ਹਰੀ ਸਿੰਘ ਨਲੂਆ
ਵਿਕਿਪੀਡਿਆ ਤੋਂ
ਹਰੀ ਸਿੰਘ ਨਲੂਆ (ਨਲਵਾ)
ਸਿੱਖ ਕੌਮ ਦਾ ਅਣਖੀ ਅਤੇ ਬਹਾਦਰ ਜਰਨੈਲ, ਜਿਸ ਦੇ ਨਾਂ ਤੋਂ ਪਠਾਣੀਆਂ ਆਪਣੇ ਬੱਚਿਆਂ ਨੂੰ ਡਰਾਉਦੀਆਂ ਸਨ ਕਿ ਪੁੱਤ ਸੌਂ ਜਾ ਨਹੀਂ ਤਾਂ ਨਲੂਆ ਆ ਜਾਵੇਗਾ।
ਵਿਸ਼ਾ-ਸੂਚੀ |
[ਬਦਲੋ] ਜਨਮ ਅਤੇ ਸਿਖਲਾਈ
ਸਰਦਾਰ ਹਰੀ ਸਿੰਘ ਦਾ ਜਨਮ ਗੁੱਜਰਾਵਾਲੇ ਵਿਖੇ ਹੋਇਆ। ਪਿਤਾ ਦੀ ਮੌਤ ਨਿੱਕੀ ਉਮਰ ਵਿੱਚ ਹੋਣ ਉਪਰੰਤ, ਉਹਨਾਂ ਦਾ ਪਾਲਣ ਪੋਸ਼ਣ ਉਹਨਾਂ ਦੇ ਨਾਨਕੇ ਪਰਿਵਾਰ ਵਿੱਚ ਹੋਇਆ।
ਸਰਦਾਰ ਹਰੀ ਸਿੰਘ ਨਲੂਆ ਦੇ ਪਰਿਵਾਰ ਵਿੱਚ ਦੋ ਪਤਨੀਆਂ, ਜਿੰਨ੍ਹਾਂ ਦਾ ਜ਼ੋਰਾਵਰ ਸਿੰਘ ਤੇ ਗੁਰਦਿੱਤ ਸਿੰਘ, ਅਤੇ ਅਰਜਨ ਸਿੰਘ ਤੇ ਪੰਜਾਬ ਸਿੰਘ ਨਾਂ ਦੇ ਚਾਰ ਪੁੱਤਰ ਸਨ। ਚਾਰੇ ਪੁੱਤਰ ਆਪਣੇ ਪਿਓ ਵਾਂਗ ਬਹਾਦਰ ਨਹੀਂ ਸਨ। ਇਹਨਾਂ ਕਰਕੇ ਮਹਾਰਾਜਾ ਰਣਜੀਤ ਸਿੰਘ ਨੇ ਅੰਤ ਵਿੱਚ ਸਰਦਾਰ ਹਰੀ ਸਿੰਘ ਦੀ ਸਾਰੀ ਜਾਗੀਰ ਨੂੰ ਵਾਪਸ ਲੈ ਲਈ ਆਪਣੇ ਸਰਦਾਰ ਵਿੱਚ ਵੰਡ ਦਿੱਤੀ। ਸਰਦਾਰ ਹਰੀ ਸਿੰਘ ਦੇ ਬਾਅਦ ਇਹਨਾਂ ਕੋਲ 40,000 ਹਜ਼ਾਰ ਦੀ ਸਲਾਨਾ ਜਾਗੀਰ ਅਤੇ 60 ਤੋਂ 70 ਸਵਾਰ ਰਹੇ।
[ਬਦਲੋ] ਨਲੂਆ
ਸਰਦਾਰ ਹਰੀ ਸਿੰਘ ਮਹਾਰਾਜੇ ਦੇ ਨਿੱਜੀ ਖਿਦਮਤਗਾਰਾਂ ਵਿੱਚ ਭਰਤੀ ਸੀ। ਇੱਕ ਦਿਨ ਸ਼ਿਕਾਰਗਾਹ ਵਿੱਚ ਵੜੇ ਹੀ ਸਨ, ਸ਼ੇਰ ਨੇ ਹਮਲਾ ਕਰ ਦਿੱਤਾ। ਸਰਦਾਰ ਹਰੀ ਸਿੰਘ ਨੇ ਆਪਣੇ ਦੋਹਾਂ ਹੱਥਾਂ ਨੇ ਸ਼ੇਰ ਦੇ ਜਬਾੜੇ ਚੀਰ ਦਿੱਤਾ। ਮਹਾਰਾਜੇ ਨੇ ਖੁਸ਼ ਹੋ ਕੇ ਸਰਦਾਰ ਹਰੀ ਸਿੰਘ ਨੂੰ ਸ਼ੇਰਦਿਲ ਰਿਜਮੈਂਟ ਦਾ ਮੁੱਖੀ ਬਣਾ ਦਿੱਤਾ ਅਤੇ ਨਲੂਆ ਨਾਂ ਦਿੱਤਾ, ਜਿਸ ਨਾਲ ਸਰਦਾਰ ਸਾਰੇ ਅਫ਼ਗਾਨ ਇਲਾਕੇ ਵਿੱਚ ਮਸ਼ਹੂਰ ਹੋ ਗਿਆ।
[ਬਦਲੋ] ਖਾਲਸਾ ਫੌਜ
[ਬਦਲੋ] ਕਸ਼ਮੀਰ
ਮਹਾਰਾਜਾ ਰਣਜੀਤ ਸਿੰਘ ਨੇ ਸਰਦਾਰ ਹਰੀ ਸਿੰਘ ਨੂੰ ਕਸ਼ਮੀਰ ਦਾ ਗਵਰਨਰ ਬਣਾਇਆ। ਇਸ ਤੋਂ ਇਲਾਵਾ ਉਸ ਨੂੰ ਕਸ਼ਮੀਰ ਵਿੱਚ ਆਪਣਾ ਸਿੱਕਾ ਚਲਾਉਣ ਦੀ ਵੀ ਆਗਿਆ ਦਿੱਤੀ ਗਈ। ਇਹ ਸਰਦਾਰ ਹਰੀ ਸਿੰਘ ਨਲੂਆ ਹੀ ਸੀ, ਜਿਸ ਨੇ ਕਸ਼ਮੀਰ ਵਿੱਚ ਕੋਹੇਨੂਰ ਹੀਰਾ ਪਰਾਪਤ ਕੀਤਾ ਅਤੇ ਮਹਾਰਾਜੇ ਰਣਜੀਤ ਸਿੰਘ ਨੂੰ ਭੇਂਟ ਕੀਤਾ, ਜੋ ਕਿ ਮਹਾਰਾਜੇ ਕੋਲ ਆਖਰੀ ਸਮੇਂ ਤੱਕ ਰਿਹਾ।
[ਬਦਲੋ] ਜੰਗ ਜਮਰੌਦ
ਸਰਦਾਰ ਹਰੀ ਸਿੰਘ ਨੂੰ ਹੁਣ ਅਟਕ ਦਾ ਮੁੱਖੀ ਬਣਾਇਆ ਗਿਆ। ਉਹ ਬਹੁਤ ਹੀ ਕੱਟੜ ਸਿੱਖ ਸੀ ਅਤੇ ਮੁਸਲਮਾਨਾਂ ਤੋਂ ਖਾਰ ਖਾਂਦਾ ਸੀ। 1833 ਵਿੱਚ ਕੰਵਰ ਨੌਨਿਹਾਲ ਸਿੰਘ ਨੇ ਜਿੱਤਿਆ ਸੀ। ਉਸ ਨੇ ਪੇਸ਼ਾਵਰ ਉੱਤੇ ਹਮਲਾ ਕੀਤਾ ਅਤੇ ਬਿਨਾਂ ਕਿਸੇ ਸਮੱਸਿਆ ਦੇ ਜਿੱਤ ਲਿਆ, ਜਦੋਂ ਕਿ ਇੱਥੋਂ ਦਾ ਮੁੱਖੀ ਸੁਲਤਾਨ ਮੁਹਮੰਦ ਖਾਨ ਕਾਬਲ ਲਈ ਭੱਜ ਗਿਆ। ਛੇਤੀ ਹੀ ਉਹ ਅਫ਼ਗਾਨੀ ਵਾਪਸ ਆ ਜਾਦੇ ਅਤੇ ਇਲਾਕੇ ਵਿੱਚ ਗੜਬੜ ਸ਼ੁਰੂ ਕਰ ਦਿੰਦੇ ਸਨ।
