ਵਿਕੀਸਰੋਤ
pawikisource
https://pa.wikisource.org/wiki/%E0%A8%AE%E0%A9%81%E0%A9%B1%E0%A8%96_%E0%A8%B8%E0%A8%AB%E0%A8%BC%E0%A8%BE
MediaWiki 1.47.0-wmf.24
first-letter
ਮੀਡੀਆ
ਖ਼ਾਸ
ਗੱਲ-ਬਾਤ
ਵਰਤੋਂਕਾਰ
ਵਰਤੋਂਕਾਰ ਗੱਲ-ਬਾਤ
ਵਿਕੀਸਰੋਤ
ਵਿਕੀਸਰੋਤ ਗੱਲ-ਬਾਤ
ਤਸਵੀਰ
ਤਸਵੀਰ ਗੱਲ-ਬਾਤ
ਮੀਡੀਆਵਿਕੀ
ਮੀਡੀਆਵਿਕੀ ਗੱਲ-ਬਾਤ
ਫਰਮਾ
ਫਰਮਾ ਗੱਲ-ਬਾਤ
ਮਦਦ
ਮਦਦ ਗੱਲ-ਬਾਤ
ਸ਼੍ਰੇਣੀ
ਸ਼੍ਰੇਣੀ ਗੱਲ-ਬਾਤ
ਲੇਖਕ
ਲੇਖਕ ਗੱਲ-ਬਾਤ
ਪੋਰਟਲ
ਪੋਰਟਲ ਗੱਲ-ਬਾਤ
ਪ੍ਰਕਾਸ਼ਕ
ਪ੍ਰਕਾਸ਼ਕ ਗੱਲ-ਬਾਤ
ਲਿਖਤ
ਲਿਖਤ ਗੱਲ-ਬਾਤ
ਆਡੀਓਬੁਕ
ਆਡੀਓਬੁਕ ਗੱਲ-ਬਾਤ
ਅਨੁਵਾਦ
ਅਨੁਵਾਦ ਗੱਲ-ਬਾਤ
ਪੰਨਾ
ਪੰਨਾ ਗੱਲ-ਬਾਤ
ਇੰਡੈਕਸ
ਇੰਡੈਕਸ ਗੱਲ-ਬਾਤ
TimedText
TimedText talk
ਮੌਡਿਊਲ
ਮੌਡਿਊਲ ਗੱਲ-ਬਾਤ
Event
Event talk
ਪੰਨਾ:ਗ਼ਦਰ ਪਾਰਟੀ ਲਹਿਰ.pdf/187
250
16332
241644
193797
2026-10-21T14:39:14Z
Harchand Bhinder
2624
/* ਸੋਧਣਾ */
241644
proofread-page
text/x-wiki
<noinclude><pagequality level="3" user="Harchand Bhinder" /></noinclude>{{Multicol}}
ਦਿਤਾ ਕਿ ਉਹ (ਮੈਂਬਰ) ਨੁਕਤਾਚੀਨੀ ਭਾਵੇਂ ਕਰ ਲੈਣ, ਪਰ
ਬਿਲ ਨੂੰ ਪਾਸ ਕਰਨ ਵਿਚ ਮਿਲਵਰਤਨ ਦੇਣਾ ਹੀ ਪਵੇਗਾ।
ਮੈਂਬਰਾਂ ਨੇ ਲੋਕਾਂ ਵਿਚ ਆਪਣਾ ਮੂੰਹ ਰਖਣ ਲਈ ਦੋ ਮਾਮੂਲੀ
ਤਰਮੀਮਾਂ ਪੇਸ਼ ਕੀਤੀਆਂ, ਜੋ ਪਰਵਾਨ ਕਰ ਲਈਆਂ ਗਈਆਂ,
ਅਤੇ ਬਿਲ ਸਰਬ-ਸੰਮਤੀ ਨਾਲ ਪਾਸ ਕੀਤਾ ਗਿਆ<ref>Hardinge, p. 116.</ref>।
{{gap}}ਬਦੇਸੀ ਹਕੂਮਤ ਦੀ ਮਸ਼ੀਨਰੀ ਤਾਂ ਬਣੀ ਹੀ ਹਿੰਦੀਆਂ
ਦੀ ਆਰਥਕ ਲੁੱਟ ਖਸੂਟ ਨੂੰ ਜਾਰੀ ਰੱਖਣ ਲਈ ਉਨ੍ਹਾਂ ਨੂੰ ਦਬਾਈ
ਰੱਖਣ ਖਾਤਰ ਸੀ। ਇਸ ਦੇ ਹਿੰਦੀ ਪੁਰਜ਼ਿਆਂ ਵਿਚੋਂ ਜਿਹੜੇ
ਇਹ ਮਕਸਦ ਸਾਰਨ ਲਈ ਜਿਤਨਾ ਵਧੇਰੇ ਵਰਤੋਂ ਵਿਚ
ਲਿਆਂਦੇ ਜਾਂਦੇ, ਉਨ੍ਹਾਂ ਵਿਚ ਉਤਨੀ ਹੀ ਵੱਧ ਗਿਰਾਵਟ ਪੈਦਾ
ਹੁੰਦੀ। ਪੁਲਸ ਨੇ ਇਸ ਵਿਚ ਨੰਬਰ ਲਿਆ, ਅਤੇ ਪਹਿਲੇ ਮੁਕੱਦਮੇਂ
ਦੇ ਜੱਜਾਂ ਨੇ ਬੜੇ ਫਖਰ ਨਾਲ ਲਿਖਿਆ ਹੈ ਕਿ ਪੁਲਸ ਦੇ ਇਕ
ਸਿਪਾਹੀ ਨੇ ਵੀ ਗਦਰੀ ਇਨਕਲਾਬੀਆਂ ਦਾ ਸਾਥ ਨਾ ਦਿੱਤਾ<ref>First Case, Final Remarks, p. 1.</ref>।
{{gap}}ਅੰਗਰੇਜ਼ੀ ਹਕੂਮਤ ਦੇ ਹਿੰਦੀ ਨੌਕਰਾਂ ਵਿਚੋਂ ਕੇਵਲ ਫੌਜੀ
ਇਨਕਲਾਬੀਆਂ ਦਾ ਸਾਥ ਦੇਣ ਵਾਸਤੇ ਤਿਆਰ ਹੋਏ, ਅਤੇ ਇਨ੍ਹਾਂ
ਦੇ ਆਸਰੇ ਹੀ ਗਦਰ ਪਾਰਟੀ ਲਹਿਰ ਕਾਮਯਾਬੀ ਦੇ ਨੇੜੇ ਪੁਜੀ।
ਪਰ ਫੌਜੀ ਵੀ ਬਹੁਤਾ ਇਨਕਲਾਬੀ ਨਜ਼ਰੀਏ ਤੋਂ ਪ੍ਰੇਰਤ ਹੋ ਕੇ ਗਦਰੀਆਂ ਦਾ ਸਾਥ ਦੇਣ ਵਾਸਤੇ ਤਿਆਰ ਨਹੀਂ ਸੀ ਹੋਏ। ਉਨ੍ਹਾਂ ਵਿਚੋਂ
ਬਹੁਤੇ ਯੂਰਪ ਦੇ ਜੰਗ ਦੇ ਵਿਸ਼ੇਸ਼ ਹਾਲਤ ਦਾ ਸਦਕਾ ਇਨਕਲਾਬੀਆਂ ਵਲ ਝੁਕੇ ਸਨ। ੧੯ ਫਰਵਰੀ ਨੂੰ ਇਨਕਲਾਬੀਆਂ ਦੀ ਪਲੈਨ
ਦਾ ਅਗਾਊਂ ਪਤਾ ਲਗ ਜਾਣ ਕਰਕੇ ਜਦੋਂ ਅੰਗਰੇਜ਼ ਅਫਸਰਾਂ ਨੇ
ਮੀਆਂਮੀਰ ਦੇ ਹਿੰਦੀ ਸਪਾਹੀਆਂ ਨੂੰ ਫਾਲਿਨ ਕੀਤਾ, ਤਾਂ ਤੇਈਵੇਂ
ਰਸਾਲੇ ਦੇ ਜਵਾਨਾਂ ਉਸ ਵੇਲੇ ਵੀ ਇਰਾਦਾ ਕੀਤਾ ਕਿ, ਜੋ ਇਨਕਲਾਬੀ ਉਨ੍ਹਾਂ ਕੋਲ ਆਉਣ ਤਾਂ, ਉਹ (ਫੌਜੀ) ਇਨਕਲਾਬੀਆਂ ਉਤੇ
ਗੋਲੀ ਚਲਾਉਣ ਦੀ ਬਜਾਏ ਆਪਣੇ ਅੰਗਰੇਜ਼ ਅਫਸਰਾਂ ਨੂੰ ਮਾਰ
ਕੇ ਬਗਾਵਤ ਕਰ ਦੇਣਗੇ<ref>Second Case, Judgement, p. 59.</ref>। ਇਹ ਜ਼ਾਹਰ ਕਰਦਾ ਹੈ ਕਿ ਜਿਨਾਂ
ਫੌਜੀਆਂ ਵਿਚ ਇਨਕਲਾਬੀਆਂ ਨੂੰ ਕੰਮ ਕਰਨ ਦਾ ਵਧੇਰੇ
ਅਵਸਰ ਮਿਲਿਆ, ਉਹ ਕਿਸ ਹੱਦ ਤੱਕ ਗਦਰ ਕਰਨ ਲਈ
ਤੁੱਲ ਗਏ ਸਨ। ਫੌਜੀਆਂ ਵਿਚੋਂ ਮੁਖਬਰੀਆਂ ਵੀ, ਲਹਿਰ ਫੇਲ
ਹੋਣ ਪਿਛੋਂ ੧੯ ਫਰਵਰੀ ਦੇ ਮਗਰੋਂ ਹੋਈਆਂ। ਇਸ ਵਾਸਤੇ
ਜੇਕਰ ਹਿੰਦੀ ਫੌਜੀਆਂ ਵਿਚ ਪਹਿਲੋਂ ਵੇਲੇ ਸਿਰ ਇਨਕਲਾਬੀ
ਪ੍ਰਚਾਰ ਕੀਤਾ ਹੁੰਦਾ, ਜਾਂ ਫੌਜਾਂ ਵਿਚ ਕਾਫੀ ਗਿਣਤੀ ਵਿਚ ਦ੍ਰਿੱੜ
ਇਰਾਦੇ ਵਾਲੇ ਇਨਕਲਾਬੀ ਭਰਤੀ ਕਰਵਾਏ ਹੁੰਦੇ (ਜਿਵੇਂ ਗਦਰ
ਪਾਰਟੀ ਦੀ ਪਲੈਨ ਸੀ), ਤਾਂ ਫੌਜੀ ਬਾਹਰੋਂ ਹੋਈ ਪਹਿਲ ਦੇ ਆਸਰੇ
ਢੂੰਡਣ ਦੀ ਬਜਾਏ ਆਪ ਕਦਮ ਚੁਕ ਲੈਂਦੇ, ਅਤੇ ਗਦਰੀ
ਇਨਕਲਾਬੀਆਂ ਦੀ ਤਿਆਰੀ ਐਨ ਮੌਕਿਆ ਉਤੇ ਸਿਰੇ ਤੇ ਆਕੇ
ਨਾ ਅੱਟਕ ਜਾਂਦੀ।
{{gap}}ਪੰਜਾਬ ਅੰਗਰੇਜ਼ੀ ਰਾਜ ਵਿਚ ਮੁਕਾਬਲਤ ਪਿਛੋਂ ਸ਼ਾਮਲ
ਹੋਇਆ, ਇਸ ਕਰਕੇ ਬਾਕੀ ਦੇਸ ਦੇ ਮੁਕਾਬਲੇ ਰਾਜਸੀ
ਜਾਗਰਤੀ ਏਥੇ ਹੋਰ ਵੀ ਘੱਟ ਸੀ। ਅੰਗਰੇਜ਼ੀ ਸਰਕਾਰ ਹਿੰਦੂ,
ਸਿਖਾਂ ਅਤੇ ਮੁਸਲਮਾਨਾਂ ਦੇ ਵਖੇਵਿਆਂ ਨੂੰ ਆਪਣੇ ਮਤਲਬ ਲਈ
ਵਰਤ ਰਹੀ ਸੀ, ਅਤੇ ਤਿਨੇ ਧਿਰਾਂ ਸਰਕਾਰ ਨੂੰ ਇਕ ਦੂਜੇ ਤੋਂ
ਵੱਧ ਭਰਤੀ ਦੇਣ ਵਿਚ ਬਾਜੀ ਲੈ ਜਾਣ ਦਾ ਯਤਨ ਕਰਦੀਆਂ
ਸਨ। ਆਰੀਯਾ ਸਮਾਜ ਨੇ ਸੰਨ ੧੯੦੭ ਵਿਚ ਹੀ ਮਤਾ ਪਾਸ
ਕਰਕੇ ਕਿਸੇ ਰਾਜਸੀ ਅੰਦੋਲਨ ਨਾਲੋਂ ਆਪਣੀ ਬੇ-ਤਅੱਲਕੀ
ਪ੍ਰਗੱਟ ਕਰ ਦਿਤੀ ਸੀ<ref>O'Dwyer, p. 183.</ref>। ਮਾਰਚ ੧੯੧੫ ਵਿਚ ਸਿਖਾਂ ਦੇ ਕਈ
{{Multicol-break}}
ਆਗੂਆਂ ਨੇ ਸਰਕਾਰ ਉਤੇ ਜ਼ੋਰ ਦਿਤਾ ਕਿ ਗਦਰੀ ਇਨਕਲਾਬੀ
ਲਹਿਰ ਨੂੰ ਦਬਾਉਣ ਲਈ ਜੋ ਕਾਰਵਾਈ ਸਰਕਾਰ ਨੇ ਕੀਤੀ ਸੀ,
ਉਸ ਤੋਂ ਵੱਧ ਸਖਤ ਕਾਰਵਾਈ ਕੀਤੀ ਜਾਏ<ref>'O'Dwyer, p. 204.</ref>; ਅਤੇ ਕਿਹਾ
ਜਾਂਦਾ ਹੈ ਕਿ ਅਕਾਲ ਤਖਤ ਤੋਂ ਗਦਰ ਪਾਰਟੀ ਦੇ ਸਿਖ
ਇਨਕਲਾਬੀਆਂ ਦੇ ਅਸਿਖ ਹੋਣ ਦਾ ਹੁਕਮ ਨਾਮਾ ਜਾਰੀ ਕੀਤਾ
ਗਿਆ। ਮੁਸਲਮਾਨਾਂ ਦੀ ਪੇਂਡੂ ਜਨਤਾ ਉਤੇ ਜਾਗਰੀਦਾਰ ਅਤੇ
ਸਰਕਾਰੀ ਕਰਮਚਾਰੀਆਂ ਦਾ ਇਤਨਾਂ ਕਾਬੂ ਰਿਹਾ ਕਿ
ਉਨ੍ਹਾਂ ਇਸਲਾਮ ਹਮਾਇਤੀ ਜਜ਼ਬੇ ਦੇ ਉਲਟ ਹਜ਼ਾਰਾਂ
ਮੁਸਲਮਾਨਾਂ ਨੂੰ ਭਰਤੀ ਕਰਵਾਕੇ ਤੁਰਕੀ ਵਿਰੁਧ ਲੜਵਾ ਦਿਤਾ।
ਬੰਗਾਲ ਦੇ ਭਦਰ ਲੋਕਾਂ ਵਾਂਗੂ, ਜਾਂ ਮਹਾਂਰਾਸ਼ਟਰ ਦੇ ਚਿਤਪਵਨ
ਬ੍ਰਾਹਮਣਾਂ ਵਾਂਗੂੰ, ਪੰਜਾਬ ਵਿਚ ਕੋਈ ਐਸਾ ਦਰਮਿਆਨੇ ਤੱਬਕੇ
ਦਾ ਵੀ ਅਨਸਰ ਨਹੀਂ ਸੀ, ਜਿਸਨੂੰ ਇਨਕਲਾਬੀ ਜਾਗ ਲਗੀ
ਹੁੰਦੀ, ਜਾਂ ਜੋ ਪਿਛਲੀਆਂ ਰਵਾਇਤਾਂ ਦੇ ਉਭਾਰ ਹੇਠ ਇਨਕਲਾਬੀ
ਅਗਵਾਈ ਦੇਣ ਦੇ ਯੋਗ ਹੁੰਦਾ।
{{gap}}ਮੁਲਕ ਵਿਚ ਇਹ ਹਾਲਾਤ ਸਨ ਅਤੇ ਇਹ ਮਹੌਲ ਸੀ
ਜਦ ਗਦਰ ਪਾਰਟੀ ਦੇ ਇਨਕਲਾਬੀਆਂ ਨੇ ਦੇਸ ਨੂੰ ਹਥਿਆਰਬੰਦ
ਬਲਵੇ ਰਾਹੀਂ ਆਜ਼ਾਦ ਕਰਾਉਣ ਦਾ ਯਤਨ ਕੀਤਾ। ਜੇਕਰ ਓਹ
ਕਾਮਯਾਬੀ ਦੇ ਐਨ ਨੇੜੇ ਪੁੱਜ ਗਏ ਤਾਂ ਏਸ ਕਰਕੇ ਕਿ ਫੌਜੀ
ਉਨ੍ਹਾਂ ਦਾ ਸਾਥ ਦੇਣ ਲਈ ਤਿਆਰ ਹੋਏ; ਜੇਕਰ ਫੇਲ ਹੋਏ ਤਾਂ
ਇਸ ਕਰਕੇ ਕਿ ਹੋਰ ਦੇਸ ਵਾਸੀਆਂ ਨੇ ਨਾ ਕੇਵਲ ਉਨ੍ਹਾਂ ਦਾ
ਸਾਥ ਨਾ ਦਿੱਤਾ, ਬਲਕਿ ਉਨ੍ਹਾਂ ਵਿਚੋਂ ਕਈਆਂ ਨੇ ਇਨਕਲਾਬੀਆਂ ਨੂੰ ਦਬਾਉਣ ਵਿਚ ਉਲਟਾ ਸਰਕਾਰ ਦਾ ਸਾਥ ਦਿੱਤਾ। ਉਸ
ਸਮੇਂ ਪੰਜਾਬ ਦੇ ਗਵਰਨਰ<ref>O'Dwyer, p. 128.</ref>, ਪਹਿਲੇ ਮੁਕੱਦਮੇਂ ਦੇ ਜੱਜ<ref>First Case, Final Remarks, p. 1.</ref>, ਅਤੇ ਰੌਲਟ ਰੀਪੋਟ<ref>Rowlatt Report, p. 180.</ref>, ਸਭ ਇਸ ਬਾਰੇ ਮੁਤਫਿਕ ਹਨ ਕਿ ਗਦਰ
ਪਾਰਟੀ ਲਹਿਰ ਨੂੰ ਜਨਤਾ ਦੇ ਮਿਲਵਰਤਨ ਨਾਲ ਕਾਬੂ ਕੀਤਾ
ਗਿਆ। ਇੰਗਲੈਂਡ ਦੀ ਪਾਰਲੀਮੈਂਟ ਵਿਚ ਜਦ ਸਰਕਾਰ ਹਿੰਦ
ਉਤੇ ਨੁਕਤਾਚੀਨੀ ਕੀਤੀ ਗਈ ਕਿ ਉਸ ਨੇ ਗੋਰਾ ਫੌਜ ਨੂੰ ਭਾਰੀ
ਗਿਣਤੀ ਵਿਚ ਹਿੰਦ ਤੋਂ ਬਾਹਰ ਭੇਜ ਕੇ ਕਿਉਂ ਖਤਰਾ ਮੂਲ
ਲਿਆ, ਤਾਂ ਲਾਰਡ ਹਾਰਡਿੰਗ ਨੇ ਜਵਾਬ ਦਿੱਤਾ ਕਿ ਉਨ੍ਹਾਂ
ਹਿੰਦੀਆਂ ਉੱਤੇ ਭਰੋਸਾ ਕੀਤਾ ਅਤੇ ਇਹ ਭਰੋਸਾ ਠੀਕ ਸਾਬਤ
ਹੋਇਆ<ref>Official Reports of Parliamentary Debates, (Lords), 1917, Vol. XXV, p. 731.</ref>। ਪਹਿਲੋ ਸੰਸਾਰ ਯੁੱਧ ਦੇ ਅਖੀਰਲੇ ਮਰਹਲਿਆਂ ਵਿਚ ਜਦ ਰੂਸ ਨੇ ਜਰਮਨੀ ਨਾਲ ਸੁਲਹ ਕਰ ਲਈ ਸੀ, ਪੰਜਾਬ
ਦੇ ਗਵਰਨਰ ਨੇ ਪਬਲਕ ਵਿਚ ਤਕਰੀਰ ਕਰਦਿਆਂ ਕਿਹਾ ਕਿ,
“ਜੇ ਮੈਨੂੰ ਛੇ ਮਹੀਨੇ ਪਹਿਲੋਂ ਕੋਈ ਪੁਛਦਾ ਕਿ ਬਾਹਰੋਂ ਹਮਲੇ
ਦੀ ਸੰਭਾਵਨਾ ਬਾਰੇ ਮੇਰੀ ਕੀ ਰਾਏ ਹੈ, ਤਾਂ ਮੈਂ ਕਹਿੰਦਾ ਕਿ ਇਹ
ਐਵੇਂ ਡਰਾਵਾ ਹੈ। ਜੇ ਏਹੋ ਸਵਾਲ ਹੁਣ ਮੈਨੂੰ ਕਰੋ, ਤਾਂ ਮੈਂ
ਤੁਹਾਨੂੰ ਜਵਾਬ ਦੇਂਦਾ ਹਾਂ ਕਿ ਇਸ ਦਾ ਖਤਰਾ ਹੈ<ref>Sir Micheal O'Dwyer's speech in the
University Hall, Lahore, on 4th May, 1918.</ref>”। ਜੇਕਰ
ਅੰਗਰੇਜ਼ੀ ਕਰਮਚਾਰੀਆਂ ਨੂੰ ਮੁਲਕ ਦੇ ਅੰਦਰ ਇਨਕਲਾਬੀ
ਬਲਵੇ ਦੇ ਫੁਟ ਪੈਣ ਦੀ ਥੋੜੀ ਬਹੁਤੀ ਵੀ ਤਿਆਰੀ ਵਿਖਾਈ
ਦੇਂਦੀ, ਤਾਂ ਨਾਂ ਲਾਰਡ ਹਾਰਡਿੰਗ ਹਿੰਦੀਆਂ ਉੱਤੇ ਭਰੋਸਾ ਕਰ
ਸਕਦੇ ਸਨ, ਅਤੇ ਨਾ ਪੰਜਾਬ ਦੇ ਗਵਰਨਰ ਆਪਣੇ ਮੂੰਹੋਂ
ਅੰਤਰਰਾਸ਼ਟਰੀ ਪੋਜ਼ੀਸ਼ਨ ਸਪੱਸ਼ਟ ਕਰਕੇ ਇਨਕਲਾਬੀਆਂ
ਚੋਟ ਮਾਰਨ ਦਾ ਸੱਦਾ ਦੇ ਸਕਦੇ ਸਨ।
{{Multicol-end}}<noinclude>{{center|૧૫૧}}
{{rule}}
<references/></noinclude>
g20a4xuke00uzo93j7cd57ynjy8534r
ਪੰਨਾ:ਗ਼ਦਰ ਪਾਰਟੀ ਲਹਿਰ.pdf/188
250
16337
241645
194053
2026-10-21T14:48:03Z
Harchand Bhinder
2624
/* ਸੋਧਣਾ */
241645
proofread-page
text/x-wiki
<noinclude><pagequality level="3" user="Harchand Bhinder" /></noinclude>{{Multicol}}
{{gap}}ਗਦਰ ਪਾਰਟੀ, ਲਹਿਰ ਫੇਲ ਹੋਣ ਦਾ ਦੂਸਰਾ ਵੱਡਾ ਸਬੱਬ
ਇਹ ਬਣਿਆ ਕਿ, ਸੰਸਾਰ ਯੁੱਧ ਦੇ ਆਸ ਨਾਲੋਂ ਪਹਿਲੋਂ ਸ਼ੁਰੂ
ਹੋ ਜਾਣ ਕਰਕੇ, ਗਦਰ ਪਾਰਟੀ ਨੂੰ ਆਪਣੀਆਂ ਪਲੈਨਾਂ ਅਤੇ
ਸਕੀਮਾਂ ਨੂੰ ਨੇਪਰੇ ਚਾੜ੍ਹਨ ਹਿਤ ਤਿਆਰੀ ਵਾਸਤੇ ਲੋੜੀਂਦਾ ਸਮਾਂ
ਨਾ ਮਿਲਿਆ। ਗਦਰ ਪਾਰਟੀ ਮਈ ੧੯੧੩ ਵਿਚ ਕਾਇਮ
ਹੋਈ, ਅਤੇ ‘ਗਦਰ’ ਅਖਬਾਰ ਪਹਿਲੀ ਨਵੰਬਰ ਤੋਂ ਜਾਰੀ
ਹੋਇਆ। ਪਹਿਲਾ ਸੰਸਾਰ ਯੁੱਧ ਜੁਲਾਈ ੧੯੧੪ ਦੇ ਅਖੀਰ
ਵਿਚ ਆਰੰਭ ਹੋ ਗਿਆ। ਅਰਥਾਤ ਗਦਰ ਪਾਰਟੀ ਦੀਆਂ
ਸਰਗਰਮੀਆਂ ਸ਼ੁਰੂ ਹੋਇਆਂ ਨੂੰ ਇਕ ਸਾਲ ਵੀ ਨਹੀਂ ਸੀ ਪੂਰਾ
ਹੋਇਆ।
{{gap}}ਪਿਛਲੇ ਕਾਂਡਾਂ ਵਿਚ ਵੇਖਿਆ ਜਾ ਚੁਕਾ ਹੈ ਕਿ ਗਦਰ
ਪਾਰਟੀ ਦੀ ਇਹ ਪਲੈਨ ਸੀ ਕਿ ਅੰਗਰੇਜ਼ ਵਿਰੋਧੀ ਹਕੂਮਤਾਂ ਨਾਲ
ਤਾਲ ਮੇਲ ਪੈਦਾ ਕਰਕੇ ਹਿੰਦ ਆਜ਼ਾਦ ਕਰਾਉਣ ਲਈ ਉਨ੍ਹਾਂ ਤੋਂ
ਮਦਦ ਲਈ ਜਾਏ; ਹਿੰਦੀਆਂ ਨੂੰ ਬਦੇਸ਼ਾਂ ਵਿਚ ਫੌਜੀ ਸਿਖਿਆ
ਦਿਵਾਕੇ ਇਨਕਲਾਬੀ ਫੌਜੀ ਆਗੂ ਤਿਆਰ ਕੀਤੇ ਜਾਣੇ; ਦੇਸ ਵਿਚ
ਹੱਥਿਆਰ ਪੁਚਾਣ ਦਾ ਪ੍ਰਬੰਧ ਕੀਤਾ ਜਾਏ; ਹਿੰਦੀ ਫ਼ੌਜਾਂ ਵਿਚ
ਇਨਕਲਾਬੀ ਭਰਤੀ ਕਰਾਏ ਜਾਣ ਅਤੇ ਹਿੰਦੀ ਫੌਜੀਆਂ ਵਿਚ
ਅਗਾਊਂ ਪ੍ਰਚਾਰ ਕਰਕੇ ਉਨ੍ਹਾਂ ਨੂੰ ਗਦਰ ਕਰਨ ਲਈ ਤਿਆਰ
ਕੀਤਾ ਜਾਏ; ਹਿੰਦ ਦੀ ਜਨਤਾ ਵਿਚ ਵੀ ਪ੍ਰਚਾਰ ਕੀਤਾ ਜਾਏ; ਅਤੇ
ਦੇਸ ਦੀਆਂ ਰਾਜਸੀ ਜਥੇਬੰਦੀਆਂ, ਖਾਸ ਕਰ ਇਨਕਲਾਬੀਆਂ,
ਨਾਲ ਤਾਲ ਮੇਲ ਪੈਦਾ ਕੀਤਾ ਜਾਏ। ਗਦਰ ਪਾਰਟੀ ਦੇ ਮੁਖੀਆਂ
ਨੇ ਸੈਨਫ੍ਰਾਂਸਿਸਕੋ ਦੇ ਜਰਮਨ ਕੌਂਸਲ ਨਾਲ ਮੇਲ ਜੋਲ ਕਾਇਮ
ਕੀਤਾ, ਪਰ ਇਹ ਤਾਲ ਮੇਲ ਗਾਲਬਨ ਇਸ ਤੋਂ ਉਚੇਰੇ ਪੱਧਰ
ਉਤੇ ਅਜੇ ਨਹੀਂ ਸੀ ਪੁਜਿਆ ਜਦ ਪਹਿਲਾ ਸੰਸਾਰ ਯੁੱਧ ਸ਼ੁਰੂ
ਹੋ ਗਿਆ। ਸੰਸਾਰ ਯੁੱਧ ਲਗ ਜਾਣ ਉੱਤੇ ਜਰਮਨੀ ਅਤੇ ਗਦਰ
ਪਾਰਟੀ ਨੇ ਆਪਸ ਵਿਚਕਾਰ ਦੇ ਮਿਲਵਰਤਨ ਦਾ ਦਾਇਰਾ ਵੱਡਾ
ਕਰਨ ਦੀ ਜਲਦੀ ਜਲਦੀ ਕੋਸ਼ਸ਼ ਕੀਤੀ; ਪਰ ਇਸ ਦੇ ਅਮਲੀ
ਸ਼ਕਲ ਫੜਨ ਤੋਂ ਪਹਿਲਾਂ, ਵਾਕਿਆਤ ਦੀ ਤੇਜ਼ ਰਵਾਨਗੀ ਦੇ
ਕਾਰਨ, ਹਿੰਦ ਵਿਚ ਗਦਰ ਪਾਰਟੀ ਲਹਿਰ ਫੇਲ ਹੋ ਚੁਕੀ ਸੀ।
ਫੌਜੀ ਸਿਖਲਾਈ ਅਤੇ ਹੱਥਿਆਰਾਂ ਦੇ ਪ੍ਰਬੰਧ ਦੀ ਪਲੈਨ ਬਹੁਤੀ
ਜਰਮਨੀ ਨਾਲ ਤਾਲ ਮੇਲ ਉਤੇ ਨਿਰਭਰ ਸੀ। ਗਦਰ ਪਾਰਟੀ
ਨੇ ਅਮਰੀਕਾ ਦੇ ਵਿਚ ਵੀ ਗੁਪਤ ਤੌਰ ਉਤੇ ਫੌਜੀ ਸਿਖਲਾਈ ਦਾ
ਪ੍ਰਬੰਧ ਕੀਤਾ, ਪਰ ਇਹ ਬਹੁਤ ਅਧੂਰੀ ਸ਼ਕਲ ਵਿਚ ਸੀ ਜਦ
ਸੰਸਾਰ ਯੁੱਧ ਸ਼ੁਰੂ ਹੋ ਗਿਆ। ਇਹ ਵੀ ਵੇਖਿਆ ਜਾ ਚੁਕਾ ਹੈ ਕਿ
ਕਿ ਗਦਰ ਪਾਰਟੀ ਨੇ ਹਿੰਦ ਦੀ ਫੌਜ ਵਿਚ ਇਨਕਲਾਬੀ ਭਰਤੀ
ਕਰਵਾਉਣ ਦਾ ਕੰਮ ਆਰੰਭ ਕਰ ਦਿੱਤਾ ਸੀ ਅਤੇ ਚੰਦ ਇਕ
ਇਨਕਲਾਬੀ ਭਰਤੀ ਵੀ ਹੋਏ। ਇਸੇ ਤਰ੍ਹਾਂ ਦੇਸ ਵਿਚ ਅਤੇ
ਫੌਜੀਆਂ ਵਿਚ ਪ੍ਰਚਾਰ ਕਰਨ ਵਾਸਤੇ ਅਗਾਊਂ ਪਾਰਟੀਆਂ
ਭੇਜਣੀਆਂ ਸ਼ੁਰੂ ਹੋ ਗਈਆਂ ਸਨ; ਅਤੇ ਗਦਰ ਪਾਰਟੀ ਦੇ
ਪ੍ਰਧਾਨ, ਸ਼੍ਰੀ ਸੋਹਨ ਸਿੰਘ ‘ਭਕਨਾ’, ਦੇਸ ਦੇ ਇਨਕਲਾਬੀਆਂ ਅਤੇ
ਲੀਡਰਾਂ ਨਾਲ ਤਾਲ ਮੇਲ ਪੈਦਾ ਕਰਨ ਵਾਸਤੇ ਜੰਗ ਲਗਣ
ਤੋਂ ਪਹਿਲੋਂ ਅਮਰੀਕਾ ਤੋਂ ਦੇਸ ਵਲ ਰਵਾਨਾ ਹੋ ਚੁਕੇ
ਸਨ। ਅਰਥਾਤ ਗਦਰ ਪਾਰਟੀ ਨੇ ਇਨ੍ਹਾਂ ਸਾਰਿਆਂ ਬੰਨਿਆਂ
ਵਲ ਧਿਆਨ ਦੇਣਾ ਸ਼ੁਰੂ ਕਰ ਦਿਤਾ ਸੀ ਅਤੇ ਕਈ ਕਦਮ ਪੁਟੇ
ਵੀ ਜਾ ਚੁਕੇ ਸਨ; ਪਰ ਇਹ ਬਹੁਤ ਮੁਢਲੀ ਅਤੇ ਅਧੂਰੀ ਸ਼ਕਲ
ਵਿਚ ਸਨ, ਜਦ ਯੂਰਪ ਦੀ ਲੜਾਈ ਲਗ ਗਈ। ਜੇਕਰ ਯੂਰਪ
ਦੀ ਜੰਗ ਪੰਜ ਛੇ ਸਤ ਸਾਲ ਹੋਰ ਠਹਿਰ ਕੇ ਲਗਦਾ, ਜਿਵੇਂ ਗਦਰ
ਪਾਰਟੀ ਨੂੰ ਆਸ ਸੀ, ਅਤੇ ਗਦਰ ਪਾਰਟੀ ਨੂੰ ਆਪਣੀ
ਤਿਆਰੀ ਮੁਕੰਮਲ ਕਰਨ ਵਾਸਤੇ ਵਕਤ ਮਿਲ ਜਾਂਦਾ, ਤਾਂ
ਗਦਰ ਪਾਰਟੀ ਲਹਿਰ ਦੀ ਨਿਰਸੰਦੇਹ ਹੋਰ ਰੰਗਤ ਹੁੰਦੀ।
{{Multicol-break}}
{{gap}}ਅਮਰੀਕਾ ਤੋਂ ਢੋਲ ਵਜਾਕੇ ਇਨਕਲਾਬੀ ਮਹਿੰਮ ਵਾਸਤੇ
ਹਿੰਦ ਨੂੰ ਤੁਰਨ, ਕਿਰਪਾਲ ਸਿੰਘ ਸੂਹੀਏ ਨੂੰ ਬਿਨਾਂ ਪਰਖੇ
ਅੰਦਰੂਨੀ ਦਾਇਰੇ ਵਿਚ ਲੈ ਲੈਣ, ਭੇਦ ਨਾ ਰੱਖ ਸਕਣ, ਅਤੇ
ਇਸ ਕਿਸਮ ਦੀਆਂ ਕੀਤੀਆਂ ਹੋਰ ਗਲਤੀਆਂ, ਪੰਜਾਬੀ ਕਿਸਾਨ
ਦੇ ਉਸ ਅਣਸਾਧੇ ਸੁਭਾਉ ਮੁਤਾਬਕ ਸਨ, ਜੋ ਬਹੁਤਾ ਅੱਗਾ ਪਿਛਾ
ਵੀਚਾਰੇ ਬਿਨਾਂ ਫੋਰੀ ਕਾਰਰਵਾਈ ਦੇ ਬਹੁਤ ਯੋਗ ਹੈ, ਪਰ
ਸੋਚੀ ਵੀਚਾਰੀ ਸਕੀਮ ਅਨੁਸਾਰ ਲੰਮੀ ਡੋਰ ਦੇ ਕੇ
ਤਹੱਮਲ ਨਾਲ ਕੰਮ ਕਰਨ ਦੇ ਇਤਨਾ ਮੁਆਫਕ ਨਹੀਂ। ਸੰਨ
੧੯੦੭ ਵਾਲੀ ਪੰਜਾਬ ਦੇ ਕਿਸਾਨਾਂ ਵਿਚ ਹੋਈ ਐਜੀਟੇਸ਼ਨ
ਬਾਰੇ ਲਾਲਾ ਲਾਜਪਤ ਰਾਏ ਨੇ ਲਿਖਿਆ ਕਿ, “ਮੈਨੂੰ ਕੇਵਲ
ਇਹ ਡਰ ਹੈ ਕਿ ਕਿਧਰੇ ਮੌਕਿਆ ਤੋਂ ਪਹਿਲੋਂ ਨਾ ਪਟਾਕਾ ਪੈ
ਜਾਵੇ<ref>Rowlatt Report, p. 143.</ref>”। ਸ਼੍ਰੀ ਸਾਨਿਯਾਲ ਨੇ ਲਿਖਿਆ ਹੈ ਕਿ ਕਿਵੇਂ ਗਦਰੀ
ਇਨਕਲਾਬੀਆਂ ਨੂੰ ਬੇ ਮੌਕਿਆ ਕਾਰਰਵਾਈਆਂ ਕਰਨੋਂ ਮੁਸ਼ਕਲ
ਨਾਲ ਰੋਕੀ ਰਖਿਆ<ref>ਬਿੰਦੀ ਜੀਵਨ, ਭਾਗ ਪਹਿਲਾ, ਪੰਨੇ ੩੭ ਤੇ ੪੭.</ref>। ਰੋਲਟਰੀਪੋਟ ਵਿਚ ਗਦਰ ਪਾਰਟੀ
ਲਹਿਰ ਦਾ ਸਾਰ ਤੱਤ ਕਢਦਿਆਂ ਲਿਖਿਆ ਹੈ ਕਿ ਸਿਖਾਂ ਦੇ
ਫੁਰਨੇ ਅਤੇ ਅਮਲ ਵਿਚ ਵਕਫਾ ਘੱਟ ਹੈ<ref>Rowlatt Report, p. 161.</ref>। ਬੰਗਾਲੀ
ਬਿਨਕਲਾਬੀਆਂ ਨਾਲ ਮੇਲ ਹੋਣ ਤੋਂ ਪਹਿਲੋਂ ਬੇਕਾਇਦਗੀ ਅਤੇ
ਜਲਦ ਬਾਜ਼ੀ ਵਿਚ ਕੀਤੀਆਂ ਗਦਰੀ ਇਨਕਲਾਬੀਆਂ ਦੀਆਂ
ਕਾਰਰਵਾਈਆਂ, ਅਤੇ ਜਿਸ ਤਰਾਂ ਦੇਸ ਆਉਂਦਿਆਂ ਰਸਤੇ ਵਿਚ
ਹੀ ਹਾਂਗਕਾਂਗ ਅਤੇ ਪੀਨਾਂਗ ਗਦਰ ਕਰ ਦੇਣ ਲਈ ਉਹ
ਤੱਤਪਰ ਹੋ ਗਏ, ਇਨ੍ਹਾਂ ਨੂੰ ਸਮੁਚੇ ਤੌਰ ਉਤੇ ਵੀਚਾਰਿਆਂ ਵੀ
ਮਨ ਉਤੇ ਇਹੋ ਅਸਰ ਰਹਿ ਜਾਂਦਾ ਹੈ। ਪੰਜਾਬੀ ਕਿਸਾਨ ਦੇ
ਇਸ ਘਣਸਾਧੇ ਸੁਭਾਉ ਦੇ ਕਈ ਚੰਗੇ ਪਹਿਲੂ ਵੀ ਹਨ। ਪਰ
ਇਨਕਲਾਬੀ ਦ੍ਰਿਸ਼ਟੀ-ਕੋਨ ਤੋਂ, ਖਾਸ ਕਰ ਗੁਪਤ ਰਹਿ ਕੇ ਕੰਮ
ਕਰ ਸਕਣ ਦੇ ਨਜ਼ਰੀਏ ਤੋਂ, ਇਸ ਦਾ ਬੰਗਾਲ ਦੇ
ਇਨਕਲਾਬੀਆਂ ਦੀ ਅਮਲੀ ਵਰਤੋਂ ਨਾਲ ਮੁਕਾਬਲਾ ਕੀਤਿਆਂ
ਫਰਕ ਸਪੱਸ਼ਟ ਹੁੰਦਾ ਹੈ। ਸੰਨ ੧੯੦੬ ਤੋਂ ੧੯੧੭ ਤਕ
ਬੰਗਾਲ ਵਿਚ ੨੧੦ ਇਨਕਲਾਬੀ ਵਾਰਦਾਤਾਂ ਹੋਈਆਂ ਅਤੇ
੧੧੦ ਕਰਨ ਦੀ ਕੋਸ਼ਸ਼ ਕੀਤੀ ਗਈ; ਪਰ ਇਸ ਸਿਲਸਲੇ ਵਿਚ
ਪੁਲਸ ਸਿਰਫ ੮੪ ਇਨਕਲਾਬੀਆਂ ਨੂੰ ਸਜ਼ਾ ਦਵਾ ਸਕੀ<ref>Rowlatt Report, p. 139.</ref>,
ਜਿਨ੍ਹਾਂ ਵਿਚੋਂ ਚਾਰ ਨੂੰ ਫਾਂਸੀ ਲਗੀ ਅਤੇ ਤੇਰਾਂ ਨੂੰ ਉਮਰ ਕੈਦ
ਦੀ ਸਜ਼ਾ ਹੋਈ<ref>Ibid, Chapter iv.</ref>। ਇਹ ਨਹੀਂ ਕਿਹਾ ਜਾ ਸਕਦਾ ਕਿ ਵਧੇਰ
ਸਿਖਲਾਈ ਦਾ ਸਮਾਂ ਮਿਲ ਜਾਣ ਨਾਲ ਪੰਜਾਬੀ ਕਿਸਾਨ ਦੇ
ਅਣਸਾਧੇ ਸੁਭਾਉ ਸਾਧਿਆ ਨਹੀਂ ਸੀ ਜਾ ਸਕਦਾ; ਪਰ
ਗਦਰ ਪਾਰਟੀ ਲਹਿਰ ਨੂੰ ਫੇਲ ਕਰਨ ਵਿਚ ਜੋ ਇਸ ਨੇ ਹਿੱਸਾ
ਪਾਇਆ, ਉਸ ਨੂੰ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ।
{{gap}}ਗਦਰ ਪਾਰਟੀ ਦੇ ਆਗੂ ਗਦਰ ਪਾਰਟੀ ਲਹਿਰ ਫੇਲ
ਹੋਣ ਦੀ ਜ਼ਿੰਮੇਵਾਰੀ ਤੋਂ ਬਰੀ ਨਹੀਂ ਕੀਤੇ ਜਾ ਸਕਦੇ। ਹਿੰਦ ਵਿਚ
ਇਨਕਲਾਬੀਆਂ ਦੇ ਦਾਖਲ ਹੋਣ ਦੇ ਚਾਨਸਾਂ ਦਾ ਜਾਇਜ਼ਾ ਲਏ
ਬਗੈਰ, ਅਤੇ ਹਥਿਆਰ ਅਤੇ ਮਾਇਆ ਪੁਚਾਣ ਦੇ ਸਾਧਨਾਂ ਨੂੰ
ਨਿਸਚੇ ਕੀਤੇ ਬਿਨਾਂ, ਉਨ੍ਹਾਂ ਨੇ ਗਦਰੀ ਇਨਕਲਾਬੀਆਂ ਦੇ ਜੱਥੇ,
ਜਿਸ ਵਿਚ ਗਦਰ ਪਾਰਟੀ ਦੇ ਕਈ ਸਿਰਕਰਦਾ ਆਗੂ ਆਪ ਵੀ
ਸ਼ਾਮਲ ਸਨ, ਨੂੰ ਦੇਸ ਜਾਣ ਲਈ ਠਿਲਣ ਦਿਤਾ। ਜਾਂ ਤਾਂ ਗਦਰ
ਪਾਰਟੀ ਦੇ ਆਗੂ ਖੁਦ ਆਪ ਪੰਜਾਬੀ ਕਿਸਾਨ ਦੇ ਅਣਸਾਧੇ
ਸੁਭਾਉ ਅਨੁਸਾਰ ਕੰਮ ਕਰ ਰਹੇ ਸਨ, ਜਾਂ ਉਹ ਆਪਣੇ
{{Multicol-end}}<noinclude>{{center|੧੫੨}}
{{rule}}
<references/></noinclude>
diyw31wkok111ykxrp2ozfo98w3bn29
ਪੰਨਾ:ਗ਼ਦਰ ਪਾਰਟੀ ਲਹਿਰ.pdf/189
250
16342
241661
194056
2026-10-22T00:11:13Z
Harchand Bhinder
2624
/* ਸੋਧਣਾ */
241661
proofread-page
text/x-wiki
<noinclude><pagequality level="3" user="Harchand Bhinder" /></noinclude>{{Multicol}}
ਸਾਥੀਆਂ ਦੇ ਉਭਾਰ ਉਤੇ ਕਾਬੂ ਪਾਕੇ ਇਸ ਨੂੰ ਵਿਉਂਤ ਕੇ ਨਾ
ਚਲਾ ਸਕੇ।
{{gap}}ਗਦਰ ਪਾਰਟੀ ਲਹਿਰ ਫੇਲ ਕਰਨ ਵਿਚ ਸਬੱਬ ਜਾਂ
ਚਾਨਸ, ਜਿਸ ਨੇ ਕਈ ਲਹਿਰਾਂ ਨਾਲ ਹੱਥ ਕੰਡੇ ਕੀਤੇ ਹਨ, ਨੇ
ਵੀ ਆਪਣਾ ਹਿੱਸਾ ਪਾਇਆ। ਹਿੰਦ ਵਿਚ ਗਦਰ ਕਰਨ ਵਾਸਤੇ
੨੧ ਫਰਵਰੀ ੧੯੧੫ ਦੀ ਤਾਰੀਖ ਨੀਯਤ ਕੀਤੀ ਗਈ ਸੀ,
ਅਤੇ ਕਿਰਪਾਲ ਸਿੰਘ ਸੂਹੀਆ ੧੩ ਫਰਵਰੀ ਨੂੰ ਲਹਿਰ ਵਿਚ
ਦਾਖਲ ਹੋਇਆ। ਕਿਰਪਾਲ ਸਿੰਘ ਦੇ ਲਹਿਰ ਵਿਚ ਘੁਸਣ ਤੋਂ
ਪਹਿਲੋਂ ਅੰਗਰੇਜ਼ੀ ਸਰਕਾਰ ਨੂੰ ਸੁੰਦਕ ਜ਼ਰੂਰ ਸੀ ਕਿ ਗਦਰੀ
ਇਨਕਲਾਬੀ ਕੁਝ ਕਰਨ ਦੇ ਆਹਰ ਵਿਚ ਹਨ, ਪਰ ਉਸ ਨੂੰ
ਗਦਰੀ ਇਨਕਲਾਬੀਆਂ ਦੀ ਪਲੈਨ ਅਤੇ ਪਹੁੰਚ ਦੇ ਅੰਦਰੂਨੀ
ਭੇਦਾਂ ਬਾਰੇ ਪਤਾ ਨਹੀਂ ਸੀ। ਇਸ ਬਾਰੇ ਕਿਰਪਾਲ ਸਿੰਘ
ਨੇ ੧੪ ਫਰਵਰੀ ਨੂੰ ਪੁਲਸ ਨੂੰ ਇਤਲਾਹ ਦਿਤੀ। ਅਰਥਾਤ
ਇਹ ਕਿਆਸ ਆਉਣੋਂ ਨਹੀਂ ਰੁਕਦਾ ਕਿ ਜੇਕਰ ਕਿਰਪਾਲ
ਸਿੰਘ ਸੂਹੀਆ ਕੇਵਲ ਇਕ ਹਫਤਾ ਹੋਰ ਗਦਰੀ
ਇਨਕਲਾਬੀਆਂ ਦੇ ਅੰਦਰੂਨੀ ਦਾਇਰੇ ਵਿਚ ਨਾ ਘੁਸਦਾ, ਤਾਂ
ਕੀ ਹੁੰਦਾ?
