਰਨਣ ਨੂੰ ਕਿਸ ਕਰਮ ਅਨੁਸਾਰ ਪੜ੍ਹਾਉਣਾ ਠੀਕ ਹੋਵੇਗਾ ਅਤੇ (੪) ਕਿਸੇ ਪਾਠ ਨੂੰ ਪੜ੍ਹਾਉਣ ਵਿਚ ਪਾਠ-ਵਿਸ਼ੇ ਨੂੰ ਕਿਸ ਢੰਗ ਨਾਲ ਬਚਿਆਂ ਨੂੰ ਸਿਖਾਇਆ ਜਾਵੇ ਤਾਂ ਜੁ ਉਨ੍ਹਾਂ ਨੂੰ ਉਸ ਦੀ ਚੰਗੀ ਸਮਝ ਆ ਜਾਵੇ।
{{gap}}ਇਸ ਤਰ੍ਹਾਂ ਸਿਖਾਈ-ਵਿਧੀ ਦੀਆਂ ਚਾਰ ਮੁਖ ਸਮੱਸਿਆਵਾਂ ਹਨ-ਪਾਠ-ਵਿਸ਼ਿਆਂ ਦੇ ਕਰਮ ਨੂੰ ਬੰਨ੍ਹਣਾ, ਉਨ੍ਹਾਂ ਦਾ ਆਪਸ ਦਾ ਸਬੰਧ ਨਿਸਚੇ ਕਰਨਾ, ਵਿਸ਼ੇ ਦੇ ਵਖ ਵਖ ਵਰਨਣ ਦਾ ਕਰਮ ਬੰਨ੍ਹਣਾ ਅਤੇ ਸਿਖਾਈ ਦੇ ਢੰਗਾਂ ਨੂੰ ਨਿਸ਼ਚਿਤ ਕਰਨਾ। ਇਨ੍ਹਾਂ ਵਿਚੋਂ ਪਹਿਲੀਆਂ ਦੋ ਸਮੱਸਿਆਵਾਂ ਨੂੰ ਹੱਲ ਕਰਨਾ ਸਕੂਲ ਦੋ ਹੈਡਮਾਂਸਟਰ ਦਾ ਕੰਮ ਹੈ ਅਤੇ ਦੂਜੀਆਂ ਦੇ ਸਮੱਸਿਆਵਾਂ ਨੂੰ ਹੱਲ ਕਰਨਾ ਸਿਖਿਆ ਦੇਣ ਵਾਲੇ ਉਸਤਾਦ ਦਾ ਕੰਮ ਹੈ। ਇਸ ਪਰਕਰਨ ਵਿਚ ਪਿਛਲੀਆਂ ਦੋ ਸਮੱਸਿਆਵਾਂ ਉਤੇ ਹੀ ਚਾਨਣਾ ਪਾਇਆ ਜਾਵੇਗਾ।
{{larger|{{center|'''ਵਿਧੀ—ਪੂਰਬਕ ਸਿਖਾਈ ਦਾ ਸਰੂਪ'''}}}}
{{gap}}ਜਿਹੜਾ ਉਸਤਾਦ ਆਪਣੀ ਸਿਖਾਈ ਦੇ ਕੰਮ ਨੂੰ ਵਿਧੀ ਪੂਰਬਕ ਕਰਦਾ ਹੈ, ਉਹ ਆਪਣੇ ਵਿਚਾਰਾਂ ਨੂੰ ਪਹਿਲਾਂ ਤੋਂ ਹੀ ਠੁਕ ਸਿਰ ਜੋੜ ਲੈਂਦਾ ਹੈ। ਵਿਚਾਰਾਂ ਨੂੰ ਠੁਕ ਸਿਰ ਜੋੜਨ ਲਈ ਉਸਨੂੰ ਤਿੰਨ ਗਲਾਂ ਧਿਆਨ ਵਿਚ ਰਖਣੀਆਂ ਪੈਂਦੀਆਂ ਹਨ-ਨਿਸ਼ਾਨਾ ਕੀ ਹੈ? ਕਿਥੋਂ ਚਲਣਾ ਹੈ ਅਤੇ ਸੌਖਾ ਰਾਹ ਕਿਹੜਾ ਹੈ। ਨਿਸ਼ਾਨੇ ਨੂੰ ਧਿਆਨ ਵਿਚ ਰਖਣਾ ਹਰ ਤਰ੍ਹਾਂ ਦੇ ਕੰਮ ਨੂੰ ਸਫਲ ਬਨਾਉਣ ਲਈ ਬੜਾ ਜ਼ਰੂਰੀ ਹੈ। ਇਹ ਨਿਯਮ ਜਿਸ ਤਰ੍ਹਾਂ ਬਾਕੀ ਦੇ ਕੰਮਾ ਵਿਚ ਲਾਗੂ ਹੁੰਦਾ ਹੈ ਉਸੇ ਤਰ੍ਹਾਂ ਸਿਖਿਆ ਦੇਣ ਦੇ ਕੰਮ ਵਿਚ ਵੀ ਲਾਗੂ ਹੁੰਦਾ। ਨਿਸ਼ਾਨੇ ਦੇ ਅਨੁਸਾਰ ਹੀ ਰਾਹ ਉਲੀਕੀਦਾ ਹੈ। ਜਿਹੜੇ ਉਸਤਾਦ ਪਾਠ ਨੂੰ ਪੜ੍ਹਾਉਣ ਸਮੇਂ ਆਪਣੇ ਨਿਸ਼ਾਨੇ ਨੂੰ ਭੁਲ ਜਾਂਦੇ ਹਨ, ਉਹ ਇਧਰ ਦੀਆਂ ਗੱਪਾਂ ਹੱਕਣ ਲਗ ਜਾਂਦੇ ਹਨ ਅਤੇ ਆਪਣੇ ਪਾਠ ਨੂੰ ਨਿਸਚਤ ਸਮੇਂ ਵਿਚ ਖਤਮ ਨਹੀਂ ਕਰ ਸਕਦੇ। ਇਸ ਤਰ੍ਹਾਂ ਕੋਰਸ ਵੀ ਪੂਰਾ ਨਹੀਂ ਹੁੰਦਾ। ਜਿਸ ਉਸਤਾਦ ਨੂੰ ਆਪਣੇ ਨਿਸ਼ਾਨੇ ਦਾ ਧਿਆਨ ਜਾਂ ਗਿਆਨ ਨਹੀਂ ਰਹਿੰਦਾ, ਉਸ ਏ ਨਾ ਤੇ ਵਿਚਾਰ ਲੜੀਵਾਰ ਹੁੰਦੇ ਹਨ ਅਤੇ ਨਾ ਉਸ ਦੀ ਸਿਖਾਈ ਠੁਕ ਸਿਰ ਦੀ ਹੁੰਦੀ। ਇਸ ਲਈ ਹਰ ਉਸਤਾਦ ਨੂੰ ਆਪਣਾ ਨਿਸ਼ਾਨਾ ਸਾਹਮਣੇ ਰਖਣਾ ਬੜਾ ਜ਼ਰੂਰੀ ਹੈ
{{gap}}ਦੂਜੀ ਗਲ ਜਿਹੜੀ ਉਸਤਾਦ ਨੂੰ ਸਦਾ ਧਿਆਨ ਵਿਚ ਰਖਣੀ ਚਾਹੀਦੀ ਹੈ, ਇਹ ਹੈ ਕਿ ਉਸ ਨੂੰ ਪਤਾ ਹੋਵੇ ਕਿ ਉਸ ਕਿਥੋਂ ਤੁਰਨਾ ਹੈ। ਇਸ ਦੇ ਲਈ ਉਸਤਾਦ ਨੂੰ ਉਸ ਵਿਸ਼ੇ ਬਾਰੇ ਬਚਿਆਂ ਦੇ ਗਿਆਨ ਤੋਂ ਜਾਣੂ ਹੋਣਾ ਬੜਾ ਜ਼ਰੂਰੀ ਹੈ। ਬੱਚੇ ਜੋ ਕੁਝ ਜਾਣਦੇ ਹੋਣ ਉਸੇ ਦੇ ਅਧਾਰ ਤੇ ਉਨ੍ਹਾਂ ਨੂੰ ਨਵਾਂ ਗਿਆਨ ਦਿਤਾ ਜਾ ਸਕਦਾ ਹੈ। ਉਸਤਾਦ ਬਚਿਆਂ ਦੇ ਗਿਆਨ ਬਾਰੇ ਜਿੱਨੀ ਵਧੇਰੇ ਜਾਣਕਾਰੀ ਰਖਦਾ ਹੈ ਉਨੀ ਹੀ ਸੁਘੜ ਰੀਤੀ ਨਾਲ ਉਹ ਉਨ੍ਹਾਂ ਨੂੰ ਪੜ੍ਹਾ ਸਕਦਾ ਹੈ। ਇਹ ਜਾਣਕਾਰੀ ਇਕਦਮ ਹੀ ਨਹੀਂ ਹੋ ਜਾਂਦੀ, ਇਸ ਦੇ ਲਈ ਬਚਿਆਂ ਨਾਲ ਕੁਝ ਸਮਾਂ ਮੇਲ ਮਿਲਾਪ ਰਖਣਾ ਜ਼ਰੂਰੀ ਹੈ। ਯੋਗ ਉਸਤਾਦ ਸਦਾ ਬਚਿਆਂ ਦੇ ਮਨ ਨੂੰ ਟਟੋਲਦਾ ਰਹਿੰਦਾ ਹੈ। ਉਸਨੂੰ ਸਦਾ ਇਹ ਜਾਨਣ ਦੀ ਲਾਲਸਾ ਬਣੀ ਰਹਿੰਦੀ ਹੈ ਕਿ<noinclude></noinclude>
hp5bvvz5aqfdr0jrmbkq5beyfzb6bxd
ਪੰਨਾ:ਸਿਖਿਆ ਵਿਗਿਆਨ.pdf/122
250
64867
229469
185029
2026-07-27T07:16:48Z
Harchand Bhinder
2624
/* ਤਸਦੀਕ */
229469
proofread-page
text/x-wiki
<noinclude><pagequality level="4" user="Harchand Bhinder" />{{center|'''੧੦੯'''}}</noinclude>ਕਿਹੜੀ ਗਲ ਬੱਚੇ ਚੰਗੀ ਤਰ੍ਹਾਂ ਸਮਝ ਗਏ ਹਨ ਅਤੇ ਕਿਹੜੀ ਉਨ੍ਹਾਂ ਦੀ ਸਮਝ ਵਿਚ ਨਹੀਂ ਬੈਠੀ। ਬਚਿਆਂ ਦਾ ਪਰਾਪਤ ਗਿਆਨ ਹੀ ਉਸਤਾਦ ਦਾ ਅਗੇ ਤੁਰਨ ਦਾ ਥਾਂ ਟਿਕਾਣਾ ਹੈ।
{{gap}}ਸਿਖਾਈ-ਵਿਧੀ ਬਾਰੇ ਤੀਜੀ ਜ਼ਰੂਰੀ ਗਲ, ਠੀਕ ਰਾਹ ਦਾ ਬੰਨ੍ਹ ਲੈਣਾ ਹੈ। ਇਕ ਤਰ੍ਹਾਂ ਵੇਖਿਆ ਜਾਵੇ ਤਾਂ ਰਾਹ ਚਲਣ ਨਾਲ ਹੀ ਬਝਦਾ ਹੈ। ਜਿਵੇਂ ਜਿਵੇਂ ਉਸਤਾਦ ਦਾ ਪੜ੍ਹਾਉਣ ਦਾ ਤਜਰਬਾ ਵਧਦਾ ਜਾਂਦਾ ਹੈ ਤਿਵੇਂ ਤਿਵੇਂ ਉਹ ਨਵੇਂ ਰਾਹ ਦੀਆਂ ਪੈੜਾਂ ਪਾਉਂਦਾ ਜਾਂਦਾ ਹੈ। ਉਸਤਾਦ ਸਦਾ ਵੇਖਦਾ ਰਹਿੰਦਾ ਹੈ ਕਿ ਸੌਖਾ ਰਾਹ ਕਿਹੜਾ ਹੈ। ਕਿਸੇ ਨਾ ਕਿਸੇ ਤਰ੍ਹਾਂ ਸੰਥਾ ਮੁਕਾ ਲੈਣਾ ਪੜ੍ਹਾਈ ਦਾ ਕੋਈ ਗੁਣ ਨਹੀਂ। ਪੜ੍ਹਾਈ ਦੀ ਖੂਬੀ ਵਿਸ਼ੇ ਨੂੰ ਬਾਲਕਾਂ ਸਮਝ ਵਿਚ ਲਿਆਉਣਾ ਅਤੇ ਵਿਸ਼ੇ ਨੂੰ ਸੁਆਦੀ ਬਣਾਉਣ ਹੈ। ਜਿਸ ਢੰਗ ਨਾਲ ਪਾਠ ਵਿਸ਼ੇ ਵਿਚ ਬਚਿਆਂ ਦਾ ਪਿਆਰ ਵਧਦਾ ਹੈ, ਉਤਸ਼ਾਹ ਵਧਦਾ ਹੈ ਅਤੇ ਜਿਸ ਨਾਲ ਆਪਣੇ ਆਪ ਹੀ ਉਨ੍ਹਾਂ ਵਿਚ ਕੰਮ ਕਰਨ ਦੀ ਭਾਵਨਾ ਪੈਦਾ ਹੋ ਜਾਵੇ ਉਹ ਢੰਗ ਹੀ ਵਧੀਆ ਹੈ। ਇਸ ਦੇ ਲਈ ਇਹ ਜ਼ਰੂਰੀ ਹੈ ਕਿ ਹਰ ਸੰਥਾ ਬੱਚੇ ਦੇ ਦ੍ਰਿਸ਼ਟੀਕੋਣ ਤੋਂ ਪੜ੍ਹਾਈ ਜਾਵੇ ਅਤੇ ਉਸਤਾਦ ਆਪਣੇ ਸਾਰੇ ਗਿਆਨ ਨੂੰ ਇਕ ਵਾਰ ਹੀ ਬਚਿਆਂ ਨੂੰ ਦੇਣ ਦਾ ਯਤਨ ਨਾ ਕਰੇ। ਜਿਥੋਂ ਤਕ ਹੋ ਸਕੇ ਬਚਿਆਂ ਦੇ ਪ੍ਰਸ਼ਨਾਂ ਦੇ ਉਤਰ ਵਿਚ ਹੀ ਉਨ੍ਹਾਂ ਨੂੰ ਵਧੇਰੇ ਗਿਆਨ ਦਿਤਾ ਜਾਵੇ। ਜਿਹੜੀ ਗਲ ਬੱਚੇ ਦੀ ਸਮਝ ਵਿਚ ਨਹੀਂ ਆਉਂਦੀ ਉਸਨੂੰ ਬਦੋਬਦੀ ਨਾ ਠੋਸਿਆ ਜਾਵੇ। ਉਸਤਾਦ ਨੂੰ ਬੱਚੇ ਦੇ ਤਜਰਬੇ ਨੂੰ ਸਦਾ ਧਿਆਨ ਵਿਚ ਰਖਣਾ ਪਵੇਗਾ, ਅਤੇ ਉਸ ਨੂੰ ਨਵਾਂ ਗਿਆਨ ਇਸ ਤਰ੍ਹਾਂ ਦੇਣਾ ਹੋਵੇਗਾ ਜਿਸ ਨਾਲ ਉਸ ਦੀ ਸੁਤੰਤਰ ਸੋਚਣ ਦੀ ਸ਼ਕਦੀ ਦੀ ਹਾਨੀ ਨਾ ਹੋਵੇ। ਬਚਿਆਂ ਦੀ ਸਿਖਿਆ ਦੇ ਦੋ ਨਿਸ਼ਾਨੇ ਹਨ—ਉਸਦੇ ਗਿਆਨ ਵਿਚ ਵਾਧਾ ਕਰਨਾ ਅਰਥਾਤ ਉਸਨੂੰ ਕੋਈ ਨਵਾਂ ਗਿਆਨ ਦੇਣਾ ਅਤੇ ਉਸ ਵਿਚ ਸੁਤੰਤਰ ਸੋਚਣ ਦੀ ਸ਼ਕਤੀ ਵਧਾਉਣਾ। ਜਦ ਉਸਤਾਦ ਬਾਲਕਾਂ ਨੂੰ ਵਧੇਰੇ ਗਿਆਨ ਦੇਣ ਲਈ ਉਤਾਵਲਾ ਹੋ ਜਾਂਦਾ ਤਾਂ ਬੱਚੇ, ਜਿਥੋਂ ਤਕ ਹੋ ਸਕੇ, ਗਿਆਨ ਨੂੰ ਉਸਤਾਦ ਦੇ ਕਹੇ ਅਨੁਸਾਰ ਗ੍ਰਹਿਣ ਕਰ ਲੈਂਦੇ ਹਨ। ਉਹ ਉਨ੍ਹਾਂ ਦੀ ਸਮਝ ਵਿਚ ਠੀਕ ਤਰ੍ਹਾਂ ਨਹੀਂ ਬੈਠਦਾ। ਜੋ ਨਿਤ ਦਿਨ ਬੱਚੇ ਉਸਤਾਦ ਉਤੇ ਵਿਸ਼ਵਾਸ਼ ਕਰਕੇ ਨਵਾਂ ਗਿਆਨ ਆਪਣੇ ਦਮਾਗ ਵਿਚ ਇੱਕਠਾ ਕਰਦੇ ਜਾਂਦੇ ਹਨ ਤਾਂ ਉਹ ਗਿਆਨ ਉਨ੍ਹਾਂ ਦੇ ਦਮਾਗ ਤੇ ਭਾਰ ਬਣ ਜਾਂਦਾ ਹੈ। ਇਸ ਨਾਲ ਉਨ੍ਹਾਂ ਦੀ ਸੁਤੰਤਰ ਸੋਚਣ ਦੀ ਸ਼ਕਤੀ ਦੀ ਹਾਨੀ ਹੁੰਦੀ ਹੈ ਅਤੇ ਉਹ ਘਟੀਆ ਬੁਧੀ ਵਾਲੇ ਬਣ ਜਾਂਦੇ ਹਨ। ਉਨ੍ਹਾਂ ਦਾ ਪਰਾਪਤ ਕੀਤਾ ਗਿਆਨ ਉਨ੍ਹਾਂ ਦੀ ਬੁਧੀ ਦਾ ਵਿਕਾਸ ਕਰਨ ਦੀ ਥਾਂ ਹਾਨੀ ਕਰਦਾ ਹੈ।
{{gap}}ਜਿਹੜਾ ਗਿਆਨ ਬਾਲਕ ਆਪਣੇ ਯਤਨਾਂ ਨਾਲ ਅਤੇ ਆਪਣੀ ਲੋੜ ਅਤੇ ਯੋਗਤਾ ਅਨੁਸਾਰ ਗ੍ਰਹਿਣ ਕਰਦਾ ਹੈ ਉਸਦਾ ਸਿਟਾ ਉਪਰ ਦਸੇ ਦੇ ਉਲਟ ਹੁੰਦਾ ਹੈ। ਜਿਸ ਤਰ੍ਹਾਂ ਭੁਖ ਲਗਣ ਤੇ ਜਿਹੜਾ ਖਾਣਾ ਖਾਧਾ ਜਾਂਦਾ ਹੈ ਉਹ ਸਰੀਰ ਦਾ ਅੰਗ ਬਣ ਜਾਂਦਾ ਹੈ, ਸਰੀਰ ਦਾ ਬਲ ਵਧਾਉਂਦਾ ਹੈ ਅਤੇ ਉਸ ਵਿਚ ਨਵੀਂ ਜ਼ਿੰਦਗੀ ਭਰਦਾ ਹੈ, ਉਸੇ ਤਰ੍ਹਾਂ ਗਿਆਨ ਦੀ ਭੁਖ ਹੋਣ ਉਤੇ ਜਿਹੜੀਆਂ ਗਲਾਂ ਬੱਚਾ ਸਿਖਦਾ ਹੈ ਉਸ ਨਾਲ ਬੱਚੇ ਦਾ ਦਮਾਗ ਵਧਦਾ ਹੈ ਅਤੇ ਉਸ ਵਿਚ ਨਵੇਂ ਨਵੇਂ ਫੁਰਨੇ ਫੁਰਦੇ ਹਨ। ਯੋਗ ਸਿਖਾਈ ਦੀ ਵਿਧੀ ਉਹ ਹੈ ਜਿਸ ਨਾਲ ਗਿਆਨ ਬੱਚੇ ਨੂੰ ਇਸ ਤਰ੍ਹਾਂ ਮਿਲੇ ਕਿ ਉਸ ਨਾਲ ਉਸਦੀ ਸੁਤੰਤਰ ਸੋਚ ਦੀ ਹਾਨੀ ਹੋਣ<noinclude></noinclude>
2o8vy4y8xv6wxpyez14xi632praq4xz
ਪੰਨਾ:ਸਿਖਿਆ ਵਿਗਿਆਨ.pdf/123
250
64868
229470
185034
2026-07-27T07:17:05Z
Harchand Bhinder
2624
/* ਤਸਦੀਕ */
229470
proofread-page
text/x-wiki
<noinclude><pagequality level="4" user="Harchand Bhinder" />{{center|'''੧੧੦'''}}</noinclude>ਦੀ ਥਾਂ ਵਿਕਾਸ ਹੋਵੇ। ਸਿਖਿਆ-ਵਿਗਿਆਨੀਆਂ ਨੇ ਇਸ ਤਰ੍ਹਾਂ ਦੀ ਸਿਖਿਆ ਵਿਧੀ ਦੇ ਕੁਝ ਸਿਯਮ ਬਨਾਏ ਹਨ। ਇਨ੍ਹਾਂ ਨਿਯਮਾਂ ਨੂੰ ਜਾਨਣਾ ਹਰ ਉਸਤਾਦ ਲਈ ਆਪਣੇ ਪਾਠ ਨੂੰ ਸੁਆਦੀ ਅਤੇ ਸਮਝ ਵਿਚ ਆ ਜਾਣ ਵਾਲਾ ਬਣਾਉਣ ਲਈ ਬੜਾ ਜ਼ਰੂਰੀ ਹੈ।
{{larger|{{center|'''ਸੁਯੋਗ ਸਿਖਾਈ-ਵਿਧੀ ਦੇ ਨਿਯਮ'''}}}}
{{gap}}ਸੁਯੋਗ ਸਿਖਾਈ ਵਿਧੀ ਦੇ ਹੇਠ ਲਿਖੇ ਦਸ ਨਿਯਮ ਹਨ:-
{{gap}}(੧) ਵਿਸ਼ਲੇਸ਼ਨ ਤੋਂ ਚਲਕੇ ਸੰਗਠਨ ਵਲ ਜਾਣਾ।
{{gap}}(੨) ਸਥੂਲ ਤੋਂ ਚਲਕੇ ਸੂਖਮ ਵਲ ਜਾਣਾ।
{{gap}}(੩) ਗਿਆਤ ਤੋਂ ਅਗਿਆਤ ਵਲ ਜਾਣਾ।
{{gap}}(੪) ਸਰਲ ਤੋਂ ਜਟਲ ਵਲ ਜਾਣਾ।
{{gap}}(੫) ਕੁਦਰਤ ਦੀ ਨਕਲ ਕਰਨਾ।
{{gap}}(੬) ਚਾਲੂ ਢੰਗ ਦੀ ਥਾਂ ਮਨੋਵਿਗਿਆਨਿਕ ਢੰਗ ਨੂੰ ਮੰਨਣਾ।
{{gap}}(੭) ਸਮੁਚੇ ਤੋਂ ਚਲ ਕੇ ਅੰਗਾਂ ਵਲ ਜਾਣਾ।
{{gap}}(੮) ਵਿਸ਼ੇਸ਼ ਤੋਂ ਚਲ ਕੇ ਆਮ ਵਲ ਜਾਣਾ।
{{gap}}(੬) ਨਿਸਚਿਤ ਤੋਂ ਚਲ ਕੇ ਅਨਿਸਚਿਤ ਵਲ ਜਾਣਾ।
{{gap}}(੧੦) ਬਾਹਰ-ਮੁਖੀ ਗਿਆਨ ਤੋਂ ਚਲ ਕੇ ਵਿਚਾਰ-ਮਈ ਗਿਆਨ ਵਲ ਜਾਣਾ।
{{gap}}ਉਪਰਲੇ ਦਸ ਨਿਯਮਾਂ ਨੂੰ ਹੁਣ ਇਕ ਇਕ ਕਰ ਕੇ ਉਦਾਹਰਨਾਂ ਸਹਿਤ ਸਪਸ਼ਟ ਕਰਨਾ ਬੜਾ ਜ਼ਰੂਰੀ ਹੈ।
{{gap}}'''ਵਿਸ਼ਲੇਸ਼ਨ ਤੋਂ ਗੱਠਤਾ ਵਲ:-'''ਇਸ ਨਿਯਮ ਅਨੁਸਾਰ ਉਸਤਾਦ ਲਈ ਇਹ ਜ਼ਰੂਰੀ ਹੈ ਕਿ ਜਦ ਉਹ ਬੱਚੇ ਨੂੰ ਕੋਈ ਪਾਠ ਪੜ੍ਹਾਏ ਤਾਂ ਉਹ ਆਪਣੇ ਵਿਸ਼ੇ ਨੂੰ ਵਖ ਵਖ ਅੰਗਾਂ ਵਿਚ ਵੰਡ ਲਏ, ਅਤੇ ਹੌਲੀ ਹੌਲੀ ਬੱਚੇ ਦੇ ਮਨ ਵਿਚ ਉਸ ਵਿਸ਼ੇ ਦੇ ਇਕ ਇਕ ਅੰਗ ਨੂੰ ਬਿਠਾਏ। ਪਿਛੋਂ ਉਹ ਇਨ੍ਹਾਂ ਵਖ ਵਖ ਅੰਗਾਂ ਨੂੰ ਇਕ ਲੜੀ ਵਿਚ ਪਰੋਣ ਲਈ ਸਮੁੱਚੇ ਵਿਸ਼ੇ ਦੇ ਥੋੜੇ ਜਿਹੇ ਵਿਚ ਗਿਆਨ ਕਰਵਾ ਦੇਵੇ, ਅਥਵਾ ਉਸ ਨਿਯਮ ਨੂੰ ਚੰਗੀ ਤਰ੍ਹਾਂ ਦਰਸਾ ਦੇਖੇ ਜਿਹੜਾ ਪਹਿਲੇ ਦਸੇ ਗਏ ਸਾਰੇ ਅੰਗਾਂ ਵਿਚ ਪਾਇਆ ਜਾਂਦਾ ਹੋਵੇ।
{{gap}}ਮੰਨ ਲੌ, ਕੋਈ ਉਸਤਾਦ ਬਚਿਆਂ ਨੂੰ ਇਹ ਸਮਝਾਉਣਾ ਚਾਹੁੰਦਾ ਹੈ ਕਿ ਹਰ ਠੋਸ ਪਦਾਰਥ ਗਰਮ ਕਰਨ ਨਾਲ ਅਕਾਰ ਵਿਚ ਵਧਦਾ ਹੈ। ਉਸਤਾਦ ਬਚਿਆਂ ਨੂੰ ਪੜ੍ਹਾਉਣ ਲਗਿਆਂ ਉਪਰਲੇ ਨਿਯਮ ਨੂੰ ਇਕੋ ਵਾਰੀ ਨਹੀਂ ਦਸ ਦੇਵੇਗਾ। ਉਹ ਵਖ ਵਖ ਧਾਤੂਆਂ ਨੂੰ ਲੈ ਕੇ ਇਕ ਇਕ ਕਰ ਕੇ ਬਚਿਆਂ ਦੇ ਸਾਹਮਣੇ ਗਰਮ ਕਰੇਗਾ ਅਤੇ ਇਨ੍ਹਾਂ ਧਾਤੂਆਂ ਉਤੇ ਗਰਮੀ ਦੇ ਪਰਭਾਵ ਨੂੰ ਜਾਂਚਣ ਲਈ ਕਹੇਗਾ। ਉਹ ਪਹਿਲਾਂ ਆਪਣੇ ਪ੍ਰਯੋਗ (ਤਜਰਬੇ) ਕੁਝ ਧਾਤੂਆਂ ਤਕ ਹੀ ਸੀਮਤ ਰੱਖੇਗਾ, ਪਿਛੋਂ ਉਹ ਹੋਰ ਧਾਤੂਆਂ ਉਤੇ ਪ੍ਰਯੋਗ ਕਰੇਗਾ। ਇਸ ਤਰ੍ਹਾਂ ਜਦ ਬੱਚੇ ਇਕ ਇਕ ਚੀਜ਼ ਦੇ ਬਾਰੇ ਵਾਰੀ ਵਾਰੀ ਗਿਆਨ ਲੈਣਗੇ ਕਿ ਉਹ ਗਰਮ ਕਰਨ ਨਾਲ ਵਧਦੀ ਹੈ ਤਾਂ ਉਹ ਆਪ ਹੀ ਇਸ ਸਿੱਟੇ ਤੇ ਅਪੜ ਜਾਣਗੇ ਕਿ ਹੋਰ ਪਦਾਰਥ ਵੀ<noinclude></noinclude>
rupt8i9j9xuovkg790p86yvin8y6fsj
ਪੰਨਾ:ਸਿਖਿਆ ਵਿਗਿਆਨ.pdf/124
250
64869
229471
187734
2026-07-27T07:17:14Z
Harchand Bhinder
2624
/* ਤਸਦੀਕ */
229471
proofread-page
text/x-wiki
<noinclude><pagequality level="4" user="Harchand Bhinder" />{{center|'''੧੧੧'''}}</noinclude>ਇਸੇ ਤਰ੍ਹਾਂ ਵਧਦੇ ਹੋਣਗੇ। ਪਰਯੋਗ ਦੇ ਅਧਾਰ ਤੇ ਉਨ੍ਹਾਂ ਦਾ ਇਹ ਸਿੱਟਾ ਧਾਤੂਆਂ ਬਾਰੇ ਹੀ ਹੋਵੇਗਾ। ਪਿਛੋਂ ਇਹ ਸਾਰੇ ਠੋਸ ਪਦਾਰਥਾਂ ਬਾਰੇ ਵੀ ਮੰਨ ਲਿਆ ਜਾਵੇਗਾ। ਜਿਵੇਂ ਜਿਵੇਂ ਬੱਚੇ ਦਾ ਤਜਰਬਾ ਵਧਦਾ ਜਾਵੇਗਾ ਤਿਵੇਂ ਤਿਵੇਂ ਉਸ ਦਾ ਗਿਆਨ ਠੁਕ ਸਿਰ ਦਾ ਹੁੰਦਾ ਜਾਵੇਗਾ। ਵਖ ਵਖ ਸਮੇਂ ਵਿਚ ਪਰਾਪਤ ਕੀਤੇ ਅਨੁਭਵਾਂ ਨੂੰ ਇਕ ਨਿਯਮ ਰਾਹੀਂ ਲੜੀਵਾਰ ਕਰਨ ਵਿਚ ਉਸਤਾਦ ਨੂੰ ਬਾਲਕਾਂ ਦੀ ਸਹਾਇਤਾ ਜ਼ਰੂਰੀ ਕਰਨੀ ਪਵੇਗੀ। ਥੋੜੇ ਹੀ ਬੱਚਿਆਂ ਵਿਚ ਇਹ ਸ਼ਕਤੀ ਹੁੰਦੀ ਹੈ ਕਿ ਉਹ ਆਪਣੇ ਪਹਿਲੇ ਪਰਾਪਤ ਕੀਤੇ ਤਜਰਬੇ ਅਤੇ ਪਿਛੋਂ ਪਰਾਪਤ ਕੀਤੇ ਤਜਰਬੇ ਵਿਚਲੀ ਸਮਾਨਤਾ ਨੂੰ ਪਹਿਚਾਣ ਲੈਣ ਅਤੇ ਉਸ ਦੇ ਅਧਾਰ ਤੇ ਇਕ ਨਿਯਮ ਤੇ ਪਹੁੰਚ ਜਾਣ।
{{gap}}ਜਿਸ ਤਰ੍ਹਾਂ ਪਦਾਰਥ ਵਿਗਿਆਨ ਦਾ ਪਾਠ ਪੜ੍ਹਾਉਣ ਸਮੇਂ ਉਸਤਾਦ ਨੂੰ ਪੜ੍ਹਾਏ ਜਾਣ ਵਾਲੇ ਵਿਸ਼ੇ ਦਾ ਵਿਸ਼ਲੇਸ਼ਨ ਕਰਨਾ ਪੈਂਦਾ ਹੈ ਅਤੇ ਜਦ ਬਚਿਆਂ ਨੂੰ ਉਸ ਦੇ ਵਖ ਵਖ ਅੰਗਾਂ ਦਾ ਗਿਆਨ ਹੋ ਜਾਂਦਾ ਹੈ ਤਦ ਉਸ ਗਿਆਨ ਨੂੰ ਲੜੀਬੰਧ ਕਰਨ ਲਈ ਵਿਆਪਕ ਨਿਯਮ ਨੂੰ ਦੱਸਿਆ ਜਾਂਦਾ ਹੈ, ਉਸੇ ਤਰ੍ਹਾਂ ਵਿਆਕਰਨ ਪੜ੍ਹਾਉਣ ਸਮੇਂ ਉਸਤਾਦ ਨਿਯਮਾਂ ਅਤੇ ਪਰਿਭਾਸ਼ਾਂ ਨੂੰ ਪਹਿਲੋਂ ਹੀ ਨਹੀਂ ਦਸ ਦਿੰਦਾ, ਉਹ ਪਹਿਲਾਂ ਉਨ੍ਹਾਂ ਗਲਾਂ ਦਾ ਗਿਆਨ ਕਰਾਉਂਦਾ ਹੈ ਜਿਨ੍ਹਾਂ ਉਤੇ ਵਿਆਕਰਨ ਦੇ ਨਿਯਮ ਅਧਾਰ ਰਖਦੇ ਹਨ ਅਤੇ ਜਿਨ੍ਹਾਂ ਤੋਂ ਪਰਿਭਾਸ਼ਾ ਬਣੀਆਂ ਹਨ। ਇਸ ਤਰ੍ਹਾਂ ਸੰਪੂਰਨ ਵਿਆਕਰਨ ਦਾ ਗਿਆਨ ਇਕ ਇਕ ਨਿਯਮ ਨੂੰ ਅਡ ਅੱਡ ਪੜ੍ਹਾ ਕੇ ਕਰਾਇਆ ਜਾਂਦਾ ਹੈ। ਭੂਗੋਲ ਪੜ੍ਹਾਉਣ ਸਮੇਂ ਉਸਤਾਦ ਭੂਗੋਲਿਕ ਪਰਿਭਾਸ਼ਾਂ ਅਥਵਾ ਸਾਰੀ ਦੁਨੀਆਂ ਦੇ ਗਿਆਨ ਤੋਂ ਅਰੰਭ ਕਰਨ ਦੀ ਥਾਂ ਪਹਿਲਾਂ ਬਚਿਆਂ ਨੂੰ ਆਸ ਪਾਸ ਦੇ ਜਾਣੇ ਪਹਿਚਾਣੇ ਥਾਵਾਂ ਦੇ ਗਿਆਨ ਤੋਂ ਅਰੰਭ ਕਰੇਗਾ। ਉਹ ਉਨ੍ਹਾਂ ਥਾਵਾਂ ਬਾਰੇ ਉਨ੍ਹਾਂ ਦਾ ਗਿਆਨ ਵਧੇਰੇ ਵਧਾਏਗਾ ਅਤੇ ਉਸ ਨੂੰ ਹੌਲੀ ਹੌਲੀ ਇਕ ਠੁਕ ਵਿਚ ਬੰਨ੍ਹੇਗਾ। ਪਿਛੋਂ ਉਹ ਜ਼ਿਲੇ, ਪਰਾਂਤ ਅਤੇ ਦੇਸ਼ ਦੀਆਂ ਗੱਲਾਂ ਦਸਦਿਆਂ ਹੋਇਆਂ ਉਨ੍ਹਾਂ ਨੂੰ ਸੰਪੂਰਨ ਦੁਨੀਆਂ ਦਾ ਗਿਆਨ ਕਰਾਵੇਗਾ। ਜਿਸ ਤਰ੍ਹਾਂ ਸਾਲ ਭਰ ਵਿਚ ਪੜ੍ਹਾਏ ਜਾਣ ਵਾਲੇ ਵਿਸ਼ੇ ਦੀ ਲੜੀ ਹੋਵੇਗਾ ਉਸੇ ਤਰ੍ਹਾਂ ਹਰ ਸੰਥਾ ਦੇ ਪੜ੍ਹਾਉਣ ਦੀ ਵੀ ਲੜੀ ਹੈ, ਅਰਥਾਤ ਉਸਤਾਦ ਨੂੰ ਸਦਾ ਵਿਸ਼ਲੇਸ਼ਨ ਤੋਂ ਚਲ ਕੇ ਗੱਠਤਾ ਵਲ ਜਾਣਾ ਹੋਵੇਗਾ। ਬੱਚੇ ਦਾ ਪਹਿਲਾ ਗਿਆਨ ਵਿਸ਼ਲੇਸ਼ਨ ਰਹਿਤ ਅਤੇ ਬਿਨਾ ਕਿਸੇ ਠੁੱਕ ਦੇ ਹੁੰਦਾ ਹੈ। ਇਸ ਉਲਝੇ ਹੋਏ ਗਿਆਨ ਨੂੰ ਵਿਸ਼ਲੇਸ਼ਨ ਰਾਹੀਂ ਸੁਲਝਾਉਣਾ ਅਤੇ ਗਠਿਤ ਕਰਨਾ ਸਿਖਿਆ ਦਾ ਕੰਮ ਹੈ। ਇਸ ਕੰਮ ਉਤੇ ਤੁਰਨ ਦਾ ਟਿਕਾਣਾ ਬੱਚੇ ਦਾ ਉਲਝਿਆ ਹੋਇਆ ਸੰਪੂਰਨ ਚੀਜ਼ ਦਾ ਗਿਆਨ ਹੈ। ਇਸਦਾ ਉਦੇਸ਼ ਇਸ ਗਿਆਨ ਨੂੰ ਸੁਲਝਾਕੇ ਸੰਪੂਰਨ ਬਨਾਉਣਾ ਹੈ, ਅਤੇ ਉਸਦੀ ਵਿਧੀ ਵਿਸ਼ਲੇਸ਼ਨ ਰਾਹੀਂ ਗੱਠਤਾ ਲਿਆਉਣਾ ਹੈ। ਇਥੇ ਸਾਨੂੰ ਇਹ ਧਿਆਨ ਵਿਚ ਰਖਣਾ ਜ਼ਰੂਰੀ ਹੈ ਕਿ ਕੋਈ ਗਿਆਨ ਪੂਰਨ ਭਾਂਤ ਗਠਿਤ ਉਦੋਂ ਤਕ ਨਹੀਂ ਹੁੰਦਾ ਜਦੋਂ ਤਕ ਅਸੀਂ ਉਸ ਗਿਆਨ ਨੂੰ ਪਰਾਪਤ ਕਰਨ ਪਿਛੋਂ ਉਸ ਦੀ ਸਚਿਆਈ ਨੂੰ ਆਪਣੇ ਅਨੁਭਵ ਰਾਹੀਂ ਠੀਕ ਪਰਤੀਤ ਨਹੀਂ ਕਰ ਲੈਂਦੇ। ਇਸ ਤਰ੍ਹਾਂ ਅਸੀਂ ਵੇਖਦੇ ਹਾਂ ਕਿ ਸੁਯੋਗ ਸਿਖਾਈ-ਵਿਧੀ ਵਿਚ ਨਾ ਨਿਰੀ ਵਿਸ਼ਲੇਸ਼ਨ ਦੀ ਪਰਧਾਨਤਾ ਰਹਿੰਦੀ ਹੈ ਅਤੇ ਨਾ ਗੱਠਤਾ ਦੀ, ਸਗੋਂ ਉਸ ਵਿਚ ਦੋਵੇਂ ਕੰਮ ਇੱਕਠੇ ਚਲਦੇ ਹਨ। ਇਸ ਲਈ ਸਿਖਿਆ-ਵਿਗਿਆਨੀਆਂ ਨੇ ਸੁਯੋਗ ਸਿਖਾਈ-ਵਿਧੀ ਦਾ ਨਾਂ ਵਿਸ਼ਲੇਸ਼ਨ-ਗੱਠਿਤ<ref>Analytico—-Synthetic Method.</ref>ਵਿਧੀ ਕਿਹਾ<noinclude>{{rule}}<references/></noinclude>
r2tgq5hds4vxhxvlnszcksw33zh8bk2
ਪੰਨਾ:ਸਿਖਿਆ ਵਿਗਿਆਨ.pdf/125
250
64870
229472
185047
2026-07-27T07:17:21Z
Harchand Bhinder
2624
/* ਤਸਦੀਕ */
229472
proofread-page
text/x-wiki
<noinclude><pagequality level="4" user="Harchand Bhinder" />{{center|'''੧੧੨'''}}</noinclude>ਹੈ। ਇਹੋ ਵਿਧੀ ਪਹਿਲਾਂ ਕਹੇ ਨਿਯਮ ਦੀ ਚੰਗੀ ਤਰ੍ਹਾਂ ਨਾਲ ਪਰਦਰਸ਼ਨੀ ਕਰਦੀ ਹੈ।
{{gap}}'''ਸਥੂਲ ਤੋਂ ਸੂਖਮ ਵਲ:—'''ਸਿਖਾਈ ਵਿਧੀ ਦਾ ਦੂਜਾ ਨਿਯਮ ਹੈ ਕਿ ਸਾਨੂੰ ਬਚਿਆਂ ਨੂੰ ਸਥੂਲ ਚੀਜ਼ਾਂ ਦਾ ਗਿਆਨ ਪਹਿਲਾਂ ਕਰਾਉਣਾ ਚਾਹੀਦਾ ਹੈ ਅਤੇ ਪਿਛੋਂ ਜਾਕੇ ਸੂਖਮ ਵਸਤਾਂ ਦਾ। ਸਿਖਿਆ ਦਾ ਅੰਤਮ ਨਿਸ਼ਾਨਾ ਬਾਲਕਾਂ ਵਿਚ ਸੂਖਮ ਵਿਚਾਰ ਕਰ ਸਕਣ ਦੀ ਯੋਗਤਾ ਪੈਦਾ ਕਰਨਾ ਹੈ। ਬਚਿਆਂ ਦਾ ਗਿਆਨ ਦੋ ਤਰਾਂ ਦਾ ਹੁੰਦਾ ਹੈ-ਇਕ ਇੰਦਰੀਆਂ ਰਾਹੀਂ ਅਨੁਭਵ ਕੀਤਾ ਅਤੇ ਦੂਜਾ ਬੁਧੀ ਰਾਹੀਂ। ਬਾਲਕ ਵਿਚ ਪਹਿਲਾਂ ਨਿਰੀ ਇੰਦਰੀਆਂ ਰਾਹੀਂ ਗਿਆਨ ਪਰਾਪਤ ਕਰਨ ਦੀ ਯੋਗਤਾ ਹੁੰਦੀ ਹੈ। ਇਹ ਹੀ ਉਸਦਾ ਠੋਸ ਗਿਆਨ ਹੁੰਦਾ ਹੈ। ਪਿਛੋਂ ਅਨੇਕ ਤਰ੍ਹਾਂ ਦੇ ਪਦਾਰਥਾਂ ਦਾ ਅਨੁਭਵ ਹੋਣ ਉਤੇ ਉਨ੍ਹਾਂ ਦੇ ਗੁਣਾਂ ਉਤੇ ਵਿਚਾਰ ਕਰਨ ਦੀ ਯੋਗਤਾ ਆਉਂਦੀ ਹੈ। ਜਿਸ ਗਿਆਨ ਦੀ ਸਮਝ ਭਾਵਾਚਕ ਸੰਗਿਆਵਾਂ ਰਾਹੀਂ ਹੁੰਦੀ ਹੈ ਉਹ ਬਾਲਕ ਦੇ ਅਨੁਭਵ ਵਿਚ ਵਾਧਾ ਹੋਣ ਉਤੇ ਆਉਂਦੀ ਹੈ।ਪਰ ਜਦ ਤਕ ਬਾਲਕ ਨੂੰ ਇੰਦਰੀਆਂ ਗਿਆਨ ਰਾਹੀਂ ਪਰਾਪਤ ਹੋਇਆ ਗਿਆਨ ਕਾਫੀ ਨਾ ਹੋ ਜਾਵੇ, ਉਸ ਨੂੰ ਭਾਵਾਚਕ ਸੰਗਿਆਵਾਂ ਰਾਹੀਂ ਪਰਾਪਤ ਹੋਣ ਵਾਲੇ ਗਿਆਨ ਦਾ ਬੋਧ ਕਰਾਉਣਾ ਸਫਲ ਨਹੀਂ ਹੁੰਦਾ। ਉਹ ਗਿਆਨ ਨਿਰਾ ਸ਼ਬਦੀ ਰਹਿ ਜਾਂਦਾ ਹੈ। ਜਦੋਂ ਇਸ ਨਿਯਮ ਦਾ ਉਲੰਘਣ ਕੀਤਾ ਜਾਂਦਾ ਹੈ ਤਾਂ ਬੱਚਾ ਉਸਤਾਦ ਦੇ ਹੁਕਮ ਅਨੁਸਾਰ ਕਈ ਗਲਾਂ ਨੂੰ ਰਟ ਕੇ ਯਾਦ ਕਰ ਲੈਂਦਾ ਹੈ ਪਰ ਉਨ੍ਹਾਂ ਦਾ ਅਰਥ ਨਹੀਂ ਸਮਝਦਾ। ਕਿੰਨੇ ਹੀ ਬਚਿਆਂ ਨੂੰ ਬੀਜ ਗਣਿਤ ਨਿਰਾ ਕੁਝ ਸੰਕੇਤਿਕ ਦਿਨ੍ਹਾਂ ਦਾ ਖੇਲ ਹੀ ਵਿਖਾਈ ਦਿੰਦਾ ਹੈ। ਉਹ ਬਿਨਾਂ ਸਮਝੇ ਹੀ (ਅ+ਬ) (ਅ-ਬ)=ਅ2—ਬ1 ਨਿਯਮ ਨੂੰ ਰਟ ਲੈਂਦੇ ਹਨ। ਇਸੇ ਤਰ੍ਹਾਂ ਰੇਖਾ-ਗਣਿਤ ਦੇ ਸਿਧਾਤਾਂ ਨੂੰ ਬਿਨਾਂ ਸਮਝੇ ਰਟ ਲੈਂਦੇ ਹਨ। ਭਾਸ਼ਾ ਦੀ ਪੜ੍ਹਾਈ ਵਿਚ ਤਾਂ ਬੱਚਾ ਇਕ ਸ਼ਬਦ ਦੇ ਨਿਰਾ ਸਮਾਨ ਅਰਥ ਰਖਣ ਵਾਲੇ ਸ਼ਬਦ ਨੂੰ ਜਾਣ ਲੈਣਾ ਹੀ ਉਸ ਸ਼ਬਦ ਦਾ ਅਰਥ ਮੰਨ ਬਠਦਾ ਹੈ। ਸ਼ਬਦ ਦਾ ਅਸਲ ਉਸ ਨੂੰ ਸਮਝ ਆਉਂਦਾ ਹੀ ਨਹੀਂ। ਸ਼ਬਦ ਦੇ ਅਸਲ ਅਰਥ ਨੂੰ ਸਮਝਣ ਲਈ ਕਾਫੀ ਅਨੁਭਵ ਦੀ ਲੋੜ ਹੁੰਦੀ ਹੈ।
{{gap}}ਜਦ ਉਸਤਾਦ ਬਚਿਆਂ ਨੂੰ ਜੋੜ ਜਾਂ ਘਟਾਉਣਾ ਸਿਖਾਉਂਦਾ ਹੈ ਤਾਂ ਉਹ ਆਮ ਕਰਕੇ ਬਚਿਆਂ ਨੂੰ ਨਿਯਮ ਦਸਕੇ ਦੋ ਅੰਕਾਂ ਦਾ ਜੋੜਨਾ ਜਾਂ ਘਟਾਉਣਾ ਸਿਖਾ ਦਿੰਦਾ ਹੈ। ਉਹ ਵੱਖ ਵੱਖ ਚੀਜ਼ਾਂ ਲੈਕੇ ਜੋੜਨ ਅਤੇ ਘਟਾਉਣ ਦੇ ਨਿਯਮ ਸਮਝਾਉਣ ਦਾ ਯਤਨ ਨਹੀਂ ਕਰਦਾ। ਜੇ ਅਸਾਂ ਬੱਚੇ ਦੇ ਗਿਆਨ ਨੂੰ ਠੋਸ ਬਨਾਉਣਾ ਹੈ ਤਾਂ ਸਾਨੂੰ ਬੱਚੇ ਨੂੰ ਕਈ ਤਰ੍ਹਾਂ ਦੀਆਂ ਚੀਜ਼ਾਂ ਦੇਕੇ ਜੋੜਨ ਦੀ ਵਿਧੀ ਨੂੰ ਸਮਝਾਉਣਾ ਹੋਵੇਗਾ। ਸਾਨੂੰ ਸਿੱਧਾ ੬ ਤੇ ੭ ਮਿਲਕੇ ੧੩ ਹੁੰਦੇ ਹਨ, ਨਹੀਂ ਦਸਣਾ ਚਾਹੀਦਾ; ਉਸਨੂੰ ਸੱਤ ਗੋਲੀਆਂ ਤੇ ਛੇ ਗੋਲੀਆਂ ਲੈ ਕੇ ਗਿਠਣ ਲਈ ਕਹਿਣਾ ਚਾਹੀਦਾ ਹੈ। ਇਸੇ ਤਰ੍ਹਾਂ ਸਤ ਨਿੰਬੂ ਅਤੇ ਅੱਠ ਨਿੰਬੂ, ਸੱਤ ਕੰਕਰ ਅਤੇ ਅੱਠ ਕੰਕਰ, ਸੱਤ ਲਕੀਰਾਂ ਅਤੇ ਅੱਠ ਲਕੀਰਾਂ ਜੋੜਨ ਲਈ ਉਸ ਨੂੰ ਕਹਿਣਾ ਚਾਹੀਦਾ ਹੈ। ਇਸ ਤਰਾਂ ਕਈ ਤਰ੍ਹਾਂ ਦੀਆਂ ਚੀਜ਼ਾਂ ਜੋੜਨ ਦੇ ਅਨੁਭਵ ਦੇ ਅਧਾਰ ਉੱਤੇ ਬੱਚੇ ਨੂੰ ੭ ਅਤੇ ੬ ਅੰਕ ਦਾ ਧਿਆਨ ਹੋ ਸਕਦਾ ਹੈ। ਫਿਰ ਜਦ ਬੱਚੇ ਨੂੰ ਜੋੜਨ ਦੀ ਲੋੜ ਹੋਵੇਗੀ ਤਾਂ ਉਹ ੭ ਅਤੇ ੬ ਲਕੀਰਾਂ ਨਹੀਂ ਖਿੱਚੇਗਾ ਸਗੋਂ ਸੌਖੀ ਤਰ੍ਹਾਂ ੭ ਅਤੇ ੬ ਨੂੰ ਜੋੜ ਲਵੇਗਾ।
{{gap}}ਜਦ ਬੱਚੇ ਨੂੰ ਗੁਣਾ ਸਿਖਾਇਆ ਜਾਂਦਾ ਹੈ ਤਾਂ ਆਮ ਕਰਕੇ ਉਸਤਾਦ ਰਟਾਏ<noinclude></noinclude>
dm0d6kwey6d64jmf561np0b0k3y1fwb
ਪੰਨਾ:ਸਿਖਿਆ ਵਿਗਿਆਨ.pdf/126
250
64871
229473
185056
2026-07-27T07:17:31Z
Harchand Bhinder
2624
/* ਤਸਦੀਕ */
229473
proofread-page
text/x-wiki
<noinclude><pagequality level="4" user="Harchand Bhinder" />{{center|'''੧੧੩'''}}</noinclude>ਹੋਏ ਪਹਾੜਿਆਂ ਦੇ ਅਧਾਰ ਉਤੇ ਬਾਲਕ ਤੋਂ ੨ ਅੰਕ ਅਤੋ ੩ ਅੰਕ ਦਾ ਗੁਣਾ ਕਰਾਉਂਦੇ ਰਹਿੰਦੇ ਹਨ। ਇਸ ਤਰ੍ਹਾਂ ਵੱਡੇ ਲੰਬੇ ਗੁਣਾਂ ਬਿਨਾ ਸਮਝੇ ਬੁੱਝੇ ਕਰ ਦਿੰਦੇ ਹਨ। ਇਸ ਤਰ੍ਹਾਂ ਬਚਿਆਂ ਨੂੰ ਗੁਣਾ ਕਰਨ ਦੀ ਯੋਗਤਾ ਦੇਣਾ ਉਨ੍ਹਾਂ ਨੂੰ ਅਸਲ ਗੁਣਾ ਕਰਨ ਦੀ ਉਪਯੋਗਤਾ ਦੇਣਾ ਨਹੀਂ ਹੈ। ਗੁਣਾ ਦੀ ਮਹੱਤਾ ਸਮਝਾਉਣ ਲਈ ਪਹਿਲਾਂ ਪਹਿਲ ਸਥੂਲ ਪਦਾਰਥਾਂ ਨੂੰ ਲੈ ਕੇ ਸਮਝਾਉਣਾ ਹੋਵੇਗਾ। ਮੰਨ ਲੌ, ਅਸਾਂ ਬੱਚੇ ਨੂੰ ੪x੩=੧੨ ਸਮਝਾਉਣਾ ਹੈ ਤਾਂ ਇਸ ਲਈ ਜ਼ਰੂਰੀ ਹੈ ਕਿ ਅਸੀਂ ੪, ੪ ਗੋਲੀਆਂ ਨੂੰ ਤਿੰਨ ਥਾਂ ਰਖੀਏ। ਬੱਚੇ ਨੂੰ ਹਰ ਥਾਂ ਦੀਆਂ ਗੋਲੀਆਂ ਗਿਣਨ ਲਈ ਕਹੀਏ, ਫਿਰ ਉਸ ਤੋਂ ਇਹ ਪੁਛੀਏ ਕਿ ਦਸੋ ਕਿੰਨੀ ਥਾਂ ਚਾਰ ਚਾਰ ਗੋਲੀਆਂ ਰੱਖੀਆਂ ਹਨ। ਜਦ ਉਹ ਇਹ ਦਸ ਦੋਵੇ ਕਿ ਤਿੰਨ ਥਾਂ ਹਨ ਤਾਂ ਉਸ ਤੋਂ ਪੁਛਿਆ ਜਾਵੇ ਕਿ ਇਹ ਸਭ ਗੋਲੀਆਂ ਮਿਲ ਕੇ ਕਿੱਨੀਆਂ ਹੋਣਗੀਆਂ? ਗਿਣ ਕੇ ਦਸੋ। ਬੱਚਿਆਂ ਤੋਂ ਸਾਰੀਆਂ ਗੋਲੀਆਂ ਗਿਣਵਾ ਦੇਣੀਆਂ ਚਾਹੀਦੀਆਂ ਹਨ। ਜਦ ਬੱਚੇ ਨੂੰ ਗਿਣਨ ਵਿਚ ਬਾਰਾਂ ਗੋਲੀਆਂ ਆ ਜਾਣ ਤਾਂ ਉਸ ਤੋਂ ਪੁਛਣਾ ਚਾਹੀਦਾ ਹੈ ਕਿ ਜੇ ੪, ੪ ਗੋਲੀਆਂ ਤਿੰਨ ਥਾਂ ਰਖੀਆਂ ਜਾਣ ਤਾਂ ਕਿੰਨੀਆਂ ਹੁੰਦੀਆਂ ਹਨ? ਉਹ ਜ਼ਰੂਰ ਬਾਰਾਂ ਗੋਲੀਆਂ ਕਹੇਗਾ। ਇਸ ਤਰ੍ਹਾਂ ਉਹ ੪x੩=੧੨ ਨੂੰ ਚੰਗੀ ਤਰ੍ਹਾਂ ਸਮਝ ਜਾਵੇਗਾ। ਇਸੇ ਤਰ੍ਹਾਂ ੪ ਦੇ ਦੂਜੀਆਂ ਸੰਖਿਆਂ ਦੇ ਗੁਣਨ ਫਲ ਨੂੰ ਸਥੂਲ ਪਦਾਰਥਾਂ ਦੀ ਸਹਾਇਤਾ ਨਾਲ ਸਮਝਾਉਣਾ ਹੋਵੇਗਾ। ਇਸੇ ਤਰ੍ਹਾਂ ਦੂਜੀਆਂ ਸੰਖਿਆਂ ਦੇ ਗੁਣਾਂ ਨੂੰ ਵੀ ਸਥੂਲ ਪਦਾਰਥਾਂ ਨੂੰ ਲੈ ਕੇ ਸਮਝਾਉਣਾ ਜ਼ਰੂਰੀ ਹੈ।
{{gap}}ਛੋਟੇ ਬਚਿਆਂ ਨੂੰ ਇਸ ਨਿਯਮ ਅਨੁਸਾਰ ਭੂਗੋਲ ਪੜ੍ਹਾਉਣ ਸਮੇਂ ਪਹਿਲਾਂ ਸਥੂਲ ਪਦਾਰਥ ਦਾ ਗਿਆਨ ਕਰਵਾਇਆ ਜਾਂਦਾ ਹੈ ਅਥਵਾ ਉਨ੍ਹਾਂ ਦੀਆਂ ਤਸਵੀਰਾਂ ਵਿਖਾਈਆਂ ਜਾਂਦੀਆਂ ਹਨ। ਫਿਰ ਨਕਸ਼ਿਆਂ ਰਾਹੀਂ ਸੂਖਮ ਗਲਾਂ ਸਮਝਾਈਆਂ ਜਾਂਦੀਆਂ ਹਨ। ਬਚਿਆਂ ਨੂੰ ਮੁਢ ਤੋਂ ਹੀ ਨਕਸ਼ਿਆਂ ਰਾਹੀਂ ਭੂਗੋਲ ਪੜ੍ਹਾਉਣਾ ਗਲਤੀ ਹੈ। ਇਸ ਤਰ੍ਹਾਂ ਬਚਿਆਂ ਨੂੰ ਭੂਗੋਲ ਦਾ ਅਸਲੀ ਗਿਆਨ ਹੋਣ ਦੀ ਥਾਂ ਨਿਰਾ ਨਕਸ਼ੇ ਦਾ ਜਾਂ ਸ਼ਬਦੀ ਗਿਆਨ ਹੋ ਜਾਂਦਾ ਹੈ।
{{gap}}‘ਸਥੂਲ ਤੋਂ ਸੂਖਮ ਵਲ ਜਾਣਾ' ਇਸ ਨਿਯਮ ਨੂੰ ਲਾਗੂ ਕਰਨ ਵਿਚ ਭੁਲ ਹੋ ਜਾਣ ਦੀ ਸੰਭਾਵਨਾ ਹੈ। ਕਦੇ ਕਦੇ ਉਸਤਾਦ ਇਸ ਨਿਯਮ ਨੂੰ ਲਾਗੂ ਕਰਨ ਵਿਚ ਬਹੁਤ ਵਧਾ ਚੜ੍ਹਾ ਕਰ ਦਿੰਦੇ ਹਨ। ਜਢ ਬਚਿਆਂ ਦਾ ਮਾਨਸਿਕ ਵਿਕਾਸ ਇੱਨਾ ਹੋ ਜਾਵੇ ਕਿ ਉਹ ਸੂਖਮ ਗਲਾਂ ਨੂੰ ਚੰਗੀ ਤਰ੍ਹਾਂ ਸਮਝ ਸਕਣ ਤਦ ਵੀ ਉਸਤਾਦ ਆਪਣੇ ਪਾਠ ਨੂੰ ਸੁਆਦੀ ਬਨਾਉਣ ਲਈ ਜਾਂ ਉਪਰਲੇ ਨਿਯਮ ਨੂੰ ਪੂਰਿਆਂ ਕਰਨ ਲਈ ਸੂਖਮ ਗਲਾਂ ਸਿੱਧੀ ਤਰ੍ਹਾਂ ਦਸਣ ਦੀ ਥਾਂ ਬੇਲੋੜੀਆਂ ਸਥੂਲ ਉਦਾਹਰਨਾਂ ਦਿੰਦੇ ਹਨ। ਭੂਗੋਲ ਨੂੰ ਪੜ੍ਹਾਉਣ ਸਮੇਂ ਬਹੁਤ ਸਾਰੇ ਉਸਤਾਦ ਬਚਿਆਂ ਨੂੰ ਤਸਵੀਰਾਂ ਹੀ ਵਿਖਾਉਂਦੇ ਰਹਿੰਦੇ ਹਨ ਭਾਵੇਂ ਉਨ੍ਹਾਂ ਤਸਵੀਰਾਂ ਦਾ ਵਿਖਾਉਣਾ ਕੋਈ ਜ਼ਰੂਰੀ ਨਹੀਂ ਹੁੰਦਾ। ਮਾਨਟੇਸਰੀ ਸਿਖਿਆ-ਢੰਗ ਨਾਲ ਪੜਾਉਣ ਵਾਲੇ ਕਈ ਉਸਤਾਦ ਆਮ ਕਰ ਕੇ ਇਸ ਤਰ੍ਹਾਂ ਦੀ ਗਲਤੀ ਕਰਦੇ ਹਨ। ਉਹ ਕਦੇ ਵੀ ਸਥੂਲ ਚੀਜ਼ਾਂ ਤੋਂ ਬਗੈਰ ਸੂਖਮ ਗਲਾਂ ਬਚਿਆਂ ਨੂੰ ਨਹੀਂ ਦਸਦੇ। ਬੱਚੇ ਦੀ ਸਮਝਣ ਦੀ ਯੋਗਤਾ ਅਥਵਾ ਉਸ ਦੇ ਬੌਧਿਕ ਵਿਕਾਸ ਨੂੰ ਧਿਆਨ ਵਿਚ ਨਹੀਂ ਰਖਿਆ ਜਾਂਦਾ। ਪਰ ਇਸ ਤਰ੍ਹਾਂ ਬੱਚੇ ਦਾ ਬਹੁਤ ਸਾਰਾ ਸਮਾਂ ਨਸ਼ਟ ਹੋ ਜਾਂਦਾ ਹੈ ਅਤੇ ਉਸ ਦੇ ਬੌਧਿਕ ਵਿਕਾਸ ਵਿਚ ਰੋਕ ਪੈਂਦੀ ਹੈ।
{{gap}}ਉਪਰ ਦਸੀ ਗ਼ਲਤੀ ਉਨ੍ਹਾਂ ਉਸਤਾਦਾਂ ਵਿਚ ਹੀ ਹੁੰਦੀ ਹੈ ਜਿਹੜੇ ਇਹ ਭੁਲ<noinclude></noinclude>
3a697t8mlge25c4t09cmwre0szb4ud2
ਪੰਨਾ:ਸਿਖਿਆ ਵਿਗਿਆਨ.pdf/127
250
64872
229474
185079
2026-07-27T07:17:40Z
Harchand Bhinder
2624
/* ਤਸਦੀਕ */
229474
proofread-page
text/x-wiki
<noinclude><pagequality level="4" user="Harchand Bhinder" />{{center|'''੧੧੪'''}}</noinclude>ਜਾਂਦੇ ਹਨ ਕਿ ਉਪਰਲੇ ਨਿਯਮ ਵਿਚ ਸਦਾ ਅੱਗੇ ਵਧਨ ਉਤੇ ਜ਼ੋਰ ਦਿੱਤਾ ਗਿਆ ਹੈ। ਬੱਚੇ ਦੀ ਸਿਖਿਆ ਤਾਂ ਹੀ ਠੀਕ ਢੰਗ ਨਾਲ ਹੁੰਦੀ ਹੈ ਜਦ ਅਸੀਂ ਉਸ ਦਾ ਸਦਾ ਅੱਗੇ ਵਧਨ ਦਾ ਉਤਸ਼ਾਹ ਬਣਾਈ ਰੱਖੀਏ। ਇਸ ਦੇ ਲਈ ਜਿਥੇ ਇਕ ਪਾਸੇ ਸਾਨੂੰ ਇਹ ਵਿਚਾਰਾਂ ਵੇਖਣਾ ਜ਼ਰੂਰੀ ਕਿ ਉਸ ਦਾ ਹਰ ਤਰਾਂ ਦਾ ਗਿਆਨ ਉਸ ਦੇ ਤਜਰਬੇ ਦੇ ਆਧਾਰ ਉਤੇ ਹੈ, ਉਥੇ ਸਾਨੂੰ ਇਹ ਵੇਖਣਾ ਵੀ ਜ਼ਰੂਰੀ ਹੈ ਕਿ ਬੱਚਾ ਲੋੜ ਤੋਂ ਵਧ ਸਥੂਲ ਚੀਜ਼ਾਂ ਤੇ ਹੀ ਨਾ ਖੜਾ ਰਹੇ। ਸੂਖਮ ਵਿਚਾਰਾਂ ਨੂੰ ਸਮਝਣ ਦੀ ਯੋਗਤਾ ਦੇਣਾ ਅਤੇ ਆਪਣੇ ਆਪ ਸੂਖਮ ਵਿਚਾਰਾਂ ਨੂੰ ਸੋਧ ਸਕਣ ਦੀ ਯੋਗਤਾ ਦਾ ਵਿਕਾਸ ਕਰਨਾ-ਇਹ ਬੱਚੇ ਦੀ ਬੌਧਿਕ ਸਿਖਿਆ ਦਾ ਨਿਸ਼ਾਨਾ ਹੈ, ਅਤੇ ਇਸ ਨਿਸ਼ਾਨੇ ਦੀ ਪਰਾਪਤੀ ਤਾਂ ਹੀ ਹੋ ਸਕਦੀ ਹੈ ਜਦ ਉਸਤਾਦ ਬੱਚੇ ਦੇ ਸੂਖਮ ਵਿਚਾਰ ਕਰਨ ਦੇ ਹਰ ਯਤਨ ਨੂੰ ਉਤਸ਼ਾਹ ਦਿੰਦਾ ਰਹੇ। ਜਦ ਬਚਿਆਂ ਨੂੰ ਹਰ ਸੂਖਮ ਗਲ ਸਥੂਲ ਉਦਾਹਰਨਾਂ ਨਾਲ ਸਮਝਾਉਣ ਦਾ ਯਤਨ ਕੀਤਾ ਜਾਂਦਾ ਹੈ ਤਾਂ ਉਨ੍ਹਾਂ ਵਿਚ ਸਦਾ ਸਥੂਲ ਵਿਚ ਹੀ ਰਹਿਣ ਦੀ ਆਦਤ ਪੈ ਜਾਂਦੀ ਹੈ। ਇਸ ਨਾਲ ਪੜ੍ਹਾਈ ਦਾ ਵਿਸ਼ਾ ਸੁਆਦੀ ਭਾਵੇਂ ਬਣ ਜਾਵੇ, ਬੌਧਿਕ ਲਾਭ ਵਧੇਰੇ ਨਹੀਂ ਹੋਵੇਗਾ।
{{gap}}'''ਗਿਆਤ ਤੋਂ ਅਗਿਆਤ ਵੱਲ:-'''ਸਿਖ਼ਾਈ-ਵਿਧੀ ਦਾ ਤੀਜਾ ਨਿਯਮ ਇਹ ਹੈ ਕਿ ਉਸਤਾਦ ਬਚੇ ਦੀਆਂ ਜਾਣੀਆਂ ਬੁਝੀਆਂ ਗੱਲਾਂ ਤੋਂ ਚਲਕੇ ਉਨ੍ਹਾਂ ਗੱਲਾਂ ਵਲ ਵਧੇ ਜਿਹੜੀਆਂ ਬੱਚਾ ਨਹੀਂ ਜਾਣਦਾ। ਇਸ ਨਿਯਮ ਅਨੁਸਾਰ ਉਸਤਾਦ ਨੂੰ ਚਾਹੀਦਾ ਹੈ ਕਿ ਕਿਸੇ ਸੰਥਾ ਨੂੰ ਪੜਾਉਣ ਤੋਂ ਪਹਿਲਾਂ ਇਹ ਜਾਨਣ ਦਾ ਯਤਨ ਕਰੇ ਕਿ ਬੱਚਾ ਉਸ ਵਿਸ਼ੇ ਬਾਰੇ ਕੀ ਜਾਣਦਾ ਹੈ। ਸੰਥਾ ਅਰੰਭ ਕਰਨ ਤੋਂ ਪਹਿਲਾਂ ਕੁਝ ਸੁਆਲ ਪੁਛਕੇ ਉਸ ਗਿਆਨ ਨੂੰ ਉਨ੍ਹਾਂ ਦੀ ਯਾਦ ਵਿਚ ਤਾਜ਼ਾ ਕਰ ਲੈਣਾ ਚਾਹੀਦਾ ਹੈ। ਇਸ ਗਿਆਨ ਦੇ ਅਧਾਰ ਉਤੇ ਫਿਰ ਉਸਤਾਦ ਨੂੰ ਨਵਾਂ ਗਿਆਨ ਦੇਣਾ ਚਾਹੀਦਾ ਹੈ। ਉਸਤਾਦ ਨੂੰ ਚਾਹੀਦਾ ਹੈ ਕਿ ਨਵੇਂ ਗਿਆਨ ਦੀ ਹਰ ਗਲ ਦਾ ਸਬੰਧ ਬੱਚੇ ਦੇ ਪਹਿਲੇ ਗਿਆਨ ਨਾਲ ਜੋੜਦਾ ਜਾਵੇ। ਜਦ ਇਸੇ ਤਰ੍ਹਾਂ ਬੱਚਾ ਕੋਈ ਗਿਆਨ ਪਰਾਪਤ ਕਰਦਾ ਹੈ ਤਾਂ ਇਕ ਤਾਂ ਸੰਥਾ ਸੁਆਦੀ ਹੋ ਜਾਂਦੀ ਹੈ ਜੋ ਦੂਜੇ ਉਸਦਾ ਗਿਆਨ ਉਹਦੇ ਮਨ-ਪਰਦੇ ਉਤੇ ਠੀਕ ਤਰ੍ਹਾਂ ਲਕੀਰਿਆ ਜਾਂਦਾ ਹੈ। ਉਸਦਾ ਨਵਾਂ ਗਿਆਨ ਹੁਣ ਉਸਦੀ ਬੁਧੀ ਦਾ ਅੰਗ ਬਣ ਜਾਂਦਾ ਹੈ।
{{gap}}ਗਿਆਤ ਤੋਂ ਅਗਿਆਤ ਵਲ ਵਧਨ ਦਾ ਨਿਯਮ ਬਚਿਆਂ ਦੀ ਸੰਥਾ ਵਿਚ ਰੁਚੀ ਵਧਾਉਣ ਲਈ ਖਾਸ ਜ਼ਰੂਰੀ ਹੈ। ਬਚਿਆਂ ਦਾ ਧਿਆਨ ਖਿਚਣ ਲਈ ਜਰੂਰੀ ਹੈ ਕਿ ਸੰਥਾ ਵਿਚ ਨਾ ਨਿਰੀਆਂ ਨਵੀਆਂ ਗਲਾਂ ਹੋਣ ਅਤੇ ਨਾ ਨਿਰੀਆਂ ਪੁਰਾਣੀਆਂ, ਪਾਠ ਵਿਚ ਕੁਝ ਜਾਣੀਆਂ ਤੇ ਕੁਝ ਅਣਜਾਣੀਆਂ ਗਲਾਂ ਹੋਣ ਤਾਂ ਹੀ ਪਾਠ ਸੁਆਦੀ ਹੁੰਦਾ ਹੈ ਅਤੇ ਉਨ੍ਹਾਂ ਦੇ ਧਿਆਨ ਨੂੰ ਖਿਚਦਾ ਹੈ। ਜਦ ਕੋਈ ਉਸਤਾਦ ਆਪਣੇ ਪਾਠ ਵਿਚ ਪੁਰਾਣੀਆਂ ਗੱਲਾਂ ਹੀ ਦੁਹਰਾਉਂਦਾ ਰਹਿੰਦਾ ਹੈ ਤਾਂ ਬੱਚਿਆਂ ਦਾ ਮਨ ਉਸ ਦੇ ਪੜ੍ਹਨ ਤੋਂ ਉਖੜ ਜਾਂਦਾ ਹੈ। ਇਸ ਤਰ੍ਹਾਂ ਜਿਹੜਾ ਉਸਤਾਦ ਬਚਿਆਂ ਨੂੰ ਠਵੀਆਂ ਗਲਾਂ ਇਕ ਦਮ ਹੀ ਦਸਣ ਲੱਗ ਜਾਂਦਾ ਹੈ, ਉਨ੍ਹਾਂ ਨੂੰ ਬਾਲਕ ਨਾ ਸਮਝ ਸਕਦੇ ਹਨ ਅਤੇ ਨਾ ਉਨ੍ਹਾਂ ਵਿਚ ਆਪਣਾ ਧਿਆਨ ਗੱਡ ਸਕਦੇ ਹਨ।
{{gap}}ਮੰਨ ਲੈ, ਕੋਈ ਉਸਤਾਦ ਬੱਚਿਆਂ ਨੂੰ ਦਸ਼ਮਲਵ ਦਾ ਜੋੜ ਸਮਝਾਉਣਾ ਚਾਹੁੰਦਾ ਹੈ। ਉਸ ਲਈ ਇਹ ਜ਼ਰੂਰੀ ਹੈ ਕਿ ਉਹ ਇਹ ਜਾਣ ਲਵੇ ਕਿ ਬੱਚੇ ਕਿਥੋਂ ਕੁ ਤਕ ਭਿੰਨ ਦੇ<noinclude></noinclude>
stcruof6opryb8b65i7i6tfz9gdkt40
ਪੰਨਾ:ਸਿਖਿਆ ਵਿਗਿਆਨ.pdf/128
250
64873
229475
187735
2026-07-27T07:17:49Z
Harchand Bhinder
2624
/* ਤਸਦੀਕ */
229475
proofread-page
text/x-wiki
<noinclude><pagequality level="4" user="Harchand Bhinder" />{{center|'''੧੧੫'''}}</noinclude>ਜੋੜਾਂ ਨੂੰ ਚੰਗੀ ਤਰ੍ਹਾਂ ਕਰ ਸਕਦੇ ਹਨ। ਦਸਮਲਵ ਦੇ ਜੋੜ ਨੂੰ ਸਮਝਾਉਣ ਤੋਂ ਪਹਿਲਾਂ ਉਸ ਨੂੰ ਬਾਲਕਾਂ ਦੇ ਭਿੰਨ ਦੇ ਜੋੜ ਦੇ ਗਿਆਨ ਨੂੰ ਕੁਝ ਪ੍ਰਸ਼ਨ ਪੁਛਕੇ ਯਾਦ ਕਰਵਾ ਲੈਣਾ ਚਾਹੀਦਾ ਹੈ। ਫਿਰ ਇਸ ਗਿਆਨ ਦੇ ਅਧਾਰ ਉਤੇ ਨਵਾਂ ਗਿਆਨ ਦਿੱਤਾ ਜਾਵੇਗਾ। ਇਸੇ ਤਰ੍ਹਾਂ ਪਦਾਰਥ ਵਿਗਿਆਨ ਪੜ੍ਹਾਉਣ ਸਮੇਂ ਜਦੋਂ ਉਸਤਾਦ ਆਰਕਮਿਡੀਜ਼ ਦੇ ਸਿਧਾਂਤ ਨੂੰ ਬਚਿਆਂ ਨੂੰ ਸਮਝਾਵੇਗਾ ਤਾਂ ਉਸ ਨੂੰ ਕੁਝ ਪ੍ਰਸ਼ਨ ਪੁਛ ਕੇ ਬਚਿਆਂ ਦੇ ਅਜਿਹੇ ਅਨੁਭਵ ਦਾ ਚੇਤਾ ਕਰਾਉਣਾ ਹੋਵੇਗਾ ਜਿਸ ਵਿਚ ਉਨ੍ਹਾਂ ਪਦਾਰਥ ਨੂੰ ਪਾਣੀ ਵਿਚ ਪਾਇਆ ਉਸ ਦਾ ਵਜ਼ਨ ਘਟਦਿਆਂ ਵੇਖਿਆ ਹੋਵੇਗਾ।
{{gap}}ਇਤਿਹਾਸ ਦੇ ਉਸਤਾਦ ਨੂੰ ਪਾਠ ਨੂੰ ਪੜ੍ਹਾਉਣ ਸਮੇਂ ਇਹ ਜਾਨਣਾ ਜ਼ਰੂਰੀ ਹੈ ਕਿ ਬੱਚੇ ਪਹਿਲੇ ਪੜ੍ਹਾਏ ਗਏ ਪਾਠ ਨੂੰ ਕਿਥੋਂ ਕੁ ਤਕ ਯਾਦ ਕੀਤੇ ਹੋਏ ਹਨ। ਨਵੇਂ ਪਾਠ ਦਰ ਬਚਿਆਂ ਦੀ ਯਾਦ ਵਿਚ ਤਾਜ਼ਾ ਕਰਨਾ ਹੋਵੇਗਾ। ਫਿਰ ਉਨ੍ਹਾਂ ਨੂੰ ਨਵਾਂ ਗਿਆਨ ਇਸ ਤਰ੍ਹਾਂ ਦਿੱਤਾ ਜਾਵੇਗਾ ਜਿਸ ਨਾਲ ਉਹ ਨਵੇਂ ਗਿਆਨ ਦਾ ਸਬੰਧ ਆਪਣੇ ਪਹਿਲੇ ਗਿਆਨ ਨਾਲ ਸੌਖੀ ਤਰ੍ਹਾਂ ਜੋੜ ਸਕਣ।
{{gap}}'''ਸਰਲ ਤੋਂ ਜਟੀਲ ਵਲ:-'''ਸਿਖਾਈ-ਵਿਧੀ ਦਾ ਚੌਥਾ ਨਿਯਮ ਇਹ ਹੈ ਕਿ ਬਚਿਆ ਨੂੰ ਸਰਲ ਗਲਾਂ ਦਾ ਗਿਆਨ ਪਹਿਲਾਂ ਕਰਾਇਆ ਜਾਵੇ, ਫਿਰ ਜਟੀਲ (ਗੁੰਝਲਦਾਰ) ਗਲਾਂ ਦਾ ਗਿਆਨ ਕਰਾਇਆ ਜਾਵੇ। ਇਹ ਨਿਯਮ ਇੱਨਾ ਸਪਸ਼ਟ ਹੈ ਕਿ ਇਸ ਨੂੰ ਸਮਝਾਉਣ ਦੀ ਲੋੜ ਵਿਅਰਥ ਜਹੀ ਦਿਖਾਈ ਦਿੰਦੀ ਹੈ। ਪਰ ਜਿਨ੍ਹਾਂ ਉਸਤਾਦਾਂ ਨੂੰ ਬਾਲ-ਮਨੋਵਿਗਿਆਨ ਦਾ ਕਾਫੀ ਗਿਆਨ ਨਹੀਂ ਹੁੰਦਾ ਉਹ ਇਸ ਨਿਯਮ ਠੀਕ ਤਰ੍ਹਾਂ ਆਪਣੀ ਸਿਖਾਈ ਦੇ ਕੰਮ ਵਿਚ ਵਰਤੋ ਨਹੀਂ ਕਰਦੇ। ਇਸ ਨਿਯਮ ਨੂੰ ਸਮਝਣ ਵਿਚ ਇਕ ਭੁਲ ਇਹ ਹੋ ਸਕਦੀ ਹੈ ਕਿ ਅਸੀਂ ਬੱਚੇ ਦੇ ਦ੍ਰਿਸ਼ਟੀਕੋਣ ਨੂੰ ਭੁਲ ਜਾਈਏ। ਬਹੁਤ ਸਾਰੀਆਂ ਅਜੇਹੀਆਂ ਗਲਾਂ ਹਨ ਜਿਹੜੀਆਂ ਸਾਡੀ ਦ੍ਰਿਸ਼ਟੀ ਵਿਚ ਬੜੀਆਂ ਸਰਲ ਹਨ, ਪਰ ਬਚਿਆ ਦੀ ਦ੍ਰਿਸ਼ਟੀ ਵਿਚ ਬੜੀਆਂ ਕਠਨ ਹਨ। ਜਿਹੜੀਆਂ ਗਲਾਂ ਕਿਸੇ ਵਿਦਿਆ ਵਿਚ ਪਰਬੀਨ ਨੂੰ ਸਰਲ ਜਾਪਦੀਆਂ ਹਨ ਉਹ ਗਲਾਂ ਉਸ ਵਿਦਿਆਂ ਵਿਚ ਪਰਵੇਸ਼ ਕਰਨ ਵਾਲੇ ਵਿਅਕਤੀ ਨੂੰ ਬੜੀਆਂ ਔਖੀਆਂ ਪਰਤੀਤ ਹੁੰਦੀਆਂ ਹਨ। ਰੇਖਾ ਗਣਿਤ ਦਾ ਗਿਆਨ ਰਖਣ ਵਾਲੇ ਵਿਅਕਤੀ ਨੂੰ ਸਭ ਤੋਂ ਸਰਲ ਬਿੰਦੂ ਰੇਖਾ ਤੇ ਦਾਇਰਾ ਆਦਿ ਹਨ, ਪਰ ਅਸਲ ਵਿਚ ਇਹ ਬੜੀਆਂ ਸੂਖ਼ਮ ਗਲਾਂ ਹਨ, ਜਿਨ੍ਹਾਂ ਦਾ ਗਿਆਨ, ਰੇਖਾ ਗਣਿਤ ਵਿਚ ਚੰਗਾ ਪੈਰ ਰਖਣ ਨਾਲ ਹੀ, ਠੀਕ ਤਰ੍ਹਾਂ ਸਮਝ ਵਿਚ ਬੈਠਦਾ ਹੈ। ਬੱਚੇ ਨੂੰ ਉਪਰਲੀਆਂ ਗਲਾਂ ਦੀ ਪਰਿਭਾਸ਼ਾ ਦੀ ਥਾਂ ਇਹ ਚੰਗਾ ਹੋਵੇਗਾ ਕਿ ਪਹਿਲਾਂ ਉਸ ਤੋਂ ਕਈ ਤਰ੍ਹਾਂ ਦੇ ਰੇਖਾ ਗਣਿਤ ਦੇ ਚਿਤ੍ਰ ਤੋਂ ਖਿਚਵਾਏ ਜਾਣ ਅਤੇ ਇਨ੍ਹਾਂ ਚਿਤ੍ਰਾਂ ਦੇ ਲੱਛਣਾਂ ਨੂੰ ਹੌਲੀ ਹੌਲੀ ਸਮਝਾਇਆ ਜਾਵੇ, ਫਿਰ ਸੂਖਮ ਗਲਾਂ ਨੂੰ ਸਮਝਾਉਣ ਦਾ ਯਤਨ ਕੀਤਾ ਜਾਵੇ। ਬੱਚੇ ਨੂੰ ਜਿਨ੍ਹਾਂ ਗੱਲਾਂ ਦਾ ਗਿਆਨ ਹੁੰਦਾ ਹੈ ਉਹ ਕੋਈ ਠੁਕ ਸਿਰ ਦਾ ਨਹੀਂ ਹੁੰਦਾ, ਪਰ ਇਸੇ ਤਰ੍ਹਾਂ ਦਾ ਗਿਆਨ ਉਸ ਨੂੰ ਸਰਲ ਜਾਪਦਾ ਹੈ। ਇਸ ਗਿਆਨ ਤੋਂ ਚਲ ਕੇ ਉਸ ਨੂੰ ਜਟੀਲ ਗਲਾਂ ਦਾ ਗਿਆਨ ਕਰਵਾਉਣਾ ਚਾਹੀਦਾ ਹੈ। ਬਚਿਆਂ ਨੂੰ ਓਹੋ ਗਲ ਸਰਲ ਜਾਪਦੀ ਹੈ ਜਿਨ੍ਹਾਂ ਦਾ ਥੋੜਾ ਬਹੁਤ ਗਿਆਨ ਉਨ੍ਹਾਂ ਨੂੰ ਹੋਵੇ। ਇਸ ਲਈ ਜਿਹੜਾ ਉਸਤਾਦ ਬੱਚੇ ਦੇ ਅਧੂਰੇ ਗਿਆਨ ਨੂੰ ਧਿਆਨ ਵਿਚ ਰਖਦਿਆਂ ਹੋਰ ਗਿਆਨ ਦੇਣ ਦਾ ਅਤੇ ਉਸਦੇ ਗਿਆਨ ਨੂੰ ਠੁਕ ਸਿਰ ਕਰਨ ਦਾ ਯਤਨ<noinclude></noinclude>
j7fn1klwoanx4iczs3jvg505dtv5s2r
ਪੰਨਾ:ਸਿਖਿਆ ਵਿਗਿਆਨ.pdf/129
250
64874
229476
187737
2026-07-27T07:18:01Z
Harchand Bhinder
2624
/* ਤਸਦੀਕ */
229476
proofread-page
text/x-wiki
<noinclude><pagequality level="4" user="Harchand Bhinder" />{{center|'''੧੧੬'''}}</noinclude>ਕਰਦਾ ਹੈ ਓਹ ਉਪਰਲੇ ਨਿਯਮ ਦੀ ਪਾਲਣਾ ਕਰਦਾ ਹੈ।
{{gap}}ਮੰਨ ਲੌ, ਕੋਈ ਉਸਤਾਦ ਇਤਿਹਾਸ ਪੜ੍ਹਾਉਦਾ ਹੈ। ਬਾਲਗ ਵਿਅਕਤੀ ਦੀ ਦ੍ਰਿਸ਼ਟੀ ਤੋਂ ਸਮਾਜ ਵਿਚਲੀਆਂ ਵਰਤਮਾਨ ਲੋਕ-ਸੰਸਥਾਵਾਂ ਸਮਝ ਵਿਚ ਸੌਖੀ ਤਰ੍ਹਾਂ ਆ ਜਾਣ ਵਾਲੀਆਂ ਹਨ। ਇਨ੍ਹਾਂ ਬਾਰੇ ਹੋਰ ਜਾਣਕਾਰੀ ਵਧਾਉਣ ਲਈ ਅਤੇ ਉਨ੍ਹਾਂ ਦੇ ਇਤਿਹਾਸ ਦਾ ਗਿਆਨ ਪਰਾਪਤ ਕਰਨ ਲਈ ਬਾਲਗ ਵਿਅਕਤੀ ਯਤਨ ਕਰਦਾ ਹੈ। ਉਸਦੇ ਇਤਿਹਾਸ ਅਧਿਅਨ ਦਾ ਅਧਾਰ ਵਰਤਮਾਨ ਸੰਸਥਾਵਾਂ ਹਨ। ਬਚਿਆਂ ਦੇ ਮਨ ਦੀ ਹਾਲਤ ਇਸ ਦੇ ਬਿਲਕੁਲ ਉਲਟ ਹੈ। ਬੱਚੇ ਦੀ ਰੁਚੀ ਇਤਿਹਾਸਕ ਕਹਾਣੀਆਂ ਸੁਨਣ ਦੀ ਹੁੰਦੀ ਹੈ ਸੰਸਥਾਵਾਂ ਦਾ ਇਤਿਹਾਸ ਜਾਨਣ ਦੀ ਨਹੀਂ। ਇਸ ਲਈ ਉਸਨੂੰ ਜਿਨੀਆਂ ਸੁਆਦੀ ਪੁਰਾਣੀਆਂ ਗੱਲਾਂ ਲਗਦੀਆਂ ਹਨ ਉੱਨੀਆਂ ਸੁਆਦੀ ਵਰਤਮਾਨ ਸਮਾਜਿਕ ਸੰਸਥਾਵਾਂ ਦੀ ਚਰਚਾ ਨਹੀਂ। ਇਸ ਲਈ ਬਚਿਆਂ ਨੂੰ ਪੜ੍ਹਾਉਣ ਸਮੇਂ ਉਸਤਾਦ ਨੂੰ ਵਰਤਮਾਨ ਸਮਾਜ-ਸੰਸਥਾਵਾਂ ਤੋਂ ਚਲਕੇ ਬਚਿਆਂ ਨੂੰ ਇਤਿਹਾਸ ਦਾ ਗਿਆਨ ਕਰਾਉਣ ਦਾ ਯਤਨ ਨਹੀਂ ਕਰਨਾ ਚਾਹੀਦਾ ਹੈ। ਇਸ ਦੇ ਉਲਟ ਉਨ੍ਹਾਂ ਨੂੰ ਇਤਿਹਾਸਕ ਕਹਾਣੀ ਸੁਣਾਕੇ ਫਿਰ ਉਸਦਾ ਸਬੰਧ ਸਮਾਜਿਕ ਸੰਸਥਾਵਾਂ ਨਾਲ ਦਸਣ ਦਾ ਯਤਨ ਕਰਨਾ ਚਾਹੀਦਾ ਹੈ।
{{gap}}'''ਕੁਦਰਤ ਦੀ ਨਕਲ:-'''ਬੱਚਿਆਂ ਦੀ ਸਿਖਿਆ ਦਾ ਇਕ ਮੌਲਿਕ ਸਿਧਾਂਤ ਇਹ ਹੈ ਕਿ ਸਾਨੂੰ ਉਸਦੀ ਸਿਖਿਆ ਵਿਚ ਕੁਦਰਤ ਦੀ ਨਕਲ ਕਰਨੀ ਚਾਹੀਦੀ ਹੈ। ਕੁਦਰਤ ਦੀ ਨਕਲ ਕਰਨ ਦੇ ਅਰਥ ਦੋ ਤਰ੍ਹਾਂ ਦੇ ਹੋ ਸਕਦੇ ਹਨ। ਇਕ ਤੇ ਸਾਨੂੰ ਬਚਿਆਂ ਦੀ ਸਿਖਾਈ ਉਸੇ ਤਰ੍ਹਾਂ ਕਰਨੀ ਚਾਹੀਦੀ ਹੈਂ ਜਿਸ ਤਰ੍ਹਾਂ ਕੁਦਰਤ ਉਸਦੀ ਸਿਖਾਈ ਕਰਦੀ ਹੈ। ਕੁਦਰਤ-ਵਾਦ ਦੇ ਸਿਖਿਆ-ਵਿਗਿਆਨੀ ਕਦੇ ਕਦੇ ਕੁਦਰਤੀ ਸਿਖਿਆ ਨੂੰ ਇੱਨੀ ਮੱਹਤਾ ਦਿੰਦੇ ਹਨ ਕਿ ਉਹ ਸਿਖਿਆ ਦੇ ਬਣਾਉਟੀ ਉਪਾ ਨੂੰ ਬੱਚੇ ਦੀ ਸਫਲ ਸਿਖਿਆ ਵਿਚ ਰੋਕ ਸਮਝਦੇ ਹਨ। ਰੂਸੋ ਦਾ ਕਥਨ ਹੈ, "ਸਿਖਿਆ ਜਦ ਕਲਾ ਬਣ ਜਾਂਦੀ ਹੈ ਤਾਂ ਉਸ ਦਾ ਸਫਲ ਹੋਣਾ ਅਸੰਭਵ ਹੈ।"<ref>"As soon as education becomes an art, it is well-nigh impossible for it to succeed."</ref>
{{gap}}ਇਸ ਤਰ੍ਹਾਂ ਨਾਲ ਕਹਿਣ ਵਿਚ ਅਤਿਕਥਨੀ ਹੈ। ਕੁਦਰਤ ਦੀ ਨਕਲ ਦਾ ਅਸਲ ਅਰਥ ਹੈ ਕਿ ਬੱਚੇ ਦੀ ਸਿਖਿਆ ਵਿਚ ਉਸਦੇ ਸਰੀਰਕ ਅਤੇ ਮਾਨਸਿਕ ਵਿਕਾਸ ਦੇ ਨਿਯਮਾਂ ਦਾ ਪਾਲਣ ਕੀਤਾ ਜਾਵੇ। ਬੱਚੇ ਦੇ ਅੰਗ ਕੋਮਲ ਹੁੰਦੇ ਹਨ, ਆਮ ਕਰਕੇ ਉਸ ਤੋਂ ਬਹੁਤਾ ਕਠਣ ਕੰਮ ਨਹੀਂ ਕਰਾਇਆ ਜਾ ਸਕਦਾ। ਉਸਨੂੰ ਮਨ-ਮਰਜ਼ੀ ਨਾਲ ਇਧਰ ਉਧਰ ਘੁੰਮਣ ਦਾ ਮੌਕਾਂ ਦਿੱਤਾ ਜਾਂਦਾ ਹੈ। ਇਸੇ ਤਰ੍ਹਾਂ ਉਸ ਵਿਚ ਕਿਸੇ ਜਟੀਲ ਗਲ ਨੂੰ ਸਮਝਣ ਦੀ ਸ਼ਕਤੀ ਇਕ ਹੱਦ ਤੱਕ ਹੀ ਰਹਿੰਦੀ ਹੈ। ਇਸਦਾ ਵਿਕਾਂਸ ਹੌਲੀ ਹੌਲੀ ਬੱਚੇ ਦੀ ਉਮਰ ਅਨੁਸਾਰ ਹੁੰਦਾ ਹੈ। ਬਾਲਕ ਜਿਹੜੀ ਸਮਾਜਿਕ ਅਵਸਥਾ ਵਿਚ ਹੋਵੇ ਉਸ ਅਨੁਸਾਰ ਹੀ ਉਸ ਨੂੰ ਸਿਖਿਆ ਦੇਣੀ ਚਾਹੀਦੀ ਹੈ। ਛੋਟੇ ਬੱਚਿਆਂ ਦੀ ਸਿਖਿਆ ਵਿਚ ਹੱਥ ਦੇ ਕੰਮ ਅਤੇ ਖੇਡ ਕੁਦ ਦੇ ਕੰਮ ਕਾਫੀ ਹੋਣੇ ਚਾਹੀਦੇ ਹਨ। ਕਿਸ਼ੋਰ ਉਮਰ ਦੇ ਬਚਿਆਂ ਦੀ ਸਿਖਿਆ ਵਿਚ ਬੌਧਿਕ ਵਿਸ਼ਿਆਂ ਅਤੇ ਸੂਖਮ ਵਿਚਾਰਾਂ ਦਾ ਵਾਧਾ ਹੋਣਾ ਚਾਹੀਦਾ ਹੈ। ਪਿਆਰ ਕਵਿਤਾਵਾਂ ਕਸ਼ੋਰ ਉਮਰ ਤੋਂ ਪਹਿਲਾਂ ਬਚਿਆਂ ਨੂੰ ਨਹੀਂ ਪੜ੍ਹਾਈਆਂ ਜਾਣੀਆਂ ਚਾਹੀਦੀਆਂ। ਬਾਲ-ਅਵਸਥਾ ਵਿਚ ਬੱਚੇ ਪਿਆਰ<noinclude></noinclude>
0dsn3866kvm0g2m54z73t5ixkl2t8m3
ਪੰਨਾ:ਸਿਖਿਆ ਵਿਗਿਆਨ.pdf/130
250
64875
229477
185089
2026-07-27T07:18:37Z
Harchand Bhinder
2624
/* ਤਸਦੀਕ */
229477
proofread-page
text/x-wiki