1837 ਵਿੱਚ ਸਰਦਾਰ ਹਰੀ ਸਿੰਘ ਇਸ ਸਮੱਸਿਆ ਨੂੰ ਖਤਮ ਕਰਨ ਲਈ ਕੰਧਾਰ ਵਿੱਚ ਚਾਲੇ ਪਾ ਦਿੱਤੇ। ਜਮਰੌਦ ਦਾ ਕਿਲ੍ਹਾ ਫਤਹਿ ਕੀਤਾ ਅਤੇ ਇਸ ਦੀ ਮੁਰਮੰਤ ਕੀਤੀ, ਜੋ ਕਿ ਦਰ੍ਹੇ ਦੇ ਇੰਨਾ ਨੇੜੇ ਸੀ, ਜਿਸ ਰਾਹੀਂ ਹੀ ਹਮਲਾਵਰਾਂ ਨੇ ਭਾਰਤ ਉੱਤੇ ਹਮਲੇ ਕੀਤੇ ਸਨ। ਇਸ ਘਟਨਾ ਦੋਸਤ ਮੁਹਮੰਦ ਖਾਨ ਦੇ ਕੰਨ ਖੜੇ ਕਰ ਦਿੱਤੇ। ਹੁਣ ਉਹਨਾਂ ਨੂੰ ਆਪਣੇ ਸਿਰ ਉੱਤੇ ਖਤਰਾ ਦਿੱਸਣ ਲੱਗ ਪਿਆ। ਇਸਕਰਕੇ ਦੋਸਤ ਮੁਹੰਮਦ ਖਾਨ ਨੇ ਆਪਣੇ ਪੰਜੇ ਪੁੱਤਰਾਂ ਨੂੰ ਅਟਕ ਦੇ ਸੁਲਤਾਨ ਨਾਲ ਮਿਲਾ ਕੇ ਜਮਰੌਦ ਤੋਂ ਖਾਲਸਾ ਫੌਜ ਨੂੰ ਬਾਹਰ ਕੱਢਣ ਲਈ ਤਿਆਰ ਕੀਤਾ। ਪੋਹ ਵਿੱਚ ਕੀਤੇ ਗਏ ਹਮਲੇ ਸਮੇਂ ਸਰਦਾਰ ਹਰੀ ਸਿੰਘ ਅਟਕ ਵਿੱਚ ਆਪਣੇ ਘਰੇ ਬੀਮਾਰ ਪਿਆ ਸੀ। ਸਰਦਾਰ ਮਹਾਂ ਸਿੰਘ ਉਸ ਸਮੇਂ ਜਮਰੌਦ ਦੇ ਕਿਲ੍ਹੇ ਵਿੱਚ 800 ਸਿੰਘਾਂ ਸਮੇਤ ਮੌਜੂਦ ਸੀ। ਪਹਿਲੇ ਦਿਨ ਦੇ ਹਮਲੇ ਉਪਰੰਤ ਕਿਲ੍ਹੇ ਦੇ ਬਾਹੀ ਵਿਚ ਕਾਫ਼ੀ ਵੱਡਾ ਪਾੜਾ ਪਿਆ ਗਿਆ ਸੀ, ਜੋ ਕਿ ਕਿਸੇ ਵੀ ਸਮੇਂ ਅਫ਼ਗਾਨ ਫੌਜੀਆਂ ਨੂੰ ਅੰਦਰ ਵੜਨ ਲਈ ਸਹਾਇਕ ਸੀ। ਸਰਦਾਰ ਮਹਾਂ ਸਿੰਘ ਨੇ ਰਾਤ ਨੂੰ ਸਰਦਾਰ ਹਰੀ ਸਿੰਘ ਨੂੰ ਸੁਨੇਹਾ ਭੇਜਿਆ। ਸਰਦਾਰ ਹਰੀ ਸਿੰਘ ਨਲੂਆ, ਆਪਣੀ ਬੀਮਾਰੀ ਦੀ ਪਰਵਾਹ ਨਾ ਕਰਦੇ ਹੋਏ, ਆਪਣੇ ਜਥੇ ਸਮੇਤ ਜਮਰੌਦ ਵੱਲ ਰਵਾਨਾ ਹੋ ਗਿਆ। ਸਰਦਾਰ ਹਰੀ ਸਿੰਘ ਦੀ ਪਹੁੰਚ ਦੀ ਖਬਰ ਨਾਲ ਹੀ ਅਫ਼ਗਾਨਾਂ ਵਿੱਚ ਭਗਦੜ ਮੱਚ ਗਈ। ਸਰਦਾਰ ਹਰੀ ਸਿੰਘ ਅਫ਼ਗਾਨਾਂ ਦਾ ਪਿੱਛਾ ਕਰਦੇ ਹੋਏ, ਦਰ੍ਹਾ ਖੈਬਰ ਵਿੱਚ ਅੱਗੇ ਨਿਕਲ ਗਿਆ। ਇੱਕ ਖੁੰਦਰ ਵਿੱਚੋਂ ਅਚਾਨਕ ਦੋ ਪਠਾਣ ਨਿਕਲੇ ਅਤੇ ਉਹਨਾਂ ਹਰੀ ਸਿੰਘ ਨੂੰ ਦੋ ਗੋਲੀਆਂ ਮਾਰੀਆਂ। ਸਰਦਾਰ ਹਰੀ ਸਿੰਘ ਦੀ ਛਾਤੀ ਵਿੰਨੀ ਗਈ, ਪਰ ਸਰਦਾਰ ਨੇ ਦੋਵਾਂ ਪਠਾਣਾਂ ਨੂੰ ਮਾਰ ਦਿੱਤਾ ਅਤੇ ਬਿਨਾਂ ਕੁਝ ਕਹੇ ਜਮਰੌਦ ਦੇ ਕਿਲ੍ਹੇ ਵਿੱਚ ਵਾਪਸ ਆ ਗਿਆ। ਸਰਦਾਰ ਹਰੀ ਸਿੰਘ ਨੇ ਸਰਦਾਰ ਮਹਾਂ ਸਿੰਘ ਨੂੰ ਹੁਕਮ ਕੀਤਾ ਕਿ ਜਦੋਂ ਤੱਕ ਮਹਾਰਾਾਜਾ ਰਣਜੀਤ ਸਿੰਘ ਨਾ ਪਹੁੰਚ ਜਾਵੇ ਉਸ ਦੀ ਸਹਾਦਤ ਦੀ ਖਬਰ ਨੂੰ ਗੁਪਤ ਰੱਖਿਆ ਜਾਵੇ। ਕੁਝ ਸਮੇਂ ਬਾਅਦ ਹੀ ਪੰਜਾਬੀ ਧਰਤੀ ਦਾ ਸਭ ਤੋਂ ਮਹਾਨ ਜਰਨੈਲ ਸਰਦਾਰ ਹਰੀ ਸਿੰਘ ਨਲੂਆ ਸੁਰਗਵਾਸ ਹੋ ਗਿਆ। ਅੱਜ ਪਾਕਿਸਤਾਨ ਦੇ ਸਰਹੱਦੀ ਇਲਾਕੇ ਜਮਰੌਦ ਦੇ ਵਿੱਚ ਸਰਦਾਰ ਹਰੀ ਸਿੰਘ ਦੀ ਸਮਾਧ ਮੌਜੂਦ ਹੈ।
ਸਰਦਾਰ ਹਰੀ ਸਿੰਘ ਦੀ ਮੌਤ ਨਾਲ ਮਹਾਰਾਜਾ ਰਣਜੀਤ ਸਿੰਘ ਨੂੰ ਭਾਰੀ ਧੱਕਾ ਲੱਗਾ, ਜਿਸ ਨੂੰ ਸਰਦਾਰ ਤੋਂ ਸਭ ਤੋਂ ਜਿਆਦਾ ਭਰੋਸਾ ਸੀ।
[ਬਦਲੋ] ਜਾਗੀਰ ਵਾਪਸੀ
ਸਰਦਾਰ ਹਰੀ ਸਿੰਘ ਦੀ ਮੌਤ ਸਮੇਂ ਉਸ ਦੀ ਜਾਗੀਰ ਮਹਾਰਾਜਾ ਰਣਜੀਤ ਸਿੰਘ ਦੇ ਸਭ ਜਰਨੈਲਾਂ ਅਤੇ ਅਹੁਦੇਦਾਰਾਂ ਵਿੱਚ ਸਭ ਤੋਂ ਵੱਧ ਸੀ। ਅੰਤ ਸਮੇਂ ਸਰਦਾਰ ਹਰੀ ਸਿੰਘ ਨਲੂਏ ਕੋਲ 8 ਲੱਖ ਸਾਲਨਾ ਦੀ ਜਾਗੀਰ ਸੀ। ਮਹਾਰਾਜੇ ਦੇ ਸਭ ਤੋਂ ਭਰੋਸੇਯੋਗ ਅਤੇ ਬਹਾਦਰ ਜਰਨੈਲ ਦੇ ਚਾਰ ਪੁੱਤਰਾਂ ਵਿੱਚੋਂ ਕੋਈ ਵੀ ਸਰਦਾਰ ਵਰਗਾ ਬਹਾਦਰ, ਦਲੇਰ ਨਹੀਂ ਸੀ।
ਸ਼੍ਰੇਣੀਆਂ: ਸਿੱਖ ਇਤਹਾਸ | ਪੰਜਾਬ | ਜਮਰੌਦ | ਸਿੱਖ ਜਰਨੈਲ | ਸਿੱਖ ਰਾਜ