{{rule|3em}}
{{dhr|3em}}
{{center|<poem>{{larger|'''ਤੇਈਵਾਂ ਕਾਂਡ'''}}
{{xx-larger|'''ਲਹਿਰ ਦੀ ਸਪਿੱਰਟ<ref>ਗਦਰ ਪਾਰਟੀ ਲਹਿਰ ਦੀ ਸਪਿੱਰਟ, ਮੁਕੱਦਮਿਆਂ ਵਿਚ ਹੋਈਆਂ
ਗਵਾਹੀਆਂ ਅਤੇ ਨਿਰਪੱਖ ਹੋਰ ਸ਼ਹਾਦਤਾਂ ਤੋਂ ਸਾਫ ਤੌਰ ਉੱਤੇ ਜ਼ਾਹਰ
ਹੁੰਦੀ ਹੈ। ਇਸ ਵਾਸਤੇ ਉਹ ਪ੍ਰਚੱਲਤ ਰਵਾਇਤਾਂ, ਜਿਨ੍ਹਾਂ ਬਾਰੇ ਕੋਈ
ਸਬੂਤ ਜਾਂ ਹਵਾਲਾ ਨਹੀਂ ਦਿੱਤਾ ਜਾ ਸਕਦਾ, ਵੀ ਸ਼ਾਮਲ ਕਰ ਲਈਆਂ
ਗਈਆਂ ਹਨ, ਕਿਉਂਕਿ ਇਨਾਂ ਦੇ ਸ਼ਾਮਲ ਕਰਨ ਨਾਲ ਖਾਸ ਫਰਕ ਨਹੀਂ
ਪੈਂਦਾ। ਇਹ ਰਵਾਇਤਾਂ ਕੇਵਲ ਨਿਰਪੱਖ ਸ਼ਹਾਦਤਾਂ ਰਾਹੀਂ ਸਾਬਤ ਹੋਏ
ਸਪਿੱਰਟ ਦੇ ਪਹਿਲੂਆਂ ਨੂੰ ਉਘੇੜਨ ਦਾ ਕੰਮ ਦੇਂਦੀਆਂ ਹਨ।</ref>'''}}</poem>}}
{{gap}}ਲਹਿਰਾਂ ਨੂੰ ਕੇਵਲ ਰਾਜਸੀ ਅਥਵਾ ਸਮਾਜਕ ਨਿਸ਼ਾਨਿਆਂ
ਨੂੰ ਪ੍ਰਾਪਤ ਕਰਨ ਹਿਤ ਹੋਈ ਕਾਮਯਾਬੀ ਜਾਂ ਨਾ-ਕਾਮਯਾਬੀ ਦੇ
ਗਜਾਂ ਨਾਲ ਨਹੀਂ ਨਾਪਿਆ ਜਾਣਾ ਚਾਹੀਦਾ। ਕਿਸੇ ਲਹਿਰ
ਵਿਚ ਕੰਮ ਕਰ ਰਹੀ ਸਪਿੱਰਟ ਉਸ ਦਾ ਜ਼ਰੂਰੀ ਅੰਗ ਹੁੰਦਾ ਹੈ,
ਅਤੇ ਗਦਰ ਪਾਰਟੀ ਲਹਿਰ ਦੀ ਸਪਿੱਰਟ ਇਸ ਦਾ ਵਿਸ਼ੇਸ਼
ਚਿਨ ਸੀ।
{{gap}}ਦੂਜੇ ਕਾਂਡ ਵਿਚ ਵੇਖਿਆ ਜਾ ਚੁਕਾ ਹੈ ਕਿ ਕੈਨੇਡਾ,
ਅਮਰੀਕਾ ਅਤੇ ਧੁਰ ਪੂਰਬ ਦੇ ਦੇਸਾਂ ਨੂੰ ਪੰਜਾਬੀ ਕਿਸਾਨਾਂ ਦੇ
ਜਾਣ ਦਾ ਵੱਡਾ ਕਾਰਨ ਆਰਥਕ ਮਜਬੂਰੀ ਸੀ। ਗੁਰਬਤ ਦੇ ਦੇਸੋਂ
ਭਜਾਏ ਹੋਏ ਕਿਸਾਨਾਂ, ਜੋ ਕੇਵਲ ਪੈਸਾ ਕਮਾਉਣ ਖਾਤਰ ਆਪਣੇ
ਪ੍ਰਵਾਰਾਂ ਅਤੇ ਬਾਲ ਬੱਚਿਆਂ ਤੋਂ ਵਿਛੜ ਕੇ ਬਦੇਸਾਂ ਨੂੰ ਸਾਲਾਂ
ਤੋਂ ਗਏ ਹੋਏ ਸਨ, ਨੇ ਗਦਰ ਪਾਰਟੀ ਲਹਿਰ ਵਿਚ ਸ਼ਾਮਲ ਹੋ ਕੇ
ਨਾ ਕੇਵਲ ਅਮਰੀਕਾ ਕੈਨੇਡਾ ਵਿਚ ਕਮਾਈ ਦੇ ਵਧੀਆ ਅਵਸਰਾਂ
{{Multicol-break}}
ਨੂੰ ਲੱਤ ਮਾਰੀ, ਬਲਕਿ ਉਨ੍ਹਾਂ ਵਿਚੋਂ ਕਾਫੀ ਗਿਣਤੀ ਨੇ ਹੱਥੀਂ ਸਖਤ
ਮੁਸ਼ੱਕਤ ਕਰਕੇ ਗਾਹੜੇ ਪਸੀਨੇ ਦੀ ਆਪਣੀ ਪਿਛਲੀ ਕਮਾਈ
ਵੀ ਗਦਰ ਪਾਰਟੀ ਦੇ ਹਵਾਲੇ ਕਰ ਦਿੱਤੀ, ਅਤੇ ਆਪ ਗਦਰੀ
ਮੁਹਿੰਮ ਵਿਚ ਸ਼ਾਮਲ ਹੋਕੇ ਦੇਸ ਨੂੰ ਅਹੁਤੀਆਂ ਪਾਉਣ ਆ ਗਏ।
{{gap}}‘ਗਦਰ' ਅਖਬਾਰ ਮੁਫਤ ਵੰਡਿਆ ਜਾਂਦਾ। ਇਸ ਨੂੰ
ਜਾਰੀ ਕਰਨ ਦੇ ਤੇ ਇਸ ਦੇ ਚਲੰਤ ਖਰਚ, ਅਤੇ ਯੁਗੰਤਰ
ਆਸ਼ਰਮ ਤੇ ਗਦਰ ਪਾਰਟੀ ਦੀਆਂ ਹੋਰ ਸਰਗਰਮੀਆਂ ਦੇ ਸਾਰੇ
ਖਰਚ, ਕੈਨੇਡਾ, ਅਮਰੀਕਾ ਅਤੇ ਹੋਰ ਬਦੇਸਾਂ ਵਿਚ ਗਏ ਪੰਜਾਬੀ
ਕਾਮੇਂ ਆਪਣੇ ਪਾਸੋਂ ਉਗਰਾਹੀਆਂ ਕਰਕੇ ਪੂਰੇ ਕਰਦੇ ਰਹੇ<ref>First Case, Judgement, The beginning
of the Conspiracy and war, pp. 2-3; Mandlay Case, Evidence of Nawab khan and
Mula Singh; Mandlay Case, Judgement, p. 31.</ref>।
ਹਿੰਦ ਨੂੰ ਗਦਰੀ ਮੁਹਿੰਮ ਭੇਜਣ ਅਤੇ ਸਿਆਮ-ਬਰਮਾ ਦੀ ਮੁਹਿੰਮ
ਸ਼ੁਰੂ ਵਿਚਲੇ ਖਰਚ ਵੀ ਗਦਰ ਪਾਰਟੀ ਨੇ ਆਪਣੇ ਪਾਸੋਂ
ਪੂਰੇ ਕੀਤੇ। ਸਿਆਮ-ਬਰਮਾ ਦੀ ਮੁਹਿੰਮ ਦੇ ਖਰਚ ਦਾ ਭਾਰ
ਜਰਮਨਾਂ ੨੪ ਜਾਂ ੨੫ ਅਪ੍ਰੈਲ ੧੯੧੫ ਦੇ ਪਿਛੋਂ ਵੰਡਾਇਆ
ਜਾਪਦਾ ਹੈ; ਕਿਉਂਕਿ ਲਾ: ਹਰਦਿਆਲ ਨੇ ਜੋਧ ਸਿੰਘ ਰਾਹੀਂ
‘ਪੰਡਤ’ ਰਾਮ ਚੰਦ ਨੂੰ ਸੁਨੇਹਾ ਭੇਜਿਆ ਕਿ ਜਰਮਨੀ ਮਾਲੀ
ਸਹਾਇਤਾ ਕਰਨ ਵਾਸਤੇ ਤਿਆਰ ਹੈ, ਅਤੇ ਜੋਧ ਸਿੰਘ ੨੪
ਜਾਂ ੨੫ ਅਪ੍ਰੈਲ ੧੯੧੫ ਨੂੰ ਬਰਲਨ ਤੋਂ ਨੀਊ ਯਾਰਕ ਪੂਜਾ
ਅਤੇ ਇਸ ਦੇ ਪਿਛੋਂ ‘ਪੰਡਤ' ਰਾਮ ਚੰਦ ਨੂੰ ਮਿਲਿਆ<ref>Third Case, Evidence of Jodh Singh.</ref>। ਜੇਕਰ
‘ਪੰਡਤ’ ਰਾਮ ਚੰਦ ਦੇ ਜਰਮਨਾਂ ਨਾਲ ਇਸ ਤੋਂ ਪਹਿਲੋਂ
ਤਅੱਲਕਾਤ ਗੁੜੇ ਹੋ ਗਏ ਸਨ ਅਤੇ ਉਨ੍ਹਾਂ ਜਰਮਨਾਂ ਪਾਸੋਂ
ਮਾਲੀ ਸਹਾਇਤਾ ਲੈਣੀ ਸ਼ੁਰੂ ਕਰ ਦਿਤੀ ਸੀ, ਤਾਂ ਇਸ ਵਿਚੋਂ
ਸਿਆਮ-ਬਰਮਾ ਗਏ ਇਨਕਲਾਬੀਆਂ ਨੂੰ ਮਾਇਆ ਨਹੀਂ ਪੁਜੀ
ਜਾਪਦੀ; ਕਿਉਂਕਿ ਬਰਮਾ ਕੇਸ ਵਿਚ ਹੋਈਆਂ ਸ਼ਹਾਦਤਾਂ
ਦੱਸਦੀਆਂ ਹਨ ਕਿ ਹਿੰਦ ਆਏ ਗਦਰੀਆਂ ਵਾਂਗੂੰ ਸਿਆਮ
ਬਰਮਾ ਗਏ ਗਦਰੀ ਇਨਕਲਾਬੀਆਂ ਨੂੰ ਵੀ ਇਕ ਸਮੇਂ ਮਾਇਕ
ਤੰਗੀ ਸੀ<ref>Mandlay Case, Judgement, p. 34.</ref>।
{{gap}}ਗਦਰ ਅਖਬਾਰ ਨੂੰ ਜਾਰੀ ਕਰਨ ਵੇਲੇ ਹੋਈ ਉਗਰਾਹੀ
ਅਤੇ ਇਸ ਦੇ ਚਲੰਤ ਖਰਚ ਪੂਰੇ ਕਰਨ ਵਾਸਤੇ ਮਾਹਵਾਰੀ
ਚੰਦਿਆਂ ਤੋਂ ਇਲਾਵਾ, ੧੫ ਫਰਵਰੀ ੧੯੧੪ ਨੂੰ ਸਟਾਕਟਨ
ਵਿਚ ਇਕ ਮੀਟਿੰਗ ਹੋਈ ਜਿਸ ਵਿਚ ਹਾਜ਼ਰੀ ਬਹੁਤ ਸੀ। ਇਸ
ਮੀਟਿੰਗ ਵਿਚ ਹਾਜ਼ਰ “ਸੱਭ ਸਜਣਾਂ ਨੇ ਅਗੋਂ ਤੋਂ ਆਪਣੀ
ਕਮਾਈ ਇਨਕਲਾਬੀ ਮਕਸਦ ਵਾਸਤੇ ਭੇਟਾ ਕਰਨ ਦਾ ਬਚਨ
ਦਿੱਤਾ<ref>First Case, The beginning of the Cons.
piracy and war, p. 6.</ref>”। ਸ਼੍ਰੀ ਜਵਾਲਾ ਸਿੰਘ (ਗਦਰ ਪਾਰਟੀ ਦੇ ਮੀਤ ਪ੍ਰਧਾਨ)
ਨੇ ਆਪਣੇ ਕੋਲੋਂ ਵਜ਼ੀਫੇ ਦੇ ਕੇ ਅਮਰੀਕਾ ਵਿਚ ਪੜ੍ਹਾਉਣ ਲਈ
ਦੇਸੋਂ ਵਿਦਿਆਰਥੀ ਮੰਗਵਾਏ; ਅਤੇ ਮਨੀਲਾ ਗਦਰ ਪਾਰਟੀ ਦੇ
ਪ੍ਰਧਾਨ ਸ਼੍ਰੀ ਚੰਨਣ ਸਿੰਘ, ਜੋ ਬੜੇ ਅਮੀਰ ਸਨ, ਨੇ ਆਪਣੀ
ਸਾਰੀ ਜਾਇਦਾਦ ਇਨਕਲਾਬੀ ਮਕਸਦ ਵਾਸਤੇ ਅਰਪਣ ਕਰਨ
ਦੀ ਪੇਸ਼ਕਸ਼ ਕੀਤੀ<ref>Third Case, Evidence, p. 87.</ref>। ‘ਕੌਮਾ ਗਾਟਾ ਮਾਰੂ’ ਦੇ ਵੈਨਕੋਵਰ ਪੁਜਣ
ਉੱਤੇ ੨੨੦੦੦ ਡਾਲਰ ਜਹਾਜ਼ ਦੇ ਠੇਕੇ ਦਾ ਬਕਾਇਆ ਕੈਨੇਡਾ
ਦੇ ਹਿੰਦੀਆਂ ਵਲੋਂ ਤਾਰਿਆ ਗਿਆ<ref>Rowlatt Report, p. 147.</ref>। ਗਦਰੀ ਇਨਕਲਾਬੀਆਂ
{{Multicol-end}}<noinclude>{{center|੧੫੩}}
{{rule}}
<references/></noinclude>
ie96m1k8wld93yz0ismz9q3ytb2xuzy
ਪੰਨਾ:ਗ਼ਦਰ ਪਾਰਟੀ ਲਹਿਰ.pdf/190
250
16347
241663
239392
2026-10-22T00:30:48Z
Harchand Bhinder
2624
/* ਸੋਧਣਾ */
241663
proofread-page
text/x-wiki
<noinclude><pagequality level="3" user="Harchand Bhinder" /></noinclude>{{Multicol}}
ਨੇ ਆਪਣੀ ਸਾਰੀ ਜਾਇਦਾਦ ਅਤੇ ਕਮਾਈ ਗਦਰ ਪਾਰਟੀ ਦੇ
ਹਵਾਲੇ ਕਰਕੇ ਦੇਸ ਨੂੰ ਗਦਰੀ ਮੁਹਿੰਮ ਲਈ ਜਾਣਾ ਸੀ<ref>San Francisco Trial, Testimony of
Nawab Khan</ref>। ਇਕ ਕੈਨੇਡਾ ਵਾਸੀ ਗੋਰੇ ਦੀ ਬਰਤਾਨੀਆਂ ਦੇ ਲੜਾਈ ਦੇ ਵਜ਼ੀਰ ਨੂੰ
ਦਿੱਤੀ ਇਤਲਾਹ ਅਤੇ ਸਰਕਾਰ ਹਿੰਦ ਦੇ ਸੀ. ਆਈ. ਡੀ. ਦੇ
ਡਾਇਰੈਕਟਰ ਦੀ ਰੀਪੋਟ ਮੁਤਾਬਕ, ਕੈਨੇਡਾ ਅਤੇ ਅਮਰੀਕਾ ਦੇ
ਕਿਤਨੇ ਹਿੰਦੀ ਕਾਮਿਆਂ ਨੇ ਗਦਰੀ ਇਨਕਲਾਬੀਆਂ ਨੂੰ ਹਿੰਦ
ਭੇਜਣ ਵਾਸਤੇ ਆਪਣੀਆਂ ਜਾਇਦਾਦਾਂ ਅੱਧੀ ਕੀਮਤ ਉਤੇ
ਵੇਚਣੀਆਂ ਲਾ ਦਿੱਤੀਆਂ<ref>Isemonger and Slattery, p. 52.</ref>। ‘ਗਦਰ’ ਅਖਬਾਰ ਅਤੇ ਯੁਗੰਤਰ
ਆਸ਼ਰਮ ਵਿਚ ਕੰਮ ਕਰਨ ਵਾਲੇ ਇਨਕਲਾਬੀ ਪਹਿਲੋਂ ਆਪਣੇ
ਪਲਿਓਂ ਖਰਚ ਕਰ ਕੇ ਕੰਮ ਕਰਦੇ ਰਹੇ, ਅਤੇ ਪਿਛੋਂ ਬਿਨਾਂ
ਕਿਸੇ ਦੇ ਸਿਰਫ ਰੋਟੀ, ਕਪੜਾ ਅਤੇ ਦੋ ਡਾਲਰ ਮਹੀਨਾ
ਤਨਖਾਹ ਜੇਬ ਖਰਚ ਲੈ ਕੇ<ref>Ibid, p. 33; First Case, Judgement,
Individual Case of Kartar Singh; San Francis.
co Trial, Testimony of Harcharan Das.</ref>। ਸ਼੍ਰੀ ਸੋਹਨ ਸਿੰਘ ‘ਭਕਨਾ' ਦੱਸਦੇ ਹਨ ਕਿ
ਇਕ ਵੇਰ ਇਕ ਆਇਰਿਸ਼ ਦੇਸ਼-ਭਗਤ ਯੁਗੰਤਰ ਆਸ਼ਰਮ
ਵੇਖਣ ਆਏ, ਅਤੇ ਕਿਤਨੇ ਦੇਸ਼-ਭਗਤਾਂ ਨੂੰ ਕੰਮ ਕਰਦਿਆਂ ਵੇਖ
ਕੇ ਪੁਛਣ ਲਗੇ ਕਿ ਕਿਤਨਾ ਖਰਚ ਆਉਂਦਾ ਹੈ। ਸ਼੍ਰੀ ਸੋਹਨ ਸਿੰਘ
ਨੇ ਦੱਸਿਆ ਕਿ ਕੇਵਲ ਦੋ ਡਾਲਰ ਰੋਜ਼ਾਨਾ; ਕਿਉਂਕਿ ਸਬਜ਼ੀਆਂ
ਭਾਜੀਆਂ ਸ਼੍ਰੀ ਜਵਾਲਾ ਸਿੰਘ, ‘ਸੰਤ’ ਵਸਾਖਾ ਸਿੰਘ ਤੇ ‘ਭਾਈ
ਸੰਤੋਖ ਸਿੰਘ ਦੀ ਫਾਰਮ ਤੋਂ ਮੁਫਤ ਆ ਜਾਂਦੀਆਂ ਸਨ, ਅਤੇ
ਕੇਵਲ ਡਬਲ ਰੋਟੀ ਮੁਲ ਲਈ ਜਾਂਦੀ ਸੀ<ref>ਅਕਾਲੀ ਤੇ ਪ੍ਰਦੇਸੀ’, ੨੭ ਅਪ੍ਰੈਲ ੧੯੩੦ ਦਾ ਪਰਚਾ।</ref>। ਤਨਖਾਹ ਕਿਸੇ ਨੂੰ
ਵੀ ਨਹੀਂ ਸੀ ਦਿੱਤੀ ਜਾਂਦੀ। ਇਹ ਸੁਣ ਕੇ ਉਸ ਆਇਰਿਸ਼ ਦੀ
ਚੀਖ ਨਿਕਲ ਗਈ ਅਤੇ ਉਹ ਕਹਿਣ ਲਗੇ ਕਿ ਤੁਸਾਂ ਥੋੜੇ ਦਿਨਾਂ
ਵਿਚ ਉਹ ਕੁਝ ਕਰ ਵਿਖਾਇਆ ਹੈ ਜੋ ਸਾਥੋਂ ਨਹੀਂ ਸੀ ਹੋ
ਸਕਿਆ। ਹੁਣ ਹਿੰਦੁਸਤਾਨ ਨੂੰ ਕੋਈ ਤਾਕਤ ਗੁਲਾਮ ਨਹੀਂ
ਰੱਖ ਸਕੇਗੀ।
{{gap}}ਹਿੰਦੁਸਤਾਨ ਦੇ ਮਹੌਲ ਵਿਚ ਆਕੇ ਵੀ ਗਦਰੀ ਇਨਕਲਾਬੀਆਂ ਦੇ ਨਾ ਕੇਵਲ ਆਗੂਆਂ ਵਿਚ, ਬਲਕਿ ਲਹਿਰ ਵਿਚ ਹਿੱਸਾ
ਲੈਣ ਵਾਲੇ ਸਾਧਾਰਨ ਸਾਥੀਆਂ ਦੀ ਵੀ ਇਸ ਤਿਆਗ ਬਿਰਤੀ
ਵਿਚ ਫਰਕ ਨਹੀਂ ਸੀ ਪਿਆ। ਸ਼੍ਰੀ ਨਿਧਾਨ ਸਿੰਘ ‘ਚਘਾ’
ਨੇ ਆਪਣਾ ਸਾਰਾ ਲਹਿਣਾ ਉਗਰਾਹ ਕੇ ਦੇਣ ਦੀ ਪੇਸ਼ਕਸ਼
ਕੀਤੀ<ref>First Case,, Individual Case of Nidhan
Singh.</ref>, ਅਤੇ ਇਕ ਸਧਾਰਨ ਇਨਕਲਾਬੀ ਸੁਰਜਨ ਸਿੰਘ ਨੇ
ਫਜ਼ਲ ਦੀਨ ਨੂੰ ਦੱਸਿਆ ਕਿ ਉਹ ਬਦੇਸਾਂ ਤੋਂ ਦੇਸ ਉਸ ਕੰਮ
ਵਾਸਤੇ ਆਏ ਸਨ ਜੋ ਪੈਸੇ ਨਾਲੋਂ ਬਹੁਤ ਉਤਮ ਸੀ<ref>Third Case, Judgement, p. 48.</ref>। ਮਾਇਕ
ਤੰਗੀ ਦੇ ਕਾਰਨ ਜਦ ਗਦਰੀ ਇਨਕਲਾਬੀ ਡਾਕੇ ਮਾਰਨ ਵਾਸਤੇ
ਮਜਬੂਰ ਹੋਏ, ਤਾਂ ਵੀ ਉਨ੍ਹਾਂ ਨੇ ਡਾਕਿਆਂ ਰਾਹੀਂ ਪ੍ਰਾਪਤ ਕੀਤੀ
ਮਾਇਆ ਆਪਣੀ ਜ਼ਾਤ ਲਈ ਨਹੀਂ ਸੀ ਵਰਤੀ<ref>First Case, Dacoities, p. 24.</ref>। ਸ਼੍ਰੀ
ਸਾਨਿਯਾਲ ਗਦਰੀ ਇਨਕਲਾਬੀਆਂ ਬਾਰੇ ਲਿਖਦੇ ਹਨ ਕਿ,
ਰੁਪਏ ਪੈਸੇ ਦੀ ਚਰਚਾ ਛਿੜਦਿਆਂ ਹੀ ਉਨ੍ਹਾਂ ਨੇ ਤੁਰਤ ਸੋਨੇ
ਦੀਆਂ ਗੋਲ ਗੋਲ ਵਡੀਆਂ ਵਡੀਆਂ ਮੌਹਰਾਂ ਮੇਰੇ ਅਗੇ ਰਖ
ਦਿਤੀਆਂ......ਹਰ ਇਕ ਦੱਲ ਨੇ ਅਜੇਹਾ ਹੀ ਵਰਤਾਉ ਕੀਤਾ ਸੀ।
ਗਦਰ ਦੇ ਕੰਮ ਵਿਚ ਇਨ੍ਹਾਂ ਲੋਕਾਂ ਨੂੰ ਜਿਸ ਪ੍ਰਕਾਰ ਦਿਲ ਖੋਲਕੇ
ਆਪਣੀ ਗਾੜੀ ਕਮਾਈ ਦਾ ਧਨ ਦਾਨ ਕਰਦਿਆਂ ਵੇਖਿਆ
{{Multicol-break}}
ਹੈ, ਅਜੇਹਾ ਦ੍ਰਿਸ਼ਯ ਬੰਗਾਲ ਅੰਦਰ ਵੇਖਣ ਵਿਚ ਨਹੀਂ
ਆਇਆ"।<ref>ਬੰਦੀ ਜੀਵਨ, ਭਾਗ ਪਹਿਲਾ, ਪੰਨਾ ੭.</ref>
{{gap}}ਜਦ ਕਿਸੇ ਸਚੀ ਲਗਨ ਦੇ ਸਬੱਬ ਇਨਸਾਨ ਦੇ ਜੀਵਨ
ਵਿਚ ਤਬਦੀਲੀ ਆਉਂਦੀ ਹੈ, ਤਾਂ ਇਹ ਤਬਦੀਲੀ ਬਹੁ-ਰੁਖੀ
ਜ਼ਿੰਦਗੀ ਦੇ ਕਈ ਪਹਿਲੂਆਂ ਵਿਚ ਜ਼ਾਹਰ ਹੁੰਦੀ ਹੈ। ਆਚੱਰਨ
ਢਾਲਣ ਵਿਚ ਇਨਕਲਾਬੀ ਲਹਿਰਾਂ ਦੇ ਅਸਰ ਜ਼ਿਆਦਾ ਵਡੇ
ਖਿਲਾਰ ਵਿਚ ਅਤੇ ਡੂੰਘੇ ਹੁੰਦੇ ਹਨ, ਕਿਉਂਕਿ ਇਨ੍ਹਾਂ ਦੇ ਸਮਾਜ
ਨੂੰ ਹਲੂਣਾ ਦੇਣ ਵਾਲੇ ਝਟੱਕੇ ਭੁਚਾਲ ਵਾਂਗੂੰ ਬੜੇ ਸਖਤ ਹੁੰਦੇ ਹਨ।
ਤੀਜੇ ਕਾਂਡ (ਪੰਨੇ ੮੫ ਤੋਂ ੮੭) ਵਿਚ ਵੇਖਿਆ ਜਾ ਚੁਕਾ ਹੈ
ਕਿ ਕੈਨੇਡਾ ਅਮਰੀਕਾ ਦੇ ਹਿੰਦੀਆਂ ਵਿਚ ਕੌਮੀ ਸਵੈਮਾਨ ਦਾ
ਜਜ਼ਬਾ ਆ ਜਾਣ ਕਰਕੇ ਉਨ੍ਹਾਂ ਦੀ ਰਹਿਣੀ ਬਹਿਣੀ ਵਿਚ ਕਿਵੇਂ
ਪਲਟਾ ਆ ਗਿਆ ਸੀ, ਅਤੇ ਉਨ੍ਹਾਂ ਵਿਚ ਭਰਾਤਰੀਭਾਵ ਅਤੇ
ਕੌਮੀ ਏਕਤਾ ਦੀ ਉਹ ਸਪਿਰੱਟ ਆ ਗਈ ਸੀ, ਜਿਸ ਕਰਕੇ, ਕੈਨੇਡਾ
ਵਿਚ ਕਈ ਵੇਰ ਚਾਲੀ ਫੀ ਸਦੀ ਕੰਮ ਤੋਂ ਵਾਂਜਿਆਂ ਰਹਿਣ ਦੇ ਬਾਵਜੂਦ,
ਹਿੰਦੀ ਕਿਸੇ ਕੈਨੇਡੀਅਨ ਜਾਂ ਕੈਨੇਡਾ ਦੀ ਸਰਕਾਰ ਤੋਂ
ਮਦਦ ਲੈਣ ਲਈ ਮਜਬੂਰ ਨਾ ਹੋਏ<ref>Madern Review, August, 1909, p. 105.</ref>।‘ਭਾਈ’ ਪਰਮਾਨੰਦ ਨੇ
ਲਿਖਿਆ ਹੈ ਕਿ ਅਮਰੀਕਾ ਤੋਂ ਆਉਣ ਵਾਲੇ ਗਦਰੀਆਂ ਵਿਚ
ਬੁਢੇ ਆਦਮੀ ਸਨ ਜਿਨ੍ਹਾਂ ਨੇ ਅਮਰੀਕਾ ਵਿਚ ਬਹੁਤ ਧਨ
ਖੱਟਿਆ ਸੀ, ਅਤੇ ਇਹ ਧਨ ਹੋਰਨਾ ਦੇ ਹਵਾਲੇ ਕਰਕੇ ਹੁਣ
ਵਾਪਸ ਆ ਗਏ ਸਨ। ਉਨ੍ਹਾਂ ਵਿਚ ਓਹ ‘ਜੈਕ’ ਵੀ ਸਨ ਜਿਨ੍ਹਾਂ
ਦਾ ਕਰਤੱਵ ਸਿਰਫ ਕਮਾਉਣਾ ਅਤੇ ਸ਼ਰਾਬ ਪੀਣੀ ਸੀ, ਅਤੇ
ਜਿਨਾਂ ਨੇ ਇਕ ਧੇਲਾ ਵੀ ਨਹੀਂ ਸੀ ਬਚਾਇਆ। ਉਹ ਐਸ਼
ਦੀ ਜਿੰਦਗੀ ਤਿਆਗਕੇ ਦੇਸ਼ ਭਗਤੀ ਦੇ ਉਛਾਲ ਵਿਚ ਜਹਾਜ਼ੇ
ਚੜ੍ਹ ਆਏ ਸਨ<ref>Bh. Parmanand, P 69.</ref>”। ‘ਪੰਡਤ ਕਾਂਸ਼ੀ ਰਾਮ (ਗਦਰ ਪਾਰਟੀ ਦੇ
ਖਜ਼ਾਨਚੀ) ਦੂਸਰੀ ਸ਼੍ਰੇਣੀ ਵਿਚੋਂ ਸਨ, ਜਿਨ੍ਹਾਂ ਦਾ ਲਹਿਰ ਵਿਚ
ਸ਼ਾਮਲ ਹੋਕੇ ਆਪਣੇ ਉਤੇ ਇਤਨਾ ਕਾਬੂ ਹੋ ਗਿਆ ਸੀ ਕਿ ਮੌਤ
ਦੀ ਸਜ਼ਾ ਦਾ ਹੁਕਮ ਸੁਣ ਕੇ ਉਨ੍ਹਾਂ ਉਤੇ ਜ਼ਰਾ ਵੀ ਅਸਰ ਨਾ
ਹੋਇਆ<ref>lbid, p. 74.</ref>। ‘ਜੈਕ’ ਦੀ ਅੱਲ ਹੀ ਇਸ ਲਈ ਪਈ ਸੀ ਕਿ ਉਹ
ਸ਼ਰਾਬ ਹੱਦ ਤੋਂ ਵੱਧ ਪੀਂਦੇ ਸਨ। ‘ਜੈਕ’, ਸ਼੍ਰੀ ਗੁਰਦਿਤ ਸਿੰਘ
ਅਤੇ ਸ਼੍ਰੀ ਰੁਲੀਆ ਸਿੰਘ, ਜੋ ਸ਼ਰਾਬੀਆਂ ਦੇ ਸਰਦਾਰ ਮੰਨੇ ਜਾਂਦੇ
ਸਨ, ਗਦਰ ਪਾਰਟੀ ਵਿਚ ਰਲਕੇ ਇਨਕਲਾਬੀ
ਲਗਨ ਵਿਚ ਐਸੇ ਜੁਟੇ ਕਿ ਉਨ੍ਹਾਂ ਸ਼ਰਾਬ ਦਾ ਸਦਾ ਲਈ
ਤਿਆਗ ਕਰ ਦਿੱਤਾ<ref>ਅਕਾਲੀ ਤੇ ਪ੍ਰਦੇਸੀ', ੨ ਅਪ੍ਰੈਲ ੧੯੩੦ ਦਾ ਪਰਚਾ।</ref>। ਸਾਨ੍ਹੇ ਵਾਲ ਦੇ ਡਾਕੇ ਵਿਚ
ਇਨਕਲਾਬੀਆਂ ਦੇ ਨਾਲ ਰਲੇ ਇਕ ਡਾਕੂ ਨੇ ਜਦ ਇਕ ਬੀਬੀ
ਵਲ ਮੈਲੀ ਅੱਖ ਨਾਲ ਵੇਖਿਆ, ਤਾਂ ਸ਼੍ਰੀ ਕਰਤਾਰ ਸਿੰਘ ਸਰਾਭਾ'
ਦੇ ਇਕ ਲਫਟੈਨ ਨੇ ਉਸ ਨੂੰ ਗੋਲੀ ਮਾਰ ਦੇਣ ਦੀ ਧਮਕੀ ਦੇ ਕੇ
ਵਰਜ ਦਿੱਤਾ<ref>lsemonger and Slattery, p. 99.</ref>। ਸ਼੍ਰੀ ਸਾਨਿਯਾਲ ਲਿਖਦੇ ਹਨ ਕਿ ਗਦਰੀ
ਇਨਕਲਾਬੀ ਇਕ ਦੂਜੇ ਨੂੰ ਬੁਲਾਉਣ ਜਾਂ ਬਾਤ ਚੀਤ ਕਰਨ ਸਮੇਂ
‘ਸੰਤੋ’, ‘ਬਾਦਸ਼ਾਹੋ’ ਆਦਿ ਸਨਮਾਨ ਭਰੇ ਸ਼ਬਦਾਂ ਤੋਂ ਸਿਵਾਏ
ਹੋਰ ਕਿਸੇ ਸ਼ਬਦ ਨੂੰ ਵਰਤੋਂ ਵਿਚ ਨਾ ਲਿਆਉਂਦੇ; ਅਤੇ ਸ਼੍ਰੀ
ਨਿਧਾਨ ਸਿੰਘ ‘ਚੁਘਾ’ ਵਿਚ ਜਿਹੋ ਜਿਹਾ ਤੇਜ ਵੇਖਿਆ, ਉਹਾ
ਨੌਜਵਾਨਾਂ ਵਿਚ ਵੀ ਨਹੀਂ ਵੇਖਿਆ<ref>ਬੰਦੀ ਜੀਵਨ, ਭਾਗ ਪਹਿਲਾ, ਪੰਨਾ ੮੭।</ref>। ਦਫੇਦਾਰ ਲਛਮਣ ਸਿੰਘ
ਨਾਲ ਤੇਈਵੇਂ ਰਸਾਲੇ ਦੇ ਇਕ ਮੁਸਲਮਾਨ ਸ਼੍ਰੀ ਅਬਦੁਲਾ ਨੂੰ ਵੀ
{{Multicol-end}}<noinclude>{{rule}}
{{center|੧੫੪}}</noinclude>
e1hwd992ka8xgukqm9z4gpfa9k7w6jc
ਪੰਨਾ:ਗ਼ਦਰ ਪਾਰਟੀ ਲਹਿਰ.pdf/191
250
16352
241664
194667
2026-10-22T00:37:43Z
Harchand Bhinder
2624
/* ਸੋਧਣਾ */
241664
proofread-page
text/x-wiki
<noinclude><pagequality level="3" user="Harchand Bhinder" /></noinclude>{{Multicol}}
ਫਾਂਸੀ ਦਾ ਹੁਕਮ ਹੋਇਆ ਸੀ। ਜਦ ਸ਼੍ਰੀ ਅਬਦੁਲਾ ਨੂੰ ਜਾਨ
ਬਖਸ਼ ਦੇਣ ਦਾ ਲਾਲਚ ਦੇ ਕੇ ਕੁਝ ਗੁਪਤ ਗੱਲਾਂ ਦੀ ਟੋਹ ਲੈਣ
ਦੀ ਕੋਸ਼ਸ਼ ਕੀਤੀ ਗਈ, ਅਤੇ ਕਿਹਾ ਗਿਆ ਕਿ ਤੂੰ ਇਕ ਕਾਫਰ
ਦੇ ਨਾਲ ਫਾਂਸੀ ਚੜ੍ਹਨਾ ਕਿਸ ਤਰ੍ਹਾਂ ਪਸੰਦ ਕਰੇਂਗਾ, ਤਦ ਸ਼੍ਰੀ
ਅਬਦੁਲਾ ਨੇ ਉੱਤਰ ਦਿੱਤਾ ਕਿ, “ਜੇਕਰ ਮੈਂ ਲਛਮਣ ਸਿੰਘ ਦੇ
ਨਾਲ ਹੀ ਫਾਂਸੀ ਪਰ ਲਟਕਾਇਆ ਜਾਵਾਂ ਤਾਂ ਮੈਨੂੰ ਜ਼ਰੂਰ ਹੀ
ਬਹਿਸ਼ਤ ਮਿਲੇ<ref>ਬੰਦੀ ਜੀਵਨ, ਭਾਗ ਪਹਿਲਾ , ਪੰਨਾ ੧੧੨।</ref>”। ਸ਼੍ਰੀ ਅਬਦੁਲਾ ਨੇ ਆਪਣੀ ਜਾਨ ਬਚਾਉਣ
ਦੀ ਪਰਵਾਹ ਨਾ ਕੀਤੀ ਅਤੇ ਫਾਂਸੀ ਲੱਗ ਕੇ ਸ਼ਹੀਦ ਹੋ ਗਏ।
ਇਸੇ ਤਰਾਂ ਸ੍ਰੀ ਸੋਹਨ ਲਾਲ ‘ਪਾਥਕ’ ਨੂੰ ਬਰਮਾ ਦੇ ਗਵਰਨਰ ਨੇ
ਭੇਦ ਲੈਣ ਖਾਤਰ ਆਪ ਆ ਕੇ ਸਮਝਾਇਆ ਕਿ ਜੇ ਉਹ ਇਕ
ਵੇਰ ਮੁਆਫੀ ਮੰਗ ਲੈਣ ਤਾਂ ਉਨ੍ਹਾਂ ਦੀ ਜਾਨ ਬਖਸ਼ੀ ਕੀਤੀ
ਜਾਵੇਗੀ। ਪਰ ਸ਼੍ਰੀ ਸੋਹਨ ਲਾਲ ਨੇ ਇਹ ਉੱਤਰ ਦਿੱਤਾ ਕਿ
ਖਿਮਾਂ ਤਾਂ ਸਗੋਂ ਅੰਗਰੇਜ਼ਾਂ ਨੂੰ ਮੰਗਣੀ ਚਾਹੀਦੀ ਹੈ, ਕਿਉਂਕਿ
ਉਹ ਹਿੰਦੀਆਂ ਉਤੇ ਜ਼ੁਲਮ ਕਰਦੇ ਰਹੇ ਹਨ। ਫਾਂਸੀ ਦੇ ਤਖਤੇ
ਉਤੇ ਖੜੇ ਹੋਣ ਵੇਲੇ ਵੀ ਅੰਗਰੇਜ਼ ਮੈਜਿਸਟ੍ਰੇਟ ਨੇ ਸ਼੍ਰੀ ਸੋਹਨ ਲਾਲ
‘ਪਾਥਕ’ ਨੂੰ ਫਿਰ ਅਖੀਰੀ ਵੇਰ ਪ੍ਰੇਰਨ ਦੀ ਕੋਸ਼ਸ਼ ਕੀਤੀ
ਕਿ ਉਹ ਮੁਆਫੀ ਮੰਗ ਲੈਣ, ਪਰ ਉਨ੍ਹਾਂ ਮੁਆਫੀ ਨਾ
ਮੰਗੀ ਅਤੇ ਸ਼ਹੀਦ ਹੋ ਗਏ<ref>ਬੰਦੀ ਜੀਵਨ, ਭਾਗ ਦੂਜਾ, ਪੰਨਾ ੧੨੮-੧੨੯,</ref>। ਬਰਮਾ ਕੇਸ ਦਾ ਫੈਸਲਾ
ਸੁਨਾਣ ਸਮੇਂ ਸ਼੍ਰੀ ਚਾਲੀਆ ਰਾਮ ਨੂੰ ਫਾਂਸੀ ਦੀ ਸਜ਼ਾ
ਸੁਣਾਈ ਗਈ, ਪਰ ਉਨ੍ਹਾਂ ਉੱਤੇ ਰਹਿਮ ਕਰਨ ਦੀ ਸਫਾਰਸ਼
ਕੀਤੀ ਗਈ<ref>Isemonger and Slattery. Appendix N.</ref>। ਪਰ ਸ਼ੀ ਚਾਲੀਆ ਰਾਮ ਨੇ ਇਹ ਕਹਿਕੇ ਅਪੀਲ
ਕਰਨੋਂ ਨਾਂਹ ਕਰ ਦਿੱਤੀ, ਕਿ ਉਹ ਸ਼੍ਰੀ ਹਰਨਾਮ ਸਿੰਘ ‘ਕਾਹਰੀ
ਸਾਰੀ' ਵਰਗੇ ਮਹਾਤਮਾ ਦਾ ਸੰਗ ਨਹੀਂ ਸੀ ਛੱਡਣਾ ਚਾਹੁੰਦੇ<ref>ਅਕਾਲੀ ਤੇ ਪ੍ਰਦੇਸੀ, ੨੬ ਮਾਰਚ ੧੯੩੦ ਦਾ ਪਰਚਾ।</ref>।
ਸ਼੍ਰੀ ਚਾਲੀਆ ਰਾਮ ਫਾਂਸੀ ਪਰ ਲੱਟਕ ਗਏ, ਪਰ ਮੌਤ ਵਿਚ ਵੀ
ਸ਼੍ਰੀ ਹਰਨਾਮ ਸਿੰਘ ਦਾ ਸਾਥ ਨਾ ਛੱਡਿਆ। ਅਮਰੀਕਾ ਵਿਰੁਧ
ਕਾਰਰਵਾਈਆਂ ਦੀ ਰੀਪੋਟ ਵਿਚ ਇਹ ਮੰਨਿਆ ਗਿਆ ਹੈ ਕਿ
ਗਦਰ ਪਾਰਟੀ ਦੇ ਇਨਕਲਾਬੀਆਂ ਵਿਚ ਇਕ ਦੂਜੇ ਲਈ
ਵਫਾਦਾਰੀ ਕੁੱਟ ਕੁੱਟ ਕੇ ਭਰੀ ਹੋਈ ਸੀ<ref>Un-American Activities, p. 214.</ref>।
{{gap}}ਸੈਨਵਾਂਸਿਸਕੋ ਕੇਸ ਦੇ ਸੰਬੰਧ ਵਿਚ ਕਲਕੱਤੇ ਦੇ ਮਸ਼ਹੂਰ
ਅੰਗਰੇਜ਼ੀ ਦੇ ਮਾਹਵਾਰੀ ਰਿਸਾਲੇ ‘ਮਾਡਰਨ ਰੀਵੀਊ’ ਨੇ ਟੀਕਾ
ਟਿਪਣੀ ਕਰਦਿਆਂ ਲਿਖਿਆ ਕਿ ਇਸ ਵਿਚ ਹੈਰਾਨੀ ਨਹੀਂ ਕਿ
ਜਰਮਨਾਂ ਨੇ ਅਮਰੀਕਾ ਵਿਚ ਅਨਪੜ੍ਹ ਜਾਂ ਅੱਧ ਪਚੱਧ ਪੜ੍ਹੇ
ਆਦਮੀਆਂ ਨੂੰ ਪ੍ਰੇਰ ਲਿਆ ਕਿ ਹਿੰਦ ਵਿਚ ਹੱਥਿਆਰ ਬੰਦ
ਬਗਾਵਤ ਸੰਭਵ ਸੀ ਜਾਂ ਕੀਤੀ ਜਾਣੀ ਚਾਹੀਦੀ ਸੀ; ਪਰ ਇਹ
ਹੈਰਾਨੀ ਦੀ ਗੱਲ ਹੈ ਕਿ ਉਨ੍ਹਾਂ ਹਿੰਦ ਜਾਂ ਬਦੇਸੀ ਯੂਨੀਵਰਸਟੀਆਂ
ਦੇ ਗ੍ਰੈਜੂਏਟ ਹਿੰਦੀਆਂ, ਜਿਨ੍ਹਾਂ ਨੂੰ ਹਿੰਦ ਦੀ ਮੌਜੂਦਾ
ਅਵੱਸਥਾ ਅਤੇ ਅਜ ਕਲ ਦੇ ਲੜਾਈ ਦੇ ਢੰਗਾਂ ਬਾਰੇ ਸਮਝ ਹੋਣੀ ਚਾਹੀਦੀ ਸੀ,
ਨੂੰ ਵੀ ਪ੍ਰੇਰ ਲਿਆ ਹੈ ਕਿ ਹੱਥਿਆਰਬੰਦ ਇਨਕਲਾਬ ਸੰਭਵ ਹੋ
ਸਕਦਾ ਹੈ ਜਾਂ ਕੀਤੇ ਜਾਣਾ ਚਾਹੀਦਾ ਹੈ<ref>Modern Review, June, 1918, p. 674.</ref>।
{{gap}}ਹਥਿਆਰ ਬੰਦ ਇਨਕਲਾਬ ਸੰਭਵ ਸੀ ਜਾਂ ਨਹੀਂ, ਜਾਂ
ਇਹ ਕੀਤੇ ਜਾਣਾ ਚਾਹੀਦਾ ਸਾ ਜਾਂ ਨਹੀਂ, ਇਸ ਬਾਰੇ ਹੋਰ ਟੀਕਾ
ਟਿਪਣੀ ਦੀ ਲੋੜ ਨਹੀਂ; ਅਤੇ ਦੇਸ ਦੇ ਪੜੇ ਲਿਖੇ ਤਥੱਕੇ ਵਿਚ
{{Multicol-break}}
ਉਸ ਸਮੇਂ ਛਾਏ ਹੋਏ ਮਹੌਲ ਦੀ ‘ਮਾਡਰਨ ਰੀਵੀਊ’ ਦੀ ਇਹ
ਲਿਖਤ ਇਕ ਹੋਰ ਮਿਸਾਲ ਹੈ। ਪਰ ਆਮ ਪ੍ਰਚਲੱਤ ਇਹ
ਪ੍ਰਭਾਵ ਗਲਤ ਹੈ ਕਿ ਗਦਰ ਪਾਰਟੀ ਲਹਿਰ ਵਿਚ ਕੇਵਲ
ਅਨਪੜ੍ਹ ਆਦਮੀਆਂ ਨੇ ਹਿੱਸਾ ਲਿਆ। ਗਦਰ ਪਾਰਟੀ ਲਹਿਰ
ਵਿਚ ਸ਼ਾਮਲ ਹੋਣ ਵਾਲਿਆਂ ਵਿਚੋਂ ਬਹੁਤੀ ਗਿਣਤੀ ਅਮਰੀਕਾ
ਕੈਨੇਡਾ ਗਏ ਹਿੰਦੀ ਕਾਮਿਆਂ ਦੀ ਸੀ, ਪਰ ਉਨਾਂ ਵਿਚ ਵੀ ਪੈਦਾ
ਹੋਏ ਕੌਮੀ ਉਭਾਰ ਦਾ ਇਕ ਅਸਰ ਇਹ ਸੀ ਕਿ ਹਿੰਦੀ ਕਾਮਿਆਂ
ਦੀ ਕਾਫੀ ਗਿਣਤੀ ਨੇ ਵਿਦਿਯਕ ਲਿਹਾਜ਼ ਨਾਲ ਆਪਣੇ ਆਪ
ਨੂੰ ਉਚਿਆਂ ਕਰਨ ਦੀ ਕੋਸ਼ਸ਼ ਕੀਤੀ<ref>ਅਕਾਲੀ ਤੇ ਪ੍ਰਦੇਸੀ ਦਾ ੧੧ ਅਪ੍ਰੈਲ ੧੯੩੦ ਦਾ ਪਰਚਾ।</ref>। ਯੂਨੀਵਰਸਟੀ ਦੀਆਂ
ਡਿਗਰੀਆਂ ਹੀ ਇਲਮੀ ਲਿਆਕਤ ਨੂੰ ਜਾਂਚਣ ਦਾ ਮਿਯਾਰ
ਨਹੀਂ। ਮਾਂਡਲੇ ਕੇਸ ਵਿਚ ਵਿਯੱਕਤੀਆਂ ਬਾਰੇ ਵਧੇਰੇ ਵਿਸਥਾਰ
ਨਾਲ ਰਾਏ ਜਨੀ ਕੀਤੀ ਗਈ ਸੀ, ਇਸ ਵਾਸਤੇ ਇਸ ਦੀ
ਮਿਸਾਲ ਚੁਣੀ ਗਈ ਹੈ। ਇਸ ਦੇ ਫੈਸਲੇ ਵਿਚ ਲਿਖਿਆ
ਗਿਆ ਹੈ ਕਿ ਸ਼੍ਰੀ ਹਰਨਾਮ ਸਿੰਘ ‘ਕਾਹਰੀ ਸਾਰੀ' ਚੰਗੇ ਸਿਆਣੇ
ਸਨ, ਅਤੇ ਅੰਗਰੇਜ਼ੀ ਬਿਨਾਂ ਅੱਟਕੇ ਰਵਾਨੀ ਨਾਲ ਬੋਲ ਸਕਦੇ
ਸਨ। ਸ਼੍ਰੀ ਚੇਤ ਰਾਮ ਪੜ੍ਹੇ ਲਿਖੇ ਅਤੇ ਅੰਗਰੇਜ਼ੀ ਲਿਖ ਸਕਦੇ
ਸਨ। ਸ਼੍ਰੀ ਕਿਰਪਾ ਰਾਮ ਸਕੂਲ ਮਾਸਟਰ ਸਨ ਅਤੇ ਪੜ੍ਹੇ ਲਿਖੇ
ਅਤੇ ਪੋਜ਼ੀਸ਼ਨ ਵਾਲੇ ਬੰਦੇ ਸਨ। ਸ਼੍ਰੀ ਚਾਲੀਆ ਰਾਮ ਪੜ੍ਹੇ ਲਿਖੇ
ਅਤੇ ਅੰਗਰੇਜ਼ੀ ਦੇ ਚੰਗੇ ਵਿਦਵਾਨ (Soholar) ਸਨ। ਸ਼੍ਰੀ ਕਪੂਰ
ਸਿੰਘ ਪੜ੍ਹੇ ਲਿਖੇ ਸਨ, ਜੋ ਅਮਰੀਕਨ ਲਹਿਜ਼ੇ ਨਾਲ ਅੰਗਰੇਜ਼ੀ
ਬੋਲਦੇ ਸਨ। ਸ਼੍ਰੀ ਗਿਆਨ ਚੰਦ ਵੀ ਕਾਫੀ ਪੜ੍ਹੇ ਲਿਖੇ ਸਨ, ਅਤੇ
ਸ਼੍ਰੀ ਨਿਰੰਜਨ ਸਿੰਘ ਓਵਰਸੀਅਰ ਸਨ ਅਤੇ ਸ਼੍ਰੀ ਅਮਰ ਸਿੰਘ
ਸਰਵੇਅਰ<ref>Mandlay Case, Judgement, pp. 263-293.</ref>। ਸ਼੍ਰੀ ਪਿੰਗਲੇ ਬਾਰੇ ਪਹਿਲੇ ਕੇਸ ਦੇ ਜੱਜਾਂ ਵੀ
ਆਪਣੇ ਦ੍ਰਿਸ਼ਟੀ-ਕੋਨ ਤੋਂ ਅਫਸੋਸ ਪ੍ਰਗਟ ਕੀਤਾ ਹੈ ਕਿ ਐਸਾ
ਲਾਇਕ ਆਦਮੀ ਇਸ ਵਹਿਣ ਵਿਚ ਕਿਉਂ ਪੈ ਗਿਆ<ref>First Case, Individual Case of V. G.
Pingley.</ref>।
{{gap}}ਗਦਰ ਪਾਰਟੀ ਲਹਿਰ ਵਿਚ ਹਿੱਸਾ ਲੈਣ ਵਾਲੇ ਭਾਵੇਂ
ਪੜ੍ਹੇ ਸਨ ਜਾਂ ਅਨਪੜ੍ਹ, ਉਹ ਸਭ ਉਚੇ ਅਤੇ ਸੁਚੇ ਆਦੱਰਸ਼ ਅਤੇ
ਵਲਵਲਿਆਂ ਨਾਲ ਪ੍ਰੇਰਤ ਹੋਕੇ ਕੰਮ ਕਰ ਰਹੇ ਸਨ। ਤੀਜੇ ਕਾਂਡ
ਵਿਚ ਨਿਰਪੱਖ ਗਵਾਹੀਆਂ ਦੇ ਹਵਾਲਿਆਂ ਨਾਲ ਵੇਖਿਆ ਜਾ
ਚੁਕਾ ਹੈ ਕਿ ਅਮਰੀਕਾ ਕੈਨੇਡਾ ਗਏ ਹਿੰਦੀ ਕਾਮਿਆਂ ਦਾ ਕਿਵੇਂ
ਵਿਯੱਕਤੀ-ਗਤ ਜਾਂ ਤੰਗ ਫਿਰਕੂ ਨਜ਼ਰੀਆ ਨਹੀਂ ਸੀ ਰਿਹਾ।
ਛੇਵੇਂ ਕਾਂਡ (ਪੰਨਾ ੧੮੫) ਵਿਚ ਦੱਸਿਆ ਜਾ ਚੁਕਾ ਹੈ ਕਿ ਗਦਰ
ਪਾਰਟੀ ਦਾ ਆਦਰਸ਼ ‘ਆਜ਼ਾਦੀ ਤੇ ਬਰਾਬਰੀ’ ਸੀ, ਅਤੇ ਗਦਰੀ
ਸਿਪਾਹੀ ਹਿੰਦੁਸਤਾਨ ਤੋਂ ਇਲਾਵਾ ਦੁਨੀਆਂ ਦੇ ਹੋਰ ਹਿੱਸਿਆਂ
ਵਿਚ ਵੀ ਗੁਲਾਮੀ ਵਿਰੁਧ ਹੋਏ ਯਤਨਾਂ ਵਿਚ ਸਹਾਇਤਾ ਕਰਨ
ਬਾਰੇ ਸੋਚਦੇ ਸਨ (ਪੰਨਾ ੧੮੬)। ਹਿੰਦ ਨੂੰ ਆਉਣ ਵਾਲੀ
ਗਦਰੀ ਮੁਹਿੰਮ ਵਿਚ ਚੰਦ ਇਕ ਅਮਰੀਕਨ ਵੀ ਸ਼ਾਮਲ ਹੋਕੇ
ਹਿੰਦ ਨੂੰ ਆਏ<ref>First Case, Individual Case of Kartar
Singh, V. Sarabha; Mandlay Case, Judgement, i
p. 35</ref>, ਅਤੇ ਇਹ ਜ਼ਾਹਰ ਕਰਦਾ ਹੈ ਕਿ ਗਦਰ
ਪਾਰਟੀ ਲਹਿਰ ਵਿਚ ਕੰਮ ਕਰ ਰਹੀ ਸਪਿੱਰਟ ਦੀ ਖਿੱਚ ਦਾ
ਦਾਇਰਾ ਕਿਵੇਂ ਵੱਡਾ ਸੀ। ਗਦਰੀ ਇਨਕਲਾਬੀਆਂ ਨੇ ‘ਆਜ਼ਾਦੀ
ਤੇ ਬਰਾਬਰੀ' ਲਿਆਉਣ ਲਈ ਕਸਮਾਂ ਖਾਧੀਆਂ ਹੋਈਆਂ
ਸਨ<ref>First Case, The beginning of the Conspiracy and War, p. 5.</ref>। ਪੰਜਾਬ ਸਰਕਾਰ ਨੇ ਹਿੰਦ ਸਰਕਾਰ ਨੂੰ ਭੇਜੀ ਇਕ
{{Multicol-end}}<noinclude>{{center|੧੫੫}}
{{rule}}
<references/></noinclude>
im1h1oy3g4xx74h93m7sgwai4lzzunw
ਪੰਨਾ:ਕੱਸਾਕ - ਲਿਉ ਤਾਲਸਤਾਏ.pdf/27