<noinclude><pagequality level="4" user="Harchand Bhinder" />{{center|'''੧੧੭'''}}</noinclude>ਕਵਿਤਾਵਾਂ ਨੂੰ ਠਿਰਾ ਘੋਟਾ ਹੀ ਲਾ ਲੈਂਦੇ ਹਨ। ਉਨ੍ਹਾਂ ਦੇ ਭਾਵਾਂ ਦਾ ਗਿਆਨ ਉਨ੍ਹਾਂ ਲਈ ਔਖਾ ਹੈ। ਕਿਸ਼ੋਰ ਬੱਚਾ ਸਭ ਤੋਂ ਵਧ ਪਿਆਰ ਦਾ ਅਨੁਭਵ ਕਰਦਾ ਹੈ। ਆਮ ਕਰਕੇ ਇਸ ਅਵਸਥਾ ਵਿਚ ਇਸ ਤਰ੍ਹਾਂ ਦੀਆਂ ਕਵਿਤਾਵਾਂ ਦੀ ਉਨ੍ਹਾਂ ਨੂੰ ਲੋੜ ਹੁੰਦੀ ਹੈ। ਜਦ ਬੱਚੇ ਨੂੰ ਉਸਦੀ ਭੁੱਖ ਅਨੁਸਾਰ ਮਾਨਸਿਕ ਭੋਜਣ ਮਿਲਦਾ ਹੈ ਤਾਂ ਉਹ ਉਸ ਨੂੰ ਸੁਆਦ ਨਾਲ ਗ੍ਰਹਿਣ ਕਰਦਾ ਹੈ।
{{gap}}'''ਮਨੋ ਵਿਗਿਆਨਿਕ-ਢੰਗ ਦੀ ਨਕਲ:-'''ਬਚਿਆਂ ਦੀ ਸਿਖਿਆ ਦਾ ਇਕ ਸਿਧਾਂਤ ਇਹ ਹੈ ਕਿ ਪਾਠ-ਵਿਸ਼ਾ ਜਿਸ ਤਰ੍ਹਾਂ ਲਿਖਿਆ ਜਾਂਦਾ ਹੈ ਉਸ ਨੂੰ ਉਸੇ ਤਰ੍ਹਾਂ ਨਹੀਂ ਪੜ੍ਹਾਇਆ ਜਾਣਾ ਚਾਹੀਦਾ। ਪਾਠ-ਵਿਸ਼ਾ ਆਮ ਕਰਕੇ ਵਿਦਵਾਨਾਂ ਦੇ ਢੰਗ ਨਾਲ ਲਿਖਿਆ ਜਾਂਦਾ ਹੈ। ਆਪਣੇ ਵਿਚਾਰਾਂ ਨੂੰ ਲੜੀਵਾਰ ਬਨਾਉਣ ਲਈ ਪੁਸਤਕ ਦਾ ਲੇਖਕ ਉਸਦੀ ਦਲੀਲ ਉਤੇ ਵਧੇਰੇ ਜ਼ੋਰ ਦਿੰਦਾ ਹੈ। ਉਸ ਦੇ ਮਨੋਵਿਗਿਆਨਿਕ ਪੱਖ ਉਤੇ ਉਸਦਾ ਧਿਆਨ ਨਹੀਂ ਜਾਂਦਾ। ਕੋਈ ਵਿਰਲਾ ਪੁਸਤਕ ਦਾ ਲੇਖਕ ਆਪਣੇ ਵਿਸ਼ੇ ਨੂੰ ਪਾਠਕਾਂ ਦੀ ਸਮਝ ਵਿਚ ਆਉਣ ਵਾਲਾ ਬਨਾਉਣ ਦਾ ਯਤਨ ਕਰਦਾ ਹੈ। ਵਿਸ਼ੇ ਨੂੰ ਸਮਝ ਵਿਚ ਆਉਣ ਵਾਲਾ ਬਨਾਉਣ ਲਈ ਇਹ ਜ਼ਰੂਰੀ ਹੁੰਦਾ ਹੈ ਕਿ ਜਿਥੇ ਲੋੜ ਹੋਵੇ ਉਥੇ ਉਸਦੇ ਵਿਦਵਾਨਾਂ ਵਾਲੇ ਢੰਗ ਨੂੰ ਛਡ ਦੇਈਏ ਅਤੇ ਆਪਣੇ ਵਿਸ਼ੇ ਨੂੰ ਇਸ ਤਰ੍ਹਾਂ ਅੱਗੇ ਤੋਰੀਏ ਜਿਸ ਨਾਲ ਸਿਖਣ ਵਾਲੇ ਦੀ ਸਮਝ ਵਿਚ ਚੰਗੀ ਤਰ੍ਹਾਂ ਬੈਠ ਜਾਵੇ। ਇਸ ਦੇ ਲਈ ਇਹ ਜ਼ਰੂਰੀ ਹੈ ਕਿ ਉਸਤਾਦ ਸਥੂਲ ਧਾਰਨਾ ਨੂੰ ਵਧੇਰੇ ਮੱਹਤਾ ਦੇਵੇ। ਉਹ ਅਜਿਹੇ ਉਦਾਹਰਨ ਦੇਵੇ ਜਿਨ੍ਹਾਂ ਨਾਲ ਬੱਚਾ ਚੰਗੀ ਤਰ੍ਹਾਂ ਵਾਕਫ ਹੋਵੇ। ਉਹ ਕਿਸੇ ਨਿਯਮ ਦੇ ਸ਼ੁਧ ਰੂਪ ਨੂੰ ਇਕੋ ਵਾਰੀ ਨਾ ਦੱਸੇ ਸਗੋਂ ਹੌਲੀ ਹੌਲੀ ਉਸ ਨੂੰ ਉਦਾਹਰਨਾਂ ਦੇ ਸਹਾਰੇ ਅਸ਼ੁੱਧ ਰੂਪ ਤੋਂ ਸ਼ੁਧ ਰੂਪ ਵਲ ਲੈ ਜਾਵੇ।
{{gap}}ਜਦ ਅਸੀਂ ਇਹ ਕਹਿੰਦੇ ਹਾਂ ਕਿ ਉਸਤਾਦ ਨੂੰ ਵਿਦਵਾਨਾਂ ਵਾਲੇ ਢੰਗ ਦੀ ਵਰਤੋਂ ਕਰਨ ਦੀ ਥਾਂ ਮਨੋ-ਵਿਗਿਆਨਿਕ ਢੰਗ ਨਾਲ ਚਲਣਾ ਚਾਹੀਦਾ ਹੈ, ਤਾਂ ਇਹ ਕਦੇ ਵੀ ਨਾ ਸਮਝ ਲਿਆ ਜਾਵੇ ਕਿ ਵਿਦਵਾਨਾਂ ਵਾਲਾ ਢੰਗ ਸਭ ਹਾਲਤਾਂ ਵਿਚ ਅਮਨੋ-ਵਿਗਿਆਨਿਕ ਹੈ। ਜਿਨ੍ਹਾਂ ਬਚਿਆਂ ਦਾ ਕਿਸੇ ਵਿਸ਼ੇ ਦਾ ਗਿਆਨ ਕਾਫੀ ਹੋ ਗਿਆ ਹੈ, ਉਨ੍ਹਾਂ ਨੂੰ ਇਧਰ ਉਧਰ ਦੇ ਚੱਕਰ ਲੁਆ ਕੇ ਸਿਧਾਂਤ ਨੂੰ ਸਮਝਾਉਣ ਦੀ ਥਾਂ ਸਿੱਧਾ ਹੀ ਦੱਸ ਦੇਣਾ ਵਧੇਰੇ ਠੀਕ ਹੈ। ਉਨ੍ਹਾਂ ਲਈ ਵਿਦਵਾਨਾਂ ਵਾਲਾ ਢੰਗ ਹੀ ਮਨੋ-ਵਿਗਿਆਨਿਕ ਢੰਗ ਹੋ ਜਾਂਦਾ ਹੈ। ਕਿਸ ਵੇਲੇ ਸਾਨੂੰ ਵਿਦਵਾਨਾਂ ਵਾਲਾ ਰਾਹ ਫੜਨਾ ਚਾਹੀਦਾ ਹੈ ਅਤੇ ਕਿਸ ਵੇਲੇ ਮਨੋਵਿਗਿਆਨਿਕ ਢੰਗ, ਇਸ ਸੁਆਲ ਦਾ ਨਿਰਣਾ ਬੱਚੇ ਦੀ ਮਾਨਸਿਕ ਅਵਸਥਾ ਅਤੇ ਉਸ ਦੇ ਪਰਾਪਤ ਗਿਆਨ ਨੂੰ ਜਾਣਕੇ ਹੀ ਕੀਤਾ ਜਾ ਸਕਦਾ ਹੈ। ਜਿਹੜਾ ਢੰਗ ਇਕ ਬੱਚੇ ਲਈ ਮਨੋ-ਵਿਗਿਆਨਿਕ ਹੈ ਉਹ ਦੂਜੇ ਲਈ ਅਮਨੋ-ਵਿਗਿਆਨਿਕ ਹੋ ਸਕਦਾ ਹੈ।
{{gap}}'''ਸਮੁੱਚੇ ਤੋਂ ਅੰਗਾਂ ਵਲ:-'''ਬਚਿਆਂ ਦੀ ਸਿਖਿਆ ਵਿਚ ਸਾਨੂੰ ਉਸਨੂੰ ਪੂਰੇ ਦਾ ਗਿਆਨ ਪਹਿਲਾਂ ਕਰਾਕੇ ਫਿਰ ਉਸ ਵਿਚਲੇ ਅੰਗਾਂ ਨੂੰ ਇਕ ਇਕ ਕਰਕੇ ਸਮਝਾਉਣਾ ਚਾਹੀਦਾ ਹੈ। ਉਪਰਲੀ ਨਜ਼ਰ ਨਾਲ ਵੇਖਿਆਂ ਇਹ ਨਿਯਮ ਉਸ ਨਿਯਮ ਦੇ ਉਲਟ ਜਾਂਦਾ ਹੈ ਜਿਸ ਵਿਚ ਕਿਹਾ ਗਿਆ ਹੈ ਕਿ ਸਾਨੂੰ ਬੱਚੇ ਦੀ ਸਿਖਾਈ ਵਿਚ ਵਿਸ਼ਲੇਸ਼ਨ ਤੋਂ ਗੱਠਤਾ ਵਲ ਜਾਣਾ ਚਾਹੀਦਾ ਹੈ। ਪਰ ਇਹ ਇਕ ਤਰ੍ਹਾਂ ਦਾ ਨਿਰਾ ਵਿਰੋਧਾਭਾਸ ਹੈ। ਇਸ ਵਿਰੋਧਾਭਾਸ ਦਾ ਖੰਡਣ ਸਮੁਚੇ ਅਤੇ ਅੰਗ ਸ਼ਬਦ ਨੂੰ ਚੰਗੀ ਤਰ੍ਹਾਂ ਸਮਝਣ ਨਾਲ ਹੋ ਜਾਂਦਾ ਹੈ। ਸਮੁਚੇ ਸ਼ਬਦ<noinclude></noinclude>
043gydq6i9a8gq1j9zhuib9ed8bxvjc
ਪੰਨਾ:ਸਿਖਿਆ ਵਿਗਿਆਨ.pdf/131
250
64876
229478
185094
2026-07-27T07:18:47Z
Harchand Bhinder
2624
/* ਤਸਦੀਕ */
229478
proofread-page
text/x-wiki
<noinclude><pagequality level="4" user="Harchand Bhinder" />{{center|'''੧੧੮'''}}</noinclude>ਦਾ ਅਰਥ ਇਥੇ ਉਸ ਸਮੁੱਚੇ ਤੋਂ ਹੈ ਜਿਹੜਾ ਬਾਲਕ ਦੀ ਸਮਝ ਵਿਚ ਆ ਚੁੱਕਾ ਹੈ। ਬੱਚੇ ਨੂੰ ਸਾਰੀ ਚੀਜ਼ ਦਾ ਗਿਆਨ ਪਹਿਲਾਂ ਹੁੰਦਾ ਹੈ ਪਰ ਇਹ ਗਿਆਨ ਠੁਕ ਸਿਰ ਨਹੀਂ ਜੁੜਿਆ ਹੁੰਦਾ। ਸਮੁਚੀ ਚੀਜ਼ ਦੇ ਗੁਣਾਂ ਦਾ ਗਿਆਨ ਉਸਨੂੰ ਸਪਸ਼ਟ ਨਹੀਂ ਹੁੰਦਾ। ਵਿਚਾਰ ਪਿਛੋਂ ਹੀ ਬੱਚੇ ਨੂੰ ਸੰਪੂਰਨ ਦੇ ਉਨ੍ਹਾਂ ਅੰਗਾਂ ਦਾ ਹੁੰਦਾ ਹੈ ਅਰਬਾਤ ਉਨ੍ਹਾਂ ਗੁਣਾਂ ਦਾ ਗਿਆਨ ਹੁੰਦਾ ਹੈ ਜਿਨ੍ਹਾਂ ਦਾ ਸੰਪੂਰਨ ਪਦਾਰਥ ਬਣਿਆ ਹੁੰਦਾ ਹੈ। ਸਮੁੱਚੇ ਦਾ ਗਿਆਨ ਸਥੂਲ ਪਦਾਰਥ ਦਾ ਗਿਆਨ ਹੈ, ਅਤੇ ਗੁਣਾਂ ਅਥਵਾ ਵਿਸ਼ੇਸ਼ਣਾਂ ਦਾ ਗਿਆਨ ਸੂਖਮ ਗਿਆਨ ਹੈ। ਸੂਖਮ ਗਿਆਨ ਦੀ ਸ਼ਕਤੀ ਬੱਚੇ ਵਿਚ ਹੌਲੀ-ਹੌਲੀ ਆਉਂਦੀ ਹੈ। ਇਸ ਲਈ ਉਸਤਾਦ ਨੂੰ ਸਮੁੱਚੇ ਨੂੰ ਤੋਂ ਅੰਗ ਵਲ ਜਾਣਾ ਚਾਹੀਦਾ ਹੈ।
{{gap}}'''ਉਦਾਹਰਨ ਤੋਂ ਸਿਧਾਂਤ ਵਲ:-'''ਪਹਿਲਾਂ ਕਿਹਾ ਜਾ ਚੁਕਾ ਹੈ ਕਿ ਪਾਠਕ ਨੂੰ ਸਥੂਲ ਤੋਂ ਸੂਖਮ ਵਲ ਜਾਣਾ ਜਾਣਾ ਚਾਹੀਦਾ ਹੈ। ਉਦਾਹਰਨ ਸਕੂਲ ਹੁੰਦਾ ਹੈ ਅਤੇ ਸਿਧਾਂਤ
ਸੂਖਮ ਹੁੰਦਾ ਹੈ। ਇਸ ਲਈ ਉਦਾਹਰਨ ਤੋਂ ਸਿਧਾਂਤ ਵਲ ਜਾਣ ਦਾ ਨਿਯਮ ਪਹਿਲੇ ਨਿਯਮ ਦਾ ਨਿਰਾ ਇਕ ਵਿਸ਼ੇਸ਼ ਪੱਖ ਹੈ। ਇਸ ਨਿਯਮ ਨੂੰ ਲਾਗੂ ਕਰਨ ਸਮੇਂ ਇਹ ਧਿਆਨ ਵਿਚ ਰਖਣਾ ਜ਼ਰੂਰੀ ਹੈ ਕਿ ਸਿਧਾਂਤ ਨੂੰ ਨਿਪੁੰਨ ਬਨਾਉਣ ਲਈ ਉਸ ਨੂੰ ਨਵੇਂ ਉਦਾਹਰਨ ਤੇ ਘਟਾਉਣਾ ਜ਼ਰੂਰੀ ਹੈ। ਵਿਹਾਰਕ ਵਿਚਾਰ ਵਿੱਚ ਇਸੇ ਤਰਾਂ ਕੀਤਾ ਜਾਂਦਾ ਹੈ ਅਤੇ ਠੋਸ ਗਿਆਨ ਇਸੇ ਤਰ੍ਹਾਂ ਪਰਾਪਤ ਹੁੰਦਾ ਹੈ। ਇਥੇ ਇਹ ਦੱਸ ਦੇਣਾ ਜ਼ਰੂਰੀ ਹੈ ਕਿ ਉਦਾਹਰਨ ਸਦਾ ਕੋਈ ਕੁਦਰਤੀ ਘਟਨਾ ਨਹੀਂ ਹੁੰਦੀ। ਕਦੇ ਕਦੇ ਸਿਧਾਂਤ ਅਥਵਾ ਨਿਯਮ ਵੀ ਕਿਸੇ ਦੂਸਰੇ ਵਿਆਪਕ ਨਿਯਮ ਦੀ ਉਦਾਹਰਨ ਬਣ ਜਾਂਦੀ ਹੈ।
{{gap}}ਦੂਜੀ ਗਲ ਜਿਹੜੀ ਸਾਨੂੰ ਧਿਆਨ ਵਿਚ ਰਖਣੀ ਚਾਹੀਦੀ ਹੈ ਉਹ ਇਹ ਹੈ ਕਿ ਬੱਚੇ ਦਾ ਗਿਆਨ ਉਲਝਿਆ ਹੋਇਆ ਹੁੰਦਾ ਹੈ। ਇਸ ਗਿਆਨ ਵਿਚੋਂ ਕਿਸੇ ਵਿਸ਼ੇਸ਼ ਅੰਗ ਨੂੰ ਉਦਾਹਰਨ ਦਾ ਰੂਪ ਦੇਣਾ ਉਸਤਾਦ ਦਾ ਕੰਮ ਹੈ। ਬੱਚਾ ਉਦਾਹਰਨ ਰੂਪ ਉਦੋਂ ਹੀ ਨੂੰ ਸਮਝਦਾ ਹੈ ਜਦ ਉਸ ਨੂੰ ਸਿਧਾਂਤ ਅਥਵਾ ਨਿਯਮ ਦਾ ਗਿਆਨ ਹੋ ਜਾਂਦਾ ਹੈ।
{{gap}}'''ਅਨਿਸਚਤ ਤੋਂ ਨਿਸਚਤ ਵਲ:-'''ਬੱਚੇ ਦਾ ਸਧਾਰਨ ਗਿਆਨ ਅਸਪਸ਼ਟ, ਭੇਦ ਰਹਿਤ ਅਤੇ ਅਨਿਸਚਤ ਹੁੰਦਾ ਹੈ। ਇਹ ਗਿਆਨ ਉਸਤਾਦ ਹੌਲੀ ਹੌਲੀ ਸਪਸ਼ਟ, ਭੇਦ ਭਰਿਆ ਅਤੇ ਨਿਸਚਤ ਬਣਾ ਦੇਂਦਾ ਹੈ। ਵਿਚਾਰ-ਵਿਕਾਸ ਦੀ ਚਾਲ ਵੀ ਇਹੋ ਹੈ।
{{gap}}ਬੱਚੇ ਦਾ ਫੁਲ ਦਾ ਗਿਆਨ ਪਹਿਲਾਂ ਇਕ ਸੰਪੂਰਨ ਚੀਜ਼ ਦਾ ਗਿਆਨ ਹੁੰਦਾ ਹੈ। ਉਸ ਨੂੰ, ਪੱਤੀ, ਧੂੜਾ, ਡੰਡੀ ਆਦਿ ਦਾ ਵਖ ਵਖ ਗਿਆਨ ਨਹੀਂ ਹੁੰਦਾ। ਵਿਚਾਰ ਕਰਨ ਉਤੇ ਉਸ ਨੂੰ ਇਨ੍ਹਾਂ ਅੰਗਾਂ ਦਾ ਗਿਆਨ ਹੁੰਦਾ ਹੈ ਅਤੇ ਫਿਰ ਉਹ ਇਕ ਵਿਚ ਅਨੇਕਤਾ ਅਤੇ ਅਨੇਕ ਵਿਚ ਏਕਤਾ ਨੂੰ ਵੇਖਣ ਜਾਂਦਾ ਹੈ। ਇਸ ਤਰ੍ਹਾਂ ਦੇ ਗਿਆਨ ਦੀ ਉਤਪਤੀ ਲਈ ਉਸ ਨੂੰ ਉਸਤਾਦ ਦੀ ਸਹਾਇਤਾ ਦੀ ਲੋੜ ਹੁੰਦਾ ਹੈ। ਯੋਗ ਪ੍ਰਸ਼ਨਾਂ ਰਾਹੀਂ ਉਸਤਾਦ ਬੱਚੇ ਦੇ ਉਲਝੇ ਹੋਏ ਸੰਪੂਰਨ ਦੇ ਗਿਆਨ ਵਿਚ ਅਡਰਾਪਨ ਵਿਖਾਉਣ ਦਾ ਯਤਨ ਕਰਦਾ ਹੈ ਅਰਥਾਤ ਉਸ ਦੇ ਅੱਡ ਅੱਡ ਅੰਗਾਂ ਦਾ ਨਿਖੇੜ ਕਰਦਾ ਹੈ ਅਤੇ ਫਿਰ ਉਸ ਵਿਚ ਏਕਤਾ ਵਿਖਾਉਣ ਦਾ ਯਤਨ ਕਰਦਾ ਹੈ। ਇਸ ਤਰ੍ਹਾਂ ਬੱਚੇ ਦਾ ਗਿਆਨ ਸਪਸ਼ਟ ਅਤੇ ਨਿਸਚਤ ਹੋ ਜਾਂਦਾ ਹੈ।
{{gap}}'''ਬਾਹਰ-ਮੁਖੀ ਅਨੁਭਵ ਤੋਂ ਵਿਚਾਰ ਵਲ:-'''ਇਹ ਨੇਮ "ਉਦਾਹਰਨ ਤੋਂ ਦ੍ਰਿਸ਼ਟਾਂਤ ਵਲ" ਵਾਲੇ ਨੇਮ ਵਿਚ ਘੁਲ ਮਿਲ ਜਾਂਦਾ ਹੈ। ਉਸਤਾਦ ਨੂੰ ਸਦਾ ਇਹ<noinclude></noinclude>
lx7grdv55yghie7mdf1kz57om987m0h
ਪੰਨਾ:ਸਿਖਿਆ ਵਿਗਿਆਨ.pdf/132
250
64877
229479
185102
2026-07-27T07:18:56Z
Harchand Bhinder
2624
/* ਤਸਦੀਕ */
229479
proofread-page
text/x-wiki
<noinclude><pagequality level="4" user="Harchand Bhinder" />{{center|'''੧੧੯'''}}</noinclude>ਧਿਆਨ ਵਿਚ ਰਖਣਾ ਚਾਹੀਦਾ ਹੈ ਕਿ ਬੱਚੇ ਨੂੰ ਕਿਸ ਗਲ ਦਾ ਅਨੁਭਵ ਹੈ। ਉਸਤਾਦ ਨੂੰ ਨਾ ਅਜਿਹੇ ਗਿਆਨ ਦੇਣੇ ਚਾਹੀਦੇ ਹਨ ਜਿਨ੍ਹਾਂ ਦਾ ਬੱਚੇ ਨੂੰ ਗਿਆਨ ਨਾ ਹੋਵੇ ਅਤੇ ਨਾ ਅਜਿਹੇ ਸਿਧਾਂਤ ਦਸਣੇ ਚਾਹੀਦੇ ਹਨ ਜਿਨ੍ਹਾਂ ਨੂੰ ਬੱਚਾ ਸਮਝ ਨਾ ਸਕੇ। ਬੱਚੇ ਨੂੰ ਇਹ ਪਤਾ ਹੈ ਕਿ ਜਦ ਦੁਧ ਅੱਗ ਤੇ ਰੱਖਿਆ ਜਾਂਦਾ ਹੈ ਤਾਂ ਉਬਾਲਾ ਆਉਂਦਾ ਹੈ ਅਰਥਾਤ ਉਹ ਵਧੇਰੇ ਥਾਂ ਵਿਚ ਹੋ ਜਾਂਦਾ ਹੈ। ਇਸੇ ਤਰ੍ਹਾਂ ਪਾਣੀ ਵੀ ਸੋਕ ਲਗਣ ਤੇ ਵਧੇਰੇ ਥਾਂ ਮਲ ਲੈਂਦਾ ਹੈ। ਬੱਚੇ ਦੇ ਇਸ ਅਨੁਭਵ ਦੇ ਅਧਾਰ ਉਤੇ ਉਸਤਾਦ ਨੂੰ ਇਹ ਗਿਆਨ ਦੇਣ ਦਾ ਯਤਨ ਕਰਨਾ ਚਾਹੀਦਾ ਹੈ ਕਿ ਸਾਰੇ ਤਰਲ ਪਦਾਰਥ ਗਰਮ ਕਰਨ ਨਾਲ ਵਧੇਰੇ ਘੇਰ ਵਿਚ ਹੋ ਜਾਂਦੇ ਹਨ। ਫਿਰ ਉਸ ਨੂੰ ਇਹ ਗਿਆਨ ਕਰਾਇਆ ਜਾਵੇ ਕਿ ਗਰਮੀ ਨਾਲ ਸਾਰੇ ਪਦਾਰਥ ਫੈਲ ਜਾਂਦੇ ਹਨ।
{{larger|{{center|'''ਪੜ੍ਹਾਉਣਾ ਅਤੇ ਸੁਤੰਤਰ ਖੋਜ'''}}}}
{{gap}}'''ਸਿਖਾਈ-ਵਿਧੀ ਦੇ ਦੋ ਅੰਗ ਹਨ:-'''ਇਕ ਬੱਚੇ ਨੂੰ ਕਿਸੇ ਨਵੀਂ ਗਲ ਦਸਣਾ ਅਤੇ ਦੂਜੇ ਉਸ ਨੂੰ ਨਵੀਂ ਗਲ ਦੀ ਖੋਜ ਲਈ ਉਤਸ਼ਾਹ ਦੇਣਾ। ਚੰਗੀ ਸਿਖਿਆ-ਪਰਣਾਲੀ ਵਿਚ ਇਨ੍ਹਾਂ ਦੋਹਾਂ ਦਾ ਸੁਚੱਜਾ ਮੇਲ ਹੁੰਦਾ ਹੈ। ਸਧਾਰਨ ਤੌਰ ਦੇ ਉਸਤਾਦ ਬਦਿਆਂ ਨੂੰ ਇੱਨਾ ਵਧੇਰੇ ਆਪ ਦਸਦੇ ਹਨ ਕਿ ਉਨ੍ਹਾਂ ਨੂੰ ਸੁਤੰਤਰ ਸੋਚਣ ਦਾ ਮੌਕਾ ਹੀ ਨਹੀਂ ਮਿਲਦਾ। ਬਚਿਆਂ ਵਿਚ ਸੁਤੰਤਰ ਸੋਚਣ ਦੀ ਸ਼ਕਤੀ ਅਭਿਆਸ ਨਾਲ ਆਉਂਦੀ ਹੈ। ਇਹ ਅਭਿਆਸ ਉਸਤਾਦ ਜਾਣ ਬੁਝ ਕੇ ਬਚਿਆਂ ਤੋਂ ਕਰਾਉਂਦਾ ਹੈ। ਜਦ ਬਚਿਆਂ ਨੂੰ ਸੁਤੰਤਰ ਸੋਚਣ ਦਾ ਘਟ ਮੌਕਾ ਦਿਤਾ ਜਾਂਦਾ ਹੈ ਤਾਂ ਉਹ ਹਰ ਗਲ ਲਈ ਉਸਤਾਦ ਦਾ ਆਸਰਾ ਟੋਲਦੇ ਹਨ। ਜਿਨ੍ਹਾਂ ਗਲਾਂ ਨੂੰ ਉਹ ਆਪ ਕਿਤਾਬ ਪੜ੍ਹ ਕੇ ਜਾਂ ਆਪਣੇ ਦਿਮਾਗ ਤੋਂ ਥੋੜਾ ਜ਼ੋਰ ਦੇ ਕੇ ਸਮਝ ਸਕਦੇ ਹਨ, ਉਨ੍ਹਾਂ ਲਈ ਵੀ ਉਹ ਉਸਤਾਦ ਦਾ ਸਹਾਰਾ ਲੈਂਦੇ ਹਨ। ਸੁਚੱਜਾ ਸਿਖਾਈ-ਢੰਗ ਉਹ ਹੈ ਜਿਸ ਵਿਚ ਉਸਤਾਦ ਬਚਿਆਂ ਨੂੰ ਅਜਿਹੀ ਕੋਈ ਗਲ ਨਹੀਂ ਦਸਦਾ ਜਿਹੜੀ ਉਹ ਆਪ ਯਤਨ ਨਾਲ ਸਮਝ ਸਕਦਾ ਹੈ। ਬੱਚੇ ਨੂੰ ਉਹ ਗਲਾਂ ਹੀ ਦਸੀਆਂ ਜਾਣੀਆਂ ਚਾਹੀਦੀਆਂ ਹਨ ਜਿਹੜੀਆਂ ਸੋਚ ਵਿਚਾਰ ਤੇ ਦਿਮਾਗ ਵਿਚੋਂ ਨਹੀਂ ਕਢੀਆਂ ਜਾ ਸਕਦੀਆਂ।
{{gap}}ਕਦੇ ਕਦੇ ਬੱਚੇ ਦੀ ਸੁਤੰਤਰ ਖੋਜ ਤੇ ਬਹੁਤਾ ਹੀ ਜ਼ੋਰ ਦਿਤਾ ਜਾਂਦਾ ਹੈ। ਇਸ ਤਰ੍ਹਾਂ ਖੋਜੀ-ਵਿਧੀ (ਹਯੂਰਿਸਟਿਕ ਮੈਥਹੱਡ) ਨਾਮੀ ਨਵੀਂ ਵਿਧੀ ਦੀ ਕਾਢ ਕਢੀ ਗਈ ਹੈ। ਇਸ ਨੂੰ ਪਰਚਲਤ ਕਰਨ ਵਾਲੇ ਇੰਗਲੈਂਡ ਦੇ ਸਿਖਿਆ-ਵਿਗਿਆਨੀ ਆਰਮ ਸਟ੍ਰਾਂਗ ਸਨ। ਇਸ ਵਿਧੀ ਵਿਚ ਜਿਥੋਂ ਤਕ ਹੋ ਸਕਦਾ ਹੈ ਬੱਚੇ ਨੂੰ ਨਵੀਂ ਸਹਿਆਈ ਨੂੰ ਖੋਜਣ ਲਈ ਆਪਣੇ ਆਸਰੇ ਤੇ ਹੀ ਛੱਡ ਦਿੱਤਾ ਜਾਂਦਾ ਹੈ। ਬੱਚੇ ਨੂੰ ਉਹ ਹੀ ਸਹਾਇਤਾ ਦਿਤੀ ਜਾਂਦੀ ਹੈ ਜਿਥੇ ਉਹ ਆਪ ਸਹਾਇਤਾ ਮੰਗਦਾ ਹੈ। ਵਿਗਿਆਨਿਕ ਵਿਸ਼ਿਆਂ ਦੇ ਪੜ੍ਹਾਉਣ ਵਿਚ ਇਹ ਢੰਗ ਬੜਾ ਸਫਲ ਸਾਬਤ ਹੋਇਆ ਹੈ।
{{gap}}ਇਸ ਢੰਗ ਬਾਰੇ ਇਹ ਕਹਿ ਦੇਣਾ ਜ਼ਰੂਰੀ ਹੈ ਕਿ ਬੱਚੇ ਨੂੰ ਸੁਤੰਤਰ ਖੋਜ ਲਈ ਥੋੜ੍ਹੀ ਦੂਰ ਤਕ ਹੀ ਛਡਿਆ ਜਾ ਸਕਦਾ ਹੈ। ਬੱਚੇ ਦੇ ਜਾਨਣ ਯੋਗ ਬਹੁਤ ਸਾਰੀਆਂ ਗਲਾਂ ਉਸਤਾਦ ਨੂੰ ਆਪ ਦਸਣੀਆਂ ਪੈਣਗੀਆਂ। ਜੇ ਕੋਈ ਬੱਚਾ ਹਰ ਗੱਲ ਨੂੰ ਸੁਤੰਤਰ ਖੋਜ ਨਾਲ ਸਮਝੇ ਤਾਂ ਉਹ ਉੱਨਾ ਹੀ ਚਿਰ ਲਾਵੇਗਾ ਜਿੱਨਾ ਮਨੁਖ ਸਮਾਜ ਨੇ ਲਾਇਆ ਹੈ। ਦੂਜੇ ਸੁਤੰਤਰ ਖੋਜ ਲਈ ਪਹਿਲਾਂ ਤੋਂ ਹੀ ਕਾਫੀ ਗਿਆਨ ਦਾ ਹੋਣਾ ਜ਼ਰੂਰੀ ਹੈ। ਬਚੇ ਦੇ ਦਿਮਾਗ ਦੀ ਅਵਿਕਸਤ ਅਵਸਥਾ ਵਿਚ ਉਸ ਕੋਲ ਬਹੁਤ ਹੀ ਸੀਮਤ ਗਿਆਨ ਹੁੰਦਾ ਹੈ। ਅਜਿਹੀ<noinclude></noinclude>
sq80esnr5fogo7lf5kovsf6z4qkg59h
ਪੰਨਾ:ਸਿਖਿਆ ਵਿਗਿਆਨ.pdf/133
250
64878
229480
185104
2026-07-27T07:19:06Z
Harchand Bhinder
2624
/* ਤਸਦੀਕ */
229480
proofread-page
text/x-wiki
<noinclude><pagequality level="4" user="Harchand Bhinder" />{{center|'''੧੨੦'''}}</noinclude>ਅਵਸਥਾ ਵਿਚ ਉਹ ਕਾਫੀ ਭੁਲਾਂ ਕਰ ਕੇ ਹੌਲੀ ਹੌਲੀ ਹੀ ਕਿਸੇ ਨਵੀਂ ਗਲ ਨੂੰ ਲਭਦਾ ਹੈ। ਸਾਨੂੰ ਇਸ ਗਲ ਨੂੰ ਨਹੀਂ ਭੁਲਣਾ ਚਾਹੀਦਾ ਕਿ ਬੱਚੇ ਨੇ ਜਿਹੜੀਆਂ ਗਲ ਸਮਝਣੀਆਂ ਹਨ ਉਹ ਅਨੇਕ ਹਨ ਅਤੇ ਉਸ ਦੀ ਪੜਾਈ ਦਾ ਸਮਾਂ ਥੋੜਾ ਹੈ। ਜੇ ਕੋਈ ਬਾਲਕ ਪੜ੍ਹਾਈ ਦੇ ਸਮੇਂ ਵਿਚ ਹੀ ਕਾਫੀ ਗਿਆਨ ਪਰਾਪਤ ਨਹੀਂ ਕਰ ਲੈਂਦਾ ਤਾਂ ਉਹ ਆਪਣੇ ਜੀਵਨ ਨੂੰ ਸਫਲ ਨਹੀਂ ਬਣਾ ਸਕਦਾ। ਇਸ ਲਈ ਬੱਚੇ ਦੇ ਮਾਨਸਿਕ ਵਿਕਾਸ ਵਿਚ ਦੂਜਿਆਂ ਤੋਂ ਨਵੀਆਂ ਗਲਾਂ ਸਿਖਣਾ ਉੱਨੀ ਹੀ ਮਹੱਤਾ ਰਖਦਾ ਹੈ ਜਿੱਨੀ ਨਵੀਆਂ ਗਲਾਂ ਦੀ ਆਪ ਖੋਜ ਕਰਨਾ। ਖੋਜ ਅਤੇ ਨਕਲ ਦੋਵੇਂ ਹੀ ਬੱਚੇ ਵਿਚ ਪਾਈਆਂ ਜਾਂਦੀਆਂ ਹਨ। ਇਨ੍ਹਾਂ ਦੋਵਾਂ ਦਾ ਉਸ ਦੇ ਜੀਵਨ ਵਿਚ ਮਹੱਤਾ ਵਾਲਾ ਥਾਂ ਹੈ। ਇਹ ਇਕ ਦੂਜੇ ਵਿਰੋਧੀ ਨਹੀਂ ਹਨ, ਸਗੋਂ ਇਕ ਦੂਜੇ ਦੇ ਪੂਰਕ ਸਨ। ਨਕਲ ਖੋਜ ਦੀ ਪੌੜੀ ਹੀ ਬਣ ਜਾਂਦੀ ਹੈ। ਦੂਜੇ, ਥੋੜੇ ਹੀ ਬੱਚੇ ਅਜਿਹੇ ਹੁੰਦੇ ਹਨ ਜਿਨ੍ਹਾਂ ਵਿਚ ਇੱਨੀ ਪਰਤਿਭਾ ਹੁੰਦੀ ਹੈ ਕਿ ਉਹ ਨਵੀਆਂ ਗਲਾਂ ਦੀ ਖੋਜ ਕਰ ਸਕਣ ਜਾਂ ਖੋਜ ਦੇ ਕੰਮ ਵਿਚ ਰੁਚੀ ਰਖਣ। ਬਹੁਤੇ ਬੱਚੇ ਦੂਜੇ ਦੇ ਦੱਸੇ ਰਾਹ ਤੇ ਚਲਣ ਦੀ ਯੋਗਤਾ ਹੀ ਰਖਦੇ ਹਨ। ਉਨ੍ਹਾਂ ਕੋਲੋਂ ਵਧੇਰੇ ਖੋਜ ਦੀ ਆਸ ਰਖਣਾ ਬਿਅਰਥ ਹੈ। ਬਚਿਆਂ ਦੀ ਯੋਗਤਾ ਅਨੁਸਾਰ ਹੀ ਉਨ੍ਹਾਂ ਨੂੰ ਕੰਮ ਦੇਣਾ ਚਾਹੀਦਾ ਹੈ।
{{dhr|5em}}
{{center|'''###'''}}<noinclude></noinclude>
tpaem49goxw6a78c2d4kpyuvdrqlelq
ਪੰਨਾ:ਸਿਖਿਆ ਵਿਗਿਆਨ.pdf/134
250
64879
229481
185112
2026-07-27T07:19:16Z
Harchand Bhinder
2624
/* ਤਸਦੀਕ */
229481
proofread-page
text/x-wiki
<noinclude><pagequality level="4" user="Harchand Bhinder" />{{larger|{{center|'''ਛੇਵਾਂ ਪਰਕਰਨ'''}}}}</noinclude>{{center|'''ਸਾਂਝਾ ਪਰਬੰਧ'''}}
{{center|'''ਪਾਠ-ਵਿਸ਼ਿਆਂ ਵਿਚ ਸਬੰਧ ਕਾਇਮ ਕਰਨ ਦੀ ਲੋੜ'''}}
{{gap}}'''ਸਮੇਂ ਦੀ ਬਚਤ:-'''ਬੱਚਿਆਂ ਨੂੰ ਜਮਾਤ ਵਿਚ ਕਈ ਵਿਸ਼ੇ ਪੜ੍ਹਾਏ ਜਾਂਦੇ ਹਨ। ਕਈ ਵਾਰੀ ਇਨ੍ਹਾਂ ਸਾਰਿਆਂ ਵਿਸ਼ਿਆਂ ਨੂੰ ਇਕ ਹੀ ਉਸਤਾਦ ਪੜਾਉਂਦਾ ਹੈ। ਪਰ ਸਾਡੀਆਂ ਵਧੇਰੇ ਪਾਠਸ਼ਾਲਾਂ ਵਿਚ ਅੱਡ ਅੱਡ ਵਿਸ਼ਿਆਂ ਲਈ ਵੱਖ ਵੱਖ ਉਸਤਾਦ ਹੁੰਦੇ ਹਨ। ਹਰ ਉਸਤਾਦ ਚਾਹੁੰਦਾ ਹੈ ਕਿ ਆਪਣੇ ਵਿਸ਼ੇ ਨੂੰ ਪੜ੍ਹਾਉਣ ਲਈ ਉਸਨੂੰ ਵਧ ਤੋਂ ਵਧ ਸਮਾਂ ਮਿਲੇ। ਜੇ ਹਰ ਉਸਤਾਦ ਨੂੰ ਆਪਣਾ ਆਪਣਾ ਵਿਸ਼ਾ ਪੜ੍ਹਾਉਣ ਲਈ ਮਨ ਮਰਜ਼ੀ ਦਾ ਸਮਾਂ ਦੇ ਦਿਤਾ ਜਾਵੇ ਤਾਂ ਕੋਰਸ ਦੇ ਸੰਪੂਰਨ ਵਿਸ਼ਿਆਂ ਨੂੰ ਪੜਾਉਂਣਾ ਅਸੰਭਵ ਹੋ ਜਾਵੇ। ਇਸ ਔਕੜ ਨੂੰ ਦੋ ਤਰ੍ਹਾਂ ਹਲ ਕੀਤਾ ਜਾਂਦਾ ਹੈ-ਇਕ ਤਾਂ ਪੜ੍ਹਾਏ ਜਾਣ ਵਾਲੇ ਵਿਸ਼ਿਆਂ ਦਾ ਵਿਸਥਾਰ ਘਟਾਕੇ ਅਤੇ ਦੂਜੇ ਵਖ ਵਖ ਵਿਸ਼ਿਆਂ ਵਿਚ ਮੇਲ ਪੈਦਾ ਕਰਕੇ। ਹਰ ਵਿਸ਼ੇ ਵਿਚ ਕਈ ਅਜੇਹੀਆਂ ਗਲਾਂ ਹੁੰਦੀਆਂ ਹਨ ਜਿਹੜੀਆਂ ਦੂਜਿਆਂ ਵਿਸ਼ਿਆਂ ਵਿਚ ਵੀ ਉਸੇ ਰੂਪ ਵਿਚ ਹੁੰਦੀਆਂ ਹਨ। ਇਨ੍ਹਾਂ ਨੂੰ ਘੜੀ ਮੁੜੀ ਦੁਹਰਾਉਣਾ ਬੇਲੋੜਾ ਹੈ, ਇਸ ਲਈ ਵਖ ਵਖ ਵਿਸ਼ਿਆਂ ਵਿਚ ਮੇਲ ਹੋਣ ਨਾਲ ਇਕ ਵਿਸ਼ੇ ਦਾ ਉਸਤਾਦ ਦੂਜੇ ਵਿਸ਼ੇ ਦੇ ਉਸਤਾਦ ਦੀ ਮਿਹਨਤ ਤੋਂ ਲਾਭ ਉਠਾ ਸਕਦਾ ਹੈ। ਉਸਨੂੰ ਉਹ ਗਲ ਬਚਿਆਂ ਨੂੰ ਪੜਾਉਣ ਦੀ ਲੋੜ ਨਹੀਂ ਰਹਿੰਦੀ ਜਿਹੜੀ ਦੂਜੇ ਉਸਤਾਦ ਨੇ ਪੜ੍ਹਾ ਦਿਤੀ ਹੋਵੇ।
{{gap}}'''ਅਰਥ ਵਿਚ ਵਾਧਾ:—'''ਇਕ ਵਿਸ਼ੇ ਦਾ ਦੂਜੇ ਨਾਲ ਸਬੰਧ ਕਾਇਮ ਹੋ ਜਾਣ ਨਾਲ ਹਰ ਵਿਸ਼ੇ ਵਿਚ ਪੜ੍ਹਾਈ ਗਈ ਗਲ ਦਾ ਅਰਥ ਵਧ ਜਾਂਦਾ ਹੈ। ਉਹ ਬਚਿਆਂ ਨੂੰ ਯਾਦ ਵੀ ਵਧੇਰੇ ਰਹਿੰਦੀ ਹੈ। ਜਦ ਇਕ ਵਿਸ਼ੇ ਵਿਚ ਪੜ੍ਹਾਈ ਗਈ ਗਲ ਦਾ ਦੂਸਰੇ ਵਿਸ਼ੇ ਵਿਚ ਪੜ੍ਹਾਈ ਜਾਣ ਵਾਲੀ ਗਲ ਨਾਲ ਮੇਲ ਪੈਦਾ ਨਹੀਂ ਕੀਤਾ ਜਾਂਦਾ ਤਾਂ ਉਸ ਨੂੰ ਹਰ ਵਿਸ਼ੇ ਦੀਆਂ ਗਲਾਂ ਨਾਲ ਰਟਕੇ ਯਾਦ ਕੀਤਾ ਜਾਂਦਾ ਹੈ। ਇੱਨਾ ਹੀ ਨਹੀਂ ਸਗੋਂ ਕਈ ਵਾਰੀ ਇਕ ਵਿਸ਼ੇ ਦੀਆਂ ਗਲਾਂ ਪੜ੍ਹਦਿਆਂ ਦੂਸਰੇ ਵਿਸ਼ੇ ਦੀਆਂ ਗਲਾਂ ਦਾ ਲਾਭ ਵੀ ਨਹੀਂ ਸਮਝਦਾ। ਮੰਨ ਲੌ, ਇਕ ਉਸਤਾਦ ਇਤਿਹਾਸ ਪੜਾ ਰਿਹਾ ਹੈ। ਇਤਿਹਾਸ ਦੀਆਂ ਕੁਝ ਘਟਨਾਵਾਂ ਨੂੰ ਸਮਝਨ ਲਈ ਭੂਗੋਲਿਕ ਗਿਆਨ ਦੀ ਲੋੜ ਹੁੰਦੀ ਹੈ। ਇਤਿਹਾਸ ਦੇ ਉਸਤਾਦ ਦਾ ਕੰਮ ਹੈ ਜਿਹੜੀਆਂ ਭੂਗੋਲਿਕ ਗਲਾਂ ਦੀ ਇਤਿਹਾਸ ਦੇ ਵਿਸ਼ੇ ਨੂੰ ਸਮਝਾਉਂਣ ਲਈ ਲੋੜ ਹੈ, ਬੱਚੇ ਨੂੰ ਯਾਦ ਕਰਾਏ, ਅਤੇ ਜੇ ਉਸਨੂੰ ਯਾਦ ਨਾ ਆਉਣ ਤਾਂ ਉਨ੍ਹਾਂ ਨੂੰ ਫਿਰ ਤੋਂ ਪੜ੍ਹਾ ਦੇਵੇ। ਇਸ ਤਰ੍ਹਾਂ ਇਤਿਹਾਸ ਦਾ ਉਸਤਾਦ ਭੂਗੋਲ ਦੇ ਉਸਤਾਂਦ ਦੀ ਮਦਦ ਕਰੇਗਾ, ਅਤੇ ਨਾਲ ਹੀ ਇਤਿਹਾਸ ਦੇ ਵਿਸ਼ੇ ਨੂੰ ਵੀ ਵਧੇਰੇ ਸੁਆਦਲਾ ਬਣਾ ਦੇਵੇਗਾ ਇਸ ਤਰ੍ਹਾਂ ਇਕ ਵਿਸ਼ਾ ਜਦ ਦੂਜੇ ਵਿਸ਼ੇ<noinclude>{{center|'''੧੨੧'''}}</noinclude>
96dhjs0qnmdbjw9na140zah8d2x9jzz
ਪੰਨਾ:ਸਿਖਿਆ ਵਿਗਿਆਨ.pdf/135
250
64880
229482
185117
2026-07-27T07:19:26Z
Harchand Bhinder
2624
/* ਤਸਦੀਕ */
229482
proofread-page
text/x-wiki
<noinclude><pagequality level="4" user="Harchand Bhinder" />{{center|'''੧੨੨'''}}</noinclude>ਨਾਲ ਸਬੰਧ ਵਿਖਾਕੇ ਪੜਾਇਆ ਜਾਂਦਾ ਹੈ ਤਾਂ ਉਹ ਬੱਚਿਆਂ ਨੂੰ ਬੜੀ ਚੰਗੀ ਤਰ੍ਹਾਂ ਸਮਝ ਆ ਜਾਂਦਾ ਹੈ ਅਤੇ ਕਈ ਦਿਨਾਂ ਤਕ ਉਨ੍ਹਾਂ ਨੂੰ ਯਾਦ ਵੀ ਰਹਿੰਦਾ ਹੈ। ਜਦ ਬਚਿਆਂ ਅੱਗੇ ਰੇਖਾ ਗਣਿਤ ਪੜ੍ਹਾਉਣ ਸਮੇਂ ਉਸ ਦਾ ਸਬੰਧ ਬੀਜ-ਗਣਿਤ ਨਾਲ ਪੈਦਾ ਕੀਤਾ ਜਾਂਦਾ ਹੈ ਤਾਂ ਕੇਵਲ ਰੇਖਾ ਗਣਿਤ ਦੀਆਂ ਗਲਾਂ ਹੀ ਚੰਗੀ ਤਰ੍ਹਾਂ ਸਮਝ ਨਹੀਂ ਆਉਂਦੀਆਂ ਸਗੋਂ ਬੀਜ ਗਣਿਤ ਦੀਆਂ ਗਲਾਂ ਦਾ ਗਿਆਨ ਵੀ ਚੰਗੀ ਤਰ੍ਹਾਂ ਹੋ ਜਾਂਦਾ ਹੈ।
{{gap}}'''ਵਿਹਾਰ ਵਿਚ ਲਾਭ:-'''ਮਨੁਖ ਦੇ ਵਿਹਾਰਿਕ ਜੀਵਨ ਵਿਚ ਉਹ ਗਿਆਨ ਹੀ ਲਾਭਦਾਇਕ ਸਿੱਧ ਹੁੰਦਾ ਹੈ ਜਿਹੜਾ ਸਦਾ ਬੱਚੇ ਦੀ ਚੇਤਨਾ ਵਿਚ ਰਹਿੰਦਾ ਹੈ। ਬੱਚੇ ਦਾ ਪਰਾਪਤ ਕੀਤਾ ਗਿਆਨ ਇਸ ਤਰ੍ਹਾਂ ਲਾਭਦਾਇਕ ਸਿਧ ਹੋਣ ਲਈ ਸੁਚੱਜੇ ਢੰਗ ਵਿਚ ਜੁੜਿਆ ਹੋਣਾ ਜ਼ਰੂਰੀ ਹੈ, ਅਰਥਾਤ ਜਦ ਹਰ ਸਿਖੀ ਹੋਈ ਗਲ ਦਾ ਕਈ ਗਲਾਂ ਨਾਲ ਸਬੰਧ ਕਾਇਮ ਹੋ ਜਾਂਦਾ ਹੈ ਤਾਂ ਫਿਰ, ਜਦ ਅਸੀਂ ਵਰਤੋਂ ਵਿਚ ਲਿਆਉਣ ਲਈ ਉਸਦਾ ਧਿਆਨ ਕਰਦੇ ਹਾਂ, ਉਹ, ਝੱਟ ਯਾਦ ਆ ਜਾਂਦੀ ਹੈ। ਜਿਸ ਗਲ ਦਾ ਇਸ ਤਰ੍ਹਾਂ ਦੂਜੀਆਂ ਗਲਾਂ ਨਾਲ ਸਬੰਧ ਕਾਇਮ ਨਹੀਂ ਹੁੰਦਾ ਉਹ ਲੋੜ ਪੈਣ ਤੇ ਕੰਮ ਨਹੀਂ ਆਉਂਦੀ। ਆਪਣੇ ਵਿਹਾਰ ਵਿਚ ਜਦ ਅਸੀਂ ਕਿਸੇ ਗਲ ਦੀ ਵਰਤੋਂ ਕਰਦੇ ਹਾਂ ਤਾਂ ਸਾਨੂੰ ਇਸ ਗਲ ਦਾ ਧਿਆਨ ਨਹੀਂ ਰਹਿੰਦਾ ਜੁ ਸਾਨੂੰ ਕਿਸੇ ਵਿਸ਼ੇ ਦਾ ਗਿਆਨ ਹੈ। ਅੱਡ ਅੱਡ ਵਿਸ਼ਿਆਂ ਰਾਹੀਂ ਪਰਾਪਤ ਕੀਤਾ ਗਿਆਨ ਜਦ ਚੰਗੀ ਤਰ੍ਹਾਂ ਗੱਠਿਤ ਹੋ ਕੇ ਕਿਸੇ ਸਮੱਸਿਆ ਦੇ ਹਲ ਕਰਨ ਲਈ ਵਰਤਿਆ ਜਾਂਦਾ ਹੈ ਤਾਂ ਹੀ ਉਹ ਸਮੱਸਿਆ ਹਲ ਹੁੰਦੀ ਹੈ। ਇਸ ਤਰ੍ਹਾਂ ਅਸੀਂ ਵੇਖਦੇ ਹਾਂ ਕਿ ਅੱਡ ਅੱਡ ਵਿਸ਼ਿਆਂ ਵਿਚ ਸਬੰਧ ਕਾਇਮ ਹੋਏ ਬਿਨਾਂ ਬਾਲਕ ਲਾਭਦਾਇਕ ਵਿਹਾਰਿਕ ਗਿਆਨ ਪਰਾਪਤ ਨਹੀਂ ਕਰ ਸਕਦਾ।
{{gap}}'''ਚਲਣ ਦੀ ਉਸਾਰੀ ਵਿਚ ਵਰਤੋਂ:-'''ਪਰਸਿਧ ਸਿਖਿਆ-ਵਿਗਿਆਨੀ ਹਰਬਰਟ ਦਾ ਕਹਿਣਾ ਹੈ ਕਿ ਬਚੇ ਦੇ ਚਲਣ ਨੂੰ ਤਾਕਤਵਰ ਬਨਾਉਣ ਲਈ ਅੱਡ ਅੱਡ ਕਿਸਮ ਦੇ ਵਿਚਾਰਾਂ ਦਾ ਆਪਸ ਵਿਚ ਸੰਬਧ ਕਾਇਮ ਕਰਨਾ ਬੜਾ ਜ਼ਰੂਰੀ ਹੈ। ਜਿਸ ਵਿਅਕਤੀ ਦੇ ਵਿਚਾਰ ਠੁਕ ਸਿਰ ਜੁੜੇ ਹੋਏ ਹੁੰਦੇ ਹਨ ਉਸਦਾ ਆਚਰਨ ਵੀ ਠੁਕ ਵਾਲਾ ਹੁੰਦਾ ਹੈ ਅਤੇ ਇਸ ਦੇ ਕਾਰਨ ਉਸ ਦਾ ਚਲਣ
ਵੀ ਤਾਕਤਵਰ ਹੁੰਦਾ ਹੈ। ਅਵਾਰਾ, ਬੈਠਕੇ ਵਿਚਾਰਾਂ ਨਾਲ ਇੱਛਾਂ-ਸ਼ਕਤੀ ਕਮਜ਼ੋਰ ਹੋ ਜਾਂਦੀ ਹੈ, ਅਤੇ ਜੀਵਨ ਦਾ ਕੋਈ ਨਿਸ਼ਾਨਾ ਸਾਹਮਣੇ ਨਹੀਂ ਰਹਿੰਦਾ। ਜਿਨ੍ਹਾਂ ਵਿਅਕਤੀਆਂ ਦੇ ਵਿਚਾਰਾਂ ਵਿਚ ਏਕਤਾ ਨਹੀਂ ਰਹਿੰਦੀ ਉਨ੍ਹਾਂ ਦੀ ਇੱਛਾਂ-ਸ਼ਕਤੀ ਵਿਚ ਵੀ ਏਕਤਾ ਨਹੀਂ ਰਹਿੰਦੀ। ਅਜਿਹੇ ਵਿਅਕਤੀ ਜਿਹੜਾ ਵੀ ਕੰਮ ਕਰਦੇ ਹਨ ਉਹ ਦੁਬਧਾ ਵਿਚ ਭਰੇ ਕਰਦੇ ਹਨ। ਕਿੱਨੇ ਹੀ ਲੋਕਾਂ ਦੇ ਧਾਰਮਕ ਵਿਚਾਰ ਉਨ੍ਹਾਂ ਦੇ ਦਿਮਾਗ ਦੀ ਇਕ ਨੁਕਰੇ ਲੱਗੇ ਰਹਿੰਦੇ ਹਨ ਅਤੇ ਵਿਪਾਰ ਦੇ ਵਿਚਾਰ ਦੂਜੀ ਨੁਕਰੇ। ਉਨ੍ਹਾਂ ਵਿੱਚ ਸੁਮੇਲ ਨਾ ਹੋਣ ਕਰਕੇ ਇਕ ਹੀ ਮਨੁਖ ਇਕ ਪਾਸੇ ਵਡਾ ਧਾਰਮਕ ਮਨੁਖ ਬਣਿਆ ਰਹਿੰਦਾ ਹੈ ਅਤੇ ਦੂਜੇ ਪਾਸੇ ਆਪਣੇ ਕੰਮਕਾਰ ਵਿੱਚ ਹਰ ਤਰ੍ਹਾਂ ਦੀਆਂ ਚਲਾਕੀਆਂ ਤੇ ਠੱਗੀਆਂ ਦੀ ਵਰਤੋਂ ਕਰਦਾ ਹੈ। ਸੁਚੱਜੀ ਸਿਖਿਆ ਦਾ ਇਹ ਨਿਸ਼ਾਨਾ ਹੈ ਕਿ ਮਨੁਖ ਦੀ ਇਸ ਤਰ੍ਹਾਂ ਦੀ ਮਾਨਸਿਕ ਹਾਲਤ ਨੂੰ ਖਤਮ ਕਰ ਦੇਵੇ। ਹਰਬਰਟ ਦਾ ਕਹਿਣਾ ਹੈ ਕਿ ਅਜਿਹੇ ਉਸਤਾਦ ਹੀ ਬੱਚੇ ਨੂੰ ਸੱਚੀ ਸਿਖਿਆ ਦਿੰਦੇ ਹਨ ਜਿਹੜੇ ਬੱਚੇ ਦੇ ਮਨ ਵਿਚ ਸੁਚੱਜੀ ਲੜੀ ਵਿਚ ਅਰਥਾਤ ਸਾਰੇ ਅੰਗਾਂ ਦਾ<noinclude></noinclude>
4met2h1o8fw6522v5530t9eo5imnm1w
ਪੰਨਾ:ਸਿਖਿਆ ਵਿਗਿਆਨ.pdf/136
250
64881
229483
187741
2026-07-27T07:19:36Z
Harchand Bhinder
2624
/* ਤਸਦੀਕ */
229483
proofread-page
text/x-wiki
<noinclude><pagequality level="4" user="Harchand Bhinder" />{{center|'''੧੨੩'''}}</noinclude>ਆਪਸ ਦਾ ਸਬੰਧ ਬਣਾਕੇ, ਵਿਚਾਰਾਂ ਦੀ ਉਸਾਰੀ ਕਰਦੇ ਹਨ।<ref>"Those only wield the full power of education who know how to cultivate in the youthful soul a large circle of thought closely connected in all its parts". {{right|—Science of Education. P. 92}}</ref>
{{larger|{{center|'''ਸਾਂਝੇ ਸਬੰਧ ਦੀਆਂ ਕਿਸਮਾਂ'''}}}}
{{gap}}ਸਾਂਝਾ ਸਬੰਧ ਹੇਠ ਲਿਖੇ ਤਿੰਨ ਤਰ੍ਹਾਂ ਦਾ ਹੁੰਦਾ ਹੈ:-
{{gap}}(੧) ਇਕ ਹੀ ਵਿਸ਼ੇ ਦੇ ਵੱਖ ਵੱਖ ਅੰਗਾਂ ਦਾ ਸਬੰਧ।
{{gap}}(੨) ਪਾਠ-ਕਰਮ ਦੇ ਵੱਖ ਵੱਖ ਵਿਸ਼ਿਆਂ ਦਾ ਸਬੰਧ।
{{gap}}(੩) ਸਕੂਲ ਦੀ ਪੜ੍ਹਾਈ ਦਾ ਜੀਵਨ ਦੇ ਕਾਰ ਵਿਹਾਰਾਂ ਨਾਲ ਸਬੰਧ।
{{gap}}'''ਅੱਡ ਅੱਡ ਅੰਗਾਂ ਦੀ ਸਾਂਝ:-'''ਕਿਸੇ ਵਿਸ਼ੇ ਨੂੰ ਪੜ੍ਹਾਉਣ ਸਮੇਂ ਉਸਤਾਦ ਨੂੰ ਚਾਹੀਦਾ ਹੈ ਕਿ ਉਸ ਵਿਸ਼ੇ ਦੇ ਵੱਖ ਵੱਖ ਅੰਗਾਂ ਦੇ ਗਿਆਨ ਨੂੰ ਧਿਆਨ ਵਿਚ ਰਖੇ ਅਤੇ ਇਕ ਅੰਗ ਦਾ ਸਬੰਧ ਦੂਜੇ ਅੰਗ ਨਾਲ ਜੋੜਨ ਦਾ ਯਤਨ ਕਰੇ।
{{gap}}ਉਦਾਹਰਨ ਵਜੋਂ, ਜਦ ਇਕ ਉਸਤਾਦ ਕਿਸੇ ਵਾਰਤਕ ਦੀ ਸੰਥਾ ਬਚਿਆਂ ਨੂੰ ਪੜ੍ਹਾ ਰਿਹਾ ਹੋਵੇ ਤਾਂ ਉਸ ਨੂੰ ਇਸ ਸੰਥਾ ਸਬੰਧ ਵਿਆਕਰਨ ਨਦੀ ਸੰਥਾ ਨਾਲ ਜੋੜਨ ਦਾ ਯਤਨ ਕਰਨਾ ਚਾਹੀਦਾ ਹੈ। ਸੰਗਿਆ ਸ਼ਬਦ ਨੂੰ ਪੜ੍ਹਾਉਣ ਸਮੇਂ ਉਨ੍ਹਾਂ ਦੇ ਵਖ ਵਖ ਰੂਪ ਦਸਣਾ ਚੰਗਾ ਹੈ। ਇਸੇ ਤਰ੍ਹਾਂ ਕਿਰਿਆ ਪਦ ਨੂੰ ਪੜ੍ਹਾਉਣ ਵੇਲੇ ਕਿਰਿਆ ਦੀ ਧਾਤੂ ਅਤੇ ਉਸ ਦੇ ਅੱਡ ਅੱਡ ਕਾਲਾਂ ਦੇ ਰੂਪ ਦਸਣ ਨਾਲ ਇਕ ਤੇ ਬਚਿਆਂ ਦਾਂ ਗਿਆਨ ਪੱਕਾ ਹੋ ਜਾਂਦਾ ਹੈ ਅਤੇ ਦੂਜੇ ਉਹ ਕਿਰਿਆ ਪਦ ਨੂੰ ਵੀ ਚੰਗੀ ਤਰ੍ਹਾਂ ਸਮਝ ਜਾਂਦੇ ਹਨ। ਸੰਥਾ ਵਿਚ ਪੜ੍ਹੇ ਵਿਸ਼ੇ ਉਤੇ ਹੀ ਲੇਖ ਲਿਖਵਾਇਆ ਜਾ ਸਕਦਾ ਹੈ। ਇਸ ਤਰ੍ਹਾਂ ਵਾਰਤਕ ਸੰਥਾ ਦਾ ਸਬੰਧ ਇਕ ਪਾਸੇ ਵਿਆਕਰਨ ਨਾਲ ਅਤੇ ਦੂਜੇ ਪਾਸੇ ਲੇਖ ਲਿਖਣ ਦੇ ਅਭਿਆਸ ਨਾਲ ਜੋੜਿਆ ਜਾ ਸਕਦਾ ਹੈ।
{{gap}}'''ਅੱਡ ਅੱਡ ਵਿਸ਼ਿਆਂ ਦਾ ਆਪਸੀ ਸਬੰਧ:—'''ਜਿਸ ਤਰ੍ਹਾਂ ਇਕ ਹੀ ਵਿਸ਼ੇ ਦੇ ਅੱਡ ਅੱਡ ਅੰਗਾਂ ਵਿਚ ਆਪਸੀ ਸਬੰਧ ਕਾਇਮ ਕਰ ਕੇ ਪੜ੍ਹਾਇਆ ਜਾ ਸਕਦਾ ਹੈ, ਉਸੇ ਤਰ੍ਹਾਂ ਵਖ ਵਖ ਵਿਸ਼ਿਆਂ ਨੂੰ, ਇਕ ਦੂਜੇ ਦੂਜੇ ਨਾਲ ਸਬੰਧ ਬਣਾ ਕੇ, ਪੜ੍ਹਾਇਆ ਜਾ ਸਕਦਾ ਹੈ। ਇਤਿਹਾਸ ਦਾ ਸਬੰਧ ਭੂਗੋਲ ਅਤੇ ਬੋਲੀ ਦੇ ਪਾਠ ਨਾਲ ਜੋੜਿਆ ਜਾ ਸਕਦਾ ਹੈ। ਬੋਲੀ ਦੀ ਸੰਥਾ ਦਾ ਸਬੰਧ ਭੂਗੋਲ, ਇਤਿਹਾਸ, ਨਾਗਰਿਕ ਸ਼ਾਸਤਰ ਜਾਂ ਸਰਲ ਵਿਗਿਆਨ ਨਾਲ ਪੈਦਾ ਕੀਤਾ ਜਾ ਸਕਦਾ ਹੈ। ਇਸ ਤਰ੍ਹਾਂ ਦੇ ਸਬੰਧ ਕਾਇਮ ਕਰਨ ਵਿਚ ਇਸ ਗਲ ਦਾ ਧਿਆਨ ਰੱਖਣਾ ਚਾਹੀਦਾ ਹੈ ਕਿ ਬਿਆਨ ਕੀਤੇ ਜਾ ਰਹੇ ਵਿਸ਼ੇ ਦੀ ਬੱਚਿਆਂ ਨੂੰ ਚੰਗੀ ਤਰ੍ਹਾਂ ਸਮਝ ਆਵੇ ਤੇ ਦੇਰ ਤਕ ਯਾਦ ਰਹੇ। ਕਿਸੇ ਵੀ ਵਿਸ਼ੇ ਦਾ ਜਿੱਨਾ ਵਧੇਰੇ ਪਹਿਲਾਂ ਪੜ੍ਹੇ ਹੋਰਨਾਂ ਵਿਸ਼ਿਆਂ ਨਾਲ ਸਬੰਧ ਕਾਇਮ ਹੋ ਜਾਵੇ ਉੱਨਾ ਹੀ ਵਧੇਰੇ ਉਹ ਯਾਦ ਰਹਿੰਦਾ ਹੈ। ਇਸ ਤਰ੍ਹਾਂ<noinclude></noinclude>
8kotuks6a55m9hhke9yz8v02xcqk0cd
ਪੰਨਾ:ਸਿਖਿਆ ਵਿਗਿਆਨ.pdf/137
250
64882
229484
187742
2026-07-27T07:19:45Z
Harchand Bhinder
2624
/* ਤਸਦੀਕ */
229484
proofread-page
text/x-wiki
<noinclude><pagequality level="4" user="Harchand Bhinder" />{{center|'''੧੨੪'''}}</noinclude>ਪੜ੍ਹੀ ਸੰਥਾ ਸੁਆਦੀ ਹੋ ਜਾਂਦੀ ਹੈ ਅਤੇ ਵੇਲੇ ਸਿਰ ਯਾਦ ਆ ਜਾਂਦੀ ਹੈ।
{{gap}}'''ਪੜ੍ਹਾਈ ਦੀ ਕਾਰ ਵਿਹਾਰ ਨਾਲ ਸਾਂਝ:—'''ਹਰ ਉਸਤਾਦ ਦਾ ਫਰਜ਼ ਹੈ ਕਿ ਉਹ ਕਿਸੇ ਵਿਸ਼ੇ ਨੂੰ ਇਸ ਤਰ੍ਹਾਂ ਪੜ੍ਹਾਏ ਕਿ ਬੱਚਾ ਆਪਣੀ ਪੜ੍ਹੀ ਹੋਈ ਗਲ ਦੀ ਸਚਿਆਈ ਦਾ ਸਬੂਤ ਆਪਣੇ ਤਜਰਬੇ ਵਿਚ ਆਈਆਂ ਗਲਾਂ ਵਿਚ ਲਭ ਸਕੇ। ਇਸ ਦੇ ਲਈ ਉਸਤਾਦ ਨੂੰ ਬੱਚੇ ਦੇ ਤਜਰਬੇ ਨੂੰ ਜਾਨਣਾ ਹੋਵੇਗਾ ਅਤੇ ਕਿਸੇ ਵੀ ਵਿਸ਼ੇ ਨੂੰ ਪੜ੍ਹਾਉਣ ਸਮੇਂ ਉਸ ਤਜਰਬੇ ਨੂੰ ਧਿਆਨ ਵਿਚ ਰਖਣਾ ਹੋਵੇਗਾ। ਮੰਨ ਲੌ, ਕੋਈ ਉਸਤਾਦ ਨਦੀ ਦੇ ਹੜ ਬਾਰੇ ਸੰਥਾ ਪੜ੍ਹਾ ਰਿਹਾ ਹੈ। ਉਸ ਸੰਥਾ ਨੂੰ ਪੜ੍ਹਾਉਣ ਵੇਲੇ ਉਸ ਨੂੰ ਬਚਿਆਂ ਨੂੰ ਕਿਸੇ ਨਦੀ ਦੇ ਹੜ ਦਾ ਅਨੁਭਵ ਯਾਦ ਕਰਾਉਣਾ ਹੋਵੇਗਾ। ਜਿਨ੍ਹਾਂ ਗਲਾਂ ਨੂੰ ਉਸਤਾਦ ਦਸਣਾ ਚਾਹੁੰਦਾ ਹੈ, ਉਨ੍ਹਾਂ ਵਿਚੋਂ ਬਹੁਤੀਆਂ ਦੀ ਬੱਚਾ ਪਹਿਲਾਂ ਤੋਂ ਜਾਣਕਾਰੀ ਰਖਦਾ ਹੈ। ਬਚਿਆਂ ਦੇ ਪਹਿਲੇ ਗਿਆਨ ਅਨੁਭਵ ਨੂੰ ਧਿਆਨ ਵਿਚ ਰਖ ਕੇ ਪੜ੍ਹਾਉਣ ਨਾਲ ਉਨ੍ਹਾਂ ਨੂੰ ਪੜ੍ਹਾਇਆ ਪਾਠ ਚੰਗੀ ਤਰ੍ਹਾਂ ਸਮਝ ਵਿਚ ਆ ਜਾਂਦਾ ਹੈ ਅਤੇ ਜੀਵਨ ਦੀਆਂ ਸਮੱਸਿਆਵਾਂ ਹਲ ਕਰਨ ਦੇ ਕੰਮ ਆਉਂਦਾ ਹੈ।
{{larger|{{center|'''ਪਾਠ-ਵਿਸ਼ਿਆਂ ਦਾ ਸਾਂਝਾ-ਸਬੰਧ ਅਤੇ ਕੇਂਦਰੀ ਕਰਨ'''}}}}
{{gap}}ਕਦੇ ਕਦੇ ਉਸਤਾਦ ਪਾਠ-ਵਿਸ਼ਿਆਂ ਦੇ ਸਾਂਝੇ ਸਬੰਧ ਦਾ ਅਰਥ ਉਨ੍ਹਾਂ ਦੋ ਕੇਂਦਰੀ ਕਰਨ ਲਾ ਲੈਂਦੇ ਹਨ। ਸਾਂਝਾ ਸਬੰਧ ਕੇਂਦਰ ਕਰਨ ਤੋਂ ਵਖਰੀ ਕਿਰਿਆ ਹੈ। ਸਾਂਝੇ-ਸਬੰਧ ਦਾ ਉਦੇਸ਼ ਕਿਸੇ ਵਿਸ਼ੇ ਨੂੰ ਇਸ ਤਰ੍ਹਾਂ ਪੜ੍ਹਾਉਣਾ ਹੈ ਜਿਸ ਨਾਲ ਬੱਚੇ ਨੂੰ ਉਸ ਦਾ ਦੂਜੇ ਵਿਸ਼ਿਆਂ ਨਾਲ ਸਬੰਧ ਚੰਗੀ ਤਰ੍ਹਾਂ ਸਪਸ਼ਟ ਹੋ ਜਾਵੇ। ਸਾਂਝੇ ਸਬੰਧ ਦਾ ਮੁਖ ਨਿਸ਼ਾਨਾ ਬਿਆਨ ਕੀਤੇ ਜਾ ਰਹੇ ਪਾਠ ਨੂੰ ਪੜ੍ਹਾਉਣਾ ਹੈ, ਉਸ ਨਾਲ ਸਬੰਧਤ ਦੂਜੇ ਵਿਸ਼ਿਆਂ ਦੀ ਸੁਤੰਤਰ ਰੂਪ ਵਿਚ ਚਰਚਾ ਕਰਨ ਲਗ ਜਾਣਾ ਨਹੀਂ ਹੈ। ਹਰ ਉਸਤਾਦ ਦਾ ਫਰਜ਼ ਹੈ ਕਿ ਉਹ ਇਕ ਪਾਠ ਨੂੰ ਪੜ੍ਹਾਉਣ ਵੇਲੇ ਆਪਣੇ ਵਿਸ਼ੇ ਦਾ ਵਿਸ਼ੇਸ਼ ਧਿਆਨ ਰੱਖੋ। ਦੂਜੇ ਵਿਸ਼ਿਆਂ ਨੂੰ ਆਪਣੇ ਪਾਠ ਵਿਚ ਉਥੋਂ ਤਕ ਹੀ ਆਉਣ ਦੇਵੇ ਜਿਥੋਂ ਤਕ ਉਹ ਬਿਆਨ ਕੀਤੇ ਜਾ ਰਹੇ ਵਿਸ਼ੇ ਨੂੰ ਪੜ੍ਹਾਉਣ ਵਿਚ ਸਹਾਇਕ ਹੋਣ। ਜਦ ਕੋਈ ਉਸਤਾਦ ਇਸ ਨਿਯਮ ਨੂੰ ਧਿਆਨ ਵਿਚ ਨਹੀਂ ਰਖਦਾ ਤਾਂ ਉਹ ਕਿਸੇ ਵੀ ਵਿਸ਼ੇ ਨੂੰ ਚੰਗੀ ਤਰ੍ਹਾਂ ਪੜ੍ਹਾਉਣ ਵਿਚ ਸਫਲ ਨਹੀਂ ਹੁੰਦਾ। ਬਚਿਆਂ ਵਿਚ ਆਪਣੇ ਵਿਚਾਰਾਂ ਵਿਚ ਇਕ ਥਾਂ ਕੇਂਦ੍ਰਿਤ ਕਰਨ ਦੀ ਸ਼ਕਤੀ ਨਹੀਂ ਆਉਂਦੀ ਬੱਚੇ ਦੀ ਸਿਖਾਈ ਵਿਚ ਹਰ ਵਿਸ਼ੇ ਦੀ ਆਪਣੀ ਮਹੱਤਾ ਹੈ। ਸਧਾਰਨ ਤੌਰ ਤੇ ਕਿਸੇ ਇਕ ਵਿਸ਼ੇ ਦੀ ਪੜ੍ਹਾਈ ਨੂੰ ਇੱਨੀ ਮਹੱਤਾ ਨਹੀਂ ਦਿਤੀ ਜਾ ਸਕਦੀ ਕਿ ਬਾਕੀ ਵਿਸ਼ੇ ਉਸ ਦੇ ਅਧੀਨ ਹੋ ਜਾਣ। ਜਦ ਕੋਈ ਉਸਤਾਦ ਇਕ ਵਿਸ਼ੇ ਨੂੰ ਹੀ ਮੁਖ ਵਿਸ਼ਾ ਬਣਾ ਲੈਂਦਾ ਹੈ ਅਤੇ ਦੂਜੇ ਵਿਸ਼ਿਆਂ ਨੂੰ ਉਸ ਦੇ ਅਧੀਨ ਕਰ ਦਿੰਦਾ ਹੈ ਤਾਂ ਉਹ ਸਾਰੇ ਵਿਸ਼ਿਆਂ ਦਾ ਸਮੁਚਾ ਗਿਆਨ ਦੇਣ ਦੀ ਥਾਂ ਪਰਧਾਨ ਵਿਸ਼ੇ ਦਾ ਹੀ ਵਧੇਰੇ ਗਿਆਨ ਕਰਵਾਉਂਦਾ ਹੈ। ਇਸ ਤਰ੍ਹਾਂ ਦੀ ਸਿਖਾਈ-ਵਿਧੀ ਨੂੰ ਪਾਠ-ਵਿਸ਼ਿਆਂ ਦਾ ਕੇਂਦਰੀ ਕਰਨ ਕਿਹਾ ਜਾਂਦਾ ਹੈ।
{{gap}}ਜਦ ਬੱਚੇ ਨੂੰ ਕਿਸੇ ਰੁਜ਼ਗਾਰ ਲਈ ਤਿਆਰ ਕਰਨਾ ਹੁੰਦਾ ਹੈ ਤਾਂ ਉਸ ਦੀ ਪੜ੍ਹਾਈ ਦੇ'ਸਭ ਵਿਸ਼ਿਆਂ ਦਾ ਇਸੇ ਇਕ ਵਿਸ਼ੇ ਉਤੇ ਕੇਂਦਰੀ ਕਰਨ ਕੀਤਾ ਜਾਂਦਾ ਹੈ। ਇਸ ਤਰ੍ਹਾਂ ਦਾ ਕੇਂਦਰੀ-ਕਰਨ ਅੱਗੇ ਜਾ ਕੇ, ਜਦ ਬਾਲਕ ਕਿਸੇ ਧੰਦੇ ਵਿਚ ਦਾਖਲ ਹੋਣ ਲਈ ਸਿਖਿਆ ਪਰਾਪਤ ਕਰਦਾ ਹੈ, ਲਾਭਦਾਇਕ ਹੁੰਦਾ ਹੈ। ਪਰ ਬਚਿਆਂ ਦੀ ਮੁਢਲੀ ਸਿਖਿਆ ਵਿਚ<noinclude></noinclude>
5wjakahzwra3y66fncitbhzd6rfa9ti
ਪੰਨਾ:ਸਿਖਿਆ ਵਿਗਿਆਨ.pdf/138
250
64883
229485
187743
2026-07-27T07:19:54Z
Harchand Bhinder
2624
/* ਤਸਦੀਕ */
229485
proofread-page
text/x-wiki
<noinclude><pagequality level="4" user="Harchand Bhinder" />{{center|'''੧੨੫'''}}</noinclude>ਇਸ ਤਰ੍ਹਾਂ ਦਾ ਕੇਂਦਰੀ-ਕਰਨ ਕਰਨਾ ਉਨ੍ਹਾਂ ਦੇ ਬੌਧਿਕ ਵਿਕਾਸ ਵਿਚ ਰੋਕ ਬਣਦਾ ਹੈ। ਬਹੁਤ ਸਾਰੇ ਉਸਤਾਦ ਇਕ ਹੀ ਪਾਠ ਵਿਚ ਕਈ ਵਿਸ਼ਿਆਂ ਦੀਆਂ ਗੱਲਾਂ ਬਿਨਾਂ ਉਨ੍ਹਾਂ ਦਾ ਠੀਕ ਤਰ੍ਹਾਂ ਸਬੰਧ ਜੋੜਨ ਦੇ ਲੈ ਆਉਂਦੇ ਹਨ ਜਿਸ ਨਾਲ ਬਚਿਆਂ ਦਾ ਮੌਲਿਕ ਲਾਭ ਹੋਣ ਦੀ ਥਾਂ ਹਾਨੀ ਹੁੰਦੀ ਹੈ। ਇਸ ਤਰ੍ਹਾਂ ਦੀ ਸਾਂਝ ਝੂਠੀ ਸਾਂਝ ਹੈ। ਇਸ ਨੂੰ ਪ੍ਰਧਾਨ ਸਿਖਿਆ-ਵਿਦਵਾਨਾਂ ਨੇ ਬਿਅਰਥ ਕਿਹਾ ਹੈ।
{{gap}}ਵਰਤਮਾਨ ਸਮੇਂ ਵਿਚ ਭਾਰਤ ਵਰਸ਼ ਵਿਚ ਪੜ੍ਹਾਈ ਦੇ ਸਾਰੇ ਵਿਸ਼ਿਆਂ ਦਾ ਹੱਥ ਦੇ ਕੰਮ ਉਤੇ ਕੇਂਦਰੀ ਕਰਣ ਕਰਨ ਦੀ ਵਰਤੋਂ ਕੀਤੀ ਜਾ ਰਹੀ ਹੈ। ਸਾਡੀ ‘ਬੇਸਿਕ' ਸਿਖਿਆ-ਪਰਨਾਲੀ ਵਿਚ ਕਿਸੇ ਬੁਨਿਆਦੀ ਕੰਮ ਨੂੰ ਕੇਂਦਰ ਬਣਾਇਆ ਜਾਂਦਾ ਹੈ। ਪੜ੍ਹਾਈ ਦੇ ਦੂਜੇ ਵਿਸ਼ਿਆਂ ਨੂੰ ਇਸ ਤਰ੍ਹਾਂ ਸਿਖਾਇਆ ਜਾਂਦਾ ਹੈ ਜਿਸ ਤੋਂ ਬੱਚਾ ਉਨ੍ਹਾਂ ਦਾ ਕਿਸੇ ਨਾ ਕਿਸੇ ਤਰ੍ਹਾਂ ਦੋ ਹਥ ਦੇ ਕੰਮ ਨਾਲ ਸਬੰਧ ਵੇਖ ਸਕੇ। ਹਰ ਵਿਸ਼ਾ ਪੜ੍ਹਾਉਣ ਵੇਲੇ ਉਸਤਾਦ ਨੂੰ ਬੁਨਿਆਦੀ ਕੰਮ ਨੂੰ ਧਿਆਨ ਵਿਚ ਰਖਣਾ ਜ਼ਰੂਰੀ ਸਮਝਿਆ ਜਾਂਦਾ ਹੈ ਅਤੇ ਉਸਨੂੰ ਨੀਂਹ, ਮੰਨਕੇ ਹੀ ਦੂਜਿਆਂ ਵਿਸ਼ਿਆਂ ਦੀ ਪੜ੍ਹਾਈ ਕਰਾਈ ਜਾਂਦੀ ਹੈ। ਮਾਨਸਿਕ ਵਿਕਾਸ਼ ਦੀ ਦ੍ਰਿਸ਼ਟੀ ਤੋਂ ਇਸ ਤਰ੍ਹਾਂ ਦਾ ਕੇਂਦਰੀ-ਕਰਣ ਛੋਟੇ ਬਚਿਆਂ ਲਈ ਹਾਨੀਕਾਰਕ ਹੈ। ਛੋਟੇ ਬਚਿਆਂ ਲਈ ਅਨੇਕ ਵਿਸ਼ੇ ਪੜ੍ਹਾਏ ਜਾਣੈ ਜ਼ਰੂਰੀ ਹਨ ਅਤੇ ਉਨ੍ਹਾਂ ਵਿਚ ਆਪਸ ਦਾ ਇਨਾ ਸਬੰਧ ਹੀ ਕਾਇਮ ਕਰਨਾ ਠੀਕ ਹੈ ਜਿੱਨਾ ਕਿ ਹਰ ਵਿਸ਼ੇ ਨੂੰ ਸੁਆਦੀ ਬਨਾਉਣ ਲਈ ਅਤੇ ਉਸਦੀ ਸੁਤੰਤਰਤਾ ਰਖਣ ਲਈ ਜ਼ਰੂਰੀ ਹੈ। ਮੁਢਲੀਆਂ ਜਮਾਤਾਂ ਵਿਚ ਬਚਿਆਂ ਨੂੰ ਕੋਈ ਵਿਸ਼ਾ ਇਸ ਤਰ੍ਹਾਂ ਨਹੀਂ ਪੜ੍ਹਾਇਆ ਜਾਣਾ ਚਾਹੀਦਾ ਜਿਸ ਨਾਲ ਉਹ ਦੂਜੇ ਵਿਸ਼ੇ ਦੀ ਸੁਤੰਤਰਤਾ ਵਿਚ ਰੋਕ ਬਣ ਜਾਵੇ।<ref>ਇਸ ਪਰਸੰਗ ਵਿਚ ਹੇਮੈਂਟ ਦੇ ਹੇਠ ਲਿਖੇ ਵਿਚਾਰ ਲਿਖਣ ਯੋਗ ਹਨ:-
'No school pursuit can ever become a moral force in a person's life unless it assumes a position amongst what we call interests; no such interest is ever evoked unless the subject is ever well understood and no is art intelligently practised if the light which the other studies are able to throw upon it is, deliberately shut out. This we take to be the true principle of correlation and this means that in teaching any subject so far as these will help towards the complete understanding of the thing in hand, it does not mean that we should go forth to seek connections that do not naturally suggest themaselves under the mistaken idea that we are thereby securing unity in the circle of thought."
{{right|-Principles of Education P. 234.}}</ref>
{{gap}}ਮੁਢਲੀਆਂ ਜਮਾਤਾਂ ਦੇ ਬਚਿਆਂ ਲਈ ਇਸ ਤਰ੍ਹਾਂ ਦੇ ਕੇਂਦਰੀ-ਕਰਣ ਦੀ ਸਲਾਹ, ਵੀ ਕਿਸੇ ਯੋਗ ਸਿਖਿਆ-ਵਿਗਿਆਨੀ ਨੇ ਨਹੀਂ ਦਿਤੀ, ਜਿਸ ਤਰ੍ਹਾਂ ਦਾ ਕਿ ਸਾਡੀ ਬੇਸਿਕ ਸਿਖਿਆ-ਪਰਨਾਲੀ ਵਿਚ ਪਾਇਆ ਜਾਂਦਾ ਹੈ। ਇਸ ਪਰਸੰਗ ਵਿਚ ਡਾਕਟਰ ਐਸ. ਐਸ. ਲੋਰੀ<noinclude>{{rule}}<references/></noinclude>
4pg4vl15nnlcxleitw0cin57igs3vu6
ਪੰਨਾ:ਸਿਖਿਆ ਵਿਗਿਆਨ.pdf/139
250
64884
229486
187744
2026-07-27T07:20:03Z
Harchand Bhinder
2624
/* ਤਸਦੀਕ */
229486
proofread-page
text/x-wiki
<noinclude><pagequality level="4" user="Harchand Bhinder" />{{center|'''੧੨੬'''}}</noinclude>ਦਾ ਹੇਠ ਲਿਖਿਆ ਕਥਨ ਲਿਖਣ-ਯੋਗ ਹੈ:-
{{gap}}"ਆਧੁਨਿਕ ਕਾਲ ਵਿਚ ਬਚਿਆਂ ਦੀ ਮੁਢਲੀ ਸਿਖਾਈ ਵਿਚ ਅਨੇਕ ਸੁਤੰਤਰ ਵਿਸ਼ਿਆਂ ਦੇ ਰੱਖੇ ਜਾਣ ਦਾ ਯਤਨ ਕੀਤਾ ਜਾਂਦਾ ਹੈ। ਇਸ ਲਈ ਉਸਤਾਦ ਦਾ ਇਹ ਫਰਜ਼ ਹੈ ਕਿ ਉਹ ਆਪਣੀਆਂ ਸਿਖਾਈ-ਯੋਜਨਾਵਾਂ ਵਿਚ ਏਕਤਾ ਕਾਇਮ ਕਰਨ ਦਾ ਯਤਨ ਕਰੇ, ਪਰ ਬਣਾਵਟੀ ਏਕਤਾ ਬੇਲੋੜੀ ਹੈ ਅਤੇ ਉਹ ਕਾਰਵਿਹਾਰ ਵਿਚ ਜ਼ਰੂਰ ਅਸਫਲ ਸਿੱਧ ਹੋਵੇਗੀ। ਉਸਤਾਦ ਦੇ ਮਨ ਵਿਚ ਬਚਿਆਂ ਸਿਖਿਆ ਦਾ ਵਿਸ਼ੇਸ਼ ਨਿਸ਼ਾਨਾ ਹੋਣਾ ਚਾਹੀਦਾ ਹੈ। ਇਸ ਨਾਲ ਹੀ ਉਸਦੇ ਅੱਡ ਅੱਡ ਵਿਸ਼ਿਆਂ ਦੇ ਪੜ੍ਹਾਉਣ ਵਿਚ ਏਕਤਾ ਕਾਇਮ ਹੋ ਜਾਣਗੀ। ਪੜ੍ਹਾਈ ਦੇ ਅੱਡ ਅੱਡ ਵਿਸ਼ਿਆਂ ਦਾ ਸਫਲ ਏਕੀ-ਕਰਣ ਉਸਤਾਦ ਦਾ ਉਤੇ ਹੀ ਨਿਰਭਰ ਹੁੰਦਾ ਹੈ। ਜੋ ਉਸਤਾਦ ਦਾ ਗਿਆਨ ਠੁਕ ਸਿਰ ਜੁੜਿਆ ਹੋਇਆ ਹੈ ਤਾਂ ਉਹ ਹਰ ਵਿਸ਼ੇ ਨੂੰ ਇਸ ਤਰ੍ਹਾਂ ਪੜ੍ਹਾਏਗਾ ਕਿ ਬਚਿਆਂ ਦਾ ਅੱਡ ਅੱਡ ਵਿਸ਼ਿਆਂ ਦਾ ਗਿਆਨ ਵੀ ਠੁਕ ਸਿਰ ਜੁੜ ਜਾਵੇਗਾ।"<ref>"It will b be generally admitted that the number of subjects that now-clmour for admission in school make it necessary that the master should select his course so as to give as much unity as possible to the instruction plan. But any attempt to achieve this unity in an artificial or mechanical fashion will centainly fall in its practical working. It is enough, I think, that the master himself/should have a gocrning educational idea. This will give unity and correlation to his teaching. All successful teaching depends upon the teacher himself and on the width of his culture."