250
67441
241650
199724
2026-10-21T22:23:39Z
Charan Gill
36
/* ਸੋਧਣਾ */
241650
proofread-page
text/x-wiki
<noinclude><pagequality level="3" user="Charan Gill" /></noinclude>ਹੈ। ਇਹਦੇ ਵਿਚ ਕਿਸੇ ਵੀ ਹੋਰ ਥਾਂ ਨਾਲੋਂ ਬਹੁਤੀ ਹਦ ਤਕ ਪੁਰਾਣੀ ਗਰੇਬੇਨ ਵਸੋਂ ਦੇ ਰਿਵਾਜ ਕਾਇਮ ਰਖੇ ਗਏ ਹੋਏ ਹਨ; ਤੇ ਇਹਦੀਆਂ ਔਰਤਾਂ ਜੁਗੜਿਆਂ ਤੋਂ ਆਪਣੇ ਰੂਪ ਸਦਕਾ ਸਾਰੇ ਕਾਕੇਸ਼ੀਆ ਵਿਚ ਉਘੀਆਂ ਰਹੀਆਂ ਹਨ। ਕਿੱਸਾਕ ਦਾ ਗੁਜ਼ਾਰਾ ਅੰਗੂਰਾਂ ਦੇ ਵਾੜਿਆਂ, ਫਲਾਂ ਦੇ ਬਾਗ਼ਾਂ, ਹਦਵਾਣਿਆਂ ਤੇ ਪੱਠਿਆਂ ਦੀਆਂ ਪੈਲੀਆਂ, ਮਾਹੀਗੀਰੀ, ਸ਼ਿਕਾਰ, ਮਕਈ ਤੇ ਬਾਜਰੇ ਦੀ ਕਾਸ਼ਤ, ਤੇ ਲੜਾਈ ਦੀ ਲੁਟਮਾਰ ਨਾਲ ਚਲਦਾ ਹੈ। ਪਿੰਡ ਨੌਵਾਮਲਿੰਸਕਾਯਾ ਤੇਰੇਕ ਤੋਂ ਕੋਈ ਤਿੰਨ ਵਰਸਤ ਦੀ ਵਿਥ ਉਤੇ ਹੈ; ਦਰਿਆ ਤੋਂ ਉਹਨੂੰ ਸੰਘਣੇ ਜੰਗਲਾਂ ਨੇ ਅੱਡ ਕੀਤਾ ਹੋਇਆ ਹੈ। ਉਸ ਸੜਕ ਦੇ ਇਕ ਪਾਸੇ, ਜਿਹੜੀ ਪਿੰਡ ਵਿਚੋਂ ਲੰਘਦੀ ਹੈ, ਦਰਿਆ ਹੈ; ਦੂਜੇ ਪਾਸੇ ਅੰਗੂਰਾਂ ਤੇ ਫਲਾਂ ਦੇ ਬਾਗ਼ ਹਨ, ਜਿਨ੍ਹਾਂ ਤੋਂ ਅਗਾਂਹ ਨੋਗਾਈ ਸਤੈਪੀ ਦੇ ਰੇਤ-ਟਿੱਬੇ ਦਿਸਦੇ ਹਨ। ਪਿੰਡ ਦੁਆਲੇ ਮਿੱਟੀ ਦੀਆਂ ਉਸਾਰੀਆਂ ਤੇ ਕੰਡਿਆਲੇ ਛਾਪ੍ਹਿਆਂ ਦੀਆਂ ਵਾੜ੍ਹਾਂ ਹਨ, ਤੇ ਉਹਦੇ ਅੰਦਰ ਖੰਬਿਆਂ ਉਤੇ ਖੜੇ ਕੀਤੇ ਇਕ ਉਚੇ ਫਾਟਕ ਵਿਚੋਂ ਜਾਇਆ ਜਾ ਸਕਦਾ ਹੈ, ਜਿਸ ਉਤੇ ਕਾਣਿਆਂ ਦੀ ਛੋਟੀ ਜਿਹੀ ਛਤ ਪਈ ਹੋਈ ਹੈ। ਉਹਦੇ ਨਾਲ ਕਰਕੇ, ਲਕੜੀ ਦੇ ਇਕ ਗੱਡੇ ਉਤੇ, ਇਕ ਬਹੁਤ ਵਡੀ ਤੋਪ ਪਈ ਹੈ, ਜਿਹੜੀ ਕੱਸਾਕਾਂ ਨੇ ਕਦੀ ਕਬਜ਼ਾ ਕੀਤੀ ਸੀ, ਤੇ ਜਿਹੜੀ ਸੌ ਵਰ੍ਹਿਆਂ ਤੋਂ ਚਲਾਈ ਨਹੀਂ ਸੀ ਗਈ। ਫਾਟਕ ਕੋਲ ਇਕ ਬਾਵਰਦੀ ਕੱਸਾਕ ਸੰਤਰੀ, ਖੰਜਰ ਤੇ ਬੰਦੂਕ ਸਜਾਈ, ਕਦੀ ਪਹਿਰਾ ਦੇਂਦਾ ਹੁੰਦਾ ਹੈ ਤੇ ਕਦੀ
{{Css image crop
|Image = ਕੱਸਾਕ_-_ਲਿਉ_ਤਾਲਸਤਾਏ.pdf
|Page = 27
|bSize = 450
|cWidth = 312
|cHeight = 162
|oTop = 336
|oLeft = 50
|Location = center
|Description =
}}<noinclude></noinclude>
n5jslzdplzgl04hbdo8itospuj9fqsx
ਪੰਨਾ:ਕੱਸਾਕ - ਲਿਉ ਤਾਲਸਤਾਏ.pdf/28
250
67442
241646
239707
2026-10-21T22:05:10Z
Charan Gill
36
/* ਤਸਦੀਕ */
241646
proofread-page
text/x-wiki
<noinclude><pagequality level="4" user="Charan Gill" /></noinclude>ਨਹੀਂ ਦੇਂਦਾ ਹੁੰਦਾ, ਤੇ ਕਦੀ ਕਿਸੇ ਲੰਘ ਰਹੇ ਅਫ਼ਸਰ ਨੂੰ ਸਲਾਮੀ ਦੇ ਰਿਹਾ ਹੁੰਦਾ ਹੈ, ਕਦੀ ਨਹੀਂ ਦੇ ਰਿਹਾ ਹੁੰਦਾ। ਫਾਟਕ ਦੀ ਛਤ ਹੇਠ ਚਿੱਟੀ ਤਖ਼ਤੀ ਉਤੇ ਕਾਲੇ ਅਖਰਾਂ ਵਿਚ ਲਿਖਿਆ ਹੋਇਆ ਹੈ: ਘਰ ੨੬੬, ਮਰਦ ਵਾਸੀ ੮੯੭; ਔਰਤਾਂ ੧,੦੧੨ । ਕੱਸਾਕਾਂ ਦੇ ਸਾਰੇ ਦੇ ਸਾਰੇ ਘਰ ਖੰਬਿਆਂ ਨਾਲ ਜ਼ਮੀਨ ਤੋਂ ਦੋ-ਤਿੰਨ ਫੁਟ ਉਪਰ ਕੀਤੇ ਹੋਏ ਹਨ। ਉਹਨਾਂ ਉਤੇ ਧਿਆਨ ਨਾਲ ਕਾਨਿਆਂ ਦੀ ਛਤ ਪਾਈ ਗਈ ਹੋਈ ਹੈ, ਤੇ ਉਹਨਾਂ ਦੀਆਂ ਵਡੀਆਂ ਵਡੀਆਂ ਉਕਰਾਈ ਵਾਲੀਆਂ ਚੰਦੋਈਆਂ ਹਨ। ਜੇ ਉਹ ਨਵੇਂ ਨਹੀਂ, ਤਾਂ ਉਹ ਘਟੋ-ਘਟ ਸਿੱਧੇ ਤੇ ਸਾਫ਼ ਹਨ ਤੇ ਉਹਨਾਂ ਦੀਆਂ ਵਖ-ਵਖ ਸ਼ਕਲਾਂ
ਦੀਆਂ ਉਚੀਆਂ-ਉਚੀਆਂ ਡਿਉੜੀਆਂ ਹਨ; ਤੇ ਉਹ ਨਾਲੋ-ਨਾਲ ਨਹੀਂ ਬਣਾਏ ਗਏ ਹੋਏ, ਸਗੋਂ ਉਹਨਾਂ ਦੁਆਲੇ ਚੋਖੀ ਥਾਂ ਹੈ, ਤੇ ਉਹ ਖੁਲ੍ਹੀਆਂ-ਖੁਲ੍ਹੀਆਂ ਸੜਕਾਂ ਤੇ ਗਲੀਆਂ ਵਿਚ ਰੰਗ-ਸੁਰੰਗੇ ਢੰਗ ਨਾਲ ਟਿਕਾਏ ਗਏ ਹਨ। ਕਿੰਨਿਆਂ ਹੀ ਘਰਾਂ ਦੀਆਂ ਵਡੀਆਂ-ਵਡੀਆਂ, ਹੌਲੀਆਂ ਬਾਰੀਆਂ ਦੇ ਸਾਹਮਣੇ, ਵਾੜਾਂ ਤੋਂ ਪਰ੍ਹਾਂ ਹਰੇ ਕਚੂਚ ਪੋਪਲਰ ਰੁਖਾਂ ਤੇ ਕਿੱਕਰਾਂ ਨੇ ਆਪਣੀ ਕੂਲੀ ਫਿੱਕੀ ਹਰਿਆਲੀ ਤੇ ਮਹਿਕ ਛਡਦੇ ਚਿੱਟੇ ਫੁਲਾਂ ਸਣੇ ਘਰਾਂ ਉਤੇ ਝੁਲ ਪਾਈ ਹੋਈ ਹੈ, ਤੇ ਉਹਨਾਂ ਦੇ ਕੋਲ ਦਲੇਰ ਮੂੰਹਾਂ ਵਾਲੇ ਪੀਲੇ ਸੂਰਜਮੁਖੀ, ਵੇਲਾਂ ਤੇ ਅੰਗੂਰ ਲਗੇ ਹੋਏ ਹਨ। ਚੌੜੇ ਖੁਲ੍ਹੇ ਚੌਕ ਵਿਚ ਤਿੰਨ ਦੁਕਾਨਾਂ ਹਨ, ਜਿਥੇ ਕਪੜਾ, ਸੂਰਜਮੁਖੀ ਤੇ ਪੇਠੇ ਦੇ ਬੀਜ, ਰਵਾਂਹ ਤੇ ਅਦਰਕ ਵਾਲੀਆਂ ਰੋਟੀਆਂ ਵਿਕਦੀਆਂ ਹਨ; ਉਚੇ ਪੋਪਲਰ ਰੁਖਾਂ ਦੀ ਇਕ ਪਾਲ ਤੋਂ ਪਿਛੇ ਰੈਜਮੈਂਟ ਦੇ ਕਮਾਂਡਰ ਦੀ ਝਰੋਖਿਆਂ ਵਾਲੀ ਰਿਹਾਇਸ਼ ਹੈ, ਜਿਹਦੇ ਦੁਆਲੇ ਉਚੀ ਸਾਰੀ ਵਾੜ੍ਹ ਹੈ, ਜਿਹੜੀ ਹੋਰ ਸਭਨਾਂ ਘਰਾਂ ਨਾਲੋਂ ਉਚੀ ਤੇ ਵਡੀ ਹੈ। ਆਮ ਦਿਨਾਂ ਨੂੰ, ਖ਼ਾਸ ਕਰਕੇ ਹੁਨਾਲੇ ਵਿਚ, ਪਿੰਡ ਦੀਆਂ ਸੜਕਾਂ ਉਤੇ ਬਹੁਤ ਘਟ ਬੰਦੇ ਦਿਸਦੇ ਹਨ। ਨੌਜਵਾਨ ਚੌਕੀਆਂ ਵਿਚ ਜਾਂ ਫ਼ੌਜੀ ਮੁਹਿੰਮਾਂ ਵਿਚ ਡਿਊਟੀ ਦੇ ਰਹੇ ਹਨ; ਵਡੇਰੇ ਮੱਛੀਆਂ ਫੜ ਰਹੇ ਹਨ, ਜਾਂ ਬਾਗ਼ਾਂ ਵਿਚ ਔਰਤਾਂ ਦਾ ਹਥ ਵਟਾ ਰਹੇ ਹਨ। ਸਿਰਫ਼ ਬਹੁਤ ਹੀ ਬੁਢੇ, ਬੀਮਾਰ, ਤੇ ਬੱਚੇ ਘਰ ਰਹਿੰਦੇ ਹਨ।
{{center|'''ਕਾਂਡ ਪੰਜਵਾਂ'''}}
{{gap}}ਇਹ ਉਹਨਾਂ ਟਾਵੀਆਂ ਸ਼ਾਮਾਂ ਵਿਚੋਂ ਸੀ, ਜਿਹੜੀਆਂ ਸਿਰਫ਼ ਕਾਕੇਸ਼ੀਆ ਵਿਚ ਹੀ ਹੁੰਦੀਆਂ ਹਨ। ਸੂਰਜ ਪਹਾੜਾਂ ਪਿਛੇ ਡੁਬ ਚੁਕਾ ਸੀ, ਪਰ ਲੋ ਅਜੇ ਵੀ ਹੈ ਸੀ। ਸੰਝ ਦੀ ਲਾਲੀ ਤੀਜਾ ਹਿੱਸਾ ਅਸਮਾਨ ਉਤੇ ਪਸਰ ਚੁਕੀ ਸੀ, ਤੇ ਉਹਦੀ ਲੋ ਦੇ ਪਿਛੋਕੜ ਵਿਚ ਪਹਾੜਾਂ ਦੀ ਇਕਸਾਰ ਚਿੱਟੀ ਵਡ-ਵਡਿਤਣ ਬਰੀਕੀ ਨਾਲ ਉਲੀਕੀ ਪਈ ਸੀ। ਹਵਾ ਪੇਤਲੀ, ਅਹਿੱਲ ਤੇ ਆਵਾਜ਼ ਨਾਲ ਭਰੀ ਹੋਈ ਸੀ। ਪਹਾੜਾਂ ਦਾ ਪਰਛਾਵਾਂ ਸਤੈਪੀ ਵਿਚ ਕਈ ਵਰਸਤਾਂ ਤਕ ਪੈਂਦਾ ਸੀ। ਸਤੈਪੀ, ਦਰਿਆ ਦਾ ਸਾਹਮਣਾ ਪਾਸਾ,<noinclude>{{left|੨੬}}</noinclude>
negikqbl0k6dgdffyfz0jltprf5tqyk
241647
241646
2026-10-21T22:05:37Z
Charan Gill
36
241647
proofread-page
text/x-wiki
<noinclude><pagequality level="4" user="Charan Gill" /></noinclude>ਨਹੀਂ ਦੇਂਦਾ ਹੁੰਦਾ, ਤੇ ਕਦੀ ਕਿਸੇ ਲੰਘ ਰਹੇ ਅਫ਼ਸਰ ਨੂੰ ਸਲਾਮੀ ਦੇ ਰਿਹਾ ਹੁੰਦਾ ਹੈ, ਕਦੀ ਨਹੀਂ ਦੇ ਰਿਹਾ ਹੁੰਦਾ। ਫਾਟਕ ਦੀ ਛਤ ਹੇਠ ਚਿੱਟੀ ਤਖ਼ਤੀ ਉਤੇ ਕਾਲੇ ਅਖਰਾਂ ਵਿਚ ਲਿਖਿਆ ਹੋਇਆ ਹੈ: ਘਰ ੨੬੬, ਮਰਦ ਵਾਸੀ ੮੯੭; ਔਰਤਾਂ ੧,੦੧੨ । ਕੱਸਾਕਾਂ ਦੇ ਸਾਰੇ ਦੇ ਸਾਰੇ ਘਰ ਖੰਬਿਆਂ ਨਾਲ ਜ਼ਮੀਨ ਤੋਂ ਦੋ-ਤਿੰਨ ਫੁਟ ਉਪਰ ਕੀਤੇ ਹੋਏ ਹਨ। ਉਹਨਾਂ ਉਤੇ ਧਿਆਨ ਨਾਲ ਕਾਨਿਆਂ ਦੀ ਛਤ ਪਾਈ ਗਈ ਹੋਈ ਹੈ, ਤੇ ਉਹਨਾਂ ਦੀਆਂ ਵਡੀਆਂ ਵਡੀਆਂ ਉਕਰਾਈ ਵਾਲੀਆਂ ਚੰਦੋਈਆਂ ਹਨ। ਜੇ ਉਹ ਨਵੇਂ ਨਹੀਂ, ਤਾਂ ਉਹ ਘਟੋ-ਘਟ ਸਿੱਧੇ ਤੇ ਸਾਫ਼ ਹਨ ਤੇ ਉਹਨਾਂ ਦੀਆਂ ਵਖ-ਵਖ ਸ਼ਕਲਾਂ
ਦੀਆਂ ਉਚੀਆਂ-ਉਚੀਆਂ ਡਿਉੜੀਆਂ ਹਨ; ਤੇ ਉਹ ਨਾਲੋ-ਨਾਲ ਨਹੀਂ ਬਣਾਏ ਗਏ ਹੋਏ, ਸਗੋਂ ਉਹਨਾਂ ਦੁਆਲੇ ਚੋਖੀ ਥਾਂ ਹੈ, ਤੇ ਉਹ ਖੁਲ੍ਹੀਆਂ-ਖੁਲ੍ਹੀਆਂ ਸੜਕਾਂ ਤੇ ਗਲੀਆਂ ਵਿਚ ਰੰਗ-ਸੁਰੰਗੇ ਢੰਗ ਨਾਲ ਟਿਕਾਏ ਗਏ ਹਨ। ਕਿੰਨਿਆਂ ਹੀ ਘਰਾਂ ਦੀਆਂ ਵਡੀਆਂ-ਵਡੀਆਂ, ਹੌਲੀਆਂ ਬਾਰੀਆਂ ਦੇ ਸਾਹਮਣੇ, ਵਾੜਾਂ ਤੋਂ ਪਰ੍ਹਾਂ ਹਰੇ ਕਚੂਚ ਪੋਪਲਰ ਰੁਖਾਂ ਤੇ ਕਿੱਕਰਾਂ ਨੇ ਆਪਣੀ ਕੂਲੀ ਫਿੱਕੀ ਹਰਿਆਲੀ ਤੇ ਮਹਿਕ ਛਡਦੇ ਚਿੱਟੇ ਫੁਲਾਂ ਸਣੇ ਘਰਾਂ ਉਤੇ ਝੁਲ ਪਾਈ ਹੋਈ ਹੈ, ਤੇ ਉਹਨਾਂ ਦੇ ਕੋਲ ਦਲੇਰ ਮੂੰਹਾਂ ਵਾਲੇ ਪੀਲੇ ਸੂਰਜਮੁਖੀ, ਵੇਲਾਂ ਤੇ ਅੰਗੂਰ ਲਗੇ ਹੋਏ ਹਨ। ਚੌੜੇ ਖੁਲ੍ਹੇ ਚੌਕ ਵਿਚ ਤਿੰਨ ਦੁਕਾਨਾਂ ਹਨ, ਜਿਥੇ ਕਪੜਾ, ਸੂਰਜਮੁਖੀ ਤੇ ਪੇਠੇ ਦੇ ਬੀਜ, ਰਵਾਂਹ ਤੇ ਅਦਰਕ ਵਾਲੀਆਂ ਰੋਟੀਆਂ ਵਿਕਦੀਆਂ ਹਨ; ਉਚੇ ਪੋਪਲਰ ਰੁਖਾਂ ਦੀ ਇਕ ਪਾਲ ਤੋਂ ਪਿਛੇ ਰੈਜਮੈਂਟ ਦੇ ਕਮਾਂਡਰ ਦੀ ਝਰੋਖਿਆਂ ਵਾਲੀ ਰਿਹਾਇਸ਼ ਹੈ, ਜਿਹਦੇ ਦੁਆਲੇ ਉਚੀ ਸਾਰੀ ਵਾੜ੍ਹ ਹੈ, ਜਿਹੜੀ ਹੋਰ ਸਭਨਾਂ ਘਰਾਂ ਨਾਲੋਂ ਉਚੀ ਤੇ ਵਡੀ ਹੈ। ਆਮ ਦਿਨਾਂ ਨੂੰ, ਖ਼ਾਸ ਕਰਕੇ ਹੁਨਾਲੇ ਵਿਚ, ਪਿੰਡ ਦੀਆਂ ਸੜਕਾਂ ਉਤੇ ਬਹੁਤ ਘਟ ਬੰਦੇ ਦਿਸਦੇ ਹਨ। ਨੌਜਵਾਨ ਚੌਕੀਆਂ ਵਿਚ ਜਾਂ ਫ਼ੌਜੀ ਮੁਹਿੰਮਾਂ ਵਿਚ ਡਿਊਟੀ ਦੇ ਰਹੇ ਹਨ; ਵਡੇਰੇ ਮੱਛੀਆਂ ਫੜ ਰਹੇ ਹਨ, ਜਾਂ ਬਾਗ਼ਾਂ ਵਿਚ ਔਰਤਾਂ ਦਾ ਹਥ ਵਟਾ ਰਹੇ ਹਨ। ਸਿਰਫ਼ ਬਹੁਤ ਹੀ ਬੁਢੇ, ਬੀਮਾਰ, ਤੇ ਬੱਚੇ ਘਰ ਰਹਿੰਦੇ ਹਨ।
{{center|'''ਕਾਂਡ ਪੰਜਵਾਂ'''}}
{{gap}}ਇਹ ਉਹਨਾਂ ਟਾਵੀਆਂ ਸ਼ਾਮਾਂ ਵਿਚੋਂ ਸੀ, ਜਿਹੜੀਆਂ ਸਿਰਫ਼ ਕਾਕੇਸ਼ੀਆ ਵਿਚ ਹੀ ਹੁੰਦੀਆਂ ਹਨ। ਸੂਰਜ ਪਹਾੜਾਂ ਪਿਛੇ ਡੁਬ ਚੁਕਾ ਸੀ, ਪਰ ਲੋ ਅਜੇ ਵੀ ਹੈ ਸੀ। ਸੰਝ ਦੀ ਲਾਲੀ ਤੀਜਾ ਹਿੱਸਾ ਅਸਮਾਨ ਉਤੇ ਪਸਰ ਚੁਕੀ ਸੀ, ਤੇ ਉਹਦੀ ਲੋ ਦੇ ਪਿਛੋਕੜ ਵਿਚ ਪਹਾੜਾਂ ਦੀ ਇਕਸਾਰ ਚਿੱਟੀ ਵਡ-ਵਡਿਤਣ ਬਰੀਕੀ ਨਾਲ ਉਲੀਕੀ ਪਈ ਸੀ। ਹਵਾ ਪੇਤਲੀ, ਅਹਿੱਲ ਤੇ ਆਵਾਜ਼ ਨਾਲ ਭਰੀ ਹੋਈ ਸੀ। ਪਹਾੜਾਂ ਦਾ ਪਰਛਾਵਾਂ ਸਤੈਪੀ ਵਿਚ ਕਈ ਵਰਸਤਾਂ ਤਕ ਪੈਂਦਾ ਸੀ। ਸਤੈਪੀ, ਦਰਿਆ ਦਾ ਸਾਹਮਣਾ ਪਾਸਾ,<noinclude>{{left|੨੬}}</noinclude>
00bubwxwvr6d5yndlo1ro6323bkfo86
ਪੰਨਾ:ਕੱਸਾਕ - ਲਿਉ ਤਾਲਸਤਾਏ.pdf/29
250
67443
241648
239708
2026-10-21T22:13:28Z
Charan Gill
36
/* ਤਸਦੀਕ */
241648
proofread-page
text/x-wiki
<noinclude><pagequality level="4" user="Charan Gill" /></noinclude>ਤੇ ਸੜਕਾਂ ਸਾਰੀਆਂ ਸੁੰਨੀਆਂ ਸਨ। ਜੇ, ਅਸਲੋਂ ਹੀ ਘਟ-ਵਧ, ਕੋਈ ਘੋੜ-ਸਵਾਰ ਆ ਨਿਕਲਦੇ, ਚੌਕੀ ਵਿਚੋਂ ਕਿੱਸਾਕ ਤੇ ਆਪਣੀਆਂ ਔਲਾਂ ਵਿਚੋਂ ਚੇਚੇਨ ਉਹਨਾਂ ਨੂੰ ਹੈਰਾਨੀ-ਭਰੀ ਉਤਸੁਕਤਾ ਨਾਲ ਵੇਖਦੇ ਤੇ ਬੁੱਝਣ ਦਾ ਜਤਨ ਕਰਦੇ, ਏਡੇ ਮੁਸ਼ਤਬਾ ਲੋਕ ਕੌਣ ਹੋ ਸਕਦੇ ਸਨ। ਰਾਤ ਪੈਣ ਉਤੇ, ਇਕ ਦੂਜੇ ਤੋਂ ਡਰਦੇ ਲੋਕ ਆਪਣੇ ਘਰਾਂ ਨੂੰ ਜਾ ਵੜਦੇ ਹਨ, ਤੇ ਇਹਨਾਂ ਸੁੰਨੀਆਂ ਥਾਵਾਂ ਉਤੇ ਬੰਦੇ ਤੋਂ ਨਿੱਡਰ, ਸਿਰਫ਼ ਪੰਖੇਰੂੰ ਤੇ ਜਾਨਵਰ ਹੀ ਬੇ-ਰੋਕ ਟੁਰੇ ਫਿਰਦੇ ਹਨ। ਖੁਸ਼ੀ-ਖੁਸ਼ੀ ਗੱਲਾਂ ਕਰਦੀਆਂ, ਔਰਤਾਂ, ਜਿਹੜੀਆਂ ਵੇਲਾਂ ਬੰਨ੍ਹਦੀਆਂ ਰਹੀਆਂ ਸਨ, ਬਾਗ਼ਾਂ ਤੋਂ ਤਰਕਾਲਾਂ ਤੋਂ ਪਹਿਲਾਂ ਜਾਣ ਦੀ ਕਰਦੀਆਂ ਹਨ। ਅੰਗੂਰਾਂ ਦੇ ਵਾੜੇ, ਆਲੇ-ਦੁਆਲੇ ਦੇ ਇਲਾਕੇ ਵਾਂਗ ਹੀ, ਸੁੰਨੇ ਪਏ ਹਨ, ਪਰ ਸ਼ਾਮ ਦੇ ਉਸ ਸਮੇਂ ਪਿੰਡਾਂ ਵਿਚ ਬਹੁਤ ਹੀ ਜਾਨ ਆ ਜਾਂਦੀ ਹੈ। ਲੋਕ ਚੌਹਾਂ ਪਾਸਿਉਂ ਟੁਰਦਿਆਂ, ਘੋੜ ਸਵਾਰੀ ਕਰਦਿਆਂ ਜਾਂ ਆਪਣੇ ਚੀਂ-ਚੀਂ ਕਰਦੇ ਗੱਡੇ ਲਿਆਂਦਿਆਂ ਪਿੰਡ ਵਲ ਹੋ ਪੈਂਦੇ ਹਨ। ਉਤੇਰਨ ਟੁੰਗੀ ਤੇ ਹੱਥਾਂ ਵਿਚ ਡਾਹਣੀਆਂ ਫੜੀ ਲਿਆਂਦੀਆਂ ਕੁੜੀਆਂ ਮਾਲ-ਡੰਗਰ ਨੂੰ ਮਿਲਣ ਲਈ ਖੁਸ਼ੀ-ਖੁਸ਼ੀ ਗੱਲਾਂ ਕਰਦੀਆਂ ਪਿੰਡ ਦੇ ਫਾਟਕਾਂ ਵਲ ਭਜਦੀਆਂ ਹਨ; ਮਾਲ-ਡੰਗਰ ਧੂੜ ਤੇ ਉਹਨਾਂ ਮਛਰਾਂ ਦੇ ਬਦਲਾਂ ਵਿਚ ਜੁੜਿਆ ਹੁੰਦਾ ਹੈ, ਜਿਹੜੇ ਉਹ ਸਤੈਪੀ ਤੋਂ ਨਾਲ ਲੈ ਆਉਂਦੇ ਹਨ। ਪਲੀਆਂ ਹੋਈਆਂ ਗਾਵਾਂ ਤੇ ਮੱਝਾਂ ਸੜਕਾਂ ਦੇ ਆਰ-ਪਾਰ ਘੁੰਮਦੀਆਂ ਫਿਰਦੀਆਂ ਹਨ ਤੇ ਰਾਂਗਲੇ ਬੇਸ਼ਮੇਤ ਪਾਈ ਕਿੱਸਾਕ ਔਰਤਾਂ ਉਹਨਾਂ ਵਿਚੋਂ ਏਧਰ-ਓਧਰ ਲੰਘਦੀਆਂ ਰਹਿੰਦੀਆਂ ਹਨ। ਉਹਨਾਂ ਦਾ ਛਣਕਦਾ ਹਾਸਾ ਤੇ ਕਿਲਕਾਰੀਆਂ ਡੰਗਰਾਂ ਦੀਆਂ ਅੱਰਾਟਾਂ ਵਿਚ ਰਲਦੀਆਂ ਸੁਣੀਆਂ ਜਾ ਸਕਦੀਆਂ ਹਨ। ਓਹ, ਕੋਈ ਚੌਕੀ ਤੋਂ ਛੁੱਟੀ ਤੋਂ ਆਇਆ ਹਥਿਆਰਬੰਦ ਤੇ ਘੋੜਸਵਾਰ ਕਿੱਸਾਕ ਕਿਸੇ ਘਰ ਤਕ ਆਉਂਦਾ ਹੈ, ਤੇ ਅਗੇ ਉੜ ਕੇ, ਬਾਰੀ ਉਤੇ ਖੜਾਕ ਕਰਦਾ ਹੈ। ਖੜਾਕ ਦੇ ਜਵਾਬ ਵਿਚ ਕਿਸੇ ਨੌਜਵਾਨ ਔਰਤ ਦਾ ਸੁਹਣਾ ਸਿਰ ਦਿਸਦਾ ਹੈ ਤੇ ਲਡਿਆਂਦੀਆਂ, ਹਸਦੀਆਂ ਆਵਾਜ਼ਾਂ ਸੁਣੀਆਂ ਜਾ ਸਕਦੀਆਂ ਹਨ। ਉਹ ਉਚੇ ਖੁੰਨਿਆਂ ਵਾਲਾ ਲੀਰਾਂ ਲਮਕਾਂਦਾ ਕੋਈ ਨੋਗਾਈ ਮਜ਼ਦੂਰ ਸਤੈਪੀ ਤੋਂ ਕਾਨਿਆਂ ਦਾ ਲਾਦਾ ਲਿਆਂਦਾ ਹੈ, ਆਪਣੇ ਚੀਂ-ਚੀਂ ਕਰਦੇ ਗੱਡੇ ਨੂੰ ਕੱਸਾਕਾਂ ਦੇ ਕਿਸੇ ਕਪਤਾਨ ਦੇ ਚੌੜੇ ਸਾਫ਼ ਇਹਾਤੇ ਵਲ ਮੋੜਦਾ ਹੈ, ਢਗਿਆਂ ਸਿਰੋਂ ਜੂਲਾ ਲਾਂਹਦਾ ਹੈ, ਜਿਹੜੇ ਸਿਰ ਮਾਰਦੇ ਖਲੋਤੇ ਰਹਿੰਦੇ ਹਨ, ਤੇ ਉਹ ਤੇ ਉਹਦਾ ਮਾਲਕ ਇਕ ਦੂਜੇ ਨਾਲ ਤਾਤਾਰ ਬੋਲੀ ਵਿਚ ਉਚੀ-ਉਚੀ ਬੋਲਦੇ ਹਨ। ਇਕ ਛਪੜੀ ਕੋਲੋਂ, ਜਿਹੜੀ ਸਾਲੋ ਸਾਲ ਲਗਭਗ ਸੜਕ ਦੇ ਪਾਰ ਤਕ ਪਹੁੰਚ ਰਹੀ ਹੈ, ਤੇ ਉਹਦੇ ਤੋਂ ਸਿਰਫ਼ ਵਾੜ੍ਹਾਂ ਦੇ ਨਾਲ ਲਗ~ਲਗ ਕੇ ਹੀ ਲੰਘਿਆ ਜਾ ਸਕਦਾ ਹੈ, ਪਿੱਠ ਉਤੇ ਬਾਲਣ ਦਾ ਗੱਠਾ ਰਖੀ ਇਕ ਪੈਰੋਂ ਵਾਹਣੀ ਕੱਸਾਕ ਔਰਤ ਔਖਿਆਈ ਨਾਲ ਲੰਘਦੀ ਹੈ, ਉਹਨੇ ਆਪਣੀ ਕਮੀਜ਼ ਉਚੀ ਚੁਕੀ ਹੋਈ ਹੈ ਤੇ ਉਹਦੀਆਂ ਚਿੱਟੀਆਂ ਲੱਤਾਂ ਨੰਗੀਆਂ ਹੋ ਰਹੀਆਂ ਹਨ। ਸ਼ਿਕਾਰ ਤੋਂ ਵਾਪਸ ਆ ਰਿਹਾ ਇਕ ਕੱਸਾਕ ਮਜ਼ਾਕ ਨਾਲ ਆਵਾਜ਼ ਦੇਂਦਾ ਹੈ: "ਹੋਰ ਉਚੀ ਚੁਕ ਦੇ, ਅਥਰੀਏ!" ਤੇ ਆਪਣੀ<noinclude>{{right|੨੭}}</noinclude>
r62brrw5cv61q6bps5voil2odlxvtwd
241649
241648
2026-10-21T22:15:25Z
Charan Gill
36
241649
proofread-page
text/x-wiki