{{right|-Arnold Tompkins, The Philosophy of Teaching,}}</ref>
{{dhr|10em}}<noinclude>{{rule}}<references/></noinclude>
bljc36tdkw0yzumhf10xczdafr6g0py
ਪੰਨਾ:ਸਿਖਿਆ ਵਿਗਿਆਨ.pdf/140
250
64885
229487
187745
2026-07-27T07:20:12Z
Harchand Bhinder
2624
/* ਤਸਦੀਕ */
229487
proofread-page
text/x-wiki
<noinclude><pagequality level="4" user="Harchand Bhinder" />{{larger|{{center|'''ਸਤਵਾਂ ਪਰਕਰਨ'''}}}}</noinclude>{{center|'''ਪਾਠ ਸਿਖਾਈ-ਵਿਧੀ'''}}
{{center|'''ਸਿਖਾਈ ਇਕ ਕਲਾ ਹੈ।'''}}
{{gap}}ਸਿਖਾਈ ਇਕ ਕਲਾ ਹੈ ਅਤੇ ਵਿਗਿਆਨ ਵੀ, ਇਸ ਲਈ ਸੁਚੱਜਾ ਉਸਤਾਦ ਉਹ ਹੈ ਜਿਹੜਾ ਇਕ ਪਾਸੇ ਸਿਖਾਈ ਦੇ ਵਿਗਿਆਨਿਕ ਰੂਪ ਨੂੰ ਧਿਆਨ ਵਿਚ ਰਖਦਾ ਹੈ ਅਤੇ ਦੂਜੇ ਪਾਸੇ ਉਸ ਕਲਾ ਅਭਿਆਸ ਦੀ। ਇਕ ਉਸਤਾਦ ਸਿਖਾਈ ਦੇ ਕੰਮ ਵਿਚ ਜਿੱਨਾ ਵਿਚਾਰ ਭਰਿਆ ਅਭਿਆਸ ਕਰਦਾ ਹੈ ਉਨਾ ਹੀ ਉਹ ਉਸ ਕੰਮ ਵਿਚ ਪਰਬੀਨ ਹੋ ਜਾਂਦਾ ਹੈ। ਆਪਣੇ ਆਪ ਨੂੰ ਯੋਗ ਉਸਤਾਦ ਬਨਾਉਂਣ ਲਈ ਇਹ ਜ਼ਰੂਰੀ ਹੈ ਕਿ ਉਸਤਾਦ ਆਪਣੀ ਪੜ੍ਹਾਉਣ ਦੀ ਵਿਧੀ ਬਾਰੇ ਨਿੱਤ ਸੋਚੇ ਅਤੇ ਨਿੱਤ ਆਪਣੇ ਕੰਮ ਵਿਚ ਕੁਝ ਨਵੀਨਤਾ ਲਿਆਉਣ ਦਾ ਯਤਨ ਕਰੇ। ਜਿਹੜਾ ਉਸਤਾਦ ਆਪਣੀ ਸਿਖਾਈ-ਵਿਧੀ ਬਾਰੇ ਨਿੱਤ ਨਹੀਂ ਸੋਚਦਾ ਅਤੇ ਮਸ਼ੀਨ ਵਾਂਗ ਪੁਰਾਣੇ ਰਿਵਾਜਾਂ ਅਨੁਸਾਰ ਹੀ ਚਲਦਾ ਹੈ ਉਹ ਬਚਿਆਂ ਲਈ ਆਪਣਾ ਪਾਣੀ ਸੁਆਦੀ ਬਠਾਉਣ ਦੇ ਸਮਰੱਥ ਨਹੀਂ ਹੁੰਦਾ। ਅਜਿਹੇ ਉਸਤਾਦਾਂ ਕੋਲ ਬੱਚੇ ਖੁਸ਼ ਨਹੀਂ ਰਹਿੰਦੇ ਅਤੇ ਉਹ ਆਪਣੇ ਕੰਮ ਨੂੰ ਨਿਰਾ, ਭਾਰ ਬਣਾ ਲੈਂਦੇ ਹਨ।
{{gap}}ਸਿਖਿਈ ਦਾ ਕੰਮ ਇਕ ਰਚਨਾਤਮਕ ਕੰਮ ਹੈ। ਹਰ ਰਚਨਾਤਮਕ ਕੰਮ ਵਿਚ ਵਿਚਾਰ ਦੀ ਪਰਧਾਨਤਾ ਹੁੰਦੀ ਹੈ। ਅਜਿਹਾ ਕੰਮ ਕਲਾ ਮਈ ਹੁੰਦਾ ਹੈ। ਰਚਨਾਤਮਕ ਕੰਮ ਦਾ ਨਿਸ਼ਾਨਾ ਹੁੰਦਾ ਹੈ। ਆਪਣੇ ਨਿਸ਼ਾਨੇ ਨੂੰ ਧਿਆਨ ਵਿਚ ਰਖਕੇ ਜਦ ਠੀਕ ਸਾਧਨਾਂ ਰਹੀਂ ਕੋਈ ਵਿਅਕਤੀ ਕਿਸੇ ਕੰਮ ਨੂੰ ਸ੍ਵੈ-ਫੁਰਨੇ ਨਾਲ ਕਰਦਾ ਹੈ ਤਾਂ ਉਹ ਕੰਮ ਉਸ ਨੂੰ ਖਾਸ ਤਰ੍ਹਾਂ ਦਾ ਅਨੰਦ ਦਿੰਦਾ ਹੈ। ਇਸੇ ਤਰ੍ਹਾਂ ਦੇ ਕੰਮ ਨੂੰ ਰਚਨਾਤਮਕ ਕੰਮ ਕਿਹਾ ਜਾਂਦਾ ਹੈ। ਬੱਚੇ ਅਜਿਹੇ ਕਈ ਰਚਨਾਤਮਕ ਕੰਮ ਕਰਦੇ ਹਨ ਜਿਨ੍ਹਾਂ ਨੂੰ ਅਸੀਂ ਖੇਡ ਆਖਦੇ ਹਾਂ। ਸਿਖਾਈ ਵੀ ਇਸੇ ਤਰ੍ਹਾਂ ਦਾ ਰਚਨਾਤਮਕ ਕੰਮ ਹੈ। ਜਿਹੜਾ ਉਸਤਾਦ ਸਿਖਾਈ ਦੇ ਕੰਮ ਵਿੱਚ ਉਸੇ ਤਰ੍ਹਾਂ ਦਾ ਅਨੰਦ ਮਾਣਦਾ ਹੈ ਜਿਸ ਤਰ੍ਹਾਂ ਦਾ ਬੱਚੇ ਆਪਣੀ ਖੇਡ ਵਿਚ, ਉਹ ਹੀ ਸੁਚੱਜਾ ਉਸਤਾਦ ਕਿਹਾ ਜਾਣਾ ਚਾਹੀਦਾ ਹੈ। ਬੱਚਾ ਆਪਣੀ ਖੇਡ ਤੋਂ ਕਦੇ ਵੀ ਨਹੀਂ ਉਕਤਾਉਂਦਾ। ਇਸੇ ਤਰ੍ਹਾਂ ਸੁਚੱਜਾ ਉਸਤਾਦ ਵੀ ਸਿਖਿਆ ਦੇ ਕੰਮ ਤੋਂ ਕਦੇ ਉਕਤਾਉਂਦਾ ਨਹੀਂ। ਉਸਦੀ ਇੱਛਾ ਸਦਾ ਵਧੇਰੇ ਪੜ੍ਹਾਉਣ ਦੀ ਹੁੰਦੀ ਹੈ। ਪੜ੍ਹਾਈ ਦੀ ਘੰਟੀ ਉਸ ਲਈ ਇਸ ਤਰ੍ਹਾਂ ਬੀਤ ਜਾਂਦੀ ਹੈ। ਜਿਵੇਂ ਕੁਝ ਮਿੰਟ ਹੀ ਬੀਤੇ ਹੋਣ। ਮਨ ਲਾਕੇ ਖੁਸ਼ੀ ਖੁਸ਼ੀ ਪਾਠ ਪੜ੍ਹਾਉਣ ਨਾਲ ਬਚਿਆਂ ਦਾ ਲਾਭ ਵੀ ਵਧੇਰੇ ਹੁੰਦਾ ਹੈ। ਜਿਸ ਪਾਠ ਵਿਚ ਉਸਤਾਦ ਦੀ ਆਪ ਰੁਚੀ ਹੁੰਦੀ ਹੈ ਅਤੇ ਜਿਸ ਨੂੰ ਉਹ ਆਪ ਖੁਸ਼ੀ ਖੁਸ਼ੀ ਪੜਾਉਂਦ ਹੈ ਉਸ ਪਾਠ ਵਿਚ ਬੱਚਿਆਂ ਦੀ ਰੁਚੀ ਵੀ ਹੋ ਜਾਂਦੀ ਹੈ ਅਤੇ ਬੱਚੇ ਬੜੇ ਚਾਅ ਨਾਲ ਉਸਨੂੰ ਪੜ੍ਹਦੇ ਹਨ। ਅਜਿਹਾ ਪਾਠ ਹੀ ਉਨ੍ਹਾਂ ਨੂੰ ਸਦਾ ਯਾਦ<noinclude>{{center|'''੧੩੭'''}}</noinclude>
s4lpml7hjvb0alutq9oz6un5rpxtv3v
ਪੰਨਾ:ਸਿਖਿਆ ਵਿਗਿਆਨ.pdf/141
250
64886
229488
187752
2026-07-27T07:20:21Z
Harchand Bhinder
2624
/* ਤਸਦੀਕ */
229488
proofread-page
text/x-wiki
<noinclude><pagequality level="4" user="Harchand Bhinder" />{{center|'''੧੨੮'''}}</noinclude>ਰਹਿੰਦਾ ਹੈ। ਜਿਹੜੀ ਵਿਦਿਆ ਖੁਸ਼ੀ ਨਾਲ ਸਿੱਖੀ ਜਾਂਦੀ ਹੈ ਉਹ ਹੀ ਪੱਕੀ ਤਰ੍ਹਾਂ ਉਕਰੀ ਜਾਂਦੀ ਹੈ। ਜਿਹੜੀ ਬਝਿਆਂ ਰੁਝਿਆਂ ਸਿਖੀ ਜਾਵੇ ਉਹ ਭੁਲ ਜਾਂਦੀ ਹੈ ਅਤੇ ਲੋੜ ਪੈਣ ਤੇ ਨਹੀਂ ਆਉਂਦੀ।
{{gap}}ਉਪਰ ਕਹੀਆਂ ਗਲਾਂ ਨੂੰ ਧਿਆਨ ਵਿਚ ਰਖਕੇ ਹਰ ਉਸਤਾਦ ਨੂੰ ਬਚਿਆਂ ਨੂੰ ਆਪਣਾ ਪਾਠ ਪੜ੍ਹਾਉਂਣਾ ਅਰੰਭ ਕਰਨਾ ਚਾਹੀਦਾ ਹੈ। ਪਾਠ ਨੂੰ ਚੰਗੀ ਤਰ੍ਹਾਂ ਪੜ੍ਹਾਉਣ ਦੀਆਂ ਦੋ ਵਡੀਆਂ ਲੋੜਾਂ ਹਨ-ਪਾਠ ਦੀ ਪੂਰੀ ਤਿਆਰੀ ਅਤੇ ਉਸ ਨੂੰ ਵਿਧੀ ਪੂਰਬਕ ਪੜ੍ਹਾਉਂਣਾ। ਇਨ੍ਹਾਂ ਦੋਹਾਂ ਗਲਾਂ ਉੱਤੇ ਹੁਣ ਅਸੀਂ ਇਕ ਇਕ ਕਰਕੇ ਵਿਚਾਰ ਕਰਗੇ।
{{larger|{{center|'''ਪਾਠ ਦੀ ਤਿਆਰੀ'''}}}}
{{gap}}ਹਰ ਯੋਗ ਉਸਤਾਦ ਆਪਣੇ ਪਾਠ ਨੂੰ ਚੰਗੀ ਤਰ੍ਹਾਂ ਤਿਆਰ ਕਰਦਾ ਹੈ। ਕਿਸੇ ਵਿਸ਼ੇ ਨੂੰ ਜਮਾਤ ਵਿਚ ਪੜ੍ਹਾਉਣ ਲਈ ਪਹਿਲੀ ਜ਼ਰੂਰੀ ਗਲ ਇਹ ਹੈ ਕਿ ਉਸਦਾ ਉਸਤਾਦ ਨੂੰ ਕਾਫੀ ਗਿਆਨ ਹੋਵੇ। ਜਿਸ ਉਸਤਾਦ ਨੂੰ ਵਿਸ਼ੇ ਦਾ ਕਾਫੀ ਗਿਆਨ ਨਹੀਂ ਹੈ ਉਹ ਕਿਵੇਂ ਆਪਣੀ ਪੜ੍ਹਾਈ ਦੀ ਘੰਟੀ ਬਤੀਤ ਕਰਨ ਦਾ ਯਤਨ ਕਰਦਾ ਹੈ। ਉਸ ਨੂੰ ਡਰ ਲੱਗਿਆ ਰਹਿੰਦਾ ਹੈ ਕਿ ਕਿਤੇ ਕੋਈ ਬੱਚਾ ਜਮਾਤ ਵਿਚ ਸੁਆਲ ਨਾ ਪੁੱਛ ਲਵੇ। ਉਚੀਆਂ ਜਮਾਤਾਂ ਵਿਚ ਇਸ ਤਰ੍ਹਾਂ ਦਾ ਡਰ ਬਹੁਤ ਸਾਰੇ ਉਸਤਾਦਾਂ ਨੂੰ ਹੁੰਦਾ ਹੈ। ਕਿੰਨੇ ਹੀ ਉਸਤਾਦ ਬਚਿਆਂ ਨੂੰ ਸੁਆਲ ਪੁੱਛਣ ਦਾ ਉਤਸ਼ਾਹ ਹੀ ਨਹੀਂ ਦਿੰਦੇ। ਜੋ ਕਿਸੇ ਕੋਈ ਸੁਆਲ ਪੁਛ ਲਿਆ ਤਾਂ ਉਸ ਦਾ ਚੰਗੀ ਤਰ੍ਹਾਂ ਉੱਤਰ ਦੇਣ ਦੀ ਥਾਂ ਊਟ ਪਟਾਂਗ ਚਲਾਕੇ ਬੱਚੇ ਨੂੰ ਚੁਪ ਕਰਾ ਦਿੰਦੇ ਹਨ। ਕਈ ਉਸਤਾਦ ਤਾਂ ਸੁਆਲ ਪੁਛਣ ਉੱਤੇ ਬੱਚੇ ਨੂੰ ਡਾਂਟ ਹੀ ਦਿੰਦੇ ਹਨ। ਉਨ੍ਹਾਂ ਦਾ ਇਸ ਤਰ੍ਹਾਂ ਦਾ ਵਰਤਾਉ ਉਨ੍ਹਾਂ ਦੀ ਅਯੋਗਤਾ ਦਾ ਵਿਖਾਲਾ ਹੁੰਦਾ ਹੈ। ਇਸ ਦਾ ਵਡਾ ਕਾਰਨ ਸੰਥਾ ਦੀ ਤਿਆਰੀ ਦੀ ਘਾਟ ਅਰਥਾਤ ਵਿਸ਼ੇ ਦਾ ਕਾਫੀ ਗਿਆਨ ਦਾ ਨਾ ਹੋਣਾ ਹੁੰਦਾ ਹੈ।
{{gap}}ਜਿਹੜਾ ਉਸਤਾਦ ਨਿਤ ਦਿਨ ਆਪਣੀ ਸੰਥਾ ਤਿਆਰ ਨਹੀਂ ਕਰਦਾ ਉਸ ਵਿਚ ਸ੍ਵੈ-ਭਰੋਸੇ ਦੀ ਘਾਟ ਆ ਜਾਂਦੀ ਹੈ। ਇਸੇ ਘਾਟ ਦੇ ਕਾਰਨ ਜਦ ਅਜਿਹਾਂ ਉਸਤਾਦ ਕਿਸੇ ਸੰਥਾ ਦੀ ਚੰਗੀ ਤਰ੍ਹਾਂ ਤਿਆਰੀ ਕਰ ਵੀ ਲੈਂਦਾ ਹੈ ਤਾਂ ਵੀ ਉਹ ਬਚਿਆਂ ਦੇ ਪ੍ਰਸ਼ਨਾਂ ਤੋਂ ਘਬਰਾਉਂਦਾ ਹੈ। ਉਹ ਉਸਤਾਦ ਹੀ ਬਚਿਆਂ ਦੇ ਪ੍ਰਸ਼ਨਾਂ ਤੋਂ ਖੁਸ਼ੀ ਲੈਂਦਾ ਹੈ ਜਿਸ ਨੂੰ ਆਪਣੇ ਪਾਠ-ਵਿਸ਼ੇ ਦਾ ਪੂਰਾ ਗਿਆਨ ਹੋਵੇ ਅਤੇ ਜਿਹੜਾ ਉਸ ਗਿਆਨ ਨੂੰ ਬਚਿਆਂ ਨੂੰ ਦੇਣਾ ਚਾਹੁੰਦਾ ਹੈ। ਇਸਦੇ ਲਈ ਉਸਤਾਦ ਨੂੰ ਸੰਥਾ ਦੀ ਪੂਰੀ ਤਿਆਰੀ ਕਰਨੀ ਪੈਂਦੀ ਹੈ। ਉਸਨੂੰ ਉਨ੍ਹਾਂ ਗਲਾਂ ਦੇ ਜਾਨਣ ਦਾ ਯਤਨ ਕਰਨਾ ਪੈਂਦਾ ਹੈ ਜਿਹੜੀਆਂ ਬਚਿਆਂ ਦੇ ਜਾਨਣ ਯੋਗ ਹਣ। ਯੋਗ ਉਸਤਾਦ ਆਪਣੇ ਗਿਆਨ ਨੂੰ ਨਿਤ ਦਿਨ ਵਧਾਉਂਦਾ ਰਹਿੰਦਾ ਹੈ। ਉਹ ਆਪਣੇ ਵਿਸ਼ੇ ਉਤੇ ਨਵੀਆਂ ਨਵੀਆਂ ਪੁਸਤਕਾਂ ਇਸ ਦ੍ਰਿਸ਼ਟੀ ਤੋਂ ਪੜ੍ਹਦਾ ਰਹਿੰਦਾ ਹੈ ਕਿ ਉਸ ਨੂੰ ਬਚਿਆਂ ਨੂੰ ਦਸਣ ਦੀ ਕੋਈ ਨਾ ਕੋਈ ਸਮਗਰੀ ਮਿਲ ਜਾਵੇ। ਉਸਤਾਦ ਦਾ ਫਰਜ਼ ਹੈ ਕਿ ਆਪਣੇ ਵਿਸ਼ੇ ਦੀਆਂ ਪੁਸਤਕਾਂ ਨਿਰੀਆਂ ਆਪਣੇ ਅਨੰਦ ਲਈ ਹੀ ਨਾ ਪੜ੍ਹੇ ਸਗੋਂ ਬਚਿਆਂ ਦੇ ਲਾਭ ਨੂੰ ਵੀ ਧਿਆਨ ਵਿਚ ਰਖਕੇ ਪੜ੍ਹੇ। ਇਸਦੇ ਲਈ ਕਦੋਂ ਕਦੇ ਰੁਖੀ ਪੁਸਤਕ ਨੂੰ ਵੀ ਪੜ੍ਹਾਉਣਾ ਪੈਂਦਾ ਹੈ।
{{gap}}ਜਮਾਤ ਵਿਚ ਜਾਣ ਤੋਂ ਪਹਿਲਾਂ ਹਰ ਉਸਤਾਦ ਨੂੰ ਬਚਿਆਂ ਨੂੰ ਪੜ੍ਹਾਏ ਜਾਣ ਵਾਲੇ ਵਿਸ਼ੇ ਉਤੇ ਚੰਗੀ ਤਰ੍ਹਾਂ ਵਿਚਾਰ ਕਰ ਲੈਣਾ ਚਾਹੀਦਾ ਹੈ। ਜਿਹੜੀਆਂ ਗੱਲਾਂ ਉਨ੍ਹਾਂ ਨੂੰ<noinclude></noinclude>
cvhq9j8ut13b08sn6p8gjqddrw8jtcf
ਪੰਨਾ:ਸਿਖਿਆ ਵਿਗਿਆਨ.pdf/142
250
64887
229489
187753
2026-07-27T07:20:30Z
Harchand Bhinder
2624
/* ਤਸਦੀਕ */
229489
proofread-page
text/x-wiki
<noinclude><pagequality level="4" user="Harchand Bhinder" />{{center|'''੧੨੯'''}}</noinclude>ਯਾਦ ਨਾ ਹੋਣ ਉਨ੍ਹਾਂ ਨੂੰ ਪੁਸਤਕ ਵਿਚੋਂ ਵੇਖ ਲੈਣਾ ਚਾਹੀਦਾ ਹੈ ਅਤੇ ਉਨ੍ਹਾਂ ਨੂੰ ਇਕ ਕਾਪੀ ਵਿਚ ਉਤਾਰ ਲੈਣਾ ਚਾਹੀਦਾ ਹੈ। ਇਸ ਤਰ੍ਹਾਂ ਦੇ ਆਪਣੀ ਸੰਥਾ ਦੇ ਨਿਤ ਦਿਨ ਦੇ ਨੋਟ ਬਣਾ ਲੈਣਾ ਸਫਲ ਉਸਤਾਦ ਲਈ ਬੜਾ ਜ਼ਰੂਰੀ ਹੈ। ਨੋਟ ਲਿਖ ਲੈਣ ਨਾਲ ਵਿਚਾਰ ਰੁਖ ਸਿਰ ਹੋ ਜਾਂਦੇ ਹਨ ਅਤੇ ਜਿਹੜੀਆਂ ਗਲਾਂ ਸਾਨੂੰ ਯਾਦ ਨਹੀਂ ਹੁੰਦੀਆਂ, ਸਾਡੇ ਧਿਆਨ ਵਿਚ ਆ ਜਾਂਦੀਆਂ ਹਨ। ਕਿੱਨੇ ਹੀ ਨਵੇਂ ਉਸਤਾਦ ਜਿਹੜੇ ਆਪਣੇ ਵਿਸ਼ੇ ਦੇ ਵਿਦਿਵਾਨ ਹਨ ਜਮਾਤ ਵਿਚ ਦਸਣ ਯੋਗ ਸਧਾਰਨ ਗਲਾਂ ਨੂੰ ਨਹੀਂ ਜਾਣਦੇ; ਅਥਵਾ ਉਹ ਗਲਾਂ ਉਨ੍ਹਾਂ ਨੂੰ ਭੁਲੀਆਂ ਰਹਿੰਦੀਆਂ ਹਨ। ਦੂਜਿਆਂ ਨੂੰ ਸਮਝਾਉਣ ਵੇਲੇ ਹੀ ਸਾਨੂੰ ਇਹ ਪਤਾ ਚਲਦਾ ਹੈ ਕਿ ਜਿਸ ਵਿਸ਼ੇ ਉਤੇ ਅਸੀਂ ਆਪਣਾ ਪੂਰਾ ਅਧਿਕਾਰ ਸਮਝਦੇ ਹਾਂ ਉਸ ਦੀਆਂ ਲੋੜੀਂਦੀਆਂ ਗਲਾਂ ਦਾ ਵੀ ਸਾਨੂੰ ਕਿੱਨਾ ਘਟ ਪਤਾ ਹੈ। ਇਸ ਲਈ ਝੂਠੇ ਮਾਨ ਨੂੰ ਛਡ ਕੌ ਵਿਸ਼ੇ ਨੂੰ ਪੜ੍ਹਦੇ ਰਹਿਣਾ ਜ਼ਰੂਰੀ ਹੈ।
{{gap}}ਉਸਤਾਦ ਨੂੰ ਆਪਣੇ ਨੋਟਾਂ ਨੂੰ ਜਮਾਤ ਵਿਚ ਲੈ ਜਾਣਾ ਚਾਹੀਦਾ ਹੈ। ਸੰਥਾ ਪੜ੍ਹਾਉਂਦਿਆਂ ਜੇ ਅਸੀਂ ਕਿਸੇ ਖਾਸ ਗਲ ਨੂੰ ਭੁਲਦੇ ਹਾਂ ਤਾਂ ਆਪਣੇ ਨੋਟਾਂ ਦੀ ਵਰਤੋਂ ਕਰ ਕੇ ਉਸ ਗਲ ਨੂੰ ਯਾਦ ਕਰ ਸਕਦੇ ਹਾਂ ਅਤੇ ਨੋਟਾਂ ਦੀ ਸਹਾਇਤਾ ਨਾਲ ਬਚਿਆਂ ਨੂੰ ਠੀਕ ਠੀਕ ਗਲ ਦਸ ਸਕਦੇ ਹਾਂ। ਜਮਾਤ ਵਿਚ ਨੋਟਾਂ ਦਾ ਲੈ ਜਾਣਾ ਕੋਈ ਬੁਰੀ ਗਲ ਨਹੀਂ। ਇਹ ਉਸਤਾਦ ਦੀ ਅਯੋਗਤਾ ਦਾ ਵਿਖਾਲਾ ਨਹੀਂ ਸਗੋਂ ਉਸ ਨੂੰ ਆਪਣੇ ਫਰਜ਼ ਦੀ ਪਛਾਣ ਕਰਨ ਵਾਲਾ ਸਿੱਧ ਕਰਦਾ ਹੈ। ਹਰ ਵਿਅਕਤੀ ਭਾਵੇਂ ਉਸ ਦੀ ਯਾਦ-ਸ਼ਕਤੀ ਕਿੱਨੀ ਹੀ ਤਿੱਖੀ ਕਿਉਂ ਨਾ ਹੋਵੇ ਵੇਲੇ ਸਿਰ ਕੁਝ ਜ਼ਰੂਰੀ ਗਲਾਂ ਨੂੰ ਭੁਲ ਜਾਂਦਾ ਹੈ। ਇਸ ਲਈ ਆਪਣੀ ਸਹਾਇਤਾ ਲਈ ਜਮਾਤ ਵਿਚ ਨੋਟਾਂ ਨੂੰ ਲੈ ਜਾਣਾ ਠੀਕ ਹੈ।
{{gap}}ਪਰ ਤਿਆਰੀ ਦਾ ਅਰਥ ਵਿਸ਼ੇ ਦੇ ਨਿਰੇ ਅਧਿਅਨ ਤੋਂ ਨਹੀਂ ਹੈ। ਕਿੱਨੇ ਹੀ ਉਸਤਾਦਾਂ ਨੂੰ ਪਾਠ-ਵਿਸ਼ੇ ਦਾ ਪੂਰਾ ਗਿਆਨ ਹੁੰਦਾ ਹੈ, ਇਸ ਉਤੇ ਵੀ ਉਹ ਸੰਥਾ ਪੜ੍ਹਾਉਣ ਵਿਚ ਅਸਫਲ ਹੁੰਦੇ ਹਨ। ਸੰਥਾ ਨੂੰ ਪੜ੍ਹਾਉਣ ਲਈ ਪੜ੍ਹਾਉਣ ਦੀ ਵਿਧੀ ਉਤੇ ਵਿਚਾਰ ਕਰਨਾ, ਉਸ ਦੀ ਯੋਜਨਾ ਬਨਾਉਣਾ, ਬੜਾ ਜ਼ਰੂਰੀ ਹੈ। ਸਿਖਾਈ ਦੇ ਕੰਮ ਵਿਚ ਪਾਠ ਦੀ ਤਿਆਰੀ ਦਾ ਮੁਖ ਅਰਥ ਇਹ ਹੀ ਹੈ। ਹਰ ਉਸਤਾਦ ਨੂੰ ਜਮਾਤ ਵਿਚ ਜਾਣ ਤੋਂ ਪਹਿਲਾਂ ਇਹ ਸੋਚਣਾ ਜ਼ਰੂਰੀ ਹੁੰਦਾ ਹੈ ਕਿ ਉਸ ਵਿਸ਼ੇ ਦਾ ਬਾਲਕਾਂ ਨੂੰ ਕਿੰਨਾ ਕੁ ਗਿਆਨ ਹੈ। ਇਕ ਹੀ ਉਸਤਾਦ ਵਖ ਵਖ ਜਮਾਤ ਦੇ ਬਚਿਆਂ ਨੂੰ ਪੜ੍ਹਾਉਂਦਾ ਹੈ। ਇਸ ਲਈ ਉਸ ਨੂੰ ਬੱਚਿਆਂ ਦੀ ਯੋਗਤਾ ਨੂੰ ਧਿਆਨ ਵਿਚ ਰਖਣਾ ਬੜਾ ਜ਼ਰੂਰੀ ਹੈ। ਸਿਖਾਈ ਦਾ ਕੰਮ ਪੰਡਤਾਈ ਦਾ ਵਿਖਾਲਾ ਕਰਨਾ ਨਹੀਂ। ਜਿਹੜਾ ਉਸਤਾਦ ਆਪਣੀਆਂ ਸਾਰੀਆਂ ਗਲਾਂ ਜਿਹੜੀਆਂ ਉਹ ਜਾਣਦਾ ਹੈ, ਬਚਿਆਂ ਨੂੰ ਦਸ ਦੇਣਾ ਚਾਹੁੰਦਾ ਹੈ ਉਹ ਆਪਣੀ ਵਿਦਵਤਾ ਕਰਕੇ ਕੁਝ ਬਚਿਆਂ ਦਾ ਆਦਰ ਭਾਵੇਂ ਜਿੱਤ ਲਵੇ, ਬਚਿਆਂ ਦਾ ਵਧੇਰੇ ਲਾਭ ਨਹੀਂ ਕਰਦਾ। ਇਸ ਲਈ ਉਸਤਾਦ ਨੂੰ ਸਦਾ ਇਹ ਸੋਚਣਾ ਪੈਂਦਾ ਹੈ ਕਿ ਕਿਸ ਗਲ ਨੂੰ ਬੱਚਿਆਂ ਨੂੰ ਦਸਿਆ ਜਾਵੇ ਅਤੇ ਕਿਸ ਨੂੰ ਨਹੀਂ। ਇਸ ਦੀ ਉਸ ਨੂੰ ਪਹਿਲਾਂ ਤੋਂ ਯੋਜਨਾ ਬਨਾਉਣੀ ਪੈਂਦੀ ਹੈ। ਇਹ ਹੀ ਪਾਠ ਦੀ ਤਿਆਰੀ ਦਾ ਦੂਸਰਾ ਅੰਗ ਹੈ।
{{gap}}ਪਾਠ ਦੀ ਤਿਆਰੀ ਦਾ ਤੀਸਰਾ ਅੰਗ ਪਾਠ ਨੂੰ ਸੁਆਦੀ ਬਨਾਉਣ ਦੀ ਸਮੱਗਰੀ ਉਤੇ ਵਿਚਾਰ ਕਰਨਾ ਹੈ। ਸੁਚੱਜਾ ਉਸਤਾਦ ਇਸ ਗੱਲ ਤੇ ਨਿਤ ਵਿਚਾਰ ਕਰਦਾ ਹੈ। ਇਹ ਹੀ ਸਿਖਾਈ-ਕਲਾ ਦਾ ਪਰਧਾਨ ਅੰਗ ਹੈ। ਕਿਥੇ ਬਚਿਆਂ ਨੂੰ ਸੰਥਾ ਦੀਆਂ ਗਲਾਂ ਆਪ<noinclude></noinclude>
roqrmzxjo5nic5nun4qlfh55kfsqkmj
ਪੰਨਾ:ਸਿਖਿਆ ਵਿਗਿਆਨ.pdf/143
250
64888
229490
187754
2026-07-27T07:20:39Z
Harchand Bhinder
2624
/* ਤਸਦੀਕ */
229490
proofread-page
text/x-wiki
<noinclude><pagequality level="4" user="Harchand Bhinder" />{{center|'''੧੩੦'''}}</noinclude>ਦਸਣੀਆਂ ਹਨ, ਕਿੱਥੇ ਬਚਿਆਂ ਤੋਂ ਸੁਆਲ ਪੁਛ ਕੇ ਉਨ੍ਹਾਂ ਗੱਲਾਂ ਨੂੰ ਉਨ੍ਹਾਂ ਦੇ ਦਿਮਾਗ ਵਿਚੋਂ ਉਤਾਰਨਾ ਹੈ, ਕਿਥੋਂ ਪਦਾਰਥ, ਮੂਰਤ ਆਦਿ ਵਿਖਾਉਣਾ ਹੈ, ਕਿਹੜੀ ਗਲ ਬਲੈਕ ਬੋਰਡ ਤੇ ਲਿਖਣੀ ਹੈ ਅਤੇ ਕਿਹੜੀ ਗਲ ਬਚਿਆਂ ਨੂੰ ਆਪਣੀਆਂ ਨੋਟ ਬੁਕਾਂ ਤੇ ਉਤਾਰਨ ਲਈ ਕਹਿਣਾ ਹੈ ਆਦਿ ਗਲਾਂ ਤੇ ਜਦ ਉਸਤਾਦ ਪਹਿਲਾਂ ਤੋਂ ਹੀ ਵਿਚਾਰ ਕਰ ਲੈਂਦਾ ਹੈ ਤਾਂ ਹੀ ਉਹ ਆਪਣੇ ਪਾਠ ਨੂੰ ਸੁਆਦੀ ਬਨਾਉਣ ਦੇ ਸਮਰੱਥ ਹੁੰਦਾ ਹੈ। ਜਿਨ੍ਹਾਂ ਉਸਤਾਦਾਂ ਨੂੰ ਇਸ ਤਰ੍ਹਾਂ ਪਾਠ ਦੀ ਤਿਆਰੀ ਦਾ ਅਭਿਆਸ ਨਹੀਂ ਹੁੰਦਾ ਉਹ ਵੇਲਾ ਆਉਣ ਉਤੇ ਪਾਠ ਪੜ੍ਹਾਉਣ ਦੀ ਲੋੜੀਂਦੀ ਸਮੱਗਰੀ ਵੀ ਜਮਾਤ ਵਿਚ ਲੈ ਜਾਣਾ ਭੁਲ ਜਾਂਦੇ ਹਨ। ਇਸ ਤਰ੍ਹਾਂ ਦੀਆਂ ਭੁਲਾਂ ਟ੍ਰੇਨਿੰਗ ਕਾਲਜ ਦੀ ਸਿਖਿਆ ਪਰਾਪਤ ਕਰਨ ਵਾਲੇ ਉਸਤਾਦਾਂ ਤੋਂ ਪਰੀਖਿਆ ਦੇ ਦਿਨ ਆਮ ਹੋ ਜਾਂਦੀਆਂ ਹਨ। ਇਹ ਭੁੱਲਾਂ ਇੱਨੀਆਂ ਨਵੇਂ ਉਸਤਾਦਾਂ ਤੋਂ ਨਹੀਂ ਹੁੰਦੀਆਂ ਜਿੰਨੀਆਂ ਪੁਰਾਣੇ ਉਸਤਾਦਾਂ ਤੋਂ ਹੁੰਦੀਆਂ ਹਨ। ਨਵੇਂ ਉਸਤਾਦ ਨੂੰ ਆਪਣੇ ਆਪ ਵਿਚ ਨਿਰੀ ਨਵੀਂ ਆਦਤ ਪਾਉਣ ਦਾ ਕੰਮ ਰਹਿੰਦਾ ਹੈ ਅਤੇ ਇਹ ਆਦਤ ਪੜਤਾਲੀਏ ਦੀਆਂ ਨਜ਼ਰਾਂ ਹੇਠ ਪਾਠ ਪੜ੍ਹਾਉਣ ਕਰ ਕੇ ਪੈ ਜਾਂਦੀ ਹੈ। ਪਰ ਪੁਰਾਣੇ ਉਸਤਾਦਾਂ ਨੂੰ ਆਪਣੇ ਪਾਠ ਦੀ ਤਿਆਰੀ ਨਾ ਕਰਨ ਦੀ ਆਦਤ ਤੋੜ ਕੇ ਨਵੀਂ ਬਨਾਉਣੀ ਪੈਂਦੀ ਹੈ। ਇਸ ਲਈ ਵਿਧੀ-ਪੂਰਬਕ ਪੜ੍ਹਾਉਣ ਵਿਚ ਉਨ੍ਹਾਂ ਕੋਲੋਂ ਵਧੇਰੇ ਭੁਲਾਂ ਹੋਣਾ ਸੁਭਾਵਕ ਹੈ। ਆਪਣੇ ਫਰਜ਼ ਦਾ ਧਿਆਨ ਰਖਣ ਨਾਲ ਇਸ ਤਰ੍ਹਾਂ ਦੀਆਂ ਭੁਲਾਂ ਨਹੀਂ ਹੁੰਦੀਆਂ।
{{larger|{{center|'''ਪਾਠ ਦੀ ਸਿਖਾਈ'''}}}}
{{gap}}ਪਾਠ ਦੀ ਪੂਰੀ ਤਿਆਰੀ ਕਰਕੇ ਅਤੇ ਉਚਿਤ ਸਮੱਗਰੀ ਲੈ ਕੇ ਜਦ ਇਕ ਉਸਤਾਦ ਜਮਾਤ ਵਿਚ ਆਉਂਦਾ ਹੈ ਤਾਂ ਉਸ ਨੂੰ ਸ੍ਵੈ-ਭਰੋਸਾ ਹੁੰਦਾ ਹੈ। ਪਰ ਪਾਠ ਨੂੰ ਸਫਲ ਬਨਾਉਣ ਲਈ ਪਾਠ ਦੀ ਤਿਆਰੀ ਤੋਂ ਬਿਨਾਂ ਉਸ ਨੂੰ ਵਿਧੀ-ਪੂਰਬਕ ਪੜ੍ਹਾਉਣਾ ਵੀ ਜ਼ਰੂਰੀ ਹੈ। ਪਾਠ ਦੀ ਲਿਖਾਈ ਦੀਆਂ ਹੇਠ ਲਿਖੀਆਂ ਪੰਜ ਪੌੜੀਆਂ ਹਨ।
{{gap}}(੧) ਉਤਸੁਕਤਾ ਨੂੰ ਉਭਾਰਨਾ (ਬਚਿਆਂ ਦੀ ਮਾਨਸਿਕ ਤਿਆਰੀ)।
{{gap}}(੨) ਪਾਠ ਦਾ ਸਪਸ਼ਟੀ ਕਰਣ।
{{gap}}(੩) ਸਬੰਧ ਬੰਨ੍ਹਣਾ।
{{gap}}(੪) ਲੜੀਬੱਧ ਕਰਨਾ।
{{gap}}(੫) ਅਮਲੀ ਵਰਤੋਂ ਕਰਨਾ।
{{gap}}ਉਪਰਲੀਆਂ ਪੰਜ ਪੌੜੀਆਂ ਨੂੰ ਚੰਗੀ ਤਰ੍ਹਾਂ ਜਾਨਣਾ ਸਿਖਾਈ-ਵਿਧੀ ਦੇ ਸਰੂਪ ਨੂੰ ਸਮਝਣ ਲਈ ਜ਼ਰੂਰੀ ਹੈ। ਇਸ ਲਈ ਇਕ ਇਕ ਕਰ ਕੇ ਉਨ੍ਹਾਂ ਉਤੇ ਚਾਨਣ ਪਾਇਆ ਜਾਵੇਗਾ।
{{gap}}'''ਵਿਚਾਰਾਂ ਨੂੰ ਉਭਾਰਨਾ:—'''ਪੜ੍ਹਾਉਣ ਦੀ ਪਹਿਲੀ ਪੌੜੀ ਵਿਚ ਬਚਿਆਂ ਦੀ ਮਾਨਸਿਕ ਤਿਆਰੀ ਕੀਤੀ ਜਾਂਦੀ ਹੈ ਬੱਚਾ ਸੰਥਾ ਪੜ੍ਹਨ ਤੋਂ ਪਹਿਲਾਂ ਹੋਰ ਹੋਰ ਗੱਲਾਂ ਸੋਚਦਾ ਰਹਿੰਦਾ ਹੈ। ਇਸ ਲਈ ਉਸ ਦੇ ਧਿਆਨ ਨੂੰ ਪੜ੍ਹਾਏ ਜਾਣ ਵਾਲੇ ਪਾਠ ਵਲ ਲਿਆਉਣ ਲਈ ਇਹ ਜ਼ਰੂਰੀ ਹੈ ਕਿ ਬੱਚੇ ਦੀ ਮਾਨਸਿਕ ਤਿਆਰੀ ਕੀਤੀ ਜਾਵੇ। ਦੂਜੇ, ਜਿਸ ਵਿਸ਼ੇ ਨੂੰ ਉਸਤ ਦਾ ਪੜ੍ਹਾਉਣਾ ਚਾਹੁੰਦਾ ਹੈ ਉਸ ਨਾਲ ਸਬੰਧ ਰਖਣ ਵਾਲੀਆਂ ਕੁਝ ਗੱਲਾਂ<noinclude></noinclude>
57a97bmwsgsr4d5z54qvig6r75eonbr
ਪੰਨਾ:ਸਿਖਿਆ ਵਿਗਿਆਨ.pdf/145
250
64890
229491
187755
2026-07-27T07:20:50Z
Harchand Bhinder
2624
/* ਤਸਦੀਕ */
229491
proofread-page
text/x-wiki
<noinclude><pagequality level="4" user="Harchand Bhinder" />{{center|'''੧੩੨'''}}</noinclude>{{gap}}'''ਪਾਠ ਦਾ ਸਪਸ਼ਟੀ ਕਰਣ:—'''ਉਦੇਸ਼ ਦਸਣ ਪਿਛੋਂ ਪਾਠ ਦੇ ਵਿਸ਼ੇ ਦਾ ਪੜ੍ਹਾਉਣਾ ਅਰੰਭ ਹੁੰਦਾ ਹੈ। ਨਵਾਂ ਪਾਠ ਪੜ੍ਹਾਉਣ ਵੇਲੇ ਉਸਤਾਦ ਕਈ ਤਰ੍ਹਾਂ ਦੇ ਸਾਧਨਾਂ ਨਾਲ ਪਾਠ ਨੂੰ ਸਮਝ ਵਿਚ ਆਉਣ ਵਾਲਾ ਅਤੇ ਸੁਆਦੀ ਬਨਾਉਣ ਦਾ ਯਤਨ ਕਰਦਾ ਹੈ। ਸੰਥਾ ਵਿਚ ਪੜ੍ਹਾਏ ਜਾਣ ਵਾਲੇ ਵਿਸ਼ੇ ਨੂੰ ਕਈ ਹਿੱਸਿਆਂ ਵਿਚ ਵੰਡ ਲਿਆ ਜਾਂਦਾ ਹੈ ਅਤੇ ਇਕ ਇਕ ਹਿੱਸੇ ਨੂੰ ਹੌਲੀ ਹੌਲੀ ਪੜ੍ਹਾਇਆ ਜਾਂਦਾ ਹੈ। ਸੰਥਾ ਨੂੰ ਪੜਾਉਣ ਵੇਲੇ “ਤਰਤੀਬਵਾਰ ਸਪਸ਼ਟੀਕਰਣ" ਦਾ ਨਿਯਮ ਵਰਤੋਂ ਵਿਚ ਲਿਆਇਆ ਜਾਂਦਾ ਹੈ, ਅਰਥਾਤ ਸੌਖੀ ਗਲ ਪਹਿਲਾਂ ਦਸੀ ਜਾਂਦੀ ਹੈ ਅਤੇ ਪਿਛੋਂ ਜਟੀਲ ਗਲ ਦਸੀ ਜਾਂਦੀ ਹੈ। ਪਹਿਲੀ ਦਸੀ ਗਲ ਦੀ ਵਰਤੋਂ ਅੱਗੇ ਦੱਸੀ ਜਾਣ ਵਾਲੀ ਗਲ ਵਿਚ ਵਰਤੋਂ ਕੀਤੀ ਜਾਂਦੀ ਹੈ।
{{gap}}ਪਾਠ ਦਾ ਸਪਸ਼ਟੀ ਕਰਣ ਕਰਦੇ ਸਮੇਂ ਤਰਤੀਬ ਵਾਰ ਬਚਿਆਂ ਦਾ ਧਿਆਨ ਪਾਠ ਦੀ ਕਿਸੇ ਵਿਸ਼ੇਸ਼ ਗਲ ਉਤੇ ਕੇਂਦ੍ਰਿਤ ਕੀਤਾ ਜਾਂਦਾ ਹੈ ਅਤੇ ਫਿਰ ਉਸਦਾ ਸਬੰਧ ਬਚਿਆਂ ਦੀਆਂ ਜਾਣੀਆਂ ਹੋਈਆਂ ਦੂਜੀਆਂ ਗੱਲਾਂ ਨਾਲ ਜੋੜਿਆ ਜਾਂਦਾ ਹੈ। ਮੰਨ ਲੌ, ਇਕ ਉਸਤਾਦ ਭਾਰਤ ਦੇ ਪੂਰਬੀ ਘਾਟ ਦੇ ਮੈਦਾਨਾਂ ਬਾਰੇ ਪੜ੍ਹਾ ਰਿਹਾ ਹੈ ਤਾਂ ਪਹਿਲਾਂ ਉਹ ਪੂਰਬੀ ਘਾਟ ਦੇ ਮੈਦਾਨਾਂ ਦੀਆਂ ਗਲਾਂ ਉਤੇ ਹੀ ਬਚਿਆਂ ਦਾ ਧਿਆਨ ਕੇਂਦ੍ਰਿਤ ਕਰੇਗਾ; ਪਿਛੋਂ ਉਹ ਪੂਰਬੀ ਘਾਟ ਦਾ ਸਬੰਧ ਦਖਣ ਦੀ ਪਠਾਰ ਅਤੇ ਭਾਰਤ ਦੀ ਧਰਤੀ ਦੇ ਦੂਜੇ ਹਿਸਿਆਂ ਨਾਲ ਜੋੜਨ ਦਾ ਯਤਨ ਕਰੇਗਾ। ਇਸੇ ਤਰ੍ਹਾਂ ਇਤਿਹਾਸ ਵਿਚ ਅਸ਼ੋਕ ਦੀ ਕਲਿੰਗਾ ਦੀ ਫਤੇ ਦਾ ਬਿਰਤਾਂਤ ਦਸਦਿਆਂ ਉਹ ਪਹਿਲਾਂ ਇਸ ਫਤੇ ਉੱਤੇ ਹੀ ਬਚਿਆਂ ਦਾ ਧਿਆਨ ਕੇਂਦ੍ਰਿਤ ਕਰੇਗਾ ਪਿਛੋਂ ਉਹ ਉਸ ਫਤਹ ਦੀ ਅਸ਼ੋਕ ਦੇ ਜੀਵਨ ਵਿਚ ਮੱਹਤਾ ਦਸਣ ਦਾ ਯਤਨ ਕਰੇਗਾ। ਕਿਸੇ ਵੀ ਘਟਨਾ ਨੂੰ ਪੜ੍ਹਾਉਣ ਵੇਲੇ ਪਹਿਲਾਂ ਉਸ ਘਟਨਾ ਉਤੇ ਹੀ ਬਚਿਆਂ ਦਾ ਧਿਆਨ ਇਕਾਗਰ ਕੀਤਾ ਜਾਂਦਾ ਹੈ ਪਿਛੋਂ ਉਸ ਦਾ ਸਬੰਧ ਦੂਜੀਆਂ ਘਟਨਾਵਾਂ ਨਾਲ ਜੋੜਿਆ ਜਾਂਦਾ ਹੈ। ਕਵਿਤਾ ਪੜ੍ਹਾਉਣ ਵਲ ਵੀ ਕਦੇ ਇਕ ਹੀ ਪਦ ਉਤੇ ਬੱਚਿਆਂ ਦਾ ਧਿਆਨ ਕੇਂਦ੍ਰਿਤ ਕੀਤਾ ਜਾਂਦਾ ਹੈ ਅਤੇ ਕਦੋਂ ਸਮੁੱਚੀ ਕਵਿਤਾ ਨਾਲ ਉਸਦੇ ਸਬੰਧ ਉਤੇ। ਇਸ ਤਰ੍ਹਾਂ ਕੰਮ ਦੇ ਅਧਿਅਨ ਅਤੇ ਵਿਚਾਰ ਕਰਨ ਦੇ ਨਿਯਮ ਦੀ ਬੱਚਿਆਂ ਦੀ ਸੰਥਾ ਦੀ ਪੜ੍ਹਾਈ ਵਿਚ ਵਰਤੋਂ ਕੀਤੀ ਜਾਂਦੀ ਹੈ। ਕਿਸੇ ਵੀ ਗਲ ਨੂੰ ਮਨ ਵਿਚ ਪਕੀ ਤਰ੍ਹਾਂ ਬਿਠਾਉਣ ਲਈ ਇਨ੍ਹਾਂ ਦੋਹਾਂ ਕੰਮਾਂ ਦਾ ਹੋਣਾ ਜ਼ਰੂਰੀ ਹੋ-ਨਵੀਂ ਗਲ ਨੂੰ ਗ੍ਰਹਿਣ ਕਰਨਾ ਅਤੇ ਪਿਛੋਂ ਉਸ ਉੱਤੇ ਵਿਚਾਰ ਕਰਨਾ। ਨਵੀਂ ਗਲ ਨੂੰ ਸਿਖਣੇ ਦੇ ਇਸ ਨਿਯਮ ਨੂੰ ਹੀ "ਤਰਤੀਬ ਵਾਰ ਅਧਿਅਨ ਅਤੇ ਵਿਚਾਰਨ ਦਾ ਨਿਯਮ" ਕਿਹਾ ਹੈ।
{{gap}}'''ਸਬੰਧ ਬੰਨ੍ਹਣਾ:-'''ਪੜ੍ਹੇ ਹੋਏ ਵਿਸ਼ੇ ਦਾ ਦੂਜੇ ਵਿਸ਼ਿਆ ਨਾਲ ਕਈ ਤਰ੍ਹਾਂ ਦਾ ਸੰਬੰਧ ਜੋੜਨਾ, ਇਹ ਸੰਥਾ ਪੜ੍ਹਾਉਣ ਦੀ ਤੀਜੀ ਪੌੜੀ ਹੈ। ਇਸ ਵਿਚ ਪੜ੍ਹਾਈ ਹੋਈ ਗਲ ਦੀ ਦੂਜੀਆਂ ਗਲਾਂ ਨਾਲ ਤੁਲਣਾ ਕੀਤੀ ਜਾਂਦੀ ਹੈ। ਇਤਿਹਾਸ, ਸਾਹਿੱਤ ਅਤੇ ਬਨਸਪਤੀ ਵਿਗਿਆਨ ਪੜ੍ਹਣ ਸਮੇਂ ਪੜ੍ਹਾਈਆਂ ਹੋਈਆਂ ਗਲਾਂ ਦੀ ਅਜੇਹੀਆਂ ਗਲਾਂ ਨਾਲ ਤੁਲਣਾ ਕੀਤੀ ਜਾਵੇਗੀ ਜਿਹੜੀਆਂ ਬੱਚਿਆਂ ਨੂੰ ਪਹਿਲਾਂ ਪਤਾ ਹੋਣ। ਇਸ ਤਰ੍ਹਾਂ ਦੀ ਤੁਲਣਾ ਕਰਨ ਵੇਲੇ ਇਸ ਗਲ ਨੂੰ ਧਿਆਨ ਵਿਚ ਰਖਣਾ ਜ਼ਰੂਰੀ ਹੈ ਕਿ ਜਿਨ੍ਹਾਂ ਗਲਾਂ ਨਾਲ ਤੁਲਣਾ ਕੀਤੀ ਜਾਂਦੀ ਹੈ ਉਹ ਬੱਚੇ ਨੂੰ ਪਹਿਲਾਂ ਤੋਂ ਪਤਾ ਹਨ। ਇਸ ਤਰ੍ਹਾਂ ਦੀ ਤੁਲਣਾ ਬਚਿਆਂ ਕੋਲੋਂ ਹੀ ਕੱਢੀ ਜਾਣੀ ਚਾਹੀਦੀ ਹੈ। ਪਰ ਜੇ ਤੁਲਣਾ ਦੀਆਂ ਗਲਾਂ ਬੱਚਿਆਂ ਆਪ ਪਤਾ ਨਹੀਂ ਤਾਂ ਉਹ ਇਹ ਤੁਲਣਾ ਕਿਵੇਂ ਕਰ ਸਕਣਗੇ। ਇਕ ਨਵੀਂ ਗਲ ਦੀ<noinclude></noinclude>
ij1noeir69aubfwffw2rtcp6hqhgxic
ਪੰਨਾ:ਸਿਖਿਆ ਵਿਗਿਆਨ.pdf/146
250
64891
229492
187756
2026-07-27T07:20:59Z
Harchand Bhinder
2624
/* ਤਸਦੀਕ */
229492
proofread-page
text/x-wiki
<noinclude><pagequality level="4" user="Harchand Bhinder" />{{center|'''੧੩੩'''}}</noinclude>ਤੁਲਣਾ ਕਿਸੇ ਦੂਸਰੀ ਨਵੀਂ ਗਲ ਨਾਲ ਕਰਨਾ ਬਿਅਰਥ ਹੈ। ਇਸ ਨਾਲ ਹਥਲੇ ਪਾਠ ਨੂੰ ਸਮਝਣ ਜਾਂ ਉਸ ਨੂੰ ਮਨ ਦੇ ਪਰਦੇ ਉਤੇ ਲਕੀਰਨ ਵਿਚ ਕੋਈ ਸਹਾਇਤਾ ਨਹੀਂ ਮਿਲਦੀ। ਪਾਠ ਵਿਚ ਪੜ੍ਹਾਈ ਹੋਈ ਕਵਿਤਾ ਦੀ ਤੁਲਣਾ ਬੱਚਿਆਂ ਦੀ ਪੜ੍ਹੀ ਹੋਈ ਕਵਿਤਾ ਨਾਲ ਕਰਨਾ ਹੀ ਠੀਕ ਹੈ।
{{gap}}ਤੁਲਣਾ ਬਾਰੇ ਦੂਸਰੀ ਗੱਲ ਇਹ ਧਿਆਨ ਵਿਚ ਰਖਣ ਯੋਗ ਹੈ ਕਿ ਉਹ ਹੀ ਤੁਲਣਾਂ ਲਾਭਦਾਇਕ ਹੁੰਦੀ ਹੈ ਜਿਹੜੀ ਬਚਿਆਂ ਨੂੰ ਕਿਸੇ ਨਿਯਮ ਵਲ ਲੈ ਜਾਂਦੀ ਹੈ। ਇਸ ਤਰ੍ਹਾਂ ਦੀਆਂ ਅਨੇਕ ਤੁਲਣਾਂ ਕਰਦਿਆਂ ਕਰਦਿਆਂ ਬੱਚਿਆਂ ਨੂੰ ਇਹ ਨਿਯਮ ਸਪਸ਼ਟ ਹੋ ਜਾਂਦਾ ਹੈ।
{{gap}}'''ਲੜੀ ਬੱਧ ਕਰਨਾ:-'''ਲੜੀ ਬੱਧ ਕਰਨਾ ਪਾਠ ਪੜ੍ਹਾਉਣ ਦੀ ਚੌਥੀ ਪੌੜੀ ਹੈ ਅਥਵਾ ਅਵਸਥਾ ਹੈ। ਇਸ ਅਵਸਥਾ ਤੇ ਪਹੁੰਚਨ ਉਤੇ ਕਿਸੇ ਵਿਸ਼ੇਸ਼ ਸਿਧਾਂਤ ਜਾਂ ਨਿਯਮ ਨੂੰ ਸਪਸ਼ਟ ਕੀਤਾ ਜਾਂਦਾ ਹੈ ਜਿਹੜਾ ਦਸੀਆਂ ਗਲਾਂ ਵਿਚ ਲੁਕਿਆ ਹੁੰਦਾ ਹੈ। ਜਿਸ ਪਾਠ ਦਾ ਨਿਸ਼ਾਨਾ ਕਿਸੇ ਵਿਗਿਆਨਿਕ ਨਿਯਮ ਨੂੰ ਦਸਣਾ ਹੈ, ਉਸ ਵਿਚ ਉਹ ਨਿਯਮ ਦਸਿਆ ਜਾਂਦਾ ਹੈ; ਹੋਰ ਕਿਸਮ ਦੇ ਪਾਠਾਂ ਵਿਚ ਕੁਝ ਚੁਣੇ ਹੋਏ ਸੁਆਲਾਂ ਰਾਹੀਂ ਪੜ੍ਹੇ ਹੋਏ ਪਾਠ ਦੀਆਂ ਖਾਸ ਖਾਸ ਗੱਲਾਂ ਨੂੰ ਬਚਿਆਂ ਨੂੰ ਫਿਰ ਯਾਦ ਕਰਵਾ ਦਿਤਾ ਜਾਂਦਾ ਹੈ। ਇਸ ਲਈ ਇਸ ਪੌੜੀ ਨੂੰ ਪਾਠ ਦਾ ਲੜੀਬੱਧ ਕਰਨਾ ਕਿਹਾ ਜਾਂਦਾ।
{{gap}}'''ਦੁਹਰਾਈ:-'''ਪੜ੍ਹਾਈ ਗਈ ਸੰਥਾ ਦੀ ਤੁਰਤ ਹੀ ਦੁਹਰਾਈ ਹੋਣ ਨਾਲ ਉਸ ਦੀਆਂ ਮੋਟੀਆਂ ਮੋਟੀਆਂ ਗਲਾਂ ਬੱਚਿਆਂ ਦੇ ਮਨ ਵਿਚ ਬੈਠ ਜਾਂਦੀਆਂ ਹਨ। ਇਸ ਤਰ੍ਹਾਂ ਸੰਗੱਠਿਤ ਗਿਆਨ ਬਚਿਆਂ ਦੇ ਮਨ ਵਿਚ ਰਹਿ ਜਾਂਦਾ ਹੈ। ਜੇ ਪੜ੍ਹੀ ਹੋਈ ਗਲ ਬਾਰੇ ਤੁਰਤ ਨਹੀਂ ਸੋਚਿਆ ਜਾਂਦਾ ਤਾਂ ਉਸਦਾ ਬਹੁਤਾ ਹਿੱਸਾ ਭੁਲ ਜਾਂਦਾ ਹੈ। ਪੜ੍ਹੀ ਹੋਈ ਗਲ ਦੇ ਦੁਹਰਾਉਣ ਨਾਲ ਸ੍ਵੈ-ਪਰੀਖਿਆ ਹੁੰਦੀ ਹੈ ਅਤੇ ਇਸ ਨਾਲ ਸ੍ਵੈ-ਵਿਸ਼ਵਾਸ਼ ਵਿਚ ਵਾਧਾ ਹੁੰਦਾ ਹੈ। ਪਾਠ ਦੀ ਦੁਹਰਾਈ ਕਰਨ ਵੇਲੇ ਬਚਿਆਂ ਨੂੰ ਕਿਸੇ ਗਲ ਨੂੰ ਇਕ ਤਰਤੀਬ ਵਿਚ ਕਹਿਣ ਦਾ ਅਭਿਆਸ ਹੁੰਦਾ ਹੈ। ਇਸ ਤਰ੍ਹਾਂ ਉਨ੍ਹਾਂ ਵਿਚ ਆਪਣੇ ਵਿਚਾਰਾਂ ਨੂੰ ਦੂਜਿਆਂ ਅੱਗੇ ਪਰਗਟ ਕਰਨ ਦੀ ਯੋਗਤਾ ਆਉਂਦੀ ਹੈ। ਇਤਿਹਾਸ ਅਤੇ ਭੂਗੋਲ ਵਰਗੇ ਵਿਸ਼ਿਆਂ ਵਿਚ ਦੁਹਰਾਈ ਕਰਨਾ ਬੜਾ ਹੀ ਜ਼ਰੂਰੀ ਹੋ ਜਾਂਦਾ ਹੈ। ਬਚਿਆਂ ਦੇ ਉਤਰਾਂ ਨੂੰ ਸੰਗਠਿਤ ਕਰਕੇ ਉਸਤਾਦ ਨੂੰ ਬਲੈਕ-ਬੋਰਡ ਉਤੇ ਲਿਖ ਦੇਣਾ ਚਾਹੀਦਾ ਹੈ ਅਤੇ ਬੱਚਿਆਂ ਨੂੰ ਇਨ੍ਹਾਂ ਨੂੰ ਆਪਣੀਆਂ ਨੋਟ ਬੁਕਾਂ ਉਤੇ ਉਤਾਰ ਲੈਣਾ ਚਾਹੀਦਾ ਹੈ। ਅਜਿਹਾ ਕਰਨ ਨਾਲ ਬਚਿਆਂ ਦੇ ਮਨ ਵਿਚ ਵਿਸ਼ੇ ਦਾ ਤਰਤੀਬ ਸਿਰ ਗਿਆਨ ਬਣਿਆ ਰਹਿੰਦਾ ਹੈ।
{{gap}}'''ਪ੍ਰਯੋਗ:-'''ਸਿਖਾਈ-ਵਿਧੀ ਦੀ ਅਖੀਰਲੀ ਪੌੜੀ ਪ੍ਰਯੋਗ ਹੈ। ਪ੍ਰਯੋਗ ਰਾਹੀਂ ਪਰਾਪਤ ਕੀਤੇ ਹੋਏ ਗਿਆਨ ਦੀ ਸਚਿਆਈ ਪਰਖ ਹੋ ਜਾਂਦੀ ਹੈ। ਇਸ ਨਾਲ ਜਿਸ ਨਿਯਮ ਨੂੰ ਬੱਚੇ ਸਿਖਦੇ ਹਨ ਉਹ ਠੀਕ ਤਰ੍ਹਾਂ ਸਮਝ ਵਿਚ ਆ ਜਾਂਦਾ ਹੈ ਅਤੇ ਉਸਦੇ ਸੰਸਕਾਰ ਮਨ ਵਿਚ ਦ੍ਰਿੜ ਹੋ ਜਾਂਦੇ ਹਨ। ਵਿਗਿਆਨਿਕ ਵਿਸ਼ਿਆਂ ਵਿਚ ਪ੍ਰਯੋਗ ਦੀ ਪੌੜੀ ਦੀ ਬੜੀ ਮਹੱਤਾ ਹੈ। ਇਸੇ ਤਰ੍ਹਾਂ ਜਿਥੇ ਅਭਿਆਸ ਕਰਾਉਣਾ ਹੁੰਦਾ ਹੈ ਉਥੇ ਪ੍ਰਯੋਗ ਹੀ ਮਹੱਤਾ ਭਰੀ ਪੌੜੀ ਹੁੰਦੀ ਹੈ। ਵਿਆਕਰਨ ਦੇ ਇਕ ਨਿਯਮ ਨੂੰ ਪੜ੍ਹਾਕੇ ਜਦ ਤਕ ਉਸਦੇ ਕਈ ਪ੍ਰਯੋਗ ਬੱਚੇ ਤੋਂ ਨਹੀਂ ਕਰਵਾਏ ਜਾਂਦੇ ਉਦੋਂ ਤਕ ਉਹ ਮਨ ਵਿਚ ਠੀਕ ਤਰ੍ਹਾਂ ਨਹੀਂ ਬੈਠਦਾ। ਇਸੇ ਤਰ੍ਹਾਂ ਗਣਿਤ ਦੀ ਇਕ ਰੀਤੀ ਨੂੰ ਸਮਝਾਕੇ ਬਚਿਆਂ ਨੂੰ ਕਈ ਸੁਆਲ ਉਸ ਰੀਤੀ ਦੇ ਦੇਣੇ ਚਾਹੀਦੇ ਹਨ। ਜਿੱਠਾ ਹੀ ਬੱਚੇ<noinclude></noinclude>
hkvyu2k4255lcsle0n6hf6ntt7zto4z
ਪੰਨਾ:ਸਿਖਿਆ ਵਿਗਿਆਨ.pdf/147
250
64892
229493
184925
2026-07-27T07:21:12Z
Harchand Bhinder
2624
/* ਤਸਦੀਕ */
229493
proofread-page
text/x-wiki
<noinclude><pagequality level="4" user="Harchand Bhinder" />{{center|'''੧੩੪'''}}</noinclude>ਅਭਿਆਸ ਕਰਦੇ ਹਨ ਉਨ੍ਹਾਂ ਦਾ ਗਿਆਨ ਉੱਨਾ ਹੀ ਪੱਕਾ ਹੁੰਦਾ ਹੈ। ਇਕ ਬੋਲੀ ਤੋਂ ਦੂਜੇ ਬੋਲੀ ਵਿਚ ਅਨੁਵਾਦ ਕਰਨਾ ਸਖਾਉਣ ਲਈ ਪ੍ਰਯੋਗ ਦੀ ਹੀ ਮੱਹਤਾ ਵਧੇਰੇ ਹੁੰਦੀ ਹੈ।
{{larger|{{center|'''ਪਾਠ-ਸਿਖਾਈ ਵਿਧੀ ਦੀ ਠੀਕ ਵਰਤੋਂ'''}}}}
{{gap}}ਉਪਰ ਕਹੀ ਸਿਖਾਈ ਵਿਧੀ ਉਸਤਾਦ ਦੇ ਬਚਿਆਂ ਨੂੰ ਪੜ੍ਹਾਉਣ ਦਾ ਨਿਰ ਸਹਾਰਾ ਹੀ ਸੀ। ਇਸ ਦੀ ਵਰਤੋਂ ਸਮਝ ਸੋਚ ਕੇ ਕਰਨੀ ਚਾਹੀਦੀ ਹੈ। ਆਪਣੇ ਅਨੁਭਵ ਦੇ ਅਨੁਸਾਰ ਉਸਤਾਦ ਕਿਸੇ ਪੌੜੀ ਤੇ ਵਧੇਰੇ ਸਮਾਂ ਲਾਉਂਦਾ ਹੈ ਅਤੇ ਕਿਸੇ ਤੇ ਘਟ। ਸਾਰੇ ਪਾਠਾਂ ਨੂੰ ਇਕ ਹੀ ਤਰ੍ਹਾਂ ਨਾਲ ਨਹੀਂ ਪੜ੍ਹਾਇਆ ਜਾ ਸਕਦਾ। ਵਿਦਿਆਰਥੀਆਂ ਦੀ ਯੋਗਤਾ ਅਤੇ ਸੰਥਾ ਦੀ ਵਿਲਖਣਤਾ ਨੂੰ ਧਿਆਨ ਵਿਚ ਰਖ ਕੇ ਹੀ ਉਪਰ ਦੱਸੀ ਵਿਧੀ ਦੀ ਠੀਕ ਵਰਤੋਂ ਕੀਤੀ ਜਾ ਸਕਦੀ ਹੈ। ਕਿਨੇ ਹੀ ਅਜਿਹੇ ਪਾਠ ਹੁੰਦੇ ਹਨ ਜਿਨ੍ਹਾਂ ਵਿਚ ਵਧੇਰੇ ਸਮਾਂ ਯੋਗ ਉਤੇ ਖਰਚ ਹੀ ਕਰਨਾ ਪੈਂਦਾ ਹੈ ਅਤੇ ਕਈਆਂ ਵਿਚ ਪਾਠ ਨੂੰ ਸਪਸ਼ਟ ਕਰਨ ਵਿਚ ਵਧੇਰੇ ਸਮਾਂ ਲਾਉਣਾ ਪੈਂਦਾ ਹੈ।
{{gap}}ਸਧਾਰਨ ਤੌਰ ਤੇ ਦੋ ਤਰ੍ਹਾਂ ਦੇ ਪਾਠ ਹੁੰਦੇ ਹਨ-ਇਕ ਗਿਆਨਾਤਮਕ ਅਤੇ ਦੂਜੇ ਅਧਿਆਸਾਮਕ। ਗਿਆਨਾਤਮਕ ਪਾਠਾਂ ਵਿਚ ਅਤੇ ਖਾਸ ਕਰ ਕੇ ਵਿਗਿਆਨ ਦੇ ਪਾਠਾਂ ਵਿਚ ਉਪਰ ਦਸੀ ਵਿਧੀ ਦੀ ਵਰਤੋਂ ਠੀਕ ਤਰ੍ਹਾਂ ਹੁੰਦੀ ਹੈ। ਅਭਿਆਸਾਤਮਕ ਪਾਠ ਵਿਚ ਉਪਰ ਦਸੀ ਵਿਧੀ ਦੀ ਪੂਰੀ ਵਰਤੋਂ ਨਹੀਂ ਹੁੰਦੀ। ਇਤਿਹਾਸ, ਭੂਗੋਲ, ਵਿਗਿਆਨ, ਵਿਆਕਰਨ ਆਦਿ ਵਿਸ਼ਿਆਂ ਦੇ ਪਾਠ ਗਿਆਨਾਤਮਕ ਪਾਠ ਅਖਵਾਉਂਦੇ ਹਨ ਅਤੇ ਡਰਾਇੰਗ, ਸੰਗੀਤ, ਅਤੇ ਹੱਥ ਦੇ ਕੰਮ ਸਿਖਾਉਣ ਲਈ ਜਿਹੜੀਆਂ ਸੰਥਾ ਦਿਤੀਆਂ ਜਾਂਦੀਆਂ ਹਨ, ਉਨ੍ਹਾਂ ਨੂੰ ਅਭਿਆਸਾਤਮਕ ਸੰਥਾ ਆਖਦੇ ਹਨ ਅਭਿਆਸਾਤਮਕ ਸੰਥਾ ਲਈ ਭੂਮਿਕਾ ਬੰਨ੍ਹਣਾ, ਕੁਝ ਨਿਯਮਾਂ ਨੂੰ ਦਸਣਾ ਅਤੇ ਫਿਰ ਪਰਯੋਗ ਦੀ ਲੋੜ ਹੁੰਦੀ ਹੈ। ਜਿੱਨਾ ਵਧੇਰੇ ਪਰਯੋਗ ਕੀਤਾ ਜਾਂਦਾ ਹੈ, ਅਰਥਾਤ ਕਲਾ ਉਤੇ ਅਧਿਕਾਰ ਪਰਾਪਤ ਕਰਨ ਲਈ ਅਭਿਆਸ ਕੀਤਾ ਜਾਂਦਾ ਹੈ ਉੱਨਾ ਹੀ ਬੱਚੇ ਵਧੇਰੇ ਹੁਸ਼ਿਆਰ ਹੁੰਦੇ ਹਨ।
{{center|'''-----'''}}<noinclude></noinclude>
ooi0f25huwzbozo3vvyx4dnmj2nx85g
ਪੰਨਾ:ਸਿਖਿਆ ਵਿਗਿਆਨ.pdf/148
250
64893
229494
187757
2026-07-27T07:21:22Z
Harchand Bhinder
2624
/* ਤਸਦੀਕ */
229494
proofread-page
text/x-wiki
<noinclude><pagequality level="4" user="Harchand Bhinder" />{{x-larger|{{center|'''ਅਠਵਾਂ ਪਰਕਰਨ'''}}}}</noinclude>{{larger|{{center|'''ਪੜ੍ਹਾਈ ਕਰਾਉਣ ਦੇ ਸਾਧਨ'''}}}}
{{center|'''ਸਾਧਨਾਂ ਨੂੰ ਜਾਨਣ ਦੀ ਲੋੜ'''}}
{{gap}}ਪਿਛਲੇ ਪਰਕਰਨ ਵਿਚ ਸਿਖਾਈ-ਵਿਧੀ ਦੀ ਆਮ ਰੀਤੀ ਉਤੇ ਚਾਨਣ ਪਾਇਆ ਗਿਆ ਹੈ। ਇਸ ਹੀਤੀ ਨੂੰ ਸੁਆਦੀ ਬਨਾਉਣ ਲਈ ਅਤੇ ਪਾਠ ਨੂੰ ਸਮਝ ਵਿਚ ਲਿਆਉਣ ਲਈ ਕੁਝ ਖਾਸ ਸਾਧਨਾਂ ਤੋਂ ਕੰਮ ਲਿਆ ਜਾਂਦਾ ਹੈ। ਇਨ੍ਹਾਂ ਸਾਧਨਾਂ ਦੀ ਠੀਕ ਵਰਤੋਂ ਉਤੇ ਹੀ ਪੜ੍ਹਾਉਣ ਦੀ ਕਲਾ ਦੀ ਸਫਲਤਾ ਨਿਰਭਰ ਹੈ। ਵਿਗਿਆਨਿਕ ਰੂਪ ਤੋਂ ਕੋਈ ਵਿਅਕਤੀ ਸਿਖਿਆ ਦੇ ਕੰਮ ਨੂੰ ਕਿੱਨਾ ਹੀ ਕਿਉਂ ਨਾ ਸਮਝ ਜਾਵੇ ਪਰ ਜਦ ਤਕ ਉਸ ਨੂੰ ਪੜ੍ਹਾਈ ਕਰਾਉਣ ਦੇ ਸਾਧਨਾਂ ਦੀ ਵਰਤੋਂ ਠੀਕ ਤਰ੍ਹਾਂ ਕਰਨੀ ਨਹੀਂ ਆਉਂਦੀ ਉੱਨਾ ਚਿਰ ਤਕ ਉਹ ਹੁਸ਼ਿਆਰ ਉਸਤਾਦ ਨਹੀਂ ਬਣਦਾ। ਕਿਸੇ ਸੰਥਾ ਦੀ ਸੁੰਦਰਤਾ ਅਥਵਾ ਸੁਆਦ ਇਨ੍ਹਾਂ ਸਾਧਨਾਂ ਉਤੇ ਹੀ ਨਿਰਭਰ ਹੁੰਦਾ ਹੈ।
{{gap}}ਹਰ ਯੋਗ ਉਸਤਾਦ ਇਕ ਵਿਗਿਆਨੀ ਅਤੇ ਕਲਾਕਾਰ ਹੈ। ਵਿਗਿਆਨੀ ਹੋਣ ਕਰਕੇ ਉਸਨੂੰ ਬਾਲ-ਮਨੋਵਿਗਿਆਨ ਦਾ ਗਿਆਨ ਹੋਣਾ ਬੜਾ ਜ਼ਰੂਰੀ ਹੈ। ਉਸ ਨੂੰ ਆਪਣੀ ਦ੍ਰਿਸ਼ਟੀ ਸਦਾ ਪ੍ਰਯੋਗਾਤਮਕ ਰਖਣੀ ਪੈਂਦੀ ਹੈ ਅਤੇ ਬਚਿਆਂ ਲਈ ਜੋ ਲਾਭਵੰਦਾ ਸਿਧ ਹੁੰਦਾ ਹੈ ਉਸਨੂੰ ਕਰਨਾ ਪੈਂਦਾ ਹੈ। ਪਰ ਇਕ ਕਲਾਕਾਰ ਹੋਣ ਕਰਕੇ ਉਸ ਨੂੰ ਉਨ੍ਹਾਂ ਗਲਾਂ ਨੂੰ ਸਿਖਣਾ ਪੈਂਦਾ ਹੈ ਜਿਸ ਨਾਲ ਉਹ ਬਚਿਆਂ ਦਾ ਮਨ ਆਪਣੀ ਵਲ ਅਥਵਾ ਪੜ੍ਹਾਏ ਜਾਣ ਵਾਲੇ ਵਿਸ਼ੇ ਵਲ ਖਿਚ ਸਕੇ। ਜਿਸ ਤਰ੍ਹਾਂ ਨਟ ਕਈ ਤਰ੍ਹਾਂ ਦੀਆਂ ਗਲਾਂ ਸੁਣਾਕੇ, ਅਤੇ ਨਾਟਕ ਦਾ ਪਾਤਰ ਕਈ ਤਰ੍ਹਾਂ ਦੇ ਹਾਵ-ਭਾਵ ਨਾਲ ਦਰਸ਼ਕਾਂ ਦੇ ਧਿਆਨ ਨੂੰ ਖਿਚਣ ਦਾ ਯਤਨ ਕਰਦਾ ਹੈ, ਉਸੇ ਤਰ੍ਹਾਂ ਇਕ ਉਸਤਾਦ ਵੀ ਆਪਣੀ ਵਲ ਅਤੇ ਪੜ੍ਹਾਏ ਜਾਣ ਵਾਲ਼ੇ ਵਿਸ਼ੇ ਵਲ ਧਿਆਨ ਖਿਚਣ ਲਈ ਕਈ ਤਰ੍ਹਾਂ ਦੀਆਂ ਜੁਗਤੀਆਂ ਤੋਂ ਕੰਮ ਲੈਂਦਾ ਹੈ।
{{gap}}ਉਸਤਾਦ ਦਾ ਕੰਮ ਉਪਰ ਕਹੇ ਕਲਾਕਾਰਾਂ ਤੋਂ ਵੀ ਔਖਾ ਹੁੰਦਾ ਹੈ। ਨਾਟਕ ਦੇ ਪਾਤਰ ਨੂੰ ਜਾਂ ਨਟ ਨੂੰ ਦਰਸ਼ਕਾਂ ਵਿਚ ਸੁਤੰਤਰ ਸੋਚਨ ਦੀ ਸ਼ਕਤੀ ਦਾ ਵਾਧਾ ਨਹੀਂ ਕਰਨਾ ਹੁੰਦਾ। ਉਹ ਉਨ੍ਹਾਂ ਦੇ ਵਿਚਾਰਾਂ ਨੂੰ ਨਿਰਾ ਆਪਣੇ ਕਾਬੂ ਵਿਚ ਰਖਣ ਦਾ ਯਤਨ ਕਰਦੇ ਹਨ, ਪਰ ਸੁਚੱਜਾ ਉਸਤਾਦ ਬਚਿਆਂ ਵਿਚ ਸੁਤੰਤਰ ਸੋਚਣ ਦੀ ਸ਼ਕਤੀ ਦਾ ਵਾਧਾ ਕਰਦਾ ਹੈ। ਉਹ ਆਪ ਇੱਨਾ ਕੰਮ ਨਹੀਂ ਕਰਦਾ ਜਿੱਨਾ ਕਿ ਬਚਿਆਂ ਤੋਂ ਕਰਾਉਂਦਾ ਹੈ। ਉਹ ਆਪ ਘਟ ਬੋਲਕੇ ਬਚਿਆਂ ਦੇ ਮੂੰਹ ਤੋਂ ਹੀ ਵਧੇਰੇ ਬੁਲਾਉਂਦਾ ਹੈ। ਜਿਹੜਾ ਉਸਤਾਦ ਪਾਠ ਪੜ੍ਹਾਉਂਣ ਵਿਚ ਆਪਣੀਆਂ ਹੀ ਕਰਾਮਾਤਾਂ ਵਿਖਾਉਂਦਾ ਰਹਿੰਦਾ ਹੈ ਅਤੇ ਬਾਲਕਾਂ ਨੂੰ ਵਿਹਲੜ ਦਰਸ਼ਕਾਂ ਦੇ ਰੂਪ ਵਿਚ ਬਦਲ ਦਿੰਦਾ ਹੈ ਉਹ ਯੋਗ ਉਸਤਾਦ ਨਹੀਂ, ਨਿਕੱਮਾ ਸਮਝਿਆ ਜਾਂਦਾ ਹੈ। ਇਸ ਲਈ ਪਾਠ ਦੇ ਪੜ੍ਹਾਉਣ ਦੇ ਸਾਧਨਾਂ ਦਾ ਜਾਨਣਾ ਅਤੇ ਉਨ੍ਹਾਂ ਤੇ ਪੂਰਾ ਅਧਿਕਾਰ ਕਰ<noinclude>{{center|'''੧੩੫'''}}</noinclude>
04o77z7dpm2dudv5reycozgwk0aqw5n
ਪੰਨਾ:ਸਿਖਿਆ ਵਿਗਿਆਨ.pdf/149
250
64894
229495
187758
2026-07-27T07:21:30Z
Harchand Bhinder
2624
/* ਤਸਦੀਕ */
229495
proofread-page
text/x-wiki
<noinclude><pagequality level="4" user="Harchand Bhinder" />{{center|'''੧੩੬'''}}</noinclude>ਲੌਣਾ ਪਾਠ ਨੂੰ ਸਫਲ ਬਨਾਉਣ ਲਈ ਬੜਾ ਜ਼ਰੂਰੀ ਹੈ। ਇਨ੍ਹਾਂ ਸਾਧਨਾਂ ਉਤੇ ਅਧਿ ਕਈ ਦਿਨਾਂ ਦੇ ਅਭਿਆਸ ਪਿਛੋਂ ਹੁੰਦਾ ਹੈ।
{{larger|{{center|'''ਸਾਧਨਾਂ ਦੀਆਂ ਕਿਸਮਾਂ'''}}}}
{{gap}}ਪੜ੍ਹਾਈ ਕਰਾਉਣ ਦੇ ਮੁਖ ਸਾਧਨ ਹੇਠ ਲਿਖੇ ਹਨ:--
{{gap}}੧. ਪ੍ਰਸ਼ਨ।
{{gap}}੨. ਵਿਆਖਿਆ।
{{gap}}੩. ਪਰਕਾਸ਼ ਪਾਉਣ ਵਾਲੀ ਸਮੱਗਰੀ।
{{gap}}੪. ਬਲੈਕ ਬੋਰਡ।
{{gap}}ਪ. ਨੋਟ ਬੁਕ।
{{gap}}੬. ਪਾਠ-ਪੁਸਤਕ।
{{gap}}੭. ਵਾਰਤਾਲਾਪ ਅਤੇ ਹਾਵ ਭਾਵ ਭਰੇ ਇਸ਼ਾਰੇ (ਐਕਟਿੰਗ)। ਹੁਣ ਅਸੀਂ ਇਨ੍ਹਾਂ ਸਾਧਨਾਂ ਉਤੇ ਇਕ ਇਕ ਕਰ ਕੇ ਵਿਚਾਰ ਕਰਦੇ ਹਾਂ।
{{larger|{{center|'''ਪ੍ਰਸ਼ਨ'''}}}}
{{gap}}'''ਪ੍ਰਸ਼ਨ ਦੀ ਮਹੱਤਾ:-'''ਕਿਸੇ ਪਾਠ ਨੂੰ ਪੜ੍ਹਾਅੁਣ ਵਿਚ ਪ੍ਰਸ਼ਨ ਦੀ ਜਿੱਨੀ ਮਹੱਤਾ ਹੈ ਉਂਨੀ ਕਿਸੇ ਹੋਰ ਦੂਜੇ ਸਾਧਨ ਦੀ ਨਹੀਂ। ਕਿੰਨਿਆਂ ਹੀ ਵਿਦਵਾਨਾਂ ਦੇ ਪ੍ਰਸ਼ਨਾਂ ਰਾਹੀਂ ਪੜ੍ਹਾਉਣਾ ਇਕ ਖਾਸ ਤਰ੍ਹਾਂ ਦੀ ਸਿਖਿਆ-ਢੰਗ ਹੀ ਮੰਨ ਲਿਆ ਹੈ। ਪਰ ਸਾਨੂੰ ਪ੍ਰਸ਼ਨਾਂ ਦਾ ਪੁਛਣਾ ਕਿਸੇ ਖਾਸ ਸਿਖਿਆ-ਢੰਗ ਦਾ ਹੁਣ ਮੰਨਣ ਦੀ ਥਾਂ ਸਾਰੇ ਸਿਖਿਆ ਢੰਗ ਦਾ ਇਕ ਜ਼ਰੂਰੀ ਅੰਗ ਮੰਨਣਾ ਚਾਹੀਦਾ ਹੈ॥ ਭਾਰਤ ਦੇ ਪੁਰਾਣੇ ਸਿਖਿਆ-ਢੰਗਾਂ ਵਿਚ ਵੀ ਪ੍ਰਸ਼ਨਾਂ ਦੀ ਵਰਤੋਂ ਹੁੰਦੀ ਸੀ। ਪਰ ਇਹ ਪ੍ਰਸ਼ਨ ਸ਼ਿਸ਼ ਪੁਛਦਾ ਸੀ ਅਤੇ ਗੁਰੂ ਇਨ੍ਹਾਂ ਦਾ ਉਤਰ ਦਿੰਦਾ ਸੀ। ਆਧੁਨਿਕ ਕਾਲ ਵਿਚ ਗੁਰੂ ਪ੍ਰਸ਼ਨ ਪੁਛਦਾ ਹੈ ਅਤੇ ਸ਼ਿਸ਼ ਉਸ ਦਾ ਉਤਰ ਦਿੰਦਾ ਹੈ। ਪ੍ਰਸ਼ਨ ਪੁਛਣ ਵਿਚ ਉਸਤਾਦ ਦੀ ਹੁਸ਼ਿਆਰੀ ਵੇਖੀ ਜਾਂਦੀ ਹੈ; ਅਤੇ ਉਤਰ ਦੇਣ ਵਿਚ ਸ਼ਿਸ਼ ਦੀ। ਇਕ ਉਸਤਾਦ ਮਨੋਵਿਗਿਆਨ ਦਾ ਜਿੱਨਾ ਵੀ ਗਿਆਨ ਰਖਦਾ ਹੈ ਅਤੇ ਪੜ੍ਹਾਉਣ ਦਾ ਕਲਾ ਵਿਚ ਚਤਰ ਹੁੰਦਾ ਹੈ ਉਹ ਪ੍ਰਸ਼ਨ ਦੇ ਕੰਮ ਵਿਚ ਓਨਾ ਹੀ ਯੋਗ ਹੁੰਦਾ ਹੈ। ਇਨ੍ਹਾਂ ਪ੍ਰਸ਼ਨਾਂ ਨਾਲ ਬੱਚੇ ਦੇ ਗਿਆਨ ਵਿਚ ਵਾਧਾ ਹੁੰਦਾ ਹੈ। ਉਸ ਦੇ ਵਿਚਾਰ ਤਰਤੀਬ ਵਾਰ ਹੁੰਦੇ ਹਨ ਅਤੇ ਆਪਣੇ ਭਾਵਾਂ ਅਤੇ ਉਨ੍ਹਾਂ ਵਿਚਾਰਾਂ ਨੂੰ ਦਸਣ ਦੀ ਸਮਰੱਥਾ ਆਉਂਦੀ ਹੈ। ਜੋ ਉਸ ਦੇ ਵਿਚਾਰਾਂ ਵਿਚ ਕੋਈ ਅਢੁਕਵੀਂ ਗਲ ਹੋਵੇ ਤਾਂ ਉਸ ਦਾ ਪਤਾ ਬੱਚੇ ਨੂੰ ਲੱਗ ਜਾਂਦਾ ਹੈ। ਪ੍ਰਸ਼ਨਾਂ ਰਾਹੀਂ ਵਿਦਿਆਰਥੀਆਂ ਨੂੰ ਸਿਖਿਆ ਦੇਣ ਦੀ ਵਿਧੀ ਦੀ ਵਧੇਰੇ ਵਰਤੋਂ ਯੂਨਾਨ ਦੇ ਪਰਸਿਧ ਫਿਲਾਸਫਰ ਸੁਕਰਾਤ ਨੇ ਕੀਤੀ ਸੀ। ਉਹ ਆਪਣੇ ਵਿਦਿਆਰਥੀਆਂ ਤੋਂ ਰਾਹ ਚਲਦਿਆਂ ਚਲਦਿਆਂ ਸੁਆਲ ਪੁਛਦਾ ਸੀ ਅਤੇ ਉਨ੍ਹਾਂ ਨੂੰ ਆਪਣੀਆਂ ਧਾਰਨਾਵਾਂ ਬਾਰੇ ਫਿਰ ਤੋਂ ਸੋਚਣ ਲਈ ਮਜਬੂਰ ਕਰ ਦਿੰਦਾ ਸੀ। ਇਸ ਤਰ੍ਹਾਂ ਉਹ ਲੋਕਾਂ ਦੇ ਝੂਠੇ ਵਿਸ਼ਵਾਸ਼ ਨੂੰ ਤੋੜ ਦਿੰਦਾ ਸੀ ਅਤੇ ਸਮਾਜਿਕ, ਰਾਜਸੀ, ਨੈਤਿਕ ਅਤੇ ਧਾਰਮਿਕ ਵਿਸ਼ਿਆਂ ਉਤੇ ਨਵੇਂ ਢੰਗ ਨਾਲ ਵਿਚਾਰ ਕਰਨ ਲਈ ਆਪਣੇ ਵਿਦਿਆਰਥੀਆਂ<noinclude></noinclude>
aax5ro8ha4pz9ml24t9q9bohnjwrkbq
ਪੰਨਾ:ਸਿਖਿਆ ਵਿਗਿਆਨ.pdf/150
250
64895
229496
187759
2026-07-27T07:21:38Z
Harchand Bhinder
2624
/* ਤਸਦੀਕ */
229496
proofread-page
text/x-wiki
<noinclude><pagequality level="4" user="Harchand Bhinder" />{{center|'''੧੩੭'''}}</noinclude>ਨੂੰ ਮਜਬੂਰ ਕਰ ਦਿੰਦਾ ਸੀ। ਜਦ ਕਿਸੇ ਪ੍ਰਸ਼ਨ ਦਾ ਉਤਰ ਉਸ ਦਾ ਸ਼ਿਸ਼ ਨਹੀਂ ਸੀ ਸਕਦਾ ਤਾਂ ਉਹ ਉਸ ਤੋਂ ਕੋਈ ਹੋਰ ਪ੍ਰਸ਼ਨ ਪੁਛ ਕੇ ਪ੍ਰਸ਼ਨ ਦਾ ਉਤਰ ਕਢਵਾ ਲੈਂਦਾ ਸੀ। ਕਿਸੇ ਪ੍ਰਸ਼ਨ ਦਾ ਉਤਰ ਆਪ ਦੇਣ ਦੀ ਥਾਂ ਪ੍ਰਸ਼ਨਾਂ ਰਾਹੀਂ ਉਤਰ ਵਿਦਿਆਰਥੀਆਂ ਕੋਲੋਂ ਹੀ ਕਢਵਾਉਂਦਾ ਸੀ। ਇਸ ਤਰ੍ਹਾਂ ਇਕ ਪਾਸੇ ਤਾਂ ਉਹ ਆਪਣੇ ਵਿਦਿਆਰਥੀਆਂ ਦੇ ਗਿਆਨ ਵਿਚ ਵਾਧਾ ਕਰਦਾ ਸੀ ਦੂਜੇ ਪਾਸੇ ਉਨ੍ਹਾਂ ਵਿਚ ਸੁਤੰਤਰ ਸੋਚਣ ਦੀ ਸ਼ਕਤੀ ਅਤੇ ਲੈ ਸ੍ਵੈ-ਭਰੋਸਾ ਵਧਾਉਂਦਾ ਸੀ। ਪੜਾਈ ਵਿਚ ਪ੍ਰਸ਼ਨ ਪੁਛਣ ਦਾ ਮੁਖ ਨਿਸ਼ਾਨਾ ਵੀ ਇਹ ਹੀ ਹੈ।
{{gap}}ਇਕ ਸੁਚੱਜਾ ਉਸਤਾਦ ਜ਼ਬਾਨੀ ਸੁਆਲ ਹਰ ਵੇਲੇ ਵਿਦਿਆਰਥੀਆਂ ਤੋਂ ਪੁਛਦਾ ਰਹਿੰਦਾ ਹੈ। ਜ਼ਬਾਨੀ ਸੁਆਲਾਂ ਤੋਂ ਉਸਨੂੰ ਇਹ ਪਤਾ ਚਲ ਜਾਂਦਾ ਹੈ ਕਿ ਵਿਦਿਆਰਥੀ ਉਸਦੀਆਂ ਪੜ੍ਹਾਈਆਂ ਗਲਾਂ ਨੂੰ ਕਿੱਨਾ ਗ੍ਰਹਿਣ ਕਰ ਸਕੇ ਹਨ ਅਤੇ ਕਿਥੋਂ ਤਕ ਉਨ੍ਹਾਂ ਵਿਚ ਗ੍ਰਹਿਣ ਕਰਨ ਦੀ ਸ਼ਕਤੀ ਹੈ। ਇਸ ਤੋਂ ਇਹ ਵੀ ਪਤਾ ਚਲ ਜਾਂਦਾ ਹੈ ਕਿ ਵਿਦਿਆਰਥੀਆਂ ਨੂੰ ਹੋਰ ਕਿੱਨਾਂ ਗ੍ਰਹਿਣ ਕਰਨ ਲਈ ਬਾਕੀ ਰਹਿ ਗਿਆ ਹੈ। ਪਰ ਹੱਦ ਤੋਂ ਬਹੁਤੇ ਸੁਆਲ ਵਿਦਿਆਰਥੀਆਂ ਨੂੰ ਅਕਾ ਦਿੰਦੇ ਹਨ। ਉਨ੍ਹਾਂ ਦੀ ਪੜ੍ਹਨ ਤੋਂ ਰੁਚੀ ਹਟ ਜਾਂਦੀ ਹੈ।
{{gap}}'''ਸੁਆਲ ਕਰਨ ਦਾ ਕੰਮ:-'''ਪ੍ਰਸ਼ਨ ਕਰਨ ਦੀ ਕਲਾ ਦੀ ਵੰਡ ਤਿੰਨ ਹਿੱਸਿਆਂ ਵਿਚ ਕੀਤੀ ਜਾ ਸਕਦੀ ਹੈ। ਸੰਥਾ ਦੇ ਸ਼ੁਰੂ ਵਿਚ ਉਸਤਾਦ ਵਿਦਿਆਰਥੀਆਂ ਨੂੰ ਸੁਆਲ ਕਰਦਾ ਹੈ। ਇਸ ਸ਼ੁਰੂ ਦੇ ਸੁਆਲਾਂ ਤੋਂ ਉਸਤਾਦ ਦਾ ਇਹ ਜਾਨਣਾ ਉਦੇਸ਼ ਹੁੰਦਾ ਹੈ ਕਿ ਵਿਦਿਆਰਥੀ ਪਾਠ-ਵਿਸ਼ੇ ਬਾਰੇ ਕਿੱਨੀ ਜਾਣਕਾਰੀ ਰਖਦੇ ਹਨ। ਪਾਠ ਦੇ ਮਧ ਵਿਚ ਉਸਤਾਦ ਵਿਦਿਆਰਥੀਆਂ ਨੂੰ ਸੁਆਲ ਪੁਛਦਾ ਹੈ। ਉਹ ਇਹ ਜਾਨਣਾ ਚਾਹੁੰਦਾ ਹੈ ਕਿ ਵਿਦਿਆਰਥੀ ਹੁਣ ਤਕ ਪੜ੍ਹਾਈ ਗਲ ਨੂੰ ਕਿਥੋਂ ਤਕ ਸਮਝ ਗਏ ਹਨ। ਪ੍ਰਸ਼ਨ ਕਰਨ ਦਾ ਇਕ ਉਦੇਸ਼ ਇਹ ਵੀ ਹੁੰਦਾ ਹੈ ਕਿ ਵਿਦਿਆਰਥੀ ਅੱਗੇ ਪੜ੍ਹਾਏ ਜਾਣ ਵਾਲੇ ਵਿਸ਼ੇ ਉਤੇ ਧਿਆਨ ਦੇਵੇ। ਉਸਤਾਦ ਪਾਠ ਦੇ ਅੰਤ ਵਿਚ ਪ੍ਰਸ਼ਨ ਪੁਛਦਾ ਹੈ। ਉਸ ਦੇ ਇਸ ਪ੍ਰਸ਼ਨ ਦਾ ਇਹ ਮੰਤਵ ਹੁੰਦਾ ਹੈ ਕਿ ਵਿਦਿਆਰਥੀਆਂ ਨੇ ਉਸ ਦੀ ਪੜ੍ਹਾਈ ਸੰਪੂਰਨ ਗਲ ਉਤੇ ਧਿਆਨ ਦਿੱਤਾ ਹੈ ਕਿ ਨਹੀਂ। ਜੋ ਧਿਆਨ ਠੀਕ ਤਰ੍ਹਾਂ ਨਹੀਂ ਦਿੱਤਾ ਗਿਆ ਤਾਂ ਮੋਟੀਆਂ ਮੋਟੀਆਂ ਗਲਾਂ ਉਤੇ ਫਿਰ ਤੋਂ ਧਿਆਨ ਦੁਆ ਦੇਵੇ।
{{gap}}'''ਸ਼ਰੂ ਦੇ ਪ੍ਰਸ਼ਨ:-'''ਸ਼ੁਰੂ ਵਿਚ ਪ੍ਰਸ਼ਨ ਬਚਿਆਂ ਦਾ ਮਨ ਪੜ੍ਹਾਈ ਲਈ ਤਿਆਰ ਕਰਨ ਲਈ ਪੁੱਛੇ ਜਾਂਦੇ ਹਨ। ਇਹ ਦੋ ਤਰ੍ਹਾਂ ਦੇ ਪ੍ਰਸ਼ਨ ਹੁੰਦੇ ਹਨ। ਕੁਝ ਪ੍ਰਸ਼ਨ, ਪੜ੍ਹੇ ਹੋਏ ਪੁਰਾਣੇ ਪਾਠ ਦਾ ਬੱਚਿਆਂ ਨੂੰ ਚੇਤਾ ਕਰਵਾਉਂਦੇ ਹਨ। ਉਸਤਾਦ ਇਨ੍ਹਾਂ ਪ੍ਰਸ਼ਨਾਂ ਦੇ ਉਤਰਾਂ ਨਾਲ ਇਹ ਅੰਦਾਜ਼ਾ ਲਾਉਂਦਾ ਹੈ ਕਿ ਬੱਚਿਆਂ ਨੂੰ ਪਿਛਲਾ ਪਾਠ ਕਿੱਨਾ ਕੁ ਯਾਦ ਹੈ ਅਤੇ ਉਹ ਨਵੇਂ ਪਾਠ ਨੂੰ ਸਮਝਣ ਲਈ ਕਿਥੋਂ ਤਕ ਤਿਆਰ ਹਨ। ਇਨ੍ਹਾਂ ਪ੍ਰਸ਼ਨਾਂ ਦਾ ਪਹਿਲਾ ਮੰਤਵ ਬਚਿਆਂ ਦੇ ਦਿਮਾਗ ਵਿਚ ਉਨ੍ਹਾਂ ਪੁਰਾਣੇ ਵਿਚਾਰਾਂ ਨੂੰ ਲੈ ਆਉਂਣਾ ਹੁੰਦਾ ਹੈ ਜਿਹੜੇ ਵਰਤਮਾਨ ਪਾਠ ਨੂੰ ਸਮਝਣ ਲਈ ਜ਼ਰੂਰੀ ਹਨ।
{{gap}}ਸ਼ੁਰੂ ਵਿਚ ਪ੍ਰਸ਼ਨਾਂ ਦੇ ਪੁਛਣ ਦਾ ਦੂਜਾ ਮੰਤਵ ਬੱਚੇ ਦੀ ਉਤਸਕਤਾ ਜਗਾਉਣਾ ਹੁੰਦਾ ਹੈ। ਜਦ ਤਕ ਬੱਚਾ ਕਿਸੇ ਨਵੀਂ ਗਲ ਨੂੰ ਜਾਨਣ ਲਈ ਉਤਾਵਲਾ ਨਹੀਂ ਹੁੰਦਾ ਤਦ ਤਕ ਉਸ ਨੂੰ ਨਵੀਂ ਗਲ ਦਾ ਪੜ੍ਹਾਣਾ ਬੜਾ ਔਖਾ ਹੈ। ਬਚਿਆਂ ਦੇ ਧਿਆਨ ਦੀ ਇਕਾਗ੍ਰਤਾ ਲਈ ਇਸ ਤਰ੍ਹਾਂ ਦੇ ਪ੍ਰਸ਼ਨ ਪੁੱਛੇ ਜਾਣਾ ਵੀ ਜ਼ਰੂਰੀ ਹੁੰਦਾ ਹੈ। ਬੱਚੇ ਦਾ ਮਨ ਕਿਸੇ ਸੰਥਾ ਦੇ<noinclude></noinclude>
mmrf00p4h0uuabrvgp1yyec5ec13k22
ਪੰਨਾ:ਸਿਖਿਆ ਵਿਗਿਆਨ.pdf/151
250
64896
229497
187760
2026-07-27T07:21:48Z
Harchand Bhinder
2624
/* ਤਸਦੀਕ */
229497
proofread-page
text/x-wiki
<noinclude><pagequality level="4" user="Harchand Bhinder" />{{center|'''੧੩੮'''}}</noinclude>ਪੜ੍ਹਾਏ ਜਾਣ ਤੋਂ ਪਹਿਲਾਂ ਕਿਸੇ ਹੋਰ ਪਾਸੇ ਲੱਗਾ ਹੁੰਦਾ ਹੈ। ਉਸਦੇ ਦਿਮਾਗ ਵਿਚ ਪਹਿਲੀ ਘੰਟੀ ਵਿਚ ਪੜ੍ਹੇ ਵਿਸ਼ੇ ਦੇ ਵਿਚਾਰ ਚਲਦੇ ਰਹਿੰਦੇ ਹਨ। ਇਨ੍ਹਾਂ ਵਿਚਾਰਾਂ ਨੂੰ ਵਖ ਕਰਨ ਲਈ ਅਤੇ ਨਵੇਂ ਵਿਸ਼ੇ ਦੇ ਵਿਚਾਰਾਂ ਨੂੰ ਉਸਦੇ ਮਨ ਅੰਦਰ ਜਗਾਉਣ ਲਈ ਸ਼ੁਰੂ ਵਿਚ ਪ੍ਰਸ਼ਨਾਂ ਦ ਪੁਛਣਾ ਜ਼ਰੂਰੀ ਹੈ।
{{gap}}ਸ਼ੁਰੂ ਦੇ ਪ੍ਰਸ਼ਨਾਂ ਬਾਰੇ ਕੁਝ ਸਾਵਧਾਨੀ ਰਖਣੀ ਜ਼ਰੂਰੀ ਹੈ। ਅਜਿਹੇ ਪ੍ਰਸ਼ਨ ਹੀ ਸ਼ੁਰੂ ਵਿਚ ਪੁੱਛੇ ਜਾਣ ਜਿਹੜੇ ਪੜ੍ਹਾਏ ਜਾਣ ਵਾਲੇ ਵਿਸ਼ੇ ਨਾਲ ਸਬੰਧ ਰਖਣ ਵਾਲੇ ਗਿਆਨ ਨੂੰ ਬੱਚੇ ਦੇ ਚੇਤੇ ਵਿਚ ਲੈ ਆਉਣ। ਬੱਚਿਆਂ ਤੋਂ ਅਜਿਹੇ ਪ੍ਰਸ਼ਨ ਕਦੇ ਵੀ ਨਹੀਂ ਪੁੱਛੇ ਜਾਣੇ ਚਾਹੀਦੇ ਜਿਨ੍ਹਾਂ ਦਾ ਸਬੰਧ ਬਚਿਆਂ ਨੂੰ ਉਸ ਹੀ ਘੰਟੇ ਵਿਚ ਪੜ੍ਹਾਏ ਜਾਣ ਵਾਲੇ ਪਾਠ ਨਾਲ ਨਾ ਹੋਵੇ। ਸ਼ੁਰੂ ਦੇ ਪ੍ਰਸ਼ਨਾਂ ਦੀ ਗਿਣਤੀ ਬੜੀ ਹੀ ਘਟ ਹੋਣੀ ਚਾਹੀਦੀ ਹੈ। ਸਧਾਰਨ ਤੌਰ ਤੇ ਦੋ ਤਿੰਨ ਤੋਂ ਵਧੇਰੇ ਸੁਆਲ ਜਮਾਤ ਵਿਚ ਨਹੀਂ ਪੁਛੇ ਜਾਣੇ ਚਾਹੀਦੇ। ਬੱਚੇ ਜਦ ਇਨ੍ਹਾਂ ਪ੍ਰਸ਼ਨਾਂ ਦਾ ਉਤਰ ਦੇਣ ਤਾਂ ਉਨ੍ਹਾਂ ਨੂੰ ਜੇ ਕੁਝ ਉਹ ਕਹਿਣ ਬਗੈਰ ਟੋਕੇ ਕਹਿੰਦੇ ਰਹਿਣ ਦੇਣਾ ਚਾਹੀਦਾ ਹੈ। ਇਹ ਯਾਦ ਰਖਣਾ ਚਾਹੀਦਾ ਹੈ ਕਿ ਮੁਢਲੇ ਪ੍ਰਸ਼ਨਾਂ ਦਾ ਮੁਖ ਮੰਤਵ ਨਿਰਾ ਪੁਰਾਣੇ ਗਿਆਨ ਦੀ ਜਾਂਚ ਕਰਨਾ ਹੁੰਦਾ ਹੈ। ਨਵਾਂ ਗਿਆਨ ਦੂਜੀ ਕਿਸਮ ਦੇ ਪ੍ਰਸ਼ਨਾਂ ਰਾਹੀਂ-ਜਿਨ੍ਹਾਂ ਨੂੰ ਸਮਝਉਣ ਵਾਲਾ ਪ੍ਰਸ਼ਨ ਕਿਹਾ ਜਾਂਦਾ ਹੈ—ਦਿਤਾ ਜਾਂਦਾ ਹੈ। ਜੇ ਕੋਈ ਉਸਤਾਦ ਬਹੁਤ ਦੇਰ ਤਕ ਮੁਢਲੇ ਸੁਆਲ ਹੀ ਪੁਛਦਾ ਰਹਿੰਦਾ ਹੈ ਤਾਂ ਬਚਿਆਂ ਦਾ ਦਿਮਾਗ ਨਵੇਂ ਗਿਆਨ ਦੀ ਪਰਾਪਤੀ ਲਈ ਤਿਆਰ ਹੋਣ ਦੀ ਥਾਂ ਪੁਰਾਣੇ ਗਿਆਨ ਦੀ ਦੁਹਰਾਈ ਵਿਚ ਹੀ ਲੱਗ ਜਾਂਦਾ ਹੈ। ਇਸੇ ਤਰ੍ਹਾਂ ਬਚਿਆਂ ਦੇ ਮੁਢਲੇ ਪ੍ਰਸ਼ਨਾਂ ਦੇ ਉੱਤਰਾਂ ਦੀ ਵਧੇਰੇ ਛਾਣ ਬੀਣ ਕਰਨ ਨਾਲ ਬੱਚਿਆਂ ਦੇ ਦਿਮਾਗ ਵਿਚ ਕਈ ਤਰ੍ਹਾਂ ਦੀਆਂ ਸ਼ੰਕਾਵਾਂ ਪੈਦਾ ਹੋ ਜਾਂਦੀਆਂ ਹਨ ਜਿਹੜੀਆਂ ਉਸ ਘੰਟੀ ਵਿਚ ਪੜਾਈ ਜਾਣ ਵਾਲੀ ਸੰਥਾ ਦੀ ਸਿਖਾਈ ਵਿਚ ਸਹਾਈ ਹੋਣ ਦੀ ਥਾਂ ਰੋਕ ਬਣ ਜਾਂਦੀਆਂ ਹਨ।
{{gap}}ਸ਼ੁਰੂ ਦੇ ਪ੍ਰਸ਼ਨਾਂ ਦਾ ਨਾਂ 'ਤਿਆਰ ਕਰਨ ਵਾਲੇ ਪ੍ਰਸ਼ਨ' ਵੀ ਹੈ। ਇਹ ਪ੍ਰਸ਼ਨ ਬੱਚੇ ਦੀ ਉਸ ਦਿਨ ਦੀ ਸੰਥਾ ਲਈ ਮਾਨਸਿਕ ਤਿਆਰੀ ਕਰਾਉਂਦੇ ਹਨ। ਇਸ ਗਲ ਨੂੰ ਹੀ ਧਿਆਨ ਵਿਚ ਰਖਕੇ ਮੁਢਲੇ ਪ੍ਰਸ਼ਨ ਪੁੱਛੇ ਜਾਣੇ ਚਾਹੀਦੇ ਹਨ।
{{gap}}'''ਦੁਹਰਾਈ ਵਾਲੇ ਪ੍ਰਸ਼ਨ:—'''ਜਿਸ ਤਰ੍ਹਾਂ ਸੰਥਾ ਸ਼ੁਰੂ ਹੋਣ ਤੋਂ ਪਹਿਲਾਂ ਮੁਢਲੇ ਪ੍ਰਸ਼ਨ ਪੁਛਣਾ ਜ਼ਰੂਰੀ ਹੈ, ਉਸੇ ਤਰ੍ਹਾਂ ਪਾਠ ਦੇ ਅੰਤ ਵਿਚ ਦੁਹਰਾਈ ਵਾਲੇ ਪ੍ਰਸ਼ਨ ਪ੍ਰਛਣਾ ਵੀ ਜ਼ਰੂਰੀ ਹੈ। ਪਾਠ ਦੇ ਅੰਤ ਵਿਚ ਜਿਹੜੇ ਪ੍ਰਸ਼ਨ ਪੁੱਛੇ ਜਾਂਦੇ ਹਨ ਉਨ੍ਹਾਂ ਦਾ ਮੰਤਵ ਪੜ੍ਹਾਏ ਪਾਠ ਨੂੰ ਦੁਹਰਾਉਣਾ ਹੁੰਦਾ ਹੈ। ਜੋ ਪਾਠ ਦੇ ਅੰਤ ਵਿਚ ਅਜਿਹੇ ਪ੍ਰਸ਼ਨ ਨਾ ਪੁਛੇ ਜਾਣ ਤਾਂ ਬਚਿਆਂ ਦਾ ਘੰਟੇ ਭਰ ਵਿਚ ਪਰਾਪਤ ਕੀਤਾ ਗਿਆਨ ਪੱਕਾ ਨਹੀਂ ਹੋ ਸਕੇਗਾ। ਉਸਤਾਦ ਬਾਲਕਾਂ ਨੂੰ ਇਕ ਪਾਠ ਦਾ ਸੰਪੂਰਨ ਵਿਸ਼ਾ ਥੋੜਾ ਥੋੜਾ ਕਰਕੇ ਕਈ ਵਿਧੀਆਂ ਰਾਹੀਂ ਪੜ੍ਹਾਉਂਦਾ ਹੈ। ਪਾਠ ਨੂੰ ਇਸ ਤਰ੍ਹਾਂ ਪੜ੍ਹਾਏ ਜਾਣ ਨਾਲ ਉਸ ਵਿਸ਼ੇ ਦਾ ਵਿਸ਼ਲੇਸ਼ਨ ਹੁੰਦਾ ਹੈ। ਜਿਹੜੇ ਪ੍ਰਸ਼ਨ ਪਾਠ ਪੜ੍ਹਾਉਂਦਿਆਂ ਪੁੱਛੇ ਜਾਂਦੇ ਹਨ ਉਹ ਵੀ ਵਿਸ਼ੇ ਦਾ ਵਿਸ਼ਲੇਸ਼ਨ ਕਰਦੇ ਹਨ। ਇਸ ਵਿਸ਼ਲੇਸ਼ਨ ਹੋਏ ਵਿਸ਼ੇ ਨੂੰ ਕਿਸੇ ਤਰ੍ਹਾਂ ਫਿਰ ਗੱਠਿਤ ਕਰਨਾ ਬੜਾ ਜ਼ਰੂਰੀ ਹੈ। ਦੁਹਰਾਈ ਵਾਲੇ ਪ੍ਰਸ਼ਨ ਰਾਹੀਂ ਇਹ ਕੰਮ ਉਸਤਾਦ ਬੱਚਿਆਂ ਕੋਲੋਂ ਹੀ ਕਰਵਾਉਂਦਾ ਹੈ। ਇਨ੍ਹਾਂ ਪ੍ਰਸ਼ਨਾਂ ਰਾਹੀਂ ਉਸਤਾਦ ਨੂੰ ਇਹ ਪਤਾ ਚਲ ਜਾਂਦਾ ਹੈ ਕਿ ਨਵੇਂ ਪਾਠ ਨੂੰ ਪੜ੍ਹਾਉਣ ਵਿਚ ਉਹ ਕਿਥੋਂ ਤਕ<noinclude></noinclude>
8xshjwr9p9q2i5tj34ceveacqh1k5fu
ਪੰਨਾ:ਸਿਖਿਆ ਵਿਗਿਆਨ.pdf/152
250
64897
229498
187761
2026-07-27T07:21:57Z
Harchand Bhinder
2624
/* ਤਸਦੀਕ */
229498
proofread-page
text/x-wiki
<noinclude><pagequality level="4" user="Harchand Bhinder" />{{center|'''੧੩੯'''}}</noinclude>ਸਫਲ ਹੋਇਆ ਹੈ।
{{gap}}ਪਾਠ ਦੇ ਅੰਤ ਵਿਚ ਪੁਛੇ ਜਾਣ ਵਾਲੇ ਪ੍ਰਸ਼ਨ ਅਰਥਾਤ ਪਾਠ ਦੀ ਦੁਹਰਾਈ ਕਰਨ ਵਾਲੇ ਪ੍ਰਸ਼ਨ ਮੁਢਲੇ ਪ੍ਰਸ਼ਨਾਂ ਵਾਂਗ ਗਿਣਤੀ ਵਿਚ ਘੱਟ ਹੋਣੇ ਚਾਹੀਦੇ ਹਨ। ਜਦ ਬੱਚੇ ਇਨ੍ਹਾਂ ਪ੍ਰਸ਼ਨਾਂ ਦਾ ਉੱਤਰ ਦੇਣ ਤਾਂ ਉਨ੍ਹਾਂ ਨੂੰ ਵਿਚੋਂ ਟੋਕਣਾ ਵੀ ਨਹੀਂ ਚਾਹੀਦਾ। ਪਾਠ ਦੇ ਅੰਤ ਵਿਚ ਵਧੇਰੇ ਪ੍ਰਸ਼ਨ ਪੁਛਣ ਨਾਲ ਪੜ੍ਹਾਇਆ ਹੋਇਆ ਵਿਸ਼ਾ ਇਕਮੁਠ ਹੋਣ ਦੀ ਥਾਂ ਖਿਲਰਿਆ ਖਿਲਰਿਆ ਹੀ ਰਹਿੰਦਾ ਹੈ। ਕਦੇ ਕਦੇ ਉਸਤਾਦ ਦੁਹਰਾਈ ਵਾਲੇ ਪ੍ਰਸ਼ਨਾਂ ਦੇ ਉਤਰਾਂ ਦੀ ਬੋਲੀ ਸੁਧਾਰ ਕੇ ਬਲੈਕ ਬੋਰਡ ਤੇ ਲਿਖ ਦਿੰਦਾ ਹੈ। ਅਤੇ ਇਸ ਲਿਖੇ ਹੋਏ ਹਾਲ ਨੂੰ ਵਿਦਿਆਰਥੀ ਆਪਣੀਆਂ ਨੋਟ ਬੁਕਾਂ ਵਿਚ ਲਿਖ ਲੈਂਦੇ ਹਨ।
{{gap}}ਪਾਠ ਪੜ੍ਹਾਉਣ ਵੇਲੇ ਕਈ ਪਾਠ ਅਜਿਹੇ ਹੁੰਦੇ ਹਨ ਜਿਨ੍ਹਾਂ ਨੂੰ ਕਈ ਹਿਸਿਆਂ ਵਿਚ ਵੰਡਣਾ ਪੈਂਦਾ ਹੈ। ਕਦੇ ਕਦੇ ਦੁਹਰਾਈ ਵਾਲੇ ਪ੍ਰਸ਼ਨ ਪਾਠ ਦੇ ਇਕ ਹਿੱਸੇ ਦੇ ਪੜ੍ਹਾਏ ਜਾਣ ਪਿਛੋਂ ਪੁੱਛੇ ਜਾਂਦੇ ਹਨ ਤਾਂ ਜੁ ਪਾਠ ਦਾ ਇਕ ਹਿੱਸਾ ਠੀਕ ਤਰ੍ਹਾਂ ਮਨ ਵਿਚ ਬੈਠ ਜਾਵੇ। ਇਸੇ ਤਰ੍ਹਾਂ ਦੂਸਰੇ ਹਿੱਸੇ ਦੇ ਅੰਤ ਵਿਚ ਸੁਆਲ ਪੁੱਛੇ ਜਾਂਦੇ ਹਨ। ਫਿਰ ਕੁਝ ਸੁਆਲ ਸੰਪੂਰਨ ਪਾਠ ਦੇ ਅੰਤ ਵਿਚ ਪੁਛੇ ਜਾਂਦੇ ਹਨ ਤਾਂ ਜੁ ਪਾਠ ਦੇ ਅੱਡ ਅੱਡ ਹਿਸਿਆਂ ਦਾ ਗਿਆਨ ਲੜੀ ਬੱਧ ਹੋ ਜਾਵੇ। ਪਾਠ ਦੇ ਜਾਂ ਉਸਦੇ ਕਿਸੇ ਹਿੱਸੇ ਦੇ ਅੰਤ ਵਿਚ ਪੁੱਛੇ ਜਾਣ ਵਾਲੇ ਪ੍ਰਸ਼ਨਾਂ ਦੇ ਉਤਰ ਲੰਬੇ ਹੋਣੇ ਚਾਹੀਦੇ ਹਨ। ਦੁਹਰਾਈ ਵਾਲੇ ਪ੍ਰਸ਼ਨਾਂ ਦਾ ਨਿਸ਼ਾਨਾ ਬਚਿਆਂ ਨੂੰ ਆਪਣੇ ਪਰਾਪਤ ਗਿਆਨ ਦਾ ਨਿਰਾ ਚੇਤਾ ਕਰਾਉਣਾ ਨਹੀਂ ਹੈ, ਉਸ ਗਿਆਨ ਨੂੰ ਸੁਥਰੀ ਬੋਲੀ ਵਿਚ ਲੜੀ ਬੱਧ ਕਰਕੇ ਪਰਗਟ ਕਰਨ ਦੀ ਯੋਗਤਾ ਦੇਣਾ ਵੀ ਹੈ। ਇਸ ਕਾਰਨ ਪਾਠ ਦੇ ਅਤ ਵਿਚ ਪ੍ਰਸ਼ਨਾਂ ਦੀ ਲੜੀ ਲਾ ਦੇਣਾ ਹਾਨੀਕਾਰਕ ਹੈ, ਕਿਉਂਜੁ ਜਦ ਉਸਤਾਦ ਬਚਿਆਂ ਤੋਂ ਵਧੇਰੇ ਪ੍ਰਸ਼ਨ ਪੁਛਦਾ ਹੈ ਤਾਂ ਉਨ੍ਹਾਂ ਦੇ ਉਤਰ ਛੋਟੇ ਛੋਟੇ ਹੁੰਦੇ ਹਨ ਅਤੇ ਇਸ ਤਰ੍ਹਾਂ ਦੇ ਉਤਰ ਦੇਣ ਨਾਲ ਬਾਲਕਾਂ ਵਿਚ ਕਿਸੇ ਲੰਬੇ ਵਰਣਨ ਦੀ ਸ਼ਕਤੀ ਨਹੀਂ ਆਉਂਦੀ। ਉਸਤਾਦ ਨੂੰ ਚਾਹੀਦਾ ਹੈ ਕਿ ਉਹ ਆਮ ਕਰਕੇ ਜਮਾਤ ਦੇ ਕਿਸੇ ਤਿੱਖੇ ਬੱਚੇ ਤੋਂ ਅਜਿਹੇ ਪ੍ਰਸ਼ਨਾਂ ਦਾ ਉਤਰ ਪੁੱਛੇ, ਇਸ ਨਾਲ ਉਸ ਬੱਚੇ ਦਾ ਤਾਂ ਵਧੇਰੇ ਲਾਭ ਹੁੰਦਾ ਹੀ ਹੈ ਬਾਕੀ ਸਧਾਰਨ ਬਚਿਆਂ ਦਾ ਵੀ ਵਧੇਰੇ ਲਾਭ ਹੁੰਦਾ ਹੈ।
{{gap}}'''ਵਿਵੇਚਨਾਤਮਕ ਪ੍ਰਸ਼ਨ:-'''ਤੀਸਰੀ ਕਿਸਮ ਦੇ ਪ੍ਰਸ਼ਨ ਵਿਵੇਚਨਾਤਮਕ ਪ੍ਰਸ਼ਨ (ਡਵੈਲੁਪਿੰਗ ਕੁਐਸਚਨ) ਅਖਵਾਉਂਦੇ ਹਨ। ਇਨ੍ਹਾਂ ਪ੍ਰਸ਼ਨਾਂ ਦਾ ਨਿਸ਼ਾਨਾ ਪਾਠ ਨੂੰ ਚੰਗੀ ਤਰ੍ਹਾਂ ਵਿਸ਼ਲੇਸ਼ਨ ਕਰਕੇ ਸਮਝਾਉਣਾ ਹੁੰਦਾ ਹੈ। ਇਨ੍ਹਾਂ ਪ੍ਰਸ਼ਨਾਂ ਨੂੰ ਕਦੀ ਕਦੀ ਸਿਖਾਈ ਦੇ ਪ੍ਰਸ਼ਨ ਵੀ ਕਹਿ ਲਿਆ ਜਾਂਦਾ ਹੈ। ਪਹਿਲੇ ਦੋ ਤਰ੍ਹਾਂ ਦੇ ਪ੍ਰਸ਼ਨ ਪ੍ਰੀਖਿਆਤਮਕ ਕਹਿਲਾਉਂਦੇ ਹਨ। ਉਸਤਾਦ ਦੀ ਪਾਠ ਪੜ੍ਹਾਉਣ ਦੀ ਦਤਰਾਈ ਦੀ ਪਰਖ ਪਰੀਖਿਆਤਮਕ ਪ੍ਰਸ਼ਨਾਂ ਦੇ ਕਰਨ ਵਿਚ ਇੰਨੀਂ ਹੁੰਦੀ ਜਿਨੀ ਸਿਖਾਈ ਦੇ ਪ੍ਰਸ਼ਨਾਂ ਅੱਥਵਾ ਵਿਵੇਚਨਾਤਮਕ ਪ੍ਰਸ਼ਨਾਂ ਤੋਂ ਹੁੰਦੀ ਹੈ। ਜਿਨ੍ਹਾਂ ਪਾਠਾਂ ਵਿਚ ਲੜੀ ਬੱਧ ਵਿਚਾਰ ਕਰਨ ਦੀ ਮੱਹਤਾ ਹੁੰਦੀ ਹੈ—ਉਦਾਹਰਨ ਵਜੋਂ ਰੇਖਾ ਗਣਿਤ ਦੇ ਸਿਧਾਂਤ ਸਬੰਧੀ ਕੋਈ ਪਾਠ-ਉਨ੍ਹਾਂ ਵਿਚ ਵਿਵੇਚਨਾਤਮਕ ਪ੍ਰਸ਼ਨਾਂ ਦੀ ਮੱਹਤਾ ਹੋਰ ਵੀ ਵਧੇਰੇ ਵਧ ਜਾਂਦੀ ਹੈ। ਜਦ ਕਿਸੇ ਉਸਤਾਦ ਨੂੰ ਵਿਆਕਰਨ ਦਾ ਨਵਾਂ ਨਿਯਮ ਪੜ੍ਹਾਉਣਾ ਹੁੰਦਾ ਹੈ ਅਥਵਾ ਰੇਖਾ-ਗਣਿਤ ਦਾ ਕੋਈ ਅਭਿਆਸ ਕਰਾਉਣਾ ਹੁੰਦਾ ਹੈ, ਅਥਵਾਂ ਕਿਸੇ ਦੇਸ਼ ਦੀ ਵਾਯੂ ਨਾਲ ਉਸ ਦੀ ਉਪਜ ਦਾ ਸਬੰਧ ਵਿਖਾਉਣਾ ਹੁੰਦਾ ਹੈ, ਤਾਂ ਬੱਚਿਆਂ ਦੇ ਦਿਮਾਗ ਤੇ ਜ਼ੋਰ ਦੇਣ ਲਈ, ਜਾਂ ਉਨ੍ਹਾਂ ਵਿਚ ਸੁਤੰਤਰ ਸੋਚਣ ਦੀ ਸ਼ਕਤੀ ਵਧਾਉਣ ਲਈ ਵਿਵੇਚਨਾਤਮਕ<noinclude></noinclude>
rp5ybvle1uosfsiuu82ukzcifeq6m4f
ਪੰਨਾ:ਸਿਖਿਆ ਵਿਗਿਆਨ.pdf/154
250
64898
229500
184891
2026-07-27T07:22:16Z
Harchand Bhinder
2624
/* ਤਸਦੀਕ */
229500
proofread-page
text/x-wiki
<noinclude><pagequality level="4" user="Harchand Bhinder" />{{center|'''੧੪੧'''}}</noinclude>{{gap}}(੩) ਉਹ ਸਪਸ਼ਟ ਸ਼ਬਦਾਂ ਅਤੇ ਸਰਲ ਵਾਕਾਂ ਵਿਚ ਕਹੇ ਜਾਂਦੇ ਹਨ।
{{gap}}(੪) ਚੰਗੇ ਪ੍ਰਸ਼ਨ ਦਾ ਇਕ ਹੀ ਨਿਸ਼ਚਤ ਉਤਰ ਹੁੰਦਾ ਹੈ।
{{gap}}(੫) ਚੰਗੇ ਪ੍ਰਸ਼ਨ ਝੜੀ ਵਾਂਗ ਨਹੀਂ ਵਰ੍ਹਦੇ।
{{gap}}(੬) ਚੰਗੇ ਪ੍ਰਸ਼ਨ ਪ੍ਰਸੰਨ ਚਿਹਰੇ ਨਾਲ ਪੁੱਛੇ ਜਾਂਦੇ ਹਨ।
{{gap}}ਹੁਣ ਅਸੀਂ ਪ੍ਰਸ਼ਨ ਦੇ ਉਪਰ ਕਹੇ ਲੱਛਣਾਂ ਉਤੇ ਇਕ ਇਕ ਕਰਕੇ ਵਿਚਾਰਾ ਕਰਦੇ ਹਾਂ।
{{gap}}'''ਵਿਚਾਰ ਉਭਾਰਨਾ:-'''ਪਾਠ ਪੜ੍ਹਾਉਣ ਵੇਲੇ ਪੜ੍ਹਨ ਕਰਨ ਦਾ ਨਿਸ਼ਾਨਾ ਬਚਿਆਂ ਵਿਚ ਸੁਤੰਤਰ ਸੋਚਣ ਦੀ ਸ਼ਕਤੀ ਵਧਾਉਣਾ ਹੈ। ਬੱਚਾ ਆਪਣੇ ਵਿਚਾਰਾਂ ਨੂੰ ਆਪਣੀ ਮਿਹਨਤ ਨਾਲ ਹੀ ਚੰਗੀ ਵਿਉਂਤ ਦਿੰਦਾ ਹੈ। ਉਸਤਾਦ ਬੱਚੇ ਤੋਂ ਪ੍ਰਸ਼ਨ ਪੁਛਕੇ ਇਸ ਮਾਨਸਿਕ ਮਿਹਨਤ ਲਈ ਉਭਾਰਦਾ ਹੈ। ਜਿਸ ਪਾਠ ਵਿਚ ਬੱਚੇ ਨੂੰ ਜਿੱਨਾ ਸੋਚਣ ਦਾ ਮੌਕਾ ਮਿਲਦਾ ਹੈ ਉਹ ਬੱਚੇ ਲਈ, ਸਿਖਿਆ ਦੀ ਦ੍ਰਿਸ਼ਟੀ ਤੋਂ ਉੱਨਾ ਹੀ ਲਾਭਦਾਇਕ ਹੈ। ਸਿਖਾਈ-ਵਿਧੀ ਦਾ ਇਕ ਸਧਾਰਨ ਨਿਯਮ ਇਹ ਹੈ ਕਿ ਸਾਨੂੰ ਬੱਚਿਆਂ ਨੂੰ ਕੋਈ ਅਜਿਹੀ ਗਲ ਨਹੀਂ ਕਹਿਣੀ ਚਾਹੀਦੀ ਜਿਹੜੀ ਬੱਚਾ ਆਪ ਸੋਚ ਕੇ ਆਪਣੇ ਦਿਮਾਗ ਵਿਚੋਂ ਕੱਢ ਸਕਦਾ ਹੈ। ਕਿਸੇ ਵੀ ਸੁਆਲ ਪੁੱਛਣ ਪਿਛੋਂ ਬੱਚੇ ਨੂੰ ਉੱਤਰ ਸੋਚਣ ਦਾ ਮੌਕਾ ਦੇਣਾ ਚਾਹੀਦਾ ਹੈ। ਬੱਚੇ ਦਾ ਦਿਮਾਗ ਮਸ਼ੀਨ ਨਹੀਂ ਕਿ ਜਿਵੇਂ ਹੀ ਸੁਆਲ ਪੁਛਿਆ ਜਾਵੇ ਤਿਵੇਂ ਹੀ ਘੜਿਆ ਘੜਾਇਆ ਉਤਰ ਨਿਕਲ ਆਵੇ। ਜਦ ਇਕ ਬੱਚਾ ਕਿਸੇ ਪ੍ਰਸ਼ਨ ਦਾ ਉਤਰ ਦੇਣ ਵਿਚ ਅਸਮਰੱਥ ਹੋਵੇ ਤਾਂ ਹੀ ਉਸ ਪ੍ਰਸ਼ਨ ਦਾ ਉਤਰ ਦੂਜੇ ਬੱਚੇ ਕੋਲੋਂ ਪੁਛਣਾ ਚਾਹੀਦਾ ਹੈ। ਬਚਿਆਂ ਤੋਂ ਇਸ ਤਰ੍ਹਾਂ ਦੇ ਪ੍ਰਸ਼ਨ ਨਹੀਂ ਪੁਛਣੇ ਚਾਹੀਦੇ ਜਿਨ੍ਹਾਂ ਦੇ ਉਤਰ ਬਿਲਕੁਲ ਸਪਸ਼ਟ ਹੋਣ ਅਤੇ ਜਿਨ੍ਹਾਂ ਨੂੰ ਸੋਚਣ ਲਈ ਉਨ੍ਹਾਂ ਨੂੰ ਕੋਈ ਮਿਹਨਤ ਨਾ ਕਰਨੀ ਪਵੇ।
{{gap}}'''ਅਨੁਮਾਨ ਦਾ ਅਭਾਵ:—'''ਚੰਗੇ ਪ੍ਰਸ਼ਨਾਂ ਵਿਚ ਉਤਰ ਦਾ ਅੰਦਾਜ਼ਾ ਲਾਉਣ ਲਈ ਕੋਈ ਥਾਂ ਨਹੀਂ ਹੁੰਦੀ। ਜਿਨ੍ਹਾਂ ਪ੍ਰਸ਼ਨਾਂ ਦਾ ਉਤਰ 'ਹਾਂ' ਜਾਂ 'ਨਹੀਂ' ਵਿਚ ਹੁੰਦਾ ਹੈ, ਇਸ ਲਈ ਇਸ ਤਰ੍ਹਾਂ ਦੇ ਪ੍ਰਸ਼ਨ ਬਿਅਰਥ ਹਨ। ਮੰਨ ਲੋ, ਇਕ ਉਸਤਾਦ ਜਮਾਤ ਵਿਚ ਸੁਆਲ ਕਰਦਾ ਹੈ--ਕੀ ਪੱਛਮੀ ਘਾਟ ਉਤੇ ਬਹੁਤ ਮੀਂਹ ਪੈਂਦਾ ਹੈ, ਜਾਂ ਕੀ ਰਾਜਪੂਤਾਨੇ ਵਿਚ ਬਹੁਤ ਬਾਰਸ਼ ਹੁੰਦੀ ਹੈ? ਇਸ ਤਰ੍ਹਾਂ ਦੇ ਪ੍ਰਸ਼ਨਾਂ ਵਿਚ ਉਤਰ ‘ਹਾਂ' ਜਾਂ ‘ਨਹੀਂ' ਦੇ ਰੂਪ ਵਿਚ ਆਉਂਦਾ ਹੈ। ਅਜਿਹੀ ਹਾਲਤ ਵਿਚ ਕੁਝ ਬੱਚੇ ਬਗੈਰ ਸੋਚੇ ਪ੍ਰਸ਼ਨ ਦਾ ਉਤਰ ਹਾਂ' ਵਿਚ ਅਤੇ ਕੁਝ ‘ਨਹੀਂ’ ਵਿਚ ਦੇਣਗੇ। ਵੇਖਿਆ ਜਾਂਦਾ ਹੈ ਕਿ ਜਦ ਕੁਝ ਬਚਿਆਂ ਦਾ ‘ਹਾਂ' ਦਾ ਉਤਰ ਉਸਤਾਦ ਪਰਵਾਨ ਨਹੀਂ ਕਰਦਾ ਤਾਂ ਦੂਜੇ ਬੱਚੇ ‘ਨਹੀਂ' ਉਤਰ ਦੇ ਦਿੰਦੇ ਹਨ। ਬਚਿਆਂ ਦੇ ਦਿਮਾਗ ਉਤੇ ਜ਼ੋਰ ਪਾਉਣ ਲਈ ਪ੍ਰਸ਼ਨ ਹੇਠ ਲਿਖੀ ਬਲੀ ਵਿਚ ਪੁੱਛੇ ਜਾਣੇ ਚਾਹੀਦੇ ਹਨ।
{{gap}}ੳ--ਪਛਮੀ ਘਾਟ ਉਤੇ ਬਰਖਾ ਕਿਹੋ ਜਹੀ ਹੁੰਦੀ ਹੈ?
{{gap}}ਅ-ਰਾਜਪੂਤਾਨੇ ਵਿਚ ਬਰਖਾ ਕਿਹੋ ਜਹੀ ਹੁੰਦੀ ਹੈ?
{{gap}}ਕਦੇ ਕਦੇ ਉਸਤਾਦ ਨੂੰ ਅਜਿਹੇ ਪ੍ਰਸ਼ਨ ਪੁੱਛਣੇ ਹੀ ਪੈਂਦੇ ਹਨ ਜਿਨ੍ਹਾਂ ਦਾ ਉਤਰ ‘ਹਾਂ' ਜਾਂ ‘ਨਹੀ’ ਵਿਚ ਆਉਂਦਾ ਹੈ। ਜਦ ਕਦੀ ਉਸਤਾਦ ਅਜਿਹੇ ਪ੍ਰਸ਼ਨ ਨੂੰ ਪੁਛਣਾ ਹੀ<noinclude></noinclude>
azbtaot75dpvsv5wxpkxnubhl0erb70
ਪੰਨਾ:ਸਿਖਿਆ ਵਿਗਿਆਨ.pdf/155
250
64899
229501
184878
2026-07-27T07:22:25Z
Harchand Bhinder
2624
/* ਤਸਦੀਕ */
229501
proofread-page
text/x-wiki
<noinclude><pagequality level="4" user="Harchand Bhinder" />{{center|'''੧੪੨'''}}</noinclude>ਪਵੇ ਤਾਂ ਉਸਤਾਦ ਨੂੰ ਚਾਹੀਦਾ ਹੈ ਕਿ ਇਕ ਹੋਰ ਪ੍ਰਸ਼ਨ ਪੁਛ ਕੇ ਬੱਚੇ ਤੋਂ ਉਸ ਦੋ ਵਿਸ਼ੇਸ਼ ‘ਹਾਂ' ਜਾਂ ‘ਨਹੀਂ' ਦੇ ਉਤਰ ਦਾ ਕਾਰਨ ਪੁੱਛੇ। ਮੰਨ ਲੌ, ਇਕ ਉਸਤਾਦ ਇਤਿਹਾਸ ਪੜ੍ਹਾਉਣ ਵੇਲੇ ਬਚਿਆਂ ਤੋਂ ਪ੍ਰਸ਼ਨ ਪੁਛਦਾ ਹੈ--"ਕੀ ਅਕਬਰ ਦਾ ਰਾਜਪੂਤ ਲੜਕੀਆਂ ਨਾਲ ਸ਼ਾਦੀ ਕਰਨਾ ਠੀਕ ਸੀ?" ਇਸ ਪ੍ਰਸ਼ਨ ਦੇ ਉੱਤਰ ਵਿਚ ਕੁਝ ਲੜਕੇ 'ਹਾਂ' ਕਹਿਣਗੇ ਅਤੇ ਕੁਝ ‘ਨਹੀਂ' ਕਹਿਣਗੇ। ਜਿਹੜੇ ਮੁੰਡੇ ਉਤਰ ਵਿਚ 'ਹਾਂ' ਕਹਿਣ ਉਨ੍ਹਾਂ ਤੋਂ ਅਗੋਂ ਇਹ ਸੁਆਲ ਪੁਛਣਾ ਚਾਹੀਦਾ ਹੈ--"ਅਕਬਰ ਦੀ ਇਸ ਨੀਤੀ ਨੂੰ ਤੁਸੀਂ ਠੀਕ ਕਿਉਂ ਸਮਝਦੇ ਹੋ?” ਇਸੇ ਤਰ੍ਹਾਂ ‘ਨਹੀਂ’ ਦਾ ਉਤਰ ਦੇਣ ਵਾਲਿਆਂ ਤੋਂ ਪੁਛਣਾ ਚਾਂਹੀਦਾ ਹੈ--'ਤੁਸੀਂ ਅਕਬਰ ਦੀ ਨੀਤੀ ਨੂੰ ਗਲਤ ਕਿਉਂ ਸਮਝਦੇ ਹੋ?"
{{gap}}ਜਿਸ ਤਰ੍ਹਾਂ ‘ਹਾਂ' ਅਤੇ ‘ਨਹੀਂ' ਵਿਚ ਉਤਰ ਆਉਣ ਵਾਲੇ ਪ੍ਰਸ਼ਨਾਂ ਦਾ ਪੁਛਣਾ ਠੀਕ ਨਹੀਂ ਉਸੇ ਤਰ੍ਹਾਂ ਇਕ ਹੀ ਸ਼ਬਦ ਵਿਚ ਉਤਰ ਆਉਣ ਵਾਲੇ ਪ੍ਰਸ਼ਨਾਂ ਦਾ ਪੁਛਣਾ ਠੀਕ ਨਹੀਂ। ਭੂਗੋਲ ਪੜਾਉਣ ਵੇਲੇ ਇਹ ਪ੍ਰਸ਼ਨ ਪੁਛਣਾ ਕਿ "ਇਟਲੀ ਵਿਚ ਕਾਰਖਾਨੇ ਵਧੇਰੇ ਹਨ ਕਿ ਖੇਤੀ ਬਾੜੀ ਦਾ ਕੰਮ ਵਧੇਰੇ ਹੈ? ਬੰਗਾਲ ਦੀ ਜਲਵਾਯੂ ਗਰਮ ਹੈ ਕਿ ਠੰਡੀ?" ਅਜਿਹੇ ਪ੍ਰਸ਼ਨਾਂ ਦਾ ਉਤਰ ਸੋਚਣ ਲਈ ਬਚਿਆਂ ਦੇ ਦਿਮਾਗ ਤੇ ਕੋਈ ਜ਼ੋਰ ਨਹੀਂ ਪੈਂਦਾ, ਇਸ ਲਈ ਇਨ੍ਹਾਂ ਨੂੰ ਨਹੀਂ ਪੁਛਣਾ ਚਾਹੀਦਾ। ਪ੍ਰਸ਼ਨ ਨੂੰ ਕਦੇ ਵੀ ਇਸ ਤਰ੍ਹਾਂ ਨਹੀਂ ਪੁਛਣਾ ਚਾਹੀਦਾ ਜਿਸ ਨਾਲ ਵਿਦਿਆਰਥੀਆਂ ਨੂੰ ਉਸ ਦੇ ਉਤਰ ਦਾ ਇਸ਼ਾਰਾ ਮਿਲ ਜਾਵੇ। "ਰਾਜਪੂਤਾਨੇ ਦਾ ਜਲਵਾਯੂ ਗਰਮ ਹੈ ਨਾ?" ਇਸ ਤਰ੍ਹਾਂ ਦੇ ਪ੍ਰਸ਼ਨ ਵਿਚ ਉਤਰ ਦਾ ਇਸ਼ਾਰਾ ਮਿਲ ਜਾਂਦਾ ਹੈ। ਅਜਿਹੇ ਪ੍ਰਸ਼ਨ ਪੁਛਣਾ ਠੀਕ ਨਹੀਂ। ਇਨ੍ਹਾਂ ਤੋਂ ਵੀ ਬੁਰੇ ਉਹ ਪ੍ਰਸ਼ਨ ਹਨ ਜਿਹੜੇ ਬੱਚੇ ਨੂੰ ਠੀਕ ਉੱਤਰ ਦੇਣ ਦੀ ਥਾਂ ਗਲਤ ਉਤਰ ਦੇਣ ਦਾ ਇਸ਼ਾਰਾ ਕਰਦੇ ਹਨ, ਜਿਹਾ ਕਿ--"ਪੰਜਾਬ ਵਿਚ ਹਰ ਸਮੇਂ ਠੰਡ ਪੈਂਦੀ ਹੈ ਨਾ?” ਇਸ ਤਰ੍ਹਾਂ ਦੇ ਪ੍ਰਸ਼ਨਾਂ ਨਾਲ ਬਚਿਆਂ ਦਾ ਵਿਚਾਰ ਬੇ-ਤਰਤੀਬਾ ਹੋ ਜਾਂਦਾ ਹੈ, ਉਨ੍ਹਾਂ ਦੇ ਮਨ ਵਿਚ ਗਲਤ ਸੰਸਕਾਰ ਵੀ ਵੜ ਜਾਂਦੇ ਹਨ ਜਿਸ ਕਰ ਕੇ ਉਨ੍ਹਾਂ ਨੂੰ ਅੱਗੇ ਜਾ ਕੇ ਅਨੇਕ ਤਰ੍ਹਾਂ ਦੇ ਵਿਸ਼ਿਆਂ ਦੇ ਸੋਚਣ ਵਿਚ ਔਕੜਾਂ ਹੁੰਦੀਆਂ ਹਨ।
{{gap}}'''ਪ੍ਰਸ਼ਨਾਂ ਦੀ ਸਪਸ਼ਟਤਾ:-'''ਚੰਗੇ ਪ੍ਰਸ਼ਨ ਹੇਰ ਫੇਰ ਪਾ ਕੇ ਨਹੀਂ ਆਖੇ ਜਾਂਦੇ, ਸਗੋਂ ਥੋੜੇ ਸ਼ਬਦਾਂ ਵਿਚ ਅਤੇ ਸਮਝ ਆਉਣ ਵਾਲੀ ਬੋਲੀ ਵਿਚ ਆਖੇ ਜਾਂਦੇ ਹਨ। ਜਿਥੋਂ ਤਕ ਹੋ ਸਕੇ ਪ੍ਰਸ਼ਨ ਦੀ ਬੋਲੀ ਦਾ ਵਾਕ ਮਿਸਰਤ-ਵਾਕ ਨਾ ਹੋਵੇ। ਮਿਸਰਤ-ਵਾਕ ਦੀ ਥਾਂ ਸਧਾਰਨ-ਵਾਕ ਦੀ ਵਰਤੋਂ ਕਰਨੀ ਚਾਹੀਦੀ ਹੈ। ਇਸ ਦੇ ਲਈ ਇਕ ਲੰਬੇ ਪ੍ਰਸ਼ਨ ਨੂੰ ਤੋੜ ਕੇ ਕਈ ਹਿੱਸੇ ਕਰ ਲੈਣੇ ਚਾਹੀਦੇ ਹਨ। ਜੇ ਕੋਈ ਮਿਸਰਤ-ਵਾਕ ਵਾਲਾ ਹੀ ਪ੍ਰਸ਼ਨ ਪੁਛਣਾ ਪਵੇ ਤਾਂ ਉਸ ਦਾ ਪ੍ਰਸ਼ਨ-ਵਾਚਕ ਹਿੱਸਾ ਅੰਤ ਵਿਚ ਰਖਣਾ ਚਾਹੀਦਾ ਹੈ। ਉਦਾਹਰਨ ਵਜੋਂ--'ਕ੍ਰਿਸ਼ਨ ਭਗਵਾਨ ਨੇ ਸੁਦਾਮਾਂ ਦਾ ਸਤਕਾਰ ਕਿਸ ਤਰ੍ਹਾਂ ਕੀਤਾ, ਜਦ ਸੁਦਾਮਾਂ ਉਨ੍ਹਾਂ ਕੋਲ ਗਿਆ?" ਇਸ ਪ੍ਰਸ਼ਨ ਦੀ ਬੋਲੀ ਠੀਕ ਨਹੀਂ। ਪ੍ਰਸ਼ਨ ਨੂੰ ਸਿੱਧਾ ਤੇ ਸਪਸ਼ਟ ਬਨਾਉਣ ਲਈ ਉਸ ਨੂੰ ਹੇਠ ਲਿਖੇ ਰੂਪ ਵਿਚ ਰਖਣਾ ਚਾਹੀਦਾ ਹੈ--"ਜਦ ਸੁਦਾਮਾ ਕ੍ਰਿਸ਼ਨ ਭਗਵਾਨ ਕੋਲ ਗਿਆ ਤਾਂ ਉਨ੍ਹਾਂ ਨੇ ਸੁਦਾਮਾ ਦਾ ਸਤਕਾਰ ਕਿਸ ਤਰ੍ਹਾਂ ਕੀਤਾ ਹੈ?"
{{gap}}ਪ੍ਰਸ਼ਨਾਂ ਨੂੰ ਪੁੱਛਣ ਵੇਲੇ ਪ੍ਰਸ਼ਨ-ਵਾਚਕ ਅਤੇ ਉਸ ਦੇ ਨਾਲ ਸਬੰਧੀ ਸ਼ਬਦਾਂ ਉਤੇ ਜ਼ੋਰ ਦੇਣਾ ਜ਼ਰੂਰੀ ਹੈ। ਇਸ ਨਾਲ ਬੱਚਿਆਂ ਦਾ ਧਿਆਨ ਪ੍ਰਸ਼ਨ ਦੇ ਪਰਮੁਖ ਵਾਕ ਉਤੇ ਕੇਂਦ੍ਰਿਤ ਹੋ ਜਾਂਦਾ ਹੈ।<noinclude></noinclude>
3y0xkb8v00rxokhplod80wf41q85g71
ਪੰਨਾ:ਸਿਖਿਆ ਵਿਗਿਆਨ.pdf/156
250
64900
229502
184877
2026-07-27T07:22:35Z
Harchand Bhinder
2624
/* ਤਸਦੀਕ */
229502
proofread-page
text/x-wiki
<noinclude><pagequality level="4" user="Harchand Bhinder" />{{center|'''੧੪੩'''}}</noinclude>{{gap}}ਪ੍ਰਸ਼ਨ ਅਧੂਰੇ ਵਾਕ ਵਿਚ ਨਹੀਂ ਪੁਛਣਾ ਚਾਹੀਦਾ। ਉਦਾਹਰਨ ਵਜੋਂ-"ਅਕਬਰ ਦਾ ਲੜਕਾ ਸੀ-?" "ਬੰਗਾਲ ਦਾ ਜਲਵਾਯੂ ਹੈ—"
{{gap}}ਕਦੇ ਕਦੇ ਉਸਤਾਦ ਅਜਿਹੇ ਪ੍ਰਸ਼ਨ ਪੁਛਦੇ ਹਨ ਕਿ ਬਚਿਆਂ ਨੂੰ ਪਤਾ ਹੀ ਨਹੀਂ ਚਲਦਾ ਕਿ ਉਸਤਾਦ ਦਾ ਸੁਆਲ ਕੀ ਹੈ ਅਤੇ ਉਹ ਕੀ ਉਤਰ ਚਾਹੁੰਦਾ ਹੈ। ਅਜਿਹੇ ਪ੍ਰਸ਼ਨ ਉਸਤਾਦ ਨੂੰ ਕਦੇ ਵੀ ਨਹੀਂ ਪੁਛਣੇ ਚਾਹੀਦੇ।
{{gap}}'''ਉਤਰ ਦਾ ਨਿਸਚਿਤ ਹੋਣਾ:-'''ਬੱਚਿਆਂ ਕੋਲੋਂ ਸਦਾ ਅਜਿਹੇ ਪ੍ਰਸ਼ਨ ਹੀ ਪੁਛੇ ਜਾਣੇ ਚਾਹੀਦੇ ਹਨ ਜਿਨ੍ਹਾਂ ਦੇ ਉਤਰ ਨਿਸਚਿਤ ਹੋਣ ਅਰਥਾਤ ਇਕ ਹੀ ਪ੍ਰਸ਼ਨ ਦੇ ਦੋ ਤਿੰਨ ਉਤਰ ਦੇਣਾ ਸੰਭਵ ਨਾ ਹੋਵੇ। ਮੰਨ ਲੌ, ਕੋਈ ਉਸਤਾਦ ਆਪਣੇ ਹੱਥ ਵਿਚ ਚੁਆਨੀ ਰਖ ਕੇ ਪੁਛਦਾ ‘ਦੱਸੋ ਮੇਰੇ ਹੱਥ ਵਿਚ ਕੀ ਹੈ?" ਅਜਿਹਾ ਪ੍ਰਸ਼ਨ ਬਿਅਰਥ ਹੈ। ਇਸੇ ਤਰ੍ਹਾਂ, “ਬਨਾਰਸ ਵਿਚ ਕਿੰਨੇ ਤਰ੍ਹਾਂ ਦੇ ਲੋਕ ਰਹਿੰਦੇ ਹਨ?” ਅਜਿਹੇ ਪ੍ਰਸ਼ਨ ਅਸਪਸ਼ਟ ਹਨ ਅਤੇ ਇਨ੍ਹਾਂ ਦੇ ਕਈ ਉਤਰ ਹੋ ਸਕਦੇ ਹਨ। ਜਦ ਕੋਈ ਉਸਤਾਦ ਇਹ ਵੇਖੋ ਕਿ ਕਿਸੇ ਪ੍ਰਸ਼ਨ ਦੇ ਠੀਕ ਉਤਰ ਦੋ ਹੋ ਸਕਦੇ ਹਨ ਤਾਂ ਉਸ ਨੂੰ ਅਜਿਹੇ ਪ੍ਰਸ਼ਨ ਨਹੀਂ ਪੁਛਣੇ ਚਾਹੀਦੇ। ਉਦਾਹਰਨ ਵਜੋਂ--"ਜਿਥੇ ਮੀਂਹ ਘਟ ਪੈਂਦਾ ਹੈ ਉਥੋਂ ਦੀ ਫਸਲ ਕਿਹੋ ਜਹੀ ਹੁੰਦੀ ਹੈ?" ਇਹ ਪ੍ਰਸ਼ਨ ਉਚਿਤ ਨਹੀਂ।
{{gap}}'''ਪ੍ਰਸ਼ਨਾਂ ਦੀ ਬਹੁਲਤਾ:-'''ਸੁਚੱਜੀ ਸਿਖਾਈ ਲਈ ਪ੍ਰਸ਼ਨਾਂ ਦਾ ਪੁੱਛਿਆ ਜਾਣਾ ਬੜਾ ਜ਼ਰੂਰੀ ਹੈ ਪਰ ਕਿਸੇ ਪਾਠ ਵਿਚ ਬਹੁਤੇ ਹੀ ਪ੍ਰਸ਼ਨਾਂ ਦਾ ਹੋਣਾ ਪਾਠ ਦਾ ਔਗੁਣ ਮੰਨਿਆਂ ਜਾਂਦਾ ਹੈ। ਜਦ ਕਿਸੇ ਪਾਠ ਵਿਚ ਪ੍ਰਸ਼ਨਾਂ ਦੀ ਝੜੀ ਲੱਗ ਜਾਂਦੀ ਹੈ ਤਾਂ ਬੱਚਿਆਂ ਨੂੰ ਆਪਣੇ ਦਿਮਾਗ ਤੇ ਜ਼ੋਰ ਦੇਣ ਲਈ ਵਿਹਲ ਹੀ ਨਹੀਂ ਮਿਲਦੀ। ਪ੍ਰਸ਼ਨਾਂ ਦੀ ਝੜੀ ਤਾਂ ਹੀ ਲਗਦੀ ਹੈ ਜਦ ਪ੍ਰਸ਼ਨਾਂ ਦੇ ਉਤਰ ਸੋਚਣ ਲਈ ਕੋਈ ਮਾਨਸਿਕ ਮਿਹਨਤ ਹੀ ਨਹੀਂ ਕਰਨੀ ਪੈਂਦੀ। ਜੇ ਹਰ ਪ੍ਰਸ਼ਨ ਦਾ ਉਤਰ ਬੱਚੇ ਸੋਚ ਸੋਚ ਕੇ ਦਿੰਦੇ ਹਨ ਤਾਂ, ਕੁਦਰਤੀ ਹੈ, ਪ੍ਰਸ਼ਨਾਂ ਦੀ ਗਿਣਤੀ ਘਟ ਹੋ ਜਾਵੇਗੀ। ਫਿਰ ਸਾਨੂੰ ਇਹ ਵੀ ਵੇਖਣਾ ਹੈ ਕਿ ਜਮਾਤ ਦੇ ਹਰ ਬੱਚੇ ਨੂੰ ਯਤਨ ਕਰਨ ਅਤੇ ਸ੍ਵੈ-ਪਰਗਟਾਵੇ ਦਾ ਮੌਕਾ ਮਿਲੇ। ਇਸ ਦੇ ਲਈ ਇਹ ਜ਼ਰੂਰੀ ਹੈ ਕਿ ਜਮਾਤ ਦੇ ਤਿੱਖੇ ਮੁੰਡਿਆਂ ਕੋਲੋਂ ਹੀ ਸੁਆਲ ਪੁੱਛਣ ਦੀ ਥਾਂ ਜਮਾਤ ਵਿਚ ਪਿੱਛੇ ਰਹੇ ਮੁੰਡਿਆਂ ਨੂੰ ਵੀ ਉਤਰ ਦੇਣ ਦਾ ਸਮਾਂ ਦਿੱਤਾ ਜਾਵੇ। ਉਸਤਾਦ ਨੂੰ ਆਪਣੇ ਪ੍ਰਸ਼ਨਾਂ ਨੂੰ ਜਮਾਤ ਵਿਚ ਇਸ ਤਰ੍ਹਾਂ ਵੰਡਣਾ ਚਾਹੀਦਾ ਹੈ ਕਿ ਔਖੇ ਪ੍ਰਸ਼ਨਾਂ ਦਾ ਉਤਰ ਦੇਣ ਦਾ ਭਾਰ ਜਮਾਤ ਦੇ ਤਿੱਖੇ ਮੁੰਡਿਆਂ ਉਤੇ ਪਵੇ ਅਤੇ ਸੌਖੇ ਪ੍ਰਸ਼ਨਾਂ ਦਾ ਉਤਰ ਦੇਣ ਦਾ ਭਾਰ ਜਮਾਤ ਦੇ ਢਿੱਲੇ ਮੁੰਡਿਆਂ ਅਥਵਾ ਸਧਾਰਨ ਮੁੰਡਿਆਂ ਉਤੇ। ਕਦੇ ਕਦੇ ਉਸਤਾਦ ਨੂੰ ਔਖੇ ਪ੍ਰਸ਼ਨਾਂ ਨੂੰ ਪਹਿਲੋਂ ਪਹਿਲ ਸਧਾਰਨ ਮੁੰਡਿਆਂ ਕੋਲੋਂ ਪੁੱਛਣਾ ਚਾਹੀਦਾ ਹੈ, ਪਿਛੋਂ ਜਦ ਉਹ ਪ੍ਰਸ਼ਨ ਦਾ ਠੀਕ ਉਤਰ ਨਾ ਦੇ ਸਕਣ ਤਾਂ ਜਮਾਤ ਦੇ ਤੇਜ਼ ਮੁੰਡਿਆਂ ਕੋਲੋਂ ਉਨ੍ਹਾਂ ਹੀ ਸ਼ਨਾਂ ਨੂੰ ਪੁਛਣਾ ਚਾਹੀਦਾ ਹੈ।
{{gap}}'''ਪਰਸੰਨ ਚਿਹਰਾ:-'''ਕਿਸੇ ਬੱਚੇ ਤੋਂ ਪ੍ਰਸ਼ਨ ਦਾ ਉਤਰ ਲੈਣਾ, ਇਹ ਉਸਤਾਦ ਦੇ ਪ੍ਰਸ਼ਨ ਪੁਛਣ ਦੇ ਲਹਿਜੇ ਉਤੇ ਬੜਾ ਕੁਝ ਨਿਰਭਰ ਰਖਦਾ ਹੈ। ਬਹੁਤੇ ਉਸਤਾਦ ਬਚਿਆਂ ਤੋਂ ਪ੍ਰਸ਼ਨ ਇਸ ਤਰ੍ਹਾਂ ਪੁਛਦੇ ਹਨ ਕਿ ਬੱਚਾ ਪ੍ਰਸ਼ਨ ਨੂੰ ਸੁਣਦਿਆਂ ਹੀ ਘਬਰਾ ਜਾਂਦਾ ਹੈ ਅਤੇ ਪ੍ਰਸ਼ਨ ਦਾ ਉਤਰ ਦੇਣ ਦੀ ਹਿੰਮਤ ਹੀ ਨਹੀਂ ਕਰਦਾਂ। ਕਦੇ ਕਦੇ ਉਤਰ ਦੇਣ ਵੇਲੇ<noinclude></noinclude>
7l0yux5anl7rlaayr2o8l3mqz5ad143
ਪੰਨਾ:ਸਿਖਿਆ ਵਿਗਿਆਨ.pdf/172
250
64901
229518
184652
2026-07-27T07:25:57Z
Harchand Bhinder
2624
/* ਤਸਦੀਕ */
229518
proofread-page
text/x-wiki
<noinclude><pagequality level="4" user="Harchand Bhinder" />{{center|'''૧૫੯'''}}</noinclude>ਐਨੀਆਂ ਭੁਲਾ ਕਰਦਾ ਹੈ ਕਿ ਉਹ ਉਨ੍ਹਾਂ ਨੂੰ ਸੁਧਾਰ ਹੀ ਨਹੀਂ ਸਕਦਾ ਤਾਂ ਅਜਿਹੀ ਲਿਖਾਈ ਨੂੰ ਉਸ ਤੋਂ ਲਿਖਾਉਣਾ ਹੀ ਬੇ ਲੋੜਾ ਹੈ। ਛੋਟੀਆਂ ਜਮਾਤਾਂ ਵਿਚ ਬਚਿਆਂ ਦਾ ਸਾਰਾ ਕੰਮ ਜਮਾਤ ਵਿਚ ਹੀ ਹੋਣਾ ਚਾਹੀਦਾ ਹੈ। ਜੇ ਕਦੇ ਘਰੋਂ ਲਿਖ ਕੇ ਲਿਆਉਣ ਦਾ ਕੰਮ ਦਿਤਾ ਜਾਵੇ ਤਾਂ ਹੋ ਸਕਦਾ ਹੈ ਕਿ ਨਿਰੀ ਪੁਸਤਕ ਦੀ ਨਕਲ ਹੋਵੇ।
{{gap}}ਜਿਹੜੇ ਉਸਤਾਦ ਬਚਿਆਂ ਤੋਂ ਲੇਖ ਤਾਂ ਲਿਖਵਾਉਂਦੇ ਹਨ ਪਰ ਉਨ੍ਹਾਂ ਨੂੰ ਠੀਕ ਨਹੀਂ ਕਰਦੇ ਜਾਂ ਠੀਕ ਕਰ ਕੇ ਇਹ ਧਿਆਨ ਨਹੀਂ ਦਿੰਦੇ ਕਿ ਬਚਿਆਂ ਦਾ ਇਸ ਤਰ੍ਹਾਂ ਠੀਕ ਕਰਨ ਨਾਲ ਲਾਭ ਹੋਇਆ ਹੈ ਕਿ ਨਹੀਂ, ਉਹ ਬਾਲਕਾਂ ਨਾਲ ਅਨਿਆਇ ਕਰਦੇ ਹਨ। ਬਾਰ ਬਾਰ ਗਲਤ ਲਿਖਣ ਨਾਲ ਬੱਚੇ ਗਲਤ ਲਿਖਣ ਦੇ ਆਦੀ ਹੋ ਜਾਂਦੇ ਹਨ। ਆਮ ਤੌਰ ਤੇ ਘਰ ਤੋਂ ਲਿਖ ਕੇ ਲਿਆਂਦੇ ਲੇਖਾਂ ਦਾ ਇਹ ਹੀ ਸਿੱਟਾ ਹੁੰਦਾ ਹੈ। ਫਿਰ ਜਦ ਗਲਤ ਲਿਖਣ ਦੀ ਆਦਤ ਬਣ ਜਾਵੇ ਤਾਂ ਇਸ ਆਦਤ ਨੂੰ ਤੋੜਨਾ ਬੜਾ ਔਖਾ ਹੋ ਜਾਂਦਾ ਹੈ। ਉਸਤਾਦ ਨੂੰ ਸਦਾ ਇਹ ਵੇਖਣਾ ਚਾਹੀਦਾ ਹੈ ਕਿ ਜਿਸ ਗਲਤੀ ਨੂੰ ਬੱਚੇ ਨੇ ਇਕ ਵਾਰ ਆਪਣੀ ਨੋਟ ਬੁਕ ਵਿਚ ਕੀਤਾ ਹੈ ਉਹ ਘੜੀ ਮੁੜੀ ਤਾਂ ਨਹੀਂ ਉਹ ਗਲਤੀ ਕਰ ਰਿਹਾ। ਜੇ ਕੋਈ ਬੱਚਾ ਇਸ ਤਰ੍ਹਾਂ ਕਰਦਾ ਹੈ ਤਾਂ ਉਸ ਨੂੰ ਵਖ ਸੱਚ ਕੇ ਉਸ ਨੂੰ ਘੜੀ ਮੁੜੀ ਕੀਤੀਆਂ ਗਲਤੀਆਂ ਸਮਝਾਂ ਦੇਣੀਆਂ ਚਾਹੀਦੀਆਂ ਹਨ।
{{gap}}ਬਚਿਆਂ ਨੂੰ ਠੀਕ ਅਤੇ ਗਲਤ ਲਿਖਣ ਦੀਆਂ ਦੋ ਵਖ ਵਖ ਨੋਟ ਬੁਕਾਂ ਬਨਾਉਣ ਦੀ ਸਲਾਹ ਕਦੇ ਵੀ ਨਹੀਂ ਦੇਣੀ ਚਾਹੀਦੀ। ਉਨ੍ਹਾਂ ਵਿਚ ਇਹ ਆਦਤ ਪਾਉਣੀ ਚਾਹੀਦੀ ਹੈ ਕਿ ਉਹ ਜੋ ਕੁਝ ਲਿਖਣ, ਸ਼ੁਧ, ਸਪਸ਼ਟ ਅਤੇ ਸੁੰਦਰ ਹੋਵੇ। ਸਾਰੇ ਕੋਸ਼ ਨੂੰ ਹੁਸ਼ਿਆਰੀ ਨਾਲ ਕਰਨ ਨਾਲ ਹੀ ਹੁਸ਼ਿਆਰ ਰਹਿਣ ਦੀ ਆਦਤ ਪੈਂਦੀ ਹੈ। ਜਿਹੜਾ ਵਿਅਕਤੀ ਇਕ ਕੰਮ ਬੇਪਰਵਾਹੀ ਨਾਲ ਕਰਦਾ ਹੈ ਉਹ ਦੂਜੇ ਕੰਮ ਨੂੰ ਵੀ ਬੇਪਰਵਾਹੀ ਨਾਲ ਕਰੇਗਾ।
{{larger|{{center|'''ਪਾਠ-ਪੁਸਤਕ'''}}}}
{{gap}}ਜਮਾਤ ਨੂੰ ਪੜ੍ਹਾਉਣ ਦਾ ਇਕ ਸਾਧਨ ਪਾਠ ਪੁਸਤਕ ਦੀ ਵਰਤੋਂ ਹੈ। ਕੁਝ ਵਿਸ਼ੇ ਅਜਿਹੇ ਹੁੰਦੇ ਹਨ ਜਿਨ੍ਹਾਂ ਦਾ ਪਾਠ-ਪੁਸਤਕ ਦਾ ਸਦਾ ਬਚਿਆਂ ਦੇ ਹੱਥ ਵਿਚ ਰਹਿਣਾ ਜ਼ਰੂਰੀ ਹੈ। ਵਿਸ਼ਾ ਪਾਠ-ਪੁਸਤਕ ਰਾਹੀਂ ਹੀ ਪੜ੍ਹਾਇਆ ਜਾਂਦਾ ਹੈ, ਜਾਂ ਪਾਠ-ਪੁਸਤਕ ਹੈ ਪੜਾਉਣਾ ਹੀ ਪਾਠ ਦਾ ਨਿਸ਼ਾਨਾ ਹੁੰਦਾ ਹੈ। ਪਰ ਕੁਝ ਵਿਸ਼ੇ ਅਜਿਹੇ ਵੀ ਹੁੰਦੇ ਹਨ ਜਿਨ੍ਹਾਂ ਵਿਚ ਪਾਠ-ਪੁਸਤਕ ਦੀ ਵਰਤੋਂ ਹਰ ਵੇਲੇ ਨਹੀਂ ਕੀਤੀ ਜਾਂਦੀ ਅਤੇ ਲੋੜ ਪੈਣ ਉਤੇ ਹੀ ਬਚਿਆਂ ਨੂੰ ਆਪਣੀ ਪਾਠ-ਪੁਸਤਕ ਵੇਖਣ ਲਈ ਆਖਿਆ ਜਾਂਦਾ ਨੂੰ। ਬੱਚੇ ਪਾਠ-ਪੁਸਤਕ ਨੂੰ ਘਰ ਤੋਂ ਪੜ੍ਹ ਕੇ ਆਉਂਦੇ ਹਨ ਜਾਂ ਪਾਠ ਪੜਾਉਣ ਪਿਛੋਂ ਉਸ ਨੂੰ ਘਰ ਜਾ ਕੇ ਪੜ੍ਹਦੇ ਹਨ। ਬੋਲੀ ਦੀ ਸੰਥਾ ਲਈ ਪਾਠ-ਪੁਸਤਕ ਸੰਥਾ ਦਾ ਅਧਾਰ ਹੁੰਦਾ ਹੈ, ਇਤਿਹਾਸ, ਭੂਗੋਲ ਆਦਿ ਵਿਸ਼ਿਆਂ ਲਈ ਪਾਠ-ਪੁਸਤਕ ਦਾ ਨਿਰਾ ਸਹਾਰਾ ਹੀ ਲਿਆ ਜਾਂਦਾ ਹੈ ਅਤੇ ਵਿਗਿਆਨਿਕ ਵਿਸ਼ਿਆਂ ਲਈ ਪਾਠ-ਪੁਸਤਕ ਬੱਚੇ ਆਮ ਤੌਰ ਤੇ ਘਰ ਜਾ ਕੇ ਹੀ ਪੜ੍ਹਦੇ ਹਨ।
{{gap}}ਪਾਠ-ਪੁਸਤਕ ਦੀ ਵਰਤੋਂ ਬਾਰੇ ਇੱਨਾ ਕਹਿਣਾ ਕਾਫੀ ਹੈ ਕਿ ਜਿਥੇ ਜ਼ਰੂਰੀ ਹੋਵੇ ਉਥੇ ਇਸਦੀ ਵਰਤੋਂ ਜ਼ਰੂਰ ਕਰਨੀ ਚਾਹੀਦੀ ਹੈ। ਕਿੱਨੇ ਹੀ ਬਚਿਆਂ ਨੂੰ ਪਾਠ-ਪੁਸਤਕ ਪੜ੍ਹਨੀ ਤਕ ਨਹੀਂ ਆਉਂਦੀ। ਉਸਤਾਦ ਦਾ ਫਰਜ ਹੈ ਕਿ ਉਹ ਬਚਿਆਂ ਨੂੰ ਪਾਠ-ਪੁਸਤਕ ਦਾ ਪੜ੍ਹਨਾ ਅਤੇ ਕਰਨਾ ਅਧਿਅਨ ਸਿਖਾਵੇ। ਬੋਲੀ ਦੀ ਸੰਥਾ ਵਿਚ ਜਦ ਬਚੇ ਪਾਠ-ਪੁਸਤਕ ਨੂੰ ਪੜ੍ਹਨ<noinclude></noinclude>
sgg76pcf768twe0y6pteq70xc0ax8og
ਪੰਨਾ:ਸਿਖਿਆ ਵਿਗਿਆਨ.pdf/173
250
64902
229519
184653
2026-07-27T07:26:05Z
Harchand Bhinder
2624
/* ਤਸਦੀਕ */
229519
proofread-page
text/x-wiki
<noinclude><pagequality level="4" user="Harchand Bhinder" />{{center|'''੧੬੦'''}}</noinclude>ਵਿਚ ਗਲਤੀ ਕਰਨ ਤਾਂ ਉਨ੍ਹਾਂ ਦੀ ਗਲਤੀ ਆਪ ਠੀਕ ਕਰਨ ਦੀ ਥਾਂ ਦੂਜਿਆਂ ਬਚਿਆਂ ਕੋਲੋਂ ਕਰਵਾਉਣੀ ਚਾਹੀਦੀ ਹੈ। ਜਦ ਇਤਿਹਾਸ ਅਤੇ ਭੂਗੋਲ ਵਿਚ ਕੋਈ ਬਚਾ ਕਿਸੇ ਗਲ ਬਾਰੇ ਗਲਤੀ ਕਰੇ ਤਾਂ ਉਸਨੂੰ ਆਪਣੀ ਪਾਠ-ਪੁਸਤਕ ਖੋਲ੍ਹਕੇ ਵੇਖਣ ਲਈ ਆਖਣਾ ਚਾਹੀਦਾ ਹੈ। ਇਨਾਂ ਪਾਠਾਂ ਨੂੰ ਪੜ੍ਹਾਉਣ ਵੇਲੇ ਹਰ ਬੱਚੇ ਕੋਲ ਆਪਣੀ 'ਪਾਠ-ਪੁਸਤਕ ਹੋਣੀ ਚਾਹੀਦੀ ਹੈ। ਛੋਟੀਆਂ ਜਮਾਤਾਂ ਵਿਚ ਇਤਿਹਾਸ ਦੀ ਸੰਥਾ ਪਾਠ-ਪੁਸਤਕ ਦੇ ਅਧਾਰ ਤੇ ਹੀ ਪੜ੍ਹਾਈ ਜਾਂਦੀ ਹੈ।
{{gap}}ਬਚਿਆਂ ਦੀਆਂ ਪਾਠ-ਪੁਸਤਕਾਂ ਮੋਟੇ ਮੋਟੇ ਅਖਰਾਂ ਵਿਚ ਲਿਖੀਆਂ ਹੋਣੀਆਂ ਚਾਹੀਦੀਆਂ ਹਨ। ਜਿੱਨੀ ਛੋਟੀ ਜਮਾਤ ਹੋਵੇ ਉੱਨੀ ਹੀ ਮੋਟੇ ਅਖਰਾਂ ਵਿਚ ਲਿਖੀ ਪੁਸਤਕ ਵਰਤੋਂ ਵਿਚ ਲਿਆਉਣੀ ਚਾਹੀਦੀ ਹੈ। ਛੋਟੀ ਜ਼ਮਾਤ ਦੇ ਬਚਿਆਂ ਦੀ ਪਾਠ-ਪੁਸਤਕ ਦੇ ਪੰਨੇ ਛੋਟੇ ਹੋਣੇ ਚਾਹੀਦੇ ਹਨ। ਪਾਠ-ਪੁਸਤਕ ਵਿਚ ਪਾਠ ਦਾ ਵਿਸ਼ਾ ਚਿੱਤਰਾਂ ਰਾਹੀਂ ਜਿੱਨਾ ਵਧੇਰੇ, ਦਰਕਾਸਿਆ ਗਿਆ ਹੋਵੇ ਉੱਨਾ ਹੀ ਚੰਗਾ ਹੈ। ਛੋਟੇ ਬਚਿਆਂ ਦੀਆਂ ਪੁਸਤਕਾਂ ਰੰਗੀਨ ਚਿਤਰਾਂ ਨਾਲ ਭਰੀਆਂ ਹੋਣੀਆਂ ਚਾਹੀਦੀਆਂ ਹਨ।
{{gap}}ਜਦ ਜਮਾਤ ਵਿਚ ਹੋਈ ਬੱਚਾ ਪਾਠ-ਪੁਸਤਕ ਪੜ੍ਹਾ ਰਿਹਾ ਹੋਵੇ ਤਾਂ ਉਸਤਾਦ ਨੂੰ ਚਾਹੀਦਾ ਹੈ ਕਿ ਉਹ ਵੇਖੇ ਕਿ ਬੱਚਾ ਪੁਸਤਕ ਨੂੰ ਅੱਖਾਂ ਦੇ ਬਹੁਤ ਨੇੜੇ ਤਾਂ ਨਹੀਂ ਲੈ ਜਾਂਦਾ। ਆਮ ਤੌਰ ਤੇ ੧੨ ਇੰਚ ਦੀ ਦੂਰੀ ਉਤੇ ਪੁਸਤਕ ਰੱਖੀ ਜਾਣੀ ਚਾਹੀਦੀ ਹੈ ਜਦ ਬੱਚਿਆਂ ਨੂੰ ਜਿਸ ਤਰ੍ਹਾਂ ਨਹੀਂ ਕਿਹਾ ਜਾਂਦਾ ਤਾਂ ਉਹ ਪਾਠ-ਪੁਸਤਕ ਨੂੰ ਅਖਾਂ ਦੇ ਬਹੁਤ ਨੇੜੇ ਲੈ ਜਾਕੇ ਪੜਨ ਦੀ ਆਦਤ ਪਾ ਲੈਂਦੇ ਹਨ। ਇਸ ਨਾਲ ਇਕ ਤਾਂ ਉਨ੍ਹਾਂ ਦੀ ਨਜ਼ਰ ਖਰਾਬ ਹੋ ਜਾਂਦੀ ਹੈ ਦੂਜੇ ਉਨ੍ਹਾਂ ਦੀ ਬੁੱਧੀ ਨੂੰ ਵੀ ਹਾਨੀ ਪਹੁੰਚਦੀ ਹੈ। ਪਾਠ ਪੁਸਤਕ ਨੂੰ ਅਖਾਂ ਦੇ ਬਹੁਤ ਹੀ ਨੇੜੇ ਰਖ ਕੇ ਪੜ੍ਹਨ ਵਾਲੇ ਬੱਚੇ ਨੂੰ ਲਿਖਤੀ ਵਿਸ਼ੇ ਉੱਨੀ ਜਲਦੀ ਸਮਝ ਨਹੀਂ ਪੈਂਦੇ ਜਿੱਨੀ ਜਲਦੀ ਦੂਰ ਰਖਕੇ ਪੜ੍ਹਨ ਨਾਲ ਪੈਂਦੇ ਹਨ। ਇਸ ਬਾਰੇ ਕਈ ਮਨੋ-ਵਿਗਿਆਨਕ ਪ੍ਰਯੋਗ ਕੀਤੇ ਜਾ ਚੁਕੇ ਹਨ ਜਿਨ੍ਹਾਂ ਤੋਂ ਸਿੱਧ ਹੁੰਦਾ ਹੈ ਕਿ ਪਾਠ-ਪੁਸਤਕ ਨੂੰ ਅਖਾਂ ਦੇ ਬਹੁਤ ਨੇੜੇ ਰਖਣ ਨਾਲ ਬਚਿਆਂ ਨੂੰ ਭਾਰੀ ਮਾਨਸਿਕ ਹਾਨੀ ਹੁੰਦੀ ਹੈ।
{{larger|{{center|'''ਵਾਰਤਾਲਾਪ ਅਤੇ ਐਕਟਿੰਗ'''}}}}
{{gap}}ਪਾਠ ਨੂੰ ਸੁਆਦੀ ਤੇ ਸਮਝ ਗੋਚਰੇ ਬਨਾਉਣ ਲਈ ਇਕ ਉਪਾ ਬਾਲਕਾਂ ਕੋਲੋਂ ਬਾਰੇ ਆਪਸ ਵਿਚ ਗਲਬਾਤ ਕਰਾਉਣਾ ਤੇ ਹਥਾਂ ਦੇ ਇਸ਼ਾਰੇ ਨਾਲ ਐਕਟਿੰਗ ਕਰਾਉਣਾ ਹੈ। ਆਪਸ ਵਿਚ ਗਲ ਬਾਤ ਕਰਨ ਨਾਲ ਬਚਿਆਂ ਵਿਚ ਆਪਣੇ ਵਿਚਾਰਾਂ ਨੂੰ ਚੰਗੀ ਤਰ੍ਹਾਂ ਜੋੜਕੇ ਪਰਭਾਵਸ਼ਾਲੀ ਬੋਲੀ ਵਿਚ ਤੁਰਤ ਕਹਿਣ ਦੀ ਆਦਤ ਪੈਂਦੀ ਹੈ। ਆਪਣੀ ਗਲ ਨੂੰ ਦੂਜਿਆਂ ਦੇ ਮਨ ਵਿਚ ਬਠਾਉਣਾ ਇਕ ਖਾਸ ਕਿਸਮ ਦੀ ਕਲਾ ਹੈ। ਸਿਆਣਾ ਬੱਚਾ ਹੀ ਆਪਣੇ ਭਾਵ ਆਪਣੇ ਸਾਥੀਆਂ ਅੱਗੇ ਸਪਸ਼ਟ ਬੋਲੀ ਵਿਚ ਪਰਗਟ ਕਰ ਸਕਦਾ ਹੈ। ਦੋ ਬਚਿਆਂ ਦੀ ਆਪਸ ਵਿਚ ਗਲ ਬਾਤ ਹੋਣ ਵੇਲੇ ਉਸਤਾਦ ਨੂੰ ਧਿਆਨ ਰਖਣਾ ਚਾਹੀਦਾ ਹੈ ਕਿ ਬੱਚੇ ਨੂੰ ਆਪਣੇ ਭਾਵ ਪਰਗਟ ਕਰਨ ਵਿਚ ਕਿਸ ਤਰ੍ਹਾਂ ਦੀਆਂ ਔਕੜਾਂ ਆਉਂਦੀਆਂ ਹਨ ਅਤੇ ਉਹ ਕਿਸ ਤਰ੍ਹਾਂ ਦੀਆਂ ਗਲਤੀਆਂ ਕਰਦਾ ਹੈ। ਉਨ੍ਹਾਂ ਗਲਤੀਆਂ ਨੂੰ ਬਾਦ ਵਿਚ ਉਸਤਾਦ ਨੂੰ ਠੀਕ ਕਰਨ ਦਾ ਯਤਨ ਕਰਨਾ ਚਾਹੀਦਾ ਹੈ। ਬੱਚੇ ਨੂੰ ਨਿਰ ਉਤਸ਼ਾਹ ਕਰਨ ਤੋਂ ਬਗੈਰ ਜੋ ਭੁਲਾਂ ਤੁਰਤ ਸੁਧਾਰੀਆਂ ਜਾ ਸਕਣ ਤਾਂ ਹੋਰ ਵੀ ਚੰਗਾ ਹੈ। ਜਦ ਬੱਚਾ ਸ੍ਵੇ-ਪਰਗਟਾਵੇ ਵਿਚ ਕੁਝ ਝਿਜਕ ਪਰਤੀਤ ਕਰੇ ਤਾਂ ਉਸਨੂੰ ਉਤਸ਼ਾਹ ਦੇਣਾ ਜ਼ਰੂਰੀ ਹੈ। ਜਿਹੜਾ ਬੱਚਾ ਇਸ ਤਰ੍ਹਾਂ ਉਤਸ਼ਾਹ<noinclude></noinclude>
daglgw8f8j4j1se4i6auohrvsvap328
ਪੰਨਾ:ਸਿਖਿਆ ਵਿਗਿਆਨ.pdf/174
250
64903
229520
187766
2026-07-27T07:26:13Z
Harchand Bhinder
2624
/* ਤਸਦੀਕ */
229520
proofread-page
text/x-wiki
<noinclude><pagequality level="4" user="Harchand Bhinder" />{{center|'''੧੬੧'''}}</noinclude>ਪ੍ਰਾਪਤ ਕਰਕੇ ਆਪਣੇ ਵਿਚਾਰਾਂ ਨੂੰ ਪਰਗਟ ਕਰਨ ਦੇ ਸਮੱਰਥ ਹੋ ਜਾਂਦਾ ਹੈ ਉਹ ਬਾਦ ਵਿਚ ਆਪਣੇ ਵਿਚਾਰਾਂ ਨੂੰ ਪਰਗਟ ਕਰਨ ਵਿਚ ਨਹੀਂ ਝਿਜਕਦਾ। ਜਦ ਬੱਚੇ ਆਪਣੀ ਸਫਲਤਾ ਤੋਂ ਜਾਣੂ ਹੋ ਜਾਂਦੇ ਹਨ ਤਾਂ ਗਲ ਬਾਤ ਕਰਨ ਲਈ ਆਪਣੇ ਆਪ ਕਾਹਲੇ ਰਹਿੰਦੇ ਹਨ। ਜਦ ਵੀ ਉਨ੍ਹਾਂ ਨੂੰ ਮੌਕਾ ਮਿਲਦਾ ਹੈ ਉਹ ਆਪਣੇ ਵਿਚਾਰ ਦੂਜਿਆਂ ਅੱਗੇ ਰਖਣ ਦਾ ਯਤਨ ਕਰਦੇ ਹਨ।
{{gap}}ਜਿਸ ਤਰ੍ਹਾਂ ਵਾਰਤਾਲਾਪ ਵਿਚ ਸ੍ਵੈ-ਵਿਸ਼ਵਾਸ਼ ਆਉਂਦਾ ਹੈ, ਉਸੇ ਤਰ੍ਹਾਂ ਐਕਟਿੰਗ ਨਾਲ ਵੀ ਬੱਚਿਆਂ ਨੂੰ ਕਈ ਤਰਾਂ ਦੇ ਬੌਧਿਕ ਅਤੇ ਅਧਿਆਤਮਕ ਲਾਭ ਹੁੰਦੇ ਹਨ। ਬੋਲੀ ਦੀ ਸੰਥਾ ਵਿਚ ਐਕਟਿੰਗ ਦੀ ਬੜੀ ਮੱਹਤਾਂ ਹੈ। ਇਸੇ ਤਰ੍ਹਾਂ ਇਤਿਹਾਸ ਦੀਆਂ ਕੁਝ ਥਾਵਾਂ ਐਕਟਿੰਗ ਰਾਹੀਂ ਸੁਆਦੀ ਬਣਾਈਆਂ ਜਾਂ ਸਕਦੀਆਂ ਹਨ; ਇਥੇ ਐਕਟਿੰਗ ਦਾ ਅਰਥ ਸਟੇਜ ਤੇ ਨਾਟਕ ਖੇਡਣ ਤੋਂ ਨਹੀਂ। ਜਮਾਤ ਵਿਚ ਕੀਤੀ ਜਾਣ ਵਾਲੀ ਐਕਟਿੰਗ ਸਟੇਜ ਕੀਤੀ ਜਾਣ ਵਾਲੀ ਐਕਟਿੰਗ ਤੋਂ ਵਖਰੀ ਹੈ। ਇਸ ਵਿਚ ਬਚਿਆਂ ਨੂੰ ਸਾਰੀਆਂ ਕਲਪਿਤ ਗਲਾਂ ਕਰਨੀਆਂ ਪੈਂਦੀਆਂ ਹਨ। ਇਨ੍ਹਾਂ ਦਾ ਮੁਖ ਮੰਤਵ ਬਚਿਆਂ ਵਿਚ ਭਾਵ ਪੂਰਤ ਗਲ ਬਾਤ ਕਰਨ ਜਾਂ ਆਪਣੇ ਵਿਚਾਰਾਂ ਨੂੰ ਪਰਗਟ ਕਰਨ ਦੀ ਸ਼ਕਤੀ ਵਧਾਉਣਾ ਹੈ। ਇਸ ਐਕਟਿੰਗ ਲਈ ਕਿਸੇ ਤਰ੍ਹਾਂ ਦੀ ਸਜਾਵਟ ਦੀ ਲੋੜ ਨਹੀਂ ਹੁੰਦੀ
{{gap}}ਜਿਸ ਸੰਥਾ ਨੂੰ ਬਾਲਕ ਚੰਗੀ ਤਰ੍ਹਾਂ ਪੜ੍ਹ ਚੁੱਕੇ ਹਨ ਉਸ ਵਿਚ ਹੀ ਐਕਟਿੰਗ ਦੀ ਵਰਤੋਂ ਹੋ ਸਕਦੀ ਹੈ। ਐਕਟਿੰਗ ਵਿਚ ਹਿੱਸਾ ਲੈਣ ਵਾਲੇ ਬੱਚਿਆਂ ਦੀ ਬੁਧੀ ਹੋਰ ਬਚਿਆਂ ਨਾਲੋਂ ਤਿਖੀ ਹੋਣੀ ਜ਼ਰੂਰੀ ਹੈ ਤਾਂ ਜੁ ਉਹ ਬਹੁਤ ਸਾਰੀਆਂ ਗਲਾਂ ਜ਼ਬਾਨੀ ਯਾਦ ਕਰਕੇ ਕਹਿ ਸਕਣ ਅਤੇ ਗਲ ਗਲ ਵਿਚ ਗਲਤੀ ਨਾ ਕਰਨ।
{{larger|{{center|'''ਪੜ੍ਹਾਈ ਕਰਾਉਣ ਦੇ ਹੋਰ ਸਾਧਨ'''}}}}
{{gap}}ਉਪਰ ਅਸਾਂ ਅਜਿਹੇ ਸਾਧਨਾਂ ਦਾ ਵਰਣਨ ਕੀਤਾ ਹੈ ਜਿਹੜੇ ਕਿਸੇ ਪਾਠ ਨੂੰ ਸਫਲ ਬਨਾਉਣ ਲਈ ਜ਼ਰੂਰੀ ਹਨ। ਇਨ੍ਹਾਂ ਤੋਂ ਬਿਨਾਂ ਕੁਝ ਸਾਧਨ ਅਜਿਹੇ ਵੀ ਹਨ ਜਿਨ੍ਹਾਂ ਨਾਲ ਪੂਰੇ ਸਕੂਲ ਦੀ ਪੂਰੀ ਪੜ੍ਹਾਈ ਨੂੰ ਲਾਭਕਾਰੀ ਅਤੇ ਸੁਆਦੀ ਬਣਾਇਆ ਜਾ ਸਕਦਾ ਹੈ। ਸਕੂਲ ਪੁਸਤਕਾਲਾ, ਸਕੂਲ ਅਜੈਬਘਰ, ਪਰੀਖਿਆਵਾਂ, ਜਮਾਤ ਅਤੇ ਸਕੂਲ ਵਿਚ ਕੀਤੇ ਜਾਂਦੇ ਵਾਦ-ਵਿਵਾਦ (ਚਰਚਾ) ਪੜ੍ਹਾਈ ਨੂੰ ਲਾਭਕਾਰੀ ਬਨਾਉਣ ਦੇ ਹੋਰ ਸਾਧਨ ਹਨ। ਜਿਨ੍ਹਾਂ ਤੇ ਅਸੀਂ ਇਕ ਇਕ ਕਰ ਕੇ ਵਿਚਾਰ ਕਰਾਂਗੇ।
{{gap}}'''ਪੁਸਤਕਾਲੇ ਦਾ ਲਾਭ:-'''ਹਰ ਸਕੂਲ ਵਿਚ ਇਕ ਪੁਸਤਕਾਲਾ ਹੋਣਾ ਚਾਹੀਦਾ ਹੈ। ਇਨ੍ਹਾਂ ਪੁਸਤਕਾਲਿਆਂ ਤੋਂ ਉਸਤਾਦ ਆਪ ਲਾਭ ਉਠਾਉਂਦੇ ਹਨ ਅਤੇ ਸਮੇਂ ਸਮੇਂ ਬਚਿਆਂ ਨੂੰ ਉਸ ਦੀ ਵਰਤੋਂ ਕਰਨੀ ਸਿਖਾਉਂਦੇ ਹਨ। ਖੋਟਿਆਂ ਭਾਗਾਂ ਨੂੰ ਸਾਡੇ ਦੇਸ ਦੇ ਪ੍ਰਾਇਮਰੀ ਸਕੂਲਾਂ ਵਿਚ ਤਾਂ ਪਾਠ-ਪੁਸਤਕਾਂ ਤੋਂ ਬਿਨਾ ਕੋਈ ਹੋਰ ਪੁਸਤਕ ਹੁੰਦੀ ਹੀ ਨਹੀਂ। ਇਸ ਕਾਰਨ ਬਚਿਆਂ ਦਾ ਤਾਂ ਭਲਾ ਕੀ ਪੁਛਣਾ ਹੋਇਆ ਉਸਤਾਦਾਂ ਨੂੰ ਵੀ ਆਪਣੇ ਗਿਆਨ ਭੰਡਾਰ ਨੂੰ ਵਧਾਉਣ ਦੀ ਕੋਈ ਸਹੂਲਤ ਨਹੀਂ ਹੁੰਦੀ। ਜੇ ਬੱਚੇ ਪਾਠ-ਪੁਸਤਕ ਨੂੰ ਚੰਗੀ ਤਰ੍ਹਾਂ ਪੜ੍ਹ ਸਕਣ ਤਾਂ ਇੱਨਾ ਹੀ ਕਾਫੀ ਸਮਝਣਾ ਚਾਹੀਦਾ ਹੈ।
{{gap}}ਜਿਨ੍ਹਾਂ ਵਡੇ ਸਕੂਲਾਂ ਵਿਚ ਪੁਸਤਕਾਲੇ ਹੁੰਦੇ ਹਨ ਉਨ੍ਹਾਂ ਦੀ ਵਰਤੋਂ ਕਰਨਾ ਬਚਿਆਂ ਨੂੰ ਨਹੀਂ ਸਿਖਾਇਆ ਜਾਂਦਾ। ਜਦੋਂ ਤਕ ਬੱਚੇ ਨੂੰ ਉਸ ਦੀ ਯੋਗਤਾ ਅਨੁਸਾਰ ਪੁਸਤਕ ਉਸਤਾਦ<noinclude></noinclude>
7npxmqf6fmf4vpdjypjj573wn58qzw9
ਪੰਨਾ:ਸਿਖਿਆ ਵਿਗਿਆਨ.pdf/161
250
64904
229507
187764
2026-07-27T07:24:14Z
Harchand Bhinder
2624
/* ਤਸਦੀਕ */
229507
proofread-page
text/x-wiki
<noinclude><pagequality level="4" user="Harchand Bhinder" />{{center|'''੧੪੮'''}}</noinclude>ਚਾਹੀਦਾ ਹੈ ਕਿ ਉਹ ਆਪਣਾ ਪੜ੍ਹਾਉਣ ਦਾ ਕੰਮ ਇਸ ਤਰ੍ਹਾਂ ਕਰੇ ਜਿਸ ਨਾਲ ਉਹ ਕੌਮ ਦੀ ਵਧ ਤੋਂ ਵਧ ਸੇਵਾ ਕਰ ਸਕੇ। ਜਿਹੜੇ ਉਸਤਾਦ ਬਹੁਤਾ ਬੋਲਦੇ ਹਨ ਉਨ੍ਹਾਂ ਵਿਚ ਨਿਤਾਕਤੀ ਆ ਜਾਂਦੀ ਹੈ। ਅਜਿਹੀ ਹਾਲਤ ਵਿਚ ਉਨ੍ਹਾਂ ਦਾ ਸੁਭਾ ਚਿੜਚੜਾ ਹੋ ਜਾਂਦਾ ਹੈ ਅਤੇ ਉਹ ਬਚਿਆਂ ਦੀ ਯੋਗ ਸੇਵਾ ਨਹੀਂ ਕਰ ਸਕਦੇ। ਸ਼ਾਂਤ ਚਿਤ ਅਤੇ ਪਰਸੰਨਤਾ ਤੋਂ ਬਿਨਾਂ ਹਰ ਤਰ੍ਹਾਂ ਦੀ ਸੇਵਾ ਬਿਅਰਥ ਹੋ ਜਾਂਦੀ ਹੈ।
{{gap}}'''ਸਰਲ ਬੋਲੀ ਵਿਚ ਖੌਲਣਾ:-'''ਉਸਤਾਦ ਨੂੰ ਅਜਿਹੀ ਬੋਲੀ ਵਿਚ ਬੋਲਣਾ ਚਾਹੀਦਾ ਹੈ ਜਿਸ ਨੂੰ ਬੱਚੇ ਸੌਖੀ ਤਰ੍ਹਾਂ ਸਮਝ ਸਕਣ। ਬਚਿਆਂ ਸਾਹਮਣੇ ਉਸਤਾਦ ਨੂੰ ਆਪਣੀ ਪੰਡਤਾਈ ਨਹੀਂ ਵਖਾਉਣੀ ਚਾਹੀਦੀ। ਜਿਹੜੇ ਉਸਤਾਦ ਘਟ ਪੜ੍ਹੇ ਲਿਖੇ ਹੁੰਦੇ ਹਨ ਅਥਵਾ ਜਿਨ੍ਹਾਂ ਨੂੰ ਆਪਣੇ ਵਿਦਿਆ ਉਤੇ ਪੂਰਾ ਅਧਿਕਾਰ ਨਹੀਂ ਹੁੰਦਾ ਉਹ ਹੀ ਬਚਿਆਂ ਸਾਹਮਣੇ ਆਪਣੀ ਪੰਡਤਾਈ ਛਾਂਟਣ ਦਾ ਯਤਨ ਕਰਦੇ ਹਨ। ਇਸ ਤਰ੍ਹਾਂ ਦਾ ਯਤਨ ਉਸਤਾਦ ਦੇ ਮਨ ਵਿਚ ਸ੍ਵੈ-ਹੀਣਤਾ ਦੀ ਗੁੰਝਲ ਪਈ ਹੋਣ ਦਾ ਸਿੱਟਾ ਹੁੰਦਾ ਹੈ।
{{gap}}ਜਰਮਨੀ ਦੇ ਇਕ ਵਡੇ ਫ਼ਿਲਾਸਫਰ ਨੇ ਕਿਹਾ ਹੈ ਕਿ ਵੱਡਾ ਲੇਖਕ ਉਹ ਹੈ ਜਿਹੜਾ ਅਨੋਖੀਆਂ ਗਲਾਂ ਨੂੰ ਸਮਝ ਆਉਣ ਵਾਲੀ ਬੋਲੀ ਵਿਚ ਕਹੇ, ਉਹ ਨਹੀਂ ਜੋ ਸਧਾਰਨ ਤੇ ਸੌਖੀਆਂ ਗਲਾਂ ਨੂੰ ਗੁੰਝਲਦਾਰ ਬੋਲੀ ਵਿਚ ਕਹੇ। ਇਹ ਪਰਖ ਸੁਚੱਜੇ ਉਸਤਾਦ ਦੀ ਵੀ ਹੈ। ਸੁਚੱਜਾ ਉਸਤਾਦ ਗੰਭੀਰ ਤੋਂ ਗੰਭੀਰ ਵਿਸ਼ਿਆਂ ਨੂੰ ਵੀ ਬਚਿਆਂ ਨੂੰ ਸੌਖੀ ਬੋਲੀ ਵਿਚ ਸਮਝਾਉਂਦਾ ਹੈ। ਬੱਚਿਆਂ ਨਾਲ ਬੋਲਣ ਵੇਲੇ ਸਾਨੂੰ ਦੋ ਗਲਾਂ ਦਾ ਧਿਆਨ ਰਖਣਾ ਚਾਹੀਦਾ ਹੈ-ਇਕ ਬਚਿਆਂ ਦੀ ਸ਼ਬਦਾਵਲੀ ਗਿਣਵੀਂ ਮਿਣਵੀਂ ਹੁੰਦੀ ਹੈ। ਉਨ੍ਹਾਂ ਦੀ ਸ਼ਬਦਾਵਲੀ ਵਿਚ ਉਹ ਸ਼ਬਦ ਨਹੀਂ ਹੁੰਦੇ ਜਿਹੜੇ ਸਾਡੀ ਸ਼ਬਦਾਵਲੀ ਵਿਚ ਹੁੰਦੇ ਹਨ। ਇਸ ਲਈ ਉਨ੍ਹਾਂ ਦੀ ਸ਼ਬਦਾਵਲੀ ਨੂੰ ਧਿਆਨ ਵਿਚ ਰਖਦਿਆਂ ਹੀ ਸਾਨੂੰ ਉਨ੍ਹਾਂ ਨਾਲ ਬੋਲਣਾ ਚਾਹੀਦਾ ਹੈ। ਖੋਟਿਆ ਭਾਗਾਂ ਨੂੰ, ਭਾਰਤ ਵਿਚ ਹਾਲੀ ਤਕ ਵਖ ਵਖ ਉਮਰਾਂ ਦੇ ਬੱਚਿਆਂ ਦੀ ਸ਼ਬਦਾਵਲੀ ਦੀ ਸੂਚੀ ਨਹੀਂ ਬਣੀ। ਇਸ ਪਾਸੇ ਕਿਸੇ ਸਿਖਿਆ-ਵਿਗਿਆਨੀ ਦਾ ਧਿਆਨ ਵੀ ਨਹੀਂ ਗਿਆ। ਯੂਰਪ ਵਿਚ ਖਾਸ ਕਰਕੇ ਅੰਗਰੇਜ਼ੀ ਬੋਲੀ ਵਿਚ, ਬੜੀ ਸਖਤ ਮਿਹਨਤ ਪਿੱਛੋਂ, ਮਨੋ-ਵਿਗਿਆਨਕਾਂ ਨੇ ਅਜਿਹੀ ਸੂਚੀ ਬਣਾ ਦਿਤੀ ਹੈ ਜਿਸ ਵਿਚ ਤੁਸੀਂ ਹਰ ਉਮਰ ਦੇ ਬਚਿਆਂ ਦੀ ਸ਼ਬਦਾਵਲੀ ਨੂੰ ਜਾਣ ਸਕਦੇ ਹੋ ਅਤੇ ਹਰ ਸ਼ਬਦ ਦੀ ਵਿਆਪਕਤਾ ਵੀ ਇਨ੍ਹਾਂ ਸੂਚੀਆਂ ਤੋਂ ਪਤਾ ਚਲ ਜਾਂਦੀ ਹੈ।<ref>ਬੜਿਆਂ ਤਜਰਬਿਆਂ ਰਾਹੀਂ ਬਚਿਆਂ ਅਤੇ ਬਾਲਗ ਵਿਅਕਤੀਆਂ ਦੀ ਹੁਣ ਲਿਖੀ ਸ਼ਬਦਾਵਲੀ ਜਾਣੀ ਗਈ ਹੈ—
ਉਮਰ ਸ਼ਬਦ ਸੰਖਿਆ ਉਮਰ ਸ਼ਬਦ ਸੰਸਿਆ
੫੦੦੦ ੧੦੦੦ ੧੪ ਸਾਲ ੯,੦੦੦
੮ ਸਾਲ ੩,੬੦੦ ਬਾਲਗ ੧੧, ੭੦੦
੧੦ ਸਾਲ ੫,੪੦੦ ਤੇਜ਼ ਬੁਧ ਵਾਲੇ ਬਾਲਗ ੧੩, ੫੦੦
੧੨ ਸਾਲ ੭,੨੦੦ ਉਸਤਾਦ ੧੭,੦:੦</ref>
{{gap}}ਬਚਿਆਂ ਨਾਲ ਬੋਲਣ ਵੇਲੇ ਉਨ੍ਹਾਂ ਦੇ ਅਨੁਭਵ ਨੂੰ ਧਿਆਨ ਵਿਚ ਰਖਣਾ ਵੀ ਜ਼ਰੂਰੀ ਹੈ। ਉਨ੍ਹਾਂ ਦਾ ਅਨੁਭਵ ਆਮ ਕਰਕੇ ਆਪਣੇ ਸਾਥੀਆਂ ਅਤੇ ਖੇਡਣ ਦੀਆਂ ਚੀਜ਼ਾਂ ਤਕ ਸੀਮਤ ਰਹਿੰਦਾ ਹੈ। ਜਦ ਅਸੀਂ ਬਚਿਆਂ ਨੂੰ ਅਜਿਹੀ ਅਵਸਥਾ ਵਿਚ ਵੱਡੀਆਂ ਵੱਡੀਆਂ<noinclude>{{rule}}<references/></noinclude>
82wsaqe1gqpryl0aakyfljzqv8ecpof
ਪੰਨਾ:ਸਿਖਿਆ ਵਿਗਿਆਨ.pdf/175
250
64905
229521
184655
2026-07-27T07:26:56Z
Harchand Bhinder
2624
/* ਗਲਤੀਆਂ ਲਾਈਆਂ */
229521
proofread-page
text/x-wiki
<noinclude><pagequality level="3" user="Harchand Bhinder" />{{center|'''੧੬੨'''}}</noinclude>ਆਪ ਪੁਸਤਕਾਲੇ ਵਿਚੋਂ ਕਢ ਕੇ ਨਹੀਂ ਦਿੰਦਾ ਓਦੋਂ ਤਕ ਬੱਚਾ ਆਪਣੀ ਪਾਠ-ਪੁਸਤਕ ਤੋਂ ਬਿਨਾਂ ਕੋਈ ਹੋਰ ਪੁਸਤਕ ਨਹੀਂ ਪੜਦਾ। ਪੁਸਤਕਾਂ ਦੇ ਭੰਡਾਰ ਵਿਚੋਂ ਉਹ ਕਿਹੜੀ ਲਵੇ ਅਤੇ ਕਿਹੜੀ ਨਾ ਲਵੇ ਇੱਨੀ ਯੋਗਤਾ ਵੀ ਉਸ ਵਿਚ ਨਹੀਂ ਹੁੰਦੀ। ਪੁਸਤਕਾਲੇ ਦੀ ਪੁਸਤਕ ਦੀ ਵਰਤੋਂ ਕਰਨ ਜਾਂ ਅਜਿਹੀਆਂ ਪੁਸਤਕਾਂ ਦੇ ਪੜ੍ਹਨ ਦੀ ਜਾਚ ਵੀ ਬੱਚਾ ਉਸਤਾਦ ਕੋਲੋਂ ਸਿਖਦਾ ਹੈ।
{{larger|{{center|'''ਅਜੈਬ ਘਰ (ਸੰਗ੍ਰਹਿਆਲਾ)'''}}}}
{{gap}}ਹਰ ਵੱਡੇ ਸਕੂਲ ਵਿਚ ਇਕ ਅਜੈਬ ਘਰ ਹੋਣਾ ਚਾਹੀਦਾ ਹੈ। ਇਸ ਤਰ੍ਹਾਂ ਦੇ ਅਜੈਬ ਘਰ ਵਿਚ ਅਜਿਹੀਆਂ ਚੀਜ਼ਾਂ ਇਕੱਠੀਆਂ ਕਰ ਕੇ ਰੱਖੀਆਂ ਜਾਂਦੀਆਂ ਹਨ ਜਿਹੜੀਆਂ ਬਚਿਆਂ ਨੂੰ ਉਨ੍ਹਾਂ ਦੇ ਪੜ੍ਹੇ ਪਾਠਾਂ ਨੂੰ ਸੁਆਦੀ ਬਣਾਉਣ ਜਾਂ ਉਨ੍ਹਾਂ ਨੂੰ ਚੰਗੀ ਤਰ੍ਹਾਂ ਸਮਝਾਉਣ ਵਿਚ ਸਹਾਈ ਹੁੰਦੀਆਂ ਹਨ। ਸਕੂਲ ਦੇ ਅਜੈਬਘਰ ਵਿਚ ਵਖ ਵਖ ਕਿਸਮ ਦੇ ਪੱਥਰ, ਫੁਲ, ਪੱਤੀਆਂ, ਕੀੜੇ, ਜਾਨਵਰਾਂ ਦੇ ਚਿਤਰ, ਵੱਖ ਵੱਖ ਦੇਸਾਂ ਦੇ ਡਾਕਖਾਨਿਆਂ ਦੀਆਂ ਟਿਕਟਾਂ, ਸਿੱਕੇ, ਕੁਝ ਵਿਗਿਆਨਿਕ ਯੰਤਰ ਆਦਿ ਦਾ ਰਹਿਣਾ ਬੜਾ ਜ਼ਰੂਰੀ ਹੈ। ਜਿਹੜੀਆਂ ਬਚਿਆਂ ਦੀ ਉਤਸਕਤਾ ਜਗਾਉਣ ਵਾਲੀਆਂ ਚੀਜ਼ਾਂ ਹੋਣ ਅਤੇ ਜਿਨ੍ਹਾਂ ਨੂੰ ਬਚਿਆਂ ਆਪ ਇਕੱਠਾ ਕੀਤਾ ਹੋਵੇ, ਉਨ੍ਹਾਂ ਨੂੰ ਸਕੂਲ ਦੇ ਅਜੈਬ ਘਰ ਵਿਚ ਰਖਣਾ ਚਾਹੀਦਾ ਹੈ।
{{gap}}ਸਕੂਲਾਂ ਵਿਚ ਅਜੈਬ ਘਰ ਹੋਣਾ ਵਖਰੀ ਗਲ ਹੈ। ਅਤੇ ਉਸ ਦੀ ਵਹਤੋਂ ਕਰਨਾ ਵਖਰੀ ਗਲ। ਅਜੈਬ ਘਰ ਕਦੇ ਕਦੇ ਲੋੜ ਪੈਣ ਉਤੇ ਬਚਿਆਂ ਨੂੰ ਵਖਾਉਣਾ ਚਾਹੀਦਾ ਹੈ। ਬੱਚਿਆਂ ਤੋਂ ਪ੍ਰਸ਼ਨ ਪੁਛ ਕੇ ਅਜੈਬ ਘਰ ਵਿਚ ਰਖੀਆਂ ਚੀਜ਼ਾਂ ਵਿਚ ਰੁਚੀ ਵਧਾਈ ਜਾ ਸਕਦੀ ਹੈ। ਜਦ ਕਿਸੇ ਸੰਥਾ ਵਿਚ ਅਜੈਬਘਰ ਵਿਚ ਇੱਕਠੀ ਕੀਤੀ ਚੀਜ਼ ਦਾ ਵਰਣਨ ਹੋਵੇ ਤਾਂ ਬਚਿਆਂ ਨੂੰ ਅਜੈਬ ਘਰ ਵਿਚ ਲੈ ਜਾ ਕੇ ਉਹ ਚੀਜ਼ ਵਿਖਾਉਣੀ ਚਾਹੀਦੀ ਹੈ। ਕਦੇ ਕਦੇ ਇਤਿਹਾਸ ਜਾਂ ਭੂਗੋਲ ਦੇ ਪਾਠ ਵਿਚ ਅਜੈਬਘਰ ਤੋਂ ਚੀਜ਼ਾਂ ਲਿਆ ਕੇ ਬਚਿਆਂ ਨੂੰ ਵਖਾਉਣੀਆਂ ਚਾਹੀਦੀਆਂ ਹਨ।
{{larger|{{center|'''ਪਰੀਖਿਆਵਾਂ'''}}}}
{{gap}}ਬੱਚੇ ਦੀ ਪੜ੍ਹਾਈ ਵਿਚ ਪਰੀਖਿਆਵਾਂ ਵੀ ਮੱਹਤਾ ਵਾਲਾ ਥਾਂ ਹੈ। ਪਰੀਖਿਆਵਾਂ ਦੇ ਕਾਰਨ ਬੱਚੇ ਪਾਠ ਨੂੰ ਚੰਗੀ ਤਰ੍ਹਾਂ ਯਾਦ ਕਰਦੇ ਹਨ। ਪਰੀਖਿਆ ਰਾਹੀਂ ਉਸਤਾਦ ਨੂੰ ਆਪਣੀ ਸਫਲਤਾ ਦਾ ਗਿਆਨ ਹੋ ਜਾਂਦਾ ਹੈ। ਇਹ ਪਰੀਖਿਆਵਾਂ ਮਾਸਿਕ, ਤ੍ਰੈਮਾਸਿਕ, ਜਾਂ ਸਲਾਨਾ ਹੁੰਦੀਆਂ ਹਨ।ਪਰੀਖਿਆਵਾਂ ਦਾ ਵਧੇਰੇ ਹੋਣਾ ਵੀ ਹਾਨੀ ਕਾਰਕ ਹੈ। ਇਨ੍ਹਾਂ ਕਰਕੇ ਬੱਚਾ ਨਿਰਾ ਪਰੀਖਿਆ ਲਈ ਹੀ ਪੜ੍ਹਨ ਲੱਗ ਜਾਂਦਾ ਹੈ। ਸਧਾਰਨ ਪਰੀਖਿਆਵਾਂ ਰਾਹੀਂ ਬਹੁਤੇ ਬਚਿਆਂ ਦੀ ਯਾਦਸ਼ਕਤੀ ਦੀ ਹੀ ਜਾਂਚਦੀ ਹੈ ਉਨ੍ਹਾਂ ਦੀ ਸਮਝ ਦੀ ਪਰੀਖਿਆ ਨਹੀਂ ਹੁੰਦੀ। ਹੈ। ਇਸ ਲਈ ਪਰੀਖਿਆਵਾਂ ਵਿਚ ਵਧੇਰੇ ਨੰਬਰ ਲੈਣ ਵਾਲੇ ਬਹੁਤੇ ਲੜਕੇ ਵਿਸ਼ੇ ਦਾ ਅਧੂਰਾ ਗਿਆਨ ਹੀ ਰਖਦੇ ਹਨ।
{{larger|{{center|'''ਵਾਦ-ਵਿਵਾਦ (ਚਰਚਾ)'''}}}}
{{gap}}ਸਿਖਿਆ ਨੂੰ ਲਾਭਕਾਰੀ ਬਨਾਉਣ ਲਈ ਬਚਿਆਂ ਵਿਚ ਕਦੇ ਕਦੇ ਵਾਦ-ਵਿਵਾਦ ਕਰਾਉਣਾ ਜ਼ਰੂਰੀ ਹੈ। ਇਸ ਨਾਲ ਬਚਿਆਂ ਦੀ ਬੁਧੀ ਵਿਚ ਪਕਿਆਈ ਆਉਂਦੀ ਹੈ। ਉਨ੍ਹਾਂ ਦੇ ਵਿਚਾਰਾਂ ਵਿਚ ਪਕਿਆਈ ਆਉਂਦੀ ਹੈ ਅਤੇ ਉਨ੍ਹਾਂ ਵਿਚ ਸ੍ਵੈ-ਭਰੋਸਾ ਆਉਂਦਾ ਹੈ, ਆਪਣੇ<noinclude></noinclude>
90sdrb0f2brcc9qavaktqe79rpifqle
ਪੰਨਾ:ਸਿਖਿਆ ਵਿਗਿਆਨ.pdf/176
250
64906
229522
184516
2026-07-27T07:27:11Z
Harchand Bhinder
2624
/* ਤਸਦੀਕ */
229522
proofread-page
text/x-wiki
<noinclude><pagequality level="4" user="Harchand Bhinder" /></noinclude>ਪੜੇ, ਪਾਠ ਦੀ ਸੁਚੱਜੀ ਵਰਤੋਂ ਕਿਵੇਂ ਕਰਨੀ ਹੈ ਇਹ ਬੱਚਾ ਵਾਦ ਵਿਵਾਦ ਤੋਂ ਹੀ ਸਿਖਦਾ ਹੈ। ਇਸ ਨਾਲ ਬੱਚੇ ਦੀ ਦੂਜਿਆਂ ਅੱਗੇ ਆਪਣੇ ਵਿਚਾਰ ਪਰਗਟ ਕਰਨ ਦੀ ਮੰਗ ਵੀ ਲਹਿ ਜਾਂਦੀ ਹੈ।
{{gap}}ਵਾਦ-ਵਿਵਾਦ ਸਾਰੇ ਸਕੂਲ ਦੇ ਬਚਿਆਂ ਵਿਚ ਹੋ ਸਕਦਾ ਹੈ ਜਾਂ ਇਕ ਹੀ ਜਮਾਤ ਚੋ ਬਚਿਆਂ ਵਿਚ ਹੋ ਸਕਦਾ ਹੈ। ਵਾਦ ਵਿਵਾਦ ਦੇ ਵਿਸ਼ੇ ਅਜਿਹੇ ਹੋਣ ਜਿਨ੍ਹਾਂ ਬਾਰੇ ਬੱਚੇ ਪਹਿਲਾਂ ਤੋਂ ਵੀ ਕੁਝ ਜਾਣਦੇ ਹੋਣ ਅਤੇ ਜਿਨ੍ਹਾਂ ਦੀ ਚਰਚਾ ਪਹਿਲਾਂ ਕਦੇ ਜਮਾਤ ਵਿਚ ਕੀਤੀ ਜਾ ਚੁਕੀ ਹੋਵੇ। ਬਚਿਆਂ ਕੋਲੋਂ ਨਵੇਂ ਵਿਚਾਰ ਦੀ ਆਸ ਕਰਨਾ ਬਿਅਰਥ ਹੈ। ਸਾਨੂੰ ਇਥੇ ਇੱਨਾ ਹੀ ਵੇਖਣਾ ਹੈ ਕਿ ਕਿਥੋਂ ਤਕ ਬੱਚੇ ਆਪਣੇ ਵਿਚਾਰਾਂ ਨੂੰ ਸਪਸ਼ਟ ਬੋਲੀ ਵਿਚ ਪਰਗਟ ਕਰ ਸਕਦੇ ਹਨ।<noinclude></noinclude>
mhdigsdmkbpiws37bk2sipcv6lpx2ek
ਪੰਨਾ:ਸਿਖਿਆ ਵਿਗਿਆਨ.pdf/177
250
64907
229523
187767
2026-07-27T07:27:19Z
Harchand Bhinder
2624
/* ਤਸਦੀਕ */
229523
proofread-page
text/x-wiki
<noinclude><pagequality level="4" user="Harchand Bhinder" />{{x-larger|{{center|'''ਨੌਵਾਂ ਪਰਕਰਨ'''}}}}</noinclude>{{larger|{{center|'''ਸਿਖਿਆ ਵਿਚ ਨਵੀਂ ਦ੍ਰਿਸ਼ਟੀ'''}}}}
{{gap}}ਵਰਤਮਾਨ ਕਾਲ ਸਿਖਿਆ ਦੇ ਖੇਤਰ ਵਿਚ ਭਾਰੀ ਤਬਦੀਲੀ ਲੈ ਆਉਣ ਵਾਲਾ ਕਾਲ ਹੈ। ਮਨੋ-ਵਿਗਿਆਨ ਦੀਆਂ ਨਵੀਨ ਖੋਜਾਂ ਕਰਕੇ ਸੰਸਾਰ ਦੇ ਸਿਖਿਆ-ਵਿਗਿਆਨੀਆਂ ਦਾ ਬੱਚੇ ਦੀ ਸਿਖਿਆ ਬਾਰੇ ਦ੍ਰਿਸ਼ਟੀ ਕੌਣ ਬਦਲ ਗਿਆ ਹੈ। ਜਿਨ੍ਹਾਂ ਗੱਲਾਂ ਨੂੰ ਪਹਿਲਾਂ ਬਹੁਤ ਮਹੱਤਾ ਦਿੱਤੀ ਜਾਂਦੀ ਸੀ ਹੁਣ ਉਨ੍ਹਾਂ ਦੀ ਕੋਈ ਮਹੱਤਾ ਨਹੀਂ ਰਹੀ। ਦੂਜੀਆਂ ਹੋਰ ਕਈ ਅਜਿਹੀਆਂ ਗਲਾਂ ਹਨ ਜਿਨ੍ਹਾਂ ਨੂੰ ਹੁਣ ਮਹੱਤਾ ਭਰਿਆ ਸਮਝਿਆ ਜਾਂਦਾ ਹੈ। ਬਦਲੇ ਹੋਏ ਦ੍ਰਿਸ਼ਟੀਕੋਣ ਅਨੁਸਾਰ ਜਿਨ੍ਹਾਂ ਗੱਲਾਂ ਨੂੰ ਮਹੱਤਾ ਦਿਤੀ ਜਾਂਦੀ ਹੈ ਉਨ੍ਹਾਂ ਵਿਚੋਂ ਮੋਟੀਆਂ ਮੋਟੀਆਂ ਹੇਠ ਲਿਖੀਆਂ ਹਨ।
{{gap}}੧. ਸਿਖਿਆ ਦੀ ਇਕਾਈ ਜਮਾਤ ਦੀ ਥਾਂ ਬੱਚਾ ਹੋਣਾ ਚਾਹੀਦਾ ਹੈ।
{{gap}}੨. ਬੱਚੇ ਨੂੰ ਉਸਦੀ ਯੋਗਤਾ ਅਨੁਸਾਰ ਸਿਖਿਆ ਦੇਣੀ ਢਾਹੀਦੀ ਹੈ।
{{gap}}੩. ਸਿਖਿਆ ਦਾ ਨਿਸ਼ਾਨਾ ਸਮੁਚੇ ਬੱਚੇ ਦੀ ਸਿਖਿਆ ਹੋਣਾ ਚਾਹੀਦਾ ਹੈ।
{{gap}}੪. ਸਿਖਿਆ ਵਿਚ ਬੱਚੇ ਨੂੰ ਸ੍ਵੈ-ਆਸਰਿਤ ਹੋਣ ਲਈ ਉਤਸ਼ਾਹ ਦੇਣਾ ਚਾਹੀਦਾ ਹੈ।
{{gap}}੫. ਬਚਿਆਂ ਵਿਚ ਇਕ ਦੂਜੇ ਨਾਲ ਮਿਲ ਕੇ ਕੰਮ ਕਰਨ ਦੀ ਆਦਤ ਪਾਉਣੀ ਚਾਹੀਦੀ ਹੈ।
{{gap}}੬. ਸਿਖਿਆ ਵਿਚ ਰਚਨਾਤਮਕ (ਉਸਾਰੂ) ਕੰਮਾਂ ਦਾ ਵਾਧਾ ਹੋਣਾ ਚਾਹੀਦਾ ਹੈ।
{{gap}}੭. ਬਾਲਕ ਨੂੰ ਸਿਖਿਆ ਉਸਦੇ ਘਰ ਦੇ ਅਤੇ ਸਮਾਜ ਦੇ ਵਾਤਾਵਰਨ ਨੂੰ ਧਿਆਨ ਵਿਚ ਰਖਕੇ ਦਿੱਤੀ ਜਾਣੀ ਚਾਹੀਦੀ ਹੈ।
{{gap}}੮. ਸਿਖਿਆਂ ਵਿਚ ਦਿਮਾਗੀ ਅਤੇ ਹੱਥ ਦੇ ਕੰਮ ਦਾ ਸਹਿਯੋਗ ਹੋਣਾ ਚਾਹੀਦਾ ਹੈ।
{{gap}}੯. ਸਿਖਿਆ ਵਿਚ ਸੁਤੰਤਰ ਜ਼ਬਤ ਦਾ ਵਾਧਾ ਹੋਣਾ ਚਾਹੀਦਾ ਹੈ।
{{gap}}੧੦. ਸਿਖਿਆ ਰਾਹੀਂ ਬੱਚੇ ਵਿਚ ਸਮਾਨਤਾ ਦੇ ਭਾਵ ਦਾ ਵਾਧਾ ਕਰਨਾ ਚਾਹੀਦਾ ਹੈ।
{{gap}}ਹੁਣ ਅਸੀਂ ਉੱਪਰ ਦਸੇ ਸਿਧਾਂਤਾਂ ਉਤੇ ਇਕ ਇਕ ਕਰਕੇ ਵਿਚਾਰ ਕਰਦੇ ਹਾਂ।
{{larger|{{center|'''ਬੱਚਾ ਸਿਖਿਆ ਦੀ ਇਕਾਈ'''}}}}
{{gap}}ਸਾਡੇ ਵਰਤਮਾਨ ਸਕੂਲਾਂ ਵਿਚ ਸਿਖਿਆ ਦੀ ਇਕਾਈ ਜਮਾਤ ਮੰਨੀ ਜਾਂਦੀ ਹੈ ਜਮਾਤ ਨੂੰ ਧਿਆਨ ਵਿਚ ਰਖਕੇ ਹੀ ਉਸਤਾਦ ਆਪਣੀ ਸੰਥਾ ਪੜ੍ਹਾਉਣ ਦਾ ਪ੍ਰੋਗ੍ਰਾਮ ਬਣਾਉਂਦਾ ਹੈ। ਉਹ ਜੋ ਕੁਝ ਕਹਿੰਦਾ ਹੈ ਸਭ ਬਚਿਆਂ ਨੂੰ ਕਹਿੰਦਾ ਹੈ। ਕਿਸੇ ਵਿਸ਼ੇਸ਼ ਬੱਚੇ ਨੂੰ ਧਿਆਨ<noinclude>{{center|'''੧੬੪'''}}</noinclude>
p2hm07nsgtwh8nhfrgdy4ku1ehy3yjx
ਪੰਨਾ:ਸਿਖਿਆ ਵਿਗਿਆਨ.pdf/178
250
64908
229524
184533
2026-07-27T07:27:27Z
Harchand Bhinder
2624
/* ਤਸਦੀਕ */
229524
proofread-page
text/x-wiki
<noinclude><pagequality level="4" user="Harchand Bhinder" />{{center|'''੧੬੫'''}}</noinclude>ਵਿਚ ਰਖਕੇ ਉਹ ਆਪਣੀ ਪੜ੍ਹਾਈ ਦੇ ਪਰੋਗਰਾਮ ਨੂੰ ਨਹੀਂ ਬਣਾਉਂਦਾ। ਜੇ ਉਹ ਹਰ ਬੱਚੇ ਵਲ ਆਪਣਾ ਧਿਆਨ ਦੇਵੇ ਤਾਂ ਪੜਾਈ ਕਰਾਉਣ ਦਾ ਕੰਮ ਬੜਾ ਗੁੰਝਲਦਾਰ ਬਣ ਜਾਵੇ।
{{gap}}ਇਸ ਤਰ੍ਹਾਂ ਦੀ ਪੜ੍ਹਾਈ ਤੋਂ ਜਮਾਤ ਦੇ ਸਧਾਰਨ ਕਿਸਮ ਦੇ ਬੱਚੇ ਨੂੰ ਲਾਭ ਹੁੰਦਾ ਹੈ। ਉਸਤਾਦ ਆਪਣੀ ਸੰਥਾ ਜਮਾਤ ਨੂੰ ਇਸ ਤਰ੍ਹਾਂ ਪੜ੍ਹਾਉਂਦਾ ਹੈ। ਜਿਸ ਤੋਂ ਉਸਦੀ ਪੜ੍ਹਾਈ ਦਾ ਲਾਭ ਜਮਾਤ ਦੇ ਵਧ ਤੋਂ ਵਧ ਬੱਚੇ ਉਠਾ ਸਕਣ। ਜਮਾਤ ਦੇ ਵਧੇਰੇ ਬੱਚੇ ਅਤ ਬਾਤ ੭੫ ਪ੍ਰਤੀ ਸੈਂਕੜਾ ਸਧਾਰਨ ਸਮਝ ਰਖਣ ਵਾਲੇ ਹੀ ਹੁੰਦੇ ਹਨ 1 ਘਟੀਆ ਬੁਧੀ ਦੇ ਅਤੇ ਪ੍ਰਤਿਭਾ ਵਾਲੇ ਬਚਿਆਂ ਦੀ ਗਿਣਤੀ ਥੋੜੀ ਹੁੰਦੀ ਹੈ। ਇਸ ਲਈ ਅਜਿਹੇ ਬਚਿਆਂ ਨੂੰ ਜਮਾਤ ਦੀ ਪੜ੍ਹਾਈ ਨਾਲ ਵਧੇਰੇ ਲਾਭ ਨਹੀਂ ਹੁੰਦਾ। ਵਿਸ਼ੇਸ਼ ਯੋਗਤਾ ਵਾਲੇ ਬਚੇ ਦੂਜਿਆਂ ਦੇ ਟਾਕਰੇ ਆਪਣਾ ਕੰਮ ਜਲਦੀ ਕਰ ਲੈਂਦੇ ਹਨ। ਜਮਾਤ ਦੀ ਪੜ੍ਹਾਈ ਵਿਚ ਸਦਾ ਅੱਗੇ ਰਹਿਣ ਦੇ ਕਾਰਨ ਉਨ੍ਹਾਂ ਦਾ ਮਨ ਉਸਤਾਦ ਦੀਆਂ ਕਹੀਆਂ ਗਲਾਂ ਸੁਨਣ ਵਿਚ ਨਹੀਂ ਲਗਦਾ। ਅਜਿਹੇ ਬਚਿਆਂ ਦੀ ਸ਼ਕਤੀ ਦੀ ਪੂਰੀ ਵਰਤੋਂ ਨਹੀਂ ਹੁੰਦੀ ਇਸ ਲਈ ਉਨ੍ਹਾਂ ਦੀ ਸ਼ਕਤੀ ਸ਼ਰਾਰਤਾਂ ਕਰਨ ਵਿਚ ਖਰਚ ਹੁੰਦੀ ਹੈ। ਆਮ ਕਰਕੇ ਜਮਾਤ ਦੇ ਤਿਖੇ ਮੁੰਡੇ ਹੀ ਸ਼ਰਾਰਤੀ ਹੋ ਜਾਂਦੇ ਹਨ। ਹਰ ਬਚੇ ਦੇ ਮਾਨਸਿਕ ਵਿਕਾਸ ਲਈ ਇਹ ਜ਼ਰੂਰੀ ਹੈ ਕਿ ਉਸਦੇ ਸਾਹਮਣੇ ਸਦਾ ਇੱਨਾਂ ਕੰਮ ਰਹੇ ਕਿ ਉਹ ਪੂਰਾ ਯਤਨ ਕਰਨ ਤੇ ਵੀ ਉਸਨੂੰ ਖਤਮ ਨਾ ਕਰ ਸਕੇ। ਕਿਸੇ ਬੱਚੇ ਨੂੰ ਨਾ ਆਪਣੀ ਯੋਗਤਾ ਤੋਂ ਵਧ ਅਤੇ ਨਾ ਘਟ ਕੰਮ ਦੇਣਾ ਚਾਹੀਦਾ ਹੈ। ਜਮਾਤ ਦੇ ਤੇਜ਼ ਬੁਧੀ ਵਾਲੇ ਬਚਿਆਂ ਨੂੰ ਉਨ੍ਹਾਂ ਦੀ ਯੋਗਤਾ ਤੋਂ ਘਟ ਕੰਮ ਮਿਲਦਾ ਹੈ। ਇਸ ਲਈ ਉਨ੍ਹਾਂ ਦੀ ਮਾਨਸਿਕ ਸ਼ਕਤੀ ਦੀ ਪੂਰੀ ਵਰਤੋਂ ਨਹੀਂ ਹੁੰਦੀ ਇਸ ਲਈ ਉਨ੍ਹਾਂ ਦੀ ਬੁਧੀ ਦਾ ਸਮੁਚਾ ਵਿਕਾਸ ਵੀ ਨਹੀਂ ਹੁੰਦਾ।