<noinclude><pagequality level="4" user="Charan Gill" /></noinclude>ਤੇ ਸੜਕਾਂ ਸਾਰੀਆਂ ਸੁੰਨੀਆਂ ਸਨ। ਜੇ, ਅਸਲੋਂ ਹੀ ਘਟ-ਵਧ, ਕੋਈ ਘੋੜ-ਸਵਾਰ ਆ ਨਿਕਲਦੇ, ਚੌਕੀ ਵਿਚੋਂ ਕੱਸਾਕ ਤੇ ਆਪਣੀਆਂ ਔਲਾਂ ਵਿਚੋਂ ਚੇਚੇਨ ਉਹਨਾਂ ਨੂੰ ਹੈਰਾਨੀ-ਭਰੀ ਉਤਸੁਕਤਾ ਨਾਲ ਵੇਖਦੇ ਤੇ ਬੁੱਝਣ ਦਾ ਜਤਨ ਕਰਦੇ, ਏਡੇ ਮੁਸ਼ਤਬਾ ਲੋਕ ਕੌਣ ਹੋ ਸਕਦੇ ਸਨ। ਰਾਤ ਪੈਣ ਉਤੇ, ਇਕ ਦੂਜੇ ਤੋਂ ਡਰਦੇ ਲੋਕ ਆਪਣੇ ਘਰਾਂ ਨੂੰ ਜਾ ਵੜਦੇ ਹਨ, ਤੇ ਇਹਨਾਂ ਸੁੰਨੀਆਂ ਥਾਵਾਂ ਉਤੇ ਬੰਦੇ ਤੋਂ ਨਿੱਡਰ, ਸਿਰਫ਼ ਪੰਖੇਰੂੰ ਤੇ ਜਾਨਵਰ ਹੀ ਬੇ-ਰੋਕ ਟੁਰੇ ਫਿਰਦੇ ਹਨ। ਖੁਸ਼ੀ-ਖੁਸ਼ੀ ਗੱਲਾਂ ਕਰਦੀਆਂ, ਔਰਤਾਂ, ਜਿਹੜੀਆਂ ਵੇਲਾਂ ਬੰਨ੍ਹਦੀਆਂ ਰਹੀਆਂ ਸਨ, ਬਾਗ਼ਾਂ ਤੋਂ ਤਰਕਾਲਾਂ ਤੋਂ ਪਹਿਲਾਂ ਜਾਣ ਦੀ ਕਰਦੀਆਂ ਹਨ। ਅੰਗੂਰਾਂ ਦੇ ਵਾੜੇ, ਆਲੇ-ਦੁਆਲੇ ਦੇ ਇਲਾਕੇ ਵਾਂਗ ਹੀ, ਸੁੰਨੇ ਪਏ ਹਨ, ਪਰ ਸ਼ਾਮ ਦੇ ਉਸ ਸਮੇਂ ਪਿੰਡਾਂ ਵਿਚ ਬਹੁਤ ਹੀ ਜਾਨ ਆ ਜਾਂਦੀ ਹੈ। ਲੋਕ ਚੌਹਾਂ ਪਾਸਿਉਂ ਟੁਰਦਿਆਂ, ਘੋੜ ਸਵਾਰੀ ਕਰਦਿਆਂ ਜਾਂ ਆਪਣੇ ਚੀਂ-ਚੀਂ ਕਰਦੇ ਗੱਡੇ ਲਿਆਂਦਿਆਂ ਪਿੰਡ ਵਲ ਹੋ ਪੈਂਦੇ ਹਨ। ਉਤੇਰਨ ਟੁੰਗੀ ਤੇ ਹੱਥਾਂ ਵਿਚ ਡਾਹਣੀਆਂ ਫੜੀ ਲਿਆਂਦੀਆਂ ਕੁੜੀਆਂ ਮਾਲ-ਡੰਗਰ ਨੂੰ ਮਿਲਣ ਲਈ ਖੁਸ਼ੀ-ਖੁਸ਼ੀ ਗੱਲਾਂ ਕਰਦੀਆਂ ਪਿੰਡ ਦੇ ਫਾਟਕਾਂ ਵਲ ਭਜਦੀਆਂ ਹਨ; ਮਾਲ-ਡੰਗਰ ਧੂੜ ਤੇ ਉਹਨਾਂ ਮਛਰਾਂ ਦੇ ਬਦਲਾਂ ਵਿਚ ਜੁੜਿਆ ਹੁੰਦਾ ਹੈ, ਜਿਹੜੇ ਉਹ ਸਤੈਪੀ ਤੋਂ ਨਾਲ ਲੈ ਆਉਂਦੇ ਹਨ। ਪਲੀਆਂ ਹੋਈਆਂ ਗਾਵਾਂ ਤੇ ਮੱਝਾਂ ਸੜਕਾਂ ਦੇ ਆਰ-ਪਾਰ ਘੁੰਮਦੀਆਂ ਫਿਰਦੀਆਂ ਹਨ ਤੇ ਰਾਂਗਲੇ ਬੇਸ਼ਮੇਤ ਪਾਈ ਕੱਸਾਕ ਔਰਤਾਂ ਉਹਨਾਂ ਵਿਚੋਂ ਏਧਰ-ਓਧਰ ਲੰਘਦੀਆਂ ਰਹਿੰਦੀਆਂ ਹਨ। ਉਹਨਾਂ ਦਾ ਛਣਕਦਾ ਹਾਸਾ ਤੇ ਕਿਲਕਾਰੀਆਂ ਡੰਗਰਾਂ ਦੀਆਂ ਅੱਰਾਟਾਂ ਵਿਚ ਰਲਦੀਆਂ ਸੁਣੀਆਂ ਜਾ ਸਕਦੀਆਂ ਹਨ। ਓਹ, ਕੋਈ ਚੌਕੀ ਤੋਂ ਛੁੱਟੀ ਤੋਂ ਆਇਆ ਹਥਿਆਰਬੰਦ ਤੇ ਘੋੜਸਵਾਰ ਕੱਸਾਕ ਕਿਸੇ ਘਰ ਤਕ ਆਉਂਦਾ ਹੈ, ਤੇ ਅਗੇ ਉੜ ਕੇ, ਬਾਰੀ ਉਤੇ ਖੜਾਕ ਕਰਦਾ ਹੈ। ਖੜਾਕ ਦੇ ਜਵਾਬ ਵਿਚ ਕਿਸੇ ਨੌਜਵਾਨ ਔਰਤ ਦਾ ਸੁਹਣਾ ਸਿਰ ਦਿਸਦਾ ਹੈ ਤੇ ਲਡਿਆਂਦੀਆਂ, ਹਸਦੀਆਂ ਆਵਾਜ਼ਾਂ ਸੁਣੀਆਂ ਜਾ ਸਕਦੀਆਂ ਹਨ। ਉਹ ਉਚੇ ਖੁੰਨਿਆਂ ਵਾਲਾ ਲੀਰਾਂ ਲਮਕਾਂਦਾ ਕੋਈ ਨੋਗਾਈ ਮਜ਼ਦੂਰ ਸਤੈਪੀ ਤੋਂ ਕਾਨਿਆਂ ਦਾ ਲਾਦਾ ਲਿਆਂਦਾ ਹੈ, ਆਪਣੇ ਚੀਂ-ਚੀਂ ਕਰਦੇ ਗੱਡੇ ਨੂੰ ਕੱਸਾਕਾਂ ਦੇ ਕਿਸੇ ਕਪਤਾਨ ਦੇ ਚੌੜੇ ਸਾਫ਼ ਇਹਾਤੇ ਵਲ ਮੋੜਦਾ ਹੈ, ਢਗਿਆਂ ਸਿਰੋਂ ਜੂਲਾ ਲਾਂਹਦਾ ਹੈ, ਜਿਹੜੇ ਸਿਰ ਮਾਰਦੇ ਖਲੋਤੇ ਰਹਿੰਦੇ ਹਨ, ਤੇ ਉਹ ਤੇ ਉਹਦਾ ਮਾਲਕ ਇਕ ਦੂਜੇ ਨਾਲ ਤਾਤਾਰ ਬੋਲੀ ਵਿਚ ਉਚੀ-ਉਚੀ ਬੋਲਦੇ ਹਨ। ਇਕ ਛਪੜੀ ਕੋਲੋਂ, ਜਿਹੜੀ ਸਾਲੋ ਸਾਲ ਲਗਭਗ ਸੜਕ ਦੇ ਪਾਰ ਤਕ ਪਹੁੰਚ ਰਹੀ ਹੈ, ਤੇ ਉਹਦੇ ਤੋਂ ਸਿਰਫ਼ ਵਾੜ੍ਹਾਂ ਦੇ ਨਾਲ ਲਗ~ਲਗ ਕੇ ਹੀ ਲੰਘਿਆ ਜਾ ਸਕਦਾ ਹੈ, ਪਿੱਠ ਉਤੇ ਬਾਲਣ ਦਾ ਗੱਠਾ ਰਖੀ ਇਕ ਪੈਰੋਂ ਵਾਹਣੀ ਕੱਸਾਕ ਔਰਤ ਔਖਿਆਈ ਨਾਲ ਲੰਘਦੀ ਹੈ, ਉਹਨੇ ਆਪਣੀ ਕਮੀਜ਼ ਉਚੀ ਚੁਕੀ ਹੋਈ ਹੈ ਤੇ ਉਹਦੀਆਂ ਚਿੱਟੀਆਂ ਲੱਤਾਂ ਨੰਗੀਆਂ ਹੋ ਰਹੀਆਂ ਹਨ। ਸ਼ਿਕਾਰ ਤੋਂ ਵਾਪਸ ਆ ਰਿਹਾ ਇਕ ਕੱਸਾਕ ਮਜ਼ਾਕ ਨਾਲ ਆਵਾਜ਼ ਦੇਂਦਾ ਹੈ: "ਹੋਰ ਉਚੀ ਚੁਕ ਦੇ, ਅਥਰੀਏ!" ਤੇ ਆਪਣੀ<noinclude>{{right|੨੭}}</noinclude>
da896sywwcfpzd5rkj4y4li62yi9xey
ਪੰਨਾ:ਕੱਸਾਕ - ਲਿਉ ਤਾਲਸਤਾਏ.pdf/30
250
67444
241651
239709
2026-10-21T22:32:40Z
Charan Gill
36
/* ਤਸਦੀਕ */
241651
proofread-page
text/x-wiki
<noinclude><pagequality level="4" user="Charan Gill" /></noinclude>ਬੰਦੂਕ ਉਹਦੇ ਵਲ ਕਰਦਾ ਹੈ। ਔਰਤ ਆਪਣੀ ਕਮੀਜ਼ ਛਡ ਦੇਂਦੀ ਹੈ ਤੇ ਲਕੜਾਂ ਡੇਗ ਦੇਂਦੀ ਹੈ। ਪਤਲੂਨ ਦੇ ਪੌਂਚੇ ਟੁੰਗੀ ਤੇ ਆਪਣੀ ਵਾਲੋ-ਵਾਲ ਚਿੱਟੀ ਛਾਤੀ ਨੰਗੀ ਕਰੀ ਮੱਛੀਆਂ ਫੜ ਕੇ ਪਰਤਦੇ ਇਕ ਬੁੱਢੇ ਕੱਸਾਕ ਨੇ ਮੋਢੇ ਉਤੇ ਅਜੇ ਵੀ ਘੁਲਦੀਆਂ ਰੁਪਹਿਲੀ ਮੱਛੀਆਂ ਨਾਲ ਭਰਿਆ ਜਾਲ ਸੁਟਿਆ ਹੋਇਆ ਹੈ; ਉਹ ਰਾਹ ਨੂੰ ਛੋਟਾ ਕਰਨ ਲਈ ਆਪਣੇ ਗਵਾਂਢੀ ਦੀ ਟੁੱਟੀ ਹੋਈ ਵਾੜ੍ਹ ਉਤੋਂ ਚੜ੍ਹ ਜਾਂਦਾ ਹੈ, ਚੜ੍ਹਨ ਵੇਲੇ ਆਪਣਾ ਕੋਟ ਫੜਦਾ ਹੈ। ਉਹ ਇਕ ਔਰਤ ਇਕ ਸੁੱਕਾ ਟਾਹਣ ਧਰੂਹੀ ਲਈ ਜਾਂਦੀ ਹੈ, ਤੇ ਇਕ ਨੁੱਕਰ ਵਲੋਂ ਕੁਹਾੜੇ ਦੀ ਆਵਾਜ਼ ਆਉਂਦੀ ਹੈ। ਕੱਸਾਕ ਬਚੇ, ਸੜਕ ਉਤੇ ਜਿਥੇ ਕਿਤੇ ਵੀ ਸਾਵੀਂ ਥਾਂ ਹੈ, ਆਪਣੇ ਲਾਟੂ ਚਲਾਂਦੇ ਚੀਕਾਂ ਮਾਰ ਰਹੇ ਹਨ; ਔਰਤਾਂ ਵਲਿਆਂ ਤੋਂ ਬਚਣ ਲਈ ਵਾੜ੍ਹਾਂ ਉਤੋਂ ਚੜ੍ਹ ਰਹੀਆਂ ਹਨ। ਹਰ ਘਰ ਦੇ ਧੂਤੂ ਵਿਚੋਂ ਕਿਜ਼ਯਾਕ<ref>ਕਿਜ਼ਯਾਕ: — ਸੁਕਾਏ ਗੋਹੇ ਦਾ ਬਾਲਣ - ਸੰ:</ref> ਦਾ ਮਹਿਕ ਵਾਲਾ ਧੂੰਆਂ ਨਿਕਲ ਰਿਹਾ ਹੈ। ਹਰ ਘਰ ਵਿਚੋਂ ਵਧੀ ਹੋਈ ਦੌੜ-ਭੱਜ ਦੀ ਆਵਾਜ਼ ਆਉਂਦੀ ਹੈ, ਰਾਤ ਦੀ ਚੁਪ ਦੀ ਪੇਸ਼ਰੋ।
{{gap}}ਬੇਬੇ ਉਲੀਤਕਾ, ਕੱਸਾਕ ਕੋਰਨਟ ਦੀ ਘਰ ਵਾਲੀ, ਜਿਹੜਾ ਸਕੂਲ-ਮਾਸਟਰ ਵੀ ਹੈ, ਹੋਰਨਾਂ ਔਰਤਾਂ ਵਾਂਗ, ਆਪਣੇ ਇਹਾਤੇ ਦੇ ਫਾਟਕ ਵਿਚੋਂ ਨਿਕਲਦੀ ਹੈ, ਤੇ ਆਪਣਾ ਮਾਲ-ਡੰਗਰ ਉਡੀਕਦੀ ਹੈ, ਜਿਹੜਾ ਉਹਦੀ ਧੀ ਮਾਰਯਾਨਕਾ ਸੜਕ ਉਤੇ ਹਿੱਕੀ ਲਿਆਂਦੀ ਹੈ। ਇਸ ਤੋਂ ਪਹਿਲਾਂ ਕਿ ਉਹ ਲਕੜੀ ਦੀ ਵਾੜ ਦਾ ਫਾਟਕ ਪੂਰੀ ਤਰ੍ਹਾਂ ਖੋਲ੍ਹ ਸਕੇ, ਮੱਛਰਾਂ ਦੇ ਬੱਦਲ ਵਿਚ ਵਲ੍ਹੇਟੀ, ਇਕ ਬਹੁਤ ਵਡੀ ਮੱਝ ਭੈਂ ਕਰਦੀ ਭੱਜੀ ਆਉਂਦੀ ਹੈ ਤੇ ਧੁਸ ਦੇ ਅੰਦਰ ਆ ਜਾਂਦੀ ਹੈ। ਕਿੰਨੀਆਂ ਹੀ ਚੰਗੀਆਂ ਪਲੀਆਂ ਹੋਈਆਂ ਗਾਵਾਂ ਉਹਦੇ ਮਗਰ-ਮਗਰ ਆ ਜਾਂਦੀਆਂ ਹਨ, ਆਪਣੇ ਪਾਸਿਆਂ ਉਤੇ ਪੂਛਲ ਮਾਰਦੀਆਂ ਆਪਣੀ ਮਾਲਕਣ ਨੂੰ ਪਛਾਣਦਿਆਂ ਉਹਨੂੰ ਵੱਡੀਆਂ-ਵੱਡੀਆਂ ਅੱਖਾਂ ਨਾਲ ਝਾਕਦੀਆਂ ਹਨ। ਸੁਨੱਖੀ ਤੇ ਸੁਹਣੇ ਕਦ-ਬੁਤ ਵਾਲੀ ਮਾਰਯਾਨਕਾ ਫਾਟਕ ਵਿਚ ਦਾਖ਼ਲ ਹੁੰਦੀ ਹੈ, ਆਪਣਾ ਛਾਂਟਾ ਸੁਟ ਛੇਤੀ ਨਾਲ ਫਾਟਕ ਬੰਦ ਕਰਨ ਦੀ ਕਰਦੀ ਹੈ, ਤੇ ਆਪਣੇ ਛੁਹਲੇ ਪੈਰਾਂ ਦੀ ਪੂਰੀ ਰਫ਼ਤਾਰ ਨਾਲ ਭਜ ਉਠਦੀ ਹੈ ਤਾਂ ਜੁ ਮਾਲ-ਡੰਗਰ ਨੂੰ ਅੱਡ-ਅੱਡ ਕਰ ਸਕੇ ਤੇ ਆਪੋ-ਆਪਣੇ ਢਾਰੇ ਵਿਚ ਵਾੜ ਸਕੇ। "ਨੀ ਸ਼ੈਤਾਨ ਦੀਏ ਪੱਠੀਏ, ਸਲੀਪਰ ਲਾਹ ਲੈ," ਉਹਦੀ ਮਾਂ ਕੂਕਦੀ ਹੈ, "ਪਾ-ਪਾ ਮੋਰੀਆਂ ਕਰ ਦੇਂਗੀ!" ਮਾਰਯਾਨਕਾ ਨੂੰ "ਸ਼ੈਤਾਨ ਦੀ ਪੱਠੀ" ਆਖਿਆ ਜਾਣਾ ਉਕਾ ਮਾੜਾ ਨਹੀਂ ਲਗਦਾ, ਸਗੋਂ ਉਹ ਇਹਨੂੰ ਲਾਡ ਦੇ ਬੋਲ ਦੇ ਤੌਰ ਉਤੇ ਪਰਵਾਨ ਕਰਦੀ, ਆਪਣਾ ਕੰਮ ਕਰੀ ਜਾਂਦੀ ਹੈ। ਉਹਦਾ ਮੂੰਹ-ਸਿਰ ਦੁਆਲੇ ਬੱਝੇ ਰੂਮਾਲ ਨਾਲ ਕਜਿਆ ਪਿਆ ਹੈ। ਉਹਨੇ ਗੁਲਾਬੀ ਕਮੀਜ਼ ਤੇ ਹਰਾ ਬੇਸਮੇਤ ਪਾਇਆ ਹੋਇਆ ਹੈ। ਉਹ ਵਡੇ-ਵਡੇ ਪਲੇ ਹੋਏ ਡੰਗਰਾਂ ਦੇ ਮਗਰ-ਮਗਰ ਇਹਾਤੇ ਵਿਚ ਬਾਲਿਆਂ ਵਾਲੇ ਢਾਰੇ ਅੰਦਰ ਅਲੋਪ ਹੋ ਜਾਂਦੀ ਹੈ। ਤੇ ਢਾਰੇ ਵਿਚੋਂ ਉਹਦੀ<noinclude>{{rule|5em}}
{{left|੨੮}}</noinclude>
12ea8itjziko7h41so5zn2o50elx43s
ਪੰਨਾ:ਕੱਸਾਕ - ਲਿਉ ਤਾਲਸਤਾਏ.pdf/31
250
67445
241652
239905
2026-10-21T22:34:17Z
Charan Gill
36
241652
proofread-page
text/x-wiki
<noinclude><pagequality level="4" user="Harchand Bhinder" /></noinclude>{{Css image crop
|Image = ਕੱਸਾਕ_-_ਲਿਉ_ਤਾਲਸਤਾਏ.pdf
|Page = 31
|bSize = 464
|cWidth = 233
|cHeight = 354
|oTop = 39
|oLeft = 108
|Location = center
|Description =
}}
ਆਵਾਜ਼ ਆਉਂਦੀ ਹੈ, ਉਹ ਮੱਝ ਨਾਲ ਨਰਮ-ਨਰਮ ਤੇ ਮਨਾਉਂਦੇ ਲਹਿਜੇ ਵਿਚ ਬੋਲ ਰਹੀ ਹੈ: "ਨਿੱਚਲੀ ਖੜੀ ਵੀ ਹੋਵੇਗੀ ਕਿ ਨਹੀਂ? ਕਿਹੋ ਜਿਹੀ ਜਾਨਵਰ ਏ! ਸ਼ਾਬਾਸ਼-ਸ਼ਾਬਾਸ਼, ਨੀ ਸੁਹਣੀਏ!" ਛੇਤੀ ਹੀ ਕੁੜੀ ਤੇ ਬੁੱਢੀ ਢਾਰੇ ਤੋਂ ਬਾਹਰਲੇ ਕੋਠੇ ਵਲ ਜਾਂਦੀਆਂ ਹਨ, ਉਹ ਦੋ ਵਡੇ-ਵਡੇ ਭਾਂਡੇ, ਦਿਨ ਦਾ ਦੁਧ, ਲਿਜਾ ਰਹੀਆਂ ਹੁੰਦੀਆਂ ਹਨ। ਬਾਹਰਲੇ ਕੋਠੇ ਦੇ ਧੂਤੂ ਤੋਂ ਕਿਜ਼ਯਾਕ ਦੇ ਪਤਲੇ ਧੂੰਏ ਦਾ ਬੱਦਲ ਉਠਦਾ ਹੈ: ਦੁਧ ਤੋਂ ਰੇਬੜੀ ਬਣਾਈ ਜਾ ਰਹੀ ਹੈ। ਕੁੜੀ ਅਗ ਨੂੰ ਝੁਲਕਾ ਦੇਂਦੀ ਹੈ, ਤੇ ਉਹਦੀ ਮਾਂ ਫਾਟਕ ਵਲ ਜਾਂਦੀ ਹੈ। ਪਿੰਡ ਵਿਚ ਤਰਕਾਲਾਂ ਪੈ ਗਈਆਂ ਹਨ। ਹਵਾ ਸਬਜ਼ੀਆਂ,<noinclude>{{right|੨੯}}</noinclude>
6nmlptfbq0slb9bxqqfisglkvt40sup
ਪੰਨਾ:ਕੱਸਾਕ - ਲਿਉ ਤਾਲਸਤਾਏ.pdf/32
250
67446
241653
239906
2026-10-21T22:37:54Z
Charan Gill
36
241653
proofread-page
text/x-wiki
<noinclude><pagequality level="4" user="Harchand Bhinder" /></noinclude>ਮਾਲ-ਡੰਗਰ ਤੇ ਕਿਜ਼ਯਾਕ ਦੇ ਮਹਿਕ ਵਾਲੇ ਧੂੰਏ ਨਾਲ ਭਰੀ ਹੋਈ ਹੈ। ਕੱਸਾਕ ਔਰਤਾਂ ਬਲਦੀਆਂ ਲੀਰਾਂ ਫੜੀ ਸੜਕ ਤੋਂ ਕਾਹਲੀ-ਕਾਹਲੀ ਜਾ ਰਹੀਆਂ ਹਨ। ਇਹਾਤਿਆਂ ਵਿਚੋਂ ਚੋ ਲਏ ਗਏ ਮਾਲ ਦੀ ਫੂੰ-ਫੂੰ ਤੇ ਅਡੋਲ ਚੱਬੀ ਜਾਣ ਦੀ ਆਵਾਜ਼ ਆਉਂਦੀ ਹੈ। ਇਹਾਤਿਆਂ ਤੇ ਸੜਕਾਂ ਉਤੇ ਇਕ ਦੂਜੀ ਨੂੰ ਬੁਲਾਂਦੀਆਂ ਔਰਤਾਂ ਤੇ ਬਚਿਆਂ ਦੀਆਂ ਆਵਾਜ਼ਾਂ ਹੀ ਸੁਣੀਆਂ ਜਾਂਦੀਆਂ ਹਨ। ਆਮ ਦਿਨ ਨੂੰ ਕਿਸੇ ਮਰਦ ਦੀ ਸ਼ਰਾਬੀ ਆਵਾਜ਼ ਕਦੀ-ਕਦੀ ਹੀ ਸੁਣੀਂਦੀ ਹੈ।
{{gap}}ਇਕ ਕੱਸਾਕ ਘਰਵਾਲੀ, ਇਕ ਉਚੀ ਲੰਮੀ ਮਰਦਾਵੀਂ ਬੁੱਢੀ, ਸਾਹਮਣੇ ਘਰ ਤੋਂ ਬੇਬੇ ਉਲੀਤਕਾ ਕੋਲ ਆਉਂਦੀ ਹੈ, ਤੇ ਉਹਦੇ ਤੋਂ ਅੱਗ ਮੰਗਦੀ ਹੈ। ਹਥ ਵਿਚ ਉਹਨੇ ਲੀਰ ਫੜੀ ਹੋਈ ਹੈ।
{{gap}}"ਕਿਉਂ, ਮੁਕਾ ਲਿਆ ਈ ਕੰਮ?"
{{gap}}"ਕੁੜੀ ਅਗ ਬਾਲਦੀ ਪਈ ਏ। ਅੱਗ ਚਾਹੀਦੀ ਆ?" ਬੇਬੇ ਉਲੀਤਕਾ ਕਹਿੰਦੀ ਹੈ; ਉਹਨੂੰ ਮਾਣ ਹੈ, ਉਹ ਆਪਣੇ ਗਵਾਂਢਣ ਦਾ ਕੰਮ ਸਾਰ ਸਕੀ ਹੈ।
{{gap}}ਦੋਵੇਂ ਔਰਤਾਂ ਝੁੱਗੀ ਵਿਚ ਵੜਦੀਆਂ ਹਨ ਤੇ ਕਰੜੇ ਹਥ, ਜਿਹੜੇ ਛੋਟੀਆਂ-ਛੋਟੀਆਂ ਚੀਜ਼ਾਂ ਚੁੱਕਣ-ਰੱਖਣ ਨਹੀਂ ਹਿੱਲੇ ਹੋਏ, ਕੀਮਤੀ ਤੀਲੀਆਂ ਦੀ ਡੱਬੀ, ਕਾਕੇਸ਼ੀਆ ਦੀ ਦੁਰਲਭ ਵਸਤ ਦਾ ਢੱਕਣ ਲਾਂਹਦੇ ਹਨ। ਮਰਦਾਵੀਂ ਦਿਖ ਵਾਲੀ ਨਵੀਂ-ਆਈ ਦਹਿਲੀਜ਼
ਉਤੇ ਬਹਿ ਜਾਂਦੀ ਹੈ, ਪ੍ਰਤਖ ਹੀ ਉਹਦੀ ਸੱਲਾਹ ਗਲ-ਬਾਤ ਦੀ ਲਗਦੀ ਹੈ।
{{gap}}"ਆਦਮੀ ਕਿੱਥੇ ਈ — ਸਕੂਲੇ?"
{{gap}}"ਆਹਖੋ, ਉਹ ਹਮੇਸ਼ਾ ਈ ਮੁੰਡੇ ਪੜ੍ਹਾਣ ਲੱਗਾ ਰਹਿੰਦੈ। ਪਰ ਉਹਨੇ ਲਿਖਿਐ, ਤਿਹਾਰ ਲਈ ਘਰ ਆ ਜਾਵੇਗਾ," ਬੇਬੇ ਉਲੀਤਕਾ ਨੇ ਆਖਿਆ।
{{gap}}"ਆਹਖੋ, ਬੰਦਾ ਹੁਸ਼ਿਆਰ ਏ, ਚੰਗੀ ਗਲ ਏ।"
{{gap}}"ਬੇ-ਸ਼ਕ ਹੈ ਵੇ।"
{{gap}}"ਤੇ ਮੇਰਾ ਲੁਕਾਸ਼ਾ ਚੌਕੀ ' ਚ ਏ; ਉਹਨੂੰ ਘਰ ਈ ਨਹੀਂ ਆਉਣ ਦੇਂਦੇ," ਮੁਲਾਕਾਤਨ ਨੇ ਆਖਿਆ, ਭਾਵੇਂ ਬੇਬੇ ਉਲੀਤਕਾ ਨੂੰ ਇਹਦੇ ਬਾਰੇ ਚਿਰ ਤੋਂ ਪਤਾ ਸੀ। ਉਹ ਆਪਣੇ ਲੁਕਾਸ਼ਕੇ ਦੀਆਂ ਗੱਲਾਂ ਕਰਨਾ ਚਾਹੁੰਦੀ ਸੀ, ਜਿਹਨੂੰ ਉਹਨੇ ਪਿੱਛੇ ਜਿਹੇ ਕੱਸਾਕ ਰੈਜਮੈਂਟ ਵਿਚ ਨੌਕਰੀ ਲਈ ਤਿਆਰ ਕੀਤਾ ਸੀ ਤੇ ਜਿਹਦੇ ਨਾਲ ਉਹ ਬੇਬੇ ਉਲੀਤਕਾ ਦੀ ਧੀ, ਮਾਰਯਾਨਕਾ, ਦਾ ਵਿਆਹ ਕਰਨਾ ਚਾਹੁੰਦੀ ਸੀ।
{{gap}}"ਹੱਛਾ ਤੇ ਉਹ ਚੌਕੀ ਤੇ ਏ?"
{{gap}}"ਆਹਖੋ। ਪਿਛਲੇ ਤਿਹਾਰ ਤੋਂ ਪਿਛੋਂ ਘਰ ਨਹੀਂ ਆਇਆ। ਅਜੇ ਪਿਛੇ ਜਿਹੇ ਈ ਮੈਂ ਉਹਨੂੰ ਫ਼ੋਮੂਸ਼ਕਿਨ ਹਥ ਕੁਝ ਕਮੀਜ਼ਾਂ ਘੱਲੀਆਂ ਨੇ। ਕਹਿੰਦਾ ਸੀ, ਠੀਕ-ਠਾਕ ਏ, ਤੇ ਆਪਣੇ ਤੋਂ ਉਪਰਲਿਆਂ ਨੂੰ ਤਸੱਲੀ ਸੂ। ਕਹਿੰਦੈ, ਉਹ ਅਬਰੇਕਾਂ ਨੂੰ ਲਭ ਰਹੇ ਨੇ। ਆਖਦੈ, ਲੂਕਾਸ਼ਕਾ ਚੰਗਾ ਖੁਸ਼ ਏ।"
{{nop}}<noinclude>{{left|੩੦}}</noinclude>
5kfeyio0omzors8675x934503lga5vs
ਪੰਨਾ:ਕੱਸਾਕ - ਲਿਉ ਤਾਲਸਤਾਏ.pdf/33
250
67447
241654
239907
2026-10-21T23:06:12Z
Charan Gill
36
241654
proofread-page
text/x-wiki
<noinclude><pagequality level="4" user="Harchand Bhinder" /></noinclude>"ਰਬ ਦਾ ਸ਼ੁਕਰ ਮਨਾ," ਕੋਰਨਟ ਦੀ ਘਰਵਾਲੀ ਨੇ ਆਖਿਆ। "ਉਹ ਸਚੀ ਮੁਚੀ ਈ ‘ਉਰਵਾਨ' ਏਂ।" ਲੂਕਾਸ਼ਕੇ ਦਾ ਨਾਂ ਉਰਵਾਨ ਜਾਂ "ਝੁਰਾਟੂ" ਪਿਆ ਹੋਇਆ ਸੀ, ਇਸ ਲਈ ਕਿ ਉਹਨੇ ਪਾਣੀ ਵਿਚ ਡੁਬਦੇ ਇਕ ਬੱਚੇ ਨੂੰ ਝੁਰਾਟ ਲਿਆਉਣ ਦੀ ਬਹਾਦਰੀ ਵਿਖਾਈ ਸੀ, ਤੇ ਬੇਬੇ ਉਲੀਤਕਾ ਦਾ ਇਸ਼ਾਰਾ ਇਹਦੇ ਵਲ ਸੀ। ਆਪਣੀ ਵਾਰੀ ਉਹ ਵੀ ਲੂਕਾਸ਼ਕੇ ਦੀ ਮਾਂ ਨੂੰ ਕੋਈ ਸੁਖਾਵੀਂ ਗਲ ਕਹਿਣਾ ਚਾਹੁੰਦੀ ਸੀ।
{{gap}}"ਸ਼ੁਕਰ ਏ ਰਬ ਦਾ, ਪੁੱਤਰ ਚੰਗਾ ਏ! ਬਹਾਦਰ ਮੁੰਡਾ ਏ। ਹਰ ਕੋਈ ਉਹਦੀ ਸਿਫ਼ਤ ਕਰਦੈ,” ਲੂਕਾਸ਼ਕੇ ਦੀ ਮਾਂ ਨੇ ਆਖਿਆ। "ਚਾਹੁੰਦੀ ਬਸ ਮੈਂ ਇਹ ਵਾਂ, ਵਿਆਹ ਕਰ ਦਿਆਂ ਸੂ; ਫੇਰ ਮੈਂ ਅਮਨ ਨਾਲ ਮਰ ਸਕਾਂਗੀ।"
{{gap}}“ਤਾਂ ਕੀ ਪਿੰਡ 'ਚ ਜਵਾਨ ਔਰਤਾਂ ਦੀ ਘਾਟ ਏ?” ਆਪਣੇ ਖਰ੍ਹਵੇ ਹੱਥਾਂ ਨਾਲ ਧਿਆਨ ਸਹਿਤ ਤੀਲਾਂ ਦੀ ਡੱਬੀ ਦਾ ਢੱਕਣ ਬੰਦ ਕਰਦਿਆਂ, ਚਲਾਕ ਬੇਬੇ ਉਲੀਤਕਾ ਨੇ ਆਖਿਆ।
{{gap}}"ਘਾਟ ਕੋਈ ਨਹੀਂ, ਘਾਟ ਕੋਈ ਨਹੀਂ, ਸਿਰ ਮਾਰਦਿਆਂ, ਲੂਕਾਸ਼ਕੇ ਦੀ ਮਾਂ ਕਹਿਣ ਲਗੀ। “ਤੇਰੀ ਕੁੜੀ ਵੀ ਏ, ਤੇਰੀ ਮਾਰਯਾਨਕਾ — ਇਹ ਤਾਂ ਕੁੜੀ ਹੋਈ ਨਾ! ਇਹਦੇ ਵਰਗੀ ਕੁੜੀ ਤਾਂ ਸਾਰੇ ਇਲਾਕੇ 'ਚ ਨਹੀਂ!"
{{gap}}ਬੇਬੇ ਉਲੀਤਕਾ ਨੂੰ ਪਤਾ ਹੈ, ਲੂਕਾਸ਼ਕੇ ਦੀ ਮਾਂ ਕੀ ਚਾਹੁੰਦੀ ਹੈ; ਪਰ ਭਾਵੇਂ ਉਹ ਲੂਕਾਸ਼ਕੇ ਨੂੰ ਚੰਗਾ ਕੱਸਾਕ ਸਮਝਦੀ ਹੈ, ਉਹ ਮੰਨਦੀ ਨਹੀਂ: ਪਹਿਲੋਂ ਇਸ ਕਰਕੇ ਕਿ ਉਹ ਕੋਰਨਟ ਦੀ ਵਹੁਟੀ ਹੈ ਤੇ ਰਿਜ਼ਕ ਵਾਲੀ, ਜਦੋਂ ਕਿ ਲੂਕਾਸ਼ਕਾ ਆਮ ਕੱਸਾਕ ਦਾ ਪੁੱਤਰ ਹੈ, ਤੇ ਉਹਦਾ ਪਿਓ ਕੋਈ ਨਹੀਂ; ਫੇਰ ਇਸ ਕਰਕੇ ਕਿ ਅਜੇ ਉਹ ਆਪਣੀ ਧੀ ਤੋਂ ਨਿਖੜਨਾ ਨਹੀਂ ਚਾਹੁੰਦੀ; ਪਰ ਮੁਖ ਕਰਕੇ ਇਸ ਲਈ ਕਿ ਸਦਾਚਾਰ ਇਹਦੀ ਮੰਗ ਕਰਦਾ ਹੈ।
{{gap}}"ਹਾਂ, ਜਦੋਂ ਮਾਰਯਾਨਕਾ ਵਡੀ ਹੋ ਜਾਏਗੀ, ਉਹ ਵਿਆਹੁਣ ਜੋਗ ਵੀ ਹੋ ਜਾਏਗੀ," ਉਹਨੇ ਸੰਕੋਚ ਤੇ ਨਿਰਮਾਣਤਾ ਨਾਲ ਜਵਾਬ ਦਿਤਾ।
{{gap}}“ਮੈਂ ਤੇਰੇ ਵਲ ਵਿਚੋਲੇ ਘੱਲਾਂਗੀ - ਘੱਲਾਂਗੀ ਨੇ! ਸਿਰਫ਼ ਮੈਨੂੰ ਅੰਗੂਰਾਂ ਦੇ ਵਾੜ੍ਹੇ ਦਾ ਕੰਮ ਕਰਵਾ ਲੈਣ ਦੇ, ਤੇ ਫੇਰ ਅਸੀਂ ਆਵਾਂਗੇ, ਤੇ ਸਲਾਮਾਂ ਕਰਾਂਗੇ ਤੈਨੂੰ," ਲੂਕਾਸ਼ਕੇ ਦੀ ਮਾਂ ਕਹਿੰਦੀ ਹੈ। “ਤੇ ਅਸੀਂ ਈਲਿਆ ਵਸੀਲੀਯੇਵਿਚ ਨੂੰ ਵੀ ਸਲਾਮਾਂ ਕਰਾਂਗੇ।"
{{gap}}"ਇਲਿਏ ਨੂੰ, ਨਹੀਂ ਰੀਸਾਂ!" ਕੋਰਨਟ ਦੀ ਘਰਵਾਲੀ ਮਾਣ ਨਾਲ ਕਹਿੰਦੀ ਹੈ। ਗਲ ਤੂੰ ਮੇਰੇ ਨਾਲ ਕਰਨੀ ਏ। ਸਭ ਕੁਝ ਜਦੋਂ ਠੀਕ ਵਕਤ ਆਇਆ।"
{{gap}}ਲੂਕਾਸ਼ਕੇ ਦੀ ਮਾਂ ਕੋਰਨਟ ਦੀ ਵਹੁਟੀ ਦੇ ਕੁਰਖ਼ਤ ਮੂੰਹ ਉਤੋਂ ਵੇਖ ਲੈਂਦੀ ਹੈ ਕਿ ਅਸਲੋਂ ਇਸ ਵੇਲੇ ਕੁਝ ਹੋਰ ਕਹਿਣ ਦਾ ਸਮਾਂ ਨਹੀਂ, ਇਸ ਲਈ ਉਹ ਤੀਲੀ ਨਾਲ<noinclude>{{right|੩੧}}</noinclude>
jve4s75mjvbrkudi23yg7nxdrhskllp
ਪੰਨਾ:ਕੱਸਾਕ - ਲਿਉ ਤਾਲਸਤਾਏ.pdf/34
250
67448
241655
239908
2026-10-21T23:10:33Z
Charan Gill
36
241655
proofread-page
text/x-wiki
<noinclude><pagequality level="4" user="Harchand Bhinder" /></noinclude>ਆਪਣੀ ਲੀਰ ਬਾਲ ਲੈਂਦੀ ਹੈ, ਤੇ ਉਠਦਿਆਂ ਹੋਇਆਂ ਕਹਿੰਦੀ ਹੈ: “ਸਾਨੂੰ ਨਾਂਹ ਨਾ ਕਰ। ਚੇਤੇ ਰਖੀਂ, ਜੁ ਤੂੰ ਕਿਹੈ। ਚੰਗਾ, ਮੈਂ ਚਲਣੀ ਵਾਂ; ਅਗ ਬਾਲਣ ਦਾ ਵੇਲਾ ਹੋ ਗਿਐ।"
{{gap}}ਬਲਦੀ ਲੀਰ ਝੁਲਾਂਦੀ ਜਦੋਂ ਸੜਕ ਪਾਰ ਕਰ ਰਹੀ ਹੁੰਦੀ ਹੈ, ਉਹਨੂੰ ਮਾਰਯਾਨਕਾ ਮਿਲ ਪੈਂਦੀ ਹੈ, ਜਿਹੜੀ ਸਿਰ ਨਿਵਾ ਬੰਦਗੀ ਕਰਦੀ ਹੈ।
{{gap}}“ਵਾਹ, ਇਹ ਕੁੜੀ ਤਾਂ ਮਲਕਾ ਏ ਮਲਕਾ, ਤੇ ਕਮਾਲ ਦੀ ਕਾਮੀਂ!” ਸੁਹਣੀ ਕੁੜੀ ਵਲ ਵੇਖ ਉਹ ਸੋਚਦੀ ਹੈ। “ਹੋਰ ਵਡਿਆਂ ਹੋਣ ਦੀ ਲੋੜ ਕੀ ਸੂ? ਵਿਆਹੇ ਜਾਣ ਦਾ ਵੇਲਾ ਸੂ, ਤੇ ਕਿਸੇ ਚੰਗੇ ਘਰ। ਲੂਕਾਸ਼ਕੇ ਨਾਲ ਵਿਆਹੇ ਜਾਣ ਦਾ!”