{{gap}}ਜਮਾਤ ਦੇ ਕਮਜ਼ੋਰ ਬੱਚੇ ਵੀ ਜਮਾਤ ਪੜ੍ਹਾਈ ਵਿਧੀ ਕਰਕੇ ਨੁਕਸਾਨ ਵਿਚ ਰਹਿੰਦੇ ਹਨ। ਇਹ ਬੱਚੇ ਜਮਾਤ ਨਾਲ ਨਹੀਂ ਚਲ ਸਕਦੇ। ਸਾਰਾ ਜ਼ੋਰ ਲਾਉਣ ਤੇ ਵੀ ਜਦ ਉਹ ਜਮਾਤ ਦੀ ਪੜਾਈ ਵਿਚ ਪਿੱਛੇ ਰਹਿੰਦੇ ਜਾਂਦੇ ਹਨ ਤਾਂ ਉਨ੍ਹਾਂ ਦਾ ਉਤਸ਼ਾਹ ਮਾਰਿਆ ਜਾਂਦਾ ਹੈ ਅਤੇ ਉਨ੍ਹਾਂ ਵਿਚ ਸ੍ਵੈ-ਭਰੋਸਾ ਵੀ ਨਹੀਂ ਰਹਿੰਦਾ। ਜਦ ਕਿਸੇ ਬੱਚੇ ਵਿਚ ਸ੍ਵੈ-ਭਰੋਸਾ ਨਾ ਰਹੇ ਤਾਂ ਉਸਨੂੰ, ਸਧਾਰਨ ਕੰਮ ਵੀ ਪਹਾੜ ਜਾਪਦਾ ਹੈ। ਅਜਿਹੇ ਬਚਿਆਂ ਤੋਂ ਡਰਾਕੇ ਕੰਮ ਲਿਆ ਜਾਂਦਾ ਹੈ। ਇਸ ਨਾਲ ਇਨ੍ਹਾਂ ਬਚਿਆਂ ਦੀ ਯੋਗਤਾ ਦਾ ਵਿਕਾਸ ਹੋਣ ਦੀ ਥਾਂ ਹਾਨੀ ਹੁੰਦੀ ਹੈ। ਜਿਸ ਤਰ੍ਹਾਂ ਆਪਣੇ ਆਪ ਸ਼ੌਕ ਨਾਲ ਕੀਤਾ ਕੰਮ ਮਨੁੱਖ ਦੀ ਮਾਨਸਿਕ ਸ਼ਕਤੀ ਦਾ ਵਿਕਾਸ ਕਰਦਾ ਹੈ, ਉਸੇ ਤਰ੍ਹਾਂ ਡਰ ਨਾਲ ਕਰਾਇਆ ਕੰਮ ਉਸ ਦੀ ਮਾਨਸਿਕ ਸ਼ਕਤੀ ਦਾ ਨਾਸ ਕਰਦਾ ਹੈ। ਜਿਹੜੇ ਬੱਚੇ ਸਦਾ ਡਰ ਕਰਕੇ ਸਕੂਲ ਦਾ ਕੰਮ ਕਰਦੇ ਹਨ ਉਨ੍ਹਾਂ ਲਈ ਸਕੂਲ ਜੇਲ੍ਹ ਬਣ ਜਾਂਦਾ ਹੈ। ਉਨ੍ਹਾਂ ਨੂੰ ਸਕੂਲ ਦਾ ਜੀਵਨ ਬੜਾ ਦੁਖੀ ਦਿਸਦਾ ਹੈ। ਅਜਿਹੇ ਬੱਚੇ ਸਕੂਲ ਦੀ ਪੜ੍ਹਾਈ ਤੋਂ ਪਿੱਛਾ ਛਡਾਉਣ ਲਈ ਕਈ ਤਰ੍ਹਾਂ ਦੇ ਬਹਾਨੇ ਲਭਦੇ ਹਨ। ਜਦ ਇਨ੍ਹਾਂ ਬਹਾਨਿਆਂ ਨਾਲ ਵੀ ਕੰਮ ਨਹੀਂ ਚਲਦਾ ਤਾਂ ਵਿਚਾਰੇ ਬੀਮਾਰ ਹੋਣ ਲਈ ਅਰਦਾਸੇ ਕਰਦੇ ਹਨ। ਚਲਣ ਵਿਚ ਕਈ ਤਰ੍ਹਾਂ ਦੇ ਔਗਣ ਵੀ ਅਜਿਹੇ ਬਚਿਆਂ ਵਿਚ ਪਾਏ ਜਾਂਦੇ ਹਨ।
{{gap}}ਚਲਣ ਦੇ ਸਭ ਤਰ੍ਹਾਂ ਦੇ ਚੰਗੇ ਗੁਣਾਂ ਦਾ ਅਧਾਰ ਮਨੁਖ ਦਾ ਸ੍ਵੈ-ਵਿਸ਼ਵਾਸ਼ ਹੁੰਦਾ ਹੈ। ਇਹ ਸ੍ਵੈ-ਵਿਸ਼ਵਾਸ ਉਸ ਵਿਚ ਰਚਨਾਤਮਕ (ਉਸਾਰੂ) ਕੰਮ ਕਰਨ ਨਾਲ ਆਉਂਦਾ ਹੈ।<noinclude></noinclude>
r2f1pmi3whteseovn8udqnd99iti4st
ਪੰਨਾ:ਸਿਖਿਆ ਵਿਗਿਆਨ.pdf/179
250
64909
229525
184534
2026-07-27T07:27:36Z
Harchand Bhinder
2624
/* ਤਸਦੀਕ */
229525
proofread-page
text/x-wiki
<noinclude><pagequality level="4" user="Harchand Bhinder" />{{center|'''੧੬੬'''}}</noinclude>ਰਚਨਾਤਮਕ ਕੰਮ ਉਹ ਹੈ ਜਿਹੜਾ ਆਪਣੇ ਆਪ ਸ਼ੌਕ ਨਾਲ ਕੀਤਾ ਜਾਵੇ ਅਤੇ ਜਿਸ ਦੇ ਕਰਨ ਵਿਚ ਮਨੁਖ ਕਾਹਲਾ ਪਿਆ ਪਰਤੀਤ ਕਰੇ। ਰਚਨਾਤਮਕ ਕੰਮ ਵਿਚ ਆਸ ਦੀ ਪਰੇਰਨਾ ਹੁੰਦੀ ਹੈ। ਜਿਹੜਾ ਕੰਮ ਡਰ ਦੀ ਪਰੇਰਨਾ ਤੋਂ ਕੀਤਾ ਜਾਂਦਾ ਹੈ ਉਹ ਨਿਰਾਕਾਰ ਬਣ ਜਾਂਦਾ ਹੈ। ਜਿਸ ਬੱਚੇ ਵਿਚ ਆਪਣੇ ਆਪ ਸ਼ੌਕ ਨਾਲ ਕੰਮ ਕਰਨ ਦੀ ਆਦਤ ਨਹੀਂ ਪੈਂਦੀ ਉਸਨੂੰ ਅਸਲ ਖੁਸ਼ੀ ਪਰਾਪਤ ਨਹੀਂ ਹੁੰਦੀ। ਜਦ ਉਹ ਆਪਣੇ ਸਕੂਲ ਦੇ ਕੰਮ ਵਿਚ ਖੁਸ਼ੀ ਪਰਾਪਤ ਨਹੀਂ ਕਰਦਾ ਤਾਂ ਉਹ ਖੁਸ਼ੀ ਦੀ ਭਾਲ ਹੋਰ ਹੋਰ ਕੰਮਾਂ ਵਿਚ ਲਭਦਾ ਹੈ। ਇਸ ਤਰ੍ਹਾਂ ਦਾ ਬੱਚਾ ਏਂਦ੍ਰਿਕ ਸੁਖ ਦੀ ਭਾਲ ਵਿਚ ਪੈ ਜਾਂਦਾ ਹੈ। ਇਸ ਦੇ ਨਾਲ ਉਸ ਵਿਚ ਕਈ ਤਰ੍ਹਾਂ ਦੇ ਔਗੁਣ ਆ ਜਾਂਦੇ ਹਨ। ਵਿਭਚਾਰ ਦੀ ਵਿਰਤੀ, ਕਾਮ-ਚੇਸ਼ਟਾ, ਸਿਗਰਟ ਪੀਣਾ, ਚੋਰੀ ਕਰਨਾ, ਝੂਠ ਬੋਲਣਾ, ਬਕਵਾਸ ਕਰਨਾ, ਚੁਗਲੀਆਂ ਮਾਰਨਾ ਆਦਿ ਆਦਤਾਂ ਅਜਿਹੇ ਬਚਿਆਂ ਵਿਚ ਹੀ ਪਾਈਆਂ ਜਾਂਦੀਆਂ ਹਨ। ਇਨ੍ਹਾਂ ਬਚਿਆਂ ਵਿਚ ਸ੍ਵੈ-ਗਿਲਾਨੀ ਦੀ ਭਾਵਨਾ ਪੈਦਾ ਹੋ ਜਾਂਦੀ ਹੈ। ਇਹ ਭਾਵ ਮਾਨਸਕ ਗੁੰਝਲਾਂ ਨਾਲ ਰਲਕੇ ਕਈ ਤਰ੍ਹਾਂ ਦੇ ਔਗਣਾਂ ਵਿਚ ਪਰਗਟ ਹੁੰਦਾ ਹੈ। ਜਿਸ ਬੱਚੇ ਵਿਚ ਆਤਮ-ਵਿਸ਼ਵਾਸ਼ ਦੀ ਘਾਟ ਹੁੰਦੀ ਹੈ ਉਸਦੀ ਇੱਛਾ-ਸ਼ਕਤੀ ਨਿਰਬਲ ਹੋ ਜਾਂਦੀ ਹੈ। ਜੇ ਉਹ ਕਿਸੇ ਬੁਰੀ ਆਦਤ ਵਿਚ ਪੈ ਜਾਂਦਾ ਹੈ ਤਾਂ ਉਸ ਤੋਂ ਆਪਣੇ ਆਪ ਨੂੰ ਮੁਕਤ ਕਰਨ ਵਿਚ ਸਫਲ ਨਹੀਂ ਹੁੰਦਾ।
{{gap}}ਬਹੁਤ ਸਾਰੇ ਬੱਚੇ ਸਮਝ ਵਿਚ ਕਿਸੇ ਤਰ੍ਹਾਂ ਘਟ ਨਾ ਹੁੰਦਿਆਂ ਵੀ ਜਮਾਤ ਤੋਂ ਪਿੱਛੇ ਰਹਿ ਜਾਂਦੇ ਹਨ। ਇਸ ਦਾ ਕਾਰਨ ਕਿਸੇ ਮੱਹਤਾ ਵਾਲੀ ਸੰਥਾ ਨੂੰ ਸਮਝਾਉਣ ਵਲੋ ਉਸਦਾ ਗੈਰ-ਹਾਜ਼ਰ ਹੋਣਾ ਹੁੰਦਾ ਹੈ। ਕਦੇ ਕਦੇ ਬੱਚਾ ਸੰਥਾ ਦੇ ਵਿਸ਼ੇਸ਼ ਹਿਸੇ ਨੂੰ ਸ਼ਮਝ ਨਹੀਂ ਸਕਦਾ ਜਿਸ ਕਰਕੇ ਉਹ ਉਸ ਵਿਸ਼ੇ ਵਿਚ ਕਮਜ਼ੋਰ ਹੋ ਜਾਂਦਾ ਹੈ। ਲੇਖਕ ਦਾ ਇਕ ਤਿੱਖੀ ਬੁੱਧੀ ਵਾਲਾ ਵਿਦਿਆਰਥੀ ਹਾਈ ਸਕੂਲ ਦੀ ਪਰੀਖਿਆ ਇਸ ਲਈ ਪਾਸ ਨਹੀਂ ਕਰ ਸਕਿਆ ਕਿ ਉਹ ਛੋਟੀ ਜਮਾਤ ਵਿਚ ਹੀ ਗਣਿਤ ਵਿਚ ਕਮਜ਼ੋਰ ਹੋ ਗਿਆ ਸੀ। ਇਸ ਕਮਜ਼ੋਰੀ ਦਾ ਕਾਰਨ ਤ੍ਰੈ-ਰਾਸ਼ਿਕ ਨਿਯਮ ਨੂੰ ਨਾ ਸਮਝ ਸਕਣਾ ਸੀ। ਜੇ ਕੋਈ ਹੁਸ਼ਿਆਰ ਉਸਤਾਦ ਇਸ ਗਲ ਦਾ ਪਤਾ ਕਢ ਲੈਂਦਾ ਅਤ ਵਲੇ ਸਿਰ ਉਸਦੀ ਕਮਜ਼ੋਰੀ ਦਾ ਇਲਾਜ ਕਰ ਦਿੰਦਾ ਤਾਂ ਉਹ ਉਸ ਬੱਚੇ ਨੂੰ ਸਦਾ ਲਈ ਗਣਿਤ ਵਿਚ ਹੁਸ਼ਿਆਰ ਬਣਾ ਦਿੰਦਾ।
{{gap}}ਕਿੰਨਿਆਂ ਹੀ ਬਚਿਆਂ ਵਿਚ ਖਾਸ ਤਰ੍ਹਾਂ ਦੀਆਂ ਸਰੀਰਕ ਜਾਂ ਮਾਨਸਿਕ ਕਮਜ਼ੋਰੀਆਂ ਜਾਂ ਔਕੜਾਂ ਹੁੰਦੀਆਂ ਹਨ। ਬੱਚੇ ਦੇ ਮਾਨਸਿਕ ਵਿਕਾਸ ਲਈ ਇਹ ਜ਼ਰੂਰੀ ਹੈ ਕਿ ਉਸਤਾਦ ਇਨ੍ਹਾਂ ਕਮਜ਼ੋਰੀਆਂ ਨੂੰ ਸਮਝੇ। ਅੱਖਾਂ ਦੀ ਕਮਜ਼ੋਰੀ ਹੋਣ ਕਰਕੇ ਬੱਚੇ ਦੀ ਪੜ੍ਹਾਈ ਵਿਚ ਕਈ ਤਰ੍ਹਾਂ ਦੀਆਂ ਔਕੜਾਂ ਪੈਦਾ ਹੋ ਜਾਂਦੀਆਂ ਹਨ। ਜਿਹੜਾਂ ਬੱਚਾ ਅਖਾਂ ਤੋਂ ਕਮਜ਼ੋਰ ਹੁੰਦਾ ਹੈ ਉਹ ਬਲੈਕ ਬੋਰਡ ਤੇ ਲਿਖੀ ਗਲ ਦੂਰ ਤੋਂ ਨਹੀਂ ਵੇਖ ਸਕਦਾ। ਕਦੇ ਕਦੇ ਬੱਚਾ ਆਪਣੀ ਪੁਸਤਕ ਪੜ੍ਹਨ ਲਈ ਆਪਣੀਆਂ ਅੱਖਾਂ ਤੇ ਖਾਸ ਜ਼ੋਰ ਪਾਉਂਦਾ ਹੈ। ਇਸ ਨਾਲ ਉਸਦੇ ਦਿਮਾਗ ਉਤੇ ਵੀ ਜ਼ੋਰ ਪੈਦਾ ਹੈ। ਅਜਿਹਾ ਬੱਚਾ ਦੂਜਿਆ ਦੇ ਟਾਕਰੇ ਛੇਤੀ ਥੱਕ ਜਾਂਦਾ ਹੈ। ਪਰ ਉਸ ਨੂੰ ਥਕਾਵਟ ਦੀ ਹਾਲਤ ਵਿਚ ਵੀ ਕੰਮ ਕਰਨਾ ਪੈਂਦਾ ਹੈ। ਇਸ ਤਰ੍ਹਾਂ ਬੱਚੇ ਨੂੰ ਕਈ ਤਰ੍ਹਾਂ ਦੀਆਂ ਬੀਮਾਰੀਆਂ ਹੋ ਜਾਂਦੀਆਂ ਹਨ। ਸਿਰਦਰਦ, ਬਦਹਜ਼ਮੀ, ਚਿੜਚੜਾਪਣ ਆਦਿ ਬੀਮਾਰੀਆਂ ਅੱਖ ਵੀ ਕਮਜ਼ੋਰੀ ਕਰਕੇ ਪੈਦਾ ਹੋ ਜਾਂਦੀਆਂ ਹਨ। ਕਮਜ਼ੋਰ ਨਜ਼ਰ ਵਾਲੇ ਬੱਚੇ ਨੂੰ ਪੁਸਤਕ ਦੇ ਪੜ੍ਹਨ ਅਤੇ ਸੰਥਾ ਦੇ ਸਮਝਣ ਵਿਚ ਔਖ ਹੁੰਦਾ ਹੈ। ਇਸ ਲਈ ਬੱਚਾ ਜਮਾਤ ਵਿਚ ਪਿੱਛੇ ਰਹਿਣ ਲੱਗ ਜਾਂਦਾ।<noinclude></noinclude>
b9t2xwd6tt4fk8ry4a51h2cnvz61jwd
ਪੰਨਾ:ਸਿਖਿਆ ਵਿਗਿਆਨ.pdf/180
250
64910
229526
184657
2026-07-27T07:27:46Z
Harchand Bhinder
2624
/* ਤਸਦੀਕ */
229526
proofread-page
text/x-wiki
<noinclude><pagequality level="4" user="Harchand Bhinder" />{{center|'''੧੬੭'''}}</noinclude>{{gap}}ਕੁਝ ਬੱਚੇ ਘਰ ਦੇ ਵਾਤਾਵਰਨ ਕਰ ਕੇ ਜਾਂ ਕਿਸੇ ਮਾਨਸਿਕ ਗੁੰਝਲ ਕਰ ਕੇ ਪੜ੍ਹਾਈ ਵਿਚ ਪਿਛੇ ਰਹਿਣ ਲੱਗ ਜਾਂਦੇ ਹਨ। ਕੋਈ ਵਿਰਲਾ ਉਸਤਾਦ ਹੀ ਬੱਚੇ ਦੀਆਂ ਇਨ੍ਹਾਂ ਔਕੜਾਂ ਨੂੰ ਜਾਣਨ ਦਾ ਯਤਨ ਕਰਦਾ ਹੈ। ਉਹ ਇਹ ਆਪਣਾ ਫਰਜ਼ ਨਹੀਂ ਸਮਝਦਾ ਕਿ ਹਰ ਬੱਚੇ ਦੀ ਮਾਨਸਿਕ ਔਕੜ ਨੂੰ ਸਮਝਣ ਦਾ ਯਤਨ ਕਰੋ। ਘਰੋਂ ਕਠੋਰ ਵਰਤਾਉ ਜਾਂ ਵਿਸ਼ੇਸ਼ ਲਾਡ-ਪਿਆਰ ਬੱਚੇ ਦੀ ਪੜ੍ਹਾਈ ਉਤੇ ਪਰਭਾਵ ਪਾਉਂਦਾ ਹੈ। ਕਠੋਰ ਵਾਤਾਵਤਨ ਵਿਚ ਰਹਿਣ ਵਾਲਾ ਬੱਚਾ ਨਿਰਉਤਸ਼ਾਹ ਹੋ ਜਾਂਦਾ ਹੈ ਅਤੇ ਲਾਡ-ਪਿਆਰ ਵਿਚ ਰਹਿਣ ਵਾਲਾ ਆਲਸੀ ਅਤੇ ਨਿਕੰਮਾ ਹੋ ਜਾਂਦਾ ਹੈ। ਕੁਝ ਬਚਿਆਂ ਵਿਚ ਜਟੀਲ ਆਦਤਾਂ ਹੁੰਦੀਆਂ ਹਨ। ਇਨ੍ਹਾਂ ਆਦਤਾਂ ਕਰ ਕੇ ਵੀ ਬੱਚਾ ਪੜ੍ਹਾਈ ਵਿਚ ਪਿੱਛੇ ਰਹਿਣ ਲੱਗ ਜਾਂਦਾ ਹੈ। ਜਦ ਬੱਚਾ ਇਨ੍ਹਾਂ ਆਦਤਾਂ ਤੋਂ ਛੁਟਕਾਰਾ ਪਾ ਲੈਂਦਾ ਹੈ ਤਾਂ ਉਹ ਪੜ੍ਹਾਈ ਵਿਚ ਬੜੀ ਉੱਨਤੀ ਵਿਖਾਉਣ ਲੱਗ ਜਾਂਦਾ ਹੈ।
{{gap}}ਬੱਚੇ ਦੀ ਸਿੱਖਿਆ ਦੇ ਸਾਰੇ ਦੋਸ਼ਾਂ ਦਾ ਅੰਤ ਬੱਚੇ ਨੂੰ ਸਿਖਿਆ ਦੀ ਇਕਾਈ ਬਨਾਉਣ ਨਾਲ ਹੋ ਜਾਂਦਾ ਹੈ। ਜਦ ਉਸਤਾਦ ਹਰ ਬਚੇ ਦੇ ਵਿਅਕਤਿਤਵ ਦਾ ਅਧਿਅਨ ਕਰਨਾ ਆਪਣਾ ਫਰਜ਼ ਬਣਾ ਲੈਂਦਾ ਹੈ ਤਾਂ ਬਚਿਆਂ ਦੀਆਂ ਕਈ ਮਾਨਸਿਕ ਔਕੜਾਂ ਸੋਖਿਆਂ ਖਤਮ ਹੋ ਜਾਂਦੀਆਂ ਹਨ। ਬੱਚੇ ਦੀਆਂ ਬਹੁਤ ਸਾਰੀਆਂ ਮਾਨਸਿਕ ਗੁੰਝਲਾਂ ਉਸਤਾਦ ਦੇ ਉਸ ਦੇ ਜੀਵਨ ਵਿਚ ਰੁਚੀ ਰਖਣ ਨਾਲ ਹੀ ਖਤਮ ਹੋ ਜਾਂਦੀਆਂ ਹਨ। ਜਦ ਉਸਤਾਦ ਇਕ ਬੱਚੇ ਵਲ ਆਪਣਾ ਧਿਆਨ ਖਾਸ ਤਰ੍ਹਾਂ ਨਾਲ ਦੇਣ ਲੱਗ ਜਾਂਦਾ ਹੈ ਤਾਂ ਉਸ ਬੱਚੇ ਵਿਚ ਸ੍ਵੈ-ਭਰੋਸਾ ਪੈਦਾ ਹੋ ਜਾਂਦਾ ਹੈ ਅਤੇ ਇਸ ਨਾਲ ਉਸ ਵਿਚ ਰਚਨਾਤਮਕ ਕੰਮ ਕਰਨ ਦੀ ਸ਼ਕਤੀ ਵਧ ਜਾਂਦੀ ਹੈ। ਰਚਨਾਤਮਕ ਕੰਮ ਕਰਨ ਦੀ ਨਾਲ ਬੱਚੇ ਦੀ ਮਾਨਸਿਕ ਨਾ-ਬਰਾਬਰੀ ਖਤਮ ਹੋ ਜਾਂਦੀ ਹੈ ਅਤੇ ਉਸ ਦੇ ਚਰਿਤਰ ਦਾ ਸੁਧਾਰ ਆਪਣੇ ਆਪ ਹੋ ਜਾਂਦਾ ਹੈ।
{{gap}}ਬਚਿਆਂ ਦੀ ਉਚਿਤ ਸਿਖਿਆ ਲਈ ਉਨ੍ਹਾਂ ਦੇ ਮਨ ਉਤੇ ਕਾਬੂ ਪਾਉਣਾ ਬੜਾ ਜ਼ਰੂਰੀ ਹੈ। ਜਿਸ ਉਸਤਾਦ ਦਾ ਬਚਿਆਂ ਦੇ ਮਨ ਉਤੇ ਕਾਬੂ ਰਹਿੰਦਾ ਹੈ ਉਹ ਬਚਿਆਂ ਦਾ ਆਚਰਨ ਸੌਖੀ ਤਰ੍ਹਾਂ ਹੀ ਆਪਣੀ ਮਰਜ਼ੀ ਅਨੁਸਾਰ ਬਣਾ ਲੈਂਦਾ ਹੈ। ਉਸ ਅੱਗੇ ਜ਼ਬਤ ਦੀਆਂ ਸਮੱਸਿਆਵਾਂ ਪੈਦਾ ਹੀ ਨਹੀਂ ਹੁੰਦੀਆਂ। ਜਦ ਬੱਚੇ ਅਤੇ ਉਸਤਾਦ ਵਿਚ ਮਨ ਕਰ ਕੇ ਏਕਤਾ ਰਹਿੰਦੀ ਹੈ ਤਾਂ ਜਿਹੜੀਆਂ ਗਲਾਂ ਉਸਤਾਦ ਬੱਚੇ ਨੂੰ ਕਹਿੰਦਾ ਹੈ ਉਨ੍ਹਾਂ ਧਿਆਠ ਨਾਲ ਸੁਣਦਾ ਹੈ; ਜੋ ਉਸਤਾਦ ਕਿਸੇ ਵਾਕ ਦੇ ਅਰਬ ਸਪਸ਼ਟ ਨਹੀਂ ਕਰ ਸਕਦਾ ਤਾਂ ਵੀ ਬੱਚਾ ਉਸ ਦੇ ਇਸ਼ਾਰਿਆਂ ਨੂੰ ਸਮਝ ਲੈਂਦਾ ਹੈ। ਬਹੁਤ ਸਾਰੇ ਉਸਤਾਦ ਜਮਾਤ ਸਾਰੇ ਬੱਚਿਆਂ ਦੇ ਨਾਂ ਵੀ ਨਹੀਂ ਜਾਣਦੇ। ਉਸਤਾਦ ਦਾ ਜਿੱਨਾ ਬੱਚੇ ਉਤੇ ਕਾਬੂ ਉਸ ਦਾ ਨਾਂ ਜਾਣਨ ਨਾਲ ਹੁੰਦਾ ਹੈ ਉੱਨਾ ਬਿਨਾਂ ਨਾਂ ਜਾਣੇ ਨਹੀਂ ਹੁੰਦਾ।
{{larger|{{center|'''ਯੋਗਤਾ ਅਨੁਸਾਰ ਸਿਖਿਆ'''}}}}
{{gap}}ਜੇ ਜਮਾਤ ਦੀ ਥਾਂ ਬੱਚੇ ਨੂੰ ਸਿਖਿਆ ਦੀ ਇਕਾਈ ਮੰਨ ਲਿਆ ਜਾਵੇ ਤਾਂ ਬੱਚੇ ਦੀ ਸਿੱਖਿਆ ਵਿਚ ਉਸ ਦੀ ਯੋਗਤਾ ਦਾ ਧਿਆਨ ਰਖਣਾ ਪਵੇਗਾ। ਹਰ ਬੱਚੇ ਨੂੰ ਉਸ ਦੀ ਯੋਗਤਾ ਅਨੁਸਾਰ ਸਿਖਿਆ ਦੇਣੀ ਹੋਵੇਗੀ। ਵਖ ਵਖ ਬਚਿਆਂ ਵਿਚ ਵਖ ਵਖ ਯੋਗਤਾਵਾਂ ਹੁੰਦੀਆਂ ਹਨ ਕੋਈ ਬੱਚਾ ਤਿੱਖੀ ਸਮਝ ਵਾਲਾ ਹੁੰਦਾ ਹੈ ਤੇ ਕੋਈ ਘਟੀਆ ਸਮਝ ਵਾਲਾ, ਕੋਈ ਬੋਲੀ ਵਿਚ ਵਧੇਰੇ ਯੋਗਤਾ ਰਖਦਾ ਅਤੇ ਕੋਈ ਗਣਿਤ ਵਿਚ ਕਿਸੇ ਦੀ ਰੁਚੀ ਪੜ੍ਹਨ ਲਿਖਣ ਵਲ ਹੁੰਦੀ ਹੈ ਅਤੇ ਕਿਸੇ ਦੀ ਚਿਤਰਕਾਰੀ ਵਿਚ, ਉਸ ਦੀ ਰੁਚੀ ਅਤੇ ਯੋਗਤਾ ਅਨੁਸਾਰ ਸਿਖਿਆ ਦੇਣ ਨਾਲ ਉਸ ਦੀਆਂ ਮਾਨਸਿਕ ਸ਼ਕਤੀਆਂ ਦਾ ਸਮੁੱਚਾ ਵਿਕਾਸ ਹੁੰਦਾ ਹੈ।<noinclude></noinclude>
9ubeodfkimmtbhfywe4klo0uq61xcbx
ਪੰਨਾ:ਸਿਖਿਆ ਵਿਗਿਆਨ.pdf/181
250
64911
229527
184536
2026-07-27T07:27:55Z
Harchand Bhinder
2624
/* ਤਸਦੀਕ */
229527
proofread-page
text/x-wiki
<noinclude><pagequality level="4" user="Harchand Bhinder" />{{center|'''੧੬੮'''}}</noinclude>{{gap}}ਬਚਿਆਂ ਦੀਆਂ ਯੋਗਤਾਵਾਂ ਨੂੰ ਜਾਣਨ ਲਈ ਬੁਧੀ-ਮਾਪਿਕ ਪਰੀਖਿਆਵਾਂ ਦੀ ਕਾਂਢ ਕਢੀ ਗਈ ਹੈ। ਇਨਾਂ ਪਰੀਖਿਆਵਾਂ ਦਾ ਯੂਰਪ ਅਤੇ ਅਮਰੀਕਾ ਵਿਚ ਬੜਾ ਪਰਚਾਰ ਹੋ ਰਿਹਾ ਹੈ। ਬੱਚੇ ਦੀ ਸਮੁਚੀ ਬੁਧੀ ਦੀ ਜਾਂਚ ਕਰ ਲੈਣ ਉਤੇ ਹੀ ਇਹ ਜਾਣਿਆ ਜਾ ਸਕਦਾ ਹੈ ਕਿ ਕਿਹੜੇ ਬੱਚੇ ਵਿਚ ਕਿੰਨੀ ਕੰਮ ਕਰਨ ਦੀ ਸ਼ਕਤੀ ਹੈ ਅਤੇ ਉਹ ਕਿਸ ਕੰਮ ਨੂੰ ਆਪਣੇ ਆਪ ਸ਼ੌਂਕ ਨਾਲ ਕਰ ਸਕਦਾ ਹੈ। ਹਰ ਬੱਚੇ ਨੂੰ ਜਦ ਉਸ ਦੀ ਵਿਸ਼ੇਸ਼ ਮਾਨਸਿਕ ਯੋਗਤਾ ਅਨੁਸਾਰ, ਸ਼ਕਤੀ ਬਰਾਬਰ ਕੰਮ ਮਿਲਦਾ ਹੈ ਤਾਂ ਉਸ ਦੀਆਂ ਮਾਨਸਿਕ ਸ਼ਕਤੀਆਂ ਦਾ ਵਿਕਾਸ ਹੁੰਦਾ ਹੈ। ਜਦ ਕਿਸੇ ਬੱਚੇ ਨੂੰ ਉਸ ਦੀ ਮਾਨਸਿਕ ਸ਼ਕਤੀ ਦੇ ਉਲਟ ਕੰਮ ਮਿਲਦਾ ਹੈ ਤਾਂ ਉਹ ਉਸ ਕੰਮ ਨੂੰ ਚੰਗੀ ਤਰ੍ਹਾਂ ਨਹੀਂ ਕਰ ਸਕਦਾ। ਉਹ ਆਪਣੀ ਵਿਸ਼ੇਸ਼ ਯੋਗਤਾ ਨੂੰ ਵੀ ਗੁਆ ਲੈਂਦਾ ਹੈ। ਇਸੇ ਤਰ੍ਹਾਂ ਜਦ ਸ਼ਕਤੀ ਬਰਾਂਬਰ ਬੱਚੇ ਨੂੰ ਕੰਮ ਨਹੀਂ ਮਿਲਦਾ ਤਾਂ ਉਹ ਆਪਣੀ ਯੋਗਤਾ ਨੂੰ ਖਤਮ ਕਰ ਲੈਂਦਾ ਹੈ।
{{gap}}ਪੱਛਮੀ ਦੇਸਾਂ ਵਿਚ ਬਚੇ ਦੀ ਵਿਸ਼ੇਸ਼ ਯੋਗਤਾ ਦਾ ਪਤਾ ਕਢ ਕੇ ਉਸ ਨੂੰ ਉਸ ਦੇ ਐਨ ਢੁਕਵਾਂ ਕੰਮ ਕਰਨ ਲਈ ਦਿਤਾ ਜਾਂਦਾ ਹੈ। ਸਮੇਂ ਸਮੇਂ ਉਸ ਦੀਆਂ ਅਜੇਹੀਆਂ ਪਰੀਖਿਆਵਾਂ ਵੀ ਕੀਤੀਆਂ ਜਾਂਦੀਆਂ ਹਨ ਜਿਸ ਨਾਲ ਇਹ ਪਤਾ ਲੱਗੇ ਕਿ ਉਹ ਆਪਣੀ ਬੁਧੀ ਦੀ ਕਿਥੋਂ ਤਕ ਸੁਚੱਜੀ ਵਰਤੋਂ ਕਰ ਰਿਹਾ ਹੈ। ਕਿੰਨੇ ਹੀ ਵਧੇਰੋ ਯੋਗਤਾ ਰਖਣ ਵਾਲੇ ਬੱਚੇ ਇਸ ਤਰ੍ਹਾਂ ਦੀਆਂ ਪਰੀਖਿਆਵਾਂ ਦੀ ਅਣਹੋਂਦ ਕਰ ਕੇ ਉੱਨਾ ਕੰਮ ਹੀ ਕਰਦੇ ਰਹਿੰਦੇ ਹਨ ਜਿੰਨਾ ਆਮ ਸਧਾਰਨ ਬੁਧੀ ਵਾਲੇ ਬੱਚੇ ਕਰਦੇ ਹਨ। ਇਸ ਤਰ੍ਹਾਂ ਉਹ ਆਪਣੀ ਵਿਸ਼ੇਸ਼ ਯੋਗਤਾ ਨੂੰ ਕੰਮ ਵਿਚ ਨਹੀਂ ਲਿਆਉਂਦੇ। ਕੰਮ ਵਿਚ ਨਾ ਲਿਆਉਣ ਨਾਲ ਯੋਗਤਾ ਵਿਚ ਘਾਟ ਆ ਜਾਂਦੀ ਹੈ ਅਤੇ ਉਸ ਨੂੰ ਘੜੀ ਮੁੜੀ ਵਰਤੋਂ ਵਿਚ ਲਿਆਉਣ ਨਾਲ ਉਸ ਦਾ ਵਾਧਾ ਹੁੰਦਾ ਹੈ। ਇਸ ਦ੍ਰਿਸ਼ਟੀ ਤੋਂ ਹਰ ਬੱਚੇ ਦੀ ਯੋਗਤਾ ਨੂੰ ਜਾਣ ਕੇ ਉਸ ਅਨੁਸਾਰ ਹੀ ਉਸ ਨੂੰ ਸਿਖਿਆ ਦੇਣਾ ਬੜਾ ਜ਼ਰੂਰੀ ਹੈ।
{{gap}}ਅਮਰੀਕਾ ਅਤੇ ਯੂਰਪ ਦੇ ਕੁਝ ਅੱਗੇ ਵਧੂ ਦੇਸ਼ਾਂ ਵਿਚ ਵਿਸ਼ੇਸ਼ ਯੋਗਤਾ ਵਾਲੇ ਬਚਿਆਂ ਲਈ ਵਖਰੇ ਸਕੂਲ ਹੁੰਦੇ ਹਨ ਜਾਂ ਇਕ ਹੀ ਸਕੂਲ ਵਿਚ ਉਨ੍ਹਾਂ ਨੂੰ ਪੜਾਉਣ ਲਈ ਵਖਰੀਆਂ ਜਮਾਤਾਂ ਹੁੰਦੀਆਂ ਹਨ। ਜਿਹੜਾ ਕੋਰਸ ਸਧਾਰਨ ਬੱਚੇ ਇਕ ਸਾਲ ਵਿਚ ਪੂਰਾ ਕਰਦੇ ਹਨ ਓਹ ਕੋਰਸ ਇਨ੍ਹਾਂ ਬਚਿਆਂ ਨੂੰ ਛੇ ਮਹੀਨਿਆਂ ਵਿਚ ਕਰਾਇਆ ਜਾਂਦਾ ਹੈ।
{{gap}}ਸਧਾਰਨ ਬਚਿਆਂ ਦੇ ਟਾਕਰੇ ਵਿੱਚ ਉਨ੍ਹਾਂ ਨੂੰ ਵਧ ਕੰਮ ਕਰਨ ਲਈ ਦਿਤਾ ਜਾਂਦਾ ਹੈ। ਉਨ੍ਹਾਂ ਦੀਆਂ ਪਾਠ-ਪੁਸਤਕਾਂ ਵੀ ਵਧੇਰੇ ਹੁੰਦੀਆਂ ਹਨ ਅਤੇ ਪੁਸਤਕਾਲੇ ਦੀ ਵਰਤੋਂ ਲਈ ਵੀ ਉਨ੍ਹਾਂ ਨੂੰ ਵਧੇਰੇ ਪਰੇਰਿਆ ਜਾਂਦਾ ਹੈ। ਸਾਡੇ ਦੇਸ਼ ਵਿਚ ਇਸ ਤਰ੍ਹਾਂ ਦਾ ਕੋਈ ਪਰਬੰਧ ਨਹੀਂ ਹੈ। ਅੱਗੇ ਵਧੂ ਦੇਸਾਂ ਦੀ ਸਾਨੂੰ ਇਸ ਗਲ ਵਿਚ ਰੀਸ ਕਰਨੀ ਚਾਹੀਦੀ ਹੈ। ਜਦ ਤਕ ਇਹੋ ਜਹੀਆਂ ਸੰਸਥਾਵਾਂ ਸਾਡੇ ਦੇਸ ਵਿਚ ਨਹੀਂ ਬਣਾਈਆਂ ਜਾਂਦੀਆਂ, ਓਦੋਂ ਤਕ ਸਾਨੂੰ ਵਿਸ਼ੇਸ਼ ਯੋਗਤਾ ਵਾਲੇ ਬਚਿਆਂ ਨੂੰ ਕੁਝ ਵਧ ਸਮਾਂ ਦੇ ਕੇ ਆਪਣੀਆਂ ਯੋਗਤਾਵਾਂ ਦੀ ਸੁਚੱਜੀ ਵਰਤੋਂ ਕਰਨ ਲਈ ਉਤਸਾਹ ਦੇਣਾ ਚਾਹੀਦਾ ਹੈ। ਜੇ ਸਾਡੇ ਸਕੂਲ ਵਿਚ ਸਧਾਰਨ ਜਮਾਤ ਦੀ ਪੜ੍ਹਾਈ ਤੋਂ ਬਿਨਾਂ ਵਿਸ਼ੇਸ਼ ਯੋਗਤਾ ਵਾਲੇ ਬਚਿਆਂ ਨੂੰ ਟਟੋਰੀਅਲ ਕਲਾਸਾਂ ਰਾਹੀਂ: ਵਧੇਰੇ ਕੰਮ ਕਰਨ ਲਈ ਢੁਕਵੀਂ ਅਗਵਾਈ ਮਿਲੇ ਤਾਂ ਚੰਗਾ ਹੈ। ਇਨ੍ਹਾਂ ਜਮਾਤਾਂ ਵਿਚ ਬਚਿਆਂ ਦੀ ਗਿਣਤੀ ਘਟ ਹੋਣੀ ਜ਼ਰੂਰੀ ਹੈ। ਇਨ੍ਹਾਂ ਵਿਚ ਬਚਿਆਂ ਨੂੰ ਆਪਣੇ ਲੇਖ ਪੜ੍ਹਨ ਜਾਂ ਆਪਣੀਆਂ ਰਚਨਾਵਾਂ ਨੂੰ ਸੁਨਾਉਣ ਦਾ ਮੌਕਾ ਦੇਣ ਚਾਹੀਦਾਂ ਹੈ।<noinclude></noinclude>
cbj9j64zd94n6id6xt01617ublapnhp
ਪੰਨਾ:ਸਿਖਿਆ ਵਿਗਿਆਨ.pdf/182
250
64912
229528
184658
2026-07-27T07:28:03Z
Harchand Bhinder
2624
/* ਤਸਦੀਕ */
229528
proofread-page
text/x-wiki
<noinclude><pagequality level="4" user="Harchand Bhinder" />{{center|'''੧੬੯'''}}</noinclude>{{gap}}ਘਟੀਆ ਬੁਧੀ ਵਾਲੇ ਜਾਂ ਪਿੱਛੇ ਰਹਿ ਗਏ ਬੱਚੇ ਜਮਾਤ ਦੇ ਸਧਾਰਨ ਬਚਿਆਂ ਨਾਲ ਨਹੀਂ ਚਲ ਸਕਦੇ। ਅਮਰੀਕਾ ਅਤੇ ਯੂਰਪ ਵਿਚ ਇਨ੍ਹਾਂ ਬਚਿਆਂ ਲਈ ਵਖਰੀਆਂ ਜਮਾਤਾਂ ਹੁੰਦੀਆਂ ਹਨ। ਇਨ੍ਹਾਂ ਜਮਾਤਾਂ ਵਿਚ ਇਨ੍ਹਾਂ ਬਚਿਆਂ ਨੂੰ ਵਿਸ਼ੇਸ਼ ਢੰਗ ਨਾਲ ਪੜ੍ਹਾਇਆ ਜਾਂਦਾ ਹੈ। ਉਨ੍ਹਾਂ ਤੋਂ ਇੱਨਾ ਕੰਮ ਵੀ ਨਹੀਂ ਲਿਆ ਜਾਂਦਾ ਜਿੰਨਾ ਆਮ ਸਧਾਰਨ ਬਚਿਆਂ ਤੋਂ ਲਿਆ ਜਾਂਦਾ ਹੈ। ਇਸ ਤਰ੍ਹਾਂ ਦੇ ਪਰਬੰਧ ਨਾਲ ਇਕ ਤਾਂ ਘਟੀਆ ਬੁਧੀ ਵਾਲੇ ਬਚਿਆਂ ਦੇ ਕਾਰਨ ਸਧਾਰਨ ਬੱਚਿਆਂ ਦੀ ਪੜ੍ਹਾਈ ਵਿਚ ਰੋਕ ਨਹੀਂ। ਪੈਂਦੀ ਅਤੇ ਦੂਜੇ, ਘਟੀਆ ਬੁਧੀ ਜਾਂ ਪਿੱਛੇ ਰਹਿ ਗਏ ਬਚੇ ਦੀ ਪੜ੍ਹਾਈ ਵੀ ਠੀਕ ਤਰ੍ਹਾਂ ਹੁੰਦੀ ਹੈ। ਜਦ ਕੋਈ ਬੱਚਾ ਆਪਣੇ ਨਿਤ ਦੇ ਕੰਮ ਵਿਚ ਆਪਣੇ ਸਾਥੀਆਂ ਦੇ ਟਾਕਰੇ ਬਹੁਤ ਅਗੇ ਵਧ ਜਾਂਦਾ ਹੈ ਅਤੇ ਉਹ ਆਮ ਸਧਾਰਨ ਬੁਧੀ ਦੇ ਬਚਿਆਂ ਬਰਾਬਰ ਕੰਮ ਕਰਨ ਲਗ ਜਾਂਦਾ ਹੈ ਤਾਂ ਉਸ ਨੂੰ ਘਟੀਆ ਬੁਧੀ ਵਾਲੀ ਜਮਾਤ ਤੋਂ ਕਢ ਕੇ ਸਕੂਲ ਦੀਆਂ ਆਮ ਜਮਾਤਾਂ ਵਿਚ ਦਾਖਲ ਕਰ ਲਿਆ ਜਾਂਦਾ ਹੈ।
{{gap}}ਅਧੁਨਿਕ ਕਾਲ ਵਿਚ ਦੋ ਤਰ੍ਹਾਂ ਦੀਆਂ ਬੁਧੀ-ਮਾਪਕ ਪਰੀਖਿਆਵਾ ਦੀ ਕਾਢ ਕੱਢੀ ਗਈ ਹੈ। ਇਕ ਕਿਸਮ ਦੀ ਪਰੀਖਿਆ ਨਾਲ ਬਚਿਆਂ ਦੀ ਸੰਪੂਰਨ ਬੁਧੀ ਕਿਹੋ ਜਹੀ ਹੈ ਦਾ ਪਤਾ ਕਢਿਆ ਜਾਂਦਾ ਹੈ ਅਰਬਾਤ ਇਹ ਜਾਨਣ ਦਾ ਯੜਨ ਕੀਤਾ ਜਾਂਦਾ ਹੈ ਕਿ ਉਹ ਤੇਜ ਬੁਧੀ ਦਾ ਹੈ, ਆਮ ਸਧਾਰਨ ਬੁਧੀ ਦਾ ਹੈ ਜਾਂ ਘਟੀਆ ਬੁਧੀ ਦਾ ਹੈ। ਦੂਜੀ ਕਿਸਮ ਦੀ ਪਰੀਖਿਆ ਵਿਚ ਬੱਚੇ ਦੀ ਵਿਸ਼ੇਸ਼ ਕਿਸਮ ਦੀ ਰੁਚੀ ਅਤੇ ਵਿਸ਼ੇਸ਼ ਯੋਗਤਾ ਦਾ ਪਤਾ ਕਰਨ ਦਾ ਯਤਨ ਕੀਤਾ ਜਾਂਦਾ ਹੈ। ਬੱਚੇ ਦੀਆਂ ਵਿਸ਼ੇਸ਼ ਯੋਗਤਾਵਾਂ ਬਾਰੇ ਹਾਲੇ ਇੰਨੀ ਖੋਜ ਨਹੀਂ ਹੋ ਸਕੀ ਜਿੰਨੀ ਬੱਚੇ ਦੀ ਸੰਪੂਰਨ ਬੁਧੀ ਦੇ ਮਾਪ ਬਾਰੇ ਖੋਜ ਹੋ ਚੁੱਕੀ ਹੈ। ਇਨ੍ਹਾਂ ਖੋਜਾਂ ਦੇ ਸਿੱਟੇ ਵਜੋਂ ਸਿਖਿਆ ਦੇ ਪਰਬੰਧ ਵਿਚ ਮੌਲਕ ਤਬਦੀਲੀ ਹੋਣੀ ਜ਼ਰੂਰੀ ਹੋ ਗਈ ਹੈ। ਇਹ ਤਬਦੀ-ਲੀਆਂ ਹੁਣ ਹੌਲੀ ਹੌਲੀ ਹੋਣੀਆਂ ਸ਼ੁਰੂ ਹੋ ਗਈਆਂ ਹਨ। ਹੁਣ ਸਧਾਰਨ ਪਰੀਖਿਆਵਾਂ ਨੂੰ ਇੱਨੀ ਮਹੱਤਾ ਨਹੀਂ ਦਿੱਤੀ ਜਾਂਦੀ ਜਿੱਨੀ ਕਿ ਪਹਿਲਾਂ ਦਿੱਤੀ ਜਾਂਦੀ ਸੀ। ਇਸਦੀ ਥਾਂ ਬੱਚੇ ਦੀ ਯੋਗਤਾ ਬੱਚੇ ਦੇ ਹਰ ਰੋਜ਼ ਦੋ ਕੰਮ ਜਾਂ ਬੁਧੀ-ਮਾਪ ਪਰੀਖਿਆਵਾਂ ਰਾਹੀਂ ਵਧੇਰੇ ਮਾਪੀ ਜਾਂਦੀ ਹੈ। ਜਿਹੜੇ ਬੱਚੇ ਉਮਰ ਵਿਚ ਵੱਡੇ ਹੋਣ ਕਰਕੇ ਜਾਂ ਵਧੇਰੇ ਮਿਹਨਤ ਕਰਕੇ ਸਲਾਨਾ ਪਰੀਖਿਆ ਵਿਚ ਵਧੇਰੇ ਨੰਬਰ ਲੈ ਜਾਂਦੇ ਹਨ ਉਨ੍ਹਾਂ ਨੂੰ ਵਧੇਰੇ ਬੁਧੀ ਵਾਲੇ ਬਚਿਆਂ ਦੇ ਟਾਕਰੇ ਵਧੇਰੇ ਯੋਗ ਨਹੀਂ ਸਮਝਿਆ ਜਾਂਦਾ। ਜੋ ਕੋਈ ਬੱਚਾ ਪਰੀਖਿਆ ਵੇਲੇ ਕਿਸੇ ਬੀਮਾਰੀ ਕਰਕੇ ਜਾਂ ਕਿਸੇ ਹੋਰ ਕਾਰਨ ਕਰਕੇ ਗੈਰ-ਹਾਜ਼ਰ ਹੋ ਜਾਂਦਾ ਹੈ ਤਾਂ ਉਸ ਨੂੰ ਅਗਲੀ ਜਮਾਤ ਵਿਚ ਚੜ੍ਹਾਉਣ ਤੋਂ ਨਹੀਂ ਰੋਕਿਆ ਜਾਂਦਾ। ਬਚਿਆਂ ਨੂੰ ਵਜ਼ੀਫਾ ਦੇਣ ਵੇਲੇ ਨਿਰੀ ਉਨ੍ਹਾਂ ਦੀ ਪੜ੍ਹਾਈ ਜਾਂ ਮਿਹਨਤ ਦੀ ਜਾਂਚ ਨਹੀਂ ਕੀਤੀ ਜਾਂਦੀ ਸਗੋਂ ਉਨ੍ਹਾਂ ਦੀ ਬੁਧੀ ਦੀ ਜਾਂਚ ਵੀ ਕੀਤੀ ਜਾਂਦੀ ਹੈ। ਤਿੱਖੀ ਬੁਧੀ ਅਤੇ ਪਰਿਭਾ ਵਾਲੇ ਬਚਿਆਂ ਨੂੰ ਹੀ ਵਿਸ਼ਵ-ਵਿਦਿਆਲੇ ਵਿਚ ਸਿਖਿਆ ਲੈਣ ਲਈ ਵਜ਼ੀਫਾ ਦੇ ਕੇ ਉਤਸ਼ਾਹ ਦਿੱਤਾ ਜਾਂਦਾ ਹੈ।
{{larger|{{center|'''ਸਮੁੱਚੇ ਬੱਚੇ ਦੀ ਸਿਖਿਆ'''}}}}
{{gap}}ਸਾਡੀ ਵਰਤਮਾਨ ਸਿੱਖਿਆ ਪਰਨਾਲੀ ਵਿਚ ਬੱਚੇ ਦੀ ਇਕਾਂਗੀ ਸਿਖਿਆ ਹੁੰਦੀ ਹੈ, ਉਸਦੇ ਸੰਪੂਰਨ ਵਿਅਕਤਿਤਵ ਦੀ ਸਿਖਿਆ ਨਹੀਂ ਹੁੰਦੀ। ਸਾਡਾ ਪਾਠ-ਕਰਮ ਬਹੁਤਾ ਕਰਕੇ ਬੱਚੇ ਦੇ ਬੌਧਿਕ ਵਿਕਾਸ ਲਈ ਹੀ ਬਣਾਇਆ ਜਾਂਦਾ ਹੈ। ਉਸਦੇ ਭਾਵਾਤਮਕ ਜੀਵਨ ਅਤੇ ਉਸਦੀ ਸਰੀਰਕ ਸਿਖਿਆ ਉਤੇ ਉੱਠਾ ਧਿਆਨ ਨਹੀਂ ਦਿਤਾ ਜਾਂਦਾ। ਇਸ ਕਰਕੇ<noinclude></noinclude>
kx68m77a4cik7oxpouh49uzg8tb8p20
ਪੰਨਾ:ਸਿਖਿਆ ਵਿਗਿਆਨ.pdf/183
250
64913
229529
184596
2026-07-27T07:28:12Z
Harchand Bhinder
2624
/* ਤਸਦੀਕ */
229529
proofread-page
text/x-wiki
<noinclude><pagequality level="4" user="Harchand Bhinder" />{{center|'''੧੭੦'''}}</noinclude>ਬੱਚੇ ਦਾ ਬੌਧਿਕ ਵਿਕਾਸ ਤਾਂ ਕਾਫੀ ਹੋ ਜਾਂਦਾ ਹੈ ਪਰ ਉਸ ਦੇ ਭਾਵਾਂ ਦਾ ਕੋਈ ਵਿਕਾਸ ਨਹੀਂ ਹੁੰਦਾ।ਉਨ੍ਹਾਂ ਦੇ ਮਨ ਵਿਚ ਅਜੋੜਤਾ ਪੈਦਾ ਹੋ ਜਾਂਦੀ ਹੈ। ਅਜਿਹੇ ਲੋਕਾਂ ਨੂੰ ਕਈ ਮਾਨਸਿਕ ਰੋਗ ਹੋ ਜਾਂਦੇ ਹੈ ਮਾਨਸਿਕ ਰੋਗਾਂ ਦਾ ਖਾਤਮਾ ਕਰਨ ਲਈ ਇਹ ਜ਼ਰੂਰੀ ਹੈ ਕਿ ਬਚਿਆ ਦੇ ਬੌਧਿਕ ਵਿਕਾਸ ਦੇ ਨਾਲ ਨਾਲ ਉਨ੍ਹਾਂ ਦਾ ਭਾਵਾਤਮਕ ਵਿਕਾਸ ਵੀ ਹੋਵੇ।
{{gap}}ਜਿਨ੍ਹਾਂ ਲੋਕਾਂ ਦਾ ਬੌਧਿਕ ਵਿਕਾਸ ਤਾਂ ਹੋ ਜਾਂਦਾ ਹੈ ਪਰ ਉਨ੍ਹਾਂ ਦੇ ਭਾਵਾਂ ਦਾ ਵਿਕਾਸ ਹੋਣੋਂ ਰਹਿ ਜਾਂਦਾ ਹੈ ਉਹ ਰਾਖਸ਼ੀ ਮਨ-ਬਿਰਤੀ ਦੇ ਹੋ ਜਾਂਦੇ ਹਨ। ਇਕ ਪਾਸੇ ਤਾਂ ਉਹ ਬੜੇ ਕੁਕਰਮੀ ਹੁੰਦੇ ਹਨ ਦੂਜੇ ਪਾਸੇ ਆਪਣੇ ਕੁਕਰਮਾਂ ਨੂੰ ਠੀਕ ਸਾਬਤ ਕਰਨ ਲਈ ਅਤੇ ਦੁਨੀਆਂ ਦੀਆਂ ਅਖਾਂ ਵਿਚ ਮਿੱਟੀ ਪਾਉਣ ਲਈ ਕਈ ਤਰ੍ਹਾਂ ਦੀਆਂ ਜੁਗਤਾਂ ਬਣਾਉਂਦੇ ਹਨ। ਬੁਧੀ ਵਿਚ ਵਾਧਾ ਵਿਗਿਆਨਿਕ ਕਾਢਾਂ ਵਿਚ ਸਹਾਇਤਾ ਦਿੰਦਾ ਹੈ। ਜੇ ਮਨੁਖ ਦੇ ਭਾਵ ਸ਼ੁਧ ਹੁੰਦੇ ਜਾਂ ਉਸਦੇ ਵਿਚਾਰਾਂ ਵਿਚ ਉਦਾਰਤਾ ਹੁੰਦੀ ਤਾਂ ਉਹ ਆਪਣੀ ਬੁਧੀ ਨੂੰ ਅਜੇਹੀਆਂ ਵਿਗਿਆਨਕ ਕਾਢਾਂ ਕਢਣ ਵਿਚ ਵਰਤਦਾ ਜਿਨ੍ਹਾਂ ਨਾਲ ਸੰਸਾਰ ਦੇ ਲੋਕਾਂ ਦਾ ਭਲਾ ਹੁੰਦਾ। ਪਰ ਉਸ ਨੂੰ ਭਾਵਾਂ ਦੀ ਕਿਸੇ ਤਰ੍ਹਾਂ ਦੀ ਸਿਖਿਆ ਨਹੀਂ ਦਿੱਤੀ ਗਈ। ਇਸ ਲਈ ਬੁਧੀ ਦੀ ਵਰਤੋਂ ਉਨ੍ਹਾਂ ਕਾਂਢਾਂ ਦੇ ਕਢਣ ਵਿਚ ਹੁੰਦੀ ਹੈ ਜਿਸ ਨਾਲ ਮਨੁੱਖ ਸਮਾਜ ਜਲਦੀ ਤੋਂ ਜਲਦੀ ਗਰਕ ਹੋ ਜਾਵੇ। ਅਜ ਸੰਸਾਰ ਦੇ ਲੋਕ ਇਕ ਦੂਜੇ ਵਿਰੋਧੀ ਟੋਲੀਆਂ ਵਿਚ ਵੰਡੇ ਜਾ ਚੁੱਕੇ ਹਨ ਅਤੇ ਉਹ ਆਪਣੀ ਬੁਧੀ ਨੂੰ ਅਜਿਹੇ ਕੰਮਾਂ ਵਿਚ ਖਰਚ ਕਰ ਰਹੇ ਹਨ ਜਿਨ੍ਹਾ ਨਾਲ ਉਹ ਇਕ ਦੂਜੇ ਨੂੰ ਸੌਖੀ ਤਰ੍ਹਾਂ ਖਤਮ ਕਰ ਦੇਣ। ਇਸ ਤਰ੍ਹਾਂ ਦੀ ਹਾਲਤ ਵਿਅਕਤੀ ਦੀ ਬੌਧਿਕ ਸਿਖਿਆ ਉੱਤੇ ਬਹੁਤਾ ਹੀ ਜ਼ੋਰ ਦੇਣ ਕਰਕੇ ਪੈਦਾ ਹੋਈ ਹੈ।
{{gap}}ਪੁਰਾਣੇ ਸਮੇਂ ਵਿਚ ਸੰਸਾਰ ਦੋ ਸਿਖਿਆ-ਘਰਾਂ ਵਿਚ ਮਨੁਖ ਨੂੰ ਬੌਧਿਕ ਸਿਖਿਆ ਦੇ ਨਾਲ ਨਾਲ ਧਾਰਮਕ ਸਿਖਿਆ ਵੀ ਦਿੱਤੀ ਜਾਂਦੀ ਸੀ। ਸਮਾਜ ਦਾ ਸੁਸਿਖਿਅਤ ਵਿਆ-ਕਤੀ ਉਹ ਸਮਝਿਆ ਜਾਂਦਾ ਸੀ ਜਿਸ ਦਾ ਵਰਤਾਰਾ ਧਰਮ ਅਨੁਸਾਰ ਹੋਵੇ। ਧਾਰਮਕ ਸਿਖਿਆ ਮਨੁੱਖ ਦੇ ਭਾਵਾਂ ਨੂੰ ਸ਼ੁਧ ਕਰਨ ਦਾ ਸਾਧਨ ਸੀ। ਵਰਤਮਾਨ ਕਾਲ ਵਿਚ ਵਿਗਿਆਨ ਦੇ ਵਾਧੇ ਕਰਕੇ ਜਾਂ ਬੁਧੀ ਵਾਦ ਦੇ ਵਧਣ ਨਾਲ ਸੰਸਾਰ ਦੇ ਸਾਰੇ ਲੋਕਾਂ ਵਿਚ ਧਰਮ ਲਈ ਸ਼ਰਧਾ ਖਤਮ ਹੋ ਗਈ ਹੈ। ਹੁਣ ਧਰਮ ਦੀ ਅਣਹੋਂਦ ਕਰਕੇ ਕੋਈ ਅਜਿਹਾ ਸਾਧਨ ਨਹੀਂ ਰਿਹਾ ਜਿਸ ਨਾਲ ਮਨੁਖ ਦੇ ਪਸ਼ੂਪਣੇ ਉਤੇ ਕੋਈ ਰੋਕ ਲੱਗ ਸਕੇ ਅਥਵਾ ਉਸਦੇ ਅੰਦਰਲੇ ਸੁਭਾ ਦੀ ਸ਼ੁਧੀ ਹੋ ਸਕੇ। ਸੰਸਾਰ ਦੇ ਸਿਖਿਆ ਵਿਗਿਆਨੀ ਬੌਧਿਕ ਸਿਖਿਆ ਤੋਂ ਅੱਕ ਗਏ ਹਨ ਅਤੇ ਉਹ ਬਚਿਆਂ ਨੂੰ ਅਜਿਹੀ ਸਿਖਿਆ ਦੇਣਾ ਚਾਹੁੰਦੇ ਹਨ ਜਿਸ ਨਾਲ ਸੰਸਾਰ ਉਤੋਂ ਘਿਰਨਾ ਦੇ ਭਾਵਾਂ ਦਾ ਖਾਤਮਾਂ ਹੋਵੇ ਅਤੇ ਉਸਦੀ ਥਾਂ ਪਿਆਰ ਅਤੇ ਮਿਤਰਤਾ ਵਿਚ ਵਾਧਾ ਹੋਵੇ।
{{gap}}ਅਮਰੀਕਾ ਦੇ ਵਿਦਿਆਲਿਆਂ ਵਿਚ ਆਧੁਨਿਕ ਕਾਲ ਵਿਚ ਵਿਹਾਰਕ ਸਿਖਿਆ ਉਤੇ ਜ਼ੋਰ ਦਿਤਾ ਜਾਂਦਾ ਹੈ। ਵਿਹਾਰਕ ਸਿਖਿਆ ਰਾਹੀਂ ਬੱਚੇ ਵਿਚ ਨਿਰੀ ਸੋਚਣ ਦੀ ਸ਼ਕਤੀ ਹੀ ਨਹੀਂ ਵਧਦੀ ਸਗੋਂ ਉਸ ਵਿਚ ਕੰਮ ਕਰਨ ਦੀ ਸ਼ਕਤੀ ਵੀ ਵਧਦੀ ਹੈ। ਬਹੁਤ ਸਾਰੇ ਬਚਿਆਂ ਵਿਚ ਸੂਖਮ ਤੋਂ ਸੂਖਮ ਵਿਚਾਰ ਕਰਨ ਦੀ ਯੋਗਤਾ ਹੁੰਦੀ ਹੈ। ਪਰ ਜਦ ਉਨ੍ਹਾਂ ਅੱਗੇ ਅਜਿਹੀ ਸਮੱਸਿਆ ਆ ਖੜੀ ਹੁੰਦੀ ਹੈ ਜਿਸ ਨੂੰ ਹੱਲ ਕਰਨ ਲਈ ਵਿਹਾਰਕ ਤਜਰਬੇ ਦੀ ਲੋੜ ਹੁੰਦੀ ਹੈ ਤਾਂ ਉਹ ਆਪਣੇ ਆਪ ਨੂੰ ਨਿਆਸਰਾ ਪਰਤੀਤ ਕਰਦੇ ਹਨ। ਇਸ ਲਈ ਅਮਰੀਕਾ ਦੇ ਲੋਕਾਂ ਨੇ ਇਕ ਨਵੀਂ ਸਿਖਿਆ-ਢੰਗ ਦੀ ਕਾਢ ਕਢੀ ਹੈ ਜਿਸ ਨੂੰ "ਪ੍ਰਾਜੈਕਟ<noinclude></noinclude>
4xatwogzioauvzaasc9mw6668ha84p9
ਪੰਨਾ:ਸਿਖਿਆ ਵਿਗਿਆਨ.pdf/184
250
64914
229530
187769
2026-07-27T07:28:22Z
Harchand Bhinder
2624
/* ਤਸਦੀਕ */
229530
proofread-page
text/x-wiki
<noinclude><pagequality level="4" user="Harchand Bhinder" /></noinclude>ਬਡ" ਆਖਿਆ ਜਾਂਦਾ ਹੈ। ਇਸ ਢੰਗ ਵਿਚ ਬਚਿਆਂ ਅੱਗੇ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਆਉਂਦੀਆਂ ਹਨ ਅਤੇ ਉਨ੍ਹਾਂ ਨੂੰ ਜਿਹੜੀ ਬੌਧਿਕ ਸਿਖਿਆ ਦਿਤੀ ਜਾਂਦੀ ਹੈ ਉਹ ਇਨ੍ਹਾਂ ਸਮਸਿਆਵਾਂ ਦੇ ਹਲ ਕਰਨ ਦੇ ਨਾਲ ਨਾਲ ਹੀ ਦਿਤੀ ਜਾਂਦੀ ਹੈ। ਅਮਰੀਕਾ ਦੇ ਲੋਕ ਇਸ ਤਰ੍ਹਾਂ ਦੀ ਸਿਖਿਆ ਨੂੰ ਸੰਪੂਰਨ ਬੱਚੇ ਦੀ ਸਿਖਿਆ ਆਖਦੇ ਹਨ।
{{larger|{{center|'''ਸਿਖਿਆ ਵਿਚ ਨਿਜੀ ਸਹਾਰਾ'''}}}}
{{gap}}'''ਵਰਤਮਾਨ ਕਾਲ ਦੇ ਪ੍ਰਧਾਨ ਸਿਖਿਆ ਢੰਗ:-'''ਮਾਂਨਟਸੇਰੀ ਢੰਗ, ਡਾਲਟਨ ਸਿਖਿਆ ਢੰਗ, ਅਤੇ ਪ੍ਰਾਜੈਕਟ ਸਿਖਿਆਂ ਢੰਗ ਹਨ। ਇਨ੍ਹਾਂ ਸਿਖਿਆ ਢੰਗਾਂ ਵਿਚ ਬੱਚੇ ਨੂੰ ਆਪਣੀ ਸਿਖਿਆ ਵਿਚ ਸ੍ਵੇ-ਆਸਰੇ ਬਨਾਉਣ ਦਾ ਯਤਨ ਕੀਤਾ ਜਾਂਦਾ ਹੈ। ਬਚਿਆਂ ਨੂੰ ਕੁਝ ਕੰਮ ਕਰਨ ਨੂੰ ਜਾਂ ਕੋਈ ਸਮੱਸਿਆ ਹਲ ਕਰਨ ਲਈ ਦਿੱਤੀ ਜਾਂਦੀ ਹੈ। ਬੱਚੇ ਨੂੰ ਹੁਣ ਆਪਣੀ ਸਮਝ ਨਾਲ ਅਜ਼ਾਦੀ ਨਾਲ ਕੰਮ ਕਰਨ ਲਈ ਪਰੇਰਨਾ ਦਿਤੀ ਜਾਂਦੀ ਹੈ। ਬੱਚੇ ਨੂੰ ਉਥੇ ਹੀ ਸਹਾਇਤਾ ਦਿਤੀ ਜਾਂਦੀ ਹੈ ਜਿਥੇ ਉਹ ਆਪ ਸਹਾਇਤਾ ਮੰਗਦਾ ਹੈ। ਇਨ੍ਹਾਂ ਸਿਖਿਆ ਢੰਗਾਂ ਵਿਚ ਉਸਤਾਦ ਆਗੂ ਦਾ ਕੰਮ ਨਹੀਂ ਕਰਦਾ। ਇਨ੍ਹਾਂ ਵਿਚ ਉਸਤਾਦ ਦੀਆਂ ਵਿਆਖਿਆਵਾਂ ਘਟ ਹੁੰਦੀਆਂ ਹਨ। ਜਮਾਤ ਦੇ ਸਾਰੇ ਬਚਿਆਂ ਨੂੰ ਇਕੱਠੀ ਸਹਾਇਤਾ ਨਹੀਂ ਦਿੱਤੀ ਜਾਂਦੀ। ਹਰ ਬੱਚੇ ਨਾਲ ਅੱਡ ਅੱਡ ਗਲ ਕੀਤੀ ਜਾਂਦੀ ਹੈ ਅਤੇ ਉਸ ਦੀ ਲੋੜ ਅਨੁਸਾਰ ਉਸ ਨੂੰ ਸਹਾਇਤਾ ਦਿੱਤੀ ਜਾਂਦੀ ਹੈ। ਇਨ੍ਹਾਂ ਸਿਖਿਆ-ਪਰਨਾਲੀਆਂ ਵਿਚ ਸਮੇਂ ਦਾ ਵੀ ਉਸ ਤਰ੍ਹਾਂ ਦਾ ਬੰਧਨ ਨਹੀਂ ਹੁੰਦਾ ਜਿਸ ਤਰ੍ਹਾਂ ਸਾਡੀਆਂ ਵਰਤਮਾਨ ਸਿੱਖਿਆ ਪਰਨਾਲੀਆਂ ਵਿਚ ਹੁੰਦਾ ਹੈ। ਸਾਡੀ ਵਰਤਮਾਨ ਲਿਖਿਆ ਪਰਨਾਲੀ ਵਿਚ ਘੰਟੀ ਵਜਦਿਆਂ ਹੀ ਉਸਤਾਦ ਆਪਣੇ ਵਿਸ਼ੇਸ਼ ਵਿਸ਼ੇ ਨੂੰ ਪੜ੍ਹਾਉਣਾ ਬੰਦ ਕਰ ਦਿੰਦਾ ਹੈ ਅਤੇ ਬੱਚੇ ਵੀ ਹਥਲਾ ਕੰਮ ਛਡ ਕੇ ਦੂਜਾ ਵਿਸ਼ਾ ਪੜ੍ਹਨ ਲਈ ਤਿਆਰ ਹੋ ਜਾਂਦੇ ਹਨ। ਜੇ ਕੋਈ ਜਟੀਲ ਸਮੱਸਿਆ ਜਮਾਤ ਅੱਗੇ ਹੋਵੇ ਤਾਂ ਉਹ ਅਧੂਰੀ ਹੀ ਛਡ ਦਿੱਤੀ ਜਾਂਦੀ ਹੈ। ਇਸ ਤਰ੍ਹਾਂ ਬਚਿਆਂ ਦਾ ਬਹੁਤ ਸਾਰਾ ਸਮਾਂ ਬਿਅਰਬ ਖਰਚ ਹੁੰਦਾ ਹੈ। ਨਵੀਂ ਸਿੱਖਿਆ-ਪਰਨਾਲੀ ਇਸ ਤਰ੍ਹਾਂ ਦੀ ਹਾਲਤ ਦੇ ਵਿਰੁਧ ਹੈ। ਜਦ ਤਕ ਹਥ ਵਿਚ ਲਏ ਕੰਮ ਨੂੰ ਕੋਈ ਬੱਚਾ ਪੂਰਾ ਨਹੀਂ ਕਰਦਾ ਉਦੋਂ ਤਕ ਉਸ ਨੂੰ ਕੋਈ ਨਵਾਂ ਕੰਮ ਨਹੀਂ ਦਿੱਤਾ ਜਾਂਦਾ।
{{larger|{{center|'''ਮਿਲ ਕੇ ਕੰਮ ਕਰਨਾ'''}}}}
{{gap}}ਬਚਿਆਂ ਦੀ ਮਿਲ ਕੇ ਕੰਮ ਕਰਨ ਦੀ ਮਹੱਤਾ ਨੂੰ ਪਹਿਲਾਂ ਪਹਿਲ ਫਰੋਬੇਲ ਨੇ ਦਰਸਾਇਆ ਸੀ। ਫਰੋਬੇਲ ਦੇ ਕਿੰਡਰਗਾਰਟਨ ਨਾਮੀ ਸਿਖਿਆ ਢੰਗ ਵਿਚ ਜਮਾਤ ਦੇ ਬੱਚੇ ਕਈ ਟੋਲੀਆਂ ਵਿਚ ਵੰਡੇ ਜਾਂਦੇ ਹਨ ਅਤੇ ਉਹ ਆਪਸ ਵਿਚ ਮਿਲ ਕੇ ਕਈ ਤਰ੍ਹਾਂ ਦੀਆਂ ਖੇਡਾਂ ਖੇਡਦੇ ਹਨ। ਇਹ ਸਾਰੀਆਂ ਖੇਡਾਂ ਸਿਖਿਆ ਦੇਣ ਵਾਲੀਆਂ ਹੁੰਦੀਆਂ ਹਨ। ਇਨ੍ਹਾਂ ਵਿਚ ਨਿਭਾ ਸਹਿਜ ਸੁਭਾ ਬੌਧਿਕ ਵਿਕਾਸ ਹੀ ਨਹੀਂ ਹੁੰਦਾ ਸਗੋਂ ਉਨ੍ਹਾਂ ਵਿਚ ਮਿਲਵਰਤਨ ਅਤੇ ਸਹਿਨਸ਼ੀਲਤਾ ਦੇ ਭਾਵਾਂ ਦਾ ਵਾਧਾ ਵੀ ਹੁੰਦਾ ਹੈ। ਇਸ ਸਿਖਿਆ ਢੰਗ ਨਾਲ ਬੱਚੇ ਵਿਚ ਸਮਾਜਿਕ ਗੁਣਾਂ ਦਾ ਵਿਕਾਸ ਹੁੰਦਾ ਹੈ ਜਿਹੜੇ ਉਸ ਦੇ ਜੀਵਨ ਨੂੰ ਸਮਾਜ ਲਈ ਲਾਭਦਾਇਕ ਬਣਾਉਂਦੇ ਹਨ। ਜਿਹੜਾ ਬੱਚਾ ਦੂਜਿਆਂ ਨਾਲ ਮਿਲ ਕੇ ਕੰਮ ਕਰਨ ਦੀ ਅਦੜ ਆਪਣੀ ਬਾਲ-ਅਵਸਥਾ ਵਿਚ ਪਾ ਲੈਂਦਾ ਹੈ ਅਤੇ ਮਿਲਵਰਤਨ ਦੇ ਭਾਵ ਦੀ ਕੀਮਤ ਚੰਗੀ ਤਰ੍ਹਾਂ ਸਮਝ ਲੈਂਦਾ ਹੈ। ਉਹ ਆਪਣੀ ਬਾਲਗ ਉਮਰ ਵਿਚ ਵੀ ਦੂਜਿਆਂ ਨਾਲ ਮਿਲ ਕੇ ਕੰਮ ਕਰਨ ਦਾ ਯਤਨ<noinclude></noinclude>
dqyw9kf4f7sasgc68t0x70h4ux3xeq7
ਪੰਨਾ:ਸਿਖਿਆ ਵਿਗਿਆਨ.pdf/185
250
64915
229531
184660
2026-07-27T07:28:31Z
Harchand Bhinder
2624
/* ਤਸਦੀਕ */
229531
proofread-page
text/x-wiki
<noinclude><pagequality level="4" user="Harchand Bhinder" />{{center|'''੧੭੨'''}}</noinclude>ਕਰਦਾ ਹੈ।
{{gap}}ਜਿਸ ਤਰ੍ਹਾਂ ਕਿੰਡਰਗਾਰਟਨ ਵਿਚ ਛੋਟੇ ਬਚਿਆਂ ਵਿਚ ਇਕ ਦੂਜੇ ਦੇ ਨਾਲ ਮਿਲ ਕੇ ਕੰਮ ਕਰਨ ਦੀ ਮਨ-ਬਿਰਤੀ ਨੂੰ ਵਧਾਇਆ ਜਾਂਦਾ ਹੈ ਉਸੇ ਤਰ੍ਹਾਂ ਡਾਲਟਨ ਸਿਖਿਆ ਢੰਗ ਵਿਚ ਅਤੇ ਪ੍ਰਾਜੈਕਟ-ਸਿਖਿਆ ਢੰਗ ਵਿਚ ਵੀ ਆਪਸ ਵਿਚ ਇਕ ਦੂਜੇ ਦੀ ਸਹਾਇਤਾ ਕਰ ਕੇ ਆਪਣੇ ਕੰਮ ਨੂੰ ਪੂਰਾ ਕਰਨ ਅਥਵਾ ਸਮੱਸਿਆਵਾਂ ਨੂੰ ਹਲ ਕਰਨ ਦੀ ਬਿਰਤੀ ਨੂੰ ਵਧਾਇਆ ਜਾਂਦਾ ਹੈ। ਬਚਿਆਂ ਨੂੰ ਸੁਝਾਇਆ ਜਾਂਦਾ ਹੈ ਕਿ ਉਹ ਪੈਰ ਪੈਰ ਉਤੇ ਉਸਤਾਦ ਵੀ ਸਹਾਇਤਾ ਲੈਣ ਲਈ ਉਸ ਦੇ ਮੂੰਹ ਵਲ ਨਾ ਝਾਕਣ ਸਗੋਂ ਜਿੱਥੇ ਲੋੜ ਜਾਪੇ ਆਪਣੇ ਸਾਥੀਆਂ ਤੋਂ ਸਹਾਇਤਾ ਲੈਣ। ਇਸ ਤਰ੍ਹਾਂ ਬਚਿਆਂ ਵਿਚ ਇਕ ਤਾਂ ਸਮਾਜਕਤਾ ਦੇ ਭਾਵ ਦਾ ਵਾਧਾ ਹੁੰਦਾ ਹੈ ਵਜੇ ਉਨ੍ਹਾਂ ਅੰਦਰ ਸ੍ਵੇ-ਆਸਰੇ ਹੋਣ ਦੇ ਭਾਵ ਪੈਦਾ ਹੋ ਜਾਂਦੇ ਹਨ।
{{larger|{{center|'''ਰਚਨਾਤਮਕ ਕੰਮਾਂ ਵਿਚ ਵਾਧਾ'''}}}}
{{gap}}ਰਚਨਾਤਮਕ ਕੰਮ ਉਹ ਹੈ ਜਿਸ ਨੂੰ ਕਰਨ ਵਿਚ ਬੱਚਾ ਸ਼ੌਕ, ਸੁਤੰਤਰਤਾ ਅਤੇ ਖੁਸ਼ੀ ਅਨੁਭਵ ਕਰਦਾ ਹੈ। ਬੱਚਾ ਇਸ ਤਰ੍ਹਾਂ ਦੇ ਭਾਵਾਂ ਦਾ ਅਨੁਭਵ ਆਪਣੀ ਖੇਡ ਵਿਚ ਕਰਦਾ ਹੈ। ਵਰਤਮਾਨ ਕਾਲ ਵਿਚ ਇਸ ਗੱਲ ਉਤੇ ਜ਼ੋਰ ਦਿੱਤਾ ਜਾਂਦਾ ਹੈ ਕਿ ਬੱਚੇ ਦੀ ਸਿਖਿਆ ਇਸ ਤਰ੍ਹਾਂ ਹੋਵੇ ਕਿ ਉਹ ਸਕੂਲ ਦੇ ਕੰਮ ਨੂੰ ਭਾਰ ਸਮਝਣ ਦੀ ਥਾਂ ਉਸ ਨੂੰ ਉਸੇ ਤਰ੍ਹਾਂ ਖੁਸ਼ੀ ਖੁਸ਼ੀ ਕਰੇ ਜਿਵੇਂ ਉਹ ਖੁਸ਼ੀ ਖੁਸ਼ੀ ਖੇਡਾਂ ਖੇਡਦਾ ਹੈ। ਇਸ ਦੇ ਲਈ ਸਿਖਿਆ ਵਿਚ ਖੇਡ ਦੇ ਢੰਗ ਨੂੰ ਲਿਆਉਣ ਉਤੇ ਜ਼ੋਰ ਦਿਤਾ ਜਾਂਦਾ ਹੈ। ਬੱਚਾ ਖੇਡਣ ਵਿਚ ਸੁਤੰਤਰ ਰਹਿੰਦਾ ਹੈ। ਜਦ ਤਕ ਉਹ ਚਾਹੁੰਦਾ ਹੈ ਉਦੋਂ ਤਕ ਉਹ ਖੇਡ ਖੇਡਦਾ ਹੈ ਅਤੇ ਜਦ ਉਹ ਥੱਕ ਜਾਂਦਾ ਹੈ ਤਾਂ ਆਪਣੀ ਖੇਡ ਬੰਦ ਕਰ ਦਿੰਦਾ ਹੈ। ਕਿਸੇ ਸਿਹਤਮੰਦ ਬੱਚੇ ਨੂੰ ਖੇਡਣ ਲਈ ਮਿੰਨਤ ਨਹੀਂ ਕਰਨੀ ਪੈਂਦੀ। ਬੱਚੇ ਦੀ ਸਿੱਖਿਆ ਵੀ ਇਸੇ ਤਰ੍ਹਾਂ ਹੋਣੀ ਚਾਹੀਦੀ ਹੈ ਜਿਸ ਨਾਲ ਉਹ ਆਪਣੇ ਆਪ ਉਨ੍ਹਾਂ ਕੰਮਾਂ ਨੂੰ ਕਰਨ ਲੱਗ ਜਾਵੇ ਜਿਹੜੇ ਉਸ ਦੇ ਮਾਨਸਿਕ ਵਿਕਾਸ ਲਈ ਲਾਭਦਾਇਕ ਹਨ।
{{gap}}ਇਸ ਦੇ ਲਈ ਬਚਿਆਂ ਦੀ ਰੁਚੀ ਦਾ ਅਧਿਆਨ ਕਰਨਾ ਜ਼ਰੂਰੀ ਹੈ। ਜਦ ਬੱਚਿਆਂ ਦੀ ਸਿਖਿਆ ਉਨ੍ਹਾਂ ਦੀ ਰੁਚੀ ਦੇ ਅਨੁਸਾਰ ਹੁੰਦੀ ਹੈ ਤਾਂ ਉਹ ਸਿਖਿਆ ਦੇ ਕੰਮ ਵਿਚ ਉਸੇ ਤਰ੍ਹਾਂ ਮਨ ਲਾਉਂਦੇ ਹਨ ਜਿਸ ਤਰ੍ਹਾਂ ਆਪਣੀਆਂ ਖੇਡਾਂ ਵਿਚ। ਫਰੋਬੇਲ ਨੇ ਛੋਟੇ ਬਚਿਆਂ ਲਈ ਅਜਿਹੀਆਂ ਕਈ ਖੇਡਾਂ ਦੀ ਕਾਢ ਕਢੀ ਹੈ ਜਿਨ੍ਹਾਂ ਨਾਲ ਇਕ ਤਾਂ ਬਚਿਆਂ ਦੀ ਖੁਸ਼ੀ ਵਿਚ ਵਾਧਾ ਹੁੰਦਾ ਹੈ ਅਤੇ ਦੂਜੇ ਉਹ ਆਪਣੇ ਜੀਵਨ ਵਿਚ ਕੰਮ ਆਉਣ ਵਾਲੀਆਂ ਕਈ ਜਰੂਰੀ ਗਲਾਂ ਸਿੱਖ ਲੈਂਦੇ ਹਨ। ਉਸ ਦੇ ਸਿਖਿਆ ਢੰਗ ਵਿਚ ਨੱਚਣਾ, ਗਾਉਣਾ, ਐਕਟਿੰਗ ਕਰਨਾ, ਕਹਾਣੀ ਸੁਣਾਉਣਾ, ਕਈ ਤਰ੍ਹਾਂ ਦੇ ਖਿਡੌਣੇ ਬਣਾਉਣਾ, ਚਿਤਰਕਾਰੀ ਕਰਨਾ ਆਦਿ ਕਈ ਰਚਨਾਤਮਕ ਕੰਮਾਂ ਉਤੇ ਕਾਫੀ ਜ਼ੋਰ ਦਿੱਤਾ ਜਾਂਦਾ ਹੈ। ਇਸੇ ਤਰ੍ਹਾਂ ਮਾਨਟਸੇਰੀ ਸਿਖਿਆ-ਪਰਨਾਲੀ ਵਿਚ ਵੀ ਬੱਚੇ ਨੂੰ ਆਪਣੇ ਸ਼ੌਕ ਨਾਲ ਕੰਮ ਕਰਨ ਦੀ ਬਿਰਤੀ ਅਤੇ ਰਚਨਾਤਮਕ ਕੰਮ ਉਤੇ ਜ਼ੋਰ ਦਿੱਤਾ ਗਿਆ ਹੈ। ਡਾਲਟਨ ਅਤੇ ਪ੍ਰਾਜੈਕਟ ਸਿਖਿਆ-ਢੰਗ ਵਿਚ ਵੀ ਰਚਨਾਤਮਕ ਕੰਮ ਨੂੰ ਵਿਸ਼ੇਸ਼ ਮਹੱਤਾ ਦਿਤੀ ਜਾਂਦੀ ਹੈ ਪਰ ਇਨ੍ਹਾਂ ਢੰਗਾਂ ਦੇ ਰਚਨਾਤਮਕ ਕੰਮ ਬਹੁਤੇ ਬੌਧਿਕ ਹੁੰਦੇ ਹਨ। ਛੋਟੇ ਬੱਚਿਆਂ ਦੇ ਰਚਨਾਤਮਕ ਕੰਮਾਂ ਵਿਚ ਹੱਥ ਦੇ ਕੰਮਾਂ ਦੀ ਪਰਧਾਨਤਾ ਰਹਿੰਦੀ ਹੈ।<noinclude></noinclude>
3t3ls32b2uaidjkinbo2sncw7mkm834
ਪੰਨਾ:ਸਿਖਿਆ ਵਿਗਿਆਨ.pdf/186
250
64916
229532
184600
2026-07-27T07:28:39Z
Harchand Bhinder
2624
/* ਤਸਦੀਕ */
229532
proofread-page
text/x-wiki
<noinclude><pagequality level="4" user="Harchand Bhinder" />{{center|'''੧੭੩'''}}</noinclude>{{larger|{{center|'''ਸਿਖਿਆ ਵਿਚ ਘਰ ਅਤੇ ਸਮਾਜ ਦਾ ਵਾਤਾਵਰਨ'''}}}}
{{gap}}ਅਮਰੀਕਾ ਦੇ ਨਵੇਂ ਸਿਖਿਆ-ਚੰਗ ਵਿਚ ਇਸ ਗੱਲ ਤੇ ਜ਼ੋਰ ਦਿਤਾ ਜਾਂਦਾ ਹੈ ਕਿ ਬੱਚੇ ਦੇ ਸਕੂਲ ਤੋਂ ਬਾਹਰਲੇ ਜੀਵਨ ਅਤੇ ਸਕੂਲੀ ਜੀਵਨ ਵਿਚ ਜਿਥੋਂ ਤਕ ਹੋ ਸਕੇ ਕਿਸੇ ਤਰ੍ਹਾਂ ਦਾ ਵਿਰੋਧ ਨਾ ਰਹੇ। ਜਿਨ੍ਹਾਂ ਸਮੱਸਿਆਵਾਂ ਨੂੰ ਬੱਚੇ ਨੇ ਘਰ ਰਹਿੰਦਿਆਂ ਹਲ ਕਰਨਾਂ ਹੁੰਦਾ ਹੈ ਉਨ੍ਹਾਂ ਹੀ ਸਮੱਸਿਆਵਾਂ ਨੂੰ ਹਲ ਕਰਨ ਵਿਚ ਸਕੂਲੀ ਸਿਖਿਆ ਸਹਾਇਤਾ ਦਿੰਦੀ ਹੈ। ਸਕੂਲ ਬੱਚੇ ਨੂੰ ਨਿਰਾ ਭਵਿਖਤ ਦੇ ਜੀਵਨ ਲਈ ਹੀ ਤਿਆਰ ਨਹੀਂ ਕਰਦਾ ਸਗੋਂ ਉਹ ਉਸਨੂੰ ਵਰਤਮਾਨ ਜੀਵਨ ਵਿਚ ਵੀ ਸੁਯੋਗ ਬਣਾਉਂਦਾ ਹੈ। ਕਿੰਨੇ ਹੀ ਬਚੇ ਭਾਵੇਂ ਉਹ ਬਹੁਤ ਚਿਰ ਤਕ ਸਕੂਲ ਵਿਚ ਸਿਖਿਆ ਪਾਉਂਦੇ ਰਹਿੰਦੇ ਹਨ, ਆਪਣੇ ਆਪ ਨੂੰ ਸਮਾਜਿਕ ਜੀਵਨ ਦੀਆਂ ਜ਼ਿੰਮੇਵਾਰੀਆਂ ਚੁਕਣ ਤੋਂ ਅਸਮਰੱਥ ਪਾਉਂਦੇ ਹਨ। ਉਨ੍ਹਾਂ ਦਾ ਦਿਮਾਗ ਪੋਥੀਆਂ ਦੇ ਵਿਚਾਰਾਂ ਨਾਲ ਇੱਨਾ ਭਰ ਜਾਂਦਾ ਹੈ ਕਿ ਉਹ ਅਸਲੀਅਤ ਦੇ ਸਾਹਮਣੇ ਨਹੀਂ ਹੋ ਸਕਦੈ ਅਤੇ ਕਿਸ ਜਟੀਲ ਅਸਲੀਅਤ ਨਾਲ ਮੱਥਾ ਲਗਣ ਨਾਲ ਉਸ ਤੋਂ ਆਪਣਾ ਆਪ ਬਚਾਉਣ ਦੇ ਅਸਮਰੱਥ ਰਹਿ ਜਾਂਦੇ ਹਨ। ਸੰਸਾਰ ਵਿਚ ਅਜਿਹੇ ਪੜ੍ਹੇ ਲਿਖੇ ਮੂਰਖਾਂ ਦਾ ਕਾਲ ਨਹੀਂ ਜਿਹੜੇ ਆਪਣੇ ਅਨੁਭਵ ਦੇ ਆਸਰੇ ਕਿਸੇ ਸਿੱਟੇ ਤੇ ਪਹੁੰਚ ਹੀ ਨਹੀਂ ਸਕਦੇ। ਉਨ੍ਹਾਂ ਨੂੰ ਸਦਾ ਕਿਸੇ ਸਿੱਟੇ ਤੇ ਪਹੁੰਚਣ ਲਈ ਕਿਸੇ ਗਰੰਥ ਦੀ ਜਾਂ ਗੁਰਵਾਕ ਦੀ ਸਹਾਇਤਾ ਦੀ ਲੋੜ ਹੁੰਦੀ ਹੈ। ਉਹ ਆਪਣੇ ਜੀਵਨ ਨੂੰ ਉਸੇ ਤਰ੍ਹਾਂ ਅਸਫਲ ਬਣਾ ਦਿੰਦੇ ਹਨ ਜਿਸ ਤਰ੍ਹਾਂ ਹੈਮਲਿਟ ਨੇ ਬਹੁਤੀ ਵਿਦਿਆ ਵਿਚਾਰਨ ਕਰਕੇ ਆਪਣੇ ਜੀਵਨ ਨੂੰ ਅਸਫਲ ਬਣਾਇਆ ਸੀ। ਅਜਿਹੇ ਲੋਕ ਹਰ ਤਰ੍ਹਾਂ ਦੀਆਂ ਸ਼ੁਭ ਕਾਮਨਾਵਾਂ ਰਖਦਿਆਂ ਹੋਇਆਂ ਵੀ ਸੰਸਾਰ ਲਈ ਇਕ ਵੀ ਲਾਭਦਾਇਕ ਕੰਮ ਕਰਨ ਵਿਚ ਸਫਲ ਨਹੀਂ ਹੁੰਦੇ। ਇਸ ਲਈ ਅਧੁਨਿਕ ਸਿਖਿਆ ਢੰਗਾਂ ਵਿਚ ਇਸ ਗਲ ਤੇ ਜ਼ੋਰ ਦਿਤਾ ਜਾਂਦਾ ਹੈ ਕਿ ਬੱਚੇ ਦੀ ਸਿਖਿਣਾ ਸਦਾ ਇਸ ਕਿਸਮ ਦੀ ਹੋਵੇ ਜਿਸ ਨਾਲ ਉਹ ਆਪਣੀਆਂ ਅਤੇ ਸਮਾਜ ਦੀਆਂ ਸਮੱਸਿਆਵਾਂ ਨਾਲ ਵਧ ਤੋਂ ਵਧ ਜਾਣ-ਕਾਰੀ ਕਰਦਾ ਰਹੇ ਅਤੇ ਉਸ ਵਿਚ ਵਿਹਾਰਕ ਗਿਆਨ ਅਤੇ ਕੰਮ ਕਰਨ ਦੀ ਸਮਰਥਾ ਵਿਚ ਲਗਾਤਾਰ ਵਾਧਾ ਹੁੰਦਾ ਜਾਵੇ।
{{larger|{{center|'''ਦਿਮਾਗੀ ਅਤੇ ਹਥ ਦੇ ਕੰਮ ਦਾ ਸਹਿਯੋਗ'''}}}}