{{gap}}ਪਰ ਬੇਬੇ ਉਲੀਤਕਾਂ ਨੂੰ ਆਪਣੇ ਫ਼ਿਕਰ ਸਨ, ਤੇ ਉਹ ਦਹਿਲੀਜ਼ ਉਤੇ ਬੈਠੀ ਰਹਿੰਦੀ ਹੈ, ਕਿਸੇ ਗਲ ਬਾਰੇ ਦਮਾਗ਼ ਲਾ ਕੇ ਸੋਚਦੀ ਰਹਿੰਦੀ ਹੈ, ਜਿੰਨਾ ਚਿਰ ਉਹਨੂੰ ਕੁੜੀ ਆਵਾਜ਼ ਨਹੀਂ ਮਾਰਦੀ।
{{center|'''ਕਾਂਡ ਛੇਵਾਂ'''}}
{{gap}}ਪਿੰਡ ਦੀ ਨਰ ਵੱਲੋਂ ਆਪਣੇ ਸਮਾਂ ਫ਼ੌਜੀ ਮੁਹਿੰਮਾਂ ਉਤੇ ਜਾਂ ਚੌਕੀ ਵਿਚ — ਜਾਂ, ਜਿਵੇਂ ਕਿ ਕੱਸਾਕ ਕਹਿੰਦੇ ਹਨ, “ਚੌਕੀਆਂ ਉਤੇ ਗੁਜ਼ਾਰਦੀ ਹੈ। ਸ਼ਾਮ ਵੇਲੇ, ਉਹੀਉ ਲੂਕਾਸ਼ਕਾ, '''ਊਰਵਾਨ''', ਜਿਹਦੀਆਂ ਗੱਲਾਂ ਬੁੱਢੀਆਂ ਕਰਦੀਆਂ ਰਹੀਆਂ ਸਨ, ਨੀਜ਼੍ਹਨੇਪਰੋਤੋਤਸਕੀ ਚੌਕੀ ਦੇ ਪਹਿਰੇ ਵਾਲੇ ਮਨਾਰੇ ਉਤੇ ਖਲੋਤਾ ਸੀ; ਚੌਕੀ ਤੇਰੇਕ ਦੇ ਅਸਲੋਂ ਕੰਢ ਉਤੇ ਸੀ। ਮੁਨਾਰੇ ਦੇ ਜੰਗਲੇ ਉਤੇ ਉੜ੍ਹ ਤੇ ਆਪਣੀਆਂ ਅੱਖਾਂ ਸੁੰਗੇੜ ਉਹ ਵੇਖ ਰਿਹਾ ਸੀ, ਕਦੀ ਦੂਰ ਅੱਗੇ, ਤੇਰੇਕ ਤੋਂ ਪਾਰ, ਕਦੀ ਹੇਠਾਂ ਆਪਣੇ ਸਾਥੀ ਕੱਸਾਕਾਂ ਵਲ, ਤੇ ਕਦੀ-ਕਦੀ ਉਹਨਾਂ ਨਾਲ ਇਕ-ਅਧ ਗਲ ਕਰਦਾ। ਸੂਰਜ ਬਰਫ਼-ਕੱਜੇ ਸਿਲਸਲੇ ਕੋਲ ਪਹੁੰਚਣ ਵਾਲਾ ਸੀ, ਜਿਹੜਾ ਗੋਹੜੇ ਵਰਗੇ ਬਦਲਾਂ ਤੋਂ ਉਪਰ ਚਿੱਟੀਆਂ ਡਲ੍ਹਕਾਂ ਮਾਰ ਰਿਹਾ ਸੀ। ਪਹਾੜਾਂ ਦੇ ਹੇਠਾਂ ਵਲ ਉਚੇ-ਨੀਵੇਂ ਹੁੰਦੇ ਬੱਦਲ ਕਾਲਿਉਂ ਕਾਲੇ ਹੁੰਦੇ ਜਾ ਰਹੇ ਸਨ। ਸ਼ਾਮ ਦਾ ਨਿਖਾਰ ਪੌਣ ਵਿਚੋਂ ਦਿਸਦਾ ਸੀ। ਜੰਗਲ ਵਲੋਂ ਸਜਰੇਪਣ ਦੀ ਹੁਆੜ ਆ ਰਹੀ ਸੀ, ਭਾਵੇਂ ਚੌਕੀ ਦੁਆਲੇ ਅਜੇ ਵੀ ਗਰਮੀ ਸੀ। ਗੱਲਾਂ ਕਰ ਰਹੇ ਕੱਸਾਕਾਂ ਦੀਆਂ ਆਵਾਜ਼ਾਂ ਪਹਿਲਾਂ ਨਾਲੋਂ ਬਹੁਤੀ ਗੂੰਜ ਨਾਲ ਲਰਜ਼ਦੀਆਂ ਤੇ ਹਵਾ ਵਿਚ ਅਟਕ ਜਾਂਦੀਆਂ ਲਗਦੀਆਂ। ਤੇਰੇਕ ਦਾ ਤੇਜ਼ ਭੂਰਾ ਪਾਣੀ ਆਪਣੇ ਅਹਿਲ ਕੰਢਿਆਂ ਦੇ ਮੁਕਾਬਲੇ ਵਿਚ ਹੋਰ ਵੀ ਨਿਤਰ ਕੇ ਨਜ਼ਰ ਆਉਂਦਾ ਸੀ। ਪਾਣੀ ਘਟਣ ਲਗ ਪਿਆ ਸੀ, ਤੇ ਕਿਤੇ-ਕਿਤੇ ਕੰਢਿਆਂ ਉਤੇ ਤੇ ਬਰੇਤੀਆਂ ਉਤੇ ਗਿੱਲੀ ਰੇਤ ਫਿੱਕੀ-ਫਿੱਕੀ ਲਿਸ਼ਕ ਮਾਰਦੀ ਸੀ। ਚੌਕੀ ਦੇ ਐਨ ਸਾਹਮਣੇ, ਦਰਿਆ ਦਾ ਦੂਜਾ ਪਾਸਾ ਸੁੰਨ-ਮਮੁੰਨਾ ਸੀ; ਨੀਵੇਂ ਉਗੇ ਕਾਨਿਆਂ ਦਾ ਵੱਡਾ ਸਾਰਾ ਵੀਰਾਨ ਟੋਟਾ ਦੂਰ ਤੋੜ ਪਹਾੜਾਂ ਦੀਆਂ ਢੱਕੀਆਂ ਤਕ ਪਸਰਿਆ ਪਿਆ ਸੀ। ਨੀਵੇਂ ਕੰਢੇ ਉਤੇ, ਰਤਾ ਕੁ ਇਕ ਪਾਸੇ, ਇਕ ਚੇਚੇਨ ਪਿੰਡ ਦੇ<noinclude>{{left|੩੨}}</noinclude>
dej53pooi6yz245ubuhhypn4aqye403
ਪੰਨਾ:ਕੱਸਾਕ - ਲਿਉ ਤਾਲਸਤਾਏ.pdf/35
250
67449
241656
239909
2026-10-21T23:12:52Z
Charan Gill
36
241656
proofread-page
text/x-wiki
<noinclude><pagequality level="4" user="Harchand Bhinder" /></noinclude>ਪਧਰੀਆਂ ਛੱਤਾਂ ਵਾਲੇ ਮਿੱਟੀ ਦੇ ਘਰ ਤੇ ਪੀਕ ਵਰਗੇ ਧੂੰਆਰੇ ਵੇਖੇ ਜਾ ਸਕਦੇ ਸਨ। ਪਹਿਰੇ ਵਾਲੇ ਮੁਨਾਰੇ ਉਤੇ ਖਲੋਤੇ ਕੱਸਾਕ ਦੀਆਂ ਤੇਜ਼ ਨਜ਼ਰਾਂ ਅਮਨ ਨਾਲ ਟਿਕੇ ਹੋਏ ਪਿੰਡ ਦੇ ਤਰਕਾਲਾਂ ਦੇ ਧੂੰਏ ਵਿਚੋਂ ਚੇਚੇਨ ਔਰਤਾਂ ਦੇ ਨਿਕ-ਮੁਨਿਕੇ ਬੁਤਾਂ ਨੂੰ ਤਾੜ ਰਹੀਆਂ ਸਨ, ਔਰਤਾਂ ਜਿਹੜੀਆਂ ਲਾਲ ਤੇ ਨੀਲੇ ਕਪੜੇ ਪਾਈ ਦੂਰੋਂ ਦਿਸਦੀਆਂ ਸਨ।
{{gap}}ਭਾਵੇਂ ਕੱਸਾਕਾਂ ਨੂੰ ਖ਼ਿਆਲ ਸੀ ਕਿ ਅਬਰੇਕ ਕਿਸੇ ਵੀ ਪਲ ਪਾਰ ਕਰ ਆਉਣਗੇ ਤੇ ਉਹਨਾਂ ਉਤੇ ਤਾਤਾਰ ਪਾਸੇ ਵਲੋਂ ਹਮਲਾ ਕਰ ਦੇਣਗੇ, ਖ਼ਾਸ ਕਰਕੇ ਹੁਣ ਜਦੋਂ ਮਈ ਦਾ ਮਹੀਨਾ ਹੈ, ਜਦੋਂ ਤੇਰੇਕ ਨਾਲ ਦੇ ਜੰਗਲ ਏਨੇ ਸੰਘਣੇ ਹੁੰਦੇ ਹਨ ਕਿ ਉਹਨਾਂ ਵਿਚੋਂ ਪੈਦਲ ਲੰਘਣਾ ਮੁਸ਼ਕਲ ਹੈ ਤੇ ਦਰਿਆ ਕਈ ਥਾਵਾਂ ਤੋਂ ਏਨਾ ਕੁ ਡੂੰਘਾ ਹੈ ਕਿ ਘੋੜਸਵਾਰ ਪਾਰ ਹੋ ਸਕਦਾ ਹੈ; ਤੇ ਭਾਵੇਂ, ਕੁਝ ਦਿਨ ਹੋਏ, ਇਕ ਕੱਸਾਕ ਰੈਜਮੈਂਟ ਦੇ ਕਮਾਂਡਰ ਦੀ ਗਸ਼ਤੀ ਚਿੱਠੀ ਲੈ ਕੇ ਆਇਆ ਸੀ ਜਿਸ ਵਿਚ ਕਿਹਾ ਗਿਆ ਸੀ ਕਿ ਸਕਾਊਟਾਂ ਦੀ ਰਿਪੋਰਟ ਅਨੁਸਾਰ ਕੋਈ ਅੱਠ ਆਦਮੀਆਂ ਦੇ ਜੱਥੇ ਦਾ ਤੇਰੇਕ ਪਾਰ ਕਰਨ ਦਾ ਇਰਾਦਾ ਹੈ, ਤੇ ਉਚੇਚੀ ਚੌਕਸੀ ਦਾ ਹੁਕਮ ਦਿਤਾ ਗਿਆ ਸੀ — ਚੌਕੀ ਵਿਚ ਕਿਸੇ ਵੀ ਉਚੇਚੀ ਚੌਕਸੀ ਤੋਂ ਕੰਮ ਨਹੀਂ ਸੀ ਲਿਆ ਜਾ ਰਿਹਾ। ਕੁੱਸਾਕ ਬੇ-ਹਥਿਆਰੇ ਤੇ ਅਨਪੀੜੇ ਘੋੜਿਆਂ ਨਾਲ, ਇੰਜ ਜਿਵੇਂ ਉਹ ਘਰੇ ਹੋਣ, ਆਪਣਾ ਵਕਤ ਕੁਝ ਮੱਛੀਆਂ ਫੜਨ ਵਿਚ, ਕੁਝ ਪੀਣ-ਪਿਆਣ ਵਿਚ, ਤੇ ਕੁਝ ਸ਼ਿਕਾਰ ਵਿਚ ਗੁਜ਼ਾਰ ਰਹੇ ਸਨ। ਸਿਰਫ਼ ਡਿਊਟੀ ਵਾਲੇ ਆਦਮੀ ਦਾ ਹੀ ਘੋੜਾ ਪੀੜਿਆ ਹੋਇਆ ਸੀ, ਜੁ ਅੜੰਗੀਆਂ ਹੋਈਆਂ ਟੰਗਾਂ ਨਾਲ ਜੰਗਲ ਨਾਲ ਦੇ ਮਲ੍ਹਿਆਂ ਦਾ ਲੌ ਲਾਹ ਰਿਹਾ ਸੀ; ਤੇ ਸਿਰਫ਼ ਪਹਿਰੂਏ ਨੇ ਹੀ ਆਪਣਾ ਚੇਰਕੇਸ਼ੀਆਈ ਕੋਟ ਪਾਇਆ ਹੋਇਆ ਸੀ, ਤੇ ਆਪਣੀ ਬੰਦੂਕ ਤੇ ਤਲਵਾਰ ਰਖੀ ਹੋਈ ਸੀ। ਦਫ਼ੇਦਾਰ, ਜਿਹੜਾ ਇਕ ਖ਼ਾਸ ਹੀ ਲੰਮੀ ਪਿਠ ਤੇ ਛੋਟੇ-ਛੋਟੇ ਹੱਥਾਂ ਪੈਰਾਂ ਵਾਲਾ ਲੰਮਾ ਤੇ ਪਤਲੇ ਪਿੰਡੇ ਵਾਲਾ ਕੱਸਾਕ ਸੀ, ਆਪਣੇਂ ਬੇਸ਼ਮੇਤ ਦੇ ਬੀੜੇ ਖੋਲ੍ਹੀ, ਇਕ ਝੁੱਗੀ ਦੀ ਬੰਨੀ ਉਤੇ ਬੈਠਾ ਸੀ। ਉਹਦੇ ਮੂੰਹ ਉਤੇ ਕਿਸੇ ਅਫ਼ਸਰ ਦਾ ਅਲਸਾ ਤੇ ਅਕੇਵੇਂ ਵਾਲਾ ਹਾਵ-ਭਾਵ ਸੀ। ਤੇ, ਆਪਣੀਆਂ ਅੱਖਾਂ ਮੀਟ, ਉਹ ਆਪਣੇ ਸਿਰ ਪਹਿਲਾਂ ਇਕ ਹੱਥ ਦੀ ਤਲੀ ਉਤੇ ਤੇ ਫੇਰ ਦੂਜੇ ਹਥ ਦੀ ਤਲੀ ਉਤੇ ਰਖਣ ਲਗਾ। ਇਕ ਵਡੇਰੀ ਉਮਰ ਦਾ ਕੱਸਾਕ, ਜਿਹਦੀ ਚੌੜੀ ਕਰੜੀ-ਬਰੜੀ ਦਾੜ੍ਹੀ ਸੀ, ਜਿਨ੍ਹੇ ਕਾਲੇ ਚਮੜੇ ਦੀ ਪੇਟੀ-ਬੱਝੀ ਕਮੀਜ਼ ਪਾਈ ਹੋਈ ਸੀ, ਦਰਿਆ ਦੇ ਕੰਢੇ ਲੇਟਿਆ ਹੋਇਆ ਸੀ, ਤੇਰੇਕ ਦੀਆਂ ਇਕਸਾਰ ਰੌਂ ਵਿਚ ਉਮਲਦੀਆਂ ਜਾਂਦੀਆਂ ਲਹਿਰਾਂ ਨੂੰ ਸੁਸਤੀ ਨਾਲ ਨੀਝਾਂ ਲਾ ਵੇਖ ਰਿਹਾ ਸੀ। ਬਾਕੀਆਂ ਦਾ ਵੀ ਗਰਮੀ ਨਾਲ ਬੁਰਾ ਹਾਲ ਸੀ ਤੇ ਉਹਨਾਂ ਅੱਧੇ ਕਪੜੇ ਪਾਏ ਹੋਏ ਸਨ, ਤੇ ਤੇਰੇਕ ਵਿਚ ਕਪੜੇ ਨਚੋੜ ਰਹੇ ਸਨ, ਲਗਾਮਾਂ ਗੁੰਦ ਰਹੇ ਸਨ, ਤੇ ਦਰਿਆ ਦੇ ਕੰਢੇ ਦੀ ਤਪੀ ਹੋਈ ਰੇਤ ਉਤੇ ਲੇਟੇ ਤਰਜ਼ਾਂ ਗੁਣਗੁਣਾ ਰਹੇ ਸਨ। ਧੁਪ ਨਾਲ ਕਾਲੇ ਸ਼ਾਹ ਹੋਏ ਪਏ, ਪਤਲੇ ਮੂੰਹ ਵਾਲਾ ਇਕ ਕੱਸਾਕ ਝੁੱਗੀ ਕੋਲ ਪਿਆ ਸੀ; ਉਹ ਪ੍ਰਤਖ ਹੀ ਗੁੱਟ ਲਗਦਾ ਸੀ, ਕਿਉਂ ਜੁ ਕੰਧ ਉਤੇ,<noinclude>{{right|३३}}</noinclude>
7pcn6qs64ozazevvp3zgn8w89x1ch8h
ਪੰਨਾ:ਕੱਸਾਕ - ਲਿਉ ਤਾਲਸਤਾਏ.pdf/37
250
67453
241657
239911
2026-10-21T23:16:14Z
Charan Gill
36
241657
proofread-page
text/x-wiki
<noinclude><pagequality level="4" user="Harchand Bhinder" /></noinclude>ਜਿਸ ਨਾਲ ਉਹ ਪਿਆ ਸੀ, ਤੇ ਜਿਹੜੀ ਭਾਵੇਂ ਦੋ ਘੰਟੇ ਪਹਿਲੋਂ ਛਾਂ ਵਿਚ ਸੀ, ਹੁਣ ਸੂਰਜ ਦੀਆਂ ਤੁੰਦ ਤਿਰੱਛੀਆਂ ਕਿਰਨਾਂ ਵੱਸ ਰਹੀਆਂ ਸਨ।
{{gap}}ਲੂਕਾਸ਼ਕਾ, ਜਿਹੜਾ ਪਹਿਰੇ ਵਾਲੇ ਮੁਨਾਰੇ ਉਤੇ ਖਲੋਤਾ ਸੀ, ਵੀਹ ਵਰ੍ਹੇ ਉਮਰ ਦਾ ਉਚਾ-ਲੰਮਾ ਸੁਹਣਾ ਮੁੰਡਾ ਸੀ, ਤੇ ਉਹਦਾ ਮੁਹਾਂਦਰਾ ਆਪਣੀ ਮਾਂ ਨਾਲ ਬਹੁਤ ਹੀ ਮਿਲਦਾ ਸੀ। ਜਵਾਨੀ ਦੇ ਤਿੱਖੇਪਣ ਦੇ ਬਾਵਜੂਦ ਵੀ, ਉਹਦੇ ਮੂੰਹ, ਸਚੀ ਮੁਚੀ ਹੀ ਉਹਦੇ ਸਾਰੇ ਜੁੱਸੇ ਤੋਂ, ਬੜੇ ਜ਼ੋਰ ਦਾ ਪਤਾ ਲਗਦਾ ਸੀ, ਜਿਸਮਾਨੀ ਵੀ ਤੇ ਅਖ਼ਲਾਕੀ ਵੀ।ਭਾਵੇਂ ਉਹ ਕੱਸਾਕਾਂ ਨਾਲ ਮੁਹਾਜ਼ ਉਤੇ ਪਿੱਛੇ ਜਿਹੇ ਹੀ ਸ਼ਾਮਲ ਹੋਇਆ ਸੀ, ਉਹਦੇ ਮੂੰਹ ਦਾ ਹਾਵ-ਭਾਵ, ਤੇ ਉਹਦੇ ਵਰਤਾਰੇ ਦੀ ਅਡੋਲ ਪਕਿਆਈ ਤੋਂ ਪ੍ਰੱਤਖ ਸੀ ਕਿ ਉਹਨੇ ਹੁਣੇ ਹੀ ਕੁਝ-ਕੁਝ ਮਾਣਮੱਤਾ ਜੰਗੀ ਅੰਦਾਜ਼ ਆਪਣਾ ਲਿਆ ਹੋਇਆ ਸੀ, ਜਿਹੜਾ ਕੱਸਾਕਾਂ ਤੇ ਉਹਨਾਂ ਲੋਕਾਂ ਦੀ ਸਿਫ਼ਤ ਹੁੰਦਾ ਹੈ, ਜਿਨ੍ਹਾਂ ਨੂੰ ਹਥਿਆਰ ਰੱਖਣ ਦੀ ਆਦਤ ਹੋਵੇ; ਤੇ ਇਹ ਕਿ ਉਹ ਮਹਿਸੂਸ ਕਰਦਾ ਸੀ ਕਿ ਉਹ ਕੱਸਾਕ ਸੀ ਤੇ ਆਪਣੀ ਵੁੱਕਤ ਚੰਗੀ ਤਰ੍ਹਾਂ ਸਮਝਦਾ ਸੀ। ਉਹਦਾ ਵਡਾ ਚੇਰਕੇਸ਼ੀਆਈ ਕੋਟ ਕੁਝ ਥਾਵਾਂ ਤੋਂ ਪਾਟਿਆ ਹੋਇਆ ਸੀ; ਉਹਦੀ ਟੋਪੀ ਚੇਚੇਨਾਂ ਦੇ ਫ਼ੈਸ਼ਨ ਵਾਂਗ, ਸਿਰ ਦੇ ਪਿੱਛੇ ਵਲ
ਸੀ, ਤੇ ਉਹਦਾ ਤੰਬਾ ਗੋਡਿਆਂ ਹੇਠੋਂ ਮੋੜਿਆ ਹੋਇਆ ਸੀ। ਉਹਦੇ ਕਪੜੇ ਵਧੀਆ ਨਹੀਂ ਸਨ, ਪਰ ਉਹਨੇ ਪਾਏ ਉਹ ਖ਼ਾਸ ਕੱਸਾਕ ਟੌਹਰ ਨਾਲ ਹੋਏ ਸਨ, ਜਿਹੜੀ ਚੇਚੇਨ '''ਜੀਗੀਤ''' ਦੀ ਰੀਸ ਕਰਨ ਨਾਲ ਆਉਂਦੀ ਹੈ। '''ਜੀਗੀਤ''' ਦਾ ਪਾਇਆ ਸਾਰਾ ਕੁਝ ਖੁਲ੍ਹਾ-ਖੁਲ੍ਹਾ, ਘੱਸਡਿਆ ਤੇ ਬੇ-ਧਿਆਨਾ ਹੁੰਦਾ ਹੈ; ਸਿਰਫ਼ ਉਹਦੇ ਹਥਿਆਰ ਕੀਮਤੀ ਹੁੰਦੇ ਹਨ। ਪਰ ਇਹਨਾਂ ਘੱਸਡੇ ਕਪੜਿਆਂ ਤੇ ਇਹਨਾਂ ਹਥਿਆਰਾਂ ਉਤੇ ਪੇਟੀ ਹੁੰਦੀ ਹੈ ਤੇ ਉਹ ਇਕ ਖ਼ਾਸ ਅੰਦਾਜ਼ ਨਾਲ ਪਾਏ ਹੁੰਦੇ ਹਨ ਤੇ ਇਸ ਢੰਗ ਨਾਲ ਢੁਕਾਏ ਹੁੰਦੇ ਹਨ, ਜਿਹੜਾ ਕਿਸੇ ਹੋਰ ਦਾ ਨਹੀਂ ਹੋ ਸਕਦਾ, ਤੇ ਜਿਹੜਾ ਇਕਦਮ ਹੀ ਕੱਸਾਕ ਤੇ ਪਹਾੜੀਏ ਦੀ ਨਜ਼ਰੇ ਪੈ ਜਾਂਦਾ ਹੈ। ਲੂਕਾਸ਼ਕੇ ਦੀ ਇਹ ਗਲ '''ਜੀਗੀਤ''' ਨਾਲ ਮਿਲਦੀ ਸੀ। ਹਥ ਤਲਵਾਰ ਉਤੇ ਟਿਕਾਈ, ਤੇ ਅੱਖਾਂ ਲਗਭਗ ਬੰਦ ਕਰੀ, ਉਹ ਦੁਰਾਡੀ ਔਲ ਵਲ ਵੇਖਦਾ ਰਿਹਾ। ਜੇ ਵਖ-ਵਖ ਵੇਖੇ ਜਾਂਦੇ ਤਾਂ ਉਹਦੇ ਨੈਣ-ਨਕਸ਼ ਸੁਹਣੇ ਨਹੀਂ ਸਨ, ਪਰ ਹਰ ਕੋਈ ਜੂ ਵੀ ਉਹਦੀ ਸੁਹਣੀ ਚਾਲ-ਢਾਲ ਵੇਖਦਾ ਤੇ ਕਾਲੇ ਭਰਵਟਿਆਂ ਵਾਲਾ ਸੂਝਵਾਨ ਚਿਹਰਾ, ਉਹ ਆਪ-ਮੁਹਾਰੇ ਹੀ ਕਹਿ ਉਠਦਾ: "ਕਿੱਡਾ ਸੁਹਣਾ ਜਣਾ ਏਂ!"
{{gap}}"ਜ਼ਨਾਨੀਆਂ ਵਲ ਵੇਖੋ, ਪਿੰਡ 'ਚ ਕਿੰਨੀਆਂ ਸਾਰੀਆਂ ਟੁਰੀਆਂ ਫਿਰਦੀਆਂ ਨੇ," ਉਹਨੇ, ਆਪਣੇ ਲਿਸ਼ਕਵੇਂ ਚਿੱਟੇ ਦੰਦ ਨੰਗੇ ਕਰਦਿਆਂ, ਤਿੱਖੀ ਆਵਾਜ਼ ਵਿਚ ਆਖਿਆ। ਉਹਨੇ ਕਿਸੇ ਖ਼ਾਸ ਨੂੰ ਸੰਬੋਧਨ ਨਹੀਂ ਸੀ ਕੀਤਾ। ਪਰ ਨਜ਼ਾਰਕੇ ਨੇ, ਜਿਹੜਾ ਹੇਠਾਂ ਲੇਟਿਆ ਹੋਇਆ ਸੀ, ਛੇਤੀ ਨਾਲ ਸਿਰ ਚੁਕਿਆ ਤੇ ਬੋਲ ਪਿਆ:
{{gap}}"ਜ਼ਰੂਰ ਪਾਣੀ ਲੈਣ ਜਾ ਰਹੀਆਂ ਹੋਣਗੀਆਂ।"
{{nop}}<noinclude>{{right|੩੫}}</noinclude>
8zzp7bsx5pzw2z2jqpgyaoxiqa357jk
ਪੰਨਾ:ਕੱਸਾਕ - ਲਿਉ ਤਾਲਸਤਾਏ.pdf/38
250
67454
241658
239912
2026-10-21T23:20:38Z
Charan Gill
36
241658
proofread-page
text/x-wiki
<noinclude><pagequality level="4" user="Harchand Bhinder" /></noinclude>{{gap}}“ਜੇ ਭਲਾ ਇਕ ਗੋਲੀ ਛਡ ਤਰਾਹ ਕਢ ਦਿਆਂ ਨੇ," ਲੂਕਾਸ਼ਕੇ ਨੇ ਹਸਦਿਆਂ ਆਖਿਆ। "ਡਰ ਨਹੀਂ ਜਾਣਗੀਆਂ?"
{{gap}}"ਓਥੋਂ ਤਕ ਪਹੁੰਚਣ ਨਹੀਂ ਲਗੀ।"
{{gap}}“ਕੀ ਕਿਹਾ ਈ! ਮੇਰੀ ਉਸ ਤੋਂ ਵੀ ਅਗੇ ਨਿਕਲ ਜਾਵੇਗੀ। ਜ਼ਰਾ ਠਹਿਰ ਸਹੀ, ਤੇ ਜਦੋਂ ਉਹਨਾਂ ਦੀ ਜ਼ਿਆਫ਼ਤ ਹੋਈ, ਮੈਂ ਜਾਵਾਂਗਾ ਤੇ ਗਿਰੇਈ-ਖ਼ਾਨ ਨੂੰ ਮਿਲਾਂਗਾ ਤੇ ਉਹਦੇ ਨਾਲ ਬੂਜ਼ਾ<ref>ਬੂਜ਼ਾ ਜਵਾਰ ਦੀ ਬਣੀ ਤਾਤਾਰ ਬੀਅਰ - ਸੰ:</ref> ਪੀਆਂਗਾ,” ਆਪਣੇ ਦੁਆਲੇ ਚਮੜੇ ਹੋਏ ਮਛਰਾਂ ਨੂੰ ਗੁੱਸੇ ਨਾਲ ਝੱਲ ਮਾਰਦਿਆਂ, ਲੂਕਾਸ਼ਕੇ ਨੇ ਆਖਿਆ।
{{gap}}ਝਾੜ ਵਿਚ ਹੋਈ ਸਰਸਰ ਨੇ ਕੱਸਾਕ ਦਾ ਧਿਆਨ ਖਿਚ ਲਿਆ। ਇਕ ਡੱਬਾ ਡੱਗ ਕੁੱਤਾ ਚੌਕੀ ਵਲ ਭੱਜਾ ਆਇਆ। ਉਹਨੇ ਮੂੰਹ ਜ਼ਮੀਨ ਨੂੰ ਲਾਇਆ ਹੋਇਆ ਸੀ ਤੇ ਆਪਣੀ ਬੇ-ਵਾਲ ਪੂਛ ਹਿਲਾ ਰਿਹਾ ਸੀ। ਲੂਕਾਸ਼ਕੇ ਨੇ ਕੁੱਤੇ ਨੂੰ ਪਛਾਣ ਲਿਆ; ਉਹ ਉਹਦੇ ਗਵਾਂਢੀ, ਸ਼ਿਕਾਰੀ ਚਾਚੇ ਯੇਰੋਸ਼ਕੇ ਦਾ ਸੀ, ਤੇ ਛੇਤੀ ਹੀ ਉਹਨੂੰ ਝਾੜ ਵਿਚੋਂ ਕੁੱਤੇ ਮਗਰ-ਮਗਰ ਆਉਂਦਾ ਆਪ ਸ਼ਿਕਾਰੀ ਦਾ ਆਕਾਰ ਦਿਸ ਪਿਆ।
{{gap}}ਚਾਚਾ ਯੇਰੋਸ਼ਕਾ ਦਿਓਆਂ ਵਰਗਾ ਕੁੱਸਾਕ ਸੀ; ਉਹਦੀ ਚੌੜੀ ਬਰਫ਼-ਚਿੱਟੀ ਦਾੜ੍ਹੀ ਤੇ ਏਡੇ ਚੌੜੇ ਮੋਢੇ ਤੇ ਛਾਤੀ ਸੀ ਕਿ ਜੰਗਲ ਵਿਚ, ਜਿਥੇ ਕੋਈ ਨਹੀਂ ਸੀ, ਜਿਹਦਾ ਉਹਦੇ ਨਾਲ ਮੁਕਾਬਲਾ ਕੀਤਾ ਜਾ ਸਕੇ, ਉਹ ਕੋਈ ਖ਼ਾਸ ਲੰਮਾ ਨਹੀਂ ਸੀ ਲਗਦਾ। ਉਹਦੇ ਸੁਡੌਲ ਤਗੜੇ ਅੰਗ ਸਨ। ਉਹਨੇ ਲੰਗਾਰ-ਲੱਥਾ ਕੋਟ ਪਾਇਆ ਹੋਇਆ ਸੀ, ਉਹਨਾਂ ਪੱਟੀਆਂ ਉਤੇ ਜਿਨ੍ਹਾਂ ਨਾਲ ਉਹਨੇ ਆਪਣੇ ਪੈਰ ਵਲ੍ਹੇਟੇ ਹੋਏ ਸਨ, ਸੂਤਰੀ ਨਾਲ ਬੰਨ੍ਹੇ ਹੋਏ ਹਿਰਨ ਦੀ ਅਣਕਮਾਈ ਖਲ ਦੀ ਜੁੱਤੀ ਪਾਈ ਹੋਈ ਸੀ। ਉਹਨੇ ਇਕ ਮੋਢੇ ਉਤੇ ਇਕ ਛੱਜਾ, ਜਿਹੜਾ ਤਿੱਤਰਾਂ ਨੂੰ ਫੁੰਡਣ ਵੇਲੇ ਲੁੱਕਣ ਦੇ ਕੰਮ ਆਉਂਦਾ ਸੀ, ਤੇ ਇਕ ਬੁਗਚੀ ਰਖੀ ਹੋਈ ਸੀ, ਜਿਸ ਵਿਚ ਸ਼ਿਕਰਿਆਂ ਨੂੰ ਭਰਮਾਣ ਲਈ ਇਕ
ਕੁਕੜੀ ਸੀ, ਤੇ ਇਕ ਛੋਟਾ ਜਿਹਾ ਬਾਜ਼; ਦੂਜੇ ਮੋਢੇ ਉਤੇ, ਇਕ ਵਧਰੀ ਨਾਲ ਬੰਨ੍ਹੀ ਹੋਈ ਇਕ ਜੰਗਲੀ ਬਿੱਲੀ ਸੀ, ਜਿਹੜੀ ਉਹਨੇ ਮਾਰੀ ਸੀ; ਤੇ ਪਿੱਛੇ ਉਹਦੀ ਪੇਟੀ ਵਿਚ ਇਕ ਛੋਟੀ ਜਿਹੀ ਪੋਟਲੀ ਅੜੁੰਗੀ ਪਈ ਸੀ, ਜਿਸ ਵਿਚ ਗੋਲੀਆਂ, ਬਾਰੂਦ ਤੇ ਰੋਟੀ ਸੀ, ਮੱਛਰਾਂ ਨੂੰ ਝੱਲਣ ਲਈ ਇਕ ਘੋੜੇ ਦੀ ਪੂਛਲ; ਲਹੂ ਦੇ ਪੁਰਾਣੇ ਧਬਿਆਂ ਨਾਲ ਲਿਬੜੇ ਪਾਟੇ-ਪੁਰਾਣੇ ਮਿਆਨ ਵਿਚ ਇਕ ਲੰਮਾ ਸਾਰਾ ਖੰਜਰ, ਤੇ ਦੋ ਮੋਏ ਪਏ ਤਿੱਤਰ। ਚੌਕੀ ਵਲ ਵੇਖ ਉਹ ਅਟਕ ਗਿਆ।
{{gap}}"ਓਏ, ਲਿਆਮ!" ਉਹਨੇ ਏਡੀ ਛਣਕਵੀਂ ਖਰਜਦਾਰ ਆਵਾਜ਼ ਵਿਚ ਕੁੱਤੇ ਨੂੰ ਸਦਿਆ ਕਿ ਦੂਰ ਜੰਗਲ ਵਿਚੋਂ ਉਹਦੀ ਗੂੰਜ ਆਈ। ਤੇ ਆਪਣੀ ਵਡੀ ਸਾਰੀ "ਪਿਸਤੋਨ" ਬੰਦੂਕ ਨੂੰ, ਜਿਸ ਕਿਸਮ ਨੂੰ ਕੱਸਾਕ ਫ਼ਿਲੰਟਾ ਕਹਿੰਦੇ ਹਨ, ਮੋਢੇ ਉਤੇ ਸੁਟਦਿਆਂ, ਉਹਨੇ ਆਪਣੀ ਟੋਪੀ ਉਚੀ ਕੀਤੀ।
{{nop}}<noinclude>{{rule|5em}}
{{left|੩੬}}</noinclude>
jesybttrgf3m9suy1kgxo5n7v90bjga
ਪੰਨਾ:ਕੱਸਾਕ - ਲਿਉ ਤਾਲਸਤਾਏ.pdf/39
250
67609
241659
239913
2026-10-21T23:35:59Z
Charan Gill
36
241659
proofread-page
text/x-wiki
<noinclude><pagequality level="4" user="Harchand Bhinder" /></noinclude>{{gap}}"ਚੰਗਾ ਦਿਨ ਲੰਘਿਆ ਜੇ, ਭਲੇ ਲੋਕੋ?" ਉਹਨੇ ਭਰਵੀਂ ਤੇ ਮੌਜੀ ਆਵਾਜ਼ ਵਿਚ ਅਸਲੋਂ ਬਿਨਾਂ ਕੋਈ ਜਤਨ ਕੀਤਿਆਂ, ਪਰ ਏਨੀ ਉਚੀ ਜਿਵੇਂ ਉਹ ਦਰਿਆ ਦੇ ਦੂਜੇ ਕੰਢੇ ਕਿਸੇ ਨੂੰ ਬੁਲਾ ਰਿਹਾ ਹੋਵੇ, ਕੱਸਾਕਾਂ ਨੂੰ ਸੰਬੋਧਨ ਕਰਦਿਆਂ ਆਖਿਆ।
{{gap}}"ਵਾਹ-ਵਾਹ ਚੰਗਾ, ਚਾਚਾ!" ਸਭਨਾਂ ਪਾਸਿਉਂ ਜਵਾਨ ਕੱਸਾਕ ਆਵਾਜ਼ਾਂ ਨੇ ਲਹਿਰ ਨਾਲ ਜਵਾਬ ਦਿਤਾ।
{{gap}}"ਕੀ ਕੀ ਵੇਖਿਆ ਈ? ਆ ਖਾਂ, ਸਾਨੂੰ ਸਾਰਾ ਕੁਝ ਦਸ!" ਕੋਟ ਦੀ ਬਾਂਹ ਨਾਲ ਆਪਣੇ ਚੌੜੇ ਲਾਲ ਮੂੰਹ ਤੋਂ ਮੁੜ੍ਹਕਾ ਪੂੰਝਦਿਆਂ, ਚਾਚਾ ਯੇਰੋਸ਼ਕਾ ਉਚੀ ਸਾਰੀ ਬੋਲਿਆ।
{{gap}}"ਚਾਚਾ, ਏਥੇ ਚਨਾਰ ਰੁਖ 'ਤੇ ਇਕ ਸ਼ਿਕਰਾ ਰਹਿੰਦਾ ਈ। ਜਿਵੇਂ ਈ ਰਾਤ ਪੈਂਦੀ ਏ, ਉਹ ਦੁਆਲੇ ਮੰਡਲਾਣ ਲਗ ਪੈਂਦੈ," ਅੱਖ ਮਾਰਦਿਆਂ ਤੇ ਆਪਣਾ ਮੋਢਾ ਤੇ ਲੱਤ ਹਿਲਾਂਦਿਆਂ ਨਜ਼ਾਰਕੇ ਨੇ ਕਿਹਾ।
{{gap}}"ਸਚੀ ਮੁਚੀ ਰਹਿੰਦੈ?" ਬੁੱਢੇ ਨੇ ਆਖਿਆ, ਜਿਵੇਂ ਅਤਬਾਰ ਨਾ ਆਇਆ ਹੋਵੇ ਸੂ।
{{gap}}"ਰਹਿੰਦੈ, ਚਾਚਾ! ਠਹਿਰ ਜਾ ਤੇ ਵੇਖ ਲਈਂ," ਨਜ਼ਾਰਕੇ ਨੇ ਹੱਸ ਕੇ ਜਵਾਬ ਦਿਤਾ।
{{gap}}ਬਾਕੀ ਦੇ ਕੱਸਾਕ ਹੱਸਣ ਲਗ ਪਏ।
{{gap}}ਗਾਲੜੀ ਨੂੰ ਸ਼ਿਕਰਾ ਕੋਈ ਨਹੀਂ ਸੀ ਦਿਸਿਆ ਹੋਇਆ, ਪਰ ਚੌਕੀ ਦੇ ਨੌਜਵਾਨ ਕੱਸਾਕਾਂ ਵਿਚ ਚਿਰਾਂ ਤੋਂ ਰਿਵਾਜ ਪਿਆ ਹੋਇਆ ਸੀ ਕਿ ਚਾਚੇ ਯੇਰੋਸ਼ਕੇ ਨੂੰ, ਜਦੋਂ ਕਦੀ ਵੀ ਉਹ ਉਹਨਾਂ ਕੋਲ ਆਏ, ਚਿੜਾਇਆ ਤੇ ਕੁਰਾਹੇ ਪਾਇਆ ਜਾਏ।
{{gap}}"ਓਏ ਤੇਰੀ, ਮੂਰਖਾ, ਸਦਾ ਝੂਠ ਬੋਲਣੈ!" ਲੂਕਾਸ਼ਕੇ ਨੇ ਮੁਨਾਰੇ ਤੋਂ ਨਜ਼ਾਰਕੇ ਨੂੰ ਆਵਾਜ਼ ਦਿਤੀ।
{{gap}}ਨਜ਼ਾਰਕਾ ਇਕਦਮ ਚੁਪ ਹੋ ਗਿਆ।
{{gap}}"ਉਹਦੀ ਤਾੜ ਰਖਣੀ ਪਵੇਗੀ। ਮੈਂ ਰੱਖਾਂਗਾ ਤਾੜ," ਬੁੱਢੇ ਨੇ ਜਵਾਬ ਦਿਤਾ, ਤੇ ਸਾਰਿਆਂ ਹੀ ਕੱਸਾਕਾਂ ਨੂੰ ਡਾਢੀ ਖੁਸ਼ੀ ਚੜ੍ਹ ਗਈ। ਕੋਈ ਜੰਗਲੀ ਸੂਰ ਨਹੀਂ ਜੇ ਦਿੱਸੇ?"
{{gap}}"ਜੰਗਲੀ ਸੂਰਾਂ ਦੀ ਤਾੜ 'ਚ ਏਂ," ਅਗੇ ਉੜਦਿਆਂ ਤੇ ਦੋਵਾਂ ਹੱਥਾਂ ਨਾਲ ਪਿਠ ਖੁਰਕਦਿਆਂ, ਦਫ਼ੇਦਾਰ ਨੇ ਆਖਿਆ; ਉਹਨੂੰ ਕਿਸੇ ਸ਼ੁਗਲ ਦੇ ਮੌਕੇ ਨਾਲ ਖੁਸ਼ੀ ਚੜ੍ਹ ਗਈ ਸੀ। “ ਅਸੀਂ ਏਥੇ '''ਅਬਰੇਕਾਂ''' ਮਗਰ ਆਂ, ਜੰਗਲੀ ਸੂਰਾਂ ਮਗਰ ਨਹੀਂ! ਤੂੰ, ਚਾਚਾ ਸੁਣਿਆ ਕੁਝ ਨਹੀਂ, ਨਹੀਂ ਸੁਣਿਆ?'' ਅੱਖਾਂ ਨੂੰ ਬੇ-ਲੋੜਿਆਂ ਹੀ ਸੁੰਗੇੜਦਿਆਂ ਤੇ ਆਪਣੀ ਸੰਘਣੀ ਚਿੱਟੀ ਬੀੜ ਨੰਗੀ ਕਰਦਿਆਂ ਉਹ ਅਗੋਂ ਕਹਿਣ ਲਗਾ।
{{nop}}<noinclude>{{right|३०}}</noinclude>
rt2imblhwnu7vugk6sbgwwekoraaven
ਪੰਨਾ:ਕੱਸਾਕ - ਲਿਉ ਤਾਲਸਤਾਏ.pdf/40
250
67610
241660
239914
2026-10-21T23:37:55Z
Charan Gill
36
241660
proofread-page
text/x-wiki
<noinclude><pagequality level="4" user="Harchand Bhinder" /></noinclude>{{gap}}'''“ਅਬਰੇਕ”?''' ਬੁੱਢਾ ਬੋਲਿਆ। “ ਨਹੀਂ, ਮੈਂ ਕੁਝ ਨਹੀਂ ਸੁਣਿਆ। ਹੱਛਾ, ਥੋੜੀ-ਬਹੁਤੀ ਚੀਖ਼ੀਰ<ref>ਕਾਕੇਸ਼ੀਆ ਦੀ ਘਰ-ਕੱਢੀ ਸ਼ਰਾਬ — ਸੰ:</ref> ਹੈ ਜੇ? ਥੋੜੀ ਜਿਹੀ ਪੀ ਲੈਣ ਦਿਓ, ਭਲਾ ਆਦਮੀ ਆਂ। ਥਕਿਆ ਹੋਇਆ। ਸਮਾਂ ਆਣ ' ਤੇ ਮੈਂ ਤੁਹਾਨੂੰ ਕੁਝ ਤਾਜ਼ਾ ਮਾਸ ਲਿਆ ਦਿਆਂਗਾ, ਅਤਬਾਰ ਕਰੋ ਮੇਰੇ 'ਤੇ। ਲਿਆ ਦਿਆਂਗਾ ਮੈਂ। ਦਿਓ ਥੋੜੀ ਜਿਹੀ ਪੀਣ ਨੂੰ, " ਉਹਨੇ ਦੁਹਰਾਇਆ।
{{gap}}"ਹੱਛਾ, ਰੱਖਣ ਲਗੇਂ ਤਾੜ ਫੇਰ?" ਦਫ਼ੇਦਾਰ ਨੇ ਪੁਛਿਆ, ਜਿਵੇਂ ਉਹਨੇ ਸੁਣਿਆ ਹੀ ਨਾ ਹੋਵੇ, ਜੁ ਦੂਜੇ ਨੇ ਕਿਹਾ ਸੀ।
{{gap}}"ਮੇਰਾ ਰਾਤੀਂ ਤਾੜ ਰੱਖਣ ਦਾ ਇਰਾਦਾ ਹੈ," ਚਾਚੇ ਯੇਰੋਸ਼ਕੇ ਨੇ ਜਵਾਬ ਦਿਤਾ। ਸ਼ਾਇਦ ਰਬ ਦੀ ਮਦਦ ਨਾਲ, ਮੈਂ ਦਿਹਾਰ ਲਈ ਕੁਝ ਮਾਰ ਲਵਾਂ। ਫੇਰ ਤੈਨੂੰ ਵੀ ਤੇਰਾ ਹਿੱਸਾ ਮਿਲ ਜਾਏਗਾ; ਸਚੀ ਮੁਚੀ ਈ ਮਿਲ ਜਾਏਗਾ।
{{Css image crop
|Image = ਕੱਸਾਕ_-_ਲਿਉ_ਤਾਲਸਤਾਏ.pdf
|Page = 40
|bSize = 464
|cWidth = 302
|cHeight = 153
|oTop = 195
|oLeft = 86
|Location = center
|Description =
}}
{{gap}}"ਚਾਚਾ, ਓਏ ਚਾਚਾ, “ਉਤੋਂ ਲੂਕਾਸ਼ਕੇ ਨੇ ਉਚੀ ਸਾਰੀ ਆਵਾਜ਼ ਦਿਤੀ। ਸਾਰਿਆਂ ਦਾ ਧਿਆਨ ਓਧਰ ਹੋ ਗਿਆ। ਸਾਰੇ ਕੱਸਾਕ ਉਪਰ ਉਹਦੇ ਵਲ ਵੇਖਣ ਲਗ ਪਏ। ਰਤਾ ਚੜ੍ਹਦੇ ਪਾਣੀ ਵਲ ਜਾ, ਓਥੇ ਜੰਗਲੀ ਸੂਰਾਂ ਦਾ ਵਧੀਆ ਵਗ ਈ। ਨਹੀਂ, ਮੈਂ ਮਨੋਂ ਨਹੀਂ ਘੜ ਰਿਹਾ! ਅਜੇ ਕਲ੍ਹ ਈ ਸਾਡੇ ਇਕ ਕੱਸਾਕ ਨੇ ਓਥੇ ਇਕ ਫੁੰਡਿਐ। ਮੈਂ ਸਚ ਕਹਿ ਰਿਹਾਂ,” ਉਹਨੇ ਕਿਹਾ ਤੇ ਪਿੱਠ ਉਤੇ ਆਪਣੀ ਬੰਦੂਕ ਠੀਕ ਕੀਤੀ; ਉਹ ਅਜਿਹੇ ਲਹਿਜੇ ਵਿਚ ਬੋਲਿਆ, ਜਿਸ ਤੋਂ ਪਤਾ ਲਗਦਾ ਸੀ। ਉਹ ਮਖ਼ੌਲ ਨਹੀਂ ਸੀ ਕਰ ਰਿਹਾ।
{{gap}}"ਵਾਹ-ਵਾਹ! ਇਹ ਊਰਵਾਨ ਲੂਕਾਸ਼ਕਾ ਏ!" ਉਪਰ ਝਾਤੀ ਮਾਰਦਿਆਂ ਬੁੱਢੇ ਨੇ ਆਖਿਆ। "ਇਹ ਤੇਰਾ ਕੱਸਾਕ ਕਿਹੜੀ ਥਾਂ ਫੁੰਡ ਰਿਹਾ ਸੀ?"
{{nop}}<noinclude>{{left|{{rule|5em}}}}<references/>
{{left|੩੮}}</noinclude>
iy5dcpgo5v9zsn6wb9jyt8qbd44jptp
ਪੰਨਾ:ਕੱਸਾਕ - ਲਿਉ ਤਾਲਸਤਾਏ.pdf/41
250
67611
241662
239915
2026-10-22T00:23:14Z
Charan Gill
36
241662
proofread-page
text/x-wiki
<noinclude><pagequality level="4" user="Harchand Bhinder" /></noinclude>{{gap}}"ਮੈਨੂੰ ਵੇਖਿਆ ਨਹੀਂ ਸਾਈ? ਮੇਰਾ ਖਿਆਲ ਏ, ਤੇਰੇ ਲਈ ਮੈਂ ਬਹੁਤ ਛੋਟਾ ਆਂ!" ਲੂਕਾਸ਼ਕੇ ਨੇ ਆਖਿਆ। "ਖੱਡੇ ਦੇ ਕੋਲ," ਉਹ ਸਿਰ ਹਿਲਾਂਦਾ, ਗੰਭੀਰ ਲਹਿਜੇ ਵਿਚ ਬੋਲਦਾ ਗਿਆ। "ਅਸੀਂ ਖੱਡੇ ਦੇ ਨਾਲ-ਨਾਲ ਜਾ ਰਹੇ ਸਾਂ ਕਿ ਸਾਨੂੰ ਕੁਝ ਤਿੜਕਣ ਦੀ ਆਵਾਜ਼ ਆਈ, ਪਰ ਮੇਰੀ ਬੰਦੂਕ ਖੋਲ 'ਚ ਸੀ। ਫੇਰ ਇਲੀਏ ਨੇ ਛਡ ਦਿਤੀ ...ਪਰ ਮੈਂ ਤੈਨੂੰ ਵਿਖਾ ਦਿਆਂਗਾ ਜਗ੍ਹਾ, ਬਹੁਤੀ ਦੂਰ ਨਹੀਂ। ਰਤਾ ਠਹਿਰ ਜਾ। ਮੈਨੂੰ ਉਹਨਾਂ ਦੇ ਸਾਰਿਆਂ ਰਾਹਵਾਂ ਦਾ ਪਤੈ...ਚਾਚਾ ਮੋਸੇਵ" ਉਹਨੇ ਦ੍ਰਿੜਤਾ ਨਾਲ ਦਫ਼ੇਦਾਰ ਵਲ ਮੂੰਹ ਕਰਦਿਆਂ ਤੇ ਲਗਭਗ ਹੁਕਮੀ ਢੰਗ ਨਾਲ ਆਖਿਆ, "ਪਹਿਰਾ ਬਦਲਣ ਦਾ ਵਕਤ ਹੋ ਗਿਐ," ਤੇ ਬੰਦੂਕ ਨੂੰ ਮੋਢੇ ਉਤੇ ਲਮਕਾ, ਹੁਕਮ ਦੀ ਉਡੀਕ ਕੀਤੇ ਬਿਨਾਂ, ਉਹ ਮੁਨਾਰੇ ਤੋਂ ਉਤਰਨ ਲਗ ਪਿਆ।
{{gap}}"ਹੇਠਾਂ ਆ ਜਾ," ਦਫ਼ੇਦਾਰ ਬੋਲਿਆ, ਜਦੋਂ ਲੂਕਾਸ਼ਕਾ ਚਲ ਪਿਆ ਹੋਇਆ ਸੀ, ਤੇ ਦੁਆਲੇ ਵੇਖਣ ਲਗਾ। "ਤੇਰੀ ਵਾਰੀ ਏ, ਗੁਰਕੇ? ਚਲ ਉਪਰ ... ਸਚੀ ਮੁਚੀ ਈ, ਲੂਕਾਸ਼ਕਾ ਅਸਲੀ ਸ਼ਿਕਾਰੀ ਬਣ ਗਿਐ," ਉਹ ਬੁੱਢੇ ਨੂੰ ਸੰਬੋਧਨ ਕਰਦਿਆਂ ਬੋਲਦਾ ਗਿਆ। "ਉਹ ਵੀ ਐਨ ਤੇਰੇ ਵਾਂਗ ਟੁਰਦਾ ਫਿਰਦੈ, ਕਦੀ ਘਰ ਨਹੀਂ ਬਹਿੰਦਾ। ਅਜੇ ਵੀ ਕਲ੍ਹ ਈ ਇਕ ਜੰਗਲੀ ਸੂਰ ਮਾਰਿਆ ਸਾਸੂ।"
{{center|'''ਕਾਂਡ ਸਤਵਾਂ'''}}
{{gap}}ਸੂਰਜ ਡੁਬ ਚੁਕਾ ਸੀ, ਤੇ ਜੰਗਲ ਦੇ ਸਿਰੇ ਤੋਂ ਰਾਤ ਦੇ ਪਰਛਾਵੇਂ ਤੇਜ਼ੀ ਨਾਲ ਪਸਰਦੇ ਜਾ ਰਹੇ ਸਨ। ਕੱਸਾਕਾਂ ਨੇ ਘੇਰੇ ਦੁਆਲੇ ਆਪਣਾ ਕੰਮ-ਕਾਜ ਮੁਕਾ ਲਿਆ ਤੇ ਰਾਤ ਦੀ ਰੋਟੀ ਲਈ ਝੁੱਗੀ ਵਿਚ ਇੱਕਠੇ ਹੋਏ ਪਏ ਸਨ। ਸਿਰਫ਼ ਬੁੱਢਾ ਹੀ ਚਨਾਰ ਰੁੱਖ ਹੇਠਾਂ ਰਹਿ ਗਿਆ ਸੀ: ਉਹ ਸ਼ਿਕਰੇ ਦੀ ਤਾੜ ਵਿਚ ਸੀ ਤੇ ਬਾਜ਼ ਦੀ ਟੰਗ ਨੂੰ ਬੱਝੀ ਰੱਸੀ ਖਿਚ ਰਿਹਾ ਸੀ, ਪਰ ਭਾਵੇਂ ਸ਼ਿਕਰਾ ਸਚੀ ਮੁਚੀ ਹੀ ਰੁਖ ਉਤੇ ਬੈਠਾ ਸੀ, ਉਹ ਤਾਮੇ ਉਤੇ ਝਪਟਣ ਵਿਚ ਨਹੀਂ ਸੀ ਆ ਰਿਹਾ। ਲੂਕਾਸ਼ਕਾ, ਇਕ ਪਿਛੋਂ ਦੂਜਾ ਗੀਤ ਗੌਂਦਾ, ਤਿੱਤਰ ਫੜਨ ਲਈ ਸੰਘਣੇ ਤੋਂ ਸੰਘਣੇ ਝਾੜਾਂ ਵਿਚ ਜਾਲ ਵਿਛਾ ਰਿਹਾ ਸੀ। ਭਾਵੇਂ ਲੂਕਾਸ਼ਕੇ ਦਾ ਕਦ ਲੰਮਾ ਤੇ ਹਥ ਵਡੇ ਸਨ, ਉਹਦੀਆਂ ਉਂਗਲਾਂ ਦਾ ਛੁਹਿਆ ਹਰ ਕੰਮ ਬਹੁਤ ਚੰਗਾ ਹੁੰਦਾ ਸੀ।
{{gap}}"ਓਏ, ਲੂਕੇ!" ਉਹਨੂੰ ਨੇੜੇ ਦੀ ਝਾੜੀ ਵਿਚੋਂ ਬੁਲਾਂਦੀ ਨਜ਼ਾਰਕੇ ਦੀ ਚੀਕਵੀਂ ਤੇਜ਼ ਆਵਾਜ਼ ਆਈ। "ਕੱਸਾਕ ਰੋਟੀ ਖਾਣ ਚਲੇ ਗਏ ਨੀ।" ਤੇ ਨਜ਼ਾਰਕਾ, ਇਕ ਜਿਊਂਦਾ ਤਿੱਤਰ ਕੱਛੇ ਮਾਰੀ, ਮਲ੍ਹਿਆਂ ਵਿਚੋਂ ਨਿਕਲ ਆਇਆ ਤੇ ਪਹੇ ਉਤੇ ਆ ਗਿਆ।
{{gap}}"ਬੱਲੇ!" ਗੌਣਾ ਬੰਦ ਕਰਦਿਆਂ, ਲੂਕਾਸ਼ਕਾ ਬੋਲਿਆ,"ਇਹ ਨਰ ਤਿੱਤਰ ਕਿਥੋਂ ਲਿਆ ਈ? ਮੇਰਾ ਖਿਆਲ ਏ, ਇਹ ਮੇਰੇ ਵਾਲੇ ਜਾਲ 'ਚ ਸੀ?"
{{nop}}<noinclude>{{right|੩੯}}</noinclude>
77gdsudmwjidbj6cyrhdbwpdhetsyn9
ਪੰਨਾ:ਕੱਸਾਕ - ਲਿਉ ਤਾਲਸਤਾਏ.pdf/42
250
67612
241665
239916
2026-10-22T02:00:01Z
Charan Gill
36
241665
proofread-page
text/x-wiki
<noinclude><pagequality level="4" user="Harchand Bhinder" /></noinclude>{{gap}}ਨਜ਼ਾਰਕਾ ਲੂਕਾਸ਼ਕੇ ਦੀ ਉਮਰ ਦਾ ਹੀ ਸੀ, ਤੇ ਉਹ ਵੀ ਸਿਰਫ਼ ਪਿਛਲੀ ਬਸੰਤ ਰੁਤ ਤੋਂ ਹੀ ਮੁਹਾਜ਼ ਉਤੇ ਸੀ। ਉਹ ਸਿਧ-ਪਧਰਾ, ਪਤਲਾ ਤੇ ਮਧਰੇ ਕਦ ਦਾ ਸੀ: ਉਹਦੀ ਆਵਾਜ਼ ਚੀਕਵੀਂ ਸੀ ਤੇ ਕੰਨਾਂ ਵਿਚ ਗੂੰਜਦੀ ਸੀ। ਉਹ ਗਵਾਂਢੀ ਤੇ ਸਾਥੀ ਸਨ। ਲੂਕਾਸ਼ਕਾ, ਕਿਸੇ ਤਾਤਾਰ ਵਾਂਗ, ਚੌਕੜੀ ਮਾਰੀ ਆਪਣੇ ਜਾਲ ਠੀਕ ਕਰਦਾ ਘਾਹ ਉਤੇ ਬੈਠਾ ਸੀ।
{{gap}}"ਮੈਨੂੰ ਨਹੀਂ ਪਤਾ ਕਿਦਾ ਸੀ — ਤੇਰੈ, ਮੇਰੇ ਖਿਆਲ 'ਚ।"
{{gap}}"ਟੋਏ ਤੋਂ ਪਾਰ ਸੀ, ਚਨਾਰ ਰੁਖ ਕੋਲ? ਤਾਂ ਇਹ ਮੇਰੇ! ਕਲ੍ਹ ਰਾਤੀਂ ਮੈਂ ਜਾਲ ਵਿਛਾਇਆ ਸੀ।"
{{gap}}ਲੂਕਾਸ਼ਕਾ ਉਠਿਆ ਤੇ ਕਾਬੂ ਕੀਤੇ ਤਿੱਤਰ ਦਾ ਮੁਆਇਨਾ ਕਰਨ ਲਗਾ। ਪੰਛੀ ਦੀ ਕਾਲੀ ਲਿਸ਼ਕਵੀਂ ਸਿਰੀ ਥਾਪੜਨ ਤੋਂ ਪਿਛੋਂ, ਲੂਕਾਸ਼ਕੇ ਨੇ ਤਿੱਤਰ ਨੂੰ ਹੱਥਾਂ ਵਿਚ ਲੈ ਲਿਆ। ਤਿੱਤਰ ਨੇ ਅੱਖਾਂ ਘੁਮਾਈਆਂ ਤੇ ਦਹਿਸ਼ ਨਾਲ ਧੌਣ ਅਕੜਾਈ।
{{gap}}"ਰਾਤੀਂ ਪਲਾ 'ਚ ਪਾਵਾਂਗੇ। ਜਾ, ਵੱਢ ਤੇ ਸਾਫ਼ ਕਰ ਲੈ।"
{{gap}}"ਅਸੀਂ ਆਪ ਖਾਣੇ ਜਾਂ ਦਫ਼ੇਦਾਰ ਨੂੰ ਦੇਣੇਂ?"
{{gap}}"ਉਹਨੇ ਬਹੁਤ ਖਾ ਲਿਐ!"
{{gap}}"ਮੇਰੇ ਦਿਲ ਇਹਨੂੰ ਵੱਢਣ ਨੂੰ ਨਹੀਂ ਕਰਦਾ," ਨਜ਼ਾਰਕੇ ਨੇ ਆਖਿਆ।
{{gap}}"ਫੜਾ ਏਧਰ!"
{{gap}}ਲੂਕਾਸ਼ਕੇ ਨੇ ਆਪਣੇ ਖੰਜਰ ਹੇਠੋਂ ਇਕ ਨਿੱਕਾ ਜਿਹਾ ਚਾਕੂ ਕਢਿਆ ਤੇ ਛੇਤੀ ਨਾਲ ਕਰਚ ਕੀਤਾ। ਪੰਛੀ ਫੜਫੜਾਇਆ, ਪਰ ਇਸ ਤੋਂ ਪਹਿਲਾਂ ਕਿ ਉਹ ਪਰ ਪਸਾਰ ਸਕਦਾ, ਉਹਦੀ ਲਹੂ ਛਡ ਰਹੀ ਸਿਰੀ ਝੌਂ ਗਈ ਤੇ ਕੰਬਣ ਲਗੀ। ਇੰਜ ਕਰੀਦੈ! ਤਿੱਤਰ ਥੱਲੇ ਸੁਟਦਿਆਂ ਲੂਕਾਸ਼ਕੇ ਨੇ ਆਖਿਆ। "ਚੰਗਾ ਪਲਾ ਬਣੇਗਾ ਇਹਦੇ ਨਾਲ।"
{{gap}}ਪੰਛੀ ਵਲ ਵੇਖਦਾ ਨਜ਼ਾਰਕਾ ਠਠੰਬਰ ਗਿਆ।
{{gap}}"ਗਲ ਸੁਣ, ਲੂਕਾਸ਼ਕੇ, ਉਹ ਸ਼ੈਤਾਨ ਕਿਸੇ ਥਾਂ ਦਾ ਅਜ ਰਾਤੀਂ ਫੇਰ ਸਾਨੂੰ ਸ਼ਹਿ ਲਾਣ ਲਈ ਘੱਲੇਗਾ," ਪੰਛੀ ਫੜਦਿਆਂ ਉਹਨੇ ਆਖਿਆ (ਉਹਦਾ ਇਸ਼ਾਰਾ ਦਫ਼ੇਦਾਰ ਵਲ ਸੀ।) "ਫੋਮੂਸ਼ਕਿਨ ਨੂੰ ਉਹਨੇ ਸ਼ਰਾਬ ਲੈਣ ਘਲ ਦਿਤੈ ਤੇ ਇਹ ਵਾਰੀ ਉਹਦੀ ਹੋਣੀ ਚਾਹੀਦੀ ਸੀ। ਸਾਨੂੰ ਰਾਤ ਪਰ ਰਾਤ ਜਾਣਾ ਪੈਂਦੈ! ਹਮੇਸ਼ਾ ਸਾਡੇ ਸਿਰ ਮੜ੍ਹ ਦੇਂਦੈ।"
{{gap}}ਲੂਕਾਸ਼ਕਾ ਸੀਟੀਆਂ ਮਾਰਦਾ ਚੌਕੀ ਦੇ ਨਾਲ-ਨਾਲ ਟੁਰੀ ਗਿਆ। "ਇਹ ਰੱਸੀ ਵੀ ਨਾਲ ਲੈ ਜਾ," ਉਹ ਉਚੀ ਸਾਰੀ ਬੋਲਿਆ; ਤੇ ਨਜ਼ਾਰਕੇ ਨੇ ਕੀਤਾ, ਜੁ ਉਹਨੇ ਕਿਹਾ ਸੀ।
{{gap}}"ਅਜ ਉਹਨੂੰ ਮੈਂ ਸੁਣਾਣੀਆਂ ਨੇ, ਸਚੀ ਮੁਚੀ ਈ ਸੁਣਾਣੀਆਂ ਨੇ, ਨਜ਼ਾਰਕਾ ਬੋਲਦਾ ਗਿਆ। ਚਲ ਕਹੀਏ, ਅਸੀਂ ਨਹੀਂ ਜਾਵਾਂਗੇ; ਅਸੀਂ ਥਕ-ਟੁਟ ਗਏ ਹਾਂ, ਤੇ<noinclude>{{left|੪੦}}</noinclude>
g8sspmorour52tff4efqe12vtja2hk9
ਪੰਨਾ:ਕੱਸਾਕ - ਲਿਉ ਤਾਲਸਤਾਏ.pdf/43
250
67613
241666
239917
2026-10-22T02:04:20Z
Charan Gill
36
241666
proofread-page
text/x-wiki
<noinclude><pagequality level="4" user="Harchand Bhinder" /></noinclude>ਕੋਈ ਹੱਦ ਵੀ ਤਾਂ ਹੁੰਦੀ ਏ। ਨਹੀਂ, ਸਚੀ, ਆਖ ਉਹਨੂੰ; ਤੇਰਾ ਕਿਹਾ ਸੁਣੇਗਾ। ਬਹੁਤ ਮਾੜੀ ਗਲ ਏ!"
{{gap}}"ਚਲਦਾ ਹੋ! ਇਹ ਵੀ ਗਲ ਏ ਕੋਈ ਰੌਲਾ ਪਾਣ ਵਾਲੀ!" ਲੁਕਾਸ਼ਕਾ ਬੋਲਿਆ। ਪ੍ਰੱਤਖ ਹੀ ਉਹ ਹੋਰ ਕਿਸੇ ਗਲ ਬਾਰੇ ਸੋਚ ਰਿਹਾ ਸੀ। "ਬਕਵਾਸ ਏ, ਭਾਈ! ਜੇ ਉਹ ਸਾਨੂੰ ਹੁਣ ਰਾਤੀਂ ਪਿੰਡੋਂ ਕਢ ਦੇਵੇ, ਤਾਂ ਤੇ ਗੱਲ ਗੁੱਸੇ ਵਾਲੀ ਏ। ਓਥੇ ਤਾਂ ਤੁਸੀਂ ਕੋਈ ਮਜ਼ਾ ਲੈ ਸਕਦੇ ਹੋ, ਪਰ ਏਥੇ, ਕਰਨਾ ਵੀ ਅਸੀਂ ਕੀ ਏ? ਇਕੋ ਈ ਗੱਲ ਏ, ਭਾਵੇਂ ਚੌਕੀ 'ਚ ਹੋਈਏ ਤੇ ਭਾਵੇਂ ਸ਼ਹਿ ਵਾਲੀ ਥਾਂ!"
{{gap}}"ਤੇ ਤੂੰ ਪਿੰਡ ਜਾ ਰਿਹੈਂ?"
{{gap}}"ਮੈਂ ਤਿਹਾਰ ਲਈ ਜਾਵਾਂਗਾ।"
{{gap}}"ਗੁਰਕਾ ਕਹਿੰਦੈ, ਤੇਰੀ ਦੂਨਾਇਕਾ ਦੀ ਫ਼ੋਮੂਸ਼ਕਿਨ ਨਾਲ ਚਲ ਰਹੀ ਏ," ਨਜ਼ਾਰਕਾ ਇਕਦਮ ਬੋਲ ਪਿਆ।
{{gap}}"ਠੀਕ ਏ, ਪਵੇ ਢੱਠੇ ਖੂਹ 'ਚ," ਲੂਕਾਸ਼ਕੇ ਨੇ ਆਖਿਆ ਤੇ ਆਪਣੇ ਸਾਵੇਂ ਚਿੱਟੇ ਦੰਦ ਨੰਗੇ ਕੀਤੇ, ਭਾਵੇਂ ਉਹ ਹਸਿਆ ਨਾ। "ਇੰਜ ਜਿਵੇਂ ਮੈਨੂੰ ਕੋਈ ਹੋਰ ਨਾ ਲਭਦੀ ਹੋਵੇ!"</br>
{{gap}}"ਗੁਰਕਾ ਕਹਿੰਦੈ, ਉਹ ਉਹਦੇ ਘਰ ਗਿਆ। ਉਹਦਾ ਘਰ ਵਾਲਾ ਬਾਹਰ ਗਿਆ ਹੋਇਆ ਸੀ, ਤੇ ਓਥੇ ਫ਼ੋਮੂਸ਼ਕਿਨ ਬੈਠਾ ਸੀ ਤੇ ਪੂੜੀ ਖਾ ਰਿਹਾ ਸੀ। ਗੁਰਕਾ ਰਤਾ ਅਟਕਿਆ ਤੇ ਫੇਰ ਚਲਾ ਗਿਆ; ਤੇ ਬਾਰੀ ਕੋਲੋਂ ਲੰਘਦਿਆਂ, ਉਹਨੇ ਦੁਨਾਇਕਾ ਨੂੰ ਇਹ ਕਹਿੰਦਿਆਂ ਸੁਣਿਆ, ‘ਚਲਾ ਗਿਐ, ਸ਼ੈਤਾਨ ... ਆਪਣੀ ਪੂੜੀ ਕਿਉਂ ਨਹੀਂ ਖਾਂਦਾ, ਚੰਨਾ? ਰਾਤ ਤੈਨੂੰ ਘਰ ਜਾਣ ਦੀ ਲੋੜ ਨਹੀਂ,' ਉਹ ਕਹਿਣ ਲਗੀ। ਤੇ ਬਾਰੀ ਥੱਲੇ ਗੁਰਕਾ ਕਹਿੰਦੈ, 'ਗੱਲ ਹੋਈ ਨਾ!'"
{{gap}}"ਮਨੋਂ ਬਣਾ ਰਿਹੈਂ।"
{{gap}}"ਨਹੀਂ, ਖੁਦਾਈ ਸਚ ਏ।"
{{gap}}"ਠੀਕ ਏ, ਜੇ ਕੋਈ ਹੋਰ ਲਭ ਲਿਆ ਸੂ, ਤਾਂ ਪਵੇ ਢੱਠੇ ਖੂਹ 'ਚ," ਰਤਾ ਕੁ ਚੁਪ ਰਹਿਣ ਪਿਛੋਂ ਲੂਕਾਸ਼ਕਾ ਬੋਲਿਆ। "ਕੁੜੀਆਂ ਦੀ ਘਾਟ ਨਹੀਂ, ਤੇ ਨਾਲੇ ਉਹਦੇ ਤੋਂ ਮੇਰਾ ਦਿਲ ਵੀ ਚੜ੍ਹ ਗਿਆ ਹੋਇਐ।"
{{gap}}"ਵੇਖਿਆ ਈ, ਤੂੰ ਵੀ ਕਿੱਡਾ ਪਹੁੰਚਿਆ ਹੋਇਐ!" ਨਜ਼ਾਰਕੇ ਨੇ ਆਖਿਆ।
{{gap}}"ਤੈਨੂੰ ਕੋਰਨਟ ਦੀ ਕੁੜੀ, ਮਾਰਯਾਨਕਾ, ਨਾਲ ਬਣਾਣੀ ਚਾਹੀਦੀ ਏ। ਕਿਸੇ ਨਾਲ ਟੁਰਦੀ-ਫਿਰਦੀ ਕਿਉਂ ਨਹੀਂ?"
{{gap}}ਲੁਕਾਸ਼ਕੇ ਨੇ ਮੱਥਾ ਵਟਿਆ। "ਹੂੰ, ਮਾਰਯਾਨਕਾ! ਸਭ ਇਕੋ ਜਿਹੀਆਂ ਨੇ!" ਉਹਨੇ ਆਖਿਆ।
{{gap}}"ਖ਼ੈਰ, ਕੋਸ਼ਿਸ਼ ਤਾਂ ਕਰ ਵੇਖ..."
{{nop}}<noinclude>{{right|੪੧}}</noinclude>
rc0jm4cresf2qsnky8df6d4yenwd2u7
ਪੰਨਾ:ਕੱਸਾਕ - ਲਿਉ ਤਾਲਸਤਾਏ.pdf/129
250
68174
241671
240556
2026-10-22T10:38:57Z
Charan Gill
36
241671
proofread-page
text/x-wiki
<noinclude><pagequality level="4" user="Harchand Bhinder" /></noinclude>{{gap}}"ਆਹਖੋ, ਚੱਲਾਂਗੇ, ਕਿਸੇ ਦਿਨ ਚੱਲਾਂਗੇ।
{{gap}}"ਹੁਣ ਤਕ ਲੁਕਾਸ਼ਕੇ ਦਾ ਠਰੰਮਾ ਮੁੜ ਆਇਆ ਲਗਦਾ ਸੀ ਤੇ ਉਹਨੇ ਆਪਣੇ
ਵਲ ਓਲੇਨਿਨ ਦਾ ਵਰਤਾਰਾ ਸਮਝ ਲਿਆ ਲਗਦਾ ਸੀ। ਉਹਦੀ ਅਡੋਲਤਾ ਤੇ ਵਰਤਾਰੇ
ਦੇ ਸਹਿਜ ਨੇ ਓਲੇਨਿਨ ਨੂੰ ਹੈਰਾਨ ਕਰ ਦਿਤਾ, ਤੇ ਉਹਨੂੰ ਇਹ ਚੀਜ਼ ਕੁਝ-ਕੁਝ
ਅਣਸੁਖਾਣੀਂ ਵੀ ਲਗੀ। ਉਹ ਕਿੰਨਾ ਹੀ ਚਿਰ ਗੱਲਾਂ ਕਰਦੇ ਰਹੇ, ਤੇ ਕਾਫ਼ੀ ਚਿਰ ਹੋ
ਚੁਕਾ ਸੀ, ਜਦੋਂ ਲੂਕਾਸ਼ਕੇ ਨੇ, ਸ਼ਰਾਬ ਚੜ੍ਹੇ ਹੋਣ ਦੀ ਹਾਲਤ ਵਿਚ ਨਹੀਂ (ਸ਼ਰਾਬ
ਉਹਨੂੰ ਕਦੀ ਨਹੀਂ ਸੀ ਚੜ੍ਹਦੀ), ਪਰ ਆਪਣੇ ਅੰਦਰ ਚੋਖੀ ਸ਼ਰਾਬ ਹੋਣ ਦੀ ਹਾਲਤ
ਵਿਚ, ਓਲੇਨਿਨ ਨਾਲ ਹਥ ਮਿਲਾਇਆ ਤੇ ਉਹਦੇ ਕੋਲੋਂ ਚਲਾ ਗਿਆ।
{{gap}}"ਓਲੇਨਿਨ ਨੇ ਬਾਰੀ ਵਿਚੋਂ ਇਹ ਵੇਖਣ ਲਈ ਤਕਿਆ, ਉਹ ਕੀ ਕਰੇਗਾ। ਲੂਕਾਸ਼ਕਾ
ਹੌਲੀ-ਹੌਲੀ ਬਾਹਰ ਗਿਆ, ਉਹਦਾ ਸਿਰ ਨਿਵਿਆਂ ਹੋਇਆ ਸੀ। ਫੇਰ, ਘੋੜੇ ਨੂੰ ਫਾਟਕ
ਤੋਂ ਬਾਹਰ ਲਿਜਾ, ਉਹਨੇ ਚਾਣਚਕ ਹੀ ਆਪਣਾ ਸਿਰ ਝੂਣਿਆ, ਬਿੱਲੀ ਵਾਂਗ ਪਲਾਕੀ
ਮਾਰ ਉਹਦੀ ਪਿਠ ਉਤੇ ਜਾ ਚੜ੍ਹਿਆ, ਘੋੜੇ ਦੀਆਂ ਲਗਾਮਾਂ ਸਾਂਭ ਲਈਆਂ, ਕੂਕ
ਮਾਰੀ ਤੇ ਉਹਨੂੰ ਸੜਕ ਉਤੇ ਦੁੜਕੀਏ ਪਾ ਲਿਆ। ਓਲੇਨਿਨ ਦਾ ਖ਼ਿਆਲ ਸੀ,
ਲੁਕਾਸ਼ਕਾ ਆਪਣੀ ਖੁਸ਼ੀ ਵੰਡਾਣ ਮਾਰਯਾਨਕਾ ਕੋਲ ਜਾਏਗਾ, ਤੇ ਭਾਵੇਂ ਉਹਨੇ ਇੰਜ ਨਹੀਂ ਸੀ
ਕੀਤਾ, ਓਲੇਨਿਨ ਨੂੰ ਆਪਣੇ ਅੰਦਰ ਫੇਰ ਵੀ ਜਿੰਨਾ ਚੈਨ ਮਹਿਸੂਸ ਹੋਇਆ, ਓਨਾ
ਉਹਨੂੰ ਸਾਰੀ ਜ਼ਿੰਦਗੀ ਮਹਿਸੂਸ ਨਹੀਂ ਸੀ ਹੋਇਆ। ਉਹ ਕਿਸੇ ਮੁੰਡੇ ਵਾਂਗ ਖੁਸ਼ ਸੀ,
ਤੇ ਉਹ ਵਨਯੂਸ਼ੇ ਨੂੰ ਦੱਸੇ ਬਿਨਾਂ ਨਾ ਰਹਿ ਸਕਿਆ, ਸਿਰਫ਼ ਇਹ ਹੀ ਨਹੀਂ ਕਿ ਉਹਨੇ
ਲੁਕਾਸ਼ਕੇ ਨੂੰ ਘੋੜਾ ਦੇ ਦਿਤਾ ਸੀ, ਸਗੋਂ ਇਹ ਵੀ ਕਿ ਉਹਨੇ ਕਿਉਂ ਦਿਤਾ ਸੀ, ਤੇ
ਨਾਲੇ ਖੁਸ਼ੀ ਦਾ ਆਪਣਾ ਨਵਾਂ ਸਿਧਾਂਤ ਵੀ। ਵਨਯੂਸ਼ੇ ਨੂੰ ਇਹ ਸਿਧਾਂਤ ਪਸੰਦ ਨਾ ਆਇਆ
ਤੇ ਆਖਣ ਲਗਾ ਕਿ ਇਹ l'argent il n'y a pas<ref>ਫ਼ਰਾਂਸੀਸੀ ਬੋਲੀ ; ਅਰਥ : ਪੈਸੇ ਕੋਈ ਨਹੀਂ-ਸੰ: </ref>! ਸੀ। ਤੇ ਇਸ ਲਈ ਇਹਦੇ ਵਿਚ ਸਿਆਣਪ ਵਾਲੀ ਕੋਈ ਗਲ ਨਹੀਂ ਸੀ।
{{gap}}ਲੂਕਾਸ਼ਕਾ ਘਰ ਪਹੁੰਚਿਆ, ਘੋੜੇ ਤੋਂ ਛਾਲ ਮਾਰ ਉਤਰ ਆਇਆ, ਤੇ ਉਹਨੂੰ
ਮਾਂ ਦੇ ਹਵਾਲੇ ਕਰ ਦਿਤਾ, ਇਹ ਕਹਿੰਦਿਆਂ, ਉਹਨੂੰ ਸਾਂਝੇ ਕੱਸਾਕ ਵਗ ਨਾਲ ਬਾਹਰ
ਜਾਣ ਦੇਵੇ। ਉਹਨੂੰ ਆਪ ਓਸੇ ਹੀ ਰਾਤੀਂ ਚੌਕੀ ਨੂੰ ਵਾਪਸ ਪਰਤਣਾ ਪੈਣਾ ਸੀ। ਉਹਦੀ
ਗੂੰਗੀ ਭੈਣ ਨੇ ਘੋੜੇ ਦੀ ਸੰਭਾਲ ਦੀ ਜ਼ਿੰਮੇਵਾਰੀ ਲਈ, ਤੇ ਉਹਨੇ ਸੈਣਤਾਂ ਨਾਲ ਸਮਝਾਇਆ
ਕਿ ਜਦੋਂ ਉਹ ਉਸ ਆਦਮੀ ਨੂੰ ਮਿਲੇਗੀ, ਜਿਨ੍ਹੇ ਉਹਨੂੰ ਇਹ ਘੋੜਾ ਦਿਤਾ ਸੀ, ਉਹ
ਉਹਦੇ ਪੈਰੀਂ ਪਵੇਗੀ। ਬੁੱਢੀ ਨੇ ਪੁੱਤਰ ਦੀ ਕਹਾਣੀ ਸੁਣ ਸਿਰਫ਼ ਆਪਣਾ ਸਿਰ ਹੀ
ਹਿਲਾਇਆ, ਤੇ ਆਪਣੇ ਮਨ ਵਿਚ ਧਾਰ ਲਿਆ, ਉਹ ਉਹਨੇ ਚੁਰਾਇਆ ਸੀ। ਇਸ
ਲਈ ਉਹਨੇ ਗੂੰਗੀ ਕੁੜੀ ਨੂੰ ਆਖਿਆ, ਉਹਨੂੰ ਵੱਗ ਵਿਚ ਦਿਨ ਚੜ੍ਹਨ ਤੋਂ ਪਹਿਲਾਂ ਲੈ ਜਾਵੇ।
{{nop}}<noinclude>{{right|੧੨੪}}</noinclude>
ta2zwybgbojspi6nvok43pi8cf9djmv
ਪੰਨਾ:ਕੱਸਾਕ - ਲਿਉ ਤਾਲਸਤਾਏ.pdf/130
250
68175
241670
240557
2026-10-22T10:21:40Z
Charan Gill
36
241670
proofread-page
text/x-wiki
<noinclude><pagequality level="4" user="Harchand Bhinder" /></noinclude>ਲੂਕਾਸ਼ਕਾ, ਓਲੇਨਿਨ ਦੇ ਅਮਲ ਨੂੰ ਸੋਚਦਾ-ਵਿਚਾਰਦਾ, ਇਕੱਲਾ ਵਾਪਸ ਚੌਕੀ
ਨੂੰ ਹੋ ਪਿਆ। ਉਹ ਘੋੜੇ ਨੂੰ ਚੰਗਾ ਨਹੀਂ ਸੀ ਸਮਝਦਾ, ਪਰ ਫੇਰ ਵੀ ਉਹ ਘਟੋ-ਘਟ
ਚਾਲ੍ਹੀ ਰੂਬਲ ਮੁਲ ਦਾ ਜ਼ਰੂਰ ਸੀ, ਤੇ ਉਹਨੂੰ ਤੁਹਫ਼ਾ ਲੈ ਕੇ ਬਹੁਤ ਹੀ
ਖੁਸ਼ੀ ਹੋ ਰਹੀ ਸੀ। ਪਰ ਉਹਨੂੰ ਇਹ ਉਕਾ ਸਮਝ ਨਹੀਂ ਸੀ ਪੈ ਰਹੀ, ਉਹਨੂੰ ਇਹ ਦਿਤਾ
ਕਿਉਂ ਗਿਆ ਸੀ, ਇਸ ਲਈ, ਉਹਨੂੰ ਸ਼ੁਕਰਾਨਾ ਉਕਾ ਮਹਿਸੂਸ ਨਾ ਹੋਇਆ। ਇਹਦੇ
ਉਲਟ ਸਗੋਂ, ਉਹਦਾ ਮਨ ਇਕ ਤਰ੍ਹਾਂ ਦੇ ਅਸਪਸ਼ਟ ਸ਼ਕ-ਸ਼ੁਬ੍ਹਿਆਂ ਨਾਲ ਭਰ ਗਿਆ
ਕਿ ਕੈਡਿਟ ਦੇ ਉਹਦੇ ਵਲ ਕੋਈ ਭੈੜੇ ਇਰਾਦੇ ਸਨ। ਇਹ ਇਰਾਦੇ ਕੀ ਸਨ, ਉਹ
ਦਸ ਨਹੀਂ ਸੀ ਸਕਦਾ, ਪਰ ਉਹਦੇ ਅੰਦਰ ਇਹ ਖ਼ਿਆਲ ਵੀ ਸਮਾਂ ਨਹੀਂ ਸੀ ਸਕਦਾ
ਕਿ ਕੋਈ ਓਪਰਾ ਆਦਮੀ ਚਾਲ੍ਹੀ ਰੂਬਲ ਮੁਲ ਦਾ ਘੋੜਾ ਐਵੇਂ ਹੀ, ਨਿਰਾ ਮਿਹਰ ਕਰਕੇ
ਹੀ, ਦੇ ਦੇਵੇਗਾ; ਉਹਨੂੰ ਇਹ ਚੀਜ਼ ਸੰਭਵ ਨਹੀਂ ਸੀ ਲਗਦੀ। ਜੇ ਉਹਨੂੰ ਚੜ੍ਹੀ ਹੁੰਦੀ,
ਤਾਂ ਸਮਝ ਆ ਸਕਦੀ ਸੀ! ਉਹ ਵਿਖਾਵਾ ਕਰਨ ਦੀ ਕੋਸ਼ਿਸ਼ ਕਰ ਰਿਹਾ ਹੋ ਸਕਦਾ
ਸੀ। ਪਰ ਕੈਡਿਟ ਹੋਸ਼ ਵਿਚ ਸੀ ਤੇ ਇਸ ਲਈ ਜ਼ਰੂਰ ਹੀ ਉਸ ਤੋਂ ਕੋਈ ਗ਼ਲਤ ਕੰਮ
ਕਰਾਣ ਲਈ ਉਹਨੂੰ ਵੱਢੀ ਦੇਣਾ ਚਾਹੁੰਦਾ ਹੋਵੇਗਾ।"ਝੂਠ ਏ!” ਲੂਕਾਸ਼ਕੇ ਨੇ ਸੋਚਿਆ।
"ਘੋੜਾ ਮੇਰੇ ਕੋਲ ਹੈਗਾ, ਵੇਖੀ-ਡਿੱਠੀ ਜਾਏਗੀ। ਮੈਂ ਆਪ ਵੀ ਕੋਈ ਮੂਰਖ ਨਹੀਂ,
ਤੇ ਵੇਖਾਂਗਾ, ਕੌਣ ਕਿਹਨੂੰ ਚਾਰਦੈ," ਚੌਕੰਨੇ ਰਹਿਣ ਦੀ ਲੋੜ ਮਹਿਸੂਸ ਕਰਦਿਆਂ ਤੇ
ਇਸ ਲਈ ਆਪਣੇ ਅੰਦਰ ਓਲੇਨਿਨ ਲਈ ਅਮਿਤ੍ੱਤਾ ਦੇ ਭਾਵ ਜਗਾਂਦਿਆਂ, ਲੂਕਾਸ਼ਕੇ
ਨੇ ਸੋਚਿਆ। ਉਹਨੇ ਕਿਸੇ ਨੂੰ ਵੀ ਨਾ ਦਸਿਆ, ਉਹਨੂੰ ਇਹ ਘੋੜਾ ਕਿਵੇਂ ਮਿਲ ਗਿਆ
ਸੀ। ਕੁਝ ਨੂੰ ਉਹਨੇ ਕਿਹਾ, ਉਹਨੇ ਖਰੀਦਿਆ ਸੀ, ਕੁਝ ਹੋਰਨਾਂ ਨੂੰ ਐਵੇਂ ਏਧਰ ਓਧਰ
ਦਾ ਜਵਾਬ ਦੇ ਦਿਤਾ। ਪਰ, ਸੱਚੀ ਗੱਲ ਛੇਤੀ ਹੀ ਪਿੰਡ ਵਿਚ ਧੁੰਮ ਗਈ, ਤੇ ਲੂਕਾਸ਼ਕੇ
ਦੀ ਮਾਂ, ਤੇ ਮਾਰਯਾਨਕਾ, ਤੇ ਨਾਲ ਈਲਿਆ ਵਸੀਲਿਯੇਵਿਚ ਤੇ ਹੋਰਨਾਂ ਕਿੱਸਾਕਾਂ ਨੇ
ਜਦੋਂ ਇਸ ਬਿਨਾਂ ਮਤਲਬ ਦੀ ਸੁਗਾਤ ਦੀ ਖ਼ਬਰ ਸੁਣੀ, ਉਹਨਾਂ ਨੂੰ ਕੁਝ ਸਮਝ ਨਹੀਂ
ਸੀ ਪੈ ਰਹੀ, ਤੇ ਉਹ ਕੈਡਿਟ ਤੋਂ ਚੌਕਸ ਰਹਿਣ ਲਗ ਪਏ। ਪਰ ਇਹਨਾਂ ਤੌਖ਼ਲਿਆਂ
ਦੇ ਬਾਵਜੂਦ ਵੀ, ਉਹਦੇ ਸਦਕਾ ਉਹਨਾਂ ਦੇ ਦਿਲਾਂ ਅੰਦਰ ਉਹਦੀ '''ਸਾਦ-ਮੁਰਾਦਤਾ'''
ਤੇ ਦੌਲਤ ਲਈ ਚੋਖੀ ਇੱਜ਼ਤ ਹੋ ਗਈ।
{{gap}}ਸੁਣਿਆ ਈ,ਵ" ਇਕ ਨੇ ਆਖਿਆ, “ ਇਲਿਆ ਵਸੀਲਿਯੇਵਿਚ ਦੇ ਘਰ ਟਿਕਾਏ
ਗਏ ਕੈਡਿਟ ਨੇ ਪੰਜਾਹ ਰੂਬਲਾਂ ਦਾ ਘੋੜਾ ਲੂਕਾਸ਼ਕੇ 'ਤੇ ਸੁਟ ਪਾਇਐ? ਜ਼ਰੂਰ ਰਿਜ਼ਕਵਾਨ
ਹੋਏਗਾ! ..."