{{gap}}ਅਧੁਨਿਕ ਕਾਲ ਵਿਚ ਕੰਮ ਰਾਹੀਂ ਬਚਿਆਂ ਦੀ ਸਿਖਿਆ ਉਤੇ ਜ਼ੋਰ ਦਿੱਤਾ ਜਾਂਦਾ ਹੈ। ਸਿਖਿਆ-ਵਿਦਿਵਾਨਾਂ ਦਾ ਕਥਨ ਹੈ ਕਿ ਬੱਚੇ ਨੂੰ ਜਿਹੜਾ ਗਿਆਨ ਕੰਮ ਕਰਨ ਨਾਲ ਮਿਲਦਾ ਹੈ ਉਹ ਠੋਸ ਅਤੇ ਚਿਰ ਰਹਿਣਾ ਹੁੰਚਾ ਹੈ। ਦੂਜੇ ਬਚਿਆਂ ਦੀ ਹੱਥ ਦੇ ਕੰਮ ਕਰਨ ਵਿਚ ਰੁਚੀ ਵਧੇਰੇ ਹੁੰਦੀ ਹੈ। ਇਸ ਲਈ ਜਿਸ ਬੌਧਿਕ ਗਿਆਨ ਦਾ ਸਹਿਯਗ ਕੰਮ ਨਾਲ ਰਹਿੰਦਾ ਹੈ ਉਹ ਉਨ੍ਹਾਂ ਨੂੰ ਸਰਲ ਅਤੇ ਖੁਸ਼ੀ ਦੇਣ ਵਾਲਾ ਪਰਤੀਤ ਹੁੰਦਾ ਹੈ। ਅਜਿਹੇ ਕੰਮਾਂ ਦੇ ਕਰਨ ਨਾਲ ਬੱਚੇ ਨੂੰ ਮਾਨਸਿਕ ਬਕਾਵਟ ਛੇਤੀ ਨਹੀਂ ਹੁੰਦੀ। ਜਦ ਬੌਧਿਕ ਗਿਆਨ ਦੀ ਪਰਾਪਤੀ ਬੱਚਾ ਹੱਥ ਦੇ ਕੰਮ ਰਾਹੀਂ ਕਰਦਾ ਹੈ ਤਾਂ ਉਸਦੇ ਮਨ ਵਿਚ ਉਸ ਤਰ੍ਹਾਂ ਦੀ ਮਾਨਸਿਕ ਅਜੋੜਤਾ ਪੈਦਾ ਨਹੀਂ ਹੁੰਦੀ ਜਿਸ ਤਰ੍ਹਾਂ ਦੀ ਇਸ ਤਰ੍ਹਾਂ ਨਾ ਹੋਣ ਕਰਕੇ ਪੈਦਾ ਹੋ ਜਾਂਦੀ ਹੈ।
{{gap}}ਛੋਟੇ ਬਚਿਆਂ ਹੱਥ ਦੇ ਕੰਮਾਂ ਵਿਚ ਰਚਨਾਤਮਕ ਅਨੰਦ ਦਾ ਅਨੁਭਵ ਹੁੰਦਾ। ਇਸ ਲਈ ਸਿਖਿਆ ਵਿਚ ਅਜਿਹੇ ਕੰਮ ਦੇ ਵਾਧੇ ਦੀ ਲੋੜ ਸਮਝੀ ਜਾਂਦੀ ਹੈ। ਹੱਥ ਦੇ ਕੰਮ ਵਿਚ ਪਰਬੀਨ ਬੱਚਾ ਕਿਸੇ ਕਲਪਣਾ ਦੇ ਦੇਸ਼ ਵਿਚ ਨਹੀਂ ਰਹਿੰਦਾ। ਉਹ ਆਪਣੀ ਰੋਜ਼ੀ<noinclude></noinclude>
jje5nn794l3sitiqi7iqwsjbx17egyo
ਪੰਨਾ:ਸਿਖਿਆ ਵਿਗਿਆਨ.pdf/187
250
64917
229533
184601
2026-07-27T07:29:14Z
Harchand Bhinder
2624
/* ਤਸਦੀਕ */
229533
proofread-page
text/x-wiki
<noinclude><pagequality level="4" user="Harchand Bhinder" />{{center|'''੧੭੪'''}}</noinclude>ਲਈ ਵੀ ਦੂਜੇ ਦਾ ਸਹਾਰਾ ਨਹੀਂ ਲਭਦਾ। ਜਦ ਲੋੜ ਪੈਂਦੀ ਹੈ ਤਾਂ ਉਹ ਆਪਣੇ ਕੰਮ ਲਈ ਕਿਸੇ ਮਜ਼ਦੂਰ ਨੂੰ ਢੂੰਢਣ ਦੀ ਥਾਂ ਆਪ ਹੀ ਉਸਨੂੰ ਕਰ ਲੈਂਦਾ ਹੈ।
{{gap}}ਬੱਚਿਆਂ ਦੀ ਸਿਖਿਆ ਵਿਚ ਹੱਥ ਦੇ ਕੰਮ ਨੂੰ ਮਹੱਤਾ ਦੇਣਾ ਬਚਿਆਂ ਵਿਚ ਸਮਾਜਿਕ ਬਰਾਬਰੀ ਦੇ ਭਾਵਾਂ ਦੇ ਵਿਕਾਸ ਲਈ ਵੀ ਜ਼ਰੂਰੀ ਮੰਨਿਆ ਗਿਆ ਹੈ। ਸਮਾਜ ਆਮ ਕਰਕੇ ਦਿਮਾਗੀ ਕੰਮ ਕਰਨ ਵਾਲਿਆਂ ਨੂੰ ਆਦਰ ਦੀ ਦ੍ਰਿਸ਼ਟੀ ਨਾਲ ਅਤੇ ਹੱਥ ਦੀ ਮਿਹਨਤ ਕਰਕੇ ਖਾਣ ਵਾਲਿਆਂ ਨੂੰ ਨਿਰਾਦਰ ਦੀ ਦ੍ਰਿਸ਼ਟੀ ਨਾਲ ਵੇਖਦਾ ਹੈ। ਇਸ ਦੇ ਕਾਰਨ ਨਾ ਦਿਮਾਗੀ ਕੰਮ ਕਰਨ ਵਾਲੇ ਸੁਖੀ ਹੁੰਦੇ ਹਨ ਅਤੇ ਨਾ ਮਿਹਨਤ ਕਰਨ ਵਾਲੇ। ਦਿਮਾਗੀ ਕੰਮ ਕਰਨ ਵਾਲੇ ਹੋਰ ਤਰ੍ਹਾਂ ਨਾਲ ਕਮਾਈ ਕਰਨ ਵਾਲਿਆਂ ਉਤੇ ਆਪਣਾ ਦਾਬਾ ਬਣਾਈ ਰਖਣ ਦਾ ਯਤਨ ਕਰਦੇ ਹਨ। ਦਿਮਾਗੀ ਕੰਮ ਕਰਨ ਵਾਲਿਆਂ ਵਿਚ ਹੰਕਾਰ ਦੇ ਭਾਵ ਹੁੰਦੇ ਹਨ ਅਤੇ ਹੱਥ ਦੀ ਕਿਰਤ ਕਰਨ ਵਾਲਿਆਂ ਵਿਚ ਹੀਣਤਾ ਦੀ ਭਾਵਨਾ ਰਹਿੰਦੀ ਹੈ। ਇਸ ਕਰਕੇ ਸਮਾਜ ਵਿਦ ਸਦਾ ਅਸ਼ਾਂਤੀ ਰਹਿੰਦੀ ਹੈ। ਜੇ ਹਰ ਬਾਲਕ ਤੋਂ ਉਨ੍ਹਾਂ ਦੇ ਸਿਖਿਆ ਕਾਲ ਵਿਚ ਬੌਧਿਕ ਕੰਮ ਦੇ ਨਾਲ ਨਾਲ ਹੱਥ ਦੇ ਕੰਮ ਵੀ ਕਰਾਏ ਜਾਣ ਤਾਂ ਇਕ ਪਾਸੇ ਬੋਧਿਕ ਕੰਮ ਕਰਨ ਵਾਲੇ ਲੋਕਾਂ ਦਾ ਝੂਠਾ ਹੰਕਾਰ ਖਤਮ ਹੋ ਜਾਵੇ ਅਤੇ ਉਹ ਮਿਹਨਤ ਕਰਨ ਵਾਲਿਆਂ ਨੂੰ ਪਿਆਰ ਦੀ ਨਜ਼ਰ ਨਾਲ ਵੇਖਣ ਅਤੇ ਦੂਜੇ ਪਾਸੇ ਮਿਹਨਤ ਕਰਨ ਵਾਲੇ ਵੀ ਅਜਿਹੀ ਮਾਨਸਿਕ ਹਾਲਤ ਹੀ ਸਾਮਵਾਦ ਦਾ ਆਧਾਰ ਹੋ ਸਕਦੀ ਹੈ। ਪੂੰਜੀਵਾਦ ਦੇ ਵਿਨਾਸ ਲਈ ਇਹ ਜ਼ਰੂਰੀ ਹੈ ਕਿ ਕੌਮ ਦੇ ਹਰ ਬਾਲਕ ਦੇ ਹਿਰਦੇ ਵਿਚ ਸਰੀਰਕ ਮਿਹਨਤ ਸਬੰਧੀ ਸਰਧਾ ਦੇ ਭਾਵ ਪੈਦਾ ਕੀਤੇ ਜਾਣ, ਅਤੇ ਇਹ ਤਾਂ ਹੀ ਹੋ ਸਕਦਾ ਹੈ ਜਦ ਹਰ ਬਾਲਕ ਵਿਚ ਉਸਦੇ ਸਿਖਿਆ ਕਾਲ ਵਿਚ ਕਾਫੀ ਸਰੀਰਕ ਮਿਹਨਤ ਕਰਨ ਦਾ ਅਭਿਆਸ ਹੋ ਜਾਵੇ।
{{larger|{{center|'''ਸਿਖਿਆ ਵਿਚ ਸੁਤੰਤਰ ਜ਼ਬਤ'''}}}}
{{gap}}ਅਸਾਂ ਇਸ ਪੁਸਤਕ ਦੇ ਚੌਥੇ ਪਰਕਰਨ ਵਿਚ ਜ਼ਬਤ ਬਾਰ ਵਖ ਵਖ ਕਿਸਮ ਦੇ ਮਤਾਂ ਦੀ ਚਰਚਾ ਕਰਦਿਆਂ ਬੰਧਨ ਰਹਿਤ ਜ਼ਬਤ ਅਰਥਾਤ ਸੁਤੰਤਰ ਜ਼ਬਤ ਦੀ ਵਿਆਖਿਆ ਕੀਤੀ ਹੈ। ਸੁਤੰਤਰ ਜ਼ਬਤ ਅਨੁਸਾਰ ਬੱਚੇ ਨੂੰ ਸ੍ਵੈ-ਕਾਬੂ ਦੀ ਸ਼ਕਤੀ ਪਰਾਪਤ ਕਰਨ ਲਈ ਸਭ ਤਰ੍ਹਾਂ ਦੀਆਂ ਸਹੂਲਤਾਂ ਦਿਤੀਆਂ ਜਾਣੀਆਂ ਚਾਹੀਦੀਆਂ ਹਨ। ਉਸਤਾਦ ਦਾ ਫਰਜ਼ ਹੈ ਕਿ ਉਹ ਬਚਿਆਂ ਨਾਲ ਕਠੋਰਤਾ ਦੀ ਥਾਂ ਹਮਦਰਦੀ ਦਾ ਵਰਤਾਉ ਕਰੇ। ਬਚਿਆਂ ਨੂੰ ਇਸ ਤਰ੍ਹਾਂ ਸਿਖਿਆ ਦਿਤੀ ਜਾਵੇ ਕਿ ਉਹ ਆਪਣੇ ਸਕੂਲਾਂ ਨੂੰ ਉਸ ਤਰ੍ਹਾਂ ਹੀ ਪਿਆਰ ਦੀ ਨਜ਼ਰ ਨਾਲ ਵੇਖਣ ਜਿਸ ਤਰ੍ਹਾਂ ਉਹ ਆਪਣੇ ਖੇਡਣ ਦੇ ਮੈਦਾਨ ਨੂੰ ਵੇਖਦੇ ਹਨ। ਮਾਂਟਸੇਰੀ ਅਤੇ ਕਿੰਡਰਗਾਰਟਨ ਸਕੂਲਾਂ ਦੇ ਬੱਚੇ ਅਸਲ ਵਿਚ ਇਸ ਤਰ੍ਹਾਂ ਦੀ ਹੀ ਸੁਤੰਤਰਤਾ ਨਾਲ ਰੱਖੇ ਜਾਂਦੇ ਹਨ। ਇਨ੍ਹਾਂ ਸਕੂਲਾਂ ਦੇ ਉਸਤਾਦ ਵਧੇਰੇ ਕਰਕੇ ਇਸਤਰੀਆਂ ਹੀ ਹੁੰਦੀਆਂ ਹਨ ਜਿਹੜੀਆਂ ਬੱਚਿਆਂ ਨਾਲ ਉਸੇ ਤਰ੍ਹਾਂ ਦਾ ਕੋਮਲ ਵਰਤਾਉ ਕਰਦੀਆਂ ਹਨ ਜਿਹੋ ਜਿਹਾ ਕਿ ਘਰਾਂ ਵਿਚ ਮਾਵਾਂ ਉਨ੍ਹਾਂ ਨਾਲ ਕਰਦੀਆਂ ਹਨ। ਇਨ੍ਹਾਂ ਸਕੂਲਾਂ ਵਿਚ ਸ਼ਰਾਰਤ ਕਰਨ ਉਤੇ ਬਚਿਆਂ ਨੂੰ ਤਾੜਿਆ ਨਹੀਂ ਜਾਂਦਾ। ਇਸੇ ਤਰ੍ਹਾਂ ਡਾਲਟਨ ਢੰਗ ਅਤੇ ਪ੍ਰਾਜੈਕਟ ਢੰਗ ਰਾਹੀਂ ਚਲਾਏ ਜਾਣ ਵਾਲੇ ਸਕੂਲਾਂ ਵਿਚ ਸੁਤੰਤਰ ਜ਼ਬਤ ਉਤੇ ਜ਼ੋਰ ਦਿੱਤਾ ਜਾਂਦਾ ਹੈ। ਇਨ੍ਹਾਂ ਸਕੂਲਾਂ ਵਿਚ ਬਚਿਆਂ ਨੂੰ ਕਿਸੇ ਕਿਸਮ ਦੀ ਮਾਰ ਕੁਟਾਈ ਜਾਂ ਝਾੜ ਝੰਬ ਨਹੀਂ ਸਹਿਣੀ<noinclude></noinclude>
shaegfgxp648du7iq28nsptveonkxsh
ਪੰਨਾ:ਸਿਖਿਆ ਵਿਗਿਆਨ.pdf/188
250
64918
229534
184602
2026-07-27T07:29:23Z
Harchand Bhinder
2624
/* ਤਸਦੀਕ */
229534
proofread-page
text/x-wiki
<noinclude><pagequality level="4" user="Harchand Bhinder" />{{center|'''੧੭੫'''}}</noinclude>ਪੈਂਦੀ। ਇਸ ਕਿਸਮ ਦੀ ਜ਼ਬਤ ਦੀ ਮਨੋ-ਬਿਰਤੀ ਆਮ ਕਰਕੇ ਹੁਣ ਸਾਰੇ ਸਭਯ ਦੇਸ਼ਾਂ ਦੇ ਸਭ ਤਰ੍ਹਾਂ ਦੇ ਸਕੂਲਾਂ ਵਿਚ ਪਾਈ ਜਾਂਦੀ ਹੈ। ਸੰਸਾਰ ਦੇ ਆਮ ਕਰ ਕੇ ਸਾਰੇ ਸਰੇਸ਼ਟ ਸਿਖਿਆ-ਵਿਗਿਆਨੀਆਂ ਦਾ ਮੱਤ ਸਰੀਰਕ ਦੰਡ ਦੇ ਵਿਰੁਧ ਹੈ। ਸਕੂਲ ਦੇ ਬਚਿਆਂ ਨੂੰ ਸਰੀਰਕ ਦੰਡ ਦੇਣਾ ਅਧੁਨਿਕ ਕਾਲ ਵਿਚ ਜਾਂਗਲੀਪੁਣਾ ਸਮਝਿਆ ਜਾਂਦਾ ਹੈ।
{{larger|{{center|'''ਬਰਾਬਰੀ ਦੇ ਭਾਵ ਦਾ ਵਿਕਾਸ'''}}}}
{{gap}}ਸੰਸਾਰ ਦੇ ਸਾਰੇ ਦੇਸਾਂ ਵਿਚ ਸਿਖਿਆ ਦਾ ਇਕ ਵੱਡਾ ਨਿਸ਼ਾਨਾ ਬਚਿਆਂ ਵਿਚ ਪਰਜਾ ਤੰਤਰਵਾਦ ਅਰਥਾਤ ਬਰਾਬਰੀ ਦੇ ਭਾਵਾਂ ਦਾ ਵਿਕਾਸ ਕਰਨਾ ਹੈ। ਇਸੇ ਦ੍ਰਿਸ਼ਟੀ ਨਾਲ ਬੱਚੇ ਨੂੰ ਸਮਾਜਿਕ ਕੰਮਾਂ ਵਿਚ ਅਰਥਾਤ ਸਮਾਜ ਸੇਵਾ ਲਈ ਪਰੇਰਨਾ ਕੀਤੀ ਜਾਂਦੀ ਹੈ। ਰੂਸ ਦੇ ਸਿਖਿਆਂ ਢੰਗ ਵਿਚ ਬਾਲਕ ਨੂੰ ਕੁਝ ਨਾ ਕੁਝ ਸਰੀਰਕ ਮਿਹਨਤ ਹਰ ਰੋਜ਼ ਕਰਨੀ ਹੁੰਦੀ ਹੈ। ਬੱਚੇ ਵਿਚ ਸਿਖਿਆ ਰਾਹੀਂ ਊਚ ਨੀਚ ਦਾ ਭਾਵ ਖਤਮ ਕਰ ਦਿਤਾ ਜਾਂਦਾ ਹੈ। ਉਸ ਨੂੰ ਸਿਖਾਇਆ ਜਾਂਦਾ ਹੈ ਕਿ ਉਹ ਆਪਣੇ ਆਪ ਨੂੰ ਵਿਸ਼ੇਸ਼ ਜਾਤ ਦਾ ਵਿਅਕਤੀ ਨਾ ਸਮਝੇ ਅਤੇ ਸਾਰੇ ਲੋਕਾਂ ਦਾ ਆਦਰ ਉਸੇ ਤਰ੍ਹਾਂ ਕਰੇ ਜਿਸ ਤਰ੍ਹਾਂ ਦਾ ਉਹ ਆਪਣੇ ਆਪ ਦਾ ਕਰਦਾ ਹੈ। ਕੋਈ ਵੀ ਪਰਜਾਤੰਤਰ ਅਜਿਹੇ ਨਾਗਰਿਕਾਂ ਵਿਚ ਨਹੀਂ ਠਹਿਰ ਸਕਦਾ ਜਿਨ੍ਹਾਂ ਵਿਚ ਊਚ ਨੀਚ ਦੇ ਭਾਵ ਕੁਟ ਕੁਟ ਕੇ ਭਰੇ ਹੋਏ ਹੋਣ। ਜਿਥੇ ਊਚ ਨੀਚ ਦੇ ਭਾਵਾਂ ਦ ਬਹੁਲਤਾ ਹੁੰਦੀ ਹੈ ਉਥੇ ਇਕ ਜਾਤ ਦੇ ਲੋਕ ਰਾਜ ਕਰਦੇ ਹਨ ਅਤੇ ਦੂਜੇ ਲੋਕ ਸਦਾ ਉਨ੍ਹਾਂ ਦ ਗੁਲਾਮੀ ਕਰਦੇ ਹਨ। ਅਗਾਂਹ ਵਧੂ ਸਿਖਿਆ ਦਾ ਇਕ ਮੁਖ ਨਿਸ਼ਾਨਾ ਇਸ ਕਿਸਮ ਦੀ ਮਨ- ਬਿਰਤੀ ਦਾ ਖਾਤਮਾ ਕਰਨਾ ਹੈ।
{{dhr|5em}}
{{xxxx-larger|{{center|'''***'''}}}}<noinclude></noinclude>
czr7nri1n8howdmmw1plom8f3juq50w
ਪੰਨਾ:ਸਿਖਿਆ ਵਿਗਿਆਨ.pdf/189
250
64919
229535
184603
2026-07-27T07:29:32Z
Harchand Bhinder
2624
/* ਤਸਦੀਕ */
229535
proofread-page
text/x-wiki
<noinclude><pagequality level="4" user="Harchand Bhinder" />{{x-larger|{{center|'''ਦਸਵਾਂ ਪਰਕਰਨ'''}}}}</noinclude>{{larger|{{center|'''ਨਵੇਂ ਸਿਖਿਆ-ਢੰਗ'''}}}}
{{gap}}ਪਿਛਲੇ ਪਰਕਰਨ ਵਿਚ ਅਸਾਂ ਸਿਖਿਆ ਵਿਚ ਨਵੀਂ ਦ੍ਰਿਸ਼ਟੀ ਦਾ ਸੰਖੇਪ ਨਾਲ ਵਰਣਨ ਕੀਤਾ ਹੈ। ਇਸ ਦ੍ਰਿਸ਼ਟੀ ਅਨੁਸਾਰ ਬੱਚਿਆਂ ਦੀ ਸਿਖਿਆ ਵਿਚ ਮੌਲਕ ਤਬਦੀਲੀ ਆਈ ਹੈ ਅਤੇ ਕਈ ਨਵੇਂ ਸਿਖਿਆ ਢੰਗ ਬਣਾਏ ਗਏ ਹਨ। ਸੰਸਾਰ ਦੇ ਅਗਾਂਹ ਵਧੂ ਦੇਸਾਂ ਵਿਚ ਸਿਖਿਆ ਬਾਰੇ ਕਈ ਤਜਰਬੇ ਹੋ ਰਹੇ ਹਨ ਅਤੇ ਉਨ੍ਹਾਂ ਦੇ ਸਿੱਟੇ ਵਜੋਂ ਸਿਖਿਆ ਦੀਆਂ ਨਵੀਆਂ ਨਵੀਆਂ ਯੋਜਨਾਵਾਂ ਬਣ ਰਹੀਆਂ ਹਨ। ਇਨ੍ਹਾਂ ਸਿਖਿਆ ਢੰਗਾਂ ਅਤੇ ਯੋਜਨਾਵਾਂ ਬਾਰੇ ਪੂਰਾ ਗਿਆਨ ਰਖਣਾ ਹਰ ਉਸਤਾਦ ਦਾ ਫਰਜ਼ ਹੈ। ਨਵੇਂ ਸਿਖਿਆਂ ਢੰਗਾਂ ਵਿਚੋਂ ਹੇਠ ਲਿਖੇ ਚਾਰ ਸਿਖਿਆ ਢੰਗ ਖਾਸ ਤੌਰ ਤੇ ਲਿਖਣ ਯੋਗ ਹਨ—
{{gap}}੧. ਕਿੰਡਰ ਗਾਰਟਨ ਸਿਖਿਆ-ਢੰਗ।
{{gap}}੨. ਮਾਂਟਸੇਰੀ ਸਿਖਿਆ-ਢੰਗ।
{{gap}}੩. ਡਾਲਟਨ ਸਿਖਿਆ-ਢੰਗ।
{{gap}}੪. ਪ੍ਰਾਜੈਕਟ ਸਿਖਿਆ-ਢੰਗ।
{{gap}}ਉਪਰ ਦੱਸੀਆਂ ਸਿਖਿਆ ਪਰਨਾਲੀਆਂ ਦੇ ਕੁਝ ਵਿਸ਼ੇਸ਼ ਮੌਲਿਕ ਸਿਧਾਂਤ ਹਨ। ਇਨ੍ਹਾਂ ਸਿਧਾਂਤਾਂ ਨੂੰ ਸਮਝਣ ਲਈ ਇਨ੍ਹਾਂ ਪਰਨਾਲੀਆਂ ਦਾ ਸੰਖੇਪ ਜਿਹਾ ਵਰਣਨ ਕਰਨਾ ਜ਼ਰੂਰੀ ਹੈ। ਇੱਥੇ ਅਸੀਂ ਇਨ੍ਹਾਂ ਸਿਖਿਆ ਪਰਨਾਲੀਆਂ ਦੇ ਸਿਧਾਤਾਂ ਅਤੇ ਉਨ੍ਹਾਂ ਦਾ ਬਾਲ-ਸਿਖਿਆ ਲਈ ਢੁਕਵੇਂ ਹੋਣ ਬਾਰੇ ਵਿਚਾਰ ਕਰਾਂਗੇ।
{{larger|{{center|'''ਕਿੰਡਰਗਾਰਟਨ ਸਿਖਿਆ-ਢੰਗ'''}}}}
{{gap}}ਕਿੰਡਰਗਾਰਟਨ ਸਿਖਿਆ-ਢੰਗ ਬੱਚਿਆਂ ਦਾ ਲ਼ਿਖਿਆ-ਢੰਗ ਹੈ। ਇਹ ਸਿਖਿਆ ਢੰਗ ਚਾਰ ਤੋਂ ਅਠ ਸਾਲ ਦੇ ਬਚਿਆਂ ਲਈ ਢੁਕਵਾਂ ਹੈ। ਇਸ ਦੀ ਕਾਢ ਕਢਣ ਵਾਲੇ ਜਰਮਨੀ ਦੇ ਪਰਸਿਧ ਸਿਖਿਆ-ਵਿਗਿਆਨ ਐਲਫਰੋਡ ਫਰੋਬੇਲ ਸਨ। ਇਸ ਸਿਖਿਆ ਢੰਗ ਦੀ ਕਾਢ ਉਨੱਵੀਂ ਸਦੀ ਦੇ ਮੁਢ ਵਿਚ ਕਢੀ ਗਈ ਸੀ, ਪਰ ਜਿਵੇਂ ਜਿਵੇਂ ਸਮਾਂ ਬੀਤਦਾ ਗਿਆ, ਇਸ ਵਿਚ ਕੁਝ ਨਾ ਕੁਝ ਵਾਧਾ ਹੁੰਦਾ ਰਿਹਾ। ਇਥੋਂ ਤਕ ਕਿ ਅਧੁਨਿਕ ਕਾਲ ਵਿਚ ਵੀ ਕਿੰਡਰਗਾਰਟਨ ਪਰਨਾਲੀ ਵਿਚ ਕੁਝ ਨਾ ਕੁਝ ਨਵੀਆਂ ਗੱਲਾਂ ਜੋੜੀਆਂ ਜਾ ਰਹੀਆਂ ਹਨ। ਹਰ ਦੇਸ਼ ਦੇ ਕਿੰਡਰਗਾਰਟਨ ਭੌਤਿਕ ਅਤੇ ਸਮਾਜਿਕ ਵਾਤਾਵਰਨ ਕਰਕੇ ਅੱਡ ਅੱਡ ਕਿਸਮ ਦੇ ਹੋ ਗਏ ਹਨ। ਅਮਰੀਕਾ ਦੇ ਕਿੰਡਰਗਾਰਟਨ ਸਕੂਲ ਬਿਲਕੁਲ ਉਸੇ ਤਰ੍ਹਾਂ ਦੇ ਨਹੀਂ ਹਨ ਜਿਸ ਤਰ੍ਹਾਂ ਦੇ ਜਰਮਨੀ ਦੇ; ਅਤੇ ਸਾਡੇ ਸਾਰੇ ਅਧੁਨਿਕ ਕਿੰਡਰਗਾਰਟਨ ਸਕੂਲ ਉਨ੍ਹਵੀਂ ਸਦੀ ਦੇ ਕਿੰਡਰਗਾਰਟਨ ਸਕੂਲਾਂ ਤੋਂ ਅਡਰੇ ਹਨ। ਪਰ ਇਨ੍ਹਾਂ ਫਰਕਾਂ ਦੇ ਹੁੰਦਿਆਂ ਹੋਇਆਂ ਵੀ ਸਾਰੇ ਕਿੰਡਰਗਾਰਟਨ ਸਕੂਲਾਂ ਦੇ ਮੌਲਿਕ ਸਿਧਾਂਤ ਉਹੋ ਹੀ ਹਨ ਜਿਹੜੇ ਫਰੋਬੇਲ ਨੇ ਦੱਸੇ ਸਨ। ਇਹ ਸਿਧਾਂਤ ਇੱਨੇ ਵਿਆਪਕ ਹਨ ਕਿ ਦੇਸ਼ ਅਤੇ ਕਾਲ ਕਰ ਕੇ<noinclude>{{center|'''੧੭੬'''}}</noinclude>
8sloaoqj35j4nxb98u2ogxza4wc0lj1
ਪੰਨਾ:ਸਿਖਿਆ ਵਿਗਿਆਨ.pdf/190
250
64920
229536
187770
2026-07-27T07:29:41Z
Harchand Bhinder
2624
/* ਤਸਦੀਕ */
229536
proofread-page
text/x-wiki
<noinclude><pagequality level="4" user="Harchand Bhinder" />{{center|'''੧੭੭'''}}</noinclude>ਅਰਥਾਤ ਹਾਲਤ ਬਦਲ ਜਾਣ ਨਾਲ ਜਿਹੜੇ ਫਰਕ ਪੈ ਜਾਂਦੇ ਹਨ ਉਨ੍ਹਾਂ ਦਾ ਇਨ੍ਹਾਂ ਨਾਲ ਕੋਈ ਵਿਰੋਧ ਨਹੀਂ ਹੁੰਦਾ। ਕਈ ਤਰ੍ਹਾਂ ਦੇ ਫਰਕ ਇਨ੍ਹਾਂ ਸਿਧਾਤਾਂ ਦੇ ਅੰਦਰ ਹੀ ਹਿਲਮਿਲ ਜਾਂਦੇ ਹਨ। ਫਰੋਬੇਲ ਦੇ ਸਿਖਿਆ-ਢੰਗ ਦੇ ਮੌਲਿਕ ਸਿਧਾਂਤ ਹੇਠ ਲਿਖੇ ਹਨ—
{{gap}}(੧) ਬਚਿਆਂ ਦੀ ਸਿਖਿਆ ਉਨ੍ਹਾਂ ਦੇ ਸ਼ੌਂਕ-ਵਾਲੇ ਕੰਮਾਂ ਰਾਹੀਂ ਹੋਣੀ ਚਾਹੀਦੀ ਹੈ।
{{gap}}(੨) ਉਨ੍ਹਾਂ ਦੀ ਸਿਖਿਆ ਵਿਚ ਸੁਤੰਤਰਤਾ ਦਾ ਵਾਧਾ ਹੋਣਾ ਚਾਹੀਦਾ ਹੈ।
{{gap}}(੩) ਉਨ੍ਹਾਂ ਦੀ ਸਿਖਿਆ ਖੇਡ ਰਾਹੀਂ ਹੋਣੀ ਚਾਹੀਦੀ ਹੈ।
{{gap}}(੪) ਸਿਖਿਆ ਰਾਹੀਂ ਰਲ ਮਿਲ ਕੇ ਇਕੱਠਿਆਂ ਕੰਮ ਕਰਨ ਵਾਲੀ ਬਿਰਤੀ ਵਿਚ ਵਾਧਾ ਹੋਣਾ ਚਾਹੀਦਾ ਹੈ।
{{gap}}ਇਨ੍ਹਾਂ ਸਿਧਾਂਤਾਂ ਨੂੰ ਅਮਲੀ ਵਰਤੋਂ ਵਿਚ ਲਿਆਉਣ ਲਈ ਬਚਿਆਂ ਦੇ ਸਕੂਲਾਂ ਵਿਚ ਕਈ ਕਿਸਮ ਦੀ ਪੜ੍ਹਾਈ ਕਰਾਉਣ ਵਾਲੀ ਸਮੱਗਰੀ ਹੋਣੀ ਚਾਹੀਦੀ ਹੈ ਅਤੇ ਉਸ ਸਮੱਗਰੀ ਨੂੰ ਠੀਕ ਤਰ੍ਹਾਂ ਕੰਮ ਵਿਚ ਲਿਆਉਣ ਲਈ ਉਸਤਾਦਾਂ ਨੂੰ ਖਾਸ ਕਿਸਮ ਦੀ ਟ੍ਰੇਨਿੰਗ ਦਿੱਤੀ ਜਾਂਦੀ ਹੈ। ਇਨ੍ਹਾਂ ਸਕੂਲਾਂ ਵਿਚ ਆਮ ਤੌਰ ਤੇ ਮਰਦ ਅਧਿਆਪਕਾਂ ਦੀ ਥਾਂ ਇਸਤਰੀ ਅਧਿਆਪਕਾਵਾਂ ਹੀ ਕੰਮ ਕਰਦੀਆਂ ਹਨ। ਛੋਟੇ ਬੱਚੇ ਲਈ ਸਕੂਲ ਦਾ ਵਾਤਾਵਰਨ ਖਿੱਚ ਰਖਣ ਵਾਲਾ ਬਣਾਉਣ ਲਈ ਇਸਤਰੀਆਂ ਹੀ ਵਧੇਰੇ ਯੋਗ ਸਮਝੀਆਂ ਜਾਂਦੀਆਂ ਹਨ। ਹੁਣ ਅਸੀਂ ਫਟੋਬੇਲ ਦੇ ਦੱਸੇ ਸਿਧਾਤਾਂ ਦੀ ਇਕ ਇਕ ਕਰ ਕੇ ਜਾਂਚ ਕਰਦੇ ਹਾਂ।
{{gap}}'''ਸਿਖਿਆ ਵਿਚ ਸ਼ੌਂਕ ਰਾਹੀਂ ਕਰਨ ਵਾਲੇ ਕੰਮ:-''' ਫਰੋਬੇਲ ਦਾ ਕਹਿਣਾ ਹੈ ਕਿ ਸ਼ੌਂਕ ਨਾਲ ਕੀਤੇ ਕੰਮ ਹੀ ਮਨੁਖ ਦੀ ਇੱਛਾ ਸ਼ਕਤੀ ਨੂੰ ਦ੍ਰਿੜ੍ਹ ਬਣਾਉਂਦੇ ਹਨ ਅਤੇ ਉਸ ਵਿਚ ਚੰਗੇ ਗੁਣਾਂ ਦਾ ਸੰਚਾਰ ਕਰਦੇ ਹਨ! ਮਨੁੱਖ ਸਦਾ ਆਪਣੇ ਵਾਤਾਵਰਨ ਨਾਲ ਘੋਲ ਕਰਦਾ ਰਹਿੰਦਾ ਹੈ। ਜਦੋਂ ਤਕ ਉਹ ਆਪਣੇ ਵਾਤਾਵਰਨ ਉਤੇ ਜਿੱਤ ਪਰਾਪਤ ਕਰਨ ਦਾ ਯਤਨ ਕਰਦਾ ਹੈ ਉਦੋਂ ਤਕ ਉਹ ਆਪਣੇ ਵਿਚ ਦੈਵੀ ਗੁਣ ਵਿਕਾਸ ਕਰਦਾ ਹੈ। ਜਦ ਉਹ ਆਪਣੇ ਆਲੇ- ਦੁਆਲੇ ਨਾਲ ਮੱਥਾ ਲਾਉਣ ਤੋਂ ਦਿਲ ਛੱਡ ਬੈਠਦਾ ਹੈ ਅਤੇ ਆਪਣੇ ਆਪ ਨੂੰ ਹਾਲਤ ਦੇ ਤਰਸ ਤੇ ਕਰ ਦਿੰਦਾ ਹੈ ਤਾਂ ਉਹ ਆਪਣੇ ਦੈਵੀ ਗੁਣਾਂ ਨੂੰ ਗੁਆ ਲੈਂਦਾ ਹੈ।
{{gap}}ਉਪਰ ਕਹੇ ਫਿਲਾਸਫੀ ਦੇ ਸਿਧਾਂਤ ਨੂੰ ਸਭ ਤੋਂ ਪਹਿਲਾਂ ਪਰਚਲਤ ਕਰਨ ਵਾਲਾ ਫਿਸ਼ਟੇ ਸੀ। ਉਸ ਦੇ ਦਾਰਸ਼ਨਿਕ ਸਿਧਾਂਤਾਂ ਨੂੰ ਫਰੋਬੇਲ ਨੇ ਆਪਣੇ ਸਿਖਿਆ ਢੰਗ ਵਿਚ ਸਫਲਤਾ ਨਾਲ ਨਿਭਾਇਆ ਹੈ। ਕਿਸੇ ਮਨੁਖ ਵਿਚ ਬਾਲਪਣ ਤੋਂ ਹੀ ਜਿਸ ਤਰ੍ਹਾਂ ਦੀ ਆਦਤ ਪੈ ਜਾਵੇ ਉਹ ਉਸੇ ਤਰ੍ਹਾਂ ਦਾ ਵਰਤ ਵਰਤਾਰਾ, ਉਮਰ ਭਰ ਕਰਦਾ ਹੈ। ਜੋ ਕਿਸੇ ਬੱਚੇ ਵਿਚ ਆਪਣੇ ਆਪ ਸ਼ੌਂਕ ਨਾਲ ਕੰਮ ਕਰਨ ਦੀ ਅਰਥਾਤ ਆਪਣੇ ਵਾਤਾਵਰਨ ਉਤੇ ਜਿੱਤ ਪਰਾਪਤ ਕਰਨ ਦੀ ਆਦਤ ਛੋਟੀ ਉਮਰ ਵਿਚ ਹੀ ਪੈ ਜਾਏ, ਉਹ ਸਾਰੀ ਉਮਰ ਆਪਣੇ ਆਪ ਸ਼ੌਂਕ ਨਾਲ ਕੰਮ ਕਰੇਗਾ ਅਤੇ ਔਕੜਾਂ ਤੋਂ ਮੂੰਹ ਫੇਰਨ ਦਾ ਯਤਨ ਨਹੀਂ ਕਰੇਗਾ ਸਗੋਂ ਉਨ੍ਹਾਂ ਨਾਲ ਲੜਾਈ ਕਰ ਕੇ ਜਿੱਤ ਪ੍ਰਾਪਤ ਕਰਨ ਦਾ ਯਤਨ ਕਰੇਗਾ।
{{gap}}ਜਿਹੜੇ ਬੱਚੇ ਬਚਪਣ ਵਿਚ ਬੱਝ ਕੇ ਕੰਮ ਕਰਦੇ ਹਨ, ਉਨ੍ਹਾਂ ਨੂੰ ਜਦ ਆਪਣੀ ਮਰਜ਼ੀ ਤੇ ਛੱਡ ਦਿਤਾ ਜਾਂਦਾ ਹੈ ਤਾਂ ਵਿਹਲਿਆਂ ਹੀ ਸਮਾਂ ਬਤੀਤ ਕਰਦੇ ਹਨ। ਉਹ ਸਦਾ ਲਈ ਗੁਲਾਮ ਮਨ-ਬਿਰਤੀ ਦੇ ਹੋ ਜਾਂਦੇ ਹਨ। ਉਨ੍ਹਾਂ ਦੀ ਬਚਪਣ ਦੀ ਆਦਤ ਪੱਕ<noinclude></noinclude>
k3r5ves8dskzdw24f1iiznj5vgtfkmp
ਪੰਨਾ:ਸਿਖਿਆ ਵਿਗਿਆਨ.pdf/191
250
64921
229537
187771
2026-07-27T07:29:49Z
Harchand Bhinder
2624
/* ਤਸਦੀਕ */
229537
proofread-page
text/x-wiki
<noinclude><pagequality level="4" user="Harchand Bhinder" />{{center|'''੧੭੮'''}}</noinclude>ਜਾਂਦੀ ਹੈ। ਅਜਿਹੇ ਵਿਅਕਤੀਆਂ ਵਿਚ ਕਿਸੇ ਤਰ੍ਹਾਂ ਦਾ ਸ੍ਵੈ-ਵਿਸ਼ਵਾਸ਼ ਨਹੀਂ ਹੁੰਦਾ। ਜਿਸ ਤਰ੍ਹਾਂ ਕਿਸੇ ਕਿਹਾ ਉਸੇ ਤਰ੍ਹਾਂ ਕਰਨ ਲੱਗ ਜਾਂਦੇ ਹਨ। ਅਜਿਹੇ ਲੋਕਾਂ ਵਿਚ ਨਾ ਸੁਤੰਤਰ ਵਰਤ ਵਰਤਾਰੇ ਦੀ ਸ਼ਕਤੀ ਹੁੰਦੀ ਹੈ ਅਤੇ ਨਾ ਸੁਤੰਤਰ ਵਿਚਾਰ ਦੀ। ਕਿਸੇ ਨਵੇਂ ਵਿਚਾਰ ਨੂੰ ਸੰਸਾਰ ਅੱਗੇ ਰਖਣਾ ਕਿਸੇ ਸੁਤੰਤਰ ਸਰੀਰਕ ਕੰਮ ਨਾਲੋਂ ਕਿਤੇ ਵਧ ਔਖਾ ਹੈ। ਮਾਨਸਿਕ ਗੁਲਾਮੀ ਦੇ ਵਾਤਾਵਰਨ ਵਿਚ ਪਲੇ ਹੋਏ, ਪੜ੍ਹੇ ਲਿਖੇ ਬੱਚੇ ਸਦਾ ਲਕੀਰ ਦੇ ਫਕੀਰ ਹੋਵੇ ਹਨ ਅਤੇ ਸੰਸਾਰ ਵਿਚ ਗੁਲਾਮਾਂ ਅਤੇ ਆਪਣੀ ਕਿਸਮਤ ਨੂੰ ਰੋਂਦੇ ਰਹਿਣ ਵਾਲਿਆਂ ਦੀ ਗਿਣਤੀ ਵਧਾਉਂਦੇ ਹਨ। ਫਰੋਬੇਲ ਦਾ ਸਿੱਖਿਆ ਸੁਧਾਰ ਦਾ ਵੱਡਾ ਮਨੋਰਥ ਮਨੁਖ ਦਾ ਅਧਿਆਤਮਕ ਸੁਧਾਰ ਸੀ। ਉਸ ਨੇ ਅਜਿਹੇ ਸਿਖਿਆ ਘਰ ਬਣਾਏ ਜਿਨ੍ਹਾਂ ਵਿਚ ਬੱਚੇ ਖੁਸ਼ੀ ਖੁਸ਼ੀ ਜਾਂਦੇ ਅਤੇ ਆਪਣੀ ਖੁਸ਼ੀ ਨਾਲ ਹੀ ਉੱਥੇ ਦੱਸੇ ਜਾਂਦੇ ਕਈ ਤਰ੍ਹਾਂ ਦੇ ਕੰਮ ਕਰਦੇ।
{{gap}}ਹਰ ਵਿਅਕਤੀ ਉਸੇ ਕੰਮ ਨੂੰ ਸ਼ੌਕ ਨਾਲ ਕਰਦਾ ਹੈ ਜਿਹੜਾ ਉਸ ਦੀ ਰੁਚੀ ਅਤੇ ਯੋਗਤਾ ਅਨੁਸਾਰ ਹੁੰਦਾ ਹੈ। ਜਿਸ ਕੰਮ ਵਿਚ ਕਿਸੇ ਵਿਅਕਤੀ ਦੀ ਰੁਚੀ ਨਹੀਂ ਹੁੰਦੀ ਉਸ ਨੂੰ ਉਹ ਬੰਨ੍ਹਿਆ ਰੁੰਨਿਆ ਹੀ ਕਰਦਾ ਹੈ। ਇਸੇ ਤਰ੍ਹਾਂ ਯੋਗਤਾ ਤੋਂ ਪਰੇ ਕੰਮ ਨੂੰ ਕਰਨ ਲਈ ਵੀ ਕਿਸੇ ਅੰਦਰ ਪਰੇਰਨਾ ਨਹੀਂ ਜਾਗਦੀ। ਇਸ ਤੋਂ ਇਹ ਸਪਸ਼ਟ ਹੈ ਕਿ ਜੇ ਅਸੀਂ ਬਚਿਆਂ ਵਿਚ ਸ਼ੌਕ ਨਾਲ ਕੰਮ ਕਰਨ ਦੀ ਬਿਰਤੀ ਨੂੰ ਵਧਾਉਣਾ ਚਾਹੁੰਦੇ ਹਾਂ ਤਾਂ ਸਾਨੂੰ ਬੱਚਿਆਂ ਦੇ ਸੁਭਾ ਦਾ ਅਧਿਅਨ ਕਰਨਾ ਪਵੇਗਾ ਅਤੇ ਸਕੂਲ ਦੇ ਵਾਤਾਵਰਨ ਨੂੰ ਉਨ੍ਹਾਂ ਦੇ ਸੁਭਾ ਦੇ ਅਨੁਕੂਲ ਬਣਾਉਣਾ ਹੋਵੇਗਾ। ਕਿਸੇ ਵੀ ਬੱਚੇ ਨੂੰ ਕਿਸੇ ਵੀ ਕੰਮ ਵਿਚ ਲਾਉਣ ਲਗਿਆਂ ਉਸ ਦੀ ਵਿਸ਼ੇਸ਼ ਰੁਚੀ ਅਤੇ ਯੋਗਤਾ ਨੂੰ ਧਿਆਨ ਵਿਚ ਰਖਣਾ ਹੋਵੇਗਾ। ਕਿੰਡਰ ਗਾਰਟਨ ਸਿੱਖਿਆ-ਢੰਗ ਵਿਚ ਅਜਿਹਾ ਹੀ ਕੀਤਾ ਜਾਂਦਾ ਹੈ। ਇਸ ਲਈ ਇਹ ਢੰਗ ਬਚਿਆਂ ਲਈ ਲਾਭਕਾਰੀ ਹੈ।
{{gap}}'''ਸਿਖਿਆ ਵਿਚ ਸੁਤੰਤਰਤਾ:—'''ਕੋਈ ਵੀ ਸ਼ੌਂਕ ਨਾਲ ਕੀਤਾ ਜਾਣ ਵਾਲਾ ਕੰਮ ਸੁਤੰਤਰਤਾ ਬਿਨਾਂ ਸੰਭਵ ਨਹੀਂ। ਇਸ ਲਈ ਫਰੋਬੇਲ ਦੇ ਪਹਿਲੇ ਸਿਧਾਂਤ (ਅਰਥਾਤ ਸ਼ੌਂਕ ਰਾਹੀਂ ਕੰਮ ਕਰਨ ਦੇ) ਵਿਚ ਸੁਤੰਤਰਤਾ ਦਾ ਸਿਧਾਂਤ ਲੁਕਿਆ ਹੋਇਆ ਹੈ। ਕਿੰਗਡਰ ਗਾਰਟਨ ਸਕੂਲਾਂ ਵਿਚ ਬੱਚਿਆਂ ਨੂੰ ਸੁਤੰਤਰ ਰਹਿਣ ਦਾ ਅਭਿਆਸ ਕਰਾਇਆ ਜਾਂਦਾ ਹੈ। ਇਸ ਲਈ ਇਨ੍ਹਾਂ ਸਕੂਲਾਂ ਵਿਚ ਜ਼ਬਤ ਇੰਨਾ ਕਰੜਾ ਨਹੀਂ ਹੁੰਦਾ ਜਿੰਨਾ ਸਾਡੇ ਆਮ ਸਕੂਲਾਂ ਵਿਚ ਹੁੰਦਾ ਹੈ; ਇੰਨਾ ਹੀ ਨਹੀਂ ਸਗੋਂ ਉਨ੍ਹਾਂ ਵਿਚ ਪ੍ਰੇਮ ਦਾ ਵਾਤਾਵਰਨ ਰਹਿੰਦਾ ਹੈ ਅਤੇ ਬੱਚੇ ਉਸਤਾਦ ਦੇ ਡਰ ਤੋਂ ਚੁਪ ਚਾਪ ਬੁੱਤ ਬਣ ਕੇ ਬੈਠਣ ਦੀ ਥਾਂ ਇਕ ਦੂਜੇ ਨਾਲ ਮਨ ਮਰਜ਼ੀ ਦੀ ਗੱਲ ਬਾਤ ਕਰਦੇ ਹਨ ਅਤੇ ਕਈ ਤਰ੍ਹਾਂ ਦੀਆਂ ਉਸਤਾਦ ਦੀਆਂ ਦੱਸੀਆਂ ਖੇਡਾਂ ਖੇਡਦੇ ਹਨ। ਇਨ੍ਹਾਂ ਸਕੂਲਾਂ ਵਿਚ ਖੁਸ਼ੀ ਦਾ ਵਾਤਾਵਰਨ ਰਹਿੰਦਾ ਹੈ।
{{gap}}ਬੱਚਿਆਂ ਵਿਚ ਸੁਤੰਤਰਤਾ ਦਾ ਵਾਧਾ ਉਨ੍ਹਾਂ ਦਾ ਇਕ ਦੂਜੇ ਨਾਲ ਮਿਲ ਕੇ ਰਹਿਣ ਅਤੇ ਖੇਡਾਂ ਖੇਡਣ ਤੋਂ ਵੀ ਹੁੰਦਾ ਹੈ। ਕਿੰਡਰਗਾਰਟਨ ਸਕੂਲਾਂ ਦੀਆਂ ਜਮਾਤਾਂ ਦੇ ਬੱਚੇ ਖੇਡ ਖੇਡਣ ਵੇਲੇ ਕੜੀ ਟੋਲੀਆਂ ਵਿਚ ਵੰਡ ਹੋ ਜਾਂਦੇ ਹਨ ਅਤੇ ਹਰ ਬੱਚਾ ਆਪਣੀ ਟੋਲੀ ਦੇ ਬਚਿਆ ਨਾਲ ਰਲ ਕੇ ਕੰਮ ਕਰਨਾ ਸਿਖਦਾ ਹੈ। ਉਹ ਜਿਸ ਖੇਡ ਨੂੰ ਖੇਡਦਾ ਹੈ, ਉਸਦੇ ਨਿਯਮ ਨੂੰ ਜਾਣਨ ਦੀ ਅਤੇ ਉਸ ਅਨੁਸਾਰ ਚੱਲਣ ਦਾ ਯਤਨ ਕਰਦਾ ਹੈ। ਕਿਸ<noinclude></noinclude>
pkphou4sg25j1n68le4p4mjtnb6ise9
ਪੰਨਾ:ਸਿਖਿਆ ਵਿਗਿਆਨ.pdf/192
250
64922
229538
187772
2026-07-27T07:29:57Z
Harchand Bhinder
2624
/* ਤਸਦੀਕ */
229538
proofread-page
text/x-wiki
<noinclude><pagequality level="4" user="Harchand Bhinder" />{{center|'''੧੭੯'''}}</noinclude>ਤਰ੍ਹਾਂ ਉਸ ਵਿਚ ਸਮੂਹਕ ਜਬਤ ਵਿਚ ਰਹਿਣ ਦੀ ਭਾਵਨਾ ਦਾ ਵਿਕਾਸ ਹੁੰਦਾ ਹੈ। ਸੁਤੰਤਰਤਾ ਅਸਲ ਵਿਚ ਦੇ ਸਮਾਜਕ ਵਰਤ ਵਰਤਾਰੇ ਵਿਚ ਹੀ ਹੈ। ਇਕੱਲਿਆਂ ਰਹਿਣ ਵਿਚ ਮਨੁਖ ਜਿਹੜਾ ਵਿਅਕਤੀ ਆਪਣੇ ਆਪ ਨੂੰ ਸੁਤੰਤਰ ਸਮਝਦਾ ਹੈ, ਉਹ ਅਸਲ ਵਿਚ ਸੁਤੰਤਰ ਨਹੀਂ। ਸਮਾਜ ਵਿਚ ਮਿਲਣ ਨਾਲ ਹੀ ਪਤਾ ਚਲਦਾ ਹੈ ਕਿ ਕਿਸ ਵਿਅਕਤੀ ਵਿਚ ਸ੍ਵੈ-ਕਾਬੂ ਹੈ ਤੇ ਕਿਸ ਵਿਚ ਨਹੀਂ। ਕਿਹੜਾ ਸ੍ਵੈ-ਪਰੇਰਨਾ ਤੋਂ ਕੰਮ ਕਰਨ ਦੀ ਯੋਗਤਾ ਰਖਦਾ ਹੈ ਅਤੇ ਕਿਹੜਾ ਗੁਲਾਮ ਮਨ ਬਿਰਤੀ ਦਾ ਹੈ। ਬਚਿਆਂ ਵਿਚ ਜਿਹੜੇ ਸੁਤੰਤਰਤਾ ਜਾਂ ਸ੍ਵੈ-ਆਸਰੇ ਹੋਣ ਦੇ ਭਾਵ, ਜਮਾਤ ਦੇ ਬਚਿਆਂ ਨਾਲ ਇਕੱਠਿਆਂ ਖੇਡ ਖੇਡ ਕੇ ਜਾਂ ਕੰਮ ਕਰ ਕੇ ਆਉਂਦੇ ਹਨ ਉਹ ਹੋਰ ਤਰ੍ਹਾਂ ਨਾਲ ਨਹੀਂ ਆਉਂਦੇ।
{{gap}}ਕਿੰਡਰ ਗਾਰਟਨ ਸਕੂਲਾਂ ਵਿਚ ਕਿਸੇ ਵੀ ਬੱਚੇ ਨੂੰ ਉਦੋਂ ਤਕ ਮਾਰਿਆ ਕੁਟਿਆ ਨਹੀਂ ਜਾਂਦਾ ਜਦੋਂ ਤਕ ਉਹ ਕਿਸੇ ਦੂਜੇ ਬੱਚੇ ਨੂੰ ਤੰਗ ਨਾ ਕਰੇ ਅਤੇ ਜ਼ਿਦ ਵਿਚ ਆ ਕੇ ਮਨ ਮਰਜ਼ੀ ਦੀ ਗੱਲ ਨਾ ਕਰਨ ਲਗ ਜਾਵੇ। ਇਨ੍ਹਾਂ ਸਕੂਲਾਂ ਵਿਚ ਕਿਸੇ ਬੱਚੇ ਨੂੰ ਇਕੱਲਿਆਂ ਨਹੀਂ ਰਹਿਣ ਦਿਤਾ ਜਾਂਦਾ ਅਤੇ ਨਾ ਵਿਹਲਿਆਂ ਬੈਠਣ ਦਿੱਤਾ ਜਾਂਦਾ ਹੈ। ਜਦੋਂ ਤਕ ਬੱਚਾ ਕਿਸੇ ਰਚਨਾਤਮਕ ਕੰਮ ਵਿਚ ਲਗਿਆ ਰਹਿੰਦਾ ਹੈ ਉਦੋਂ ਤਕ ਹੀ ਉਸ ਦੀ ਸੁਤੰਤਰਤਾ ਰਹਿੰਦੀ ਹੈ। ਜਦ ਉਹ ਆਪਣਾ ਸਮਾਂ ਬਿਅਰਥ ਗੁਆਉਣ ਲਗ ਜਾਂਦਾ ਹੈ ਤਾਂ ਉਸਤਾਦ ਉਸ ਨੂੰ ਠੀਕ ਰਾਹ ਤੇ ਲਾ ਦਿੰਦਾ ਹੈ ਅਤੇ ਕਦੇ ਕਦੇ ਝਿੜਕ ਝੰਬ ਵੀ ਦਿੰਦਾ ਹੈ। ਫਰੋਬੇਲ ਸੁਤੰਤਰਤਾ ਨੂੰ ਮਨ-ਮਰਜ਼ੀ ਨਾਲੋਂ ਵਖਰੀ ਚੀਜ਼ ਸਮਝਦਾ ਹੈ। ਇਸ ਲਈ ਕਿੰਡਰ ਗਾਰਟਨ ਸਕੂਲਾਂ ਵਿਚ ਹਰ ਤਰ੍ਹਾਂ ਨਾਲ ਜ਼ਬਤ ਦੀ ਅਣਹੋਂਦ ਨਹੀਂ ਹੁੰਦੀ ਅਤੇ ਨਾ ਉਨ੍ਹਾਂ ਵਿਚ ਮਾਂਟਸੇਰੀ ਸਕੂਲਾਂ ਵਰਗੀ ਸੁਤੰਤਰਤਾ ਦਿਤੀ ਜਾਂਦੀ ਹੈ।
{{gap}}'''ਖੇਡ ਰਾਹੀਂ ਸਿਖਿਆ:-'''ਅਧੁਨਿਕ ਕਾਲ ਵਿਚ ਖੇਡ ਰਾਹੀਂ ਸਿਖਿਆ ਦੇਣ ਉਤੇ ਬੜਾ ਜ਼ੋਰ ਦਿੱਤਾ ਜਾਂਦਾ ਹੈ। ਇਸ ਸਿਧਾਂਤ ਨੂੰ ਪਹਿਲੇ ਪਹਿਲ ਪਰਚਲਤ ਕਰਨ ਵਾਲਾ ਫਰੋਬੇਲ ਸੀ। ਉਸ ਨੇ ਆਪਣੇ ਸਿਖਿਆ ਘਰਾਂ ਦਾ ਨਾਂ ਕਿੰਡਰ ਗਾਰਟਨ ਰਖਿਆ ਜਿਸ ਦਾ ਅਰਥ ਬਚਿਆਂ ਦੇ ਖੇਡਣ ਦਾ ਬਗੀਚਾ ਹੈ। ਖੇਡ ਰਾਹੀਂ ਸਿਖਿਆ ਦੇਣ ਨਾਲ ਬੱਚਿਆਂ ਨੂੰ ਸਿਖਿਆ ਲੈਣ ਦਾ ਕੰਮ ਪਿਆਰਾ ਲਗਣ ਲੱਗ ਜਾਂਦਾ ਹੈ। ਸ਼ੋਂਕ ਨਾਲ ਕੰਮ ਕਰਨ ਨਾਲ ਉਨ੍ਹਾਂ ਵਿਚ ਸੁਤੰਤਰਤਾ ਦੇ ਭਾਵਾਂ ਦਾ ਵਾਧਾ ਹੁੰਦਾ ਹੈ। ਇਸ ਨਾਲ ਬੱਚਿਆਂ ਵਿਚ ਰਚਨਾਤਮਕ ਕਲਪਣਾਂ ਅਤੇ ਰਚਨਾਤਮਕ ਕੰਮ ਕਰਨ ਦੀ ਸ਼ਕਤੀ ਵਧਦੀ ਹੈ। ਬਾਲਗ ਲੋਕਾਂ ਦੇ ਸਧਾਰਨ ਕੰਮ ਅਤੇ ਕਾਰ ਵਿਹਾਰ ਹੀ ਬਚਿਆਂ ਦੇ ਖੇਡਣ ਦਾ ਸਮਾਨ ਬਣ ਜਾਂਦੇ ਹਨ। ਇਸ ਤਰ੍ਹਾਂ ਬੱਚਾ ਖੇਡ ਰਾਹੀਂ ਬਾਲਗ ਉਮਰ ਦੀਆਂ ਜ਼ਿੰਮੇਵਾਰੀਆਂ ਲਈ ਆਪਣੇ ਆਪ ਨੂੰ ਤਿਆਰ ਕਰਤਾ ਹੈ।
{{gap}}ਕਿੰਡਰ ਗਾਰਟਨ ਦੀਆਂ ਖੇਡਾਂ ਦੀਆਂ ਹੇਠ ਲਿਖੀਆਂ ਵਿਸ਼ੇਸ਼ਤਾਵਾਂ ਹਨ:—
{{gap}}(੧) ਸਾਰੀਆਂ ਖੇਡਾਂ ਬਚਿਆਂ ਲਈ ਸਿਖਿਆ ਦਾਤੀਆਂ ਹੁੰਦੀਆਂ ਹਨ। ਉਨ੍ਹਾਂ ਰਾਹੀਂ ਬਚਿਆਂ ਵਿੱਚ ਸੁਚੱਜੀ ਤਰ੍ਹਾਂ ਬੋਲਣ ਅਤੇ ਲਿਖਣ ਦੀ ਯੋਗਤਾ ਆਉਂਦੀ ਹੈ।
{{gap}}(੨) ਇਨ੍ਹਾਂ ਖੇਡਾਂ ਵਿਚ ਕਲਪਣਾ ਦੀ ਪਰਧਾਨਤਾ ਹੁੰਦੀ ਹੈ। ਅਸਲ ਵਿਚ ਬੱਚੇ ਨੂੰ ਆਮ ਕੰਮਾਂ ਨੂੰ ਖੇਡਣ ਲਈ ਦੇਣਾ ਨਿਰਾ ਉਨ੍ਹਾਂ ਦੀ ਕਲਪਣਾਂ ਉਤੇ ਜਿੱਤ ਕਰਨ ਲਈ ਹੀ ਹੁੰਦਾ ਹੈ। ਬੱਚਿਆਂ ਨੂੰ ਕਈ ਤਰ੍ਹਾਂ ਦੀਆਂ ਜਾਨਵਰਾਂ ਦੀਆਂ ਅਤੇ ਕਲਪਿਤ (ਮਨ ਘੜਿਤ) ਕਹਾਣੀਆਂ ਸੁਣਾਈਆਂ ਜਾਂਦੀਆਂ ਹਨ ਅਤੇ ਉਨ੍ਹਾਂ ਦਾ ਖੇਡਾਂ ਵਿਚ ਸਾਂਗ ਉਤਾਰਿਆ<noinclude></noinclude>
ncwkcwowva6mpt56d6l971yyro1j8dj
ਪੰਨਾ:ਸਿਖਿਆ ਵਿਗਿਆਨ.pdf/193
250
64923
229539
184633
2026-07-27T07:30:05Z
Harchand Bhinder
2624
/* ਤਸਦੀਕ */
229539
proofread-page
text/x-wiki
<noinclude><pagequality level="4" user="Harchand Bhinder" />{{center|'''੧੮੦'''}}</noinclude>ਜਾਂਦਾ ਹੈ।
{{gap}}(a) ਕਿੰਡਰ ਗਾਰਟਨ ਦੀਆਂ ਖੇਡਾਂ ਸਮੂਹਕ ਹੁੰਦੀਆਂ ਹਨ। ਇਨ੍ਹਾਂ ਖੇਡਾਂ ਰਾਹੀਂ ਸਮੂਹਕ ਭਾਵਾਂ ਦਾ ਵਾਧਾ ਕੀਤਾ ਜਾਂਦਾ ਹੈ।
{{gap}}ਕਿੰਡਰ ਗਾਰਟਨ ਸਿਖਿਆ-ਢੰਗ ਵਿਚ ਬਚਿਆਂ ਦੀ ਸਿਖਿਆ ਖੇਡਣ ਵਾਲੀਆ ਚੀਜ਼ਾਂ ਰਾਹੀਂ ਦਿਤੀ ਜਾਂਦੀ ਹੈ। ਗਿਣਤੀ ਲਕੜੀ ਦੀਆਂ ਗੁਡੀਆਂ ਰਾਹੀਂ ਸਿਖਾਈ ਜਾਂਦੀ ਹੈ। ਇਸੇ ਤਰ੍ਹਾਂ ਅੱਖਰਾਂ ਦਾ ਪੜ੍ਹਨਾ ਅਤੇ ਲਿਖਣਾ ਖੇਡ ਵਿਚ ਹੀ ਲਕੜੀ ਦੇ ਟੋਟਿਆਂ, ਰੇਤ ਅਤੇ ਦੂਜੀ ਸਮੱਗਰੀ ਰਾਹੀਂ ਸਿਖਾਇਆ ਜਾਂਦਾ ਹੈ। ਹਰ ਕੰਮ ਕਰਨ ਵੇਲੇ ਬੱਚਿਆ ਦੀ ਕਲਪਣਾ ਨੂੰ ਤਿਖਿਆਂ ਕੀਤਾ ਜਾਂਦਾ ਹੈ ਅਤੇ ਇਸ ਤਰ੍ਹਾਂ ਕੰਮ ਨੂੰ ਸੁਆਦੀ ਬਣਾਇਆ ਜਾਂਦਾ ਹੈ।
{{gap}}ਕਿੰਡਰ ਗਾਰਟਨ ਸਿਖਿਆ-ਢੰਗ ਵਿਚ ਬੱਚੇ ਕੰਮ ਕਰਨ ਵੇਲੇ ਜਾਂ ਖੇਡਣ ਵੇਲੇ ਗਾਉਂਦੇ ਅਤੇ ਨਚਦੇ ਵੀ ਹਨ। ਉਹ ਕਈ ਤਰ੍ਹਾਂ ਦੇ ਸਾਂਗ ਉਤਾਰਦੇ ਹਨ ਅਤੇ ਐਕਟਿੰਗ ਕਰਦੇ ਹਨ। ਇਹ ਸਾਰੀਆਂ ਖੇਡਾਂ ਜਮਾਤ ਦੇ ਮਨੀਟਰ ਜਾਂ ਉਸਤਾਦ ਦੀਆਂ ਨਜ਼ਰਾਂ ਹੋਠ ਖੇਡੀਆਂ ਜਾਂਦੀਆਂ ਹਨ। ਉਸਤਾਦ ਵੀ ਕਦੀ ਕਦੀ ਇਨ੍ਹਾਂ ਖੇਡਾਂ ਵਿਚ ਹਿੱਸਾ ਲੈਂਦਾ ਹੈ। ਪਰ ਉਹ ਸਦਾ ਖੇਡ ਦੇ ਨਿਯਮ ਦੱਸਦਾ ਰਹਿੰਦਾ ਹੈ। ਬਚੇ ਆਪਣੇ ਉਸਤਾਦ ਨੂੰ ਰਾਹ ਪਾਉਣ ਵਾਲੇ ਜਾਂ ਆਗੂ ਦੇ ਰੂਪ ਵਿਚ ਹੀ ਵੇਖਦੇ ਹਨ ਅਤੇ ਇਸ ਤਰ੍ਹਾਂ ਬਚਿਆਂ ਵਿਚ ਵਡਿਆਂ ਦਾ ਕਿਹਾ ਮੰਨਣ ਦੀ ਆਦਤ ਵੀ ਪੈਂਦੀ ਹੈ।
{{gap}}ਇਸ ਸਿਖਿਆ ਢੰਗ ਵਿਚ ਵਿਸ਼ੇਸ਼ ਧਿਆਨ ਬਚਿਆਂ ਦੀ ਕਲਪਣਾ ਉਤੇ ਦਿੱਤਾ ਜਾਂਦਾ ਹੈ। ਕਲਪਣਾ ਨੂੰ ਹੀ ਮਾਨਸਿਕ ਵਿਕਾਸ ਦਾ ਅਧਾਰ ਸਮਝ ਕੇ ਇਸ ਪਰਨਾਲੀ ਵਿਚ ਕਈ ਤਰ੍ਹਾਂ ਦੇ ਕੰਮਾਂ ਦੀ ਕਾਢ ਕਢੀ ਗਈ ਹੈ। ਕੋਈ ਵੀ ਖੇਡ ਚੁਪ ਚਾਪ ਨਹੀਂ ਖੇਡੀ ਜਾਂਦੀ। ਬੱਚਾ ਖੇਡਣ ਵੇਲੇ ਜਾਂ ਕਿਸੇ ਹੋਰ ਬੱਚੇ ਨਾਲ ਗੱਲ ਬਾਤ ਕਰਦਾ ਹੈ ਜਾਂ ਆਪ ਕੋਈ ਗਾਣਾ ਗਾਉਂਦਾ ਹੈ ਜਿਸ ਨਾਲ ਉਸ ਦਾ ਕੰਮ ਸੁਆਦੀ ਹੋ ਜਾਂਦਾ ਹੈ।
{{gap}}ਖੋਟਿਆਂ ਭਾਗਾਂ ਨੂੰ ਭਾਰਤ ਵਿਚ ਅਜਿਹੇ ਸਕੂਲਾਂ ਦੀ ਘਾਟ ਹੈ। ਕੁਝ ਸਾਲ ਪਹਿਲਾਂ ਜਿਹੜਾ ਉਤਾਹ ਅਜਿਹੇ ਸਕੂਲਾਂ ਦੇ ਖੋਲ੍ਹਣ ਵਿਚ ਸੀ ਉਹ ਹੁਣ ਢਿੱਲਾ ਪੈ ਗਿਆ ਹੈ। ਇਸ ਲਈ ਸਾਡੇ ਬੱਚੇ ਸਭ ਤਰ੍ਹਾਂ ਦੇ ਸਿੱਖਿਆ-ਸੁਧਾਰ ਹੁੰਦਿਆਂ ਪੁਰਾਣੀਆਂ ਲੀਹਾਂ ਤੇ ਹੀ ਪੜ੍ਹਾਏ ਜਾਂਦੇ ਹਨ। ਪਰ ਹੁਣ ਆਸ ਹੈ ਕਿ ਭਵਿਖ ਵਿਚ ਇਨ੍ਹਾਂ ਦਾ ਵਾਧਾ ਹੋਵੇਗਾ।
{{larger|{{center|'''ਮਾਂਟਸੋਰੀ ਸਿਖਿਆ-ਢੰਗ'''}}}}
{{gap}}ਮਾਂਟਮੋਰੀ ਸਿਖਿਆ ਢੰਗ ਅਧੁਨਿਕ ਕਾਲ ਦਾ ਇਕ ਅੱਗੇ ਵਧੂ ਸਿਖਿਆ-ਢੰਗ ਮੰਨਿਆ ਜਾਂਦਾ ਹੈ। ਕਈ ਸਿਖਿਆ-ਵਿਗਿਆਨਿਕ ਛੋਟੇ ਬਚਿਆਂ ਲਈ ਇਸ ਸਿਖਿਆ-ਢੰਗ ਤੋਂ ਵਧੇਰੇ ਲਾਭਦਾਇਕ ਕਿਸੇ ਹੋਰ ਸਿਖਿਆ ਢੰਗ ਨੂੰ ਨਹੀਂ ਮੰਨਦੇ। ਇਸ ਸਿਖਿਆ-ਢੰਗ ਦੇ ਮੂਲ ਸਿਧਾਂਤ ਉਹੋ ਹੀ ਹਨ ਜਿਹੜੇ ਕਿੰਡਰ ਗਾਰਟਨ ਸਿਖਿਆ-ਢੰਗ ਦੇ ਹਨ। ਪਰ ਇਸ ਵਿੱਚ ਵਿਗਿਆਨਿਕ ਵਿਚਾਰਾਂ ਦਾ ਵਧੇਰੇ ਪ੍ਰਭਾਵ ਪਾਇਆਂ ਜਾਂਦਾ ਹੈ। ਜਿਸ ਤਰ੍ਹਾਂ ਫਰੋਬੇਲ ਨੇ ਦਾਰਸ਼ਨਿਕ ਵਿਚਾਰ ਤੋਂ ਪਰਭਾਵਤ ਹੋ ਕੇ ਕਿਡਰ ਗਾਰਟਨ ਸਿੱਖਿਆ-ਢੰਗ ਦੀ ਉਸਾਰੀ ਕੀਤੀ, ਇਸੇ ਤਰ੍ਹਾਂ ਮੈਡਮ ਮਾਂਟਸੇਰੀ ਨੇ ਕੁਝ ਮਨੋ-ਵਿਗਿਆਨਿਕ ਤਜਰਬਿਆਂ ਦੇ ਅਧਾਰ ਉਤੇ ਆਪਣੀ ਸਿਖਿਆ ਪਰਨਾਲੀ ਨੂੰ ਉਸਾਰਿਆਂ।<noinclude></noinclude>
ngzdkjur69ozhgcokcz9hxi9z96bvyd
ਪੰਨਾ:ਸਿਖਿਆ ਵਿਗਿਆਨ.pdf/194
250
64924
229540
184664
2026-07-27T07:30:17Z
Harchand Bhinder
2624
/* ਤਸਦੀਕ */
229540
proofread-page
text/x-wiki
<noinclude><pagequality level="4" user="Harchand Bhinder" /></noinclude>{{gap}}ਮਾਂਟਸੇਰੀ ਸਿਖਿਆ ਢੰਗ ਵਿਚ ਬਚਿਆਂ ਦੇ ਇੰਦਰਕ ਗਿਆਨ ਦੀ ਸਿਖਿਆ ਉੱਤੇ ਵਿਸ਼ੇਸ਼ ਜ਼ੋਰ ਦਿਤਾ ਜਾਂਦਾ ਹੈ ਅਤੇ ਉਸ ਦੇ ਲਈ ਇਕ ਖਾਸ ਤਰ੍ਹਾਂ ਦੇ ਯੰਤਰ ਦੀ ਕਾਢ ਕਢੀ ਗਈ ਹੈ ਜਿਸ ਨੂੰ ‘ਡਾਈ ਡੋਕਟਿਕ ਅਪ੍ਰੇਟਿਸ' ਕਿਹਾ ਜਾਂਦਾ ਹੈ।
{{larger|{{center|'''ਮਾਂਟਸੋਰੀ ਸਿਖਿਆ ਢੰਗ ਦੇ ਮੌਲਿਕ ਸਿਧਾਂਤ'''}}}}
{{gap}}ਮਾਂਟਸੋਰੀ ਸਿਖਿਆ-ਢੰਗ ਦੇ ਹੇਠ ਲਿਖੇ ਮੌਲਿਕ ਸਿਧਾਂਤ ਹਨ--
{{gap}}(੧) ਬੱਚਿਆਂ ਦੀ ਸਿਖਿਆ ਦਾ ਨਿਸ਼ਾਨਾ ਉਨ੍ਹਾਂ ਵਿਚ ਖਾਸ ਕਿਸਮ ਦੇ ਵਿਅਕਤਿਤਵ ਦਾ ਵਿਕਾਸ ਹੋਣਾ ਚਾਹੀਦਾ ਹੈ।
{{gap}}(੨) ਬੱਚਿਆਂ ਦੀ ਸਿਖਿਆ ਵਿਚ ਸੁਤੰਤਰਤਾ ਦਾ ਵਾਤਾਵਰਨ ਰਹਿਣਾ ਚਾਹੀਦਾ ਹੈ।
{{gap}}(੩) ਬੱਚਿਆਂ ਨੂੰ ਆਪਣੀ ਸਿਖਿਆ ਵਿਚ ਆਪਣੇ ਆਪ ਤੋ ਨਿਰਭਰ ਹੋਣ ਵਾਲਾ ਬਣਾਉਣ ਦਾ ਯਤਨ ਕਰਨਾ ਚਾਹੀਦਾ ਹੈ।
{{gap}}(੪) ਬੱਚਿਆਂ ਦੀ ਸਿਖਿਆ ਉਨ੍ਹਾਂ ਦੇ ਇੰਦਰਕ-ਗਿਆਨ ਦੇ ਵਿਕਾਸ ਦੇ ਅਧਾਰ ਉਤੇ ਹੋਣੀ ਚਾਹੀਦੀ ਹੈ।
{{gap}}(੫) ਬਚਿਆਂ ਨੂੰ ਪੜ੍ਹਨਾ ਲਿਖਣਾ ਉਨ੍ਹਾਂ ਦੀਆਂ ਖੇਡਾਂ ਰਾਹੀਂ ਹੀ ਸਿਖਾਇਆ ਜਾਣਾ ਚਾਹੀਦਾ ਹੈ।
{{gap}}(੬) ਬੱਚਿਆਂ ਨੂੰ ਨਿਤ ਦਿਨ ਦੇ ਕੰਮਾਂ ਦੀ ਸਿਖਿਆ ਦੇਣੀ ਚਾਹੀਦੀ ਹੈ।
{{gap}}ਹੁਣ ਅਸੀਂ ਇਨ੍ਹਾਂ ਸਿਧਾਤਾਂ ਤੇ ਇਕ ਇਕ ਕਰ ਕੇ ਵਿਚਾਰ ਕਰਾਂਗੇ ਅਤੇ ਇਹ ਵੇਖਣ ਦਾ ਯਤਨ ਕਰਾਂਗੇ ਕਿ ਮਾਂਟਸੇਰੀ ਢੰਗ ਬਚਿਆਂ ਲਈ ਕਿਥੋਂ ਤਕ ਲਾਭਕਾਰੀ ਹੈ।
{{gap}}'''ਵਿਸ਼ੇਸ਼ ਵਿਅਕਤਿਤਵ ਦਾ ਵਿਕਾਸ:-''' ਮੈਡਮ ਮਾਂਟਸੇਰੀ ਅਨੁਸਾਰ ਸਿਖਿਆ ਦਾ ਨਿਸ਼ਾਨਾ ਬੱਚੇ ਦੇ ਵਿਸ਼ੇਸ਼ ਵਿਅਕਤਿਤਵ ਦਾ ਵਿਕਾਸ ਹੈ। ਇਸਦੇ ਲਈ ਇਹ ਜ਼ਰੂਰੀ ਹੈ ਕਿ ਉਸਤਾਦ ਹਰ ਬੱਚੇ ਦੀਆਂ ਵਿਸ਼ੇਸ਼ ਰੁਚੀਆਂ ਨੂੰ ਸਮਝੇ ਅਤੇ ਉਸਦੇ ਸੁਭਾ ਅਨੁਸਾਰ ਉਸ ਨੂੰ ਕੰਮ ਦੇਵੇ। ਬਚਿਆਂ ਦੇ ਵਿਅਕਤਿਤਵ ਦੇ ਵਿਕਾਸ ਲਈ ਇਕ ਤਾਂ ਉਨ੍ਹਾਂ ਨੂੰ ਸਦਾ ਕੰਮ ਵਿਚ ਲਾਈ ਰਖਣਾ ਚਾਹੀਦਾ ਹੈ ਅਤੇ ਦੂਜੇ ਉਨ੍ਹਾਂ ਨੂੰ ਸੁਤੰਤਰਤਾ ਦੇ ਵਾਤਾਵਰਨ ਵਿਚ ਰਹਿਣ ਦੇਣਾ ਜ਼ਰੂਰੀ ਹੈ। ਇਕ ਬੱਚਾ ਜਿੰਨੀ ਦੇਰ ਕਿਸੇ ਕੰਮ ਨੂੰ ਕਰਨਾ ਚਾਹੁੰਦਾ ਹੈ ਉਸ ਨੂੰ ਕਰਨ ਦੇਣਾ ਚਾਹੀਦਾ ਹੈ। ਜਦ ਉਸ ਦਾ ਮਨ ਕਿਸੇ ਇਕ ਕੰਮ ਤੋਂ ਅੱਕ ਜਾਵੇ ਤਾਂ ਹੀ ਉਸ ਨੂੰ ਦੂਜਾ ਕੰਮ ਦੇਣਾ ਚਾਹੀਦਾ ਹੈ। ਜਮਾਤ-ਸਿਖਿਆ-ਢੰਗ ਵਿਚ ਇਹ ਹੋਣਾ ਅਸੰਭਵ ਹੈ। ਉਸ ਵਿਚ ਜਮਾਤ ਦੇ ਹਰ ਬੱਚੇ ਨੂੰ ਇਕ ਹੀ ਕੰਮ ਕਰਨਾ ਪੈਂਦਾ ਹੈ। ਜਦੋਂ ਘੰਟੀ ਸ਼ੁਰੂ ਹੁੰਦੀ ਹੈ ਤਾਂ ਜਮਾਤ ਦੇ ਸਾਰੇ ਬੱਚੇ ਨੂੰ ਕਿਸੇ ਇਕ ਕੰਮ ਨੂੰ ਅਰੰਭ ਕਰਦੇ ਹਨ ਅਤੇ ਘੰਟੀ ਖਤਮ ਹੋਣ ਤੇ ਉਸ ਨੂੰ ਛਡ ਕੇ ਸਾਰੇ ਹੀ ਬੱਚੇ ਕਿਸੇ ਹੋਰ ਕੰਮ ਵਿਚ ਲੱਗ ਜਾਂਦੇ ਹਨ। ਜੇ ਕੋਈ ਬੱਚਾ ਦੇਰ ਤਕ ਕਿਸੇ ਵਿਸ਼ੇ ਨੂੰ ਪੜਨਾ ਚਾਹੁੰਦਾ ਹੈ ਤਾਂ ਉਹ ਉਸ ਨੂੰ ਨਹੀਂ ਪੜ ਸਕਦਾ ਅਤੇ ਨਾ ਕਿਸੇ ਕੰਮ ਤੋਂ ਅੱਕ ਜਾਣ ਨਾਲ ਉਸ ਨੂੰ ਛਡ ਸਕਦਾ ਹੈ। ਇਸ ਨਾਲ ਉਸ ਦੇ ਵਿਅਕਤਿਤਵ ਨੂੰ ਬੜਾ ਨੁਕਸਾਨ ਪਹੁੰਚਦਾ ਹੈ। ਉਹ ਨਾ ਆਪਣੀ ਖ਼ਾਸ ਤਰ੍ਹਾਂ ਦੀ ਰੁਚੀ ਨੂੰ ਵਿਕਸਤ ਕਰ ਸਕਦਾ ਹੈ ਅਤੇ ਨਾ ਆਪਣੇ ਕੰਮ ਬਾਰੇ ਸੋਚ ਸਕਦਾ<noinclude></noinclude>
3w76pt27ii47k26cfs3rnbfpuvopll0
ਪੰਨਾ:ਸਿਖਿਆ ਵਿਗਿਆਨ.pdf/195
250
64925
229541
184665
2026-07-27T07:30:25Z
Harchand Bhinder
2624
/* ਤਸਦੀਕ */
229541
proofread-page
text/x-wiki
<noinclude><pagequality level="4" user="Harchand Bhinder" />{{center|'''੧੮੨'''}}</noinclude>ਹੈ। ਜਿਹੜਾ ਬੱਚਾ ਇਹ ਸੋਚਦਾ ਹੈ ਕਿ ਕਿਹੜੇ ਕੰਮ ਨੂੰ ਉਹ ਕਿਥੋਂ ਤਕ ਕਰੇ ਉਸ ਦੀ ਆਪਣੇ ਆਪ ਕਿਸੇ ਗਲ ਦਾ ਨਿਰਨਾ ਕਰ ਲੈਣ ਦੀ ਸ਼ਕਤੀ ਵਧਦੀ ਹੈ ਅਤੇ ਉਹ ਆਪਣੇ ਪੈਰਾਂ ਤੋ ਖੜਾਂ ਹੋ ਸਕਣ ਵਾਲਾ ਹੋ ਜਾਂਦਾ ਹੈ। ਕਈ ਅਧੁਨਿਕ ਸਿਖਿਆ-ਵਿਗਿਆਨੀਆਂ ਦਾ ਕਹਿਣਾ ਹੈ ਕਿ ਕੌਮ ਦੀ ਉੱਨਤੀ ਹਰ ਨਾਗਰਿਕ ਨੂੰ ਦੂਜੇ ਨਾਗਰਿਕ ਦੇ ਬਰਾਬਰ ਬਣਾਉਣ ਵਿਚ ਨਹੀਂ ਸਗੋਂ ਉਨ੍ਹਾਂ ਦੇ ਵਿਸ਼ੇਸ਼ ਵਿਅਕਤਿਤਵ ਦੇ ਵਿਕਾਸ ਵਿਚ ਹੁੰਦੀ ਹੈ। ਮਾਂਟਸੋਰੀ ਸਿਖਿਆ ਢੰਗ ਵਿਚ ਬੱਚੇ ਨੂੰ ਇਸ ਪਾਸੇ ਹੀ ਲਿਜਾਇਆ ਜਾਂਦਾ ਹੈ। ਮਾਂਟਸੋਰੀ ਸਿਖਿਆ-ਢੰਗ ਵਿਚ ਬੱਚਾ ਜਮਾਤ ਦੇ ਦੂਜੇ ਬੱਚਿਆਂ ਨਾਲ ਰਲ ਕੇ ਬੈਠਦਾ ਹੈ ਪਰ ਉਹੋ ਕੰਮ ਨਹੀਂ ਕਰਦਾ ਜਿਹੜਾ ਹੋਰ ਬੱਚੇ ਕਰਦੇ ਹੋਣ। ਹਰ ਬੱਚੇ ਦਾ ਕੰਮ ਦੂਜਿਆਂ ਨਾਲੋਂ ਵਖਰਾ ਹੁੰਦਾ ਹੈ। ਕੋਈ ਬੱਚਾ ਪੌੜੀ ਉਸਾਰਦਾ ਰਹਿੰਦਾ ਹੈ ਤਾਂ ਕੋਈ ਰੰਗ ਦੀ ਪਛਾਣ ਵਿਚ ਲੱਗਾ ਹੁੰਦਾ ਹੈ ਅਤੇ ਕੋਈ ਗੋਲ ਕਿੱਲੀਆਂ ਉਨ੍ਹਾਂ ਦੇ ਖਾਨਿਆਂ ਵਿਚ ਪਾਉਣ ਦੇ ਯਤਨ ਵਿਚ ਹੁੰਦਾ ਹੈ। ਇਸ ਤਰ੍ਹਾਂ ਹਰ ਬੱਚਾ ਸੁਤੰਤਰਤਾ ਨਾਲ ਆਪਣਾ ਕੰਮ ਕਰਦਾ ਰਹਿੰਦਾ ਹੈ। ਮੈਡਮ ਮਾਂਟਸੋਰੀ ਦਾ ਕਥਨ ਹੈ ਕਿ ਇਸ ਤਰ੍ਹਾਂ ਦੇ ਕੰਮਾਂ ਨਾਲ ਉਨ੍ਹਾਂ ਦੇ ਵਿਅਕਤਿਤਵ ਦਾ ਵਿਕਾਸ ਹੁੰਦਾ ਹੈ।
{{gap}}'''ਸਿਖਿਆ ਵਿਚ ਸੁਤੰਤਰਤਾ:-''' ਮੈਡਮ ਮਾਂਟਸੋਰੀ ਨੇ ਆਪਣੀ ਸਿਖਿਆ-ਪਰਨਾਲੀ ਵਿਚ ਬੱਚਿਆਂ ਨੂੰ ਪੂਰਨ ਸੁਤੰਤਰਤਾ ਦੇਣ ਦਾ ਯਤਨ ਕੀਤਾ ਹੈ। ਇਸ ਸਿਖਿਆ ਪਰਨਾਲੀ ਵਿਚ ਕਿਸੇ ਬੱਚੇ ਨੂੰ ਮਾਰਿਆ ਕੁਟਿਆ ਨਹੀਂ ਜਾਂਦਾ ਅਤੇ ਨਾ ਝਾੜਿਆ ਝੰਬਿਆ ਜਾਂਦਾ ਹੈ। ਸਾਰੇ ਬਚਿਆਂ ਨਾਲ ਪਿਆਰ ਭਰਿਆ ਵਰਤਾਉ ਕੀਤਾ ਜਾਂਦਾ ਹੈ। ਮੈਡਮ ਮਾਂਟਸਰੀ ਦੇ ਸਕੂਲਾ ਵਿਚ ਪੜ੍ਹਾਉਣ ਵਾਲੀਆਂ ਸਾਰੀਆਂ ਉਸਤਾਨੀਆਂ ਹੀ ਹੁੰਦੀਆਂ ਹਨ। ਕਿੰਡਰ ਗਾਰਟਨ ਸਿਖਿਆ ਪਰਨਾਲੀ ਵਿਚ ਇਸਤਰੀਆਂ ਦਾ ਹੀ ਪੜ੍ਹਾਉਣ ਲਈ ਚੁਣਿਆ ਜਾਣਾ ਜ਼ਰੂਰੀ ਨਹੀਂ। ਇਸਤਰੀਆ ਸੁਭਾ ਤੋਂ ਹੀ ਕੋਮਲ ਹੁੰਦੀਆਂ ਹਨ। ਜੇ ਕੋਈ ਛੋਟਾ ਬੱਚਾ ਕੰਮ ਵਿਗਾੜ ਦੇਵੇ ਤਾਂ ਜਿੰਨਾ ਪਿਤਾ ਗੁੱਸੇ ਹੁੰਦਾ ਹੈ ਉਨੀ ਮਾਤਾ ਨਹੀਂ ਹੁੰਦੀ। ਮਾਂਟਸੋਰੀ ਸਿਖਿਆ ਪਰਨਾਲੀ ਦੀਆਂ ਉਸਤਾਨੀਆਂ ਨੂੰ ਕਿਹਾ ਹੁੰਦਾ ਹੈ ਕਿ ਉਹ ਬੱਚਿਆਂ ਨਾਲ ਉਸੇ ਤਰ੍ਹਾਂ ਦਾ ਵਰਤਾਉ ਕਰਨ ਜਿਹੋ ਜਿਹਾ ਮਾਤਾ ਆਪਣੇ ਬੱਚੇ ਨਾਲ ਕਰਦੀ ਹੈ। ਉਸ ਨੂੰ ਜਿਹੜੀ ਵੀ ਗਲ ਸਿਖਾਉਣ ਬੜੇ ਪਿਆਰ ਨਾਲ ਸਿਖਾਉਣ।
{{gap}}ਜਦ ਬੱਚੇ ਨੂੰ ਕੋਈ ਕੰਮ ਦਿਤਾ ਜਾਂਦਾ ਹੈ ਤਾਂ ਉਸ ਤੋਂ ਪੁਛ ਲਿਆ ਜਾਂਦਾ ਹੈ ਕਿ ਉਹ ਉਸ ਨੂੰ ਕਰਨਾ ਪਸੰਦ ਕਰਦਾ ਹੈ ਕਿ ਨਹੀਂ। ਜਦੋਂ ਤਕ ਬੱਚਾ ਕਿਸੇ ਕੰਮ ਨੂੰ ਕਰਨਾ ਚਾਹੁੰਦਾ ਹੈ ਉਦੋਂ ਤਕ ਉਸ ਨੂੰ ਕਰਨ ਦਿਤਾ ਜਾਂਦਾ ਹੈ ਪਰ ਜਦ ਉਸ ਦਾ ਮਨ ਉਸ ਤੋਂ ਅੱਕ ਜਾਂਦਾ ਹੈ ਤਾਂ ਉਹ ਉਸ ਨੂੰ ਛਡ ਦੇਣ ਵਿਚ ਸੁਤੰਤਰ ਹੁੰਦਾ ਹੈ। ਬੱਚਿਆਂ ਨੂੰ ਚੁਪ ਚਾਪ ਬੈਠਣ ਲਈ ਮਜ਼ਬੂਰ ਨਹੀਂ ਕੀਤਾ ਜਾਂਦਾ। ਮਾਂਟਸੋਰੀ ਸਕੂਲ ਵਿਚ ਬੱਚ ਰੌਣਕ ਲਾਈ ਰਖਦੇ ਹਨ ਅਤੇ ਉਹ ਖੁਸ਼ੀ ਨਾਲ ਹੋਰ ਬਚਿਆਂ ਨੂੰ ਆਪਣੇ ਕੋਲ ਲੈ ਜਾ ਸਕਦੇ ਹਨ ਅਤੇ ਆਪਣਾ ਕੰਮ ਵਿਖਾ ਸਕਦੇ ਹਨ।
{{gap}}ਮੈਡਮ ਮਾਂਟਸੋਰੀ ਦਾ ਕਹਿਣਾ ਹੈ ਕਿ ਅਜਿਹੇ ਵਾਤਾਵਰਨ ਵਿਚ ਰਹਿਣ ਨਾਲ ਬੱਚੇ ਧਿਆਨ ਨਾਲ ਚਾਈਂ ਚਾਈਂ ਕੰਮ ਕਰਦੇ ਹਨ। ਉਹ ਸਕੂਲ ਦੇ ਕੰਮ ਨੂੰ ਕਿਸੇ ਖੇਡ ਹੀ ਸਮਝਦੇ ਹਨ ਅਤੇ ਜਦ ਤਕ ਕਿਸੇ ਕੰਮ ਵਿਚ ਸਫਲ ਨਹੀਂ ਹੋ ਜਾਂਦੇ ਉਸ ਨੂੰ ਦੂਜੇ ਉਤੇ ਘੜੀ ਮੁੜੀ ਕਰਦੇ ਰਹਿੰਦੇ ਹਨ। ਇਕ ਬੱਚਾ ਲਕੜੀ ਦੇ ਟੋਟਿਆਂ ਨੂੰ ਇਕ ਦੂਜੇ ਉਤੇ<noinclude></noinclude>
58zh481quy6ig7q7ehpsajy22m7besn
ਪੰਨਾ:ਸਿਖਿਆ ਵਿਗਿਆਨ.pdf/196
250
64926
229542
187774
2026-07-27T07:30:34Z
Harchand Bhinder