{{gap}}"ਆਹਖੋ, ਸੁਣਿਆ ਏਂ ਮੈਂ," ਇਕ ਹੋਰ ਨੇ ਰਮਜ਼ ਨਾਲ ਜਵਾਬ ਦਿਤਾ,"ਜ਼ਰੂਰ
ਉਹਦੀ ਕੋਈ ਨਾ ਕੋਈ ਵਡੀ ਸੇਵਾ ਕੀਤੀ ਹੋਵੇਗੀ ਸੂ। ਵੇਖਾਂਗੇ, ਕੀ ਬਣਦਾ ਸੂ।
ਚੰਗੀ ਕਿਸਮਤ ਵਾਲੇ '''ਊਰਵਾਨ'''!"
{{gap}}“ ਇਹ ਕੈਡਿਟ ਬੜੀ ਖਚਰੀ ਚੀਜ਼ ਹੁੰਦੇ ਨੇ, " ਤੀਜੇ ਨੇ ਆਖਿਆ। “ ਵੇਖੀਂ ਕਿਸ
ਘਰ ਜਾਂ ਕਿਸੇ ਹੋਰ ਚੀਜ਼ ਨੂੰ ਅੱਗ ਲਾਂਦੈ ਕਿ ਨਹੀਂ!"
{{nop}}<noinclude>{{left|੧੨੩}}</noinclude>
iwb9i54gaa8xx1dufnlaxo53ezcr794
ਪੰਨਾ:ਕੱਸਾਕ - ਲਿਉ ਤਾਲਸਤਾਏ.pdf/179
250
75540
241667
241613
2026-10-22T08:49:29Z
Charan Gill
36
/* ਸੋਧਣਾ */
241667
proofread-page
text/x-wiki
<noinclude><pagequality level="3" user="Charan Gill" /></noinclude>ਸੀ, ਕਿਉਂ ਜੁ ਉਹ ਇਹਨਾਂ ਲਫ਼ਜ਼ਾਂ ਤੋਂ ਕਿਤੇ ਉਚੀ ਸੀ ਤੇ ਉਸ ਭਾਵ ਤੋਂ, ਜੁ ਉਹਨਾਂ ਨੇ ਪ੍ਰਗਟ ਕਰਨਾ ਸੀ। ਮੈਂ ਹੋਰ ਕੁਝ ਨਾ ਕਿਹਾ, ਪਰ ਉਸ ਦਿਨ ਤੋਂ ਮੇਰੀ ਹਾਲਤ ਅਸਹਿ ਹੋ ਗਈ ਹੈ। ਮੈਂ ਆਪਣੇ ਪਹਿਲੇ ਹੋਛੇ ਸੰਬੰਧ ਜਾਰੀ ਰਖ ਕੇ ਆਪਣੇ ਆਪ ਨੂੰ ਨੀਵਾਂ ਨਹੀਂ ਸਾਂ ਕਰਨਾ ਚਾਹੁੰਦਾ, ਤੇ ਨਾਲੋ ਨਾਲ ਹੀ ਮੈਂ ਮਹਿਸੂਸ ਕਰਦਾ ਸਾਂ ਕਿ ਮੈਂ ਅਜੇ ਉਹਦੇ ਨਾਲ ਸਿੱਧੇ ਤੇ ਸਾਦੇ ਸੰਬੰਧਾਂ ਦੀ ਪੱਧਰ ਉਤੇ ਨਹੀਂ ਸਾਂ ਪਹੁੰਚਿਆ। ਮੈਂ ਨਿਰਾਸ ਹੋ ਆਪਣੇ ਆਪ ਤੋਂ ਪੁਛਿਆ: 'ਮੈਂ ਕੀ ਕਰਾਂ?' ਮੂਰਖ ਸੁਫ਼ਨਿਆਂ ਵਿਚ ਮੈਂ ਉਹਦਾ ਕਦੀ ਰਖੇਲ ਦੇ ਰੂਪ ਵਿਚ ਤੇ ਕਦੀ ਪਤਨੀ ਦੇ ਰੂਪ ਵਿਚ ਕਿਆਸ ਕਰਦਾ ਰਿਹਾ, ਪਰ ਮੈਂ ਇਹ ਦੋਵੇਂ ਵਿਚਾਰ ਕਰਹਿਤ ਨਾਲ ਰੱਦ ਕਰ ਦਿਤੇ। ਉਹਨੂੰ ਇਕ ਆਵਾਰਾ ਔਰਤ ਬਣਾਣਾ ਡਰਾਉਣੀ ਗਲ ਹੋਵੇਗੀ। ਇਹ ਕਤਲ ਹੋਵੇਗੀ। ਉਹਨੂੰ ਕੋਈ ਬੇਗਮ, ਦਮਿਤਰੀ ਆਂਦਰੇਏਵਿਚ ਓਲੇਨਿਨ ਦੀ ਪਤਨੀ ਬਣਾਣਾ, ਉਸ ਕੱਸਾਕ ਔਰਤ ਵਾਂਗ, ਜਿਹੜੀ ਸਾਡੇ ਇਕ ਅਫ਼ਸਰ ਨਾਲ ਵਿਆਹੀ ਹੋਈ ਹੈ, ਹੋਰ ਵੀ ਮਾੜੀ ਗੱਲ ਹੋਵੇਗੀ। ਹੁਣ ਮੈਂ ਕੱਸਾਕ ਬਣ ਸਕਦਾ, ਜੇ ਲੂਕਾਸ਼ਕੇ ਵਾਂਗ, ਤੇ ਘੋੜੇ ਚੁਰਾ ਸਕਦਾ, ਚੀਖ਼ੀਰ ਨਾਲ ਗੁੱਟ ਹੋ ਸਕਦਾ, ਖਰਮਸਤੀ ਦੇ ਗੌਣ ਗਾ ਸਕਦਾ, ਲੋਕਾਂ ਨੂੰ ਮਾਰ ਸਕਦਾ, ਤੇ ਸ਼ਰਾਬ ਚੜ੍ਹੀ ਹੋਣ ਵੇਲੇ ਰਾਤ ਗੁਜ਼ਾਰਨ ਲਈ ਉਹਦੀ ਬਾਰੀ ਵਿਚੋਂ ਚੜ੍ਹ ਸਕਦਾ, ਉਕਾ ਇਹ ਖ਼ਿਆਲ ਕੀਤੇ ਬਿਨਾਂ ਕਿ ਮੈਂ ਕੌਣ ਤੇ ਕੀ ਹਾਂ, ਇਹ ਹੋਰ ਗਲ ਹੁੰਦੀ; ਤਾਂ ਅਸੀਂ ਇਕ ਦੂਜੇ ਨੂੰ ਸਮਝ ਸਕਦੇ, ਤੇ ਮੈਨੂੰ ਖੁਸ਼ੀ ਮਿਲ ਸਕਦੀ। ਮੈਂ ਆਪਣੇ ਆਪ ਨੂੰ ਇਸ ਕਿਸਮ ਦੀ ਜ਼ਿੰਦਗੀ ਵਿਚ ਸੁੱਟਣ ਦੀ ਕੋਸ਼ਿਸ਼ ਕੀਤੀ, ਪਰ ਅਜੇ ਮੈਨੂੰ ਆਪਣੀ ਕਮਜ਼ੋਰੀ ਤੇ ਬਨਾਵਟ ਦਾ ਬਹੁਤਾ ਅਹਿਸਾਸ ਸੀ। ਮੈਂ ਆਪਣੇ ਆਪ ਨੂੰ, ਤੇ ਆਪਣੇ ਗੁੰਝਲਦਾਰ, ਕਰੂਪੇ, ਕੋਝੇ ਬੀਤੇ ਨੂੰ ਨਾ ਭੁਲਾ ਸਕਿਆ; ਤੇ ਮੈਨੂੰ ਆਪਣਾ ਭਵਿਖ ਹੋਰ ਵੀ ਆਸ-ਹੀਣ ਲਗਦਾ ਹੈ। ਹਰ ਰੋਜ਼ ਆਪਣੇ ਅਗੇ ਮੈਨੂੰ ਦੁਰਾਡੇ ਬਰਫ਼-ਕੱਜੇ ਪਹਾੜ, ਤੇ ਇਹ ਚੜ੍ਹਤ ਵਾਲੀ, ਖੁਸ਼ ਔਰਤ ਦਿਸਦੀ ਹੈ। ਪਰ ਦੁਨੀਆਂ ਵਿਚ ਇਹ ਇਕੋ-ਇਕ ਖੁਸ਼ੀ ਸੰਭਵ ਨਹੀਂ। ਇਹ ਔਰਤ ਮੇਰੀ ਨਹੀਂ ਹੋ ਸਕਦੀ! ਮੇਰੀ ਹਾਲਤ ਦੀ ਸਭ ਤੋਂ ਭਿਆਨਕ ਤੇ ਸਭ ਤੋਂ ਮਿੱਠੀ ਗਲ ਇਹ ਹੈ ਕਿ ਮੈਂ ਮਹਿਸੂਸ ਕਰਦਾ ਹਾਂ ਕਿ ਮੈਂ ਉਹਨੂੰ ਸਮਝਦਾ ਹਾਂ ਪਰ ਇਹ ਕਿ ਉਹ ਮੈਨੂੰ ਕਦੀ ਵੀ ਨਹੀਂ ਸਮਝੇਗੀ; ਇਸ ਕਰਕੇ ਨਹੀਂ ਕਿ ਉਹ ਘਟੀਆ ਹੈ, ਸਗੋਂ ਇਸ ਕਰਕੇ ਕਿ ਉਹਨੂੰ ਮੈਨੂੰ ਸਮਝਣਾ ਹੀ ਨਹੀਂ ਚਾਹੀਦਾ। ਉਹ ਖੁਸ਼ ਹੈ, ਉਹ ਕੁਦਰਤ ਦੇ ਨਿਆਈਂ ਹੈ: ਇਕਸਾਰ, ਅਡੋਲ ਤੇ ਆਤਮ-ਨਿਰਭਰ; ਤੇ ਮੈਂ ਕਮਜ਼ੋਰ, ਬਿਡੌਲ ਜੀਵ, ਚਾਹੁੰਦਾ ਹਾਂ, ਉਹ ਮੇਰੀ ਬਿਡੌਲਤਾ ਤੇ ਮੇਰੀਆਂ ਪੀੜਾਂ ਸਮਝੇ! ਮੈਂ ਰਾਤੀਂ ਸੁੱਤਾ ਨਹੀਂ, ਸਗੋਂ ਮੈਂ ਉਹਦੀਆਂ ਬਾਰੀਆਂ ਹੇਠ ਬੇ-ਮਤਲਬ ਵਕਤ ਗੁਜ਼ਾਰ ਛਡਿਆ ਹੈ, ਆਪਣੇ ਆਪ ਨੂੰ ਉਸ ਕੁਝ ਦਾ ਹਿਸਾਬ ਨਹੀਂ ਦਿਤਾ, ਜੁ ਮੇਰੇ ਉਤੇ ਘਟ ਰਿਹਾ ਹੈ। 18 ਤਰੀਕ ਨੂੰ ਸਾਡੀ ਕੰਪਨੀ ਹੱਲਾ ਬੋਲਣ ਲਈ ਗਈ, ਤੇ ਮੈਂ ਤਿੰਨ ਦਿਨ ਪਿੰਡ ਤੋਂ ਦੂਰ ਗੁਜ਼ਾਰੇ। ਮੈਂ ਉਦਾਸ ਤੇ ਨਿਰ-ਉਤਸ਼ਾਹ ਸਾਂ; ਉਹ ਹਮੇਸ਼ਾ<noinclude>{{right|੧੭੫}}</noinclude>
bfbxnmams219kfy3kvj8cs7uxfajd83
ਪੰਨਾ:ਕੱਸਾਕ - ਲਿਉ ਤਾਲਸਤਾਏ.pdf/180
250
75541
241668
241614
2026-10-22T08:51:28Z
Charan Gill
36
/* ਸੋਧਣਾ */
241668
proofread-page
text/x-wiki
<noinclude><pagequality level="3" user="Charan Gill" /></noinclude>ਵਾਲੇ ਗੀਤਾਂ, ਤਾਸ਼, ਸ਼ਰਾਬ ਦੇ ਦੌਰਾਂ, ਤੇ ਰੈਜਮੈਂਟ ਵਿਚ ਇਨਾਮਾਂ ਦੀਆਂ ਗੱਲਾਂ ਮੈਨੂੰ ਹਮੇਸ਼ਾ ਨਾਲੋਂ ਬਹੁਤੀਆਂ ਕਰਹਿਤਵੀਆਂ ਲਗੀਆਂ। ਕਲ੍ਹ ਮੈਂ ਘਰ ਪਰਤਿਆ, ਤੇ ਉਹਨੂੰ ਤਕਿਆ, ਆਪਣਾ ਮਕਾਨ ਵੇਖਿਆ, ਚਾਚੇ ਯੇਰੋਸ਼ਕੇ ਨੂੰ ਮਿਲਿਆ, ਤੇ ਆਪਣੀ ਡਿਉੜੀ ਵਿਚੋਂ ਬਰਫ਼-ਕੱਜੇ ਪਹਾੜ ਵੇਖੇ, ਤੇ ਮੇਰੇ ਉਤੇ ਖੁਸ਼ੀ ਦਾ ਇਕ ਬਲਵਾਨ ਨਵਾਂ ਭਾਵ ਛਾ ਗਿਆ, ਇਸ ਕਰਕੇ ਮੈਨੂੰ ਹਰ ਚੀਜ਼ ਦੀ ਸਮਝ ਪੈ ਗਈ ਸੀ। ਮੈਂ ਇਸ ਔਰਤ ਨੂੰ ਸੱਚਾ ਪਿਆਰ ਕਰਦਾ ਹਾਂ; ਮੈਨੂੰ ਆਪਣੀ ਜ਼ਿੰਦਗੀ ਵਿਚ ਪਹਿਲੀ ਤੇ ਇੱਕ ਵਾਰੀ ਪਿਆਰ ਮਹਿਸੂਸ ਹੁੰਦਾ ਹੈ। ਮੈਂ ਜਾਣਦਾ ਹਾਂ, ਮੇਰੇ ਨਾਲ ਕੀ ਵਰਤ ਗਈ ਹੈ। ਮੈਨੂੰ ਇਸ ਭਾਵ ਨਾਲ ਬੇ-ਇੱਜ਼ਤੀ ਦਾ ਡਰ ਨਹੀਂ; ਮੈਨੂੰ ਆਪਣੇ ਪਿਆਰ ਉਤੇ ਸ਼ਰਮ ਨਹੀਂ ਆਉਂਦੀ, ਮੈਨੂੰ ਇਹਦਾ ਮਾਣ ਹੈ। ਜੇ ਮੈਂ ਪਿਆਰ ਕਰਦਾ ਹਾਂ, ਤਾਂ ਮੇਰਾ ਕਸੂਰ ਕੋਈ ਨਹੀਂ। ਇਹ ਮੇਰੀ ਮਰਜ਼ੀ ਦੇ ਖਿਲਾਫ਼ ਹੋਇਆ ਹੈ। ਮੈਂ ਆਪਣੇ ਪਿਆਰ ਤੋਂ ਸਵੈ-ਤਿਆਗ ਨਾਲ ਬਚ ਨਿਕਲਣ ਦੀ ਕੋਸ਼ਿਸ਼ ਕੀਤੀ, ਤੇ ਕੱਸਾਕ ਲੁਕਾਸ਼ਕੇ ਤੇ ਮਾਰਯਾਨਕਾ ਦੇ ਪਿਆਰ ਵਿਚੋਂ ਖੁਸ਼ੀ ਲੱਭਣ ਦੀ ਕੋਸ਼ਿਸ਼ ਕੀਤੀ, ਪਰ ਇਸ ਤਰ੍ਹਾਂ ਮੈਂ ਸਿਰਫ਼ ਖੁਦ ਆਪਣਾ ਪਿਆਰ ਤੇ ਈਰਖਾ ਹੀ ਉਤੇਜਤ ਕੀਤੀ।
{{gap}}"ਇਹ ਆਦਰਸ਼ਕ, ਅਖੌਤੀ ਉਚਾ ਪਿਆਰ ਨਹੀਂ ਜੁ ਮੈਂ ਪਹਿਲੋਂ ਮਹਿਸੂਸ ਕੀਤਾ; ਉਸ ਕਿਸਮ ਦਾ ਸਨੇਹ ਨਹੀਂ, ਜਿਸ ਵਿਚ ਆਪਣੇ ਪਿਆਰ ਦੀ ਵਡਿਆਈ ਕਰੀਦੀ ਹੈ, ਤੇ ਇਹ ਮਹਿਸੂਸ ਕਰੀਦਾ ਹੈ ਕਿ ਸਾਡੇ ਜਜ਼ਬੇ ਦਾ ਸੋਮਾ ਸਾਡੇ ਆਪਣੇ ਅੰਦਰ ਹੈ, ਤੇ ਅਸੀਂ ਸਭੋ ਕੁਝ ਆਪ ਕਰਦੇ ਹਾਂ। ਮੈਂ ਇਹ ਵੀ ਮਹਿਸੂਸ ਕੀਤਾ ਹੈ। ਇਹ ਮੌਜ ਮਾਨਣ ਦੀ ਚਾਹ ਤਾਂ ਹੋਰ ਵੀ ਘਟ ਹੈ; ਇਹ ਕੋਈ ਹੋਰ ਚੀਜ਼ ਹੈ। ਸ਼ਾਇਦ ਉਹਦੇ ਵਿਚ ਮੈਂ ਕੁਦਰਤ ਨੂੰ ਪਿਆਰਦਾ ਹਾਂ, ਉਸ ਸਭ ਕਾਸੇ ਦੇ ਸਜੀਵ ਰੁਪ ਨੂੰ ਜੁ ਕੁਦਰਤ ਵਿਚ ਸੁੰਦਰ ਹੈ; ਤਾਂ ਵੀ ਮੈਂ ਆਪਣੀ ਮਰਜ਼ੀ ਨਾਲ ਨਹੀਂ ਕਰ ਰਿਹਾ, ਇਹ ਕੋਈ ਪ੍ਰਕਿਰਤਕ ਸ਼ਕਤੀ ਹੈ, ਜੁ ਮੇਰੇ ਰਾਹੀਂ ਪਿਆਰ ਕਰਦੀ ਹੈ; ਖੁਦਾ ਦੀ ਸਮੁੱਚੀ ਦੁਨੀਆਂ, ਸਮੁੱਚੀ ਕੁਦਰਤ ਇਸ ਪਿਆਰ ਨੂੰ ਮੇਰੀ ਰੂਹ ਵਿਚ ਧਸਦੀ ਹੈ ਤੇ ਕਹਿੰਦੀ ਹੈ, ਉਹਨੂੰ ਪਿਆਰ ਕਰ ਮੈਂ ਉਹਨੂੰ ਆਪਣੇ ਮਨ ਨਾਲ ਨਹੀਂ . ਜਾਂ ਆਪਣੀ ਕਲਪਨਾ ਨਾਲ ਨਹੀਂ, ਸਗੋਂ ਆਪਣੀ ਸਮੁੱਚੀ ਹੋਂਦ ਨਾਲ ਪਿਆਰ ਕਰਦਾ ਹਾਂ। ਉਹਨੂੰ ਪਿਆਰ ਕਰਦਿਆਂ ਮੈਂ ਆਪਣੇ ਆਪ ਨੂੰ ਖੁਦਾ ਦੀ ਖੁਸ਼ੀ-ਭਰੀ ਦੁਨੀਆਂ ਦਾ ਅਨਿਖੜਵਾਂ ਅੰਗ ਮਹਿਸੂਸ ਕਰਦਾ ਹਾਂ।
{{gap}}"ਮੈਂ ਪਹਿਲਾਂ ਉਹਨਾਂ ਨਵੇਂ ਵਿਸ਼ਵਾਸਾਂ ਬਾਰੇ ਲਿਖ ਚੁਕਾ ਹਾਂ ਜਿਨ੍ਹਾਂ ਵਲ ਮੈਨੂੰ ਮੇਰੀ ਇਕੱਲੀ ਜ਼ਿੰਦਗੀ ਨੇ ਲਿਆਂਦਾ ਹੈ; ਪਰ ਕਿਸੇ ਨੂੰ ਵੀ ਪਤਾ ਨਹੀਂ ਕਿ ਉਹਨਾਂ ਮੇਰੇ ਅੰਦਰ ਕਿੱਡੀ ਮਿਹਨਤ ਨਾਲ ਸ਼ਕਲ ਧਾਰੀ, ਤੇ ਮੈਂ ਕਿੱਡੀ ਖੁਸ਼ੀ ਨਾਲ ਮਹਿਸੂਸ ਕੀਤਾ, ਤੇ ਆਪਣੇ ਸਾਹਮਣੇ ਜ਼ਿੰਦਗੀ ਦਾ ਇਕ ਨਵਾਂ ਰਾਹ ਖੁਲ੍ਹਦਾ ਵੇਖਿਆ; ਇਹਨਾਂ ਵਿਸ਼ਵਾਸਾਂ ਨਾਲੋਂ ਮੈਨੂੰ ਕੁਝ ਵੀ ਬਹੁਤਾ ਪਿਆਰਾ ਨਹੀਂ ਸੀ ... ਤੇ ਹੁਣ ਪਿਆਰ ਆ<noinclude>{{left|੧੭੬}}</noinclude>
bevidiu9enhnp4xxzuzt7doo2r2q8ta
ਪੰਨਾ:ਕੱਸਾਕ - ਲਿਉ ਤਾਲਸਤਾਏ.pdf/181
250
75542
241669
241615
2026-10-22T08:53:29Z
Charan Gill
36
/* ਸੋਧਣਾ */
241669
proofread-page
text/x-wiki
<noinclude><pagequality level="3" user="Charan Gill" /></noinclude>ਪੁਜਿਆ ਹੈ, ਤੇ ਨਾ ਉਹ ਰਹਿ ਗਏ ਹਨ, ਤੇ ਨਾ ਹੀ ਉਹਨਾਂ ਦਾ ਕੋਈ ਅਫ਼ਸੋਸ!
ਮੇਰੇ ਲਈ ਇਹ ਮੰਨਣਾ ਔਖਾ ਵੀ ਹੈ ਕਿ ਮੈਂ ਇਸ ਇਕ-ਤਰਫ਼ਾ ਸੀਤ ਤੇ ਖਿਆਲੀ
ਮਨੋ-ਅਵਸਥਾ ਦੀ ਕਦਰ ਕਰ ਸਕਦਾ ਸਾਂ। ਰੂਪ ਆ ਗਿਆ ਤੇ ਉਹਨੇ ਇਹ ਅੰਦਰਲੀ
ਡਾਢੀ ਮਿਹਨਤ ਨੂੰ ਖਿੰਡਾ-ਪੁੰਡਾ ਦਿਤਾ; ਤੇ ਜੁ ਕੁਝ ਅਲੋਪ ਹੋ ਗਿਆ ਹੈ, ਉਹਦਾ ਕੋਈ
ਅਫ਼ਸੋਸ ਨਹੀਂ ਰਿਹਾ! ਸਵੈ-ਤਿਆਗ ਮੂਰਖਤਾ ਤੇ ਬੇਥਵਾਪਣ ਹੈ! ਇਹ ਘੁਮੰਡ ਹੈ,
ਹੱਕ ਦੀ ਨਾ-ਖੁਸ਼ੀ ਤੋਂ ਓਹਲਾ ਹੈ, ਤੇ ਹੋਰਨਾਂ ਦੀ ਖੁਸ਼ੀ ਦੇ ਰਸ਼ਕ ਤੋਂ ਖਲਾਸੀ ਹੈ।
ਹੋਰਨਾਂ ਲਈ ਜੀਵੋ, ਤੇ ਭਲਾਈ ਕਰੋ! — ਕਿਉਂ? ਜਦੋਂ ਮੇਰੀ ਰੂਹ ਵਿਚ ਸਿਰਫ਼ ਮੇਰੇ
ਲਈ ਪਿਆਰ ਹੈ, ਤੇ ਉਹਨੂੰ ਪਿਆਰ ਕਰਨ ਦੀ ਚਾਹ ਹੈ, ਤੇ ਉਹਦੇ ਨਾਲ ਉਹਦੀ
ਜ਼ਿੰਦਗੀ ਜਿਉਣ ਦੀ ਚਾਹ ਹੈ। ਦੂਜਿਆਂ ਲਈ ਨਹੀਂ, ਲੂਕਾਸ਼ਕੇ ਲਈ ਨਹੀਂ। ਹੁਣ ਮੈਨੂੰ
ਖੁਸ਼ੀ ਦੀ ਚਾਹ ਹੈ। ਮੈਨੂੰ ਉਹਨਾਂ ਦੂਜਿਆਂ ਨਾਲ ਪਿਆਰ ਨਹੀਂ। ਪਹਿਲੋਂ ਮੈਂ ਆਪਣੇ
ਆਪ ਨੂੰ ਕਹਿਣਾ ਸੀ ਕਿ ਇਹ ਗ਼ਲਤ ਹੈ। ਮੈਂ ਆਪਣੇ ਆਪ ਨੂੰ ਇਹ ਸਵਾਲ ਪੁਛ
ਕੇ ਤਸੀਹੇ ਦੇਣੇ ਸਨ: ਉਹਦਾ ਕੀ ਬਣੇਗਾ, ਮੇਰਾ ਕੀ ਬਣੇਗਾ, ਤੇ ਲੂਕਾਸ਼ਕੇ ਦਾ ਕੀ
ਬਣੇਗਾ? ਹੁਣ ਮੈਨੂੰ ਪਰਵਾਹ ਨਹੀਂ। ਮੈਨੂੰ ਖੁਦ ਆਪਣੇ ਇਰਾਦੇ ਦਾ ਅਤਬਾਰ ਨਹੀਂ,
ਮੈਥੋਂ ਜੁ ਚੀਜ਼ ਕਰਵਾ ਰਹੀ ਹੈ, ਉਹ ਮੇਰੇ ਨਾਲੋਂ ਬਲਵਾਨ ਹੈ। ਮੈਂ ਦੁਖ ਪਾਉਂਦਾ ਹਾਂ,
ਪਰ ਪਹਿਲੋਂ ਮੈਂ ਮੁਰਦਾ ਹੁੰਦਾ ਸੀ, ਤੇ ਸਿਰਫ਼ ਹੁਣ ਹੀ ਮੈਂ ਜਿਊਂਦਾ ਹਾਂ। ਅਜ ਮੈਂ
ਉਹਦੇ ਘਰ ਜਾਵਾਂਗਾ ਤੇ ਉਹਨੂੰ ਸਭ ਕੁਝ ਦਸ ਦਿਆਂਗਾ।"
{{center|'''ਕਾਂਡ ਚੌਤੀਵਾਂ'''}}
{{gap}}ਇਹ ਚਿੱਠੀ ਲਿਖ ਲੈਣ ਪਿਛੋਂ, ਉਸ ਸ਼ਾਮ ਚਿਰਾਕਾ ਓਲੇਨਿਨ ਆਪਣੇ ਮੇਜ਼ਬਾਨਾਂ
ਦੇ ਘਰ ਗਿਆ। ਬੁੱਢੀ ਚੁਲ੍ਹੇ ਤੋਂ ਪਿੱਛੇ ਇਕ ਬੈਂਚ ਉਤੇ ਬੈਠੀ ਕੋਇਆਂ ਉਤੋਂ ਰੇਸ਼ਮ ਦੀ
ਤਾਰ ਲਾਹ ਰਹੀ ਸੀ। ਅਣ-ਕੱਜੇ ਸਿਰ ਨਾਲ, ਮਾਰਯਾਨਕਾ ਮੋਮਬੱਤੀ ਦੀ ਰੌਸ਼ਨੀ ਵਿਚ
ਕੁਝ ਸਿਊਂ ਰਹੀ ਸੀ। ਓਲੇਨਿਨ ਨੂੰ ਤਕ ਉਹ ਉਠ ਖਲੋਤੀ, ਉਹਨੇ ਆਪਣਾ ਸਿਰ
ਦਾ ਰੂਮਾਲ ਫੜਿਆ ਤੇ ਚੁਲ੍ਹੇ ਕੋਲ ਚਲੀ ਗਈ।
{{gap}}"ਮਾਰਯਾਨਕਾ," ਉਹਦੀ ਮਾਂ ਨੇ ਕਿਹਾ, "ਕੁਝ ਚਿਰ ਸਾਡੇ ਨਾਲ ਨਹੀਂ ਬੈਠੇਗੀ?"
{{gap}}"ਨਹੀਂ, ਮੇਰਾ ਸਿਰ ਨੰਗਾ ਏ," ਉਹਨੇ ਜਵਾਬ ਦਿਤਾ, ਤੇ ਕੁਦ ਕੇ ਚੁਲ੍ਹੇ ਉਤੇ
ਚੜ੍ਹ ਗਈ।
{{gap}}ਓਲੇਨਿਨ ਨੂੰ ਸਿਰੇ ਤੋਂ ਲਮਕਦਾ ਉਹਦਾ ਇਕ ਗੋਡਾ ਤੇ ਉਹਦੀ ਇਕੋ ਸਿਡੌਲ ਲਤ ਹੀ ਦਿਸ ਰਹੀ ਸੀ। ਉਹਨੇ ਬੁੱਢੀ ਨੂੰ ਚਾਹ ਪਿਆਈ। ਬੁੱਢੀ ਨੇ ਉਹਨੂੰ ਰੇਬੜੀ ਖੁਆਈ, ਜਿਹੜੀ ਉਹਨੇ ਮਾਰਯਾਨਕਾ ਤੋਂ ਮੰਗਵਾਈ। ਪਰ ਰੇਬੜੀ ਦੀ ਪਲੇਟ ਮੇਜ਼ ਉਤੇ ਰਖ ਮਾਰਯਾਨਕਾ ਫੇਰ ਚੁਲ੍ਹੇ ਉਤੇ ਚੜ੍ਹ ਗਈ ਤੇ ਓਲੇਨਿਨ ਨੂੰ ਸਿਰਫ਼ ਇਹ ਹੀ ਮਹਿਸੂਸ<noinclude>{{right|੧੭੭}}</noinclude>
37z2x4m0d7zw8jnwmrthcujedowmpic