2624
/* ਤਸਦੀਕ */
229542
proofread-page
text/x-wiki
<noinclude><pagequality level="4" user="Harchand Bhinder" />{{center|'''੧੮੩'''}}</noinclude>ਰਖ ਕੇ ਮਨਾਰਾ ਬਣਾ ਰਿਹਾ ਸੀ। ਉਸ ਦਾ ਮਨਾਰਾ ਘੜੀ ਘੜੀ ਡਿਗ ਪੈਂਦਾ। ਪਰ ਉਸ ਮਨਾਰਾ ਬਣਾਉਣ ਵਿਚ ਹਿੱਮਤ ਨਾ ਛੱਡੀ। ਉਸ ਨੇ ਪੰਜਾਹ ਤੋਂ ਵਧ ਵਾਰ ਯਤਨ ਕੀਤਾ ਅਤੇ ਜਦੋਂ ਤਕ ਮਨਾਰਾ ਠੀਕ ਤਰ੍ਹਾਂ ਖੜਾ ਨਾ ਹੋ ਗਿਆ ਉਸ ਨੇ ਉਸ ਕੰਮ ਤੋਂ ਮੂੰਹ ਨਾ ਮੋੜਿਆ।
{{gap}}ਮਾਂਟਸੋਰੀ ਸਕੂਲ ਦੀਆਂ ਉਸਤਾਨੀਆਂ ਬਚਿਆਂ ਨੂੰ ਆਪੋ ਆਪਣੇ ਕੰਮ ਕਰਨ ਖਾਸ ਕੰਮ ਕਰਨ ਲਈ ਵਿਚ ਨਿਰਾ ਇਸ਼ਾਰਾ ਹੀ ਦਿੰਦੀਆਂ ਹਨ। ਉਹ ਉਨ੍ਹਾਂ ਨੂੰ ਕੋਈ ਖਾਸ ਮਜਬੂਰ ਨਹੀਂ ਕਰਦੀਆਂ। ਇਸ ਸਿਖਿਆ-ਢੰਗ ਵਿਚ ਸਿਖਿਆ ਦੇਣ ਵਾਲਾ ਨਿਰਾ ਰਾਹ ਪਾਉਣ ਵਾਲਾ ਹੀ ਹੁੰਦਾ ਹੈ। ਉਸਤਾਨੀ ਨੂੰ, ਇਸੇ ਲਈ, ‘ਉਸਤਾਨੀ' ਕਹਿਣ ਦੀ ਥਾਂ 'ਡਾਏਰੈਕਟ੍ਰੇਸ' ਅਰਥਾਤ ਰਾਹ ਦੱਸਣ ਵਾਲੀ ਕਿਹਾ ਜਾਂਦਾ ਹੈ।
{{gap}}'''ਸ੍ਵੈ-ਸਿਖਿਆ:-'''ਮਾਂਟਸੋਰੀ ਸਕੂਲਾਂ ਵਿਚ ਬੱਚਿਆਂ ਨੂੰ ਸਿਖਿਆ ਵਿਚ ਸ੍ਵੈ-ਆਸਰਿਤ ਬਣਾਉਣ ਦਾ ਯਤਨ ਕੀਤਾ ਜਾਂਦਾ ਹੈ। ਹਰ ਬੱਚੇ ਵਿਚ ਸ੍ਵੈ-ਸਿਖਿਆ ਦੀ ਆਦਤ ਪਾਈ ਜਾਂਦੀ ਹੈ। ਮੈਡਮ ਮਾਂਟਸੋਰੀ ਨੇ ਇਕ ਖਾਸ ਕਿਸਮ ਦੇ ਯੰਤਰ ਦੀ ਕਾਢ ਕਢੀ ਹੈ? ਇਸ ਨੂੰ "ਡਾਈਡੈਕਟਿਕ ਅਪ੍ਰੇਟਿਸ" ਆਖਦੇ ਹਨ। ਬੱਚੇ ਨੂੰ ਇਸ ਅਪ੍ਰੇਟਿਸ ਦੀ ਕੋਈ ਚੀਜ਼ ਖੇਡਣ ਲਈ ਦੇ ਦਿੱਤੀ ਜਾਂਦੀ ਹੈ। ਜਦ ਬੱਚਾ ਕੋਈ ਗਲਤੀ ਕਰ ਦਿੰਦਾ ਹੈ ਤਾਂ ਉਸ ਨੂੰ ਆਪਣੀ ਗਲਤੀ ਦਾ ਆਪਣੇ ਆਪ ਪਤਾ ਚਲ ਜਾਂਦਾ ਹੈ। ਜਦੋਂ ਤਕ ਠੀਕ ਸਿੱਟਾ ਨਹੀਂ ਨਿਕਲਦਾ ਉਸ ਦੀਆਂ ਸਾਰੀਆਂ ਚੀਜ਼ਾਂ ਇਕ ਦੂਜੇ ਉੱਤੇ ਠੀਕ ਤਰ੍ਹਾਂ ਨਹੀਂ ਬੈਠਦੀਆਂ। ਮੰਨ ਲੌ, ਇਕ ਬੱਚਾ ਮਨਾਰਾ ਬਣਾ ਰਿਹਾ ਹੈ ਅਤੇ ਉਹ ਲਕੜੀ ਦੇ ਗਟੂਆਂ ਨੂੰ ਰਖਣ ਵਿਚ ਕਿਸੇ ਤਰ੍ਹਾਂ ਦੀ ਗਲਤੀ ਕਰ ਦਿੰਦਾ ਹੈ ਅਰਥਾਤ ਛੋਟੇ ਨੂੰ ਉਹ ਪਹਿਲਾਂ ਰੱਖ ਦਿੰਦਾ ਹੈ ਅਤੇ ਵੱਡੇ ਨੂੰ ਉਹ ਪਿਛੇਂ ਰਖਦਾ ਹੈ ਤਾਂ ਉਸ ਦਾ ਮਨਾਰਾ ਡਿਗ ਪੈਂਦਾ ਹੈ। ਇਸ ਤਰ੍ਹਾਂ ਉਸ ਨੂੰ ਆਪਣੀ ਗਲਤੀ ਦਾ ਆਪਣੇ ਆਪ ਪਤਾ ਚਲ ਜਾਂਦੀ ਹੈ। ਉਸਤਾਨੀ ਜਾਣ ਬੁਝ ਕੇ ਉਸ ਦੀ ਗਲਤੀ ਉਸ ਨੂੰ ਨਹੀਂ ਦੱਸਦੀ। ਇਸ ਤਰ੍ਹਾਂ ਕਰਨ ਨਾਲ ਬਚਿਆਂ ਵਿਚ ਉਸਤਾਨੀ ਦਾ ਸਹਾਰਾ ਲੈਣ ਦੀ ਆਦਤ ਪੈ ਜਾਂਦੀ ਹੈ। ਉਹ ਫਿਰ ਆਪਣੀ ਭੁਲ ਆਪਣੇ ਆਪ ਜਾਣਨ ਦਾ ਯਤਨ ਹੀ ਨਹੀਂ ਕਰਦਾ। ਕਦੇ ਕਦੇ ਬੱਚਾ ਦੂਜਿਆਂ ਬਚਿਆਂ ਨੂੰ ਵੇਖ ਕੇ ਆਪਣਾ ਕੰਮ ਠੀਕ ਕਰ ਲੈਂਦਾ ਅਤੇ ਕਦੇ ਉਹ ਦੂਜਿਆਂ ਬੱਚਿਆਂ ਕੋਲੋਂ ਆਪਣੀ ਗਲਤੀ ਠੀਕ ਕਰਾਉਣ ਵਿਚ ਸਹਾਇਤਾ ਵੀ ਲੈਂਦਾ ਹੈ। ਇਹ ਸ੍ਵੈ-ਸਿਖਿਆ ਦੇ ਸਿਧਾਂਤ ਦੇ ਉਲਟ ਨਹੀਂ ਹੈ।
{{gap}}'''ਏਂਦ੍ਰਿਕ-ਗਿਆਨ ਦਾ ਵਿਕਾਸ:—'''ਮਾਂਟਸੋਰੀ ਸਿਖਿਆ-ਢੰਗ ਦੀ ਇਕ ਵੱਡੀ ਵਿਸ਼ੇਸ਼ਤਾ ਬਚਿਆਂ ਦੀ ਏਂਦ੍ਰਿਕ ਗਿਆਨ ਦੀ ਸਿਖਿਆ ਹੈ। ਮੈਡਮ ਮਾਂਟਸੋਰੀ ਦਾ ਕਹਿਣਾ ਹੈ ਕਿ ਜਿਸ ਬੱਚੇ ਦਾ ਏਂਦ੍ਰਿਕ ਗਿਆਨ ਚੰਗੀ ਤਰ੍ਹਾਂ ਵਿਕਸਤ ਹੋਇਆ ਹੈ। ਉਸ ਦੀ ਬੁਧੀ ਵੀ ਚੰਗੀ ਤਰ੍ਹਾਂ ਵਿਕਸਤ ਹੁੰਦੀ ਹੈ। ਜਿਹੜਾ ਬੱਚਾ ਦੇ ਇਕੇ ਤਰ੍ਹਾਂ ਪਰਤੀਤ ਹੋਣ ਵਾਲੀਆਂ ਚੀਜ਼ਾਂ, ਪਰ ਜਿਹੜੀਆਂ ਹੋਣ ਵਖਰੀਆਂ ਵਖਰੀਆਂ, ਵਿਚ ਫਰਕ ਸਮਝ ਸਕਦਾ ਹੈ ਉਹ ਦੋ ਇਕੋ ਜਿਹੇ ਜਾਪਣ ਵਾਲੇ ਵਿਚਾਰਾਂ ਵਿਚ ਵੀ ਫਰਕ ਜਾਣ ਸਕਦਾ ਹੈ। ਆਪਣੇ ਗਿਆਨ ਨੂੰ ਠੋਸ ਆਸਰੇ ਤੇ ਰਖਣ ਲਈ ਵੀ ਏਂਦ੍ਰਿਕ ਗਿਆਨ ਦੀ ਬੜੀ ਲੋੜ ਹੈ।
{{gap}}ਅਸੀਂ ਆਪਣੇ ਸਾਧਾਰਨ ਸਕੂਲਾਂ ਵਿਚ ਪਹਾੜੇ ਰਟਦਿਆਂ ਵੇਖਦੇ ਹਾਂ, ਪਰ ਉਹ ਅਸਲ ਵਿਚ ਪਹਾੜੇ ਦੇ ਕਿਸੇ ਇਕ ਅੰਕ ਦਾ ਦੂਜੇ ਅੰਕ ਨਾਲ ਗੁਣਾ ਕਰਨ ਦਾ ਅਰਥ ਨਹੀਂ ਸਮਝਦੇ। ਜਦ ਕੋਈ ਬਚਾ ‘ਚਾਰ ਤੀਆ ਬਾਰਾਂ' ਆਖਦਾ ਹੈ ਤਾਂ ਉਸ ਨੂੰ ਪਤਾ ਨਹੀਂ ਹੁੰਦਾ<noinclude></noinclude>
611vka1wohgku0h4b0jeb92joom5fb5
ਪੰਨਾ:ਸਿਖਿਆ ਵਿਗਿਆਨ.pdf/197
250
64927
229543
187776
2026-07-27T07:30:43Z
Harchand Bhinder
2624
/* ਤਸਦੀਕ */
229543
proofread-page
text/x-wiki
<noinclude><pagequality level="4" user="Harchand Bhinder" />{{center|'''੧੮੪'''}}</noinclude>ਕਿ ਚਾਰ ਚੀਜ਼ਾਂ ਤਿੰਨ ਵਾਰ ਲੈਣ ਨਾਲ ਬਾਰਾਂ ਹੋ ਜਾਂਦੀਆਂ ਹਨ। ਇਸ ਗਿਆਨ ਦੇ ਪੈਦਾ ਹੋਣ ਲਈ ਬੱਚੇ ਦੇ ਹੱਥ ਵਿਚ ਚਾਰ ਚਾਰ ਗੋਲੀਆਂ, ਗੁੱਡੀਆਂ ਜਾਂ ਬੀਜ ਤਿੰਨ ਵਾਰ ਦੇਣਾ ਅਤੇ ਫਿਰ ਉਸ ਤੋਂ ਗਿਣਵਾਉਣਾ ਜ਼ਰੂਰੀ ਹੈ। ਇਸੇ ਤਰ੍ਹਾਂ 1/2 ਦਾ 1/3 ਨੂੰ ਸਮਝਾਉਣ ਲਈ ਕਿਸੇ ਠੋਸ ਚੀਜ਼ ਨੂੰ ਪਹਿਲਾਂ ਦੋ ਹਿੱਸਿਆਂ ਵਿਚ ਵੰਡਣਾ ਅਤੇ ਫਿਰ ਉਸ ਅੱਧੇ ਨੂੰ ਤਿੰਨ ਹਿੱਸਿਆਂ ਵਿਚ ਵੰਡਣਾ ਜ਼ਰੂਰੀ ਹੈ। ਜਦ ਬੱਚੇ ਆਪਣੀਆਂ ਵਖ ਵਖ ਇੰਦਰੀਆਂ ਰਾਹੀਂ ਇਸ ਤਰ੍ਹਾਂ ਦੇ ਵਿਚਾਰਾਂ ਦਾ ਅਰਥ ਸਮਝ ਜਾਂਦੇ ਹਨ ਤਾਂ ਉਨ੍ਹਾਂ ਦਾ ਗਿਆਨ ਪੱਕਾ ਹੋ ਜਾਂਦਾ ਹੈ।
{{gap}}ਮਾਂਟਸੋਰੀ ਸਿਖਿਆ-ਢੰਗ ਵਿਚ ਛੋਟੇ ਬੱਚਿਆਂ ਦੇ ਵੱਖ ਵੱਖ ਇੰਦਰਕ-ਗਿਆਨ ਦੀ ਸਿੱਖਿਆ ਲਈ ਵੱਖ ਵੱਖ ਤਰ੍ਹਾਂ ਦੀਆਂ ਚੀਜ਼ਾਂ ਹੁੰਦੀਆਂ ਹਨ। ਬਚਿਆਂ ਨੂੰ ਆਪਣੇ ਕੰਮ ਤੇ ਕਾਬੂ ਪਾਉਣ ਲਈ ਪੌੜੀ ਬਣਾਉਣਾ, ਮਨਾਰਾ ਬਣਾਉਣ ਆਦਿ ਦੇ ਕੰਮ ਦਿੱਤੇ ਜਾਂਦੇ ਹਨ। ਅੱਖ ਦੀ ਸਿਖਿਆ ਵਖ ਵਖ ਕਿਸਮ ਦੇ ਰੰਗਾਂ ਦੀ ਪਛਾਣ ਕਰਾਉਣ ਅਤੇ ਵਖ ਵਖ ਅਕਾਰ ਦੀਆਂ ਚੀਜ਼ਾਂ ਦੀ ਠੀਕ ਤਰ੍ਹਾਂ ਪਛਾਣ ਕਰਨ ਵਿਚ ਹੁੰਦੀ ਹੈ। ਇਸੇ ਤਰ੍ਹਾਂ ਕੰਨਾਂ ਦੀ ਸਿਖਿਆ ਲਈ ਖਾਸ ਤਰ੍ਹਾਂ ਦੇ ਯੰਤਰ ਹਨ। ਬੱਚੇ ਨੂੰ ਉਸ ਵਿਚੋਂ ਪੈਦਾ ਹੋਣ ਵਾਲੀਆਂ ਅਵਾਜ਼ਾਂ ਨੂੰ ਠੀਕ ਤਰ੍ਹਾਂ ਪਛਾਨਣਾ ਪੈਂਦਾ ਹੈ। ਛੋਹ (ਸਪਰਸ਼) ਦੀ ਸਿਖਿਆ ਲਈ ਚਿਕਣੇ ਅਤੇ ਖੁਰਦਰੇ ਕਾਗਜ਼ ਅਤੇ ਚੀਜ਼ਾਂ ਦੀ ਪਛਾਣ ਕਰਾਈ ਜਾਂਦੀ ਹੈ। ਸੇਕ (ਤਾਪ) ਦਾ ਗਿਆਨ ਕਰਾਉਣ ਲਈ ਵਖ ਵਖ ਸੇਕ ਵਾਲੇ ਪਾਣੀ ਵਿਚ ਹੱਥ ਪੁਆ ਕੇ ਉਨ੍ਹਾਂ ਦੇ ਸੇਕ ਦੀ ਪਛਾਣ ਕਰਾਈ ਜਾਂਦੀ ਹੈ।
{{gap}}ਮਾਂਟਸੋਰੀ ਸਿਖਿਆ-ਢੰਗ ਦਾ ਇਕ ਵੱਡਾ ਸਿਧਾਂਤ ਇਹ ਹੈ ਕਿ ਇਕ ਹੀ ਇੰਦਰੀ ਵੀ ਇਕ ਸਮੇਂ ਸਿਖਿਆ ਹੋਣੀ ਚਾਹੀਦੀ ਹੈ। ਜਦ ਅੱਖ ਦੀ ਸਿਖਿਆ ਹੁੰਦੀ ਹੋਵੇ ਤਾਂ ਜਿਥੋਂ ਤਕ ਹੋ ਸਕੇ ਕੰਨ ਤੋਂ ਕੰਮ ਨਹੀਂ ਲਿਆ ਜਾਣਾ ਚਾਹੀਦਾ। ਇਸੇ ਤਰ੍ਹਾਂ ਜਦ ਸਪਰਸ਼ ਇੰਦਰੇ ਜਾਂ ਕੰਨ ਇੰਦਰੇ ਦੀ ਸਿਖਿਆ ਹੋ ਰਹੀ ਹੋਵੇ ਤਾਂ ਅੱਖ ਤੋਂ ਕੰਮ ਲੈਣ ਦਾ ਕੰਮ ਬੰਦ ਕਰ ਦੇਣਾ ਹੀ ਠੀਕ ਹੈ। ਜਦ ਬੱਚੇ ਨੂੰ ਕਿਸੇ ਚੀਜ਼ ਨੂੰ ਛੂਹ ਕੇ ਉਸ ਦੇ ਗਿਆਨ ਦਾ ਅਭਿਆਸ ਕਚਾਇਆ ਜਾਂਦਾ ਹੈ ਤਾਂ ਉਸ ਦੀਆਂ ਅੱਖਾਂ ਬੰਨ੍ਹ ਦਿਤੀਆਂ ਜਾਂਦੀਆਂ ਹਨ। ਇਸੇ ਤਰ੍ਹਾਂ ਜਦ ਉਸ ਨੂੰ ਅਵਾਜ਼ ਸੁਣ ਕੇ ਕਿਸੇ ਚੀਜ਼ ਦੀ ਦੂਰੀ ਅਤੇ ਦਿਸ਼ਾ ਦੀ ਪਛਾਣ ਕਰਾਈ ਜਾਂਦਾ ਹੈ ਤਾਂ ਉਸ ਦੀਆਂ ਅੱਖਾਂ ਬੰਨ੍ਹ ਦਿਤੀਆਂ ਜਾਂਦੀਆਂ ਹਨ। ਜਦ ਅੱਖ ਬੰਨ੍ਹ ਕੇ ਬੱਚਾ ਕਿਸੇ ਜੀਨ ਨੂੰ ਪਛਾਣਨ ਦਾ ਯਤਨ ਕਰਦਾ ਹੈ ਜਾਂ ਕਿਸੇ ਮਿਬੇ ਥਾਂ ਉਤੇ ਉਸ ਨੂੰ ਪਹੁੰਚਾਉਣ ਦਾ ਯਤਨ ਕਰਦਾ ਹੈ ਤਾਂ ਦੂਜੇ ਬੱਚੇ ਉਸ ਦੀਆਂ ਭੁਲਾਂ ਨੂੰ ਵੇਖਦੇ ਹਨ ਅਤੇ ਇਹ ਸਾਰਾ ਅਭਿਆਸ ਖੇਡ ਬਣ ਜਾਂਦਾ ਹੈ।
{{gap}}'''ਖੇਡ ਰਾਹੀਂ ਸਿਖਿਆ:-'''ਮਾਂਟਸੋਰੀ ਸਿਖਿਆ ਢੰਗ ਵਿਚ 'ਡਾਈ ਡੈਕਟਿਕ ਅਪ੍ਰੇਟਿਸ' (ਸਿਖਿਆ ਯੰਤਰ) ਰਾਹੀਂ ਹੀ ਵਧੇਰੇ ਗੱਲਾਂ ਸਿਖਾਈਆਂ ਜਾਂਦੀਆਂ ਹਨ। ਮੈਡਮ ਮਾਂਟਸੋਰੀ ਦਾ ਕਹਿਣਾ ਹੈ ਕਿ ਬਚਿਆਂ ਵਿਚ ਸੁਭਾਵਕ ਤੌਰ ਤੇ ਹੱਥ ਦੇ ਕੰਮ ਕਰਨ ਦੀ ਰੁਚੀ ਹੁੰਦੀ ਹੈ ਅਤੇ ਇਸ ਰੁਚੀ ਨੂੰ ਕੰਮ ਵਿਚ ਲਿਆਉਣਾ ਯੋਗ ਹੈ। ਹੱਥ ਦੇ ਕੰਮ ਹੀ ਬੱਚੇ ਦੀਆਂ ਖੇਡਾਂ ਬਣ ਜਾਂਦੀਆਂ ਹਨ। ਮਾਂਟਸੋਰੀ ਸਿਖਿਆ-ਢੰਗ ਦੀਆਂ ਖੇਡਾਂ ਆਮ ਖੇਡਾਂ ਵਰਗੀਆਂ ਨਹੀਂ ਹੁੰਦੀਆਂ। ਇਨ੍ਹਾਂ ਖੇਡਾਂ ਨੂੰ ਬਚਾ ਆਮ ਕਰਕੇ ਇਕੱਲਿਆਂ ਹੀ ਖੇਡਦਾ ਹੈ। ਅਸਲ ਵਿਚ ਮਾਂਟਸੋਰੀ ਸਿਖਿਆ ਢੰਗ ਵਿਚ ਬੱਚਿਆਂ ਨੂੰ ਖੇਡ ਦੇ ਰੂਪ ਵਿਚ ਕੁਝ ਨਹੀਂ ਦਸਿਆ ਜਾਂਦਾ।<noinclude></noinclude>
i1o7mv6jkcdgzkk1k4zm6zklr6qck4b
ਪੰਨਾ:ਸਿਖਿਆ ਵਿਗਿਆਨ.pdf/198
250
64928
229544
184684
2026-07-27T07:30:51Z
Harchand Bhinder
2624
/* ਤਸਦੀਕ */
229544
proofread-page
text/x-wiki
<noinclude><pagequality level="4" user="Harchand Bhinder" />{{center|'''੧੮੫'''}}</noinclude>{{gap}}ਮਾਂਟਸੋਰੀ ਸਿਖਿਆ-ਢੰਗ ਰਾਹੀਂ ਬੱਚਾ ਛੇਤੀ ਹੀ ਪੜ੍ਹਨਾ ਲਿਖਣਾ ਅਤੇ ਜੋੜ, ਝਾਕੀ, ਗੁਣਾ, ਭਾਗ ਆਦਿ ਸਿਖ ਜਾਂਦਾ ਹੈ। ਇਹੋ ਇਸ ਸਿਖਿਆ ਢੰਗ ਦਾ ਵੱਡਾ ਲਾਭ ਹੈ। ਜਾਢੇ ਪੰਜ ਸਾਲ ਦੀ ਉਮਰ ਵਿਚ ਹੀ ਜਦ ਦੂਜੇ ਬੱਚੇ ਨਿਰਾ ਗਿਣਤੀ ਕਰਨਾ ਸਿਖਦੇ ਹਨ, ਮਾਂਟਸੋਰੀ ਸਿਖਿਆ ਢੰਗ ਰਾਹੀਂ ਸਿਖਿਆ ਪਾਉਣ ਵਾਲੇ ਬੱਚੇ ਇਕ ਅੰਕ ਦਾ ਗੁਣਾਂ ਕਰਨਾ ਸਿਖ ਜਾਂਦੇ ਹਨ। ਇਸ ਸਿਖਿਆ ਢੰਗ ਦਾ ਮੁਖ ਨਿਸ਼ਾਨਾ ਬੱਚਿਆਂ ਨੂੰ ਜਲਦੀ ਤੋਂ ਜਲਦੀ ਪੜ੍ਹਨਾ ਲਿਖਣਾ ਸਿਖਾਉਣਾ ਵਿਖਾਈ ਦਿੰਦਾ ਹੈ।
{{gap}}'''ਨਿਤ ਦਿਨ ਦੇ ਕੰਮ ਦੀ ਸਿਖਿਆ:-'''ਮਾਂਟਸੋਰੀ ਸਿਖਿਆ-ਢੰਗ ਵਿਚ ਬੱਚੇ ਨੂੰ ਆਪਣਾ ਕੰਮ ਕਰਨ ਦੀ ਸਿਖਿਆ ਦਿਤੀ ਜਾਂਦੀ ਹੈ। ਉਸ ਨੂੰ ਨਿਜੀ ਸਹਾਰੇ ਵਾਲਾ ਬਣਾਉਣ ਦਾ ਯਤਨ ਕੀਤਾ ਜਾਂਦਾ ਹੈ। ਬੱਚੇ ਆਪਣੀਆਂ ਡੈਸਕਾਂ ਨੂੰ ਆਪ ਰਖਦੇ ਹਨ ਅਤੇ ਕਮਰੇ ਦੀ ਸਫਾਈ ਆਪਣੇ ਆਪ ਕਰ ਲੈਂਦੇ ਹਨ। ਉਨ੍ਹਾਂ ਨੂੰ ਹਰ ਚੀਜ਼ ਨੂੰ ਸਾਵਧਾਨੀ ਨਾਲ ਰਖਣਾ ਸਿਖਾਇਆ ਜਾਂਦਾ ਹੈ। ਕਦੇ ਕਦੇ ਬੱਚਿਆਂ ਤੋਂ ਦੂਜੇ ਲੋਕਾਂ ਦੀ ਸੇਵਾ ਵੀ ਕਰਾਈ ਜਾਂਦੀ ਹੈ ਅਤੇ ਉਨ੍ਹਾਂ ਨੂੰ ਹਰ ਕੰਮ ਬੜੀ ਹੁਸ਼ਿਆਰੀ ਨਾਲ ਕਰਨ ਦਾ ਅਭਿਆਸ ਕਰਾਇਆ ਜਾਂਦਾ ਹੈ।
{{larger|{{center|'''ਮਾਂਟਸੋਰੀ ਸਿਖਿਆ-ਢੰਗ ਦੀ ਪੜਚੋਲ'''}}}}
{{gap}}ਭਾਰਤ ਵਿਚ ਮਾਂਟਸੋਰੀ ਸਿਖਿਆ-ਢੰਗ ਦਾ ਪਰਚਾਰ ਬੜੇ ਜ਼ੋਰ ਨਾਲ ਰੋ ਰਿਹਾ ਹੈ। ਸੰਸਾਰ ਦੇ ਦੂਸਰੇ ਸੱਭਯ ਦੇਸਾਂ ਵਿਚ ਵੀ ਇਸ ਦਾ ਪਰਚਾਰ ਹੈ। ਜਦ ਇਸ ਸਿਖਿਆ-ਢੰਗ ਦੀ ਪਹਿਲੋਂ ਪਹਿਲ ਕਾਢ ਕਢੀ ਗਈ ਤਾਂ ਇਸ ਵਲ ਬਹੁਤ ਸਾਰੇ ਲੋਕ ਖਿੱਚੇ ਗਏ ਅਤੇ ਇਸ ਦੇ ਦੋਸ਼ਾਂ ਵਲ ਕਿਸੇ ਦਾ ਧਿਆਨ ਨਹੀਂ ਸੀ ਜਾਂਦਾ। ਪਰ ਹੁਣ ਮਨੋ-ਵਿਗਿਆਨਿਕ ਦ੍ਰਿਸ਼ਟੀ ਤੋਂ ਮਾਂਟਸੋਰੀ ਸਿਖਿਆ ਢੰਗ ਦੀ ਕਰੜੀ ਅਲੋਚਨਾ ਹੋਣ ਲੱਗ ਪਈ ਹੈ। ਹੁਣ ਸੰਸਾਰ ਦੇ ਮੂਹਰਲੀ ਕਤਾਰ ਵਿਚ ਗਿਣੇ ਜਾਣ ਵਾਲੇ ਸਿਖਿਆ ਵਿਗਿਆਨੀ ਇਸ ਨੂੰ ਕਿੰਡਰ ਗਾਰਟਨ ਸਿਖਿਆ-ਢੰਗ ਨਾਲੋਂ ਵਧੇਰੇ ਲਾਭਦਾਇਕ ਨਹੀਂ ਸਮਝਦੇ। ਅਮਰੀਕਾ ਦੇ ਪਰਸਿਧ ਸਿਖਿਆ ਵਿਗਿਆਨਿਕ ਕਿਲਪੇਟ੍ਰਿਕ ਨੇ ਆਪਣਾ “ਮਾਂਟਸੋਰੀ ਐਗਜ਼ਾਮਿੰਡ' ਨਾਮੀ ਪੁਸਤਕ ਵਿਚ ਮਾਂਟਸੋਰੀ ਸਿਖਿਆ-ਢੰਗ ਦੇ ਗੁਣਾਂ ਅਤੇ ਦੋਸ਼ਾਂ ਦੀ ਪੜਤਾਲ ਕੀਤੀ ਹੈ, ਅਤੇ ਉਸ ਨੇ ਇਸ ਨੂੰ ਕਿੰਡਰ ਗਾਰਟਨ ਸਿੱਖਿਆ-ਢੰਗ ਤੋਂ ਵਧੇਰੇ ਲਾਭਦਾਇਕ ਨਹੀਂ ਮੰਨਿਆ। ਇੱਨਾ ਹੀ ਨਹੀਂ, ਉਸ ਦਾ ਕਹਿਣਾ ਹੈ ਕਿ ਮਾਂਟਸੋਰੀ ਸਿਖਿਆ-ਢੰਗ ਰਾਹੀਂ ਬਚਿਆਂ ਦੇ ਸਮੁੱਚੇ ਮਾਨਸਿਕ ਵਿਕਾਸ ਵਿਚ ਰੋਕ ਪੈਂਦੀ ਹੈ। ਇਸੇ ਤਰ੍ਹਾਂ ਜਰਮਨੀ ਦੇ ਪਰਸਿਧ ਮਨੋ-ਵਿਗਿਆਨੀ ਵਿਲੀਅਮ ਸਟਰਨ ਨੇ ਵੀ ਆਪਣੀ "ਸਾਈਕਾਲੋਜੀ ਆਫ ਅਰਲੀ ਚਾਈਲਡਹੁਡ” ਨਾਮੀ ਪੁਸਤਕ ਵਿਚ ਕਈ ਥਾਵਾਂ ਤੇ ਮਾਂਟਸੋਰੀ ਸਿਖਿਆ ਢੰਗ ਨੂੰ ਅਮਨੋ-ਵਿਗਿਆਨਿਕ ਦਰਸਾਉਣ ਦਾ ਯਤਨ ਕੀਤਾ ਹੈ। ਉਪਰਲੇ ਵਿਦਿਵਾਨਾਂ ਦੇ ਮਤ ਦੇ ਅਧਾਰ ਉਤੇ ਇਥੇ ਮਾਂਟਸੋਰੀ ਸਿਖਿਆ-ਢੰਗ ਉੱਤੇ ਵਿਚਾਰ ਕੀਤਾ ਜਾਂਦਾ ਹੈ
{{gap}}ਮਾਂਟਸੋਰੀ ਸਿਖਿਆ ਦਾ ਮੁਖ ਨਿਸ਼ਾਨਾ ਬੱਚਿਆਂ ਦੇ ਵਿਸ਼ੇਸ਼ ਵਿਅਕਤਿਤਵ ਦਾ ਵਿਕਾਸ ਹੈ। ਇਸ ਦੇ ਲਈ ਬਚਿਆਂ ਨੂੰ ਇਕ ਦੂਜੇ ਦੀ ਨਕਲ ਕਰਨ ਤੋਂ ਰੋਕਿਆ ਜਾਂਦਾ ਹੈ ਅਤੇ ਉਨ੍ਹਾਂ ਨੂੰ ਉਨ੍ਹਾਂ ਦੀ ਰੁਚੀ ਅਨੁਸਾਰ ਕੰਮ ਕਰਨ ਨੂੰ ਦਿੱਤਾ ਜਾਂਦਾ ਹੈ। ਪਰ ਇਸ ਤਰ੍ਹਾਂ<noinclude></noinclude>
qyokcws1o2mup0xm8hw4uyrrsmz33zl
ਪੰਨਾ:ਸਿਖਿਆ ਵਿਗਿਆਨ.pdf/199
250
64929
229545
184687
2026-07-27T07:31:00Z
Harchand Bhinder
2624
/* ਤਸਦੀਕ */
229545
proofread-page
text/x-wiki
<noinclude><pagequality level="4" user="Harchand Bhinder" />{{center|'''੧੮੬'''}}</noinclude>ਦੀ ਆਦਤ ਪੈ ਜਾਣ ਨਾਲ ਬੱਚੇ ਦੇ ਸਵਾਰਥੀ ਬਣ ਜਾਣ ਦਾ ਡਰ ਹੁੰਦਾ ਹੈ। ਜਿਹੜੇ ਬੱਚੇ ਦੂਜਿਆਂ ਨਾਲ ਮਿਲ ਕੇ ਕੰਮ ਕਰਦੇ ਹਨ ਉਨ੍ਹਾਂ ਵਿਚ ਸਮਾਜਕਤਾ ਦੇ ਭਾਵਾਂ ਦਾ ਵਿਕਾਸ ਹੁੰਦਾ ਹੈ, ਇਸ ਦੇ ਉਲਟ ਜਿਹੜੇ ਬੱਚੇ ਸਦਾ ਆਪਣੇ ਹੀ ਕੰਮ ਕਾਰ ਵਿਚ ਮਸਤ ਰਹਿੰਦੇ ਹਨ, ਉਨ੍ਹਾਂ ਵਿਚ ਦੂਜਿਆਂ ਦੇ ਕੰਮ ਵਿਚ ਬੇਪਰਵਾਹੀ ਵਿਖਾਉਣ ਦੀ ਆਦਤ ਪੈ ਜਾਂਦੀ ਹੈ। ਇਸ ਕਰਕੇ ਸਮਾਜ ਨੂੰ ਭਾਰੀ ਨੁਕਸਾਨ ਪਹੁੰਚਦਾ ਹੈ। ਦੂਜਿਆਂ ਦੇ ਸੁਖ ਦੁਖ ਦੀ ਪਰਵਾਹ ਨਾ ਕਰਨ ਵਾਲੇ ਬੱਚੋ ਹੀ ਅੱਗੇ ਜਾ ਕੇ ਦੂਜਿਆਂ ਦੀ ਅਯੋਗ ਵਰਤੋਂ ਕਰ ਕੇ ਪੂੰਜੀਪਤੀ ਬਣ ਜਾਂਦੇ ਹਨ। ਬੱਚੇ ਦੇ ਵਿਅਕਤਿਤਵ ਦੀ ਵਿਸ਼ੇਸ਼ਤਾ ਦਾ ਵਿਕਾਸ ਕਰਨਾ ਜਿੰਨਾ ਜ਼ਰੂਰੀ ਹੈ ਉਸ ਤੋਂ ਕਿਤੇ ਵਧ ਜ਼ਰੂਰੀ ਸਮਾਜਕ ਭਾਵਾਂ ਦਾ ਬੀਜ ਬੀਜਣਾ ਹੈ। ਮਾਂਟਸੋਰੀ ਸਿਖਿਆ ਢੰਗ ਵਿਚ ਇਹ ਨਹੀਂ ਹੁੰਦਾ।
{{gap}}ਦੂਜਿਆਂ ਬਚਿਆਂ ਨਾਲ ਮਿਲ ਕੇ ਕੰਮ ਕਰਨਾ ਇਕ ਹੋਰ ਦ੍ਰਿਸ਼ਟੀ ਤੋਂ ਵੀ ਜ਼ਰੂਰੀ ਹੈ। ਦੂਜਿਆਂ ਨਾਲ ਮਿਲਕੇ ਕੰਮ ਕਰਦਿਆਂ ਹਰ ਬੱਚੇ ਨੂੰ ਦੂਜੇ ਬਚਿਆਂ ਨਾਲ ਗੱਲ ਬਾਤ ਕਰਨ ਅਤੇ ਵਿਚਾਰ ਵਟਾਉਣ ਦਾ ਅਵਸਰ ਮਿਲਦਾ ਹੈ। ਇਸ ਨਾਲ ਉਨ੍ਹਾਂ ਦਾ ਬੌਧਿਕ ਵਿਕਾਸ ਹੁੰਦਾ ਹੈ ਤੇ ਉਨ੍ਹਾਂ ਵਿਚ ਸੱਚਾ ਸ੍ਵੈ-ਵਿਸ਼ਵਾਸ਼ ਆਉਂਦਾ ਹੈ। ਛੋਟੀ ਉਮਰ ਵਿਚ ਹੀ ਬੱਚੇ ਵਿਚ ਇਕੱਲਿਆਂ ਰਹਿਣ ਦਾ ਅਭਿਆਸ ਪਾਉਣਾ ਉਸ ਦੇ ਵਿਅਕਤਿਤਵ ਦੇ ਵਿਕਾਸ ਨੂੰ ਸਹਾਇਤਾ ਦੇਣ ਦੀ ਥਾਂ ਉਸ ਵਿਚ ਰੋਕ ਪਾਉਂਦਾ ਹੈ। ਅਜਿਹਾ ਬੱਚਾ ਆਪਣੇ ਵਿਸ਼ੇ ਵਿਚ ਵਡਾ ਹੋਣ ਦਾ ਖਿਆਲ ਲੈ ਆਉਂਦਾ ਹੈ ਅਤੇ ਅਭਿਮਾਨੀ ਹੋ ਜਾਂਦਾ ਹੈ। ਉਸ ਦੇ ਮਨ ਵਿਚ ਕਈ ਤਰ੍ਹਾਂ ਦੀਆਂ ਦੋਖੀ ਭਾਵਨਾਵਾਂ ਪੈਦਾ ਹੋ ਜਾਂਦੀਆਂ ਹਨ ਜਿਹੜੀਆਂ ਪਿਛੋਂ ਜਾ ਕੇ ਉਸ ਦੇ ਜੀਵਨ ਨੂੰ ਦੁਖੀ ਬਣਾ ਦਿੰਦੀਆਂ ਹਨ।
{{gap}}ਸਿਖਿਆ ਵਿਚ ਸੁਤੰਤਰਤਾ ਦਾ ਸਿਧਾਂਤ ਕਿੰਡਰ ਗਾਰਟਨ ਸਿਖਿਆ-ਢੰਗ ਤੋਂ ਲਿਆ ਗਿਆ ਹੈ। ਇਹ ਸਿਧਾਂਤ ਹਰ ਤਰ੍ਹਾਂ ਆਦਰ ਕਰਨ ਯੋਗ ਹੈ। ਪਰ ਮਾਂਟਸੋਰੀ ਸਕੂਲਾਂ ਦੇ ਬੱਚਿਆਂ ਨੂੰ ਅਸਲ ਸੁਤੰਤਰਤਾ ਨਹੀਂ ਹੁੰਦੀ। ਬੱਚਿਆਂ ਨੂੰ ਜਿਹੜੇ ਕੰਮ ਦਿੱਤੇ ਜਾਂਦੇ ਹਨ ਉਨ੍ਹਾਂ ਨੂੰ ਉਸੇ ਤਰ੍ਹਾਂ ਕਰਨਾ ਪੈਂਦਾ ਹੈ ਜਿਸ ਤਰ੍ਹਾਂ ਉਸਤਾਨੀ ਕਹਿੰਦੀ ਹੈ। ਬੱਚਿਆਂ ਨੂੰ ਦੂਜਿਆਂ ਬਚਿਆਂ ਨਾਲ ਮਿਲਣ, ਉਨ੍ਹਾਂ ਨਾਲ ਗੱਲ ਬਾਤ ਕਰਨ ਜਾਂ ਖੇਡ ਨੂੰ ਆਪਣੀ ਕਲਪਣਾ ਅਨੁਸਾਰ ਖੇਡਣ ਦਾ ਮੌਕਾ ਨਹੀਂ ਦਿੱਤਾ ਜਾਂਦਾ। ਇਸ ਕਰਕੇ ਬਚਿਆਂ ਦੀ ਸੁਤੰਤਰਤਾ ਉਨ੍ਹਾਂ ਦੀ ਖੁਸ਼ੀ ਦਾ ਕਾਰਨ ਬਣਨ ਦੀ ਥਾਂ ਉਨ੍ਹਾਂ ਲਈ ਭਾਰ ਬਣ ਜਾਂਦੀ ਹੈ। ਬੱਚਿਆਂ ਨੂੰ ਦਿੱਤੇ ਕੰਮ ਕਰਨ ਦੀ ਚੁਪ ਚਾਪ ਬੈਠਣ ਜਾਂ ਅਰਾਮ ਕੁਰਸੀ ਉੱਤੇ ਸੌਣ ਤਕ ਦੀ ਸੁਤੰਤਰਤਾ ਹੁੰਦੀ ਹੈ। ਜਿਹੜੇ ਕੰਮ ਬਚਿਆਂ ਨੂੰ ਦਿੱਤੇ ਜਾਂਦੇ ਹਨ ਉਨ੍ਹਾਂ ਵਿਚ, ਕਲਪਣਾ ਨੂੰ ਕੋਈ ਥਾਂ ਨਹੀਂ ਹੁੰਦਾ। ਇਸ ਲਈ ਥੋੜ੍ਹੇ ਹੀ ਚਿਰ ਵਿਚ ਉਨ੍ਹਾਂ ਤੋਂ ਬਚਿਆਂ ਦਾ ਮਨ ਅੱਕ ਜਾਣਾ ਕੁਦਰਤੀ ਹੈ ਪਰ ਫਿਰ ਵੀ ਬਚਿਆਂ ਨੂੰ ਉਨ੍ਹਾਂ ਕੰਮਾਂ ਵਿਚ ਹੀ ਲੱਗਿਆ ਰਹਿਣਾ ਪੈਂਦਾ ਹੈ। ਇਹ ਬਚਿਆਂ ਦੀ ਅਸਲ ਸੁਤੰਤਰਤਾ ਨਹੀਂ ਹੈ।
{{gap}}ਮਾਂਟਸੋਰੀ ਸਿਖਿਆ-ਢੰਗ ਦੀ ਤੀਜੀ ਵਿਸ਼ੇਸ਼ਤਾ ਬਚਿਆਂ ਦਾ ਸਿਖਿਆ ਵਿਚ ਆਪਣੇ ਆਪ ਤੇ ਨਿਰਭਰ ਹੋਣਾ ਹੈ। ਉਨ੍ਹਾਂ ਨੂੰ ਸ੍ਵੈ-ਸਿਖਿਆ ਕਰਨਾ ਸਿਕਾਇਆ ਜਾਂਦਾ ਹੈ। ਪਰ ਇਹ ਵੀ ਅਮਨੋ-ਵਿਗਿਆਨਿਕ ਯਤਨ ਹੈ। ਇੰਨੀ ਛੋਟੀ ਅਵਸਥਾ ਦੇ ਬੱਚਿਆਂ ਨੂੰ ਸ੍ਵੈ-ਸਿਖਿਆ ਦਾ ਪਾਠ ਸਿਖਾਉਣਾ ਠੀਕ ਨਹੀਂ। ਉਨ੍ਹਾਂ ਦੀ ਮਨ ਨੂੰ ਇਕਾਗਰ ਕਰਨ ਦੀ ਸ਼ਕਤੀ ਮਿਣਵੀ ਹੁੰਦੀ ਹੈ। ਜਿਸ ਕੰਮ ਵਿਚ ਬੱਚਾ ਘੜੀ ਮੁੜੀ ਅਸਫਲ ਹੁੰਦਾ ਹੈ, ਉਸਨੂੰ ਵਿਰਲਾ ਹੀ ਬੱਚਾ ਕਰਦਾ ਰਹਿੰਦਾ ਹੈ। ਛੋਟੇ ਬੱਚਿਆਂ ਨੂੰ ਪੈਰ ਪੈਰ ਤੇ ਸਹਾਇਤਾ ਦੇਣਾ<noinclude></noinclude>
5qtm0duzgqyl2vev7nj9kc5rqgim0x7
ਪੰਨਾ:ਸਿਖਿਆ ਵਿਗਿਆਨ.pdf/200
250
64930
229546
187777
2026-07-27T07:31:08Z
Harchand Bhinder
2624
/* ਤਸਦੀਕ */
229546
proofread-page
text/x-wiki
<noinclude><pagequality level="4" user="Harchand Bhinder" />{{center|'''੧੮੭'''}}</noinclude>ਜ਼ਰੂਰੀ ਹੈ। ਛੋਟੇ ਬੱਚਿਆਂ ਵਿਚ ਜਿੰਨੀ ਆਪਣੇ ਆਪ ਤੋ ਨਿਰਭਰ ਹੋਣ ਦੀ ਆਦਤ ਪਾਉਣੀ ਜ਼ਰੂਰੀ ਹੈ ਉਸ ਤੋਂ ਕਿਤੇ ਵਧ ਜ਼ਰੂਰੀ ਉਸ ਵਿਚ ਦੂਜੇ ਬਚਿਆ ਨਾਲ ਮਿਲ ਕੇ ਕੰਮ ਕਰਨ ਦੀ ਆਦਤ ਪਾਉਣਾ ਹੈ। ਮਾਨਸਿਕ ਵਿਕਾਸ ਦੀ ਸਭ ਤੋਂ ਉੱਚੀ ਹਾਲਤ ਵਿਚ ਹੀ ਬੱਚੇ ਸ੍ਵੈ-ਸਿਖਿਆ ਕਰ ਸਕਦੇ ਹਨ? ਆਰੰਭ ਵਿਚ ਹੀ ਬਚਿਆਂ ਨੂੰ ਸਿਖਿਆ ਵਿਚ ਆਪਣੇ ਆਪ ਤੇ ਨਿਰਭਰ ਬਣਾਉਣ ਦਾ ਯਤਨ ਕਰਨਾ, ਉਨ੍ਹਾਂ ਨੂੰ ਉਸਤਾਦ ਦੇ ਉਪਦੇਸ਼ ਅਤੇ ਸਾਥੀਆਂ ਦੀ ਬੁੱਧੀ ਤੋਂ ਲਾਭ ਉਠਾਉਣ ਤੋਂ ਰੋਕਣਾ ਹੈ। ਇਸ ਤਰ੍ਹਾਂ ਦੀ ਸਿਖਿਆਂ ਤੋਂ ਬੱਚਿਆਂ ਦੀ ਬੁਧੀ ਦੇ ਭੰਗ ਹੋ ਜਾਣ ਦਾ ਡਰ ਹੈ।
{{gap}}ਬਚਿਆਂ ਦੀ ਸਿਖਿਆ ਦਾ ਅਧਾਰ ਏਂਦ੍ਰਿਕ-ਗਿਆਨ ਦਾ ਵਿਕਾਸ ਬਣਾਉਣਾ ਵੀ ਬੇਲੋੜਾ ਹੈ। ਮਾਂਟਸੋਰੀ ਸਕੂਲਾਂ ਵਿਚ ਬਚਿਆਂ ਨੂੰ ਜਿਹੜੀ ਏਂਦ੍ਰਿਕ ਗਿਆਨ ਦੀ ਸਿਖਿਆ ਦਿੱਤੀ ਜਾਂਦੀ ਹੈ ਉਹ ਅਮਨੋ-ਵਿਗਿਆਨਿਕ ਹੈ ਅਤੇ ਜੀਵਨ ਦੇ ਕਿਸੇ ਕੰਮ ਨਹੀਂ ਆਉਂਦੀ। ਪਹਿਲਾਂ ਤਾਂ ਇਦਰੀਆਂ ਦੀ ਟ੍ਰੇਨਿੰਗ ਦਾ ਸਿਧਾਂਤ ਹੀ ਅਧੁਨਿਕ ਮਨੋ-ਵਗਿਆਨ ਖੋਜਾਂ ਦੇ ਉਲਟ ਹੈ। ਇਸ ਤਰ੍ਹਾਂ ਦੀ ਟ੍ਰੇਨਿੰਗ ਨਾਲ ਕਿਸੇ ਵੀ ਮਾਨਸਿਕ ਸ਼ਕਤ ਦਾ ਵਿਕਾਸ ਨਹੀਂ ਹੁੰਦਾ। ਕਿਲਪੇਟ੍ਰਿਕ ਦਾ ਕਹਿਣਾ ਹੈ ਕਿ ਜਿਹੜਾ ਬੱਚਾ ਸਿੱਖਿਆ ਯੰਤਰ ਦੀਆਂ ਟੁਕੜੀਆਂ ਦੇ ਤੇਲ ਨੂੰ ਠੀਕ ਤਰ੍ਹਾਂ ਦਸ ਸਕਦਾ ਹੈ, ਉਹ ਕਿਸੇ ਚਿੱਠੀ ਜਾਂ ਲਫਾਫੇ ਦੇ ਵਜ਼ਨ ਦਾ ਅੰਦਾਜ਼ਾ ਨਹੀਂ ਲਾ ਸਕਦਾ, ਅਰਥਾਤ ਮਾਂਟਸੇਰੀ ਸਿੱਖਿਆ-ਢੰਗ ਰਾਹੀਂ ਉਨ੍ਹਾਂ ਦੇ ਤੋਲ-ਗਿਆਨ ਦੀ ਸਿਖਿਆ ਉਸ ਦੇ ਜੀਵਨ ਦੇ ਕੰਮਾਂ ਵਿਚ ਲਾਭਦਾਇਕ ਸਾਬਤ ਨਹੀਂ ਹੁੰਦੀ।
{{gap}}ਕਿੰਨੇ ਹੀ ਲੋਕ ਏਂਦ੍ਰਿਕ ਗਿਆਨ ਵਿਚ ਪਰਬੀਨ ਹੁੰਦੇ ਹਨ, ਪਰ ਬੁਧੀ ਦੇ ਘਟੀਆ ਹੁੰਦੇ ਹਨ ਅਤੇ ਕਿੱਨੇ ਹੀ ਤੇਜ਼ ਬੁਧੀ ਵਾਲੇ ਵਿਦਿਵਾਨਾਂ ਦੇ ਏਂਦ੍ਰਿਕ ਗਿਆਨ ਦੀ ਸ਼ਕਤੀ ਸਧਾਰਨ ਬਾਲਾਂ ਨਾਲੋਂ ਵੀ ਘਟ ਹੁੰਦੀ ਹੈ। ਜਾਂਗਲੀ ਜਾਤਾਂ ਦੇ ਲੋਕਾਂ ਦੇ ਗਿਆਨ-ਇੰਦਰੇ ਸਭਯ ਜਾਤ ਦੇ ਲੋਕਾਂ ਦੇ ਗਿਆਨ-ਇੰਦਰੀਆ ਨਾਲੋਂ ਤਿੱਖੇ ਹੁੰਦੇ ਹਨ, ਪਰ ਇਸ ਤੋਂ ਉਹ ਵਧੇਰੇ ਬੁਧਵਾਨ ਨਹੀਂ ਹੋ ਜਾਂਦੇ। ਇਸ ਲਈ ਇੰਦਰੀਆਂ ਦੀ ਟ੍ਰੇਨਿੰਗ ਨੂੰ ਬੌਧਿਕ ਵਿਕਾਸ ਦਾ ਅਧਾਰ ਬਣਾਉਣਾ ਬੇਲੋੜਾ ਹੈ।
{{gap}}ਫਿਰ ਇਕ ਵੇਲੇ ਇਕ ਹੀ ਇੰਦਰੇ ਦੀ ਟ੍ਰੇਨਿੰਗ ਦਾ ਸਿਧਾਂਤ ਵੀ ਮਾਨਸਿਕ ਵਿਕਾਸ ਦਾ ਵਿਰੋਧੀ ਹੈ। ਜੀਵਨ ਵਿਚ ਇੰਦਰੀਆਂ ਨੂੰ ਇਕ ਦੂਜੇ ਨਾਲ ਮਿਲ ਕੇ ਕੰਮ ਕਰਨਾ ਪੈਂਦਾ ਹੈ, ਇਸ ਲਈ ਅਜਿਹੀ ਸਿਖਿਆ ਹੀ ਦੇਣੀ ਚਾਹੀਦੀ ਹੈ ਜਿਸ ਵਿਚ ਸਾਰੇ ਗਿਆਨ-ਇੰਦਰੀਆ ਨੂੰ ਮਿਲ ਕੇ ਕੰਮ ਕਰਨ ਦਾ ਅਭਿਆਸ ਹੋਵੇ। ਇਹ ਸਿਖਿਆ ਬਚਿਆਂ ਦੇ ਆਮ ਕੰਮਾਂ ਕਾਰਾਂ ਅਤੇ ਖੇਡਾਂ ਵਿਚੋਂ ਉਨ੍ਹਾਂ ਨੂੰ ਵਧੇਰੇ ਮਿਲਦੀ ਹੈ। ਮੈਡਮ ਮਾਂਟਸੋਰੀ ਦਾ ਸਿਖਿਆ ਯੰਤਰ ਬੜਾ ਮਹਿੰਗਾ ਹੋਣ ਉਤੇ ਵੀ ਬੱਚਿਆਂ ਦੀ ਸਿਖਿਆ ਦੀ ਦ੍ਰਿਸ਼ਟੀ ਤੋਂ ਆਮ ਕਰਕੇ ਬੇਫਾਇਦਾ ਹੈ। ਅਮੀਰ ਲੋਕਾਂ ਨੂੰ ਇਹੋ ਜਿਹੀਆਂ ਕਾਢਾਂ ਦਾ ਸ਼ੌਂਕ ਹੁੰਦਾ ਹੈ। ਫਿਰ ਨਵੀਂ ਗਲ ਤਾਂ ਨੌਂ ਦਿਨ ਕਹਿੰਦੇ ਹਨ, ਸਾਰਿਆਂ ਨੂੰ ਚੰਗੀ ਲਗਦੀ ਹੈ। ਇਸ ਲਈ ਮਾਂਟਸੋਰੀ ਦੇ ਸਿਖਿਆ-ਯੰਤਰ ਦਾ ਮਨੋ-ਵਿਗਿਆਨਿਕ ਲਾਭ ਉਤੇ ਸਮੁਚਾ ਵਿਚਾਰ ਕਰਨ ਬਿਨਾਂ ਹੀ ਪਰਚਾਰ ਹੋ ਰਿਹਾ ਹੈ।
{{gap}}'''ਖੇਡ ਰਾਹੀਂ ਸਿਖਿਆ:-'''ਮਾਂਟਸੋਰੀ ਸਿਖਿਆ-ਢੰਗ "ਖੇਡ ਰਾਹੀਂ ਸਿਖਿਆ ਦਾ ਢੰਗ" ਮੰਨਿਆ ਗਿਆ ਹੈ, ਪਰ ਅਸਲ ਵਿਚ ਇਸ ਤਰ੍ਹਾਂ ਦੀ ਗੱਲ ਨਹੀਂ ਹੈ। ਕਿੰਡਰ ਗਾਰਟਨ ਸਿਖਿਆ-ਢੰਗ ਇਸ ਤਰ੍ਹਾਂ ਦਾ ਕਿਹਾ ਜਾ ਸਕਦਾ ਹੈ, ਪਰ ਮਾਂਟਸੋਰੀ ਸਿਖਿਆ-ਢੰਗ ਨੂੰ "ਖੇਡ ਰਾਹੀਂ ਸਿੱਖਿਆ ਦਾ ਢੰਗ" ਦਾ ਨਾਂ ਦੇਣਾ ਠੀਕ ਨਹੀਂ।<noinclude></noinclude>
6dayx28lbuscgd6tdj6i37rpzw70x1l
ਪੰਨਾ:ਸਿਖਿਆ ਵਿਗਿਆਨ.pdf/201
250
64931
229547
184691
2026-07-27T07:31:17Z
Harchand Bhinder
2624
/* ਤਸਦੀਕ */
229547
proofread-page
text/x-wiki
<noinclude><pagequality level="4" user="Harchand Bhinder" />{{center|'''੧੯੮'''}}</noinclude>ਆਪ ਮਾਂਟਸੋਰੀ ਬਚਿਆਂ ਲਈ ਖੇਡ ਦੀ ਲੋੜ ਨਹੀਂ ਸਝਮਦੀ। ਇਸ ਸਿਖਿਆ ਢੰਗ ਵਿਚ ਬਚਿਆਂ ਨੂੰ ਜਿਹੜੇ ਕੰਮ ਦਸੇ ਜਾਂਦੇ ਹਨ, ਉਹੋ ਕਰਨੇ ਪੈਂਦੇ ਹਨ। ਉਨ੍ਹਾਂ ਨੂੰ ਲਕੜੀ ਦੀਆਂ ਟੁਕੜੀਆਂ ਨਾਲ ਹੀ ਵਧੇਰੇ ਕੰਮ ਕਰਦੇ ਰਹਿਣਾ ਪੈਂਦਾ ਹੈ। ਫਿਰ ਉਹ ਇਕੱਲਿਆਂ ਇਕੱਲਿਆਂ ਕੰਮ ਕਰਦੇ ਹਨ। ਅਜਿਹੇ ਕੰਮ ਨੂੰ ਕਿਵੇਂ ਖੇਡ ਕਿਹਾ ਜਾ ਸਕਦਾ ਹੈ। ਸਾਥੀ ਬਿਨਾਂ ਖੇਡ ਖੇਡਣੀ ਸੰਭਵ ਨਹੀਂ।
{{gap}}ਫਿਰ ਖੇਡ ਵਿਚ ਕਲਪਣਾ ਦਾ ਬੜਾ ਹਿੱਸਾ ਹੁੰਦਾ ਹੈ। ਮਾਂਟਸੋਰੀ ਆਪਣੀ ਸਿਖਿਆ ਵਿਚ ਕਲਪਣਾ ਨੂੰ ਪਰੇ ਹੀ ਰਖਦੀ ਹੈ। ਜੋ ਬੱਚਾ ਸਿੱਖਿਆ ਯੰਤਰ ਨਾਲ ਕੋਈ ਕਲਪਣਾ ਮਈ ਖੇਡ ਖੇਡਣ ਲਗ ਜਾਂਦਾ ਹੈ ਤਾਂ ਉਸ ਨੂੰ ਰੋਕ ਦਿਤਾ ਜਾਂਦਾ ਹੈ। ਮਾਂਟਸੋਰੀ ਸਿਖਿਆ ਢੰਗ ਵਿਚ ਕਲਪਣਾ ਮਈਂ ਕਹਾਣੀਆਂ ਨੂੰ ਅਤੇ ਉਨ੍ਹਾਂ ਦੇ ਅਧਾਰ ਉਤੇ ਸਾਂਗ ਉਤਾਰਨ ਦਾ ਕੋਈ ਥਾਂ ਨਹੀਂ। ਉਹ ਬੱਚਿਆਂ ਨੂੰ ਸਦਾ ਅਸਲੀਅਤ ਦੇ ਵਾਤਾਵਰਨ ਵਿਚ ਹੀ ਰਖਣਾ ਚਾਹੁੰਦੀ ਹੈ। ਕਲਪਣਾ ਦੇ ਵਾਧੇ ਨੂੰ ਬਚਿਆਂ ਦੇ ਮਾਨਸਿਕ ਵਾਧੇ ਵਿਚ ਰੋਕ ਮੰਨਿਆ ਗਿਆ ਹੈ। ਮੈਡਮ ਮਾਂਟਸੋਰੀ ਦਾ ਕਹਿਣਾ ਹੈ ਕਿ ਇਹ ਬਚਿਆਂ ਨੂੰ ਮਨ-ਘੜਤ ਦੁਨੀਆਂ ਵਿਚ ਲੈ ਜਾਂਦੀ ਹੈ ਜਿਸ ਨਾਲ ਉਹ ਦਿਸਦੇ ਜਗਤ ਦੀਆਂ ਪਰਇਸਥੀਆਂ (ਹਾਲਤਾਂ) ਦਾ ਟਾਕਰਾ ਕਰਨ ਦੇ ਯੋਗ ਨਹੀਂ ਰਹਿੰਦੇ। ਜਾਨਵਰਾਂ ਦੀਆਂ ਕਹਾਣੀਆਂ ਅਤੇ ਪੁਰਾਣਿਕ ਕਹਾਣੀਆਂ ਨੂੰ ਮਾਂਟਸੇਰੀ ਸਕੂਲਾਂ ਵਿਚ ਸੁਣਾਉਣ ਨਹੀਂ ਦਿਤਾ ਜਾਂਦਾ। ਮੈਡਮ ਮਾਂਟਸੋਰੀ ਅਨੁਸਾਰ ਕਹਾਣੀਆਂ ਬਚਿਆਂ ਵਿਚ ਅੰਧ-ਵਿਸ਼ਵਾਸ ਦੀ ਬਰਤੀ ਨੂੰ ਵਧਾਉਂਦੀਆਂ ਹਨ।
{{gap}}ਪਰ ਅਸਲ ਵਿਚ ਛੋਟੇ ਬਚਿਆਂ ਨੂੰ ਇਸ ਤਰ੍ਹਾਂ ਦੀਆਂ ਕਹਾਣੀਆਂ ਉਨ੍ਹਾਂ ਦੇ ਮਾਨਸਿਕ ਵਿਕਾਸ ਲਈ ਹਰ ਤਰ੍ਹਾਂ ਢੁਕਵੀਆਂ ਹਨ। ਬਚਿਆਂ ਦੀ ਕਲਪਣਾ ਦੇ ਵਿਕਾਸ ਲਈ ਮੈਡਮ ਮਾਂਟਸੋਰੀ ਨੇ ਸਮੁਚਾ ਮੌਕਾ ਨਾ ਦੇ ਕੇ ਆਪਣੀ ਸਿਖਿਆ ਪਰਨਾਲੀ ਨੂੰ ਅਸਲ ਵਿਚ ਬਚਿਆਂ ਲਈ ਲਾਭਕਾਰੀ ਬਣਾਉਣ ਦੀ ਥਾਂ ਹਾਨੀਕਾਰਕ ਬਣਾਇਆ ਹੈ। ਕਲਪਣਾ ਹੀ ਕਾਲ-ਜੀਵਨ ਦਾ ਸੁਆਦਲਾ ਤੇ ਮਿਠਾ ਆਸਰਾ ਹੈ। ਕਲਪਣਾ ਬਚਿਆਂ ਦੀ ਖੇਡਾਂ ਦੀ ਜਿੰਦ ਜਾਨ ਹੈ। ਕਲਪਣਾ ਵਲੋਂ ਅਣਗਹਿਲੀ ਕਰ ਕੇ ਮਾਂਟਸੋਰੀ ਨੇ ਆਪਣੇ ਸਕੂਲਾਂ ਦੇ ਬਚਿਆਂ ਦਾ ਅੰਤਰੀ ਜੀਵਨ ਰੁੱਖਾ ਅਤੇ ਖੁਸ਼ੀ-ਰਹਿਤ ਬਣਾ ਦਿਤਾ ਹੈ। ਕਲਪਣਾ ਹੀ ਬਚਿਆਂ ਦੇ ਸਾਰੇ ਰਚਨਾਤਮਕ ਕੰਮਾਂ ਦਾ ਮੂਲ ਸੋਮਾਂ ਹੈ। ਰਚਨਾਤਮਕ ਕੰਮਾਂ ਦੀ ਅਣਹੋਂਦ ਵਿਚ ਬਚਿਆਂ ਵਿਚ ਅਸਲ ਮਾਨਸਿਕ ਵਿਕਾਸ ਦਾ ਹੋਣਾ ਸੰਭਵ ਨਹੀਂ।
{{gap}}ਮਾਂਟਸੋਰੀ-ਸਿਖਿਆ ਢੰਗ ਵਿਚ ਸਮਾਜਿਕ ਭਾਵਾਂ ਵਿਕਾਸ ਦਾ ਕੋਈ ਉਪਾ ਨਹੀਂ ਸੋਚਿਆ ਗਿਆ। ਬੱਚੇ ਇਕ ਦੂਜੇ ਦੇ ਨੇੜੇ ਜ਼ਰੂਰ ਬੰਠਦੇ ਹਨ, ਪਰ ਇਕ ਦੂਜੇ ਨਾਲ ਮਿਲ ਕੇ ਕੋਈ ਕੰਮ ਨਹੀਂ ਕਰਦੇ। ਜਦੋਂ ਤਕ ਬੱਚੇ ਇਕ ਦੂਜੇ ਨਾਲ ਮਿਲ ਕੇ ਕੰਮ ਨਾ ਕਰਨ ਅਤੇ ਜਦੋਂ ਤਕ ਉਹ ਇਹ ਨਹੀਂ ਸਮਝ ਜਾਂਦੇ ਕਿ ਉਹ ਆਪਣੇ ਆਪ ਨੂੰ ਦੂਜਿਆਂ ਦੀ ਸਹਾਇਤਾ ਬਿਨਾਂ ਸੁਖੀ ਨਹੀਂ ਬਣਾ ਸਕਦੇ, ਉਦੋਂ ਤਕ ਉਨ੍ਹਾਂ ਵਿਚ ਅਸਲ ਸਮਾਜਕਤਾ ਦੇ ਭਾਵਾਂ ਦਾ ਵਿਕਾਸ ਨਹੀਂ ਹੋ ਸਕਦਾ। ਕਿੰਡਰ ਗਾਰਟਨ ਸਿਖਿਆ ਢੰਗ ਵਿਚ ਸਮਾਜਿਕ ਖੇਡਾਂ ਰਾਹੀਂ ਇਸ ਕਿਸਮ ਦੇ ਭਾਵਾਂ ਦਾ ਵਿਕਾਸ ਹੁੰਦਾ ਹੈ। ਅਜਿਹੀਆਂ ਖੇਡਾਂ ਦੀ ਮਾਂਟਸੋਰੀ ਸਿਖਿਆ-ਢੰਗ ਵਿਚ ਅਣਹੋਂਦ ਹੈ।
{{gap}}ਸਮਾਜਿਕ ਖੇਡਾਂ ਰਾਹੀਂ ਬਚਿਆਂ ਵਿਚ ਨਿਰੀ ਦੂਜਿਆਂ ਨਾਲ ਮਿਲ ਕੇ<noinclude></noinclude>
khzj90xqdnqxel3r2ukinq33t3i6pxy
ਪੰਨਾ:ਸਿਖਿਆ ਵਿਗਿਆਨ.pdf/202
250
64932
229548
187778
2026-07-27T07:31:26Z
Harchand Bhinder
2624
/* ਤਸਦੀਕ */
229548
proofread-page
text/x-wiki
<noinclude><pagequality level="4" user="Harchand Bhinder" />{{center|'''੧੮੯'''}}</noinclude>ਕੰਮ ਕਰਨ ਦੀ ਅਤੇ ਉਨ੍ਹਾਂ ਦੇ ਭਾਵਾਂ ਦਾ ਆਦਰ ਕਰਨ ਦੀ ਆਦਤ ਹੀ ਨਹੀਂ ਪੈਂਦੀ ਸਗੋਂ ਹੋਰ ਵੀ ਕਈ ਲਾਭ ਬਚਿਆਂ ਨੂੰ ਹੁੰਦੇ ਹਨ। ਇਕ ਤਾਂ ਉਨ੍ਹਾਂ ਵਿਚ ਆਪਣੇ ਵਿਚਾਰਾਂ ਨੂੰ ਸਪਸ਼ਟਤਾ ਨਾਲ ਦੂਜਿਆਂ ਅੱਗੇ ਪਰਗਟ ਕਰਨ ਦੀ ਸ਼ਕਤੀ ਵਧਦੀ ਹੈ। ਇਸ ਨਾਲ ਉਨ੍ਹਾਂ ਦਾ ਬੋਲੀ ਤੇ ਕਾਬੂ ਵਧਦਾ ਹੈ ਅਤੇ ਬੌਧਿਕ ਵਿਕਾਸ ਹੁੰਦਾ ਹੈ, ਦੂਜੇ ਉਨ੍ਹਾਂ ਵਿਚ ਆਪਣੇ ਆਪ ਸ਼ੌਂਕ ਨਾਲ ਕੰਮ ਕਰਨ ਅਤੇ ਸਦਾ ਸਾਵਧਾਨ ਰਹਿਣ ਦੀ ਆਦਤ ਪੈਂਦੀ ਹੈ। ਸਮਾਜਿਕ ਖੇਡ ਵਿਚ ਬੱਚਾ ਆਪਣਾ ਸਵਾਰਥੀ ਪਣ ਗੁਆ ਕੇ ਦੂਜਿਆਂ ਦੇ ਜ਼ਬਤ ਵਿਚ ਰਹਿਣ ਅਤੇ ਆਗੂ ਦੀ ਆਗਿਆ ਮੰਨਣ ਦੀ ਜਾਚ ਵੀ ਸਿਖਦਾ ਹੈ। ਮਾਂਟਸੋਰੀ ਸਿਖਿਆ-ਢੰਗ ਦੇ ਬੱਚੇ ਇਨ੍ਹਾਂ ਗੁਣਾਂ ਨੂੰ ਆਪਣੇ ਵਿਚ ਵਿਕਸਿਤ ਕਰਨ ਤੋਂ ਕੋਰੇ ਰਹਿ ਜਾਂਦੇ ਹਨ।
{{larger|{{center|'''ਪ੍ਰਾਜੈਕਟ ਸਿਖਿਆ-ਢੰਗ'''}}}}
{{gap}}'''ਪ੍ਰਾਜੈਕਟ ਸਿਖਿਆ-ਢੰਗ ਦਾ ਅਧਾਰ:-''' ਵਰਤਮਾਨ ਸਮੇਂ ਵਿਚ ਸਿਖਿਆ-ਵਿਦਿਵਾਨ ਵਿਗਿਆਨਿਕ ਸਿਖਿਆ ਨੂੰ ਵਿਹਾਰਿਕ ਬਣਾਉਣ ਦਾ ਯਤਨ ਕਰ ਰਹੇ ਹਨ। ਸਿਖਿਆ ਦਾ ਉਦੇਸ਼ ਜਿਹੜਾ ਪੁਰਾਣੇ ਸਮੇਂ ਵਿਚ ਸੀ ਉਹ ਅਜ ਨਹੀਂ ਰਿਹਾ। ਪੁਰਾਣੇ ਸਮੇਂ ਵਿਚ ਸਿਖਿਆ ਦਾ ਉਦੇਸ਼ ਧਾਰਮਕ ਅਤੇ ਸੰਸਕ੍ਰਿਤਿਕ ਸੀ। ਅਧੁਨਿਕ ਕਾਲ ਵਿਚ ਸੰਸਾਰ ਵਿਚ ਸਫਲ ਜੀਵਨ ਬਤੀਤ ਕਰਨਾ ਸਿਖਿਆ ਦਾ ਉਦੇਸ਼ ਹੈ। ਇਹ ਉਦੇਸ਼ ਤਾਂ ਹੀ ਪਰਾਪਤ ਹੋ ਸਕਦਾ ਹੈ ਜਦ ਬੱਚੇ ਨੂੰ ਅਜਿਹੀ ਸਿਖਿਆ ਦਿਤੀ ਜਾਵੇ ਜਿਸ ਨਾਲ ਉਸ ਨੂੰ ਨਿਰੇ ਸੰਸਾਰ ਦੇ ਵਖ ਵਖ ਪਦਾਰਥਾਂ ਦਾ ਗਿਆਨ ਹੀ ਨਾ ਹੋਵੇ ਸਗੋਂ ਉਸ ਨੂੰ ਵਖ ਵਖ ਤਰ੍ਹਾਂ ਦੇ ਕੰਮ ਕਰਨ ਦੀ ਜਾਚ ਆਏ। ਧਾਰਮਕ ਅਤੇ ਸੰਸਕ੍ਰਿਤਕ ਸਿਖਿਆ ਵਿਚ ਯਾਦ ਸ਼ਕਤੀ ਉਤੇ ਵਧੇਰੇ ਜ਼ੋਰ ਸੀ। ਵਿਹਰਿਕ ਸਿਖਿਆ ਵਿਚ ਹੱਥ ਦੇ ਕੰਮ ਅਤੇ ਕੰਮ ਬਾਰੇ ਵਿਚਾਰ ਕਰਨ ਉਤੇ ਜ਼ੋਰ ਹੈ। ਕੰਮ ਕਰਨ ਨਾਲ ਹੀ ਕੰਮ ਆਉਂਦਾ ਹੈ ਅਤੇ ਜਿਹੜਾ ਗਿਆਨ ਮਨੁਖ ਨੂੰ ਕੰਮ ਕਰਨ ਨਾਲ ਆਉਂਦਾ ਹੈ ਉਹ ਪੱਕਾ ਹੋ ਜਾਂਦਾ ਹੈ। ਸੱਚੇ ਗਿਆਨ ਦਾ ਅਧਾਰ ਨਾ ਪੁਸਤਕਾਂ ਦੀ ਪੜ੍ਹਾਈ ਹੋ ਸਕਦੀ ਹੈ ਅਤੇ ਨਾ ਉਸਤਾਦ ਦੇ ਵਖਿਆਨ ਅਤੇ ਉਪਦੇਸ਼। ਸੱਚੇ ਗਿਆਨ ਦਾ ਅਧਾਰ ਬੱਚੇ ਦਾ ਆਪਣਾ ਤਜਰਬਾ ਹੀ ਹੋ ਸਕਦਾ ਹੈ। ਜਿਹੜਾ ਗਿਆਨ ਬੱਚਾ ਆਪਣੇ ਤਜਰਬੇ ਰਾਹੀਂ ਪਰਾਪਤ ਕਰਦਾ ਹੈ, ਉਸ ਉਤੇ ਉਸ ਨੂੰ ਭਰੋਸਾ ਹੁੰਦਾ ਹੈ। ਪ੍ਰਾਜੈਕਟ ਢੰਗ ਦਾ ਅਧਾਰ ਤਜਰਬੇ ਰਾਹੀਂ ਸਿਖਿਆ ਹੈ। ਇਹ ਸਿਖਿਆ ਬੱਚੇ ਨੂੰ ਵਿਹਾਰ ਕਾਰ ਵਿਚ ਸੁਚੱਜਾ ਬਣਾਉਂਦੀ ਹੈ।
{{gap}}'''ਮਨੋ-ਵਿਗਿਆਨਿਕ ਅਧਾਰ:-''' ਪ੍ਰਾਜੈਕਟ-ਢੰਗ ਦਾ ਮਨੋ-ਵਿਗਿਆਨਿਕ ਅਧਾਰ ਬੱਚੇ ਦੀ ਰੁਚੀ ਦਾ ਅਧਿਐਨ ਹੈ। ਬੱਚਾ ਉਨ੍ਹਾਂ ਗੱਲਾਂ ਵਿਚ ਹੀ ਰੁਚੀ ਰਖਦਾ ਹੈ ਜਿਹੜੀਆਂ ਉਸ ਦੀਆਂ ਲੋੜਾਂ ਨਾਲ ਸਬੰਧ ਰਖਦੀਆਂ ਹਨ। ਉਹ ਉਨ੍ਹਾਂ ਗੱਲਾਂ ਵਿਚ ਕਦੇ ਵੀ ਰੁਚੀ ਨਹੀਂ ਰਖ ਸਕਦਾ ਜਿਹੜੀਆਂ ਉਸ ਦੀਆਂ ਲੋੜਾਂ ਨਾਲ ਸਬੰਧ ਨਹੀਂ ਰਖਦੀਆਂ। ਬੱਚੇ ਦੇ ਮਨ ਨੂੰ ਕਿਸੇ ਕੰਮ ਵਿਚ ਲਗਣ ਲਈ ਇਹ ਜ਼ਰੂਰੀ ਹੈ ਕਿ ਉਸ ਦੇ ਸਾਹਮਣੇ ਅਸੀਂ ਜ਼ਾਹਰ ਕਰ ਦਈਏ ਕਿ ਉਹ ਕੰਮ ਉਸ ਲਈ ਲੋੜੀਂਦਾ ਹੈ। ਜੇ ਬਚਿਆਂ ਨੂੰ ਨਵਾਂ ਵਿਸ਼ਾ ਇਸ ਤਰ੍ਹਾਂ ਪੜ੍ਹਾਇਆ ਜਾਵੇ ਜਿਸ ਨਾਲ ਉਹ ਆਪਣੀਆਂ ਔਕੜਾਂ ਸੌਖੀ ਕਰ ਸਕਣ ਤਾਂ ਉਹ ਉਸ ਸੰਥਾ ਨੂੰ ਬੜੇ ਚਾਅ ਨਾਲ ਪੜਨਗੇ। ਹਰਬਟਰ ਦਾ<noinclude></noinclude>
hli2bpamg0gsaqo1hhwh3ch4phnsdzw
ਪੰਨਾ:ਸਿਖਿਆ ਵਿਗਿਆਨ.pdf/203
250
64933
229549
184694
2026-07-27T07:31:36Z
Harchand Bhinder
2624
/* ਤਸਦੀਕ */
229549
proofread-page
text/x-wiki
<noinclude><pagequality level="4" user="Harchand Bhinder" />{{center|'''੧੬੦'''}}</noinclude>ਕਹਿਣਾ ਹੈ ਕਿ ਕਿਸੇ ਵਿਸ਼ੇ ਵਿਚ ਰੁਚੀ ਦਾ ਅਧਾਰ ਉਸ ਬਾਰੇ ਸਾਡਾ ਪਹਿਲਾ ਗਿਆਨ ਹੈ। ਜਿਸ ਵਿਸ਼ੇ ਬਾਰੇ ਬੱਚਾ ਕੁਝ ਜਾਣਦਾ ਹੈ ਉਸ ਵਿਚ ਉਹ ਰੁਚੀ ਰਖਦਾ ਹੈ ਅਤੇ ਜਿਸ ਬਾਰੇ ਉਹ ਕੁਝ ਵੀ ਨਹੀਂ ਜਾਣਦਾ ਉਸ ਵਿਚ ਉਸ ਦੀ ਰੁਚੀ ਨਹੀਂ ਹੁੰਦੀ। ਪ੍ਰਾਜੈਕਟ ਢੰਗ ਦੇ ਵਿਦਿਵਾਨ ਹਰਬਰਟ ਦੇ ਇਸ ਵਿਚਾਰ ਨੂੰ ਅਸੀਂ ਨਿਰਾ ਭਰਮ ਸਮਝਦੇ ਹਾਂ। ਉਸ ਦੇ ਕਹਿਣ ਅਨੁਸਾਰ ਕਿਸੇ ਕੰਮ ਵਿਚ ਰੁਚੀ ਦਾ ਅਧਾਰ, ਨਿਸ਼ਾਨੇ ਅਤੇ ਕਾਰਜ ਦੇ ਸਬੰਧ ਦਾ ਗਿਆਨ ਹੈ। ਜਿਸ ਨਿਸ਼ਾਨੇ ਨੂੰ ਬੱਚਾ ਪਰਾਪਤ ਕਰਨਾ ਚਾਹੁੰਦਾ ਹੈ ਉਸ ਨੂੰ ਪਰਾਪਤ ਕਰਨ ਲਈ ਜਿਹੜਾ ਕੰਮ ਕਰਨਾ ਪੈਂਦਾ ਹੈ ਉਸ ਵਿਚ ਉਹ ਰੁਚੀ ਰਖਦਾ ਹੈ ਅਤੇ ਜਿਸ ਨਿਸ਼ਾਨੇ ਨੂੰ ਉਹ ਪਰਾਪਤ ਨਹੀਂ ਕਰਨਾ ਚਾਹੁੰਦਾ ਉਸ ਨਾਲ ਸਬੰਧ ਰਖਣ ਵਾਲੇ ਕੰਮਾਂ ਨੂੰ ਸਿਖਣਾ ਉਸ ਲਈ ਬੜਾ ਔਖਾ ਹੋ ਜਾਂਦਾ ਹੈ। ਪ੍ਰਾਜੈਕਟ-ਢੰਗ ਵੀ ਸਿੱਖਿਆ-ਵਿਧੀ ਬੱਚੇ ਦੀਆਂ ਇਛਾਂ ਅਤੇ ਉਸ ਦੇ ਨਿਸ਼ਾਨੇ ਨੂੰ ਧਿਆਨ ਵਿਚ ਰਖਦੀ ਹੈ। ਜਿਵੇਂ ਜਿਵੇਂ ਬੱਚੇ ਦੀਆਂ ਇੱਛਾ ਵਿਚ ਵਿਕਾਸ ਹੁੰਦਾ ਹੈ ਅਤੇ ਉਸ ਦੇ ਨਿਸ਼ਾਨੇ ਵਿਚ ਤਬਦੀਲੀ ਆਉਂਦੀ ਹੈ ਤਿਵੇਂ ਤਿਵੇਂ ਉਸ ਨੂੰ ਨਵੇਂ ਗਿਆਨ ਪਰਾਪਤ ਕਰਨ ਅਤੇ ਨਵੇਂ ਕੰਮ ਸਿਖਣ ਦੀ ਇੱਛਾ ਹੁੰਦੀ ਹੈ। ਜਦ ਕਿਸੇ ਕੰਮ ਨੂੰ ਬੱਚਾ ਆਪ ਸਿਖਣਾ ਚਾਹੁੰਦਾ ਹੈ ਜਾਂ ਕੋਈ ਨਵਾਂ ਗਿਆਨ ਪਰਾਪਤ ਕਰਨਾ ਚਾਹੁੰਦਾ ਹੈ, ਅਤੇ ਉਸ ਦੀ ਇੱਛਾ ਅਨੁਕੂਲ ਕੰਮ ਸਿਖਾਇਆ ਜਾਂਦਾ ਹੈ ਜਾਂ ਗਿਆਨ ਦਿੱਤਾ ਜਾਂਦਾ ਹੈ ਤਾਂ ਸਿਖਿਆ ਦੇਣ ਦਾ ਕੰਮ ਸੌਖਾ ਹੋ ਜਾਂਦਾ ਹੈ। ਇਸ ਦੇ ਉਲਟ ਜਦ ਬੱਚੇ ਦਾ ਮਨ ਕਿਸੇ ਕੰਮ ਵਿਚ ਨਹੀਂ ਲਗਦਾ ਤਾਂ ਉਸ ਨੂੰ ਉਸ ਗੱਲ ਵਲ ਲਿਆਉਣਾ ਬੜਾ ਔਖਾ ਹੁੰਦਾ ਹੈ। ਇਸ ਦੇ ਲਈ ਰੁਚੀ ਵਧਾਉਣ ਵਾਲੇ ਬਣਾਉਟੀ ਸਾਧਨਾ ਨੂੰ ਵਰਤੋਂ ਵਿਚ ਲਿਆਉਣਾ ਪੈਂਦਾ ਹੈ ਜਾਂ ਡਰ ਦਾ ਵਿਖਾਲਾ ਕਰਨਾ ਪੈਂਦਾ ਹੈ। ਜਦ ਬੱਚੇ ਦਾ ਮਨ ਨਹੀਂ ਲਗਦਾ ਤਾਂ ਹੀ ਸਕੂਲ ਦੇ ਪਰਬੰਧ ਵਿਚ ਦੰਡ ਦੇ ਨਿਯਮ ਦੀਆਂ ਕਈ ਸਮੱਸਿਆਵਾਂ ਖੜੀਆਂ ਹੋ ਜਾਂਦੀਆਂ ਹਨ। ਬੱਚੇ ਦਾ ਮਨ ਪੜ੍ਹਾਈ ਵਿਚ ਇਸ ਲਈ ਨਹੀਂ ਲਗਦਾ ਕਿ ਉਸ ਦੀ ਸਿਖਾਈ ਮਨੋ-ਵਿਗਿਆਨ ਦੇ ਠੀਕ ਸਿਧਾਂਤ ਉਤੇ ਨਹੀਂ ਉਸਾਰੀ ਗਈ। ਜਿਸ ਪੜ੍ਹਾਈ ਦਾ ਨਿਸ਼ਾਨਾ ਬੱਚਾ ਨਹੀਂ ਜਾਣਦਾ ਉਸ ਵਿਚ ਉਸ ਦੀ ਰੁਚੀ ਕਿਸ ਤਰ੍ਹਾਂ ਹੋ ਸਕਦੀ ਹੈ? ਬੱਚੇ ਨੂੰ ਜਿਹੜੀ ਸਿਖਿਆ ਸਾਡੇ ਆਮ ਸਕੂਲਾਂ ਵਿਚ ਦਿਤੀ ਜਾਂਦੀ ਹੈ, ਉਸ ਦੇ ਨਿਸ਼ਾਨੇ ਦਾ ਪਤਾ ਉਸਤਾਦ ਨੂੰ ਹੀ ਰਹਿੰਦਾ ਹੈ ਬਚਿਆਂ ਨੂੰ ਨਹੀਂ। ਬਚਿਆਂ ਅਤੇ ਉਸਤਾਦ ਦੇ ਨਿਸ਼ਾਨਿਆਂ ਵਿਚ ਏਕਤਾ ਹੋਣਾ ਅਸੰਭਵ ਹੈ। ਬੱਚਾ ਬੱਚਾ ਹੀ ਹੈ ਅਤੇ ਉਸਤਾਦ ਦੀ ਨਾ ਤੇ ਰੁਚੀ ਵਿਚ ਏਕਤਾ ਹੋ ਸਕਦੀ ਹੈ ਅਤੇ ਨਾ ਨਿਸ਼ਾਨੇ ਵਿਚ। ਪੁਰਾਣਾ ਸਿਖਿਆ ਢੰਗ ਉਸਤਾਦ ਦੀਆਂ ਲੋੜਾਂ ਨੂੰ ਮੁਖ ਰਖ ਕੇ ਉਸਾਰਿਆ ਗਿਆ ਸੀ ਪਰ ਪ੍ਰਾਜੈਕਟ-ਢੰਗ ਬੱਚੇ ਦੀਆਂ ਲੋੜਾਂ ਮੁਖ ਰਖ ਕੇ ਉਸਾਰਿਆ ਗਿਆ ਹੈ। ਜਿਹੜਾ ਗਿਆਨ ਬੱਚੇ ਨੂੰ ਪ੍ਰਾਜੈਕਟ-ਢੰਗ ਅਨੁਸਾਰ ਦਿਤਾ ਜਾਂਦਾ ਹੈ ਉਹ ਉਸ ਦੀਆਂ ਸਮੱਸਿਆਵਾਂ ਨੂੰ ਹਲ ਕਰਨ ਵਿਚ ਸਹਾਇਤਾ ਦਿੰਦਾ ਹੈ। ਇਸ ਲਈ ਅਜਿਹੇ ਗਿਆਨ ਨੂੰ ਬੱਚਾ ਲੱਭ ਲੱਭ ਕੇ ਪਰਾਪਤ ਕਰਨ ਦਾ ਯਤਨ ਕਰਦਾ ਹੈ।
{{gap}}ਪੁਰਾਣੇ ਸਿਖਿਆ-ਢੰਗ ਵਿਚ ਉਸਤਾਦ ਬੱਚੇ ਨੂੰ ਧਿਆਨ ਦਿੰਦਾ ਹੈ। ਪਾਜੈਕ-ਢੰਗ ਵਿਚ ਬੱਚਾ ਆਪ ਗਿਆਨ ਪਰਾਪਤ ਕਰਦਾ ਹੈ। ਦੂਜੇ ਸਿਖਿਆ ਢੰਗਾਂ ਵਿਚ ਬੱਚਾ ਉਸਤਾਦਾਂ ਰਾਹੀਂ ਪਰੇਰਿਆ ਜਾ ਕੇ ਕੰਮ ਕਰਦਾ ਹੈ, ਪ੍ਰਾਜੈਕਟ ਢੰਗ ਵਿਚ ਉਹ ਸ੍ਵੈ-ਪਰੇਰਨਾ ਨਾਲ ਕੰਮ ਕਰਦਾ ਹੈ। ਇਸ ਤਰ੍ਹਾਂ ਜਿਹੜਾ ਉਸ ਨੂੰ ਅਨੰਦ ਮਿਲਦਾ ਹੈ ਉਹੋ ਉਸ ਨੂੰ ਕੰਮ ਵਿਚ<noinclude></noinclude>
emuqt9k2jfy7chkwt3of0i7x5cjhwzf
ਪੰਨਾ:ਸਿਖਿਆ ਵਿਗਿਆਨ.pdf/204
250
64934
229550
187779
2026-07-27T07:31:45Z
Harchand Bhinder
2624
/* ਤਸਦੀਕ */
229550
proofread-page
text/x-wiki
<noinclude><pagequality level="4" user="Harchand Bhinder" />{{center|'''੧੯੧'''}}</noinclude>ਲਈ ਰਖਣ ਦਾ ਕਾਰਨ ਬਣ ਜਾਂਦਾ ਹੈ। ਸ੍ਵੈ-ਪ੍ਰੇਰਨਾ ਤੋਂ ਕੀਤਾ ਕੰਮ ਬੱਚੇ ਦੀ ਪ੍ਰਤਿਭਾ ਅਤੇ ਰਚਨਾਤਮਕ ਸ਼ਕਤੀ ਵਿਚ ਵਾਧਾ ਕਰਦਾ ਹੈ ਅਤੇ ਉਸ ਵਿਚ ਅਜਿਹਾ ਸ੍ਵੈ-ਭਰੋਸਾ ਲਿਆਉਂਦਾ ਹੈ
ਜਿਸ ਨਾਲ ਉਹ ਨਵੀਆਂ ਹਾਲਤਾਂ ਵਿਚ ਪੈ ਜਾਣ ਤੇ ਵੀ ਆਪਣੀਆਂ ਸਮੱਸਿਆਵਾਂ ਹਲ ਕਰ ਲੈਂਦਾ ਹੈ।
{{gap}}'''ਪ੍ਰਾਜੈਕਟ ਲਿਖਿਆ ਢੰਗ ਦੀ ਵਿਸ਼ੇਸ਼ਤਾ:-'''ਪੁਰਾਣੇ ਸਿਖਿਆ ਢੰਗ ਵਿਚ ਸਿਧਾਂਤ ਪਹਿਲਾਂ ਦੱਸ ਦਿੱਤੇ ਜਾਂਦੇ ਹਨ ਅਤੇ ਉਨ੍ਹਾਂ ਦਾ ਕਾਰ ਵਿਹਾਰ ਵਿਚ ਲਾਭ ਪਿਛੋਂ ਦਸਿਆ ਜਾਂਦਾ ਹੈ। ਅਜਿਹੇ ਬਹੁਤ ਸਾਰੇ ਸਿਧਾਂਤ ਬਚੇ ਦੀ ਯਾਦ ਸ਼ਕਤੀ ਤੇ ਨਿਰਾ ਬੋਝ ਜਿਹਾ ਬਣ ਜਾਂਦੇ ਹਨ। ਪ੍ਰਾਜੈਕਟ-ਢੰਗ ਚਲਾਉਣ ਵਾਲਿਆਂ ਦਾ ਕਹਿਣਾ ਹੈ ਕਿ ਬਚਿਆਂ ਨੂੰ ਅਜਿਹਾ ਗਿਆਨ ਦਿੱਤਾ ਹੀ ਨਾ ਜਾਵੇ ਜਿਸ ਦੀ ਵਰਤੋਂ ਉਹ ਆਪਣੇ ਵਿਹਾਰਿਕ ਜੀਵਨ ਵਿਚ ਨਹੀਂ ਕਰਦਾ। ਮੰਨ ਲੋ, ਮੈਕਸੀਕੋ ਦਾ ਜਲ-ਵਾਯੂ ਜਾਣਨ ਨਾਲ ਬੱਚੇ ਦੀ ਕੋਈ ਲੋੜ ਪੂਰੀ ਨਹੀਂ ਹੁੰਦੀ ਤਾਂ ਉਸ ਨੂੰ ਅਜਿਹਾ ਪਾਠ ਪੜ੍ਹਾਇਆ ਹੀ ਨਹੀਂ ਜਾਣਾ ਚਾਹੀਦਾ। ਇਸੇ ਤਰ੍ਹਾਂ ਜਿਨ੍ਹਾਂ ਨਾਪਾਂ ਤੋਲਾਂ ਨੂੰ ਬੱਚਾ ਆਪਣੇ ਵਿਹਾਰਿਕ ਜੀਵਨ ਵਿਚ ਕੰਮ ਵਿਚ ਨਹੀਂ ਲਿਆ ਸਕਦਾ ਉਨ੍ਹਾਂ ਨੂੰ ਉਨ੍ਹਾਂ ਦੇ ਸਿਖਾਉਣ ਦਾ ਕੀ ਲਾਭ? ਸਾਡੀ ਸਧਾਰਨ ਸਿਖਿਆ ਪਰਨਾਲੀ ਵਿਚ ਪਰਯੋਗ ਲਈ ਬੜੀ ਘਟ ਥਾਂ ਹੈ, ਇਸ ਲਈ ਇਨ੍ਹਾਂ ਸਿਖਿਆ-ਪਰਨਾਲੀਆਂ ਨਾਲ ਜਿਹੜਾ ਗਿਆਨ ਬਚੇ ਨੂੰ ਮਿਲਦਾ ਹੈ ਉਹ ਪਰਯੋਗਾਤਮਕ ਨਾ ਹੋਣ ਕਰਕੇ ਉਸ ਨੂੰ ਆਪਣੀਆਂ ਸਮਸਿਆਵਾਂ ਹਲ ਕਰਨ ਵਿਚ ਸਯੋਗ ਨਹੀਂ ਬਣਾਉਂਦਾ। ਪ੍ਰਾਜੈਕਟ-ਢੰਗ ਰਾਹੀਂ ਪਰਾਪਤ ਕੀਤਾ ਗਿਆਨ ਬੱਚੇ ਨੂੰ ਆਪਣੀਆਂ ਸਮੱਸਿਆਵਾਂ ਹਲ ਕਰਨ ਦੀ ਯੋਗਤਾ ਦਿੰਦਾ ਹੈ। ਇਸ ਅਨੁਸਾਰ ਬਚੇ ਨੂੰ ਕੇਵਲ ਉਹ ਗਿਆਨ ਹੀ ਦਿੱਤਾ ਜਾਂਦਾ ਹੈ ਜਿਸ ਦੀ ਉਸ ਨੂੰ ਲੋੜ ਹੁੰਦੀ ਹੈ ਅਤੇ ਜਿਸਦੀ ਉਹ ਕੀਮਤ ਸਮਝਦਾ ਹੈ। ਬੱਚੇ ਦੇ ਦਮਾਗ ਨੂੰ ਭਾਨਮਤੀ ਦਾ ਪਟਾਰਾ ਬਣਾਉਣ ਦਾ ਯਤਨ ਨਹੀਂ ਕੀਤਾ ਜਾਂਦਾ।
{{gap}}ਪ੍ਰਾਜੈਕਟ-ਢੰਗ ਬਣਾਉਣ ਵਾਲਿਆਂ ਦਾ ਕਹਿਣਾ ਹੈ ਕਿ ਸਿਖਿਆ ਦਾ ਨਿਸ਼ਾਨਾ ਬਾਲਕ ਨੂੰ ਉਹ ਯੋਗਤਾ ਦੇਣਾ ਹੈ ਜਿਸ ਨਾਲ ਸੰਸਾਰ ਵਿਚ ਉਹ ਆਪਣੇ ਆਪ ਨੂੰ ਸਫਲ ਵਿਅਕਤੀ ਬਣਾ ਸਕੇ, ਜੀਵਨ-ਘੋਲ ਵਿਚ ਜਿਹੜੀਆਂ ਔਕੜਾਂ ਆਉਂਦੀਆਂ ਹਨ ਉਨ੍ਹਾਂ ਨੂੰ ਸੌਖੀ ਤਰ੍ਹਾਂ ਹੱਲ ਕਰ ਸਕੇ। ਪਰ ਇਸਦੇ ਲਈ ਬੱਚਾ ਤਾਂ ਹੀ ਯੋਗ ਹੋ ਸਕਦਾ ਹੈ ਜੋ ਉਸਨੂੰ ਪਹਿਲਾਂ ਤੋਂ ਹੀ ਆਪਣੀਆਂ ਕਠਣਾਈਆਂ ਹਲ ਕਰਣ ਦੀ ਸਿਖਿਆ ਦਿਤੀ ਜਾਵੇ ਅਤੇ ਔਕੜਾਂ ਨੂੰ ਹਲ ਕਰਨ ਦਾ ਉਸਨੂੰ ਸਕੂਲ ਵਿਚ ਹੀ ਅਭਿਆਸ ਹੋ ਜਾਵੇ। ਡਯੂਵੀ ਦਾ ਕਹਿਣਾ ਹੈ ਕਿ ਸਿਖਿਆ ਨਿਰਾ ਬਾਲਗ ਉਮਰ ਦੀਆਂ ਜ਼ਿੰਮੇਵਾਰੀਆਂ ਚੁਕਣ ਲਈ ਤਿਆਰ ਕਰਨਾ ਹੀ ਨਹੀਂ ਹੈ ਸਗੋਂ ਹਰ ਸਮੇਂ ਦੀਆਂ ਜ਼ਿੰਮੇਵਾਰੀਆਂ ਨੂੰ ਚੰਗੀ ਤਰ੍ਹਾਂ ਚੁੱਕ ਸਕਣ ਦੀ ਯੋਗਤਾ ਪ੍ਰਾਪਤ ਕਰਨਾ ਹੀ ਸਿਖਿਆ ਹੈ। ਸਿਖਿਆ ਜੀਵਨ ਹੈ ਨਾ ਕਿ ਜੀਵਨ ਲਈ ਤਿਆਰੀ। ਇਸ ਲਈ ਬਚੇ ਨੂੰ ਇਸ ਤਰ੍ਹਾਂ ਸਿਖਿਆ ਦੇਣੀ ਚਾਹੀਦੀ ਹੈ ਜਿਸ ਨਾਲ ਉਹ ਬਚਪਣ ਨੂੰ ਚੰਗੀ ਤਰ੍ਹਾਂ ਬਤੀਤ ਕਰੇ, ਆਪਣੀਆਂ ਸਮੱਸਿਆਵਾਂ ਆਪ ਹੱਲ ਕਰਨਾ ਸਿੱਖੇ ਅਤੇ ਆਪਣੀਆਂ ਜ਼ਿੰਮੇਵਾਰੀਆਂ ਤੋਂ ਭੱਜਣ ਦਾ ਯਤਨ ਕਰਨ ਜੀ ਥਾਂ ਉਨ੍ਹਾਂ ਨੂੰ ਖਿੜੇ ਮਥੇ ਆਪਣੇ ਮੋਢਿਆਂ ਤੇ ਲਵੇ।<noinclude></noinclude>
hnllc5yxu215n1ybym0cdbml1240amz
ਪੰਨਾ:ਸਿਖਿਆ ਵਿਗਿਆਨ.pdf/205
250
64935
229551
187780
2026-07-27T07:31:53Z
Harchand Bhinder
2624
/* ਤਸਦੀਕ */
229551
proofread-page
text/x-wiki
<noinclude><pagequality level="4" user="Harchand Bhinder" />{{center|'''੧੯੨'''}}</noinclude>{{larger|{{center|'''ਪ੍ਰਾਜੈਕਟ ਢੰਗ ਦਾ ਵਿਹਾਰਿਕ ਸਰੂਪ'''}}}}
{{gap}}'''ਸਮੱਸਿਆਵਾਂ ਅਤੇ ਉਨ੍ਹਾਂ ਦਾ ਹੱਲ ਕਰਨਾ:'''ਪ੍ਰਾਜੈਕਟ-ਵਿਧੀ, ਗਿਆਨ ਅਤੇ ਕਾਰਜ ਦੀ ਏਕਤਾ ਦੇ ਸਿਧਾਂਤ ਉਤੇ ਖੜੀ ਕੀਤੀ ਗਈ ਹੈ। ਜਿਹੜਾ ਗਿਆਨ ਕਾਰਜ ਵਿਚ ਢਾਲਿਆਂ ਜਾ ਸਕਦਾ ਹੈ ਉਹ ਠੋਸ ਅਤੇ ਪੱਕਾ ਹੁੰਦਾ ਹੈ। ਇਸ ਲਈ ਪ੍ਰਾਜੈਕਟ-ਢੰਗ ਰਾਹੀਂ ਪੜ੍ਹਾਈ ਕਰਾਉਣ ਵਿਚ ਉਸਤਾਦ ਨੂੰ ਅਜਿਹਾ ਵਾਤਾਵਰਨ ਪੈਦਾ ਕਰਨ ਦੀ ਲੋੜ ਹੁੰਦੀ ਹੈ ਜਿਸ ਨਾਲ ਬੱਚੇ ਦੇ ਮਨ ਵਿਚ ਕਈ ਤਰ੍ਹਾਂ ਦੀਆਂ ਸਮਸਿਆਵਾਂ ਪੈਦਾ ਹੋਣ ਅਤੇ ਉਹ ਇਨ੍ਹਾਂ ਸਮਸਿਆਵਾਂ ਨੂੰ ਹੱਲ ਕਰਨ ਦਾ ਆਪਣੇ ਆਪ ਯਤਨ ਕਰੇ। ਉਸਤਾਦ ਦਾ ਫਰਜ਼ ਹੈ ਕਿ ਉਹ ਬੱਚੇ ਨੂੰ ਆਪਣੀਆਂ ਸਮਸਿਆਵਾਂ ਹੱਲ ਕਰਨ ਵਿਚ ਸਹਾਇਤਾ ਦੇਵੇ। ਸਮਸਿਆਵਾਂ ਨੂੰ ਹੱਲ ਕਰਨ ਵੇਲੇ ਬੱਚੇ ਨੂੰ ਕਈ ਤਰ੍ਹਾਂ ਦੇ ਗਿਆਨ ਦੀ ਲੋੜ ਹੁੰਦੀ ਹੈ। ਇਸ ਗਿਆਨ ਨੂੰ ਉਸਤਾਦ ਦਿੰਦਾ ਹੈ ਅਤੇ ਜਿਨ੍ਹਾਂ ਕਿਤਾਬਾਂ ਵਿਚੋਂ ਇਹ ਗਿਆਨ ਮਿਲ ਸਕਦਾ ਹੈ ਉਨ੍ਹਾਂ ਨੂੰ ਪੜ੍ਹਨ ਦਾ ਇਸ਼ਾਰਾ ਕਰਦਾ ਹੈ। ਪ੍ਰਾਜੈਕਟ-ਵਿਧੀ ਬੱਚੇ ਨੂੰ ਆਪਣੇ ਆਪ ਯਤਨ ਕਰਨ ਦੀ ਅਤੇ ਨਿਜੀ ਸਹਾਰੇ ਹੋਣ ਦੀ ਸਿਖਿਆ ਦਿੰਦੀ ਹੈ।
{{gap}}ਮੰਨ ਲੌ, ਬੱਚਾ ਆਪਣੇ ਖੇਤ ਵਿਚ ਆਲੂ ਬੀਜਣਾ ਚਾਹੁੰਦਾ। ਹੁਣ ਉਸਨੂੰ ਆਲੂ ਬੀਜਣ ਦਾ ਸਮਾਂ ਜਾਣਨ ਦੀ ਲੋੜ ਪੈਂਦੀ ਹੈ। ਜਦ ਉਸਤਾਦ ਬੱਚੇ ਨੂੰ ਆਲੂ ਬੀਜਣ ਦਾ ਸਮਾਂ ਦਸਦਾ ਹੈ ਤਾਂ ਨਾਲ ਇਹ ਵੀ ਦਸਦਾ ਹੈ ਕਿ ਆਲੂ ਲਈ ਕਿਸ ਕਿਸਮ ਦੇ ਮੌਸਮ ਦੀ ਲੋੜ ਹੁੰਦੀ ਹੈ। ਨਾਲ ਹੀ ਗਾਜਰ, ਮੂਲੀ ਸ਼ਲਗਮ ਆਦਿ ਸਬਜ਼ੀਆਂ ਦਾ ਸਮਾਂ ਵੀ ਦਸਦਾ ਹੈ। ਇਸ ਤਰ੍ਹਾਂ ਕਿਸੇ ਸਬਜ਼ੀ ਲਈ ਕਿਸ ਤਰ੍ਹਾਂ ਦਾ ਜਲ ਵਾਯੂ ਚਾਹੀਦਾ ਹੈ ਅਤੇ ਉਹ ਕਿਹੜੇ ਮੌਸਮ ਵਿਚ ਹੋ ਸਕਦੀ ਹੈ, ਬੱਚੇ ਨੂੰ ਪਤਾ ਲੱਗ ਜਾਂਦਾ ਹੈ।
{{gap}}ਆਲੂ ਨੂੰ ਖਾਸ ਤਰ੍ਹਾਂ ਦੀ ਖਾਦ ਅਤੇ ਮਿੱਟੀ ਦੀ ਲੋੜ ਹੁੰਦੀ ਹੈ। ਆਲੂ ਲਈ ਢੁਕਵੀਂ ਖਾਦ ਅਤੇ ਮਿੱਟੀ ਜਾਨਣ ਲਈ ਵਖ ਵਖ ਕਿਸਮ ਦੀਆਂ ਖਾਦਾਂ ਅਤੇ ਮਿੱਟੀਆਂ ਦਾ ਅਧਿਐਨ ਹੋ ਜਾਂਦਾ ਹੈ। ਉਸਤਾਦ ਇਕ ਸੰਥਾ ਮਿੱਟੀਆਂ ਬਾਰੇ ਦਿੰਦਾ ਹੈ ਅਤੇ ਇਕ ਖਾਦ ਬਾਰੇ। ਇਨ੍ਹਾਂ ਪਾਠਾਂ ਦਾ ਇੱਨਾਂ ਕੁ ਹੀ ਵਿਸਥਾਰ ਕੀਤਾ ਜਾਂਦਾ ਹੈ ਜਿਨਾ ਆਲੂ ਲਈ ਖਾਦ ਅਤੇ ਮਿੱਟੀ ਦੇ ਗਿਆਨ ਨੂੰ ਪੱਕਿਆਂ ਕਰਨ ਲਈ ਜ਼ਰੂਰੀ ਹੈ। ਇਸ ਤਰ੍ਹਾਂ ਬੱਚਾ ਆਪਣੀਆਂ ਸਮੱਸਿਆਵਾਂ ਨੂੰ ਹਲ ਕਰਨ ਦੇ ਯਤਨ ਵਿਚ ਮਿੱਟੀ ਅਤੇ ਖਾਦ ਦੀਆਂ ਕਿਸਮਾਂ ਅਤੇ ਉਨ੍ਹਾਂ ਦੇ ਲਾਭਾਂ ਨੂੰ ਜਾਣ ਲੈਂਦਾ ਹੈ ਉਸ ਦਾ ਮੁਖ ਨਿਸ਼ਾਨਾ ਆਪਣੀ ਸਮੱਸਿਆ ਹੱਲ ਕਰਨਾ ਹੁੰਦਾ ਹੈ, ਪਰ ਉਸ ਦਾ ਸੰਸਾਰ ਦੇ ਪਦਾਰਥਾਂ ਬਾਰੇ ਗਿਆਨ ਵਧਦਾ ਹੈ।
{{gap}}ਇਥੇ ਉਸਤਾਦ ਬੱਚੇ ਨੂੰ ਆਪਣੀ ਵਲੋਂ ਪਾਠ ਨਹੀਂ ਪੜ੍ਹਾਉਂਦਾ ਸਗੋਂ ਬਾਲਕ ਆਪ ਉਸਤਾਦ ਤੋਂ ਕਈ ਗੱਲਾਂ ਪੁਛਦਾ ਹੈ ਅਤੇ ਉਸਤਾਦ ਉਨ੍ਹਾਂ ਦਾ ਉੱਤਰ ਦਿੰਦਾ ਹੈ। ਉਸਤਾਦ ਨੂੰ ਇਹ ਜ਼ਰੂਰੀ ਨਹੀਂ ਹੁੰਦਾ ਕਿ ਉਹ ਬੱਚਿਆਂ ਦਾ ਧਿਆਨ ਸੰਥਾ ਵਲ ਖਿਚਣ ਲਈ ਕੋਈ ਖਾਸ ਤਰ੍ਹਾਂ ਦਾ ਯਤਨ ਕਰੇ। ਉਸ ਨੂੰ ਸੰਥਾ ਨੂੰ ਸੁਆਦੀ ਬਣਾਉਣ ਲਈ ਬਣਾਂ-ਉਟੀ ਉਪਾਵਾਂ ਦਾ ਸਹਾਰਾ ਲੈਣ ਦੀ ਲੋੜ ਨਹੀਂ ਹੁੰਦੀ। ਜਿਸ ਗਲ ਵਿਚ ਬੱਚੇ ਦਾ ਆਪਣੇ ਆਪ ਮਨ ਲੱਗਿਆ ਹੋਇਆ ਹੈ ਉਸ ਨੂੰ ਹੋਰ ਸੁਆਦੀ ਬਣਾਉਣ ਦੀ ਲੋੜ ਵੀ ਕਿਹੜੀ ਹੈ? ਜਦ ਬੱਚੇ ਦਾ ਮਨ ਆਪਣੀ ਸਮੱਸਿਆ ਹੱਲ ਕਰਨ ਵਿਚ ਲੱਗਾ ਹੋਇਆ ਹੋਵੇ ਤਾਂ ਉਸ ਨੂੰ ਕਿਸੇ ਤਰ੍ਹਾਂ ਦੀ ਸ਼ਰਾਰਤ ਕਰਨ ਦੀ ਵਿਹਲ ਹੀ ਨਹੀਂ ਹੁੰਦੀ। ਬੱਚੇ ਕੋਲ ਜਦ ਕੋਈ ਕੰਮ<noinclude></noinclude>
5c5j2qgkayi8zo6xy9g45tapq6ghne0
ਪੰਨਾ:ਸਿਖਿਆ ਵਿਗਿਆਨ.pdf/206
250
64951
229552
184712
2026-07-27T07:32:03Z
Harchand Bhinder
2624
/* ਤਸਦੀਕ */
229552
proofread-page
text/x-wiki
<noinclude><pagequality level="4" user="Harchand Bhinder" />{{center|'''੧੯੩'''}}</noinclude>ਨਾ ਹੋਵੇ ਤਾਂ ਹੀ ਉਸਨੂੰ ਸ਼ਚਾਰਤਾਂ ਸੁਝਦੀਆਂ ਹਨ। ਸ਼ਰਾਰਤ ਕਰਨ ਦੀ ਬਿਰਤੀ ਢਾਹੂ ਬਿਰਤੀ ਹੈ। ਇਹ ਬਿਰਤੀ ਬੱਚੇ ਨੂੰ ਉਸਾਰੂ ਕੰਮ ਵਿਚ ਲਾ ਦੇਣ ਨਾਲ ਖਤਮ ਹੋ ਜਾਂਦੀ ਹੈ। ਕੋਈ ਬੱਚਾ ਜਿੱਨਾ ਵਧੇਰੇ ਰਚਨਾਤਮਾਕ (ਉਸਾਰੂ) ਕੰਮ ਵਿਚ ਲਗਿਆ ਰਹਿੰਦਾ ਹੈ ਉੱਨਾ ਹੀ ਉਹ ਆਪਣੇ ਆਪ ਵਿਚ ਵਿਚ ਸੁਖੀ ਤੇ ਸ਼ਾਂਤ ਹੁੰਦਾ ਹੈ ਅਤੇ ਦੂਜਿਆਂ ਨੂੰ ਵੀ ਸੁਖੀ ਬਣਾਉਣ ਦਾ ਯਤਨ ਕਰਦਾ ਹੈ। ਦੁਖੀ ਬੱਚਾ ਹੀ ਸ਼ਰਾਰਤੀ ਹੁੰਦਾ ਹੈ। ਅਰਥਾਤ ਉਹ ਦੂਜਿਆਂ ਨੂੰ ਵੀ ਦੁਖੀ ਬਣਾਉਣ ਦਾ ਯਤਨ ਕਰਦਾ ਹੈ। ਰਚਨਾਤਮਕ ਕੰਮ ਵਿਚ ਬੱਚੇ ਨੂੰ ਲਾਉਣ ਨਾਲ ਇਕ ਤਾਂ ਉਸਦਾ ਬੌਧਿਕ ਵਿਕਾਸ ਹੁੰਦਾ ਹੈ ਅਤੇ ਦੂਜੇ ਨੈਤਿਕ ਵਿਕਾਸ।
{{gap}}ਆਲੂ ਬੀਜਣ ਦੀ ਉਪਰਲੀ ਸਮੱਸਿਆ ਲੈਕੇ ਬੱਚੇ ਨੂੰ ਭੂਗੋਲ ਦੇ ਗਿਆਨ ਦੀ ਲੋੜ ਹੁੰਦੀ ਹੈ। ਆਲੂ ਕਿੱਥੇ ਪੈਦਾ ਹੁੰਦਾ ਹੈ? ਕਿੱਥੇ ਚੰਗਾ ਆਲੂ ਪੈਦਾ ਹੁੰਦਾ ਹੈ ਤੇ ਕਿਥੋਂ ਸਾਨੂੰ ਬੀਜ ਦਾ ਆਲੂ ਮੰਗਵਾਉਣਾ ਚਾਹੀਦਾ ਹੈ? ਇਨ੍ਹਾਂ ਸਮਸਿਆਵਾਂ ਨੂੰ ਲੈ ਕੇ ਬੱਚੇ ਨੂੰ ਕਈ ਭੂਗੋਲ ਦੇ ਪਾਠ ਪੜ੍ਹਾਏ ਜਾ ਸਕਦੇ ਹਨ।
{{gap}}ਆਲੂ ਮੰਗਵਾਉਣ ਲਈ ਚਿੱਠੀ ਲਿਖਣ ਦੀ ਲੋੜ ਪੈਂਦੀ ਹੈ। ਪਰ ਬਚਿਆਂ ਨੂੰ ਠੀਕ ਚਿੱਠੀ ਲਿਖਣ ਦੀ ਜਾਂਚ ਨਹੀਂ ਹੁੰਦੀ। ਉਸਤਾਦ ਆਲੂ ਮੰਗਵਾਉਣ ਲਈ ਚਿੱਠੀ ਲਿਖਣ ਦੀ ਸਮੱਸਿਆ ਲੈਕੇ ਬਚਿਆਂ ਨੂੰ ਖਤ ਲਿਖਣ ਦਾ ਢੰਗ ਸਿਖਾ ਸਕਦਾ ਹੈ। ਇਸ ਤਰ੍ਹਾਂ ਉਹ ਇਕ ਜਾਂ ਦੋ ਬੋਲੀ ਅਤੇ ਲੇਖ ਲਿਖਣ ਦੇ ਪਾਠ ਬਚਿਆਂ ਨੂੰ ਪੜ੍ਹਾ ਸਕਦਾ ਹੈ। ਚਿੱਠੀ ਨੂੰ ਲਿਖਕੇ ਲਫਾਫੇ ਵਿਚ ਕਿਵੇਂ ਰਖਿਆ ਜਾਂਦਾ ਹੈ, ਲਫਾਫੇ ਉਤੇ ਪਿਤਾ ਕਿਥੇ ਤੇ ਕਿਵੇਂ ਲਿਖਿਆ ਜਾਂਦਾ ਹੈ ਅਤੇ ਲੈਟਰ-ਬਕਸ ਵਿਚ ਕਿਵੇਂ ਪਾਇਆ ਜਾਂਦਾ ਹੈ ਜਾਂ ਰਜਿਸਟਰੀ ਕਿਵੇਂ ਕਰਾਈ ਜਾਂਦੀ ਹੈ, ਇਹ ਸਾਰੀਆਂ ਗਲਾਂ ਉਸਤਾਦ ਨੂੰ ਚਿਠੀ ਲਿਖਣ ਦੇ ਸਬੰਧ ਵਿਚ ਦਸਣੀਆਂ ਪੈਂਦੀਆਂ ਹਨ।
{{gap}}ਇਥੇ ਧਿਆਨ ਰਖਣਾ ਕਿ ਬੱਚਾ ਖਿਆਲੀ ਖਤ ਨਹੀਂ ਲਿਖਦਾ ਸਗੋਂ ਸਚਮੁਚ ਚਿੱਠੀ ਲਿਖਦਾ ਹੈ ਅਤੇ ਖਿਆਲੀ ਦੁਕਾਨਦਾਰ ਨੂੰ ਇਹ ਖਤ ਨਹੀਂ ਭੇਜਿਆ ਜਾਂਦਾ ਸਗੋਂ ਸਚਮੁਚ ਦੇ ਦੁਕਾਨਦਾਰ ਨੂੰ ਇਹ ਖਤ ਭੇਜਿਆ ਜਾਂਦਾ ਹੈ। ਜਦ ਖਤ ਦਾ ਜਵਾਬ ਆਉਂਦਾ ਹੈ ਤਾਂ ਫਿਰ ਕਈ ਹੋਰ ਸਮੱਸਿਆਵਾਂ ਖੜੀਆਂ ਹੋ ਜਾਂਦੀਆਂ ਹਨ। ਇਨ੍ਹਾਂ ਨੂੰ ਲੈਕੇ ਬਚਿਆਂ ਨੂੰ ਗਣਿਤ ਸਿਖਾਇਆ ਜਾਂਦਾ ਹੈ। ਇਸ ਤਰ੍ਹਾਂ ਇਕ ਹੀ ਸਮੱਸਿਆ ਕਈ ਦਿਨਾਂ ਪੜ੍ਹਾਈ ਦਾ ਅਧਾਰ ਬਣ ਜਾਂਦੀ ਹੈ।
{{gap}}ਪ੍ਰਾਜੈਕਟ ਅਜਿਹੀ ਯੋਜਨਾ ਦਾ ਨਾਂ ਹੈ ਜਿਸ ਤੋਂ ਕੋਈ ਸਮੱਸਿਆ ਹੱਲ ਹੋਵੇ। ਪ੍ਰਾਜੈਕਟ ਛੋਟੇ ਅਤੇ ਵੱਡੇ ਦੋਹਾਂ ਤਰ੍ਹਾਂ ਦੇ ਹੁੰਦੇ ਹਨ। ਕਈ ਪ੍ਰਾਜੈਕਟਾਂ ਵਿਚ ਬੱਚਾ ਇਕੱਲਾ ਹੀ ਕੰਮ ਕਰਦਾ ਹੈ ਅਤੇ ਕਈ ਪ੍ਰਾਜੈਕਟਾਂ ਵਿਚ ਬਹੁਤ ਸਾਰੇ ਬੱਚੇ ਮਿਲ ਕੇ ਕੰਮ ਕਰਦੇ ਹਨ। ਕਈ ਪ੍ਰਾਜੈਕਟ ਇਕ ਹੀ ਦਿਨ ਜਾਂ ਇਕ ਹੀ ਘੰਟੀ ਦੇ ਹੁੰਦੇ ਹਨ ਅਤੇ ਕਈ ਹਫਤਿਆਂ ਅਤੇ ਮਹੀਨਿਆਂ ਬੱਧੀ ਚਲਦੇ ਰਹਿੰਦੇ ਹਨ। ਪ੍ਰਾਜੈਕਟ ਬਣਾਉਟੀ ਵਾਤਾਵਰਨ ਵਿਚ ਨਹੀਂ ਸਗੋਂ ਸਚਮੁਚ ਦੇ ਵਾਤਾਵਰਨ ਵਿਚ ਪੂਰੇ ਕੀਤੇ ਜਾਂਦੇ ਹਨ। ਜਿਸ ਤਰ੍ਹਾਂ ਦਾ ਵਰਤ ਵਰਤਾਰਾ ਬੱਚੇ ਨੂੰ ਸਕੂਲ ਤੋਂ ਬਾਹਰ ਆਪਣੀ ਸਮਸਿਆ ਨੂੰ ਹੱਲ ਕਰਨ ਵਿਚ ਕਰਨਾ ਪੈਂਦਾ ਹੈ ਅਤੇ ਜਿਸ ਤਰ੍ਹਾਂ ਉਹ ਸਕੂਲ ਤੋਂ ਬਾਹਰ ਗਿਆਨ ਪਰਾਪਤ ਕਰਦਾ ਹੈ, ਉਸੇ ਤਰ੍ਹਾਂ ਦਾ ਵਰਤ ਵਰਤਾਰਾ ਉਹ ਸਕੂਲ ਵਿਚ ਵੀ ਕਰਦਾ ਹੈ ਅਤੇ ਸਕੂਲ ਵਿਚ ਵੀ ਉਸੇ ਤਰ੍ਹਾਂ ਦਾ ਆਪਣਾ ਗਿਆਨ ਵਧਾਉਣ ਦਾ ਯਤਨ ਕਰਦਾ ਹੈ।<noinclude></noinclude>
tf66sp3bri4yc7dkuo1vosrvwwngfov
ਪੰਨਾ:ਗੁਣਕਾਰੀ ਪੌਦੇ.pdf/72
250
71496
229710
215724
2026-07-27T11:42:21Z
Amritpal Aman
2020
229710
proofread-page
text/x-wiki
<noinclude><pagequality level="1" user="Jalseerat Aman" /></noinclude>
ਕੁਟਜ
ਆਮ ਜਾਣਕਾਰੀ:
ਕੁਟਜ ਭਾਰਤ ਦੇ ਪਹਾੜੀ ਇਲਾਕਿਆਂ ਵਿਚ ਮਿਲਦਾ ਹੈ। ਪਰ ਹਿਮਾਚਲ ਦੇ ਉਤਰਾਈ ਵਾਲੇ ਇਲਾਕਿਆਂ ਵਿਚ ਇਹ ਵਧੇਰੇ ਪਾਇਆ ਜਾਂਦਾ ਹੈ। ਇਸ ਦਾ ਦਰਖਤ 12 ਤੋਂ 20 ਫੁੱਟ ਉੱਚਾ ਅਤੇ ਕਈ ਸਾਲਾਂ ਤੱਕ ਜਿਊਂਦਾ ਰਹਿੰਦਾ ਹੈ। ਤਣਾ ਕਈ ਟਾਹਣੀਆਂ ਨਾਲ ਗੋਲ, ਚਿੱਟੇ ਰੰਗ ਦੀ ਭਾਅ ਮਾਰਦਾ, ਕਮਜ਼ੋਰ ਹੁੰਦਾ ਹੈ। ਇਸ ਦੀ ਛਿੱਲ ਇੱਕ ਚੌਥਾਈ ਇੰਚ ਮੋਟੀ, ਦਾਣੇਦਾਰ ਹੋਣ ਕਰਕੇ ਖੁਰਦਰੀ ਅਤੇ ਭੂਰੇ ਰੰਗ ਦੀ ਹੁੰਦੀ ਹੈ। ਪੱਤੇ ਇੱਕ ਦੂਜੇ ਦੇ ਸਾਹਮਣੇ 6 ਤੋਂ 12 ਇੰਚ ਲੰਬੇ ਅਤੇ 2 ਤੋਂ 5 ਇੰਚ ਚੌੜੇ, ਅੰਡਾਕਾਰ, ਸਿਰੇ ਤੋਂ ਤਿੱਖੇ, ਚੀਕਨੇ, 10 ਤੋਂ 14 ਇੰਚ ਚੌੜੀਆਂ ਉਭਰੀਆਂ ਹੋਈਆਂ ਟਾਹਣੀਆਂ ਵਾਲੇ ਹੁੰਦੇ ਹਨ। ਇਸ ਨੂੰ ਚੰਬੇਲੀ ਦੇ ਫੁੱਲਾਂ ਵਰਗੇ ਚਿੱਟੇ ਰੰਗ ਦੇ ਫੁੱਲ ਲੱਗਦੇ ਹਨ ਜੋ ਹਲਕੀ ਖੁਸ਼ਬੂ ਦਿੰਦੇ ਹਨ।ਫਲੀਆਂ ਇੱਕੋ ਥਾਂ ਦੋ ਲੱਗਦੀਆਂ ਹਨ ਜਿਹੜੀਆਂ 8 ਤੋਂ 16 ਇੰਚ ਤੱਕ ਲੰਬੀਆਂ, ਅੱਧਾ ਇੰਚ ਤੋਂ ਘੱਟ ਵਿਆਸ ਵਾਲੀਆਂ, ਕੁਝ ਟੇਢੀ ਸ਼ਕਲ ਦੀਆਂ ਲੱਗਦੀਆਂ ਹਨ। ਇੰਨਾਂ ਉਪਰ ਚਿੱਟੇ ਰੰਗ ਦੇ ਦਾਗ ਪਏ ਹੁੰਦੇ ਹਨ। ਇਸ ਵਿਚ ਜੌਂ ਵਰਗਾ ਮਿੱਟੀ ਰੰਗੇ, ਭੂਰੇ ਰੰਗ ਦੇ ਬੀਜ ਹੁੰਦੇ ਹਨ ਜਿੰਨਾਂ 'ਤੇ ਰੋਮ ਹੁੰਦੇ ਹਨ। ਇਸ ਲਈ ਇੰਨਾਂ ਨੂੰ ਇੰਦੁਯਵ ਵੀ ਕਿਹਾ ਜਾਂਦਾ ਹੈ। ਇੰਨਾਂ ਦਾ ਸਵਾਦ ਕੌੜਾ ਹੁੰਦਾ ਹੈ।ਦਰਖਤ 'ਤੇ ਫੁੱਲਾਂ ਦੀ ਬਹਾਰ ਬਰਸਾਤ ਦੇ ਮੌਸਮ ਵਿਚ ਅਤੇ ਫਲ ਦੀ ਬਹਾਰ ਸਰਦੀ ਵਿਚ ਆਉਂਦੀ ਹੈ। ਇਹ ਦੋ ਰੰਗ ਦਾ ਹੁੰਦਾ ਹੈ। ਚਿੱਟਾ ਅਤੇ ਕ੍ਰਿਸ਼ਨ ਕੁਟਜ। ਚਿੱਟੇ ਕੁਟਜ ਦੀ ਛਿੱਲ ਅਤੇ ਬੀਜ ਦਾ ਸਵਾਦ ਬਹੁਤ ਕਟੂ ਅਤੇ ਤੇਜ ਹੁੰਦਾ ਹੈ ਜਦਕਿ ਕ੍ਰਿਸ਼ਨ ਕੁਟ ਬਿਨਾਂ ਸਵਾਦ ਵਾਲਾ ਹੁੰਦਾ ਹੈ। ਇਸ ਲਈ ਇਸ ਨੂੰ ਮਧੁਰ ਕਿਹਾ ਜਾਂਦਾ ਹੈ।
ਵੱਖ ਵੱਖ ਭਾਸ਼ਾਵਾਂ ਵਿਚ ਨਾਮ
ਸੰਸਕ੍ਰਿਤ-ਕੁਟਜ, ਇੰਦ੍ਰਯਵ। ਹਿੰਦੀ-ਕੂੜਾ, ਕੁਰੈਯਾ। ਮਰਾਠੀ-ਕੁੜਾ। ਗੁਜਰਾਤੀ-ਕੁੜੋ। ਬੰਗਾਲੀ-«ਰਚੀ। ਅੰਗਰੇਜ਼ੀ- ਕੁਰਚੀ (Kurchi)। ਲੈਟਿਨ- ਹੋਲੇਰਿਨਾ ਐਂਟੀਡਿਸੇਨਿਕਾ (Holarrhena Antidysenterica) I
ਗੁਣ
ਆਯੂਰਵੈਦਕ ਮੱਤ ਅਨੁਸਾਰ ਕਟੁਜ ਗੁਣ ਵਿਚ ਲਘੂ, ਰੱਖਿਅਕ, ਰਸ ਵਿਚ ਕਟੂ, ਤੇਜ, ਤਾਸੀਰ ਵਿਚ ਠੰਡਾ, ਵਿਪਾਕ ਵਿਚ ਕਟੂ, ਕਫ, ਪਿੱਤ ਦੂਰ ਕਰਨ ਵਾਲਾ, ਬੀਜ ਤ੍ਰਿਦੋਸ਼ ਨਾਸ਼ਕ ਹੁੰਦਾ ਹੈ। ਇਹ ਖੂਨ ਦੀ ਪਿੱਤ, ਪ੍ਰਦਰ, ਅਤਿਸਾਰ, ਬਵਾਸੀਰ, ਬੁਖਾਰ, ਸੰਗ੍ਰਹਿਣੀ, ਪਿੱਤਾ ਤਿਸਾਰ, ਗੁਰਦੇ ਦਾ ਦਰਦ, ਦੰਦਾਂ ਦੀਆਂ ਬੀਮਾਰੀਆਂ ਅਤੇ ਕਾਮਲਾ ਵਿਚ ਗੁਣਕਾਰੀ ਹੁੰਦਾ ਹੈ।
ਗੁਣਕਾਰੀ ਪੌਦੇ
72<noinclude></noinclude>
k75pbtkddemjrsye47lvonmsmoh3lk9
ਪੰਨਾ:ਗੁਣਕਾਰੀ ਪੌਦੇ.pdf/73
250
71497
229711
215725
2026-07-27T11:45:47Z
Amritpal Aman
2020
229711
proofread-page
text/x-wiki
<noinclude><pagequality level="1" user="Jalseerat Aman" /></noinclude>ਯੂਨਾਨੀ ਮੱਤ ਅਨੁਸਾਰ ਕਟੁਜ ਦੂਜੇ ਦਰਜੇ ਦਾ ਗਰਮ ਅਤੇ ਖੁਸ਼ਕ ਹੁੰਦਾ ਹੈ। ਇਹ ਖੂਨ ਨੂੰ
ਨਿਕਣ ਤੋਂ ਰੋਕਣ ਵਾਲੀ, ਜ਼ਖਮਾਂ ਨੂੰ ਜਲਦੀ ਠੀਕ ਕਰਨ ਵਾਲੀ, ਸਿਰ ਦਰਦ ਨੂੰ ਦੂਰ ਕਰਨ ਵਾਲੀ,
ਮਸੂੜਿਆਂ ਲਈ ਲਾਭਕਾਰੀ, ਪੋਸ਼ਟਿਕ, ਪਿਸ਼ਾਬ ਦੀਆਂ ਬੀਮਾਰੀਆਂ ਦੂਰ ਕਰਨ ਵਾਲੀ, ਦੁੱਧ
ਵਧਾਉਣ ਵਾਲੀ ਜੜ੍ਹੀ ਬੂਟੀ ਹੁੰਦੀ ਹੈ।
ਵਿਗਿਆਨਕ ਮੱਤ ਅਨੁਸਾਰ ਕੂਟਜ ਦਾ ਰਸਾਇਣਕ ਵਿਸ਼ਲੇਸ਼ਣ ਕਰਨ 'ਤੇ ਪਤਾ ਲੱਗਾ ਹੈ
ਕਿ ਇਸ ਦੀ ਛਿੱਲ ਵਿਚ ਕੋਨੇਸਿਨ (ਬਰਅਕਤਤਜਅ) ਤੋਂ ਇਲਾਵਾ ਹੋਰ 17 ਤਰ੍ਹਾਂ ਦੇ ਅਲਕੇਲਾਏਸ
ਪਾਏ ਜਾਂਦੇ ਹਨ, ਜਿੰਨ੍ਹਾਂ ਦਾ ਪ੍ਰਤੀਸ਼ਤ 0.22 ਤੋਂ 4.2 ਤੱਕ ਹੁੰਦਾ ਹੈ। ਦਰਖਤ ਦੀ ਉਮਰ ਅਤੇ ਤਣੇ
ਦੀ ਮੋਟਾਈ ਦੇ ਬਦਲਣ ਨਾਲ ਅਲਕੇਲਾਏਡੂਸ ਦੇ ਪ੍ਰਤੀਸ਼ਤ ਉਪਰ ਵੀ ਅਸਰ ਪੈਂਦਾ ਹੈ। ਇਸ ਤੋਂ
ਇਲਾਵਾ 1.44 ਪ੍ਰਤੀਸ਼ਤ ਟੈਨਿਨ, 9.56 ਪ੍ਰਤੀਸ਼ਤ ਗੌਂਦ ਅਤੇ 0.2 ਪ੍ਰਤੀਸ਼ਤ ਰਾਲ ਵੀ ਪਾਇਆ
ਜਾਂਦਾ ਹੈ। ਬੀਜਾਂ ਤੋਂ 19.30 ਪ੍ਰਤੀਸ਼ਤ ਤੇਜ ਗੰਧ (ਖੁਸ਼ਬੂ) ਵਾਲਾ ਤੇਲ ਨਿਕਲਦਾ ਹੈ। ਮਲੇਰੀਆ,
ਗੁਰਦੇ ਦੇ ਦਰਦ, ਸਾਹ, ਭੁੱਖ ਵਧਾਉਣ ਵਿਚ ਵੀ ਇਹ ਗੁਣਕਾਰੀ ਹੈ।
ਨੁਕਸਾਨ:
ਕਟੁਜ ਦਾ ਵਧੇਰੇ ਪ੍ਰਯੋਗ ਕਰਨ ਨਾਲ ਕਮਜ਼ੋਰੀ, ਮੁਛਰਾ, ਭੂਮ, ਨਾਮਰਦਗੀ, ਕਬਜ਼, ਦਿਲ
'ਚ ਦਰਦ ਆਦਿ ਲੱਛਣ ਪੈਦਾ ਹੋ ਸਕਦੇ ਹਨ। ਇਸ ਦੀ ਵਰਤੋਂ ਕਰਨਾ ਬੰਦ ਕਰ ਦੇਣ 'ਤੇ ਇਹ
ਹੌਲੀ ਹੌਲੀ ਦੂਰ ਹੋ ਜਾਂਦੇ ਹਨ।
00
ਸਹਿਯੋਗੀ ਸੱਜਣ
ਮਸਟਰ ਬਲਬੀਰ ਸਿੰਘ, ਬਦੋਵਾਲ, ਲੁਧਿਆਣਾ
ਹਰਦੀਪ ਸਿੰਘ, ਸੈਨ ਟੋਨੀਓ, ਟੈਕਸਾਸ
1-210-394-6561
ਗੁਣਕਾਰੀ ਪੌਦੇ - 73<noinclude></noinclude>
ofpvuoo64dtnamcyr7bznmb7upces6o
ਪੰਨਾ:ਲੋਕ ਗੀਤਾਂ ਦੀ ਸਮਾਜਿਕ ਵਿਆਖਿਆ - ਸੁਖਦੇਵ ਮਾਦਪੁਰੀ.pdf/24
250
72729
229691
220258
2026-07-27T11:20:58Z
Harchand Bhinder
2624
/* ਗਲਤੀਆਂ ਲਾਈਆਂ */
229691
proofread-page
text/x-wiki
<noinclude><pagequality level="3" user="Harchand Bhinder" /></noinclude>{{Block center|<poem>ਨੇਕੀ ਲੈ ਗਈ ਨਾਲ
ਬਾਬਲ ਨੇ ਆਪਣੀ ਪਰਖ ਨਾਲ ਚੰਗਾ ਵਰ ਲੱਭ ਦਿੱਤਾ। ਵਰ ਦੇ ਨੁਕਸਾਂ
ਬਾਰੇ ਸਾਰੀ ਉਮਰ ਉਲ੍ਹਾਮੇ ਸਹਿਣ ਲਈ ਤਿਆਰ ਰਹਿਣ ਲਈ ਧੀ ਬਾਬਲ ਨੂੰ
ਸੰਕੇਤ ਕਰ ਗਈ: -
ਜੇ ਬਾਬਲਾ ਤੈਂ ਰਤਨ ਟੋਲਿਆ
ਰਤਨ ਬੈਠਾ ਤੇਰੇ ਸਾਹਮਣੇ
ਜੋ ਰਤਨ ਵਿੱਚ ਵਿਗਾੜ ਹੋਵੇ
ਉਮਰ ਭਰ ਦੇਵਾਂਗੀ ਉਲਾਂਭੜੇ
ਕਈ ਮਾਪੇ ਪੈਸੇ ਲੈ ਕੇ ਧੀ ਨੂੰ ਕਿਸੇ ਅਨਜੋੜ ਨਾਲ ਵਿਆਹ ਦਿੰਦੇ ਸਨ।
ਇਹ ਮਾਪੇ ਜਾਂ ਤੇ ਗ਼ਰੀਬ ਹੁੰਦੇ ਸਨ ਜਾਂ ਉਸ ਤਰ੍ਹਾਂ ਵੇਲੀ ਹੁੰਦੇ ਸਨ। ਇਸ ਤਰ੍ਹਾਂ
ਫਸੀ ਹੋਈ ਇਕ ਮਜ਼ਬੂਰ ਜਵਾਨੀ ਕੂਕਦੀ ਹੈ:
ਸੋਲਾਂ ਵਰਸ ਦੀ ਹੋ ਗਈ ਜਦ ਮੈਂ
ਚੜ੍ਹੀ ਜਵਾਨੀ ਘੁੰਮ ਘੁਮਾਕੇ
ਬਾਬਲ ਮੇਰੇ ਸੋਚਾਂ ਹੋਈਆਂ
ਨਾਨਕਿਆਂ ਘਰ ਬੈਠਾ ਜਾਕੇ
ਦੋਵੇਂ ਲੋਭੀ ਹੋ ਗਏ ਇਕੱਠੇ
ਟੋਲਿਆ ਬੁੱਢੜਾ ਜਾਕੇ
ਇਕ ਦਲਾਲ ਤੇ ਦੂਜਾ ਮਾਲਕ
ਲੈ ਗਏ ਦੰਮ ਟੁਣਕਾਕੇ
ਬੁਢੜਾ ਤੋਤਾ ਲੋੜੇ ਮਰਨ ਨੂੰ
ਰੱਖੇ ਮੂੰਹ ਚਮਕਾਕੇ
ਬਾਬੇ ਮੇਰੇ ਦਾ ਹਾਣੀ ਜਾਪੇ
ਬੈਠਾ ਉਮਰ ਗੰਵਾ ਕੇ
ਬੁੱਢੜਾ ਤੇ ਇਕ ਅੱਖੋਂ ਕਾਣਾ
ਤੁਰਦਾ ਪੈਰ ਘਸਾਕੇ
ਡਰਨ, ਆਉਂਦਾ ਦੇਖ ਨਿਆਣੇ
ਨਸਦੇ ਜੁੱਤੀਆਂ ਚਾਕੇ
ਬੁੱਢੀਆਂ ਨਢੀਆਂ ਦੇਖ ਬੁੱਢੇ ਨੂੰ
ਪਰੇ ਹੋਣ ਸ਼ਰਮਾ ਕੇ
ਮਾਪਿਆਂ ਮੇਰਿਆਂ ਨੇ -
ਦੁਖੜੇ ਪਾ ਤੇ ਵਿਆਹ ਕੇ।
ਇਹੋ ਜਿਹੇ ਬਾਪੂ ਨੂੰ ਧੀਆਂ ਗਾਲਾਂ ਨਾ ਕੱਢਣ ਤਾਂ ਹੋਰ ਕੀ ਕਰਨ: -
</poem>}}<noinclude>{{center|ਲੋਕ ਗੀਤਾਂ ਦੀ ਸਮਾਜਿਕ ਵਿਆਖਿਆ / 20}}</noinclude>
b04mcnx290kp1pjt6n06r38n6nkry5n
ਪੰਨਾ:ਲੋਕ ਗੀਤਾਂ ਦੀ ਸਮਾਜਿਕ ਵਿਆਖਿਆ - ਸੁਖਦੇਵ ਮਾਦਪੁਰੀ.pdf/26
250
72730
229693
220259
2026-07-27T11:24:34Z
Harchand Bhinder
2624
/* ਗਲਤੀਆਂ ਲਾਈਆਂ */
229693
proofread-page
text/x-wiki
<noinclude><pagequality level="3" user="Harchand Bhinder" /></noinclude>{{Block center|<poem>ਮੂਰਖ ਦੇ ਲੜ ਲੱਗ ਗੀ
ਮੇਰੇ ਉਹ ਵੀ ਡੁਲ੍ਹ ਗਏ
ਕਈਆਂ ਨੂੰ ਚੰਗੇ ਪਤੀ ਮਿਲ ਜਾਂਦੇ ਹਨ। ਉਹ ਪਤੀਆਂ ਤੇ ਹੀ ਸੰਤੁਸ਼ਟ
ਨਹੀਂ ਰਹਿੰਦੀਆਂ ਸਗੋਂ ਬਾਹਲੀ ਜ਼ਮੀਨ ਵਾਲੇ ਬਾਪੂ ਤੋਂ ਗਹਿਣੇ ਵੀ ਅਪਣੀ ਮਨ
ਮਰਜ਼ੀ ਦੇ ਮੰਗਦੀਆਂ ਹਨ:
ਤੇਰੀ ਕੱਸੀ ਤੇ ਜ਼ਮੀਨ ਬਥੇਰੀ
ਪਾਦੇ ਬਾਪੂ ਨੱਥ ਮਛਲੀ
ਉਹ ਇਸ ਲਈ ਆਪਣੇ ਬਾਪੂ ਨਾਲ ਕੰਮ ਕਰਨ ਲਈ ਵੀ ਤਿਆਰ ਹੈ:-
ਪੁੱਤ ਬਣਕੇ ਕਮਾਊਂ ਘਰ ਤੇਰੇ
ਮੇਰਾ ਹੱਕ ਦੇ ਦੇ ਬਾਬਲਾ
ਇਸੇ ਹੱਕ ਦਾ ਸਦਕਾ:-
ਅਣਦਾਹੜੀਆ ਢੁਕਿਆ ਘਰ ਤੇਰੇ
ਨੱਤੀਆਂ ਦੀ ਪਹੁੰਚ ਨਹੀਂ
ਇਕ ਪਿਓ ਦੇ ਘਰ ਜੇ ਇਕ ਤੋਂ ਵੱਧ ਧੀਆਂ ਹੋਣ ਤਾਂ ਦਾਜ ਲਿਜਾਣ
ਲੱਗੀਆਂ ਘਰ ਵਿੱਚ ਹੂੰਜਾ ਫੇਰ ਜਾਂਦੀਆਂ ਹਨ। ਬਾਪੂ ਨੂੰ ਪੈਰੀਂ ਪਾਣ ਲਈ ਜੁੱਤੀ
ਨਹੀਂ ਜੁੜਦੀ। ਵਿਚਾਰਾ ਮਿਲਣ ਲਈ ਵੀ ਨੰਗੇ ਪੈਰੀਂ ਹੀ ਜਾਂਦਾ ਹੈ:-
ਨੰਗੇ ਪੈਰੀਂ ਆਉਣੇ ਬਾਬਲਾ
ਤੇਰੀ ਪੱਚੀਆਂ ਪਿੰਡਾਂ ਦੀ ਸਰਦਾਰੀ
ਕਿੰਨੀ ਸਚਾਈ ਹੈ ਉਸਦੇ ਉਤਰ ਵਿੱਚ:-
ਨੰਗੇ ਪੈਰੀਂ ਆਉਣਾ ਬੱਚੀਏ
ਮੇਰੀਆਂ ਬਹੁਤੀਆਂ ਧੀਆਂ ਨੇ ਮੱਤ ਮਾਰੀ
ਇਸੇ ਕਰਕੇ ਹੀ ਕਿਸੇ ਨੇ ਠੀਕ ਕਿਹਾ ਹੈ:-
ਦੇਣਾ ਭਲਾ ਨਾ ਬਾਪ ਦਾ
ਬੇਟੀ ਭਲੀ ਨਾ ਏਕ
ਪੈਂਡਾ ਭਲਾ ਨਾ ਕੋਸ ਦਾ
ਸੱਤਗੁਰ ਰੱਖੀਂ ਟੇਕ
ਕਈਆਂ ਨੂੰ ਸੱਸਾਂ ਤੰਗ ਕਰਦੀਆਂ ਹਨ ਅਤੇ ਕਈ ਸੱਸਾਂ ਆਪਣੀ ਨੂੰਹ
ਨਾਲੋਂ ਵੀ ਬਣ ਠਣਕੇ ਰਹਿੰਦੀਆਂ ਹਨ। ਧੀ ਆਪਣੇ ਦਿਲ ਦੀ ਹਵਾੜ ਵੀ
ਬਾਬਲ ਅੱਗੇ ਹੀ ਕਢਦੀ ਹੈ : -
ਬਾਪੂ ਮੈਨੂੰ ਸੰਗ ਲਗਦੀ
ਮੇਰੀ ਸੱਸ ਦੇ ਚਿਲਕਣੇ ਬਾਲੇ
ਬਾਪੂ ਵਿਚਾਰਾ ਕੀ ਕਰੇ:-</poem>}}<noinclude>{{center|ਲੋਕ ਗੀਤਾਂ ਦੀ ਸਮਾਜਿਕ ਵਿਆਖਿਆ / 22}}</noinclude>
9b8ynevg41gy5zgc6xwwrgce2l2bvn8
ਪੰਨਾ:ਲੋਕ ਗੀਤਾਂ ਦੀ ਸਮਾਜਿਕ ਵਿਆਖਿਆ - ਸੁਖਦੇਵ ਮਾਦਪੁਰੀ.pdf/27
250
72731
229695
220260
2026-07-27T11:26:59Z
Harchand Bhinder
2624
/* ਗਲਤੀਆਂ ਲਾਈਆਂ */
229695
proofread-page
text/x-wiki
<noinclude><pagequality level="3" user="Harchand Bhinder" /></noinclude>{{Block center|<poem>ਤੈਨੂੰ ਕਾਹਦੀ ਸੰਗ ਬੱਚੀਏ
ਉਹਨੇ ਅਪਣੇ ਸ਼ੌਂਕ ਨੂੰ ਪਾਏ
ਕਈ ਵਾਰੀ ਧੀ ਆਪਣੀ ਸੱਸ ਹੱਥੋਂ ਤੰਗ ਆ ਮਰਨ ਲਈ ਵੀ ਤਿਆਰ ਹੋ
ਜਾਂਦੀ ਹੈ। ਬਾਪੂ ਨੂੰ ਦਿਲ ਦੀ ਗਲ ਦਸਦੀ ਹੈ: -
ਨਹੀਂ ਬਾਪੂ ਮੈਂ ਮਰਜਾਂ
ਨਹੀਂ ਮਰਜੇ ਕੁੜਮਣੀ ਤੇਰੀ
ਬਾਪੂ ਧੀ ਨੂੰ ਰੋਕਦਾ ਹੈ: -
ਜੁੱਗ ਜੁੱਗ ਜੀਵੇਂ ਬੱਚੀਏ
ਆਪੇ ਮਰਜੂ ਕੁੜਮਣੀ ਮੇਰੀ
ਧੀ ਨੂੰ ਮਿਲਣ ਗਏ ਬਾਪੂ ਨੂੰ ਦੇਖ ਕਈ ਸੱਸਾਂ ਬੁੜਬੁੜ ਕਰਨੋਂ ਨਹੀਂ
ਹਟਦੀਆਂ। ਧੀ ਆਪਣੇ ਬਾਪੂ ਨੂੰ ਸਾਰਾ ਹਾਲ ਦਸਦੀ ਹੈ: -
ਪੀਹੜੀ ਡਾਹਕੇ ਬਹਿਜਾ ਬਾਬਲਾ
ਕੀ ਬੋਲਦੀ ਅੰਦਰ ਸੱਸ ਮੇਰੀ
ਪੀਹੜੀ ਡਾਹ ਕੇ ਬਹਿਜਾ ਬਾਬਲਾ
ਧੀਆਂ ਰੱਖੀਆਂ ਦੇ ਰੁਦਨ ਸੁਣਾਵਾਂ
ਪਰ ਬਾਬਲ ਧੀ ਨੂੰ ਭਾਗਾਂ ਦੇ ਸਹਾਰੇ ਛੱਡ ਦਿੰਦਾ ਹੈ: -
ਅੱਗੇ ਤੇਰੇ ਭਾਗ ਬੱਚੀਏ
ਲੜ ਬਖਤਾਬਰਾਂ ਦੇ ਲਾਈ
ਕਈ ਧੀਆਂ ਦੁਖੀ ਹੁੰਦੀਆਂ ਹੋਈਆਂ ਵੀ ਆਪਣੇ ਬਾਬਲ ਨੂੰ ਆਪਣਾ ਦੁੱਖ
ਦਸਕੇ ਦੁਖੀ ਨਹੀਂ ਕਰਨਾ ਚਾਹੁੰਦੀਆਂ:-
ਕਾਵਾਂ ਵੇ ਕਾਵਾਂ
ਤੈਨੂੰ ਚੂਰੀ ਕੁੱਟ ਪਾਵਾਂ
ਉਡ ਜਾਈਂ ਬਾਬਲ ਦੇਸ
ਵੇ ਮੈਂ ਬਾਰੀ।
ਘਰ ਨਾ ਜਾਣਾ
ਬਾਰ ਨਾ ਜਾਣਾ
ਕਿੱਕਣ ਉਡ ਜਾਵਾਂ ਬੀਬੀ
ਤੇਰੇ ਬਾਬਲ ਦੇਸ
ਮੈਂ ਬਾਰੀ।
ਟੁੰਡਾ ਜਿਹਾ ਪਿੱਪਲ</poem>}}<noinclude>{{center|ਲੋਕ ਗੀਤਾਂ ਦੀ ਸਮਾਜਿਕ ਵਿਆਖਿਆ / 23}}</noinclude>
8qrakmio3xsk39ig9sxfotun9g7oqen
ਪੰਨਾ:ਲੋਕ ਗੀਤਾਂ ਦੀ ਸਮਾਜਿਕ ਵਿਆਖਿਆ - ਸੁਖਦੇਵ ਮਾਦਪੁਰੀ.pdf/28
250
72732
229696
220261
2026-07-27T11:28:51Z
Harchand Bhinder
2624
/* ਗਲਤੀਆਂ ਲਾਈਆਂ */
229696
proofread-page
text/x-wiki
<noinclude><pagequality level="3" user="Harchand Bhinder" /></noinclude>{{Block center|<poem>ਮੂਹਰੇ ਪੱਕੀ ਜਿਹੀ ਖੂਹੀ ਵੇ
ਇਹ ਤਾਂ ਘਰ ਮੇਰੇ ਬਾਪ ਦਾ
ਮੈਂ ਬਾਰੀ,
ਮਿੱਸੀ ਜਿਹੀ ਰੋਟੀ ਉੱਤੇ
ਤੌੜੀ ਦੀ ਖੁਰਚਣ ਵੇ
ਇਹੋ ਤਾਂ ਦਿੰਦੀ ਸੱਸ ਖਾਣ ਨੂੰ
ਮੈਂ ਬਾਰੀ,
ਇਹੋ ਤਾਂ ਗਲ ਮੇਰੇ ਪਿਓ ਕੋਲ ਨਾ ਦਸੀਂ ਵੇ
ਰੋਊਗਾ ਪੰਚੈਤ ਦੇ ਵਿੱਚ ਬੈਠਕੇ
ਮੈਂ ਬਾਰੀ... ...
ਸਹੁਰੇ ਬੈਠੀ ਧੀ ਨੂੰ ਵੀਰੇ ਦੇ ਘਰ ਭਤੀਜੇ ਦੇ ਜਨਮ ਦਾ ਪਤਾ ਲਗਦਾ ਹੈ।
ਉਹ ਖ਼ੁਸ਼ੀ ਵਿੱਚ ਨੱਚ ਉਠਦੀ ਹੈ: -
ਚੰਦ ਚੜ੍ਹਿਆ ਬਾਪ ਦੇ ਖੇੜੇ
ਵੀਰ ਘਰ ਪੁੱਤ ਜੰਮਿਆ
ਇਸੇ ਸਦਕਾ: -
ਬਾਪੂ ਤੇਰੇ ਮੰਦਰਾਂ ਚੋਂ
ਸਾਨੂੰ ਮੁਸ਼ਕ ਚੰਨਣ ਦਾ ਆਵੇ
ਮੰਦਰਾਂ ਚੋਂ ਚੰਨਣ ਦਾ ਮੁਸ਼ਕ ਆਵੇ ਵੀ ਕਿਉਂ ਨਾ। ਉਹਦਾ ਬਾਪੂ
ਆਪ ਵੀ ਤਾਂ ਇਕ ਚੰਨਣ ਦਾ ਬੂਟਾ ਹੀ ਹੈ: -
ਮਾਂ ਮੇਰੀ ਕਸਤੂਰੀ ਦੀ
ਬਾਪ ਮੇਰਾ ਚੰਨਣ ਦਾ
ਚਾਚੇ ਤਾਏ ਫੁੱਲਾਂ ਦੇ
ਬਾਕੀ ਲੋਕ ਮਿੱਟੀ ਦੇ</poem>}}<noinclude>{{center|ਲੋਕ ਗੀਤਾਂ ਦੀ ਸਮਾਜਿਕ ਵਿਆਖਿਆ / 24}}</noinclude>
06ch998jx0p5mde9kwrun2pjouet768
ਪੰਨਾ:ਲੋਕ ਗੀਤਾਂ ਦੀ ਸਮਾਜਿਕ ਵਿਆਖਿਆ - ਸੁਖਦੇਵ ਮਾਦਪੁਰੀ.pdf/29
250
72733
229697
220262
2026-07-27T11:30:24Z
Harchand Bhinder
2624
/* ਗਲਤੀਆਂ ਲਾਈਆਂ */
229697
proofread-page
text/x-wiki
<noinclude><pagequality level="3" user="Harchand Bhinder" /></noinclude>{{center|{{x-larger|''ਵੀਰ ਮੇਰਾ ਪੱਟ ਦਾ ਲੱਛਾ''}}}}
{{Block center|<poem>{{gap}}ਪੰਜਾਬ ਦੇ ਜਨ ਜੀਵਨ ਵਿੱਚ ਭੈਣ ਭਰਾ ਦੇ ਰਿਸ਼ਤੇ ਦੀ ਵਿਲੱਖਣ ਅਤੇ
ਬਹੁਪੱਖੀ ਮਹੱਤਤਾ ਹੈ! ਇਸ ਰਿਸ਼ਤੇ ਦੀਆਂ ਤੰਦਾਂ ਬੜੀਆਂ ਸੂਖ਼ਮ ਅਤੇ ਪੀਡੀਆਂ
ਹਨ! ਵੀਰਾਂ ਸਦਕੇ ਹੀ ਬਾਬਲ ਦੀ ਵੰਸ 'ਚ ਵਾਧਾ ਹੁੰਦਾ ਹੈ! ਭੈਣ ਆਪਣੇ ਪੇਕੇ
ਅਤੇ ਸਹੁਰੇ ਪਰਿਵਾਰ ਦੇ ਸਭ ਜੀਆਂ ਨਾਲੋਂ ਵਧ ਕੇ ਆਪਣੇ ਭਰਾ ਤੇ ਅਥਾਹ
ਵਿਸ਼ਵਾਸ਼ ਅਤੇ ਨਿਸ਼ਠਾ ਰਖਦੀ ਹੈ। ਭਰਾ ਵੀ ਉਸ ਦੇ ਜੀਵਨ ਭਰ ਦੀ ਧਰੋਹਰ
ਬਣਕੇ ਉਸ ਦੀਆਂ ਗ਼ਮੀਆਂ ਅਤੇ ਖ਼ੁਸ਼ੀਆਂ ਵਿੱਚ ਭਾਈਵਾਲ ਬਣਦੇ ਹਨ।
ਪੰਜਾਬ ਦੀ ਗੋਰੀ ਨੇ ਸੈਂਕੜੇ ਗੀਤਾਂ ਰਾਹੀਂ ਆਪਣੇ ਵੀਰਾਂ ਪ੍ਰਤੀ ਭਾਵੁਕ ਸਾਂਝ,
ਵਿਸ਼ਵਾਸ ਅਤੇ ਡੁੱਲ੍ਹ ਡੁੱਲ੍ਹ ਪੈਂਦੇ ਪਿਆਰ ਨੂੰ ਬਹੁਤ ਹੀ ਖ਼ੂਬਸੂਰਤ ਅੰਦਾਜ਼ ਵਿੱਚ
ਗਾਂਵਿਆ ਹੈ। ਇਹਨਾਂ ਗੀਤਾਂ ਵਿਚੋਂ ਸਦੀਆਂ ਪੁਰਾਣੇ ਪੰਜਾਬ ਦੇ ਸਮਾਜਿਕ ਅਤੇ
ਸਭਿਆਚਾਰਕ ਜੀਵਨ ਦੀ ਝਲਕ ਦ੍ਰਿਸ਼ਟੀਗੋਚਰ ਹੁੰਦੀ ਹੈ।
{{gap}}{{gap}}ਜਿਸ ਭੈਣ ਦਾ ਕੋਈ ਵੀਰ ਨਹੀਂ ਹੁੰਦਾ ਉਹ ਲੁਕ ਲੁਕ ਕੇ ਹੰਝੂ ਕੇਰਦੀ ਹੈ:
ਜਿਸ ਘਰ ਵੀਰ ਨਹੀਂ
ਭੈਣਾਂ ਰੋਂਦੀਆਂ ਪਛੋਕੜ ਖੜ੍ਹਕੇ
ਭੈਣਾਂ ਰੋਂਦੀਆਂ ਨੂੰ ਵੀਰ ਬਰਾਉਂਦੇ
ਸਿਰ ਪਰ ਹੱਥ ਧਰਕੇ
ਇਸੇ ਲਈ ਉਹ ਪਰਮਾਤਮਾ ਅੱਗੇ ਅਰਜ਼ ਕਰਦੀ ਹੈ: -
ਇਕ ਵੀਰ ਦਈਂ ਵੇ ਰੱਬਾ
ਸਹੁੰ ਖਾਣ ਨੂੰ ਬੜਾ ਚਿਤ ਕਰਦਾ
ਇਕ ਵੀਰ ਦਈਂ ਵੇ ਰੱਬਾ
ਮੇਰੀ ਸਾਰੀ ਉਮਰ ਦਾ ਗਹਿਣਾ
ਇਕ ਵੀਰ ਦਈਂ ਦੇ ਰੱਬਾ
ਵੀਰਾਂ ਵਾਲੀਆਂ ਦੇ ਨਹੋਰੇ ਭਾਰੀ
</poem>}}<noinclude>{{center|ਲੋਕ ਗੀਤਾਂ ਦੀ ਸਮਾਜਿਕ ਵਿਆਖਿਆ / 25}}</noinclude>
8u45yqh7b45xen413hd7tjtxbgjb0jl
ਪੰਨਾ:Amrit Kala.pdf/9
250
73418
229353
2026-07-26T15:36:18Z
Jalseerat Aman
2446
/* ਗਲਤੀਆਂ ਨਹੀਂ ਲਾਈਆਂ */ "(=) ਛਕਾਉਣ ਸਮੇਂ ਸਪਸ਼ਟ ਤੌਰ ਤੇ ਉਪਦੇਸ਼ਿਆ ਜਾਂਦਾ ਹੈ ਕਿ ਫਲਾਣੇ ਫਲਾਣੇ ਪਤਿਤ ਕਰਮ ਹਨ, ਇਹ ਨਹੀਂ ਕਰਨੇ, ਇਹਨਾਂ ਦੇ ਕਰਨ ਕਰਕੇ ਅੰਮ੍ਰਿਤਧਾਰੀ ਸਿੰਘ ਪਤਿਤ ਹੋ ਜਾਂਦਾ ਹੈ, ਅਰਥਾਤ ਸਿਖੀ ਤੋਂ ਗਿਰ ਜਾਂਦਾ ਹੈ, ਸਿਖ ਨਹੀਂ..." ਨਾਲ਼ ਸਫ਼ਾ ਬਣਾਇਆ
229353
proofread-page
text/x-wiki
<noinclude><pagequality level="1" user="Jalseerat Aman" /></noinclude>(=)
ਛਕਾਉਣ ਸਮੇਂ ਸਪਸ਼ਟ ਤੌਰ ਤੇ ਉਪਦੇਸ਼ਿਆ ਜਾਂਦਾ ਹੈ
ਕਿ ਫਲਾਣੇ ਫਲਾਣੇ ਪਤਿਤ ਕਰਮ ਹਨ, ਇਹ ਨਹੀਂ
ਕਰਨੇ, ਇਹਨਾਂ ਦੇ ਕਰਨ ਕਰਕੇ ਅੰਮ੍ਰਿਤਧਾਰੀ ਸਿੰਘ
ਪਤਿਤ ਹੋ ਜਾਂਦਾ ਹੈ, ਅਰਥਾਤ ਸਿਖੀ ਤੋਂ ਗਿਰ ਜਾਂਦਾ ਹੈ,
ਸਿਖ ਨਹੀਂ ਰਹਿੰਦਾ । ਤਾਂਤੇ ਅੰਮ੍ਰਿਤ ਸਮਾਗਮ ਸਮੇਂ
ਅਜਿਹੇ ਉਪਦੇਸ਼ਾਂ ਦਾ ਦ੍ਰਿੜਾਇਆ ਜਾਣਾ ਹੀ ਸਿਧ ਕਰਦਾ
ਹੈ ਕਿ ਅੰਮ੍ਰਿਤ ਛਕ ਕੇ ਭੀ ਉਕਤ ਉਪਦੇਸ਼ਾਂ ਉਤੇ ਦ੍ਰਿੜ
ਰਹੇ ਬਿਹੂਣ ਅੰਮ੍ਰਿਤਧਾਰੀ ਸਿੰਘਾਂ ਦਾ ਅੰਮ੍ਰਿਤ ਛਾਂ ਦਾ
ਛਕ ਕੇ ਅੰਮ੍ਰਿਤ ਕਲਾ ਤੋਂ ਘੁਥ ਜਾਣਾ ਅਤੇ ਸਿੱਖੀ ਤੋਂ
ਪਤਿਤ ਹੋ ਜਾਣਾ ਸੰਭਵ ਹੈ, ਨਹੀਂ ਤਾਂ ਉਪਦੇਸ਼ ਦ੍ਰਿੜਾਉਣ
ਦੀ ਲੋੜ ਕੋਈ ਨਹੀਂ ਸੀ। ਬੱਸ ਅੰਮ੍ਰਿਤ ਛਕਣ ਸਾਰ ਹੀ
ਜੇਕਰ ਅੰਮ੍ਰਿਤਧਾਰੀ ਸਿੰਘ ਬਹੁੜ ਗੁਰ ਉਪਦੇਸ਼ ਕਮਾਏ,
ਬਿਹੂਣ ਬਣਿਆ ਰਹਿੰਦਾ ਹੈ ਅਤੇ ਡਿਗਦਾ ਡੋਲਦਾ ਨਹੀਂ,
ਅਤੇ ਉਸ ਦੇ ਪਤਿਤ ਹੋਣ ਦਾ ਕੋਈ ਖਦਸ਼ਾ ਨਹੀਂ ਰਹਿੰਦਾ
ਤਾਂ ਅੰਮ੍ਰਿਤ ਸਮਾਗਮ ਸਮੇਂ ਕੇਵਲ ਅੰਮ੍ਰਿਤ ਹੀ ਛਕਾਇਆ
ਜਾਂਦਾ ਅਤੇ ਹੋਰ ਗੁਰਮਤ ਉਪਦੇਸ਼ ਕੋਈ ਨਾ ਦ੍ਰਿੜਾਇਆ
ਜਾਂਦਾ । ਗੁਰਬਾਣੀ ਅੰਦਰ ਗੁਰਮਤ ਨਾਮ ਅਭਿਆਸ
ਕਮਾਈਆਂ ਕਰਨ ਦਾ ਉਪਦੇਸ਼ ਗੁਰਸਿਖਾਂ ਪ੍ਰਤੀ ਹੈ ਨਾ ਕਿ
ਅਸਿੱਖਾਂ ਪ੍ਰਤੀ। ਨਿਗੁਰੇ ‘ਗੁਰਮੰਤਰ ਹੀਟੱਸ
ਭ੍ਰਿਸ਼ਟਣੀ ਪੁਰਸ਼ ਤਾਂ ਪਹਿਲਾਂ ਹੀ ਪਤਿਤ ਹਨ,
ਜੀਵਨ
ਤਿਨ੍ਹਾਂ ਨੂੰ
ਪਤਿਤ ਦਸ਼ਾ ਤੋਂ ਉਭਾਰਨ ਅਤੇ ਨਿਗੁਰਿਓਂ ਸਗੂਰਾ ਕਰਨ
ਦਾ ਇਕੋ ਇਕ ਜ਼ਰੀਆ ਉਨ੍ਹਾਂ ਨੂੰ ਅੰਮਿ੍ਤ ਛਕਾ ਕੇ<noinclude></noinclude>
542kce1sj986spl1hy16857nv0g05x4
229354
229353
2026-07-26T15:36:53Z
Jalseerat Aman
2446
229354
proofread-page
text/x-wiki
<noinclude><pagequality level="1" user="Jalseerat Aman" /></noinclude>________________
(੮)
ਛਕਾਉਣ ਸਮੇਂ ਸਪਸ਼ਟ ਤੌਰ ਤੇ ਉਪਦੇਸ਼ਿਆ ਜਾਂਦਾ ਹੈ ਕਿ ਫਲਾਣੇ ਫਲਾਣੇ ਪਤਿਤ ਕਰਮ ਹਨ, ਇਹ ਨਹੀਂ ਕਰਨੇ, ਇਹਨਾਂ ਦੇ ਕਰਨ ਕਰਕੇ ਅੰਮ੍ਰਿਤਧਾਰੀ ਸਿੰਘ ਪਤਿਤ ਹੋ ਜਾਂਦਾ ਹੈ, ਅਰਥਾਤ ਸਿਖੀ ਤੋਂ ਗਿਰ ਜਾਂਦਾ ਹੈ, ਸਿਖ ਨਹੀਂ ਰਹਿੰਦਾ । ਤਾਂਤੇ ਅੰਮ੍ਰਿਤ ਸਮਾਗਮ ਸਮੇਂ ਅਜਿਹੇ ਉਪਦੇਸ਼ਾਂ ਦਾ ਦ੍ਰਿੜਾਇਆ ਜਾਣਾ ਹੀ ਸਿਧ ਕਰਦਾ ਹੈ ਕਿ ਅੰਮ੍ਰਿਤ ਛਕ ਕੇ ਭੀ ਉਕਤ ਉਪਦੇਸ਼ਾਂ ਉਤੇ ਦ੍ਰਿੜ ਰਹੇ ਬਿਹੂਣ ਅੰਮ੍ਰਿਤਧਾਰੀ ਸਿੰਘਾਂ ਦਾ ਅੰਮ੍ਰਿਤ ਛਾਂ ਦਾ ਛਕ ਕੇ ਅੰਮ੍ਰਿਤ ਕਲਾ ਤੋਂ ਘੁਥ ਜਾਣਾ ਅਤੇ ਸਿੱਖੀ ਤੋਂ ਪਤਿਤ ਹੋ ਜਾਣਾ ਸੰਭਵ ਹੈ, ਨਹੀਂ ਤਾਂ ਉਪਦੇਸ਼ ਦ੍ਰਿੜਾਉਣ ਦੀ ਲੋੜ ਕੋਈ ਨਹੀਂ ਸੀ। ਬੱਸ ਅੰਮ੍ਰਿਤ ਛਕਣ ਸਾਰ ਹੀ ਜੇਕਰ ਅੰਮ੍ਰਿਤਧਾਰੀ ਸਿੰਘ ਬਹੁੜ ਗੁਰ ਉਪਦੇਸ਼ ਕਮਾਏ, ਬਿਹੂਣ ਬਣਿਆ ਰਹਿੰਦਾ ਹੈ ਅਤੇ ਡਿਗਦਾ ਡੋਲਦਾ ਨਹੀਂ, ਅਤੇ ਉਸ ਦੇ ਪਤਿਤ ਹੋਣ ਦਾ ਕੋਈ ਖਦਸ਼ਾ ਨਹੀਂ ਰਹਿੰਦਾ ਤਾਂ ਅੰਮ੍ਰਿਤ ਸਮਾਗਮ ਸਮੇਂ ਕੇਵਲ ਅੰਮ੍ਰਿਤ ਹੀ ਛਕਾਇਆ ਜਾਂਦਾ ਅਤੇ ਹੋਰ ਗੁਰਮਤ ਉਪਦੇਸ਼ ਕੋਈ ਨਾ ਦ੍ਰਿੜਾਇਆ ਜਾਂਦਾ । ਗੁਰਬਾਣੀ ਅੰਦਰ ਗੁਰਮਤ ਨਾਮ ਅਭਿਆਸ ਕਮਾਈਆਂ ਕਰਨ ਦਾ ਉਪਦੇਸ਼ ਗੁਰਸਿਖਾਂ ਪ੍ਰਤੀ ਹੈ ਨਾ ਕਿ ਅਸਿੱਖਾਂ ਪ੍ਰਤੀ। ਨਿਗੁਰੇ ‘ਗੁਰਮੰਤਰ ਹੀਟੱਸ ਭ੍ਰਿਸ਼ਟਣੀ ਪੁਰਸ਼ ਤਾਂ ਪਹਿਲਾਂ ਹੀ ਪਤਿਤ ਹਨ,
ਜੀਵਨ
ਤਿਨ੍ਹਾਂ ਨੂੰ
ਪਤਿਤ ਦਸ਼ਾ ਤੋਂ ਉਭਾਰਨ ਅਤੇ ਨਿਗੁਰਿਓਂ ਸਗੂਰਾ ਕਰਨ ਦਾ ਇਕੋ ਇਕ ਜ਼ਰੀਆ ਉਨ੍ਹਾਂ ਨੂੰ ਅੰਮਿ੍ਤ ਛਕਾ ਕੇ<noinclude></noinclude>
nx80f505oe92vklpxtz8i6lmb0075zo
ਪੰਨਾ:Raj Kumari.pdf/16
250
73419
229355
2026-07-26T16:28:24Z
Aman Arora PTL
1841
/* ਗਲਤੀਆਂ ਨਹੀਂ ਲਾਈਆਂ */ " {{gap}}“ਸ਼ੁਰੂ ਵਿਚ ਜਦੋਂ ਰਬ ਨੇ ਔਰਤ ਦੇ ਬਣਨ ਦਾ ਹੁਕਮ ਦਿਤਾ ਤਾਂ ਉਸ ਨੂੰ ਪਤਾ ਲਗਾ ਕਿ ਸਾਰਾ ਮਸਾਲਾ ਪੁਰਸ਼ ਬਣਾਉਣ ਵਿਚ ਖ਼ਤਮ ਹੋ ਚੁਕਾ ਹੈ ਤੇ ਕੋਈ ਠੋਸ ਚੀਜ਼ ਬਾਕੀ ਨਹੀਂ ਰਹੀ। ਫੇਰ ਰੱਬ ਨੂੰ ਇਕ ਵਿਉਂਤ ਸੁਝੀ। ਉਸ ਨੇ..." ਨਾਲ਼ ਸਫ਼ਾ ਬਣਾਇਆ
229355
proofread-page
text/x-wiki
<noinclude><pagequality level="1" user="Aman Arora PTL" /></noinclude>
{{gap}}“ਸ਼ੁਰੂ ਵਿਚ ਜਦੋਂ ਰਬ ਨੇ ਔਰਤ ਦੇ ਬਣਨ ਦਾ ਹੁਕਮ ਦਿਤਾ ਤਾਂ ਉਸ ਨੂੰ ਪਤਾ ਲਗਾ ਕਿ ਸਾਰਾ ਮਸਾਲਾ ਪੁਰਸ਼ ਬਣਾਉਣ ਵਿਚ ਖ਼ਤਮ ਹੋ ਚੁਕਾ ਹੈ ਤੇ ਕੋਈ ਠੋਸ ਚੀਜ਼ ਬਾਕੀ ਨਹੀਂ ਰਹੀ। ਫੇਰ ਰੱਬ ਨੂੰ ਇਕ ਵਿਉਂਤ ਸੁਝੀ। ਉਸ ਨੇ ਚੰਦਰਮੇ ਦੀ ਗੋਲਾਈ, ਇਸ਼ਕ-ਪੇਚੇ ਦੀ ਚਮਟ, ਵੇਲਾਂ ਦੀ ਨਜ਼ਾਕਤ, ਫੁਲਾਂ ਦੀ ਰੰਗਤ, ਗਣੇਸ਼ ਦੀ ਸੁੰਡ ਦਾ ਨਕੇਲਾਪਨ, ਹਿਰਨ ਦੀ ਤਕਣੀ, ਪੰਖੜੀਆਂ ਦੀ ਤਾਜ਼ਗੀ, ਬੱਦਲਾਂ ਦੀ ਚੀਕ ਪੁਕਾਰ, ਖ਼ਰਗੋਸ਼ ਦੀ ਝਿਜਕ, ਤਾਊਸ ਦਾ ਮਾਣ, ਤੋਤੇ ਦੇ ਕਲੇਜੇ ਦੀ ਨਰਮੀ, ਹੀਰੇ ਦੀ ਕਾਟ, ਸ਼ਹਿਦ ਦੀ ਮਿਠਾਸ, ਚੀਤੇ ਦੀ ਬੇ-ਰਹਿਮੀ, ਆਕਾਸ਼ ਦੀ ਗਰਮੀ, ਬਰਫ਼ ਦੀ ਸਰਦੀ, ਬੁਲਬਲਾਂ ਦੀ ਆਵਾਜ਼, ਕੋਇਲ ਦੇ ਗੀਤ, ਬਗ਼ਲੇ ਦੀ ਭਗਤੀ ਅਤੇ ਚ ੋਰ ਦੀ ਵਫ਼ਾਦਾਰੀ-ਇਨਾਂ ਸਭਨਾਂ ਨੂੰ ਲੈ ਕੇ ਚੰਗੀ ਤਰ੍ਹਾਂ ਆਪੋ ਵਿਚ ਮਿਲਾ ਕੇ ਔਰਤ ਬਣਾ ਦਿਤੀ। ਫੇਰ ਉਸ ਨੂੰ ਪੁਰਸ਼ ਦੇ ਹਵਾਲੇ ਕਰ ਦਿਤਾ। ਪਰ ਪੁਰਸ਼ ਇਕ ਹਫ਼ਤੇ ਪਿਛੋਂ ਹੀ ਵਾਪਸ ਮੁੜ ਆਇਆ ਤੇ ਰੱਬ ਨੂੰ ਕਹਿਣ ਲੱਗਾ:
“ਹੇ ਈਸ਼ਵਰ ਮਹਾਂਦੇਵ! ਇਹ ਵਸਤੂ ਜਿਹੜੀ ਤੂੰ ਮੈਨੂੰ ਦਿਤੀ ਹੈ, ਇਸ ਨੇ ਤਾਂ ਮੇਰਾ ਜੀਵਨ ਤਲਖ਼ ਬਣਾ ਦਿਤਾ ਹੈ। ਇਹ ਹਰ ਵੇਲੇ ਚਿੜ ਚਿੜ ਕਰਦੀ ਰਹਿੰਦੀ ਹੈ।ਮੈਨੂੰ ਤੰਗ ਕਰਦੀ ਹੈ; ਕਦੀ ਇਕੱਲਿਆਂ ਨਹੀਂ ਹੋਣ ਦਿੰਦੀ।ਮੈਨੂੰ ਹਰ ਵੇਲੇ ਇਸ ਦੀ ਰਖਵਾਲੀ ਕਰਨੀ ਪੈਂਦੀ ਹੈ। ਇਹ ਕਦੀ ਹੱਸਣ ਲੱਗ ਪੈਂਦੀ ਹੈ, ਕਦੀ ਮੂੰਹ ਚਾੜ੍ਹ ਲੈਂਦੀ ਹੈ ਤੇ ਸਾਰਾ ਦਿਨ ਵਿਹਲੀ ਬੈਠੀ ਰਹਿੰਦੀ ਹੈ। ਮੈਂ ਇਹ ਅਮਾਨਤ ਵਾਪਸ ਕਰਨ ਆਇਆ ਹਾਂ। ਮੇਰਾ ਇਸ ਨਾਲ ਗੁਜ਼ਾਰਾ ਨਹੀਂ।
“ਰੱਬ ਨੇ ਇਹ ਸੁਣ ਔਰਤ ਨੂੰ ਵਾਪਸ ਲੈ ਲਿਆ। ਅਜੇ ਇਕ ਹਫ਼ਤਾ ਵੀ ਨਹੀਂ ਲੰਘਿਆ ਸੀ ਕਿ ਪੁਰਸ਼ ਫਿਰ ਵਾਪਸ ਆਇਆ ਤੇ ਕਹਿਣ ਲੱਗਾ, ‘ਹੇ ਈਸ਼ਵਰ! ਮੈਨੂੰ ਵਾਪਸ ਜਾਣ ਤੇ ਪਤਾ ਲੱਗਾ ਕਿ ਮੇਰਾ ਜੀਵਨ ਅਕਾਰਥ ਜਾ ਰਿਹਾ ਹੈ। ਮੈਂ ਉਦਾਸ ਰਹਿਣ ਲਗ ਪਿਆ
१८<noinclude></noinclude>
aaimm5d539a0sbuy7xtpthnspq394cl
229356
229355
2026-07-26T16:33:35Z
Aman Arora PTL
1841
/* ਸੋਧਣਾ */
229356
proofread-page
text/x-wiki
<noinclude><pagequality level="3" user="Aman Arora PTL" /></noinclude>
{{gap}}“ਸ਼ੁਰੂ ਵਿਚ ਜਦੋਂ ਰਬ ਨੇ ਔਰਤ ਦੇ ਬਣਨ ਦਾ ਹੁਕਮ ਦਿਤਾ ਤਾਂ ਉਸ ਨੂੰ ਪਤਾ ਲਗਾ ਕਿ ਸਾਰਾ ਮਸਾਲਾ ਪੁਰਸ਼ ਬਣਾਉਣ ਵਿਚ ਖ਼ਤਮ ਹੋ ਚੁਕਾ ਹੈ ਤੇ ਕੋਈ ਠੋਸ ਚੀਜ਼ ਬਾਕੀ ਨਹੀਂ ਰਹੀ। ਫੇਰ ਰੱਬ ਨੂੰ ਇਕ ਵਿਉਂਤ ਸੁਝੀ। ਉਸ ਨੇ ਚੰਦਰਮੇ ਦੀ ਗੋਲਾਈ, ਇਸ਼ਕ-ਪੇਚੇ ਦੀ ਚਮਟ, ਵੇਲਾਂ ਦੀ ਨਜ਼ਾਕਤ, ਫੁਲਾਂ ਦੀ ਰੰਗਤ, ਗਣੇਸ਼ ਦੀ ਸੁੰਡ ਦਾ ਨਕੇਲਾਪਨ, ਹਿਰਨ ਦੀ ਤਕਣੀ, ਪੰਖੜੀਆਂ ਦੀ ਤਾਜ਼ਗੀ, ਬੱਦਲਾਂ ਦੀ ਚੀਕ ਪੁਕਾਰ, ਖ਼ਰਗੋਸ਼ ਦੀ ਝਿਜਕ, ਤਾਊਸ ਦਾ ਮਾਣ, ਤੋਤੇ ਦੇ ਕਲੇਜੇ ਦੀ ਨਰਮੀ, ਹੀਰੇ ਦੀ ਕਾਟ, ਸ਼ਹਿਦ ਦੀ ਮਿਠਾਸ, ਚੀਤੇ ਦੀ ਬੇ-ਰਹਿਮੀ, ਆਕਾਸ਼ ਦੀ ਗਰਮੀ, ਬਰਫ਼ ਦੀ ਸਰਦੀ, ਬੁਲਬਲਾਂ ਦੀ ਆਵਾਜ਼, ਕੋਇਲ ਦੇ ਗੀਤ, ਬਗ਼ਲੇ ਦੀ ਭਗਤੀ ਅਤੇ ਚਕੋਰ ਦੀ ਵਫ਼ਾਦਾਰੀ-ਇਨ੍ਹਾਂ ਸਭਨਾਂ ਨੂੰ ਲੈ ਕੇ ਚੰਗੀ ਤਰ੍ਹਾਂ ਆਪੋ ਵਿਚ ਮਿਲਾ ਕੇ ਔਰਤ ਬਣਾ ਦਿਤੀ। ਫੇਰ ਉਸ ਨੂੰ ਪੁਰਸ਼ ਦੇ ਹਵਾਲੇ ਕਰ ਦਿਤਾ। ਪਰ ਪੁਰਸ਼ ਇਕ ਹਫ਼ਤੇ ਪਿਛੋਂ ਹੀ ਵਾਪਸ ਮੁੜ ਆਇਆ ਤੇ ਰੱਬ ਨੂੰ ਕਹਿਣ ਲੱਗਾ:
{{gap}}“ਹੇ ਈਸ਼ਵਰ ਮਹਾਂਦੇਵ! ਇਹ ਵਸਤੂ ਜਿਹੜੀ ਤੂੰ ਮੈਨੂੰ ਦਿਤੀ ਹੈ, ਇਸ ਨੇ ਤਾਂ ਮੇਰਾ ਜੀਵਨ ਤਲਖ਼ ਬਣਾ ਦਿਤਾ ਹੈ। ਇਹ ਹਰ ਵੇਲੇ ਚਿੜ ਚਿੜ ਕਰਦੀ ਰਹਿੰਦੀ ਹੈ।ਮੈਨੂੰ ਤੰਗ ਕਰਦੀ ਹੈ; ਕਦੀ ਇਕੱਲਿਆਂ ਨਹੀਂ ਹੋਣ ਦਿੰਦੀ। ਮੈਨੂੰ ਹਰ ਵੇਲੇ ਇਸ ਦੀ ਰਖਵਾਲੀ ਕਰਨੀ ਪੈਂਦੀ ਹੈ। ਇਹ ਕਦੀ ਹੱਸਣ ਲੱਗ ਪੈਂਦੀ ਹੈ, ਕਦੀ ਮੂੰਹ ਚਾੜ੍ਹ ਲੈਂਦੀ ਹੈ ਤੇ ਸਾਰਾ ਦਿਨ ਵਿਹਲੀ ਬੈਠੀ ਰਹਿੰਦੀ ਹੈ। ਮੈਂ ਇਹ ਅਮਾਨਤ ਵਾਪਸ ਕਰਨ ਆਇਆ ਹਾਂ। ਮੇਰਾ ਇਸ ਨਾਲ ਗੁਜ਼ਾਰਾ ਨਹੀਂ।'
{{gap}}“ਰੱਬ ਨੇ ਇਹ ਸੁਣ ਔਰਤ ਨੂੰ ਵਾਪਸ ਲੈ ਲਿਆ। ਅਜੇ ਇਕ ਹਫ਼ਤਾ ਵੀ ਨਹੀਂ ਲੰਘਿਆ ਸੀ ਕਿ ਪੁਰਸ਼ ਫਿਰ ਵਾਪਸ ਆਇਆ ਤੇ ਕਹਿਣ ਲੱਗਾ, ‘ਹੇ ਈਸ਼ਵਰ! ਮੈਨੂੰ ਵਾਪਸ ਜਾਣ ਤੇ ਪਤਾ ਲੱਗਾ ਕਿ ਮੇਰਾ ਜੀਵਨ ਅਕਾਰਥ ਜਾ ਰਿਹਾ ਹੈ। ਮੈਂ ਉਦਾਸ ਰਹਿਣ ਲਗ ਪਿਆ
੧੮<noinclude></noinclude>
o326tufmozvpb9x6bgs3ltmachg0ccq